Granth 05 Likhat 054: 26 Kattak 2012 Bikarmi Mata Bishan Kaur de Greh Jethuwal Jila Amritsar

੨੬ ਕੱਤਕ ੨੦੧੨ ਬਿਕ੍ਰਮੀ ਮਾਤਾ ਬਿਸ਼ਨ ਕੌਰ ਦੇ ਗ੍ਰਹਿ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਸ਼ਬਦ ਰੰਗੀਲਾ, ਪਲੰਘ ਹਰਿ ਬਣਾਇਆ। ਰੰਗ ਰੰਗਾਇਆ ਨੀਲਾ, ਧਰਤ ਮਾਤ ਉਪਰ ਡਾਹਿਆ। ਸੂਰਜ ਚੰਦ ਸਿਤਾਰ ਕਰ ਕਰ ਹੀਲਾ, ਨਾਲ ਰਿਹਾ ਲਟਕਾਇਆ। ਉਪਰ ਬੈਠ ਸੱਚੀ ਸਰਕਾਰ, ਲੱਖ ਚੁਰਾਸੀ ਵੇਖੇ ਵੇਖਣ ਆਇਆ। ਨੂਰੀ ਜੋਤ ਕਰ ਅਕਾਰ, ਅਗਿਆਨ ਅੰਧੇਰਾ ਰਿਹਾ ਮਿਟਾਇਆ। ਅਕਾਸ਼ਾਂ ਪਤਾਲਾਂ ਮਾਰ ਧਿਆਨ, ਸੰਞ ਸਵੇਰ ਇਕ ਕਰਾਵਣ ਆਇਆ। ਆਪੇ ਸ਼ਬਦ ਆਪੇ ਗਿਆਨ, ਪਾਰਬ੍ਰਹਮ ਬ੍ਰਹਮ ਕਰ ਪਛਾਣ, ਸਾਚਾ ਰਾਗ ਸੁਣਾਵਣ ਆਇਆ। ਸਰਬ ਘਟਾ ਘਟ ਜਾਣੀ ਜਾਣ, ਨੇਤਰ ਨੈਣ ਵੇਖੇ ਸਰਵਣ ਸੁਣ ਸੁਣ ਕਾਨ, ਸਾਚੀ ਸਿਖਿਆ ਆਤਮ ਭਿਛਿਆ ਜੋਤ ਨਿਰੰਜਣ ਪਾਵੇ ਸਾਰ, ਕਲਜੁਗ ਅੰਤਮ ਲੇਖਾ ਲਿਖਿਆ। ਸ੍ਰਿਸ਼ਟ ਸਬਾਈ ਦੀਸੇ ਮਿਥਿਆ, ਗੁਰਮੁਖ ਸਾਚੀ ਹਰਿ ਹਰਿ ਰਾਖੀ ਅਲਖਣਾ ਅਲਾਖੀ ਵੇਲੇ ਅੰਤਮ ਰੱਖਣ ਆਇਆ। ਸ਼ਬਦ ਪਲੰਘ ਅਪਾਰ, ਹਰਿ ਸਜਾਇਆ। ਰੰਗਣ ਰੰਗ ਅਪਾਰ, ਆਪੇ ਰੰਗੇ ਹਰਿ ਰਘੁਰਾਇਆ। ਸਾਚੀ ਵਸਤ ਮੰਗ ਵਿਚ ਸੰਸਾਰ, ਚਰਨ ਪਿਆਰਾ ਹਰਿ ਗਿਰਧਾਰਾ ਏਕਾ ਏਕ ਵਖਾਇਆ। ਦੇਵਣਹਾਰ ਦਾਤ ਦਾਤਾਰ, ਕੁਕਰਮ ਰਿਹਾ ਵਿਚਾਰ, ਜਨਮ ਅਜਨਮਾ ਭੇਵ ਨਾ ਰਾਇਆ। ਆਪੇ ਬੈਠ ਕਰੇ ਵਿਹਾਰ, ਸ੍ਰਿਸ਼ਟ ਸਬਾਈ ਪਾਵੇ ਸਾਰ, ਭੇਦ ਅਭੇਦਾ ਭੇਦ ਨਾ ਰਾਇਆ। ਗੁਣਵੰਤਾ ਗੁਣ ਰਿਹਾ ਵਿਚਾਰ, ਸਾਧਾਂ ਸੰਤਾਂ ਆਤਮ ਤਾਰ, ਜੀਆਂ ਜੰਤਾਂ ਜਗਤੀ ਮਾਰ, ਭਗਤ ਭਗਵੰਤਾ ਖੇਲ ਖਿਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਸ਼ਬਦ ਬੈਠ ਨਰ, ਜੋਤ ਨਿਰੰਜਣ ਡਗਮਗਾਰਿਹਾ। ਜੋਤ ਨਿਰੰਜਣ ਮਾਤ ਅਕਾਰ, ਸਭ ਘਟ ਪਸਾਰਿਆ। ਸ਼ਬਦ ਫੜੇ ਹੱਥ ਕਟਾਰ, ਆਪੇ ਉਠੇ ਉਠ ਬਲ ਧਾਰ, ਕਰੇ ਖੇਲ ਅਪਰ ਅਪਾਰਿਆ। ਤਿੱਖੀ ਧਾਰ ਅਵੱਲੜੀ ਕਾਰ, ਨਾ ਕੋਈ ਜਾਣੇ ਮੀਤ ਮੁਰਾਰ, ਸਾਧਾਂ ਸੰਤਾਂ ਪਾਸਾ ਹਾਰਿਆ। ਕਲਗੀ ਤੋੜਾ ਨਾਮ ਦਸਤਾਰ, ਸੋਹੰ ਬਾਜ ਅਪਰ ਅਪਾਰ, ਨੀਲਾ ਘੋੜਾ ਸੱਚੀ ਸਰਕਾਰ, ਆਪਣਾ ਆਪੇ ਆਪ ਸ਼ਿੰਗਾਰਿਆ। ਚਰਨ ਧਰੇ ਵਿਚ ਰਕਾਬ, ਜੋਤੀ ਜਾਮਾ ਸਚ ਜ਼ਨਾਬ, ਪਰਗਟ ਹੋਏ ਬਿਨ ਬਿਨ ਆਬ, ਜੋਤੀ ਤਾਬ ਨਾ ਕੋਈ ਝਲਾ ਰਿਹਾ। ਨਾ ਕੋਈ ਪੁੰਨ ਨਾ ਸਵਾਬ, ਲੱਖ ਚੁਰਾਸੀ ਦੇ ਅਜ਼ਾਬ, ਗੁਰਮੁਖਾਂ ਮੁਖ ਕਵਲ ਨਾਭ ਸਾਚਾ ਅੰਮ੍ਰਿਤ ਆਪ ਚਵਾ ਰਿਹਾ। ਇਕ ਵਜਾਏ ਤਨ ਰਬਾਬ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸਿੰਘਾਸਣ ਬੈਠਾ ਹਰਿ, ਗੁਰ ਮੰਤਰ ਅੰਤਰ ਜਗਤ ਬਸੰਤਰ ਤ੍ਰਿਸ਼ਨਾ ਅੱਗ ਬੁਝਾ ਰਿਹਾ। ਸ਼ਬਦ ਸਿੰਘਾਸਣ ਹਰਿ ਵਡਿਆਈ। ਦਇਆ ਨਿਧ ਕ੍ਰਿਪਾਲ ਗੁਰ ਠਾਕਰ ਸਾਚੀ ਬਣਤ ਬਣਾਈ। ਤਾਲ ਸੁਹਾਇਆ ਕਾਇਆ ਗਾਗਰ, ਅੰਮ੍ਰਿਤ ਜਲ ਹਰਿ ਟਿਕਾਈ। ਵਣਜ ਕਰਾਏ ਗੁਰਮੁਖ ਵਿਰਲੇ ਨਾਮ ਸੁਦਾਗਰ, ਸਾਚਾ ਹੱਟ ਰਿਹਾ ਖੁਲ੍ਹਾਈ। ਜਗਤ ਅਤੋਲਾ ਬੈਠਾ ਇਕਾਗਰ, ਸ੍ਰਿਸ਼ਟ ਸਬਾਈ ਰਿਹਾ ਤੁਲਾਈ। ਨੌਂ ਖੰਡ ਪ੍ਰਿਥਮੀ ਵੇਖੇ ਸੱਤ ਸਾਗਰ, ਛਾਛ ਵਰੋਲੇ ਥਾਂਓ ਥਾਈਂ। ਜੋਤ ਨਿਰੰਜਣ ਹੋਏ ਉਜਾਗਰ, ਜਨ ਭਗਤ ਉਠਾਏ ਫੜ ਫੜ ਬਾਂਹੀ। ਦੇਵੇ ਨਾਮ ਰਤੀ ਰਤਨਾਗਰ, ਕਾਇਆ ਰੰਗਣ ਰਿਹਾ ਚੜ੍ਹਾਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸਿੰਘਾਸਣ ਬੈਠ ਹਰਿ ਜਗਤ ਰਚਨਾ ਰਿਹਾ ਰਚਾਈ। ਸ਼ਬਦ ਸਿੰਘਾਸਣ ਅਡੋਲ ਹਰਿ ਬਣਾਇਆ। ਦਰ ਦਵਾਰਾ ਸਾਚਾ ਖੋਲ੍ਹ, ਸਾਚੇ ਮੰਦਰ ਆਪੇ ਡਾਹਿਆ। ਦੂਸਰ ਕੋਇ ਨਾ ਵਸੇ ਕੋਲ, ਜੋਤੀ ਸ਼ਬਦੀ ਮੇਲ ਮਿਲਾਇਆ। ਸਾਚੀ ਸੇਜਾ ਕਰੇ ਚੋਹਲ, ਸਚ ਸੁਹੇਲਾ ਇਕ ਅਖਵਾਇਆ। ਆਪ ਆਪਣੇ ਪੜਦੇ ਰਿਹਾ ਫੋਲ, ਮੰਦਰ ਅੰਦਰ ਕੁੰਡਾ ਲਾਹਿਆ। ਅਨਹਦ ਵੱਜੇ ਸੱਚਾ ਢੋਲ, ਆਪੇ ਡੰਡਾ ਰਿਹਾ ਲਗਾਇਆ। ਉਲਟਾ ਕਰੇ ਨਾਭ ਕਵਲ, ਅੰਮ੍ਰਿਤ ਝਿਰਨਾ ਆਪ ਝਿਰਾਇਆ। ਸ਼ਬਦ ਸਰੂਪੀ ਅੰਦਰੇ ਅੰਦਰ ਰਿਹਾ ਮਵਲ, ਦਿਸ ਕਿਸੇ ਨਾ ਆਇਆ। ਗੁਰਮੁਖਾਂ ਦੇਵੇ ਮਾਣ ਉਪਰ ਧਵਲ, ਜੋਤੀ ਜਾਮਾ ਭੇਖ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸਿੰਘਾਸਣ ਬੈਠ ਹਰਿ, ਲੇਖਾ ਲਿਖਣਹਾਰ ਦਾਤਾਰ ਆਪੇ ਆਪ ਅਖਵਾਇਆ। ਸ਼ਬਦ ਸਿੰਘਾਸਣ ਬੈਠ ਲੇਖ ਲਿਖਾਇੰਦਾ। ਲੱਖ ਚੁਰਾਸੀ ਵੇਖ ਰੇਖ, ਭੇਵ ਅਭੇਦ ਚੁਕਾਇੰਦਾ। ਸ਼ਬਦ ਲਗਾਏ ਗੁਰਮੁਖ ਮਸਤਕ ਸਾਚੀ ਮੇਖ, ਗਿਆਨ ਅੰਜਣ ਨੇਤਰ ਪਾਇੰਦਾ। ਧਰ ਆਇਆ ਜੋਤੀ ਜਾਮ ਭੇਖ, ਭਰਮ ਭੁਲੇਖੇ ਆਪੇ ਵੇਖੇ ਦਿਸ ਕਿਸੇ ਨਾ ਆਇਆ। ਮਤ ਮਨ ਬੁੱਧ ਨਾ ਜਾਣੇ ਕੋਈ ਵਸੇਖ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸਿੰਘਾਸਣ ਬੈਠ ਹਰਿ, ਵਰਭੰਡੀ ਵਡ ਪਖੰਡੀ ਭੇਖਾਧਾਰੀ ਭੇਖ ਨਿਆਰ, ਜੋਤ ਨਿਰੰਜਣ ਸ਼ਬਦ ਅਪਾਰ, ਪਵਣ ਅਸਵਾਰ ਸ਼ਬਦ ਅਸਵਾਰ, ਚਾਰੋਂ ਕੁੰਟ ਵੇਖ ਵਖਾਇਆ। ਸ਼ਬਦ ਸਿੰਘਾਸਣ ਇਕ ਨਿਰਾਲਾ, ਹਰਿ ਹਰਿ ਸਾਚੇ ਘੜਿਆ। ਲੱਖ ਚੁਰਾਸੀ ਕੱਢੇ ਦਵਾਲਾ, ਸਾਧ ਸੰਤ ਨਾ ਕੋਈ ਉਪਰ ਚੜ੍ਹਿਆ। ਭਗਤ ਜਨਾਂ ਹਰਿ ਸਦਾ ਰਖਵਾਲਾ, ਅੱਠੇ ਪਹਿਰ ਦਰ ਦਵਾਰੇ ਖੜ੍ਹਿਆ। ਨਾ ਹੁਨਾਲਾ ਨਾ ਸਿਆਲਾ, ਅੰਦਰ ਬਾਹਰ ਕਦੇ ਨਾ ਵੜਿਆ। ਆਪੇ ਚਲੇ ਆਪਣੀ ਚਾਲਾ, ਆਪੇ ਸ਼ਾਹ ਆਪੇ ਕੰਗਾਲਾ, ਆਪੇ ਚੋਰ ਆਪੇ ਡਾਕੂ, ਧਾੜ ਧਾੜਵੀ ਆਪੇ ਅੱਗੇ ਹੋ ਹੋ ਲੜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸਿੰਘਾਸਣ ਬੈਠ ਹਰਿ, ਕਾਇਆ ਮਾਟੀ ਭਾਂਡਾ ਕਾਚਾ ਆਪੇ ਆਪ ਘੜਿਆ। ਸ਼ਬਦ ਸਿੰਘਾਸਣ ਅਡੋਲ ਹਰਿ ਅਬਿਨਾਸ਼ਿਆ। ਗੁਰਮੁਖਾਂ ਕਰ ਇਕੱਠਾ, ਸਾਚਾ ਤੋਲ ਤੋਲੇ ਢਾਈ ਭਾਗ ਭਾਰ ਕਰਾ ਰਿਹਾ। ਨਾਮ ਫੜਿਆ ਹੱਥ ਵਿਚ ਸੱਥਾ, ਚਾਰੇ ਜੁਗ ਚਪਾਏ ਰਖਾਇਆ। ਚਾਰੇ ਕੁੰਟ ਲਾਹੇ ਸਥਾ, ਸੱਚਾ ਸਥਰ ਹੇਠ ਵਿਛਾਇਆ। ਗੁਰ ਪੀਰ ਸਾਧ ਸੰਤ ਨਾ ਕੋਈ ਮਾਤ ਟਿਕਾਏ ਮੱਥਾ, ਜੋਤ ਸਰੂਪੀ ਪਰਗਟ ਹੋ ਹੋ ਆਇਆ। ਆਪੇ ਪਾਏ ਫੜ ਫੜ ਨੱਥਾ, ਸ਼ਬਦ ਡੋਰੀ ਨਾਲ ਲਿਆਇਆ। ਵੇਖ ਵਖਾਣੇ ਅਠਸਠਾ, ਤਟ ਕਿਨਾਰਾ ਕੋਈ ਰਹਿਣ ਨਾ ਪਾਇਆ। ਆਤਮ ਅੰਦਰ ਦਸਵੇਂ ਮੰਦਰ ਕਵਣ ਵਖਾਏ ਨਾਮ ਗੱਠਾ, ਨੌਂ ਦਵਾਰੇ ਫੋਲ ਫੁਲਾਇਆ। ਸ਼ਬਦ ਚੜ੍ਹਾਏ ਤਾਪ ਮੱਠਾ ਮੱਠਾ, ਸਗਨ ਦਿਹਾੜਾ ਛੱਬੀ ਪੋਹ ਨੇੜੇ ਆਇਆ। ਆਤਮ ਧੀਰਜ ਕਿਸੇ ਰਹਿਣ ਨਾ ਦੇਵੇ ਮੁੱਠਾ, ਦਰ ਦਵਾਰੇ ਫੇਰਾ ਪਾਇਆ। ਕਰੇ ਖੇਲ ਇਕ ਇਕੱਠਾ, ਭਾਣਾ ਸਹਿਣਾ ਹੁਕਮ ਸੁਣਾਇਆ। ਭੱਜਿਆ ਜਾਣ ਨਾ ਦੇਵੇ ਨੱਠਾ, ਤਿੰਨਾਂ ਲੋਆਂ ਇਕ ਉਡਾਰੀ ਆਪਣੀ ਆਪ ਰਖਾਇਆ। ਕਾਇਆ ਅਗਨੀ ਚੜ੍ਹਿਆ ਭੱਠਾ, ਮਾਇਆ ਤ੍ਰਿਸਨਾ ਝੂਠਾ ਬਾਲਣ ਡਾਹਿਆ। ਪੰਜ ਵਿਕਾਰੀ ਕਰ ਕਰ ਇਕੱਠਾ, ਆਤਮ ਹੰਗਤਾ ਰੋਗ ਵਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸਿੰਘਾਸਣ ਬੈਠ ਹਰਿ, ਦਰ ਦਵਾਰਾ ਹਰਿ ਨਿਰੰਕਾਰਾ, ਏਕਾ ਏਕ ਰਿਹਾ ਖੁਲ੍ਹਾਇਆ। ਪ੍ਰਭ ਸਾਚੇ ਬਣਤ ਬਣਾਈਆ। ਮਹਿੰਮਾ ਅਗਣਤ ਗਣੀ ਨਾ ਜਾਈਆ। ਜੀਵ ਜੰਤ ਸਾਰ ਨਾ ਪਾਈਆ। ਸਾਧ ਸੰਤ ਭੇਵ ਨਾ ਰਾਈਆ। ਸਚ ਮਹੱਲਾ ਇਕ ਸੁਹਾਈਆ। ਇਕ ਇਕੱਲਾ ਹਰਿ ਰਘੁਰਾਈਆ। ਪੌੜੀ ਨਾ ਕੋਈ ਲਗਾਈਆ। ਭੀੜੀ ਸੌੜੀ ਇਕ ਗਲੀ ਵਖਾਈਆ। ਸੁਖਮਨ ਮਨਮੁਖ ਟੇਡਾ ਰਾਹ, ਸੁਰਤੀ ਸੁਰਤ ਗਲ ਪਾਏ ਫਾਹ, ਲੰਘ ਨਾ ਸਕੇ ਰਾਈਆ। ਗੁਰ ਪੂਰਾ ਬਣੇ ਵਿਚ ਮਲਾਹ, ਫੜ ਬਾਂਹੋਂ ਪਾਰ ਕਰਾਈਆ। ਅੱਗੇ ਦਿਸੇ ਸੱਚਾ ਨਾਂ, ਸਾਚਾ ਜਾਪ ਜਪਾਈਆ। ਸੱਚਾ ਨਾਉਂ ਰਖਾਏ ਠੰਡੀ ਛਾਂ, ਤ੍ਰਿਸਨਾ ਤਪਤ ਬੁਝਾਈਆ। ਅਗੇ ਦੀਸੇ ਸੱਚਾ ਥਾਉਂ, ਦਰ ਦਵਾਰਾ ਬੰਦ ਕਰਾਈਆ। ਨਾ ਕੋਈ ਚਿੜੀ ਨਾ ਕੋਈ ਕਾਂ, ਪਸੂ ਪੰਛੀ ਸਰਵਰ ਤਰਵਰ ਦਰ ਦਿਸ ਕਿਸੇ ਨਾ ਆਈਆ। ਨਾ ਕੋਈ ਪਿਤਾ ਨਾ ਕੋਈ ਮਾਂ, ਕਾਮਧੇਨ ਨਾ ਦੇਵੇ ਕੋਈ ਗਾਂ, ਸ਼ਬਦ ਸੀਰ ਨਾ ਕੋਇ ਪਿਆਈਆ। ਏਕਾ ਏਕ ਗੁਰ ਪੂਰਾ ਸ਼ਬਦ ਸਰੂਪੀ ਕਰੇ ਹਾਂ, ਕੁੰਡਾ ਦਏ ਖੁਲ੍ਹਾਈਆ। ਗੁਰਮੁਖ ਸਾਚਾ ਵੇਖੇ ਏਕਾ ਏਕ ਅਗੰਮ ਅਥਾਹ ਬੇਪਰਵਾਹ, ਉਚ ਮਹੱਲ ਅਟੱਲ ਅਚੱਲ ਚਾਰ ਦਿਵਾਰ, ਉਤਰ ਪੂਰਬ ਪੱਛਮ ਦੱਖਣ ਦਿਸ਼ਾ ਵਿਚਾਰ, ਏਕਾ ਘਰ ਏਕਾ ਸਰ, ਏਕਾ ਦਰ ਏਕ ਹਰਿ, ਨਾ ਜਨਮੇ ਨਾ ਜਾਏ ਮਰ, ਸਾਚੇ ਅੰਦਰ ਬੈਠਾ ਵੜ, ਨਾ ਕੋਈ ਸੀਸ ਨਾ ਕੋਈ ਧੜ, ਆਪਣਾ ਘਾੜਨ ਆਪੇ ਲਿਆ ਘੜ, ਨਰ ਨਿਰੰਕਾਰਾ ਇਕ ਅਪਾਰਾ, ਪਸਰ ਪਸਾਰਾ ਦਸਮ ਦਵਾਰ ਮਹੱਲ ਮੁਨਾਰ, ਜੋਤੀ ਜੋਤ ਸਰੂਪ ਹਰਿ, ਆਪੇ ਆਪਣਾ ਲਿਆ ਉਸਾਰ। ਭਗਤ ਰਚਾਇਆ ਕਾਜ, ਗੁਰ ਵਧਾਈਆ। ਸੀਸ ਪਹਿਨਾਇਆ ਸਾਚਾ ਤਾਜ, ਸ਼ਬਦ ਵਡਿਆਈਆ। ਸਤਿਗੁਰ ਸਾਚਾ ਸਾਜਨ ਸਾਜ, ਧੁਰ ਦਰਗਾਹੀ ਰਾਜ ਦਵਾਈਆ। ਆਪੇ ਰੱਖੇ ਸਦਾ ਲਾਜ, ਲੱਜਿਆ ਆਪਣੇ ਹੱਥ ਰਖਾਈਆ। ਏਕਾ ਮਾਰੇ ਅਗੰਮੀ ਅਵਾਜ਼, ਆਪੇ ਆਪ ਰਿਹਾ ਜਗਾਈਆ। ਜੋਤੀ ਜੋਤ ਸਰੂਪ ਹਰਿ, ਕਲਜੁਗ ਜੋਤੀ ਮਾਤ ਧਰ, ਜਨ ਭਗਤਾਂ ਕਰੇ ਕੁੜਮਾਈਆ। ਹਰਿ ਭਗਤ ਸੱਚੀ ਕੁੜਮਾਈ, ਆਪ ਕਰੰਨਿਆ। ਪਰਖੋਤਮ ਜੋਤੀ ਇਕ ਪਰਨਾਈ, ਸ਼ਬਦ ਬੰਨ੍ਹੇ ਹੱਥੀਂ ਗਾਨਿਆ। ਸਾਚਾ ਮੰਦਰ ਇਕ ਸੁਹਾਈ, ਨਾ ਕੋਈ ਛੱਪਰ ਨਾ ਕੋਈ ਛੰਨਿਆ। ਦੀਪਕ ਜੋਤੀ ਡਗਮਗਾਈ, ਭਾਂਡਾ ਭਰਮ ਆਪੇ ਭੰਨਿਆ। ਦਿਵਸ ਰੈਣ ਹੋਏ ਰੁਸ਼ਨਾਈ, ਕਰੇ ਪਰਕਾਸ਼ ਆਤਮ ਅੰਨਿਆ। ਸਾਚੀ ਸੇਜਾ ਇਕ ਵਿਛਾਈ, ਫੁੱਲ ਸੁਹਾਏ ਵੰਨ ਸਵੰਨਿਆ। ਜੋਤੀ ਜੋਤ ਸਰੂਪ ਹਰਿ, ਜਗਤ ਜੋਤੀ ਮਾਤ ਧਰ, ਜਨ ਭਗਤ ਆਤਮ ਸ਼ਕਤ ਦਏ ਵਡਿਆਈ। ਭਗਤ ਸੁਹੇਲਾ ਮੀਤ, ਸ਼ਬਦ ਜਵਾਲਿਆ। ਅਚਰਜ ਚਲੀ ਅੰਤਮ ਰੀਤ, ਕਲਜੁਗ ਕਾਲਾ ਵੇਖ ਵਖਾ ਲਿਆ। ਸ਼ਬਦ ਸੁਹਾਗੀ ਸਾਚਾ ਗੀਤ, ਏਕਾ ਅੱਖਰ ਹਰਿ ਸਿਖਾ ਲਿਆ। ਨਾ ਕੋਈ ਦਿਹੁਰਾ ਮੰਦਰ ਮਸੀਤ, ਪੁਰਖ ਨਿਰੰਜਣ ਇਕ ਪ੍ਰੀਤ, ਸਾਚਾ ਮਾਰਗ ਆਪੇ ਲਾ ਲਿਆ। ਜਗਤ ਦੁਹੇਲਾ ਵਕਤ ਰਿਹਾ ਬੀਤ, ਸਚ ਸੁਹੇਲਾ ਆਪ ਮਿਲਾ ਲਿਆ। ਜੋਤੀ ਜੋਤ ਸਰੂਪ ਹਰਿ, ਜਗਤ ਜੋਤੀ ਮਾਤ ਧਰ, ਆਪ ਆਪਣੇ ਰੰਗ ਸਮਾ ਲਿਆ। ਭਗਤ ਰੰਗ ਰੰਗੀਨ ਤਨ ਪਟਾਰੀਆ। ਫੜ ਫੜ ਆਪੇ ਵੱਖਰ ਕੀਨ, ਲੱਖ ਚੁਰਾਸੀ ਖੇਲ ਨਿਆਰਿਆ। ਲੇਖਾ ਕਟੇ ਮਾਇਆ ਤੀਨ, ਖੇਲੇ ਖੇਲ ਸ਼ਬਦ ਜਵਾਹਰਿਆ। ਆਪੇ ਦਾਤਾ ਸੂਰਾ ਵਡ ਪਰਬੀਨ, ਨੇੜ ਨਾ ਆਏ ਪਾਸਾ ਹਾਰਿਆ। ਹਰਿਜਨ ਸੰਤ ਸਦਾ ਮਸਕੀਨ, ਮੰਗੇ ਮੰਗ ਦਰ ਭਿਖਾਰਿਆ। ਦਿਵਸ ਰੈਣ ਰਸਨਾ ਰਿਹਾ ਚੀਨ, ਮਿਲੇ ਮੇਲ ਨਰ ਨਿਰੰਕਾਰਿਆ। ਆਤਮ ਹਰਿ ਠੰਡਾ ਕਰੇ ਸੀਨ, ਦੇਵੇ ਦਰਸ ਅਗੰਮ ਅਪਾਰਿਆ। ਏਕਾ ਸੁਹਾਏ ਟਿਕਾ ਸੀਸ, ਪਾਰਬ੍ਰਹਮ ਖੇਲ ਖਿਲਾ ਰਿਹਾ। ਜਗਤ ਭੰਨੇ ਹੰਕਾਰੀ ਬੀਨ, ਸ਼ਬਦ ਮਾਰ ਹਥੌੜਾ ਭਾਰਿਆ। ਵੇਖੇ ਖੇਲ ਰੂਸਾ ਚੀਨ, ਸੰਗ ਮੁਹੰਮਦ ਲੱਗੀ ਯਾਰਿਆ। ਸਾਚੇ ਘੋੜੇ ਕਸੇ ਜ਼ੀਨ, ਹੋਏ ਅਸਵਾਰਾ ਸ਼ਾਹ ਅਸਵਾਰਿਆ। ਜਨ ਭਗਤਾਂ ਹੋਇਆ ਰਹੇ ਅਧੀਨ, ਦੇਵੇ ਦਰਸ ਅਗੰਮ ਅਪਾਰਿਆ। ਗੁਰਮੁਖ ਵਿਰਲਾ ਜਿਉਂ ਜਲ ਮੀਨ, ਅੰਮ੍ਰਿਤ ਮੇਘ ਆਪ ਬਰਸਾ ਰਿਹਾ। ਨਾ ਕੋਈ ਜਾਣੇ ਜਾਣ ਪਛਾਣੇ ਊਚ ਅਸਮਾਨਾ ਮਾਤ ਜ਼ਮੀਲ, ਤ੍ਰੈਲੋਕਾਂ ਭੇਵ ਪਸਾਰਿਆ। ਆਪੇ ਵਸੇ ਰੰਗ ਨਵੀਨ, ਮਹੱਲ ਅਟੱਲ ਇਕ ਉਸਾਰਿਆ। ਸਾਢੇ ਤਿੰਨ ਹੱਥ ਸਾਚੀ ਸੀਨ, ਲਾਈ ਮਾਤ ਸੱਚੀ ਫੁਲਵਾੜੀਆ। ਨੌਂ ਦਵਾਰੇ ਜਗਤ ਅਧੀਨ, ਕਾਇਆ ਮੰਦਰ ਇਕ ਅਪਾਰਿਆ। ਜੋਤੀ ਜੋਤ ਸਰੂਪ ਹਰਿ, ਜਗਤ ਜੋਤੀ ਮਾਤ ਧਰ, ਆਪ ਚੁਕਾਏ ਲੈਣ ਦੇਣਾ ਲੋਕ ਲੋਕਾ ਤੀਨ। ਪ੍ਰਭ ਦੇਣਾ ਜਨ ਲਹਿਣਾ ਲਏ, ਨਾਮ ਵਸਤ ਅਮੋਲ। ਦਰ ਘਰ ਸਾਚੇ ਮਿਲ ਮਿਲ ਬਹੇ, ਆਤਮ ਕੁੰਡਾ ਏਕਾ ਖੋਲ੍ਹ। ਹਰਿ ਹਰਿ ਭਾਣਾ ਸਿਰ ਤੇ ਸਹੇ, ਦੂਸਰ ਅੱਖਰ ਨਾ ਸਕੇ ਬੋਲ। ਸਾਚਾ ਰਾਣਾ ਘਰ ਘਰ ਕਹੇ, ਕਾਇਆ ਮੰਦਰ ਵੱਜੇ ਢੋਲ। ਬੇਮੁਹਾਣਾ ਹੋਣਾ ਕਮਲਾ, ਕੋਈ ਨਾ ਦਿਸੇ ਕੋਲ। ਜੋਤੀ ਜੋਤ ਸਰੂਪ ਹਰਿ, ਜਗਤ ਜੋਤੀ ਮਾਤ ਧਰ, ਸਭ ਦੇ ਪੜਦੇ ਰਿਹਾ ਖੋਲ੍ਹ। ਪੜਦਾ ਖੋਲ੍ਹੇ ਕਾਇਆ ਮੱਟ। ਸਾਚੇ ਕੰਡੇ ਹਰਿ ਜੀ ਤੋਲੇ, ਕਵਣ ਦਵਾਰੇ ਸਾਚਾ ਪੱਟ। ਆਪ ਅਡੋਲ ਕਦੇ ਨਾ ਡੋਲੇ, ਆਪੇ ਜਾਣੇ ਘਟ ਘਟ। ਇਕ ਦਵਾਰਾ ਸਾਚਾ ਖੋਲ੍ਹੇ, ਨਾ ਕੋਈ ਦੀਸੇ ਤੀਰਥ ਤਟ। ਜੋਤੀ ਜੋਤ ਸਰੂਪ ਹਰਿ, ਜਗਤ ਜੋਤੀ ਮਾਤ ਧਰ, ਆਪ ਆਪਣੀ ਜੋਤ ਬਲੋਏ, ਕਰੇ ਰੁਸ਼ਨਾਏ ਜਗਦੀ ਰਹੇ ਲਟ ਲਟ। ਆਪੇ ਆਇਆ ਆਪੇ ਗਿਆ, ਸਾਚੇ ਰੰਗ ਰੰਗਾਇਆ ਏ। ਆਪੇ ਦਿਤਾ ਆਪੇ ਲਿਆ, ਆਪ ਆਪਣੇ ਸੰਗ ਸਮਾਇਆ ਏ। ਆਪੇ ਪਿਤਾ ਆਪੇ ਮਾਇਆ, ਪੂਤ ਸਪੂਤਾ ਆਪੇ ਜਾਇਆ ਏ। ਆਪੇ ਆਪ ਸਰਬ ਸਮਾਇਆ, ਆਪੇ ਅੰਦਰ ਆਪੇ ਬਾਹਰ ਆਇਆ ਏ। ਜੋਤੀ ਜੋਤ ਸਰੂਪ ਹਰਿ, ਜਗਤ ਜੋਤੀ ਮਾਤ ਧਰ, ਭੁਗਤ ਭਗਤ ਰਿਹਾ ਬਣਾਇਆ ਏ। ਜਗਤ ਜੋਤ ਬਲਵਾਨ ਭਗਤ ਅਧਾਰਨਾ। ਇਕ ਵਖਾਏ ਧਰਮ ਨਿਸ਼ਾਨ, ਏਕਾ ਨਾਉਂ ਰਸਨ ਉਚਾਰਨਾ। ਨਾ ਕੋਈ ਜਾਣੇ ਗੁਣ ਗਿਆਨ, ਭੇਵ ਅਭੇਦਾ ਭੇਵ ਨਿਵਾਰਨਾ। ਆਪੇ ਤੋੜੇ ਮਾਣ ਅਭਿਮਾਨ, ਕਾਰਜ ਕਰਮਾਂ ਆਪ ਸਵਾਰਨਾ। ਆਪੇ ਦੇੇਵੇ ਪੀਣ ਖਾਣ, ਚਰਨ ਧੂੜ ਸੱਚਾ ਇਸ਼ਨਾਨ, ਆਪੇ ਆਪ ਪਾਰ ਉਤਾਰਨਾ। ਗੁਰਮੁਖ ਸਾਚੇ ਸੰਤ ਪਛਾਣ, ਦੇਵੇ ਨਾਮ ਗੁਣ ਨਿਧਾਨ, ਜੋਤੀ ਜੋਤ ਸਰੂਪ ਹਰਿ, ਜਗਤ ਜੋਤੀ ਮਾਤ ਧਰ, ਦੇਵੇ ਮਾਣ ਵਿਚ ਸਾਧ ਸੰਤ ਕਾਜ ਸਵਾਰਨਾ।

Leave a Reply

This site uses Akismet to reduce spam. Learn how your comment data is processed.