ਪਹਿਲੀ ਜੇਠ ੨੦੧੩ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਸਰਬ ਕਲਾ ਸਮਰਥ, ਸਰਬ ਸਮਾਇਆ। ਆਪੇ ਜਾਣੇ ਆਪਣਾ ਰਥ, ਆਪੇ ਆਪ ਰਿਹਾ ਚਲਾਇਆ। ਚੌਦਾਂ ਲੋਕਾਂ ਰਿਹਾ ਮਥ, ਦਿਸ ਕਿਸੇ ਨਾ ਆਇਆ। ਲੋਆਂ ਪੁਰੀਆਂ ਰਿਹਾ ਵਸ, ਡੋਰੀ ਆਪਣੇ ਹੱਥ ਰਖਾਇਆ। ਸ਼ਬਦ ਚਲਾਏ ਸਾਚਾ ਰਥ, ਸੁਰ ਨਰ ਰਿਹਾ ਜਗਾਇਆ। ਦੋ ਜਹਾਨੀ ਏਕਾ ਵੱਥ, ਏਕਾ ਅੱਖਰ ਰਿਹਾ ਵਖਾਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਵੇਸੀ ਵੇਸ ਵਟਾਇਆ। ਸਰਬ ਕਲਾ ਸਮਰਥ, ਸਰਬ ਘਟ ਵਾਸਿਆ। ਖੇਲੇ ਖੇਲ ਦਸ ਦਸ, ਹਰਿ ਸਾਚਾ ਸ਼ਾਹੋ ਸ਼ਾਬਾਸਿਆ। ਦੇਵੀ ਦੇਵਤ ਗੁਰ ਪੀਰ ਸਾਧ ਸੰਤ ਕਿਸੇ ਨਾ ਆਵੇ ਵਸ, ਸਾਚਾ ਮੇਲ ਨਾ ਕਿਸੇ ਮੇਲਿਆ। ਲੱਖ ਚੁਰਾਸੀ ਰਿਹਾ ਝੱਸ, ਆਪੇ ਵਸੇ ਰੰਗ ਨਵੇਲਿਆ। ਤੀਰ ਨਿਰਾਲਾ ਏਕਾ ਕਸ, ਮੇਟ ਮਿਟਾਏ ਗੁਰ ਗੁਰ ਚੇਲਿਆ। ਚਰਨ ਦਵਾਰੇ ਰਵ ਸੱਸ, ਨਾ ਕੋਈ ਦੂਸਰ ਸੱਜਣ ਸੁਹੇਲਿਆ। ਕਲਜੁਗ ਰੈਣ ਅੰਧੇਰੀ ਮਸ, ਖੇਲੇ ਖੇਲ ਅਚਰਜ ਇਕ ਇਕੇਲਿਆ। ਚੌਦਾਂ ਲੋਕਾਂ ਰਾਹ ਏਕਾ ਦੱਸ, ਸੋਹੰ ਚੜ੍ਹਾਏ ਸ਼ਬਦ ਸਾਚਾ ਤੇਲਿਆ। ਲੋਆਂ ਪੁਰੀਆਂ ਰਿਹਾ ਨੱਸ, ਦਿਵਸ ਰੈਣ ਨਾ ਹੋਏ ਵਿਹਲਿਆ। ਏਕਾ ਰੂਪ ਵਖਾਏ ਸਵੱਛ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਧਰਮ ਦਵਾਰੇ ਵੇਖੇ ਜੇਲ੍ਹਿਆ। ਸਰਬ ਕਲਾ ਸਮਰਥ ਦੋ ਜਹਾਨਿਆ। ਸਗਲ ਵਸੂਰੇ ਜਾਇਣ ਲੱਥ, ਜਿਸ ਜਨ ਦੇਵੇ ਦਰਸ ਮਹਾਨਿਆ। ਪੰਚ ਵਿਕਾਰਾ ਦੇਵੇ ਮਥ, ਮੇਟ ਮਿਟਾਏ ਪੰਜ ਸ਼ੈਤਾਨਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਚੌਦਾਂ ਲੋਕ ਇਕ ਸਲੋਕ ਪ੍ਰਭ ਬੰਨ੍ਹਣ ਆਇਆ ਸਾਚਾ ਗਾਨਿਆ। ਸਾਚਾ ਗਾਨਾ ਨਾਮ ਨਿਸ਼ਾਨੀ, ਧੁਰ ਦਰਗਾਹੀ ਲੈ ਕੇ ਆਇਆ। ਸ਼ਬਦ ਸਰੂਪੀ ਮਾਰੇ ਕਾਨੀ, ਤਖ਼ਤ ਤਾਜ ਸ਼ਾਹ ਸ਼ਹਾਨਾ ਸਾਚੇ ਬਹਿ ਕੇ ਆਇਆ। ਏਕਾ ਪਦ ਰਖਾਏ ਸਾਚਾ ਨਿਰਬਾਣੀ, ਕਾਲ ਮਹਾਂਕਾਲ ਦੀਨ ਦਿਆਲ ਚਰਨ ਭਿਖਾਰੀ ਲੈ ਕੇ ਆਇਆ। ਤ੍ਰੈਗੁਣ ਮਾਇਆ ਤੋੜ ਜੰਜ਼ਾਲੀ, ਸ਼ਾਹ ਕੰਗਾਲਾ ਵੇਖ ਵਖਾਇਆ। ਤੱਤ ਤੱਤ ਪ੍ਰਭ ਸੁਰਤ ਸੰਭਾਲ, ਪੰਚਮ ਪੰਝੀ ਦਏ ਹਿਲਾਇਆ। ਨੌਂ ਖੰਡ ਪ੍ਰਿਥਮੀ ਬਿਰਧ ਬਾਲ ਜੁਵਾਨ, ਸੂਰਤ ਮੂਰਤ ਦਏ ਮਿਲਾਇਆ। ਅੰਮ੍ਰਿਤ ਆਤਮ ਵੇਖੇ ਤਾਲ, ਕਵਣ ਦਵਾਰ ਰਿਹਾ ਸੁਹਾਇਆ। ਦਰ ਘਰ ਵਜੇ ਏਕਾ ਛਾਲ, ਹੰਸ ਕਾਗ ਰਿਹਾ ਉਡਾਇਆ। ਏਕਾ ਏਕ ਸੱਚਾ ਧਨ ਮਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚੌਦਾਂ ਲੋਕਾਂ ਦੇਵੇ ਝੋਕ, ਕੋਈ ਨਾ ਸੱਕੇ ਕਲਜੁਗ ਰੋਕ, ਆਪਣੇ ਭਾਣੇ ਵਿਚ ਸਮਾਇਆ। ਸਰਬ ਕਲਾ ਸਮਰਥ, ਗਰੀਬ ਨਿਵਾਜ਼ਿਆ। ਸ਼ਬਦ ਚੜ੍ਹਾਏ ਸਾਚੇ ਰਥ, ਆਪ ਆਪਣਾ ਸਾਜਨ ਸਾਜਿਆ। ਲੇਖਾ ਚੁਕਾਏ ਸੀਆਂ ਸਾਢੇ ਤਿੰਨ ਹੱਥ, ਕਲਜੁਗ ਦੇਵੇ ਅੰਤਮ ਦਾਜਿਆ। ਹਰਿ ਸੰਤ ਸੁਹੇਲਾ ਜਿਉਂ ਰਾਮਾ ਘਰ ਦਸਰਥ, ਸ਼ਬਦ ਸਰੂਪੀ ਮਾਰੇ ਆਵਾਜ਼ਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚੌਦਾਂ ਲੋਕ ਚੌਦਾਂ ਹੱਟ, ਖੇਲੇ ਖੇਲ ਬਾਜੀਗਰ ਨਟ, ਆਪ ਰਚਾਏ ਆਪਣਾ ਕਾਜਿਆ। ਚੌਦਾਂ ਲੋਕਾਂ ਏਕਾ ਧਾਰ, ਪ੍ਰਭ ਸਾਚਾ ਮਾਤ ਵਹਾਇੰਦਾ। ਨਾ ਕੋਈ ਜਾਣੇ ਜੰਤ ਗਵਾਰ, ਸਾਧ ਸੰਤ ਭੇਵ ਨਾ ਪਾਇੰਦਾ। ਆਕਾਸ਼ ਪਾਤਾਲੀ ਰਿਹਾ ਵਿਚਾਰ, ਗਗਨ ਗਗਨੰਤਰ ਵਿਚ ਸਮਾਇੰਦਾ। ਦੀਪਕ ਥਾਲੀ ਕਰ ਉਜਿਆਰ, ਗੁਰਮੁਖ ਸਾਚੇ ਜੋਤ ਜਗਾਇੰਦਾ। ਸ਼ਬਦ ਸਰੂਪੀ ਸਾਚਾ ਪਾਲੀ, ਗੁਰਮੁਖ ਸਾਚੇ ਕਰੇ ਰਖਵਾਲੀ, ਜਗਤ ਅਵੱਲੜੀ ਚਾਲ ਚਲਾਇੰਦਾ। ਦੋਵੇਂ ਹੱਥਾਂ ਰੱਖੇ ਖਾਲੀ, ਲੱਖ ਚੁਰਾਸੀ ਵੇਖੇ ਪਰਖੇ ਕਾਇਆ ਫ਼ਲ ਡਾਲ੍ਹੀ, ਸੋਹੰ ਨਾਲ ਹਿਲਾਇੰਦਾ। ਜੋਤ ਨਿਰੰਜਣ ਇਕ ਅਕਾਲੀ, ਧੁਰ ਦਰਗਾਹੀ ਸ਼ਬਦ ਦਲਾਲੀ, ਪਵਣ ਉਨੰਜਾ ਰਿਹਾ ਪਾਲੀ, ਧਰ ਧਰਤੀ ਵੇਖ ਵਖਾਇੰਦਾ। ਕਲਜੁਗ ਰੈਣ ਅੰਧੇਰੀ ਕਾਲੀ, ਚੌਦਾਂ ਹਟਾਂ ਵੇਖੇ ਖਾਲੀ, ਸਚ ਵਣਜਾਰਾ ਨਾਮ ਅਧਾਰਾ, ਕਲਜੁਗ ਮਾਇਆ ਝੂਠੀ ਛਾਇਆ ਸਾਧ ਸੰਤ ਕੋਇ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚੌਦਾਂ ਲੋਕਾਂ ਵੇਖ ਦਰ, ਏਕਾ ਹਟ ਏਕਾ ਘਾਟ ਨਾ ਕੋਈ ਤੀਰਥ ਨਾ ਕੋਈ ਤਟ, ਕਾਇਆ ਵੇਖੇ ਸਾਚਾ ਹੱਟ, ਜੋਤੀ ਨੂਰ ਲਟ ਲਟ, ਏਕਾ ਦੀਪ ਜਗਾਇੰਦਾ। ਚੌਦਾਂ ਲੋਕ ਚੌਦਾਂ ਰੰਗ, ਪ੍ਰਭ ਸਾਚਾ ਆਪ ਸੁਹਾਇੰਦਾ। ਸ਼ਬਦ ਘੋੜੇ ਕਸ ਤੰਗ, ਸਾਚਾ ਰਾਹ ਵਖਾਇੰਦਾ। ਉਪਰ ਬੈਠ ਸੂਰਾ ਸਰਬੰਗ, ਨਾਮ ਮਰਦੰਗ ਇਕ ਵਜਾਇੰਦਾ। ਵਿਚ ਆਕਾਸ਼ਾਂ ਰਿਹਾ ਲੰਘ, ਰਾਹ ਵਿਚ ਨਾ ਕੋਈ ਅਟਕਾਇੰਦਾ। ਭੂਆ ਲੋਕ ਪ੍ਰਭ ਰਿਹਾ ਮੰਗ, ਸ਼ਬਦ ਜਣਾਈ ਨਾ ਕੋਇ ਸੁਣਾਇੰਦਾ। ਦੂਵਰ ਲੋਕ ਪ੍ਰਭ ਰਿਹਾ ਮੰਗ, ਮਹਿੰਮਾ ਅਗਣਤ ਨਾ ਕੋਈ ਗਿਣਾਇੰਦਾ। ਸਵਰਗ ਲੋਕ ਪ੍ਰਭ ਵੇਖੇ ਜੰਗ, ਕਲਜੁਗ ਜੜ੍ਹ ਉਖੜਾਇੰਦਾ। ਮਹਰ ਲੋਕ ਕਲ ਹੋਏ ਨੰਗ, ਕੋਇ ਨਾ ਸੰਗ ਨਿਭਾਇੰਦਾ। ਜਪ ਲੋਕ ਜਿਉਂ ਕਾਚੀ ਵੰਗ, ਅੰਤਮ ਭੰਨ ਵਖਾਇੰਦਾ। ਤਪਲੋਕ ਕਲ ਡੰਗ, ਵਿਸ ਵਿਸਨਾ ਨਾ ਕੋਇ ਲੁਹਾਇੰਦਾ। ਸਤਿ ਲੋਕ ਪ੍ਰਭ ਆਪੇ ਲੰਘ, ਸਾਚੀ ਰੰਗਣ ਰੰਗ ਚੜ੍ਹਾਇੰਦਾ। ਸ਼ਬਦ ਡੋਰੀ ਇਕ ਪਤੰਗ, ਪ੍ਰਭ ਸਾਚਾ ਹੱਥ ਉਡਾਇੰਦਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਏਕਾ ਰੰਗ ਸਮਾਇੰਦਾ। ਏਕਾ ਰੰਗ ਹਰਿ ਸਮਾਇਆ, ਕਲਜੁਗ ਤੇਰੀ ਧਾਰਿਆ। ਸੱਤਾਂ ਲੋਕਾਂ ਵੇਖ ਵਖਾਇਆ, ਉਡੇ ਸ਼ਬਦ ਉਡਾਰਿਆ। ਸਤਾਂ ਲੋਕਾਂ ਵਿਚ ਸਮਾਇਆ, ਨਾ ਕੋਈ ਜਾਣੇ ਬ੍ਰਹਮਾ ਬ੍ਰਹਮ ਵਿਚਾਰਿਆ। ਸ਼ਬਦ ਸਲੋਕਾ ਇਕ ਰਖਾਇਆ, ਚਾਰੇ ਵੇਦਾਂ ਵਸੇ ਬਾਹਰਿਆ। ਸਾਚੀ ਨੌਕਾ ਇਕ ਚਲਾਇਆ, ਖਾਣੀ ਬਾਣੀ ਨਾ ਪਾਵੇ ਸਾਰਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਵੇਖ ਦਰ, ਏਕਾ ਰਾਹ ਆਪ ਵਖਾਇਆ। ਸਤਿ ਲੋਕ ਪ੍ਰਭ ਬੰਨ੍ਹੇ ਧਾਰ, ਸਾਚੀ ਬਣਤ ਬਣਾਈਆ। ਪਰਗਟ ਹੋ ਨਿਹਕਲੰਕ ਨਰਾਇਣ ਨਰ ਅਵਤਾਰ, ਜੋਤੀ ਮਾਤ ਜਗਾਈਆ। ਸ਼ਬਦ ਡੰਕਾ ਅਪਰ ਅਪਾਰ, ਦੇਵਤ ਦੇਵ ਹਰਿ ਨਿਹਕੇਵ, ਸਭ ਘਟ ਰਿਹਾ ਸਮਾਈਆ। ਆਪੇ ਜਾਣੇ ਆਪਣੀ ਕਾਰ, ਦਿਸ ਕਿਸੇ ਨਾ ਆਈਆ। ਕਰੇ ਕਰਾਏ ਖ਼ਬਰਦਾਰ, ਅੱਠੇ ਪਹਿਰ ਪਹਿਰੇਦਾਰ, ਏਕਾ ਡੰਕ ਰਿਹਾ ਵਜਾਈਆ। ਕਲਜੁਗ ਮਿਟੇ ਕਾਲੀ ਧਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੱਤ ਆਕਾਸ਼ਾ ਜੋਤ ਪਰਕਾਸ਼ਾ ਏਕਾ ਰੰਗ ਵਖਾਈਆ। ਏਕਾ ਰੰਗ ਹਰਿ ਵਖਾਉਣਾ, ਸਾਚੀ ਬਣਤ ਬਣਾਇੰਦਾ। ਪਾਤਾਲ ਆਕਾਸ਼ਾ ਵਿਚ ਸਮਾਉਣਾ, ਜੋਤੀ ਨੂਰ ਉਪਾਇੰਦਾ। ਰਾਗ ਰਾਗਣੀ ਏਕਾ ਗਾਉਣਾ, ਭੇਵ ਅਭੇਦਾ ਅਛਲ ਅਛੇਦਾ ਅਛਲ ਛਲ ਕਰਾਇੰਦਾ। ਨਾ ਕੋਈ ਜਾਣੇ ਕਥੇ ਕਹੇ ਕਿਤੇਬਾ, ਜਿਹਵਾ ਰਸਨ ਨਾ ਕਿਸੇ ਗਾਉਣਾ। ਨਾ ਕੋਈ ਭਈਆ ਨਾ ਕੋਈ ਬੇਬਾ, ਦੇਵੀ ਦੇਵ ਨਾ ਕਿਸੇ ਧਿਆਉਣਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪ ਆਪਣਾ ਵੇਖ ਘਰ, ਆਪਣੇ ਰੰਗ ਸਮਾਉਣਾ। ਸਤਿ ਸਤਿਵਾਦੀ ਸਤਿ ਪੁਰਖ, ਸਪਤਮ ਰੰਗ ਰੰਗਾਇਆ। ਆਦਿ ਆਦਿ ਆਦਿ ਲਾਲ ਸੁਰਖ, ਭੂਸ਼ਣ ਬਸਤਰ ਰਿਹਾ ਤਨ ਪਹਿਨਾਇਆ। ਆਪੇ ਨਾਰੀ ਆਪੇ ਪੁਰਖ, ਆਪੇ ਆਪ ਰਿਹਾ ਉਪਾਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪ ਆਪਣਾ ਵੇਖ ਘਰ, ਏਕਾ ਰੰਗ ਸਮਾਇਆ। ਦੀਪਕ ਚੌਦਾਂ ਜੋਤ ਜਗਾਈ, ਚੌਦਾਂ ਲੋਕ ਅੰਧੇਰਾ। ਗੁਰਮੁਖ ਵਿਰਲੇ ਹੋਏ ਰੁਸ਼ਨਾਈ, ਲੱਖ ਚੁਰਾਸੀ ਭਰਮਾ ਡੇਰਾ। ਹਰਿਜਨ ਸਾਚੇ ਇਕ ਕੁੜਮਾਈ, ਜੀਵ ਜੰਤ ਚੁਰਾਸੀ ਗੇੜਾ। ਆਤਮ ਘਰ ਵੱਜੇ ਵਧਾਈ, ਹਰਿ ਭਗਤੀ ਭਗਤ ਨਿਬੇੜਾ। ਮਨ ਮਤ ਕਰੇ ਅੰਤ ਜੁਦਾਈ, ਉਜੜੇ ਕਾਇਆ ਖੇੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚੌਦਾਂ ਲੋਕ ਏਕਾ ਹੱਟ ਸਾਚਾ ਰਿਹਾ ਖੁਲ੍ਹਾਈ। ਦੀਪਕ ਚੌਦਾਂ ਕਰ ਪਰਕਾਸ਼, ਪ੍ਰਕਿਰਤੀ ਕਰਮ ਕਮਾਇਆ। ਆਪੇ ਅੰਦਰ ਕਰ ਕਰ ਵਾਸ, ਨਿਵਾਸ ਨਿਵਾਸਾ ਆਪ ਅਖਵਾਇਆ। ਆਪੇ ਪਾਏ ਮੰਡਲ ਰਾਸ, ਸਚ ਸਮਗਰੀ ਇਕ ਰਖਾਇਆ। ਆਪੇ ਵੇਖੇ ਦਾਸੀ ਦਾਸ, ਦਾਸਨ ਦਾਸ ਆਪ ਅਖਵਾਇਆ। ਆਪੇ ਜਾਣੇ ਪ੍ਰਿਥਮੀ ਆਕਾਸ਼ ਆਕਾਸ਼ ਪਾਤਾਲਾਂ ਵਿਚ ਸਮਾਇਆ। ਸਤਾਂ ਕਰੇ ਏਕਾ ਵਾਸ, ਏਕਾ ਰਾਹ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਲੇਖਾ ਰਿਹਾ ਲਿਖਾਇਆ। ਲੇਖ ਲਿਖਾਏ ਲਿਖਣਹਾਰਾ, ਹੋਏ ਅੰਤ ਜੁਦਾਈਆ। ਅਤਲ ਲੋਕ ਪ੍ਰਭ ਪਾਵੇ ਸਾਰਾ, ਦਸ ਹਜ਼ਾਰ ਜੋਜਨ ਵੇਖ ਵਖਾਈਆ। ਵਿਤਲ ਲੋਕ ਪ੍ਰਭ ਮਾਰੇ ਨਾਅਰਾ, ਰਾਕਸ਼ ਦੈਂਤ ਦਏ ਹਿਲਾਈਆ। ਸਿਥਲ ਲੋਕ ਪ੍ਰਭ ਇਕ ਜੈਕਾਰਾ, ਬਲ ਰਾਜਾ ਦਏ ਉਠਾਈਆ। ਰਸਾਤਲ ਲੋਕ ਪ੍ਰਭ ਇਕ ਅਧਾਰਾ, ਸੂਰਜ ਚੰਦ ਕੋਇ ਦਿਸ ਨਾ ਆਈਆ। ਲੋਕ ਤਲਾਤਲ ਧੁੰਦੂਕਾਰਾ, ਧੀਰਜ ਧੀਰ ਨਾ ਕੋਇ ਰਖਾਈਆ। ਲੋਕ ਮਹਾਤਲ ਵੇਖ ਵਿਚਾਰਾ, ਅਗੰਮ ਅਗੰਮੀ ਭੇਵ ਨਾ ਰਾਈਆ। ਪਾਤਾਲ ਲੋਕ ਪ੍ਰਭ ਹਰਿ ਆਪਾਰਾ, ਜਲ ਜਲ ਧਾਰਾ ਇਕ ਵਖਾਈਆ। ਜਲ ਜਲ ਧਾਰਾ ਪਾਰ ਉਤਾਰਾ, ਧਰਤੀ ਕਵਲ ਮੁਖ ਚੁਆਈਆ। ਧਰਤੀ ਧਵਲ ਕਰੇ ਪੁਕਾਰਾ, ਹਰਿ ਵੇਖੇ ਵੇਖ ਵਖਾਇਆ। ਏਕ ਏਕਾ ਮਾਰੇ ਉਛਾਲਾ, ਸੱਤ ਲੋਕਾਂ ਦਏ ਮਿਟਾਈਆ। ਲੋਕਮਾਤ ਮਾਰ ਝਾਤ, ਕਰੇ ਖੇਲ ਅਪਰ ਅਪਾਰਾ, ਨਿਹਕਲੰਕਾ ਡੰਕਾ ਇਕ ਵਜਾਈਆ। ਚੌਦਾਂ ਹਟਾਂ ਵੇਖ ਪਸਾਰਾ, ਕਾਇਆ ਮਟਾ ਬਣਤ ਬਣਾਈਆ। ਤੀਰਥ ਤੱਟਾਂ ਪਾਰ ਕਿਨਾਰਾ, ਤਾਲ ਸੁਹਾਵਾ ਇਕ ਵਖਾਈਆ। ਜੋਗੀ ਯਤੀ ਜਟਾ ਨਾ ਕੋਈ ਦੀਸੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਏਕ ਏਕਾ ਰੰਗ ਵਖਾਈਆ। ਚੌਦਾਂ ਲੋਕ ਜਗਤ ਪਰਕਾਸ਼, ਭਗਤਨ ਤਨ ਸਮਾਇੰਦਾ। ਹਰਿਜਨ ਵੇਖੇ ਕਾਇਆ ਰਾਸ, ਬ੍ਰਹਿਮੰਡ ਖੋਜ ਖੁਜਾਇੰਦਾ। ਬ੍ਰਹਿਮੰਡ ਪਿੰਡ ਜਨ ਸਾਚੀ ਰਾਸ, ਇੰਡ ਇੰਡ ਆਪ ਅਖਵਾਇੰਦਾ। ਆਦਿ ਅੰਤ ਨਾ ਜਾਏ ਵਿਨਾਸ, ਸਾਗਰ ਸਿੰਧ ਨਾ ਕੋਇ ਰੁੜ੍ਹਾਇੰਦਾ। ਨਾ ਕੋਈ ਵੇਖ ਵਖਾਣੇ ਪ੍ਰਿਥਮੀ ਆਕਾਸ਼, ਪਿਤਾ ਪੂਤ ਬਿੰਦ ਨਾ ਕੋਈ ਉਪਜਾਇੰਦਾ। ਨਾ ਕੋਈ ਜਾਣੇ ਪਵਣ ਸਵਾਸ, ਹੱਡ ਮਾਸ ਨਾ ਕੋਈ ਦਿਸਾਇੰਦਾ। ਸਰਬ ਗੁਣਾ ਆਪੇ ਗੁਣਤਾਸ, ਹਰਿ ਗੁਣ ਰੂਪ ਸਮਾਇੰਦਾ। ਚੌਦਾਂ ਲੋਕ ਪੂਰਨ ਕਰੇ ਆਸ, ਪੂਰਨ ਬ੍ਰਹਮ ਅਖਵਾਇੰਦਾ। ਕਲਜੁਗ ਅੰਤਮ ਕਰੇ ਨਾਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚੌਦਾਂ ਲੋਕ ਵੇਖ ਵਖਾਇੰਦਾ। ਚੌਦਾਂ ਲੋਕ ਮਾਤ ਕਿਨਾਰਾ, ਕਲਜੁਗ ਅੰਤ ਵਖਾਇਆ। ਸੰਗ ਮੁਹੰਮਦ ਚਾਰ ਯਾਰਾ, ਪ੍ਰਭ ਲੇਖਾ ਰਿਹਾ ਚੁਕਾਇਆ। ਮਾਰੇ ਤੀਰ ਸ਼ਬਦ ਕਟਾਰਾ, ਭਰਮ ਭੁਲੇਖਾ ਰਿਹਾ ਗੁਵਾਇਆ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ, ਅਮਾਮ ਮਹਿੰਦੀ ਨਾਉਂ ਰਖਾਇਆ। ਅੱਲਾ ਹੂ ਲਗਾਏ ਏਕਾ ਨਾਅਰਾ, ਦਿਸ਼ਾ ਲਹਿੰਦੀ ਵੇਖ ਵਖਾਇਆ। ਆਪੇ ਹੋਏ ਸ਼ਾਹ ਸਵਾਰਾ, ਜਲ ਥਲਾਂ ਪਾਰ ਕਰਾਇਆ। ਉਚਾਂ ਵੇਖ ਇਕ ਮੁਨਾਰਾ, ਕੁਤਬ ਗੌਂਸ ਕੋਇ ਦਿਸ ਨਾ ਆਇਆ। ਜਗਤ ਮਜੌਰੀ ਹਾਹਾਕਾਰਾ, ਸਾਚਾ ਗੌਰੀ ਦਿਸ ਨਾ ਆਇਆ। ਪਰਖੇ ਲਾਲ ਸੱਚਾ ਜੌਹਰੀ, ਵੇਖ ਵਖਾਣੇ ਸ੍ਰਿਸ਼ਟ ਸਬਾਇਆ। ਕਲਜੁਗ ਰੈਣ ਅੰਧੇਰ ਘੋਰੀ, ਆਪ ਆਪਣਾ ਮੁਖ ਛੁਪਾਇਆ। ਅਲ੍ਹਾ ਰਾਣੀ ਕਰੇ ਚੋਰੀ, ਸ਼ਬਦ ਪੱਲੂ ਨਾ ਕਿਸੇ ਫੜਾਇਆ। ਕਲਜੁਗ ਕਾਲਾ ਆਪਣੇ ਸੰਗ ਜਾਏ ਤੋਰੀ, ਸੰਗ ਮੁਹੰਮਦ ਸੰਗ ਨਿਭਾਇਆ। ਅਹਿਮਦ ਫੜੀ ਸਾਚੀ ਡੋਰੀ, ਸ਼ਾਹ ਭੀ ਨਾਲ ਸੁਹਾਇਆ। ਪੁਰਖ ਅਬਿਨਾਸ਼ੀ ਚੜ੍ਹਿਆ ਸਾਚੀ ਘੋੜੀ ਦਰ ਦਰਵਾਜ਼ਾ ਰਿਹਾ ਖੁਲ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚੌਦਾਂ ਲੋਕਾਂ ਏਕਾ ਧਾਰ, ਲੱਖ ਚੁਰਾਸੀ ਪਾਵੇ ਸਾਰ, ਆਪੇ ਅੰਦਰ ਆਪੇ ਬਾਹਰ, ਗੁਪਤ ਜਾਹਰ ਭੇਵ ਛੁਪਾਇਆ। ਚਾਰ ਯਾਰੀ ਸੰਗ ਮੁਹੰਮਦ ਏਕਾ ਮਤਾ ਪਕਾਇਆ। ਅੰਤ ਖੁਆਰੀ ਕਲਜੁਗ ਮਲਾਹ, ਧੀਰਜ ਯਤਾ ਨਾ ਕੋਇ ਧਰਾਇਆ। ਮੌਤ ਲਾੜੀ ਫੇਰੇ ਬਹਾਰੀ, ਧਰਮ ਰਾਏ ਸਿਰ ਸਾਚਾ ਹੱਥ ਟਿਕਾਇਆ। ਪੁਰਖ ਅਬਿਨਾਸ਼ੀ ਕਰੇ ਕਾਰੀ, ਸਾਚੀ ਸੇਵਾ ਰਿਹਾ ਲਗਾਇਆ। ਵੇਖ ਵਖਾਣੇ ਜੰਗਲ ਜੂਹ ਉਜਾੜ ਪਹਾੜੀ, ਅੰਦਰ ਮੰਦਰ ਮਸਜਿਦ ਕਾਅਬਾ ਦੋ ਦੋ ਆਬਾ ਸ਼ਾਹ ਜ਼ਨਾਬਾ ਹੱਥ ਰਬਾਬਾ ਭੇਵ ਅਭੇਦਾ ਰਹਿਣ ਨਾ ਪਾਇਆ। ਨਾ ਕੋਈ ਪੁੰਨ ਨਾ ਸਵਾਬਾ, ਪਾਪ ਸੰਤਾਪ ਨਾ ਕੋਈ ਅਜ਼ਾਬਾ, ਆਪੇ ਮਾਰੇ ਆਪੇ ਲਏ ਜਿਵਾਇਆ। ਨਾ ਕੋਈ ਮੱਕਾ ਨਾ ਕੋਈ ਕਾਅਬਾ, ਉਮਤ ਨਬੀ ਰਸੂਲ ਦੀ ਸੰਮਤ ਉਨੀ ਏਕਾ ਅੰਤਮ ਵੇਖੇ ਖਵਾਬਾ, ਸੋਹੰ ਸ਼ਬਦ ਪ੍ਰਭ ਮਾਰੇ ਅਵਾਜ਼ਾ, ਨਾ ਸਕੇ ਕੋਈ ਬਚਾਇਆ। ਆਪੇ ਆਵੇ ਆਪੇ ਜਾਵੇ ਵਸੇ ਵਿਚ ਗੈਬਾ, ਕਾਲਾ ਵੇਸ ਦਰ ਦਰਵੇਸ਼ ਮੁਖ ਨਕਾਬ ਹੱਕ ਜ਼ਨਾਬ ਸ਼ਬਦ ਤਾਜੀ ਮਾਰੇ ਗਾਜ਼ੀ, ਕਰੇ ਹੱਜ ਪ੍ਰਭ ਸਾਚਾ ਹਾਜ਼ੀ, ਕੋਈ ਨਾਜ਼ੀ ਦਿਸ ਨਾ ਆਇਆ। ਸ੍ਰਿਸ਼ਟ ਸਬਾਈ ਆਪੇ ਰਿਹਾ ਸਾਜਨਾ ਸਾਜੀ, ਕਲਜੁਗ ਤੇਰੀ ਅੰਤਮ ਵੇਖੇ ਬਾਜੀ, ਨਾ ਕੋਈ ਮੁੱਲਾਂ ਨਾ ਕੋਈ ਕਾਜ਼ੀ, ਨਾ ਕੋਈ ਰੋਜ਼ਾ ਬਾਂਗ ਸਵਾਂਗ ਨਾ ਮਾਰੇ ਵਾਜ਼ੀ, ਹੱਕ ਮੁਸੱਲਾ ਨੂਰ ਅਲਾਹੀ ਅਲ੍ਹਾ ਇਕ ਇਕੱਲਾ, ਪ੍ਰਭ ਮੇਲ ਮਿਲਾਏ ਜਲ ਥਲਾ, ਥਲ ਜਲਾਂ ਵਿਚ ਸਮਾਇਆ। ਸੋਹੰ ਫੜਿਆ ਤਿੱਖਾ ਭੱਲਾ, ਨੌਂ ਖੰਡ ਦਵਾਰਾ ਏਕਾ ਮੱਲਾ, ਸੱਤਾਂ ਦੀਪਾਂ ਜੋਤੀ ਹੱਲਾ, ਆਪਣਾ ਆਪ ਕਰਾਇਆ। ਗੁਰਮੁਖ ਵਿਰਲੇ ਆਪ ਫੜਾਏ ਆਪਣਾ ਪੱਲਾ, ਦਸਮ ਦਵਾਰੀ ਦਰ ਘਰ ਸਾਚਾ ਲੋਕਮਾਤ ਜਿਸ ਜਨ ਆਪਣਾ ਮੱਲਾ, ਦੂਈ ਦਵੈਤੀ ਮਿਟੇ ਸੱਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਮੇਲੇ ਇਕ ਦਰ, ਆਤਮ ਸੇਜਾ ਰੁੱਤ ਬਸੰਤੀ ਫੂਲਨ ਸੇਜਾ ਸਾਚਾ ਕੰਤੀ ਆਪਣੀ ਹੱਥੀਂ ਰਿਹਾ ਵਿਛਾਇਆ। ਸਚ ਮੁਹੰਮਦ ਸਾਚਾ ਯਾਰ, ਬੇਐਬ ਪਰਵਰਦਿਗਾਰਿਆ। ਚੌਦਾਂ ਲੋਕ ਆਪੇ ਵੇਖੇ ਕਰ ਖੁਆਰ, ਉਪਰ ਨੀਚੇ ਹਾਹਾਕਾਰਿਆ। ਨਾ ਕੋਈ ਦੀਸੇ ਮੀਤ ਮੁਰਾਰ, ਨਾ ਕੋਈ ਬਣੇ ਮਾਤ ਸਹਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਚੌਦਾਂ ਚੌਦਾਂ ਲੋਕ ਸ਼ਬਦ ਸੁਣਾਏ ਇਕ ਸਲੋਕ, ਇਕ ਕਰਾਏ ਜੈ ਜੈਕਾਰਿਆ। ਜੈ ਜੈਕਾਰਾ ਹੋਏ ਮਾਤ। ਸੋਹੰ ਸ਼ਬਦ ਚੜ੍ਹੇ ਸੱਚੀ ਪਰਭਾਤ। ਪੰਦਰ੍ਹਾਂ ਕੱਤਕ ਕਲਜੁਗ ਮਿਟੇ ਅੰਧੇਰੀ ਰਾਤ। ਪੁਰਖ ਅਬਿਨਾਸ਼ੀ ਪਰਨਾਏ ਸੰਗਤ, ਗੁਰਮੁਖ ਬਣਾਏ ਸਚ ਬਰਾਤ। ਸੰਮਤ ਸੋਲਾਂ ਤੇਰਾ ਵਕਤ, ਹਰਿ ਸਾਚਾ ਬਖ਼ਸ਼ੇ ਸਾਚੀ ਦਾਤ। ਭੁੱਲੀ ਲੋਕਾਈ ਵਿਚ ਜਗਤ, ਭਰਮੇ ਭੁੱਲੇ ਜ਼ਾਤ ਪਾਤ। ਅੰਤ ਜੁਦਾਈ ਨਾ ਕੋਈ ਹੋਏ ਭਗਤ, ਗੁਰ ਪੀਰ ਨਾ ਪੁਛੇ ਕੋਈ ਵਾਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਏਕਾ ਡੰਕ ਵੱਜੇ ਵਧਾਈ, ਗੁਰਮੁਖ ਸਾਚੇ ਸਚ ਸਰਨਾਈ, ਆਪ ਆਪਣੀ ਗੋਦ ਲਏ ਉਠਾਈ, ਆਪੇ ਹੋਏ ਪਿਤਾ ਮਾਤ, ਪੰਦਰ੍ਹਾਂ ਕੱਤਕ ਕੰਤੀ ਕੇਤ। ਚਰਨ ਛੁਹਾਏ ਮੰਡੀ ਸਕੇਤ। ਧਾਰੀ ਨਾਮ ਵੇਖੇ ਅੰਮ੍ਰਿਤ ਜਾਮ ਕਿਸ ਰੱਖਿਆ ਕਾਇਆ ਖੇਤ। ਅੰਤਮ ਲੇਖਾ ਲਿਖੇ ਤਮਾਮ, ਰੁੱਤ ਬਸੰਤੀ ਨਾ ਰਹੇ ਚੇਤ। ਗੁਰੂਆਂ ਪੀਰਾਂ ਅੰਧੇਰੀ ਸ਼ਾਮ, ਪਰਗਟ ਹੋਇਆ ਪ੍ਰਭ ਨੇਤਨ ਨੇਤ। ਪੱਲੇ ਨਾ ਦਿਸੇ ਅੰਤਮ ਕੋਈ ਦਾਮ, ਸਾਚਾ ਸ਼ਬਦ ਨਾ ਮਿਲਿਆ ਖੇਵਟ ਖੇਟ। ਖਾਲੀ ਦਿਸੇ ਸਾਧਾਂ ਸੰਤਾਂ ਚਾਮ, ਅਗਨੀ ਅੱਗ ਕਾਇਆ ਮੱਠੇ ਮਹੀਨਾ ਜੇਠ। ਰਸਨ ਆਹਾਰ ਵਿਕਾਰ ਝੂਠਾ ਤਮ, ਕਲਜੁਗ ਮਾਇਆ ਪੁਰਖ ਅਬਿਨਾਸ਼ੀ ਭੰਨੇ ਕੌੜੇ ਰੀਠ, ਨੇਤਰ ਨੀਰ ਵਹਾਇਣ ਛੰਮ ਛੰਮ, ਗੁਰ, ਮੰਦਰ ਅੰਦਰ ਕੋਇ ਨਾ ਲਏ ਦਮ, ਕੋਇ ਨਾ ਰਖੇ ਸਾਇਆ ਹੇਠ। ਮਾਨਸ ਦੇਹੀ ਪਏ ਜੰਮ, ਲੇਖਾ ਲੱਗਾ ਨਾ ਕਾਇਆ ਚੰਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਸ਼ਬਦ ਵਰ, ਏਕਾ ਬਖ਼ਸ਼ੇ ਚਰਨ ਧਿਆਨਿਆ, ਦਰ ਦਰ ਫਿਰਾਏ ਰਾਜੇ ਰਾਣਿਆ, ਕਿਸੇ ਹੱਥ ਨਾ ਆਏ ਵਡ ਵਡ ਸੇਠ। ਪੰਦਰ੍ਹਾਂ ਕੱਤਕ ਕੰਤ ਪਿਆਰ। ਗੁਰਮੁਖ ਸਾਚੇ ਸੰਤ ਲਏ ਉਭਾਰ। ਵੇਖ ਵਖਾਣੇ ਜੀਵ ਜੰਤ ਦੇਵ ਦੰਤ ਯਖ ਸੁਰ ਹਰਿ ਅਵਤਾਰ। ਆਪ ਬਣਾਏ ਆਪਣੀ ਬਣਤ, ਪਤ ਪਤਵੰਤ ਸਾਚਾ ਯਾਰ। ਮਹਿੰਮਾ ਜਗਤ ਗਣਤ ਅਗਣਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਰੰਗ ਰਵੇ ਕਰਤਾਰ। ਕਵਣ ਲਿਖਾਰਾ ਲਿਖਤ ਹੈ, ਕਵਣ ਕਰੇ ਗਿਆਨ। ਕਵਣ ਜਾਣੇ ਖੇਲ ਭਵਿਖਤ ਹੈ, ਵੇਖੇ ਗੁਣ ਨਿਧਾਨ। ਸਿਖਿਆ ਸਿਖੀ ਸਿਖੀ ਸਿਖਿਆ ਗੁਣ ਗਣੰਤ ਹੈ, ਆਪੇ ਜਾਣੇ ਕਰੇ ਪਛਾਣ। ਪ੍ਰਭ ਖੇਲੇ ਖੇਲ ਬੇਅੰਤ ਹੈ, ਜੁਗਾ ਜੁਗੰਤਰ ਸਾਚੀ ਕਾਣ। ਜੋਤੀ ਜੋਤ ਸਰੂਪ ਹਰਿ, ਆਪੇ ਗੁਰਮੁਖ ਆਪੇ ਸੰਤ ਹੈ, ਆਪੇ ਭਗਤ ਆਪੇ ਭਗਵੰਤ ਹੈ, ਆਪੇ ਪੰਚਮ ਮੀਤਾ ਵਿਚ ਜਹਾਨ। ਮਿਲੇ ਮੇਲ ਇਕ ਭਗਵਾਨਾ। ਸੁਰਤ ਸਵਾਣੀ ਮੰਗੇ ਸ਼ਬਦ ਹਾਣੀ, ਧੁਰ ਦਰਗਾਹੀ ਏਕਾ ਦਾਨਾ। ਅੰਮ੍ਰਿਤ ਆਤਮ ਠੰਢਾ ਪਾਣੀ, ਨਾਦ ਅਨਾਦਾ ਸਾਚਾ ਗਾਨਾ। ਦਰ ਘਰ ਸਾਚੇ ਪਦ ਨਿਰਬਾਣੀ, ਏਕਾ ਏਕ ਸਚ ਤਰਾਨਾ। ਗੁਰਮੁਖ ਸਾਚਾ ਦਰ ਘਰ ਸਾਚੇ ਆਪੇ ਸਦ ਬੰਨ੍ਹੇ ਨਾਮ ਹੱਥੀਂ ਗਾਨਾ। ਹਰਿ ਸ਼ਬਦ ਪਿਆਏ ਸਾਚੀ ਮਧ, ਜਗਤ ਵਿਕਾਰਾ ਦੇਵੇ ਮਥ, ਨਾਮ ਦਾਨ ਸਚ ਖਜ਼ਾਨਾ। ਦਸਵੀਂ ਗਲੀ ਪਾਰ ਕਿਨਾਰਾ ਏਕਾ ਹੱਦ, ਖੋਲ੍ਹੇ ਸਚ ਦੁਕਾਨਾ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਕਾਇਆ ਮੰਦਰ ਅੰਦਰ ਡੂੰਘੀ ਖੱਡ, ਨਾ ਕੋਈ ਦੀਸੇ ਉਚਾ ਲੰਮਾ ਕੱਦ, ਭਾਗ ਲਗਾਏ ਗੁਰਮੁਖ ਤੇਰੀ ਸਾਚੀ ਯੱਦ, ਨੇਤਰ ਨੈਣ ਲੋਚਨ ਨੈਣ ਨੇਤਰ ਕਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਦਰਸ ਦਰ, ਦਰਸਨ ਪੇਖ ਚੁੱਕੇ ਗੇੜਾ, ਲੱਖ ਚੁਰਾਸੀ ਫੰਦ ਕਟਾਨਾ। ਆਵਣ ਜਾਵਣ ਮਿਟੇ ਗੇੜਾ, ਜਮ ਕੀ ਫਾਸੀ ਰਿਹਾ ਤੁੜਾਈਆ। ਆਪੇ ਕਰੇ ਹੱਕ ਨਿਬੇੜਾ, ਚਰਨ ਦਾਸੀ ਜੋ ਅਖਵਾਈਆ। ਸੋਹੰ ਚਪੂ ਨਾਮ ਲਗਾਇਆ, ਆਪ ਚਲਾਏ ਆਪਣਾ ਬੇੜਾ, ਰਸਨਾ ਜਾਪ ਨਾ ਕੋਈ ਜਪਾਈਆ। ਭਾਗ ਲਗਾਏ ਕਾਇਆ ਨਗਰ ਖੇੜਾ, ਖੇਵਟ ਖੇਟਾ ਮਾਤ ਪਿਤ ਪਿਉ ਬੇਟਾ ਪਿਤ ਪੂਤ ਆਪ ਅਖਵਾਈਆ। ਆਪੇ ਤਾਣਾ ਸੂਤਰ ਪੇਟਾ, ਮੂਰਖ ਮੁਗਧ ਅੰਞਾਣ ਤਰਾਏ ਜੱਟ ਜਟੇਟਾ, ਜਗਤ ਗਿਆਨ ਨਾ ਕੋਇ ਸੁਣਾਈਆ। ਸ਼ਬਦ ਦੁਸ਼ਾਲੇ ਸਾਚੇ ਪਟ ਲਪੇਟਾ, ਆਪਣੀ ਭੁਜਾ ਰਿਹਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਸ਼ਬਦ ਵਰ, ਹਿਰਦਾ ਸੋਧ ਸ਼ਬਦ ਜਣਾਈ ਬੋਧ ਅਗਾਧ ਸੁਰਤ ਸਵਾਣੀ ਆਪ ਪਰਨਾਈਆ। ਸੁਰਤ ਸਵਾਣੀ ਆਪ ਪਰਨਾਏ, ਕੰਤ ਸੁਹਾਗੀ ਏਕਾ ਸਾਚੇ ਹਾਣੀ ਮੇਲ ਮਿਲਾਏ, ਚਰਨ ਕਵਲ ਜਨ ਆਪ ਰਖਾਏ ਟੇਕਾ। ਖਾਣੀ ਬਾਣੀ ਕੋਈ ਸਾਰ ਨਾ ਪਾਏ, ਕਵਣ ਦਵਾਰੇ ਵਸੇ ਹਰਿ ਬਿਬੇਕਾ। ਅੰਜ਼ੀਲ ਕੁਰਾਨੀ ਰਹੇ ਕੁਰਲਾਏ, ਵੇਦ ਪੁਰਾਨੀ ਹਾਏ ਹਾਏ, ਜਿਹਵਾ ਪੜ੍ਹ ਪੜ੍ਹ ਥੱਕੀ ਜਗਤ ਕਿਤੇਬਾ। ਸਤਿ ਪੁਰਖ ਨਿਰੰਜਣ ਸਾਰ ਨਾ ਪਾਈ, ਆਤਮ ਘਰ ਨਾ ਵੱਜੀ ਵਧਾਈ, ਜੋਤੀ ਜੋਤ ਸਰੂਪ ਹਰਿ, ਜੋਤੀ ਨੂਰਾ ਸਰਬ ਗੁਣ ਭਰਪੂਰਾ, ਨੇਤਰ ਨੇਤ ਕਿਸੇ ਨਾ ਪੇਖਾ। ਆਸਾ ਮਨਸਾ ਪੂਰ, ਸ਼ਬਦ ਜਣਾਈਆ। ਜੋਤ ਸਰੂਪੀ ਹਾਜ਼ਰ ਹਜ਼ੂਰ, ਦੂਸਰ ਕੋਈ ਦਿਸ ਨਾ ਆਈਆ। ਆਪੇ ਦਾਤਾ ਜੋਧਾ ਸੂਰ, ਆਪੇ ਸ਼ਬਦ ਤੂਰ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ੍ਰਿਸ਼ਟ ਸਬਾਈ ਦਿਸਾਏ ਕੂੜੋ ਕੂੜ, ਚਰਨ ਧੂੜ ਮਸਤਕ ਟਿੱਕਾ ਕੌਸਤਕ ਮਨੀ ਵਡ ਵਡ ਧਨੀ ਜਿਸ ਜਨ ਏਕਾ ਰਿਹਾ ਛੁਹਾਈਆ। ਮਸਤਕ ਧੂੜੀ ਜਗਤ ਰੇਖਾ, ਕਲਜੁਗ ਦਏ ਮਿਟਾਈਆ। ਪਾਰ ਕਰਾਏ ਮੂਰਖ ਮੂੜ੍ਹੀ, ਕਾਇਆ ਰੰਗੇ ਰੰਗਣ ਗੂੜ੍ਹੀ, ਉਤਰ ਕਦੇ ਨਾ ਜਾਈਆ। ਆਵਣ ਜਾਵਣ ਪਤਤ ਪਾਵਨ, ਭੇਖਾਧਾਰੀ ਭੇਖ ਬਾਵਨ ਲੱਖ ਚੁਰਾਸੀ ਕਟੇ ਜੂੜੀ, ਜੋਗ ਜੁਗਤ ਨਾ ਕੋਈ ਦਿਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਖੋਲ੍ਹੇ ਬੰਦ ਦਰ, ਦਰ ਦਰਵਾਜ਼ਾ ਗਰੀਬ ਨਿਵਾਜਾ, ਆਪ ਆਪਣਾ ਸਾਜਨ ਸਾਜਾ, ਚਾਰ ਦਵਾਰੀ ਬੰਕ ਦਵਾਰ, ਨਾ ਕੋਈ ਦੀਸੇ ਪਸਰ ਪਸਾਰ, ਉਚ ਮਹੱਲ ਅਟੱਲ ਅਪਾਰ, ਆਪੇ ਕੁੰਡਾ ਰਿਹਾ ਲਾਹੀਆ। ਮੰਗੇ ਸ਼ਬਦ ਪਿਆਰ ਦਸਤਾਰ ਸਾਚੀ ਪ੍ਰਭ ਸਾਚਾ ਸੀਸ ਬੰਨ੍ਹਾਉਣ ਲੱਗਾ ਪੱਗਾ। ਕਾਇਆ ਮਾਟੀ ਦਿਸੇ ਕਾਚੀ ਕੱਚ, ਕੰਚਨ ਰੂਪ ਵਟਾਉਣ ਲੱਗਾ। ਪੰਚ ਪੰਚ ਦਵਾਰ ਰਹੇ ਨਾਚੀ, ਪੰਚਮ ਪੰਚਾਂ ਮੇਟ ਮਿਟਾਉਣ ਲਗਾ। ਪੰਚਮ ਪੰਚ ਜਨਾਂ ਇਕ ਸਾਚੀ ਪੰਚਮ ਰਾਗ, ਪੰਚਮ ਸ਼ਬਦ ਧੁਨ ਆਤਮਕ ਇਕ ਉਪਜਾਉਣ ਲਗਾ। ਪੰਚਮ ਪੰਚ ਪਿਆਰਾ ਰਿਹਾ ਵਾਚੀ, ਪੰਚਾਇਣ ਮੇਲ ਮਿਲਾਉਣ ਲੱਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬ੍ਰਹਮ ਜੋਤ ਜੋਤ ਜਗਾਉਣ ਲਗਾ। ਜਗੇ ਜੋਤ ਭਗਤ ਵਧਾਈ ਹੋਵੇ, ਨਿਰਮਲ ਬੁੱਧ ਵਿਚ ਸੰਸਾਰ ਤੇਰੀ। ਸਤਿਗੁਰ ਸਾਵਨ ਨਾਲ ਕੁੜਮਾਈ ਹੋਵੇ, ਸਿੰਘ ਭਗਵਾਨ ਸੁਲਖਣੀ ਨਾਰ ਚੇਰੀ। ਦਿਵਸ ਰੈੈਣ ਨਾ ਕਦੇ ਜੁਦਾਈ ਹੋਵੇ, ਭਰਮਾਂ ਕੰਧ ਢਾਹੇ ਢਹਿ ਢੇਰੀ। ਮੰਦਰ ਅੰਦਰ ਇਕ ਰੁਸ਼ਨਾਈ ਹੋਵੇ, ਏਕਾ ਏਕ ਵਖਾਏ ਸੰਞ ਸਵੇਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮੇਲ ਮਿਲਾਏ ਸਾਚੇ ਦਰ, ਵੇਖ ਵਖਾਏ ਨੇਰਨ ਨੇਰੀ। ਜੁੜਿਆ ਜੋੜ ਜੁੜਾਇਆ ਗੁਰ ਪੂਰੇ, ਜੋਗ ਜੁਗਤ ਇਕ ਵਖਾਈਆ। ਪੰਚਮ ਸ਼ਬਦ ਚੜ੍ਹਾਇਆ ਸਾਚੇ ਘੋੜੇ, ਪੰਚਾਂ ਦੂਤਾਂ ਰਿਹਾ ਦੁੜਾਈਆ। ਹੋਏ ਮੇਲ ਚੜ੍ਹੇ ਜਗਤ ਤੇਲ ਦਿਨ ਰਹੇ ਥੋੜੇ, ਦਿਨ ਦਿਹਾੜੇ ਦਰਸ ਦਿਖਾਈਆ। ਸ਼ਬਦ ਗੁਰ ਸਾਚਾ ਹਰਿ ਜਨ ਹਿਰਦੇ ਵਾਚਾ ਆਦਿ ਅੰਤ ਸਦਾ ਬਹੁੜੇ, ਨਾ ਹੋਵੇ ਕਦੇ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਕਰਮ ਰਿਹਾ ਕਮਾਈਆ। ਜੁੜੇ ਜੋੜ ਮੇਲ ਸਮਰਥ ਸਾਈਂ, ਆਸਾ ਮਨਸਾ ਪੂਰਨ ਪੁੰਨੀਆ। ਦੇਵੇ ਦਰਸ ਅਗੰਮ ਅਗੰਮ ਸਭਨੀ ਥਾਈਂ, ਹਰਿ ਟਿਕਾਏ ਸ਼ਬਦ ਰਖਾਏ ਸਾਚੀ ਚੁੰਨੀਆਂ। ਕਾਇਆ ਗਗਨ ਪਾਤਾਲੀ ਏਕਾ ਏਕ ਰਖਾਏ ਸ਼ਬਦ ਸਾਚਾ ਗੁਣ ਗੁਣਵੰਤ ਕੰਤ ਵਡ ਗੁਣ ਗੁਣੀਆ। ਜੋਤੀ ਜੋਤ ਸਰੂਪ ਹਰਿ, ਜੋਤੀ ਸ਼ਬਦ ਮੇਲ ਕਰ, ਗੁਰੂ ਚੇਲ ਇਕ ਘਰ, ਪਵਣ ਸਵਾਸ ਆਸ ਪਿਆਸ ਬੁਝਾਏ ਦਮ ਦਮੀਆ। ਐੜਾ ਅੱਖਰ ਏਕਾ ਅੱਖ, ਜਿਸ ਜਨ ਮਾਤ ਖੁਲ੍ਹਾਈਆ। ਨਨਾ ਨਿਰਗੁਣ ਰੂਪ ਪਰਤਖ, ਨਿਜ ਘਰ ਵਾਸ ਰਖਾਈਆ। ਦਦਾ ਦਾਤਾ ਨਾ ਦਿਸੇ ਸਖ, ਹਰਿ ਘਟ ਮੇਂ ਰਿਹਾ ਸਮਾਈਆ। ਅਨੰਦ ਅਨੰਦ ਅਨੰਦ ਹਰਿ ਗਾਈਆ। ਪਪਾ ਪੂਰਨ ਜੋਤ ਪਰਕਾਸ਼, ਗੁਰ ਗੋਬਿੰਦੇ ਭੇਖ ਵਟਾਇਆ। ਆਦਿ ਅੰਤ ਨਾ ਜਾਏ ਵਿਨਾਸ, ਗੁਣੀ ਗਹਿੰਦੇ ਖੇਲ ਰਚਾਇਆ। ਆਪੇ ਹੋਏ ਦਾਸਨ ਦਾਸ, ਜਨ ਭਗਤਾਂ ਸੇਵਾ ਰਿਹਾ ਕਮਾਇਆ। ਰਾਰਾ ਰਾਮ ਨਾਮ ਸਰਬ ਗੁਣਤਾਸ, ਰਾਜ ਜੋਗ ਏਕਾ ਧਾਮ ਸਹਾਇਆ। ਪ੍ਰਭ ਮਿਲਣ ਦੀ ਰਾਖੋ ਆਸ, ਸਾਚੀ ਸੇਵਾ ਇਹ ਲਗਾਇਆ। ਰਸਨਾ ਜਿਹਵਾ ਰਹੇ ਪਿਆਸ, ਬੱਤੀ ਦੰਦ ਹੋਏ ਹਲਕਾਇਆ। ਦਿਸ ਨਾ ਆਏ ਪ੍ਰਿਥਮੀ ਆਕਾਸ਼, ਗੁਰਮੁਖ ਸਾਚੇ ਵਿਚ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਬਲ ਨਗਰੀ ਜੋਤ ਇਕਗਰੀ, ਸ਼ਬਦ ਰਖਾਏ ਸਚ ਸਮਗਰੀ, ਜਨ ਭਗਤਾਂ ਪਿਆਸ ਰਿਹਾ ਬੁਝਾਇਆ। ਹਸਤ ਕੀਟ ਪ੍ਰਭ ਰੂਪ, ਘਟ ਘਟ ਆਪ ਸਮਾਇਆ। ਖੇਲੇ ਖੇਲ ਸ਼ਬਦ ਬਹੁ ਭੂਪ, ਸ਼ਬਦ ਭੂਪਾ ਆਪ ਅਖਵਾਇਆ। ਘਰ ਦੱਸੇ ਸਤਿ ਸਰੂਪ, ਸਤਿ ਸਰੂਪਾ ਨਾਉਂ ਰਖਾਇਆ। ਕਲਜੁਗ ਮਿਟੇ ਅੰਧ ਅੰਧ ਕੂਪ, ਅੰਧ ਅੰਧੇਰਾ ਮਾਤ ਛਾਇਆ। ਵੇਖ ਵਖਾਣੇ ਚਾਰੇ ਕੂਟ, ਦਹਿ ਦਿਸ਼ਾ ਭੇਵ ਨਾ ਰਾਇਆ। ਤੀਰ ਨਿਰਾਲਾ ਰਿਹਾ ਛੂਟ, ਚੌਦਾਂ ਲੋਕਾਂ ਰਿਹਾ ਹਿਲਾਇਆ। ਨੌਵਾਂ ਖੰਡਾਂ ਪਾਏ ਫੂਟ, ਸੱਤਾਂ ਦੀਪਾਂ ਫੁੱਟ ਪਵਾਇਆ। ਮੇਟ ਮਿਟਾਏ ਜੂਠ ਝੂਠ, ਭੇਖ ਪਖੰਡਾ ਦਿਸ ਨਾ ਆਇਆ। ਮਾਇਆ ਰਾਣੀ ਖਾਲੀ ਠੂਠ, ਤ੍ਰੈਗੁਣ ਮਾਇਆ ਦਏ ਖਪਾਇਆ। ਨਾਮ ਰਤੀ ਏਕਾ ਮੁੱਠ, ਬੀਸ ਇਕੀਸਾ ਦਏ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਲੇ ਅੰਤਮ ਜਾਏ ਤੁਠ, ਗੁਰਮੁਖ ਸਾਚੇ ਸੰਤ ਲਏ ਜਗਾਇਆ। ਹਰਿ ਜਨ ਸਾਚੇ ਆਪ ਜਗਾਏ, ਜੁਗਾ ਜੁਗੰਤਰ ਕਾਰੀ। ਸ਼ਬਦ ਪੱਲਾ ਨਾਮ ਫੜਾਏ, ਮੇਲ ਮਿਲਾਏ ਆਪ ਆਪਣੀ ਧਾਰੀ। ਨਿਰਮਲ ਧਾਮ ਅਟੱਲਾ ਇਕ ਵਖਾਏ, ਪਾਰਬ੍ਰਹਮ ਬ੍ਰਹਮ ਖੇਲ ਨਿਆਰੀ। ਵਲ ਛਲਾ ਕਰ ਕਰ ਜਗਤ ਭੁਲਾਏ, ਜੋਗ ਜੁਗੰਤਰ ਨਾ ਪਾਇਣ ਸਾਰੀ। ਦੂਈ ਦਵੈਤੀ ਸ਼ਿਲਾ ਇਕ ਰਖਾਏ, ਜਪ ਤਪ ਹੱਠ ਛੱਡੇ ਸਿਕਦਾਰੀ। ਸੋਹੰ ਭੱਲਾ ਇਕ ਰਖਾਏ, ਜਗਤ ਵਿਦਿਆ ਹਾਹਾਕਾਰੀ। ਨਾਮ ਫਲਾ ਇਕ ਖਵਾਏ, ਚਾਰੇ ਵਰਨਾਂ ਦਏ ਅਧਾਰੀ। ਗੋਬਿੰਦ ਡੱਲਾ ਆਪ ਜਗਾਏ, ਸ਼ਬਦ ਪਹਿਨਾਏ ਤਨ ਕਟਾਰੀ। ਕਲਜੁਗ ਜਨਾ ਆਪ ਮਿਟਾਏ, ਲਾੜੀ ਮੌਤ ਦਏ ਬਹਾਰੀ। ਧੰਨ ਧੰਨਾ ਨਾਮ ਆਪ ਅਖਵਾਏ, ਵੰਡੇ ਵੰਡ ਸ਼ਬਦ ਭੰਡਾਰੀ। ਨਨਾ ਨਿਰਗੁਣ ਰੂਪ ਸਮਾਏ, ਨਿਰਮਲ ਜੋਤ ਕਰ ਆਕਾਰੀ। ਸਰਗੁਣ ਸਾਚੇ ਰਿਹਾ ਮਿਲਾਏ, ਸੋਭਾਵੰਤ ਬਣਾਏ ਨਾਰੀ। ਕੰਤ ਕੰਤੂਹਲਾ ਇਕ ਵਖਾਏ, ਜਗਤ ਝੂਲਾ ਸ਼ਬਦ ਖੁਮਾਰੀ। ਆਤਮ ਫੂਲਾ ਸੇਜ ਵਿਛਾਏ, ਪ੍ਰੇਮ ਵਿਛਾਉਣਾ ਨਾਮ ਕਿਆਰੀ। ਦੂਲੋ ਦੂਲਾ ਆਪ ਅਖਵਾਏ, ਆਪੇ ਸੁੱਤਾ ਪੈਰ ਪਸਾਰੀ। ਮੂਲੋ ਮੂਲਾ ਆਪ ਚੁਕਾਏ, ਲਹਿਣਾ ਦੇਣਾ ਮਾਤ ਉਧਾਰੀ। ਤ੍ਰੈਸੂਲਾ ਸ਼ਬਦ ਚਲਾਏ, ਸੋਹੰ ਖੰਡਾ ਤੇਜ ਕਟਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਕਿਰਿਆ ਕਰਮ ਰਿਹਾ ਵਿਚਾਰੀ। ਕਲਜੁਗ ਕਰਮ ਵਿਚਾਰ, ਕਰਮ ਕਮਾਇਆ। ਚੌਦਾਂ ਵੇਖੇ ਹੱਟ ਪਸਾਰ, ਕਵਣ ਵਸਤ ਵਿਚ ਰਖਾਇਆ। ਸੱਤ ਸੱਤਾਂ ਬੰਨ੍ਹੇ ਧਾਰ, ਸਤਿ ਸਤਿਵਾਦੀ ਘੇਰਾ ਪਾਇਆ। ਸੱਤ ਪਾਤਾਲਾਂ ਵੇਖੇ ਪਾੜ, ਪੜਦਾ ਕੋਈ ਰਹਿਣ ਨਾ ਪਾਇਆ। ਸੰਤਾਂ ਉਪਰ ਵੇਖੇ ਚੜ੍ਹ, ਸ਼ਬਦ ਪੌੜਾ ਇਕ ਲਗਾਇਆ। ਲੋਕਮਾਤੀ ਵੇਖ ਅਖਾੜ, ਸ਼ਬਦ ਸੁਨੇਹੜਾ ਰਿਹਾ ਘਲਾਇਆ। ਆਪ ਜਾਣੇ ਆਪਣੀ ਧਾੜ, ਲੱਖ ਚੁਰਾਸੀ ਗੇੜਾ ਆਪਣਾ ਆਪ ਬਣਾਇਆ। ਤ੍ਰੈਗੁਣ ਮਾਇਆ ਦੇਵੇ ਸਾੜ, ਪੰਜ ਤੱਤ ਰਹਿਣ ਨਾ ਪਾਇਆ। ਆਪ ਚਬਾਏ ਆਪਣੀ ਦਾੜ੍ਹ, ਧੀਰਜ ਯਤ ਕੋਈ ਰਹਿਣ ਨਾ ਪਾਇਆ। ਵੇਖ ਵਖਾਣੇ ਜੰਗਲ ਜੂਹ ਉਜਾੜ ਪਹਾੜ, ਡੂੰਘੀ ਕੰਦਰ ਡੇਰਾ ਲਾਇਆ। ਤੀਰ ਨਿਰਾਲਾ ਚਲੇ ਕਾੜ ਕਾੜ, ਜੋਤ ਅਕਾਲਾ ਚਿਲੇ ਚੜ੍ਹਾਇਆ। ਮਨਮੁਖਾਂ ਜੀਵਾਂ ਵਿੰਨ੍ਹੇ ਨਾੜ ਨਾੜ, ਹੱਡ ਮਾਸ ਨਾੜੀ ਚੰਮ ਕੋਈ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਸੁਹੇਲੇ ਦਰ ਘਰ ਸਾਚੇ ਲਏ ਵਾੜ, ਚੌਦਾਂ ਭਵਨ ਮਿਟੇ ਅਵਣ ਗਵਣ ਲਹਿਣਾ ਦੇਣਾ ਮੂਲ ਚੁਕਾਇਆ। ਚੌਦਾਂ ਚੌਦਸ ਰੈਣ ਮਸ, ਰਵ ਸੱਸ ਮੁਖ ਛੁਪਾਇਆ। ਧਰਮ ਰਾਏ ਕਲ ਵੇਖੇ ਹੱਸ, ਵਕਤ ਸੁਹੇਲਾ ਇਕ ਵਖਾਇਆ। ਦਰ ਦਵਾਰੇ ਆਏ ਨੱਸ, ਗਲ ਪੱਲੂ ਚਰਨ ਸਰਨਾਇਆ। ਪੁਰਖ ਅਬਿਨਾਸ਼ੀ ਰਾਹ ਸਾਚਾ ਦੱਸ, ਕਲਜੁਗ ਵੇਲਾ ਅੰਤਮ ਆਇਆ। ਲੱਖ ਚੁਰਾਸੀ ਦੇਵਾਂ ਝੱਸ, ਲਾੜੀ ਮੌਤ ਰਹੇ ਪਰਨਾਇਆ। ਗੁਰਮੁਖ ਹਿਰਦੇ ਆਪੇ ਵਸ, ਆਪਣਾ ਪੱਲੂ ਦਏ ਫੜਾਇਆ। ਦਿਵਸ ਰੈਣ ਕਲ ਰਿਹਾ ਨੱਸ, ਨਾ ਸਕੇ ਕੋਇ ਛੁਡਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ ਹੋਏ ਸਦਾ ਸਹਾਇਆ। ਚੌਦਾਂ ਲੋਕ ਹੱਟ ਪਸਾਰ, ਵਣਜ ਕਰੇ ਵਾਪਾਰੀ। ਤੀਰਥ ਤੱਟ ਪਾਰ ਕਿਨਾਰ, ਅੱਠ ਸੱਠ ਪਸਰ ਪਸਾਰੀ। ਕਾਇਆ ਮਠ ਗੁਰੂਦਵਾਰ, ਦੀਪਕ ਜੋਤ ਜਗੇ ਅਪਾਰੀ। ਚਾਰ ਦਿਵਾਰੀ ਜਾਏ ਢੱਠ, ਹਰਿ ਮਹੱਲ ਅਟੱਲ ਅਟਾਰੀ। ਸ਼ਬਦ ਗੁਰੂ ਗੁਰ ਸ਼ਬਦ ਕਰੇ ਕਲ ਇਕੱਠ, ਸੁਹਾਏ ਬੰਕ ਦਵਾਰੀ। ਹਰਿ ਸੰਤ ਸੁਹੇਲਾ ਆਏ ਨੱਠ, ਚੌਦਾਂ ਲੋਕ ਹੋਏ ਖੁਆਰੀ। ਅੰਤਮ ਗੇੜੇ ਉਲਟੀ ਲੱਠ, ਰਾਏ ਧਰਮ ਦੇਵੇ ਧੱਕਾ ਭਾਰੀ। ਸਤਿਜੁਗ ਤੇਰੀ ਆਪ ਕਰਾਏ ਸਾਚੀ ਚੱਠ, ਕਰੋੜ ਢਾਈ ਭੇਟ ਚੜ੍ਹਾਏ ਪਹਿਲੀ ਵਾਰੀ। ਤ੍ਰੈਗੁਣ ਮਾਇਆ ਤੇਰਾ ਮੱਠ, ਅਗਨੀ ਜੋਤ ਹਰਿ ਨਿਰੰਕਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਆਪੇ ਮੇਲੇ ਦਰਸ ਦਿਖਾਏ ਅਗੰਮ ਅਪਾਰੀ। ਤ੍ਰੈਗੁਣ ਮਾਇਆ ਦਏ ਦੁਹਾਈ, ਪ੍ਰਭ ਸਾਚੇ ਸ਼ਬਦ ਜਣਾਈਆ। ਬ੍ਰਹਮ ਦਵਾਰ ਰਹੀ ਕੁਰਲਾਈ, ਬ੍ਰਹਮ ਦੇਵਤਾ ਨਾਲ ਰਲਾਈਆ। ਸ਼ਿਵ ਸ਼ੰਕਰ ਪੱਲਾ ਗਲ ਵਿਚ ਪਾਈ, ਆਪੇ ਰਿਹਾ ਮਨਾਈਆ। ਕਰੋੜ ਤੇਤੀਸ ਸੱਚੀ ਸਰਨਾਈ, ਸੁਰਪਤ ਰਾਜਾ ਇੰਦ ਸੰਗ ਮਿਲਾਈਆ। ਵਿਸ਼ਨੂੰ ਤੇਰੀ ਸਚ ਸਰਨਾਈ, ਵਾਸ ਵਾਸਨਾ ਫਿਰੇ ਹਲਕਾਈਆ। ਪੁਰਖ ਅਬਿਨਾਸ਼ੀ ਕਲ ਜੋਤ ਜਗਾਈ, ਦਿਸ ਕਿਸੇ ਨਾ ਆਈਆ। ਘਨਕਪੁਰ ਵਾਸੀ ਦੇਹ ਤਜਾਈ, ਪਵਣ ਸਵਾਸੀ ਲੇਖ ਚੁਕਾਈਆ। ਆਪੇ ਰਵਿਆ ਮਾਤ ਪਾਤਾਲ ਪ੍ਰਿਥਮੀ ਆਕਾਸ਼ੀ, ਜੋਤੀ ਨੂਰੋ ਨੂਰ ਸਵਾਈਆ। ਤ੍ਰੈਗੁਣ ਮਾਇਆ ਹੋਏ ਦਾਸੀ, ਆਪ ਆਪਣੀ ਰਚਨ ਰਚਾਈਆ। ਖੇਲੇ ਖੇਲ ਸ਼ਾਹੋ ਸ਼ਾਬਾਸ਼ੀ, ਸੰਮਤ ਚੌਦਾਂ ਚੌਦਾਂ ਲੋਕ ਤੇਲ ਚੜ੍ਹਾਈਆ। ਜਨ ਭਗਤਾਂ ਪੂਰਨ ਕਰੇ ਆਸੀ, ਆਲਸ ਨਿੰਦਰਾ ਮਗਰੋਂ ਲਾਹੀਆ। ਪਕੜ ਉਠਾਏ ਪੰਡਤ ਕਾਂਸ਼ੀ, ਕਾਇਆ ਕਾਸਾ ਵੇਖ ਵਖਾਈਆ। ਮੇਲ ਮਿਲਾਏ ਸ਼ਬਦ ਸਵਾਸੀ, ਦੂਈ ਦਵੈਤੀ ਪੜਦਾ ਲਾਹੀਆ। ਇਕ ਵਖਾਏ ਮੰਡਲ ਰਾਸੀ, ਬ੍ਰਹਿਮੰਡ ਵੱਜੀ ਵਧਾਈਆ। ਪਰਗਟ ਹੋਏ ਸਰਬ ਗੁਣਤਾਸੀ ਦਾਸਨ ਦਾਸੀ ਸਾਰ ਨਾ ਰਾਈਆ। ਤ੍ਰੈਗੁਣ ਮਾਇਆ ਰੋਵੇ, ਕਲਜੁਗ ਮਤੀ ਮੁਖੜਾ ਧੋਵੇ, ਨਾ ਕੋਈ ਦੀਸੇ ਸੱਚਾ ਸਾਥੀ, ਬ੍ਰਹਮਾ ਸ਼ਿਵ ਵਿਸ਼ਨ ਦੇਣ ਦੁਹਾਈਆ। ਤ੍ਰੈਗੁਣ ਮਾਇਆ ਤੇਰਾ ਜਾਲ, ਪ੍ਰਭ ਮਾਤ ਤੁੜਾਵਣ ਆਇਆ। ਤ੍ਰੈਲੋਕੀ ਵੇਖੇ ਦੀਪਕ ਥਾਲ, ਗਗਨ ਗਗਨੰਤਰ ਵਿਚ ਸਮਾਇਆ। ਆਪੇ ਮਾਰੇ ਸ਼ਬਦ ਉਛਾਲ, ਨੂਰ ਨੁਰੰਤਰ ਜੋਤ ਸਵਾਇਆ। ਆਪੇ ਦਾਤਾ ਸ਼ਾਹ ਕੰਗਾਲ, ਕਲਜੁਗ ਕਾਇਆ ਲੱਗੀ ਬਸੰਤਰ ਅੰਤ ਬੁਝਾਵਣ ਆਇਆ। ਸ਼ਬਦ ਬਣਾਇਆ ਧੁਰ ਦਲਾਲ, ਦੁਰਗਾ ਦੇਵੇ ਨਾ ਗਾਇਤਰੀ ਮੰਤਰ ਆਪੇ ਮੇਟ ਮਿਟਾਇਆ। ਨਾ ਕੋਈ ਦਿਸੇ ਮੰਦਰ ਅੰਦਰ ਕੰਦਰ ਮਸਜਿਦ ਕਾਅਬਾ ਗੁਰੂਦਵਾਰ, ਦਰ ਦਰਵਾਜ਼ਾ ਇਕ ਖੁਲ੍ਹਾਇਆ। ਲੱਖ ਚੁਰਾਸੀ ਕਰੇ ਪਿਆਰ, ਧਰਮ ਦਾਸੀ ਰਿਹਾ ਬਣਾਇਆ। ਰਾਏ ਧਰਮ ਹੋ ਤਿਆਰ, ਗਲ ਫਾਸੀ ਰਿਹਾ ਲਟਕਾਇਆ। ਆਪੇ ਖੋਲ੍ਹੇ ਬੰਦ ਕਿਵਾੜ, ਜਨਕਾ ਘਨਕਪੁਰ ਸੁਹਾਇਆ। ਗੁਰਮੁਖ ਸਾਚੇ ਆਪ ਬਚਾਏ ਸਾਚੇ ਲਾੜ, ਬਾਰ ਅਨਕਾ ਦਰਸ ਦਿਖਾਇਆ। ਵਰਨੀ ਵਰਨਾ ਅਵਰਨ ਹਰਿ ਸ੍ਰਿਸ਼ਟ ਸਬਾਈ ਰਿਹਾ ਤਾੜ, ਦੂਸਰ ਕੋਈ ਰਹਿਣ ਨਾ ਪਾਇਆ। ਮਤ ਤੱਤ ਪ੍ਰਭ ਦੇਵੇ ਝਾੜ, ਸਾਚਾ ਸਤਿ ਇਕ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪੇ ਹੋਏ ਕਮਲਾਪਾਤ, ਪਤ ਪਤਵੰਤੀ ਸਾਚੀ ਨਾਰ ਸਦਾ ਸੁਹਾਗਣ ਵਡ ਵਡਭਾਗਣ, ਦੁਰਮਤ ਮੈਲ ਧੋਵੇ ਦਾਗ਼ਨ, ਹੰਸ ਹੰਸਨੀ ਕਾਗੀ ਕਾਗਣ, ਸਾਚੇ ਬੰਸਾ ਇਕ ਪਿਆਰ। ਤ੍ਰੈਗੁਣ ਮਾਇਆ ਤੁਟੇ ਨਾਤਾ, ਅੰਤ ਵਿਛੋੜਾ ਮਾਤ। ਲੇਖਾ ਮਿਟੇ ਜ਼ਾਤਾਂ ਪਾਤਾਂ, ਸ੍ਰਿਸ਼ਟ ਸਬਾਈ ਵੇਖੇ ਮਾਰ ਏਕਾ ਝਾਤ। ਮੇਟ ਮਿਟਾਏ ਅੰਧੇਰੀ ਰਾਤਾ, ਖੇਲੇ ਖੇਲ ਸਤਿ ਸਤਿ ਸਾਤਾ। ਜੋਤੀ ਜੋਤ ਸਰੂਪ ਹਰਿ, ਚੌਦਾਂ ਲੋਕਾਂ ਵੇਖ ਦਰ, ਗੁਰਮੁਖਾਂ ਦੇਵੇ ਸੋਹੰ ਸ਼ਬਦ ਸਾਚੀ ਦਾਤਾ। ਤੇਰਾ ਮੇਰਾ ਚੁੱਕਿਆ, ਚੁੱਕਾ ਲਹਿਣਾ ਦੇਣ। ਮਾਨਸ ਦੇਹੀ ਪੈਂਡਾ ਮੁੱਕਿਆ, ਪ੍ਰਭ ਸ਼ਬਦ ਪਹਿਨਾਏ ਤਨ ਗਹਿਣ। ਹਰਿਆ ਹੋਏ ਕਾਸਟ ਸੁੱਕਿਆ, ਅੰਮ੍ਰਿਤ ਆਤਮ ਵਹੇ ਵਹਿਣ। ਵੇਲਾ ਸਾਚਾ ਆਣ ਢੁੱਕਿਆ, ਦਰਸ ਪਰਸੇ ਤੀਜੇ ਨੈਣ। ਚਰਨ ਦਵਾਰੇ ਸਾਚੇ ਝੁੱਕਿਆ, ਕਾਇਆ ਮਿਟੇ ਅੰਧੇਰੀ ਰੈਣ। ਸਤਿਗੁਰ ਸਾਚਾ ਸ਼ਬਦ ਦਲੇਰ ਬੁਕਿਆ, ਨਾਤਾ ਤੁਟੇ ਭਾਈ ਭੈਣ। ਗੁਰ ਸ਼ਬਦ ਤੀਰ ਨਿਰਾਲਾ ਕਦੇ ਨਾ ਰੁਕਿਆ, ਹਰਿਜਨ ਆਤਮ ਸਾਚੇ ਸਹਿਣ। ਮੁਖ ਮੁਖ ਨਾ ਆਏ ਮੁਖੋਂ ਥੁੱਕਿਆ, ਸੋਹੰ ਨੇਤਰ ਕੱਜਲ ਨੈਣ। ਜੋਤੀ ਜੋਤ ਸਰੂਪ ਹਰਿ, ਏਕਾ ਦੇਵੇ ਸ਼ਬਦ ਵਰ, ਤੀਰ ਨਿਸ਼ਾਨ ਕਦੇ ਨਾ ਰੁੱਕਿਆ, ਨੇੜ ਨਾ ਆਏ ਮੌਤ ਲਾੜੀ ਡੈਣ। ਸੀਸ ਨਿਵਾਇਆ ਸਚ ਘਰ, ਦਰਸ ਪੇਖ ਜਗਦੀਸਾ। ਮਿਲੇ ਮੇਲ ਸ਼ਬਦ ਵਰ, ਲੇਖਾ ਮੁੱਕੇ ਦੰਦ ਬਤੀਸਾ। ਆਤਮ ਵਸੇ ਇਕ ਘਰ, ਸਚ ਵਖਾਏ ਮਹੱਲ ਸ਼ੀਸ਼ਾ। ਨੌਂ ਦਰ ਚੁੱਕੇ ਜਗਤ ਡਰ, ਦਸਵੇਂ ਇਕ ਹਦੀਸਾ। ਸਾਚੀ ਤਰਨੀ ਰਿਹਾ ਤਰ, ਪ੍ਰਭ ਛਤਰ ਝੁਲਾਏ ਸ਼ਬਦ ਸਾਚਾ ਸੀਸਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਰੰਗ ਮਿਲਾਏ ਸੰਗ, ਸੰਗ ਨਿਭਾਏ ਨਾਮ ਮਰਦੰਗ, ਤਨ ਵਜਾਏ ਜਗਤ ਬੀਸ ਇਕੀਸਾ। ਤ੍ਰੈਗੁਣ ਮਾਇਆ ਤੇਰਾ ਰੂਪ, ਦਿਸ ਕਿਸੇ ਨਾ ਆਇਆ। ਚੌਦਾਂ ਲੋਕਾਂ ਅੰਧ ਕੂਪ, ਅੰਧ ਅੰਧੇਰਾ ਛਾਇਆ। ਹਰਿ ਜੋਤੀ ਨੂਰ ਸਤਿ ਸਰੂਪ, ਹਰ ਘਟ ਮੇਂ ਰਿਹਾ ਸਮਾਇਆ। ਦੋ ਜਹਾਨਾਂ ਸਾਚਾ ਭੂਪ, ਸ਼ਾਹ ਸੁਲਤਾਨਾਂ ਭੇਵ ਨਾ ਰਾਇਆ। ਘਰ ਘਰ ਦਰ ਦਰ ਧੁੱਖੇ ਧੂਪ, ਆਤਮ ਹਵਨ ਨਾ ਕਿਸੇ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈਗੁਣ ਤੇਰਾ ਤੱਤ ਆਪ ਉਪਾਇਆ ਆਪੇ ਦਏ ਮਿਟਾਇਆ। ਤ੍ਰੈਗੁਣ ਮਾਇਆ ਜਗਤ ਜੰਜ਼ਾਲ, ਹਰਿ ਸਾਚਾ ਮਾਤ ਤੁੜਾਇੰਦਾ। ਜਗਤ ਅਵੱਲੜੀ ਚਲੇ ਚਾਲ, ਪੁਰਖ ਬਿਧਾਤਾ ਸੀਸ ਨਿਵਾਇੰਦਾ। ਚਰਨ ਭਿਖਾਰੀ ਕਾਲ ਮਹਾਂਕਾਲ, ਦਾਤਾ ਦਿਆਲ ਸੰਗ ਰਖਾਇੰਦਾ। ਰਾਏ ਧਰਮ ਹੋਏ ਬੇਹਾਲ, ਅਕਾਲ ਅਕਾਲ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਵੇਖ ਦਰ, ਆਪ ਆਪਣਾ ਰੰਗ ਵਟਾਇੰਦਾ। ਤ੍ਰੈਗੁਣ ਮਾਇਆ ਤੇਰਾ ਤੱਤ, ਪ੍ਰਭ ਸਾਚੇ ਵਿਚ ਸਮਾਇਆ ਏ। ਆਪੇ ਦੇ ਸਮਝਾਏ ਮਤ, ਕਲਜੁਗ ਅੰਤਮ ਆਇਆ ਏ। ਲੱਖ ਚੁਰਾਸੀ ਉਬਲੇ ਰਤ, ਪੰਚ ਵਿਕਾਰ ਚਲਾਇਆ ਏ। ਨਾਤਾ ਤੁੱਟਾ ਧੀਰਜ ਯਤ, ਸਤਿ ਸੰਤੋਖੀ ਰਹਿਣ ਨਾ ਪਾਇਆ ਏ। ਨਾਮ ਵੈਰਾਗਣ ਹੋਵੇ ਸੱਥ, ਘਰ ਸੱਥਰ ਇਕ ਵਿਛਾਇਆ ਏ। ਲਾੜੀ ਮੌਤ ਪਾਏ ਨੱਥ, ਜਮ ਜੇੜਾ ਹੱਥ ਉਠਾਇਆ ਏ। ਸੀਆਂ ਦੇਵੇ ਸਾਢੇ ਤਿੰਨ ਹੱਥ, ਚਿਤਰ ਗੁਪਤ ਲੇਖ ਚੁਕਾਇਆ ਏ। ਕਲਜੁਗ ਕਾਲ ਦੇਵੇ ਮਥ, ਲਹਿਣਾ ਦੇਣਾ ਮੂਲ ਨਾ ਰਾਇਆ ਏ। ਆਪੇ ਜਾਣੇ ਆਪਣੀ ਗਾਥ, ਵੇਦ ਪੁਰਾਨਾਂ ਸਾਰ ਨਾ ਰਾਇਆ ਏ। ਜੋਤ ਸਰੂਪੀ ਹਰਿ ਅਕੱਥ, ਜੋਤ ਸਰੂਪੀ ਹਰਿ ਸਮਰਥ, ਖਾਣੀ ਬਾਣੀ ਦਿਸ ਨਾ ਆਇਆ ਏ। ਕਲਜੁਗ ਕਾਲਾ ਵੇਖੇ ਰਥ, ਅੰਜ਼ੀਲ ਕੁਰਾਨਾਂ ਧੱਕਾ ਲਾਇਆ ਏ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਤ੍ਰੈਲੋਕੀ ਨਾਥਾ ਸਗਲਾ ਸਾਥਾ ਤ੍ਰੈਗੁਣ ਮਾਇਆ ਤੇਰੀ ਧਾਰ ਆਪ ਆਪ ਉਪਾਇਆ, ਆਪੇ ਰਿਹਾ ਮਿਟਾਇਆ ਏ। ਤ੍ਰੈਗੁਣ ਤੇਰੀ ਧਾਰ ਮਿਟਾਏ, ਸਾਂਤਕ ਸਤਿ ਸਰੂਪਾ। ਕਰਮ ਵਿਚਾਰੀ ਕਰਮ ਕਮਾਏ, ਰਾਜਨ ਰਾਜ ਬਹੁ ਭੂਪਾ। ਤਾਮਸ ਤੇਰੀ ਤ੍ਰਿਸ਼ਨ ਮਿਟਾਏ, ਹਰਿ ਖੇਲੇ ਖੇਲ ਅਨੂਪਾ। ਬ੍ਰਹਮਾ ਵਿਸ਼ਨ ਕੋਈ ਭੇਵ ਨਾ ਰਾਏ, ਹਰਿ ਸਾਚਾ ਸ਼ਾਹੋ ਭੂਪਾ। ਸ਼ਿਵ ਸ਼ੰਕਰ ਵੇਖੇ ਮੁਖ ਛੁਪਾਏ, ਕਲਜੁਗ ਰੈਣ ਅੰਧੇਰੀ ਅੰਧ ਅੰਧ ਕੂਪਾ। ਸੁਰਪਤ ਰਾਜਾ ਇੰਦ ਆਪ ਪਛਤਾਏ, ਗਣ ਗੰਧਰਬ ਕੋਈ ਰਾਗ ਨਾ ਗਾਏ, ਧਰਮ ਦਵਾਰ ਨਾ ਸਾਚਾ ਧੂਪਾ। ਪੁਰੀਆਂ ਲੋਆਂ ਵੇਖ ਵਖਾਏ, ਦਹਿ ਦਿਸ਼ਾ ਪ੍ਰਭ ਫੇਰੀ ਪਾਏ, ਲੋਕ ਕਲ ਚਾਰੇ ਕੂਟਾ। ਕਲਜੁਗ ਵੇਲਾ ਅੰਤ ਸੁਹਾਏ, ਸਾਧ ਸੰਤ ਕੋਈ ਭੇਵ ਨਾ ਪਾਏ, ਦੇਵੀ ਦੇਵ ਕੋਈ ਦਿਸ ਨਾ ਆਏ, ਜੋਤ ਸਰੂਪੀ ਜਾਮਾ ਪਾਏ, ਨਿਹਕਲੰਕ ਡੰਕ ਵਜਾਏ, ਏਕਾ ਸ਼ਬਦ ਤੀਰ ਨਿਰਾਲਾ ਸੋਹੰ ਰਸਨ ਕਮਾਨੋ ਛੂਟਾ। ਤ੍ਰੈਗੁਣ ਮਾਇਆ ਤੇਰੀ ਗੰਢ, ਪ੍ਰਭ ਅੰਤਮ ਖੋਲ੍ਹਣ ਆਇਆ। ਲੱਖ ਚੁਰਾਸੀ ਵੱਢੇ ਕੰਡ, ਨੌਂ ਖੰਡ ਪ੍ਰਿਥਮੀ ਆਪ ਵਿਰੋਲਣ ਆਇਆ। ਸੱਤਾਂ ਦੀਪਾਂ ਕਰੇ ਰੰਡ, ਬ੍ਰਹਮਾ ਸ਼ਿਵ ਕੁਰਲਾਇਆ। ਵਰਤੇ ਖੇਲ ਵਿਚ ਵਰਭੰਡ, ਬ੍ਰਹਿਮੰਡ ਡਗਮਗਾਇਆ। ਆਪੇ ਕਰੇ ਖੰਡ ਖੰਡ, ਜੇਰਜ ਅੰਡ ਵੰਡ ਵੰਡਾਇਆ। ਸ਼ਬਦ ਫੜਾਏ ਹੱਥ ਚੰਡ ਪਰਚੰਡ, ਸ੍ਰਿਸ਼ਟ ਸਬਾਈ ਨਾਰ ਦੁਹਾਗਣ ਸੰਤ ਅਸੰਤ ਹੋਏ ਰੰਡ, ਕੰਤ ਸੁਹਾਗੀ ਨਾ ਕੋਈ ਹੰਢਾਇਆ। ਨੌਂ ਖੰਡ ਪ੍ਰਿਥਮੀ ਜੂਠ ਝੂਠ ਪਾਏ ਵੰਡ, ਵਰਨੀ ਵਰਨਾ ਦੇਵੇ ਦੰਡ, ਸਾਚਾ ਨਾਮ ਨਾ ਕੋਈ ਜਣਾਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਤ੍ਰੈਗੁਣ ਮਾਇਆ ਆਪੇ ਵੇਖੇ ਤੇਰਾ ਰੂਪ ਸਤਿ ਸਰੂਪ, ਸਚ ਸਮਗਰੀ ਵਿਚ ਸਮਾਇਆ। ਸਚ ਸਮਗਰੀ ਹਰਿ ਹਰਿ ਦਾਦ, ਦਿਸ ਕਿਸੇ ਨਾ ਆਇਆ। ਨਿਰਗੁਣ ਮਾਇਆ ਉਤਮ ਜ਼ਾਤ, ਪ੍ਰਭ ਆਪੇ ਆਪ ਬਣਾਇਆ। ਆਪੇ ਪਿਤਾ ਆਪੇ ਮਾਤ, ਪੁੱਤਰ ਧੀਆਂ ਆਪ ਅਖਵਾਇਆ। ਆਪ ਬੰਧਾਇਆ ਏਕਾ ਨਾਤ, ਭੈਣ ਭਈਆ ਆਪ ਅਖਵਾਇਆ। ਆਪ ਚਲਾਇਆ ਏਕਾ ਰਾਥ, ਆਪੇ ਭਰਮ ਰਿਹਾ ਭੁਲਾਇਆ। ਆਪ ਨਿਭਾਇਆ ਆਪਣਾ ਸਾਥ, ਸੰਗੀ ਸਾਚੀ ਆਪ ਅਖਵਾਇਆ। ਆਪ ਜਣਾਈ ਆਪਣੀ ਗਾਥ, ਰਸਨ ਕਥਨ ਨਾ ਸਕੇ ਰਾਇਆ। ਆਪੇ ਆਪ ਤ੍ਰੈਲੋਕੀ ਨਾਥ, ਦਰ ਦਵਾਰਾ ਰਿਹਾ ਉਪਾਇਆ। ਸਾਚਾ ਲੇਖਾ ਮਸਤਕ ਮਾਥ, ਬ੍ਰਹਮਾ ਰੂਪ ਉਪਾਇਆ। ਨਾਭੀ ਕਵਲੀ ਚਵੀ ਹਾਥ, ਸ਼ਬਦ ਡੰਡਾ ਡੋਰ ਬੰਧਾਇਆ। ਸ਼ਬਦ ਵਿਛਾਉਣਾ ਸਾਚੀ ਖਾਟ, ਪ੍ਰਭ ਸਾਚੇ ਹੇਠ ਵਿਛਾਇਆ। ਦੀਪਕ ਜੋਤੀ ਇਕ ਲਿਲਾਟ, ਪ੍ਰਭ ਆਪਣੀ ਅੰਸ ਉਪਾਇਆ। ਚਾਰ ਜੁਗ ਮੁਖ ਚਾਰੇ ਕਾਟ, ਨਾਮ ਜਿਹਵਾ ਰਸਨ ਲਗਾਇਆ। ਆਕਾਸ਼ ਪਾਤਾਲੀ ਪਾਟੇ ਪਾਟ, ਪਵਣ ਅਵਣ ਗਵਣ ਵਿਚ ਸਮਾਇਆ। ਸਰ ਸਰੋਵਰ ਤੀਰਥ ਤਾਟ, ਹਰਿ ਦਵਾਰਾ ਇਕ ਸਮਾਇਆ। ਸਚ ਦਵਾਰਾ ਸਾਚਾ ਘਾਟ, ਸਚ ਸਮਰਗੀ ਝੋਲੀ ਪਾਇਆ। ਚਰਨ ਕਵਲ ਰਸ ਚਾਟ, ਬ੍ਰਹਮ ਵੇਤਾ ਦਰ ਬਹਾਇਆ। ਹਰਿ ਇਕ ਖੁਲ੍ਹਾਏ ਸਾਚਾ ਹਾਟ, ਸ਼ਬਦ ਵਸਤੂ ਵਿਚ ਟਿਕਾਇਆ। ਆਪੇ ਪੂਰਾ ਕਰਿਆ ਘਾਟ, ਘਾਟਾ ਕੋਈ ਰਹਿਣ ਨਾ ਪਾਇਆ। ਨਾ ਕੋਈ ਤੀਰਥ ਨਾ ਕੋਈ ਤਾਟ, ਜੂਟ ਜਟਾ ਨਾ ਕੋਇ ਅਖਵਾਇਆ। ਨਾ ਕੋਈ ਕਾਇਆ ਮਾਟੀ ਦਿਸੇ ਲਿਲਾਟ, ਅਜਪਾ ਜਾਪ ਜਪਾਇਆ। ਨਾ ਕੋਈ ਹੇਠਾਂ ਬਸਤਰ ਦੇਵੇ ਖਾਟ, ਜੋਤੀ ਨੂਰ ਇਕ ਸਵਾਇਆ। ਨਾ ਕੋਈ ਪੂਜਾ ਸ਼ਬਦ ਜਗਤ ਦਿਸੇ ਪਾਠ, ਗਾਇਤਰੀ ਮੰਤਰ ਨਾ ਕੋਈ ਗਾਇਆ। ਨਾ ਕੋਈ ਜੋਧਾ ਸੂਰਾ ਦਿਸੇ ਰਾਠ, ਬਸਤਰ ਸ਼ਸਤਰ ਨਾ ਵੇਖ ਵਖਾਇਆ। ਜਪ ਤਪ ਨਾ ਦਿਸੇ ਹਾਠ, ਸਤਿ ਸੰਤੋਖੀ ਬਣਤ ਬਣਾਇਆ। ਪੰਜ ਤੱਤ ਨਾ ਦਿਸੇ ਆਠ, ਪੰਜ ਪੰਝੀ ਨਾ ਰੂਪ ਵਟਾਇਆ। ਨੌਂ ਦਵਾਰ ਨਾ ਦਿਸੇ ਘਾਟ, ਰੂਪ ਰੇਖ ਨਾ ਕੋਈ ਵਖਾਇਆ। ਵਰਨ ਬਰਨ ਨਾ ਦਿਸੇ ਕੋਇ ਆਨ ਬਾਟ, ਮਾਤ ਹਿੱਤ ਨਾ ਕੋਈ ਵਸਾਇਆ। ਦੂਰ ਨੇੜੇ ਨਾ ਜਾਣੇ ਵਾਟ, ਮਾਤ ਪਾਤਾਲ ਆਕਾਸ਼ ਨਾ ਵੇਖ ਵਖਾਇਆ। ਨਾ ਕੋਈ ਵਣਜ ਵਣਜਾਰਾ ਕਰੇ ਹਾਟ, ਤੋਲਾ ਬੋਲਾ ਨਾ ਕੋਈ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈਗੁਣ ਮਾਇਆ ਦੇਵੇ ਵਰ, ਆਪ ਆਪਣੇ ਰੰਗ ਰੰਗਾਇਆ। ਤ੍ਰੈਗੁਣ ਮਾਇਆ ਰੰਗ ਲਾਲ, ਪ੍ਰਭ ਸਾਚਾ ਆਪ ਚੜ੍ਹਾਇੰਦਾ। ਬ੍ਰਹਮਾ ਸ਼ਿਵ ਕਰੇ ਪ੍ਰਿਤਪਾਲ, ਵਿਸ਼ਨੂੰ ਬੰਸ ਆਪ ਅਖਵਾਇੰਦਾ। ਲੱਖ ਚੁਰਾਸੀ ਸ਼ਬਦ ਉਛਾਲ, ਧਵਲ ਧਰਤ ਗੋਦ ਬਹਾਇੰਦਾ। ਲੋਕਮਾਤ ਫ਼ਲ ਏਕਾ ਡਾਲ੍ਹ, ਆਪੇ ਆਪ ਲਗਾਇੰਦਾ। ਆਪੇ ਵੇਖੇ ਦੀਨ ਦਿਆਲ, ਮਿੱਠਾ ਕੌੜਾ ਨਾ ਭੇਵ ਛੁਪਾਇੰਦਾ। ਨਾਲ ਰਖਾਏ ਕਾਲ ਮਹਾਂਕਾਲ, ਲੰਮਾ ਚੌੜਾ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਤ੍ਰੈਗੁਣ ਮਾਇਆ ਤੇਰਾ ਤਾਲ, ਬਿਨ ਰੰਗ ਰੂਪੀ ਬੁਣਿਆ ਜਾਲ, ਲੱਖ ਚੁਰਾਸੀ ਹੋਈ ਬੇਹਾਲ, ਮਾਇਆ ਡੋਰੀ ਬੱਧਾ ਕਾਲ, ਨਾ ਕੋਈ ਅੰਤ ਛੁਡਾਇੰਦਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਚੌਦਾਂ ਲੋਕਾਂ ਵੇਖ ਘਰ, ਦਰ ਦਰਵਾਜ਼ਾ ਗਰੀਬ ਨਿਵਾਜ਼ਾ, ਪਾਰਬ੍ਰਹਮ ਬ੍ਰਹਮ ਸਾਜਨ ਸਾਜਾ, ਚਾਰ ਕੁੰਟਾਂ ਦਹਿ ਦਿਸ਼ਾਂ ਆਪੇ ਵੇਖ ਵਖਾਇੰਦਾ। ਮਿਲੇ ਮੇਲ ਸੰਤ ਸਤਿਗੁਰ, ਆਤਮ ਜਗਤ ਤ੍ਰਿਪਾਈਆ। ਲੇਖਾ ਲੇਖ ਮਸਤਕ ਧੁਰ, ਗੁਰ ਪੂਰੇ ਕੀਮਤ ਪਾਈਆ। ਚਰਨ ਸਰਨ ਸਰਨ ਪ੍ਰੀਤੀ ਗਈ ਜੁੜ, ਤੋਟ ਰਹੇ ਨਾ ਰਾਈਆ। ਸ਼ਬਦ ਚੜ੍ਹਾਏ ਇਕ ਘੋੜ, ਵਾਗ ਆਪਣੇ ਹੱਥ ਰਖਾਈਆ। ਸੰਮਤ ਵੀਹ ਸਦ ਸੋਲਾਂ ਜਾਏ ਬਹੁੜ, ਕਾਇਆ ਦਾਗ਼ ਦਏ ਮਿਟਾਈਆ। ਆਪੇ ਪਰਖੇ ਮਿੱਠੇ ਕੌੜ, ਹੰਸੋ ਕਾਗ ਬਣਾਈਆ। ਜੋਤੀ ਨੂਰ ਸ਼ਬਦ ਬ੍ਰਹਿਮਣ ਗੌੜ, ਹਾਜ਼ਰ ਹਜ਼ੂਰ ਸਰਬ ਕਲ ਭਰਪੂਰ ਏਕਾ ਦੂਜਾ ਭਉ ਚੁਕਾਈਆ। ਏਕਾ ਪੌੜ ਨੇਤਰ ਤੀਜਾ, ਆਪੇ ਖੋਲ੍ਹ ਵਖਾਈਆ। ਤਨ ਮਨ ਅੰਮ੍ਰਿਤ ਆਤਮ ਸੀਜਾ, ਸੀਤਲ ਧਾਰਾ ਇਕ ਵਹਾਈਆ। ਗੁਰਸਿਖ ਕਰਾਏ ਆਪੇ ਰੀਝਾ, ਸਿੰਘ ਅਨੰਦ ਕਲ ਚੜ੍ਹਿਆ ਚੰਦ, ਪ੍ਰਭ ਗਾਇਆ ਬੱਤੀ ਦੰਦ, ਬੱਤੀ ਧਾਰ ਸੀਰ ਬਖ਼ਸ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਦੇਵੇ ਸਾਚਾ ਵਰ, ਗੁਰ ਚੇਲ ਏਕਾ ਘਰ, ਸਾਚਾ ਮੇਲ ਵਿਛੜ ਕਦੇ ਨਾ ਜਾਈਆ। ਨਾ ਹੋਏ ਵਿਛੋੜਾ ਦਿਵਸ ਰਾਤਾ, ਆਠ ਪਹਿਰ ਰੰਗ ਰਾਤਾ। ਆਪੇ ਹੋਏ ਪਿਤਾ ਮਾਤਾ, ਦੇਵੇ ਨਾਮ ਸੁਗਾਤਾ। ਨਾ ਕੋਈ ਪੁਛੇ ਜ਼ਾਤ ਪਾਤਾ, ਹਰਿ ਸਾਚਾ ਇਕ ਇਕਾਂਤਾ। ਜਨ ਭਗਤਾਂ ਦੇਵੇ ਸਾਚੀ ਦਾਤਾ, ਅੰਮ੍ਰਿਤ ਆਤਮ ਬੂੰਦ ਸਵਾਤਾ, ਸ਼ਬਦ ਵਿਛਾਉੜਾ ਸਾਚੀ ਖਾਟਾ, ਕਾਇਆ ਮਿਟੇ ਅੰਧੇਰੀ ਰਾਤਾ, ਬਜਰ ਕਪਾਟੀ ਜਾਏ ਪਾਟਾ, ਜੋਤੀ ਨੂਰ ਜਗੇ ਲਿਲਾਟਾ, ਵਣਜ ਕਰਾਏ ਸਾਚੇ ਹਾਟਾ, ਗੁਰਸਿਖ ਅੰਤ ਨਾ ਆਏ ਘਾਟਾ, ਕਲਜੁਗ ਅੰਤਮ ਆਈ ਵਾਟਾ, ਨਾ ਕੋਈ ਤੀਰਥ ਨਾ ਕੋਈ ਤਾਟਾ, ਗੁਰਮੁਖ ਵਿਰਲਾ ਸਦ ਚੜ੍ਹਿਆ ਸ਼ਬਦ ਘਾਟਾ, ਜੋਤੀ ਜੋਤ ਸਰੂਪ ਹਰਿ, ਸ਼ਬਦ ਦੇਵੇ ਸਾਚਾ ਵਰ, ਭਾਗ ਲਗਾਏ ਕਾਇਆ ਮਾਟ। ਸ਼ਬਦ ਗੁਰ ਜਿਸ ਜਨ ਭੇਟਿਆ, ਮੇਲਾ ਸਹਿਜ ਸੁਭਾਏ। ਆਪੇ ਖੇਵਟ ਖੇਟਿਆ, ਫ਼ਲ ਨਾਮ ਲਗਾਏ। ਆਪੇ ਪਿਤਾ ਪੂਤ ਬੇਟ ਬੇਟਿਆ, ਆਪਣੀ ਗੋਦ ਉਠਾਏ। ਆਪੇ ਸ਼ਬਦ ਦੁਸ਼ਾਲ ਲਪੇਟਿਆ, ਤਨ ਪੜਦਾ ਏਕਾ ਪਾਏ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਆਤਮ ਸਚ ਦਰ, ਦਰ ਦਵਾਰਾ ਵੇਖ ਵਖਾਏ। ਗੁਰਮੁਖ ਲਹਿਣਾ ਲਹਿਣੇਹਾਰ, ਦੇਵਣਹਾਰ ਹਰਿ ਅਬਿਨਾਸ਼ਿਆ। ਸ਼ਬਦ ਗਹਿਣਾ ਤਨ ਸ਼ਿੰਗਾਰ, ਨਿਜ ਘਰ ਆਤਮ ਰੱਖੇ ਵਾਸਿਆ। ਸ਼ਬਦ ਬੰਨ੍ਹ ਸੀਸ ਦਸਤਾਰ, ਮਾਣ ਰਖਾਏ ਪ੍ਰਿਥਮੀ ਆਕਾਸ਼ਿਆ। ਸ਼ਬਦ ਘੋੜੇ ਹੋ ਸਵਾਰ, ਵੇਖੇ ਖੇਲ ਜਗਤ ਤਮਾਸ਼ਿਆ। ਸਾਚਾ ਵਣਜ ਕਰੇ ਵਾਪਾਰ, ਕਾਇਆ ਮੰਡਲ ਸਾਚੀ ਰਾਸਿਆ। ਨਿਰਮਲ ਜੋਤੀ ਕਰ ਆਕਾਰ, ਗਿਆਨ ਗੁਰ ਸ਼ਬਦ ਪਰਕਾਸ਼ਿਆ। ਅਗਿਆਨ ਅੰਧੇਰਾ ਦਏ ਨਿਵਾਰ, ਜਨ ਹਰਿ ਹੋਏ ਦਾਸਨ ਦਾਸਿਆ। ਨੌਂ ਦਵਾਰੇ ਪਾਰ ਕਿਨਾਰ, ਲੇਖਾ ਚੁੱਕੇ ਪਵਣ ਸਵਾਸਿਆ। ਏਕਾ ਖੋਲ੍ਹੇ ਬੰਦ ਕਿਵਾੜ, ਦਿਵਸ ਰੈਣ ਨਾ ਹੋਏ ਉਦਾਸਿਆ। ਨਾ ਕੋਈ ਦਿਸੇ ਪੰਚਮ ਧਾੜ, ਪੰਚਮ ਪੰਚਮ ਬਲ ਬਲ ਜਾਸਿਆ। ਸਾਚਾ ਵੇਖੇ ਸ਼ਬਦ ਅਖਾੜ, ਜੋਤੀ ਜੋਤ ਸਰੂਪ ਹਰਿ, ਗੁਰਮੁਖ ਵੇਖ ਆਤਮ ਦਰ, ਆਦਿ ਅੰਤ ਨਾ ਕਦੇ ਵਿਨਾਸਿਆ। ਗੁਰਮੁਖ ਆਤਮ ਸਚ ਘਰ, ਪ੍ਰਭ ਸਾਚੇ ਆਪ ਬਣਾਇਆ। ਆਪੇ ਖੋਲ੍ਹੇ ਬੰਦ ਕਿਵਾੜ, ਗਰੀਬ ਨਿਵਾਜ਼ਾ ਦਇਆ ਕਮਾਇਆ। ਅੰਮ੍ਰਿਤ ਨੁਹਾਏ ਸਚ ਸਰ, ਸਾਜਣ ਸਾਚਾ ਖੇਲ ਰਚਾਇਆ। ਏਕਾ ਏਕ ਵਖਾਣੇ ਸੱਚਾ ਹਰਿ, ਜਨਮੇ ਨਾ ਕਦੇ ਆਇਆ। ਆਵਣ ਜਾਵਣ ਚੁੱਕੇ ਡਰ, ਧਰਮ ਰਾਏ ਨਾ ਦਏ ਸਜਾਇਆ। ਸ਼ਬਦ ਭੰਡਾਰਾ ਦੇਵੇ ਭਰ, ਤੋਟ ਰਹੇ ਨਾ ਰਾਇਆ। ਹਰਿ ਹਰਿ ਭਾਣਾ ਜਾਏ ਜਰ, ਧੁਰ ਫ਼ਰਮਾਣਾ ਰਿਹਾ ਸੁਣਾਇਆ। ਜੋਤੀ ਲਾੜੀ ਸ਼ਬਦ ਵਰ, ਨਾਮ ਘੋੜੇ ਰਿਹਾ ਚੜ੍ਹਾਇਆ। ਵਾਗ ਗੁੰਦਾਏ ਫੜੇ ਲੜ, ਪ੍ਰੇਮ ਮਹਿੰਦੀ ਹੱਥੀਂ ਲਾਇਆ। ਧਰਮ ਦਵਾਰੇ ਜਾਏ ਵੜ, ਸ਼ਬਦ ਰੰਗੀਲਾ ਪਲੰਘ ਵਿਛਾਇਆ। ਆਪੇ ਵੇਖੇ ਅਗੇ ਖੜ, ਪਲੂ ਆਪਣੇ ਨਾਲ ਬੰਧਾਇਆ। ਅੰਦਰ ਮੰਦਰ ਸਾਚੇ ਵੜ, ਏਕਾ ਸਾਚਾ ਰਾਗ ਅਲਾਇਆ। ਨਾ ਕੋਈ ਸੀਸ ਨਾ ਕੋਈ ਧੜ, ਸਤਿ ਪੁਰਖ ਨਿਰੰਜਣ ਸਤਿ ਸਮਾਇਆ। ਸਾਧ ਸੰਤ ਨਾ ਸਕੇ ਫੜ, ਚੜ੍ਹ ਚੜ੍ਹ ਥੱਕੇ ਹੱਥ ਨਾ ਆਇਆ। ਆਪਣਾ ਘਾੜਨ ਆਪੇ ਘੜ, ਆਪਣਾ ਕੁੰਡਾ ਲਾਹਿਆ। ਆਪੇ ਜਾਣੇ ਆਪਣੀ ਜੜ੍ਹ, ਚੇਤਨ ਚਿਤ ਨਾ ਆਇਆ। ਜੁਗ ਜਗਤ ਨਾ ਜਾਏ ਸੜ, ਮੜ੍ਹੀ ਗੋਰ ਨਾ ਡੇਰਾ ਲਾਇਆ। ਆਪ ਜਾਪ ਨਾ ਜਾਏ ਪੜ, ਥਲ ਜਲ ਪ੍ਰਭ ਪਾਰ ਰਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸੁਹਾਏ ਬੰਕ ਦਵਾਰ, ਦਵਾਰ ਬੰਕ ਵਖਾਇਆ। ਏਕਾ ਬੰਕ ਦਵਾਰ ਸ਼ਬਦ ਜਣਾਇਆ। ਜੋਤ ਸਰੂਪੀ ਕਰ ਆਕਾਰ, ਸ਼ਾਹ ਭੂਪੀ ਦਿਸ ਨਾ ਆਇਆ। ਬਿਨ ਰੰਗ ਰੂਪੀ ਹਰਿ ਨਿਰੰਕਾਰ, ਅੰਧ ਕੂਪੀ ਦਏ ਮਿਟਾਇਆ। ਪਵਣ ਧੂਪੀ ਵਿਚ ਸੰਸਾਰ, ਸ਼ਬਦੀ ਜੋਤ ਹਵਨ ਕਰਾਇਆ। ਏਕਾ ਸ਼ਬਦ ਭਗਤ ਅਧਾਰ, ਪਵਣ ਉਨੰਜਾ ਛਤਰ ਝੁਲਾਇਆ। ਹਰਿਜਨ ਵਿਰਲਾ ਉਤਰੇ ਪਾਰ, ਅਵਣ ਗਵਣ ਗੇੜ ਕਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਮ੍ਰਿਤ ਆਤਮ ਮੇਘ ਬਰਸੇ ਸਵਣ, ਸੀਤਲ ਧਾਰਾ ਇਕ ਵਹਾਇਆ। ਸੀਤਲ ਧਾਰ ਇਕ ਪ੍ਰਭ ਹਰਿ ਦਵਾਰ ਵਹਾਇੰਦਾ। ਜਿਸ ਜਨ ਬਖ਼ਸ਼ੇ ਚਰਨ ਪਿਆਰ, ਅਗੰਮ ਅਗੰਮਾ ਦਰਸ ਦਿਖਾਇੰਦਾ। ਨਾਤਾ ਤੁਟੇ ਮੀਤ ਮੁਰਾਰ, ਭੈਣ ਭਈਆ ਸਾਕ ਸੱਜਣ ਸੈਣ ਸਈਆ ਕੋਈ ਦਿਸ ਨਾ ਆਇੰਦਾ। ਏਕਾ ਓਟ ਪ੍ਰਭ ਚਰਨ ਰਖਾਈਆ, ਧਰਮ ਰਾਏ ਨਾ ਕੱਢੇ ਵਹੀਆ, ਚਿੱਤਰ ਗੁਪਤ ਸੀਸ ਨਿਵਾਇੰਦਾ। ਗੁਰਮੁਖ ਸਾਚਾ ਪਾਰ ਜ਼ਾਤ, ਸ਼ਬਦ ਮਿਲੀ ਗੁਰ ਸਾਚੀ ਦਾਤ, ਮਿਟੇ ਰੈਣ ਅੰਧੇਰੀ ਰਾਤ, ਚੰਦ ਨੰਦ ਕਰ ਪਰਕਾਸ਼, ਅਗਿਆਨ ਅੰਧੇਰ ਮਿਟਾਇੰਦਾ। ਰਸਨ ਰਸਾਇਣੀ ਬੱਤੀ ਦੰਦ, ਨੌਂ ਦਵਾਰੇ ਚੁੱਕੇ ਗੰਦ, ਸ਼ਬਦ ਸੁਹਾਗਣ ਏਕਾ ਛੰਦ ਸੁਣਾਇੰਦਾ। ਆਪ ਜਗਾਏ ਸੁਰਤ ਸਵਾਣੀ, ਮਿਲੇ ਮੇਲ ਗੁਰ ਸ਼ਬਦ ਹਾਣੀ, ਅੰਮ੍ਰਿਤ ਦੇਵੇ ਠੰਢਾ ਪਾਣੀ, ਏਕਾ ਏਕ ਪਦ ਨਿਰਬਾਣੀ, ਸਾਚੇ ਘਰ ਵਸਾਇੰਦਾ। ਪਾਰਬ੍ਰਹਮ ਪ੍ਰਭ ਕਲ ਨਿਸ਼ਾਨੀ, ਮਿਲੇ ਮੇਲ ਗੁਣ ਨਿਧਾਨੀ, ਜਗਤ ਵਿਦਿਆ ਦਿਸੇ ਫਾਨੀ, ਸ਼ਬਦ ਕਾਨੀ ਤੀਰ ਚਲਾਇੰਦਾ। ਦੋ ਜਹਾਨੀ ਸਾਚਾ ਹਾਣੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੁਰਤ ਦੇਵੇ ਵਰ, ਸਾਚਾ ਸੀਸ ਹੱਥ ਟਿਕਾਇੰਦਾ।