ਪਹਿਲੀ ਕੱਤਕ ੨੦੧੨ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ
ਨੌਂ ਸੱਤ ਪ੍ਰਭ ਧਾਰ ਨਵ ਨਵ ਰੰਗਿਆ। ਲੱਖ ਚੁਰਾਸੀ ਵੇਖੇ ਧੀਰਜ ਯਤਾ, ਦਰ ਦਵਾਰਾ ਘਰ ਘਰ ਮੰਗਿਆ। ਅੱਠ ਸੱਠ ਵੇਖੇ ਤੀਰਥ ਤੱਟਾ, ਗੁਰ ਮੰਦਰ ਅੰਦਰ ਭੁੱਖਾ ਨੰਗਿਆ। ਮੰਗੇ ਬਣ ਭਿਖਾਰ, ਦਰ ਸੁਵਾਲੀਆ। ਕਲਜੁਗ ਤੇਰੀ ਕਾਲੀ ਧਾਰ, ਬੇਮੁਖ ਸੁੱਤੇ ਪੈਰ ਪਸਾਰ, ਚਾਰੋਂ ਕੁੰਟ ਅੰਧ ਅੰਧਿਆਰ, ਨਾ ਕੋਈ ਦੀਸੇ ਮੀਤ ਮੁਰਾਰ, ਦੇਵੇ ਨਾਮ ਸੱਚਾ ਧਨ ਮਾਲਿਆ। ਸ਼ਬਦ ਵਣਜਾਰਾ ਵੇਖੇ ਹੱਟ, ਚਾਰ ਵਰਨਾਂ ਏਕੋ ਦਵਾਰਾ ਮੰਗਿਆ। ਕਾਇਆ ਭੰਨ ਅਪਾਰ ਪੱਟ, ਹਰਿ ਦਾਤਾ ਸੂਰਾ ਸਰਬੰਗਿਆ। ਬੇਮੁਖਾਂ ਵੇਖੇ ਦੂਈ ਦਵੈਤੀ ਫੱਟ, ਮਾਨਸ ਦੇਹੀ ਹੁੰਦੀ ਭੰਗਿਆ। ਗੁਰਮੁਖਾਂ ਦੀਸੇ ਘਟ ਘਟ, ਸਦਾ ਸੁਹੇਲਾ ਅੰਗ ਸੰਗਿਆ। ਅੰਮ੍ਰਿਤ ਆਤਮ ਰਸ ਲੈਣਾ ਚੱਟ, ਵੱਜੇ ਸ਼ਬਦ ਮਰਦੰਗ ਜਗੇ ਜੋਤ ਕਾਇਆ ਮਟ, ਜੋਤੀ ਮੇਲ ਰੰਗ ਤਰੰਗਿਆ। ਕਲਜੁਗ ਮਾਇਆ ਖੇਲ ਬਾਜੀਗਰ ਨਟ, ਚਾਰੋਂ ਕੁੰਟ ਦੀਸੇ ਤੰਗਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਇਕ ਦਵਾਰਾ ਹਰਿਜਨ ਪਿਆਰਾ ਬਣ ਭਿਖਾਰਾ ਮਾਤ ਮੰਗਿਆ। ਸ਼ਬਦ ਖੰਡਾ ਸਚ ਕਿਰਪਾਨ, ਆਪੇ ਵੇਖੇ ਮਾਰ ਧਿਆਨ, ਮੇਟ ਮਿਟਾਏ ਜ਼ਿਮੀ ਅਸਮਾਨ, ਚੌਦਾਂ ਤਬਕਾਂ ਆਈ ਹਾਨ, ਕਰੇ ਖੇਲ ਮਾਤ ਮਹਾਨ ਹਰਿ ਜਗਦੀਸਰਾ। ਸੋਹੰ ਫੜਿਆ ਸ਼ਬਦ ਨਿਸ਼ਾਨ, ਨਾ ਕੋਈ ਜਾਣੇ ਤਪੀ ਤਪੀਸ਼ਰਾ। ਮਾਇਆ ਰਾਣੀ ਵਿਚ ਮੈਦਾਨ, ਤੋੜੇ ਯਤ ਰਿੱਖੀ ਰਿਖੀਸ਼ਰਾ। ਹਰਿਜਨ ਮੰਗ ਅਪਾਰ, ਦਰ ਸੁਵਾਲੀਆ। ਗੁਰ ਮੰਤਰ ਸ਼ਬਦ ਅਧਾਰ, ਜੋਤ ਅਕਾਲੀਆ। ਜਨ ਭਗਤਾਂ ਦੇਵੇ ਕਰ ਪਿਆਰ, ਚਲੇ ਚਾਲ ਜਗਤ ਨਿਰਾਲੀਆ। ਅੱਠੇ ਪਹਿਰ ਪਹਿਰੇਦਾਰ, ਸਦ ਰੱਖੇ ਹੱਥਾਂ ਖਾਲੀਆ। ਸ਼ਬਦ ਖੰਡਾਂ ਹਰਿ ਦਾਤਾਰ, ਸਦਾ ਸਦਾ ਕਰੇ ਪ੍ਰਿਤਪਾਲੀਆ। ਹਰਿਜਨ ਮੰਗੇ ਬਣ ਭਿਖਾਰ, ਕਾਇਆ ਰੰਗਣ ਰੰਗ ਅਪਾਰ ਲਾਲ ਗੁਲਾਲੀਆ। ਹਉਮੇ ਤ੍ਰਿਸ਼ਨਾ ਦਏ ਨਿਵਾਰ, ਦਰ ਘਰ ਸਾਚੇ ਬਣੇ ਦਲਾਲੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਇਕ ਵਰ, ਮੇਟ ਮਿਟਾਏ ਅੰਧ ਅੰਧੇਰ ਰੈਣ ਘਟਾ ਕਾਲੀਆ। ਹਰਿ ਭਗਤ ਅਧਾਰ, ਸਰਬ ਕਲ ਪੂਰਿਆ। ਮਾਨਸ ਦੇਹੀ ਪੈਜ ਸਵਾਰ, ਆਸਾ ਮਨਸਾ ਪੂਰਿਆ। ਨਿਰਮਲ ਜੋਤ ਕਰੇ ਅਕਾਰ, ਸ਼ਬਦ ਧੁਨੀ ਅਨਾਹਦ ਤੂਰਿਆ। ਦੇਵੇ ਦਰਸ ਅਗੰਮ ਅਪਾਰ, ਹਰਿ ਹਰਿ ਦਾਤਾ ਵਡ ਵਡ ਸੂਰਿਆ। ਮਿਲੇ ਮੇਲ ਮੀਤ ਮੁਰਾਰ, ਪੰਜਾਂ ਤੱਤਾਂ ਕਰੇ ਚੂਰੋ ਚੂਰਿਆ। ਕਾਇਆ ਰੰਗਣ ਬਸੰਤ ਬਹਾਰ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਨੇਰਨ ਨੇਰ ਦੂਰਨ ਦੂਰਿਆ। ਹਰਿ ਭਗਤ ਅਧਾਰ ਸ਼ਬਦ ਜਣਾਈਆ। ਗੁਰ ਸ਼ਬਦ ਮੀਤ ਮੁਰਾਰ ਹੋਏ ਸਹਾਈਆ। ਲੱਖ ਚੁਰਾਸੀ ਉਤਰੇ ਪਾਰ, ਭਾਂਡਾ ਭਰਮ ਭਉ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਸਦ ਗਿਆਰਾਂ ਸਚ ਵਿਹਾਰ ਕਰਾ ਰਿਹਾ। ਇਕ ਸਦ ਗਿਆਰਾਂ ਹਰਿ ਵਿਹਾਰਿਆ। ਜਨ ਭਗਤਾਂ ਵੱਜੇ ਆਤਮ ਨਦ, ਉਪਜੇ ਧੁਨ ਸੱਚੀ ਸਰਕਾਰਿਆ। ਅੰਮ੍ਰਿਤ ਆਤਮ ਪਿਆਏ ਮਧ, ਅੱਠੇ ਪਹਿਰ ਰਹੇ ਖੁਮਾਰਿਆ। ਪੰਜਾਂ ਚੋਰਾਂ ਦੇਵੇ ਬੱਧ, ਹਰਿ ਸ਼ਬਦ ਮਾਰ ਦੋ ਧਾਰਿਆ। ਆਪੇ ਜਾਣੇ ਆਪਣੀ ਹੱਦ, ਆਰ ਪਾਰ ਪਾਰ ਆਰ ਕਿਨਾਰਿਆ। ਭਾਗ ਲਗਾਏ ਗੁਰਮੁਖ ਯਦ, ਸੋਹੰ ਨਾਮ ਜਿਸ ਉਚਾਰਿਆ। ਮਿਲੇ ਵਡਿਆਈ ਵਿਚ ਬ੍ਰਹਿਮਦ, ਲੋਆਂ ਪੁਰੀਆਂ ਭੇੜ ਭਿੜਾ ਰਿਹਾ। ਲੱਖ ਚੁਰਾਸੀ ਗਈ ਵਧ, ਧਰਮ ਰਾਏ ਰੋਏ ਦਰ ਪੁਕਾਰਿਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਧਾਰਿਆ। ਜੋਤੀ ਜਾਮਾ ਭੇਖ ਅਵੱਲੜਾ। ਲੱਖ ਚੁਰਾਸੀ ਲਿਖੇ ਲੇਖ, ਬੈਠਾ ਰਹੇ ਇਕ ਇਕੱਲੜਾ। ਸ੍ਰਿਸ਼ਟ ਸਬਾਈ ਰਿਹਾ ਵੇਖ, ਦਰ ਦਵਾਰਾ ਏਕਾ ਮੱਲੜਾ। ਜੋਤੀ ਜਾਮਾ ਧਾਰੇ ਭੇਖ ਅਵੱਲੜਾ। ਜਨ ਭਗਤ ਫੜਾਏ ਆਪਣਾ ਪੱਲੜਾ। ਮੇਟ ਮਿਟਾਏ ਔਲੀਏ ਪੀਰ ਸ਼ੇਖ਼, ਸੋਹੰ ਫੜੇ ਹੱਥ ਵਿਚ ਭੱਲੜਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਹਰਿ ਹਰਿ ਜਨ ਦਰ ਦਵਾਰੇ ਅਗੇ ਖਲੜਾ। ਗੁਰਮੁਖ ਤੇਰਾ ਰੰਗ ਅਪਰ ਅਪਾਰਾ। ਮੰਗੇ ਸਾਚੀ ਮੰਗ ਵਿਚ ਸੰਸਾਰਾ। ਕਾਇਆ ਚੋਲੀ ਚਾੜ੍ਹੇ ਰੰਗ, ਉਤਰ ਨਾ ਜਾਏ ਦੂਜੀ ਵਾਰਾ। ਲੱਖ ਚੁਰਾਸੀ ਪਾਰ ਲੰਘ, ਮਿਲੇ ਮੇਲ ਹਰਿ ਨਿਰੰਕਾਰਾ। ਪੁਰਖ ਅਬਿਨਾਸ਼ੀ ਘਨਕਪੁਰ ਵਾਸੀ ਸ਼ਬਦ ਘੋੜੇ ਕਸ ਤੰਗ, ਲੋਕਮਾਤ ਆਇਆ ਅੰਤਮ ਵਾਰਾ। ਜਨ ਭਗਤਾਂ ਕਟੇ ਭੁੱਖ ਨੰਗ, ਅੰਮ੍ਰਿਤ ਦੇਵੇ ਹਰਿ ਅਪਾਰਾ। ਦਰ ਦਵਾਰਾ ਇਕੋ ਲੈਣਾ ਮੰਗ, ਮਿਲੇ ਮੇਲ ਪੁਰਖ ਭਤਾਰਾ। ਦਿਵਸ ਰੈਣ ਰਹੇ ਸੰਗ, ਦਿਸ ਕਿਸੇ ਨਾ ਆ ਰਿਹਾ। ਨੌਂ ਖੰਡ ਪ੍ਰਿਥਮੀ ਵੇਖੇ ਜੰਗ, ਸੱਤਾਂ ਦੀਪਾਂ ਖੇਲ ਰਚਾ ਰਿਹਾ। ਸੋਹੰ ਸ਼ਬਦ ਵਹਾਏ ਸਾਚੀ ਗੰਗ, ਬੇਮੁਖਾਂ ਏਕਾ ਧਾਰ ਵਹਾ ਰਿਹਾ। ਗੁਰਮੁਖਾਂ ਮੰਗੀ ਸਾਚੀ ਮੰਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਹੋਏ ਦਰਸ ਦਿਖਾ ਰਿਹਾ। ਗੁਰਮੁਖਾਂ ਨਿਰਮਲ ਨੀਰ ਹਰਿ ਵਰਤਾਰਾ। ਜਨ ਭਗਤਾਂ ਕੱਟਣ ਆਇਆ ਭੀੜ, ਬੇਮੁਖਾਂ ਲਾਏ ਹਉਮੇ ਪੀੜ, ਕਲਜੁਗ ਡੋਬੇ ਅੱਧਵਿਚਕਾਰਾ। ਮਾਇਆ ਰਾਣੀ ਮਾਰੇ ਜੰਜੀਰ, ਹਉਮੇ ਵੱਜਾ ਆਤਮ ਤੀਰ, ਦੂਈ ਦਵੈਤੀ ਪੜਦਾ ਪਾੜਿਆ। ਨਾ ਕੋਈ ਚੋਟੀ ਚੜ੍ਹੇ ਅਖੀਰ, ਬਜਰ ਕਪਾਟੀ ਸਾਚੀ ਹਾਟੀ ਨਾ ਕੋਈ ਪਾਰ ਕਰ ਰਿਹਾ। ਗੁਰਮੁਖ ਵਿਰਲੇ ਸਾਚਾ ਲਾਹਾ ਪ੍ਰਭ ਦਰ ਖਾਟੀ, ਰੋਗ ਸੋਗ ਜਗਤ ਵਿਜੋਗ ਆਪਣੀ ਝੋਲੀ ਪਾ ਰਿਹਾ। ਆਪੇ ਦੇਵੇ ਦਰਸ ਅਮੋਘ, ਅੰਮ੍ਰਿਤ ਸਰ ਘਰ ਸਾਚੇ ਦਇਆ ਕਮਾ ਰਿਹਾ। ਸ਼ਬਦ ਚੁਗਾਵੇ ਸਾਚੀ ਚੋਗ, ਕਾਗ ਹੰਸ ਆਪ ਬਣਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਜਾਪ ਅਜਪਾ ਜਾਪ ਆਪ ਜਪਾ ਰਿਹਾ। ਰਾਜ ਜੋਗ ਸੁਲਤਾਨ ਤਖ਼ਤ ਬਿਰਾਜਿਆ। ਕਲਜੁਗ ਕਾਇਆ ਹੋਏ ਵਿਜੋਗ, ਨਾ ਕੋਈ ਰਖਾਏ ਅੰਤਮ ਲਾਜਿਆ। ਗੁਰਮੁਖ ਵਿਰਲਾ ਹਰਿ ਭੇਵ ਖੁਲ੍ਹਾਏ ਗੋਝ, ਆਪ ਆਪਣਾ ਸਾਜਨ ਸਾਜਿਆ। ਜੋਤ ਸਰੂਪੀ ਕਰੇ ਚੋਜ, ਸ਼ਬਦ ਸਰੂਪੀ ਮਾਰੇ ਅਵਾਜਿਆ। ਜੋਤੀ ਜੋਤ ਸਰੂਪ ਹਰਿ, ਸ਼ਬਦ ਘੋੜੇ ਚਿੱਟੇ ਅਸਵ ਸੋਹੇ ਸਾਚੇ ਤਾਜਿਆ। ਚਿੱਟਾ ਅਸਵ ਹਰਿ ਸੁਲਤਾਨਾ, ਸ਼ਾਹ ਸੁਲਤਾਨਿਆ। ਬੈਠੇ ਆਪ ਸ੍ਰੀ ਭਗਵਾਨਾ, ਲੋਆਂ ਪੁਰੀਆਂ ਵੇਖੇ ਮਾਰ ਧਿਆਨਿਆ। ਚਤੁਰਭੁਜ ਨੌਜਵਾਨਾ, ਗੁਣਵੰਤ ਗੁਣ ਨਿਧਾਨਿਆ। ਭੇਵ ਚੁਕਾਏ ਏਕਾ ਦੂਜ, ਦਹਿ ਦਿਸ਼ਾ ਖੇਲ ਮਹਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ ਏਕਾ ਦੇਵੇ ਨਾਮ ਨਿਧਾਨਿਆ। ਚਤੁਰਭੁਜ ਬਲਵਾਨ ਹਰਿ ਨਿਰੰਕਾਰਿਆ। ਪਰਗਟ ਹੋਏ ਵਿਚ ਸੰਸਾਰ, ਖੇਲ ਅਪਾਰਿਆ। ਸ਼ਬਦ ਫੜ ਤੇਜ ਕਟਾਰ, ਮਨ ਹੰਕਾਰਿਆ। ਮਾਰੀ ਜਾਏ ਵਾਰੋ ਵਾਰ, ਚਾਰੇ ਕੁੰਟਾਂ ਲਲਕਾਰਿਆ। ਰਾਜ ਰਾਜਾਨਾਂ ਕਰੇ ਖ਼ਬਰਦਾਰ, ਸ਼ਾਹ ਸੁਲਤਾਨਾਂ ਹੁਕਮ ਸੁਣਾ ਰਿਹਾ। ਗੁਰਮੁਖਾਂ ਬੰਨ੍ਹੇ ਹੱਥੀਂ ਗਾਨਾ, ਝੁਲਾਏ ਜਗਤ ਸੱਚਾ ਨਿਸ਼ਾਨਾ, ਆਪ ਆਪਣੀ ਬਣਤ ਬਣਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਮੇਲ ਮਿਲਾਏ, ਸਾਚੇ ਸੰਤ ਸੋਏ ਮਾਤ ਜਗਾ ਰਿਹਾ। ਗੁਰਮੁਖ ਸੋਇਆ ਜਾਗ, ਹਰਿ ਜਗਾਇੰਦਾ। ਤਨ ਮੰਦਰ ਲੱਗੇ ਭਾਗ ਰੰਗ ਰੰਗਾਇੰਦਾ। ਅੰਦਰੇ ਅੰਦਰ ਜੋਤ ਵਖਾਇੰਦਾ। ਲੱਖ ਚੁਰਾਸੀ ਭੌਂਦੀ ਬੰਦਰ, ਪ੍ਰਭ ਅਬਿਨਾਸ਼ੀ ਦਿਸ ਨਾ ਆਇੰਦਾ। ਆਤਮ ਵੱਜਾ ਹੰਕਾਰੀ ਜੰਦਰ, ਨਾ ਕੋਈ ਕਿਸੇ ਤੁੜਾਇੰਦਾ। ਕਾਇਆ ਅੰਧੇਰੀ ਡੂੰਘੀ ਕੰਦਰ, ਭਰਮ ਭੁਲੇਖੇ ਸਰਬ ਭੁਲਾਇੰਦਾ। ਗੁਰਮੁਖ ਸੋਹੇ ਸੁਹਾਏ ਕਾਇਆ ਮੰਦਰ, ਸਰਬ ਘਟ ਵਾਸ ਪੁਰਖ ਅਬਿਨਾਸ਼, ਪਰਗਟ ਹੋਏ ਦੁਰਮਤ ਮੈਲ ਧੋਏ, ਸਵੱਛ ਸਰੂਪੀ ਦਰਸ ਦਿਖਾਇੰਦਾ। ਸਵੱਛ ਸਰੂਪ ਦਰਸ ਅਪਾਰ ਵਖਾਇੰਦਾ। ਵਡਾ ਸ਼ਾਹੋ ਭੂਪ ਸ਼ਬਦ ਸਿੰਘਾਸਣ ਆਸਣ ਲਾਇੰਦਾ। ਨਾ ਕੋਈ ਰੰਗ ਨਾ ਕੋਈ ਰੂਪ, ਰੰਗ ਰੰਗੀਲਾ ਮੋਹਣ ਮਾਧਵ ਆਪੇ ਆਪ ਅਖਵਾਇੰਦਾ। ਸੋਹੰ ਧਾਗਾ ਸਾਚਾ ਸੂਤ, ਗੁਰਮੁਖ ਸਾਚੇ ਪੁਰਾਇੰਦਾ। ਆਪ ਉਠਾਏ ਸਚ ਸਪੂਤ, ਮਾਇਆ ਰਾਣੀ ਪੜਦਾ ਲਾਹਿੰਦਾ। ਵੇਖ ਵਖਾਏ ਚਾਰੇ ਕੂਟ, ਰਾਜਾ ਰਾਣਾ ਭਰਮ ਭੁਲਾਇੰਦਾ। ਸ਼ਬਦ ਨਿਸ਼ਾਨਾ ਤੀਰ ਰਿਹਾ ਛੂਟ, ਬੇਮੁਖਾਂ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰਮੁਖ ਸਾਚੇ ਸੰਤ ਸੁਹੇਲੇ ਸਾਚੇ ਮਾਰਗ ਲਾਇੰਦਾ। ਹਰਿ ਸਾਚਾ ਰਾਹ ਵਖਾਇਆ। ਗਲੋਂ ਕਟੇ ਚੁਰਾਸੀ ਫਾਹ, ਏਕਾ ਅੱਖਰ ਨਾਮ ਪੜ੍ਹਾਇਆ। ਧੁਰ ਦਰਗਾਹੀ ਆਪ ਮਲਾਹ, ਦੂਸਰ ਕੋਈ ਨਾ ਸੰਗ ਰਲਾਇਆ। ਆਪੇ ਪਿਤਾ ਆਪੇ ਮਾਂ, ਗੁਰਮੁਖ ਸਾਚਾ ਆਪਣੀ ਗੋਦ ਉਠਾਇਆ। ਚਾਰੋਂ ਕੁੰਟ ਉਡਾਏ ਘਰ ਘਰ ਕਾਂ, ਕਲਜੁਗ ਵਿਛੋੜਾ ਪਾਇਆ। ਜਨ ਭਗਤਾਂ ਦੇਵੇ ਠੰਡੀ ਛਾਂ, ਸ਼ਬਦ ਪੜਦਾ ਉਪਰ ਪਾਇਆ। ਵੇਲੇ ਅੰਤਮ ਪਕੜੇ ਬਾਂਹ, ਲਹਿਣਾ ਦੇਣਾ ਮਾਤ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਧਰ, ਕਲਜੁਗ ਤੇਰੀ ਅੰਤਮ ਵਰ, ਕਾਲਾ ਵੇਸ ਦਰ ਦਰਵੇਸ, ਗੁਰਮੁਖ ਸਾਚੇ ਵਿਚ ਪਰਵੇਸ਼, ਦਿਸ ਕਿਸੇ ਨਾ ਆਇਆ। ਹਰਿ ਜੋਤੀ ਜਗਤ ਜਗਾਈਆ। ਗੁਰਮੁਖ ਸਾਚੇ ਸਾਚੀ ਸ਼ਕਤ, ਆਤਮ ਸ਼ਕਤੀ ਲੇਖੇ ਲਾਏ ਬੂੰਦ ਰਕਤ, ਕਲਜੁਗ ਵੇਲਾ ਵਕਤ ਸੁਹਾਈਆ। ਆਪ ਭੁਲਾਏ ਲੱਖ ਚੁਰਾਸੀ, ਸਤਿਜੁਗ ਆਪਣੀ ਨਈਆ ਹਰਿ ਚਲਾਈਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਡੋਰ ਬੰਨੇ ਪੰਜ ਚੋਰ, ਕਾਇਆ ਅੰਧੇਰ ਘੋਰ, ਆਪਣੇ ਹੱਥ ਰਖਾਈਆ। ਸ਼ਬਦ ਡੋਰੀ ਬੰਨ੍ਹ ਕਰਤਾਰ। ਲੱਖ ਚੁਰਾਸੀ ਕਰੇ ਚੋਰੀ, ਗੁਰਮੁਖਾਂ ਕਰੇ ਖ਼ਬਰਦਾਰ। ਆਪ ਆਪਣੇ ਸੰਗ ਜਾਏ ਤੋਰੀ, ਦਿਵਸ ਰੈਣ ਪਹਿਰੇਦਾਰ। ਸ਼ਬਦ ਚਾੜ੍ਹੇ ਸਾਚੀ ਘੋੜੀ, ਲੋਆਂ ਪੁਰੀਆਂ ਕਰੇ ਖ਼ਬਰਦਾਰ। ਹਰਿ ਸੁਰਤੀ ਸ਼ਬਦ ਮਿਲਾਈਆ। ਅਕਾਲ ਮੂਰਤੀ ਨਜ਼ਰੀ ਆਈਆ। ਨਾਦ ਤੂਰਤੀ ਇਕ ਵਜਾਈਆ। ਸੰਤ ਸੁਹੇਲੇ ਆਸਾ ਪੂਰਤੀ, ਤ੍ਰਿਸਨਾ ਭੁੱਖ ਰਹੇ ਨਾ ਰਾਈਆ। ਜਗਤ ਮਾਇਆ ਦੂਰ ਦੂਰਤੀ, ਸ਼ਬਦ ਡੰਡੇ ਰਿਹਾ ਡਰਾਈਆ। ਨੌਂ ਖੰਡ ਪ੍ਰਿਥਮੀ ਕੂੜੋ ਕੂੜਤੀ, ਦਰ ਘਰ ਅੰਦਰ ਮੰਦਰ ਮਹੱਲ ਰੰਗ ਰੰਗਾਈਆ। ਗੁਰਮੁਖ ਤੇਰੀ ਕਾਇਆ ਕਲ, ਆਤਮ ਜੋਤੀ ਇਕ ਜਗਾਈਆ। ਸਚ ਦਵਾਰਾ ਲੈਣਾ ਮੱਲ, ਬਜਰ ਕਪਾਟੀ ਪੜਦਾ ਲਾਹੀਆ। ਦਰਸ ਦਿਖਾਏ ਘੜੀ ਘੜੀ ਪਲ ਪਲ, ਦਸਮ ਦਵਾਰੀ ਭੇਵ ਚੁਕਾਈਆ। ਸ਼ਬਦ ਸਰੂਪੀ ਆਪ ਚਲਾਏ ਸੋਹੰ ਸੱਚਾ ਹਲ, ਪੰਜਾਂ ਦੇਵੇ ਜੜ੍ਹ ਉਖੜਾਈਆ। ਭਾਣਾ ਵਰਤੇ ਵੇਖੋ ਕੱਲ, ਨਿਹਕਲੰਕੀ ਸਾਚਾ ਨਾਤਾ ਪੁਰਖ ਬਿਧਾਤਾ, ਜੋਤੀ ਸ਼ਬਦੀ ਸੁਰਤ ਬੰਧਾਈਆ। ਆਪੇ ਆਪ ਰਹੇ ਇਕ ਇਕਾਂਤਾ, ਅੰਮ੍ਰਿਤ ਦੇਵੇ ਬੂੰਦ ਸੁਵਾਂਤਾ, ਗੁਰਮੁਖਾਂ ਪੁਛੇ ਘਰ ਘਰ ਵਾਤਾਂ, ਦਿਵਸ ਰੈਣ ਸੇਵ ਕਮਾਈਆ। ਬੇਮੁਖ ਦੁਹਾਗਣ ਨਾਰ ਨਾ ਕੰਤ ਪਛਾਤਾ, ਨਰ ਹਰਿ ਹਰਿ ਨਰ ਸਾਰ ਨਾ ਪਾਈਆ। ਜਨ ਭਗਤਾਂ ਦੇਵੇ ਸਚ ਸੁਗਾਤਾ, ਮੇਟ ਮਿਟਾਏ ਅੰਧੇਰੀ ਰਾਤਾ, ਮੇਲ ਮਿਲਾਵਾ ਕਮਲਾਪਾਤਾ, ਨਾਰ ਸੁਹਾਗਣ ਗੁਰਮੁਖ ਬੈਰਾਗਣ ਸਾਚਾ ਕੰਤ ਮਿਲਾਈਆ। ਪੰਚਮ ਕੱਤਕ ਉਠ ਉਠ ਜਾਗਣ, ਮਾਇਆ ਡੱਸੇ ਨਾ ਡਸਣੀ ਨਾਗਨ, ਹੰਸ ਬਣਾਏ ਫੜ ਫੜ ਕਾਗਨ, ਸੋਹੰ ਸਾਚੀ ਚੋਗ ਚੁਗਾਈਆ। ਇਕ ਸੁਣਾਏ ਸਾਚਾ ਰਾਗਨ, ਕਾਇਆ ਧੋਏ ਝੂਠੇ ਦਾਗਣ, ਗੁਰਮੁਖ ਸਾਚੇ ਚਰਨੀ ਲਾਗਨ, ਦੇ ਮਤ ਰਿਹਾ ਸਮਝਾਈਆ। ਧੁਨ ਨਾਦ ਅਨਾਹਦ ਵਾਜਨ, ਮਾਰੇ ਵਾਜ ਆਪ ਗਰੀਬ ਨਿਵਾਜਨ, ਜਨ ਭਗਤਾਂ ਰੱਖੇ ਮਾਤ ਲਾਜਨ, ਨਿੱਤ ਨਵਿੱਤ ਬਣਤ ਬਣਾਈਆ। ਆਪ ਆਪਣੇ ਕਰੇ ਕਾਜਨ, ਭਗਤ ਜਨਾਂ ਦਾ ਸੱਚਾ ਸਾਜਨ, ਪਰਗਟ ਹੋਏ ਦੇਸ ਮਾਝਨ, ਸੰਬਲ ਦੇਸ ਮਿਲੇ ਵਡਿਆਈਆ। ਆਪੇ ਬਣੇ ਮੁਲਾਂ ਕਾਜ਼ੀ ਸ਼ੇਖ਼ੇ ਮੱਕਾ ਹਾਜੀ ਹਾਜਨ, ਵੇਖ ਵਖਾਣੇ ਬੂਰਾ ਕੱਕਾ ਸ਼ਬਦ ਘੋੜੇ ਚਾੜ੍ਹੇ ਤਾਜਨ, ਰਾਜ ਰਾਜਾਨਾਂ ਰਿਹਾ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਵੇਖ ਹਰਿ, ਦਰ ਦਰਵੇਸ਼ਾ ਭਗਤ ਦਵਾਰਾ ਹਰਿ ਨਿਰੰਕਾਰਾ ਏਕਾ ਏਕ ਆਪਣਾ ਆਪ ਵਖਾਈਆ। ਅਲੱਖ ਨਿਰੰਜਣ ਅਲਖ ਜਗਾਏ। ਗੁਰਮੁਖ ਸਾਚੇ ਸਾਚਾ ਸਾਜਣ ਫੜ ਫੜ ਬਾਂਹੋਂ ਆਪ ਉਠਾਏ। ਚਰਨ ਧੂੜ ਕਰੇ ਸਾਚਾ ਮਜਨ, ਦੁਰਮਤ ਮੈਲ ਮਾਤ ਗੁਵਾਏ। ਦਰ ਦਵਾਰੇ ਆਇਆ ਪੜਦੇ ਕੱਜਣ, ਲਹਿਣਾ ਦੇਣਾ ਮੋਹ ਚੁਕਾਏ ਕਾਇਆ ਭਾਂਡੇ ਅੰਤਮ ਭੱਜਣ, ਲਾੜੀ ਮੌਤ ਖ਼ੁਸ਼ੀ ਮਨਾਏ। ਧਰਮ ਰਾਏ ਦਰ ਤਾਲ ਵੱਜਣ, ਜਮ ਰਾਜਾ ਤੇਲ ਚੜ੍ਹਾਏ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਰ ਨਿਰੰਕਾਰਾ ਸ਼ਬਦ ਅਧਾਰ ਜੋਤ ਵਿਹਾਰਾ ਇਕ ਕਰਾਏ। ਹਰਿ ਜੋਤੀ ਜਗਤ ਵਿਹਾਰ ਮਨਾਈਆ। ਮੇਟ ਮਿਟਾਏ ਵਰਨ ਗੋਤੀ, ਦੁਰਮਤ ਮੈਲ ਜਾਏ ਧੋਤੀ, ਸਾਚਾ ਸ਼ਬਦ ਇਕ ਪੜ੍ਹਾਈਆ। ਹਰਿਜਨ ਉਠਾਏ ਕਾਇਆ ਸੋਤੀ, ਸੋਹੰ ਸ਼ਬਦ ਲਗਾਏ ਸੋਟੀ, ਪੰਜਾਂ ਤੱਤਾਂ ਰਿਹਾ ਦੁਰਕਾਈਆ। ਪੰਝੀ ਪੋਹ ਚੜ੍ਹਾਏ ਚੋਟੀ, ਨੌਂ ਦਵਾਰੇ ਵਾਸ਼ਨਾ ਖੋਟੀ, ਸਚ ਦਵਾਰੇ ਜੋਤ ਜਗਾਈਆ। ਸੁਰਤੀ ਸੁਰਤ ਨਾ ਕੋਈ ਜਾਣੇ ਵਡੀ ਛੋਟੀ, ਸ਼ਬਦ ਡੋਰੀ ਨਾਲ ਬੰਨਾਈਆ। ਚੜ੍ਹ ਚੜ੍ਹ ਥੱਕੇ ਕੋਟਨ ਕੋਟੀ, ਇਕ ਕਬੀਰਾ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰਮੁਖ ਸਾਚੇ ਸੰਤ ਦੁਲਾਰੇ ਅਲਖ ਨਿਰੰਜਣ ਅਲਖ ਜਗਾਈਆ। ਆਪ ਜਗਾਏ ਅਲਖ ਅਲਖਣਾ ਲੇਖਿਆ। ਗੁਰਮੁਖ ਸਾਚੇ ਲਏ ਰੱਖ, ਚਾਰੋਂ ਕੁੰਟ ਭੌਂਦੇ ਭੱਖ, ਕਾਇਆ ਸੁੱਕੇ ਸੜਨੇ ਕੱਖ, ਨਾ ਸਕੇ ਕੋਈ ਰੱਖ, ਅੰਤਮ ਸੀਆਂ ਸਾਢੇ ਤਿੰਨ ਹੱਥਿਆ। ਸ਼ਬਦ ਮਧਾਣੀ ਰਿਹਾ ਮਥ, ਪੁਰਖ ਅਬਿਨਾਸ਼ੀ ਹਰਿ ਸਮਰਥ, ਸੋਹੰ ਸ਼ਬਦ ਅਕਥਨਾ ਕਥਿਆ। ਗੁਰ ਨਾਨਕ ਮਿਲੀ ਸਾਚੀ ਵਥ, ਸਗਲ ਵਸੂਰੇ ਗਏ ਲਥ, ਮਾਨਸ ਦੇਹੀ ਪਾਈ ਨੱਥ, ਜਗਤ ਚਲਾਇਆ ਸਾਚਾ ਰਥ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਵੇਖ ਹਰਿ, ਜੂਠਾ ਝੂਠਾ ਸ੍ਰਿਸ਼ਟ ਸਬਾਈ ਮਥਨ ਮਥਿਆ। ਹਰਿ ਸਮਰਥ ਅਪਾਰ ਜਗਤ ਅਡੋਲਿਆ। ਸ਼ਬਦ ਚਲਾਏ ਅਕਥਨਾ ਅਕਥ, ਆਪੇ ਬੋਲਿਆ। ਸ੍ਰਿਸ਼ਟ ਸਬਾਈ ਰਿਹਾ ਮਥ, ਪੂਰਾ ਤੋਲ ਕਿਸੇ ਨਾ ਤੋਲਿਆ। ਜਨ ਭਗਤਾਂ ਦੇਵੇ ਸਾਚੀ ਵਥ, ਭਾਗ ਲਗਾਏ ਕਾਇਆ ਚੋਲਿਆ। ਜਗਤ ਵਸੂਰੇ ਜਾਇਣ ਲਥ, ਸੋਹੰ ਗਾਇਆ ਸਾਚਾ ਢੋਲਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਕਦੇ ਨਾ ਡੋਲਿਆ। ਚਰਨ ਕਵਲ ਕਲ ਪ੍ਰੀਤ, ਤਨ ਮਨ ਜਾਗਿਆ। ਸਾਚਾ ਮੇਲ ਮਿਲਾਏ ਆਤਮ ਮੀਤ, ਬੁਝੀ ਤ੍ਰਿਸ਼ਨਾ ਅਗਨ ਬੁਝਾਏ ਆਗਿਆ। ਗਾਇਆ ਇਕ ਸੁਹਾਗੀ ਗੀਤ, ਹਉਮੇ ਕਾਇਆ ਦੁੱਖੜਾ ਭਾਗਿਆ। ਕਾਇਆ ਮੰਦਰ ਸਚ ਮਸੀਤ, ਵੇਖੇ ਦਸਮ ਦਰਵਾਜਿਆ। ਅਚਰਜ ਕੀਤੀ ਹਰਿ ਜੀ ਰੀਤ, ਗੁਰਮੁਖ ਸਾਚੇ ਸਾਚਾ ਕੱਜਲ ਨੇਤਰ ਪਾਜਿਆ। ਅਜੱਪਾ ਜਾਪ ਜਪ ਜਪ ਅਤੀਤ, ਅਨਾਹਦ ਧਾਰਾ ਮਾਰੇ ਵਾਜਿਆ। ਬਾਲ ਜੁਵਾਨੀ ਗਈ ਬੀਤ, ਵੇਲੇ ਅੰਤਮ ਰੱਖੇ ਲਾਜਿਆ। ਮਾਨਸ ਦੇਹੀ ਲੈਣੀ ਜੀਤ, ਆਪ ਸਵਾਰੇ ਆਪਣਾ ਕਾਜਿਆ। ਭਗਤ ਸੁਹੇਲਾ ਸਾਚਾ ਮੀਤ, ਧੁਰ ਦਰਗਾਹੀ ਆਏ ਭਾਜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਨਾਮ ਵਰ, ਸ਼ਬਦ ਚੜ੍ਹਾਏ ਸਾਚੇ ਤਾਜਿਆ। ਸ਼ਬਦ ਘੋੜਾ ਹਰਿ ਰਖਾਇੰਦਾ। ਗੁਰਮੁਖ ਸਾਚਾ ਆਪ ਚੜ੍ਹਾਇੰਦਾ। ਕਾਇਆ ਦੇਹੀ ਭਾਂਡਾ ਕਾਚਾ, ਨੌਂ ਦਵਾਰੇ ਰੰਗ ਵਖਾਇੰਦਾ। ਦਸਮ ਦਵਾਰੇ ਸਾਜਨ ਸਾਚਾ, ਜੋਤ ਸਰੂਪੀ ਡਗਮਗਾਇੰਦਾ। ਏਕਾ ਮਾਰੇ ਸ਼ਬਦ ਤਮਾਚਾ, ਰਾਹ ਸਾਚਾ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਨਾਮ ਵਰ, ਦਰ ਘਰ ਇਕ ਸੁਹਾਇੰਦਾ। ਦਰ ਘਰ ਦਵਾਰ, ਹਰਿ ਸੁਹਾਇਆ। ਗੁਰਮੁਖ ਸਾਚੇ ਕਰ ਪਿਆਰ, ਦਇਆ ਕਮਾਇਆ। ਦੀਪਕ ਜੋਤੀ ਕਰ ਉਜਿਆਰ, ਅੰਧੇਰ ਮਿਟਾਇਆ। ਦੇਵੇ ਸ਼ਬਦ ਨਾਮ ਅਪਾਰ, ਦੂਈ ਦਵੈਤੀ ਪੜਦਾ ਲਾਹਿਆ। ਹਉਮੇ ਦੇਵੇ ਰੋਗ ਨਿਵਾਰ, ਮਾਇਆ ਮਮਤਾ ਮੋਹ ਚੁਕਾਇਆ। ਮਿਲੇ ਮੇਲ ਪੁਰਖ ਭਤਾਰ, ਸਾਚੀ ਸੇਜਾ ਰਿਹਾ ਵਖਾਇਆ। ਸ਼ਬਦ ਸਿੰਘਾਸਣ ਹਰਿ ਨਿਰੰਕਾਰ, ਅੰਦਰ ਮੰਦਰ ਹਰਿ ਵਿਛਾਇਆ। ਫੂਲਨ ਬਰਖਾ ਅਪਰ ਅਪਾਰ, ਅੰਮ੍ਰਿਤ ਧਾਰਾ ਰਿਹਾ ਬਰਸਾਇਆ। ਗੁਰਮੁਖ ਸ਼ਬਦ ਸੁਹਾਗਣ ਨਾਰ, ਫੜ ਬਾਹੋਂ ਉਪਰ ਬਿਠਾਇਆ। ਕੀਆ ਕੌਲ ਸੱਚਾ ਇਕਰਾਰ, ਦਸਮ ਦਵਾਰੀ ਕੁੰਡਾ ਲਾਹਿਆ। ਜਗੇ ਜੋਤ ਅਗੰਮ ਅਪਾਰ, ਆਰ ਪਾਰ ਪਾਰ ਆਰ ਦਿਸ ਕਿਸੇ ਨਾ ਆਇਆ। ਸ਼ਬਦ ਸਰੂਪੀ ਸਾਚੀ ਧਾਰ, ਰਾਗਾਂ ਨਾਦਾਂ ਬਾਹਰ ਰਖਾਇਆ। ਸੁਨ ਅਗੰਮੀ ਵੇਖ ਅਪਾਰ, ਸਾਚੀ ਰੰਗਨ ਰੰਗ ਵਖਾਇਆ। ਓਅੰਕਾਰਾ ਦੇਸ ਅਪਾਰ, ਸ਼ਬਦ ਪਰਵੇਸ਼ ਵਿਚ ਸਮਾਇਆ। ਜੋਤੀ ਧਾਰਾ ਹਰਿ ਨਿਰੰਕਾਰਾ ਨਾ ਕੋਈ ਮੰਦਰ ਚਾਰ ਦਿਵਾਰਾ, ਆਪ ਆਪਣੀ ਬਣਤ ਬਣਾਇਆ। ਨਿਰਮਲ ਨੂਰ ਕਰ ਉਜਿਆਰਾ, ਸ਼ਬਦ ਤੂਰ ਅਪਰ ਅਪਾਰਾ। ਪਵਣ ਸਰੂਪ ਸਰਬ ਸਹਾਰਾ। ਦਸਮ ਦਵਾਰੀ ਮਹੱਲ ਉਸਾਰਾ। ਜੰਬੂ ਦੀਪ ਪਾਰ ਕਿਨਾਰਾ। ਅੰਮ੍ਰਿਤ ਜਲ ਠੰਡੀ ਠਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਦੇਵੇ ਨਾਮ ਵਰ, ਦਰਸ ਦਿਖਾਏ ਅਗੰਮ ਅਪਾਰਾ। ਆਪ ਅਗੰਮ ਅਪਾਰ ਅਗਾਧ ਬੋਧਿਆ। ਨਾ ਮਰੇ ਨਾ ਪਏ ਜੰਮ, ਬੱਤੀ ਦੰਦ ਨਾ ਹੋਏ ਦੋਧਿਆ। ਹੱਡ ਮਾਸ ਨਾੜੀ ਨਾ ਕੋਈ ਚੰਮ, ਨਾ ਰੋਏ ਛੰਮ ਛੰਮ, ਆਪੇ ਜਾਣੇ ਆਪਣਾ ਕੰਮ, ਪਵਣ ਸਵਾਸੀ ਲਏ ਦਮ, ਕਾਇਆ ਸੋਧ ਨਾ ਕਦੇ ਸੋਧਿਆ। ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਦੇਵੇ ਨਾਮ ਵਰ, ਵਡ ਦਾਤਾ ਜੋਧਾ ਸੂਰਬੀਰ ਜੋਧਨ ਜੋਧਿਆ। ਸੂਰਬੀਰ ਸੁਲਤਾਨ ਹਰਿ ਭਗਵਾਨਿਆ। ਗੁਰਮੁਖ ਵੇਖੇ ਮਾਰ ਧਿਆਨ, ਵਿਚ ਜਹਾਨਿਆ। ਆਪੇ ਕਰੇ ਮਾਤ ਪਛਾਣ, ਨਾ ਕੋਈ ਜਾਣੇ ਜੀਵ ਨਿਧਾਨਿਆ। ਸ਼ਬਦ ਬਿਠਾਏ ਵਿਚ ਬਿਬਾਣ, ਪੁਰੀਆਂ ਲੋਆਂ ਪਾਰ ਉਡਾਨਿਆ। ਸ਼ਬਦ ਫੜਾਏ ਤੀਰ ਕਮਾਨ, ਸੋਹੰ ਚੜ੍ਹਾਏ ਤੀਰ ਨਿਸ਼ਾਨਿਆ। ਆਪੇ ਜਾਣੇ ਆਪਣੀ ਆਣ, ਨਾ ਕੋਈ ਸਕੇ ਮਾਤ ਪਛਾਣ, ਨਾ ਕੋਈ ਜਾਣੇ ਜੀਵ ਨਿਧਾਨਿਆ। ਖਾਣੀ ਬਾਣੀ ਆਈ ਹਾਣ, ਅੰਜੀਲ ਕੁਰਾਨਾਂ ਲੱਗਾ ਬਾਣ, ਨਾਤਾ ਤੁੱਟਾ ਪੀਣ ਖਾਣ, ਮਗਰ ਲੱਗੇ ਪੰਜ ਸ਼ੈਤਾਨਿਆ। ਉਠੇ ਨਰ ਹਰਿ ਬਲੀ ਬਲਵਾਨ, ਸ਼ਬਦ ਸਰੂਪੀ ਖੇਲ ਮਹਾਨ, ਵੱਜੇ ਤੀਰ ਨਿਸ਼ਾਨਾ ਸਾਚੀ ਕਾਨੀਆ। ਨਾ ਕੋਈ ਜਾਣੇ ਗਿਆਨੀ ਬ੍ਰਹਮ ਗਿਆਨ, ਪੰਡਤ ਪਾਂਧੇ ਬੇਈਮਾਨ, ਮੁੱਲਾ ਕਾਜੀ ਸ਼ੇਖ਼ ਸ਼ੈਤਾਨ ਨਾ ਕੋਈ ਜਾਣੇ ਸਾਚੀ ਬਾਣੀਆ। ਛੱਤੀ ਰਾਗਾਂ ਤੁਟੇ ਮਾਣ, ਨਾਰਦ ਮੁਨ ਹੋਇਆ ਹੈਰਾਨ, ਸੁਰਸਤੀ ਭੰਨੇ ਬੀਨ ਨਿਧਾਨ, ਬ੍ਰਹਮਾ ਮਾਰੇ ਉਚ ਧਿਆਨਿਆ। ਪਰਗਟ ਹੋਏ ਵਾਲੀ ਦੋ ਜਹਾਨ, ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਧਰ, ਕਲਜੁਗ ਤੇਰੀ ਅੰਤਮ ਵਰ, ਆਪੇ ਜਾਣੇ ਆਪਣੀ ਆਣਿਆ। ਬ੍ਰਹਮੇ ਬ੍ਰਹਮ ਵਿਚਾਰ ਮਨ ਉਦਾਸਿਆ। ਕਲ ਕਰਮ ਵਿਚਾਰ, ਪੁਰਖ ਅਬਿਨਾਸ਼ੀ ਸਾਚਾ ਧਰਮ ਕਰੇ ਜੈਕਾਰ, ਆਦਿ ਅੰਤ ਨਾ ਕਦੇ ਵਿਨਾਸਿਆ। ਸੋਹੰ ਖੰਡਾ ਤੇਜ ਕਟਾਰ, ਮੇਟ ਮਿਟਾਏ ਮਦਿਰਾ ਮਾਸਿਆ। ਜਨ ਭਗਤਾਂ ਕਰਾਏ ਏਕਾ ਵਣਜ ਵਪਾਰ, ਮਾਨਸ ਜਨਮ ਕਰੇ ਰਹਿਰਾਸਿਆ। ਨਿਰੰਜਣ ਜੋਤ ਕਰ ਅਕਾਰ, ਦੇਵੇ ਵਸਤ ਸ਼ਬਦ ਅਪਾਰ, ਲਾਹੇ ਤਨ ਜਗਤ ਉਦਾਸਿਆ। ਗੁਰਮੁਖਾਂ ਦੇਵੇ ਸਾਚੀ ਧਾਰ, ਨੌਂ ਸੱਤ ਵੇਖ ਵਿਚਾਰ, ਸੋਲਾਂ ਕਲ ਸੱਚੀ ਸਰਕਾਰ, ਜਪਾਏ ਜਾਪ ਸਵਾਸ ਸਵਾਸਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਕਰੇ ਕਰਾਏ ਬੰਦ ਖੁਲਾਸਿਆ। ਹਰਿ ਸਾਚਾ ਜਾਪ ਜਪਾਏ, ਜਪਤ ਗੁਰ ਸਾਖੀਆ। ਕਲਜੁਗ ਤੀਨੋ ਤਾਪ ਗਵਾਏ, ਅੰਮ੍ਰਿਤ ਆਤਮ ਜਾਮ ਪਿਆਏ, ਬਣ ਬਣ ਸੱਜਣ ਸਾਚਾ ਸਾਕੀਆ। ਆਪੇ ਆਪ ਦਰਸ ਦਿਖਾਏ ਗੁਰਮੁਖ ਸਾਚੇ ਤਰਸ ਕਮਾਏ, ਸਾਚੀ ਬਾਣੀ ਧੁਰ ਫ਼ਰਮਾਣੀ ਰਸਨ ਵਖਾਣੀ ਆਪੇ ਭਾਖੀਆ। ਦੋ ਜਹਾਨੀ ਸੱਚੀ ਰਾਣੀ, ਆਪ ਚੁਕਾਏ ਜਮ ਕੀ ਕਾਣੀ, ਮੇਟ ਮਿਟਾਏ ਅੰਡਜ ਜੇਰਜ ਉਤਭਜ ਸੇਤਜ ਚਾਰੇ ਖਾਣੀ, ਸਾਚਾ ਧਾਮ ਇਕ ਵਖਾਸੀਆ। ਆਤਮ ਸਰ ਸਰੋਵਰ ਦੇਵੇ ਠੰਡਾ ਪਾਣੀ, ਨਿਸ਼ਅੱਖਰ ਵੱਖਰ ਪਰਾ ਪਸੰਤੀ ਸੱਚੀ ਬਾਣੀ, ਜਪੇ ਜਪਾਏ ਸਚ ਘਰ ਵਾਸਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਵੇਖ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਖ ਵਖਾਣੇ ਸਰਬ ਘਟ ਜਾਣੇ ਪ੍ਰਿਥਮੀ ਅਕਾਸਿਆ। ਹਰਿ ਮੰਦਰ ਘਰ ਅਪਰ ਅਪਾਰ, ਉਚ ਅਟਾਰੀਆ। ਤ੍ਰੈਗੁਣ ਮਾਇਆ ਲਿਆ ਉਸਾਰ, ਪੰਚਾਂ ਸੰਗ ਸਮਾ ਲਿਆ। ਅੱਠਾਂ ਵੇਖੇ ਰੰਗ ਅਪਾਰ, ਨੌਆ ਦਰਾਂ ਆਪ ਖੁਲ੍ਹਾ ਲਿਆ। ਦਸਵੇਂ ਸ਼ਬਦ ਸਿੰਘਾਸਣ ਕਰ ਤਿਆਰ, ਸਾਚੀ ਸੇਜਾ ਆਸਣ ਲਾ ਲਿਆ। ਪਵਣ ਉਨੰਜਾ ਛਤਰ ਝੁਲਾਰ, ਹਰਿ ਸਾਚੀ ਸੇਵਾ ਇਕ ਰਖਾ ਲਿਆ। ਕੌਸਤਕ ਮਣੀਆਂ ਸਾਚੀ ਧਾਰ, ਨੂਰ ਉਜਾਲਾ ਇਕ ਕਰਾ ਲਿਆ। ਜੋਤੀ ਜੋਤ ਸਰੂਪ ਹਰਿ, ਕਾਇਆ ਮੰਦਰ ਸਚ ਘਰ ਸਾਚੀ ਬਣਤ ਬਣਾ ਲਿਆ। ਕਾਇਆ ਮੰਦਰ ਨੌਂ ਦਵਾਰ, ਸਾਜਨ ਸਾਜਿਆ। ਨਿਰਗੁਣ ਕਰੇ ਖੇਲ ਅਪਾਰ, ਸਰਗੁਣ ਬੰਨ੍ਹੇ ਸਾਚੀ ਧਾਰ, ਆਪੇ ਆਪ ਗਰੀਬ ਨਿਵਾਜਿਆ। ਪਵਣ ਜੋਤੀ ਸ਼ਬਦ ਅਪਾਰ, ਆਪੇ ਸਾਚਾ ਸਾਜਨ ਸਾਜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਕਰਾਏ ਸਾਚਾ ਕਾਜਿਆ। ਉਚ ਮਹੱਲ ਅਟੱਲ ਅਪਰ ਅਪਾਰਾ। ਕਾਇਆ ਦਿਸੇ ਡੂੰਘੀ ਡਲ, ਅੰਧ ਅੰਧਿਆਰ ਸਰਬ ਸੰਸਾਰਿਆ। ਗੁਰਮੁਖ ਵਿਰਲਾ ਵੇਖੇ ਸਚ ਧਾਮ ਅਟੱਲ, ਪੁਰਖ ਅਬਿਨਾਸ਼ੀ ਆਪ ਵਖਾ ਰਿਹਾ। ਬੇਮੁਖ ਭੁਲਾਏ ਕਰ ਕਰ ਵਲ ਛਲ, ਝੂਠਾ ਧੰਦਾ ਮੋਹ ਜੰਜ਼ਾਲਿਆ। ਗੁਰਮੁਖਾਂ ਅੰਮ੍ਰਿਤ ਆਤਮ ਪਿਆਏ ਸਾਚਾ ਜਲ, ਸਰ ਸਰੋਵਰ ਇਕ ਵਖਾ ਲਿਆ। ਜੋਤੀ ਜੋਤ ਸਰੂਪ ਹਰਿ, ਕਲਜੁਗ ਤੇਰੀ ਅੰਤਮ ਵਰ, ਜੋਤੀ ਜਾਮਾ ਭੇਖ ਧਰ, ਏਕਾ ਦੱਸੇ ਰਾਹ ਸੁਖਾਲਿਆ। ਸੱਚਾ ਦਸੇ ਰਾਹ ਬੇਪਰਵਾਹੀਆ। ਆਪੇ ਫੜੇ ਹਰਿਜਨ ਬਾਂਹ, ਕਲਜੁਗ ਬੇੜਾ ਬੰਨ੍ਹੇ ਲਾਈਆ। ਵੇਖ ਵਖਾਣੇ ਥਾਉਂ ਥਾਂ, ਦੂਰ ਨੇੜੇ ਭੇਵ ਨਾ ਰਾਈਆ। ਸਾਚੀ ਬਣਤਾ ਰਿਹਾ ਬਣਾ, ਪੂਤ ਸਪੂਤ ਸਹਿਜ ਸੁਖਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਵੰਤ ਭਗਤੀ ਰਿਹਾ ਜਣਾਈਆ। ਹਰਿ ਭਗਤ ਭਗਵਾਨ ਸ਼ਬਦ ਜਣਾਇਆ। ਅੱਸੂ ਤਿੰਨ ਮਾਰ ਧਿਆਨ, ਸੋਲਾਂ ਸੋਲਾਂ ਵੰਡ ਕਰਾਇਆ। ਸੋਹੰ ਫੜ ਹੱਥ ਨਿਸ਼ਾਨ, ਚਾਰੇ ਕੁੰਟਾਂ ਰਿਹਾ ਵਖਾਇਆ। ਮਨਮੁਖ ਡੋਬੇ ਬੇਈਮਾਨ, ਗੁਰਮੁਖ ਸਾਚੇ ਰਿਹਾ ਤਰਾਇਆ। ਆਪੇ ਕਰੇ ਮਾਤ ਪਛਾਣ, ਜੀਆ ਦਾਨ ਝੋਲੀ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਹਿਲਾ ਲੇਖਾ ਕਾਲਾ ਵੇਖਾ, ਉਨੀ ਅੱਸੂ ਲੇਖ ਲਿਖਾਇਆ। ਉਨੀ ਅੱਸੂ ਆਸ ਰੱਖ, ਗੁਰਮੁਖ ਸਾਚੇ ਚੋਟ ਲਗਾਈਆ। ਪਰਗਟ ਹੋਏ ਹਰਿ ਪਰਤਖ, ਕੋਟਨ ਕੋਟ ਰਹੇ ਬਿਲਲਾਈਆ। ਹਰਿਜਨ ਸਾਚੇ ਕੀਨੇ ਵਖ, ਏਕਾ ਓਟ ਪ੍ਰਭ ਰਖਾਈਆ। ਆਪੇ ਵੇਖੇ ਕਿਸ਼ਨਾ ਪੱਖ, ਸ਼ਬਦ ਪੱਖ ਸਾਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਨਾਮ ਵਰ, ਸਗਲ ਵਸੂਰੇ ਜਾਇਣ ਲੱਥ, ਪੰਜਾਂ ਚੋਰਾਂ ਪਾਵੇ ਨੱਥ, ਸੋਹੰ ਅੱਖਰ ਜਗਤ ਵੱਖਰ ਏਕਾ ਏਕ ਪੜ੍ਹਾਈਆ। ਸੋਹੰ ਸੋ ਸਾਚਾ ਨਾਉਂ। ਕਲਜੁਗ ਜੀਵ ਨਾ ਜਾਣੇ ਕੋ, ਪੁਰਖ ਅਬਿਨਾਸ਼ੀ ਅਗੰਮ ਅਥਾਹੋ। ਦਰ ਦਰ ਘਰ ਘਰ ਜੂਠੇ ਝੂਠੇ ਰਹੇ ਰੋ, ਨਾ ਕੋਈ ਪਾਰ ਕਰਾਏ ਫੜ ਫੜ ਬਾਂਹੋ। ਗੁਰਮੁਖ ਮਾਨਣ ਰੰਗ ਅਨੂਠੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਇਕੱਲਾ ਸਚ ਮਹੱਲਾ, ਅੱਸੂ ਉਨੀ ਗੁਰਮੁਖਾਂ ਦੇਵੇ ਸ਼ਬਦ ਚੁੰਨੀ, ਬੇਮੁਖਾਂ ਨਾ ਦੀਸੇ ਕੋਈ ਥਾਉਂ। ਏਕਾ ਅੱਖਰ ਏਕਾ ਏਕ। ਉਨੀ ਅੱਸੂ ਰਿਹਾ ਵੇਖ। ਪੰਚਮ ਕਤਕ ਲਗੇ ਮੇਖ। ਬਿਧਨਾ ਲਿੱਖੀ ਮਿਟੇ ਰੇਖ। ਨੇਤਰ ਨੈਣ ਲੋਚਨ ਗੁਰਮੁਖ ਸਾਚੇ ਲੈਣਾ ਵੇਖ। ਹਰਿ ਸ਼ਬਦ ਸਹਾਈ ਜਿਉਂ ਬਾਲ ਸਪੂਤਾ ਹੋਏ ਬਲੋਚਨ ਆਪੇ ਧਾਰੇ ਆਪਣਾ ਭੇਖ। ਗੁਰਮੁਖਾਂ ਖੋਲ੍ਹੇ ਬੰਦ ਦਰ, ਪੰਜਾਂ ਚੋਰਾਂ ਚੁੱਕੇ ਡਰ, ਮਸਤਕ ਲਾਏ ਸ਼ਬਦ ਸਾਚੀ ਮੇਖ। ਲੱਗੇ ਮੇਖ ਮਸਤਕ ਮਾਥ। ਸ਼ਬਦ ਸਰੂਪੀ ਮਿਲੇ ਰਾਥ। ਆਪ ਚੜ੍ਹਾਏ ਤ੍ਰੈਲੋਕੀ ਨਾਥ। ਸਤਿਜੁਗ ਚਲਾਈ ਸਾਚੀ ਗਾਥ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੱਤਕ ਇਕੀ ਖੇਲ ਕਰੇ ਇਕੋ ਨਿੱਕੀ, ਝੂਠੀ ਕਾਇਆ ਦਿਸੇ ਫਿਕੀ, ਆਤਮ ਖੋਲ੍ਹੇ ਬੰਦ ਤਾਕ। ਇਕੀ ਕੱਤਕ ਸ਼ਬਦ ਵਿਹਾਰਾ। ਨਾ ਕੋਈ ਦੀਸੇ ਸ਼ਾਹ ਦਾਰਾ। ਨਾ ਕੋਈ ਸਾਜਣ ਮੀਤ ਮੁਰਾਰਾ। ਨਾ ਕੋਈ ਰਾਜਨ ਰਾਜ ਦਰਬਾਰਾ। ਨਾ ਕੋਈ ਸ਼ਬਦ ਘੋੜ ਸ਼ਾਹ ਅਸਵਾਰਾ। ਨਾ ਕੋਈ ਜੋੜਾ ਅਪਰ ਅਪਾਰਾ। ਪੁਰਖ ਅਬਿਨਾਸ਼ੀ ਆਪੇ ਆਪ ਜਾਏ ਦਇਆ ਕਮਾਏ ਖੋਲ੍ਹੇ ਬੰਦ ਕਿਵਾੜਾ। ਖੋਲ੍ਹੇ ਬੰਦ ਕਵਾੜ, ਨੌਂ ਦਵਾਰਿਆ। ਪਰ੍ਹੇ ਹਟਾਏ ਪੰਚਮ ਧਾੜ, ਭੁਜਾ ਸਵਾਰਿਆ। ਜੋਤ ਜਗਾਏ ਬਹੱਤਰ ਨਾੜ, ਅਗਨੀ ਤੇਜ ਨਾ ਤੱਤੀ ਹਾੜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਵਰ ਵਿਚ ਸੰਸਾਰਿਆ। ਗੁਰਮਤ ਰੀਤ ਗੁਰਮੁਖ ਵਿਚਾਰ ਹਰਿ ਸਾਚੀ ਬਣਤ ਬਣਾਇੰਦਾ। ਗੁਰ ਸੰਗਤ ਸਚ ਪ੍ਰੀਤ, ਅਧਰਮ ਵਿਕਾਰ ਮਨਮੁਖ ਕੋਈ ਦਿਸ ਨਾ ਆਇੰਦਾ। ਕਾਇਆ ਹੋਏ ਠੰਡੀ ਸੀਤ, ਮਨ ਸ਼ਬਦ ਫੂਲਨਹਾਰ ਰੋਗ ਸੋਗ ਚਿੰਤ ਮਿਟਾਇੰਦਾ। ਦੇਵੇ ਨਾਮ ਅਪਰ ਅਪਾਰ, ਕਲਜੁਗ ਬੇੜਾ ਕਰੇ ਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇ ਮਤ ਆਪ ਸਮਝਾਇੰਦਾ। ਗੁਰਮੁਖ ਗੁਰਮੁਖ ਗੁਰਮਤੀ ਹਰਿ ਸਮਝਾਇਆ। ਗੁਰ ਸੰਗਤ ਨਾਤਾ ਮੇਲ ਪੁਰਖ ਬਿਧਾਤਾ, ਧੀਰਜ ਯਤ ਇਕ ਰਖਾਇਆ। ਉਤਮ ਹੋਏ ਮਾਤ ਜ਼ਾਤਾ, ਨਾ ਕੋਈ ਵੇਖੇ ਭੈਣ ਭਰਾਤਾ, ਸਾਚੀ ਸੇਵ ਕਮਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਵਡ ਦੇਵੀ ਦੇਵ ਆਪੇ ਆਪ ਸਦਾ ਨਿਹਕੇਵ ਸਦ ਆਪਣੇ ਵਿਚ ਸਮਾਇਆ। ਬੇਆਬ ਬੇਤਾਬ ਕਰਮ ਵਿਜੋਗਿਆ। ਕਾਇਆ ਰੋਗ ਕਵਲੀ ਨਾਭ, ਜਗਤ ਵਿਜੋਗਿਆ। ਲੇਖਾ ਚੁਕੇ ਚੁਕਾਏ ਆਪ ਸ਼ਤਾਬ, ਵਕਤ ਵੇਲਾ ਢੁਕਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਹਰਾ ਸੁੱਕਾ ਰੁਖਿਆ। ਪਵਣ ਸਵਾਸੀ ਦਮ, ਥੰਮ੍ਹਣ ਥੰਮ੍ਹਿਆ। ਕਾਇਆ ਰੋਗ ਝੂਠੇ ਚੰਮ, ਲੋਕਮਾਤੀ ਮਾਤ ਜੰਮਿਆ। ਨੇਤਰ ਨੀਰ ਵਹਾਏ ਛੰਮ ਛੰਮ, ਬੇਡਾ ਕਿਸੇ ਨਾ ਮਾਤ ਬੰਨ੍ਹਿਆ। ਸੋਹੰ ਸ਼ਬਦ ਆਏ ਕੰਮ, ਕਲਜੁਗ ਜੀਆਂ ਆਤਮ ਅੰਨ੍ਹਿਆ। ਰੋਗਾਂ ਸੋਗਾਂ ਦੇਵੇ ਡੰਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਾਂਡਾ ਭਰਮ ਆਪੇ ਭੰਨਿਆ। ਰਸਨਾ ਗਾਉਣਾ ਸ਼ਬਦ ਸਵਾਸ। ਨਾਭੀ ਰਸਨਾ ਹੋਏ ਬੰਦ ਖੁਲਾਸ। ਲੇਖੇ ਲੱਗੇ ਨੌਂ ਅਠਾਰਾਂ ਦਸ ਦਸ ਮਾਸ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸੋਹੰ ਸ਼ਬਦ ਸੱਚੀ ਰਾਸ। ਕਾਇਆ ਮੰਦਰ ਲੱਗਾ ਦੁੱਖ। ਅੰਦਰੇ ਅੰਦਰ ਧੂੰਏ ਰਹੇ ਧੁੱਖ। ਰੋਗਾਂ ਸੋਗਾਂ ਜਗਤ ਵਿਜੋਗਾਂ ਲਾਇਆ ਜੰਦਰ, ਜਗਤ ਤ੍ਰਿਸ਼ਨਾ ਏਕਾ ਭੁੱਖ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਫਲ ਕਰਾਏ ਜਗਤ ਕੁੱਖ। ਹੱਡ ਮਾਸ ਨਾੜੀ ਰੋਗ। ਆਪ ਚਬਾਏ ਆਪਣੀ ਦਾੜ੍ਹੀਂ, ਰਸਨਾ ਰਸ ਸ਼ਬਦ ਭੋਗ। ਸਦਾ ਰਹੇ ਪਿਛੇ ਅਗਾੜੀ, ਸੋਹੰ ਚੁਗਾਏ ਸਾਚੀ ਚੋਗ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬਖ਼ਸ਼ੇ ਨਾਮ ਵਰ, ਕਾਇਆ ਚਿੰਤਾ ਮਿੱਟੇ ਸੋਗ। ਕਾਇਆ ਰੋਗ ਸੰਤਾਪ ਸਗਲ ਵਸੂਰਿਆ। ਮਨ ਤਨ ਸਾਚਾ ਰਿਹਾ ਕਾਂਪ, ਹੱਡ ਹੱਡ ਹੋਵੇ ਚੂਰਿਆ। ਏਕਾ ਜਪਣਾ ਸਾਚਾ ਜਾਪ, ਦਰਸ ਦੇਵੇ ਹਾਜ਼ਰ ਹਜ਼ੂਰਿਆ। ਨੇੜ ਨਾ ਆਇਣ ਤੀਨੋ ਤਾਪ, ਮਾਈ ਬਾਪ ਆਸਾ ਮਨਸਾ ਪੂਰਿਆ। ਹੋਏ ਮਾਤ ਵਡ ਪਰਤਾਪ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੇਵੇ ਜੀਆ ਦਾਨ ਸਰਬ ਕਲਾ ਭਰਪੂਰਿਆ। ਕਾਇਆ ਮੰਦਰ ਚਾਰ ਦਿਵਾਰ। ਅੰਦਰੇ ਅੰਦਰ ਧੂੰਆਂਧਾਰ। ਜੋਤ ਨਿਰੰਜਣ ਵੇਖ ਵਿਚਾਰ। ਦੁੱਖ ਦਰਦ ਭੈ ਭੰਜਨ, ਸ਼ਬਦ ਦੇਵੇ ਸਾਚਾ ਅੰਜਨ, ਨੇਤਰ ਨੈਣ ਖੋਲ੍ਹ ਉਘਾੜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੋਗ ਸੋਗ ਮਿਟਾਏ ਬਹੱਤਰ ਨਾੜ। ਰੋਗ ਸੋਗ ਮਨ ਉਦਾਸੀ। ਆਪ ਮਿਟਾਏ ਪੁਰਖ ਅਬਿਨਾਸ਼ੀ। ਨਾਮ ਜਪਾਏ ਸ਼ਬਦ ਸਵਾਸੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਚਲਾਏ ਦਇਆ ਕਮਾਏ ਨਿੱਜ ਘਰ ਆਤਮ ਰੱਖੇ ਵਾਸੀ। ਤਨ ਸਵਾਸ ਨਾ ਰੱਖੇ ਦਮ। ਪੰਚ ਵਿਨਾਸ ਦੁੱਖੜਾ ਕਾਇਆ ਚੰਮ। ਕਾਇਆ ਅੰਦਰ ਪ੍ਰਿਥਮੀ ਅਕਾਸ਼ ਅਪ ਤੇਜ਼ ਵਾਏ ਰਿਹਾ ਬੰਨ੍ਹ। ਜੋਤੀ ਜੋਤ ਸਰੂਪ ਹਰਿ, ਹੋਏ ਸਹਾਏ ਸਭਨੀਂ ਥਾਈਂ, ਘਟ ਘਟ ਅੰਦਰ ਰਿਹਾ ਰਮ। ਗੁਣ ਗਾਉਣਾ ਗਹਿਰ ਗੰਭੀਰ। ਮਨ ਠਾਂਡਾ ਸ਼ਾਂਤ ਸਰੀਰ। ਆਪੇ ਦੇਵੇ ਆਤਮ ਧੀਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੁਖ ਚੁਆਏ ਅੰਮ੍ਰਿਤ ਸਾਚਾ ਸੀਰ। ਸੋਹੰ ਜਪਿਆ ਰੋਗਾਂ ਸੋਗਾਂ ਵੱਜੇ ਤੀਰ, ਮਾਰੇ ਆਪੇ ਆਪਿਆ। ਮਾਰੇ ਨਾਮ ਸੱਚਾ ਜੰਜ਼ੀਰ, ਪੰਜਾਂ ਤੱਤਾਂ ਥਾਪਣ ਥਾਪਿਆ। ਆਪੇ ਕਟੇ ਕਾਇਆ ਭੀੜ, ਜੋਤੀ ਜੋਤ ਸਰੂਪ ਹਰਿ, ਬਣੇ ਮਾਈ ਬਾਪਿਆ। ਪੰਜ ਤੱਤ ਪ੍ਰਭ ਹੱਥ, ਬਣਤ ਬਣਾਈਆ। ਹੱਡ ਮਾਸ ਨਾੜੀ ਰਤ, ਜੋੜ ਜੁੜਾਈਆ। ਵੇਖ ਵਖਾਣੇ ਸਾਚਾ ਵਤ, ਸ਼ਬਦ ਬੀਜ ਇਕ ਬਿਜਾਈਆ। ਰਸਨਾ ਰਸ ਰਿਹਾ ਚਟ, ਕਾਇਆ ਮਟ ਖ਼ੁਸ਼ੀ ਮਨਾਈਆ। ਜੋਤੀ ਜਗੇ ਲਟ ਲਟ, ਦਿਸ ਕਿਸੇ ਨਾ ਆਈਆ। ਆਪੇ ਵਸੇ ਘਟ ਘਟ, ਵੇਖ ਵਖਾਣੇ ਸਰਬ ਲੋਕਾਈਆ। ਰੋਗਾਂ ਸੋਗਾਂ ਮੇਟੇ ਫੱਟ, ਸ਼ਬਦ ਪੱਟ ਤਨ ਪਹਿਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਕਮਾਈਆ। ਮਾਇਆ ਰਾਣੀ ਮੰਗੇ ਵਰ, ਹੋਈ ਜਗਤ ਪਰਧਾਨ। ਆਪਣੀ ਕਿਰਪਾ ਦੇਣੀ ਕਰ, ਮਿਲੇ ਮੇਲ ਪੰਚ ਸ਼ੈਤਾਨ। ਸਚ ਦਵਾਰੇ ਆਵੇ ਡਰ, ਨੇੜ ਨਾ ਆਏ ਵਡ ਰਕਾਨ, ਜਨ ਦਰ ਮੰਗੇ ਇਕ ਵਰ, ਮਾਤ ਨਾ ਚਲੇ ਜਗਤ ਦੁਕਾਨ। ਪੁਰਖ ਅਬਿਨਾਸ਼ੀ ਕਿਰਪਾ ਕਰ, ਆਪੇ ਬਖ਼ਸ਼ੇ ਸਾਚਾ ਦਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਇਆ ਰਾਣੀ ਦੇਵੇ ਵਰ, ਆਪ ਆਪਣਾ ਕਰ ਧਿਆਨ। ਚਰਨ ਕਵਲ ਕਲ ਕਰ ਧਿਆਨ। ਉਪਰ ਧਵਲ ਮਿਲੇ ਮਾਣ। ਕਾਇਆ ਫੁਲਵਾੜੀ ਜਾਏ ਮਵਲ, ਆਤਮ ਉਪਜੇ ਬ੍ਰਹਮ ਗਿਆਨ। ਉਲਟਾ ਹੋਏ ਨਾਭ ਕਵਲ ਬੂੰਦ ਸਵਾਂਤੀ ਮੁਖ ਚੁਆਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸ਼ਬਦ ਹੱਥ ਫੜਾਏ ਤੀਰ ਕਮਾਨ। ਦੇਵੇ ਸ਼ਬਦ ਅਪਾਰ ਤਨ ਸ਼ਿੰਗਾਰਿਆ। ਹੱਥ ਮਹਿੰਦੀ ਨਾਮ ਅਪਾਰ, ਅੰਮ੍ਰਿਤ ਪਾਣੀ ਵਾਰਿਆ। ਸਹੁਰੇ ਪੀੲਏ ਹੋਏ ਉਧਾਰ, ਪ੍ਰਭ ਸਾਚੇ ਕਾਜ ਸੁਵਾਰਿਆ। ਆਪੇ ਵੇਖੇ ਕਰ ਵਿਚਾਰ, ਗਰੀਬ ਨਿਵਾਜੇ ਪਾਰ ਉਤਾਰਿਆ। ਫੜੇ ਬਾਂਹ ਸੱਚੀ ਸਰਕਾਰ, ਆਪੇ ਬਣੇ ਵੰਞ ਮੁਹਾਣਿਆ। ਅਤੁਟ ਭੰਡਾਰਾ ਭਰੇ ਭੰਡਾਰ, ਆਪੇ ਜਾਣੇ ਪੀਣਾ ਖਾਣਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਕਰਾਏ ਵਕਤ ਸੁਹਾਣਿਆ। ਹੋਏ ਵਕਤ ਸੁਹੇਲਾ ਮੀਤ ਮਿਤਿਆ। ਦੋਹਾਂ ਧਿਰਾਂ ਸਾਚਾ ਮੇਲਾ, ਚਿਤਵਿਤ ਚਿਤਿਆ। ਆਪੇ ਚਾੜ੍ਹੇ ਨਾਮ ਤੇਲਾ, ਵੇਖ ਵਖਾਣੇ ਵਾਰ ਥਿਤਿਆ। ਨਾ ਹੋਏ ਵਕਤ ਦੁਹੇਲਾ, ਗੁਰਮੁਖ ਸਾਚੇ ਵੇਲਾ ਜਿਤਿਆ। ਲੇਖਾ ਲਿਖਣਹਾਰ ਹਰਿ ਸੁਲਤਾਨਿਆ। ਗੁਣ ਅਵਗੁਣ ਰਿਹਾ ਵਿਚਾਰ ਸ੍ਰੀ ਭਗਵਾਨਿਆ। ਆਪੇ ਕਰੇ ਛਾਣ ਪੁਣ, ਘਟ ਘਟ ਅੰਦਰ ਵੇਖ ਵਖਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਨਾਮ ਨਿਧਾਨਿਆ। ਏਕਾ ਨਾਮ ਦਰ ਦਵਾਰੇ ਪਾਵਣਾ। ਹਰਿਆ ਹੋਏ ਕਾਇਆ ਚਾਮ, ਸੁਫਲ ਕੁੱਖ ਆਪ ਕਰਾਵਣਾ। ਕੋਈ ਨਾ ਲਾਏ ਹਰਿ ਜੀ ਦਾਮ, ਸੋਹੰ ਸਾਚਾ ਜਾਪ ਜਪਾਵਣਾ। ਸੁੱਕਾ ਹਰਿਆ ਹੋਏ ਚਾਮ, ਕਿਸ਼ਨਾ ਪੱਖ ਅੰਧੇਰ ਮਿਟਾਵਣਾ। ਅੰਮ੍ਰਿਤ ਪੀਣਾ ਸਾਚਾ ਜਾਮ, ਸਾਂਤਕ ਸੀਤਲ ਸਤਿ ਕਰਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੁਕਾਏ ਡਰ ਗੁਣ ਨਿਧਾਨਣਾ ਮਦਿਰਾ ਮਾਸ ਰਸਨ ਤਜਾਵਣਾ। ਵੇਖੇ ਪਵਣ ਮਸਾਣ ਸ਼ਬਦ ਮਧਾਣਿਆ। ਬੀਰ ਬੈਤਾਲੇ ਆਈ ਹਾਨ, ਮਾਈ ਗੌਰਜਾਂ ਮਾਰ ਧਿਆਨ, ਆਪੇ ਵੇਖੇ ਘਰ ਸੁਹਾਨਿਆ। ਅੰਚਨ ਕੰਚਨ ਨਾਰ ਸ਼ੈਤਾਨ, ਹਾਕਨ ਡਾਕਨ ਹੋਏ ਵੈਰਾਨ, ਵਜੇ ਤੀਰ ਸਾਚੀ ਕਾਨੀਆ। ਰੋਗ ਸੋਗ ਸਰਬ ਮਿਟ ਜਾਨ, ਰਸਨਾ ਭੋਗ ਸ਼ਬਦ ਭਗਵਾਨ, ਦੇਵੇ ਦਾਨ ਸਾਚਾ ਦਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੁਕਾਏ ਡਰ ਗੁਣ ਨਿਧਾਨਿਆ। ਕਲ ਕੁਲਵੰਤ ਗੁਰਮੁਖ ਲਾਲ। ਮਿਲੇ ਮੇਲ ਹਰਿ ਭਗਵੰਤ, ਲੋਕਮਾਤ ਬਣੇ ਦਲਾਲ। ਆਪ ਬਣਾਏ ਸਾਚੀ ਬਣਤ, ਫ਼ਲ ਲਗਾਏ ਕਾਇਆ ਡਾਲ। ਹਰਿ ਵਡਿਆਈ ਸਾਚੇ ਸੰਤ, ਨੇੜ ਨਾ ਆਏ ਕਾਲ ਜੰਜ਼ਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਕਰਾਏ ਜਗਤ ਦਲਾਲ। ਕਵਣ ਜਾਗੇ, ਕਵਣ ਜਗਾਏ। ਕਵਣ ਸੁਣਾਏ ਸ਼ਬਦ ਰਾਗੇ, ਖੇਲ ਰਚਾਏ ਕਵਣ ਵਾਗੇ, ਜਨ ਭਗਤਾਂ ਧੋਵੇ ਪਿਛਲੇ ਦਾਗੇ, ਬੇਮੁਖ ਡੂੰਘੇ ਵਹਿਣ ਵਹਾਏ। ਆਪੇ ਮੇਟੇ ਫੇਰ ਸੁਹਾਗੇ, ਮੰਦਰ ਮਾੜੀ ਕੋਈ ਦਿਸ ਨਾ ਆਏ। ਅਠੇ ਪਹਿਰ ਆਪੇ ਜਾਗੇ, ਮਨਮੁਖ ਗੂੜ੍ਹੀ ਨੀਂਦ ਸੁਵਾਏ। ਸੰਤ ਸੁਹੇਲੇ ਦਰ ਦਵਾਰ ਆਏ ਭਾਗੇ, ਸੋਹੰ ਪੱਲੂ ਲੜ ਫੜਾਏ। ਅੱਠੇ ਪਹਿਰ ਆਪੇ ਜਾਗੇ, ਗੁਰਮੁਖ ਸਾਚੇ ਆਪ ਜਗਾਏ। ਆਪ ਬੁਝਾਏ ਤ੍ਰਿਸਨਾ ਆਗੇ, ਕਾਇਆ ਮੰਦਰ ਅੰਦਰ ਚੜ੍ਹ ਨਿਝਰ ਧਾਰਾ ਮੇਘ ਬਰਸਾਏ। ਦਸਮ ਦਵਾਰੀ ਅਗੇ ਖੜ, ਸੁਰਤੀ ਸ਼ਬਦ ਲਏ ਫੜ, ਅਗੰਮ ਅਗੰਮਾ ਨਜ਼ਰੀ ਆਏ। ਨਾ ਕੋਈ ਸੀਸ ਨਾ ਕੋਈ ਧੜ, ਅੰਦਰ ਬਾਹਰ ਨਾ ਦਿਸੇ ਜੜ੍ਹ, ਸਰਬ ਘਟਾ ਘਟ ਰਿਹਾ ਸਮਾਏ। ਨਾ ਕੋਈ ਅੱਖਰ ਰਿਹਾ ਪੜ੍ਹ, ਸ਼ਬਦ ਸਰੂਪੀ ਰਿਹਾ ਲੜ, ਲੋਆਂ ਪੁਰੀਆਂ ਰਿਹਾ ਹਿਲਾਏ। ਸ਼ਬਦ ਕਟਾਰਾ ਹੱਥੀਂ ਫੜ, ਦੋ ਧਾਰਾ ਵੱਢੇ ਧੜਿਆ ਧੜ, ਪਾਰ ਕਿਨਾਰਾ ਦਿਸ ਨਾ ਆਏ। ਨੌਂ ਖੰਡ ਪ੍ਰਿਥਮੀ ਰਿਹਾ ਛੜ, ਸਤਾਂ ਦੀਪਾਂ ਘਾੜਨ ਦਏ ਘੜਾਏ। ਕਰੋੜ ਤੇਤੀਸਾ ਰਿਹਾ ਡਰ, ਕੋਈ ਨਾ ਪੀਵੇ ਬੱਤੀ ਦੰਦੀਂ ਨੜ, ਜੂਠੇ ਝੂਠੇ ਜਾਇਣ ਝੜ, ਮਦਿਰਾ ਮਾਸੀ ਮਾਤ ਖਪਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਸੰਤ ਸੁਹੇਲੇ ਆਪ ਕਰਾਏ ਆਪਣੇ ਮੇਲੇ, ਜਗਤ ਵਿਚੋਲਾ ਨਾ ਕੋਈ ਰਖਾਏ। ਜਗਤ ਵਿਚੋਲਾ ਆਪ ਧੁਰ ਦਰਗਾਹੀਆ। ਏਕਾ ਸ਼ਬਦ ਸੁਣਾਏ ਸਾਚਾ ਬੋਲਾ, ਪੂਰਾ ਤੋਲ ਕਿਸੇ ਨਾ ਤੋਲਾ, ਆਪ ਜਾਣੇ ਬੇਪਰਵਾਹੀਆ। ਸ਼ਬਦ ਭੰਡਾਰਾ ਏਕਾ ਖੋਲ੍ਹਾ, ਪਰਗਟ ਹੋਏ ਕਲਾ ਸੋਲਾ, ਸਾਚੀ ਵੰਡਨ ਰਿਹਾ ਵੰਡਾਈਆ। ਭਾਗ ਲੱਗੇ ਕਾਇਆ ਚੋਲਾ, ਬਜਰ ਕਪਾਟੀ ਪੜਦਾ ਖੋਲ੍ਹਾ, ਸਾਚਾ ਰੰਗਨ ਰੰਗ ਰੰਗਾਈਆ। ਆਪ ਮਿਟਾਏ ਪੜਦਾ ਉਹਲਾ, ਸ਼ਬਦ ਸਰੂਪੀ ਸਾਚਾ ਹੋਲਾ, ਜੋਤ ਸਰੂਪੀ ਰਿਹਾ ਖਿਲਾਈਆ। ਬੇਮੁਖ ਧਰਮ ਰਾਏ ਦਾ ਗੋਲਾ, ਲਾੜੀ ਮੌਤ ਚੁੱਕੇ ਡੋਲਾ, ਦਰ ਦਵਾਰੇ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤ ਸੰਤ ਭਗਵੰਤ ਰਿਹਾ ਜਗਾਈਆ। ਭਗਵੰਤ ਸੰਤ ਗੁਰਮੀਤ, ਪੁਰਖ ਪਰਧਾਨਿਆ। ਕਾਇਆ ਕਰੇ ਠੰਡੀ ਸੀਤ, ਧੁਰ ਦਰਗਾਹੀ ਦੇਵੇ ਨਾਮ ਨਿਸ਼ਾਨਿਆ। ਬੈਠਾ ਰਹੇ ਸਦ ਅਤੀਤ, ਨਾ ਕੋਈ ਗੁਰੂਦਵਾਰਾ ਮੰਦਰ ਮਸੀਤ, ਆਪੇ ਜਾਣੇ ਆਪਣੀ ਕਾਇਆ ਚਰਨ ਕਵਲ ਕਵਲ ਚਰਨ ਸਾਚੀ ਪ੍ਰੀਤ, ਸਤਿਜੁਗ ਤੇਰੀ ਸਾਚੀ ਰੀਤ, ਕਲਜੁਗ ਮਿੱਟੇ ਅੰਤ ਨਿਸ਼ਾਨੀਆ। ਏਕਾ ਏਕ ਪਰਖੇ ਅੱਠੇ ਪਹਿਰ ਨੀਤ, ਸਦੀ ਚੌਧਵੀਂ ਰਹੀ ਬੀਤ, ਵੇਖ ਵਖਾਣੇ ਮੁੱਗਲ ਪਠਾਣੀਆ। ਆਪੇ ਮੀਤ ਆਪੇ ਕੀਟ, ਚਾਰੋਂ ਕੁੰਟਾਂ ਰਿਹਾ ਘਸੀਟ, ਮੇਟ ਮਿਟਾਏ ਸ਼ਾਹ ਇਰਕਾਨੀਆ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਲੱਖ ਚੁਰਾਸੀ ਆਪੇ ਰਿੜਕੇ, ਬੇਮੁਖ ਜੀਵ ਆਪੇ ਝਿੜਕੇ, ਸੋਹੰ ਪਾਏ ਸ਼ਬਦ ਮਧਾਣੀਆ। ਸੋਹੰ ਸ਼ਬਦ ਮਧਾਣੀ ਹਰਿ ਉਠਾਈਆ। ਧਰਤ ਮਾਤ ਬਣੇ ਸੁਵਾਣੀ, ਸਾਗਰ ਸੱਤ ਰਿੜਕਨਾ ਪਾਈਆ। ਉਪਰ ਛਾਛ ਵਿਰੋਲੇ ਪਾਣੀ, ਜੋਤੀ ਨਾਮ ਨੇਤਰਾ ਸੰਗ ਰਲਾਈਆ। ਖਿਚੀ ਜਾਏ ਬੇਪਰਾਨੀ, ਹਾਣੀਆਂ ਹਾਣੀ ਦਿਸ ਨਾ ਆਈਆ। ਨਾ ਕੋਈ ਦੀਸੇ ਵੇਦ ਪੁਰਾਨੀ, ਨਾ ਕੋਈ ਪੜ੍ਹੇ ਅੰਜ਼ੀਲ ਕੁਰਾਨੀ, ਵੇਲਾ ਚੁੱਕੇ ਖਾਣੀ ਬਾਣੀ, ਸੋਹੰ ਅੱਖਰ ਮਾਤ ਧਰਾਈਆ। ਸੋਹੰ ਸਾਚੀ ਬਣੇ ਰਾਣੀ, ਤ੍ਰੈਗੁਣ ਮਾਇਆ ਭਰੇ ਪਾਣੀ, ਪੰਜਾਂ ਤੱਤਾਂ ਪਵਣ ਮਸਾਣੀ, ਸਾਚੀ ਰਚਨਾ ਰਿਹਾ ਰਚਾਈਆ। ਨਾ ਕੋਈ ਜਾਣੇ ਜੇਰਜ ਖਾਣੀ, ਅੰਡਜ ਹੋਏ ਹੈਰਾਨੀ, ਉਤਭੁਜ ਸੇਤਜ ਆਪੇ ਰਿਹਾ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਾਰੋਂ ਕੁੰਟ ਕਰੇ ਰੁਸ਼ਨਾਈਆ। ਚਾਰੋਂ ਕੁੰਟ ਰੁਸ਼ਨਾਈ, ਪ੍ਰਭ ਪ੍ਰਕਾਸ਼ਿਆ। ਵੇਖ ਵਖਾਣੇ ਸਰਬ ਥਾਈਂ, ਪੁਰਖ ਅਬਿਨਾਸ਼ਿਆ। ਦੂਸਰ ਕੋਈ ਦੀਸੇ ਨਾਹੀ, ਕਾਲ ਕਲੰਦਰ ਕਰੇ ਵਾਸਿਆ ਧਰਮ ਰਾਏ ਪਾਏ ਫਾਹੀ, ਲਾੜੀ ਮੌਤ ਕਰੇ ਹਾਸਿਆ। ਬੇਮੁੱਖ ਜੀਵ ਦੇਣ ਦੁਹਾਈ, ਰਸਨਾ ਲਾਇਆ ਮਦਿਰਾ ਮਾਸਿਆ। ਗੁਰਸਿਖ ਵੇਖਣ ਚਾਈਂ ਚਾਈਂ, ਅਡੋਲ ਅਡੋਲਾ ਪ੍ਰਿਥਮੀ ਅਕਾਸ਼ਿਆ। ਆਪੇ ਤਾਰੇ ਫੜ ਫੜ ਬਾਂਹੀਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਜਪਾਏ ਸੋਹੰ ਸੋ ਸਵਾਸ ਸਵਾਸਿਆ। ਸੋਹੰ ਸੋ ਸੋ ਸੁਖ ਜਾਣਿਆ। ਸਤਿ ਪੁਰਖ ਨਿਰੰਜਣ ਕਾਇਆ ਮਾਟੀ ਆਪ ਬਣਾਏ ਸਾਚਾ ਕੰਚਨ, ਸਾਚਾ ਦੇਵੇ ਬ੍ਰਹਮ ਗਿਆਨਿਆ। ਭਗਤ ਅਧਾਰਾ ਸਾਚਾ ਸੱਜਣ, ਚਰਨ ਧੂੜੀ ਸਾਚਾ ਮਜਨ, ਆਪ ਕਰਾਏ ਨਾਮ ਇਸ਼ਨਾਨਿਆ। ਆਪੇ ਮੱਕਾ ਕਾਅਬਾ ਹਾਜ਼ੀ ਹਜਨ, ਤਾਲ ਬੇਤਾਲੇ ਮਾਤ ਵੱਜਨ, ਵੇਖ ਵਖਾਣੇ ਸ਼ੇਖ਼ ਮੁਲਾਣੇ ਮੁਲਾਂ ਕਾਜ਼ੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਲੇਖ ਵੇਖ ਹਰਿ, ਅੰਤ ਕਰਾਏ ਝੂਠੀ ਖੇਲ ਬਾਜ਼ੀਗਰ ਨਾਟੀਆ। ਸਚ ਘਰ ਕੀਆ ਨਿਵਾਸ। ਆਤਮ ਜੋਤ ਕੀਆ ਪਰਕਾਸ਼। ਆਪ ਰਖਾਈ ਆਪਣੀ ਨੀਆ, ਸਾਚਾ ਨਾਮ ਸੱਚਾ ਬੀਆ, ਧੁਰ ਦਰਗਾਹੀ ਸਾਚੀ ਰਾਸ। ਲੇਖੇ ਲੱਗੇ ਸਾਢੇ ਤਿੰਨ ਹੱਥ ਸੀਆ, ਅੰਮ੍ਰਿਤ ਜਾਮ ਏਕਾ ਪੀਆ, ਮਿਲਿਆ ਮੇਲ ਪੁਰਖ ਅਬਿਨਾਸ਼। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਨਾਮ ਵਰ, ਆਪੇ ਵਸੇ ਸਦਾ ਆਸ ਪਾਸ। ਹਰਿ ਸ਼ਬਦ ਰਚਾਇਆ ਕਾਜ, ਦਿਵਸ ਵਿਚਾਰਿਆ। ਦਰ ਘਰ ਵੇਖੇ ਦੇਸ ਮਾਝ, ਨਗਰ ਖੇੜਾ ਅਪਰ ਅਪਾਰਿਆ। ਸਾਚਾ ਸਾਜਨ ਆਪੇ ਸਾਜ, ਸਾਚਾ ਬੇੜਾ ਆਪ ਬੰਨ੍ਹਾ ਰਿਹਾ। ਸ਼ਬਦ ਘੋੜਾ ਰੱਖ ਤਾਜ, ਸੱਚਾ ਤਾਜੀ ਆਪ ਸੁਹਾ ਰਿਹਾ। ਜਨ ਹਰਿ ਹਰਿਜਨ ਰੱਖਣ ਆਇਆ ਲਾਜ, ਜਗਤ ਲਾਜ ਆਪ ਰਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋਹੰ ਸਾਚਾ ਜਾਪ ਮਾਤ ਆਪ ਧਰਾ ਰਿਹਾ। ਸ਼ਬਦ ਰਚਿਆ ਕਾਜ, ਗੀਤ ਸੁਹਾਗਿਆ। ਪ੍ਰਭ ਦੇਵਣ ਆਇਆ ਦਾਜ, ਲੱਖ ਚੁਰਾਸੀ ਫੇਰੇ ਭਾਜੀਆ। ਕਿਸੇ ਸੀਸ ਨਾ ਦੀਸੇ ਤਾਜ, ਮੁਲਾਂ ਸ਼ੇਖ਼ ਨਾ ਕੋਈ ਕਾਜੀਆ। ਨਾ ਕੋਈ ਦੀਸੇ ਹਾਜੀ ਹਾਜ, ਸ਼ਾਹ ਈਰਾਨਾ ਨਾ ਕੋਈ ਗਾਜੀਆ। ਨਾ ਕੋਈ ਮਾਰੇ ਕਿਸੇ ਅਵਾਜ਼, ਸੁੱਤੇ ਰਹਿਣ ਵਡ ਵਡ ਨਾਜੀਆ। ਬੇਮੁਖਾਂ ਕੱਢਣ ਆਇਆ ਪਾਜ, ਕਲਜੁਗ ਹਾਰੀ ਅੰਤਮ ਬਾਜੀਆ। ਚਾਰੇ ਕੁੰਟਾਂ ਰਿਹਾ ਭਾਜ, ਗੁਰਮੁਖ ਉਠਾਏ ਦਇਆ ਕਮਾਏ ਮਾਝਨ ਮਾਝੀਆ, ਸਾਚਾ ਅੱਖਰ ਇਕ ਪੜ੍ਹਾਏ, ਜਗਤ ਵੱਖਰ ਕਰ ਵਖਾਏ, ਬੰਦ ਕਰਾਏ ਨੌਂ ਦਰਵਾਜ਼ਿਆ। ਜੋਤ ਨਿਰੰਜਣ ਦਰਸ ਦਿਖਾਏ, ਨੇਤਰ ਅੰਜਨ ਏਕਾ ਪਾਏ, ਪਾਰਬ੍ਰਹਮ ਪੁਰਖ ਅਬਿਨਾਸ਼ਿਆ। ਜੂਠੇ ਝੂਠੇ ਭਾਂਡੇ ਭੱਜਣ, ਸ਼ਬਦ ਹਥੌੜਾ ਰਿਹਾ ਲਗਾਏ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਰਚਨਾ ਰਿਹਾ ਰਚਾਏ। ਸ਼ਬਦ ਰਚਾਇਆ ਕਾਜ, ਵਕਤ ਸੁਹੰਦੜਾ। ਕਰੇ ਖੇਲ ਦੇਸ ਮਾਝ, ਜੋਤੀ ਜੋਤ ਜਗੰਦੜਾ। ਆਪੇ ਰੱਖੇ ਆਪਣੀ ਲਾਜ, ਜਗਤ ਸੁਹੇਲਾ ਹਰਿ ਬਖ਼ਸ਼ੰਦੜਾ। ਉਨੀ ਅੱਸੂ ਮਾਰੇ ਆਵਾਜ਼, ਗੁਰਮੁਖ ਸੋਏ ਆਪ ਜਗਾਏ, ਬੇਮੁਖ ਮਾਇਆ ਵਹਿਣ ਵਹੰਦੜਾ। ਸੋਹੰ ਸਾਚਾ ਜਾਪ ਜਪਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਇਆ ਰੰਗਣ ਰੰਗ ਰੰਗਦੜਾ। ਸ਼ਬਦ ਰਚਾਇਆ ਕਾਜ, ਰੰਗ ਮਹਲਿਆ। ਆਪੇ ਮਾਰੇ ਗੁਰਮੁਖਾਂ ਅਵਾਜ਼, ਉਚ ਅਟਲਿਆ। ਧਰਤ ਮਾਤ ਤੇਰੀ ਸਾਂਝ ਰਲਿਆ ਜਲ ਥਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖੇ ਖੇਲ ਕਲਜੁਗ ਕਲਿਆ। ਸ਼ਬਦ ਰਚਾਇਆ ਕਾਜ, ਕਲਜੁਗ ਅੰਧੇਰਿਆ। ਨਾ ਕੋਈ ਜਾਣੇ ਜੀਵ ਗਵਾਰ, ਕਵਣ ਕਰੇ ਹੇਰਾ ਫੇਰਿਆ। ਮਾਇਆ ਰੁੱਲੇ ਸਰਬ ਸੰਸਾਰ, ਦਰ ਦਰ ਘਰ ਘਰ ਮੇਰਾ ਮੇਰਿਆ। ਕਾਇਆ ਬੂਟੇ ਅੰਤਮ ਹੁਲੇ, ਨਾ ਕੋਈ ਫਲੇ ਨਾ ਕੋਈ ਫੁਲੇ, ਨਾ ਕੋਈ ਪਾਏ ਮਾਤ ਮੁੱਲੇ, ਪਾਣੀ ਪਿਆ ਅੰਤਮ ਚੁਲ੍ਹੇ, ਢਹਿ ਢਹਿ ਅੰਤਮ ਹੋਏ ਢੇਰਿਆ। ਗੁਰਮੁਖ ਵਿਰਲਾ ਚਰਨ ਪ੍ਰੀਤੀ ਘੋਲ ਘੁੱਲੇ, ਸ਼ਬਦ ਭੰਡਾਰਾ ਏਕਾ ਖੁਲ੍ਹੇ, ਦੇਵੇ ਨਾਮ ਸ਼ਬਦ ਅਨਮੁਲੇ, ਲੇਖੇ ਲਾਏ ਮਾਨਸ ਦੇਹੀ ਸੌ ਸੌ ਵਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਗਾਏ, ਬ੍ਰਹਮ ਪਾਰ ਪਾਰਬ੍ਰਹਮ ਆਪ ਆਪਣੀ ਗੋਦ ਉਠਾਏ ਵਕਤ ਸੁਹੇਲਾ ਆਪ ਸੁਹਾਰਿਆ। ਆਪ ਆਪਣੀ ਗੋਦ ਉਠਾਉਣਾ। ਪੁਰਖ ਅਬਿਨਾਸ਼ੀ ਲਾਡ ਲਡਾਉਣਾ। ਘਟ ਘਟ ਵਾਸੀ ਘਨਕਪੁਰ ਵਾਸੀ, ਹਉਮੇ ਰੋਗ ਆਤਮ ਕੱਢ ਏਕਾ ਰੰਗਣ ਨਾਮ ਚੜ੍ਹਾਉਣਾ। ਜਗਤ ਵਿਛੋੜਾ ਮਿੱਟੇ ਉਦਾਸੀ, ਗਾਡ ਖ਼ੁਦਾਈ ਦਰਸ ਦਿਖਾਉਣਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਸਿਰ ਹੱਥ ਟਿਕਾਉਣਾ। ਆਪ ਆਪਣਾ ਸਿਰ ਹੱਥ ਟਿਕਾਏ। ਸ਼ਬਦ ਚਲਾਏ ਜਗ ਅਕੱਥ, ਸੋਹੰ ਸੋ ਨਾਮ ਰਖਾਏ। ਮਿਲੇ ਮੇਲ ਪੁਰਖ ਸਮਰਥ, ਹਰਿਜਨ ਸਾਚਾ ਰਸਨਾ ਗਾਏ। ਲੇਖਾ ਚੁੱਕੇ ਸਾਢੇ ਤਿੰਨ ਹੱਥ, ਆਵਣ ਜਾਵਣ ਫੇਰ ਨਾ ਆਏ। ਸ਼ਬਦ ਚਾੜ੍ਹੇ ਸਾਚੇ ਰਥ, ਚਿਤਰ ਗੁਪਤ ਨਾ ਲੇਖ ਮੰਗਾਏ। ਪੰਜਾਂ ਚੋਰਾਂ ਪਾਏ ਨੱਥ, ਚਰਨ ਕਵਲ ਜਨ ਧਿਆਨ ਟਿਕਾਏ। ਮਹਿੰਮਾ ਜਗਤ ਚਲੇ ਅਕੱਥ, ਅਕੱਥ ਕਥੀ ਕਥ ਕਥਨ ਨਾ ਪਾਏ। ਭਗਤ ਜਨਾਂ ਹਰਿ ਦੇਵੇ ਵਥ, ਸ਼ਬਦ ਸੰਜੋਗੀ ਮੇਲ ਮਿਲਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਦਰਸ ਦਿਖਾਏ। ਦਿਖਾਏ ਦਰਸ ਧਾਰ ਅਵੱਲੀ, ਰੀਤ ਮਾਤ ਚਲਾਈਆ। ਕਰੇ ਤਰਸ ਜੋਤ ਅਕਲੀ, ਸਾਚਾ ਮੀਤੀ ਸਰਬ ਸਹਾਈਆ। ਅੰਮ੍ਰਿਤ ਮੇਘ ਬਰਸ ਗੁਰਮੁਖ ਦਰ ਦਵਾਰਾ ਮਲੀ, ਕਾਇਆ ਪਤਤ ਪੁਨੀਤੀ ਆਪ ਕਰਾਈਆ। ਜਗਤ ਤ੍ਰਿਸਨਾ ਮਿਟੇ ਹਰਸ ਆਪੇ ਵੇਖੇ ਅੰਦਰ ਨੀਤੀ, ਨਿਝਰ ਧਾਰਾ ਰਿਹਾ ਵਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਕਾਇਆ ਕਰੇ ਸੀਤਲ ਸੀਤੀ, ਗੁਰ ਮੰਤਰ ਅੰਤਰ ਸਾਚਾ ਜਾਪ ਜਪਾਈਆ। ਜਪਣਾ ਜਾਪ ਆਦਿ ਗੁਰ ਅੰਤਰ। ਮਿਟੇ ਪਾਪ ਸਹਿਜ ਗੁਰ ਮੰਤਰ। ਵਡ ਤਨ ਬੁਝੇ ਬਸੰਤਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਖੇ ਲਾਜ ਜੁਗਾ ਜੁਗੰਤਰ। ਜੁਗਾ ਜੁਗੰਤੀ ਜੁਗ ਜਗਤ ਗੁਰ ਦੇਵਿਆ। ਜਨ ਭਗਤਾਂ ਸੁਵਾਰੇ ਭੁਗਤ ਮੁਕਤ, ਅਲੱਖ ਨਿਰੰਜਣ ਭੇਦ ਅਭੇਦਿਆ। ਹਰਿ ਸਰਨਾਈ ਮਿਲੇ ਵਡਿਆਈ ਲੋਕਮਾਤ ਸ਼ਕਤ ਰਸਨਾ ਨਾਉਂ ਅਜਪਾ ਜਾਪ ਜੇਹਵਾ ਜੇਹਵਿਆ। ਦਇਆ ਕਮਾਏ ਲੇਖੇ ਲਾਏ ਬੂੰਦ ਰਕਤ, ਅੰਮ੍ਰਿਤ ਫ਼ਲ ਖਵਾਏ ਸੋਹੰ ਸੋ ਸਾਚਾ ਮੇਵਿਆ। ਜੋਤੀ ਜੋਤ ਸਰੂਪ ਹਰਿ, ਆਪ ਸੁਹਾਏ ਸਾਚਾ ਵਕਤ, ਪੰਚਮ ਪੰਚਮ ਪੰਚਮ ਗੁਰਮਤ ਗੁਰਮੁਖ ਕੌਸਤਕ ਮਣੀਆ ਸਾਚਾ ਥੇਵਿਆ। ਜਗਤ ਚਲਾਏ ਰੀਤ ਉਨੀ ਅਸੂਨਾ। ਗੁਰਮੁਖ ਕਾਇਆ ਮੰਦਰ ਗੁਰਦਵਾਰਾ ਦਿਹੁਰਾ ਮਸੀਤ, ਏਕਾ ਰਾਹ ਸਾਚਾ ਦੱਸਣਾ। ਸੋਹੰ ਸੋ ਸੁਹਾਗੀ ਗੀਤ, ਹਰਿਜਨ ਹਰਿ ਹਰਿ ਹਿਰਦੇ ਅੰਦਰ ਵਸਨਾ। ਗੁਰਮੁਖ ਗੁਰ ਮਿਲਣਾ ਸਾਚੇ ਮੀਤ, ਬੇਮੁਖਾਂ ਦਰ ਦਰ ਘਰ ਘਰ ਉਠ ਨੱਸਨਾ। ਹਰਿਜਨ ਅਠੇ ਪਹਿਰ ਰਹੇ ਅਤੀਤ, ਦਿਵਸ ਰੈਣ ਸਦ ਸਦ ਹਸਨਾ। ਬੇਮੁਖਾਂ ਵਕਤ ਦੁਹੇਲਾ ਰਿਹਾ ਬੀਤ, ਚਿੰਤਾ ਰੋਗ ਲੱਗੀ ਵਿਸਨਾ। ਗੁਰਮੁਖ ਦੇਵੇ ਚਰਨ ਪ੍ਰੀਤ, ਆਪ ਮਿਟਾਏ ਜਗਤ ਤ੍ਰਿਸਨਾ। ਬੇਮੁਖਾਂ ਪਰਖੇ ਮਾਤ ਨੀਤ, ਝੂਠੀ ਚੱਕੀ ਪੀਸਨ ਪਿਸਨਾ। ਜਨ ਭਗਤ ਮਾਨਸ ਦੇਹੀ ਰਿਹਾ ਜੀਤ, ਦਰ ਦਵਾਰੇ ਝੁਕਾਏ ਸੀਸਨਾ। ਲੇਖਾ ਲਿਖੇ ਜਗਤ ਜਗਦੀਸ, ਵੇਖੇ ਖੇਲ ਬੀਸ ਇਕੀਸ, ਸੋਹੰ ਸੋ ਤੇਰੀ ਚਲਾਏ ਚਾਰ ਕੁੰਟ ਇਕ ਹਦੀਸਨਾ। ਪੰਚ ਪਾਂਚ ਪ੍ਰਧਾਨ ਪੰਚ ਵੇਸਿਆ। ਝੁੱਲੇ ਸ਼ਬਦ ਨਾਮ ਨਿਸ਼ਾਨ, ਵੇਖ ਵਖਾਣੇ ਦੇਸ ਪਰਦੇਸਿਆ। ਸ਼ਬਦ ਉਠਿਆ ਵਡ ਬਲੀ ਬਲਵਾਨ, ਮਾਣ ਗਵਾਏ ਨਰ ਨਰੇਸਿਆ। ਵੇਖੇ ਹਰਿ ਵਾਲੀ ਦੋ ਜਹਾਨ, ਜਗਤ ਲਹਿਰ ਸਵਾ ਪਹਿਰ ਨਾ ਕੋਈ ਧੀਰ ਧਰੇਸਿਆ। ਗੁਰਮੁਖ ਸਾਚਾ ਰਿਹਾ ਤੈਰ, ਸਦਾ ਸਦਾ ਰਹੇ ਨਿਰਵੈਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਖੇ ਸਦਾ ਸਦਾ ਕਰ ਕਰ ਆਪਣੀ ਮਿਹਰਿਆ।
