Granth 05 Likhat 023: 13 Jeth 2012 Bikarmi Mata Bishan Kaur de Greh Pind Jethuwal

੧੩ ਜੇਠ ੨੦੧੨ ਬਿਕ੍ਰਮੀ ਮਾਤਾ ਬਿਸ਼ਨ ਕੌਰ ਦੇ ਗ੍ਰਹਿ ਪਿੰਡ ਜੇਠੂਵਾਲ

ਸ਼ਬਦ ਜੋਗ ਅਪਾਰ ਵਿਚ ਜਹਾਨਿਆ। ਸ਼ਬਦ ਜੋਗ ਅਪਾਰ, ਪੁਰਖ ਸੁਜਾਨਿਆ। ਸ਼ਬਦ ਜੋਗ ਅਪਾਰ, ਜੀਵ ਨਿਧਾਨਿਆ। ਸ਼ਬਦ ਜੋਗ ਅਪਾਰ, ਹਉਮੇ ਰੋਗ ਮੇਟ ਮਿਟਾਨਿਆ। ਸ਼ਬਦ ਜੋਗ ਅਪਾਰ, ਮਿਟੇ ਜਗਤ ਵਿਜੋਗ ਸ੍ਰੀ ਭਗਵਾਨਿਆ। ਸ਼ਬਦ ਜੋਗ ਅਪਾਰ, ਜਨ ਭਗਤਾਂ ਮਿਲੇ ਲਿਖਿਆ ਧੁਰ ਸੰਜੋਗ, ਨਾ ਕੋਈ ਦੂਸਰ ਵੰਡ ਵੰਡਾਨਿਆ। ਸ਼ਬਦ ਜੋਗ ਅਪਾਰ, ਹਰਿਜਨ ਜਨ ਹਰਿ ਰਸਨਾ ਚੁਗੇ ਸਾਚੀ ਚੋਗ, ਹੰਸ ਕਾਗ ਕਾਗ ਹੰਸ ਪ੍ਰਭ ਆਪ ਬਣਾਨਿਆ। ਸ਼ਬਦ ਜੋਗ ਅਪਾਰ, ਵਿਚ ਸੰਸਾਰ ਜੁਗੋ ਜੁਗ ਪੁਰਖ ਅਬਿਨਾਸ਼ੀ ਬੰਨ੍ਹੇ ਧਾਰ, ਪਾਰਬ੍ਰਹਮ ਖੇਲ ਮਹਾਨਿਆ। ਸ਼ਬਦ ਜੋਗ ਅਪਾਰ, ਗੁਣਾਂ ਗੁਣਵੰਤਿਆ। ਸ਼ਬਦ ਜੋਗ ਅਪਾਰ, ਏਕਾ ਮੇਲ ਪੂਰਨ ਭਗਵੰਤਿਆ। ਸ਼ਬਦ ਜੋਗ ਅਪਾਰ, ਪੁਰਖ ਅਬਿਨਾਸ਼ੀ ਦੇਵੇ ਕਰ ਪਿਆਰ, ਗੁਰਮੁਖ ਸਾਚੇ ਮੰਨਿਆ। ਸ਼ਬਦ ਜੋਗ ਅਪਾਰ, ਏਕਾ ਵਹੇ ਸਾਚੀ ਧਾਰ, ਰੂਪ ਰੰਗ ਨਾ ਕੋਈ ਵਖਾਨਿਆ। ਸ਼ਬਦ ਜੋਗ ਅਪਾਰ, ਪੰਜਾਂ ਚੋਰਾਂ ਰਿਹਾ ਮਾਰ, ਏਕਾ ਖੰਡਾ ਹੱਥ ਰਖਾਨਿਆ। ਸ਼ਬਦ ਜੋਗ ਅਪਾਰ, ਕੂੜ ਕੁੜਿਆਰਾ ਕੱਢੇ ਬਾਹਰ, ਸਾਚੀ ਜੋਤੀ ਕਰ ਅਕਾਰ, ਨਿਰਮਲ ਬਾਤੀ ਦਸਮ ਦਵਾਰ, ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਕਲਜੁਗ ਤੇਰੀ ਅੰਤਮ ਵਾਰ, ਵੇਖ ਵਖਾਣੇ ਰਾਜੇ ਰਾਣੇ, ਸੁਘੜ ਸਿਆਣੇ ਹਰਿ ਭਗਵਾਨੇ, ਨਾ ਕੋਈ ਜਾਣੇ ਜੀਵ ਜੰਤ ਗਵਾਰ ਅੰਨ੍ਹਿਆ। ਸ਼ਬਦ ਜੋਗ ਅਪਾਰ, ਨਾਮ ਰੰਗਤਿਆ। ਸ਼ਬਦ ਜੋਗ ਅਪਾਰ, ਪੂਰਨ ਕਰੇ ਕਾਮ, ਇਕ ਬਹਾਏ ਸਾਚੇ ਧਾਮ, ਸਾਚੀ ਖੋਜ ਖੁਜੰਤਿਆ। ਸ਼ਬਦ ਜੋਗ ਅਪਾਰ, ਸੁੱਕਾ ਹਰਿਆ ਕਰੇ ਚਾਮ, ਨਾ ਕੋਈ ਲਾਏ ਮਾਤ ਦਾਮ, ਪੂਰਨ ਬੂਝ ਬੁਝੰਤਿਆ। ਸ਼ਬਦ ਜੋਗ ਅਪਾਰ, ਏਕਾ ਏਕ ਹਰਿ ਕਾ ਨਾਮ, ਮੇਟ ਮਿਟਾਏ ਅੰਧੇਰੀ ਸ਼ਾਮ, ਸਚ ਪਰਕਾਸ਼ ਮਾਤ ਪਤਾਲ ਅਕਾਸ਼ ਆਪ ਕਰੰਤਿਆ। ਸ਼ਬਦ ਜੋਗ ਅਪਾਰ, ਆਪੇ ਰਖੇ ਆਪਣੀ ਧਾਰ, ਜੁਗਾ ਜੁਗੰਤਰ ਵਾਰੋ ਵਾਰ, ਭਾਣਾ ਰਾਣਾ ਆਪਣੇ ਹੱਥ ਰਖੰਤਿਆ। ਸ਼ਬਦ ਜੋਗ ਅਪਾਰ, ਧੁਨੀ ਧੁਨਕਾਰਿਆ। ਸ਼ਬਦ ਜੋਗ ਅਪਾਰ, ਗੁਰਮੁਖ ਵਿਰਲਾ ਪਾਏ ਸਾਰ, ਜਿਸ ਜਨ ਹਰਿ ਸਾਚਾ ਕੰਨ ਸੁਣੰਤਿਆ। ਸ਼ਬਦ ਜੋਗ ਅਪਾਰ, ਮਾਇਆ ਮਮਤਾ ਰਿਹਾ ਮਾਰ, ਭਾਂਡਾ ਭਰਮ ਰਿਹਾ ਨਿਵਾਰ, ਏਕਾ ਦਰ ਦਵਾਰ ਆਪ ਦਸੰਤਿਆ। ਸ਼ਬਦ ਜੋਗ ਅਪਾਰ, ਤਿੱਖੀ ਰੱਖੇ ਹਰਿ ਜੀ ਧਾਰ, ਕਲਜੁਗ ਤੇਰੀ ਅੰਤਮ ਵਾਰ, ਕਰਮ ਧਰਮ ਧਰਮ ਕਰਮ ਲੱਖ ਚੁਰਾਸੀ ਰਿਹਾ ਵਿਚਾਰ। ਸ਼ਬਦ ਜੋਗ ਅਪਾਰ, ਹਰਿਜਨ ਪਾਇਆ। ਸ਼ਬਦ ਜੋਗ ਅਪਾਰ, ਹਰਿਜਨ ਨਾ ਲਾਏ ਡੰਨ, ਪ੍ਰਭ ਅਬਿਨਾਸ਼ੀ ਬੇੜਾ ਰਿਹਾ ਬੰਨ੍ਹ, ਤਨ ਮੰਦਰ ਅੰਦਰ ਆਪ ਟਿਕਾਇਆ। ਸ਼ਬਦ ਜੋਗ ਅਪਾਰ, ਅੰਦਰੇ ਅੰਦਰ ਨਾ ਕੋਈ ਵੇਖੇ ਕਲਜੁਗ ਜੀਵ ਕਾਇਆ ਡੂੰਘੀ ਕੰਦਰ, ਲੱਖ ਚੁਰਾਸੀ ਭੌਂਦੀ ਫਿਰਦੀ ਬੰਦਰ, ਨਾਮ ਅਮੋਲਾ ਹਰਿ ਨਿਰੋਲਾ ਸਾਚੇ ਧਾਮ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ ਭੇਵ ਅਭੇਦਾ ਅਛਲ ਅਛੇਦਾ ਵਡ ਦੇਵੀ ਦੇਵ ਆਪਣਾ ਆਪ ਵਖਾਇਆ। ਸ਼ਬਦ ਜੋਗ ਅਪਾਰ, ਜੋਗ ਨਿਰਾਲਿਆ। ਗੁਰਮੁਖ ਵਿਰੋਲੇ ਕਰ ਵਿਚਾਰ, ਕਲਜੁਗ ਕਾਲੇ ਵਿਚੋਂ ਪਾ ਲਿਆ। ਅੰਮ੍ਰਿਤ ਆਤਮ ਪੀਏ ਸਾਚੀ ਧਾਰ, ਸਾਚਾ ਧਾਮ ਸੁਹਾ ਲਿਆ। ਸ਼ਬਦ ਵਿਚੋਲਾ ਮੀਤ ਮੁਰਾਰ, ਦੋਹਾਂ ਮੇਲਾ ਆਪ ਮਿਲਾ ਰਿਹਾ। ਜੋਤ ਨਿਰੰਜਣ ਕਰ ਅਕਾਰ, ਮੁਖੜਾ ਸਾਚਾ ਆਪ ਵਖਾ ਲਿਆ। ਸ਼ਬਦ ਖ਼ੁਸ਼ੀ ਕਰੇ ਅਪਾਰ, ਘਰ ਸਾਚੇ ਦੀਪਕ ਬਾਲਿਆ। ਨਾ ਕੋਈ ਦੀਸੇ ਠੱਗ ਚੋਰ ਯਾਰ, ਏਕਾ ਏਕ ਮੇਲ ਪੁਰਖ ਬਿਧਾਤਾ, ਨਾ ਕੋਈ ਦੀਸੇ ਹੋਰ ਪਿਆਰਾ, ਏਕਾ ਧਾਰਾ ਆਪ ਵਹਾ ਰਿਹਾ। ਨਾ ਕੋਈ ਦੀਸੇ ਮੀਤ ਮੁਰਾਰ, ਹਰਿਜਨ ਹਰਿ ਹਰਿ ਵਿਚ ਸਮਾ ਲਿਆ। ਨਾ ਕੋਈ ਦੀਸੇ ਅੰਦਰ ਬਾਹਰ, ਨੂਰੋ ਨੂਰ ਇਕ ਉਜਾਲਿਆ। ਨਾ ਕੋਈ ਦਿਸੇ ਪਾਰ ਕਿਨਾਰ, ਆਰ ਪਾਰ ਨਾ ਕੋਈ ਵਖਾ ਲਿਆ। ਨਾ ਕੋਈ ਦੀਸੇ ਮਹੱਲ ਮੁਨਾਰ ਅਚਲ ਅਟੱਲ ਧਾਮ ਆਪ ਸੁਹਾ ਲਿਆ। ਰੂਪ ਰੰਗ ਨਾ ਕਰੇ ਕੋਈ ਵਿਚਾਰ, ਸਤਿ ਸਰੂਪੀ ਸਤਿ ਸਮਾ ਲਿਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਲੱਖ ਚੁਰਾਸੀ ਦੇਵੇ ਜਮ ਕੀ ਫਾਸੀ, ਗੁਰਮੁਖ ਵਿਰਲਾ ਮਾਤ ਬਚਾ ਲਿਆ। ਸ਼ਬਦ ਜੋਗ ਅਪਾਰ ਸਚ ਘਰ ਵਸੰਦੜਾ। ਗੁਰਮੁਖ ਵਿਰਲਾ ਪਾਏ ਸਾਰ, ਜਿਸ ਜਨ ਨਾਉਂ ਹਰਿ ਸਾਚਾ ਆਪ ਬਖ਼ੰਦੜਾ। ਪੂਰਬ ਕਰਮ ਕਰ ਵਿਚਾਰ, ਹਰਿ ਦਾਤਾਰ ਸ਼ਬਦ ਜੋਗ ਬਾਣਾ ਤਨ ਪਹਿਨੰਦੜਾ। ਰੰਗਣ ਰੰਗੇ ਰੰਗ ਅਪਾਰ, ਪਹਿਲੀ ਵਾਰ ਨਾ ਦਾਗ਼ ਕੋਈ ਰਖੰਦੜਾ। ਆਪੇ ਰਿਹਾ ਪੈਜ ਸਵਾਰ, ਨਾ ਕੋਈ ਜਾਣੇ ਨਰ ਨਾਰ, ਸਰਨ ਚਰਨ ਚਰਨ ਸਰਨ ਰਖੰਦੜਾ। ਧਰਮ ਰਾਏ ਨਾ ਮਾਰੇ ਮਾਰ, ਲੱਖ ਚੁਰਾਸੀ ਉਤਰੇ ਪਾਰ, ਏਕਾ ਦਿਸੇ ਦਰ ਦਵਾਰ, ਸਾਚਾ ਧਾਮ ਆਪ ਸੁਹੰਦੜਾ। ਦਰਸ ਅਮੋਘਾ ਹਰਿ ਦਾਤਾਰ ਆਵਣ ਜਾਵਣ ਕਟੇ ਰੋਗਾ, ਮਿਲੇ ਮੇਲ ਧੁਰ ਸੰਜੋਗਾ, ਆਤਮ ਸੇਜ ਸਾਚਾ ਰਸ ਏਕਾ ਭੋਗਾ, ਗੁਰਮੁਖ ਸਾਚੇ ਸੰਤ ਜਨ ਏਕਾ ਦਰ ਆਪ ਸੁਹਾਏ ਤਨ ਮੰਦਰ ਅੰਦਰ ਡੇਰਾ ਲਾਏ, ਦੀਪਕ ਜੋਤੀ ਇਕ ਜਗਾਏ, ਸਾਚੀ ਕਾਰ ਕਰੰਦੜਾ। ਸ਼ਬਦ ਜੋਗ ਅਪਾਰ ਵਸਤ ਅਮੋਲਿਆ। ਗੁਰਮੁਖ ਦੇਵੇ ਆਤਮ ਵਸਤ, ਸਾਚਾ ਕੁੰਡਾ ਆਪੇ ਖੋਲਿਆ। ਅੱਠੇ ਪਹਿਰ ਰਹੇ ਮਸਤ, ਸਦਾ ਸਦਾ ਹਰਿ ਵਸੇ ਕੋਲਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਭਾਗ ਲਗਾਏ ਕਾਇਆ ਚੋਲਿਆ। ਕਾਇਆ ਚੋਲੀ ਰੰਗ ਕਰਤਾਰ। ਚੁਕੇ ਡੋਲੀ ਵਿਚ ਸੰਸਾਰ। ਦਰ ਘਰ ਸਾਚੇ ਸ਼ਬਦ ਗੋਲੀ, ਅੰਦਰੇ ਅੰਦਰ ਆਤਮ ਜੋਤੀ ਤਨ ਮੰਦਰ ਖਿੜੀ ਸਚ ਗੁਲਜ਼ਾਰ। ਆਪ ਉਲਟਾਏ ਨਾਭ ਕਵਲੀ, ਨਾ ਕੋਈ ਜਾਣੇ ਧਾਰ ਸਵਲੀ, ਦਸਮ ਦਵਾਰਾ ਆਤਮ ਬਵਲੀ, ਏਕਾ ਦਿਸੇ ਸਾਚੀ ਧਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਏਕਾ ਟੇਕ ਕਰੇ ਬੁੱਧ ਬਿਬੇਕ, ਕਲਜੁਗ ਮਾਇਆ ਨਾ ਲਾਏ ਸੇਕ, ਸਾਚਾ ਬਖ਼ਸ਼ੇ ਚਰਨ ਪਿਆਰ। ਮੰਮਾ ਮਾਤ ਬਣਤ ਬਣਾਈ। ਸਾਚੇ ਸੰਤ ਦਇਆ ਕਮਾਈ। ਆਦਿ ਅੰਤ ਜੁਗਾ ਜੁਗੰਤ ਰੀਤੀ ਨੀਤੀ ਆਪ ਚਲਾਈ। ਆਪੇ ਜਾਣੇ ਅਗਲੀ ਪਿਛਲੀ ਬੀਤੀ, ਸਾਚੀ ਬਣਤ ਬਣਦੀ ਆਈ। ਮੰਮੇ ਮੁਕਤੀ ਸਾਚੀ ਰੀਤੀ, ਜੋਤੀ ਜੋਤ ਸਰੂਪ ਹਰਿ, ਅਚਰਜ ਲੀਲ੍ਹਾ ਮਾਤ ਵਰਤਾਈ। ਮੰਮਾ ਮਿਲਿਆ ਪੁਰਖ ਸੁਜਾਨ। ਪਾਣਾ ਨਾਮ ਗੁਣ ਨਿਧਾਨ। ਸਾਚਾ ਜਾਮ ਪੀਣ ਖਾਣ। ਸਾਚਾ ਧਾਮ ਪੂਰਨ ਕਾਮ। ਹਰਿਜਨ ਧਿਆਨ ਆਪੇ ਜਾਣੇ ਜਾਣੀ ਜਾਣ ਕਰ ਪਛਾਣ ਵਿਚ ਜਹਾਨ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੱਮਾ ਮੁਕਤਾ ਮੂਰਤ ਭਗਵਾਨ। ਮੰਮਾ ਮਾਤ ਦੇਵੇ ਮਤ। ਸੱਸਾ ਸਤਿਗੁਰ ਰਖੇ ਪਤਿ। ਸਾਹਿਬ ਸੱਚੇ ਏਕਾ ਮਤ। ਕਾਇਆ ਮਾਟੀ ਝੂਠੀ ਕਚ। ਅੰਤਮ ਵੇਲੇ ਜਾਏ ਮਚ। ਜੂਠੇ ਝੂਠੇ ਪੰਜੇ ਚੋਰ ਰਹੇ ਨੱਚ। ਪੁਰਖ ਅਬਿਨਾਸ਼ੀ ਸੱਚੋ ਸੱਚ। ਜੋਤੀ ਜੋਤ ਸਰੂਪ ਹਰਿ, ਸ਼ਬਦ ਅਭੇਦਾ ਆਪੇ ਬੋਲੇ, ਸ਼ਬਦ ਅਭੇਦ ਆਪੇ ਖੋਲ੍ਹੇ, ਸਾਧ ਸੰਤ ਜਾਇਣ ਮੱਚ। ਲੱਗੇ ਅੱਗ ਕਾਇਆ ਚੋਲੇ। ਪੁਰਖ ਅਬਿਨਾਸ਼ੀ ਕਰੇ ਖੇਲ ਹੌਲੇ ਹੌਲੇ। ਸ਼ਬਦ ਜੋਤੀ ਜੋਤੀ ਸ਼ਬਦ ਅੰਦਰੇ ਅੰਦਰ ਜਾਏ ਰਚ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸਤਿ ਸਤਿਗੁਰ ਸਾਜਣ ਮੀਤਾ ਪਰਖੇ ਨੀਤਾ, ਵੇਖ ਵਖਾਣੇ ਸਚ ਤੋਲੇ। ਤੱਤਾ ਤੁਰੀਆ ਵੱਜਾ ਨਾਦ। ਤੂਰਤ ਤੂਰਾ ਬੋਧ ਅਗਾਧ। ਵਡ ਦਾਤਾ ਸੂਰਾ ਰੱਖਣਾ ਯਾਦ। ਸੁਣ ਸੁਣੇ ਫਰਿਆਦ, ਪ੍ਰਭ ਬਖ਼ਸ਼ੇ ਸਾਚੀ ਦਾਦ। ਮਿਲੇ ਮੇਲ ਮਾਧਵ ਮਾਧ। ਸੰਤ ਸੁਹੇਲੇ ਰਹੇ ਅਰਾਧ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਆਪ ਲਏ ਲਾਧ। ਸਤੋ ਸਤਿ ਸਤਿ ਵਖਾਨਾ। ਪੁਰਖ ਅਬਿਨਾਸ਼ੀ ਬੀਨਾ ਦਾਨਾ। ਆਪੇ ਜਾਣੇ ਆਪ ਪਛਾਣੇ ਪੀਣਾ ਖਾਣਾ। ਰਾਜ ਰਾਜਾਨ ਸ਼ਾਹ ਸੁਲਤਾਨ ਵਿਚ ਜਹਾਨ ਨਾ ਕਰੇ ਪਛਾਣਾ। ਅਸੰਤ ਸੰਤ ਅੰਦਰੇ ਅੰਦਰ ਜਗਤ ਗਿਆਨਾ। ਆਪੇ ਜਾਣੇ ਪੁਰਖ ਅਬਿਨਾਸ਼ੀ ਸਾਚਾ ਕੰਤ ਕਵਣ ਬਿਧ ਕਵਣ ਰਿਧ, ਸਾਚੀ ਦੇਗ਼ ਆਪ ਚੜ੍ਹਾਨਾ। ਜੇਠ ਅਠ ਕਾਰਜ ਸਿਧ, ਦਾਸੀ ਰਹੇ ਨੌਂ ਨਿਧ, ਪੁਰਖ ਅਬਿਨਾਸ਼ੀ ਖੇਲ ਮਹਾਨਾ। ਜਨ ਭਗਤਾਂ ਆਤਮ ਰਿਹਾ ਵਿਧ, ਸਾਚਾ ਤੀਰ ਇਕ ਚਲਾਣਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਜਾਣ ਪਛਾਣੇ, ਕਵਣ ਪਕਵਾਨ ਹਰਿ ਪਕਵਾਨਾ। ਮਸਤੂਆਣੇ ਲੱਗੀ ਮੇਖ। ਚਰਨੀ ਡਿੱਗੇ ਰਾਜਾ ਰਾਣਾ, ਧੁਰ ਦਰਗਾਹੀ ਲਿਖਿਆ ਲੇਖ। ਚਾਰ ਵਰਨਾਂ ਚਰਨ ਧਿਆਨਾ ਇਕ ਬਿਬਾਣਾ, ਨਾ ਕੋਈ ਦੀਸੇ ਔਲੀਆ ਪੀਰ ਸ਼ੇਖ਼। ਆਪੇ ਤਣੇ ਸਾਚਾ ਤਾਣਾ, ਜੂਠਾ ਝੂਠਾ ਵਿਚ ਫਸਾਨਾ, ਕਲਜੁਗ ਮਿਟਾਏ ਅੰਤਮ ਰੇਖ। ਜੋਤੀ ਦੀਪਕ ਇਕ ਜਗਾਣਾ, ਨਾਮ ਪਕਵਾਨ ਹਰਿ ਪਕਵਾਨਾ, ਗੁਰਮੁਖਾਂ ਦੇਵੇ ਜੀਆ ਦਾਨ। ਆਤਮ ਬ੍ਰਹਮ ਕਰ ਧਿਆਨ, ਸੱਚਾ ਜੋਗ ਪੀਣ ਖਾਣ। ਧੀਰਜ ਯਤ ਆਤਮ ਸਤਿ ਦੇ ਮਤ ਆਪ ਸਮਝਾਣਾ, ਬਹੱਤਰ ਨਾੜੀ ਨਾ ਉਬਲੇ ਰਤ, ਮਿਲੇ ਮੇਲ ਕਮਲਾਪੱਤ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਜਾਣੀ ਜਾਣ।  ਰੰਗ ਸਤ ਸਤਿ ਅਪਾਰ। ਪਾਰਬ੍ਰਹਮ ਬ੍ਰਹਮ ਪਾਰ ਜੋਤੀ ਅਕਾਰ। ਸਚ ਕਰਮ ਜਗਤ ਧਰਮ ਰਿਹਾ ਪੈਜ ਸਵਾਰ। ਨਾ ਕੋਈ ਵੇਖ ਵਖਾਣੇ ਵਰਨ ਬਰਨ, ਏਕਾ ਏਕ ਦਰ ਦਵਾਰ। ਏਕਾ ਰੰਗ ਕਰੇ ਏਕਾ ਸਰਨ, ਪੁਰਖ ਅਬਿਨਾਸ਼ੀ ਸਾਚੀ ਕਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਰੰਗਣ ਰੰਗ ਰੰਗਾਏ ਚਲੂਲਾ ਨਾਮ ਅਪਾਰ। ਨਾਮ ਰੰਗਣ ਰੰਗ ਰੰਗੀਲਾ। ਸ਼ਬਦ ਕੰਗਣ ਤਨ ਪਹਿਨਾਏ, ਜੋਤੀ ਨੂਰਾ ਛੈਲ ਛਬੀਲਾ। ਪ੍ਰੇਮ ਮਹਿੰਦੀ ਹੱਥੀਂ ਲਾਏ, ਅਮਾਮ ਮਹਿੰਦੀ ਨਾਂ ਰਖਾਏ, ਤਨ ਛੁਹਾਏ ਚੋਲਾ ਨੀਲਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾਮ ਨਿਧਾਨਾ ਅੰਮ੍ਰਿਤ ਰਸ ਗੁਰਮੁਖ ਸਾਚੇ ਮੁਖ ਚੁਆਏ। ਆਤਮ ਮਦਿ ਸਾਚਾ ਰਸ, ਦਰ ਘਰ ਸਾਚੇ ਸਾਚੀ ਕਾਰ। ਨਾਮ ਰੰਗ ਰੰਗ ਅਪਾਰ। ਸਤਿਜੁਗ ਸਾਚੇ ਮੰਗੀ ਮੰਗ, ਸਤਿ ਸਤਿਵਾਦੀ ਮੰਗੀ ਧਾਰ। ਕਲਜੁਗ ਔਧ ਗਈ ਲੰਘ, ਜੋਤ ਸਰੂਪੀ ਕਰ ਵਿਚਾਰ। ਲੱਖ ਚੁਰਾਸੀ ਭੁੱਖ ਨੰਗ, ਅੰਤਮ ਦੱਬੇ ਪਾਪਾਂ ਭਾਰ। ਸ਼ਬਦ ਘੋੜੇ ਕਸ ਤੰਗ, ਲੋਆਂ ਪੁਰੀਆਂ ਕਰੇ ਖ਼ਬਰਦਾਰ। ਬੇਮੁਖ਼ ਭੱਜਣ ਕਾਚੀ ਵੰਗ, ਗੁਰਮੁਖ ਸਾਚੇ ਉਤਰੇ ਪਾਰ। ਹੋਏ ਸਹਾਈ ਅੰਗ ਸੰਗ, ਰੰਗਣ ਰੰਗ ਇਕ ਅਪਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਤਾਂ ਦੀਪਾਂ ਏਕਾ ਸੰਗ ਏਕਾ ਰੰਗ ਨਰ ਹਰਿ ਸੱਚੀ ਸਰਕਾਰ। ਸਾਚਾ ਰੰਗ ਹਰਿ ਵਿਚਾਰੇ। ਦਸਮ ਦਵਾਰੀ ਪਾਰ ਲੰਘ, ਸੁਨ ਅਗੰਮ ਪਾਏ ਸਾਰੇ। ਸ਼ਬਦ ਘੋੜੇ ਕਸ ਤੰਗ, ਓਅੰਕਾਰ ਵੇਖ ਵਿਚਾਰੇ। ਓਅੰਕਾਰਾ ਧਾਰਾ ਜਾਏ ਲੰਘ, ਸਚਖੰਡ ਜੋਤ ਅਕਾਰੇ। ਨਾ ਕੋਈ ਵੱਜੇ ਸ਼ਬਦ ਤਾਲ ਮਰਦੰਗ, ਰਾਗ ਰਾਗਨੀ ਨਾ ਕੋਈ ਪੁਕਾਰੇ। ਨਾ ਕੋਈ ਦੂਜਾ ਦਿਸੇ ਸੰਗ, ਅਲਖ ਨਿਰੰਜਣ ਅਗੰਮ ਅਪਾਰੇ। ਆਪੇ ਵਸੇ ਆਪਣੇ ਰੰਗ, ਰੰਗ ਅਨੂਪਾ ਨਰ ਹਰਿ ਸੱਚੀ ਸਰਕਾਰੇ। ਆਪੇ ਜਾਣੇ ਆਪਣਾ ਸੰਗ, ਲੋਕਮਾਤ ਮਾਰ ਝਾਤ ਪੁਰਖ ਅਬਿਨਾਸ਼ੀ ਪਾਵੇ ਸਾਰੇ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰੰਗਣ ਰੰਗ ਇਕ ਅਪਾਰੇ। ਰੰਗ ਰਾਗ ਰਾਗ ਘਰ ਸੁਲਤਾਨ। ਗੁਰ ਗੁਰਮੁਖ ਸੋਇਆ ਜਾਏ ਜਾਗ। ਸ਼ਬਦ ਬੰਨ੍ਹੇ ਤਨ ਸਾਚਾ ਤਾਗ। ਮਿਲੇ ਮੇਲ ਕੰਤ ਸੁਹਾਗ, ਸਾਚਾ ਬਖ਼ਸ਼ੇ ਜੀਆ ਦਾਨ। ਮੇਟ ਮਿਟਾਏ ਤ੍ਰਿਸਨਾ ਆਗ, ਹੱਥ ਰੱਖੇ ਆਪਣੇ ਵਾਗ, ਹਰਿਜਨ ਸਾਚੇ ਵਡ ਵਡਭਾਗ, ਚਰਨ ਧੂੜ ਧੂੜ ਚਰਨ ਬਖ਼ਸ਼ ਸੱਚਾ ਇਸ਼ਨਾਨ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰੰਗਣ ਰੰਗ ਸਤਿ ਰੰਗਾਏ, ਲੋਕਮਾਤ ਝੁਲਾਏ ਸੱਚਾ ਇਕ ਨਿਸ਼ਾਨ। ਝੁੱਲੇ ਨਿਸ਼ਾਨਾ ਰੰਗ ਸੱਤ। ਸੱਤਾਂ ਦੀਪਾਂ ਦੇਵੇ ਮਤ। ਗੁਰਮੁਖਾਂ ਬੰਧਾਏ ਚਰਨ ਪ੍ਰੀਤਾਂ, ਤਨ ਮੰਦਰ ਅੰਦਰ ਨਾ ਉਬਲੇ ਰਤ। ਇਕ ਸੁਣਾਏ ਸੁਹਾਗੀ ਗੀਤ, ਸੋਹੰ ਸ਼ਬਦ ਧੀਰਜ ਯਤ। ਚਰਨ ਪ੍ਰੀਤੀ ਬੰਨ੍ਹੇ ਨਾਤ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਰੰਗਣ ਰੰਗ ਰੰਗਾਏ, ਪਚ ਬੰਧਾਏ ਏਕਾ ਤੱਤ। ਸਾਚਾ ਰੰਗ ਨਾਮ ਮਜੀਠੀ। ਪੁਰਖ ਅਬਿਨਾਸ਼ੀ ਕੀਆ ਸੰਗ, ਜੋਤੀ ਅਗਨੀ ਦਏ ਮੱਠੀ। ਵਡ ਦਾਤਾ ਸੂਰਾ ਸਰਬੰਗ, ਹਰਿਜਨ ਵਿਰਲਾ ਮਾਤ ਵੇਖੇ ਆਤਮ ਹਠੀ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਰੰਗ ਇਕ ਚੜ੍ਹਾਏ, ਆਪ ਆਪਣੀ ਦਇਆ ਕਮਾਏ, ਸਤਾਰਾਂ ਹਾੜੀ ਫੁਲ ਫੁਲਵਾੜੀ ਗੁਰ ਸੰਗਤ ਕਰ ਇਕੱਠੀ। ਰੰਗ ਰੰਗੀਲਾ ਰੰਗ ਜਗਦੀਸ। ਸੂਹਾ ਪੀਲਾ ਲਾਲ ਜੋਤ ਪਰਵੇਸ਼। ਆਪੇ ਜਾਣੇ ਆਪਣਾ ਹੀਲਾ, ਦਸਮ ਦਵਾਰੀ ਵਸੇ ਦੇਸ ਪਰਦੇਸ। ਸ਼ਬਦੀ ਜੋਤੀ ਧਾਰੀ ਨੀਲਾ, ਨਰ ਨਿਰੰਜਣ ਵਡ ਨਰੇਸ਼। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਰੰਗ ਇਕ ਰੰਗਾਏ, ਕਰੇ ਖੇਲ ਮਾਝੇ ਦੇਸ। ਰੰਗ ਸੱਤ ਸਤਿ ਨਿਸ਼ਾਨਾ। ਧਰਮ ਰਥ ਸ੍ਰੀ ਭਗਵਾਨਾ। ਸੱਤਾਂ ਦੀਪਾਂ ਪਾਏ ਨੱਥ, ਲੱਖ ਚੁਰਾਸੀ ਜਾਏ ਮਥ ਵਾਲੀ ਦੋ ਜਹਾਨਾਂ। ਜਗਤ ਮਹਿੰਮਾ ਚਲੇ ਚਲਾਏ ਆਪ ਅਕਥ, ਨਾ ਕੋਈ ਜਾਣੇ ਜੀਵ ਨਿਧਾਨਾ। ਸਰਬ ਕਲਾ ਆਪੇ ਸਮਰਥ। ਆਪ ਬਣਾਏ ਲੋਆਂ ਪੁਰੀਆਂ ਇਕ ਬਿਬਾਣਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਾਰਬ੍ਰਹਮ ਸ੍ਰੀ ਭਗਵਾਨਾ। ਸੱਤ ਰੰਗ ਸ਼ਬਦ ਧਾਰ। ਲਿਖੇ ਲੇਖ ਹਰਿ ਦਾਤਾਰ। ਨੌਂ ਖੰਡ ਪ੍ਰਿਥਮੀ ਏਕਾ ਨੇਤਰ ਵੇਖ, ਕਾਇਆ ਦੀਪਕ ਕਰ ਉਜਿਆਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰੰਗੇ ਰੰਗ ਨਿਰਗੁਣ ਗੁਣ ਨਿਰਧਾਰ। ਸ਼ਬਦ ਰੰਗ ਨੌਂ ਦਵਾਰ। ਨੌਂ ਦਵਾਰ ਜਗਤ ਭਿਖਾਰ। ਜਗਤ ਭਿਖਾਰ ਜੀਵ ਗਵਾਰ। ਜੀਵ ਗਵਾਰ ਅੰਧ ਅੰਧਿਆਰ। ਅੰਧ ਅੰਧਿਆਰ ਏਕਾ ਏਕ ਵਿਸਰਿਆ ਹਰਿ ਨਿਰੰਕਾਰ। ਹਰਿ ਨਿਰੰਕਾਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਰੰਗ ਆਪ ਰੰਗਾਏ, ਸਾਚੀ ਬੰਨ੍ਹੇ ਮਾਤ ਧਾਰ। ਰੰਗ ਸਤਿ ਆਪੇ ਵਟਿਆ। ਆਪੇ ਜਾਣੇ ਆਪਣੀ ਸਾਰ, ਪ੍ਰਭ ਘਟ ਘਟ ਖੇਲੇ ਖੇਲ ਅਪਰ ਅਪਾਰ, ਜਿਉਂ ਖੇਲ ਬਾਜੀਗਰ ਨਟ ਨਟਿਆ। ਸ਼ਬਦ ਨਿਸ਼ਾਨਾ ਕਰ ਤਿਆਰਾ, ਕਰੇ ਖੇਲ ਜਗਤ ਝੱਟ ਪਟਿਆ। ਰਾਜਾ ਰਾਣਾ ਰਹੇ ਖ਼ਬਰਦਾਰ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਖੁਲ੍ਹਾਏ ਸਾਚਾ ਹੱਟਿਆ। ਰੰਗਣ ਰੰਗ ਨਾਮ ਅਨਮੋਲ। ਸ੍ਰੀ ਭਗਵਾਨ ਕਰ ਧਿਆਨ, ਲੋਕਮਾਤ ਤੋਲੇ ਪੂਰੇ ਤੋਲ। ਨਾ ਕੋਈ ਜਾਣੇ ਚਤੁਰ ਸੁਘੜ ਸਿਆਣ, ਦਸਮ ਦਵਾਰੀ ਪ੍ਰਭ ਅਬਿਨਾਸ਼ੀ ਵਸੇ ਕੋਲ। ਜਨ ਭਗਤਾਂ ਰਖੇ ਮਾਤ ਮਾਣਾ। ਆਪੇ ਵਰਤੇ ਆਪਣਾ ਭਾਣਾ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਚਾਰ ਕੁੰਟ ਦਹਿ ਦਿਸ਼ਾ ਇਕ ਵਜਾਏ ਸਾਚਾ ਢੋਲ। ਸ਼ਬਦ ਨਗਾਰਾ ਢੋਲ ਅੰਤ ਕਲ ਵਜਿਆ। ਜੋਤੀ ਨੂਰ ਅਕਾਰਾ ਹਰਿ ਨਿਰੰਕਾਰਾ, ਲੋਕਮਾਤ ਕਲ ਗੱਜਿਆ। ਸ਼ਬਦ ਫੜ ਤੇਜ਼ ਕਟਾਰਾ, ਚਿੱਟੇ ਅਸਵ ਹੋ ਅਸਵਾਰਾ, ਬਸਤਰ ਤਨ ਛੁਹਾਏ ਕੇਸਰੀ, ਦਰ ਦਵਾਰੇ ਸਾਚੇ ਸੱਜਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਧਰ, ਆਪ ਆਪਣਾ ਵੇਖ ਘਰ, ਆਪੇ ਪੜਦਾ ਕਜਿਆ। ਆਏ ਦਰ ਦਵਾਰ ਦਰ ਪਰਵਾਨਿਆ। ਕਿਰਪਾ ਕਰ ਹਰਿ ਨਿਰੰਕਾਰ, ਦੇਵੇ ਮਾਣ ਵਿਚ ਜਹਾਨਿਆ। ਸਾਚਾ ਸ਼ਬਦ ਤਨ ਸ਼ਿੰਗਾਰ, ਅੰਮ੍ਰਿਤ ਸੀਰ ਸਾਚਾ ਪੀਣਾ ਖਾਣਿਆ। ਫੜ ਫੜ ਬਾਂਹੋਂ ਰਿਹਾ ਤਾਰ, ਆਪੇ ਜਾਣੇ ਆਪਣਾ ਭਾਣਿਆ। ਮਾਨਸ ਜਨਮ ਨਾ ਜਾਏ ਹਾਰ, ਲੇਖਾ ਲਿਖੇ ਗੁਣ ਨਿਧਾਨਿਆ। ਸਤਾਰਾਂ ਹਾੜੀ ਕਾਰਜ ਦਏ ਸਵਾਰ, ਗੁਰ ਸੰਗਤ ਵਾਲੀ ਦੋ ਜਹਾਨਿਆ। ਲੱਖ ਚੁਰਾਸੀ ਉਤਰੇ ਪਾਰ, ਮਿਲੇ ਮੇਲ ਜੋਤ ਭਗਵਾਨਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਪੇ ਆਪ ਕਰੇ ਪਛਾਨਿਆ। ਹਰਿ ਨਗਰ ਅਪਾਰ ਸ਼ਬਦ ਦਵਾਰਿਆ। ਆਪਣਾ ਆਪ ਰਿਹਾ ਉਸਾਰ, ਨਾ ਕੋਈ ਰਖੇ ਸੰਗ ਮੀਤ ਮੁਰਾਰਿਆ। ਆਪੇ ਬੰਨ੍ਹੇ ਆਪਣੀ ਧਾਰ, ਸਾਚੀ ਜੋਤੀ ਆਪ ਸੁਹਾ ਰਿਹਾ। ਦਹਿ ਦਿਸ਼ਾ ਪੈਜ ਸਵਾਰ, ਦ੍ਰਿਸ਼ਟ ਆਪਣੀ ਵਿਚ ਸਮਾ ਰਿਹਾ। ਆਪੇ ਆਪ ਹਰਿ ਨਿਰੰਕਾਰ, ਜੋਤੀ ਜੋਤ ਸਰੂਪ ਹਰਿ, ਆਪਣੀ ਬਣਤ ਬਣਾ ਰਿਹਾ। ਆਪਣੀ ਬਣਤ ਬਣਾਏ ਆਪ ਅਮੋਲਿਆ। ਨਾ ਕੋਈ ਜਾਣੇ ਸਾਧ ਸੰਤ, ਸਚ ਦਵਾਰਾ ਕਿਹੜਾ ਖੋਲ੍ਹਿਆ। ਆਪੇ ਬਣੇ ਆਪਣਾ ਕੰਤ, ਨਾਰ ਸੁਹਾਗਣ ਆਪੇ ਆਪਾ ਤੋਲਿਆ। ਆਪੇ ਜਾਣੇ ਆਪਣਾ ਘਰ, ਨਿਸ਼ ਅੱਖਰ ਵੱਖਰ ਪਰਾ ਪਸੰਤੀ ਆਪੇ ਆਪ ਬੋਲਿਆ। ਸਚ ਸੁਗੰਧੀ ਸ਼ਬਦ ਝਕੋਲਿਆ। ਆਪੇ ਵੜੇ ਆਪਣੀ ਬੰਦੀ ਕਿਸੇ ਹੱਥ ਨਾ ਆਏ ਫੋਲਿਆ। ਜੋਤੀ ਜੋਤ ਸਰੂਪ ਹਰਿ, ਲੱਖ ਚੁਰਾਸੀ ਕਾਇਆ ਮੰਦਰ ਅੰਦਰ ਆਪੇ ਬੋਲਿਆ। ਗੁਰਮੁਖ ਚਰਨ ਦਵਾਰ, ਜਨਮ ਸੁਹੇਲਿਆ। ਗੁਰਮੁਖ ਚਰਨ ਦਵਾਰ, ਬੇੜਾ ਕਰੇ ਪਾਰ ਕਾਲ ਕਾਲੰਦਿਆ। ਗੁਰਮੁਖ ਚਰਨ ਦਵਾਰ, ਆਪੇ ਦਿਸਾਏ ਆਪਣੀ ਧਾਰ, ਹਰਿ ਆਪੇ ਖੋਜ ਖੁਜੰਤਿਆ। ਗੁਰਮੁਖ ਚਰਨ ਦਵਾਰ, ਆਪੇ ਅੰਦਰ ਆਪੇ ਬਾਹਰ, ਪ੍ਰਭ ਆਪੇ ਸੁਨ ਆਪੇ ਬੋਲ ਬੁਲੰਤਿਆ। ਗੁਰਮੁਖ ਚਰਨ ਦਵਾਰ, ਮਿਲੇ ਮੇਲ ਹਰਿ ਮੀਤ ਮੁਰਾਰ, ਗੁਰ ਪੂਰੇ ਚਿਤ ਚਿਤਵੰਤਿਆ। ਗੁਰਮੁਖ ਚਰਨ ਦਵਾਰ, ਪ੍ਰਭ ਕਰੇ ਤਨ ਸ਼ਿੰਗਾਰ, ਮਾਨਸ ਜਨਮ ਨਾ ਆਏ ਹਾਰ, ਲੱਖ ਚੁਰਾਸੀ ਪਾਰ ਕਰੰਤਿਆ। ਗੁਰਮੁਖ ਚਰਨ ਦਵਾਰ, ਨਾ ਕੋਈ ਠਗ ਚੋਰ ਯਾਰ, ਪੰਚਾਂ ਤੱਤਾਂ ਰਿਹਾ ਦੁਰਕਾਰ, ਸ਼ਬਦ ਖੰਡਾ ਇਕ ਰਖੰਤਿਆ। ਗੁਰਮੁਖ ਸਾਚਾ ਚਰਨ ਦਵਾਰ, ਪ੍ਰਭ ਅਬਿਨਾਸ਼ੀ ਪਾਏ ਸਾਰ, ਘਟ ਵਾਸੀ ਬ੍ਰਹਮ ਵਿਚਾਰ, ਆਪ ਕਟਾਏ ਜਮ ਕੀ ਫਾਸੀ, ਜੂਠੇ ਝੂਠੇ ਫੰਦ ਕਟੰਤਿਆ। ਗੁਰਮੁਖ ਸਾਚਾ ਚਰਨ ਦਵਾਰ, ਪੁਰਖ ਅਬਿਨਾਸ਼ੀ ਬਖ਼ਸ਼ੇ ਇਕ ਪਿਆਰ, ਸਾਚਾ ਮੇਲਾ ਸਚ ਦਵਾਰ, ਹਰਿ ਲਾਧਾ ਢੂੰਡ ਢੂੰਡਤਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਗੁਰਮੁਖ ਸਾਚੇ ਸੰਤ ਸੁਹੇਲੇ ਆਪੇ ਮੇਲੇ, ਪੂਰਨ ਜੋਤ ਭਗਤ ਭਗਵੰਤਿਆ।

Leave a Reply

This site uses Akismet to reduce spam. Learn how your comment data is processed.