ਪਹਿਲੀ ਮੱਘਰ ੨੦੧੨ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਹਰਿ ਜੋਤ ਅਗੰਮ ਅਗੰਮ ਅਗੰਮ ਅਭੇਦਿਆ। ਹਰਿ ਜੋਤ ਅਗੰਮ ਅਗੰਮ ਅਗੰਮ ਸਾਰ ਨਾ ਜਾਨਣ ਚਾਰੇ ਵੇਦਿਆ। ਹਰਿ ਜੋਤ ਅਗੰਮ, ਨਾ ਮਰੇ ਨਾ ਪਏ ਜੰਮ, ਨਾ ਲੇਖਾ ਲਿਖੇ ਕਿਤੇਬਿਆ। ਹਰਿ ਜੋਤ ਅਗੰਮ ਨਾ ਕੋਈ ਪਵਣ ਸਵਾਸੀ ਦਮ, ਨਾ ਕੋਈ ਗਾਵੇ ਰਸਨਾ ਜੇਹਵਿਆ। ਹਰਿ ਜੋਤ ਅਗੰਮ, ਆਪੇ ਜਾਣੇ ਆਪਣਾ ਕੰਮ, ਜੋਤੀ ਜੋਤ ਸਰੂਪ ਹਰਿ, ਆਦਿ ਅੰਤ ਜੁਗਾ ਜੁਗੰਤ ਆਦਿ ਪੁਰਖ ਨਿਰੰਜਣ, ਅਲੱਖ ਅਲੱਖ ਅਲੱਖ ਅਭੇਵਿਆ। ਹਰਿ ਜੋਤ ਅਗੰਮ ਸੁਨ ਸਮਾਇਆ। ਆਪੇ ਜਾਣੇ ਜਾਣ ਪਛਾਣੇ ਆਪਣਾ ਕੰਮ, ਦੋ ਜਹਾਨੀ ਤਿੰਨਾਂ ਲੋਕਾਂ ਖੇਲ ਰਚਾਇਆ। ਮਾਤ ਪਤਾਲ ਅਕਾਸ਼ ਸ਼ਬਦ ਸਰੂਪੀ ਰਖ ਥੰਮ੍ਹ, ਨਾ ਹਿੱਲੇ ਨਾ ਸਕੇ ਕੋਈ ਹਿਲਾਇਆ। ਏਕਾ ਸਚ ਕਰਮ ਰੱਖੇ ਮਾਤ ਧਰਮ, ਲੱਖ ਚੁਰਾਸੀ ਰਿਹਾ ਸਮਝਾਇਆ। ਕਾਇਆ ਮਾਟੀ ਝੂਠਾ ਚਰਮ, ਘੜੇ ਭੰਨੇ ਭੰਨਣਹਾਰ ਅਖਵਾਇਆ। ਗੁਰਮੁਖ ਵਿਰਲੇ ਸਾਚਾ ਜਰਮ, ਪੂਰਬ ਲਹਿਣਾ ਸ਼ਬਦ ਗਹਿਣਾ ਹਰਿ ਦਰਸ ਤੀਜੇ ਨੈਣਾ, ਪਾਰਬ੍ਰਹਮ ਬ੍ਰਹਮ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਵੇਖ ਇਕ ਦਰ, ਦਰ ਸਾਚਾ ਆਪ ਖੁਲ੍ਹਾਇਆ। ਏਕਾ ਦਰ ਅਕਾਲ, ਜਗਤ ਦਰਵਾਜ਼ਿਆ। ਸ਼ਬਦ ਹਰਿ ਉਛਾਲ, ਗਰੀਬ ਨਿਵਾਜ਼ਿਆ। ਮਾਨਸ ਦੇਹੀ ਵੇਖ ਕਾਇਆ ਡਾਲ੍ਹ, ਲੱਖ ਚੁਰਾਸੀ ਜਿਨ ਸਾਜਨ ਸਾਜਿਆ। ਕੋਈ ਸ਼ਾਹ ਕੋਈ ਕੰਗਾਲ, ਨਾਮ ਧਨ ਕਿਸੇ ਵਿਰਲੇ ਪਾਸ ਸਾਚੇ ਲਾਲ, ਕਵਣ ਵਜਾਏ ਆਤਮ ਅੰਦਰ ਸਾਚੇ ਮੰਦਰ ਧੁਨ ਅਨਾਹਦ ਵਾਜਿਆ। ਆਪੇ ਚਲੇ ਅਵੱਲੜੀ ਚਾਲ, ਨਾ ਕੋਈ ਸਕੇ ਸੁਰਤ ਸੰਭਾਲ, ਰਾਜ ਰਾਜਾਨਾਂ ਖਾਏ ਕਾਲ, ਮਹਾਂਕਾਲ ਪ੍ਰਭ ਸਾਜਨ ਸਾਜਿਆ। ਜਨ ਭਗਤਾਂ ਮੇਲਾ ਦੀਲ ਦਿਆਲ, ਦਿਵਸ ਰੈਣ ਕਰੇ ਪ੍ਰਿਤਪਾਲ, ਪਰਗਟ ਜੋਤ ਦੇਸਨ ਮਾਝਿਆ। ਆਪੇ ਸੁਰਤੀ ਸੁਰਤ ਸੰਭਾਲ, ਸ਼ਬਦ ਸਰੂਪੀ ਚਲੇ ਨਾਲ, ਏਕਾ ਏਕ ਮਾਰੇ ਅਵਾਜ਼ਿਆ। ਅੰਮ੍ਰਿਤ ਨੁਹਾਏ ਆਤਮ ਸਾਚੇ ਤਾਲ, ਫ਼ਲ ਲਗਾਏ ਕਾਇਆ ਡਾਲ੍ਹ, ਇਕ ਕਰਾਏ ਦਸਮ ਦਵਾਰੀ ਸਾਚਾ ਹਾਜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚ ਵੇਖੇ ਹਰਿ, ਧੁਰ ਦਰਗਾਹੀ ਬੇ ਪ੍ਰਵਾਹ ਆਦਿਨ ਅੰਤਾ ਪੂਰਨ ਭਗਵੰਤਾ ਜੋਤੀ ਜਾਮਾ ਦਰ ਦਵਾਰੇ ਨਰ ਨਿਰੰਕਾਰੇ, ਏਕਾ ਵਾਰੇ ਵਿਚ ਸੰਸਾਰੇ, ਵੇਖੇ ਥਾਉਂ ਥਾਈਂ। ਸਤਿਜੁਗ ਸਾਚੇ ਲਾਲ ਦੁਲਾਰੇ, ਉਠ ਉਠ ਸੁਰਤ ਸੰਭਾਲੀਆ। ਪ੍ਰਭ ਅਬਿਨਾਸ਼ੀ ਕਿਰਪਾ ਧਾਰੇ, ਨੱਠ ਨੱਠ ਕਰੇ ਮਾਤ ਦਲਾਲੀਆ। ਏਕਾ ਦੇਵੇ ਸ਼ਬਦ ਅਪਾਰੇ, ਮੇਟ ਮਿਟਾਏ ਕਲਜੁਗ ਰੈਣ ਘਟਾ ਕਾਲੀਆ। ਚਾਰੋਂ ਕੁੰਟ ਜੈ ਜੈਕਾਰੇ, ਲੋਆਂ ਪੁਰੀਆਂ ਵੇਖ ਵਿਖਾਲੀਆ। ਜੋਤੀ ਜੋਤ ਸਰੂਪ ਹਰਿ, ਸਤਿਜੁਗ ਸਾਚੇ ਦੇਵੇ ਵਰ, ਆਪੇ ਆਪ ਕਰੇ ਪ੍ਰਿਤਪਾਲੀਆ। ਸਤਿਜੁਗ ਸਾਚੇ ਹੋ ਦਲੇਰ, ਪ੍ਰਭ ਅਬਿਨਾਸ਼ੀ ਜੋਤ ਜਗਾਈਆ। ਕਲਜੁਗ ਕਾਲਾ ਚਾਰੋਂ ਕੁੰਟ ਰਿਹਾ ਘੇਰ, ਲੱਖ ਚੁਰਾਸੀ ਦਏ ਦੁਹਾਈਆ। ਵੇਲੇ ਅੰਤਮ ਢਹਿ ਢਹਿ ਹੋਣੇ ਢੇਰ, ਨਾ ਕੋਈ ਚੁਕਾਏ ਮੇਰ ਤੇਰ, ਸੰਞ ਸਵੇਰ ਨਾ ਕੋਈ ਰਖਾਈਆ। ਪਰਗਟ ਹੋਏ ਸਿੰਘ ਸ਼ੇਰ ਸ਼ੇਰ ਦਲੇਰ, ਕਲਜੁਗ ਤੇਰੀ ਅੰਤਮ ਵੇਰ, ਸਤਿਜੁਗ ਸਾਚਾ ਲਏ ਫੇਰ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਆਪ ਆਪਣੀ ਜੋਤ ਧਰ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਨੌਂ ਖੰਡ ਪ੍ਰਿਥਮੀ ਰਿਹਾ ਜਣਾਈਆ। ਨੌਂ ਖੰਡ ਪ੍ਰਿਥਮੀ ਹਰਿ ਜਣਾਏ। ਸੱਤਾਂ ਦੀਪਾਂ ਰਿਹਾ ਸੁਣਾਏ। ਇੰਦਰ ਬ੍ਰਹਮਾ ਸ਼ਿਵ ਹਿਲਾਏ। ਕਰੋੜ ਤੇਤੀਸਾ ਰਹਿਣ ਨਾ ਪਾਏ। ਜਟਾ ਜੂਟ ਧਾਰ ਪ੍ਰਭ ਜੋਤ ਮਿਲਾਏ। ਬ੍ਰਹਮਾ ਚਾਰੇ ਮੁਖ ਛੁਪਾਏ। ਓਅੰਕਾਰਾ ਭੇਖ ਵਟਾਏ। ਜੋਤ ਨਿਰੰਜਣ ਆਪ ਜਣਾਏ। ਪੁਰਖ ਅਬਿਨਾਸ਼ੀ ਸਾਚਾ ਸੱਜਣ, ਗੁਰਮੁਖ ਸਾਚੇ ਲਏ ਉਪਜਾਏ। ਆਪੇ ਕਰਾਏ ਚਰਨ ਧੂੜ ਸਾਚਾ ਮਜਨ, ਮਸਤਕ ਟਿੱਕਾ ਨਾਮ ਲਾਏ। ਵੇਲੇ ਅੰਤਮ ਆਇਆ ਪੜਦੇ ਕੱਜਣ, ਸੋਹੰ ਸਾਚਾ ਮਾਤ ਧਰਾਇਆ। ਸਾਚੇ ਤਾਲ ਸ਼ਬਦ ਸਰੂਪੀ ਸਾਚੇ ਮੰਦਰ ਵੱਜਣ, ਰਾਗ ਛਤੀਸ ਭੇਵ ਨਾ ਪਾਈਆ। ਆਪੇ ਵੇਖ ਵਖਾਏ ਮੱਕਾ ਕਾਅਬਾ ਹਾਜੀ ਹੱਜਣ, ਕੁਰਾਨ ਅੰਜੀਲ ਦਏ ਦੁਹਾਇਆ। ਗੁਰਮੁਖ ਸਾਚੇ ਸੰਤ ਸੁਹੇਲੇ ਏਕਾ ਆਤਮ ਮਧ ਦਰ ਦਵਾਰੇ ਪੀ ਪੀ ਰੱਜਣ, ਜਗਤ ਤ੍ਰਿਸਨਾ ਦਏ ਬੁਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਸੁਹੇਲਾ ਇਕ ਇਕੇਲਾ ਦੋ ਜਹਾਨੀਂ ਸਾਚਾ ਮੇਲਾ ਵਿਚ ਵਿਚੋਲਾ ਸ਼ਬਦ ਰਖਾਇਆ। ਸ਼ਬਦ ਵਿਚੋਲਾ ਜਗ ਹਰਿ ਰਘੁਰਾਇਆ। ਗੁਰਮੁਖ ਹੰਸ ਬਣਾਏ ਕਗ, ਸਾਚੀ ਰੰਗਣ ਰਿਹਾ ਚੜ੍ਹਾਇਆ। ਏਕਾ ਬੰਨ੍ਹੇ ਆਤਮ ਤਗ, ਦੂਸਰ ਸਕੇ ਨਾ ਕੋਇ ਤੁੜਾਇਆ। ਆਪ ਬੁਝਾਏ ਤ੍ਰਿਸਨਾ ਅੱਗ, ਨਿਝਰ ਝਿਰਨਾ ਰਿਹਾ ਝਿਰਾਇਆ। ਚਰਨ ਕਵਲ ਕਵਲ ਚਰਨ ਜਨ ਜਾਏ ਲੱਗ, ਨੌਂ ਦਵਾਰੇ ਬੰਦ ਕਰਾਇਆ। ਦਰਸ ਦਿਖਾਏ ਵਡ ਦਾਤਾ ਸੂਰਾ ਸਰਬਗ, ਆਪ ਆਪਣੇ ਰੰਗ ਸਮਾਇਆ। ਬੇਮੁਖ ਪਕੜ ਪਛਾੜੇ ਸ਼ਾਹਰਗ, ਕਲਜੁਗ ਲੇਖਾ ਰਿਹਾ ਲਿਖਾਇਆ। ਗੁਰਮੁਖ ਸੰਗ ਜੋਤੀ ਜਾਏ ਮਘ, ਅਗਿਆਨ ਅੰਧੇਰ ਰਿਹਾ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਕਾਲਾ ਵੇਸ ਹਰਿ, ਸਤਿਜੁਗ ਸਾਚਾ ਦਏ ਮਾਤ ਉਪਜਾਇਆ। ਸਤਿਗੁਰ ਸਾਜਣ ਮੀਤ, ਸਰਬ ਸੁਹੇਲਿਆ। ਏਕਾ ਬਖ਼ਸ਼ੇ ਚਰਨ ਪ੍ਰੀਤ, ਆਪਣਾ ਮੇਲ ਆਪੇ ਮੇਲਿਆ। ਦਿਵਸ ਰੈਣ ਪਰਖੇ ਨੀਤ, ਬੈਠਾ ਰਹੇ ਇਕ ਇਕੇਲਿਆ। ਇਕ ਸੁਣਾਏ ਸੁਹਾਗੀ ਗੀਤ, ਭੇਵ ਚੁਕਾਏ ਗੁਰੂ ਚੇਲਿਆ। ਮਾਨਸ ਦੇਹੀ ਲੈਣੀ ਜੀਤ, ਹੋਏ ਮਾਤ ਵਕਤ ਸੁਹੇਲਿਆ। ਨਾ ਕੋਈ ਮੰਦਰ ਨਾ ਮਸੀਤ, ਨਾ ਕੋਈ ਬਣੇ ਸਚ ਸੁਹੇਲਿਆ। ਕਲਜੁਗ ਵੇਲਾ ਰਿਹਾ ਬੀਤ, ਅਚਰਜ ਖੇਲ ਮਾਤ ਹਰਿ ਖੇਲਿਆ। ਲੱਖ ਚੁਰਾਸੀ ਹਸਤ ਕੀਟ, ਅੰਤਮ ਜਾਏ ਧਰਮ ਰਾਏ ਦੀ ਜੇਲ੍ਹਿਆ। ਗੁਰਮੁਖ ਸਾਚੇ ਚਰਨ ਪ੍ਰੀਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਵਖਰ ਰੰਗ ਨਵੇਲਿਆ। ਰੰਗ ਨਵੇਲਾ ਇੱਕ, ਗੁਰਮੁਖ ਜਾਣਿਆ। ਪ੍ਰਭ ਮਿਲਣ ਦੀ ਸਾਚੀ ਸਿਕ, ਨਾਮ ਸ਼ਬਦ ਇਕ ਵਖਾਨਿਆ। ਆਤਮ ਮਿਟੇ ਤ੍ਰਿਸਨਾ ਤ੍ਰਿਖ, ਮਿਲੇ ਭਿਖ ਗੁਣ ਨਿਧਾਨਿਆ। ਸਾਚੀ ਸਿਖਿਆ ਲੈਣੀ ਸਿਖ, ਕਲਜੁਗ ਜੀਵ ਅੰਧਾਨਿਆ। ਪੰਚ ਵਿਕਾਰੀ ਚੜ੍ਹੀ ਕਾਇਆ ਵਿੱਖ, ਨਾ ਕੋਈ ਲਾਹੇ ਵਿਚ ਜਹਾਨਿਆ। ਏਕਾ ਏਕ ਜਨ ਭਗਤ ਟੇਕ, ਸ਼ਬਦ ਸਰੂਪੀ ਸਾਚੀ ਮੇਖ ਲਾਏ ਮਸਤਕ ਹਰਿ ਭਗਵਾਨਿਆ। ਮੇਟ ਮਿਟਾਏ ਬਿਧਨਾ ਰੇਖ, ਦੇਵੇ ਵਡਿਆਈ ਆਤਮ ਦਰ ਵਜੇ ਵਧਾਈ, ਗੁਰ ਪੂਰੇ ਬੂਝ ਬੁਝਾਈ, ਹਰਿਜਨ ਰਿਹਾ ਆਪ ਪਛਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹੰ ਬੰਨ੍ਹੇ ਸ਼ਬਦ ਸਾਚਾ ਹੱਥੀਂ ਗਾਨਿਆ। ਸ਼ਬਦ ਤਨ ਸ਼ਿੰਗਾਰ, ਹਰਿ ਕਰਾਇਆ। ਪੂਰਬ ਕਰਮਾਂ ਕਰ ਵਿਚਾਰ, ਸਾਚਾ ਲਹਿਣਾ ਆਪ ਦਵਾਇਆ। ਗੁਰਮੁਖ ਸਾਚਾ ਕਰ ਤਿਆਰ, ਤੀਜੇ ਨੈਣਾਂ ਪੜਦਾ ਲਾਹਿਆ। ਆਪੇ ਪਾਏ ਆਤਮ ਸਾਰ, ਲਹਿਣਾ ਦੇਣਾ ਮੂਲ ਚੁਕਾਇਆ। ਨਿਰਮਲ ਜੋਤੀ ਕਰ ਅਕਾਰ, ਅਗਿਆਨ ਅੰਧ ਰਿਹਾ ਮਿਟਾਇਆ। ਉਪਜੇ ਸ਼ਬਦ ਸੱਚੀ ਧੁਨਕਾਰ, ਧੁਨ ਨਾਦ ਅਨਾਦਾ ਰਿਹਾ ਵਜਾਇਆ। ਆਪੇ ਕਰ ਸੋਲਾਂ ਸ਼ਿੰਗਾਰ, ਸਾਚੇ ਆਸਣ ਡੇਰਾ ਲਾਇਆ। ਮਾਇਆ ਰੂਪੀ ਚਾਰ ਦਿਵਾਰ, ਸ਼ਾਹੋ ਭੂਪੀ ਆਸਣ ਲਾਇਆ। ਨੌਂ ਦਵਾਰੇ ਜਗਤ ਭਿਖਾਰ, ਦਸਵਾਂ ਦਿਸ ਕਿਸੇ ਨਾ ਆਇਆ। ਸੁਖਮਨ ਨਾੜੀ ਡੂੰਘੀ ਭਵਰ ਚੁਭੀ ਮਾਰ, ਸਾਧਾਂ ਸੰਤਾਂ ਜਨਮ ਗਵਾਇਆ। ਈੜਾ ਪਿੰਗਲ ਰਹੇ ਪੁਕਾਰ, ਦਿਵਸ ਰੈਣ ਦਏ ਦੁਹਾਇਆ। ਸੁਨ ਅਗੰਮੀ ਸਾਚੀ ਧਾਰ, ਸ਼ਬਦ ਪਵਣੀ ਖੇਲ ਰਚਾਇਆ। ਪਵਣ ਚਲੇ ਅਪਰ ਅਪਾਰ, ਆਰ ਪਾਰ ਪਾਰ ਆਰ ਕੋਈ ਜੀਵ ਨਾ ਜਾਣੇ ਰਾਇਆ। ਸ਼ਬਦ ਉਠੇ ਏਕਾ ਧਾੜ, ਸਾਚੇ ਮੰਦਰ ਇਕ ਸਿਤਾਰ, ਵੱਜਦੀ ਰਹੇ ਵਾਹੋ ਦਾਹਿਆ। ਪੁਰਖ ਨਿਰਜੰਣ ਜੋਤ ਅਕਾਰ, ਦਸਵੇਂ ਸੁੱਤਾ ਪੈਰ ਪਸਾਰ, ਗੁਰਮੁਖ ਵਿਰਲੇ ਕੁੰਡਾ ਲਾਹਿਆ। ਦੇਵੇ ਦਰਸ ਅਗੰਮ ਅਪਾਰ, ਸ਼ਬਦ ਸਰੂਪੀ ਭੁਜਾ ਪਸਾਰ, ਗੁਰਮੁਖ ਸਾਚੇ ਗੋਦ ਉਠਾਇਆ। ਚਾਰੇ ਦਿਸ਼ਾ ਵੇਖ ਵਿਚਾਰ, ਏਕਾ ਨੂਰ ਸਤਿ ਸਰੂਰ ਸਰਬ ਕਲਾ ਭਰਪੂਰ, ਸਾਚੇ ਧਾਮ ਆਪ ਸੁਹਾਇਆ। ਪੰਚਮ ਪੰਚਮ ਪੰਚਮ ਤਨ ਚੋਰ, ਦਸਮ ਦਵਾਰੀਉਂ ਦਿਸਣ ਦੂਰ, ਨੇੜ ਕੋਈ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਵਿਰਲੇ ਆਸਾ ਮਨਸਾ ਪੂਰ, ਦੇਵੇ ਦਰਸ ਹਾਜ਼ਰ ਹਜ਼ੂਰ, ਨਾਦ ਵਜਾਏ ਸਦ ਸੱਚੀ ਤੂਰ, ਰੂਪ ਰੰਗ ਰੇਖ ਭੇਖ ਵੇਖ ਰਸਨਾ ਕਹਿ ਨਾ ਸਕੇ ਰਾਇਆ। ਮਹੱਲ ਅਟੱਲ ਅਚੱਲ ਆਪ ਉਸਾਰਿਆ। ਕਾਇਆ ਮੰਦਰ ਡੂੰਘੀ ਡਲ, ਜੀਵ ਜੰਤ ਨਾ ਪਾਏ ਸਾਰਿਆ। ਜੋਤੀ ਜਗੇ ਹਰਿ ਪਰਬਲ, ਅੱਠੇ ਪਹਿਰ ਕਰੇ ਉਜਿਆਰਿਆ। ਪੰਚ ਪੰਚਾਇਣੀ ਵਲ ਛਲ, ਦਰ ਦਵਾਰਾ ਹਰਿ ਖੁਲਾ ਰਿਹਾ। ਗੁਰਮੁਖਾਂ ਦੂਈ ਦਵੈਤੀ ਮੇਟੇ ਸਲ, ਏਕਾ ਰਾਹ ਹਰਿ ਵਖਾ ਰਿਹਾ। ਰਸਨਾ ਸ਼ਬਦ ਚਲਾਏ ਹਲ, ਸੋਹੰ ਸਾਚਾ ਬੀਜ ਬਿਜਾ ਰਿਹਾ। ਫਲ ਲਗਾਏ ਕਾਇਆ ਡਲ, ਅੰਮ੍ਰਿਤ ਮੇਵਾ ਨਾਮ ਵਖਾ ਰਿਹਾ। ਇਕ ਪਿਆਏ ਅੰਮ੍ਰਿਤ ਆਤਮ ਸਾਚਾ ਜਲ, ਤ੍ਰਿਸਨਾ ਅਗਨ ਬੁਝਾ ਰਿਹਾ। ਸਾਚਾ ਦੀਪਕ ਜਾਏ ਬਲ, ਗੁਰ ਸ਼ਬਦੀ ਮੇਲ ਮਿਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਸਾਚੇ ਮੰਦਰ ਬੈਠ ਦਰ, ਘਰ ਏਕਾ ਏਕ ਵਸਾ ਰਿਹਾ। ਹਰਿ ਘਰ ਵਸਿਆ ਸਚ ਮਹੱਲਿਆ। ਪੰਚ ਵਿਕਾਰਾ ਜਾਏ ਨੱਸਿਆ, ਬੈਠਾ ਦਿਸੇ ਇਕ ਇਕਲਿਆ। ਮਿੱਟੇ ਰੈਣ ਅੰਧੇਰੀ ਮੱਸਿਆ, ਲੱਗੇ ਭਾਗ ਜਲ ਥਲਿਆ। ਜਗਤ ਚਲਾਏ ਰੀਤ, ਹਰਿ ਪਰਧਾਨਿਆ। ਕਲਜੁਗ ਔਧ ਗਈ ਬੀਤ, ਵੇਖੇ ਸ੍ਰੀ ਭਗਵਾਨਿਆ। ਨਾ ਕੋਈ ਮੰਦਰ ਨਾ ਕੋਈ ਮਸੀਤ, ਸਭ ਦੇ ਖਾਲੀ ਦਿਸਣ ਖਾਨਿਆ। ਗੁਰੂਦਵਾਰੇ ਪਰਖੇ ਸਭ ਦੀ ਨੀਤ, ਮਨਮੁਖਾਂ ਤਨ ਮਨ ਅੰਦਰ ਮੁੱਕਾ ਖਾਣਾ ਦਾਣਿਆ। ਏਕਾ ਏਕ ਸ਼ਬਦ ਚੌਹ ਅੱਖਰ ਜਗਤ ਵੱਖਰ ਸੋਹੰ ਸੁਹਾਗੀ ਗੀਤ, ਜਪੇ ਜਪਾਵੇ ਵਾਲੀ ਦੋ ਜਹਾਨਿਆ। ਸਤਿਜੁਗ ਤੇਰੀ ਸਾਚੀ ਰੀਤ, ਨਾ ਕੋਈ ਜਾਣੇ ਚਤੁਰ ਸੁਘੜ ਸਿਆਣਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਪਕੜ ਉਠਾਏ ਰਾਜ ਰਾਜਾਨਿਆ। ਰਾਜ ਰਾਜਾਨਾਂ ਲਏ ਉਠਾਈ, ਪ੍ਰਭ ਸਾਚੇ ਬਣਤ ਬਣਾਈਆ। ਚਾਰੋਂ ਕੁੰਟ ਪਈ ਦੁਹਾਈ, ਸਾਧ ਸੰਤ ਕੋਈ ਦਿਸ ਨਾ ਆਈਆ। ਕਲਜੁਗ ਰੈਣ ਅੰਧੇਰੀ ਛਾਈ, ਦਿਸ ਨਾ ਆਏ ਸਾਚਾ ਮਾਹੀ, ਵਣਜ ਵਪਾਰਾ ਬਣਤ ਬਣਾਈਆ। ਹਰਿ ਪਕੜ ਉਠਾਏ ਫੜ ਫੜ ਬਾਂਹੀ, ਲੈਣ ਨਾ ਦੇਵੇ ਠੰਡੀਆ ਛਾਈਂ, ਜੀਵ ਜੰਤ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਛੱਬੀ ਪੋਹ ਵੇਖ ਹਰਿ, ਆਪਣਾ ਭਾਣਾ ਸ਼ਬਦ ਰਾਣਾ, ਆਪਣੇ ਹੱਥ ਰਿਹਾ ਰਖਾਈਆ। ਸਾਚਾ ਭਾਣਾ ਹੱਥ ਰਖਾਉਣਾ ਏ। ਰਾਜਾ ਰਾਣਾ ਪਕੜ ਉਠਾਉਣਾ ਏ। ਛੱਬੀ ਪੋਹ ਦਿਵਸ ਮਨਾਉਣਾ ਏ। ਕਾਲਾ ਵੇਸ ਹਰਿ ਕਰਾਉਣਾ ਏ। ਦਰ ਦਰਵੇਸ਼ ਆਪ ਅਖਵਾਉਣਾ ਏ। ਖੁਲ੍ਹੜੇ ਕੇਸ ਆਪ ਰਖਾਉਣਾ ਏ। ਦਰ ਦਰਵੇਸ਼ ਦਿਸ ਨਾ ਆਉਣਾ ਏ। ਸੋਹੰ ਖੰਡਾ ਆਪਣੇ ਹੱਥ ਰਖਾਉਣਾ ਏ। ਆਪ ਚਲਾਏ ਚੰਡ ਪਰਚੰਡਾ, ਮੇਟ ਮਿਟਾਏ ਸ਼ਾਹ ਸੁਲਤਾਨਾਂ, ਅੰਤਮ ਵੰਡਾ ਪਾਉਣਾ ਏ। ਕਲਜੁਗ ਤੇਰਾ ਅੰਤਮ ਕੰਢਾ, ਪ੍ਰਭ ਅਬਿਨਾਸ਼ੀ ਪਾਏ ਵੰਡਾਂ, ਸੱਤਾਂ ਦੀਪਾਂ ਵੰਡ ਵੰਡਾਉਣਾ ਏ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਰਸਨ ਕਮਾਨ ਉਠਾਉਣਾ ਏ। ਰਸਨ ਚਿੱਲਾ ਹਰਿ ਚੜ੍ਹਾਇਆ ਏ। ਵੇਖ ਵਖਾਣੇ ਬੂਰਾ ਕੱਕਾ ਬਿੱਲਾ, ਰਾਜ ਰਾਜਾਨਾਂ ਰਿਹਾ ਹਰਿ ਸੁਣਾਇਆ ਏ। ਨਾ ਕੋਈ ਦੀਸੇ ਉਚਾ ਟਿੱਲਾ, ਮੰਦਰ ਮਾੜੀ ਰਿਹਾ ਢਾਹਿਆ ਏ। ਗੁਰਮੁਖ ਸਾਚਾ ਸੱਜਣ ਸੁਹੇਲਾ, ਆਪ ਕਰਾਏ ਆਪਣਾ ਮੇਲਾ, ਗੁਰ ਸਾਚੇ ਆਪ ਮਿਲਾਇਆ ਏ। ਕਲਜੁਗ ਮੇਟ ਮਿਟਾਏ ਰੈਣ ਅੰਧੇਰੀ ਅੰਧ, ਕਵਣ ਤੀਰ ਸ਼ਬਦ ਇਕ ਚਲਾਉਂਦਾ ਏ। ਸਤਿ ਪੁਰਖ ਨਿਰੰਜਣ ਆਪ ਆਪਣੀ ਬਣਤ ਬਣਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਏਕਾ ਸਰਨ ਲਗਾਉਂਦਾ ਏ। ਕਲ ਸਾਚਾ ਭੇਖ ਵਟਈਆ ਏ। ਇਕ ਚਲਾਏ ਸਾਚੀ ਨਈਆ ਏ। ਭਗਤ ਜਨਾਂ ਪ੍ਰਭ ਸਾਚਾ ਸੱਜਣ ਸਈਆ ਏ। ਬੇਮੁਖਾਂ ਹੋਏ ਅੰਤ, ਅੰਤ ਪ੍ਰਭ ਡੂੰਘੀ ਧਾਰ ਵਹਈਆ ਏ। ਨਾ ਕੋਈ ਗੁਰ ਨਾ ਕੋਈ ਚੇਲਾ, ਸਾਧ ਸੰਤ ਨਾ ਕੋਈ ਭਾਰ ਉਠਈਆ ਏ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਆਪਣਾ ਭਾਣਾ ਆਪ ਵਰਤਈਆ ਏ। ਹਰਿ ਭਾਣਾ ਬਲਵਾਨ, ਕਿਸੇ ਨਾ ਜਾਣਿਆ। ਪਰਗਟ ਹੋਏ ਵਾਲੀ ਦੋ ਜਹਾਨ, ਲੋਕਮਾਤ ਕਰੇ ਪਛਾਣਿਆ। ਮੇਟ ਮਿਟਾਏ ਜੀਵ ਸ਼ੈਤਾਨ, ਨਾ ਕੋਈ ਦੀਸੇ ਬੇਈਮਾਨਿਆ। ਮੇਟ ਮਿਟਾਏ ਅੰਜ਼ੀਲ ਕੁਰਾਨ, ਵੇਦ ਪੁਰਾਨ ਖਾਣੀ ਬਾਣੀ ਭੇਵ ਚੁਕਾਨਿਆ। ਏਕਾ ਝੁੱਲੇ ਸ਼ਬਦ ਨਿਸ਼ਾਨ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਿਖੇ ਲੇਖ ਲੱਖ ਚੁਰਾਸੀ ਵੇਖ, ਜੋਤੀ ਜਾਮਾ ਧਰਿਆ ਭੇਖ, ਵਾਲੀ ਦੋ ਜਹਾਨਿਆ। ਹਰਿ ਲੇਖਾ ਆਪ ਲਿਖਾਉਣਾ। ਧੁਰ ਸਾਚੀ ਕਾਰ ਕਮਾਇੰਦਾ, ਰਾਣਾ ਸੰਗਰੂਰ ਪਕੜ ਉਠਾਉਣਾ। ਸ਼ਬਦ ਸਰੂਪੀ ਧਾਰ ਵਹਾਇੰਦਾ, ਸ਼ਾਹ ਪਟਿਆਲਾ ਸੋਇਆ ਮਾਤ ਜਗਾਉਣਾ। ਸ਼ਬਦ ਖੰਡਾ ਸੀਸ ਲਗਾਇੰਦਾ, ਛੱਬੀ ਪੋਹ ਦਿਵਸ ਸੁਹਾਉਣਾ। ਸਾਚੀ ਵੰਡਾ ਆਪ ਵੰਡਾਇੰਦਾ, ਵਾਲੀ ਹਿੰਦ ਦਰ ਦਵਾਰ ਦਰਸ ਦਿਖਾਉਣਾ। ਆਪ ਆਪਣਾ ਕਰਮ ਕਮਾਇੰਦਾ, ਜੋਤੀ ਜੋਤ ਸਰੂਪ ਹਰਿ, ਏਕਾ ਦੇਵੇ ਸਚ ਵਰ, ਸੋਹੰ ਝੰਡਾ ਸ਼ਬਦ ਡੰਡਾ ਵਿਚ ਬ੍ਰਹਿਮੰਡਾ ਏਕਾ ਏਕ ਲਗਾਉਣਾ। ਸੋਹੰ ਖੰਡਾ ਕਰ ਤਿਆਰ। ਪ੍ਰਭ ਅਬਿਨਾਸ਼ੀ ਕਿਰਪਾ ਧਾਰ। ਕਰੇ ਖੇਲ ਵਿਚ ਨਵ ਖੰਡਾਂ, ਦਹਿ ਦਿਸ਼ਾ ਨਰ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਬੰਨ੍ਹੇ ਧਾਰ। ਬੰਨ੍ਹੇ ਧਾਰ ਸਰਬ ਸੁਖਦਾਇਆ। ਨਾ ਕੋਈ ਜਾਣੇ ਜੰਤ ਗਵਾਰ, ਪ੍ਰਭ ਅਬਿਨਾਸ਼ੀ ਦਇਆ ਕਮਾਇਆ। ਚਰਨ ਕਵਲ ਪ੍ਰਭ ਸਾਚੇ ਕਰ ਨਿਮਸਕਾਰ, ਸਾਚਾ ਲੇਖਾ ਆਪ ਸੁਣਾਇਆ। ਸੋਲਾਂ ਕਰ ਤਨ ਸ਼ਿੰਗਾਰ, ਕਲਜੁਗ ਤੇਰੀ ਅੰਤਮ ਵਾਰ, ਸੋਹੰ ਸ਼ਬਦ ਭੰਡਾਰ ਸਾਚਾ ਲੇਖ ਆਪ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਦੇਵੇ ਵਰ, ਲੋਕਮਾਤ ਉਪਜਾਇਆ। ਕਲਜੁਗ ਮੇਟ ਮਿਟਾਏ ਤੀਨੋ ਤਾਪਿਆ। ਸਤਿਜੁਗ ਸਾਂਤਕ ਸਤਿ ਵਰਤਾਏ, ਇਕ ਜਪਾਏ ਸੋਹੰ ਸੱਚਾ ਜਾਪਿਆ। ਦੂਸਰ ਕੋਈ ਰਹਿਣ ਨਾ ਪਾਏ, ਸਤਿਜੁਗ ਹੋਏ ਵਡ ਪਰਤਾਪਿਆ। ਬ੍ਰਹਮਾ ਬ੍ਰਹਮ ਪੁਰੀ ਸਮਾਏ। ਨਿਹਕਲੰਕ ਜੋਤ ਮਾਤ ਪਰਗਟਾਏ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਰਚਨਾ ਆਪੇ ਰਿਹਾ ਰਚਾਏ। ਆਪੇ ਰਾਜ ਜੋਗ ਸੁਲਤਾਨਾ, ਆਪੇ ਬਣਤ ਬਣਾਇੰਦਾ। ਆਪੇ ਚਤਰਭੁਜ ਭਗਵਾਨਾ, ਆਪੇ ਭੇਖ ਵਟਾਇੰਦਾ। ਆਪੇ ਸ਼ਬਦ ਜੋਤ ਮਿਹਰਵਾਨਾ, ਆਪੇ ਪਵਣ ਸਵਾਸ ਰਖਾਇੰਦਾ। ਆਪੇ ਪੰਚਮ ਤੱਤ ਬਿਧ ਨਾਨਾ, ਅੱਠਾਂ ਤੱਤਾਂ ਵਿਚ ਸਮਾਇੰਦਾ। ਚਵੀਆਂ ਤੱਤਾ ਬੰਨ੍ਹੇ ਗਾਨਾ, ਪੰਝੀਆ ਮਸਤਕ ਜੋੜ ਜੁੜਾਇੰਦਾ। ਨੌਵਾਂ ਦਰਾਂ ਇਕ ਨਿਸ਼ਾਨਾ, ਲੋਕਮਾਤ ਹਰਿ ਵਖਾਇੰਦਾ। ਦਸਵੇਂ ਬੈਠ ਆਪ ਜੋਤ ਨਿਰੰਜਣ ਕਰੇ ਆਪਣਾ ਕਾਮਾ, ਦਿਸ ਕਿਸੇ ਨਾ ਆਇੰਦਾ। ਆਪੇ ਰਾਮ ਰਹੀਮਾ ਰਾਮਾ, ਕ੍ਰਿਸ਼ਨਾ ਕਾਹਨਾ ਆਪ ਅਖਵਾਇੰਦਾ। ਆਪੇ ਮਤ ਬੁਧ ਦੇਵੇ ਸਾਚਾ ਚਾਮਾ, ਤ੍ਰਿਸਨਾ ਭੁੱਖ ਮਿਟਾਇੰਦਾ। ਆਪੇ ਲੱਖ ਚੁਰਾਸੀ ਕਰੇ ਸੁਜਾਨਾ, ਆਪੇ ਮਾਰੇ ਆਪ ਉਪਾਇੰਦਾ। ਆਪੇ ਜੋਗੀ ਜਟਾ ਜੂਟ ਧਾਰ ਸਾਧਨ ਸੰਤਾਂ ਕਰੇ ਕਾਮਾ, ਆਦਿਨ ਅੰਤਾ ਭੇਵ ਕੋਈ ਨਾ ਪਾਇੰਦਾ। ਆਪੇ ਵੱਜੇ ਜਗਤ ਦਮਾਮਾ, ਵੇਖੇ ਖੇਲ ਭਗਤ ਨਿਮਾਣਾ, ਕਲਜੁਗ ਰੈਣ ਅੰਧੇਰੀ ਨਿਹਕਲੰਕ ਕਲ ਪਾਈ ਫੇਰੀ, ਸਾਚਾ ਵੇਲਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਵੇਖ ਦਰ, ਮਾਤ ਆਪ ਜਗਾਇੰਦਾ। ਗੁਰਮੁਖ ਸਾਚਾ ਮਾਤ ਜਗਾਇਆ, ਪ੍ਰਭ ਸਾਚੇ ਦਇਆ ਕਮਾਈਆ। ਆਪ ਆਪਣੀ ਸਰਨ ਲਗਾਇਆ, ਪੂਰਬ ਲਹਿਣਾ ਦਏ ਦਵਾਈਆ। ਆਪੇ ਤੋੜੇ ਹੰਕਾਰੀ ਵੱਜਾ ਜੰਦਰ, ਭਾਗ ਲਗਾਏ ਡੂੰਘੀ ਕੰਦਰ, ਅਗਿਆਨ ਅੰਧੇਰ ਰਿਹਾ ਮਿਟਾਈਆ। ਲੱਖ ਚੁਰਾਸੀ ਭੌਂਦੀ ਬੰਦਰ, ਹਰਿ ਵਡਾ ਸ਼ਾਹੋ ਭੂਪਾ ਸਤਿ ਸਰੂਪਾ ਸਚ ਘਰ ਆਸਣ ਬੈਠਾ ਲਾਈਆ। ਨਾ ਕੋਈ ਰੰਗ ਨਾ ਕੋਈ ਰੂਪਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਰੰਗ ਰਿਹਾ ਸਮਾਈਆ। ਆਪਣੇ ਰੰਗ ਸਮਾਏ, ਸਰਬ ਸਮਾਲਿਆ। ਸੱਚਾ ਨਾਮ ਮਰਦੰਗ ਵਜਾਏ, ਮੇਟ ਮਿਟਾਏ ਕਲਜੁਗ ਤੇਰੀ ਅੰਤਮ ਘਟਾ ਕਾਲੀਆ। ਅੰਮ੍ਰਿਤ ਆਤਮ ਸਾਚੀ ਗੰਗ ਵਹਾਏ, ਗੁਰਮੁਖ ਸਾਚਾ ਆਤਮ ਤੀਰਥ ਏਕਾ ਏਕ ਨੁਹਾਈਆ। ਕਾਇਆ ਚੋਲੀ ਚਾੜ੍ਹੇ ਰੰਗ, ਜਗਤ ਕਟੇ ਭੁੱਖ ਨੰਗ, ਸ਼ਬਦ ਘੋੜੇ ਕਸ ਤੰਗ, ਦਿਵਸ ਰੈਣ ਕਰੇ ਰਖਵਾਲੀਆ। ਨੌਂ ਦਵਾਰੇ ਜਾਏ ਲੰਘ, ਸ਼ਬਦ ਸਰੂਪੀ ਵੇਖ ਪਲੰਘ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਦਵਾਰਾ ਵੇਖ ਹਰਿ, ਕਰੇ ਖੇਲ ਨਰ ਹਰਿ ਬਨਵਾਲੀਆ। ਕਲਜੁਗ ਜੀਵ ਜਾਗ, ਰੈਣ ਵਹਾਈਆ। ਕਲਜੁਗ ਜੀਵ ਜਾਗ, ਮਾਇਆ ਮਮਤਾ ਫਿਰੇ ਹਲਕਾਈਆ। ਕਲਜੁਗ ਜੀਵ ਜਾਗ, ਨਾ ਕੋਈ ਸਾਕ ਸੱਜਣ ਸੈਣ ਦਿਸ ਆਈਆ। ਕਲਜੁਗ ਜੀਵ ਜਾਗ, ਪੁਰਖ ਅਬਿਨਾਸ਼ੀ ਚਰਨੀ ਲਾਗ, ਵੇਲੇ ਅੰਤ ਨਾ ਕੋਈ ਸਹਾਈਆ। ਕਲਜੁਗ ਜੀਵ ਜਾਗ, ਹੰਸ ਬਣ ਕਾਗ, ਪ੍ਰਭ ਸਾਚਾ ਰਿਹਾ ਬਣਾਈਆ। ਕਲਜੁਗ ਜੀਵ ਜਾਗ, ਧੋ ਦੁਰਮਤ ਮੈਲ ਦਾਗ਼, ਪ੍ਰਭ ਸਾਚਾ ਰਿਹਾ ਧਵਾਈਆ। ਕਲਜੁਗ ਜੀਵ ਜਾਗ, ਆਪ ਬੁਝਾਏ ਤ੍ਰਿਸਨਾ ਆਗ, ਅੰਮ੍ਰਿਤ ਧਾਰ ਰਿਹਾ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਗ ਇਕ ਸੁਣਾਈਆ। ਕਲਜੁਗ ਜੀਵ ਜਾਗ, ਵਕਤ ਦੁਹੇਲਿਆ। ਕਲਜੁਗ ਜੀਵ ਜਾਗ, ਭਗਤ ਸੁਹੇਲਿਆ। ਕਲਜੁਗ ਜੀਵ ਜਾਗ, ਕਰ ਮੇਲਿਆ। ਕਲਜੁਗ ਜੀਵ ਜਾਗ, ਨੇਤਰ ਵੇਖ ਗੁਰੂ ਗੁਰ ਚੇਲਿਆ। ਕਲਜੁਗ ਜੀਵ ਜਾਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸਰੂਪੀ ਚਾੜ੍ਹੇ ਤੇਲਿਆ। ਕਲਜੁਗ ਜੀਵ ਜਾਗ, ਕਲ ਦੁਹਾਈਆ। ਕਲਜੁਗ ਜੀਵ ਜਾਗ, ਵਲ ਛਲ ਸ੍ਰਿਸ਼ਟ ਭੁਲਾਈਆ। ਕਲਜੁਗ ਜੀਵ ਜਾਗ, ਭੇਖ ਬਾਵਨ ਬਲ, ਸਾਰ ਕੋਈ ਨਾ ਪਾਈਆ। ਕਲਜੁਗ ਜੀਵ ਜਾਗ, ਪੁਰਖ ਅਬਿਨਾਸ਼ੀ ਹੱਥ ਪਕੜੇ ਵਾਗ, ਚਾਰੋਂ ਕੁੰਟ ਰਿਹਾ ਭਵਾਈਆ। ਕਲਜੁਗ ਜੀਵ ਜਾਗ, ਮਿਲੇ ਮੇਲ ਕੰਤ ਸੁਹਾਗ, ਆਤਮ ਉਪਜੇ ਏਕਾ ਰਾਗ, ਪੰਜ ਚੋਰ ਦੇਣ ਦੁਹਾਈਆ। ਕਲਜੁਗ ਜੀਵ ਜਾਗ, ਵੱਜੇ ਧੁਨ ਸਾਚਾ ਨਾਦ, ਸ਼ਬਦ ਜਣਾਏ ਬੋਧ ਅਗਾਧ, ਅਗਾਧ ਬੋਧਾ ਆਪ ਅਖਵਾਈਆ। ਕਲਜੁਗ ਜੀਵ ਜਾਗ, ਪ੍ਰਭ ਅਬਿਨਾਸ਼ੀ ਮਾਧਵ ਮਾਧ, ਦਿਵਸ ਰੈਣ ਰਸਨ ਅਰਾਧ, ਦੁੱਖ ਦਰਦ ਰਹਿਣ ਨਾ ਪਾਈਆ। ਕਲਜੁਗ ਜੀਵ ਜਾਗ, ਮਿਟੇ ਜਗਤ ਵਾਦ ਵਿਵਾਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਖੋਲ੍ਹੇ ਸਚ ਦਰ, ਆਤਮ ਤ੍ਰਿਸ਼ਨਾ ਬੂਝ ਬੁਝਾਈਆ। ਆਪੇ ਸ਼ਾਹ ਰੂਸ ਸੁਲਤਾਨ। ਆਪੇ ਰੂਸ ਚੀਨ ਜਪਾਨ। ਆਪੇ ਸ਼ਾਹ ਅਬਨੂਸ ਕੋਹਸਤਾਨ। ਜੋਤੀ ਜੋਤ ਸਰੂਪ ਹਰਿ, ਆਪੇ ਆਪਣਾ ਭੇਖ ਕਰ, ਵੇਖ ਵਿਖਾਏ ਇੰਗਲਸਤਾਨ। ਆਪੇ ਆਪ ਸ਼ਾਹ ਈਰਾਨੀ। ਖੇਲੇ ਖੇਲ ਸ਼ਬਦ ਦੁਰਾਨੀ। ਚਲੇ ਤੀਰ ਏਕਾ ਕਾਨੀ। ਹੋਏ ਵਹੀਰ ਬੇਮੁਹਾਨੀ। ਆਏ ਸੀਰ ਹੱਥ ਨਾ ਪਾਣੀ। ਬਾਲਕ ਛੁੱਟੇ ਸੀਰ, ਚਾਰੋਂ ਕੁੰਟ ਆਏ ਹਾਨੀ। ਰਾਜ ਰਾਜਾਨਾਂ ਲੱਥੇ ਚੀਰ, ਸਾਥ ਛੁੱਟੇ ਹਾਣੀਆਂ ਹਾਣੀ। ਸ਼ੇਖ ਮਸਾਇਕ ਰੌਂਦੇ ਪੀਰ ਫਕੀਰ, ਰਹੇ ਧੀਰ ਨਾ ਕਿਸੇ ਵਿਦਵਾਨੀ। ਕੋਈ ਨਾ ਬੰਨ੍ਹੇ ਮਾਤ ਬੀੜ, ਕਲਜੁਗ ਅੰਤਮ ਆਈ ਭੀੜ, ਮੇਟ ਮਿਟਾਏ ਸ਼ਾਹ ਅਫਗਾਨੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਤਾਜ ਸੀਸ ਹਰਿ ਏਕਾ ਰੱਖੇ ਆਪਣੀ ਆਣੀ। ਸ਼ਬਦ ਤਾਜ ਸੱਚੀ ਸਰਕਾਰ। ਆਪ ਸਵਾਰੇ ਆਪਣਾ ਕਾਜ, ਮਾਤ ਪਤਾਲ ਅਕਾਸ਼ ਖ਼ਬਰਦਾਰ। ਸੋਹੰ ਉਡੇ ਸਾਚਾ ਬਾਜ, ਮੇਟ ਮਿਟਾਏ ਚਾਰ ਯਾਰ। ਕਰੇ ਖੇਲ ਦੇਸ ਮਾਝ, ਜੋਤੀ ਜੋਤ ਸਰੂਪ ਹਰਿ, ਨਾ ਕੋਈ ਪੁਰਖ ਨਾ ਕੋਈ ਨਾਰ। ਸ਼ਬਦ ਸੀਸ ਸੀਸ ਸ਼ਬਦ ਸ਼ਬਦ ਨਾਮ ਦਸਤਗੀਰ, ਚਾਰੋਂ ਕੁੰਟ ਇਕ ਜਗਦੀਸ, ਸ੍ਰਿਸ਼ਟ ਸਬਾਈ ਜਾਏ ਪੀਸ, ਬੀਸ ਇਕੀਸ ਖੇਲ ਅਪਾਰ। ਨਾ ਕੋਈ ਕੁਰਾਨ ਨਾ ਕੋਈ ਹਦੀਸ, ਨਾ ਕੋਈ ਗਾਏ ਰਾਗ ਛਤੀਸ, ਪੁਰਖ ਅਬਿਨਾਸ਼ੀ ਸਾਚੀ ਕਾਰ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਲੱਖ ਚੁਰਾਸੀ ਵੇਖ ਹਰਿ, ਆਪੇ ਪਾਵੇ ਆਪਣੀ ਸਾਰ। ਸ਼ਬਦ ਤਾਜ ਸੀਸ ਟਿਕਾਇਆ। ਸੀਸ ਤਾਜ ਜਗਦੀਸ਼ ਰਖਾਇਆ। ਜਗਦੀਸ਼ ਆਸ ਬੀਸ ਇਕੀਸ ਰਖਾਇਆ। ਬੀਸ ਇਕੀਸ ਆਸ ਗੁਰਮੁਖ ਰਖਾਇਆ। ਗੁਰਮੁਖ ਪਰਭਾਸ ਡੇਰਾ ਲਾਇਆ। ਮਾਤ ਪਤਾਲ ਅਕਾਸ਼ ਹਰਿ ਹਰਿ ਹਰਿ ਜਨ ਸ਼ਬਦ ਸਵਾਸ ਆਤਮ ਰਾਸ ਕਾਇਆ ਮੰਡਲ ਆਪ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਕਰਮ ਕਮਾਇਆ। ਸੋਹੰ ਛਤਰ ਸੀਸ ਕਰਤਾਰ। ਸੱਤਰ ਬਹੱਤਰ ਭਗਤ ਅਧਾਰ। ਚੌਦਾਂ ਭਵਨ ਗਵਣ ਸਵਣ ਰਵਣ ਉਤਰੇ ਪਾਰ। ਉਨੰਜਾ ਪਵਣ ਮਿਟੇ ਅਵਣ ਕਵਣ ਖੇਲ ਮੇਲ ਨਰ ਨਿਰੰਕਾਰ। ਧਾਰ ਭੇਖ ਬਵਨ ਦਾਤਾ ਦੁਸ਼ਟ ਦਮਨ, ਗੋਬਿੰਦ ਇੰਦ ਰਵ ਚੰਦ ਸੰਗ ਸਿਤਾਰ। ਗੋਬਿੰਦ ਸਿੰਧ ਸ਼ਬਦ ਬਿੰਦ ਨੰਦ ਚੰਦ ਨੰਦ ਵਿਚ ਸੰਸਾਰ। ਮਰਗਿੰਦ ਹਿੰਦ ਬਖ਼ਸ਼ਿੰਦ ਵਡ ਬਲਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤੀ ਜਾਮਾ ਭੇਖ ਅਪਾਰ। ਗੋਬਿੰਦ ਹਰਿ ਹਰਿ ਗੋਬਿੰਦਾ, ਅਚਰਜ ਰਚਨ ਰਚਾਈਆ। ਆਪ ਬਣਾਏ ਆਪਣੀ ਬਿੰਦਾ, ਪਿਤ ਮਾਤ ਆਪ ਅਖਵਾਈਆ। ਵਡ ਦਾਤਾ ਗੁਣੀ ਗਹਿੰਦਾ, ਗੁਣਵੰਤਾ ਗੁਣ ਨਾ ਰਾਈਆ। ਆਪੇ ਮੇਟੇ ਆਪਣੀ ਚਿੰਦਾ, ਸਗਲ ਚਿੰਦਾ ਰਿਹਾ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿੰਦਕ ਨਿੰਦਿਆ ਰਿਹਾ ਲਗਾਈਆ। ਗੋਬਿੰਦ ਗੋਬਿੰਦ ਗੋਬਿੰਦ ਗੁਰ ਉਪਾਇਆ। ਗੁਰ ਗੋਬਿੰਦ ਗੋਬਿੰਦ ਜਨਮ ਲੇਖੇ ਲਾਇਆ। ਬਖ਼ਸ਼ਿੰਦ ਬਖ਼ਸ਼ਿੰਦ ਬਖ਼ਸ਼ਿੰਦ ਕਰਮ ਧਰਮ ਧਰਮ ਕਰਮ ਪਾਰਬ੍ਰਹਮ ਬ੍ਰਹਮ ਪਾਰ ਵਿਚ ਮਾਤ ਕਰਾਇਆ। ਵਰਨ ਬਰਨ ਪੁਣ ਛਾਣ ਅਠਾਰਾਂ ਸਰਨ ਇਕ ਰਘੁਰਾਇਆ। ਨੌਂ ਅਠਾਰਾਂ ਵਸੇ ਬਾਹਰਾ, ਤੀਸ ਬਤੀਸਾ ਨਾ ਗਣਤ ਗਿਣਾਇਆ। ਆਪੇ ਗੁਪਤ ਆਪੇ ਜ਼ਾਹਿਰ, ਕਾਇਆ ਮੰਦਰ ਗੁਰੂਦਵਾਰ ਸ਼ਿਵਦਵਾਲਾ ਠਾਕਰ ਨਾ ਕੋਈ ਮਨਾਇਆ। ਆਪੇ ਜੋਤੀ ਸ਼ਬਦੀ ਪਵਣੀ ਅਮਰ, ਆਪੇ ਹਵਨ ਗਵਨ ਵਿਚ ਸੰਸਾਰਾ, ਆਪੇ ਰੂਪ ਰੰਗ ਭੇਖ ਵਟਾਇਆ। ਜੋਤੀ ਜੋਤ ਸਰੂਪ ਹਰਿ, ਪੂਰਬ ਲਹਿਣਾ ਵੇਖ ਹਰਿ, ਸੰਬਲ ਨਗਰੀ ਡੇਰਾ ਲਾਇਆ। ਸੰਬਲ ਨਗਰੀ ਵਡ ਵਡਭਾਗ। ਪੁਰਖ ਅਬਿਨਾਸ਼ੀ ਗਿਆ ਜਾਗ। ਘਟ ਘਟ ਵਾਸੀ ਸ਼ਬਦ ਵੈਰਾਗ। ਮਦਿਰਾ ਮਾਸੀ ਜਗਤ ਤਿਆਗ। ਸ਼ਬਦ ਸਵਾਸੀ ਆਪ ਬੁਝਾਏ ਤ੍ਰਿਸ਼ਨਾ ਆਗ। ਮਾਨਸ ਜਨਮ ਕਰੇ ਰਹਿਰਾਸੀ, ਹੰਸ ਬਣਾਏ ਕਾਗ। ਪਕੜ ਉਠਾਏ ਪੰਡਤ ਕਾਂਸੀ, ਦੀਪਕ ਜੋਤੀ ਨਾ ਜਗੇ ਕਿਸੇ ਚਿਰਾਗ। ਚਾਰ ਵਰਨ ਕਰਾਏ ਚਰਨ ਦਾਸੀ, ਮਸਤੂਆਣੇ ਲਾਏ ਭਾਗ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤੀ ਜਾਮਾ ਭੇਖ ਧਰ, ਜਨ ਭਗਤਾਂ ਬੰਨ੍ਹੇ ਤਨ ਸ਼ਬਦ ਤਾਗ। ਸੰਬਲ ਦੇਸ ਰੁੱਤ ਸੁਹਾਈ, ਹੋਏ ਰੁੱਤ ਬਸੰਤਾ। ਪੁਰਖ ਅਬਿਨਾਸ਼ੀ ਜੋਤ ਜਗਾਈ, ਸਾਚੇ ਘਰ ਵੱਜੀ ਵਧਾਈ, ਮਿਲਿਆ ਮੇਲ ਨਾਰੀ ਕੰਤਾ। ਮਿਟੇ ਰੈਣ ਅੰਧੇਰੀ ਛਾਹੀ, ਸਤਿਜੁਗ ਸਾਚੇ ਚੰਦ ਚੜ੍ਹਾਈ, ਸੋਹੰ ਸਾਚਾ ਰਾਹ ਵਖੰਤਾ। ਆਪੇ ਤਾਰੇ ਫੜ ਫੜ ਬਾਂਹੀ, ਅੰਤ ਵਿਛੋੜਾ ਹੋਏ ਨਾਹੀ, ਮਿਲਿਆ ਮੇਲ ਪੂਰਨ ਭਗਵੰਤਾ। ਵੇਖ ਵਖਾਣੇ ਥਾਉਂ ਥਾਈਂ, ਜਨ ਭਗਤਾਂ ਦੇਵੇ ਠੰਡੀਆਂ ਛਾਂਈ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਜਗਤ ਪਛਾਣੇ ਸੰਤ ਅਸੰਤਾ। ਸੰਤ ਅਸੰਤ ਵੇਖ ਸੰਸਾਰ, ਆਤਮ ਖੋਜ ਖੁਜਾਈਆ। ਨੌਂ ਦਵਾਰੇ ਕਵਣ ਯਾਰ, ਕਵਣ ਦਸਵੇਂ ਬੂਝ ਬੁਝਾਈਆ। ਭਰਮੇ ਭੁੱਲੇ ਭਰਮ ਗਵਾਰ, ਮਾਟੀ ਚਰਮੇ ਮਨ ਚਿਤ ਲਾਈਆ। ਦੂਈ ਦਵੈਤੀ ਵਰਮੇ ਆਰ ਪਾਰ, ਕੁਕਰਮੀ ਕਰਮ ਰਿਹਾ ਕਮਾਈਆ। ਗੁਰਮੁਖ ਵਿਰਲਾ ਜਨਮੇ ਵਿਚ ਸੰਸਾਰ, ਗੁਰ ਪੂਰੇ ਸਾਚੇ ਸੂਰੇ ਹਾਜ਼ਰ ਹਜ਼ੂਰੇ ਜਿਸ ਏਕਾ ਓਟ ਰਖਾਈਆ। ਆਪੇ ਕਰੇ ਕਰਾਏ ਨਿਹਕਰਮੇ, ਨਿਹਕਰਮਾ ਆਪਣੀ ਜੋਤੀ ਮੇਲ ਮਿਲਾਈਆ। ਨਾਮ ਰਖਾਏ ਸਾਚੇ ਧਰਮੇ, ਧਰਮ ਨਿਸ਼ਾਨਾ ਹਰਿ ਹੱਥ ਫੜਾਈਆ। ਨਾ ਮਰੇ ਨਾ ਜਨਮੇ, ਸਾਚਾ ਮਾਰਗ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਤਾਜ ਦੇਸ ਮਾਝ ਆਪਣੇ ਸੀਸ ਰਖਾਈਆ। ਸੰਬਲ ਦੇਸ ਲੇਖ ਲਿਖਾਇਆ। ਗੁਰ ਗੋਬਿੰਦੇ ਭੇਖ ਵਟਾਇਆ। ਗੁਣੀ ਗਹਿੰਦੇ ਧਰਤ ਮਾਤ ਵੇਖ ਰੇਖ, ਆਪਣਾ ਸੰਗ ਨਿਭਾਇਆ। ਆਪੇ ਜਾਣੇ ਧਾਰੀ ਕੇਸ, ਵੇਖ ਵਖਾਣੇ ਗੁਰ ਦਸਮੇਸ, ਹਰਿ ਹਰਿ ਸਾਚੀ ਦਇਆ ਕਮਾਇਆ। ਹਰਿ ਹਰਿ ਜੋਤੀ ਵਿਚ ਪਰਵੇਸ, ਨਰ ਨਰਾਇਣ ਵੇਖ ਵਖਾਣੇ ਮਾਣਕ ਮੋਤੀ ਬਾਲ ਜਵਾਨੀ ਅਲ੍ਹੱੜ ਵਰੇਸ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪੇ ਜਾਣੇ ਆਪਣਾ ਵੇਸ। ਸਮਰਥ ਹੱਥ ਵਡਿਆਈਆ। ਕਰੇ ਵੇਸ ਅਨੇਕ, ਜਨ ਭਗਤ ਦਏ ਚਤੁਰਾਈਆ। ਆਪੇ ਰਖੇ ਆਪਣੀ ਟੇਕ, ਜਿਨ ਆਪਣਾ ਸੰਗ ਰਖਾਈਆ। ਤਿਸ ਵੇਖੇ ਵੇਕੀ ਵੇਕ, ਸਗਲਾ ਸਾਥ ਨਿਭਾਈਆ। ਆਪੇ ਰਹੇ ਸਦਾ ਬਿਬੇਕ, ਜੋਤੀ ਜੋਤ ਸਰੂਪ ਹਰਿ, ਆਪੇ ਜਾਣੇ ਆਪਣੇ ਘਰ, ਜੁਗਾ ਜੁਗੰਤਰ ਵੇਸ ਏਕ ਅਨੇਕ। ਹਰਿ ਭਗਤ ਓਟ ਹਰਿ ਰਖਾਈਆ। ਦਿਵਸ ਰੈਣ ਸ਼ਬਦ ਚੋਟ, ਕਾਇਆ ਨਗਾਰੇ ਵੱਜਦੀ ਰਹੇ ਵਾਹੋ ਦਾਹੀਆ। ਸਾਚੇ ਸ਼ਬਦ ਨਾ ਆਵੇ ਤੋਟ, ਦੇਂਦਾ ਰਹੇ ਪੁਰਖ ਸਬਾਈਆ। ਦੇਵੇ ਵਡਿਆਈ ਵਿਚ ਕੋਟਨ ਕੋਟ, ਕੋਟੀ ਕੋਟਾ ਜਨਮ ਭਵਾਈਆ। ਦੁਰਮਤ ਮੈਲ ਕੱਢੇ ਖੋਟ, ਆਪ ਆਪਣਾ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਸ਼ਬਦ ਭੰਡਾਰਾ ਰਖੇ ਅਤੋਟ, ਤੋਟ ਕਦੇ ਨਾ ਆਈਆ। ਆਪ ਨਿਭਾਏ ਆਪਣਾ ਸੰਗਾ, ਹਰਿ ਹਰਿ ਸਗਲਾ ਸਾਥਿਆ। ਨਾਮ ਵਜਾਏ ਸ਼ਬਦ ਮਰਦੰਗਾ, ਰਘੁਨਾਥਿਆ। ਦਰ ਦਵਾਰਾ ਜਿਸ ਜਨ ਮੰਗਾ, ਦੇਵੇ ਦਾਤ ਅਕਥਨਾ ਕਾਥਿਆ। ਕੰਚਨ ਬੰਚਨ ਬੰਚਨ ਕੰਚਨ ਹੋਣ ਨਾ ਦੇਵੇ ਭੰਗਾ, ਚੜ੍ਹੇ ਚੜ੍ਹਾਏ ਸ਼ਬਦ ਸੱਚੇ ਰਾਥਿਆ। ਕਦੇ ਨਾ ਹੋਵੇ ਭੁੱਖਾ ਨੰਗਾ, ਲੇਖਾ ਲਿਖੇ ਮਸਤਕ ਮਾਥਿਆ। ਚਿੱਟੇ ਅਸਵ ਕਸੇ ਤੰਗਾ, ਪੁਰੀਆਂ ਲੋਆਂ ਆਪੇ ਲੰਘਾ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਜਨ ਭਗਤਾਂ ਵੇਸ ਇਕ ਕਰ, ਆਪ ਨਿਭਾਏ ਦਇਆ ਕਮਾਏ ਆਪਣਾ ਸਾਥਿਆ। ਸੁਰਤ ਸਵਾਣੀ ਹੋਈ ਬੌਰਾਨੀ, ਮਨ ਚੈਂਚਲਹਾਰਾ ਏ। ਜੂਠੀ ਝੂਠੀ ਚੜ੍ਹੀ ਜਵਾਨੀ, ਪੰਚਮ ਮਿਲਿਆ ਮੀਤ ਮੁਰਾਰਾ ਏ। ਸ਼ਬਦ ਨਾ ਵੱਜਾ ਤੀਰ ਨਿਸ਼ਾਨੀ, ਨਾ ਹੋਏ ਆਰਾ ਪਾਰਾ ਏ। ਪੜ੍ਹ ਪੜ੍ਹ ਥੱਕੇ ਵਡ ਵਿਦਵਾਨੀ, ਨਾ ਪਾਵੇ ਕੋਈ ਸਾਰਾ ਏ। ਜੋਤੀ ਜੋਤ ਸਰੂਪ ਹਰਿ, ਏਕ ਅੱਖਰ ਦੱਸੇ ਸਾਚੀ ਬਾਣੀ, ਫੜਾਏ ਹੱਥ ਸੱਚੀ ਕਟਾਰਾ ਏ। ਸੁਰਤੀ ਸੋਈ ਮਨ ਮਨੂਆ ਜਾਗਿਆ। ਦੁਰਮਤ ਮੈਲ ਨਾ ਕੋਈ ਧੋਈ, ਲੱਗੀ ਰਹੇ ਤ੍ਰਿਸ਼ਨਾ ਆਗਿਆ। ਆਪੇ ਆਪ ਪੁਰਖ ਨਿਰੰਜਣ ਸੋਈ, ਸਚ ਦਵਾਰੇ ਆਵੇ ਭਾਗਿਆ। ਕਰਨੀ ਕਿਰਤ ਜੋ ਪਿੱਛੇ ਹੋਈ, ਪ੍ਰਭ ਧੋਏ ਆਪੇ ਦਾਗਿਆ। ਸੁਰਤ ਨਿਮਾਣੀ ਹਰਿ ਦਰ ਰੋਈ, ਹਰਿ ਹੰਸ ਬਣਾਏ ਕਾਗਿਆ। ਮਨੂਏ ਮਿਲੇ ਨਾ ਪੰਚਮ ਢੋਈ, ਪ੍ਰਭ ਬੰਨ੍ਹੇ ਸ਼ਬਦੀ ਤਾਗਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਚੁਕਾਏ ਦੂਜਾ ਡਰ, ਏਕਾ ਏਕ ਸਰਨ ਸਰਨਾਈ ਲਾਗਿਆ। ਮਨ ਖੇਲੇ ਖੇਲਣਹਾਰ, ਨੌਂ ਦਰਵਾਜਿਆ। ਸੁਰਤੀ ਸੁਰਤ ਕਰੇ ਵਿਚਾਰ, ਕਿਰਪਾ ਕਰ ਅਪਰ ਅਪਾਰ, ਦਰ ਦਵਾਰੇ ਬਣੀ ਭਿਖਾਰ, ਗਰੀਬ ਨਿਵਾਜਿਆ। ਜੂਠਾ ਝੂਠਾ ਵਣਜ ਵਪਾਰ, ਪੰਜਾਂ ਤੱਤਾਂ ਕੀਆ ਅਧਾਰ, ਵੇਲੇ ਅੰਤਮ ਪੈਣੀ ਮਾਰ, ਕਾਇਆ ਕਾਅਬਾ ਦਰ ਦੁਆਬਾ, ਨਾ ਕੋਈ ਕਰਾਏ ਸਾਚਾ ਹਾਜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੇਵੇ ਸ਼ਬਦ ਵਰ, ਜਗਤ ਮਿਟਾਏ ਝੂਠਾ ਡਰ, ਸਾਚੀ ਤਰਨੀ ਜਾਣਾ ਤਰ, ਹਰਨ ਫਰਨ ਖੁਲ੍ਹੇ ਦਰ, ਏਕਾ ਘਰ ਵਸਾਏ ਦਇਆ ਕਮਾਏ ਰੱਖੇ ਲਾਜਿਆ। ਸੁਰਤ ਮਨ ਮਨ ਸੁਰਤ ਸ਼ਬਦ ਡੋਰ ਦਰ ਪਾਈਆ। ਸਾਚਾ ਰਾਗ ਸੁਣਨਾ ਕੰਨ, ਪੰਚਮ ਚੋਰ ਨੇੜ ਨਾ ਆਈਆ। ਏਕਾ ਬੇੜਾ ਲੈਣਾ ਬੰਨ੍ਹ, ਅੰਧ ਘੋਰ ਦਏ ਮਿਟਾਈਆ। ਭਾਂਡਾ ਭਰਮ ਲੈਣਾ ਭੰਨ, ਦੂਸਰ ਭੇਵ ਨਾ ਕੋਈ ਰਖਾਈਆ। ਏਕਾ ਮਿਲੇ ਨਾਮ ਧਨ, ਠੱਗ ਚੋਰ ਨਾ ਕੋਈ ਉਠਾਈਆ। ਸਾਧ ਸੰਤ ਨਾ ਦੇਵੇ ਕੋਈ ਡੰਨ, ਗੁਣਵੰਤ ਦਇਆ ਕਮਾਈਆ। ਜਾਏ ਚੜ੍ਹ ਸਾਚਾ ਚੰਨ, ਦਿਵਸ ਰੈਣ ਹੋਏ ਰੁਸ਼ਨਾਈਆ। ਰਸਨਾ ਜਿਹਵਾ ਕਹੇ ਧੰਨ ਧੰਨ, ਧੰਨ ਜਣੇਂਦੀ ਮਾਈਆ। ਹਰਿਜਨ ਆਤਮ ਜਾਏ ਮੰਨ, ਚਿੱਤਵੱਤ ਨਾ ਠਗੋਰੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੂਰਨ ਆਸਾ ਜਗਤ ਭਰਵਾਸਾ ਦੇ ਸ਼ਬਦ ਦਿਲਾਸਾ, ਲੋਕਮਾਤ ਪੂਰ ਕਰਾਈਆ। ਕਾਲ ਮਹਾਂਕਾਲ ਕਾਲ ਅਕਾਲਾ। ਦੀਨ ਦਿਆਲ ਸਰਬ ਪ੍ਰਿਤਪਾਲ, ਆਪੇ ਕਰੇ ਮਾਤ ਪ੍ਰਿਤਪਾਲਾ। ਤੋੜ ਤੁੜਾਏ ਜਗਤ ਜੰਜਾਲ, ਫ਼ਲ ਲਗਾਏ ਕਾਇਆ ਡਾਲ੍ਹਾ। ਅੰਦਰ ਬਾਹਰ ਗੁਪਤ ਜ਼ਾਹਰ ਸੁਰਤ ਸੰਭਾਲ, ਸ਼ਬਦ ਸਰੂਪੀ ਚਲੇ ਨਾਲਾ। ਲੋਕਮਾਤ ਨਾ ਹੋਏ ਕੰਗਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਇਕ ਵਰ, ਸੋਹੰ ਸੱਚਾ ਧਨ ਮਾਲਾ। ਧਨ ਖ਼ਜੀਨਾ ਕਾਇਆ ਅੰਦਰ। ਵਡ ਪਰਬੀਨਾ ਦਿਸੇ ਅੰਦਰ। ਅੰਮ੍ਰਿਤ ਆਤਮ ਜਾਮ ਦੇਵੇ ਭੀਨਾ, ਬਜ਼ਰ ਕਪਾਟੀ ਤੋੜੇ ਜੰਦਰ। ਨੇੜ ਨਾ ਆਇਣ ਤਾਪ ਤੀਨਾ, ਭਾਗ ਲੱਗੇ ਡੂੰਘੀ ਕੰਦਰ। ਹਰਿਜਨ ਸਾਂਤਕ ਸਤਿ ਸਰੂਪੀ ਠਾਂਡਾ ਸੀਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਨਾਮ ਵਰ, ਜਿਉਂ ਥਲ ਜਲ ਜਲ ਮੀਨਾ। ਜਲ ਮੀਨਾ ਥਲ ਹਲਕਾਈਆ। ਥਲ ਮੀਨਾ ਸਾਰ ਨਾ ਪਾਈਆ। ਹਰਿਜਨ ਜਨ ਹਰਿ ਆਤਮ ਭੰਨੇ ਹੰਕਾਰੀ ਬੀਨਾ, ਏਕਾ ਰਾਗ ਹਰਿ ਸੁਣਾਈਆ। ਪੰਚਾਂ ਚੋਰਾਂ ਵੱਖ ਕੀਨਾ, ਵਾਗ ਆਪਣੇ ਹੱਥ ਉਠਾਈਆ। ਵਰਨ ਬਰਨ ਏਕਾ ਦੀਨਾ, ਜ਼ਾਤ ਪਾਤ ਭੇਵ ਮਿਟਾਈਆ। ਛੱਬੀ ਪੋਹ ਸੁਭਾਗੀ ਮਹੀਨਾ, ਗੁਰਮੁਖ ਸਾਚਾ ਦਰਸ਼ਨ ਪਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਦ ਸਦ ਮਿਹਰਵਾਨ, ਅੱਠੇ ਪਹਿਰ ਨੌਜਵਾਨ, ਬਿਰਧ ਬਾਲ ਜਵਾਨ ਅਞਾਣ ਹੋਏ ਸਦਾ ਸਹਾਈਆ। ਸਿਰ ਹੱਥ ਸਮਰਥ, ਗੁਰਮੁਖਾਂ ਨੱਥ ਪਕੜੇ ਆਪਣੇ ਹੱਥ, ਸਾਧ ਸੰਤ ਦਏ ਮਥ, ਸਗਲ ਵਸੂਰੇ ਜਾਇਣ ਲੱਥ, ਆਏ ਦਰ ਸੱਚੀ ਸਰਨਾਈਆ। ਇਕ ਚੜ੍ਹਾਏ ਸ਼ਬਦ ਰਥ, ਮਿਲੀ ਵਸਤ ਵਰ ਅਕੱਥ, ਵੇਖ ਵਖਾਏ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਸ਼ਬਦ ਮਧਾਣੇ ਰਿਹਾ ਮਥ, ਗੁਰਮੁਖ ਸਾਚੇ ਸੰਤ ਜਨ ਪਾਰ ਕਰਾਏ ਫੜ ਫੜ, ਸ਼ਬਦ ਘੋੜੇ ਚੜ੍ਹ, ਅੰਦਰੇ ਅੰਦਰ ਵੜ, ਸ਼ਬਦ ਸਰੂਪੀ ਦੋਵੇਂ ਬਾਂਹੀਆ। ਚੜ੍ਹੇ ਘੋੜ ਸ਼ਬਦ ਸਰਕਾਰ। ਸ਼ਬਦ ਜੋਤੀ ਜੋਤ ਨਿਰੰਕਾਰ। ਪ੍ਰਭ ਅਬਿਨਾਸ਼ੀ ਪਏ ਬਹੁੜ, ਵੇਲੇ ਅੰਤਮ ਅੰਤਮ ਵਾਰ। ਧੁਰ ਦਰਗਾਹੀ ਆਏ ਦੌੜ, ਲੇਖ ਲਿਖਾਏ ਵਿਚ ਸੰਸਾਰ। ਆਪੇ ਵੇਖੇ ਮਿੱਠਾ ਕੌੜ, ਮੰਦਰ ਅੰਦਰ ਸਚ ਦਵਾਰ। ਨਾ ਕੋਈ ਜਾਣੇ ਲੰਮਾ ਚੌੜ, ਜੋਤ ਨਿਰੰਜਣ ਬ੍ਰਾਹਮਣ ਗੌੜ, ਦੇਸ ਵੇਸ ਅਪਰ ਅਪਾਰ। ਹੱਥ ਫੜੇ ਸ਼ਬਦ ਹਥੌੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਦੇਵੇ ਸਾਚਾ ਵਰ, ਲੱਖ ਚੁਰਾਸੀ ਜਮ ਕੀ ਫਾਸੀ ਉਤਰੇ ਪਾਰ। ਪੰਚਮ ਨਾਤਾ ਜਾਏ ਤੁਟ। ਤੀਰ ਨਿਰਾਲਾ ਜਾਏ ਛੁੱਟ। ਨਾ ਕੋਈ ਵੇਖੇ ਜ਼ਾਤਾਂ ਪਾਤਾਂ, ਮਨਮੁਖ ਜੀਵਾਂ ਜੜ੍ਹ ਰਿਹਾ ਪੁੱਟ। ਜਨ ਭਗਤਾਂ ਦੇਵੇ ਅੰਮ੍ਰਿਤ ਬੂੰਦ ਸਵਾਂਤਾ ਏਕਾ ਘੁਟ। ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਦੇਵੇ ਨਾਮ ਵਰ, ਪੰਜਾਂ ਚੋਰਾਂ ਕੱਢੇ ਕੁੱਟ। ਆਪੇ ਤੋੜੇ ਭਰਮ ਗੜ੍ਹ। ਸਾਚੇ ਅੰਦਰ ਜਾਏ ਵੜ। ਸ਼ਬਦ ਸਰੂਪੀ ਉਪਰ ਚੜ੍ਹ। ਵੇਖ ਵਖਾਏ ਕਿਲ੍ਹਾ ਕੋਟ ਗੜ੍ਹ। ਹਰਿਜਨ ਪਛਾਣੇ ਇਕ ਲਗਾਏ ਚੋਟ, ਕੱਢੇ ਖੋਟ ਨਾ ਕੋਈ ਸੀਸ ਨਾ ਕੋਈ ਧੜ। ਜੋਤੀ ਜੋਤ ਸਰੂਪ ਹਰਿ, ਛਾਣੇ ਪੁਣੇ ਵਿਚੋਂ ਕੋਟਨ ਕੋਟ ਦਰ ਦਵਾਰੇ ਅੱਗੇ ਖੱੜ੍ਹ। ਤਨ ਮਨ ਕਾਇਆ ਮੌਲੇ, ਹੋਏ ਰੁੱਤ ਬਸੰਤੀਆ। ਮਿਲੇ ਵਡਿਆਈ ਉਪਰ ਧਵਲੇ, ਪ੍ਰਭ ਸਾਚੀ ਚੋਗ ਚੁਗੰਤੀਆ। ਉਲਟੀ ਹੋਏ ਨਾਭ ਕਵਲੇ, ਅੰਮ੍ਰਿਤ ਮੇਘ ਹਰਿ ਵਸੰਤੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਲ ਮਿਲਾਏ ਸਾਚੇ ਕੰਤੀਆ। ਜੈਹ ਕੰਤਾ ਤੈਹ ਨਾਰ ਸੁਹਾਗਣ। ਬਣੇ ਬਣਤਾ ਮਨ ਭਏ ਬੈਰਾਗਣ। ਮਿਲੇ ਮੇਲ ਆਦਿਨ ਅੰਤਾ, ਗੁਣ ਗੁਣ ਗੁਣ ਸੋਏ ਜਾਗਣ। ਜੋਤੀ ਜੋਤ ਸਰੂਪ ਹਰਿ, ਦੇਵੇ ਵਡਿਆਈ ਜੀਵ ਜੰਤਾਂ, ਹੰਸ ਬਣਾਏ ਕਾਗਣ। ਕਾਗ ਹੰਸ ਸ਼ਬਦ ਮੋਤੀ। ਆਤਮ ਜਗੇ ਜਗਤ ਭਗਤ ਜੋਤੀ। ਚਰਨ ਕਵਲ ਜਨ ਸਾਚਾ ਲੱਗੇ, ਦੁਰਮਤ ਮੈਲ ਜਾਏ ਧੋਤੀ। ਆਪੇ ਹੋਏ ਪਿੱਛੇ ਅੱਗੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹੰ ਸ਼ਬਦ ਫੜਾਏ ਲੋਕਮਾਤ ਸਾਚੀ ਸੋਟੀ। ਸੋਹੰ ਸੋਟੀ ਦਏ ਹੁਲਾਰਾ। ਖਿਚੀ ਜਾਏ ਵਿਚ ਸੰਸਾਰਾ। ਆਪ ਵਖਾਏ ਪਾਰ ਕਿਨਾਰਾ। ਨੌਂ ਦਵਾਰੇ ਵਸੇ ਬਾਹਰਾ। ਦਸਮ ਦਵਾਰਾ ਮਹੱਲ ਨਿਆਰਾ। ਮਹੱਲ ਅਟੱਲ ਉਚ ਮੁਨਾਰਾ। ਦੀਪਕ ਜੋਤੀ ਸਾਚੀ ਰਹੀ ਬਲ, ਬਹੱਤਰ ਨਾੜੀ ਕਰ ਉਜਿਆਰਾ। ਜਗਤ ਤ੍ਰਿਸਨਾ ਰਹੀ ਸੜ, ਮਿਲੇ ਮੇਲ ਪੁਰਖ ਭਤਾਰਾ। ਜੋਤੀ ਜੋਤ ਸਰੂਪ ਹਰਿ, ਆਪ ਫੜਾਏ ਆਪਣਾ ਲੜ, ਆਵਣ ਜਾਵਣ ਪਤਤ ਪਾਵਣ ਪਾਰ ਕਿਨਾਰਾ। ਜਗਤ ਜੋਗ ਅਪਾਰ ਹਰਿ ਚਲਾਇਆ। ਰਸਨਾ ਭੋਗ ਅਧਾਰ ਕਰਮ ਕਮਾਇਆ। ਨਾ ਹੋਏ ਵਿਜੋਗ ਸੰਸਾਰ ਧਰਮ ਧਰਾਇਆ। ਦੇਵੇ ਦਰਸ ਅਮੋਘ, ਭਰਮ ਚੁਕਾਇਆ। ਸ਼ਬਦ ਚੁਗਾਏ ਚੋਗ, ਮਾਨਸ ਜਨਮ ਲੇਖੇ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਰੰਗ ਵਖਾਇਆ। ਸ਼ਬਦ ਜੋਤ ਅਪਾਰ ਤਨ ਰੰਗਾਇਆ। ਆਪੇ ਜਾਣੇ ਸਾਚੀ ਸਾਰ, ਸਾਚਾ ਰਾਗ ਕੰਨ ਸੁਣਾਇਆ। ਨਿਰਮਲ ਜੋਤੀ ਦੇ ਅਧਾਰ, ਨਿਹੋਂ ਨੈਣਾਂ ਇਕ ਲਗਾਇਆ। ਪਵਣ ਘੋੜੇ ਹੋ ਅਸਵਾਰ, ਸ਼ਬਦ ਜੋੜੇ ਮੇਲ ਮਿਲਾਇਆ। ਸਤਿ ਦਵਾਰੇ ਆਇਆ ਬਾਹਰ, ਜੋਤ ਨਿਰੰਜਣ ਭੇਖ ਵਟਾਇਆ। ਛੇਵੇਂ ਵੇਖ ਸੱਚੀ ਸਰਕਾਰ, ਸ਼ਬਦ ਸਾਚਾ ਸੰਗ ਰਲਾਇਆ। ਪੰਚਮ ਖੋਲ੍ਹੇ ਬੰਦ ਕਿਵਾੜ, ਪਵਣ ਪਵਣੀ ਹਰਿ ਸਮਾਇਆ। ਚੌਥੇ ਘਰ ਬੈਠ ਦਾਤਾਰ, ਲੱਖ ਚੁਰਾਸੀ ਬਣਤ ਬਣਾਇਆ। ਲੱਖ ਚੁਰਾਸੀ ਪਸਰ ਪਸਾਰ, ਆਪ ਆਪਣਾ ਆਪ ਛੁਪਾਇਆ। ਜੁਗਾ ਜੁਗੰਤਰ ਸਾਚੀ ਕਾਰ, ਭੇਖ ਭੇਖੀ ਧਰਦਾ ਆਇਆ। ਸਤਿਜਗ ਤ੍ਰੇਤਾ ਦੁਆਪਰ ਕਰ ਵਿਚਾਰ, ਆਪ ਆਪਣੇ ਅੰਕ ਸਮਾਇਆ। ਕਲਜੁਗ ਕਾਲਾ ਕਰਿਆ ਕਿਰਤ ਵਿਹਾਰ, ਵੇਖੇ ਖੇਲ ਹਰਿ ਰਘੁਰਾਇਆ। ਨਿਹਕਲੰਕਾ ਲਏ ਅਵਤਾਰ, ਸ਼ਬਦ ਡੰਕਾ ਇਕ ਰਖਾਇਆ। ਰਾਓ ਰੰਕਾਂ ਕਰੇ ਖ਼ਬਰਦਾਰ, ਦਵਾਰ ਬੰਕਾ ਇਕ ਸੁਹਾਇਆ। ਜੋਤ ਜਗਾਏ ਵਾਸੀ ਪੁਰੀ ਘਨਕਾ, ਬਾਰ ਅਨਕਾ ਅਨ ਭਾਇਆ। ਆਪ ਮਿਟਾਏ ਜਗਤ ਸ਼ੰਕਾ, ਜੋਤੀ ਤਨਕਾ ਇਕ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਦਰ ਇਕ ਖੁਲ੍ਹਾਇਆ। ਸਚ ਦਵਾਰਾ ਏਕ ਇਕ ਅਕਾਲਿਆ। ਦੋਏ ਧਾਰਾਂ ਰਿਹਾ ਵੇਖ, ਸਰਬ ਜੀਆਂ ਕਰੇ ਪ੍ਰਿਤਪਾਲਿਆ। ਤੀਜੇ ਲੋਚਨ ਰੰਗ ਵਸੇਖ, ਨਾ ਕੋਈ ਦੀਸੇ ਘਟਾ ਕਾਲੀਆ। ਚੌਥੇ ਘਰ ਭਗਤ ਜਨ ਟੇਕ, ਸੰਤ ਸੁਹੇਲੇ ਸੁਨ ਸਮਾਲੀਆ। ਪੰਚਮ ਬੈਠੇ ਆਪ ਬਿਬੇਕ, ਦੋਵੇਂ ਹੱਥ ਰੱਖੇ ਖਾਲੀਆ। ਛੇਵੇਂ ਮਾਇਆ ਅਗਨ ਨਾ ਲਾਏ ਸੇਕ, ਸਾਚਾ ਸ਼ਬਦ ਕਰੇ ਰਖਵਾਲੀਆ। ਸੱਤਵੇਂ ਸੱਤ ਪੁਰਖ ਨਿਰੰਜਣ ਏਕ, ਇਕ ਅਕਾਲ ਮੂਰਤੀ ਸੁਰਤ ਸਬਾਈਆ। ਅੱਠਵੇਂ ਅੱਠਾਂ ਤੱਤਾਂ ਰਿਹਾ ਵੇਖ, ਮਨ ਮਤ ਬੁੱਧ ਨਾਲ ਰਖਾਈਆ। ਨਾਵੇਂ ਦਰ ਦਰ ਕਰੇ ਭੇਖ, ਜਗਤ ਤ੍ਰਿਸ਼ਨਾ ਮੰਗੇ ਬਣ ਸਵਾਲੀਆ। ਦਸਵਾਂ ਦਰ ਸਾਚਾ ਘਰ ਗੁਰਮੁਖ ਵਿਰਲਾ ਨੇਤਰ ਲੋਚਣ ਲਏ ਪੇਖ, ਜਗੇ ਜੋਤ ਇਕ ਅਕਾਲੀਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਲੱਖ ਚੁਰਾਸੀ ਵੇਖੇ ਪਰਖੇ ਫ਼ਲ ਲੱਗਾ ਕਿਹੜੀ ਡਾਲ੍ਹੀਆ। ਦਸਮ ਦਵਾਰਾ ਏਕ ਹਰਿ ਵਸਾਇਆ। ਨਾਵੇਂ ਦਰ ਕਰ ਕਰ ਭੇਖ ਭਰਮ ਭੁਲਾਇਆ। ਅੱਠਵੇਂ ਅੱਠੇ ਨੇਤਰ ਬ੍ਰਹਮਾ ਰਿਹਾ ਵੇਖ, ਜੋਤੀ ਜਾਮਾ ਭੇਖ ਵਟਾਇਆ। ਸੱਤਵੇਂ ਸਤਿ ਪੁਰਖ ਨਿਰੰਜਣ ਟੇਕ, ਸ਼ਿਵ ਸ਼ੰਕਰ ਸੀਸ ਝੁਕਾਇਆ। ਛੇਵੇਂ ਛੱਪਰ ਛੰਨ ਨਾ ਵੇਖ, ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਜਿਥੇ ਬਹਾਇਆ। ਪੰਚਮ ਸਭ ਨੂੰ ਬੈਠਾ ਰਿਹਾ ਵੇਖ, ਦਿਸ ਕਿਸੇ ਨਾ ਆਇਆ। ਚੌਥਾ ਘਰ ਚੌਥਾ ਪਦ, ਗੁਰਮੁਖ ਸਾਚੇ ਲਏ ਸਦ, ਏਕਾ ਰਾਗ ਰਿਹਾ ਸੁਣਾਇਆ। ਤੀਜੇ ਦਰ ਮਿਲੇ ਵਰ, ਨੌਂ ਅਠਾਰਾਂ ਰਿਧ ਸਿਧ ਭਰਮੇ ਭਰਮ ਭੁਲਾਇਆ। ਦੂਜੇ ਦਰ ਮਿਟੇ ਡਰ, ਬਿਧਨਾ ਬਿਧ ਰੇਖਾ ਲੇਖਾ ਦਏ ਮਿਟਾਇਆ। ਪਹਿਲੇ ਘਰ ਨਾ ਜਨਮੇ ਨਾ ਜਾਏ ਮਰ, ਤੀਰਥ ਨੁਹਾਏ ਸਾਚੇ ਸਰ, ਗੁਰ ਪੂਰੇ ਹਾਜ਼ਰ ਹਜ਼ੂਰੇ ਚਰਨੀ ਸੀਸ ਨਿਵਾਇਆ। ਪਹਿਲਾ ਘਰ ਅਪਾਰ, ਦਰ ਦਰਵਾਜਿਆ। ਦੂਜੇ ਵੇਖ ਸੱਚਾ ਦਰਬਾਰ, ਸਾਜਨ ਸਾਜਿਆ। ਤੀਜੇ ਕਰ ਹਰਿ ਸ਼ਿੰਗਾਰ, ਨੇਤਰ ਨੈਣ ਕੱਜਲ ਪਾਜਿਆ। ਚੌਥੇ ਅੰਮ੍ਰਿਤ ਭਰ ਭੰਡਾਰ, ਜਨ ਭਗਤਾਂ ਮਾਰੇ ਅਵਾਜਿਆ। ਪੰਚਮ ਬੈਠ ਸੱਚੀ ਸਰਕਾਰ, ਸ਼ਬਦ ਸੁਹਾਏ ਸੀਸ ਤਾਜਿਆ। ਛੇਵੇਂ ਘਰ ਧੁਨੀ ਧੁਨਕਾਰ, ਨਾਦ ਅਨਾਹਦ ਵੱਜੇ ਵਾਜਿਆ। ਸਤਵੇਂ ਨਿਰਮਲ ਜੋਤੀ ਕਰ ਅਕਾਰ, ਆਪ ਆਪਣਾ ਸਾਜਨ ਸਾਜਿਆ। ਅਠਵੇਂ ਉਠ ਉਠ ਵੇਖ ਵਿਚਾਰ, ਦਹਿ ਦਿਸ਼ਾ ਰਿਹਾ ਭਾਜਿਆ। ਨਾਵੇਂ ਨੌਂ ਦਰ ਆਈ ਹਾਰ, ਕਲਜੁਗ ਕਾਲੇ ਕਵਣ ਰਖੇ ਲਾਜਿਆ। ਦਸਵੇਂ ਧਰਮ ਸ਼ਬਦ ਜੈਕਾਰ, ਪਵਣ ਉਨੰਜਾ ਛਤਰ ਝੁਲਾਰ, ਬਵੰਜਾ ਅੱਖਰ ਜਗਤ ਵੱਖਰ ਆਪੇ ਰਿਹਾ ਜਣਾਇਆ। ਦਸਮ ਦਵਾਰ ਜਣਾਈ, ਸ਼ਬਦ ਘਨਘੋਰਿਆ। ਨੌਂ ਵੜੇ ਪੰਜ ਚੋਰ, ਮਚਾਇਣ ਸ਼ੋਰਿਆ। ਅੱਠਵੇਂ ਕੋਈ ਨਾ ਪਕੜੇ ਡੋਰ, ਚੜ੍ਹਕੇ ਸ਼ਬਦ ਘੋੜਿਆ। ਸੱਤਵੇਂ ਸਤਿ ਪੁਰਖ ਅਗੰਮਾ ਨਾ ਦੀਸੇ ਕੋਈ ਹੋਰ, ਆਦਿ ਅੰਤ ਏਕਾ ਬਹੁੜਿਆ। ਛੇਵੇਂ ਚੁੱਕੇ ਮੋਰ ਤੋਰ, ਜੂਠਾ ਝੂਠਾ ਭਰਮਾ ਡੇਰਾ ਰੋੜਿਆ। ਪੰਚਮ ਘਰ ਸਾਚਾ ਦਰ, ਸ਼ਬਦ ਸੁਹੇਲਾ ਨਾਲ ਦੇਵੇ ਤੋਰ, ਆਪੇ ਜਾਣੇ ਜਾਣ ਪਛਾਣੇ, ਆਪ ਆਪਣੀ ਲੋੜਿਆ। ਚੌਥੇ ਘਰ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਲਗਾਏ ਸਾਚਾ ਪੌੜਿਆ। ਚੌਥਾ ਘਰ ਸਾਚਾ ਪੌੜਾ, ਜੋਤ ਨਿਰੰਜਣ ਲਾਇਆ। ਨਾ ਕੋਈ ਜਾਣੇ ਲੰਮਾ ਚੌੜਾ, ਜਗਤ ਨੈਣ ਦਿਸ ਨਾ ਆਇਆ। ਚਿੱਟਾ ਅਸਵ ਸ਼ਬਦ ਘੋੜਾ ਚੁੱਕੇ ਪੌੜਾ, ਕਲਜੁਗ ਅੰਤਮ ਹਿਸਾ ਏ ਵੰਡਾਇਆ। ਧੁਰ ਦਰਗਾਹੀ ਆਇਆ ਦੌੜਾ ਬ੍ਰਾਹਮਣ ਗੌੜਾ, ਈਸਾ ਮੂਸਾ ਵਿਚ ਉਨੀਸਾ ਦਏ ਮਿਟਾਇਆ। ਭਗਤ ਜਨਾਂ ਤਨ ਲੱਗੀ ਔੜਾ, ਆਪੇ ਪਰਖੇ ਮਿੱਠਾ ਕੌੜਾ, ਬੀਸ ਇਕੀਸਾ ਹਰਿ ਜਗਦੀਸਾ ਦੰਦ ਬਤੀਸਾ ਨਾ ਕੋਈ ਸਕੇ ਗਾਇਆ। ਇਕ ਸ਼ਬਦ ਇਕ ਹਦੀਸਾ, ਏਕਾ ਛਤਰ ਸੋਹੇ ਸੀਸਾ, ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਭੇਖ ਧਰ, ਆਪਣਾ ਖੇਲ ਖਿਲਾਇਆ।