Granth 05 Likhat 083: 6 Chet 2023 Bikarmi Mehar Singh de Dere Shabad Ucharia Prantu Ohna andro Kunde Mar lae te Andr na wadan dita Jalandhar Nava Model Town

੬ ਚੇਤ ੨੦੧੩ ਬਿਕ੍ਰਮੀ ਮਿਹਰ ਸਿੰਘ ਦੇ ਡੇਰੇ ਸ਼ਬਦ ਉਚਾਰਿਆ ਪਰੰਤੂ ਉਹਨਾਂ ਅੰਦਰੋਂ ਕੁੰਡੇ ਮਾਰ ਲਏ ਤੇ ਅੰਦਰ ਨਾ ਵੜਨ ਦਿਤਾ ਜਲੰਧਰ ਨਵਾਂ ਮਾਡਲ ਟਾਊਨ

ਪੁਰਖ ਅਬਿਨਾਸ਼ੀ ਜਾਮਾ ਪਾਇਆ। ਕਰੇ ਖੇਲ ਅਗੰਮਾ, ਕਲਜੁਗ ਜੀਵਾਂ ਦਿਸ ਨਾ ਆਇਆ। ਵਸੇ ਕਾਇਆ ਚੰਮਾ, ਜਗਤ ਵਿਕਾਰਾ ਆਤਮ ਹੰਕਾਰਾ ਏਕਾ ਹਿਸਾ ਵੰਡ ਵੰਡਾਇਆ। ਲੇਖੇ ਲਾਏ ਨਾ ਪਵਣ ਸਵਾਸੀ ਦਮਾ, ਆਪ ਆਪਣੀ ਕੰਡ ਵਖਾਇਆ। ਨਾਰ ਦੁਹਾਗਣ ਦਿਸੇ ਰੰਡ, ਸੰਤ ਸੁਹਾਗੀ ਕੰਤ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਨਿਹਕਲੰਕ ਨਰਾਇਣ ਨਰ, ਨਰ ਨਰੇਸ਼ਾ ਦਰ ਦਵਾਰੇ ਸੰਤ ਸੁਹੇਲੇ ਭੇਖ ਭਿਖਾਰੀ ਮੰਗਣ ਆਇਆ। ਬੰਦ ਕੁਆੜੀ ਵੱਜੇ ਤਾਲਾ। ਮਿਲੇ ਮੇਲ ਨਾ ਗੁਰ ਗੋਪਾਲਾ। ਦਿਵਸ ਰੈਣ ਅੱਠੇ ਪਹਿਰ ਲੋਕਮਾਤ ਪਿਆ ਜੰਜ਼ਾਲਾ। ਕਾਇਆ ਨਗਰ ਨਾ ਦਿਸੇ ਸ਼ਹਿਰ, ਮਾਇਆ ਰਾਣੀ ਏਕਾ ਲਹਿਰ, ਦਰ ਘਰ ਸਾਚੇ ਹੋਏ ਕੰਗਾਲਾ। ਕਲਜੁਗ ਅੰਤਮ ਵਰਤੇ ਕਹਿਰ, ਜੋਤੀ ਜੋਤ ਸਰੂਪ ਹਰਿ, ਆਪੇ ਵੇਖੇ ਪਰਖੇ ਕਾਇਆ ਫ਼ਲ ਕਿਸੇ ਲਗੇ ਡਾਲ੍ਹਾ। ਆਇਆ ਦਰ ਦਰਵੇਸ਼ ਭੇਖ ਧਾਰਿਆ। ਕਲਜੁਗ ਕਾਲਾ ਕਰਿਆ ਵੇਸ, ਜਗਾਏ ਜੋਤ ਅਗੰਮ ਅਪਾਰਿਆ। ਨਾ ਕੋਈ ਜਾਣੇ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਸੰਤ ਸੁਹੇਲੇ ਕਰੇ ਵਿਚਾਰਿਆ। ਆਪੇ ਸ਼ਾਹ ਕੰਗਾਲ ਨਰ ਨਰੇਸ਼, ਆਪੇ ਆਪ ਨਰ ਨਿਰੰਕਾਰਿਆ। ਆਪੇ ਹੋਇਆ ਧਾਰੀ ਕੇਸ, ਮੂੰਡ ਮੁੰਡਾਈ ਆਪ ਸੰਸਾਰਿਆ। ਕਿਸੇ ਨਾ ਚਲੇ ਕੋਈ ਪੇਸ਼, ਪ੍ਰਭ ਫੜੇ ਖੰਡਾ ਸ਼ਬਦ ਦੋ ਧਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣ ਆਇਆ ਬੰਕ ਦਵਾਰਿਆ। ਬੰਕ ਦਵਾਰਾ ਹਰਿ ਹਰਿ ਵੇਖੇ, ਖਾਲੀ ਦਿਸਣ ਭੰਡਾਰੇ। ਸੰਤ ਸੁਹੇਲੇ ਨੇਤਰ ਪੇਖੇ, ਕਵਣ ਸ਼ਬਦ ਵਣਜਾਰੇ। ਮਸਤਕ ਲੱਗੀ ਸਾਚੀ ਮੇਖੇ, ਜਗੇ ਜੋਤ ਅਗੰਮ ਅਪਾਰੇ। ਮਾਇਆ ਭੁੱਲੇ ਭਰਮ ਭੁਲੇਖੇ, ਮਿਲਿਆ ਮੇਲ ਨਾ ਕੰਤ ਭਤਾਰੇ। ਅੰਤਮ ਮਿਟਣੀ ਕਲਜੁਗ ਰੇਖੇ, ਖਾਲੀ ਰਹਿਣ ਦਵਾਰੇ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਰੇ ਖੇਲ ਅਪਰ ਅਪਾਰੇ। ਸ਼ਬਦ ਸੁਨੇਹੜਾ ਹਰਿ ਘਲਾਇਆ। ਬਣੇ ਦਰ ਸਵਾਲੀ, ਖੁਲ੍ਹਾ ਵਿਹੜਾ ਇਕ ਵਖਾਇਆ। ਕਾਇਆ ਮੰਦਰ ਸਾਚੇ ਅੰਦਰ ਦੀਪਕ ਜੋਤ ਜਗੇ ਦਿਵਾਲੀ, ਡੂੰਘੀ ਕੰਦਰ ਦਿਸ ਨਾ ਆਇਆ। ਸੁਰਤ ਸਵਾਣੀ ਹੋਈ ਬੇਹਾਲੀ, ਆਤਮ ਜੰਦਰ ਇਕ ਲਗਾਇਆ। ਸ਼ਬਦ ਵਿਹੂਣਾ ਦਿਸੇ ਖਾਲੀ, ਪੁਰਖ ਅਬਿਨਾਸ਼ੀ ਡੇਰਾ ਲਾਇਆ। ਧੁਰ ਦਰਗਾਹੀ ਸਾਚਾ ਮਾਲੀ ਸ਼ਬਦ ਘੇਰਾ ਇਕ ਰਖਾਇਆ। ਨਿਰਮਲ ਜੋਤ ਜਗੇ ਅਕਾਲੀ, ਸੰਞ ਸਵੇਰਾ ਦਏ ਮਿਟਾਇਆ। ਏਕਾ ਸ਼ਬਦ ਵਜਾਏ ਸਾਚਾ ਆਤਮ ਅੰਦਰ ਅਨਾਦ ਅਨਾਦਾ ਸਾਚਾ ਤਾਲੀ, ਅੰਮ੍ਰਿਤ ਆਤਮ ਜਾਮ ਪਿਆਇਆ। ਕਾਇਆ ਮਾਟੀ ਲੇਖੇ ਚਾਮ ਲਗਾਇਆ। ਸ਼ਬਦ ਘੋੜਾ ਧੁਰਦਰਗਾਹੀ ਆਇਆ ਦੌੜ, ਹਰਿ ਸੰਤ ਦਵਾਰੇ ਬਣ ਸਵਾਲੀ, ਆਪੇ ਪਰਖੇ ਮਿੱਠੇ ਕੌੜ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਨਿਹਕਲੰਕ ਨਰਾਇਣ ਨਰ, ਆਪ ਆਪਣੇ ਅੰਗ ਸਮਾਇਆ। ਵਾਰ ਥਿਤ ਵਿਚਾਰ, ਬਣਤ ਬਣਾਇੰਦਾ। ਆਤਮ ਜੋਤੀ ਸ਼ਬਦੀ ਪਵਣੀ ਵੇਖੇ ਸਾਚੀ ਧਾਰ, ਅਵਣੀ ਗਵਣੀ ਵਿਚ ਸਮਾਇੰਦਾ। ਦੀਵਾ ਬਾਤੀ ਕਮਲਾਪਾਤੀ ਕਵਣ ਘਰ ਉਜਿਆਰ, ਕਾਇਆ ਮੰਦਰ ਕਵਣ ਸੁਹਾਇੰਦਾ। ਮਾਇਆ ਰਾਣੀ ਕੂੜ ਪਸਾਰ, ਕੂੜੋ ਕੂੜ ਜਗਤ ਵਿਹਾਰ, ਏਕਾ ਰੰਗਣ ਨਾਮ ਸਾਚੀ ਰੰਗ ਵਖਾਇੰਦਾ। ਕਾਇਆ ਮਾਟੀ ਭਾਂਡੇ ਕਾਚੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੇ ਮੰਦਰ ਅੰਦਰ ਆਪੇ ਆਪ ਸੁਹਾਇੰਦਾ। ਦਸਮ ਦਵਾਰੀ ਰਹੀ ਬੰਦ। ਗਾ ਗਾ ਥੱਕੇ ਬੱਤੀ ਦੰਦ। ਪੜ੍ਹ ਪੜ੍ਹ ਅੱਕੇ ਸ਼ਬਦ ਚੜ੍ਹਿਆ ਨਾ ਸਾਚਾ ਚੰਦ। ਨਾਤਾ ਤੁੱਟੇ ਲੱਖ ਚੁਰਾਸੀ ਜਗਤ ਸਾਕ ਸੈਣ ਕੱਚੇ ਅਗਿਆਨ ਅੰਧੇਰ ਨਾ ਗਿਆ ਅੰਧ। ਸੰਮਤ ਸੋਲਾਂ ਪ੍ਰਭ ਫੜ ਫੜ ਬਾਹੋਂ ਧੁਰ ਦਰਗਾਹੀ ਅੱਗੇ ਹੱਕੇ, ਨਾ ਕੋਈ ਕਿਸੇ ਸੁਣਾਏ ਛੰਦ ਬੰਦ। ਏਕਾ ਸ਼ਬਦ ਨਕੇਲ ਪਾਏ ਨੱਕੇ, ਭਰਮਾਂ ਢਾਹੇ ਝੂਠੀ ਕੰਧ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵਣ ਆਇਆ ਵਰ, ਸ਼ਬਦ ਸੁਨੇਹੜਾ ਧੁਰ ਦਰਗਾਹੀ ਜਗਤ ਮਲਾਹੀ ਬੇਪਰਵਾਹੀ ਖ਼ੁਸ਼ੀ ਕਰਾਏ ਬੰਦ ਬੰਦ। ਸ਼ਬਦ ਗੁਰ ਜਿਸ ਤਨ ਵਸਾਏ, ਮਸਤਕ ਲੇਖਾ ਵੇਖੇ ਲਿਖਿਆ। ਸ਼ਬਦ ਨਾਦ ਨਾ ਕੋਈ ਵਜਾਏ ਨਾ ਉਪਜੇ ਸਾਚੀ ਸੁਰ, ਰਾਗ ਰਾਗਨੀ ਕਿਸੇ ਨਾ ਗਾਇਆ। ਏਕਾ ਦਿਸੇ ਸ਼ਬਦ ਘੋੜ, ਬ੍ਰਹਿਮੰਡ ਵੰਡ ਜਿਸ ਵੰਡਾਇਆ। ਗੁਰਮੁਖ ਵਿਰਲਾ ਚੜ੍ਹੇ ਤੋੜ, ਨੌਂ ਦਵਾਰੇ ਡੇਰਾ ਸਭ ਨੇ ਲਾਇਆ। ਜੋਤ ਨਿਰੰਜਣ ਪਾਵੇ ਅੰਜਨ ਸ਼ਬਦ ਪ੍ਰੀਤ ਜਿਸ ਜਨ ਗਈ ਜੁੜ, ਆਤਮ ਪੜਦਾ ਦੇਵੇ ਲਾਹਿਆ। ਗੁਰ ਪੂਰੇ ਚਰਨ ਧੂੜ ਜਿਸ ਜਨ ਕੀਆ ਮਜਨ, ਆਤਮ ਅੰਦਰ ਕਾਇਆ ਕੰਦਰ ਮਿਲੇ ਸਾਚਾ ਸੱਜਣ, ਭਾਂਡੇ ਭਰਮ ਨੌਂ ਦਵਾਰੇ ਭੱਜਣ, ਅੰਮ੍ਰਿਤ ਆਤਮ ਪੀ ਪੀ ਸੰਤ ਸੁਹੇਲੇ ਰੱਜਣ, ਜਿਸ ਜਨ ਪੁਰਖ ਅਬਿਨਾਸ਼ੀ ਸਾਚਾ ਦਰਸ਼ਨ ਪਾਇਆ। ਜੂਠੇ ਝੂਠੇ ਆਪਣੇ ਪੜਦੇ ਕੱਜਣ, ਦਰ ਦਵਾਰੇ ਛੱਡ ਛੱਡ ਭੱਜਣ, ਲੋਕਮਾਤ ਨਾ ਆਏ ਲੱਜਨ, ਸ਼ਬਦ ਡੰਕ ਪ੍ਰਭ ਆਪ ਵਜਾਇਆ। ਰਾਓ ਰੰਕ ਸ਼ਾਹ ਸੁਲਤਾਨਾਂ ਰਾਜ ਰਾਜਾਨਾਂ ਵਾਲੀ ਦੋ ਜਹਾਨਾਂ ਏਕਾ ਅੰਕ ਰਿਹਾ ਸੁਣਾਇਆ। ਲਾੜੀ ਮੌਤ ਬੰਨ੍ਹੇ ਹੱਥੀਂ ਗਾਨਾ, ਨਿਹਕਲੰਕ ਨਰਾਇਣ ਨਰ, ਏਕਾ ਫੜੇ ਸ਼ਬਦ ਤੀਰ ਕਮਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਅੰਤ ਮਿਟਾਏ, ਸਾਧ ਸੰਤ ਕੋਈ ਰਹਿਣ ਨਾ ਪਾਏ, ਇਕ ਰਖਾਏ ਨਾਮ ਸੱਚਾ ਸ਼ਬਦ ਬਿਬਾਣਾ। ਸਤਿ ਕਰਤਾਰ ਸਤਿ ਨਾ ਜਾਣਿਆ। ਆਤਮ ਉਪਜੀ ਨਾ ਬ੍ਰਹਮ ਮਤ, ਪਾਰਬ੍ਰਹਮ ਨਾ ਦਰ ਪਛਾਨਿਆ। ਬਹੱਤਰ ਨਾੜੀ ਉਬਲੀ ਰਤ, ਜੂਠਾ ਝੂਠਾ ਪੀਣਾ ਖਾਣਿਆ। ਧੀਰਜ ਸ਼ਬਦ ਨਾ ਦਿਤੀ ਸਾਚੀ ਮਤ, ਚਰਨ ਨੱਤ ਨਾ ਪੁਰਖ ਨਿਧਾਨਿਆ। ਸਰਬ ਜੀਆਂ ਪ੍ਰਭ ਜਾਣੇ ਮਿਤ ਗਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖ ਵਖਾਣੇ ਸੁਘੜ ਸਿਆਣੇ ਦਰ ਘਰ ਸਾਚੇ ਏਕਾ ਏਕ ਮਾਰ ਧਿਆਨਿਆ।।

Leave a Reply

This site uses Akismet to reduce spam. Learn how your comment data is processed.