੨੬ ਪੋਹ ੨੦੧੨ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਪੰਜਾਂ ਪਿਆਰਿਆਂ ਦੇ ਨਵਿਤ
ਸ਼ਬਦ ਕਰਾਇਆ ਵੇਸ, ਕਲਜੁਗ ਕਾਲਾ ਰੰਗਿਆ। ਸ਼ਬਦ ਬਣਾਇਆ ਦਰ ਦਰਵੇਸ਼, ਮੁਹੰਮਦ ਮੰਗੀ ਸਾਚੀ ਮੰਗਿਆ। ਆਪੇ ਵੇਖੇ ਧਰ ਧਰ ਭੇਸ, ਸਚ ਦਵਾਰੇ ਆਪੇ ਲੰਘਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਵਿਚ ਵਰਭੰਡਿਆ। ਮੰਗੀ ਮੰਗ ਇਕ ਅਪਾਰ, ਮੁਹੰਮਦ ਦੀਨ ਅਲਾਹੀਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਬਣਨਾ ਸਚ ਮਲਾਹੀਆ। ਕਲਜੁਗ ਅੰਤਮ ਹੋਣਾ ਛਾਰ, ਝੂਠੀ ਲੱਗਣੀ ਮਸਤਕ ਛਾਹੀਆ। ਚਾਰ ਯਾਰਾਂ ਆਉਣੀ ਹਾਰ, ਚਾਰੋਂ ਕੁੰਟਾਂ ਪਏ ਦੁਹਾਈਆ। ਸੋਹੰ ਸ਼ਬਦ ਕਰੇ ਖ਼ਬਰਦਾਰ, ਪੀਰ ਫਕੀਰਾਂ ਰਿਹਾ ਜਗਾਈਆ। ਜੋਤੀ ਜਾਮਾ ਧਰ ਕਰਤਾਰ, ਆਪ ਆਪਣਾ ਰੰਗ ਵਟਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਆਪ ਆਪਣੀ ਬਣਤ ਬਣਾਈਆ। ਪ੍ਰਭ ਸਾਚਾ ਦਰ ਦਰਵੇਸ਼, ਜਗਤ ਮੌਲਾਣਾ ਏ। ਜੋਤੀ ਜਾਮਾ ਹਰਿ ਪਰਵੇਸ਼, ਵੇਖ ਵਖਾਣੇ ਰਾਜਾ ਰਾਣਾ ਏ। ਮਾਝੇ ਧਰਿਆ ਹਰਿ ਹਰਿ ਭੇਸ, ਸ਼ਬਦ ਸਿੰਘਾਸਣ ਸਚ ਟਿਕਾਣਾ ਏ। ਨਾ ਕੋਈ ਜਾਣੇ ਧਾਰੀ ਕੇਸ, ਗੁਣਵੰਤਾ ਗੁਣ ਨਿਧਾਨਾ ਏ। ਦਰ ਦਰ ਘਰ ਘਰ ਲਭਦੇ ਫਿਰਨ ਸ੍ਰੀ ਦਸਮੇਸ਼, ਵਰਤੇ ਆਪਣਾ ਭਾਣਾ ਏ। ਪਰਗਟ ਹੋਇਆ ਨਰ ਨਰੇਸ਼, ਤਨ ਪਾਇਆ ਕਾਲਾ ਬਾਣਾ ਏ। ਕੋਈ ਨਾ ਚਲੇ ਕਿਸੇ ਪੇਸ਼, ਤਖ਼ਤੋਂ ਲਾਹੇ ਸ਼ਾਹ ਸੁਲਤਾਨਾਂ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖੇ ਖੇਲ ਦੋ ਜਹਾਨਾ ਏ। ਦੋ ਜਹਾਨੀ ਕਾਜ ਹਰਿ ਰਚਾਇਆ। ਭਾਗ ਲੱਗੇ ਦੇਸ ਮਾਝ, ਪ੍ਰਭ ਸਾਚੇ ਸਮਾਂ ਸੁਹਾਇਆ। ਧੁਰ ਦਰਗਾਹੀ ਤੇਰਾ ਸਾਚਾ ਰਾਜ, ਲੋਕਮਾਤ ਸ਼ਬਦ ਨਿਸ਼ਾਨਾ ਦਏ ਝੁਲਾਇਆ। ਬੀਸ ਇਕੀਸਾ ਸਿਰ ਸੋਹੇ ਸਾਚਾ ਤਾਜ, ਕਾਜ ਆਪਣਾ ਆਪ ਰਚਾਇਆ। ਜਨ ਭਗਤਾਂ ਰੱਖਣ ਆਇਆ ਲਾਜ, ਆਪ ਆਪਣੇ ਅੰਕ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਾਣਾ ਸਹਿਣਾ ਹੁਕਮ ਸੁਣਾਇਆ। ਹਰਿ ਭਾਣਾ ਬਲਵਾਨ, ਕਿਸੇ ਨਾ ਰੋਕਿਆ। ਪਰਗਟ ਹੋਇਆ ਨੌਜਵਾਨ, ਸ਼ਬਦ ਉਠਾਏ ਇਕ ਨਿਸ਼ਾਨ, ਅਨਾਥ ਅਨਾਥਾਂ ਨਾਥ ਤ੍ਰੈਲੋਕੀਆ। ਆਪ ਉਡਾਏ ਧਰਮ ਬਿਬਾਣ, ਲੋਆਂ ਪੁਰੀਆਂ ਪੁਣ ਛਾਣ, ਸੋਹੰ ਸੋ ਸਚ ਸੁਣਾਏ ਜਗਤ ਸਲੋਕੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਭੇਖ ਧਰ, ਗੁਰਮੁਖ ਖੋਜੇ ਤਨ ਬੈਰਾਗੀਆ। ਕਾਇਆ ਮੰਦਰ ਧੁੰਦੂਕਾਰਾ ਏ। ਵਿਰਲੇ ਸੁਰਤੀ ਸ਼ਬਦ ਜਾਗੀ, ਵੱਜੇ ਤਾਲ ਅਪਾਰਾ ਏ। ਕੋਈ ਨਾ ਜਾਣੇ ਜਗਤ ਤਿਆਗੀ, ਘਰ ਘਰ ਧੁੰਦੂਕਾਰਾ ਏ। ਨੁਹਾਵਣ ਨੁਹਾਇਆ ਸਾਚਾ ਮਾਘੀ, ਪ੍ਰਭ ਚਰਨ ਸੱਚੀ ਨਿਮਸਕਾਰਾ ਏ। ਦਰ ਦਵਾਰੇ ਧੋਇਆ ਦਾਗ਼ੀ, ਮਿਲਿਆ ਮੇਲ ਪੁਰਖ ਭਤਾਰਾ ਏ। ਧੁਰ ਦਰਗਾਹੀ ਆਇਆ ਵਾਗੀ, ਹੱਥ ਫੜਿਆ ਸ਼ਬਦ ਕਟਾਰਾ ਏ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ ਆਪੇ ਵੇਖੇ ਪਹਿਰੇਦਾਰਾ ਏ। ਚੌਹਾਂ ਯਾਰਾਂ ਕਰ ਪਿਆਰ, ਸੰਗ ਰਲਾਇਆ ਏ। ਨੀਲੀ ਰੱਖ ਸੀਸ ਦਸਤਾਰ, ਮਸਤਕ ਟਿੱਕਾ ਲਾਇਆ ਏ। ਗਲ ਚੋਲੀ ਅਪਰ ਅਪਾਰ, ਪੰਜਾਂ ਤੱਤਾਂ ਬੰਦ ਕਰਾਇਆ ਏ। ਤੀਜੇ ਕਰੇ ਆਪ ਪਿਆਰ, ਆਪਣੀ ਭੁਜਾ ਨਾਲ ਸਜਾਇਆ ਏ। ਚੌਥੇ ਬਖ਼ਸ਼ੇ ਚਰਨ ਪਿਆਰ, ਰੰਗਣ ਰੰਗ ਰੰਗਾਇਆ ਏ। ਆਪੇ ਵਸੇ ਹੋ ਹੋ ਬਾਹਰ, ਦਿਸ ਕਿਸੇ ਨਾ ਆਇਆ ਏ। ਅਹਿਮਦ ਮੁਹੰਮਦ ਏਕਾ ਧਾਰ, ਏਕਾ ਮਾਤ ਪਿਤ ਅਖਵਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਦਿਤਾ ਵਰ, ਵੇਲੇ ਅੰਤਮ ਤੋੜ ਨਿਭਾਇਆ ਏ। ਤੋੜ ਨਿਭਾਵਣ ਆਇਆ ਵੇਲੇ ਅੰਤ, ਭੇਖਾਧਾਰੀ ਭੇਖ ਵਟਾਈਆ। ਮਹਿੰਮਾ ਰੱਖੇ ਅਗਣਤ, ਅੰਤ ਕੋਈ ਭੇਵ ਨਾ ਪਾਈਆ। ਨਾ ਕੋਈ ਜਾਣੇ ਜਹਾਨ ਕਵਣ ਦਵਾਰੇ ਸੁੱਤਾ ਜੰਤ, ਚਾਰੇ ਕੁੰਟਾਂ ਮਾਰ ਧਿਆਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਨਿਸ਼ਾਨਾ ਇਕ ਵਖਾਈਆ। ਸ਼ਬਦ ਨਿਸ਼ਾਨਾ ਇਕ ਵਖਾਇੰਦਾ। ਪਹਿਲੀ ਚੇਤਰ ਲੇਖ ਲਿਖਾਉਣਾ, ਰਾਜਾ ਰਾਣਾ ਪਕੜ ਉਠਾਇੰਦਾ। ਆਪ ਆਪਣੇ ਚਰਨ ਲਗਾਉਣਾ, ਭਾਣਾ ਸਹਿਣਾ ਹੁਕਮ ਸੁਣਾਇੰਦਾ। ਸੋਹੰ ਸਾਚਾ ਸ਼ਬਦ ਗਾਉਣਾ, ਸਤਿਜੁਗ ਸਾਚਾ ਰਾਹ ਵਖਾਇੰਦਾ। ਕਲਜੁਗ ਵੇਲਾ ਅੰਤਮ ਆਉਣਾ, ਅਗੇ ਹੋ ਨਾ ਕੋਈ ਛੁਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਰੰਗ ਸਮਾਇੰਦਾ। ਚਾਰ ਯਾਰ ਸਾਚਾ ਮੀਤਾ, ਪੁਰਖ ਨਿਰੰਜਣ ਆਇਆ ਏ। ਆਪੇ ਜਾਣੇ ਆਪਣੀ ਰੀਤਾ, ਇਕ ਵਖਾਏ ਸਚ ਮਸੀਤਾ, ਕਾਇਆ ਮੰਦਰ ਇਕ ਸੁਹਾਇਆ ਏ। ਵਜ਼ੂ ਕਰਾਏ ਪਾਕ ਪੁਨੀਤਾ, ਬਰਦਾ ਦਰ ਦਾ ਇਕ ਬਣਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਚਰਜ ਖੇਲ ਰਚਾਇਆ ਏ। ਖੇਲ ਰਚਾਏ ਜਗਤ ਜਗ, ਭੁੱਲੀ ਸਰਬ ਲੋਕਾਈਆ। ਚਾਰੋਂ ਕੁੰਟ ਲੱਗੇ ਅੱਗ, ਵੇਖੇ ਖੇਲ ਖ਼ੁਦੀ ਖ਼ੁਦਾਈਆ। ਕਿਸੇ ਸੀਸ ਅੰਤਮ ਨਾ ਦਿਸੇ ਪਗ, ਚਾਰੋਂ ਕੁੰਟ ਵਾਹੋ ਦਾਹੀਆ। ਪਰਗਟ ਹੋਇਆ ਸ਼ਾਹ ਸੂਰਾ ਸਰਬਗ, ਦੀਨ ਮੁਹੰਮਦ ਦੇਵਣ ਆਇਆ ਧੁਰ ਦਰਗਾਹੀ ਸੱਚੀ ਇਕ ਸਲਾਹੀਆ। ਧੁਰ ਦਰਗਾਹੀ ਸਚ ਸਲਾਹ, ਦੇਵਣ ਆਇਆ ਜਗਤ ਨਵਾਬ। ਆਪੇ ਹੋਏ ਭਗਤ ਮਲਾਹ, ਚਰਨ ਘੋੜੇ ਦਏ ਰਕਾਬ। ਦਏ ਰਕਾਬ। ਕਿਸੇ ਲੈਣ ਨਾ ਦੇਵੇ ਉਚਾ ਸਾਹ, ਮੁਖ ਰਖਾਏ ਕਾਲੀ ਨਕਾਬ। ਵੇਖ ਵਖਾਣੇ ਥਾਓ ਥਾਂ, ਕਿਸੇ ਹੱਥ ਨਾ ਆਵੇ ਬੇ ਬੇਆਬ। ਨਾ ਕੋਈ ਦਿਸੇ ਪਿਤਾ ਮਾਂ, ਵਰਤੇ ਖੇਲ ਹੱਕ ਜ਼ਨਾਬ। ਜਗਤ ਨਿਸ਼ਾਨਾ ਉਡੇ ਨਾ, ਮੇਟ ਮਿਟਾਏ ਮੱਕਾ ਕਾਅਬ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਕੰਤ ਕੰਤੂਹਲ ਅੰਤ ਸ਼ਿਤਾਬ। ਖੇਲਣਹਾਰ ਖਿਲਾਵਣ ਆਇਆ, ਉਮਤ ਨਬੀ ਰਸੂਲ ਦੀ। ਫੜ ਫੜ ਬਾਹੋਂ ਰਾਹੇ ਪਾਵਣ ਆਇਆ, ਏਕਾ ਹੱਜ ਸਾਚਾ ਜੋ ਕਬੂਲਦੀ। ਦੇ ਮਤ ਜਗਤ ਸਮਝਾਵਣ ਆਇਆ, ਤਿੱਖੀ ਧਾਰ ਸ਼ਬਦ ਤਰਸੂਲ ਦੀ। ਭੇਖਾਧਾਰੀ ਬਾਵਨ ਆਇਆ, ਕਲਜੁਗ ਤੋੜੇ ਜਗਤ ਸਿੰਘਾਸਣ ਭੰਨੇ ਪਾਵੇ ਚੂਲ ਦੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਕੰਤ ਕੰਤੂਹਲ ਦੀ। ਚਾਰ ਯਾਰ ਦੇਣ ਦੁਹਾਈ, ਵੇਲਾ ਅੰਤਮ ਆਇਆ ਏ। ਪਰਗਟ ਹੋਇਆ ਧੁਰ ਦਰਗਾਹੀ, ਦਿਸ ਕਿਸੇ ਨਾ ਆਇਆ ਏ। ਮਸਤਕ ਟਿੱਕਾ ਦਰ ਦਰ ਵੇਖੇ ਲੱਗੀ ਛਾਹੀ, ਭਰਮ ਭੁੱਲਿਆ ਦੀਨ ਸਬਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਾਰ ਯਾਰੀ ਰਿਹਾ ਮਿਟਾਇਆ ਏ। ਚਾਰ ਯਾਰੀ ਜਾਏ ਮੁੱਕ, ਵੇਲਾ ਅੰਤ ਕਰਾਉਣਾ ਏ। ਚਾਰੋਂ ਕੁੰਟ ਪਏ ਮੁਖ ਥੁੱਕ, ਨਾ ਕੋਈ ਕਿਸੇ ਛੁਡਾਉਣਾ ਏ। ਰਸਨਾ ਤੀਰ ਕਮਾਨੋ ਜਾਏ ਛੁੱਟ, ਏਕਾ ਚਿਲਾ ਨਾਮ ਚੜ੍ਹਾਉਣਾ ਏ। ਵੇਲਾ ਨੇੜੇ ਆਇਆ ਢੁੱਕ, ਬੂਰਾ ਕੱਕਾ ਬਿੱਲਾ ਨਾਲ ਹਿਲਾਉਣਾ ਏ। ਅਲ੍ਹਾ ਰਾਣੀ ਤੇਰਾ ਬੂਟਾ ਜਾਏ ਸੁੱਕ, ਫੜ ਜੜ੍ਹ ਆਪ ਹਿਲਾਉਣਾ ਏ। ਕਲਜੁਗ ਕਾਲਾ ਆਪਣਾ ਭਾਰ ਲਏ ਚੁਕ, ਸੰਗ ਮੁਹੰਮਦ ਸਾਚਾ ਯਾਰ ਮਿਲਾਉਣਾ ਏ। ਧਰਤ ਮਾਤ ਦੀ ਖਾਲੀ ਹੋਵੇ ਕੁੱਖ, ਜੂਠਾ ਝੂਠਾ ਨਸ਼ਟ ਕਰਾਉਣਾ ਏ। ਸਤਿਜੁਗ ਸਾਚਾ ਸੁਖਣਾ ਰਿਹਾ ਸੁੱਖ, ਪਰਗਟ ਹੋਏ ਜੇਠਾ ਪੁੱਤ, ਪ੍ਰਭ ਆਪਣੀ ਹੱਥੀਂ ਗੋਦ ਉਠਾਉਣਾ ਏ। ਆਪ ਪਰਗਟਾਏ ਦਇਆ ਕਮਾਏ ਪ੍ਰਭ ਅਬਿਨਾਸ਼ੀ ਪਾਰਬ੍ਰਹਮ ਅਚੁਤ, ਸਾਚੀ ਸੇਵ ਕਮਾਉਣਾ ਏ। ਸਤਿਜੁਗ ਤੇਰੀ ਆਪ ਸੁਹਾਏ ਸਾਚੀ ਰੁੱਤ, ਫਲ ਫੁਲਵਾੜੀ ਮਾਤ ਲਗਾਉਣਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਬਣਤ ਬਣਾਉਣਾ ਏ। ਸਾਚੀ ਬਣਤ ਬਣਾਏ ਦਇਆ ਕਮਾਇੰਦਾ। ਨੌਂ ਦਵਾਰੇ ਵੇਖ, ਭਗਤ ਤਰਾਇੰਦਾ। ਦਸਵੇਂ ਵਸੇ ਏਕਾ ਏਕ, ਦਿਸ ਕਿਸੇ ਨਾ ਆਇੰਦਾ। ਗੁਰਮੁਖਾਂ ਕਰੇ ਬੁਧ ਬਿਬੇਕ, ਆਤਮ ਇਕ ਪਿਆਇੰਦਾ। ਚਰਨ ਪ੍ਰੀਤੀ ਦੇਵੇ ਏਕਾ ਟੇਕ, ਗੀਤ ਸੁਹਾਗੀ ਇਕ ਸੁਣਾਇੰਦਾ। ਕਿਸੇ ਹੱਥ ਨਾ ਆਏ ਔਲੀਏ ਪੀਰ ਸ਼ੇਖ਼, ਮੁਲਾਂ ਕਾਜ਼ੀ ਭਰਮ ਭੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਾਰ, ਸਾਚਾ ਮਾਰਗ ਲਾਇੰਦਾ। ਕਲਜੁਗ ਅੰਤ ਕਰਾਵਣ ਆਇਆ, ਨਿਹਕਲੰਕ ਅਵਤਾਰਾ ਏ। ਸਾਧ ਸੰਤ ਜਗਾਵਣ ਆਇਆ, ਦੇਵੇ ਸ਼ਬਦ ਹੁਲਾਰਾ ਏ। ਗੁਰਮੁਖ ਸੋਏ ਮਾਤ ਉਠਾਵਣ ਆਇਆ, ਜਨ ਭਗਤ ਸੁਹਾਏ ਚਰਨ ਦਵਾਰਾ ਏ। ਅੰਮ੍ਰਿਤ ਜਾਮ ਪਿਆਵਣ ਆਇਆ, ਧੁਰ ਦਰਗਾਹੀ ਨਾਮ ਭੰਡਾਰਾ ਏ। ਅੰਮ੍ਰਿਤ ਮੇਘ ਸਵਣ ਸਾਵਣ ਬਰਸਾਵਣ ਆਇਆ, ਸਾਵਣ ਸਾਵਲ ਸੁੰਦਰ ਰੂਪ ਅਪਾਰਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਜਗਤ ਵਿਹਾਰਾ ਏ। ਜਗਤ ਵਿਹਾਰਾ ਰੀਤ, ਹਰਿ ਚਲਾਇੰਦਾ। ਸਦੀ ਬੀਸਵੀਂ ਰਹੀ ਬੀਤ, ਬੀਸ ਇਕੀਸਾ ਬਣਤ ਬਣਾਇੰਦਾ। ਨਾ ਕੋਈ ਗਾਏ ਰਾਗ ਛਤੀਸ, ਰਾਗਾਂ ਨਾਦਾਂ ਵਕਤ ਚੁਕਾਇੰਦਾ। ਨਾ ਕੋਈ ਪੜ੍ਹੇ ਕੁਰਾਨ ਹਦੀਸ, ਅੰਜ਼ੀਲ ਕੁਰਾਨਾਂ ਮੁਖ ਭਵਾਇੰਦਾ। ਵੇਦ ਪੁਰਾਨਾਂ ਰਿਹਾ ਪੀਸ, ਸੀਸ ਕਿਸੇ ਦਿਸ ਨਾ ਆਇੰਦਾ। ਲੱਖ ਚੁਰਾਸੀ ਰਹੀ ਪੀਸ, ਮਾਇਆ ਰਾਣੀ ਚੱਕੀ ਇਕ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਕਾਲਾ ਵੇਸ ਕਰ, ਲੱਖ ਚੁਰਾਸੀ ਭਰਮ ਭੁਲਾਇੰਦਾ। ਭਰਮੇ ਭੁੱਲੀ ਲੱਖ ਚੁਰਾਸੀ ਜੋਤੀ ਭੇਵ ਅਵੱਲੜਾ। ਧਰਮ ਰਾਏ ਦਰ ਦੇਵੇ ਫਾਸੀ, ਪਰਗਟ ਹੋਏ ਇਕ ਇਕੱਲੜਾ। ਕੋਇ ਨਾ ਦੀਸੇ ਮਦਿਰਾ ਮਾਸੀ, ਕਲਜੁਗ ਅੰਤਮ ਹੋਏ ਖਾਲੀ ਪੱਲੜਾ। ਗੁਰਮੁਖ ਵਿਰਲੇ ਵੇਖ ਵਖਾਣੇ ਸ਼ਬਦ ਸਵਾਸੀ, ਪਾਰ ਕਰਾਏ ਕਾਇਆ ਚੰਮੜਾ। ਮਾਨਸ ਜਨਮ ਹੋਏ ਰਹਿਰਾਸੀ, ਮਿਲੇ ਮੇਲ ਸਾਚੇ ਸ਼ਬਦ ਅੰਮੜੀ ਅੰਮੜਾ। ਕਿਸੇ ਹੱਥ ਨਾ ਆਏ ਪੰਡਤ ਕਾਂਸ਼ੀ, ਦਰ ਦਰ ਘਰ ਘਰ ਮੰਗਦੇ ਫਿਰਦੇ ਦਮੜਾ। ਜੋਤੀ ਜੋਤ ਸਰੂਪ ਹਰਿ, ਜੋਤ ਨਿਰੰਜਣ ਮਾਤ ਪਰਕਾਸ਼ੀ, ਕਰੇ ਖੇਲ ਅਗੰਮੜਾ। ਪੁਰਖ ਅਗੰਮ ਅਥਾਹ, ਖੇਲ ਬੇਪਰਵਾਹੀਆ। ਦੋ ਜਹਾਨੀ ਬਣ ਮਲਾਹ, ਲੋਕਮਾਤੀ ਜੋਤ ਜਗਾਈਆ। ਤਿੰਨਾਂ ਲੋਕਾਂ ਏਕਾ ਰਾਹ, ਰਿਹਾ ਬਣਤ ਬਣਾਈਆ। ਬ੍ਰਹਮਾ ਅੱਠੇ ਨੇਤਰ ਰਿਹਾ ਤਕਾ, ਚਾਰੋਂ ਮੁਖ ਚਾਰੇ ਦਿਸ਼ਾ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬ੍ਰਹਿਮੰਡ ਖੰਡ ਵੇਖੇ ਥਾਉਂ ਥਾਈਂਆ। ਨੇਤਰ ਖੋਲ੍ਹੇ ਉਠ ਉਠ ਬੋਲੇ, ਚਾਰ ਕੁੰਟ ਉਜਿਆਰਾ ਏ। ਜਗਤ ਸਿੰਘਾਸਣ ਸਾਰਾ ਡੋਲੇ, ਪਰਗਟ ਹੋਏ ਨਰ ਨਿਰੰਕਾਰਾ ਏ। ਸ਼ਿਵ ਸ਼ੰਕਰ ਅੰਦਰ ਕੁੰਡਾ ਖੋਲ੍ਹੇ, ਵੇਖੇ ਮੰਦਰ ਇਕ ਅਪਾਰਾ ਏ। ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਸਾਚਾ ਤੋਲ ਤੋਲੇ, ਕਰਾਏ ਵਣਜ ਸੱਚਾ ਵਪਾਰਾ ਏ। ਨਾਥ ਤ੍ਰੈਲੋਕੀ ਕਰੇ ਖੇਲ ਕਾਇਆ ਚੋਲੇ, ਨਾ ਕੋਈ ਜਾਣੇ ਜੰਤ ਗਵਾਰਾ ਏ। ਆਪੇ ਵਸੇ ਪੜਦੇ ਉਹਲੇ, ਸਚ ਮਹੱਲੇ ਪਸਰ ਪਸਾਰਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਤੇਰੀ ਬੰਨ੍ਹਣ ਆਇਆ ਸਾਚੀ ਧਾਰਾ ਏ। ਸਤਿਜੁਗ ਸਾਚੀ ਧਾਰ ਬੰਨ੍ਹਾਏ, ਸਾਚਾ ਰਾਹ ਚਲਾਉਣਾ ਏ। ਚਾਰ ਵਰਨ ਇਕ ਥਾਂ ਬਹਾਏ, ਊਚਾਂ ਨੀਚਾਂ ਭੇਵ ਮਿਟਾਉਣਾ ਏ। ਦਰ ਘਰ ਸਾਚੇ ਏਕਾ ਨਾਮ ਜਪਾਏ, ਸੋਹੰ ਸਾਚਾ ਨਾਉਂ ਰਖਾਉਣਾ ਏ। ਤੀਨੋ ਤਾਪ ਮਾਰ ਵਖਾਏ, ਪੁੰਨ ਪਾਪ ਨਾ ਕੋਈ ਜਣਾਉਣਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਲੇਖਾ ਆਪ ਲਿਖਾਉਣਾ ਏ। ਲੇਖਾ ਲਿਖਣਹਾਰ ਜਗਤ ਸਵਾਮੀ, ਜੋਤ ਜਗਾਇੰਦਾ। ਜਨ ਭਗਤਾਂ ਪਕੜੇ ਦਾਮਨ ਦਾਨੀ, ਨਿਹਕਾਮੀ ਨਿਹਕਰਮ ਕਮਾਇੰਦਾ। ਕਲਜੁਗ ਤੇਰੀ ਮਿਟੇ ਅੰਧੇਰੀ ਸ਼ਾਮੀ, ਸ਼ਾਮ ਸ਼ਾਮਾ ਰੰਗ ਵਟਾਇੰਦਾ। ਸਰਬ ਘਟਾਂ ਹਰਿ ਅੰਤਰਜਾਮੀ, ਅੰਦਰ ਬਾਹਰ ਵੇਖ ਵਖਾਇੰਦਾ। ਗੁਰਮੁਖ ਵਿਰਲਾ ਪੱਲੇ ਬੰਨ੍ਹੇ ਨਾਮ ਦਾਮੀ, ਲੱਖ ਚੁਰਾਸੀ ਖਾਲੀ ਹੱਥ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਚਲਾਏ ਸਾਚੀ ਬਾਨੀ, ਚਾਰ ਵਰਨਾਂ ਏਕਾ ਰਾਹ ਵਖਾਇੰਦਾ। ਏਕਾ ਬਾਣੀ ਏਕਾ ਖਾਣੀ, ਜੇਰਜ ਭਾਗ ਲਗਾਈਆ। ਕਲਜੁਗ ਤਣਦਾ ਸਾਚੀ ਤਾਣੀ, ਸੁਰਤ ਸਵਾਣੀ ਨਾਲ ਰਲਾਈਆ। ਦਿਵਸ ਰੈਣ ਤਨ ਭਰਦੀ ਪਾਣੀ, ਪੀਸਣ ਪੀਸੇ ਸੇਵ ਕਮਾਈਆ। ਸ਼ਬਦ ਮਿਲ ਗਿਆ ਸਾਚਾ ਹਾਣੀ, ਘਰ ਸਾਚੇ ਖ਼ੁਸ਼ੀ ਮਨਾਈਆ। ਲੇਖੇ ਲੱਗੀ ਜਗਤ ਜਵਾਨੀ, ਸਾਚਾ ਕੰਤ ਇਕ ਪਰਨਾਈਆ। ਆਪੇ ਹੋਏ ਜਾਣ ਜਾਣੀ ਜਾਣੀ ਜਾਣ ਰਹੀ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਕਰੇ ਖੇਲ ਵਡ ਵਡੀ ਵਡਿਆਈਆ। ਨਿਰਵੈਰ ਨਿਰਵੈਰ ਨਿਰਵੈਰ ਨਿਰੰਕਾਰਿਆ। ਨਿਰਵੈਰ ਨਿਰਵੈਰ ਨਿਰਵੈਰ ਸਰਬ ਘਟ ਘਟ ਘਟ ਪਸਰ ਪਸਾਰਿਆ। ਨਿਰਵੈਰ ਨਿਰਵੈਰ ਨਿਰਵੈਰ ਤੀਰਥ ਤਟ ਜਮਨ ਗੰਗ ਕਿਨਾਰਿਆ। ਨਿਰਵੈਰ ਨਿਰਵੈਰ ਨਿਰਵੈਰ ਅੰਗ ਸੰਗ ਸੰਗ ਅੰਗ ਸਰਬ ਸੰਸਾਰਿਆ। ਨਿਰਵੈਰ ਨਿਰਵੈਰ ਨਿਰਵੈਰ ਆਪ ਆਪਣੇ ਵਸੇ ਸੰਗ, ਰੰਗ ਰੰਗੀਲਾ ਮਾਧਵ ਮਾਧ ਆਪਣੀ ਧਾਰਾ ਆਪ ਚਲਾ ਰਿਹਾ। ਆਪ ਚਲਾਏ ਆਪਣੀ ਧਾਰ, ਜੋਤੀ ਨੂਰ ਉਪਾਈਆ। ਜੋਤੀ ਨੂਰ ਅਪਰ ਅਪਾਰ, ਸਾਚੇ ਘਰ ਕਰੇ ਰੁਸ਼ਨਾਈਆ। ਸਾਚਾ ਘਰ ਇਕ ਦਵਾਰ, ਦੂਸਰ ਕੋਇ ਦਿਸ ਨਾ ਆਈਆ। ਪਵਣ ਪਵਣੀ ਨਾ ਪਾਏ ਸਾਰ, ਸ਼ਬਦ ਸੁਰਤ ਨਾ ਕੋਇ ਗਾਈਆ। ਨਾ ਕੋਈ ਰਾਗ ਨਾਦ ਵੱਜੇ ਤੂਰਤ, ਮਰਦੰਗ ਢੋਲ ਨਾ ਕੋਈ ਰਖਾਈਆ। ਏਕਾ ਏਕ ਅਕਾਲ ਮੂਰਤ, ਸਾਚੇ ਘਰ ਡਗਮਗਾਈਆ। ਦੂਜੇ ਦਰ ਵੇਖ ਵਖਾਏ, ਸ਼ਬਦ ਸਰੂਪੀ ਵੱਜੇ ਤਾਲਾ ਏ। ਤੀਜੇ ਘਰ ਚਰਨ ਛੁਹਾਏ, ਪਵਣ ਸਵਾਸੀ ਚਲੇ ਨਾਲਾ ਏ। ਚੌਥੇ ਘਰ ਮੇਲ ਮਿਲਾਏ, ਸਾਚਾ ਮੇਲਾ ਗੁਰ ਗੋਪਾਲਾ ਏ। ਪੰਚਮ ਜੋੜਾ ਆਪ ਮੁਰਾਰੇ, ਚਲੇ ਅਵੱਲੜੀ ਚਾਲਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਵੇਖ ਦਰ, ਸੰਗ ਰਖਾਏ ਕਾਲ ਮਹਾਂਕਾਲਾ ਏ। ਸਚ ਸਿੰਘਾਸਣ ਹਰਿ ਜੀ ਸੋਇਆ, ਜੋਤ ਨਿਰੰਜਣ ਕਰ ਅਕਾਰ। ਸ਼ਬਦ ਸਰੂਪੀ ਸਾਚਾ ਢੋਇਆ, ਦੇਵਣ ਆਇਆ ਵਿਚ ਸੰਸਾਰ। ਮਨਮੁਖ ਜੀਵ ਨਾ ਜਾਨਣ ਕੋਆ, ਗੁਰਮੁਖ ਵਿਰਲਾ ਪਾਵੇ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਕਰੇ ਵਿਚਾਰ। ਕਲਜੁਗ ਕਰ ਵਿਚਾਰ, ਕਰਮ ਕਮਾਇਆ। ਪਰਗਟ ਹੋ ਵਿਚ ਸੰਸਾਰ, ਭਰਮ ਭੁਲੇਖਾ ਰਿਹਾ ਗਵਾਇਆ। ਲੱਖ ਚੁਰਾਸੀ ਵਹਿੰਦੀ ਧਾਰ, ਅੰਤਮ ਲੇਖਾ ਰਿਹਾ ਮੁਕਾਇਆ। ਨਾ ਕੋਈ ਦਿਸੇ ਨਰ ਨਾਰ, ਏਕਾ ਧੱਕਾ ਰਿਹਾ ਲਗਾਇਆ। ਨੌਂ ਖੰਡ ਪ੍ਰਿਥਮੀ ਹੋਏ ਖੁਆਰ, ਸੱਤਾਂ ਦੀਪਾਂ ਰਿਹਾ ਭਵਾਇਆ। ਸ਼ਬਦ ਫੜ ਤੇਜ ਕਟਾਰ, ਸੁਹਣਾ ਤਨ ਸ਼ਿੰਗਾਰ ਕਰਾਇਆ। ਸ਼ਬਦ ਘੋੜਾ ਹਰਿ ਦਾਤਾਰ, ਚਾਰੋਂ ਕੁੰਟਾਂ ਰਿਹਾ ਭਵਾਇਆ। ਮਿਲਿਆ ਜੋੜਾ ਪਹਿਲੀ ਵਾਰ, ਨਿਹਕਲੰਕੀ ਡੰਕ ਵਜਾਇਆ। ਸਾਚਾ ਪੌੜਾ ਅਪਰ ਅਪਾਰ, ਰਾਓ ਰੰਕਾਂ ਇਕ ਵਖਾਇਆ। ਪਰਗਟ ਹੋਏ ਬ੍ਰਾਹਮਣ ਗੌੜਾ, ਵੇਖ ਵਖਾਣੇ ਊਚਾ ਪੌੜਾ, ਵੇਦ ਵਿਆਸਾ ਗਿਆ ਲਿਖਾਇਆ। ਧੁਰ ਦਰਗਾਹੀ ਆਇਆ ਦੌੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਅੰਤਮ ਵਕਤ ਸੁਹਾਇਆ। ਅੰਤ ਸੁਹਾਏ ਅੰਤ ਅੰਤ ਕਰੰਨਿਆ। ਹਰਿਜਨ ਸਾਚੇ ਆਪ ਜਗਾਏ ਸੰਤ, ਫੜ ਫੜ ਬੇੜਾ ਬੰਨ੍ਹਿਆ। ਸ਼ਬਦ ਜਣਾਏ ਮਣੀਆ ਮੰਤ, ਏਕਾ ਰਾਗ ਸਾਚਾ ਕੰਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਦੇਵਣ ਆਇਆ ਡੰਨਿਆ। ਲੱਖ ਚੁਰਾਸੀ ਦੇਵੇ ਡੰਨ, ਹੋਏ ਮਾਤ ਜੁਦਾਈਆ। ਜੂਠੇ ਝੂਠੇ ਭਾਂਡੇ ਦੇਵੇ ਭੰਨ, ਨਾ ਸਕੇ ਕੋਈ ਛੁਡਾਈਆ। ਨਾ ਕੋਈ ਦਿਸੇ ਛੱਪਰੀ ਛੰਨ, ਉਚੇ ਮੰਦਰ ਰਿਹਾ ਢਾਹੀਆ। ਦਰ ਭਗਤਾਂ ਦੇਵੇ ਏਕਾ ਮਾਲ ਧਨ, ਨਾ ਸਕੇ ਕੋਈ ਛੁਡਾਈਆ। ਸੁੱਕਾ ਹਰਿਆ ਕਰੇ ਤਨ, ਅੰਮ੍ਰਿਤ ਆਤਮ ਸਿੰਚ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰਿਹਾ ਬਣਤ ਬਣਾਈਆ। ਸਾਚੀ ਬਣਤ ਬਣਾਏ ਵਡ ਬਲਕਾਰਿਆ। ਸਤਿਜੁਗ ਸਾਚਾ ਮਾਤ ਉਪਜਾਏ, ਪਰਗਟ ਹੋਏ ਵਿਚ ਸੰਸਾਰਿਆ। ਸਾਚੀ ਵਸਤ ਝੋਲੀ ਪਾਏ, ਸੋਹੰ ਸ਼ਬਦ ਸੱਚਾ ਜੈਕਾਰਿਆ। ਜ਼ਾਤ ਪਾਤ ਮੇਟ ਮਿਟਾਏ, ਇਕ ਦਵਾਰ ਆਪ ਖੁਲ੍ਹਾ ਰਿਹਾ। ਅੰਧੇਰੀ ਰਾਤ ਦਿਸ ਨਾ ਆਏ, ਜੋਤ ਉਜਿਆਰਾ ਆਪ ਵਖਾ ਰਿਹਾ। ਮਾਰ ਝਾਤ ਸਰਬ ਜਗਾਏ, ਗੁਰਮੁਖ ਸਾਚੇ ਵੇਖ ਵਖਾ ਰਿਹਾ। ਬੈਠ ਇਕਾਂਤ ਦਇਆ ਕਮਾਏ, ਲੋਕਮਾਤ ਅੰਤ ਸੁਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪ ਆਪਣਾ ਮੁਖ ਛੁਪਾ ਰਿਹਾ। ਮੁਖ ਛਪਾਇਆ ਕਾਲੀ ਧਾਰ, ਰੈਣ ਅੰਧੇਰੀ ਛਾਈਆ। ਵੇਖ ਵਖਾਣੇ ਚਾਰ ਯਾਰ, ਸਾਂਝਾ ਯਾਰ ਆਪ ਹੋ ਜਾਈਆ। ਆਪੇ ਜਾਣੇ ਆਪਣੀ ਕਾਰ, ਦੂਜੀ ਧਾਰ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਧਰ, ਸਤਿਜੁਗ ਸਾਚਾ ਰਾਹ ਵਖਾਈਆ। ਸਤਿਜੁਗ ਸਾਚੇ ਚੜ੍ਹਿਆ ਚਾਅ, ਪ੍ਰਭ ਪੱਲਾ ਆਪ ਫੜਾਇਆ। ਧੁਰ ਦਰਗਾਹੀ ਮਿਲਿਆ ਸਚ ਮਲਾਹ, ਚੱਪੂ ਨਾਮ ਲਗਾਇਆ। ਜਨ ਭਗਤਾਂ ਤੁੱਟੇ ਲੱਖ ਚੁਰਾਸੀ ਕਲਜੁਗ ਫਾਹ, ਪ੍ਰਭ ਆਪਣੇ ਲੜ ਬੰਧਾਇਆ। ਬੇਮੁਖਾਂ ਦਿਸੇ ਨਾ ਕੋਈ ਰਾਹ, ਨੌਂ ਦਵਾਰ ਫਿਰੇ ਹਲਕਾਇਆ। ਨਾ ਕੋਈ ਪਿਤਾ ਨਾ ਕੋਈ ਮਾਂ, ਭੈਣ ਭਰਾਤਾ ਸਾਕ ਤਜਾਇਆ। ਬਿਨ ਗੁਰ ਪੂਰੇ ਕੋਈ ਨਾ ਪਕੜੇ ਬਾਂਹ, ਜੂਠਾ ਝੂਠਾ ਮੋਹ ਵਧਾਇਆ। ਅੰਤਮ ਦੇਵਣ ਆਇਆ ਠੰਡੀ ਛਾਂ, ਜੁਗਾਂ ਜੁਗਾਂ ਦੇ ਵਿਛੜੇ ਦਰ ਸਾਚੇ ਮੇਲ ਮਿਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਬਲੀ ਬਲਵਾਨ, ਆਪ ਆਪਣਾ ਸੰਗ ਨਿਭਾਇਆ। ਕਰ ਜੋਤ ਅਕਾਰ, ਵੇਖ ਵਖਾਇਆ। ਪਹਿਲਾ ਦਰ ਜਗਤ ਖੁਆਰ, ਸਾਚਾ ਘਰ ਦਿਸ ਨਾ ਆਇਆ। ਦੂਜੇ ਕਿਸੇ ਨਾ ਮਿਲੇ ਵਰ, ਮਾਇਆ ਤ੍ਰਿਸ਼ਨਾ ਹੋਈ ਹਲਕਾਇਆ। ਤੀਜੇ ਨੌਂ ਅਠਾਰਾਂ ਪਾਵੇ ਡਰ, ਵੇਸ ਆਪਣਾ ਆਪ ਵਟਾਇਆ। ਚੌਥੇ ਘਰ ਮਿਲੇ ਹਰਿ, ਗੁਰਮੁਖ ਵਿਰਲੇ ਮਾਤ ਪਾਇਆ। ਪੰਚਮ ਜੋਤੀ ਨੂਰ ਕਰ, ਸਚ ਦਵਾਰਾ ਇਕ ਖੁਲ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੇ ਮੰਦਰ ਰਾਹ ਵਖਾਇਆ। ਨੌਂ ਦਵਾਰੇ ਖੋਲ੍ਹ, ਆਤਮ ਝਾਕੀ ਲਾਈਆ। ਸ਼ਬਦ ਸਰੂਪੀ ਅੰਦਰ ਬੋਲ ਗੁਰਮੁਖਾਂ ਦੇਵਣ ਆਇਆ ਬਾਕੀ, ਸਾਚਾ ਰਿਹਾ ਢੋਲ ਸੁਣਾਈਆ। ਨਾ ਕੋਈ ਜਾਣੇ ਬੰਦਾ ਖ਼ਾਕੀ, ਮਾਇਆ ਰੋਲ ਰੁਲਾਈਆ। ਜੋਤੀ ਜੋਤ ਸਰੂਪ ਹਰਿ, ਪੰਚਮ ਘਰ ਆਪੇ ਵਸੇ ਨਾ ਜਾਣੇ ਜਗਤ ਲੋਕਾਈਆ। ਨਿਰਗੁਣ ਅਪਾਰ ਦਿਸ ਕਿਸੇ ਨਾ ਆਈਆ। ਘਰ ਸੱਤਵੇਂ ਕਰ ਅਕਾਰ, ਆਪਣੇ ਸੰਗ ਸਮਾਇਆ। ਪਰਗਟ ਹੋਇਆ ਆਪ ਨਿਰੰਕਾਰ, ਓਅੰਕਾਰਾ ਦੇਸ ਸੁਹਾਇਆ। ਓਅੰਕਾਰ ਸਾਚੀ ਧਾਰ, ਜੋਤੀ ਸ਼ਬਦ ਜਣਾਇਆ। ਛੇਵੇਂ ਘਰ ਲੱਗੀ ਬਹਾਰ, ਸ਼ਬਦ ਚਲੇ ਬੇਪਰਵਾਹਿਆ। ਪੰਚਮ ਵੇਖ ਸੱਚੀ ਸਰਕਾਰ, ਪਵਣ ਸਵਾਸੀ ਰਿਹਾ ਰੁਲਾਇਆ। ਤਿੰਨਾਂ ਮੇਲਾ ਇਕ ਦਵਾਰ, ਜੋਤ ਨਿਰੰਜਣ ਨਾਉਂ ਰਖਾਇਆ। ਪਵਣੀ ਸ਼ਬਦੀ ਏਕਾ ਧਾਰ, ਜੋਤ ਸਰੂਪੀ ਵਿਚ ਸਮਾਇਆ। ਆਪ ਆਪਣੀ ਕਰ ਵਿਚਾਰ, ਲੱਖ ਚੁਰਾਸੀ ਰਿਹਾ ਉਪਾਇਆ। ਚਰਨ ਉਠਾਏ ਸੱਚੀ ਸਰਕਾਰ, ਘਰ ਚੌਥੇ ਆਪ ਟਿਕਾਇਆ। ਤ੍ਰੈਗੁਣ ਮਾਇਆ ਵੇਖ ਵਿਚਾਰ, ਆਪੇ ਬਣਤ ਬਣਾਇਆ। ਆਤਮ ਅੰਦਰ ਰਿਹਾ ਪਸਾਰ, ਮਹਿੰਮਾ ਅਗਣਤ ਗਣੀ ਨਾ ਰਾਇਆ। ਆਪੇ ਕੰਤ ਸੁਹਾਗੀ ਨਾਰ, ਕਵਲ ਫੂਲਾ ਇਕ ਉਪਜਾਇਆ। ਆਪ ਝੁਲਾਏ ਆਪਣਾ ਝੂਲਾ, ਸਾਚੀ ਰਚਨਾ ਰਿਹਾ ਰਚਾਇਆ। ਬਾਹਰ ਆਇਆ ਫਲਿਆ ਫੂਲਾ, ਬ੍ਰਹਮ ਨਾਉਂ ਰਖਾਇਆ। ਮੁਖ ਚਾਰ ਰਖਾਏ ਕੰਤ ਕੰਤੂਹਲਾ, ਸਾਚਾ ਸ਼ਬਦ ਜਣਾਇਆ। ਸ਼ਬਦ ਜਣਾਏ ਦੂਲ੍ਹੋ ਦੂਲ੍ਹਾ, ਚਾਰੇ ਵੇਦਾਂ ਰਿਹਾ ਲਿਖਾਇਆ। ਜੋਤੀ ਜੋਤ ਸਰੂਪ ਹਰਿ, ਆਪੇ ਹੋਏ ਭੇਦ ਅਭੇਦ, ਭੇਵ ਕਿਸੇ ਨਾ ਰਾਇਆ। ਬ੍ਰਹਮਾ ਚਾਰੇ ਵੇਦ ਲਿਖਾਏ, ਪ੍ਰਭ ਆਤਮ ਸ਼ਬਦ ਜਣਾਈਆ। ਅੱਠੇ ਪਹਿਰ ਰਸਨਾ ਗਾਏ, ਵੱਜਦੀ ਰਹੇ ਵਧਾਈਆ। ਨਾ ਕੋਈ ਪਿਤਾ ਨਾ ਕੋਈ ਮਾਏ, ਭਾਈ ਭੈਣਾ ਨਾ ਕੋਈ ਅਖਵਾਈਆ। ਹਰਿ ਹਰਿ ਵੇਖੇ ਸਭਨੀਂ ਥਾਂਏ, ਮਾਤ ਪਾਤਾਲ ਅਕਾਸ਼ ਦਿਸ ਨਾ ਆਈਆ। ਆਪੇ ਆਪ ਅਗੰਮ, ਜੋਤੀ ਜੋਤ ਸਰੂਪ ਹਰਿ, ਇਕ ਪਰਕਾਸ਼ ਆਦਿ ਅੰਤ ਨਾ ਜਾਏ ਵਿਨਾਸ, ਸੱਦ ਰੱਖੇ ਬੇਪਰਵਾਹੀਆ। ਪੰਚਮ ਮੇਲਾ ਮੇਲ, ਬਣਤ ਬਣਾਈਆ। ਘਰ ਚੌਥੇ ਚੜ੍ਹਿਆ ਤੇਲ, ਲੱਖ ਚੁਰਾਸੀ ਆਪ ਉਪਾਈਆ। ਆਪੇ ਹੋਇਆ ਸੱਜਣ ਸੁਹੇਲ, ਅੰਦਰ ਮੰਦਰ ਡੇਰਾ ਲਾਈਆ। ਆਪੇ ਖੇਲੇ ਸਾਚਾ ਖੇਲ, ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਾਰੇ ਜੁਗ ਮਾਤ ਉਪਾਏ, ਛੋਟੇ ਵਡੇ ਵਡੇ ਛੋਟੇ ਭਾਈਆ। ਚਾਰੇ ਜੁਗ ਮਾਤ ਧਰਾਏ, ਸਤਿਜੁਗ ਸਾਂਤਕ ਸੱਤਿਆ। ਆਪ ਆਪਣਾ ਵਿਚ ਟਿਕਾਏ, ਪ੍ਰਭ ਦੇ ਸਮਝਾਵੇ ਮਤਿਆ। ਧੀਰਜ ਯਤ ਇਕ ਵਖਾਏ, ਆਤਮ ਹੋਏ ਕਿਸੇ ਨਾ ਤੱਤਿਆ। ਨੀਲੀ ਛੱਤ ਪਲੰਘ ਰੰਗੀਲਾ ਏਕਾ ਡਾਹੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਵੇਖੇ ਸਚ ਦਰ, ਲੱਖ ਚੁਰਾਸੀ ਤੇਰਾ ਅੰਤਮ ਵਤਿਆ। ਪੰਚਮ ਬੋਲੇ ਹਰਿ ਨਿਰੰਕਾਰ, ਪੰਚਮ ਪੰਚ ਜਣਾਈਆ। ਪੰਚਮ ਰਹਿਣਾ ਖ਼ਬਰਦਾਰ, ਮਿਲੇ ਮੇਲ ਮਾਤ ਵਡਿਆਈਆ। ਪੰਚਮ ਹੋਣਾ ਮਾਤ ਖੁਆਰ, ਸ਼ਬਦ ਕਟਾਰਾ ਰਿਹਾ ਚਲਾਈਆ। ਪੰਚਮ ਮੇਲਾ ਧੁਰ ਦਰਬਾਰ, ਕਲਜੁਗ ਅੰਤਮ ਰੁੱਤ ਸੁਹਾਈਆ। ਮਿਲਿਆ ਮੇਲ ਕੰਤ ਭਤਾਰ, ਛੱਬੀ ਪੋਹ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਵੇਖੇ ਸਚ ਦਰ, ਸਾਚੀ ਰੰਗਣ ਰਿਹਾ ਚੜ੍ਹਾਈਆ। ਰੰਗਣ ਚਾੜ੍ਹੇ ਰੰਗ ਆਪ, ਪ੍ਰਭ ਸਾਚਾ ਰੰਗਣਹਾਰਾ। ਮਾਰਨ ਆਇਆ ਤੀਨੋ ਤਾਪ, ਤਨ ਕਰੇ ਸ਼ਬਦ ਸ਼ਿੰਗਾਰਾ। ਸੋਹੰ ਸੋ ਜਪਾਇਆ ਸਾਚਾ ਜਾਪ, ਦਿਨ ਲੰਘਾਏ ਇਕ ਸੌ ਗਿਆਰਾਂ। ਆਪੇ ਬਣੇ ਮਾਈ ਬਾਪ, ਸ਼ਬਦ ਗੋਦੀ ਦਏ ਹੁਲਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਉਠਾਏ ਸਾਚਾ ਲਾਲ ਦੁਲਾਰਾ। ਸਾਚੇ ਲਾਲ ਉਠ ਉਠ ਜਾਗ, ਪ੍ਰਭ ਸਾਚੇ ਦਇਆ ਕਮਾਈਆ। ਪ੍ਰਭ ਸਾਚੇ ਚਰਨ ਲਾਗ, ਘਰ ਸਾਚੇ ਵੱਜੇ ਵਧਾਈਆ। ਕਲਜੁਗ ਮਾਇਆ ਧੋ ਦਾਗ਼, ਹੋਏ ਤਨ ਰੁਸ਼ਨਾਈਆ। ਦੀਪਕ ਜੋਤੀ ਜਗੇ ਚਿਰਾਗ, ਪ੍ਰਭ ਸੋਹੰ ਬੱਤੀ ਲਾਈਆ। ਚਰਨ ਧੂੜੀ ਸਾਚੇ ਮਾਘ, ਛੱਬੀ ਪੋਹ ਰੁੱਤ ਸੁਹਾਈਆ। ਹੰਸ ਬਣਾਏ ਫੜ ਫੜ ਕਾਗ, ਸਿੰਘ ਦਇਆ ਤੇਰੀ ਵਡ ਵਡਿਆਈਆ। ਆਪ ਆਪਣੇ ਹੱਥ ਪਕੜੇ ਵਾਗ, ਮਾਨਸ ਦੇਹੀ ਮਾਤ ਉਪਜਾਈਆ। ਅੱਠੇ ਪਹਿਰ ਰਹੇ ਵੈਰਾਗ, ਗੁਰ ਗੋਬਿੰਦ ਹੋਏ ਸਹਾਈਆ। ਆਪ ਬੁਝਾਏ ਤ੍ਰਿਸ਼ਨਾ ਆਗ, ਅੰਮ੍ਰਿਤ ਆਤਮ ਰਿਹਾ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਮੇਲਾ ਰਿਹਾ ਮਿਲਾਈਆ। ਪੰਚਮ ਮੇਲ ਮਿਲਾਵਣ ਆਇਆ, ਪੰਚਾਂ ਦਰ ਦਰਬਾਰੀਏ। ਪੰਚਾਂ ਮਾਤ ਉਠਾਵਣ ਆਇਆ, ਪੰਚਾਂ ਦਰ ਦੁਰਕਾਰੀਏ। ਪੰਚਾਂ ਸ਼ਬਦ ਪੜ੍ਹਾਵਣ ਆਇਆ, ਪੰਚਾਂ ਤੇਜ ਕਟਾਰੀਏ। ਪੰਚਾਂ ਲੜ ਫੜਾਵਣ ਆਇਆ, ਪੰਚਾਂ ਦਰ ਦੁਰਕਾਰੀਏ। ਪੰਚਾਂ ਗੜ੍ਹ ਤੁੜਾਵਣ ਆਇਆ, ਪੰਚਾਂ ਸੰਗ ਹੰਕਾਰੀਏ। ਪੰਚਾਂ ਘਾੜ ਘੜਾਵਣ ਆਇਆ, ਪੰਚਾਂ ਢਾਹੇ ਮਹੱਲ ਅਟਾਰੀਏ। ਪੰਚਾਂ ਧਾਰ ਬੰਨ੍ਹਣ ਆਇਆ, ਪੰਚਾਂ ਰਿਹਾ ਸਾੜੀਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਤੇਰੀ ਅੱਖ ਉਘਾੜੀਏ। ਸਤਿਜੁਗ ਤੇਰੀ ਉਘੜੀ ਅੱਖ, ਧਰਤ ਮਾਤ ਖ਼ੁਸ਼ੀ ਮਨਾਈਆ। ਗੁਰਮੁਖ ਸਾਚੇ ਕੀਨੇ ਵਖ, ਪੀਸਣ ਪੀਸੇ ਜੂਠੀ ਝੂਠੀ ਸਰਬ ਲੋਕਾਈਆ। ਫੜ ਫੜ ਬਾਹੋਂ ਕਰੇ ਵੱਖ, ਪਰਗਟ ਹੋਇਆ ਹਰਿ ਰਘੁਰਾਈਆ। ਕਰੇ ਖੇਲ ਹਰਿ ਪਰਤਖ, ਭਰਮ ਭੁਲੇਖਾ ਰਿਹਾ ਗਵਾਈਆ। ਸੱਜਣ ਸੁਹੇਲਾ ਸਾਚਾ ਸਿੱਖ, ਅਲੱਖਨਾ ਅਲਖ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਮੇਲਾ ਰਿਹਾ ਮਿਲਾਈਆ। ਪੰਚਮ ਪੰਚ ਪਰਧਾਨ ਆਪ ਜਗਾਇਆ। ਪੰਚਮ ਮਾਰੇ ਹਰਿ ਸ਼ੈਤਾਨ, ਤੀਰ ਨਿਰਾਲਾ ਇਕ ਚਲਾਇਆ। ਪੰਚਾਂ ਦੇਵੇ ਬ੍ਰਹਮ ਗਿਆਨ, ਸ਼ਬਦ ਰੰਗਣ ਇਕ ਚੜ੍ਹਾਇਆ। ਪੰਚਾਂ ਦਿਸੇ ਝੂਠ ਮਕਾਨ, ਪੰਚਾਂ ਰਿਹਾ ਵਸਾਇਆ। ਪੰਚਾਂ ਲਾਹੁਣ ਆਇਆ ਮਕਾਣ, ਨਿਹਕਲੰਕਾ ਨਾਂਓ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਰਿਹਾ ਜਗਾਇਆ। ਗੁਰਮੁਖ ਸਾਚੇ ਉਠ, ਪ੍ਰਭ ਸਾਚਾ ਬੂਝ ਬੁਝੰਤਿਆ। ਵੇਲੇ ਅੰਤਮ ਗਿਆ ਤੁਠ, ਹਰਿ ਸਾਚੇ ਫੁੱਲ ਬਸੰਤਿਆ। ਜੁਗਾਂ ਜੁਗਾਂ ਦੇ ਵਿਛੜੇ ਜੋ ਗਏ ਰੁਠ, ਮੇਲ ਮਿਲਾਏ ਸਾਚੇ ਕੰਤਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣਾ ਪੰਥਿਆ। ਪੰਥ ਬਣਾਏ ਨਰ ਨਰਾਇਣ, ਜ਼ਾਤ ਪਾਤ ਨਾ ਰਾਈ। ਲੱਖ ਚੁਰਾਸੀ ਵੇਖੇ ਏਕਾ ਨੈਣ, ਦੂਸਰ ਕੋਈ ਦੀਸੇ ਨਾਹੀ। ਚਾਰ ਵਰਨਾਂ ਏਕਾ ਨਾਤਾ ਭਾਈ ਭੈਣ, ਬਰਨ ਅਠਾਰਾਂ ਦਿਸੇ ਨਾਹੀ। ਆਪ ਚੁਕਾਏ ਲਹਿਣ ਦੇਣ, ਸਦਾ ਸੁਹੇਲਾ ਦੇਵੇ ਠੰਡੀਆਂ ਛਾਈਂ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਆਪ ਉਠਾਏ, ਸ਼ਬਦ ਸਰੂਪੀ ਫੜ ਫੜ ਬਾਹੀਂ। ਸ਼ਬਦ ਸਰੂਪੀ ਫੜੇ ਬਾਂਹ, ਗੁਰਮੁਖਾਂ ਰਿਹਾ ਜਗਾਈਆ। ਸਿੰਘ ਬਿਸ਼ਨ ਨਾ ਕਰੇ ਨਾਂਹ, ਅੱਗੇ ਹੋਏ ਸੀਸ ਝੁਕਾਈਆ। ਸਚ ਦਵਾਰੇ ਸਾਚੇ ਥਾਂ, ਸਨਮੁਖ ਰਿਹਾ ਬਹਾਈਆ। ਆਪੇ ਪਿਤਾ ਆਪੇ ਮਾਂ, ਆਪੇ ਗੋਦ ਰਿਹਾ ਉਠਾਈਆ। ਆਪੇ ਜਪਾਇਆ ਸਾਚਾ ਨਾਂ, ਸਾਚੀ ਸੇਵਾ ਲਾਈਆ। ਹੰਸ ਬਣਾਏ ਫੜ ਫੜ ਕਾਂ, ਮਾਣਕ ਮੋਤੀ ਚੋਗ ਚੁਗਾਈਆ। ਭਾਗ ਲਗਾਏ ਗੁਰੂ ਗਰਾਂ, ਗੁੜਗਾਵਾਂ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਹਿਲੀ ਵੇਰ ਮੇਟ ਮਿਟਾਏ ਪੰਜੇ ਚੋਰ, ਸ਼ਬਦ ਸਰੂਪੀ ਬੰਨ੍ਹੇ ਡੋਰ, ਆਪਣੇ ਹੱਥ ਰਖਾਈਆ। ਸ਼ਬਦ ਡੋਰੀ ਕਰ ਤਿਆਰ, ਪ੍ਰਭ ਸਾਚਾ ਲੜ ਬੰਧਾਈਆ। ਅੰਧ ਘੋਰੀ ਪਾਵੇ ਸਾਰ, ਹਰਾਮ ਖੋਰੀ ਨੇੜ ਨਾ ਆਈਆ। ਵੇਖ ਵਖਾਏ ਕਾਇਆ ਗੋਹਰੀ, ਗਵਰੀ ਰਿਹਾ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਰਿਹਾ ਵਡਿਆਈਆ। ਗੁਰਮੁਖ ਸਾਚਾ ਆਪ ਉਠਾਇਆ, ਦਿਸੇ ਸਾਚਾ ਧਾਮਾ। ਸਾਚਾ ਹੁਕਮ ਹਰਿ ਜਣਾਇਆ, ਪੂਰ ਕਰਾਏ ਕਲਜੁਗ ਕਾਮਾ। ਰੈਣ ਅੰਧੇਰੀ ਮੇਟ ਮਿਟਾਇਆ, ਨਾ ਕੋਈ ਦਿਸੇ ਸ਼ਾਮਨ ਸ਼ਾਮਾ। ਸੰਞ ਸਵੇਰ ਇਕ ਕਰਾਏ, ਸ਼ਬਦ ਵਜਾਏ ਸਚ ਦਮਾਮਾ। ਕਲਜੁਗ ਅੰਤਮ ਫੇਰੀ ਪਾਏ, ਨਿਹਕਲੰਕ ਬਲੀ ਬਲਵਾਨਾ। ਗੁਰਮੁਖ ਚੇਰੀ ਆਪ ਬਣਾਏ, ਆਪੇ ਗੋਪੀ ਆਪੇ ਕਾਹਨਾ। ਸਿੰਘ ਸ਼ੇਰ ਸ਼ੇਰ ਦਲੇਰੀ ਇਕ ਵਖਾਏ, ਲੱਖ ਚੁਰਾਸੀ ਦੇਵੇ ਤਾਅਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਹੱਥੀਂ ਬੰਨ੍ਹਣ ਆਇਆ ਗਾਨਾ। ਹੱਥੀਂ ਬੰਨ੍ਹੇ ਗਾਨਾ, ਲਾਲ ਦੁਲਾਰਿਆ। ਦੇਵੇ ਸ਼ਬਦ ਨਿਸ਼ਾਨਾ, ਇੰਦਰ ਸਿੰਘ ਪਿਆਰਿਆ। ਤੁੱਟੇ ਮਾਣ ਜਗਤ ਅਭਿਮਾਨਾ, ਆਪ ਸੁਹਾਏ ਬੰਕ ਦਵਾਰਿਆ। ਮਿਲਿਆ ਨਾਮ ਤੀਰ ਨਿਸ਼ਾਨਾ, ਸੋਹੰ ਚਿਲੇ ਆਪ ਚੜ੍ਹਾ ਰਿਹਾ। ਏਕਾ ਏਕ ਭਗਤ ਬਿਬਾਣਾ, ਫੜ ਫੜ ਬਾਹੋਂ ਰਾਹ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਏਕ ਦੇਵੇ ਸੱਚਾ ਦਾਨਾ, ਦਾਨੀ ਦਾਨ ਆਪ ਅਖਵਾ ਰਿਹਾ। ਦੇਵੇ ਦਾਨ ਵਣਜ ਕਰਾਇੰਦਾ। ਚਰਨ ਧੂੜ ਮਾਤ ਇਸ਼ਨਾਨ, ਮਸਤਕ ਲਹਿਣਾ ਆਪ ਚੁਕਾਇੰਦਾ। ਮੇਲਾ ਹੋਏ ਦੋ ਜਹਾਨ, ਭਾਣਾ ਸਹਿਣਾ ਹੁਕਮ ਸੁਣਾਇੰਦਾ। ਆਪੇ ਕਰੇ ਜਾਣ ਪਛਾਣ, ਭਾਂਡਾ ਭਰਮ ਹਰਿ ਭੰਨਾਇੰਦਾ। ਦੇਵੇ ਦਾਤ ਗੁਣ ਨਿਧਾਨ, ਸਾਚੀ ਭਿਛਿਆ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਆਪ ਵਡਿਆਇੰਦਾ। ਆਪ ਵਡਿਆਏ ਜੁਗੋ ਜੁਗ ਪੈਜ ਰਖਾਇੰਦਾ। ਜੁਗ ਜੁਗ ਧਰੇ ਭੇਖ, ਵੇਖ ਗੁਰਮੁਖ ਸੋਏ ਉਠਾਇਆ। ਆਪੇ ਲਿਖੇ ਮਸਤਕ ਰੇਖ, ਬਿਧਨਾ ਲੇਖ ਮਿਟਾਇੰਦਾ। ਸਾਚੇ ਲੋਚਨ ਰਿਹਾ ਵੇਖ, ਦੋਏ ਲੋਇਣ ਬੰਦ ਕਰਾਇੰਦਾ। ਜੋਤੀ ਜਾਮਾ ਧਰਿਆ ਭੇਖ, ਭਰਮਾਂ ਕੰਧ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਿੰਘ ਪ੍ਰੀਤਮ ਮਾਣ ਦਵਾਇੰਦਾ। ਸਿੰਘ ਪ੍ਰੀਤਮ ਸਚ ਸੁਲਤਾਨਾਂ, ਸਾਚਾ ਮੇਲ ਮਿਲਾਇਆ। ਭਗਤ ਸੁਦਾਮਾ ਜਗਤ ਨਿਧਾਨਾ, ਰਸਨਾ ਹਰਿ ਗੁਣ ਗਾਇਆ। ਲੇਖੇ ਲਾਏ ਕਾਇਆ ਚਾਮਾ, ਪੁਰਖ ਅਬਿਨਾਸ਼ੀ ਪਾਇਆ। ਪੂਰ ਕਰਾਏ ਆਪਣਾ ਕਾਮਾ, ਰਾਮ ਰਾਮਾ ਦਇਆ ਕਮਾਇਆ। ਕਲਜੁਗ ਅੰਤਮ ਪਾਇਆ ਜਾਮਾ, ਨਿਹਕਲੰਕੀ ਭੇਖ ਵਟਾਇਆ। ਨਾਲ ਰਲਾਇਆ ਭਗਤ ਸੁਦਾਮਾ, ਆਤਮ ਤ੍ਰਿਖਾ ਭੁੱਖ ਰਿਹਾ ਵਧਾਇਆ। ਜੋਤ ਨਿਰੰਜਣ ਕ੍ਰਿਸ਼ਨਾ ਕਾਹਨਾ, ਬ੍ਰਹਮਾ ਵਿਸ਼ਨਾ ਭੇਵ ਨਾ ਰਾਇਆ। ਸ਼ਬਦ ਦੇਵੇ ਸਾਚੀ ਸਿਖਨਾ, ਹਰਿ ਹਰਿ ਲੇਖਾ ਸਾਚਾ ਲਿਖਣਾ, ਨਾ ਸਕੇ ਕੋਈ ਮਿਟਾਇਆ। ਦਰ ਦਵਾਰੇ ਮੰਗੇ ਭਿਖਨਾ, ਆਤਮ ਲਾਹੇ ਝੂਠੀ ਵਿਸਨਾ, ਹਰਿ ਭਾਂਡਾ ਆਪ ਭਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਾਇਆ ਮੰਦਰ ਇਕ ਸੁਹਾਇਆ। ਕਾਇਆ ਮੰਦਰ ਮਾਰ ਝਾਕੀ, ਆਪਣਾ ਕਰਮ ਕਮਾਇੰਦਾ। ਦੁਆਪਰ ਲਹਿਣਾ ਦੇਵੇ ਬਾਕੀ, ਕਲਜੁਗ ਅੰਤ ਚੁਕਾਇੰਦਾ। ਆਪੇ ਬਣੇ ਸਾਚਾ ਸਾਕੀ, ਅੰਮ੍ਰਿਤ ਜਾਮ ਪਿਆਇੰਦਾ। ਬੰਦ ਕੁਆੜੇ ਖੋਲ੍ਹੇ ਤਾਕੀ, ਜੋਤ ਨਿਰੰਜਣ ਵਿਚ ਟਿਕਾਇੰਦਾ। ਨਾ ਕੋਈ ਜਾਣੇ ਬੰਦਾ ਖ਼ਾਕੀ, ਭਾਣਾ ਆਪਣੇ ਹੱਥ ਰਖਾਇੰਦਾ। ਆਪ ਬਣਾਏ ਪਾਕਨ ਪਾਕੀ, ਪਾਰਬ੍ਰਹਮ ਬ੍ਰਹਮ ਮੇਲ ਮਿਲਾਇੰਦਾ। ਜਗਤ ਸੁਣਾਏ ਭਵਿਖਤ ਵਾਕੀ, ਲੇਖਾ ਲਿਖਤ ਲਿਖਾਇੰਦਾ। ਸ਼ਬਦ ਚੜ੍ਹੇ ਸਾਚੇ ਰਾਕੀ, ਬੀਸ ਇਕੀਸਾ ਆਪ ਦੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤ ਸੁਹੇਲਾ ਕਰ ਕਰ ਮੇਲਾ ਸਾਚਾ ਜੋੜ ਜੁੜਾਇੰਦਾ। ਜੁੜਾਇਆ ਜੋੜ ਹਰਿ ਬਨਵਾਰੀ। ਕਲਜੁਗ ਤੇਰੀ ਅੰਤਮ ਵਾਰੀ। ਏਕਾ ਕੰਤ ਏਕਾ ਨਾਰੀ। ਏਕਾ ਸੰਤ ਇਕ ਪਿਆਰੀ। ਦਰ ਦਵਾਰੇ ਬਣੀ ਬਣਤ, ਮਿਲਿਆ ਮੇਲ ਮੇਲ ਗਿਰਧਾਰੀ। ਨਾ ਕੋਈ ਜਾਣੇ ਜੀਵ ਜੰਤ, ਲੋਕਮਾਤ ਮਿਲੀ ਸੱਚੀ ਸਿਕਦਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਕਰੇ ਪਹਿਰੇਦਾਰੀ। ਪੰਚਮ ਪੰਚ ਪੰਚ ਅਖਵਾਉਣਾ, ਸਰਬ ਘਟ ਮੇਂ ਆਪ ਸਮਾਇਆ ਏ। ਨਾ ਮਰਿਆ ਨਾ ਕਦੇ ਜੰਮਾ, ਨਾ ਕੋਈ ਮੁੰਮਾ ਮੂੰਹ ਰਖਾਇਆ ਏ। ਨਾ ਕੋਈ ਨਿੰਦਰਾ ਆਲਸ ਤਮ੍ਹਾ, ਜਗਤ ਕੰਮਾਂ ਮੂਲ ਨਾ ਭਾਇਆ ਏ। ਨਾ ਕੋਈ ਪਵਣ ਸਵਾਸੀ ਦਮਾ, ਬਿਨ ਥੰਮ੍ਹਾਂ ਗਗਨ ਰਹਾਇਆ ਏ। ਸ੍ਰਿਸ਼ਟ ਸਬਾਈ ਆਪ ਭੁਲਾਏ ਹਰਿ ਹਰਿ ਭਰਮਾ, ਭਰਮੇ ਅੰਦਰ ਮਾਇਆ ਏ। ਗੁਰਮੁਖਾਂ ਮਾਨਸ ਦੇਹੀ ਲੇਖੇ ਲਾਏ ਜਰਮਾ, ਜਰਮ ਚੰਡੂਲ, ਅਖਵਾਇਆ ਏ। ਆਪੇ ਦੇਵੇ ਆਪਣੀ ਸਰਨਾ, ਨੇਤਰ ਖੋਲ੍ਹੇ ਹਰਨਾ ਫਰਨਾ, ਕਰਨੀ ਕਰਨਾ ਰਿਹਾ ਕਰਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੀਤ ਅਨੀਤਾ ਵੇਖ ਵਖਾਇਆ ਏ। ਪੰਚ ਦੂਤ ਚੰਡਾਲ, ਜਗਤ ਚਮਯਾਰੜਾ। ਮਨਮੁਖਾਂ ਦਿਸੇ ਦਿਸੇ ਕੰਗਾਲ, ਪ੍ਰਭ ਸਾਚੇ ਕਰੇ ਪਿਆਰੜਾ। ਆਪੇ ਬਣੇ ਮਾਤ ਦਲਾਲ, ਕਰੇ ਵਣਜ ਸੱਚਾ ਵਪਾਰੜਾ। ਗੰਗਾ ਮਾਤਾ ਹੋਈ ਨਿਹਾਲ, ਲਾਡ ਲਡਾਇਆ ਸਾਚੇ ਬਾਲੜਾ। ਫ਼ਲ ਲਗਾਇਆ ਕਾਇਆ ਡਾਲ੍ਹ, ਗਾਇਆ ਗੀਤ ਗੋਬਿੰਦ ਸੁਖਾਲੜਾ। ਸਾਚੇ ਅੰਮ੍ਰਿਤ ਮਾਰੀ ਛਾਲ, ਤਨ ਸੁਹਾਇਆ ਏਕਾ ਦੁਸ਼ਾਲੜਾ। ਆਪ ਚਲਾਇਆ ਨਾਲ ਨਾਲ, ਜੋਤ ਸਰੂਪੀ ਇਕ ਅਕਾਲੜਾ। ਵੇਲੇ ਅੰਤਮ ਹੋਇਆ ਦਿਆਲ, ਗੁਰਮੁਖ ਸਾਚੇ ਭਾਲੜਾ। ਨੇੜ ਨਾ ਆਏ ਕਲਜੁਗ ਕਾਲ, ਆਪੇ ਪਾਏ ਸ਼ਬਦ ਦੁਸ਼ਾਲੜਾ। ਕਾਇਆ ਮੰਦਰ ਇਕ ਵਖਾਏ ਸੱਚੀ ਧਰਮਸਾਲ, ਦੀਪਕ ਜੋਤੀ ਸਾਚਾ ਬਾਲੜਾ। ਸਾਚੇ ਮੰਦਰ ਸੁਹਾਏ ਤਾਲ, ਤੋੜੇ ਜਗਤ ਜੰਜ਼ਾਲੜਾ। ਆਪੇ ਮਾਰੇ ਇਕ ਉਛਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਲੇ ਮਾਤ ਅਵੱਲੜੀ ਚਾਲੜਾ। ਰਵਦਾਸ ਰਵ ਆਸਿਆ, ਆਸਾ ਪੂਰਨ ਨਾਂਓ। ਰਸਨ ਸਵਾਸ ਗਰਾਸਿਆ, ਦਿਵਸ ਰੈਣ ਸਚ ਚਾਓ। ਲੇਖੇ ਲਗੇ ਦਸ ਦਸ ਮਾਸਿਆ, ਮਿਲੇ ਮੇਲ ਅਗੰਮ ਅਥਾਹੋ। ਉਡੇ ਉਡਾਏ ਵਿਚ ਅਕਾਸਿਆ, ਪਾਰਬ੍ਰਹਮ ਬ੍ਰਹਮ ਬ੍ਰਹਿਮਾਓ। ਪੰਚ ਵਿਕਾਰਾ ਕਰੇ ਨਾਸਿਆ, ਆਪ ਬਹਾਏ ਸਾਚੇ ਥਾਉਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿੰਘ ਗੁਰਮੁਖ ਦੇਵੇ ਸਾਚਾ ਵਰ, ਸਦਾ ਸੁਹੇਲਾ ਬਲ ਬਲ ਜਾਓ। ਬਲ ਬਲ ਜਾਏ ਹਰਿ ਬਲਿਹਾਰ। ਅਛਲ ਅਛੱਲ ਵਿਚ ਸੰਸਾਰ। ਵੇਖ ਵਖਾਣੇ ਜੂਹਾਂ ਥਲ, ਜੂਹ ਉਚ ਪਹਾੜ। ਪ੍ਰਭ ਕਾ ਭਾਣਾ ਰਿਹਾ ਚਲ, ਧਾੜਾ ਮਾਰੇ ਧਾੜਵੀ ਧਾੜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖ ਵਖਾਣੇ ਸਾਚੇ ਲਾੜ। ਆਪੇ ਵੇਖ ਵਖਾਏ, ਜੁਗ ਜੁਗ ਸਾਚੀ ਕਾਰਾ ਏ। ਡਾਕੇ ਮਾਰੇ ਦਿਨ ਦਿਹਾੜੇ, ਲੁੱਟਿਆ ਮਾਲ ਕਰਾਰਾ ਏ। ਕਲਜੁਗ ਤੇਰੀ ਅੰਤਮ ਵਾਰੇ, ਪ੍ਰਭ ਪਾਇਆ ਅਗੰਮ ਅਪਾਰਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵੇ ਸ਼ਬਦ ਨਾਮ ਅਧਾਰਾ ਏ। ਨਾਮ ਸ਼ਬਦ ਅਧਾਰ ਹਰਿ ਕਰਾਇਆ। ਪ੍ਰਭ ਅਬਿਨਾਸ਼ੀ ਹੋ ਦਿਆਲ, ਸਿੰਘ ਪਾਲ ਪਾਲ ਤਰਾਇਆ। ਆਪੇ ਪਰਖੇ ਸਾਚੇ ਲਾਲ, ਸ਼ਬਦ ਜੌਹਰੀ ਨਾਲ ਲਿਆਇਆ। ਦਰ ਦਵਾਰਾ ਕਵਣ ਕੰਗਾਲ, ਸ਼ਾਹ ਸੁਲਤਾਨਾ ਕਵਣ ਅਖਵਾਇਆ। ਫ਼ਲ ਵੇਖੇ ਕਾਇਆ ਡਾਲ੍ਹ, ਨਾਮ ਹਲੂਣਾ ਏਕਾ ਲਾਇਆ। ਪੰਚਾਂ ਵੱਜੇ ਸ਼ਬਦ ਤਾਲ, ਤਾਲ ਤਲਵਾੜਾ ਰਿਹਾ ਵਜਾਇਆ। ਪੰਚਮ ਪੰਚਾਂ ਰਹੇ ਪਾਲ, ਧਰਮ ਅਖਾੜਾ ਇਕ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਪੰਚਾਂ ਮੇਲ ਮਿਲਾਇਆ। ਪੰਚਮ ਮੇਲਾ ਧੁਰ ਦਰਬਾਰ, ਹੋਏ ਕੁੜਮਾਈਆ। ਦੂਸਰ ਕਿਸੇ ਹੱਥ ਨਾ ਆਈਆ। ਸੋਲਾਂ ਕਰੇ ਤਨ ਸ਼ਿੰਗਾਰ, ਸੋਲਾਂ ਕਲਾਂ ਜੋਤ ਜਗਾਈਆ। ਨੌਂ ਖੰਡ ਪ੍ਰਿਥਮੀ ਪਾਵੇ ਸਾਰ, ਸੱਤਾਂ ਦੀਪਾਂ ਰਚਨ ਰਚਾਈਆ। ਆਪੇ ਵਸੇ ਹੋ ਹੋ ਬਾਹਰ, ਪੁਰੀਆਂ ਲੋਆਂ ਧਾਰ ਵਹਾਈਆ। ਕਰੋੜ ਤੇਤੀਸਾ ਕਰੇ ਪਿਆਰ, ਸੁਰਪਤ ਰਾਜਾ ਇੰਦ ਦਏ ਦੁਹਾਈਆ। ਸ਼ਿਵ ਸ਼ੰਕਰ ਕਰ ਰਿਹਾ ਵਿਚਾਰ, ਬ੍ਰਹਮਾ ਨੇਤਰ ਰਿਹਾ ਉਠਾਈਆ। ਹੋਣੀ ਅੰਤ ਜੁਦਾਈਆ। ਸ਼ਬਦ ਚਲੇ ਤੀਰ ਕਾੜ, ਲੱਖ ਚੁਰਾਸੀ ਰਿਹਾ ਉਠਾਈਆ। ਗੁਰਮੁਖਾਂ ਸਾਚੀ ਕਰੇ ਵਾੜ, ਸ਼ਬਦ ਸਰੂਪੀ ਰਚਨ ਰਚਾਈਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਪੰਚਾਂ ਦੇਵੇ ਮਾਤ ਵਡਿਆਈਆ। ਪੰਚਮ ਸੁਣ ਪੁਕਾਰ, ਪੰਚ ਜਗਾਇਆ। ਪੰਚਮ ਬਣ ਸੱਚੀ ਸਰਕਾਰ, ਪੰਚਮ ਰਾਹ ਵਖਾਇਆ। ਪੰਚਮ ਤਨ ਪਹਿਨਾਏ ਸ਼ਬਦ ਕਟਾਰ, ਸੋਹੰ ਸਾਚਾ ਨਾਉਂ ਰਖਾਇਆ। ਕਿਸੇ ਹੱਥ ਨਾ ਆਏ ਜੀਵ ਗਵਾਰ, ਲੁਹਾਰ ਤਰਖਾਣ ਨਾ ਕੋਇ ਘੜਾਇਆ। ਪੁਰਖ ਅਗੰਮੜੇ ਅਗੰਮੜੀ ਕਾਰ, ਕੋਈ ਦਮੜਾ ਮਾਤ ਨਾ ਲਾਇਆ। ਗੁਰਮੁਖ ਸਾਚੇ ਤੇਰੀ ਕਾਇਆ ਮਾਟੀ ਉਤਮ ਚੰਮੜਾ, ਜੋਤੀ ਭਰਿਆ ਸ਼ਬਦ ਭੰਡਾਰ। ਸਚ ਦਵਾਰਾ ਏਕਾ ਮਲੜਾ, ਖਿੜੀ ਬਸੰਤ ਬਹਾਰ। ਪਰਗਟ ਹੋਇਆ ਇਕ ਅਗੰਮੜਾ, ਨਿਹਕਲੰਕ ਨਰ ਅਵਤਾਰ। ਸਚ ਦਵਾਰਾ ਏਕਾ ਮਲੜਾ, ਲੱਖ ਚੁਰਾਸੀ ਨੌਂ ਕਵਾੜ। ਆਪੇ ਕਰੇ ਭਾਰਾ ਪਲੜਾ, ਮਨਮੁਖ ਜੀਵਾਂ ਰਾਏ ਧਰਮ ਕਰੇ ਖੁਆਰ। ਸੋਹੰ ਹੱਥ ਏਕਾ ਵਾਰ ਕਰਾਏ ਹਲੜਾ, ਲੋਆਂ ਪੁਰੀਆਂ ਹਾਹਾਕਾਰ। ਧੁਰ ਦਰਗਾਹੀ ਇਕ ਸੁਨੇਹੜਾ। ਦਰ ਦਰ ਘਰ ਘਰ ਘਲੜਾ, ਛੋਟੇ ਬਾਲੇ ਕਰ ਤਿਆਰ। ਸਚ ਸਿੰਘਾਸਣ ਆਪੇ ਮਲੜਾ, ਨਾ ਕੋਈ ਜਾਣੇ ਜੀਵ ਗਵਾਰ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਪੰਚਮ ਪੰਚ ਪੰਚਾਇਣ ਸਤਿਜੁਗ ਤੇਰੀ ਆਪ ਬਣਾਏ ਸੱਚੀ ਸਰਕਾਰ। ਸੱਚਾ ਸ਼ਾਹ ਸੁਲਤਾਨ ਹਰਿ ਰਘੁਰਾਈਆ। ਆਪੇ ਉਠਿਆ ਨੌਜਵਾਨ, ਸਾਚਾ ਨਾਉਂ ਨਾਂ ਰਖਾਈਆ। ਨਾਲ ਰਲਾਏ ਪੰਚ ਜਵਾਨ, ਸ਼ਬਦ ਕਟਾਰ ਤਨ ਪਹਿਨਾਈਆ। ਗਰੀਬ ਨਿਮਾਣਿਆਂ ਪਹਿਰੇਦਾਰ, ਪੁਰਖ ਅਬਿਨਾਸ਼ੀ ਆਪ ਅਖਵਾਈਆ। ਤੋੜੇ ਗੜ੍ਹ ਕਿਲ੍ਹਾ ਹੰਕਾਰ, ਤੇਜ ਕਟਾਰਾ ਰਿਹਾ ਚਲਾਈਆ। ਗੁਰਮੁਖਾਂ ਕਰੇ ਤਨ ਸ਼ਿੰਗਾਰ, ਕਲਜੁਗ ਵਾਰੀ ਅੰਤਮ ਆਈਆ। ਬੈਠ ਦਰ ਸੱਚੇ ਦਰਬਾਰ, ਜਨ ਭਗਤਾਂ ਦਏ ਵਡਿਆਈਆ। ਗਲ ਪਾਏ ਫੂਲਨਹਾਰ, ਵੱਜੇ ਨਾਦ ਸ਼ਨਵਾਈਆ। ਜਗਤ ਤ੍ਰਿਸ਼ਨਾ ਦਏ ਨਿਵਾਰ, ਆਪੇ ਹਰਸ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਅੰਮ੍ਰਿਤ ਮੇਘ ਦੇਵੇ ਬਰਸ, ਸੋਹੰ ਸਤਿ ਕਰਾਈਆ। ਪੰਚ ਪੰਚਾਂ ਚੋਟਨ ਚੋਟੀ, ਪ੍ਰਭ ਸਾਚਾ ਆਪ ਚੜ੍ਹਾਈਆ। ਵੇਖ ਵਖਾਣੇ ਕੋਟਨ ਕੋਟੀ, ਗੁਰਮੁਖ ਵਿਰਲਾ ਨਜ਼ਰੀ ਆਈਆ। ਸ਼ਬਦ ਫੜਾਏ ਸਾਚੀ ਸੋਟੀ, ਸੋਹੰ ਨੇਜਾ ਨਾਉਂ ਰਖਾਈਆ। ਪੰਚਾਂ ਕਰੇ ਬੋਟੀ ਬੋਟੀ, ਪੰਚਾਂ ਹੋਏ ਸਹਾਈਆ। ਪੰਚਾਂ ਮਿਲੇ ਭੰਡਾਰਾ ਅਤੋਟੀ, ਪੰਚ ਕਰੇ ਹਲਕਾਈਆ। ਪੰਚਾਂ ਜਗੇ ਆਤਮ ਜੋਤੀ, ਅੰਧੇਰ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣ ਆਇਆ ਮਾਤ ਵਡਿਆਈਆ। ਪੰਚਮ ਪੰਚਮ ਪੰਚਮ ਯਾਰ, ਹਰਿ ਸਾਚਾ ਆਪ ਅਖਵਾਇਆ ਏ। ਦੇਵਣ ਆਇਆ ਨਾਮ ਅਧਾਰ, ਜਗਤ ਪਿਆਰ ਵਧਾਇਆ ਏ। ਕਰਮ ਕਰਾਏ ਇਕ ਕਰਤਾਰ, ਸਾਚਾ ਧਰਮ ਧਰਾਇਆ ਏ। ਊਚਾਂ ਨੀਚਾਂ ਭੇਵ ਨਿਵਾਰ, ਰੰਕ ਰਾਜਾਨਾਂ ਏਕਾ ਧਾਮ ਵਸਾਇਆ ਏ। ਸ਼ਾਹ ਸੁਲਤਾਨਾਂ ਕਰ ਖੁਆਰ, ਚਰਨ ਦਵਾਰ ਇਕ ਸਮਝਾਇਆ ਏ। ਲੱਖ ਚੁਰਾਸੀ ਪੈਣੀ ਮਾਰ, ਨਰ ਹਰਿ ਸਾਚਾ ਹੁਕਮ ਸੁਣਾਇਆ ਏ। ਪੰਚਾਂ ਦੇਵੇ ਸ਼ਬਦ ਦਸਤਾਰ, ਸਾਚੇ ਸੀਸ ਸੁਹਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬੀਸ ਇਕੀਸਾ ਹੋ ਹੋ ਆਇਆ ਏ। ਪੰਚਾਂ ਸਿਰ ਦਸਤਾਰ, ਹਰਿ ਟਿਕਾਈਆ। ਪਹਿਲਾਂ ਕੀਤਾ ਸਚ ਪਿਆਰ, ਅੱਸੂ ਤਿੰਨ ਖ਼ੁਸ਼ੀ ਮਨਾਈਆ। ਕਿਲ੍ਹਾ ਲਾਲ ਦਿੱਲੀ ਦਰਬਾਰ, ਸੰਤ ਮਨੀ ਸਿੰਘ ਵੱਜੀ ਵਧਾਈਆ। ਆਪੇ ਜਾਣੇ ਆਪਣੀ ਕਾਰ, ਜੀਵ ਜੰਤ ਨਾ ਜਾਣੇ ਰਾਈਆ। ਸਾਚੀ ਥਿਤ ਵਾਰ ਵਿਚਾਰ, ਛੱਬੀ ਪੋਹ ਰੁੱਤ ਸੁਹਾਈਆ। ਦੇਹ ਤਜਾਈ ਜੋਤ ਅਕਾਰ, ਆਪ ਆਪਣੀ ਬਣਤ ਬਣਾਈਆ। ਨਾਤਾ ਛੁੱਟਾ ਨੌਂ ਦਵਾਰ, ਦਸਵੇਂ ਆਸਣ ਲਾਈਆ। ਪੁਰੀ ਘਨਕ ਕਰ ਖੁਆਰ, ਆਰ ਪਾਰ ਡੇਰਾ ਲਾਈਆ। ਜੋਤੀ ਤਨਕ ਇਕ ਅਪਾਰ, ਪ੍ਰਭ ਸਾਚੇ ਆਪ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਦੇਵੇ ਜਗਤ ਵਡਿਆਈਆ। ਹਰਿ ਹਰਿ ਹਰਿ ਭਗਤ ਜਲਾਦ, ਹਰਿ ਅਖਵਾਇਆ। ਦੂਸਰ ਕੋਈ ਨਾ ਦੇਵੇ ਦਾਦ, ਸਾਕ ਸੈਣ ਵੇਖ ਵਖਾਇਆ। ਸਾਚਾ ਸੰਤ ਨਾ ਜਾਏ ਲਾਧ, ਫਿਰ ਫਿਰ ਵੇਖੇ ਜਗਤ ਸਬਾਇਆ। ਸਾਚਾ ਮੇਲਾ ਮਾਧਵ ਮਾਧ, ਬੋਧ ਅਗਾਧਾ ਹਰਿ ਘਰ ਪਾਇਆ। ਹਰਿ ਘਰ ਪਾਇਆ ਨਾਮ ਵਰ, ਮਸਤਕ ਤਿਲਕ ਲਿਲਾਟੀ। ਜਗਤ ਚੁਕਾਇਆ ਝੂਠਾ ਡਰ, ਆਪ ਚੜ੍ਹਾਏ ਔਖੀ ਘਾਟੀ। ਸਾਚੀ ਤਰਨੀ ਜਾਣਾ ਤਰ, ਚਰਨ ਦਵਾਰਾ ਸਾਚਾ ਤੀਰਥ ਤਾਟੀ। ਸਾਚੀ ਮਰਨੀ ਜਾਣਾ ਮਰ, ਸੌਦਾ ਲੈਣਾ ਸਾਚੀ ਹਾਟੀ। ਆਪਣੀ ਕਿਰਪਾ ਰਿਹਾ ਕਰ, ਜਨ ਭਗਤਾਂ ਦੁਰਮਤ ਮੈਲ ਕਾਟੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਾਗ ਲਗਾਏ ਕਾਇਆ ਮਾਟੀ। ਸ਼ਬਦ ਖੰਡਾ ਹੱਥ ਕਟਾਰ, ਪ੍ਰਭ ਸਾਚੇ ਆਪ ਉਠਾਈਆ। ਤਾਣਾ ਤਣਿਆ ਨੌਂ ਦਵਾਰ, ਗੁਰਮੁਖ ਦਸਵੇਂ ਆਪ ਬਹਾਈਆ। ਦਸਮ ਘਰ ਸਚ ਸਰਕਾਰ, ਸਚ ਵਿਹਾਰਾ ਇਕ ਉਪਜਾਈਆ। ਸ਼ਬਦ ਸਿੰਘਾਸਣ ਅਪਰ ਅਪਾਰ, ਜੋਤ ਅਬਿਨਾਸ਼ ਰਿਹਾ ਜਗਾਈਆ। ਪ੍ਰਿਥਮੀ ਅਕਾਸ਼ ਪਾਵੇ ਸਾਰ, ਸ਼ਬਦ ਸਵਾਸ ਵੇਖ ਵਖਾਈਆ। ਹਰਿਜਨ ਸਾਚੇ ਸੰਤ ਦੁਲਾਰ, ਸਾਚੀ ਬਣਤ ਬਣਾਈਆ। ਖਿੱਚ ਲਿਆਏ ਚਰਨ ਦਵਾਰ, ਸੰਤ ਮਨੀ ਸਿੰਘ ਲੇਖ ਲਿਖਾਈਆ। ਆਪੇ ਵਸੇ ਹੋ ਹੋ ਬਾਹਰ, ਗੁਪਤ ਜ਼ਾਹਿਰ ਰਚਨ ਰਚਾਈਆ। ਕਰੇ ਕਰਾਏ ਕਰਾਵਣਹਾਰ ਕਾਰ, ਕਰਨੀ ਕਲਜੁਗ ਆਈਆ। ਸ਼ਬਦ ਵਹਾਏ ਸਾਚੀ ਧਾਰ, ਮਾਰੇ ਮਾਰ ਹਰਿ ਰਘੁਰਾਈਆ। ਹੋਏ ਆਤਮ ਆਰ ਪਾਰ, ਸੀਸ ਧੜ ਰਿਹਾ ਕਟਾਈਆ। ਲਾਲ ਚੋਲਾ ਤਨ ਸ਼ਿੰਗਾਰ, ਵਹਿੰਦੀ ਧਾਰ ਇਕ ਵਖਾਈਆ। ਬਹੱਤਰ ਨਾੜਾਂ ਕਰ ਪਿਆਰ, ਆਪ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਦੇਵੇ ਮਾਤ ਵਡਿਆਈਆ। ਸ਼ਬਦ ਕਟਾਰੀ ਹੱਥ, ਮਾਤ ਭਗਤ ਉਧਾਰਿਆ। ਆਪ ਚੜ੍ਹਾਏ ਸਾਚੇ ਰਥ, ਰਥ ਰਥਵਾਹੀ ਆਪ ਅਖਵਾ ਰਿਹਾ। ਸ਼ਬਦ ਸਰੂਪੀ ਪਾਏ ਨੱਥ, ਜੋਤ ਸਰੂਪੀ ਤਨਕ ਲਗਾ ਰਿਹਾ। ਪੰਚ ਪੰਚਾਇਣੀ ਰਿਹਾ ਮਥ, ਦਵਾਰ ਬੰਕ ਇਕ ਸੁਹਾ ਰਿਹਾ। ਲੇਖਾ ਚੁੱਕੇ ਸੀਆਂ ਸਾਢੇ ਤਿੰਨ ਹੱਥ, ਆਵਣ ਜਾਵਣ ਲੇਖੇ ਲਾ ਰਿਹਾ। ਮਿਲਿਆ ਮੇਲ ਪੁਰਖ ਸਮਰਥ, ਪਤਿਤ ਪਾਵਨ ਪਾਰ ਕਰਾ ਰਿਹਾ। ਮਿਲੇ ਸ਼ਬਦ ਨਾਮ ਸਚ ਵੱਥ, ਸਾਚਾ ਦਾਮਨ ਆਪ ਫੜਾ ਰਿਹਾ। ਮਹਿੰਮਾ ਜਗਤ ਚਲੇ ਅਕੱਥ, ਸਤਿਜੁਗ ਸਾਚਾ ਸਮਾਂ ਸੁਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਮੇਲਾ ਇਕ ਮਿਲਾ ਰਿਹਾ। ਪੰਚਮ ਮੇਲਾ ਪੰਚ ਪਿਆਰਾ, ਪੰਚਾਂ ਰੰਗ ਸਮਾਈਆ। ਪੰਚਾਂ ਦੇਵੇ ਸ਼ਬਦ ਧਾਰਾ, ਪੰਚਮ ਜੋਤੀ ਨੂਰ ਉਜਿਆਰਾ, ਪੰਚਮ ਵੱਜੇ ਵਧਾਈਆ। ਪੰਚਮ ਮੇਟੇ ਧੁੰਦੂਕਾਰਾ, ਪੰਚਮ ਪੰਚਾਂ ਖ਼ੁਸ਼ੀ ਮਨਾਈਆ। ਕਿਰਪਾ ਕਰੇ ਅਗੰਮ ਅਪਾਰਾ, ਸ਼ਬਦ ਅਸਵਾਰਾ ਇਕ ਅਖਵਾਈਆ। ਪਰਗਟ ਹੋਇਆ ਨਰ ਨਿਰੰਕਾਰਾ, ਨਿਹਕਲੰਕ ਡੰਕ ਵਜਾਈਆ। ਇਕ ਸੁਹਾਏ ਮਾਤ ਦਵਾਰਾ, ਨੌਂ ਦਵਾਰੇ ਵੇਖ ਵਖਾਈਆ। ਸਾਚੇ ਘਰ ਕਰੇ ਪਸਾਰਾ, ਆਪ ਆਪਣਾ ਰੰਗ ਵਟਾਈਆ। ਲਾਲ ਗੁਲਾਲਾ ਅਪਰ ਅਪਾਰਾ, ਅਸੁੱਤੇ ਪਰਕਾਸ਼ ਕਰਾਈਆ। ਗੁਰਮੁਖਾਂ ਦੇਵੇ ਜੋਤੀ ਧਾਰਾ, ਚਿੱਟੀ ਧਾਰਾ ਦੂਣ ਸਵਾਈਆ। ਦਸਮ ਦਵਾਰੀ ਖੇਲ ਨਿਆਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲ ਮਿਲਾਈਆ। ਸ਼ਬਦ ਰਤਨ ਅਪਾਰ, ਨਾਮ ਜਣਾਇਆ। ਗੁਰਮੁਖ ਆਤਮ ਜਾਏ ਮੰਨ, ਸੀਸ ਧੜ ਲੇਖੇ ਲਾਇਆ। ਸਾਚਾ ਰਾਗ ਸਾਚਾ ਕੰਨ, ਅੰਦਰ ਚੜ੍ਹ ਢੋਲ ਵਜਾਇਆ। ਦਰ ਦਵਾਰੇ ਅੱਗੇ ਖੜ੍ਹ, ਸੋਹੰ ਸਾਚਾ ਸ਼ਬਦ ਪੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਮੇਲ ਮਿਲਾਈਆ। ਅੰਦਰ ਵਸਿਆ ਅੰਧ ਕੂਪ, ਦਿਵਸ ਰੈਣ ਰੰਗ ਰਾਤਾ। ਜੋਤ ਨਿਰੰਜਣ ਸਤਿ ਸਰੂਪ, ਗੁਰਮੁਖ ਵਿਰਲੇ ਮਾਤ ਪਛਾਤਾ। ਦਰ ਦਰ ਘਰ ਘਰ ਦੇਂਦੇ ਧੂਪ, ਕਿਸੇ ਨਾ ਦਿਸੇ ਇਕ ਇਕਾਂਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਲੇ ਅੰਤਮ ਪੁੱਛੇ ਵਾਤਾ। ਰਸਨਾ ਚਿਲਾ ਇਕ ਚੜ੍ਹਾਇਆ। ਸੱਸਾ ਕਿਲ੍ਹਾ ਜਗਤ ਵਖਾਇਆ। ਹੋੜਾ ਅੱਗੇ ਏਕਾ ਲਾਇਆ। ਸਾਚਾ ਘੋੜਾ ਸ਼ਬਦ ਦੁੜਾਇਆ। ਪਹਿਲਾ ਪੌੜਾ ਆਪ ਲਗਾਇਆ। ਨਿਰਗੁਣ ਸਰਗੁਣ ਵਿਚ ਸਮਾਇਆ। ਸਰਗੁਣ ਆਪੇ ਬਾਹਰ ਕਢਾਇਆ। ਸ਼ਬਦੀ ਰੂਪ ਇਕ ਬਣਾਇਆ। ਸ਼ਾਹੋ ਭੂਪ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਧ ਅੰਧਕੂਪ, ਆਪ ਆਪਣਾ ਭੇਖ ਵਟਾਇਆ। ਕਮਰ ਕਸ ਜਗਤ ਤਿਆਰੀ, ਪ੍ਰਭ ਸਾਚੇ ਆਪ ਕਰਾਈਆ। ਗੁਰਮੁਖਾਂ ਹਿਰਦੇ ਜਾਏ ਵਸ ਕਰੇ ਸ਼ਿੰਗਾਰੀ, ਸਾਚੀ ਬਣਤ ਬਣਾਈਆ। ਸਤਿਜੁਗ ਸਾਚਾ ਰਾਹ ਜਾਏ ਦੱਸ ਵਡ ਸੰਸਾਰੀ, ਸਾਚੀ ਦਇਆ ਕਮਾਈਆ। ਸਿੰਘ ਬਿਸ਼ਨ ਪ੍ਰਭ ਪਹਿਲੀ ਵਾਰੀ, ਹਰਿ ਸੀਸ ਜਗਦੀਸ ਇਕ ਦਸਤਾਰ ਟਿਕਾਈਆ। ਲੇਖਾ ਚੁੱਕੇ ਬੀਸ ਇਕੀਸ, ਬਣੇ ਸਚ ਸੱਚੀ ਸਰਕਾਰੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲਾਈ ਮਾਤ ਸੱਚੀ ਫੁਲਵਾੜੀਆ। ਫਲ ਫੁਲਵਾੜੀ ਗਈ ਮਵਲ। ਭਾਗ ਲੱਗਾ ਉਪਰ ਧਵਲ। ਨਾਭੀ ਉਲਟੀ ਖੁਲ੍ਹਿਆ ਕਵਲ। ਜੋਤੀ ਜੋਤ ਸਰੂਪ ਹਰਿ, ਕਰੇ ਖੇਲ ਸਵਲ। ਆਪ ਆਪਣੀ ਰਚਨ ਰਚਾਈ, ਤਨ ਮਨ ਅੰਦਰ ਰਚਿਆ ਏ। ਗੁਰਮੁਖ ਸਾਚੇ ਬਚਨ ਸੁਣਾਈ, ਸਚ ਵਿਹਾਰਾ ਸਾਚੇ ਸੁਝਿਆ ਏ। ਕਾਇਆ ਝੂਠੀ ਕੱਚ ਕੰਚਨ ਬਣਾਈ, ਰਾਹ ਏਕਾ ਏਕ ਦੱਸਿਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਧੁਰ ਦਰਗਾਹੀ ਆਇਆ ਸਈਆ ਏ। ਧੁਰ ਦਰਗਾਹੀ ਆਇਆ ਦੌੜ। ਗੁਰਮੁਖਾਂ ਅੰਤਮ ਗਿਆ ਬਹੁੜ। ਆਤਮ ਦਰ ਸਾਚੇ ਘਰ ਇਕ ਲਗਾਇਆ ਸੋਹੰ ਸੱਚਾ ਪੌੜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਮਿਲਾਇਆ ਸਾਚਾ ਜੋੜ। ਸਾਚਾ ਜੋੜ ਆਪ ਜੁੜਾਇਆ। ਗੁਰਮੁਖ ਗੁਰਮੁਖਾਂ ਪਾਇਆ। ਸਿੰਘ ਇੰਦਰ ਪ੍ਰਭ ਦਏ ਵਡਿਆਇਆ। ਲਾਧਾ ਲਾਧਾ ਲਾਧਾ ਨਾਮ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਨ ਮਨ ਗੁਰ ਸ਼ਬਦ ਬਾਧਾ, ਨਾ ਸਕੇ ਕੋਈ ਛੁਡਾਇਆ। ਧੁਰ ਦਰਗਾਹੀ ਦੇਵੇ ਸਾਚੀ ਦਾਦਾ, ਪੱਲੇ ਗੰਢ ਬੰਧਾਇਆ। ਮਿਲਿਆ ਮੇਲ ਮਾਧਵ ਮਾਧਾ, ਆਤਮ ਸੀਨੇ ਠੰਢ ਰਖਾਇਆ। ਸ਼ਬਦ ਜਣਾਏ ਬੋਧ ਅਗਾਧਾ, ਬੀਸ ਇਕੀਸੇ ਹੋਏ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਜਗਦੀਸ਼ੇ ਸ਼ਬਦ ਤਾਜ, ਧੁਰ ਦਰਗਾਹੀ ਸਾਚਾ ਰਾਜ, ਏਕਾ ਛਤਰ ਸਾਚੇ ਸੀਸ ਟਿਕਾਇਆ। ਸਖਾ ਸਹਾਈ ਸਾਜਣ ਮੀਤ, ਸਾਚਾ ਵਕਤ ਸੁਹਾਉਂਦਾ ਏ। ਅੱਠੇ ਪਹਿਰ ਗਾਉਣਾ ਗੀਤ, ਗੋਬਿੰਦ ਗੋਬਿੰਦ ਗਾਉਂਦਾ ਏ। ਕਾਇਆ ਬਣਾਈ ਮੰਦਰ ਮਸੀਤ, ਗੁਰਦਵਾਰਾ ਕੋਈ ਦਿਸ ਨਾ ਆਉਂਦਾ ਏ। ਪੁਰਖ ਅਬਿਨਾਸ਼ੀ ਤੇਰੀ ਵੇਖੇ ਅਚਰਜ ਰੀਤ, ਸਾਚੀ ਬਣਤ ਬਣਾਉਂਦਾ ਏ। ਮਾਨਸ ਦੇਹੀ ਜਾਣਾ ਜੀਤ, ਸਾਚਾ ਹੁਕਮ ਸੁਣਾਉਂਦਾ ਏ। ਸਿੰਘ ਪ੍ਰੀਤਮ ਸਦਾ ਅਤੀਤ, ਚਰਨ ਪ੍ਰੀਤ ਨਿਭਾਉਂਦਾ ਏ। ਏਕਾ ਗਾਏ ਸੁਹਾਗੀ ਗੀਤ, ਪ੍ਰਭ ਸੋਹੰ ਸ਼ਬਦ ਫੜਾਉਂਦਾ ਏ। ਸਦੀ ਬੀਸਵੀ ਰਹੀ ਬੀਤ, ਪ੍ਰਭ ਸਾਚਾ ਸੀਸ ਬੰਨ੍ਹ ਦਸਤਾਰ ਆਪੇ ਆਪ ਟਿਕਾਉਂਦਾ ਏ। ਨਾਮ ਭੰਡਾਰਾ ਵੰਡਣ ਆਇਆ, ਸਾਚਾ ਹੱਟ ਖੁਲ੍ਹਾਉਂਦਾ ਏ। ਗੁਰਮੁਖਾਂ ਟੁੱਟੀ ਗੰਢਣ ਆਇਆ, ਸਾਚਾ ਜੋੜ ਜੁੜਾਉਂਦਾ ਏ। ਵਰਭੰਡੀ ਹਰਿ ਭੰਡਣ ਆਇਆ, ਆਪਣੀ ਰੀਤ ਚਲਾਉਂਦਾ ਏ। ਬੇਮੁਖਾਂ ਕੰਡੀ ਵੰਢਣ ਆਇਆ, ਸ਼ਬਦ ਕਟਾਰਾ ਉਠਾਉਂਦਾ ਏ। ਭੇਖ ਪਖੰਡਾ ਦੰਡਣ ਆਇਆ, ਦੋ ਧਾਰਾ ਸ਼ਬਦ ਚਲਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਵਿਹਾਰਾ ਮਾਤ ਕਰਾਉਂਦਾ ਏ। ਸਚ ਵਿਹਾਰਾ ਸਚ ਸੁਲਤਾਨ, ਸਚ ਵਿਹਾਰ ਕਰਾਇਆ। ਪਰਗਟ ਹੋਇਆ ਹਰਿ ਮਿਹਰਵਾਨ, ਸਾਚੀ ਧਾਰਾ ਰਿਹਾ ਚਲਾਇਆ। ਗੁਰਮੁਖ ਸਾਚਾ ਨੌਜਵਾਨ, ਸੋਇਆ ਮਾਤ ਉਠਾਇਆ। ਆਪ ਬਿਠਾਏ ਸ਼ਬਦ ਬਿਬਾਣ, ਇਕ ਹੁਲਾਰਾ ਰਿਹਾ ਦਵਾਇਆ। ਦਹਿ ਦਿਸ਼ਾ ਵੇਖੇ ਮਾਰ ਧਿਆਨ, ਤਿੰਨਾਂ ਲੋਕਾਂ ਬੂਝ ਬੁਝਾਇਆ। ਝੁਲਦਾ ਜਾਏ ਸ਼ਬਦ ਨਿਸ਼ਾਨ, ਸੋਹੰ ਲੇਖ ਲਿਖਾਇਆ। ਸੱਤਾਂ ਦੀਪਾਂ ਮਾਰ ਧਿਆਨ, ਨੌਂ ਖੰਡਾਂ ਰਿਹਾ ਜਗਾਇਆ। ਗੁਰਮੁਖ ਸਾਚਾ ਚਤੁਰ ਸੁਜਾਨ, ਗੁਰ ਪੂਰੇ ਆਪ ਬਣਾਇਆ। ਗੁਰ ਮੰਤਰ ਦਿਤਾ ਨਾਮ ਨਿਧਾਨ, ਨਿੱਝ ਘਰ ਵਾਸਾ ਆਪ ਰਖਾਇਆ। ਚਰਨ ਧੂੜ ਸੱਚਾ ਇਸ਼ਨਾਨ, ਧੁਰ ਭਰਵਾਸਾ ਮਾਤ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪੇ ਵੇਖੇ ਜਗਤ ਤਮਾਸ਼ਾ, ਦਿਸ ਕਿਸੇ ਨਾ ਆਇਆ। ਜਗਤ ਕਿਸੇ ਨਾ ਦਿਸੇ, ਦੂਰਨ ਦੂਰ ਕਿਨਾਰਾ। ਲੱਖ ਚੁਰਾਸੀ ਪੀਸਣ ਪੀਸੇ, ਪ੍ਰਭ ਧਾਰੇ ਭੇਖ ਨਿਆਰਾ। ਸਚ ਵਣਜਾਰੇ ਖਾਲੀ ਖੀਸੇ, ਜੂਠਾ ਝੂਠਾ ਭਰਿਆ ਭੰਡਾਰਾ, ਵੇਖੇ ਖੇਲ ਬੀਸ ਬੀਸੇ, ਨਿਹਕਲੰਕ ਨਰਾਇਣ ਨਰ ਅਵਤਾਰਾ, ਗੁਰਮੁਖਾਂ ਪੜ੍ਹਾਏ ਏਕਾ ਸ਼ਬਦ ਹਦੀਸੇ, ਸੋਹੰ ਸ਼ਬਦ ਸੱਚਾ ਜੈਕਾਰਾ। ਨਾ ਕੋਈ ਕਰੇ ਮਾਤ ਰੀਸੇ, ਜੋਤੀ ਜੋਤ ਸਰੂਪ ਹਰਿ, ਸਿੰਘ ਗੁਰਮੁਖ ਮੁਖ ਗੁਰ ਆਪ ਬੰਨ੍ਹੇ ਦਸਤਾਰਾ। ਸਿੰਘ ਪਾਲ ਕਰੇ ਪ੍ਰਿਤਪਾਲ ਦੀਨ ਦਿਆਲਿਆ। ਦੀਪਕ ਜੋਤੀ ਦਏ ਬਾਲ, ਮਾਰੇ ਸ਼ਬਦ ਉਛਾਲਿਆ। ਆਪ ਬਣਾਏ ਸ਼ਾਹ ਕੰਗਾਲ, ਦਿਤਾ ਨਾਲ ਸੱਚਾ ਧੰਨ ਮਾਲਿਆ। ਫ਼ਲ ਲਗਾਏ ਕਾਇਆ ਡਾਲ੍ਹ, ਅੰਮ੍ਰਿਤ ਸੁਹਾਏ ਸਾਚਾ ਤਾਲਿਆ। ਇਕ ਲਵਾਈ ਸਾਚੀ ਛਾਲ, ਧੁਰ ਦਰਗਾਹੀ ਬਣ ਦਲਾਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਵਜਾਏ ਸਾਚਾ ਤਾਲਿਆ। ਨਾਮ ਵੱਜੇ ਤਲਵਾੜਾ ਹਰਿ ਰੰਗ ਰਤਿਆ। ਸਾਚਾ ਸ਼ਬਦ ਰਹੇ ਅਖਾੜਾ, ਲਗੇ ਵਾ ਨਾ ਤਤਿਆ। ਮੇਟ ਮਿਟਾਏ ਪੰਚਮ ਧਾੜਾ, ਸ਼ਬਦ ਰਖਾਏ ਸਾਚਾ ਜਪਿਆ। ਆਪ ਬਣਾਏ ਸਾਚਾ ਲਾੜਾ, ਮੌਲੀ ਗਾਨਾ ਸਾਚੀ ਅੱਟੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਾਗ ਲਗਾਏ ਕਾਇਆ ਮੱਟਿਆ। ਕਾਇਆ ਮੱਟ ਅਪਾਰ ਹੱਟ ਖੁਲ੍ਹਾਇਆ। ਜੋਤ ਜਗਾਏ ਲੱਟ ਲੱਟ, ਅਗਿਆਨ ਅੰਧੇਰ ਮਿਟਾਇਆ। ਲੇਖਾ ਚੁੱਕੇ ਅੱਠ ਸੱਠ, ਤੀਰਥ ਤੱਟਾਂ ਭੇਵ ਮਿਟਾਇਆ। ਦਰ ਦਵਾਰੇ ਆਇਆ ਨੱਠ, ਹੋਏ ਸਦ ਸਹਾਇਆ। ਉਲਟੀ ਗੇੜੇ ਆਪੇ ਲੱਠ, ਦੇ ਮਤ ਹਰਿ ਸਮਝਾਇਆ। ਸਚ ਦਵਾਰੇ ਏਕਾ ਇਕੱਠ, ਆਤਮ ਬ੍ਰਹਮ ਪਾਰਬ੍ਰਹਮ ਜਣਾਇਆ। ਜੋਤੀ ਅਗਨੀ ਡਾਹੇ ਮੱਠ, ਸ਼ਬਦ ਰਿਹਾ ਜਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚ ਤੀਰ ਚਲਾਇਆ। ਪੰਚਮ ਤੀਰ ਚਲਾਏ, ਪੰਚਮ ਮਾਰਿਆ। ਪੰਚਮ ਪਾਰ ਕਰਾਏ, ਪੰਚ ਸ਼ਿੰਗਾਰਿਆ। ਪੰਚਮ ਮਾਰ ਮਿਟਾਏ, ਪੰਚਮ ਜਿਵਾ ਰਿਹਾ। ਪੰਚਮ ਦਿਸ ਨਾ ਆਏ ਪੰਚਮ ਉਜਿਆਰਿਆ। ਪੰਚਮ ਵਿਚ ਸਮਾਏ, ਪੰਚ ਭੁੱਲਾ ਰਿਹਾ। ਪੰਚਮ ਦਇਆ ਕਮਾਏ, ਪੰਚਮ ਦਿਸ ਨਾ ਆ ਰਿਹਾ। ਸਾਚਾ ਕੰਤ ਇਕ ਅਖਵਾਏ, ਸਾਚੀ ਨਾਰੀ ਆਪ ਪ੍ਰਨਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤ ਵਿਹਾਰੀ ਆਪ ਕਰਾ ਰਿਹਾ। ਭਗਤ ਅਧਾਰੀ ਖੇਲ ਖੇਲਾ, ਧੁਰ ਸੰਜੋਗੀ ਮੇਲਾ ਏ। ਸਚ ਦਵਾਰਾ ਏਕਾ ਖੁਲ੍ਹਾ, ਸ਼ਬਦ ਗੁਰੂ ਗੁਰ ਚੇਲਾ ਏ। ਕੋਇ ਨਾ ਲਾਏ ਹਰਿ ਹਰਿ ਮੁੱਲਾ, ਕਲਜੁਗ ਅੰਤਮ ਵਕਤ ਦੁਹੇਲਾ ਏ। ਪੰਚਮ ਨਾਤਾ ਪੁਰਖ ਬਿਧਾਤਾ ਪੰਚਮ ਉਤਮ ਹੋਏ ਜ਼ਾਤਾ, ਪੰਚਮ ਭਰਮ ਭੁਲਾਇਆ ਏ। ਪੰਚਮ ਭੁੱਲਾ ਪੰਚਮ ਮਾਇਆ ਅੰਦਰ ਰੁੱਲਾ, ਪੰਚ ਬਣਾਏ ਪਾਰਜ਼ਾਤਾ ਏ। ਪੰਚਮ ਤੋਲ ਸਾਚੇ ਤੁਲਾ, ਚਰਨ ਪ੍ਰੀਤੀ ਘੋਲ ਘੁਲਾ, ਪੰਚਮ ਮਿਟੇ ਅੰਧੇਰੀ ਰਾਤਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵੇ ਨਾਮ ਸਚ ਧਨ ਮਾਲ ਸਚ ਸੁਗਾਤਾ ਏ। ਸਚ ਸੁਗਾਤੀ ਦੀਨ ਦਿਆਲ, ਦੇਵੇ ਨਾਮ ਏਕਾ ਦਾਤੀ। ਦਿਵਸ ਰੈਣ ਹੋਏ ਰਖਵਾਲ, ਅੱਠੇ ਪਹਿਰ ਰਹੇ ਪਰਭਾਤੀ। ਮਿਲਿਆ ਮੇਲਾ ਹਰਿ ਦਲਾਲ, ਅੰਮ੍ਰਿਤ ਦੇਵੇ ਬੂੰਦ ਸਵਾਂਤੀ। ਕਾਇਆ ਸਿੰਚੇ ਝੂਠੀ ਖਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵੇ ਨਾਮ ਸੱਚਾ ਧਨ ਮਾਲ। ਨਾਮ ਖਜਾਨਾ ਵੰਡਣ ਆਇਆ, ਹਰਿ ਹਰਿ ਦੀਨ ਦਿਆਲ। ਪੰਜਾਂ ਚੋਰਾਂ ਖੰਡਨ ਆਇਆ, ਪੰਚ ਕਰੇ ਹਰਿ ਪ੍ਰਿਤਪਾਲ। ਪੰਚਾਂ ਅੰਤਮ ਦੰਡਣ ਆਇਆ, ਪੰਚਮ ਅੰਤਮ ਫ਼ਲ ਲਗਾਏ ਕਾਇਆ ਡਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰ ਕਰ ਕਿਰਪਾ ਪਾਰ ਉਤਾਰੇ, ਹਰਿਜਨ ਸਾਚਾ ਸਿੰਘ ਪਾਲ। ਸਿੰਘ ਪਾਲ ਪਾਲ ਸ਼ਬਦ ਅਸਵਾਰ। ਪੁਰਖ ਅਬਿਨਾਸ਼ੀ ਹੋਏ ਦਿਆਲ, ਦਿਆਲ ਦਿਆਲ ਗੁਰ ਕਰਤਾਰ। ਗੁਰਮੁਖ ਸਾਚਾ ਵੇਖੇ ਲਾਲ, ਲਾਲ ਲਾਲ ਰਤਨ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਦੇਵੇ ਨਾਮ ਵਰ, ਸੋਹੰ ਸ਼ਬਦ ਸੀਸ ਜਗਦੀਸ ਸੱਚੀ ਦਸਤਾਰ। ਪੰਚਾਂ ਸੀਸ ਦਸਤਾਰ ਹਰਿ ਟਿਕਾਈਆ। ਲੇਖਾ ਲਿਖੇ ਬੀਸ ਇਕੀਸ, ਭੇਵ ਨਾ ਰਾਈਆ। ਵੇਖੇ ਖੇਲ ਹਰਿ ਹਰਿ ਨਰ ਨਰ ਜਗ ਜਗ ਜਗਦੀਸ, ਸਾਚਾ ਤੇਲ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਾਂ ਕਰੇ ਜੋਤ ਸ਼ਬਦ ਕੁੜਮਾਈਆ। ਛੱਬੀ ਪੋਹ ਦਿਵਸ ਦਿਹਾੜਾ, ਭਿੰਨੜੀ ਰੈਣ ਸੁਹਾਈਆ। ਭਿੰਨੜੀ ਰੈੜ ਧਰਮ ਅਖਾੜਾ, ਪੰਚਮ ਮੇਲਾ ਧੁਰ ਦਰਗਾਹੀਆ। ਸ਼ਬਦ ਸਰੂਪੀ ਕਰੇ ਵਾੜਾ, ਨਾ ਕੋਈ ਸਕੇ ਜੜ੍ਹ ਉਖੜਾਈਆ। ਨੇੜ ਨਾ ਆਏ ਜਗਤ ਧਾੜਾ, ਫੜ ਉਠਾਏ ਆਪੇ ਬਾਹੀਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੋਏ ਸਹਾਈ ਥਾਉਂ ਥਾਈਂਆ। ਪੰਚਮ ਕਰ ਤਿਆਰ, ਪੰਚ ਸਵਾਰਿਆ। ਪੰਚਮ ਮਾਰੇ ਮਾਰ, ਸ਼ਬਦ ਉਡਾਰਿਆ। ਪੰਚਾਂ ਦੇਵੇ ਤਾਰ, ਨਰ ਨਿਰੰਕਾਰਿਆ। ਤਨ ਪਹਿਨਾਏ ਸਾਚਾ ਹਾਰ, ਸਾਚੀ ਬਰਖਾ ਮੇਘ ਬਰਸਾ ਰਿਹਾ। ਮਾਨਸ ਦੇਹੀ ਕਾਜ ਸਵਾਰ, ਜਗਤ ਹਰਸ ਆਪ ਮਿਟਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ੍ਰਿਸ਼ਟ ਸਬਾਈ ਬਣਤ ਬਣਾ ਰਿਹਾ। ਸ੍ਰਿਸ਼ਟ ਸਬਾਈ ਬਣਤ ਬਣਾਏ, ਏਕਾ ਰਾਹ ਵਖਾਇਆ। ਗੁਰਮੁਖ ਸਾਚੇ ਸੰਤ ਜਗਾਏ, ਸਾਚਾ ਸ਼ਬਦ ਸੁਣਾਇਆ। ਸਾਚੇ ਸ਼ਬਦ ਮਿਲੀ ਵਡਿਆਈ, ਹਰਿ ਹਿਰਦੇ ਨਾਮ ਵਸਾਇਆ। ਛੱਬੀ ਪੋਹ ਹੋਈ ਕੁੜਮਾਈ, ਪੰਚਾਂ ਨਾਤਾ ਜੋੜ ਜੁੜਾਇਆ। ਊਚਾਂ ਨੀਚਾਂ ਭੈਣਾਂ ਭਈਆ ਭਾਈ ਭੈਣਾ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚ ਦਵਾਰਾ ਇਕ ਸੁਹਾਇਆ। ਪੰਚਾਂ ਸੋਹੇ ਤਾਜ, ਸੀਸ ਟਿਕਾਇੰਦਾ। ਕਰਿਆ ਕਾਜ ਦੇਸ ਮਾਝ, ਸਾਚੀ ਬਣਤ ਬਣਾਇੰਦਾ। ਸਾਚੇ ਸਾਜਨ ਰਿਹਾ ਸਾਜ, ਸੰਤ ਅਸੰਤ ਵੇਖ ਵਖਾਇੰਦਾ। ਵੇਲੇ ਅੰਤਮ ਰੱਖਣ ਆਇਆ ਲਾਜ, ਕਲ ਵਿਛੜੇ ਮੇਲ ਮਿਲਾਇੰਦਾ। ਸੋਹੰ ਸ਼ਬਦ ਉਡਾਇਆ ਸਾਚਾ ਬਾਜ, ਚਾਰੋਂ ਕੁੰਟ ਆਪ ਫਿਰਾਇੰਦਾ। ਸ਼ਬਦ ਸਰੂਪੀ ਮਾਰੇ ਅਵਾਜ਼, ਜਨ ਹਰਿ ਸੋਏ ਮਾਤ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਮੇਲਾ ਇਕ ਇਕੇਲਾ ਆਪੇ ਆਪ ਕਰਾਇੰਦਾ। ਪੰਚਮ ਮੇਲਾ ਇਕ ਦਵਾਰ। ਸ਼ਬਦ ਮੇਲਾ ਜੋਤੀ ਨਿਰੰਕਾਰ। ਪਵਣ ਸੁਹੇਲਾ ਧੁਰ ਦਰਬਾਰ। ਚੌਥੇ ਜੁਗ ਸਾਚੀ ਵੇਲ, ਲੱਗੇ ਫ਼ਲ ਕਾਇਆ ਡਾਲ। ਜੋਤ ਨਿਰੰਜਣ ਚਾੜ੍ਹੇ ਤੇਲਾ, ਕੰਤ ਸੁਹਾਗੀ ਵਰ ਭਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਕੀਤਾ ਮੇਲਾ, ਪਾਰਬ੍ਰਹਮ ਬ੍ਰਹਮ ਰੂਪ ਅਪਾਰ। ਪਾਰਬ੍ਰਹਮ ਬ੍ਰਹਮ ਮੇਲ ਮਿਲਾਇਆ। ਇਕ ਵਖਾਇਆ ਸਾਚਾ ਧਰਮ, ਧਰਨੀ ਧਰਨ ਆਪ ਅਖਵਾਇਆ। ਜਨ ਭਗਤਾਂ ਵੇਖੇ ਮਾਤ ਕਰਮ, ਕਰਮੀ ਕਰਮ ਕਰਮ ਲਿਖਾਇਆ। ਦੂਈ ਦਵੈਤੀ ਮੇਟੇ ਵਰਮ, ਏਕਾ ਮਾਰਗ ਏਕ ਦਿਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚ ਦਵਾਰ ਬੰਕ ਸੁਹਾਇਆ। ਪੂਰਨ ਸੇਵਾ ਘਾਲ ਘਾਲ, ਦਰ ਦਵਾਰ ਕਰਾਈਆ। ਆਤਮ ਮੇਵਾ ਕਾਇਆ ਡਾਲ, ਅੰਮ੍ਰਿਤ ਫ਼ਲ ਖਵਾਈਆ। ਸੁਰਤੀ ਰਹੇ ਹਾਲ ਬੇਹਾਲ, ਦੀਨ ਦਿਆਲ ਸੇਵਾ ਲਾਈਆ। ਦਿਵਸ ਰੈਣ ਏਕਾ ਚਾਲ, ਸਿੰਘ ਦਰਸਨ ਦਰਸ਼ਨ ਹਰਿ ਹਰਿ ਪਾਇਆ, ਦਿਵਸ ਰੈਣ ਕਲਮ ਚਲਾਈਆ। ਪੁਰਖ ਅਬਿਨਾਸ਼ੀ ਤਰਸ ਕਮਾਇਆ, ਭਿੰਨੜੀ ਰੈਣ ਸੁਹਾਈਆ। ਅੰਮ੍ਰਿਤ ਮੇਘ ਬਰਸ ਵਖਾਇਆ, ਛੁੱਟੇ ਜਗਤ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਦੇਵੇ ਵਡਿਆਈਆ। ਮਿਲੇ ਮਾਤ ਵਡਿਆਈ, ਚਰਨ ਦਵਾਰਿਆ। ਮਸਤਕ ਮਿੱਟੇ ਝੂਠੀ ਛਾਹੀ, ਮਾਨਸ ਦੇਹੀ ਕਾਜ ਸਵਾਰਿਆ। ਸ਼ਬਦ ਸਰੂਪੀ ਪਾਈ ਫ਼ਾਹੀ, ਖਿਚ ਲਿਆਏ ਚਰਨ ਦਵਾਰਿਆ। ਗੋਝ ਗਿਆਨਾ ਭੇਵ ਖੁਲ੍ਹਾਈ, ਧਰਮ ਨਿਸ਼ਾਨਾ ਇਕ ਝੁੱਲਾ ਰਿਹਾ। ਨਾਮ ਤਰਾਨਾ ਇਕ ਵਜਾਈ, ਰਾਗ ਸਿਆਨਾ ਆਪ ਜਣਾ ਰਿਹਾ। ਚਰਨ ਧੂੜ ਸੱਚਾ ਇਸ਼ਨਾਨਾ ਮਾਤ ਕਰਾਈ, ਸੀਤਲ ਧਾਰਾ ਆਪ ਵਹਾ ਰਿਹਾ। ਦਿਵਸ ਰੈਣ ਸੇਵ ਕਮਾਈ, ਲੇਖਾ ਲਿਖਣਹਾਰ ਆਪ ਅਖਵਾ ਰਿਹਾ। ਆਤਮ ਦਰ ਵੱਜੇ ਵਧਾਈ, ਪ੍ਰਭ ਅਬਿਨਾਸ਼ੀ ਜੋਤ ਜਗਾਈ, ਸ਼ਬਦ ਸਰੂਪੀ ਮੇਲ ਮਿਲਾਈ, ਸਿੰਘ ਦਰਸ਼ਨ ਸੀਸ ਪ੍ਰਭ ਦੇਸ ਮਾਝ ਰਚ ਭਗਤਾਂ ਕਾਜ, ਆਪੇ ਆਪ ਕਰਾ ਰਿਹਾ। ਚਾਕਰ ਸੇਵਾ ਚਾਕਰੀ, ਦਿਵਸ ਰੈਣ ਪਰਭਾਤ। ਅੰਤਮ ਨੇੜੇ ਆਈ ਵਾਟੜੀ, ਪ੍ਰਭ ਦੇਵੇ ਸੱਚੀ ਦਾਤ। ਨਾਮ ਲੱਭੇ ਸਾਚੀ ਗਾਠੜੀ, ਸੋਹੰ ਸ਼ਬਦ ਸੱਚੀ ਕਰਾਮਾਤ। ਹੱਥ ਫੜਾਏ ਸਾਚੀ ਲਾਠੜੀ, ਇਕ ਕਰਾਏ ਦਿਵਸ ਰਾਤ। ਸ਼ਬਦ ਹਠੀਲਾ ਸਾਚਾ ਹਾਠੜੀ, ਚਰਨ ਕਵਲ ਸੱਚਾ ਨਾਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਨਾਮ ਕਾਇਆ ਚਾਮ ਸੱਚੀ ਦਾਤ। ਨਾਮ ਦਾਤ ਦਰ ਵੰਡਣ ਆਇਆ, ਠਾਕਰ ਠਾਕਰ ਵੇਸਾ। ਗੁਰਮੁਖ ਸਾਚੇ ਕਾਇਆ ਚੋਲੀ ਰੰਗਣ ਆਇਆ, ਕਰ ਕਰ ਵੇਸ ਅਨੇਕਾ। ਚਰਨ ਪ੍ਰੀਤੀ ਸਾਚੀ ਮੰਗਣ ਆਇਆ, ਕਰੇ ਬੁਧ ਬਿਬੇਕਾ। ਸ਼ਬਦ ਕੰਗਣ ਤਨ ਵੇਖਣ ਆਇਆ, ਕਲਜੁਗ ਮਾਇਆ ਨਾ ਲਾਏ ਸੇਕਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸ਼ਬਦ ਵਰ, ਸਦਾ ਰਹੇ ਬਿਬੇਕਾ। ਠਾਕਰ ਸੇਵਾ ਸਿੰਘ ਠਾਕਰ ਜਾਗੇ। ਅੰਮ੍ਰਿਤ ਮੇਵਾ ਆਤਮ ਮਾਂਗੇ। ਪ੍ਰਭ ਅਬਿਨਾਸ਼ੀ ਘਟ ਘਟ ਵਾਸੀ, ਚਰਨ ਪ੍ਰੀਤੀ ਏਕਾ ਲਾਗੇ। ਪਰਗਟ ਹੋਏ ਘਨਕਪੁਰ ਵਾਸੀ, ਜੋਤ ਸਰੂਪੀ ਸ਼ਾਹੋ ਸ਼ਾਬਾਸੀ ਜਗਤ ਬੁਝਾਏ ਤ੍ਰਿਸਨਾ ਆਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਉਪਜਾਏ ਸ਼ਬਦ ਵੈਰਾਗੇ। ਸ਼ਬਦ ਵੈਰਾਗ ਰਹੇ ਤਨ ਅੰਦਰ, ਮਨ ਅੰਦਰ ਦਏ ਦੁਹਾਈਆ। ਜੋਤੀ ਜਗੇ ਸਾਚੇ ਅੰਦਰ, ਡੂੰਘੀ ਕੰਦਰ ਹੋਏ ਰੁਸ਼ਨਾਈਆ। ਆਪੇ ਤੋੜੇ ਵੱਜਾ ਜੰਦਰ, ਤੀਜੇ ਨੈਣ ਜਾਏ ਬੀਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਭਗਤ ਜਗਤ ਵਡਿਆਈਆ। ਭਗਤ ਭੰਡਾਰਾ ਭਰਪੂਰ ਭਰਮ ਭਓ ਲੱਥਿਆ। ਪੁਰਖ ਅਬਿਨਾਸ਼ੀ ਆਸਾ ਮਨਸਾ ਪੂਰ, ਲੇਖਾ ਦੇਵੇ ਹੱਥੋ ਹਥਿਆ। ਆਪੇ ਨੇੜੇ ਆਪੇ ਦੂਰ, ਆਪੇ ਵੇਖੇ ਮਸਤੱਕ ਸਾਚੇ ਮਥਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਦੇਵੇ ਤੂਰ, ਜੋਤ ਸਰੂਪੀ ਸਾਚਾ ਨੂਰ, ਸਗਲ ਵਸੂਰਾ ਦਰ ਘਰ ਸਾਚੇ ਲੱਥਿਆ। ਸਗਲ ਵਸੂਰਾ ਜਾਏ ਲੱਥ, ਮਿਲਿਆ ਮੇਲ ਪੁਰਖ ਭਤਾਰਾ। ਪੰਚਾਂ ਚੋਰਾਂ ਪਾਏ ਨੱਥ, ਸ਼ਬਦ ਫੜਾਏ ਹੱਥ ਕਟਾਰਾ। ਜਗਤ ਚਲਾਏ ਸਾਚੀ ਗੱਥ, ਸੋਹੰ ਸ਼ਬਦ ਭਗਤ ਜੈਕਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੋਗ ਸੋਗ ਚਿੰਤ ਵਿਜੋਗ ਮਥ, ਸੀਸ ਬੰਨਾਏ ਸ਼ਬਦ ਸੱਚਾ ਦਸਤਾਰਾ। ਲੜ ਫੜਾਏ ਆਪਣਾ, ਹਰਿ ਲਾਡ ਲਡਾਏ। ਇਕ ਜਪਾਇਆ ਸਾਚਾ ਜਾਪਨਾ, ਏਕਾ ਅੱਖਰ ਮਾਤ ਪੜ੍ਹਾਏ। ਮੇਟ ਮਿਟਾਏ ਤੀਨੋ ਤਾਪਨਾ, ਸਾਚੀ ਦਾਤ ਹਰਿ ਝੋਲੀ ਪਾਏ। ਆਪ ਬੁਝਾਏ ਭੇਵ ਆਪਣਾ, ਅਗਿਆਨ ਅੰਧੇਰਾ ਰਿਹਾ ਮਿਟਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਦਵਾਰਾ ਨਰ ਨਿਰੰਕਾਰਾ ਏਕਾ ਏਕ ਵਖਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਟ ਘਟ ਮੇਂ ਰਿਹਾ ਸਮਾਏ। ਤ੍ਰੈਗੁਣ ਮਾਇਆ ਤੱਤ ਕਰ ਪਰਧਾਨਿਆ। ਆਪ ਬਣਾਏ ਪੰਚਮ ਰਤ, ਸਾਚਾ ਮੇਲ ਮਿਲਾਨਿਆ। ਬੀਜੇ ਬੀਜ ਕਾਇਆ ਸਾਚੇ ਵਤ, ਉਲਟਾ ਬਿਰਖ ਆਪ ਉਗਾਨਿਆ। ਲਹੂ ਮਿੱਝ ਬਣਾਏ ਹੱਡ ਮਾਸ ਨਾੜੀ ਰਤ, ਬਣਤ ਬਣਾਏ ਸ੍ਰੀ ਭਗਵਾਨਿਆ। ਵਿਚ ਰਖਾਏ ਸਾਚਾ ਤੱਤ, ਪਵਣ ਸਵਾਸੀ ਵੇਖ ਵਖਾਣਿਆ। ਨਾ ਕੋਈ ਕਥਨੀ ਸਕੇ ਕਥ, ਕਵਣ ਦਵਾਰੇ ਆਏ ਜਾਏ ਸ੍ਰੀ ਭਗਵਾਨਿਆ। ਨੌਂ ਅਠਾਰਾਂ ਮਿਲੀ ਵੱਥ, ਦੇਵਣਹਾਰ ਹਰਿ ਸਮਰਥ ਸਾਚੀ ਦਇਆ ਕਮਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਧੀਰ ਸਰੀਰ ਇਕ ਤਰਾਨਿਆ। ਮਾਇਆ ਕੁੱਖ ਨਾ ਲੱਗੇ ਦੁੱਖ, ਉਲਟੀ ਨਾਭੀ ਵਾਸਾ ਏ। ਮਿੱਟੀ ਰਹੇ ਤ੍ਰਿਸ਼ਨਾ ਭੁੱਖ, ਮਿਲਿਆ ਮੇਲ ਪੁਰਖ ਅਬਿਨਾਸ਼ਾ ਏ। ਸਾਚੀ ਸੁੱਖਣਾ ਰਿਹਾ ਸੁੱਖ, ਵੇਖੇ ਅੰਦਰ ਪ੍ਰਿਥਮੀ ਅਕਾਸਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਕੀਤਾ ਅੰਦਰ ਵਾਸਾ ਏ। ਆਪੇ ਅੰਦਰ ਵਸ ਜੋਤ ਜਗਾਇਆ। ਆਪੇ ਰਵ ਸਸ, ਅਗਿਆਨ ਅੰਧੇਰਾ ਰਿਹਾ ਮਿਟਾਇਆ । ਆਪੇ ਆਏ ਬਾਹਰ ਨੱਸ, ਪੂਤ ਸਪੂਤਾ ਨਾਉਂ ਧਰਾਇਆ। ਮਾਇਆ ਰਾਣੀ ਦਏ ਝੱਸ, ਭਰਮੇ ਭਰਮ ਭੁਲਾਇਆ। ਜੋਤੀ ਜੋਤ ਸਰੂਪ ਹਰਿ, ਕਰੇ ਕਰਮ ਲੇਖਾ ਇਕ ਲਿਖਾਇਆ। ਲਿਖਿਆ ਲੇਖਾ ਚੁੱਕੇ ਮਾਤ, ਵੇਲਾ ਅੰਤਮ ਆਏ। ਨਾ ਕੋਈ ਜਾਣੇ ਦਿਵਸ ਰਾਤ, ਸੁਬਾਹ ਸ਼ਾਮ ਨਾ ਕੋਈ ਸਮਝਾਏ। ਅੱਠੇ ਪਹਿਰ ਵੇਖੇ ਮਾਰ ਝਾਤ, ਆਪੇ ਮੇਟੇ ਮੇਟ ਮਿਟਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਹਰਿ ਰਘੁਰਾਏ। ਅੰਤਮ ਵੇਲਾ ਔਖਾ ਘਾਟ, ਸਾਰ ਕੋਈ ਨਾ ਰਾਇਆ। ਕਾਇਆ ਪਿੰਜਰ ਆਨ ਬਾਟ, ਪ੍ਰਭ ਮਾਇਆ ਪੜਦਾ ਪਾਇਆ। ਆਤਮ ਜੋਤੀ ਖਿੱਚੇ ਲਿਲਾਟ, ਉਪਰੋਂ ਨੇੜੇ ਆਇਆ। ਆਪੇ ਪਾੜੇ ਪਾਲ ਕਪਾਟ, ਆਪਣਾ ਰਾਹ ਵਖਾਇਆ। ਸ਼ਬਦ ਮਾਰੇ ਸਾਚੀ ਚਾਟ, ਜੋਤੀ ਲਾਟ ਦਏ ਬੁਝਾਇਆ। ਲੇਖਾ ਚੁੱਕੇ ਸਾਚੇ ਹਾਟ, ਰੋਮ ਰੋਮੀ ਬਾਹਰ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤ੍ਰੈਲੋਕੀ ਧਾਰਾ ਮਸਤਕ ਪਾਰਾ ਆਪੇ ਰਿਹਾ ਵਖਾਇਆ। ਹੋਏ ਮਨ ਵੈਰਾਗੀ ਚਰਨ ਦਵਾਰਿਆ। ਚਰਨ ਪ੍ਰੀਤੀ ਜਿਸ ਜਨ ਲਾਗੀ, ਨਾਤਾ ਤੁੱਟੇ ਨੌਂ ਦਵਾਰਿਆ। ਬੁਝੀ ਜਗਤ ਤ੍ਰਿਸ਼ਨਾ ਆਗੀ, ਸਾਚਾ ਮੇਲਾ ਕੰਤ ਭਤਾਰਿਆ। ਆਪੇ ਬਣ ਜਾਏ ਹਰਿ ਸਰਬਾਗੀ, ਦੇਵੇ ਸ਼ਬਦ ਸਚ ਤੱਤ ਸਹਾਰਿਆ। ਸੋਈ ਸੁਰਤੀ ਜਿਸ ਜਨ ਜਾਗੀ, ਮਿਲੇ ਵਸਤ ਅਪਰ ਅਪਾਰਿਆ। ਦਰ ਦਵਾਰੇ ਏਕਾ ਏਕ ਵਡ ਵਡਭਾਗੀ, ਜੋਤੀ ਸ਼ਬਦੀ ਮੇਲ ਮਿਲਾ ਰਿਹਾ। ਮਨ ਚੰਚਲ ਕਰੇ ਚਤਰਾਈਆ। ਸੁਰਤ ਸਵਾਣੀ ਰੋਵੇ ਧਾਹਾਂ ਮਾਰ, ਹਰਿ ਹਰਿ ਸ਼ਬਦ ਤੇਰੀ ਵਡਿਆਈਆ। ਕਰ ਕਿਰਪਾ ਪਾਰ ਉਤਾਰ, ਨਾ ਹੋਏ ਕਦੇ ਜੁਦਾਈਆ। ਦਿਵਸ ਰੈਣ ਰੈਣ ਦਿਵਸ ਏਕਾ ਚਰਨ ਪਿਆਰ, ਸੁਰਤੀ ਸ਼ਬਦ ਮੇਲ ਮਿਲਾਈਆ। ਮੇਲ ਮਿਲਾਵਾ ਡੂੰਘੀ ਗਾਰ, ਨਾ ਕੋਈ ਧੀ ਪੁੱਤ ਜਣਾਈਆ। ਏਕਾ ਸ਼ਬਦ ਸੱਚੀ ਕੁੜਮਾਈਆ। ਸੁਤੀ ਨਾਰੀ ਕੰਤ ਵਿਆਹੀਆ। ਖਿੱਚ ਲਿਆਏ ਦਰ ਸਚ ਦਰਬਾਰ, ਫੂਲਨ ਸੇਜਾ ਇਕ ਵਿਛਾਈਆ। ਜੋਤੀ ਨੂਰ ਕਰੇ ਅਕਾਰ, ਨਾਦ ਧੁਨ ਸੱਚੀ ਉਪਜਾਈਆ। ਚਾਰੋਂ ਕੁੰਟ ਢੋਲ ਮਰਦੰਗ ਰਿਹਾ ਵਜਾਈਆ। ਦੋਹਾਂ ਮੇਲਾ ਕੰਤ ਭਤਾਰ, ਸਾਚੀ ਸੇਜਾ ਏਕਾ ਸੁੱਤੇ ਸੁੱਤਿਆ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੁਰਤੀ ਸੁਰਤ ਸਵਾਣੀ ਮੇਲ ਮਿਲਾਏ ਸ਼ਬਦ ਹਾਣੀ, ਏਕਾ ਨਾਤਾ ਪੁਰਖ ਬਿਧਾਤਾ ਦੋਹਾਂ ਜੋੜ ਜੁੜਾਈਆ। ਜੋੜ ਜੁੜਾਇਆ ਸਚ ਦਰਬਾਰ, ਪ੍ਰਭ ਸਾਚੇ ਮੇਲ ਮਿਲਾਇਆ। ਸ਼ਬਦ ਘੋੜਾ ਕਰ ਤਿਆਰ, ਸੁਰਤ ਸਵਾਣੀ ਲਏ ਚੜ੍ਹਾਇਆ। ਆਪੇ ਹੋਏ ਪਹਿਰੇਦਾਰ, ਗੁਰ ਪੂਰਾ ਜਿਸ ਨਾਮ ਰਖਾਇਆ। ਦਿਵਸ ਰੈਣ ਰੈਣ ਦਿਵਸ ਕਰੇ ਉਜਿਆਰ, ਅੰਧ ਅੰਧੇਰਾ ਰਹਿਣ ਨਾ ਪਾਇਆ। ਸੋਲਾਂ ਕਲੀਆਂ ਤਨ ਸ਼ਿੰਗਾਰ, ਨਾਮ ਟਿੱਕਾ ਮਸਤਕ ਲਾਇਆ। ਵਲੀਆ ਛਲੀਆ ਹਰਿ ਕਰਤਾਰ, ਜੋਤ ਸਰੂਪੀ ਭੇਖ ਵਟਾਇਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਸੁਹਣਾ ਹਾਰ ਗਲ ਪਹਿਨਾਇਆ। ਕਰੇ ਖੇਲ ਅਪਰ ਅਪਾਰ, ਚੁਰਾਸੀ ਕਲੀਆਂ ਆਪਣੇ ਲੜ ਬੰਨ੍ਹਾਇਆ। ਸੁਰਤ ਕਮਾਉਣੀ ਸੇਵ, ਪ੍ਰਭ ਜਣਾਇੰਦਾ। ਮਿਲੇ ਮੇਲ ਘਰ ਸਾਚੇ ਦੇਵ, ਸਾਚਾ ਰਾਹ ਵਖਾਇੰਦਾ। ਆਤਮ ਦੇਵੇ ਸਾਚਾ ਮੇਵ, ਅੰਮ੍ਰਿਤ ਫ਼ਲ ਖੁਵਾਇੰਦਾ। ਵਡ ਗੁਣੀ ਗੁਣ ਰਸਨਾ ਜਿਹਵ, ਜੋਤੀ ਜੋਤ ਸਰੂਪ ਹਰਿ, ਜੋ ਜਨ ਰਸਨਾ ਗਾਇੰਦਾ। ਸਤਿਗੁਰ ਭਾਏ ਸਹਿਜ ਸੁਭਾਏ, ਸਖੀਆਂ ਮੰਗਲ ਗਾਇਆ ਏ। ਜੋਤ ਸਰੂਪੀ ਦਰਸ ਦਿਖਾਏ, ਮਾਇਆ ਸੰਗਲ ਕਟਾਇਆ ਏ। ਜਗਤ ਤ੍ਰਿਸ਼ਨਾ ਹਰਸ ਮਿਟਾਏ, ਦਰ ਦਵਾਰਾ ਜੋ ਜਨ ਮੰਗਣ ਆਇਆ ਏ। ਚਰਨ ਪ੍ਰੀਤੀ ਤਰਸ ਕਮਾਏ, ਆਤਮ ਝੋਲੀ ਭਿਛਿਆ ਪਾਇਆ ਏ। ਆਤਮ ਮੇਘ ਬਰਸ ਵਖਾਏ, ਗੁਰਮੁਖ ਤੇਰੀ ਇਛਿਆ ਪੂਰ ਕਰਾਇਆ ਏ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪ ਆਪਣੇ ਰੰਗ ਸਮਾਇਆ ਏ। ਦਰ ਮੰਗੇ ਮੰਗ ਭਿਖਾਰ, ਚਤੁਰ ਸੁਜਾਨਾ। ਪ੍ਰਭ ਖੋਲ੍ਹੇ ਬੰਦ ਕਿਵਾੜ, ਨੇੜ ਨਾ ਆਏ ਪੰਚ ਸ਼ੈਤਾਨਾ। ਪੰਚਮ ਮੇਟੇ ਧਾੜ, ਮਾਰੇ ਤੀਰ ਇਕ ਨਿਸ਼ਾਨਾ। ਚਾਰੋਂ ਕੁੰਟ ਸ਼ਬਦ ਸਰੂਪੀ ਆਪੇ ਕਰੇ ਵਾੜ, ਗੁਰ ਪੂਰਾ ਜਿਸ ਪਛਾਨਾ। ਨੌਂ ਅਠਾਰਾਂ ਆਪ ਚਬਾਏ ਆਪਣੀ ਦਾੜ੍ਹ, ਗੁਣਵੰਤ ਗੁਣ ਨਿਧਾਨਾ। ਵਾ ਨਾ ਲਗੇ ਤੱਤੀ ਹਾੜ੍ਹ, ਅੰਮ੍ਰਿਤ ਦੇਵੇ ਠੰਡਾ ਖਾਨ ਪਾਨਾ। ਮਨਮੁਖਾ ਕਾਇਆ ਲਈ ਸਾੜ, ਬਾਲ ਬਿਰਧ ਵਿਚ ਜਵਾਨਾ। ਗੁਰਮੁਖ ਉਪਜਾਏ ਸਾਚੇ ਲਾਲ, ਜਿਨ੍ਹਾਂ ਲੇਖਾ ਮਸਤਕ ਆਪ ਲਿਖਾਨਾ। ਧੁਰ ਦਰਗਾਹੀ ਮਾਤ ਨਿਸ਼ਾਨਿਆ। ਸਾਚਾ ਲੇਖਾ ਆਪ ਚੁਕਾਇਆ, ਪ੍ਰਭ ਕਰ ਕਰ ਵਡ ਮਿਹਰਬਾਨਿਆ। ਚਰਨ ਪ੍ਰੀਤੀ ਆਪ ਬੰਧਾਇਆ, ਦੇਵੇ ਧੂੜ ਸੱਚਾ ਇਸ਼ਨਾਨਿਆ। ਕਾਇਆ ਨਾਰ ਜਤੀ ਜਗਤ ਰਖਾਇਆ, ਮਾਇਆ ਮੂੜ੍ਹ ਚਤੁਰ ਸੁਜਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਦਾਨ ਸੱਚਾ ਨਾਮ ਦਾਨਿਆ, ਦੇਵਣਹਾਰ ਦਾਤਾਰ ਸ੍ਰਿਸ਼ਟ ਸਬਾਈਆ। ਆਦਿ ਅੰਤ ਨਾ ਜਾਏ ਹਾਰ, ਏਕਾ ਰੰਗ ਰਿਹਾ ਸਮਾਈਆ। ਸਤਿ ਪੁਰਖ ਨਿਰੰਜਣ ਅਪਰ ਅਪਾਰ, ਸਾਰ ਕੋਈ ਨਾ ਪਾਈਆ। ਗੁਰਮੁਖ ਨੇਤਰ ਅੰਜਨ ਸ਼ਬਦ ਸ਼ਿੰਗਾਰ, ਸਾਚੀ ਬਣਤਾ ਰਿਹਾ ਬਣਾਈਆ। ਮਾਨਸ ਦੇਹੀ ਕੱਜਲ ਧਾਰ, ਸਾਚੇ ਨੇਤਰ ਪਾਈਆ। ਨੇਤਰ ਵੇਖੇ ਖੋਲ੍ਹ ਉਘਾੜ, ਅੰਧ ਅੰਧੇਰ ਮਿਟਾਈਆ। ਬਜਰ ਕਪਾਟੀ ਪੱਥਰ ਪਾੜ, ਸਾਚੀ ਹਾਟੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੁਰ ਚੇਲਾ ਦਰ ਘਰ ਸਾਚੇ ਸਾਚਾ ਮੇਲਾ ਏਕਾ ਧਾਮ ਸੁਹਾਈਆ। ਗੁਰ ਚੇਲਾ ਸਚ ਘਰ ਵਸਿਆ, ਗੁਰ ਪੂਰੇ ਦਇਆ ਕਮਾਈ। ਦਰ ਸਾਚਾ ਮਾਤ ਦੱਸਿਆ, ਮਿਲੀ ਜਗਤ ਵਡਿਆਈ। ਅਸਥਿਲ ਮੰਦਰ ਬਹਿ ਬਹਿ ਹੱਸਿਆ, ਦਿਵਸ ਰੈਣ ਹੋਏ ਰੁਸ਼ਨਾਈ। ਅੰਮ੍ਰਿਤ ਮੇਘ ਏਕਾ ਵਸਿਆ, ਸਾਵਣ ਬਰਖਾ ਹਰਿ ਹਰਿ ਲਾਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਅੰਦਰ ਰਿਹਾ ਜੋਤ ਜਗਾਈ। ਪਹਿਲੀ ਚੇਤਰ ਚੇਤਨ ਚਿਤ, ਪ੍ਰਭ ਚੇਤਾ ਮਾਤ ਕਰਾਇਆ। ਕਰੇ ਖੇਲ ਨਿੱਤ ਨਵਿੱਤ, ਭਗਤਾਂ ਹਿਤ ਜੋਤੀ ਜਾਮਾ ਪਾਇਆ। ਵੇਖ ਵਖਾਣੇ ਕਾਇਆ ਖੇਤ, ਆਤਮ ਸਾਚਾ ਬੀਜ ਬਿਜਾਇਆ। ਲੱਗੀ ਧੁਪ ਮਹੀਨਾ ਜੇਠ, ਸਾਚਾ ਫ਼ਲ ਪਕਾਇਆ। ਸਤਾਰਾਂ ਹਾੜੀ ਕਰੇ ਸਾਇਆ ਹੇਠ, ਜੋਤੀ ਸਾਇਆ ਸ਼ਬਦ ਵਧਾਇਆ। ਲੇਖੇ ਲਾਏ ਕੌੜੇ ਰੇਠ, ਅੰਮ੍ਰਿਤ ਆਤਮ ਜਾਮ ਪਿਆਇਆ। ਚਾੜ੍ਹੇ ਏਕਾ ਰੰਗ ਮਜੀਠ, ਕਾਇਆ ਚੋਲੀ ਰੰਗ ਵਖਾਇਆ। ਹਰਿ ਹਰਿ ਸਾਚਾ ਜਿਸ ਜਨ ਲਿਆ ਡੀਠ, ਆਪ ਆਪਣਾ ਭਰਮ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਮ੍ਰਿਤ ਆਤਮ ਸਿੰਚ ਭੰਡਾਰਾ ਦਰ ਦਵਾਰੇ ਇਕ ਵਰਤਾਇਆ। ਅੰਮ੍ਰਿਤ ਸਾਚਾ ਕਰ ਤਿਆਰ, ਸੋਹੰ ਸੋ ਸਮਾਇਆ। ਸੋਹੰ ਵੇਖੇ ਸਾਚੀ ਧਾਰ, ਨਿੱਝਰ ਧਾਰਾ ਰਿਹਾ ਵਹਾਇਆ। ਨਿੱਝਰ ਧਾਰਾ ਅਪਰ ਅਪਾਰ, ਨੌਂ ਦਵਾਰੇ ਬੰਦ ਕਰਾਇਆ। ਨੌਂ ਦਵਾਰੇ ਬੰਦ ਕਿਵਾੜ, ਸ਼ਬਦ ਅਖਾੜਾ ਇਕ ਬਣਾਇਆ। ਸ਼ਬਦ ਉਠਾਏ ਦਰ ਦਰਬਾਰ, ਹਾੜ ਸਤਾਰਾ ਤਾਲ ਵਜਾਇਆ। ਵਜੇ ਤਾਲ ਭਗਤ ਅਧਾਰ, ਫੜ ਫੜ ਬੇੜਾ ਪਾਰ ਕਰਾਇਆ। ਕਲਜੁਗ ਤੇਰੀ ਅੰਤਮ ਵਾਰ, ਜੂਠਾ ਝੂਠਾ ਝੇੜਾ ਰਿਹਾ ਮਿਟਾਇਆ। ਪਰਗਟ ਹੋਏ ਨਰ ਨਿਰੰਕਾਰ, ਬੀਸ ਇਕੀਸਾ ਭੇਵ ਛੁਪਾਇਆ। ਛੱਬੀ ਪੋਹ ਦਿਵਸ ਵਿਚਾਰ, ਕਾਇਆ ਮਾਟੀ ਦੇਹ ਤਜਾਇਆ। ਜਗੀ ਜੋਤ ਅਗੰਮ ਅਪਾਰ, ਜੋਤੀ ਜਾਮਾ ਭੇਖ ਵਟਾਇਆ। ਗੁਰਮੁਖਾਂ ਕਰੇ ਮਾਤ ਪਿਆਰ, ਆਤਮ ਤ੍ਰਿਸ਼ਨਾ ਰਿਹਾ ਬੁਝਾਇਆ। ਪੰਚਮ ਪਿਆਰੇ ਸ਼ਬਦ ਦੁਲਾਰ, ਨਾਮ ਵਣਜਾਰਾ ਇਕ ਕਰਾਇਆ। ਆਪੇ ਬਖ਼ਸ਼ੇ ਚਰਨ ਪਿਆਰ, ਚਰਨੀ ਨਾਤਾ ਇਕ ਵਖਾਇਆ। ਇਕ ਸਦ ਗਿਆਰਾਂ ਕਰ ਵਿਚਾਰ, ਨੌਵਾਂ ਸੱਤਾਂ ਵੰਡ ਵੰਡਾਇਆ। ਸੋਹੰ ਸੋ ਸ਼ਬਦ ਜੈਕਾਰ, ਪ੍ਰਭ ਅਬਿਨਾਸ਼ੀ ਆਪਣਾ ਆਪ ਕਰਾਇਆ। ਸਾਚੀ ਰਸਨਾ ਗਾਏ ਹਰਿ ਨਿਰੰਕਾਰ, ਜੀਵਾਂ ਜੰਤਾਂ ਲੇਖੇ ਲਾਇਆ। ਕਿਰਪਾ ਕਰ ਅਪਰ ਅਪਾਰ, ਸਾਚੀ ਸੇਵਾ ਰਿਹਾ ਲਗਾਇਆ। ਅੰਮ੍ਰਿਤ ਹਰਿ ਭਰੇ ਭੰਡਾਰ, ਅਚਰਜ ਰੀਤੀ ਰਿਹਾ ਚਲਾਇਆ। ਜਨ ਭਗਤਾਂ ਬੰਨ੍ਹੇ ਆਪ ਦਸਤਾਰ, ਲਹਿਣਾ ਦੇਣਾ ਰਿਹਾ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਰੰਗ ਸਮਾਇਆ। ਅੰਮ੍ਰਿਤ ਜਲ ਆਤਮ ਧਾਰਾ, ਸਾਚੀ ਗੰਗ ਵਹਾਈਆ। ਜਨ ਭਗਤਾਂ ਦੇਵੇ ਕਰ ਪਿਆਰਾ, ਰੰਗਣ ਰੰਗ ਰਿਹਾ ਚੜ੍ਹਾਈਆ। ਦਰ ਦਵਾਰੇ ਇਕ ਵਣਜਾਰਾ, ਹਰਿਜਨ ਸਾਚਾ ਆਪ ਬਣਾਈਆ। ਆਪੇ ਬਣੇ ਮਾਤ ਵਰਤਾਰਾ, ਦੋਵੇਂ ਧਾਰਾ ਰਿਹਾ ਚਲਾਈਆ। ਜੋਤੀ ਜਾਮਾ ਭੇਖ ਨਿਆਰਾ, ਮੋਹਣੀ ਰੂਪ ਹਰਿ ਵਟਾਈਆ। ਦੇਵਤ ਦੇਵੀ ਦੇਵ ਦੇਵੇ ਧਾਰਾ, ਅੰਮ੍ਰਿਤ ਕਲਸ ਹੱਥ ਉਠਾਈਆ। ਮਨਮੁਖਾਂ ਕੀਆ ਮਧ ਪਿਆਰਾ, ਭਰਮ ਭੁਲੇਖੇ ਆਪ ਭੁਲਾਈਆ। ਸਤਿਜੁਗ ਤੇਰਾ ਸਚ ਵਿਹਾਰਾ, ਏਕਾ ਰਾਹ ਸੁਹਾਈਆ। ਏਕਾ ਨਰ ਸੱਚਾ ਨਿਰੰਕਾਰਾ, ਏਕਾ ਜੋਤੀ ਰਿਹਾ ਜਗਾਈਆ। ਏਕਾ ਦਰਸ ਦਵਾਰਾ, ਦੂਜਾ ਦਰ ਰਹਿਣ ਨਾ ਪਾਈਆ। ਅੰਮ੍ਰਿਤ ਦੇਵੇ ਠੰਡੀ ਧਾਰਾ, ਸ਼ਾਂਤਕ ਸੀਤਲ ਸਤਿ ਵਰਤਾਈਆ। ਪਾਰਬ੍ਰਹਮ ਬ੍ਰਹਮ ਪਾਏ ਸਾਰਾ, ਪੂਰਨ ਆਸ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸਵਾਸ ਰਸਨਾ ਭਗਤ ਜਣਾਈਆ। ਅੰਮ੍ਰਿਤ ਆਤਮ ਪਿਰਮ ਪਿਆਲਾ, ਪ੍ਰਭ ਸਾਚੇ ਆਪ ਬਣਾਇਆ। ਦੇਵਣਹਾਰ ਦੀਨ ਦਿਆਲਾ ਗੁਰ ਸੰਗਤ ਰਿਹਾ ਵਰਤਾਇਆ। ਫ਼ਲ ਲਗਾਏ ਕਾਇਆ ਡਾਲ੍ਹਾ, ਆਪ ਆਪਣਾ ਰੰਗ ਚੜ੍ਹਾਇਆ। ਹੋਏ ਸਦਾ ਸਦਾ ਰਖਵਾਲਾ, ਸਖੀ ਸੱਜਣ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦ੍ਰਿਸ਼ਟੀ ਦ੍ਰਿਸ਼ਟ ਆਪਣੀ ਪਾਇਆ। ਕਲਜੁਗ ਵਣਜ ਵਹਾਜਿਆ, ਦੁੱਖ ਭੁੱਖ ਕੁੜਮਾਈ। ਕੋਈ ਨਾ ਰੱਖੇ ਕਿਸੇ ਲਾਜਿਆ, ਚਾਰੋਂ ਕੁੰਟ ਪਈ ਦੁਹਾਈ। ਜੋ ਜਨ ਆਏ ਦਰ ਘਰ ਭਾਜਿਆ, ਦੇਵੇ ਸ਼ਬਦ ਸੱਚੀ ਸਰਨਾਈ। ਆਪ ਆਪਣਾ ਸਾਜਨ ਸਾਜਿਆ, ਜੋਤ ਨਿਰੰਜਣ ਮਾਤ ਜਗਾਈ। ਰਚਿਆ ਕਾਜ ਦੇਸ ਮਾਝਿਆ, ਗੁਰਮੁਖਾਂ ਦੇਵੇ ਮਾਤ ਵਡਿਆਈ। ਰੱਖਣ ਆਇਆ ਲਾਜਨ ਲਾਜਿਆ, ਪੱਲਾ ਰਿਹਾ ਨਾਮ ਫੜਾਈ। ਸ਼ਬਦ ਘੋੜੇ ਸਾਚੇ ਤਾਜਿਆ, ਫੜ ਫੜ ਬਾਹੋਂ ਰਿਹਾ ਚੜ੍ਹਾਈ। ਆਪ ਉਠਾਏ ਦਰ ਘਰ ਜਾਏ ਸ਼ਬਦ ਸਰੂਪੀ ਮਾਰੇ ਵਾਜ਼ਿਆ, ਗੁਰਮੁਖ ਸੋਇਆ ਰਹਿਣ ਨਾ ਪਾਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਦਵਾਰੇ ਮੇਲ ਮਿਲਾਈ। ਦੁੱਖ ਰੋਗ ਸੰਤਾਪ, ਜਗਤ ਸਤਾਇਆ। ਕਲਜੁਗ ਤੇਰਾ ਵਧਿਆ ਪਾਪ, ਜੂਠਾ ਝੂਠਾ ਤਾਪ ਚੜ੍ਹਾਇਆ। ਨਾ ਕੋਈ ਜਾਣੇ ਆਪਾ ਆਪ, ਗੁਰ ਪੂਰਾ ਨਜ਼ਰ ਨਾਂ ਆਇਆ। ਏਕਾ ਭੁੱਲਿਆ ਸੱਚਾ ਬਾਪ, ਹਉਮੇ ਹੰਗਤਾ ਤਾਪ ਚੜ੍ਹਾਇਆ। ਗੁਰਮੁਖ ਵਿਰਲਾ ਗੁਰ ਦਰ ਮੇਟੇ ਜਗਤ ਸੰਤਾਪ, ਏਕਾ ਓਟ ਰਿਹਾ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਨਗਾਰੇ ਲਾਏ ਚੋਟ, ਕਾਇਆ ਤਾਲ ਸੁਹਾਇਆ। ਕਾਇਆ ਨਗਾਰਾ ਵੱਜੇ ਤਾਲ, ਸ਼ਬਦ ਚੋਟ ਲਗਾਈਆ। ਸੁਰਤ ਨਿਮਾਣੀ ਹੋਏ ਬੇਹਾਲ, ਨਾ ਦਰਸ਼ਨ ਪੀਆ ਪਾਈਆ। ਬਾਹੋਂ ਫੜ ਲਏ ਉਠਾਲ, ਆਪ ਆਪਣੇ ਰੰਗ ਰੰਗਾਈਆ। ਦਰ ਦਵਾਰਾ ਇਕ ਵਖਾਲ, ਆਪ ਆਪਣੇ ਵਿਚ ਸਮਾਈਆ। ਆਤਮ ਜਾਮ ਇਕ ਪਿਆਲ, ਦਿਵਸ ਰੈਣ ਰਿਹਾ ਰੰਗ ਲਾਈਆ। ਪਰਗਟ ਹੋਏ ਦੀਨ ਦਿਆਲ, ਦੀਨਾਂ ਬੰਧੂ ਆਪ ਅਖਵਾਈਆ। ਹਰਿਜਨ ਸਾਚੇ ਜਗਤ ਕੰਗਾਲ, ਨਾਮ ਖਜ਼ਾਨਾ ਰਿਹਾ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰ ਸਰਬ ਸੁਖਦਾਈਆ। ਦੇਵਣਹਾਰ ਹਰਿ ਸਾਚੀ ਜੁਗਤਾ, ਮੁੱਕਤੀ ਮੁੱਕਤ ਦਵਾਈਆ। ਮਾਨਸ ਦੇਹੀ ਆਪ ਸਵਾਰੇ ਤੇਰੀ ਭੁਗਤਾ, ਸਾਚੀ ਜੁਗਤਾ ਸ਼ਬਦ ਸੁਣਾਈਆ। ਏਕਾ ਅੱਖਰ ਸਾਚਾ ਨੁਕਤਾ, ਪ੍ਰਭ ਅਬਿਨਾਸ਼ੀ ਰਿਹਾ ਲਗਾਈਆ। ਆਪੇ ਬੈਠਾ ਬਣ ਕੇ ਮੁਕਤਾ, ਦੂਜਾ ਡੰਡਾ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਮਾਤ ਵਡਿਆਈਆ। ਉਪਜਿਆ ਮਨ ਵੈਰਾਗ, ਸੋਇਆ ਜਾਗਿਆ। ਗੁਰ ਪੂਰੇ ਲਾਇਆ ਭਾਗ, ਧੋਇਆ ਦਾਗ਼ਿਆ। ਆਪ ਬੁਝਾਏ ਜਗਤ ਤ੍ਰਿਸ਼ਨਾ ਆਗ, ਦੀਪਕ ਜੋਤੀ ਜਗੇ ਚਿਰਾਗਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਦੇਵੇ ਸਚ ਵਰ, ਸਰਨ ਸਰਨਾਈ ਜੋ ਜਨ ਲਾਗਿਆ। ਗੁਰਮੁਖ ਤੱਤ ਪਛਾਣ ਆਪਾ ਜਾਣਿਆ। ਗੁਰਮਤ ਜਗਤ ਪਰਧਾਨ, ਭਰਮ ਚੁਕਾਨਿਆ। ਨਾਮ ਚੜ੍ਹਾਏ ਇਕ ਬਿਬਾਨ, ਲੇਖਾ ਚੁੱਕੇ ਜੇਰਜ ਖਾਣੀਆ। ਦੇਵੇ ਦਰਸ ਗੁਣ ਨਿਧਾਨ, ਲੱਖ ਚੁਰਾਸੀ ਪਾਰ ਕਰਾਨਿਆ। ਗਾਵਤ ਗਾਵਤ ਗਾਵਤ ਨਰ ਹਰਿ ਸਾਚਾ ਰਸਨਾ ਗਾਵਤ, ਕਰ ਕਿਰਪਾ ਪਾਰ ਉਤਾਰਿਆ। ਗੁਰਮੁਖ ਰੰਗ ਲਾਲ ਰੰਗ ਲਾਲੜਾ। ਗੁਰਮੁਖ ਤੋਲੇ ਪੂਰੇ ਤੋਲ, ਇਕ ਵਖਾਏ ਸਚ ਮਹੱਲੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਫੜਾਏ ਸਾਚਾ ਪਲੜਾ। ਨਿਸ਼ਅੱਖਰ ਵੱਖਰ ਰਿਹਾ ਬੋਲ, ਦੀਪਕ ਜੋਤੀ ਏਕਾ ਬਲੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਾਲ ਅਵੱਲੜੀ ਜਗਤ ਚਲੜਾ। ਜਗਤ ਅਵੱਲੜੀ ਚਾਲ, ਭੇਵ ਨਾ ਰਾਇਆ। ਪੁਰਖ ਅਬਿਨਾਸ਼ੀ ਖੇਲ ਅਪਾਰ, ਨੌਂ ਖੰਡ ਪ੍ਰਿਥਮੀ ਪਾਵੇ ਸਾਰ, ਸੱਤਾਂ ਦੀਪਾਂ ਕਰਮ ਵਿਚਾਰ, ਦਿਸ ਕਿਸੇ ਨਾ ਆਇਆ। ਲੋਆਂ ਪੁਰੀਆਂ ਇਕ ਜੈਕਾਰ, ਸ਼ਬਦ ਕਰਾਏ ਹਰਿ ਗਿਰਧਾਰ, ਕਲਜੁਗ ਤੇਰੀ ਅੰਤਮ ਵਾਰ, ਸੋਹੰ ਸਾਚਾ ਜਾਪ ਜਪਾਇਆ। ਪਵਣ ਉਨੰਜਾ ਛਤਰ ਝੁਲਾਰ, ਸਾਲ ਬਵੰਜਾ ਖੇਲ ਅਪਾਰ ਖੇਲੇ ਖੇਲ ਜਿਉਂ ਸ਼ਤਰੰਜ। ਲੱਖ ਚੁਰਾਸੀ ਤੇਰੀ ਅੰਤਮ ਵਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਆਤਮ ਰਿਹਾ ਵਿਚਾਰ। ਗੁਰਮੁਖ ਮੰਗੇ ਮੰਗ ਦਰ ਘਰ ਮੰਗਿਆ, ਪੁਰਖ ਅਬਿਨਾਸ਼ੀ ਚਾੜ੍ਹੇ ਸਾਚਾ ਰੰਗ, ਅੰਮ੍ਰਿਤ ਆਤਮ ਵਹਾਏ ਸਾਚੀ ਗੰਗਿਆ। ਨੌਂ ਦਵਾਰੇ ਜਾਏ ਲੰਘ, ਦਸਵੇਂ ਵੇਖੇ ਸ਼ਬਦ ਰੰਗੀਲਾ ਪਲੰਘਿਆ। ਸੁਰਤੀ ਡੋਰੀ ਸ਼ਬਦ ਪਤੰਗ, ਆਪ ਆਪਣੇ ਰੱਖੇ ਅੰਗ, ਚਲੇ ਚਾਲ ਇਕ ਬਿਹੰਗ, ਚਿੱਟੇ ਘੋੜੇ ਕਸੇ ਤੰਗਿਆ। ਡੂੰਘੀ ਕੰਦਰ ਜਾਏ ਲੰਘ, ਦਰ ਘਰ ਸਾਚੇ ਦਹਿ ਦਿਸ਼ਾ ਭਰਮ ਨਿਵਾਰੇ ਵਜਾ ਜੰਦ, ਜਗੇ ਜੋਤ ਰਵ ਰਵ ਸੱਸਿਆ। ਜੋਤੀ ਜੋਤ ਸਰੂਪ ਹਰਿ, ਆਪ ਸੁਹਾਏ ਕਾਇਆ ਮੰਦਰ, ਗੁਰਮੁਖਾਂ ਰਾਹ ਸਾਚਾ ਦੱਸਿਆ। ਕਾਇਆ ਮੰਦਰ ਹਰਿ ਰਘੁਨਾਥ, ਆਤਮ ਸੇਜਾ ਸੁੱਤਾ ਪੈਰ ਪਸਾਰਿਆ। ਸ੍ਰਿਸ਼ਟ ਸਬਾਈ ਸਗਲਾ ਸਾਥ, ਦਿਸ ਕਿਸੇ ਨਾ ਆ ਰਿਹਾ। ਗੁਰਮੁਖਾਂ ਮਸਤਕ ਲੇਖਾ ਲਿਖੇ ਮਾਥ, ਧੁਰ ਦਰਗਾਹੀ ਮੇਲ ਮਿਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਹੇਲਾ ਆਪ ਅਖਵਾ ਰਿਹਾ। ਸ਼ਬਦ ਸੁਹੇਲਾ ਸੰਗ ਸਖਾਈ, ਨਰ ਨਰਾਇਣ ਨਿਰਵੈਰਾ। ਵੇਖ ਵਖਾਣੇ ਥਾਉਂ ਥਾਈਂ, ਗੁਰਮੁਖ ਸਾਚੇ ਕਰ ਕਰ ਮਿਹਰਾ। ਪਕੜ ਉਠਾਏ ਫੜ ਫੜ ਬਾਹੀਂ, ਕਲਜੁਗ ਅੰਤ ਨਾ ਲਾਏ ਦੇਰਾ। ਦਿਵਸ ਰੈਣ ਦੇਵੇ ਠੰਡੀਆਂ ਛਾਂਈਂ, ਮਾਇਆ ਭਰਮਾਂ ਢਾਹੇ ਡੇਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਵਖਾਏ ਏਕਾ ਘਰ ਸੰਞ ਸਵੇਰਾ। ਏਕਾ ਘਰ ਇਕ ਉਜਾਲਾ, ਦਿਵਸ ਰੈਣ ਰੁਸ਼ਨਾਈਆ। ਜੋਤੀ ਜਗੇ ਗੁਰ ਗੋਪਾਲਾ, ਅੰਧ ਅੰਧੇਰ ਰਹਿਣ ਨਾ ਪਾਈਆ। ਸ਼ਬਦ ਭੂਸ਼ਣ ਰੰਗ ਲਾਲਾ, ਅਸੁਤੇ ਪਰਕਾਸ਼ ਕਰਾਈਆ। ਸਤਿ ਪੁਰਖ ਨਿਰੰਜਣ ਸਤਿ ਬਣਾਏ ਧਰਮਸਾਲਾ, ਆਪ ਆਪਣਾ ਵਿਚ ਟਿਕਾਇਆ। ਆਪ ਚਲੇ ਅਵੱਲੜੀ ਚਾਲਾ, ਭੇਵ ਕਿਸੇ ਨਾ ਰਾਈਆ। ਜੋਤ ਨਿਰੰਜਣ ਇਕ ਅਕਾਲਾ, ਘਟ ਘਟ ਮੇਂ ਰਿਹਾ ਸਮਾਈਆ। ਲੱਖ ਚੁਰਾਸੀ ਵੇਖੇ ਕਾਇਆ ਮਸਤਕ ਦੀਪਕ ਥਾਲਾ, ਮਾਣਕ ਮੋਤੀ ਕਵਣ ਟਿਕਾਈਆ। ਮੰਦਰ ਅੰਦਰ ਵੇਖੇ ਧਰਮਸਾਲਾ, ਮਸਜਿਦ ਕਾਅਬਾ ਕੁੰਡਾ ਲਾਹੀਆ। ਬਜਰ ਕਪਾਟੀ ਤੋੜੇ ਤਾਲਾ, ਸ਼ਬਦ ਹਥੌੜਾ ਇਕੋ ਲਾਈਆ। ਵੇਖੇ ਫ਼ਲ ਕਾਇਆ ਡਾਲ੍ਹਾ, ਚਾਰੋਂ ਕੁੰਟ ਵੇਖ ਵਖਾਈਆ। ਗੁਰਮੁਖ ਵਿਰਲੇ ਮਿਲਿਆ ਹਰਿ ਹਰਿ ਸ਼ਬਦ ਦਲਾਲਾ, ਗੁਰ ਪੂਰੇ ਰਿਹਾ ਮਿਲਾਈਆ। ਸ਼ਬਦ ਸਰੂਪੀ ਉਪਰ ਦੇਵੇ ਨਾਮ ਦੁਸ਼ਾਲਾ, ਕਾਇਆ ਚੋਲੀ ਪੜਦਾ ਪਾਈਆ। ਸਤਿਜੁਗ ਦੱਸੇ ਰਾਹ ਸੁਖਾਲਾ, ਸੋਹੰ ਸੋ ਸਾਚਾ ਜਾਪ ਜਪਾਈਆ। ਦਿਵਸ ਰੈਣ ਕਰੇ ਪ੍ਰਿਤਪਾਲਾ, ਜੋ ਜਨ ਰਸਨਾ ਰਿਹਾ ਗਾਈਆ। ਨਾ ਕੋਈ ਜਾਣੇ ਹਨਾਲ ਸਿਆਲਾ, ਬਾਰਾਂ ਤੀਸ ਏਕਾ ਰੰਗ ਸਮਾਈਆ। ਜਗਤ ਅਵੱਲੜੀ ਚਲੇ ਚਾਲਾ, ਰਾਗ ਛਤੀਸ ਭੇਵ ਨਾ ਪਾਈਆ। ਗੋਬਿੰਦ ਗੋਬਿੰਦ ਗੋਬਿੰਦ ਖੇਲ ਨਿਰਾਲਾ, ਵੇਦ ਪੁਰਾਨਾਂ ਰਿਹਾ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਅੰਜ਼ੀਲ ਕੁਰਾਨਾ ਵਿਚ ਜਹਾਨਾਂ ਦਿਸ ਕਿਸੇ ਨਾ ਆਈਆ। ਨਾ ਦੀਸੇ ਵੇਖਣਹਾਰ, ਹਰ ਘਟ ਸਮਾਇਆ। ਸ਼ਬਦ ਝੁਲਾਏ ਸਾਚਾ ਸੀਸੇ ਤਾਜ ਬਾਜ ਇਕ ਉਡਾਇਆ। ਇਕ ਚਲਾਏ ਸ਼ਬਦ ਹਦੀਸੇ, ਸੋਹੰ ਸਚ ਅਵਾਜ਼ ਲਗਾਇਆ। ਖਾਣੀ ਬਾਣੀ ਖਾਲੀ ਖੀਸੇ, ਮਾਇਆ ਰਾਣੀ ਪੰਧ ਮੁਕਾਇਆ। ਲੇਖਾ ਚੁੱਕੇ ਦੰਦ ਬਤੀਸੇ, ਨਰ ਨਰਾਇਣਾ ਰਸਨਾ ਗਾਇਆ। ਮੇਲ ਮਿਲਾਏ ਬੀਸ ਇਕੀਸੇ, ਆਪ ਆਪਣਾ ਦਇਆ ਕਮਾਇਆ। ਏਕਾ ਛਤਰ ਝੁਲੇ ਸੀਸ ਜਗਤ ਜਗਦੀਸੇ, ਦੂਸਰ ਕੋਈ ਰਹਿਣ ਨਾ ਪਾਇਆ। ਕਾਲਾ ਸੂਸਾ ਈਸੇ ਮੂਸੇ, ਵਿਚ ਉਨੀਸੇ ਦਏ ਮਿਟਾਇਆ। ਪਕੜ ਉਠਾਏ ਸ਼ਾਹ ਅਬਨੂਸੇ, ਅੱਠ ਅਠਾਰਾਂ ਹੋਏ ਹਲਕਾਇਆ। ਲੇਖਾ ਮੰਗੇ ਚੀਨੇ ਰੂਸੇ, ਸੰਮਤ ਸਤਾਰਾਂ ਭੇਵ ਖੁਲ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਆਤਮ ਵੇਖ ਦਰ, ਸਾਚੀ ਰੰਗਣ ਰਿਹਾ ਰੰਗਾਇਆ। ਰੰਗ ਅਮੋਲਾ ਚਾੜ੍ਹ, ਕਾਇਆ ਚੋਲੀ ਹਰਿ ਰੰਗਾਈਆ। ਪਰ੍ਹੇ ਹਟਾਈ ਪੰਚਮ ਧਾੜ, ਸੁਰਤ ਸ਼ਬਦੀ ਮੇਲ ਮਿਲਾਈਆ। ਦਰ ਘਰ ਸਾਚੇ ਦੇਵੇ ਵਾੜ, ਸਾਚਾ ਧਾਮ ਇਕ ਵਖਾਈਆ। ਆਪੇ ਹੋਏ ਪਿੱਛੇ ਅਗਾੜ, ਜੋਤੀ ਸ਼ਬਦੀ ਸੇਵ ਕਮਾਈਆ। ਹਰਿ ਹਰਿ ਰਮਿਆ ਨਾੜ ਨਾੜ, ਨਾੜ ਬਹੱਤਰ ਜੋੜ ਜੁੜਾਈਆ। ਪੰਚ ਪੰਚਾਇਣੀ ਦੇਵੇ ਝਾੜ, ਸ਼ਬਦ ਡੰਡਾ ਰਿਹਾ ਉਠਾਈਆ। ਗੁਰਮੁਖ ਸਾਚਾ ਸਾਚਾ ਲਾੜ, ਸ਼ਬਦ ਘੋੜੇ ਰਿਹਾ ਚੜ੍ਹਾਈਆ। ਨਾ ਕੋਈ ਜਾਣੇ ਜੰਗਲ ਜੂਹ ਉਜਾੜ ਪਹਾੜ, ਉਚੇ ਟਿੱਲੇ ਪਰਬਤ ਪਾਰ ਕਰਾਈਆ। ਵਾ ਨਾ ਲੱਗੇ ਤੱਤੀ ਹਾੜ, ਸੀਤਲ ਧਾਰਾ ਅੰਮ੍ਰਿਤ ਆਤਮ ਆਪ ਪਿਆਈਆ। ਜਗਤ ਤ੍ਰਿਸਨਾ ਦੇਵੇ ਸਾੜ, ਆਪ ਆਪਣਾ ਸਿਰ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਆਤਮ ਵੇਖ ਦਰ, ਸਾਚੇ ਘਰ ਵੱਜੇ ਵਧਾਈਆ। ਆਤਮ ਘਰ ਵਜੇ ਵਧਾਈ, ਪੁਰਖ ਅਬਿਨਾਸ਼ੀ ਪਾਇਆ। ਦਿਵਸ ਰੈਣ ਨਾ ਹੋਏ ਜੁਦਾਈ, ਸੋਹੰ ਮੰਗਲ ਸਾਚਾ ਗਾਇਆ। ਕਲਜੁਗ ਮੇਟੇ ਅੰਤਮ ਛਾਹੀ, ਸਤਿਜੁਗ ਸਾਚਾ ਚੰਨ ਚੜ੍ਹਾਇਆ। ਹਰਿ ਭਗਤ ਉਠਾਏ ਫੜ ਫੜ ਬਾਹੀਂ, ਅੰਦਰੇ ਅੰਦਰ ਰਿਹਾ ਮਿਲਾਇਆ। ਮਨਮੁਖ ਰੋਂਦੇ ਮਾਰਨ ਧਾਂਹੀ, ਗੁਰ ਗੋਬਿੰਦ ਨਜ਼ਰ ਨਾ ਆਇਆ। ਗੁਰਮੁਖ ਦਰਸ਼ਨ ਪਾਇਣ ਚਾਈਂ ਚਾਈਂ, ਛੱਬੀ ਪੋਹ ਸ਼ਬਦ ਦਿਹਾੜਾ ਆਪ ਬਣਾਇਆ। ਪੌਣ ਸੁਨੇਹੜਾ ਦੇਵੇ ਜਾਂਦੇ ਰਾਹੀ, ਗੁਰ ਪੂਰੇ ਸੇਵਾ ਲਾਇਆ। ਪੁਰੀਆਂ ਲੋਆਂ ਵੇਖ ਵਖਾਈ, ਪੱਲੂ ਏਕਾ ਏਕ ਫੜਾਇਆ। ਦੂਸਰ ਕੋਇ ਜਾਣੇ ਨਾਹੀ, ਪੁਰਖ ਅਬਿਨਾਸ਼ੀ ਆਪਣਾ ਭੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਆਤਮ ਵੇਖ ਦਰ, ਪੂਰਬ ਲਹਿਣਾ ਮਾਤ ਦਵਾਇਆ। ਪੂਰਬ ਲਹਿਣਾ ਮਾਤ ਦਵਾਏ, ਲੇਖਾ ਜਗਤ ਚੁਕਾਇਆ ਏ। ਸ਼ਬਦ ਗਹਿਣਾ ਤਨ ਪਹਿਨਾਏ, ਭਾਂਡਾ ਭਰਮ ਭੰਨਾਇਆ ਏ। ਭਾਣਾ ਸਹਿਣਾ ਹੁਕਮ ਸੁਣਾਏ, ਤੀਜਾ ਲੋਇਣ ਖੁਲ੍ਹਾਇਆ ਏ। ਦਰ ਘਰ ਸਾਚੇ ਏਕਾ ਬਹਿਣਾ, ਗੁਰ ਸੰਗਤ ਮੇਲ ਮਿਲਾਇਆ ਏ। ਝੂਠੇ ਵਹਿਣ ਮਾਤ ਨਾ ਵਹਿਣਾ, ਊਚਾਂ ਨੀਚਾਂ ਭੇਵ ਚੁਕਾਇਆ ਏ। ਪੁਰਖ ਅਬਿਨਾਸ਼ੀ ਏਕਾ ਰਹਿਣਾ, ਕਲਜੁਗ ਵੇਲਾ ਅੰਤਮ ਆਇਆ ਏ। ਲੱਖ ਚੁਰਾਸੀ ਲੇਖਾ ਦੇਣਾ ਪੈਣਾ, ਧਰਮ ਰਾਏ ਹੁਕਮ ਸੁਣਾਇਆ ਏ। ਗੁਰਮੁਖ ਸਾਚਾ ਨੇਤਰ ਵੇਖੇ ਪ੍ਰਭ ਅਬਿਨਾਸ਼ੀ ਸਾਚੇ ਨੈਣਾ, ਆਪ ਆਪਣੀ ਗੋਦ ਉਠਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਮੰਤਰ ਸ਼ਬਦ ਪੜ੍ਹਾਇਆ ਏ। ਗੁਰ ਮੰਤਰ ਸ਼ਬਦ ਅਮੋਲ, ਹਰਿ ਪੜ੍ਹਨਿਆ। ਲੱਖ ਚੁਰਾਸੀ ਰਿਹਾ ਤੋਲ, ਜਨ ਭਗਤਾਂ ਬੇੜਾ ਬੰਨ੍ਹਿਆ। ਕਾਇਆ ਗਗਰੀ ਲਏ ਫੋਲ, ਦਿਸ ਨਾ ਆਏ ਮਾਤ ਆਤਮ ਅੰਨ੍ਹਿਆ। ਗੁਰਮੁਖ ਵਿਰਲੇ ਭਾਗ ਲਗਾਏ ਕਾਇਆ ਚੋਲ, ਸ਼ਬਦ ਸੁਣਾਏ ਸਾਚਾ ਬੋਲ, ਕਿਸੇ ਹੱਥ ਨਾ ਆਏ ਛੱਪਰ ਛੰਨਿਆ। ਨਾਮ ਮਰਦੰਗਾ ਵਜੇ ਢੋਲ, ਮਾਇਆ ਪੜਦੇ ਦੇਵੇ ਖੋਲ੍ਹ, ਜੂਠਾ ਝੂਠਾ ਭੰਨੇ ਭਾਂਡਾ ਜੋ ਜਨ ਕਾਚੀ ਵੰਗਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਆਤਮ ਵੇਖ ਹਰਿ, ਨੌਂ ਦਵਾਰ ਆਪੇ ਲੰਘਿਆ। ਨੌਂ ਦਵਾਰੇ ਛਡ, ਦਇਆ ਕਮਾਇੰਦਾ। ਨਾਤਾ ਤੁੱਟਾ ਮਾਸ ਨਾੜੀ ਹੱਡ, ਜੋਤ ਨਿਰੰਜਣ ਦਇਆ ਕਮਾਇੰਦਾ। ਡੂੰਘੀ ਭਵਰੇ ਸੁਰਤੀ ਕੱਢ, ਸ਼ਬਦੀ ਮੇਲ ਮਿਲਾਇੰਦਾ। ਪੰਜਾਂ ਚੋਰਾਂ ਦੇਵੇ ਵੱਢ, ਸ਼ਬਦ ਖੰਡਾ ਇਕ ਚਲਾਇੰਦਾ। ਗੁਰਮੁਖਾਂ ਆਪ ਲਡਾਏ ਲਡ, ਆਪ ਆਪਣੀ ਗੋਦ ਉਠਾਇੰਦਾ। ਜੋਧਾ ਸੂਰਾ ਹਰਿ ਵਡ ਵਡ, ਰਣ ਸਾਚਾ ਜਿੱਤ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਆਤਮ ਵੇਖ ਦਰ, ਕਾਇਆ ਚੋਲੇ ਭਾਗ ਲਗਾਇੰਦਾ। ਕਾਇਆ ਚੋਲਾ ਫ਼ਲ ਅਪਾਰਾ, ਪੁਰਖ ਅਬਿਨਾਸ਼ੀ ਜੋਤ ਜਗਾਈਆ। ਗੁਰਮੁਖ ਨਾ ਜਾਣੇ ਆਲਾ ਭੋਲਾ, ਪ੍ਰਭ ਸਾਚੇ ਦਇਆ ਕਮਾਈਆ। ਪਰਗਟ ਹੋਇਆ ਕਲਾ ਸੋਲਾ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਵਟਾਈਆ। ਕਲਜੁਗ ਤੇਰਾ ਅੰਤਮ ਖੇਡਣ ਆਇਆ ਹੋਲਾ, ਲੱਖ ਚੁਰਾਸੀ ਰੰਗ ਗੁਲਾਲਾ ਰਿਹਾ ਚੜ੍ਹਾਈਆ। ਪੂਰਾ ਤੋਲ ਅੰਤਮ ਤੋਲਾ, ਸੋਹੰ ਅੱਖਰ ਏਕਾ ਬੋਲਾ, ਗੁਰਮੁਖ ਵਿਰਲਾ ਤੋਲ ਤੁਲਾਈਆ। ਲੱਖ ਚੁਰਾਸੀ ਤਨ ਮਨ ਫੋਲਾ, ਧਰਮ ਰਾਏ ਦੇ ਦਿਸਣ ਗੋਲਾ, ਸਾਚਾ ਨਾਮ ਕਿਸੇ ਦਰ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਆਤਮ ਵੇਖ ਦਰ, ਆਪ ਆਪਣਾ ਰੰਗ ਵਖਾਇੰਦਾ। ਆਪ ਆਪਣਾ ਰੰਗ ਵਖਾਏ, ਹਰਿ ਰੰਗ ਪ੍ਰਭ ਰਾਤਾ। ਭਗਤ ਸੁਹੇਲਾ ਸੰਗ ਨਿਵਾਏ, ਗੁਰਮੁਖ ਸਾਚੇ ਪਾਰਜ਼ਾਤਾ। ਅੰਗ ਸੰਗ ਸੰਗ ਅੰਗ ਆਪ ਹੋ ਜਾਏ, ਮੇਟ ਮਿਟਾਏ ਅੰਧੇਰੀ ਰਾਤਾ। ਸ਼ਬਦ ਘੋੜੇ ਤੰਗ ਕਸਾਏ, ਚਾਰੋਂ ਕੁੰਟ ਰਿਹਾ ਦੁੜਾਏ, ਪੁਰੀਆਂ ਲੋਆਂ ਪਾਰ ਕਰਾਏ ਨੇੜੇ ਆਏ ਕਲਜੁਗ ਅੰਤਮ ਵਾਟਾ। ਸਤਿਜੁਗ ਸਾਚੇ ਰਿਹਾ ਜਗਾਏ, ਧਰਤ ਮਾਤ ਦੀ ਗੋਦ ਬਿਠਾਏ, ਮਸਤਕ ਟਿੱਕਾ ਲਾਏ ਲਿਲਾਟਾ। ਗੁਰਮੁਖ ਸਾਚੇ ਸੰਗ ਰਲਾਏ, ਭਿੰਨੜੀ ਰੈਣ ਖ਼ੁਸ਼ੀ ਮਨਾਏ, ਭੈਣਾਂ ਭਈਆ ਇਕ ਬਣਾਏ, ਲੇਖਾ ਚੁੱਕੇ ਜ਼ਾਤਾਂ ਪਾਤਾਂ। ਸਾਚਾ ਸਈਆ ਮੰਗਲ ਗਾਏ, ਜਗਤ ਨਈਆ ਇਕ ਚਲਾਏ, ਜਨ ਭਗਤਾਂ ਦੇਵੇ ਨਾਮ ਸੁਗਾਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਆਤਮ ਵੇਖ ਹਰਿ, ਦੇਵੇ ਦਰਸ ਬਹੁ ਬਹੁ ਭਾਂਤਾ। ਬਹੁ ਭਾਂਤੀ ਬਹੁ ਭਾਂਤ ਹਰਿ ਭਤਾਰਿਆ। ਆਪੇ ਬੈਠਾ ਦਿਸੇ ਇਕਾਂਤ, ਆਪੇ ਘਟ ਘਟ ਰਿਹਾ ਪਸਾਰਿਆ। ਆਪੇ ਰੈਣ ਅੰਧੇਰੀ ਰਾਤ, ਆਪੇ ਜੋਤ ਕਰੇ ਉਜਿਆਰਿਆ। ਆਪੇ ਪਿਤਾ ਆਪੇ ਮਾਤ, ਆਪੇ ਪੂਤ ਸਪੂਤਾ ਕਰੇ ਪਿਆਰਿਆ। ਆਪੇ ਗੋਤੀ ਵਰਨ ਜ਼ਾਤ, ਆਪੇ ਵਸੇ ਸਭ ਤੋਂ ਬਾਹਰਿਆ। ਆਪੇ ਸ਼ਬਦੀ ਦਾਤਾ ਵਡ ਕਰਾਮਾਤ, ਆਪੇ ਦਿਸ ਕਿਸੇ ਨਾ ਆ ਰਿਹਾ। ਆਪੇ ਅੰਮ੍ਰਿਤ ਵੇਲਾ ਸਚ ਪਰਭਾਤ, ਆਪੇ ਸੰਧਿਆ ਸੰਖ ਵਜਾ ਰਿਹਾ ਆਪੇ ਜੋਤੀ ਕਮਲਾਪਾਤ, ਆਪੇ ਹਵਨ ਕਰਾ ਰਿਹਾ। ਆਪੇ ਹੋਏ ਉਤਮ ਜ਼ਾਤ, ਆਪੇ ਨੀਚੋ ਨੀਚ ਅਖਵਾ ਰਿਹਾ। ਆਪੇ ਹੋਏ ਸਾਚੀ ਦਾਤ, ਆਪੇ ਖਾਲੀ ਹੱਥ ਵਖਾ ਰਿਹਾ। ਆਪੇ ਗਾਏ ਸਾਚੀ ਗਾਥ, ਆਪੇ ਮੁਖ ਭੁਵਾ ਰਿਹਾ। ਆਪੇ ਆਪ ਤ੍ਰੈਲੋਕੀ ਨਾਥ, ਆਪੇ ਸਾਥ ਤਜਾ ਰਿਹਾ। ਆਪੇ ਮਸਤਕ ਲੇਖਾ ਲਿਖੇ ਮਾਥ, ਆਪੇ ਲੇਖ ਮਿਟਾ ਰਿਹਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰਮੁਖ ਆਤਮ ਵੇਖ ਦਰ, ਸਾਚਾ ਸਾਥ ਆਪ ਨਿਭਾ ਰਿਹਾ। ਆਪੇ ਚਤੁਰ ਸੁਜਾਨ, ਆਪੇ ਮੂੜ੍ਹਿਆ। ਆਪੇ ਬ੍ਰਹਮ ਗਿਆਨ, ਆਪੇ ਕੂੜਿਆ। ਆਪੇ ਸ਼ਬਦ ਨਿਸ਼ਾਨ, ਆਪੇ ਦਿਸੇ ਦੂਰਿਆ। ਆਪੇ ਗੋਪੀ ਸਾਚਾ ਕਾਹਨ, ਜਨ ਭਗਤਾਂ ਦਿਸੇ ਹਾਜ਼ਰ ਹਜ਼ੂਰਿਆ। ਆਪੇ ਸ਼ਬਦੀ ਫੜੇ ਤੀਰ ਕਮਾਨ, ਲੱਖ ਚੁਰਾਸੀ ਕਰੇ ਚੂਰਿਆ। ਆਪੇ ਜੋਧਾ ਬਲੀ ਬਲਵਾਨ, ਪ੍ਰਭ ਸਰਬ ਕਲਾ ਭਰਪੂਰਿਆ। ਆਪੇ ਦੇਵੇ ਪੀਣ ਖਾਣ, ਜੋਧਾ ਦਾਤਾ ਸੱਚਾ ਸੂਰਿਆ। ਆਪੇ ਮੇਟੇ ਜਮ ਕੀ ਕਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਆਤਮ ਵੇਖ ਵਰ, ਆਸਾ ਮਨਸਾ ਪੂਰਿਆ। ਆਸਾ ਮਨਸਾ ਪੂਰ, ਸਗਲੀ ਚਿੰਤ ਮਿਟਾਇੰਦਾ। ਏਕਾ ਬਖ਼ਸ਼ੇ ਚਰਨ ਧੂੜ, ਮਹਿੰਮਾ ਅਗਣਤ ਗਣੀ ਨਾ ਜਾਇੰਦਾ। ਸ੍ਰਿਸ਼ਟ ਸਬਾਈ ਦਿਸੇ ਕੂੜੋ ਕੂੜ, ਗੁਰਮੁਖ ਵਿਰਲੇ ਸਾਚੇ ਸੰਤ ਬੂਝ ਬੁਝਾਇੰਦਾ। ਮਨਮੁਖ ਨਾ ਜਾਣੇ ਜਗਤ ਮੂੜ੍ਹ, ਮਨਮਤੀ ਵਿਚ ਸਮਾਇੰਦਾ। ਗੁਰਮੁਖ ਵਿਰਲੇ ਰੰਗ ਚੜ੍ਹਾਏ ਕਾਇਆ ਗੂੜ੍ਹ, ਨਾਮ ਰਤੀ ਵਿਚ ਟਿਕਾਇੰਦਾ। ਧਰਮ ਰਾਏ ਪ੍ਰਭ ਕਟੇ ਜੂੜ, ਏਕਾ ਪੱਟੀ ਸ਼ਬਦ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਆਤਮ ਵੇਖ ਦਰ, ਸਾਚੀ ਵੱਟੀ ਸੋਹੰ ਨਾਉਂ ਸਾਚੇ ਦੀਪਕ ਵਿਚ ਟਿਕਾਇੰਦਾ। ਸੱਸਾ ਦੀਪਕ ਕਰ ਤਿਆਰ, ਹੋੜੇ ਵੱਟੀ ਲਾਈਆ। ਪ੍ਰੇਮ ਪਿਆਲਾ ਤੇਲ ਅਪਾਰ, ਚੌਦਾਂ ਹੱਟੀ ਵੇਖ ਵਖਾਈਆ। ਸੱਜਣ ਸੁਹੇਲ ਆਪ ਕਰਤਾਰ, ਦੋਵੇਂ ਧਾਰਾ ਰਿਹਾ ਕਟੀ, ਕੋਈ ਭੇਵ ਨਾ ਜਾਣੇ ਰਾਈਆ। ਆਪ ਟਿਕਾਏ ਕਾਇਆ ਮਟੀ ਨਿਰਗੁਣ ਸਰਗੁਣ ਖੇਲ ਕਰਾਈਆ। ਗੁਰਮੁਖ ਵਿਰਲੇ ਲਾਹਾ ਜਾਣ ਖੱਟੀ, ਜੋ ਜਨ ਰਸਨਾ ਰਹੇ ਗਾਈਆ। ਕਿਸੇ ਹੱਥ ਨਾ ਆਵੇ ਤੀਰਥ ਤਟੀ, ਅਠ ਸਠ ਭੌਂਦੀ ਫਿਰੇ ਲੋਕਾਈਆ। ਨੌਂ ਦਵਾਰੇ ਨਾ ਕੋਇ ਵਖਾਏ ਨਾਮ ਹਟੀ, ਸਾਚੀ ਵਸਤ ਕਿਸੇ ਹੱਥ ਨਾ ਆਈਆ। ਜਨ ਭਗਤਾਂ ਦੁਰਮਤ ਮੈਲ ਪ੍ਰਭ ਸਾਚੇ ਕਟੀ, ਸੋਹੰ ਸਾਚਾ ਜਾਪ ਜਪਾਈਆ। ਆਤਮ ਜੋਤ ਜਗੇ ਲਟ ਲਟੀ, ਦਿਵਸ ਰੈਣ ਕਰੇ ਰੁਸ਼ਨਾਈਆ। ਦੂਈ ਦਵੈਤੀ ਮੇਟੇ ਫੱਟੀ, ਪ੍ਰਭ ਸਾਚੀ ਪੱਟੀ ਲਾਈਆ। ਦੰਦ ਬਤੀਸੇ ਵਟੀ ਵਟੀ, ਰਸਨਾ ਵਟ ਚੜ੍ਹਾਈਆ। ਹਾਹੇ ਟਿੱਪੀ ਪ੍ਰਭ ਲਾਏ ਸਿਪੀ ਦੋਵੇਂ ਪਾਸੇ ਕਟੀ, ਤਿੱਖੇ ਮੂੰਹ ਰਖਾਈਆ। ਧਾਰਾ ਬੱਤੀ ਰੱਖੇ ਨਿੱਕੀ, ਉਪਰ ਜੋਤ ਜਗਾਈਆ। ਬਲੇ ਤੇਲ ਆਵੇ ਖਿਚੀ, ਸੁਰਤੀ ਸੁਰਤ ਬੰਨ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਸਾ ਹੋੜਾ ਹਾਹਾ ਟਿੱਪੀ ਕਾਇਆ ਮੰਦਰ ਅੰਦਰ ਇਕ ਟਿਕਾਈਆ। ਹਾਹਾ ਡੰਡਾ ਰਿਹਾ ਵੱਖ, ਨੌਂ ਦਵਾਰੇ ਅੰਤਮ ਕੰਢਾ, ਪ੍ਰਭ ਅਬਿਨਾਸ਼ੀ ਲਿਆ ਰਖ। ਪਿੰਡ ਬ੍ਰਹਿਮੰਡ ਪ੍ਰਭ ਪਾਈ ਵੰਡਾ, ਦੋਹਾਂ ਕੀਨਾ ਵੱਖ ਵੱਖ। ਹਾਹੇ ਮੋੜਾ ਸੁਖਮਨ ਨਾੜੀ ਜੋੜਾ, ਕੋਈ ਨਾ ਰਸਨਾ ਸਕੇ ਲੱਖ। ਅੱਗੇ ਜਾਏ ਅੱਧਵਿਚਕਾਰੇ ਜੋੜਾ, ਭੇਵ ਕੋਇ ਨਾ ਪਾਏ। ਸਤਿਗੁਰ ਸਾਚਾ ਪਰਗਟ ਹੋਏ ਫਿਰ ਆਏ ਬੌਹੜਾ, ਸੋ ਪੁਰਖ ਨਿਰੰਜਣ ਦਇਆ ਕਮਾਏ। ਇਕ ਲਗਾਏ ਸਾਚਾ ਪੌੜਾ, ਦਰ ਘਰ ਸਾਚਾ ਧਾਮ ਸੁਹਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਆਤਮ ਵੇਖ ਦਰ, ਮਿੱਠਾ ਕੌੜਾ ਆਪ ਜਣਾਏ।।