੩ ਅੱਸੂ ੨੦੧੨ ਬਿਕ੍ਰਮੀ ਮਾਤਾ ਬਿਸ਼ਨ ਕੌਰ ਦੇ ਗ੍ਰਹਿ ਹਰਿ ਭਗਤ ਦਵਾਰ ਜੇਠੂਵਾਲ
ਓਅੰਕਾਰ ਓਅੰਕਾਰ ਓਅੰਕਾਰ ਆਪ ਨਿਰੰਕਾਰਿਆ। ਸੋਹੰ ਜਾਪ ਸੋਹੰ ਜਾਪ ਸੋਹੰ ਜਾਪ ਅਜਪਾ ਜਾਪ, ਮਾਤ ਧਰਾ ਰਿਹਾ। ਦੋਅੰ ਆਪ ਦੋਅੰ ਆਪ ਦੋਅੰ ਆਪ, ਏਕਾ ਦੂਜਾ ਭਉ ਚੁਕਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਵਖਾ ਰਿਹਾ। ਅੱਸੂ ਤਿੰਨ ਜਗਤ ਵੈਰਾਗ। ਪ੍ਰਭ ਅਬਿਨਾਸ਼ੀ ਦਰ ਘਰ ਸਾਚੇ ਆਪ ਸੁਹਾਏ, ਤ੍ਰਿਸਨਾ ਬੁਝਾਏ ਮਮਤਾ ਆਗ। ਸੱਤਾਂ ਦੀਪਾਂ ਜੋਤ ਜਗਾਏ, ਨੌਂ ਖੰਡ ਪ੍ਰਿਥਮੀ ਏਕ ਚਿਰਾਗ। ਆਪੇ ਆਪ ਡਗਮਗਾਏ, ਆਪੇ ਗਾਏ ਬਣ ਬਣ ਸ਼ਬਦ ਸਰੂਪੀ ਸਾਚਾ ਰਾਗ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਹੱਥ ਰਖੇ ਵਾਗ। ਨੌਂ ਖੰਡ ਨੌਂ ਦਰ ਵਿਚ ਵਰਭੰਡਿਆ। ਨੌਂ ਖੰਡ ਨੌਂ ਦਰ ਪ੍ਰਭ ਸਾਚੇ ਵੰਡਨ ਵੰਡਿਆ। ਨੌਂ ਖੰਡ ਨੌਂ ਦਰ, ਪ੍ਰਭ ਦੇਵੇ ਚਾਰ ਕੁੰਟ ਦੰਡਿਆ। ਨੌਂ ਖੰਡ ਨੌਂ ਦਰ ਵੇਖ ਅੰਤਮ ਮਾਤ ਹੰਢਿਆ। ਨੌਂ ਖੰਡ ਨੌਂ ਦਰ ਪ੍ਰਭ ਦੇਵੇ ਸਾਚਾ ਵਰ, ਚਾਰੋਂ ਕੁੰਟ ਵੰਡਿਆ। ਨੌਂ ਖੰਡ ਨੌਂ ਦਰ ਅੰਤਮ ਹੋਵੇ ਮਾਤ ਰੰਡਿਆ। ਨੌਂ ਖੰਡ ਨੌਂ ਦਰ ਵੇਖ ਵਖਾਣੇ ਹਰਿ ਵਰਭੰਡਿਆ। ਨੌਂ ਖੰਡ ਨੌਂ ਦਰ ਮਾਇਆ ਝੂਠੇ ਭਰੇ ਘਮੰਡਿਆ। ਨੌਂ ਖੰਡ ਨੌਂ ਦਰ ਆਪੇ ਵੇਖੇ ਸਾਚਾ ਹਰਿ, ਜੋਤੀ ਜੋਤ ਸਰੂਪ ਹਰਿ, ਕਲਜੁਗ ਅੰਤਮ ਆਇਆ ਕੰਢਿਆ। ਸੱਤ ਦੀਪ ਸੱਤ ਲੋਅ, ਸੱਤ ਅਕਾਸਿਆ। ਸੱਤ ਦੀਪ ਸਭ ਜੀਅ ਕੋ, ਆਪ ਬਣਾਏ ਮੰਡਲ ਰਾਸਿਆ। ਸੱਤ ਦੀਪ ਪ੍ਰਭ ਪਰਗਟ ਹੋ, ਅਜੱਪਾ ਜਾਪ ਕਰਾਏ ਜਾਪਿਆ। ਸੱਤ ਦੀਪ ਪ੍ਰਭ ਅਵਗੁਣ ਜੂਠੀ ਝੂਠੀ ਮਾਇਆ ਖੋਹ, ਮੇਟ ਮਿਟਾਏ ਕਾਇਆ ਪਾਪਿਆ। ਸੱਤ ਦੀਪ ਨਾਮ ਵਸਤ ਪ੍ਰਭ ਬੀਜ ਸਾਚਾ ਬੋ, ਕਰੇ ਕਰਾਏ ਵਡ ਪਰਤਾਪਿਆ। ਸੱਤ ਦੀਪ ਪ੍ਰਭ ਸ਼ਬਦ ਚਲਾਏ ਏਕਾ ਸੋਹੰ ਸੋ, ਬੁਝਾਏ ਆਪਣਾ ਆਪਿਆ। ਸੱਤ ਦੀਪ ਪ੍ਰਭ ਅੰਮ੍ਰਿਤ ਚੋ, ਜੋਤੀ ਜੋਤ ਸਰੂਪ ਹਰਿ, ਮੇਟ ਮਿਟਾਏ ਤੀਨੋ ਤਾਪਿਆ। ਪੰਜ ਤੱਤ ਪਰਧਾਨ ਤਨ ਉਪਾਇਆ। ਪੰਚਮ ਪੰਜ ਸ਼ੈਤਾਨ ਸੰਗ ਰਲਾਇਆ। ਪੰਜਾਂ ਲਾਏ ਏਕਾ ਬਾਣ, ਏਕਾ ਅੰਕ ਧਿਆਨ ਰਖਾਇਆ। ਆਪ ਬਹਾਏ ਇਕ ਮਕਾਨ, ਕਾਇਆ ਮੰਦਰ ਇਕ ਸੁਹਾਇਆ। ਜੂਠੀ ਝੂਠੀ ਖੋਲ੍ਹੀ ਬੈਠਾ ਦੁਕਾਨ, ਜਗਤ ਵਣਜਾਰਾ ਸਰਬ ਕਰਾਇਆ। ਕਲਜੁਗ ਕਰੇ ਖੇਲ ਮਹਾਨ, ਜੀਵ ਜੰਤ ਸਰਬ ਭੁਲਾਇਆ। ਆਪਣਾ ਕੀਤਾ ਆਪੇ ਪਾਣ, ਕਲਜੁਗ ਵੇਲਾ ਅੰਤਮ ਆਇਆ। ਏਕਾ ਝੁੱਲਣਾ ਮਾਤ ਨਿਸ਼ਾਨ, ਸੋਹੰ ਅੱਖਰ ਵੱਖਰ ਲੇਖ ਲਿਖਾਇਆ। ਗੁਰਮੁਖ ਪਰਗਟ ਵਿਚ ਜਹਾਨ, ਪੰਚਮ ਨਾਤਾ ਮੋਹ ਤੁੜਾਇਆ। ਪ੍ਰਭ ਅਬਿਨਾਸ਼ੀ ਦੇਵੇ ਜੀਆ ਦਾਨ, ਚੌਦਾਂ ਹੱਟਾਂ ਹੱਟ ਭਰਾਇਆ। ਚਰਨ ਧੂੜ ਸੱਚਾ ਇਸ਼ਨਾਨ, ਕਾਇਆ ਗੂੜ੍ਹ ਰੰਗ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਪੰਚਮ ਪੰਚਾਂ ਮੇਲ ਦਰ, ਤਨ ਮੁਨਾਰਾ ਇਕ ਸੁਹਾਇਆ। ਪੰਚਮ ਤੱਤ ਪੰਚਮ ਗੁਣ ਪੰਚ ਪਰਵਾਨਿਆ। ਤੇਜ ਧਾਰ ਸ਼ਬਦ ਧੁਨ ਸ਼ਬਦ ਖੋਲ੍ਹੇ ਸਾਚੀ ਸੁਨ, ਪੰਚਮ ਵੱਜੇ ਸ਼ਬਦ ਮਹਾਨਿਆ। ਪੰਚਮ ਖੇਲ ਜਾਣੇ ਕਵਣ ਗੁਣ, ਨਾਦ ਅਨਾਦ ਨਾ ਕਿਸੇ ਵਖਾਨਿਆ। ਗੁਰਮੁਖ ਸਾਚੇ ਚਤੁਰ ਚੁਣ, ਪ੍ਰਭ ਪੰਚਮ ਬੰਨ੍ਹੇ ਸਾਚਾ ਗਾਨਿਆ। ਲੱਖ ਚੁਰਾਸੀ ਛਾਣ ਪੁਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚਾ ਆਪ ਪਛਾਨਿਆ। ਤ੍ਰੈਗੁਣ ਮਾਇਆ ਧਾਤ, ਧਰਤ ਉਪਾਈਆ। ਤ੍ਰੈਗੁਣ ਬੱਧਾ ਨਾਤ, ਸ੍ਰਿਸ਼ਟ ਸਬਾਈਆ। ਤ੍ਰੈਗੁਣ ਮਾਇਆ ਏਕਾ ਛਾਇਆ ਦਿਵਸ ਰਾਤ, ਸੂਰਜ ਚੰਦ ਸਰਬ ਉਪਜਾਈਆ। ਤ੍ਰੈਗੁਣ ਮਾਇਆ ਖੇਲ ਕਮਲਾਪਾਤ, ਚੰਦ ਸਿਤਾਰ ਚਮਕਾਈਆ। ਤ੍ਰੈਗੁਣ ਮਾਇਆ ਸਰਬ ਪਰਕਾਸ਼, ਲੱਖ ਚੁਰਾਸੀ ਬਣਤ ਬਣਾਈਆ। ਤ੍ਰੈਗੁਣ ਮਾਇਆ ਸਰਬ ਘਟ ਵਾਸ, ਦਿਸ ਕਿਸੇ ਨਾ ਆਈਆ। ਤ੍ਰੈਗੁਣ ਮਾਇਆ ਆਪ ਉਠਾਏ ਪ੍ਰਿਥਮੀ ਅਕਾਸ਼, ਗਗਨ ਪਤਾਲੀ ਧੰਮ ਕੋਈ ਦਿਸ ਨਾ ਆਈਆ। ਤ੍ਰੈਗੁਣ ਮਾਇਆ ਧਵਲੇ ਅੰਦਰ ਰਖੇ ਵਾਸ, ਜਲ ਧਾਰਾ ਉਪਰ ਧਰਾਈਆ। ਤ੍ਰੈਗੁਣ ਮਾਇਆ ਸਾਚੀ ਰਾਸ, ਮੰਡਲ ਮੰਡਪ ਬ੍ਰਹਿਮੰਡ ਉਪਜਾਈਆ। ਤ੍ਰੈਗੁਣ ਮਾਇਆ ਥਾਪਨ ਥਾਪ, ਨੌਂ ਖੰਡ ਪ੍ਰਿਥਮੀ ਰਚਨ ਰਚਾਈਆ। ਤ੍ਰੈਗੁਣ ਮਾਇਆ ਹਰਿ ਪਰਤਾਪ, ਸ਼ਿਵ ਬ੍ਰਹਮਾ ਵਿਸ਼ਨ ਸੇਵਾ ਲਾਈਆ। ਜੋਤੀ ਜੋਤ ਸਰੂਪ ਹਰਿ, ਤ੍ਰੈਗੁਣ ਮਾਇਆ ਆਪ ਕਰ, ਸ੍ਰਿਸ਼ਟ ਸਬਾਈ ਬਣਤ ਬਣਾਈਆ। ਤਿੰਨ ਗੁਣ ਬੰਨ੍ਹੇ ਧਾਰ ਤੱਤ ਵਿਰੋਲਿਆ। ਸਤੋ ਗੁਣ ਸਰਬ ਵਿਚਾਰ, ਸਤਿ ਸੰਤੋਖੀ ਧਰਮਸਾਲਿਆ। ਰਜੋ ਰਾਜ ਜੋਗ ਦਰਬਾਰ, ਸਾਚੇ ਧਾਮ ਆਪ ਸੁਹਾ ਲਿਆ। ਤਾਮਸ ਤ੍ਰਿਸਨਾ ਅਗਨ ਪਸਾਰ, ਜੀਵ ਜੰਤ ਆਪ ਵਸਾ ਲਿਆ। ਤ੍ਰੈਗੁਣ ਤੱਤਾਂ ਵਿਚ ਸਰਦਾਰ, ਪੰਝੀ ਪ੍ਰਕਿੱਰਤੀ ਸੰਗ ਰਲਾ ਲਿਆ। ਕਰੀ ਖੇਲ ਸੱਚੀ ਸਰਕਾਰ, ਆਪ ਆਪਣੀ ਰਚਨ ਰਚਾ ਲਿਆ। ਆਪੇ ਵਸੇ ਅੰਦਰ ਬਾਹਰ, ਆਪ ਆਪਣਾ ਆਪ ਛੁਪਾ ਲਿਆ। ਦਸਮ ਦਵਾਰੀ ਮਹੱਲ ਅਪਾਰ, ਅੰਦਰੇ ਅੰਦਰ ਆਪ ਬਣਾ ਲਿਆ। ਕਾਇਆ ਮੰਦਰ ਜਗਤ ਸ਼ਿੰਗਾਰ, ਦਸਵੇਂ ਦੀਪਕ ਜੋਤੀ ਬਾਲਿਆ। ਨੌਂ ਦਵਾਰੇ ਕਰ ਤਿਆਰ, ਕਾਇਆ ਪਿੰਜਰ ਆਪ ਚਲਾ ਲਿਆ। ਦਸਮ ਦਵਾਰੀ ਬੰਦ ਕੁਆੜ ਸ਼ਬਦ ਸਿੰਘਾਸਣ ਆਪ ਵਿਛਾ ਲਿਆ। ਜੋਤੀ ਜੋਤ ਸਰੂਪ ਹਰਿ, ਤ੍ਰੈਗੁਣ ਸਾਚਾ ਵੇਸ ਕਰ, ਲੱਖ ਚੁਰਾਸੀ ਆਪ ਉਪਾ ਲਿਆ। ਪੰਜ ਤੱਤ ਪਰਵਾਨਿਆ ਅੱਠ ਅਠਾਰਿਆ। ਦਸ ਅੱਠ ਪਰਧਾਨ ਵਿਚ ਸੰਸਾਰਿਆ। ਪੰਜ ਪੰਜ ਪੰਜ ਕਾਇਆ ਅੰਦਰ ਵਸਾ, ਅੰਦਰੇ ਅੰਦਰ ਨਾਮ ਉਚਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਾਇਆ ਮੰਦਰ ਇਕ ਸੁਹਾ ਲਿਆ। ਕਾਇਆ ਮੰਦਰ ਹਰਿ ਉਪਾਇਆ। ਆਤਮ ਮਨੂਆ ਇਕ ਟਿਕਾਇਆ। ਮਮਤਾ ਤ੍ਰਿਸਨਾ ਸੰਗ ਸਾਚੀ ਆਸਾ ਨਾਲ ਲਿਆਇਆ। ਆਪੇ ਵੇਖੇ ਬੈਠ ਤਮਾਸ਼ਾ, ਅੰਦਰ ਬਾਹਰ ਪ੍ਰਿਥਮੀ ਅਕਾਸ਼ਾ, ਦਰ ਦਰਬਾਨ ਆਪ ਅਖਵਾਇਆ। ਆਪੇ ਬਣੇ ਚਤੁਰ ਸੁਜਾਨ, ਪੰਚ ਰਲਾਏ ਨੌਜਵਾਨ, ਕਰੇ ਖੇਲ ਆਪ ਮਹਾਨ, ਚਾਰੋਂ ਕੁੰਟਾਂ ਰਿਹਾ ਫਿਰਾਇਆ। ਮਤ ਬੁਧ ਨਾਲ ਰਕਾਨ, ਬੈਠੀ ਕਾਇਆ ਮੰਦਰ ਮਕਾਨ, ਆਪ ਆਪਣਾ ਮੁਖ ਛੁਪਾਇਆ। ਹੌਲੀ ਹੌਲੀ ਹਿਲੇ ਜ਼ਬਾਨ, ਆਪੇ ਦੱਸੇ ਆਪਣੀ ਆਣ, ਪ੍ਰਭ ਅਬਿਨਾਸ਼ੀ ਦਇਆ ਕਮਾਇਆ। ਮਨ ਚੰਚਲ ਹੋਇਆ ਵਿਚ ਪਰਧਾਨ, ਰੋਕ ਨਾ ਸਕੇ ਕੋਈ ਰਾਇਆ। ਕਲਜੁਗ ਅੰਤਮ ਅੰਤ ਆਪਣਾ ਤਾਣਾ ਰਿਹਾ ਤਾਣ, ਲੱਖ ਚੁਰਾਸੀ ਲਏ ਫਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਲੇਖਾ ਰਿਹਾ ਲਿਖਾਇਆ। ਗੁਰਮੁਖਾਂ ਲੇਖ ਲਿਖਾਏ ਦਇਆ ਕਮਾਇੰਦਾ। ਇਕ ਸਦ ਗਿਆਰਾਂ ਦਿਵਸ ਵੇਖ, ਦਹਿ ਦਿਸ਼ਾ ਕਰਮ ਕਮਾਇੰਦਾ। ਹਰਿਜਨ ਜਨ ਹਰਿ ਮੇਲਾ ਮੀਤ ਮੁਰਾਰ, ਨਰ ਨਿਰੰਕਾਰਾ ਦਰਸ ਦਿਖਾਇੰਦਾ। ਨੌਂ ਸੱਤ ਸੱਤ ਨੌਂ ਕਰੇ ਵਿਹਾਰਾ, ਸੋਲਾਂ ਕਲਾ ਆਪ ਅਖਵਾਇੰਦਾ। ਸੋਲਾਂ ਕਲਾ ਕਲਜੁਗ ਧਾਰਾ, ਕਾਲੀ ਰੈਣ ਅੰਧੇਰ ਮਿਟਾਇੰਦਾ। ਜਨ ਭਗਤਾਂ ਦੱਸੇ ਮਾਤ ਵਿਹਾਰਾ, ਸੋਹੰ ਧਾਰਾ ਅੰਦਰ ਵਹਾਇੰਦਾ। ਉਪਜੇ ਧੁਨ ਸ਼ਬਦ ਜੈਕਾਰਾ, ਸਾਚਾ ਰਾਹ ਵਖਾਇੰਦਾ। ਮਿਟੇ ਅੰਧੇਰ ਧੁੰਦੂਕਾਰਾ, ਦੂਈ ਦਵੈਤੀ ਪੜਦਾ ਲਾਹਿੰਦਾ। ਦੀਪਕ ਜੋਤ ਕਰ ਉਜਿਆਰਾ, ਅਨਹਦ ਸਾਚਾ ਰਾਗ ਸੁਣਾਇੰਦਾ। ਦਰਸ ਦਿਖਾਏ ਅਗੰਮ ਅਪਾਰਾ, ਦਸਮ ਦਵਾਰੀ ਕੁੰਡਾ ਲਾਹਿੰਦਾ। ਸ਼ਬਦ ਸਿੰਘਾਸਣ ਇਕ ਅਪਾਰਾ, ਜੋਤ ਸਰੂਪੀ ਡਗਮਗਾਇੰਦਾ। ਨਾ ਕੋਈ ਠੱਗ ਚੋਰ ਨਾ ਯਾਰਾ, ਸਾਚੀ ਨਗਰੀ ਇਕ ਵਖਾਇੰਦਾ। ਅੰਮ੍ਰਿਤ ਝਿਰਨਾ ਝਿਰੇ ਠੰਡੀ ਠਾਰਾ, ਧਾਰਾ ਇਕ ਵਹਾਇੰਦਾ। ਭੈਣ ਭਾਈ ਨਾ ਦੀਸੇ ਕੋਈ ਮੀਤ ਮੁਰਾਰਾ, ਸਗਲਾ ਸੰਗ ਤਜਾਇੰਦਾ। ਗੁਰਮੁਖ ਸਾਚਾ ਦਰ ਘਰ ਸਾਚੇ ਕਰੇ ਪਿਆਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਧਾਮ ਸੁਹਾਇੰਦਾ। ਗੁਰ ਕਿਰਪਾਲ ਦਿਆਲ ਹਰਿ ਭਗਵਾਨਿਆ। ਗੁਰਮੁਖ ਸਾਚੇ ਪਰਖੇ ਲਾਲ, ਦੇਵੇ ਜਗਤ ਨਾਮ ਨਿਸ਼ਾਨਿਆ। ਫਲ ਲਗਾਏ ਕਾਇਆ ਡਾਲ੍ਹ, ਹਰਿ ਹਰਿ ਵਾਲੀ ਦੋ ਜਹਾਨਿਆ। ਆਪੇ ਤੋੜੇ ਜਗਤ ਜੰਜਾਲ, ਸਤਿਜੁਗ ਸਾਚਾ ਰਾਹ ਵਖਾਨਿਆ। ਸੋਹੰ ਸ਼ਬਦ ਮਾਤ ਦਲਾਲ, ਮੇਲ ਮਿਲਾਏ ਸ੍ਰੀ ਭਗਵਾਨਿਆ। ਮਿਲੇ ਨਾਮ ਸੱਚਾ ਧੰਨ ਮਾਲ, ਆਤਮ ਜੋਤੀ ਨੂਰ ਮਹਾਨਿਆ। ਅੰਮ੍ਰਿਤ ਸੁਹਾਏ ਸਾਚਾ ਤਾਲ, ਹਰਿ ਸਚ ਇਸ਼ਨਾਨ ਕਰਾਨਿਆ। ਏਕਾ ਦੱਸੇ ਰਾਹ ਸੁਖਾਲ, ਯੋਗ ਅਭਿਆਸ ਨਾ ਕੋਈ ਵਖਾਨਿਆ। ਜੋਤੀ ਜਗੇ ਦੀਪਕ ਮਸਤਕ ਸਾਚੇ ਥਾਲ, ਨਰ ਨਿਰੰਜਣ ਨੂਰ ਨੁਰਾਨਿਆ। ਆਪੇ ਚਲੇ ਅਵੱਲੜੀ ਚਾਲ, ਹਰਿਜਨ ਸਾਚਾ ਆਪ ਪਛਾਨਿਆ। ਲੱਖ ਚੁਰਾਸੀ ਵਿਚੋਂ ਭਾਲ, ਸ਼ਬਦ ਬੰਨ੍ਹੇ ਹੱਥੀਂ ਗਾਨਿਆ। ਦਰ ਘਰ ਸਾਚੇ ਦੇਵੇ ਮਾਣ, ਝੁੱਲਦਾ ਰਹੇ ਮਾਤ ਨਿਸ਼ਾਨ, ਆਦਿ ਅੰਤ ਨਾ ਹੋਏ ਕੰਗਾਲ, ਮਿਲੇ ਮੇਲ ਸ੍ਰੀ ਭਗਵਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਸਾਚੇ ਕਰੇ ਪਰਵਾਨਿਆ। ਸਤਿਜੁਗ ਸਾਚੀ ਰੀਤ ਸਖੀ ਸੁਹਾਇਆ। ਨਾ ਕੋਈ ਦਿਹੁਰਾ ਦੀਸੇ ਮੰਦਰ ਮਸੀਤ, ਗੁਰਦਵਾਰਾ ਨਾ ਕੋਈ ਸਜਾਇਆ। ਸੋਹੰ ਸ਼ਬਦ ਰਖਾਏ ਚੀਤ, ਰਾਗ ਤਾਲ ਨਾ ਕੋਈ ਅਲਾਇਆ। ਧੁਰ ਦਰਗਾਹੀ ਸੁਹਾਗੀ ਗੀਤ, ਆਪ ਆਪਣਾ ਆਪ ਸੁਣਾਇਆ। ਲੱਖ ਚੁਰਾਸੀ ਲੈਣੀ ਜੀਤ, ਜਨ ਭਗਤਾਂ ਪ੍ਰਭ ਰਿਹਾ ਸੁਣਾਇਆ। ਸਵਾ ਪਹਿਰ ਰਹਿਣਾ ਅਤੀਤ, ਦਰ ਦਵਾਰ ਮਾਤ ਲਿਖਾਇਆ। ਦਿਵਸ ਸੋਲਾਂ ਜਾਇਣ ਬੀਤ, ਸੋਲਾਂ ਕਲਾ ਜੋਤ ਜਗਾਇਆ। ਗੁਰ ਚਰਨ ਪ੍ਰੀਤੀ ਸਾਚੀ ਰੀਤ, ਇਕ ਧਿਆਨ ਲਗਾਇਆ। ਕਲਜੁਗ ਚਲੀ ਅਵੱਲੜੀ ਰੀਤ, ਸੋਹੰ ਜਾਪ ਸਾਚਾ ਆਪ ਜਪਾਇਆ। ਜੋਤੀ ਜੋਤ ਸਰੂਪ ਹਰਿ, ਸੋਲਾਂ ਸੋਲਾਂ ਵੇਖ ਹਰਿ, ਆਪਣਾ ਬਿਰਦ ਧਰਾਇਆ। ਸੱਤ ਦੀਪ ਨੌਂ ਖੰਡ ਸੋਲਾਂ ਅਕਾਰਿਆ। ਪੁਰਖ ਅਬਿਨਾਸ਼ੀ ਪਾਏ ਵੰਡ, ਦਿਵਸ ਇਕ ਸੌ ਗਿਆਰਿਆ। ਜਨ ਭਗਤਾਂ ਬੰਨ੍ਹੇ ਪੱਲੇ ਨਾਮ ਗੰਢ, ਦਿਵਸ ਸੋਲਵੇਂ ਆਏ ਵਾਰਿਆ। ਸੱਤੇ ਵਾਰਾਂ ਰੱਖੇ ਠੰਡ, ਇਕ ਇੱਕ ਛੱਡਣਾ ਵਾਰੋ ਵਾਰਿਆ। ਆਪੇ ਕਰੇ ਆਪਣੀ ਵੰਡ, ਸਵਾ ਪਹਿਰ ਦੇਵੇ ਪਹਰਿਆ। ਫੜੇ ਹੱਥ ਚੰਡ ਪਰਚੰਡ, ਨੌਂ ਦਵਾਰੇ ਆਪੇ ਮਾਰ ਕਟਾਰਿਆ। ਹਰਿ ਸ਼ਬਦ ਸੁਹਾਗੀ ਗੀਤ ਪੁਰਖ ਅਬਿਨਾਸ਼ੀ ਵੰਡ, ਗੁਰਮੁਖ ਸਾਚੇ ਲੱਖ ਚੁਰਾਸੀ ਵਿਚੋਂ ਕੱਢੇ ਬਾਹਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਕਾਜ ਸੁਵਾਰਿਆ। ਅੱਸੂ ਤਿੰਨ ਭਗਤ ਕੁੜਮਾਈ। ਅੰਦਰ ਮੰਦਰ ਦੇਵੇ ਰਾਮ ਨਾਮ ਵਧਾਈ। ਕਾਇਆ ਕੋਟ ਡੂੰਘੀ ਕੰਦਰ, ਦੀਪਕ ਜੋਤੀ ਕਰੇ ਰੁਸ਼ਨਾਈ। ਹੱਥੀਂ ਖੋਲ੍ਹੇ ਵੱਜਾ ਜੰਦਰ, ਆਪੇ ਲਿਆ ਲਗਾਈ। ਭਾਗ ਲਗਾਏ ਕਾਇਆ ਮੰਦਰ, ਨੌਂ ਦਵਾਰੇ ਬੰਦ ਕਰਾਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਸਮ ਦਵਾਰਾ ਬੂਝ ਬੁਝਾਈ। ਖੋਲ੍ਹੇ ਦਸਮ ਦਵਾਰ ਦਰਸ ਦਰਸਾਨਿਆ। ਰਸਨਾ ਸ਼ਬਦ ਚਲਾਏ ਸਵਾ ਪਹਿਰ, ਸੋਹੰ ਸੋ ਮਾਤ ਮਹਾਨਿਆ। ਆਪੇ ਜਾਣੇ ਅੰਦਰ ਬਾਹਰ ਨਿਕਲੇ ਨੌਂ ਦਵਾਰੇ ਹਉ ਹੋ, ਤੋੜੇ ਮਾਣ ਤਾਣ ਆਤਮ ਅਭਿਮਾਨਿਆ। ਦੁਰਮਤ ਮੈਲ ਕੱਢੇ ਧੋ, ਜਪਾਏ ਜਾਪ ਸ਼ਬਦ ਰੁਹਾਨਿਆ। ਅੰਮ੍ਰਿਤ ਆਤਮ ਦੇਵੇ ਚੋ, ਸੋਹੰ ਜਾਪ ਜਪ ਸਾਚੀ ਬਾਣੀਆ। ਇਕ ਦਵਾਰਾ ਸਾਚਾ ਮੋਹ, ਪੁਰਖ ਅਬਿਨਾਸ਼ੀ ਘਟ ਘਟ ਵਾਸੀ ਦੇਵੇ ਨਾਮ ਨਿਸ਼ਾਨੀਆਂ। ਲੱਖ ਚੁਰਾਸੀ ਰਹੀ ਰੋ, ਨਾ ਪੱਲੂ ਕੋਈ ਫੜਾਨਿਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ ਕਿਰਪਾ ਕਰੇ ਮਹਾਨਿਆ। ਅੱਸੂ ਤਿੰਨ ਅੰਮ੍ਰਿਤ ਵੇਲਾ। ਪੁਰਖ ਅਬਿਨਾਸ਼ੀ ਆਪੇ ਫਿਰੇ ਇਕ ਇਕੇਲਾ। ਦਰ ਦਰ ਘਰ ਘਰ ਜਾਏ ਵੇਖੇ, ਗੁਰੂਦਵਾਰ ਗੁਰੂ ਗੁਰ ਚੇਲਾ। ਆਪਣੀ ਹੱਥੀਂ ਲਿਖਦਾ ਜਾਏ ਲੇਖੇ, ਆਪੇ ਕਰੇ ਵਕਤ ਸੁਹੇਲਾ। ਨਾਮ ਮਸਤਕ ਲਾਉਂਦਾ ਜਾਏ ਮੇਖੇ, ਆਪ ਆਪਣਾ ਮਿਲਾਏ ਮੇਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਹੇਲਾ ਸਾਚਾ ਵੇਲਾ। ਗੁਰ ਆਸਣ ਹਰਿ ਬਿਸਰਾਮ। ਸ਼ਬਦ ਸਿੰਘਾਸਣ ਸਾਚਾ ਨਾਮ। ਪੁਰਖ ਅਬਿਨਾਸ਼ਣ ਘਨਕਪੁਰ ਵਾਸਣ ਕਰੇ ਆਪਣਾ ਕਾਮ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖ ਵਖਾਣੇ ਆਗਰਾ ਨਿਵਾਸਨ ਹੱਡ ਮਾਸ ਨਾੜੀ ਚਾਮ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਪੱਲੇ ਰੱਖੇ ਨਾਮ ਦਾਮ। ਅੱਸੂ ਤਿੰਨ ਚਾੜ੍ਹੇ ਤੇਲ, ਅਚਰਜ ਰਚਨ ਰਚਾਈਆ। ਅੱਠੇ ਪਹਿਰ ਸੁਰਤ ਸ਼ਬਦ ਮੇਲ, ਹਰਿ ਦਰਸ਼ਨ ਨੈਣ ਬਿਗਸਾਈਆ। ਸਿੰਘ ਪੂਰਨ ਹਰਿ ਸੱਜਣ ਸੁਹੇਲ, ਬਾਹਰ ਰਹੇ ਨਾ ਰਾਈਆ। ਆਪੇ ਗੁਰ ਆਪੇ ਚੇਲ, ਏਕਾ ਜੋਤੀ ਆਪਣੀ ਆਪ ਉਪਾਈਆ। ਕਲਜੁਗ ਹੋਇਆ ਅੰਤਮ ਮੇਲ, ਹਰਿ ਘੋਲੀ ਹਉਂ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਕਾਇਆ ਰੰਗਣ ਰੰਗੀ ਚੋਲੀ, ਆਪ ਆਪਣਾ ਭੇਵ ਮਿਟਾਈਆ। ਮਿੱਟੀ ਖੇਹ ਨਾ ਹੋਏ ਡੋਲੀ, ਨਾੜੀ ਚਲਦੀ ਰਹੇ ਸੁਵਾਈਆ। ਬੁੱਧੀ ਸ਼ਬਦ ਦੇਵੇ ਸਚ ਬੋਲੀ, ਸਚ ਸੁਨਾਰਾ ਆਪ ਅਖਵਾਈਆ। ਛੱਬੀ ਪੋਹ ਜੋਤੀ ਹੋਲੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਠੇ ਪਹਿਰ ਸਿੰਘ ਪੂਰਨ ਵਿਚ ਦਏ ਰਖਾਈਆ। ਅਠੇ ਪਹਿਰ ਦਏ ਰੱਖ। ਦਿਵਸ ਰੈਣ ਨਾ ਹੋਵੇ ਵੱਖ। ਸੌ ਗਿਆਰਾਂ ਵੇਖ ਪਰਤਖ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਲੇਖਾ ਆਪ ਲਿਖਾਏ, ਸਾਚੀ ਹੱਥੀਂ ਬਣਤ ਬਣਾਏ, ਵਿਚ ਮਾਲਵੇ ਹੋ ਪਰਤਖ।