Granth 05 Likhat 064: 26 Poh 2012 Bikarmi Har Bhagat Dwar Jethuwal Jila Amritsar

੨੬ ਪੋਹ ੨੦੧੨ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਅੰਮ੍ਰਿਤ ਵੇਲਾ ਆਤਮ ਰਸ, ਰਸਨਾ ਮੁਖ ਚਵੀਜੇ। ਪੁਰਖ ਅਬਿਨਾਸ਼ੀ ਰਾਹ ਸਾਚਾ ਦੱਸ, ਜਨ ਭਗਤਾਂ ਕਾਰਜ ਕੀਜੇ। ਗੁਰਮੁਖ ਸਾਚਾ ਨੱਸ ਨੱਸ, ਪ੍ਰਭ ਚਰਨ ਧੂੜ ਮਸਤਕ ਲੀਜੇ। ਪੁਰਖ ਅਬਿਨਾਸ਼ੀ ਹੱਸ ਹੱਸ, ਤਨ ਮਨ ਕਾਇਆ ਸੀਜੇ। ਹਰਿ ਹਰਿ ਹਿਰਦੇ ਅੰਦਰ ਵਸ ਵਸ, ਦਰਸ ਦਿਖਾਏ ਨੈਣ ਤੀਜੇ। ਸ਼ਬਦ ਤੀਰ ਨਿਰਾਲਾ ਕਸ ਕਸ, ਸੋਹੰ ਸੋ ਆਤਮ ਬੀਜ ਨਿਰਾਲਾ ਬੀਜੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਕਰਾਏ ਮਾਤ ਰੀਝੇ, ਅੰਮ੍ਰਿਤ ਵੇਲਾ ਆਤਮ ਜੋਤ, ਬ੍ਰਹਮ ਗਿਆਨ ਜਣਾਈਆ। ਦੁਰਮਤ ਮੈਲ ਪ੍ਰਭ ਕਲਜੁਗ ਧੋਤ, ਕੰਚਨ ਰੰਗ ਚੜ੍ਹਾਈਆ। ਲੇਖਾ ਚੁੱਕੇ ਵਰਨ ਗੋਤ, ਮਿਲੇ ਮੇਲ ਸੱਚੀ ਸਰਨਾਈਆ। ਲੱਖ ਚੁਰਾਸੀ ਰਹੀ ਰੋਤ, ਨਾ ਕੋਈ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰਮੁਖ ਸਾਚੇ ਸੰਤ ਦੁਲਾਰੇ ਆਪ ਆਪਣੇ ਰੰਗ ਰੰਗਾਈਆ। ਅੰਮ੍ਰਿਤ ਵੇਲਾ ਆਤਮ ਬੀਜ, ਪ੍ਰਭ ਸਾਚਾ ਆਪ ਬਿਜਾਇਆ। ਸ਼ਬਦ ਸੁਨੇਹੜਾ ਮਾਤ ਭੇਜ, ਗੁਰਮੁਖ ਸਾਚੇ ਰਿਹਾ ਜਗਾਇਆ। ਆਪੇ ਜਾਣੇ ਜੋਤੀ ਤੇਜ, ਨਿਰਮਲ ਜੋਤੀ ਆਪ ਜਗਾਇਆ। ਜਲ ਥਲ ਥਲ ਜਲ ਨੌਂ ਨੌਂ ਨੇਜ, ਸੰਮਤ ਅਠਾਰਾਂ ਵੇਖ ਵਖਾਇਆ। ਗੁਰਮੁਖ ਵਿਰਲਾ ਵੇਖੇ ਜਗਤ ਭਗਤ ਸ਼ਮਸ ਤਬਰੇਜ, ਸੋਹੰ ਸੋ ਸੂਲੀ ਆਪ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲਹਿਣਾ ਦੇਣਾ ਪਿਛਲਾ ਮੂਲ ਰਿਹਾ ਚੁਕਾਇਆ। ਅੰਮ੍ਰਿਤ ਵੇਲਾ ਆਤਮ ਅੰਧ, ਅਗਿਆਨ ਅੰਧੇਰ ਮਿਟਾਇਆ। ਨੌਂ ਦਵਾਰੇ ਕੀਤੇ ਬੰਦ, ਪ੍ਰਭ ਦਸਵਾਂ ਆਪ ਖੁਲ੍ਹਾਇਆ। ਜਿਸ ਜਨ ਗਾਇਆ ਬੱਤੀ ਦੰਦ, ਸਤਿ ਪੁਰਖ ਨਿਰੰਜਣ ਘਰ ਮੇਂ ਪਾਇਆ। ਲੋਕਮਾਤ ਚੜ੍ਹਿਆ ਸਾਚਾ ਚੰਦ, ਸਤਿਜੁਗ ਤੇਰਾ ਸਤਿ ਉਪਜਾਇਆ। ਦਿਵਸ ਰੈਣ ਅੱਠੇ ਪਹਿਰ ਰੱਖੇ ਪਰਮਾਨੰਦ, ਹਰਿ ਵਿਚ ਸਮਾਇਆ। ਖ਼ੁਸ਼ੀ ਕਰਾਏ ਬੰਦ ਬੰਦ, ਛੱਬੀ ਪੋਹ ਜਿਸ ਦਰਸ਼ਨ ਪਾਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਜਗਤ ਦਵਾਰਾ ਜੂਠਾ ਝੂਠਾ ਗੰਦ ਤਜਾਇਆ। ਅੰਮ੍ਰਿਤ ਆਤਮ ਨੀਰ, ਪ੍ਰਭ ਏਕਾ ਧਾਰ ਚਲਾਈਆ। ਗੁਰਮੁਖਾਂ ਦੇਵੇ ਸ਼ਬਦ ਸੀਰ, ਸਚ ਰਸਨਾ ਨਾਲ ਪਿਆਈਆ। ਅਠੇ ਪਹਿਰ ਧੀਰਨ ਧੀਰ, ਹਉਮੇ ਰਿਹਾ ਪੀੜ ਗਵਾਈਆ। ਲੋਕਮਾਤ ਪ੍ਰਭ ਬੰਨ੍ਹੇ ਬੀੜ, ਨਾ ਕੋਈ ਵੇਖੇ ਹਸਤ ਕੀੜ, ਊਚਾਂ ਨੀਚਾਂ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਦੁਲਾਰ, ਪਾਰਬ੍ਰਹਮ ਕਰ ਵਿਚਾਰ, ਜੋਤ ਨਿਰੰਜਣ ਮਾਤ ਅਕਾਰ, ਸ਼ਬਦ ਨੇਤਰ ਅੰਜਨ ਜਗਤ ਸ਼ਿੰਗਾਰ, ਕਿਰਪਾ ਕਰੇ ਦਰਦ ਦੁੱਖ ਭੈ ਭੰਜਨ, ਸ਼ਬਦ ਹਥੌੜਾ ਰਿਹਾ ਮਾਰ। ਪਰਗਟ ਹੋਇਆ ਸਾਚਾ ਸੱਜਣ, ਦੋ ਜਹਾਨੀ ਮੀਤ ਮੁਰਾਰ। ਜਨ ਭਗਤਾਂ ਆਇਆ ਪੜਦੇ ਕੱਜਣ, ਏਕਾ ਦੇਵੇ ਨਾਮ ਅਧਾਰ। ਲੱਖ ਚੁਰਾਸੀ ਜੂਠੇ ਝੂਠੇ ਭਾਂਡੇ ਭੱਜਣ, ਆਪੇ ਭੰਨੇ ਭੰਨਣਹਾਰ। ਦਰ ਦਰ ਘਰ ਘਰ ਰਾਜ ਰਾਜਾਨ ਸ਼ਾਹ ਸੁਲਤਾਨ ਤਜਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਾਰ ਕੁੰਟ ਨੌਂ ਖੰਡ ਪ੍ਰਿਥਮੀ ਕਰ ਰਿਹਾ ਵਿਚਾਰ। ਅੰਮ੍ਰਿਤ ਵੇਲਾ ਆਤਮ ਰਸ, ਕਾਇਆ ਚੋਲੀ ਆਪ ਚੜ੍ਹਾਈਆ। ਗੁਰਮੁਖ ਤੇਰਾ ਸਾਚਾ ਸੰਗ, ਪ੍ਰਭ ਸਾਚਾ ਸ਼ਬਦ ਬਣਾਈਆ। ਸੋਹੰ ਡੋਰੀ ਜਗਤ ਪਤੰਗ, ਪ੍ਰਭ ਉਨੀਂ ਅੱਸੂ ਡੋਰੀ ਪਾਈਆ। ਅੰਮ੍ਰਿਤ ਆਤਮ ਵਗੇ ਗੰਗ, ਪੰਝੀ ਪੋਹ ਪ੍ਰਭ ਅਬਿਨਾਸ਼ੀ ਅੰਦਰ ਹੋ ਲੇਖੇ ਲਾਈਆ। ਸੋਹੰ ਸੋ ਰਸਨਾ ਆਪ ਜਪਾਈਆ। ਬੇਮੁਖ ਜੀਵ ਨਾ ਜਾਨਣ ਕੋ, ਗੁਰਮੁਖ ਸਾਚੇ ਸੰਤ ਸੁਹੇਲੇ ਲੋਕਮਾਤ ਬਾਂਹ ਧਰ ਸਰਹਾਣੇ ਜਾਣਾ ਸੌਂ, ਪ੍ਰਭ ਲੱਖ ਚੁਰਾਸੀ ਦੇਵੇ ਫੰਦ ਕਟਾਈਆ। ਜਨਮ ਜਨਮ ਦਾ ਬੀਜਿਆ ਬੀਜ ਮਿਲਿਆ ਫ਼ਲ ਪ੍ਰਭ ਚਰਨ ਦਵਾਰੇ ਅਗੇ ਹੋ, ਲਹਿਣਾ ਦੇਣਾ ਕਰਜ਼ ਰਿਹਾ ਚੁਕਾਈਆ। ਨੌਂ ਦਵਾਰੇ ਰਹੇ ਰੋ, ਜਨ ਭਗਤਾਂ ਆਤਮ ਦਰ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਛੱਬੀ ਪੋਹ ਗੁਰ ਸੰਗਤ ਦੇਵੇ ਮਾਤ ਵਡਿਆਈਆ। ਅੰਮ੍ਰਿਤ ਵੇਲਾ ਆਤਮ ਰਸ, ਨਿਝਰ ਧਾਰ ਵਹਾਈਆ। ਜੋਤ ਪਰਕਾਸ਼ ਕੋਟਨ ਰਵ ਸਸ, ਹੋਏ ਪਰਕਾਸ਼ ਸਹਿਜ ਸੁਭਾਈਆ। ਗੁਰ ਸੰਗਤ ਤੇਰੀ ਸੇਵਾ ਹੋਈ ਜਗਤ ਬਸ, ਪ੍ਰਭ ਆਤਮ ਮੇਵਾ ਫ਼ਲ ਇਕ ਖਵਾਈਆ। ਵੇਲੇ ਅੰਤਮ ਪਕੜ ਉਠਾਏ ਨੱਸ ਨੱਸ, ਦੂਰ ਨੇੜੇ ਨਾ ਕੋਈ ਜਣਾਈਆ। ਜਗਤ ਨਿਰਾਲਾ ਰਾਹ ਦੱਸ, ਪਾਰ ਬਿਆਸ ਖੇਲ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤ੍ਰੈਗੁਣ ਜਗਤ ਮਾਇਆ ਮਾਤ ਸਾਚਾ ਮੰਦਰ ਦਏ ਬਣਾਈਆ। ਸੋਹੰ ਸੋ ਵਿਚ ਰਖਾਏ ਕਰਾਮਾਤ, ਦੇਸ ਮਾਲਵੇ ਮਿਲੀ ਵਡਿਆਈਆ। ਗੁਰ ਗੋਬਿੰਦੇ ਤੇਰੀ ਬਿੰਦੇ ਗੁਰਮੁਖ ਉਪਜੇ ਪਾਰਜ਼ਾਤ, ਪ੍ਰਭ ਮਸਤਕ ਟਿੱਕਾ ਰਿਹਾ ਲਗਾਈਆ। ਨਾ ਕੋਈ ਵੇਖੇ ਜ਼ਾਤ ਪਾਤ, ਊਚਾਂ ਨੀਚਾਂ ਆਪਣੀ ਗੋਦ ਉਠਾਈਆ। ਏਕਾ ਸ਼ਬਦ ਦੇਵੇ ਸਾਚੀ ਦਾਤ, ਧੁਰ ਦਰਗਾਹੀ ਲੈ ਕੇ ਆਈਆ। ਚਰਨ ਪ੍ਰੀਤੀ ਬੰਨ੍ਹੇ ਨਾਤ, ਨਾ ਕੋਈ ਸਕੇ ਮਾਤ ਤੁੜਾਈਆ। ਪਰਗਟ ਹੋਇਆ ਪੁਰਖ ਬਿਧਾਤ, ਦੋ ਜਹਾਨਾਂ ਏਕਾ ਰਾਹ ਚਲਾਈਆ। ਜਨ ਭਗਤਾਂ ਮਿਲਿਆ ਪ੍ਰਭ ਕਮਲਾਪਾਤ, ਛੱਬੀ ਪੋਹ ਰੁੱਤ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਪਾਰਬ੍ਰਹਮ ਅਬਿਨਾਸ਼ੀ ਅਚੁੱਤ ਆਪ ਆਪਣੀ ਬਣਤ ਬਣਾਈਆ। ਅੰਮ੍ਰਿਤ ਵੇਲਾ ਆਤਮ ਰਾਗ, ਪ੍ਰਭ ਸਾਚਾ ਇਕ ਸੁਣਾਇੰਦਾ। ਗੁਰਮੁਖ ਸੋਇਆ ਗਿਆ ਜਾਗ, ਭਾਗ ਕਾਇਆ ਤਨ ਲਗਾਇੰਦਾ। ਮਿਲਿਆ ਮੇਲ ਕੰਤ ਸੁਹਾਗ, ਹਉਮੇ ਦੁੱਖੜਾ ਰੋਗ ਗਵਾਇੰਦਾ। ਸ਼ਬਦ ਬੰਨ੍ਹੇ ਤਨ ਸਾਚਾ ਤਾਗ, ਲੱਖ ਚੁਰਾਸੀ ਫੰਦ ਕਟਾਇੰਦਾ। ਆਪ ਬੁਝਾਏ ਤ੍ਰਿਸਨਾ ਆਗ, ਧੀਰਜ ਧੀਰ ਇਕ ਧਰਾਇੰਦਾ। ਹੰਸ ਬਣਾਏ ਫੜ ਫੜ ਕਾਗ, ਮਸਤਕ ਧੂੜੀ ਚਰਨ ਛੁਹਾਇੰਦਾ। ਦਿਵਸ ਰੈਣ ਜਨ ਰਹੇ ਵੈਰਾਗ, ਅੰਤਮ ਲੇਖਾ ਮਾਤ ਚੁਕਾਇੰਦਾ। ਮਿਲਿਆ ਮੇਲ ਕੰਤ ਸੁਹਾਗ, ਗੁਰਮੁਖ ਸਾਚਾ ਸਾਚੀ ਨਾਰੀ ਆਤਮ ਸੇਜਾ ਕਰ ਪਿਆਰ ਆਪੇ ਆਪ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਜੁਗਾਂ ਜੁਗਾਂ ਦੇ ਵਿਛੜੇ ਯਾਰ, ਬਿਦਰ ਸੁਦਾਮਾ ਮੀਤ ਮੁਰਾਰ ਆਪ ਆਪਣਾ ਲੜ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਕਾਇਆ ਮੰਦਰ ਕਿਲੇ ਅੰਦਰ ਉਪਰ ਚੜ੍ਹ, ਸਾਚੀ ਸ਼ਬਦ ਚੋਟ ਨਗਾਰੇ ਏਕਾ ਏਕ ਲਗਾਇੰਦਾ। ਅੰਮ੍ਰਿਤ ਵੇਲਾ ਆਤਮ ਚੜ੍ਹ, ਚੋਟ ਨਗਾਰੇ ਲਾਈਆ। ਪ੍ਰਭ ਅਬਿਨਾਸ਼ੀ ਅੱਗੇ ਖੜ, ਦਸਵੇਂ ਕੁੰਡਾ ਲਾਹੀਆ। ਨਾ ਕੋਈ ਸੀਸ ਨਾ ਕੋਈ ਧੜ, ਨਾ ਕੋਈ ਕੇਸਾਧਾਰੀ ਪਕੜੇ ਲੜ, ਰੁੰਡ ਮੁੰਡ ਭੇਵ ਨਾ ਰਾਈਆ। ਗੁਰਮੁਖ ਸਾਚੇ ਸੰਤ ਸੁਹੇਲੇ ਚਾਰ ਵਰਨਾ ਰਿਹਾ ਫੜ, ਦਿਵਸ ਰੈਣ ਰਿਹਾ ਜਗਾਈਆ। ਲੋਕਮਾਤੀ ਮਾਰ ਝਾਤੀ ਪ੍ਰਭ ਅਬਿਨਾਸ਼ੀ ਸਾਚੇ ਘਾੜਨ ਰਿਹਾ ਘੜ, ਹਰਿ ਹਰਿ ਸੰਗਤ ਮੇਲਾ ਇਕ ਇਕੇਲਾ ਰਿਹਾ ਕਰਾਈਆ। ਏਕਾ ਅੱਖਰ ਜਾਣਾ ਪੜ੍ਹ, ਸੋਹੰ ਸੋ ਸਤਿਜੁਗ ਸਾਚਾ ਰਾਹ ਵਖਾਈਆ। ਜੋਤੀ ਜਗੇ ਬਹੱਤਰ ਨੜ, ਅੰਧ ਅੰਧੇਰ ਰਹਿਣ ਨਾ ਪਾਈਆ। ਧੁਰ ਦਰਗਾਹੀ ਲਾਏ ਜੜ੍ਹ, ਨਾ ਸਕੇ ਕੋਈ ਮਿਟਾਈਆ। ਆਪ ਫੜਾਇਆ ਆਪਣਾ ਲੜ, ਸੋਹੰ ਪੱਲੂ ਅਗੇ ਡਾਹੀਆ। ਸਚ ਦਵਾਰੇ ਜਾਣਾ ਚੜ੍ਹ, ਸ਼ਬਦ ਡੰਡੇ ਹੱਥ ਟਿਕਾਇਆ। ਦਰ ਦਵਾਰੇ ਅਗੇ ਖੜ, ਪ੍ਰਭ ਆਪਣਾ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਸੰਤ ਦੁਲਾਰ ਕਰ ਵਿਚਾਰ ਪਹਿਲੀ ਵਾਰ ਵਿਚ ਸੰਸਾਰ ਰੰਗਣ ਰੰਗ ਚੜ੍ਹਾਈਆ। ਅੰਮ੍ਰਿਤ ਵੇਲਾ ਆਤਮ ਰੰਗ, ਸ਼ਬਦ ਭਬੂਤੀ ਲਾਈਆ। ਗੁਰਮੁਖਾਂ ਕਟੇ ਭੁੱਖ ਨੰਗ, ਸੋਹੰ ਸੋ ਅਹੂਤੀ ਪਾਈਆ। ਦਿਵਸ ਰੈਣ ਕਰੇ ਜੰਗ, ਪੰਚਾਂ ਨਾਲ ਰਹੇ ਲੜਾਈਆ। ਜੂਠੇ ਝੂਠੇ ਭੰਨ੍ਹੇ ਵਾਂਗ ਕਾਚੀ ਵੰਗ, ਗੁਰਮੁਖ ਸਾਚੇ ਕੰਚਨ ਉਪਰ ਨਾਮ ਸੁਹਾਗਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਮਾਇਆ ਧੋਵਣ ਆਇਆ ਦਾਗਾ, ਆਪ ਆਪਣੀ ਦਇਆ ਕਮਾਈਆ। ਅੰਮ੍ਰਿਤ ਵੇਲਾ ਆਤਮ ਪਿਆਰ ਸ਼ਬਦ ਗਿਆਨੀ ਪਾਇਆ ਏ। ਸ਼ਬਦ ਗਿਆਨੀ ਚਰਨ ਅਧਾਰ, ਪ੍ਰਭ ਚਰਨੀ ਚਰਨ ਲਗਾਇਆ ਏ। ਚਰਨ ਕਵਲ ਕਲ ਪ੍ਰਭ ਉਤਰੇ ਪਾਰ, ਕਵਲ ਨਾਭ ਉਲਟਾਇਆ ਏ। ਕਵਲ ਨਾਭੀ ਪੁਰਖ ਅਪਾਰ, ਅੰਮ੍ਰਿਤ ਧਾਰਾ ਰਿਹਾ ਵਹਾਇਆ ਏ। ਅੰਮ੍ਰਿਤ ਧਾਰ ਸਚ ਦਵਾਰ, ਸੋਹੰ ਸੰਪਟ ਲਾਇਆ ਏ। ਸੋ ਹੋੜਾ ਅਪਰ ਅਪਾਰ, ਸੱਸਾ ਕਿਲਾ ਬਣਾਇਆ ਏ। ਦੋਹਾਂ ਰੱਖੇ ਤਿੱਖੀ ਧਾਰ, ਨਿਰਗੁਣ ਸਰਗੁਣ ਮੇਲ ਮਿਲਾਇਆ ਏ। ਹੋੜਾ ਬਣੇ ਸੁਖਮਨ ਨਾੜਾ, ਗੁਰ ਪੂਰਾ ਵਿਚ ਸਮਾਇਆ ਏ। ਦੋਹਾਂ ਜੋੜਾ ਇਕ ਦਰਬਾਰਾ, ਸ਼ਬਦ ਘੋੜਾ ਸੰਗ ਰਖਾਇਆ ਏ। ਆਤਮ ਅੰਦਰ ਲਾਇਆ ਪੌੜਾ, ਡੰਡਾ ਕਿਸੇ ਹੱਥ ਨਾ ਆਇਆ ਏ। ਧੁਰ ਦਰਗਾਹੀ ਆਇਆ ਦੌੜਾ, ਗੁਰਮੁਖਾਂ ਪਾਈ ਵੰਡਾ, ਬੇੜਾ ਆਪੇ ਪਾਰ ਕਰਾਇਆ ਏ। ਇਕ ਵਖਾਇਆ ਪਾਰ ਕੰਢਾ, ਵਿਚਕਾਰ ਅੱਧ ਨਾ ਕਿਸੇ ਰਖਾਇਆ ਏ। ਗੁਰਮੁਖ ਆਤਮ ਹੋਈ ਨਾ ਰੰਡਾ, ਜਗਤ ਰੰਡੇਪਾ ਆਪ ਕਟਾਇਆ ਏ। ਮਿਲੀ ਵਡਿਆਈ ਵਿਚ ਵਰਭੰਡਾ, ਮਾਨਸ ਦੇਹੀ ਜਨਮ ਜਣੇਪਾ ਇਕ ਸੌ ਗਿਆਰਾਂ ਛਿਲਾ ਕਰਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਮ੍ਰਿਤ ਵੇਲਾ ਆਪੇ ਆਣ ਸੁਹਾਇਆ ਏ। ਅੰਮ੍ਰਿਤ ਵੇਲਾ ਆਤਮ ਦਾਤ, ਮਾਨਸਰੋਵਰ ਕੰਢਾ ਏ। ਗੁਰਮੁਖ ਸਾਚਾ ਪਾਰਜ਼ਾਤ, ਘਰ ਸਾਚੇ ਪਈ ਵੰਡਾ ਏ। ਦਿਵਸ ਰੈਣ ਰਹੇ ਪਰਭਾਤ, ਲੇਖਾ ਚੁਕੇ ਜੇਰਜ ਅੰਡਾ ਏ। ਅੰਦਰ ਮੰਦਰ ਮਿੱਟੀ ਅੰਧੇਰੀ ਰਾਤ, ਮਿਲਿਆ ਅੰਮ੍ਰਿਤ ਸੀਤਲ ਠੰਡਾ ਏ। ਕਾਇਆ ਸੀਤਲ ਸਾਂਤਕ ਹੋਈ ਸਵਾਂਤ, ਲੋਕਮਾਤ ਨਾ ਆਈ ਕੰਡਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਧਾਰਾ ਜਨ ਵਣਜਾਰਾ ਵਿਚ ਸੰਸਾਰਾ ਆਪੇ ਪਾਈ ਸਾਚੀ ਵੰਡਾ ਏ। ਅੰਮ੍ਰਿਤ ਆਤਮ ਪਾਈ ਵੰਡ, ਹਰਿ ਸਾਚਾ ਵੰਡਣ ਆਇਆ ਏ। ਵੇਖ ਵਿਖਾਣੇ ਉਤਭੁਜ ਸੇਤਜ ਜੇਰਜ ਅੰਡ, ਚਾਰੇ ਖਾਣੀ ਵਿਚ ਸਮਾਇਆ ਏ। ਚਾਰੇ ਖਾਣੀ ਸਾਚੀ ਰਾਣੀ, ਸੋਹੰ ਸੋ ਸਾਚਾ ਅੱਖਰ ਇਕ ਪੜ੍ਹਾਇਆ ਏ। ਸਤਿਜੁਗ ਤੇਰੀ ਸਾਚੀ ਰਾਣੀ ਲੱਖ ਚੁਰਾਸੀ ਕੀਨੀ ਵੱਖਰ, ਸ਼ਬਦ ਤਾਜ ਸੀਸ ਟਿਕਾਇਆ ਏ। ਸ਼ਬਦ ਵਿਹੂਣੇ ਲੱਥੇ ਸੱਥਰ, ਜੂਠਾ ਝੂਠਾ ਮਾਇਆ ਭਾਰ ਉਠਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੇਤਰ ਨੀਰ ਵਰੋਲੇ ਅੱਥਰ, ਸ਼ਬਦ ਸਰੂਪੀ ਆਤਮ ਬੋਲੇ, ਪਾਟੇ ਬਜਰ ਕਪਾਟੀ ਪੱਥਰ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪ ਆਪਣੇ ਵਿਚ ਸਮਾਇਆ ਏ। ਅੰਮ੍ਰਿਤ ਵੇਲਾ ਆਤਮ ਜਾਗ, ਜਗਤ ਜੁਦਾਈਆ। ਘਰ ਸਾਚੇ ਲਗਾ ਹੋਏ ਭਾਗ, ਮਾਤ ਰੁਸ਼ਨਾਈਆ। ਆਤਮ ਤ੍ਰਿਸ਼ਨਾ ਬੁਝੇ ਆਗ, ਹਉਮੇ ਰੋਗ ਮਿਟਾਈਆ। ਮਾਇਆ ਡੱਸਣੀ ਨਾ ਡੱਸੇ ਨਾਗ, ਸਾਂਤਕ ਸਤਿ ਸ਼ਬਦ ਵਰਤਾਈਆ। ਦੀਪਕ ਜੋਤੀ ਜਗੇ ਚਿਰਾਗ, ਮਿਟੇ ਜਗਤ ਬਿਨਾਈਆ। ਧੂੜੀ ਮਜਨ ਸਾਚਾ ਮਾਘ, ਰੁੱਤ ਬਸੰਤੀ ਇਕ ਸੁਹਾਈਆ। ਹੰਸ ਬਣਾਏ ਫੜ ਫੜ ਕਾਗ, ਸਰ ਸਰੋਵਰ ਇਕ ਵਖਾਈਆ। ਆਪੇ ਧੋਵਣ ਆਇਆ ਦਾਗ਼, ਅੰਦਰ ਰਿਹਾ ਮੇਘ ਬਰਸਾਈਆ। ਸ਼ਿਵ ਸ਼ੰਕਰ ਸੇਜ ਤਿਆਗ, ਆਏ ਦਰ ਸੱਚੀ ਸਰਨਾਈਆ। ਬ੍ਰਹਮਾ ਗਾਏ ਚਾਰ ਮੁਖ ਰਾਗ, ਪੰਚਮ ਬੈਠਾ ਸੀਸ ਨਿਵਾਈਆ। ਕਲਜੁਗ ਆਇਆ ਕੰਤ ਸੁਹਾਗ, ਜੋਤ ਨਿਰੰਜਣ ਮਾਤ ਜਗਾਈਆ। ਜਨ ਭਗਤਾਂ ਪਕੜੀ ਵਾਗ, ਡੋਰ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸੋਹੰ ਸੋ ਸਾਚੀ ਜਾਗ ਲਗਾਈਆ। ਸੋਹੰ ਸੋ ਕਲਜੁਗ ਕਲ ਸਾਚੀ ਪੋਹ ਗਈ ਫੁੱਟ। ਆਪ ਬੁਝਾਏ ਤ੍ਰਿਸਨਾ ਆਗ, ਲੱਖ ਚੁਰਾਸੀ ਗਈ ਛੁੱਟ। ਹੱਥੀਂ ਬੰਨ੍ਹੇ ਸ਼ਬਦ ਤਾਗ, ਪੰਜਾਂ ਚੋਰਾਂ ਕੱਢੇ ਕੁੱਟ। ਆਤਮ ਲਾਏ ਇਕ ਵੈਰਾਗ, ਗੁਰਮੁਖ ਹੋਏ ਵਡ ਵਡਭਾਗ ਸਾਚਾ ਲਾਹਾ ਲੈਣ ਲੁੱਟ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਸ਼ਬਦ ਵਰ, ਅੰਮ੍ਰਿਤ ਆਤਮ ਸਾਚਾ ਪੀ, ਲੇਖਾ ਮਿਟੇ ਸਾਢੇ ਤਿੰਨ ਹੱਥ ਸੀਂ, ਦਰ ਘਰ ਘਰ ਦਰ ਇਕ ਪਿਆਏ ਏਕਾ ਘੁੱਟ। ਅੰਮ੍ਰਿਤ ਵੇਲਾ ਜਾਗ ਹਰਿ ਜਗਾਇੰਦਾ। ਵਕਤ ਸੁਹੇਲਾ ਆਦਿ ਅੰਤ ਖ਼ੁਸ਼ੀ ਮਨਾਇੰਦਾ। ਵੇਖੇ ਖੇਲ ਸ਼ਬਦ ਬ੍ਰਹਿਮਾਦ, ਕੰਤ ਬਣਤ ਬਣਾਇੰਦਾ। ਦੇਵੇ ਨਾਮ ਸੱਚੀ ਦਾਦ, ਜੀਵ ਜੰਤ ਵਡਿਆਇੰਦਾ। ਧੁਨੀ ਵੱਜੇ ਸਾਚਾ ਨਾਦ, ਨਾਦੀ ਧੁਨ ਆਪ ਵਜਾਇੰਦਾ। ਰਸਨਾ ਕਿਸੇ ਨਾ ਆਵੇ ਸਾਧ ਨਾਮ ਸਰੋਵਰ ਇਕ ਵਖਾਇੰਦਾ। ਮਿਲੇ ਮੇਲ ਮਾਧਵ ਮਾਧ, ਬੋਧ ਅਗਾਧਾ ਸ਼ਬਦ ਜਣਾਇੰਦਾ। ਦਰ ਘਰ ਸਾਚੇ ਰਿਹਾ ਸਾਜ, ਆਤਮ ਸੇਜਾ ਇਕ ਹੰਢਾਇੰਦਾ। ਦਿਵਸ ਰੈਣ ਜਨ ਰੱਖਣਾ ਯਾਦ, ਸਾਚੀ ਵੰਡਾ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਪਾਰ ਕੰਢਾ, ਸੋਹੰ ਡੰਡਾ ਪਾਰ ਕਰਾਇੰਦਾ। ਅੰਮ੍ਰਿਤ ਵੇਲੇ ਜਾਗ ਨਿਮਾਣੀ, ਸੁਰਤ ਸਵਾਣੀ ਬਾਲੜੀਏ। ਮਿਲਿਆ ਮੇਲ ਸ਼ਬਦ ਹਾਣੀ, ਜੋਤੀ ਜਗੇ ਇਕ ਅਕਾਲੜੀਏ। ਅੰਮ੍ਰਿਤ ਆਤਮ ਲੈਣਾ ਠੰਡਾ ਪਾਣੀ, ਦਿਵਸ ਰੈਣ ਰਹੇ ਸਵਾਲੜੀਏ। ਪਰਗਟ ਹੋਇਆ ਜਾਣ ਜਾਣੀ, ਸੋਹੰ ਸੋ ਆਪ ਬਣਾਇਆ ਵਿਚ ਦਲਾਲੜੀਏ। ਆਪੇ ਜਾਣੇ ਖਾਣੀ ਬਾਣੀ, ਦਰ ਦਵਾਰੇ ਭਰਿਆ ਪਾਣੀ ਨਾਲੜੀਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੀ ਕਾਰ ਹਰਿ ਕਰਤਾਰ, ਜਗਤ ਵਿਹਾਰਾ ਸੱਚੀ ਧਾਰਾ ਇਕ ਸੁਖਾਲੜੀਏ। ਸੁਰਤ ਨਿਮਾਣੀ ਹੋਈ ਬੌਰਾਨੀ, ਰੋ ਰੋ ਧਾਹਾਂ ਮਾਰਦੀ। ਕਲਜੁਗ ਤੇਰੀ ਅੰਤਮ ਵਾਰੀ, ਕਵਣ ਕਰੇ ਪਾਰ ਉਤਾਰੀ, ਜੂਠੀ ਝੂਠੀ ਦਿਸੇ ਯਾਰੀ, ਅੰਤਮ ਪਾਸਾ ਹਾਰਦੀ। ਨੌਂ ਦਵਾਰੇ ਹਾਹਾਕਾਰੀ, ਗੁਰ ਮੰਤਰ ਮਿਲੇ ਨਾ ਸ਼ਬਦ ਅਧਾਰੀ, ਦਿਵਸ ਰੈਣ ਮੰਦਰ ਅੰਦਰ, ਕਾਇਆ ਬਹਿ ਬਹਿ ਆਪਾ ਆਪ ਵਿਚਾਰਦੀ। ਗੁਰ ਪੂਰਾ ਮਿਲਿਆ ਅੰਤ ਭੰਡਾਰੀ। ਸਾਚੇ ਸੰਤਾਂ ਰਿਹਾ ਤਾਰੀ, ਆਈ ਦਵਾਰੀ ਸੋਲਾਂ ਤਨ ਸ਼ਿੰਗਾਰਦੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਦੇਵੇ ਸਾਚਾ ਵਰ, ਗੁਰਮੁਖ ਤੇਰੀ ਆਤਮ ਸੁਰਤੀ ਏਕਾ ਗੁਣ ਗੁਰ ਚਰਨ ਵਿਚਾਰਦੀ। ਸੁਰਤੀ ਸੁਰਤ ਵਿਚਾਰ, ਚਰਨ ਦਵਾਰਿਆ। ਅਕਾਲ ਮੂਰਤ ਅਕਾਰ ਮਾਤ ਪਸਾਰਿਆ। ਦੇਵੇ ਸ਼ਬਦ ਦਾਤੀ ਦਾਤ, ਸੋਹੰ ਸੋ ਅਪਰ ਅਪਾਰਿਆ। ਵੇਲੇ ਅੰਤਮ ਲੈਣ ਆਇਆ ਮਾਤ, ਨਿਹਕਲੰਕੀ ਜਾਮਾ ਧਾਰਿਆ। ਲੱਖ ਚੁਰਾਸੀ ਹੋਈ ਕਲੰਕੀ ਕਮਜ਼ਾਤ, ਮਿਲੇ ਮੇਲ ਨਾ ਪੁਰਖ ਭਤਾਰਿਆ। ਗੁਰਮੁਖ ਸਾਚਾ ਪਾਰਜ਼ਾਤ, ਅੰਮ੍ਰਿਤ ਆਤਮ ਮੇਵਾ ਇਕ ਖਵਾ ਰਿਹਾ। ਆਤਮ ਦਰ ਵੱਜੀ ਵਧਾਈ ਖ਼ੁਸ਼ੀ ਮਨਾਈ ਅੰਮ੍ਰਿਤ ਵੇਲਾ ਹਰਿ ਪਰਭਾਤ, ਦਿਵਸ ਰੈਣ ਇਕ ਵਖਾ ਰਿਹਾ। ਬੈਠਾ ਦਿਸੇ ਇਕ ਇਕਾਂਤ, ਨਿਰਮਲ ਜੋਤੀ ਜੋਤ ਜੋਤ ਜਗਾ ਰਿਹਾ। ਆਪੇ ਵੇਖੇ ਮਾਰ ਝਾਤ, ਦਿਸ ਕਿਸੇ ਨਾ ਆ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਸੰਤ ਸੁਹੇਲੇ, ਦਰ ਘਰ ਸਾਚੇ ਕਰ ਕਰ ਮੇਲੇ, ਸੋਏ ਮਾਤ ਜਗਾ ਰਿਹਾ। ਗੁਰਮੁਖ ਸੋਏ ਮਾਤ ਜਗਾਏ, ਭਿੰਨੜੀ ਰੈਣ ਸੁਹਾਈਆ। ਪ੍ਰਭ ਅਬਿਨਾਸ਼ੀ ਦਇਆ ਕਮਾਏ, ਆਪ ਆਪਣੇ ਰੰਗ ਰੰਗਾਈਆ। ਸ਼ਬਦ ਅਨਾਦੀ ਨੂਰ ਅਕਾਲਾ, ਦੀਨ ਦਿਆਲਾ ਜੋਤੀ ਰਿਹਾ ਜਗਾਈਆ। ਗੋਬਿੰਦ ਗੋਬਿੰਦ ਗੋਬਿੰਦ ਗੁਰ ਗੋਪਾਲਾ, ਭਗਤ ਭਗਤ ਸਦਾ ਰਖਵਾਲਾ, ਦਿਵਸ ਰੈਣ ਰਹੇ ਰਘੁਰਾਈਆ। ਜੋਤ ਨਿਰੰਜਣ ਇਕ ਜਵਾਲਾ, ਆਦਿ ਸ਼ਕਤ ਜਗਤ ਭਵਾਨੀ ਆਵਣ ਜਾਵਣ ਲੇਖੇ ਲਾਈਆ। ਸ਼ਬਦ ਰਖਾਏ ਮਾਤ ਨਿਸ਼ਾਨੀ, ਦੂਸਰ ਵਸਤ ਦਿਸ ਨਾ ਆਈਆ। ਮਾਰੇ ਤੀਰ ਦੋ ਜਹਾਨੀ ਕਾਨੀ, ਤਿੱਖੀ ਧਾਰਾ ਇਕ ਰਖਾਈਆ। ਨਾ ਕੋਈ ਜਾਣੇ ਬ੍ਰਹਮ ਗਿਆਨੀ, ਜਗਤ ਵਿਦਿਆ ਸਾਰ ਨਾ ਪਾਈਆ। ਮਾਇਆ ਭੁੱਲੇ ਚਤੁਰ ਸੁਜਾਨੀ, ਪੜ੍ਹ ਪੜ੍ਹ ਰਸਨਾ ਹੋਈ ਹਲਕਾਈਆ। ਦੇਵੇ ਦਾਤ ਸ਼ਬਦ ਦਾਨੀ, ਦਇਆਵਾਨ ਆਪ ਅਖਵਾਈਆ। ਬਾਲ ਅਵਸਥਾ ਚੜ੍ਹੇ ਜਵਾਨੀ, ਸਾਲ ਪੰਦਰ੍ਹਵੇਂ ਹੋਏ ਰੁਸ਼ਨਾਈਆ। ਬੀਸ ਇਕੀਸੇ ਤੇਰੀ ਨਿਸ਼ਾਨੀ, ਚਾਰੋਂ ਕੁੰਟ ਹੋਏ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਕਰੇ ਖੇਲ ਗੁਣ ਨਿਧਾਨੀ, ਸਾਰ ਕੋਈ ਨਾ ਪਾਈਆ। ਜਾਗਤ ਜਾਗਤ ਜਾਗਤ ਰੇ ਜਗ, ਜਾਗਣ ਵੇਲਾ ਆਇਓ ਰੇ। ਭਾਗਤ ਭਾਗਤ ਭਾਗਤ ਰੇ ਜਗ, ਚਾਰੋਂ ਕੁੰਟ ਵਕਤ ਦੁਹੇਲਾ ਰੇ। ਸਰਨਾਗਤ ਸਰਨਾਗਤ ਸਰਨਾਗਤ ਰੇ ਜਗ, ਇਕ ਸਰਨਾਈ ਚਰਨ ਕਵਲਾ ਰੇ। ਮਾਂਗਤ ਮਾਂਗਤ ਮਾਂਗਤ ਰੇ ਜਗ, ਨਾਮ ਨਿਧਾਨਾ ਉਪਰ ਧਵਲਾ ਰੇ। ਸਵਾਂਗੀ ਸਵਾਂਗ ਰਚੇ ਰਚਨਾਗਤ, ਬੈਠਾ ਰਹੇ ਇਕ ਇਕੇਲਾ ਰੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਹਰਿ ਜੋਤ ਧਰ, ਛੱਬੀ ਪੋਹ ਸੁਹਾਇਆ ਦਿਵਸ, ਜਨ ਭਗਤ ਕਰਾਇਆ ਮੇਲਾ ਰੇ। ਛੱਬੀ ਪੋਹ ਵਕਤ ਸੁਹਾਇਆ ਵੇਲਾ, ਸੰਗਤ ਜੋੜ ਜੁੜਾਈਆ। ਸ਼ਬਦ ਸਰੂਪੀ ਚੜ੍ਹਾਇਆ ਤੇਲਾ, ਹੱਥੀਂ ਗਾਨਾ ਬੰਨ੍ਹ ਵਖਾਈਆ। ਫ਼ਲ ਖਵਾਏ ਅੰਮ੍ਰਿਤ ਕੇਲਾ, ਕਾਹਨਾ ਕ੍ਰਿਸ਼ਨਾ ਭੇਖ ਵਟਾਈਆ। ਨਾ ਕੋਈ ਜਾਣੇ ਗੁਰੂ ਚੇਲਾ, ਲੱਖ ਚੁਰਾਸੀ ਹੋਈ ਹਲਕਾਈਆ। ਦਰ ਘਰ ਸਾਚੇ ਸਾਚਾ ਮੇਲਾ, ਆਤਮ ਦਰ ਵੱਜੀ ਵਧਾਈਆ। ਆਪਣੇ ਰੰਗ ਵਸੇ ਹਰਿ ਰੰਗ ਨਵੇਲਾ, ਗੁਰ ਸੰਗਤ ਰੰਗਣ ਰਿਹਾ ਚੜ੍ਹਾਈਆ। ਧਰਮ ਰਾਏ ਦੀ ਕੱਢੇ ਜੇਲ੍ਹਾ, ਸ਼ਬਦ ਸਰੂਪੀ ਜੋਤ ਜਗਾਈਆ। ਜੋਤੀ ਜਾਮਾ ਖੇਲ ਖੇਲਾ, ਸਤਿ ਸਤਿਵਾਦੀ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਘਰ ਬੈਠਾ ਤਾੜੀ ਲਾਈਆ। ਸਚ ਘਰ ਬੈਠਾ ਤਾੜੀ ਲਾਈ, ਆਸਣ ਸ਼ਬਦ ਸਜਾਇਆ ਏ। ਰਚਨ ਰਚਾਈ ਸਤਾਰਾਂ ਹਾੜੀ, ਹਰਿ ਸਾਜਣ ਸਾਚਾ ਮੀਤ ਮੁਰਾਰਾ ਲੋਕਮਾਤ ਅਖਵਾਇਆ ਏ। ਜਨ ਭਗਤਾਂ ਰੱਖੇ ਲਾਜ ਚਰਨ ਛੁਹਾਈ ਦਾਹੜੀ, ਸੋਹੰ ਸੋ ਗੀਤ ਇਕ ਸੁਣਾਇਆ ਏ। ਸ਼ਬਦ ਘੋੜੇ ਰਿਹਾ ਚਾੜ੍ਹੀ, ਪ੍ਰਭ ਅਬਿਨਾਸ਼ੀ ਅਗੇ ਹੋ ਸਾਚਾ ਰਾਗ ਵਖਾਇਆ ਏ। ਨੇੜ ਨਾ ਆਏ ਮੌਤ ਲਾੜੀ, ਧਰਮ ਰਾਏ ਰਿਹਾ ਘਬਰਾਇਆ ਏ। ਚਿਤਰ ਗੁਪਤ ਪਿਛੇ ਅਗਾੜੀ, ਦੋਏ ਜੋੜ ਸੀਸ ਝੁਕਾਇਆ ਏ। ਦਰ ਘਰ ਸਾਚੇ ਗਿਆ ਵਾੜੀ, ਛੱਬੀ ਪੋਹ ਜਿਸ ਜਨ ਦਰਸ਼ਨ ਪਾਇਆ ਏ। ਜਗੇ ਜੋਤ ਬਹੱਤਰ ਨਾੜੀ, ਦਿਵਸ ਰੈਣ ਰਹੇ ਰੁਸ਼ਨਾਇਆ ਏ। ਮਨਮੁਖ ਜੀਵਾਂ ਕਿਸਮਤ ਮਾੜੀ, ਜੋਤ ਨਿਰੰਜਣ ਦਿਸ ਨਾ ਆਇਆ ਏ। ਅੰਤਮ ਵਾਸਾ ਝਾੜ ਝਾੜੀ, ਮੰਦਰ ਮਹੱਲ ਕੋਈ ਰਹਿਣ ਨਾ ਪਾਇਆ ਏ। ਜਗਤ ਤ੍ਰਿਸ਼ਨਾ ਰਿਹਾ ਸਾੜੀ, ਅਗਨ ਮੇਘ ਬਰਸਾਇਆ ਏ। ਗੁਰਮੁਖਾਂ ਫਿਰੇ ਪਿਛੇ ਅਗਾੜੀ, ਅੰਦਰ ਸੇਵਾ ਲਾਇਆ ਏ। ਸਤਿਜੁਗ ਤੇਰੀ ਸਚ ਫੁਲਵਾੜੀ, ਸਤਾਰਾਂ ਹਾੜੀ ਸਚ ਕਿਆਰੀ ਹਰੀ ਮਾਤ ਕਰਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੀਤਲ ਧਾਰਾ ਠੰਡੀ ਠਾਰਾ ਤਨ ਮੰਦਰ ਇਕ ਧਰਾਇਆ ਏ। ਤਨ ਮਨ ਭਰਿਆ ਆਤਮ ਘਰ, ਹੋਇਆ ਵਕਤ ਸੁਹੇਲਾ। ਪ੍ਰਭ ਅਬਿਨਾਸ਼ੀ ਮਿਲਿਆ ਵਰ, ਮੇਲ ਮਿਲਾਇਆ ਗੁਰ ਗੁਰ ਚੇਲਾ। ਨੌਂ ਦਵਾਰੇ ਚੁਕਿਆ ਡਰ, ਹਰਿ ਹਰਿ ਪਾਇਆ ਸੱਜਣ ਸੁਹੇਲਾ। ਨਾ ਜਨਮੇ ਨਾ ਜਾਏ ਮਰ, ਅਚਰਜ ਖੇਲ ਹਰਿ ਹਰਿ ਖੇਲਾ। ਸ਼ਬਦ ਭੰਡਾਰੇ ਰਿਹਾ ਭਰ, ਹੋਏ ਮਾਤ ਨਾ ਵਕਤ ਦੁਹੇਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਨਾਮ ਵਰ, ਬੈਠਾ ਰਹੇ ਇਕ ਇਕੇਲਾ। ਵੰਡਣ ਆਇਆ ਨਾਮ ਹਰਿ ਪਰਭਾਤਿਆ। ਪੰਜੇ ਸੁੱਤੇ ਦੇ ਕਰ ਕੰਡ, ਕਲਜੁਗ ਰੈਣ ਅੰਧੇਰੀ ਰਾਤਿਆ। ਪੰਜਾਂ ਮੇਟ ਭੇਖ ਪਖੰਡ, ਪੰਜਾਂ ਹੋਵੇ ਉਤਮ ਜਾਤਿਆ। ਪੰਚਾਂ ਹੋਏ ਵਿਛੋੜਾ ਅੰਡ, ਪੰਜਾਂ ਮਿਲਿਆ ਕਮਲਾਪਾਤਿਆ। ਪੰਜੇ ਰੋਵਣ ਪਾਇਣ ਡੰਡ। ਪੰਜਾਂ ਪ੍ਰਭ ਨਿਰੰਜਣ ਜਾਤਿਆ। ਪੰਜਾਂ ਪਾਈ ਝੂਠੀ ਵੰਡ, ਪੰਜਾਂ ਮਿਲੀ ਸ਼ਬਦ ਦਾਤਿਆ। ਪੰਜਾ ਵਾਸਾ ਜੇਰਜ ਅੰਡ, ਪੰਜਾਂ ਮਿਲਿਆ ਪੁਰਖ ਬਿਧਾਤਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਹਰਿ ਲੋਕ ਲੋਕਮਾਤਿਆ। ਲੋਕਮਾਤ ਹਰਿ ਰਚਨ ਰਚਾਈ, ਸ਼ਬਦ ਵਜਾਇਆ ਨਾਦਾ ਏ। ਮਹਿੰਮਾ ਅਗਣਤ ਗਣੀ ਨਾ ਜਾਈ, ਭੇਵ ਨਾ ਪਾਇਆ ਸੰਤਾਂ ਸਾਧਾ ਏ। ਜੀਵ ਜੰਤ ਕੋਇ ਨਾਹੀ, ਸ਼ਬਦ ਅਨਾਦੀ ਬੋਧ ਅਗਾਧਾ ਏ। ਗੁਰਮੁਖ ਦਰ ਵੱਜੇ ਵਧਾਈ, ਜਿਸ ਪਾਇਆ ਪਾਰਬ੍ਰਹਮ ਬ੍ਰਹਿਮਾਦਾ ਏ। ਦਿਵਸ ਰੈਣ ਹੋਏ ਰੁਸ਼ਨਾਈਆ, ਗੁਰ ਪੂਰਾ ਘਰ ਆਪਣੇ ਸਾਚਾ ਲਾਧਾ ਏ। ਦੂਜਾ ਦਰ ਨਾ ਮੰਗਣ ਜਾਈ, ਇਕ ਅਕੇਲਾ ਦੀਨ ਦਿਆਲਾ ਆਦਿ ਜੁਗਾਦਾ ਏ। ਵੇਖ ਵਖਾਣੇ ਥਾਂਓ ਥਾਈਂ, ਜੁਗਾ ਜੁਗੰਤਰ ਰੱਖੇ ਯਾਦਾ ਏ। ਪਕੜ ਉਠਾਏ ਫੜ ਫੜ ਬਾਹੀਂ, ਹਰਿ ਹਰਿ ਮੋਹਣ ਮਾਧਵ ਮਾਧਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਹਰਿ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚਾ ਆਪ ਲਾਧਾ ਏ। ਗੁਰਮੁਖ ਸਾਚਾ ਲਧ, ਖੋਜ ਖੁਜੰਨਿਆ। ਅੰਮ੍ਰਿਤ ਆਤਮ ਪਿਆਏ ਮਧ, ਭਾਂਡਾ ਭਰਮ ਭੰਨਿਆ। ਇਕ ਵਜਾਏ ਸ਼ਬਦ ਨਦ, ਸਾਚਾ ਰਗ ਸੁਣਾਏ ਕੰਨਿਆ। ਦਸਮ ਦਵਾਰੇ ਆਪੇ ਸੱਦ, ਸਤਿਗੁਰ ਬੇੜਾ ਬੰਨ੍ਹਿਆ। ਵਿਸ਼ਨੂੰ ਵੰਸੀ ਸਾਚੀ ਯਦ, ਨਾ ਕਿਸੇ ਵਸੇ ਛੱਪਰ ਛੰਨਿਆ। ਕਲਜੁਗ ਤੇਰੀ ਅੰਤਮ ਹਦ, ਵੇਲੇ ਅੰਤਮ ਜਾਏ ਡੰਨਿਆ। ਜਗੇ ਜੋਤ ਇਕ ਬ੍ਰਹਿਮਦ, ਬ੍ਰਹਮਾ ਆਤਮ ਮੰਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਚੜ੍ਹਾਏ ਮਾਤ ਸਾਚੇ ਚੰਨਿਆ। ਕਰਮ ਧਰਮ ਪ੍ਰਭ ਹੱਥ, ਬਣਤ ਬਣਾਇੰਦਾ। ਮਾਨਸ ਦੇਹੀ ਜਨਮ ਦੇਵੇ ਸਮਰਥ, ਨੱਥ ਇਕ ਪਵਾਇੰਦਾ। ਆਤਮ ਤ੍ਰਿਸ਼ਨਾ ਜਗਤ ਵਿਕਾਰ ਦਏ ਮਥ, ਰਤੀ ਰਤ ਵਿੱੱਚ ਟਿਕਾਇੰਦਾ। ਸਗਲ ਵਸੂਰੇ ਜਾਇਣ ਲੱਥ, ਜੋ ਜਨ ਆਏ ਦਰਸ਼ਨ ਪਾਇੰਦਾ। ਲੇਖਾ ਚੁੱਕੇ ਸੀਆਂ ਸਾਢੇ ਤਿੰਨ ਹੱਥ, ਆਵਣ ਜਾਵਣ ਗੇੜ ਕਟਾਇੰਦਾ। ਪ੍ਰਭ ਅਬਿਨਾਸ਼ੀ ਅਕਥਨਾ ਅਕਥ, ਦੇਵੀ ਦੇਵ ਕੋਈ ਭੇਵ ਨਾ ਪਾਇੰਦਾ। ਸ਼ਬਦ ਚੜ੍ਹਾਏ ਸਾਚੇ ਰਥ, ਜੋ ਜਨ ਆਏ ਗੁਰ ਸੰਗਤ ਸੇਵ ਕਮਾਇੰਦਾ। ਪੰਚ ਪੰਚਾਇਣੀ ਦੇਵੇ ਮਥ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਦਇਆ ਕਮਾਇੰਦਾ। ਮੂਰਖ ਮੁਗਧ ਗਵਾਰ, ਕਰਮ ਵਿਛੁੰਨਿਆ। ਕਰ ਕਿਰਪਾ ਦੇਵੇ ਤਾਰ ਹਰਿ ਕਰਤਾਰ, ਨਾ ਕੋਈ ਜਾਣੇ ਗੁਣ ਅਵਗੁਨਿਆ। ਛੱਬੀ ਪੋਹ ਦਿਵਸ ਅਪਾਰ, ਨਿਹਕਲੰਕ ਲਏ ਅਵਤਾਰ, ਜੋਤੀ ਜਾਮਾ ਭੇਖ ਨਿਆਰ, ਲੱਖ ਚੁਰਾਸੀ ਛਾਣ ਪੁਨਿਆ। ਵੱਜੇ ਡੰਕ ਸ਼ਬਦ ਅਪਾਰ, ਚਾਰੋਂ ਕੁੰਟ ਜੈ ਜੈਕਾਰ, ਨੌਂ ਦਵਾਰੇ ਹਾਹਾਕਾਰ, ਦਸਮ ਦਵਾਰੇ ਗੁਰਮੁਖ ਮੰਨਿਆ। ਪੁਰਖ ਅਬਿਨਾਸ਼ੀ ਸੋਲਾਂ ਕਰੇ ਤਨ ਸ਼ਿੰਗਾਰ, ਚੁਰਾਸੀ ਕਲੀਆਂ ਲਾਏ ਪਾਏ ਗਲ ਵਿਚ ਹਾਰ, ਕਾਲਾ ਵੇਸ ਦਰ ਦਰਵੇਸ਼ ਲੋਕਮਾਤ ਆਏ ਭੰਨਿਆ। ਦਰ ਬੁਲਾਏ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਆਤਮ ਮੰਨਿਆ। ਗੁਰਮੁਖ ਸਾਚੇ ਵਿਚ ਪਰਵੇਸ਼, ਨੌਂ ਖੰਡ ਪ੍ਰਿਥਮੀ ਲਾਵੇ ਸੰਨ੍ਹਿਆ। ਨਰ ਨਿਰੰਕਾਰਾ ਨਾ ਕੋਈ ਮੁੱਛ ਦਾਹੜੀ ਨਾ ਕੇਸ, ਮੂੰਡਨ ਮੂੰਡ ਕਿਸੇ ਨਾ ਮੂੰਨਿਆ। ਜੋਤੀ ਜਾਮਾ ਧਰ ਧਰ ਧਰ ਦਸਮੇਸ, ਵੇਸ ਅਨੇਕ ਅਨਨ ਕਰੰਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਮ੍ਰਿਤ ਆਤਮ ਨੁਹਾਏ ਸਾਚੇ ਸਰ, ਸ਼ਬਦ ਬੰਨ੍ਹੇ ਹੱਥੀਂ ਗਾਨਿਆ। ਸ਼ਬਦ ਬੰਨ੍ਹੇ ਹੱਥੀਂ ਗਾਨਾ, ਡੋਰੀ ਤੰਦ ਰਖਾਈਆ। ਦੇਵੇ ਨਾਮ ਜਗਤ ਨਿਸ਼ਾਨਾ, ਬੰਧਨ ਸ਼ਬਦ ਬੰਧ ਬੰਧਾਈਆ। ਆਪੇ ਜਾਣੇ ਪਵਣ ਮਸਾਣਾ, ਬੱਤੀ ਦੰਦ ਪਵਣ ਸਵਾਸ ਚਲਾਈਆ। ਗੁਰਮੁਖਾਂ ਰੱਖੇ ਅੰਦਰ ਭਾਣਾ, ਸਾਚਾ ਭਾਣਾ ਸ਼ਬਦ ਜਣਾਈਆ। ਨਾ ਕੋਈ ਛੁੱਟੇ ਰਾਜਾ ਰਾਣਾ, ਤਾਜ ਸੀਸ ਨਾ ਕੋਈ ਬੰਧਾਈਆ। ਗਲੇ ਲਗਾਏ ਗਊ ਗਰੀਬ ਨਿਮਾਣਾ, ਦੇਸ ਮਾਝ ਜੋਤ ਜਗਾਈਆ। ਦਰ ਦਰ ਫਿਰਾਏ ਸ਼ਾਹ ਸੁਲਤਾਨਾਂ, ਜਗਤ ਸਾਂਝ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪੇ ਗੋਪੀ ਆਪੇ ਕਾਹਨਾ, ਨਾਮ ਰਖਾਏ ਸਚ ਤਰਾਨਾ, ਸ਼ਬਦ ਜਣਾਏ ਬੀਨਾ ਦਾਨਾ, ਦਾਨਾ ਬੀਨਾ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਗੁਰਮੁਖਾਂ ਦੇਵੇ ਸ਼ਬਦ ਵਰ, ਸ਼ਬਦ ਸਰੂਪੀ ਅੰਦਰ ਵੜ, ਸਾਚੇ ਮੰਦਰ ਜਾਏ ਚੜ੍ਹ, ਦੇਵੇ ਧੀਰ ਸਾਚੇ ਨੀਰ ਜਿਉਂ ਜਲ ਮੀਨਾ ਸਹਿਜ ਸੁਭਾਈਆ। ਜਲ ਮੀਨਾ ਜਲ ਤ੍ਰਿਪਤਾਸਿਆ ਠਾਂਡਾ ਸੀਨਾ, ਫ਼ਲ ਅੰਮ੍ਰਿਤ ਪਾਇਆ। ਗੁਰਮੁਖ ਸਾਚਾ ਪ੍ਰਭ ਸਾਚੇ ਵੱਖ ਕੀਨਾ, ਮਜ਼੍ਹਬ ਦੀਨਾ ਨਾ ਕੋਈ ਰਖਾਇਆ। ਰੰਗਣ ਰੰਗ ਚੜ੍ਹਾਇਆ ਭੀਨਾ, ਸੋਹੰ ਭੱਠੀ ਆਪੇ ਪਾਇਆ। ਮੇਟ ਮਿਟਾਏ ਤਾਪ ਤੀਨਾ, ਤ੍ਰਿਸ਼ਨਾ ਜਗਤ ਕਰ ਇਕੱਠੀ ਆਪੇ ਵਿਚ ਸੁਟਾਇਆ। ਹਰਿਜਨ ਜਨ ਹਰਿ ਤੇਰਾ ਸਾਚਾ ਲੋਕਮਾਤ ਜੀਣਾ, ਦਰ ਸਮਰਥੀ ਦਰਸ਼ਨ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾ ਦੇਵੇ ਸ਼ਬਦ ਵਰ, ਸਾਚਾ ਮਾਰਗ ਰਿਹਾ ਵਖਾਇਆ। ਪੰਜਾਂ ਕਰੇ ਸਚ ਪਿਆਰ, ਸੱਚੇ ਸ਼ਬਦ ਜਣਾਈਆ। ਚਾਰੋਂ ਕੁੰਟਾਂ ਪਹਿਰੇਦਾਰ, ਦਿਵਸ ਰੈਣ ਰਘੁਰਾਈਆ। ਆਪੇ ਬੈਠੇ ਅਧਵਿਚਕਾਰ, ਖੰਡ ਬ੍ਰਹਿਮੰਡ ਖੇਲ ਰਚਾਈਆ। ਸਾਚੇ ਘੋੜ ਹੋ ਅਸਵਾਰ, ਦਿਵਸ ਰੈਣ ਰਿਹਾ ਦੁੜਾਈਆ। ਚਾਰੇ ਕੁੰਟਾਂ ਚਾਰ ਕਿਨਾਰ, ਦਹਿ ਦਿਸ਼ਾ ਵੇਖ ਵਖਾਈਆ। ਜੰਗਲ ਜੂਹ ਉਜਾੜ ਪਹਾੜ, ਡੂੰਘੀ ਕੰਦਰ ਧਿਆਨ ਲਗਾਈਆ। ਧਰਤ ਮਾਤ ਤੇਰਾ ਇਕ ਅਖਾੜ, ਗੁਰਦਵਾਰਾ ਮੰਦਰ ਮਸਜਿਦ ਸ਼ਿਵਦਵਾਲਾ ਮੱਠ ਤੀਰਥ ਤਟ ਕੋਈ ਰਹਿਣ ਨਾ ਪਾਈਆ। ਆਪੇ ਵੇਖੇ ਅੱਠ ਸੱਠ ਨੌਂ ਖੰਡ ਪ੍ਰਿਥਮੀ ਨੱਠ ਨੱਠ, ਸੱਤਾਂ ਦੀਪਾਂ ਲਠ ਗਿੜਾਈਆ। ਅਗਨੀ ਜੋਤੀ ਮੱਠ ਮੱਠ, ਵਰਨ ਗੋਤੀ ਇਕ ਇਕੱਠ, ਸ਼ਬਦੀ ਸ਼ਬਦ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਬਣਤ ਬਣਾਈਆ। ਬਣਤ ਬਣਾਏ ਏਕ, ਇਕ ਅਕਾਰਿਆ। ਦੂਜਾ ਧਰੇ ਜੋਤੀ ਭੇਖ, ਦਿਸ ਕਿਸੇ ਨਾ ਆ ਰਿਹਾ। ਤੀਜੇ ਕਰੇ ਵੇਸ ਅਨੇਕ, ਜੁਗਾ ਜੁਗੰਤਰ ਸਾਚੀ ਕਾਰਿਆ। ਚੌਥੇ ਰਹੇ ਸਦਾ ਬਿਬੇਕ, ਆਪ ਆਪਣੇ ਰੰਗ ਸਮਾ ਰਿਹਾ। ਪੰਚਮ ਭਗਤਾਂ ਦੇਵੇ ਟੇਕ, ਸਾਚਾ ਸੰਗ ਨਿਭਾ ਰਿਹਾ। ਛੇਵੇਂ ਸ਼ਬਦ ਸਰੂਪੀ ਲਾਏ ਮਸਤਕ ਮੇਖ, ਰੇਖ ਰੇਖਾ ਆਪ ਲਿਖਾ ਰਿਹਾ। ਸੱਤਵੇਂ ਸਤਿ ਪੁਰਖ ਨਿਰੰਜਣ ਰਿਹਾ ਵੇਖ, ਅਗੰਮ ਅਗੰਮਾ ਕਾਰ ਕਰਾ ਰਿਹਾ। ਅੱਠਵੇਂ ਅੱਠਾਂ ਤੱਤਾਂ ਰਿਹਾ ਵੇਖ, ਧਰਿਆ ਭੇਖ ਮਤ ਮਨ ਬੁੱਧੀ ਨਾਲ ਰਲਾ ਰਿਹਾ। ਨੌਵੇਂ ਨੌਂ ਦਰ ਭੁੱਲੇ ਔਲੀਏ ਪੀਰ ਸ਼ੇਖ਼, ਦਸਤਗੀਰ ਕਿਸੇ ਨਾ ਪਾ ਲਿਆ। ਦਸਮ ਦਵਾਰ ਸਚ ਨਿਰੰਕਾਰਾ, ਜੋਤ ਅਧਾਰਾ ਸ਼ਬਦ ਜੈਕਾਰਾ ਗੁਰਮੁਖ ਵਿਰਲਾ ਲਏ ਪੇਖ, ਭਾਂਡਾ ਭਰਮ ਭੰਨਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਨਾਮ ਵਰ, ਮਾਨਸ ਜਨਮ ਲੇਖੇ ਲਾ ਰਿਹਾ। ਮਾਨਸ ਜਨਮ ਲੇਖੇ ਲਾਏ, ਏਕਾ ਏਕ ਅਕਾਲਿਆ। ਜਗਤ ਭੁਲੇਖੇ ਸਰਬ ਕਢਾਏ, ਕਿਰਪਾ ਕਰੇ ਦੀਨ ਦਿਆਲਿਆ। ਨੇਤਰ ਪੇਖੇ ਦਰਸ਼ਨ ਪਾਏ, ਸ਼ਬਦ ਪਹਿਨਾਏ ਤਨ ਸਾਚੀ ਮਾਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਫ਼ਲ ਲਗਾਏ ਕਾਇਆ ਡਾਲ੍ਹਿਆ। ਕਾਇਆ ਡਾਲ ਲੱਗੇ ਫ਼ਲ, ਨਾਮ ਫੁੱਲੀ ਫੁਲਵਾੜੀਆ। ਗੁਰਮੁਖ ਸਾਚੇ ਜਾਏ ਬਲ ਬਲ, ਦਰ ਦਵਾਰਾ ਏਕਾ ਤਾੜੀਆ। ਰਸਨ ਚਲਾਏ ਸਾਚਾ ਹੱਲ, ਭਾਗ ਲੱਗੇ ਕਾਇਆ ਕਲ, ਅੰਤਮ ਕਟੇ ਸਾਚੀ ਹਾੜੀਆ। ਵੇਖ ਵਖਾਣੇ ਜੰਗਲ ਜੂਹ ਜਲ ਥਲ, ਉਚੇ ਟਿਲੇ ਜਗਤ ਪਹਾੜੀਆ। ਜਨ ਭਗਤਾਂ ਮੇਟੇ ਦੂਈ ਦਵੈਤੀ ਸਲ, ਆਤਮ ਹਿੰਸਾ ਜਗਤ ਵਿਕਾਰੀਆ। ਇਕ ਪਿਆਏ ਅੰਮ੍ਰਿਤ ਆਤਮ ਜਲ, ਮੇਲ ਮਿਲਾਏ ਜੋਤ ਨਿਰੰਕਾਰੀਆ। ਗੁਰ ਸੰਗਤ ਜੋ ਜਨ ਜਾਏ ਰਲ, ਕਾਇਆ ਹਰੀ ਹੋਏ ਕਿਆਰੀਆ। ਦੀਪਕ ਜੋਤੀ ਜਾਏ ਬਲ, ਮਿਟੇ ਰੈਣ ਅੰਧਿਆਰੀਆ। ਸਚ ਦਵਾਰਾ ਲੈਣਾ ਮਲ, ਨੌਂ ਦਵਾਰੇ ਜਗਤ ਖੁਆਰੀਆ। ਲੇਖਾ ਚੁੱਕੇ ਡੂੰਘੀ ਡਲ, ਕਾਇਆ ਮੰਦਰ ਅੰਦਰ ਸ਼ਬਦ ਭੰਡਾਰੀਆ। ਰੂਪ ਜਣਾਏ ਸਦਾ ਸਾਵਲ ਸਲ, ਸੂਹਾ ਪੀਲਾ ਲਾਲ ਤਨ ਸ਼ਿੰਗਾਰੀਆ। ਜੋਤੀ ਜਾਮਾ ਭੇਖ ਪਰਬਲ, ਕਾਲਾ ਪੀਲਾ ਕੰਚਨ ਧਾਰੀਆ। ਆਪੇ ਵਸੇ ਉਚ ਮਹੱਲ ਅਟੱਲ, ਨਾ ਕੋਈ ਪਾਵੇ ਸਾਰੀਆ। ਦੀਪਕ ਜੋਤੀ ਰਹੀ ਬਲ, ਦਹਿ ਦਿਸ਼ਾ ਹੋਏ ਉਜਿਆਰੀਆ। ਜੋਤ ਸਰੂਪੀ ਮਾਰ ਅਛੱਲ, ਸੱਤਵੇਂ ਅੰਦਰ ਆਇਆ ਬਾਹਰੀਆ। ਆਪੇ ਜਾਣੇ ਆਪਣੀ ਕਲ, ਛੇਵੇਂ ਘਰ ਖੇਲ ਨਿਆਰੀਆ। ਓਅੰਕਾਰਾ ਪਸਰ ਪਸਾਰਾ ਸਚ ਦਵਾਰਾ ਰਿਹਾ ਮੱਲ, ਉਪਜਿਆ ਸ਼ਬਦ ਅਪਾਰੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤੀ ਸ਼ਬਦੀ ਮੇਲ ਕਰ, ਪੰਚਮ ਕਰੇ ਸੱਚੀ ਕਾਰੀਆ। ਪੰਚਮ ਘਰ ਹਰਿ ਸੁਹਾਏ, ਪਵਣ ਸਵਾਸ ਚਲਾਈਆ। ਜੋਤੀ ਸ਼ਬਦੀ ਮੇਲ ਮਿਲਾਏ, ਏਕਾ ਪਵਣ ਚਲਾਈਆ। ਪਵਣ ਸਵਾਸੀ ਸੇਵ ਕਮਾਏ, ਦਿਵਸ ਰੈਣ ਪੱਖਾ ਝੁਲਾਈਆ। ਦਸ ਦਸ ਮਾਸੀ ਕੋਈ ਦਿਸ ਨਾ ਆਏ, ਵੇਖੇ ਖੇਲ ਅਵਣ ਗਵਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਹਰਿ ਜੋਤ ਧਰ, ਬਾਵਣ ਸਾਵਣ ਕਾਮਨੀ ਕਾਮਨ ਖੇਲ ਕਰਾਏ, ਵਲ ਛਲ ਕਰਾਈਆ। ਪੰਚਮ ਘਰ ਮੇਲ ਮਿਲਾਇਆ, ਪਵਣ ਸ਼ਬਦ ਵਧਾਈਆ। ਜੋਤ ਸਰੂਪੀ ਵਿਚ ਸਮਾਇਆ, ਦੋਹਾਂ ਬਣਤ ਬਣਾਈਆ। ਤਿੰਨਾਂ ਰੰਗਾਂ ਇਕ ਵਟਾਇਆ, ਤ੍ਰੈਗੁਣ ਮਾਇਆ ਲਏ ਉਪਜਾਈਆ। ਆਪ ਆਪਣਾ ਤੱਤ ਸਮਾਇਆ, ਹੱਡ ਮਾਸ ਨਾੜੀ ਕੋਈ ਦਿਸ ਨਾ ਆਈਆ। ਕਮਲਾਪਾਤ ਆਪ ਹੋ ਆਇਆ, ਤ੍ਰੈਗੁਣ ਨਾਰੀ ਆਪ ਬਣਾਈਆ। ਸ਼ਬਦ ਧੀਰਜ ਯਤ ਧਰਾਇਆ, ਬ੍ਰਹਮਾ ਆਪ ਲਏ ਉਪਜਾਈਆ। ਚੌਥਾ ਘਰ ਆਪ ਉਪਜਾਇਆ, ਪ੍ਰਭ ਸਾਚੇ ਜੋਤ ਜਗਾਈਆ। ਦੇ ਮਤ ਰਿਹਾ ਸਮਝਾਇਆ, ਪਾਰਬ੍ਰਹਮ ਬ੍ਰਹਮ ਹੋਏ ਜੁਦਾਈਆ। ਤਿੰਨਾਂ ਲੋਕਾਂ ਰਚਨ ਰਚਾਈਆ। ਚੌਦਾਂ ਹੱਟਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖ ਵਖਾਣੇ ਥਾਉਂ ਥਾਈਂਆ। ਚੌਥਾ ਘਰ ਨਰ ਨਾਰੀ, ਕੋਇ ਦਿਸ ਨਾ ਆਈਆ। ਚੌਥਾ ਦਰ ਹਰਿ ਸੁਹਾਏ, ਨਾ ਕੋਈ ਦਿਸੇ ਨਾਰੀ ਨਰ, ਬਾਲ ਅੰਞਾਣਾ ਦਿਸ ਨਾ ਆਏ। ਨਾ ਕੋਈ ਦੀਸੇ ਚਤੁਰ ਸੁਘੜ ਸਿਆਣਾ, ਵੇਦ ਪੁਰਾਨਾਂ ਕੋਈ ਨਾ ਗਾਏ। ਨਾ ਕੋਈ ਗਾਏ ਖਾਣੀ ਬਾਣੀ, ਅੰਜ਼ੀਲ ਕੁਰਾਨਾ ਸਾਰ ਨਾ ਰਾਏ। ਏਕਾ ਏਕ ਪੁਰਖ ਬਿਧਾਤੀ ਜਗੇ ਜੋਤ ਮਹਾਨੀ, ਆਪ ਆਪਣੇ ਵਿਚ ਸਮਾਏ। ਦੂਜੀ ਦੇਵੇ ਸ਼ਬਦ ਨਿਸ਼ਾਨੀ, ਬ੍ਰਹਮਾ ਹੋਏ ਜਗਤ ਵਿਦਵਾਨੀ, ਚਾਰੇ ਕੁੰਟਾਂ ਚਾਰ ਦਵਾਰ ਚਾਰ ਮੁਖ ਲਗਾਏ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਆਤਮ ਦੇਵੇ ਜੋਤ ਅਧਾਰ, ਸ਼ਬਦ ਸਰੂਪੀ ਕਿਰਪਾ ਧਾਰ, ਪਵਣ ਝੁਲਾਏ ਦਇਆ ਕਮਾਏ ਆਪੇ ਆਪ ਕਰੇ ਮਿਹਰਵਾਨੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬ੍ਰਹਮਾ ਦਿਤਾ ਇਕ ਵਰ, ਭੇਵ ਅਭੇਦਾ ਅਛਲ ਅਛੇਦਾ ਚਾਰੇ ਜੁਗ ਜੋਗ ਰਖੀਸ਼ਰ, ਆਪੇ ਆਪ ਆਪ ਅਖਵਾਏ। ਜੋਤੀ ਜੋਤ ਸਰੂਪ ਹਰਿ, ਚੌਥਾ ਘਰ ਖੋਲ੍ਹ ਦਰ, ਪਹਿਲਾ ਵਰ ਪਾਰਬ੍ਰਹਮ ਬ੍ਰਹਮੇ ਆਪ ਦਵਾਏ। ਜਗਤ ਭੰਡਾਰਾ ਖੋਲ੍ਹ, ਜਗਤ ਤਰਾਇਆ। ਸ਼ਬਦ ਜੈਕਾਰਾ ਬੋਲ, ਭਗਤ ਸੁਹਾਇਆ। ਦੋਹਾਂ ਦਵਾਰਾ ਅਡੋਲ, ਛੱਬੀ ਪੋਹ ਦਿਵਸ ਸੁਹਾਇਆ। ਜਗਤ ਮੰਗ ਅਪਾਰ, ਜਨ ਜਨ ਮੰਗਦਾ। ਗੁਰਮੁਖ ਮੰਗ ਅਪਾਰ, ਕਾਇਆ ਰੰਗਦਾ। ਦੋਹਾਂ ਦੇਵਣਹਾਰ, ਲੋਕਮਾਤ ਨਾ ਸੰਗਦਾ। ਜਗਤ ਕਰਾਏ ਵਣਜ ਵਪਾਰ, ਵੇਖੇ ਖੇਲ ਸੱਚੀ ਸ਼ਤਰੰਜ ਦਾ। ਗੁਰਮੁਖਾਂ ਦੇਵੇ ਸ਼ਬਦ ਅਧਾਰ, ਵਕਤ ਚੁਕਾਏ ਸਵੇਰ ਸੰਞ ਦਾ। ਦੋਹਾਂ ਸੁਹੇਲਾ ਮੀਤ ਮੁਰਾਰ, ਵਕਤ ਦੁਹੇਲਾ ਨਾਰ ਬਾਂਝ ਦਾ। ਛੱਬੀ ਪੋਹ ਵਕਤ ਵਿਚਾਰ, ਮੇਲ ਮਿਲਾਏ ਹੀਰ ਰਾਂਝੇ ਦਾ। ਹੀਰ ਨਿਮਾਣੀ ਸੁਰਤ ਦਏ ਦੁਹਾਈਆ। ਸ਼ਬਦ ਮਿਲੇ ਰਾਂਝਾ ਸੂਰਤ, ਤੁਟੇ ਜਗਤ ਜੁਦਾਈਆ। ਗੁਰਮੁਖ ਆਸਾ ਮਨਸਾ ਪੂਰਤ, ਮਿਲੇ ਮਾਣ ਵਡਿਆਈਆ। ਜਗਤ ਦਵਾਰਾ ਦਿਸੇ ਨਾ ਦੂਰਤ, ਨਰ ਨਿਰੰਕਾਰਾ ਦਰਸ ਦਿਖਾਈਆ। ਜਗਤ ਵਿਕਾਰੇ ਰਹੇ ਝੂਰਤ, ਤ੍ਰਿਸ਼ਨਾ ਅਗਨ ਜਲਾਈਆ। ਅੰਤਮ ਦਿਸੇ ਕੂੜੋ ਕੂੜਤ, ਕੋਇ ਨਾਲ ਨਾ ਜਾਈਆ। ਏਕਾ ਲੇਖਾ ਗੁਰ ਚਰਨ ਮਸਤਕ ਧੂੜਤ, ਵੇਲੇ ਅੰਤ ਹੋਏ ਸਹਾਈਆ। ਮਾਇਆ ਭੁੱਲੇ ਮਨਮੁਖ ਮੂੜ੍ਹਤ, ਜਗਤ ਤ੍ਰਿਸ਼ਨਾ ਝੂਠ ਵਧਾਈਆ। ਗੁਰਮੁਖਾਂ ਆਸਾ ਮਨਸਾ ਪੂਰਤ, ਸਾਚੇ ਸ਼ਬਦ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਨਿਹਕਲੰਕ ਨਰਾਇਣ ਨਰ, ਸਤਿਜੁਗ ਤੇਰੀ ਸਾਚੀ ਵਰ, ਛੱਬੀ ਪੋਹ ਰੁੱਤ ਸੁਹਾਈਆ। ਛੱਬੀ ਪੋਹ ਰੁੱਤ ਸੁਹੰਜਣੀ, ਪ੍ਰਭ ਸਾਚੇ ਮਾਤ ਬਣਾਈਆ। ਜਗੀ ਜੋਤ ਨਿਰੰਜਣੀ, ਗੁਰਮੁਖ ਵਿਰਲੇ ਮਿਲਿਆ ਮੀਤ ਮੁਰਾਰਾ ਸਾਚਾ ਸਾਕ ਸਜਣੀ, ਭਾਂਡਾ ਭਰਮ ਰਿਹਾ ਭੰਨਾਈਆ। ਮੰਡਪ ਮਾੜੀ ਅੰਤਮ ਬੰਨ੍ਹਣੀ, ਵਿਚ ਪਰਭਾਸ ਦਰਸ ਦਿਖਾਈਆ। ਵੇਲੇ ਅੰਤਮ ਕਿਸੇ ਲਾਜ ਨਾ ਰੱਖਣੀ, ਝੂਠਾ ਨਾਤਾ ਭੈਣਾਂ ਭਾਈਆ। ਪ੍ਰਭ ਆਇਆ ਪੜਦੇ ਕੱਜਣੀ, ਦੇਵੇ ਸ਼ਬਦ ਸੱਚੀ ਲੇਫ ਤਲਾਈਆ। ਚਰਨ ਧੂੜ ਸਾਚਾ ਮਜਨੀ, ਲੱਖ ਚੁਰਾਸੀ ਰਿਹਾ ਕਟਾਈਆ। ਏਕਾ ਦਰ ਦੋ ਦੋ ਆਬਾ ਮੱਕਾ ਕਾਅਬਾ ਹਾਜਨ ਹਜਨੀ, ਤਨ ਹੱਜ ਕਬੂਲ ਇਕ ਕਰਾਈਆ। ਜਗਤ ਤ੍ਰਿਸ਼ਨਾ ਦਰ ਘਰ ਸਾਚੇ ਤਜਣੀ, ਜਨ ਆਤਮ ਵਰ ਪ੍ਰਭ ਬੇੜੇ ਰਿਹਾ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਝੂਲਾ ਰਿਹਾ ਝੁਲਾਈਆ। ਸ਼ਬਦ ਝੂਲਾ ਹਰਿ ਝੁਲਾਏ, ਗੁਰਮੁਖ ਸੰਤ ਮਿਲਾਈਆ। ਕੰਤ ਕੰਤੂਹਲਾ ਮੇਲ ਮਿਲਾਏ, ਸਾਚੀ ਬਣਤ ਬਣਾਈਆ। ਫੂਲਾਂ ਹਾਰ ਤਨ ਪਹਿਨਾਏ, ਛੱਬੀ ਪੋਹ ਰੁੱਤ ਸੁਹਾਈਆ। ਦੂਲ੍ਹੋ ਦੂਲ੍ਹਾ ਆਪ ਅਖਵਾਏ, ਸ਼ਬਦ ਸੀਸ ਤਾਜ ਰਖਾਈਆ। ਸੋਲਾਂ ਕਲ ਰਿਹਾ ਵਖਾਏ, ਆਪ ਆਪਣਾ ਲੜ ਫੜਾਈਆ। ਕਾਇਆ ਚੋਲੀ ਰੰਗ ਚੜ੍ਹਾਏ, ਸੋਹੰ ਭੱਠੀ ਚੜ੍ਹਾਈਆ। ਸਾਚੀ ਡੋਲੀ ਆਪ ਉਠਾਏ, ਸਚ ਕੁਹਾਰਾ ਹਰਿ ਨਿਰੰਕਾਰਾ ਆਪੇ ਆਪ ਹੋ ਜਾਈਆ। ਕਲਜੁਗ ਤੇਰੀ ਅੰਤਮ ਅੰਤ ਵਿਆਹੇ ਬੋਲੀ, ਲੱਖ ਚੁਰਾਸੀ ਤੇਰੀ ਗੋਲੀ, ਧਰਮ ਰਾਏ ਖ਼ੁਸ਼ੀ ਮਨਾਈਆ। ਗੁਰ ਸੰਗਤ ਹੋਏ ਆਲੀ ਭੋਲੀ, ਆਤਮ ਪੜਦੇ ਰਿਹਾ ਖੋਲ੍ਹੀ, ਦੇਵੇ ਵਸਤ ਨਾਮ ਅਨਮੋਲੀ, ਪ੍ਰਭ ਆਪਣੇ ਅੰਕ ਸਮਾਈਆ। ਗੁਰਮੁਖ ਮੰਗੇ ਸਾਚੀ ਮੰਗ ਆਤਮ ਦਰ ਡਾਹੇ ਝੋਲੀ, ਪ੍ਰਭ ਸ਼ਬਦ ਭੰਡਾਰਾ ਰਿਹਾ ਭਰਾਈਆ। ਪੂਰੇ ਤੋਲ ਰਿਹਾ ਤੋਲੀ, ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਧਰ, ਕਲਜੁਗ ਤੇਰੀ ਅੰਤਮ ਵਰ, ਸਾਚੀ ਰਿਹਾ ਬਣਤ ਬਣਾਈਆ। ਗੁਰ ਸੰਗਤ ਸਾਚੀ ਬਣਤ ਬਣਾਉਣੀ, ਲੇਖਾ ਲੇਖ ਲਿਖਾਇੰਦਾ। ਰੰਗਤ ਨਾਮ ਇਕ ਚੜ੍ਹਾਉਣੀ, ਝੂਠਾ ਭੇਖ ਮਿਟਾਇੰਦਾ। ਸਚ ਦਵਾਰਾ ਏਕਾ ਮੰਗਤ, ਆਪੇ ਕਟੇ ਭੁੱਖ ਨੰਗਤ, ਦੁੱਖ ਕਲੇਸ਼ ਦਰ ਹਟਾਉਣੀ, ਮਾਣ ਗਵਾਏ ਹੰਗਤਾ ਹੰਗਤ, ਸ਼ਬਦ ਕਟਾਰ ਇਕ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰ ਸੰਗਤ ਦੇਵਣ ਆਇਆ ਵਰ, ਸ਼ਬਦ ਸੁਣਾਏ ਇਕ ਸੁਨਾਉਣੀ, ਸ਼ਬਦ ਲਾ ਲਾ ਕਾਨ ਸੁਣਾਇੰਦਾ। ਕਾਇਆ ਮੰਦਰ ਕਲਜੁਗ ਮਕਾਨ। ਨੌਂ ਦਵਾਰੇ ਝੂਠ ਦੁਕਾਨ, ਦਸਮ ਦਵਾਰੇ ਸ੍ਰੀ ਭਗਵਾਨ। ਦਿਸ ਨਾ ਆਏ ਜੀਵ ਨਿਧਾਨ। ਪੰਚਾਂ ਡੋਰ ਹੱਥ ਫੜਾਈ, ਭੁੱਲਿਆ ਮਾਤ ਗੁਣ ਨਿਧਾਨ। ਪੰਜੇ ਚੋਰ ਰਹੇ ਸੁਣਾਈ, ਸੁਰਤੀ ਪੀਣ ਖਾਨ। ਗੁਰਮੁਖ ਵਿਰਲੇ ਜਗਤ ਜੁੜਾਈ, ਏਕਾ ਚਰਨ ਧਿਆਨ। ਦਰਗਾਹ ਸਾਚੀ ਮਿਲੇ ਵਡਿਆਈ, ਹੋਏ ਸਹਾਈ ਆਨ। ਪਾਰਬ੍ਰਹਮ ਪ੍ਰਭ ਜੋਤ ਜਗਾਈ, ਨੌਂ ਖੰਡ ਪ੍ਰਿਥਮੀ ਵੇਖੇ ਮਾਰ ਧਿਆਨ। ਲੋਆਂ ਪੁਰੀਆਂ ਰਿਹਾ ਜਗਾਈ, ਸਾਚੀ ਵੰਡਣ ਵੰਡ ਵੰਡਾਣ। ਗੁਰ ਸੰਗਤ ਤੇਰੇ ਹਿਸੇ ਆਈ, ਬੀਸ ਬਾਰ੍ਹਵੇਂ ਹਰਿ ਰਘੁਰਾਈ। ਆਪ ਆਪਣੀ ਦਇਆ ਕਮਾਈ, ਛੱਬੀ ਪੋਹ ਖ਼ੁਸ਼ੀ ਮਨਾਈ। ਕਰੋੜ ਤੇਤੀਸਾ ਸੇਵਾ ਲਾਈ। ਸ਼ਿਵ ਸ਼ੰਕਰ ਤਸ਼ਕਾ ਗਲ ਲਟਕਾਈ। ਬ੍ਰਹਮਾ ਵੇਖੇ ਮੁਖ ਉਠਾਈ। ਨੇਤਰ ਖੋਲ੍ਹੇ ਕਿਹੜੀ ਕੂਟੇ ਹਰਿ ਜੀ ਬੋਲੇ। ਸ਼ਬਦ ਭੰਡਾਰਾ ਹਰਿ ਜੀ ਖੋਲ੍ਹੇ। ਗੁਰਮੁਖਾਂ ਕਾਇਆ ਰੰਗਣ ਰੰਗੇ ਚੋਲੇ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖਾਂ ਇਕ ਸੁਣਾਵਣ ਆਇਆ ਸੋਹੰ ਸਾਚਾ ਢੋਲੇ। ਸੋਹੰ ਸੱਚਾ ਢੋਲ ਮਰਦੰਗਿਆ। ਧੁਰ ਦਰਗਾਹੀ ਏਕਾ ਬੋਲ ਗੁਰਮੁਖ ਵਿਰਲੇ ਮਾਤ ਮੰਗਿਆ। ਲੱਖ ਚੁਰਾਸੀ ਪੜਦਾ ਫੋਲ, ਅੱਗੇ ਪਿੱਛੇ ਭੁੱਖਾ ਨੰਗਿਆ। ਸਚ ਵਸਤ ਨਾ ਕਿਸੇ ਕੋਲ, ਨਾਮ ਨੌਂ ਦਵਾਰੇ ਨਾ ਕਿਸੇ ਟੰਗਿਆ। ਬਜਰ ਕਪਾਟੀ ਕੁੰਡਾ ਖੋਲ੍ਹ, ਸਾਚੀ ਹਾਟੀ ਏਕਾ ਸਾਚੀ ਵੰਗਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਵੇਖ ਹਰਿ, ਨਿਹਕਲੰਕ ਨਰਾਇਣ ਨਰ, ਦੇਵਣ ਆਇਆ ਦਾਨ ਹਰਿ ਭਗਵਾਨ, ਜੋ ਜਨ ਆਏ ਮੂੰਹੋ ਮੰਗਿਆ। ਮੰਗਣੀ ਮੰਗ ਅਪਰ ਅਪਾਰ, ਹੋਏ ਰੁੱਤ ਬਸੰਤਿਆ। ਛੱਬੀ ਪੋਹ ਜਗਤ ਅਧਾਰ ਭਗਤ ਸੁਧਾਰ, ਮਿਲੇ ਮੇਲ ਕੰਤ ਸਤਵੰਤਿਆ। ਦੀਪਕ ਜੋਤੀ ਕਰ ਉਜਿਆਰ, ਪਾਰਬ੍ਰਹਮ ਪਾਏ ਸਾਰ, ਘਰ ਸਾਚੇ ਧਾਮ ਵਸੰਤਿਆ। ਗੁਰਮੁਖ ਸਾਚੀ ਨਾਰ, ਚਰਨ ਪ੍ਰੀਤੀ ਕਰੇ ਪਿਆਰ, ਸਤਿ ਸਰੂਪੀ ਜਾਏ ਤਾਰ, ਜੋਤ ਸਰੂਪੀ ਏਕਾ ਧਾਰ, ਮੇਲ ਮਿਲਾਏ ਗੁਣ ਗੁਣਵੰਤਿਆ। ਸੋਹੇ ਦਰ ਬੰਕ ਦਵਾਰ, ਕਾਇਆ ਭਾਂਡਾ ਝੂਠਾ ਜਗਤ ਦਵਾਰ। ਪੰਚ ਦਵਾਰੇ ਜੂਠਾ ਝੂਠਾ ਭੇਵ ਨਾ ਪਾਵੇ ਦਸਮ ਦਵਾਰ। ਜਗਤ ਤ੍ਰਿਸ਼ਨਾ ਅੱਗਨੀ ਮਾਇਆ ਹਉਮੇ ਦੁੱਖ ਨਾ ਦੇਵੇ ਕੋਈ ਨਿਵਾਰ। ਗੁਰਮੁਖ ਵਿਰਲਾ ਆਤਮ ਘਰ ਸਾਚੋ ਸਚ ਦਿਵਸ ਰੈਣ ਰੈਣ ਦਿਵਸ ਇਕ ਇਕੱਲਾ ਸਚ ਮਹੱਲਾ ਸੁੱਤਾ ਰਹੇ ਪੈਰ ਪਸਾਰ। ਪੁਰਖ ਅਬਿਨਾਸ਼ੀ ਜਲ ਥਲਾ, ਅਛਲ ਅਛਲਾ ਪੌਂਦਾ ਰਹੇ ਸਾਰ। ਮਿਲੇ ਵਡਿਆਈ ਅੰਤ ਜੁਦਾਈ। ਜਿਉਂ ਗੁਰ ਗੋਬਿੰਦੇ ਡਲਾ, ਪ੍ਰਭ ਸਾਚਾ ਮੇਲ ਮਿਲਾਈ। ਵੇਖੇ ਖੇਲ ਅਜ ਕਿ ਕਲਾ, ਮਾਲਵੇ ਦੇਸ ਕਰੇ ਹੱਲਾ, ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਏਕਾ ਪਗ ਸੂਰਾ ਸਰਬਗ ਆਪਣਾ ਦਏ ਟਿਕਾਈ। ਮੰਗਣ ਮੰਗ ਅਪਾਰ ਕੋਟਨ ਕੋਟਿਆ। ਗੁਰਮੁਖ ਵਿਰਲੇ ਕਰਨ ਪਿਆਰ, ਵੱਜੇ ਤਨ ਨਗਾਰੇ ਸ਼ਬਦ ਸਾਚੀ ਚੋਟਿਆ। ਲੱਖ ਚੁਰਾਸੀ ਰੋਵੇ ਧਾਹਾਂ ਮਾਰ ਨਾ ਕੋਈ ਕਰੇ ਸੱਚਾ ਵਣਜ ਵਪਾਰ, ਜੂਠੇ ਝੂਠੇ ਤੋੜਨ ਬੋਟੀਆ। ਗੁਰਮੁਖ ਸਾਚੇ ਹਿਰਦੇ ਵਾਸੇ, ਪੰਚ ਚੋਰ ਨਾ ਦਰ ਘਰ ਨਾਚੇ, ਪ੍ਰਭ ਏਕਾ ਬਖ਼ਸ਼ੇ ਚਰਨ ਪਿਆਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜਾਮਾ ਭੇਖ ਧਰ, ਲੋਕਮਾਤ ਹਰਿ ਜੋਤ ਧਰ, ਖਿਚ ਲਿਆਏ ਦਰ ਦਵਾਰ। ਨੌਂ ਦਵਾਰੇ ਜਗਤ ਖੁਲ੍ਹਾਇਆ, ਦਸਵੇਂ ਗੂਝ ਰਖਾਇਆ ਏ। ਪਹਿਲੇ ਦਰ ਭੇਵ ਨਾ ਰਾਇਆ, ਸ੍ਰਿਸ਼ਟ ਸਬਾਈ ਫਿਰੇ ਹਲਕਾਇਆ ਏ। ਦੂਜੇ ਦਰ ਤ੍ਰਿਸ਼ਨ ਰਖਾਈ, ਮਾਇਆ ਮਮਤਾ ਜਾਲ ਵਿਛਾਇਆ ਏ। ਤੀਜੇ ਦਰ ਕਰੀ ਕੁੜਮਾਈ, ਨੌਂ ਅਠਾਰਾਂ ਸਾਧਾਂ ਸੰਤਾਂ ਗੁਰੂਆਂ ਪੀਰਾਂ ਭੇੜ ਭਿੜਾਇਆ ਏ। ਚੌਥਾ ਘਰ ਗੁਰਮੁਖਾਂ ਦੱਸੇ ਰਾਹ ਸਿਧਾ, ਤਨ ਮਨ ਸੀਤਲ ਕਰਾਇਆ ਏ। ਪੰਚਮ ਦੱਸੇ ਆਪਣੀ ਬਿਧਾ, ਸਾਚੀ ਧਾਰਾ ਰਿਹਾ ਵਖਾਇਆ ਏ। ਛੇਵੇਂ ਘਰ ਪਏ ਗਿਧਾ, ਸ਼ਬਦ ਤਾਲ ਵਜਾਇਆ ਏ। ਸਤਵੇਂ ਦਰ ਬਣਾਏ ਬਿਧਾ, ਲੋਆਂ ਪੁਰੀਆਂ ਰਿਹਾ ਉਪਜਾਇਆ ਏ। ਅਠਵੇਂ ਅਠਾਂ ਤੱਤਾਂ ਆਪੇ ਵਿਧਾ, ਲੱਖ ਚੁਰਾਸੀ ਵਿਚ ਸਮਾਇਆ ਏ। ਨਾਵੇਂ ਦਰ ਮਿਲਿਆ ਜਗਤ ਵਿਕਾਰਾ, ਭਰ ਭੰਡਾਰਾ ਸਾਚੇ ਝੋਲੀ ਪਾਇਆ ਏ। ਗੁਰਮੁਖ ਸਾਚਾ ਰੋਵੇ ਧਾਹਾਂ ਮਾਰ, ਪ੍ਰਭ ਅਬਿਨਾਸ਼ੀ ਕਰੇ ਪਿਆਰ, ਏਕਾ ਦੇਵੇ ਸ਼ਬਦ ਅਧਾਰ, ਦੇ ਮਤ ਰਿਹਾ ਸਮਝਾਇਆ ਏ। ਬਹੱਤਰ ਨਾੜੀ ਨਾ ਉਬਲੇ ਰਤ, ਚਰਨ ਪ੍ਰੀਤੀ ਬਝੇ ਨੱਤ, ਆਪੇ ਜਾਣੇ ਮਿਤ ਗਤ, ਤੀਰਥ ਤੱਟ ਸਰਬ ਤਜਾਇਆ ਏ। ਜਾਣੇ ਜਣਾਏ ਘਟ ਘਟ, ਢਾਹੇ ਭਰਮਾ ਵੱਟ, ਪੰਝੀ ਮਾਰੇ ਸ਼ਬਦ ਸੱਟ, ਚੌਥਾ ਘਰ ਵਖਾਇਆ ਏ। ਚੌਥਾ ਘਰ ਜੋਤ ਲਟ ਲਟ, ਕਵਣ ਮਤ ਕਵਣ ਸਤਿ ਪੰਜਵੇਂ ਬਾਹਰ ਕਢਾਇਆ ਏ। ਪੰਜਵਾਂ ਉਤੋਂ ਦਿਤਾ ਛੱਤ, ਗੁਰ ਸੰਗਤ ਗੁਰ ਸੰਗਤ ਤੇਰਾ ਪੜਦਾ ਬਣਾਇਆ ਏ। ਕੋਈ ਨਾ ਜਾਣੇ ਕਾਇਆ ਮਟ, ਪ੍ਰਭ ਕਰਤੇ ਕੀ ਖੇਲ ਰਚਾਇਆ ਏ। ਦੁਨੀਆਂ ਭਰਮੇ ਭੁੱਲੀ ਮਤ, ਪਿੰਡ ਇੰਡ ਬ੍ਰਹਿਮੰਡ ਖੋਜ ਖੁਜਾਇਆ ਏ। ਦੇਹ ਧਾਰੀ ਵਿਚ ਪਿੰਡ ਘਵਿੰਡ, ਆਪ ਆਪਣਾ ਭੇਵ ਛੁਪਾਇਆ ਏ। ਕਲਜੁਗ ਤੇਰੀ ਮੂਧੀ ਹੋਈ fਟੰਡ, ਗਿਆਨੀਆਂ ਧਿਆਨੀਆਂ ਸਾਰ ਨਾ ਰਾਇਆ ਏ। ਵੇਲੇ ਅੰਤਮ ਜਾਣਾ ਖਿੰਡ, ਨਾ ਪੱੱਲੂ ਕਿਸੇ ਫੜਾਇਆ ਏ। ਗੁਰਮੁਖ ਸਾਚੇ ਆਪ ਉਪਜਾਏ ਸਾਚੀ ਬਿੰਦ, ਜੋਤੀ ਸ਼ਬਦੀ ਮੇਲ ਮਿਲਾਇਆ ਏ। ਵੇਖੇ ਖੇਲ ਪ੍ਰਭ ਸਾਚਾ ਵਿਚ ਹਿੰਦ, ਰਾਮ ਰਮਈਆ ਕ੍ਰਿਸ਼ਨ ਘਨਈਆ ਆਪ ਅਖਵਾਇਆ ਏ। ਗੁਰੂਆਂ ਪੀਰਾਂ ਸਾਧਾਂ ਸੰਤਾਂ ਸ਼ਬਦ ਸਰੂਪੀ ਖਿੱਚੇ ਜਿੰਦ, ਨਾੜ ਸਿਤਾਰ ਨਾ ਕੋਈ ਹਿਲਾਇਆ ਏ। ਛੱਬੀ ਪੋਹ ਪਰਗਟ ਹੋਵੇ ਹਰਿ ਦਾਤਾ ਸੂਰਾ ਵਡ ਮਰਗਿੰਦ, ਏਕਾ ਧਾਰਾ ਰਿਹਾ ਵਹਾਇਆ ਏ। ਚਾਰੋਂ ਕੁੰਟਾਂ ਸ੍ਰਿਸ਼ਟ ਸਬਾਈ ਕਰੇ ਨਿੰਦ, ਨਿਹਕਲੰਕ ਆਪਣਾ ਡੰਕ ਰੰਕ ਅੰਕ ਆਪ ਵਜਾਇਆ ਏ। ਆਪ ਸੁਹਾਏ ਦਵਾਰ ਬੰਕ, ਸਾਚਾ ਧਾਮ ਇਕ ਬਣਾਇਆ ਏ। ਜੁਗ ਤ੍ਰੇਤੇ ਇਕ ਜਨਕ, ਲੋਕਮਾਤ ਵਡਿਆਇਆ ਏ। ਪਰਗਟ ਹੋਇਆ ਵਾਸੀ ਪੁਰੀ ਘਨਕ, ਇਕ ਸਦ ਗਿਆਰਾਂ ਪੰਝੀ ਪੋਹ ਮਾਣ ਦਵਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖ ਵਖਾਣੇ ਦਰ ਦਰ, ਧਰਮ ਰਾਏ ਹੋਏ ਹਲਕਾਇਆ ਏ। ਗੁਰਮੁਖਾਂ ਦੇਵੇ ਮਾਣ, ਸੀਸ ਸਿਰ ਤਾਜਿਆ। ਝੁੱਲੇ ਜਗਤ ਨਿਸ਼ਾਨ, ਰਚਨ ਰਚਾਏ ਸਾਚਾ ਕਾਜਿਆ। ਏਕਾ ਬਖ਼ਸ਼ੇ ਬ੍ਰਹਮ ਗਿਆਨ, ਵੇਲੇ ਅੰਤਮ ਰੱਖੇ ਲਾਜਿਆ। ਸ਼ਬਦ ਉਡਾਏ ਧਰਮ ਬਿਬਾਣ, ਕਰੇ ਪਾਰ ਦੇਸ ਮਾਝਿਆ। ਗੁਰਮੁਖ ਸਾਚੇ ਚੜ੍ਹਨ ਆਣ, ਸੋਹੰ ਉਡੇ ਸਾਚਾ ਬਾਜਿਆ। ਕਲਗੀ ਤੋੜਾ ਜਗਤ ਪਛਾਣ, ਜੋਤੀ ਜੋੜਾ ਸ਼ਬਦ ਧਿਆਨ, ਸੋਹੰ ਮਾਰੇ ਸਾਚੀ ਵਾਜਿਆ। ਪਾਰਬ੍ਰਹਮ ਚਤੁਰ ਸੁਜਾਨ, ਕਲਜੁਗ ਤੇਰੀ ਲਾਹੁਣ ਆਇਆ ਅੰਤ ਮਕਾਣ, ਜੂਠਾ ਝੂਠਾ ਬੰਨ੍ਹੇ ਤੇਰੇ ਪੱਲੇ ਦਾਜਿਆ। ਸਤਿਜੁਗ ਤੇਰਾ ਸਤਿ ਮਕਾਨ, ਨੌਂ ਦਰਵਾਜ਼ੇ ਬੰਦ ਰਖਾਨ, ਮਿਟੇ ਹੱਜ ਕਾਅਬਨ ਕਾਅਬਿਆ। ਚਰਨ ਧੂੜ ਇਕ ਇਸ਼ਨਾਨ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੀਸ ਰਖਾਏ ਸਾਚਾ ਤਾਜਿਆ। ਨੌਂ ਦਵਾਰੇ ਨੌਂ ਨਿਧਾਂ ਨਾਵੇਂ ਰੰਗ ਰੰਗ ਰਤਿਆ। ਗੁਰਮੁਖ ਸਾਚੇ ਚਤੁਰ ਸੁਜਾਨ, ਪ੍ਰਭ ਦੇ ਸਮਝਾਵੇ ਮਤਿਆ। ਜੀਆਂ ਦੇਵੇ ਦਾਨੀ ਦਾਨ, ਆਤਮ ਸਾਚਾ ਭਤਿਆ। ਸੋਹੰ ਸਾਚਾ ਪੀਣ ਖਾਣ, ਸੋ ਯਤੀ ਯਤਿਆ। ਸਾਵਣ ਬਰਖਾ ਮੇਘ ਮਹਾਨ, ਬੀਜ ਬੀਜੇ ਕਾਇਆ ਵਤਿਆ। ਗੁਰਮੁਖ ਵਿਰਲੇ ਹੋਏ ਚਤੁਰ ਸੁਘੜ ਸਿਆਣ, ਤਨ ਹੋਏ ਨਾ ਸੀਤਲ ਤੱਤਿਆ। ਪਦ ਪਾਇਆ ਇਕ ਨਿਰਬਾਣ, ਰਸਨਾ ਰਸ ਏਕਾ ਚੱਟਿਆ। ਗੁਰ ਪੂਰੇ ਭਗਤ ਨਿਸ਼ਾਨ, ਜਗਤ ਜਹਾਨ ਝੂਠੀ ਮੱਟਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਨਾਮ ਵਰ, ਹਰਿ ਜਨ ਵਿਰਲੇ ਲਾਹਾ ਖੱਟਿਆ। ਲਾਹਾ ਖੱਟਣਹਾਰ ਗੁਰਮੁਖ ਗਹਰਿਆ। ਤੀਰਥ ਤੱਟਾਂ ਕਰ ਵਿਚਾਰ, ਪ੍ਰਭ ਸਾਚੇ ਕੀਨੀ ਮਿਹਰਿਆ। ਘਟ ਘਟਾਂ ਕਰ ਪਸਾਰ, ਅੰਦਰ ਬਾਹਰ ਗੁਪਤ ਜ਼ਾਹਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣ ਆਇਆ ਸ਼ਬਦ ਭੰਡਾਰਿਆ। ਸ਼ਬਦ ਭੰਡਾਰਾ ਹਰਿ ਹਰਿ ਵੰਡੇ, ਕਲਜੁਗ ਵੰਡਣ ਆਇਆ। ਅੰਮ੍ਰਿਤ ਧਾਰਾ ਅੰਮ੍ਰਿਤ ਖੰਡੇ, ਨਾਮ ਪਿਆਵਣ ਆਇਆ। ਹੱਥ ਫੜਾਏ ਚੰਡ ਪਰਚੰਡੇ, ਸੋਹੰ ਨਾਮ ਧਰਾਇਆ। ਵੇਖੇ ਖੇਲ ਹਰਿ ਵਰਭੰਡੇ, ਬ੍ਰਹਿਮੰਡੇ ਰਚਨ ਰਚਾਇਆ। ਹਰਿ ਭਗਤ ਚੜ੍ਹਾਏ ਸਾਚੇ ਡੰਡੇ, ਕਲਜੁਗ ਕੰਢਾ ਪਾਰ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਹਰਿ, ਆਪ ਆਪਣੀ ਦਇਆ ਕਮਾਇਆ। ਹਰਿ ਭੰਡਾਰ ਅਮੋਲ, ਗੁਰਮੁਖ ਵਿਰਲੇ ਜਾਣਿਆ। ਸ਼ਬਦ ਭੰਡਾਰਾ ਰਿਹਾ ਖੋਲ੍ਹ, ਕਿਸੇ ਹੱਥ ਨਾ ਆਏ ਰਾਜੇ ਰਾਣਿਆ। ਤੋਲਣ ਆਇਆ ਸਾਚਾ ਤੋਲ, ਵਣਜ ਵਣਜਾਰਾ ਹਰਿ ਨਿਰੰਕਾਰਾ ਇਕ ਅਖਵਾ ਰਿਹਾ। ਗੁਰਮੁਖ ਆਤਮ ਰਿਹਾ ਫੋਲ, ਸ਼ਬਦ ਸਰੂਪੀ ਅੰਦਰ ਬੋਲ, ਸਾਚਾ ਰਾਹ ਇਕ ਵਖਾ ਰਿਹਾ। ਮਨਮੁਖਾਂ ਸਦ ਵਸੇ ਕੋਲ, ਦਿਸ ਕਿਸੇ ਨ ਆ ਰਿਹਾ। ਹਰਿਜਨ ਚਰਨ ਪ੍ਰੀਤੀ ਘੋਲੀ ਘੋਲ, ਕਲਾਂ ਸੋਲਾਂ ਮੇਲ ਮਿਲਾ ਲਿਆ। ਕਲਾਂ ਸੋਲਾਂ ਕਰਾਏ ਚੋਹਲ, ਨੌਂ ਸਤ ਖੇਲ ਖਿਲਾ ਰਿਹਾ। ਨੌਂ ਸਤਿ ਸੁਣਾਇਆ ਬੋਲ, ਸਾਚਾ ਰਾਹ ਇਕ ਵਖਾ ਰਿਹਾ। ਸੋਹੰ ਵੱਜੇ ਸਾਚਾ ਢੋਲ, ਛੋਟਾ ਬਾਲਾ ਇਕ ਚੜ੍ਹਾ ਲਿਆ। ਕਰੋੜ ਤੇਤੀਸ ਰਿਹਾ ਅਨਭੋਲ, ਸੁਰਪਤ ਰਾਜਾ ਇੰਦ ਜਗਾ ਲਿਆ। ਆਪੇ ਬੈਠ ਸ਼ਬਦ ਅਡੋਲ, ਗੁਰ ਮੰਤਰ ਤੀਰ ਚਲਾ ਰਿਹਾ। ਏਕਾ ਅੱਖਰ ਵੱਖਰ ਬੋਲ, ਪ੍ਰਭ ਸਾਚੇ ਰਾਗ ਸੁਣਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਨਾਮ ਵਰ, ਛੱਬੀ ਪੋਹ ਚਰਨ ਧੂੜੀ ਸਾਚਾ ਮਜਨ ਮਾਘ ਕਰਾ ਲਿਆ। ਸਾਚਾ ਮਜਨ ਆਪ ਕਰਾਏ, ਸੱਜਣ ਸੁਹੇਲ ਸੁਭਾਗਿਆ। ਸਾਚੇ ਸੱਜਣ ਆਣ ਜਗਾਏ, ਸੁਣਾਏ ਸਾਚਾ ਰਾਗਿਆ। ਪੜਦਾ ਕੱਜਣ ਆਪ ਅਖਵਾਏ, ਬ੍ਰਹਮ ਬ੍ਰਹਮ ਬ੍ਰਹਮ ਬ੍ਰਹਿਮਾਦੀਆ। ਜੋਤੀ ਜੋਤ ਸਰੂਪ ਹਰਿ, ਆਪੇ ਜਾਣੇ ਧਰਮ ਕਰਮ ਜਰਮ ਆਦਿ ਆਦਿ ਆਦਿ ਜੁਗਾਦਿ ਜੁਗਾਦਿ ਜੁਗਾਦਿਆ। ਰਸਨਾ ਭੋਗ ਅਪਾਰ, ਸ਼ਬਦ ਲਗਾਇਆ। ਹੋਇਆ ਸੰਜੋਗ ਸਚ ਸੱਚੇ ਦਰਬਾਰ, ਹਉਮੇ ਰੋਗ ਜਲਾਇਆ। ਨਾ ਹੋਏ ਵਿਜੋਗ ਪ੍ਰਭ ਪੁਰਖ ਭਤਾਰ, ਦਰਸ ਅਮੋਘ ਦਰ ਦਿਖਾਇਆ। ਆਤਮ ਰਸ ਸਾਚਾ ਲੈਣਾ ਭੋਗ, ਗੁਰ ਪਰਸਾਦੀ ਗੁਰਮੁਖਾਂ ਆਤਮ ਸਾਧੀ, ਵਾਦ ਵਿਵਾਦ ਗਵਾਇਆ। ਸ਼ਬਦ ਭੋਗ ਤਨ ਅਹਾਰ, ਮਨ ਸਾਂਤਕ ਸੁਖ ਉਪਜਾਇਆ। ਕਰ ਪਿਆਰ ਜੀਵ ਜੰਤ ਅਧਾਰ, ਮੁਖ ਸਾਚੇ ਆਪ ਰਖਾਇਆ। ਸਾਚਾ ਸੁਖ ਸਹਿਜ ਵਿਚਾਰ, ਉਤਰੇ ਤ੍ਰਿਸ਼ਨਾ ਭੁੱਖ ਰੋਗ ਸੋਗ ਨਿਵਾਰ, ਨਿਜਾਨੰਦ ਵਿਚ ਸਮਾਈਆ। ਚਾਰ ਖਾਣ ਜਗਤ ਪਕਾਣ ਛੱਤੀ ਭੋਗ ਛੱਤੀ ਰਾਗ, ਇਕ ਸੰਜੋਗ ਬਿਰਹੋਂ ਵੈਰਾਗ ਆਪਣਾ ਆਪ ਕਰਾਇਆ। ਆਪ ਬਣਾਏ ਹੰਸ ਕਾਗ, ਮਸਤਕ ਧੂੜੀ ਜਨ ਜਾਏ ਲਾਗ, ਦੁਰਮਤ ਮੈਲ ਰਿਹਾ ਧਵਾਇਆ। ਪਾਏ ਹੰਢਾਏ ਕੰਤ ਸੁਹਾਗ, ਸਿਰ ਸਾਚਾ ਹੱਥ ਰਖਾਇਆ। ਜੋਤੀ ਜੋਤ ਸਰੂਪ ਹਰਿ, ਸਰਬ ਕਲਾਂ ਸਮਰਥ, ਦੇਵੇ ਸ਼ਬਦ ਸਾਚੀ ਵੱਥ, ਦੇ ਮਤ ਰਿਹਾ ਸਮਝਾਇਆ। ਸ਼ਬਦ ਦੇਵੇ ਸਾਚੀ ਵਥ, ਸੱਜਣ ਸਾਚਾ ਮੀਤੜਾ। ਆਪ ਚੜ੍ਹਾਏ ਸਾਚੇ ਰਥ, ਕਾਇਆ ਚੋਲੀ ਲਾਹੇ ਜੂਠਾ ਝੂਠਾ ਚੀਥੜਾ। ਵੇਲੇ ਅੰਤਮ ਰੱਖੇ ਦੇ ਕਰ ਹੱਥ, ਤਨ ਮਨ ਹੋਏ ਸੀਤਲ ਸੀਤੜਾ। ਜੋਤੀ ਜੋਤ ਸਰੂਪ ਹਰਿ, ਸਰਬ ਕਲਾ ਆਪੇ ਸਮਰਥ, ਵੇਲਾ ਆਏ ਨਾ ਕਿਸੇ ਹੱਥ ਅੰਤਮ ਕਲਜੁਗ ਬੀਤੜਾ। ਕਲਜੁਗ ਜਾਏ ਬੀਤ, ਰੀਤ ਅਵੱਲੜੀ। ਕਿਸੇ ਨਾ ਦਿਸੇ ਸਾਚਾ ਮੀਤ, ਤ੍ਰਿਸ਼ਨਾ ਲੱਗੀ ਕਾਇਆ ਖੱਲੜੀ। ਗੁਰਮੁਖ ਵਿਰਲਾ ਮਾਨਸ ਦੇਹੀ ਜਾਏ ਜੀਤ, ਮਿਲੇ ਮੇਲ ਜੋਤ ਅਕਲੜੀ। ਗਾਏ ਸ਼ਬਦ ਸੁਹਾਗੀ ਗੀਤ, ਦਰ ਦਵਾਰਾ ਏਕਾ ਮਲੜੀ। ਚਰਨ ਪ੍ਰੀਤੀ ਸਾਚੀ ਨੀਤ, ਚਾਲ ਨਿਰਾਲੀ ਜਗਤ ਅਵੱਲੜੀ। ਜੋਤੀ ਜੋਤ ਸਰੂਪ ਹਰਿ, ਆਪੇ ਬੈਠਾ ਰਹੇ ਅਤੀਤ, ਲੱਖ ਚੁਰਾਸੀ ਆਤਮ ਮਲੜੀ। ਸਦਾ ਰਹੇ ਅਤੀਤ, ਆਤਮ ਵਾਸਿਆ। ਜਗਤ ਜਾਣੇ ਆਪੇ ਨੀਤ, ਆਪੇ ਵੇਖੇ ਹੋ ਹੋ ਪਾਸਿਆ। ਅੰਦਰ ਬਾਹਰ ਹਸਤ ਕੀਟ, ਜੰਗਲ ਜੂਹ ਉਜਾੜ ਵਿਚ ਪ੍ਰਭਾਸਿਆ। ਗੁਰਦਵਾਰਾ ਮੰਦਰ ਮਸੀਤ, ਕਾਇਆ ਮੰਡਲ ਜੂਠੀ ਝੂਠੀ ਰਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਖੁਲ੍ਹਾਏ ਸ਼ਬਦ ਦਰ, ਵੇਖ ਵਖਾਏ ਪ੍ਰਿਥਮੀ ਅਕਾਸਿਆ। ਪ੍ਰਿਥਮੀ ਪਤਾਲ ਅਕਾਸ਼, ਦਿਆਲ ਦਇਆ ਕਰੇ ਗੁਰ ਦੀਨਾ। ਲੱਖ ਚੁਰਾਸੀ ਪਵਣ ਸਵਾਸ, ਰਾਸ ਆਸ ਆਸ ਰਹੇ ਸਦ ਸੀਨਾ। ਹਰਿਜਨ ਹੋਈ ਕਾਇਆ ਰਾਸ, ਪ੍ਰਭ ਮਿਲਣ ਦੀ ਸਾਚੀ ਆਸ, ਮਿਲੇ ਮੇਲ ਸਰਬ ਗੁਣਤਾਸ, ਨਰ ਨਰਾਇਣ ਰਸਨਾ ਚੀਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵੇ ਸੱਚਾ ਸ਼ਬਦ ਵਰ, ਜੋ ਜਨ ਤਜਾਏ ਮਦਿਰਾ ਮਾਸ। ਮਦਿਰਾ ਮਾਸ ਜਗਤ ਵਿਕਾਰਾ, ਹਰਿ ਸਾਚੀ ਰਚਨ ਰਚਾਈਆ। ਕਰੇ ਖੇਲ ਮੇਲ ਦੋ ਦੋਆਬਾ, ਭੇਦ ਅਭੇਦ ਭੇਵ ਛੁਪਾਈਆ। ਅੰਮ੍ਰਿਤ ਆਤਮ ਕਰ ਪਿਆਰਾ, ਹਰਿ ਹਰਿ ਰਿਹਾ ਵਰਤਾਈਆ। ਮਦਿਰਾ ਮਾਸ ਕਰੇ ਗਵਾਰਾ, ਮਧ ਮਾਤੀ ਭਰਮ ਭੁਲਾਈਆ। ਦੋਹਾਂ ਖੋਲ੍ਹੇ ਆਪ ਭੰਡਾਰਾ, ਦੇਵਣਹਾਰ ਸਰਬ ਅਖਵਾਈਆ। ਕਲਜੁਗ ਤੇਰੀ ਅੰਤਮ ਵਾਰਾ, ਆਪਣੇ ਹੱਥ ਰੱਖੇ ਵਡਿਆਈਆ। ਚਤੁਰਭੁਜ ਸੱਚੀ ਸਰਕਾਰਾ, ਵਿਸ਼ਨੂੰ ਵੰਸੀ ਆਪ ਅਖਵਾਈਆ। ਕਲਜੁਗ ਵੱਜੇ ਤਾਲ ਦੁਹਰੀ ਧਾਰਾ, ਕਾਹਨਾ ਕ੍ਰਿਸ਼ਨਾ ਖੇਲ ਰਚਾਈਆ। ਸਾਚਾ ਲੱਗੇ ਮਾਤ ਅਖਾੜਾ, ਸੋਹੰ ਬੰਸੀ ਆਪ ਵਜਾਈਆ। ਜੇਠ ਜੇਠ ਪੰਜ ਦਿਹਾੜਾ, ਸਾਚੀ ਸੁਰਤੀ ਸੁਰਤ ਭਵਾਈਆ। ਬਹੱਤਰ ਨਾੜੀ ਵੱਜੇ ਤਾਲ ਤਲਵਾੜਾ, ਅਕਾਲ ਮੂਰਤ ਰਿਹਾ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਸ਼ਬਦ ਵਰ, ਸ਼ਬਦ ਸੁਨੇਹੜਾ ਰਿਹਾ ਘਲਾਈਆ। ਸ਼ਬਦ ਸੁਨੇਹੜਾ ਰਿਹਾ ਘੱਲ, ਦਿਵਸ ਰੈਣ ਜਗਾਏ। ਜੋਤ ਜਗਾਏ ਘੜੀ ਘੜੀ ਪਲ ਪਲ, ਆਪਣਾ ਭੇਵ ਛੁਪਾਏ। ਭੇਖਾਧਾਰੀ ਬਾਵਨ ਬਲ, ਸ੍ਰਿਸ਼ਟ ਸਬਾਈ ਰਿਹਾ ਹਿਲਾਏ। ਗੁਰਮੁਖਾਂ ਮੇਟੇ ਦੂਈ ਦਵੈਤੀ ਸਲ, ਸਾਚਾ ਅੰਮ੍ਰਿਤ ਮੇਘ ਬਰਸਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਚਲ ਧਾਮ ਇਕ ਸੁਹਾਏ। ਨਿਹਚਲ ਧਾਮ ਹਰਿ ਅਟੱਲ, ਹਰਿ ਮਹੱਲਿਆ। ਦੀਪਕ ਜੋਤੀ ਰਿਹਾ ਬਲ, ਪਸਰ ਪਸਾਰੇ ਜਲ ਥਲਿਆ। ਵੇਖੇ ਖੇਲ ਕਲਜੁਗ ਕਲ, ਏਕਾ ਏਕ ਸੁਨੇਹੜਾ ਘੱਲਿਆ। ਆਪ ਸੁਹਾਏ ਸਾਚਾ ਤਾਲ, ਵੇਖ ਵਖਾਣੇ ਜੰਗਲ ਜੂਹ ਜਲ ਥਲਿਆ। ਜੋਤੀ ਸ਼ਬਦ ਗੁਰਮੁਖ ਤੇਰੇ ਅੰਦਰ ਗਈ ਰਲ, ਭਾਗ ਲਗਾਏ ਡੂੰਘੀ ਡੱਲਿਆ। ਸਾਚਾ ਦੀਪਕ ਗਿਆ ਬਲ, ਮਿਟੇ ਅੰਧੇਰ ਕਾਇਆ ਖਲਿਆ। ਸਚ ਦਵਾਰਾ ਲੈਣਾ ਮਲ, ਲੋਕਮਾਤੀ ਫੁਲਿਆ ਫਲਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਵੇਖ ਹਰਿ, ਅੰਮ੍ਰਿਤ ਆਤਮ ਜਾਮ ਪਿਆਏ ਏਕਾ ਏਕ ਚੁਲੀਆ। ਅੰਮ੍ਰਿਤ ਜਾਮ ਮਿਟੇ ਜਮਗਰਾਸ। ਮਿਲੇ ਨਾਮ ਪੁਰਖ ਅਬਿਨਾਸ਼। ਪੱਲੇ ਨਾਮ ਸ਼ਬਦ ਸਵਾਸ। ਪੂਰਨ ਕਾਮ ਕਾਇਆ ਰਾਸ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚ ਵਿਚੋਲਾ ਸਦ ਵਸੇ ਪਾਸ। ਪੰਜ ਵਿਚੋਲਾ ਸ਼ਬਦ ਪੰਚ ਜਣਾਈਆ। ਪੰਚਾਂ ਹੋਇਆ ਆਪ ਗੋਲਾ, ਪੰਚਾਂ ਵਿਚ ਸਮਾਈਆ। ਪੰਚਮ ਸੁਣਾਏ ਸਾਚਾ ਢੋਲਾ, ਨਾਦ ਅਨਾਦਾ ਰਿਹਾ ਸੁਣਾਈਆ। ਪੰਚਾਂ ਦੇਵੇ ਏਕਾ ਬੋਲਾ, ਸੋਹੰ ਸਾਚਾ ਜਾਪ ਜਪਾਈਆ। ਪੰਚਾਂ ਪੜਦਾ ਰਿਹਾ ਖੋਲ੍ਹਾ, ਨਾਮ ਚੋਲਾ ਚੋਲੀ ਪਾਈਆ। ਪੰਚਾਂ ਆਪ ਉਠਾਇਆ ਡੋਲਾ, ਲੋਆਂ ਪੁਰੀਆਂ ਰਿਹਾ ਫਿਰਾਈਆ। ਪੰਚਾਂ ਸਾਚਾ ਤੋਲ ਤੋਲਾ, ਸਾਚਾ ਕੰਡਾ ਰਿਹਾ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਪੰਚਮ ਪੰਚਮ ਹੋਏ ਵਿਚੋਲਾ, ਛੱਬੀ ਪੋਹ ਖ਼ੁਸ਼ੀ ਮਨਾਈਆ। ਪੰਚਮ ਵਿਚੋਲ ਜਗਤ ਮੀਤ, ਹਰਿ ਹਰਿ ਆਪ ਨਿਰੰਕਾਰਾ। ਜਗਤ ਚਲਾਏ ਅਚਰਜ ਰੀਤ, ਨਾ ਕੋਈ ਦੀਸੇ ਮੰਦਰ ਗੁਰੂਦਵਾਰਾ। ਮੱਕਾ ਕਾਅਬਾ ਹਾਜਨ ਹਾਜੀ ਇਕ ਵਖਾਏ ਸਚ ਮਸੀਤ, ਜੋਤ ਨਿਰੰਜਣ ਕਰ ਪਸਾਰਾ। ਪਾਰਬ੍ਰਹਮ ਅਬਿਨਾਸ਼ੀ ਅਚੁੱਤ, ਮੇਟ ਮਿਟਾਏ ਧੁੰਦੂਕਾਰਾ। ਗੁਰਮੁਖ ਉਪਜਾਏ ਸਾਚੇ ਸੁੱਤ, ਸ਼ਬਦ ਫੜਾਏ ਹੱਥ ਕਟਾਰਾ। ਬੇਮੁਖਾਂ ਵੱਢੇ ਨੱਕ ਗੁਤ, ਰਾਜ ਰਾਜਾਨਾਂ ਵੇਖੇ ਜਾਏ ਦਵਾਰਾ। ਆਪ ਸੁਹਾਏ ਸਾਚੀ ਰੁੱਤ, ਪਹਿਲੀ ਚੇਤ ਥਿਤ ਵਿਚਾਰਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ। ਪਹਿਲੀ ਚੇਤ ਜਗਾਏ ਰਾਜਾ ਸੰਗਰੂਰ, ਦਰ ਦਏ ਸੁਣਾਉਣੀ। ਮੇਟ ਮਿਟਾਏ ਝੂਠੀ ਧਾਰ, ਸਾਚੀ ਬਣਤ ਬਣਾਉਣੀ। ਹੋਏ ਦਿਆਲ ਹਰਿ ਕਿਰਪਾਲ, ਸੰਮਤ ਵੀਹ ਸੌ ਸੋਲਾਂ, ਸੋਲਾਂ ਕਲਾਂ ਜੋਤ ਜਗਾਉਣੀ। ਕਲਜੁਗ ਤੇਰੀ ਅੰਤਮ ਵਰ, ਵੇਖਣ ਜਾਏ ਦਰ ਦਰਵੇਸ਼ ਕਾਲਾ ਵੇਸ ਵਾਂਗ ਜਗਤ ਹਕੀਰਾਂ ਖੇਲ ਰਚਾਉਣੀ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਭੇਖ ਧਰ, ਕਿਸੇ ਦਿਸ ਨਾ ਆਏ ਗੁਰ ਪੀਰ ਸਾਧ ਸੰਤ ਰਾਜ ਰਾਜਾਨ ਸ਼ਾਹ ਸੁਲਤਾਨ, ਗਊ ਗਰੀਬ ਨਿਮਾਣਿਆਂ ਦੇਵੇ ਮਾਣ ਗੁਣ ਨਿਧਾਨ, ਜਗਤ ਪਖੰਡਾ ਮੇਟ ਮਿਟਾਉਣੀ। ਮਿਟਾਏ ਭੇਖ ਜਗਤ ਦਵਾਰੇ। ਆਪੇ ਲਿਖੇ ਸਤਿਜੁਗ ਤੇਰੀ ਰੇਖ, ਪਰਗਟ ਹੋਏ ਨਰ ਨਿਰੰਕਾਰੇ। ਔਲੀਏ ਪੀਰ ਸ਼ੇਖ਼ ਚਾਰੋਂ ਕੁੰਟ ਰਿਹਾ ਵੇਖ, ਭੇਖਾਧਾਰੀ ਭੇਖ ਅਪਾਰੇ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਮਾਝੇ ਦੇਸ ਕਰ ਕਰ ਵੇਸ ਸਚ ਸੱਚੇ ਦਰਬਾਰੇ। ਮਾਝੇ ਦੇਸ ਤਖ਼ਤ ਸੁਹਾਏ, ਪਰਗਟ ਹੋਏ ਵਾਲੀ ਦੋ ਜਹਾਨਾ। ਹੱਥੀਂ ਬੰਨ੍ਹਣ ਜਾਏ ਸਾਧਾਂ ਸੰਤਾਂ ਰਾਜ ਰਾਜਾਨਾ ਮੌਲੀ ਗਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਨਾਰੀ ਚਤੁਰ ਸੁਜਾਨ, ਸੇਵਾ ਕਰੇ ਪੁਰਖ ਸੁਜਾਨ, ਸੁਹਾਗੀ ਕੰਤ ਇਕ ਹੰਢਾਨਾ। ਸਾਜਨ ਮੇਰੇ ਉਠ, ਸੰਤ ਦੁਲਾਰਿਆ। ਸਾਜਣ ਸੁੱਤੜੇ ਉਠ, ਸੁਤ ਪਿਆਰਿਆ। ਸਾਜਣ ਸੁਤੜੇ ਉਠ, ਪ੍ਰਭ ਕਰਨ ਆਇਆ ਏਕਾ ਮੁੱਠ, ਪੰਚ ਪੰਚਾਂ ਇਕ ਬਣਾ ਰਿਹਾ। ਪੁਰਖ ਅਬਿਨਾਸ਼ੀ ਗਿਆ ਤੁੱਠ, ਖੋਲ੍ਹੇ ਦਰ ਸੱਚਾ ਦਰਬਾਰਿਆ। ਜੁਗਾਂ ਜੁਗਾਂ ਦਾ ਵਿਛੜਿਆ ਜੋ ਰਿਹਾ ਰੁੱਠ, ਆਪ ਮਨਾਏ ਕਰ ਕਰ ਕਰ ਪਿਆਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੋਹ ਛੱਬੀ ਦਿਵਸ ਵਿਚਾਰਿਆ। ਜਗਤ ਨੀਂਦ ਵਸੰਦੜਾ, ਗੁਰ ਪੂਰਾ ਗਿਆ ਭੁੱਲ। ਪ੍ਰੇਮ ਲਗਾਇਆ ਮਾਇਆ ਧੰਦੜਾ, ਅੰਮ੍ਰਿਤ ਆਤਮ ਗਿਆ ਡੁੱਲ੍ਹ। ਸਚ ਦਵਾਰੇ ਵੱਜਾ ਜਿੰਦੜਾ, ਨਾ ਮਿਲੇ ਵਸਤ ਅਨਮੁਲ। ਦੂਈ ਦਵੈਤੀ ਦਿਸੇ ਕੰਧੜਾ, ਨੌਂ ਦਵਾਰੇ ਰਿਹਾ ਤੁਲ। ਜੋਤੀ ਜੋਤ ਸਰੂਪ ਹਰਿ, ਆਪ ਬਣਾਏ ਆਪਣੀ ਬਿੰਦੜਾ, ਸ਼ਬਦ ਚੜ੍ਹਾਏ ਤਨ ਭੇਟ ਸਾਚੇ ਫੁੱਲ। ਜਗਤ ਵਿਕਾਰੀ ਜਗਤ ਰਸ, ਆਤਮ ਮਧ ਵੈਰਾਨਾ। ਗੁਰਮੁਖ ਸਾਚੇ ਘਰ ਸਾਚੇ ਸਦ, ਹੱਥੀਂ ਬੰਨ੍ਹੇ ਸਾਚਾ ਗਾਨਾ। ਏਕਾ ਦੇਵੇ ਸਾਚੀ ਦਾਦ, ਸੋਹੰ ਨਾਮ ਭਗਤ ਤਰਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੌਂ ਨੌਂ ਸੋਇਆ ਆਪ ਜਗਾਨਾ। ਨੌਂ ਨੌਂ ਨਰ ਵਿਚਾਰ। ਪੁਰਖ ਭਤਾਰ ਹਰਿ ਕਰਤਾਰ। ਹਰਿ ਕਰਤਾਰ ਜੋਤ ਅਕਾਰ। ਜੋਤ ਅਕਾਰ ਸ਼ਬਦ ਭੰਡਾਰ। ਸੋਹੰ ਵਰਤਾਰ ਭਗਤ ਦਵਾਰ। ਹਰਿ ਦਾਤਾਰ ਦੇਵਣਹਾਰ। ਕਲਜੁਗ ਤੇਰੀ ਅੰਤਮ ਵਾਰ। ਗੁਰਮੁਖ ਸਾਚਾ ਸੁਹਾਗਣ ਨਾਰ ਸ਼ਬਦ ਭੰਡਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਕਰੇ ਸਚ ਵਿਹਾਰ। ਪੰਚਮ ਧਾਰਾ ਆਪ ਕਰ, ਆਪੇ ਰੱਖਣ ਆਇਆ ਸਤਿ। ਸੀਸ ਦਸਤਾਰਾ ਆਪ ਧਰ, ਬੰਨ੍ਹੇ ਧੀਰਜ ਯਤ। ਜੋਤ ਅਕਾਰਾ ਮਾਤ ਕਰ, ਬੀਜ ਬੀਜੇ ਸਾਚਾ ਸਤਿ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇ ਸਮਝਾਵਣ ਆਇਆ ਮਤ। ਸਾਚੀ ਮਤ ਮਾਤ ਦਵਾਈ। ਸੰਤ ਮਨੀ ਸਿੰਘ ਸੇਵ ਕਮਾਈ। ਸਿੰਘ ਮਨੀ ਤੇਰੀ ਵਡ ਵਡਿਆਈ। ਮਿਲਿਆ ਮੇਲ ਵਡ ਧਨ ਧਨੀ, ਨਾਮ ਖਜਾਨਾ ਹਰਿ ਦਰ ਪਾਈ। ਮਹਿੰਮਾ ਅਗਣਤ ਨਾ ਜਾਏ ਗਣੀ, ਸਤਿਜੁਗ ਸਾਚੇ ਹੋਏ ਰੁਸ਼ਨਾਈ। ਕਲਜੁਗ ਤਾਣੀ ਏਕਾ ਤਣੀ, ਚਾਰੋਂ ਕੁੰਟ ਅੰਧੇਰੀ ਛਾਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਬਣਤ ਆਪੇ ਆਪ ਬਣਾਈ। ਨਾਮ ਟਿੱਕਾ ਮਸਤੱਕ ਲਗਾਇਆ। ਗੁਰਮੁਖ ਸਾਚਾ ਸੋਇਆ ਮਾਤ ਆਪ ਉਠਾਇਆ। ਦੁਰਮਤ ਮੈਲ ਪਾਪਾਂ ਧੋਇਆ। ਅਵਰ ਨਾ ਜਾਣੇ ਜੰਤ ਕੋਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਗੁਰ ਆਪੇ ਚੇਲਾ, ਆਪੇ ਹੋਏ ਭਗਤ ਸੁਹੇਲਾ, ਸੰਤ ਮਨੀ ਸਿੰਘ ਤੇਰਾ ਵੇਲਾ ਆਪੇ ਆਪ ਸੁਹਾਇਆ। ਸੰਤ ਮਨੀ ਸਿੰਘ ਮੰਗੀ ਮੰਗ। ਪ੍ਰਭ ਅਬਿਨਾਸ਼ੀ ਜੋਤ ਸਰੂਪੀ ਕਾਇਆ ਕੰਚਨ ਤਨ ਮਨ ਰੰਗ। ਸਾਢੇ ਤਿੰਨ ਸਾਲ ਵਿਛੋੜਾ, ਜੋਤੀ ਸ਼ਬਦੀ ਹੋਏ ਜੋੜਾ, ਚਿੱਟਾ ਅਸਵ ਮਿਲੇ ਘੋੜਾ, ਪੁਰਖ ਅਬਿਨਾਸ਼ੀ ਵਾਗਾਂ ਮੋੜਾ, ਨਾ ਕੋਈ ਜਾਣੇ ਬ੍ਰਾਹਮਣ ਗੌੜਾ, ਹਰਿ ਜਨ ਵੇਦ ਪੁਰਾਨਾਂ ਸਾਰ ਨਾ ਪਾਈਆ। ਜੋਤ ਨਿਰੰਜਣ ਪੁਰਖ ਅਪਾਰਾ, ਸ਼ਬਦ ਸਰੂਪੀ ਸਾਚੀ ਧਾਰਾ, ਜੋਤ ਸਰੂਪੀ ਕਰ ਉਜਿਆਰਾ, ਚਾਰੋਂ ਕੁੰਟ ਦਹਿ ਦਿਸ਼ਾ ਰਿਹਾ ਕਰ ਵਿਚਾਰਾ, ਜੋਤੀ ਜੋਤ ਸਰੂਪ ਹਰਿ, ਸੰਤ ਵਿਛੋੜਾ ਸੰਤ ਵਿਛੋੜਾ ਸੰਤ ਵਿਛੋੜਾ ਆਪ ਆਪਣੀ ਬਣਤ ਬਣਾਈਆ। ਸੰਤ ਵਿਛੋੜਾ ਸਾਢੇ ਤਿੰਨ। ਪ੍ਰਭ ਵਕਤ ਲੰਘਾਏ ਗਿਨ ਗਿਨ। ਲੇਖਾ ਲਾਇਆ ਮਸਤੂਆਣੇ, ਰਾਣੇ ਸੰਗਰੂਰ ਮਾਰੀ ਜੰਜ਼ੀਰ ਹੱਥੀਂ ਚਿੰਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਿਤਾ ਸ਼ਬਦ ਵਰ, ਇਕ ਮਹੀਨਾ ਠਾਂਡਾ ਸੀਨਾ ਵੇਖੇ ਬੈਠਾ ਲੋਕ ਤਿੰਨ। ਤਨ ਮਨ ਸਦਾ ਰਹੇ ਭੀਨਾ। ਜੂਠਾ ਝੂਠਾ ਲੋਕਮਾਤ ਜੀਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਿਤਾ ਸ਼ਬਦ ਵਰ, ਦਰ ਲੱਗੇ ਭਾਗ ਜਗੇ ਜੋਤ ਚਿਰਾਗ, ਉਨੀ ਕੱਤਕ ਸਾਵਲ ਸੁੰਦਰ ਹੋਏ ਮਹੀਨਾ। ਪ੍ਰਭ ਅਬਿਨਾਸ਼ੀ ਵੇਖਣ ਵੇਖਾ, ਸੰਤ ਮਨੀ ਸਿੰਘ ਧਾਰੇ ਭੇਖਾ, ਜੋਤ ਨਿਰੰਜਣ ਅਲਖ ਅਲੇਖਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਮਨੀ ਸਿੰਘ ਗਲ ਪਾਇਆ ਸ਼ਬਦ ਸ਼ਿੰਗਾਰ। ਮਿਲਿਆ ਮੇਲ ਪ੍ਰਭ ਮੀਤ ਮੁਰਾਰ। ਪਕੜ ਬਹਾਏ ਦਰ ਦਰਬਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਬਣੇ ਲੇਖ ਲਿਖਾਰ। ਭਗਤਨ ਲਿਖਿਆ ਆਪ ਲੇਖਾ, ਨੇਤਰ ਕਿਸੇ ਦਿਸ ਨਾ ਆਇਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਪਹਿਲੀ ਚੇਤ ਜਾਏ ਸੁਣਾਇਆ। ਭਾਗ ਲੱਗੇ ਕਾਇਆ ਖੇਤ, ਸੰਤ ਮਨੀ ਸਿੰਘ ਵਡ ਵਡਿਆਇਆ। ਸਾਚੀ ਸੇਵਾ ਪੁਰਖ ਅਬਿਨਾਸ਼ੀ ਆਪ ਲਗਾਇਆ। ਸੋਈ ਸੋਈ ਸੋਈ ਸੁਰਤੀ ਮਾਤ ਜਾਗੀ, ਅਕਾਲ ਮੂਰਤ ਜੋਤ ਜਗੀ, ਸਾਚਾ ਨਾਦ ਨਾਦ ਅਨਾਦਾ ਆਪਣੀ ਧੁਨ ਰਿਹਾ ਉਪਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਤਮ ਲੇਖਾ ਘਰ ਘਰ ਵੇਖਾ ਜਗਤ ਵਿਛੋੜਾ ਦੋਏ ਜੋੜਾ ਭਰਮ ਭੁਲੇਖ ਡਾਹਢਾ ਪਾਇਆ। ਭਰਮ ਭੁਲੇਖਾ ਭਰਮੇ ਭੁੱਲ। ਭਾਗ ਲਗਾਏ ਕਲ ਸਾਚੀ ਕੁਲ। ਸੰਮਤ ਸੋਲਾਂ ਪਏ ਮੁਲ। ਲੱਖ ਚੁਰਾਸੀ ਚਾਰੋਂ ਕੁੰਟ ਜਾਏ ਰੁਲ। ਸੰਤ ਮਨੀ ਸਿੰਘ ਤੇਰੀ ਸਚ ਫੁਲਵਾੜੀ, ਮਾਤਲੋਕ ਵਿਚ ਜਾਏ ਫੁੱਲ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਰੱਖੇ ਲਾਜ ਸਾਜਨ ਸਾਚਾ ਸਾਜ, ਚਰਨ ਛੁਹਾਏ ਮਸਤਕ ਟਿਕਾ ਸਾਚੀ ਦਾਹੜੀ। ਸੰਮਤ ਸੋਲਾਂ ਸੋਲਾਂ ਕਲ ਧਾਰੇ। ਰਾਜੇ ਰਾਣੇ ਕਰੇ ਖਵਾਰੇ। ਮਸਤੂਆਣੇ ਖੇਲ ਅਪਾਰੇ। ਸੰਤ ਮਨੀ ਸਿੰਘ ਲੇਖ ਲਿਖਾਰੇ। ਵੇਖੇ ਵੇਖ ਨੇਤਰ ਲੋਚਨ ਨੈਣਾ ਲੈਣਾ ਵੇਖ, ਵਰਤੇ ਰੰਗ ਰੰਗ ਸੰਗ ਸੱਚੀ ਸਰਕਾਰੇ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪੇ ਜਾਣੇ ਆਪਣੀ ਕਾਰੇ। ਆਪੇ ਜਾਣੀ ਜਾਣ, ਜਗਤ ਜਣਾਈਆ। ਨਾ ਕੋਈ ਜਾਣੇ ਜੀਵ ਨਿਧਾਨ, ਜੋਤ ਨਿਰੰਕਾਰੀ ਖੇਲ ਰਚਾਈਆ। ਸ਼ਬਦ ਘੋੜਾ ਇਕ ਬਲਵਾਨ, ਜੋਤੀ ਜੋੜਾ ਸ਼ਬਦ ਧਾਰੀ ਰਿਹਾ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਜੇਲ੍ਹ ਜਗਤ ਵਿਛੋੜਾ ਮੇਲ, ਆਪਣੀ ਖੇਲ ਆਪੇ ਆਪ ਬਣਾਈਆ। ਸਾਕੀ ਸਾਖਤ ਸਾਖਿਆਤ, ਸਰਬ ਕਲ ਭਰਪੂਰੇ। ਗੁਰਮੁਖ ਸਾਚਾ ਪਾਰਜ਼ਾਤ, ਕਲ ਆਸਾ ਮਨਸਾ ਪੂਰੇ। ਗੁਰ ਪੰਚਮ ਦਿਤੀ ਸ਼ਬਦ ਦਾਤ, ਪੰਚਮ ਸ਼ਬਦ ਸਦਾ ਹਜ਼ੂਰੇ। ਦਿਵਸ ਰੈਣ ਪੁੱਛੇ ਵਾਤ, ਸਾਕ ਸੱਜਣ ਹਾਜ਼ਰ ਹਜ਼ੂਰੇ। ਵੇਖੇ ਪਰਖੇ ਇਕ ਇਕਾਂਤ, ਹਰਿ ਸੰਤ ਨਾ ਜਾਨਣ ਦੂਰਨ ਦੂਰੇ। ਚਰਨ ਪ੍ਰੀਤੀ ਸਾਚਾ ਨਾਤ, ਜੋਤੀ ਨੂਰ ਕੋਹ ਕੋਹਤੂਰੇ। ਦਰਸ ਦਿਖਾਏ ਬਹੁ ਬਹੁ ਭਾਂਤ, ਆਤਮ ਬਖ਼ਸ਼ੇ ਨਾਮ ਸਰੂਰੇ। ਲੇਖਾ ਲਿਖੇ ਨੌਂ ਨੌਂ ਸਾਤ, ਨਵ ਸਤ ਕਾਰਜ ਪੂਰੇ। ਉਤਮ ਗੁਰਮੁਖ ਤੇਰੀ ਜ਼ਾਤ, ਜ਼ਾਤ ਪਾਤੀ ਹੋਈ ਚੂਰੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੇਖੇ ਆਤਮ ਦਰ, ਕਵਣ ਸੁ ਵੇਲਾ ਹੋਏ ਪਰਭਾਤ। ਪਰਭਾਤੀ ਪਰਭਾਤ ਭਰਮ ਗਵਾਇਆ। ਏਕਾ ਮਿਲਿਆ ਸ਼ਬਦ ਜਮਾਤੀ, ਸਾਚਾ ਸ਼ਬਦ ਪੜ੍ਹਾਇਆ। ਧੁਰ ਦਰਗਾਹੀ ਦਿਤੀ ਸਾਚੀ ਦਾਤੀ, ਚੌਦਾਂ ਤਬਕਾਂ ਵਿਚ ਸਮਾਇਆ। ਅੰਦਰ ਮੰਦਰ ਮਾਰੇ ਝਾਕੀ, ਮਾੜੀ ਮੰਡਪ ਦਿਸ ਨਾ ਆਇਆ। ਆਪ ਚੁਕਾਏ ਪਿੱਛਲੀ ਬਾਕੀ, ਬੰਦ ਤਾਕੀ ਖੋਲ੍ਹ ਵਖਾਇਆ। ਸ਼ਬਦ ਚੜ੍ਹਾਏ ਸਾਚੇ ਰਾਕੀ, ਸਾਚਾ ਢੋਲਾ ਰਿਹਾ ਸੁਣਾਇਆ। ਨਾ ਕੋਈ ਜਾਣੇ ਬੰਦਾ ਖ਼ਾਕੀ, ਚਰਨ ਗੋਲਾ ਇਕ ਸੁਹਾਇਆ। ਪੰਜ ਚੋਰ ਨਾ ਦਿਸੇ ਕੋਇ ਆਕੀ, ਸੋਹੰ ਗੋਲਾ ਏਕਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਤਮ ਵੇਖੇ ਸਚ ਦਰ, ਪੜਦਾ ਉਹਲਾ ਭੇਵ ਨਾ ਰਾਇਆ। ਕਾਇਆ ਮੰਦਰ ਕੋਟ ਗੜ੍ਹ, ਉਚਾ ਮੰਦਰ ਟਿਲਿਆ। ਆਪੇ ਵੇਖੇ ਅੰਦਰ ਵੜ, ਨਾ ਕੋਈ ਕਰੇ ਕਰਾਏ ਸਿਲਿਆ। ਦਰ ਦਵਾਰੇ ਅੰਦਰ ਵੜ, ਸਾਚਾ ਮੇਲ ਮਿਲਾਏ ਆਪੇ ਮਿਲਿਆ। ਸ਼ਬਦ ਸਰੂਪੀ ਬਾਹੋਂ ਫੜ, ਨਾਮ ਸਰੂਪੀ ਲਾਏ ਮਸਤਕ ਕਿਲਿਆ। ਨੌਂ ਦਵਾਰੇ ਉਖੜੇ ਜੜ, ਦਸਮ ਦਵਾਰੀ ਬੂਹਾ ਖੁਲ੍ਹਿਆ। ਸਾਚੇ ਘਾੜਨ ਰਿਹਾ ਘੜ, ਗੁਰਮੁਖ ਵਿਰਲਾ ਪੂਰੇ ਤੋਲ ਤੁਲਿਆ। ਜਗਤ ਤ੍ਰਿਸ਼ਨਾ ਜਾਏ ਸੜ, ਅਮੋਲ ਅਮੋਲਾ ਮਾਣਕ ਮੋਤੀ ਰੁੱਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਵੇਖੇ ਸ਼ਬਦ ਵਰ, ਕਵਣ ਵਜਾਏ ਢੋਲ ਢੋਲਿਆ। ਵੱਜੇ ਢੋਲ ਮਰਦੰਗ ਨਾਦ ਅਨਾਦਿਆ। ਸਚ ਦਵਾਰੇ ਕਵਣ ਸੰਗ, ਕਵਣ ਦੇਵੇ ਸਾਚੀ ਦਾਦਿਆ। ਸਚ ਦਵਾਰਾ ਏਕਾ ਮੰਗ, ਮਿਲਿਆ ਮੇਲ ਬੋਧ ਅਗਾਧਿਆ। ਸੁਰਤੀ ਚੜ੍ਹੀ ਅਕਾਸ਼ ਪਤੰਗ, ਸ਼ਬਦ ਡੋਰੀ ਸਾਚੀ ਬਾਧਿਆ। ਵਹਿੰਦਾ ਵਹਿਣ ਗਈ ਲੰਘ, ਤਨ ਮਨ ਆਪਣਾ ਆਪੇ ਸੋਧਿਆ। ਰਾਹ ਭੀੜਾ ਦਿਸੇ ਤੰਗ, ਆਪ ਕਰਾਏ ਸਾਚਾ ਜੋਧਨ ਜੋਧਿਆ। ਸ਼ਬਦ ਘੋੜੇ ਕਸੇ ਤੰਗ, ਅੱਗੇ ਹੋ ਵਜਾਏ ਮਰਦੰਗ, ਸੁਰਤੀ ਫੜੇ ਉਪਰ ਬੋਧਿਆ। ਆਪ ਲਪੇਟੇ ਆਪਣੇ ਰੰਗ,। ਨਾੜੀ ਸੁਖਮਨ ਜਾਏ ਲੰਘ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵੇਖੇ ਆਤਮ ਦਰ, ਮਨ ਪੰਛੀ ਜਿਸ ਜਨ ਸੋਧਿਆ। ਮਨ ਚੰਚਲ ਚਾਤ੍ਰਿਕ ਦਿਵਸ ਰੈਣ, ਰੈਣ ਦਿਵਸ ਰਹੇ ਪਿਆਸਾ। ਗੁਰ ਪੂਰਾ ਸਾਂਤਕ ਦਰਸ ਨੇਤਰ ਨੈਣ, ਵੇਖੇ ਆਪ ਤਮਾਸ਼ਾ। ਜਗਤ ਭਗਤ ਚੁਕਾਏ ਲਹਿਣ ਦੇਣ, ਕਾਇਆ ਵੇਖੇ ਭਾਂਡਾ ਸਾਚਾ ਕਾਸਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਵੇਖੇ ਆਤਮ ਦਰ, ਖੇਲੇ ਖੇਲ ਸ਼ਬਦ ਤਮਾਸ਼ਾ। ਸ਼ਬਦ ਤਮਾਸ਼ੇ ਖੇਲ ਆਪ ਰਚਾਈਆ। ਆਪੇ ਸੁਰਤੀ ਆਪੇ ਮੇਲ, ਅਕਾਲ ਮੂਰਤੀ ਰੰਗ ਵਟਾਈਆ। ਆਪ ਚੜ੍ਹਾਏ ਜੋਤ ਨਿਰੰਜਣ ਸਾਚਾ ਤੇਲ, ਸੁਰਤ ਸਵਾਣੀ ਲਏ ਪਰਨਾਈਆ। ਆਪੇ ਪਾਏ ਸਾਚੀ ਵੇਲ, ਗੀਤ ਸੁਹਾਗਾ ਏਕਾ ਗਾਈਆ। ਸ਼ਬਦ ਵਿਚੋਲਾ ਖੇਲੇ ਖੇਲ, ਦੋਹਾਂ ਧਿਰਾਂ ਰਿਹਾ ਸੁਣਾਈਆ। ਮਾਨਸ ਦੇਹੀ ਅੰਤਮ ਵੇਲ, ਗੁਰਮੁਖ ਵੇਲਾ ਵਕਤ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਆਤਮ ਵੇਖ ਹਰਿ, ਸ਼ਬਦ ਹਲੂਣਾ ਇਕ ਲਗਾਈਆ। ਇਕ ਹਲੂਣਾ ਸ਼ਬਦ ਲਗਾਏ, ਵੇਖੇ ਪੱਤ ਪੱਤ ਡਾਲ। ਗੁਰਸਿਖ ਗੁਰਸਿਖ ਸੰਤ ਹਰਿ ਭਗਵੰਤ ਭਗਤ ਜੋਤ ਸਰੂਪੀ ਦੂਲੋ ਦੂਲ, ਦੀਪਕ ਜੋਤੀ ਮਸਤਕ ਥਾਲ, ਮਨਮੁਖ ਮਾਇਆ ਮਤਾ ਆਤਮ ਤੱਤਾ ਰਹੇ ਊਨਾ, ਦਿਵਸ ਰੈਣ ਮਨ ਤਨ ਕੰਗਾਲ। ਗੁਰਮੁਖਾਂ ਮਿਲਿਆ ਸ਼ਬਦ ਭੱਤਾ, ਆਪ ਆਪਣਾ ਰਿਹਾ ਪਾਲ। ਅੰਮ੍ਰਿਤ ਆਤਮ ਚੇਤਨ ਸਤਾ, ਚਾਤ੍ਰਿਕ ਸਾਚੇ ਰਿਹਾ ਪਿਆਲ। ਆਪੇ ਆਪ ਸਮਝਾਵੇ ਦੇ ਦੇ ਮੱਤਾਂ, ਦੀਨ ਦਿਆਲਾ ਬਾਗ਼ ਦਿਆਲ। ਜੋਤੀ ਨੂਰ ਏਕਾ ਰਤਾ, ਰਤੀ ਰਤ ਦੇਵੇ ਡਾਲ। ਭਾਗ ਲਗਾਇਆ ਜੈਮਲ ਯਤਾ, ਯਤੀ ਸਤੀ ਸ਼ਬਦ ਪ੍ਰਿਤਪਾਲ। ਧੁਰ ਦਰਗਾਹੀ ਮਿਲਿਆ ਪਤਾ, ਨੌਂ ਦਵਾਰੇ ਹੋਏ ਖਾਲ। ਸੇਵ ਕਮਾਈ ਸਾਂਤਕ ਸਤਾ, ਸਤਿ ਪੁਰਖ ਨਿਰੰਜਣ ਹੋਇਆ ਦਿਆਲ। ਬੀਜ ਬੀਜੇ ਸਾਚੇ ਵਤਾ, ਪਰਮ ਪੁਰਖ ਬਣਾਇਆ ਸਾਚਾ ਲਾਲ। ਆਪ ਸੁਣਾਈ ਆਪਣੀ ਗਾਥਾ, ਫ਼ਲ ਲਗਾਇਆ ਕਾਇਆ ਡਾਲ। ਸਰਬ ਕਲਾ ਦਿਸੇ ਸਮਰਥਾ, ਕਰੇ ਕਰਾਏ ਸਦਾ ਪ੍ਰਿਤਪਾਲ। ਸਗਲ ਵਸੂਰਾ ਤਨ ਮਨ ਲਥਾ, ਨਾਤਾ ਤੁਟੇ ਜਗਤ ਜੰਜ਼ਾਲ। ਧੁਰ ਦਰਗਾਹੀ ਸਾਚੀ ਮਿੱਲੀ ਵੱਥਾ, ਬਣਿਆ ਸ਼ਾਹ ਜਗਤ ਕੰਗਾਲ। ਆਪੇ ਗਾਏ ਰਸਨਾ ਕਥਾ, ਕਥ ਕਥ ਕਥਨੀ ਹੋਏ ਖ਼ੁਸ਼ਹਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਵਜਾਏ ਸਾਚਾ ਤਾਲ। ਸ਼ਬਦ ਵਜਾਇਆ ਸਾਚਾ ਤਾਲ, ਤਨ ਮਨ ਵੱਜੀ ਵਧਾਈਆ। ਫ਼ਲ ਲਗਾਏ ਕਾਇਆ ਡਾਲ, ਜੋਤੀ ਨੂਰ ਕਰੇ ਰੁਸ਼ਨਾਈਆ। ਸ਼ਬਦ ਵਿਚੋਲਾ ਭਗਤ ਦਲਾਲ, ਸਾਚੀ ਸੇਵਾ ਰਿਹਾ ਕਮਾਈਆ। ਪੁਰਖ ਨਿਰੰਜਣ ਆਪੇ ਭਾਲ, ਜੋਤ ਨਿਰੰਜਣ ਵਿਚ ਟਿਕਾਈਆ। ਜੋਤ ਨਿਰੰਜਣ ਬੇਮਿਸਾਲ, ਦਿਵਸ ਰੈਣ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੁਰਤੀ ਸ਼ਬਦੀ ਮੇਲ ਮਿਲਾਈਆ। ਸੁਰਤ ਸ਼ਬਦ ਗਿਆਨ, ਤੱਤ ਮਤ ਬੁਧ ਦਿਵਾਨਾ। ਏਕੰਕਾਰਾ ਏਕਾ ਪਤ, ਚਤਰਭੁਜ ਸ੍ਰੀ ਭਗਵਾਨਾ। ਬਹੱਤਰ ਨਾੜੀ ਨਾ ਕੋਈ ਦਿਸੇ ਹੱਡ ਮਾਸ ਨਾੜੀ ਰਤ, ਏਕਾ ਅੰਗ ਅੰਗ ਅੰਗ ਸ਼ਾਹ ਸੁਲਤਾਨਾ। ਸ਼ਬਦ ਕਰਾਇਆ ਸਾਚਾ ਜਪ, ਧਰਮ ਬੰਧਾਇਆ ਹੱਥੀਂ ਬੰਨ੍ਹੇ ਗਾਨਾ। ਜੋਤੀ ਜੋਤ ਸਰੂਪ ਹਰਿ, ਆਪੇ ਜੋਤੀ ਆਪਣਾ ਆਪ, ਆਪੇ ਮਾਨਸ ਦੇਹੀ ਪਛਾਨਾ। ਆਪ ਆਪਣਾ ਮਾਨਸ ਦੇਹ। ਜੋਤ ਨਿਰੰਜਣ ਲਾਗੇ ਨੇਂਹ। ਅੰਮ੍ਰਿਤ ਆਤਮ ਬਰਖੇ ਮੇਂਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਤਮ ਵੇਖ ਘਰ, ਹਰਿ ਘਰ ਵਸੇਰਾ ਏਕਾ ਰਹੇ। ਮਨ ਆਈ ਪ੍ਰੀਤ, ਤਨ ਮਨ ਜਿਤਿਆ। ਕਾਇਆ ਸੀਤਲ ਸੀਤ, ਪੁਰਖ ਅਬਿਨਾਸ਼ੀ ਸਾਚਾ ਮਿਤਿਆ। ਮਿਲਿਆ ਮੇਲ ਸਾਚੇ ਮੀਤ, ਝੇੜਾ ਚੁੱਕੇ ਨਿੱਤ ਨਵਿਤਿਆ। ਏਕਾ ਸੁਣਿਆ ਸਾਚਾ ਗੀਤ, ਲੇਖੇ ਲਗੀ ਵਾਰ ਥਿਤਿਆ। ਸੰਤ ਸੁਹੇਲੇ ਸਚ ਪ੍ਰੀਤ, ਆਪ ਕਰਾਇਆ ਆਪਣਾ ਹਿਤਿਆ। ਆਪੇ ਪਰਖੀ ਅੰਦਰ ਮੰਦਰ ਮਸੀਤ, ਆਪੇ ਜਾਣੇ ਆਪਣੀ ਵਿਥਿਆ। ਆਪ ਬੰਧਾਈ ਚਰਨ ਪ੍ਰੀਤ, ਤਨ ਮਨ ਕਾਇਆ ਸੀਤਲ ਧਾਰਾ ਅੰਮ੍ਰਿਤ ਸਾਚਾ ਸਿੰਚਿਆ। ਜੋਤੀ ਜੋਤ ਸਰੂਪ ਹਰਿ, ਆਤਮ ਅੰਦਰ ਵੇਖ ਵੇਖ, ਦਰ ਵੇਖ ਵਖਾਣੇ ਊਚ ਨੀਚ ਨੀਕਨ ਨੀਕਿਆ। ਤਨ ਮੰਦਰ ਵੇਖ ਅਪਾਰ, ਖ਼ੁਸ਼ੀ ਮਨਾਈਆ। ਸ਼ਬਦੀ ਤੋੜੇ ਸਾਚਾ ਜੰਦਰ, ਸੁਰਤ ਸਵਾਣੀ ਤਨ ਸ਼ਿੰਗਾਰ ਕਰਾਈਆ। ਆਪੇ ਵਸੇ ਸਾਚੇ ਅੰਦਰ, ਹਾਣੀਆ ਹਾਣੀ ਮੇਲ ਮਿਲਾਈਆ। ਹੋਏ ਮਿਲਾਵਾ ਡੂੰਘੀ ਕੰਦਰ, ਹੱਡ ਮਾਸ ਨਾੜੀ ਬੰਦ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਮੰਤਰ ਅੰਦਰ ਬਣੇ ਬਣਤਰ, ਸਾਚੀ ਬਣਤ ਮਾਤ ਬਣਾਈਆ। ਮਾਤ ਬਣਾਈ ਬਣਤ, ਗੁਰੂ ਗੁਰ ਜਾਗਿਆ। ਗੁਰ ਗੁਰੂ ਬਣਾਇਆ ਸੰਤ, ਵਡ ਵਡਭਾਗਿਆ। ਸੰਤ ਸਾਂਤਕ ਮਹਿੰਮਾ ਅਗਣਤ, ਸੁਣੇ ਸੁਣਾਵੇ ਅਨਹਦ ਰਾਗਿਆ। ਪਾਰ ਕਰਾਏ ਹਰਿ ਭਗਵੰਤ, ਸੰਤ ਵਿਚੋਲਾ ਪਾਵੇ ਆਗਿਆ। ਬੈਠਾ ਵੇਖੇ ਇਕ ਇਕੰਤ, ਪੁਰਖ ਅਬਿਨਾਸ਼ੀ ਸ਼ਬਦ ਸੁਹਾਗਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਪੁਰਖ ਨਿਰੰਜਣ ਨੇਤਰ ਪਾਏ ਸਾਚਾ ਅੰਜਨ, ਬੁੱਝੇ ਜਗਤ ਤ੍ਰਿਸ਼ਨਾ ਆਗਿਆ। ਜਗਤ ਤ੍ਰਿਸ਼ਨਾ ਦੂਰ, ਆਤਮ ਦਰ ਰੋਗ ਨਿਵਾਰਿਆ। ਮਿਲਿਆ ਮੇਲ ਗੁਰ ਪੂਰੇ ਸੂਰੇ ਸੂਰ, ਸ਼ਬਦ ਚੋਗ ਇਕ ਚੁਗਾ ਰਿਹਾ। ਨੌਂ ਦਰ ਦਿਸੇ ਦੂਰਨ ਦੂਰ, ਨੇਰਨ ਨੇਰ ਆਪ ਵਖਾ ਰਿਹਾ। ਜੋਤ ਸਰੂਪੀ ਪੂਰਨ ਪੂਰ, ਮਨ ਅੰਦਰ ਮੰਦਰ ਆਪ ਸਵਾਰਿਆ। ਸਰਬ ਕਲਾ ਆਪੇ ਭਰਪੂਰ, ਪਰਗਟ ਹੋਏ ਦਰਸ ਦਿਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਜੋਤੀ ਨੂਰ ਧਰ, ਸ਼ਬਦ ਗੋਲੀ ਇਕ ਬਣਾ ਰਿਹਾ। ਸ਼ਬਦ ਗੋਲੀ ਪ੍ਰਭ ਮਾਤ ਵਡਾਈ, ਗੁਰ ਪੂਰੇ ਸ਼ਬਦ ਜਣਾਈਆ। ਦਰ ਘਰ ਸਾਚੇ ਵੱਜੀ ਵਧਾਈ, ਸੁਣਿਆ ਰਾਗ ਅਨਾਦੀ ਨਾਦ ਨਾ ਕੋਇ ਗਾਈਆ। ਮਿਲਿਆ ਮੇਲ ਬੇਪਰਵਾਹੀ, ਸਾਚੀ ਜਾਗ ਏਕਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਹੱਥ ਪਕੜੇ ਵਾਗ, ਜਗਤ ਭਗਤ ਭਗਤ ਜਗਤ ਰਥਵਾਹੀਆ। ਰਥ ਰਥਵਾਹੀ ਇਕ ਇਕ ਅਖਵਾਇਆ। ਬੇਪਰਵਾਹੀ ਤੇਰੀ ਸਾਚੀ ਸਿਕ, ਅੰਕ ਅੰਕ ਰਖਦਾ ਆਇਆ। ਆਪੇ ਰਹੇ ਸਦਾ ਬਿਬੇਕ, ਬਿਬੇਕੀ ਬਾਣਾ ਭੇਵ ਨਾ ਰਾਇਆ। ਭਗਤ ਭਗਵੰਤ ਸੰਤ ਏਕਾ ਟੇਕ, ਏਕਾ ਅੰਕ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤਨ ਸ਼ਿੰਗਾਰਾ ਕਰ ਵਿਹਾਰਾ, ਸਾਚੀ ਸੂਰਤ ਅਕਾਲ ਮੂਰਤ ਏਕਾ ਏਕ ਕਰਾਇਆ। ਮਿਲੀ ਵਸਤ ਵਸਤ ਅਪਾਰ, ਮਨ ਅੰਦਰ ਭਰਿਆ ਤਨ ਖ਼ਜ਼ੀਨਾ। ਭਰਿਆ ਰਹੇ ਸ਼ਬਦ ਭੰਡਾਰ, ਦਰ ਘਰ ਸਾਚੇ ਰਹੇ ਭੀਨਾ। ਜਗਤ ਕਰਾਏ ਵਣਜ ਵਾਪਾਰ, ਸਤਿਗੁਰ ਸਾਚਾ ਸ਼ਬਦ ਨਗੀਨਾ। ਫੜ ਫੜ ਬਾਹੋਂ ਰਿਹਾ ਤਾਰ, ਨਾ ਕੋਈ ਜਾਣੇ ਮੁਹੰਮਦੀ ਦੀਨਾ। ਊਚਾਂ ਨੀਚਾਂ ਭੇਵ ਨਿਵਾਰ, ਠਾਂਡਾ ਕਰੇ ਦਰ ਆਇਆ ਸੀਨਾ। ਭਰਮੇ ਭੁੱਲੇ ਜੀਵ ਗਵਾਰ, ਜੀਵ ਨਾ ਜਾਣੇ ਤੀਨੋ ਤੀਨਾ। ਤ੍ਰੈਗੁਣ ਮਾਇਆ ਜਗਤ ਪਸਾਰ, ਆਪੇ ਹੋਏ ਪ੍ਰਭ ਅਧੀਨਾ। ਪ੍ਰਭ ਅਧੀਨਾ ਭਗਤ ਦਵਾਰ, ਨਾ ਕੋਈ ਜਾਣੇ ਜੀਵ ਨਾਬੀਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਵੇਖੇ ਸਚ ਦਰ, ਸ਼ਬਦ ਭੰਡਾਰੀ ਸਰਬ ਪਰਬੀਨਾ। ਸ਼ਬਦ ਭੰਡਾਰਾ ਖੋਲ੍ਹ, ਗੁਪਤ ਜਣਾਇਆ। ਪੰਚਮ ਅੱਖਰ ਏਕਾ ਬੋਲ, ਬਣਤ ਬਣਾਈਆ। ਆਪੇ ਵਸੇ ਸਦਾ ਕੋਲ, ਸਤਿਗੁਰ ਸਾਚਾ ਸਾਚੇ ਸੰਤ ਰਿਹਾ ਉਪਜਾਈਆ। ਕਾਇਆ ਗਗਰੀ ਲੈਣੀ ਫੋਲ, ਗੁਣਵੰਤਾ ਗੁਣੀ ਗੁਣ ਨਿਧਾਨ, ਕਿਸ ਦਰ ਬੈਠਾ ਮੁਖ ਛੁਪਾਈਆ। ਤਨ ਮਨ ਮਨ ਤਨ ਲੈਣਾ ਤੋਲ, ਸ਼ਬਦ ਸਰੂਪੀ ਬੈਠ ਅਡੋਲ, ਕਵਣ ਰਾਗ ਕੰਨ ਸੁਣਾਈਆ। ਦਿਵਸ ਰੈਣ ਕਰੇ ਚੋਹਲ, ਸਾਵਣ ਸਾਵਣ ਸਾਵਣ ਰਸਨਾ ਰਹੀ ਬੋਲ, ਅੰਮ੍ਰਿਤ ਮੇਘ ਰਿਹਾ ਬਰਸਾਈਆ। ਆਪੇ ਹੋਏ ਪਤਤ ਪਾਵਨ, ਦੁਸ਼ਟ ਸੰਘਾਰੇ ਜਿਉਂ ਰਾਮਾ ਰਾਵਣ, ਹਰਿ ਘਟ ਘਟ ਮੇਂ ਨਜ਼ਰੀ ਆਈਆ। ਨੇੜ ਨਾ ਆਏ ਕਾਮਨੀ ਕਾਮਨ, ਮਿਟੇ ਅੰਧੇਰੀ ਸ਼ਾਮਨੀ ਸ਼ਾਮਨ, ਸੰਞ ਸਵੇਰ ਇਕ ਕਰਾਈਆ। ਆਪ ਫੜਾਏ ਆਪਣਾ ਦਾਮਨ, ਚੰਡ ਪਰਚੰਡ ਨਾ ਹੋਰ ਕੋਈ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਦਵਾਰੇ ਕੀਨੀ ਵੰਡ, ਸੰਤ ਸੁਹੇਲਾ ਸਦਾ ਸੁਹਾਗੀ ਨਾ ਹੋਏ ਰੰਡ, ਪਲੇ ਬੰਨ੍ਹੇ ਨਾਮ ਗੰਢ, ਅੱਠੇ ਪਹਿਰ ਰਹੇ ਠੰਡ, ਸੁਰਤ ਸ਼ਬਦ ਚੜ੍ਹੇ ਘੋੜ, ਦਿਵਸ ਰੈਣ ਰਿਹਾ ਦੌੜ ਧੁਰ ਦਰਗਾਹੀ ਏਕਾ ਪੌੜ, ਸਚ ਮਹੱਲਾ ਸ਼ਬਦ ਅਟਾਰੀ, ਜੋਤ ਨਿਰੰਜਣ ਨਰ ਨਿਰੰਕਾਰੀ, ਚਾਰੋਂ ਕੁੰਟ ਕਰਮ ਦਵਾਰੀ, ਭਰਮ ਕਰੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸੰਤ ਭਗਵੰਤ ਭਗਵਾਨ ਦੇ ਜੀਆ ਦਾਨ ਏਕਾ ਰੰਗ ਰੰਗਾਈਆ। ਗੁਰਮੁਖਾਂ ਦਾਸੀ ਦਾਸ ਦਾਸਨ ਦਾਸ ਆਪ ਅਖਵਾਇੰਦਾ। ਜਿਸ ਜਨ ਤਜਾਇਆ ਮਦਿਰਾ ਮਾਸ, ਸ਼ਬਦ ਸਵਾਸੀ ਜਾਪ ਆਪ ਜਪਾਇੰਦਾ। ਲੇਖੇ ਲਾਏ ਕਾਇਆ ਹੱਡ ਮਾਸ, ਘਨਕਪੁਰ ਵਾਸੀ ਜੋਤ ਜਗਾਇੰਦਾ। ਲੱਖ ਚੁਰਾਸੀ ਕੀਨੀ ਨਾਸ, ਪਾਤਾਲ ਆਕਾਸ਼ ਦਇਆ ਕਮਾਇੰਦਾ। ਗੇੜ ਕਟਾਇਆ ਗਰਭ ਮਾਤ ਮੰਡਲ ਰਾਸ, ਕਾਇਆ ਆਪ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਗੁਰ ਸੰਗਤ ਸਾਚੀ ਰਿਹਾ ਵਰ, ਸਾਚਾ ਪੱਲਾ ਕਰ ਕਰ ਹੱਲਾ ਆਪਣਾ ਨਾਮ ਫੜਾਇੰਦਾ। ਪੱਲਾ ਨਾਮ ਫੜਾਏ, ਗੁਰ ਗੁਰ ਲਿਖਿਆ। ਸਾਚੇ ਮਾਰਗ ਰਿਹਾ ਲਗਾਏ, ਦਰ ਦਵਾਰੇ ਦੇਵੇ ਸਾਚੀ ਭਿਖਿਆ। ਸਾਰੰਗ ਧਰ ਭਗਵਾਨ ਬੀਠਲਾ ਆਪ ਅਖਵਾਏ, ਸ੍ਰਿਸ਼ਟ ਸਬਾਈ ਦਿਸੇ ਮਿਥਿਆ। ਗੁਰਮੁਖ ਵਿਰਲੇ ਨੇਤਰ ਡੀਠਲਾ ਮਾਇਆ ਮਮਤਾ ਤ੍ਰਿਸ਼ਨਾ ਜਗਤ ਜਲਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸੰਗਤ ਦੇਵੇ ਸ਼ਬਦ ਵਰ, ਆਪ ਆਪਣਾ ਭੇਵ ਘਰ ਸਾਚੇ ਰਿਹਾ ਸੁਣਾਏ। ਭੇਵ ਰਖਾਇਆ ਸਚ ਘਰ, ਆਸਣ ਡੇਰਾ ਲਾਇਆ। ਆਸਣ ਲੱਗੇ ਇਕ ਦਰ, ਦੂਸਰ ਕੋਇ ਦਿਸ ਨਾ ਆਇਆ। ਭਰਮੀ ਭਰਮ ਭਰਮ ਤਨ ਗਏ ਹਰ, ਭਾਂਡਾ ਭਰਮ ਨਾ ਕਿਸੇ ਭੰਨਾਇਆ। ਮਰਨੀ ਮਰਨ ਗਏ ਮਰ, ਮਰਨਾ ਮਾਤ ਨਾ ਕਿਸੇ ਸਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਸ਼ਬਦ ਵਰ, ਆਪ ਆਪਣਾ ਰੰਗ ਵਟਾਇਆ। ਜੋਤੀ ਆਈ ਸਤਿਸੰਗ, ਸਤਿ ਪੁਰਖ ਨਿਰੰਜਣ ਰਾਤਾ। ਗੁਰਮੁਖਾਂ ਮੰਗੀ ਨਾਮ ਮੰਗ, ਦੇਵਣਹਾਰ ਜਗਤ ਬਿਧਾਤਾ। ਪੁਰੀਆਂ ਲੋਆਂ ਆਇਆ ਲੰਘ, ਸੋਹੰ ਸ਼ਬਦ ਲਿਆਏ ਸਚ ਸੁਗਾਤਾ, ਆਪ ਵਿਛਾਇਆ ਧਰਮ ਪਲੰਘ, ਚਾਰੋਂ ਕੁੰਟ ਚਾਰ ਕਨਾਤਾ। ਚਿੱਟੇ ਅਸਵ ਕਸੇ ਤੰਗ, ਕਰੇ ਖੇਲ ਨੌਂ ਨੌਂ ਸਾਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦਇਆ ਕਮਾਏ, ਏਕਾ ਏਕ ਸ਼ਬਦ ਪੜ੍ਹਾਏ, ਲੇਖਾ ਤੁੱਟੇ ਜ਼ਾਤਾਂ ਪਾਤਾਂ। ਏਕਾ ਅੱਖਰ ਜਿਸ ਜਨ ਪੜ੍ਹਿਆ, ਸਾਚੀ ਪੌੜੀ ਚੜ੍ਹਿਆ ਏ। ਜੋਤ ਸਰੂਪੀ ਅੰਦਰ ਵੜਿਆ, ਸਾਚਾ ਘਾੜਨ ਘੜਿਆ ਏ। ਸ਼ਾਹੋ ਭੂਪੀ ਕਿਸੇ ਨਾ ਫੜਿਆ, ਚੋਰ ਵਿਕਾਰਾ ਬਾਹਰ ਦੜਿਆ ਏ। ਬਿਨ ਰੰਗ ਰੂਪੀ ਅਜੇ ਨਾ ਸੜਿਆ, ਜੋਤ ਨਿਰੰਜਣ ਕੀਆ ਮਾਤ ਪਸਾਰਾ ਏ। ਗੁਰਮੁਖ ਸਾਚੇ ਅੰਦਰ ਵੜਿਆ, ਨਿਹਕਲੰਕ ਲਿਆ ਅਵਤਾਰਾ ਏ। ਛੱਬੀ ਪੋਹ ਦਿਵਸ ਸੁਭਾਗੀ ਚੜ੍ਹਿਆ, ਸੰਤ ਮਨੀ ਸਿੰਘ ਲੇਖ ਲਿਖਾਰਾ ਏ। ਸ੍ਰਿਸ਼ਟ ਸਬਾਈ ਨਾਲ ਆਪੇ ਲੜਿਆ, ਫੜਿਆ ਹੱਥ ਸ਼ਬਦ ਕਟਾਰਾ ਦੋ ਧਾਰਾ ਏ। ਸਾਚੇ ਮੰਦਰ ਉਚੇ ਟਿੱਲੇ ਆਪੇ ਚੜ੍ਹਿਆ, ਨਾ ਕੋਈ ਲਾਏ ਇੱਟਾਂ ਗਾਰਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਨਾਮ ਵਰ, ਧੁਰ ਦਰਗਾਹੀ ਇਕ ਸਹਾਰਾ ਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਿੰਘਾਸਣ ਆਸਣ ਲਾਇਆ, ਲੇਖ ਚੁਕਾਇਆ ਨੌਂ ਦਵਾਰੇ ਆਪੇ ਹੋਇਆ ਅੰਦਰ ਆਪੇ ਨਿਕਲੇ ਬਾਹਰਾ ਏ। ਘਰ ਘਰ ਸਾਜਣ ਵਸਿਆ, ਸਚ ਘਰ ਸਚ ਹੋਏ ਪਰਕਾਸ਼। ਦਰ ਦਰ ਆਪੇ ਫਿਰੇ ਨੱਸਿਆ, ਜੋਤ ਨਿਰੰਜਣ ਪੁਰਖ ਅਬਿਨਾਸ਼। ਕਲਜੁਗ ਮਿੱਟੇ ਰੈਣ ਅੰਧੇਰੀ ਮਸਿਆ, ਜੋ ਜਨ ਗਾਏ ਰਸਨ ਸਵਾਸ ਸਵਾਸ। ਰਾਹ ਏਕਾ ਅਵੱਲਾ ਦੱਸਿਆ, ਸੋਹੰ ਸੋ ਕਲਜੁਗ ਪਰਭਾਸ। ਸਾਚੇ ਮੰਦਰ ਬਹਿ ਬਹਿ ਹੱਸਿਆ, ਵੇਖ ਵਖਾਣੇ ਪ੍ਰਿਥਮੀ ਅਕਾਸ਼। ਦੇਵੇ ਨਾਮ ਵਡ ਵਡ ਰਸਿਆ, ਸਾਚਾ ਸ਼ਬਦ ਸਰਬ ਗੁਣਤਾਸ। ਤੀਰ ਨਿਰਾਲਾ ਏਕਾ ਕਸਿਆ, ਲੇਖੇ ਲਾਏ ਦਸ ਦਸ ਮਾਸ। ਵਿਕਾਰਾ ਜਾਏ ਦਰ ਤੋਂ ਨੱਸਿਆ, ਹਰਿ ਜਨ ਹੋਏ ਦਾਸਨ ਦਾਸ। ਜਗੇ ਜੋਤ ਕੋਟਨ ਰਵ ਸੱਸਿਆ, ਸਰਬ ਕਲਾ ਪਰਕਾਸ਼। ਜੋਤੀ ਜੋਤ ਸਰੂਪ ਹਰਿ, ਏਕਾ ਜੋੜਾ ਦਏ ਜੋੜਾ ਜੋੜੀ ਜੁੜੀ ਸ਼ਾਹੋ ਸ਼ਾਬਾਸ਼। ਸੱਸਾ ਹੋੜਾ ਸ਼ਬਦ ਲਗਾਇਆ। ਸ਼ਬਦ ਜੋੜਾ ਮੇਲ ਮਿਲਾਇਆ। ਜੋਤੀ ਘੋੜਾ ਇਕ ਰਖਾਇਆ। ਨਾ ਕੋਈ ਦਿਸੇ ਵਰਨ ਗੋਤੀ, ਆਪ ਆਪਣੇ ਰੰਗ ਸਮਾਇਆ। ਜਨ ਭਗਤ ਉਠਾਏ ਆਤਮ ਸੋਤੀ, ਸ਼ਬਦ ਮਰਦੰਗ ਇਕ ਵਜਾਇਆ। ਆਪ ਬਣਾਏ ਮਾਣਕ ਮੋਤੀ, ਸਾਚੀ ਮੰਗਣ ਮੰਗ ਮੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹੰ ਤੰਦੀ ਪਰਮਾਨੰਦੀ ਨਿਜਾਨੰਦ ਪ੍ਰਭ ਰਿਹਾ ਪੁਚਾਇਆ। ਸੋਹੰ ਅਨੰਦ ਸ਼ਬਦ ਅਪਾਰ। ਖ਼ੁਸ਼ੀ ਕਰਾਏ ਬੰਦ ਬੰਦ, ਦੀਪਕ ਜੋਤੀ ਕਰ ਉਜਿਆਰ। ਨੌਂ ਦਵਾਰੇ ਕੱਢੇ ਗੰਦ, ਦਸਮ ਦਵਾਰੇ ਮੇਲ ਮਿਲਾਰ। ਸਰਬ ਜੀਆਂ ਆਪੇ ਬਖ਼ਸ਼ਿੰਦੇ, ਸ੍ਰਿਸ਼ਟ ਸਬਾਈ ਪਾਏ ਸਾਰ। ਹਰਿਜਨ ਸਾਚਾ ਗਾਏ ਬੱਤੀ ਦੰਦ, ਰਸਨਾ ਜਿਹਵਾ ਕਰ ਪਿਆਰ। ਏਕਾ ਗੀਤ ਸੁਹਾਗੀ ਛੰਦ, ਦੋ ਜਹਾਨਾਂ ਬੇੜਾ ਕਰਿਆ ਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਸੁਹੇਲੇ ਵੇਖ ਵਖਾਏ ਦਰ ਦਰ ਘਰ ਘਰ ਸੱਚੇ ਦਰਬਾਰ। ਸਚ ਦਰਬਾਰਾ ਮਾਤ ਖੁਲ੍ਹਾਇਆ। ਨੌਂ ਦਰਵਾਜ਼ੇ ਭੇਖਿਆ ਇਕ ਅਕਾਰਾ ਜੋਤ ਟਿਕਾਇਆ। ਸੌ ਸੌ ਵਾਰਾ ਜਨਮ ਦਵਾਇਆ। ਪਾਰਬ੍ਰਹਮ ਬ੍ਰਹਮ ਮੇਲ ਮਿਲਾਇਆ। ਗੁਰਮੁਖ ਸਾਚਾ ਆਤਮ ਨੇਤਰ ਖੋਲ੍ਹ, ਆਪੇ ਆਪ ਵਖਾਇਆ। ਸ਼ਬਦ ਘੋੜੇ ਆਪ ਚੜ੍ਹਾਏ, ਜੋਤੀ ਜੋੜੇ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਵਾਰਾ ਇਕ ਸੁਹਾਇਆ। ਇਕ ਦਵਾਰਾ ਬੰਕ ਬੰਕ ਦਵਾਰਿਆ। ਨਾ ਕੋਈ ਜਾਣੇ ਰਾਓ ਰੰਕ, ਰੰਕ ਰਾਜਾਨ ਨਾ ਕਿਸੇ ਵਿਚਾਰਿਆ। ਜਨ ਭਗਤਾਂ ਮਿਟਾਏ ਆਤਮ ਸ਼ੰਕ, ਹਉਮੇ ਸਹਿੰਸਾ ਰੋਗ ਗਵਾ ਰਿਹਾ। ਸ਼ਬਦ ਸਰੂਪੀ ਲਾਏ ਤਨਕ, ਦੀਪਕ ਜੋਤੀ ਇਕ ਜਗਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਯਾਰ ਹਰਿ ਕਰਤਾਰ, ਪੰਚਮ ਮੇਲਾ ਆਪ ਮਿਲਾ ਰਿਹਾ। ਪੰਚਮ ਮਿਲਿਆ ਮੇਲ, ਮੇਲ ਗੁਰਮਤੇ। ਸ਼ਬਦ ਸਰੂਪੀ ਚੜ੍ਹਿਆ ਤੇਲ, ਸਤਿ ਸਤਵੰਤੇ ਸਾਚੇ ਸਤੇ ਏਕਾ ਆਪਣਾ ਖੇਲੇ ਖੇਲ, ਜੀਵ ਜੰਤ ਸਰਬ ਭਰਮ ਭੁਲੰਤੇ। ਧਰਮ ਰਾਏ ਦੀ ਕਟੇ ਜੇਲ, ਗੁਰਮੁਖ ਸਾਚੇ ਸੰਤ ਸੁਹੇਲੇ ਸਾਚੇ ਧਾਮ ਇਕ ਸੁਹੰਤੇ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਜਨ ਭਗਤ ਬਣਾਏ ਮਾਤ ਬਣਤੇ। ਜਗਤ ਬਣਾਏ ਬਣਤ ਆਪ ਸਿਕਦਾਰਿਆ। ਦੇਵੇ ਵਡਿਆਈ ਵਿਚ ਜੀਵ ਜੰਤ, ਦੇਵਣਹਾਰ ਸਰਬ ਸੰਸਾਰਿਆ। ਗੁਰਮੁਖ ਵਿਰਲੇ ਮੇਲ ਮਿਲਾਵਾ ਸਾਚੇ ਕੰਤ, ਆਤਮ ਸੇਜਾ ਸਾਚਾ ਸੰਗ ਹਰਿਜਨ ਜਾਣੇ ਕੰਤ ਭਤਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਲ ਮਿਲਾਏ ਦਇਆ ਕਮਾਏ ਲੇਖਾ ਲਿਖੇ ਵਾਰੋ ਵਾਰਿਆ। ਲੇਖਾ ਲਿਖਣਹਾਰ ਹਰਿ ਸਮਰੱਥਿਆ। ਲੱਖ ਚੁਰਾਸੀ ਪਾਵੇ ਸਾਰ, ਗੁਰਮੁਖ ਸਾਚੇ ਜਾਏ ਤਾਰ, ਸ਼ਬਦ ਚੜ੍ਹਾਏ ਸਾਚੇ ਰਾਥਿਆ। ਨਿਰਮਲ ਜੋਤੀ ਕਰ ਅਕਾਰ, ਵਰਨ ਗੋਤੀ ਵਸੇ ਬਾਹਰ, ਦੁਰਮਤ ਮੈਲ ਜਾਏ ਧੋਤੀ, ਜੋ ਜਨ ਆਏ ਦਵਾਰਿਆ। ਸੋਹੰ ਫੜੇ ਸ਼ਬਦ ਸੋਟੀ, ਨਾ ਕੋਈ ਜਾਣੇ ਲੰਮੀ ਮੋਟੀ, ਤੀਰ ਨਿਰਾਲਾ ਏਕਾ ਕਸਿਆ। ਚਾਰੋਂ ਕੁੰਟ ਫਿਰ ਫਿਰ ਥੱਕੇ ਕੋਟਨ ਕੋਟੀ, ਕੋਈ ਨਾ ਚੜ੍ਹਿਆ ਉਪਰ ਚੋਟੀ, ਭੇਖ ਭਿਖਾਰੀ ਮੰਗਦੇ ਫਿਰਦੇ ਬੋਟੀ ਬੋਟੀ ਰੋਟੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾ ਕੱਢੇ ਮੈਲ ਦੁਰਮਤ ਵਾਸਨਾ ਖੋਟੀ। ਦੁਰਮਤ ਮੈਲ ਗਵਾਏ ਦਰ ਦਵਾਰਿਆ। ਗੁਰਮਤ ਰਿਹਾ ਸਮਝਾਏ, ਜੋਤੀ ਜਾਮਾ ਭੇਖ ਬਣਾ ਰਿਹਾ। ਸੋਹੰ ਅਤੁੱਟ ਰਹੇ ਭੰਡਾਰਿਆ। ਸਾਚੀ ਰੀਤੀ ਮਾਤ ਚਲਾ ਰਿਹਾ। ਮਿਤ ਗਤ ਆਪਣੇ ਹੱਥ ਰਖਾਏ, ਆਪਣੇ ਭਾਣੇ ਹਰਿ ਸਮਾ ਰਿਹਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਪੰਚਮ ਜ਼ਾਤਾ ਪੰਚ ਪਛਾਤਾ, ਪੰਚਮ ਮੇਲਾ ਇਕ ਮਿਲਾ ਰਿਹਾ। ਪੰਚਮ ਮੇਲਾ ਭਗਤ ਦਰ, ਇਕ ਇਕੇਲਾ ਸੱਜਣ ਸੁਹੇਲਾ। ਵੇਖ ਵਖਾਣੇ ਨਾਵੇਂ ਘਰ, ਨਾਵੇਂ ਘਰ ਨਾ ਕੋਈ ਗੁਰ ਨਾ ਕੋਈ ਚੇਲਾ। ਲੱਖ ਚੁਰਾਸੀ ਰਹੀ ਮਰ, ਆਪ ਸੁਹਾਏ ਅੰਤਮ ਵੇਲਾ। ਕਲਜੁਗ ਚੁਕਾਏ ਝੂਠਾ ਡਰ, ਧਰਮ ਰਾਏ ਦੀ ਕਟੇ ਜੇਲ੍ਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਸੰਤ ਜਨਾਂ ਆਪ ਕਰਾਇਆ ਆਪਣਾ ਮੇਲਾ। ਆਸਾ ਪੂਰਤ ਸਰਬ ਜਨ, ਸਰਬ ਘਟ ਭਰਪੂਰ। ਦੇਵੇ ਸੱਚਾ ਨਾਮ ਧੰਨ, ਜੋਤ ਨਿਰੰਜਣ ਹਾਜ਼ਰ ਹਜ਼ੂਰ। ਹਰਿਜਨ ਆਤਮ ਜਾਏ ਮੰਨ, ਕਾਇਆ ਤਪੇ ਨਾ ਵਾਂਗ ਤੰਦੂਰ। ਜਗਤ ਬੇੜਾ ਜਾਏ ਬੰਨ੍ਹ, ਵੇਲਾ ਨੇੜੇ ਨਾ ਜਾਣੋ ਦੂਰ। ਸਾਚਾ ਰਾਗ ਸੁਣਾਏ ਕੰਨ, ਸ੍ਰਿਸ਼ਟ ਸਬਾਈ ਕੂੜੋ ਕੂੜ। ਭਾਂਡਾ ਭਰਮ ਪ੍ਰਭ ਦੇਵੇ ਭੰਨ, ਜੋ ਜਨ ਮਸਤਕ ਲਾਏ ਚਰਨ ਧੂੜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਦੇਵੇ ਭਗਤ ਵਰ, ਏਕਾ ਰੰਗ ਚੜ੍ਹਾਏ ਗੂੜ੍ਹ। ਰੰਗ ਚੜ੍ਹਾਏ ਲਾਲ, ਹਰਿ ਰੰਗ ਰਤਿਆ। ਫ਼ਲ ਲਗਾਏ ਕਾਇਆ ਡਾਲ, ਬੀਜ ਬੀਜੇ ਪੰਜ ਸਾਚੇ ਵਤਿਆ। ਗੁਰਮੁਖ ਸਾਚੇ ਜਗਤ ਦਲਾਲ, ਆਪੇ ਦੇ ਸਮਝਾਵੇ ਮਤਿਆ। ਆਪੇ ਸ਼ਾਹ ਆਪੇ ਕੰਗਲ, ਆਪ ਆਪਣੇ ਰੰਗ ਸਦ ਰਤਿਆ। ਸ਼ਬਦ ਵਜਾਏ ਸਾਚਾ ਤਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਮੇਲ ਮਿਲਾਏ ਕਮਲਾਪਤਿਆ। ਕਮਲਾਪਤੀ ਧੁਰ ਦਰਗਾਹੀ, ਮੇਲਾ ਲੋਕਮਾਤ ਮਿਲਾਇਆ ਏ। ਵੇਖ ਵਖਾਣੇ ਗੁਰ ਗੁਰ ਚੇਲਾ, ਸ਼ਬਦ ਸੁਹੇਲਾ ਇਕ ਬਣਾਇਆ ਏ। ਆਪੇ ਬੈਠਾ ਹੋ ਹੋ ਵਿਹਲਾ, ਜੋਤ ਨਿਰੰਜਣ ਸੇਵਾ ਲਾਇਆ ਏ। ਅਚਰਜ ਖੇਲ ਹਰਿ ਹਰਿ ਖੇਲਾ, ਸੋਹੰ ਮੇਵਾ ਗੁਰਮੁਖ ਖਵਾਇਆ ਏ। ਪਰਗਟ ਹੋਇਆ ਵਡ ਦੇਵੀ ਦੇਵਾ, ਅਲਖ ਅਭੇਵਾ ਭੇਵ ਨਾ ਕਿਸੇ ਰਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ ਆਪ ਆਪਣਾ ਸੰਗ ਨਿਭਾਇਆ ਏ। ਸੰਗ ਨਿਭਾਏ ਸਗਲਾ ਸਾਥ, ਦਇਆਵਾਨ ਨਿਧ ਦਾਤਾ। ਸਾਚਾ ਲੇਖਾ ਲਿਖੇ ਮਸਤਕ ਮਾਥ, ਲੇਖਾ ਚੁੱਕੇ ਜ਼ਾਤਾ ਪਾਤਾ। ਮਿਲੇ ਮੇਲ ਤ੍ਰੈਲੋਕੀ ਨਾਥ, ਸ਼ਬਦ ਸੁਣਾਏ ਸਾਚੀ ਗਾਥਾ। ਭਗਤ ਜਗਤ ਜਗਤ ਭਗਤ ਮਹਿੰਮਾ ਕਥਨਾ ਅਕਾਥਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਸ਼ਬਦ ਵਰ, ਸਗਲ ਵਸੂਰਾ ਦਰ ਦਵਾਰੇ ਲਾਥਾ। ਪ੍ਰਭ ਆਇਆ ਸੁਣ ਪੁਕਾਰ, ਭਗਤ ਭਗਵੰਤਿਆ। ਸਾਚਾ ਨੇਤਰ ਰਿਹਾ ਵਿਚਾਰ, ਨੇਤਰ ਖੇਤਰ ਕਾਇਆ ਸੁੱਤਿਆ। ਸ਼ਬਦ ਬਹਾਏ ਸਾਚੀ ਧਾਰ, ਰੁੱਤ ਵਖਾਏ ਇਕ ਬਸੰਤਿਆ। ਖਿੱੜੀ ਨਾਮ ਸੱਚੀ ਗੁਲਜ਼ਾਰ, ਸੋਹੰ ਦੇਵੇ ਸਚ ਸੁਗੰਤਿਆ। ਚਰਨ ਪ੍ਰੀਤੀ ਇਕ ਪਿਆਰ, ਫੂਲਨਹਾਰ ਤਨ ਸ਼ਿੰਗਾਰ ਪਤੀ ਪਤਵੰਤਿਆ। ਨੌਂ ਦਵਾਰੇ ਬੰਦ ਕਵਾੜ, ਦਸਵੇਂ ਖੋਜੇ ਖੋਜ ਖੁਜੰਤਿਆ। ਦਰ ਘਰ ਸਾਚੇ ਦੇਵੇ ਵਾੜ, ਸਾਚਾ ਰਾਗ ਇਕ ਸੁਣੰਤਿਆ। ਸਾਚਾ ਰਾਗ ਬਹੱਤਰ ਨਾੜ, ਮਰਦੰਗਾ ਏਕਾ ਢੋਲ ਵਜੰਤਿਆ। ਕਰੇ ਬੇਨੰਤੀ ਚਰਨ ਦਵਾਰ, ਦਿਵਸ ਰੈਣ ਨਿੱਤ ਨਿਤਿਆ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਮੇਲ ਮਿਲਾਵਾ ਸਾਚੀ ਵਾਰ, ਸਾਚੀ ਥਿਤਿਆ। ਪਰਗਟ ਹੋਏ ਨਰ ਨਿਰੰਕਾਰ, ਦੇਵੇ ਦਰਸ ਅਗੰਮ ਅਪਾਰ, ਨੌਂ ਦਰਵਾਜ਼ੇ ਤਨ ਮਨ ਜਿਤਿਆ। ਸੋਲਾਂ ਕਰੇ ਤਨ ਸ਼ਿੰਗਾਰ, ਰੂਪ ਅਗੰਮਾ ਚਲਾਏ ਪਵਣ ਸਵਾਸ ਸੁਵਾਸਿਆ। ਫੜ ਫੜ ਬਾਹੋਂ ਲਾਏ ਪਾਰ, ਲੇਖਾ ਚੁੱਕੇ ਬਹੱਤਰ ਨਾੜੀ ਨਾ ਮਰੇ ਨਾ ਕਦੇ ਜੰਮਿਆ। ਗੁਰਮੁਖ ਸਾਚੇ ਰਿਹਾ ਉਧਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਜਰ ਕਪਾਟੀ ਲਾਏ ਪਾੜ। ਬਜਰ ਕਪਾਟੀ ਲਾਏ ਪਾੜਾ, ਹਰਿ ਮੰਦਰ ਆਪ ਸੁਹਾਇਆ। ਪਰ੍ਹੇ ਹਟਾਏ ਪੰਚਮ ਧਾੜਾ, ਸਾਚੇ ਅੰਦਰ ਖੇਲ ਰਚਾਇਆ। ਆਪੇ ਵੇਖੇ ਇਕ ਅਖਾੜਾ, ਸੁਰਤੀ ਸ਼ਬਦੀ ਘੋਲ ਕਰਾਇਆ। ਲੁੱਟੀ ਜਾਏ ਦਿਨ ਦਿਹਾੜਾ, ਜੋਤ ਸਰੂਪੀ ਭੇਖ ਵਟਾਇਆ। ਗੁਰਮੁਖ ਸਾਚਾ ਸੰਤ ਸੁਹੇਲਾ ਧੁਰ ਦਰਗਾਹੀ ਸਾਚਾ ਲਾੜਾ, ਸਾਚੀ ਘੋੜੀ ਰਿਹਾ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੰਕ ਦਵਾਰਾ, ਏਕਾ ਇਕ ਸੁਹਾਇਆ। ਗੁਰਮੁਖ ਸਾਚੇ ਬੰਕ ਦਵਾਰ ਏਕਾ ਦਰ ਸੁਹਾਇਆ। ਮੇਲ ਮਿਲਾਏ ਅਨਕ ਅਨਕ ਅਨਕ ਬਾਰ, ਆਤਮ ਸਹਿੰਸਾ ਸ਼ਨਕ ਗਵਾਇਆ। ਜੋਤੀ ਤਨਕ ਵਿਚ ਸੰਸਾਰ, ਸਹੰਸਾ ਬੰਸਾ ਰਿਹਾ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪੇ ਫੇਰੇ ਮਨ ਕਾ ਮਨਕ, ਅਜਪਾ ਜਾਪ ਰਿਹਾ ਚਲ੍ਹਾਇਆ। ਭੇਵ ਚੁਕਾਏ ਮਨ ਮਨਕਾ, ਸਾਚਾ ਮਾਰਗ ਇਕ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਰਬ ਅਖਵਾਇਆ। ਦੇਵਣਹਾਰ ਦਿਆਲ ਦਾਤ ਅਮੋਲਿਆ। ਸ਼ਬਦ ਕਰਾਏ ਸਚ ਵਿਹਾਰ, ਗੁਰਮੁਖ ਆਤਮ ਕਦੇ ਨਾ ਡੋਲਿਆ। ਜੋਤ ਨਿਰੰਜਣ ਕਰ ਅਕਾਰ, ਸ਼ਬਦ ਸਤਵੰਤਾ ਆਪੇ ਬੋਲਿਆ। ਭਰਿਆ ਰਹੇ ਭਗਤ ਭੰਡਾਰ, ਪੁਰਖ ਅਬਿਨਾਸ਼ੀ ਪੂਰੇ ਤੋਲ ਤੋਲਿਆ। ਮਾਨਸ ਦੇਹੀ ਨਾ ਆਏ ਹਾਰ, ਭਾਗ ਲਗਾ ਕਾਇਆ ਚੋਲਿਆ। ਨਾਤਾ ਤੁੱਟੇ ਨੌਂ ਦਵਾਰ, ਦਰ ਘਰ ਸਾਚੇ ਹੋਏ ਗੋਲਿਆ। ਦਸਵੇਂ ਘਰ ਸੱਚੀ ਸਰਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਭੰਡਾਰਾ ਏਕਾ ਖੋਲ੍ਹਿਆ। ਆਪੇ ਰਾਮ ਰਮਈਆ ਜੋਤ ਜਗਾਇੰਦਾ। ਪਰਗਟ ਹੋਇਆ ਸ਼ਾਮ ਘਨਈਆ, ਲੋਕਮਾਤੀ ਭੇਖ ਵਟਾਇੰਦਾ। ਨਾਲ ਲਿਆਇਆ ਸਾਚੀ ਸਈਆ, ਆਪੇ ਗੋਪੀ ਆਪੇ ਕਾਹਨ ਅਖਵਾਇੰਦਾ। ਆਪ ਫੜਾਏ ਆਪਣੀ ਬਹੀਆ, ਜਗਤ ਚੜ੍ਹਾਏ ਨਈਆ, ਬੇੜਾ ਪਾਰ ਕਰਾਇੰਦਾ। ਨਾਤਾ ਤੁਟੇ ਭੈਣਾਂ ਭਈਆ, ਧਰਮ ਰਾਏ ਨਾ ਕੱਢੇ ਵਹੀਆ, ਲੇਖਾ ਆਪ ਚੁਕਾਇੰਦਾ। ਏਕਾ ਏਕ ਜੋਤ ਨਿਰੰਜਣ, ਜੁਗਾ ਜੁਗੰਤਰ ਦੂਸਰ ਕੋਇ ਦਿਸ ਨਾ ਆਇੰਦਾ। ਨਰਾਇਣ ਨਰਾਇਣ ਨਰਾਇਣ ਹਰਿ ਭਗਤ ਜਨ ਜਾਣੇ, ਦੂਸਰ ਕੋਈ ਭੇਵ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਖੋਲ੍ਹੇ ਬੰਦ ਦਰ, ਏਕਾ ਸ਼ਬਦ ਚੋਟ ਤਨ ਨਗਾਰੇ ਲਾਇੰਦਾ। ਭਗਤ ਪਿਆਰੇ ਮੋਹੇ ਚਰਨ ਦਰ ਪਿਆਰ ਦੇ। ਆਏ ਦਵਾਰੇ ਜਨ ਕ੍ਰਿਸ਼ਨ ਮੁਰਾਰ ਦੇ। ਭਰੇ ਭੰਡਾਰੇ, ਧਨ ਮਾਲ ਸੱਚੇ ਨਾਮ ਦੇ। ਹੋਏ ਵਣਜਾਰੇ ਗੋਪੀ ਸਾਚੇ ਕਾਹਨ ਦੇ। ਫੂਲਨ ਤਨ ਸ਼ਿੰਗਾਰੇ, ਉਤੋਂ ਆਪਾ ਆਪ ਵਾਰਦੇ। ਨੇਤਰ ਖੋਲ੍ਹੇ ਸ਼ਬਦ ਆਪ ਜਗਾਏ, ਪਿਛਲਾ ਚੁਕਾਏ ਲਹਿਣ ਦੇਣ ਰਸਨਾ ਗਾਏ ਬੱਤੀ ਦੰਦ, ਲੱਖ ਚੁਰਾਸੀ ਵਹਿੰਦੀ ਝੂਠੇ ਵਹਿਣ। ਕਾਇਆ ਮੰਦਰ ਅੰਦਰ ਝੂਠਾ ਗੰਦ। ਹਰਿ ਭਗਤ ਸੁਹੇਲਾ ਇਕ ਦੁਹੇਲਾ, ਕਲਜੁਗ ਤੇਰਾ ਆਪ ਸੁਹਾਏ ਸਾਚਾ ਵੇਲਾ, ਲੋਕਮਾਤ ਚੜ੍ਹਾਏ ਸਾਚੇ ਚੰਦ। ਗੀਤ ਗੋਬਿੰਦ ਗੁਣ ਗਾ, ਨਰਾਇਣ ਨਿਰਵੈਰਿਆ। ਅਠੇ ਪਹਿਰ ਰਹੇ ਤਨ ਚਾ, ਮਿਲੇ ਮੇਲ ਨਾ ਲਾਏ ਦੇਰਿਆ। ਨਿਤ ਉਠ ਉਠ ਵੇਖੇ ਰਾਹ, ਕਵਣ ਸੁ ਵੇਲਾ ਮੇਰਾ ਸ਼ਾਮ ਸੁੰਦਰ ਮੋਹਣ ਮਾਧਵ ਘਰ ਆਵੇ ਪਾਵੇ ਫੇਰਿਆ। ਸਾਚਾ ਕੁੰਡਲ ਸੀਸ ਰਖਾਏ, ਭਗਤ ਸੁਹੇਲਾ ਆਪ ਅਖਵਾਏ, ਆਪੇ ਤਾਰੇ ਕਰ ਕਰ ਮਿਹਰਿਆ। ਜੋਤੀ ਜੋਤ ਸਰੂਪ ਹਰਿ, ਸ੍ਰਿਸ਼ਟ ਸਬਾਈ ਜਗਤ ਭੁਲਾਏ ਕਰ ਕਰ ਹੇਰਾ ਫੇਰਿਆ। ਆਪੇ ਮੁਕੰਦ ਮਨੋਹਰ ਮੁਰਾਰੀ ਹੈ। ਮੋਰ ਮੁਕਟ ਸੀਸ ਸੁਹਾਏ, ਜਗਦੀਸ਼ ਜੋਤ ਨਿਰੰਕਾਰੀ ਹੈ। ਸਾਵਲ ਸੁੰਦਰ ਰੂਪ ਵਟਾਏ, ਕਲਜੁਗ ਤੇਰੀ ਅੰਤਮ ਵਾਰੀ ਹੈ। ਪ੍ਰੇਮ ਸਿੰਘਾਸਣ ਇਕ ਵਿਛਾਏ ਏਕਾ ਸੇਜਾ ਦੋਵੇਂ ਸੁੱਤੇ, ਸਾਚਾ ਕੰਤ ਸੱਚੀ ਭਗਤ ਨਾਰੀ ਹੈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਰਾਇਣ ਨਰ ਨਰ ਨਰਾਇਣ ਜਾਏ ਮਨ ਤੂਹੀ ਤੂ ਬਲਿਹਾਰੀ ਹੈ । ਨੈਣ ਸੁਹਾਇਆ ਨੇਤਰ ਅੰਜਨ ਰਖੇ ਲਾਜ ਜਿਉਂ ਦਰੋਪਤੀ ਚੀਰ, ਮੇਰੇ ਆਤਮ ਅੰਦਰ ਬੋਲਿਆ। ਹਉਮੇ ਗਈ ਜਗਤ ਪੀੜ, ਭਾਗ ਲਗਾਏ ਕਾਇਆ ਚੋਲਿਆ। ਨਾ ਕੋਈ ਹਸਤ ਨਾ ਕੋਈ ਕੀੜ, ਸ਼ਾਹ ਸੁਲਤਾਨਾਂ ਆਪ ਸੁਣਾਏ ਸੱਚਾ ਢੋਲਿਆ। ਕਲਜੁਗ ਵੇਲਾ ਅੰਤ ਅਖ਼ੀਰ, ਕਰੇ ਪਾਰ ਜਿਸ ਰਸਨਾ ਹਰਿ ਹਰਿ ਬੋਲਿਆ। ਨਾ ਕੋਈ ਦੀਸੇ ਪੀਰ ਫ਼ਕੀਰ, ਲੱਖ ਚੁਰਾਸੀ ਹੋਈ ਧਰਮ ਰਾਏ ਦੀ ਗੋਲਿਆ। ਗੁਰਮੁਖ ਵਿਰਲਾ ਚੋਟੀ ਚੜ੍ਹੇ ਅਖੀਰ, ਜਿਸ ਆਪਣਾ ਆਪ ਘੋਲੀ ਘੋਲਿਆ। ਹਰਿ ਹਰਿ ਬੋਲੇ ਇਕ ਜੈਕਾਰਾ, ਮਿਲੇ ਮਾਤ ਵਡਿਆਈਆ। ਮੇਟਣ ਆਇਆ ਧੁੰਦੂਕਾਰਾ, ਕਰੇ ਜੋਤ ਰੁਸ਼ਨਾਈਆ। ਸ਼ਬਦ ਚਲਾਏ ਅਪਰ ਅਪਾਰਾ, ਸੋਹੰ ਧਾਰ ਰਖਾਈਆ। ਸੋ ਪੁਰਖ ਨਿਰੰਜਣ ਹਰਿ ਗਿਰਧਾਰਾ, ਭਗਤੀ ਭਗਤ ਭਗਤ ਸੁਹੇਲਾ ਕਰ ਪਿਆਰਾ, ਸਾਚੇ ਮਾਰਗ ਰਿਹਾ ਚਲਾਈਆ। ਮੰਗਣ ਆਏ ਮੰਗ ਦਵਾਰਾ, ਆਤਮ ਝੋਲੀ ਅੱਗੇ ਡਾਹੀਆ। ਪੁਰਖ ਅਬਿਨਾਸ਼ੀ ਭਰੇ ਭੰਡਾਰਾ, ਤੋਟ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਲੱਖ ਚੁਰਾਸੀ ਵੇਖੇ ਦਰ, ਹਰਿ ਹਰਿ ਸਾਚਾ ਭਗਤ ਸੁਹੇਲਾ ਕੋਟਨ ਕੋਟ ਦੇਵੇ ਏਕਾ ਏਕ ਏਕ ਹੱਥ ਆਈਆ। ਜੁਗ ਜੁਗ ਧਰਿਆ ਭੇਖ, ਭੇਖ ਵਟਾਇਆ। ਸਤਿ ਪੁਰਖ ਨਿਰੰਜਣ ਏਕਾ ਏਕ, ਵੇਸ ਅਨੇਕ ਰਖਾਇਆ। ਸਨਕ ਸਨੰਦਨ ਸਨਾਤਨ ਸੰਤ ਕੁਮਾਰ ਬਾਲ ਅਧਾਰੀ ਰਹੇ ਬਿਬੇਕ, ਆਪ ਆਪਣਾ ਮਾਤ ਉਪਾਇਆ। ਬਰਾਹ ਰੂਪ ਹੋਏ ਪ੍ਰਭ ਵੇਖ, ਧਰਤ ਧਵਲ ਦਇਆ ਕਮਾਇਆ। ਯਗਹ ਪੁਰਸ਼ ਹੋਏ ਵਿਸੇਖ, ਸਾਚੀ ਯੁਗਤੀ ਰਿਹਾ ਚਲਾਇਆ। ਹਾਵ ਗਰੀਵ ਸਾਚੀ ਟੇਕ, ਵੇਦ ਉਪਰ ਧਰਤ ਬਾਹਰ ਲਿਆਇਆ। ਨਰ ਨਰਾਇਣ ਧਾਰੇ ਭੇਖ, ਨੈਣ ਮੁੰਧਾਰੀ ਧਾਮ ਸੁਹਾਇਆ। ਕਪਲ ਮੁਨੀ ਆਪੇ ਰੇਖ, ਗਿਆਨ ਗੋਝ ਭੇਵ ਚੁਕਾਇਆ। ਦੱਤਾਤ੍ਰੈ ਲਿਖੇ ਲੇਖ, ਭੇਵ ਕਿਸੇ ਨਾ ਰਾਇਆ। ਰਿਖਵ ਦੇਵ ਨਰ ਨਹਿਕੇਵ, ਲੋਕਮਾਤੀ ਰਚਨ ਰਚਾਇਆ। ਪ੍ਰਿਥੂ ਪ੍ਰਿਥਮੀ ਲਾਏ ਸੇਵ, ਸਾਚੀ ਕਰਨੀ ਰਿਹਾ ਕਰਾਇਆ। ਕਛੁਵ ਹੋਏ ਅਲਖ ਅਭੇਵ, ਉਚ ਪਹਾੜਾ ਪਿੱਠ ਉਠਾਇਆ। ਮੋਹਣੀ ਧਾਰੇ, ਭੇਖ ਕਰੇ ਭਗਤ ਸੇਵ, ਸਤਿ ਸਰੋਵਰ ਰਿੜਕ ਵਖਾਇਆ। ਚੌਦਾਂ ਰਤਨ ਰਿਹਾ ਵੇਖ, ਲੋਆਂ ਪੁਰੀਆਂ ਆਪ ਟਿਕਾਇਆ। ਆਪੇ ਧਰ ਧਰ ਬਾਵਨ ਭੇਖ, ਬਲ ਰਾਜਾ ਅਛਲ ਛਿਲਾਇਆ। ਹੰਸਾ ਬੰਸਾ ਬਾਰ ਅਨੇਕ, ਗਿਆਨ ਗੋਝ ਆਪ ਖੁਲ੍ਹਾਇਆ। ਹਰੀ ਹਰੀ ਹਰਿ ਏਕਾ ਏਕ, ਗਰਾਹ ਗਜ ਦਏ ਛੁਡਾਇਆ। ਆਪ ਆਪਣਾ ਰੰਗ ਰਿਹਾ ਵੇਖ, ਬਾਲਕ ਧਰੂ ਪਾਰ ਕਰਾਇਆ। ਜੋਤੀ ਜਾਮਾ ਧਰ ਧਰ ਭੇਖ, ਵੈਦ ਧਨੰਤਰ ਆਪ ਅਖਵਾਇਆ। ਸਤਿਜੁਗ ਤੇਰੀ ਵੇਖੇ ਸਾਚੀ ਰੇਖ, ਵਾਰ ਅਠਾਰਾਂ ਜੋਤ ਜਗਾਇਆ। ਆਇਆ ਮਾਤ ਤਰੇਤਾ, ਪ੍ਰਭ ਸਾਚੀ ਰੀਤ ਚਲਾਈਆ। ਆਪੇ ਬਣਿਆ ਜਗਤ ਵੇਤਾ, ਪਰਸ ਰਾਮਾ ਰਾਮ ਸਮਾਈਆ। ਪੰਡਤ ਦੇਵੇ ਸਾਚਾ ਨੇਤਾ, ਸਾਚਾ ਕਿਰਤੀ ਕਿਰਤ ਕਮਾਈਆ। ਘਰ ਕਸ਼ਤਰੀ ਸਾਚਾ ਬੇਟਾ, ਰਾਜਾ ਦਸਰਥ ਹਰਿ ਰਘੁਰਾਈਆ। ਆਪੇ ਬਣਿਆ ਖੇਵਟ ਖੇਟਾ, ਲੰਕਾ ਗੜ੍ਹ ਤੋੜ ਤੁੜਾਈਆ। ਮਾਰੇ ਦੁਸ਼ਟ ਹੰਕਾਰੀ ਰਾਵਣ ਬੇਟਾ, ਜੂਠਾ ਝੂਠਾ ਮੇਘ ਨਾਥਾ ਸੁਰਤ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਦੋਏ ਦੋਏ ਧਾਰਾ ਏਕਾ ਵਾਰਾ, ਲੋਕਮਾਤੀ ਆਪ ਜਗਾਈਆ। ਰਾਮਾ ਰਾਮ ਭਇਆ ਅਵਤਾਰਾ। ਪੂਰ ਕਰਾਏ ਆਪਣਾ ਕਾਮ, ਵੇਖੇ ਖੇਲ ਕਰ ਕਰ ਪਸਰ ਪਸਾਰਾ। ਭਗਤ ਜਨਾਂ ਦਰ ਸਾਚਾ ਮੇਲ, ਭਬੀਖਨ ਸੋਹੇ ਬੰਕ ਦਵਾਰਾ। ਆਪੇ ਬਣਿਆ ਸੱਜਣ ਸੁਹੇਲ, ਗੌਤਮ ਨਾਰੀ ਪਾਰ ਉਤਾਰਾ। ਚਰਨ ਛੁਹਾਇਆ ਉਪਰ ਸਿਲਾ, ਸਿਲ ਉਡੀ ਮਾਰ ਉਡਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਕੀਆ ਭਗਤ ਪਿਆਰਾ। ਭਗਤ ਅਧੀਨਾ ਹਰੀ ਹਰਿ, ਜੁਗ ਜੁਗ ਸੇਵਾ ਲਾਏ। ਆਪੇ ਹੋਏ ਨੀਕਨ ਨੀਕਾ, ਵਡ ਮਸਕੀਨਾ ਫੀਕਨ ਫੀਕਾ ਰਸ ਰਸਨਾ ਭੋਗ ਲਗਾਏ। ਤਾਰੇ ਭੀਲਨੀ ਜੀਅ ਜੀਅ ਕਾ, ਨਾਮ ਟਿੱਕਾ ਮਸਤਕ ਲਾਏ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸਭ ਘਟ ਮੇਂ ਰਿਹਾ ਸਮਾਏ। ਸਭ ਘਟ ਰਮਿਆ ਆਪ, ਜੋਤ ਜਗੰਨਿਆ। ਸ੍ਰਿਸ਼ਟ ਸਬਾਈ ਮਾਈ ਬਾਪ, ਦਿਸ ਨਾ ਆਏ ਆਤਮ ਅੰਨ੍ਹਿਆ ਆਪੇ ਜਾਣੇ ਆਪਣਾ ਵਡ ਪਰਤਾਪ, ਜਨ ਭਗਤਾਂ ਆਤਮ ਮੰਨਿਆ। ਜੋਤੀ ਜੋਤ ਸਰੂਪ ਹਰਿ, ਜੁਗਾ ਜੁਗੰਤਰ ਭੇਖ ਧਰ, ਮਨਮੁਖ ਜੀਵਾਂ ਫੜ ਫੜ ਡੰਨਿਆ। ਜੁਗ ਤ੍ਰੇਤਾ ਗਿਆ ਬੀਤ, ਦੁਆਪਰ ਜੋਤ ਜਗਾਈਆ। ਵੇਦ ਵਿਆਸਾ ਹੋਇਆ ਅਤੀਤ, ਸਾਚੇ ਦਰ ਵੱਜੀ ਵਧਾਈਆ। ਸ੍ਰਿਸ਼ਟ ਸਬਾਈ ਚਲਾਏ ਰੀਤ, ਪੁਰਾਨ ਅਠਾਰਾਂ ਗਿਆ ਲਿਖਾਈਆ। ਚਾਰ ਲੱਖ ਹਜ਼ਾਰ ਸਤਾਰਾਂ ਲਿਖ ਲਿਖ, ਸ਼ਬਦ ਸਲੋਕੀ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖ ਲਿਖਾਰਾ ਆਪ ਅਖਵਾਈਆ। ਲਿਖਿਆ ਲੇਖ ਅਪਰ ਅਪਾਰਾ, ਕਲਜੁਗ ਅੰਤ ਜਣਾਈਆ। ਪਰਗਟ ਹੋਏ ਹਰਿ ਕਰਤਾਰਾ, ਪਿਤਾ ਪੂਤ ਨਾ ਕੋਇ ਅਖਵਾਈਆ। ਲਿਖਿਆ ਲੇਖ ਅਪਰ ਅਪਾਰਾ, ਗੌੜ ਬ੍ਰਾਹਮਣ ਗੋਤ ਉਜਿਆਰਾ, ਉਚੇ ਪਰਬਤ ਆਸਣ ਲਾਈਆ। ਨਾ ਕੋਈ ਜਾਣੇ ਪਾਰ ਕਿਨਾਰਾ, ਕਵਣ ਕੂਟੇ ਬੈਠਾ ਆਪ ਰਘੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਭਵਿਖਤਾ ਆਪੇ ਆਪ ਰਿਹਾ ਲਿਖਾਈਆ। ਲਿਖਿਆ ਲੇਖ ਅਗੰਮ ਅਥਾਹ, ਪਰਗਟ ਹੋਏ ਮੁਰਾਰ। ਆਪੇ ਹੋਏ ਬੇਪਰਵਾਹ ਬਾਲ ਅਵਸਥਾ ਕੰਸੀ ਮਾਰ। ਜਨ ਭਗਤਾਂ ਬਣੇ ਜਗਤ ਮਲਾਹ, ਬਿਦਰ ਸੁਦਾਮਾ ਜਾਏ ਤਾਰ। ਜਗਤ ਵਖਾਏ ਸਾਚਾ ਰਾਹ, ਦੁਸ਼ਟ ਹੰਕਾਰੀ ਦੁਰਯੋਧਨ ਕਰ ਖੁਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਦੁਆਪਰ ਆਪੇ ਜਾਣੇ, ਪਕੜ ਪਛਾੜੇ ਰਾਜੇ ਰਾਣੇ, ਪਾਂਡੋ ਸੁਹਾਏ ਇਕ ਦਰਬਾਰ। ਇਕ ਦਰਬਾਰਾ ਹਰਿ ਸੁਹਾਇਆ। ਪੂਰਨ ਜੋਤ ਜਗਾਇਆ। ਸੋਲਾਂ ਕਲ ਮਾਤ ਅਖਵਾਇਆ। ਹਉਮੇ ਮੈਂ ਹਉਂ ਭੇਵ ਚੁਕਾਇਆ। ਗੀਤਾ ਗਿਆਨ ਗੋਝ ਲਿਖਾਇਆ। ਏਕਾ ਅਰਜਨ ਆਪ ਸਮਝਾਇਆ। ਲੱਖ ਚੁਰਾਸੀ ਬੋਝ ਉਠਾਇਆ। ਅਠਾਰਾਂ ਧਿਆਏ ਰਿਹਾ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਬਣਿਆ ਕ੍ਰਿਸ਼ਨ ਰਥਵਾਹਿਆ। ਆਪੇ ਰਥ ਰਥਵਾਹੀ ਭਗਤ ਚਲਾਇੰਦਾ। ਸ੍ਰਿਸ਼ਟ ਸਬਾਈ ਰਿਹਾ ਮਥ, ਭੇਵ ਕਿਸੇ ਨਾ ਆਇੰਦਾ। ਦੁਸ਼ਟ ਹੰਕਾਰੀਆਂ ਪਾਈ ਨੱਥ, ਸਾਚਾ ਖੇਤਰ ਇਕ ਬਣਾਇੰਦਾ। ਵੇਲੇ ਅੰਤਮ ਹੋਏ ਸਥ, ਅਠਾਰਾਂ ਅਕਸ਼ੂਣੀ ਆਪ ਖਪਾਇੰਦਾ। ਏਕਾ ਅਕਸ਼ੂਣੀ ਅਠਾਈ ਲੱਖ, ਸਾਚਾ ਲੇਖਾ ਆਪ ਲਿਖਾਇੰਦਾ। ਪਰਗਟ ਹੋਏ ਆਪ ਪਰਤਖ, ਧਰਮ ਪੁੱਤ ਦਇਆ ਕਮਾਇੰਦਾ। ਸਿਰ ਅਰਜਨ ਰੱਖੇ ਹੱਥ, ਭਗਤ ਭਗਵੰਤ ਪੂਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਯੁੱਗ ਦੁਆਪਰ ਅੰਤ ਮਥ, ਆਪ ਆਪਣਾ ਕਰਮ ਕਮਾਇੰਦਾ। ਆਪ ਆਪਣਾ ਕਰਮ ਕਮਾਇਆ, ਭਗਤ ਮਿਲੀ ਵਡਿਆਈ। ਮਾਨਸ ਦੇਹੀ ਜਨਮ ਦਵਾਇਆ, ਜੋਤ ਟਿਕਾਈ ਵਿਚ ਰਘੁਰਾਈ। ਪੰਜਾਂ ਤੱਤਾਂ ਤਨ ਬਣਾਈਆ, ਮਨ ਬੁਧ ਮਤ ਨਾਲ ਰਲਾਈ। ਆਪ ਆਪਣਾ ਵੇਖ ਵਖਾਇਆ, ਦਿਸ ਕਿਸੇ ਨਾ ਆਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਧਾਰੇ ਭੇਖ, ਸ੍ਰਿਸ਼ਟ ਸਬਾਈ ਰਿਹਾ ਵੇਖ, ਦੂਸਰ ਕਿਸੇ ਦਿਸ ਨਾ ਆਈ। ਵਡਾ ਹਰਿ ਧਰਿਆ ਭੇਖ, ਹਰਿ ਬਨਵਾਰਿਆ। ਦੁਆਪਰ ਮਿਟਾਈ ਰੇਖ, ਕ੍ਰਿਸ਼ਨ ਮੁਰਾਰਿਆ। ਕਲਜੁਗ ਦੂਰ ਦੁਰਾਡਾ ਰਿਹਾ ਵੇਖ, ਮੰਗੇ ਮੰਗ ਪ੍ਰਭ ਚਰਨ ਦਵਾਰਿਆ। ਮਸਤਕ ਟਿੱਕਾ ਲਾ ਲਾ ਸਾਚੀ ਮੇਖ, ਝੋਲੀ ਭਰੇ ਜੂਠ ਝੂਠ ਲੋਭ ਮੋਹ ਹੰਕਾਰਿਆ। ਜੋਤੀ ਜੋਤ ਸਰੂਪ ਹਰਿ, ਕਲਜੁਗ ਅੰਤਮ ਵੇਖ ਦਰ, ਕਲਜੁਗ ਕਰੇ ਖੇਲ ਅਪਰ ਅਪਾਰਿਆ। ਲਛਮੀ ਕਰੇ ਚਰਨ ਪਿਆਰ, ਚੋਲੀ ਲਾਲ ਰੰਗਾਈਆ। ਸੁਹਣੀ ਸੇਜਾ ਸੁੱਤਾ ਪੈਰ ਪਸਾਰ, ਦਿਵਸ ਰੈਣ ਕਰੇ ਪਿਆਰ, ਆਲਸ ਨਿੰਦਰਾ ਮਗਰੋਂ ਲਾਹੀਆ। ਹਰਿਜਨ ਕਰਨ ਆਇਆ ਸੱਚਾ ਪਿਆਰ, ਮਿਲੇ ਮੇਲ ਨਾ ਹੋਏ ਜੁਦਾਈਆ। ਫੜ ਫੜ ਬਾਹੋਂ ਜਾਏ ਤਾਰ, ਘਰ ਸਾਚੇ ਹੋਏ ਕੁੜਮਾਈਆ। ਲੱਖ ਚੁਰਾਸੀ ਉਤਰੇ ਪਾਰ, ਜੰਮ ਜੰਮ ਗੇੜਾ ਆਪ ਕਟਾਈਆ। ਨਿਰਮਲ ਜੋਤੀ ਹੋਏ ਉਜਿਆਰ, ਅਗਿਆਨ ਅੰਧੇਰ ਸਰਬ ਮਿੱਟ ਜਾਈਆ। ਨਰਾਇਣ ਨਰਾਇਣ ਦਰਸ ਤੀਜੇ ਨੈਣ, ਮਿਲੇ ਮੇਲ ਸਾਚੇ ਮਾਹੀਆ। ਚੋਲੀ ਰੰਗ ਗੁਲਾਲ ਤਨ ਮਨ ਰਤਿਆ। ਦਰ ਘਰ ਹੋਈ ਸਾਚੀ ਗੋਲੀ, ਤਨ ਮਨ ਆਤਮ ਬੰਨ੍ਹੇ ਧੀਰਜ ਜਤਿਆ। ਆਪ ਉਠਾਏ ਕਾਇਆ ਡੋਲੀ, ਹੌਲੀ ਹੌਲੀ ਅੰਦਰ ਬੋਲੀ, ਵੇਖ ਵਖਾਣੇ ਪੰਜਾਂ ਤੱਤਾਂ, ਅਪ ਤੇਜ਼ ਵਾਏ ਪ੍ਰਿਥਮੀ ਅਕਾਸ਼, ਹੱਡ ਮਾਸ ਨਾੜੀ ਨਾੜ ਰਤ ਰਤਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਆਪ ਮਿਤ ਗਤਿਆ। ਆਏ ਚਰਨ ਦਵਾਰ ਤਨ ਮਨ ਰੰਗਿਆ। ਮਿਲਿਆ ਮੇਲ ਪੁਰਖ ਭਤਾਰ, ਦੇਵੇ ਦਾਨ ਮੂੰਹੇ ਮੰਗਿਆ। ਸੋਲਾਂ ਕਰੇ ਕਰਾਏ ਤਨ ਸ਼ਿੰਗਾਰ, ਜੋ ਜਨ ਪ੍ਰੇਮੀ ਆਤਮ ਭੁੱਖਾ ਨੰਗਿਆ। ਦੇਵਣਹਾਰ ਸਦਾ ਦਾਤਾਰ, ਜਨ ਭਗਤਾਂ ਕੋਲ ਕਦੇ ਨਾ ਸੰਗਿਆ। ਅੰਮ੍ਰਿਤ ਆਤਮ ਦੇਵੇ ਠੰਡੀ ਠਾਰ, ਦਸਮ ਦਵਾਰੀ ਪਿਆਲਾ ਟੰਗਿਆ। ਝਿਰਨਾ ਝਿਰੇ ਅਪਰ ਅਪਾਰ, ਦਰ ਦਵਾਰਾ ਏਕਾ ਮੰਗਿਆ। ਜਗੇ ਜੋਤ ਅਗੰਮ ਅਪਾਰ, ਵੱਜੇ ਤਾਲ ਸ਼ਬਦ ਮਰਦੰਗਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰੰਗਣ ਕਾਇਆ ਰੰਗਿਆ। ਰੰਗਣ ਆਇਆ ਰੰਗ ਹਰਿ ਲਲਾਰੀਆ। ਸ਼ਬਦ ਘੋੜੇ ਕਸਿਆ ਤੰਗ, ਪਰਗਟ ਹੋਇਆ ਨਿਹਕਲੰਕ ਬਲੀ ਵਡ ਬਲਕਾਰਿਆ। ਨੌਂ ਖੰਡ ਪ੍ਰਿਥਮੀ ਸ਼ਬਦ ਸਰੂਪੀ ਵੇਖੇ ਜੰਗ, ਜਨ ਭਗਤਾਂ ਵੇਖੇ ਮਾਤ ਇਕ ਅਖਾੜਿਆ। ਇਕ ਉਡਾਰੀ ਚੜ੍ਹੇ ਪਤੰਗ, ਵਸੇ ਬਾਹਰ ਨੌਂ ਦਵਾਰਿਆ। ਅੰਮ੍ਰਿਤ ਆਤਮ ਵਹਾਈ ਸਾਚੀ ਗੰਗ, ਆਪੇ ਵਸੇ ਆਰ ਪਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਰ ਨਰਾਇਣ ਤਨ ਭਰੇ ਸ਼ਬਦ ਭੰਡਾਰਿਆ।

Leave a Reply

This site uses Akismet to reduce spam. Learn how your comment data is processed.