Granth 05 Likhat 053: 20 Kattak 2012 Bikarmi Mata Bishan Kaur de Greh Jethuwal Jila Amritsar

੨੦ ਕੱਤਕ ੨੦੧੨ ਬਿਕ੍ਰਮੀ ਮਾਤਾ ਬਿਸ਼ਨ ਕੌਰ ਦੇ ਗ੍ਰਹਿ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਸਗਲ ਪਸਾਰਾ ਆਪ, ਆਪ ਕਰਾਇਆ। ਜਾਣੇ ਵਡ ਪਰਤਾਪ, ਆਪ ਆਪਣੇ ਰੰਗ ਸਮਾਇਆ। ਆਪੇ ਮਾਈ ਆਪੇ ਬਾਪ, ਆਪ ਆਪਣਾ ਆਪ ਉਪਾਇਆ। ਆਪੇ ਜਾਣੇ ਆਪਣਾ ਜਾਪ, ਜੁਗਾ ਜੁਗੰਤ ਮਾਤ ਜਪਾਇਆ। ਸ਼ਬਦ ਮਾਰੇ ਤੀਨੋ ਤਾਪ, ਹਉਮੇ ਹੰਗਤਾ ਰੋਗ ਗਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਕਾਲਾ ਵੇਸ ਵਟਾਇਆ। ਆਪੇ ਆਪ ਉਪੰਨਾ ਬਲਵਾਨਿਆ। ਸ਼ਬਦ ਸੁਣਾਏ ਸਾਚਾ ਕੰਨਾ, ਵਾਲੀ ਦੋ ਜਹਾਨਿਆ। ਭਰਮਾਂ ਭਾਂਡਾ ਝੂਠਾ ਭੰਨਾ, ਦੇਵੇ ਨਾਮ ਦਾਨ ਗੁਣ ਨਿਧਾਨਿਆ। ਹਰਿ ਜਨ ਚੜ੍ਹਾਏ ਸਾਚੇ ਚੰਨਾ, ਝੁਲਾਏ ਸ਼ਬਦ ਜਗਤ ਨਿਸ਼ਾਨਿਆ। ਆਪ ਆਪਣਾ ਬੇੜਾ ਬੰਨਾ, ਪ੍ਰਭ ਆਪਣੇ ਕੰਧ ਉਠਾਨਿਆ। ਲੱਖ ਚੁਰਾਸੀ ਦੇਵੇ ਡੰਨਾ, ਨਾ ਕੋਈ ਜਾਣੇ ਜੀਵ ਸ਼ੈਤਾਨਿਆ। ਗੁਰਮੁਖਾਂ ਦੇਵੇ ਨਾਮ ਧਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਡ ਦਾਤਾ ਬੀਨਾ ਵਡ ਖਜ਼ਾਨਿਆ। ਆਪੇ ਰੰਗ ਰੂਪ ਅਪਾਰ, ਵਸਤ ਅਮੋਲਿਆ। ਆਪੇ ਖੋਲ੍ਹੇ ਸ਼ਬਦ ਭੰਡਾਰ, ਸਾਚਾ ਤੋਲ ਹਰਿ ਜੀ ਤੋਲਿਆ। ਜਨ ਭਗਤਾਂ ਬਣਿਆ ਰਹੇ ਵਰਤਾਰ, ਮੰਦਰ ਅੰਦਰ ਕੁੰਡਾ ਖੋਲ੍ਹਿਆ। ਦੇਵੇ ਵਰ ਸੱਚੀ ਧੁਨਕਾਰ, ਨਾਦ ਅਨਾਹਦ ਸਾਚਾ ਬੋਲਿਆ। ਸ਼ਬਦ ਮਾਰੇ ਤੇਜ਼ ਕਟਾਰ, ਭਾਗ ਲਗਾਏ ਕਾਇਆ ਚੋਲਿਆ। ਜੋਤ ਨਿਰੰਜਣ ਕਰ ਅਕਾਰ, ਅਗਿਆਨ ਅੰਧੇਰਾ ਆਪ ਫੋਲਿਆ। ਅੰਮ੍ਰਿਤ ਆਤਮ ਸਾਚੀ ਧਾਰ, ਸਾਚੇ ਘਰ ਸਾਚੇ ਹਰਿ ਜੂ ਤੋਲਿਆ। ਗੁਰਮੁਖਾਂ ਕਰੇ ਕਰਾਏ ਵਣਜ ਵਪਾਰ, ਅੱਖਰ ਵੱਖਰ ਇਕ ਅਨਤੋਲਿਆ। ਮਾਨਸ ਦੇਹੀ ਨਾ ਆਈ ਹਾਰ, ਚਰਨ ਪ੍ਰੀਤੀ ਘੋਲ ਘੋਲਿਆ। ਕਿਰਪਾ ਕਰੇ ਨਰ ਨਿਰੰਕਾਰ, ਧਾਰ ਕਾਲੀ ਕਲ ਕਲ ਸੋਲਿਆ। ਲੱਖ ਚੁਰਾਸੀ ਉਤਰੀ ਪਾਰ, ਧਰਮ ਰਾਏ ਨਾ ਕਰੇ ਖੁਆਰ, ਲਾੜੀ ਮੌਤ ਹੋਈ ਗੋਲਿਆ। ਮਿਲਿਆ ਮੇਲ ਪੁਰਖ ਭਤਾਰ, ਪੁਰਖ ਅਗੰਮਾ ਅੰਦਰੇ ਅੰਦਰ ਨਾੜੀ ਨਾੜੀ ਪੈਜ ਸਵਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਦਵਾਰਾ ਆਪਣਾ ਖੋਲ੍ਹਿਆ। ਖੁਲ੍ਹੇ ਇਕ ਦਵਾਰ ਨਾਮ ਵਰਤਾਇਆ। ਚਾਰ ਵਰਨਾਂ ਕਰੇ ਖ਼ਬਰਦਾਰ, ਗੁਰਮੁਖ ਸੋਇਆ ਆਪ ਜਗਾਇਆ। ਆਪੇ ਹੋਇਆ ਪਹਿਰੇਦਾਰ, ਦਿਸ ਕਿਸੇ ਨਾ ਆਇਆ। ਬੇਮੁਖ ਸੁੱਤੇ ਪੈਰ ਪਸਾਰ, ਮਾਇਆ ਪੜਦਾ ਆਪੇ ਪਾਇਆ। ਸਾਧ ਸੰਤ ਹੋਏ ਵਿਭਚਾਰ, ਜੂਠਾ ਝੂਠਾ ਮੋਹ ਵਧਾਇਆ। ਗੁਰਮੁਖ ਵਿਰਲਾ ਦਰ ਭਿਖਾਰ, ਆਤਮ ਭਿਛਿਆ ਸਾਚੀ ਰੱਛਿਆ ਪੁਰਖ ਅਬਿਨਾਸ਼ੀ ਘਟ ਘਟ ਵਾਸੀ, ਆਤਮ ਝੋਲੀ ਆਪ ਭਰਾ ਰਿਹਾ। ਜੋਤੀ ਜੋਤ ਮਾਤ ਪਰਕਾਸ਼ੀ, ਕਰੇ ਖੇਲ ਘਨਕਪੁਰ ਵਾਸੀ, ਸ਼ਬਦ ਜਪਾਏ ਸਵਾਸ ਸਵਾਸੀ, ਨਵਾਂ ਸੱਤਾਂ ਵੰਡ ਵੰਡਾ ਰਿਹਾ। ਵੇਖ ਵਖਾਣੇ ਪ੍ਰਿਥਮੀ ਅਕਾਸ਼, ਬ੍ਰਹਮਾ ਸ਼ਿਵ ਦਾਸਨ ਦਾਸ, ਸੁਰਪਤ ਰਾਜਾ ਨਾਲ ਰਲਾ ਰਿਹਾ। ਗੁਰਮੁਖ ਸਾਚੇ ਪ੍ਰਭ ਸਾਚਾ ਸਦ ਬਲ ਬਲ ਜਾਸੀ, ਮਾਨਸ ਜਨਮ ਕਰੇ ਰਹਿਰਾਸੀ, ਜੇਰਜ ਖਾਣੀ ਆਪੇ ਲੇਖੇ ਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਸੁਹੇਲੇ ਦੇਵੇ ਵਰ, ਸਾਚਾ ਜਾਮ ਆਤਮ ਨਾਮ ਆਤਮ ਮਧ ਦਰ ਦਵਾਰੇ ਸਦ ਏਕਾ ਏਕ ਪਿਆ ਰਿਹਾ। ਇਕ ਪਿਆਏ ਨਾਮ ਸਾਚਾ ਸੀਰਿਆ। ਸੁੱਕਾ ਹਰਿਆ ਕਰੇ ਕਾਇਆ ਚਾਮ, ਤਨ ਕਟੇ ਹਉਮੇ ਪੀੜਿਆ। ਦਰ ਘਰ ਸਾਚੇ ਕੋਇ ਨਾ ਲਗੇ ਦਾਮ, ਕਲਜੁਗ ਵੇਲਾ ਅੰਤ ਅਖੀਰਿਆ। ਏਕਾ ਏਕ ਰਮਈਆ ਰਾਮ, ਆਦਿ ਅੰਤ ਬੰਨ੍ਹੇ ਬੀੜਿਆ। ਇਕ ਜਪਾਏ ਸੋਹੰ ਸੱਚਾ ਨਾਮ, ਅੰਤ ਸੰਤ ਭਗਵੰਤ ਕਟੇ ਭੀੜਿਆ। ਪੂਰਨ ਕਰੇ ਕਾਮ, ਕਾਇਆ ਨਗਰ ਗਰਾਮ, ਮਿਟੇ ਅੰਧੇਰੀ ਸ਼ਾਮ, ਆਸਾ ਮਨਸਾ ਹਰਿ ਸਾਚਾ ਪੂਰਿਆ। ਹਰਿ ਸਾਚੀ ਸੇਵ ਆਪ ਲਗਾਈਆ। ਗੁਰਮੁਖਾਂ ਜਪਾਏ ਰਸਨ ਜਿਹਵ, ਬੱਤੀ ਧਾਰਾ ਰਿਹਾ ਬਖ਼ਸ਼ਾਈਆ। ਜੋਤ ਨਿਰੰਜਣ ਮਿਲੇ ਮੇਲ, ਅਲਖ ਅਭੇਵ ਸਦਾ ਸੁਖਦਾਈਆ। ਚਰਨ ਸੀਸ ਝੁਕਾਏ ਕਰੋੜ ਤੇਤੀਸ ਦੇਵੀ ਦੇਵ, ਧੰਨ ਧੰਨ ਗੁਰਮੁਖ ਤੇਰੀ ਵਡ ਵਡੀ ਵਡਿਆਈਆ। ਸੋਹੰ ਲੈਣਾ ਰਸਨਾ ਮੇਵ, ਪ੍ਰਭ ਸਾਚਾ ਰਿਹਾ ਖਵਾਈਆ। ਚਰਨ ਪ੍ਰੀਤੀ ਸਾਚੀ ਸੇਵ, ਦੋ ਜਹਾਨ ਮਿਲੇ ਵਡਿਆਈਆ। ਕੌਸਤਕ ਮਨੀਆ ਸਾਚਾ ਥੇਵ, ਆਪਣੀ ਹੱਥੀਂ ਰਿਹਾ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਅੱਖਰ ਏਕਾ ਵੱਖਰ, ਗੁਰਮੁਖਾਂ ਰਿਹਾ ਵਖਾਈਆ। ਅੱਖਰ ਵੱਖਰ ਜਗਤ ਨਿਰਾਲਾ, ਗੁਰ ਗੋਬਿੰਦਾ ਆਪ ਜਪਾਇੰਦਾ। ਆਪੇ ਪਾੜੇ ਬਜਰ ਕਪਾਟੀ ਪੱਥਰ, ਪੰਜਾਂ ਚੋਰਾਂ ਸੱਥਰ ਲਾਹਿੰਦਾ। ਨੇਤਰ ਨੀਰ ਨਾ ਵਹੇ ਅੱਥਰ, ਸੋਹੰ ਸਾਚੀ ਸੰਪੁਟ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਜਨ ਭਗਤਾਂ ਬਣਤ ਬਣਾਇੰਦਾ। ਬਣਤ ਬਣਾਏ ਆਪ, ਜਗਤ ਵਿਛੋਰੜਾ। ਸ਼ਬਦ ਜਣਾਏ ਆਪ, ਨਾਮ ਅਨਮੁਲੜਾ। ਗੁਰਮੁਖਾਂ ਝੋਲੀ ਪਾਏ, ਦਰ ਦਵਾਰਾ ਏਕਾ ਖੋਲ੍ਹੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਵਰਨਾਂ ਏਕਾ ਸਰਨਾ ਖੁਲ੍ਹੇ ਹਰਨ ਫਰਨਾ, ਚੁੱਕੇ ਮਰਨ ਡਰਨਾ, ਏਕਾ ਘਰ ਏਕਾ ਵਰ, ਏਕਾ ਹਰਿ ਸੋਹੰ ਸ਼ਬਦ ਚਲਾਏ ਪੌੜਾ। ਸੋਹੰ ਸਾਚਾ ਬੋਲ ਸ੍ਰਿਸ਼ਟ ਸਬਾਈਆ। ਲੋਆਂ ਪੁਰੀਆਂ ਰਿਹਾ ਤੋਲ, ਸ਼ਬਦ ਸਿੰਘਾਸਣ ਡੇਰਾ ਲਾਈਆ। ਨੌਂ ਖੰਡ ਪ੍ਰਿਥਮੀ ਬੂਹਾ ਰਿਹਾ ਖੋਲ੍ਹ, ਆਪਣੀ ਹੱਥੀਂ ਕੁੰਡਾ ਲਾਹੀਆ। ਸੱਤਾਂ ਦੀਪਾਂ ਵੱਜੇ ਢੋਲ, ਨਾਮ ਮਰਦੰਗਾ ਰਿਹਾ ਵਜਾਈਆ। ਗੁਰਮੁਖਾਂ ਸਦ ਵਸੇ ਕੋਲ, ਦਿਵਸ ਰੈਣ ਸਦਾ ਸਹਾਈਆ। ਆਤਮ ਪੜਦੇ ਰਿਹਾ ਫੋਲ, ਪੁਰਖ ਅਬਿਨਾਸ਼ੀ ਨਜ਼ਰੀ ਆਈਆ। ਸਾਚਾ ਰਾਗ ਅਨਾਦੀ ਰਿਹਾ ਬੋਲ, ਸੁਨ ਮੁਨ ਆਪ ਤੁੜਾਈਆ। ਆਪੇ ਰਹੇ ਸਦਾ ਅਡੋਲ, ਬਹੱਤਰ ਨਾੜੀ ਕਾਇਆ ਮਵਲ, ਫੁੱਲ ਫੁਲਵਾੜੀ ਮਾਤ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਫਿਰੇ ਪਿਛੇ ਅਗਾੜੀ, ਮੇਟ ਮਿਟਾਏ ਪੰਚਮ ਧਾੜੀ, ਗੁਰਮੁਖਾਂ ਲਾਜ ਰਖਾਏ ਚਰਨ ਛੁਹਾਈ ਦਾਹੜੀ, ਸਾਚੀ ਸੇਵ ਰਿਹਾ ਕਮਾਈਆ। ਨੌਂ ਸਤ ਸਤ ਨੌਂ ਵੰਡ ਵੰਡਿਆ। ਆਪੇ ਵੇਖੇ ਵਿਚ ਬ੍ਰਹਿਮੰਡਿਆ। ਕਵਣ ਦਵਾਰੇ ਕਰਮ ਸਤਿ, ਉਤਭੁਜ ਸੇਤਜ ਜੇਰਜ ਅੰਡਿਆ। ਜੋਤੀ ਜੋਤ ਸਰੂਪ ਹਰਿ, ਆਪੇ ਆਪ ਖੰਡ ਖੰਡਿਆ। ਨਵ ਸਤ ਨਵ ਧਾਰ ਖੇਲ ਅਪਾਰਿਆ। ਜੋਤੀ ਜਾਮਾ ਭੇਖ ਅਪਾਰ, ਵੇਖੇ ਖੇਲ ਸਰਬ ਸੰਸਾਰਿਆ। ਨੌਵਾਂ ਖੰਡਾਂ ਪਾਏ ਸਾਰ, ਰਾਜ ਰਾਜਾਨਾਂ ਸ਼ਾਹਕਾਰਿਆ। ਸੱਤਾਂ ਦੀਪਾਂ ਕਰੇ ਖੁਆਰ, ਭਾਣਾ ਆਪਣੇ ਹੱਥ ਰਖਾ ਰਿਹਾ। ਸਾਚਾ ਸ਼ਬਦ ਪਹਿਰੇਦਾਰ, ਚੋਬਦਾਰ ਹਰਿ ਬਣਾ ਲਿਆ। ਗੁਰਮੁਖ ਸਾਚੇ ਕਰ ਤਿਆਰ, ਸਚ ਦਵਾਰਾ ਇਕ ਸੁਹਾ ਲਿਆ। ਨਾਮ ਕਰਾਏ ਤਨ ਸ਼ਿੰਗਾਰ, ਤੇਜ਼ ਕਟਾਰ ਨਾ ਕੋਈ ਰਖਾ ਲਿਆ। ਆਪੇ ਮਾਰੇ ਪਾਚੋਂ ਯਾਰ, ਝੂਠਾ ਨਾਤਾ ਮੋਹ ਤੁੜਾ ਲਿਆ। ਇਕ ਕਰਾਏ ਹਰਿ ਜੈਕਾਰ, ਸਾਚਾ ਜਾਪ ਇਕ ਜਪਾ ਲਿਆ। ਆਦਿ ਅੰਤ ਨਾ ਆਏ ਹਾਰ, ਵਡ ਪਰਤਾਪਾ ਨਾਮ ਰਖਾ ਲਿਆ। ਮਾਨਸ ਦੇਹੀ ਉਤਰੇ ਪਾਰ, ਮਾਈ ਬਾਪਾ ਗੋਦ ਉਠਾ ਰਿਹਾ। ਭਰਮੇ ਭੁੱਲਾ ਕਲ ਸੰਸਾਰ, ਮਾਇਆ ਤਾਪਾ ਇਕ ਚੜ੍ਹਾ ਰਿਹਾ। ਅੰਮ੍ਰਿਤ ਡੁੱਲਾ ਜੀਵ ਗਵਾਰ, ਸਿਰ ਪਾਪਾਂ ਭਾਰ ਉਠਾ ਲਿਆ। ਗੁਰਮੁਖ ਦਰ ਦਵਾਰੇ ਆਇਆ ਭੁੱਲਾ, ਸ਼ਬਦ ਗਾਏ ਸਾਚੇ ਬੁੱਲ੍ਹਾ, ਪ੍ਰਭ ਸਾਚੀ ਦਇਆ ਕਮਾ ਰਿਹਾ। ਕਾਇਆ ਫਲ ਮਾਤ ਨਾ ਹੁੱਲਾ, ਅੰਮ੍ਰਿਤ ਮੇਵਾ ਨਾਮ ਲਗਾ ਰਿਹਾ। ਭਾਗ ਲਗਾਏ ਆਪਣੇ ਕੁਲਾ, ਸੁਰਤੀ ਸੋਈ ਜਗਤ ਜਗਾ ਰਿਹਾ। ਦੇਵੇ ਦਾਨ ਨਾਮ ਅਨਮੁਲਾ, ਅਕਾਲ ਮੂਰਤੀ ਮੇਲ ਮਿਲਾ ਰਿਹਾ। ਸਚ ਦਵਾਰਾ ਏਕਾ ਖੁਲ੍ਹਾ, ਊਚਾਂ ਨੀਚਾਂ ਭੇਵ ਚੁਕਾ ਰਿਹਾ। ਗੁਰਮੁਖ ਵਿਰਲਾ ਚਰਨ ਪ੍ਰੀਤੀ ਘੋਲ ਘੁਲਾ, ਜਿਸ ਜਨ ਆਪਣੀ ਸੇਵਾ ਲਾ ਰਿਹਾ। ਸਾਚੇ ਤੋਲ ਹਰਿਜਨ ਤੁਲਾ, ਕਲਜੁਗ ਮਾਇਆ ਅੰਤ ਨਾ ਰੁੱਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੜ ਫੜਾ ਰਿਹਾ। ਆਪ ਆਪਣਾ ਲੜ ਫੜਾਏ ਦਿਸ ਕਿਸੇ ਨਾ ਆਇਆ। ਸੋਹੰ ਸਾਚਾ ਜਾਪ ਜਪਾਏ, ਕਿਲ੍ਹੇ ਮੰਦਰ ਅੰਦਰ ਕਾਇਆ ਕੋਟ ਝੂਠਾ ਖੋਟ ਬੁਰਜ ਮੁਨਾਰਾ ਆਪੇ ਢਾਹਿਆ। ਇਕ ਲਗਾਏ ਸ਼ਬਦ ਚੋਟ, ਸਾਚਾ ਰਾਗ ਰਿਹਾ ਸੁਣਾਇਆ। ਗੁਰਮੁਖਾਂ ਉਠਾਏ ਦਇਆ ਕਮਾਏ ਜਗਾਏ ਵਿਚੋਂ ਕੋਟੀ ਕੋਟ, ਦੂਸਰ ਕੋਈ ਭੇਵ ਨਾ ਰਾਇਆ। ਦੁਰਮਤ ਮੈਲ ਕੱਢੇ ਕਾਇਆ ਖੋਟ, ਅੰਮ੍ਰਿਤ ਸਾਚਾ ਜਾਮ ਪਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਹਰਿ ਹਰਿ ਨਾਮਾ ਨੌਂ ਸਤ ਮੇਲ ਕਰ, ਭਗਤ ਸੁਹੇਲ ਦਰ ਗੁਰ ਚੇਲ ਮਿਲੇ ਵਰ, ਆਪ ਆਪਣੇ ਰੰਗ ਸਮਾਇਆ। ਰੰਗੇ ਰੰਗ ਕਾਇਆ ਚੋਲੀ, ਸ਼ਬਦ ਰੰਗ ਗੁਲਾਲਾ। ਆਪ ਉਠਾਏ ਸਾਚੀ ਡੋਲੀ, ਧੁਰ ਦਰਗਾਹੀ ਹਰਿ ਦਲਾਲਾ। ਆਪੇ ਦਰ ਦਵਾਰਾ ਰਿਹਾ ਖੋਲ੍ਹੀ, ਦੀਨਾ ਬੰਧੂ ਦੀਨ ਦਿਆਲਾ। ਅੰਦਰੇ ਅੰਦਰ ਰਿਹਾ ਬੋਲੀ, ਸਦਾ ਸਦਾ ਕਰੇ ਰਖਵਾਲਾ। ਬੁਧ ਮਤ ਆਲੀ ਭੋਲੀ, ਬਣੀ ਰਹੇ ਪੰਚਾਂ ਗੋਲੀ, ਫਲ ਦਿਸੇ ਨਾ ਕਿਸੇ ਡਾਲ੍ਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਨਾਮ ਵਰ, ਕਲਜੁਗ ਲਾਹੇ ਮਸਤਕ ਦਾਗ਼ ਕਾਲਾ। ਆਪੇ ਪਵਣ ਸਵਾਸ, ਸ਼ਬਦ ਤਰਾਨਿਆ। ਉਡੇ ਉਡਾਵੇ ਵਿਚ ਅਕਾਸ਼, ਵਾਲੀ ਦੋ ਜਹਾਨਿਆ। ਵਸੇ ਜੰਗਲ ਜੂਹ ਵਿਚ ਪਰਭਾਸ, ਆਪੇ ਬਣੇ ਜਾਣੀ ਜਾਣਿਆ। ਲੱਖ ਚੁਰਾਸੀ ਰੱਖੇ ਵਾਸ, ਨਾ ਸਕੇ ਕੋਈ ਪਛਾਨਿਆ। ਗੁਰਮੁਖ ਵਿਰਲਾ ਹੋਇਆ ਦਾਸ, ਮਿਲੇ ਮੇਲ ਸ੍ਰੀ ਭਗਵਾਨਿਆ। ਰਸਨ ਜਪਾਏ ਸ਼ਬਦ ਸਵਾਸ, ਦੇਵੇ ਦਾਨ ਜੀਆ ਦਾਨਿਆ। ਕਾਇਆ ਮੰਡਲ ਕਰੇ ਰਾਸ, ਆਪੇ ਪਾਏ ਆਪਣੀ ਰਾਸ, ਖੇਲੇ ਖੇਲ ਗੁਣ ਨਿਧਾਨਿਆ। ਜੋਤੀ ਜੋਤ ਸਰੂਪ ਹਰਿ, ਸ਼ਬਦੀ ਜੋਤੀ ਮੇਲ ਕਰ, ਪਵਣ ਝੁਲਾਏ ਨਾਮ ਨਿਸ਼ਾਨਿਆ। ਪਵਣ ਹੁਲਾਰਾ ਇਕ ਦਵਾਈਆ। ਗੁਰਮੁਖ ਸਾਚੇ ਤਨ ਸ਼ਿੰਗਾਰ, ਸਾਚਾ ਸ਼ਬਦ ਕਰਾਈਆ। ਕਰਿਆ ਖੇਲ ਵਿਚ ਸੰਸਾਰ, ਭੇਵ ਕਿਸੇ ਨਾ ਪਾਈਆ। ਪਰਗਟ ਹੋਏ ਨਰ ਅਵਤਾਰਾ, ਰਾਜ ਰਾਜਾਨਾਂ ਰਿਹਾ ਭੁਲਾਈਆ। ਆਪੇ ਬੰਨ੍ਹੇ ਆਪਣੀ ਧਾਰਾ, ਸਤਿਜੁਗ ਸਾਚਾ ਰਾਹ ਵਖਾਈਆ। ਕਲਜੁਗ ਹੋਏ ਮਾਤ ਖੁਆਰਾ, ਸਾਧ ਸੰਤ ਨਾ ਹੋਏ ਸਹਾਈਆ। ਗੁਰਮੁਖ ਵਿਰਲਾ ਉਤਰੇ ਪਾਰਾ, ਜਿਸ ਜਨ ਏਕਾ ਰਾਹ ਵਖਾਈਆ। ਲੱਖ ਚੁਰਾਸੀ ਡੁੱਬੇ ਵਿਚ ਮੰਝਧਾਰਾ, ਨਾ ਸਕੇ ਕੋਈ ਬਚਾਈਆ। ਸੋਹੰ ਅੱਖਰ ਸਾਗਰ ਸਿੰਧ ਧਾਰਾ, ਜਗਤ ਵਹਿਣ ਰਿਹਾ ਵਹਾਈਆ। ਗੁਰਮੁਖਾਂ ਦੇਵੇ ਕਰ ਪਿਆਰਾ, ਕਾਇਆ ਠੰਡੀ ਠਾਰ ਕਰਾਈਆ। ਬੇਮੁਖ ਰੋਵਣ ਹਾਹਾਕਾਰਾ, ਧੀਰਜ ਧੀਰ ਨਾ ਕੋਇ ਦਵਾਈਆ। ਉਨੀ ਅੱਸੂ ਦਿਵਸ ਵਿਚਾਰਾ, ਪ੍ਰਭ ਸਾਚੀ ਨੀਂਹ ਰਖਾਈਆ। ਕਰੇ ਖੇਲ ਓਅੰਕਾਰਾ, ਸਰਬ ਪਸਾਰਾ ਵੇਖ ਵਖਾਈਆ। ਪੰਚਮ ਕੱਤਕ ਪੁਰਖ ਅਪਾਰਾ, ਪੁਰੀ ਬ੍ਰਹਮਾ ਰਿਹਾ ਸਮਾਈਆ। ਇੱਕੀ ਕੱਤਕ ਕਰਮ ਵਿਚਾਰਾ, ਸ਼ਿਵ ਸ਼ੰਕਰ ਚਰਨ ਲਿਆਈਆ। ਮੱਘਰ ਸੱਤ ਉਬਲੇ ਰਤ, ਕਰੋੜ ਤੇਤੀਸਾ ਬੀਸ ਇਕੀਸਾ ਰਿਹਾ ਆਪ ਉਠਾਈਆ। ਮੱਘਰ ਤੇਈ ਸੋਹੰ ਸ਼ਬਦ ਸਾਚੀ ਬੇਈਂ, ਨਾਨਕ ਗੁਰ ਗੁਰ ਨਾਨਕ ਰਿਹਾ ਤਾਰੀ ਲਾਈਆ। ਪੋਹ ਨੌਂ ਨੌਂ ਪੋਹ ਜਗਤ ਵਿਦਿਆ ਪ੍ਰਭ ਲਏ ਖੋਹ, ਭਗਤਨ ਦਾਤ ਵਡ ਕਰਾਮਾਤ ਸੋਹੰ ਝੋਲੀ ਪਾਈਆ। ਪੰਝੀ ਪੋਹ ਜਨ ਭਗਤਾਂ ਦੁਰਮਤ ਮੈਲ ਧੋ, ਜਾਪ ਜਪਾਇਆ ਸੋਹੰ ਸੋ, ਏਕਾ ਦੂਜਾ ਭਉ ਚੁਕਾਈਆ। ਹਰਿ ਬਿਨ ਅਵਰ ਨਾ ਜਾਣੇ ਕੋ, ਸਾਧ ਸੰਤ ਰਹੇ ਰੋ, ਰਾਜ ਰਾਜਾਨਾਂ ਮਾਇਆ ਮਮਤਾ ਮੋਹ, ਨਾ ਹੋਏ ਕੋਇ ਸਹਾਈਆ। ਗੁਰਮੁਖਾਂ ਕਾਇਆ ਮੰਦਰ ਸਾਚਾ ਅੰਦਰ ਅੰਮ੍ਰਿਤ ਆਤਮ ਲੈਣਾ ਧੋ, ਨੀਰ ਧਾਰ ਹਰਿ ਦਾਤਾਰ ਏਕਾ ਰਿਹਾ ਵਹਾਈਆ। ਛੱਬੀ ਪੋਹ ਸ਼ਬਦ ਸਰੂਪੀ ਹੱਲ ਲਏ ਜੋ, ਰਾਜ ਰਾਜਾਨਾਂ ਰਿਹਾ ਜੜ੍ਹ ਉਖੜਾਈਆ। ਸਾਚਾ ਸ਼ਬਦ ਸਾਧਾਂ ਸੰਤਾਂ ਦਰ ਦਵਾਰੇ ਢੋਆ ਦੇਵੇ ਢੋ, ਫ਼ਲ ਡਾਲ੍ਹੀ ਪੱਤ ਪਤਿਆ ਏਕਾ ਨਾਂਓ ਰਖਾਈਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਸਦਾ ਸਦ ਜੁਗਾ ਜੁਗੰਤ ਰਹਾਈਆ। ਸਚ ਦਵਾਰਾ ਏਕਾ ਜੋਤ ਅਕਾਲਿਆ। ਚਰਨ ਪ੍ਰੀਤੀ ਸਾਚੀ ਟੇਕ, ਬਣਿਆ ਰਹੇ ਸਦਾ ਰਖਵਾਲੀਆ। ਕਾਇਆ ਬੁਧ ਕਰੇ ਬਿਬੇਕ, ਫ਼ਲ ਲਗਾਏ ਸਾਚੀ ਡਾਲੀਆ। ਮਾਇਆ ਮੋਹ ਨਾ ਲਾਏ ਸੇਕ, ਦਰ ਦਵਾਰਾ ਹੋਏ ਖਾਲੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹੰ ਸ਼ਬਦ ਦੇਵੇ ਵਰ, ਦੱਸੇ ਰਾਹ ਏਕਾ ਏਕ ਜਗਤ ਸੁਖਾਲਿਆ। ਸੋਹੰ ਅੱਖਰ ਰਸਨਾ ਪੜ੍ਹ। ਸ਼ਬਦ ਪੌੜੇ ਜਾਣਾ ਚੜ੍ਹ, ਤੋੜ ਹੰਕਾਰੀ ਕਿਲਾ ਗੜ੍ਹ। ਦਰ ਘਰ ਸਾਚੇ ਜਾਣਾ ਵੜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਦਰੇ ਅੰਦਰ ਲਏ ਫੜ। ਪੰਜ ਤੱਤ ਪਰਧਾਨ, ਪੰਜ ਪਰਵਾਨਿਆ। ਪੰਚਮ ਵਜੇ ਨਾਮ ਬਾਣ, ਪੰਚਮ ਮੇਟੇ ਹਰਿ ਸ਼ੇਤਾਨਿਆ। ਪੰਚਮ ਹੋਵੇ ਹਰਿ ਪਰਵਾਨ, ਪੰਚਮ ਮੇਲ ਸ੍ਰੀ ਭਗਵਾਨਿਆ। ਪੰਚਮ ਪੰਚ ਬਲੀ ਬਲਵਾਨ, ਪੰਚਮ ਹੋਵੇ ਨੌਜਵਾਨਿਆ। ਸੁਰਤੀ ਰਲੀ ਨਾਲ ਰਕਾਨ, ਦਿਵਸ ਰੈਣ ਰਹੇ ਮਸਤਾਨਿਆ। ਸੁਰਤੀ ਖੇਲ ਕਰੇ ਪਰਧਾਨ, ਮਾਇਆ ਮਮਤਾ ਮੋਹ ਭੁਲਾਨਿਆ। ਮਨੂਆ ਮਨ ਦਹਿ ਦਿਸ਼ਾ ਉਡਾਨਾ, ਨਾ ਕੋਈ ਰੋਕੇ ਰੋਕ ਰੁਕਾਨਿਆ। ਸ਼ਬਦ ਡੋਰ ਬੰਨ੍ਹੇ ਚੋਰ ਹੱਥ ਭਗਵਾਨਾ, ਅੰਧ ਘੋਰ ਘੋਰ ਕਰਾਨਿਆ। ਜੋਤੀ ਜੋਤ ਸਰੂਪ ਹਰਿ, ਅਜਪਾ ਜਾਪ ਜਾਪ ਗੁਰ ਮੰਤਰ ਲੱਗੀ ਤਨ ਬੁਝਾਏ ਬਸੰਤਰ, ਸਾਚਾ ਮੇਲ ਮਿਲਾਨਿਆ। ਮਾਇਆ ਅਗਨੀ ਤੱਤ ਵਰੋਲੇ, ਸ਼ਬਦ ਮਧਾਣੀ ਪਾਈਆ। ਸੋਹੰ ਅੱਖਰ ਹਰਿ ਹਰਿ ਬੋਲੇ, ਰਸਨ ਸਵਾਣੀ ਨਾਲ ਰਲਾਈਆ। ਠੰਡਾ ਪਾਣੀ ਅੰਮ੍ਰਿਤ ਡੋਲੇ, ਆਪ ਆਪਣੀ ਦਇਆ ਕਮਾਈਆ। ਸਚ ਫੁਲਵਾੜੀ ਆਪੇ ਮੌਲੇ, ਛਾਛ ਵਰੋਲੇ ਸਹਿਜ ਸੁਭਾਈਆ। ਉਲਟੀ ਕਰੇ ਨਾਭ ਕਵਲੇ ਅੰਮ੍ਰਿਤ ਧਾਰਾ ਰਿਹਾ ਵਹਾਈਆ। ਮਿਲੇ ਵਡਿਆਈ ਉਪਰ ਧਵਲੇ, ਧਰਤ ਮਾਤ ਖ਼ੁਸ਼ੀ ਮਨਾਈਆ। ਮਿਲੇ ਮਾਣ ਸਾਵਲ ਸਵਲੇ, ਸਤਿ ਪੁਰਖ ਨਿਰੰਜਣ ਸਤਿ ਸਤਿਵਾਦੀ ਸਤੋ ਗੁਣ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਸ਼ਬਦ ਡੋਰ ਹੱਥ ਫੜ, ਕਲਜੁਗ ਰੈਣ ਅੰਧੇਰ ਘੋਰੀ, ਚੋਰੀ ਚੋਰੀ ਗੁਰਮੁਖਾਂ ਮਨ ਬੰਧਾਈਆ। ਗੁਰਮੁਖਾਂ ਬੰਨ੍ਹੇ ਮਨ, ਸ਼ਬਦ ਡੋਰਿਆ। ਜਗਤ ਜੁਗਤ ਨਾ ਡੋਲੇ ਤਨ, ਨੇੜ ਨਾ ਆਏ ਹਰਾਮ ਖੋਰਿਆ। ਦੇਵੇ ਨਾਮ ਸੱਚਾ ਧਨ, ਧਨ ਮਾਲ ਅਵਰ ਨਾ ਜਾਣੇ ਹੋਰਿਆ। ਨਿਰਗੁਣ ਰਾਗ ਸੁਣਾਏ ਕੰਨ, ਆਪੇ ਜਾਣੇ ਗਹਿਰ ਗਵਰਿਆ। ਭਾਂਡਾ ਭਰਮ ਪ੍ਰਭ ਦੇਵੇ ਭੰਨ, ਜੋਤੀ ਜੋਤ ਸਰੂਪ ਹਰਿ, ਭਗਤ ਚੁਕਾਏ ਮੋਰ ਤੋਰਿਆ। ਮਨ ਫਾਂਧੀ ਜਗਤ ਫੰਧਾਇਆ ਏ। ਸ੍ਰਿਸ਼ਟ ਛਲ ਛਲ ਬਾਂਧੀ, ਭਰਮਾਂ ਗੇੜ ਨਾ ਕਿਸੇ ਕਟਾਇਆ ਏ। ਲੱਖ ਚੁਰਾਸੀ ਆਤਮ ਆਂਧੀ, ਕਾਇਆ ਨਗਰ ਖੇੜਾ ਨਾ ਕਿਸੇ ਵਸਾਇਆ ਏ। ਜਗਤ ਮੁਸਾਫਰ ਥੱਕੇ ਪਾਂਧੀ, ਸਾਚਾ ਪੰਧ ਨਾ ਕਿਸੇ ਮੁਕਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਬੇੜਾ ਆਪਣੀ ਹੱਥੀਂ ਬੰਨ੍ਹ ਵਖਾਇਆ ਏ। ਰੇ ਮਨ ਠਗੌਰੇ, ਗੁਰਮੁਖ ਨਾ ਠੱਗ। ਕਲਜੁਗ ਜੀਵ ਜੰਤ ਹੋਏ ਬਵਰੇ, ਪ੍ਰਭ ਪਕੜ ਉਠਾਏ ਸ਼ਾਹ ਰਗ। ਜਨ ਹਰਿ ਕਾਜ ਮਾਤ ਸਵਰੇ, ਜਗਤ ਤ੍ਰਿਸਨਾ ਬੁਝੇ ਅੱਗ। ਸ਼ਬਦ ਸਰੂਪੀ ਕਰੇ ਚਵਰੇ, ਚਰਨ ਕਵਲ ਪਰਸੇ ਜਨ ਜਗ। ਮਿਲੇ ਮੇਲ ਗਹਿਰ ਗਵਰੇ, ਵਡ ਦਾਤੇ ਸੂਰੇ ਸਰਬਗ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਨ ਬੰਧਾਏ ਸੋਹੰ ਸ਼ਬਦ ਸਾਚਾ ਤਗ। ਸਾਚਾ ਤਗ ਬੰਨ੍ਹ ਕਰਤਾਰ। ਦੇਵੇ ਵਡਿਆਈ ਜਗਤ ਜਗ, ਕਲ ਕਲੰਦਰ ਅੰਤਮ ਵਾਰ। ਦੀਪਕ ਜੋਤੀ ਬਲੇ ਅੱਗ, ਮੇਟ ਮਿਟਾਏ ਅੰਧ ਅੰਧਿਆਰ। ਅੰਮ੍ਰਿਤ ਆਤਮ ਸੋਮਾ ਰਿਹਾ ਵਗ, ਗੁਰਮੁਖ ਬਹਾਏ ਸਚ ਦਵਾਰ। ਮਨ ਪੰਛੀ ਬਣੇ ਹੰਸ ਕੱਗ, ਦਇਆ ਕਮਾਏ ਗੁਰ ਕਰਤਾਰ। ਕਲਜੁਗ ਵਾ ਤੱਤੀ ਰਹੀ ਵਗ, ਬੇਮੁਖਾਂ ਤਨ ਕਰੇ ਛਾਰ। ਵੇਖੇ ਖੇਲ ਕਲ ਕਿ ਅਜ, ਦਰ ਦਵਾਰੇ ਬਹਿਣਾ ਸਜ, ਸ਼ਬਦ ਸਿੰਘਾਸਣ ਚੜ੍ਹਨਾ ਭੱਜ, ਤਾਲ ਤਲਵਾੜਾ ਜਾਏ ਵੱਜ, ਹਰਿ ਭਗਤ ਅਖਾੜਾ ਜਾਏ ਲਗ, ਅੰਤਮ ਅੰਤ ਵਿਚ ਸੰਸਾਰ। ਭਗਤ ਮਾਰਗ ਗੁਰਮੀਤ, ਗੁਰਮੁਖ ਜਗਾਈਆ। ਆਪੇ ਪਤਤ ਪੁਨੀਤ, ਮਿਲਿਆ ਮੇਲ ਹਰਿ ਰਘੁਰਾਈਆ। ਮਨ ਬੈਰਾਗੀ ਲਿਆ ਜੀਤ, ਗੁਰ ਚਰਨ ਸਦਾ ਅਤੀਤ, ਕਾਇਆ ਸੋਹੰ ਸੱਚਾ ਗੀਤ, ਨਾ ਬੈਠੇ ਕਰ ਜੁਦਾਈਆ। ਕਲਜੁਗ ਅੰਤਮ ਰਿਹਾ ਬੀਤ, ਸਤਿਜੁਗ ਚਲੇ ਸਾਚੀ ਰੀਤ, ਨਾ ਕੋਈ ਮੰਦਰ ਨਾ ਮਸੀਤ, ਗੁਰੂਦਵਾਰਾ ਦਿਸ ਨਾ ਆਈਆ। ਗੁਰਮੁਖ ਗੁਰਮੁਖ ਏਕਾ ਏਕ ਪਰਤੀਤ, ਸਦਾ ਸੁਹੇਲਾ ਰਖੇ ਚੀਤ, ਚਿਤਵਤ ਠਗੌਰੀ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਨ ਮਨ ਧੀਰਜ ਯਤ, ਸ਼ਬਦ ਸਰੂਪੀ ਆਤਮ ਸਤਿ ਏਕਾ ਨਾਮ ਦਵਾਈਆ। ਨਾਮ ਰੋਜ਼ੀ ਨਾ ਰੋਜ਼ੀ ਖ਼ਾਕ, ਰਾਜ਼ਕਿ ਰਜ਼ਿਕ ਰਹੀਮ ਰਹਿਮਾਨ ਨੂਰ ਅਲਾਹੀ ਪਾਕੀ ਪਾਕ, ਬੰਦ ਕਿਵਾੜੀ ਖੋਲ੍ਹੇ ਤਾਕ, ਆਪੇ ਦਾਨਾ ਬੀਨਾ ਏ। ਮੱਕਾ ਕਾਅਬਾ ਹਾਜਨ ਹਾਜ, ਮੇਲ ਮਿਲਾਏ ਦੋ ਦੋ ਆਬ, ਸਾਂਤਕ ਵਸਤ ਸ਼ਾਂਤ ਕਰਾਏ ਸੀਨਾ ਏ। ਵੇਖੇ ਖੇਲ ਸੱਚੀ ਜ਼ਨਾਬ, ਕਾਇਆ ਤਨ ਵਜਾਏ ਰਬਾਬ, ਇਕ ਪਿਆਏ ਹਯਾਤ ਆਬ, ਮਨ ਮਨੂਆਂ ਰਹੇ ਭੀਨਾ ਏ। ਉਲਟੀ ਰਹੇ ਕਵਲ ਨਾਭ, ਲੋਕਮਾਤ ਨਾ ਆਏ ਅਜ਼ਾਬ, ਨਾ ਕੋਈ ਪੁੰਨ ਨਾ ਸਵਾਬ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਨਾਮ ਵਰ, ਵੇਖੇ ਖੇਲ ਜਗਤ ਸੁਹੇਲ ਰੂਸਾ ਚੀਨਾ ਏ। ਉਠ ਸੁਰਤ ਸਵਾਣੀ, ਵਕਤ ਸੰਭਾਲਣਾ। ਆਵਣ ਜਾਵਣ ਨਾ ਰਹਿਣੀ ਮਾਤ ਨਿਸ਼ਾਨੀ, ਮਿਲੇ ਮੇਲ ਪੁਰਖ ਭਗਵਾਨਣਾ। ਵੇਖ ਵਖਾਣੇ ਚਾਰੋ ਖਾਣੀ, ਸਾਚੀ ਬਾਣੀ ਕਰੇ ਛਾਨਣਾ। ਆਪੇ ਵੇਖੇ ਵੇਦ ਪੁਰਾਨੀ, ਅੰਜੀਲ ਕੁਰਾਨੀ ਲਾਏ ਬਾਨਣਾ। ਨਾ ਕੋਈ ਦੀਸੇ ਪੰਡਤ ਗਿਆਨੀ, ਧਿਆਨੀ ਵਕਤ ਚੁਕਾਵਣਾ। ਇਕ ਬਿਠਾਏ ਸਾਚੀ ਰਾਣੀ, ਸਾਚਾ ਤਖ਼ਤ ਆਪ ਸੁਹਾਵਣਾ। ਸੋਹੰ ਅੱਖਰ ਸਤਿਜੁਗ ਸਾਚੀ ਬਾਣੀ, ਸੋ ਪੁਰਖ ਨਿਰੰਜਣਾ ਪਹਿਰਾ ਲਾਵਣਾ। ਸੁਰਤੀ ਸ਼ਬਦੀ ਮੇਲ ਹਾਣੀਆਂ ਹਾਣੀ, ਪ੍ਰਭ ਸਾਚਾ ਮੇਲ ਮਿਲਾਵਣਾ। ਆਪ ਚੁਕਾਏ ਜਮ ਕੀ ਕਾਣੀ, ਧਰਮ ਰਾਏ ਫੰਦ ਕਟਾਵਣਾ। ਚਿਤਰ ਗੁਪਤ ਭਰੇ ਪਾਣੀ, ਰਾਜਾ ਜਮ ਦਰ ਦੁਰਕਾਵਣਾ। ਜਨ ਭਗਤਾਂ ਸਵਾਰੇ ਆਪੇ ਕੰਮ, ਆਪ ਆਪਣਾ ਰਾਹ ਵਖਾਵਣਾ। ਸੋਹੰ ਗਾਏ ਦਮਾ ਦਮ, ਕਾਇਆ ਚੰਮ ਲੇਖੇ ਲਾਵਣਾ। ਮੇਟ ਮਿਟਾਏ ਜਗਤ ਭਰਮ, ਪੂਰਬ ਲਹਿਣਾ ਝੋਲੀ ਪਾਵਣਾ। ਨਾ ਮਰੇ ਨਾ ਪਏ ਜੰਮ, ਆਵਣ ਜਾਵਣ ਭੇਵ ਬਾਵਨਾ। ਆਪੇ ਵੇਖੇ ਸਚ ਬ੍ਰਹਮ, ਬ੍ਰਹਮ ਸਰੂਪੀ ਸਦ ਸਮਾਵਣਾ। ਪਾਰਬ੍ਰਹਮ ਸਦਾ ਅਗੰਮ, ਆਪ ਆਪਣੇ ਰੰਗ ਸਮਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਕਰੇ ਕਰਾਏ ਵਕਤ ਸੁਹਾਵਣਾ। ਗੁਰਮੁਖ ਜਾਗੇ ਹਰਿ ਜਗਾਇਆ, ਆਤਮ ਸਾਚੀ ਜਾਗ ਲਗਾਇਆ, ਤਨ ਵੈਰਾਗ ਇਕ ਕਰਾਇਆ, ਸੋਹੰ ਗਾਏ ਸੁਹਾਗੀ ਗੀਤੀ। ਉਚੇ ਮੰਦਰ ਡੇਰਾ ਲਾਇਆ, ਭਰਮਾਂ ਡੇਰਾ ਆਪੇ ਢਾਹਿਆ, ਸੰਞ ਸਵੇਰਾ ਇਕ ਕਰਾਇਆ, ਸੋਹੰ ਗਾਏ ਸੁਹਾਗੀ ਗੀਤੀ। ਉਚੇ ਮੰਦਰ ਡੇਰਾ ਲਾਇਆ, ਮਾਨਸ ਦੇਹੀ ਜਾਏ ਜੀਤੀ। ਮਨ ਪੰਖੀ ਧਾਵਸ ਨਾ ਧਾਇਆ, ਪ੍ਰਭ ਅਬਿਨਾਸ਼ੀ ਫੇਰਾ ਪਾਇਆ, ਹੇਰਾ ਫੇਰਾ ਆਪ ਚੁਕਾਇਆ, ਆਪੇ ਪਰਖੇ ਨੀਤੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਨਾਮ ਵਰ, ਸੁਣਨਾ ਕੰਨ ਭਾਗ ਮਥੰਨ ਬੇੜਾ ਲੈਣਾ ਬੰਨ੍ਹ, ਭਾਂਡਾ ਭਰਮ ਭੰਨ, ਚੜ੍ਹੇ ਸਾਚਾ ਚੰਨ, ਸੁਰਤ ਰਹੇ ਪਤਤ ਪੁਨੀਤੀ। ਗੁਰਮਤ ਜਗਤ ਮੀਤ, ਜੀਵ ਨਿਧਾਨਿਆ। ਪਾਰਬ੍ਰਹਮ ਸਚ ਸਰਨ ਪ੍ਰੀਤ, ਮੂਰਖ ਮੁਗਧ ਅੰਞਾਣਿਆ। ਹਰਿਜਨ ਕਾਇਆ ਕਰੇ ਠੰਡੀ ਸੀਤ, ਦੇਵੇ ਦਾਨ ਨਾਮ ਭਗਵਾਨਿਆ। ਪ੍ਰਭ ਸਦਾ ਸਦ ਪਤਤ ਪੁਨੀਤ, ਦਰ ਘਰ ਦੇਵੇ ਮਾਣਿਆ। ਦਿਵਸ ਰੈਣ ਪਰਖੇ ਨੀਤ, ਮੂਰਖ ਚਤੁਰ ਸੁਘੜ ਸਿਆਣਿਆ। ਆਪੇ ਵੇਖੇ ਦਿਹੁਰਾ ਮੰਦਰ ਮਸੀਤ, ਪੁਣੇ ਛਾਣੇ ਰਾਜੇ ਰਾਣਿਆ। ਗੁਰਮੁਖ ਵਿਰਲਾ ਲੱਖ ਚੁਰਾਸੀ ਰਿਹਾ ਜੀਤ, ਆਤਮ ਤੋੜੇ ਮਾਣ ਜਗਤ ਅਭਿਮਾਨਿਆ। ਨਰ ਨਰਾਇਣ ਰਾਖੋ ਚੀਤ, ਰਸਨਾ ਗਾਏ ਗੁਣ ਗਹਿਰ ਗੰਭੀਰ ਮਿਲੇ ਵਡਿਆਈ ਵਿਚ ਜਹਾਨਿਆ। ਏਕਾ ਏਕ ਸੋਹੰ ਸ਼ਬਦ ਸਾਚਾ ਗੀਤ, ਸਤਿਜੁਗ ਸਾਚੇ ਸਾਚੀ ਰੀਤ, ਆਪ ਝੁਲਾਏ ਧਰਮ ਨਿਸ਼ਾਨਿਆ। ਧਰਮ ਨਿਸ਼ਾਨ ਝੁਲਾਏ ਹਰਿ ਬਲਕਾਰਿਆ। ਵੇਖ ਵਖਾਣੇ ਥਾਉਂ ਥਾਈਂ, ਜੀਵ ਜੰਤ ਹੰਕਾਰਿਆ। ਗੁਰਮੁਖ ਉਠਾਏ ਫੜ ਫੜ ਬਾਂਹੀਂ, ਸਾਚੀ ਸੇਵਾ ਸੇਵਕ ਆਪ ਕਰਾ ਰਿਹਾ। ਕਲਜੁਗ ਦੇਵੇ ਅੰਤਮ ਛਾਈਂ, ਸੀਤਲ ਧਾਰਾ ਅੰਮ੍ਰਿਤ ਆਪ ਵਹਾ ਰਿਹਾ। ਆਪੇ ਪਿਤਾ ਆਪੇ ਮਾਂਏਂ, ਚਰਨ ਪ੍ਰੀਤੀ ਨਾਤਾ ਵਖਾ ਰਿਹਾ। ਗੁਰਮੁਖ ਹੰਸ ਬਣਾਏ ਮਾਣਕ ਮੋਤੀ, ਸਾਚੀ ਜੋਤੀ ਸੋਹੰ ਚੋਗ ਚੁਗਾ ਰਿਹਾ। ਦਰ ਘਰ ਸਾਚੇ ਸਾਚੀ ਥਾਏਂ, ਨਾ ਕੋਈ ਵਰਨ ਨਾ ਕੋਈ ਗੋਤੀ, ਆਪਣਾ ਭਾਣਾ ਸ਼ਬਦੀ ਰਾਣਾ ਸਦ ਮਿਹਰਵਾਨਾ ਭਗਤ ਭਗਵਾਨਾ ਆਪਣੇ ਹੱਥ ਰਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਹਰਿ ਜਨ ਜਨ ਹਰਿ ਸੋਏ ਮਾਤ ਜਗਾ ਰਿਹਾ। ਆਪ ਜਗਾਏ ਜਗਤ, ਜੁਗੋ ਜੁਗ ਦਾਤਾ ਕਲ ਮੀਤ। ਦਇਆ ਕਮਾਏ ਸ਼ਬਦ ਸ਼ਬਦ ਸ਼ਬਦ, ਨਾਮ ਨਾਮ ਨਾਮ ਦਵਾਏ, ਇਕ ਸੁਣਾਏ ਸਚ ਸੁਹਾਗੀ ਗੀਤ। ਸਵੱਛ ਸਰੂਪੀ ਬਿਨ ਰੰਗ ਰੂਪੀ ਵਡਾ ਸ਼ਾਹੋ ਭੂਪੀ, ਆਪ ਦਿਸਾਏ ਆਪਣੀ ਰੀਤ। ਮਾਇਆ ਰਾਣੀ ਵਡ ਜ਼ਰਵਾਣੇ ਲੋਕਮਾਤ ਅੰਧ ਕੂਪ, ਮੰਦਰ ਗੁਰੂਦਵਾਰਾ ਨਾ ਕੋਈ ਮਸੀਤ। ਜੋਤ ਨਿਰੰਜਣ ਇਕ ਅਕਾਰ ਸਰਬ ਪਸਾਰ ਸਤਿ ਸਰੂਪ, ਕਾਲ ਕਲੰਦਰ ਕਲਜੁਗ ਤੇਰੀ ਅੰਤਮ ਵਾਰ। ਜੋਤੀ ਜੋਤ ਸਰੂਪ ਹਰਿ, ਪਾਰਬ੍ਰਹਮ ਪਾਰਬ੍ਰਹਮ ਏਕਾ ਮੰਗ ਸਾਚਾ ਸੰਗ, ਭਗਤ ਜਨਾਂ ਦੀ ਸਾਚੀ ਮੰਗ, ਸ਼ਬਦ ਘੋੜੇ ਕਸ ਤੰਗ, ਨੌਂ ਦਵਾਰੇ ਪਾਰ ਲੰਘ, ਅੰਮ੍ਰਿਤ ਧਾਰ ਵਹਾਏ ਗੰਗ ਆਤਮ ਧਾਰ। ਆਤਮ ਧਾਰ ਤੇਰਾ ਵੇਲਾ, ਘਰ ਸਾਚੇ ਆਪ ਵਹਾਇੰਦਾ। ਆਪੇ ਵਸੇ ਇਕ ਇਕੇਲਾ, ਦਿਸ ਕਿਸੇ ਨਾ ਆਇੰਦਾ। ਦਸਮ ਦਵਾਰੀ ਸਚ ਮਹੱਲਾ, ਜਲਾਂ ਥਲਾਂ ਪਾਰ ਕਰਾਇੰਦਾ। ਗੁਰਮੁਖ ਹੱਥ ਫੜਾਏ ਸਾਚਾ ਪੱਲਾ, ਰਸਨਾ ਮੇਲਾ ਇਕ ਕਰਾਇੰਦਾ। ਦੂਈ ਦਵੈਤੀ ਮੇਟੇ ਸਲਾ, ਆਪਣਾ ਪਲਾ ਹੱਥ ਫੜਾਇੰਦਾ। ਸਚ ਦਵਾਰੇ ਪਏ ਤਰਥੱਲਾ, ਪੰਚਮ ਖਿਚ ਲਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਵਖਾਏ ਸਚ ਘਰ, ਨੌਂ ਦਵਾਰੇ ਚੁੱਕੇ ਡਰ, ਨਾ ਜਨਮੇ ਨਾ ਜਾਏ ਮਰ, ਸਦ ਅਤੀਤਾ ਆਪੇ ਆਪ ਰਹਾਇੰਦਾ। ਆਪ ਆਪਣੇ ਸੰਗ ਰਲਾਇਆ, ਅਵਰ ਨਾ ਜਾਣੇ ਕੋਇ, ਲੱਖ ਚੁਰਾਸੀ ਰਾਹ ਉਪਾਇਆ। ਆਤਮ ਸੇਜਾ ਆਪੇ ਸੋਏ, ਗੁਰਮੁਖ ਸਾਚੇ ਰਿਹਾ ਜਗਾਇਆ। ਦੂਸਰ ਜੀਵ ਨਾ ਜਾਣੇ ਕੋਇ, ਸਾਚਾ ਰਾਹ ਇਕ ਵਖਾਇਆ। ਅੰਮ੍ਰਿਤ ਬੀਜ ਆਤਮ ਬੋਏ, ਭਰਮਾਂ ਡੇਰਾ ਆਪੇ ਢਾਹਿਆ। ਦਰ ਦਵਾਰੇ ਅੱਗੇ ਹੋਏ, ਜੋਤ ਨਿਰੰਜਣ ਦਰਸ ਦਿਖਾਇਆ। ਸ਼ਬਦ ਸਰੂਪ ਪਰਗਟ ਹੋਏ, ਸ਼ਬਦ ਸਰੂਪੀ ਖੇਲ ਰਚਾਇਆ। ਪਵਣ ਸਰੂਪੀ ਹੋਏ ਤ੍ਰੈ ਲੋਏ, ਪਵਣ ਸਰੂਪੀ ਸਰਬ ਸਮਾਇਆ। ਨੂਰੋ ਨੂਰੀ ਜੋਤ ਬਲੋਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਨਾਮ ਵਰ, ਸਾਚਾ ਰਾਹ ਇਕ ਚਲਾਇਆ। ਏਕਾ ਰਾਹ ਨਾਮ ਅਧਾਰ, ਭਵ ਜਲ ਪਾਰ ਉਤਾਰਿਆ। ਗੁਰਮੁਖਾਂ ਦੇਵੇ ਥਾਂ ਥਾਂ, ਪਰਗਟ ਹੋਏ ਜਗਤ ਮਲਾਹ ਵਡ ਵਡਾ ਸੰਸਾਰਿਆ। ਸ਼ਬਦ ਸਰੂਪੀ ਦੇਵੇ ਸਾਚਾ ਨਾਂ, ਚਾਰ ਵਰਨਾਂ ਪਰਉਪਕਾਰਿਆ। ਦਿਵਸ ਰੈਣ ਨਾ ਕਰੇ ਨਾਹ, ਮੰਗਣ ਮੰਗ ਜੀਵ ਭਿਖਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਨਾਮ ਵਰ, ਬੰਕ ਦਵਾਰ ਦਵਾਰ ਬੰਕ ਕਾਇਆ ਮੰਦਰ ਇਕ ਸੁਹਾ ਰਿਹਾ। ਕਾਇਆ ਮੰਦਰ ਇਕ ਬਣਾਇਆ। ਸ਼ਬਦ ਸਿੰਘਾਸਣ ਡੇਰਾ ਲਾਇਆ। ਪਵਣ ਸਰੂਪੀ ਚਵਰ ਝੁਲਾਇਆ। ਪ੍ਰਿਥਮੀ ਅਕਾਸ਼ ਵਿਚ ਸਮਾਇਆ। ਘਟ ਘਟ ਵਾਸਨ ਸਦਾ ਅਬਿਨਾਸਨ, ਆਪ ਆਪਣਾ ਭੇਖ ਵਟਾਇਆ। ਭਗਤ ਜਨਾਂ ਹਰਿ ਦਾਸ ਦਾਸਨ, ਦਰ ਦਰ ਘਰ ਘਰ ਫੇਰਾ ਪਾਇਆ। ਮਾਨਸ ਜਨਮ ਕਰੇ ਕਰਾਏ ਰਾਸ ਰਾਸਨ, ਆਵਣ ਜਾਵਣ ਫੰਦ ਕਟਾਇਆ। ਨਾ ਕੋਈ ਦੀਸੇ ਮਦਿਰਾ ਮਾਸਨ, ਬੱਤੀ ਦੰਦ ਨਾ ਮਾਤ ਲਗਾਇਆ। ਪਰਗਟ ਹੋਏ ਘਨਕਪੁਰ ਵਾਸਨ, ਸ਼ਬਦ ਸਰੂਪੀ ਚੰਦ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਨਾਮ ਵਰ, ਅਕਾਲ ਅਕਾਲਾ ਦੀਨ ਦਿਆਲਾ ਸਰਬ ਪ੍ਰਿਤਪਾਲਾ ਸਦਾ ਸਦਾ ਸਦਾ ਹੋਏ ਸਹਾਇਆ। ਹੋਏ ਸਹਾਈ ਆਪ ਕਾਇਆ ਮੰਦਰਾ। ਆਤਮ ਵੱਜੇ ਵਧਾਈ, ਤੋੜੇ ਜੰਦਰਾ। ਛੱਤੀ ਰਾਗ ਭੇਵ ਨਾ ਪਾਈ, ਡੂੰਘੀ ਕੰਦਰਾ। ਲੱਖ ਚੁਰਾਸੀ ਹੋਈ ਹਲਕਾਈ, ਫਿਰੇ ਬੰਦਰਾ। ਚਾਰੋਂ ਕੁੰਟ ਭੇਖ ਵਟਾਈ, ਆਪੇ ਬਣੇ ਗੋਰਖ ਮਛੰਦਰਾ। ਏਕਾ ਦੇਵੇ ਨਾਮ ਦੁਹਾਈ, ਸੋਹੰ ਸਾਚੇ ਮੰਦਰਾ। ਸੋਲਾਂ ਕਲਾ ਖੇਲ ਵਰਤਾਈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖ ਵਖਾਣੇ ਦਰ ਦਰ ਘਰ ਘਰ, ਖੇਲੇ ਖੇਲ ਅੰਦਰੇ ਅੰਦਰਾ। ਅੰਦਰੇ ਅੰਦਰ ਧਾਰ ਹਰਿ ਰਖਾਈਆ। ਡੂੰਘਾ ਸਾਗਰ ਸਿੰਧ ਸਾਰ ਨਾ ਪਾਈਆ। ਆਪੇ ਵੇਖੇ ਕਾਇਆ ਗਾਗਰ, ਤੱਤ ਵਿਰੋਲੇ ਸਹਿਜ ਸੁਭਾਈਆ। ਗੁਰਮੁਖਾਂ ਨਿਰਮਲ ਕਰਮ ਹੋਏ ਉਜਾਗਰ, ਮਿਲਿਆ ਮੇਲ ਹਰਿ ਰਘੁਰਾਈਆ। ਵਣਜ ਕਰਾਏ ਨਾਮ ਸੁਦਾਗਰ, ਤਨ ਵੱਜਦੀ ਰਹੇ ਵਧਾਈਆ। ਏਕਾ ਨਾਮ ਰਤੀ ਰਤਨਾਗਰ, ਨੂਰੀ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਨਾਮ ਵਰ, ਗੁਰ ਪੂਰਾ ਸਰਬ ਬਖ਼ਸ਼ਿੰਦਾ ਕਲਗੀ ਚੀਰਾ ਨਾਮ ਤੋੜਾ ਸ਼ਬਦ ਘੋੜਾ ਜੋਤੀ ਜੋੜਾ ਧੁਰ ਦਰਗਾਹੀ ਆਇਆ ਦੌੜਾ, ਲੋਕਮਾਤ ਰਖਾਇਆ ਚੌਥਾ ਪੌੜਾ, ਕਲਜੁਗ ਜੀਵ ਵੇਖੇ ਮਿੱਠਾ ਕੌੜਾ, ਸਤਿਜੁਗ ਸਾਚਾ ਰਾਹ ਵਖਾਈਆ। ਸਤਿਜੁਗ ਸਾਚਾ ਸਾਖੀਆ, ਸੁਖ ਸਹਿਜ ਸੁਭਾਏ। ਮਿਲੇ ਮੇਲ ਅਲਖਣਾ ਲਾਖੀਆ। ਰਿਹਾ ਬਣਤ ਬਣਾਏ। ਸ਼ਬਦ ਗੀਤ ਸਾਚਾ ਭਾਖੀਆ, ਗੁਰਮੁਖ ਸਾਚੇ ਰਿਹਾ ਸੁਣਾਏ ਸਦਾ ਸਦ ਕਰੇ ਰਾਖੀਆ। ਦਿਵਸ ਰੈਣ ਹੋਏ ਸਹਾਏ। ਆਦਿ ਅੰਤ ਸਗਲਾ ਸਾਥੀਆ, ਵਿਛੜ ਕਦੇ ਨਾ ਜਾਏ। ਲੇਖਾ ਲਿਖੇ ਧੁਰ ਦਰਗਾਹੀ ਮਸਤਕ ਮਾਥੀਆ, ਬਿਧਨਾ ਲੇਖਾ ਦਏ ਮਿਟਾਏ। ਆਪੇ ਰੱਖੇ ਦੇ ਕਰ ਹਾਥਿਆ, ਸਦ ਸੁਹੇਲਾ ਆਪ ਅਖਵਾਏ। ਮਾਤ ਚਲਾਏ ਅਵੱਲੜੀ ਗਾਥੀਆ, ਸੋਹੰ ਸਾਚਾ ਨਾਉਂ ਰਖਾਏ। ਗੁਰਮੁਖ ਚੜ੍ਹਾਏ ਸਾਚੇ ਰਾਥੀਆ। ਅਕਾਲ ਮੂਰਤ ਸੁਰਤ ਭਵਾਏ। ਲੇਖਾ ਚੁੱਕੇ ਸਾਢੇ ਤਿੰਨ ਤਿੰਨ ਹੱਥਿਆ, ਨਾਦ ਤੂਰਤੀ ਧੁਨ ਉਪਜਾਏ। ਜਿਉਂ ਰਾਮਾ ਘਰ ਦਸਰੱਥਿਆ, ਭੇਦ ਅਭੇਦ ਆਪ ਛਪਾਏ। ਸਰਬ ਕਲਾ ਆਪੇ ਸਮਰਥੀਆ, ਕਾਹਨ ਕ੍ਰਿਸ਼ਨ ਦਿਸ ਨਾ ਆਏ। ਸ੍ਰਿਸ਼ਟ ਸਬਾਈ ਰਿਹਾ ਮਥਿਆ, ਨਿਹਕਲੰਕੀ ਜਾਮਾ ਪਾਏ, ਜਨ ਭਗਤਾਂ ਦੇਵੇ ਏਕਾ ਸਾਚੀ ਸਿਖਿਆ, ਸੋਹੰ ਅਜਪਾ ਜਾਪ ਜਪਾਏ। ਸਗਲ ਵਸੂਰਾ ਮਾਤ ਲੱਥਿਆ। ਦਿਵਸ ਸਤ ਰਸਨ ਧਿਆਏ। ਜੋਤੀ ਜੋਤ ਸਰੂਪ ਹਰਿ, ਕਲਜੁਗ ਅੰਤਮ ਜੋਤ ਧਰ, ਗੁਰਮੁਖ ਸਾਚੇ ਸੰਤ ਸੁਹੇਲੇ ਦਰ ਘਰ ਸਾਚੇ ਕਰਾਏ ਸਾਚੇ ਮੇਲੇ, ਲੋਕਮਾਤ ਮਾਰ ਝਾਤ, ਆਪੇ ਆਪ ਜਗਾਏ। ਸ਼ਬਦ ਭੰਡਾਰ ਅਡੋਲ ਹਰਿ ਵਰਤਾਇਆ। ਸਚ ਸਿੰਘਾਸਣ ਬੈਠਾ ਰਿਹਾ ਬੋਲ, ਦਿਸ ਕਿਸੇ ਨਾ ਆਇਆ। ਗੁਰਮੁਖਾਂ ਆਤਮ ਪੜਦੇ ਰਿਹਾ ਖੋਲ੍ਹ, ਦੂਈ ਦਵੈਤੀ ਤ੍ਰਿਸ਼ਨਾ ਭੁੱਖ ਗਵਾਇਆ। ਨਾਮ ਮਰਦੰਗਾ ਵੱਜੇ ਸੱਚਾ ਢੋਲ, ਅਨਾਦ ਅਨਾਦਾ ਰਾਗ ਸੁਣਾਇਆ। ਮੀਤ ਮੁਰਾਰ ਸਦ ਵਸੇ ਕੋਲ, ਆਤਮ ਸੇਜਾ ਆਸਣ ਲਾਇਆ। ਕਲਜੁਗ ਰੈਣ ਅੰਧੇਰੀ ਕਰੇ ਚੋਹਲ, ਸ਼ਬਦ ਤੀਰ ਹੱਥ ਉਠਾਇਆ। ਸ੍ਰਿਸ਼ਟ ਸਬਾਈ ਰਿਹਾ ਰੋਲ, ਪੰਚਾਂ ਖੇਲ ਰਚਾਇਆ। ਮਨਮੁਖ ਸੁੱਤੇ ਰਹੇ ਅਨਭੋਲ, ਸਾਚੀ ਸੇਜਾ ਨਾ ਕੰਤ ਹੰਢਾਇਆ। ਗੁਰਮੁਖ ਕਾਇਆ ਰਿਹਾ ਮਵਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਡੰਡਾ ਦੇਵੇ ਵਰ, ਧੁਰ ਦਰਗਾਹੀ ਲੈ ਕੇ ਆਇਆ। ਨਾਮ ਭੰਡਾਰਾ ਵੰਡੇ, ਦਰ ਦਵਾਰੇ ਭੇਦ ਕਿਸੇ ਨਾ ਆਇਆ। ਕਲਜੁਗ ਆਇਆ ਅੰਤਮ ਕੰਢੇ, ਬ੍ਰਹਮਾ ਸ਼ਿਵ ਸੁਰਪਤ ਰਾਜੇ ਕਹਿ ਕੇ ਆਇਆ। ਮਾਣ ਗੁਵਾਉਣਾ ਸੋਹੰ ਸਾਚੇ ਡੰਡੇ, ਗੁਰਮੁਖ ਸਚੇ ਨਾਲ ਲੈ ਕੇ ਆਇਆ। ਹੇਠ ਬਿਠਾਏ ਧਰਮ ਝੰਡੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਨੇਹੜਾ ਦੇਵੇ ਵਰ, ਆਦਿ ਅੰਤ ਗੁਰਮੁਖ ਆਤਮ ਹੋਏ ਨਾ ਰੰਡੇ, ਸ਼ਬਦ ਸਾਚਾ ਨਾਦ ਵਜਾਇਆ। ਸੁਣੇ ਸੁਣਾਏ ਵਿਚ ਬ੍ਰਹਿਮੰਡੇ, ਸਾਚਾ ਖੇਲ ਰਚਾਇਆ। ਜਨ ਭਗਤਾਂ ਦੇਵੇ ਸਾਚੀ ਦਾਦ, ਧਰਮ ਝੋਲੀ ਰਿਹਾ ਭਰਾਇਆ। ਜੋਤ ਜਗਾਏ ਸ਼ਬਦ ਜਣਾਏ ਬੋਧ ਅਗਾਧ, ਕਰਮ ਗੋਲੀ ਰਿਹਾ ਬਣਾਇਆ। ਨਰ ਨਰਾਇਣ ਮੇਲ ਮਾਧਵ ਮਾਧ, ਚਰਮ ਡੋਲੀ ਰਿਹਾ ਉਠਾਇਆ। ਜੂਠਾ ਝੂਠਾ ਮੇਟ ਮਿਟਾਏ ਵਾਦ ਵਿਵਾਦ, ਕਾਇਆ ਭੋਲੀ ਭਾਲੀ ਦਏ ਜਗਾਇਆ। ਸਦਾ ਸੁਹੇਲਾ ਆਦਿ ਜੁਗਾਦਿ, ਪੂਰੇ ਤੋਲ ਰਿਹਾ ਤੁਲਾਇਆ। ਦਿਵਸ ਰੈਣ ਰੱਖਣਾ ਯਾਦ, ਸੋਹੰ ਅੱਖਰ ਜਗਤ ਵੱਖਰ ਏਕਾ ਏਕ ਪੜ੍ਹਾਇਆ। ਦਰ ਦਵਾਰਾ ਏਕਾ ਲੈਣਾ ਲਾਧ, ਦੂਜਾ ਭਰਮ ਰਹੇ ਨਾ ਰਾਇਆ। ਆਪੇ ਸੰਤ ਆਪੇ ਸਾਧ, ਸਤਿ ਸੰਤੋਖੀ ਵਿਚ ਸਮਾਇਆ। ਹਰਿਜਨ ਸਾਚੀ ਰਸਨਾ ਲਏ ਅਰਾਧ, ਸ਼ਬਦ ਮੋਖੀ ਬਣਤ ਬਣਾਇਆ। ਧੁਰ ਦਰਗਾਹੀ ਏਕਾ ਦਾਦ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਭੰਡਾਰਾ ਆਪੇ ਆਪ ਭਰਾਇਆ। ਸ਼ਬਦ ਭੰਡਾਰਾ ਭਰ ਆਸਾ ਪੂਰੀਆ। ਸਚ ਦਵਾਰਾ ਏਕਾ ਦਰ, ਦਰਸ ਦਿਖਾਏ ਹਾਜ਼ਰ ਹਜ਼ੂਰੀਆ। ਇਕ ਨੁਹਾਏ ਸਾਚੇ ਸਰ, ਹਉਮੇ ਰੋਗ ਦੂਰਨ ਦੂਰੀਆ। ਭਰਮ ਭੁਲੇਖਾ ਚੁਕੇ ਡਰ, ਪਰਗਟ ਜੋਤ ਨੂਰੋ ਨੂਰੀਆ। ਨਾ ਜਨਮੇ ਨਾ ਜਾਏ ਮਰ, ਸਰਬ ਕਲਾ ਆਪੇ ਭਰਪੂਰੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਸ਼ਬਦ ਵਰ, ਨਾ ਨੇੜੇ ਨਾ ਦਿਸੇ ਦੂਰੀਆ। ਸ਼ਬਦ ਕਰਾਇਆ ਵਣਜ, ਗੁਰ ਸੰਸਾਰਿਆ ਆਪੇ ਲਾਹਿਆ ਪਿਛਲਾ ਕਰਜ, ਦੇਵਣਹਾਰ ਹਰਿ ਦਾਤਾਰਿਆ। ਦਿਵਸ ਰੈਣ ਦੋਵੇਂ ਨੈਣ ਗੁਰਮੁਖ ਸਾਚੇ ਰਹੇ ਤਰਸ, ਦੇਵੇ ਦਰਸ ਅਗੰਮ ਅਪਾਰਿਆ। ਮਨਮੁਖ ਜੂਠੇ ਝੂਠੇ ਡੋਬੇ ਮਾਇਆ ਵਹਿਣ, ਏਕਾ ਭੁਲੇ ਨਰ ਨਿਰੰਕਾਰਿਆ। ਜੂਠਾ ਝੂਠਾ ਨਾਤਾ ਸਾਕ ਸੱਜਣ ਸੈਣ, ਵੇਲੇ ਅੰਤ ਨਾ ਕੋਇ ਸਹਾਰਿਆ। ਗੁਰਮੁਖ ਸਾਚੇ ਸਾਚਾ ਲਾਹਾ ਪ੍ਰਭ ਦਰ ਲੈਣ, ਮਿਲੇ ਨਾਮ ਵਸਤ ਅਪਾਰਿਆ। ਦੂਸਰ ਰਸਨਾ ਕਿਸੇ ਨਾ ਸਕੇ ਕਹਿਣ, ਗੁਣਵੰਤਾ ਗੁਣ ਵਿਚਾਰਿਆ। ਕਲਜੁਗ ਵੇਖ ਅੰਧੇਰੀ ਰੈਣ, ਜੋਤੀ ਨੂਰ ਕਰੇ ਉਜਿਆਰਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸਾਚੇ ਸ਼ਬਦ ਕਰੇ ਜੈਕਾਰਿਆ। ਸਚ ਸ਼ਬਦ ਜੈਕਾਰ, ਆਪ ਕਰੰਨਿਆ। ਪਰਗਟ ਹੋ ਵਿਚ ਸੰਸਾਰ, ਭਾਂਡਾ ਭਰਮਾਂ ਆਪੇ ਭੰਨਿਆ। ਸ਼ਬਦ ਫੜੇ ਤੇਜ਼ ਕਟਾਰ, ਮਾਰੇ ਕਰ ਖੁਆਰ ਆਤਮ ਅੰਨਿਆ। ਗੁਰਮੁਖਾਂ ਦੇਵੇ ਨਾਮ ਅਧਾਰ, ਸ਼ਬਦ ਸਰੂਪੀ ਕਰ ਪਿਆਰ, ਸਾਚਾ ਰਾਗ ਸੁਣਾਏ ਕੰਨਿਆ। ਆਤਮ ਘਰ ਭਰੇ ਭੰਡਾਰ, ਲੱਖ ਚੁਰਾਸੀ ਉਤਰੇ ਪਾਰ, ਲੋਕਮਾਤ ਰਾਏ ਧਰਮ ਨਾ ਦੇਵੇ ਡੰਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਨਾਮ ਵਰ, ਆਦਿ ਅੰਤ ਜੁਗਾ ਜੁਗੰਤ ਕਾਇਆ ਖੇੜਾ ਬੇੜਾ ਬੰਨ੍ਹਿਆ। ਕਾਇਆ ਖੇੜਾ ਅਪਰ ਅਪਾਰ, ਸਗਲਾ ਸਾਥਿਆ। ਪੰਚਾਂ ਕਰੇ ਤਨ ਸ਼ਿੰਗਾਰ, ਪੰਚਾਂ ਬਹਾਏ ਸਾਚੇ ਰਾਥਿਆ। ਪੰਚਾਂ ਕਰੇ ਆਪ ਖਵਾਰ। ਪੰਚਾਂ ਲੇਖਾ ਲਿਖੇ ਮਸਤਕ ਮਾਥਿਆ। ਪੰਚਾਂ ਦੇਵੇ ਦੇਵਣਹਾਰ, ਪੰਚ ਸੁਣਾਏ ਸੋਹੰ ਸ਼ਬਦ ਸਾਚੀ ਗਾਥਿਆ। ਪੰਚਮ ਰਖਾਏ ਪਵਣ ਅਧਾਰ, ਸ਼ਬਦ ਸਰੂਪੀ ਇਕ ਉਡਾਰ, ਆਪ ਰਖਾਏ ਸਗਲਾ ਸਾਥਿਆ। ਵੇਲੇ ਅੰਤ ਨਾ ਕਰੇ ਹੁਦਾਰ, ਇਕ ਇਕੱਲਾ ਮੀਤ ਮੁਰਾਰ, ਜਲਾਂ ਥਲਾਂ ਹੋਏ ਸਹਾਰ, ਦਾਸਨ ਦਾਸ ਤ੍ਰੈਲੋਕੀ ਨਾਥਿਆ। ਇਕ ਕਰਾਏ ਵਣਜ ਵਪਾਰ, ਕਲਜੁਗ ਕਾਲਾ ਵੇਸ ਉਤਾਰ ਸੋਹੰ ਸ਼ਬਦ ਫੂਲਨਹਾਰ, ਜਗਤ ਚਲਾਏ ਸਾਚੀ ਗਾਥਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਵੇਖ ਦਰ, ਪਕੜ ਉਠਾਏ ਨੌਂ ਨੌਂ ਨਾਥਿਆ। ਨੌਂ ਨਾਥ ਜਗਾਏ, ਸ਼ਬਦ ਹੱਲਾ ਕਰਾਏ, ਸੋਹੰ ਸਾਚੀ ਗਾਥ ਸੁਣਾਏ, ਅਜਪਾ ਜਾਪ ਜਗਤ ਜਪਾ ਰਿਹਾ। ਦੂਸਰ ਕਿਸੇ ਦਿਸ ਨਾ ਆਏ, ਲੱਖ ਚੁਰਾਸੀ ਰਿਹਾ ਭੁਲਾਏ, ਭਰਮ ਭੁਲੇਖਾ ਪਾ ਰਿਹਾ। ਗੁਰਮੁਖਾਂ ਮੇਲਾ ਸਹਿਜ ਸੁਭਾਏ, ਆਪ ਆਪਣਾ ਮੇਲ ਮਿਲਾ ਰਿਹਾ। ਹੋਏ ਸਹਾਈ ਸਭਨੀਂ ਥਾਏਂ, ਅੱਠੇ ਪਹਿਰ ਸਰਬ ਸਮਾ ਰਿਹਾ। ਆਪੇ ਪਿਤਾ ਆਪੇ ਮਾਂਏ, ਹਰਿਜਨ ਸਾਚੇ ਗੋਦ ਉਠਾਏ, ਬੇਮੁਖਾਂ ਘਰ ਘਰ ਉਡਾਏ ਕਾਂਏ, ਬੋਧ ਅਗਾਧਾ ਸ਼ਬਦ ਲਿਖਾਏ, ਗੁਰਮੁਖ ਮਾਣੇ ਠੰਡੀ ਛਾਂਏ, ਪਾਰਜ਼ਾਤੀ ਆਪ ਬਣਾ ਰਿਹਾ। ਵੇਲੇ ਅੰਤਮ ਪਕੜੇ ਬਾਂਹੇ, ਚਰਨ ਨਾਤੀ ਜੋੜ ਜੁੜਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਜਪਾਏ ਸਾਚਾ ਜਾਪ, ਮੇਟ ਮਿਟਾਏ ਤੀਨੋ ਤਾਪ, ਪਰਗਟ ਹੋਏ ਆਪੇ ਆਪ, ਸਾਚਾ ਲੇਖਾ ਧੁਰਦਰਗਾਹੀ ਭੇਖਾ, ਕਾਇਆ ਚੋਲੀ ਆਤਮ ਝੋਲੀ ਆਪ ਭਰਾ ਰਿਹਾ। ਕਾਇਆ ਚੋਲੀ ਤਨ ਰੰਗਾਈ, ਆਤਮ ਝੋਲੀ ਭਰਾਈਆ। ਸਾਚੀ ਡੋਲੀ ਹਰਿ ਸੁਹਾਈ, ਸ਼ਬਦ ਗੋਲੀ ਨਾਲ ਬੰਧਾਈਆ। ਕਲਜੁਗ ਬੋਲੀ ਅੰਤ ਵਿਆਹੀ, ਪੂਰੇ ਤੋਲ ਰਿਹਾ ਤੁਲਾਈਆ। ਸ਼ਬਦ ਪੜਦੇ ਰਿਹਾ ਖੋਲ੍ਹੀ, ਭੇਵ ਅਭੇਦਾ ਭੇਵ ਨਾ ਰਾਈਆ। ਗੁਰਮੁਖ ਵਿਰਲੇ ਕਾਇਆ ਏਕਾ ਮੌਲੀ, ਫੁੱਲ ਫੁਲਵਾੜੀ ਮਾਤ ਸੁਹਾਈਆ। ਆਪ ਉਲਟਾਏ ਨਾਭ ਕਵਲੀ, ਅੰਮ੍ਰਿਤ ਬੂੰਦ ਸਵਾਂਤੀ ਮੁਖ ਚੁਆਈਆ। ਮਿਲੇ ਵਡਿਆਈ ਉਪਰ ਧਵਲੀ, ਕ੍ਰਿਸ਼ਨਾ ਸਵਲਾ ਦਇਆ ਕਮਾਈਆ। ਲੱਖ ਚੁਰਾਸੀ ਹੋਈ ਬਵਲੀ, ਰਸਨ ਵਿਕਾਰਾ ਰਿਹਾ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਸੰਤ ਸੁਹੇਲੇ ਲੋਕਮਾਤ ਰਿਹਾ ਉਪਜਾਈਆ। ਗੁਰਮੁਖ ਜਗਾਏ ਆਪ ਦਇਆ ਕਮਾਇੰਦਾ। ਸਾਚੀ ਸੇਵਾ ਇਕ ਲਗਾਏ, ਸੋਹੰ ਮੇਵਾ ਮੁਖ ਲਗਾਇੰਦਾ। ਦੇਵੀ ਦੇਵ ਦਇਆ ਕਮਾਏ, ਅਲਖ ਅਭੇਵਾ ਖੇਲ ਰਚਾਇੰਦਾ। ਰਸਨਾ ਜਿਹਵਾ ਗਾਏ, ਕੌਸਤਕ ਮਣੀਆ ਥੇਵਾ ਮਸਤਕ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਸੁਹੇਲੇ ਸੋਏ ਮਾਤ ਅੰਤਮ ਕਲ ਆਪੇ ਆਪ ਜਗਾਇੰਦਾ। ਉਠੇ ਸੰਤ ਦੁਲਾਰਾ, ਦਇਆ ਕਮਾਈਆ। ਬਖ਼ਸ਼ੇ ਚਰਨ ਪਿਆਰ, ਮਿਲੇ ਵਡਿਆਈਆ। ਅੰਮ੍ਰਿਤ ਆਤਮ ਬਖ਼ਸ਼ੇ ਧਾਰ, ਕਾਇਆ ਠੰਡੀ ਠਾਰ ਕਰਾਈਆ। ਹਉਮੇ ਹੰਗਤਾ ਰੋਗ ਨਿਵਾਰ, ਭਰਮਾਂ ਡੇਰਾ ਰਿਹਾ ਢਾਹੀਆ। ਸਾਚੀ ਮੰਗ ਇਕ ਅਪਾਰ, ਨਾਮ ਰੰਗਤ ਰਿਹਾ ਚੜ੍ਹਾਈਆ। ਮੰਗਤ ਰਹਿਣ ਦਰ ਦਵਾਰ, ਸਾਚੀ ਭਿਛਿਆ ਰਿਹਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰਾਹ ਰਿਹਾ ਵਖਾਈਆ। ਏਕਾ ਰਾਹ ਵਖਾਏ, ਵੇਖ ਵਖਾਨਿਆ। ਦੇ ਮਤ ਰਿਹਾ ਸਮਝਾਏ, ਗੁਰਮੁਖ ਬਾਲ ਅੰਞਾਣਿਆ। ਪੰਜ ਤੱਤ ਨਾ ਜਾਣੇ ਕੋਇ, ਆਪ ਭੁਲਾਏ ਰਾਜੇ ਰਾਣਿਆ। ਸਰਬ ਕਲਾ ਸਮਰਥ ਅਖਵਾਏ, ਚਲੇ ਚਲਾਏ ਆਪਣੇ ਭਾਣਿਆ। ਸਾਚੀ ਵਥ ਇਕ ਲਿਆਏ, ਜਨ ਭਗਤਾਂ ਦਰ ਦਰਬਾਨਿਆ। ਸੋਹੰ ਸਾਚੇ ਰਥ ਚੜ੍ਹਾਏ, ਧੁਰ ਦਰਗਾਹੀ ਧੁਰ ਦੀ ਬਾਣਿਆ। ਪੰਜਾਂ ਚੋਰਾਂ ਨੱਥ ਪਵਾਏ, ਡੋਰੀ ਆਪਣੇ ਹੱਥ ਰਖਾਣਿਆ। ਜਗਤ ਮਹਿੰਮਾ ਅਕੱਥ ਵਖਾਏ, ਅਕਥਨੀ ਕਥ ਨਾ ਕਿਸੇ ਵਖਾਣਿਆ। ਸ੍ਰਿਸ਼ਟ ਸਬਾਈ ਮਥ ਵਖਾਏ, ਸੋਹੰ ਸਾਚੇ ਨਾਮ ਮਧਾਣਿਆ। ਸੀਆਂ ਸਾਢੇ ਤਿੰਨ ਹੱਥ ਮਾਣ ਰਖਾਏ, ਆਪ ਆਪਣਾ ਜਿਸ ਪਛਾਣਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਸ਼ਬਦ ਵਰ, ਰੰਗ ਰੰਗੀਲਾ ਮਾਧਵ ਮਾਧ, ਦਿਵਸ ਰੈਣ ਰਹੇ ਅਰਾਧ, ਆਤਮ ਸੇਜਾ ਸਾਚੇ ਘਰ ਰੰਗ ਹਰਿ ਸਾਚਾ ਮਾਣਿਆ। ਗ੍ਰਹਿ ਮੰਦਰ ਅਪਾਰ ਤਨ ਸੁਹਾਇਆ। ਕਾਇਆ ਵੇਖ ਅੰਧੇਰੀ ਕੰਦਰ, ਝੂਠਾ ਜੰਦਰ ਆਪ ਤੁੜਾਇਆ। ਨਿਰਮਲ ਜੋਤ ਕਰ ਉਜਾਲੀ ਅੰਦਰੇ ਅੰਦਰ, ਦੀਪਕ ਸਾਚਾ ਰਿਹਾ ਜਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿਵਾਦੀ ਜਗਤ ਬ੍ਰਹਿਮਾਦੀ ਸ਼ਬਦ ਅਨਾਦੀ ਧੁਨ ਅਨਾਹਦ ਏਕਾ ਰਿਹਾ ਵਜਾਇਆ। ਵੱਜੇ ਨਾਦ ਧੁਨ, ਹਰਿ ਸਾਜਨ ਖੋਜ ਖੁਜੰਤਿਆ। ਗੁਰਮੁਖ ਗੁਰਮੁਖ ਰਿਹਾ ਚੁਣ, ਪੂਰਨ ਜੋਤ ਸ੍ਰੀ ਭਗਵੰਤਿਆ। ਸਰਬ ਪੁਕਾਰ ਰਿਹਾ ਸੁਣ, ਕਰੇ ਖੇਲ ਆਦਿਨ ਅੰਤਿਆ। ਲੱਖ ਚੁਰਾਸੀ ਛਾਣ, ਪੁਣ, ਅੰਦਰ ਬਾਹਰ ਬੂਝ ਬੁਝੰਤਿਆ। ਗੁਰਮੁਖ ਜਾਣੇ ਆਪੇ ਗੁਣ, ਮੇਲ ਮਿਲਾਵਾ ਸਾਚੇ ਕੰਤਿਆ। ਜੋਤੀ ਜੋਤ ਸਰੂਪ ਹਰਿ, ਏਕਾ ਦੇਵੇ ਸ਼ਬਦ ਵਰ, ਜਪਤ ਜਾਪ ਜਾਪ ਜਪਤ ਅੰਤਰ ਮਿਟਾਏ ਕਾਇਆ ਬਸੰਤਰ, ਨਾ ਲੱਗੇ ਅੱਗੇ ਤ੍ਰਿਸਨਾ ਤ੍ਰਿਪਤਿਆ। ਤ੍ਰਿਪਤ ਤ੍ਰਿਸਨਾ ਅੱਗ ਹਰਿ ਬੁਝਾਈਆ। ਦੂਈ ਦਵੈਤੀ ਲਾਹੇ ਜਗ, ਸਾਚੀ ਚੋਗ ਰਿਹਾ ਚੁਗਾਈਆ। ਮਿਟੇ ਅੰਧੇਰਾ ਪੱਖ, ਕਿਸ਼ਨਾ ਸੁਖਲਾ ਜੋਤੀ ਇਕ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਸ਼ਬਦ ਉਜਾਲਾ ਮਾਤ ਕਰ, ਗੁਰ ਗੋਪਾਲਾ ਆਪ ਹਰਿ, ਸਾਚਾ ਜਾਪ ਰਿਹਾ ਜਪਾਈਆ। ਜਾਪ ਜਪਾਏ ਸੰਞ ਸਵੇਰ। ਆਪੇ ਤਾਰੇ ਕਰ ਕਰ ਆਪਣੀ ਮਿਹਰ। ਗੁਰਮੁਖ ਸਾਚੇ ਸ਼ਬਦ ਪਿਆਰੇ ਭਗਤ ਉਧਾਰੇ ਨਾ ਲਾਏ ਦੇਰ। ਨਾਮ ਰੰਗਣ ਅਪਰ ਅਪਾਰੇ, ਕਾਇਆ ਚੋਲੀ ਏਕਾ ਵੇਰ। ਪੁਰਖ ਪੁਰਖੋਤਮ ਪਾਏ ਸਾਰੇ। ਬੇਮੁਖ ਢਹਿ ਢਹਿ ਹੋਣਾ ਢੇਰ। ਅਗੰਮ ਅਗੰਮਾ ਹਰਿ ਨਿਰੰਕਾਰੇ, ਆਪੇ ਵਸੇ ਨੇਰਨ ਨੇਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਚੁਕਾਏ ਮੇਰ ਤੇਰ। ਮੇਰਾ ਤੇਰਾ ਜਾਏ ਚੁੱਕ, ਸ਼ਬਦ ਜਾਪ ਜਪਿਆ। ਜੂਠ ਝੂਠ ਜਾਏ ਰੁਕ, ਆਤਮ ਤ੍ਰਿਸਨਾ ਤਾਪ ਗਿਆ, ਕਾਮ ਕਰੋਧੀ ਮਿਟੇ ਦੁਖ, ਵਡ ਪਰਤਾਪ ਮਾਤ ਵੇਖਿਆ। ਸ਼ਬਦ ਸਰੂਪੀ ਸਾਚੀ ਗੋਦੀ ਲਏ ਚੁੱਕ, ਸਚ ਸਿੰਘਾਸਣ ਇਕ ਵੇਖਿਆ। ਪ੍ਰਭ ਕਾ ਭਾਣਾ ਨਾ ਜਾਏ ਰੁਕ, ਲੇਖਾ ਭਗਤ ਨਾ ਕੋਈ ਲਿਖਿਆ ਨਾ ਕੋਈ ਪੀਵੇ ਨਾੜ, ਹੁਕ, ਮਦਿਰਾ ਮਾਸ ਦਰ ਦਰ ਘਰ ਘਰ ਕਲ ਵੇਖਿਆ। ਦਾਣਾ ਪਾਣੀ ਗਿਆ ਮੁੱਕ, ਸਤਿਜੁਗ ਸਾਚਾ ਮਾਤ ਧਰਿਆ। ਜੂਠਾ ਝੂਠਾ ਫਲ ਗਿਆ ਟੁੱਟ, ਦੂਜੀ ਵਾਰ ਨਾ ਡਾਲ੍ਹ ਲਗਿਆ। ਗੁਰਮੁਖ ਵਿਰਲਾ ਪੀਵੇ ਅੰਮ੍ਰਿਤ ਆਤਮ ਘੁੱਟ, ਸਾਚਾ ਤਾਲ ਏਕਾ ਰਖਿਆ। ਸ਼ਬਦ ਨਿਰਾਲਾ ਤੀਰ ਜਾਏ ਛੁੱਟ, ਕਾਲ ਮਹਾਂਕਾਲ ਕਲ ਖੇਲ ਬਾਜੀਗਰ ਨਟਿਆ। ਚੋਰਾਂ ਯਾਰਾਂ ਕੱਢੇ ਕੁੱਟ, ਆਪ ਆਪਣੇ ਨਾਲ ਰਖਿਆ। ਲੱਖ ਚੁਰਾਸੀ ਜਾਏ ਛੁੱਟ, ਗੁਰਮੁਖ ਸਾਚੇ ਸੰਤ ਜਨਾਂ ਚਰਨ ਸਰਨ ਸਰਨ ਚਰਨ ਆਪੇ ਆਪ ਰਖਿਆ। ਬੇਮੁਖਾਂ ਜੜ੍ਹ ਦੇਵੇ ਪੁੱਟ, ਅੰਤਮ ਚੋਗ ਗਈ ਨਿਖੁਟ, ਹੇਰ ਫੇਰ ਨਾ ਕੋਈ ਰਖਿਆ। ਵਹਿੰਦੇ ਵਹਿਣ ਦੇੇਣੇ ਸੁੱਟ, ਕਲਜੁਗ ਰੈਣ ਅੰਧੇਰੀ ਨਾ ਕੋਈ ਬਚਿਆ। ਜੋਤੀ ਜੋਤ ਸਰੂਪ ਹਰਿ, ਰਸਨਾ ਜਾਪ ਇਕ ਜਪਾਏ, ਕੋਟਨ ਪਾਪ ਰਿਹਾ ਗਵਾਏ, ਆਪ ਆਪਣੇ ਰੰਗ ਰਤਿਆ। ਆਪ ਆਪਣੇ ਰੰਗ ਰਤਾ। ਸ੍ਰਿਸ਼ਟ ਸਬਾਈ ਦੇਵੇ ਮਤਾ। ਸਤਿ ਸੰਤੋਖ ਸ਼ਬਦ ਧੀਰਜ ਯਤਾ। ਅੰਤਮ ਮੋਖ ਪ੍ਰਭ ਲੋਕਮਾਤ ਰੱਖੇ ਪਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਏਕਾ ਧੁਰ ਦਾ ਵਰ, ਬੀਜੇ ਨਾਮ ਸੋਹੰ ਆਤਮ ਸਾਚੇ ਵਤਾ।

Leave a Reply

This site uses Akismet to reduce spam. Learn how your comment data is processed.