੨ ਮੱਘਰ ੨੦੧੨ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਸਾਲਾਂ ਦੀ ਵੰਡ ਜਗਤ ਕਾਜ
ਇੱਕ ਦਸ ਅਕਾਦਸੀ, ਆਤਮ ਤਨ ਸ਼ਿੰਗਾਰ। ਦੋ ਦਸ ਪ੍ਰਭ ਭਾਵਸੀ, ਕਰੇ ਵੇਸ ਅਪਾਰ। ਤ੍ਰੈ ਦਸ ਪ੍ਰਭ ਜਾਵਸੀ, ਦਰ ਦਿੱਲੀ ਦਰਬਾਰ। ਚਾਰ ਦਸ ਪ੍ਰਭ ਗਾਵਸੀ, ਕਾਮ ਕਾਮਨੀ ਹੋਏ ਖੁਆਰ। ਪੰਜ ਦਸ ਪ੍ਰਭ ਗਾਵਸੀ, ਚਾਰੋਂ ਕੁੰਟਾਂ ਦਏ ਹੁਲਾਰ। ਛੇ ਦਸ ਪ੍ਰਭ ਢਾਵਸੀ, ਮਹੱਲ ਅਟੱਲ ਅਚੱਲ ਉਚ ਮੁਨਾਰ। ਸਤ ਦਸ ਪ੍ਰਭ ਭਾਵਸੀ, ਨਗਰ ਸ਼ਹਿਰ ਹੋਏ ਉਜਾੜ। ਅੱਠ ਦਸ ਹਰਿ ਸੁਹਾਵਸੀ, ਰਸਨਾ ਗਾਏ ਰੂਸਾ ਧਾੜ। ਨੌਂ ਦਸ ਵਕਤ ਸੁਹਾਵਸੀ, ਅਲ੍ਹਾ ਰਾਣੀ ਕਾਲੀ ਚੁੰਨੀ ਦੇਵੇ ਪਾੜ। ਬੀਸ ਬੀਸ ਦਸ ਦਸ ਬੀਸ ਸੁਖ ਪਾਵਸੀ, ਸ਼ਬਦ ਘੋੜਾ ਇਕ ਅਖਾੜ। ਬੀਸ ਇਕੀਸਾ ਹਰਿ ਰਖਾਵਸੀ, ਸੋਹੰ ਸੱਚਾ ਰਖਾਏ ਲਾੜ। ਲੱਖ ਚੁਰਾਸੀ ਆਪ ਪ੍ਰਨਾਵਸੀ, ਦਰ ਦਵਾਰੇ ਲੇਵੇ ਵਾੜ। ਏਕਾ ਹੁਕਮ ਹਰਿ ਸੁਣਾਵਸੀ, ਸ਼ਾਹ ਸੁਲਤਾਨਾਂ ਦੇਵੇ ਝਾੜ। ਨਾ ਕੋਈ ਬੋਲੇ ਹਿੰਦੀ ਉਰਦੂ ਫਾਰਸੀ, ਆਪ ਚਲਾਏ ਆਪਣਾ ਤਾੜ। ਗੁਰਮੁਖ ਵਿਰਲੇ ਦਰ ਦਰ ਘਰ ਘਰ ਹਰਿ ਹਰਿ ਸਾਚਾ ਤਾਰਸੀ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਆਪ ਵਡ ਵਡ ਧਾੜ ਧਾੜ ਧਾੜਸੀ। ਦਸ ਏਕ ਏਕਾ ਹੀਆ, ਪ੍ਰਭ ਸਾਚੇ ਆਪ ਕਰਾਇਆ ਏ। ਦੋ ਦਸ ਕਲ ਸਾਚਾ ਜੀਆ, ਗੁਰਮੁਖ ਵਿਰਲੇ ਪੀਆ ਪਾਇਆ ਏ। ਤ੍ਰੈ ਦਸ ਲੋਕਮਾਤ ਰਖਾਏ ਸਾਚੀ ਨੀਆ, ਵਾਲੀ ਹਿੰਦ ਰਿਹਾ ਜਗਾਇਆ ਏ। ਚਾਰ ਦਸ ਸਾਢੇ ਤਿੰਨ ਹੱਥ ਰਖਾਏ ਨੀਆ, ਰਾਜੇ ਰਾਣਿਆਂ ਹੁਕਮ ਸੁਣਾਇਆ ਏ। ਪੰਜ ਦਸ ਕਿਸੇ ਦਿਸ ਨਾ ਆਏ ਘਰ ਘਰ ਸੀਆ, ਪ੍ਰਭ ਆਪਣਾ ਆਪ ਭੁਲਾਇਆ ਏ। ਛੇ ਦਸ ਲੇਖਾ ਮਿਟੇ ਜੰਤਾਂ ਜੀਆਂ, ਰਾਹ ਖਹਿੜਾ ਦਿਸ ਨਾ ਆਇਆ ਏ। ਸੱਤ ਦਸ ਵੱਜੇ ਤੀਰ ਕਸ, ਚਾਰੋਂ ਕੁੰਟ ਹੋਣਾ ਭੱਸ, ਅਗਨੀ ਜੋਤੀ ਰਿਹਾ ਲਗਾਇਆ ਏ। ਅੱਠ ਦਸ ਅਠਾਰਾਂ, ਲੇਖਾ ਚੁੱਕੇ ਚਾਰ ਯਾਰਾਂ, ਸੰਗ ਮੁਹੰਮਦ ਮੂੰਹ ਛੁਪਾਇਆ ਏ। ਨੌਂ ਦਸ ਉਨੀ, ਅਲ੍ਹਾ ਰਾਣੀ ਲਏ ਚੁੰਨੀ, ਕਾਲਾ ਵੇਸ ਦਰ ਦਰਵੇਸ਼ ਪ੍ਰਭ ਅਬਿਨਾਸ਼ੀ ਕਲਜੁਗ ਲਾਹਿਆ ਏ। ਬੀਸ ਬੀਸੇ ਚੋਟੀ ਮੁਨੀ, ਨਾ ਕੋਈ ਪੰਡਤ ਪਾਧਾ ਦਿਸੇ ਮੁਸਲਮ ਸੁਨੀ, ਜ਼ਾਤ ਪਾਤੀ ਭੇਵ ਮਿਟਾਇਆ ਏ। ਇਕ ਇਕੀਸੇ ਵਡ ਗੁਣ ਗੁਣੀ, ਪੰਚ ਪੰਚਾਇਣੀ ਸਾਚੀ ਚੁਣੀ, ਪੰਚ ਗਿਆਨਾ ਪੰਚ ਧਿਆਨਾ ਪੰਚ ਨਿਸ਼ਾਨਾ, ਪੰਚਮ ਪੰਚ ਰਖਾਇਆ ਏ। ਇਕ ਦਸ ਦਸ ਇਕ ਗਿਆਰਾਂ, ਅਕਾਰ ਹਰਿ ਕਰਾਇਆ ਏ। ਦੋ ਦਸ ਸ਼ਬਦ ਜੈਕਾਰਾ, ਸਤਾਰਾਂ ਹਾੜੀ ਤੇਲ ਚੜ੍ਹਾਇਆ। ਤਿੰਨ ਦਸ ਦਸ ਤਿੰਨ ਵੇਖ ਸ਼ਬਦ ਸਾਚੀ ਧਾਰਾ, ਵਾਲੀ ਹਿੰਦ ਰਿਹਾ ਜਗਾਇਆ। ਚਾਰ ਦਸ ਖ਼ਬਰਦਾਰਾ, ਮਾਰੇ ਮਾਰ ਹਰਿ ਰਘੁਰਾਇਆ। ਪੰਜ ਦਸ ਨਰ ਨਾਰਾ, ਨਾ ਹੋਏ ਕੋਈ ਸਹਾਇਆ। ਛੇ ਦਸ ਸਗਲ ਪਸਾਰਾ, ਆਪੇ ਮੇਟਣਹਾਰ ਹਰਿ ਅਖਵਾਇਆ। ਦਸ ਸੱਤ ਸਤਾਰਾਂ, ਨਾ ਕੋਈ ਦੀਸੇ ਮਾਤ ਬਹਾਰਾਂ, ਉਜਾੜ ਪਹਾੜ ਏਕਾ ਧਾਰ ਰਖਾਇਆ। ਅੱਠ ਦਸ ਅਠਾਰਾਂ, ਲਾੜੀ ਮੌਤ ਲਏ ਬਹਾਰਾਂ, ਲੱਖ ਚੁਰਾਸੀ ਮਦਿਰਾ ਮਾਸੀ ਧਰਮ ਰਾਏ ਫੜ ਫੜ ਬਾਹੋਂ ਆਪੇ ਰਿਹਾ ਵਖਾਇਆ। ਨੌਂ ਦਸ ਉਨੀਸਾ, ਰਾਜ ਰਾਜਾਨਾਂ ਖਾਲੀ ਖੀਸਾ, ਮਾਇਆ ਰਾਣੀ ਵਡ ਜਰਵਾਣੀ ਕਿਸੇ ਨਾ ਦੇਵੇ ਠੰਡਾ ਪਾਣੀ, ਚਾਰੋਂ ਕੁੰਟ ਸ੍ਰਿਸ਼ਟ ਦ੍ਰਿਸ਼ਟ ਇਸ਼ਟ ਹਲਕਾਈਆ। ਬੀਸ ਬੀਸੇ ਹੋਏ fਭ੍ਰਸ਼ਟ, ਕਲਜੁਗ ਤੇਰੀ ਔਧ ਮਿਟਾਈਆ। ਇਕ ਇਕੀਸਾ ਹੋਏ ਸ੍ਰਿਸ਼ਟ, ਜੋਤੀ ਜੋਤ ਸਰੂਪ ਹਰਿ, ਏਕਾ ਜੋਤ ਨਾ ਕੋਈ ਵਰਨ ਨਾ ਕੋਈ ਗੋਤ ਡਗਮਗਾਈਆ। ਇਕ ਦਸ ਦਸ ਇਕ ਜਗਤ ਅਖਾੜਿਆ। ਦੋ ਦਸ ਦਸ ਦੋ ਲਾਇਆ ਭਾਗ ਸਤਾਰਾਂ ਹਾੜਿਆ। ਦਸ ਤਿੰਨ ਤਿੰਨ ਦਸ ਅੱਸੂ ਤਿੰਨ ਸੁਹਾਏ ਦਿਹਾੜਿਆ। ਚਾਰ ਦਸ ਦਸ ਚਾਰ ਧਰਮ ਰਾਏ ਆਪੇ ਤਾੜਿਆ। ਪੰਜ ਦਸ ਦਸ ਪੰਜ ਮੌਤ ਲਾੜੀ ਕਰੇ ਸ਼ਿੰਗਾਰਿਆ। ਛੇ ਦਸ ਦਸ ਛੇ ਨਾਰੀ ਖੌਂਤ ਖੌਂਤ ਨਾਰੀ ਨਾ ਕੋਈ ਹੰਢਾ ਰਿਹਾ। ਸੱਤ ਦਸ ਦਸ ਸੱਤ, ਨਾ ਕੋਈ ਰੱਖੇ ਕਿਸੇ ਪਤਿ, ਮਾਵਾਂ ਪੁੱਤਰਾਂ ਸੁਰਤ ਭੁਲਾ ਰਿਹਾ। ਦਸ ਅੱਠ ਅੱਠ ਦਸ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਨੱਠ ਨੱਠ ਪ੍ਰਭ ਦਰ ਕਿਸੇ ਨਾ ਪਾ ਲਿਆ। ਨੌਂ ਦਸ ਦਸ ਨੌਂ ਵਧਾਈ, ਏਕਾ ਏਕ ਡੰਕ ਰਾਓ ਰੰਕ ਵਜਾਈ, ਹੋਏ ਖੇਲ ਵਿਚ ਸੰਸਾਰਿਆ। ਬੀਸ ਬੀਸੇ ਸਰਨ ਰਘੁਰਾਈ, ਤਰਨੀ ਤਰਨ ਆਪ ਅਖਵਾਈ, ਧਰਤ ਮਾਤ ਆਪ ਵਡਿਆ ਰਿਹਾ। ਇਕ ਇਕੀਸੇ ਹੋਏ ਰੁਸ਼ਨਾਈ, ਜਗਤ ਜਗਦੀਸੇ ਮਿਲੇ ਵਧਾਈ। ਪੀਸਣ ਪੀਸੇ ਸਰਬ ਲੋਕਾਈ, ਸਾਚੀ ਰਚਨਾ ਆਪ ਰਚਾ ਰਿਹਾ। ਸਤਿਗੁਰ ਸੂਰਾ ਸ਼ਾਹ ਹੈ, ਸਰਬ ਜੀਆਂ ਦਾਤਾਰ। ਸਰਬ ਕਲਾ ਭਰਪੂਰਾ ਹੈ, ਵਰਤੇ ਵਿਚ ਸੰਸਾਰ। ਨਾ ਹੋਏ ਬਚਨ ਅਧੂਰਾ ਹੈ, ਲੇਖ ਲਿਖਾਇਆ ਅਪਰ ਅਪਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ। ਸਾਜਣ ਸਾਚਾ ਮੀਤ, ਆਪ ਅਖਵਾਇੰਦਾ। ਕਲਜੁਗ ਤੇਰੀ ਅੰਤਮ ਵੇਖੇ ਰੀਤ, ਦਿਸ ਕਿਸੇ ਨਾ ਆਇੰਦਾ। ਆਪੇ ਹੋਏ ਪਤਿਤ ਪੁਨੀਤ, ਕੰਤ ਸੁਹਾਗ ਆਪ ਅਖਵਾਇੰਦਾ। ਆਪੇ ਸਾਜਣ ਸਾਚਾ ਮੀਤ, ਆਪੇ ਮਾਤ ਪਿਤ ਅਖਵਾਇੰਦਾ। ਆਪੇ ਰਾਜ ਜੋਗ ਰਸਨਾ ਰਸ ਭੋਗ ਸ਼ਬਦ ਤਾਰ ਸੰਗੀਤ, ਤਾਰ ਸਤਾਰਾ ਆਪ ਅਖਵਾਇੰਦਾ। ਆਪੇ ਪਤਤ ਆਪੇ ਪੁਨੀਤ ਆਪੇ ਸਾਂਤਕ ਸਾਚਾ ਸੀਤ, ਠੰਡੀ ਧਾਰ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਤੇਰੀ ਅੰਤਮ ਵਾਰ, ਦਰ ਦਰਬਾਨ ਆਪ ਅਖਵਾਇੰਦਾ। ਦਰ ਦਰਬਾਨਾ ਆਪ ਅਖਵਾਇੰਦਾ। ਜਨ ਭਗਤਾਂ ਸੇਵ ਕਮਾਇੰਦਾ। ਜਗਤ ਨੈਣਾਂ ਦਿਸ ਨਾ ਆਇੰਦਾ। ਤੀਜੇ ਲੋਚਨ ਆਪ ਰਹਾਇੰਦਾ। ਗੁਰਮੁਖ ਤੇਰੀ ਕਾਇਆ ਅੰਦਰ ਸਾਚੇ ਮੰਦਰ ਆਪਣੀ ਸੇਜਾ ਇਕ ਵਿਛਾਇੰਦਾ। ਆਪੇ ਮਾਰੇ ਚਾਰੋਂ ਕੁੰਟ ਹੰਕਾਰੀ ਜੰਦਰ, ਮਨਮੁਖ ਜੀਵ ਨਾ ਕੋਈ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਸੰਤ ਜਨ ਦਰ ਘਰ ਏਕਾ ਆਪ ਬਹਾਇੰਦਾ। ਕਰ ਮੇਲਾ ਸੰਤ ਪਿਆਰਿਆ, ਰੈਣ ਸੁਹੰਜਣੀ ਰਾਤ। ਸਾਚੀ ਸੇਜਾ ਕੰਤ ਭਤਾਰਿਆ, ਮਿਲਿਆ ਮੇਲ ਕਮਲਾਪਾਤ। ਅਗਿਆਨ ਅੰਧੇਰਾ ਸਰਬ ਮਿਟਾ ਰਿਹਾ, ਆਪ ਬੰਧਾਏ ਆਪਣਾ ਨਾਤ। ਸੰਞ ਸਵੇਰ ਇਕ ਰਖਾ ਰਿਹਾ। ਅੱਠੇ ਪਹਿਰ ਰਹੇ ਪਰਭਾਤ। ਮੇਰਾ ਤੇਰਾ ਹਰਿ ਜੀ ਚੁਕਾ ਰਿਹਾ, ਆਪੇ ਪਿਤਾ ਆਪੇ ਮਾਤ। ਦਰਸ ਘਨੇਰਾ ਇਕ ਵਖਾ ਰਿਹਾ। ਬੈਠਾ ਰਹੇ ਇਕ ਇਕਾਂਤ। ਸਚ ਵਸੇਰਾ ਇਕ ਰਖਾ ਲਿਆ, ਅੰਮ੍ਰਿਤ ਦੇਵੇ ਬੂੰਦ ਸਵਾਂਤ। ਨੇਰਨ ਨੇਰਾ ਆਪ ਅਖਵਾ ਲਿਆ, ਹਰਿ ਜਨ ਵੇਖੇ ਮਾਰ ਝਾਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਚਾਰੋਂ ਵਰਨਾਂ ਇਕ ਵਰ, ਆਪਣਾ ਆਪ ਭੁਲਾ ਰਿਹਾ। ਚਾਰ ਵਰਨਾਂ ਇਕ ਦਵਾਰ, ਪ੍ਰਭ ਸਾਚੇ ਮਾਤ ਖੁਲ੍ਹਾਇਆ ਏ। ਦੇਵੇ ਸ਼ਬਦ ਅਪਰ ਅਪਾਰ, ਭਰਿਆ ਰਹੇ ਸਦਾ ਭੰਡਾਰ, ਦੇਵਣਹਾਰ ਹਰਿ ਰਘੁਰਾਇਆ ਏ। ਗੁਰਮੁਖ ਸਾਚੇ ਸੰਤ ਵਿਚਾਰ, ਪਾਏ ਡੋਰੀ ਸ਼ਬਦ ਅਪਾਰ, ਖਿਚੀ ਆਏ ਵਾਰੋ ਵਾਰ, ਆਪਣੇ ਰੰਗ ਸਮਾਇਆ ਏ। ਆਪੇ ਕੰਤ ਭਤਾਰਾ ਨਾਰ, ਆਪੇ ਸਾਜਣ ਮੀਤ ਮੁਰਾਰ, ਸਾਚੀ ਸੇਜਾ ਆਸਣ ਲਾਇਆ ਏ। ਆਪੇ ਚਰਨ ਗੁਰ ਪਿਆਰ, ਆਪ ਗੁਰਮੁਖ ਨਾਉਂ ਰਸਨ ਉਚਾਰ, ਦੋਹਾਂ ਧਿਰਾਂ ਮੇਲ ਮਿਲਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਹਰਿ, ਏਕਾ ਦਰ ਖੁਲ੍ਹਾਇਆ ਏ। ਏਕਾ ਦਰ ਦਵਾਰ ਹਰਿ ਖੁਲ੍ਹਾਇਆ ਏ। ਚਾਰ ਵਰਨਾਂ ਕਰ ਪਿਆਰ, ਸਾਚਾ ਰਾਹ ਵਖਾਇਆ ਏ। ਆਪੇ ਦੇਵੇ ਸ਼ਬਦ ਅਧਾਰ, ਦੂਸਰ ਵਥ ਨਾ ਕੋਈ ਰਖਾਇਆ ਏ। ਅੱਠੇ ਪਹਿਰ ਖ਼ਬਰਦਾਰ, ਆਲਸ ਨਿੰਦਰਾ ਮਗਰੋਂ ਲਾਹਿਆ ਏ। ਨੇੜ ਨਾ ਆਇਣ ਪੰਚਮ ਯਾਰ, ਸ਼ਬਦ ਡੋਰੀ ਹੱਥ ਫੜਾਇਆ ਏ। ਦਹਿ ਦਿਸ਼ਾ ਵੇਖ ਵਿਚਾਰ, ਸਾਚੇ ਮੰਦਰ ਡੇਰਾ ਲਾਇਆ ਏ। ਸ਼ਬਦ ਵਜਾਵੇ ਸਾਚੀ ਤਾਰ, ਰਾਗ ਰਾਗਣੀ ਭੇਵ ਨਾ ਪਾਇਆ ਏ। ਪਵਣ ਸਵਾਸੀ ਹੋਏ ਬਾਹਰ, ਸੁਨ ਅਗੰਮੀ ਬਾਹਰ ਰਖਾਇਆ ਏ। ਜੋਤ ਨਿਰੰਜਣ ਆਪੇ ਜੰਮੀ, ਮਾਤ ਪਿਤ ਨਾ ਕੋਈ ਅਖਵਾਇਆ ਏ। ਦਸਮ ਦਵਾਰੀ ਸ਼ਬਦ ਸਰੂਪੀ ਲਾਏ ਥੰਮ੍ਹੀ, ਛਪਰ ਛੰਨ ਨਾ ਕੋਈ ਵਖਾਇਆ ਏ। ਭਰਮਾਂ ਭਾਂਡਾ ਰਿਹਾ ਭੰਨੀ, ਦਰ ਦਵਾਰੇ ਜੋ ਜਨ ਆਇਆ ਏ। ਸਾਚਾ ਰਾਗ ਸੁਣਾਏ ਕੰਨੀ, ਧੁਰ ਫ਼ਰਮਾਣਾ ਲੈ ਕੇ ਆਇਆ ਏ। ਗੁਰਮੁਖਾਂ ਬੇੜਾ ਜਾਏ ਬੰਨ੍ਹੀ, ਆਪਣੇ ਕੰਧ ਉਠਾਇਆ ਏ। ਨਾ ਕੋਈ ਜਾਣੇ ਰਾਜ ਰਾਜਾਨ ਸ਼ਾਹ ਸੁਲਤਾਨ ਵਡ ਧਨ ਧਨੀ, ਗਰੀਬ ਨਿਮਾਣਿਆਂ ਗਲੇ ਲਗਾਇਆ ਏ। ਗੁਰਮੁਖ ਸਾਚੇ ਸੰਤ ਦੁਲਾਰੇ ਇਕ ਸੁਨੇਹੜਾ ਹਰਿ ਜੀ ਘੱਲੇ, ਸੋਹੰ ਅੱਖਰ ਜਗਤ ਵਖਰ ਆਪੇ ਆਪ ਪੜ੍ਹਾਇਆ ਏ। ਆਪੇ ਆਪਣਾ ਬੇੜਾ ਬੰਨ੍ਹੇ, ਬਜਰ ਕਪਾਟੀ ਪਾਟੇ ਪੱਥਰ, ਪੰਚ ਪੰਚਾਇਣੀ ਲੱਥੇ ਸੱਥਰ, ਸਾਚੀ ਦਇਆ ਕਮਾਇਆ ਏ। ਨੈਣ ਵਰੋਲੇ ਝੂਠੇ ਅੱਥਰ, ਅੰਮ੍ਰਿਤ ਧਾਰ ਨਾ ਕੋਈ ਮੁਖ ਚੁਆਇਆ ਏ। ਪਾਰਬ੍ਰਹਮ ਪ੍ਰਭ ਅਲੱਖ ਨਿਰੰਜਣ ਭੇਖ ਅਵੱਲੜਾ ਇਕ ਇਕੱਲੜਾ ਸਚ ਮਹੱਲੜਾ ਆਸਣ ਲਾਇਆ ਏ। ਦਰ ਦਵਾਰਾ ਏਕਾ ਮਲੜਾ, ਸ਼ਬਦ ਰਖੇ ਸਾਚਾ ਭਲੜਾ, ਤਿੱਖੀ ਧਾਰ ਰਖਾਇਆ ਏ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਵੇਖ ਹਰਿ, ਗੁਰਮੁਖ ਸੋਏ ਰਿਹਾ ਜਗਾਇਆ ਏ। ਗੁਰਮੁਖ ਸੋਏ ਆਪ ਜਗਾਏ, ਆਤਮ ਦਰ ਖੁਲ੍ਹਾਇਆ ਏ। ਆਪ ਆਪਣਾ ਰਾਹ ਵਖਾਏ, ਸਾਚਾ ਘਰ ਵਸਾਇਆ ਏ। ਦੂਸਰ ਕਿਸੇ ਦਿਸ ਨਾ ਆਏ, ਭਰਮਾ ਜਗਤ ਭੁਲਾਇਆ ਏ। ਗੁਰਮੁਖਾਂ ਹਿਸਾ ਇਕ ਕਰਾਏ, ਨੌਵਾਂ ਬੰਦ ਕਰਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਮੇਲ ਦਰ, ਦਸਮ ਦਵਾਰੀ ਮੇਲ ਮਿਲਾਇਆ ਏ। ਮਿਲਿਆ ਮੇਲ ਸ੍ਰੀ ਭਗਵਾਨ, ਦਸਮ ਦਵਾਰਿਆ। ਮਿਟੇ ਆਵਣ ਜਾਵਣ ਵਿਚ ਸੰਸਾਰਿਆ। ਝੁੱਲੇ ਸ਼ਬਦ ਸੱਚਾ ਨਿਸ਼ਾਨ, ਕਰ ਕਿਰਪਾ ਪਾਰ ਉਤਾਰਿਆ। ਆਪ ਬਿਠਾਏ ਵਿਚ ਬਿਬਾਣ, ਸ਼ਬਦ ਉਡਾਏ ਇਕ ਉਡਾਨਿਆ। ਲੋਆਂ ਪੁਰੀਆਂ ਕਰੇ ਬਾਹਰ, ਸ਼ਬਦ ਸਿੰਘਾਸਣ ਇਕ ਵਖਾਨਿਆ। ਲਿਆਏ ਦਰ ਸੱਚੇ ਦਰਬਾਰ, ਕਿਸੇ ਹੱਥ ਨਾ ਆਏ ਰਾਜੇ ਰਾਣਿਆ। ਲੱਖ ਚੁਰਾਸੀ ਵਹਿੰਦੀ ਧਾਰ, ਪੁਰਖ ਅਬਿਨਾਸ਼ੀ ਨਾ ਕਿਸੇ ਪਛਾਨਿਆ। ਗੁਰਮੁਖ ਸਾਚੇ ਸੰਤ ਦੁਲਾਰ, ਮਿਲਿਆ ਮੇਲ ਮੀਤ ਮੁਰਾਰ, ਚਲੇ ਚਲਾਏ ਆਪਣੇ ਭਾਣਿਆ। ਮਨਮੁਖ ਰੋਵਣ ਧਾਹਾਂ ਮਾਰ, ਪੁੱਤਰ ਮਾਵਾਂ ਕਰ ਪਿਆਰ, ਠੰਡੀਆਂ ਛਾਵਾਂ ਵਿਚ ਸੰਸਾਰ, ਨਾ ਦੇਵੇ ਕੋਈ ਕਿਸੇ ਪਾਣੀਆ। ਹਰਿਜਨ ਤੇਰੀ ਕੁੜਮਾਈਆ। ਪ੍ਰਭ ਸਾਚਾ ਸਗਨ ਮਨਾਈਆ। ਦੋਹਾਂ ਧਿਰਾਂ ਵੱਜੇ ਵਧਾਈਆ। ਦਿਵਸ ਰੈਣ ਮੰਗਲਾਚਾਰ, ਫੂਲਨ ਬਰਖਾ ਹਰਿ ਜੀ ਲਾਈਆ। ਇੰਦਰ ਮੇਘ ਰਿਹਾ ਬਰਸਾਈਆ। ਸ਼ੰਕਰ ਸ਼ਿਵ ਕੰਠ ਮਾਲਾ ਇਕ ਪਹਿਨਾਈਆ। ਮੁਖ ਉਘਾੜੇ ਦਿਨ ਦਿਹਾੜੇ ਰਿਹਾ ਗਾਈਆ। ਪੁਰਖ ਅਬਿਨਾਸ਼ੀ ਤੇਰੇ ਸਾਚੇ ਲਾੜੇ, ਲੋਕਮਾਤ ਮਿਲੇ ਵਡਿਆਈਆ। ਫੜ ਫੜ ਬਾਹੋਂ ਘੋੜੀ ਚਾੜ੍ਹੇ, ਸ਼ਬਦ ਘੋੜਾ ਇਕ ਰਖਾਈਆ। ਸਾਚੀ ਪੁਰੀਆਂ ਆਪੇ ਵਾੜੇ, ਸਾਚੀ ਬਣਤ ਰਿਹਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਾਲ ਅੰਞਾਣ ਦੇਵੇ ਵਰ, ਕਰੋੜ ਤੇਤੀਸਾ ਪੜ੍ਹੇ ਹਦੀਸ, ਸੋਹੰ ਅੱਖਰ ਦੇ ਮਤ ਰਿਹਾ ਸਮਝਾਇਆ। ਕਰੋੜ ਤੇਤੀਸਾ ਇਹ ਜਣਾਇਆ ਏ। ਛੋਟੇ ਬਾਲੇ ਇਹ ਸਮਝਾਇਆ ਏ। ਪੁਰਖ ਅਬਿਨਾਸ਼ੀ ਜਾਮਾ ਪਾਇਆ ਏ। ਘਨਕਪੁਰ ਵਾਸੀ ਦਇਆ ਕਮਾਇਆ ਏ। ਨਿਹਕਲੰਕਾ ਨਾਉਂ ਰਖਾਇਆ ਏ। ਦਵਾਰ ਬੰਕਾ ਇਕ ਸੁਹਾਇਆ ਏ। ਬਾਰ ਅਨਕਾ ਜੋਤ ਜਗਾਇਆ ਏ। ਏਕਾ ਡੰਕ ਸ਼ਬਦ ਵਜਾਇਆ ਏ। ਰਾਓ ਰੰਕਾਂ ਰਿਹਾ ਸੁਣਾਇਆ ਏ। ਪੁਰੀਆਂ ਲੋਆਂ ਰਿਹਾ ਹਿਲਾਇਆ ਏ। ਇੰਦ ਇੰਦਰਾਸਣ ਫੜ ਉਠਾਇਆ ਏ। ਸਚ ਸਿੰਘਾਸਣ ਦਿਸ ਨਾ ਆਇਆ ਏ। ਕਰੋੜ ਤੇਤੀਸਾ ਦਏ ਦੁਹਾਇਆ ਏ। ਦੰਦ ਬੱਤੀਸਾ ਰਾਗ ਨਾ ਗਾਇਆ ਏ। ਨਾਰਦ ਮੁਨ ਆਪ ਸਮਝਾਇਆ ਏ। ਰਾਗ ਛਤੀਸਾ ਜਿਨ ਸੁਣਾਇਆ ਏ। ਜੂਠਾ ਝੂਠਾ ਪੀਸਣ ਪੀਸਾ, ਪਾਰਬ੍ਰਹਮ ਨਾ ਦਰਸ਼ਨ ਪਾਇਆ ਏ। ਵੇਖੇ ਖੇਲ ਬੀਸ ਇਕੀਸਾ, ਆਪੇ ਮਾਇਆ ਆਪੇ ਛਾਇਆ ਏ। ਦਰ ਦਵਾਰੇ ਝੁੱਲੇ ਛਤਰ ਸੀਸਾ, ਤ੍ਰੈਲੋਕੀ ਨਾਥ ਆਪ ਅਖਵਾਇਆ ਏ। ਕੋਈ ਨਾ ਕਰੇ ਮਾਤ ਰੀਸਾ, ਆਪ ਆਪਣਾ ਭੇਖ ਵਟਾਇਆ ਏ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰੰਗ ਰੰਗੀਲਾ ਰਾਗਨ ਰਾਗਾ ਜਗਤ ਤਿਆਗਾ ਸ਼ਬਦ ਸੁਹਾਗਾ ਗੀਤ ਏਕਾ ਕੰਨ ਸੁਣਾਇਆ ਏ। ਸਾਚਾ ਸ਼ਬਦ ਸੁਣਾਏ ਵਡ ਜਣਾਈਆ। ਵੇਖ ਵਖਾਏ ਥਾਉਂ ਥਾਏਂ, ਸ਼ਬਦ ਤੀਰ ਇਕ ਚਲਾਈਆ। ਚਾਰੋਂ ਕੁੰਟ ਉਡੇ ਕਾਂਏ, ਸ਼ਬਦ ਨੀਰ ਹੱਥ ਨਾ ਆਈਆ। ਨਾ ਕੋਈ ਪਕੜੇ ਕਿਸੇ ਬਾਂਹੇ, ਪੀਰ ਫ਼ਕੀਰ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਆਪ ਸਮਝਾਏ ਦਇਆ ਕਮਾਏ ਦੇ ਦੇ ਮਤ ਆਪ ਆਪਣੀ ਗੋਦ ਉਠਾਈਆ। ਆਪਣੀ ਗੋਦ ਉਠਾਏ, ਹਰਿ ਰੰਗ ਰਤਿਆ। ਸਾਚਾ ਸੰਗ ਨਿਭਾਏ, ਵਾ ਨਾ ਲਗੇ ਤਤਿਆ। ਆਪ ਆਪਣੇ ਰੰਗ ਸਮਾਏ, ਦੇਵੇ ਧੀਰਜ ਯਤ ਜਤਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਆਪ ਸਮਝਾਏ ਦੇ ਦੇ ਮਤਿਆ। ਕਿਸ਼ਨਾ ਜਗਤ ਪਸਾਰਿਆ, ਪੱਖ ਪਖਵਾੜਾ ਮਾਤ। ਮਾਤ ਦੀਸੇ ਪਾਸਾ ਹਾਰਿਆ, ਨਾ ਮਿਲੇ ਸੱਚੀ ਦਾਤ। ਸਾਚੀ ਦਾਤ ਪੁਰਖ ਅਪਾਰਿਆ, ਚਰਨ ਕਵਲ ਸੱਚਾ ਨਾਤ। ਚਰਨ ਨਾਤਾ ਜਨਮ ਅਧਾਰਿਆ, ਮਿਲੇ ਵਸਤ ਇਕ ਸੁਗਾਤ। ਸਚ ਸੁਗਾਤ ਬਾਲ ਅੰਞਾਣਿਆ, ਮਿੱਟੇ ਦੁੱਖਾਂ ਅੰਧੇਰੀ ਰਾਤ। ਆਪ ਆਪਣੀ ਦਇਆ ਕਮਾ ਲਿਆ, ਆਪੇ ਵੇਖੇ ਮਾਰ ਝਾਤ। ਗੁਰਮੁਖ ਚਾਤ੍ਰਕ ਤ੍ਰਿਸ਼ਨਾ ਅਗਨ ਬੁਝਾ ਲਿਆ, ਅੰਮ੍ਰਿਤ ਦੇਵੇ ਬੂੰਦ ਸਵਾਂਤ। ਅੰਮ੍ਰਿਤ ਜਾਮ ਇਕ ਪਿਲਾ ਲਿਆ, ਦਰਸ ਦਿਖਾਏ ਇਕ ਇਕਾਂਤ। ਇਕ ਇਕਾਂਤ ਹਰਿ ਜਨ ਜਾਨਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਰਨ ਬੰਧਾਏ ਸਾਚਾ ਨਾਤ। ਗੁਰਮਤ ਗੁਰਸਿਖ ਸਿੱਖਿਆ, ਗੁਰ ਦਰ ਪੂਰਨ ਪਾ। ਮਿਲੇ ਨਾਮ ਵਸਤ ਸਚ ਭਿਛਿਆ, ਦੁਰਮਤ ਮੈਲ ਗਵਾ। ਸਦਾ ਸਹੇਲਾ ਪੂਰਨ ਕਰੇ ਇਛਿਆ, ਸਾਚਾ ਮੇਲਾ ਲਏ ਮਿਲਾ। ਮਿਲਿਆ ਮੇਲ ਧੁਰ ਦਰਗਾਹੀ ਲਿਖਿਆ, ਨਾ ਸਕੇ ਕੋਈ ਛੁਡਾ। ਆਤਮ ਲਾਹੇ ਦੂਈ ਦਵੈਤੀ ਵਿਖਿਆ, ਅੰਮ੍ਰਿਤ ਆਤਮ ਜਾਮ ਪਿਆ। ਜਗਤ ਮਿਟਾਏ ਝੂਠੀ ਤ੍ਰਿਖਿਆ, ਧੀਰਜ ਸਤਿ ਸੰਤੋਖ ਧਰਾ। ਸ੍ਰਿਸ਼ਟ ਸਬਾਈ ਦੀਸੇ ਮਿਥਿਆ, ਭਾਂਡਾ ਭਰਮ ਦਏ ਭੰਨਾ। ਜੋਤੀ ਜੋਤ ਸਰੂਪ ਹਰਿ, ਹਰਿਜਨ ਸਾਚਾ ਏਕਾ ਦਰ, ਆਪੇ ਕਰੇ ਕਰਾਏ ਮਾਤ ਪਰੀਖਿਆ। ਜਗਤ ਜਗਦੀਸੇ ਜੋਤ ਜਗਾਈ, ਦਿਸ ਕਿਸੇ ਨਾ ਆਇਆ। ਬੀਸ ਇਕੀਸੇ ਰਚਨ ਰਚਾਈ, ਕਲਜੁਗ ਕਰਨ ਆਇਆ ਕੁੜਮਾਈ, ਈਸਾ ਮੂਸਾ ਦਏ ਦੁਹਾਈ, ਧਰਮ ਰਾਏ ਦਰ ਵੱਜੀ ਵਧਾਈ, ਅਠਾਈ ਕੁੰਢਾਂ ਕੁੰਡਾ ਖੋਲ੍ਹਿਆ। ਲੱਖ ਚੁਰਾਸੀ ਵੇਖ ਵਖਾਣੇ ਥਾਓ ਥਾਈਂ, ਪੜਦਾ ਉਹਲਾ ਰਹੇ ਨਾ ਰਾਇਆ। ਗੁਰਮੁਖ ਸਾਚੇ ਸੰਤ ਸੁਹੇਲੇ ਫੜ ਫੜ ਉਠਾਏ ਬਾਂਹੀ, ਸ਼ਬਦ ਚੋਲਾ ਤਨ ਪਹਿਨਾਇਆ। ਸਦਾ ਸੁਹੇਲਾ ਰਖੇ ਠੰਡੀਆਂ ਛਾਂਈ, ਸੋਹੰ ਢੋਲਾ ਇਕ ਸੁਣਾਇਆ। ਦਰ ਘਰ ਮੇਲਾ ਚਾਈਂ ਚਾਈਂ, ਵਕਤ ਦੁਹੇਲਾ ਮਾਤ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਭਾਣਾ ਹਰਿ ਸੁਲਤਾਨਾਂ ਆਪਣੇ ਹੱਥ ਰਖਾਇਆ। ਭਾਣਾ ਹੱਥ ਕਰਤਾਰ, ਭੇਦ ਅਭੇਦਿਆ। ਲੋਕਮਾਤੀ ਪਾਵੇ ਸਾਰ, ਅਛਲ ਅਛੇਦਿਆ। ਲੱਖ ਚੁਰਾਸੀ ਗਈ ਹਾਰ, ਜੂਠ ਝੂਠ ਵਹਿੰਦੀ ਧਾਰ, ਪੜ੍ਹ ਪੜ੍ਹ ਥੱਕੇ ਵੇਦ ਕਤੇਬਿਆ। ਗੁਰਮੁਖ ਵਿਰਲਾ ਸੰਤ ਦੁਲਾਰ, ਰਸਨਾ ਗਾਏ ਗੁਣ ਹਰਿ ਹਰਿ ਜੇਹਵਿਆ। ਗੁਰਮੁਖ ਵਿਰਲਾ ਸਾਚੀ ਨਾਰ, ਮਿਲੇ ਮੇਲ ਪੁਰਖ ਭਤਾਰ, ਏਕਾ ਸੇਜਾ ਬ੍ਰਹਮ ਵਿਚਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਤਮ ਸ਼ਬਦ ਤੀਰ ਏਕ ਵਿਧਿਆ। ਪਾਰਬ੍ਰਹਮ ਬ੍ਰਹਮ ਮੇਲ ਪਾਰ ਕਿਨਾਰਿਆ। ਇਕ ਚਲਾਏ ਸਾਚਾ ਧਰਮ ਵਿਚ ਸੰਸਾਰਿਆ। ਸਤਿਜੁਗ ਸਾਚੇ ਤੇਰਾ ਕਰਮ, ਪੁਰਖ ਅਬਿਨਾਸ਼ੀ ਆਪ ਵਿਚਾਰਿਆ। ਏਕਾ ਏਕ ਰਖਾਏ ਸਾਚਾ ਵਰਨ, ਵਰਨ ਅਵਰਨਾ ਲੇਖ ਲਿਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਲੇਖ ਵੇਖ ਹਰਿ, ਆਪ ਆਪਣੇ ਰੰਗ ਸਮਾ ਰਿਹਾ। ਆਪ ਆਪਣੇ ਰੰਗ ਸਮਾਏ, ਸ਼ਾਹ ਸੁਲਤਾਨਿਆ। ਭੇਖ ਮਿਟਾਏ ਵਾਲੀ ਦੋ ਜਹਾਨਿਆ। ਰਮਈਆ ਰਾਮਾ ਸ਼ਬਦ ਦਮਾਮਾ ਇਕ ਵਜਾਏ, ਜਨ ਭਗਤਾਂ ਆਤਮ ਬੰਨ੍ਹੇ ਸਾਚਾ ਗਾਨਿਆ। ਕਲਜੁਗ ਲੱਖ ਚੁਰਾਸੀ ਏਕਾ ਤਾਮਾ ਆਪ ਬਣਾਏ, ਰਾਏ ਧਰਮ ਦਰ ਬਹਾਨਿਆ। ਨਾ ਕੋਈ ਨਗਰ ਸ਼ਹਿਰ ਗ੍ਰਾਮਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਾਣਾ ਰਾਣਾ ਸੁਘੜ ਸਿਆਣਾ ਏਕਾ ਏਕ ਵਖਾਨਿਆ। ਹਰਿ ਭਾਣਾ ਬਲਵਾਨ, ਸ਼ਬਦ ਜਣਾਈਆ। ਸ਼ਬਦ ਗੁਰ ਮਿਹਰਵਾਨ, ਸ੍ਰਿਸ਼ਟ ਸਬਾਈਆ। ਸ੍ਰਿਸ਼ਟ ਸਬਾਈ ਜੀਆ ਦਾਨ, ਦੇਵਣਹਾਰ ਹਰਿ ਰਘੁਰਾਈਆ। ਹਰਿ ਰਘੁਰਾਈ ਕਰ ਪਛਾਣ, ਜੋਤੀ ਜਾਮਾ ਭੇਖ ਵਟਾਈਆ। ਜੋਤੀ ਜਾਮਾ ਸ੍ਰੀ ਭਗਵਾਨ, ਨੌਂਂ ਦਵਾਰੇ ਦਿਸ ਨਾ ਆਈਆ। ਨੌਂ ਦਵਾਰੇ ਜਗਤ ਦੁਕਾਨ, ਆਤਮ ਤ੍ਰਿਸਨਾ ਫਿਰੇ ਹਲਕਾਈਆ। ਆਤਮ ਤ੍ਰਿਸਨਾ ਬੇਈਮਾਨ, ਕਾਹਨਾ ਕ੍ਰਿਸ਼ਨਾ ਦਿਸ ਨਾ ਆਈਆ। ਕਾਹਨਾ ਕ੍ਰਿਸ਼ਨਾ ਜੋਤ ਮਹਾਨ, ਵੇਦ ਅਥਰਬਣ ਰਿਹਾ ਚਲਾਈਆ। ਵੇਦ ਅਥਰਬਣ ਵੇਖ ਨਿਸ਼ਾਨ, ਅਲ੍ਹਾ ਰਾਣੀ ਦਏ ਦੁਹਾਈਆ। ਅਲ੍ਹਾ ਰਾਣੀ ਨੌਜਵਾਨ, ਸੰਗ ਮੁਹੰਮਦ ਰਹੀ ਜਗਾਈਆ। ਸੰਗ ਮੁਹੰਮਦ ਵਡ ਬਲਵਾਨ, ਚਾਰ ਯਾਰਾਂ ਸਦ ਰਖਾਈਆ। ਚਾਰ ਯਾਰ ਕਰ ਖਵਾਰ, ਕਲਜੁਗ ਤੇਰੀ ਅੰਤਮ ਵਾਰ, ਸ਼ਬਦ ਧਾਰ ਸੀਸ ਰਖਾਈਆ। ਸ਼ਬਦ ਧਾਰ ਅਪਰ ਅਪਾਰ, ਚਾਰੋਂ ਕੁੰਟ ਵਾਰੋ ਵਾਰ, ਮਾਰੇ ਮਾਰ ਅਪਾਰ, ਦਿਸ ਕਿਸੇ ਨਾ ਆਈਆ। ਗੁਰਮੁਖ ਸੁਹੇਲੇ ਸਾਚੇ ਸੰਤ ਲਏ ਉਭਾਰ, ਸ਼ਬਦ ਜੋਤੀ ਕਰ ਪਿਆਰ, ਚਰਨ ਨਾਤਾ ਪੁਰਖ ਬਿਧਾਤਾ ਇਕ ਬੰਧਾਈਆ। ਰੂਪ ਅਗੰਮਾ ਪਾਵੇ ਸਾਰ, ਹੱਡ ਮਾਸ ਨਾੜੀ ਚੰਮਾ ਆਪ ਸੁਹਾਏ ਦਰ ਦਰਬਾਰ, ਨੌਂ ਦਵਾਰੇ ਬੰਦ ਕਰਾਈਆ। ਦਸਵੇਂ ਦਰਸ ਤਰਸ ਕਰਤਾਰ, ਅੰਮ੍ਰਿਤ ਆਤਮ ਮੇਘ ਦੇਵੇ ਬਰਸ, ਹਉਮੇ ਤ੍ਰਿਸਨਾ ਆਤਮ ਮਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਲੇਖ ਵੇਖ ਹਰਿ, ਆਪ ਆਪਣੇ ਰੰਗ ਸਮਾਈਆ। ਆਪ ਆਪਣੇ ਰੰਗ ਸਮਾਏ, ਰੰਗ ਅਨੂਪਿਆ। ਲੋਕਮਾਤ ਦਿਸ ਨਾ ਆਏ, ਵਡਾ ਸ਼ਾਹੋ ਭੂਪਿਆ। ਕਲਜੁਗ ਹਿਸਾ ਇਕ ਵੰਡਾਏ, ਅੰਧ ਅੰਧੇਰਾ ਅੰਧ ਕੂਪਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਵੇਖ ਹਰਿ, ਹਰਿਜਨ ਸਾਚੇ ਖੋਲ੍ਹ ਦਰ, ਦਰਸ ਵਖਾਏ ਸਤਿ ਸਰੂਪਿਆ। ਸਤਿ ਪੁਰਖ ਸਤਿ ਸਰੂਪ ਸਤਿ ਸਤਿਵਾਦਿਆ। ਵੇਖ ਵਖਾਣੇ ਮਾਨਸ ਦੇਹੀ ਉਲਟਾ ਬ੍ਰਿਖ, ਸ਼ਬਦ ਜਣਾਏ ਬੋਧ ਅਗਾਧਿਆ। ਜਨ ਭਗਤ ਮਿਟਾਏ ਆਤਮ ਤ੍ਰਿਸਨਾ ਤ੍ਰਿਖ, ਸ਼ਬਦ ਸੁਹੇਲਾ ਏਕਾ ਲਾਧਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਹਰਿ, ਇਕ ਵਜਾਏ ਸ਼ਬਦ ਨਾਦ ਸੋਹੰ ਸਾਚਾ ਨਾਦਿਆ। ਸ਼ਬਦ ਨਾਦ ਅਪਾਰ ਹਰਿ ਵਜਾਇੰਦਾ। ਚਾਰ ਵਰਨਾਂ ਏਕਾ ਦਾਦ, ਪਾਰ ਕਰਾਇੰਦਾ। ਮੇਲ ਮਿਲਾਵੇ ਮਾਧਵ ਮਾਧ, ਧਰਮ ਜੈਕਾਰ ਵਿਚ ਸੰਸਾਰ ਪਹਿਲੀ ਵਾਰ ਆਪੇ ਆਪ ਵਖਾਇੰਦਾ। ਸੋਲਾਂ ਕਰ ਤਨ ਸ਼ਿੰਗਾਰ, ਗੁਰਮੁਖ ਸਾਚੇ ਕਰ ਪਿਆਰ, ਸ਼ਬਦ ਸਿੰਘਾਸਣ ਆਪ ਬਹਾਇੰਦਾ। ਜੋਤੀ ਨੂਰ ਕਰ ਅਕਾਰ, ਸ਼ਬਦ ਗੁਣ ਭਰਪੂਰ ਸੱਚੀ ਸਰਕਾਰ, ਸ਼ਬਦ ਤੂਰ ਅੰਮ੍ਰਿਤ ਧਾਰ, ਠੰਡੀ ਠਾਰ ਆਪ ਵਹਾਇੰਦਾ। ਨਰ ਨਰਾਇਣ ਖੇਲ ਅਪਾਰ, ਤੀਜੇ ਨੈਣਾ ਭਗਤ ਅਧਾਰ, ਮਹੱਲ ਅਟੱਲ ਸਾਚੇ ਬਹਿਣਾ, ਪੂਰਬ ਜਨਮ ਲਹਿਣਾ ਲੈਣਾ ਮਿਲੇ ਮੇਲ ਪੁਰਖ ਭਤਾਰ। ਅੰਤਮ ਕਲਜੁਗ ਭਾਣਾ ਸਹਿਣਾ, ਲੱਖ ਚੁਰਾਸੀ ਵਹਿਣ ਵਹਿਣਾ, ਨਾਤਾ ਤੁੱਟੇ ਭਾਈ ਭੈਣਾਂ, ਨਾ ਕੋਈ ਦੀਸੇ ਸਾਕ ਸੱਜਣ ਸੈਣਾ, ਗੁਰਮੁਖ ਰਹਿਣਾ ਖ਼ਬਰਦਾਰ। ਗੁਰਮੁਖ ਸ਼ਬਦ ਜਗਾਏ, ਜਗਤ ਗੁਰ ਜਾਗਿਆ। ਏਕਾ ਚੋਟ ਤਨ ਲਗਾਏ, ਹਉਮੇ ਖੋਟ ਜਾਏ ਭਾਗਿਆ। ਕੋਟਨ ਕੋਟ ਫਿਰਨ ਹਲਕਾਏ, ਨਾ ਕੋਈ ਸੁਣਾਏ ਅਨਹਦ ਰਾਗਿਆ। ਨਾ ਕੋਈ ਚੋਲੀ ਰੰਗ ਚੜ੍ਹਾਏ, ਸ਼ਬਦ ਮਿਲੇ ਨਾ ਸਾਚਾ ਤਾਜਿਆ। ਸਾਚੀ ਡੋਲੀ ਕਵਣ ਉਠਾਏ, ਕਲ ਪੜਦਾ ਕਿਸੇ ਨਾ ਕਾਜਿਆ। ਸਾਚੀ ਗੋਲੀ ਆਪ ਬਣਾਏ, ਜਿਸ ਜਨ ਤੇਰਾ ਸਾਜਨ ਸਾਜਿਆ। ਕਲਜੁਗ ਤੇਰਾ ਬੋਲੀ ਆਪ ਵਿਆਹੇ, ਤਖ਼ਤੋਂ ਲਾਹੇ ਰਾਜਨ ਰਾਜਿਆ। ਅਗੰਮ ਅਗੰਮਾ ਭੇਦ ਅਭੇਦਾ ਰਿਹਾ ਖੋਲ੍ਹੀ, ਚਾਰੋਂ ਕੁੰਟ ਪਏ ਭਾਜਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਰੇਖ ਵੇਖ ਹਰਿ, ਧੁਰ ਦਰਗਾਹੀ ਜਗਤ ਮਲਾਹੀ ਸਾਚਾ ਸ਼ਾਹੋ ਲੋਕਮਾਤ ਆਇਆ ਭਾਗਿਆ। ਲੋਕਮਾਤ ਪਰਧਾਨ, ਭਗਤ ਭਗਵਾਨਿਆ। ਧਰਮ ਝੁਲਾਏ ਇਕ ਨਿਸ਼ਾਨ, ਵਾਲੀ ਦੋ ਜਹਾਨਿਆ। ਸ੍ਰਿਸ਼ਟ ਸਬਾਈ ਏਕਾ ਆਣ, ਖਾਣ ਪਾਣ ਆਪ ਵਖਾਨਿਆ। ਮੇਟ ਮਿਟਾਏ ਬੇਈਮਾਨ, ਨਾ ਕੋਈ ਦੀਸੇ ਜੀਵ ਸ਼ੈਤਾਨ, ਖਾਣੀ ਬਾਣੀ ਵੇਦ ਪੁਰਾਨ ਅੰਜ਼ੀਲ ਕੁਰਾਨ ਪੁਣਿਆ ਛਾਣਿਆ। ਗਿਆਨੀ ਧਿਆਨੀ ਮਾਰ ਧਿਆਨ, ਪੰਡਤ ਪਾਂਧੇ ਪੁਣ ਛਾਣ, ਮੁਲ੍ਹਾਂ ਸ਼ੇਖ਼ ਮੁਸਾਇਕ ਪੀਰ ਗਲ ਪਾਇਣ ਝੂਠੀ ਗਾਨੀਆ। ਗੁਰਮੁਖ ਗੁਰਮੁਖ ਗੁਰਮੁਖ, ਏਕਾ ਏਕ ਪਛਾਣ। ਮੈਲ ਧੋਏ ਦੁਰਮਤ, ਦੇਵੇ ਨਾਮ ਸ਼ਬਦ ਬਿਬਾਣ। ਆਪ ਸੁਹਾਏ ਕਾਇਆ ਰੁੱਤ, ਪਾਰਬ੍ਰਹਮ ਅਬਿਨਾਸ਼ੀ ਅਚੁੱਤ, ਦੀਪਕ ਜੋਤੀ ਜਗੇ ਮਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਰੇਖ ਵੇਖ ਹਰਿ, ਸਾਚਾ ਸ਼ਬਦ ਕਰੇ ਪ੍ਰਧਾਨ। ਗੁਰ ਮੰਤਰ ਸ਼ਬਦ ਅਪਾਰ, ਭਗਤ ਜਣਾਈਆ। ਪ੍ਰਭ ਸਾਚਾ ਬਿਧ ਜਾਣੇ ਅੰਤਰ, ਹਰਿ ਘਟ ਮੇਂ ਰਿਹਾ ਸਮਾਈਆ। ਆਪ ਬੁਝਾਏ ਲੱਗੀ ਤਨ ਬਸੰਤਰ, ਆਤਮ ਤੀਰਥ ਤਟ ਇਸ਼ਨਾਨ ਕਰਾਈਆ। ਬਣੇ ਮਾਤ ਜਗ ਸਾਚੀ ਬਣਤਰ, ਘਟ ਘਟ ਦਰਸ਼ਨ ਪਾਈਆ। ਮਨਮੁਖ ਵਿਛੋੜਾ ਜੁਗਾ ਜੁਗੰਤਰ, ਗੁਰਮੁਖਾਂ ਵਕਤ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕ ਦੇਵੇ ਨਾਮ ਵਡੀ ਵਡਿਆਈਆ। ਹਰਿ ਸ਼ਬਦ ਅਪਾਰ ਮਿਟਾਏ ਰੋਗ ਸੰਤਾਪਿਆ। ਹਰਿ ਸ਼ਬਦ ਵਿਚ ਸੰਸਾਰ, ਅਜਪਾ ਜਾਪ ਜਪ ਜਪ ਮਨ ਜਾਪਿਆ। ਜਗਤ ਤ੍ਰਿਸਨਾ ਰੋਗ ਦਏ ਨਿਵਾਰ, ਮੇਟ ਮਿਟਾਏ ਤੀਨੋ ਤਾਪਿਆ। ਆਤਮ ਖੋਲ੍ਹੇ ਬੰਦ ਕਿਵਾੜ, ਹਰਿਜਨ ਜਾਣੇ ਆਪਨ ਆਪਿਆ। ਨੇੜ ਨਾ ਆਏ ਪੰਚਮ ਧਾੜ, ਹੋਏ ਸ਼ਬਦ ਵਡ ਪਰਤਾਪਿਆ। ਦਰ ਘਰ ਸਾਚੇ ਦੇਵੇ ਵਾੜ, ਹਰਿ ਜਨ ਥਾਪਨ ਸਾਚਾ ਥਾਪਿਆ। ਆਪੇ ਹੋਏ ਪਿਛੇ ਅਗਾੜ, ਸਦਾ ਸਹਾਈ ਬਾਪਿਆ। ਵੇਖੇ ਪਰਖੇ ਮਿੱਠੇ ਕੌੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਨਾਮ ਵਰ, ਕਲਜੁਗ ਪਾਪ ਰਿਹਾ ਕਾਪਿਆ। ਮਤ ਮਨ ਬੁਧ ਨਿਰਗੁਣ ਰਚਨ ਰਚਾਈਆ। ਸਰਗੁਣ ਆਵੇ ਸੁਧ, ਸੁਰਤੀ ਸੁਰਤ ਹਿਲਾਈਆ। ਸੁਰਤੀ ਸੁਰਤ ਹੋਵੇ ਸੁੱਧ, ਸਤਿਗੁਰ ਪੂਰਾ ਦਇਆ ਕਮਾਈਆ। ਤਨ ਮਨ ਅੰਮ੍ਰਿਤ ਆਤਮ ਰਸ ਗੁੱਧ, ਸੀਤਲ ਧਾਰਾ ਠੰਡੀ ਠਾਰਾ ਅੰਮ੍ਰਿਤ ਆਤਮ ਆਪ ਵਹਾਈਆ। ਸ਼ਬਦ ਘੋੜੇ ਬਹਿਣਾ ਕੁੱਦ, ਪੰਚ ਪੰਚਾਇਣੀ ਝੂਠਾ ਯੁੱਧ, ਪ੍ਰਭ ਸਾਚਾ ਲਏ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਸੰਤਾਪ ਦੇਵੇ ਹਰਿ, ਆਪ ਆਪਣਾ ਸੰਗ ਨਿਭਾਈਆ। ਸੰਗੀ ਸਾਥੀ ਸਗਲਾ ਸਾਥ। ਹਰਿ ਰਘੁਨਾਥੀ ਤ੍ਰੈਲੋਕੀ ਨਾਥ। ਮਸਤਕ ਲੇਖਾ ਲਿਖੇ ਮਾਥੀ, ਸ਼ਬਦ ਚੜ੍ਹਾਏ ਸਾਚੇ ਰਾਥ। ਕਥਨਾ ਅਕਥ ਕਥ ਕਥ ਕਾਥੀ, ਆਪ ਚਲਾਏ ਆਪਣੀ ਗਾਥ। ਲਹਿਣਾ ਦੇਣਾ ਚੁਕੇ ਬਾਕੀ, ਆਤਮ ਖੋਲ੍ਹੇ ਸ਼ਬਦ ਬੋਲੇ ਝੂਠੀ ਤਾਕੀ, ਲਹਿਣਾ ਦੇਣਾ ਤੀਜੇ ਨੈਣਾ ਸ਼ਬਦ ਗਹਿਣਾ ਹਾਥੋ ਹਾਥ। ਸ਼ਬਦ ਭੰਡਾਰਾ ਏਕ ਹਰਿ ਵਰਤਾਇੰਦਾ। ਜਗਤ ਵਰਤਾਰਾ ਏਕ, ਏਕਾ ਆਪੇ ਆਪ ਅਖਵਾਇੰਦਾ। ਸ੍ਰਿਸ਼ਟ ਸਬਾਈ ਵੇਖੇ ਲੇਖ, ਲੇਖਾ ਆਪਣੇ ਹੱਥ ਰਖਾਇੰਦਾ। ਆਪੇ ਧਾਰੇ ਆਪਣਾ ਭੇਖ, ਭੇਖਾਧਾਰੀ ਆਪ ਅਖਵਾਇੰਦਾ। ਦਰ ਦਵਾਰੇ ਬ੍ਰਹਮਾ ਵਿਸ਼ਨ ਮਹੇਸ਼, ਦਰ ਦਰਵੇਸ਼ ਸੇਵਾ ਲਾਇੰਦਾ। ਨਾ ਕੋਈ ਮੁੱਛ ਦਾਹੜੀ ਨਾ ਕੇਸ, ਜੋਤ ਸਰੂਪੀ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਕਮਾਤੀ ਬਣਤ ਬਣਾਇੰਦਾ। ਲੋਕਮਾਤ ਬਣਤ ਬਣਾਈਆ। ਬ੍ਰਹਮੇ ਬ੍ਰਹਮ ਉਪਾਇਆ, ਪਾਰਬ੍ਰਹਮ ਵਡ ਵਡੀ ਵਡਿਆਈਆ। ਆਪ ਆਪਣਾ ਕਰਮ ਕਮਾਇਆ, ਜੀਵ ਜੰਤ ਨਾ ਜਾਣੇ ਰਾਈਆ। ਲੱਖ ਚੁਰਾਸੀ ਵਿਚ ਸਮਾਇਆ, ਵੇਖ ਵਖਾਣੇ ਥਾਉਂ ਥਾਈਆ। ਆਪ ਦਿਸ ਕਿਸੇ ਨਾ ਆਇਆ, ਗੁਰਮੁਖ ਸਾਚੇ ਪਕੜ ਉਠਾਏ ਫੜ ਫੜ ਬਾਹੀਂਆ। ਜੁਗ ਸਤਾਈ ਭੇਖਾਧਾਰੀ ਭੇਖ ਧਰਦਾ ਆਇਆ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਅੰਤ ਏਕਾ ਡੰਕ ਰਿਹਾ ਵਜਾਈਆ। ਏਕਾ ਡੰਕ ਰਾਓ ਰੰਕ ਚਾਰ ਵਰਨ ਹਰਿ ਸੁਣਾਇੰਦਾ। ਹਰਿਜਨ ਵਡਿਆਈ ਜਿਉਂ ਭਗਤ ਜਨਕ, ਬਾਰ ਅਨਕ ਦਰਸ ਦਿਖਾਇੰਦਾ। ਜੋਤ ਸਰੂਪੀ ਲਾਏ ਤਨਕ, ਸ਼ਬਦ ਸਰੂਪੀ ਪਕੜ ਉਠਾਇੰਦਾ। ਪਰਗਟ ਹੋਏ ਵਾਸੀ ਪੁਰੀ ਘਨਕ, ਸਚ ਦਵਾਰਾ ਨਰ ਨਿਰੰਕਾਰਾ ਏਕਾ ਏਕ ਵਖਾਇੰਦਾ। ਇਕ ਦਵਾਰਾ ਖੋਲ੍ਹ ਭਰਮ ਭਉ ਕਟਿਆ। ਪੂਰਾ ਤੋਲ ਪ੍ਰਭ ਤੋਲ, ਦੂਈ ਦਵੈਤੀ ਮੇਟੇ ਫਟਿਆ। ਗੁਰਮੁਖ ਆਤਮ ਰਹੇ ਅਡੋਲ, ਭਾਗ ਲਗਾਏ ਕਾਇਆ ਮੱਟਿਆ। ਏਕਾ ਏਕ ਸੁਣਾਏ ਵਜਾਏ ਸ਼ਬਦ ਸੱਚਾ ਢੋਲ, ਸੋਹੰ ਤਾਲ ਲੱਗੇ ਸਾਚੀ ਸੱਟਿਆ। ਦਸਮ ਦਵਾਰੀ ਪੜਦਾ ਖੋਲ੍ਹ, ਨਜ਼ਰੀ ਆਏ ਹਰਿ ਹਰ ਘਟ ਘਟਿਆ। ਮਾਣਕ ਮੋਤੀ ਲੈਣੇ ਰੋਲ, ਆਤਮ ਸੋਮਾ ਅੰਮ੍ਰਿਤ ਏਕਾ ਚੱਟਿਆ। ਪੁਰਖ ਅਬਿਨਾਸ਼ੀ ਵਸੇ ਕੋਲ, ਕਿਸੇ ਹੱਥ ਨਾ ਆਏ ਤੀਰਥ ਤਟਿਆ। ਚਰਨ ਪ੍ਰੀਤੀ ਘੋਲੀ ਘੋਲ, ਮਿਲੇ ਮੇਲ ਸ਼ਬਦ ਦਲਾਲ, ਕਾਇਆ ਮੰਦਰ ਸਾਚੇ ਅੰਦਰ, ਚੌਦਾਂ ਲੋਕ ਏਕਾ ਹੱਟਿਆ। ਜਗਤ ਜੋਗ ਪ੍ਰਭ ਹੱਥ, ਜਨ ਭਗਤ ਵਡਿਆਈਆ। ਹਉਮੇ ਰੋਗ ਦੇਵੇ ਮਥ, ਚਰਨ ਪ੍ਰੀਤੀ ਇਕ ਵਖਾਈਆ। ਪੰਜਾਂ ਚੋਰਾਂ ਪਾਏ ਨੱਥ, ਕਾਇਆ ਕੀਤੀ ਬੈਲ ਸਬਾਈਆ। ਲੇਖਾ ਚੁੱਕੇ ਸੀਆਂ ਸਾਢੇ ਤਿੰਨ ਹੱਥ, ਪੰਚ ਪੰਚਾਂ ਦਇਆ ਕਮਾਈਆ। ਸਗਲ ਵਸੂਰੇ ਜਾਇਣ ਲੱਥ, ਕਾਇਆ ਅੰਦਰ ਮੰਦਰ ਦਰਸ਼ਨ ਪਾਈਆ। ਚੜ੍ਹੇ ਚੜ੍ਹਾਏ ਸਾਚੇ ਰਥ, ਦਰ ਘਰ ਸਾਚਾ ਧਾਮ ਸੁਹਾਈਆ। ਮਹਿੰਮਾ ਜਗਤ ਕਥਨਾ ਅਕਥ, ਲੇਖੇ ਲਿਖ ਨਾ ਕੋਇ ਲਿਖਾਈਆ। ਸਰਬ ਕਲਾ ਆਪੇ ਸਮਰਥ, ਘਟ ਘਟ ਮੇਂ ਰਿਹਾ ਸਮਾਈਆ। ਸਰਬ ਕਲਾ ਸਮਰਥ ਹਰਿ ਭਗਵਾਨਿਆ। ਜਨ ਭਗਤਾਂ ਰੱਖੇ ਦੇ ਕਰ ਹੱਥ, ਵਾਲੀ ਦੋ ਜਹਾਨਿਆ। ਦੇਵੇ ਸ਼ਬਦ ਸਾਚੀ ਵਥ, ਆਤਮ ਜੋਤੀ ਬ੍ਰਹਮ ਗਿਆਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਨਾਮ ਵਰ, ਸੋਹੰ ਸ਼ਬਦ ਜਗਤ ਭਗਤ ਨਿਸ਼ਾਨਿਆ। ਜਗਤ ਭਗਤ ਨਿਸ਼ਾਨ, ਹਰਿ ਝੁਲਾਇੰਦਾ। ਆਪੇ ਜਾਣੇ ਜਾਣੀ ਜਾਣ, ਦੂਸਰ ਕੋਈ ਭੇਦ ਨਾ ਪਾਇੰਦਾ। ਲੱਖ ਚੁਰਾਸੀ ਪੁਣ ਛਾਣ, ਗੁਰਮੁਖ ਸੋਏ ਮਾਤ ਉਠਾਇੰਦਾ। ਆਪ ਬਿਠਾਏ ਸ਼ਬਦ ਬਿਬਾਣ, ਉਡਾਰੀ ਇਕ ਲਗਾਇੰਦਾ। ਲੋਆਂ ਪੁਰੀਆਂ ਮਾਰ ਧਿਆਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੰਤ ਸੁਹੇਲੇ ਆਪੇ ਆਪ ਮਿਲਾਇੰਦਾ। ਮਿਲਿਆ ਮੇਲ ਹਰਿ ਬਨਵਾਰੀ, ਆਤਮ ਬ੍ਰਹਮ ਪਛਾਨਿਆ। ਜਗਤ ਜੋਤ ਇਕ ਨਿਰੰਕਾਰੀ, ਸਾਚਾ ਧਰਮ ਜਗਤ ਨਿਸ਼ਾਨਿਆ। ਸੰਤ ਸੁਹੇਲੇ ਆਪ ਉਠਾਏ ਵਾਰੋ ਵਾਰੀ, ਦੇਵੇ ਨਾਮ ਧਨ ਧਨ ਨਾਮ ਗੁਣ ਨਿਧਾਨਿਆ। ਨਿਰਮਲ ਜੋਤੀ ਕਰ ਅਕਾਰੀ, ਸ਼ਬਦ ਸੁਣਾਏ ਸਾਚਾ ਰਾਗ ਨਰ ਨਰਾਇਣਾ। ਹਉਮੇ ਹੰਗਤਾ ਕੱਢ ਬਿਮਾਰੀ, ਦੇਵੇ ਦਰਸ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਰਨ ਪ੍ਰੀਤੀ ਇਕ ਧਿਆਨਿਆ। ਇਕ ਧਿਆਨ ਇਕ ਗਿਆਨ ਇਕ ਬਿਬਾਣ ਰਖਾਣਾ ਏ। ਸ਼ਬਦ ਉਡਾਏ ਜਗਤ ਉਡਾਨ, ਲੋਆਂ ਪੁਰੀਆਂ ਬਾਹਰ ਰਖਾਣਾ ਏ। ਪਰਗਟ ਜੋਤ ਸਰੂਪ ਹਰਿ, ਆਪ ਆਪਣੇ ਵਿਚ ਸਮਾਨਾ ਏ। ਸੋਹੰ ਝੁੱਲੇ ਸਚ ਨਿਸ਼ਾਨ, ਪ੍ਰਭ ਸਾਚੇ ਹੱਥ ਉਠਾਣਾ ਏ। ਨਾ ਕੋਈ ਕੋਟ ਕਿਲ੍ਹਾ ਗੜ੍ਹ ਮਕਾਨ, ਸਾਚੇ ਮੰਦਰ ਆਪ ਟਿਕਾਣਾ ਏ। ਨਾ ਕੋਈ ਦੀਸੇ ਪੰਜ ਸ਼ੈਤਾਨ, ਨਾ ਕੋਈ ਹਦੀਸੇ ਅੰਜ਼ੀਲ ਕੁਰਾਨ, ਨਾ ਗਾਏ ਬਤੀਸੇ ਵੇਦ ਪੁਰਾਨ, ਖਾਣੀ ਬਾਣੀ ਭੇਵ ਛੁਪਾਉਣਾ ਏ। ਨਾ ਕੋਈ ਜਾਣੇ ਰਾਜ ਰਾਜਾਨ, ਭਰਮੇ ਭੁੱਲੇ ਸ਼ਾਹ ਸੁਲਤਾਨ, ਮਾਇਆ ਪੜਦਾ ਹਰਿ ਹਰਿ ਪਾਉਣਾ ਏ। ਗੁਰਮੁਖ ਸਾਚੇ ਚਤੁਰ ਸੁਜਾਨ, ਚਰਨ ਕਵਲ ਹਰਿ ਇਕ ਧਿਆਨ, ਰੰਗਣ ਰੰਗ ਨਾਮ ਰੰਗਾਉਣਾ ਏ। ਦੋ ਜਹਾਨੀ ਖੇਲ ਮਹਾਨ, ਬ੍ਰਹਮਾ ਸ਼ਿਵ ਹੋਏ ਹੈਰਾਨ, ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਦਰ ਦਰਵਾਜੇ ਅੰਤ ਪਛੁਤਾਉਣਾ ਏ। ਪਰਗਟ ਹੋਏ ਹਰਿ ਮਰਗਿੰਦ, ਚਾਰੋਂ ਕੁੰਟ ਦੀਸੇ ਨਿੰਦ, ਨਿੰਦਕ ਨਿੰਦਿਆ ਮੁਖ ਭਰਾਉਣਾ ਏ। ਗੁਰਮੁਖ ਉਪਜੇ ਸਾਚੀ ਬਿੰਦ, ਪ੍ਰਭ ਸਾਗਰ ਸਿੰਧ ਧਾਰ ਵਿਹਾਉਣਾ ਏ। ਸੰਤ ਸੁਹੇਲੇ ਸਾਚੇ ਚੁੱਣ, ਧੁਨੀ ਨਾਦ ਉਪਜਾਏ ਸਾਚੀ ਧੁਨ, ਅਨਹਦ ਸਾਚਾ ਰਾਗ ਸੁਣਾਉਣਾ ਏ। ਆਪੇ ਜਾਣੇ ਗੁਣ ਅਵਗੁਣ, ਬਜ਼ਰ ਕਪਾਟੀ ਸਾਚੀ ਹਾਟੀ ਆਪ ਪੜਦਾ ਲਾਹੁਣਾ ਏ। ਜਗੇ ਜੋਤ ਕਾਇਆ ਮਾਟੀ, ਲੇਖਾ ਲਿਖੇ ਧੁਰ ਲਲਾਟੀ, ਔਖੀ ਘਾਟੀ ਆਪ ਚੜ੍ਹਾਉਣਾ ਏ। ਮਿਲੇ ਸਰੋਵਰ ਅੰਮ੍ਰਿਤ ਆਤਮ ਤੀਰਥ ਤਾਟੀ, ਗੁਰਮੁਖ ਸਾਚੇ ਸਚ ਇਸ਼ਨਾਨ ਕਰਾਉਣਾ ਏ। ਦੁਰਮਤ ਮੈਲ ਘਰ ਸਾਚੇ ਕਾਟੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਦਰਸ ਦਿਖਾਉਣਾ ਏ। ਬ੍ਰਹਿਮੰਡ ਖੰਡ ਵਰਵੰਡ ਵੰਡ ਆਪ ਕਰਾਇਆ। ਕਾਇਆ ਮੰਦਰ ਅੰਦਰ ਨਵ ਖੰਡ ਨੌਂ ਦਵਾਰੇ ਸੰਗ ਰਲਾਇਆ। ਸੁਰਤ ਸੁਹਾਗਣ ਸਦਾ ਰੰਡ, ਸਾਚਾ ਕੰਤ ਨਾ ਕਦੇ ਹੰਢਾਇਆ। ਗੁਰ ਸ਼ਬਦ ਦੇਵੇ ਸੀਤਲ ਧਾਰ ਸਾਚੀ ਠੰਡ, ਆਪ ਆਪਣੀ ਦਇਆ ਕਮਾਇਆ। ਗੁਰਮੁਖ ਪੱਲੇ ਬੰਨ੍ਹੇ ਨਾਮ ਗੰਢ, ਰਸਨਾ ਰਸ ਰਸਕ ਗੁਣ ਗਾਇਆ। ਗੁਰ ਪੂਰਾ ਕਰੇ ਆਪ ਆਪਣੀ ਵੰਡ, ਜੀਵ ਜੰਤ ਸਾਰ ਨਾ ਪਾਇਆ। ਪੰਚਾਂ ਚੋਰਾਂ ਦੇਵੇ ਦੰਡ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਇਆ। ਜਗਤ ਮਿਟਾਏ ਭੇਖ ਪਖੰਡ, ਸਾਚਾ ਗੇੜਾ ਇਕ ਵਖਾਇਆ। ਮਨੂਆਂ ਖੇਲ ਕਰੇ ਬ੍ਰਹਿਮੰਡ, ਸੁਰਤੀ ਸੁਰਤ ਨਾ ਪਾਇਆ। ਨੌਂ ਦਵਾਰੇ ਜਗਤ ਵਿਕਾਰੇ ਵਿਚ ਵਰਭੰਡ, ਸ੍ਰਿਸ਼ਟ ਸਬਾਈ ਫਿਰੇ ਹਲਕਾਇਆ। ਗੁਰ ਪੂਰੇ ਗੁਰ ਸ਼ਬਦ ਹੱਥ ਫੜਾਏ ਚੰਡ ਪਰਚੰਡ, ਪਹਿਰੇਦਾਰ ਆਪ ਹੋ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਆਤਮ ਦਰ ਸਾਚਾ ਰਾਹ ਵਖਾਇਆ। ਮਨ ਸੁਰਤੀ ਸੁਰਤ ਭਵਾਇਆ। ਗੁਰ ਪੂਰਾ ਦਇਆ ਕਮਾਇਆ। ਸਾਚਾ ਸੂਰਾ ਸੇਵਾ ਲਾਇਆ। ਹਾਜ਼ਰ ਹਜ਼ੂਰਾ ਸਰਬ ਸੁਖਦਾਇਆ। ਨੌਂ ਦਵਾਰੇ ਰਾਹ ਹਧੂਰਾ, ਸਾਚਾ ਰਾਹ ਇਕ ਵਖਾਇਆ। ਜੋਤੀ ਜੋਤ ਸਰੂਪ ਹਰਿ, ਇਕ ਵਿਖਾਏ ਸਚ ਦਰ, ਨੌਂ ਦਵਾਰੇ ਬੰਦ ਕਰਾਇਆ। ਸ਼ਬਦ ਸੁਰਤ ਸ਼ਬਦ ਗੁਰ ਅਧਾਰ। ਗੁਰ ਸ਼ਬਦ ਸੁਰਤ ਪਾਰ। ਸੁਰਤ ਸ਼ਬਦ ਹਰਿ ਕਰਤਾਰ। ਹਰਿ ਕਰਤਾਰ ਪਾਵੇ ਸਾਰ। ਆਪੇ ਖਿਚੇ ਕਰੇ ਵਿਚਾਰ। ਈੜਾ ਪਿੰਗਲਾ ਖ਼ਬਰਦਾਰ। ਸੁਖਮਨ ਟੇਢੀ ਨਾੜ ਅੰਧ ਅੰਧਿਆਰ। ਡੂੰਘੀ ਗਹਿਰ ਨਾ ਉਤਰੇ ਪਾਰ। ਸੁਰਤੀ ਸੁਰਤ ਕਰੇ ਪੁਕਾਰ। ਕਵਣ ਦਵਾਰਾ ਨਿਰੰਜਣ ਜੋਤ, ਨਿਰਮਲ ਨਿਰਵੈਰ ਕਰੇ ਅਕਾਰ। ਲੇਖਾ ਚੁੱਕੇ ਵਰਨ ਗੋਤ, ਸ਼ਬਦ ਵਜੇ ਏਕਾ ਤਾਰ। ਦੁਰਮਤ ਮੈਲ ਝੂਠੀ ਧੋਤ, ਗੁਰ ਸ਼ਬਦ ਕਰੇ ਪਾਰ। ਆਪੇ ਖੋਲ੍ਹੇ ਆਪਣਾ ਸੋਤ, ਗੁਰ ਸ਼ਬਦ ਦਰਸ ਗੁਰ ਰੂਪ ਅਨੂਪ ਸਰੂਪ ਅਪਰ ਅਪਾਰ। ਕਰੇ ਪਰਕਾਸ਼ ਹਰਿ ਵਡਾ ਸ਼ਾਹੋ ਭੂਪ, ਰਾਗ ਨਾਦ ਅਨਾਹਦ ਧਾਰ। ਜੋਤੀ ਜੋਤ ਸਰੂਪ ਹਰਿ, ਸੁਰਤ ਸ਼ਬਦ ਮੇਲ ਕਰ, ਡੂੰਘੀ ਭਵਰ ਪਾਰ ਕਰ, ਦਰ ਦਵਾਰਾ ਇਕ ਅਕਾਰ ਕਰਾਇੰਦਾ। ਸਤਿਗੁਰ ਸ਼ਬਦ ਗਿਆਨ, ਆਤਮ ਬਰਸਿਆ। ਪਾਰਬ੍ਰਹਮ ਚਰਨ ਧਿਆਨ, ਵਡ ਵਡ ਕਰਮਿਆ। ਜੀਵ ਜੰਤ ਵਿਚ ਜਹਾਨ, ਮਰ ਮਰ ਜੰਮਿਆ। ਗੁਰਮੁਖ ਸਾਚਾ ਚੜ੍ਹੇ ਸ਼ਬਦ ਬਿਬਾਣ, ਨਾਤਾ ਤੁੱਟੇ ਝੂਠੇ ਚੰਮਿਆ। ਕਾਇਆ ਮੁੱਕੇ ਝੂਠੀ ਕਾਨ, ਗਰਭਵਾਸ ਨਾ ਕੋਈ ਧਿਆਨ, ਮਿਲੇ ਮੇਲ ਸ੍ਰੀ ਭਗਵਾਨ, ਮੇਟ ਮਿਟਾਏ ਭਰਮ ਭਰਮਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਵੇ ਜਾਵੇ ਖੇਲ ਰਚਾਵੇ, ਮਾਤ ਪਿਤ ਕਿਸੇ ਨਾ ਜੰਮਿਆ। ਸ਼ਬਦ ਇਕ ਅਕਾਰ ਜੋਤ ਅਕਾਲਿਆ। ਦੁਜੀ ਧਾਰ ਸ਼ਬਦ ਸਵਾਲਿਆ। ਤੀਜੀ ਕਰੇ ਰਖਵਾਰ, ਚੌਥੀ ਮੰਗੇ ਸਾਚੀ ਧਾਰ, ਦੇਵਣਹਾਰ ਦਿਆਲਿਆ। ਪੰਚਮ ਪੰਚਮ ਪੰਚ ਅਧਾਰ, ਤੋੜੇ ਕਾਇਆ ਗੜ੍ਹ ਜੰਜਾਲਿਆ। ਛੇਵੇਂ ਘਰ ਸੱਚੀ ਸਰਕਾਰ, ਮੰਗੇ ਮੰਗ ਬਣ ਭਿਖਾਰ, ਦਰ ਸਾਚੇ ਹੋਏ ਸਵਾਲੀਆ। ਪੰਚਮ ਵੇਖੇ ਪੰਚਮ ਯਾਰ, ਵੇਲੇ ਅੰਤਮ ਪਾਏ ਸਾਰ, ਫਲ ਲਗਾਏ ਕਾਇਆ ਡਾਲਿਆ। ਚੌਥੇ ਦਰ ਸੱਚੇ ਦਰਬਾਰ, ਪਰਮ ਪੁਰਖ ਏਕਾ ਜੋਤੀ ਸਾਚੀ ਨਾਰ, ਸ਼ਬਦ ਵਜੇ ਸਾਚੀ ਤਾਲੀਆ। ਤੀਜੇ ਦਰ ਦੇਵੇ ਵਰ, ਵੇਲੇ ਅੰਤਮ ਜਾਣਾ ਤਰ, ਆਪਣਾ ਪੀਠਾ ਖਾ ਲਿਆ। ਦੂਜੀ ਹਦੀਸੇ ਰਹੇ ਨਾ ਕੋਇ, ਸਾਚੀ ਸੋਏ ਹਰਿ ਬਨਵਾਲਿਆ। ਇਕ ਇਕੱਲਾ ਏਕਾ ਹੋਏ, ਜੋਤ ਨਿਰੰਜਣ ਸਚ ਬਲੋਏ, ਕਾਇਆ ਬੀਜ ਸਾਚਾ ਬੋਏ, ਆਪੇ ਬਣੇ ਸਾਚਾ ਹਾਲੀਆ। ਸਾਚਾ ਹਾਲੀ ਇਕ ਅਖਵਾਨਾ। ਸ਼ਬਦ ਪਾਲੀ ਨਾਮ ਤਰਾਨਾ। ਤੀਜੇ ਵੇਖੇ ਮਸਤਕ ਥਾਲੀ, ਦੀਪਕ ਜੋਤੀ ਇਕ ਜਗਾਨਾ। ਚੌਥੇ ਚਲੇ ਚਾਲ ਨਿਰਾਲੀ, ਆਪ ਆਪਣਾ ਭੇਖ ਵਟਾਨਾ। ਆਪੇ ਸ਼ਾਹ ਆਪ ਸਵਾਲੀ, ਪੰਚਮ ਧਾਰਾ ਆਪ ਵਹਾਨਾ। ਛੇਵੇਂ ਕਰੇ ਸਰਬ ਰਖਵਾਲੀ, ਸਾਚਾ ਕੰਡਾ ਹੱਥ ਉਠਾਨਾ। ਸੋਹੰ ਮੰਗੇ ਜਗਤ ਦਲਾਲੀ, ਜੋਤੀ ਜੋਤ ਸਰੂਪ ਹਰਿ, ਛੇਵੇਂ ਛੇ ਭਾਗ ਲਗਾਨਾ। ਸਾਚਾ ਦਰ ਇਕ ਦਰਵਾਜਾ, ਨਜ਼ਰ ਕਿਸੇ ਨਾ ਆਇਆ। ਆਪੇ ਜਾਣੇ ਗਰੀਬ ਨਿਵਾਜਾ, ਸਿਫਰਾ ਗੋਲ ਸਾਚਾ ਢੋਲ, ਅਨਹਦ ਆਪਣਾ ਇਕ ਰਖਾਇਆ। ਅਨਹਦ ਰਾਗ ਰਿਹਾ ਬੋਲ, ਛੱਤੀ ਰਾਗ ਭੇਵ ਨਾ ਪਾਇਆ। ਪੂਰੇ ਤੋਲ ਹਰਿ ਜੀ ਤੋਲ, ਦੋਏ ਜੋੜ ਸੀਸ ਨਿਵਾਇਆ। ਅੱਠੇ ਪਹਿਰ ਕਰੇ ਚੋਹਲ, ਕਾਇਆ ਆਤਮ ਪੱਲੂ ਅੱਗੇ ਡਾਹਿਆ। ਸ਼ਬਦ ਸਰੂਪੀ ਅੰਦਰੇ ਅੰਦਰ ਬੋਲ, ਸਾਚਾ ਹੁਕਮ ਸੁਣਾਇਆ। ਸਦਾ ਸੁਹੇਲਾ ਸਦ ਵਸੇ ਕੋਲ, ਇਕ ਇਕੇਲਾ ਆਪ ਅਖਵਾਇਆ। ਆਪੇ ਗੁਰ ਆਪੇ ਚੇਲ, ਸਾਚਾ ਵਰ ਸਾਚੇ ਘਰ ਗੁਰ ਗੋਬਿੰਦੇ ਆਪ ਦਵਾਇਆ। ਕਲਜੁਗ ਅੰਤਮ ਚੁੱਕੇ ਡਰ, ਹਰਿ ਬਖ਼ਸ਼ਿੰਦੇ ਸਾਚਾ ਰਾਹ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦੇ ਦਿਤਾ ਵਰ, ਜੀਵ ਜੰਤਾਂ ਭੇਦ ਕਿਸੇ ਨਾ ਪਾਇਆ। ਪੰਜ ਤੱਤ ਪਰਧਾਨ, ਪੰਚ ਸਮਾਇਆ। ਪੰਚਾਂ ਵੇਖੇ ਮਾਰ ਧਿਆਨ, ਪੰਜਾਂ ਨਾਤਾ ਆਪ ਜੁੜਾਇਆ। ਪੰਚਾਂ ਕਰੇ ਆਪ ਪਛਾਣ, ਪੁਰਖ ਬਿਧਾਤਾ ਆਪ ਸਮਾਇਆ। ਫੜੇ ਸ਼ਬਦ ਤੀਰ ਕਮਾਨ, ਨਾਮ ਸੱਚਾ ਤੀਰ ਚਲਾਇਆ। ਜੋਤੀ ਜੋਤ ਸਰੂਪ ਹਰਿ, ਕਿਲ੍ਹਾ ਹੰਕਾਰੀ ਤੋੜ ਗੜ੍ਹ, ਸਾਚੇ ਅੰਦਰ ਆਪ ਵੜ, ਸਾਚਾ ਰਾਹ ਵਖਾਇਆ। ਕਿਲ੍ਹਾ ਗੜ੍ਹ ਤੋੜ ਹੰਕਾਰਿਆ। ਨੌਂ ਦਵਾਰੇ ਵੇਖ ਖੜ, ਕਾਮ ਕਰੋਧ ਲੋਭ ਮੋਹ ਵਿਕਾਰਿਆ। ਸ਼ਬਦ ਸਰੂਪੀ ਲਏ ਫੜ, ਸਾਚਾ ਰਾਹ ਇਕ ਵਖਾ ਰਿਹਾ। ਵੇਖੇ ਖੇਲ ਬਹੱਤਰ ਨੜ, ਮਾਸ ਨਾੜੀ ਵੇਖ ਵਖਾ ਰਿਹਾ। ਸਾਚੇ ਘਾੜਨ ਆਪੇ ਘੜ, ਘਨੜਹਾਰ ਧੜ ਸੀਸ ਆਪ ਧੜ, ਜੀਅ ਪਿੰਡ ਆਪ ਉਪਾ ਰਿਹਾ। ਪੰਜਾ ਤੱਤਾਂ ਨਾਲ ਲੜ, ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਸ਼ਬਦ ਧਰ, ਸਚ ਰਚਨਾ ਆਪ ਰਚਾ ਲਿਆ। ਸ਼ਬਦ ਡੋਰ ਹੱਥ ਕਰਤਾਰ, ਹਰਿ ਮੰਦਰ ਆਪ ਰਖਾਇਆ। ਪੰਚਮ ਬੰਨ੍ਹੇ ਅੰਦਰ ਬਾਹਰ, ਦਿਸ ਕਿਸੇ ਨਾ ਆਇਆ। ਨੌਂ ਦਵਾਰੇ ਬੰਦ ਕਿਵਾੜ, ਆਪੇ ਆਪ ਕਰਾਇਆ। ਸ਼ਬਦ ਘੋੜੇ ਸਾਚੇ ਚਾੜ੍ਹ, ਸੁਰਤ ਸ਼ਬਦ ਲਏ ਉਠਾਇਆ। ਗੁਰ ਸ਼ਬਦ ਹੋਏ ਪਿਛੇ ਅਗਾੜ, ਝੂਠੀ ਧਾੜ ਪਰ੍ਹੇ ਹਟਾਇਆ। ਪਾਰ ਕਰਾਏ ਕਾਇਆ ਮੰਡਲ ਡੂੰਘੀ ਡੱਲ੍ਹ ਉਜਾੜ ਪਹਾੜ ਨੌਂ ਅਠਾਰਾਂ ਦਏ ਦੁਹਾਇਆ। ਜੋਤੀ ਜੋਤ ਸਰੂਪ ਹਰਿ, ਸ਼ਬਦ ਗੁਰ ਮੇਲ ਦਰ, ਦਵਾਰੇ ਇਕ ਬਹਾਇਆ। ਤੀਜੇ ਦਵਾਰ ਹਰਿ ਬਹਾਇਆ। ਸ਼ਬਦ ਰਖਾਏ ਸਾਚੀ ਟੇਕ, ਦੂਸਰ ਹੋਰ ਨਾ ਕੋਈ ਜਣਾਇਆ। ਪਹਿਲੇ ਕਰੇ ਬੁੱਧ ਬਿਬੇਕ, ਸਾਚਾ ਰਾਹ ਹਰਿ ਵਖਾਇਆ। ਮਾਇਆ ਮਮਤਾ ਨਾ ਲਾਏ ਸੇਕ, ਜੂਠਾ ਝੂਠਾ ਖੇਲ ਕਟਾਇਆ। ਅੰਦਰ ਬੈਠਾ ਰਿਹਾ ਵੇਖ, ਹਰਿਜਨ ਸਾਚਾ ਰਾਹ ਤਕਾਇਆ। ਗੁਰ ਸ਼ਬਦ ਧਾਰੇ ਸਾਚਾ ਭੇਖ, ਵੇਸ ਸ਼ਬਦੀ ਗੁਰ ਆਪ ਵਟਾਇਆ। ਮਸਤਕ ਲੇਖਾ ਲਿਖੇ ਲੇਖ, ਜੋਤ ਨਿਰੰਜਣ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਵੇਖ ਦਰ, ਗੁਰਮੁਖ ਸਾਚੇ ਬੂਝ ਬੁਝਾਇਆ। ਗੁਰਮੁਖ ਸਾਚਾ ਕਰ ਵਿਚਾਰ, ਚਰਨ ਧਿਆਨ ਰਖਾਇਆ ਏ। ਗੁਰ ਚਰਨ ਧਿਆਨ ਭਗਤ ਬਿਬਾਣ, ਅੰਦਰ ਮੰਦਰ ਇਕ ਟਿਕਾਇਆ ਏ। ਇਕ ਬਿਬਾਣ ਸ਼ਬਦ ਨਿਸ਼ਾਨ, ਜੀਵ ਪਿੰਡ ਬਾਹਰ ਕਰਾਇਆ ਏ ਆਪ ਉਡਾਏ ਕਰ ਪਛਾਣ, ਸਤਿ ਸਵਰਨੀ ਵਿਚ ਰਖਾਇਆ ਏ। ਸਤਿ ਸਵਰਨੀ ਨੌਜਵਾਨ, ਸ਼ਬਦ ਸਾਚਾ ਕੰਤ ਸੁਹਾਇਆ ਏ। ਸਾਚਾ ਕੰਤ ਹਰਿ ਮਿਹਰਬਾਨ, ਨਾਮ ਪੱਲਾ ਇਕ ਫੜਾਇਆ ਏ। ਪੱਲਾ ਫੜਿਆ ਇਕ ਰਕਾਨ, ਨੌਂ ਦਰ ਝੂਠ ਮਕਾਨ, ਨਾਤਾ ਤੁਟਾ ਭੈਣ ਭਰਾਇਆ ਏ। ਜੂਠਾ ਝੂਠਾ ਪੀਣ ਖਾਣ, ਜਗਤ ਭਗਤ ਨਿਸ਼ਾਨ ਏਕਾ ਹਰਿ ਰਖਾਇਆ ਏ। ਤਨ ਨਗਾਰੇ ਵੱਜੇ ਚੋਟ, ਦੁਰਮਤ ਮੈਲ ਕੱਢੇ ਖੋਟ, ਗੁਰਮੁਖ ਗੁਰਮੁਖ ਗੁਰਮੁਖ ਗੁਰ ਸ਼ਬਦੀ ਮੇਲ ਮਿਲਾਇਆ ਏ। ਜੋਤੀ ਜੋਤ ਸਰੂਪ ਹਰਿ, ਅੰਦਰ ਮੰਦਰ ਜੋਤ ਧਰ, ਸ਼ਬਦ ਗੁਰ ਗੁਰ ਸ਼ਬਦ ਵੇਸ ਕਰ, ਦਰ ਦਰਵੇਸ਼ ਆਪੇ ਆਪ ਅਖਵਾਇਆ ਏ।