੨੨ ਮੱਘਰ ੨੦੧੨ ਬਿਕ੍ਰਮੀ ਮਾਤਾ ਬਿਸ਼ਨ ਕੌਰ ਦੇ ਨਵਿਤ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਜਗ ਜੀਤ ਜਗ ਜੀਤ ਜਗ ਜੀਤ ਜਾਪ ਜਪਾਨਿਆ। ਮਨ ਜੀਤ ਮਨ ਜੀਤ ਮਨ ਜੀਤ, ਮਨ ਆਤਮ ਮੰਨਿਆ। ਜਗ ਜੀਤ ਜਗ ਜੀਤ ਚਰਨ ਕਵਲ ਸਚ ਪ੍ਰੀਤ, ਕਲਜੁਗ ਬੇੜਾ ਲਾਏ ਬੰਨ੍ਹਿਆ। ਮਨ ਜੀਤ ਮਨ ਜੀਤ ਕਾਇਆ ਠੰਡੀ ਸੀਤ, ਸੁਣਾਏ ਰਾਗ ਰਾਗੀ ਕੰਨਿਆ। ਜਗ ਜੀਤ ਜਗ ਜੀਤ ਜਗ ਜੀਤ ਸਦਾ ਅਤੀਤ, ਮਿਲੇ ਨਾਮ ਵਡ ਧਨ ਧਨਿਆ। ਮਨ ਜੀਤ ਮਨ ਜੀਤ ਮਨ ਜੀਤ ਪੁਰਖ ਅਬਿਨਾਸ਼ੀ ਦਿਸੇ ਮੀਤ, ਨਾ ਕੋਈ ਲਗਾਏ ਮਾਤ ਸੰਨ੍ਹਿਆ। ਮਨ ਜੀਤ ਜਗ ਜੀਤ ਜਗ ਜੀਤ ਮਨ ਜੀਤ ਕਾਇਆ ਮੰਦਰ ਅੰਦਰ ਦਿਹੁਰਾ ਸਚ ਮਸੀਤ, ਗੁਰਦਵਾਰਾ ਗੁਰਮੁਖ ਸਾਚੇ ਏਕਾ ਏਕ ਮੰਨਿਆ। ਏਕਾ ਮਨ ਮਨਜੀਤ ਬੰਧਾਇਆ। ਸਾਚਾ ਮਨ ਜਗਦੀਸ ਧਰਾਇਆ। ਲੱਗਾ ਡੰਨ ਪੰਜ ਤੀਸ ਗਿਰਾਇਆ। ਭਾਂਡਾ ਭਰਮ ਭੰਨ, ਸ਼ਬਦ ਸੀਸ ਟਿਕਾਇਆ। ਚੜ੍ਹਿਆ ਸਾਚਾ ਚੰਨ, ਬੀਸ ਇਕੀਸ ਸੁਹਾਇਆ। ਬੇੜਾ ਆਪਣਾ ਬੰਨ੍ਹ, ਜੋਤੀ ਜੋਤ ਸਰੂਪ ਹਰਿ, ਏਕਾ ਰਾਗ ਗੁਰਮੁਖ ਲੇਖਾ ਮਸਤਕ ਭਾਗ ਸੋਹੰ ਸੋ ਸਾਚਾ ਆਪ ਸੁਣਾਇਆ। ਸੋਹੰ ਜਨ ਗਾਏ ਗਹਿਰ ਗੰਭੀਰ ਅੰਤਰ ਅੰਤਰਾ। ਪੁਰਖ ਅਬਿਨਾਸ਼ੀ ਦਇਆ ਕਮਾਏ, ਤਨ ਬੁਝਾਏ ਲੱਗੀ ਬਸੰਤਰਾ। ਪਾਰਬ੍ਰਹਮ ਬ੍ਰਹਮ ਮੇਲ ਮਿਲਾਏ ਅੰਮ੍ਰਿਤ ਆਤਮ ਮੁਖ ਚੁਆਏ, ਪਾਰ ਕਰਾਏ ਗਗਨ ਗਗਨੰਤਰਾ। ਭਗਤ ਵਛਲ ਆਪ ਅਖਵਾਏ, ਫੜ ਫੜ ਬਾਹੋਂ ਪਾਰ ਕਰਾਏ ਜੁਗ ਜੁਗੰਤਰਾ। ਆਤਮ ਮੋਖ ਮੋਖ ਰਖਾਏ। ਰੋਠੀ ਸੋਗ ਦੁੱਖ ਮਿਟਾਏ, ਤ੍ਰਿਸਨਾ ਭੁੱਖ ਜਗਤ ਗਵਾਏ, ਆਪ ਬਣਾਏ ਸਾਚੀ ਬਣਤਰਾ। ਜੋਤੀ ਜੋਤ ਸਰੂਪ ਹਰਿ, ਮਨਜੀਤ ਜਗਜੀਤ ਗੁਰਮੁਖ ਬੰਨ੍ਹੇ ਸ਼ਬਦ ਪ੍ਰੀਤ, ਇਕ ਵਖਾਏ ਸਾਚਾ ਮੰਤਰਾ। ਗੁਰ ਮੰਤਰ ਅਧੀਨ ਪੰਜ ਤੱਤਿਆ। ਸ਼ਬਦ ਰਸਨਾ ਚੀਨ। ਪ੍ਰਭ ਦੇ ਸਮਝਾਵੇ ਮਤਿਆ। ਜਗਤ ਵਿਕਾਰਾ ਹੋਏ ਅਧੀਨ, ਦਸ ਦਸ ਚੇਤਨ ਸਤਿਆ। ਸੱਤਿਆ ਬੁੱਧ ਲਏ ਛੀਨ, ਵੇਖੇ ਨਾਮ ਸਾਚਾ ਭੱਤਿਆ। ਆਪੇ ਮਜ਼੍ਹਬ ਸਾਚਾ ਦੀਨ, ਆਪੇ ਵੇਖੇ ਸਾਚੀ ਵਥਿਆ। ਸੋਹੰ ਸ਼ਬਦ ਵਡ ਪਰਬੀਨ, ਚਾਰ ਵਰਨਾਂ ਏਕਾ ਰਥਿਆ। ਆਪ ਚਲਾਏ ਰੂਸਾ ਚੀਨ, ਸਾਚਾ ਮਥਨ ਆਪੇ ਮਥਿਆ। ਦੀਨ ਮੁਹੰਮਦੀ ਮੰਨੇ ਈਨ, ਰਸਨਾ ਕਥਨ ਸਾਚਾ ਕਥਿਆ। ਇੰਗਲਸਤਾਨ ਦੇ ਯਕੀਨ, ਵੇਖੇ ਆਤਮ ਲਾਹੇ ਸਥਿਆ। ਚਾਰੋਂ ਕੁੰਟਾ ਭੰਨੇ ਹੰਕਾਰੀ ਬੀਨ, ਪਾਵੇ ਡੋਰੀ ਸੋਹੰ ਨੱਥਿਆ। ਕਰੇ ਅਕਾਰ ਲੋਕਤੀਨ, ਸਿਵਪੁਰੀ ਇੰਦਰਪੁਰੀ ਤਖ਼ਤ ਤਾਜ ਦੀਸੇ ਲਥਿਆ। ਗੁਰਮੁਖਾਂ ਦਰੇ ਮੀਨ, ਲੇਖਾ ਚੁੱਕੇ ਸਾਢੇ ਤਿੰਨ ਹੱਥਿਆ। ਪਰਗਟ ਹੋਏ ਰਾਮ ਰਹੀਮ ਕਰੀਮ, ਬੇਐਬ ਪਰਵਰਦਿਗਾਰ ਹਰਿ ਨਿਰੰਕਾਰ, ਸ਼ਬਦ ਉਡਾਰੀ ਦਰਸ ਅਪਾਰ, ਸ਼ਬਦ ਦੇਵੇ ਸਾਚੀ ਗਾਥਿਆ। ਮੇਟ ਮਿਟਾਏ ਧੁੰਦੂਕਾਰਾ, ਜੋਤ ਨਿਰੰਜਣ ਕਰ ਉਜਿਆਰਾ, ਸਾਚਾ ਸ਼ਬਦ ਮਾਤ ਪਿਆਰਾ, ਚਾਰੋਂ ਕੁੰਟ ਜੈਕਾਰਾ, ਚਾਰ ਵਰਨਾਂ ਇਕ ਦਵਾਰਾ, ਮਿਲੇ ਮੇਲ ਪੁਰਖ ਅਪਾਰਾ, ਸੋਹੰ ਦੇਵੇ ਸਾਚੀ ਵਥਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਨਾਮ ਵਰ, ਮਨ ਜੀਤ ਜਗ ਜੀਤ ਗੁਰ ਮੀਤ ਆਤਮ ਸਗਲ ਵਸੂਰਾ ਲਾਥਿਆ। ਸਗਲ ਵਸੂਰਾ ਗਿਆ ਲਥ, ਪ੍ਰਭ ਸਾਚੇ ਦਇਆ ਕਮਾਇਆ। ਸ਼ਬਦ ਚੜ੍ਹਾਏ ਸਾਚੇ ਰਥ, ਉਨੀਂ ਅੱਸੂ ਆਪ ਸੁਹਾਇਆ। ਪੰਜਾਂ ਚੋਰਾਂ ਗਿਆ ਮਥ, ਪੰਚਮ ਕੱਤਕ ਰਸਨਾ ਗਾਈਆ। ਧੁਰ ਦਰਗਾਹੀ ਸਾਚੀ ਵਥ, ਗੁਰਮੁਖਾਂ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਇਕੀ ਕਲਜੁਗ ਇਕੀ ਕੱਤਕ ਇਕੀ ਲੱਖ ਚੁਰਾਸੀ ਵੰਡ ਵੰਡਾਇਆ। ਲੱਖ ਚੁਰਾਸੀ ਵੰਡੇ ਵੰਡ, ਹਰਿ ਸਾਚਾ ਵੰਡਣ ਆਇਆ। ਚਾਰੋਂ ਕੁੰਟ ਭੇਖ ਪਖੰਡ, ਸਾਚਾ ਰਾਹ ਦਿਸ ਨਾ ਆਇਆ। ਖਾਲੀ ਵੇਖੇ ਜੇਰਜ ਅੰਡ, ਭਰਮ ਭੁਲਾਇਆ। ਵੇਖ ਵਖਾਣੇ ਹਰਿ ਬ੍ਰਹਿਮੰਡ, ਵਰਭੰਡ ਦਿਸ ਨਾ ਆਇਆ। ਇਕ ਇਕੱਲਾ ਨਵ ਨਵ ਖੰਡ, ਸੱਤਾਂ ਦੀਪਾਂ ਫੇਰਾ ਪਾਇਆ। ਮਨਮੁਖ ਸੁੱਤੇ ਦੇ ਕਰ ਕੰਡ, ਗੁਰਮੁਖਾਂ ਰਿਹਾ ਜਗਾਇਆ। ਜੂਠੇ ਝੂਠੇ ਪਾਇਣ ਡੰਡ, ਚੌਥਾ ਦਰ ਸਾਚਾ ਘਰ ਸਾਧ ਸੰਤ ਕਿਸੇ ਦਿਸ ਨਾ ਆਇਆ। ਆਪੇ ਦੇਵੇ ਸਾਚਾ ਵਰ, ਪੁਰਖ ਅਬਿਨਾਸ਼ੀ ਕਿਰਪਾ ਕਰ, ਮੱਘਰ ਸੱਤ ਆਤਮ ਵਤ ਧੀਰਜ ਯਤ ਰੱਖੇ ਪਤਿ, ਸੋਹੰ ਸਾਚਾ ਬੀਜ ਬਿਜਾਇਆ। ਚੌਥੇ ਦਰ ਚੌਥੇ ਘਰ ਚੌਥੇ ਪਦ ਗੁਰਮੁਖ ਸਾਚੇ ਆਪੇ ਸੱਦ, ਸੋਹੰ ਸੋ ਦੁਰਮਤ ਮੈਲ ਧੋ, ਭਗਤ ਰਾਗ ਜਗਤ ਤਿਆਗ ਏਕਾ ਏਕ ਜਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਮਾਰਗ ਲਾਇਆ। ਪੰਚਮ ਮਾਣ ਪੰਚਮ ਪਰਧਾਨੇ। ਪੰਚਮ ਰਾਜ ਜੋਗ ਮਿਹਰਬਾਨੇ। ਪੰਚਮ ਮੇਟੇ ਜਗਤ ਨਿਸ਼ਾਨੇ। ਪੰਚਮ ਰਸ ਰਸਨਾ ਭੋਗ, ਸੋਹੰ ਸੋ ਰਸਨ ਵਖਾਣੇ। ਆਦਿ ਅੰਤ ਨਾ ਹੋਏ ਵਿਜੋਗ, ਆਤਮ ਬ੍ਰਹਮ ਬ੍ਰਹਮ ਆਤਮ ਸ਼ਬਦ ਡੋਰੀ ਬੰਨ੍ਹੇ ਗਾਨੇ। ਹਰਿ ਬਿਨ ਅਵਰ ਨਾ ਜਾਣੇ ਕੋ, ਗੁਣਵੰਤਾ ਹਰਿ ਗੁਣ ਨਿਧਾਨੇ। ਸ਼ਕਤੀ ਭੁਗਤੀ ਦੋ ਜਹਾਨੇ ਦਿਸੇ ਖੋ, ਕਰੇ ਖੇਲ ਵਿਚ ਜਹਾਨੇ। ਸਾਧ ਸੰਤ ਰਹੇ ਰੋ, ਪੰਚਮ ਉਠਿਆ ਹਰਿ ਬਲਵਾਨੇ। ਜੋਤੀ ਜੋਤ ਸਰੂਪ ਹਰਿ, ਛਿਛਮ ਵਾਰ ਹੋ ਤਿਆਰ, ਲੋਕਮਾਤ ਮਾਤ ਝਾਤ ਤੇਈ ਮੱਘਰ ਆਪ ਝੁਲਾਏ ਸ਼ਬਦ ਨਿਸ਼ਾਨੇ। ਸ਼ਬਦ ਨਿਸ਼ਾਨਾ ਜਾਏ ਝੁੱਲ। ਹਰਿ ਭਗਤ ਸੁਹੇਲਾ ਜਗ ਅਕੇਲਾ, ਗੁਰਮੁਖਾਂ ਕਲ ਪਾਏ ਮੁੱਲ। ਲੱਖ ਚੁਰਾਸੀ ਵਕਤ ਦੁਹੇਲਾ, ਕੋਈ ਨਾ ਤੋਲੇ ਪੂਰੇ ਤੋਲ। ਨੌਂ ਦਵਾਰੇ ਝੂਠਾ ਮੇਲਾ, ਜੂਠਾ ਝੂਠਾ ਬੀਜ ਰਹੇ ਬੋ। ਭਗਤ ਜਨਾਂ ਗੁਰ ਆਪੇ ਚੇਲਾ, ਅੰਮ੍ਰਿਤ ਆਤਮ ਰਿਹਾ ਚੋ। ਅਚਰਜ ਖੇਲ ਕਲਜੁਗ ਖੇਲਾ, ਵਕਤ ਸੁਹਾਏ ਨੌਂ ਪੋਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਛੇਵੇਂ ਘਰ ਛੇਵੇਂ ਦਰ, ਛੇਵੀਂ ਵਾਰ ਕਰ ਵਿਚਾਰ, ਦੇਵੇ ਧਾਰ ਸੋਹੰ ਸੋ। ਨੌਂ ਪੋਹ ਨੌਂ ਦਵਾਰ ਕਰ ਖੁਆਰ ਗੁਰਮੁਖ ਜਗਾਈਆ। ਆਤਮ ਭਰੇ ਸ਼ਬਦ ਭੰਡਾਰ, ਹਰਿ ਦਾਤਾਰ ਸਰਬ ਸਹਾਰ ਆਪ ਅਖਵਾਈਆ। ਪੰਚਾਂ ਮਾਰੇ ਤੇਜ਼ ਕਟਾਰ, ਪਹਿਲੀ ਵਾਰੇ ਦਰ ਦਵਾਰੇ ਬਾਹਰ ਕਢਾਈਆ। ਗੁਰਮੁਖ ਸਾਚੇ ਕਰ ਤਿਆਰ, ਸ਼ਬਦ ਸ਼ਿੰਗਾਰ ਆਤਮ ਸੇਜਾ ਆਸਣ ਲਾਈਆ। ਰੂਪ ਅਗੰਮ ਅਗੰਮ ਅਪਾਰ, ਪਾਰਬ੍ਰਹਮ ਬ੍ਰਹਮ ਕਰ ਵਿਚਾਰ, ਸਾਚਾ ਲੇਖਾ ਰਿਹਾ ਚੁਕਾਈਆ। ਸ਼ਬਦ ਵਿਚੋਲਾ ਵਿਚ ਸੰਸਾਰ, ਸੋਹੰ ਢੋਲਾ ਨਰ ਨਿਰੰਕਾਰ, ਆਪ ਆਪਣਾ ਰਿਹਾ ਸੁਣਾਈਆ। ਪੰਝੀ ਪੋਹ ਦਿਵਸ ਵਿਚਾਰ, ਨੌਂ ਸਤ ਪ੍ਰਭ ਬੰਨ੍ਹੇ ਧਾਰ, ਸ਼ਬਦ ਤੱਤ ਅਪਰ ਅਪਾਰ, ਬਹੱਤਰ ਨਾੜੀ ਉਬਲੇ ਰਤ, ਮਨਮੁਖ ਜੀਵ ਹੋਏ ਗਵਾਰ। ਗੁਰਮੁਖ ਰੱਖੇ ਆਤਮ ਯਤ ਸ਼ਬਦ ਸਰੂਪੀ ਪਹਿਰੇਦਾਰ। ਪੰਜ ਪਿਆਰੇ ਦੇ ਸਮਝਾਏ ਮਤ, ਮਾਤ ਰਹਿਣ ਖ਼ਬਰਦਾਰ। ਸ਼ਬਦ ਚੜ੍ਹਾਏ ਸਾਚੇ ਰਥ, ਰਥ ਰਥਵਾਹੀ ਨਿਰੰਕਾਰ। ਦਰਸ ਦਿਖਾਏ ਹਰਿ ਸਮਰਥ, ਫੜ ਫੜ ਬਾਂਹੋਂ ਲਾਏ ਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਾਂ ਦੇਵੇ ਏਕਾ ਵਰ, ਸ਼ਬਦ ਜੈਕਾਰਾ ਵਿਚ ਸੰਸਾਰ। ਪੰਚਾਂ ਦੇਵੇ ਮਤ ਵਕਤ ਸੁਹਾਵਣਾ। ਆਪੇ ਰੱਖੇ ਮਾਤ ਪਤ, ਜਗ ਜਗਾਵਣਾ। ਸ਼ਬਦ ਸੰਤੋਖ ਧੀਰਜ ਯਤ, ਆਤਮ ਤ੍ਰਿਸਨਾ ਭੁੱਖ ਮਿਟਾਵਣਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਵੇਲਾ ਅੰਮ੍ਰਿਤ ਫਲ ਏਕਾ ਏਕ ਖਵਾਵਣਾ। ਪੰਝੀ ਪੋਹ ਪੰਚ ਪਿਆਰ। ਪੰਚਮ ਕਰੇ ਹਰਿ ਨਿਰੰਕਾਰ। ਹਰਿਜਨ ਸਾਚਾ ਦਰ ਘਰ ਤਰੇ, ਪਾਏ ਦਰਸ ਅਗੰਮ ਅਪਾਰ। ਆਵੇ ਜਾਵੇ ਨਾ ਜਨਮੇ ਮਰੇ, ਲੱਖ ਚੁਰਾਸੀ ਉਤਰੇ ਪਾਰ। ਇਕ ਵਖਾਏ ਸਚ ਘਰੇ, ਸ਼ਬਦ ਘੋੜਾ ਜੋਤੀ ਜੋੜਾ ਏਕਾ ਏਕ ਦਰ ਦਵਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਸਤਕ ਇਕਾ ਸ਼ਬਦ ਸਰੂਪੀ ਬੰਨ੍ਹੇ ਸੀਸ ਜਗਦੀਸ ਦਸਤਾਰ। ਦਸਤਾਰ ਦਸਤਾਰ ਦਸਤਾਰ, ਗੁਰਮੁਖਾਂ ਸੀਸ ਟਿਕਾਈਆ। ਕਰਤਾਰ ਕਰਤਾਰ ਕਰਤਾਰ, ਬੀਸ ਇਕੀਸਾ ਖੇਲ ਰਚਾਈਆ। ਦੋ ਦੋ ਧਾਰ, ਆਪ ਆਪਣੀ ਰਿਹਾ ਕਰਾਈਆ। ਆਪੇ ਵਸੇ ਵਿਚਕਾਰ, ਦੋਹਾਂ ਦਿਸ ਨਾ ਆਈਆ। ਬ੍ਰਹਮ ਗਿਆਨੀ ਵਿਦਵਾਨੀ ਜਗ ਦੋਹਾਨੀ ਸੁਰਤੀ ਸੁਰਤ ਆਪ ਵਿਚਾਰ, ਸਾਰ ਨਾ ਪਾਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਜਗਤ ਸਿਆਸਤ ਦੇਵੇ ਭੇਵ ਨਾ ਰਾਈਆ। ਮਾਇਆ ਸੁੱਤਾ ਸੇਜਾ ਬਾਸ਼ਕ, ਸਹੰਸਰ ਮੁਖ ਉਠਾਈਆ। ਜੂਠ ਝੂਠ ਏਕਾ ਤਖ਼ਤ ਤਾਸ਼ਕ, ਦਿਵਸ ਰੈਣ ਫੁੰਕਾਰਾ ਲਾਈਆ। ਸ੍ਰਿਸ਼ਟ ਸਬਾਈ ਸਾਚਾ ਆਸ਼ਕ, ਆਤਮ ਜੋਤੀ ਏਕਾ ਰਿਹਾ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਜਗਤ ਯਾਚਕ ਭਗਤ ਭੰਡਾਰੀ ਆਪੇ ਆਪ ਅਖਵਾਈਆ।।