Granth 05 Likhat 106: 28 Jeth 2013 Bikarmi Har Bhagat Dwar Jethuwal Jila Amritsar

੨੮ ਜੇਠ ੨੦੧੩ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਹਰਿ ਰੂਪ ਅਪਾਰ, ਹਰਿ ਸਮਾਇਆ। ਸ੍ਰਿਸ਼ਟ ਸਬਾਈ ਅੰਧਕੂਪ, ਕਲਜੁਗ ਜੀਵਾਂ ਦਿਸ ਨਾ ਆਇਆ। ਆਪੇ ਆਪ ਸਤਿ ਸਰੂਪ, ਮਾਇਆ ਮਮਤਾ ਮੁਖ ਛੁਪਾਇਆ। ਦਰ ਦਰ ਘਰ ਘਰ ਮੰਦਰ ਅੰਦਰ ਧੁਖਦੇ ਧੂਪ। ਪੁਰਖ ਅਬਿਨਾਸ਼ਾ ਨਜ਼ਰ ਨਾ ਆਇਆ। ਰੈਣ ਅੰਧੇਰੀ ਦਹਿ ਦਿਸ਼ਾ ਚਾਰੇ ਕੂਟ, ਹਉਮੇ ਹੰਗਤਾ ਰੋਗ ਗਵਾਇਆ। ਸ਼ਬਦ ਨਿਰਾਲਾ ਤੀਰ ਏਕਾ ਰਿਹਾ ਛੂਟ, ਹਰਿ ਸ਼ਬਦੀ ਨਾਮ ਰਖਾਇਆ। ਹਰਿ ਸ਼ਬਦ ਪੰਘੂੜਾ ਗੁਰਮੁਖ ਲੈਣਾ ਝੂਟ, ਕਾਇਆ ਮੰਦਰ ਅੰਦਰ ਇਕ ਟਿਕਾਇਆ। ਦਰ ਦਵਾਰੇ ਅੰਮ੍ਰਿਤ ਆਤਮ ਸਾਚਾ ਲਾਹਾ ਲੈਣ ਲੂਟ, ਨੌਂ ਦਵਾਰੇ ਬੰਦ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਵੇਖ ਦਰ, ਜੁਗਾ ਜੁਗੰਤਰ ਭੇਖ ਵਟਾਇਆ। ਆਪੇ ਸੀਤਾ ਰਾਮ ਹੈ, ਆਪੇ ਕ੍ਰਿਸ਼ਨ ਮੁਰਾਰ। ਆਪੇ ਭਗਤ ਪਿਆਰ ਹੈ, ਆਪ ਜਪਾਏ ਆਪਣਾ ਨਾਮ। ਜੁਗਾ ਜੁਗੰਤਰ ਸਾਚੀ ਕਾਰ ਹੈ, ਕਰੇ ਖੇਲ ਜਗਤ ਨਿਸ਼ਕਾਮ। ਕਲਜੁਗ ਤੇਰੀ ਅੰਤਮ ਵਾਰ ਹੈ, ਗੁਰਮੁਖ ਪੀਏ ਅੰਮ੍ਰਿਤ ਆਤਮ ਸਾਚਾ ਜਾਮ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਵੇਖ ਦਰ, ਲੱਖ ਚੁਰਾਸੀ ਆਪ ਕਰਾਵੇ ਏਕਾ ਤਾਮ। ਕਲਜੁਗ ਕਾਲੀ ਰੈਣ ਅੰਧੇਰੀ ਛਾਈਆ। ਗੁਰਮੁਖ ਵਿਰਲਾ ਸਾਚੇ ਨੇਤਰ ਪੁਰਖ ਅਬਿਨਾਸ਼ੀ ਦਰਸ਼ਨ ਪਾਏ ਤੀਜੇ ਨੈਣ, ਆਪ ਆਪਣੇ ਰੰਗ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਬਣਾਏ ਬਣਤਰ, ਆਪ ਆਪਣੀ ਦਇਆ ਕਮਾਈਆ। ਲੇਖਾ ਲਿਖਣਹਾਰ ਹਰਿ ਸਵਾਮੀਆ। ਹਰਿਜਨ ਸਾਚਾ ਲਹਿਣੇਦਾਰ, ਵੇਖੇ ਖੇਲ ਜਗਤ ਤਮਾਮੀਆ। ਕਲਜੁਗ ਮਾਇਆ ਪਸਰ ਪਸਾਰ, ਭੇਦ ਅਭੇਦਾ ਅੰਤਰਜਾਮੀਆ। ਜੂਠਾ ਝੂਠਾ ਕੂੜ ਪਸਾਰ, ਪਰਗਟ ਹੋਏ ਨਿਹਕਲੰਕ, ਸ਼ਬਦ ਵਜਾਏ ਇਕ ਡੰਕ, ਪਕੜ ਉਠਾਏ ਰਾਓ ਰੰਕ, ਗੁਰਮੁਖ ਵਡਿਆਈ ਜਿਉਂ ਰਾਜਾ ਜਨਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਦਰ, ਸਰਬ ਜੀਆਂ ਆਪੇ ਜਾਣੀਆ। ਆਪੇ ਜਾਣੀ ਜਾਣ ਸਰਬ ਅਖਵਾਇਆ। ਆਪੇ ਸ਼ਬਦ ਅੱਖਰ ਬਾਨੀ ਬਾਨ, ਆਪੇ ਬੋਲ ਸੁਣਾਇਆ। ਆਪੇ ਗੁਣ ਨਿਧਾਨ ਕਰੇ ਸਰਬ ਪਛਾਣ, ਜੀਆਂ ਜੰਤਾਂ ਵਿਚ ਸਮਾਇਆ। ਆਤਮ ਉਪਜੇ ਬ੍ਰਹਮ ਗਿਆਨ, ਲੇਖਾ ਚੁੱਕੇ ਆਵਣ ਜਾਣ, ਦਰ ਘਰ ਮੰਦਰ ਇਕ ਵਸਾਇਆ। ਅੰਮ੍ਰਿਤ ਆਤਮ ਪੀਣ ਖਾਣ, ਸਾਚਾ ਜਾਮ ਰਿਹਾ ਪਿਆਇਆ। ਜੇਰਜ ਖਾਣੀ ਕਰ ਪਛਾਣ, ਮਾਨਸ ਦੇਹੀ ਲੇਖੇ ਲਾਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਵੇਖਣ ਆਇਆ ਸਚ ਘਰ, ਕਵਣ ਸੰਤ ਮਿਲਿਆ ਕੰਤ ਆਤਮ ਦਰਸ਼ਨ ਪਾਇਆ। ਨੌਂ ਦਵਾਰੇ ਬੰਦ ਕਿਵਾੜ, ਦਸਵੇਂ ਮੇਲ ਮੁਰਾਰੀ। ਪੰਚ ਵਿਕਾਰਾ ਦੇਵੇ ਝਾੜ, ਫੜੇ ਸ਼ਬਦ ਤੇਜ ਕਟਾਰੀ। ਕ੍ਰਿਸ਼ਨ ਘਨਈਆ ਇਕ ਚੜ੍ਹਾਏ ਸਾਚੀ ਨਈਆ, ਆਪ ਫੜਾਏ ਆਪਣੀ ਬਹੀਆ, ਦੋ ਜਹਾਨੀ ਇਕ ਵਖਾਏ ਪਾਰ ਕਿਨਾਰੀ। ਸ੍ਰਿਸ਼ਟ ਸਬਾਈ ਅੰਤਮ ਫਾਨੀ, ਪਰਗਟ ਹੋਏ ਨਿਹਕਲੰਕ ਨਰਾਇਣ ਨਰ ਵਡ ਵਿਦਵਾਨੀ। ਨਾ ਕੋਈ ਜਾਣੇ ਜੀਵ ਜੰਤ, ਸਾਧ ਸੰਤ ਮਾਇਆ ਰੁਲੇ ਜਗਤ ਭੁੱਲੇ, ਪੂਰੇ ਤੋਲ ਨਾ ਕੋਈ ਤੁੱਲੇ, ਆਤਮ ਸੇਜਾ ਕਿਸੇ ਨਾ ਜਾਣੀ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਵੇਖਣਹਾਰ ਦੋ ਜਹਾਨੀ। ਆਤਮ ਬ੍ਰਹਮ ਗਿਆਨ, ਦ੍ਰਿਸ਼ਟ ਖੁਲ੍ਹਾਈਆ। ਮਿਲਿਆ ਸ਼ਬਦ ਬਿਬਾਣ, ਉਡਿਆ ਸ੍ਰਿਸ਼ਟ ਸਬਾਈਆ। ਆਪੇ ਕਰੇ ਕਰਾਏ ਜਗਤ ਪਛਾਣ, ਗੁਣ ਨਿਧਾਨਾ ਦਇਆ ਕਮਾਈਆ। ਕਾਇਆ ਵੇਖੇ ਸਚ ਮਕਾਨ, ਮਥਰਾ ਮੰਦਰ ਗੋਕਲ ਰੰਗ ਵਟਾਈਆ। ਜੋਤ ਸਰੂਪ ਸਾਚਾ ਕਾਹਨ, ਸਾਚੇ ਮੰਡਲ ਸਾਚੀ ਰਾਸ ਏਕਾ ਆਪਣੀ ਰਿਹਾ ਪਾਈਆ। ਜਗਤ ਨਾ ਦੀਸੇ ਕੋਈ ਨਿਸ਼ਾਨ, ਰਸਨਾ ਪੜ੍ਹ ਪੜ੍ਹ ਥੱਕੇ ਵੇਦ ਪੁਰਾਨ, ਪੁਰਖ ਅਬਿਨਾਸ਼ੀ ਘਟ ਘਟ ਵਾਸੀ ਸਾਚੇ ਮੰਦਰ ਅੰਦਰ ਸ਼ਬਦ ਸਰੂਪੀ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਵਣ ਸੰਤ ਸਚ ਸੁਹੇਲਾ ਪੁਰਖ ਅਬਿਨਾਸ਼ੀ ਮੇਲ ਮਿਲਾਈਆ। ਜੁਗਾ ਜੁਗੰਤਰ ਰੀਤ ਹੈ, ਜੋਤ ਸਰੂਪੀ ਹਰਿ ਨਿਰੰਕਾਰ। ਇਕ ਸੁਣਾਏ ਸਾਚਾ ਗੀਤ ਹੈ, ਕਾਇਆ ਮੰਦਰ ਸਚ ਦਵਾਰ। ਚਰਨ ਕਵਲ ਕਵਲ ਚਰਨ ਜਨ ਸਾਚੀ ਪ੍ਰੀਤ ਹੈ, ਖੋਲ੍ਹੇ ਬੰਦ ਕਿਵਾੜ। ਸਚ ਵਸੇਰਾ ਮੰਦਰ ਮਸੀਤ ਹੈ, ਆਪੇ ਵਸਿਆ ਵਿਚ ਹਸਤ ਕੀਟ ਹੈ, ਜੋਤ ਜਗੇ ਬਹੱਤਰ ਨਾੜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚੇ ਦੇਵੇ ਵਾੜ। ਕਵਣ ਦਵਾਰਾ ਸੰਤਨ ਪਾਇਆ। ਮਿਲਿਆ ਮੇਲ ਅਗੰਮਾ, ਕਵਣ ਕਾਇਆ ਰੰਗਣ ਰੰਗ ਚੜ੍ਹਾਇਆ। ਉਤਰ ਨਾ ਜਾਏ ਕਾਇਆ ਝੂਠਾ ਚੰਮਾ, ਨੇਤਰ ਨੀਰ ਵਹਾਇਆ ਛੰਮ ਛੰਮਾ, ਰਸਨਾ ਕਹਿ ਕਹਿ ਵਾਦ ਵਿਵਾਦ ਵਧਾਇਆ। ਅਗਾਧ ਬੋਧ ਨਾ ਸ਼ਬਦ ਜਣਾਇਆ। ਹਿਰਦਾ ਸੋਧ ਨਾ ਪ੍ਰਭ ਮਨਾਇਆ। ਸਚ ਇਸ਼ਨਾਨ ਨਾ ਕਿਸੇ ਕਰਾਇਆ। ਸਾਚਾ ਬਣੇ ਨਾ ਕੋਈ ਸੌਦਾਗਰ, ਨਿਰਮਲ ਕਰਮ ਨਾ ਕਰੇ ਉਜਾਗਰ, ਕੰਤ ਸੰਤ ਨਾ ਕਿਸੇ ਪਾਇਆ। ਕਵਣ ਦਵਾਰੇ ਰਾਮ ਹੈ, ਮੇਲਾ ਸਹਿਜ ਸੁਭਾਏ। ਕਾਇਆ ਮਾਟੀ ਝੂਠਾ ਚਾਮ ਹੈ, ਵੇਲੇ ਅੰਤ ਹੋਏ ਫਨ੍ਹਾਏ। ਹਰਿਜਨ ਅਵਰ ਨਾ ਕੋਈ ਲੇਖੇ ਦਾਮ ਹੈ, ਕਵਣ ਗਾਏ ਕਵਣ ਜਗਾਏ, ਕਵਣ ਰਿਹਾ ਸੋਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖੇ ਖੇਲ ਸੰਤ ਦਰ, ਦਰ ਦਰਵਾਜ਼ੇ ਆਪੇ ਆਪ ਖਲੋਏ। ਸੰਤ ਸਰੂਪ ਸਤਿ ਪੁਰਖ ਹੈ, ਹਰਿ ਜੋਤੀ ਰਿਹਾ ਸਮਾਏ। ਲੇਖਾ ਚੁੱਕੇ ਉਲਟੇ ਬਿਰਖ ਹੈ, ਵਰਨ ਗੋਤੀ ਭੇਵ ਮਿਟਾਏ। ਨਾ ਕੋਈ ਹਰਖ ਨਾ ਕੋਈ ਸੋਗ ਹੈ, ਹਰਿ ਰੰਗਣ ਰੰਗ ਸਮਾਏ। ਆਦਿ ਅੰਤ ਨਾ ਹੋਏ ਵਿਜੋਗ ਹੈ, ਧੁਰ ਸੰਜੋਗੀ ਮੇਲ ਮਿਲਾਏ। ਆਤਮ ਰਸ ਸਾਚਾ ਭੋਗ ਹੈ, ਨਿਜਾ ਨੰਦ ਸਮਾਏ। ਗੁਰਮੁਖ ਵਿਰਲੇ ਦਰਸ ਅਮੋਘ ਹੈ, ਪਰਗਟ ਹੋਏ ਦਰਸ ਦਿਖਾਏ। ਸੰਤ ਰੰਗ ਅਪਾਰ, ਕਾਇਆ ਚੜ੍ਹਾਇਆ। ਕਾਇਆ ਕੰਚਨ ਖੇਲ ਅਪਾਰ, ਸ਼ਬਦ ਘੋੜੇ ਤੰਗ ਕਸਾਇਆ। ਅੱਠੇ ਪਹਿਰ ਪਹਿਰੇਦਾਰ, ਸੰਤਨ ਮੇਲਾ ਸਤਿਸੰਗ ਲੋਕਮਾਤ ਅਖਾੜਿਆ। ਕਾਇਆ ਚੜ੍ਹੇ ਸਚ ਰੰਗ, ਵੇਖੇ ਖੇਲ ਬਹੱਤਰ ਨਾੜਿਆ। ਸ਼ਬਦ ਘੋੜੇ ਕਸ ਤੰਗ, ਆਤਮ ਵਿਕਾਰਾ ਆਪ ਚਬਾਏ ਆਪਣੀ ਦਾੜ੍ਹਿਆ। ਹਰਿਜਨ ਸਾਚਾ ਹਰਿ ਭਗਤ ਦਵਾਰਾ ਏਕਾ ਮੰਗੇ ਸਚ ਮੰਗ, ਪ੍ਰਭ ਆਪੇ ਕਟੇ ਭੁੱਖ ਨੰਗ, ਨੇੜ ਨਾ ਆਏ ਪੰਚਮ ਧਾੜਿਆ। ਸੰਤਨ ਹੱਥ ਜਗਤ ਡੋਰ ਹੈ, ਪ੍ਰਭ ਸਾਚਾ ਰਿਹਾ ਫੜਾਈ। ਪੰਚਾਂ ਪੰਚਾਂ ਅੰਦਰ ਚੋਰ ਹੈ, ਭੁੱਲੀ ਮਾਤ ਲੁਕਾਈ। ਕਾਇਆ ਯੁੱਧ ਅੰਧ ਘੋਰ ਹੈ, ਕੁਰਕਸ਼ੇਤਰ ਰਿਹਾ ਬਣਾਈ। ਜਿਸ ਜਨ ਤਾਰੇ ਕਰ ਕਰ ਮਿਹਰ ਹੈ, ਆਪਣਾ ਪੱਲਾ ਰਿਹਾ ਫੜਾਈ। ਸਰਬ ਵਿਆਪੀ ਆਪ ਹੈ, ਸਭ ਘਟ ਮੇਂ ਰਿਹਾ ਸਮਾਈ। ਜੋਤੀ ਜੋਤ ਸਰੂਪ ਹਰਿ, ਆਪਣੇ ਹੱਥ ਰੱਖੇ ਵਡਿਆਈ। ਦੁਨੀ ਦੀਨ ਜਗਤ ਰੀਤ ਹੈ, ਜੁਗਾ ਜੁਗੰਤਰ ਹੋਏ। ਆਪ ਜਣਾਏ ਏਕਾ ਸ਼ਬਦ ਸੁਹਾਗੀ ਗੀਤ ਹੈ, ਸਾਚੀ ਬਣਤ ਬਣਾਏ। ਸਾਚਾ ਦਿਹੁਰਾ ਮੰਦਰ ਮਸੀਤ ਹੈ, ਗੁਰ ਚਰਨ ਸਰਨ ਲਿਵ ਲਾਏ। ਆਤਮ ਅੰਦਰ ਬੋਲੇ ਇਕ ਪ੍ਰੀਤ ਹੈ, ਏਕਾ ਦੂਜਾ ਭਉ ਚੁਕਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਭੇਖ ਵਟਾਏ। ਜਗਤ ਦੀਨ ਨੌਂ ਦਵਾਰ ਹੈ, ਦਰ ਦਰ ਭੇਖ ਵਟਾਏ। ਘਰ ਠਾਂਢਾ ਸਚ ਦਰਬਾਰ ਹੈ, ਗਰੀਬ ਨਿਵਾਜ਼ਾ ਇਕ ਖੁਲ੍ਹਾਏ। ਨਾਮ ਗੰਢ ਅਪਰ ਅਪਾਰ ਹੈ, ਸ਼ਬਦ ਪਲੂ ਆਪ ਬੰਧਾਏ। ਜੋਤੀ ਜੋਤ ਸਰੂਪ ਹਰਿ, ਆਪੇ ਵੰਡਣਹਾਰ ਹੈ, ਜੁਗ ਜੁਗ ਬਣਤ ਬਣਾਏ। ਦੀਨ ਦੁਨੀ ਜਗ ਮਾਇਆ, ਜੁਗਾ ਜੁਗੰਤਰ ਲੋਅ। ਹਉਮੇ ਹੰਗਤਾ ਛਾਇਆ, ਲੱਖ ਚੁਰਾਸੀ ਲਈ ਪਰੋ। ਗੁਰਮੁਖ ਵਿਰਲਾ ਨਜ਼ਰੀ ਮੰਗਤਾ ਆਇਆ, ਦੁਰਮਤ ਮੈਲ ਮੁਖੜਾ ਧੋ। ਭੁੱਖ ਨੰਗਤਾ ਆਪ ਕਟਾਇਆ, ਸਾਚਾ ਜਾਪ ਜਪਾਏ ਸੋਹੰ ਸੋ। ਸਤਿਗੁਰ ਸੰਗਤਾ ਇਕ ਮਿਲਾਇਆ, ਦਰਸ ਦਿਖਾਇਆ ਅੱਗੇ ਹੋ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੁਨੀ ਦੀਨ ਦੀਨ ਦੁਨੀ ਏਕਾ ਰਾਹ ਵਖਾਇਆ, ਅਵਰ ਨਾ ਜਾਣੇ ਕੋ। ਦੀਨ ਦੁਨੀ ਜਗ ਅੰਧੇਰਿਆ, ਅੰਧ ਅੰਧੇਰ ਪਰਧਾਨ। ਨਾ ਕੋਈ ਜਾਣੇ ਸੰਞ ਸਵੇਰਿਆ, ਗੁਣਵੰਤਾ ਹੋਏ ਨਿਧਾਨ। ਲੇਖਾ ਜਾਨਣ ਕਿਸ ਕਿਸ ਤੇਰਿਆ, ਆਪ ਆਪਣਾ ਨਾ ਲੈਣ ਪਛਾਣ। ਜਗਤ ਮਾਇਆ ਪਾਇਆ ਘੇਰਿਆ। ਮੋਹ ਮਮਤਾ ਰੱਖੀ ਆਣ। ਪੁਰਖ ਅਬਿਨਾਸ਼ੀ ਪਾਇਆ ਫੇਰਿਆ, ਘਟ ਘਟ ਅੰਦਰ ਵੇਖ ਮਾਰ ਧਿਆਨ। ਆਪੇ ਕਰੇ ਹੱਕ ਨਿਬੇੜਿਆ, ਬੈਠ ਸ਼ਬਦ ਸੱਚੇ ਬਿਬਾਣ। ਲੱਖ ਚੁਰਾਸੀ ਚੁੱਕੇ ਝਗੜਾ ਝੇੜਿਆ, ਅੰਤਮ ਲਾਹੇ ਮਾਤ ਮੁਕਾਣ। ਉਲਟਾ ਗੇੜੇ ਆਪੇ ਗੇੜਿਆ, ਮਹੱਲ ਅਟੱਲ ਸਰਬ ਮਿਟ ਜਾਣ। ਧਰਤ ਮਾਤ ਕਰਾਏ ਖੁਲ੍ਹਾ ਵਿਹੜਿਆ, ਨਾ ਕੋਈ ਝੁਲਾਏ ਉਚ ਨਿਸ਼ਾਨ। ਹਰਿਜਨ ਵਿਰਲੇ ਕੰਤ ਸਹੇੜਿਆ, ਦੇਵੇ ਦਾਨੀ ਦਾਤਾ ਸ਼ਬਦ ਸੱਚਾ ਦਾਨ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪੇ ਕੱਟਣਹਾਰਾ ਆਵਣ ਜਾਣ ਗੇੜਿਆ, ਰਾਗ ਨਾਦ ਸੁਣਾਏ ਧੁਨ ਸਾਚੇ ਕਾਨ। ਦੀਨ ਦੁਨੀ ਬੰਧਨ ਜਗਤ ਹੈ, ਬੰਦਾ ਬੰਦੀ ਚਾਰ। ਹਰਿਜਨ ਸਾਚਾ ਭਗਤ ਹੈ, ਵੇਖੇ ਨੇਤਰ ਨੈਣ ਉਘਾੜ। ਆਤਮ ਜੋਤੀ ਸਾਚੀ ਸ਼ਕਤ ਹੈ, ਖੋਲ੍ਹੇ ਬੰਦ ਕਿਵਾੜ। ਲੇਖੇ ਲੱਗੇ ਬੂੰਦ ਰਕਤ ਹੈ, ਪ੍ਰਭ ਅਬਿਨਾਸ਼ੀ ਦਰਸ ਸਤਾਰਾਂ ਹਾੜ। ਕੂੜ ਕੁੜਿਆਰਾ ਨੇੜੇ ਵਕਤ ਹੈ, ਧਰਤ ਮਾਤ ਲੱਗੇ ਅਖਾੜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਰੰਗ ਸਮਾਏ ਜੰਗਲ ਜੂਹ ਉਜਾੜ ਪਹਾੜ। ਦੀਨ ਦੁਨੀ ਮਾਇਆ ਭਰਮ ਹੈ, ਭਰਮ ਭੁਲਾਇਆ ਜਗ। ਦੀਨ ਦੁਨੀ ਨਾ ਜਾਣੇ ਕਰਮ ਕੁਕਰਮ ਹੈ, ਜਗਤ ਤ੍ਰਿਸ਼ਨਾ ਲੱਗੀ ਅੱਗ। ਦੀਨ ਦੁਨੀ ਕਲਜੁਗ ਲਿਆ ਜਨਮ ਹੈ, ਜੂਠਾ ਝੂਠਾ ਬੰਨ੍ਹਿਆ ਤਨ ਤਗ। ਦੁਨੀ ਦੀਨ ਦਵੈਤੀ ਵਰਮ ਹੈ, ਕਾਲ ਅੰਧੇਰੀ ਰਹੀ ਵਗ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖੇ ਖੇਲ ਸੂਰਾ ਸਰਬਗ। ਦੀਨ ਦੁਨੀ ਅੰਤ ਕਾਲ ਹੈ, ਮਨਮੁਖਾਂ ਸਿਰ ਮੰਡਲਾਏ। ਏਕਾ ਪਾਇਆ ਜਗਤ ਜੰਜ਼ਾਲ ਹੈ, ਭੇਖ ਪਖੰਡ ਵਧਾਏ। ਗੁਰਮੁਖ ਵਿਰਲਾ ਸਾਚਾ ਲਾਲ ਹੈ, ਸ਼ਬਦ ਚੰਡ ਪਰਚੰਡ ਹੱਥ ਉਠਾਏ। ਆਪੇ ਸ਼ਾਹ ਆਪੇ ਕੰਗਾਲ ਹੈ, ਵਿਚ ਬ੍ਰਹਿਮੰਡ ਸਮਾਏ। ਕਰਨਹਾਰ ਸਰਬ ਪ੍ਰਿਤਪਾਲ ਹੈ, ਜੇਰਜ ਅੰਡ ਭੇਵ ਨਾ ਰਾਏ। ਦੀਨਾਂ ਬੰਧਪ ਦੀਨ ਦਿਆਲ ਹੈ, ਭੇਖ ਪਖੰਡਾ ਦਏ ਮਿਟਾਏ। ਫ਼ਲ ਵੇਖੇ ਕਾਇਆ ਡਾਲ੍ਹ ਹੈ, ਸ਼ਬਦ ਹਲੂਣਾ ਏਕਾ ਲਾਏ। ਕਰੇ ਨਿਬੇੜਾ ਸਚ ਸੱਚੀ ਧਰਮਸਾਲ ਹੈ, ਧਰਮ ਰਾਏ ਦਰ ਬੁਲਾਏ। ਜਗਤ ਚਲੇ ਅਵੱਲੜੀ ਚਾਲ ਹੈ, ਜਨਮ ਕਰਮ ਧਰਮ ਅਪਣੇ ਹੱਥ ਰਖਾਏ। ਰੰਗ ਵੇਖ ਸੂਹਾ ਪੀਲਾ ਲਾਲ ਹੈ, ਗੁਰ ਸ਼ਬਦੀ ਕਵਣ ਚੜ੍ਹਾਏ। ਦੀਪਕ ਜੋਤੀ ਆਪੇ ਬਾਲ ਹੈ, ਅੰਧ ਅੰਧੇਰਾ ਰਿਹਾ ਮਿਟਾਏ। ਵਰਨ ਗੋਤੀ ਖੇਲ ਨਿਰਾਲ ਹੈ, ਗੁਰਮੁਖ ਕਾਇਆ ਸੋਤੀ ਆਪ ਜਗਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਦੀਨ ਦੀਨਾਂ ਬੰਦ ਅੰਧ ਅੰਧੇਰ ਮਿਟਾਏ। ਕਲਜੁਗ ਦੀਨ ਝੂਠ ਪਖੰਡ, ਜਗਤ ਵਣਜ ਵਿਹਾਜਿਆ। ਪੁਰਖ ਅਬਿਨਾਸ਼ੀ ਸੁੱਤਾ ਦੇ ਕਰ ਕੰਡ, ਨੌਂ ਦਵਾਰੇ ਮੂਲ ਨਾ ਜਾਗਿਆ। ਗੁਰਮੁਖਾਂ ਮੇਲਾ ਵਿਚ ਬ੍ਰਹਿਮੰਡ, ਆਪ ਆਪਣਾ ਜਨ ਤਿਆਗਿਆ। ਜਗਤ ਵਿਕਾਰਾ ਖੰਡ ਖੰਡ, ਮੇਟ ਮਿਟਾਏ ਤ੍ਰਿਸ਼ਨਾ ਆਗਿਆ। ਸਤਿਜੁਗ ਸਾਚੀ ਸ਼ਬਦ ਦਾਤ ਪ੍ਰਭ ਵੰਡ, ਸੋਹੰ ਸੁਣਾਏ ਸਾਚਾ ਰਾਗਿਆ। ਗੁਰਮੁਖ ਵਿਰਲੇ ਆਤਮ ਬੰਨ੍ਹੇ ਪੱਲੇ ਗੰਢ, ਧੁਰ ਦਰਗਾਹੀ ਦੇਵੇ ਸੱਚਾ ਦਾਜਿਆ। ਮਨਮੁਖ ਜੀਵਾਂ ਆਪੇ ਵੱਢੇ ਕੰਡ, ਕਲਜੁਗ ਰਚਿਆ ਅੰਤਮ ਕਾਜਿਆ। ਮਨ ਮਤੀ ਪਾਇਣ ਡੰਡ, ਸਾਚਾ ਸਾਜਣ ਕਿਸੇ ਨਾ ਸਾਜਿਆ। ਨੌਂ ਖੰਡ ਪ੍ਰਿਥਮੀ ਪਾਈ ਵੰਡ, ਆਪ ਆਪਣੀ ਲਾਇਣ ਅਵਾਜ਼ਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਘੋੜੇ ਹੋ ਅਸਵਾਰ, ਵੇਖੇ ਖੇਲ ਵਿਚ ਸੰਸਾਰ, ਚਿੱਟੇ ਅਸਵ ਸਾਚੇ ਤਾਜਿਆ। ਦੀਨ ਦੁਨੀ ਕਲ ਕਾਲੜਾ, ਕਾਲ ਰੂਪ ਅਪਾਰ। ਨਾ ਕੋਈ ਦੀਸੇ ਰਾਹ ਸੁਖਾਲੜਾ, ਡੂੰਘੀ ਕੰਦਰ ਵਸੇ ਗਾਰ। ਆਪੇ ਬਿਰਧ ਬਾਲ ਜਿਵਾਲੜਾ, ਆਪੇ ਬੈਠਾ ਅੰਧ ਅੰਧਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਦੀਨ ਦੀਨ ਦੁਨੀ ਮੇਟਣਹਾਰ ਵਿਚ ਸੰਸਾਰ। ਦੀਨ ਸਹੰਸਰ ਜਗਤ ਜਨ, ਜੋਗ ਜੁਗਤ ਅਨੇਕ। ਗੁਰਮੁਖ ਸਾਚੇ ਏਕ ਤਨ, ਕਾਇਆ ਬੁਧ ਬਿਬੇਕ। ਚਰਨ ਪ੍ਰੀਤੀ ਇਕ ਮਨ, ਲੋਕਮਾਤ ਨਾ ਲਾਏ ਸੇਕ। ਆਪਣਾ ਬੇੜਾ ਆਪ ਬੰਨ੍ਹ, ਹਰਿ ਦਰਸ਼ਨ ਨੇਤਰ ਪੇਖ। ਸਾਚਾ ਰਾਗ ਸੁਣ ਕੰਨ, ਪ੍ਰਭ ਲੋਚਨ ਪੇਖਣ ਪੇਖ। ਭਰਮ ਭੁਲੇਖਾ ਨਿਕਲੇ ਜਨ, ਮਸਤਕ ਲਹਿਣਾ ਸਾਚੀ ਮੇਖ। ਰਸਨਾ ਕਹੇ ਧੰਨ ਧੰਨ, ਜਿਸ ਜਨ ਵੇਖਿਆ ਏਕਾ ਏਕ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੁਨੀ ਦੀਨ ਦੀਨ ਦੁਨੀ ਮਿਟਾਵਣ ਆਇਆ ਲਿਖਿਆ ਲੇਖ। ਮਨ ਕਾਮਲ ਮੁਰਸ਼ਦ ਪੀਰ ਹੈ, ਪੰਜਾਂ ਵਿਚ ਪ੍ਰਧਾਨ। ਆਪੇ ਚੜ੍ਹੇ ਚੋਟੀ ਅਖ਼ੀਰ ਹੈ, ਆਪੇ ਬੈਠੇ ਅੰਧ ਅੰਧਿਆਨ। ਆਪੇ ਪੀਵੇ ਅੰਮ੍ਰਿਤ ਸੀਰ ਹੈ, ਆਪੇ ਦਰ ਦਰ ਹਲਕਾਨ। ਜੋਤੀ ਜੋਤ ਸਰੂਪ ਹਰਿ, ਕਾਇਆ ਵੇਖੇ ਇਕ ਦਰ, ਮਨ ਮਤ ਬੁਧ ਹੋਏ ਦਰਬਾਨ। ਮਨ ਪੰਖੀ ਉਡਾਰੂਆ, ਦਿਵਸ ਰੈਣ ਉਠ ਧਾਏ। ਗੁਰ ਸ਼ਬਦ ਸਾਚਾ ਪਾਹਰੂਆ, ਬੰਦ ਬੰਦੀਖਾਨੇ ਵਿਚ ਰਖਾਏ। ਮਨ ਔਖਦ ਗੁਰ ਚਰਨ ਸਾਚਾ ਦਾਰੂਆ, ਚਰਨ ਧੂੜੀ ਜਾਮ ਪਿਲਾਏ। ਵੇਖਣਹਾਰ ਗੁਪਤ ਜ਼ਾਹਰੂਆ, ਭੇਵ ਅਭੇਦਾ ਵੇਖ ਵਖਾਏ। ਜੋਤੀ ਜੋਤ ਸਰੂਪ ਹਰਿ, ਆਤਮ ਅੰਤਮ ਵੇਖ ਦਰ ਮਨ ਤਨ ਤਨ ਮਨ ਸਾਚਾ ਸੰਗ ਨਿਭਾਏ। ਮਨ ਉਡਾਰੀ ਸੰਤ ਹੈ, ਮੰਦਰ ਸ਼ਬਦ ਬਿਬਾਣ। ਉਪਰ ਵਸੇ ਸਾਚਾ ਕੰਤ ਹੈ, ਹੇਠਾਂ ਵੇਖੇ ਮਾਰ ਧਿਆਨ। ਸਚ ਧਾਰਾ ਸ਼ਬਦ ਬਸੰਤ ਹੈ, ਕਰੇ ਕਰਾਏ ਆਪ ਕਲਿਆਣ। ਗੁਣ ਅਵਗੁਣ ਗਣਤ ਅਗਣਤ ਹੈ, ਹਰਿ ਜਾਣੇ ਗੁਣ ਨਿਧਾਨ। ਸਾਚੀ ਚੋਟੀ ਗੁਰਮੁਖ ਵਿਰਲਾ ਚੜ੍ਹੇ ਸੰਤ ਹੈ, ਧੁਰ ਮਿਲਿਆ ਜਿਸ ਜੀਆ ਸਾਚਾ ਦਾਨ। ਮੇਲ ਮਿਲਾਵਾ ਸਾਚੇ ਕੰਤ ਹੈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਾਇਆ ਮੰਦਰ ਵੇਖ ਹਰਿ, ਮਨ ਮਧਾ ਮਨ ਮਹਾਨ। ਗੁਰ ਚਰਨ ਨੇਤਰ ਪਦਮ ਹੈ, ਤੀਜਾ ਲੋਇਣ ਵਿਸਥਾਰ। ਨੌਂ ਦਰਵਾਜ਼ੇ ਉਪਰ ਏਕਾ ਕਦਮ ਹੈ, ਵੇਖੇ ਅੱਖ ਉਘਾੜ। ਧਾਰਾ ਜਾਣੇ ਆਪਣੀ ਆਪੇ ਮਧਮ ਹੈ, ਆਪੇ ਵੇਖਣਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਾਇਆ ਮੰਦਰ ਵੇਖ ਦਰ, ਮੇਲ ਮਿਲਾਏ ਸਾਚੇ ਮੀਤ ਮੁਰਾਰ। ਚਰਨ ਗੁਰ ਜਗਤ ਨੇਤਰ ਹੈ, ਸਾਂਤਕ ਸਤਿ ਸਰੀਰ। ਜਨਮ ਕਰਮ ਲੇਖਾ ਲਿਖਿਆ, ਆਪੇ ਜਾਨਣਹਾਰ। ਸ੍ਰਿਸ਼ਟ ਸਬਾਈ ਦੀਸੇ ਮਿਥਿਆ, ਪਵਣ ਸ਼ਬਦ ਉਡਾਰ। ਜਿਸ ਜਨ ਗੁਰ ਸ਼ਬਦ ਮਿਲੇ ਸਾਚੀ ਸਿਖਿਆ, ਜਨਮ ਅਜਨਮਾ ਲਏ ਸਵਾਰ। ਗੁਰ ਪੂਰਾ ਪਾਏ ਨਾਮ ਸਾਚੀ ਭਿਛਿਆ, ਕਰਮ ਕੁਕਰਮਾ ਦਏ ਨਿਵਾਰ। ਜਗਤ ਤ੍ਰਿਸ਼ਨਾ ਲਾਹੇ ਵਿਖਿਆ, ਦਰਸ ਦਿਖਾਏ ਅਗੰਮ ਅਪਾਰ। ਸਾਚਾ ਲੇਖ ਆਪੇ ਲਿਖਿਆ, ਆਪੇ ਪਾੜਨਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਸ਼ਬਦ ਵਰ, ਗੁਰ ਪੂਰਾ ਠਾਂਢਾ ਦੀਸੇ ਦਰ ਦਰਬਾਰ। ਗੁਰਮੁਖ ਓਟ ਰਖਾਈਆ। ਗੁਰ ਪੂਰਾ ਮੇਲ ਮਿਲਾਏ, ਕਾਇਆ ਚੋਟ ਇਕ ਲਗਾਈਆ। ਸਚ ਸ਼ਬਦੀ ਤੇਲ ਚੜ੍ਹਾਏ, ਜਗਤ ਤ੍ਰਿਸ਼ਨ ਖੋਟ ਗਵਾਈਆ। ਸਾਚਾ ਸੱਜਣ ਸੁਹੇਲ ਅਖਵਾਏ, ਆਲਣ੍ਹਿਓ ਡਿਗੇ ਬੋਟ ਉਠਾਈਆ। ਗੁਰ ਸ਼ਬਦੀ ਗੋਦ ਬਿਠਾਏ, ਏਕਾ ਅੰਮ੍ਰਿਤ ਆਤਮ ਰਸ ਪੋਟ ਭਰਾਈਆ। ਜਗਤ ਤ੍ਰਿਸ਼ਨਾ ਦਏ ਗਵਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਤਮ ਵੇਖੇ ਸਚ ਦਰ, ਕਵਣ ਵਣਜਾਰਾ ਕਵਣ ਵਣਜ ਕਰਾਈਆ। ਗੁਰਸਿਖ ਆਸ ਪਿਆਸ ਮਨ, ਦਰਸ ਤਰਸ ਲੋਚਨ ਨੈਣਾ। ਸਰਬ ਘਟਾ ਜੋਤ ਪਰਕਾਸ਼ ਜਨ, ਵੇਖ ਵਖਾਣੇ ਲੋਚਨ ਨੈਣਾ। ਸ਼ਬਦ ਵਸੇਰਾ ਨਾ ਕੋਈ ਛੱਪਰੀ ਨਾ ਕੋਈ ਛੰਨ, ਤਨ ਬਸਤਰ ਸ਼ਸਤਰ ਨਾ ਦੀਸੇ ਗਹਿਣਾ। ਘਟ ਘਟ ਅੰਦਰ ਲਾਈ ਬੈਠਾ ਸਨ, ਨਾ ਕੋਈ ਜਾਣੇ ਹਰਿ ਪਛਾਣੇ, ਰਸਨ ਭੇਵ ਕਿਸੇ ਨਾ ਕਹਿਣਾ। ਜਨ ਭਗਤਾਂ ਬੇੜਾ ਰਿਹਾ ਬੰਨ੍ਹ, ਜੁਗਾ ਜੁਗੰਤਰ ਗੁਰ ਪੂਰਾ ਆਪ ਚੁਕਾਏ ਲਹਿਣਾ ਦੇਣਾ। ਭਾਂਡਾ ਭਰਮ ਪ੍ਰਭ ਦੇਵੇ ਭੰਨ, ਏਕਾ ਰੰਗਣ ਤਨ ਰੰਗ ਚੜ੍ਹਾਏ ਰਾਏ ਧਰਮ ਨਾ ਦੇਵੇ ਡੰਨ, ਏਕਾ ਰਾਗ ਸੁਣਾਏ ਕੰਨ, ਮਹੱਲ ਅਟੱਲ ਉਚ ਮੁਨਾਰ ਸਾਚੇ ਮੰਦਰ ਏਕਾ ਬਹਿਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਤਮ ਵੇਖੇ ਸਚ ਦਰ, ਹਰਿਜਨ ਭਾਣਾ ਰਾਣਾ ਸਿਰ ਤੇ ਸਹਿਣਾ। ਸਮਰਥ ਸਰਬ ਸਿਰਤਾਜ ਹੈ, ਸ਼ਬਦ ਕਰੇ ਜਣਾਈ। ਗੁਰੂਆਂ ਪੀਰਾਂ ਦੇਵੇ ਦਾਜ ਹੈ, ਲੋਕਮਾਤ ਕਰੇ ਕੁੜਮਾਈ। ਆਪੇ ਬੈਠਾ ਮਾਰੇ ਅਵਾਜ਼ ਹੈ, ਦਿਸ ਕਿਸੇ ਨਾ ਆਈ। ਆਪੇ ਆਪਣਾ ਸਾਜਣ ਸਾਜ ਹੈ, ਸਾਜਣਹਾਰ ਸ੍ਰਿਸ਼ਟ ਸਬਾਈ। ਹਰਿ ਭਗਤਨ ਰੱਖਣਹਾਰਾ ਲਾਜ ਹੈ, ਜਿਸ ਜਨ ਏਕਾ ਓਟ ਰਖਾਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਸਾਧ ਸੰਤ ਦਏ ਵਡਿਆਈ। ਸਾਧ ਸੰਤ ਹਰਿ ਅਰਾਧਿਆ, ਮਿਲਿਆ ਧਨ ਅਪਾਰ। ਸ਼ਬਦ ਜਣਾਏ ਬੋਧ ਅਗਾਧਿਆ, ਤਨ ਮਨ ਠਾਂਢਾ ਸੀਤਲ ਧਾਰ। ਮਿਟਿਆ ਜਗਤ ਵਾਦ ਵਿਵਾਦਿਆ, ਸਾਚਾ ਮੇਲਾ ਮੀਤ ਮੁਰਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਵੇਖ ਦਰ, ਖੇਲੇ ਖੇਲ ਖੇਲਣਹਾਰ। ਸੰਤ ਮਿਲੀ ਵਡਿਆਈ ਨਾਮ ਉਪਨਿਆ। ਹੋਈ ਤਨ ਰੁਸ਼ਨਾਈ, ਰਾਗ ਸੁਣਾਏ ਸਾਚਾ ਕੰਨਿਆ। ਤਨ ਮੰਦਰ ਵੱਜੀ ਵਧਾਈ, ਪਰਕਾਸ਼ ਆਕਾਸ਼ ਚੰਨ ਚੰਨਿਆ। ਅੰਧ ਅੰਧੇਰ ਮੇਟ ਮਿਟਾਈ, ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਵੇਖ ਦਰ, ਭਗਤ ਬੇੜਾ ਜਗਤ ਬੰਨ੍ਹਿਆ। ਸੰਤ ਬਣਾਈ ਜਗਤ ਜੁਗਤ, ਪ੍ਰਭ ਡੋਰੀ ਹੱਥ ਫੜਾਈਆ। ਆਪੇ ਜਾਣੇ ਭਗਤੀ ਭੁਗਤ, ਚੋਰ ਚੋਰੀ ਰਿਹਾ ਕਮਾਈਆ। ਗੁਰਮੁਖ ਨਾ ਜਾਣੇ ਮੋਖ ਮੁਕਤ, ਦਰ ਦਵਾਰ ਰਹੀ ਸ਼ਰਮਾਈਆ। ਦਰਸ ਦਾਨ ਪ੍ਰਭ ਇਕ ਭੁੱਖਤ, ਸੰਤ ਦਵਾਰੇ ਪੈਜ ਰਖਾਈਆ। ਸੰਤ ਸੁਹੇਲਾ ਸਾਧਨ ਸਾਚੀ ਜੁਗਤ, ਰਸਨਾ ਅਰਾਧਨ ਅਰਾਧ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤਨ ਮਿਲਿਆ ਸਾਚਾ ਮੇਲਾ, ਸ਼ਬਦੀ ਬਣਤ ਬਣਾਈਆ। ਸੰਤ ਬਣਾਇਆ ਮੀਤ, ਸੰਤ ਸਤਿਵਾਦੀਆ। ਚਰਨ ਕਵਲ ਕਮਾਈ ਪ੍ਰੀਤ, ਆਦਿ ਜੁਗਾਦੀਆ। ਅੰਦਰ ਵਸਿਆ ਨੀਤ ਅਨੀਤ, ਪਤਤ ਪੁਨੀਤ ਆਪ ਅਖਵਾਈਆ। ਗਾਏ ਰਸਨਾ ਏਕਾ ਗੀਤ, ਸਿੰਘ ਬੱਗਾ ਤਨ ਬੱਧਾ ਤੱਗਾ ਆਪਣੀ ਕਰੀ ਆਪ ਕੁੜਮਾਈਆ। ਸ਼ਬਦ ਪਾਇਆ ਤਨ ਸਾਚਾ ਝੱਗਾ, ਕਾਇਆ ਚੋਲਾ ਨਾਮ ਰਖਾਈਆ। ਆਪ ਬੁਝਾਏ ਨੌਂ ਦਵਾਰੇ ਲੱਗੀ ਅੱਗ, ਮੁਖ ਸਗਨੀ ਸਗਨ ਲਗਾਈਆ। ਦਾਤਾ ਜੋਧਾ ਸੂਰਾ ਸਰਬਗ, ਆਪਣੇ ਹੱਥ ਰੱਖੇ ਵਡਿਆਈਆ। ਹਰਿ ਸੰਤ ਸੁਹੇਲੇ ਆਪ ਬਣਾਏ ਹੰਸ ਕੱਗ, ਕਾਗ ਹੰਸ ਬਣਾਈਆ। ਚਰਨ ਸਰਨ ਸਰਨ ਚਰਨ ਜੋ ਜਨ ਸਾਚੇ ਸਾਚੀ ਲੱਗ, ਸਾਚੀ ਸੇਵ ਕਮਾਈਆ। ਆਪੇ ਵਸੇ ਉਪਰ ਸ਼ਾਹਰਗ, ਗੁਰ ਸ਼ਬਦੀ ਭੇਖ ਵਟਾਈਆ। ਏਕਾ ਦੇਵੇ ਏਕਾ ਸੇਵ, ਗੁਰ ਪੂਜੇ ਸਾਚੇ ਪਗ, ਪਤ ਪਤਵੰਤਾ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਤਮ ਵੇਖੇ ਇਕ ਦਰ, ਸੰਤ ਸੁਹੇਲਾ ਸਚ ਘਰ ਸਾਚੇ ਨੁਹਾਵਣ ਨੁਹਾਈਆ। ਸੰਤ ਰੂਪ ਸਤਿ ਇਸ਼ਟ ਹੈ, ਆਤਮ ਦ੍ਰਿਸ਼ਟ ਖੁਲ੍ਹਾਏ। ਹਰਿ ਖੇਲੇ ਖੇਲ ਅਨੂਪ ਹੈ, ਜਿਉਂ ਰਾਮਾ ਵਸ਼ਿਸ਼ਟ ਸਹਾਏ। ਆਪੇ ਬੈਠਾ ਅੰਧ ਕੂਪ ਹੈ, ਨੂਰ ਜੋਤੀ ਡਗਮਗਾਏ। ਮਨ ਵਣਜਾਰਾ ਜਗਤ ਝੂਠ ਹੈ, ਠੱਗ ਠਗੋਰੀ ਪਾਏ। ਦਹਿ ਦਿਸ਼ਾ ਚਾਰੇ ਕੂਟ ਹੈ, ਪ੍ਰਭ ਅਬਿਨਾਸ਼ੀ ਸਾਰ ਨਾ ਰਾਏ। ਹਰਿਜਨ ਹਰਿ ਸ਼ਬਦ ਪੰਗੂੜਾ ਰਿਹਾ ਝੂਟ ਹੈ, ਪਵਣ ਹੁਲਾਰ ਰਖਾਏ। ਤੀਰ ਨਿਰਾਲਾ ਰਿਹਾ ਛੂਟ ਹੈ, ਸੋ ਮੁਖੀ ਨਾਮ ਲਗਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਵਿਚ ਸਮਾਏ। ਥਿਰ ਘਰ ਅਪਾਰ ਹਰਿ ਬਣਾਇਆ। ਜੋਤੀ ਨੂਰ ਕਰ ਆਕਾਰ, ਏਕਾ ਤਨ ਪਰਕਾਸ਼ ਕਰਾਇਆ। ਸ਼ਬਦ ਰਖ ਸੱਚੀ ਸਰਕਾਰ, ਨਾਦ ਅਨਾਦੀ ਧੁਨ ਵਜਾਇਆ। ਰੂਪ ਅਗੰਮ ਅਗੰਮ ਅਪਾਰ, ਸਾਚਾ ਮੰਦਰ ਇਕ ਸੁਹਾਇਆ। ਨਾ ਮਰੇ ਨਾ ਜਨਮੇ ਵਿਚ ਸੰਸਾਰ, ਆਦਿ ਅੰਤ ਏਕਾ ਰੰਗ ਸਮਾਇਆ। ਨਾ ਖ਼ੁਸ਼ੀ ਨਾ ਗਮ, ਰੇਖ ਮੇਖ ਬਿਸ ਨਾ ਆਇਆ। ਪਵਣ ਸਵਾਸੀ ਨਾ ਲਗੇ ਦਮਾ, ਜੋਤ ਆਧਾਰ ਕਰਮ ਕਰਮਾ ਕਰਦਾ ਆਇਆ। ਦਰ ਦਰਵਾਜ਼ਾ ਨਾ ਕੋਈ ਪੌੜਾ, ਅੰਦਰ ਬਾਹਰ ਨਾ ਕੋਈ ਰਖਾਇਆ। ਨਾ ਕੋਈ ਦੀਸੇ ਚੋਬਦਾਰ, ਧੰਨ ਧੰਨਾ ਨਾ ਨਜ਼ਰੀ ਆਇਆ। ਆਪੇ ਬੈਠ ਸੱਚੀ ਸਰਕਾਰ, ਆਪ ਆਪਣੀ ਬਣਤ ਬਣਾਇਆ। ਨਾ ਕੋਈ ਦੀਸੇ ਚਾਰ ਕੁੰਟ ਦਿਵਾਰ, ਦਹਿ ਦਿਸ਼ਾ ਭੇਵ ਨਾ ਰਾਇਆ। ਖਾਣੀ ਬਾਣੀ ਜੇਰਜ ਅੰਡ ਨਾ ਕੋਈ ਵਿਚਾਰ, ਉਤਭੁਜ ਸੇਤਜ ਨਾ ਜਾਣੇ ਧਾਰ, ਆਪ ਆਪਣੀ ਰਚਨ ਰਚਾਇਆ। ਸਚ ਮਹੱਲ ਅਟੱਲ ਉਚ ਮੁਨਾਰ, ਘਟ ਘਟ ਵਾਸੀ ਇਕ ਸਮਾਇਆ। ਦੀਪਕ ਜੋਤੀ ਕਰ ਉਜਿਆਰ, ਅੰਧ ਅੰਧੇਰ ਰਹਿਣ ਨਾ ਪਾਇਆ। ਵਰਨ ਗੋਤੀ ਵਸੇ ਬਾਹਰ, ਸੰਞ ਸਵੇਰ ਨਾ ਕੋਈ ਜਣਾਇਆ। ਅਚਲ ਅਖਲ ਪ੍ਰਬਲ ਮਹੱਲ ਉਸਾਰ, ਸ਼ਬਦ ਸਿੰਘਾਸਣ ਇਕ ਰਚਾਇਆ। ਥਿਰ ਘਰ ਸਚ ਦਰਬਾਰ, ਪ੍ਰਭ ਸਾਚਾ ਆਪ ਸੁਹਾਇੰਦਾ। ਸ਼ਾਹੋ ਭੂਪ ਦਾਤ ਦਾਤਾਰ, ਆਪ ਆਪਣੀ ਰਚਨ ਰਚਾਇੰਦਾ। ਨਾ ਵਸਤ ਸ਼ਬਦ ਭੰਡਾਰ, ਪੁਰੀਆਂ ਲੋਆਂ ਵਿਚ ਟਿਕਾਇੰਦਾ। ਵਰਤੇ ਵਰਤਾਵੇ ਵਿਚ ਸੰਸਾਰ, ਮਾਤ ਪਾਤਾਲ ਆਕਾਸ਼ ਬਣਤ ਬਣਾਇੰਦਾ। ਨੌਂ ਖੰਡ ਪ੍ਰਿਥਮੀ ਏਕਾ ਧਾਰ, ਸੱਤਾਂ ਦੀਪਾਂ ਮਾਇਆ ਜਾਲ ਵਿਛਾਇੰਦਾ। ਲੱਖ ਚੁਰਾਸੀ ਕਰ ਪਿਆਰ, ਦਰ ਦਰਵਾਜ਼ਾ ਇਕ ਖੁਲ੍ਹਾਇੰਦਾ। ਕਰਨੀ ਕਿਰਤ ਆਪਣੀ ਆਪ ਵਿਚਾਰ, ਧਰਨੀ ਧੀਰਤ ਧਰਾਇੰਦਾ। ਅੰਮ੍ਰਿਤ ਆਤਮ ਮੇਘ ਅਪਾਰ, ਏਕਾ ਮੇਘ ਹਰਿ ਬਰਸਾਇੰਦਾ। ਸ਼ਬਦ ਤੇਗ ਨਾਮ ਕਟਾਰ, ਜੋਤ ਸਰੂਪੀ ਗਲ ਲਟਕਾਇੰਦਾ। ਥਿਰ ਘਰ ਖੋਲ੍ਹੇ ਬੰਦ ਕਿਵਾੜ, ਆਪਣੀ ਹੱਥੀਂ ਕੁੰਡਾ ਲਾਹਿੰਦਾ। ਆਪੇ ਹੋਏ ਪਿਛੇ ਅਗਾੜ, ਦੂਸਰ ਕੋਈ ਦਿਸ ਨਾ ਆਇੰਦਾ। ਜੋਤ ਨਿਰੰਜਣ ਲਾੜੀ ਲਾੜ, ਸ਼ਬਦ ਲਾੜਾ ਨਾਲ ਸੁਹਾਇੰਦਾ। ਸਤਿ ਸਤਿਵਾਦੀ ਆਦਿ ਜੁਗਾਦੀ ਸਦਾ ਬ੍ਰਹਿਮਾਦੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਵਸੇ ਇਕ ਦਰ, ਦਰ ਦਰਵਾਜ਼ਾ ਗਰੀਬ ਨਿਵਾਜ਼ਾ ਆਪਣਾ ਬੰਦ ਰਖਾਇੰਦਾ। ਥਿਰ ਘਰ ਬਣਾਈ ਬਣਤ ਆਪ ਬਣਾਇਆ। ਗੁਰਮੁਖ ਵਿਰਲਾ ਜਾਣੇ ਸੰਤ, ਪ੍ਰਭ ਆਪੇ ਆਪ ਜਣਾਇਆ। ਭਰਮੇ ਭੁੱਲੇ ਮਾਤ ਬੇਅੰਤ, ਰਸਨਾ ਵਾਦ ਵਧਾਇਆ। ਹਰਿਜਨ ਮੇਲਾ ਸਾਚੇ ਕੰਤ, ਬੋਧ ਅਗਾਧਾ ਸ਼ਬਦ ਜਣਾਇਆ। ਰਸਨਾ ਗਾਓ ਸ਼ਬਦ ਗੁਰ ਸੰਤ, ਗੁਰ ਦੱਛਣਾ ਝੋਲੀ ਪਾਇਆ। ਲੇਖਾ ਜਾਣੇ ਆਦਿ ਅੰਤ, ਜੁਗ ਜੁਗ ਭੇਖੀ ਭੇਖ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਵਸੇ ਇਕ ਘਰ, ਆਪ ਆਪਣਾ ਦਰ ਸੁਹਾਇਆ। ਥਿਰ ਘਰ ਰੂਪ ਅਪਾਰ, ਮਹੱਲ ਅਪਾਰਿਆ। ਪ੍ਰਭ ਚਾੜ੍ਹੇ ਰੰਗ ਲਾਲ ਗੁਲਾਲ, ਕੰਚਨ ਸੂਹੇ ਧਾਰਿਆ। ਮਾਰੇ ਸ਼ਬਦ ਇਕ ਉਛਾਲ, ਇਕੀ ਇਕੀ ਕੋਟ ਆਏ ਬਾਹਰਿਆ। ਸਤਿ ਪੁਰਖ ਨਿਰੰਜਣ ਏਕਾ ਲਾੜ, ਸੁਰਤ ਸ਼ਬਦੀ ਗੋਦ ਉਠਾ ਰਿਹਾ। ਪ੍ਰਭ ਜੋਤੀ ਕਰੇ ਪ੍ਰਿਤਪਾਲ, ਰਸ ਰਸਨਾ ਸੀਰ ਪਿਆ ਲਿਆ। ਨਾ ਕੋਈ ਕਾਲ ਦਿਸੇ ਮਹਾਂਕਾਲ, ਦੀਨ ਦਿਆਲ ਆਪਣੇ ਰੰਗ ਆਪ ਸਮਾ ਰਿਹਾ। ਜੁਗਾ ਜੁਗੰਤ ਅਵੱਲੜੀ ਚਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਵਸੇ ਇਕ ਘਰ, ਘਰ ਮੰਦਰ ਆਪ ਸੁਹਾਇਆ। ਥਿਰ ਘਰ ਮੰਦਰ ਧੰਨ ਹੈ, ਹਰਿ ਸਾਚੇ ਰਚਨ ਰਚਾਇਆ। ਨਾ ਕੋਈ ਛੱਪਰੀ ਨਾ ਕੋਈ ਛੰਨ ਹੈ, ਨਾ ਕੋਈ ਬਾਡੀ ਬਣਤ ਬਣਾਇਆ। ਨਾ ਕੋਈ ਹੱਡ ਮਾਸ ਨਾੜੀ ਤਨ ਮਨ ਹੈ, ਹੱਥ ਪੈਰ ਨਾ ਸਿਰ ਰਖਾਇਆ। ਨੇਤਰ ਪੇਖਤ ਸੁਣਨ ਨਾ ਕੰਨ ਹੈ, ਭਰਮੀ ਭਰਮ ਜਨ ਗਵਾਇਆ। ਆਪ ਆਪਣਾ ਬੇੜਾ ਬੰਨ੍ਹ ਹੈ, ਬੰਨ੍ਹਣਹਾਰ ਸਰਬ ਰਘੁਰਾਇਆ। ਨਾ ਕੋਈ ਪੁਰਖ ਨਾਰ ਨਾ ਮਨ ਹੈ, ਨਿਰਮਲ ਜੋਤੀ ਨੂਰ ਸੁਹਾਇਆ। ਥਿਰ ਘਰ ਮੰਦਰ ਅੰਦਰ ਹਰਿ ਅਪਾਰ ਨਾ ਕੋਈ ਲਾਏ ਸੰਨ੍ਹ ਹੈ, ਨਾ ਕੋਈ ਲੁੱਟੇ ਚੋਰ ਯਾਰ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਥਿਰ ਘਰ ਵਸੇਰਾ ਨੇਰਨ ਨੇਰਾ ਨਰਾਇਣ ਨਰ ਨਰ ਨਰਾਇਣ ਨਿਰੰਕਾਰ। ਥਿਰ ਘਰ ਤੇਰੀ ਧਾਰ, ਜੰਤ ਨਾ ਜਾਣਿਆ। ਆਪ ਆਪਣਾ ਪਸਰ ਪਸਾਰ, ਕਰੇ ਖੇਲ ਹਰਿ ਕਰਤਾਰ, ਵਸੇ ਹੱਸੇ ਆਪ ਬਣੇ ਰਾਜਾ ਰਾਣਿਆ। ਸ਼ਬਦ ਭਰੇ ਇਕ ਭੰਡਾਰ, ਦੇਵਣਹਾਰ ਸਰਬ ਸੰਸਾਰਿਆ। ਵਡਾ ਸ਼ਾਹ ਲੇਖਾ ਜਾਣੇ ਜੋਗ ਜੁਗਤ ਜਨ ਭਗਤਾਂ ਕਰੇ ਪਿਆਰ, ਦੇਵੇ ਨਾਮ ਸ਼ਬਦ ਅਪਾਰ, ਖੋਲ੍ਹੇ ਬੰਦ ਕਿਵਾੜ, ਪੰਚ ਵਿਕਾਰਾ ਆਪ ਚਬਾਏ ਆਪਣੀ ਦਾੜ੍ਹ, ਸ਼ਬਦ ਘੋੜੇ ਸਾਚੇ ਚਾੜ੍ਹ, ਜੋਤ ਜਗਾਏ ਬਹੱਤਰ ਨਾੜ, ਮੇਲ ਮਿਲਾਏ ਗੁਰ ਸਤਿਗੁਰ ਸਾਚੇ ਹਾਣੀਆ। ਬਜਰ ਕਪਾਟੀ ਪੜਦਾ ਪਾੜ, ਹਉਮੇ ਹੰਗਤਾ ਦੇਵੇ ਸਾੜ, ਅੰਮ੍ਰਿਤ ਆਤਮ ਜਲ ਧਾਰ ਦੇਵੇ ਠੰਢਾ ਪਾਣੀਆ। ਲੇਖਾ ਚੁੱਕੇ ਜੰਗਲ ਜੂਹ ਉਜਾੜ ਪਹਾੜ, ਦਰ ਘਰ ਸਾਚੇ ਦੇਵੇ ਵਾੜ, ਏਕਾ ਏਕ ਸੁਣਾਏ ਨਿਸ਼ਅੱਖਰ ਵੱਖਰ ਸਾਚੀ ਬਾਣੀਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਥਿਰ ਘਰ ਵਸੇ ਇਕ ਦਰ, ਘਟ ਘਟ ਵੇਖੇ ਜੇਰਜ ਖਾਣੀਆ। ਹਰਿ ਸ਼ਬਦ ਮਿਹਰਵਾਨ, ਹਰਿ ਉਪਾਇਆ। ਜੁਗ ਜੁਗ ਝੁਲਾਏ ਧਰਮ ਨਿਸ਼ਾਨ, ਆਪ ਆਪਣੇ ਰੰਗ ਰੰਗਾਇਆ। ਲੋਆਂ ਪੁਰੀਆਂ ਇਕ ਬਿਬਾਣ, ਏਕਾ ਏਕ ਰਿਹਾ ਉਡਾਇਆ। ਉਪਰ ਬੈਠ ਸ੍ਰੀ ਭਗਵਾਨ, ਪਵਣ ਉਨੰਜਾ ਵਿਚ ਸਮਾਇਆ। ਆਪੇ ਚਤੁਰ ਸੁਘੜ ਸਿਆਣ, ਬੋਧ ਅਗਾਧ ਸ਼ਬਦ ਜਣਾਇਆ। ਆਪੇ ਗੋਪੀ ਆਪੇ ਕਾਹਨ, ਭੇਖਾਧਾਰੀ ਭੇਖ ਕਲਜੁਗ ਖੇਲੇ ਖੇਲ, ਮਾਇਆ ਮਮਤਾ ਮੋਹ ਭੁਲਾਇਆ। ਗੁਰਮੁਖ ਵਿਰਲੇ ਬਖ਼ਸ਼ੇ ਚਰਨ ਧਿਆਨ, ਆਤਮ ਦੇਵੇ ਬ੍ਰਹਮ ਗਿਆਨ, ਸ਼ਬਦ ਅਨਾਦੀ ਨਾਦ ਵਜਾਇਆ। ਅੰਮ੍ਰਿਤ ਆਤਮ ਪੀਣ ਖਾਣ, ਜਗਤ ਤ੍ਰਿਸ਼ਨਾ ਭੇਖ ਮਿਟਾਇਆ। ਸੰਮਤ ਸੰਮਤੀ ਕਰ ਪਛਾਣ, ਬੀਸ ਸਦੀ ਤੇਰਾ ਏਕਾ ਆਣ, ਸ਼ਬਦ ਖੰਡਾ ਹੱਥ ਉਠਾਇਆ। ਨੌਂ ਖੰਡ ਪ੍ਰਿਥਮੀ ਵੇਖੇ ਮਾਰ ਧਿਆਨ, ਸੱਤਾਂ ਦੀਪਾਂ ਵੰਡ ਵੰਡਾਇਆ। ਬ੍ਰਹਮਾ ਸ਼ਿਵ ਦਰ ਕਰ ਧਿਆਨ, ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਦਏ ਦੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਦਰ, ਭੇਖਾਧਾਰੀ ਭੇਖ ਧਰ, ਅਗੰਮ ਅਗੰਮਾ ਕੇਸਾਧਾਰੀ ਦਿਸ ਨਾ ਆਇਆ। ਵੇਖਣ ਆਇਆ ਗੁਰ ਪੀਰ ਔਲੀਏ ਸ਼ੇਖ਼ ਸ਼ਿਵ ਬ੍ਰਹਮਾ ਵੇਖ ਵਖਾਇਆ। ਸਰਬ ਕਲਾ ਸਮਰਥ ਨਾਥ ਤ੍ਰੈਲੋਕੀ, ਉਠ ਉਠ ਧਾਇਆ। ਲੱਖ ਚੁਰਾਸੀ ਜਾਏ ਝੋਕੀ, ਦਿਸ ਕਿਸੇ ਨਾ ਆਇਆ। ਗੁਰਮੁਖ ਵਿਰਲਾ ਆਤਮ ਮੋਖੀ, ਗੁਰ ਚਰਨ ਸਰਨ ਰਹੇ ਸਰਨਾਇਆ। ਆਪ ਚੜ੍ਹਾਏ ਘਾਟੀ ਔਖੀ, ਹਰਨੀ ਫਰਨੀ ਨੇਤਰ ਲੋਚਨ ਦੇਵੇ ਖੁਲ੍ਹਾਇਆ। ਨੌਂ ਦਵਾਰ ਉਪਰ ਜੋਤੀ, ਗੁਰਮੁਖ ਵਿਰਲਾ ਚੜ੍ਹੇ ਸ਼ਬਦ ਸਾਚੀ ਚੋਟੀ, ਰਾਹ ਭੀੜਾ ਇਕ ਵਖਾਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਲੱਖ ਚੁਰਾਸੀ ਵੇਖ ਦਰ, ਆਪ ਕਰਾਏ ਅੰਤਮ ਬੋਟੀ ਬੋਟੀ ਅੰਤਮ ਕਲ ਅੰਤਮ ਆਇਆ ਅੰਤ ਸੰਤ ਭਗਵੰਤਿਆ। ਜੀਵ ਜੰਤ ਕੋਈ ਰਹਿਣ ਨਾ ਪਾਇਆ, ਨਾ ਦਿਸੇ ਦੇਵ ਦੰਤਿਆ। ਨਾਰੀ ਕੰਤ ਨਾ ਕੋਇ ਹੰਢਾਇਆ, ਚੜ੍ਹੇ ਰੰਗ ਨਾ ਤਨ ਬਸੰਤਿਆ। ਧਰਮ ਰਾਏ ਸੰਮਤ ਤੇਰਾਂ ਪਰਗਟ ਹੋਏ ਸਿੰਘ ਸ਼ੇਰ ਸ਼ੇਰ ਦਲੇਰ ਰਾਜ ਰਾਜਾਨਾਂ ਸ਼ਾਹ ਸੁਲਤੰਤਿਆ। ਭਰਮਾ ਡੇਰਾ ਦਏ ਮਿਟਾਏ, ਮਨ ਮਤੀ ਗੁਰ ਬਾਣ ਗੁਰਮਤ ਰਹੀ ਬੁਲਾਏ, ਗੁਰ ਪੂਰਾ ਸ਼ਬਦ ਪਛੰਤਿਆ। ਜੋਤੀ ਜੋਤ ਸਰੂਪ ਹਰਿ, ਆਪ ਚਲਾਏ ਆਪਣੇ ਭਾਣਤਿਆ। ਹਰਿ ਤੱਤ ਅਪਾਰ ਦਿਸ ਨਾ ਆਇਆ। ਨਾ ਕੋਈ ਦੀਸੇ ਬੁੱਧ ਮਨ ਮਤ, ਹੱਡ ਮਾਸ ਨਾੜੀ ਨਾ ਕੋਇ ਰਖਾਇਆ। ਆਦਿ ਅੰਤ ਨਾ ਲਾਹੇ ਕੋਈ ਪਤ, ਪਤ ਪਤਵੰਤਾ ਆਪ ਅਖਵਾਇਆ। ਏਕਾ ਸ਼ਬਦ ਸਾਚਾ ਯਤ, ਜੋਤੀ ਚੀਰ ਤਨ ਪਹਿਨਾਇਆ। ਨਿਸ਼ ਅੱਖਰ ਵੇਖੇ ਸਾਚਾ ਸਤਿ, ਦਿਸ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਹਿਸੇ ਰਿਹਾ ਵੰਡਾਇਆ। ਕਲਜੁਗ ਵੰਡ ਵੰਡਾਈ, ਬੀਸ ਚੌਬੀਸਿਆ। ਸ਼ਬਦ ਗੰਢ ਇਕ ਘਲਾਈ, ਵਰੇ ਰਾਗ ਰਾਗਨੀ ਹਰਿ ਛਤੀਸਿਆ। ਪਵਣ ਠੰਢ ਪ੍ਰੇਮ ਚਲਾਈ, ਚਵਰ ਝੁਲਾਏ ਸਾਚੇ ਸੀਸਿਆ। ਆਤਮ ਬ੍ਰਹਿਮੰਡ ਖੋਜ ਖੁਜਾਈ, ਨਾ ਕੋਈ ਜਾਣੇ ਕੁਰਾਨ ਹਦੀਸਿਆ। ਜੇਰਜ ਅੰਡ ਵੇਖ ਵਖਾਈ, ਲੇਖ ਲਿਖਾਏ ਵਿਚ ਉਨੀਸਿਆ। ਚੰਡ ਪਰਚੰਡ ਹੱਥ ਉਠਾਈ, ਦੇ ਸਜਾਏ ਮੂਸਾ ਈਸਿਆ। ਲੱਖ ਚੁਰਾਸੀ ਕੰਡ ਵਢਾਈ, ਰਾਜ ਰਾਜਾਨਾ ਖਾਲੀ ਖੀਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਪੀਸਣ ਪੀਸਿਆ। ਕਲਜੁਗ ਵੰਡੀ ਵੰਡ, ਆਪ ਵੰਡਾਈਆ। ਪਾਇਆ ਅੰਤਮ ਹਿੱਸਾ ਖੰਡ ਖੰਡ ਸ੍ਰਿਸ਼ਟ ਸਬਾਈਆ। ਪੁਰਖ ਅਬਿਨਾਸ਼ੀ ਨੇਤਨ ਨੇਤਾ ਨਾ ਦੀਸੇ ਨਾਰ ਦੁਹਾਗਣ ਰੰਡ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬੋਧ ਅਗਾਧ ਸ਼ਬਦ ਜਣਾਈਆ। ਏਕਾ ਏਕ ਏਕ ਇਕੀਸਿਆ। ਬੀਸ ਚੌਬੀਸ ਇਕੀਸ ਬਤੀਸ ਆਪਣੇ ਰੰਗ ਮੌਲਿਆ। ਸ਼ਬਦ ਤਾਜ ਸਾਚਾ ਸੀਸ, ਸੋਹੰ ਤਾਜ ਮੁਖੀ ਬੋਲਿਆ। ਜਗਤ ਕਾਜ ਕਰੇ ਜਗਦੀਸ, ਧਰਮ ਦਵਾਰਾ ਏਕਾ ਖੋਲ੍ਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਕਾਇਆ ਚੋਲਿਆ। ਸੋਹੰ ਤਾਜ ਪੰਚਮ ਮੁਖ, ਮੋਖ ਮੁਗਧ ਗੁਰ ਸਾਂਈਆ। ਜੁਗਾ ਜੁਗੰਤ ਮਿਟੇ ਦੁਖ, ਵਡ ਦਾਤਾ ਬੇਪਰਵਾਹੀਆ। ਉਜਲ ਕਰੇ ਧਰਤ ਮਾਤ ਤੇਰੀ ਕੁਖ, ਆਪ ਆਪਣੀ ਬਣਤ ਬਣਾਈਆ। ਗਰਭਵਾਸ ਨਾ ਉਲਟਾ ਰੁਖ਼, ਜੋਤੀ ਜਾਮਾ ਦਇਆ ਕਮਾਈਆ। ਸ਼ਬਦ ਸਰੂਪੀ ਸਾਚਾ ਸੁਖ, ਘਰ ਆਪਣੇ ਇਕ ਰਖਾਈਆ। ਜਗਤ ਵਸੂਰਾ ਉਤਰੇ ਦੁੱਖ, ਜੋ ਜਨ ਦਵਾਰੇ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਮੁਖ ਪੰਚਮ ਤਾਜ ਸ੍ਰਿਸ਼ਟ ਸਬਾਈ ਰੱਖੇ ਲਾਜ, ਸਤਿਗੁਰ ਸਾਚੇ ਰਚਿਆ ਕਾਜ, ਸੀਸ ਆਪਣੇ ਆਪ ਟਿਕਾਈਆ।

Leave a Reply

This site uses Akismet to reduce spam. Learn how your comment data is processed.