Granth 05 Likhat 067: 28 Poh 2012 Bikarmi Girdhara Singh de Greh Pind Balowal Jila Gurdaspur

੨੮ ਪੋਹ ੨੦੧੨ ਬਿਕ੍ਰਮੀ ਗਿਰਧਾਰਾ ਸਿੰਘ ਦੇ ਗ੍ਰਹਿ ਪਿੰਡ ਬਲੋਵਾਲ ਜ਼ਿਲਾ ਗੁਰਦਾਸਪੁਰ

ਸਗਲ ਪਸਾਰਾ ਆਪ ਮਾਤ ਕਰਾਇਆ। ਆਪੇ ਵੇਖੇ ਪੁੰਨ ਪਾਪ, ਜਪ ਤਪ ਖੇਲ ਰਚਾਇਆ। ਸ੍ਰਿਸ਼ਟ ਸਬਾਈ ਮਾਈ ਬਾਪ, ਪਰਗਟ ਹੋਏ ਨੇਤਰ ਪੇਖੇ ਜੋਤ ਜਗਾਇਆ। ਕਵਣ ਪਛਾਣੇ ਆਪਾ ਆਪ, ਪਾਰਬ੍ਰਹਮ ਪ੍ਰਭ ਰਿਹਾ ਵਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਰਗਟ ਧੁਨ ਰਿਹਾ ਸਮਾਇਆ। ਘਟ ਘਟ ਮੰਦਰ ਜੋਤ ਅਕਾਰ, ਮਾਇਆ ਪੜਦਾ ਪਾਇਆ। ਮਨਮੁਖ ਸੁੱਤੇ ਪੈਰ ਪਸਾਰ, ਕਲਜੁਗ ਕਾਲਾ ਕਫਨ ਪਾਇਆ। ਗੁਰਮੁਖ ਵਿਰਲੇ ਮਿਲੇ, ਮੇਲ ਪ੍ਰਭ ਕੰਤ ਭਤਾਰ ਸ਼ਿੰਗਾਰ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸ੍ਰਿਸ਼ਟ ਸਬਾਈ ਵੇਖ ਵਖਾਇਆ। ਆਪੇ ਵੇਖੇ ਨੇਤਰ ਖੋਲ੍ਹੇ, ਦਿਸ ਕਿਸੇ ਨਾ ਆਇੰਦਾ। ਘਟ ਘਟ ਅੰਦਰ ਹਰਿ ਜੀ ਬੋਲੇ, ਮਨਮੁਖ ਮੂਲ ਨਾ ਭਾਇੰਦਾ। ਗੁਰਮੁਖ ਸਾਚੇ ਤੋਲ ਤੋਲੇ, ਸ਼ਬਦ ਕੰਡੇ ਆਪ ਚੜ੍ਹਾਇੰਦਾ। ਆਪ ਰੰਗਾਏ ਕਾਇਆ ਚੋਲੇ, ਰੰਗ ਬਸੰਤੀ ਇਕ ਵਖਾਇੰਦਾ। ਆਤਮ ਗੱਠੜੀ ਰਿਹਾ ਫੋਲੇ, ਸ਼ਬਦ ਭੰਡਾਰਾ ਇਕ ਵਖਾਇੰਦਾ। ਆਦਿ ਅੰਤ ਕਦੇ ਨਾ ਡੋਲੇ, ਭਗਤ ਜਨਾਂ ਸਦ ਵਸੇ ਕੋਲੇ, ਮਨਮੁਖਾਂ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੇਵੇ ਨਾਮ ਸੁਖਾ, ਜਗਤ ਮਿਟਾਏ ਤ੍ਰਿਸ਼ਨਾ ਭੁੱਖਾ, ਹਉਮੇ ਰੋਗ ਗੁਵਾਇੰਦਾ। ਹਉਮੇ ਰੋਗ ਗਵਾਏ, ਦਇਆ ਕਮਾਇੰਦਾ। ਸਚ ਵਸਤ ਪ੍ਰਭ ਝੋਲੀ ਪਾਏ, ਸ਼ਬਦ ਦਸਤਾਰ ਇਕ ਰਖਾਇੰਦਾ। ਗੁਰਮੁਖ ਵਿਰਲੇ ਸੰਤ ਸੁਹੇਲੇ ਫੜ ਫੜ ਬਾਹੋਂ ਆਪ ਉਠਾਇੰਦਾ। ਆਪ ਕਰਾਏ ਆਪਣੇ ਮੇਲੇ, ਆਪੇ ਗੁਰ ਆਪੇ ਚੇਲੇ, ਦੂਜਾ ਦਰ ਨਾ ਕੋਈ ਵਖਾਇੰਦਾ। ਅਚਰਜ ਖੇਲ ਪਾਰਬ੍ਰਹਮ ਕਲ ਖੇਲੇ, ਧਰਮ ਰਾਏ ਦੀ ਕਟੇ ਜੇਲੇ, ਜੋ ਜਨ ਆਏ ਚਰਨੀ ਸੀਸ ਨਿਵਾਇੰਦਾ। ਸ਼ਬਦ ਸਰੂਪੀ ਚਾੜ੍ਹੇ ਤੇਲੇ, ਕਾਇਆ ਰੰਗੇ ਰੰਗ ਨਵੇਲੇ, ਰੰਗਣ ਆਪ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਵਿਰਲੇ ਸੰਤ ਵਰੋਲੇ ਆਪ ਆਪਣੀ ਗੋਦ ਉਠਾਇੰਦਾ। ਸੰਤ ਵਰੋਲੇ ਆਪ ਹਰਿ, ਸਾਚੀ ਦਇਆ ਕਮਾਇੰਦਾ। ਗੁਰਮੁਖ ਵਿਰਲਾ ਭਗਤ ਜਨ, ਪ੍ਰਭ ਸਾਚਾ ਮੇਲ ਮਿਲਾਇੰਦਾ। ਏਕਾ ਰਾਗ ਸੁਣਾਏ ਕੰਨ, ਭਾਂਡਾ ਭਰਮ ਭੰਨਾਇੰਦਾ। ਜੋਤ ਜਗਾਏ ਸਾਚੇ ਤਨ, ਅਗਿਆਨ ਅੰਧੇਰ ਮਿਟਾਇੰਦਾ। ਗੁਰਮੁਖ ਆਤਮ ਜਾਏ ਮਨ, ਪ੍ਰਭ ਦਰਸੀ ਦਰਸ ਦਿਖਾਇੰਦਾ। ਆਪ ਵਸਾਏ ਸਾਚੇ ਘਰ, ਛੱਪਰੀ ਛੰਨ ਨਾ ਕੋਈ ਰਖਾਇੰਦਾ। ਨਾ ਮਰੇ ਨਾ ਜਾਏ ਜੰਮ, ਏਕਾ ਧਾਮ ਸੁਹਾਇੰਦਾ। ਨਾ ਕੋਈ ਰੱਖੇ ਪੱਲੇ ਦਮ, ਨਾਮ ਵਸਤ ਇਕ ਲਿਆਇੰਦਾ। ਨਾ ਨੇਤਰ ਰੋਵੇ ਛੰਮ ਛੰਮ, ਹੰਝੂ ਨੀਰ ਨਾ ਕੋਈ ਵਹਾਇੰਦਾ। ਪਵਣ ਸਵਾਸੀ ਲਏ ਨਾ ਦਮ, ਸਦ ਅਡੋਲ ਟਿਕਾਇੰਦਾ। ਆਪੇ ਜਾਣੇ ਆਪਣਾ ਕੰਮ, ਲੱਖ ਚੁਰਾਸੀ ਭਰਮੇ ਭਰਮ ਭੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਸੰਤ ਸੁਹੇਲੇ ਦਰ ਘਰ ਸਾਚੇ ਮੇਲ ਮਿਲਾਇੰਦਾ। ਦਰ ਘਰ ਸਾਚਾ ਇਕ ਪਛਾਣਾ, ਗੁਰ ਪੂਰੇ ਜੋਤ ਜਗਾਈਆ। ਮਿਲਿਆ ਮੇਲ ਪੁਰਖ ਨਿਧਾਨਾ, ਗੀਤ ਸੁਹਾਗੀ ਗਾਈਆ। ਚਰਨ ਪ੍ਰੀਤੀ ਸੱਚਾ ਨਾਤਾ, ਨਾ ਹੋਏ ਕਦੇ ਜੁਦਾਈਆ। ਦੇਵੇ ਨਾਮ ਸ਼ਬਦ ਸੁਗਾਤਾ, ਪ੍ਰਭ ਸਾਚਾ ਧੁਰ ਦਰਗਾਹੀਆ। ਅੰਤਮ ਵੇਲੇ ਪੁੱਛੇ ਵਾਤਾ, ਲੱਖ ਚੁਰਾਸੀ ਫੰਦ ਕਟਾਈਆ। ਬੈਠਾ ਰਹੇ ਇਕ ਇਕਾਂਤਾ, ਸ੍ਰਿਸ਼ਟ ਸਬਾਈ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਰੰਗ ਸਮਾਈਆ। ਰੰਗ ਰੰਗੀਲਾ ਹਰਿ ਰੰਗ, ਪ੍ਰਭ ਨਰ ਹਰਿ ਰਤਿਆ। ਜਨ ਭਗਤਾਂ ਨਿਭਾਏ ਆਪਣਾ ਸੰਗ, ਦੇ ਦੇ ਸਮਝਾਏ ਮਤਿਆ। ਅੰਮ੍ਰਿਤ ਆਤਮ ਧਾਰ ਵਹਾਏ ਗੰਗ, ਜੂਠਾ ਝੂਠਾ ਕੱਢੇ ਪਾਣੀ ਤੱਤਿਆ। ਚਲੇ ਚਾਲ ਇਕ ਬਿਹੰਗ, ਬੀਜੇ ਬੀਜ ਸਾਚੇ ਵਤਿਆ। ਨਾਮ ਵਜਾਏ ਸਾਚਾ ਮਰਦੰਗ, ਪੰਜਾਂ ਚੋਰਾਂ ਕਰੇ ਹੱਤਿਆ। ਅੰਮ੍ਰਿਤ ਵਹਾਏ ਸਾਚੀ ਗੰਗ, ਸਾਚੀ ਧਾਰ ਸਾਚੀ ਸਤਿਆ। ਸ਼ਬਦ ਡੋਰੀ ਚੜ੍ਹੇ ਪਤੰਗ, ਗੁਰਮੁਖ ਸਾਚਾ ਆਤਮ ਧੀਰਜ ਸਤਿ ਸੰਤੋਖੀ ਰੱਖੇ ਜਤਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਵੇਖੇ ਆਤਮ ਦਰ, ਰੰਗਣ ਨਾਉਂ ਨਾਮ ਰੰਗ ਰਤਿਆ। ਰੰਗਣ ਨਾਮ ਅਪਾਰ, ਗੁਰ ਪੂਰੇ ਤਨ ਚੜ੍ਹਾਈਆ। ਦਰ ਘਰ ਮੰਗਣ ਹਰਿ ਦਵਾਰ, ਪ੍ਰਭ ਭਿਛਿਆ ਸਾਚੀ ਪਾਈਆ। ਮਨਮੁਖ ਭੁੱਲੇ ਜੀਵ ਗਵਾਰ, ਰਸਨ ਫਿਰੇ ਹਲਕਾਈਆ। ਭਰਮੇ ਭੁੱਲੇ ਨਾ ਪਾਵਣ ਸਾਰ, ਹਉਮੇ ਤ੍ਰਿਸ਼ਨਾ ਜਗਤ ਵਧਾਈਆ। ਹਰਿਜਨ ਸਾਚੇ ਪੁਰਖ ਅਬਿਨਾਸ਼ੀ ਚਰਨ ਪਿਆਰ, ਆਤਮ ਵੱਜਦੀ ਰਹੇ ਵਧਾਈਆ। ਆਪੇ ਪੁਰਖ ਆਪੇ ਨਾਰ, ਆਪੇ ਕੰਤ ਭਤਾਰਾ ਮੀਤ ਮੁਰਾਰ, ਆਪਣੀ ਸੇਜਾ ਰਿਹਾ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਦੁਲਾਰੇ, ਜਨਮ ਕਰਮ ਪ੍ਰਭ ਮਾਤ ਵਿਚਾਰੇ, ਲਹਿਣਾ ਦੇਣਾ ਮੂਲ ਚੁਕਾਈਆ। ਲਹਿਣਾ ਦੇਣਾ ਦੇਵਣ ਆਇਆ, ਕਰ ਕਿਰਪਾ ਗਿਰਧਾਰੀ। ਚਰਨ ਪ੍ਰੀਤੀ ਬੰਨ੍ਹਣ ਆਇਆ, ਬਖ਼ਸ਼ੇ ਨਾਮ ਖੁਮਾਰੀ। ਦੂਈ ਦਵੈਤੀ ਜਨ ਕੱਟਣ ਆਇਆ, ਹਉਮੇ ਕਟੇ ਬਿਮਾਰੀ। ਅੰਮ੍ਰਿਤ ਆਤਮ ਨਾਮ ਪਿਆਵਣ ਆਇਆ, ਕਾਇਆ ਸੀਤਲ ਕਰੇ ਠੰਡੀ ਠਾਰੀ। ਆਪਣਾ ਆਪ ਦਾਮਨ ਫੜਾਵਣ ਆਇਆ, ਕਰ ਕਿਰਪਾ ਹਰਿ ਗਿਰਧਾਰੀ। ਧੁਰ ਦਰਗਾਹੀ ਸਾਚਾ ਜਾਮਨ ਆਪ ਅਖਵਾਵਣ ਆਇਆ, ਹਰਿ ਜੋਤ ਜੋਤ ਨਿਰੰਕਾਰੀ। ਅੰਮ੍ਰਿਤ ਮੇਘ ਸਾਵਣ ਬਰਸਾਵਣ ਆਇਆ, ਕਰੇ ਬਸੰਤ ਬਹਾਰੀ। ਮਨਮੁਖਾਂ ਆਤਮ ਧੁਆਵਣ ਆਇਆ, ਮਾਰੇ ਤੇਜ ਕਟਾਰੀ। ਗੁਰਮੁਖਾਂ ਵਕਤ ਸੁਹਾਵਣ ਆਇਆ, ਗਾਏ ਗੀਤ ਸੁਹਾਗੀ ਨਾਰੀ। ਹਰਿਜਨ ਸੋਏ ਮਾਤ ਜਗਾਵਣ ਆਇਆ, ਸ਼ਬਦ ਫੁਕਾਰਾ ਰਿਹਾ ਮਾਰੀ। ਫੜ ਫੜ ਬਾਹੋਂ ਰਾਹੇ ਪਾਵਣ ਆਇਆ, ਦੇਵੇ ਨਾਮ ਖੁਮਾਰੀ। ਆਪ ਆਪਣੇ ਰੰਗ ਰੰਗਾਵਣ ਆਇਆ, ਪ੍ਰਭ ਬਣਿਆ ਸਚ ਲਿਲਾਰੀ। ਹਰਿ ਹਿਰਦੇ ਵਿਚ ਵਸਾਵਣ ਆਇਆ, ਜੋਤੀ ਜਾਮਾ ਭੇਖ ਨਿਆਰੀ। ਦੁਰਮਤ ਮੈਲ ਗਵਾਵਣ ਆਇਆ, ਏਕਾ ਬਖ਼ਸ਼ੇ ਚਰਨ ਪਿਆਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਏਕ ਚਰਨ ਟੇਕ, ਦੇਵੇ ਸ਼ਬਦ ਅਧਾਰੀ। ਉਠ ਜਾਗ ਭਿੰਨੀ ਰੈਨੜੀਏ, ਸੰਤ ਸੁਹੇਲੇ ਆਏ ਮਾਤ। ਉਠ ਜਾਗ ਭਿੰਨੀ ਰੈਨੜੀਏ, ਪ੍ਰਭ ਦੇਵਣ ਆਇਆ ਦਾਤ। ਉਠ ਜਾਗ ਭਿੰਨੀ ਰੈਨੜੀਏ, ਮਿਲੇ ਮੇਲ ਕੰਤ ਸੁਹਾਗ। ਉਠ ਜਾਗ ਭਿੰਨੀ ਰੈਨੜੀਏ, ਪ੍ਰਭ ਧੋਵਣ ਆਇਆ ਦਾਗ਼। ਉਠ ਜਾਗ ਭਿੰਨੀ ਰੈਨੜੀਏ, ਪ੍ਰਭ ਦੀਪਕ ਜੋਤੀ ਆਪ ਜਗਾਏ ਚਿਰਾਗ। ਉਠ ਜਾਗ ਭਿੰਨੀ ਰੈਨੜੀਏ, ਨਰ ਨਰਾਇਣ ਪਕੜੇ ਤੇਰੀ ਵਾਗ। ਉਠ ਜਾਗ ਭਿੰਨੀ ਰੈਨੜੀਏ, ਗੁਰਮੁਖ ਬਣਨ ਲੱਗੇ ਹੰਸ ਕਾਗ। ਉਠ ਜਾਗ ਭਿੰਨੀ ਰੈਨੜੀਏ, ਚਰਨ ਕਵਲ ਕਵਲ ਚਰਨ ਪੁਰਖ ਅਬਿਨਾਸ਼ੀ ਲਾਗ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਮਜਨ ਇਕ ਕਰਾਏ ਚਰਨ ਧੂੜੀ ਸਾਚਾ ਮਾਘ। ਭਿੰਨੀ ਰੈਣ ਦੇ ਸਲਾਹ, ਪ੍ਰਭ ਸੋਈ ਮਾਤ ਜਗਾਈਆ। ਕਵਣ ਆਇਆ ਜਗਤ ਮਲਾਹ, ਫੜ ਫੜ ਉਠਾਏ ਬਾਹੀਂਆ। ਜਨ ਭਗਤਾਂ ਜਪਾਏ ਸਾਚਾ ਨਾਂ, ਵੇਖ ਵਖਾਣੇ ਥਾਉਂ ਥਾਈਂਆ। ਗੁਰ ਪੂਰੇ ਸਦ ਬਲ ਬਲ ਜਾਂ, ਸਾਚੀ ਬਣਤ ਬਣਾਈਆ। ਆਪੇ ਪਿਤਾ ਆਪੇ ਮਾਂ, ਭੈਣਾਂ ਭਈਆ ਸਾਕ ਸੈਣਾ ਸਾਚਾ ਸੱਜਣ ਆਪ ਅਖਵਾਈਆ। ਸ਼ਬਦ ਸੁਹੇਲਾ ਦੇਵੇ ਠੰਡੀ ਛਾਂ, ਏਥੇ ਓਥੇ ਹੋਏ ਸਹਾਈਆ। ਨਿਤ ਨੈਣ ਉਘਾੜੇ ਮੈਂ ਖੜੀ ਉਡੀਕਾਂ ਰਾਹ, ਕਵਣ ਕੂਟੇ ਹਰਿ ਪ੍ਰਭ ਸਾਚੇ ਜੋਤ ਜਗਾਈਆ। ਮਨਮੁਖ ਜੀਵ ਅੰਤਮ ਸੁੱਕ ਗਏ ਬੂਟੇ, ਫ਼ਲ ਕਾਇਆ ਰਹਿਣ ਨਾ ਪਾਈਆ। ਗੁਰਮੁਖਾਂ ਦੇਵੇ ਸ਼ਬਦ ਝੂਟੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਮ੍ਰਿਤ ਆਤਮ ਸਰ ਸਾਚੇ ਤਾਲ ਰਿਹਾ ਨੁਹਾਈਆ। ਅੰਮ੍ਰਿਤ ਆਤਮ ਤਾਲ ਸੁਹਾਇਆ, ਗੁਰਮੁਖ ਲਾਏ ਤਾਰੀ। ਪਾਰ ਕਿਨਾਰਾ ਕਿਸੇ ਦਿਸ ਨਾ ਆਇਆ, ਕੋਈ ਵੇਖੇ ਨਾਂ ਜੀਵ ਗਵਾਰੀ। ਸਾਚੇ ਧਾਮ ਆਪ ਟਿਕਾਇਆ, ਹਰਿਜਨ ਵਿਰਲੇ ਪਾਏ ਸਾਰੀ। ਪੁਰਖ ਅਬਿਨਾਸ਼ੀ ਰਾਹ ਵਖਾਇਆ, ਨਾਤਾ ਤੋੜੇ ਨੌਂ ਦਵਾਰੀ। ਦਰ ਘਰ ਸਾਚਾ ਇਕ ਸੁਹਾਇਆ, ਮੰਦਰ ਅੰਦਰ ਬ੍ਰਹਮਚਾਰੀ। ਅੰਮ੍ਰਿਤ ਸਾਚਾ ਤਾਲ ਭਰਾਇਆ, ਨਿਝਰ ਝਿਰਨਾ ਝਿਰੇ ਅਪਾਰੀ। ਕਵਣ ਸੱਸਾ ਉਪਰ ਟਿਕਾਇਆ, ਤਾਲ ਭਰੇ ਸ਼ਬਦ ਭਾਰੀ। ਕਿਲ੍ਹਾ ਕੋਟ ਪ੍ਰਭ ਆਪ ਬਣਾਇਆ, ਸ਼ਬਦ ਸਰੂਪੀ ਚਾਰ ਦਿਵਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਰਿਹਾ ਤਾਰੀ। ਤਾਰੇ ਤਾਰਨਹਾਰ, ਪ੍ਰਭ ਹੱਥ ਵਡਿਆਈਆ। ਲੋਕਮਾਤ ਨਾ ਹੋਏ ਖੁਆਰ, ਗੁਰ ਪੂਰੇ ਸੰਗ ਨਿਭਾਈਆ। ਪੂਰਬ ਕਰਮ ਰਿਹਾ ਵਿਚਾਰ, ਨੇਤਰ ਨੈਣਾਂ ਦਰਸ ਦਿਖਾਈਆ। ਲਹਿਣਾ ਦੇਣਾ ਦੇਵੇ ਕਰ ਪਿਆਰ, ਦੇਵਣਹਾਰ ਆਪ ਅਖਵਾਈਆ। ਭਾਣਾ ਸਹਿਣਾ ਵਿਚ ਸੰਸਾਰ, ਸਾਚਾ ਰਿਹਾ ਹੁਕਮ ਸੁਣਾਈਆ। ਅੱਠੇ ਪਹਿਰ ਰਹਿਣਾ ਖ਼ਬਰਦਾਰ, ਜੂਠੇ ਝੂਠੇ ਜੀਵ ਗਵਾਰ, ਚੁਗਲੀ ਨਿੰਦਿਆ ਮੁਖ ਰਖਾਈਆ। ਗੁਰਮੁਖ ਵਿਰਲੇ ਚਰਨ ਅਧਾਰ, ਦਿਵਸ ਰੈਣ ਕਰੇ ਪਿਆਰ, ਸ਼ਬਦ ਸਰੂਪੀ ਦੇਵੇ ਧਾਰ, ਅੰਮ੍ਰਿਤ ਆਤਮ ਮੁਖ ਰਿਹਾ ਚੁਆਈਆ। ਹਰਿ ਜਨ ਮੇਲਾ ਕੰਤ ਭਤਾਰ, ਆਤਮ ਸੇਜਾ ਕਰ ਤਿਆਰ, ਵੇਖ ਵਖਾਏ ਪਹਿਲੀ ਵਾਰ, ਫੂਲਨ ਬਰਖਾ ਲਾਈਆ। ਨਿਰੰਜਣ ਜੋਤ ਕਰ ਅਕਾਰ, ਸ਼ਬਦ ਸਰੂਪੀ ਬਣ ਭਿਖਾਰ, ਸ਼ਾਹੋ ਭੂਪੀ ਵਡ ਸਿਕਦਾਰ, ਤਖ਼ਤ ਤਾਜ ਇਕ ਸੁਹਾਈਆ। ਆਪੇ ਜਾਣੇ ਆਪਣੀ ਕਾਰ, ਨਾ ਕੋਈ ਜਾਣੇ ਜੰਤ ਗਵਾਰ, ਬੇਅੰਤ ਬੇਅੰਤ ਬੇਅੰਤ ਆਪੇ ਨਿਰੰਕਾਰ, ਆਪ ਆਪਣੇ ਰੰਗ ਸਮਾਈਆ। ਸ੍ਰਿਸ਼ਟ ਸਬਾਈ ਕਰੇ ਵਿਹਾਰ, ਨੌਂ ਖੰਡ ਪ੍ਰਿਥਮੀ ਪਾਵੇ ਸਾਰ, ਸਤਾਂ ਦੀਪਾਂ ਰਿਹਾ ਵਡਿਆਈਆ। ਬ੍ਰਹਮੇ ਰਹਿਣਾ ਖ਼ਬਰਦਾਰ, ਮਾਰੇ ਸ਼ਬਦ ਤੀਰ ਕਟਾਰ, ਚਾਰੇ ਮੁੱਖਾਂ ਰਿਹਾ ਭੁਵਾਈਆ। ਸ਼ਿਵ ਸ਼ੰਕਰ ਤੇਰੀ ਅੰਤਮ ਵਾਰ, ਮਿਲੇ ਜੋਤ ਪੁਰਖ ਭਤਾਰ, ਅੰਤਮ ਮੇਲਾ ਆਪ ਕਰਾਈਆ। ਇੰਦ ਇੰਦਰਾਸਣ ਆਈ ਹਾਰ, ਸ਼ਬਦ ਸਿੰਘਾਸਣ ਕਰ ਤਿਆਰ, ਪੁਰਖ ਅਬਿਨਾਸ਼ਨ ਘਟ ਘਟ ਵਾਸਨ ਸਾਚੀ ਸੇਜਾ ਮਾਤ ਬਣਾਈਆ। ਭਗਤ ਜਨਾਂ ਹੋਏ ਦਾਸੀ ਦਾਸਨ, ਜੋ ਜਨ ਤਜਾਏ ਮਦਿਰਾ ਮਾਸਨ, ਸ਼ਬਦ ਚਲਾਏ ਸਵਾਸ ਸਵਾਸਨ, ਮਾਨਸ ਜਨਮ ਕਰੇ ਰਹਿਰਾਸਨ, ਸਾਚੀ ਸੇਵ ਲਗਾਈਆ। ਜਗੇ ਜੋਤ ਪ੍ਰਿਥਮੀ ਅਕਾਸ਼ਨ, ਮਨਮੁਖ ਜੀਵ ਅੰਤ ਵਿਨਾਸਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਵਟਾਈਆ। ਆਪ ਆਪਣਾ ਰੰਗ ਵਟਾਏ, ਦਿਸ ਕਿਸੇ ਨਾ ਆਇੰਦਾ। ਗੁਰਮੁਖ ਸਮਝਾਏ ਆਪਾ, ਮਾਤ ਹੁਕਮ ਸੁਣਾਇੰਦਾ। ਸ਼ਬਦ ਪੱਲਾ ਫੜਾਏ ਆਪਾ, ਸ਼ਬਦੀ ਮੇਲ ਮਿਲਾਇੰਦਾ। ਹੱਡ ਮਾਸ ਨਾੜੀ ਚੰਮੜਾ, ਮਾਨਸ ਦੇਹੀ ਜਨਮ ਦਵਾਇਆ ਅੰਤਮ ਲੇਖੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚਾ ਸੰਤ ਸੁਹੇਲਾ ਆਪ ਆਪਣੇ ਸੰਗ ਰਲਾਇੰਦਾ। ਧੁਰ ਦਰਗਾਹੀ ਧੁਰ ਦੀ ਬਾਣਾ, ਧੁਰ ਫ਼ਰਮਾਣਾ ਗਾਇਆ ਏ। ਭਗਤ ਜਨਾਂ ਦੇਵੇ ਨਾਮ ਨਿਸ਼ਾਨਾ, ਹੱਥੀਂ ਬੰਨ੍ਹੇ ਸ਼ਬਦ ਗਾਨਾ, ਦੂਸਰ ਕਿਸੇ ਹੱਥ ਨਾ ਆਇਆ ਏ। ਰਸਨਾ ਚਿਲਾ ਤੀਰ ਕਮਾਨਾ, ਅੱਠੇ ਪਹਿਰ ਬਲੀ ਬਲਵਾਨਾ, ਸ੍ਰਿਸ਼ਟ ਸਬਾਈ ਇਕ ਨਿਸ਼ਾਨਾ ਆਪੇ ਰਿਹਾ ਲਗਾਇਆ ਏ। ਨਾ ਕੋਈ ਦਿਸੇ ਰਾਜਾ ਰਾਣਾ, ਤਖ਼ਤੋਂ ਲਾਹੇ ਸ਼ਾਹ ਸੁਲਤਾਨਾ, ਗਰੀਬ ਨਿਮਾਣਾ ਗਲੇ ਲਗਾਇਆ ਏ। ਆਪੇ ਗੋਪੀ ਆਪੇ ਕਾਹਨਾ, ਆਪੇ ਜੋਤ ਸਰੂਪੀ ਭਗਵਾਨਾ, ਵਰਨ ਗੋਤ ਮੇਟ ਮਿਟਾਇਆ ਏ। ਆਪੇ ਬੀਨਾ ਆਪੇ ਦਾਨਾ, ਆਪੇ ਪੀਣਾ ਆਪ ਖਾਣਾ, ਆਪੇ ਤ੍ਰਿਸ਼ਨਾ ਭੁੱਖ ਵਧਾਇਆ ਏ। ਆਪੇ ਮਰਨਾ ਆਪੇ ਜੀਣਾ, ਆਪੇ ਪਾਟਾ ਆਪੇ ਸੀਣਾ, ਆਪੇ ਖਾਏ ਖਾਣਾ, ਅੰਤਮ ਅੰਤ ਅੰਤ ਕਲ ਨਾ ਹੋਏ ਕੋਈ ਸਹਾਇਆ ਏ। ਪਰਗਟ ਹੋਏ ਹਰਿ ਪਰਬੀਨਾ, ਜਨ ਭਗਤ ਕਰਾਏ ਠਾਂਡਾ ਸੀਨਾ, ਅੰਮ੍ਰਿਤ ਸਾਚਾ ਜਾਮ ਪਿਆਇਆ ਏ। ਹੋਏ ਵਿਛੋੜਾ ਜਿਉਂ ਜਲ ਮੀਨਾ, ਮੇਲ ਮਿਲਾਏ ਲੋਕਾਂ ਤੀਨਾਂ, ਸਚ ਖੰਡੀ ਧਾਮ ਸੁਹਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਸ਼ਬਦ ਵਰ, ਸਾਚੀ ਰੰਗਣ ਰਿਹਾ ਚੜ੍ਹਾਇਆ ਏ। ਸਤਿਜੁਗ ਸਾਚਾ ਸਤਿ ਸਰੂਪ, ਸਾਂਤਕ ਵਿਚ ਸਮਾਇਆ। ਸਾਂਤਕ ਵਰਤੇ ਸਚ ਭੂਪ, ਰੂਪ ਰੰਗ ਵਟਾਇਆ। ਰੂਪ ਰੰਗ ਪ੍ਰਭ ਸਦਾ ਅਨੂਪ, ਗੁਰਮਖ ਵਿਰਲੇ ਪਾਇਆ। ਸ੍ਰਿਸ਼ਟ ਸਬਾਈ ਅੰਧਕੂਪ, ਦਿਸ ਕਿਸੇ ਨਾ ਆਇਆ। ਦਰ ਦਰ ਘਰ ਘਰ ਗੁਰ ਦਰ ਮੰਦਰ ਦੇਵਣ ਧੂਪ, ਦੀਨਾਂ ਨਾਥ ਦਿਸ ਕਿਸੇ ਨਾ ਆਇਆ। ਭੇਖਾਧਾਰੀ ਵਡ ਸੰਸਾਰੀ ਫਿਰਦੇ ਕਰ ਕਰ ਬਹੁ ਰੂਪ, ਰੂਪਾਂ ਵਾਲਾ ਕਿਸੇ ਹੱਥ ਨਾ ਆਇਆ। ਜੰਗਲ ਜੂਹ ਉਜਾੜ ਪਹਾੜਾਂ ਲੱਭਦੇ ਫਿਰਦੇ ਮਸਤਕ ਰੇਖ, ਜੋਤ ਸਰੂਪੀ ਭਗਤ ਦਲਾਲੀ, ਸ਼ਬਦ ਸਵਾਲੀ ਸਾਰ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮਖਾਂ ਪੂਰ ਕਰਾਏ ਘਾਲਣ ਘਾਲੀ, ਸਾਚੀ ਸੇਵਾ ਅੰਮ੍ਰਿਤ ਆਤਮ ਮੇਵਾ, ਵਡ ਦੇਵੀ ਦੇਵਾ ਲੇਖੇ ਲਾਇਆ। ਲੇਖਾ ਲਿਖਣ ਆਇਆ, ਬਣ ਬਣ ਲਿਖਾਰੀ। ਸਾਚੀ ਸਿਖਿਆ ਦੇਵਣ ਆਇਆ, ਪ੍ਰਭ ਸਾਚਾ ਸ਼ਬਦ ਭੰਡਾਰੀ। ਗੋਬਿੰਦ ਗੋਬਿੰਦ ਗੋਬਿੰਦ ਗੁਰਮੁਖਾਂ ਦਰ ਇਕ ਸੁਹਾਵਣ ਆਇਆ, ਪਰਗਟ ਜੋਤ ਨਿਰੰਕਾਰੀ। ਔਲੀਏ ਪੀਰ ਸ਼ੇਖ਼ ਮਿਟਾਵਣ ਆਇਆ, ਸੰਗ ਮੁਹੰਮਦ ਚਾਰ ਯਾਰੀ। ਕਲਜੁਗ ਤੇਰਾ ਮਸਤਕ ਲਹਿਣਾ ਅੰਤਮ ਵੇਖਣ ਆਇਆ, ਚਾਰੋਂ ਕੁੰਟ ਜੂਠ ਝੂਠ ਮਾਤ ਪਸਾਰੀ। ਸ਼ਬਦ ਗੀਤਾ ਗੁਰਮੁਖ ਤੇਰੀ ਰਸਨਾ ਮਤ ਬੁਧ ਮਨ ਏਕਾ ਦੇਵਣ ਆਇਆ, ਕਰ ਕਰ ਕਰ ਕਰ ਕਰ ਕਰ ਸੱਚੀ ਹਿਤਕਾਰੀ। ਚਰਨ ਪ੍ਰੀਤੀ ਏਕਾ ਟੇਕ ਧੀਰਜ ਧੀਰ ਧਰਾਵਣ ਆਇਆ, ਵਡ ਜੋਧਾ ਦਾਤਾ ਸੂਰਬੀਰ ਬਲਕਾਰੀ। ਅੰਮ੍ਰਿਤ ਨਾਮਾ ਠਾਂਡਾ ਸੀਰ ਨੀਰ ਪਿਆਵਣ ਆਇਆ, ਹਉਮੇ ਤ੍ਰਿਸ਼ਨਾ ਜਗਤ ਨਿਵਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੇਵੇ ਨਾਮ ਗੁਰ ਗੁਰ ਨਾਮ ਅਧਾਰੀ। ਨਾਮ ਅਧਾਰਾ ਆਪ ਜਨ ਪ੍ਰਭ, ਰੰਗਣ ਰੰਗ ਰੰਗਾਤਾ। ਹਰਿਜਨ ਦੇਵੇ ਨਾਮ ਧੰਨ, ਉਤਮ ਹੋਈ ਜ਼ਾਤਾ। ਧਰਮ ਰਾਏ ਨਾ ਦੇਵੇ ਡੰਨ, ਪ੍ਰਭ ਅਬਿਨਾਸ਼ੀ ਇਕ ਪਛਾਤਾ। ਸਾਚਾ ਰਾਗ ਸੁਣਾਏ ਕੰਨ, ਚਰਨ ਪ੍ਰੀਤੀ ਬੰਨ੍ਹੇ ਨਾਤਾ। ਅੰਤਮ ਬੇੜਾ ਜਾਏ ਬੰਨ੍ਹ, ਸਰਬ ਜੀਆਂ ਪ੍ਰਭ ਏਕਾ ਦਾਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਏ ਬ੍ਰਹਮ ਗਿਆਤਾ। ਪਾਰਬ੍ਰਹਮ ਬ੍ਰਹਮ ਜਣਾਈਆ। ਗਿਆਨੀ ਧਿਆਨੀ ਸਾਰ ਨਾ ਪਾਈਆ। ਬ੍ਰਹਮ ਪਾਰਬ੍ਰਹਮ ਸਰਨਾਈਆ। ਵਿਦਵਾਨੀ ਰਹੇ ਦੁੱਖ ਦਾਈਆ। ਪਾਰਬ੍ਰਹਮ ਬ੍ਰਹਮ ਦਇਆ ਕਮਾਈਆ। ਭਰਮੇ ਭੁੱਲੀ ਸਰਬ ਲੋਕਾਈਆ। ਆਪੇ ਜਾਣੇ ਭਗਤ ਕਰਮ, ਧਰਮ ਧਰਤੀ ਉਪਰ ਰਖਾਈਆ। ਮੇਟ ਮਿਟਾਏ ਦੂਈ ਦਵੈਤੀ ਜੂਠਾ ਝੂਠਾ ਵਰਮ, ਸਾਚੀ ਸਰਨ ਇਕ ਤਕਾਈਆ। ਨੇਤਰ ਖੋਲ੍ਹੇ ਹਰਨ ਫਰਨ, ਲੋਚਨ ਨੈਣਾ ਦਰਸ ਦਿਖਾਈਆ। ਹਰਿਜਨ ਸਾਚਾ ਤਰਨੀ ਤਰਨ, ਪ੍ਰਭ ਦਰ ਮਿਲੀ ਵਡਿਆਈਆ। ਆਪ ਚੁਕਾਏ ਮਰਨ ਡਰਨ, ਸ਼ਬਦ ਚੋਲੀ ਤਨ ਪਹਿਨਾਈਆ। ਦਰ ਘਰ ਆਇਆ ਵਰਨੀ ਵਰਨ, ਦਰ ਘਰ ਸਾਚਾ ਮਾਹੀਆ। ਆਪੇ ਹੋਏ ਕਰਨੀ ਕਰਨ, ਕਰਨ ਕਰਾਵਣਹਾਰ ਆਪ ਅਖਵਾਈਆ। ਆਪ ਆਪਣੀ ਦੇਵੇ ਸਰਨ ਸਰਨਾਈ, ਆਤਮ ਦਰ ਵੱਜੀ ਵਧਾਈ, ਮੰਗਲਾਚਾਰ ਸਹਿਜ ਸੁਭਾਈ, ਪੰਚਮ ਸੁੱਤਿਆਂ ਸੰਗ ਮਿਲਾਈ, ਢੋਲ ਮਰਦੰਗਾ ਨਾਮ ਵਜਾਈ, ਨਾਮ ਮਰਦੰਗਾ ਨਾਲ ਰਲਾਈ, ਏਕਾ ਸੰਗਾ ਸਹਿਜ ਸੁਖਦਾਈ, ਕਿਰਪਾ ਕਰੇ ਆਪ ਰਘੁਰਾਈ, ਦਿਵਸ ਰੈਣ ਨਾ ਹੋਏ ਜੁਦਾਈ, ਮਿਲਿਆ ਮੇਲ ਸਾਚੇ ਮਾਹੀ, ਗਲੇ ਲਗਾਏ ਫੜ ਫੜ ਬਾਂਹੀਂ, ਜੋਤੀ ਜੋਤ ਸਰੂਪ ਹਰਿ, ਸਾਚੇ ਥਾਂ ਸਾਚੀ ਸੇਜਾ ਇਕ ਵਿਛਾਈਆ। ਸਾਚੇ ਧਾਮ ਵਸਣਾ ਤੇਰਾ ਹਰਿ ਹਰਿ ਮੀਤ, ਹਰਿ ਜਾਣੇ ਸਾਚੇ ਮੀਤ, ਹਰਿਜਨ ਸਾਚੇ ਪਾਰ ਕਰੰਦੜਾ। ਆਪੇ ਪਰਖੇ ਨੀਤ, ਜੁਗ ਜੁਗ ਬਖ਼ਸ਼ਿੰਦੜਾ। ਬੈਠਾ ਰਹੇ ਅਤੀਤ, ਮਨਮੁਖ ਨਿੰਦਕ ਦੁਸ਼ਟ ਦੁਰਾਚਾਰ ਦਿਵਸ ਰੈਣ ਕਰ ਨਿੰਦੜਾ। ਹੋਏ ਨੀਤ ਅਨੀਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਨਾਮ ਵਰ ਗੁਣੀ ਗਹਿੰਦੜਾ। ਗੁਣੀ ਗਹਿੰਦੜਾ ਗਹਿਰ ਪ੍ਰਭ, ਗੁਣਵੰਤਾ ਗੁਣ ਨਿਧਾਨ। ਗਿਆਨ ਧਿਆਨ ਕਵਲ ਨਭ, ਉਲਟੀ ਹੋਏ ਬਿਧਨਾਨ। ਬਿਧ ਨਾਤਾ ਪ੍ਰਭ ਆਪੇ ਜ਼ਾਤਾ, ਗੁਰਮੁਖ ਸਾਚਾ ਲਏ ਲੱਭ, ਲੋਕਮਾਤੀ ਕਰ ਪਰਗਟ ਜੋਤ ਜਗਾਏ ਝੱਬ, ਮਨਮੁਖ ਨਿੰਦਕ ਲਏ ਦੱਬ, ਕਰੇ ਖੇਲ ਅੰਤ ਮਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਬ੍ਰਹਮ ਗਿਆਨ। ਸ਼ਬਦ ਜਣਾਈ, ਆਤਮ ਹੋਏ ਉਜਿਆਰਿਆ। ਚਰਨ ਧਿਆਨ ਮਿਲੇ ਵਡਿਆਈ, ਦਰ ਸਾਚਾ ਇਕ ਸੁਹਾ ਰਿਹਾ। ਰਸਨਾ ਗਾਇਆ ਸਰਬ ਸੁਖਦਾਈ, ਰਾਮ ਰਮਈਆ ਰਾਮ ਮਿਲਾ ਰਿਹਾ। ਦਰ ਘਰ ਸਾਚੇ ਦੇਵੇ ਮਾਣ ਹੋਏ ਸਹਾਈ, ਅੰਮ੍ਰਿਤ ਆਤਮ ਜਾਮ ਪਿਲਾ ਰਿਹਾ। ਵੇਖ ਵਖਾਣੇ ਜੰਗਲ ਜੂਹ ਪਹਾੜ ਉਜਾੜ ਬੀਆਬਾਨ, ਸਾਗਰ ਗਹਿਰ ਨਾ ਕੋਈ ਭੇਵ ਛੁਪਾ ਰਿਹਾ। ਸ਼ਬਦ ਨਿਸ਼ਾਨਾ ਚਲੇ ਏਕਾ ਬਾਣ, ਨਗਰ ਖੇੜਾ ਸ਼ਹਿਰ ਨਾ ਕੋਈ ਵਸਾ ਲਿਆ। ਲੱਖ ਚੁਰਾਸੀ ਆਪਣਾ ਕੀਤਾ ਆਪੇ ਪਾਣ, ਪੁਰਖ ਅਬਿਨਾਸ਼ੀ ਕਹਿਰ ਵਰਤਾ ਰਿਹਾ। ਜੂਠੇ ਝੂਠੇ ਸੋਹਲੇ ਘਰ ਘਰ ਗਾਣ, ਗਾਵਣ ਗੀਤ ਨੀਤ ਕੰਤ ਸੁਹਾਗੀ ਕਿਸੇ ਨਾਰ ਨਾ ਪਾ ਲਿਆ। ਅਠੇ ਪਹਿਰ ਨਾ ਆਵੇ ਚੀਤ, ਜੂਠੇ ਝੂਠੇ ਫਿਰਦੇ ਮੰਦਰ ਮਸੀਤ, ਮਾਇਆ ਭਰਮੇ ਭਰਮ ਭੁਲਾ ਰਿਹਾ। ਸਦੀ ਚੌਧਵੀਂ ਰਹੀ ਬੀਤ, ਪਰਗਟ ਹੋਏ ਇਕ ਅਤੀਤ, ਲੱਖ ਚੁਰਾਸੀ ਪਰਖੇ ਨੀਤ, ਆਤਮ ਅੰਦਰ ਸਾਚੀ ਸੇਜਾ ਬੈਠ ਵੇਖ ਵਖਾ ਲਿਆ। ਗੁਰਮੁਖ ਵਿਰਲਾ ਰਾਖੇ ਚੀਤ, ਮਾਨਸ ਦੇਹੀ ਜਾਏ ਜੀਤ, ਕਾਇਆ ਹੋਏ ਠੰਡੀ ਸੀਤ, ਪ੍ਰਭ ਅਬਿਨਾਸ਼ੀ ਦਰਸ਼ਨ ਪਾ ਲਿਆ। ਚਰਨ ਪ੍ਰੀਤੀ ਸਾਚੀ ਰੀਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਆਪ ਮਿਲਾ ਰਿਹਾ। ਗੁਰਮੁਖ ਪਾਏ ਨਾਮ ਰੰਗ, ਪ੍ਰਭ ਸਾਚੇ ਚਰਨ ਕਵਲਾਰੇ। ਪ੍ਰਭ ਸਾਚਾ ਸ਼ਬਦ ਘੋੜੇ ਕਸੇ ਤੰਗ, ਕਰੇ ਖੇਲ ਉਪਰ ਧਵਲਾਰੇ। ਸੋਹੰ ਨਾਮ ਵੱਜੇ ਮਰਦੰਗ, ਚਾਰੋਂ ਕੁੰਟ ਹੋਏ ਖ਼ਬਰਦਾਰੇ। ਸ਼ਬਦ ਅਸਤਰ ਪਹਿਨੇ ਸਾਚੇ ਅੰਗ, ਨਾ ਕੋਈ ਜਾਣੇ ਜੀਵ ਗਵਾਰੇ। ਗਊ ਗਰੀਬ ਨਿਮਾਣਿਆਂ ਕਟੇ ਭੁੱਖ ਨੰਗ, ਦੇਵੇ ਨਾਮ ਅਧਾਰੇ। ਭਗਤ ਸੁਹੇਲਾ ਸਾਚਾ ਸੰਗ, ਭਰਮੇ ਭੁੱਲੇ ਜੀਵ ਗਵਾਰੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਦਾਨ ਭਗਤ ਭਗਵਾਨ ਸ਼ਬਦ ਅਪਾਰੇ। ਸ਼ਬਦ ਦਾਨ ਮਹਾਨ ਭਗਤ ਭਗਵਾਨਿਆ। ਚਰਨ ਧੂੜ ਇਸ਼ਨਾਨ ਜੀਆਂ ਦਾਨਿਆ। ਸ਼ਬਦ ਤੀਰ ਕਮਾਨ ਨੌਜਵਾਨਿਆ। ਲੱਖ ਚੁਰਾਸੀ ਏਕਾ ਆਣ, ਆਪਣੀ ਆਣ ਰਖਾਨਿਆ। ਏਕਾ ਗੀਤ ਰਾਗ ਵਿਚ ਜਹਾਨ, ਲੱਖ ਚੁਰਾਸੀ ਕਰੇ ਬੌਰਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਵੇਖੇ ਆਤਮ ਦਰ, ਦਰ ਦਵਾਰਾ ਇਕ ਪਛਾਨਿਆ। ਆਤਮ ਦਰ ਦਵਾਰ ਹਰਿ ਖੁਲ੍ਹਾਇਆ। ਕਿਰਪਾ ਕਰ ਅਪਾਰ, ਮੰਦਰ ਅੰਦਰ ਡੇਰਾ ਲਾਇਆ। ਆਪੇ ਵੇਖੇ ਡੂੰਘੀ ਗਾਰ, ਸਾਗਰ ਗਹਿਰ ਜਗਤ ਹਰਿ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਹਰਿ ਹਰਿ ਜਨ ਦੇਵੇ ਸ਼ਬਦ ਵਰ, ਦੂਜਾ ਦਰ ਨਾ ਕੋਈ ਵਖਾਇਆ। ਦਰ ਦਰਵਾਜ਼ਾ ਖੋਲ੍ਹ, ਆਪੇ ਬੋਲਿਆ। ਸ਼ਬਦ ਵਜਾਏ ਸਾਚਾ ਢੋਲ, ਅਨਹਦ ਰਾਗਾਂ ਪੜਦਾ ਖੋਲ੍ਹਿਆ। ਆਪ ਬਣਾਏ ਹੰਸ ਕਾਗਾ, ਜੋਤ ਸਰੂਪੀ ਪਕੜੇ ਵਾਗਾ, ਜੋ ਜਨ ਚਰਨ ਪ੍ਰੀਤੀ ਘੋਲ ਘੋਲਿਆ। ਧੋਵੇ ਦੁਰਮਤ ਮੈਲ ਦਾਗ਼ਾ, ਆਪ ਬੁਝਾਏ ਤ੍ਰਿਸ਼ਨਾ ਆਗਾ, ਹਰਿਜਨ ਹੋਏ ਵਡ ਵਡਭਾਗਿਆ। ਮਿਲਿਆ ਮੇਲ ਕੰਤ ਸੁਹਾਗਾ, ਭਾਂਡਾ ਭਰਮ ਭਉ ਭੰਨਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਸ਼ਬਦ ਵਰ, ਲੱਖ ਚੁਰਾਸੀ ਚੁਕੇ ਡਰ, ਜਨਮ ਮਰਨ ਮਰਨ ਜਨਮ ਆਵਣ ਜਾਵਣ ਪਤਤ ਪਾਵਣ ਗੇੜ ਕਟਾ ਰਿਹਾ। ਆਵਣ ਜਾਵਣ ਮਿਟੇ ਗੇੜਾ, ਲੱਖ ਚੁਰਾਸੀ ਫੰਦ ਕਟਾਈਆ। ਆਪੇ ਬੰਨ੍ਹੇ ਲਾਏ ਬੇੜਾ, ਸ਼ਬਦ ਮੁਹਾਣਾ ਵੰਞ ਇਕ ਲਗਾਈਆ। ਕਾਇਆ ਵਸੇ ਨਗਰ ਖੇੜਾ ਨਾ ਕੋਈ ਦਿਸੇ ਸਵੇਰ ਸੰਞ, ਪੁਰਖ ਨਿਰੰਜਣ ਸਾਚੀ ਜੋਤ ਜਗਾਈਆ। ਲੱਖ ਚੁਰਾਸੀ ਨਾਰ ਬੰਝ, ਸਾਚਾ ਪੂਤ ਜਗਤ ਸਪੂਤਾ ਨਾ ਕੋਈ ਜਨਮ ਦਵਾਈਆ। ਮਾਇਆਧਾਰੀ ਰੋਵਣ ਨੀਰ ਵਹਾਇਣ ਹੰਞ, ਕਾਰੂ ਗੰਜ ਰਹਿਣ ਨਾ ਪਾਈਆ। ਨਾਤਾ ਤੁੱਟੇ ਭੈਣ ਭਾਈ ਸੰਗ, ਮਾਤਾ ਪਿਤਾ ਪੂਤ ਹਿਤ ਨਾ ਦੀਸੇ ਕੋਈ ਸਹਾਈਆ। ਜਗਤ ਤਾਲ ਰਿਹਾ ਵੱਜ, ਕਲਜੁਗ ਕਾਲ ਰਿਹਾ ਭੱਜ, ਧਰਮ ਦਵਾਰਾ ਰਿਹਾ ਸੱਜ, ਲਾੜੀ ਮੌਤ ਲਹੂ ਪੀਏ ਰੱਜ, ਅੰਤਮ ਵੇਲਾ ਆਈਆ। ਜਨ ਭਗਤਾਂ ਪੜਦੇ ਲਏ ਕੱਜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਦੇਵੇ ਸਾਚਾ ਵਰ, ਜਗਤ ਭਗਤ ਭਗਤ ਜਗਤ ਗੁਰ ਮੰਤ ਸੰਤ ਅੰਤ ਹੋਏ ਸਹਾਈ ਗੁਰ ਸ਼ਬਦ ਕੁੜਮਾਈਆ। ਗੁਰ ਸ਼ਬਦ ਹੋਏ ਕੁੜਮਾਈ, ਮੁਖ ਸਾਚਾ ਸਗਨ ਲਗਾਇਆ। ਘਰ ਸਾਚੇ ਵੱਜੇ ਵਧਾਈ, ਪੁਰਖ ਅਬਿਨਾਸ਼ੀ ਵੇਖਣ ਆਇਆ। ਪੰਚਮ ਮਿਲ ਮਿਲ ਮੰਗਲ ਗਾਈ, ਸਾਚਾ ਢੋਲਕ ਰਿਹਾ ਵਜਾਇਆ। ਆਪੇ ਨੈਣ ਆਪੇ ਨਾਈ, ਆਪੇ ਵੱਟਣਾ ਹੱਥੀਂ ਲਾਇਆ ਆਪੇ ਪਾਣੀ ਵਾਰਨ ਆਈ, ਮਾਤ ਸਵਾਣੀ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਨਾਮ ਵਰ, ਸ਼ਬਦ ਸ਼ਿੰਗਾਰ ਤਨ ਅਪਾਰਾ, ਸਾਚਾ ਲਾੜਾ ਰਿਹਾ ਸੁਹਾਇਆ। ਸਾਚਾ ਲਾੜਾ ਸ਼ਬਦ ਸ਼ਿੰਗਾਰ ਫੂਲਨ ਸਿਹਰਾ ਲਾਇਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਆਪੇ ਵੇਖੇ ਕਰ ਵਿਚਾਰ, ਮੂਲਨ ਮੂਲ ਚੁਕਾਇਆ। ਆਤਮ ਜਾਮਾ ਏਕਾ ਧਾਰ, ਪਵਣ ਉਨੰਜਾ ਛਤਰ ਝੁਲਾਰ ਸੁਰਤ ਭਰਜਾਈ ਨੇਤਰ ਕੱਜਲ ਨਾਮ ਪਾਇਆ। ਵਾਗ ਗੁੰਦੇ ਕਰ ਪਿਆਰ, ਨੇਤਰ ਮੂੰਦੇ ਹੋਏ ਸ਼ਰਮਸਾਰ, ਆਤਮ ਖ਼ੁਸ਼ੀ ਅਪਰ ਅਪਾਰ, ਬੁਧ ਨਿਮਾਣੀ ਭੈਣ ਪਿਆਰੀ ਸਾਚਾ ਸੀਸ ਗੰੁਦਾਇਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਆਪੇ ਜਾਣੇ ਸਚ ਵਿਹਾਰ, ਗਿਰਵਰ ਤੇਰਾ ਗਿਰ ਗਿਰਧਾਰ, ਗ੍ਰਹਿ ਮੰਦਰ ਅੰਦਰ ਸਾਚੇ ਤਨ ਸਾਚਾ ਰੰਗ ਰੰਗਾਇਆ। ਸਾਚਾ ਰੰਗ ਰੰਗਾਏ ਲਾਡ ਲਡੰਨਿਆ। ਸਾਚਾ ਗਾਨਾ ਹੱਥ ਬੰਨ੍ਹਾਏ, ਪੰਡਤ ਪਾਂਧਾ ਕੋਈ ਨਾ ਮੰਨਿਆ। ਚਰਨ ਧੂੜ ਇਸ਼ਨਾਨ ਇਕ ਕਰਾਏ, ਦੁਰਮਤ ਮੈਲ ਕਰੇ ਖੰਨ ਖੰਨਿਆ। ਚੰਨਣ ਚੌਂਕੀ ਸਾਚੀ ਡਾਹੇ, ਨਾਮ ਰਤੀ ਰਤਨ ਜੜਾਉ ਅੰਗਣ ਲਾਏ ਅੰਗਿਆ। ਗੁਰਮੁਖ ਸ਼ੌਕਾ ਨਾਲ ਹੰਢਾਏ, ਪ੍ਰਭ ਦੇ ਸਮਝਾਵੇ ਮੱਤਿਆ। ਆਪੇ ਵੇਖਣ ਮਾਤ ਆਏ, ਪਾਏ ਨੱਕ ਸੁਹਾਗੀ ਨੱਥਿਆ। ਮੁਖੋਂ ਕਹਿ ਕਹਿ ਖ਼ੁਸ਼ੀ ਮਨਾਏ, ਸੁਹਣਾ ਮੁਖੜਾ ਹਰਿ ਸਮਰੱਥਿਆ। ਹਉਮੇ ਦੁੱਖਾਂ ਰੋਗ ਗਵਾਏ, ਆਪ ਆਪਣਾ ਦਰਸ ਦਿਖਾਏ, ਸਗਲ ਵਸੂਰਾ ਅੰਤਮ ਲੱਥਿਆ। ਤਨ ਮੰਦਰ ਭਾਗ ਲਗਾਏ, ਦੀਪਕ ਜੋਤੀ ਇਕ ਜਗਾਏ, ਦਿਵਸ ਰੈਣ ਹੋਏ ਰੁਸ਼ਨਾਏ, ਆਪ ਚੜ੍ਹਾਏ ਸਾਚੇ ਰਥਿਆ। ਰਥ ਰਥਵਾਹੀ ਆਪ ਅਖਵਾਏਂ, ਨੌਂ ਦਵਾਰੇ ਬਾਹਰ ਕਢਾਏ, ਪੰਜੇ ਚੋਰ ਰਹੇ ਕੁਰਲਾਏ। ਅੰਕ ਸਹੇਲੜੀਆਂ ਰੋ ਰੋ ਵੈਣ ਪਾਏ, ਆਸਾ ਤ੍ਰਿਸ਼ਨਾ ਦਏ ਦੁਹਾਏ। ਸੁਹਰੇ ਪਈਏ ਜੋੜ ਜੁੜਾਏ। ਇਕ ਵਿਛੋੜਾ ਜੀਊ ਪਿੰਡ, ਬ੍ਰਹਿਮੰਡ ਪਿੰਡ ਵਸਾਏ। ਸ਼ਬਦ ਘੋੜਾ ਗੁਰਮੁਖ ਸਾਚੇ ਦੇਵੇ ਮਰਗਿੰਦ, ਬਾਹੋਂ ਪਕੜ ਚੜ੍ਹਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਪ੍ਰੀਤੀ ਸਾਚੀ ਰੀਤੀ ਰਿਹਾ ਮਾਤ ਸੁਣਾਏ। ਸਤਿ ਸਵਰਨੀ ਕਰ ਤਿਆਰ, ਸੋਭਾਵੰਤੀ ਨਾਰ ਸੁਹਾਈਆ। ਪ੍ਰੇਮ ਪਿਆਰ ਤਨ ਸ਼ਿੰਗਾਰ, ਹੱਥੀਂ ਮਹਿੰਦੀ ਲਾਈਆ। ਨੈਣੀਂ ਕੱਜਲ ਤਿੱਖੀ ਧਾਰ, ਸੋਹੰ ਕੰਗਣ ਹੱਥ ਪਹਿਨਾਈਆ। ਪ੍ਰੇਮ ਪਿਆਰੀ ਹੋਈ ਮੁਟਿਆਰ, ਗੁਰ ਪੂਰਾ ਵੇਖ ਵਖਾਈਆ। ਆਪੇ ਕਰੇ ਭਗਤ ਵਿਹਾਰ, ਸਾਚੀ ਭਗਤ ਨਾਰ ਵਿਆਹੀਆ। ਆਤਮ ਸ਼ਕਤੀ ਦੇਤ ਅਧਾਰ, ਬੂੰਦ ਰਕਤੀ ਲੇਖੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋਹਾਂ ਦੇਵੇ ਇਕ ਵਰ, ਸਾਚਾ ਘਰ ਸੁਹਾਈਆ। ਦਰ ਪਾਇਆ ਘਰ ਸਾਚੜੇ, ਸਚ ਮਿਲੀ ਵਡਿਆਈ। ਜੀਓ ਪਿੰਡ ਪਿੰਡ ਕਾਚੜੇ, ਅੰਤ ਰਹਿਣ ਨਾ ਪਾਈ। ਪੰਜ ਚੋਰ ਦਿਵਸ ਰਾਤ ਨਾਚੜੇ, ਜਗਤ ਵਿਕਾਰਾ ਰਹੇ ਵਧਾਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦ ਵਖਾਏ ਇਕ ਦਰ, ਧੁਰ ਦਰਗਾਹੀ ਸਾਚੇ ਸਾਕੜੇ। ਘਰ ਵਸਾਇਆ ਇਕ ਏਕਾ ਸੇਜ ਵਿਛਾਈਆ। ਸ਼ਬਦ ਸੁਨੇਹੜਾ ਏਕਾ ਭੇਜ, ਸਾਚੀ ਨਾਰੀ ਆਪ ਬਣਾਈਆ। ਆਪੇ ਵੇਖੇ ਦਰ ਦਹਿਲੀਜ, ਦਸਮ ਦਵਾਰੀ ਬੈਠਾ ਰਾਹ ਤਕਾਈਆ। ਦਿਵਸ ਰੈਣ ਨੇਤਰ ਖੋਲ੍ਹ ਲਾਈ ਰੱਖੇ ਰੀਝ, ਆਲਸ ਨਿੰਦਰਾ ਮਗਰੋਂ ਲਾਹੀਆ। ਤਨ ਮਨ ਸੀਤਲ ਹੋਇਆ ਸੀਤ, ਸੁਖ ਸਾਂਤਕ ਸਹਿਜ ਸੁਭਾਈਆ। ਅਨਹਦ ਬਾਣੀ ਸਾਚਾ ਰਾਗ ਗਾਉਂਦਾ ਰਹੇ ਗੋਬਿੰਦ ਦੇ ਗੀਤ, ਮੀਤ ਪਿਆਰਾ ਰਿਹਾ ਰਿਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸ਼ਬਦ ਵਰ, ਸਾਚੀ ਜੋੜੀ ਜੋੜ ਜੁੜਾਈਆ। ਸਾਚਾ ਧਾਮ ਇਕ ਸੁਹੰਨਾ, ਊਚ ਅਟੱਲ ਮਹੱਲਿਆ। ਗੁਰਮੁਖ ਲਾੜੇ ਆਤਮ ਮੰਨਾ, ਪ੍ਰਭ ਵੇਖੇ ਖੇਲ ਇਕ ਇਕੱਲਿਆ। ਦੇਵੇ ਦਾਤ ਨਾਮ ਧੰਨਾ, ਵਡ ਧੰਨ ਧੰਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਫਲਿਆ ਆਪੇ ਫੁੱਲਿਆ। ਫ਼ਲ ਫੁੱਲ ਫੁੱਲਵਾੜੀ ਗਈ ਮਵਲ, ਰੁੱਤ ਬਸੰਤੀ ਆਈਆ। ਉਲਟੀ ਨਭੀ ਖਿੜਿਆ ਕਵਲ ਪ੍ਰਭ ਅੰਮ੍ਰਿਤ ਧਾਰਾ ਆਪ ਵਹਾਈਆ। ਮਿਲੇ ਵਡਿਆਈ ਉਪਰ ਧਵਲ, ਗਿਰਧਾਰਾ ਗਿਰਵਰ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰਮ ਧਰਮ ਜਰਮ ਲੇਖੇ ਰਿਹਾ ਲਗਾਈਆ। ਲੇਖੇ ਲਾਏ ਕਰਮ, ਸਦਾ ਬਖ਼ਸ਼ੰਦੜਾ। ਨਾਤਾ ਤੋੜੇ ਦੂਈ ਦਵੈਤੀ ਵਰਮ, ਇਕ ਉਪਜਾਏ ਪਰਮਾਨੰਦੜਾ। ਮਾਨਸ ਦੇਹੀ ਸਾਚਾ ਜਰਮ, ਪ੍ਰਭ ਸਾਚਾ ਰੰਗ ਰੰਗੰਦੜਾ। ਲੱਖ ਚੁਰਾਸੀ ਭੁੱਲੀ ਭਰਮ, ਨਾ ਕੋਈ ਤੋੜੇ ਆਤਮ ਜਿੰਦੜਾ। ਗੁਰਮੁਖ ਸਾਚੇ ਸੰਤ ਦੁਲਾਰੇ ਪ੍ਰਭ ਫੜ ਫੜ ਬਾਹੋਂ ਜਾਏ ਤਾਰ, ਆਪ ਆਪਣੇ ਘਰ ਵਸੰਦੜਾ। ਹਰਿ ਘਰ ਅਪਾਰ, ਚਾਰ ਦਰਵਾਜ਼ਿਆ। ਸ਼ਬਦ ਸਰੂਪੀ ਏਕਾ ਧਾਰ, ਅਨਹਦ ਵਾਜਿਆ। ਜੋਤ ਨਿਰੰਜਣ ਇਕ ਅਕਾਰ, ਸਾਜਨ ਸਾਜਿਆ। ਨਾ ਕੋਈ ਦੀਵਾ ਬਾਤੀ ਤੇਲ ਦੀ ਧਾਰ, ਧੂਪ ਦੀਪ ਨਾ ਕੋਈ ਰਾਖਿਆ। ਪਵਣ ਉਨੰਜਾ ਛਤਰ ਝੁਲਾਰ, ਏਕਾ ਆਪਣਾ ਸਾਜਨ ਸਾਜਿਆ। ਆਪੇ ਬੈਠ ਸੱਚੀ ਸਰਕਾਰ, ਆਤਮ ਸੇਜਾ ਇਕ ਸੁਹਾਏ ਤਖ਼ਤ ਤਾਜਿਆ। ਗੁਰਮੁਖ ਸਾਚੇ ਕਰੇ ਪਿਆਰ, ਵੇਲੇ ਅੰਤਮ ਰੱਖੇ ਲਾਜਿਆ। ਮਿਲਿਆ ਮੇਲ ਸੱਚੀ ਸਰਕਾਰ, ਆਪੇ ਆਪ ਸਵਾਰੇ ਜਗਤ ਕਾਜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗਊ ਗਰੀਬਾਂ ਦੇਵੇ ਵਰ, ਧੁਰ ਦਰਗਾਹੀ ਆਪੇ ਭਾਜਿਆ। ਧੁਰ ਦਰਗਾਹੀ ਆਇਆ ਦੌੜ, ਜਨ ਭਗਤਾਂ ਹੋਏ ਸਹਾਈਆ। ਚੜ੍ਹਕੇ ਆਇਆ ਸ਼ਬਦ ਘੋੜ, ਦਿਸ ਕਿਸੇ ਨਾ ਆਈਆ। ਆਪੇ ਵੇਖੇ ਮਿੱਠੇ ਕੌੜ, ਦਿਸ ਕਿੱਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਆਪੇ ਆਪ ਸਾਚਾ ਸੰਗ ਨਿਭਾਈਆ। ਕਲਜੁਗ ਝੂਠਾ ਤਾਜ, ਤਖ਼ਤ ਸੁਹਾਇਆ। ਕਲਜੁਗ ਝੂਠਾ ਰਾਜ, ਰਾਜਨ ਰਾਜ ਕਮਾਇਆ। ਕਲਜੁਗ ਝੂਠਾ ਕਾਜ, ਕੁਕਰਮੀ ਕਾਜੀ ਕਾਜ ਬਣ ਕਾਜ ਕਮਾਇਆ। ਕਲਜੁਗ ਝੂਠਾ ਹਾਜੀ ਹਾਜ ਹੱਜ ਕਰਾਇਆ। ਜੋਤੀ ਜੋਤ ਸਰੂਪ ਹਰਿ, ਕਲਜੁਗ ਅੰਤਮ ਵੇਖ ਹਰਿ, ਲਾਜੀ ਲਾਜ ਰੱਖਣ ਆਇਆ। ਕਲਜੁਗ ਝੂਠਾ ਸ਼ਾਹੋ ਸ਼ਾਹ ਪਰਧਾਨਿਆਂ। ਕਲਜੁਗ ਝੂਠਾ ਰਾਜ ਝੂਠ ਮੁਹਾਨਿਆ। ਕਲਜੁਗ ਝੂਠਾ ਦਰ ਘਰ ਸਾਚੇ ਏਕਾ ਰੂਠਾ, ਪਾਰਬ੍ਰਹਮ ਬ੍ਰਹਮ ਪਛਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹੱਥੀਂ ਬੰਨ੍ਹਣ ਆਇਆ ਗਾਨਿਆ। ਹੱਥੀਂ ਬੰਨ੍ਹੇ ਗਾਨਾ ਲੱਖ ਚੁਰਾਸੀਆ। ਮਿਟੇ ਨਾਮ ਨਿਸ਼ਾਨਾ, ਮਦਿਰਾ ਮਾਸੀਆ। ਵੱਜੇ ਤੀਰ ਨਿਸ਼ਾਨਾ, ਪੰਡਤ ਕਾਸ਼ੀਆ। ਝੁਲੇ ਸ਼ਬਦ ਇਕ ਨਿਸ਼ਾਨਾ, ਪੁਰਖ ਅਬਿਨਾਸ਼ੀਆ। ਕਰੇ ਖੇਲ ਵਾਲੀ ਦੋ ਜਹਾਨਾ, ਸ੍ਰਿਸ਼ਟ ਸਬਾਈ ਵੇਖ ਤਮਾਸ਼ਿਆ। ਗੁਰਮੁਖ ਵਿਰਲੇ ਆਪੇ ਕਰੇ ਪਛਾਨਾ, ਮਾਨਸ ਜਨਮ ਕਰੇ ਰਹਿਰਾਸਿਆ। ਮਨਮੁਖ ਭੁੱਲੇ ਜੀਵ ਨਿਧਾਨਾ, ਦਰ ਦਰ ਘਰ ਘਰ ਕਰਨ ਹਾਸਿਆ। ਲਾੜੀ ਮੌਤ ਗਾਏ ਤਰਾਨਾ, ਗਾਵੇ ਏਕਾ ਸੱਚਾ ਗਾਨਾ, ਸਭ ਦੇ ਵਸੇ ਆਸ ਪਾਸਿਆ। ਮਾਣ ਤੋੜੇ ਸਰਬ ਅਭਿਮਾਨਾ, ਕਰੇ ਦਾਸਨ ਦਾਸਿਆ। ਵੇਖੇ ਖੇਲ ਸ੍ਰੀ ਭਗਵਾਨਾ, ਗੁੁਰਮੁਖ ਵਿਰਲਾ ਜਾਣੇ ਸ਼ਬਦ ਸਵਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਰਹੇ ਸਚ ਤਖ਼ਤ ਬਹੇ, ਆਦਿ ਪੁਰਖ ਅਪਰੰਪਰ ਕਰਤਾ ਜਗਤ ਮੀਤ ਅਬਿਨਾਸ਼ਿਆ। ਏਕਾ ਰਸਨਾ ਨਾਂਓ, ਸ੍ਰਿਸ਼ਟ ਸਬਾਈਆ। ਦੂਸਰ ਨਾਹੀ ਕੋਇ ਥਾਉਂ, ਚਾਰੋਂ ਕੁੰਟ ਹੋਏ ਦੁਹਾਈਆ। ਘਰ ਘਰ ਅੰਤਮ ਉਡੇ ਕਾਉਂ, ਲਾੜੀ ਮੌਤ ਪਾਏ ਫਾਹੀਆ। ਆਪ ਪਕੜ ਉਠਾਏ ਬਾਂਹੋਂ, ਕੋਈ ਨਾ ਦੇਵੇ ਕਿਸੇ ਠੰਡੀਆਂ ਛਾਈਆ। ਕਲਜੁਗ ਕਾਲਾ ਮਸਤਕ ਟਿੱਕਾ ਲਾਏ ਛਾਹੀ, ਗੁਰਮੁਖ ਸਾਚੇ ਬਲ ਬਲ ਜਾਈਆ। ਪਾਰਬ੍ਰਹਮ ਬ੍ਰਹਮ ਜਿਸ ਰਸਨਾ ਚਾਓ, ਦਰ ਘਰ ਸਾਚਾ ਇਕ ਸੁਹਾਈਆ। ਫੜ ਫੜ ਹੰਸ ਬਣਾਏ ਕਾਂਓ, ਏਕਾ ਦੇਵੇ ਸੱਚਾ ਨਾਂਓ, ਜੋਤ ਨਿਰੰਜਣ ਰਿਹਾ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਵੇਖੇ ਦਰ, ਸ੍ਰਿਸ਼ਟ ਸਬਾਈ ਬੂਝ ਬੁਝਾਈਆ। ਲੱਖ ਚੁਰਾਸੀ ਵੇਖਣ ਆਇਆ, ਜੋਤ ਸਰੂਪੀ ਜਾਮਾ ਧਾਰੇ। ਔਲੀਏ ਪੀਰ ਸ਼ੇਖ਼ ਮਿਟਾਵਣ ਆਇਆ, ਅਲ੍ਹਾ ਰਾਣੀ ਹਾਹਾਕਾਰੇ। ਗੁਰਮੁਖ ਸਾਚੇ ਸ਼ਬਦ ਲਪੇਟਣ ਆਇਆ, ਨਾਮ ਕਰਾਏ ਜੈ ਜੈਕਾਰੇ। ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਸਾਢੇ ਤਿੰਨ ਹੱਥ ਸੀਆਂ ਮਨਮੁਖ ਜੀਆਂ ਬੇਚਣ ਆਇਆ, ਨਾਮ ਕਰਾਏ ਜੈ ਜੈਕਾਰੇ। ਅੰਤਮ ਆਪਣੀ ਵੰਡ ਵੰਡਾਈਆ। ਸਤਿਜੁਗ ਤੇਰੀ ਸਾਚੀ ਰੱਖਣ ਆਇਆ ਨੀਆ, ਕਲਜੁਗ ਅੰਤਮ ਜੜ੍ਹ ਉਖੜਾਈਆ। ਗੁਰਮੁਖ ਸਾਚੇ ਅੰਤਮ ਸਚ ਸਾਚਾ ਹੀਆ, ਅੰਮ੍ਰਿਤ ਨਿਧਾਨ ਆਤਮ ਏਕਾ ਪੀਆ, ਪ੍ਰਭ ਸਾਚਾ ਮੁਖ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਕੀਆ ਹੀਆ, ਜੀਆਂ ਜੰਤਾਂ ਭੇਵ ਨਾ ਰਾਈਆ। ਜੀਵ ਜੰਤ ਨਾ ਜਾਣੇ ਕੋਇ, ਮਾਇਆ ਭਰਮ ਭੁਲਾਇਆ ਏ। ਸਾਧਾਂ ਸੰਤਾਂ ਜੂਠਾ ਮੋਹ, ਆਦਿ ਅੰਤ ਦਿਸ ਨਾ ਆਇਆ ਏ। ਕਰਮ ਦਵਾਰੇ ਬੈਠੇ ਰਹੇ ਰੋ, ਮਾਨਸ ਜਨਮ ਨਾ ਕਿਸੇ ਲੇਖੇ ਲਾਇਆ ਏ। ਕਲਜੁਗ ਕਾਲਾ ਦਾਗ਼ ਜੂਠੇ ਝੂਠੇ ਮਸਤੱਕ ਟਿੱਕੇ ਸਕੇ ਨਾ ਧੋ, ਮਨ ਚੈਂਚਲਹਾਰਾ ਏ। ਨੌਂ ਦਵਾਰੇ ਦਹਿ ਦਿਸ਼ਾ ਚਾਰੋਂ ਕੁੰਟ ਰਿਹਾ ਫਿਰਾਇਆ ਏ। ਗੁਰਮੁਖ ਸਾਚੇ ਪੁਰਖ ਅਬਿਨਾਸ਼ੀ ਜੋਤ ਨਿਰੰਜਣ ਦਸਮ ਦਵਾਰੇ ਅੱਗੇ ਹੋ, ਜਾਪ ਜਪਾਏ ਸੋਹੰ ਸੋ, ਸਤਿਜੁਗ ਸਾਚਾ ਸਤਿ ਧਰਤ ਮਾਤ ਤੇਰੀ ਧਰਮੀ ਗੋਦ ਆਪੇ ਆਪ ਬਿਠਾਇਆ ਏ। ਪੁਰਖ ਅਬਿਨਾਸ਼ੀ ਪਾਰਬ੍ਰਹਮ ਅਚੁਤ, ਤੇਰੀ ਆਪ ਸੁਹਾਏ ਸਾਚੀ ਰੁੱਤ, ਸਤਿ ਸਤਿਵਾਦੀ ਸ਼ਬਦ ਅਨਾਦੀ ਬੋਧ ਅਗਾਧੀ ਸਾਚਾ ਮਾਰਗ ਲਾਇਆ ਏ। ਦੇਵੇ ਦਾਤ ਵਡ ਕਰਾਮਾਤੀ, ਗੁਰਮੁਖ ਵਿਰਲੇ ਆਤਮ ਲਾਥੀ, ਪੰਜਾਂ ਚੋਰਾਂ ਤਨ ਮਨ ਬਾਧੀ, ਸੂਖਮ ਕਾਇਆ ਆਪਣੀ ਸਾਧੀ, ਸਤਿਗੁਰ ਸਾਚਾ ਪਾਇਆ ਏ। ਦਿਵਸ ਰੈਣ ਰਹੇ ਅਰਾਧੀ, ਮਿਲਿਆ ਮੇਲ ਮਾਧਵ ਮਾਧੀ, ਪਾਰਬ੍ਰਹਮ ਪ੍ਰਭ ਮੇਲ ਮਿਲਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਭੇਖਾਧਾਰੀ ਧਾਰੇ ਭੇਖ, ਸ੍ਰਿਸ਼ਟ ਸਬਾਈ ਰਿਹਾ ਵੇਖ, ਲੱਖ ਚੁਰਾਸੀ ਤੇਰੀ ਰੇਖ, ਆਪਣੀ ਰੇਖਾ ਰਿਹਾ ਛੁਪਾਇਆ ਏ। ਆਪੇ ਵੇਖੇ ਵੇਖਣ ਆਇਆ, ਆਪਣਾ ਆਪ ਛੁਪਾਏ। ਸੰਤ ਸੁਹੇਲੇ ਪਰਖਣ ਆਇਆ, ਗੁਰਮੁਖ ਸਾਚੇ ਸੋਏ ਮਾਤ ਜਗਾਏ। ਲਜ ਪਤ ਲਾਜਾ ਲਾਜ ਰੱਖਣ ਆਇਆ, ਆਪ ਸਵਾਰੇ ਆਪਣਾ ਕਾਜਾ, ਪਰਗਟ ਹੋਏ ਦੇਸ ਮਾਝਾ, ਸ੍ਰਿਸ਼ਟ ਸਬਾਈ ਸਾਜਨ ਸਾਜਾ, ਗਰੀਬ ਨਿਵਾਜਾ ਦਇਆ ਕਮਾਏ। ਭਗਤ ਜਨਾਂ ਹਰਿ ਮਾਰੇ ਅਵਾਜਾ, ਸ਼ਬਦ ਰਖਾਏ ਸੀਸ ਤਾਜਾ, ਚਿੱਟੇ ਅਸਵ ਸਾਜਨ ਸਾਜਾ, ਨੀਲੀ ਛਤੇ ਪਾੜਾ ਲਾਏ। ਧਰਤ ਮਾਤ ਰਚਾਏ ਤੇਰਾ ਕਾਜਾ, ਅਨਹਦ ਵੱਜੇ ਸਾਚਾ ਵਾਜਾ, ਸੋਹੰ ਦੇਵੇ ਸਾਚਾ ਦਾਜਾ, ਧੁਰ ਦਰਗਾਹੀ ਲੈ ਕੇ ਆਏ। ਦੂਰ ਦੁਰਾਡਾ ਆਇਆ ਭਾਜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਤਿਜੁਗ ਸਾਚੀ ਰਿਹਾ ਬਣਤ ਬਣਾਏ। ਸਤਿਜੁਗ ਸੋਇਆ ਮਾਤ ਜਗਾਏ, ਭਗਤ ਜਗਾਵਣ ਆਇਆ। ਆਪ ਆਪਣੀ ਰੁੱਤ ਸੁਹਾਏ, ਗੁਰਮੁਖਾਂ ਮੁਖ ਸੁਹਾਵਣ ਆਇਆ। ਮਨਮੁਖਾਂ ਅੰਤਮ ਅੰਤ ਕਰਾਏ, ਕੋਈ ਭੇਵ ਨਾ ਪਾਏ ਰਾਇਆ। ਜੂਠਾ ਝੂਠਾ ਮਾਇਆ ਲੂਠਾ ਸਾਧ ਸੰਤ ਕੋਈ ਰਹਿਣ ਨਾ ਪਾਏ, ਖਾਲੀ ਠੂਠਾ ਹੱਥ ਫੜਾਇਆ। ਭਗਤ ਸੁਹੇਲਾ ਜੁਗਾਂ ਜੁਗਾਂ ਦਾ ਰੂਠਾ, ਆਪ ਆਪਣਾ ਮੇਲ ਮਿਲਾਇਆ। ਆਦਿਨ ਅੰਤਾ ਆਪੇ ਤੁੱਠਾ, ਲੁਕਿਆ ਰਹਿਣ ਨਾ ਦੇਵੇ ਕੋਈ ਗੁੱਠਾ, ਨੇਤਰ ਖੋਲ੍ਹੇ ਸ਼ਬਦੀ ਬੋਲੇ ਪਵਣ ਝਕੋਲੇ ਤ੍ਰੈਲੋਆਂ ਰਿਹਾ ਵੇਖ ਵਖਾਇਆ। ਭਾਗ ਲਗਾਏ ਕਾਇਆ ਚੋਲੇ, ਰੰਗੇ ਰੰਗ ਇਕ ਅਮੋਲੇ, ਬਜਰ ਕਪਾਟੀ ਪੜਦੇ ਖੋਲ੍ਹੇ, ਆਪ ਆਪਣਾ ਅੰਕ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਨਾਮ ਵਰ, ਦਸਮ ਦਵਾਰੀ ਦਰਸ ਦਿਖਾਇਆ। ਦਸਮ ਦਵਾਰੀ ਖੋਲ੍ਹ ਦਰਸ ਦਿਖਾਇੰਦਾ। ਰਾਗ ਅਨਾਦਾ ਬੋਲ, ਭਰਮ ਚੁਕਾਇੰਦਾ। ਮਾਧਵ ਮਾਧਾ ਦਿਸੇ ਅਡੋਲ, ਸਾਚਾ ਧਾਮ ਸੁਹਾਇੰਦਾ। ਭਗਤ ਜਨਾਂ ਸਦ ਵਸੇ ਕੋਲ, ਆਪਣੇ ਰੰਗ ਸਮਾਇੰਦਾ। ਸਾਚੇ ਮੰਦਰ ਰਿਹਾ ਮੌਲ, ਸ਼ਬਦ ਸੁਗੰਧੀ ਇਕ ਵਖਾਇੰਦਾ। ਸਾਚਾ ਤੋਲਣ ਰਿਹਾ ਤੋਲ, ਪਰਮਾਨੰਦ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਕੱਢੇ ਵਾਸਨਾ ਗੰਦੀ, ਨੌਂ ਚੰਦੀ ਚੰਦ ਚੜ੍ਹਾਇੰਦਾ। ਆਤਮ ਕੱਢੇ ਵਾਸਨਾ ਗੰਦੀ, ਰਸਨਾ ਹਰਿ ਹਰਿ ਨਾਉਂ। ਜੋ ਜਨ ਗਾਏ ਬੱਤੀ ਦੰਦੀ, ਦਰਗਾਹ ਸਾਚੀ ਦੇਵੇ ਥਾਉਂ। ਧਰਮ ਰਾਏ ਨਾ ਪਾਏ ਬੰਦੀ, ਚਿਤਰ ਗੁਪਤ ਨਾ ਕਰੇ ਨਿਆਂਓ। ਸ੍ਰਿਸ਼ਟ ਸਬਾਈ ਆਤਮ ਅੰਧੀ, ਜੂਠੇ ਝੂਠੇ ਉਡਾਏ ਕਾਉਂ। ਗੁਰਮੁਖ ਵਿਰਲਾ ਰਸ ਜਾਣੇ ਪਰਮਾਨੰਦੀ, ਪ੍ਰਭ ਮੇਲਾ ਸਹਿਜ ਸੁਭਾਓ। ਮਾਇਆ ਰਾਣੀ ਝੂਠੀ ਤੰਦੀ, ਮਨਮੁਖਾਂ ਪਾਏ ਗਲ ਕਵਾਓ। ਆਪੇ ਆਪ ਸਦਾ ਬਖ਼ਸ਼ੰਦੀ, ਵੇਖ ਵਖਾਣੇ ਥਾਈਂ ਥਾਉਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ੍ਰਿਸ਼ਟ ਸਬਾਈ ਵੇਖ ਦਰ, ਕਰੇ ਖੇਲ ਅਗੰਮ ਅਥਾਹੋ। ਅਗੰਮ ਅਗੰਮ ਅਗੰਮ ਅਥਾਹੋ, ਅਥਾਹ ਬੇਪਰਵਾਹੀਆ। ਸ੍ਰਿਸ਼ਟ ਸਬਾਈ ਹਰਿ ਮਲਾਹੋ, ਸ਼ਬਦ ਬੇੜਾ ਰਿਹਾ ਬੰਨ੍ਹਾਈਆ। ਹਰਿਜਨ ਪਕੜ ਬਹਾਏ ਬਾਹੋਂ, ਸਾਚਾ ਨਾਉਂ ਰਿਹਾ ਜਪਾਈਆ। ਦਰ ਘਰ ਦੇਵੇ ਠੰਡੀ ਛਾਉਂ। ਅੰਮ੍ਰਿਤ ਆਤਮ ਸਹਾਰ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੀਰਜ ਧੀਰ ਰਿਹਾ ਧਰਾਈਆ। ਆਤਮ ਧੀਰਜ ਸਤਿ ਸੰਤੋਖ, ਗੁਰ ਮੰਤਰ ਜਗ ਮਾਣ। ਅੰਤਰ ਮੋਖ ਆਤਮ ਬ੍ਰਹਮ ਗਿਆਨ। ਰਾਹ ਦਿਸੇ ਸੋਖ, ਸ਼ਬਦ ਸਰੂਪੀ ਬ੍ਰਹਮ ਪਛਾਨ। ਆਪ ਮਿਟਾਏ ਤ੍ਰਿਸ਼ਨਾ ਭੋਖ, ਹਰਿ ਵਡਾ ਸ਼ਾਹੋ ਭੂਪੀ ਤਖ਼ਤ ਬਿਰਾਜੇ ਹਰਿ ਸੁਲਤਾਨ। ਸੁਫਲ ਕਰਾਏ ਮਾਤ ਕੁੱਖ, ਗੁਣਵੰਤਾ ਹਰਿ ਗੁਣ ਨਿਧਾਨ। ਉਲਟਾ ਵਾਸ ਨਾ ਹੋਏ ਗਰਭ ਰੁਖ਼, ਲੱਖ ਚੁਰਾਸੀ ਫੰਦ ਕਟਾਨ। ਮਾਨਸ ਦੇਹੀ ਮਿਲੀ ਮਾਨੁਖ, ਪ੍ਰਭ ਪੂਰਾ ਜਪ ਭਗਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਜੀਆ ਦਾਨ। ਜੀਅ ਜੰਤ ਪ੍ਰਭ ਦੇਵਣਹਾਰਾ। ਆਪੇ ਰਹੇ ਸਦਾ ਅਡੋਲ, ਸਾਧ ਸੰਤ ਹਰਿ ਪਰਖਣਹਾਰਾ। ਸ਼ਬਦ ਚੋਹ ਅੱਖਰ ਰਸਨਾ ਬੋਲ, ਭਗਤ ਜਨਾਂ ਹਰਿ ਰੱਖਣਹਾਰਾ। ਸ਼ਬਦ ਵਸਤ ਅਨਮੋਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਕਰਾਏ ਸਾਚਾ ਵਣਜ ਵਾਪਾਰਾ। ਸਾਚਾ ਵਣਜ ਕਰਾਏ ਨਾਮ ਧਨ, ਗੁਰਮੁਖ ਜਗਤ ਖਜ਼ੀਨਿਆ। ਲੋਕਮਾਤ ਨਾ ਲਾਏ ਕੋਈ ਸੰਨ੍ਹ, ਨਾ ਸਕੇ ਕੋਈ ਛੀਨਿਆ। ਏਕਾ ਰਾਗ ਸੁਣਾਏ ਕੰਨ, ਵਡ ਦਾਤਾ ਸੂਰਾ ਸੂਰ ਬੀਨਿਆ। ਜੋਤੀ ਨੂਰ ਚੜ੍ਹੇ ਚੰਨ, ਉਪਜੇ ਰਾਗ ਸਾਚਾ ਕੰਨ, ਸਾਂਤਕ ਸੀਤਲ ਸੀਨਿਆ। ਹਰਿਜਨ ਕਹੇ ਧਨ ਧਨ, ਮਿਲੇ ਮੇਲ ਪ੍ਰਭ ਦਾਨੇ ਬੀਨਿਆ। ਨੌਂ ਖੰਡ ਪ੍ਰਿਥਮੀ ਖੰਨ ਖੰਨ, ਕਲ ਅੰਤਮ ਵੱਖ ਵੱਖ ਕੀਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤ ਸਰੂਪੀ ਵੇਖੇ ਦਰ ਰੂਸਾ ਚੀਨਿਆ। ਰੂਸਾ ਚੀਨਾ ਮਾਰ ਧਿਆਨ। ਈਸਾ ਮੂਸਾ ਹੋਏ ਹੈਰਾਨ। ਕਾਲਾ ਸੂਸਾ ਤਨ ਤਨ ਸ਼ੈਤਾਨ। ਸ਼ਾਹ ਅਬਨੂਸਾ ਬੇਈਮਾਨ। ਕੁਰਾਨ ਹਦੀਸਾ ਵਿਚ ਜਹਾਨ। ਬੀਸ ਇਕੀਸਾ ਮੇਟ ਮਿਟਾਨ। ਰਾਗ ਛੱਤੀਸਾ ਹੋਏ ਵੈਰਾਨ। ਦੰਦ ਬਤੀਸਾ ਜਗਤ ਗਾਨ। ਬੀਸ ਇਕੀਸਾ ਨਾ ਸਕੇ ਕੋਈ ਪਛਾਨ, ਵੇਦ ਪੁਰਾਨੀ ਆਈ ਵਿਚਾਰ, ਸ਼ਬਦ ਨਿਸ਼ਾਨੀ ਹਰਿ ਕਰਤਾਰ, ਬ੍ਰਹਮ ਗਿਆਨੀ ਨਾ ਪਾਏ ਸਾਰ, ਵਿਦਵਾਨੀ ਕਲ ਹੋਏ ਖੁਆਰ। ਗੁਣ ਗਿਆਨੀ ਰੋਵੇ ਧਾਹਾਂ ਮਾਰ। ਚਤੁਰ ਸੁਜਾਨੀ ਡੁੱਬਾ ਵਿਚ ਮੰਞਧਾਰ। ਹਰਿਜਨ ਜਨਹਰਿ ਏਕਾ ਓਟ ਪ੍ਰਭ ਚਰਨ ਧਿਆਨੀ, ਦੋ ਜਹਾਨੀ ਲਾਵੇ ਪਾਰ। ਸ਼ਬਦ ਸੁਣਾਏ ਧੁਰ ਦੀ ਬਾਣੀ, ਧੁਰ ਦਰਗਾਹੀ ਅੰਤ ਸਹਾਰ। ਚਰਨ ਸਰਨ ਚਰਨ ਪ੍ਰੀਤੀ ਕਲ ਕੁਰਬਾਨੀ, ਲੱਗੇ ਸੀਸ ਤੇਜ਼ ਸ਼ਬਦ ਕਟਾਰ। ਆਪੇ ਵੇਖੇ ਜੇਰਜ ਖਾਣੀ, ਕਵਣ ਦੀਪਕ ਹੋਏ ਉਜਿਆਰ। ਨਿਸ਼ਅੱਖਰ ਵੱਖਰ ਏਕਾ ਬੋਲੇ ਬਾਣੀ, ਪਰ੍ਹਾ ਪਸੰਤੀ ਕਰ ਵਿਚਾਰ। ਸ਼ਬਦ ਮਿਲੇ ਜਿਸ ਜਨ ਸਾਚਾ ਹਾਣੀ, ਸੋ ਸੁਹੰਜਣੀ ਸੋਭਾਵੰਤੀ ਨਾਰ। ਅੰਮ੍ਰਿਤ ਦੇਵੇ ਠੰਡਾ ਪਾਣੀ, ਆਤਮ ਸੇਜਾ ਬਹੇ ਸਵਾਣੀ, ਸੋਲਾਂ ਕਰੇ ਤਨ ਸ਼ਿੰਗਾਰ। ਆਪੇ ਜਾਣੇ ਜਾਣ ਜਾਣੀ, ਹਰਿ ਦਾਤਾ ਵਡ ਸ਼ਾਹ ਸੁਲਤਾਨੀ। ਤਖ਼ਤ ਬਿਰਾਜੇ ਗੁਣ ਨਿਧਾਨੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਸਾਚਾ ਵਰ, ਹੱਥ ਫੜਾਏ ਸ਼ਬਦ ਮਧਾਨੀ। ਸ਼ਬਦ ਮਧਾਣਾ ਹੱਥ ਫੜਾਇਆ, ਮਤ ਵਰੋਲੇ ਤਨ। ਦੋਹਾਂ ਹੱਥਾਂ ਗੇੜ ਲਗਾਇਆ, ਵਿਚ ਚਲਾਇਆ ਮਨ। ਸੁਰਤ ਸ਼ਬਦ ਮੇਲ ਮਿਲਾਇਆ, ਪ੍ਰਭ ਰਾਗ ਸੁਣਾਇਆ ਕੰਨ। ਸੋਹੰ ਸਾਚਾ ਤੇਲ ਚੜ੍ਹਾਇਆ, ਮਸਤੱਕ ਟਿੱਕਾ ਲਾਇਆ ਚੰਨ। ਆਪ ਆਪਣਾ ਮੇਲ ਮਿਲਾਇਆ, ਭਾਂਡਾ ਭਰਮ ਪ੍ਰਭ ਝੂਠਾ ਭੰਨ। ਹਉਮੇ ਚਿੰਤਾ ਰੋਗ ਗਵਾਇਆ, ਹਰਿਜਨ ਆਤਮ ਗਿਆ ਮੰਨ। ਸ਼ਬਦ ਸਰੂਪੀ ਗਿਆਨ ਦਵਾਇਆ, ਜੋਤ ਸਰੂਪੀ ਵਿਚ ਸਮਾਇਆ, ਦੂਸਰ ਕਿਸੇ ਦਿਸ ਨਾ ਆਏ ਤਨ। ਸਰਬ ਕਲਾ ਹਰਿ ਆਪ ਅਖਵਾਇਆ, ਅਟੱਲ ਅਟਲਿਆ ਇਕ ਧਾਮ ਸੁਹਾਇਆ, ਕਿਸੇ ਦਿਸ ਨਾ ਆਇਆ ਛੱਪਰ ਛੰਨ। ਗੁਰਮੁਖ ਸਾਚੇ ਸੰਗ ਰਖਾਇਆ। ਸ਼ਬਦ ਘੋੜੇ ਤੰਗ ਕਸਾਇਆ। ਸੋਹੰ ਸੱਚਾ ਮਰਦੰਗ ਵਜਾਇਆ। ਨੌਂ ਦਵਾਰੇ ਪਾਰ ਲੰਘਾਇਆ। ਦਸਵੇਂ ਆਸਣ ਹਰਿ ਹਰਿ ਲਾਇਆ। ਸ਼ਬਦ ਸਵਾਸ ਰਸਨ ਚਲਾਇਆ। ਮਾਤ ਪਾਤਾਲ ਆਕਾਸ਼ ਅਕਾਸ਼ਨ, ਗਗਨ ਗਗਨੰਤਰ ਹਰਿ ਰਿਹਾ ਸੁਹਾਇਆ। ਢੋਲ ਮਰਦੰਗਾ ਤਾਲ ਵਜੰਤਰ, ਸਾਚੀ ਬਣਤਰ ਰਿਹਾ ਬਣਾਇਆ। ਰਾਗ ਰਾਗਨੀ ਕੰਨ ਸੁਣੰਤਰ, ਸ਼ਬਦ ਬਣਾਏ ਸਾਚੀ ਬਣਤਰ, ਗਾਵਤ ਸੁਨਤ ਸੁਨਤ ਗਾਵਤ ਪਾਵਤ ਧਿਆਵਤ ਆਪਣਾ ਰਾਹ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਮੇਲਾ ਸਹਿਜ ਸੁਭਾਵਤ, ਪੂਰਬ ਲਹਿਣਾ ਝੋਲੀ ਪਾਇਆ। ਲਹਿਣਾ ਦੇਣਾ ਦੇਵਣਹਾਰ, ਦੋ ਜਹਾਨੀ ਦਾਤਾ। ਗੁਰਮੁਖ ਸਾਚਾ ਸੇਵਣਹਾਰ, ਪਾਰਬ੍ਰਹਮ ਪ੍ਰਭ ਪੁਰਖ ਬਿਧਾਤਾ। ਆਪ ਆਪਣਾ ਲੇਵਣਹਾਰ, ਚਰਨ ਪ੍ਰੀਤੀ ਬੰਨ੍ਹੇ ਨਾਤਾ। ਜਨਮ ਕਰਮ ਧਰਮ ਪ੍ਰਭ ਰਿਹਾ ਵਿਚਾਰ, ਨਾ ਕੋਈ ਵੇਖੇ ਜ਼ਾਤਾ ਪਾਤਾ। ਸ਼ਬਦ ਸਰੂਪੀ ਕਰ ਸ਼ਿੰਗਾਰ, ਜੋਤ ਸਰੂਪੀ ਤਨ ਆਕਾਰ, ਸਾਚਾ ਧਾਮ ਇਕ ਸੁਹਾਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਸ਼ਬਦ ਵਰ, ਮੇਟ ਮਿਟਾਏ ਅੰਧੇਰੀ ਰਾਤਾ। ਅਕਾਲ ਮੂਰਤ ਸਭ ਤੋਂ ਪਿਆਰੀ ਏ। ਦੀਨ ਦਿਆਲ ਕਰੀ ਚਰਨ ਭਿਖਾਰੀ ਏ। ਕਰੇ ਪ੍ਰਿਤਪਾਲ ਕਲਜੁਗ ਤੇਰੀ ਅੰਤਮ ਵਾਰੀ ਏ। ਅਨਮੁਲੜਾ ਇਹ ਲਾਲ, ਇਹਦੀ ਖਲੜੀ ਕਾਲੀ ਏ। ਦੀਪਕ ਜਗੇ ਮਸਤਕ ਥਾਲ, ਸ੍ਰਿਸ਼ਟੀ ਦੰਮੜੀ ਸਾਰੀ ਏ। ਪ੍ਰਭ ਚਲੇ ਨਾਲ ਨਾਲ, ਮਾਤਾ ਅੰਮੜੀ ਵਿਸਾਰੀ ਏ। ਫ਼ਲ ਲੱਗੇ ਕਾਇਆ ਡਾਲ੍ਹ, ਰੁੱਤ ਫ਼ਲ ਫੁਲੀ ਫੁਲਵਾੜੀ ਏ। ਮਾਰੇ ਸ਼ਬਦ ਉਛਾਲ, ਵਾ ਮਿਟੇ ਤੱਤੀ ਹਾੜੀ ਏ। ਸੋਹੇ ਅੰਮ੍ਰਿਤ ਤਾਲ, ਨੇੜ ਆਏ ਨਾ ਮੌਤ ਲਾੜੀ ਏ। ਭਇਆ ਪ੍ਰਭ ਦਿਆਲ, ਕਲ ਕਾਲ ਰਿਹਾ ਤਨ ਸਾੜੀ ਏ। ਅਨਮੁਲੜਾ ਇਹ ਲਾਲ, ਇਹਦੀ ਸ਼ਬਦ ਸੱਚੀ ਵਾੜੀ ਏ। ਪ੍ਰਭ ਭਇਆ ਕ੍ਰਿਪਾਲ, ਲਾਜ ਰੱਖੇ ਇਹਦੀ ਦਾਹੜੀ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਘੋੜੇ ਰਿਹਾ ਚਾੜ੍ਹੀ ਏ। ਜਨ ਭਗਤ ਤੇਰੀ ਵਡਿਆਈਆ। ਗੁਰ ਚਰਨੀ ਚਿਤ ਲਾਇਆ, ਲੋਕ ਲੱਜਿਆ ਭਗਤ ਤਜਾਇਆ। ਦਰ ਘਰ ਸਾਚਾ ਹਰਿ ਹਰਿ ਪਾਇਆ, ਆਤਮ ਘਰ ਵੱਜੀ ਵਧਾਈਆ। ਗੁਰ ਸੰਗਤ ਮਿਲੇ ਸਾਚੀ ਸਖੀਆਂ, ਸਾਚਾ ਮੰਗਲ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗਰੀਬ ਨਿਮਾਣਾ ਜਗਤ ਨਿਤਾਣਾ ਬੇਮੁਹਾਣਾ ਫੜ ਬਾਹੋਂ ਬੰਨ੍ਹੇ ਲਾਈਆ। ਜਿਸ ਦਾ ਕੋਈ ਮਾਤ ਨਾ ਵਾਲੀ ਏ। ਪ੍ਰਭ ਬਣਦਾ ਆਪ ਰਖਵਾਲੀ ਏ। ਫ਼ਲ ਲਗਾਏ ਕਾਇਆ ਡਾਲ੍ਹੀ ਏ। ਜਗੇ ਜੋਤ ਇਕ ਅਕਾਲੀ ਏ। ਇਹ ਧੁਰ ਦੀ ਅਵੱਲੜੀ ਚਾਲੀ ਏ। ਗੁਰਮੁਖ ਸਾਚੇ ਜੋੜੀ ਜੁੜਦੀ, ਲਿਖੀ ਰੇਖ ਨਾ ਕਦੇ ਮੁੜਦੀ, ਸ੍ਰਿਸ਼ਟ ਸਬਾਈ ਜਾਂਦੀ ਰੁੜਦੀ, ਨਾ ਮਿਲਦਾ ਕੋਈ ਪਾਲੀ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵਣ ਆਇਆ ਏਕਾ ਨਾਮ ਸੱਚਾ ਧਨ ਸਚ ਸੱਚਾ ਧਨ ਮਾਲੀ ਏ। ਨਾਮ ਖ਼ਜ਼ਾਨਾ ਵੰਡਣ ਆਇਆ, ਹਰਿ ਵਡਾ ਸ਼ਾਹ ਸੁਲਤਾਨਾ। ਬੇਮੁਖਾਂ ਕਲ ਫੰਡਣ ਆਇਆ, ਫੜ ਸੋਹੰ ਤੀਰ ਕਮਾਨਾ। ਨੌਂ ਖੰਡ ਪ੍ਰਿਥਮੀ ਸਤਾਂ ਦੀਪਾਂ ਚੰਡ ਪਰਚੰਡਨ ਘਰ ਘਰ ਰੰਡਨ ਕਰਨ ਆਇਆ, ਲਾੜੀ ਮੌਤ ਬੰਨ੍ਹੇ ਗਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਭਗਤ ਜਨਾਂ ਦਰ ਦੇਵੇ ਵਰ, ਬ੍ਰਹਿਮੰਡ ਖੰਡ ਪ੍ਰਭ ਪਾਏ ਵੰਡ ਜੇਰਜ ਅੰਡ ਜੂਠੇ ਝੂਠੇ ਭਾਂਡੇ ਭੰਨਣ ਆਇਆ। ਮੰਗੀ ਨਾਮ ਇਕ ਭਿਖ, ਪ੍ਰਭ ਚਰਨ ਦਵਾਰ। ਸਾਚੀ ਰੇਖ ਪ੍ਰਭ ਦਏ ਲਿਖ, ਬਣ ਬਣ ਲੇਖ ਲਿਖਾਰ। ਜਗਤ ਮਿਟਾਏ ਤ੍ਰਿਸ਼ਨਾ ਤ੍ਰਿਖ, ਸ਼ਬਦ ਭਰੇ ਭੰਡਾਰ। ਆਤਮ ਲਾਹੇ ਮਾਇਆ ਵਿਖ, ਕਰਮ ਧਰਮ ਵਿਚਾਰ। ਗੁਰਮੁਖ ਗੁਰਸਿਖ ਸਾਚਾ ਸਿੱਖ, ਸਿੱਖੀ ਸਿੱਖਿਆ ਸਰਬ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਮ੍ਰਿਤ ਆਤਮ ਦੇਵੇ ਠੰਢੀ ਧਾਰ। ਅੰਮ੍ਰਿਤ ਪੀਆ ਜਗਤ ਜੀਆ ਮਿਲਿਆ ਪੀਆ ਬੀਜ ਬੀਜੇ ਬੀਆ, ਨਾ ਕੋਈ ਜੜ੍ਹ ਸਕੇ ਉਖਾੜ। ਨੇਤਰ ਲੋਚਨ ਤੀਜਾ ਦੀਆ, ਆਤਮ ਜੋਤੀ ਜਗਿਆ ਦੀਆ, ਆਪ ਆਪਣੇ ਜਿਹਾ ਕੀਆ, ਭਰਮ ਭੁਲੇਖਾ ਦਏ ਨਿਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤ ਸੁਹੇਲਾ ਕਰੇ ਪਿਆਰ, ਚਰਨ ਦਾਸੀ ਚਰਨ ਪਿਆਰ। ਤੂੰ ਤੂੰ ਕਰ ਪੁਕਾਰਦੀ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਤੂੰ ਤੂੰ ਵਾਜਾ ਮਾਰਦੀ। ਆਪਣੀ ਜੋਤ ਆਤਮ ਧਰ, ਮੇਰੀ ਕਾਇਆ ਔਗੁਣ ਹਾਰ ਦੀ। ਸ਼ਬਦ ਭੰਡਾਰਾ ਭਰ, ਮੈਂ ਦੁਹਾਗਣ ਨਾਰ ਸੰਸਾਰ ਦੀ। ਚਰਨ ਵਣਜਾਰਾ ਬਣ ਕਰ, ਮੰਗੀ ਏਕਾ ਸਿੱਕ ਤੇਰੇ ਦੀਦਾਰ ਦੀ। ਜਨਮ ਕਰਮ ਪਾਰ ਉਤਾਰਾ ਕਰ, ਗੁਣ ਅਵਗੁਣ ਮਨ ਮਤੀ ਨਾ ਵਿਚਾਰਦੀ। ਸਾਚਾ ਸ਼ਬਦ ਸਾਚੇ ਘਰ ਅਧਾਰਾ ਕਰ, ਰੱਖੇ ਲਾਜ ਚਰਨ ਪਿਆਰ ਦੀ। ਸਾਚੇ ਘਰ ਸ਼ਬਦ ਜੈਕਾਰਾ ਕਰ, ਮਿੱਟੇ ਰੈਣ ਅੰਧੇਰੀ ਧੁੰਦੂਕਾਰ ਦੀ। ਆਪਣਾ ਦੀਪ ਉਜਿਆਰਾ ਘਰ ਸਾਚੇ ਹਰਿ ਕਰ, ਕਿਰਪਾ ਕਰ ਸਵੱਛ ਸਰੂਪੀ ਦਰਸ ਅਪਾਰ ਦੀ। ਫੜ ਫੜ ਖੜ ਖੜ ਬਹਿ ਬਹਿ ਗਈ ਥੱਕ, ਅੰਮ੍ਰਿਤ ਫ਼ਲ ਨਾ ਗਿਆ ਪੱਕ, ਦੂਰ ਦੁਰਾਡੀ ਨੌਂ ਦਵਾਰ ਆਪੇ ਪਈ ਵਿਚਾਰਦੀ। ਕਰੇ ਨਿਬੇੜਾ ਅੰਤਮ ਹੱਕ, ਚੜ੍ਹਾਂ ਪੌੜੀ ਸੱਚੀ ਸਰਕਾਰ ਦੀ। ਆਪਣੀ ਗੋਦੀ ਲਏ ਚੱਕ, ਹੋਵੇ ਮਿਹਰ ਤੇਰੇ ਸੱਚੇ ਦਰਬਾਰ ਦੀ। ਸ਼ਬਦ ਪਾਈਂ ਨਕੇਲ ਨੱਕ, ਕੁੰਜੀ ਦੇਵੀਂ ਦਸਮ ਦਵਾਰ ਦੀ। ਭਰਮ ਨਾ ਰਹੇ ਕੋਈ ਸ਼ਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਦਾਸੀ ਹੋਈ ਰਾਸੀ ਬੰਦ ਖੁਲਾਸੀ, ਪਾਰ ਉਤਾਰਾ ਚਰਨ ਪਿਆਰਾ, ਇਕ ਵਣਜਾਰਾ ਦੁਹਰੀ ਧਾਰਾ, ਆਪੇ ਡੋਬੇ ਆਪੇ ਤਾਰਦੀ। ਤਾਰਨ ਆਇਆ ਤਾਰਨਹਾਰ, ਗੁਰਮੁਖ ਚਰਨ ਦਵਾਰ। ਮਾਨਸ ਜਨਮ ਸਵਾਰਨ ਆਇਆ ਦੇਵੇ ਸ਼ਬਦ ਉਡਾਰ। ਸਾਚਾ ਘਰ ਇਕ ਵਸਾਵਣ ਆਇਆ, ਖੋਲ੍ਹੇ ਬੰਦ ਕਿਵਾੜ। ਅੰਮ੍ਰਿਤ ਮੇਘ ਬਰਸਾਵਣ ਆਇਆ, ਸੀਤਲ ਕਰੇ ਬਹੱਤਰ ਨਾੜ। ਆਪਣਾ ਦਾਮਨ ਆਪ ਫੜਾਵਣ ਆਇਆ, ਸ਼ਬਦ ਘੋੜੇ ਦੇਵੇ ਚਾੜ੍ਹ। ਧੁਰ ਦਰਗਾਹੀ ਜਾਮਨ ਆਪੇ ਹੋਏ ਸਹਾਇਆ, ਜੰਗਲ ਜੂਹ ਉਜਾੜ ਪਹਾੜ। ਮਸਤਕ ਟਿੱਕਾ ਲਾਹਵਣ ਆਇਆ, ਬਿਧਨਾ ਲਿਖੀ ਰੇਖ, ਚਰਨ ਪ੍ਰੀਤੀ ਜੋ ਜਨ ਕਮਾਇਆ, ਆਪੇ ਹੋਇਆ ਪਿਛੇ ਅਗਾੜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਸਜਾਏ ਧੁਰ ਦਰਗਾਹੀ ਸਾਚਾ ਲਾੜ। ਜਗ ਕਰਤਾ ਪ੍ਰਭ ਆਪ, ਕਰਨ ਕਰਾਵਣ ਜੋਗ। ਵਖ ਕਰਤਾ ਪ੍ਰਭ ਆਪ, ਲੇਖਾ ਲਿਖੇ ਧੁਰ ਸੰਜੋਗ। ਨਾਮ ਧਰਤਾ ਪ੍ਰਭ ਆਪ, ਆਤਮ ਰਸਨਾ ਦੇਵੇ ਭੋਗ। ਘਟ ਘਟ ਦਾਤਾ ਆਪ, ਨਾ ਹੋਏ ਕਦੇ ਵਿਜੋਗ। ਜੋਤੀ ਜੋਤ ਸਰੂਪ ਹਰਿ, ਜੁਗਾ ਜੁਗੰਤਰ ਜੋਤ ਧਰ, ਜਨ ਭਗਤਾਂ ਮੇਲਾ ਧੁਰ ਸੰਜੋਗ। ਭਗਤ ਮਿਲਾਏ ਮੇਲ, ਕਲ ਜੋਤੀ ਨੂਰ ਉਪਾਇਆ। ਸ਼ਬਦ ਦਵਾਰਾ ਵੇਖ, ਘਰ ਨਾਦੀ ਨਾਦ ਵਜਾਇਆ। ਪੰਜਾਂ ਚੋਰਾਂ ਚੂਰ ਕਰ, ਸ਼ਬਦ ਅਗਾਧੀ ਝੋਲੀ ਪਾਇਆ। ਸਰਬ ਕਲਾ ਭਰਪੂਰ ਹਰਿ, ਬੋਧ ਅਗਾਧੀ ਨਾਮ ਰਖਾਇਆ। ਆਸਾ ਮਨਸਾ ਪੂਰ ਦਰ, ਦਰ ਦਰਵੇਸ਼ਾ ਜੋ ਜਨ ਆਇਆ। ਜੋਤੀ ਜੋਤ ਸਰੂਪ ਹਰਿ, ਜੋਤ ਨਿਰੰਜਣ ਘਟ ਘਟ ਪਰਵੇਸ਼ਾ, ਦਿਸ ਕਿਸੇ ਨਾ ਆਇਆ। ਨਾ ਦੀਸੇ ਨਾ ਦਿਸਣ ਯੋਗ, ਸਚ ਮਹੱਲ ਵਸੇਰਾ ਏ। ਸ੍ਰਿਸ਼ਟ ਸਬਾਈ ਰਸਨਾ ਰਸ ਰਹੀ ਭੋਗ, ਆਤਮ ਰਸ ਕਿਸੇ ਨਾ ਪਾਇਆ ਏ। ਹਉਮੇ ਤ੍ਰਿਸ਼ਨਾ ਲੱਗਾ ਰੋਗ, ਨੈਣ ਮੁੰਧਾਰਾ ਸਾਵਲ ਕ੍ਰਿਸ਼ਨਾ ਦਿਸ ਕਿਸੇ ਨਾ ਆਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਰੰਗ ਸਮਾਇਆ ਏ। ਰੰਗ ਰਤੜਾ ਲਾਲ, ਪ੍ਰਭ ਸਾਚਾ ਭੇਖ ਵਟਾਉਂਦਾ ਏ। ਦੋ ਜਹਾਨੀ ਜਗਤ ਜਲਾਲ, ਪ੍ਰਭ ਸਾਚਾ ਸੰਗ ਨਿਭਾਉਂਦਾ ਏ। ਸੰਤ ਸੁਹੇਲੇ ਭਾਲ, ਪ੍ਰਭ ਅੰਮ੍ਰਿਤ ਜਾਮ ਪਿਆਉਂਦਾ ਏ। ਦੀਪਕ ਜੋਤੀ ਧਰ ਮਸਤਕ ਥਾਲ, ਪ੍ਰਭ ਅਗਿਆਨ ਅੰਧੇਰ ਮਿਟਾਉਂਦਾ ਏ। ਸਰਬ ਜੀਆਂ ਦਰ ਕੰਗਾਲ, ਪ੍ਰਭ ਤਨ ਮੰਦਰ ਅਲਖ ਜਗਾਉਂਦਾ ਏ। ਪੂਰਬ ਕਰਮਾਂ ਕਰ ਵਿਚਾਰ, ਪ੍ਰਭ ਨਾਮ ਭਿਛਿਆ ਪਾਉਂਦਾ ਏ। ਮਾਨਸ ਦੇਹੀ ਜਨਮ ਸਵਾਰ, ਪ੍ਰਭ ਹੰਸ ਆਪ ਬਣਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਭੇਖੀ ਭੇਖ ਵਖਾਉਂਦਾ ਏ। ਭੇਖੀ ਭੇਖ ਅਵੱਲੜਾ, ਭੇਵ ਕਿਸੇ ਨਾ ਪਾਇਆ। ਆਪੇ ਵਸੇ ਇਕ ਇਕੱਲੜਾ, ਜੋਤੀ ਨੂਰ ਕਰੇ ਰੁਸ਼ਨਾਇਆ। ਸਾਚਾ ਧਾਮ ਸਚ ਦਵਾਰਾ ਪੁਰਖ ਅਬਿਨਾਸ਼ੀ ਏਕਾ ਮੱਲੜਾ, ਸਚ ਸਿੰਘਾਸਣ ਆਸਣ ਲਾਇਆ। ਤ੍ਰੈਗੁਣ ਮਾਇਆ ਕੋਈ ਨਾ ਦਿਸੇ ਪੱਲੜਾ, ਅਸੁੱਤੇ ਪਰਕਾਸ਼ ਕਰਾਇਆ। ਸ਼ਬਦ ਸੁਨੇਹੜਾ ਏਕਾ ਏਕ ਘੱਲੜਾ, ਤ੍ਰੈ ਲੋਆਂ ਧਾਰ ਬੰਧਾਇਆ। ਆਪ ਫੜਾਏ ਆਪਣਾ ਪੱਲੜਾ, ਜੋਤੀ ਦੇਵੇ ਜਗਤ ਸਬਾਇਆ। ਦਰ ਦਵਾਰੇ ਅੱਗੇ ਖਲੜਾ, ਦਿਸ ਕਿਸੇ ਨਾ ਆਇਆ। ਪੰਚਾਂ ਚੋਰਾਂ ਕੀਤਾ ਹੱਲੜਾ, ਮਨਮੁਖਾਂ ਸਾਰ ਨਾ ਪਾਇਆ। ਆਪੇ ਸੁੱਟੇ ਡੂੰਘੀ ਡੱਲੜਾ, ਅੰਧ ਅੰਧੇਰ ਰਖਾਇਆ। ਗੁਰਮੁਖ ਵਿਰਲੇ ਸੰਤ ਜਨ ਸੰਤ ਸੁਹੇਲੇ ਮੀਤ ਹਰਿ ਦਰ ਦਵਾਰਾ ਏਕਾ ਮਲੜਾ, ਪੁਰਖ ਅਬਿਨਾਸ਼ੀ ਦਰਸ਼ਨ ਪਾਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲ ਭੇਖੀ ਭੇਖ ਵਟਾਇਆ। ਕਲਜੁਗ ਧਾਰੇ ਭੇਖ, ਜੋਤ ਨਿਰੰਕਾਰਿਆ। ਸ੍ਰਿਸ਼ਟ ਸਬਾਈ ਰਿਹਾ ਵੇਖ, ਪ੍ਰਭ ਆਪ ਦਿਸ ਕਿਸੇ ਨਾ ਆ ਰਿਹਾ। ਨੌ ਦਵਾਰੇ ਲਿਖੀ ਜਗਤ ਰੇਖ, ਕਲਜੁਗ ਸਾਚਾ ਕਰਮ ਕਮਾ ਰਿਹਾ। ਗੁਰਮੁਖ ਸਾਚੇ ਆਤਮ ਬੁੱਧ ਰਹੇ ਬਿਬੇਕ, ਚਰਨ ਪ੍ਰੀਤੀ ਇਕ ਰਖਾ ਰਿਹਾ। ਸ਼ਬਦ ਰਖਾਏ ਸਾਚੀ ਟੇਕ, ਆਤਮ ਅਤੀਤੀ ਹਰਿ ਹਿਰਦੇ ਵਿਚ ਵਸਾ ਰਿਹਾ। ਜਗਤ ਮਾਇਆ ਨਾ ਲਾਏ ਸੇਕ, ਕਾਇਆ ਸੀਤਲ ਸੀਤੀ ਅੰਮ੍ਰਿਤ ਧਾਰ ਮੁਖ ਚੁਆ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਵੇਖ ਹਰਿ, ਭੇਖ ਪਖੰਡਾ ਚਾਰੋਂ ਕੁੰਟ ਦਿਸਾ ਰਿਹਾ। ਕਲਜੁਗ ਭੇਖ ਪਖੰਡ, ਘਰ ਘਰ ਵਸਿਆ। ਕਲਜੁਗ ਜੀਵ ਨਾਰ ਦੁਹਾਗਣ ਰੰਡ, ਪ੍ਰਭ ਮੇਲਾ ਕਿਸੇ ਨਾ ਦੱਸਿਆ। ਪ੍ਰਭ ਅਬਿਨਾਸ਼ੀ ਵੇਖ ਵਖਾਏ ਖੋਜ ਖੁਜਾਏ ਵਿਚ ਬ੍ਰਹਿਮੰਡ, ਪੁਰੀਆਂ ਲੋਆਂ ਫਿਰੇ ਨੱਸਿਆ। ਖਾਣੀ ਵੇਖੇ ਜੇਰਜ ਅੰਡ, ਉਤਭੁਜ ਸੇਤਜ ਬਹਿ ਬਹਿ ਹੱਸਿਆ। ਆਪੇ ਕਰੇ ਆਪਣੀ ਵੰਡ, ਸੋਹੰ ਤੀਰ ਨਿਰਾਲਾ ਕਸਿਆ। ਸੋਹੰ ਫੜੇ ਚੰਡ ਪਰਚੰਡ, ਮੇਟ ਮਿਟਾਏ ਕਲਜੁਗ ਰੈਣ ਅੰਧੇਰੀ ਮੱਸਿਆ। ਸ੍ਰਿਸ਼ਟ ਸਬਾਈ ਖੰਡ ਖੰਡ, ਮਾਇਆ ਨਾਗਣੀ ਸਭ ਜਗ ਡੱਸਿਆ। ਮਨਮੁਖ ਜੀਵਾਂ ਦੇਵੇ ਦੰਡ, ਜਨ ਭਗਤਾਂ ਹਿਰਦੇ ਅੰਦਰ ਵਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਦਰ, ਕਰੇ ਜੋਤ ਪਰਕਾਸ਼ ਕੋਟਨ ਕੋਟ ਰਵ ਸਸਿਆ। ਰਵ ਸੱਸ ਭਾਨ ਤੇਜ, ਜਗਤ ਜਵਾਇਆ। ਸ਼ਬਦ ਸੁਨੇਹੜਾ ਰਿਹਾ ਭੇਜ, ਸਾਚੀ ਕਰਨੀ ਕਿਰਤ ਕਮਾਇਆ। ਸ਼ਬਦ ਸਿੰਘਾਸਣ ਬੈਠਾ ਸਾਚੀ ਸੇਜ, ਸਾਚਾ ਧਾਮ ਹਰਿ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪੇ ਜਾਣੇ ਪ੍ਰਿਥਮੀ ਆਕਾਸ਼, ਆਕਾਸ਼ ਅਕਾਸ਼ਾਂ ਵਿਚ ਸਮਾਇਆ। ਪ੍ਰਿਥਮੀ ਆਕਾਸ਼ ਅਕਾਸ਼ ਅਕਾਸ਼ਾ। ਪਾਰਬ੍ਰਹਮ ਪ੍ਰਭ ਪੁਰਖ ਅਬਿਨਾਸ਼ਾ। ਨਾ ਮਰੇ ਨਾ ਪਏ ਜੰਮ, ਆਪੇ ਜਾਣੇ ਆਪਣੀ ਰਾਸਾ। ਜੁਗਾਂ ਜੁਗੰਤਰ ਕਰੇ ਕੰਮ, ਵੇਖਣ ਆਏ ਜਗਤ ਤਮਾਸ਼ਾ। ਜੀਵ ਗਵਾਰੀ ਆਤਮ ਹੰਕਾਰੀ ਜੂਠੇ ਝੂਠੇ ਭਾਂਡੇ ਦੇਵੇ ਭੰਨ, ਕਿਸੇ ਹੱਥ ਨਾ ਦਿਸੇ ਮਾਇਆ ਕਾਸਾ। ਜਨ ਭਗਤਾਂ ਦੇਵੇ ਨਾਮ ਧਨ, ਚਰਨ ਪ੍ਰੀਤੀ ਧੁਰ ਭਰਵਾਸਾ। ਏਕਾ ਰਾਗ ਸੁਣਾਏ ਕੰਨ, ਰਤੀ ਨਾ ਉਬਲੇ ਮਾਸਾ। ਦੋ ਜਹਾਨੀ ਬੇੜਾ ਜਾਏ ਬੰਨ੍ਹ, ਹਰਿ ਹਰਿ ਸਾਚਾ ਸ਼ਾਹੋ ਸ਼ਾਬਾਸਾ। ਧਰਮ ਰਾਏ ਨਾ ਦੇਵੇ ਡੰਨ, ਚਿਤਰ ਗੁਪਤ ਹੋਏ ਦਾਸਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਵੇਖ ਦਰ, ਕਿਸੇ ਦਿਸ ਨਾ ਆਏ, ਆਪੇ ਜਾਣੇ ਜਾਣ ਪਛਾਣੇ ਜਨ ਹਰਿ ਹਰਿ ਹਰਿ ਭਗਤ ਕਰੇ ਜਨਮ ਰਹਿਰਾਸਾ। ਹਰਿਜਨ ਹਰਿ ਘਟ ਵੇਖ, ਘਟ ਘਟ ਮੌਲਿਆ। ਨੇਤਰ ਲੋਚਨ ਸਾਚੇ ਪੇਖ, ਉਲਟੀ ਨਭੀ ਨਾਭ ਕਵਲਿਆ। ਆਪੇ ਲੇਖਾ ਲਿਖੇ ਰੇਖ, ਦੇਵੇ ਮਾਣ ਉਪਰ ਧਵਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਵੇਖ ਦਰ, ਕਿਸੇ ਦਿਸ ਨਾ ਆਏ ਸੁੰਦਰ ਸਾਵਲਿਆ। ਸਾਵਲ ਸੁੰਦਰ ਮੀਤ ਮੁਰਾਰਾ, ਨੈਣ ਮੂੰਦਨ ਸਦ ਰਹਿੰਦਾ ਏ। ਇਕ ਕਰਾਏ ਵਣਜ ਵਾਪਾਰਾ, ਸਾਚੇ ਤਖ਼ਤ ਬਹਿੰਦਾ ਏ। ਭਗਤ ਜਨਾਂ ਹਰਿ ਕਰਮ ਵਿਚਾਰਾ, ਲਹਿਣਾ ਦੇਣਾ ਦਹਿੰਦਾ ਏ। ਧਰਮ ਕਰਾਏ ਸ਼ਬਦ ਜੈਕਾਰਾ, ਕੂੜ ਕੁੜਿਆਰਾ ਢਹਿੰਦਾ ਏ। ਪਾਰਬ੍ਰਹਮ ਬ੍ਰਹਮ ਖੇਲ ਅਪਾਰਾ, ਸਚ ਸੁਨੇਹੜਾ ਦੇਂਦਾ ਏ। ਜਗੇ ਜੋਤ ਅਗੰਮ ਅਪਾਰਾ, ਸ੍ਰਿਸ਼ਟ ਸਬਾਈ ਵੱਜੇ ਵਧਾਈ ਪਾਵਣ ਆਇਆ ਨੇਂਦਾ ਏ। ਕਰੇ ਕਰਾਏ ਆਪਣੀ ਕਾਰਾ, ਨੌਂ ਖੰਡ ਪ੍ਰਿਥਮੀ ਆਪ ਭਵਾਏ ਗੇਂਦਾ ਏ। ਮਾਰੇ ਡੰਡਾ ਸ਼ਬਦ ਕਰਾਰਾ ਏ। ਵੇਖ ਵਖਾਣੇ ਸਾਗਰ ਸਿੰਧਾ, ਉਚੇ ਪਰਬਤ ਢਾਹੇ ਕਿਨਾਰਾ ਏ। ਨਾ ਕੁਛ ਖਾਏ ਨਾ ਕੁਛ ਪੀਂਦਾ, ਸ੍ਰਿਸ਼ਟ ਸਬਾਈ ਦੇਵਣਹਾਰਾ ਏ। ਜੋਤ ਅਧਾਰੀ ਆਪੇ ਜੀਂਦਾ, ਅੱਠੇ ਪਹਿਰ ਰਹੇ ਉਜਿਆਰਾ ਏ। ਲੱਖ ਚੁਰਾਸੀ ਬੀਜ ਬੀਂਦਾ, ਬ੍ਰਹਮਾ ਲਾਏ ਸਚ ਫੁਲਵਾੜਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨੌਂ ਖੰਡ ਪ੍ਰਿਥਮੀ ਸਤਾਂ ਦੀਪਾਂ ਵੇਖਣ ਆਇਆ ਇਕ ਅਖਾੜਾ ਏ। ਨੌਂ ਖੰਡ ਪ੍ਰਿਥਮੀ ਵੇਖੇ ਅਖਾੜਾ, ਪ੍ਰਭ ਸਾਚੀ ਬਣਤ ਬਣਾਉਂਦਾ ਏ। ਵਕਤ ਸੁਹਾਏ ਸਤਾਰਾਂ ਹਾੜਾ, ਜੀਵ ਜੰਤ ਸਾਧ ਸੰਤ ਸਰਬ ਕੁਰਲਾਉਂਦਾ ਏ। ਜਗੇ ਜੋਤ ਬਹੱਤਰ ਨਾੜਾ, ਨਾ ਕੋਈ ਮਾਤ ਬੁਝਾਉਂਦਾ ਏ। ਕਾਲ ਚਬਾਏ ਆਪਣੀ ਦਾੜ੍ਹਾ, ਲਾੜੀ ਮੌਤ ਨਾਲ ਰਲਾਉਂਦਾ ਏ। ਧਰਮ ਰਾਏ ਦਾ ਭਰੇ ਵਾੜਾ, ਰਾਜਾ ਜਨਕ ਖਾਲੀ ਕਰਾਉਂਦਾ ਏ। ਚਾਰੋਂ ਕੁੰਟ ਫਿਰੇ ਅਗੰਮੀ ਧਾੜਾ, ਜੀਵ ਜੰਤ ਸਭ ਕੱਢੇ ਹਾੜਾ, ਨਾ ਪੱਲੂ ਕੋਈ ਫੜਾਉਂਦਾ ਏ। ਲੁੱਟਿਆ ਜਾਏ ਮਾਲ ਧੰਨ ਦਿਨ ਦਿਹਾੜਾ, ਅੱਗੇ ਹੋ ਨਾ ਕੋਈ ਛੁਡਾਉਂਦਾ ਏ ਗੁਰਮੁਖ ਸਾਚਾ ਸਾਚਾ ਲਾੜਾ, ਪ੍ਰਭ ਸ਼ਬਦ ਘੋੜੇ ਆਪ ਚੜ੍ਹਾਉਂਦਾ ਏ। ਆਪੇ ਹੋਏ ਪਿੱਛੇ ਅਗਾੜਾ, ਦਿਵਸ ਰੈਣ ਤਰਸ ਕਮਾਉਂਦਾ ਏ। ਬਜਰ ਕਪਾਟੀ ਲਾਏ ਪਾੜਾ, ਔਖੀ ਘਾਟੀ ਆਪ ਚੜ੍ਹਾਉਂਦਾ ਏ। ਸ਼ਬਦ ਵਖਾਏ ਸਾਚੀ ਹਾਟੀ, ਚੌਦਾਂ ਹੱਟਾਂ ਫੋਲ ਵਖਾਉਂਦਾ ਏ। ਦੁਰਮਤ ਮੈਲ ਰਿਹਾ ਕਾਟੀ, ਜੌ ਦਰ ਆਏ ਸੀਸ ਝੁਕਾਉਂਦਾ ਏ। ਜੋਤ ਜਗਾਏ ਮਸਤਕ ਲਿਲਾਟੀ, ਸਤਿ ਪਰਕਾਸ਼ ਕਰਾਉਂਦਾ ਏ। ਅੰਮ੍ਰਿਤ ਆਤਮ ਦੇਵੇ ਕਾਇਆ ਬਾਟੀ, ਦਸਮ ਦਵਾਰੀ ਤਾਲ ਸੁਹਾਉਂਦਾ ਏ। ਹਰਿਜਨ ਸਾਚਾ ਨਿਝਰ ਰਸ ਰਿਹਾ ਚਾਟੀ, ਨਿਜਾਨੰਦ ਸਮਾਉਂਦਾ ਏ। ਦੂਸਰ ਨਾ ਕੋਈ ਤੀਰਥ ਤਾਟੀ, ਅੱਠ ਸੱਠ ਵੇਖ ਵਖਾਉਂਦਾ ਏ। ਅੰਮ੍ਰਿਤ ਆਤਮ ਕਾਇਆ ਮਾਟੀ, ਪ੍ਰਭ ਸਾਚਾ ਜਾਮ ਪਿਆਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਵੇਖ ਦਰ, ਆਪ ਆਪਣੇ ਰੰਗ ਰੰਗਾਉਂਦਾ ਏ। ਰੰਗ ਵਟਾਏ ਜਗਤ ਪ੍ਰਭ, ਵੇਖੇ ਸਰਬ ਲੋਕਾਈ। ਸੰਗ ਨਿਭਾਏ ਭਗਤ ਪ੍ਰਭ, ਹੋਏ ਮਾਤ ਰੁਸ਼ਨਾਈ। ਆਤਮ ਦੇਵੇ ਸ਼ਕਤ ਪ੍ਰਭ, ਸੋਹੰ ਸਾਚ ਜਾਪ ਜਪਾਈ। ਲੇਖੇ ਲਾਏ ਬੂੰਦ ਰਕਤ ਪ੍ਰਭ, ਹਡ ਮਾਸ ਨਾੜੀ ਦਇਆ ਕਮਾਈ। ਹੋਏ ਸਹਾਈ ਵੇਖੇ ਵਕਤ ਪ੍ਰਭ, ਕਲਜੁਗ ਰੈਣ ਅੰਧੇਰੀ ਛਾਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ ਏਕਾ ਦੇਵੇ ਨਾਮ ਧਨਾ, ਸ਼ਬਦ ਸੁਣਾਏ ਰਾਗ ਕੰਨਾ, ਦੇਵਣ ਆਇਆ ਸਚ ਸੱਚੀ ਵਧਾਈ। ਮਿਲੇ ਵਧਾਈ ਸਚ ਘਰ, ਹਰਿ ਪ੍ਰਭ ਸਾਚਾ ਪਾਇਆ। ਹੋਏ ਜੁਦਾਈ ਨੌਂ ਦਰ, ਤ੍ਰਿਸ਼ਨਾ ਭੁੱਖ ਗਵਾਇਆ। ਅੰਮ੍ਰਿਤ ਨੁਹਾਏ ਸਚ ਸਰ, ਭਰਮਾ ਮੈਲ ਗਵਾਇਆ। ਪੰਜਾਂ ਚੋਰਾਂ ਚੁਕੇ ਡਰ, ਪ੍ਰਭ ਸ਼ਬਦ ਤਾਜ ਸੀਸ ਪਹਿਨਾਇਆ। ਕਰਨੀ ਕਿਰਤ ਧਰਨੀ ਧਿਰਤ ਜਨ ਰਿਹਾ ਭਰ, ਸਚ ਸੀਰਤ ਮੁਖ ਚੁਆਇਆ। ਲੱਖ ਚੁਰਾਸੀ ਪੀੜੇ ਪੀੜਤ, ਧਰਮ ਰਾਏ ਗਲ ਫਾਸੀ ਪਾਇਆ। ਨਾ ਕੋਈ ਜਾਣੇ ਹਸਤ ਕੀੜਤ, ਜੋਤ ਨਿਰੰਜਣ ਜੋਤ ਜਗਾਇਆ। ਭਗਤ ਜਨਾਂ ਹਰਿ ਬੰਨ੍ਹੇ ਬੀੜਤ, ਵਰਨ ਗੋਤ ਨਾ ਕੋਈ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਵੇਖ ਦਰ, ਜਗਤ ਵਿਚੋਲਾ ਬਣ ਕੇ ਆਇਆ। ਸ਼ਬਦ ਵਿਚੋਲਾ ਜਗਤ ਕਰ, ਲੇਖਾ ਧੁਰ ਦਰਗਾਹੀ ਦਾ। ਸੋਹੰ ਬੋਲਾ ਮਾਤ ਧਰ, ਸੋਹੰ ਸਾਚਾ ਮਾਤ ਵਡਿਆਈ ਦਾ। ਕਲਜੁਗ ਤੋਲਾ ਆਪ ਹਰਿ, ਲੇਖਾ ਆਪਣੇ ਹੱਥ ਰਖਾਈ ਦਾ। ਕਾਇਆ ਚੋਲਾ ਵੇਖ ਸਭ, ਭੋਲੇ ਭਾਓ ਗੋਬਿੰਦ ਮਿਲਾਈ ਦਾ। ਨਾਮ ਝੂਲਾ ਦਏ ਸਭ, ਪਾਰ ਕਿਨਾਰਾ ਆਪ ਕਰਾਈ ਦਾ। ਪਰਗਟ ਜੋਤ ਜੋਤ ਝੱਬ, ਸਵੱਛ ਸਰੂਪੀ ਦਰਸ ਦਿਖਾਈ ਦਾ। ਉਲਟੀ ਕਰੇ ਕਵਲ ਨਭ, ਅੰਮ੍ਰਿਤ ਆਤਮ ਮੁਖ ਚੁਆਈ ਦਾ। ਹਰਿ ਸੰਤ ਸੁਹੇਲੇ ਲਏ ਲੱਭ, ਤਨ ਮੰਦਰ ਖੋਜ ਖੁਜਾਈ ਦਾ। ਧੰਨ ਮਾਲ ਮਾਲ ਧੰਨ ਘਰ ਸਾਚੇ ਦੇਵੇ ਦੱਬ, ਕੁੰਜੀ ਆਪਣੇ ਹੱਥ ਰਖਾਇੰਦਾ। ਵਡ ਦਾਤਾ ਸੂਰਾ ਸਰਬਗ, ਦਇਆਵਾਨ ਦਇਆਨਿਧ ਆਪ ਅਖਵਾਇੰਦਾ। ਮਨਮੁਖ ਪਕੜ ਪਛਾੜੇ ਸ਼ਾਹਰਗ, ਰਾਮਾ ਰਾਵਣ ਜਿਉਂ ਖਪਾਇੰਦਾ। ਜੂਠਾ ਝੂਠਾ ਤੋੜੇ ਤਗ, ਕ੍ਰਿਸ਼ਨਾ ਕੰਸਾ ਆਪ ਮਿਟਾਇੰਦਾ। ਗੁਰਮੁਖ ਵਿਰਲਾ ਚਰਨ ਪ੍ਰਭ ਜਾਏ ਲੱਗ, ਪਾਏ ਦਰਸ ਰਘੁਪਤ ਰਘੁਰਾਈ ਦਾ। ਜਗਤ ਬੁਝਾਏ ਤ੍ਰਿਸ਼ਨਾ ਅੱਗ, ਹਰਿ ਹਰਿ ਰਸਨ ਸਾਚਾ ਗਾਈ ਦਾ। ਸ਼ਬਦ ਤਾਲ ਤਨ ਜਾਏ ਵੱਜ, ਮੁਨ ਸੁਨ ਆਪ ਤੁੜਾਈ ਦਾ। ਆਪਣਾ ਪੜਦਾ ਲਏ ਕੱਜ, ਸ਼ਬਦ ਸੁਰਤੀ ਹੱਜ ਕਰਾਈ ਦਾ। ਆਪੇ ਰੱਖੇ ਘਰ ਸਾਚੇ ਲੱਜ, ਨੌਂ ਦਵਾਰੇ ਬੰਦ ਰਖਾਈ ਦਾ। ਸ਼ਬਦ ਸਿੰਘਾਸਣ ਚੜ੍ਹਨਾ ਭੱਜ, ਗੁਰਮੁਖ ਸਾਚੇ ਰਾਹ ਵਖਾਈ ਦਾ। ਲੋਕ ਲੱਜਿਆ ਦੇਣੀ ਤਜ, ਪਤ ਪਤਵੰਤਾ ਸਾਚਾ ਕੰਤਾ ਪੁਰਖ ਅਬਿਨਾਸ਼ੀ ਸਾਚਾ ਮਾਹੀ ਫਿਰ ਪਾਈ ਦਾ। ਸਚ ਦਵਾਰੇ ਬਹਿਣਾ ਸਜ, ਲੇਖਾ ਚੁੱਕੇ ਮੱਕਾ ਕਾਅਬਾ ਹਾਜਨ ਹੱਜ, ਅੰਜ਼ੀਲ ਕੁਰਾਨਾ ਵੇਦ ਪੁਰਾਨਾਂ ਖਾਣੀ ਬਾਣੀ ਰਾਗ ਅਨਾਦਾ ਬੋਧ ਅਗਾਧਾ ਦਿਵਸ ਰੈਣ ਪ੍ਰਭ ਮੰਦਰ ਸਾਚੇ ਗਾਈ ਦਾ। ਜਗਤ ਤ੍ਰਿਸ਼ਨਾ ਦੇਵੇ ਤਜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਨਾਮ ਵਰ, ਇਕ ਵਖਾਏ ਸਾਚਾ ਘਰ, ਆਤਮ ਸੇਜਾ ਸ਼ਬਦ ਸ਼ਿੰਗਾਰ। ਫੂਲਨ ਬਰਖਾ ਪ੍ਰੇਮ ਪਿਆਰ, ਅੰਮ੍ਰਿਤ ਧਾਰ ਠੰਢੀ ਠਾਰ। ਪਵਣ ਉਨੰਜਾ ਛਤਰ ਝੁਲਾਰ। ਜੋਤ ਨਿਰੰਜਣ ਇਕ ਆਕਾਰ, ਮਿਲੇ ਮੇਲ ਕੰਤ ਸੁਹਾਗੀ ਨਾਰ। ਰੈਣ ਸਬਾਈ ਵੱਜਦੀ ਰਹੇ ਵਧਾਈ, ਸਾਚਾ ਮੰਗਲ ਗਾਈ ਦਾ। ਅੱਠੇ ਪਹਿਰ ਨਾ ਹੋਏ ਜੁਦਾਈ, ਪ੍ਰਭ ਪੂਰੇ ਕਰੇ ਮਾਤ ਕੁੜਮਾਈ, ਜੋਤੀ ਜੋਤ ਮਿਲਾਈ ਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਵੇਖ ਦਰ, ਸਾਚਾ ਸੰਗ ਨਿਭਾਈ ਦਾ। ਸਾਚਾ ਸੰਗ ਨਿਭਾਵਣ ਆਇਆ, ਹੱਥੀਂ ਬੰਨ੍ਹੇ ਗਾਨਾ। ਨਾਮ ਰੰਗ ਚੜ੍ਹਾਵਣ ਆਇਆ, ਸੋਹੰ ਬਣੇ ਨਿਸ਼ਾਨਾ। ਵਡ ਦਾਤਾ ਸੂਰਾ ਸਰਬਗ ਅਖਵਾਵਣ ਆਇਆ, ਵੇਖ ਵਖਾਇਆ ਰਾਜਾ ਰਾਣਾ। ਸ਼ਬਦ ਘੋੜੇ ਕਸ ਤੰਗ ਚਾਰੋਂ ਕੁੰਟ ਦੁੜਾਵਣ ਆਇਆ, ਨਾਮ ਵਜਾਏ ਸਚ ਮਰਦੰਗ। ਦਹਿ ਦਿਸ਼ਾ ਆਪ ਸੁਣਾਵਣ ਆਇਆ, ਜੋਤੀ ਜੋਤ ਸਰੂਪ ਹਰਿ, ਗੜ੍ਹ ਹੰਕਾਰੀ ਤੋੜਨ ਆਇਆ, ਗੁਰਮੁਖ ਵਿਛੜੇ ਜੁਗੋ ਜੁਗ ਜੋੜੀ ਜੁੜਾਵਣ ਆਇਆ, ਸਚ ਦਵਾਰਾ ਜਿਸ ਜਨ ਲਿਆ ਮੰਗ। ਮਾਂਗਣ ਕੋ ਏਕਾ ਭਗਵਾਨ, ਦੇਵੇ ਸ੍ਰਿਸ਼ਟ ਸਬਾਈਆ। ਸ੍ਰਿਸ਼ਟ ਸਬਾਈ ਜੀਆ ਦਾਨ, ਭੇਵ ਨਾ ਜਾਣੇ ਰਾਈਆ। ਭੇਵ ਅਭੇਦਾ ਅਛਲ ਅਛੇਦਾ ਵਿਚ ਜਹਾਨ, ਭੇਵ ਨਾ ਪਾਏ ਰਾਈਆ। ਪੜ੍ਹ ਪੜ੍ਹ ਥੱਕੇ ਚਾਰੇ ਵੇਦਾ, ਚਾਰੇ ਮੁਖ ਬ੍ਰਹਮਾ ਗਾਈਆ। ਵੇਦ ਵਿਆਸਾ ਲਿਖੇ ਕਿਤੇਬਾ, ਪਰਾਨ ਅਠਾਰਾਂ ਰਿਹਾ ਸਮਝਾਈਆ। ਕਥਨੀ ਕਥਾ ਕਰ ਕਰ ਥੱਕੀ ਜਿਹਵਾ, ਭਗਵੰਤ ਅੰਤ ਸੰਤ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਵੇਖ ਦਰ, ਜੁਗਾ ਜੁਗੰਤਰ ਖੇਲ ਰਚਾਈਆ। ਜੁਗਾ ਜੁਗੰਤਰ ਖੇਲ ਸਾਚੀ ਕਾਰਾ, ਜੁਗ ਜੁਗ ਕਰਦਾ ਆਈਆ। ਲੋਕਮਾਤ ਲਏ ਅਵਤਾਰਾ, ਭੇਵ ਕਿਸੇ ਨਾ ਪਾਈਆ। ਸਤਿਜੁਗ ਤ੍ਰੇਤਾ ਦੁਆਪਰ ਖੇਲ ਅਪਾਰਾ, ਬਾਈ ਵਾਰਾਂ ਜੋਤ ਜਗਾਈਆ। ਬੋਧ ਅਗਾਧਾ ਆਪ ਕਰਤਾਰਾ, ਕਲਜੁਗ ਰਚਨ ਰਚਾਈਆ। ਅੰਤਮ ਵੇਖੇ ਧੁੰਦੂਕਾਰਾ, ਚਾਰੋਂ ਕੁੰਟ ਅੰਧੇਰਾ ਛਾਈਆ। ਸੰਗ ਮੁਹੰਮਦ ਚਾਰ ਯਾਰਾਂ, ਮਿਲਿਆ ਵਰ ਅਪਰ ਅਪਾਰਾ, ਅਲ੍ਹਾ ਰਾਣੀ ਵੇਲ ਵਧਾਈਆ। ਮੂਸਾ ਈਸਾ ਕਰ ਤਿਆਰਾ, ਦੰਦ ਬਤੀਸਾ ਕਰੇ ਵਿਚਾਰਾ, ਸਚ ਹਦੀਸਾ ਨਾ ਕਦੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਵੇਖ ਦਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਲਏ ਮਾਤ ਅਵਤਾਰਾ। ਨਿਹਕਲੰਕ ਨਰਾਇਣ ਨਰ, ਲਏ ਮਾਤ ਅਵਤਾਰ ਚੌਬੀਸਾ। ਰਸਨਾ ਕਿਸੇ ਨਾ ਸਕੇ ਕਹਿਣ ਦਰ, ਨਾ ਕੋਈ ਗਾਏ ਦੰਦ ਬਤੀਸਾ। ਜੇਰਜ ਖਾਣੀ ਆਤਮ ਸਤਿਆ ਗਈ ਹਰ, ਲੇਖਾ ਚੁੱਕੇ ਰਾਗ ਛੱਤੀਸਾ। ਚਾਰੋਂ ਕੁੰਟ ਆਉਣਾ ਡਰ, ਅੱਲਾ ਰਾਣੀ ਵਿਚ ਉਨੀਸਾ। ਪਏ ਸਿਆਪਾ ਘਰ ਘਰ, ਸੰਮਤ ਅਠਾਰਾਂ ਖਾਲੀ ਖੀਸਾ। ਮਾਈ ਬਾਪਾ ਨਾ ਮਿਲੇ ਵਰ, ਕਰੇ ਕਰਾਏ ਬੀਸ ਇਕੀਸਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਏਕਾ ਛਤਰ ਝੁਲਾਏ ਜਗਤ ਪਿਤ ਜਗਦੀਸ ਆਪਣੇ ਸੀਸਾ। ਜਗਤ ਪਿਤ ਜਗਦੀਸ, ਛਤਰ ਝੁਲਾਵਣਾ। ਲੇਖਾ ਚੁੱਕੇ ਬੀਸ ਇਕੀਸ, ਆਪ ਆਪਣਾ ਰੰਗ ਵਖਾਵਣਾ। ਕਵਣ ਕਰੇ ਪ੍ਰਭ ਤੇਰੀ ਰੀਸ, ਭੇਵ ਕਿਸੇ ਨਾ ਪਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਖੋਲ੍ਹੇ ਬੰਦ ਦਰ, ਦੇ ਮਤ ਸ਼ਬਦ ਤੱਤ ਜਗਤ ਭਗਤ ਭਗਤ ਜਗਤ ਆਪ ਸਮਝਾਵਣਾ। ਹਰਿ ਸੰਗਤ ਹਰਿ ਰੰਗ ਮਾਣਿਆ। ਹਰਿ ਦਵਾਰੇ ਹੋਈ ਮੰਗਤ, ਆਪਣਾ ਆਪ ਪਛਾਣਿਆ। ਕਟੇ ਜਗਤ ਦਵਾਰੇ ਭੁੱਖ ਨੰਗਤ, ਦੇਵੇ ਮਾਣ ਨਿਮਾਣਿਆ। ਦਰ ਦਵਾਰੇ ਸਾਚੀ ਪੰਗਤ, ਸਾਚਾ ਦੇਵੇ ਨਾਮ ਖਾਣਿਆ। ਮੇਟ ਮਿਟਾਏ ਰੋਗ ਹੰਗਤ, ਮਾਰੇ ਸੋਹੰ ਤੀਰ ਸੱਚਾ ਬਾਣਿਆ। ਮਾਨਸ ਦੇਹੀ ਨਾ ਹੋਏ ਭੰਗਤ, ਆਪ ਚੁਕਾਏ ਝੂਠੀ ਕਾਣਿਆ। ਇਕ ਚੜ੍ਹਾਏ ਨਾਮ ਰੰਗਤ, ਨਾ ਕੋਈ ਸਕੇ ਜੀਵ ਪਛਾਣਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸੰਗਤ ਦੇਵੇ ਇਕ ਵਰ, ਧੁਰ ਦਰਗਾਹੀ ਗੁਣਵੰਤਾ ਗੁਣ ਨਿਧਾਨਿਆ। ਨਾਮ ਧੰਨ ਵਰ ਲੈ ਕੇ ਜਾਣਾ, ਪ੍ਰਭ ਸਾਚਾ ਦਇਆ ਕਮਾਇੰਦਾ। ਦੋ ਜਹਾਨੀ ਬਹਿ ਕੇ ਖਾਣਾ, ਆਵਣ ਜਾਵਣ ਗੇੜ ਕਟਾਇੰਦਾ। ਗੁਰ ਸੰਗਤ ਸਾਚੀ ਬਹਿ ਕੇ ਜਾਣਾ, ਰੰਗਣ ਰੰਗ ਮਜੀਠ ਚੜ੍ਹਾਇੰਦਾ। ਧੰਨ ਧੰਨ ਧੰਨ ਗੁਰਦੇਵ ਰਸਨਾ ਲਾਈ ਸ਼ਬਦ ਸੇਵ, ਹਰਿ ਹਰਿ ਰਸਨਾ ਕਹਿ ਕੇ ਜਾਣਾ, ਜੋਤ ਨਿਰੰਜਣ ਅਲਖ ਅਭੇਵ, ਵਡ ਦਾਤਾ ਦੇਵੀ ਦੇਵ, ਦੇਵਾ ਦੇਵ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਦੇਵੇ ਸਾਚਾ ਵਰ, ਗੁਰਮੁਖ ਸਾਚੇ ਵਿਦਾ ਕਰਾਇੰਦਾ। ਦੀਰਘ ਰੋਗ ਜਗਤ ਹੈ, ਆਤਮ ਤ੍ਰਿਸ਼ਨਾ ਅੱਗ। ਧਰਮ ਸੰਜੋਗ ਗੁਰੂ ਭਗਤ ਹੈ, ਹਰਿਜਨ ਜਾਏ ਲੱਗ। ਲੇਖੇ ਲਾਏ ਬੂੰਦ ਰਕਤ ਹੈ, ਹੰਸ ਬਣਾਏ ਕਗ। ਆਤਮ ਜੋਤੀ ਦੇਵੇ ਸ਼ਕਤ ਹੈ, ਦਰਸ ਦਿਖਾਏ ਉਪਰ ਸ਼ਾਹਰਗ। ਜੋਤੀ ਜੋਤ ਸਰੂਪ ਹਰਿ, ਆਪੇ ਆਪ ਵਡ ਦਾਤਾ ਸੂਰਾ ਸਰਬਗ। ਜਗਤ ਵਿਕਾਰਾ ਰਸਨਾ ਭੋਗ ਹੈ, ਮਨ ਤਨ ਹਰਿਆ ਜਿਤ। ਗੁਰਦਵਾਰ ਸਦਾ ਵਿਜੋਗ ਹੈ, ਪੰਚ ਖੇਲੇ ਨਿਤ ਨਵਿਤ। ਗੁਰਮੁਖ ਵਿਰਲੇ ਧੁਰ ਸੰਜੋਗ ਹੈ, ਪ੍ਰਭ ਸਾਚਾ ਮਿਲਿਆ ਮਿਤ। ਦੇਵੇ ਦਰਸ ਅਮੋਘ ਹੈ, ਨਾ ਕੋਈ ਜਾਣੇ ਵਾਰ ਥਿਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਤਾਰੇ ਕਰ ਕਰ ਹਿੱਤ। ਜਗਤ ਵਿਕਾਰੀ ਅੰਧ ਹੈ, ਅੰਧ ਅੰਧੇਰ ਅਗਿਆਨ। ਪਾਪਾਂ ਆਤਮ ਗੰਦ ਹੈ, ਜੂਠ ਝੂਠ ਨਿਸ਼ਾਨ। ਮਾਇਆ ਮਤੀ ਧਨ ਹੈ, ਸ਼ਬਦ ਭੁੱਲਿਆ ਗੁਣ ਨਿਧਾਨ। ਜਗਤ ਜੰਜਾਲਾ ਹੱਥਕੜੀ ਕੀਤਾ ਬੰਦ ਹੈ, ਤੁਟਿਆ ਮਾਣ ਤਾਣ। ਰਸਨ ਵਿਕਾਰਾ ਮਾਸ ਗੰਦ ਹੈ, ਮਨਮੁਖ ਮੈਲੇ ਖਾਣ। ਸ਼ਬਦ ਸਵਾਸ ਵਰੋਲੇ ਗੁਰਮੁਖ ਬੱਤੀ ਦੰਦ ਹੈ, ਆਪ ਜਣਾਏ ਜਾਣੀ ਜਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਬ੍ਰਹਮ ਗਿਆਨ। ਜਗਤ ਵਿਕਾਰਾ ਤੱਤ ਹੈ, ਤੱਤ ਦਵਾਰੇ ਨੀਤ। ਗੁਰ ਕੀ ਰਾਹ ਸਤਿ ਹੈ, ਕਰੇ ਕਰਾਏ ਚਰਨ ਪ੍ਰੀਤ। ਚਰਨ ਪ੍ਰੀਤੀ ਸਾਚਾ ਨੱਤ ਹੈ, ਨਾ ਕੋਈ ਦਿਹੁਰਾ ਮੰਦਰ ਮਸੀਤ। ਆਤਮ ਧੀਰਜ ਸਤਿ ਸੰਤੋਖੀ ਯਤ ਹੈ, ਸਦਾ ਸਦ ਰਾਖੋ ਚੀਤ। ਵੇਲੇ ਅੰਤਮ ਰੱਖੇ ਪਤ ਹੈ, ਮਾਨਸ ਦੇਹੀ ਜਾਣਾ ਜੀਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਗਾਏ ਸੁਹਾਗੀ ਗੀਤ। ਜਗਤ ਵਿਕਾਰਾ ਕਰਮ, ਜਨ ਕਮਾਇੰਦਾ। ਸ਼ਬਦ ਜੈਕਾਰਾ ਧੰਨ, ਗੁਰਮੁਖ ਦਵਾਰਾ ਮਾਤ ਵਖਾਇੰਦਾ। ਚਾਰ ਵਰਨ ਦਵਾਰਾ ਇਕ ਮਿਟਾਏ ਭਰਮ, ਪੁਰਖ ਅਬਿਨਾਸ਼ੀ ਆਪ ਮਿਟਾਇੰਦਾ। ਲੱਖ ਚੁਰਾਸੀ ਏਕਾ ਬ੍ਰਹਮ, ਬ੍ਰਹਮ ਰੂਪ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਰੰਗਾਇੰਦਾ। ਹਰਿ ਸਾਜਨ ਸੁਖਵੰਤ ਹੈ, ਜੀਵ ਜੰਤ ਅਧਾਰ। ਦਰ ਰਾਜ ਰਾਜਨ ਭਗਤ ਹੈ, ਪਾਰਬ੍ਰਹਮ ਪੁਰਖ ਅਪਾਰ। ਹਰਿਜਨ ਸਾਚਾ ਸੰਤ ਹੈ, ਸੋਹੇ ਗੁਰ ਗੋਬਿੰਦ ਗੁਰ ਚਰਨ ਦਵਾਰ। ਅੰਤਮ ਵੇਲਾ ਜੀਵ ਜੰਤ ਹੈ, ਮਸਤਕ ਧੂੜ ਖ਼ਾਕ ਮਿਲੇ ਜਗਤ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਦੇਵਣਹਾਰ ਦਾਤਾਰ। ਚਰਨੋਦਕ ਚਰਨ ਧੂੜ ਹਰਿ ਜਨ ਅੰਮ੍ਰਿਤ ਪੀ। ਅੰਮ੍ਰਿਤ ਆਤਮ ਸਾਚਾ ਸਰ, ਸਦਾ ਸਦਾ ਠੰਢਾ ਥੀ। ਇਕ ਵਸਾਏ ਆਪਣਾ ਘਰ, ਲੋਕਮਾਤ ਰਖਾਏ ਨੀਂਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਆਤਮ ਬੀਜ ਸਾਚਾ ਬੀ। ਆਤਮ ਬੀਜ ਬੋਏ, ਸ਼ਬਦ ਭਗਵਾਨਿਆ। ਤਨ ਮਨ ਹਰਿਆ ਹੋਏ, ਉਪਜੇ ਬ੍ਰਹਮ ਗਿਆਨਿਆ। ਖੇਲ ਖੇਲ ਸਾਚੀ ਸੋਏ, ਭੁੱਲੇ ਜਗਤ ਨਿਸ਼ਾਨਿਆ। ਅਵਰ ਨਾ ਦੀਸੇ ਹਰਿ ਬਿਨ ਕੋਏ, ਗੋਬਿੰਦ ਗੁਰ ਗੋਬਿੰਦ ਏਕਾ ਧਾਮ ਰਖਾਨਿਆ। ਨੂਰ ਉਜਾਲਾ ਆਤਮ ਹੋਏ, ਅਗਿਆਨ ਅੰਧੇਰਾ ਦੂਰ ਕਰਾਨਿਆ। ਕਰਨੀ ਕਿਰਤ ਕਰੇ ਜੋ ਹੋਏ, ਨਾ ਜਾਣੇ ਜੀਵ ਨਿਧਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਦਰਸ ਕਰ ਤਰਸ ਮਿਹਰਵਾਨਿਆ। ਮਿਹਰਵਾਨ ਮਿਹਰਵਾਨ ਗੁਰ ਮੀਤ। ਦਇਆਵਾਨ ਦਇਆਵਾਨ ਜਗਤ ਪ੍ਰੀਤ। ਸਦਾ ਸਦਾ ਸਦਾ ਅਟਲ, ਊਚਾਂ ਨੀਚਾਂ ਠਾਂਢਾ ਸੀਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਤਮ ਦੇਵੇ ਅੰਮ੍ਰਿਤ ਪਤਤ ਪੁਨੀਤ।।

Leave a Reply

This site uses Akismet to reduce spam. Learn how your comment data is processed.