੭ ਚੇਤ ੨੦੧੩ ਬਿਕ੍ਰਮੀ ਕਪੂਰਥਲੇ ਦੇ ਰਾਜੇ ਦੇ ਮਹੱਲਾ ਵਿਚ ਜਾ ਕੇ ਸ਼ਬਦ ਉਚਾਰਿਆ ਅਤੇ ਇਕ ਦਸਤਾਰ ਸਿਰੋਪਾਓ ਦਿਤਾ
ਪੁਰਖ ਅਬਿਨਾਸ਼ੀ ਜਾਮਾ ਪਾਇਆ, ਲੋਕਮਾਤ ਵੱਜੀ ਵਧਾਈ। ਗੁਰਮੁਖ ਸਾਚੇ ਲਏ ਜਗਾਇਆ, ਦੇਵੇ ਜਗਤ ਵਡਿਆਈ। ਆਪ ਆਪਣਾ ਦਰਸ ਦਿਖਾਇਆ, ਸਿਰੋਪਾਓ ਸੀਸ ਟਿਕਾਈ। ਅੰਮ੍ਰਿਤ ਆਤਮ ਮੇਘ ਬਰਸ ਵਖਾਇਆ, ਸ਼ਬਦ ਧੁਨ ਉਪਜੇ ਸੁਨ ਖੁਲ੍ਹਾਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਹਰਿ ਹਰ ਥਾਈਂ। ਰਾਜ ਕਪੂਰ ਸ਼ਬਦ ਜੋਗ ਤਨ ਸ਼ਿੰਗਾਰ। ਆਤਮ ਰਸ ਸਾਚਾ ਭੋਗ, ਮਿਲੇ ਮੇਲ ਨਰ ਹਰਿ ਕਰਤਾਰ। ਲੇਖਾ ਲਿਖਿਆ ਧੁਰ ਸੰਜੋਗ, ਆਦਿ ਅੰਤ ਨਾ ਹੋਏ ਵਿਜੋਗ, ਚਰਨ ਸਰਨ ਪ੍ਰਭ ਇਕ ਪਿਆਰ। ਦੇਵੇ ਦਰਸ ਆਪ ਅਮੋਘ, ਜਗਤ ਵਿਛੋੜਾ ਕਟੇ ਰੋਗ, ਬਾਹੋਂ ਫੜ ਫੜ ਲਾਏ ਪਾਰ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਵੇਖ ਦਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ। ਨਿਹਕਲੰਕ ਨਰਾਇਣ ਨਰ, ਜੋਤ ਜਗਾਇੰਦਾ। ਸ਼ਬਦ ਡੰਕ ਇਕ ਅਪਾਰ, ਚਾਰ ਵਰਨਾਂ ਆਪ ਸੁਣਾਇੰਦਾ। ਰਾਓ ਰੰਕ ਮੀਤ ਮੁਰਾਰ, ਦੋ ਜਹਾਨਾਂ ਹੋਏ ਸਹਾਏ। ਸੰਮਤ ਵੀਹ ਸੌ ਸੋਲਾਂ ਸਦ ਵਿਚਾਰ, ਆਪ ਆਪਣਾ ਮੇਲ ਮਿਲਾਏ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸੰਬਲ ਨਗਰੀ ਜੋਤ ਇਕਗਰੀ ਸ਼ਬਦ ਘੋੜ ਅਸਵਾਰੀ, ਜੋਤੀ ਜੋਤ ਨਿਰੰਕਾਰੀ, ਆਪ ਆਪਣੇ ਅੰਗ ਸਮਾਏ। ਭਰਿਆ ਰਹੇ ਭੰਡਾਰ, ਤੋਟ ਨਾ ਆਈਆ। ਦੇਵਣਹਾਰ ਦਾਤਾਰ, ਸਰਬ ਥਾਈਂਆ। ਰਾਜ ਰਾਜਾਨਾਂ ਖੜਾ ਰਹੇ ਦਰ ਦਰਬਾਰ, ਖੇਵਟ ਖੇਟ ਆਪ ਅਖਵਾਈਆ। ਵੇਲੇ ਅੰਤਮ ਕਰੇ ਪਿਆਰ, ਦਰਸ ਦਿਖਾਈਆ। ਬਿਆਸ ਕਿਨਾਰਾ ਆਰ ਪਾਰ ਸ਼ਬਦ ਨਗਾਰਾ ਇਕ ਵਜਾਈਆ। ਕਰੇ ਖੇਲ ਹਰਿ ਕਰਤਾਰ, ਨਾਮ ਵਣਜਾਰਾ ਵਣਜ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਰਗਟ ਹੋਏ ਜੋਤ ਬਲੋਏ, ਕਰੇ ਪਰਕਾਸ਼ ਤ੍ਰੈ ਤ੍ਰੈ ਲੋਏ, ਸੰਮਤ ਸੋਲਾਂ ਏਕਾ ਚਰਨ ਦਰ ਸਾਚੇ ਆਪਣਾ ਆਪ ਛੁਹਾਈਆ।