੨ ਚੇਤ ੨੦੧੩ ਬਿਕ੍ਰਮੀ ਮਹਾਰਾਜਾ ਯਾਦਵਿੰਦਰ ਸਿੰਘ ਮੋਤੀ ਮਹੱਲ ਪਟਿਆਲਾ ਵਿਚ ਸ਼ਬਦ ਉਚਾਰਨ ਕੀਤਾ ਗਿਆ
ਧੁਰ ਮਸਤਕ ਲੇਖਾ ਵੇਖ, ਰੇਖ ਜਗਾਇੰਦਾ। ਜੋਤੀ ਜਾਮਾ ਧਾਰੇ ਭੇਖ, ਦਰ ਦਰਵੇਸ਼ ਆਪ ਅਖਵਾਇੰਦਾ। ਵੇਖ ਵਖਾਣੇ ਨਰ ਨਰੇਸ਼, ਗੁਰ ਦਸਮੇਸ਼ ਰੂਪ ਵਟਾਇੰਦਾ। ਨਾ ਕੋਈ ਜਾਣੇ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਸ਼ਿਵ ਸ਼ੰਕਰ ਭੇਵ ਨਾ ਪਾਇੰਦਾ। ਲੋਕਮਾਤ ਨਾ ਚਲੇ ਕਿਸੇ ਪੇਸ਼, ਗਿਆਨ ਧਿਆਨ ਨਾ ਕੋਈ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸੰਬਲ ਨਗਰੀ ਇਕ ਸੁਹਾਇੰਦਾ। ਸੰਬਲ ਨਗਰ ਧਾਮ ਅਵੱਲਾ, ਪ੍ਰਭ ਸਾਚੇ ਜੋਤ ਜਗਾਈਆ। ਇਕ ਰਖਾਏ ਸ਼ਬਦ ਭੱਲਾ, ਸ੍ਰਿਸ਼ਟ ਸਬਾਈ ਰਿਹਾ ਜਗਾਈਆ। ਕਿਸੇ ਦਿਸ ਨਾ ਆਏ ਜਲ ਥਲਾ, ਘਟ ਘਟ ਮੇਂ ਰਿਹਾ ਸਮਾਈਆ। ਭਾਗ ਲਗਾਏ ਗੋਬਿੰਦ ਡੱਲਾ, ਇਕ ਇਕੱਲਾ ਫੇਰਾ ਪਾਈਆ। ਦੀਪਕ ਜੋਤੀ ਜਿਸ ਆਤਮ ਘਰ ਸਾਚੇ ਬਲਾ, ਸ਼ਬਦ ਭੰਡਾਰ ਰਿਹਾ ਵਰਤਾਈਆ। ਦੂਈ ਦਵੈਤੀ ਮੇਟੇ ਸਲਾ, ਚਾਰ ਵਰਨ ਕਰੇ ਕਰਾਏ ਇਕ ਸਰਨਾਈਆ। ਸਚ ਦਵਾਰ ਗੁਰਮੁਖ ਸਾਚੇ ਪ੍ਰਭ ਦਰ ਘਰ ਸਾਚੇ ਏਕਾ ਮੱਲਾ, ਮਾਣ ਤਾਣ ਦੋ ਜਹਾਨ ਹਰਿ ਭਗਵਾਨ ਆਪ ਰਖਾਈਆ। ਸ਼ਬਦ ਪਹਿਨਾਏ ਤੀਰ ਕਮਾਨ, ਜੋਧਾ ਸੂਰਾ ਵਡ ਬਲੀ ਬਲਵਾਨ, ਅੰਮ੍ਰਿਤ ਆਤਮ ਪੀਣ ਖਾਨ, ਤ੍ਰਿਸ਼ਨਾ ਭੁੱਖ ਦਏ ਜਲਾਈਆ। ਸਰਬ ਜੀਆਂ ਪ੍ਰਭ ਜਾਣੀ ਜਾਣ, ਇਕ ਝੁਲਾਏ ਧਰਮ ਨਿਸ਼ਾਨ, ਪਰਗਟ ਹੋਏ ਵਾਲੀ ਦੋ ਜਹਾਨ, ਨੌਂ ਖੰਡ ਪ੍ਰਿਥਮੀ ਇਕ ਮਕਾਨ, ਸਤਾਂ ਦੀਪਾਂ ਰੰਗ ਰੰਗਾਈਆ। ਸੱਤ ਰੰਗ ਰੰਗ ਰੰਗਾਏ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ, ਸ਼ਬਦ ਮਰਦੰਗ ਇਕ ਵਜਾਏ। ਚਾਰੋਂ ਕੁੰਟ ਕਰਾਏ ਜੈ ਜੈਕਾਰ, ਹਰਿ ਜਨ ਜਨ ਹਰਿ ਸਾਚੇ ਸੰਤ ਜਗਾਏ। ਪਾਰਬ੍ਰਹਮ ਬ੍ਰਹਮ ਪਾਏ ਸਾਰ, ਸ਼ਬਦ ਘੋੜੇ ਤੰਗ ਕਸਾਏ। ਲੋਆਂ ਪੁਰੀਆਂ ਪਾਰ ਕਿਨਾਰ, ਆਪ ਆਪਣੇ ਰੰਗ ਸਮਾਏ। ਪੰਜਾਂ ਤੱਤਾਂ ਵਸੇ ਬਾਹਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਬਲ ਨਗਰੀ ਜੋਤ ਇਕਗਰੀ, ਸ਼ਬਦ ਸਿੰਘਾਸਣ ਡੇਰਾ ਲਾਏ। ਸ਼ਬਦ ਸਿੰਘਾਸਣ ਹਰਿ ਦਾਤਾਰ, ਏਕਾ ਜੋਤ ਜਗਾਈਆ। ਨੌਂ ਦਵਾਰੇ ਜਗਤ ਦਵਾਰ, ਪੁਰਖ ਅਬਿਨਾਸ਼ੀ ਦਿਸ ਨਾ ਆਈਆ। ਜਨ ਭਗਤਾਂ ਦੇਵੇ ਨਾਮ ਅਧਾਰ, ਆਤਮ ਬੂਝ ਬੁਝਾਈਆ। ਏਕਾ ਭਰੇ ਸ਼ਬਦ ਭੰਡਾਰ, ਏਕਾ ਦੂਜਾ ਭਉ ਚੁਕਾਈਆ। ਗੁਣਵੰਤਾ ਗੁਣ ਰਿਹਾ ਵਿਚਾਰ, ਪੂਰਬ ਲਹਿਣਾ ਝੋਲੀ ਪਾਈਆ। ਸੰਮਤ ਚੜ੍ਹਿਆ ਵੀਹ ਸਦ ਤੇਰਾ ਸਚ ਵਿਹਾਰ ਹਰਿ ਕਰਤਾਰ ਸ਼ਬਦ ਅਧਾਰਾ ਆਪ ਕਰਾਈਆ। ਆਪ ਸੁਹਾਏ ਬੰਕ ਦਵਾਰ, ਭੇਖਾਧਾਰੀ ਭੇਖ ਅਪਾਰਾ, ਗੁਰਮੁਖ ਸਾਚੇ ਵਿਚ ਪਸਾਰਾ, ਜੋਤ ਨਿਰੰਜਣ ਡਗਮਗਾਈਆ। ਕਾਲ ਮਹਾਂਕਾਲ ਰਹੇ ਦਵਾਰਾ, ਸ੍ਰਿਸ਼ਟ ਸਬਾਈ ਕਰੇ ਪ੍ਰਿਤਪਾਲ ਆਪੇ ਬਣੇ ਨਾਮ ਅਧਾਰਾ, ਲੱਖ ਚੁਰਾਸੀ ਵੇਖੇ ਕਾਇਆ ਖਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਬਲ ਨਗਰੀ ਵੇਸ ਕਰ, ਕਰੇ ਖੇਲ ਅਗੰਮ ਅਪਾਰਾ। ਅਗੰਮ ਅਪਾਰ ਬੇਪਰਵਾਹ ਕਲਜੁਗ ਜੋਤ ਜਗਾਈਆ। ਵੇਖ ਵਖਾਣੇ ਥਾਂਓ ਥਾਂ, ਗੁਰਮੁਖ ਸਾਚੇ ਰਿਹਾ ਉਠਾਈਆ। ਆਪ ਫੜਾਏ ਹਰਿ ਸ਼ਬਦ ਸਾਚੀ ਬਾਂਹ, ਪਲੂ ਨਾਮ ਲੜ ਬੰਧਾਈਆ। ਦੋ ਜਹਾਨੀ ਦੇਵੇ ਠੰਢੀ ਛਾਂ, ਸਚ ਦਿਵਾਰੀ ਅੰਦਰ ਚੜ੍ਹ, ਕਿਲ੍ਹਾ ਹੰਕਾਰੀ ਤੋੜੇ ਗੜ੍ਹ, ਪੰਜਾਂ ਚੋਰਾਂ ਆਪੇ ਫੜ ਸਾਚੀ ਪ੍ਰੀਤ ਜਣਾਈਆ। ਨਾ ਕੋਈ ਸੀਸ ਨਾ ਕੋਈ ਧੜ, ਜੋਤ ਜਗਾਏ ਬਹੱਤਰ ਨੜ, ਸਚ ਸਿੰਘਾਸਣ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਭੇਖ ਧਰ, ਦਰ ਦਰਵੇਸ਼ਾ ਨਰ ਨਰੇਸ਼ਾ ਇਕ ਦਵਾਰੇ ਹਰਿ ਨਿਰੰਕਾਰੇ ਨਾਮ ਨਿਰੰਜਣ ਸਾਚੀ ਅਲਖ ਜਗਾਈਆ। ਆਪ ਅਲੱਖ ਨਾ ਲਖਿਆ ਜਾਏ, ਲੇਖਾ ਲਿਖਣਹਾਰ ਹੋਏ ਪਰਤਖ ਹਰਿ ਸੰਤ ਸੁਹੇਲੇ ਲਏ ਰੱਖ, ਸ੍ਰਿਸ਼ਟ ਸਬਾਈ ਹਾਹਾਕਾਰ। ਜਗਤ ਵਿਚੋਲਾ ਸ਼ਬਦ ਸੁਣਾਏ ਸਾਚਾ ਢੋਲਾ ਫੜ ਫੜ ਬਾਹੋਂ ਕਰੇ ਵਖ, ਆਦਿ ਅੰਤਾ ਜੁਗਾ ਜੁਗੰਤਾ ਪੂਰਨ ਭਗਵੰਤਾ ਸਾਚੀ ਕਾਰ। ਨੌਂ ਖੰਡ ਪ੍ਰਿਥਮੀ ਉਡੇ ਕੱਖ, ਨਾ ਕੋਈ ਦਿਸੇ ਸ਼ਾਹ ਕਰੋੜੀ ਲੱਖ, ਆਪੇ ਹੋਏ ਭੇਖ ਭੱਖ, ਜੋਤੀ ਜੋਤ ਸਰੂਪ ਹਰਿ, ਇਕ ਸੁਹਾਏ ਬੰਕ ਦਵਾਰ। ਰਾਜ ਰਾਜਾਨਾਂ ਸ਼ਾਹ ਸੁਲਤਾਨਾ। ਸ਼ਾਹੋ ਭੂਪ ਸਤਿ ਸਰੂਪ ਆਦਿ ਪੁਰਖ ਮਹਿੰਮਾ ਅਨੂਪ, ਗੁਰਮੁਖਾਂ ਬੰਨ੍ਹੇ ਹੱਥੀਂ ਗਾਨਾ। ਹੱਥੀਂ ਗਾਨਾ ਨਾਮ ਡੋਰੀ, ਪ੍ਰਭ ਸਾਚੇ ਆਪ ਬੰਧਾਈਆ। ਲੱਖ ਚੁਰਾਸੀ ਕਰੇ ਚੋਰੀ, ਕਿਸੇ ਦਿਸ ਨਾ ਆਏ ਆਤਮ ਘੋਰੀ, ਆਪ ਆਪਣੀ ਬਣਤ ਬਣਾਈਆ। ਸ਼ਬਦ ਚੜ੍ਹੇ ਸਾਚੀ ਘੋੜੀ, ਜੋਤੀ ਸ਼ਬਦੀ ਜੁੜੀ ਜੋੜੀ, ਲੋਆਂ ਪੁਰੀਆਂ ਏਕਾ ਰਾਹ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਨੇਹੜਾ ਦੇਵੇ ਵਰ ਅਲੱਖ ਨਿਰੰਜਣ ਅਲੱਖ ਅਲਖਣਾ, ਦੋਵੇਂ ਹੱਥੀਂ ਫਿਰੇ ਸਖਣਾ, ਛਾਛ ਵਰੋਲੇ ਸਾਚੇ ਮੱਖਣਾ, ਹਰਿ ਸੰਤਾਂ ਰਿਹਾ ਜਗਾਈਆ। ਰਾਜ ਜੋਗ ਜਗਤ ਸੁਲਤਾਨ, ਮਿਲੇ ਨਾਮ ਵਡਿਆਈਆ। ਸਾਚਾ ਮੇਲਾ ਸ੍ਰੀ ਭਗਵਾਨ, ਦੋ ਜਹਾਨਾਂ ਹੋਏ ਰੁਸ਼ਨਾਈਆ। ਕਾਇਆ ਮਾਟੀ ਝੂਠਾ ਮਕਾਨ, ਸੰਤ ਅਸੰਤ ਅੰਤ ਰਹਿਣ ਨਾ ਪਾਈਆ। ਗੁਰ ਮੰਤਰ ਸ਼ਬਦ ਨਿਧਾਨ, ਆਤਮ ਉਪਜੇ ਬ੍ਰਹਮ ਗਿਆਨ, ਭਰਮ ਭੁਲੇਖਾ ਰਹਿਣ ਨਾ ਪਾਈਆ। ਫੜੇ ਸ਼ਬਦ ਤੀਰ ਕਮਾਨ, ਦਾਤਾ ਜੋਧਾ ਸੂਰਾ ਵਡ ਬਲੀ ਬਲਵਾਨ ਏਕਾ ਆਣ ਰਖਾਈਆ। ਨਿਹਕਲੰਕ ਨਰਾਇਣ ਬਲੀ ਬਲਵਾਨ, ਜੋਤੀ ਜਾਮਾ ਵਿਚ ਜਹਾਨ, ਸ਼ਬਦ ਡੰਕ ਰਿਹਾ ਵਜਾਈਆ। ਸੰਮਤ ਵੀਹ ਸੌ ਸੋਲਾਂ ਵੇਖੇ ਮਾਰ ਧਿਆਨ, ਪੁਰੀਆਂ ਲੋਆਂ ਹੋਣ ਹੈਰਾਨ, ਸ਼ਿਵ ਸ਼ੰਕਰ ਲੁੱਟੀ ਜਾਏ ਦੁਕਾਨ, ਬ੍ਰਹਮਾ ਦੇਵੇ ਅੰਤ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਭਿਖਾਰੀ ਇਕ ਸੁਹਾਏ ਭਗਤ ਦਰ, ਦੇਵੇ ਸ਼ਬਦ ਜਗਤ ਸੱਚਾ ਬਿਬਾਣ, ਸੀਸ ਤਾਜ ਜਗਤ ਭੇਟ ਸਾਚੀ ਭੇਟ ਚੜ੍ਹਾਈਆ। ਧੁਰ ਦਰਗਾਹੀ ਖੇਵਟ ਖੇਟ, ਲੋਕਮਾਤੀ ਬਣਤ ਬਣਾਈਆ। ਆਪੇ ਹੋਏ ਬੇਟੀ ਬੇਟ, ਮਾਤ ਪਿਤ ਆਪ ਅਖਵਾਈਆ। ਸ਼ਬਦ ਦੁਸ਼ਾਲੇ ਗੁਰ ਗੋਪਾਲੇ ਹਰਿ ਸੰਤ ਸੁਹੇਲੇ ਲਏ ਲਪੇਟ, ਕਰੇ ਜਗਤ ਸੱਚੀ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਏਕਾ ਦੇਵੇ ਨਾਮ ਸਗਨ, ਅਠੇ ਪਹਿਰ ਰਹੇ ਮਗਨ, ਨਿਰਮਲ ਜੋਤੀ ਇਕ ਇਕਲੌਤੀ ਨਾ ਕੋਈ ਵਰਨ ਨਾ ਕੋਈ ਗੋਤੀ, ਸ਼ਬਦ ਧੁਨਕਾਰਾ ਹਰਿ ਆਕਾਰ, ਕਾਇਆ ਮੰਦਰ ਤੁਟੇ ਜੰਦਰ ਉਚ ਮਹੱਲਾ ਅਟੱਲ ਅਟੱਲਾ ਸ਼ਬਦ ਸਿੰਘਾਸਣ ਨਰ ਨਿਰੰਕਾਰ ਏਕਾ ਦਰਸ਼ਨ ਪਾਈਆ। ਸ਼ਬਦ ਸੀਸ ਜਗਤ ਦਸਤਾਰ। ਕਰੇ ਕਰਾਏ ਸਚ ਵਿਹਾਰ। ਬੀਸ ਬੀਸਾ ਹਰਿ ਜਗਦੀਸਾ ਪਰਗਟ ਹੋਏ ਵਿਚ ਸੰਸਾਰ। ਵੇਖੇ ਖੇਲ ਵਿਚ ਉਨੀਸਾ, ਅਠ ਅਠਾਰਾਂ ਜਲ ਜਲ ਧਾਰ। ਸਤ ਸਤਾਰਾਂ ਵਹਿੰਦੀ ਧਾਰਾ, ਮਨਮੁਖ ਡੁੱਬੇ ਵਿਚ ਮੰਝਧਾਰ। ਛੇ ਦਸ ਸੋਲਾਂ ਕਲ ਸੋਲਾਂ ਜੋਤੀ ਜੋਤ ਸਰੂਪ ਹਰਿ, ਪਰਗਟ ਹੋਵੇ ਵਿਚ ਸੰਸਾਰ।।