Granth 05 Likhat 066: 27 Poh 2012 Bikarmi Har Bhagat Dwar Jethuwal Jila Amritsar

੨੭ ਪੋਹ ੨੦੧੨ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਚਾਰ ਜੁਗ ਪ੍ਰਭ ਚਾਕਰੀ, ਲੋਕਮਾਤ ਕਰਦਾ ਆਇਆ। ਕਲਜੁਗ ਤੇਰੀ ਅੰਤਮ ਵਾਟੜੀ, ਭੇਖਾਧਾਰੀ ਭੇਖ ਵਟਾਇਆ। ਚਾਰੋਂ ਕੁੰਟ ਅੰਧੇਰੀ ਰਾਤੜੀ, ਦਹਿ ਦਿਸ਼ ਅੰਧੇਰਾ ਛਾਇਆ। ਜੂਠੀ ਝੂਠੀ ਵਾ ਵਗੇ ਤਾਤੜੀ, ਧਰਮ ਕਰਮ ਦਿਸ ਨਾ ਆਇਆ। ਪਾਪਾਂ ਬੰਨ੍ਹੀ ਘਰ ਘਰ ਗਾਠੜੀ, ਅੰਤਮ ਪਾਰ ਬੁਲਾਇਆ। ਗੁਰਮੁਖ ਵਿਰਲੇ ਮਿਲਿਆ ਪ੍ਰਭ ਸਖੜੀ, ਸੱਚਾ ਜਾਮ ਪਿਆਇਆ। ਕਲਜੁਗ ਕਾਇਆ ਮਾਇਆ ਆਕੜੀ, ਨਾ ਹੋਏ ਕੋਇ ਸਹਾਇਆ। ਪ੍ਰਭ ਆਪ ਉਠਾਇਆ ਸਾਚਾ ਸ਼ਬਦ ਮਸਤ ਹਾਥੜੀ, ਸੋਹੰ ਨੇਜਾ ਹੱਥ ਫੜਾਇਆ। ਜਨ ਭਗਤਾਂ ਪੁਛਣ ਆਇਆ ਵਾਤੜੀ, ਆਪ ਆਪਣਾ ਰੰਗ ਵਟਾਇਆ। ਜਗਤ ਚਲਾਏ ਸਾਚੀ ਗਾਥੜੀ, ਅਕਥਨੀ ਕਥਾ ਨਾ ਕਿਸੇ ਗਾਇਆ। ਆਤਮ ਚਿੰਤਾ ਪ੍ਰਭ ਦਰ ਲਾਥੜੀ, ਦਰ ਦਵਾਰੇ ਦਰਸ਼ਨ ਪਾਇਆ। ਮਿਲਿਆ ਮੇਲ ਤ੍ਰੈਲੋਕੀ ਨਾਥੜੀ, ਨਾਥ ਅਨਾਥਾਂ ਹੋਏ ਸਹਾਇਆ। ਧੁਰ ਦਰਗਾਹੀ ਸਾਚਾ ਸਾਥੜੀ, ਸਾਚਾ ਸੰਗ ਨਿਭਾਇਆ। ਲੇਖਾ ਲਿਖੇ ਮਸਤਕ ਮਾਥੜੀ, ਲਿਖਣਹਾਰ ਆਪ ਰਘੁਰਾਇਆ। ਹੱਥ ਫੜੇ ਸਾਚੀ ਤਾਕੜੀ, ਸੋਹੰ ਕੰਡਾ ਨਾਮ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਅੰਤਮ ਕੰਢਾ ਲੱਖ ਚੁਰਾਸੀ ਰਿਹਾ ਵਖਾਇਆ। ਲੱਖ ਚੁਰਾਸੀ ਅਨਭੋਲੀਏ, ਮਾਤ ਹੋਈ ਅੰਧੇਰੀ ਰੈਣਾ। ਨੌਂ ਦਵਾਰੇ ਗੋਲੀਏ, ਨਾਤਾ ਤੁੱਟੇ ਭਾਈ ਭੈਣਾ, ਧਰਮ ਰਾਏ ਦੀ ਚੋਲੀਏ, ਨਾ ਕੋਈ ਦਿਸੇ ਸਾਕ ਸੈਣਾ। ਅਲ੍ਹੜ ਜਵਾਨੀ ਬਾਲ ਅਨਭੋਲੀਏ, ਨੇਤਰ ਕੱਜਲ ਕਿਸੇ ਨਾ ਰਹਿਣਾ। ਪ੍ਰਭ ਚਾੜ੍ਹਨ ਆਇਆ ਡੋਲੀਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਦੇਵੇ ਵਰ, ਭਾਣਾ ਪੈਣਾ ਸਭ ਨੂੰ ਸਹਿਣਾ। ਸੀਸ ਤਾਜ ਸੁਲਤਾਨਿਆ, ਹਰਿ ਸਾਚੇ ਸ਼ਾਹ ਸੁਲਤਾਨ। ਸੀਸ ਤਾਜ ਮਿਹਰਬਾਨਿਆ, ਹਰਿ ਸਾਚੇ ਮਿਹਰਬਾਨ। ਸੀਸ ਤਾਜ ਜੀਆ ਦਾਨਿਆ, ਦੇਵੇ ਜੀਆ ਦਾਨ। ਸੀਸ ਤਾਜ ਗੁਣ ਨਿਧਾਨਿਆ, ਗੁਣਵੰਤਾ ਗੁਣ ਰਿਹਾ ਪਛਾਣ। ਸੀਸ ਤਾਜ ਪੁਰਖ ਸੁਜਾਨਿਆ, ਲੱਖ ਚੁਰਾਸੀ ਰਿਹਾ ਵਖਾਨ। ਸੀਸ ਤਾਜ ਬਲੀ ਬਲਵਾਨਿਆ, ਰਾਜ ਰਾਜਾਨਾਂ ਵੇਖੇ ਆਨ। ਸੀਸ ਤਾਜ ਨੌਜਵਾਨਿਆ, ਨੌਜਵਾਨਾ ਵੇਖੇ ਵਿਚ ਮੈਦਾਨ। ਸੀਸ ਤਾਜ ਆਪ ਟਿਕਾਨਿਆ, ਜੋਤ ਸਰੂਪ ਸ੍ਰੀ ਭਗਵਾਨ। ਸਾਚਾ ਤੋੜਾ ਨਾਮ ਲਗਾਨਿਆ, ਝੰਡਾ ਝੁਲੇ ਜਗਤ ਨਿਸ਼ਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵਣ ਆਇਆ ਬ੍ਰਹਮ ਗਿਆਨ। ਆਤਮ ਬ੍ਰਹਮ ਗਿਆਨ, ਸ਼ਬਦ ਜਣਾਈਆ। ਪੁਰਖ ਅਬਿਨਾਸ਼ੀ ਕਰ ਧਿਆਨ, ਗੁਰਮੁਖ ਸਾਚੇ ਰਿਹਾ ਜਗਾਈਆ। ਦੇਵੇ ਨਾਮ ਗੁਣ ਨਿਧਾਨ, ਆਤਮ ਤ੍ਰਿਸ਼ਨਾ ਭੁੱਖ ਮਿਟਾਈਆ। ਆਪ ਮਿਟਾਏ ਜਮ ਕੀ ਕਾਨ, ਲੱਖ ਚੁਰਾਸੀ ਫੰਦ ਕਟਾਈਆ। ਮਾਇਆ ਭੁੱਲੇ ਜੀਵ ਨਾਦਾਨ, ਜੂਠਾ ਝੂਠਾ ਮੋਹ ਵਧਾਈਆ। ਕਲਜੁਗ ਖਾਕ ਰਹੇ ਛਾਣ, ਲਾਲ ਅਮੁਲਾ ਹੱਥ ਨਾ ਆਈਆ। ਹਰਿ ਭਗਤ ਸੁਹੇਲਾ ਉਲਟਾ ਮਾਰੇ ਬਾਣ, ਸੋਹੰ ਚਿਲਾ ਰਸਨ ਚੜ੍ਹਾਈਆ। ਆਵਣ ਜਾਵਣ ਤੋੜੇ ਬਾਣ, ਪਤਤ ਪਾਵਨ ਆਪ ਅਖਵਾਈਆ। ਪੰਚ ਸੰਘਾਰੇ ਰਾਮਾ ਰਾਵਨ, ਸਾਚੀ ਨਾਮ ਕਮਾਨ ਉਠਾਈਆ। ਭੇਖਾਧਾਰੀ ਨਰ ਹਰਿ ਬਾਵਨ, ਵਲ ਛਲ ਆਪ ਕਰਾਈਆ। ਕਲਜੁਗ ਵੇਖੇ ਕਾਮਨੀ ਕਾਮਨ ਦਿਵਸ ਰੈਣ ਫਿਰੇ ਹਲਕਾਈਆ। ਜਨ ਭਗਤਾਂ ਹੋਵੇ ਸਾਚਾ ਜਾਮਨ, ਧੁਰ ਦਰਗਾਹ ਦਏ ਗਵਾਹੀਆ। ਆਪ ਫੜਾਏ ਆਪਣਾ ਦਾਮਨ, ਨਾ ਸਕੇ ਕੋਇ ਛੁਡਾਈਆ। ਲੇਖੇ ਲਾਏ ਕਾਇਆ ਚਾਮਨ, ਪੰਜਾਂ ਤੱਤਾਂ ਤੱਤ ਸਮਾਈਆ। ਇਕ ਕਰਾਏ ਸਾਚਾ ਨ੍ਹਾਵਣ, ਸਾਚੇ ਅੰਮ੍ਰਿਤ ਤਾਲ ਨੁਹਾਈਆ। ਆਪੇ ਹੋਇਆ ਪਤਤ ਪਾਵਨ, ਪਤਤ ਪੁਨੀਤਾ ਰਿਹਾ ਕਰਾਈਆ। ਨੌਂ ਦਵਾਰੇ ਬਹਿ ਬਹਿ ਗਾਵਣ, ਦਸਵੇਂ ਕੋਇ ਸਾਰ ਨਾ ਪਾਈਆ। ਨਾ ਕੋਈ ਬਰਖੇ ਮੇਘ ਸਾਵਨ, ਕਲਜੁਗ ਕਾਲੀ ਘਟਾ ਛਾਈਆ। ਮਾਇਆ ਚਮਕੇ ਦਾਮਨੀ ਦਾਮਨ, ਆਪਣਾ ਤੇਜ ਰਹੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਰਿਹਾ ਸਮਝਾਈਆ। ਕਲਜੁਗ ਅੰਧੇਰੀ ਰੈਨੜੀਏ, ਨੇਤਰ ਖੋਲ੍ਹ ਉਘਾੜ। ਕਲਜੁਗ ਕਾਲੀ ਰੈਣ ਅੰਧੇਰੜੀਏ, ਕਾਲਾ ਘੂੰਗਟ ਪਾੜ। ਕਲਜੁਗ ਕਾਲੀ ਰੈਣ ਅੰਧੇਰੜੀਏ, ਕਾਲਾ ਸੂਸਾ ਦੇਣਾ ਸਾੜ। ਕਲਜੁਗ ਕਾਲੀ ਰੈਣ ਅੰਧੇਰੜੀਏ, ਈਸਾ ਮੂਸਾ ਦੇਣੇ ਝਾੜ। ਕਲਜੁਗ ਕਾਲੀ ਰੈਣ ਅੰਧੇਰੜੀਏ, ਨਾਲ ਉਠਾਈ ਮੌਤ ਲਾੜ। ਕਲਜੁਗ ਕਾਲੀ ਰੈਣ ਅੰਧੇਰੜੀਏ, ਜੋਤੀ ਜੋਤ ਸਰੂਪ ਹਰਿ, ਏਕਾ ਦੇਵੇ ਜਗਤ ਵਰ, ਮਨਮੁਖ ਝੂਠੇ ਦੇਵੀਂ ਸਾੜ। ਕਾਲ ਰੈਣ ਖ਼ੁਸ਼ੀ ਮਨਾਈ, ਪ੍ਰਭ ਸਾਚੇ ਦਇਆ ਕਮਾਈਆ। ਕਲਜੁਗ ਤੇਰੇ ਘਰ ਵੱਜੇ ਵਧਾਈ, ਹਾਹਾਕਾਰ ਕਰੇ ਲੋਕਾਈਆ। ਲੱਖ ਚੁਰਾਸੀ ਭੇਵ ਨਾ ਜਾਣੇ ਰਾਈ, ਪ੍ਰਭ ਸਾਚੇ ਬਣਤ ਬਣਾਈਆ। ਅੰਤਮ ਪਾਵਣ ਆਇਆ ਫਾਹੀ, ਮਾਇਆ ਜਾਲ ਇਕ ਵਿਛਾਈਆ। ਜੂਠਾ ਝੂਠਾ ਮਾਤ ਮਾਹੀ, ਮਾਹੀਗੀਰ ਕਾਲ ਰਖਵਾਈਆ। ਆਪਣੀ ਕਲ ਰਿਹਾ ਵਰਤਾਈ, ਚਾਰੋਂ ਕੁੰਟ ਰਿਹਾ ਭਵਾਈਆ। ਵਲ ਛਲ ਸਭਨੀਂ ਥਾਈਂ, ਸੁਰਤ ਕਿਸੇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਲੀ ਰੈਣ ਦਿਤਾ ਵਰ, ਹੋਏ ਵਡ ਵਡੀ ਵਡਿਆਈਆ। ਮਨਮੁਖਾਂ ਪੀ ਪੀ ਲਹੂ ਰੱਜਣ ਆਈ, ਆਪਾ ਮੁਖ ਖੁਲ੍ਹਾਇਆ ਏ। ਅੰਮ੍ਰਿਤ ਧਾਰਾ ਤਜਣ ਆਈ, ਮਦਿਰਾ ਮਾਸ ਹਲਕਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇ ਮਤ ਰਿਹਾ ਸਮਝਾਇਆ ਏ। ਦੇਵੇ ਮਤ ਛੋਟੀ ਬਾਲੀ, ਰੈਣ ਅੰਧੇਰੀ ਬਾਲੜੀਏ। ਚਾਰੋਂ ਕੁੰਟ ਅੰਧੇਰੀ ਛਾਈ, ਕੋਈ ਕੂਟ ਨਾ ਦੀਸੇ ਖਾਲੜੀਏ। ਜਗਤ ਅਵੱਲੜੀ ਚਲੀ ਚਾਲੀ, ਨਾ ਕੋਈ ਦੀਸੇ ਬਾਗ਼ ਮਾਲੜੀਏ। ਪਵਣ ਭਰਪੂਰ ਮਾਰੇ ਛਾਲੀ, ਜੜ੍ਹ ਉਖਾੜੇ ਪੱਤ ਪੱਤ ਡਾਲੜੀਏ। ਜਗੇ ਜੋਤ ਇਕ ਅਕਾਲੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਨਾਮ ਵਰ, ਦੋ ਹੱਥੀਂ ਰਹਿਣਾ ਖਾਲੜੀਏ। ਰੈਣ ਅੰਧੇਰੀ ਅਰਜ ਗੁਜਾਰੇ, ਕਿਰਪਾ ਕਰ ਗਿਰਧਾਰਿਆ। ਲੱਖ ਚੁਰਾਸੀ ਜੀਵ ਜੰਤ ਚਾਰੋਂ ਕੁੰਟ ਹੋਏ ਹੰਕਾਰੇ, ਧਰਤ ਮਾਤ ਰਹੇ ਪੁਕਾਰਿਆ। ਹਉਮੇ ਹੰਗਤਾ ਕਰੇ ਪਸਾਰੇ, ਕੂੜੋ ਕੂੜ ਹੋਈ ਕੁੜਿਆਰਿਆ। ਭੁੱਖਾ ਨੰਗਾ ਮਾਰ ਲਲਕਾਰੇ, ਫਿਰਦਾ ਕਾਲ ਚਾਰ ਚੁਫੇਰਿਆ। ਕੋਈ ਨਾ ਪਾਵੇ ਸਾਰੇ, ਰੈਣ ਕਾਲੀ ਆ ਘੇਰਿਆ। ਆਪ ਵਖਾਏ ਸਚ ਦਵਾਰੇ, ਪੁਰਖ ਅਬਿਲਾਸ਼ੀ ਪਾਇਆ ਫੇਰਿਆ। ਲੋਕਮਾਤ ਲਏ ਅਵਤਾਰੇ, ਜਾਣਾ ਦਰ ਨਾ ਲਾਈਂ ਦੇਰਿਆ। ਦੇਵੇ ਵਰ ਸੱਚੀ ਸਰਕਾਰੇ, ਆਇਆ ਘਰ ਕਰੇ ਮਿਹਰਿਆ। ਦੇਵਣਹਾਰ ਸਰਬ ਸੰਸਾਰੇ, ਦਰ ਦਵਾਰਾ ਨੇਰਨ ਨੇਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਾਰੇ। ਕਾਲੀ ਰੈਣ ਦੇਵੇ ਮੱਤਾ, ਕਾਲ ਰਹੀ ਸਮਝਾਈਆ। ਪੰਜਾਂ ਤੱਤਾਂ ਪੀਤੀ ਰਤਾ, ਸਾਚਾ ਰਾਹ ਰਹੀ ਵਖਾਈਆ। ਨਿਹਕਲੰਕ ਚਰਨ ਨਾਤਾ, ਤੇਰਾ ਰਹੀ ਜੁੜਾਈਆ। ਪਰਗਟ ਹੋਇਆ ਪੁਰਖ ਸੁਜਾਤਾ, ਸਾਰ ਕਿਸੇ ਨਾ ਪਾਈਆ। ਦੇਵਣ ਆਇਆ ਸਾਚੀ ਦਾਤਾ, ਜੋ ਜਨ ਆਏ ਸਰਨਾਈਆ। ਰੈਣ ਅੰਧੇਰੀ ਕਾਲੀ ਰਾਤਾ, ਦੋਏ ਜੋੜ ਸੀਸ ਰਹੀ ਝੁਕਾਈਆ। ਇਕੱਠੇ ਹੋਏ ਭੈਣ ਭਰਾਤਾ, ਪ੍ਰਭ ਜੋੜੀ ਰਿਹਾ ਬਣਾਈਆ। ਸ੍ਰਿਸ਼ਟ ਸਬਾਈ ਏਕਾ ਖਾਤਾ, ਦਿਨ ਸੱਤਾਂ ਦਏ ਭਰਾਈਆ। ਇਕ ਬਣਾਈਏ ਧਰਤੀ ਮਾਤਾ, ਦੂਸਰ ਕੋਈ ਰਹਿਣ ਨਾ ਪਾਈਆ। ਪੁਰਖ ਅਬਿਨਾਸ਼ੀ ਰਹਿ ਜਾਏ ਜ਼ਾਤਾ, ਵਰਨ ਗੋਤ ਮੇਟ ਮਿਟਾਈਆ। ਜੋਤ ਨਿਰੰਜਣ ਗਾਏ ਗਾਥਾ, ਦੂਸਰ ਅੱਖਰ ਨਾ ਕੋਈ ਪੜ੍ਹਾਈਆ। ਸ਼ਬਦ ਦਿਸੇ ਸਾਚਾ ਰਾਥਾ, ਤਿੰਨਾਂ ਲੋਕਾਂ ਰਿਹਾ ਚਲਾਈਆ। ਦੇਵੇ ਦਾਤ ਤ੍ਰੈਲੋਕੀ ਨਾਥਾ, ਜਾਏ ਪੈ ਸਰਨ ਸਰਨਾਈਆ। ਕਲਜੁਗ ਅੱਗੋਂ ਟੇਕੇ ਮਾਥਾ, ਕਾਲ ਕਾਲੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਬਣਤ ਰਿਹਾ ਬਣਾਈਆ। ਕਾਲੀ ਰੈਣ ਰਾਹ ਵਖਾਇਆ ਏ। ਆਇਆ ਕਾਲ ਦਵਾਰਿਆ ਪੁਰਖ ਅਬਿਨਾਸ਼ੀ ਦਰ ਦਵਾਰੇ, ਦੋਏ ਜੋੜ ਸੀਸ ਝੁਕਾਇਆ ਏ। ਨੈਣ ਮੁੰਧਾਰੀ ਨੈਣ ਉਘਾੜੇ, ਲੋਚਨ ਖੋਲ੍ਹ ਵਖਾਇਆ ਏ। ਕਾਲ ਕਾਲਾ ਕੱਢੇ ਹਾੜੇ, ਭੁੱਖਾ ਢਿੱਢ ਵਖਾਇਆ ਏ। ਮੈਂ ਲੁੱਟਿਆ ਗਿਆ ਦਿਨ ਦਿਹਾੜੇ, ਕੋਈ ਤਾਮਾ ਹੱਥ ਨਾ ਆਇਆ ਏ। ਮੇਰੇ ਦਿਨ ਆਏ ਮਾੜੇ, ਪ੍ਰਭ ਸਾਚੇ ਦਿਲੋਂ ਭੁਲਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੀਰਜ ਸ਼ਾਂਤ ਰਿਹਾ ਧਰਾਇਆ ਏ। ਕਾਲ ਬਲੀ ਬਲਵਾਨ, ਚਰਨ ਨਿਮਸਕਾਰਿਆ। ਪੁਰਖ ਅਬਿਨਾਸ਼ੀ ਮਾਰ ਧਿਆਨ, ਨੇਤਰ ਰੋਵੇ ਕਰੇ ਗਿਰਿਆਜ਼ਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਅਪਰ ਅਪਾਰਿਆ। ਨੇਤਰ ਖੋਲ੍ਹੇ ਨੈਣ ਉਘਾੜਦਾ। ਕਾਲੇ ਕਾਲ ਪ੍ਰਭ ਜੀ ਤਾੜਦਾ। ਏਕਾ ਰੰਗ ਵਖਾਏ ਬੱਤੀ ਧਾੜ ਦਾ। ਸੰਗ ਨਿਭਾਏ ਮੌਤ ਲਾੜ ਦਾ। ਮਹੀਨਾ ਵਖਾਏ ਜਗਤ ਹਾੜ ਦਾ। ਲੱਖ ਚੁਰਾਸੀ ਹਰਿ ਜੀ ਸਾੜਦਾ। ਮਨਮੁਖਾਂ ਸੀਨੇ ਪਾੜਦਾ। ਵਡ ਧਾਵੜੀ ਧਾੜ ਮਾਰਦਾ। ਉਚ ਪਹਾੜ ਟਿਲੇ ਢਾਹਵੰਦਾ। ਅੰਮ੍ਰਿਤ ਤੀਰ ਚਿਲੇ ਚੜ੍ਹਾਵੰਦਾ। ਕਲਜੁਗ ਤੇਰੇ ਸ਼ਿਲੇ ਕਰਾਵੰਦਾ। ਇਕ ਸਦ ਗਿਆਰਾਂ ਦਿਨ ਲਿਖਾਵੰਦਾ। ਸੱਤਾਂ ਦੀਪਾਂ ਵੰਡ ਵੰਡਾਵੰਦਾ। ਨੌਵਾਂ ਖੰਡਾਂ ਰੰਡ ਕਰਾਵੰਦਾ। ਬ੍ਰਹਿਮੰਡਾਂ ਵਿਚ ਸੁਣਾਵੰਦਾ। ਜੇਰਜ਼ ਅੰਡਾਂ ਮੇਟ ਮਿਟਾਵੰਦਾ। ਵਰਭੰਡਾ ਦਿਸ ਨਾ ਆਵੰਦਾ। ਸੋਹੰ ਖੰਡਾ ਇਕ ਉਠਾਵੰਦਾ। ਨਾਮ ਡੰਡਾ ਲੰਬਾ ਰਖਾਵੰਦਾ। ਆਪੇ ਵੰਡਣ ਆਇਆ ਵੰਡਾਂ, ਨਾ ਕੋਈ ਕਿਸੇ ਛੁਡਾਵੰਦਾ। ਮੇਟ ਮਿਟਾਏ ਭੇਖ ਪਖੰਡਾ, ਸਾਚੀ ਵੰਡਾ ਵੰਡ ਵੰਡਾਵੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਰੰਗ ਸਮਾਵੰਦਾ। ਰੰਗ ਸਮਾਇਆ ਸੱਤ ਰੰਗ। ਸੱਤ ਰੰਗਾ ਹਰਿ ਸਤਵੰਤਿਆ। ਕਾਲ ਦੁਹਾਈ ਭੁੱਖ ਨੰਗ, ਚਾਰੋਂ ਕੁੰਟ ਨਾ ਮਿਲੇ ਪਤਿਆ। ਦਰ ਦਵਾਰਾ ਰਿਹਾ ਲੰਘ, ਪ੍ਰਭ ਦੇ ਸਮਝਾਵੇ ਮੱਤਿਆ। ਹੋਏ ਸਹਾਈ ਅੰਗ ਸੰਗ, ਲੱਖ ਚੁਰਾਸੀ ਕਰਨੀ ਹੱਤਿਆ। ਇਕ ਫੜਾਏ ਹਰਿ ਮਰਦੰਗ, ਆਪ ਵਜਾਏ ਚੌਦਾਂ ਹੱਟਿਆ। ਜੂਨ ਅਜੂਨੀ ਕਰਨੀ ਭੰਗ, ਨਾ ਕੋਈ ਦਿਸੇ ਕਾਇਆ ਮੱਟਿਆ। ਲੱਖ ਚੁਰਾਸੀ ਕਾਇਆ ਵੰਗ, ਉਪਰ ਮਾਰੇ ਸਾਚੀ ਸੱਟਿਆ। ਸ਼ਬਦ ਘੋੜੇ ਕਸੇ ਤੰਗ, ਵਡ ਜੋਧਾ ਸੂਰਾ ਮਰਹੱਟਿਆ। ਸਚ ਦਵਾਰਾ ਲੈਣਾ ਮੱਲ, ਵਡ ਜੱਟ ਜਟੇਟੇ ਜੱਟਿਆ। ਕਲਜੁਗ ਔਧ ਗਈ ਹੰਢ, ਅੰਤਮ ਵੇਲੇ ਜਾਏ ਫਟਿਆ। ਕਰੇ ਖੇਲ ਹਰਿ ਬ੍ਰਹਿਮੰਡ, ਜਿਉਂ ਨਾਚ ਨਟੂਆ ਨਟਿਆ। ਖਾਣੀ ਜਾਣੇ ਜੇਰਜ ਅੰਡ, ਵੇਖ ਵਖਾਣੇ ਸਾਚੇ ਹੱਟਿਆ। ਅੰਤਮ ਕਰੇ ਖੰਡ ਖੰਡ, ਬਾਹਰ ਕਢਾਏ ਆਨ ਬਾਟਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਵਿਰਲੇ ਸੰਤ ਜਨ ਰਸਨਾ ਨਾਉਂ ਰਟਿਆ। ਗੁਰਮੁਖ ਏਕਾ ਨਾਉਂ ਹੈ, ਵਸੇ ਹਰਿ ਹਰਿ ਰਾਏ। ਨਾਮ ਸੱਚਾ ਨਿਸ਼ਾਨ ਹੈ, ਵੇਖੇ ਸਭ ਸਭ ਥਾਂਏ। ਹਰਿ ਹਰਿ ਥਾਉਂ ਧਰਮ ਦੀਬਾਣ ਹੈ, ਦੂਸਰ ਕੋਈ ਜਾਣੇ ਨਾਹੇ। ਗੁਰ ਗੋਬਿੰਦ ਗੋਬਿੰਦ ਗੁਰ ਗੁਰ ਗੋਬਿੰਦ ਪਾਰਬ੍ਰਹਮ ਗਿਆਨ ਹੈ। ਪਾਰਬ੍ਰਹਮ ਗਿਆਨ ਇਕ ਧਿਆਨ, ਹੱਡ ਮਾਸ ਨਾੜੀ ਨਾ ਕੋਈ ਚਰਮ, ਪਿਤਾ ਪੂਤ ਨਾ ਕੋਈ ਜਰਮ, ਸ਼ਬਦ ਧਾਗਾ ਸਾਚਾ ਸੂਤ, ਪਵਣ ਕਰਮ ਜੋਤੀ ਹਵਨ ਕੁਰਾਨ ਹੈ। ਜੋਤੀ ਜੋਤ ਸਰੂਪ ਹਰਿ, ਆਦਿ ਆਦਿ ਆਦਿ ਗੁਰ ਬ੍ਰਹਿਮਾਦ ਬ੍ਰਹਿਮਾਦ ਬ੍ਰਹਿਮਾਦ ਸ਼ਬਦ ਸੁਰ ਜੁਗਾਦਿ ਜੁਗਾਦਿ ਜੁਗਾਦਿ ਆਦਿ ਮਿਹਰਬਾਨ ਹੈ। ਜੋਤੀ ਨੂਰ ਨੂਰ ਨਿਰਵੈਰ ਨਾ ਕੋਈ ਵਰਨ ਗੋਤੀ, ਨਾ ਦਿਸੇ ਕਿਸੇ ਗਰਾਮ ਸ਼ਹਿਰ ਹੈ। ਸਰਬ ਕਲਾ ਆਪੇ ਭਰਪੂਰ, ਆਪੇ ਜਾਣੇ ਆਪਣੀ ਮਿਹਰ, ਕਦੇ ਨਾ ਹੋਵੇ ਨੇੜ ਦੂਰ ਸ਼ਬਦ ਪਿਆਏ ਸਾਚਾ ਸੀਰ, ਸ਼ਬਦ ਪ੍ਰੇਮੀ ਸਾਚੀ ਮਿਹਰ ਹੈ। ਤਰਜ਼ ਸੁਣਾਏ ਸਾਚਾ ਰਾਗ, ਏਕਾ ਲਹਿਰ ਹੈ। ਪਵਣ ਦੇਵੇ ਸਾਚੀ ਤੂਰ, ਗੋਬਿੰਦ ਗੋਬਿੰਦ ਗੋਬਿੰਦ ਗੁਰ ਗੁਰ ਗੁਰ ਸ਼ਬਦ ਜੋਤੀ ਜਗੇ ਨੂਰੋ ਨੂਰ ਹੈ। ਨੂਰ ਜੋਤ ਉਜਾਲਾ, ਗੁਰ ਸ਼ਬਦ ਗੁਰ ਗੋਪਾਲਾ, ਸਿਰ ਪਵਨ ਹਵਨ ਦਿਆਲਾ ਧਰ, ਜੋਤੀ ਜੋਤ ਸਰੂਪ ਹਰਿ, ਆਪੇ ਆਪ ਆਪੇ ਵੇਖੇ ਕੋਟੀ ਕੋਟ ਹੈ। ਗੁਰ ਗੁਰ ਗੁਰ ਗੋਬਿੰਦ ਗੋਬਿੰਦ ਗੋਬਿੰਦ ਰਖਵਾਲਾ ਤੂੰ ਗੋਬਿੰਦ। ਗਹਿਰ ਗਹਿਰ ਗਹਿਰ ਗਵਰ ਗਵਰ ਗਵਰ ਏਕਾ ਮਾਂਗੇ ਮਿਹਰ ਮਿਹਰ ਮਿਹਰ ਨਿੰਦ ਨਿੰਦ ਨਿੰਦ ਚੁਕਾਏ ਚੁੱਕੇ ਹੇਰ ਫੇਰ ਮੇਰ ਤੇਰ। ਧਾਰ ਧਾਰਾ ਅੰਮ੍ਰਿਤ ਸਿੰਧ ਆਪ ਪਿਆਏ ਕਰ ਕਰ ਕਰ ਫੇਰ ਫੇਰ ਫੇਰ। ਆਪੇ ਜਾਣੇ ਜਗਤ ਨਿੰਦ, ਜੁਗਾ ਜੁਗੰਤਰ ਕਈ ਕਈ ਵੇਰ ਵੇਰ ਵੇਰ। ਸਗਲ ਮਿਟਾਏ ਸਗਲੀ ਚਿੰਦ, ਨਾ ਲਾਏ ਦੇਰ ਦੇਰ ਦੇਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਫੇਰਾ ਪਾਇਆ ਦੂਜੀ ਵੇਰ। ਮਾਤ ਤਜਾਇਆ ਦਰ ਘਰ, ਸਾਚਾ ਘਰ ਸਾਚਾ ਹਰਿ ਜੋਤ ਮਿਲਾਇਆ। ਜੋਤ ਜਗਾਇਆ ਮਿਲਿਆ ਵਰ, ਲੋਕਮਾਤੀ ਫੇਰਾ ਪਾਇਆ। ਸ਼ਬਦ ਭੰਡਾਰਾ ਨਾਲ ਭਰ, ਪੰਚਮ ਕੁੰਡਾ ਲਾਹਿਆ। ਆਪ ਆਪਣੀ ਕਿਰਪਾ ਕਰ, ਸਾਚਾ ਕਰਮ ਕਮਾਇਆ। ਧਰਨੀ ਧਰਨੀ ਧਰਨੀ ਧਰ, ਵਰਨੀ ਵਰਨੀ ਵਰਨੀ ਕਰ, ਸਰਨੀ ਸਰਨੀ ਸਰਨੀ ਪੜ, ਸਾਚੀ ਸਰਨ ਨਿਭਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਵੇਸ ਕਰ, ਲੋਕਮਾਤ ਕਲ ਤਜਿਆ ਦਰ, ਆਪਣਾ ਰੰਗ ਵਖਾਇਆ। ਰੰਗ ਰੰਗਾਇਆ ਰੰਗ ਰਤੜੇ, ਰੰਗ ਕੀਆ ਕਰਤਾਰ। ਵਸਿਆ ਦਰ ਘਰ ਸਾਚੇ ਸੁੱਤੜੇ, ਪੁਰਖ ਪੁਰਖੋਤਮ ਜੋਤ ਨਿਰੰਜਣ ਕਰ ਆਕਾਰ। ਆਪੇ ਆਇਆ ਭਾਗ ਲਗਾਇਆ ਦਰ ਘਰ ਸਾਚੇ ਵਤੜੇ, ਗੁਰਮੁਖ ਸਾਚੇ ਕਰ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਆਇਆ ਘਰ ਬਾਹਰ। ਖੋਲ੍ਹੇ ਦਰ ਕਰੇ ਖੇਲ ਅਪਰ ਅਪਾਰੀ। ਸਚ ਦਵਾਰਾ ਤਜ ਕੇ ਆਇਆ, ਪਾਰਬ੍ਰਹਮ ਉਪਕਾਰੀ। ਲੋਕਮਾਤ ਵਿਚ ਭੱਜ ਕੇ ਆਇਆ, ਛੱਡੀ ਦੇਹ ਪਿਆਰੀ। ਜੋਤੀ ਲਾੜਾ ਸਜ ਕੇ ਆਇਆ, ਪੂਰਨ ਸਿੰਘ ਮਿਲੀ ਸੱਚੀ ਨਾਰੀ। ਆਪਣਾ ਪੜਦਾ ਕੱਜ ਕੇ ਆਇਆ, ਏਕਾ ਪਾਈ ਸੋਹੰ ਫੁਲਕਾਰੀ। ਜਗਤ ਜਵਾਨੀ ਤਜ ਕੇ ਆਇਆ, ਜੋਤ ਨਿਰੰਜਣ ਕਰ ਅਕਾਰੀ ਨਰ ਨਿਰੰਕਾਰੀ। ਸ਼ਬਦ ਘੋੜੇ ਸਜ ਕੇ ਆਇਆ, ਵੇਖੇ ਖੇਲ ਮੁਰਾਰੀ। ਅੰਮ੍ਰਿਤ ਪੀ ਪੀ ਰੱਜ ਕੇ ਆਇਆ, ਭਰਦਾ ਰਹੇ ਭੰਡਾਰੀ। ਜੋਤੀ ਜੋਤ ਸਰੂਪ ਹਰਿ, ਗੋਬਿੰਦ ਗੋਬਿੰਦ ਗੋਬਿੰਦ ਗੁਰ ਗੁਰ ਗੁਰ ਕਰੇ ਖੇਲ ਅਪਾਰੀ। ਨਾਰੀ ਕੰਤ ਹੰਢਾਵਣ ਆਇਆ, ਕਲਜੁਗ ਦੂਜੀ ਵਾਰੀ। ਸਾਚੀ ਜੋਤ ਜਗਾਵਣ ਆਇਆ, ਸੋਹੰ ਵਡਾ ਬਲਕਾਰੀ। ਆਪਣੀ ਹੱਥੀਂ ਤੇਲ ਚੜ੍ਹਾਵਣ ਆਇਆ, ਦੇਵਣ ਆਇਆ ਮਾਤ ਸੱਚੀ ਸਰਦਾਰੀ। ਰਾਜਾ ਰਾਣਾ ਤਖ਼ਤੋਂ ਲਾਹਵਣ ਆਇਆ, ਸੀਸ ਬੰਨ੍ਹ ਸੱਚੀ ਸਰਦਾਰੀ। ਸੰਤ ਮਨੀ ਸਿੰਘ ਸੋਇਆ ਮਾਤ ਉਠਾਵਣ ਆਇਆ, ਕਰੇ ਖੇਲ ਅਪਰ ਅਪਾਰੀ। ਚਾਰੇ ਕੁੰਟਾਂ ਰਸਨਾ ਗਾਵਣ ਆਇਆ, ਨਾ ਕੋਈ ਜਾਣੇ ਜੀਵ ਬੇਚਾਰੀ। ਸਾਚਾ ਧਾਮ ਸੁਹਾਵਣ ਆਇਆ, ਨੌਂ ਦਵਾਰਿਆਂ ਵਸਿਆ ਬਾਹਰੀ। ਦੁਸ਼ਟ ਹੰਕਾਰੀ ਰਾਵਣ ਰਾਮਾ ਮਾਰਨ ਆਇਆ, ਜਿਉਂ ਕੰਸਾ ਕ੍ਰਿਸ਼ਨ ਮੁਰਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਵਸਿਆ ਘਰ, ਪਰਗਟ ਹੋਇਆ ਪਹਿਲੀ ਵਾਰੀ। ਆਇਆ ਸੰਤ ਸੁਹੇਲਾ ਇਕ ਸੁਹੇਲੜੀਆ। ਆਪ ਮਿਲਾਇਆ ਆਪਣਾ ਮੇਲਾ, ਗੁਰਮੁਖ ਬਣਾਏ ਸਾਚੀ ਚੇਲੜੀਆ। ਕਲਜੁਗ ਤੇਰਾ ਅੰਤ ਸੁਹਾਏ ਵੇਲਾ, ਪੁਰਖ ਅਬਿਨਾਸ਼ੀ ਵਡ ਵਡ ਅਲਬੇਲੜੀਆ। ਆਪਣੇ ਘਰ ਕਰਾਏ ਮੇਲਾ, ਨਾ ਹੋਏ ਵਕਤ ਦੁਹੇਲਾ, ਕਲਜੁਗ ਵੇਲਾ ਅੰਤ ਸੁਹੇਲੜੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਵਸਿਆ ਘਰ, ਲੋਕਮਾਤ ਹਰਿ ਜੋਤ ਧਰ, ਸਾਚਾ ਮੇਲ ਮੇਲੜੀਆ। ਸਾਚੀ ਨਾਰੀ ਕੰਤ ਪਿਆਰੀ ਆਪੇ ਆਪ ਸੁਹਾਉਂਦਾ ਏ। ਆਪੇ ਕਰੇ ਸਾਚੀ ਕਾਰੀ, ਪਹਿਲਾ ਪ੍ਰੇਮ ਪਹਿਲੀ ਵਾਰੀ ਆਪਣੀ ਗੋਦ ਉਠਾਉਂਦਾ ਏ। ਆਪੇ ਬੈਠਾ ਭੁਜਾਂ ਪਸਾਰੀ, ਆਪੇ ਮਾਤ ਉਠਾਉਂਦਾ ਏ। ਆਪੇ ਛੁਪਿਆ ਅੰਦਰ ਬਾਹਰੀ, ਦਿਸ ਕਿਸੇ ਨਾ ਆਉਂਦਾ ਏ। ਗੁਰਮੁਖਾਂ ਦੇਵੇ ਨਾਮ ਖੁਮਾਰੀ, ਦਿਵਸ ਰੈਣ ਏਕਾ ਰੰਗ ਰੰਗਾਉਂਦਾ ਏ। ਸੰਤ ਮਨੀ ਸਿੰਘ ਕਰ ਵਿਚਾਰੀ, ਆਪਣੀ ਵੰਡ ਵੰਡਾਉਂਦਾ ਏ। ਮਿਲਿਆ ਮੇਲ ਹਰਿ ਨਿਰੰਕਾਰੀ, ਏਕਾ ਗੁੰਝਲ ਪਾਉਂਦਾ ਏ। ਕਲਜੁਗ ਵੇਲਾ ਅੰਤਮ ਭਾਰੀ, ਆਪਣਾ ਹੁਕਮ ਚਲਾਉਂਦਾ ਏ। ਬਿਰਧ ਅਵਸਥਾ ਦੁੱਖ ਲੱਗਾ ਭਾਰੀ, ਬੰਦੀਖਾਨੇ ਬੰਦ ਕਰਾਉਂਦਾ ਏ। ਦੋਏ ਜੋੜ ਕਰੇ ਨਿਮਸਕਾਰੀ, ਪੁਰੀ ਘਨਕ ਸੀਸ ਨਿਵਾਉਂਦਾ ਏ। ਜਨਮ ਨਾ ਦਿਵਾਉਣਾ ਦੂਜੀ ਵਾਰੀ, ਹੋਰ ਨਾ ਦੁੱਖ ਉਠਾਉਣਾ ਏ। ਮੇਰਾ ਕਰਜ਼ ਰਿਹਾ ਸਿਰ ਭਾਰੀ, ਤੂੰ ਜੋਧਾ ਸੂਰ ਬਲਕਾਰੀ, ਮੈਂ ਜਾਵਾਂ ਤੈਥੋਂ ਬਲਿਹਾਰੀ, ਮੁਖੋਂ ਆਖ ਸੁਣਾਉਂਦਾ ਏ। ਪ੍ਰਭ ਪੂਰੇ ਕਿਰਪਾ ਧਾਰੀ, ਇਕ ਦਿਤਾ ਸੀਸ ਪਿਆਰੀ, ਮਾਇਆ ਮਮਤਾ ਕਰ ਨਿਆਰੀ, ਆਪਣਾ ਆਪ ਜਪਾਉਂਦਾ ਏ। ਵੇਖੇ ਖੇਲ ਰਾਜ ਦਰਬਾਰੀ, ਮਿਲੇ ਮੇਲ ਸੱਚੀ ਸਰਕਾਰੀ, ਸਾਚਾ ਆਪਣਾ ਹੁਕਮ ਸੁਣਾਉਂਦਾ ਏ। ਏਕਾ ਹੋਵੇ ਹਾਹਾਕਾਰੀ, ਕਵਣ ਸ੍ਰਿਸ਼ਟੀ ਰਿਹਾ ਮਾਰੀ, ਜੂਠਾ ਝੂਠਾ ਲੇਖ ਲਿਖਾਉਂਦਾ ਏ। ਜੋਤ ਨਿਰੰਜਣ ਤੇਜ ਕਟਾਰੀ, ਵਾਲੀ ਹਿੰਦ ਪਹਿਲੀ ਮਾਰੀ, ਨਾ ਕੋਈ ਹੋਰ ਛੁਡਾਉਂਦਾ ਏ। ਮਿਲੇ ਹੁਕਮ ਸੱਚੀ ਸਰਕਾਰੀ, ਪਕੜੇ ਜੀਵ ਜੰਤ ਗਵਾਰੀ, ਜੋ ਰਸਨਾ ਤੀਰ ਚਲਾਉਂਦਾ ਏ। ਆਉਣਾ ਚਲ ਸੱਚੇ ਦਰਬਾਰੀ, ਵੇਖਣ ਸਿੰਘ ਪੂਰਨ ਕਿਹੜਾ ਲਾਈ ਬੈਠਾ ਧੁਰ ਦਰਗਾਹੀ ਯਾਰੀ, ਮਨਮੁਖਾਂ ਆਈ ਕਿਸਮਤ ਮਾੜੀ, ਸੰਤ ਮਨੀ ਸਿੰਘ ਤੇਰੀ ਲਾਜ ਰਖਾਏ ਚਰਨ ਛੁਹਾਈ ਦਾਹੜੀ, ਸੁਹਣੀ ਬਣਤ ਬਣਾਉਂਦਾ ਏ। ਤੇਰੇ ਸੰਗ ਨਾ ਆਈ ਮੌਤ ਲਾੜੀ, ਪੁਰਖ ਅਬਿਨਾਸ਼ੀ ਪਿਛੇ ਅਗਾੜੀ, ਭੇਵ ਕੋਇ ਨਾ ਪਾਉਂਦਾ ਏ। ਹੋਏ ਖੇਲ ਸਤਾਰਾਂ ਹਾੜੀ, ਪ੍ਰਭ ਸਾਚਾ ਲੇਖ ਲਿਖਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਸਰਨ ਰਖਾਉਂਦਾ ਏ। ਜੁਗ ਜੁਗ ਮੇਲਾ ਆਪ ਕਰ, ਜੁਗ ਜੁਗ ਮੇਲ ਮਿਲਾਇੰਦਾ। ਸੱਜਣ ਸੁਹੇਲਾ ਆਪ ਬਣ, ਬੇੜਾ ਬੰਨ੍ਹੇ ਲਾਇੰਦਾ। ਨਗਰ ਖੇੜਾ ਇਕ ਤਨ ਖੁਲ੍ਹਾ ਵਿਹੜਾ ਆਪ ਵਖਾਇੰਦਾ। ਆਵਣ ਜਾਵਣ ਗੇੜਾ ਜਨ, ਆਪਣਾ ਆਪ ਸੰਗ ਨਿਭਾਇੰਦਾ। ਆਪੇ ਦੇਵੇ ਨਾਮ ਧਨ, ਪੱਲੇ ਗੰਢ ਬੰਨ੍ਹਾਇੰਦਾ। ਸ਼ਬਦ ਸੁਣਾਏ ਰਾਗ ਕੰਨ, ਸਾਚੀ ਭਿਖਿਆ ਇਕ ਵਖਾਇੰਦਾ। ਹਰਿ ਭਗਤ ਚੜ੍ਹਾਏ ਸਾਚੇ ਚੰਨ, ਜੋਤੀ ਆਪਣੀ ਵਿਚ ਟਿਕਾਇੰਦਾ। ਹਰਿਜਨ ਆਤਮ ਜਾਏ ਮਨ, ਨੈਣ ਨੈਣਾ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋਹਾਂ ਜੋੜਾ ਇਕ ਦਰ, ਇਕ ਵਖਾਏ ਸਾਚਾ ਘਰ, ਸਾਚਾ ਤਖ਼ਤ ਸੁਹਾਇੰਦਾ। ਸਾਚਾ ਤਖ਼ਤ ਜਗਤ ਸੁਲਤਾਨ, ਉਤੇ ਹਰਿ ਮੁਰਾਰਿਆ। ਸਾਵਲ ਸੁੰਦਰ ਗੋਪੀ ਕਾਹਨ, ਮੋਰ ਮੁਕਟ ਸੀਸ ਦਸਤਾਰਿਆ। ਤਿੰਨਾਂ ਲੋਆਂ ਮਾਰ ਧਿਆਨ, ਬੈਠਾ ਕਰ ਸੋਲਾਂ ਸ਼ਿੰਗਾਰਿਆ। ਦਰ ਦਵਾਰੇ ਖੜ ਆਪ ਦਰਬਾਨ, ਧਰੂ ਨਾਮ ਅਪਾਰਿਆ। ਦਿਵਸ ਰੈਣ ਰੱਖੇ ਚਰਨ ਧਿਆਨ, ਪਾਰਬ੍ਰਹਮ ਕਰੇ ਉਪਕਾਰਿਆ। ਬਿਪਰ ਸੁਦਾਮਾ ਆਇਆ ਅੰਞਾਣ, ਢਹਿ ਪਿਆ ਦਵਾਰਿਆ। ਕਵਣ ਦਵਾਰੇ ਮਿਲਦਾ ਮਾਣ ਮਿਲੇ ਮੇਲ ਕ੍ਰਿਸ਼ਨ ਮੁਰਾਰਿਆ। ਦੇਣਾ ਇਕ ਸੱਚਾ ਫ਼ਰਮਾਣ ਆਇਆ ਦਰ ਭਗਵੰਤ ਭਗਤ ਭਿਖਾਰਿਆ। ਅੱਗੋਂ ਬੋਲੇ ਦਰ ਦਰਬਾਨ, ਕਵਣ ਨਾਤਾ ਵਿਚ ਸੰਸਾਰਿਆ। ਬੋਲੇ ਸੁਦਾਮਾ ਲੈ ਕੇ ਆਇਆ ਧੁਰ ਫ਼ਰਮਾਣ, ਮੀਤ ਮੀਤ ਮੀਤ ਗੁਵਾਰਿਆ। ਮਿਲੇ ਮੇਲ ਨਿਗਹਬਾਨ, ਹੋਏ ਭਗਤ ਪਾਰ ਕਿਨਾਰਿਆ। ਹੁਕਮ ਸੁਣਾਇਆ ਦਰ ਦਵਾਰ, ਆਪ ਉਠਾਇਆ ਕ੍ਰਿਸ਼ਨ ਮੁਰਾਰ, ਵਿਚ ਵਿਚੋਲਾ ਆਪ ਅਖਵਾ ਰਿਹਾ। ਜੋਤੀ ਜੋਤ ਸਰੂਪ ਹਰਿ, ਕਲਜੁਗ ਅੰਤਮ ਅੰਤ ਤਿੰਨਾਂ ਮੇਲਾ ਇਕ ਦਰਬਾਰ, ਸਾਚਾ ਘਰ ਵਖਾ ਰਿਹਾ। ਸਾਚਾ ਤਖ਼ਤ ਹਰਿ ਸ਼ਾਹੋ ਬਿਰਾਜੇ, ਵੇਖੇ ਰੰਗ ਅਪਾਰਿਆ। ਭਗਤ ਜਨਾਂ ਹਰਿ ਕਰੇ ਕਾਜੇ, ਸ੍ਰਿਸ਼ਟ ਸਬਾਈ ਕਰੇ ਖੁਆਰਿਆ। ਭਾਗ ਲੱਗੇ ਦੇਸ ਮਾਝੇ, ਜਾਗੇ ਵਡ ਵਡ ਸੰਤ ਪ੍ਰਭ ਕਰੇ ਪਰਉਪਕਾਰਿਆ। ਬੇਅੰਤ ਬੇਅੰਤ ਬੇਅੰਤ ਗਣਤ ਅਗਣਤ ਨਾ ਪਾਵੇ ਕੋਈ ਸਾਰਿਆ। ਆਪੇ ਖੇਲੇ ਆਦਿ ਅੰਤ, ਆਪੇ ਮੇਲੇ ਜੁਗਾ ਜੁਗੰਤ, ਆਪੇ ਬੰਨ੍ਹੇ ਸਾਚੀ ਧਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਨਾ ਹੋਏ ਮਾਤ ਖੁਆਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਜਿਸ ਜਨ ਮੰਗਿਆ ਆਏ ਵਰ, ਘਰ ਸਰ ਸੱਚਾ ਚਰਨ ਦਵਾਰਿਆ। ਗੋਕਲ ਮਥਰਾ ਮਾਣ, ਮਨ ਡੇਰਾ ਲਾਇਆ। ਵਣ ਤ੍ਰਿਣ ਮੌਲਿਆ ਹਰਿ ਭਗਵਾਨ, ਪ੍ਰਭ ਦਰਸ਼ਨ ਪਾਇਆ। ਪ੍ਰਭ ਦਰਸ਼ਨ ਗੁਣ ਨਿਧਾਨ, ਸਾਚੀ ਉਤਪਤ ਦਏ ਕਰਾਇਆ। ਉਤਪਤ ਹੋਏ ਵਿਚ ਬੀਆਬਾਨ, ਸਚ ਮਹੱਲਾ ਦਏ ਵਸਾਇਆ। ਕਿਰਪਾ ਕਰ ਆਪ ਭਗਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਕਰਮ ਰਿਹਾ ਕਮਾਇਆ। ਤਨ ਗੋਕਲ ਮਨ ਮਥਰਾ ਮਾਨ, ਸੁਰਤੀ ਮਨ ਕਰ ਪਛਾਣ। ਸ਼ਬਦ ਬਣੇ ਤੇਰਾ ਬਿੰਦਰਾਬਨ, ਜੋਤ ਨਿਰੰਜਣ ਸਾਚਾ ਕਾਹਨ। ਭਰਮ ਭਰਮ ਭਰਮ ਪ੍ਰਭ ਦੇਵੇ ਭੰਨ, ਸ਼ਬਦ ਵਖਾਏ ਇਕ ਨਿਸ਼ਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਦਾਤ ਗੁਣ ਨਿਧਾਨ। ਮਨ ਮੌਲਿਆ ਹੋਈ ਫੁਲਵਾੜੀ, ਰੁੱਤ ਬਸੰਤੀ ਆਈ। ਰੁੱਤ ਬਸੰਤ ਮਿਲਿਆ ਮੇਲ ਕੰਤ, ਆਤਮ ਘਰ ਵੱਜੀ ਵਧਾਈ। ਕੋਈ ਨਾ ਦਿਸੇ ਹੋਰ ਸਾਚਾ ਸੰਤ, ਭੇਖ ਪਖੰਡਾ ਭਰੀ ਲੋਕਾਈ। ਏਕਾ ਓਟ ਏਕਾ ਚੋਟ ਏਕਾ ਜੋਤ ਮਹਿੰਮਾ ਅਗਣਤ, ਅਕਥ ਨਾ ਕਥਿਆ ਜਾਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਇਆ ਕਮਾਏ ਦਰ ਦਵਾਰ, ਦੇਵੇ ਸਰਨ ਸੱਚੀ ਸਰਨਾਈ। ਸੁਰਤੀ ਬਿੰਦਰਾ ਕਰ ਤਿਆਰ। ਸ਼ਬਦ ਬੰਧਾਏ ਫੂਲਨ ਹਾਰ। ਦੀਪਕ ਜੋਤੀ ਕਰ ਉਜਿਆਰ। ਅੰਦਰ ਮੰਦਰ ਵੇਖ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਇਆ ਕਮਾਏ ਦਰ ਦਵਾਰ। ਦਰ ਦਵਾਰਾ ਦੂਖਨ ਦੂਖਿਆ। ਰੋਗ ਸੋਗ ਦਰ ਚਿੰਤਾ ਸ਼ਬਦ ਵਿਚੋਲਾ ਸੂਖਨ ਸੂਖਿਆ। ਪੂਰਨ ਜੋਤ ਭਗਵੰਤ, ਚਰਨ ਪ੍ਰੀਤੀ ਭੂਖਨ ਭੂਖਿਆ। ਪ੍ਰੇਮ ਮਧਾ ਮਧ ਕੰਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਦਾਨ ਜੀਵਾਂ ਜੰਤਾਂ। ਜਾਣੀ ਜੀਵ ਜੰਤ ਗੁਣਵੰਤ ਭਗਵਾਨ। ਦਾਸੀ ਜੀਵ ਚਰਨ ਗੁਰ, ਗੁਰ ਦੇਵਣਹਾਰ ਜਹਾਨ। ਏਕਾ ਲੇਖ ਲਿਖਾਏ ਧੁਰ, ਧੁਰਦਰਗਾਹੀ ਸਚ ਫ਼ਰਮਾਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਦਵਾਰੇ ਦੇਵੇ ਮਾਣ। ਦਰ ਦਵਾਰਾ ਵੇਖ ਦਇਆ ਕਮਾਇੰਦਾ। ਆਪ ਮਿਟਾਏ ਪਿਛਲੀ ਰੇਖ, ਲੇਖਾ ਆਪਣੇ ਹੱਥ ਰਖਾਇੰਦਾ। ਅੰਦਰ ਬਾਹਰ ਗੁਪਤ ਜਾਹਿਰ, ਦਿਸ ਕਿਸੇ ਨਾ ਆਇੰਦਾ। ਆਪੇ ਜਾਣੇ ਆਪਣੀ ਮਿਹਰ, ਕਵਣ ਸੋ ਵੇਲੇ ਭਗਤ ਸੁਹੇਲੇ ਫੜ ਫੜ ਬਾਹੋਂ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਚਨ ਨੇਤਰ ਨੈਣ ਪੇਖਣ ਦਰਸ ਹਰਸ ਮਿਟਾਇੰਦਾ। ਪੇਖ ਪੇਖ ਮਨ ਬਿਗਸਾਇਆ, ਤਨ ਵਜੀ ਵਧਾਈ। ਪੁਰਖ ਅਬਿਨਾਸ਼ੀ ਦਰਸ਼ਨ ਪਾਇਆ, ਮਿਲੀ ਜਗਤ ਸਰਨਾਈ। ਭਾਂਡਾ ਭੌ ਭਰਮ ਨਾ ਕਿਸੇ ਭੰਨ ਵਖਾਇਆ, ਨਾ ਹੋਈ ਸੱਚੀ ਰੁਸ਼ਨਾਈ। ਜੋਤੀ ਜੋਤ ਸਰੂਪ ਹਰਿ, ਸੰਤ ਅਸੰਤਾ ਵੇਖ ਵਿਚਾਰੇ ਅੰਦਰ ਬਾਹਰੇ, ਜੀਵ ਜੰਤ ਨਾ ਜਾਣੇ ਰਾਈ। ਕਿਆ ਰਾਜਾ ਕਿਆ ਦਰ ਭਿਖਾਰੀ। ਪ੍ਰਭ ਅਬਿਨਾਸ਼ੀ ਏਕਾ ਤੁੱਠਾ, ਸ਼ਬਦ ਲਿਆਏ ਸਾਚੀ ਵੰਡਾ, ਵੰਡੀ ਜਾਏ ਵਡ ਸਰਦਾਰੀ। ਕੋਈ ਨਾ ਦਿਸੇ ਭਗਤ ਰੁੱਠਾ, ਆਪ ਆਪਣੀ ਕਿਰਪਾ ਧਾਰੀ। ਲੱਖ ਚੁਰਾਸੀ ਟੰਗੇ ਪੁੱਠਾ, ਚਾਰੋਂ ਕੁੰਟ ਹੋਏ ਖੁਆਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣ ਆਇਆ ਸਾਚੇ ਮੰਦਰ ਸ਼ਬਦ ਸਰੂਪੀ ਇਕ ਬਹਾਰੀ। ਸ਼ਬਦ ਬਹਾਰੀ ਹਰਿ ਫਿਰਾਏ। ਦੁਰਮਤ ਮੈਲ ਦੂਰ ਕਰਾਏ। ਗੁਰਮਤ ਗੁਰਮਤ ਗੁਰਮਤ ਸਾਚੀ ਧਾਰ, ਹਰਿ ਹਿਰਦੇ ਵਿਚ ਸਮਾਏ। ਦੁਰਮਤ ਦੁਰਮਤ ਦੁਰਮਤ ਦਰ ਦੁਰਕਾਰ, ਸਾਚਾ ਰਾਹ ਇਕ ਵਖਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਖ ਧੁਰ ਦੀ ਬਾਣ, ਲਿਖ ਮਸਤੱਕ ਟਿੱਕਾ ਲਾਏ। ਜਾਗੇ ਭਾਗ ਗੁਰ ਸੰਗਤ ਪਾਈਆ। ਗੁਰ ਸੰਗਤ ਬੁਝਾਏ ਆਗ, ਜਨ ਸੇਵ ਕਮਾਈਆ। ਸੇਵਾ ਧੋਏ ਕਾਇਆ ਦਾਗ਼, ਅੰਮ੍ਰਿਤ ਫ਼ਲ ਖੁਵਾਈਆ। ਦੁਰਮਤ ਮੈਲ ਗਈ ਭਾਗ, ਪ੍ਰਭ ਸਾਚੇ ਦਇਆ ਕਮਾਈਆ। ਜਗਤ ਬੁਝਾਏ ਤ੍ਰਿਸ਼ਨਾ ਆਗ, ਮਿਲੀ ਸ਼ਬਦ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਰਿਹਾ ਮੂਲ ਚੁਕਾਈਆ। ਨੇਤਰ ਲੋਚਨ ਨੈਣ ਵਿਹੁਣੇ ਚਾਰੋਂ ਕੁੰਟ ਵਖਾਨਣ। ਭੇਖ ਪਖੰਡਾ ਜੂਠੇ ਝੂਠੇ ਨਾ ਕੋਈ ਜਾਣੇ ਪਵਣ ਮਸਾਨਣ। ਭਰਮੇ ਭੁੱਲੇ ਬਾਲ ਅੰਞਾਨਣ। ਸੀਸ ਨਿਵਾਰੇ ਹੋਏ ਗਵਾਰੇ, ਲੇਖ ਲਿਖਾਏ ਕਾਲ ਕਾਲਨ। ਗੁਰਮੁਖ ਵਿਰਲੇ ਗੁਰ ਪੂਰਾ ਆਸਾ ਮਨਸਾ ਪੂਰੇ, ਦੇਵੇ ਸ਼ਬਦ ਦਲਾਲਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਫ਼ਲ ਲਗਾਏ ਕਾਇਆ ਡਾਲਨ। ਕਾਇਆ ਡਾਲ ਫੂਲ ਲਗਾਏ। ਫ਼ਲ ਲੁਵਾਏ ਅਵਲਾ, ਸਚ ਕੰਤੂਹਲ ਦਇਆ ਕਮਾਏ। ਰੁੱਤ ਬਸੰਤੀ ਇਕ ਲਿਆਏ। ਆਪੇ ਵੇਖੇ ਬੈਠ ਇਕੱਲਾ, ਰੰਗ ਰੰਗੀਲੇ ਵੇਖ ਵਖਾਏ। ਕਾਲੇ ਕੰਚਨ ਸੂਹੇ ਪੀਲੇ ਚਿੱਟੇ ਨੀਲੇ ਲਾਲ ਰਿਹਾ ਸਜਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਕਰ ਕਰ ਆਪਣੇ ਮੇਲੇ, ਜਗਤ ਵਸੀਲੇ ਰਿਹਾ ਬਣਾਏ। ਵੇਖਣ ਵੇਖੇ ਦਿਸ ਨਾ ਆਇਆ, ਫ਼ਲ ਜਗਤ ਲਗਾਈ। ਪ੍ਰਭ ਅਬਿਨਾਸ਼ੀ ਭੇਵ ਛੁਪਾਇਆ, ਜੋਤੀ ਜੋਤ ਜਗਾਈ। ਦੇਵੀ ਦੇਵ ਕਿਸੇ ਹੱਥ ਨਾ ਆਇਆ, ਸ਼ਿਵ ਬ੍ਰਹਮਾ ਖੋਜ ਖੁਜਾਈ। ਆਪ ਆਪਣੇ ਅੰਗ ਸਮਾਇਆ, ਸ਼ਬਦ ਕਰੇ ਜਣਾਈ। ਸਚ ਦਵਾਰਾ ਲੰਘ ਵਖਾਇਆ, ਆਪ ਆਪਣੀ ਦਇਆ ਕਮਾਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਭੇਵ ਰਹੇ ਨਾ ਰਾਈ। ਹਰਿ ਸਰਨਾਈ ਸਦਾ ਸੁਖ, ਜਗਤ ਸੋਗ ਵਿਆਪੇ। ਉਜਲ ਹੋਏ ਜਗਤ ਮੁੱਖ, ਮੇਟ ਮਿਟਾਏ ਆਪ ਸੰਤਾਪੇ। ਆਪ ਮਿਟਾਏ ਤ੍ਰਿਸ਼ਨਾ ਭੁੱਖ, ਜਾਪ ਜਪਾਏ ਅਜਪਾ ਜਾਪੇ। ਸੁਫਲ ਕਰਾਏ ਮਾਤ ਕੁੱਖ, ਜਿਸ ਜਨ ਦਰਸ਼ਨ ਦੇਵੇ ਆਪਣਾ ਆਪੇ। ਜੋਤੀ ਜੋਤ ਸਰੂਪ ਹਰਿ, ਆਪੇ ਹੋਏ ਮਾਈ ਬਾਪੇ। ਦਰਸ਼ਨ ਵੇਖ ਮਨ ਤ੍ਰਿਪਤਾਵੇ, ਭਏ ਸ਼ਾਂਤ ਸਰੀਰਾ। ਪੁਰਖ ਅਬਿਨਾਸ਼ੀ ਘਰ ਸਾਚੇ ਪਾਵੇ, ਮਿਲਿਆ ਮੇਲ ਗੁਣੀ ਗਹੀਰਾ। ਸਾਚੇ ਨ੍ਹਾਵਣ ਨ੍ਹਾਵੇ, ਚੁੱਕੇ ਹਉਮੇ ਪੀੜਾ। ਏਕਾ ਰਾਗ ਗਾਵਣ ਗਾਵੇ, ਚੜ੍ਹੇ ਸਿਖਰ ਅਖੀਰਾ। ਪੁਰਖ ਅਬਿਨਾਸ਼ੀ ਲੜ ਜਿਸ ਜਨ ਫੜਾਵੇ, ਲੋਕਮਾਤ ਬੰਨ੍ਹੇ ਬੇੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖੇ ਲਾਏ ਕਾਇਆ ਜੀਊੜਾ। ਕਾਇਆ ਮੰਦਰ ਮਹੱਲ ਤਨ ਉਸਾਰਿਆ। ਨੌਂ ਦਵਾਰੇ ਜਗਤ ਚੜ੍ਹਾਇਆ ਚੰਨ, ਵੇਖ ਵਖਾਣੇ ਕਰ ਉਜਿਆਰਿਆ। ਦਸਵੇਂ ਆਪ ਰਖਾਇਆ ਸਾਚਾ ਧੰਨ, ਬੰਦ ਕਰਾਇਆ ਦਿਸ ਕਿਸੇ ਨਾ ਆ ਰਿਹਾ। ਆਪ ਆਪਣੀ ਕਿਰਪਾ ਕਰ, ਗੁਰਮੁਖ ਵਿਰਲੇ ਆਤਮ ਜਿੰਦਰ ਦੇਵੇ ਭੰਨ, ਇਕਾ ਵਖਾਏ ਸ਼ਬਦ ਭੰਡਾਰਿਆ। ਕੋਇ ਨਾ ਲਾਏ ਮਾਤ ਸੰਨ੍ਹ, ਕਾਇਆ ਡੂੰਘੀ ਕੰਦਰ ਆਪੇ ਆਪ ਲਗਾ ਰਿਹਾ। ਨਾ ਕੋਈ ਜਾਣੇ ਨਾ ਕੋਈ ਪਛਾਣੇ ਨਾ ਕੋਈ ਤੋਲੇ ਧੜੀ ਸੇਰ। ਮਨ ਰਤੀ ਰਤ ਨਾ ਕਿਸੇ ਤੁਲਾ ਰਿਹਾ। ਆਪੇ ਆਪ ਗਿਆ ਮਨ, ਪਿਤ ਮਾਤ ਨਾ ਕੋਈ ਬਣਾ ਰਿਹਾ। ਸਾਚੇ ਅੰਦਰ ਤਾਣੇ ਤਾਣ, ਸ਼ਬਦ ਬਸਤਰ ਇਕ ਉਣਾ ਰਿਹਾ। ਤਖ਼ਤ ਸੁਹਾਗੀ ਦਸਮ ਦਵਾਰੀ ਸਾਚਾ ਰਾਮ ਬਣ, ਸਾਚੀ ਸੇਜਾ ਆਸਣ ਲਾ ਰਿਹਾ। ਆਪੇ ਆਪ ਜੋਤ ਭਗਵਾਨਨ, ਸੋਹੰ ਤਾਜ ਸੀਸ ਟਿਕਾ ਲਿਆ। ਆਪੇ ਆਪ ਜਗਤ ਵਿਦਵਾਨਾ ਬਣ, ਸਾਚਾ ਰਾਗ ਜਗਤ ਸੁਣਾ ਰਿਹਾ। ਆਪੇ ਆਪ ਧਰਮਸ਼ਾਲਾ ਬਣ, ਆਪ ਆਪਣੇ ਸੰਗ ਮਿਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਵਾਰ ਦਰ ਦਰ ਦਵਾਰ ਇਕ ਸੁਹਾ ਰਿਹਾ। ਸੁਹਾਏ ਦਵਾਰ ਬੰਕ, ਡੰਕ ਵਜਾਇਆ। ਇਕ ਰਖਾਏ ਆਣ ਅੰਕ, ਸ਼ੰਕ ਆਤਮ ਦਏ ਮਿਟਾਇਆ। ਦਰਸ ਦਿਖਾਏ ਵਾਸੀ ਪੁਰੀ ਘਨਕ, ਬਾਰ ਅਨਕ ਜੋਤ ਜਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਰੰਗਾਇਆ। ਕਿਆ ਰੰਗ ਦਿਸੇ ਮਨਮੁਖ, ਚੋਲੀ ਹੋਈ ਪੁਰਾਨੀ। ਕੋਈ ਨਾ ਦੇਵੇ ਨਾਮ ਸੁਖ, ਸੁਰਤੀ ਹੋਈ ਬੌਰਾਨੀ। ਕਾਇਆ ਬੂਟਾ ਔਖਾ ਔਖਮ, ਅੰਮ੍ਰਿਤ ਮਿਲੇ ਨਾ ਠੰਡਾ ਪਾਣੀ। ਦਿਵਸ ਰੈਣ ਸਦ ਰਹੇ ਭੂਖਮ, ਬਾਲ ਬਾਲਾ ਕੋਈ ਨਾ ਚੜ੍ਹੇ ਜੁਵਾਨੀ। ਪ੍ਰਭ ਕੱਟਣ ਆਇਆ ਚਿੰਤਾ ਦੂਖਮ, ਲੋਕਮਾਤ ਰਹੇ ਨਿਸ਼ਾਨੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਦਾਤ ਗੁਣ ਨਿਧਾਨੀ। ਗੁਣ ਨਿਧਾਨ ਦੇਵੇ ਦਾਤ, ਦ੍ਰਿਸ਼ਟ ਇਸ਼ਟ ਵਖਾਈਆ। ਵੇਖੇ ਖੇਲ ਬਹੁ ਬਹੁਭਾਂਤ, ਨਗਰ ਪ੍ਰਾਂਤ ਕਿਸੇ ਦਿਸ ਨਾ ਆਈਆ। ਮਿਟਾਵਣ ਆਇਆ ਅੰਧੇਰੀ ਰਾਤ, ਚਰਨ ਬੰਧਾਏ ਸਾਚਾ ਨਾਤ, ਅੰਧ ਅੰਧੇਰਾ ਰਿਹਾ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਵੇਲਾ ਰਿਹਾ ਸੁਹਾਈਆ।।

Leave a Reply

This site uses Akismet to reduce spam. Learn how your comment data is processed.