੧੦ ਮਾਘ ੨੦੧੨ ਬਿਕ੍ਰਮੀ ਮਾਤਾ ਬਿਸ਼ਨ ਕੌਰ ਦੇ ਗ੍ਰਹਿ ਹਰਿ ਭਗਤ ਦਵਾਰ ਜੇਠੂਵਾਲ
ਹਰਿ ਸਾਜਣ ਜਗ ਮੀਤ, ਦੋ ਜਹਾਨਿਆ। ਸਦਾ ਸਦ ਜਨ ਰਖੇ ਚੀਤ, ਦੇਵੇ ਮਾਣ ਭਗਤ ਭਗਵਾਨਿਆ। ਦਿਵਸ ਰੈਣ ਪਰਖੇ ਨੀਤ, ਜੀਵ ਜੰਤ ਜੰਤ ਜੀਵ ਸ਼ੈਤਾਨਿਆ। ਗੁਰਮੁਖ ਵਿਰਲੇ ਕਾਇਆ ਠੰਢੀ ਸੀਤ, ਪੀਵੇ ਅੰਮ੍ਰਿਤ ਨਾਮ ਨਿਧਾਨਿਆ। ਆਪੇ ਕਰੇ ਪਤਤ ਪੁਨੀਤ, ਜਿਸ ਜਨ ਬਖ਼ਸ਼ੇ ਚਰਨ ਧਿਆਨਿਆ। ਸ਼ਬਦ ਸੁਹੇਲਾ ਰਹੇ ਅਤੀਤ, ਮਿਲੇ ਮੇਲ ਪੁਰਖ ਸੁਜਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖੇ ਖੇਲ ਗੁਣਵੰਤਾ ਗੁਣ ਨਿਧਾਨਿਆ। ਜਗਤ ਜੀਵ ਅਧੀਨ, ਨਾਮ ਵਿਸਾਰਿਆ। ਨਾ ਕੋਈ ਸਹਾਏ ਲੋਕਾ ਤੀਨ, ਲੋਕਾ ਤੀਨ ਹੋਏ ਖੁਆਰਿਆ। ਹਰਿਜਨ ਸਾਚੇ ਕਾਇਆ ਮੰਦਰ ਆਤਮ ਠਾਂਢਾ ਸੀਨ, ਦੇਵੇ ਦਾਨ ਸ਼ਬਦ ਨਿਸ਼ਾਨਿਆ। ਅੱਖਰ ਵੱਖਰ ਜਗਤ ਕੀਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਕਰੇ ਪੁਣ ਛਾਣਿਆ। ਪੁਣ ਛਾਣ ਪ੍ਰਭ ਜਗਤ ਵਰੋਲੇ, ਭੇਵ ਕਿਸੇ ਨਾ ਆਈਆ। ਏਕ ਤੋਲ ਸਾਚਾ ਤੋਲੇ, ਸ਼ਬਦ ਕੰਡਾ ਰਿਹਾ ਲਗਾਈਆ। ਆਦਿ ਅੰਤ ਕਦੇ ਨਾ ਡੋਲੇ, ਇਕ ਅਡੋਲ ਆਪ ਅਖਵਾਈਆ। ਭਗਤ ਜਨਾਂ ਹਰਿ ਅੰਦਰ ਬੋਲੇ, ਮੁਖ ਸਹਿਜ ਸਹਿਜ ਗੁਣ ਗਾਈਆ। ਭਾਗ ਲਗਾਇਆ ਕਾਇਆ ਚੋਲੇ, ਸ਼ਬਦ ਸੁਨੇਹੜਾ ਭੇਜ ਰਿਹਾ ਜਗਾਈਆ। ਆਤਮ ਪੜਦੇ ਅੰਤਮ ਖੋਲ੍ਹੇ, ਅੰਗ ਅੰਗ ਮਿਲੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਸ਼ਬਦ ਸੱਚੀ ਕੁੜਮਾਈਆ। ਜਗਤ ਜੁਗਤੀ ਜਾਣ, ਭਗਤ ਪਛਾਣਿਆ। ਸਾਚੀ ਮੁਕਤੀ ਵਿਚ ਜਹਾਨ, ਚਰਨ ਸਰਨ ਸਰਨ ਚਰਨ ਗੁਰ ਧਿਆਨਿਆ। ਕਾਇਆ ਭੁਗਤੀ ਗੁਣ ਨਿਧਾਨ, ਸ਼ਬਦ ਬੰਨ੍ਹੇ ਹੱਥੀਂ ਗਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵੇ ਦਾਨ ਜੀਆ ਦਾਨਿਆ। ਜੀਵ ਜੰਤ ਭਿਖਾਰ ਦਰ ਦਵਾਰਿਆ। ਦੇਵਣਹਾਰ ਦਾਤਾਰ ਵਡ ਸੰਸਾਰਿਆ। ਆਪੇ ਪਾਏ ਸਾਰ, ਕਰਮ ਵਿਚਾਰਿਆ। ਮਾਨਸ ਦੇਹੀ ਆਈ ਹਾਰ, ਜਨਮ ਗਵਾ ਰਿਹਾ। ਕੋਈ ਨਾ ਲਾਵੇ ਪਾਰ, ਮਾਇਆ ਭਰਮ ਭੁਲਾ ਰਿਹਾ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਇਕ ਦੇਵੇ ਸ਼ਬਦ ਅਧਾਰ, ਸਾਚਾ ਮਾਰਗ ਇਕ ਵਖਾ ਰਿਹਾ। ਆਪੇ ਜਾਣੇ ਆਪਣੀ ਧਾਰ, ਮਾਤ ਪਿਤ ਹਿਤ ਨਿਤ ਨਵਿਤ ਦਿਵਸ ਰੈਣ ਆਪ ਕਰਾ ਰਿਹਾ। ਆਪੇ ਜਾਣੇ ਵਾਰ ਥਿਤ, ਰੁੱਤ ਮਾਹ ਨਾ ਭੇਵ ਛੁਪਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਇਕ ਵਖਾ ਰਿਹਾ। ਏਕਾ ਰਾਹ ਇਕ ਆਕਾਰ, ਇਕ ਅਧਾਰ ਰਖਾਈਆ। ਏਕਾ ਨਾਂਓ ਏਕਾ ਥਾਂਓ ਚਰਨ ਪਿਆਰ ਰਖਾਈਆ। ਏਕਾ ਪਿਤਾ ਏਕਾ ਮਾਉਂ, ਬੱਤੀ ਧਾਰਾਂ ਸੀਰ ਪਿਆਈਆ। ਏਕਾ ਹਿਤਾ ਪਕੜੇ ਬਾਹੋਂ, ਅੰਮ੍ਰਿਤ ਆਤਮ ਸੀਰ ਮੁਖ ਚੁਆਈਆ। ਦਿਵਸ ਰੈਣ ਜਨ ਰਾਖੇ ਚੀਤ, ਜਗਤ ਜੰਜ਼ੀਰ ਗਲੋਂ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਵਾਰੇ ਦਇਆ ਕਮਾਈਆ। ਧੂੜ ਰੈਣ ਖ਼ਾਕ। ਪ੍ਰਭ ਚਰਨ ਪਾਕ। ਖੁਲ੍ਹੇ ਸੋਤ ਬੰਦ ਤਾਕ। ਲੇਖਾ ਜਾਣੇ ਭਵਿਖਤ ਵਾਕ। ਨੇਤਰ ਨੀਰ ਸੁਗੰਧ ਨਾਕ। ਤਨ ਚੀਰ ਸ਼ਬਦ ਧੀਰ ਨਾਮ ਗੁਰ ਜਗਤ ਸਾਕ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਰਨ ਧੂੜੀ ਬਖ਼ਸ਼ੇ ਖ਼ਾਕ। ਬੁਧ ਮਤ ਮਨ ਤਨ ਚਤਰਾਈ। ਚੈਂਚਲ ਚਿਤ ਪ੍ਰਭ ਵੇਖ ਵਖਾਈ। ਹੱਡ ਮਾਸ ਨਾੜੀ ਰਿਤ, ਰਤ ਆਪ ਉਪਾਈ। ਅੰਮ੍ਰਿਤ ਆਤਮ ਕਾਇਆ ਸਿਤ, ਆਪੇ ਹਰਿਆ ਰਿਹਾ ਕਰਾਈ। ਨੈਣ ਮੁਧਾਰੀ ਆਤਮ ਚਿਤ ਤ੍ਰਿਸ਼ਨਾ ਤਿਆਗ ਅੱਗ ਤਨ ਬੁਝਾਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਤਾਗ ਤਨ ਬੰਧਾਈ। ਦਰ ਦਵਾਰਾ ਇਕ ਸੁਹਾਨਾ, ਨਿਰਮਲ ਜੋਤ ਜਗਾਈਆ। ਸਾਚਾ ਸ਼ਬਨ ਇਕ ਸੁਹਾਨਾ, ਵਰਨ ਗੋਤੀ ਮੇਟ ਮਿਟਾਈਆ। ਪਾਰਬ੍ਰਹਮ ਬ੍ਰਹਮ ਵਿਚ ਸਮਾਨਾ, ਏਕਾ ਦੂਜਾ ਭੇਵ ਚੁਕਾਈਆ। ਅੰਮ੍ਰਿਤ ਆਤਮ ਤੀਰਥ ਸਾਚੇ ਨਹਾਨਾ, ਅਠਸਠ ਲੇਖ ਦਏ ਮਿਟਾਈਆ। ਪੁਰਖ ਅਬਿਨਾਸ਼ੀ ਦਰ ਘਰ ਸਾਚੇ ਪਾਨਾ, ਮੰਦਰ ਮਸੀਤ ਨਾ ਕੋਈ ਰਖਾਈਆ। ਦਿਵਸ ਰੈਣ ਰੈਣ ਦਿਵਸ ਸਦ ਰਸਨਾ ਗਾਨਾ, ਗੰਭੀਰ ਗਹਿਰ ਗਹਿਰ ਗੰਭੀਰ ਸ਼ਬਦ ਸਹਿਜ ਸੁਖਦਾਈਆ। ਏਕਾ ਰਾਗ ਜਗਤ ਵੈਰਾਗ ਕੰਨ ਸੁਣਾਨਾ, ਸੋਹੰ ਤੀਰ ਬਜਰ ਕਪਾਟੀ ਜਾਏ ਚੀਰ, ਅੰਤ ਅਖੀਰ ਜਿਸ ਕਰਾਈਆ। ਗੁਰ ਸ਼ਬਦ ਭਗਤ ਕੁੜਮਾਈ, ਸਾਚੀ ਰਚਨ ਰਚਾਈਆ। ਆਤਮ ਘਰ ਵੱਜੀ ਵਧਾਈ, ਗੋਬਿੰਦ ਗੀਤ ਸੁਹਾਗੀ ਗਾਈਆ। ਮਿਲਿਆ ਮੇਲ ਪਾਰਬ੍ਰਹਮ ਸਰਨਾਈ, ਅਚਰਜ ਰੀਤ ਮਾਤ ਚਲਾਈਆ। ਆਤਮ ਘਰ ਵੱਜੀ ਵਧਾਈ, ਪ੍ਰਭ ਸਾਚੇ ਦਇਆ ਕਮਾਈਆ। ਨਾਤਾ ਤੁਟਾ ਭੈਣਾਂ ਭਾਈ, ਮਾਤ ਪਿਤ ਸਾਚਾ ਹਿਤ ਨਿਤ ਨਵਿਤ ਸਾਰ ਨਾ ਰਾਈਆ। ਨਰ ਨਰਾਇਣ ਹਰਿ ਹਰਿ ਚਿਤ, ਦਰਸ ਪਾਏ ਤੀਜੇ ਨੈਣਾ ਮੇਲ ਮਿਲਾਵਾ ਸਾਚੇ ਮਿਤ, ਚਰਨ ਪ੍ਰੀਤ ਇਕ ਵਖਾਈਆ। ਨੌਂ ਦਵਾਰੇ ਰਹੇ ਜਿੱਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸ਼ਬਦ ਸੁਹੇਲਾ ਦੇਵੇ ਵਰ, ਭਗਤ ਮਾਤ ਵਧਾਈਆ। ਵਡੀ ਵਡ ਵਡਿਆਈ, ਗੁਰਮੁਖ ਨਾਉਂ ਅਪਾਰਿਆ। ਨਾ ਹੋਏ ਮਾਤ ਜੁਦਾਈ, ਦੋ ਜਹਾਨੀ ਪਾਰ ਉਤਾਰਿਆ। ਪਾਰ ਕਰਾਏ ਫੜ ਫੜ ਬਾਹੀ, ਲੱਖ ਚੁਰਾਸੀ ਭਵ ਜਲ ਪਾਰ ਉਤਾਰਿਅ। ਦੂਸਰ ਕੋਈ ਦੀਸੇ ਨਾਹੀ, ਆਦਿ ਅੰਤ ਜੁਗਾ ਜੁਗੰਤ ਸਾਧ ਸੰਤ ਭਗਤ ਭਗਵੰਤ, ਸ਼ਬਦ ਰੰਗ ਸਾਚਾ ਸੰਗ, ਏਕਾ ਏਕ ਬਲੀ ਬਲਵਾਨ, ਸਾਧ ਸੰਤ ਰਿਹਾ ਜਗਾਈਆ। ਆਪੇ ਵੇਖੇ ਮਾਰ ਧਿਆਨ, ਖੰਡ ਮੰਡਲ ਵਰਭੰਡ ਵਰਭੰਡੀ ਦਿਸ ਨਾ ਆਈਆ। ਭੇਖਾਧਾਰੀ ਭੇਖ ਨਿਧਾਨ, ਜੋਤ ਅਧਾਰੀ ਹਰਿ ਭਗਵਾਨ, ਸਾਚੀ ਵੰਡਨ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਹਿਲੀ ਚੇਤ ਵੇਖੇ ਕਾਇਆ ਖੇਤ, ਰਾਜ ਰਾਜਾਨਾ ਸ਼ਾਹ ਸੁਲਤਾਨਾਂ ਏਕਾ ਸ਼ਬਦ ਜਣਾਈਆ। ਸ਼ਬਦ ਜਣਾਏ ਹਰਿ ਨਿਰੰਕਾਰ, ਪਹਿਲੀ ਚੇਤ ਜਣਾਇੰਦਾ। ਕਰੇ ਖੇਲ ਅਪਰ ਅਪਾਰ, ਕਾਇਆ ਖੇਤ ਵੇਖ ਵਖਾਇੰਦਾ। ਕਾਲਾ ਵੇਸ ਦਰ ਦਰਵੇਸ਼, ਕਾਲੀ ਧਾਰ ਦਿਸ ਨਾ ਆਇੰਦਾ। ਆਪੇ ਹੋਵੇ ਧਾਰੀ ਕੇਸ, ਮੂੰਡ ਮੁੰਡਾਨਾ ਆਪ ਅਖਵਾਇੰਦਾ। ਆਪੇ ਦਾਤਾ ਨਰ ਨਰੇਸ਼, ਆਪੇ ਦਸ ਦਸਮੇਸ ਬਣਾਇੰਦਾ। ਆਪੇ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਸ਼ਿਵ ਸ਼ੰਕਰ ਆਪ ਉਪਾਇੰਦਾ। ਆਪੇ ਆਵੇ ਜਾਵੇ ਕਰ ਕਰ ਵੇਸ, ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਸੇਵ ਲਗਾਇੰਦਾ। ਕਲਜੁਗ ਅੰਤਮ ਲੈਣਾ ਵੇਖ, ਲੱਖ ਚੁਰਾਸੀ ਮਿੱਟਦੀ ਰੇਖ, ਨਾ ਕੋਈ ਦੀਸੇ ਔਲੀਆ ਪੀਰ ਸ਼ੇਖ, ਆਪ ਆਪਣੀ ਬਣਤ ਬਣਾਇੰਦਾ। ਜੋਤੀ ਜਾਮਾ ਧਰਿਆ ਭੇਖ, ਗੁਰਮੁਖਾਂ ਮਸਤਕ ਲਾਏ ਰੇਖ, ਸ਼ਬਦ ਰੰਗਣ ਰੰਗ ਚੜ੍ਹਾਇੰਦਾ। ਨੌਂ ਦਵਾਰੇ ਚੁਕੇ ਲੇਖ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਦੇਵੇ ਵਰ, ਦਰ ਦਵਾਰਾ ਇਕ ਸੁਹਾਇੰਦਾ। ਘਰ ਸਾਜਣ ਪੁਰਖ ਅਗੰਮੜਾ, ਦਿਵਸ ਰੈਣ ਰੱਖੇ ਉਡੀਕ। ਨਾ ਕੋਈ ਵੇਖੇ ਚੰਮੀ ਚੰਮੜਾ, ਸੁਰਤੀ ਧਾਰੀ ਸ਼ਬਦ ਬਾਰੀਕ। ਆਪੇ ਮਾਈ ਪਿਤ ਅੰਮੜਾ, ਆਪੇ ਬਿਰਧ ਬਾਲ ਵਡ ਨੀਕਨ ਨੀਕ। ਜੋਤੀ ਜੋਤ ਸਰੂਪ ਹਰਿ, ਸੁਰਤੀ ਸ਼ਬਦ ਮੇਲ ਕਰ, ਨਾ ਕੋਈ ਦੀਸੇ ਹੋਰ ਸ਼ਰੀਕ। ਸੁਰਤ ਸਵਾਣੀ ਸਤਿ ਗੁਣ ਸਤਿ ਸਤਿਵੰਤਾ। ਤਨ ਨਾਮ ਨਿਰੰਜਣ ਤਪੋ ਤਨ, ਤਾਮਸ ਤ੍ਰਿਸ਼ਨਾ ਅਗਨ ਗਗਨ ਲਗਨਤਾ। ਮੁਖ ਸ਼ਬਦ ਸਗਨ ਨਾਮ ਰੰਗਣ, ਅਗਣ ਅਗਣਤਾ। ਸ਼ਬਦ ਭਿਖਾਰੀ ਦਰ ਸਾਚਾ ਮੰਗਣ, ਹਉਮੇ ਰੋਗ ਤੋੜੇ ਹੰਗਤਾ। ਨੌਂ ਦਵਾਰੇ ਜੂਠੇ ਝੂਠੇ ਮੰਗਣ, ਦਸਵੇਂ ਘਰ ਮੇਲ ਸਾਚੇ ਸਾਚੀ ਸੰਗਤਾ। ਜੋਤੀ ਜੋਤ ਸਰੂਪ ਹਰਿ, ਸੁਰਤੀ ਸ਼ਬਦ ਮੇਲ ਕਰ, ਏਕਾ ਏਕ ਦੇਵੇ ਸ਼ਬਦ ਸੱਚੀ ਸੁਗੰਧਤਾ। ਸ਼ਬਦ ਸੁਗੰਧੀ ਦਿਵਸ ਰੈਣ, ਮੰਦਰ ਤਨ ਮਹਿਕਾਈਆ। ਨੇਤਰ ਨੈਣ ਬੰਦੀ, ਦੁਰਮਤ ਮੈਲ ਆਤਮਾ ਵਾਸਨਾ ਗੰਦੀ, ਡੋਰੀ ਚੋਰੀ ਸ਼ਬਦ ਹਰਿ ਪਾਈਆ। ਗਾਏ ਸੁਭਾਏ ਬੱਤੀ ਦੰਦੀ, ਜੋਤੀ ਨੂਰੀ ਆਪ ਜਗਾਈਆ। ਮਸਤਕ ਚੜ੍ਹੇ ਸਾਚਾ ਚੰਦ ਨੌਂ ਚੰਦੀ, ਆਤਮ ਅੰਧੀ ਭਰਮ ਗਵਾਈਆ। ਸ਼ਬਦ ਗਾਏ ਸੁਹਾਗੀ ਛੰਦੀ, ਭਰਮਾ ਕੰਧੀ ਝੂਠੀ ਢਾਹੀਆ। ਮਨਮੁਖ ਸੁਰਤੀ ਭਾਗਾਂ ਮੰਦੀ, ਪਰਮਾਨੰਦੀ ਰਸ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੁਰਤੀ ਸ਼ਬਦੀ ਮੇਲ ਕਰ, ਅਨੰਦ ਅਨੰਦ ਅਨੰਦ ਨਿਜਾਨੰਦ ਨਿਜ ਘਰ ਮੇਂ ਰਿਹਾ ਉਪਾਈਆ। ਨਿਜ ਘਰ ਆਤਮ ਚਾਰ ਕੁੰਟ, ਦਹਿ ਦਿਸ਼ਾ ਹਰਿ ਵਸੇਰਾ। ਨਾਮ ਰਸ ਰਸਨਾ ਹਰਿਜਨ ਲਏ ਲੁੱਟ, ਮਿਟੇ ਅੰਧ ਅੰਧੇਰਾ। ਤੀਰ ਨਿਰਾਲਾ ਜਾਏ ਛੁੱਟ, ਚੁਕਾਏ ਮੇਰਾ ਤੇਰਾ। ਸ਼ਬਦ ਪੰਘੂੜਾ ਹਰਿਜਨ ਲਏ ਝੂਟ, ਪ੍ਰਭ ਦੇਵੇ ਦਰਸ ਕਰ ਕਰ ਆਪਣੀ ਮਿਹਰਾ। ਕਾਇਆ ਮਾਟੀ ਜੂਠਾ ਝੂਠਾ ਭਾਂਡਾ ਜਾਏ ਫੁਟ ਵੇਲੇ ਅੰਤ ਨਾ ਲਾਏ ਦੇਰਾ। ਕਰਮ ਵਿਕਾਰਾ ਕੱਢੇ ਕੁੱਟ, ਇਕ ਵਖਾਏ ਸੰਞ ਸਵੇਰਾ। ਹਰਿ ਜਨ ਜਨ ਹਰਿ ਦਰ ਘਰ ਸਾਚੇ ਲੁੱਟ, ਸ਼ਬਦ ਸਰੂਪੀ ਪਾਏ ਘੇਰਾ। ਮਨਮੁਖਾਂ ਹੱਥ ਫੜਾਏ ਠੁਠ, ਦਰ ਦਰ ਘਰ ਘਰ ਫੇਰੀ ਫੇਰਾ। ਹਰਿ ਭਗਤ ਵਿਚੋਲਾ ਏਕਾ ਮੰਗੇ ਨਾਮ ਮੁਠ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਰਤੀ ਸ਼ਬਦੀ ਮੇਲ ਕਰ, ਕਰੇ ਸਾਚਾ ਸਚ ਨਿਬੇੜਾ। ਰਸਨ ਰਸ ਤਿਆਗ, ਆਤਮ ਰਸ ਪਾਇਆ। ਆਤਮ ਤ੍ਰਿਸ਼ਨਾ ਬੁਝੀ ਪਿਆਸ, ਅੰਮ੍ਰਿਤ ਆਤਮ ਮੁਖ ਚੁਆਇਆ। ਸੋਈ ਸੁਰਤੀ ਗਈ ਜਾਗ, ਹਉਮੇ ਚਿੰਤਾ ਰੋਗ ਗਵਾਇਆ। ਦਰ ਘਰ ਸਾਚੇ ਬਣਿਆ ਹੰਸ ਕਾਗ, ਧੁਰ ਸੰਜੋਗੀ ਮੇਲ ਮਿਲਾਇਆ। ਹੱਥ ਆਪਣੇ ਪਕੜੇ ਵਾਗ, ਹਰਿ ਅਮੋਗੀ ਦਰਸ ਦਿਖਾਇਆ। ਚਰਨ ਕਵਲ ਜਨ ਸਾਚੇ ਲਾਗ, ਜਗਤ ਵਿਜੋਗੀ ਫੰਦ ਕਟਾਇਆ। ਮਾਨਸ ਦੇਹੀ ਵਡ ਵਡਭਾਗ, ਪਾਰਬ੍ਰਹਮ ਮਿਲੀ ਸਰਨਾਇਆ। ਸ਼ਬਦ ਬੰਨੇ ਸਾਚਾ ਤਾਗ, ਸਾਚਾ ਧਰਮ ਇਕ ਵਖਾਇਆ। ਨਾਮ ਉਪਜਾਏ ਸਾਚਾ ਰਾਗ, ਨਾਦ ਅਨਾਦਾ ਧੁਨ ਵਜਾਇਆ। ਆਪ ਆਪਣਾ ਜਨ ਲਏ ਲਾਧ, ਅੰਦਰ ਮੰਦਰ ਦੀਪਕ ਜੋਤੀ ਦਏ ਜਗਾਇਆ। ਪੰਚਮ ਚੋਰਾਂ ਤਨ ਮਨ ਬਾਂਧ, ਡੂੰਘੀ ਕੰਦਰ ਦਏ ਸੁਟਾਇਆ। ਨਰ ਨਰਾਇਣ ਰਸਨ ਅਰਾਧ, ਹੰਕਾਰੀ ਜੰਦਰ ਦਏ ਤੁੜਾਇਆ। ਵੇਖ ਵਖਾਣੇ ਸੰਤ ਸਾਧ, ਜੋਤੀ ਜਾਮਾ ਭੇਵ ਵਟਾਇਆ। ਗੁਰਮੁਖ ਸਾਚੇ ਲਏ ਲਾਧ, ਰਮਈਆ ਰਾਮਾ ਮੇਲ ਮਿਲਾਇਆ। ਆਤਮ ਮੇਟੇ ਵਾਦ ਵਿਵਾਦ, ਵਿਦਿਆ ਬ੍ਰਹਮ ਇਕ ਸਿਖਾਇਆ। ਸ਼ਬਦ ਜਣਾਏ ਬੋਧ ਅਗਾਧ, ਬੋਧ ਅਗਾਧਾ ਭੇਵ ਨਾ ਰਾਇਆ। ਧੁਰ ਦਰਗਾਹੀ ਮੇਲਾ ਮਾਧਵ ਮਾਧ, ਪੁਰਖ ਅਬਿਨਾਸ਼ੀ ਦਰ ਘਰ ਪਾਇਆ। ਆਤਮ ਮੇਲਾ ਆਦਿ ਜੁਗਾਦਿ, ਜੁਗਾ ਜੁਗੰਤਰ ਮੇਲ ਮਿਲਾਇਆ। ਪਾਰਬ੍ਰਹਮ ਬ੍ਰਹਮ ਵਿਚ ਬ੍ਰਹਿਮਾਦ, ਅੰਤ ਮੰਤ ਸ਼ਬਦ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ ਕਲਜੁਗ ਮਾਇਆ ਲਗੀ ਬਸੰਤਰ, ਅੰਦਰੇ ਅੰਦਰ ਦਏ ਬੁਝਾਇਆ। ਕਲਜੁਗ ਅਗਨ ਅਥਾਹ, ਜਗਤ ਜਲਾਇਆ। ਨਾ ਕੋਈ ਦੀਸੇ ਸਾਚਾ ਰਾਹ, ਮਾਇਆ ਭਰਮ ਭੁਲਾਇਆ। ਨਾ ਕੋਈ ਪਕੜੇ ਅੰਤਮ ਬਾਂਹ, ਜੂਠਾ ਝੂਠਾ ਭੈਣ ਭਰਾਇਆ। ਲੱਖ ਚੁਰਾਸੀ ਅੰਤਮ ਫਾਹ, ਰਾਏ ਧਰਮ ਰਿਹਾ ਲਟਕਾਇਆ। ਗੁਰ ਪੂਰਾ ਜਗਤ ਮਲਾਹ, ਸ਼ਬਦ ਬੇੜੇ ਰਿਹਾ ਚੜ੍ਹਾਇਆ। ਪਵਣ ਸਵਾਸੀ ਰਸਨਾ ਸਾਹ, ਸਾਚਾ ਜਾਪ ਰਿਹਾ ਜਪਾਇਆ। ਹੋਏ ਸਹਾਈ ਸਭਨੀ ਥਾਂ, ਮਾਤ ਪਿਤ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਨਿੱਤ ਨਵਿੱਤ ਕਰ ਕਰ ਹਿੱਤ, ਹਰਿਜਨ ਸਾਚੇ ਲਏ ਬਚਾਇਆ। ਜਨ ਹਰਿ ਸਾਚਾ ਦਿਵਸ ਰੈਣ ਚਰਨ ਕਵਲ ਚਿਤ ਲਾਈਆ। ਰਸਨ ਸਵਾਸੀ ਕਾਮ ਧੇਨ, ਅੰਮ੍ਰਿਤ ਆਤਮ ਮੁਖ ਚੁਆਈਆ। ਪੇਖਣ ਵੇਖਣ ਦਰਸਨ ਤੀਜੇ ਨੈਣ, ਨਿਗਾਹ ਖੋਲ੍ਹ ਵਖਾਈਆ। ਦਰ ਘਰ ਸਾਚੇ ਸਾਚਾ ਬਹਿਣ, ਧਰਮਸਾਲਾ ਇਕ ਵਖਾਈਆ। ਆਪ ਚੁਕਾਏ ਲੈਣ ਦੇਣ, ਸ਼ਾਹ ਕੰਗਾਲਾ ਹਰਿ ਰਘੁਰਾਈਆ। ਮਨਮੁਖ ਡੁੱਬੇ ਵਹਿੰਦੇ ਵਹਿਣ, ਮੁਖ ਕਾਲਾ ਮਾਤ ਕਰਾਈਆ। ਗੁਰਮੁਖ ਸਾਚੇ ਸੰਤ ਸੁਹੇਲੇ ਦਰ ਦਵਾਰੇ ਲਾਹਾ ਸਾਚਾ ਲੈਣ, ਸ਼ਬਦ ਝੋਲੀ ਹਰਿ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਨਾਮ ਇਕ ਜਪਾਈਆ। ਜਪ ਨਾਮ ਗੁਰਦੇਵ, ਜਨ ਭੀਤਰ ਅੰਤਰਾ। ਪਾਰਬ੍ਰਹਮ ਬ੍ਰਹਮ ਸੇਵ, ਲੋਕ ਤੀਨ ਬੁਝੇ ਬਸੰਤਰਾ। ਅੰਮ੍ਰਿਤ ਆਤਮ ਰਸ ਸਾਚਾ ਮੇਵ, ਸਾਚਾ ਮੇਲਾ ਜੁਗਾ ਜੁਗੰਤਰਾ। ਕਰੇ ਕਰਾਏ ਆਪ ਨਹਿਕੇਵ, ਸਤਿਜੁਗ ਜਪਾਏ ਸਾਚਾ ਮੰਤਰਾ। ਪੁਰਖ ਨਿਰੰਜਣ ਅਲਖ ਅਭੇਵ, ਆਦਿ ਅੰਤ ਬਣਾਏ ਬਣਤਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖ ਵਖਾਣੇ ਗਗਨ ਗਗਨੰਤਰਾ। ਤ੍ਰੈਲੋਕ ਪ੍ਰਭ ਖੇਲ ਜੋਤ ਜਗਾਈਆ। ਲੋਕਮਾਤੀ ਮਾਰ ਝਾਤੀ ਜਨ ਭਗਤਾਂ ਕਰਾਏ ਮੇਲ, ਵਰਨ ਗੋਤ ਭੇਵ ਨਾ ਰਾਈਆ। ਆਤਮ ਖੋਲ੍ਹੇ ਬੰਦ ਤਾਕੀ ਸਤਿਗੁਰ ਸਾਚਾ ਸੱਜਣ ਸੁਹੇਲ, ਦੁਰਮਤ ਮੈਲ ਧੋਤ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵਸੇ ਰੰਗ ਨਵੇਲ, ਲੱਖ ਚੁਰਾਸੀ ਦਿਸ ਨਾ ਆਈਆ। ਲੱਖ ਚੁਰਾਸੀ ਤਨ ਜਲਾਨਾ, ਪ੍ਰਭ ਸਾਚੇ ਸਾਰ ਨਾ ਪਾਈਆ। ਮਨਮੁਖ ਭੁੱਲੇ ਜੀਵ ਨਿਧਾਨਾ, ਰਸਨ ਵਿਕਾਰ ਵਧਾਈਆ। ਗੁਰਮੁਖ ਵਿਰਲਾ ਚਤੁਰ ਸੁਜਾਨਾ, ਜਿਸ ਜਨ ਆਤਮ ਬੂਝ ਬੁਝਾਈਆ। ਹੱਥੀਂ ਬੰਨ੍ਹੇ ਧੁਰ ਦਰਗਾਹੀ ਨਾਮ ਗਾਨਾ, ਵੇਦ ਪੁਰਾਨਾਂ ਅੰਜ਼ੀਲ ਕੁਰਾਨਾਂ ਭੇਵ ਨਾ ਰਾਈਆ। ਕਰੇ ਖੇਲ ਸ੍ਰੀ ਭਗਵਾਨਾ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਵੇਖ ਵਖਾਣੇ ਨਾ ਕੋਈ ਜਾਣੇ ਔਲੀਆ ਪੀਰ ਸ਼ੇਖ਼, ਅੰਜ਼ੀਲ ਕੁਰਾਨਾ ਭੇਵ ਨਾ ਜਾਣਾ, ਜਨ ਭਗਤਾਂ ਵੇਖੇ ਆਤਮਕ ਮਸਤਕ ਲੱਗੀ ਰੇਖ, ਸਾਚੇ ਨੈਣ ਲੋਚਨ ਨੇਤਰ ਨੈਣ ਪੇਖਣ, ਆਪ ਆਪਣਾ ਰੰਗ ਵਟਾਈਆ। ਸਤਿਗੁਰ ਸੱਚਾ ਸ਼ਾਹ ਸੁਲਤਾਨਾ, ਦੋ ਜਹਾਨੀ ਵੱਸਿਆ। ਆਪੇ ਵੇਖੇ ਜਾਣੇ ਗੁਣ ਨਿਧਾਨਾ, ਜਨ ਭਗਤਾਂ ਰਾਹ ਸਾਚਾ ਦੱਸਿਆ। ਲੱਖ ਚੁਰਾਸੀ ਪੁਣ ਛਾਣਾ, ਹਰਿਜਨ ਬਹਿ ਬਹਿ ਅੰਦਰ ਹੱਸਿਆ। ਸ਼ਬਦ ਫੜਾਏ ਤੀਰ ਕਮਾਨਾ, ਸ਼ਬਦ ਚਿੱਲਾ ਏਕਾ ਕਸਿਆ। ਆਪ ਝੁਲਾਏ ਧਰਮ ਨਿਸ਼ਾਨਾ, ਮੇਟ ਮਿਟਾਏ ਅੰਧੇਰੀ ਰੈਣ ਜਨ ਮਸਿਆ। ਦਾਤਾ ਸੂਰਾ ਜੋਧਾ ਬਲੀ ਬਲਵਾਨਾ, ਪਰਗਟ ਹੋਏ ਵਿਚ ਜਹਾਨਾ, ਜਨ ਭਗਤਾਂ ਦਵਾਰੇ ਆਏ ਨੱਸਿਆ। ਆਪੇ ਗੋਪੀ ਆਪੇ ਕਾਹਨਾ, ਦੀਪਕ ਜੋਤੀ ਜਗੇ ਮਹਾਨਾ, ਗੁਰਮੁਖ ਸਾਚੇ ਮਾਣਕ ਮੋਤੀ ਲੋਕਮਾਤੀ ਕਰੇ ਪਛਾਨਾ, ਸਭ ਘਟ ਵਾਸੀ ਹਿਰਦੇ ਅੰਦਰ ਵਸਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਵੇਖ ਦਰ, ਆਪੇ ਵੇਖੇ ਮਿੱਠਾ ਕੌੜਾ ਰਸਿਆ। ਰਸਨਾ ਰਸ ਰਸਾਇਣ, ਹਰਿ ਜਨ ਪਾਇਆ। ਦਰਸ ਪੇਖੇ ਤੀਜੇ ਨੈਣ, ਮਨ ਤਨ ਤਨ ਮਨ ਤ੍ਰਿਪਤਾਇਆ। ਰਸਨਾ ਕਿਸੇ ਨਾ ਸਕੇ ਕਹਿਣ, ਜੂਠਾ ਝੂਠਾ ਜਨ ਖੁਲ੍ਹਾਇਆ। ਮਾਇਆ ਖਾਏ ਨਾ ਡੱਸਨੀ ਡੈਣ, ਭਾਂਡਾ ਭਰਮ ਭੰਨ ਵਖਾਇਆ। ਮਨਮੁਖ ਵਹਿੰਦੇ ਝੂਠੇ ਵਹਿਣ, ਆਤਮ ਧੰਨ ਨਾ ਕਿਸੇ ਵਖਾਇਆ। ਹਰਿ ਭਗਤ ਚੁਕਾਏ ਲਹਿਣ ਦੇਣ, ਸ਼ਬਦ ਸਾਚਾ ਤਨ ਵਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਮਿਟਾਏ ਅੰਧੇਰੀ ਰੈਣ, ਸੋਹੰ ਸਾਚਾ ਚੰਦ ਚੜ੍ਹਾਇਆ। ਸੋਹੰ ਸ਼ਬਦ ਪਰਕਾਸ਼ ਤ੍ਰੈ ਤ੍ਰੈ ਲੋਕਿਆ। ਜੋਤ ਨਿਰੰਜਣ ਪੁਰਖ ਅਬਿਨਾਸ਼, ਪੁਰੀਆਂ ਲੋਆਂ ਇਕ ਸੁਣਾਏ ਸਤਿ ਸਲੋਕਿਆ। ਆਪੇ ਰੱਖੇ ਘਟ ਘਟ ਵਾਸ, ਬ੍ਰਹਮਾ ਚਾਰੇ ਮੁਖ ਰਖਾਏ ਮੋਖਿਆ। ਸ਼ਿਵ ਸ਼ੰਕਰ ਜਟਾ ਜੂਟ ਧਾਰ ਕਰੇ ਵਿਚਾਰ, ਕਲਜੁਗ ਅੰਤਮ ਕਰੇ ਧੋਖਿਆ। ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਰੋਵੇ ਧਾਹਾਂ ਮਾਰ, ਪ੍ਰਭ ਕਾ ਭਾਣਾ ਕਿਸੇ ਨਾ ਰੋਕਿਆ। ਪਰਗਟ ਹੋਏ ਹਰਿ ਜਗਦੀਸਾ ਨਿਹਕਲੰਕ ਨਰਾਇਣ ਨਰ ਅਵਤਾਰ, ਲੋਕਮਾਤ ਪੁਰਖ ਬਿਧਾਤ ਜਨ ਭਗਤਾਂ ਦੇਵੇ ਅੰਤਮ ਮੋਖਿਆ। ਹਰਿ ਭਗਤ ਵਡਿਆਈ ਜਗਤ ਉਪਾਇਆ। ਆਤਮ ਬੂਝ ਬੁਝਾਈ, ਬ੍ਰਹਮ ਜਣਾਇਆ। ਪਾਰਬ੍ਰਹਮ ਸਰਨਾਈ, ਭਰਮ ਚੁਕਾਇਆ। ਮਿਲਿਆ ਮੇਲ ਸਾਚੇ ਮਾਹੀ, ਆਵਣ ਜਾਵਣ ਜਨਮ ਕਟਾਇਆ। ਸ਼ਬਦ ਸਰੂਪੀ ਪਕੜੇ ਬਾਂਹੀ, ਸੋਹੰ ਸਾਚਾ ਦਾਮਨ ਫੜਾਇਆ। ਸਦਾ ਸੁਹੇਲਾ ਰਖੇ ਠੰਢੀਆਂ ਛਾਂਈ, ਆਪ ਆਪਣੇ ਅੰਕ ਸਮਾਇਆ। ਦੂਸਰ ਕੋਈ ਦੀਸੇ ਨਾਹੀ, ਰਾਓ ਰੰਕ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਏਕਾ ਰਾਹ ਵਖਾਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਵੇਖ ਦਰ, ਆਪ ਆਪਣਾ ਅੰਕ ਚਲਾਇਆ। ਆਪ ਆਪਣਾ ਅੰਕ ਚਲਾਏ, ਸ਼ਬਦ ਜਗਤ ਅਮੋਲਾ। ਰਾਓ ਰੰਕ ਰੰਕ ਉਠਾਏ, ਪੁਰਖ ਅਬਿਨਾਸ਼ੀ ਬਣਿਆ ਤੋਲਾ। ਦਵਾਰ ਬੰਕ ਬੰਕ ਇਕ ਸੁਹਾਏ, ਨੌਂ ਦਵਾਰੇ ਦਰ ਦਰ ਖੋਲ੍ਹਾ। ਜੋਤ ਸਰੂਪੀ ਤਨਕ ਲਗਾਏ, ਸ਼ਬਦ ਸਰੂਪੀ ਅੰਦਰ ਬੋਲਾ। ਵਾਸੀ ਪੁਰੀ ਘਨਕ ਅਖਵਾਏ, ਸੰਬਲ ਨਗਰੀ ਸਾਚਾ ਢੋਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਾਗ ਲਗਾਏ ਕਾਇਆ ਚੋਲਾ। ਭਾਗ ਲਗਾਏ ਕਾਇਆ ਚੋਲਾ, ਰੰਗਣ ਗੂੜ੍ਹ ਪ੍ਰਭ ਸਾਚਾ ਆਪ ਚੜ੍ਹਾਇੰਦਾ। ਕਲਜੁਗ ਤੇਰਾ ਅੰਤਮ ਬੋਲਾ, ਨਾ ਕੋਈ ਜਾਣੇ ਜੀਵਤ ਮੂੜ੍ਹ, ਜੀਵ ਜੰਤ ਕੋਈ ਭੇਵ ਨਾ ਪਾਇੰਦਾ। ਗੁਰਮੁਖ ਵਿਰਲਾ ਦਰ ਘਰ ਸਾਚੇ ਮਸਤਕ ਲਾਏ ਚਰਨ ਧੂਲਾ, ਪੜਦਾ ਉਹਲਾ ਭੇਵ ਚੁਕਾਇੰਦਾ। ਇਕ ਸੁਣਾਏ ਰਾਗ ਸੋਹਲਾ, ਸ੍ਰਿਸ਼ਟ ਸਬਾਈ ਕੂੜੋ ਕੂੜ ਨੌਂ ਦਵਾਰੇ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਸ਼ਬਦ ਜਣਾਏ ਭਗਤ ਵਿਚੋਲਾ, ਲੱਖ ਚੁਰਾਸੀ ਕਟੇ ਜੂੜ, ਧਰਮ ਰਾਏ ਨੇੜ ਨਾ ਆਇੰਦਾ। ਧਰਮ ਰਾਏ ਨਾ ਮੰਗੇ ਲੇਖਾ, ਜਿਸ ਜਨ ਦਇਆ ਕਮਾਈਆ। ਆਪੇ ਜਾਣੇ ਆਪਣੀ ਰੇਖਾ, ਦਸਮ ਦਵਾਰੀ ਬੂਝ ਬੁਝਾਈਆ। ਨੌਂ ਦਵਾਰੇ ਭਗਤ ਭੁਲੇਖਾ, ਪ੍ਰਭ ਅਬਿਨਾਸ਼ੀ ਦਿਸ ਨਾ ਆਈਆ। ਕਲਜੁਗ ਜੀਵ ਭੁੱਲੇ ਰੁੱਲੇ ਭਰਮ ਭੁਲੇਖਾ, ਮਦਿਰਾ ਮਾਸ ਰਸਨ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪੇ ਵੇਖੇ ਬੁਧ ਵਿਸੇਖਾ, ਕਵਣ ਦਰ ਕਵਣ ਘਰ ਕਵਲ ਨਰ ਕਵਣ ਨਾਰੀ ਕਵਣ ਤਰੇ ਸਾਚੀ ਤਰਨੀ ਰਿਹਾ ਤਰ, ਦਰ ਦਵਾਰਾ ਹਰਿ ਨਿਰੰਕਾਰਾ, ਜੋਤ ਨਿਰੰਜਣ ਕਰ ਪਸਾਰਾ, ਸ਼ਬਦ ਖੋਲ੍ਹੇ ਇਕ ਭੰਡਾਰਾ, ਚਾਰ ਵਰਨਾਂ ਏਕਾ ਸਰਨਾ ਰਾਓ ਰੰਕ ਰੰਕ ਰਾਜਾਨਾਂ ਸ਼ਾਹ ਸੁਲਤਾਨਾਂ ਨਾਮ ਭਿਛਿਆ ਝੋਲੀ ਪਾਈਆ। ਆਤਮ ਝੋਲੀ ਭਰ ਭੰਡਾਰਾ, ਹੋਏ ਸ਼ਬਦ ਜਣਾਈਆ। ਨੌਂ ਦਵਾਰੇ ਬੰਦ ਕੁਆੜਾ, ਦਸਵੇਂ ਜੋਤ ਟਿਕਾਈਆ। ਵਾ ਨਾ ਲੱਗੇ ਤੱਤੀ ਹਾੜ੍ਹਾ, ਆਪ ਆਪਣੇ ਰੰਗ ਰੰਗਾਈਆ। ਆਪੇ ਹੋਏ ਪਿਛੇ ਅਗਾੜਾ, ਸਾਚਾ ਸੰਗ ਨਿਭਾਈਆ। ਭਾਗ ਲਗਾਏ ਬਹੱਤਰ ਨਾੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੀਪਕ ਜੋਤੀ ਜੋਤ ਜਗਾਈਆ। ਨਿਰਗੁਣ ਨਿਰਗੁਣ ਖੇਲ ਇਕ ਮਹੱਲਿਆ। ਸਰਗੁਣ ਸਰਗੁਣ ਮੇਲ ਗੁਰੂ ਗੁਰ ਚੇਲਿਆ। ਨਿਰਗੁਣ ਸੱਜਣ ਸੁਹੇਲ, ਸ਼ਬਦ ਚੜ੍ਹਾਏ ਸਰਗੁਣ ਤੇਲਿਆ। ਸਰਗੁਣ ਵੱਧੇ ਮਾਤ ਵੇਲ, ਨਿਰਗੁਣ ਅੰਦਰੇ ਅੰਦਰ ਬੋਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਆਤਮ ਮੌਲਿਆ। ਲੱਖ ਚੁਰਾਸੀ ਆਤਮ ਮੌਲੇ, ਭੇਵ ਰਹੇ ਨਾ ਰਾਈਆ। ਆਪੇ ਵੇਖੇ ਨਾਭ ਕਵਲੇ, ਅੰਮ੍ਰਿਤ ਧਾਰਾ ਆਪ ਵਹਾਈਆ। ਜੀਵ ਜੰਤ ਸਾਧ ਸੰਤ ਉਪਰ ਧਵਲੇ, ਨੌਂ ਦਵਾਰੇ ਫਿਰੇ ਹਲਕਾਈਆ। ਗੁਰਮੁਖ ਵਿਰਲੇ ਆਤਮ ਭਵਰੇ, ਚਰਨ ਪਿਆਰਾ ਇਕ ਰਖਾਈਆ। ਮਿਲੇ ਮੇਲ ਪ੍ਰਭ ਸਾਵਲ ਸਵਲੇ, ਸਾਵਲ ਸੁੰਦਰ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਾਇਆ ਮੰਦਰ ਅੰਦਰ ਡੂੰਘੀ ਕੰਦਰ ਨੌਂ ਦਵਾਰੇ ਖੋਜ ਖੁਜਾਈਆ। ਨੌਂ ਦਵਾਰੇ ਦਰ ਦਰਬਾਨ, ਜੀਵ ਜੰਤ ਹੰਕਾਰੀ। ਮਗਰ ਲੱਗੇ ਪੰਚ ਸ਼ੈਤਾਨ, ਹਉਮੇ ਲੱਗੀ ਤਨ ਬਿਮਾਰੀ। ਸ਼ਬਦ ਨਾ ਮਿਲੇ ਸਚ ਨਿਸ਼ਾਨ, ਮਾਇਆ ਮਮਤਾ ਨਾੜ ਨਾੜੀ। ਆਤਮ ਅੰਧੇਰਾ ਅੰਧ ਅਗਿਆਨ, ਹਉਮੇ ਭਰੀ ਤਨ ਪਟਾਰੀ। ਸਾਚਾ ਮੰਦਰ ਸੁੰਞ ਮਸਾਣ, ਦੀਪਕ ਜੋਤ ਨਾ ਹੋਏ ਉਜਿਆਰੀ। ਜਗਤ ਵਿਕਾਰਾ ਪੀਣ ਖਾਣ, ਕਾਮ ਕਰੋਧ ਤਨ ਸ਼ਿੰਗਾਰੀ। ਮਿਲਿਆ ਮੇਲ ਨਰ ਹਰਿ ਭਗਵਾਨ, ਪੰਜਾਂ ਨਾਤਾ ਤੁਟੀ ਯਾਰੀ। ਦਰ ਦਵਾਰੇ ਮੂਲ ਨਾ ਭਾਣ, ਜੋਤੀ ਜੋਤ ਸਰੂਪ ਹਰਿ, ਅੰਤਮ ਵੇਖੇ ਬੰਦ ਦਰ, ਆਪੇ ਆਪ ਆਪ ਮੁਰਾਰੀ। ਨਾ ਕੋਈ ਮੰਗੇ ਨਾ ਮੰਗਣ ਜਾਏ, ਕਿਸੇ ਹੱਥ ਨਾ ਆਏ ਰਾਜੇ ਰਾਣੇ ਸੁਘੜ ਸਿਆਣੇ, ਗੁਰਮੁਖ ਵਿਰਲਾ ਹਰਿ ਘਰ ਘਰ ਹਰਿ ਦਰ ਮਾਣੇ, ਚਲੇ ਚਲਾਏ ਆਪਣੇ ਭਾਣੇ, ਸ਼ਬਦ ਫੜਾਏ ਤੀਰ ਕਮਾਨੇ, ਪੰਜਾਂ ਮਾਰੇ ਧੁਰ ਦੀ ਬਾਣੇ, ਆਪ ਰਖਾਏ ਆਪਣੀ ਆਣੇ, ਏਕਾ ਸ਼ਬਦ ਜਣਾਈਆ। ਜੋਤੀ ਜੋਤ ਸਰੂਪ ਹਰਿ, ਜੀਆਂ ਜੰਤਾਂ ਆਤਮ ਘਰ ਤਾਣੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਬਿਧ ਆਪੇ ਜਾਣੇ, ਤਨ ਮੰਦਰ ਸਚ ਮਹੱਲਾ, ਇਕ ਇਕੱਲਾ ਕਿਸੇ ਨਾ ਪਾਇਆ। ਨਾ ਕੋਈ ਫਲਿਆ ਨਾ ਕੋਈ ਫੁਲਿਆ, ਮਾਇਆ ਭਰਮੇ ਜਗਤ ਭੁੱਲਿਆ, ਅੰਮ੍ਰਿਤ ਆਤਮ ਕਾਇਆ ਡੁਲ੍ਹਿਆ, ਭਾਗ ਲੱਗੇ ਨਾ ਸਾਚੇ ਕੁਲਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰਮ ਧਰਮ ਧਰਮ ਕਰਮ ਆਪੇ ਵੇਖ ਜਗਾਇੰਦਾ। ਹਰਿ ਸ਼ਬਦ ਗੁਰ ਜਣਾਈ। ਗੁਰ ਸ਼ਬਦ ਭਗਤ ਵਡਿਆਈ। ਭਗਤ ਸ਼ਬਦ ਜਨਮ ਸੁਖਦਾਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਰੰਗਣ ਰਿਹਾ ਰੰਗਾਈ। ਹਰਿ ਸ਼ਬਦ ਸ਼ਬਦ ਅਮੋਲ। ਗੁਰ ਸ਼ਬਦ ਕੀਆ ਮਰਦੰਗ ਢੋਲ। ਭਗਤ ਸ਼ਬਦ ਰਸ ਰਸਨਾ ਬੋਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਹੱਟ ਰਿਹਾ ਵਰੋਲ। ਹਰਿ ਸ਼ਬਦ ਬੋਧ ਅਗਾਧ। ਗੁਰ ਸ਼ਬਦ ਭਗਤ ਲਾਧ। ਭਗਤ ਸ਼ਬਦ ਧੁਨੀ ਨਾਦ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਵਿਚ ਬ੍ਰਹਿਮਾਦ। ਹਰਿ ਸ਼ਬਦ ਸੁੰਨ ਅਗੰਮ। ਗੁਰ ਸ਼ਬਦ ਕਾਇਆ ਖੇਤ ਪਏ ਜੰਮ। ਭਗਤ ਸ਼ਬਦ ਦਮਾ ਦਮ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪੇ ਜਾਣੇ ਆਪਣਾ ਕੰਮ। ਹਰਿ ਸ਼ਬਦ ਸ਼ਬਦ ਅਥਾਹ। ਗੁਰ ਸ਼ਬਦ ਭਗਤ ਮਲਾਹ। ਭਗਤ ਸ਼ਬਦ ਸਦਾ ਬੇਪਰਵਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਪਕੜੇ ਘਰ ਘਰ ਜਾ। ਹਰਿ ਸ਼ਬਦ ਜੋਤ ਜਗਾਈ। ਗੁਰ ਸ਼ਬਦ ਬੂਝ ਬੁਝਾਈ। ਭਗਤ ਸ਼ਬਦ ਏਕਾ ਦੂਜ ਭਉ ਮਿਟਾਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੇਤਰ ਤੀਜੇ ਵੇਖ ਵਖਾਈ। ਗੁਰ ਚਰਨ ਹਰਿ ਦਵਾਰ। ਗੁਰਮੁਖ ਸਾਚੇ ਸਾਚਾ ਜਾਪਾ ਸਾਚੀ ਸਰਨ ਵਿਚ ਸੰਸਾਰ। ਕਾਇਆ ਮਾਟੀ ਲੇਖੇ ਲਾਇਆ, ਲੱਖ ਚੁਰਾਸੀ ਉਤਰੇ ਪਾਰ। ਜਮ ਕੀ ਫਾਸੀ ਗਲ ਕਟਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਚੌਅੱਖਰ ਸ਼ਬਦ ਸਵਾਸੀ, ਕਾਇਆ ਮੰਡਲ ਸਾਚੀ ਰਾਸੀ, ਸਾਚਾ ਮੇਲਾ ਇਕ ਇਕੇਲਾ ਮਾਤ ਮਿਲਾਇਆ। ਮੇਲਾ ਮੇਲ ਇਕ ਇਕੱਲਾ, ਨਰ ਨਰਾਇਣ ਨਿਰੰਕਾਰਾ। ਦੂਜਾ ਦੱਸਿਆ ਸ਼ਬਦ ਮਹੱਲਾ, ਮਿਲਿਆ ਮੇਲ ਪੁਰਖ ਭਤਾਰਾ। ਤੀਜਾ ਦੱਸੇ ਰਾਹ ਸੁਖਾਲਾ, ਨੈਣ ਉਘਾੜੇ ਅੰਮ੍ਰਿਤ ਧਾਰਾ। ਚੌਥਾ ਦਰ ਮੇਲ ਦਰ ਵਸਿਆ ਘਰ ਕਾਇਆ ਮੰਦਰ ਡੂੰਘੀ ਡੱਲਾ, ਗੁਰਮੁਖ ਸਾਚਾ ਸੁਤ ਦੁਲਾਰਾ। ਪੰਚ ਪਾਇਆ ਪੰਚ ਗਵਾਇਆ। ਪੰਚ ਜਗਾਇਆ ਕਾਇਆ ਖੱਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਰੰਗਣ ਦਏ ਰੰਗਾਇਆ। ਛੇਵੇਂ ਘਰ ਸ਼ਬਦ ਘਨਘੋਰਾ, ਹਰਿ ਸਾਚਾ ਰਿਹਾ ਜਣਾਇਆ। ਸਤਿ ਪੁਰਖ ਨਿਰੰਜਣ ਦਰ ਘਰ ਸਾਚੇ ਏਕਾ ਬਹੁੜਾ, ਏਕਾ ਜੋਤੀ ਰਿਹਾ ਜਗਾਇਆ। ਅੱਠਾਂ ਤੱਤਾਂ ਜੁੜਿਆ ਜੋੜਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਤ ਮਨ ਬੁਧ ਰਖਾਇਆ। ਨਾਵੇਂ ਨੌਵਾਂ ਦਰਾਂ ਹੋਏ ਵਿਛੋੜਾ, ਸ਼ਬਦ ਘੋੜੇ ਰਿਹਾ ਚੜ੍ਹਾਇਆ। ਦਸਵੇਂ ਦਸਮ ਦਵਾਰਾ ਲਾਇਆ ਪੌੜਾ, ਸੱਸਾ ਹੋੜਾ ਡੰਡਾ ਇਕ ਰਖਾਇਆ। ਨਾ ਕੋਈ ਜਾਣੇ ਲੰਮਾ ਚੌੜਾ, ਚਾਰ ਕੁੰਟ ਦਿਸ ਨਾ ਆਇਆ। ਅੰਮ੍ਰਿਤ ਆਤਮ ਰਸ ਨਾ ਕੋਈ ਵੇਖੇ ਮਿੱਠਾ ਕੌੜਾ, ਭੇਵ ਪਖੰਡ ਜਗਤ ਹਲਕਾਇਆ। ਭਗਤ ਸੁਹੇਲਾ ਹੋਇਆ ਵਸ ਧੁਰ ਦਰਗਾਹੀ ਆਇਆ ਦੌੜਾ, ਜੀਵ ਜਹਾਨੀ ਰੰਡਾ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਜੋਤ ਨਿਰੰਜਣ ਕਰ ਉਜਿਆਰੀ, ਸ਼ਬਦ ਫੜ ਹੱਥ ਕਟਾਰੀ, ਸਾਚੀ ਵੰਡ ਰਿਹਾ ਵਡਾਇਆ। ਗੁਰਮੁਖਾਂ ਵੰਡੇ ਵੰਡ ਨਾਮ ਅਮੋਲਿਆ। ਮਨਮੁਖਾਂ ਸੁੱਤਾ ਦੇ ਕਰ ਕੰਡ, ਆਤਮ ਦਰ ਕਿਸੇ ਨਾ ਖੋਲ੍ਹਿਆ। ਗੁਰਮੁਖਾਂ ਦੇਵੇ ਵਡਿਆਈ ਵਿਚ ਬ੍ਰਹਿਮੰਡ, ਵਰਭੰਡ ਸੁਣਾਏ ਸੋਹੰ ਸਾਚਾ ਢੋਲਿਆ। ਮਨਮੁਖ ਜੀਵਾਂ ਦੇਵੇ ਅੰਤਮ ਕੰਡ, ਧਰਮ ਰਾਏ ਦਰ ਬਹਾਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਅੰਦਰ ਵੜ, ਸ਼ਬਦ ਅਨਾਦੀ ਏਕਾ ਏਕ ਬੋਲਿਆ। ਸ਼ਬਦ ਅਨਾਦੀ ਬੋਲ ਭਰਮ ਚੁਕਾਇਆ। ਕਰੇ ਖੇਲ ਆਦਿ ਜੁਗਾਦੀ, ਸਾਚਾ ਧਰਮ ਮਾਤ ਧਰਾਇਆ। ਆਪੇ ਆਪ ਵਡ ਪਰਤਾਪ ਬ੍ਰਹਮ ਬ੍ਰਹਿਮਾਦੀ, ਪਾਰਬ੍ਰਹਮ ਵਿਚ ਸਮਾਇਆ। ਗੁਰਮੁਖ ਸਾਚੇ ਸੰਤ ਸੁਹੇਲੇ ਵਸਤ ਅਮੋਲ ਮਾਤ ਲਾਧੀ, ਵਡ ਕਰਮੀ ਕਰਮ ਕਮਾਇਆ। ਆਪ ਕਰਾਏ ਆਪਣੇ ਮੇਲੇ ਸ਼ਬਦ ਦੇਵੇ ਸਾਚੀ ਦਾਦੀ, ਆਤਮ ਝੋਲੀ ਪਾਇਆ। ਵੇਖੇ ਖੇਲੇ ਗੁਰੂ ਗੁਰ ਚੇਲੇ ਕਾਇਆ ਚੋਲੀ, ਜਗਤ ਡੋਲੀ ਅੰਦਰ ਮੰਦਰ ਵੇਖ ਵਖਾਇਆ। ਕਵਣ ਦਵਾਰੇ ਪੰਚਮ ਗੋਲੀ, ਕਵਣ ਦਵਾਰੇ ਸ਼ਬਦ ਬੋਲੀ, ਕਵਣ ਦਵਾਰੇ ਮਿਲੇ ਨਾਮ ਵਸਤ ਦਸਤ ਅਸਤ ਸ਼ਬਦ ਇਕ ਅਨਮੋਲੀ, ਕਵਣ ਦਵਾਰਾ ਕਾਇਆ ਪਿੰਡ ਬ੍ਰਹਿਮੰਡ ਸ਼ਬਦ ਖੁਲ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਦਰ ਗੁਰ ਘਰ ਅੰਦਰ ਮੰਦਰ ਕਾਇਆ ਮੰਡਪ ਮਾੜੀ ਮਠ ਸ਼ਿਵਦਵਾਲਾ ਗੁਰ ਗੋਪਾਲਾ ਸਾਚੀ ਨਾਮ ਵਸਤ ਖੋਜ ਖੁਜਾਇਆ। ਸਾਚਾ ਘਾੜਨ ਆਪੇ ਘੜ, ਤ੍ਰੈਗੁਣ ਤੱਤ ਬਣਾਈਆ। ਨੌਂ ਦਵਾਰੇ ਉਪਰ ਚੜ੍ਹ, ਦਸਵੇਂ ਡੇਰਾ ਲਾਈਆ। ਨਾ ਕੋਈ ਸਕੇ ਮਾਤ ਫੜ, ਆਪ ਆਪਣਾ ਮੁਖ ਛੁਪਾਈਆ। ਨਾ ਕੋਈ ਸੀਸ ਨਾ ਕੋਈ ਧੜ, ਜੋਤੀ ਸ਼ਬਦੀ ਹਰਿ ਰਘੁਰਾਈਆ। ਏਕਾ ਏਕ ਜਨ ਭਗਤ ਫੜਾਏ ਸਾਚਾ ਲੜ, ਆਪ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਵੇਖੇ ਆਤਮ ਦਰ, ਦਰ ਦਵਾਰਾ ਬੰਦ ਖੁਲ੍ਹਾਈਆ। ਆਤਮ ਦਰ ਸ਼ਬਦ ਵਿਚਾਰ, ਪ੍ਰਭ ਸਾਚਾ ਬੂਝ ਬੁਝਾਈਆ। ਜੋਤ ਸਰੂਪੀ ਕਰ ਅਕਾਰ, ਅਗਿਆਨ ਅੰਧੇਰ ਮਿਟਾਈਆ। ਆਪੇ ਵਸੇ ਅੰਦਰ ਬਾਹਰ, ਬਾਹਰ ਅੰਦਰ ਆਪ ਹੋ ਜਾਈਆ। ਇਕ ਅਕੇਲਾ ਮੀਤ ਮੁਰਾਰ, ਭਗਤ ਸੁਹੇਲਾ ਆਪ ਅਖਵਾਈਆ। ਜਗਤ ਭਗਤ ਜੋਤ ਨਿਰੰਜਣ ਕਰ ਅਕਾਰ, ਸਾਚਾ ਮੇਲਾ ਰਿਹਾ ਮਿਲਾਈਆ। ਸ਼ਬਦ ਸਰੂਪੀ ਤਨ ਸ਼ਿੰਗਾਰ, ਪਵਣੀ ਪੱਖਾ ਰਿਹਾ ਝੁਲਾਈਆ। ਲੇਖਾ ਚੁੱਕੇ ਨੌਂ ਦਵਾਰ, ਏਕਾ ਨਾਤਾ ਚਰਨ ਬੰਧਾਈਆ। ਗੁਣਵੰਤਾ ਗੁਣ ਰਿਹਾ ਵਿਚਾਰ, ਜੀਵਾਂ ਜੰਤਾਂ ਭੇਵ ਨਾ ਰਾਈਆ। ਸਰਬ ਪੁਕਾਰ ਰਿਹਾ ਸੁਣ, ਘਟ ਮੰਦਰ ਆਸਣ ਲਾਈਆ। ਹਰਿਜਨ ਸਾਚੇ ਮਾਤ ਚੁਣ, ਸ਼ਬਦ ਸਿੰਘਾਸਣ ਇਕ ਵਿਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਕਾਲਾ ਵੇਸ ਦਰ, ਦਰ ਦਰਵੇਸ਼ ਨਰ ਨਰੇਸ਼ ਸਹਿਜ ਸੁਖਦਾਈਆ। ਕਲਜੁਗ ਕਾਲੀ ਧਾਰ, ਕਾਲੀ ਰੈਣਿਆ। ਪ੍ਰਭ ਅਬਿਨਾਸ਼ੀ ਕਰੇ ਵਿਚਾਰ, ਲੋਕਮਾਤ ਚੁਕਾਏ ਲਹਿਣਾ ਦੇਣਿਆ। ਲੱਖ ਚੁਰਾਸੀ ਪਾਵੇ ਸਾਰ, ਜਨ ਭਗਤਾਂ ਸੁਣਾਏ ਭਾਣਾ ਸਹਣਿਆ। ਆਦਿ ਅੰਤ ਨਾ ਜਾਏ ਹਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਵੇਖੇ ਖੇਲ ਨੇਤਰ ਨੈਣਿਆ। ਕਲਜੁਗ ਨੇਤਰ ਖੋਲ੍ਹ, ਵੇਖ ਵਖਾਇੰਦਾ। ਸਾਚਾ ਅੱਖਰ ਏਕਾ ਬੋਲ, ਜੂਠਾ ਝੂਠਾ ਭੇਖ ਮਿਟਾਇੰਦਾ। ਨਾਮ ਮਰਦੰਗਾ ਵੱਜੇ ਢੋਲ, ਪੂਰਨ ਤੋਲ ਤੁਲਾਇੰਦਾ। ਹਰਿਜਨ ਆਤਮ ਪੜਦੇ ਰਿਹਾ ਖੋਲ੍ਹ, ਦਰਸ ਅਮੋਲਾ ਇਕ ਵਖਾਇੰਦਾ। ਨਿਜ ਘਰ ਵਾਸੀ ਸਦਾ ਕੋਲ, ਸੋਲਾਂ ਕਲ ਵੇਸ ਵਟਾਇੰਦਾ। ਲੱਖ ਚੁਰਾਸੀ ਰਿਹਾ ਰੋਲ, ਦਰ ਦਰਵੇਸ਼ ਦਿਸ ਨਾ ਆਇੰਦਾ। ਗੁਰੂਆਂ ਪੀਰਾਂ ਸਾਧਾਂ ਸੰਤਾਂ ਪੜਦਾ ਖੋਲ੍ਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਵਾਰੇ ਨਰ ਨਿਰੰਕਾਰੇ ਆਪੇ ਵੇਖ ਵਖਾਇੰਦਾ ਦਰ ਦਵਾਰਾ ਵੇਖੇ, ਜਾਏ ਪਵਣ ਸੁਵਾਸਿਆ। ਨੌਂ ਦਵਾਰੇ ਭੇਵ ਖੁਲ੍ਹਾਏ, ਦਸਵੇਂ ਪੁਰਖ ਅਬਿਨਾਸ਼ਿਆ। ਸ਼ਬਦ ਗੁਰ ਗੁਰ ਸ਼ਬਦ ਕਿਸ ਵਸੇ ਥਾਂਏ, ਕਾਇਆ ਕਰੇ ਮੰਡਲ ਰਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਹਰਿ, ਪਰਗਟ ਹੋਏ ਘਨਕਪੁਰ ਵਾਸਿਆ। ਪਰਗਟ ਹੋਏ ਨਰ ਨਿਰੰਕਾਰਾ, ਅਛਲ ਅਛੱਲ ਕਰਾਇਆ। ਜੋਤ ਸਰੂਪੀ ਇਕ ਉਜਿਆਰਾ, ਜਲ ਥਲ ਵਿਚ ਸਮਾਇਆ। ਪਹਿਲੀ ਚੇਤਰ ਦਿਵਸ ਵਿਚਾਰਾ, ਰਾਜ ਰਾਜਾਨਾਂ ਰਿਹਾ ਉਲਟਾਇਆ। ਆਪੇ ਬੰਨ੍ਹੇ ਆਪਣੀ ਧਾਰਾ, ਸਾਧਾਂ ਸੰਤਾਂ ਰਿਹਾ ਹਿਲਾਇਆ। ਇਕ ਵਖਾਏ ਜਗਤ ਜੈਕਾਰਾ, ਸੋਹੰ ਸਾਚਾ ਨਾਉਂ ਧਰਾਇਆ। ਭਰਿਆ ਨਾਉਂ ਅਗਣਤ ਭੰਡਾਰਾ, ਤੋਟ ਕਦੇ ਨਾ ਆਇਆ। ਬਣਿਆ ਹਰਿ ਆਪ ਵਰਤਾਰਾ, ਦੇਵਣਹਾਰ ਸਰਬ ਅਖਵਾਇਆ। ਭਰਮੇ ਭੁਲੇ ਜੀਵ ਗਵਾਰਾ, ਅੰਮ੍ਰਿਤ ਧਾਰਾ ਕਿਸੇ ਹੱਥ ਨਾ ਆਇਆ। ਪਰਗਟ ਹੋਏ ਚਵੀਆਂ ਅਵਤਾਰਾ, ਨਿਹਕਲੰਕਾ ਨਾਉਂ ਰਖਾਇਆ। ਵੇਦ ਵਿਆਸ ਬਣੇ ਲਿਖਾਰਾ, ਚਾਰ ਲੱਖ ਸਤਾਰਾਂ ਹਜ਼ਾਰ ਅਠਾਰਾਂ ਪੁਰਾਨਾਂ ਭੇਵ ਖੁਲ੍ਹਾਇਆ। ਗੁਰ ਗੋਬਿੰਦੇ ਹਰਿ ਨਿਆਰਾ, ਵਾਲੀ ਹਿੰਦੇ ਹਰਿ ਦਾਤਾਰਾ, ਸੰਬਲ ਨਗਰੀ ਰੁੱਤ ਸੁਹਾਇਆ। ਕੋਈ ਨਾ ਪਾਏ ਮਾਤ ਸਾਰਾ, ਪਾਰਬ੍ਰਹਮ ਬ੍ਰਹਮ ਖੇਲ ਅਪਾਰਾ, ਜੋਤ ਉਜਗਰੀ ਇਕ ਕਰਾਇਆ। ਨੌਂ ਦਵਾਰੇ ਜਗਤ ਦੁਵਾਰਾ, ਦਸਵਾਂ ਖੋਲ੍ਹੇ ਬੰਦ ਕੁਆੜਾ, ਆਪ ਆਪਣੇ ਵਿਚ ਟਿਕਾਇਆ। ਸ਼ਬਦ ਸਰੂਪੀ ਸਾਚਾ ਲਾੜਾ, ਚੜ੍ਹਾਏ ਤੇਲ ਸਤਾਰਾਂ ਹਾੜਾ, ਸੋਹੰ ਟਿੱਕਾ ਮਸਤਕ ਲਾਇਆ। ਨੌਂ ਖੰਡ ਪ੍ਰਿਥਮੀ ਵੇਖ ਅਖਾੜਾ, ਲੱਖ ਚੁਰਾਸੀ ਆਪ ਚਬਾਏ ਆਪਣੀ ਦਾਹੜਾ, ਰਾਏ ਧਰਮ ਖ਼ੁਸ਼ੀ ਮਨਾਇਆ। ਕੋਈ ਰਹਿਣ ਨਾ ਦੇਵੇ ਉਚ ਪਹਾੜਾ, ਵੇਖ ਵਖਾਣੇ ਜੰਗਲ ਜੂਹ ਉਜਾੜ ਪਹਾੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਵੇਖ ਹਰਿ, ਸਾਚਾ ਰਿਹਾ ਕਰਮ ਕਮਾਇਆ। ਕਰਮ ਕਮਾਏ ਆਪਣਾ, ਦੋ ਜਹਾਨਾਂ ਵਾਲੀ। ਏਕਾ ਜਾਪ ਜਪਾਏ ਸਾਚਾ ਜਪਨਾ, ਤਟ ਤੀਰਥ ਕਰੇ ਖਾਲੀ। ਮਾਇਆ ਡੱਸਣੀ ਨਾ ਡੱਸੇ ਸੱਪਨਾ, ਦੇਵੇ ਸ਼ਬਦ ਨਾਮ ਦਲਾਲੀ। ਜੋਤੀ ਜੋਤ ਸਰੂਪ ਹਰਿ, ਭੇਵ ਖੁਲ੍ਹਾਏ ਆਪ ਆਪਣਾ, ਦੀਪਕ ਜੋਤੀ ਜਗੇ ਦਿਵਾਲੀ। ਭੇਵ ਖੁਲ੍ਹਾਏ ਆਪਣਾ। ਹਰਿ ਜਣਾਈ ਸ਼ਾਹ ਸੰਗਰੂਰ ਏਕਾ ਜਾਪ ਲੋਕਮਾਤੀ ਜਪਣਾ। ਪਟ ਪਟਿਆਲਾ ਹਰਿ ਹਜ਼ੂਰ, ਮੇਟ ਮਿਟਾਏ ਤੀਨੋ ਤਪਨਾ। ਸ਼ਾਹ ਫਰੀਦ ਕਾਇਆ ਚੋਟ, ਕਲਜੁਗ ਮਾਇਆ ਵਿਚ ਨਾ ਤਪਣਾ। ਜੋਤੀ ਜੋਤ ਸਰੂਪ ਹਰਿ, ਦਰ ਦਵਾਰੇ ਜੋਤ ਧਰ, ਸਿੰਘ ਈਸ਼ਰ ਵੇਖ ਜਗਦੀਸਰ ਕਲਜੁਗ ਮਾਇਆ ਡੱਸਣੀ ਡੱਸੇ ਸੱਪਣਾ। ਸਿੰਘ ਰਣਧੀਰ ਤਨ ਲਥੇ ਚੀਰ। ਪਾਇਆ ਘਰ ਨਾ ਮਿਲਿਆ ਵਰ, ਚੋਟੀ ਚੜ੍ਹਿਆ ਨਾ ਅੰਤ ਅਖੀਰ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਵੇਖ ਵਖਾਏ ਗੁਰੂਦਵਾਰਾ ਕਵਣ ਅੰਮ੍ਰਿਤ ਆਤਮ ਸੀਰ। ਸਿੰਘ ਮੇਹਰ ਮਨ ਲੈਣਾ ਜਿਤ। ਚੇਤਰ ਛੇ ਵਾਰ ਥਿਤ। ਕਵਣ ਗੁਰ ਜਿਸ ਲਾਇਆ ਨੇਹ, ਕਵਣ ਬਣਿਆ ਸਾਚਾ ਮਿਤ। ਕਾਇਆ ਮਾਟੀ ਝੂਠਾ ਮੱਠ, ਨਾ ਕੋਈ ਮਾਤ ਨਾ ਕੋਈ ਪਿਤ। ਅੰਮ੍ਰਿਤ ਆਤਮ ਕਵਣ ਬਰਸੇ ਮੇਹ, ਦੇਵੇ ਦਰਸ ਨੇਤਨ ਨਿਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਵਾਰਾ ਵੇਖਣ ਆਏ ਦਰ ਦਵਾਰਾ ਸਾਚਾ ਹਿੱਤ। ਰਾਜ ਅਭਿਮਾਨ ਅਬਗਤ ਹੋਏ। ਦੁਰਮਤ ਮੈਲ ਨਾ ਕੋਈ ਧੋਏ। ਵੇਖੇ ਖੇਲ ਸੰਤ ਮਨੀ ਸਿੰਘ ਕੱਟੀ ਜੇਲ੍ਹ, ਬੀਜ ਬੀਜਿਆ ਰਸਨਾ ਹੱਲ ਜੋਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰਾਜ ਕਪੂਰ ਥਲ ਅਸਗਾਹ ਬੇਪਰਵਾਹ ਵੇਖੇ ਨੈਣ ਲੋਚਨ ਦੋਏ। ਸੰਗ ਸੰਗ ਬਿਆਸ। ਕਵਣ ਵਸਤ ਸਿੰਘ ਗੁਰਚਰਨ ਤੇਰੇ ਪਾਸ। ਗੁਰ ਸ਼ਬਦ ਫੜਿਆ ਅਸਤ, ਕਵਣ ਮੰਡਲ ਵੇਖੀ ਰਾਸ। ਕਵਣ ਮਿਲਿਆ ਸਾਚਾ ਹਸਤ, ਕਵਣ ਕਵਲ ਹੋਇਆ ਪਰਕਾਸ਼। ਕਵਣ ਵੇਲਾ ਰਹੇ ਮਸਤ, ਮਨ ਮਤ ਬੁੱਧ ਨਾ ਹੋਏ ਉਦਾਸ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਉਠ ਉਠ ਨੱਠ ਨੱਠ ਆਏ ਦਰ ਦੇਵੇ ਵਰ, ਕਰੇ ਤਰਸ ਗਾਉਣਾ ਗੁਣ ਗੁਣ ਸਵਾਸ। ਸਿੰਘ ਤੇਜ ਨੌਂ ਦਵਾਰ। ਪੁਰਖ ਅਬਿਨਾਸ਼ੀ ਨਾ ਪਾਈ ਸਾਰ। ਸੁਖਮਨ ਨਾੜੀ ਡੂੰਘੀ ਭਵਰ, ਆਪੇ ਬੈਠਾ ਅੱਧਵਿਚਕਾਰ। ਤਨ ਕਾਇਆ ਮਾਟੀ ਜਗਤ ਕਵਰ, ਭਰਿਆ ਕਾਮ ਕਰੋਧ ਲੋਭ ਮੋਹ ਹੰਕਾਰ। ਮਾਨਸ ਜਨਮ ਨਾ ਗਿਆ ਸਵਰ, ਮਿਲਿਆ ਮੇਲ ਨਾ ਮੀਤ ਮੁਰਾਰ। ਗੁਰ ਪੂਰਾ ਨਾ ਸੀਸ ਝੁਲਾਏ ਚਵਰ, ਨਾ ਗੋਦ ਉਠਾਏ ਕਰ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੌਂ ਚੇਤ ਵੇਖੇ ਨੌਂ ਦਰ, ਦਸਵਾਂ ਖੁਲ੍ਹਾ ਕਵਣ ਕਿਵਾੜ। ਸਾਵਣ ਰੁੱਤ ਨਾ ਤਨ ਸੁਹਾਈ। ਕਾਇਆ ਮਾਟੀ ਝੂਠਾ ਬੁਤ, ਮਨ ਮਮਤਾ ਸੰਗ ਰਲਾਈ। ਸਤਿਜੁਗ ਸਾਚਾ ਇਕ ਉਪਜਾਏ ਸਾਚਾ ਸੁਤ, ਆਤਮ ਬ੍ਰਹਮ ਦਵਾਏ। ਪੰਜਾਂ ਚੋਰਾਂ ਕੱਢੇ ਕੁਟ, ਪੂਰਬ ਕਰਮ ਕਮਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿੰਘ ਲਾਭ ਵੇਖੇ ਕਵਲ ਨਾਭ, ਕਵਣ ਸਵੇਲਾ ਕਵਣ ਮੁਖ ਰਿਹਾ ਉਲਟਾਏ। ਕਵਣ ਅੰਮ੍ਰਿਤ ਆਤਮ ਧਾਰ, ਪ੍ਰਭ ਸਾਚੇ ਆਪ ਟਿਕਾਈਆ। ਕਵਣ ਸਵੇਲਾ ਦੇਵੇ ਕਰ ਪਿਆਰ, ਭਾਂਡੇ ਕਾਚੇ ਦਇਆ ਕਮਾਈਆ। ਕਵਣ ਸਵੇਲਾ ਹੋਏ ਉਜਿਆਰ, ਦਿਵਸ ਰੈਣ ਅੱਠੇ ਪਹਿਰ ਕਵਣ ਰੂਪ ਰੰਗ ਕਵਣ ਭੇਖ ਵਟਾਈਆ। ਨੌਂ ਜੇਠ ਕਵਣ ਰੱਖੇ ਸਾਇਆ ਹੇਠ, ਸਤਿਗੁਰ ਸਾਵਣ ਕਵਣ ਕੂਟੇ ਸ਼ਬਦ ਝੂਟੇ ਰਿਹਾ ਭਗਤ ਦਵਾਈਆ। ਸਾਵਣ ਵੇਖੇ ਸੁਰਤ ਗਿਆਨੀ, ਨੈਣ ਵਿਹੁਣੇ ਅੰਧੇ। ਕਵਣ ਦਵਾਰੇ ਸ਼ਬਦ ਨਿਸ਼ਾਨੀ, ਚੜ੍ਹਿਆ ਚੰਦ ਨੌਂ ਚੰਦੇ। ਵੱਜੇ ਤੀਰ ਏਕਾ ਕਾਨੀ, ਕਵਣ ਗਾਇਆ ਬੱਤੀ ਦੰਦੇ। ਆਦਿ ਪੁਰਖ ਦੀ ਕਵਣ ਨਿਸ਼ਾਨੀ, ਕਵਣ ਹੋਏ ਮਾਤ ਬਖ਼ਸ਼ਿੰਦੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਭੇਖ ਧਰ, ਲੋਕਮਾਤੀ ਆਏ ਦਰ, ਢਾਹੇ ਭਰਮਾ ਕੰਧੇ। ਸਿੰਘ ਹਰਿਨਾਮ ਹਰਿ ਹਰਿ ਹਰਿਜਨ ਜਨ ਜਨ ਤਨ ਜਾਣ। ਕਵਣ ਕਾਮ ਕਵਣ ਚਾਮ ਕਵਣ ਧਾਮ ਕਵਣ ਦਾਮ ਕਵਣ ਨਾਮ ਆਤਮ ਘਰ ਪਛਾਣ। ਕਵਣ ਹਰਿ ਕਵਣ ਸਰ ਕਵਣ ਦਰ ਕਵਣ ਘਰ ਮਿਲੇ ਵਰ ਚੁੱਕੇ ਆਵਣ ਜਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਵਾਰੇ ਨਰ ਨਿਰੰਕਾਰੇ ਮੰਗੇ ਭਿਖ ਏਕਾ ਏਕ ਨਾਮ ਅਗੰਮ ਅਪਾਰੇ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜੁਗਾ ਜੁਗੰਤ ਜੁਗ ਜੁਗ ਆਦੀ ਸ਼ਬਦ ਬ੍ਰਹਿਮਾਦੀ ਪਰਗਟ ਹੋਏ ਤ੍ਰੈ ਤ੍ਰੈਲੋਏ, ਗੁਰਮੁਖ ਵਿਰਲਾ ਜਾਣੇ ਕੋਇ ਸਚ ਵਸਤ ਜਿਸ ਜਨ ਦਰ ਘਰ ਸਾਚੇ ਲਾਧੀ।