ਅਨੰਦਪੁਰ ਦੇ ਅੱਖਰ ਉਤੇ ਸ਼ਬਦ ਉਚਾਰਿਆ ਗਿਆ
ਐੜਾ ਅੱਖਰ ਆਤਮ ਅਕਾਰ। ਕਾਇਆ ਮੰਦਰ ਚਾਰ ਦਿਵਾਰ। ਦਹਿ ਦਿਸ਼ਾ ਪਾਏ ਹਿਸਾ, ਵੇਖ ਵਖਾਣੇ ਅੰਦਰ ਬਾਹਰ ਗੁਪਤ ਜਾਹਰ। ਐੜਾ ਆਤਮ ਕਿਸੇ ਨਾ ਦਿਸੇ, ਲੱਖ ਚੁਰਾਸੀ ਹੋਏ ਖੁਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਸਚ ਮਹੱਲਾ ਰਿਹਾ ਉਸਾਰ। ਐੜਾ ਅੰਦਰ ਆਤਮ ਜੋਤ। ਜੋਤ ਨਿਰੰਜਣ ਨਾ ਕੋਈ ਵਰਨ ਨਾ ਕੋਈ ਗੋਤ। ਦੁੱਖ ਦਰਦ ਭੈ ਭਗਵੰਤ ਭੰਜਨ, ਆਪੇ ਜਾਣੇ ਕੋਟਨ ਕੋਟ। ਕਾਇਆ ਮਾਟੀ ਸਾਚਾ ਸੱਜਣ, ਇਕ ਲਗਾਏ ਆਤਮ ਚੋਟ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪ ਆਪਣਾ ਖਾਏ ਤਾਮ। ਐੜਾ ਅੰਤਰ ਆਤਮ ਧਿਆਨ। ਆਦਿ ਪੁਰਖ ਇਕ ਭਗਵਾਨ। ਸਤਿ ਸਰੂਪ ਧਰਮ ਨਿਸ਼ਾਨ, ਵਡ ਸ਼ਾਹੋ ਭੂਪ, ਆਵਣ ਜਾਵਣ ਖੇਲ ਮਹਾਨ। ਜੋਤੀ ਜੋਤ ਸਰੂਪ ਹਰਿ, ਆਦਿ ਅੰਤ ਸਾਧ ਸੰਤ ਕਰੇ ਪਛਾਨ। ਐੜਾ ਅੱਲਾ ਆਸ ਰਖਾਈ। ਏਕਾ ਵਸੇ ਸਚ ਮਹੱਲਾ, ਧਰਮ ਮੁਹੰਮਦ ਗਿਆ ਲਿਖਾਈ। ਸ਼ਬਦ ਜਣਾਇਆ ਹਰਿ ਜੀ ਡੱਲਾ, ਗੁਰ ਗੋਬਿੰਦਾ ਦੇ ਮਤ ਸਮਝਾਈ। ਵਸੇ ਨਿਹਚਲ ਧਾਮ ਅਚੱਲਾ, ਕਲਜੁਗ ਵੇਲਾ ਦਏ ਸੁਹਾਈ। ਦਿਸ ਨਾ ਆਏ ਜਲ ਥਲਾ, ਗੁਰਦਵਾਰੇ ਮੰਦਰ ਮਸਜਿਦ ਕਿਸੇ ਥਾਈਂ। ਆਪੇ ਹੋਏ ਅਛਲ ਅਛੱਲਾ, ਵਲ ਛਲ ਜਗਤ ਭੁਲਾਈ। ਸ਼ਬਦ ਫੜੇ ਹੱਥ ਵਿਚ ਭੱਲਾ, ਚਾਰੋਂ ਕੁੰਟ ਦਏ ਦੁਹਾਈ। ਇਕ ਸੁਨੇਹੜਾ ਏਕੇ ਘਲਾ, ਓਅੰ ਸੋਹੰ ਜਾਪ ਜਪਾਈ। ਦੂਈ ਦਵੈਤੀ ਮੇਟੇ ਸੱਲਾ, ਚਾਰੋਂ ਵਰਨਾਂ ਇਕ ਸਰਨਾਈ। ਦਰ ਦਵਾਰਾ ਦਏ ਵਖਾਈ। ਜੋਤੀ ਜੋਤ ਸਰੂਪ ਹਰਿ, ਐੜਾ ਅੱਖਰ ਕਰ ਕਰ ਵੱਖਰ, ਸਾਚੀ ਰਚਨਾ ਰਿਹਾ ਰਚਾਈ। ਐੜਾ ਅੰਮ੍ਰਿਤ ਆਤਮ ਨੀਰ। ਪੰਚ ਸ਼ਬਦ ਪੰਚ ਗੁਰਮੰਤ ਪੰਜ ਸੰਤ ਹਰਿ ਭਗਵੰਤ, ਤਨ ਬਸੰਤਰ ਪਹਿਨੇ ਸਾਚੇ ਚੀਰ। ਮਿਲੇ ਮੇਲ ਹਰਿ ਸਾਚੇ ਕੰਤ, ਕਾਇਆ ਰੰਗ ਚੜ੍ਹੇ ਬਸੰਤ, ਲੋਕਮਾਤ ਬਣੇ ਬਣਤ, ਵੇਖੇ ਖੇਲ ਅੰਤ ਅਖੀਰ। ਬੈਠਾ ਰਹੇ ਇਕ ਇਕੰਤ, ਫਿਰ ਫਿਰ ਥੱਕੇ ਜੀਵ ਜੰਤ, ਮਾਇਆ ਪਾਏ ਹਰਿ ਬੇਅੰਤ, ਨਾ ਕੋਈ ਜਾਣੇ ਸੰਤ ਫਕੀਰ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਵੇਸ ਕਰ, ਜਨ ਭਗਤਾਂ ਦੇਵੇ ਆਤਮ ਧੀਰ। ਨੰਨ੍ਹਾ ਨਿਰਗੁਣ ਰੂਪ ਹਰਿ ਨਿਰੰਕਾਰਿਆ। ਸ਼ਬਦ ਸਰੂਪੀ ਰਖੇ ਧੁਨ, ਚਾਰੇ ਕੁੰਟ ਜੈ ਜੈਕਾਰਿਆ। ਸਰਬ ਪੁਕਾਰ ਰਿਹਾ ਸੁਣ, ਦਿਸ ਕਿਸੇ ਨਾ ਆ ਰਿਹਾ। ਆਪੇ ਜਾਣੇ ਆਪਣੇ ਗੁਣ, ਲੱਖ ਚੁਰਾਸੀ ਵਿਚ ਸਮਾ ਰਿਹਾ। ਸ੍ਰਿਸ਼ਟ ਸਬਾਈ ਛਾਣ ਪੁਣ, ਗੁਰਮੁਖ ਸੋਏ ਆਪ ਜਗਾ ਰਿਹਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਨੈਣ ਨੇਤਰ ਕਾਇਆ ਖੇਤਰ ਵਿਚ ਉਪਜਾ ਰਿਹਾ। ਨੰਨ੍ਹਾ ਨਿਰਾਧਾਰ, ਨਰ ਹਰਿ ਨਿਰਵੈਰਿਆ। ਆਪੇ ਜਾਣੇ ਆਪਣੀ ਸਾਰ, ਨਾ ਕੋਈ ਸਕੇ ਜੀਵ ਵਿਚਾਰ। ਸਾਧਾਂ ਸੰਤਾਂ ਆਈ ਹਾਰ, ਪੁਰਖ ਅਬਿਨਾਸ਼ੀ ਵਸੇ ਬਾਹਰਿਆ। ਗੁਰਮੁਖ ਵਿਰਲੇ ਮੇਲਾ ਕੰਤ ਭਤਾਰ, ਏਕਾ ਸੇਜਾ ਸੁੱਤੇ ਪੈਰ ਪਸਾਰ, ਆਪੇ ਗੁਰ ਆਪੇ ਚੇਲਿਆ। ਵਰਭੰਡੀ ਹੋਏ ਖਵਾਰ ਕਲਜੁਗ ਤੇਰੀ ਟੇਡੀ ਡੰਡੀ, ਵੇਲੇ ਅੰਤਮ ਆਈ ਹਾਰ। ਚਾਰੋਂ ਕੁੰਟ ਭੇਖ ਪਖੰਡੀ, ਕਥਨੀ ਕਥ ਹਾਹਾਕਾਰ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਨਾਮ ਨਿਰੰਜਣ ਕਰੇ ਇਕ ਜੈਕਾਰ। ਨੰਨ੍ਹਾ ਨਾਮ ਨਿਧਾਨ ਹਰਿ ਉਪਾਇਆ। ਝੁੱਲੇ ਸੱਚਾ ਸ਼ਬਦ ਨਿਸ਼ਾਨ, ਜਗਤ ਸੁਹਾਇਆ। ਆਪੇ ਵੇਖੇ ਵਾਲੀ ਦੋ ਜਹਾਨ, ਦਿਸ ਕਿਸੇ ਨਾ ਆਇਆ। ਸੱਤਾਂ ਰੰਗਾਂ ਰੰਗ ਰੰਗਾਨ, ਸੱਤਾਂ ਦੀਪਾਂ ਵੰਡ ਵੰਡਾਇਆ। ਨੌਂ ਖੰਡ ਪ੍ਰਿਥਮੀ ਇਕ ਗਿਆਨ, ਸੋਹੰ ਅੱਖਰ ਵਖਰ ਇਕ ਲਿਖਾਇਆ। ਇਕ ਉਪਜਾਏ ਬ੍ਰਹਮ ਗਿਆਨ, ਸ਼ਬਦ ਸੁਨੇਹੜਾ ਪਵਣ ਸੁਣਾਇਆ। ਦੀਪਕ ਜੋਤੀ ਜਗੇ ਮਹਾਨ, ਅੰਧ ਅੰਧੇਰਾ ਦਏ ਮਿਟਾਇਆ। ਮਿਟਦੇ ਜਾਣ ਮਾਤ ਨਿਸ਼ਾਨ, ਪੁਰਖ ਅਬਿਨਾਸ਼ੀ ਖੇਲ ਰਚਾਇਆ। ਗੁਣਵੰਤਾ ਹਰਿ ਗੁਣ ਨਿਧਾਨ, ਭਾਣਾ ਆਪਣੇ ਹੱਥ ਰਖਾਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਨਰ, ਨੰਨ੍ਹਾ ਨਿਰਗੁਣ ਵੇਸ ਕਰ, ਨੌਂ ਦਵਾਰੇ ਬੰਦ ਕਰਾਇਆ। ਨਨ੍ਹਾ ਨੌਂ ਦਵਾਰ ਜਗਤ ਭੁਲਨਿਆ। ਤਨ ਮੰਦਰ ਹੋਏ ਖਵਾਰ, ਲੋਕਮਾਤ ਨਾ ਬੇੜਾ ਬੰਨ੍ਹਿਆ। ਭਰਮਾਂ ਭੁਲੇ ਜੀਵ ਗਵਾਰ, ਪੰਚ ਪੰਚਾਇਣੀ ਲਾਏ ਸੰਨ੍ਹਿਆ। ਨਾ ਕੋਈ ਦੇਵੇ ਨਾਮ ਅਧਾਰ, ਭਾਂਡਾ ਭਰਮ ਨਾ ਕਿਸੇ ਭੰਨਿਆ। ਗੁਰ ਮੰਤਰ ਏਕਾ ਸ਼ਬਦ ਪਿਆਰ, ਜੋਤ ਜਗਾਏ ਨੇਤਰ ਅੰਨ੍ਹਿਆ। ਸਚ ਦਵਾਰੇ ਸਾਚਾ ਵਣਜ ਵਪਾਰ, ਸਾਚਾ ਬੇੜਾ ਹਰਿ ਹਰਿ ਬੰਨ੍ਹਿਆ। ਲਿਖੇ ਲੇਖ ਗੁਰ ਅਪਾਰ, ਵਰਭੰਡ ਖੰਡ ਹੋਏ ਖਨ ਖੰਨਿਆ। ਗੋਬਿੰਦ ਗੋਬਿੰਦ ਗੋਬਿੰਦ ਤੇਰੀ ਧਾਰ, ਪਾਰਬ੍ਰਹਮ ਪ੍ਰਭ ਪਾਏ ਸਾਰ, ਕਲਜੁਗ ਤੇਰੀ ਅੰਤਮ ਵਾਰ, ਜਨਣੀ ਜਨ ਨਾ ਕਿਸੇ ਜਣਿਆ। ਨਨ੍ਹਾ ਨਿਰਗੁਣ ਵੇਖੇ ਰੂਪ ਅਪਾਰ ਸਰਗੁਣ ਤੇਰੀ ਸਾਚੀ ਧਾਰ, ਗੁਰ ਪੀਰ ਸਾਧ ਸੰਤ ਦਿਸਣ ਕਿਸ ਦਵਾਰ, ਕਵਣ ਦਵਾਰੇ ਹੋਏ ਪਰਕਾਸ਼, ਰਵ ਸਸ ਸੂਰਜ ਚੰਨਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਨੌਂ ਦਵਾਰੇ ਵੇਖ ਹਰਿ, ਲੋਕਮਾਤ ਦੇਵੇ ਡੰਨਿਆ। ਨਿਰਗੁਣ ਨਿਰ ਅਕਾਰ ਇਕ ਅਕਾਲਿਆ। ਜੋਤੀ ਨੂਰ ਸਰਬ ਪਸਾਰ, ਨੇੜ ਨਾ ਆਏ ਕਾਲ ਕਾਲਿਆ। ਅਵਣ ਗਵਣ ਕਰ ਵਿਚਾਰ, ਹਰਿ ਜਨ ਤੋੜੇ ਜਗਤ ਜੰਜਾਲਿਆ। ਤ੍ਰੈਭਵਣ ਪਾਵੇ ਸਾਰ, ਲੋਆਂ ਪੁਰੀਆਂ ਹੱਥ ਰਖਾ ਲਿਆ। ਬ੍ਰਹਮਾ ਸ਼ਿਵ ਰਹੇ ਪੁਕਾਰ, ਦਰ ਸਾਚੇ ਸੀਸ ਝੁਕਾ ਲਿਆ। ਕਰੋੜ ਤੇਤੀਸਾ ਚਰਨ ਦਵਾਰ, ਸੁਰਪਤ ਰਾਜਾ ਇੰਦ ਸਗਲਾ ਸੰਗ ਰਲਾ ਲਿਆ। ਕਲਜੁਗ ਅੰਤਮ ਰੋਂਦੇ ਧਾਹਾਂ ਮਾਰ, ਲੁਟਿਆ ਧੰਨ ਹੋਏ ਕੰਗਾਲਿਆ। ਪਰਗਟ ਹੋਏ ਹਰਿ ਨਿਰੰਕਾਰ, ਜੋਤੀ ਜਾਮਾ ਭੇਖ ਵਟਾ ਲਿਆ। ਸ਼ਬਦ ਰਖੇ ਤਿਖੀ ਧਾਰ, ਲੋਆਂ ਪੁਰੀਆਂ ਕੱਢੇ ਦਵਾਲਿਆ। ਨਿਰਗੁਣ ਰੂਪ ਅਗੰਮ ਅਪਾਰ, ਆਪਣੀ ਸੁਰਤ ਆਪੇ ਰਿਹਾ ਸੰਭਾਲਿਆ। ਨਾ ਕੋਈ ਦੂਸਰ ਮੀਤ ਮੁਰਾਰ, ਜੋਤ ਅਗਨੀ ਜਵਾਲਿਆ। ਸ੍ਰਿਸ਼ਟ ਸਬਾਈ ਸਾਚਾ ਯਾਰ, ਜੋਤੀ ਜੋਤ ਸਰੂਪ ਹਰਿ, ਨਿਰਗੁਣ ਸਾਚਾ ਵੇਸ ਕਰ, ਕਰੇ ਖੇਲ ਏਕਾ ਇਕ ਅਕਾਲਿਆ। ਦਰ ਦਵਾਰ ਇਕ ਬਨਾਵਣਾ। ਗੁਰ ਮੰਤਰ ਸ਼ਬਦ ਅਪਾਰ, ਜਗਤ ਜਪਾਵਣਾ। ਗੁਰਮੁਖ ਸਾਚੇ ਕਰ ਤਿਆਰ, ਸਾਚਾ ਧਰਮ ਚਲਾਵਣਾ। ਨੌਂ ਖੰਡ ਪ੍ਰਿਥਮੀ ਏਕਾ ਡੰਡਾ ਹੱਥ ਰਖਾਵਣਾ। ਦੀਪਾਂ ਲੋਆਂ ਏਕਾ ਧਾਰ, ਵਰਭੰਡੀ ਰਾਹ ਬਨਾਵਣਾ। ਰਾਜ ਰਾਜਾਨ ਕਰ ਖਵਾਰ, ਸ਼ਾਹ ਸੁਲਤਾਨਾਂ ਦਰ ਭਵਾਵਣਾ। ਸਾਧਾਂ ਸੰਤਾਂ ਮਾਰੇ ਮਾਰ, ਦਸਮ ਦਵਾਰੀ ਪੜਦਾ ਲਾਹਵਣਾ। ਪੂਰਬ ਕਰਮ ਹਰਿ ਵਿਚਾਰ, ਜਿਨ ਹਰਿ ਸਾਚਾ ਆਪ ਜਗਾਵਣਾ। ਅੰਮ੍ਰਿਤ ਬਖ਼ਸ਼ੇ ਸਾਚੀ ਧਾਰ, ਨਿਝਰ ਰਸ ਮੁਖ ਚਵਾਵਣਾ। ਪਰਗਟ ਹੋਏ ਵਿਚ ਸੰਸਾਰ, ਪੁਰੀ ਘਨਕ ਨਾਮ ਸੁਹਾਵਣਾ। ਗੁਰ ਗੋਬਿੰਦਾ ਲੇਖ ਲਿਖਾਰ, ਹਰਿ ਬਖ਼ਸ਼ਿੰਦਾ ਆਪ ਅਖਵਾਵਣਾ। ਸਾਚੀ ਪੈਜ ਰਿਹਾ ਸਵਾਰ। ਸ਼ਬਦ ਘੋੜੇ ਹੋ ਅਸਵਾਰ ਦਿਸ ਕਿਸੇ ਨਾ ਆਵਣਾ। ਗ੍ਰੰਥੀ ਪੰਥੀ ਧੁੰਦੂਕਾਰ, ਮਾਇਆ ਰਾਣੀ ਪਸਰ ਪਸਾਰ, ਸਾਚਾ ਰਾਹ ਨਾ ਕਿਸੇ ਦਿਸਾਵਣਾ। ਪਰਗਟ ਹੋਵੇ ਹਰਿ ਦਾਤਾਰ, ਸੰਬਲ ਨਗਰੀ ਖੇਲ ਅਪਾਰ, ਦੀਪਕ ਜੋਤੀ ਇਕ ਜਗਾਵਣਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਦਦਾ ਦੁਰਮਤ ਮੈਲ ਹਰਿ ਕਾਮ ਕਰੋਧ ਲੋਭ ਮੋਹ ਹੰਕਾਰ ਝੂਠਾ ਮੋਹ ਚੁਕਾਵਣਾ। ਦਦਾ ਦਰ ਦਵਾਰ ਭਗਤ ਭਗਵੰਤਿਆ। ਕਲ ਕਾਰਜ ਰਿਹਾ ਸਵਾਰ, ਨਾ ਕੋਈ ਜਾਣੇ ਜੀਵ ਜੰਤਿਆ। ਸ਼ਬਦ ਸਰੂਪੀ ਪਵਣ ਉਡਾਰ, ਆਦਿ ਪੁਰਖ ਅਪਰੰਪਰ ਸਵਾਮੀ ਆਦਿਨ ਅੰਤਿਆ। ਨੂਰ ਉਜਾਲਾ ਕਰ ਉਜਿਆਰ, ਦੀਨ ਦਿਆਲਾ ਹਰਿ ਕਰਤਾਰ, ਸਰਬ ਰਖਵਾਲਾ ਇਕ ਅਖਵੰਤਿਆ। ਕੋਟਨ ਕੋਟ ਖੜੇ ਦਵਾਰ, ਸ਼ਬਦ ਚੋਟ ਤਨ ਨਗਾਰ, ਗੁਰਮੁਖ ਵਿਰਲੇ ਸਾਜ ਵਜੰਤਿਆ। ਧੁਨੀ ਨਾਦ ਅਪਰ ਅਪਾਰ, ਮੁਨੀ ਸਾਧ ਹਾਹਾਕਾਰ, ਨਾ ਹੋਏ ਮੇਲ ਪੂਰਨ ਭਗਵੰਤਿਆ। ਵਜੇ ਵਧਾਈ ਵਿਚ ਸੰਸਾਰ, ਨਿਹਕਲੰਕ ਸਚ ਸਰਨਾਈ, ਚਾਰੋਂ ਕੁੰਟਾਂ ਜੈ ਜੈਕਾਰ, ਜਨ ਹਰਿ ਹਰਿ ਜਨ ਦੋਏ ਜੋੜ ਕਰੇ ਬੇਨੰਤਿਆ। ਜੋਤੀ ਜੋਤ ਸਰੂਪ ਹਰਿ, ਨੌਂ ਦਵਾਰੇ ਵੇਖ ਦਰ, ਇਕ ਸੁਣਾਏ ਸ਼ਬਦ ਸੱਚਾ ਛੰਤਿਆ। ਦਰ ਦਰਬਾਰਾ ਇਕ ਸੁਹਾਇਆ, ਲਿਖਿਆ ਲੇਖ ਅਪਰ ਅਪਾਰਾ ਨੇਤਰ ਲੋਚਨ ਨੈਣ ਵੇਖ, ਆਤਮ ਖੋਲ੍ਹੇ ਬੰਦ ਕਿਵਾੜਾ। ਆਪੇ ਧਾਰੇ ਆਪਣਾ ਭੇਖ, ਪੰਡਤ ਪਾਂਧੇ ਰਹੇ ਵੇਖ, ਕਵਣ ਕੂਟੇ ਬ੍ਰਹਿਮਣ ਗੌੜ ਸੱਚਾ ਯਾਰਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਨੌਂ ਦਵਾਰੇ ਵੇਖ ਹਰਿ, ਦਸਵੇਂ ਘਰ ਆਪ ਪਸਾਰਾ। ਹਰਿ ਦਸਮ ਜੋਤ ਜਗਾਈਆ। ਦਹਿ ਦਿਸ਼ਾ ਹੋਏ ਰੁਸ਼ਨਾਈਆ। ਗੁਰਮੁਖਾਂ ਆਤਮ ਲਾਹੇ ਵਿਸਾ, ਮਨਮਤ ਜਗਤ ਗਵਾਈਆ। ਬੇਮੁਖਾਂ ਅੰਤਮ ਪਾਇਆ ਹਿਸਾ, ਨਿੰਦਕ ਨਿੰਦਿਆ ਮੁਖ ਰਖਾਈਆ। ਜਗਤ ਜਗਦੀਸਾ ਕਿਸੇ ਨਾ ਦਿਸਾ, ਗੁਰ ਗੋਬਿੰਦ ਵਾਹਵਾ ਗਿਆ ਸਾਚਾ ਲੇਖ ਲਿਖਾਈਆ। ਮਾਇਆ ਰਾਣੀ ਜੂਠਾ ਝੂਠਾ ਪੀਸਣ ਪੀਸਾ, ਹਰਿ ਮੰਦਰ ਅੰਦਰ ਦਏ ਦੁਹਾਈਆ। ਕਥਨਾ ਕਥੇ ਦੰਦ ਬਤੀਸਾ, ਭੇਵ ਅਭੇਦਾ ਵਡ ਦੇਵੀ ਦੇਵ ਨਾ ਜਾਣੇ ਰਾਈਆ। ਸੁਣ ਸੁਣਾਏ ਰਾਗ ਛਤੀਸਾ, ਨਾਦ ਧੁਨ ਨਾ ਕੋਈ ਉਪਜਾਈਆ। ਏਕਾ ਛਤਰ ਝੁਲੇ ਪ੍ਰਭ ਸਾਚੇ ਸੀਸਾ, ਕੂੜ ਅਡੰਬਰ ਜਗਤ ਰਚਨ ਰਚਾਈਆ। ਵੇਖੇ ਖੇਲ ਬੀਸ ਇਕੀਸਾ, ਭਰਮ ਭੁਲੇਖੇ ਰਿਹਾ ਭੁਲਾਈਆ। ਇਕ ਚਲਾਏ ਜਗਤ ਹਦੀਸਾ, ਵਰਨ ਗੋਤ ਕੋਈ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਨੌਂ ਦਵਾਰੇ ਵੇਖ ਹਰਿ, ਦਸਵੇਂ ਬੂਝ ਬੁਝਾਈਆ। ਦਸਵੇਂ ਦਸ ਦਸ ਅਸਥਾਨ। ਜੋਤੀ ਨੂਰ ਹਰਿ ਭਗਵਾਨ। ਮਾਨਸ ਦੇਹੀ ਵੇਖੇ ਕਰਮ, ਸੰਤ ਅਸੰਤ ਕਰ ਪਛਾਣ। ਆਪ ਕਢਾਏ ਭਰਮੀ ਭਰਮ, ਸ਼ਬਦ ਉਠਾਏ ਤੀਰ ਕਮਾਨ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਨੌਂ ਦਵਾਰੇ ਵੇਖ ਹਰਿ, ਦੇਵੇ ਵਰ ਇਕ ਧਿਆਨ। ਦਰ ਦਵਾਰਾ ਇਕ ਰਖਾਇਆ ਏ। ਪੁਰਖ ਅਬਿਨਾਸ਼ੀ ਕਰ ਤਿਆਰਾ, ਲੋਕਮਾਤ ਲੈ ਅਵਤਾਰਾ, ਜੋਤੀ ਜਾਮਾ ਭੇਖ ਵਟਾਇਆ ਏ। ਨਿਰਗੁਣ ਰੂਪ ਨਿਰ ਅਕਾਰਾ, ਸਰਗੁਣ ਸਾਚੇ ਕਰ ਪਿਆਰਾ, ਸ਼ਬਦ ਧਾਰਾ ਰਿਹਾ ਵਹਾਇਆ ਏ। ਜੀਵ ਜੰਤ ਭਰਮ ਗਵਾਰਾ, ਸਾਧ ਸੰਤ ਹੋਏ ਅਵਾਰਾ, ਦਰ ਦਰ ਆਪਣਾ ਰਾਹ ਚਲਾਇਆ ਏ। ਪੁਰਖ ਅਬਿਨਾਸ਼ੀ ਖੇਲ ਅਪਾਰਾ, ਇਕ ਕਰਾਏ ਜਗਤ ਜੈਕਾਰਾ, ਚਾਰ ਵਰਨਾਂ ਰਿਹਾ ਸੁਣਾਇਆ ਏ। ਜੋਤੀ ਜੋਤ ਸਰੂਪ ਹਰਿ, ਨੌਂ ਦਵਾਰੇ ਵੇਖ ਹਰਿ, ਆਪਣਾ ਰਾਹ ਇਕ ਵਖਾਇਆ ਏ। ਐੜਾ ਅੱਖਰ ਆਪ ਬਣਾਇਆ। ਆਤਮ ਬ੍ਰਹਮ ਵਿਚ ਸਮਾਇਆ। ਪਾਰਬ੍ਰਹਮ ਬ੍ਰਹਮ ਮੇਲ ਮਿਲਾਇਆ। ਨੰਨ੍ਹਾ ਨਿਰਗੁਣ ਰੂਪ ਅਪਾਰਾ ਇਕ ਜਣਾਇਆ। ਨਿਰ ਅਕਾਰ ਕਿਸੇ ਦਿਸ ਨਾ ਆਇਆ। ਦੱਦਾ ਦਵਾਰ ਆਪ ਖੁਲ੍ਹਾਇਆ। ਦਸਵੇਂ ਅੰਦਰ ਡੇਰਾ ਲਾਇਆ। ਦਸਵੇਂ ਗੁਰ ਬਚਨ ਲਿਖਾਇਆ। ਅਨੰਦ ਅਨੰਦ ਅਨੰਦ ਤ੍ਰੈਗੁਣ ਪੋਹ ਨਾ ਸਕੇ ਮਾਇਆ। ਇਕ ਅਨੰਦ ਹੱਡ ਮਾਸ ਨਾੜੀ ਚੰਮੜਾ, ਬੰਦ ਚਾਰ ਦਿਵਾਰੀ ਇਕ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਨੰਦ ਚੰਦ ਸੁਤ ਦੁਲਾਰ, ਪੂਤ ਸਪੂਤਾ ਰਿਹਾ ਉਪਜਾਇਆ। ਪੱਪਾ ਪੂਰੀ ਪੂਰਨ ਆਸ। ਪੂਰਨ ਪੁਰਖ ਹੋਏ ਪ੍ਰਭ ਦਾਸ। ਸਰਬ ਘਟ ਕਾਮੀ ਨੇਹ ਨਿਹਕਾਮੀ ਆਦਿ ਅੰਤ ਨਾ ਜਾਏ ਵਿਨਾਸ। ਸਰਬ ਜੀਆਂ ਪ੍ਰਭ ਅੰਤਰਜਾਮੀ, ਜੋਤ ਨਿਰੰਜਣ ਇਕ ਅਬਿਨਾਸ਼। ਜੋਤੀ ਜੋਤ ਸਰੂਪ ਹਰਿ, ਪਪਾ ਪੂਰੀ ਆਸ ਕਰ, ਹੋਇਆ ਰਹੇ ਦਾਸਨ ਦਾਸ। ਪੱਪਾ ਪੁਰੀ ਹਰਿ ਸੁਹਾਈਆ। ਪੂਰਨ ਜੋਤ ਹਰਿ ਟਿਕਾਈਆ। ਵਰਨ ਗੋਤ ਨਾ ਕੋਈ ਰਖਾਈਆ। ਕਲਜੁਗ ਮਾਇਆ ਆਤਮ ਧੋਤ, ਨਿਰਮਲ ਨੀਰ ਰਖਾਈਆ। ਅੱਠੇ ਪਹਿਰ ਖੁਲ੍ਹੇ ਸੋਤ, ਦਸਮ ਦਵਾਰੀ ਮੁਖ ਖੁਲ੍ਹਾਈਆ। ਆਵੇ ਜਾਵੇ ਨਿਰੰਜਣ ਜੋਤ, ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਪੱਪਾ ਪੂਰੀ ਆਸ ਕਰ, ਆਪ ਆਪਣੇ ਰੰਗ ਸਮਾਈਆ। ਪੱਪਾ ਪ੍ਰੀਤਮ ਚੀਤ ਚਿੱਤ ਚਿਤਾਰਿਆ। ਸਦਾ ਸੁਹੇਲਾ ਸਾਚਾ ਮੀਤ ਪਰਵਰਦਿਗਾਰਿਆ। ਚਲੇ ਚਲਾਏ ਅਚਰਜ ਰੀਤ, ਭਰਮ ਭੁਲੇਖੇ ਆਪੇ ਪਾ ਰਿਹਾ। ਕਿਸੇ ਹੱਥ ਨਾ ਆਏ ਮੰਦਰ ਮਸੀਤ, ਪੰਡਤ ਕਾਜੀ ਆਪ ਸੁਣਾ ਰਿਹਾ। ਗੁਰਦਵਾਰੇ ਪਰਖੇ ਨੀਤ, ਗ੍ਰੰਥੀ ਪੰਥੀ ਵੇਖ ਵਖਾ ਰਿਹਾ। ਹਰਿਜਨ ਮਾਨਸ ਦੇਹੀ ਜਾਏ ਜੀਤ, ਕਾਇਆ ਮੰਦਰ ਹਰਿ ਸੁਹਾ ਰਿਹਾ। ਜੁਗਾ ਜੁਗੰਤਰ ਸਾਚੀ ਰੀਤ, ਆਪਣਾ ਆਪ ਹਰਿ ਉਪਾ ਰਿਹਾ। ਆਪ ਸੁਣਾਏ ਸ਼ਬਦ ਸੁਹਾਗੀ ਸੱਚਾ ਗੀਤ, ਧੁਰ ਦਰਗਾਹੀ ਇਕ ਸੁਨੇਹੜਾ ਚਾਰ ਵਰਨਾਂ ਆਪ ਜਣਾ ਰਿਹਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਪੂਰਨ ਆਸ ਮਾਤ ਕਰਾ ਰਿਹਾ। ਰਾਰਾ ਰਾਜ ਜੋਗ ਸੁਲਤਾਨ। ਰਾਮ ਨਾਮ ਸ੍ਰੀ ਭਗਵਾਨ। ਰਿੜਕਣ ਆਇਆ ਸਰਬ ਜਹਾਨ। ਝਿੜਕਣ ਆਇਆ ਬੇਈਮਾਨ। ਜੋਤੀ ਜੋਤ ਸਰੂਪ ਹਰਿ, ਆਪ ਬਣਾਏ ਦਇਆ ਕਮਾਏ, ਸ਼ਬਦ ਸਰੂਪੀ ਇਕ ਮਕਾਨ। ਰਾਰਾ ਰੂਪ ਵਟਾਇਆ ਏ। ਰੂਪ ਰੰਗ ਕਿਸੇ ਦਿਸ ਨਾ ਆਇਆ ਏ। ਸ੍ਰਿਸ਼ਟ ਸਬਾਈ ਰਿਹਾ ਵੇਖ, ਜੋਤੀ ਜਾਮਾ ਖੇਲ ਰਚਾਇਆ ਏ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪਣੇ ਰੰਗ ਸਮਾਇਆ ਏ। ਰਾਰਾ ਰੇਖ ਸਰਬ ਮਿਟਾਇੰਦਾ। ਗੁਰ ਗੋਬਿੰਦੇ ਲਿਖਿਆ ਲੇਖ, ਅੱਖਰ ਅੱਖਰ ਲੈਣਾ ਵੇਖ, ਕਿਹੜੀ ਕੂਟੇ ਭੇਖ ਵਟਾਇੰਦਾ। ਭਰਮੇ ਭੁੱਲੇ ਔਲੀਏ ਪੀਰ ਸ਼ੇਖ਼, ਸੰਗ ਮੁਹੰਮਦ ਚਾਰ ਯਾਰ, ਨਾ ਕੋਈ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਵੇਸ ਕਰ, ਗੁਰ ਗੋਬਿੰਦੇ ਬਣਤ ਬਣਾਇੰਦਾ। ਅਨੰਦਪੁਰ ਅਨੰਦ ਮਕਾਨ। ਪੂਰਨ ਜੋਤ ਸ੍ਰੀ ਭਗਵਾਨ। ਵਰਨ ਚਾਰ ਚਾਰ ਦਿਵਾਰ, ਪੰਚਮ ਮੇਲਾ ਮੀਤ ਮੁਰਾਰ, ਚਾਰ ਕੁੰਟ ਕੁੰਟ ਚਾਰ ਸ਼ਬਦ ਰੱਖੇ ਸਾਚੀ ਧਾਰ, ਊਚ ਨੀਚ ਰੰਕ ਰਾਜਾਨ। ਸਚ ਤਖ਼ਤ ਹਰਿ ਸੁਲਤਾਨ। ਜੰਗਲ ਜੂਹ ਉਜਾੜ ਪਹਾੜ, ਲੱਖ ਚੁਰਾਸੀ ਆਪ ਚਬਾਏ ਆਪਣੀ ਦਾੜ੍ਹ, ਕੋਠੇ ਮੰਡਪ ਮਾੜੀ ਮੰਦਰ ਵੇਖ ਵਖਾਣੇ ਅੰਦਰ ਬਾਹਰ ਡੂੰਘੀ ਕੰਦਰ ਜਲ ਥਲ ਜਗਤ ਅਸਗਾਹ, ਆਪੇ ਜਾਣੇ ਬੇਪਰਵਾਹ, ਅੰਡਜ ਜੇਰਜ ਕਰ ਧਿਆਨ। ਸੇਤਜ ਉਤਭੁਜ ਵਿਚ ਧਿਆਨ। ਖਾਣੀ ਬਾਣੀ ਕਰੇ ਪਛਾਣ। ਸ਼ਬਦ ਸਰੂਪੀ ਇਕ ਉਡਾਨ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਪੁਰੀ ਅਨੰਦ ਚੜ੍ਹੇ ਚੰਦ, ਕਾਇਆ ਮੰਦਰ ਸਚ ਮਕਾਨ। ਪੁਰੀ ਅਨੰਦ ਹਰਿ ਸੁਹਾਈਆ। ਨੌਂ ਦਵਾਰੇ ਕੱਢਿਆ ਗੰਦ, ਦਸਵੇਂ ਜੋਤ ਜਗਾਈਆ। ਸ੍ਰਿਸ਼ਟ ਸਬਾਈ ਚੜ੍ਹਿਆ ਚੰਦ, ਸੀਤਲ ਧਾਰ ਸ਼ਬਦ ਵਹਾਈਆ। ਜਨ ਭਗਤਾਂ ਖ਼ੁਸ਼ੀ ਕਰਾਏ ਬੰਦ ਬੰਦ, ਮਨਮੁਖਾਂ ਦਏ ਸਜਾਈਆ। ਅੱਠੇ ਪਹਿਰ ਪਰਮਾਨੰਦ, ਬ੍ਰਹਮ ਰੂਪ ਬ੍ਰਹਮ ਸਮਾਈਆ। ਜਨ ਹਰਿ ਗਾਏ ਬੱਤੀ ਦੰਦ, ਆਤਮ ਜੋਤੀ ਮੇਲ ਮਿਲਾਈਆ। ਭਰਮਾਂ ਢਾਹੇ ਝੂਠੀ ਕੰਧ, ਸ਼ਬਦ ਧੱਕਾ ਇਕ ਲਗਾਈਆ। ਇਕ ਚੜ੍ਹਾਏ ਨੌਂ ਚੰਦੀ ਚੰਦ, ਮਦੀਨਾ ਮੱਕਾ ਕਾਅਬਾ ਕੁਰਾਨ ਨੌਂ ਦਵਾਰੇ ਦਏ ਵਖਾਈਆ। ਇਕ ਸੁਣਾਏ ਸੁਹਾਗੀ ਛੰਦਾ, ਸਾਚਾ ਅੱਖਰ ਰਿਹਾ ਪੜ੍ਹਾਈਆ। ਮਨਮੁਖ ਜੀਵ ਭਾਗ ਮੰਦਾ, ਮਦਿਰਾ ਮਾਸ ਰਸਨ ਹਲਕਾਈਆ। ਦਿਵਸ ਰੈਣ ਖਾਇਣ ਗੰਦ, ਅੰਮ੍ਰਿਤ ਜਾਮ ਨਾ ਕੋਈ ਪਿਲਾਈਆ। ਜੋਤੀ ਜੋਤ ਸਰੂਪ ਹਰਿ, ਪੁਰੀ ਅਨੰਦ ਦੇਵੇ ਸਾਚਾ ਧਾਮ ਆਪ ਸੁਹਾਈਆ। ਅਨੰਦਪੁਰ ਹਰਿ ਸੁਹਾਇਆ ਏ। ਆਪ ਲਿਖਾਇਆ ਲੇਖਾ ਧੁਰ, ਭੇਵ ਕਿਸੇ ਨਾ ਪਾਇਆ ਏ। ਬ੍ਰਹਮ ਪਾਰਬ੍ਰਹਮ ਦੋਵੇਂ ਗਏ ਜੁੜ, ਸ਼ਬਦ ਵਿਚੋਲਾ ਇਕ ਰਖਾਇਆ ਏ। ਆਪੇ ਚੜ੍ਹਿਆ ਸਾਚੇ ਘੋੜ, ਨੀਲੀ ਧਾਰ ਹੋ ਅਸਵਾਰ ਨੀਲਾ ਨਾਮ ਰਖਾਇਆ ਏ। ਜੁੜਿਆ ਜੋੜਾ ਵਿਚ ਸੰਸਾਰ, ਚੁੱਕਿਆ ਪੌੜਾ ਪਹਿਲੀ ਵਾਰ, ਸਾਧਾਂ ਸੰਤਾਂ ਰਿਹਾ ਜਗਾਇਆ ਏ। ਧੁਰ ਦਰਗਾਹੀ ਆਇਆ ਦੌੜਾ, ਆਪੇ ਵੇਖੇ ਮਿਠਾ ਕੌੜਾ, ਰਾਜ ਰਾਜਾਨਾਂ ਰਿਹਾ ਹਿਲਾਇਆ ਏ। ਆਪੇ ਹੋਏ ਬ੍ਰਾਹਮਣ ਗੌੜ, ਮਾਤ ਪਿਤ ਕਿਸੇ ਨਾ ਜਾਇਆ ਏ। ਸੰਬਲ ਨਗਰੀ ਜਾਏ ਬਹੁੜ, ਗੁਰਮੁਖਾਂ ਆਤਮ ਲੱਗੀ ਔੜ, ਅੰਮ੍ਰਿਤ ਮੇਘ ਰਿਹਾ ਬਰਸਾਇਆ ਏ। ਆਪੇ ਵੇਖੇ ਮਿੱਠੇ ਕੌੜ, ਸ਼ਬਦ ਸਰੂਪੀ ਲਾਏ ਪੌੜ, ਉਚਾ ਡੰਡਾ ਹਰਿ ਬ੍ਰਹਿਮੰਡਾਂ ਏਕਾ ਏਕ ਲਗਾਇਆ ਏ। ਕਲਜੁਗ ਤੇਰਾ ਅੰਤਮ ਕੰਢਾ, ਚਾਰੋਂ ਕੁੰਟ ਭੇਖ ਪਖੰਡਾ, ਜੀਵ ਜਹਾਨੀ ਪਾਇਣ ਵੰਡਾਂ, ਹਰਿ ਭਾਣਾ ਭੇਵ ਨਾ ਰਾਇਆ ਏ। ਜੋਤੀ ਜੋਤ ਸਰੂਪ ਹਰਿ, ਪੁਰੀ ਅਨੰਦ ਵੇਖ ਦਰ, ਦਸਵੇਂ ਜੋਤੀ ਨੂਰ ਕਰ, ਨਾਵੇਂ ਬੰਦ ਕਰਾਇਆ ਏ। ਨਾਵੇਂ ਬੰਦ ਦਵਾਰ, ਦਸਮ ਖੁਲ੍ਹਾਇੰਦਾ। ਗੁਰ ਤੇਗ ਬਹਾਦਰ ਤੇਰੀ ਧਾਰ, ਲਾਹਿਆ ਸੀਸ ਦਿੱਲੀ ਦਰਬਾਰ, ਅੰਤਮ ਮੁੱਲ ਪਵਾਇੰਦਾ। ਖਿੜੇ ਮਾਤ ਸੱਚੀ ਗੁਲਜਾਰ, ਆਈ ਰੁੱਤ ਸ਼ਬਦ ਬਹਾਰ, ਫੁੱਲ ਫੁੱਲਵਾੜੀ ਵੇਖ ਵਖਾਇੰਦਾ। ਮਾਨਸ ਦੇਹੀ ਜਨਮ ਅਪਾਰ, ਮਿਲੀ ਜੋਤ ਸ਼ਬਦ ਨਿਰੰਕਾਰ, ਲੋਆਂ ਪੁਰੀਆਂ ਪਸਰ ਪਸਾਰ, ਦਿਸ ਕਿਸੇ ਨਾ ਆਇੰਦਾ। ਦੇਵੇ ਮਾਣ ਸੱਚੀ ਸਰਕਾਰ, ਕਲਜੁਗ ਤੇਰੀ ਅੰਤਮ ਵਾਰ, ਬ੍ਰਹਮ ਰੂਪ ਬ੍ਰਹਮ ਪਸਾਰ, ਦਿਸ ਕਿਸੇ ਨਾ ਆਇੰਦਾ। ਨਿਰਗੁਣ ਖੇਲ ਅਗੰਮ ਅਪਾਰ, ਸਰਗੁਣ ਤੇਰੇ ਕਰਮ ਵਿਚਾਰ, ਗੁਰ ਤੇਗ ਬਹਾਦਰ ਮੀਤ ਮੁਰਾਰ, ਚਿੱਟੀ ਚਾਦਰ ਆਪ ਬਣਾਇੰਦਾ। ਇਕ ਉਡਾਏ ਸ਼ਬਦ ਉਡਾਰ, ਪ੍ਰਭ ਅਬਿਨਾਸ਼ੀ ਕਰ ਤਿਆਰ, ਸਾਚਾ ਧਾਮ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਅੰਸਾ ਬੰਸਾ ਜਗਤ ਸਹੰਸਾ ਆਪੇ ਆਪ ਅਖਵਾਇੰਦਾ। ਅੰਸ ਬੰਸ ਪੂਤ ਸਪੂਤ ਜਗਤ ਕਲ ਧਾਰਿਆ। ਏਕਾ ਧਾਗਾ ਏਕਾ ਸੂਤ, ਆਪੇ ਜਾਣੇ ਖੇਲ ਕਰਤਾਰਿਆ। ਸ਼ਬਦ ਸਰੂਪੀ ਸਾਚਾ ਧੂਪ, ਪਵਣ ਸਰੂਪੀ ਹਵਨ ਕਰਾ ਰਿਹਾ। ਨਾ ਕੋਈ ਜਾਣੇ ਰੰਗ ਰੂਪ, ਕਵਣ ਗੁਰ ਸ਼ਾਹੋ ਭੂਪ, ਕਵਣ ਮਾਤ ਉਪਜਾ ਰਿਹਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਭਗਤ ਸੁਹੇਲਾ ਆਪ ਅਖਵਾ ਰਿਹਾ। ਸ਼ਬਦ ਚੜ੍ਹਿਆ ਸਾਚੇ ਘੋੜ, ਦੁਸ਼ਟ ਦਮਨ ਸੇਵ ਕਮਾਈਆ। ਵੇਖੇ ਖੇਲ ਕਿਨਾਰ ਜਮਨ, ਕਲਜੁਗ ਅੰਤਮ ਰੈਣ ਵਿਹਾਈਆ। ਸਾਧ ਸੰਤ ਭੁਲੇ ਭਰਮੇ, ਨਾ ਦੀਸੇ ਹਰਿ ਰਘੁਰਾਈਆ। ਆਵੇ ਜਾਵੇ ਨਾ ਜਨਮੇ ਨਾ ਮਰੇ, ਮਿਟਣਾ ਮਾਣ ਬ੍ਰਹਮ ਬ੍ਰਹਮੇ, ਏਕਾ ਜੋਤੀ ਏਕਾ ਵਰਨੇ ਦੂਸਰ ਗੋਤੀ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪ ਆਪਣੀ ਰਚਨ ਰਚਾਈਆ। ਗੁਰ ਗੋਬਿੰਦੇ ਸ਼ਬਦ ਜਣਾਇਆ ਏ। ਗੁਣੀ ਗਹਿੰਦੇ ਏਕਾ ਰਾਹ ਵਖਾਇਆ ਏ। ਸਰਬ ਜੀਆਂ ਆਪੇ ਬਖ਼ਸ਼ਿੰਦੇ, ਆਦਿ ਅੰਤ ਜੁਗਾਂ ਜੁਗੰਤ ਆਪਣੇ ਰੰਗ ਸਮਾਇਆ ਏ। ਜਗਤ ਬਣਾਏ ਸਾਚੀ ਬਣਤਾ, ਭਾਣਾ ਆਪਣੇ ਹੱਥ ਰਖਾਇਆ ਏ। ਹਰਿ ਜਨ ਵਿਰਲੇ ਮੇਲ ਮਿਲਾਵਾ ਸਾਚੇ ਕੰਤੇ, ਜਿਸ ਜਨ ਆਪੇ ਦਇਆ ਕਮਾਇਆ ਏ। ਪੁਰਖ ਅਬਿਨਾਸ਼ੀ ਪੂਰਨ ਭਗਵੰਤੇ, ਸਾਚਾ ਦਰ ਇਕ ਸੁਹਾਇਆ ਏ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਪੁਰੀ ਅਨੰਦ ਅਨੰਦ ਪੁਰ ਅਨੰਦ ਅਨੰਦ ਅਨੰਦ ਪਰਮਾਨੰਦ ਸਮਾਇਆ ਏ। ਪੰਚਮ ਅੱਖਰ ਅੰਕ ਰਚਾਇਆ ਏ। ਪੰਚਮ ਅੱਖਰ ਆਪ ਵਸਾਇਆ ਏ। ਨਾ ਕੋਈ ਜਾਣੇ ਬਜਰ ਕਪਾਟੀ ਪੱਥਰ, ਕਾਇਆ ਸੱਥਰ ਕਿਸ ਵਿਛਾਇਆ ਏ। ਨੇਤਰ ਨੀਰ ਵਿਰੋਲੇ ਅੱਥਰ, ਭੇਵ ਕੋਈ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਜਾਣੇ ਪੰਚਮ ਅੱਖਰ ਪੰਚਮ ਦੇਸ ਵਸਾਇਆ। ਪੰਚਮ ਅੱਖਰ ਪੰਚ ਪ੍ਰਧਾਨ। ਪੰਚ ਦਵਾਰੇ ਹਰਿ ਭਗਵਾਨ। ਜੋਤ ਨਿਰੰਕਾਰੇ ਪਵਣ ਮਸਾਣ। ਇਕ ਉਡਾਏ ਸਰਬ ਜਹਾਨ। ਨਾਤਾ ਤੁਟੇ ਪੀਣ ਖਾਣੇ, ਅਵਣ ਗਵਣ ਹੋਏ ਹੈਰਾਨ। ਜੋਤੀ ਜੋਤ ਸਰੂਪ ਹਰਿ, ਪੰਚਮ ਪੰਚਾਂ ਮੇਲ ਦਰ, ਪੰਚਮ ਸ਼ਬਦ ਦਰ ਪਰਵਾਨ। ਪੰਚਮ ਪਾਂਚ ਪੂਜ ਤਨ ਮਾਟੀ। ਆਪੇ ਵੇਖ ਵਖਾਣੇ ਸ਼ਬਦ ਦਵਾਰਾ ਔਖੀ ਘਾਟੀ। ਨਾਮ ਪਾਏ ਸਚ ਮਧਾਣੀ, ਕਾਇਆ ਮੰਦਰ ਡੂੰਘੀ ਚਾਟੀ। ਮੱਖਣ ਵਰੋਲੇ ਦੂਧ ਪਾਣੀ, ਵੇਖੇ ਖੇਲ ਬਾਜੀਗਰ ਨਾਟੀ। ਸ੍ਰਿਸ਼ਟ ਸਬਾਈ ਪੁਣੀ ਛਾਣੀ, ਪੰਚਮ ਮਿਲੇ ਨਾ ਕਿਸੇ ਹਾਟੀ। ਰਸਨਾ ਗਾਏ ਸਭ ਦੀ ਬਾਣੀ, ਗੁਰਮੁਖ ਵਿਰਲਾ ਲਾਹਾ ਖਾਟੀ। ਪੰਚਮ ਰਹੇ ਤਨ ਸ਼ੈਤਾਨੀ, ਦਿਸ ਨਾ ਆਇਣ ਬਾਟੀ। ਨਾ ਕੋਈ ਵੇਖੇ ਜੇਰਜ ਖਾਣੀ, ਦੀਪਕ ਜੋਤ ਕਵਣ ਲਿਲਾਟੀ। ਅੰਮ੍ਰਿਤ ਆਤਮ ਕਿਹੜਾ ਪਾਣੀ, ਭਰ ਪਿਆਲਾ ਪੀਣਾ ਬਾਟੀ। ਸਾਚੇ ਮੰਦਰ ਕਰ ਪਛਾਣੀ, ਦਰ ਦਵਾਰੇ ਲਾਹਾ ਖਾਟੀ। ਅੰਤਮ ਚੁੱਕੇ ਜਮ ਕੀ ਕਾਣੀ, ਰਸਨਾ ਰਸ ਏਕਾ ਚਾਟੀ। ਪੰਚਮ ਪੰਚ ਦਰ ਪਰਵਾਨੀ, ਮਿਲੇ ਮੇਲ ਸ਼ਬਦ ਨਿਸ਼ਾਨੀ, ਆਦਿ ਜੋਤ ਸ੍ਰੀ ਭਗਵਾਨੀ, ਦੁਰਮਤ ਮੈਲ ਜਾਏ ਕਾਟੀ। ਪੰਚਮ ਤੱਤ ਪੰਚਮ ਉਪਜਾਇਆ। ਪੰਚਮ ਦੇਵੇ ਹਰਿ ਹਰਿ ਮਤ, ਸ਼ਬਦ ਸੁਨੇਹੜਾ ਰਿਹਾ ਸੁਣਾਇਆ। ਪੰਚਮ ਬਣਿਆ ਸਾਚਾ ਦੂਤ, ਸਾਚਾ ਮੇਲ ਰਿਹਾ ਮਿਲਾਇਆ। ਪੰਚਮ ਜੋੜੇ ਏਕਾ ਨਤ, ਬਹੱਤਰ ਨਾੜੀ ਨਾ ਉਬਲੇ ਰਤ, ਧੀਰਜ ਸਤਿ ਇਕ ਉਪਜਾਇਆ। ਸ਼ਬਦ ਚੜ੍ਹਾਏ ਸਾਚੇ ਰਥ, ਤੁਟੇ ਨਾਤਾ ਸਾਢੇ ਤਿੰਨ ਹੱਥ, ਸਗਲ ਵਸੂਰੇ ਜਾਇਣ ਲੱਥ, ਪੰਚਮ ਮੇਲਾ ਹਰਿ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਪੰਚਮ ਮੇਲਾ ਇਕ ਕਰ, ਛੇਵੇਂ ਸ਼ਬਦ ਜਣਾਇਆ। ਛੇਵੇਂ ਸ਼ਬਦ ਜਣਾਈ, ਮਨ ਵਧਾਈਆ। ਮਿਲੇ ਮਾਤ ਵਡਿਆਈ, ਦਰ ਦਵਾਰਾ ਇਕ ਸੁਹਾਈਆ। ਬੇਮੁਖ ਆਏ ਅੱਗੇ ਨਾਹੀਂ ਕਿਸੇ ਥਾਈਂ, ਗੁਰਮੁਖਾਂ ਰਾਹ ਵਖਾਈਆ। ਆਪੇ ਪਕੜੇ ਅੰਤਮ ਬਾਹੀਂ, ਪੰਜ ਦਸ ਦਸ ਪੰਜ ਆਪ ਰਿਹਾ ਸਮਝਾਈਆ। ਸ਼ਬਦ ਸੁਹੇਲਾ ਰੱਖੀ ਠੰਡੀ ਛਾਈਂ, ਸੀਤਲ ਧਾਰਾ ਇਕ ਵਹਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਪੰਚਮ ਪਰਮ ਪੁਰਖ ਪਰਧਾਨ, ਪੰਚਾਂ ਪੰਚਾਂ ਸੰਗ ਮਿਲਾਈਆ। ਪੰਚਾਂ ਪੰਚਮ ਸੰਗ ਮਿਲਾਇਆ। ਕਾਇਆ ਮਾਟੀ ਹੋਏ ਕੰਚਨ, ਸੋਹੰ ਪਾਰਸ ਨਾਮ ਛੁਹਾਇਆ। ਇਕ ਕਰਾਏ ਸਾਚਾ ਮਜਨ, ਸਾਕ ਸੱਜਣ ਬਣ ਬਣ ਆਇਆ। ਆਪੇ ਮੱਕਾ ਕਾਅਬਾ ਹਾਜੀ ਹੱਜਨ, ਗੁਰਦਵਾਰਾ ਮੰਦਰ ਮਸਜਿਦ ਦੋ ਦੋ ਆਬਾ ਡੇਰਾ ਲਾਇਆ। ਜੋਤੀ ਜਗੇ ਸਾਚੇ ਅੰਦਰ, ਸ਼ਬਦ ਗੀਤ ਗੋਬਿੰਦਾ ਗਾਇਆ। ਨਾਮ ਹਥੌੜਾ ਤੋੜੇ ਜੰਦਰ, ਰਾਗ ਛਤੀਸਾ ਭੇਵ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਪੰਚਮ ਜੋਤੀ ਮੇਲ ਦਰ ਪੰਚਮ ਪੁਰੀ ਅਨੰਦ ਸੁਹਾਇਆ। ਅਨੰਦਪੁਰ ਪੰਚ ਪਰਧਾਨ। ਪੁਰ ਅਨੰਦ ਸ਼ਬਦ ਨਿਸ਼ਾਨ। ਪੁਰੀ ਘਨਕ ਵਿਚ ਜਹਾਨ। ਪੰਚਮ ਹੋਏ ਵਡ ਬਲਵਾਨ। ਜੋਤੀ ਜੋਤ ਸਰੂਪ ਹਰਿ, ਆਤਮ ਜੋਤੀ ਮੇਲ ਹਰਿ, ਪੰਚਮ ਰੰਗਣ ਰੰਗ ਰੰਗਾਨ। ਪੰਚਮ ਰੰਗ ਮਹਾਨ, ਰਾਜਨ ਰੰਕਿਆ। ਕਰੇ ਖੇਲ ਮਹਾਨ, ਲੋਕਮਾਤ ਵਾਰ ਅਨਕਿਆ। ਪੰਚਮ ਜੋਤੀ ਜੀ ਜਹਾਨ, ਧਰੇ ਧਰਾਏ ਪੁਰੀ ਘਨਕਿਆ। ਪਰਗਟ ਹੋਏ ਵਾਲੀ ਦੋ ਜਹਾਨ, ਪੰਚਮ ਅੱਖਰ ਨਿਹਕਲੰਕਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸੋਹੰ ਸ਼ਬਦ ਪੰਚ ਵਜਾਏ ਡੰਕਿਆ। ਸੋਹੰ ਸ਼ਬਦ ਪੰਚ ਪਰਬੋਧ। ਸ਼ਬਦ ਜਣਾਏ ਬੋਧ ਅਗਾਧ ਬੋਧ। ਮਿਲੇ ਵਡਿਆਈ ਜਗਤ ਵਧਾਈ, ਗੁਰਮੁਖ ਸਾਚਾ ਵਡ ਜੋਧਨ ਜੋਧ। ਚਤੁਰਭੁਜ ਹਰਿ ਦਰਸ ਦਿਖਾਈ, ਪੰਚਮ ਭੇਦ ਰਹੇ ਨਾ ਰਾਈ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਭੇਖ ਚੁਕਾਏ ਏਕਾ ਦੂਜ। ਜੀਵ ਜੰਤ ਅਧਾਰ ਦਇਆਵਾਨਿਆ। ਆਪੇ ਦੇਵੇ ਜਗਤ ਭੰਡਾਰ, ਭਰੇ ਰਹਿਣ ਸਦ ਖਜਾਨਿਆ। ਗੁਰਮੁਖ ਸਾਚੇ ਕਰ ਤਿਆਰ, ਆਤਮ ਦਰਸ ਦਰਸ ਮਹਾਨਿਆ। ਦੇਵਣਹਾਰ ਇਕ ਦਾਤਾਰ, ਗੁਰਮੁਖ ਵਿਰਲੇ ਮਾਤ ਪਛਾਨਿਆ। ਮਨਮੁਖਾਂ ਆਤਮ ਹਾਹਾਕਾਰ, ਘਰ ਹੁੰਦਾ ਜਾਏ ਵੈਰਾਨਿਆ। ਨਾ ਕੋਈ ਜਾਣੇ ਜੀਆ ਜਾਨ ਅਧਾਰ, ਜਿਸ ਦਿਤਾ ਪੀਣਾ ਖਾਣਿਆ। ਆਪਣੇ ਰੰਗ ਰਵੇ ਕਰਤਾਰ, ਸਰਬ ਸ੍ਰਿਸ਼ਟੀ ਪਾਵੇ ਸਾਰ, ਵਡ ਦਾਤਾ ਬੀਨਾ ਦਾਨਿਆ। ਗੁਰੂ ਗੁਰਮੁਖ ਸਦ ਤਿਆਰ, ਜਨ ਭਗਤ ਆਤਮ ਧਰਮ ਜੈਕਾਰ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਦੇਵੇ ਮਾਣ ਦੋ ਜਹਾਨਿਆ। ਭਗਤ ਪਕਵਾਨ ਦਰ ਦਰ ਪਰੋਸਿਆ। ਰਸਨਾ ਰਸ ਰਸਨ ਵਖਾਨ, ਲੇਖੇ ਲਾਏ ਅੰਨ ਦਾਣਾ ਤੋਸਨ ਤੋਸਿਆ। ਕਾਇਆ ਮਾਟੀ ਅਗਨੀ ਬਾਣ, ਵਿਚ ਵਸੇ ਜਲ ਕੋਸਨ ਕੋਸਿਆ। ਧਰਮ ਝੰਡਾ ਕਰਮ ਨਿਸ਼ਾਨ, ਪਾਰ ਕਰਾਏ ਨਿਰਗੁਣ ਨਿਰਦੋਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭੰਡਾਰੇ ਰਿਹਾ ਭਰ, ਨਾ ਆਵੇ ਕਦੇ ਤੋਟ ਤੋਟਿਆ।।