Granth 05 Likhat 045: 2 Assu 2012 Bikarmi Mata Bishan Kaur de Greh Pind Jethuwal Har Bhagat Dwar

੨ ਅੱਸੂ ੨੦੧੨ ਬਿਕ੍ਰਮੀ ਮਾਤਾ ਬਿਸ਼ਨ ਕੌਰ ਦੇ ਗ੍ਰਹਿ ਪਿੰਡ ਜੇਠੂਵਾਲ ਹਰਿ ਭਗਤ ਦਵਾਰ

ਚਰਨ ਕਵਲ ਗੁਰ ਮੀਤ, ਹਰਿ ਉਪਕਾਰਿਆ। ਚਰਨ ਕਵਲ ਗੁਰ ਮੀਤ, ਗੁਰਮੁਖ ਨਿਮਸਕਾਰਿਆ। ਚਰਨ ਕਵਲ ਗੁਰ ਮੀਤ, ਸਦਾ ਸਦ ਬਲਹਾਰਿਆ। ਚਰਨ ਕਵਲ ਗੁਰ ਮੀਤ, ਜੋਤੀ ਜੋਤ ਸਰੂਪ ਹਰਿ, ਸਾਚਾ ਮਾਰਗ ਇਕ ਵਖਾ ਰਿਹਾ। ਚਰਨ ਕਵਲ ਗੁਰ ਮੀਤ, ਕਟੇ ਚੁਰਾਸੀਆ। ਚਰਨ ਕਵਲ ਗੁਰ ਮੀਤ, ਤੁਟੇ ਜਮ ਕੀ ਫਾਸੀਆ। ਚਰਨ ਕਵਲ ਗੁਰ ਮੀਤ, ਮਿਲੇ ਮੇਲ ਪੁਰਖ ਅਬਿਨਾਸ਼ੀਆ। ਚਰਨ ਕਵਲ ਗੁਰ ਮੀਤ, ਰਸਨ ਜਾਪ ਸਵਾਸ ਸਵਾਸੀਆ। ਚਰਨ ਕਵਲ ਗੁਰ ਮੀਤ, ਆਪ ਬੁਝਾਏ ਤ੍ਰਿਸਨਾ ਅਗਨ, ਝੂਠੀ ਲਾਹੇ ਜਗਤ ਉਦਾਸੀਆ। ਚਰਨ ਕਵਲ ਗੁਰ ਮੀਤ, ਦੀਪਕ ਜੋਤੀ ਸਾਚੇ ਜਗਣ, ਕਾਇਆ ਮੰਡਪ ਵਿਚ ਅਕਾਸਿਆ। ਚਰਨ ਕਵਲ ਗੁਰ ਮੀਤ, ਕਾਇਆ ਰੰਗੇ ਨਾਮ ਰੰਗਣ, ਦੇਵੇ ਮਾਣ ਧੁਰ ਦਰਗਾਹੀ ਨਰ ਨਰੇਸ਼ਿਆ। ਚਰਨ ਕਵਲ ਗੁਰ ਮੀਤ, ਗੁਰਮੁਖ ਸਾਚੇ ਕਰ ਪਛਾਣ, ਮਾਨਸ ਜਨਮ ਕਰੇ ਰਹਿਰਾਸਿਆ। ਚਰਨ ਕਵਲ ਗੁਰ ਮੀਤ, ਏਕਾ ਏਕ ਜਗਤ ਆਣ, ਹਰਿਜਨ ਸਾਚਾ ਨਾ ਕਦੇ ਵਿਨਾਸਿਆ। ਚਰਨ ਕਵਲ ਗੁਰ ਮੀਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਨਾਮ ਵਰ, ਮੇਟ ਮਿਟਾਏ ਮਦਿਰਾ ਮਾਸੀਆ। ਚਰਨ ਕਵਲ ਗੁਰ ਮੀਤ, ਸਚ ਖੰਡਿਆ। ਚਰਨ ਕਵਲ ਗੁਰ ਮੀਤ, ਮਿਲੇ ਮਾਣ ਵਿਚ ਵਰਭੰਡਿਆ। ਚਰਨ ਕਵਲ ਗੁਰ ਮੀਤ, ਕਟੇ ਖਾਣੀ ਜੇਰਜ ਅੰਡਿਆ। ਚਰਨ ਕਵਲ ਗੁਰ ਮੀਤ, ਧਰਮ ਰਾਏ ਨਾ ਦੇਵੇ ਦੰਡਿਆ। ਚਰਨ ਕਵਲ ਗੁਰ ਮੀਤ, ਮਿਲੇ ਵਡਿਆਈ ਆਤਮ ਵਧਾਈ ਵਿਚ ਬ੍ਰਹਿਮੰਡਿਆ। ਚਰਨ ਕਵਲ ਗੁਰ ਮੀਤ, ਆਪ ਆਪਣੀ ਦਇਆ ਕਮਾਏ, ਸ਼ਬਦ ਫੜਾਏ ਹੱਥ ਚੰਡ ਪਰਚੰਡਿਆ। ਚਰਨ ਕਵਲ ਗੁਰ ਮੀਤ, ਅੱਠੇ ਪਹਿਰ ਵੇਖੇ ਨੀਤ, ਕਾਇਆ ਕਰੇ ਠੰਡੀ ਸੀਤ, ਹਰਿਜਨ ਸਾਚੇ ਰੱਖੇ ਚੀਤ, ਸਾਚਾ ਨਾਮ ਧੁਰ ਦਰਗਾਹੀ ਏਕਾ ਵੰਡਿਆ। ਚਰਨ ਕਵਲ ਗੁਰ ਮੀਤ, ਆਪ ਚਲਾਏ ਆਪਣੀ ਰੀਤ, ਨਾ ਕੋਈ ਮੰਦਰ ਨਾ ਕੋਈ ਮਸੀਤ, ਸਦੀ ਚੌਧਵੀਂ ਰਹੀ ਬੀਤ, ਮੇਟ ਮਿਟਾਏ ਭੇਖ ਪਖੰਡਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਵੇਖ ਹਰਿ, ਬੇਮੁਖਾਂ ਵੰਢੇ ਕੰਡਿਆ। ਚਰਨ ਕਵਲ ਗੁਰ ਮੀਤ, ਭਗਤ ਜਗਾਇੰਦਾ। ਚਰਨ ਕਵਲ ਗੁਰ ਮੀਤ, ਸਾਚੀ ਸੇਵਾ ਇਕ ਵਖਾਇੰਦਾ। ਚਰਨ ਕਵਲ ਗੁਰ ਮੀਤ, ਅੰਮ੍ਰਿਤ ਮੇਵਾ ਆਤਮ ਰਸ ਰਸਨਾ ਭੋਗ ਕਰਾਇੰਦਾ। ਚਰਨ ਕਵਲ ਗੁਰ ਮੀਤ, ਲੋਕਮਾਤ ਰਾਹ ਸਾਚਾ ਦੱਸ, ਫੜ ਫੜ ਬਾਂਹੋਂ ਰਾਹੇ ਪਾਇੰਦਾ। ਚਰਨ ਕਵਲ ਗੁਰ ਮੀਤ, ਹਰਿ ਭਗਤ ਦਵਾਰੇ ਰਿਹਾ ਵਸ, ਦੂਸਰ ਦਰ ਦਿਸ ਨਾ ਆਇੰਦਾ। ਚਰਨ ਕਵਲ ਗੁਰ ਮੀਤ, ਗੁਰਮੁਖ ਮੇਲਾ ਹੱਸ ਹੱਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਹਰਿ, ਮਾਇਆ ਮਮਤਾ ਮੋਹ ਚੁਕਾਇੰਦਾ। ਚਰਨ ਕਵਲ ਗੁਰ ਮੀਤ, ਮਨ ਬੈਰਾਗਿਆ। ਗੁਰਮੁਖਾਂ ਕਾਇਆ ਪਤਤ ਪੁਨੀਤ, ਕਲਜੁਗ ਸੋਇਆ ਮਾਤ ਜਾਗਿਆ। ਅੱਠੇ ਪਹਿਰ ਠਾਂਡਾ ਸੀਤ, ਬੁਝੇ ਆਤਮ ਤ੍ਰਿਸਨਾ ਆਗਿਆ। ਏਕਾ ਗਾਏ ਸੁਹਾਗੀ ਗੀਤ, ਸ਼ਬਦ ਗੁਰ ਗੁਰ ਰਸਨਾ ਸਾਚੀ ਲਾਗਿਆ। ਮਿਲਿਆ ਮੇਲ ਸਾਚੇ ਮੀਤ, ਹੱਥ ਪਕੜੇ ਆਪਣੇ ਵਾਗਿਆ। ਨਰ ਨਰਾਇਣ ਵੇਖੇ ਨੀਤ, ਕਵਣ ਹੰਸ ਕਵਣ ਕਾਗਿਆ। ਸਾਧ ਸੰਤ ਕਵਣ ਅਤੀਤ, ਕਵਣ ਸੋਇਆ ਕਵਣ ਜਾਗਿਆ। ਜੋਤੀ ਭੇਖ ਅਵੱਲੜੀ ਰੀਤ, ਧੁਰ ਦਰਗਾਹੀ ਆਇਆ ਭਾਗਿਆ। ਕਾਇਆ ਮੰਦਰ ਸਚ ਮਸੀਤ, ਸਾਚਾ ਰਾਗੀ ਰਾਗਨ ਰਾਗਿਆ। ਲੱਖ ਚੁਰਾਸੀ ਭੈ ਭੀਤ, ਸ਼ਬਦ ਗੋਲਾ ਏਕਾ ਦਾਗਿਆ। ਸ੍ਰਿਸ਼ਟ ਸਬਾਈ ਰਿਹਾ ਜੀਤ, ਆਪੇ ਪਿਛੇ ਆਪੇ ਆਗਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰਮੁਖਾਂ ਸਾਚਾ ਮੇਲ ਦਰ, ਮਿਲਿਆ ਮੇਲ ਕੰਤ ਸੁਹਾਗਿਆ। ਚਰਨ ਕਵਲ ਗੁਰ ਮੀਤ, ਸਾਚੇ ਮੰਦਰਾ। ਚਰਨ ਕਵਲ ਗੁਰ ਮੀਤ, ਚਾਰ ਦਿਵਾਰੀ ਕਾਇਆ ਅੰਦਰਾ। ਚਰਨ ਕਵਲ ਗੁਰ ਮੀਤ, ਨਾ ਹੋਏ ਮਾਤ ਖੁਆਰੀ, ਆਤਮ ਤੋੜੇ ਵੱਜਾ ਜੰਦਰਾ। ਚਰਨ ਕਵਲ ਗੁਰ ਮੀਤ, ਨਾਤਾ ਤੋੜੇ ਪੰਚਮ ਯਾਰੀ, ਭਾਗ ਲਗਾਏ ਡੂੰਘੀ ਕੰਦਰਾ। ਚਰਨ ਕਵਲ ਗੁਰ ਮੀਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਨਾਮ ਵਰ, ਬੇਮੁੱਖਾਂ ਦਰ ਦਰ ਫਰਾਏ ਬੰਦਰਾ। ਚਰਨ ਕਵਲ ਗੁਰ ਮੀਤ, ਆਪੇ ਦੇਵੇ ਨਰ ਨਰੇਸ਼ਿਆ। ਚਰਨ ਕਵਲ ਗੁਰ ਮੀਤ, ਕਰੇ ਵੇਸ ਮਾਝੇ ਦੇਸਿਆ। ਚਰਨ ਕਵਲ ਗੁਰ ਮੀਤ, ਜੋਤੀ ਜਾਮਾ ਰਮਈਆ ਰਾਮਾ ਅਵੱਲੜਾ ਭੇਸ। ਚਰਨ ਕਵਲ ਗੁਰ ਮੀਤ, ਇਕ ਰਖਾਏ ਸ਼ਬਦ ਦਮਾਮਾ, ਸ਼ਬਦ ਸੁਨੇਹੜਾ ਦੇਸ ਪਰਦੇਸ। ਚਰਨ ਕਵਲ ਗੁਰ ਮੀਤ, ਆਪ ਕਰਾਏ ਆਪਣਾ ਕਾਮਾ, ਵਡ ਦਾਤਾ ਹਰਿ ਹਰਿ ਮਰਗੇਸ਼। ਚਰਨ ਕਵਲ ਗੁਰ ਮੀਤ, ਨਾ ਕੋਈ ਮੰਗੇ ਦਾਮਾ, ਚਰਨ ਸਰਨ ਸਰਨ ਚਰਨ ਗੁਰੂ ਗੁਰ ਦਸ ਦਸਮੇਸ਼। ਚਰਨ ਕਵਲ ਗੁਰ ਮੀਤ, ਏਕਾ ਦੇਵੇ ਨਾਮ ਨਾਮਾ, ਸੁੱਕਾ ਹਰਿਆ ਕਰੇ ਚਾਮਾ, ਅੰਮ੍ਰਿਤ ਪਿਆਏ ਆਤਮ ਜਾਮਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਕਮਾਤ ਹਰਿ ਵੇਖ ਦਰ, ਆਪ ਆਪਣਾ ਪਹਿਰੇ ਬਾਨਾ। ਹਰਿ ਮਰਯਾਦਾ ਜਗ ਰੀਤ, ਸਗਲ ਸੰਸਾਰਿਆ। ਹਰਿ ਮਰਯਾਦਾ ਜਗ ਰੀਤ, ਚਰਨ ਦਵਾਰ ਦਿਹੁਰਾ ਮੰਦਰ ਮਸੀਤ, ਸਾਚੇ ਦਰ ਸੱਚੇ ਘਰ ਬਾਹਰਿਆ। ਪਾਰਬ੍ਰਹਮ ਕਲ ਰੀਤ, ਗੁਰਮੁਖ ਸਾਚੇ ਮਾਨਸ ਦੇਹੀ ਜਾਣਾ ਜੀਤ, ਮਿਲੇ ਮੋਖ ਚਰਨ ਦਵਾਰਿਆ। ਜੋਤੀ ਜੋਤ ਸਰੂਪ ਹਰਿ, ਸੋਹੰ ਰਾਗ ਸੱਚਾ ਸੰਗੀਤ, ਕਾਇਆ ਤਨ ਸੁਰੰਗਾ ਅਨਹਦ ਸਾਚੀ ਤਾਰ ਵਜਾ ਰਿਹਾ। ਸੱਚਾ ਤਨ ਤਨ ਰਬਾਬ, ਪ੍ਰਭ ਸਾਚਾ ਕੰਧ ਉਠਾਈਆ। ਸ਼ਬਦ ਘੋੜੇ ਚਰਨ ਦੇ ਰਕਾਬ, ਪਰਗਟ ਹੋਏ ਹਰਿ ਹਾਜਰ ਹਜੂਰਾ ਹੱਕ ਜਨਾਬ, ਚਾਰੋਂ ਕੁੰਟ ਵੇਖ ਵਖਾਈਆ। ਪੁੰਨ ਪਾਪ ਨਾ ਕੋਈ ਸਵਾਬ, ਜਲ ਨੀਰ ਨਾ ਕੋਈ ਦੋਆਬ, ਬਸਤਰ ਚੀਰ ਨਾ ਕੋਈ ਪੋਸ਼ਾਕ, ਪ੍ਰਭ ਸਾਚਾ ਤਨ ਛੁਹਾਈਆ। ਸ਼ਬਦ ਜਣਾਈ ਭਵਿਖਤ ਵਾਕ, ਗੁਰ ਵਡਿਆਈ ਖੋਲ੍ਹੇ ਤਾਕ, ਭਗਤ ਵਧਾਈ ਹੋਏ ਪਾਕੀ ਪਾਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਰਚਨ ਰਚਾਈਆ। ਤਨ ਸੁਰੰਗਾ ਨਾਮ ਅਮੋਲਾ। ਸ਼ਬਦ ਤਰੰਗਾ ਸੋਹੰ ਢੋਲਾ। ਦਰ ਦਵਾਰਾ ਏਕਾ ਮੰਗਾ, ਨਾਮ ਰੰਗੀਲਾ ਪਾਇਆ ਚੋਲਾ। ਜੈ ਜੈਕਾਰ ਵੱਜੇ ਮਰਦੰਗਾ, ਦਰ ਦਵਾਰਾ ਸਾਚਾ ਖੋਲ੍ਹਾ। ਨੌਂ ਖੰਡ ਪ੍ਰਿਥਮੀ ਵੇਖੇ ਜੰਗਾ, ਲਾੜੀ ਮੌਤ ਉਠਾਏ ਡੋਲਾ। ਵਡ ਦਾਤਾ ਹਰਿ ਸੂਰਾ ਸਰਬੰਗਾ, ਗੁਰਮੁਖ ਸਾਚਾ ਆਲਾ ਭੋਲਾ। ਸ਼ਬਦ ਸਰੂਪੀ ਅੰਗ ਸੰਗਾ, ਜੋਤ ਸਰੂਪੀ ਤੋਲ ਤੋਲਾ। ਅੰਮ੍ਰਿਤ ਆਤਮ ਵਹਾਏ ਗੰਗਾ, ਗੁਰਮੁਖ ਵੇਖੇ ਭੁੱਖਾ ਨੰਗਾ, ਦੇਵੇ ਨਾਮ ਆਪ ਬਹੁਰੰਗਾ, ਲੋਕਮਾਤ ਵਿਆਹੇ ਝੂਠਾ ਬੋਲਾ। ਪੰਚਮ ਯਾਰੀ ਸੰਗ ਕੁਸੰਗਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦਰ ਬਣਿਆ ਗੋਲਾ। ਦਰ ਭਗਤ ਭਿਖਾਰ, ਹਰਿ ਬਨਵਾਰਿਆ। ਮੰਗੇ ਮੰਗ ਪਿਆਰ, ਵਡ ਸੰਸਾਰਿਆ। ਨਾਮ ਚਾੜ੍ਹੇ ਸਾਚਾ ਰੰਗ, ਰੰਗਣ ਰੰਗ ਮਜੀਠ ਲਲਾਰਿਆ। ਮਾਨਸ ਦੇਹੀ ਨਾ ਹੋਏ ਭੰਗ, ਲੱਖ ਚੁਰਾਸੀ ਉਤਰੇ ਪਾਰਿਆ। ਆਪ ਸੁਹਾਏ ਦੋ ਦੋਅੰ, ਸਾਚੀ ਭੁਜਾ ਹਰਿ ਪਸਾਰਿਆ। ਸਚ ਚੜ੍ਹਾਏ ਨਾਮ ਕੰਗ, ਸਾਚਾ ਵਹਿਣ ਇਕ ਵਹਾ ਰਿਹਾ। ਚਿੱਟੇ ਅਸਵ ਕਸਿਆ ਤੰਗ, ਸ਼ਬਦ ਪਲਾਣਾ ਆਸਣ ਲਾ ਰਿਹਾ। ਨਾਮ ਡੋਰੀ ਜਗਤ ਪਤੰਗ, ਪੁਰੀਆਂ ਅਕਾਸ਼ਾਂ ਵਿਚ ਉਡਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਰੰਗ ਸਮਾ ਰਿਹਾ। ਸਾਚੇ ਰੰਗ ਸਮਾਏ ਸਹਿਜ ਧੰਨਵੰਤੀਆ। ਗੁਰਮੁਖਾਂ ਮੇਲ ਮਿਲਾਏ ਸੁਣ ਸੁਣ ਬੇਨੰਤੀਆ। ਸ਼ਬਦ ਸਰੂਪੀ ਤੇਲ ਚੜ੍ਹਾਏ, ਵਟਣਾ ਲਾਏ ਇਕ ਬਸੰਤੀਆ। ਸਈਆਂ ਮੰਗਲ ਸਾਚੇ ਗਾਏ, ਗੀਤ ਸੁਹਾਗੀ ਇਕ ਗੁਣਵੰਤਿਆ। ਹੱਥੀਂ ਮਹਿੰਦੀ ਨਾਮ ਰੰਗਾਏ, ਮਿਲੇ ਵਡਿਆਈ ਜੀਵ ਜੰਤਿਆ। ਨਾਮ ਨਿਧਾਨਾ ਗਾਨਾ ਬੰਨ੍ਹ ਵਖਾਏ, ਰੀਤੀ ਕਰ ਕਰ ਹਰਿ ਭਗਵੰਤਿਆ। ਸ਼ਬਦ ਨਿਸ਼ਾਨਾ ਤੀਰ ਚਲਾਏ, ਵੇਖੇ ਖੇਲ ਜੁਗਾ ਜੁਗੰਤੀਆ। ਰਸਨ ਕਮਾਨਾ ਖਿੱਚ ਵਖਾਏ, ਆਦਿਨ ਅੰਤੀਆ। ਗੁਰਮੁਖ ਲਾੜਾ ਆਪ ਸਜਾਏ, ਵਾਗ ਗੁੰਦਾਏ ਭਿੰਨੜੀ ਰੈਣ ਸਾਚੀ ਭੈਣ ਸਰਬ ਸੁਖਵੰਤੀਆ। ਸਾਚੀ ਵਾਗ ਹੱਥ ਫੜਾਏ, ਬਰਖਾ ਫੂਲਨ ਨਾਮ ਲਾਏ, ਜਾਂਞੀ ਲਾੜੇ ਸੱਦ ਲਿਆਏ, ਪ੍ਰਭ ਜੋਤੀ ਨਾਲ ਵਿਆਹੇ, ਮਿਲੇ ਵਰ ਸੁਹਾਗਣ ਸਾਚੇ ਕੰਤੀਆ। ਆਤਮ ਸੇਜਾ ਇਕ ਵਿਛਾਏ, ਸੋਲਾਂ ਤਨ ਸ਼ਿੰਗਾਰ ਕਰਾਏ, ਮਨ ਵਿਕਾਰੀ ਨੇੜ ਨਾ ਆਏ, ਸ਼ਬਦ ਭੰਡਾਰ ਸੇਵ ਕਮਾਏ, ਪਾਣੀ ਵਾਰੇ ਧਰਤ ਮਾਤ ਸਾਚੀ ਰੀਤ ਇਕ ਇਕ ਇਕ ਇਕਵੰਤੀਆ। ਜੋਤੀ ਜੋਤ ਸਰੂਪ ਹਰਿ, ਪਾਏ ਘੇਰੇ ਚਾਰ ਚੁਫੇਰੇ, ਸ਼ਬਦ ਸਰੂਪੀ ਕਰ ਕਰ ਮਿਹਰੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚੇਤਨ ਸਤ੍ਹਾ ਏਕਾ ਖਾਏ ਨਾ ਭੱਤਾ, ਅੰਮ੍ਰਿਤ ਨੀਰ ਸਾਚਾ ਸੀਰ ਸਦਾ ਸਦਾ ਚਵੰਤੀਆ। ਸਦਾ ਸੁਹਾਗੀ ਨਾਰ ਦਰ ਦਰਬਾਰਿਆ। ਗੁਰ ਪੂਰੇ ਚਰਨ ਪਿਆਰ, ਗੁਰਮਤੀ ਸ਼ਬਦ ਅਧਾਰਿਆ। ਪ੍ਰਭ ਕਰੇ ਕਰਾਏ ਆਪ ਸ਼ਿੰਗਾਰ, ਧੀਰਜ ਯਤੀ ਆਤਮ ਸਤੀ ਨਾਮ ਰਤੀ ਕੱਜਲ ਪਾ ਰਿਹਾ। ਕਲਜੁਗ ਮਾਇਆ ਵਾ ਨਾ ਲੱਗੇ ਤੱਤੀ, ਕਿਰਪਾ ਕਰੇ ਹਰਿ ਸਮਰਥੀ, ਆਪਣੀ ਹੱਥੀਂ ਮੀਂਢੀ ਸੀਸ ਗੁੰਦਾ ਰਿਹਾ। ਆਪੇ ਜਾਣੇ ਮਿਤ ਗਤੀ, ਦੀਪਕ ਧਰੇ ਜੋਤੀ ਬੱਤੀ, ਮਿਟਾਏ ਅੰਧ ਅੰਧਿਆਰਿਆ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਕਰ ਪਿਆਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਨਾਰੀ ਪਵਣ ਅਸਵਾਰੀ, ਨਾਮ ਬੇੜਾ ਸ਼ਬਦ ਸਾਲੂ ਚਿੱਟਾ ਲੀੜਾ ਆਪਣੀ ਹੱਥੀਂ ਆਪ ਦਵਾ ਰਿਹਾ। ਚਿੱਟਾ ਲੀੜਾ ਚਿੱਟੀ ਚਾਦਰ, ਹਰਿ ਆਪ ਦਵਾਇੰਦਾ। ਦਰ ਘਰ ਸੱਚੇ ਕਰ ਕਰ ਆਦਰ, ਕਿਰਪਾ ਕਰੇ ਕਰਤਾ ਕਾਦਰ, ਮੁਖ ਨੇਤਰ ਨੈਣ ਸੁਹਾਇੰਦਾ। ਦੇਵੇ ਸੱਚੀ ਨਾਮ ਸਰੂਪੀ ਦਾਦ, ਦਰ ਦਰ ਨਾਈ ਨੈਣ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਦੁਲਾਰੇ ਜੋਤੀ ਨਾਰੀ ਕਰ ਪਿਆਰੀ ਏਕਾ ਰੰਗ ਸਮਾਇੰਦਾ। ਏਕਾ ਰੰਗ ਸਮਾਏ ਸਹਿਜ ਸੁਭਾਗਿਆ। ਕਾਇਆ ਜੋਤੀ ਰੰਗ ਰੰਗਾਏ, ਅੱਠੇ ਪਹਿਰ ਰਹੇ ਵਿਚ ਆਗਿਆ। ਸਾਚੀ ਡੋਲੀ ਆਪ ਬਹਾਏ, ਜਗਤ ਤ੍ਰਿਸਨਾ ਝੂਠੀ ਮਾਇਆ ਜਗਤ ਤਿਆਗਿਆ। ਪ੍ਰੇਮ ਗੋਲੀ ਨਾਲ ਰਲਾਏ, ਮਾਇਆ ਡੱਸੇ ਨਾ ਡੱਸਣੀ ਨਾਗਿਆ। ਚਾਰ ਕੁਹਾਰਾ ਆਪ ਅਖਵਾਏ, ਪੰਚਮ ਸੋਇਆ ਉਠ ਉਠ ਜਾਗਿਆ। ਸਾਚੇ ਰਾਹੇ ਆਪੇ ਪਾਏ, ਦੇਵੇ ਲਾਗ ਲਾਗਣ ਲਾਗਿਆ। ਸੋਹੰ ਸ਼ਬਦ ਵੰਡਾਏ ਵੰਡ, ਗੁਰਮੁਖਾਂ ਹਿੱਸੇ ਸਾਚੇ ਪਾਏ, ਬਣਾਏ ਹੰਸ ਕਾਗਿਆ। ਸਾਚੇ ਦਰ ਹਰਿ ਬਹਾਏ, ਆਲਸ ਨਿੰਦਰਾ ਪੜਦਾ ਲਾਹੇ, ਅੱਠੇ ਪਹਿਰ ਮਨ ਬੈਰਾਗਿਆ। ਨਰ ਨਰੇਸ਼ਾ ਦਰਸ਼ਨ ਪਾਏ, ਲੋਚਨ ਸਾਚਾ ਖੋਲ੍ਹ, ਵਖਾਏ ਬੁਝੀ ਰਹੇ ਤ੍ਰਿਸਨਾ ਆਗਿਆ। ਦੋਵੇਂ ਹੱਥੀਂ ਸੇਵ ਕਮਾਏ, ਹਰਿ ਸਮਰਥੀ ਸੰਗ ਰਲਾਏ, ਮਿਲੇ ਮਜਨ ਸਾਚੇ ਸੱਜਣ ਵਿਚ ਮਾਘ ਮਾਘਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਪੜਦੇ ਆਇਆ ਕੱਜਣ, ਬੇਮੁਖ ਜੀਵ ਭਾਂਡੇ ਭੱਜਣ, ਦੋਵੇਂ ਤਾਲ ਮਾਤ ਵੱਜਣ, ਕੋਈ ਨਾ ਕਿਸੇ ਰੱਖੇ ਲਾਜਿਆ।

Leave a Reply

This site uses Akismet to reduce spam. Learn how your comment data is processed.