ਪਹਿਲੀ ਪੋਹ ੨੦੧੨ ਬਿਕ੍ਰਮੀ ਸੰਤ ਕ੍ਰਿਪਲ ਸਿੰਘ ਜੀ ਦਿੱਲੀ ਵਾਲੀਆਂ ਨੂੰ ਸ਼ਬਦ ਭੇਜਿਆ ਗਿਆ
ਸੰਤ ਕ੍ਰਿਪਾਲ ਕਵਣ ਦਲਾਲ, ਜਗਤ ਮਲਾਹੀਆ। ਕਵਣ ਮਾਰੇ ਸ਼ਬਦ ਉਛਾਲ, ਕਾਇਆ ਮਸਤਕ ਸਾਚੇ ਥਾਲ, ਜੋਤੀ ਕਵਣ ਜਗਾਈਆ। ਕਵਣ ਸਵਣ ਸਵਾਸੀ ਪਵਣ ਅਵਣ ਗਵਣ ਲਈਏ ਭਾਲ, ਕਵਣ ਚਾਲ ਰਖਾਈਆ। ਨੌਂ ਖੰਡ ਪ੍ਰਿਥਮੀ ਕਿਸ ਦਰ ਅੰਮ੍ਰਿਤ ਮੇਘ ਬਰਸੇ ਸਵਣ, ਸਾਵਣ ਸਾਚਾ ਰੂਪ ਵਟਾਈਆ। ਕਵਣ ਭੇਖਾਧਾਰੀ ਬਾਲਾ ਬਵਣ, ਭੂਪ ਰੂਪ ਆਪ ਅਖਵਾਈਆ। ਕਵਣ ਜੋਤੀ ਤੇਜ ਚਮਕੇ ਦਮਨ, ਦਾਮਨ ਆਪਣਾ ਹੱਥ ਫੜਾਈਆ। ਕਵਣ ਹੋਏ ਕਾਮਨੀ ਕਾਮਨ, ਕਾਮ ਵੰਤ ਕਵਣ ਅਖਵਾਈਆ। ਕਵਣ ਸਰੂਰ ਤਾਮਨੀ ਤਾਮਨ, ਤਾਮਸ ਤ੍ਰਿਸ਼ਨਾ ਦਏ ਮਿਟਾਈਆ। ਕਵਣ ਸੰਭਾਲੇ ਜਾਮਨੀ ਜਾਮਨ, ਜਗ ਮੇਲਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਸ਼ਬਦ ਸੁਨੇਹੜਾ ਦੇਵੇ ਵਰ, ਘਰ ਸਾਚੇ ਰਿਹਾ ਜਗਾਈਆ। ਸ਼ਬਦ ਸੁਨੇਹੜਾ ਆਏ ਦਰ, ਸੁਰਤੀ ਸ਼ਬਦ ਜਗਾਉਣੀ। ਰਾਜ ਰਾਜਾਨਾਂ ਵੇਖੇ ਘਰ, ਦਰਗਾਹੀ ਧੁਰ ਇਕ ਸੁਨਾਉਣੀ। ਅੰਮ੍ਰਿਤ ਆਤਮ ਸਾਚੇ ਸਰ, ਏਕਾ ਛਾਲ ਲਵਾਉਣੀ। ਸ਼ਬਦ ਭੰਡਾਰੇ ਸਾਚੇ ਭਰ, ਨਿੰਦਿਆ ਚਿੰਦਿਆ ਦੂਰ ਕਰਾਉਣੀ। ਜੋਤੀ ਜੋਤ ਸਰੂਪ ਹਰਿ, ਸਾਚਾ ਦੇਵੇ ਸ਼ਬਦ ਵਰ, ਇਕ ਰਤ ਇਕ ਮਤ ਇਕ ਤੱਤ ਜਗਤ ਭਗਤ ਏਕਾ ਏਕ ਰਖਾਉਣੀ। ਦਰ ਵਿਚੋਲਾ ਭਗਤ ਦਵਾਰ। ਸ਼ਬਦ ਖੋਲ੍ਹਾ ਸੋਹੰ ਬੋਲਾ ਵਿਚ ਸੰਸਾਰ। ਕਾਇਆ ਚੋਲਾ ਝੂਠਾ ਡੋਲਾ ਵੇਖ ਵਿਚਾਰ। ਜੋਤੀ ਜੋਤ ਸਰੂਪ ਹਰਿ, ਸ਼ਬਦ ਦੇਵੇ ਇਕ ਵਰ, ਮਿਲੇ ਮੇਲ ਮੀਤ ਮੁਰਾਰ। ਸ਼ਬਦ ਸੁਨੇਹੜਾ ਹਰਿ ਘਲਾਏ, ਪੂਰਬ ਕਰ ਵਿਚਾਰ। ਜਗਤ ਝੇੜਾ ਆਪ ਚੁਕਾਏ, ਵਾਲੀ ਹਿੰਦ ਕਰਾਏ ਖ਼ਬਰਦਾਰ। ਜਗਤ ਬੇੜਾ ਬੰਨ੍ਹ ਵਖਾਏ, ਆਪ ਸੁਹਾਏ ਬੰਕ ਦਵਾਰ। ਭਗਤ ਭਬੀਖਣ ਤਨ ਜਗਾਏ, ਜੋਤੀ ਜੋਤ ਅਪਰ ਅਪਾਰ। ਨਾਮ ਰਖਸ਼ੀਰ ਇਕ ਅਖਵਾਏ, ਤਪੀ ਤਪੀਸ਼ਰ ਸੇਵਾਦਾਰ। ਮੁਨ ਮੁਨੀਸ਼ਰ ਭਰਮ ਗਵਾਏ, ਜਗਤ ਜੁਗੀਸ਼ਰ ਚਰਨ ਪਿਆਰ। ਜੋਤੀ ਜੋਤ ਸਰੂਪ ਹਰਿ, ਸ਼ਬਦ ਸੁਨੇਹੜਾ ਦੇਵੇ ਵਰ, ਆਪ ਆਪਣੀ ਜਾਣੇ ਸਾਰ। ਸ਼ਬਦ ਸੁਨੇਹੜਾ ਰੱਖਣਾ ਯਾਦ। ਪ੍ਰਭ ਅਬਿਨਾਸ਼ੀ ਦੇਵੇ ਦਾਦ। ਗਊ ਗਰੀਬ ਨਿਮਾਣਿਆਂ ਸੁਣੇ ਸੁਣਾਏ ਆਪ ਫਰਿਆਦ। ਵੇਖ ਵਖਾਣੇ ਰਾਜੇ ਰਾਣਿਆਂ, ਮਿਲੇ ਮੇਲ ਰਾਜਿੰਦਰਾ ਪ੍ਰਸਾਦ। ਅੱਸੂ ਤਿੰਨ ਦਿਵਸ ਵਖਾਣਿਆ, ਸੋਹੰ ਵੱਜੇ ਸਾਚਾ ਨਾਦ। ਆਪੇ ਜਾਣੇ ਆਪਣਾ ਭਾਣਿਆ। ਸ਼ਬਦ ਜਣਾਏ ਬੋਧ ਅਗਾਧ, ਸਾਧ ਸੰਤ ਨਾ ਕਿਸੇ ਪਛਾਨਿਆ। ਗੁਰ ਪੀਰ ਨਾ ਦੇਵੇ ਕੋਈ ਦਾਦ, ਤੱਟ ਬਿਆਸਾ ਆਪੇ ਮਾਣਿਆ। ਜਨ ਹਰਿ ਰਸਨਾ ਰਿਹਾ ਅਰਾਧ, ਵਿਚ ਪਰਭਾਸੇ ਡੇਰਾ ਸੁਘੜ ਸਿਆਣਿਆ। ਜੋਤੀ ਜੋਤ ਸਰੂਪ ਹਰਿ, ਏਕਾ ਦੇਵੇ ਸ਼ਬਦ ਵਰ, ਦਰ ਹਰਿ ਹਰਿ ਦਰ ਸਾਚਾ ਲੈਣਾ ਲਾਧ। ਅੱਸੂ ਤਿੰਨ ਆਏ ਚਲ ਦਰ ਦਿੱਲੀ ਦਰਬਾਰ। ਦਿਨ ਲੰਘਾਏ ਗਿਣ ਗਿਣ, ਸ਼ਬਦ ਸਰੂਪੀ ਮਿਲੇ ਮੇਲ, ਵੇਖ ਵਖਾਏ ਚਾਰ ਯਾਰ। ਸਾਚਾ ਹਰਿ ਆਪੇ ਜਾਣੇ ਭਿੰਨ ਭਿੰਨ, ਜੋਤ ਪਰਗਟਾਏ ਘੜੀ ਘੜੀ ਪਲ ਪਲ, ਸ਼ਬਦ ਸਰੂਪੀ ਮਾਰੇ ਮਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਹੇਲੇ ਦੇਵੇ ਵਰ, ਵੇਖ ਵਖਾਣੇ ਜਮਨ ਕਿਨਾਰ। ਜਨਮ ਕਿਨਾਰਾ ਲਹਿੰਦੀ ਲਹਿਰ। ਕਲਜੁਗ ਅੰਤਮ ਵਰਤੇ ਕਹਿਰ। ਨਾ ਕੋਈ ਦੀਸੇ ਨਗਰ ਖੇੜਾ ਸ਼ਹਿਰ। ਕਾਇਆ ਮਾਟੀ ਝੂਠਾ ਚਾਮਾ, ਏਕਾ ਏਕ ਗਵਰ ਗਹਿਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੇਵੇ ਨਾਮ ਵਰ, ਭੇਵ ਚੁਕਾਏ ਦਇਆ ਕਮਾਏ ਸੰਮਤ ਵੀਹ ਸੌ ਤੇਰਾਂ ਚੌਦਾਂ ਪੰਦਰਾਂ ਸੋਲਾਂ ਸਤਾਰਾਂ ਅਠਾਰਾਂ ਆਦਿ ਤਮਾਮ। ਸਾਲ ਉਨੀਸੇ ਜਗ ਜੁਦਾਈ। ਜਗਤ ਜਗਦੀਸੇ ਹੋਈ ਕੁੜਮਾਈ। ਬੀਸ ਬੀਸੇ ਵੱਜੀ ਵਧਾਈ। ਇਕੀਸ ਇਕੀਸੇ ਛਤਰ ਝੁਲਾਈ। ਜੋਤੀ ਜੋਤ ਸਰੂਪ ਹਰਿ, ਸੰਤ ਕ੍ਰਿਪਾਲ ਹੋ ਦਿਆਲ ਰਾਜਿੰਦਰ ਇੰਦਰ ਪ੍ਰਸਾਦ ਸਾਚੀ ਦੇਵੇ ਸ਼ਬਦ ਦਾਦ, ਮਿਲੇ ਮੇਲ ਇਕ ਰਘੁਰਾਈ। ਸਤਿਗੁਰ ਸਾਚਾ ਸਾਖਿਆਤ, ਸਖੀ ਸਰਵਰ ਦੀਨ। ਅੰਮ੍ਰਿਤ ਪਿਆਏ ਆਬੇ ਹਯਾਤ, ਵਡ ਦਾਤਾ ਹਰਿ ਪ੍ਰਬੀਨ। ਏਕਾ ਬੈਠਾ ਰਹੇ ਇਕਾਂਤ, ਭਗਤ ਸੁਹੇਲਾ ਸਦਾ ਅਧੀਨ। ਅੱਠੇ ਪਹਿਰ ਰਹੇ ਪ੍ਰਭਾਤ, ਏਕਾ ਧਾਰਾ ਏਕਾ ਏਕ ਖਾਣ ਪੀਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਦੇਵੇ ਜਗਤ ਵਰ, ਠਾਂਡਾ ਕਰੇ ਸੀਨ। ਹਰਿ ਸ਼ਬਦ ਭੰਡਾਰ ਜਗਤ ਸਵਾਇਆ। ਹਰਿ ਸ਼ਬਦ ਭੰਡਾਰ ਸ੍ਰਿਸ਼ਟ ਸਬਾਇਆ। ਹਰਿ ਸ਼ਬਦ ਭੰਡਾਰ, ਦੇਵਣਹਾਰ ਸਰਬ ਅਖਵਾਇਆ। ਹਰਿ ਸ਼ਬਦ ਭੰਡਾਰ, ਗੁਰ ਪੂਰਾ ਵਿਚ ਸਮਾਇਆ। ਹਰਿ ਸ਼ਬਦ ਭੰਡਾਰ ਆਪ ਵਰੋਲੇ ਅੱਠ ਸੱਠ ਤੀਰਥ ਨੀਰ, ਸਰਬ ਥਾਈਂ ਹੋਏ ਸਹਾਇਆ। ਹਰਿ ਸ਼ਬਦ ਭੰਡਾਰ ਆਪੇ ਆਪ ਬਣੇ ਵਰਤਾਰ, ਲੋਕਮਾਤੀ ਪੁਰਖ ਬਿਧਾਤੀ ਸਾਚੀ ਸੇਵਾ ਰਿਹਾ ਕਮਾਇਆ। ਸਾਚੀ ਸੇਵਾ ਆਪ ਕਮਾਏ ਹਰਿ ਸਾਚਾ ਮਿਹਰਵਾਨਾ ਏ। ਕਰੋੜ ਤੇਤੀਸਾ ਰਿਹਾ ਜਗਾਏ, ਸੁਰਪਤ ਰਾਜਾ ਇੰਦ ਹੋਏ ਹੈਰਾਨਾ ਏ। ਸ਼ਿਵ ਸ਼ੰਕਰ ਪਕੜ ਉਠਾਏ, ਬਾਸ਼ਕ ਤਸ਼ਕਾ ਗਲ ਲਟਕਾਏ, ਬ੍ਰਹਮਾ ਅਠੇ ਨੇਤਰ ਰਿਹਾ ਉਠਾਏ, ਪਰਗਟ ਹੋਏ ਸ੍ਰੀ ਭਗਵਾਨਾ ਏ। ਨਾਰਦ ਮੁਨ ਰਾਗ ਛਤੀਸਾ ਗਾਏ, ਸੁਰੱਸਤੀ ਮਾਤ ਸੁਣਾਨਾ ਏ। ਅੰਜ਼ੀਲ ਕੁਰਾਨਾਂ ਵੇਦ ਪੁਰਾਨਾਂ, ਖਾਣੀ ਬਾਣੀ ਖੇਲ ਜਹਾਨਾ ਸਾਚੀ ਰਚਨਾ ਰਿਹਾ ਰਚਾਏ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਲੋਆਂ ਪੁਰੀਆਂ ਰਿਹਾ ਹਿਲਾਨਾ ਏ। ਲੋਆਂ ਪੁਰੀਆਂ ਮਾਰ ਧਿਆਨ, ਪ੍ਰਭ ਸਾਚੇ ਜੋਤ ਜਗਾਈਆ। ਬ੍ਰਹਮੇ ਦੇਵੇ ਬ੍ਰਹਮ ਗਿਆਨ, ਚਾਰੇ ਮੁਖ ਰਿਹਾ ਧਿਆਈਆ। ਅੰਤਮ ਮਿਟੇ ਜਗਤ ਨਿਸ਼ਾਨ, ਕਲਜੁਗ ਕਾਲਾ ਭੇਸ ਵਟਾਈਆ। ਸ਼ਿਵ ਸ਼ੰਕਰ ਬੈਠਾ ਸ਼ਬਦ ਬਿਬਾਣ, ਚਾਰੇ ਕੁੰਟਾਂ ਰਿਹਾ ਤਕਾਈਆ। ਕਵਣ ਝੁਲੇ ਮਾਤ ਨਿਸ਼ਾਨ, ਜਗਤ ਜਗਦੀਸਾ ਰਿਹਾ ਝੁਲਾਈਆ। ਸਰਬ ਜੀਆਂ ਹਰਿ ਜਾਣੀ ਜਾਣ, ਕਰੋੜ ਤੇਤੀਸਾ ਦਏ ਦੁਹਾਈਆ। ਪੁਰੀ ਇੰਦ ਹੋਏ ਵੈਰਾਨ, ਬੀਸ ਇਕੀਸਾ ਭੇਵ ਨਾ ਰਾਈਆ। ਵੇਖੇ ਖੇਲ ਦੋ ਜਹਾਨ, ਵਰਭੰਡੀ ਭੰਡੀ ਪਾਈਆ। ਨੌਂ ਖੰਡ ਪ੍ਰਿਥਮੀ ਝੂਠ ਦੁਕਾਨ, ਸੱਤਾਂ ਦੀਪਾਂ ਮੇਟ ਮਿਟਾਈਆ। ਸੱਤਾਂ ਦੀਪਾਂ ਗੁਣ ਨਿਧਾਨ, ਨੌਵਾਂ ਖੰਡਾਂ ਰਿਹਾ ਹਿਲਾਈਆ। ਨੌਵਾਂ ਖੰਡਾਂ ਬੇਈਮਾਨ, ਚੰਡ ਪਰਚੰਡਾ ਰਿਹਾ ਲਗਾਈਆ। ਨਰ ਹਰਿ ਬਲੀ ਬਲਵਾਨ, ਸੱਤਾਂ ਦੀਪਾਂ ਵੰਡ ਵੰਡਾਈਆ। ਅੱਠੇ ਪਹਿਰ ਨੌਜਵਾਨ, ਜੋਤੀ ਜਾਮਾ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਰੰਗ ਰਿਹਾ ਸਮਾਈਆ। ਬ੍ਰਹਮੇ ਵੇਦ ਵਿਚਾਰ ਵਕਤ ਵਿਚਾਰਨਾ। ਕੋਈ ਨਾ ਪਾਏ ਪ੍ਰਭ ਅਬਿਨਾਸ਼ੀ ਤੇਰਾ ਭੇਦ, ਕਿਸੇ ਦਿਸ ਨਾ ਆਏ ਜਗਤ ਕਿਤੇਬ, ਨਾ ਕੋਈ ਪਾਵੇ ਸਾਰਨਾ। ਆਪੇ ਹੋਏ ਅਛਲ ਅਛੇਦ, ਬੋਧ ਅਗਾਧਾ ਭੇਦ ਅਭੇਦ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਲੋਆਂ ਪੁਰੀਆਂ ਬੰਨ੍ਹੇ ਧਾਰਨਾ। ਲੋਆਂ ਪੁਰੀਆਂ ਬੰਨ੍ਹੇ ਧਾਰ, ਸਦਾ ਸਦ ਰਸਨਾ ਗਾਇਣ ਇੰਦ ਇੰਦਰਾਸਣ ਹੋਏ ਖਵਾਰ, ਸ਼ਬਦ ਸਿੰਘਾਸਣ ਦਏ ਤਜਾਇਆ। ਕਰੋੜ ਤੇਤੀਸਾ ਦਰ ਭਿਖਾਰ, ਮੰਗੇ ਮੰਗ ਅਪਰ ਅਪਾਰ, ਪ੍ਰਭ ਸਾਚਾ ਝੋਲੀ ਪਾਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਲਿਖਿਆ ਲੇਖ ਆਦਿ ਅੰਤ ਆਪੇ ਵੇਖ ਰਿਹਾ ਮਿਟਾਇਆ। ਸ਼ਿਵ ਸ਼ੰਕਰ ਦਏ ਦੁਹਾਈ, ਕਲਜੁਗ ਕਲਜੁਗ ਕਾਲਿਆ। ਲੱਖ ਚੁਰਾਸੀ ਮਸਤਕ ਸ਼ਾਹੀ, ਵੇਲੇ ਅੰਤ ਕੱਢੇ ਦਵਾਲਿਆ। ਸ਼ਬਦ ਸਰੂਪੀ ਪਾਏ ਫਾਹੀ, ਸੋਹੰ ਜੋੜਾ ਇਕ ਰਖਾ ਲਿਆ। ਨਾ ਕੋਈ ਉਠਾਏ ਫੜ ਫੜ ਬਾਂਹੀ, ਸ਼ਬਦ ਘੋੜਾ ਰਿਹਾ ਲਿਤਾੜਿਆ। ਨਾ ਕੋਈ ਦੇਵੇ ਠੰਡੀਆਂ ਛਾਂਈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਹੁਕਮ ਸੁਣਾ ਰਿਹਾ। ਸਾਚਾ ਭਾਣਾ ਹਰਿ ਕਰਤਾਰ। ਬ੍ਰਹਮਾ ਬ੍ਰਹਮ ਕਰੇ ਵਿਚਾਰ। ਕਲਜੁਗ ਕਾਲਾ ਹੋਇਆ ਧਰਮ, ਜੂਠ ਝੂਠ ਪਸਾਰ। ਸਤਿਜੁਗ ਸਾਚੇ ਦੇਵੇ ਜਰਮ, ਮਿਲੇ ਵਰ ਵਿਚ ਸੰਸਾਰ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪ ਸੁਹਾਏ ਏਕਾ ਏਕ ਬੰਕ ਦਵਾਰ। ਏਕਾ ਏਕ ਬੰਕ ਦਵਾਰਿਆ। ਪੁਰਖ ਅਬਿਨਾਸ਼ੀ ਜੋਤ ਧਰ, ਆਪ ਸੁਹਾਏ ਏਕਾ ਏਕ ਬੰਕ ਦਵਾਰ, ਕਰੇ ਖੇਲ ਵਿਚ ਸੰਸਾਰਿਆ। ਬ੍ਰਹਮਾ ਸ਼ਿਵ ਦੇਵੇ ਵਰ, ਦੋਏ ਜੋੜ ਕਰੇ ਨਿਮਸਕਾਰਿਆ। ਸੁਰਪਤ ਰਾਜਾ ਇੰਦ ਰਿਹਾ ਝਰਿ, ਕਿਰਪਾ ਕਰ ਹਰਿ ਗਿਰਧਾਰਿਆ। ਆਪਣੀ ਕਰਨੀ ਰਿਹਾ ਕਰ, ਵਰਭੰਡੀ ਜੋਤ ਜਗਾ ਰਿਹਾ। ਸ਼ਬਦ ਤਰਨੀ ਰਿਹਾ ਤਰ, ਕਾਇਆ ਸੁਰਤ ਨਾ ਕੋਈ ਬਾਲ ਅਟਕਾ ਰਿਹਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਵੇਖ ਹਰਿ, ਨੌਂ ਖੰਡ ਪ੍ਰਿਥਮੀ ਵੰਡ ਵੰਡਾ ਰਿਹਾ। ਨੌਂ ਖੰਡ ਪ੍ਰਿਥਮੀ ਵੰਡੇ ਵੰਡ, ਅਚਰਜ ਖੇਲ ਰਚਾਈਆ। ਸੱਤਾਂ ਦੀਪਾਂ ਦੇਵੇ ਦੰਡ, ਸਾਚੀ ਬਣਤ ਰਿਹਾ ਬਣਾਈਆ। ਸ੍ਰਿਸ਼ਟ ਸਬਾਈ ਹੋਈ ਅੰਧ, ਸਾਚਾ ਕੰਤ ਨਾ ਕੋਈ ਹੰਢਾਈਆ। ਆਪੇ ਕਰੇ ਖੰਡ ਖੰਡ, ਵੇਖ ਵਖਾਣੇ ਹਰਿ ਬ੍ਰਹਿਮੰਡ, ਜੇਰਜ ਅੰਡ ਉਤਭੁਜ ਸੇਤਜ ਨਾ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਤੇਰੀ ਅੰਤਮ ਵਾਰ ਖੇਲ ਰਚਾਈਆ। ਕਲਜੁਗ ਕਾਲ ਕੂੜ ਕੁੜਿਆਰਾ, ਕਾਲਾ ਮੁਖ ਕਰਾਇਆ ਏ। ਚਾਰੋਂ ਕੁੰਟ ਪੈਣੀ ਮਾਰਾ, ਮਾਇਆ ਮਮਤਾ ਮੋਹ ਵਧਾਇਆ ਏ। ਅੰਤਮ ਵੇਲੇ ਦੇਵੇ ਝਾੜਾ, ਜੂਠਾ ਝੂਠਾ ਭਾਰ ਬੰਧਾਇਆ ਏ। ਨਾ ਕੋਈ ਦੀਸੇ ਮੀਤ ਮੁਰਾਰਾ, ਖਾਲੀ ਠੂਠਾ ਨਾਮ ਰਖਾਇਆ ਏ। ਪੰਜਾਂ ਤੱਤਾਂ ਕਰ ਪਿਆਰਾ, ਰੰਗ ਅਨੂਠਾ ਦਰ ਘਰ ਸਾਚੇ ਮੂਲ ਨਾ ਭਾਇਆ ਏ। ਲੱਖ ਚੁਰਾਸੀ ਕਰੇ ਕਰਾਏ ਚੱਠਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧਰਮ ਰਾਏ ਹੁਕਮ ਸੁਣਾਇਆ ਏ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਲੱਖ ਚੁਰਾਸੀ ਦਏ ਮਿਟਾਏ। ਅੰਤ ਖਪਾਏ, ਕਲਜੁਗ ਦਰ ਦਰ ਘਰ ਘਰ ਕੋਈ ਦਿਸ ਨਾ ਆਏ। ਸ਼ਬਦ ਸਵਾਸੀ ਲਏ ਬਚਾਏ, ਨੌਂ ਖੰਡ ਪ੍ਰਿਥਮੀ ਕਰੇ ਹਰ, ਸਾਚੇ ਹਿਸੇ ਰਿਹਾ ਵੰਡਾਏ। ਆਪੇ ਵੇਖੇ ਵੇਖ ਵਖਾਣੇ, ਦਿਸ ਕਿਸੇ ਨਾ ਆਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੌਂ ਖੰਡ ਪ੍ਰਿਥਮੀ ਵੇਖ ਹਰਿ, ਸੱਤਾਂ ਦੀਪਾਂ ਪੁਰਖ ਨਿਰੰਜਣ ਸਾਚੀ ਰਚਨਾ ਆਪ ਰਚਾਏ। ਸੱਤ ਸਮੁੰਦਰ ਸੱਤ ਸਾਗਰਾ, ਕਾਇਆ ਗਹਿਰ ਗੰਭੀਰ। ਕਾਇਆ ਮਾਟੀ ਹਾਟੀ ਸਾਚੀ ਗਾਗਰਾ, ਨੌਂ ਖੰਡ ਪਿੰਡ ਸਰੀਰ। ਜੋਤੀ ਨਿਰਮਲ ਰੂਪ ਉਜਾਗਰਾ, ਅੰਮ੍ਰਿਤ ਆਤਮ ਸਾਚਾ ਨੀਰ। ਗੁਰਮੁਖ ਵਿਰਲਾ ਮਾਤ ਸੁਦਾਗਰਾ, ਪ੍ਰਭ ਕੱਢੇ ਹਉਮੇ ਪੀੜ। ਨਿਰਮਲ ਕਰਮ ਹੋਏ ਉਜਾਗਰਾ, ਅੰਮ੍ਰਿਤ ਆਤਮ ਸਾਚਾ ਨੀਰ, ਪੁਰਖ ਅਬਿਨਾਸ਼ੀ ਬੰਨ੍ਹੇ ਬੀੜ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪ ਆਪਣਾ ਵੇਸ ਕਰ, ਭੇਖ ਵਖਾਣੇ ਦਿਆਲ ਬਾਗ਼ ਗੁਰ ਆਗਰਾ। ਦਿਆਲ ਬਾਗ਼ ਗੁਰ ਜਾਣਾ ਜਾਗ, ਪ੍ਰਭ ਸਾਚਾ ਆਪ ਜਗਾਇੰਦਾ। ਪੰਜਾਂ ਤੱਤਾਂ ਲੱਗੀ ਆਗ, ਕੋਈ ਨਾ ਪਕੜੇ ਅੰਤਮ ਵਾਗ, ਮਾਇਆ ਧੋਏ ਨਾ ਕੋਈ ਦਾਗ਼, ਸਾਚਾ ਹੁਕਮ ਸੁਣਾਇੰਦਾ। ਇਕ ਭੁਲਾਇਆ ਸਾਚਾ ਰਾਗ, ਸ਼ਬਦ ਨਾ ਗਾਇਆ ਰਸਨਾ ਸਵਾਦ, ਨਾ ਮਿਲਿਆ ਮੇਲ ਮਾਧਵ ਮਾਧ, ਪੁਰਖ ਅਬਿਨਾਸ਼ੀ ਘਟ ਘਟ ਵਾਸੀ ਜੋਤ ਨਿਰੰਜਣ ਸ਼ਬਦ ਸਿੰਘਾਸਣ ਆਤਮ ਸੇਜਾ ਕੰਤ ਕੰਤੂਲਾ ਨਾ ਕੋਇ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਏਕਾ ਦੇਵੇ ਸ਼ਬਦ ਵਰ, ਜੋਤ ਸਰੂਪੀ ਦੂਲ੍ਹੋ ਦੂਲ੍ਹਾ, ਦੂਰ ਨੇੜੇ ਨਾ ਕੋਈ ਰਖਾਇੰਦਾ। ਦੂਰ ਨੇੜੇ ਨਾ ਨੇੜੇ ਦੂਰ। ਅੱਠੇ ਪਹਿਰ ਹਾਜ਼ਰ ਹਜ਼ੂਰ। ਸੋ ਪੁਰਖ ਨਿਰੰਜਣ ਸਦਾ ਭਰਪੂਰ। ਨੇਤਰ ਪਾਏ ਨਾਮ ਅੰਜਨ, ਰਾਗ ਸੁਣਾਏ ਸਾਚੀ ਤੂਰ। ਚਰਨ ਧੂੜ ਕਰਾਏ ਸਾਚਾ ਮਜਨ, ਕੌਸਤਕ ਮਨੀ ਸਾਚੀ ਧੂੜ। ਭਰਮ ਭਾਂਡੇ ਮਾਤ ਭੱਜਣ, ਸ੍ਰਿਸ਼ਟ ਸਬਾਈ ਜਾਣੇ ਕੂੜੋ ਕੂੜ। ਸ਼ਬਦ ਤਾਲ ਸਾਚੇ ਵੱਜਣ, ਮਿਲੇ ਮੇਲ ਪ੍ਰਭ ਸਾਚੇ ਸੱਜਣ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸ਼ਬਦ ਸਰੂਪੀ ਪਾਏ ਜੂੜ। ਸਾਚੀ ਆਸ ਗੁਰ ਚਰਨ ਦਵਾਰ। ਚਰਨ ਦਾਸ ਜਨ ਬਣੇ ਭਿਖਾਰ। ਸਰਬ ਗੁਣਤਾਸ ਦੱਸੇ ਹੱਕ, ਨਾਮ ਅੱਖਰ ਇਕ ਅਕਾਰ। ਪੰਚਾਂ ਬੇੜਾ ਦੇਵੇ ਬੰਨ੍ਹ, ਸੋਲਾਂ ਕਰੇ ਤਨ ਸ਼ਿੰਗਾਰ। ਚੌਦਾਂ ਹੱਟਾਂ ਚੜ੍ਹੇ ਚੰਨ, ਚੌਦਾਂ ਲੋਕਾਂ ਕਰ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਇਕ ਵਖਾਏ ਜਗਤ ਧਾਰ। ਜਗਤ ਧਾਰ ਹਰਿ ਵਖਾਉਣੀ। ਗੁਰ ਪੀਰ ਨਾ ਦੀਸੇ ਗੱਦੀ ਧਾਰ, ਸਾਚੀ ਸਾਰ ਆਪੇ ਪਾਉਣੀ। ਸਰਬ ਮਿਟਾਏ ਮੁਹੰਮਦੀ ਯਾਰ ਚਾਰ। ਸ਼ਬਦ ਉਡਾਰ ਇਕ ਲਗਾਉਣੀ। ਨੌਂ ਦਵਾਰੇ ਵਸੇ ਬਾਹਰ, ਕਾਲ ਕੂਟ ਇਕ ਰਖਾਉਣੀ। ਦਹਿ ਦਿਸ਼ਾ ਪਾਏ ਹਿਸਾ ਸਰਬ ਕਲ ਆਪ ਪ੍ਰਭ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਪਰਗਟ ਹੋਏ ਸਾਚੀ ਜੋਤ ਬਿਨ ਵਰਨ ਗੋਤ ਤ੍ਰੈਲੋਕ ਬਲੋਏ, ਜੀਵ ਜੰਤ ਨਾ ਜਾਣੇ ਕੋਇ, ਭਗਤ ਭਗਵੰਤਾ ਹਾਜ਼ਰ ਹਜ਼ੂਰ। ਕਾਇਆ ਮੰਦਰ ਚਾਰ ਦਵਾਰ। ਚੌਥੇ ਜੁਗ ਵੇਖ ਵਿਚਾਰ। ਸਿੰਘ ਗੁਰ ਚਰਨ ਚਰਨ ਸਿੰਘ ਸ਼ਬਦ ਚੋਗ ਸਾਚੀ ਚੁਗ, ਵੇਲੇ ਅੰਤਮ ਉਤਰੇ ਪਾਰ। ਸੋਹੰ ਸ਼ਬਦ ਸਾਚਾ ਜੋਗ, ਤਟ ਬਿਆਸਾ ਆਰ ਪਾਰ। ਦਿਵਸ ਰੈਣ ਨਾਂ ਰਹੇ ਸੋਗ, ਜੋਤੀ ਨੂਰ ਦਰਸ ਅਮੋਘ ਕਰੇ ਕਰਾਏ ਇਕ ਜੈਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਕਰਾਏ ਵਣਜ ਵਪਾਰ। ਵਣਜ ਵਪਾਰਾ ਇਕ ਹਰਿ ਕਰਾਉਣਾ। ਮੰਦਰ ਮਸੀਤ ਵੇਖ ਗੁਰੂਦਵਾਰਾ, ਸਾਚਾ ਸ਼ਬਦ ਡੰਕ ਵਜਾਉਣਾ। ਗੁਰ ਪੀਰ ਸਾਧ ਸੰਤ ਤੀਜੇ ਲੋਚਨ ਰਹੇ ਵੇਖ, ਸਾਚਾ ਡੰਕ ਰਾਓ ਰੰਕ ਇਕ ਵਖਾਉਣਾ। ਵੇਖ ਵਖਾਣੇ ਔਲੀਏ ਪੀਰ ਸ਼ੇਖ਼, ਦਸਤਗੀਰ ਸ਼ਾਹ ਹਕੀਰ ਕੋਈ ਰਹਿਣ ਨਾ ਪਾਉਣਾ। ਕਲਜੁਗ ਤੇਰੀ ਮਿਟਦੀ ਰੇਖ, ਜੋਤੀ ਜਾਮਾ ਧਰਿਆ ਭੇਖ, ਸ਼ਾਹ ਸੁਲਤਾਨਾਂ ਆਪ ਜਗਾTਣਾ। ਆਪੇ ਹੋਏ ਧਾਰੀ ਕੇਸ, ਜੋਤ ਸਰੂਪੀ ਦਸ ਦਸਮੇਸ, ਸ਼ਿਵ ਸ਼ੰਕਰ ਬ੍ਰਹਮਾ ਵਿਸ਼ਨ ਮਹੇਸ਼ ਨਰ ਨਰੇਸ਼ ਆਪ ਅਖਵਾਉਣਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਕਾਲਾ ਵੇਸ ਕਰ, ਕਾਲੇ ਤਨ ਛੁਹਾਉਣਾ। ਕਲਜੁਗ ਕਾਲਾ ਵੇਸ ਤਨ ਕਰਾਉਣਾ ਏ। ਪੁਰਖ ਅਬਿਨਾਸ਼ੀ ਬਣ ਦਰਵੇਸ਼, ਕੋਈ ਨਾ ਚਲੇ ਕਿਸੇ ਪੇਸ਼, ਰਾਜ ਰਾਜਾਨਾਂ ਆਪ ਸੁਨਾਉਣਾ ਏ। ਆਪੇ ਨਰ ਆਪੇ ਨਰੇਸ਼, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸ੍ਰਿਸ਼ਟ ਸਬਾਈ ਸਾਚਾ ਮਾਹੀ ਧੁਰ ਦਰਗਾਹੀ ਏਕਾ ਰਾਹ ਵਖਾTਣਾ। ਕਾਲਾ ਸੂਸਾ ਤਨ ਛੁਹਾਏ, ਛਬੀ ਪੋਹ ਦਿਵਸ ਵਿਚਾਰਿਆ। ਈਸਾ ਮੂਸਾ ਦਏ ਮਿਟਾਏ, ਨਾ ਕੋਈ ਜਾਣੇ ਜੀਵ ਗਵਾਰਿਆ। ਸ਼ਬਦ ਹਦੀਸਾ ਇਕ ਪੜ੍ਹਾਏ, ਅੰਜ਼ੀਲ ਕੁਰਾਨਾਂ ਪੈਣੀ ਮਾਰਿਆ। ਸੋਹੰ ਤਿੱਖਾ ਤੀਰ ਰਖਾਏ, ਲੁਟੀ ਜਾਏ ਦਿਨ ਦਿਹਾੜਿਆ। ਜਗਤ ਜਗਦੀਸ ਦਇਆ ਕਮਾਏ, ਬੀਸ ਇਕੀਸ ਖੇਲ ਰਚਾਏ, ਵਿਚ ਉਨੀਸਾ ਪਏ ਦੁਹਾਏ, ਸਾਲ ਅਠਾਰਵੇਂ ਨਾ ਕੋਈ ਛੁਡਾਏ, ਨਾ ਕੋਈ ਦੀਸੇ ਟਟੂ ਭਾੜਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਅੰਦਰੇ ਅੰਦਰ ਸਾਚੇ ਮੰਦਰ, ਮੇਟ ਮਿਟਾਏ ਗੋਰਖ ਮਛੰਦਰ ਉਚੇ ਟਿੱਲੇ ਆਸਣ ਲਾਏ, ਨਾ ਕੋਈ ਧੂਣੀ ਧੂੰਆਂ ਧੁਖਾ ਰਿਹਾ। ਕਲਜੁਗ ਧੂੰਆਂ ਧਾਰ ਜਗਤ ਅੰਧੇਰਿਆ। ਸਤਿਜੁਗ ਸਾਚਾ ਕਰੇ ਵਿਚਾਰ, ਪ੍ਰਭ ਅਬਿਨਾਸ਼ੀ ਪਾਏ ਫੇਰਿਆ। ਮਿਲੇ ਜਨਮ ਵਿਚ ਸੰਸਾਰ, ਮਨਮੁਖਾਂ ਢਾਹੇ ਭਰਮ ਢੇਰਿਆ। ਕਲਜੁਗ ਰੋਵੇ ਧਾਹਾਂ ਮਾਰ, ਜੂਠਾ ਝੂਠਾ ਲਾਏ ਇਕ ਉਖੇੜਿਆ। ਧਰਮ ਰਾਏ ਹੋਏ ਤਿਆਰ, ਧਰਤ ਮਾਤ ਖੁਲ੍ਹਾ ਵਿਹੜਿਆ। ਲਾੜੀ ਮੌਤ ਕਰੇ ਸ਼ਿੰਗਾਰ, ਜੀਆਂ ਜੰਤਾਂ ਛਿੜਿਆ ਝੇੜਿਆ। ਚਿੱਤਰ ਗੁਪਤ ਬਣੇ ਲਿਖਾਰ, ਅੰਤਮ ਲੇਖਾ ਰਿਹਾ ਨਿਬੇੜਿਆ। ਜੰਮ ਰਾਜ ਅੱਧਵਿਚਕਾਰ, ਲੱਖ ਚੁਰਾਸੀ ਦੇਵੇ ਗੇੜਿਆ। ਸ਼ਬਦ ਧਾਰ ਸੱਚੀ ਸਰਕਾਰ, ਸੋਹੰ ਵੱਜੇ ਕਾਇਆ ਨਗਰ ਖੇੜਿਆ। ਨੌਂ ਦਵਾਰੇ ਬੰਦ ਕਿਵਾੜ, ਦਸਵੇਂ ਗੁਰਮੁਖ ਪਾਏ ਫੇਰਿਆ। ਤੱਤੀ ਵਾ ਨਾ ਲੱਗੇ ਹਾੜ, ਕਰੇ ਸ਼ਬਦ ਸਚ ਨਿਬੇੜਿਆ। ਕਲਜੁਗ ਦਏ ਦੁਹਾਈ, ਅੰਤ ਕੁਰਲਾਨਿਆ। ਸਤਿਜੁਗ ਸਾਚੇ ਮਿਲੇ ਵਡਿਆਈ ਵਿਚ ਜਹਾਨਿਆ। ਧਰਤ ਮਾਤ ਮਿਲੀ ਵਧਾਈ, ਪੂਤ ਸਪੂਤਾ ਏਕਾ ਜੰਮਿਆ। ਕਲਜੁਗ ਕਾਲਾ ਭੇਖ ਵਟਾਈ, ਬੇਮੁਖ ਜੀਵਾਂ ਦੇਵੇ ਡੰਨਿਆ। ਸਤਿਜੁਗ ਸਾਚੀ ਸੇਵ ਕਮਾਈ, ਗੁਰਮੁਖ ਚੜ੍ਹਾਏ ਸਾਚੇ ਚੰਨਿਆ। ਧਰਤ ਮਾਤ ਖ਼ੁਸ਼ੀ ਮਨਾਈ, ਕਲਜੁਗ ਅੰਤਮ ਅੰਤ ਪੁਰਖ ਅਬਿਨਾਸ਼ੀ ਬੇੜਾ ਬੰਨ੍ਹਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸ੍ਰਿਸ਼ਟ ਸਬਾਈ ਆਪ ਰਖਾਏ, ਜੂਠੀ ਝੂਠੀ ਹੇਠ ਮਾਇਆ ਛੱਪਰ ਛੰਨਿਆ। ਜੂਠੀ ਝੂਠੀ ਮਾਇਆ ਛੱਪਰੀ ਛਾਇਆ। ਜਾਣੇ ਵਡ ਵਡ ਸੇਠ, ਵੇਲੇ ਅੰਤਮ ਭੰਨੇ ਕੌੜੇ ਰੇਠ, ਨਾ ਸਕੇ ਕੋਈ ਬਚਾਇਆ। ਵਰਤੇ ਕਹਿਰ ਸਵਾ ਪਹਿਰ ਮਹੀਨੇ ਜੇਠ, ਸ਼ਬਦ ਹਲੂਣੇ ਰਿਹਾ ਜਗਾਇਆ। ਕੋਈ ਨਾ ਰੱਖੇ ਸਾਇਆ ਹੇਠ, ਜਗਤ ਜਗਦੀਸੇ ਸ਼ਬਦ ਤੀਰ ਇਕ ਚਲਾਇਆ। ਜੋਤੀ ਜਾਮਾ ਧਰਿਆ ਭੇਖ, ਕਲਜੁਗ ਰੇਖ ਵੇਖ ਗੁਰਮੁਖ ਸੋਏ ਰਿਹਾ ਜਗਾਇਆ। ਗੁਰਮੁਖ ਸੋਇਆ ਜਾਗ ਹਰਿ ਜਗਾਇੰਦਾ। ਕਲਜੁਗ ਮਾਇਆ ਧੋ ਦਾਗ਼, ਪ੍ਰਭ ਸਾਚਾ ਆਪ ਧਵਾਇੰਦਾ। ਤਨ ਮੰਦਰ ਸਾਚਾ ਰਾਗ, ਰਾਗਨ ਰਾਗੀ ਆਪ ਅਖਵਾਇੰਦਾ। ਕਾਇਆ ਮਾਟੀ ਲੱਗੇ ਭਾਗ, ਭਗਤ ਭਗਵੰਤਾ ਆਪ ਜਗਾਇੰਦਾ। ਆਤਮ ਜੋਤੀ ਜਗੇ ਚਿਰਾਗ, ਸਾਚਾ ਦੀਪਕ ਆਪ ਜਗਾਇੰਦਾ। ਮਾਣਕ ਮੋਤੀ ਸੋਹੰ ਤਾਗ, ਸਾਚੀ ਜੋੜੀ ਆਪ ਜੁੜਾਇੰਦਾ। ਮਨ ਵਿਰੱਕਤੀ ਭਏ ਵੈਰਾਗ, ਸੁਰਤੀ ਸ਼ਬਦ ਆਪ ਭਵਾਇੰਦਾ। ਸੁਰਤ ਸ਼ਬਦ ਸ਼ਬਦ ਸੁਰਤ ਮੇਲ ਮਿਲਾਏ ਹੰਸ ਬਣਾਏ ਕਾਗ, ਸਾਚੀ ਚੋਗ ਨਾਮ ਚੁਗਾਇੰਦਾ। ਆਪ ਬੁਝਾਏ ਤ੍ਰਿਸਨਾ ਆਗ, ਰਾਗ ਅਨਾਦਾ ਜਗਤ ਸੁਹਾਗੀ ਇਕ ਸੁਣਾਇੰਦਾ। ਗੁਰ ਚਰਨ ਧੂੜ ਮਜਨ ਸਾਚਾ ਮਾਘ, ਗੁਰਮੁਖਾਂ ਇਹ ਸਮਝਾਇੰਦਾ। ਆਪ ਆਪਣੇ ਹੱਥ ਰੱਖੇ ਵਾਗ, ਹਉਮੇ ਹੰਗਤਾ ਰੋਗ ਗਵਾਇੰਦਾ। ਮਿਲੇ ਮੇਲ ਕੰਤ ਸੁਹਾਗ, ਤ੍ਰਿਸ਼ਨਾ ਭੁੱਖ ਜਗਤ ਗਵਾਇੰਦਾ। ਮਾਇਆ ਡੱਸੇ ਨਾ ਡੱਸਣੀ ਨਾਗ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰਮੁਖਾਂ ਦੇਵੇ ਨਾਮ ਵਰ, ਸ਼ਬਦ ਘੋੜਾ ਜੋਤੀ ਜੋੜਾ ਆਪੇ ਮੇਲ ਮਿਲਾਇੰਦਾ। ਸ਼ਬਦ ਘੋੜਾ ਹਰਿ ਦਾਤਾਰ। ਧੁਰਦਰਗਾਹੀ ਆਇਆ ਦੌੜਾ, ਸੋਲਾਂ ਕਲਾਂ ਤਨ ਸ਼ਿੰਗਾਰ। ਵੇਖ ਵਖਾਣੇ ਮਿੱਠਾ ਕੌੜਾ, ਅੱਖਰ ਵੱਖਰ ਪਸਰ ਪਸਾਰ। ਆਪੇ ਹੋਏ ਬ੍ਰਾਹਮਣ ਗੌੜਾ, ਗੌੜ ਬ੍ਰਾਹਮਣ ਪਾਰ ਕਿਨਾਰ। ਸੰਬਲ ਨਗਰੀ ਸਾਚਾ ਦੇਸ ਬਹੁੜਾ, ਗੁਰ ਗੋਬਿੰਦਾ ਭੇਖ ਅਪਾਰ। ਨਾ ਕੋਈ ਜਾਣੇ ਲੰਮਾ ਚੌੜਾ, ਦਸ ਦਸ ਗਿਰਾਂ ਦੇਸ ਮਝਾਰ। ਚਿੱਟਾ ਅਸਵ ਚੁੱਕੇ ਪੌੜਾ, ਕਲਜੁਗ ਤੇਰੀ ਅੰਤਮ ਵਾਰ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਜੁਗ ਜੁਗ ਰੇਖ ਵੇਖ ਹਰਿ, ਭੇਖ ਪਖੰਡਾ ਦਏ ਨਿਵਾਰ। ਕਲਜੁਗ ਭੇਖ ਪਖੰਡ ਨੌਂ ਦਵਾਰਿਆ। ਸਾਧਾਂ ਸੰਤਾਂ ਆਤਮ ਰੰਡ, ਭਰਿਆ ਤਨ ਮਨ ਹੰਕਾਰਿਆ। ਸ਼ਬਦ ਸਰੂਪੀ ਦੇਵੇ ਦੰਡ, ਦੇਵੇ ਦਰ ਸੱਚਾ ਦਵਾਰਿਆ। ਖਾਣੀ ਜੇਰਜ ਅੰਡ ਜੀਓ ਪਿੰਡ ਬ੍ਰਹਿਮੰਡ, ਸਾਚੀ ਖੋਜ ਖੁਜਾ ਰਿਹਾ। ਨੌਵਾਂ ਖੰਡਾਂ ਖੰਡ ਖੰਡ, ਸ਼ਬਦ ਚਲੇ ਚੰਡ ਪਰਚੰਡ, ਤਿੱਖੀ ਧਾਰਾ ਆਪ ਰਖਾ ਰਿਹਾ। ਮਨਮੁਖਾਂ ਵੱਢੇ ਕੰਡ, ਨਾ ਕੋਈ ਕਿਸੇ ਛੁਡਾ ਰਿਹਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰਮੁਖ ਸੋਏ ਮਾਤ ਜਗਾ ਰਿਹਾ। ਗੁਰ ਪੂਰੇ ਫੜਨਾ ਲੜ। ਕਾਇਆ ਮੰਦਰ ਅੰਦਰ ਜਾਣਾ ਵੜ। ਆਪੇ ਤੋੜੇ ਵਜਾ ਹੰਕਾਰੀ ਜੰਦਰ, ਦਰ ਦਵਾਰੇ ਅੱਗੇ ਖੜ੍ਹ। ਆਸਾ ਤ੍ਰਿਸਨਾ ਭੌਂਦੀ ਬੰਦਰ, ਕੋਇ ਨਾ ਸਕੇ ਪੌੜੀ ਚੜ੍ਹ। ਆਪ ਸੁਹਾਏ ਸਾਚਾ ਧਾਮ ਮੰਦਰ, ਵੇਖ ਵਖਾਣੇ ਕਾਇਆ ਕਿਲ੍ਹਾ ਕੋਟ ਗੜ੍ਹ। ਗੁਰਮੁਖ ਸਾਚੇ ਬਾਹੋਂ ਫੜ, ਆਪ ਬੰਨ੍ਹਾਏ ਆਪਣੇ ਲੜ। ਕਾਇਆ ਕੋਟ ਗੜ੍ਹ ਆਪ ਵਿਚਾਰਿਆ। ਸਾਚਾ ਮੰਦਰ ਅੰਦਰੇ ਅੰਦਰ ਗੁਰਮੁਖ ਸਾਚੇ ਜਾਣਾ ਚੜ੍ਹ, ਵੇਖੇ ਖੇਲ ਅਪਾਰਿਆ। ਆਪੇ ਘਾੜਨ ਰਿਹਾ ਘੜ, ਵੇਖ ਵਖਾਣੇ ਧੁੰਦੂਕਾਰਿਆ। ਏਕਾ ਅੱਖਰ ਜਗਤ ਵੱਖਰ ਸਾਚਾ ਸ਼ਬਦ ਲੈਣਾ ਪੜ੍ਹ, ਭਰਮਾਂ ਕੰਧ ਢਾਹੇ ਚਾਰ ਦਿਵਾਰਿਆ। ਜਗੇ ਜੋਤ ਬਹੱਤਰ ਨੜ, ਜਗਤ ਤ੍ਰਿਸਨਾ ਜਾਏ ਹੜ, ਮਿਟੇ ਲੋਭ ਮੋਹ ਹੰਕਾਰਿਆ। ਪੁਰਖ ਅਬਿਨਾਸ਼ੀ ਦਰ ਦਵਾਰ ਅੱਗੇ ਖੜ, ਆਪ ਫੜਾਏ ਆਪਣਾ ਲੜ, ਨਾ ਕੋਈ ਸੀਸ ਨਾ ਕੋਈ ਧੜ, ਸਾਚਾ ਰਾਹ ਵਖਾ ਰਿਹਾ। ਸਚ ਸਿੰਘਾਸਣ ਬਹਿਣਾ ਚੜ੍ਹ, ਭਾਣਾ ਸਹਿਣਾ ਲੱਗੇ ਜੜ੍ਹ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪੇ ਕਰੇ ਪਾਰ ਉਤਾਰਿਆ। ਦਸਮ ਦਵਾਰੀ ਵੇਖ ਮਹੱਲ ਅਟੱਲਿਆ। ਨਾ ਕੋਈ ਦੀਸੇ ਚਾਰ ਦਿਵਾਰਾ, ਨਾ ਕੋਈ ਜੰਗਲ ਜੂਹ ਉਜਾੜ ਪਹਾੜ ਜਲ ਥੱਲਿਆ। ਨਾ ਕੋਈ ਦੀਸੇ ਚੰਦ ਸਿਤਾਰ, ਗਗਨ ਮੰਡਲ ਵਡ ਬਲ ਬੱਲਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰਮੁਖਾਂ ਦੇਵੇ ਨਾਮ ਵਰ ਇਕ ਦਵਾਰਾ ਗੁਰਮੁਖ ਸਾਚੇ ਮੱਲਿਆ। ਆਤਮ ਵਜੀ ਵਧਾਈਆ। ਕਿਸੇ ਹੱਥ ਨਾ ਆਏ ਜੰਗਲ ਜੂਹ ਜਲ ਥਲ ਫਿਰੇ ਲੁਕਾਈਆ। ਦੂਈ ਦਵੈਤੀ ਨਾ ਮਿਟੇ ਥਲ ਨਿਰਮਲ ਜੋਤ ਨਾ ਜਾਏ ਬਲ, ਅਗਿਆਨ ਅੰਧੇਰ ਨਾ ਕੋਈ ਮਿਟਾਈਆ। ਵੇਖੇ ਖੇਲ ਆਪ ਪ੍ਰਬਲ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰਮੁਖ ਸਾਚੇ ਬੂਝ ਬੁਝਾਈਆ। ਗੁਰਮੁਖ ਮਿਲਿਆ ਸਹਿਜ ਸੁਭਾਈ, ਆਤਮ ਵੱਜੀ ਵਧਾਈਆ। ਹੋਏ ਸਹਾਈ ਸਭਨੀਂ ਥਾਈਂ, ਖ਼ੁਸ਼ੀ ਗ਼ਮੀ ਨਾ ਕੋਈ ਰਖਾਈਆ। ਪਾਰ ਕਰਾਏ ਫੜ ਫੜ ਬਾਂਹੀ, ਪਿਤਾ ਅੰਮੀ ਆਪ ਅਖਵਾਈਆ। ਜੋਤ ਨਿਰੰਜਣ ਕਦੇ ਨਾ ਮਰੇ ਕਦੇ ਨਾ ਜੰਮੀ, ਆਵਣ ਜਾਵਣ ਪਤਤ ਪਾਵਨ ਆਪਣੀ ਖੇਲ ਰਚਾਈਆ। ਸਤਿਜੁਗ ਸਾਚੇ ਦੇਵੇ ਥੰਮੀ, ਸੋਹੰ ਸਾਚਾ ਨਾਉਂ ਰਖਾਈਆ। ਕਰੇ ਖੇਲ ਅਗੰਮ ਅਗੰਮੀ, ਅਗੰਮੜੀ ਕਾਰ ਕਰਾਈਆ। ਵੇਖ ਵਖਾਣੇ ਹਡ ਮਾਸ ਨਾੜ ਨਾੜੀ ਚਮੜੀ, ਦਮੜੀ ਮੁਲ ਨਾ ਕੋਈ ਰਖਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰਮੁਖ ਸਾਚੇ ਵੇਖ ਹਰਿ, ਸੋਏ ਰਿਹਾ ਮਾਤ ਜਗਾਈਆ। ਚਰਨ ਕਵਲ ਗੁਰ ਧਿਆਨ ਜਿਸ ਲਗਾਇਆ। ਤਿੰਨ ਸੌ ਸੱਠ ਹਾਡੀ ਮਾਰ ਧਿਆਨ, ਨਾੜ ਨਾੜੀ ਵੇਖ ਵਖਾਇਆ। ਗੁਰਮੁਖ ਵਿਰਲੇ ਆਤਮ ਬ੍ਰਹਮ ਗਿਆਨ, ਸ਼ਬਦ ਸੁਨੇਹੜਾ ਰਿਹਾ ਸੁਣਾਇਆ। ਬਾਲ ਨਦਾਨਾ ਜੀਵ ਜਹਾਨਾਂ ਰੋਗਾਂ ਸੋਗਾਂ ਪਾਇਆ ਘਾਣ, ਤਨ ਪੀੜਾ ਪੀੜ ਭਰਾਇਆ। ਆਪੇ ਵੇਖੇ ਪਵਣ ਮਸਾਣ, ਅੰਦਰ ਮੰਦਰ ਅੰਧ ਅੰਧਿਆਨ, ਹੱਡੀ ਰੀੜਾ ਦੁੱਖ ਵਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੋਗ ਸੋਗ ਚਿੰਤ ਮਿਟਾਇਆ। ਸਾਗਰ ਮੇਂ ਸਾਗਰ ਕਵਣ ਗਹਿਰ ਗੰਭੀਰ। ਕਾਇਆ ਗਾਗਰ ਮਲ ਭਰੇ, ਕਵਣ ਦਵਾਰੇ ਆਤਮ ਨੀਰ। ਕਵਣ ਦਵਾਰੇ ਹਰਿ ਸ਼ਬਦ ਸੁਦਾਗਰ ਜਨ ਵਰੇ, ਭਗਤ ਰਤਨਾਗਰ ਹਰਿ ਹਰੇ, ਕਵਣ ਦਵਾਰੇ ਕੱਢੇ ਪੀੜ। ਦੋਹਾਂ ਆਤਮ ਕੌਣ ਵਰੇ, ਕਵਣ ਚੋਟੀ ਚੜ੍ਹੇ ਅਖੀਰ। ਕਵਣ ਸੇਜਾ ਪਗ ਧਰੇ, ਕਵਣ ਪਹਿਨੇ ਬਸਤਰ ਚੀਰ। ਕਵਣ ਨੇਜਾ ਹੱਥ ਫੜੇ ਬਿਰਹੋਂ ਵਿਛੋੜਾ ਜਾਏ ਚੀਰ। ਜੋਤੀ ਜੋਤ ਸਰੂਪ ਹਰਿ, ਨੌਂ ਦਵਾਰੇ ਵੇਖ ਹਰਿ, ਖੋਲ੍ਹ ਬੰਦ ਕਿਵਾੜ ਨਾ ਕੋਈ ਸੀਸ ਨਾ ਕੋਈ ਧੜ, ਪੰਚਾਂ ਲਾਈ ਬੈਠਾ ਜੜ੍ਹ, ਬਹੱਤਰ ਅੰਦਰ ਬੈਠਾ ਵੜ, ਨਾ ਕੋਈ ਸ਼ਾਹ ਨਾ ਫ਼ਕੀਰ। ਸ਼ਾਹ ਫ਼ਕੀਰ ਕਵਣ ਕੰਗਾਲ। ਕਵਣ ਹਕੀਰ ਜਗਤ ਦਲਾਲ। ਕਵਣ ਅਮੀਰ ਤਨ ਬਸਤਰ ਮਾਲ। ਕਵਣ ਪੀੜ ਲੱਗੇ ਕਾਇਆ ਡਾਲ੍ਹ। ਜੋਤੀ ਜੋਤ ਸਰੂਪ ਹਰਿ, ਏਕਾ ਪੁੱਛੇ ਸ਼ਬਦ ਵਰ, ਕਵਣ ਦਵਾਰੇ ਚੁੱਕੇ ਡਰ, ਆਪ ਆਪਣੀ ਬੰਨ੍ਹੇ ਬੀੜ। ਘਾੜਨ ਘੜੇ ਕਵਣ ਘੜਿਆਲ। ਕਵਣ ਸ਼ਬਦ ਤਨ ਵੱਜੇ ਤਾਲ। ਕਵਣ ਫ਼ਲ ਲੱਗੇ ਕਾਇਆ ਡਾਲ੍ਹ। ਕਵਣ ਅੰਮ੍ਰਿਤ ਆਤਮ ਵੇਖੇ ਸਾਚਾ ਤਾਲ। ਗੁਰਮੁਖ ਸਾਚਾ ਕਵਣ ਦਵਾਰੇ ਮਾਰੇ ਛਾਲ। ਪੁਰਖ ਅਬਿਨਾਸ਼ੀ ਪਾਵੇ ਸਾਰੇ, ਭੀਤਰ ਭੀਤਰ ਖੇਲ ਨਿਆਰੇ, ਆਪੇ ਹੋਏ ਭਗਤ ਜਗਤ ਦਲਾਲ। ਜੋਤੀ ਜੋਤ ਸਰੂਪ ਹਰਿ, ਆਪੇ ਜਾਣੇ ਆਪਣੀ ਚਾਲ। ਸ਼ਬਦ ਗੁਰ ਸਾਖਿਆਤ, ਗੁਰ ਗੁਰ ਸਾਚਾ ਨਾਉਂ। ਗੁਰਮੁਖ ਸਾਚਾ ਪਾਰਜ਼ਾਤ, ਦਰ ਘਰ ਸਾਚੇ ਪਾਏ ਥਾਉਂ। ਹਰਿ ਹਰਿ ਨਾਉਂ ਜਗਤ ਦਾਤ, ਦੇਵੇ ਅਗੰਮ ਅਥਾਹੋ। ਪਾਰਬ੍ਰਹਮ ਬ੍ਰਹਮ ਉਤਮ ਜ਼ਾਤ, ਹਰਿ ਹੰਸ ਬਣਾਏ ਕਾਉਂ। ਚਰਨ ਕਵਲ ਕਵਲ ਚਰਨ ਗੁਰ ਸਾਚਾ ਨਾਤ, ਸਦਾ ਸਦ ਬਲ ਬਲ ਜਾਓ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਲੱਖ ਚੁਰਾਸੀ ਵੇਖ ਹਰਿ, ਸ਼ਬਦ ਲੇਖ ਆਪ ਲਿਖਾਇਆ, ਗੁਰਮੁਖ ਸੋਇਆ ਮਾਤ ਜਗਾਇਆ, ਗੁਰ ਗੁਰ ਗੁੜਗਾਉਂ। ਗੁੜਗਾਵਾਂ ਗੁਰ ਸਾਚੇ ਤੇਰੀ ਸੇਵ ਕਮਾਈਆ। ਗੁਰਮੁਖ ਸਾਚੇ ਬਲ ਬਲ ਜਾਵਾਂ, ਆਤਮ ਧੁਨ ਨਾਦੀ ਨਾਦ ਵਜਾਈਆ। ਲੱਖ ਚੁਰਾਸੀ ਛਾਣ ਪੁਣ, ਵੇਖ ਵਖਾਣੇ ਵਡ ਵਡ ਮੁਨੀ ਸੁਨੀ ਮੁਨ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਜੋਤ ਜਗਾਈਆ। ਜਗੇ ਜੋਤ ਅਕਾਲ ਹੋਏ ਦਿਆਲ, ਗੁਰਮੁਖਾਂ ਕਰੇ ਸਦਾ ਪ੍ਰਿਤਪਾਲ, ਦਿਵਸ ਰੈਣ ਧਾਰ ਰਖਾ ਲਿਆ। ਫ਼ਲ ਲਗਾਏ ਕਾਇਆ ਡਾਲਿਆ। ਚਲੀ ਮਾਤ ਅਵੱਲੜੀ ਚਾਲ, ਹਰਿਜਨ ਚਾੜ੍ਹੇ ਰੰਗ ਗੁਲਾਲਿਆ। ਸ਼ਬਦ ਲਾਵੇ ਏਕਾ ਛਾਲ, ਧੁਰ ਦਰਗਾਹੀ ਇਕ ਦਲਾਲਿਆ। ਕਦੇ ਸ਼ਾਹ ਕਦੇ ਕੰਗਾਲ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰਮੁਖ ਸਾਚੇ ਵੇਖ ਦਰ, ਇਕ ਵਜਾਏ ਸਾਚਾ ਤਾਲਿਆ। ਸ਼ਬਦ ਤਾਲ ਵੱਜੇ ਕਵਣ ਦਰ ਸੁਹਾਇਆ। ਭਾਂਡਾ ਭਰਮ ਗੁਰਮੁਖ ਸਾਚੇ ਭੱਜੇ, ਪੰਜਾਂ ਚੋਰਾਂ ਡੰਨ ਚੁਕਾਇਆ। ਕਾਇਆ ਮਾਟੀ ਪੜਦੇ ਕੱਜੇ, ਜੂਠਾ ਝੂਠਾ ਮੋਹ ਚੁਕਾਇਆ। ਏਕਾ ਏਕ ਕਰਾਏ ਮੱਕਾ ਕਾਅਬਾ ਹੱਜੇ, ਦੂਈ ਦਵੈਤੀ ਪੜਦਾ ਲਾਹਿਆ। ਹਰਿਜਨ ਅੰਮ੍ਰਿਤ ਪੀ ਪੀ ਪ੍ਰਭ ਦਰ ਰੱਜੇ, ਆਤਮ ਤ੍ਰਿਸਨਾ ਰੋਗ ਮਿਟਾਇਆ। ਚਰਨ ਧੂੜ ਧੂੜ ਚਰਨ ਗੁਰ ਮਜਨ ਸਾਚੇ ਮਥੇ, ਦੁਰਮਤ ਮੈਲ ਦਏ ਗਵਾਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰਮੁਖ ਆਤਮ ਵੇਖ ਦਰ, ਸਾਚਾ ਰਾਗ ਇਕ ਸੁਣਾਇਆ। ਰਾਗ ਸੁਣਾਏ ਕੰਨ, ਪੂਰਨ ਜੋਤ ਭਗਵੰਤਿਆ। ਸ਼ਬਦ ਜੋਤ ਜਗਾਏ ਤਨ, ਦੇਵੇ ਵਡਿਆਈ ਆਤਮ ਵਧਾਈ ਲੋਕਮਾਤ ਜੀਵ ਜੰਤਿਆ। ਕਲਜੁਗ ਅੰਤ ਹੋਏ ਕੁੜਮਾਈ, ਸਾਧ ਸੰਤ ਦਏ ਦੁਹਾਈ, ਗੁਰਮੁਖ ਸਾਚੇ ਖ਼ੁਸ਼ੀ ਮਨਾਈ, ਬੇਮੁਖਾਂ ਮਾਇਆ ਪਾਏ ਬੇਅੰਤਿਆ। ਨਿਝਰ ਰਸ ਮੁਖ ਚੁਆਈ, ਉਲਟੀ ਨਭੀ ਆਪ ਕਰਾਈ, ਸਾਚੀ ਬੂੰਦ ਇਕ ਬਸੰਤਿਆ। ਮਿਲੇ ਵਡਿਆਈ ਉਪਰ ਧਵਲ, ਜੋਤੀ ਜੋਤ ਸਰੂਪ ਹਰਿ, ਗੁਰਮੁਖ ਆਤਮ ਵੇਖ ਦਰ, ਦਿਵਸ ਰੈਣ ਸੁਣੇ ਬੇਨੰਤਿਆ। ਸੁਣੇ ਬੇਨੰਤੀ ਦਿਵਸ ਰਾਤ, ਪ੍ਰਭ ਪੂਰਨ ਬੂਝ ਬੁਝਾਨਿਆ। ਆਤਮ ਅੰਦਰ ਸਾਚੇ ਮੰਦਰ ਆਪੇ ਵੇਖੇ ਮਾਰ ਝਾਤ, ਜੋਤੀ ਨੂਰ ਨੁਰਾਨਿਆ। ਬੈਠਾ ਰਹੇ ਇਕ ਇਕਾਂਤ, ਜਨ ਭਗਤਾਂ ਦੇਵੇ ਅੰਮ੍ਰਿਤ ਬੂੰਦ ਸਵਾਂਤ, ਗੁਣਵੰਤਾ ਗੁਣ ਨਿਧਾਨਿਆ। ਏਕ ਬੰਧਾਏ ਚਰਨ ਨਾਤ, ਪੁਰਖ ਅਬਿਨਾਸ਼ੀ ਕਮਲਾਪਾਤ, ਦਰ ਘਰ ਸਾਚੇ ਸਾਚਾ ਮੇਲਾ ਆਪ ਆਪਣੇ ਵਿਚ ਸਮਾਣਿਆ। ਨਾ ਕੋਈ ਵੇਖੇ ਜ਼ਾਤ ਪਾਤ, ਸ਼ਬਦ ਸੁਨੇਹੜਾ ਸਾਚੀ ਦਾਤ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰਮੁਖ ਆਤਮ ਵੇਖ ਹਰਿ, ਕਰੇ ਖੇਲ ਮਹਾਨਿਆ। ਕਰੇ ਖੇਲ ਮਹਾਨ ਜਗਤ ਵਡਿਆਈਆ। ਆਪੇ ਚਤੁਰ ਸੁਘੜ ਸਿਆਣ, ਸਾਰ ਕਿਸੇ ਨਾ ਪਾਈਆ। ਖੰਡ ਮੰਡਲ ਬ੍ਰਹਿਮੰਡ, ਵਰਭੰਡ ਖੇਲ ਰਚਾਈਆ। ਲੱਖ ਚੁਰਾਸੀ ਪਾਏ ਡੰਡ, ਪੁਰਖ ਅਬਿਨਾਸ਼ੀ ਆਤਮ ਸੇਜਾ ਸੁੱਤਾ ਦੇ ਕਰ ਕੰਡ, ਸੁਹਾਗੀ ਕੰਤ ਨਾ ਕੋਈ ਹੰਡਾਈਆ। ਸ੍ਰਿਸ਼ਟ ਸਬਾਈ ਭੇਖ ਪਖੰਡ, ਜਗਤ ਵਿਕਾਰੀ ਪਾਇਣ ਡੰਡ, ਸ਼ਬਦ ਡੰਡਾ ਕਿਸੇ ਹੱਥ ਨਾ ਆਇੰਦਾ। ਆਪੇ ਜਾਣੇ ਜੇਰਜ ਅੰਡ, ਉਤਭੁਜ ਸੇਹਤਜ ਖਾਣੀ ਬਾਣੀ ਜਗਤ ਰਾਣੀ ਅੰਜ਼ੀਲ ਕੁਰਾਨੀ ਵੇਦ ਪੁਰਾਨੀ, ਜਗਤ ਧਾਰ ਕਰ ਵਿਚਾਰ ਹਰਿ ਕਰਤਾਰ ਆਪਣੀ ਬਣਤ ਬਣਾਇੰਦਾ। ਬਣਾਏ ਬਣਤ ਦੋ ਜਹਾਨਿਆ। ਭਰਮ ਭੁਲਾਏ ਸਾਧ ਸੰਤ, ਭੇਵ ਨਾ ਜਾਣੇ ਕੋਈ ਗਿਆਨੀਆ। ਮਾਇਆ ਰੁੱਲੇ ਜੀਵ ਜੰਤ, ਜੂਠੀ ਝੂਠੀ ਖ਼ਾਕ ਛਾਨਿਆ। ਗੁਰਮੁਖ ਵਿਰਲੇ ਮੇਲ ਮਿਲਾਵਾ ਸਾਚੇ ਕੰਤ, ਹਰਿ ਸਾਚਾ ਗੁਣ ਨਿਧਾਨਿਆ। ਨੂਰ ਉਜਾਲਾ ਹਰਿ ਕਿਰਪਾਲਾ, ਆਦਿ ਅੰਤ ਜੁਗਾ ਜੁਗੰਤ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰਮੁਖ ਆਤਮ ਵੇਖ ਹਰਿ, ਜੋਤੀ ਦੀਪ ਇਕ ਜਗਾਏ, ਮਸਤਕ ਗਗਨ ਸਾਚੀ ਥਾਲੀਆ। ਸਾਚਾ ਦੀਪ ਸਚ ਪਰਕਾਸ਼। ਸ਼ਬਦ ਜੋਤ ਜੋਤ ਸ਼ਬਦ ਆਦਿ ਪੁਰਖ ਪੁਰਖ ਆਦਿ, ਜੁਗਾਦਿ ਜੁਗਾਦਿ ਸਦ ਅਬਿਨਾਸ਼। ਨਾਦ ਨਾਦ ਵਿਚ ਬ੍ਰਹਿਮਾਦ। ਸ਼ਬਦ ਦਾਦ ਗੁਰਮੁਖ ਮੇਲ ਮਾਧਵ ਮਾਧ। ਰਸਨਾ ਰਸ ਰਿਹਾ ਅਰਾਧ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਨਾਮ ਵਰ, ਸੱਜਣ ਸੁਹੇਲੇ ਆਪਣੇ ਲਾਧ। ਸੱਜਣ ਸੁਹੇਲਾ ਸਾਚਾ ਮੀਤਾ। ਨਰ ਹਰਿ ਸਾਚਾ ਕੰਤਾ, ਆਪ ਚਲਾਏ ਆਪਣੀ ਰੀਤਾ। ਨਾ ਕੋਈ ਮੰਦਰ ਨਾ ਕੋਈ ਮਸੀਤਾ। ਕਰੇ ਖੇਲ ਬੇ ਬੇਅੰਤਾ, ਇਕ ਸੁਣਾਏ ਸੁਹਾਗੀ ਗੀਤਾ। ਮਾਨਸ ਦੇਹੀ ਲੈਣੀ ਜੀਤ, ਮਿਲੇ ਵਡਿਆਈ ਜੀਵ ਜੰਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਿਵਸ ਰੈਣ ਪਰਖੇ ਨੀਤਾ। ਕਵਣ ਮਾਇਆ ਕਵਣ ਛਾਇਆ, ਕਵਣ ਗੁਰਮੁਖ ਅੰਮ੍ਰਿਤ ਸਾਚੇ ਤੀਰਥ ਨੁਹਾਇਆ, ਚੜ੍ਹਿਆ ਰੰਗ ਬਸੰਤਿਆ। ਕਾਇਆ ਰੰਗ ਬਸੰਤ, ਆਤਮ ਵੱਜੀ ਵਧਾਈਆ। ਮਿਲੇ ਮੇਲ ਪ੍ਰਭ ਸਾਚੇ ਕੰਤ, ਸਾਚੀ ਸੇਜਾ ਰਿਹਾ ਹੰਢਾਈਆ। ਜੋਤੀ ਸ਼ਬਦੀ ਸ਼ਬਦੀ ਜੋਤੀ ਮੇਲ ਸਾਚੇ ਸੰਤ, ਸੁਰਤੀ ਆਪ ਭਵਾਈਆ। ਮਨੂਆਂ ਮਾਣਕ ਹੋਏ ਭਸਮੰਤ, ਪੰਚਮ ਪੰਚਾਂ ਪਰ੍ਹੇ ਹਟਾਈਆ। ਸੋਹੰ ਸ਼ਬਦ ਸਤਿਜੁਗ ਸਾਚੇ ਸੰਤ, ਗੁਰ ਮੰਤਰ ਇਕ ਸਿਖਾਈਆ। ਆਪੇ ਜਾਣੇ ਬਿਧ ਆਦਿ ਅੰਤ, ਜੁਗਾਂ ਜੁਗੰਤ ਜੋਤ ਜਗਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸੰਬਲ ਨਗਰੀ ਖੇਲ ਰਘੁਰਾਈਆ। ਸੰਬਲ ਨਗਰ ਨਗਰ ਅਪਾਰਾ, ਉਚ ਅਟੱਲ ਮੁਨਾਰਿਆ। ਕਿਸੇ ਨਾ ਦੀਸੇ ਪਾਰ ਕਿਨਾਰਾ, ਵੇਦ ਪੁਰਾਨ ਨਾ ਪਾਇਣ ਸਾਰਿਆ। ਰਾਜ ਰਾਜਾਨਾਂ ਧੁੰਦੂਕਾਰਾ, ਸਾਧਾਂ ਸੰਤਾਂ ਪਾਸਾ ਹਾਰਿਆ। ਪਰਗਟ ਹੋਏ ਨਰ ਨਿਰੰਕਾਰਾ, ਜੋਤ ਸਰੂਪੀ ਜਾਮਾ ਧਾਰਾ, ਸ਼ਬਦ ਖੰਡਾ ਤੇਜ ਕਟਾਰਿਆ। ਛੱਬੀ ਪੋਹ ਦਿਵਸ ਵਿਚਾਰਾ, ਜਗਤ ਨਾਤਾ ਤੁੱਟੇ ਮੋਹ, ਕਰੇ ਖੇਲ ਅਪਰ ਅਪਾਰਿਆ। ਆਤਮ ਸ਼ਕਤੀ ਸਭ ਦੀ ਰਿਹਾ ਖੋਹ, ਦਰ ਦਰ ਘਰ ਘਰ ਸਾਧ ਸੰਤ ਬੈਠੇ ਰਹੇ ਰੋ, ਦਿਵਸ ਰੈਣ ਹਾਹਾਕਾਰਿਆ। ਸ਼ਬਦ ਸਰੂਪੀ ਹਲ ਰਿਹਾ ਜੋ, ਆਪੇ ਮਨਮੁਖਾਂ ਜੜ੍ਹ ਰਿਹਾ ਉਖਾੜਿਆ। ਗੁਰਮੁਖਾਂ ਦੁਰਮਤ ਮੈਲ ਰਿਹਾ ਧੋ, ਜੋਤ ਜਗਾਏ ਬਹੱਤਰ ਨਾੜਿਆ। ਏਕਾ ਸ਼ਬਦ ਬੋਲਾ ਜਗਤ ਸੋਹੰ ਸੋ, ਧਰਤ ਮਾਤ ਤੇਰਾ ਵੇਖ ਅਖਾੜਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਕਾਜ ਰਚਾ ਲਿਆ, ਦਿਵਸ ਸੁਹਾਇਆ ਸਤਾਰਾਂ ਹਾੜਿਆ। ਸੋਹੰ ਸੋ ਜਪਾਇਆ ਜਾਪ, ਜਗਤ ਪਿਤ ਗੁਰਦੇਵਾ। ਗੁਰਮੁਖਾਂ ਮਾਰੇ ਤੀਨੋ ਤਾਪ, ਕਰੇ ਕਰਾਏ ਵਡ ਪਰਤਾਪ, ਅੰਮ੍ਰਿਤ ਫ਼ਲ ਦੇਵੇ ਸਾਚਾ ਮੇਵਾ। ਆਪੇ ਪਿਤਾ ਆਪੇ ਮਾਤ, ਪੁਰਖ ਬਿਧਾਤਾ ਆਤਮ ਜਾਣੇ ਜੋਤ ਨਿਰੰਜਣ ਅਲਖ ਅਭੇਵਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਆਪੇ ਲਾਏ ਆਪਣੀ ਸੇਵਾ। ਕਲਜੁਗ ਜੀਵ ਜਾਗ, ਕਲ ਵਕਤ ਦੁਹੇਲਾ। ਜੂਠਾ ਝੂਠਾ ਧੋ ਦਾਗ਼, ਪ੍ਰਭ ਮਿਲਣ ਦਾ ਸਾਚਾ ਵੇਲਾ। ਏਕਾ ਸੁਣ ਸਾਚਾ ਰਾਗ, ਕਵਣ ਆਤਮ ਜਾਏ ਜਾਗ, ਦਰ ਘਰ ਸਾਚੇ ਸਾਚਾ ਮੇਲਾ। ਆਤਮ ਉਪਜੇ ਇਕ ਵੈਰਾਗ, ਲੋਕਮਾਤੀ ਵਡੇ ਭਾਗ, ਹੋਏ ਮਿਲਾਵਾ ਇਕ ਇਕੇਲਾ। ਦੀਪਕ ਜੋਤੀ ਜਗੇ ਚਿਰਾਗ, ਮਾਇਆ ਡੱਸਣੀ ਨਾ ਡੱਸੇ ਨਾਗ, ਅੰਤਮ ਘਰ ਸਾਚਾ ਦੱਸੇ ਸੱਜਣ ਸੁਹੇਲਾ। ਹੰਸ ਬਣਾਏ ਕਾਗ, ਆਪ ਆਪਣੇ ਹੱਥ ਰੱਖੇ ਵਾਗ, ਸਾਚਾ ਮਜਨ ਗੁਰ ਚਰਨ ਧੂੜੀ ਮਾਘ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੋਏ ਆਪ ਜਗਾਏ, ਦਇਆ ਕਮਾਏ ਆਪਣੀ ਸੇਵਾ ਲਾਗ। ਸਤਿਗੁਰ ਸੱਜਣ ਮੀਤੜਾ, ਮੇਲਾ ਸਹਿਜ ਸੁਭਾਏ। ਕਾਇਆ ਵੇਖੇ ਮੈਲਾ ਚੀਥੜਾ, ਦੇਵੇ ਨਾਮ ਰੰਗਾਏ। ਗੁਰਮੁਖ ਵਿਰਲੇ ਮਾਤ ਡੀਠੜਾ, ਮਿਲੀ ਹਰਿ ਸਰਨਾਏ। ਮਨਮੁਖ ਕੌੜਾ ਜੀਵ ਰੀਠੜਾ, ਘਰ ਸਚ ਸਾਰ ਨਾ ਪਾਏ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚਾ ਸੰਤ ਦੁਲਾਰਾ, ਆਪ ਆਪਣੀ ਗੋਦ ਉਠਾਏ। ਗੋਦ ਉਠਾਏ ਲਾਲ, ਭੇਵ ਅਗੰਮੜਾ। ਹੋਏ ਜਗਤ ਦਲਾਲ, ਹੱਡ ਮਾਸ ਨਾੜੀ ਚੰਮੜਾ। ਕਾਇਆ ਮੰਦਰ ਅੰਦਰ ਇਕ ਸੁਹਾਏ ਸੱਚੀ ਧਰਮਸਾਲ, ਨਾ ਕੋਈ ਰੱੁਪਾ ਪੈਸਾ ਦੰਮੜਾ। ਜੋਤੀ ਸ਼ਬਦੀ ਸਦਾ ਦਿਆਲ, ਨਾ ਮਰਿਆ ਨਾ ਕਦੇ ਜੰਮੜਾ। ਅੱਠੇ ਪਹਿਰ ਰਹੇ ਰਖਵਾਲ, ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਵੇਖ ਦਰ, ਆਪੇ ਹੋਏ ਮਾਤ ਪਿਤ ਪਿਤ ਮਾਤ ਅੰਮੀ ਅੰਮੜਾ। ਪੁੱਤ ਸੁਤ ਸੁਲਤਾਨ, ਹਰਿ ਹਰਿ ਜਾਨਿਆ। ਗੁਰਮੁਖ ਸਾਚਾ ਨੌਜਵਾਨ, ਭਾਂਡਾ ਭਰਮ ਭੰਨਾਨਿਆ। ਸ਼ਬਦ ਫੜਾਏ ਤੀਰ ਕਮਾਨ, ਰਸਨਾ ਚਿੱਲੇ ਰਿਹਾ ਚੜ੍ਹਾਨਿਆ। ਨੌਂ ਖੰਡ ਪ੍ਰਿਥਮੀ ਮਾਰ ਧਿਆਨ, ਸੱਤਾਂ ਦੀਪਾਂ ਵੇਖ ਵਖਾਨਿਆ। ਬਿਰਧ ਬਾਲ ਵੇਖ ਨਿਧਾਨ, ਜੀਵਾਂ ਜੰਤਾਂ ਰਿਹਾ ਜਗਾਨਿਆ। ਸ਼ਬਦ ਸਰੂਪੀ ਸਚ ਬਿਬਾਣ, ਦੋ ਜਹਾਨ ਰਿਹਾ ਫਿਰਾਨਿਆ। ਉਡੇ ਉਡਾਵੇ ਵਿਚ ਜਹਾਨ, ਦਿਸ ਕਿਸੇ ਨਾ ਆਨਿਆ। ਗੁਰਮੁਖ ਵਿਰਲਾ ਚਤੁਰ ਸੁਜਾਨ, ਗੁਰ ਚਰਨੀ ਚਿਤ ਲਾਨਿਆ। ਗੁਰ ਪੂਰਾ ਹੋਵੇ ਮਿਹਰਬਾਨ, ਆਤਮ ਦਰਸ ਦਰਸ ਦਿਖਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਖੋਲ੍ਹੇ ਬੰਦ ਕਿਵਾੜ, ਬਹੱਤਰ ਨਾੜੀ ਜੋਤ ਜਗਾਨਿਆ। ਜਗੇ ਜੋਤ ਅਪਾਰ, ਸ਼ਬਦ ਪਰਕਾਸ਼ਿਆ। ਕਾਇਆ ਮਿਟੇ ਧੁੰਦੂਕਾਰ, ਮਿਲੇ ਮੇਲ ਪੁਰਖ ਅਬਿਨਾਸਿਆ। ਮਾਨਸ ਦੇਹੀ ਪੈਜ ਸਵਾਰ, ਹਰਿਜਨ ਹੋਏ ਦਾਸਨ ਦਾਸਿਆ। ਜੋਤ ਨਿਰੰਜਣ ਨੇਤਰ ਅੰਜਨ ਚਰਨ ਧੂੜ ਮਜਨ ਹਰਿ ਰਖਾਸਿਆ। ਤਾਲ ਤਲਵਾੜੇ ਅੰਦਰ ਰਾਗ ਰਾਗਨੀ ਖੇਲ ਅਪਾਰ। ਮਿਲੇ ਮੇਲ ਪ੍ਰਭ ਸਾਚੇ ਸੱਜਣ, ਪੰਚ ਜੋਰ ਦਰ ਝੂਠਾ ਤਜਣ, ਕਰੇ ਕਰਾਏ ਖ਼ਬਰਦਾਰ। ਜੋਤੀ ਜੋਤ ਸਰੂਪ ਹਰਿ, ਗੁਰਮੁਖਾਂ ਆਤਮ ਵੇਖ ਦਰ, ਜੋਤ ਜਗਾਏ ਅਪਰ ਅਪਾਰ। ਦੀਪਕ ਜੋਤੀ ਕਰ ਉਜਿਆਰਾ, ਪੂਰਨ ਬ੍ਰਹਮ ਜਣਾਈਆ। ਸ਼ਬਦ ਸੁਣਾਏ ਇਕ ਜੈਕਾਰਾ, ਸਾਚਾ ਧਰਮ ਵਖਾਈਆ। ਪਾਰਬ੍ਰਹਮ ਬ੍ਰਹਮ ਇਕ ਦਵਾਰਾ, ਏਕਾ ਅੰਕ ਸਮਾਈਆ। ਪਵਣ ਉਨੰਜਾ ਛਤਰ ਝੁਲਾਰਾ, ਪਵਣ ਸਵਾਸੀ ਸੋਭਾਵੰਤੀ ਸ਼ਬਦ ਵੱਜੇ ਸਚ ਨਗਾਰਾ, ਸਾਚੀ ਜੋਤ ਇਕ ਸਹਾਰਾ, ਆਪੇ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਸੁਹੇਲੇ, ਆਪ ਕਰਾਏ ਆਪਣੇ ਮੇਲੇ, ਆਪੇ ਗੁਰ ਆਪੇ ਚੇਲੇ, ਏਕਾ ਦੂਜਾ ਭਉ ਚੁਕਾਈਆ। ਏਕਾ ਦੂਜਾ ਚੁੱਕੇ ਭਉ। ਮਨ ਮਤ ਹਰਿ ਸੁਣਾਏ ਸਾਚਾ ਰਾਗਨ, ਤੀਜੇ ਨੇਤਰ ਚੜ੍ਹਿਆ ਚਾਓ। ਸੁਰਤੀ ਹੋਈ ਸੁਹਾਗਣ, ਚਰਨ ਕਵਲ ਕਵਲ ਚਰਨ ਨਰ ਹਰਿ ਸਾਚੇ ਲਾਗਣ, ਆਪੇ ਹੋਏ ਬੇਪਰਵਾਹੋ। ਆਪੇ ਰਾਗੀ ਰਾਗ ਰਾਗਣ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰਮੁਖਾਂ ਸੁਹਾਏ ਇਕ ਘਰ, ਸੋਭਾਵੰਤੀ ਸਾਚੀ ਨਾਰ। ਨਿਰਗੁਣ ਰੂਪ ਅਗੰਮ ਅਗੰਮ ਸਮਾਇਆ। ਸ਼ਬਦ ਸਰੂਪੀ ਪਏ ਜੰਮ, ਦਿਸ ਕਿਸੇ ਨਾ ਆਇਆ। ਹਡ ਮਾਸ ਨਾੜੀ ਨਾ ਕੋਈ ਚੰਮ, ਮਾਤ ਪਿਤ ਨਾ ਕੋਈ ਗੋਦ ਉਠਾਇਆ। ਪਵਣ ਸਵਾਸੀ ਨਾ ਕੋਈ ਲਏ ਦਮ, ਬਹੱਤਰ ਨਾੜੀ ਨਾ ਕੋਈ ਬਣਤ ਬਣਾਇਆ। ਦਿਵਸ ਰੈਣ ਨਾ ਖਾਏ ਕੋਈ ਤਾਮ, ਆਤਮ ਤ੍ਰਿਸ਼ਨਾ ਨਾ ਕੋਈ ਰਖਾਇਆ। ਨੇਤਰ ਨੀਰ ਨਾ ਵਹਾਏ ਛੰਮ ਛੰਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਰੰਗ ਸਮਾਇਆ। ਆਪਣੇ ਰੰਗ ਸਮਾਏ, ਸਗਲ ਪ੍ਰਭ ਸਾਥਿਆ। ਜੋਤੀ ਜਾਮਾ ਭੇਖ ਵਟਾਏ, ਹਰਿ ਰਘੁਨਾਥਿਆ। ਸ਼ਬਦ ਦਮਾਮਾ ਇਕ ਵਜਾਏ, ਤ੍ਰੈਲੋਕੀ ਨਾਥਿਆ। ਪੂਰਨ ਕਾਮਾ ਆਪਣਾ ਆਪ ਕਰਾਏ, ਦੂਸਰ ਕੋਈ ਨਾ ਦੀਸੇ ਸਾਥਿਆ। ਸੋਹੰ ਸਾਚਾ ਨਾਮ ਮਾਤ ਜਪਾਏ, ਹਰਿਜਨ ਚੜ੍ਹਾਏ ਸਾਚੇ ਰਾਥਿਆ। ਕਲਜੁਗ ਰੈਣ ਅੰਧੇਰੀ ਸ਼ਾਮਾ ਮੇਟ ਮਿਟਾਏ, ਸਤਿਜੁਗ ਤਿਲਕ ਲਗਾਏ ਮਾਥਿਆ। ਲੱਖ ਚੁਰਾਸੀ ਏਕਾ ਤਾਮਾ ਆਪ ਬਣਾਏ, ਲੇਖਾ ਚੁੱਕੇ ਸਾਢੇ ਤਿੰਨ ਹਾਥਿਆ। ਏਕਾ ਆਪਣਾ ਆਪ ਦਿਸਾਏ, ਦੂਸਰ ਕੋਈ ਦਿਸ ਨਾ ਆਏ, ਜੋਤ ਨਿਰੰਜਣ ਡਗਮਗਾਏ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਥਨਾ ਕਥ ਕਥ ਅਕਾਥਿਆ। ਜੋਤੀ ਜਾਮਾ ਭੇਖ ਵਟਈਆ, ਹਰਿ ਨਿਰੰਕਾਰਿਆ। ਸ਼ਬਦ ਚਲਾਏ ਸਾਚੀ ਨਈਆ, ਕਲਜੁਗ ਅੰਤਮ ਪਾਰ ਕਿਨਾਰਿਆ। ਨਾਤਾ ਤੁੱਟੇ ਭੈਣਾਂ ਭਈਆ, ਨਾ ਕੋਈ ਮਿਲੇ ਸਾਚਾ ਸਈਆ, ਨਾ ਕੋਈ ਦੀਸੇ ਮੀਤ ਮੁਰਾਰਿਆ। ਧਰਮ ਰਾਏ ਲੇਖਾ ਮੰਗੇ ਕੱਢ ਕੱਢ ਵਹੀਆ, ਕੋਈ ਨਾ ਪਕੜੇ ਅਗੇ ਹੋ ਹੋ ਬਹੀਂਆ, ਨਾਤਾ ਤੁੱਟੇ ਝੂਠੇ ਯਾਰਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਵੇਖ ਹਰਿ, ਆਪ ਆਪਣੀ ਖੇਲ ਰਚਾ ਲਿਆ। ਆਪ ਆਪਣੀ ਖੇਲ ਰਚਾਏ, ਕਲਜੁਗ ਅੰਤਮ ਵਾਰਿਆ। ਗੁਰਮੁਖ ਸਾਚੇ ਸੰਤ ਜਗਾਏ, ਦੇਵੇ ਦਰਸ ਅਗੰਮ ਅਪਾਰਿਆ। ਆਪ ਆਪਣਾ ਰੰਗ ਰੰਗਾਏ, ਸ਼ਬਦ ਘੋੜੇ ਤੰਗ ਕਸਾਏ, ਦਿਵਸ ਰੈਣ ਅੱਠੇ ਪਹਿਰ ਬੈਠਾ ਰਹੇ ਨਿਆਰਿਆ। ਜਨ ਭਗਤਾਂ ਲਹਿਣਾ ਦੇਣ ਚੁਕਾਏ, ਮਨਮੁਖ ਡੂੰਘੇ ਵਹਿਣ ਵਹਾਏ, ਨਾ ਕੋਈ ਦੀਸੇ ਪਾਰ ਕਿਨਾਰਿਆ। ਸ਼ਬਦ ਨਿਰਾਲਾ ਤੀਰ ਚਲਾਏ, ਜੋਤ ਜਵਾਲਾ ਖਿਚ ਲਿਆਏ, ਦੀਨ ਦਿਆਲਾ ਭੇਖ ਵਟਾਏ, ਕਾਲ ਮਹਾਂਕਾਲਾ ਹੱਥ ਰਖਾਏ, ਸ਼ਬਦ ਰਖਵਾਲਾ ਆਪ ਹੋ ਜਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਹਰਿ, ਆਪ ਆਪਣੀ ਬਣਤ ਬਣਾਏ। ਕਲਜੁਗ ਅੰਤਮ ਵੇਖ ਬਣਤ ਬਣਾਈਆ। ਗੁਰਮੁਖ ਵਿਰਲਾ ਸਾਚਾ ਜਾਣੇ ਸੰਤ, ਪ੍ਰਭ ਸਾਚੀ ਜੋਤ ਜਗਾਈਆ। ਕਲਜੁਗ ਜੀਵਾਂ ਮਾਇਆ ਪਾਏ ਬੇਅੰਤ, ਗੂੜ੍ਹੀ ਨੀਂਦ ਸਵਾਈਆ। ਗੁਰਮੁਖ ਸਾਚੇ ਮੇਲ ਮਿਲਾਵਾ ਆਤਮ ਅੰਦਰ ਸਾਚੇ ਮੰਦਰ, ਸਾਚੀ ਸੇਜਾ ਕੰਤ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਲੱਖ ਚੁਰਾਸੀ ਵੇਖ ਦਰ, ਗੁਰਮੁਖ ਸੋਇਆ ਮਾਤ ਜਗਾਈਆ। ਗੁਰਮੁਖ ਸੋਇਆ ਮਾਤ ਜਗਾਉਣਾ, ਪ੍ਰਭ ਡੋਰੀ ਹੱਥ ਰਖਾਈਆ। ਏਕਾ ਦੇਵੇ ਸ਼ਬਦ ਹਲੂਣਾ, ਦਿਸ ਕਿਸੇ ਨਾ ਆਈਆ। ਆਪੇ ਵੇਖੇ ਭਰਿਆ ਊਣਾ, ਸ਼ਬਦ ਕੰਡਾ ਤੋਲ ਤੁਲਾਈਆ। ਕਲਜੁਗ ਭਾਰ ਹੋਇਆ ਦੂਣਾ, ਨਾ ਸਕੇ ਕੋਈ ਉਠਾਈਆ। ਘਰ ਘਰ ਧੂੰਆਂ ਧੁਖਦਾ ਧੂਣਾ, ਸਾਚਾ ਧੂਪ ਨਾ ਕੋਇ ਧੁਖਾਈਆ। ਜਨ ਭਗਤ ਨੈਣ ਵਿਹੂਣਾ, ਨੇਤਰ ਨੈਣ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਲੱਖ ਚੁਰਾਸੀ ਵੇਖ ਦਰ, ਗੁਰਮੁਖ ਸਾਚੇ ਸੰਤ ਸੁਹੇਲੇ ਦੇ ਮਤ ਰਿਹਾ ਸਮਝਾਈਆ। ਦੇਵੇ ਮਤ ਸ਼ਬਦ ਗੁਰ ਸੰਤਾ, ਚਰਨ ਪ੍ਰੀਤ ਬੰਧਾਈਆ। ਅੱਠੇ ਪਹਿਰ ਪਰਖੇ ਨੀਤਾ, ਦਿਵਸ ਰੈਣ ਸ੍ਰਿਸ਼ਟ ਸਬਾਈਆ। ਗੁਰਮੁਖ ਵਿਰਲਾ ਰਾਖੇ ਚੀਤਾ, ਜਿਸ ਜਨ ਪ੍ਰਭ ਦਇਆ ਕਮਾਈਆ। ਸੋਹੰ ਸ਼ਬਦ ਮਾਤ ਰਖਾਏ, ਕਲਜੁਗ ਅੰਤਮ ਵੇਖ ਵਖਾਏ, ਮਾਣ ਗਵਾਏ ਅਠਾਰਾਂ ਧਿਆਏ ਗੀਤਾ, ਉਲਟੀ ਨਈਆ ਚਲਾਈਆ। ਹਰਿਜਨ ਆਤਮ ਸੀਤਲ ਸੀਤਾ, ਆਪੇ ਕਰੇ ਪਤਤ ਪੁਨੀਤਾ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਲੱਖ ਚੁਰਾਸੀ ਵੇਖ ਦਰ, ਗੁਰਮੁਖ ਸਾਚੇ ਸੰਤ ਸੁਹੇਲੇ, ਆਪ ਆਪਣੇ ਕਰ ਕਰ ਮੇਲੇ, ਏਕਾ ਰਾਗ ਰਿਹਾ ਉਪਜਾਈਆ। ਏਕਾ ਰਾਗ ਨਾਦ ਅਨਾਦਾ। ਧੁਨ ਧੁਨੀ ਕੰਨ ਕਾਨਾ, ਗੁਰਮੁਖਾਂ ਦੇਵੇ ਸ਼ਬਦ ਦਾਦਾ। ਬੋਧ ਅਗਾਧ ਆਪ ਜਣਾਏ ਆਪਣਾ ਭਾਣਾ, ਹੋਏ ਮੇਲ ਮਾਧਵ ਮਾਧਾ। ਗੁਰਮੁਖ ਸਾਚਾ ਚਤੁਰ ਸੁਘੜ ਸਿਆਣਾ, ਨੌਂ ਦਵਾਰੇ ਮਨਮੁਖ ਬਾਧਾ। ਮਨਮੁਖ ਚਾਰੋਂ ਕੁੰਟ ਭਵਾਨਾ, ਗੁਰਮੁਖ ਸਾਚੇ ਸੰਤ ਦੁਲਾਰੇ, ਏਕਾ ਨਾਉਂ ਹਰਿ ਹਰਿ ਅਰਾਧਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਲੱਖ ਚੁਰਾਸੀ ਵੇਖ ਦਰ, ਗੁਰਸਿਖ ਗੁਰਸਿਖ ਗੁਰ ਸ਼ਬਦ ਡੋਰੀ ਬਾਧਾ। ਗੁਰ ਸ਼ਬਦ ਰਤਨ ਅਮੋਲ, ਗੁਰਮੁਖ ਜਣਾਈਆ। ਗੁਰਮੁਖ ਆਤਮ ਰਹੇ ਅਡੋਲ, ਨਾ ਕੋਈ ਮਾਤ ਡੁਲਾਈਆ। ਮਾਤ ਉਤਰੇ ਪੂਰੇ ਤੋਲ, ਸ਼ਬਦ ਵਸਤ ਇਕ ਦਸਤ ਆਈਆ। ਜੂਠਾ ਝੂਠਾ ਪੜਦਾ ਦੇਵੇ ਖੋਲ੍ਹ, ਵੱਜੇ ਰਾਗ ਸ਼ਬਦ ਤਨ ਢੋਲ, ਕਾਇਆ ਰੰਗਣ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਮੰਗ ਸਦਾ ਸੰਗ ਸੱਜਣ ਸੁਹੇਲ ਆਪ ਅਖਵਾਈਆ। ਸੱਜਣ ਸੁਹੇਲਾ ਹਰਿ ਨਿਰੰਕਾਰ, ਘਰ ਸਾਚੇ ਵਸਿਆ ਜੋਤ ਸਰੂਪ ਕਰ ਅਕਾਰ, ਦਰ ਦਵਾਰਾ ਏਕਾ ਦਸਿਆ। ਦੀਪਕ ਜੋਤੀ ਕਰ ਉਜਿਆਰ, ਗੁਰਮੁਖ ਸਾਚੇ ਮੰਦਰ ਹੱਸਿਆ। ਮਿਲੇ ਮੇਲ ਪੁਰਖ ਭਤਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਦਰ ਘਰ ਆਪੇ ਦੱਸਿਆ। ਦਰ ਘਰ ਵਸਤ ਅਮੋਲ, ਆਪ ਰਖਾਈਆ। ਆਪੇ ਤੋਲੇ ਸੱਚਾ ਤੋਲ, ਸਾਚਾ ਕੰਡਾ ਹੱਥ ਉਠਾਈਆ। ਬੈਠਾ ਰਹੇ ਸਦਾ ਅਡੋਲ, ਸ਼ਬਦ ਡੰਡਾ ਹੱਥ ਉਠਾਈਆ। ਤਨ ਸੁਰਤੀ ਰਹੇ ਸਦਾ ਅਨਭੋਲ, ਪੰਚਾਂ ਡੋਰਾਂ ਨਾਲ ਬੰਧਾਈਆ। ਜਗਤ ਵਿਕਾਰਾ ਕਰੇ ਚੋਹਲ, ਸ਼ਬਦ ਧਾਰਾ ਸਾਰ ਨਾ ਰਾਈਆ। ਗੁਰ ਸ਼ਬਦੀ ਰਸਨਾ ਬੋਲ, ਬੰਦ ਕਿਵਾੜਾ ਆਪ ਖੁਲ੍ਹਾਈਆ। ਸੁਣੇ ਨਾਦ ਅਨਾਦਾ ਢੋਲ, ਮਰਦੰਗਾ ਇਕ ਵਜਾਈਆ। ਮੀਤ ਮੁਰਾਰਾ ਦਿਸੇ ਕੋਲ, ਕਲਾ ਸੋਲਾਂ ਸਹਿਜ ਸਭਾਈਆ। ਮਾਣਕ ਮੋਤੀ ਲਏ ਵਰੋਲ, ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਦੁਲਾਰੇ ਲੱਖ ਚੁਰਾਸੀ ਵੇਖ ਵਖਾਈਆ। ਤਨ ਚਾਟੀ ਨਾਮ ਮਧਾਣੀ, ਸੁਰਤ ਸਵਾਣੀ ਰਿੜਕਣਾ ਪਾਇਆ। ਗੁਰਮੁਖ ਵਿਰਲਾ ਸਾਚਾ ਲਾਹਾ ਪ੍ਰਭ ਦਰ ਖਾਟੀ, ਦੀਪਕ ਜੋਤੀ ਜਗੇ ਲਲਾਟੀ, ਪ੍ਰਭ ਪੰਚਮ ਝਿੜਕਣ ਆਇਆ। ਆਪ ਚੜ੍ਹਾਏ ਔਖੀ ਘਾਟੀ, ਦੁਰਮਤ ਮੈਲ ਰਿਹਾ ਕਾਟੀ, ਸਾਚੀ ਬਣਤ ਬਣਾਇਆ। ਸਾਚਾ ਸ਼ਬਦ ਵਖਾਏ ਸਾਚੀ ਹਾਟੀ, ਬਜਰ ਕਪਾਟੀ ਅੰਤਰ ਪਾਟੀ, ਬ੍ਰਹਿਮੰਡੀ ਵੰਡ ਵੰਡਾਇਆ। ਨਾ ਕੋਈ ਤੀਰਥ ਨਾ ਕੋਈ ਤਾਟੀ, ਅੰਮ੍ਰਿਤ ਆਤਮ ਰਸ ਏਕਾ ਚਾਟੀ, ਦਰ ਘਰ ਏਕਾ ਏਕ ਵਖਾਇਆ। ਨੌਂ ਦਵਾਰੇ ਖੇਲ ਬਾਜ਼ੀਗਰ ਨਾਟੀ, ਦਸਮ ਦਵਾਰਾ ਹਰਿ ਨਿਰੰਕਾਰਾ ਜੋਤ ਸਰੂਪੀ ਕਰ ਅਕਾਰਾ, ਸ਼ਬਦ ਸਿੰਘਾਸਣ ਸਾਚੀ ਸੇਜਾ ਰਿਹਾ ਵਿਛਾਇਆ। ਮਿਲੇ ਮੇਲ ਜਨ ਪੁਰਖ ਅਬਿਨਾਸਣ, ਅੰਦਰ ਮੰਦਰ ਹਾਸੀ ਹਾਸਨ, ਤਨ ਫੂਲਨ ਹਾਰ ਕਰਾਇਆ। ਏਕਾ ਏਕ ਕਰਾਏ ਪ੍ਰਿਥਮੀ ਅਕਾਸ਼ਨ, ਨੌਂ ਖੰਡਾ ਡੰਡਾ ਬ੍ਰਹਿਮੰਡੀ ਹੱਥ ਫੜਾਇਆ। ਆਪੇ ਪਾਏ ਘਟ ਘਟ ਵੰਡਾ, ਜੋਤੀ ਜੋਤ ਸਰੂਪ ਹਰਿ, ਗੁਰਮੁਖ ਆਤਮ ਵੇਖ ਦਰ, ਦਰ ਮੰਗਲ ਸਾਚਾ ਗਾਇਆ। ਗੁਰਮੁਖ ਆਤਮ ਵੱਜੀ ਵਧਾਈ, ਮਿਲਿਆ ਕੰਤ ਸੁਹਾਗੀ। ਸੋਈ ਸੁਰਤੀ ਸ਼ਬਦ ਜਗਾਈ, ਅੱਠੇ ਪਹਿਰ ਰਹੇ ਬੈਰਾਗੀ। ਸਾਚੇ ਦਰ ਸਾਚੇ ਘਰ ਗੁਰ ਸ਼ਬਦ ਹੋਈ ਕੁੜਮਾਈ, ਸੋਹੰ ਮਿਲਿਆ ਮਾਤ ਲਾਗੀ। ਸਤਿਜੁਗ ਚਲੇ ਨਾਲ ਨਾਈ, ਕਲਜੁਗ ਧੋਵੇ ਕਪੜੇ ਦਾਗੀ, ਏਕਾ ਵੇਖੇ ਸਾਚੀ ਥਾਈਂ, ਚਲੇ ਸ਼ਬਦ ਇਕ ਅਨਰਾਗੀ। ਸਦਾ ਸਦਾ ਠੰਡੀ ਛਾਈ, ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਦੇਵੇ ਵਰ, ਆਪ ਆਪਣੀ ਕਿਰਪਾ ਕਰ, ਹੰਸ ਬਣਾਏ ਕਾਗੀ। ਗੁਰਮੁਖ ਬਣਿਆ ਹੰਸ ਕਾਗ, ਸੁਰਤੀ ਸ਼ਬਦ ਬੰਧਾਈਆ। ਸ਼ਬਦ ਉਪਜਿਆ ਮਨ ਵੈਰਾਗ, ਤਨ ਚੋਟ ਨਗਾਰੇ ਲਾਈਆ। ਆਪ ਆਪਣਾ ਧੋਇਆ ਦਾਗ਼, ਕਾਇਆ ਖੋਟ ਗਵਾਈਆ। ਦੀਪਕ ਜੋਤੀ ਜਗੇ ਚਿਰਾਗ, ਭਾਨਨ ਕੋਟਾਂ ਹੋਏ ਰੁਸ਼ਨਾਈਆ। ਲਗੇ ਭਾਗ ਕਾਇਆ ਮਾਟ, ਅੱਗੇ ਦਿਸੇ ਨੇੜੇ ਵਾਟ, ਸੁਨ ਅਗੰਮਾ ਦਮ ਦਮਾ, ਆਪੇ ਬਾਹਰ ਕਰਾਈਆ। ਆਪੇ ਵੇਖੇ ਹੱਡ ਮਾਸ ਨਾੜੀ ਚੰਮਾ, ਅਵਲ ਅਵਲਾ ਸਹੰਸ ਦਲ ਕਵਲਾ ਏਕਾ ਏਕ ਪਾਰ ਕਰਾਈਆ। ਸ਼ਬਦ ਭੇਟ ਹਰਿ ਖੇਵਟ ਖੇਟ, ਇਕ ਨੇਤਰ ਗੁਰ ਪੂਰਾ ਗੁਰਮੁਖ ਭੇਟ ਚੜ੍ਹਾਈਆ। ਆਪੇ ਹੋਏ ਮਾਂ ਪਿਉ ਬੇਟ, ਪੂਤ ਸਪੂਤਾ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਸਚ ਮਹੱਲ ਇਕ ਅਟੱਲ ਸਾਚਾ ਰਾਹ ਵਖਾਈਆ। ਅਟੱਲ ਮਹੱਲ ਉਚ ਟਿਕਾਣਾ, ਪ੍ਰਭ ਸਾਚਾ ਰਾਹ ਵਖਾਇੰਦਾ। ਆਪ ਬਿਠਾਏ ਸ਼ਬਦ ਬਿਬਾਣਾ, ਨੌਂ ਦਵਾਰੇ ਪਾਰ ਕਰਾਇੰਦਾ। ਈੜਾ ਪਿੰਗਲ ਹੋਏ ਹੈਰਾਨਾ, ਸੁਖਮਨ ਮੁਖ ਖੁਲ੍ਹਾਇੰਦਾ। ਏਕਾ ਦੇਵੇ ਸ਼ਬਦ ਨਿਸ਼ਾਨਾ, ਹੱਥੀਂ ਬੰਨ੍ਹੇ ਆਪੇ ਗਾਨਾ, ਅੰਦਰ ਬਾਹਰ ਗੁਪਤ ਜਾਹਰ, ਆਰ ਪਾਰ ਪਾਰ ਆਰ ਆਪੇ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪੇ ਵੇਖੇ ਆਤਮ ਦਰ, ਵਿਚ ਅੰਧਕਾਰ ਡੂੰਘੀ ਗਾਰ, ਨਾਤਾ ਤੁੱਟੇ ਸੁੱਟੇ ਪੰਚਮ ਯਾਰ, ਸਾਚਾ ਮੀਤ ਮੁਰਾਰ ਆਪ ਅਖਵਾਇੰਦਾ। ਸ਼ਬਦ ਸਰੂਪੀ ਪਹਿਰੇਦਾਰ, ਵਡਾ ਸ਼ਾਹੋ ਨਰ ਹਰਿ ਭੂਪੀ ਹੋਏ ਸਹਾਈ ਅੰਧ ਅੰਧਿਆਰ, ਨਾ ਕੋਈ ਰੂਪ ਰੰਗ ਸਤਿ ਸਰੂਪੀ ਆਪ ਆਪਣੇ ਰੰਗ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਦੁਲਾਰ, ਏਕਾ ਦੇਵੇ ਸ਼ਬਦ ਹੁਲਾਰ, ਸਾਚੇ ਦਰ ਬਹਾਇੰਦਾ। ਦਰ ਦਵਾਰਾ ਏਕਾ ਭਗਤ ਜਣਾਇੰਦਾ। ਸ਼ਬਦ ਰਖਾਏ ਟੇਕ, ਪਾਰ ਕਰਾਇੰਦਾ। ਬੁੱਧੀ ਕਰੇ ਬਿਬੇਕ, ਦਇਆ ਕਮਾਇੰਦਾ। ਜਗਤ ਮਾਇਆ ਨਾ ਲਾਏ ਸੇਕ, ਮਿਲੀ ਵਡਿਆਈਆ। ਆਪੇ ਆਪ ਰਿਹਾ ਵੇਖ, ਭੁੱਲ ਰਹੇ ਨਾ ਰਾਈਆ। ਜੋਤੀ ਜਾਮਾ ਧਰਿਆ ਭੇਖ, ਸਾਚੀ ਕੁਲ ਵੇਖ ਵਖਾਈਆ। ਮਸਤਕ ਲੇਖਾ ਲਿਖੇ ਲੇਖ, ਪੁਰਖ ਅਬਿਨਾਸ਼ੀ ਧੁਰ ਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰਮੁਖ ਸਾਚੇ ਸੰਤ ਦੁਲਾਰੇ ਮਸਤਕ ਟਿੱਕਾ ਲਾਹਵਣ ਆਇਆ ਕਲਜੁਗ ਝੂਠੀ ਛਾਹੀਆ। ਕਲਜੁਗ ਝੂਠੀ ਛਾਹੀ, ਆਪ ਮਿਟਾਇੰਦਾ। ਪਰਗਟ ਹੋਏ ਬੇਪਰਵਾਹੀ, ਬੰਕ ਦਵਾਰਾ ਇਕ ਸੁਹਾਇੰਦਾ। ਆਪੇ ਆਪ ਬਣੇ ਮਲਾਹੀ, ਬੇੜਾ ਆਪਣੇ ਹੱਥ ਰਖਾਇੰਦਾ। ਦੂਸਰ ਕੋਇ ਜਾਣੇ ਨਾਹੀਂ, ਭੇਵ ਅਭੇਦਾ ਅਛਲ ਅਛੇਦਾ ਛਲ ਅਛਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਆਤਮ ਦੇਵੇ ਵਰ, ਬੰਦ ਕਵਾੜੀ ਖੁਲ੍ਹੇ ਦਰ, ਮੁਨ ਸੁਨ ਸੁਨ ਮੁਨ ਆਪੇ ਆਪ ਤੁੜਾਇੰਦਾ। ਸੁਨ ਮੁਨ ਤੁੜਾਏ ਦਇਆਵਾਨ ਰਘੁਰਾਤਾ। ਸੁਰਤੀ ਸ਼ਬਦੀ ਜੋੜ ਜੁੜਾਏ, ਪਾਰਬ੍ਰਹਮ ਹਰਿ ਬ੍ਰਹਮ ਗਿਆਤਾ। ਨਾਮ ਘੋੜ ਆਪ ਚੜ੍ਹਾਏ, ਗੁਰਮੁੁਖ ਵੇਖੇ ਉਤਮ ਜ਼ਾਤਾ। ਮਿੱਠਾ ਕੌੜ ਵੇਖ ਵਖਾਏ, ਲੱਖ ਚੁਰਾਸੀ ਉਤਮ ਨਾਤਾ। ਜੋਤੀ ਜੋਤ ਸਰੂਪ ਹਰਿ, ਬ੍ਰਹਿਮਣ ਗੌੜ ਆਪ ਹੋ ਜਾਏ, ਸੰਬਲ ਦੇਸ ਕਰ ਕਰ ਵੇਸ ਆਪ ਆਪਣੇ ਰੰਗ ਰਾਤਾ। ਸੰਬਲ ਦੇਸ ਨਗਰ ਅਮੋਲਾ, ਕਾਇਆ ਚੋਲਾ ਭਾਗ ਲਗਾਇਆ ਏ। ਸ੍ਰਿਸ਼ਟ ਸਬਾਈ ਤੇਰਾ ਡੋਲਾ, ਪੁਰਖ ਅਬਿਨਾਸ਼ੀ ਆਪਣੇ ਕੰਧ ਉਠਾਇਆ ਏ। ਕਲਜੁਗ ਵਿਆਹੇ ਜੂਠਾ ਝੂਠਾ ਬੋਲਾ, ਹੰਕਾਰ ਵਿਕਾਰਾ ਸੰਗ ਰਲਾਇਆ ਏ। ਗੁਰਮੁਖਾਂ ਪੜਦੇ ਆਪੇ ਖੋਲ੍ਹਾ, ਸ਼ਬਦ ਜੈਕਾਰਾ ਏਕਾ ਏਕ ਸੁਣਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋਹੰ ਸੁਣਾਏ ਸਾਚਾ ਢੋਲਾ, ਸੋ ਪੁਰਖ ਨਿਰੰਜਣ ਵਿਚ ਸਮਾਇਆ ਏ। ਪੰਚਮ ਪੋਹ ਪਿਆਰ, ਨਰ ਹਰਿ ਪੁਰਖ ਸੁਜਾਨਿਆ। ਨੌਂ ਦਵਾਰੇ ਖੋਲ੍ਹ ਦਵਾਰ, ਕਲਜੁਗ ਦੱਸੇ ਜਗਤ ਨਿਸ਼ਾਨਿਆ। ਦਸਮ ਦਵਾਰੀ ਜੋਤ ਅਕਾਰ, ਸ਼ਬਦ ਚਲਾਏ ਸਚ ਤਰਾਨਿਆ। ਹਰਿ ਹਰਿ ਹਰਿਜਨ ਮੇਲਾ ਮੀਤ ਮੁਰਾਰ, ਆਤਮ ਬੰਨ੍ਹੇ ਸੱਚਾ ਗਾਨਿਆ। ਸਾਚਾ ਸ਼ਬਦ ਤਨ ਸ਼ਿੰਗਾਰ, ਚਲੇ ਚਲਾਏ ਆਪਣੇ ਭਾਣਿਆ। ਵੇਖ ਵਖਾਣੇ ਵਾਰੋ ਵਾਰ, ਰਾਜ ਰਾਜਾਨਾਂ ਸ਼ਾਹ ਸੁਲਤਾਨਿਆ। ਜੋਤੀ ਜਾਮਾ ਭੇਖ ਅਪਾਰ, ਕਰੇ ਖੇਲ ਦੋ ਜਹਾਨਿਆ। ਲੋਆਂ ਪੁਰੀਆਂ ਇਕ ਜੈਕਾਰ, ਵਰਭੰਡ ਜੋਤ ਮਹਾਨਿਆ। ਨੌਵਾਂ ਸੱਤਾਂ ਪਸਰ ਪਸਾਰ, ਸੱਤਾਂ ਨੌਵਾਂ ਮੇਲ ਮਿਲਾਨਿਆ। ਆਦਿਨ ਅੰਤਾ ਏਕਾ ਏਕ ਓਅੰਕਾਰ, ਏਕਾ ਰੰਗ ਸਮਾਨਿਆ। ਸ਼ਬਦ ਰਖੇ ਤਿੱਖੀ ਧਾਰ, ਨਾਮ ਕਟਾਰ ਇਕ ਰਖਾਨਿਆ। ਫੜੇ ਹੱਥ ਆਪ ਦਾਤਾਰ, ਚਾਰੇ ਕੂਟਾਂ ਕਰੇ ਖੁਆਰ, ਨਾ ਕੋਈ ਦੀਸੇ ਜੀਵ ਸ਼ੈਤਾਨਿਆ। ਚੀਨਾ ਰੂਸਾ ਵੇਖ ਵਖਾਣੇ, ਈਸਾ ਮੂਸਾ ਕਰ ਧਿਆਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਕਰੇ ਪੰਚ ਪ੍ਰਧਾਨ। ਪੰਚਮ ਮੋਹ ਜਗਤ ਨਾਤਾ, ਤੋੜੇ ਸ੍ਰਿਸ਼ਟ ਸਬਾਈਆ। ਆਪੇ ਆਪ ਪੁਰਖ ਬਿਧਾਤਾ, ਗੁਰਮੁਖ ਸਾਚੇ ਸ਼ਬਦ ਜੋੜੇ ਉਤਮ ਜ਼ਾਤਾ ਮਾਤ ਰਖਾਈਆ। ਮੇਟ ਮਿਟਾਏ ਅੰਧੇਰੀ ਰਾਤਾ, ਸਾਚੇ ਜੋੜੇ ਜੋਤ ਮਿਲਾਈਆ। ਦੇਵੇ ਦਾਤ ਸੱਚੀ ਨਾਮ ਸੁਗਾਤਾ, ਅੰਧੇਰੀ ਰਾਤਾ ਰਹਿਣ ਨਾ ਪਾਈਆ। ਕਰੇ ਖੇਲ ਇਕ ਇਕਾਂਤਾ, ਹਰਿਜਨ ਦੇਵੇ ਬੂੰਦ ਸਵਾਂਤਾ, ਅੰਮ੍ਰਿਤ ਆਤਮ ਰਿਹਾ ਪਿਆਈਆ। ਵੇਲੇ ਅੰਤਮ ਪੁੱਛੇ ਵਾਤਾ, ਨਾ ਕੋਈ ਪੁੱਛੇ ਜ਼ਾਤਾ ਪਾਤਾ, ਆਪ ਆਪਣੀ ਗੋਦ ਉਠਾਈਆ। ਚਾਰ ਵਰਨ ਕਰਾਏ ਭੈਣ ਭਰਾਤਾ, ਸਾਚੀ ਸਰਨ ਇਕ ਰਘੁਰਾਤਾ, ਸ਼ਬਦ ਮੰਦਰ ਰਿਹਾ ਮਾਤ ਉਪਜਾਈਆ। ਸਾਚਾ ਮੰਦਰ ਕਰ ਤਿਆਰ, ਜੋਤੀ ਹਰਿ ਜਗਾਈਆ। ਲੱਖ ਚੁਰਾਸੀ ਭੌਂਦੀ ਬੰਦਰ, ਸਾਰ ਕਿਸੇ ਨਾ ਪਾਈਆ। ਜਗਤ ਹੰਕਾਰੀ ਵੱਜਾ ਜੰਦਰ, ਨਾ ਕੋਈ ਤੋੜੇ ਤੋੜ ਤੁੜਾਈਆ। ਪੰਚ ਪੰਚਾਇਣੀ ਨਾਚੇ ਕਲੰਦਰ, ਝੂਠੀ ਡੋਰ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਨੌਂ ਦਵਾਰੇ ਦਰ ਦਵਾਰਾ ਰਿਹਾ ਵਖਾਈਆ। ਨੌਂ ਦਵਾਰੇ ਖੋਲ੍ਹ ਦਵਾਰਾ, ਕਲਜੁਗ ਖੇਲ ਰਚਾਇਆ ਏ। ਸੰਬਲ ਦੇਸ ਨਗਰ ਅਪਾਰਾ, ਆਪਣਾ ਆਪ ਸੁਹਾਇਆ ਏ। ਵੱਜੇ ਡੰਕ ਇਕ ਨਗਾਰਾ, ਰਾਓ ਰੰਕਾਂ ਰਿਹਾ ਜਗਾਇਆ ਏ। ਚਾਰ ਵਰਨਾਂ ਇਕ ਪਿਆਰਾ, ਸਾਚਾ ਰਾਹ ਵਖਾਇਆ ਏ। ਕਲਜੁਗ ਮਿਟੇ ਅੰਧੇਰਾ ਕਾਲਾ, ਸਤਿਜੁਗ ਸਾਚਾ ਚੰਨ ਚੜ੍ਹਾਇਆ ਏ। ਨਾ ਕੋਈ ਦਿਸੇ ਮੰਦਰ ਗੁਰੂਦਵਾਰਾ, ਸ਼ਿਵਦਵਾਲਾ ਰਹਿਣ ਨਾ ਪਾਇਆ ਏ। ਨਾ ਕੋਈ ਜੋਤੀ ਜਗੇ ਜਵਾਲਾ, ਅੱਠ ਸੱਠ ਤੀਰਥ ਮੇਟ ਮਿਟਾਇਆ ਏ। ਖਾਣੀ ਬਾਣੀ ਨਾ ਹੋਏ ਕੋਈ ਰਖਵਾਲਾ, ਵੇਦ ਪੁਰਾਨਾ ਵਕਤ ਚੁਕਾਇਆ ਏ। ਅੰਜ਼ੀਲ ਕੁਰਾਨਾਂ ਹੋਏ ਦਵਾਲਾ, ਕਾਲਾ ਸੂਸਾ ਤਨ ਛੁਹਾਇਆ ਏ। ਫ਼ਲ ਨਾ ਦਿਸੇ ਕਿਸੇ ਡਾਲਾ, ਪ੍ਰਭ ਸ਼ਬਦ ਹਲੂਣਾ ਲਾਇਆ ਏ। ਆਪੇ ਚਲੇ ਅਵੱਲੜੀ ਚਾਲਾ, ਗੁਰਮੁਖਾਂ ਦੱਸੇ ਰਾਹ ਸੁਖਾਲਾ, ਸੋਹੰ ਸਾਚਾ ਜਾਪ ਜਪਾਇਆ ਏ। ਬੇਮੁਖਾਂ ਕੱਢੇ ਦਵਾਲਾ, ਧਰਮ ਰਾਏ ਹੋਏ ਬੇਹਾਲਾ, ਚਿਤਰ ਗੁਪਤ ਰਿਹਾ ਘਬਰਾਇਆ ਏ। ਚਰਨ ਦਵਾਰੇ ਕਾਲ ਮਹਾਂਕਾਲਾ, ਦੋਏ ਜੋੜ ਸੀਸ ਨਿਵਾਇਆ ਏ। ਪਰਗਟ ਹੋਏ ਦੀਨ ਦਿਆਲਾ, ਗੁਰਮੁਖਾਂ ਆਪਣੀ ਗੋਦ ਉਠਾਇਆ ਏ। ਹਰਿ ਦੇ ਸ਼ਬਦ ਦੁਸ਼ਾਲਾ, ਦੂਸਰ ਕਿਸੇ ਹੱਥ ਨਾ ਆਇਆ ਏ। ਆਪ ਸੁਹਾਏ ਏਕਾ ਸੱਚਾ ਤਾਲਾ, ਸਚ ਸਰੋਵਰ ਇਕ ਭਰਾਇਆ ਏ। ਅੱਗੇ ਪਿੱਛੇ ਚਲੇ ਨਾਲ ਨਾਲਾ, ਦਸਮ ਦਵਾਰੀ ਰਾਹ ਵਖਾਇਆ ਏ। ਆਪੇ ਸ਼ਾਹ ਆਪੇ ਕੰਗਾਲਾ, ਆਪੇ ਰੱਖੇ ਨਾਮ ਧਨ ਮਾਲਾ, ਦੂਸਰ ਦਰ ਨਾ ਮੰਗਣ ਜਾਇਆ ਏ। ਜਨ ਭਗਤਾਂ ਤੋੜੇ ਜਗਤ ਜੰਜ਼ਾਲਾ, ਸੋਹੰ ਪਾਏ ਫੂਲਨ ਮਾਲਾ, ਸੋਹਣਾ ਸੱਚਾ ਹਾਰ ਬਣਾਇਆ ਏ। ਧੁਰ ਦਰਗਾਹੀ ਆਪ ਦਲਾਲਾ, ਬਣ ਕੇ ਆਇਆ ਮਾਤ ਰਖਵਾਲਾ, ਕਾਇਆ ਇਕ ਵਖਾਏ ਸੱਚੀ ਧਰਮਸਾਲਾ ਏ। ਸਾਚਾ ਗੁਰ ਲਿਖਿਆ ਧੁਰ, ਜਿਥੇ ਆਪ ਬਹਾਇਆ ਏ। ਚਰਨ ਪ੍ਰੀਤੀ ਗਈ ਜੁੜ, ਸ਼ਬਦ ਚੜ੍ਹੇ ਸਾਚੇ ਘੋੜ, ਦੋ ਜਹਾਨੀ ਪਾਰ ਕਰਾਇਆ ਏ। ਵੇਲੇ ਅੰਤਮ ਜਾਏ ਬਹੁੜ, ਸ਼ਬਦ ਲਾਏ ਸਾਚਾ ਪੌੜ, ਊਚਾ ਡੰਡਾ ਵਿਚ ਬ੍ਰਹਿਮੰਡਾਂ ਕਿਸੇ ਹੱਥ ਨਾ ਆਇਆ ਏ। ਵੇਖ ਵਖਾਣੇ ਹਰਿ ਨੌਂ ਖੰਡ, ਸੋਹੰ ਫੜੇ ਚੰਡ ਪਰਚੰਡ, ਰਸਨ ਕਮਾਨੀ ਚਾੜ੍ਹੇ ਚਿੱਲਾ, ਮੇਟ ਮਿਟਾਏ ਬੂਰਾ ਕੱਕਾ ਬਿੱਲਾ, ਸ਼ਾਹ ਸੁਲਤਾਨਾਂ ਖ਼ਾਕ ਮਿਲਾਇਆ ਏ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਵੇਖ ਹਰਿ, ਸੰਬਲ ਦੇਸ ਕਰ ਕਰ ਵੇਸ ਨਰ ਨਰੇਸ਼, ਆਪੇ ਆਪ ਸੁਹਾਇਆ ਏ। ਸੰਬਲ ਦੇਸ ਨਗਰ ਅਵੱਲਾ, ਸਾਰ ਕੋਈ ਨਾ ਜਾਣਿਆ। ਪੁਰਖ ਅਬਿਨਾਸ਼ੀ ਇਕ ਮਹੱਲਾ, ਕਿਸੇ ਹੱਥ ਨਾ ਆਏ ਰਾਜੇ ਰਾਣਿਆ। ਸਦਾ ਸਦਾ ਸਦਾ ਨਿਹਚਲ ਧਾਮ ਅਟੱਲ ਅਟੱਲਾ, ਨਾ ਕੋਈ ਜਾਣੇ ਵੇਦ ਪੁਰਾਨਿਆ। ਆਪ ਆਪਣਾ ਘਰ ਆਪੇ ਮੱਲਾ, ਦਰ ਦਵਾਰ ਨਾ ਕਿਸੇ ਵਖਾਨਿਆ। ਸ਼ਬਦ ਫੜੇ ਹੱਥ ਸਾਚਾ ਭੱਲਾ, ਚਾਰੋਂ ਕੁੰਟ ਮਚਾਏ ਤਰਥਲਾ, ਕਲਜੁਗ ਵਰਤੇ ਆਪਣਾ ਭਾਣਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਵੇਖ ਹਰਿ, ਕਰੇ ਖੇਲ ਵਾਲੀ ਦੋ ਜਹਾਨਿਆ। ਵਾਲੀ ਦੋ ਜਹਾਨ, ਰਚਨ ਰਚਾਈਆ। ਸੋਹੰ ਸ਼ਬਦ ਤੀਰ ਕਮਾਨ, ਰਸਨਾ ਕਮਰ ਕਸਾਈਆ। ਚਾਰੋਂ ਕੁੰਟਾਂ ਇਕ ਨਿਸ਼ਾਨ, ਲਹਿੰਦੀ ਦਿਸ਼ਾ ਦਏ ਦੁਹਾਈਆ। ਮੱਕਾ ਕਾਅਬਾ ਹੋਏ ਵੈਰਾਨ, ਬੀਸ ਇਕੀਸਾ ਦਏ ਲਿਖਾਈਆ। ਵੇਖੇ ਖੇਲ ਦੋ ਦੋ ਆਬਾ, ਪਰਗਟ ਹੋਏ ਹੱਕ ਜ਼ਨਾਬਾ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਬਸਤਰ ਨੀਲ ਜਗਤ ਦਲੀਲ ਭਗਤ ਅਪੀਲ ਸ਼ਬਦ ਵਕੀਲ ਏਕਾ ਏਕ ਮਾਤ ਬਣਾਈਆ। ਨੀਲ ਬਸਤਰ ਪਹਿਨ ਤਨ, ਕਰੇ ਖੇਲ ਅਪਾਰੀ। ਸ਼ਬਦ ਸ਼ਸਤਰ ਸੋਹੇ ਤਨ, ਹਰਿ ਬਸਨ ਬਨਵਾਰੀ। ਚਾਰੋਂ ਕੁੰਟ ਦੇਵੇ ਡੰਨ, ਤਨ ਤੋੜ ਹੰਕਾਰੀ। ਭਰਮੀ ਭਾਂਡੇ ਦੇਵੇ ਭੰਨ, ਮਾਰੇ ਤੀਰ ਕਟਾਰੀ। ਗੁਰਮੁਖ ਆਤਮ ਜਾਏ ਮਨ, ਭਰਮੀ ਭਰਮ ਨਿਵਾਰੀ। ਏਕਾ ਮਿਲੇ ਨਾਮ ਧਨ, ਹਉਮੇ ਜਾਏ ਜਗਤ ਬਿਮਾਰੀ। ਸ਼ਬਦ ਸਰੂਪੀ ਚੜ੍ਹੇ ਚੰਨ, ਮੇਟ ਮਿਟਾਏ ਅੰਧ ਅੰਧਿਆਰੀ। ਆਪਣਾ ਬੇੜਾ ਲਏ ਬੰਨ੍ਹ, ਕਲਜੁਗ ਤੇਰੀ ਅੰਤਮ ਵਾਰੀ। ਕਲਜੁਗ ਜੀਵ ਕੌੜੇ ਰੀਠੇ ਦੇਵੇ ਭੰਨ, ਸ਼ਬਦ ਹਥੌੜਾ ਏਕਾ ਮਾਰੀ। ਸਾਧਾਂ ਸੰਤਾਂ ਆਤਮ ਲਾਏ ਸੰਨ੍ਹ, ਸ਼ਬਦ ਸੰਦੇਸਾ ਲਾਏ ਪਾੜੀ। ਏਕਾ ਏਕ ਸੁਣਾਏ ਰਾਗ ਕੰਨ, ਜੋਤੀ ਜੋਤ ਸਰੂਪ ਹਰਿ, ਵੇਖ ਵਖਾਏ ਨਾੜ ਨਾੜੀ। ਵੇਖੇ ਨਾੜੀ ਹਾਡੀ ਤਿੰਨ ਸੌ ਸੱਠ, ਜੋੜੀ ਜੋੜ ਜੁੜਾਇਆ। ਪੰਜ ਤੱਤ ਬਣਾਇਆ ਏਕਾ ਇਕੱਠ, ਸ਼ਬਦ ਘੋੜਾ ਇਕ ਦੁੜਾਇਆ। ਦਹਿ ਦਿਸ਼ਾ ਨੱਠ ਨੱਠ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਰੇਖ ਵੇਖ ਹਰਿ, ਆਪ ਗਿੜਾਏ ਉਲਟੀ ਲੱਠ। ਜਗੀ ਜੋਤ ਅਕਾਲ, ਬੀਸ ਇਕੀਸਿਆ। ਸ਼ਬਦ ਵਜਾਏ ਸਾਚਾ ਤਾਲ, ਚਾਰੋਂ ਕੁੰਟ ਇਕ ਹਦੀਸਿਆ। ਰੰਕ ਰਾਜਾਨਾਂ ਸ਼ਾਹ ਸੁਲਤਾਨਾਂ ਏਕਾ ਮਸਤਕ ਏਕਾ ਦੀਪਕ ਏਕਾ ਜੋਤੀ ਏਕਾ ਥਾਲ, ਏਕਾ ਬੰਨ੍ਹੇ ਹੱਥੀਂ ਗਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸੀਸ ਤਾਜ ਰਾਜ ਕਾਜ ਬਾਜ ਸਾਜਨ ਸਾਜ ਬਣਾਨਿਆ। ਧੰਨ ਕਮਾਈ ਸੰਤ ਜਨ, ਧੰਨ ਸਾਚਾ ਪਾਇਆ। ਧੰਨ ਕਮਾਈ ਭਗਤ ਜਨ, ਹਰਿ ਸਾਚਾ ਗਾਇਆ। ਦੋਹਾਂ ਵਡਿਆਈ ਇਕ ਤਨ, ਗੁਰ ਸ਼ਬਦ ਜਣਾਇਆ। ਵੱਜੀ ਵਧਾਈ ਭਾਂਡਾ ਭਰਮ ਭੰਨ, ਰਾਗ ਨਾਦ ਇਕ ਵਜਾਇਆ। ਜੋਤੀ ਜੋਤ ਸਰੂਪ ਹਰਿ, ਦੋਹਾਂ ਮੇਲ ਆਪ ਮਿਲਾਇਆ। ਧੰਨ ਕਮਾਈ ਭਗਤ ਜਨ, ਦਿਵਸ ਰੈਣ ਧਿਆਇਆ। ਧੰਨ ਕਮਾਈ ਸੰਤ ਜਨ, ਨੇਤਰ ਨੈਣ ਰਿਹਾ ਤਰਸਾਇਆ। ਧੰਨ ਕਮਾਈ ਭਗਤ ਜਨ, ਸੱਜਣ ਸੈਣ ਇਕ ਬਣਾਇਆ। ਧੰਨ ਕਮਾਈ ਸੰਤ ਜਨ, ਭਾਈ ਭੈਣਾਂ ਹਿੱਤ ਤਜਾਇਆ। ਧੰਨ ਕਮਾਈ ਭਗਤ ਜਨ, ਲਹਿਣੇਦਾਰ ਆਪ ਹੋ ਆਇਆ। ਧੰਨ ਕਮਾਈ ਸੰਤ ਜਨ, ਭਾਣਾ ਸਹਿਣਾ ਦੋਹਾਂ ਮਨ ਭਾਇਆ। ਧੰਨ ਕਮਾਈ ਸੰਤ ਜਨ, ਆਤਮ ਰਸ ਮਾਣੇ। ਧੰਨ ਕਮਾਈ ਭਗਤ ਜਨ, ਗੁਣ ਗਾਏ ਗੁਣ ਨਿਧਾਨੇ। ਧੰਨ ਕਮਾਈ ਸੰਤ ਜਨ, ਹਰਿ ਹਿਰਦੇ ਜਾਏ ਵਸ, ਰਾਹ ਸਾਚਾ ਜਾਏ ਦੱਸ, ਸ਼ਬਦ ਤੀਰ ਮਾਰੇ ਕਸ, ਦੇਵੇ ਦਾਨ ਗੁਣ ਨਿਧਾਨੇ। ਧੰਨ ਕਮਾਈ ਭਗਤ ਜਨ, ਜੋਤ ਜਗਾਏ ਇਕ ਤਨ, ਜੋਤੀ ਜੋਤ ਸਰੂਪ ਹਰਿ, ਜੋਤੀ ਸ਼ਬਦ ਮੇਲ ਦਰ, ਆਪ ਆਪਣੇ ਰੰਗ ਸਮਾਨੇ। ਮਨ ਆਸਾ ਦਰ ਪਰਵਾਨ। ਵੇਖ ਵਖਾਣੇ ਕਾਇਆ ਕਾਸਾ, ਗੁਣਵੰਤਾ ਗੁਣ ਨਿਧਾਨ, ਆਪੇ ਜਾਣੇ ਪ੍ਰਿਥਮੀ ਅਕਾਸਾ, ਨੌਵਾਂ ਖੰਡਾਂ ਵੰਡ ਵੰਡਾਨ। ਚੌਦਾਂ ਹੱਟਾਂ ਵੇਖ ਤਮਾਸ਼ਾ, ਬ੍ਰਹਿਮੰਡਾਂ ਜਾਣੀ ਜਾਣ। ਸ਼ਬਦ ਕਰਾਏ ਜਗਤ ਭਗਤ ਰਵਦਾਸਾ, ਜੇਰਜ ਅੰਡਾਂ ਮਾਰ ਧਿਆਨ, ਆਤਮ ਸਹਿੰਸਾ ਜਿਸ ਜਨ ਵਿਨਾਸਾ, ਗੁਰ ਚਰਨ ਮਿਲੇ ਧਿਆਨ। ਪੂਰਨ ਦੇਵੇ ਨਾਮ ਭਰਵਾਸਾ, ਆਤਮ ਉਪਜੇ ਬ੍ਰਹਮ ਗਿਆਨ। ਨਿੱਜ ਘਰ ਆਤਮ ਰੱਖੇ ਵਾਸਾ, ਜੋਤੀ ਜੋਤ ਸਰੂਪ ਹਰਿ, ਇਕ ਵਖਾਏ ਸ਼ਬਦ ਨਿਸ਼ਾਨ ਸਤਿਗੁਰ ਰਾਹ ਵਖਾਇਆ, ਸਤਿ ਪੁਰਖ ਮਿਲਾਇਆ, ਸਤਿ ਪੁਰਖ ਨਿਰੰਜਣ ਜਾਨਿਆ। ਭਉ ਭਰਮ ਗਵਾਇਆ, ਨੇਤਰ ਅੰਜਨ ਚਰਨ ਧੂੜ ਮਜਨ ਸੁਖ ਸ਼ਾਂਤ ਨਾ ਪਾਨਿਆ। ਜੋਤੀ ਜੋਤ ਸਰੂਪ ਹਰਿ, ਇਕ ਇਕਾਂਤ ਵੇਖੇ ਮਾਰ ਝਾਤ ਸ਼ਬਦ ਬਰਾਤ ਸਾਚਾ ਲਾੜਾ ਦਿਨ ਦਿਹਾੜਾ ਨਾ ਮਾਤ ਸਜਾਨਿਆ। ਆਏ ਸਰਨ ਗਹਿਰ ਗਵਰੇ, ਗੁਰ ਦਾਤਾ ਗੁਣ ਪਾਇਆ। ਆਤਮ ਤਿਆਗ ਕਾਜ ਅਵਰੇ, ਸਾਚੀ ਬਣਤਾ ਮਾਤ ਬਣਾਇਆ। ਮਾਨਸ ਦੇਹੀ ਮਾਤ ਸਵਰੇ, ਆਤਮ ਜੋਤੀ ਦੀਪ ਜਗਾਇਆ। ਜੂਠੀ ਝੂਠੀ ਕਾਇਆ ਕਵਰੇ, ਗੀਤ ਗੋਬਿੰਦ ਸਹਿਜ ਧੁਨ ਧੁਨ ਨਾਦ ਦਰ ਮੰਗਲਾਚਾਰ ਘਰ ਸਾਚਾ ਪਾਇਆ। ਕਲਜੁਗ ਵੇਲਾ ਅੰਤਮ ਪੰਚਮ ਹੋਏ ਬਾਵਰ ਬਵਰੇ, ਜੋਤੀ ਜੋਤ ਸਰੂਪ ਹਰਿ, ਕਰ ਦਰਸ ਆਤਮ ਤ੍ਰਿਸਨਾ ਅਗਨ ਬੁਝਾਇਆ। ਦਰਸ ਨੀਤ ਨੇਤਰ ਨੈਣ ਤ੍ਰਿਪਤਾਇਆ। ਮਿੱਟੀ ਰੇਖ, ਲੱਖ ਚੁਰਾਸੀ ਗੇੜ ਮਿਟਾਇਆ। ਤੀਜੇ ਲੋਚਨ ਲੈਣਾ ਪੇਖ, ਆਤਮ ਘਰ ਖੁਲ੍ਹਾ ਦਹਿਲੀਜ ਇਕ ਵਖਾਇਆ। ਮੰਦਰ ਅੰਦਰ ਬੈਠਾ ਰਿਹਾ ਵੇਖ, ਦਿਸ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪੇ ਜਾਣੇ ਆਪਣੇ ਭੇਖ, ਗੁਰਮੁਖ ਲੇਖੇ ਲਾਏ ਆਇਆ ਜਾਇਆ। ਗੁਰ ਪੂਰੇ ਸਿਰ ਹੱਥ ਟਿਕਾਇਆ, ਸਾਚੀ ਬਣਤ ਬਣਾਈਆ। ਸ਼ਬਦ ਰਥ ਇਕ ਚੜ੍ਹਾਇਆ, ਮਹਿੰਮਾ ਅਗਣਤ ਗਣੀ ਨਾ ਜਾਈਆ। ਸਗਲ ਵਸੂਰੇ ਮਥ ਵਖਾਇਆ, ਸਾਚੇ ਸੁਤ ਆਪ ਉਪਜਾਈਆ। ਲੇਖਾ ਸੀਆਂ ਸਾਢੇ ਤਿੰਨ ਹੱਥ ਚੁਕਾਇਆ, ਜੀਵ ਜੰਤ ਵਿਚ ਮਿਲੇ ਵਡਿਆਈਆ। ਗੁਰ ਪੂਰਾ ਹਾਜ਼ਰ ਹਜ਼ੂਰਾ ਵਡ ਦਾਤਾ ਸੂਰਾ ਆਪ ਆਪਣੇ ਅੰਕ ਸਮਾਈਆ। ਸਖੀ ਮਿਲਿਆ ਸੁਲਤਾਨ, ਸੋਹਿਆ ਬੰਕ ਦਵਾਰਿਆ। ਗੋਪੀ ਮਿਲਿਆ ਸਾਚਾ ਕਾਹਨ, ਮੋਰ ਮੁੱਕਟ ਸ਼ਬਦ ਸੀਸ ਸੁਹਾ ਰਿਹਾ। ਸਤਿਗੁਰ ਪੂਰਾ ਸਦਾ ਸਦਾ ਨੌਜਵਾਨ, ਨਾ ਆਵੇ ਪਾਸਾ ਹਾਰਿਆ। ਜੋਧਾ ਸੂਰਾ ਗੁਰ ਬਲਵਾਨ, ਫੜ ਫੜ ਬਾਹੋਂ ਕਰੇ ਪਾਰ ਕਿਨਾਰਿਆ। ਗੁਰਮੁਖ ਵਡਿਆਈ ਦੋ ਜਹਾਨ, ਕਰ ਕਿਰਪਾ ਜਿਸ ਜਨ ਆਪਣਾ ਆਪ ਵਖਾ ਰਿਹਾ। ਸਤਿਗੁਰ ਸਾਚਾ ਜੀਓ ਪਿੰਡ ਕਾਚਾ ਦੇਵੇ ਜੀਆ ਦਾਨ, ਮਾਨਸ ਦੇਹੀ ਕਾਜ ਸਵਾਰਿਆ। ਸਤਿਗੁਰ ਸਾਵਣ ਜਿਸ ਜਨ ਹਿਰਦੇ ਵਾਚਾ, ਲੱਖ ਚੁਰਾਸੀ ਆਰ ਪਾਰ ਪਾਰ ਆਰ ਕਿਨਾਰਿਆ। ਪਾਰਬ੍ਰਹਮ ਹਰਿ ਪ੍ਰਭ ਆਪ ਹੈ, ਆਪਣੀ ਅੰਸ ਬਣਾਏ। ਅੰਸਾ ਬੰਸਾ ਆਪ ਹੈ, ਸਹੰਸਾ ਵਿਚ ਸਮਾਏ। ਪਾਰਬ੍ਰਹਮ ਸਦਾ ਵਿਸੇਖ ਹੈ, ਆਪਣੇ ਰੰਗ ਸਮਾਏ। ਸ਼ਬਦ ਜਗਤ ਬਿਬੇਕ ਹੈ। ਭਗਤ ਰਿਹਾ ਜਗਾਏ। ਦਸਮ ਦਵਾਰੀ ਦਵਾਰਾ ਏਕ ਹੈ, ਚੌਥੇ ਦਰ ਬਾਹਰ ਖੜ ਪਾਰਬ੍ਰਹਮ ਬ੍ਰਹਮ ਮੇਲ ਮਿਲਾਏ। ਨਾ ਕੋਈ ਸੀਸ ਨਾ ਕੋਈ ਧੜ, ਨਾ ਕੋਈ ਦੀਸੇ ਬਹੱਤਰ ਨੜ, ਮੁਖ ਹੱਥ ਕੰਨ ਨਾ ਕੋਈ ਦਿਸਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਵੇਖੇ ਘਰ, ਮੰਦਰ ਅੰਦਰ ਬ੍ਰਹਮ ਪਾਰਬ੍ਰਹਮ ਪ੍ਰਭ ਮੇਲ ਮਿਲਾਏ। ਜਨ ਭਗਤ ਰਚਾਇਆ ਕਾਜ, ਖੇਲ ਉਪਨਿਆ। ਆਪ ਰਖਾਈ ਸ਼ਬਦ ਸਾਂਝ, ਵਾਲੀ ਦੋ ਜਹਾਨਿਆ। ਸ਼ਬਦ ਪਹਿਨਾਇਆ ਸੀਸ ਤਾਜ, ਰਾਏ ਧਰਮ ਨਾ ਦੇਵੇ ਡੰਨਿਆ। ਆਦਿ ਅੰਤ ਰਖੇ ਲਾਜ, ਆਪਣਾ ਆਪ ਬੇੜਾ ਬੰਨ੍ਹਿਆ। ਸ਼ਬਦ ਸਰੂਪੀ ਮਾਰੇ ਅਵਾਜ਼, ਨਾ ਕਿਸੇ ਵਸੇ ਛੱਪਰ ਛੰਨਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਗੁਰਮੁਖਾਂ ਦੇਵੇ ਜਗਤ ਵਡਿਆਈ ਰਸਨਾ ਕਹੇ ਧੰਨ ਧੰਨ ਧੰਨਿਆ। ਸਾਵਣ ਸਾਜਣ ਬਰਖਾ ਲਾਈ, ਹੋਈ ਰੁੱਤ ਬਸੰਤੀਆ। ਸਿੰਘ ਜੈਮਲ ਦਇਆ ਕਮਾਈ, ਮਿਲਿਆ ਮੇਲ ਇਕ ਇਕਵੰਤੀਆ। ਘਰ ਸਾਚੇ ਵੱਜੇ ਵਧਾਈ, ਗੁਰ ਪੂਰੇ ਸੁਣੀ ਬੇਨੰਤੀਆ। ਪ੍ਰਭ ਦੇਵੇ ਸ਼ਬਦ ਜਣਾਈ, ਪੰਚਾਂ ਨਾਤਾ ਇਕ ਰਖੰਤੀਆ। ਮਦਿਰਾ ਮਾਸ ਰਸਨ ਤਜਾਈ, ਸੇਵਾ ਲਾਈ ਸਗਲ ਸਤਿਵੰਤੀਆ। ਧੁਰ ਦੀ ਬਾਣ ਲੇਖ ਲਿਖਾਈ, ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਭੇਵ ਛੁਪੰਤੀਆ। ਸ਼ਬਦੀ ਮੇਲਾ ਗੁਰ ਗੋਬਿੰਦ ਗੁਰ ਸ਼ਬਦੀ ਭੇਖ ਅਵੱਲਾ। ਕਲਜੁਗ ਵਹਿੰਦੀ ਧਾਰ, ਸਾਗਰ ਸਿੰਧ ਵੇਖੇ ਸਚ ਮਹੱਲਾ। ਚਾਰੋਂ ਕੁੰਟ ਕੂੜ ਕੁੜਿਆਰ, ਦੁਸ਼ਟ ਨਿੰਦ ਪਿਆ ਰਹੇ ਤਰਥੱਲਾ। ਏਕਾ ਗੁਰ ਪੁਰਖ ਅਬਿਨਾਸ਼ੀ ਸਾਚੀ ਬਿੰਦ, ਹੱਥ ਸ਼ਬਦ ਫੜਾਏ ਭੱਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਭੇਖ ਧਰ, ਵਕਤ ਲੰਘਾਇਆ ਕਰ ਕਰ ਵਲ ਛੱਲਾ। ਗੁਰ ਸ਼ਬਦ ਜਣਾਈ ਦਿਵਸ ਰੈਣ ਰਹੇ ਘਨਘੋਰਾ। ਦਰਸ ਦਿਖਾਏ ਤੀਜੇ ਨੈਣਾ ਨਾ ਕੋਈ ਜਾਣੇ ਜੋਰੂ ਜੋਰਾ। ਸ਼ਬਦ ਸਰੂਪੀ ਸਾਕ ਸੈਣ ਭਈਆ ਭੈਣ ਹੋਰ ਨਾ ਹੋਰਾ। ਜਗਤ ਲਹਿਣਾ ਲੈਣਾ ਦੇਣਾ, ਪੰਚਾਂ ਪਾਏ ਫੜ ਫੜ ਡੋਰਾ। ਰਸਨਾ ਕਿਸੇ ਨਾ ਸਕੇ ਕਹਿਣ, ਗੁਰ ਮੰਤਰ ਅੰਤਰ ਹੋਰਨ ਹੋਰਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਆਪੇ ਵੇਖੇ ਮੋਰਨ ਮੋਰਾ। ਕਾਇਆ ਜਾਮਾ ਜਗਤ ਜੁਦਾਈ, ਜੋਤ ਨਿਰੰਜਣ ਦਿਸ ਨਾ ਆਈਆ। ਸਤਿਗੁਰ ਸਾਵਣ ਇਕ ਕਰੀ ਕੁੜਮਾਈ, ਪ੍ਰਭ ਜੋਤੀ ਸ਼ਬਦ ਵਿਆਹੀਆ। ਦਰ ਮੰਦਰ ਅੰਦਰ ਵੱਜੀ ਵਧਾਈ, ਸਾਚੀ ਸੇਜਾ ਆਪ ਬਣਾਈਆ। ਰੰਗ ਰੰਗੀਲਾ ਸੂਹਾ ਪੀਲਾ ਲਾਲ ਕਾਲਾ ਨੀਲਾ ਕੰਚਨ ਕਾਇਆ ਸ਼ਬਦ ਸਵਾਇਆ। ਚਿੱਟਾ ਅਸਵ ਸਾਚਾ ਘੋੜਾ, ਜੋਤੀ ਜੋੜਾ ਅੰਤਮ ਬਹੁੜਾ, ਨੂਰੋ ਨੂਰੀ ਇਕ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਜਾਮਾ ਮਾਨਸ ਦੇਹੀ ਮੁਖ ਛੁਪਾਇਆ। ਹੋਏ ਸ਼ਬਦ ਉਜਿਆਰ, ਜਗਤ ਪਰਕਾਸ਼ਿਆ। ਮਿਲਿਆ ਮੇਲ ਪੁਰਖ ਭਤਾਰ, ਆਦਿ ਅੰਤ ਨਾ ਕਦੇ ਵਿਨਾਸਿਆ। ਸਾਚਾ ਨਾਤਾ ਮੀਤ ਮੁਰਾਰ, ਮਾਤ ਪਤਾਲ ਪ੍ਰਿਥਮੀ ਅਕਾਸਿਆ। ਦੋਹਾਂ ਸਾਂਝਾ ਇਕ ਪਿਆਰ, ਆਪੇ ਪੁਰਖ ਆਪੇ ਨਾਰ, ਆਪੇ ਘਟ ਘਟ ਰੱਖੇ ਵਾਸਿਆ। ਜੋਤ ਸਰੂਪੀ ਕਰ ਅਕਾਰ, ਸ਼ਬਦ ਸਰੂਪੀ ਦਏ ਹੁਲਾਰ, ਜਾਪ ਜਪਾਏ ਪਵਣ ਸਵਾਸਿਆ। ਗੁਪਤ ਬੈਠ ਸੱਚੀ ਸਰਕਾਰ, ਕਰੇ ਮਾਤ ਜਗਤ ਵਿਹਾਰ, ਹੋਏ ਜ਼ਾਹਰ ਪਤਤ ਉਧਾਰ, ਸਿੰਘ ਸਾਵਣ ਪਕੜੇ ਦਾਮਨ, ਮੇਟ ਮਿਟਾਏ ਕਾਮਨੀ ਕਾਮਨ, ਗੁਰਮੁਖਾਂ ਮਾਨਸ ਜਨਮ ਕਰੇ ਰਹਿਰਾਸਿਆ। ਚੌਥਾ ਘਰ ਚੌਥਾ ਪਦ, ਗੁਰ ਪੂਰੇ ਦਿਤੀ ਮਾਤ ਵਡਿਆਈ। ਅੰਦਰ ਮੰਦਰ ਸਾਚੇ ਸਦ, ਤ੍ਰੈਭਵਨ ਬੂਝ ਬੁਝਾਈ। ਅਵਣ ਗਵਣ ਮੇਟ ਮਿਟਾਈ। ਅੰਮ੍ਰਿਤ ਆਤਮ ਬਰਖੇ ਸਵਣ, ਗੁਰ ਪੂਰੇ ਦਇਆ ਕਮਾਈ। ਗੁਰ ਪੂਰੇ ਗੁਣ ਜਾਣੇ ਕਵਣ, ਨਾ ਕੋਇ ਬੂਝ ਬੁਝਾਈ। ਜੋਤੀ ਜੋਤ ਸਰੂਪ ਹਰਿ, ਸਿੰਘ ਸਿੰਘ ਸਿੰਘ ਬੱਗੇ, ਗੁਰ ਪੂਰੇ ਬੰਨੇ੍ਹ ਸ਼ਬਦ ਤੱਗੇ, ਆਪ ਹੋਏ ਪਿੱਛੇ ਅੱਗੇ, ਸਿਰ ਆਪਣਾ ਹੱਥ ਟਿਕਾਈ। ਅੱਗੇ ਪਿੱਛੇ ਆਪੇ ਹੋਇਆ। ਗੁਰ ਪੂਰਾ ਨਾ ਕਦੇ ਮੋਇਆ। ਦਿਵਸ ਰੈਣ ਨਾ ਜਗਤ ਸੋਇਆ। ਆਤਮ ਬੀਜ ਸਾਚਾ ਬੋਇਆ। ਤਨ ਮਨ ਸੀਜ ਭੇਵ ਚੁਕਾਇਆ ਏਕਾ ਦੋਆ। ਲੋਕਮਾਤ ਕਰਾਈ ਆਪ ਰੀਝ, ਅੰਮ੍ਰਿਤ ਆਤਮ ਮੁਖੜੇ ਚੋਇਆ। ਅੱਠੇ ਪਹਿਰ ਖੜਾ ਰਹੇ ਆਤਮ ਦਰ ਦਹਿਲੀਜ, ਸ਼ਬਦ ਰੱਖੇ ਸਾਚਾ ਢੋਇਆ। ਗੁਰ ਸਤਿਗੁਰ ਸਾਚਾ ਸਾਖਿਆਤ, ਅਠੇ ਪਹਿਰ ਰਖੇ ਇਕ ਪਰਭਾਤ, ਦਿਵਸ ਰੈਣ ਸਦ ਨਵਾਂ ਨਰੋਇਆ। ਸਤਮ ਸਪਤਮ ਸਤਿ ਪੁਰਖ ਮਨਾਇਆ। ਸਤਿ ਪੁਰਖ ਨਿਰੰਜਣ ਜੋਤ ਧਰ, ਆਪਣਾ ਦਰਸ ਦਿਖਾਇਆ। ਵਰਨ ਗੋਤ ਵੇਖ ਮਾਤ ਹਰਿ ਤਰਸ ਕਮਾਇਆ। ਜੋਤੀ ਜੋਤ ਸਰੂਪ ਹਰਿ, ਸਤਿਗੁਰ ਸਾਜਣ ਸਾਚਾ ਮੀਤ, ਆਪ ਆਪਣਾ ਨਾਉਂ ਰਖਾਇਆ। ਸਤਿਗੁਰ ਸਾਚਾ ਮੀਤ ਨਾਉਂ ਨਿਰੰਕਾਰਿਆ। ਹਰਿਜਨ ਆਤਮ ਬੰਨ੍ਹੇ ਪ੍ਰੀਤ, ਪਾਰਬ੍ਰਹਮ ਬ੍ਰਹਮ ਅਪਾਰਿਆ। ਏਕਾ ਰਾਗ ਸੁਣਾਏ ਗੀਤ, ਨੀਤ ਅਨੀਤ ਆਪ ਕਰਾ ਰਿਹਾ। ਜੋਤੀ ਨੂਰ ਜਗੰਦਾ, ਸੋਹੰ ਜਾਪ ਸਾਚਾ ਜਿੰਦਾ ਆਪ ਤੁੜਾ ਰਿਹਾ। ਮਨਮੁਖ ਭਾਗਾਂ ਮੰਦਾ, ਰੋਗ ਸੰਤਾਪ ਆਤਮ ਅੰਧਾ, ਜਨਮ ਗਵਾ ਰਿਹਾ। ਭਗਤ ਜਨਾਂ ਹਰਿ ਆਪੇ ਬਖ਼ਸ਼ਿੰਦਾ, ਜੁਗਤੀ ਭੁਗਤ ਮਾਤ ਲਿਖਾ ਰਿਹਾ। ਰਾਗਨ ਰਾਗ ਸੁਣਾਏ ਸੋਹੰ ਸੋ ਸਾਚਾ ਛੰਦਾ, ਲੱਖ ਚੁਰਾਸੀ ਫੰਦ ਕੱਟਾ ਰਿਹਾ। ਦੁਰਮਤ ਮੈਲ ਕਾਇਆ ਧੋ, ਇਕ ਉਪਜਾਏ ਪਰਮਾਨੰਦਾ, ਆਤਮ ਰਸ ਚਵਾ ਰਿਹਾ। ਭਰਮਾਂ ਢਾਹੇ ਝੂਠੀ ਕੰਧਾ, ਬੱਤੀ ਦੰਦਾਂ ਸ਼ਬਦ ਜਪਾ ਰਿਹਾ। ਤਨ ਮੰਦਰ ਧਾਮ ਇਕ ਸੁਹੰਦਾ, ਗੁਰ ਗੋਬਿੰਦਾ ਗੀਤ ਸੁਣਾ ਰਿਹਾ। ਸ਼ਬਦ ਸਰੂਪੀ ਚਾੜ੍ਹੇ ਚੰਦਾ, ਜੋਤ ਜਵਾਲਾ ਇਕ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ ਧਰਮ ਸ਼ਬਦ ਕਰ ਮਾਤ ਵਣਜਾਰੇ, ਮਾਇਆ ਮਮਤਾ ਮੋਹ ਚੁਕਾ ਰਿਹਾ। ਮਾਇਆ ਮਮਤਾ ਮੋਹ ਚੁਕਾਏ, ਆਤਮ ਤ੍ਰਿਸ਼ਨ ਬੁਝਾਈਆ। ਕਾਮ ਕਰੋਧ ਨਾ ਕੋਈ ਸਤਾਏ, ਵਿਸ਼ਨੂੰ ਬੰਸੀ ਆਪ ਬਣਾਈਆ। ਆਤਮ ਤੀਰਥ ਨਾਮ ਸੀਰਥ ਰਸਨਾ ਮੁਖ ਚੁਆਏ, ਜਗਤ ਤ੍ਰਿਸ਼ਨਾ ਆਪੇ ਦਏ ਮਿਟਾਈਆ। ਸ਼ਬਦ ਸਰੂਪੀ ਭੋਗ ਲਗਾਏ, ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਦੁਲਾਰੇ ਪੂਰਨ ਬ੍ਰਹਮ ਜਣਾਈਆ। ਪੂਰਨ ਬ੍ਰਹਮ ਜਣਾਈ, ਦਸਮ ਦਵਾਰਿਆ। ਗੁਰ ਚਰਨ ਸੱਚੀ ਸਰਨਾਈ, ਸਾਚਾ ਲੇਖ ਵਿਚ ਸੰਸਾਰਿਆ। ਘਰ ਵੱਜਦੀ ਰਹੇ ਵਧਾਈ, ਤਨ ਮੰਦਰ ਇਕ ਸੁਹਾ ਲਿਆ। ਸੋਹੰ ਸ਼ਬਦ ਹੋਈ ਕੁੜਮਾਈ, ਸੁਰਤ ਸਵਾਣੀ ਨਾਲ ਰਲਾ ਲਿਆ। ਮਨੂਆ ਦਹਿ ਦਿਸ਼ਾ ਦਏ ਦੁਹਾਈ, ਗੁਰ ਮੰਤਰ ਮੇਟ ਮਿਟਾ ਰਿਹਾ। ਪੰਚਾਂ ਮਸਤਕ ਲੱਗੀ ਛਾਹੀ, ਕਾਲਾ ਦਾਗ਼ ਨਾ ਕੋਈ ਧਵਾ ਲਿਆ। ਗੁਰਮੁਖਾਂ ਮਿਲਿਆ ਸਾਚਾ ਸੁਖ, ਸਾਚਾ ਰਾਹ ਵਖਾ ਲਿਆ। ਪਕੜ ਉਡਾਏ ਫੜ ਫੜ ਬਾਂਹੀ, ਲੋਕਮਾਤੀ ਗਲੇ ਲਗਾ ਲਿਆ। ਹੋਏ ਸਹਾਈ ਸਭਨੀਂ ਥਾਈਂ, ਦਿਵਸ ਰੈਣ ਸੇਵ ਕਮਾ ਲਿਆ। ਸਦ ਰੱਖੇ ਠੰਡੀਆਂ ਛਾਈਂ, ਸ਼ਬਦ ਵਿਚੋਲਾ ਆਪ ਬਣਾ ਲਿਆ। ਸਾਚਾ ਢੋਲ ਨਾਮ ਮਰਦੰਗਾ, ਤਨ ਮੰਦਰ ਅੰਦਰ ਵਜਿਆ। ਪੁਰਖ ਅਬਿਨਾਸ਼ੀ ਆਪੇ ਬਹੁੜਾ, ਡੂੰਘੀ ਕੰਦਰ ਸਚ ਦਵਾਰੇ ਆਪੇ ਵੱਸਿਆ। ਭਾਗ ਲਗਾਏ ਕਾਇਆ ਚੋਲਾ, ਆਤਮ ਤੋੜੇ ਵੱਜਾ ਜੰਦਰ, ਸੰਤ ਸੁਹੇਲੇ ਪੜਦਾ ਕਜਿਆ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਦੁਲਾਰੇ, ਮਿਲੇ ਮੇਲ ਕੰਤ ਭਤਾਰੇ, ਏਕਾ ਤਾਲ ਭਗਤ ਤਲਵਾੜਾ ਬਹੱਤਰ ਨਾੜਾਂ ਵਜਿਆ। ਵੱਜੇ ਤਾਲ ਤਾਲ ਤਾਲਾ। ਗੁਰਮੁਖ ਸਾਚਾ ਦਿਵਸ ਰੈਣ, ਗੁਰ ਚਰਨ ਪ੍ਰੀਤ ਰਹੇ ਬੇਹਾਲਾ। ਦਰਸ਼ਨ ਪੇਖੇ ਲੋਚਨ ਨੈਣ, ਫਲ ਲਗੇ ਕਾਇਆ ਡਾਲ੍ਹਾ। ਮਨ ਸੁਰਤੀ ਵਹੇ ਵਹਿੰਦੀ ਵਹਿਣ, ਅਕਾਲ ਮੂਰਤੀ ਹੋਏ ਰਖਵਾਲਾ। ਸ਼ਬਦ ਤੂਰਤ ਹੋਵੇ ਲਹਿਣ ਦੇਣ, ਦੀਪਕ ਜੋਤੀ ਇਕ ਜਵਾਲਾ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਦੁਲਾਰੇ, ਗੁਰ ਕਿਰਪਾ ਪਾਰ ਉਤਾਰੇ, ਦੇਵੇ ਨਾਮ ਜਗਤ ਦਲਾਲਾ। ਜਗਤ ਦਲਾਲੀ ਕਰ ਵਣਜ ਕਰਾਇਆ। ਭਗਤ ਕਰੇ ਰਖਵਾਲੀ, ਸ਼ਬਦ ਜਣਾਇਆ। ਦਿਵਸ ਰੈਣ ਕਰੇ ਪ੍ਰਿਤਪਾਲੀ, ਭਰਮ ਮਿਟਾਇਆ। ਦੋ ਜਹਾਨਾਂ ਹੱਥਾਂ ਰੱਖੇ ਖਾਲੀ, ਧੰਨ ਅਨਮੁੱਲੜਾ ਇਕ ਰਖਾਇਆ। ਜੁਗਾ ਜੁਗੰਤਰ ਅਵੱਲੜੀ ਚਾਲੀ, ਹਰਿ ਜਨ ਸਾਚਾ ਚੰਨ ਚੜ੍ਹਾਇਆ। ਜੋਤੀ ਖੇਲ ਜਗਤ ਨਿਰਾਲੀ, ਗੁਰਮੁਖ ਬੇੜਾ ਬੰਨ੍ਹੇ ਲਾਇਆ। ਲੱਖ ਚੁਰਾਸੀ ਵਿਚੋਂ ਭਾਲੀ, ਪੰਚਾਂ ਝੇੜਾ ਰਿਹਾ ਚੁਕਾਇਆ। ਨੌਂ ਦਵਾਰੇ ਕਰੇ ਖਾਲੀ, ਦਸਵੇਂ ਸਾਚਾ ਰਾਹ ਵਖਾਇਆ। ਹੋਏ ਸੱਚਾ ਆਪੇ ਮਾਲੀ, ਸਾਚੀ ਰਿਹਾ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਦੁਲਾਰੇ, ਕਲਜੁਗ ਅੰਤਮ ਪਾਰ ਉਤਾਰੇ, ਪੰਝੀ ਪੋਹ ਦੁਰਮਤ ਮੈਲ ਧੋ, ਸ਼ਬਦ ਵਜਾਏ ਨਾਦ ਸੋਹੰ ਸੋ ਇਕ ਇੱਕ ਸਦ ਗਿਆਰਾਂ। ਪੰਝੀ ਪੋਹ ਪੰਚ ਪ੍ਰਧਾਨ। ਪੰਚਾਂ ਦੇਵੇ ਨਾਮ ਨਿਸ਼ਾਨ। ਸੋਹੰ ਅੱਖਰ ਜਗਤ ਵਖਰ, ਲੋਕਮਾਤ ਕਰੇ ਕਲਿਆਨ। ਨੇਤਰ ਨੀਰ ਵਰੋਲੇ ਅੱਥਰ, ਦੀਪਕ ਜੋਤੀ ਜਗੇ ਮਹਾਨ। ਲੱਖ ਚੁਰਾਸੀ ਲੱਥੇ ਸੱਥਰ, ਏਕਾ ਰਾਗ ਸੁਣਾਏ ਕਾਨ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਦੁਲਾਰੇ, ਕਰ ਕਿਰਪਾ ਪਾਰ ਉਤਾਰੇ ਸ਼ਬਦ ਸਰੂਪੀ ਹਰਿ ਵਡਾ ਸ਼ਾਹੋ ਭੂਪੀ ਦੇਵੇ ਸੱਚਾ ਬ੍ਰਹਮ ਗਿਆਨ। ਬ੍ਰਹਮ ਗਿਆਨੀ ਮਸਤਕ ਥੇਵਾ। ਚਤਰਭੁਜ ਹਰਿ ਨਿਸ਼ਾਨੀ, ਪਾਏ ਘਾਲ ਪੂਰਬ ਸੇਵਾ। ਪਰਗਟ ਹੋਏ ਵਡ ਦਾਤਾ ਦਾਨੀ। ਅੰਮ੍ਰਿਤ ਦੇਵੇ ਆਤਮ ਚਰਨ ਧੂੜ ਸੱਚਾ ਇਸ਼ਨਾਨੀ, ਲੇਖੇ ਲਾਏ ਰਸਨਾ ਜਿਹਵਾ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਪਾਰ ਉਤਾਰੇ, ਆਪ ਕਰਾਏ ਆਪਣੀ ਸੇਵਾ। ਇਕ ਚਰਨ ਇਕ ਪਿਆਰ। ਇਕ ਸਰਨ ਹਰਿ ਕਰਤਾਰ। ਇਕ ਤਰਨੀ ਸਾਚੀ ਤਰਨ ਵਿਚ ਸੰਸਾਰ। ਚੁੱਕੇ ਮਰਨ ਡਰਨ, ਭਵਜਲ ਉਤਰੇ ਪਾਰ। ਪੰਚਮ ਨਾਤਾ ਤੁਟੇ ਯਾਰ। ਪੰਚਮ ਮਿਲੇ ਮੀਤ ਮੁਰਾਰ। ਪੰਚਮ ਰੰਗ ਬਸੰਤੀ ਕੰਤੀ ਚੁੱਕੇ ਪੌੜਾ ਸ਼ਬਦ ਘੋੜਾ ਮਸਤਕ ਟਿੱਕਾ ਸੀਸ ਦਸਤਾਰ। ਧੁਰ ਦਰਗਾਹੀ ਏਕਾ ਸਿੱਕਾ, ਸਾਚਾ ਸ਼ਬਦ ਨਾਉਂ ਨਿੱਕਾ, ਲੇਖਾ ਲਿਖੇ ਅਪਰ ਅਪਾਰ। ਲੱਖ ਚੁਰਾਸੀ ਫ਼ਲ ਕਾਇਆ ਫਿਕਾ, ਕੋਇ ਨਾ ਪਾਵੇ ਅੰਤਮ ਸਾਰ। ਜੂਠ ਝੂਠ ਮਾਇਆ ਮਮਤਾ ਵਿਕਾ, ਅੰਤਮ ਵਹੇ ਵਹਿੰਦੀ ਧਾਰ। ਜਨ ਭਗਤਾਂ ਦੇਵੇ ਮਸਤਕ ਟਿਕਾ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਕਰਾਏ ਜਗਤ ਭਗਤ ਵਿਹਾਰ। ਕਰੇ ਪਿਆਰ ਪੰਝੀ ਪੋਹ, ਭਗਤ ਮਾਤ ਵਡਿਆਈਆ। ਆਤਮ ਬੀਜ ਸਾਚਾ ਬੋ, ਕਾਇਆ ਹਰੀ ਕਿਆਰੀ ਆਪ ਕਰਾਈਆ। ਸ਼ਬਦ ਸਰੂਪੀ ਹੱਲ ਸਾਚਾ ਜੋ, ਸਾਚਾ ਬੀਜ ਇਕ ਬਿਜਾਈਆ। ਪੰਚਮ ਬੈਠੇ ਰਹੇ ਰੋ, ਦਿਵਸ ਰੈਣ ਦੇਣ ਦੁਹਾਈਆ। ਪੰਚਮ ਗਾਇਆ ਸੋਹੰ ਸੋ, ਆਤਮ ਵੱਜੀ ਵਧਾਈਆ। ਜਗਤ ਨਾਤਾ ਤੁੱਟੇ ਭਗਤ ਮੋਹ, ਭਗਤਾਂ ਰਿਹਾ ਸਮਾਈਆ। ਆਪੇ ਆਪ ਸਭ ਥਾਈਂ ਹੋ, ਆਪਣੀ ਰਚਨਾ ਰਿਹਾ ਰਚਾਈਆ। ਸਪ਼ਤਮ ਵਾਰ ਪ੍ਰਭ ਕਰ ਵਿਚਾਰ, ਦੀਪਕ ਖੰਡ ਪਾਏ ਸਾਰ, ਸਾਚੀ ਰਚਨ ਰਚਾਈਆ। ਜਿਸ ਜਨ ਗਾਇਆ ਪ੍ਰਭ ਚਰਨ ਧਿਆਨ ਲਗਾਇਆ ਸਵਾ ਪਹਿਰ, ਸ਼ਬਦ ਲਹਿਰ ਜਗਤ ਕਹਿਰ ਮਿਟਾਇਆ। ਨਾ ਕੋਈ ਜਾਣੇ ਗੁਣੀ ਗਿਆਨੀ ਗਾਵਤ ਸ਼ਾਇਰ, ਹਰਿ ਸਾਚੇ ਭੇਵ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਕਾਇਆ ਭਰਮ ਚੁਕਾਇਆ। ਸੋਹੰ ਸੋ ਸ਼ਬਦ ਗੁਣਵੰਤਾ। ਆਪੇ ਵੇਖੇ ਅੰਦਰ ਬਾਹਰ, ਹੋ ਪਤਤ ਪੁਨੀਤ ਪਤਿਵੰਤਾ। ਮਨਮੁਖ ਜੀਵ ਰਹੇ ਸੌਂ, ਭੇਵ ਨਾ ਰਾਇਆ ਆਦਿਨ ਅੰਤਾ। ਗੁਰ ਸ਼ਬਦ ਜਣਾਈ ਜਾਣੇ ਵਿਰਲਾ ਕੋ, ਤਨ ਵਡਿਆਈ ਆਦਿਨ ਅੰਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖੇ ਖੇਲ ਨੌਂ ਦਵਾਰੇ ਮੇਲ ਦਸਵੇਂ ਤੇਲ ਬੇਅੰਤ ਬੇਅੰਤ ਬੇਅੰਤਾ। ਸਪਤ ਸਪਤ ਸਪਤ ਵਾਰ ਸਤਿ ਪੁਰਖ ਨਿਰੰਜਣ ਜਿਸ ਜਨ ਗਾਇਆ ਏ। ਬ੍ਰਹਿਮੰਡ ਖੰਡ ਆਤਮ ਵੰਡ ਹੋਏ ਪਾਰ ਵਰਭੰਡ ਫੇਰ ਨਾ ਆਇਆ ਏ। ਨਾਰ ਦੁਹਾਗਣ ਹੋਈ ਰੰਡ, ਕੰਤ ਕੰਤੂਹਲਾ ਦਿਸ ਨਾ ਆਇਆ ਏ। ਮਨਮੁਖ ਜੀਵ ਰਹੇ ਘਮੰਡ, ਜੇਰਜ ਅੰਡ ਭੇਖ ਵਟਾਇਆ ਏ। ਜਨ ਭਗਤਾਂ ਕੀਨੀ ਸਾਚੀ ਵੰਡ, ਸਵਾ ਪਹਿਰ ਰਸਨਾ ਗਾਇਆ ਏ। ਕਲਜੁਗ ਔਧ ਗਈ ਹੰਢ, ਸਤਿਜੁਗ ਸਾਚੇ ਫੇਰਾ ਪਾਇਆ ਏ। ਪੁਰਖ ਅਬਿਨਾਸ਼ੀ ਸਾਚੀ ਵੰਡਾ ਰਿਹਾ ਵੰਡ, ਇਕ ਸਦ ਗਿਆਰਾਂ ਭੇਵ ਛੁਪਾਇਆ ਏ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸਤਿ ਪੁਰਖ ਨਿਰੰਜਣ ਸਤਿ ਸਤਿਵਾਦੀ ਸਾਚਾ ਰਾਹ ਜਣਾਇਆ ਏ। ਜਪ ਤਪ ਅਭਿਆਸ ਨਾ ਕੋਈ ਜਣਾਇਆ। ਏਕਾ ਸ਼ਬਦ ਸੁਣਾਇਆ ਸੋਹੰ ਸੋ, ਅਕਾਸ਼ ਮਾਤ ਦਿਸ ਨਾ ਆਇਆ। ਗੁਰਮੁਖ ਆਤਮ ਰਹੇ ਪਰਕਾਸ਼, ਸੱਤ ਦਿਨ ਜਿਸ ਜਨ ਰਸਨਾ ਗਾਇਆ। ਇਕ ਇਕ ਲੇਖਾ ਇਕ ਸਦ ਗਿਆਰਾਂ, ਤ੍ਰੈ ਲੋਆਂ ਖੇਲ ਹਰਿ ਪਰਭਾਸ ਸੁਖ ਮੰਦਰ ਕਾਇਆ ਅੰਦਰ ਪ੍ਰਭ ਸਾਚੀ ਸੇਜ ਵਿਛਾਇਆ। ਆਪੇ ਬੈਠਾ ਮਾਰੀ ਜੰਦਰ ਅੰਧੇਰੀ ਕੰਦਰ ਅੰਧ ਘੋਰ ਚੋਰ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਭਾਣਾ ਆਪਣੇ ਹੱਥ ਰਖਾਇਆ। ਸੱਤ ਦਿਵਸ ਪ੍ਰਭ ਸ਼ਬਦ ਜਣਾਈ। ਗੁਰਮੁਖ ਸੰਤ ਵਰੋਲੇ, ਮਨਮੁਖਾਂ ਮਸਤਕ ਲੱਗੀ ਛਾਹੀ। ਕਾਇਆ ਸੁੱਤੇ ਝੂਠੇ ਡੋਲੇ, ਤੁੱਟਾ ਨਾਤਾ ਭੈਣਾਂ ਭਾਈ। ਪੁਰਖ ਅਬਿਨਾਸ਼ੀ ਵਸਿਆ ਕੋਲੇ, ਲੇਖਾ ਲਿਖੇ ਥਾਉਂ ਥਾਈਂ। ਨਾ ਕੋਈ ਵੇਖੇ ਪੜਦੇ ਉਹਲੇ, ਜੋਤੀ ਜੋਤ ਸਰੂਪ ਹਰਿ, ਪੰਝੀ ਪੋਹ ਖ਼ੁਸ਼ੀ ਮਨਾਈ। ਇਕ ਸਦ ਗਿਆਰਾਂ ਮਿਲੇ ਵਧਾਈ। ਪੰਚਮ ਮੇਲਾ ਬ੍ਰਹਮ ਪਾਰ ਪ੍ਰਭ ਦਏ ਮਿਲਾਈ। ਸਤਿ ਸਤਿਵਾਦੀ ਸਤਿ ਸਰੂਪ ਸਮਾਇਆ। ਸਤਿ ਸਤਿਵਾਦੀ ਸਤਿ ਸਰਬ ਉਪਾਇਆ। ਸਤਿ ਸਤਿਵਾਦੀ ਸਤਿ ਸਰਬ ਵੇਖਣ ਆਇਆ। ਸਤਿ ਸਤਿਵਾਦੀ ਸਤਿ ਸੱਤ ਅਕਾਸਾਂ ਵਿਚ ਰਹਾਇਆ। ਸਤਿ ਸਤਿਵਾਦੀ ਸਤਿ ਸਤ ਪਤਾਲਾਂ ਵਿਚ ਸਮਾਇਆ। ਸਤਿ ਸਤਿਵਾਦੀ ਸਤਿ ਸਤ ਮੰਡਲ ਰੰਗ ਰੰਗਾਇਆ। ਸਤਿ ਸਤਿਵਾਦੀ ਸਤਿ ਸਤ ਭੂਮਿਕਾ ਥਲ ਸੁਹਾਇਆ। ਸਤਿ ਸਤਿਵਾਦੀ ਸਤਿ ਸਤ ਸਾਗਰ ਵੇਖ ਵਖਾਇਆ। ਸਤਿ ਸਤਿਵਾਦੀ ਸਤਿ ਸਤਿ ਪੁਰਖ ਨਿਰੰਜਣ ਜੋਤ ਜਗਾਇਆ। ਸਤਿ ਸਤਿਵਾਦੀ ਸਤਿ ਜੋਤੀ ਸ਼ਬਦੀ ਪਰਗਟ ਹੋ ਹੋ ਆਇਆ। ਸਤਿ ਸਤਿਵਾਦੀ ਸਤਿ ਓਅੰਕਾਰਾ ਦੇਸ ਸੁਹਾਇਆ। ਸਤਿ ਸਤਿਵਾਦੀ ਸਤਿ ਨਿਗਮ ਅਗੰਮ ਸੁਨ ਅਗੰਮੀ ਪਾਰ ਕਰਾਇਆ। ਸਤਿ ਸਤਿਵਾਦੀ ਸਤਿ ਸਾਂਤਕ ਸਤਿ ਸਮਾਇਆ। ਸਤਿ ਸਤਿਵਾਦੀ ਸਤਿ ਸਤੋ ਗੁਣ ਲਏ ਉਪਜਾਇਆ। ਸਤਿ ਸਤਿਵਾਦੀ ਸਤਿ ਜੋਤੀ ਜੋਤ ਇਕ ਅਖਵਾਇਆ। ਸਤਿ ਸਤਿਵਾਦੀ ਸਤਿ ਸ਼ਬਦ ਧਾਰਾ ਬਾਹਰ ਕਢਾਇਆ। ਸਤਿ ਸਤਿਵਾਦੀ ਸਤਿ ਸੁਨ ਅਗੰਮਾ ਇਕ ਅਕਾਲ ਮੂਰਤ ਜੋਤ ਨਿਰੰਜਣ ਸਾਚੀ ਮਾਤ ਬਣਾਇਆ। ਸਤਿ ਸਤਿਵਾਦੀ ਸਤਿ ਆਪੇ ਜਾਣੇ ਸਾਚਾ ਮਜਨ, ਸ਼ਬਦ ਸਰੂਪੀ ਸਾਚਾ ਸੱਜਣ ਸ਼ਬਦੀ ਸਤਿ ਚਲਾਇਆ। ਸਤਿ ਸਤਿਵਾਦੀ ਸਤਿ ਵਿਜੋਗਣ ਬਣਾਏ ਸਤਿ ਰਾਜਸ ਰਿਹਾ ਖੇਲ ਰਚਾਇਆ। ਸਤਿ ਸਤਿਵਾਦੀ ਸਤਿ ਦੁਰਮਤ ਖੋਟੀ ਤਾਮਸ ਉਪਜੀ ਰਤ, ਵੇਖੇ ਖੇਲ ਧਰਤ ਮਾਤ ਮਹੱਤ, ਤ੍ਰੈਗੁਣ ਮਾਇਆ ਏਕਾ ਮੀਤ ਪੁਰਖ ਅਬਿਨਾਸ਼ੀ ਵੇਖੇ ਹਟ, ਆਪ ਅਕਾਲੀ ਜੋਤੀ ਰਤ, ਨਾਭੀ ਕਵਲ ਫੁੱਲ ਖਿੜਾਇਆ। ਸਤਿ ਸਤਿਵਾਦੀ ਸਤਿ ਪੰਚਾਂ ਅੱਠਾਂ ਆਤਮ ਠੱਗ, ਤ੍ਰਿਸਨਾ ਦੇਵੇ ਸਾਚੀ ਮਤ, ਸਾਂਤਕ ਸਤਿ ਸਰੂਪ ਬਣਾਇਆ। ਸਤਿ ਸਤਿਵਾਦੀ ਸਤਿ ਬੀਜ ਬੀਜੇ ਸਾਚੇ ਵੱਤ, ਜੋਤੀ ਜੋਤ ਸਰੂਪ ਹਰਿ, ਇਕ ਬ੍ਰਹਮਾ ਘਰ ਸਾਚੇ ਜਨਮਾ, ਆਪੇ ਆਪ ਉਪਾਇਆ। ਸਤਿ ਸਤਿਵਾਦੀ ਸਤਿ ਸਾਚੀ ਸਿਖਿਆ ਆਤਮ ਭਿੱਖਿਆ ਸ਼ਬਦ ਵਿਚੋਲਾ ਬਣਿਆ ਗੋਲਾ, ਕਾਇਆ ਮੰਦਰ ਸੁਣਾਏ ਮਰਦੰਗਾ ਰਾਗ ਢੋਲ ਤੋਲ ਅਤੋਲਾ ਸ਼ਬਦ ਅਮੋਲਾ ਅੱਠੇ ਪਹਿਰ ਚਲਾਇਆ। ਸਤਿ ਸਤਿਵਾਦੀ ਸਤਿ ਚਾਰ ਮੁਖ ਦਹਿ ਦਿਸ਼ ਵੇਖ ਪੰਜ ਸੀਸ ਖੇਲ ਹਰਿ ਜਗਦੀਸ, ਨਾ ਕੋਈ ਭੇਵ ਰਾਗ ਛਤੀਸ, ਏਕਾ ਰੰਗਣ ਕਾਇਆ ਅੰਗਣ ਵਿਚ ਚੜ੍ਹਾਇਆ। ਸਤਿ ਸਤਿਵਾਦੀ ਸਤਿ ਆਪੇ ਦੇ ਸਮਝਾਵੇ ਮਤ, ਤ੍ਰੈਗੁਣ ਸਾਚਾ ਦੇਵੇ ਤੱਤ, ਨਿਰਗੁਣ ਖੇਲ ਅਪਾਰੀ, ਪ੍ਰਭ ਸਾਚੇ ਕਿਰਪਾ ਧਾਰੀ, ਸ਼ਬਦ ਵੱਜੀ ਤੇਜ ਕਟਾਰੀ, ਸੋਹੰ ਸਾਚੀ ਧਾਰ ਰਖਾਇਆ। ਸ੍ਰਿਸ਼ਟ ਸਬਾਈ ਹਰਤਾ ਕਰਤਾ ਆਦਿ ਪੁਰਖ ਅਪਰੰਪਰ ਸਵਾਮੀ ਏਕਾ ਸ਼ਬਦ ਬ੍ਰਹਮੇ ਆਤਮ ਨਾ ਕੋਈ ਜਾਣੇ ਧਰਮ ਸਨਾਤਮ ਆਪਣਾ ਇਕ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਵੇਸ ਕਰ, ਏਕਾ ਰੰਗ ਰੰਗਾਨ ਧੁਰ ਦਰਗਾਹੀ ਢੋਆ ਕਾਇਆ ਮੰਦਰ ਆਪ ਸੁਹਾਇਆ। ਸੁਣਿਆ ਰਾਗ ਘਰ ਸਾਚਾ ਪਾਇਆ। ਆਤਮ ਘਰ ਲਿਆ ਲਾਧ, ਏਕਾ ਦੂਜਾ ਜਗਤ ਗਵਾਇਆ। ਸ਼ਬਦ ਜੰਜ਼ੀਰੀ ਲਿਆ ਬਾਂਧ, ਮਨ ਤਨ ਵਸ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਦਰ, ਆਦਿ ਅੰਤ ਅੰਤ ਆਦਿ ਦੋਹਾਂ ਵਿਚੋਲਾ ਆਪ ਅਖਵਾਇਆ। ਦੋਹਾਂ ਵਿਚੋਲਾ ਆਪ ਹਰਿ ਗਿਰਧਾਰਿਆ। ਸ਼ਬਦ ਸੁਣਾਏ ਸਾਚਾ ਢੋਲਾ, ਜਗਤ ਸਬਾਇਆ। ਸਤਿਜੁਗ ਬਣਾਏ ਨਾਮ ਚੋਲਾ, ਸਾਚੀ ਰੰਗਣ ਆਪ ਚੜ੍ਹਾਇਆ। ਕਲਜੁਗ ਕਾਲਾ ਹੋਇਆ ਗੋਲਾ, ਦਰ ਦਰ ਮੰਗੇ ਭੇਖਾਧਾਰੀ ਆਤਮ ਪੜਦਾ ਦੇਵੇ ਫੋਲਾ, ਗੁਰਮੁਖ ਵਿਰਲਾ ਨਜ਼ਰੀ ਆਇਆ। ਏਕਾ ਬਣਿਆ ਸਾਚਾ ਤੋਲਾ, ਸੋਹੰ ਕੰਡਾ ਨਾਲ ਲਿਆਇਆ। ਧੁਰ ਦਰਗਾਹੀ ਸ਼ਬਦ ਵਿਚੋਲਾ, ਸੋਹੰ ਸੋਹਲਾ ਮਾਤ ਸੁਣਾਇਆ। ਮਨਮੁਖ ਜੀਵਾਂ ਕੱਢੇ ਪੋਲਾ, ਵੇਲੇ ਅੰਤ ਦਏ ਸਜਾਇਆ। ਗੁਰਮੁਖਾਂ ਕਾਇਆ ਮੰਦਰ ਅੰਦਰ ਵਸੇ ਕੋਲਾ, ਦੁਰਮਤ ਮੈਲ ਧੋ ਧੋ ਸਾਂਤਕ ਸਾਂਤ ਕਰਾਇਆ। ਨੌਂ ਦਵਾਰੇ ਹੋ ਹੋ ਆਸਾ ਤ੍ਰਿਸਨਾ ਦਏ ਮਿਟਾਇਆ। ਆਤਮ ਘਰ ਬੀਜ ਸਾਚਾ ਬੋ ਬੋ, ਪਾਰਬ੍ਰਹਮ ਬ੍ਰਹਮ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਧਰਤ ਮਾਤ ਚਲਾਇਆ। ਸ਼ਬਦ ਚਲਾਇਆ ਮਾਤ, ਭਗਤ ਵਡਿਆਈਆ। ਧੁਰ ਦਰਗਾਹੀ ਸਾਚੀ ਦਾਤ, ਪ੍ਰਭ ਸਾਚੇ ਝੋਲੀ ਪਾਈਆ। ਆਪੇ ਬੈਠਾ ਰਹੇ ਇਕਾਂਤ, ਦਿਸ ਕਿਸੇ ਨਾ ਆਈਆ। ਵੇਖ ਵਖਾਣੇ ਮਾਰ ਝਾਤ, ਧਰਤ ਮਾਤ ਖ਼ੁਸ਼ੀ ਮਨਾਈਆ। ਗੁਰਮੁਖਾਂ ਵੇਲੇ ਅੰਤਮ ਪੁਛਣ ਆਇਆ ਵਾਤ, ਸਾਚਾ ਰਾਹ ਰਿਹਾ ਵਖਾਈਆ। ਉਨੀਂ ਅੱਸੂ ਦਿਵਸ ਰਾਤ, ਸ਼ਬਦ ਸਰੂਪੀ ਜਗਤ ਬਰਾਤ ਲੋਕਮਾਤ ਪ੍ਰਭ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋਹੰ ਸੋ ਸਾਚਾ ਜਾਪ ਜਪਾਈਆ। ਸੋਹੰ ਸੋ ਸਤਿਗੁਰ ਉਪਾਇਆ, ਸਾਚੀ ਬਣਤ ਬਣਾਈਆ। ਜੁਗੋ ਜੁਗ ਕਿਸੇ ਹੱਥ ਨਾ ਆਇਆ, ਦਰ ਦਰ ਦੇਣ ਦੁਹਾਈਆ। ਸਰਬ ਕਲਾ ਸਮਰਥ, ਨੇਤਰ ਪੇਖ ਸਾਚੀ ਜੋਤ ਜਗਾਈਆ। ਗੁਰਮੁਖ ਸਾਚੇ ਮਾਤ ਜਗਾਇਆ, ਫੜ ਫੜ ਬਾਹੋਂ ਰਾਹੇ ਪਾਇਆ, ਏਕਾ ਰਾਹ ਸਚ ਵਖਾਈਆ। ਉਚ ਅਟੱਲਾ ਨਜ਼ਰੀ ਆਇਆ, ਜਲ ਥਲਾਂ ਵਿਚ ਸਮਾਇਆ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸਤਿ ਦਵਾਰ ਕਰ ਵਿਚਾਰ, ਗੁਰਮੁਖ ਪਾਰ ਉਤਾਰੇ, ਸਾਚਾ ਜਨਮ ਕਾਜ ਸਵਾਰੇ ਆਪ ਆਪਣੀ ਕਿਰਪਾ ਧਾਰ। ਪਹਿਲੇ ਦਰ ਮਾਤ ਵਡਿਆਈ। ਦੂਜੀ ਖੋਲ੍ਹੇ ਸਾਚੀ ਧਾਰ, ਤ੍ਰੈ ਤ੍ਰੈ ਲੋਕ ਭਗਤ ਜਸ ਗਾਈ। ਤੀਜੇ ਸੁਣੇ ਹਰਿ ਪੁਕਾਰ, ਕਰੋੜ ਤੇਤੀਸਾ ਦਇਆ ਕਮਾਈ। ਚੌਥੇ ਘੋੜ ਸ਼ਬਦ ਅਸਵਾਰ, ਸ਼ਿਵ ਸ਼ੰਕਰ ਦਰਸ ਦਿਖਾਈ। ਪੰਚਮ ਬੈਠ ਸੱਚੀ ਸਰਕਾਰ, ਬਹ੍ਰਮਾ ਲੇਖਾ ਰਿਹਾ ਚੁਕਾਈ। ਛੇਵੇਂ ਜੋਤੀ ਕਰ ਅਕਾਰ, ਸ਼ਬਦ ਧੁਨ ਮੁਖ ਛੁਪਾਈ। ਸਤਵੇਂ ਪੁਰਖ ਅਪਰ ਅਪਾਰ, ਧਰਮ ਮਾਤ ਦਏ ਵਡਿਆਈ। ਪੰਚਾਂ ਕਰ ਤਿਆਰ, ਭੂਸ਼ਨ ਲਾਲ ਤਨ ਪਹਿਨਾਈ। ਸੀਸ ਧਰ ਸ਼ਬਦ ਦਸਤਾਰ, ਦੂਸਰ ਕਿਸੇ ਹੱਥ ਨਾ ਆਈ। ਪੰਝੀ ਪੋਹ ਭਗਤ ਵਿਹਾਰ, ਕਰੇ ਜਗਤ ਕੁੜਮਾਈ। ਨੌਂ ਪੋਹ ਸ਼ਬਦ ਅਧਾਰ, ਸੁਨ ਅਗੰਮੀ ਰਿਹਾ ਸਮਾਈ। ਤੇਈ ਮੱਘਰ ਕਰ ਪਸਾਰ, ਬ੍ਰਹਮਾ ਦੇ ਮਤ ਰਿਹਾ ਸਮਝਾਈ। ਸਤਿ ਸਤਿਵਾਦੀ ਸੱਤ ਮੱਘਰ ਹੋ ਤਿਆਰ, ਬਾਸ਼ਕ ਤਸ਼ਕਾ ਮੇਲ ਮਿਲਾਈ। ਇੱਕੀ ਕੱਤਕ ਕਰਮ ਵਿਚਾਰ, ਸੁਰਪਤ ਰਾਜਾ ਇੰਦ ਬਾਹਰ ਕਰਾਈ। ਪੰਚਮ ਕੱਤਕ ਪ੍ਰਭ ਪਾਏ ਸਾਰ, ਬੀਸ ਇਕੀਸਾ ਕਰੋੜ ਤੇਤੀਸਾ ਲੋਕਮਾਤ ਜਨਮ ਦਵਾਈ। ਉਨੀ ਅੱਸੂ ਦਰ ਦਵਾਰ, ਗੁਰਮੁਖਾਂ ਮੰਗੇ ਬਣ ਭਿਖਾਰ, ਅੰਮ੍ਰਿਤ ਧਾਰਾ ਠੰਡਾ ਸੀਰ ਸ਼ਬਦ ਸੀਰਾ ਜਗਤ ਵਹੀਰਾ ਆਪੇ ਆਪ ਕਰਾਈ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਸੌ ਗਿਆਰਾਂ, ਸੱਤ ਸੱਤ ਵਾਰਾਂ ਨੌਵਾਂ ਸੱਤਾਂ ਪਾਰ ਕਿਨਾਰਾ, ਗੁਰਮੁਖ ਵਿਰਲੇ ਸ਼ਬਦ ਅਧਾਰਾ, ਰਸਨਾ ਗਾਇਆ ਪੁਰਖ ਅਪਾਰਾ। ਸੋਹੰ ਸੋ ਅਨਹਦ ਧਾਰਾ ਮੇਟ ਮਿਟਾਏ ਧੁੰਦੂਕਾਰਾ। ਜਗਤ ਤ੍ਰਿਸ਼ਨਾ ਨਾਤਾ ਤੁਟੇ ਮੋਹ। ਸਤਿਗੁਰ ਪੂਰਾ ਜਾਣੀਏ, ਬ੍ਰਹਿਮੰਡ ਖੋਜ ਖੁਜਾਏ। ਸਤਿਗੁਰ ਪੂਰਾ ਜਾਣੀਏ, ਏਕਾ ਨਾਮ ਵੰਡ ਵੰਡਾਏ। ਸਤਿਗੁਰ ਪੂਰਾ ਜਾਣੀਏ, ਜੇਰਜ ਅੰਡ ਪਾਰ ਕਰਾਏ। ਸਤਿਗੁਰ ਪੂਰਾ ਜਾਣੀਏ, ਨੌਂ ਖੰਡ ਦੇਵੇ ਕੰਡ ਪਾਏ ਵੰਡ, ਗੁਰਮੁਖ ਸਾਚਾ ਪਾਰ ਉਤਾਰੀਏ। ਜੋਤੀ ਜੋਤ ਸਰੂਪ ਹਰਿ, ਸਤਿਗੁਰ ਸਾਚਾ ਏਕ ਹੈ, ਸੰਤ ਅਸੰਤਾ ਜਗਤ ਵਖਾਈਏ। ਸਤਿਗੁਰ ਸਾਚਾ ਸ਼ਾਹ ਸੁਲਤਾਨ, ਏਕਾ ਜੋਤ ਅਗੰਮਿਆ। ਗੁਰੂਆਂ ਪੀਰਾਂ ਦੇਵੇ ਦਾਨ, ਨਾ ਮਰੇ ਨਾ ਕਦੇ ਜੰਮਿਆ। ਨਰ ਹਰਿ ਪੁਰਖ ਚਤੁਰ ਸੁਜਾਨ, ਜੋਤ ਸਰੂਪੀ ਨਿਗਹਬਾਨ, ਪਵਣ ਸਵਾਸੀ ਪੰਜ ਤੱਤ ਨਾ ਲਏ ਦਮਿਆ। ਆਪ ਆਪਣੀ ਕਰ ਪਰਕਾਸ਼ੀ, ਬ੍ਰਹਿਮੰਡ ਖੰਡ ਵੰਡ ਨਿਵਾਸੀ ਗੁਰ ਦਰ ਮਹੱਲ ਅਟੱਲ ਅਚਲ ਆਪੇ ਵੱਸਿਆ। ਜੋਤੀ ਜੋਤ ਸਰੂਪ ਹਰਿ, ਗੁਰ ਸਤਿਗੁਰ ਸਾਚਾ ਸਤਿ ਭੂਮਿਕਾ ਥਾਮਣ ਥੰਮ੍ਹਿਆ। ਏਕਾ ਏਕ ਪੁਰਖ ਅਬਿਨਾਸ਼ਾ, ਏਕਾ ਇਕ ਅਕੱਲਾ ਏ। ਸ੍ਰਿਸ਼ਟ ਸਬਾਈ ਆਪੇ ਮਵਲਾ, ਆਪੇ ਵੇਖੇ ਦਰ ਦਵਾਰ ਖੁਲ੍ਹਾ ਏ। ਸੱਤਾਂ ਨੌਵਾਂ ਏਕਾ ਦੇਵੇ ਨਾਮ ਭੱਲਾ, ਪੰਜਾਂ ਚੋਰਾਂ ਪਾਏ ਤਰਥੱਲਾ, ਸ਼ਬਦ ਸੁਨੇਹੜਾ ਜਿਸ ਜਨ ਘੱਲਾ ਏ। ਕਿਰਪਾ ਕਰ ਕਾਇਆ ਮੰਦਰ ਅੰਦਰ ਲੇਖਾ ਸਤ ਨੌਂ ਦਵਾਰ ਹਰਿ ਜੀ ਮੱਲਾ ਏ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਮਾਤ ਉਪਜਾਏ, ਆਪ ਆਪਣੀ ਜੋਤ ਜਗਾਏ, ਸ਼ਬਦ ਸਰੂਪੀ ਖੇਲ ਖੇਲਾ ਏ। ਹੁਕਮ ਸੁਣਾਏ ਸਤਿਗੁਰ ਸਾਖੀ ਸਾਖਿਆਤ, ਘਰ ਸਚ ਬਲੋਇਆ। ਦੂਜੀ ਦਿਸ਼ਾ ਨਾ ਕੋਈ ਭਾਖਿਆਤ, ਤ੍ਰੈ ਲੋਆਂ ਸੋਇਆ। ਦਿਵਸ ਰੈਣ ਅਠੇ ਪਹਿਰ ਜਾਗਿਆਤ, ਨਾ ਜਨਮੇ ਨਾ ਕਦੇ ਮੋਇਆ। ਹਰਿ ਸੰਤ ਸੁਹੇਲਾ ਲੋਕਮਾਤ ਏਕਾ ਏਕ ਪਾਰਜ਼ਾਤ, ਸ਼ਬਦ ਮੇਲੇ ਧੁਰ ਦਰਗਾਹੀ ਸਾਚਾ ਢੋਇਆ। ਮੇਟ ਮਿਟਾਏ ਅੰਧੇਰੀ ਰਾਤ, ਦਰਸ ਦਿਖਾਏ ਇਕ ਇਕਾਂਤ, ਅੰਮ੍ਰਿਤ ਦੇਵੇ ਬੂੰਦ ਸਵਾਂਤ, ਨਿਝਰ ਝਿਰਨਾ ਅੰਮ੍ਰਿਤ ਚੋਇਆ। ਆਤਮ ਵੇਖੇ ਮਾਰ ਝਾਤ, ਸੰਤ ਦਾਤ ਗੁਰ ਸੰਤ ਸਤਿਗੁਰ ਸਾਚੇ ਅੱਗੇ ਕਰੇ ਨਿੱਤ ਅਰਜ਼ੋਇਆ। ਜੋਤੀ ਜੋਤ ਸਰੂਪ ਹਰਿ, ਆਤਮ ਵੇਖੇ ਸਚ ਘਰ, ਸਿੰਘ ਦੇਵਾ ਸਤਿਗੁਰ ਪੂਰਾ ਅੱਜੇ ਮਾਤ ਨਾ ਹੋਇਆ। ਮੁਕਤ ਜੁਗਤ ਗੁਰ ਹੱਥ, ਦਇਆ ਕਮਾਈਆ। ਜਿਸ ਮਿਲਿਆ ਮੇਲ ਸਮਰਥ, ਕਿਉਂ ਰੋਵੇ ਦਏ ਦੁਹਾਈਆ। ਆਪੇ ਰਖੇ ਦੇ ਕਰ ਹੱਥ, ਆਵਣ ਜਾਵਣ ਗੇੜ ਕਟਾਈਆ। ਸਗਲ ਵਸੂਰੇ ਗਏ ਲੱਥ, ਗੁਰ ਪੂਰੇ ਦਰਸ਼ਨ ਪਾਈਆ। ਧਰਮ ਰਾਏ ਨਾ ਪਾਏ ਨੱਥ, ਲੇਖਾ ਚੁੱਕੇ ਸਾਢੇ ਤਿੰਨ ਹੱਥ, ਮਾਤ ਗਰਭ ਫੰਦ ਕਟਾਈਆ। ਸ਼ਬਦ ਚੜ੍ਹਾਏ ਸਾਚੇ ਰਥ, ਪੰਚਮ ਜੋੜਾ ਇਕ ਜੁੜਾਈਆ। ਗੁਰ ਪੂਰੇ ਦਿਤੀ ਨਾਮ ਵਥ, ਆਤਮ ਜਿਹਵਾ ਰਿਹਾ ਜਪਾਇਆ। ਗੁਰ ਪੂਰਾ ਗੁਰਮੁਖਾਂ ਪਿੱਛੇ ਅੱਗੇ ਸ਼ਬਦ ਘੋੜਾ ਦੁੜਾਇਆ। ਸਾਂਤਕ ਸਤਿ ਗੁਰ ਦਵਾਰ ਸਤਿ ਗੁਣ ਪਾਇਆ। ਸਤੋਗੁਣ ਤੱਤ ਵਿਚਾਰ, ਕਾਇਆ ਮੰਦਰ ਸਜਾਇਆ। ਭਾਂਡਾ ਭਰਮਾਂ ਭਰਮ ਨਿਵਾਰ, ਆਤਮ ਅੰਧ ਅਗਿਆਨ ਗਵਾਇਆ। ਮਾਨਸ ਦੇਹੀ ਜਨਮ ਸਵਾਰ, ਸਚ ਸਰਨਾਈ ਕੱਲ ਬਹਾਇਆ। ਗੁਰ ਪੂਰੇ ਚਰਨੀ ਚਰਨ ਪਿਆਰ, ਹਾਜ਼ਰ ਹਜ਼ੂਰੇ ਸੇਵ ਕਮਾਇਆ। ਫੜ ਫੜ ਬਾਹੋਂ ਲਾਏ ਪਾਰ, ਕਿਰਤੀ ਕਿਰਤ ਜਨ ਸੇਵ ਕਮਾਇਆ। ਦੇਵੇ ਭਗਤ ਹੁਦਾਰ, ਧਰਨੀ ਧਰਨ ਆਪ ਅਖਵਾਇਆ। ਮਿਲਿਆ ਮੇਲ ਪੁਰਖ ਭਤਾਰ, ਨਾਰ ਸੁਹਾਗਣ ਗੁਰਮੁਖ ਸਾਚਾ ਕੰਤ ਹੰਢਾਇਆ। ਮਾਨਸ ਦੇਹੀ ਪੈਜ ਸਵਾਰ, ਲੱਖ ਚੁਰਾਸੀ ਉਤਰੇ ਪਾਰ, ਗੁਰ ਪੂਰੇ ਸੰਤ ਭਗਵੰਤ ਸਾਚੀ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਏਕਾ ਰੰਗਨ ਰੰਗ ਚੜ੍ਹਾਇਆ। ਮੁਕਤ ਜਗਤ ਦਰ ਮੰਗਣ, ਦੂਈ ਦਵੈਤੀ ਭਉ ਚੁਕਾਇਆ। ਸਾਚਾ ਸ਼ਬਦ ਦੇਵੇ ਮੁਕਤੀ ਭਗਤ, ਦੋ ਜਹਾਨਾਂ ਪਾਵੇ ਸਾਰਿਆ। ਲੇਖੇ ਲਾਏ ਬੂੰਦ ਰਕਤ, ਪਾਵੇ ਸਾਰ ਵੇਲੇ ਵਕਤ ਨਾ ਹੋਏ ਕਦੇ ਖੁਆਰਿਆ। ਮਿਲੇ ਵਡਿਆਈ ਉਪਰ ਧਵਲ ਜਗਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਸਾਚਾ ਕਾਜ ਰਚਾਰਿਆ। ਮੁਕਤ ਦਵਾਰਾ ਏਕ ਜਗਤ ਗੁਰ ਪੂਰਿਆ। ਦੂਸਰ ਨਾਹੀ ਕੋਇ ਥਾਉਂ, ਆਸਾ ਮਨਸਾ ਹਰਿ ਜੀ ਪੂਰਿਆ। ਵੇਖ ਵਖਾਣੇ ਥਾਉਂ ਥਾਈਂ, ਹਰਿ ਭਗਤ ਸੁਹੇਲਾ ਹਾਜ਼ਰ ਹਜ਼ੂਰਿਆ। ਜਾਣੇ ਭੇਵ ਵਡ ਦੇਵੀ ਦੇਵ, ਅਗੰਮ ਅਗੰਮ ਬੇਪਰਵਾਹੋ, ਹਰਿਜਨ ਕੀਨੀ ਗੁਰ ਪੂਰੇ ਸੇਵ, ਦਮਾ ਦਮ ਜਪੇ ਕਾਇਆ ਫ਼ਲ ਲਗੇ ਸਾਚਾ ਮੇਵ, ਅੰਮ੍ਰਿਤ ਆਤਮ ਫ਼ਲ ਖਵਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਸ਼ਬਦ ਵਰ, ਦਰਗਾਹ ਸਾਚੀ ਏਕਾ ਏਕ ਵਖਾ ਰਿਹਾ। ਜਗਤ ਵਣਜ ਅਪਾਰ ਭਗਤ ਕਰੰਨਿਆ। ਗੁਰ ਪੂਰਾ ਦੇਵੇ ਕਰ ਪਿਆਰ, ਲੋਕਮਾਤ ਨਾ ਲਾਏ ਕੋਈ ਸੰਨ੍ਹਿਆ। ਰੱਖੇ ਕਾਇਆ ਮਹੱਲ ਮੁਨਾਰ, ਦਸਮ ਦਵਾਰੀ ਖੋਲ੍ਹ ਕਿਵਾੜ, ਨਾ ਕੋਈ ਦੀਸੇ ਛੱਪਰ ਛੰਨਿਆ। ਤੱਤੀ ਵਾ ਨਾ ਲੱਗੇ ਹਾੜ, ਗੋਲਾ ਤੀਰ ਨਾ ਵੱਜੇ ਕਾੜ ਕਾੜ, ਕਲਜੁਗ ਮਾਇਆ ਅਗਨੀ ਨਾ ਦੇਵੇ ਸਾੜ, ਹਰਿਜਨ ਬੇੜਾ ਆਪੇ ਬੰਨ੍ਹਿਆ। ਦਰ ਦਵਾਰੇ ਏਕਾ ਵਾੜ, ਮਗਰੋਂ ਲਾਹੇ ਝੂਠੀ ਧਾੜ, ਆਪ ਸਜਾਏ ਗੁਰਮੁਖ ਬਣਾਏ ਸਾਚਾ ਲਾੜ, ਸ਼ਬਦ ਸੀਸ ਸਿਹਰਾ ਬੰਨ੍ਹਿਆ। ਆਪੇ ਹੋਏ ਪਿਛੇ ਅਗਾੜ, ਅੰਦਰ ਬਾਹਰ ਗੁਪਤ ਜਾਹਰ, ਨਿਹਕਲੰਕ ਕੌਸਤਕ ਮਨੀ ਨਾਮ ਤਿਲਕ ਹੋਏ ਪਰਕਾਸ਼ ਕੋਟਨ ਕੋਟ ਸੂਰਜ ਚੰਨ ਸਿਤਾਰ ਰਵ ਸੱਸ ਚੰਨ ਚੰਨਿਆ। ਜਿਸ ਜਨ ਕਿਰਪਾ ਕਰੇ ਅਪਾਰ। ਦੇਵੇ ਸ਼ਬਦ ਨਾਮ ਅਧਾਰ। ਫੜ ਫੜ ਬਾਹੋਂ ਦੇਵੇ ਤਾਰ। ਹਰਿਜਨ ਸਾਚਾ ਤਨ ਸ਼ਬਦ ਸ਼ਿੰਗਾਰ। ਸੋਲਾਂ ਕਲੀਆਂ ਵਲੀਆ ਛਲੀਆ ਵਿਚ ਸੰਸਾਰ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਆਤਮ ਵੇਖ ਦਰ ਮੇਲ ਮਿਲਾਏ ਜੋਤ ਨਿਰੰਜਣ ਸ਼ਬਦ ਸਰੂਪੀ ਕਰ ਵਿਚਾਰ। ਸ਼ਬਦ ਵਿਚੋਲਾ ਵਿਚ ਜਹਾਨਾਂ, ਮਿਲੇ ਮੇਲ ਸ੍ਰੀ ਭਗਵਾਨਾ, ਆਵਣ ਜਾਵਣ ਫੰਦ ਕਟਾਇਆ। ਗੁਰ ਪੂਰਾ ਹੱਥੀਂ ਬੰਨ੍ਹੇ ਗਾਨਾ, ਗੁਰਮੁਖ ਸਾਚਾ ਸੁਹਣਾ ਲਾੜਾ ਸਾਚੇ ਖਾਰੇ ਆਪ ਚੜ੍ਹਾਇਆ। ਆਪੇ ਬਣਿਆ ਜਾਣੀ ਜਾਣਾ, ਗੁਰ ਪੂਰਾ ਸਾਚਾ ਸ਼ਬਦ ਸੀਸ ਤਾਜ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋਹੰ ਰਾਗ ਧੋਏ ਕਾਇਆ ਦਾਗ਼, ਸਵਾਣੀ ਸੁਰਤੀ ਜਾਏ ਜਾਗ, ਗੁਰ ਪੂਰਾ ਹੱਥ ਪਕੜੇ ਵਾਗ, ਮਾਇਆ ਡੱਸਣੀ ਨਾ ਡੱਸੇ ਨਾਗ, ਹੰਸ ਬਣਾਏ ਕਾਗ, ਸਰ ਸਰੋਵਰ ਇਕ ਇਸ਼ਨਾਨ ਕਰਾ ਰਿਹਾ। ਸੋਹੰ ਸੋ ਅਜਪਾ ਜਾਪ ਆਪ ਕਰਾਏ, ਤੂੰ ਮੈਂ ਮੈਂ ਤੂੰ ਭੇਵ ਚੁਕਾ ਰਿਹਾ। ਧੰਨ ਕਮਾਈ ਸੰਤ ਜਨ, ਹਰਿ ਰਸਨਾ ਗਾਇਆ। ਧੰਨ ਕਮਾਈ ਭਗਤ ਜਨ, ਆਤਮ ਅੰਤਰ ਅੰਤ ਧਿਆਨ ਲਗਾਇਆ। ਦੋਹਾਂ ਵਧਾਈ ਇਕ ਦਰ, ਘਰ ਸਾਚੇ ਮੰਗਲ ਗਾਇਆ। ਜਗਤ ਜੁਦਾਈ ਚੁਕੇ ਡਰ, ਭਾਂਡਾ ਭਰਮ ਭੰਨਾਇਆ। ਦਰਗਾਹ ਸਾਚੀ ਨਾਮ ਵਰ, ਗੁਰ ਪੂਰਾ ਮਾਤ ਪਾਇਆ। ਮਾਨਸ ਦੇਹੀ ਨਾ ਜਾਏ ਹਰਿ, ਕਾਇਆ ਚੋਲੇ ਭਾਗ ਲਗਾਇਆ। ਜੋਤੀ ਜੋਤ ਸਰੂਪ ਹਰਿ, ਨਾ ਕੋਈ ਜਾਣੇ ਨਾਰੀ ਨਰ, ਬਿਰਧਾਂ ਬਾਲ ਜਵਾਨਾਂ ਏਕਾ ਰੰਗ ਸਮਾਇਆ। ਏਕਾ ਰੰਗ ਸਮਾਏ ਰੰਗ ਚਲੂਲਿਆ। ਜੋਤ ਸਰੂਪੀ ਖੇਲ ਰਚਾਏ, ਹਰਿ ਰਘੁਰਾਏ ਦੂਲੋ ਦੂਲ੍ਹਿਆ। ਸ਼ਬਦ ਜਣਾਏ ਸ੍ਰਿਸ਼ਟ ਸਬਾਏ, ਸਾਚੇ ਸੰਤਾਂ ਕੰਤ ਕੰਤੂਹਲਿਆ। ਜੋਤੀ ਜੋਤ ਸਰੂਪ ਹਰਿ, ਗੁਰ ਸੰਗਤ ਦੇਵੇ ਨਾਮ ਵਰ, ਸ਼ਬਦ ਭੰਡਾਰਾ ਆਤਮ ਘਰ, ਆਪ ਚੁਕਾਏ ਲਹਿਣਾ ਦੇਣਾ ਅਗਲਾ ਪਿਛਲਾ ਮੂਲਿਆ। ਗੁਰ ਸੰਗਤ ਲਹਿਣਾ ਲੈਣਾ ਮਾਤ, ਲੋਕਮਾਤ ਮਿਲੇ ਵਡਿਆਈਆ। ਪੁਰਖ ਅਬਿਨਾਸ਼ੀ ਦੇਣਾ ਦੀਆ ਮਾਤ, ਮਾਰ ਝਾਤ ਸਾਚੀ ਭਿੱਛਿਆ ਇਕ ਰਖਾਈ। ਕਲਜੁਗ ਰੈਣ ਅੰਧੇਰੀ ਰਾਤ, ਗੁਰਸਿਖ ਕਿਸੇ ਹੱਥ ਨਾ ਆਈਆ। ਜਨ ਭਗਤਾਂ ਦੇਵੇ ਸਾਚੀ ਦਾਤ, ਆਤਮ ਝੋਲੀ ਰਿਹਾ ਭਰਾਈਆ। ਪੰਚਾਂ ਬਣੀ ਜਗਤ ਬਰਾਤ, ਮਨ ਲਾੜਾ ਲਿਆ ਸਜਾਈਆ। ਸੁਰਤੀ ਪੁਛੇ ਨਾ ਕੋਈ ਵਾਤ, ਗੁਰ ਸ਼ਬਦ ਦਿਸ ਨਾ ਆਈਆ। ਕੋਈ ਨਾ ਰੱਖੇ ਅੰਤਮ ਪਾਤ, ਪਤਵੰਤੀ ਦਏ ਦੁਹਾਈਆ। ਗੁਰ ਸ਼ਬਦ ਸਾਚਾ ਸਾਖਿਆਤ, ਸੁਰਤੀ ਲਏ ਜਗਾਈਆ। ਸੁਰਤੀ ਸੁਰਤ ਦਿਵਸ ਰਾਤ, ਸ਼ਬਦ ਪੱਲੂ ਲੱੜ ਫੜਾਈਆ। ਆਪੇ ਵੇਖੇ ਮਾਰ ਝਾਤ, ਸਾਚਾ ਨਾਤਾ ਚਰਨ ਜੁੜਾਈਆ। ਅੰਦਰ ਮੰਦਰ ਪੁਛੇ ਵਾਤ, ਪਹਿਰੇਦਾਰ ਆਪ ਹੋ ਜਾਈਆ। ਨਾਤਾ ਤੁਟੇ ਭੈਣ ਭਰਾਤ, ਕਮਲਾਪਾਤ ਨਜ਼ਰੀ ਆਈਆ। ਜੂਠੀ ਝੂਠੀ ਛਡ ਜਮਾਤ, ਨਾ ਕੋਈ ਵੇਖੇ ਸੰਞ ਸਵੇਰਾ, ਨਾ ਦਿਵਸ ਨਾ ਪਰਭਾਤ, ਏਕਾ ਰੰਗ ਸਮਾਈਆ। ਨਾ ਕੋਈ ਪਿਤਾ ਨਾ ਕੋਈ ਮਾਤ, ਨਾ ਕੋਈ ਦਿਵਸ ਰਾਤ, ਬੈਠਾ ਰਹੇ ਇਕ ਇਕਾਂਤ, ਜੋਤ ਨਿਰੰਜਣ ਡਗਮਗਾਈਆ। ਅੰਮ੍ਰਿਤ ਦੇਵੇ ਬੂੰਦ ਸਵਾਂਤ, ਜੋਤੀ ਜੋਤ ਸਰੂਪ ਹਰਿ, ਸ਼ਬਦ ਸਿੰਘਾਸਣ ਇਕ ਬਣਾਈਆ। ਕਾਇਆ ਮੰਦਰ ਅੰਦਰ ਡਾਹਿਆ। ਚਾਰ ਦਿਵਾਰ ਨਾ ਕੋਈ ਰਖਾਇਆ। ਹੱਡ ਮਾਸ ਨਾੜੀ ਰਤ ਕਾਲੀ ਛਤ ਬੰਦ ਕਰਾਇਆ। ਇਕ ਦਰਵਾਜ਼ਾ ਗਰੀਬ ਨਿਵਾਜ਼ਾ, ਆਪ ਆਪਣਾ ਆਪੇ ਸਾਜਾ, ਦੂਸਰ ਕਿਸੇ ਦਿਸ ਨਾ ਆਇਆ। ਵੱਜੇ ਨਾਦ ਅਨਾਹਦ ਵਾਜਾ, ਭਗਤ ਜਨਾਂ ਦੀ ਰੱਖੇ ਲਾਜਾ, ਸਚ ਸਿੰਘਾਸਣ ਹਰਿ ਹਰਿ ਬੈਠਾ ਭਗਤ ਜਨਾਂ ਨੂੰ ਮਾਰੇ ਵਾਜ਼ਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਮਹੱਲ ਉਚੇ ਅਟੱਲ ਜਨ ਭਗਤ ਸਵਾਰੇ ਤੇਰਾ ਕਾਜਾ। ਜਨ ਭਗਤ ਸਵਾਰੇ ਕਾਜ ਦਸਮ ਦਵਾਰਿਆ। ਨੌਂ ਦਵਾਰੇ ਖੋਲ੍ਹੇ ਪਾਜ, ਲੱਖ ਚੁਰਾਸੀ ਦੇਵੇ ਦਾਜ, ਕਲਜੁਗ ਤੇਰੀ ਅੰਤਮ ਵਾਰਿਆ। ਚਾਰੋਂ ਕੁੰਟਾਂ ਹੋਏ ਭਾਜ, ਅੱਠ ਸੱਠ ਤੀਰਥ ਗਈ ਲਾਜ, ਲੱਥੇ ਤਾਜ ਰਾਜੇ ਰਾਣਿਆ। ਨਾ ਕੋਈ ਮੱਕਾ ਕਾਅਬਾ ਹਾਜਨ ਹਾਜ, ਦੋ ਦੋਆਬਾ ਹੋਏ ਮਾਹਤਾਬਾ, ਪੁੰਨ ਸਵਾਬਾ ਆਪ ਚੁਕਾ ਰਿਹਾ। ਸ਼ਬਦ ਘੋੜੇ ਚਰਨ ਦੇ ਰਕਾਬਾ। ਜੋਤੀ ਜੋੜਾ ਜੁੜੇ ਸ਼ਬਦ ਜ਼ਨਾਬਾ। ਜਨ ਭਗਤਾਂ ਵਜਾਏ ਕਾਇਆ ਤਨ ਰਬਾਬਾ, ਏਕਾ ਰਾਗ ਸੁਣਾ ਰਿਹਾ। ਲਹਿਣਾ ਦੇਣਾ ਆਪ ਚੁਕਾਏ, ਲੇਖਾ ਲਿਖੇ ਹਿਸਾਬਾ। ਸ਼ਬਦ ਗਹਿਣਾ ਤਨ ਪਹਿਨਾਏ, ਗੁਰਮੁਖ ਸਾਚੇ ਜਾਇਣ ਜਾਗਾ। ਦਰਸ ਦਿਖਾਏ ਤੀਜੇ ਨੈਣਾਂ, ਸੁਰਤੀ ਪਕੜੇ ਹੱਥ ਆਪਣੇ ਵਾਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸੰਗਤ ਧੋਵਣ ਆਇਆ ਕਲਜੁਗ ਤੇਰੇ ਦਾਗ਼ਾ। ਕਲਜੁਗ ਧੋਏ ਕਾਲੇ ਦਾਗ਼, ਦੁਰਮਤ ਮੈਲ ਗਵਾਈਆ। ਪ੍ਰਭ ਮਿਲਿਆ ਕੰਤ ਸੁਹਾਗ, ਸਾਚੀ ਨਾਰੀ ਖ਼ੁਸ਼ੀ ਮਨਾਈਆ। ਹੋਏ ਵਡ ਵਡਭਾਗ, ਗੁਰ ਸੰਗਤ ਮੇਲਾ ਭੈਣਾਂ ਭਾਈਆ। ਗੁਰਮੁਖ ਹੰਸ ਬਣਦੇ ਕਾਗ, ਗੁਰ ਚਰਨ ਪ੍ਰੀਤ ਸਰ ਸਰੋਵਰ ਇਕ ਇਸ਼ਨਾਨ ਕਰਾਈਆ। ਜਗਤ ਬੁਝੇ ਤ੍ਰਿਸ਼ਨਾ ਆਗ, ਸ਼ਬਦ ਬੰਨ੍ਹੇ ਤਨ ਸਾਚਾ ਤਾਗ, ਸਾਚੀ ਸਿਖਿਆ ਦਰ ਸਾਚੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸੰਗਤ ਤੇਰੀ ਕਰਨ ਆਇਆ ਮਾਤ ਕੁੜਮਾਈਆ। ਗੁਰਮੁਖ ਵਰਨਾ ਇਕ ਨਾਉਂ। ਧੁਰ ਦਰਗਾਹੀ ਲੇਖਾ, ਸਦਾ ਸੁਹੇਲਾ ਦੇਵੇ ਠੰਡੀ ਛਾਂਓ। ਮਸਤਕ ਲਾਏ ਸਾਚੀ ਮੇਖਾ, ਗੁਰਸਿਖ ਗੁਰ ਪੂਰੇ ਸਦ ਬਲ ਬਲ ਜਾਓ। ਹੰਸ ਬਣਾਏ ਕਾਉਂ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜਾਮਾ ਭੇਖ ਧਰ, ਪਾਰ ਕਰਾਏ ਫੜ ਫੜ ਬਾਹੋਂ।