੯ ਪੋਹ ੨੦੧੨ ਮਾਤਾ ਬਿਸ਼ਨ ਕੌਰ ਦੇ ਗ੍ਰਹਿ ਹਰਿ ਭਗਤ ਦਵਾਰ ਜੇਠੂਵਾਲ
ਕਲਜੁਗ ਠੱਗਣ ਆਇਆ, ਸਭ ਜਗ ਠੱਗਿਆ। ਕਲਜੁਗ ਠੱਗਣ ਆਇਆ, ਜੂਠ ਝੂਠ ਫਿਰੇ ਪਿੱਛੇ ਅੱਗਿਆ। ਕਲਜੁਗ ਠੱਗਣ ਆਇਆ, ਮਨਮੁਖਾਂ ਪਕੜ ਪਛਾੜੇ, ਫੜ ਫੜ ਸ਼ਾਹ ਰਗਿਆ। ਕਲਜੁਗ ਠੱਗਣ ਆਇਆ, ਗੁਰਸਿਖ ਵਿਰਲਾ ਸਰਨ ਸਰਨਾਈ ਲਗਿਆ। ਕਲਜੁਗ ਠੱਗਣ ਆਇਆ ਰੇ ਠੱਗ ਬਵਰੀ, ਸੁਰਤ ਅੰਞਾਣੀ ਬਾਲੀ। ਨੈਣ ਵਿਹੁਣੀ ਰੋਏ ਕਾਇਆ ਕਵਰੀ, ਦੀਪਕ ਜਗੇ ਨਾ ਮਸਤਕ ਥਾਲੀ। ਮਾਨਸ ਦੇਹੀ ਮਾਤ ਨਾ ਸਵਰੀ, ਫ਼ਲ ਲੱਗਾ ਨਾ ਕਾਇਆ ਡਾਲ੍ਹੀ। ਗੁਰ ਚਰਨ ਪ੍ਰੀਤੀ ਗਹਿਰ ਗਵਰੀ, ਜਗਤ ਅਵੱਲੜੀ ਚਾਲੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਕਰੇ ਦਲਾਲੀ। ਹਰਿ ਭਗਤ ਦਲਾਲੀ, ਦਰ ਘਰ ਸੱਚਿਆ। ਦੇਵੇ ਦਾਤ ਸੱਚਾ ਧਨ ਮਾਲੀ, ਵੇਖ ਵਖਾਣੇ ਕਾਇਆ ਭਾਂਡਾ ਕੱਚਿਆ। ਮਾਰੇ ਸ਼ਬਦ ਸਚ ਉਛਾਲ, ਗੁਰਮੁਖ ਵਿਰਲੇ ਮਾਤ ਪਚਿਆ। ਇਕ ਸੁਹਾਏ ਸਾਚਾ ਤਾਲ, ਪੰਚਮ ਯਾਰ ਨਾ ਝੂਠਾ ਨੱਚਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਵੇਖੇ ਦਰ, ਹਰਿਜਨ ਵਿਰਲਾ ਮਾਤ ਬਚਿਆ। ਲੱਖ ਚੁਰਾਸੀ ਰੋਏ ਦਏ ਦੁਹਾਈਆ। ਗੂੜ੍ਹੀ ਨੀਂਦ ਕੋਈ ਨਾ ਸੋਏ, ਆਤਮ ਘਰ ਸੁਖ ਨਾ ਰਾਈਆ। ਨਾ ਜਨਮੇ ਨਾ ਦੀਸਨ ਮੋਏ, ਨਾਰ ਦੁਹਾਗਣ ਰਹੀ ਕੁਰਲਾਈਆ। ਆਤਮ ਬੀਜ ਗੁਰਮੁਖ ਸਾਚਾ ਮਾਤ ਬੋਏ, ਸਾਚਾ ਫ਼ਲ ਸਾਚੇ ਮਾਹੀਆ। ਨਿੱਝਰ ਧਾਰਾ ਹਰਿਜਨ ਚੋਏ, ਕਟੇ ਕਟਾਏ ਜਮ ਕੀ ਫਾਹੀਆ। ਸੋਹੰ ਸੋ ਜਗਾਏ ਸੋਏ, ਲੱਖ ਚੁਰਾਸੀ ਭੇਵ ਨਾ ਰਾਈਆ। ਨੌਂ ਦਵਾਰੇ ਸਥਰ ਹੋਏ, ਅੱਥਰ ਦਸਵੇਂ ਇਕ ਵਖਾਈਆ। ਪੱਥਰ ਪਾੜ ਦੋ ਫਾੜਾ ਹੋਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੋਹ ਨੌਂ ਦਿਹਾੜਾ ਸ਼ਬਦ ਅਖਾੜਾ ਪਾਰਬ੍ਰਹਮ ਬ੍ਰਹਮ ਹੋਏ। ਸ਼ਬਦ ਅਖਾੜਾ ਪਾਰਬ੍ਰਹਮ ਬ੍ਰਹਮ ਕਰੇ ਤਿਆਰੀ। ਪੰਚਮ ਧਾੜਾ ਲਾਹੇ ਚੰਮ, ਸ਼ਬਦ ਕਰੇ ਅਸਵਾਰੀ। ਜਗਤ ਵਿਕਾਰੀ ਲੈਣ ਨਾ ਦੇਵੇ ਦਮ, ਮਾਰੇ ਤੇਜ ਕਟਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਪੈਜ ਸਵਾਰੀ। ਹਰਿ ਜਨ ਸਾਚੇ ਪੈਜ ਸਵਾਰ, ਗੁਰ ਮੰਤਰ ਸ਼ਬਦ ਜਣਾਇਆ। ਗੁਰ ਸ਼ਬਦ ਜਗਤ ਅਪਾਰ, ਗੁਰਮੁਖ ਵਿਰਲੇ ਆਤਮ ਪਾਇਆ। ਗੁਰਮੁਖ ਆਤਮ ਤਨ ਸ਼ਿੰਗਾਰ, ਪ੍ਰਭ ਸਾਚੇ ਨਾਮ ਕਰਾਇਆ। ਸਾਚਾ ਨਾਮ ਜਗਤ ਵਣਜ ਵਪਾਰ, ਲਹਿਣਾ ਦੇਣਾ ਮਾਤ ਚੁਕਾਇਆ। ਲਹਿਣਾ ਦੇਣਾ ਕਰਮ ਵਿਚਾਰ, ਹਰਿ ਕਰਤੇ ਖੇਲ ਰਚਾਇਆ। ਸਾਚਾ ਮੇਲ ਸੱਚੀ ਸਰਕਾਰ, ਮਾਨਸ ਦੇਹੀ ਲੇਖੇ ਲਾਇਆ। ਮਾਨਸ ਦੇਹੀ ਭਰਮ ਨਿਵਾਰ, ਭਾਂਡਾ ਭਰਮ ਭੰਨਾਇਆ। ਗੜ੍ਹ ਤੋੜ ਕਿਲ੍ਹਾ ਹੰਕਾਰ, ਉਪਰ ਚੜ੍ਹ ਡੰਕ ਵਜਾਇਆ। ਆਪੇ ਵੇਖੇ ਅੰਦਰ ਬਾਹਰ, ਰਾਓ ਰੰਕ ਰਾਜਾਨ ਸ਼ਾਹ ਸੁਲਤਾਨ ਰਿਹਾ ਸੁਣਾਇਆ। ਸ਼ਾਹ ਸੁਲਤਾਨ ਸ਼ਬਦ ਦੀਬਾਣ, ਮੋਹ ਜੰਜ਼ਾਲਾ ਜਗਤ ਵਧਾਇਆ। ਜਗਤ ਜੰਜ਼ਾਲਾ ਝੂਠੀ ਖਾਣ, ਵੇਲੇ ਅੰਤ ਨਾ ਕੋਇ ਸਹਾਇਆ। ਵੇਲੇ ਅੰਤ ਸਰਬ ਪਛਤਾਣ, ਨਾ ਹੋਏ ਕੋਈ ਸਹਾਇਆ। ਗੁਰਮੁਖ ਸਾਚੇ ਖ਼ੁਸ਼ੀ ਮਨਾਣ, ਗੁਰ ਪੂਰਾ ਨਜ਼ਰੀ ਆਇਆ। ਨਜ਼ਰੀ ਨਜ਼ਰ ਕਰੇ ਧਿਆਨ, ਸ਼ਬਦ ਬਿਬਾਣਾ ਇਕ ਵਖਾਇਆ। ਸ਼ਬਦ ਉਡਾਏ ਜਗਤ ਉਡਾਨ, ਤ੍ਰੈ ਲੋਆਂ ਪਾਰ ਕਰਾਇਆ। ਤ੍ਰੈ ਲੋਆਂ ਨਾਮ ਨਿਸ਼ਾਨ, ਬ੍ਰਹਿਮੰਡੀ ਵੰਡ ਵੰਡਾਇਆ। ਚਤਰਭੁਜ ਭਗਵਾਨ, ਨੌਂ ਖੰਡਾਂ ਸਹਿਜ ਸਮਾਇਆ। ਨੌਂ ਖੰਡਾਂ ਇਕ ਗਿਆਨ, ਗੁਰ ਡੰਡਾ ਸ਼ਬਦ ਫੜਾਇਆ। ਸ਼ਬਦ ਡੰਡਾ ਜਗਤ ਬਲਵਾਨ, ਆਤਮ ਰੰਡਾ ਸਰਬ ਕਰਾਇਆ। ਜੇਰਜ ਅੰਡੀ ਮਾਰ ਧਿਆਨ, ਵਰਭੰਡੀ ਡੇਰਾ ਲਾਇਆ। ਵਰਭੰਡ ਵੇਖ ਵਖਾਣੇ ਪਖੰਡ ਝੂਠ ਨਿਸ਼ਾਨ, ਚਾਰੋਂ ਕੁੰਟ ਫਿਰੇ ਹਲਕਾਇਆ। ਚਾਰੋਂ ਕੁੰਟਾਂ ਕਰ ਧਿਆਨ, ਸੋਹੰ ਅੱਖਰ ਇਕ ਪੜ੍ਹਾਇਆ। ਜਗਤ ਵੱਖਰ ਨਾਮ ਨਿਧਾਨ, ਸੋ ਸਾਚਾ ਨਾਲ ਰਲਾਇਆ। ਸੋ ਪੁਰਖ ਨਿਰੰਜਣ ਬ੍ਰਹਮ ਗਿਆਨ, ਆਤਮ ਦਰਸ ਦਿਖਾਇਆ। ਆਤਮ ਦਰਸ ਤੀਰ ਨਿਸ਼ਾਨ, ਬਜਰ ਕਪਾਟੀ ਚੀਰ ਵਖਾਇਆ। ਜੋਤੀ ਜੋਤ ਸਰੂਪ ਹਰਿ, ਸ਼ਬਦ ਸਰੂਪੀ ਕਰ ਧਿਆਨ ਚਰਨ ਦਵਾਰੇ ਸਾਚੀ ਹਾਟੀ ਸਾਚਾ ਹੱਟ ਖੁਲ੍ਹਾਇਆ। ਖੁਲ੍ਹੇ ਸਾਚਾ ਹਟ, ਹਟ ਹਟਵਾਣਿਆ। ਸੋਹੰ ਅੱਖਰ ਸਾਚਾ ਪਟ, ਭਗਤ ਭਗਵਾਨਿਆ। ਕਲਜੁਗ ਮੇਟਣ ਆਇਆ ਫੱਟ, ਦੇਵੇ ਧੰਨ ਜੀਆ ਦਾਨਿਆ। ਲੇਖਾ ਚੁੱਕੇ ਅੱਠ ਸੱਠ ਸੱਠ ਅੱਠ ਰਹਿਣ ਨਾ ਪਾਣਿਆ। ਦਰ ਘਰ ਸਾਚੇ ਨਾਮ ਇਕੱਠ, ਰੰਗਣ ਰੰਗੇ ਹਰਿ ਹਰਿ ਭਗਵਾਨਿਆ। ਸੋਹੰ ਸ਼ਬਦ ਤੇਰੀ ਚੱਠ ਕਰੇ ਹਰਿ, ਹਰਿ ਵਾਲੀ ਦੋ ਜਹਾਨਿਆ। ਜੂਠੇ ਝੂਠੇ ਮੰਡਪ ਗਏ ਢੱਠ, ਖਾਲੀ ਹੋਏ ਖਜ਼ਾਨਿਆ। ਆਪ ਗਿੜਾਏ ਉਲਟੀ ਲੱਠ, ਨਾ ਕੋਈ ਜਾਣੇ ਸ਼ਾਹ ਦੁਰਾਨੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਜਗਤ ਵਰ, ਸੋਹੰ ਸੋ ਗੁਣਵੰਤ ਗੁਣ ਨਿਧਾਨਿਆ। ਸੋਹੰ ਸੋ ਸਾਚਾ ਪੌੜਾ, ਸਤਿ ਪੁਰਖ ਨਿਰੰਜਣ ਲਾਇਆ। ਨਾ ਕੋਈ ਜਾਣੇ ਲੰਮਾ ਚੌੜਾ, ਭੇਵ ਕਿਸੇ ਨਾ ਆਇਆ। ਆਪੇ ਵੇਖੇ ਰਸ ਮਿੱਠਾ ਕੌੜਾ, ਰਸਨਾ ਰਸ ਰਸਨ ਰਸਨ ਰਸਕ ਰਸ ਪਾਇਆ। ਉਚ ਮਹੱਲੇ ਵਸਿਆ ਬ੍ਰਹਿਮਣ ਗੌੜਾ, ਦਿਸ ਕਿਸੇ ਨਾ ਆਇਆ। ਹਰਿ ਜਗਤ ਕੁੜਮਾਈ, ਸ਼ਬਦ ਰਚਾਇਆ ਕਾਜ। ਗੁਰਮੁਖਾਂ ਆਤਮ ਇਕ ਪਰਨਾਈ, ਸੋਹੰ ਨਾਲ ਬਣਾਇਆ ਦਾਜ। ਦਸਵੇਂ ਘਰ ਵੱਜੀ ਵਧਾਈ, ਅਨਹਦ ਵੱਜੇ ਸਾਚਾ ਸਾਜ। ਜੋਤ ਸੁਹਾਗਣ ਵੇਖਣ ਆਈ, ਘਰ ਸਾਚੇ ਮੰਦਰ ਰੱਖੇ ਲਾਜ। ਨਾਮ ਵੈਰਾਗਣ ਪਕੜ ਉਠਾਏ, ਇਕ ਲਗਾਈ ਸਾਚੀ ਅਵਾਜ਼। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਰਚਾਇਆ ਦੇਸ ਮਾਝ। ਸ਼ਬਦ ਰਚਾਇਆ ਕਾਜ, ਸਈਆਂ ਮੰਗਲ ਬੋਲਿਆ। ਧੁਰ ਦਰਗਾਹੀ ਮਿਲੇ ਸੱਚਾ ਰਾਜ, ਸੋਹੰ ਗਾਇਆ ਸੱਚਾ ਢੋਲਿਆ। ਦੋ ਜਹਾਨੀ ਏਕਾ ਤਾਜ, ਲਾਲ ਅਮੋਲਾ ਇਕ ਵਰੋਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਭਗਤ ਬਣਾਇਆ ਨਾਮ ਸੱਚਾ ਗੋਲਿਆ। ਸ਼ਬਦ ਕਾਜ ਅਪਾਰ, ਦਿਸ ਨਾ ਆਇਆ। ਪੁਰਖ ਬਿਧਾਤੀ ਸਾਚੀ ਧਾਰ, ਲੋਕਮਾਤੀ ਹਿਸਾ ਵੰਡਾਇਆ। ਸਾਚਾ ਨਾਤੀ ਜੋਤ ਅਧਾਰ, ਕਮਲਾਪਾਤੀ ਕਰਮ ਕਮਾਇਆ। ਦੀਪਕ ਬਾਤੀ ਇਕ ਉਜਿਆਰ, ਅੰਧੇਰੀ ਰਾਤੀ ਸੋਹੰ ਚੰਦ ਚੜ੍ਹਾਇਆ। ਲੇਖ ਲਾਇਆ ਮਸਤਕ ਮਾਥੀ, ਪ੍ਰੇਮ ਹਾਥੀ ਇਕ ਮੰਗਾਇਆ। ਆਪੇ ਬਣਿਆ ਸੱਚਾ ਸਾਥੀ, ਸਾਚਾ ਲਾੜਾ ਸ਼ਬਦ ਬਣਾਇਆ। ਕਰੇ ਖੇਲ ਤ੍ਰੈਲੋਕੀ ਨਾਥੀ, ਭਗਤ ਅਖਾੜਾ ਨਾਲ ਰਖਾਇਆ। ਜਗਤ ਚਲਾਏ ਕਥਾ ਅਕਥਨਾ ਕਾਥੀ, ਦਿਨ ਦਿਹਾੜਾ ਭੇਵ ਛੁਪਾਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਏਕਾ ਬੰਕ ਦਵਾਰ ਲੋਕਮਾਤ ਵਡਿਆਇਆ। ਗੁਰ ਆਤਮ ਸਚ ਸਵਾਣੀ, ਸ਼ਬਦ ਲਾੜੇ ਮਾਤ ਪਰਨਾਈਆ। ਦਿਵਸ ਰੈਣ ਦੋਏ ਨੈਣ ਭਰਦੇ ਰਹਿਣ ਪਾਣੀ, ਸਾਚੇ ਹਾਣੀਆਂ ਹਾਣ ਮਿਲਾਈਆ। ਏਕਾ ਅੱਖਰ ਸੋਹੰ ਸ਼ਬਦ ਮਿਲੀ ਸੱਚੀ ਬਾਣੀ, ਹੋਏ ਸਹਾਈ ਸਭਨੀ ਥਾਈਂਆ। ਸਤਿਜੁਗ ਸਾਚੀ ਬਣਨੀ ਰਾਣੀ, ਜਗਤ ਜਗਦੀਸ਼ ਦਇਆ ਕਮਾਈਆ। ਸਾਚਾ ਪੜਦਾ ਰਹੀ ਤਾਣੀ, ਬੀਸ ਇਕੀਸੇ ਖੋਲ੍ਹ ਵਖਾਈਆ। ਨਾ ਕੋਈ ਦੀਸੇ ਬਾਣੀ ਖਾਣੀ, ਵੇਦ ਪੁਰਾਨੀ ਪੁਨੀ ਛਾਣੀ, ਮੰਗਲਚਾਰ ਨਾ ਕੋਈ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੱਥ ਰੱਖੀ ਵਡਿਆਈਆ। ਗੁਰਮੁਖ ਆਤਮ ਨੌਜਵਾਨ, ਸਾਚਾ ਤਨ ਸ਼ਿੰਗਾਰਿਆ। ਨੇਤਰ ਖੋਲ੍ਹੇ ਮਾਰ ਧਿਆਨ, ਪੁਰਖ ਅਬਿਨਾਸ਼ੀ ਚਰਨ ਦਵਾਰਿਆ। ਏਕਾ ਮਿਲੇ ਨਾਮ ਨਿਸ਼ਾਨ, ਝੁਲਦਾ ਰਹੇ ਵਿਚ ਸੰਸਾਰਿਆ। ਏਥੇ ਓਥੇ ਚੁਕੇ ਕਾਨ, ਨਾਤਾ ਤੁੱਟੇ ਨੌਂ ਦਵਾਰਿਆ। ਸਾਚਾ ਮੰਦਰ ਇਕ ਮਕਾਨ, ਸ਼ਬਦ ਸਰੂਪੀ ਚਾਰ ਦਿਵਾਰਿਆ। ਪਵਣ ਸਰੂਪੀ ਨਾਮ ਬਿਬਾਣ, ਸੋਹੰ ਬਣੇ ਸਚ ਕਹਾਰਿਆ। ਸਾਚੇ ਕੰਧੀ ਆਪ ਉਠਾਨ, ਲੋਆਂ ਪੁਰੀਆਂ ਬਾਹਰ ਕਢਾ ਰਿਆ। ਆਪੇ ਕਰੇ ਜਾਣ ਪਛਾਣ, ਸਾਚੇ ਅੰਦਰ ਬੂਹਾ ਲਾਹ ਰਿਹਾ। ਪਲੰਘ ਰੰਗੀਲਾ ਸ੍ਰੀ ਭਗਵਾਨ, ਛੈਲ ਛਬੀਲਾ ਬਣਤ ਬਣਾ ਰਿਹਾ। ਆਤਮ ਸੁਰਤ ਸੁਰਤ ਰਕਾਨ, ਮਾਣ ਤਾਣ ਇਕ ਵਖਾ ਰਿਹਾ। ਸਾਚਾ ਮੇਲਾ ਇਕ ਇਕੇਲਾ ਦਰ ਦਵਾਰਾ ਹਰਿ ਘਰ ਪਰਵਾਨ, ਅਚਰਜ ਖੇਲਾ ਆਪ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰ ਚੇਲਾ ਏਕਾ ਧਾਮ ਸੁਹਾ ਰਿਹਾ। ਮਿਲਿਆ ਮੇਲ ਆਤਮ ਜਾਗੀ, ਜੋਤੀ ਜੋਤ ਜਗਾਈਆ। ਉਠ ਉਠ ਉਠ ਵੇਖੇ ਵੇਲਾ ਪਰਭਾਤੀ, ਰੈਣ ਅੰਧੇਰੀ ਰਾਤੀ ਰਹਿਣ ਨਾ ਪਾਈਆ। ਏਕਾ ਮਿਲੀ ਅੰਮ੍ਰਿਤ ਆਤਮ ਬੂੰਦ ਸਵਾਂਤੀ, ਸੀਤਲ ਧਾਰਾ ਸਾਂਤ ਕਰਾਈਆ। ਸਾਚਾ ਨ੍ਹਾਵਣ ਪ੍ਰਭ ਦਰ ਨਾਤ੍ਹੀ, ਇਕ ਇਕਾਂਤੀ ਸਦਾ ਸਮਾ ਰਿਹਾ। ਨਾਤਾ ਤੁੱਟੇ ਜ਼ਾਤੀ ਪਾਤੀ, ਕਮਲਾਪਾਤੀ ਇਕ ਮਨਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਦਰ ਬਹਾਈਆ। ਸ਼ਬਦ ਛਬੀਲਾ ਜਗ, ਹਰਿ ਸ਼ਿੰਗਾਰਿਆ। ਸੋਹੰ ਸ਼ਬਦ ਬੰਨ੍ਹਾਏ ਪਗ, ਸਚ ਦਸਤਾਰਿਆ। ਇਕ ਦਵਾਰਾ ਆਪ ਵਖਾਏ ਉਪਰ ਸ਼ਾਹਰਗ, ਨੌਂ ਦਵਾਰੇ ਬੰਦ ਕਰਾ ਰਿਹਾ। ਚੁੱਗੇ ਚੋਗ ਮੋਤੀ ਹੰਸ ਬਣਾਏ ਕੱਗ, ਕੋਟੀ ਕੋਟ ਜਨਮ ਸੁਹਾ ਰਿਹਾ। ਦੋ ਜਹਾਨੀ ਬੁਝੇ ਤ੍ਰਿਸਨਾ ਅੱਗ, ਸਾਚਾ ਸਗ ਮੁਖ ਲਗਾ ਰਿਹਾ। ਵਡ ਦਾਤਾ ਸੂਰਾ ਸਰਬਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਪਗ ਨਾਮ ਬੰਨ੍ਹਾ ਰਿਹਾ। ਸ਼ਬਦ ਧਾਗਾ ਬੰਨ੍ਹੇ ਡੋਰੀ, ਦਿਸ ਕਿਸੇ ਨਾ ਆਈਆ। ਵੇਖ ਵਖਾਣੇ ਅੰਧ ਘੋਰੀ, ਆਪਣੀ ਕ੍ਰਿਤ ਕਮਾਇਆ। ਅੱਠੇ ਪਹਿਰ ਕਰੇ ਚੋਰੀ, ਹਰਾਮ ਖੋਰੀ ਨੇੜ ਨਾ ਆਇਆ। ਸ਼ਬਦ ਰੱਖੇ ਸਾਚੀ ਘੋੜੀ, ਦਿਵਸ ਰੈਣ ਰਿਹਾ ਦੁੜਾਈਆ। ਸ਼ਬਦ ਜੋਤੀ ਸਾਚੀ ਜੋੜੀ, ਆਤਮ ਜੋਤੀ ਮੇਲ ਮਿਲਾਈਆ। ਆਪ ਚੜ੍ਹਾਏ ਸਾਚੀ ਪੌੜੀ, ਵਰਨ ਗੋਤੀ ਭੇਵ ਚੁਕਾਈਆ। ਨਾ ਕੋਈ ਰਾਗ ਸੁਣਾਏ ਗੌੜੀ, ਪ੍ਰਭ ਸਾਚੀ ਖੇਲ ਰਚਾਈਆ। ਸਾਚੇ ਘਰ ਵੱਜੀ ਵਧਾਈ, ਮੇਲ ਮਿਲਾਇਆ। ਮਿਲਿਆ ਮੇਲ ਸਾਚੇ ਮਾਹੀ, ਭਰਮ ਗਵਾਇਆ। ਆਪ ਫੜਾਏ ਆਪਣੀ ਬਾਂਹੀ, ਪਾਰ ਕਿਨਾਰਾ ਇਕ ਵਖਾਇਆ। ਦੇਵੇ ਦਰਸ ਅਗੰਮ ਅਥਾਹੀ, ਸ਼ਬਦ ਸ਼ਿੰਗਾਰ ਤਨ ਕਰਾਇਆ। ਬੈਠਾ ਰਹੇ ਰਥ ਰਥਵਾਹੀ, ਸਾਚਾ ਮਾਰਗ ਇਕ ਵਖਾਇਆ। ਜੋਤੀ ਜੋਤ ਸਰੂਪ ਹਰਿ, ਸੁਰਤੀ ਸੁਰਤ ਸ਼ਬਦ ਜਗਾਇਆ। ਪੁਰਖ ਅਬਿਨਾਸ਼ੀ ਸਾਚੀ ਬਣਤ ਬਣਾਈ, ਆਪ ਹਰਿ ਮਾਤ ਪਿਤ ਪਿਤਾ ਮਾਪਾ। ਇਕ ਵਖਾਏ ਅੱਖਰ ਵੱਖਰ ਝੋਲੀ ਪਾਏ ਸੋਹੰ ਸੱਚਾ ਜਾਪਾ। ਚੌਥੇ ਜੁਗ ਚਾਰ ਕਹਾਰਾਂ ਡੋਲੀ ਆਪ ਉਠਾਏ, ਮੇਟ ਮਿਟਾਏ ਤੀਨੋ ਤਾਪਾ। ਸਾਚੀ ਚੋਲੀ ਤਨ ਸੁਹਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਕਰੇ ਵਡ ਪਰਤਾਪਾ। ਵਡ ਪਰਤਾਪ ਆਪ ਕਰਾਇਆ। ਸ਼ਬਦ ਅਜਪਾ ਜਾਪ, ਗੁਰਮੁਖ ਸਾਚੇ ਆਪ ਜਪਾਇਆ। ਆਪੇ ਜਾਣੇ ਪੁੰਨ ਪਾਪ, ਦੂਸਰ ਕੋਇ ਭੇਵ ਨਾ ਰਾਇਆ। ਜੀਵ ਜੰਤ ਰਹੇ ਕਾਂਪ, ਦੇਵੀ ਦੇਵ ਰਹੇ ਸ਼ਰਮਾਇਆ। ਮਾਇਆ ਡੱਸਨੀ ਡੱਸੇ ਸਾਂਪ, ਜੂਠੀ ਝੂਠੀ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਅੰਤਮ ਮੇਲਾ ਆਪ ਮਿਲਾਇਆ। ਮਿਲਿਆ ਮੇਲ ਕੰਤ ਸੁਹਾਗ, ਸੁਰਤ ਸਵਾਣੀ ਖ਼ੁਸ਼ੀ ਮਨਾਈਆ। ਕਲਜੁਗ ਸੋਇਆ ਗਿਆ ਜਾਗ, ਸਾਚੀ ਰਾਤ ਦਇਆ ਕਮਾਈਆ। ਇਕ ਬੁਝਾਏ ਤ੍ਰਿਸਨਾ ਆਗ, ਅੰਮ੍ਰਿਤ ਆਤਮ ਮੁਖ ਚੁਆਈਆ। ਦੀਪਕ ਜੋਤੀ ਜਗੇ ਚਿਰਾਗ, ਸੋਹੰ ਬੱਤੀ ਏਕਾ ਲਾਈਆ। ਕਲਜੁਗ ਚੋਲੀ ਲਾਹਵਣ ਆਇਆ ਕਾਲੇ ਦਾਗ਼, ਇਕ ਆਪਣੀ ਦਇਆ ਕਮਾਈਆ। ਸ਼ਬਦ ਘੋੜੀ ਗੁੰਦੇ ਵਾਗ, ਨਾਮ ਮੌਲੀ ਇਕ ਰਖਾਈਆ। ਹੱਥੀਂ ਗਾਨਾ ਸਾਚਾ ਤਾਗ, ਸਚ ਨਿਸ਼ਾਨਾ ਮਾਤ ਲਗਾਈਆ। ਜੋਤ ਨਿਰੰਜਣ ਸੋਹੰ ਪਾਏ ਸਚ ਤੇਲ ਕਾਨਾ, ਨੈਣ ਨਾਈ ਆਪ ਅਖਵਾਈਆ। ਪਾਣੀ ਵਾਰੇ ਦੋ ਜਹਾਨਾਂ, ਮਾਤ ਧਰਤ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਜੋਤ ਸਰੂਪੀ ਪਹਿਰੇ ਬਾਨਾ, ਗੁਰਮੁਖਾਂ ਰਿਹਾ ਬਣਤ ਬਣਾਈਆ। ਗੁਰਮੁਖ ਬਣਤ ਬਣਾਏ, ਸ਼ਬਦ ਜਣਾਈਆ। ਸਾਚਾ ਸ਼ਬਦ ਝੋਲੀ ਪਾਏ, ਸੁਰਤ ਸਵਾਣੀ ਸੇਵ ਕਮਾਈਆ। ਪੰਚਾਂ ਗੋਲੀ ਆਪ ਅਖਵਾਏ, ਸਾਚਾ ਤੋਲ ਰਿਹਾ ਤੁਲਾਈਆ। ਕਲਜੁਗ ਬੋਲੀ ਅੰਤਮ ਵੇਲੇ ਅੰਤ ਵਿਆਹੇ, ਸੋਹੰ ਢੋਲ ਰਿਹਾ ਵਜਾਈਆ। ਗੁਰਮੁਖ ਸਾਚੇ ਮਾਤ ਉਠਾਏ, ਹਿਰਦੇ ਫੋਲ ਆਪ ਵਖਾਈਆ। ਆਪ ਆਪਣੇ ਰੰਗ ਰੰਗਾਏ, ਸਾਚਾ ਜਾਪ ਅਜਪਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਤਿਵਹਾਰ ਸਾਚੀ ਖ਼ੁਸ਼ੀ ਮਨਾਈਆ। ਸਚ ਦਿਹਾੜਾ ਸਚ ਸੋ ਵੇਲਾ, ਸਚ ਸੁਹੰਜਣੀ ਰੈਣ ਸਾਚਾ ਲਾੜਾ। ਸਾਚੇ ਮੰਦਰ ਲੈਣਾ ਪੇਖ ਬਹੱਤਰ ਨਾੜਾ। ਭਗਤ ਸੁਹੇਲੇ ਪੇਖੇ ਨੇਤਰ ਦੋਏ ਨੈਣਾ ਕਲਜੁਗ ਅਖਾੜਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਜਨ ਭਗਤਾਂ ਚੁਕਾਏ ਲਹਿਣਾ ਦੇਣਾ। ਲਹਿਣਾ ਦੇਣਾ ਆਪ ਚੁਕਾਏ, ਪੰਝੀ ਪੋਹ ਆਪ ਦਿਵਸ ਵਿਚਾਰਿਆ। ਸ਼ਬਦ ਗਹਿਣਾ ਤਨ ਪਹਿਨਾਏ, ਜਗਤ ਮੈਲ ਆਤਮ ਧੋ, ਮੇਲ ਮਿਲਾਏ ਹਰਿ ਨਿਰੰਕਾਰਿਆ। ਪੂਰਨ ਜਾਪ ਸੋਹੰ ਸੋ, ਉਤਰੇ ਪਾਰ ਧਰਮ ਜੈਕਾਰ ਜਿਸ ਜਨ ਰਸਨ ਉਚਾਰਿਆ। ਤਨ ਕਿਆਰੀ ਬੀਜ ਸਾਚਾ ਬੋ, ਫ਼ਲ ਲਗਾਏ ਕਾਇਆ ਡਾਲਿਆ। ਮਿਲੇ ਫ਼ਲ ਦੋ ਜਹਾਨੀ ਅੱਗੇ ਹੋ, ਚਲੇ ਆਪ ਅਵੱਲੜੀ ਚਾਲ ਚਾਲਿਆ। ਲੱਖ ਚੁਰਾਸੀ ਰਹੀ ਰੋ, ਸਭ ਦਿਸੇ ਹੱਥੀਂ ਖਾਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਨਾਮ ਵਰ, ਸ਼ਬਦ ਬਣਾਏ ਜਗਤ ਦਲਾਲਿਆ। ਜਗਤ ਦਲਾਲ ਆਪ ਬਣਾਇਆ, ਜਾਪ ਜਪਾਇਆ ਸੋਹੰ ਸੋ। ਪਾਰਬ੍ਰਹਮ ਪ੍ਰਭ ਭੇਵ ਖੁਲ੍ਹਾਇਆ, ਲੇਖਾ ਚੁੱਕੇ ਏਕਾ ਦੋ। ਕਰੋੜ ਤੇਤੀਸਾ ਰਹਿਣ ਨਾ ਪਾਇਆ, ਸ਼ਿਵ ਸ਼ੰਕਰ ਬੈਠਾ ਰਿਹਾ ਰੋ। ਬ੍ਰਹਮਾ ਸੀਸ ਜਗਦੀਸ ਦਿਸ ਨਾ ਆਇਆ, ਵੇਖੇ ਖੇਲ ਛੱਬੀ ਪੋਹ। ਗੁਰਮੁਖਾਂ ਹਿਸਾ ਮਾਤ ਵੰਡਾਇਆ, ਅੰਮ੍ਰਿਤ ਆਤਮ ਰਿਹਾ ਚੋ। ਜੋਤੀ ਜੋਤ ਸਰੂਪ ਹਰਿ, ਸ਼ਬਦ ਭੰਡਾਰਾ ਇਕ ਰਖਾਏ, ਅਵਰ ਨਾ ਜਾਣੇ ਕੋ। ਸਤੋ ਗੁਣ ਸਤਿ ਸੰਤੋਖਿਆ। ਸਤਿ ਸਰੂਪ ਗੁਰ ਨਾਂਓ, ਏਕਾ ਦੱਸੇ ਰਾਹ ਸੌਖਿਆ। ਦਰ ਘਰ ਸਾਚੇ ਦੇਵੇ ਥਾਂਓ, ਦਰ ਘਰ ਮਿਲੇ ਮੋਖਿਆ। ਸਦਾ ਸਦਾ ਸਦ ਦੇਵੇ ਠੰਡੀ ਛਾਂਓ, ਲੋਕਮਾਤ ਨਾ ਕਰੇ ਧੋਖਿਆ। ਗੁਰਮੁਖ ਉਠਾਏ ਸ਼ਬਦ ਗੁੜਗਾਉਂ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੇਵੇ ਅਨੋਖਿਆ। ਸ਼ਬਦ ਪਹਿਨਾਏ ਤਨ ਸ਼ਿੰਗਾਰ, ਪ੍ਰਭ ਸਾਚਾ ਮਾਤ ਕਰਾਈਆ। ਵੇਖ ਵਖਾਣੇ ਥਾਈਂ ਥਾਉਂ, ਗੁਰਮੁਖ ਸਾਚੇ ਮਾਤ ਜਗਾਈਆ। ਸਿੰਘ ਬਿਸ਼ਨ ਸਦ ਬਲ ਬਲ ਜਾਓ, ਜਾਗਰਤ ਜੋਤੀ ਲਿਆ ਜਗਾਈਆ। ਦੇਵੇ ਮਾਣ ਥਾਂਈ ਥਾਂਓ, ਸਿੰਘ ਇੰਦਰ ਸਹਿਜ ਸੁਭਾਈਆ। ਆਪੇ ਪਿਤਾ ਆਪੇ ਮਾਂਓ, ਭਾਈ ਭੈਣਾਂ ਆਪ ਅਖਵਾਈਆ। ਜੁਗੋ ਜੁਗ ਰਖਾਏ ਨਾਉਂ, ਕ੍ਰਿਸ਼ਨ ਸੁਦਾਮਾ ਕਾਇਆ ਚਾਮਾ ਲੇਖੇ ਲਾਈਆ। ਬਣਿਆ ਤਨ ਜਗਤ ਦਮਾਮਾ, ਸ਼ਬਦ ਨਗਾਰੇ ਚੋਟ ਲਗਾਈਆ। ਸਿੰਘ ਪ੍ਰੀਤਮ ਪੂਰਨ ਕਾਮਾ, ਕੋਟਨ ਕੋਟ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਬਣਤ ਬਣਾਈਆ। ਹਰਿ ਬਣਤ ਬਣਾਏ ਆਪ ਜਗਾਇੰਦਾ। ਗੁਰਮੁਖ ਸਿੰਘ ਸਾਚੇ ਸੁਤ ਜਗਾਏ, ਏਕਾ ਰਾਹ ਵਖਾਇੰਦਾ। ਦਰ ਘਰ ਸਾਚਾ ਸਾਚੇ ਨਾਏ, ਜਗਤ ਰਾਹ ਵਖਾਇੰਦਾ। ਦਰ ਹੰਸ ਬਣਾਏ ਫੜ ਫੜ ਕਾਗਨ, ਸਿੰਘ ਪਾਲ ਦਇਆ ਕਮਾਇੰਦਾ। ਗੁਰਮੁਖ ਬਣੇ ਸਾਚੀ ਮਾਲਾ, ਸੋਹੰ ਧਾਗੇ ਆਪ ਪੁਰਾਇੰਦਾ। ਆਪੇ ਤੋੜੇ ਜਗਤ ਜੰਜ਼ਾਲਾ, ਰਾਹ ਸੁਖਾਲਾ ਮਾਤ ਚਲਾਇੰਦਾ। ਪੰਝੀ ਪੋਹ ਕਰੇ ਪ੍ਰਿਤਪਾਲਾ, ਕਾਇਆ ਮੰਦਰ ਸੱਚੀ ਧਰਮਸਾਲਾ, ਦੀਪਕ ਜੋਤੀ ਇਕ ਜਵਾਲਾ, ਮਸਤਕ ਲਿਲਾਟੀ ਔਖੀ ਘਾਟੀ ਫੜ ਬਾਹੋਂ ਆਪ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਹਟ ਸ਼ਬਦ ਵਣਜਾਰਾ, ਘਟ ਘਟ ਆਪ ਅਖਵਾਇੰਦਾ। ਹਰਿ ਹਰਿ ਸਾਚਾ ਮੀਤ, ਵਡ ਵਡ ਸੰਸਾਰਿਆ। ਦਿਵਸ ਰੈਣ ਰਾਖੋ ਚੀਤ, ਕਾਇਆ ਕਰੇ ਪਤਤ ਪੁਨੀਤ, ਨਾ ਆਵੇ ਪਾਸਾ ਹਾਰਿਆ। ਸਦੀ ਚੌਧਵੀਂ ਰਹੀ ਬੀਤ, ਲੱਖ ਚੁਰਾਸੀ ਪਰਖੇ ਨੀਤ, ਚਾਰੋਂ ਕੁੰਟ ਵੇਖ ਵਖਾ ਰਿਹਾ। ਨੌਂ ਖੰਡ ਪ੍ਰਿਥਮੀ ਇਕ ਸੁਹਾਗੀ ਗੀਤ, ਆਪ ਬੰਧਾਏ ਚਰਨ ਪ੍ਰੀਤ, ਸਾਚਾ ਮਾਰਗ ਹਰਿ ਵਖਾ ਰਿਹਾ। ਕਲਜੁਗ ਚਲੇ ਅਵੱਲੜੀ ਰੀਤ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪ ਆਪਣਾ ਸੰਗ ਨਿਭਾ ਰਿਹਾ। ਸਾਚਾ ਸੰਗ ਨਿਭਾਏ, ਸਗਲਾ ਸਾਥਿਆ। ਨਾਮ ਰੰਗਣ ਰੰਗ ਚੜ੍ਹਾਏ, ਹਰਿ ਹਰਿ ਨਾਥ ਤ੍ਰੈਲੋਕੀ ਨਾਥਿਆ। ਸ਼ਬਦ ਕੰਗਣ ਤਨ ਪਹਿਨਾਏ, ਸੋਹੰ ਟਿੱਕਾ ਮਸਤਕ ਮਾਥਿਆ। ਦੂਜਾ ਦਰ ਨਾ ਮੰਗਣ ਜਾਏ, ਸਾਚੇ ਅੰਗਣ ਆਪ ਰਖਾਏ, ਆਪੇ ਰੱਖੇ ਦੇ ਕਰ ਹਾਥਿਆ। ਸ਼ਬਦ ਘੋੜੇ ਤੰਗ ਕਸਾਏ, ਲੋਆਂ ਪੁਰੀਆਂ ਪਾਰ ਕਰਾਏ, ਬ੍ਰਹਿਮੰਡ ਖੰਡ ਵਰਭੰਡ ਜੇਰਜ ਅੰਡ ਵੇਖ ਵਖਾਏ ਪ੍ਰਿਥਮੀ ਅਕਾਸ਼ਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਵੇਖ ਹਰਿ, ਆਪ ਆਪਣੇ ਰੰਗ ਸਮਾਏ, ਗੁਣਵੰਤ ਗੁਣ ਨਿਧਾਨ ਗੁਰਮੁਖ ਸਾਚੇ ਸੰਗ ਮਿਲਾ ਰਿਹਾ। ਪਾਰਬ੍ਰਹਮ ਬ੍ਰਹਮ ਮੇਲ ਮਿਲਾਨਾ। ਜਗਤ ਤ੍ਰਿਸ਼ਨਾ ਭੁੱਖ ਨੰਗ, ਗੁਰ ਸ਼ਬਦ ਮਰਦੰਗ ਇਕ ਵਜਾਨਾ। ਨੌਂ ਦਵਾਰੇ ਵਖਾਏ ਲੰਘ, ਦਸਮ ਦਵਾਰੀ ਇਕ ਤਰਾਨਾ। ਵਡ ਦਾਤਾ ਸੂਰਾ ਸਰਬੰਗ, ਆਪ ਅਖਵਾਨਾ। ਜਨ ਭਗਤ ਭਗਤ ਜਨ ਆਤਮ ਬੰਨ੍ਹੇ ਗਾਨਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਏਕਾ ਦੇਵੇ ਨਾਮ ਵਰ ਗੁਣਵੰਤਾ ਗੁਣ ਨਿਧਾਨਾ। ਦੇਵੇ ਨਾਮ ਅਪਾਰ, ਸਚ ਗੁਣਵੰਤਿਆ। ਆਤਮ ਭਰੇ ਭੰਡਾਰ, ਨੂਰੀ ਜੋਤ ਸ੍ਰੀ ਭਗਵੰਤਿਆ। ਵੇਖ ਵਖਾਣੇ ਵਾਰੋ ਵਾਰ, ਖੇਲੇ ਖੇਲ ਜੁਗਾ ਜੁਗੰਤਿਆ। ਆਪੇ ਪੁਰਖ ਆਪੇ ਨਾਰ, ਪਤਿ ਪਤਿਵੰਤ ਸਾਚੇ ਕੰਤਿਆ। ਸੋਲਾਂ ਕਰ ਤਨ ਸ਼ਿੰਗਾਰ, ਹਰਿਜਨ ਜਨ ਹਰਿ ਆਤਮ ਰਸ ਇਕ ਚਵੰਤਿਆ। ਅੰਮ੍ਰਿਤ ਝਿਰਨਾ ਅਪਰ ਅਪਾਰ, ਬਰਸੇ ਮੇਘ ਬੇ ਬੇਅੰਤਿਆ। ਕਾਇਆ ਸੀਤਲ ਠੰਡੀ ਠਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਹਰਿ ਹਰਿ ਜਨ ਬਣਾਏ ਮਾਤ ਬਣਤਿਆ। ਸ਼ਬਦ ਤੱਤ ਪਰਧਾਨ ਗੁਰਮੁਖ ਜਾਣਿਆ। ਗੁਰਮੁਖ ਚਤੁਰ ਸੁਜਾਨ ਚਲੇ ਗੁਰ ਕੇ ਭਾਣਿਆ। ਗੁਰ ਪੂਰਾ ਹੋਏ ਮਿਹਰਵਾਨ, ਦੇਵੇ ਨਾਮ ਵੰਞ ਮੁਹਾਣਿਆ। ਜੁਗਤ ਭੁਗਤ ਭਗਤ ਜੀਆ ਦਾਨ, ਇਕ ਝੁਲਾਏ ਸ਼ਬਦ ਨਿਸ਼ਾਨਿਆ। ਪਾਰਬ੍ਰਹਮ ਮੇਲ ਮਿਲਾਨਿਆ। ਜੋਤੀ ਸ਼ਬਦ ਸ਼ਬਦ ਜੋਤੀ ਰੰਗ ਸਾਚਾ ਮਾਣਿਆ। ਦਰ ਘਰ ਸਾਚਾ ਇਕ ਪਛਾਣ, ਨੌਂ ਦਰ ਵੇਖੇ ਝੂਠ ਦੁਕਾਨ, ਮਿਲੇ ਮੇਲ ਸ੍ਰੀ ਭਗਵਾਨਿਆ। ਲੱਖ ਚੁਰਾਸੀ ਚੁਕੇ ਕਾਣ, ਧਰਮ ਰਾਏ ਨਾ ਲਾਏ ਬਾਣ, ਲੇਖਾ ਲਿਖੇ ਗੁਣ ਨਿਧਾਨਿਆ। ਪੰਚਮ ਚੋਰ ਮਿੱਟੇ ਨਿਸ਼ਾਨ, ਸ਼ਬਦ ਡੋਰ ਇਕ ਉਡਾਨ, ਅੰਧ ਘੋਰ ਨਾ ਕੋਈ ਪਾਏ ਸ਼ੋਰ, ਪੁਰਖ ਅਬਿਨਾਸ਼ੀ ਘਟ ਘਟ ਵਾਸੀ ਫੜ ਫੜ ਬਾਹੋਂ ਅੰਦਰ ਮੰਦਰ ਲਏ ਤੋਰ, ਇਕ ਵਖਾਏ ਨਾਮ ਖਾਨਿਆ। ਨਾ ਕੋਈ ਜ਼ੋਰੂ ਜਾਣੇ ਜ਼ੋਰ, ਗੁਰ ਪੂਰਾ ਰਹੇ ਸਦਾ ਸ਼ਬਦ ਘੋੜ, ਗੁਪਤ ਜ਼ਾਹਿਰ ਰਿਹਾ ਦੌੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਨਾਮ ਵਰ, ਭਰਿਆ ਰਹੇ ਸਦਾ ਭੰਡਾਰਿਆ, ਭਰਪੂਰ ਭਰਪੂਰ ਭਰਪੂਰ ਤਨ ਤਨ ਤਨ ਨਾਮ ਖਜ਼ੀਨਿਆ। ਗੁਰ ਹਾਜ਼ਰ ਹਜ਼ੂਰ ਸਤਿਜੁਗ ਸਤਿ ਸਰੂਰ, ਤਨ ਮਨ ਮੌਲੇ ਸਦ ਸਦ ਸਦ ਭੀਨਾ। ਹਰਿ ਹਰਿ ਹਰਿ ਹਾਜ਼ਰ ਹਜ਼ੂਰ, ਜੋਧਾ ਦਾਤਾ ਬੀਰ ਸੂਰ ਸਾਂਤ ਕਰਾਏ ਠਾਂਡਾ ਸੀਨਾ। ਨਿਰਮਲ ਜੋਤੀ ਬਾਤੀ। ਕੋਹ ਕੋਹਨੂਰ ਮਿਟੇ ਅੰਧੇਰੀ ਰਾਤੀ। ਮਿਲੇ ਮੇਲ ਕਮਲਾਪਾਤੀ। ਸ਼ਬਦ ਦੇਵੇ ਸਚ ਸੁਗਾਤੀ। ਆਪੇ ਨੇੜੇ ਆਪੇ ਦੂਰ, ਦਿਵਸ ਰੈਣ ਵੇਖੇ ਮਾਰ ਝਾਕੀ। ਹਰਿਜਨ ਚੁਕਾਏ ਲੈਣ ਦੇਣ ਬਾਕੀ। ਨਾ ਕੋਈ ਜਾਣੇ ਜੀਵ ਜੰਤ ਖ਼ਾਕੀ। ਗੁਰਮੁਖ ਸਾਚੇ ਸੰਤ ਪੁਰਖ ਅਬਿਨਾਸ਼ੀ ਅੰਮ੍ਰਿਤ ਆਤਮ ਪਿਆਲਾ ਭਰ ਪਿਆਏ ਧੁਰ ਦਰਗਾਹੀ ਸੱਚਾ ਸਾਕੀ। ਦੀਨ ਦਿਆਲਾ ਗੁਰ ਗੋਪਾਲਾ, ਅੱਠੇ ਪਹਿਰ ਦਿਵਸ ਰੈਣ ਹੋਏ ਰਖਵਾਲਾ, ਪੰਚ ਪੰਚਾਇਣ ਮਾਇਆ ਮਮਤਾ ਡੈਣ ਕੋਈ ਨਾ ਦਿਸੇ ਆਕੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਸ਼ਬਦ ਵਰ, ਆਪ ਚੜ੍ਹਾਏ ਗੁਰ ਸ਼ਬਦ ਸਾਚੇ ਰਾਕੀ। ਸ਼ਬਦ ਘੋੜਾ ਜਗਤ ਬਲਵਾਨ, ਪ੍ਰਭ ਸਾਚਾ ਮਾਤ ਲਿਆਇਆ। ਗੁਰਮੁਖ ਸਾਚਾ ਨੌਜਵਾਨ, ਮੇਟ ਮਿਟਾਏ ਪੰਜ ਸ਼ੈਤਾਨ, ਕਾਇਆ ਮਾਟੀ ਭਾਂਡਾ ਕਾਚਾ ਸਾਚੇ ਰੰਗ ਰੰਗਾਇਆ। ਮਿਲੇ ਮੇਲ ਹਰਿ ਭਗਵਾਨ, ਦੀਪਕ ਜੋਤੀ ਜਗੇ ਮਹਾਨ, ਏਕਾ ਸ਼ਬਦ ਏਕਾ ਰਾਗ ਕੰਤ ਸੁਹਾਗ ਸੁਣਾਏ ਕਾਨ, ਦੁਰਮਤ ਜਾਏ ਧੋਤੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਸ਼ਬਦ ਵਰ, ਦੋ ਜਹਾਨਾਂ ਇਕ ਤਰਾਨਾ ਅਵਣ ਗਵਣ ਤ੍ਰੈਭਵਣ ਮੇਟ ਮਿਟਾਏ, ਪਾਰ ਉਤਾਰੇ ਵਿਚੋਂ ਕੋਟਨ ਕੋਟੀ। ਕਾਇਆ ਧਰਤੀ ਮੌਲੇ, ਪ੍ਰਭ ਅਮ੍ਰਿਤ ਮੇਘ ਬਰਸਾਈਆ। ਹੋਏ ਬਹਾਰ ਉਪਰ ਧਵਲੇ, ਫੂਲਨ ਸੇਜ ਇਕ ਵਿਛਾਈਆ। ਗੁਰਮੁਖ ਆਤਮ ਰਹੀ ਬਵਲੇ, ਸ਼ਬਦ ਸੁਨੇਹੜਾ ਭੇਜ ਪ੍ਰਭ ਆਪ ਰਿਹਾ ਜਗਾਈਆ। ਆਪ ਉਲਟਾਏ ਨਾਭ ਕਵਲੇ, ਮਾਰੇ ਤੀਰ ਸੋਹੰ ਸੱਚਾ ਨੀਰ, ਆਤਮ ਝਿਰਨਾ ਰਿਹਾ ਝਿਰਾਈਆ। ਆਪੇ ਭਖ ਭੋਜ ਆਪੇ ਕਰੇ ਲੇਹਜ ਫੇਹਜ, ਚਾਰੇ ਖਾਏ ਚਾਰ ਵਰਨੀ ਸ਼ਬਦ ਇਕ ਸਾਚੀ ਸੁਰਤੀ ਧਰਨੀ ਧਰਤ ਆਪ ਅਖਵਾਈਆ। ਗੁਰਮੁਖ ਸਾਚੇ ਸਾਚੀ ਤਰਨੀ, ਲੇਖਾ ਚੁੱਕੇ ਮਰਨੀ ਡਰਨੀ, ਨੇਤਰ ਖੁਲ੍ਹੇ ਹਰਨੀ ਫਰਨੀ, ਦੀਪਕ ਜੋਤ ਕਰੇ ਰੁਸ਼ਨਾਈਆ। ਏਕਾ ਸਾਚੀ ਤਰਨੀ ਤਰਨ, ਚਰਨ ਸਰਨ ਸਰਨ ਗੁਰ ਚਰਨ ਨਿੱਤ ਨੀਤੀ ਇਕ ਪੜ੍ਹੀ ਆਪੇ ਜਾਣੇ ਧਰਨੀ ਧਰਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚੇ ਏਕਾ ਵਰ, ਦਸਵਾਂ ਦਵਾਰਾ ਜੋਤ ਅਪਾਰਾ ਸ਼ਬਦ ਹੁਲਾਰਾ ਹਰਿ ਪਰਕਾਸ਼, ਰਸਨ ਸਵਾਸ ਕਾਇਆ ਮੰਡਲ ਰਾਸ ਪੂਰਨ ਆਸ ਆਪ ਕਰਾਈਆ। ਭਗਤ ਸੁਹੇਲਾ ਦਾਸਨ ਦਾਸ, ਇਕ ਇਕੇਲਾ ਵਸੇ ਪਾਸ, ਆਪ ਸੁਹਾਏ ਸਾਚਾ ਵੇਲਾ। ਸ਼ਬਦ ਚਲਾਏ ਸਵਾਸ ਸਵਾਸ, ਸੁਰਤੀ ਸ਼ਬਦ ਸਾਚਾ ਮੇਲਾ। ਪਵਣ ਉਡਾਏ ਵਿਚ ਅਕਾਸੀ, ਗੁਰ ਮੰਦਰ ਅੰਦਰ ਗੁਰ ਚੇਲਾ। ਗੁਰ ਪੂਰੇ ਸਦ ਬਲ ਬਲ ਜਾਸੀ, ਅਚਰਜ ਖੇਲ ਆਪੇ ਖੇਲਾ। ਸ਼ਬਦ ਸਰੂਪੀ ਚਾੜ੍ਹੇ ਤੇਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਖੋਲ੍ਹੇ ਬੰਦ ਦਰ, ਦੀਪਕ ਜੋਤੀ ਕਰ ਪਰਕਾਸ਼, ਦਰ ਘਰ ਸਾਚਾ ਆਪ ਸੁਹਾਇਆ। ਦੀਪਕ ਜੋਤੀ ਹੋਏ ਜਗਤ ਪਰਕਾਸ਼, ਮਨ ਧੀਰ ਧਰਾਇਆ। ਹਰਿ ਬਿਨ ਨਾ ਜਾਣੇ ਕੋਇ ਕਾਇਆ ਕਾਸਾ, ਅੰਮ੍ਰਿਤ ਪਿਆਲਾ ਭਰ ਵਖਾਇਆ। ਦੁਰਮਤ ਮੈਲ ਧੋਏ ਸ਼ਬਦ ਚਲਾਏ ਸਵਾਸ ਸਵਾਸਾ, ਮਾਨਸ ਜਨਮ ਹੋਏ ਰਾਸਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰਾਹ ਜਗਤ ਮਲਾਹ ਬੇਪਰਵਾਹ ਆਪਣਾ ਆਪ ਰਿਹਾ ਵਖਾਇਆ। ਆਪਣਾ ਆਪ ਵਖਾਏ, ਦੋ ਜਹਾਨੀ ਬਣ ਮਲਾਹ। ਗੁਰਮੁਖਾਂ ਬੇੜਾ ਪਾਰ ਕਰਾਏ, ਵੇਖ ਵਖਾਏ ਥਾਉਂ ਥਾਂ। ਸੰਞ ਸਵੇਰ ਨਾ ਭਰਮ ਭੁਲਾਏ, ਨਾ ਕੋਈ ਜਾਣੇ ਪਿਤਾ ਮਾਂ। ਗੁਰਮੁਖ ਸਾਚੇ ਸੋਏ ਮਾਤ ਜਗਾਏ, ਆਪੇ ਦੇਵੇ ਠੰਡੀ ਛਾਂ। ਏਕਾ ਸਾਚਾ ਨਾਮ ਜਪਾਏ, ਵੇਲੇ ਅੰਤਮ ਪਕੜੇ ਬਾਂਹ। ਦਰਗਾਹ ਸਾਚੀ ਸਾਚਾ ਧਾਮ ਆਪ ਸੁਹਾਏ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਵੇਖ ਹਰਿ, ਭਗਤ ਭਗਵੰਤ ਭਗਤੀ ਸਾਚੀ ਲਾਏ। ਭਗਵੰਤ ਭਗਤ ਭਗਤ ਜਲ ਮੀਨ। ਗੁਣਵੰਤ ਸੰਤ ਅੰਤ ਕੰਤ ਰਸ ਰਸਨਾ ਚੀਨ। ਜੀਵ ਜੰਤ ਬਣੇ ਬਣਤ, ਨਾ ਕੋਈ ਮਜ਼੍ਹਬ ਨਾ ਕੋਈ ਦੀਨ। ਜਗਤ ਮਹਿੰਮਾ ਸਦਾ ਅਗੱਣਤ, ਅੱਖਰ ਵੱਖਰ ਗੁਰਮੁਖ ਸਾਚੇ ਵੱਖ ਕੀਨ। ਲੱਖ ਚੁਰਾਸੀ ਲੱਥੀ ਸੱਥਰ, ਨਾ ਕੋਈ ਪਾੜੇ ਬਜਰ ਕਪਾਟੀ ਪੱਥਰ, ਪੰਚ ਵਿਕਾਰਾ ਨਾ ਸਕੇ ਛੀਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਦੇਵੇ ਨਾਮ ਵਰ, ਦਿਵਸ ਰੈਣ ਠਾਂਡਾ ਸੀਨ। ਸਤਿ ਪੁਰਖ ਅਪਾਰ, ਸਤਿ ਸੰਤੋਖਿਆ। ਪੂਰਨ ਜੋਤ ਕਰ ਅਕਾਰ, ਲੱਖ ਚੁਰਾਸੀ ਪਾਵੇ ਸਾਰ, ਵੇਖ ਵਖਾਣੇ ਵਰਨ ਗੋਤਿਆ। ਨੌਂ ਦਵਾਰੇ ਜਗਤ ਭਿਖਾਰ, ਚਾਰੋਂ ਕੁੰਟ ਹਾਹਾਕਾਰ, ਗੁਰਮੁਖ ਵਿਰਲਾ ਪਾਵੇ ਸਾਰ, ਦਸਮ ਦਵਾਰ ਖੋਜ ਖੁਜੰਤਿਆ। ਲੋਕਮਾਤੀ ਸ਼ਬਦ ਅਧਾਰ, ਪੁਰਖ ਬਿਧਾਤੀ ਦੇਵਣਹਾਰ, ਚਰਨ ਨਾਤੀ ਜਗਤ ਪਿਆਰ, ਬੂੰਦ ਸਵਾਂਤੀ ਠਾਂਡੀ ਧਾਰ, ਕਾਇਆ ਰੰਗਣ ਰੰਗ ਬਸੰਤਿਆ। ਕਲਜੁਗ ਤੇਰੀ ਅੰਤਮ ਵਾਰ, ਜੋਤ ਸਰੂਪੀ ਭੇਖ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਵੇਖ ਵਖੰਤਿਆ। ਲੱਖ ਚੁਰਾਸੀ ਭੇਖ ਵਖਾਇਆ, ਪ੍ਰਭ ਜੋਤੀ ਜੋਤ ਜਗਾਈਆ। ਤਖ਼ਤੋਂ ਲਾਹੇ ਰਾਜੇ ਰਾਣੇ, ਵਰਨ ਗੋਤ ਰਹਿਣ ਨਾ ਪਾਈਆ। ਗੁਰਮੁਖ ਸਾਚੇ ਚਤੁਰ ਸੁਘੜ ਸਿਆਣੇ, ਸ਼ਬਦ ਡੋਰ ਰਿਹਾ ਬੰਧਾਇਆ। ਸ਼ਬਦ ਦੇਵੇ ਨਾਮ ਗੁਣ ਨਿਧਾਨੇ, ਦਹਿ ਦਿਸ਼ਾ ਖੇਲ ਰਚਾਈਆ। ਝੁਲੇ ਸ਼ਬਦ ਇਕ ਨਿਸ਼ਾਨੇ, ਸੱਤਾਂ ਦੀਪਾਂ ਰਿਹਾ ਝੁਲਾਈਆ। ਨੌਂ ਖੰਡ ਪ੍ਰਿਥਮੀ ਮਾਰ ਧਿਆਨੇ ਲੋਆਂ ਪੁਰੀਆਂ ਵੇਖ ਵਖਾਈਆ। ਬ੍ਰਹਮਾ ਵੇਖ ਆਪ ਭਗਵਾਨੇ, ਕਲਜੁਗ ਅੰਤਮ ਜੋਤੀ ਮੇਲ ਮਿਲਾਈਆ। ਸ਼ਿਵ ਸ਼ੰਕਰ ਮਾਰ ਧਿਆਨੇ, ਗੁਰਮੁਖ ਸਾਚੇ ਮੇਲ ਮਿਲਾਈਆ। ਸੁਰਪਤ ਰਾਜਾ ਇੰਦ ਹੋਏ ਪਰਧਾਨੇ, ਕਰੋੜ ਤੇਤੀਸਾ ਸੰਗ ਉਠਾਈਆ। ਕਰੇ ਖੇਲ ਵਾਲੀ ਦੋ ਜਹਾਨੇ, ਬੀਸ ਬੀਸਾ ਜਗਤ ਇਕੀਸਾ ਭਗਤ ਸੀਸਾ ਛਤਰ ਝੁਲਾਈਆ। ਨਾ ਕੋਈ ਜਾਣੇ ਰਾਗ ਛਤੀਸਾ, ਦੰਦ ਬਤੀਸਾ ਕਥਨ ਨਾ ਪਾਈਆ। ਵੇਖ ਵਖਾਣੇ ਅੰਜੀਲ ਕੁਰਾਨ ਹਦੀਸਾ, ਈਸਾ ਮੂਸਾ ਹੋਏ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਵੇਖ ਹਰਿ, ਨਿਹਕਲੰਕ ਨਾਉਂ ਰਖਾਈਆ। ਨਿਹਕਲੰਕਾ ਨੌਂ ਦਵਾਰ, ਦਿਸ ਕਿਸੇ ਨਾ ਆਇਆ। ਜੋਤ ਸਰੂਪੀ ਕਰ ਅਕਾਰ, ਸ਼ਬਦ ਸਰੂਪੀ ਡੰਕ ਵਜਾਇਆ। ਚਾਰੋਂ ਕੁੰਟਾਂ ਕਰ ਉਡਾਰ, ਦਹਿ ਦਿਸ਼ਾ ਫੇਰਾ ਪਾਇਆ। ਬ੍ਰਹਿਮੰਡ ਖੰਡ ਵਰਭੰਡ, ਅੰਡ ਜੇਰਜ ਉਤਭੁਜ ਸੇਤਜ ਰਿਹਾ ਵੰਡਾਇਆ। ਸੋਹੰ ਫੜ ਚੰਡ ਪਰਚੰਡ, ਕਲਜੁਗ ਤੇਰੀ ਵੱਢੇ ਕੰਡ, ਬੇਮੁਖ ਜੀਵਾਂ ਦੇਵੇ ਦੰਡ, ਚਾਰੋਂ ਕੁੰਟ ਹੋਏ ਹਲਕਾਇਆ। ਨੌਂ ਖੰਡ ਪ੍ਰਿਥਮੀ ਕਰੇ ਖੰਡ ਖੰਡ, ਵੇਖੇ ਖੇਲ ਹਰਿ ਬ੍ਰਹਿਮੰਡ, ਭੇਖ ਪਖੰਡਾ ਕੋਇ ਰਹਿਣ ਨਾ ਪਾਇਆ। ਗੁਰਮੁਖ ਵਿਰਲਾ ਨਾਰ ਸੁਹਾਗਣ, ਸ੍ਰਿਸ਼ਟ ਸਬਾਈ ਹੋਏ ਰੰਡ, ਕੰਤ ਸੁਹਾਗੀ ਸ਼ਬਦ ਲਾਗੀ ਆਤਮ ਸੇਜਾ ਏਕਾ ਏਕ ਹੰਢਾਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਵੇਖ ਹਰਿ, ਸੋਹੰ ਸੋ ਹਰਿ ਬਿਨ ਅਵਰ ਨਾ ਜਾਣੇ ਕੋ, ਲੱਖ ਚੁਰਾਸੀ ਰਹੀ ਰੋ, ਗੁਰਮੁਖ ਵਿਰਲੇ ਆਤਮ ਬੀਜ ਸਾਚਾ ਬੋ, ਮਾਨਸ ਜਮਨ ਲੇਖੇ ਲਾਇਆ। ਮਾਨਸ ਦੇਹੀ ਹੋਈ ਪਰਵਾਨ, ਪ੍ਰਭ ਸਾਚੇ ਦਇਆ ਕਮਾਈਆ। ਪੰਝੀ ਪੋਹ ਕਰ ਧਿਆਨ, ਗੁਰਮੁਖ ਸੋਏ ਰਿਹਾ ਜਗਾਈਆ। ਸ਼ਬਦ ਸਰੂਪੀ ਹਲ ਸਾਚਾ ਜੋ, ਕਾਇਆ ਮੰਦਰ ਅੰਦਰ ਸਾਚਾ ਬੀਜ ਰਿਹਾ ਬਿਜਾਈਆ। ਦੁਰਮਤ ਮੈਲ ਕਲਜੁਗ ਧੋ, ਰਸਨ ਗੀਤ ਸੁਹਾਗਾ ਅਨਹਦ ਰਾਗਾ ਆਪੇ ਆਪ ਰਿਹਾ ਚਲਾਈਆ। ਹਰਿਜਨ ਬਣਾਏ ਹੰਸ ਕਾਗਾ, ਆਪ ਆਪਣੇ ਹੱਥ ਰੱਖੇ ਵਾਗਾ, ਏਕਾ ਰਾਹ ਜਗਤ ਮਲਾਹ ਬੇਪਰਵਾਹ ਦੋ ਜਹਾਨ ਚਲਾਈਆ। ਸ਼ਬਦ ਸੁਣਾਉਣੀ ਪਾਰਬ੍ਰਹਮ ਬ੍ਰਹਮ ਗਿਆਨੀ ਬ੍ਰਹਮ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਰੇਖ ਵੇਖ ਹਰਿ, ਗੁਰਮੁਖ ਸਾਚੇ ਸੰਤ ਜਨ ਸਾਚੀ ਬਣਤ ਮਾਤ ਰਿਹਾ ਬਣਾਈਆ। ਲੋਕਮਾਤ ਹਰਿ ਬਣਤ ਬਣਾਏ, ਗੁਰਮੁਖ ਸੋਇਆ ਮਾਤ ਜਗਾਏ, ਸਾਧ ਸੰਤ ਕਿਸੇ ਹੱਥ ਨਾ ਆਏ। ਰੂਪ ਅਗੰਮਾ ਹੱਡ ਮਾਸ ਨਾੜੀ ਚੰਮਾ, ਮਾਤ ਪਿਤ ਕਰ ਕਰ ਹਿੱਤ, ਕੋਇ ਨਾ ਜਾਣੇ ਖੇਲ ਨਿੱਤ ਨਵਿਤ, ਪਾਰਬ੍ਰਹਮ ਅਬਿਨਾਸ਼ੀ ਅਚੁਤ, ਵਾਰ ਥਿਤ ਨਾ ਕੋਇ ਜਾਣੇ ਆਪੇ ਜਾਣੇ ਗਤ ਮਿਤ, ਮਾਨਸ ਦੇਹੀ ਜਗਤ ਜਿੱਤ ਲੱਖ ਚੁਰਾਸੀ ਫੰਦ ਕਟਾਏ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸ਼ਬਦ ਭੰਡਾਰਾ ਇਕ ਖੁਲ੍ਹਾਏ। ਸ਼ਬਦ ਭੰਡਾਰਾ ਖੋਲ੍ਹ ਜਗਤ ਜਣਾਈਆ। ਚੌਹ ਅੱਖਰ ਵੱਖਰ ਜਗਤ ਬੋਲ, ਚਾਰ ਵਰਨਾਂ ਰਿਹਾ ਸੁਣਾਈਆ। ਬਜਰ ਕਪਾਟੀ ਪਾੜੇ ਪੱਥਰ ਪੰਚਾਂ ਸਥਰ ਆਪੇ ਲਾਹੀਆ। ਨੇਤਰ ਨੀਰ ਵਰੋਲੇ ਅੱਥਰ, ਕਥਨੀ ਕਥ ਨਾ ਸਕੇ ਰਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪ ਆਪਣੇ ਹੱਥ ਰੱਖੇ ਵਡਿਆਈਆ। ਪ੍ਰਭ ਹੱਥ ਵਡਿਆਈ, ਸ੍ਰਿਸ਼ਟ ਸਬਾਈਆ। ਸ੍ਰਿਸ਼ਟ ਸਬਾਈ ਦਏ ਦੁਹਾਈ, ਪੁਰਖ ਅਬਿਨਾਸ਼ੀ ਜੋਤ ਜਗਾਈਆ। ਧਰਤ ਮਾਤ ਮਿਲੀ ਵਧਾਈ, ਜਨ ਭਗਤਾਂ ਖ਼ੁਸ਼ੀ ਮਨਾਈਆ। ਲੱਖ ਚੁਰਾਸੀ ਹੋਏ ਕੁੜਮਾਈ, ਲਾੜੀ ਮੌਤ ਹੱਥੀਂ ਮਹਿੰਦੀ ਲਾਈਆ। ਧਰਮ ਰਾਏ ਦੂਰ ਦੁਰਾਡਾ ਵੇਖੇ ਚਾਈਂ ਚਾਈਂ, ਅਠਾਈ ਕੁੰਡਾਂ ਬੂਹਾ ਲਾਹੀਆ। ਕਲਜੁਗ ਕਾਲਾ ਪਕੜ ਉਠਾਏ ਫੜ ਫੜ ਬਾਹੀਂ, ਆਪ ਆਪਣਾ ਰੰਗ ਵਖਾਈਆ। ਕੋਈ ਨਾ ਦੇਵੇ ਠੰਡੀਆਂ ਛਾਂਈ, ਮਾਤ ਪਿਤ ਪਿਤਾ ਪੂਤ ਨਾ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਸੁਹੇਲੇ ਇਕ ਇਕੇਲਾ ਸ਼ਬਦ ਸਰੂਪੀ ਕਰ ਕਰ ਮੇਲਾ, ਆਤਮ ਤ੍ਰਿਸ਼ਨਾ ਭੁੱਖ ਰਿਹਾ ਮਿਟਾਈਆ। ਆਤਮ ਤ੍ਰਿਸ਼ਨਾ ਕਟੇ ਭੁੱਖ, ਹਉਮੇ ਦਏ ਜਲਾਈਆ। ਇਕ ਉਪਾਏ ਸੱਚਾ ਸੁਖ, ਧੁਨ ਨਾਦ ਅਨਾਹਦ ਮਰਦੰਗਾ ਇਕ ਵਜਾਈਆ। ਨਿਸ਼ਅੱਖਰ ਵੱਖਰ ਸ਼ਬਦ ਜੋਤੀ ਸਾਚੇ ਕੰਡੇ ਤੋਲ, ਆਪ ਆਪਣੇ ਰੰਗ ਰੰਗਾਈਆ। ਭਾਗ ਲਗਾਏ ਕਾਇਆ ਚੋਲ, ਸਚ ਦਵਾਰੇ ਪੜਦਾ ਖੋਲ੍ਹ, ਨਿਰਮਲ ਜੋਤ ਕਰ ਅਕਾਰ, ਅੰਮ੍ਰਿਤ ਬਖ਼ਸ਼ੇ ਠੰਡੀ ਧਾਰ ਮੁਖ ਚੁਆਈਆ। ਪਵਣ ਉਨੰਜਾ ਛਤਰ ਝੁਲਾਰ, ਭੇਖ ਬਵੰਜਾ ਦਰ ਦਰਬਾਰ, ਭੇਵ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਲੱਖ ਚੁਰਾਸੀ ਵੇਖ ਹਰਿ, ਆਪ ਆਪਣੀ ਰਚਨ ਰਚਾਈਆ। ਗੁਰ ਮੰਦਰ ਅੰਦਰ ਕਿਸੇ ਦਿਸੇ ਨਾ ਸਚ ਸਚਾਈ, ਪੰਡਤ ਪਾਂਧੇ ਦੇਣ ਦੁਹਾਈ, ਮੁਲਾਂ ਕਾਜ਼ੀ ਹਾਹਾਕਾਰਿਆ। ਆਤਮ ਦਰ ਗੁਰਮੁਖ ਵਿਰਲੇ ਵੱਜੇ ਵਧਾਈ, ਸੁਣਿਆ ਰਾਗ ਸ਼ਬਦ ਅਪਾਰਿਆ। ਮਿਲਿਆ ਮੇਲ ਸਾਚੇ ਮਾਹੀ, ਨਾਤਾ ਤੁੱਟਾ ਨੌਂ ਦਵਾਰਿਆ। ਦਸਵੇਂ ਜੋਤ ਅਗੰਮ ਅਥਾਹੀ, ਦੀਪਕ ਜੋਤੀ ਹੋਏ ਉਜਿਆਰਿਆ। ਹੋਏ ਸਹਾਈ ਸਭਨੀਂ ਥਾਂਈਂ, ਪਾਰਬ੍ਰਹਮ ਪਾਵੇ ਸਾਰਿਆ। ਗੁਰਮੁਖ ਆਉਣਾ ਚਾਈਂ ਚਾਈਂ, ਪੁਰਖ ਨਿਰੰਜਣ ਘਟ ਘਟ ਵਾਸੀ ਸ਼ਬਦ ਸਰੂਪੀ ਪਕੜੇ ਬਾਹੀਂ, ਛੱਬੀ ਪੋਹ ਦਿਵਸ ਵਿਚਾਰਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰਮੁਖ ਸਾਚੇ ਸੰਤ ਜਨਾਂ ਅੰਮ੍ਰਿਤ ਆਤਮ ਸਾਚਾ ਚੋਅ, ਨਿਝਰ ਧਾਰਾ ਠੰਡੀ ਠਾਰਾ, ਸੀਤਲ ਸਾਂਤ ਸਾਂਤਕ ਆਪ ਕਰਾ ਰਿਹਾ। ਛੱਬੀ ਪੋਹ ਰੁੱਤ ਬਸੰਤਾ, ਲੋਕਮਾਤ ਕਲ ਆਈ। ਮਿਲੇ ਮੇਲ ਪ੍ਰਭ ਸਾਚੇ ਕੰਤਾ, ਗੁਰਮੁਖ ਸ਼ਬਦ ਹੋਏ ਕੁੜਮਾਈ। ਨਾਤਾ ਤੁੱਟੇ ਜੀਵ ਜੰਤਾ, ਮਿਲੇ ਮੇਲ ਹਰਿ ਭਗਵੰਤਾ, ਕਲਜੁਗ ਕਾਲਖ ਲਾਹੇ ਛਾਹੀ। ਕਰੇ ਖੇਲ ਆਦਿਨ ਅੰਤਾ, ਚੌਥੇ ਜੁਗ ਜੋਤ ਜਗੰਤਾ, ਬਣਾਏ ਮਾਤ ਸਾਚੀ ਬਣਤਾ, ਵੇਖ ਵਖਾਣੇ ਥਾਉਂ ਥਾਈਂ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰਮੁਖ ਸਾਚੇ ਵੇਖ ਹਰਿ, ਦਵਾਰ ਬੰਕ ਰਾਓ ਰੰਕ ਏਕਾ ਏਕ ਸੁਹਾਇੰਦਾ। ਏਕਾ ਏਕ ਸੁਹਾਏ ਦਵਾਰ, ਰਾਓ ਰੰਕ ਰੰਕ ਰਾਜਾਨ ਸ਼ਾਹ ਸੁਲਤਾਨ ਰਿਹਾ ਜਣਾਈਆ। ਚਾਰ ਵਰਨ ਦਰ ਭਿਖਾਰ, ਸ਼ਬਦ ਮਿਲੇ ਵਸਤ ਅਪਾਰ, ਆਤਮ ਝੋਲੀ ਕਾਇਆ ਡੋਲੀ ਹਰਿ ਸਾਚਾ ਰਿਹਾ ਭਰਾਈਆ। ਆਪੇ ਹੋਏ ਪਹਿਰੇਦਾਰ, ਅੰਦਰ ਬਾਹਰ ਗੁਪਤ ਜਾਹਿਰ, ਸ਼ਬਦ ਕੰਡਾ ਸੋਹੰ ਡੰਡਾ ਵਿਚ ਬ੍ਰਹਿਮੰਡਾ ਆਪਣੇ ਹੱਥ ਰਿਹਾ ਉਠਾਈਆ। ਗੁਰਮੁਖ ਵਿਰਲਾ ਵਿਚ ਮਾਤ ਪਾਏ ਵੰਡਾ, ਫੰਦ ਚੁਕਾਏ ਜੇਰਜ ਅੰਡਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਦੇਵੇ ਜਗਤ ਵਰ, ਜੁਗ ਜੁਗ ਕਾਰ ਕਮਾਈਆ। ਕਾਰ ਕਮਾਵੇ ਕਰਮ ਕਾਂਡ, ਲੱਖ ਚੁਰਾਸੀ ਵੇਖ ਵਖਾਨਿਆ। ਲੱਖ ਚੁਰਾਸੀ ਵੇਖ ਵਖਾਣੇ ਜੀਵ ਜੰਤ ਸਾਧ ਸੰਤ ਪ੍ਰਭ ਪੁਣ ਛਾਣ, ਗੁਰਮੁਖ ਸਾਚੇ ਮਾਤ ਉਪੰਨਿਆ। ਗੁਰਮੁਖ ਸਾਚੇ ਚਤੁਰ ਸੁਜਾਨ, ਮਿਲੇ ਮੇਲ ਗੁਣ ਨਿਧਾਨ, ਆਤਮ ਬ੍ਰਹਮ ਬ੍ਰਹਮ ਗਿਆਨ ਪਾਰਬ੍ਰਹਮ ਮੰਨ ਮੰਨਿਆ। ਸ਼ਬਦ ਫੜਾਏ ਹੱਥ ਤੀਰ ਕਮਾਨ, ਸੋਹੰ ਚੁੱਕੇ ਨੌਜਵਾਨ, ਪੰਜਾਂ ਚੋਰਾਂ ਆਪੇ ਡੰਨਿਆ। ਦਾਤਾ ਜੋਧਾ ਸੂਰਾ ਗੁਣੀ ਗੁਣਵਾਨ, ਸਰਬ ਕਲ ਭਰਪੂਰਾ ਹਾਜ਼ਰ ਹਜ਼ੂਰਾ ਵਡ ਧੰਨ ਧੰਨਿਆ। ਰਾਗ ਅਨਾਦਾਂ ਅਨਾਦੀ ਤੋੜਾ, ਬੋਧ ਅਗਾਧ ਸ਼ਬਦੀ ਪੂਰਾ, ਹਰਿਜਨ ਚੜ੍ਹਾਏ ਸਾਚੇ ਚੰਨ੍ਹਿਆ। ਗੁਰਮੁਖਾਂ ਮਸਤਕ ਲਾਏ ਸਾਚੀ ਧੂੜਾ, ਕਾਇਆ ਰੰਗਣ ਰੰਗ ਚੜ੍ਹਾਏ ਗੂੜ੍ਹਾ, ਚਤੁਰ ਸੁਘੜ ਬਣਾਏ ਦਰ ਆਏ ਮੂੜਾ, ਦੇਵੇ ਗਿਆਨ ਗੁਰ ਸ਼ਬਦ ਧਿਆਨ ਆਤਮ ਅੰਨ੍ਹਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਰੇਖ ਵੇਖ ਹਰਿ, ਚਾਰ ਵਰਨ ਇਕ ਸਰਨ ਏਕਾ ਰਾਗ ਸੁਣਾਏ ਕੰਨਿਆ। ਸਾਚਾ ਰਾਗ ਕੰਨ ਸੁਣਾਏ, ਕਵਲ ਨੈਣ ਬਿਧ ਨਾਤਾ। ਗੁਰਮੁਖ ਆਤਮ ਜਾਏ ਮੰਨ, ਮਿਲੇ ਮੇਲ ਸਾਕ ਸੈਣ ਪਿਤ ਮਾਤਾ। ਭਾਂਡਾ ਭਰਮ ਦੇਵੇ ਭੰਨ, ਲੇਖਾ ਚੁੱਕੇ ਊਚਾਂ ਨੀਚਾਂ ਜ਼ਾਤਾਂ ਪਾਤਾਂ। ਬੇੜਾ ਆਪਣਾ ਲਏ ਬੰਨ੍ਹ, ਸੋਹੰ ਦਾਤ ਜਿਸ ਜਨ ਮਿਲੇ ਜਗਤ ਸੁਗਾਤਾ। ਨਾ ਕੋਈ ਲਾਏ ਮਾਤ ਸੰਨ੍ਹ, ਮਿਲਾਏ ਮੇਲ ਤਨ ਕਮਲਾਪਾਤਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਪਾਰਬ੍ਰਹਮ ਬ੍ਰਹਮ ਪਾਰ ਗਿਆਤਾ। ਸਪਤ ਸਰੋਵਰ ਸਾਂਤ ਰਸ, ਸਤਿਗੁਰ ਸਰਨ ਸਰਨਾਏ। ਸਤਿਜੁਗ ਸਾਚੀ ਆਸ ਰੱਖ, ਕਲਜੁਗ ਕਾਲਖ ਪ੍ਰਭ ਰਿਹਾ ਮਿਟਾਏ। ਗੁਰਮੁਖ ਆਤਮ ਜੋਤ ਰਵ ਸਸ ਮਾਤ ਪਰਤਖ, ਦੀਪਕ ਦੀਪ ਰਿਹਾ ਜਗਾਏ। ਮਨਮੁਖ ਜਗਤ ਗਵਾਰ ਹੋਏ ਭੱਖ, ਜੋਤੀ ਅਗਨੀ ਰਿਹਾ ਜਲਾਏ। ਧੁਰ ਮਸਤਕ ਭਾਗ ਪ੍ਰਭ ਲਏ ਰੱਖ, ਗੁਰਮੁਖ ਸੋਏ ਮਾਤ ਜਗਾਏ। ਲੱਖ ਚੁਰਾਸੀ ਵਿਚੋਂ ਕੀਨੇ ਵਖ, ਸੋਹੰ ਸੋ ਜਾਪ ਜਪਾਏ। ਪੰਝੀ ਪੋਹ ਦਰਸ ਦਿਖਾਏ ਹਰਿ ਪਰਤਖ, ਗੁਰ ਸੰਗਤ ਘਾਲ ਪਾਏ ਥਾਂਏ। ਆਪ ਆਪਣੀ ਗੋਦ ਪ੍ਰਭ ਲਏ ਰੱਖ, ਧਰਮ ਰਾਏ ਨੇੜ ਨਾ ਆਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿਵਾਦੀ ਸਤਿ ਪੁਰਖ ਨਿਰੰਜਣ, ਨੇਤਰ ਪਾਇਆ ਸ਼ਬਦ ਅੰਜਨ, ਚਰਨ ਧੂੜ ਕਰਾਏ ਸਾਚਾ ਮਜਨ, ਸਵਾ ਲੱਖ ਪ੍ਰਭ ਇਕ ਕਰਾਏ। ਇਕ ਸਵਾਇਆ ਸਵਾ ਲੱਖ, ਪ੍ਰਭ ਜੋਤੀ ਨੂਰ ਸਵਾਇਆ। ਜੋਤ ਨਿਰੰਜਣ ਰਹੀ ਭਖ, ਅੱਖਰ ਵੱਖਰ ਇਕ ਪੜ੍ਹਾਇਆ। ਹਰਿਜਨ ਆਪ ਚੜ੍ਹਾਏ ਸਾਚੇ ਰਥ, ਸਤਿਜੁਗ ਸਾਚੇ ਮਾਰਗ ਪਾਇਆ। ਸਰਬ ਕਲਾ ਆਪੇ ਸਮਰਥ, ਮਨਮੁਖ ਜੀਵਾਂ ਦਿਸ ਨਾ ਆਇਆ। ਸ੍ਰਿਸ਼ਟ ਸਬਾਈ ਪਕੜੇ ਨੱਥ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਰਿਹਾ ਭਵਾਇਆ। ਜਗਤ ਚਲਾਏ ਸ਼ਬਦ ਰਥ, ਅਕਥਨਾ ਅਕਥ ਰਸਨਾ ਕਥ ਨਾ ਸਕੇ ਰਾਇਆ। ਲੋਆਂ ਪੁਰੀਆਂ ਰਿਹਾ ਮਥ, ਬ੍ਰਹਮਾ ਸ਼ਿਵ ਇੰਦਰ ਕਰੋੜ ਤੇਤੀਸਾ ਦਏ ਦੁਹਾਇਆ। ਲੱਖ ਚੁਰਾਸੀ ਸੀਆਂ ਸਾਢੇ ਤਿੰਨ ਹੱਥ, ਕਲਜੁਗ ਆਪਣੀ ਵੰਡ ਵੰਡਾਇਆ। ਜਨ ਭਗਤਾਂ ਪ੍ਰਭ ਰਖੇ ਦੇ ਕਰ ਹੱਥ, ਵਿਚ ਵਰਭੰਡ ਮਿਲੇ ਵਡਿਆਇਆ। ਜੋਤੀ ਜੋਤ ਸਰੂਪ ਹਰਿ, ਕਰ ਦਰਸ ਸਗਲ ਵਸੂਰੇ ਜਾਇਣ ਲਥ, ਛੱਬੀ ਪੋਹ ਜੋ ਜਨ ਦਰਸ਼ਨ ਪਾਇਆ। ਛੱਬੀ ਪੋਹ ਪ੍ਰਭ ਬਣਤ ਬਣਾਉਣੀ, ਕਾਲਾ ਸੂਸਾ ਤਨ ਛੁਹਾਉਣਾ ਏ। ਵੇਖ ਵਖਾਣੇ ਈਸਾ ਮੂਸਾ ਚੀਨਾ ਰੂਸਾ ਭੇਖ ਵਟਾਉਣਾ ਏ। ਆਪੇ ਜਾਣੇ ਅੰਜ਼ੀਲ ਕੁਰਾਨ ਜਗਤ ਹਦੀਸਾ, ਬੀਸ ਇਕੀਸਾ ਖੇਲ ਖਿਲਾਉਣਾ ਏ। ਏਕਾ ਛਤਰ ਸੋਹੇ ਸਿਰ ਜਗਦੀਸਾ, ਦੰਦ ਬਤੀਸਾ ਲੱਖ ਚੁਰਾਸੀ ਗਾਉਣਾ ਏ। ਸ਼ਾਹ ਸੁਲਤਾਨਾਂ ਖਾਲੀ ਖੀਸਾ, ਬੀਸ ਬੀਸੇ ਦਰ ਦਰ ਕਰ ਭਿਖਾਰ, ਭੇਖ ਇਕ ਆਪ ਅਖਵਾਉਣਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਏਕਾ ਰੰਗ ਰਾਓ ਰੰਕ ਸ੍ਰਿਸ਼ਟ ਸਬਾਈ ਆਪਣਾ ਆਪ ਵਖਾਉਣਾ ਏ।