Granth 05 Likhat 059: Pahili Poh 2012 Bikarmi Har Bhagat Dwar Jethuwal Jila Amritsar

ਪਹਿਲੀ ਪੋਹ ੨੦੧੨ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਹਰਿ ਵਡ ਬਲੀ ਬਲਵਾਨ, ਭਗਤ ਕਰੰਮਿਆ। ਅੱਠੇ ਪਹਿਰ ਨੌਜਵਾਨ, ਨਾ ਮਰੇ ਨਾ ਕਦੇ ਜੰਮਿਆ। ਸ਼ਬਦ ਰਖੇ ਤੀਰ ਕਮਾਨ, ਆਪ ਹਿਲਾਏ ਗਗਨ ਪਤਾਲੀ ਥੰਮ੍ਹਿਆ। ਲੋਆਂ ਪੁਰੀਆਂ ਏਕਾ ਆਣ, ਆਪੇ ਘੜੇ ਆਪੇ ਭੰਨਿਆ। ਇਕ ਝੁਲਾਏ ਸ਼ਬਦ ਨਿਸ਼ਾਨ, ਰਾਜ ਰਾਜਾਨਾਂ ਦੇਵੇ ਡੰਨਿਆ। ਚਾਰੋਂ ਕੁੰਟਾਂ ਮਾਰ ਧਿਆਨ, ਲੱਖ ਚੁਰਾਸੀ ਵੇਖੇ ਆਤਮ ਅੰਨ੍ਹਿਆ। ਗੁਰਮੁਖ ਸਾਚੇ ਚਤੁਰ ਸੁਜਾਨ, ਏਕਾ ਰਾਗ ਸੁਣਾਏ ਕੰਨਿਆ। ਨੌਂ ਦਵਾਰੇ ਬੀਆਬਾਨ, ਦਸਵੇਂ ਜੋਤੀ ਇਕ ਰਖੰਨਿਆ। ਹਰਿਜਨ ਸਾਚੇ ਕਰ ਪਛਾਣ, ਜਗਤ ਚੜ੍ਹਾਏ ਸਾਚੇ ਚੰਨਿਆ। ਸੋਹੰ ਦੇਵੇ ਪੀਣ ਖਾਣ, ਅੰਦਰੇ ਅੰਦਰ ਆਤਮ ਮੰਨਿਆ। ਧਰਮ ਬਿਠਾਏ ਇਕ ਬਿਬਾਣ, ਧਰਮ ਰਾਏ ਨਾ ਦੇਵੇ ਡੰਨਿਆ। ਦਰਗਾਹ ਸਾਚੀ ਸਚ ਮਕਾਨ, ਆਪ ਬਹਾਏ ਦਇਆ ਕਮਾਏ, ਹਰਿਜਨ ਸਾਚੇ ਬੇੜਾ ਬੰਨ੍ਹਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਲੋਕਮਾਤੀ ਮਿਹਰਬਾਨ ਦੇਵੇ ਜੀਆ ਦਾਨ ਨਾਮ ਨਿਧਾਨ, ਨਾ ਲਾਏ ਕੋਈ ਸੰਨ੍ਹਿਆ। ਨਾਮ ਨਿਧਾਨ ਗੁਣਵੰਤ ਗੁਰਮੁਖ ਜਾਣਿਆ। ਨਾ ਕੋਈ ਜਾਣੇ ਸਾਧ ਸੰਤ, ਮਾਇਆ ਭੁੱਲੇ ਭਰਮ ਭੁਲਾਨਿਆ। ਕਲਜੁਗ ਵੇਲਾ ਆਇਆ ਅੰਤ, ਮਗਰ ਲੱਗੇ ਪੰਜ ਸ਼ੈਤਾਨਿਆ। ਗੁਰਮੁਖ ਵਿਰਲੇ ਮੇਲ ਮਿਲਾਵਾ ਸਾਚੇ ਕੰਤ, ਦੇਵੇ ਦਰਸ ਦਰ ਮਹਾਨਿਆ। ਆਪ ਬਣਾਏ ਸਾਚੀ ਬਣਤ, ਦਰ ਘਰ ਸਾਚਾ ਇਕ ਵਖਾਨਿਆ। ਜੋਤੀ ਜਗਤ ਜਗੇ ਅਗਨੀ ਭਗਤ ਭਗਵੰਤ, ਏਕਾ ਰੰਗ ਸਾਚਾ ਸੰਗ, ਦਰ ਦਵਾਰਾ ਸਾਚਾ ਮਾਣਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਵੇਖ ਹਰਿ, ਪਕੜ ਉਠਾਏ ਰਾਜਾ ਰਾਣਾ, ਸ਼ਾਹ ਸੁਲਤਾਨਿਆ। ਕਰੇ ਕਰਾਏ ਦਰ ਦਰ ਘਰ ਘਰ ਖੁਆਰਿਆ। ਰਾਜ ਰਾਜਾਨਾਂ ਸ਼ਾਹ ਸੁਲਤਾਨ, ਵੇਖੇ ਬੰਕ ਦਵਾਰਿਆ। ਪਰਗਟ ਹੋਏ ਵਾਲੀ ਦੋ ਜਹਾਨ, ਸ਼ਬਦ ਡੰਕ ਇਕ ਵਜਾ ਰਿਹਾ। ਪਾਰਬ੍ਰਹਮ ਬ੍ਰਹਮ ਪਾਰ ਕਰ ਪਛਾਨ, ਰਾਓ ਰੰਕ ਇਕ ਵਖਾ ਰਿਹਾ। ਸਾਚਾ ਧਰਮ ਜੀਵ ਜੰਤ ਜਗਤ ਜਹਾਨ, ਏਕਾ ਏਕ ਅੰਕ ਆਪ ਸਿਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਵੇਖ ਹਰਿ, ਆਪ ਆਪਣਾ ਰੰਗ ਵਟਾ ਰਿਹਾ। ਆਪ ਆਪਣਾ ਰੰਗ ਵਟਾਏ, ਦਿਸ ਕਿਸੇ ਨਾ ਆਇਆ। ਗੁਰਮੁਖ ਸਾਚੇ ਸੰਗ ਸਮਾਇਆ। ਸ਼ਬਦ ਘੋੜੇ ਤੰਗ ਕਸਾਇਆ। ਸਤਵੇਂ ਘਰ ਆਸਣ ਲਾਇਆ। ਜੋਤ ਸਰੂਪੀ ਡਗਮਗਾਏ, ਆਪਣਾ ਆਪ ਰਿਹਾ ਉਪਾਇਆ। ਗੁਰਮੁਖ ਸਾਚੇ ਹੰਸ ਕਗ ਬਣਾਏ, ਸੋਹੰ ਅੱਖਰ ਏਕਾ ਵੱਖਰ ਜਗਤ ਪੜ੍ਹਾਇਆ। ਪਕੜ ਉਠਾਏ ਰੋੜ੍ਹੀ ਸੱਖਰ, ਸ਼ਬਦ ਸੁਨੇਹੜਾ ਰਿਹਾ ਘਲਾਇਆ। ਆਪੇ ਪਾੜੇ ਬਜਰ ਕਪਾਟੀ ਪੱਥਰ, ਪੰਚਾਂ ਸੱਥਰ ਦਏ ਵਿਛਾਇਆ। ਆਪ ਵਰੋਲੇ ਨੇਤਰ ਅੱਥਰ, ਦਸਮ ਦਵਾਰੀ ਸੰਪਟ ਲਾਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਵੇਖ ਹਰਿ, ਆਪ ਆਪਣੇ ਰੰਗ ਸਮਾਇਆ। ਆਪ ਆਪਣੇ ਰੰਗ ਸਮਾਏ, ਭੇਵ ਕੋਈ ਨਾ ਪਾਇੰਦਾ। ਗੁਰਮੁਖ ਸਾਚੇ ਸੰਤ ਜਗਾਏ, ਸਤਿ ਸਰੂਪੀ ਦਰਸ ਦਿਖਾਇੰਦਾ। ਜੋਤ ਜਗਤ ਜਗ ਬਣਤ ਬਣਾਏ, ਵਡ ਸ਼ਾਹੋ ਭੂਪੀ ਆਪ ਅਖਵਾਇੰਦਾ। ਮਹਿੰਮਾ ਅਗਣਤ ਗਣੀ ਨਾ ਜਾਏ, ਅਨੂਪ ਅਨੂਪਾ ਹਰਿ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਵੇਖ ਹਰਿ, ਆਪ ਆਪਣੇ ਰੰਗ ਸਮਾਇੰਦਾ। ਹਰਿ ਹਰਿ ਰੰਗ ਅਮੋਲ, ਭੇਵ ਨਾ ਰਾਇਆ। ਗੁਰਮੁਖਾਂ ਪੜਦੇ ਰਿਹਾ ਖੋਲ੍ਹ, ਆਤਮ ਦਰਸ ਦਿਖਾਇਆ। ਸ਼ਬਦ ਵਜਾਏ ਸਾਚਾ ਢੋਲ, ਨਾਦ ਅਨਾਦ ਅਨਾਹਦ ਸਾਚਾ ਰੰਗ ਸਮਾਇਆ। ਦਿਵਸ ਰੈਣ ਸਦ ਵਸੇ ਕੋਲ, ਦੂਈ ਦਵੈਤੀ ਪੜਦਾ ਲਾਹਿਆ। ਕਾਇਆ ਮੰਦਰ ਕਰੇ ਚੋਹਲ, ਕਾਇਆ ਮੰਦਰ ਇਕ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਨਿਰਗੁਣ ਰੂਪ ਸਤਿ ਸਰੂਪ ਦਿਸ ਨਾ ਆਇਆ। ਨਿਸ਼ਅੱਖਰ ਵੱਖਰ ਰਿਹਾ ਬੋਲ, ਪਰਾ ਪਸੰਤੀ ਸਾਰ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਵੇਖ ਹਰਿ, ਆਪ ਆਪਣੇ ਰੰਗ ਸਮਾਇਆ। ਆਪਣੇ ਰੰਗ ਸਮਾਏ, ਆਪ ਰੰਗ ਰਾਤਾ ਏ। ਗੁਰਮੁਖ ਸਾਚੇ ਮਾਤ ਜਗਾਏ, ਦੇਵੇ ਨਾਮ ਸੱਚੀ ਸੁਗਾਤਾ ਏ। ਫੜ ਫੜ ਬਾਹੋਂ ਰਾਹੇ ਪਾਏ, ਨਾ ਕੋਈ ਵੇਖੇ ਜ਼ਾਤਾਂ ਪਾਤਾਂ ਏ। ਅੰਤਮ ਜਮ ਕਾ ਫਾਹ ਕਟਾਏ, ਧਰਮ ਰਾਏ ਨਾ ਪੁੱਛੇ ਵਾਤਾ ਏ। ਦਰਗਾਹ ਸਾਚੀ ਸਾਚੇ ਧਾਮ ਬਹਾਏ, ਆਪੇ ਪਿਤਾ ਆਪੇ ਮਾਤਾ ਏ। ਏਕਾ ਏਕ ਜਨ ਭਗਤ ਟੇਕ ਸੋਹੰ ਸਾਚਾ ਜਾਪ ਜਪਾਏ, ਦਰਸ ਦਿਖਾਏ ਇਕ ਇਕਾਂਤਾ ਏ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਵੇਖ ਹਰਿ, ਸਾਚੇ ਰੰਗ ਰੰਗ ਰਾਤਾ ਏ। ਦੂਜੇ ਦਰ ਨਾ ਗਿਆ ਮੰਗਣ, ਆਪ ਆਪਣਾ ਸੰਗ ਨਿਭਾਇਆ। ਜਨ ਭਗਤਾਂ ਕਟੇ ਭੁੱਖ ਨੰਗਨ, ਸ਼ਬਦ ਕੰਗਣ ਤਨ ਪਹਿਨਾਇਆ। ਸ਼ਬਦ ਸਰੂਪੀ ਵੇਖੇ ਜੰਗਣ, ਨੌਂ ਖੰਡ ਪ੍ਰਿਥਮੀ ਬੰਨ੍ਹੇ ਤੰਦਨ, ਲੱਖ ਚੁਰਾਸੀ ਹੋਈ ਭੰਗਣ, ਗੁਰ ਪੀਰ ਸਾਧ ਕੋਈ ਰਹਿਣ ਨਾ ਪਾਇਆ। ਵਜੇ ਨਾਮ ਮਰਦੰਗਨ, ਸਾਚਾ ਡੰਕ ਰਿਹਾ ਵਜਾਇਆ। ਜਨ ਭਗਤਾਂ ਰਖਾਏ ਆਪਣੇ ਅੰਗਣ, ਆਪ ਆਪਣੀ ਗੋਦ ਉਠਾਇਆ। ਚਿੱਟੇ ਅਸਵ ਕਸੇ ਤੰਗਨ, ਸ਼ਬਦ ਪਲਾਣਾ ਉਪਰ ਪਾਇਆ। ਸੋਹੰ ਚਾੜ੍ਹੇ ਸਾਚੀ ਰੰਗਣ, ਓਅੰਕਾਰਾ ਦੇਸ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪ ਆਪਣਾ ਵੇਸ ਕਰ, ਆਪ ਆਪਣੇ ਰੰਗ ਸਮਾਇਆ। ਹਰਿ ਹਰਿ ਰੰਗ ਚਲੂਲ, ਖੇਲ ਅਗੰਮੜਾ। ਲੱਖ ਚੁਰਾਸੀ ਗਈ ਭੂਲ, ਮਾਇਆ ਰਾਣੀ ਪੱਲੇ ਦਮੜਾ। ਸ਼ਬਦ ਸਿੰਘਾਸਣ ਹਰਿ ਬਿਰਾਜੇ, ਨਾ ਕੋਈ ਪਾਵਾ ਨਾ ਕੋਈ ਚੂਲ, ਨਾ ਕੋਈ ਭਾਈ ਭੈਣ ਅੰਮੜਾ। ਆਪੇ ਆਪ ਕੰਤ ਕੰਤੂਹਲ, ਸਚ ਦਵਾਰਾ ਏਕਾ ਮੱਲੜਾ। ਗੁਰਮੁਖ ਸਾਚੇ ਮਾਤ ਉਪਜਾਏ ਸਾਚੇ ਫੂਲ, ਲੇਖੇ ਲਾਏ ਹੱਡ ਮਾਸ ਨਾੜੀ ਚੰਮੜਾ। ਸ਼ਬਦ ਪੰਘੂੜਾ ਰਿਹਾ ਝੂਲ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਰੇ ਖੇਲ ਅਗੰਮ ਅਗੰਮੜਾ। ਪੁਰਖ ਅਗੰਮ ਅਗੰਮੜਾ ਅਗੰਮੜੀ ਖੇਲ ਰਚਾਇਆ ਏ। ਹੱਡ ਮਾਸ ਨਾੜੀ ਨਾ ਕੋਈ ਚੰਮੜਾ, ਮਾਤ ਪਿਤ ਨਾ ਕੋਈ ਅਖਵਾਇਆ ਏ। ਪੱਲੇ ਰੱਖੇ ਨਾ ਕੋਈ ਪੈਸਾ ਧੇਲਾ ਦੰਮੜਾ, ਸ੍ਰਿਸ਼ਟ ਸਬਾਈ ਡੋਰੀ ਹੱਥ ਰਖਾਇਆ ਏ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਵੇਖ ਰੇਖ ਹਰਿ, ਬੀਸ ਬਾਰਾਂ ਬਾਰਾ ਬੀਸ ਬੀਸ ਬਤੀਸ ਰਾਗ ਛਤੀਸ ਬੀਸ ਇਕੀਸ ਦੇਵੇ ਸਰਬ ਮਿਟਾਇਆ ਏ। ਏਕਾ ਏਕ ਇਕ ਅਕਾਲਾ ਏ। ਇਕ ਅਕਾਲਾ ਉਚਾ ਦਿਸੇ ਦੀਨ ਦਿਆਲਾ ਏ। ਲੋਆਂ ਪੁਰੀਆਂ ਪਏ ਤਰਥਲਾ, ਕਰੇ ਖੇਲ ਕਾਲ ਮਹਾਂਕਾਲਾ ਏ। ਚੌਥੇ ਜੁਗ ਹੋਇਆ ਅੰਧੂ, ਨਾ ਕੋਈ ਮਿਲੇ ਰਖਵਾਲਾ ਏ। ਜਗਤ ਤ੍ਰਿਸ਼ਨਾ ਮਾਇਆ ਝੂਠਾ ਧੰਦੂ, ਗਲ ਪਿਆ ਮੋਹ ਜੰਜ਼ਾਲਾ ਏ। ਗਲ ਪਾਪਾਂ ਭਾਰ ਉਠਾਇਆ ਕੰਧੂ, ਫ਼ਲ ਨਾ ਲਾਗਾ ਕਿਸੇ ਡਾਲ੍ਹਾ ਏ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰਮੁਖ ਵੇਖ ਹਰਿ, ਕਰੇ ਖੇਲ ਜਗਤ ਦਲਾਲਾ ਏ। ਏਕਾ ਏਕ ਤਖ਼ਤ ਬਿਰਾਜਿਆ। ਸ਼ਬਦ ਵੱਜੇ ਸਾਚਾ ਤਾਲ, ਰਾਗ ਅਨਹਦ ਸਾਚਾ ਵਾਜਿਆ। ਅੰਮ੍ਰਿਤ ਸਰ ਸਰੋਵਰ ਇਕ ਉਛਾਲ, ਜਨ ਭਗਤਾਂ ਰੱਖੇ ਲਾਜਿਆ। ਲਾਲ ਅਨਮੁਲੜਾ ਏਕਾ ਭਾਲ, ਲੋਕਮਾਤ ਕਰਾਏ ਸਾਚਾ ਕਾਜਿਆ, ਜਗਤ ਅਵੱਲੜੀ ਚਲੀ ਚਾਲ, ਜੋਤ ਜਗਾਏ ਦੇਸ ਮਾਝਿਆ। ਸਾਚੀ ਘਾਲਣ ਰਿਹਾ ਘਾਲ, ਦੀਪਕ ਜੋਤੀ ਮਸਤਕ ਸਾਚੇ ਥਾਲ, ਜੋਤ ਨਿਰੰਜਣ ਮਾਰੇ ਅਵਾਜ਼ਿਆ। ਸਾਧ ਸੰਤ ਹੋਏ ਬੇਹਾਲ, ਗੁਰ ਪੀਰ ਨਾ ਕੋਈ ਨਿਭੇ ਨਾਲ, ਨਾ ਕੋਈ ਦੀਸੇ ਮੱਕਾ ਕਾਅਬਾ, ਨਾ ਕੋਈ ਹਾਜਨ ਹਾਜਿਆ। ਪਰਗਟ ਹੋਇਆ ਹੱਕ ਜ਼ਨਾਬਾ, ਵੇਖ ਵਖਾਣੇ ਦੋ ਦੋ ਆਬਾ, ਧੁਰ ਦਰਗਾਹੀ ਸਚ ਨਵਾਬਾ, ਲੇਖਾ ਕੱਢੇ ਬਾਕੀਆ। ਚਰਨ ਘੋੜੇ ਦੇ ਰਕਾਬਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਹਰਿ ਜੋਤ ਧਰ, ਰਹਿਣ ਨਾ ਦੇਵੇ ਕੋਈ ਆਕੀਆ। ਲੋਕਮਾਤ ਨਾ ਕੋਈ ਆਕੀ, ਹਰਿ ਸੱਚਾ ਸ਼ਾਹ ਸੁਲਤਾਨਾ ਏ। ਲੱਖ ਚੁਰਾਸੀ ਕੱਢੇ ਬਾਕੀ, ਜੋਤ ਸਰੂਪੀ ਪਹਿਰੇ ਬਾਣਾ ਏ। ਕੋਈ ਨਾ ਦੀਸੇ ਬੰਦਾ ਖ਼ਾਕੀ, ਨਾ ਕੋਈ ਗਾਏ ਰਾਗ ਤਰਾਨਾ ਏ। ਔਲੀਏ ਪੀਰ ਗੌਂਸ ਕੁਤਬ ਨਾ ਕੋਈ ਦੀਸੇ ਪਾਕਨ ਪਾਕੀ, ਜੂਠਾ ਝੂਠਾ ਮਿਟੇ ਨਿਸ਼ਾਨਾ ਏ। ਅੰਮ੍ਰਿਤ ਜਾਮ ਨਾ ਕੋਈ ਪਿਆਏ ਬਣ ਬਣ ਸਾਕੀ, ਏਕਾ ਭੁਲਿਆ ਹਰਿ ਭਗਵਾਨਾ ਏ। ਦਸਮ ਦਵਾਰੇ ਕੋਈ ਨਾ ਖੋਲ੍ਹੇ ਬੰਦ ਤਾਕੀ, ਨੌਂ ਦਵਾਰੇ ਅੰਧ ਅੰਧਿਆਨਾ ਏ। ਭਗਤ ਜਨਾਂ ਹਰਿ ਦੇਵੇ ਏਕਾ ਝਾਕੀ, ਸਾਚਾ ਮੰਦਰ ਆਪ ਸੁਹਾਨਾ ਏ। ਸੋਹੰ ਸ਼ਬਦ ਚੜ੍ਹਾਏ ਸਾਚੇ ਰਾਕੀ, ਵਾਗ ਆਪਣੇ ਹੱਥ ਰਖਾਣਾ ਏ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਧਰ, ਗੁਰਮੁਖ ਅੰਤਮ ਵੇਖ ਹਰਿ, ਸ਼ਬਦ ਬੰਨ੍ਹੇ ਹੱਥੀਂ ਗਾਨਾ ਏ। ਸ਼ਬਦ ਬੰਨ੍ਹੇ ਡੋਰ ਨਾਮ ਨਿਰੰਕਾਰਿਆ। ਕਲਜੁਗ ਅੰਧ ਅੰਧਘੋਰ, ਨਾਤਾ ਤੁੱਟਾ ਪੰਚਮ ਯਾਰਿਆ। ਦਿਵਸ ਰੈਣ ਨਾ ਪਾਇਣ ਸ਼ੋਰ, ਤੀਰ ਛੁੱਟੇ ਏਕਾ ਵਾਰਿਆ। ਆਪ ਚੁਕਾਏ ਮੋਰ ਤੋਰ, ਦੂਸਰ ਹੋਰ ਨਾ ਕੋਈ ਵਖਾ ਰਿਹਾ। ਨਾ ਕੋਈ ਦੀਸੇ ਮੜ੍ਹੀ ਗੋਰ, ਸ਼ਬਦ ਘੋੜਾ ਸਰਬ ਮਿਟਾ ਰਿਹਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਵੇਖ ਹਰਿ, ਆਪ ਆਪਣਾ ਰੰਗ ਵਟਾ ਰਿਹਾ। ਸੁਰਤ ਸ਼ਬਦ ਗਿਆਨਾ, ਜਿਸ ਜਨ ਪਾਇਆ। ਵੇਖੇ ਕਰ ਧਿਆਨਾ, ਦਰ ਦਵਾਰਾ ਕਵਣ ਵਖਾਇਆ। ਕਵਣ ਉਡਾਏ ਵਿਚ ਬਿਬਾਣਾ, ਕਵਣ ਦਿਸ਼ਾ ਰਾਹੇ ਪਾਇਆ। ਕਵਣ ਦੀਸੇ ਵਿਚ ਮਕਾਨਾ, ਦਿਵਸ ਰੈਣ ਰਿਹਾ ਤਕਾਇਆ। ਸਾਚਾ ਦੇਵੇ ਪੀਣ ਖਾਣਾ, ਸਚ ਸੁਨੇਹੜਾ ਰਿਹਾ ਘਲਾਇਆ। ਆਪੇ ਹੋਏ ਜਾਣੀ ਜਾਣਾ, ਦਿਸ ਕਿਸੇ ਨਾ ਆਇਆ। ਨੌਂ ਦਵਾਰੇ ਬੀਆਬਾਨ ਸੁੰਞ ਮਸਾਣਾ, ਦਸਵਾਂ ਦਰ ਸਾਚਾ ਘਰ ਗੁਰਮੁਖ ਵਿਰਲਾ ਚੜ੍ਹੇ ਸੂਰਾ, ਜਿਸ ਗੁਰ ਪੂਰਾ ਵਡ ਦਾਤਾ ਸੂਰਾ ਨਜ਼ਰੀ ਆਇਆ। ਪੰਜਾਂ ਚੋਰਾਂ ਕਰੇ ਚੂਰਾ ਚੂਰਾ, ਸਾਚਾ ਰਾਹ ਨਾ ਹੋਏ ਕਦੇ ਹਦੂਰਾ, ਸੁਖਮਨ ਨਾੜੀ ਪਿਛੇ ਅਗਾੜੀ, ਆਪੇ ਕਰੇ ਸ਼ਬਦ ਵਾੜੀ, ਗੁਰ ਚੇਲਾ ਆਪ ਅਖਵਾਇਆ। ਨਾ ਕੋਈ ਦੀਸੇ ਮੁੱਛ ਦਾਹੜੀ, ਕੇਸਾ ਧਾਰੀ ਨਰ ਨਿਰੰਕਾਰੀ ਸਾਚੇ ਘਰ ਨਜ਼ਰ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਗੁਰਮੁਖਾਂ ਪੁੱਛੇ ਸਚ ਘਰ, ਜਿਸ ਜਨ ਖੁਲ੍ਹਾ ਬੰਦ ਦਰ, ਸਾਚਾ ਬਚਨ ਦਏ ਅਲਾਇਆ। ਉਠ ਉਠ ਬਲ ਧਾਰੇ, ਜਿਸ ਪਾਇਆ ਪੁਰਖ ਅਗੰਮ। ਮਿਲਿਆ ਮੇਲ ਕੰਤ ਭਤਾਰੇ, ਲੇਖੇ ਲੱਗੇ ਕਾਇਆ ਚੰਮ। ਸਚ ਸੁਲੱਖਣੀ ਸੋਭਾਵੰਤੀ ਨਾਰੇ, ਜੋਤੀ ਜੋਤ ਸਰੂਪ ਹਰਿ, ਗੁਰਮੁਖਾਂ ਪੁੱਛੇ ਸਚ ਘਰ, ਨੌਂਵੇ ਕਰੇ ਬੰਦ ਦਵਾਰੇ। ਨੌਂ ਦਵਾਰੇ ਤਜ, ਦਸਮ ਵਖਾਈਆ। ਸ਼ਬਦ ਸਿੰਘਾਸਣ ਬਹਿਣਾ ਸਜ, ਦਇਆ ਕਮਾਈਆ। ਆਪਣਾ ਪੜਦਾ ਲੈਣਾ ਕੱਜ, ਮਾਨਸ ਦੇਹੀ ਅੰਤਮ ਪਾਈਆ। ਸਾਚਾ ਤਾਲ ਰਿਹਾ ਵੱਜ, ਰਾਗੀ ਨਾਦੀ ਸੁਣਨ ਨਾ ਪਾਈਆ। ਮੁਖ ਗੁਰ ਗੁਰਮੁਖ ਰੱਖੇ ਲੱਜ, ਬ੍ਰਹਮ ਪਾਰਬ੍ਰਹਮ ਸਰਨਾਈਆ। ਜਗਤ ਤ੍ਰਿਸ਼ਨਾ ਦੇਵੇ ਤਜ, ਅੰਮ੍ਰਿਤ ਆਤਮ ਪੀਵੇ ਰੱਜ, ਆਵਣ ਜਾਵਣ ਗੇੜ ਕਟਾਈਆ। ਏਕਾ ਏਕ ਕਰਾਏ ਆਪਣਾ ਹੱਜ, ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਦਰਸ ਦਿਖਾਈਆ। ਕਲਜੁਗ ਜੀਵ ਜਾਗ ਪ੍ਰਭ ਠੱਗਣ ਆਇਆ, ਭੇਖੀ ਭੇਖ ਵਟਾਇਆ ਏ। ਕਲਜੁਗ ਜੀਵ ਜਾਗ ਪ੍ਰਭ ਠੱਗਣ ਆਇਆ, ਗੁਰਮੁਖ ਸਾਚੇ ਲਏ ਜਗਾਇਆ ਏ। ਕਲਜੁਗ ਜੀਵ ਜਾਗ ਪ੍ਰਭ ਠੱਗਣ ਆਇਆ, ਬੇਮੁਖ ਭਾਂਡੇ ਕਾਚੇ ਰਿਹਾ ਭੰਨਾਇਆ ਏ। ਕਲਜੁਗ ਜੀਵ ਜਾਗ ਪ੍ਰਭ ਠੱਗਣ ਆਇਆ, ਏਕਾ ਰੰਗ ਵਖਾਏ ਸਾਚੋ ਸਾਚਾ ਸੋਹੰ ਸਾਚਾ ਰੰਗ ਚੜ੍ਹਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਕਾਲਾ ਵੇਸ ਕਰ, ਕਾਲਾ ਰੰਗ ਵਟਾਇਆ ਏ। ਸਤਿ ਪੁਰਖ ਅਪਾਰ, ਸਤਿ ਸਤਿਵਾਦਿਆ। ਆਪੇ ਜਾਣੇ ਆਪਣੀ ਧਾਰ, ਸ਼ਬਦ ਬਿਬਾਣਾ ਬੋਧ ਅਗਾਧਿਆ। ਜੀਵ ਜੰਤ ਨਾ ਪਾਏ ਸਾਰ, ਪਾਰਬ੍ਰਹਮ ਪੁਰਖ ਅਪਾਰ, ਜੋਤ ਸਰੂਪੀ ਕਰ ਅਕਾਰ, ਸਚ ਦਵਾਰਾ ਏਕਾ ਲਾਧਿਆ। ਨਿਰਗੁਣ ਰੂਪ ਅਗੰਮ ਅਪਾਰ, ਲੋਆਂ ਪੁਰੀਆਂ ਪਾਏ ਸਾਰ, ਗਗਨ ਪਤਾਲਾ ਆਪੇ ਬਾਧਿਆ। ਜੋਤ ਨਿਰੰਜਣ ਕਰ ਅਕਾਰ, ਲੱਖ ਚੁਰਾਸੀ ਪਸਰ ਪਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਭੇਖ ਕਰ, ਵੇਖੇ ਖੇਲ ਅਨਾਦ ਅਨਾਦਿਆ। ਸਚ ਘਰ ਸੁਲਤਾਨ, ਜੋਤ ਪਰਕਾਸ਼ਿਆ। ਨਾ ਕੋਈ ਦੀਸੇ ਹੋਰ ਨਿਸ਼ਾਨ, ਸਾਚਾ ਮੰਡਲ ਸਾਚੀ ਰਾਸਿਆ। ਆਪੇ ਵੇਖੇ ਮਾਰ ਧਿਆਨ, ਲਾਲ ਗੁਲਾਲਾ ਦੀਨ ਦਿਆਲਾ ਜੋਤੀ ਗੋਤੀ ਸਦ ਅਬਿਨਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੇ ਧਾਮ ਆਪੇ ਵਸੇ ਪੁਰਖ ਅਬਿਨਾਸਿਆ। ਸਾਚਾ ਧਾਮ ਆਪ ਸੁਹਾਇਆ। ਲਾਲ ਗੁਲਾਲਾ ਰੰਗ ਚੜ੍ਹਾਇਆ। ਆਪੇ ਜਾਣੇ ਆਪਣੀ ਚਾਲਾ, ਸ਼ਬਦ ਰੰਗੀਲਾ ਪਲੰਘ ਡਹਾਇਆ। ਸਤਿ ਸਰੂਪੀ ਦਏ ਦੁਸ਼ਾਲਾ, ਬਿਨ ਰੰਗ ਰੂਪੀ ਦਿਸ ਨਾ ਆਇਆ। ਆਪ ਬਣਾਏ ਦਇਆ ਕਮਾਏ ਓਅੰਕਾਰਾ ਸੱਚੀ ਧਰਮਸਾਲਾ, ਛੇਵੇਂ ਦਰ ਸਾਚੇ ਘਰ ਚਰਨ ਛੁਹਾਇਆ। ਛੇਵੇਂ ਘਰ ਅਕਾਰ, ਜੋਤੀ ਮਿਲੀ ਵਧਾਈਆ। ਜੋਤੀ ਰੂਪ ਅਪਰ ਅਪਾਰ, ਕੰਚਨ ਵੇਸ ਵਟਾਈਆ। ਦੇਸ ਓਅੰਕਾਰਾ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਵੇਸ ਕਰ, ਆਪ ਆਪਣੀ ਬਣਤ ਬਣਾਈਆ। ਆਪ ਆਪਣੀ ਬਣਤ ਬਣਾਏ, ਸਾਚਾ ਖੇਲ ਰਚਾਇਆ ਏ। ਸਤਿ ਪੁਰਖ ਨਿਰੰਜਣ ਛੇਵੇਂ ਘਰ ਲਏ ਵਰ, ਜੋਤੀ ਡੇਰਾ ਲਾਇਆ ਏ। ਜੋਤੀ ਮਿਲੇ ਸਾਚਾ ਵਰ, ਆਪੇ ਦੇਵੇ ਕਿਰਪਾ ਕਰ, ਸ਼ਬਦ ਅਗਾਧਾ ਦਏ ਪਰਗਟਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਮਾਰਗ ਲਾਧਾ ਰਸਨਾ ਗਾਏ ਨਾ ਕੋਈ ਸਵਾਦਾ, ਦਿਸ ਕਿਸੇ ਨਾ ਆਇਆ ਏ। ਜੋਤੀ ਸ਼ਬਦ ਹਰਿ ਉਪਾਇਆ, ਗੁਰ ਚੇਲਾ ਇਕ ਬਣਾਇਆ। ਛੇਵੇਂ ਘਰ ਹੋਏ ਮੇਲਾ, ਸੁੰਨ ਅਗੰਮ ਵਿਚ ਸਮਾਇਆ। ਨਾ ਮਰਿਆ ਨਾ ਪਿਆ ਜੰਮ, ਨਾ ਕੋਈ ਪਵਣ ਸਵਾਸੀ ਲਏ ਦਮ, ਆਪ ਆਪਣਾ ਰੰਗ ਵਟਾਇਆ। ਪੀਲੀ ਧਾਰ ਜੋਤ ਨਿਰੰਕਾਰ, ਸੁੰਨ ਅਗੰਮੋ ਆਈ ਪਾਰ, ਸਾਚਾ ਮੰਡਲ ਵੇਖ ਵਖਾਇਆ। ਦਸਮ ਦਵਾਰੀ ਕਰ ਪਿਆਰੀ, ਜੋਤ ਨਿਰੰਕਾਰੀ ਪਹਿਲੀ ਵਾਰੀ, ਚਿੱਟੀ ਚਾਦਰ ਕਰ ਕਰ ਆਦਰ, ਜੋਤ ਪਰਕਾਸ਼ ਇਕ ਅਕਾਸ਼ ਚਿੱਟਾ ਬਾਣਾ ਤਨ ਛੁਹਾਇਆ। ਚਿੱਟੀ ਧਾਰੀ ਦਸਮ ਦਵਾਰੀ ਜੋਤ ਨਿਰੰਕਾਰੀ, ਜਨ ਭਗਤਾਂ ਕਰੇ ਸਾਂਝਾ ਦੇਸ਼, ਨਰੇਸ਼ ਇਕ ਸੁਹਾਇਆ। ਨਾ ਕੋਈ ਗਣਪਤ ਗਣੇਸ਼, ਨਾ ਕੋਈ ਸ਼ਿਵ ਸ਼ੰਕਰ ਬ੍ਰਹਮਾ ਵਿਸ਼ਨ ਮਹੇਸ਼, ਕਰੋੜ ਤੇਤੀਸਾ ਦਿਸ ਨਾ ਆਇਆ। ਨਾ ਕੋਈ ਦੀਸੇ ਧਾਰੀ ਕੇਸ, ਮੂੰਡ ਮੁੰਡਾਇਆ ਭੇਵ ਨਾ ਰਾਇਆ। ਜੋਤ ਨਿਰੰਜਣ ਇਕ ਆਦੇਸ, ਆਪ ਆਪਣਾ ਰੰਗ ਵਟਾਇਆ। ਆਪੇ ਦਾਤਾ ਵਡ ਮਰਗੇਸ਼, ਨੀਲੀ ਧਾਰ ਹੋ ਅਸਵਾਰ, ਦਸਮ ਦਵਾਰੀ ਬਾਹਰ ਆਇਆ ਅਜੱਪਾ ਜਾਪ ਵੇਖੇ ਜਾਪ, ਤੀਨੋ ਮਾਰੇ ਜਗਤ ਤਾਪ, ਪੁੰਨ ਪਾਪ ਕੋਈ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਰਿਹਾ ਵਖਾਇਆ। ਸਾਚਾ ਰਾਹ ਆਪ ਵਖਾਏ। ਨੀਲਮ ਨੀਲਾ ਦਇਆ ਕਮਾਏ। ਸੂਹਾ ਰੰਗ ਇਕ ਚੜ੍ਹਾਏ। ਕਰ ਵੇਸ ਤ੍ਰੈਕੁਟੀ ਦੇਸ, ਆਪ ਆਪਣਾ ਰੰਗ ਵਖਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਦਰ ਬਾਹਰ ਗੁਪਤ ਜਾਹਿਰ ਆਪੇ ਆਪ ਵੇਖ ਵਖਾਣੇ ਕਾਲੀ ਧਾਰ। ਹਿਰਦੇ ਕਵਲ ਕਰ ਉਜਿਆਰ। ਜਗਤ ਅਭਿਆਸੀ ਵੇਖ ਵਿਚਾਰ। ਜਗਤ ਉਦਾਸੀ ਦਏ ਨਿਵਾਰ। ਸ਼ਬਦ ਸਵਾਸੀ ਲਏ ਵਿਚਾਰ। ਕਿਸੇ ਹੱਥ ਨਾ ਆਏ ਪੰਡਤ ਕਾਂਸ਼ੀ, ਵੇਦ ਕਿਤੇਬਾਂ ਰਹੇ ਵਿਚਾਰ। ਗੁਰਮੁਖਾਂ ਲਾਹੇ ਜਗਤ ਉਦਾਸੀ, ਦੇਵੇ ਸ਼ਬਦ ਨਾਮ ਅਪਾਰ। ਗੁਰ ਸ਼ਬਦ ਜਨਮ ਰਹਿ ਰਾਸੀ, ਰਸਨਾ ਗਾਏ ਪੰਚਮ ਵਾਰ। ਨਿਰਮਲ ਜੋਤ ਮਾਤ ਪਰਕਾਸ਼ੀ, ਜੋਤ ਸਰੂਪੀ ਘਨਕਪੁਰ ਵਾਸੀ, ਚੌਦਾਂ ਦਸ ਚਾਰ ਚਾਰ ਦਸ ਤਿੰਨ ਤੇਰਾਂ ਕਾਇਆ ਮਟ ਸਾਚੇ ਹਟ ਸ਼ਬਦ ਸੁਣਾਏ ਇਕ ਸਲੋਕ, ਨਾ ਕੋਈ ਸਕੇ ਰੋਕ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਜਨ ਭਗਤਾਂ ਦੇਵੇ ਨਾਮ ਵਰ, ਕਾਇਆ ਤਨ ਸ਼ਬਦ ਨਗਾਰੇ ਲਾਏ ਇਕ ਚੋਟ। ਸ਼ਬਦ ਲੱਗੇ ਚੋਟ ਤਨ ਨਗਾਰਿਆ। ਕਾਇਆ ਕੱਢੇ ਝੂਠਾ ਖੋਟ, ਮਾਇਆ ਮੋਹ ਚੁਕਾ ਰਿਹਾ। ਪ੍ਰੇਮ ਪਿਆਲੇ ਅੰਮ੍ਰਿਤ ਭਰੇ ਪੇਟ, ਦੁਰਮਤ ਹਰੇ ਕਰੇ ਪਾਰ ਕਿਨਾਰਿਆ। ਗੁਰਮੁਖ ਵਿਰਲਾ ਤਰੇ ਵਿਚੋਂ ਕੋਟੀ ਕੋਟ, ਜਿਸ ਜਨ ਦੇਵੇ ਚਰਨ ਪਿਆਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਨਾਮ ਵਰ, ਲੱਖ ਚੁਰਾਸੀ ਚੁੱਕੇ ਡਰ, ਅਵਣ ਗਵਣ ਤ੍ਰੈ ਭਵਣ ਸੁਰਤੀ ਸਾਗਰ ਸੁਰਤ ਬਵਨ ਸੁਰੰਗ ਰੰਗ ਅੰਗ ਸੰਗ ਸੂਰਾ ਸਰਬੰਗ ਕਟੇ ਭੁੱਖ ਨੰਗ ਵੱਜੇ ਢੋਲ ਮਰਦੰਗ, ਕਾਇਆ ਤਨ ਸਾਚੀ ਦਇਆ ਕਮਾਈਆ। ਸ਼ਬਦ ਰੰਗੀਲਾ ਚੜ੍ਹੇ ਰੰਗ, ਨਾਮ ਡੋਰ ਬੰਨ੍ਹੇ ਮੰਨ, ਆਪ ਆਪਣਾ ਸੰਗ ਨਿਭਾਈਆ। ਭਾਂਡਾ ਭਰਮ ਦੇਵੇ ਭੰਨ, ਇਕ ਸੁਣਾਏ ਰਾਗ ਕੰਨ, ਹਉਮੇ ਚਿੰਤਾ ਦਏ ਮਿਟਾਈਆ। ਦਰਸ ਦਿਖਾਏ ਆਤਮ ਅੰਨ੍ਹ, ਦਇਆ ਕਮਾਏ ਘਰ ਸਚ ਵਖਾਏ ਨਾ ਕੋਈ ਛੱਪਰੀ ਨਾ ਕੋਈ ਛੰਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਰੰਗ ਰਾਤਾ ਪੁਰਖ ਬਿਧਾਤਾ ਗੁਰਮੁਖਾਂ ਰੱਖੇ ਉਤਮ ਜ਼ਾਤਾ। ਸ਼ਬਦ ਅਧਾਰੀ ਕਰ ਪਿਆਰ, ਇਕ ਵਖਾਏ ਸ਼ਬਦ ਸਾਰ, ਸੁਰਤ ਤਨ ਪ੍ਰੀਤ। ਗੁਰਮੁਖ ਨਾਰ ਕਰ ਵਿਚਾਰ, ਚਰਨ ਕਵਲ ਉਪਰ ਧਵਲ, ਦਿਵਸ ਰੈਣ ਠੰਡੀ ਸੀਤ। ਪਾਰਬ੍ਰਹਮ ਪ੍ਰਭ ਪਾਏ ਸਾਰ, ਜੋਤ ਨਿਰੰਜਣ ਕਰ ਅਕਾਰ, ਆਪੇ ਜਾਣੇ ਆਪਣੀ ਰੀਤ। ਮਾਨਸ ਦੇਹੀ ਨਾ ਆਏ ਹਾਰ, ਲੇਖਾ ਚੁੱਕੇ ਨੌਂ ਦਵਾਰ, ਦਸਵੇਂ ਅੰਮ੍ਰਿਤ ਠੰਡੀ ਧਾਰ, ਕਾਇਆ ਕਰੇ ਪਤਤ ਪੁਨੀਤ। ਸਾਚਾ ਮੇਲਾ ਮੀਤ ਮੁਰਾਰ। ਇਕ ਅਕੇਲਾ ਦਰ ਦਰਬਾਰ। ਸ਼ਬਦ ਚੜ੍ਹਾਏ ਸਾਚਾ ਤੇਲਾ, ਗੁਰਮੁਖ ਸੁਲੱਖਨੀ ਸਾਚੀ ਨਾਰ। ਸੋਹੰ ਪਾਏ ਸਾਚੀ ਵੇਲਾ ਨਾਮ ਸਤਿ ਅਪਰ ਅਪਾਰ। ਆਪੇ ਗੁਰ ਆਪੇ ਚੇਲਾ, ਅਚਰਜ ਖੇਲ ਕਲਜੁਗ ਖੇਲਾ, ਜੋਤ ਸਰੂਪੀ ਕਰ ਅਕਾਰ। ਦੋਹਾਂ ਧਿਰਾਂ ਘਰ ਸਾਚੇ ਮੇਲਾ, ਪਵਣ ਸ਼ਬਦੀ ਪਸਰ ਪਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖੇ ਗੁਣ ਗੁਣੀ ਗੁਣਵੰਤਾ ਜੀਆਂ ਜੰਤਾਂ ਮੀਤ ਮੁਰਾਰ। ਬੱਤੀ ਦੰਦ ਭੇੜ ਜਗਤ ਭੇੜਿਆ। ਸਾਚਾ ਸ਼ਬਦ ਕਰੇ ਨਿਬੇੜਿਆ। ਕਾਇਆ ਨਗਰ ਆਪੇ ਵੇਖੇ ਖੁਲ੍ਹਾ ਵਿਹੜਿਆ। ਸਾਚਾ ਗੇੜਾ ਆਪੇ ਗੇੜਿਆ। ਗੁਰਮੁਖਾਂ ਆਤਮ ਗੰਢੀ ਆਪੇ ਉਧੇੜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਨਮੁਖਾਂ ਲਾਏ ਇਕ ਉਖੇੜਿਆ। ਮਨਮੁਖ ਜਗਤ ਗਵਾਰ ਦਏ ਦੁਹਾਈਆ। ਗੁਰਮੁਖਾਂ ਆਤਮ ਕਰੇ ਪਿਆਰ, ਖ਼ੁਸ਼ੀ ਮਨਾਈਆ। ਮਨਮੁਖ ਰੋਵੇ ਧਾਹਾਂ ਮਾਰ, ਸਾਚਾ ਰਾਹ ਦਿਸ ਨਾ ਆਈਆ। ਗੁਰਮੁਖ ਕਿਰਿਆ ਕਰਮ ਵਿਚਾਰ, ਪ੍ਰਭ ਸਾਚੀ ਦਇਆ ਕਮਾਈਆ। ਮਨਮੁਖ ਆਤਮ ਅੰਧ ਅੰਧਿਆਰ, ਦੀਪਕ ਜੋਤ ਨਾ ਕੋਈ ਜਗਾਈਆ। ਗੁਰਮੁਖਾਂ ਮਿਲਿਆ ਮੇਲਾ ਮੀਤ ਮੁਰਾਰ, ਆਤਮ ਸੇਜਾ ਆਪ ਵਿਛਾਈਆ। ਮਨਮੁਖ ਜੂਏ ਬਾਜੀ ਹਾਰ, ਮਾਨਸ ਦੇਹੀ ਮਾਤ ਗਵਾਈਆ। ਗੁਰਮੁਖਾਂ ਮੇਲਾ ਅਪਰ ਅਪਾਰ, ਸਾਚੀ ਰੰਗਣ ਰੰਗ ਚੜ੍ਹਾਈਆ। ਦਰ ਘਰ ਸਾਚਾ ਇਕ ਦਰਬਾਰ, ਗਿਆਨ ਗੋਝ ਭੇਵ ਵਖਾਈਆ। ਫੜ ਫੜ ਬਾਹੋਂ ਰਿਹਾ ਤਾਰ, ਦੇ ਮਤ ਰਿਹਾ ਸਮਝਾਈਆ। ਸ਼ਬਦ ਕਰਾਏ ਤਨ ਸ਼ਿੰਗਾਰ, ਪੰਜਾਂ ਤੱਤਾਂ ਤਨ ਛੁਹਾਈਆ। ਸੋਹੰ ਪਹਿਨੇ ਤੇਜ ਕਟਾਰ, ਸ਼ਬਦ ਗਾਤਰੇ ਹਰਿ ਪਾਈਆ। ਅੱਠੇ ਪਹਿਰ ਪਹਿਰੇਦਾਰ, ਤੀਰਥ ਯਾਤਰਾ ਇਕ ਕਰਾਈਆ। ਨੇੜ ਨਾ ਆਇਣ ਪੰਜੇ ਯਾਰ, ਸਾਚਾ ਸ਼ਸਤਰ ਰਿਹਾ ਚਲਾਈਆ। ਦੇਵਣਹਾਰ ਸਰਬ ਸੰਸਾਰ, ਲਹਿਣੇਦਾਰ ਆਪ ਅਖਵਾਈਆ। ਹਰਿਜਨ ਮੰਗੇ ਬਣ ਭਿਖਾਰ, ਆਤਮ ਝੋਲੀ ਰਿਹਾ ਭਰਾਈਆ। ਮਨ ਮਮਤਾ ਦੇਵੇ ਮਾਰ, ਤਾਮਸ ਤ੍ਰਿਸ਼ਨਾ ਦਏ ਮਿਟਾਈਆ। ਸੁਰਤੀ ਸ਼ਬਦ ਕਰ ਪਿਆਰ, ਨੌਂ ਦਵਾਰੇ ਬਾਹਰ ਕਢਾਈਆ। ਜੋਤ ਨਿਰੰਜਣ ਕਰ ਪਸਾਰ, ਦੀਪ ਉਜਿਆਰ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸਤਿਗੁਰ ਸਾਚਾ ਸਾਕੀ, ਦਿਵਸ ਰੈਣ ਕਰੇ ਰਾਖੀ, ਸਾਚੀ ਨਗਰੀ ਧਾਮ ਸੁਹਾਈਆ। ਤਨ ਮਨ ਮਾਟੀ ਦੀਸੇ ਛਾਰ। ਕਾਇਆ ਹਾਟੀ ਸ਼ਬਦ ਵਪਾਰ। ਦੁਰਮਤ ਮੈਲ ਜਾਏ ਕਾਟੀ, ਏਕਾ ਏਕ ਚਰਨ ਪਿਆਰ। ਸਾਚਾ ਲਾਹਾ ਪ੍ਰਭ ਦਰ ਖਾਟੀ, ਹਉਮੇ ਹੰਗਤਾ ਰੋਗ ਨਿਵਾਰ। ਆਪ ਚੜ੍ਹਾਏ ਔਖੀ ਘਾਟੀ, ਦਰਸ ਦਿਖਾਏ ਅਗੰਮ ਅਪਾਰ। ਸਾਚੀ ਮਧ ਅੰਮ੍ਰਿਤ ਰਸ ਆਤਮ ਘਰ ਏਕਾ ਚਾਟੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਨਾਮ ਅਪਰ ਅਪਾਰ। ਅਪਰ ਅਪਾਰ ਹਰਿ ਕਾ ਨਾਉਂ। ਹੋਏ ਸਹਾਈ ਸਭਨੀ ਥਾਉਂ। ਕਾਇਆ ਨਗਰ ਸਾਚੇ ਗਰਾਉਂ। ਨਿਰਮਲ ਜੋਤ ਹੋਏ ਉਜਾਗਰ, ਗੁਰ ਪੂਰਾ ਪਕੜ ਉਠਾਏ ਬਾਹੋਂ। ਜਗਤ ਵਣਜਾਰਾ ਹੋਏ ਸੁਦਾਗਰ, ਏਕਾ ਵੇਖੇ ਅਗੰਮ ਅਥਾਹੋ। ਬੈਠਾ ਦੀਸੇ ਇਕ ਇਕਾਗਰ, ਹੰਸ ਬਣਾਏ ਜੋ ਜਨ ਕਾਓ। ਜੋਤੀ ਨੂਰ ਰਤੀ ਰਤਨਾਗਰ, ਨਿਉਂ ਨਿਉਂ ਸੱਦ ਲਾਗੇ ਪਾਓ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਲਸ ਤਾਮਸ ਜਗਤ ਨਿੰਦਰਾ ਵੇਖ ਵਖਾਣੇ ਥਾਉਂ ਥਾਉਂ। ਆਤਮ ਤਾਮਸ ਮਨ ਹੰਕਾਰ। ਸ਼ਬਦ ਗੁਰ ਗੁਰ ਸ਼ਬਦ ਗੁਰੂ ਗੁਰ ਨਾ ਪਾਏ ਸਾਰ। ਲੇਖਾ ਲਿਖਿਆ ਕਵਣ ਜਾਣੇ ਧੁਰ, ਪੰਚ ਪੰਚਾਇਣੀ ਹੋਏ ਖੁਆਰ। ਗੁਰਮੁਖ ਵਿਰਲੇ ਚਰਨ ਪ੍ਰੀਤੀ ਗਈ ਜੁੜ ਕਲਜੁਗ ਬੇੜਾ ਲਾਵੇ ਪਾਰ। ਸ਼ਬਦ ਚੜ੍ਹਾਏ ਸਾਚੇ ਘੋੜ, ਅਠਾਂ ਤੱਤਾਂ ਭੇਵ ਨਿਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖੇ ਖੇਲ ਵਿਚ ਸੰਸਾਰ। ਵੇਖੇ ਖੇਲ ਖੇਲਣਹਾਰਾ। ਜੂਠਾ ਝੂਠਾ ਜਗਤ ਮੇਲ, ਪਾਰਬ੍ਰਹਮ ਨਾ ਕਿਸੇ ਵਿਚਾਰਾ। ਗੁਰਮੁਖਾਂ ਹੋਏ ਸੱਜਣ ਸੁਹੇਲ, ਆਤਮ ਧਰਮ ਕਲ ਵਿਚਾਰਾ। ਧਰਮ ਰਾਏ ਦੀ ਕਟੇ ਜੇਲ੍ਹ, ਲੱਖ ਚੁਰਾਸੀ ਉਤਰੇ ਪਾਰਾ। ਆਪੇ ਵਸੇ ਰੰਗ ਨਵੇਲ, ਜੀਵ ਜੰਤ ਨਾ ਪਾਏ ਸਾਰਾ। ਜੋਤੀ ਜੋਤ ਸਰੂਪ ਹਰਿ, ਆਦਿ ਅੰਤ ਅੰਤ ਗੁਰ ਮੰਤਰ, ਤਨ ਲਗਾਏ ਜਗਤ ਬਸੰਤਰ, ਚਾਰੋਂ ਕੁੰਟ ਧੁੰਦੂਕਾਰਾ। ਸ਼ਬਦ ਬਸੰਤਰ ਲਗੇ ਤਨ। ਜੀਆ ਜੰਤ ਜੁਗਾ ਜੁਗੰਤਰ, ਆਪੇ ਆਪ ਦੇਵੇ ਡੰਨ। ਹਰਿ ਜਨ ਬਣਾਏ ਸਾਚੀ ਬਣਤਰ, ਰਸਨਾ ਗਾਏ ਧੰਨ ਧੰਨ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਏਕਾ ਰਾਗ ਸੁਣਾਏ ਕੰਨ। ਸ਼ਬਦ ਸੁਣਾਏ ਰਾਗ ਕੰਨ ਹਦੀਸਿਆ। ਭਰਮ ਭੁਲੇਖਾ ਕੱਢੇ ਜਨ, ਨਾ ਕੋਈ ਗਾਏ ਦੰਦ ਬਤੀਸਿਆ। ਮਨ ਮਨੂਆ ਜਾਏ ਮੰਨ, ਸ਼ਬਦ ਤਾਜ ਸਾਚੇ ਸੀਸਿਆ। ਏਕਾ ਦੇਵੇ ਨਾਮ ਸੱਚਾ ਮਾਲ ਧਨ, ਨਾ ਕੋਈ ਕਰੇ ਕਰਾਏ ਮਾਤ ਰੀਸਿਆ। ਧਰਮ ਰਾਏ ਨਾ ਦੇਵੇ ਡੰਨ, ਹੋਏ ਸਹਾਈ ਬੀਸ ਇਕੀਸਿਆ। ਸ੍ਰਿਸ਼ਟ ਸਬਾਈ ਹੋਈ ਖੰਨ, ਕਰੇ ਕਰਾਏ ਆਪ ਜਗਦੀਸਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਨਿਹਕਲੰਕ ਨਰਾਇਣ ਨਰ, ਨਾ ਕੋਈ ਪੜ੍ਹਾਏ ਜਗਤ ਹਦੀਸਿਆ। ਦੇਵੇ ਸ਼ਬਦ ਅਪਾਰ, ਸਰਬ ਜਣਾਈਆ। ਸਭ ਘਟ ਰਿਹਾ ਪਸਾਰ, ਭੇਵ ਨਾ ਰਾਈਆ। ਗੁਰ ਮੰਤ ਸੰਤ ਭਗਵੰਤ ਰਹੇ ਵਿਚਾਰ, ਆਦਿ ਅੰਤ ਰਿਹਾ ਬਣਤ ਬਣਾਈਆ। ਗੁਣਵੰਤਾ ਹਰਿ ਹਰਿ ਗੁਣਵੰਤ, ਸਾਚਾ ਕੰਤ ਦਿਸ ਕਿਸੇ ਨਾ ਆਈਆ। ਸੋਹੰ ਸ਼ਬਦ ਸੁਣਾਏ ਸੁਹਾਗੀ ਛੰਤ, ਸਤਿਜੁਗ ਸਾਚੀ ਬਣਤ ਬਣਾਈਆ। ਆਪੇ ਜਿਹਵਾ ਮਣੀਆ ਮੰਤ, ਕੌਸਤਕ ਮਣੀ ਮਸਤਕ ਥੇਵਾ ਲਾਈਆ। ਕਾਇਆ ਰੰਗਣ ਰੰਗ ਬਸੰਤ, ਲਾਲ ਫੁਲਵਾੜੀ ਆਪ ਵਖਾਈਆ। ਮਹਿੰਮਾ ਜਗਤ ਭਗਤ ਅਗਣਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰਿਹਾ ਬਣਤ ਬਣਾਈਆ। ਮਨ ਨਾਚੇ ਨੌਂ ਦਵਾਰਿਆ। ਸੁਰਤੀ ਸੁਰਤ ਨਾ ਜਾਣੇ ਸੱਚੋ ਸੱਚੇ, ਭੇਖ ਪਖੰਡਾ ਵਿਚ ਸੰਸਾਰਿਆ। ਮਾਨਸ ਦੇਹੀ ਭਾਂਡੇ ਕਾਚੇ, ਘੜੇ ਭੰਨੇ ਭੰਨਣਹਾਰਿਆ। ਪੰਜ ਚੋਰ ਦਰ ਸਾਚੇ ਨਾਚੇ, ਨਾ ਦੀਸੇ ਕੋਈ ਸਹਾਰਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਣ ਅਵਗੁਣ ਨਿਰਗੁਣ ਸਰਗੁਣ ਦੋਵੇਂ ਰਿਹਾ ਵਿਚਾਰਿਆ। ਨਿਰਗੁਣ ਧਾਰ ਅਪਾਰ, ਦਿਸ ਨਾ ਆਇਆ। ਸਰਗੁਣ ਪਸਰ ਪਸਾਰ, ਖੇਲ ਰਚਾਇਆ। ਦੋਹਾਂ ਮੇਲ ਅਪਾਰ, ਬਣਤ ਬਣਾਇਆ। ਨਿਰਗੁਣ ਗੁਰ ਕਰ ਅਕਾਰ, ਜੋਤ ਸਰੂਪੀ ਰੰਗ ਵਟਾਇਆ। ਸਰਗੁਣ ਸ਼ਬਦ ਭਰੇ ਭੰਡਾਰ, ਸਾਚੀ ਧਾਰਾ ਰਿਹਾ ਵਹਾਇਆ। ਆਪੇ ਵਸੇ ਹੋ ਹੋ ਬਾਹਰ, ਦੂਸਰ ਦਿਸ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪ ਆਪਣੇ ਰੰਗ ਸਮਾਇਆ। ਗੁਰ ਸਾਖੀ ਮਿਹਰਵਾਨ ਸ਼ਬਦ ਵਿਚੋਲਿਆ। ਅਠੇ ਪਹਿਰ ਰਹੇ ਮਿਹਰਵਾਨ, ਦਿਵਸ ਰੈਣ ਰਹੇ ਗੋਲਿਆ। ਜਿਸ ਜਨ ਦੇਵੇ ਜੀਆ ਦਾਨ, ਸ਼ਬਦ ਸੁਣਾਏ ਸਾਚਾ ਢੋਲਿਆ। ਦਰ ਦਵਾਰੇ ਹੋਏ ਪਰਵਾਨ, ਆਤਮ ਦੇਵੇ ਬ੍ਰਹਮ ਗਿਆਨ, ਮਾਰੇ ਤੀਰ ਸ਼ਬਦ ਨਿਸ਼ਾਨਿਆ। ਪਾਰ ਕਰਾਏ ਕਾਇਆ ਚੋਲਿਆ। ਇਕ ਬਿਠਾਏ ਸ਼ਬਦ ਬਿਬਾਣ, ਪੁਰੀਆਂ ਲੋਆਂ ਇਕ ਉਡਾਨ, ਪਾਰ ਕਰਾਏ ਕਲਾ ਸੋਲਿਆ। ਚਤੁਰਭੁਜ ਸ੍ਰੀ ਭਗਵਾਨ, ਭੇਵ ਗੁਝ ਸ਼ਬਦ ਨਿਸ਼ਾਨ, ਚਾਰ ਭੁਜ ਨਾ ਦੀਸੇ ਵਿਚ ਜਹਾਨ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਵੇਖ ਵਖਾਣੇ ਰਾਜ ਰਾਜਾਨਿਆ। ਮਨ ਰੋਗੀ ਰੋਗ ਵਧਾਇਆ। ਜੀਵ ਜੰਤ ਹੋਏ ਵਿਜੋਗੀ, ਧੁਰ ਸੰਜੋਗੀ ਨਜ਼ਰ ਨਾ ਆਇਆ। ਆਪੇ ਜਗਤ ਰਸ ਰਿਹਾ ਭੋਗੀ, ਅੰਮ੍ਰਿਤ ਆਤਮ ਰਸ ਨਾ ਕੋਈ ਮੁਖ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਉਮੇ ਰੋਗ ਚਿੰਤਾ ਦੁੱਖ, ਜਗਤ ਤ੍ਰਿਸ਼ਨਾ ਆਤਮ ਭੁੱਖ, ਮਾਤ ਗਰਭ ਉਲਟਾ ਰੁਖ਼, ਆਵਣ ਜਾਵਣ ਪਤਤ ਪਾਵਨ ਭੇਖਾਧਾਰੀ ਬਣ ਬਣ ਬਾਵਨ, ਦਰ ਦਰਵੇਸ਼ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਮਨ ਸੁਰਤੀ ਰਿਹਾ ਚਲਾਇਆ। ਤ੍ਰਿਸ਼ਨਾ ਅਗਨ ਲੱਗੀ, ਮਨ ਰਹੇ ਸਦਾ ਵੈਰਾਗਿਆ। ਅੱਠੇ ਪਹਿਰ ਅੰਦਰੇ ਅੰਦਰ, ਨਾ ਸੋਇਆ ਨਾ ਜਾਗਿਆ। ਕਾਇਆ ਜੋਤੀ ਮੂਲ ਨਾ ਜਗੀ, ਨਾ ਹੰਸ ਬਣਿਆ ਕਾਗਿਆ। ਮਨ ਮਤ ਹੋਏ ਰਾਸ ਗੁਰੂ ਗੁਰਮਤੀ ਕਰ ਵਾਸ ਕਾਇਆ ਮੰਡਲ ਆਪੇ ਜੋਤੀ ਜਾਤਿਆ। ਸ਼ਬਦ ਵੈਰਾਗੀ ਚਿਤ ਗੁਰਮੁਖ ਲਾਇਆ। ਜਗਤ ਤ੍ਰਿਸ਼ਨਾ ਇਕ ਤਿਆਗੀ, ਗੁਰ ਚਰਨ ਸੀਸ ਝੁਕਾਇਆ। ਆਪੇ ਧੋਏ ਕਾਇਆ ਦਾਗ਼ੀ, ਸਾਲ ਉਨੀਸੇ ਜੋ ਕਮਾਇਆ। ਆਤਮ ਸੋਈ ਜਗਤ ਨਾ ਜਾਗੀ, ਭਰਮੀ ਭਰਮਾਂ ਅੰਦਰ ਲਾਇਆ। ਸੁਰਤੀ ਹੋਈ ਨਾ ਮਾਤ ਸੁਹਾਗੀ, ਕੰਤ ਸੰਤ ਨਾ ਕਿਸੇ ਮਿਲਾਇਆ। ਨਾ ਕੋਈ ਮਿਲਿਆ ਸੱਚਾ ਵਾਗੀ, ਸਾਚਾ ਰਾਹ ਨਾ ਕਿਸੇ ਵਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸ਼ਬਦ ਦੇਵੇ ਵਰ, ਦੂਜੀ ਤ੍ਰਿਸ਼ਨਾ ਦਏ ਮਿਟਾਇਆ। ਏਕਾ ਇਸ਼ਟ ਦ੍ਰਿਸ਼ਟ ਕਰ ਵਿਚਾਰ। ਜਗਤ ਵਿਕਾਰਾ ਹੋਏ fਭ੍ਰਸ਼ਟ, ਸੋਹੰ ਸ਼ਬਦ ਤਨ ਸ਼ਿੰਗਾਰ। ਮਿਲੇ ਵਡਿਆਈ ਧਵਲ ਸ੍ਰਿਸ਼ਟ, ਸ਼ਬਦ ਸਵਾਮੀ ਇਕ ਅਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਦੇਵੇ ਸਿਪਾਸਲਾਰ। ਬਣ ਭਿਖਾਰੀ ਭਿਖ ਹਰਿ ਦਰ ਮੰਗਿਆ। ਸਾਚਾ ਲੇਖਾ ਰਿਹਾ ਲਿਖ, ਲੋਕਮਾਤ ਨਾ ਸੰਗਿਆ। ਲੋਇਣ ਤੀਜੇ ਲੈਣਾ ਵੇਖ, ਕਵਣ ਭੁੱਖਾ ਕਵਣ ਨੰਗਿਆ। ਹਰਿਜਨ ਵੇਖੇ ਆਤਮ ਤ੍ਰਿਸ਼ਨਾ ਤ੍ਰਿਖ, ਸ਼ਬਦ ਭੰਡਾਰ ਵਡ ਸੰਸਾਰ ਹਰਿ ਦਰ ਮੰਗਿਆ। ਸਾਚਾ ਲੇਖਾ ਰਿਹਾ ਲਿਖ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਨਿਮਾਣੇ ਦੇਵੇ ਵਰ, ਹੋਏ ਸਹਾਈ ਅੰਗ ਸੰਗ ਸੰਗ ਅੰਗਿਆ। ਮਾਂਗ ਮਾਂਗ ਮਾਂਗ ਜੋ ਜਨ ਮੰਗਣ ਆਇਆ। ਆਤਮ ਰਹੇ ਤਰੰਗ, ਪ੍ਰਭ ਰੰਗਣ ਆਇਆ। ਨਿਰਗੁਣ ਵਰਤੇ ਸਵਾਂਗ, ਜੂਠਾ ਝੂਠਾ ਠੂਠਾ ਭੰਨ ਵਖਾਇਆ। ਆਤਮ ਚੜ੍ਹਾਏ ਸਾਚੀ ਕਾਂਗ, ਨਾਮ ਗੰਗ ਹਰਿ ਵਹਾਵਣ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਭੇਖ ਧਰ, ਏਕਾ ਦੇਵੇ ਸ਼ਬਦ ਵਰ, ਆਪ ਆਪਣੇ ਅੰਗਣ ਰਖਣ ਆਇਆ। ਮਨ ਮਤ ਬੁਧ ਤਨ ਕਰ ਵਿਚਾਰ। ਦਿਵਸ ਰੈਣ ਪੰਚਾਂ ਯੁੱਧ, ਅੱਠੇ ਪਹਿਰ ਰਹੇ ਕੁੱਦ, ਨਾ ਕੋਈ ਜਾਣੇ ਨਰ ਨਾਰ। ਆਪੇ ਛਾਛ ਵਿਰੋਲੇ ਪਾਣੀ ਦੁੱਧ, ਸਾਚਾ ਮੱਖਣ ਰਿਹਾ ਨਿਤਾਰ। ਸੁਰਤੀ ਮਨ ਮਨ ਸੁਰਤੀ ਦੋਵੇਂ ਕਰੇ ਸੁੱਧ, ਗੁਰ ਪੂਰਾ ਹੋਵੇ ਪਹਿਰੇਦਾਰ। ਜੋਤੀ ਜੋਤ ਸਰੂਪ ਹਰਿ, ਏਕਾ ਦੇਵੇ ਨਾਮ ਵਰ, ਸਦਾ ਸੁਹੇਲਾ ਇਕ ਇਕੇਲਾ ਮੀਤ ਮੁਰਾਰ।

Leave a Reply

This site uses Akismet to reduce spam. Learn how your comment data is processed.