Granth 05 Likhat 074: 19 Faggan 2012 Bikarmi Mata Bishan Kaur de Greh Har Bhagat Dwar Pind Jethuwal

੧੯ ਫੱਗਣ ੨੦੧੨ ਬਿਕ੍ਰਮੀ ਮਾਤਾ ਬਿਸ਼ਨ ਕੌਰ ਦੇ ਗ੍ਰਹਿ ਹਰਿ ਭਗਤ ਦਵਾਰ ਜੇਠੂਵਾਲ

ਦਹਿ ਦਿਸ਼ਾ ਹਰਿ ਦਿਵਸ ਵਿਚਾਰ। ਪਾਏ ਹਿਸਾ ਵਿਚ ਸੰਸਾਰ। ਬੀਸ ਇਕੀਸਾ ਜੋਤ ਆਕਾਰ। ਛਤਰ ਝੁੱਲੇ ਪ੍ਰਭ ਸਾਚੇ ਸੀਸਾ, ਰਾਜ ਰਾਜਾਨਾਂ ਕਰੇ ਖ਼ਬਰਦਾਰ। ਏਕਾ ਸ਼ਬਦ ਚਲੇ ਹਦੀਸਾ, ਚਾਰ ਵਰਨਾਂ ਏਕਾ ਧਾਰ। ਮਾਇਆ ਰਾਣੀ ਜੂਠਾ ਝੂਠਾ ਪੀਸਣ ਪੀਸਾ, ਕਲਜੁਗ ਅ਼ੰਤਮ ਗਈ ਹਾਰ। ਸ਼ਾਹ ਸੁਲਤਾਨਾਂ ਖਾਲੀ ਖੀਸਾ, ਰੋਵਣ ਧਾਹਾਂ ਮਾਰ। ਗਾਇਆ ਰਾਗ ਦੰਦ ਬਤੀਸਾ, ਨਾ ਕੋਈ ਸੁਣੇ ਮਾਤ ਪੁਕਾਰ। ਏਕਾ ਛਤਰ ਝੁੱਲੇ ਪ੍ਰਭ ਸਾਚੇ ਸੀਸਾ, ਸੋਹੰ ਸ਼ਬਦ ਧਰਮ ਜੈਕਾਰ। ਪੁਰਖ ਅਬਿਨਾਸ਼ੀ ਇਕ ਬੁਲਾਇਆ, ਨੌਂ ਖੰਡ ਪ੍ਰਿਥਮੀ ਬੰਨ੍ਹੇ ਧਾਰ। ਲੋਕਮਾਤੀ ਵੇਖਣ ਆਇਆ, ਸ਼ਬਦ ਘੋੜੇ ਹੋ ਅਸਵਾਰ। ਜ਼ਾਤ ਅਜ਼ਾਤੀ ਪਰਖਣ ਆਇਆ ਗੁਰਮੁਖਾਂ ਦੇਵੇ ਚਰਨ ਪਿਆਰ। ਨਾਮ ਨਾਤੀ ਬੰਨ੍ਹਣ ਆਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬੈਠ ਸਿੰਘਾਸਣ ਲੱਖ ਚੁਰਾਸੀ ਵੇਖੇ ਪਰਖੇ ਦਿਸ ਨਾ ਆਇਆ। ਵੇਖੇ ਪਰਖੇ ਪਰਖਣਹਾਰ। ਨਾਮ ਘਸਵਟੀ ਲਾਏ, ਕਰੇ ਖੇਲ ਅਪਰ ਅਪਾਰ। ਸੋਹੰ ਸਾਚੀ ਬਾਣੀ ਇਕ ਪੜ੍ਹਾਏ, ਗੁਰਮੁਖ ਸਾਚਾ ਵੇਖਣਹਾਰ। ਤੀਰਥ ਤੱਟੀ ਇਕ ਇਸ਼ਨਾਨ ਕਰਾਏ, ਆਪੇ ਵਸੇ ਘੱਟ ਘੱਟੀ, ਘਟ ਘਟ ਅੰਦਰ ਡੇਰਾ ਲਾਏ, ਮਨਮੁਖ ਜੀਵਾਂ ਅੰਤਮ ਭਰਨੀ ਧਰਮ ਰਾਏ ਦੀ ਚਟੀ, ਡਾਹਢੇ ਹੋਣ ਖੁਆਰ। ਗੁਰਮੁਖਾਂ ਜੋਤ ਜਗਾਏ ਲੱਟ ਲੱਟੀ, ਕਾਇਆ ਮਟੀ ਕਰੇ ਰੁਸ਼ਨਾਏ, ਸ਼ਬਦ ਧਾਰ ਅਪਰ ਅਪਾਰ। ਦਰ ਘਰ ਸਾਚੇ ਸੁਟੀ, ਆਪੇ ਨਿਕਲੇ ਹੋ ਹੋ ਬਾਹਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੁਰਮਤ ਰਿਹਾ ਕੱਟੀ, ਅੰਮ੍ਰਿਤ ਆਤਮ ਦੇਵੇ ਠੰਡਾ ਠਾਰ। ਅੰਮ੍ਰਿਤ ਆਤਮ ਭਰ ਪਿਆਲਾ, ਗੁਰਮੁਖਾਂ ਆਪ ਪਿਆਇੰਦਾ। ਪਰਗਟ ਹੋਏ ਦੀਨ ਦਿਆਲਾ, ਸੋਹੰ ਸਾਚਾ ਜਾਪ ਜਪਾਇੰਦਾ। ਵੇਖੇ ਖੇਲ ਖੇਲ ਤੱਤ ਕਾਲਾ, ਸਾਚੀ ਘਾਲਾ ਘਾਲਣ ਲੇਖੇ ਲਾਇੰਦਾ। ਗਲ ਪਹਿਨਾਏ ਸਾਚੀ ਮਾਲਾ, ਤੋੜੇ ਮਾਇਆ ਜਗਤ ਜੰਜ਼ਾਲਾ, ਰਾਹ ਸੁਖਾਲਾ ਇਕ ਵਖਾਇੰਦਾ। ਨੇੜ ਨਾ ਆਏ ਕਾਲ ਮਹਾਂਕਾਲਾ, ਅਗਨੀ ਜੋਤ ਜਗੇ ਜਵਾਲਾ, ਕਾਇਆ ਮੰਦਰ ਸੱਚੀ ਧਰਮਸਾਲਾ, ਸਾਚਾ ਧਾਮ ਇਕ ਸੁਹਾਇੰਦਾ। ਬੰਦ ਕੁਆੜੀ ਤੁੱਟੇ ਤਾਲਾ, ਫ਼ਲ ਲੱਗੇ ਕਾਇਆ ਡਾਲ੍ਹਾ, ਚਲੇ ਮਾਤ ਅਵੱਲੜੀ ਚਾਲਾ, ਚਾਲ ਨਿਰਾਲੀ ਸ਼ਬਦ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਨੇਹੜਾ ਦੇਵੇ ਵਰ, ਕਾਇਆ ਤਾਲ ਇਕ ਸੁਹਾਇੰਦਾ। ਕਾਇਆ ਅੰਮ੍ਰਿਤ ਆਤਮ ਸੋਹੇ ਤਾਲ, ਸਾਚੇ ਅੰਦਰ ਧਰਿਆ। ਗੁਰਮੁਖ ਵਿਰਲਾ ਮਾਰੇ ਛਾਲ, ਦੋ ਜਹਾਨੀ ਤਨ ਮਨ ਹਰਿਆ। ਸੁਰਤ ਸਵਾਣੀ ਦੀਨ ਦਿਆਲ, ਆਤਮ ਬੂਟਾ ਏਕਾ ਹੋਇਆ। ਨਾਮ ਫ਼ਲ ਪੱਤ ਡਾਲ, ਰੁੱਤ ਬਸੰਤ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਚਲੇ ਨਾਲ ਨਾਲ, ਮਨਮੁਖ ਦੰਦ ਬਤੀਸਾ ਮਾਤ ਫੜਿਆ। ਮਾਣ ਮੋਹ ਤੁਟੇ ਅਭਿਮਾਨਾ। ਵੱਜੇ ਤੀਰ ਸ਼ਬਦ ਨਿਸ਼ਾਨਾ। ਪੁਰਖ ਅਬਿਨਾਸ਼ੀ ਪੜਦੇ ਕੱਜੇ, ਹੋਏ ਸਹਾਈ ਵਾਲੀ ਦੋ ਜਹਾਨਾ। ਆਪੇ ਹੋਏ ਖੱਬੇ ਸੱਜੇ ਪਿੱਛੇ, ਅਗੇ ਜੋਤ ਮਹਾਨਾ। ਪੰਚ ਵਿਕਾਰਾ ਚਰਨਾਂ ਹੇਠ ਦੱਬੇ, ਆਤਮ ਉਪਜੇ ਬ੍ਰਹਮ ਗਿਆਨਾ। ਹਰਿ ਜਨ ਜਨ ਹਰਿ ਸਾਚਾ ਦਰ ਘਰ ਸਾਚਾ ਏਕਾ ਲੱਭੇ, ਮਿਲੇ ਮੇਲ ਹਰਿਜਨ ਸੱਜਣ ਸੁਹੇਲ, ਸਾਵਲ ਸੁੰਦਰ ਗੋਪੀ ਕਾਹਨਾ। ਅੰਮ੍ਰਿਤ ਆਤਮ ਰਸ ਚੁਆਏ ਕਵਲ ਨੱਭੇ, ਤੇਜ ਪਰਕਾਸ਼ ਕੋਟਨ ਭਾਨਾ। ਪੂਰ ਕਰਾਏ ਕਾਰਜ ਸੱਭੇ, ਜੋ ਜਨ ਰਖੇ ਏਕਾ ਚਰਨ ਧਿਆਨਾ। ਚਰਨ ਧਿਆਨ ਜਗਤ ਚਤੁਰਾਈ, ਪ੍ਰਭ ਪੂਰਨ ਬੂਝ ਬੁਝਾਈਆ। ਦਰ ਘਰ ਮਿਲੇ ਸੱਚੀ ਵਡਿਆਈ, ਆਤਮ ਭੇਵ ਗੂਝ ਖੁਲ੍ਹਾਈਆ। ਹੋਏ ਸਹਾਈ ਸਭਨੀਂ ਥਾਂਈ, ਏਕਾ ਦੂਜਾ ਭਉ ਚੁਕਾਈਆ। ਆਪ ਉਠਾਏ ਫੜ ਫੜ ਬਾਹੀਂ, ਇਕ ਪ੍ਰੀਤੀ ਭਗਤ ਰੀਤੀ ਜਗਤ ਅਤੀਤੀ ਚਰਨ ਕਵਲ ਚਰਨ ਪੰਚਮ ਤੱਤ ਰਤ ਸਤਿ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸ਼ਬਦ ਵਰ, ਆਪ ਆਪਣੀ ਗੋਦ ਉਠਾਈਆ। ਆਪੇ ਬਾਲ ਆਪ ਅੰਞਾਣਾ। ਆਪੇ ਚਤੁਰ ਸੁਘੜ ਸਿਆਣਾ। ਗੁਰਮੁਖ ਗੁਰਮੁਖ ਗੋਬਿੰਦ ਗੋਬਿੰਦ ਗੋਬਿੰਦ ਏਕਾ ਰੰਗ ਸਾਚਾ ਮਾਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸ਼ਬਦ ਵਰ, ਗੁਰਮੁਖਾਂ ਦੇਵੇ ਸ਼ਬਦ ਵਰ, ਦਿਵਸ ਰੈਣ ਰੈਣ ਦਿਵਸ ਰੰਗ ਰੰਗੇ ਨਾਮ ਮਹਾਨਾ। ਨਾਮ ਰੰਗ ਰੰਗ ਅਵੱਲਾ, ਗੁਰਮੁਖ ਵਿਰਲੇ ਕਾਇਆ ਚੋਲਾ ਮਾਤ ਰੰਗਾਈਆ। ਪੁਰਖ ਅਬਿਨਾਸ਼ੀ ਇਕ ਇਕੱਲਾ, ਲੱਖ ਚੁਰਾਸੀ ਵੇਖੇ ਕਾਇਆ ਮਹੱਲਾ, ਜੇਰਜ ਅੰਡ ਉਤਭੁਜ ਸੇਤਜ ਰਿਹਾ ਸਮਾਈਆ। ਆਪੇ ਹੋਏ ਅਛਲ ਅਛਲਾ, ਕਿਸੇ ਹੱਥ ਨਾ ਆਏ ਜੰਗਲ ਜੂਹ ਉਜਾੜ ਪਹਾੜ ਜਲ ਥਲ ਡੂੰਘੀ ਡੱਲਾ ਵੇਖ ਵਖਾਈਆ। ਆਪ ਆਪਣੀ ਵਰਤੇ ਕਲਾ, ਸ਼ਬਦ ਫੜੇ ਹੱਥ ਤਿੱਖਾ ਭੱਲਾ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਵੇਖ ਹਰਿ, ਗੁਰਮੁਖ ਸਾਚੇ ਸੰਤ ਸੁਹੇਲੇ, ਆਪ ਆਪਣੇ ਰੰਗ ਸਮਾਈਆ। ਆਪ ਆਪਣੇ ਅੰਕ ਲਗਾਏ, ਹਉਮੇ ਰੋਗ ਗਵਾਇੰਦਾ। ਰਾਓ ਰੰਕ ਸਦ ਆਏ ਜਣਾਏ, ਦਵਾਰ ਬੰਕ ਇਕ ਸੁਹਾਏ, ਕਾਇਆ ਮੰਦਰ ਸਾਚੇ ਅੰਦਰ ਜੋਤ ਸਰੂਪੀ ਹਰਿ ਹਰਿ ਵਡਾ ਸ਼ਾਹੋ ਭੂਪੀ, ਏਕਾ ਤਾਲ ਵਜਾਇੰਦਾ। ਸ੍ਰਿਸ਼ਟ ਸਬਾਈ ਅੰਧ ਕੂਪੀ, ਗੁਰਮੁਖ ਵਿਰਲਾ ਸਵੱਛ ਸਰੂਪੀ, ਮਾਇਆ ਮਮਤਾ ਜਗਤ ਜੰਜਾਲਾ, ਆਤਮ ਨੌਂ ਦਵਾਰੇ ਖੋਹ ਘਰ ਦਸਵਾਂ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੁਰਮਤ ਮੈਲ ਹਰਿਜਨ ਧੋ, ਆਤਮ ਬੀਜ ਸਾਚਾ ਬੋ, ਏਕਾ ਨਾਮ ਨਿਹਚਲ ਧਾਮ ਅਟੱਲ ਸੋਹੰ ਸਾਚਾ ਫ਼ਲ ਕਲਜੁਗ ਅੰਤਮ ਆਪ ਖਵਾਇੰਦਾ। ਆਤਮ ਫ਼ਲ ਗੁਰਮੁਖ ਰਸ, ਰਸਨ ਰਸ ਨਾ ਜਾਣਿਆ। ਪੁਰਖ ਅਬਿਨਾਸ਼ੀ ਹੋਵੇ ਵਸ, ਏਕਾ ਰਾਹ ਦੇਵੇ ਦਸ, ਨਾ ਕੋਈ ਜਾਣੇ ਖਾਣੀ ਬਾਣੀਆ। ਕਰੇ ਪਰਕਾਸ਼ ਜੋਤ ਕੋਟਨ ਰਵ ਸਸ, ਮਿਟੇ ਰੈਣ ਅੰਧੇਰੀ ਮਸ, ਮਾਰੇ ਤੀਰ ਇਕ ਨਿਸ਼ਾਨਿਆ। ਸ਼ਬਦ ਸੁਹੇਲਾ ਆਪ ਕਰਾਏ ਆਪਣਾ ਮੇਲਾ ਦਰ ਘਰ ਸਾਚੇ ਆਏ ਨੱਸ, ਜੋਤ ਨਿਰੰਜਣ ਦੇਵੇ ਨਾਮ ਅੰਜਨ ਘਟ ਘਟ ਆਪੇ ਜਾਣਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਦੇਵੇ ਨਾਮ ਵਰ, ਅੰਮ੍ਰਿਤ ਆਤਮ ਦਿਵਸ ਰੈਣ ਠੰਢਾ ਪਾਣੀਆ। ਅੰਮ੍ਰਿਤ ਆਤਮ ਸਾਚੀ ਧਾਰ, ਗੁਰਮੁਖ ਵਿਰਲੇ ਪਾਈਆ। ਨੌਂ ਦਵਾਰੇ ਬੰਦ ਕਿਵਾੜ, ਪੰਚਮ ਧਾੜ ਪਰ੍ਹੇ ਹਟਾਈਆ। ਦਰ ਘਰ ਸਾਚੇ ਹਰਿ ਹਰਿ ਸਾਚਾ ਦੇਵੇ ਵਾੜ, ਜਿਸ ਜਨ ਸਾਚੀ ਸੇਵ ਕਮਾਈਆ। ਆਪੇ ਹੋਏ ਪਿਛੇ ਅਗਾੜ, ਨੇੜ ਨਾ ਆਏ ਮੌਤ ਲਾੜ, ਰਾਏ ਧਰਮ ਰਿਹਾ ਸ਼ਰਮਾਈਆ। ਸ਼ਬਦ ਘੋੜੇ ਦੇਵੇ ਚਾੜ੍ਹ, ਜੋਤ ਜਗਾਏ ਬਹੱਤਰ ਨਾੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਦੇਵੇ ਜਗਤ ਵਰ, ਭਵਿਖਤ ਵਾਕੀ ਏਕਾ ਰਾਹ ਜਗਤ ਮਲਾਹ ਬੇਪਰਵਾਹ ਆਪਣਾ ਆਪ ਵਖਾਈਆ। ਆਪ ਆਪਣਾ ਰਾਹ ਵਖਾਏ, ਕਲਜੁਗ ਅੰਤਮ ਵਾਰਿਆ। ਸੋਹੰ ਸਾਚਾ ਨਾਮ ਜਪਾਏ, ਜੋਤ ਨਿਰੰਜਣ ਨਰ ਨਿਰੰਕਾਰਿਆ। ਹਰਿਜਨ ਸੋਏ ਆਪ ਜਗਾਏ, ਮਾਰੇ ਸ਼ਬਦ ਸੱਚੀ ਉਡਾਰਿਆ। ਦੁਰਮਤ ਮੈਲ ਕਾਇਆ ਧੋਏ, ਚਰਨ ਕਵਲ ਕਵਲ ਚਰਨ ਜੋ ਜਨ ਕਰੇ ਪਿਆਰਿਆ। ਮਨਮੁਖ ਜੀਵ ਰਹੇ ਰੋਏ, ਆਤਮ ਭਰਿਆ ਇਕ ਹੰਕਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਜਨ ਵਿਰਲਾ ਦੇਵੇ ਸ਼ਬਦ ਭੰਡਾਰ, ਅਨਹਦ ਸਾਚੀ ਧਾਰ ਵਜਦੀ ਰਹੇ ਵਾਰੋ ਵਾਰਿਆ। ਅਨਹਦ ਧਾਰ ਅਨਹਦ ਧੁਨ। ਆਪ ਤੁੜਾਏ ਮੁਨ ਸੁਨ। ਗੁਰਮੁਖ ਸਾਚੇ ਮਾਤ ਚੁਣ। ਆਪੇ ਜਾਣੇ ਗੁਣ ਅਵਗੁਣ। ਲੱਖ ਚੁਰਾਸੀ ਛਾਣ ਪੁਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸਿੰਘਾਸਣ ਬੈਠ ਹਰਿ, ਸਰਬ ਪੁਕਾਰ ਰਿਹਾ ਸੁਣ। ਮਸਤਕ ਟਿੱਕਾ ਨਾਮ ਲਿਲਾਟੀ। ਆਪ ਚੜ੍ਹਾਏ ਔਖੀ ਘਾਟੀ। ਵੇਖ ਵਖਾਣੇ ਕਾਇਆ ਮਾਟੀ। ਆਪਣੀ ਬਿਧ ਆਪੇ ਜਾਣੇ, ਕਿਸੇ ਹੱਥ ਨਾ ਆਏ ਤੀਰਥ ਤਾਟੀ। ਭਰਮੇ ਭੁੱਲੇ ਸੁਘੜ ਸਿਆਣੇ, ਸਾਚਾ ਨਾਮ ਨਾ ਮਿਲੇ ਕਿਸੇ ਜਗਤ ਹਾਟੀ। ਗੁਰਮੁਖ ਸਾਚੇ ਬਾਲ ਅੰਞਾਣੇ, ਸਾਚਾ ਲਾਹਾ ਦਰ ਘਰ ਸਾਚੇ ਰਹੇ ਖਾਟੀ। ਦਰਗਾਹ ਦੇਵੇ ਮਾਣੇ, ਜੋਤ ਜਗਾਏ ਹਰਿ ਰਘੁਰਾਏ ਏਕਾ ਏਕ ਨਿਰੰਜਣ ਲਿਲਾਟੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਮ੍ਰਿਤ ਆਤਮ ਨਾਮ ਪਿਆਲਾ ਇਕ ਪਿਆਏ ਦਇਆ ਕਮਾਏ ਦਿਸ ਨਾ ਆਏ ਹਰਿਜਨ ਸਾਚਾ ਰਸਨ ਰਸ ਰਿਹਾ ਚਾਟੀ। ਨਾਮ ਸਤਿ ਸ਼ਬਦ ਮਸਤਾਨਾ। ਸੋਹੰ ਸਤਿ ਨੌਜਵਾਨਾ। ਤਨ ਸਤਿ ਗੁਣ ਨਿਧਾਨਾ। ਮਿਲੇ ਵਸਤ ਸ੍ਰੀ ਭਗਵਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਬੰਨ੍ਹੇ ਨਾਮ ਗਾਨਾ। ਨਾਮ ਗਾਨਾ ਤਨ ਸ਼ਿੰਗਾਰ। ਸ਼ਬਦ ਨਿਸ਼ਾਨਾ ਆਰ ਪਾਰ। ਮਿਲੇ ਬਿਬਾਣਾ ਵਿਚ ਸੰਸਾਰ। ਗੁਣ ਨਿਧਾਨਾ ਗੁਣ ਗੁਣਵੰਤਾ ਆਦਿਨ ਅੰਤਾ ਰਿਹਾ ਵਿਚਾਰ। ਮਿਲੇ ਵਡਿਆਈ ਜੀਵ ਜੰਤ ਆਪ ਬਣਾਏ ਸਾਚੀ ਬਣਤਾ, ਸਾਚੀ ਨਾਰੀ ਕੰਤ ਭਤਾਰ। ਸਾਚਾ ਧਾਮ ਇਕ ਸੁਹੰਤਾ, ਸੁਰਤ ਸਵਾਣੀ ਸਾਚਾ ਮੇਲਾ ਪ੍ਰਭ ਸਾਚੇ ਸੰਤ ਏਕਾ ਰੰਗ ਅਪਰ ਅਪਾਰ। ਨਾ ਵਿਛੋੜਾ ਹੋਏ ਆਦਿ ਅੰਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਰਿਹਾ ਤਾਰ। ਆਤਮ ਮਧ ਪ੍ਰੇਮ ਰਸ ਜ਼ਾਤਾ, ਪੁਰਖ ਅਬਿਨਾਸ਼ੀ ਘਟ ਘਟ ਵਾਸ। ਦਰ ਘਰ ਸਾਚੇ ਏਕਾ ਹੱਦ, ਸਦ ਮੇਲ ਮਿਲਾਇਆ ਸ਼ਾਹੋ ਸ਼ਾਬਾਸ। ਨਾਮ ਖੁਮਾਰੀ ਅਨਹਦ ਨਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਗ ਜਗਤ ਤਿਆਗ ਭਗਤ ਵੈਰਾਗ ਏਕਾ ਰਿਹਾ ਉਪਾਇਆ। ਏਕਾ ਨਾਮ ਸਚ ਘਰ ਪਤ ਪਤਵੰਤਾ ਪਾਈਆ। ਜਗਤ ਚੁਕਾਏ ਜਮ ਕਾ ਡਰ, ਚਰਨ ਸਰਨ ਜਨ ਜਾਏ ਤਰ, ਸਾਚੇ ਕੰਤਾ ਮੇਲ ਮਿਲਾਈਆ। ਆਪਣੀ ਕਰਨੀ ਰਿਹਾ ਕਰ, ਅੰਮ੍ਰਿਤ ਨੁਹਾਏ ਸਾਚੇ ਸਰ, ਜਗਤ ਤ੍ਰਿਸ਼ਨਾ ਅਗਨ ਬੁਝਾਈਆ। ਨਾਮ ਭਤਾਰਾ ਏਕਾ ਵਰ, ਕਰਮ ਵਿਚਾਰਾ ਵਸਿਆ ਦਰ, ਭਰਮ ਨਿਵਾਰਾ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਤੱਤ ਭਗਤ ਮਤ ਏਕਾ ਏਕ ਬੰਧਾਈਆ। ਚਰਨ ਨਾਤਾ ਧੁਰ ਦਰਗਾਹ, ਪ੍ਰਭ ਸਾਚੀ ਦਇਆ ਕਮਾਈਆ। ਸ਼ਬਦ ਬਣਾਏ ਇਕ ਮਲਾਹ, ਸਾਚੀ ਨਈਆ ਰਿਹਾ ਚੜ੍ਹਾਈਆ। ਦੋ ਜਹਾਨੀ ਪਕੜੇ ਬਾਂਹ, ਸੱਜਣ ਸੁਹੇਲਾ ਆਪ ਅਖਵਾਈਆ। ਆਪੇ ਪਿਤਾ ਆਪੇ ਮਾਂ, ਪੂਤ ਸਪੂਤਾ ਗੋਦ ਉਠਾਈਆ। ਸਦਾ ਸੁਹੇਲਾ ਦੇਵੇ ਠੰਢੀ ਛਾਂ, ਰੁੱਤ ਬਸੰਤਾ ਇਕ ਸੁਹਾਈਆ। ਹੰਸ ਬਣਾਏ ਫੜ ਫੜ ਕਾਂ, ਨਾਮ ਚੋਗ ਇਕ ਚੁਗਾਈਆ। ਗੁਰਮੁਖ ਸਾਚੇ ਸਦਾ ਬਲ ਬਲ ਜਾਂ, ਸਾਚਾ ਜੋਗ ਜੋ ਜਨ ਰਿਹਾ ਕਮਾਈਆ। ਚਰਨ ਕਵਲ ਪ੍ਰਭ ਦੇਵੇ ਥਾਂ, ਧੁਰ ਸੰਜੋਗਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਵਿਚੋਲਾ ਇਕ ਕਰ, ਸਾਚਾ ਮੇਲਾ ਮੇਲ ਮਿਲਾਈਆ। ਜਗਤ ਵਿਕਾਰਾ ਕਾਇਆ ਹੱਟ, ਮਨਮੁਖ ਸਾਰ ਨਾ ਰਾਈਆ। ਗੁਰਮੁਖ ਵਿਰਲਾ ਇਕ ਵਰੋਲੇ ਸ਼ਬਦ ਪਟ, ਸਾਚੀ ਤਾਰ ਨਾਮ ਰਖਾਈਆ। ਮਨਮੁਖ ਫਿਰ ਫਿਰ ਥੱਕੇ ਤੀਰਥ ਤਟ, ਅੱਠਸੱਠ ਜੋਗ ਕਮਾਈਆ। ਗੁਰਮੁਖ ਵਿਰਲਾ ਏਕਾ ਵੇਖੇ ਕਾਇਆ ਮੱਠ, ਜੋਤ ਜਵਾਲਾ ਹਰਿ ਜਗਾਈਆ। ਸ਼ਬਦ ਵਣਜਾਰਾ ਕਰੇ ਇਕੱਠ, ਨਾਦ ਅਨਾਦਾ ਨਾਦ ਵਜਾਈਆ। ਜੋਤੀ ਅਗਨੀ ਤਪੇ ਮਠ, ਕਾਇਆ ਭੱਠੀ ਇਕ ਬਣਾਈਆ। ਪੰਜੇ ਚੋਰ ਜਾਇਣ ਨੱਠ, ਗੁਰ ਚਰਨ ਸਰਨ ਸੱਚੀ ਵਡਿਆਈਆ। ਦੇਵੇ ਦਾਤ ਦਾਨ ਜੀਆਂ ਹਰਿ ਸਮਰਥ, ਧੁਰ ਦੀ ਬਾਣ ਆਪਣੇ ਹੱਥ ਰਖਾਈਆ। ਉਲਟੀ ਗੇੜੇ ਕਾਇਆ ਲੱਠ, ਪੁਣ ਛਾਣ ਨਾੜ ਨਾੜੀ ਆਪ ਕਰਾਈਆ। ਹਾਡੀ ਵੇਖੇ ਤਿੰਨ ਸੌ ਸੱਠ, ਜੋੜੀ ਜੋੜ ਜੜਤ ਜੁੜਾਈਆ। ਨਾਮ ਅਨਮੁੱਲਾ ਵਿਚ ਰੱਖੀ ਗੱਠ, ਜੀਵ ਜੰਤ ਕਿਸੇ ਹੱਥ ਨਾ ਆਈਆ। ਹਰਿ ਚਰਨ ਦਵਾਰੇ ਜੋ ਜਨ ਗਿਆ ਢੱਠ, ਪ੍ਰਭ ਆਤਮ ਬ੍ਰਹਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਵਣਜਾਰਾ ਭਗਤ ਭੰਡਾਰਾ ਵਡ ਸੰਸਾਰਾ ਦੇਵਣਹਾਰਾ ਸ੍ਰਿਸ਼ਟ ਸਬਾਈਆ। ਜਗਤ ਰਚਾਇਆ ਕਾਜ, ਪੁਰਖ ਅਬਿਨਾਸ਼ੀਆ। ਕਰੇ ਖੇਲ ਪ੍ਰਭ ਦੇਸ ਮਾਝ, ਹਰਿ ਸਾਜਨ ਸਾਚਾ ਸ਼ਾਹੋ ਸ਼ਾਬਾਸੀਆ। ਇਕ ਬਣਾਏ ਸ਼ਬਦ ਸਾਚਾ ਤਾਜ, ਵੇਖ ਵਖਾਣੇ ਪ੍ਰਿਥਮੀ ਆਕਾਸਿਆ। ਨੌਂ ਖੰਡ ਪ੍ਰਿਥਮੀ ਲਾਏ ਇਕ ਆਵਾਜ਼, ਹਰਿਜਨ ਗਾਏ ਰਸਨ ਸਵਾਸਿਆ। ਵੇਲੇ ਅੰਤਮ ਰੱਖੇ ਲਾਜ, ਕਰੇ ਕਰਾਏ ਬੰਦ ਖੁਲਾਸਿਆ। ਸਾਚਾ ਸਾਜਨ ਰਿਹਾ ਸਾਜ, ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਵੇਖ ਦਰ, ਭੇਵ ਨਾ ਰਾਏ ਪੰਡਤ ਕਾਂਸ਼ਿਆ। ਪੰਡਤ ਪਾਂਧੇ ਭੇਵ ਨਾ ਪਾਇਆ, ਭਰਮੇ ਭੁੱਲੇ ਗਿਆਨੀ। ਨੌਂ ਦਵਾਰੇ ਬਾਂਧੇ ਫਿਰੇ ਹਲਕਾਇਆ, ਸਾਚਾ ਸ਼ਬਦ ਨਾ ਮਿਲੇ ਮਾਤ ਨਿਸ਼ਾਨੀ। ਦਰ ਦਵਾਰਾ ਨਾ ਬੰਦ ਖੁਲ੍ਹਾਇਆ, ਬਿਰਹੋਂ ਵੱਜੀ ਨਾ ਤੀਰ ਕਾਨੀ। ਦਰ ਘਰ ਸਾਚਾ ਮਾਤ ਨਾ ਪਾਇਆ, ਧੁਰ ਦਰਗਾਹ ਨਾ ਮਿਲੀ ਸਚ ਨਿਸ਼ਾਨੀ। ਭਾਂਡਾ ਭਰਮ ਨਾ ਭੌ ਭੰਨਾਇਆ, ਅੱਖਰ ਵੱਖਰ ਨਾ ਗਾਈ ਸਾਚੀ ਬਾਣੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੇਖੇ ਵੇਖ ਵਖਾਣੇ, ਰਾਜ ਰਾਜਾਨੇ ਸ਼ਾਹ ਸੁਲਤਾਨੇ, ਵੇਦ ਪੁਰਾਨੇ ਅੰਜ਼ੀਲ ਕੁਰਾਨੇ ਖਾਣੀ ਬਾਣੀ। ਖੋਲ੍ਹੇ ਭੇਵ ਅਭੇਦਾ, ਪੁਰਾਨ ਅਠਾਰਾਂ ਆਪੇ ਗਾਏ। ਆਪੇ ਹੋਏ ਅਛਲ ਅਛੇਦਾ, ਵੇਦ ਵਿਆਸਾ ਸੰਗ ਰਲਾਏ। ਬ੍ਰਹਮਾ ਨੇਤਰ ਰਿਹਾ ਉਠਾਏ, ਚਾਰੇ ਮੁਖ ਭਵਾਏ ਚਾਰੇ ਵੇਦਾ। ਕਲਜੁਗ ਅੰਤਮ ਸਾਰ ਨਾ ਪਾਏ, ਈਸਾ ਮੂਸਾ ਹੋਏ ਧਿਆਏ, ਕਾਲਾ ਸੂਸਾ ਤਨ ਛੁਹਾਏ, ਆਪੇ ਹੋਏ ਅਛਲ ਅਛਲ ਅਛੇਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਵੇਖੇ ਘਰ, ਕਵਣ ਵਖਾਏ ਕਵਣ ਜਣਾਏ ਦਸਮ ਦਵਾਰੀ ਜੋਤ ਨਿਰੰਕਾਰ ਸ਼ਬਦ ਭੰਡਾਰੀ ਅੰਮ੍ਰਿਤ ਧਾਰੀ ਏਕਾ ਰਾਹ ਸਾਚਾ ਸਿਧਾ। ਸ਼ਬਦ ਭੰਡਾਰਾ ਹਰਿ ਦਵਾਰ, ਕਾਇਆ ਬੰਦ ਕਵਾੜਿਆ। ਆਪੇ ਦੇਵੇ ਦੇਵਣਹਾਰ, ਮਨਮੁਖ ਸੁੱਤੇ ਪੈਰ ਪਸਾਰ, ਲਾੜੀ ਮੌਤ ਚਬਾਏ ਦਾੜ੍ਹਿਆ। ਹਰਿ ਹਰਿ ਸਾਚਾ ਕੰਤ ਭਤਾਰ, ਗੁਰਮੁਖ ਸੁਹਾਗਣ ਸਾਚੀ ਨਾਰ, ਸ਼ਬਦ ਵਿਚੋਲਾ ਇਕ ਪਿਆਰ, ਜੋਤ ਜਗਾਏ ਨਾੜੀ ਨਾੜਿਆ। ਸੋਹੰ ਢੋਲਾ ਅਪਰ ਅਪਾਰ, ਬਜਰ ਕਪਾਟੀ ਪੜਦਾ ਖੋਲ੍ਹਾ, ਪਰਗਟ ਹੋਏ ਨਰ ਨਿਰੰਕਾਰ। ਆਪ ਚੁਕਾਏ ਆਪਣਾ ਉਹਲਾ, ਦਰਸ ਦਿਖਾਏ ਅਗੰਮ ਅਪਾਰ, ਕਾਲ ਕਲੰਕਾ ਕਲਾ ਸੋਲਾ ਸ਼ਬਦ ਵਜਾਏ ਏਕਾ ਡੰਕਾ, ਹਰਿਜਨ ਜਗਾਏ ਭੋਲਾ ਭਾਲਾ, ਕਰੇ ਕਰਾਏ ਸ਼ਬਦ ਸਾਚੀ ਵਾੜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਨੇਹੜਾ ਦੇਵੇ ਵਰ ਕਲਜੁਗ ਤੇਰੀ ਅੰਤਮ ਵਰ, ਆਪੇ ਮੱਲੇ ਜਗਤ ਪਰਬਤ ਬ੍ਰਹਿਮਣ ਗੌੜ ਸ਼ਬਦ ਪਹਾੜਿਆ। ਬ੍ਰਹਿਮਣ ਗੌੜ ਜਨ ਜਣਾਏ। ਧੁਰ ਦਰਗਾਹੀ ਆਇਆ ਦੌੜ, ਸਾਚਾ ਰਾਗ ਕੰਨ ਸੁਣਾਏ। ਚੌਥੇ ਘਰ ਸਾਚਾ ਪਦ ਏਕਾ ਪੌੜ, ਬਾਹੋਂ ਫੜ ਆਪ ਚੜ੍ਹਾਏ। ਆਤਮਕ ਧੁਨ ਵੱਜੇ ਸਾਚਾ ਨਦ, ਕਾਇਆ ਰਸ ਹਰਿ ਮਧੇ ਮਿੱਠਾ ਕੌੜਾ ਆਪ ਵਖਾਏ, ਭਾਗ ਲੱਗੇ ਗੁਰਮੁਖ ਤੇਰੀ ਸਾਚੀ ਯੱਦ। ਰਸਨ ਤਜਾਇਆ ਜਗਤ ਮਦਿ। ਅੰਮ੍ਰਿਤ ਆਤਮ ਪ੍ਰਭ ਮੁਖ ਚੁਆਇਆ, ਦਰ ਦਵਾਰੇ ਸਾਚੇ ਸੱਦ। ਕਲਜੁਗ ਅੰਤਮ ਲੱਗੀ ਔੜ, ਜੋਤ ਨਿਰੰਜਣ ਦੁੱਖ ਦਰਦ ਭੈ ਭੰਜਨ ਨਾ ਕੋਈ ਜਾਣੇ ਊਚਾ ਲੰਮਾ ਕੱਦ। ਮਨਮੁਖ ਸੁੱਤੇ ਮਾਇਆ ਵਿਗੁਤੇ ਨੌਂ ਦਵਾਰੀ ਕੁੱਤੇ, ਦਸਮ ਦਵਾਰੀ ਨਾ ਮਿਲੀ ਹੱਦ। ਗੁਰਮੁਖਾਂ ਸੁਹਾਏ ਆਪ ਸਾਚੀ ਰੁੱਤੇ, ਆਪੇ ਹੋਏ ਮਾਈ ਬਾਪ ਪੁਰਖ ਅਬਿਨਾਸ਼ੀ ਹਰਿ ਅਚੁੱਤੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਨੇਹੜਾ ਦੇਵੇ ਵਰ, ਸ਼ਬਦ ਜਣਾਈ ਬੋਧ ਅਗਾਧ। ਅਗਾਧ ਬੋਧ ਦੀਨ ਦਿਆਲਾ। ਗੁਰਮੁਖ ਕਾਇਆ ਰਿਹਾ ਸੋਧ, ਦੀਪਕ ਜੋਤੀ ਕਰ ਉਜਾਲਾ। ਦਾਤਾ ਸੂਰਾ ਵਡ ਜੋਧਨ ਜੋਧ, ਦਿਵਸ ਰੈਣ ਰੈਣ ਦਿਵਸ ਅਠੇ ਪਹਿਰ ਰਹੇ ਰਖਵਾਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਸ਼ਬਦ ਵਰ, ਸੋਹੰ ਸੋ ਆਤਮ ਬੀਜ ਸਾਚਾ ਬੋ, ਲੋਕਮਾਤ ਜੀਵ ਜੰਤ ਸਾਧ ਸੰਤ ਨਾ ਜਾਣੇ ਕੋ। ਪ੍ਰਭ ਮਾਇਆ ਪਾਈ ਬੇਅੰਤ, ਦਰ ਦਰ ਘਰ ਘਰ ਬੈਠੇ ਰਹੇ ਰੋ। ਹਰਿਜਨ ਮੇਲਾ ਗੁਣ ਗੁਣਵੰਤ, ਆਤਮ ਮਧ ਨਿੱਝਰ ਰਸ ਕਵਲ ਨਭੀ ਦੇਵੇ ਚੋ। ਗੁਰਮੁਖ ਸਵਾਣੀ ਪੁਰਖ ਅਬਿਨਾਸ਼ੀ ਸਾਚੇ ਹਾਣੀ ਏਕਾ ਮਜਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸਰੂਪੀ ਦੇਵੇ ਵਰ, ਚੁਕਾਏ ਜਗਤ ਨਾਤਾ ਝੂਠਾ ਮੋਹ। ਜਗਤ ਨਾਤਾ ਜਗਤ ਹੈ, ਭਗਤ ਨਾ ਜਾਣੇ ਕੋਇ। ਭਗਤ ਨਾਤਾ ਭਗਵੰਤ ਹੈ, ਆਦਿ ਅੰਤ ਵਿਛੋੜਾ ਨਾ ਹੋਏ। ਹਰਿਜਨ ਸਾਚਾ ਸੰਤ ਹੈ, ਮੇਲ ਮਿਲਾਵਾ ਏਕਾ ਭਗਤ ਹੈ, ਨਾਮ ਘੋੜਾ ਜੋਤੀ ਸ਼ਬਦੀ ਜੋੜਾ ਏਕਾ ਘਰ ਧੁਰ ਦਰਗਾਹੀ ਆਇਆ ਦੌੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਵਰ, ਦਰ ਘਰ ਸਾਚੇ ਏਕਾ ਬਹੁੜਾ। ਸ਼ਬਦ ਚੋਲਾ ਤਨ ਸ਼ਿੰਗਾਰੇ, ਗੁਰਮੁਖਾਂ ਵਾਜਾਂ ਮਾਰਦਾ। ਪੁਰਖ ਅਬਿਨਾਸ਼ੀ ਪੈਜ ਸਵਾਰੇ, ਇਕ ਕਰਾਏ ਸ਼ਬਦ ਜੈਕਾਰੇ, ਪੁਰੀਆਂ ਲੋਆਂ ਪਾਵੇ ਸਾਰੇ, ਵਖਾਏ ਘਰ ਸੱਚੀ ਸਰਕਾਰ ਦਾ। ਆਪੇ ਖੜਾ ਦਿਸੇ ਦਰ ਦਰਬਾਰੇ, ਜੋਤ ਸਰੂਪ ਅਗੰਮ ਅਪਾਰੇ, ਨੂਰੋ ਨੂਰ ਇਕ ਅਕਾਰੇ, ਮਿਲਿਆ ਮੇਲ ਸਚ ਸੱਚੇ ਪਰਵਰਦਿਗਾਰ ਦਾ। ਪਾਰਬ੍ਰਹਮ ਪਾਵੇ ਸਾਰੇ, ਹਡ ਮਾਸ ਨਾੜੀ ਚੰਮ ਕਾਇਆ ਉਧਰੇ ਪਾਰੇ, ਸਾਚਾ ਮੇਲ ਸਾਚੇ ਮੀਤ ਮੁਰਾਰ ਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਸੰਤ ਜਨਾਂ ਅੰਦਰ ਬਾਹਰ ਗੁਪਤ ਜ਼ਾਹਿਰ ਆਪਣੇ ਰੰਗ ਰੰਗਾਏ ਆਪੇ ਪੈਜ ਸਵਾਰਦਾ। ਪੈਜ ਸਵਾਰੇ ਭਗਤ ਜਨ, ਹਰਿ ਹੱਥ ਵਡੀ ਵਡਿਆਈਆ। ਏਕਾ ਰਾਗ ਸੁਣਾਏ ਕੰਨ ਸਗਲ ਵਸੂਰੇ ਜਾਇਣ ਲੱਥ, ਮਿਲੀ ਚਰਨ ਸਰਨ ਸੱਚੀ ਸਰਨਾਈਆ। ਜਨਣੀ ਜਣੇ ਸਾਚਾ ਜਨ, ਲੱਖ ਚੁਰਾਸੀ ਜਾਏ ਮਥ, ਪੂਤ ਸਪੂਤਾ ਪਿਤਾ ਪੂਤ ਉਪਜਾਈਆ। ਹਰਿ ਹਰਿ ਭਗਤ ਮਹਿੰਮਾ ਅਕਥ, ਸ਼ਬਦ ਚੜ੍ਹਿਆ ਸਾਚੇ ਰਥ, ਸਿੰਘ ਸੁੰਦਰ ਤਨ ਨਾਮ ਮੁੰਦਰ ਸ਼ਬਦ ਗਹਿਣਾ ਸੰਤ ਮਨੀ ਸਿੰਘ ਚੁੱਕਿਆ ਲਹਿਣਾ, ਪ੍ਰਭ ਆਪੇ ਲੇਖਾ ਰਿਹਾ ਮੁਕਾਈਆ। ਦਿਵਸ ਰੈਣ ਦਰਸ ਸਾਚੇ ਨੈਣਾ, ਮਾਟੀ ਕਾਇਆ ਭਾਂਡੇ ਅੰਤ ਮਾਤ ਨਾ ਰਹਿਣਾ, ਜੋਤੀ ਜੋਤ ਸਰੂਪ ਹਰਿ, ਏਕਾ ਸ਼ਬਦ ਦੇਵੇ ਸਾਚਾ ਸਾਕ ਸੱਜਣ ਮਾਤ ਪਿਤ ਭਾਈ ਭੈਣਾ ਨਾ ਸਕੇ ਕੋਈ ਛੁਡਾਈਆ। ਧੰਨ ਧੰਨ ਧੰਨ ਗੁਰਸਿਖ ਤੇਰੀ ਕਾਇਆ, ਧੰਨ ਧੰਨ ਧੰਨ ਜਿਸ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਗੰਮ ਅਥਾਹ ਬੇਪਰਵਾਹ ਨਾ ਮਰੇ ਨਾ ਪਏ ਜੰਮ, ਵੇਖ ਵਖਾਣੇ ਥਲ ਅਸਗਾਹ ਏਥੇ ਓਥੇ ਦੋ ਜਹਾਨੀ ਬ੍ਰਹਿਮੰਡ ਖੰਡ ਵਰਭੰਡ ਜੇਰਜ ਅੰਡ ਵੇਖ ਵਖਾਈਆ।

Leave a Reply

This site uses Akismet to reduce spam. Learn how your comment data is processed.