੨੩ ਫੱਗਣ ੨੦੧੨ ਬਿਕ੍ਰਮੀ ਮਾਤਾ ਬਿਸ਼ਨ ਕੌਰ ਦੇ ਗ੍ਰਹਿ ਹਰਿ ਭਗਤ ਦਵਾਰ ਜੇਠੂਵਾਲ
ਹਰਿ ਭੇਖੀ ਭੇਖ ਵਟਾਏ, ਭੇਵ ਨਾ ਰਾਇਆ। ਵੇਖ ਵੇਖੀ ਜਗਤ ਭੁਲਾਏ, ਦਿਸ ਨਾ ਆਇਆ। ਮਸਤਕ ਰੇਖੀ ਗੁਰਮੁਖ ਜਗਾਏ, ਸਾਚਾ ਹਿਸਾ ਮਾਤ ਵੰਡਾਇਆ। ਜੋਤੀ ਜੋਤ ਸਰੂਪ ਹਰਿ, ਏਕਾ ਧਾਰ ਸ਼ਬਦ ਅਪਾਰ ਘਰ ਸਾਚੇ ਵੇਖੀ, ਸਾਚੀ ਰਿਹਾ ਬਣਤ ਬਣਾਇਆ। ਸ਼ਬਦ ਧਾਰ ਅਵੱਲੀ, ਹਰਿ ਚਲਾਈਆ। ਵਗਦੀ ਰਹੇ ਇਕ ਇਕੱਲੀ, ਸੰਸਾਰ ਸਾਗਰ ਵਿਚ ਸਮਾਈਆ। ਆਪੇ ਵਸੇ ਜਲ ਥਲੀ, ਕਾਇਆ ਗਾਗਰ ਸਰਬ ਟਿਕਾਈਆ। ਅੰਮ੍ਰਿਤ ਆਤਮ ਪੀ ਪੀ ਪਲੀ, ਅਹੂਤੀ ਬਲੀ ਜੋਤ ਚੜ੍ਹਾਈਆ। ਆਪੇ ਬਣਿਆ ਵਲ ਛਲੀ, ਅਛਲ ਅਛੱਲ ਖੇਲ ਕਰਾਈਆ। ਕਲਜੁਗ ਤੇਰੀ ਡੂੰਘੀ ਗਲੀ, ਨਾ ਕੋਈ ਸਕੇ ਪੈਰ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਰਿਹਾ ਜਗਾਈਆ। ਕਲਜੁਗ ਡੂੰਘਾ ਵਹਿਣ, ਨੌਂ ਦਵਾਰਿਆ। ਲੱਖ ਚੁਰਾਸੀ ਲਹਿਣਾ ਦੇਣ, ਦੇਵਣਹਾਰ ਆਪ ਅਖਵਾ ਰਿਹਾ। ਗੁਰਮੁਖ ਵਿਰਲੇ ਦਰਸ ਪੇਖ, ਤੀਜੇ ਨੈਣ ਤ੍ਰਿਸ਼ਨਾ ਭੁੱਖ ਮਿਟਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਰੰਗ ਰੰਗਾ ਰਿਹਾ। ਵੇਖੇ ਰੰਗ ਗੁਲਾਲ ਵਿਚ ਸੰਸਾਰਿਆ। ਮਾਰੇ ਸ਼ਬਦ ਉਛਾਲ, ਦਿਵਸ ਵਿਚਾਰਿਆ। ਨਾਲ ਰਖਾਏ ਕਾਲ ਮਹਾਂਕਾਲ, ਦੀਨ ਦਿਆਲ ਜੋਤ ਜਗਾ ਰਿਹਾ। ਲੱਖ ਚੁਰਾਸੀ ਵੇਖੇ ਪਰਖੇ ਕਾਇਆ ਡਾਲ੍ਹ, ਅੰਮ੍ਰਿਤ ਆਤਮ ਨਭੀ ਕਵਲ ਸੁਹਾ ਰਿਹਾ। ਨੌਂ ਖੰਡ ਪ੍ਰਿਥਮੀ ਕਵਣ ਦਵਾਰੇ ਏਕਾ ਇਕ ਸੱਚੀ ਧਰਮਸਾਲ, ਦੀਪਕ ਜੋਤੀ ਕਵਣ ਜਗਾ ਰਿਹਾ। ਗੁਰਮੁਖ ਅਨਮੁਲੜਾ ਏਕਾ ਲਾਲ, ਧੁਰ ਦਰਗਾਹੀ ਮੇਲਾ ਸ਼ਬਦ ਦਲਾਲ, ਮਾਤ ਵਿਚੋਲਾ ਇਕ ਬਣਾ ਰਿਹਾ। ਦਿਵਸ ਰੈਣ ਕਰੇ ਪ੍ਰਿਤਪਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਗੋਦ ਉਠਾ ਰਿਹਾ। ਸ਼ਬਦ ਉਠਾਏ ਭਗਤ ਤਨ, ਸੁਰਤੀ ਸੁਰਤ ਜਗਾਈਆ। ਜੋਤ ਜਗਾਏ ਕਾਇਆ ਤਨ, ਅਕਾਲ ਮੂਰਤ ਦਇਆ ਕਮਾਈਆ। ਸਾਚੇ ਮੰਦਰ ਲਾਏ ਸੰਨ੍ਹ, ਨਾਦ ਤੂਰਤੀ ਇਕ ਵਜਾਈਆ। ਭਾਂਡਾ ਭਰਮ ਭਉ ਦੇਵੇ ਭੰਨ, ਦੂਰਤ ਦੂਰ ਨੇਰਨ ਨੇਰ ਨੇਰ ਵਖਾਈਆ। ਏਕਾ ਰਾਗ ਸੁਣਾਏ ਕੰਨ, ਸਿੰਘ ਸ਼ੇਰ ਸ਼ੇਰ ਦਲੇਰ ਹੇਰ ਫੇਰ ਮਿਟਾਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਮਾਰੇ ਘੇਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਕਲ ਆਪਣੇ ਹੱਥ ਰਖਾਈਆ। ਕਲਜੁਗ ਕਲਾ ਕਲ ਪ੍ਰਭ ਧਾਰੀ, ਕਾਲ ਰੂਪ ਵਟਾਇਆ। ਪਰਗਟ ਹੋਏ ਨਰ ਨਰਾਇਣ, ਨਰਾਇਣ ਨਰ ਅਵਤਾਰੀ, ਭੂਪਤ ਭੂਪ ਆਪ ਅਖਵਾਈਆ। ਸ੍ਰਿਸ਼ਟ ਸਬਾਈ ਵਹਾਏ ਵਹਿੰਦੇ ਵਹਿਣ, ਲਾੜੀ ਮੌਤ ਖਾਏ ਡੈਣ, ਸਤਿ ਸਰੂਪ ਹਰਿ ਅਨੂਪ ਦਿਸ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੌਂ ਖੰਡ ਪ੍ਰਿਥਮੀ ਵੇਖੇ ਅੰਧ ਕੂਪ, ਦੀਪਕ ਜੋਤੀ ਜੋਤੀ ਦੀਪਕ ਚਾਰੋਂ ਕੁੰਟ ਦਹਿ ਦਿਸ਼ਾ ਦਿਸ ਨਾ ਆਇਆ। ਦੀਪਕ ਦੀਪਕ ਦੀਪਕ ਹੋਏ ਪਰਕਾਸ਼, ਪਰਕਾਸ਼ ਆਕਾਸ਼ ਭਇਆ। ਵਿਨਾਸ ਦਾਸ ਦਾਸ ਦਾਸ ਦਾਸ ਪੁਰਖ ਅਬਿਨਾਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਨਾਮ ਵਰ, ਮਾਨਸ ਜਨਮ ਕਰੇ ਰਾਸ। ਪਹਿਲੀ ਚੇਤ ਚਾਤ੍ਰਿਕ ਬੂੰਦ ਅੰਮ੍ਰਿਤ ਮੇਘ ਹਰਿ ਬਰਸਾਈਆ। ਗੁਰਮੁਖ ਸਾਚੇ ਸਾਂਤਕ ਸਾਂਤ, ਆਤਮ ਤ੍ਰਿਪਤ ਕਰਾਈਆ। ਆਪੇ ਵਸੇ ਇਕ ਇਕਾਂਤ, ਨੌਂ ਖੰਡ ਪ੍ਰਿਥਮੀ ਵੇਖੇ ਮਾਰ ਝਾਤ, ਕਲਜੁਗ ਰੈਣ ਅੰਧੇਰੀ ਰਾਤ ਦਿਸ ਕਿਸੇ ਨਾ ਆਈਆ। ਪੰਚ ਸ਼ਬਦ ਜਗਤ ਜਗ ਦਾਤ, ਧੁਰ ਦਰਗਾਹੀ ਵਡ ਕਰਾਮਾਤ, ਏਕਾ ਏਕ ਵਖਾਈਆ। ਕਰੇ ਖੇਲ ਪ੍ਰਭ ਕਮਲਾਪਾਤ, ਧਰਤੀ ਧਵਲਾ ਚਰਨ ਨਾਤ, ਕਾਇਆ ਕਵਲਾ ਪਾਰਜ਼ਾਤ ਆਪੇ ਰਿਹਾ ਖਿੜਾਈਆ। ਵੇਖੇ ਖੇਲ ਹਰਿ ਪਰਭਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਵੇਖ ਦਰ, ਦਰ ਦਵਾਰੇ ਅਲੱਖ ਜਗਾਈਆ। ਦਰ ਦਵਾਰਾ ਵੇਖਣ ਜਾਏ, ਆਏ ਪੁਰਖ ਅਬਿਨਾਸ਼ਾ। ਖਾਲੀ ਹੱਥ ਸਰਬ ਵਖਾਏ, ਫੜੇ ਸ਼ਬਦ ਹੱਥ ਸਾਚਾ ਕਾਸਾ। ਰਾਜ ਰਾਜਾਨਾਂ ਹੱਥ ਵਖਾਏ, ਭੇਖ ਧਾਰੀ ਵੇਖ ਤਮਾਸ਼ਾ। ਸੀਆਂ ਸਾਢੇ ਤਿੰਨ ਹੱਥ ਦਿਸਾਏ, ਅੰਤਮ ਅੰਤਾ ਤ੍ਰੈਲੋਕੀ ਨਾਥਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲ ਕਲਾ ਕਲ ਵਰਤੇ, ਭੇਦ ਅਭੇਵ ਭੇਵ ਨਾ ਰਾਏ।