੧੭ ਹਾੜ ੨੦੧੩ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਹਰਿ ਜੋਤ ਪਰਕਾਸ਼, ਸ੍ਰਿਸ਼ਟ ਸਬਾਇਆ। ਹਰਿ ਜੋਤ ਸਚ ਰਾਸ, ਵੇਖ ਵਖਾਇਆ। ਹਰਿ ਜੋਤ ਪ੍ਰਿਥਮੀ ਆਕਾਸ਼, ਭੇਵ ਨਾ ਰਾਇਆ। ਹਰਿ ਜੋਤ ਪਰਕਾਸ਼, ਲੱਖ ਚੁਰਾਸੀ ਵਿਚ ਸਮਾਇਆ। ਹਰਿ ਜੋਤ ਹਰਿਜਨ ਵਸੇ ਪਾਸ, ਏਕਾ ਏਕ ਕਰੇ ਰੁਸ਼ਨਾਇਆ। ਹਰਿ ਜੋਤ ਗੁਰਮੁਖ ਵਿਰਲੇ ਰੱਖੇ ਵਾਸ, ਬਾਹਰ ਕਦੇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਵੰਡ ਵੰਡਾਇਆ। ਹਰਿ ਜੋਤ ਅਕਾਲ, ਅਕਲ ਕਲਾ ਭਰਪੂਰਿਆ। ਜੁਗਾ ਜੁਗੰਤ ਮਾਰ ਉਛਾਲ, ਸ਼ਬਦ ਚਲਾਏ ਨਾਦੀ ਤੂਰਿਆ। ਸੰਤ ਸੁਹੇਲੇ ਆਪੇ ਪਾਲ, ਆਸਾ ਮਨਸਾ ਪੂਰਿਆ। ਹਰਿਜਨ ਗੋਦ ਉਠਾਏ ਲਾਲ, ਆਤਮ ਜੋਤੀ ਜੋਤ ਨੂਰਿਆ। ਆਪੇ ਸ਼ਾਹ ਆਪੇ ਕੰਗਾਲ, ਆਪੇ ਨੇਰਨ ਨੇਰ ਦੂਰਨ ਦੂਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਹਾਜ਼ਰ ਹਜ਼ੂਰਿਆ। ਹਰਿ ਸੰਗਤ ਸਾਚਾ ਦਾਸ, ਸਾਚੀ ਸੇਵ ਕਮਾਇੰਦਾ। ਲੱਖ ਚੁਰਾਸੀ ਤੋੜੇ ਫਾਸ, ਜਗਤ ਜੰਜਾਲ ਕੱਟ ਵਖਾਇੰਦਾ। ਗੁਰਮੁਖ ਗੁਰਸਿਖ ਨਾ ਹੋਏ ਉਦਾਸ, ਹੱਡ ਮਾਸ ਨਾੜੀ ਲੇਖੇ ਲਾਇੰਦਾ। ਗਾਏ ਸਦ ਰਸਨ ਸਵਾਸ, ਤਨ ਮੰਦਰ ਵਿਚ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਲੱਖ ਚੁਰਾਸੀ ਕਲਜੁਗ ਫਾਸੀ ਆਪਣੇ ਹੱਥ ਰਖਾਇੰਦਾ। ਲੱਖ ਚੁਰਾਸੀ ਰੋਵੇ ਨਾਰ, ਕਲਜੁਗ ਅੰਤਮ ਪੈਣੀ ਮਾਰ, ਗੁਰ ਪੀਰ ਨਾ ਕੋਇ ਸਹਾਇਆ। ਮਾਇਆ ਝੋਲੇ ਅਪਰ ਅਪਾਰ, ਗੁਰਮੁਖਾਂ ਕਰੇ ਸਦਾ ਨਿਮਸਕਾਰ, ਆਪਣਾ ਰੰਗ ਵਖਾਇਆ। ਕਲਗੀ ਤੋੜਾ ਸ਼ਬਦ ਅਪਾਰ, ਜੋਤੀ ਜੋੜਾ ਹਰਿ ਨਿਰੰਕਾਰ, ਆਪਣਾ ਮੇਲ ਮਿਲਾਇਆ। ਨੀਲੀ ਛੱਤੋਂ ਆਇਆ ਬਾਹਰ, ਏਕਾ ਜੋਤੀ ਨੂਰ ਅਪਾਰ, ਪ੍ਰਭ ਹੋਇਆ ਵਿਚ ਸੰਸਾਰ, ਵਰਨ ਗੋਤੀ ਦਏ ਮਿਟਾਇਆ। ਬ੍ਰਹਿਮੰਡੀ ਪਾਏ ਆਪ ਵਿਚਾਰ, ਭੇਖ ਭਖੰਡਾ ਦਏ ਮਿਟਾਇਆ। ਸ਼ਬਦ ਡੰਡੀ ਹੱਥ ਕਟਾਰ, ਵੇਖੇ ਖੇਲ ਹਰਿ ਨਿਰੰਕਾਰ, ਦਿਸ ਕਿਸੇ ਨਾ ਆਇਆ। ਗੁਰਮੁਖਾਂ ਕਰ ਸ਼ਬਦ ਪਿਆਰ, ਏਕਾ ਦੇਵੇ ਨਾਮ ਅਧਾਰ, ਹਾੜ ਸਤਾਰਾਂ ਖ਼ੁਸ਼ੀ ਮਨਾਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਨਿਹਕਲੰਕ ਨਰਾਇਣ ਨਰ, ਆਤਮ ਘਮੰਡੀ ਦੇਵੇ ਦਰ ਦੁਰਕਾਇਆ। ਆਪਣਾ ਰੰਗ ਰੂਪ ਵਟਾਇਆ। ਰੇਖ ਨਾ ਕੋਇ ਮਿਟਾਇਆ। ਗੁਰ ਗੋਬਿੰਦੇ ਲੇਖ ਲਿਖਾਇਆ। ਲੇਖਾ ਲਿਖਣਹਾਰ ਆਪ ਅਖਵਾਇਆ। ਸ਼ਬਦ ਲੇਖਾ ਆਪ ਲਿਖਾਇਆ। ਕਰਮੀ ਕਰਮ ਕਮਾਇਆ। ਗੁਰਮੁਖ ਸਾਚੇ ਮਾਨਸ ਦੇਹੀ ਦੇਵੇ ਜਾਮ, ਆਤਮ ਭਰਮ ਚੁਕਾਇਆ। ਦੂਈ ਦਵੈਤੀ ਭਰਮ ਮਿਟਾਇਆ। ਗੁਰ ਮੰਦਰ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਮਾਰਗ ਰਿਹਾ ਲਗਾਇਆ। ਸ਼ਬਦ ਸਿੰਘਾਸਣ ਬੈਠ ਕਰਤਾਰ, ਜੋਤ ਸਰੂਪੀ ਕਰ ਆਕਾਰ। ਪੰਜਾਂ ਤੱਤਾਂ ਵਸੇ ਬਾਹਰ, ਆਪੇ ਵਸੇ ਅੱਧ ਵਿਚਕਾਰ। ਚੌਥੇ ਘਰ ਕਰ ਵਿਚਾਰ। ਤਿੰਨ ਉਪਰ ਤਿੰਨ ਨੀਚੇ, ਸਾਚਾ ਮਹੱਲ ਲਿਆ ਉਸਾਰ। ਹਰਿਜਨ ਸਾਚਾ ਸਚ ਪਤੀਜੇ, ਦਰਸ ਦਿਖਾਏ ਨੈਣ ਤੀਜੇ, ਸੋਲਾਂ ਕਰ ਤਨ ਸ਼ਿੰਗਾਰ। ਭਗਤ ਭਿਖਾਰੀ ਖੜਾ ਦਹਿਲੀਜੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੱਠੇ ਪਹਿਰ ਵਾਜਾਂ ਰਿਹਾ ਮਾਰ। ਅੱਠੇ ਪਹਿਰ ਆਪ ਜਗਾਏ, ਹੋਏ ਖ਼ਬਰਦਾਰਾ। ਗੁਰਮੁਖ ਸੋਏ ਲਏ ਉਠਾਏ, ਚਾਰੋਂ ਕੁੰਟ ਦੇਵੇ ਪਹਿਰਾ। ਧਰਮ ਰਾਏ ਸੀਸ ਨਿਵਾਏ, ਵੇਖੇ ਦਰ ਦਵਾਰਾ। ਪੁਰਖ ਅਬਿਨਾਸ਼ੀ ਜਾਮਾ ਪਾਏ, ਨਿਹਕਲੰਕੀ ਖੇਲ ਅਪਾਰਾ। ਸਤਿ ਸੰਤੋਖੀ ਨਾਮ ਜਪਾਏ, ਸੋਹੰ ਸਾਚੀ ਧਾਰਾ। ਪੁਰੀਆਂ ਲੋਆਂ ਰਿਹਾ ਹਿਲਾਏ, ਸ਼ਬਦ ਸਿੰਘਾਸਣ ਮਾਤ ਅਪਾਰਾ। ਰਾਜਾ ਇੰਦਰ ਦਰ ਕੁਰਲਾਏ, ਅੰਤਮ ਆਇਆ ਪਾਰ ਕਿਨਾਰਾ। ਜਟਾ ਜੂਟ ਸ਼ਿਵ ਸ਼ੰਕਰ ਰਿਹਾ ਕੁਰਲਾਏ, ਜਗਤ ਜਗਦੀਸ਼ਾ ਮਾਰੇ ਏਕ ਸ਼ਬਦ ਹੁਲਾਰਾ। ਬ੍ਰਹਮਾ ਚਾਰੇ ਮੁਖ ਵਖਾਏ, ਅੱਠੇ ਨੇਤਰ ਬੰਦ ਕਰਾਏ, ਨਾ ਕੋਈ ਪਾਵੇ ਸਾਰਾ। ਪੁਰਖ ਅਬਿਨਾਸ਼ੀ ਦਇਆ ਕਮਾਏ, ਜੋਤ ਸਰੂਪੀ ਜਾਮਾ ਪਾਏ, ਨਿਹਕਲੰਕ ਲਏ ਅਵਤਾਰਾ। ਗੁਰ ਗੋਬਿੰਦ ਨਾਲ ਰਲਾਏ, ਸਾਲ ਬਾਰ੍ਹਵਾਂ ਉਮਰ ਕਰਾਏ, ਪਿਛਲਾ ਲਹਿਣਾ ਮੂਲ ਚੁਕਾਏ, ਜੋਤੀ ਨੂਰ ਵਿਚ ਟਿਕਾਏ, ਅੱਠੇ ਪਹਿਰ ਕਦੇ ਨਾ ਹੋਏ ਬਾਹਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਿੰਘ ਪੂਰਨ ਭਰਿਆ ਜਗਤ ਭੰਡਾਰਾ। ਪੂਰਨ ਜੋਤੀ ਵਿਚ ਧਰ, ਪ੍ਰਭ ਸਾਚੀ ਰੀਤ ਚਲਾਈਆ। ਮਾਣਕ ਮੋਤੀ ਸਚ ਘਰ, ਸ਼ਬਦ ਰਿਹਾ ਭਰਾਈਆ। ਦੁਰਮਤ ਮੈਲ ਗਈ ਧੋਤੀ, ਪ੍ਰਭ ਨੂਰੋ ਨੂਰ ਕਰਾਈਆ। ਸਿੰਘ ਪਾਲ ਪ੍ਰਭ ਪਕੜ ਉਠਾਇਆ, ਸਚ ਵਸਤ ਪ੍ਰਭ ਤੇਰੀ ਝੋਲੀ ਪਾਈਆ। ਦੂਸਰ ਕਿਸੇ ਦਿਸ ਨਾ ਆਈ, ਨੌਂ ਦਵਾਰੇ ਨਿਕਲੀ ਵਾਸਨਾ, ਘਰ ਦਸਵਾਂ ਇਕ ਵਖਾਈਆ। ਨਾਤਾ ਤੋੜੇ ਹੱਡ ਮਾਸ ਨਾੜੀ ਬੋਟੀ, ਸਤਿ ਪੁਰਖ ਸਾਚਾ ਨੂਰ ਕਰਾਈਆ। ਸਾਧ ਸੰਤ ਦਰ ਦਰ ਘਰ ਘਰ ਭੌਂ ਭੌਂ ਥੱਕੇ ਕੋਟਨ ਕੋਟੀ, ਰਾਹ ਸਾਚਾ ਹੱਥ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰਮੁਖਾਂ ਦੇਵੇ ਵਰ, ਲੱਖ ਚੁਰਾਸੀ ਰਿਹਾ ਕਟਾਈਆ। ਲੱਖ ਚੁਰਾਸੀ ਚਰਨ ਦਾਸੀ, ਪ੍ਰਭ ਆਪਣੀ ਆਪ ਬਣਾਇੰਦਾ। ਹਰ ਘਟ ਆਪਣੀ ਆਪ ਬਣਾਇੰਦਾ। ਹਰ ਘਟ ਅੰਦਰ ਰੱਖੇ ਵਾਸੀ, ਸਾਚਾ ਹੁਕਮ ਜਣਾਇੰਦਾ। ਵੇਖੇ ਖੇਲ ਪ੍ਰਿਥਮੀ ਆਕਸ਼ੀ ਪੁਰੀਆਂ ਲੋਆਂ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸ਼ਬਦ ਸਿੰਘਾਸਣ ਇਕ ਘਰ ਆਤਮ ਸੇਜ ਵਿਛਾਇੰਦਾ। ਆਤਮ ਸੇਜਾ ਸ਼ਬਦ ਰੰਗਾਇਆ, ਲਾਲ ਰੰਗ ਅਮੋਲਾ। ਆਪਣੀ ਹੱਥੀਂ ਪਰਦਾ ਪਾਇਆ, ਗੁਰਸਿਖ ਬਣਿਆ ਦਰ ਦਵਾਰੇ ਗੋਲਾ। ਚੜ੍ਹਦੀ ਕਲਾ ਆਪ ਚੜ੍ਹਾਇਆ, ਜੋਤ ਜਗਾਏ ਕਲਾ ਸੋਲਾਂ। ਆਤਮ ਪਰਦਾ ਆਪੇ ਲਾਹਿਆ, ਸ਼ਬਦ ਸਰੂਪੀ ਆਪੇ ਬੋਲਾ। ਅੰਦਰ ਵੜਦਾ ਦਿਸ ਨਾ ਆਇਆ, ਭਾਗ ਲਗਾਇਆ ਕਾਇਆ ਚੋਲਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰ ਚੇਲਾ ਆਪਣੇ ਰੰਗ ਰੰਗਾਇਆ। ਸਤਿਗੁਰ ਸਾਚਾ ਧੰਨ ਹੈ, ਸਦਾ ਸਦਾ ਵਡਿਆਈਆ। ਸਤਿਗੁਰ ਸਾਚਾ ਧੰਨ ਹੈ, ਜੁਗਾਂ ਜੁਗੰਤਰ ਬਣਤ ਬਣਾਈਆ। ਸਤਿਗੁਰ ਸਾਚਾ ਧੰਨ ਹੈ, ਗੁਰਮੁਖਾਂ ਬੇੜਾ ਰਿਹਾ ਬੰਧਾਈਆ। ਸਤਿਗੁਰ ਸਾਚਾ ਧੰਨ ਹੈ, ਹਉਮੇ ਦੁੱਖ ਰੋਗ ਰਿਹਾ ਮਿਟਾਈਆ। ਸਤਿਗੁਰ ਸਾਚਾ ਧੰਨ ਹੈ, ਸੁਫਲ ਕੁਖਾ ਰਿਹਾ ਕਰਾਈਆ। ਸਤਿਗੁਰ ਸਾਚਾ ਧੰਨ ਹੈ, ਉਜਲ ਮੁਖਾ ਮਾਤ ਕਰਾਈਆ। ਸਤਿਗੁਰ ਸਾਚਾ ਧੰਨ ਹੈ, ਆਪਣੇ ਹੱਥ ਰੱਖੇ ਵਡਿਆਈਆ। ਗੁਰਮੁਖ ਸਾਚਾ ਧੰਨ ਹੈ, ਚਰਨ ਗੁਰੂ ਨਿਮਸਕਾਰਿਆ। ਗੁਰਮੁਖ ਸਾਚਾ ਧੰਨ ਹੈ, ਪਾਰ ਕਰਾਏ ਸਰਬ ਪਰਵਾਰਿਆ। ਗੁਰਮੁਖ ਸਾਚਾ ਧੰਨ ਹੈ, ਪ੍ਰਭ ਬਹਾਏ ਚਰਨ ਦਵਾਰਿਆ। ਗੁਰਮੁਖ ਸਾਚਾ ਧੰਨ ਹੈ, ਮਿਲੇ ਮੇਲ ਪੁਰਖ ਭਤਾਰਿਆ। ਗੁਰਮੁਖ ਸਾਚਾ ਧੰਨ ਹੈ, ਸਾਚੀ ਨਾਰੀ ਕਰੇ ਕੰਤ ਪਿਆਰਿਆ। ਗੁਰਮੁਖ ਸਾਚਾ ਧੰਨ ਹੈ, ਕਲ ਅੰਤ ਨਾ ਪਾਰਾਵਾਰਿਆ। ਸਤਿਗੁਰ ਸਾਚਾ ਧੰਨ ਹੈ, ਫੜ ਹੱਥ ਤੇਜ ਕਟਾਰਿਆ। ਗੁਰਮੁਖ ਸਾਚਾ ਧੰਨ ਹੈ, ਸਦ ਵਸੇ ਬਾਹਰ ਨੌਂ ਦਵਾਰਿਆ। ਗੁਰਮੁਖ ਸਾਚਾ ਧੰਨ ਹੈ, ਕਰੇ ਵਣਜ ਸੱਚਾ ਸ਼ਬਦ ਵਣਜਾਰਿਆ। ਗੁਰਮੁਖ ਸਾਚਾ ਧੰਨ ਹੈ, ਪ੍ਰਭ ਕਰਮੀ ਕਰਮ ਵਿਚਾਰਿਆ। ਗੁਰਮੁਖ ਸਾਚਾ ਧੰਨ ਹੈ, ਆਪਣਾ ਬੇੜਾ ਰਿਹਾ ਬੰਨ੍ਹ ਹੈ, ਪ੍ਰਭ ਸਾਚਾ ਭਾਰ ਉਠਾ ਰਿਹਾ। ਗੁਰਮੁਖ ਸਾਚਾ ਧੰਨ ਹੈ, ਜੋਤੀ ਜੋਤ ਸਰੂਪ ਹਰਿ, ਧੁਨੀ ਨਾਦ ਵਜਾਏ ਅਪਰ ਅਪਾਰਿਆ। ਸਚ ਘਰ ਵਸਿਆ ਆਪ, ਆਪਣਾ ਘਰ ਪਛਾਣਿਆ। ਸਚ ਘਰ ਵਸਿਆ ਆਪ, ਆਪਣਾ ਜਾਪ ਜਪਾਨਿਆ। ਸਚ ਘਰ ਵਸਿਆ ਆਪ, ਖੇਲੇ ਖੇਲ ਮਹਾਨਿਆ। ਸਚ ਘਰ ਵੱਸਿਆ ਆਪ, ਦਿਸ ਨਾ ਆਏ ਰਾਜੇ ਰਾਣਿਆ। ਸਚ ਘਰ ਵੱਸਿਆ ਆਪ, ਆਪੇ ਵਰਤੇ ਆਪਣੇ ਭਾਣਿਆ। ਸਚ ਘਰ ਵੱਸਿਆ ਆਪ, ਭੇਵ ਨਾ ਪਾਏ ਕੋਈ ਸੁਘੜ ਸਿਆਣਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਭੁੰਨੇ ਜਿਉਂ ਭਠਿਆਲੇ ਦਾਣਿਆਂ। ਸਚ ਘਰ ਵਸਿਆ ਆਪ, ਸਹਿਜ ਸੁਖਦਾਇਆ। ਸਚ ਘਰ ਵੱਸਿਆ ਆਪ, ਗੁਰਮੁਖਾਂ ਰਿਹਾ ਭੇਵ ਖੁਲ੍ਹਾਇਆ। ਸਚ ਘਰ ਵਸਿਆ ਆਪ, ਹਉਮੇ ਦੁਖਾਂ ਰਿਹਾ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕੀ ਸਿਖਾਂ ਰਿਹਾ ਮਾਣ ਦਵਾਇਆ। ਇੱਕੀ ਸਿੱਖ ਏਕਾ ਦਰ, ਏਕਾ ਘਰ ਸੁਹਾਗੀਆ। ਧੁਰ ਦਰਗਾਹੀ ਮਿਲਿਆ ਵਰ, ਸੋਈ ਕਿਸਮਤ ਜਾਗੀਆ। ਸ਼ਬਦ ਭੰਡਾਰਾ ਰਿਹਾ ਭਰ, ਵੱਜੇ ਨਾਦ ਅਨਾਦੀਆ। ਆਉਣਾ ਜਾਣਾ ਚੁੱਕੇ ਡਰ, ਮਿਲੇ ਮੇਲ ਬ੍ਰਹਿਮਾਦੀਆ। ਇਕ ਸੁਹਾਏ ਸਾਚਾ ਦਰ, ਸ਼ਬਦ ਜਣਾਏ ਬੋਧ ਅਗਾਧੀਆ। ਆਪ ਵਸਾਏ ਆਪਣਾ ਘਰ, ਹਰਿ ਮਿਲਿਆ ਮਾਧਵ ਮਾਧੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬੀਸ ਦਸ ਹੱਸ ਹੱਸ ਲੇਖ ਲਿਖਾਇਆ ਨੱਸ ਨੱਸ, ਗੁਰਮੁਖ ਜਿਸ ਜਨ ਰਸਨ ਅਰਾਧੀਆ। ਸੋਲ ਸਤਾਰਾਂ ਸਤਾਰਾਂ ਸੋਲ, ਪ੍ਰਭ ਆਪਣੀ ਹੱਥੀਂ ਰਿਹਾ ਵਜਾਈਆ। ਆਪੇ ਵਸੇ ਸਦਾ ਕੋਲ, ਸਮਰਥੀ ਬਣਤ ਬਣਾਈਆ। ਅੰਦਰ ਮੰਦਰ ਪਰਦਾ ਖੋਲ੍ਹ, ਅਕੱਥ ਕਥਾ ਰਿਹਾ ਜਣਾਈਆ। ਨਾਮ ਵਜਾਏ ਮਰਦੰਗ ਢੋਲ, ਆਪ ਆਪਣੀ ਦਇਆ ਕਮਾਈਆ। ਸ਼ਬਦ ਸਰੂਪੀ ਕਰੇ ਚੋਲ੍ਹ, ਸਾਚਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਏਕਾ ਰੰਗਣ ਰੰਗ ਰੰਗਾਈਆ। ਸੋਲ ਸਤਾਰਾਂ ਸਤਾਰਾਂ ਸੋਲ, ਸਖੀ ਕਰਮ ਵਿਚਾਰਿਆ। ਆਤਮ ਪਰਦਾ ਸਭ ਦਾ ਫੋਲ, ਸਾਚਾ ਲੇਖ ਲਿਖਾ ਰਿਹਾ। ਆਦਿ ਅੰਤ ਨਾ ਜਾਏ ਡੋਲ, ਸ੍ਰਿਸ਼ਟ ਸਬਾਈ ਡੁਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਮਨਮੁਖਾਂ ਸਦ ਭੁਲਾ ਰਿਹਾ। ਸੋਲ ਸਤਾਰ ਨਾਮ ਉਜਿਆਰ, ਪ੍ਰਭ ਸਾਚਾ ਮਾਤ ਕਰਾਈਆ। ਪੰਚਮ ਪੰਚਮ ਵਸੇ ਬਾਹਰ, ਪੰਚਮ ਵਿਚ ਸਮਾਈਆ। ਪੰਚਮ ਗੁਪਤ ਕੀਤਾ ਜਾਹਿਰ, ਪੰਚਮ ਰੰਗ ਰੰਗਾਈਆ। ਪੰਚਮ ਦੇਵੇ ਅੰਮ੍ਰਿਤ ਧਾਰ, ਪੰਚਮ ਸ਼ਬਦ ਖੰਡਾ ਹੱਥ ਵਖਾਈਆ। ਜੋਤੀ ਜੋਤ ਸਰੂਪ ਹਰਿ, ਸਾਚਾ ਲੇਖਾ ਆਪ ਲਿਖਾਈਆ। ਲੇਖਾ ਲਿਖਣਹਾਰ ਹਰਿ ਸਵਾਮੀਆ। ਗੁਰਮੁਖਾਂ ਕਰੇ ਤਨ ਸ਼ਿੰਗਾਰ, ਸਦਾ ਨਿਹਕਾਮੀਆ। ਵਣਜ ਕਰਾਏ ਇਕ ਵਪਾਰ, ਹਰ ਘਟ ਅੰਤਰਜਾਮੀਆ। ਸ਼ਬਦ ਘੋੜੇ ਹੋ ਅਸਵਾਰ, ਵਜਾਏ ਡੰਕ ਸਚ ਦਮਾਮੀਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਪੰਚਮ ਮੀਤਾ ਇਕ ਦਰ, ਆਪ ਬਹਾਏ ਸੱਚੀ ਸਰਕਾਰ। ਸੱਚੀ ਸਰਕਾਰ ਸੱਚੀ ਸ਼ਾਹੀ, ਕਲਜੁਗ ਬਣਤ ਬਣਾਇੰਦਾ। ਪੰਚਮ ਮੇਲਾ ਸਾਚੇ ਮਾਹੀ, ਸਾਚਾ ਹੁਕਮ ਜਣਾਇੰਦਾ। ਦਰਸ ਦਿਖਾਏ ਥਾਂਉਂ ਥਾਈਂ, ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਮੀਤਾ ਅਚਰਜ ਰੀਤਾ, ਆਪੇ ਕਰੇ ਪਤਤ ਪੁਨੀਤਾ, ਸਾਚਾ ਦਿਹੁਰਾ ਕਾਇਆ ਮੰਦਰ ਮਸੀਤਾ, ਏਕਾ ਰਾਗ ਸੁਣਾਇੰਦਾ। ਆਪੇ ਰਾਗ ਧੁਨ ਅਨਾਦ ਸ਼ਬਦ ਜਣਾਈਆ। ਆਪੇ ਤੋੜੇ ਸੁਨ ਮੁਨ, ਬੰਦ ਕਿਵਾੜੀ ਖੋਲ੍ਹ ਰਖਾਈਆ। ਸੰਤ ਸੁਹੇਲੇ ਸਾਚੇ ਜਨ ਸਤਾਰਾਂ ਹਾੜੀ ਜੋਤ ਜਗਾਈਆ। ਆਪੇ ਕਰੇ ਛਾਣ ਪੁਣ, ਪਿਛੇ ਅਗਾੜ ਫਿਰੇ ਰਘੁਰਾਈਆ। ਕਵਣ ਜਾਣੇ ਪ੍ਰਭ ਤੇਰੇ ਗੁਣ, ਅਵਗੁਣ ਸ੍ਰਿਸ਼ਟ ਸਬਾਈ ਗੁਣਵੰਤਾ ਗੁਣ ਜਣਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰਮੁਖਾਂ ਦੇਵੇ ਜਗਤ ਵਰ, ਭਗਤ ਭਗਵੰਤਾ ਮਾਤ ਵਡਿਆਈਆ। ਸਿੰਘ ਕਿਸ਼ਨ ਸ਼ਬਦ ਕਿਰਪਾਨ, ਪ੍ਰਭ ਸਾਚੇ ਤਨ ਪਹਿਨਾਈਆ। ਆਪ ਵਖਾਏ ਧਰਮ ਨਿਸ਼ਾਨ, ਦਰਸ ਦਿਖਾਏ ਸ੍ਰੀ ਭਗਵਾਨ, ਗੋਪੀ ਕਾਹਨਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਮੇਲਾ ਸਹਿਜ ਸੁਭਾਈਆ। ਪਾਲ ਸਿੰਘ ਨਾ ਹੋਏ ਉਹਲੇ, ਪੁਰਖ ਅਬਿਨਾਸ਼ੀ ਵੱਸਿਆ ਕੋਲੇ, ਭਾਗ ਲਗਾਏ ਕਾਇਆ ਚੋਲੇ, ਆਪ ਉਠਾਏ ਗੁਰਮੁਖਾਂ ਡੋਲੇ, ਸਚ ਕਹਾਰ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰਮੁਖ ਸਾਚੇ ਸੰਤ ਸੁਹੇਲੇ ਆਪਣੇ ਰੰਗ ਰੰਗਾਈਆ। ਸਿੰਘ ਨਸੀਬ ਹਰਿ ਕਰੀਬ, ਦਰ ਦਹਿਲੀਜ ਸੁਹਾਇੰਦਾ। ਆਤਮ ਬੀਜੇ ਸਾਚਾ ਬੀਜ, ਅੰਮ੍ਰਿਤ ਫਲ ਲਗਾਇੰਦਾ। ਦਰਸ ਦਿਖਾਏ ਦਿਵਸ ਤੀਜੇ, ਸਾਚੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਰੰਗਣ ਰੰਗ ਰੰਗਾਇੰਦਾ। ਨਿਰਧਨ ਮਾਣ ਦੇਵੇ ਬਲਕਾਰੀ। ਸ਼ਬਦ ਨਿਸ਼ਾਨ ਝੁੱਲੇ ਸੰਸਾਰੀ। ਵਿਚ ਜਹਾਨ ਹੋਏ ਉਜਿਆਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਉਡਾਏ ਸ਼ਬਦ ਸੱਚੀ ਉਡਾਰੀ। ਸ਼ਬਦ ਉਡਾਰੀ ਆਪ ਉਡਾਏ, ਗੁਰਸਿਖ ਬਾਲ ਅੰਞਾਣਾ। ਨਾਮ ਡੋਰੀ ਤੰਦ ਬੰਧਾਏ, ਨਾ ਕੋਈ ਜਾਣੇ ਸੁਘੜ ਸਿਆਣਾ। ਸੋਹੰ ਤੰਦ ਨਾਉਂ ਰਖਾਏ, ਸਰਬ ਜੀਆਂ ਪ੍ਰਭ ਜਾਣੀ ਜਾਣਾ। ਬੰਦ ਬੰਦ ਪ੍ਰਭ ਬੰਨ੍ਹ ਵਖਾਏ, ਵੇਖੇ ਖਾਣੀ ਖਾਣਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਬਲਵੰਤ ਕੰਤ ਬਾਲੀ ਬਾਲਾ ਬੁਧ ਸੁਘੜ ਸਿਆਣਾ। ਕੰਤ ਹੰਢਾਇਆ ਆਤਮ ਸੇਜ, ਦਰਸ ਦਿਵਸ ਰੈਣ ਮਸਤਾਨੀ। ਸ਼ਬਦ ਸੁਨੇਹੜਾ ਰਿਹਾ ਭੇਜ, ਨਾ ਕੋਈ ਜਾਣੇ ਜਗਤ ਵਿਦਵਾਨੀ। ਹਰਿ ਫੂਲਨ ਬਰਖਾ ਸਾਚੀ ਸੇਜ, ਧੁਰ ਦਰਗਾਹੀ ਇਕ ਨਿਸ਼ਾਨੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੱਖਾਂ ਦੇਵੇ ਭੇਟ ਚਰਨ ਸਰਨ ਸੱਚੀ ਕੁਰਬਾਨੀ। ਗੁਰਸਿਖ ਤੇਰੀ ਕੁਰਬਾਨੀ, ਗੁਰ ਚਰਨ ਪ੍ਰੀਤ ਲਗਾਇਆ। ਲੇਖਾ ਲਿਖੇ ਦੋ ਜਹਾਨੀ, ਸਾਚਾ ਸੁਤ ਆਪ ਅਖਵਾਇਆ। ਦਰ ਦਵਾਰੇ ਦਰ ਘਰ ਸਾਚੇ ਦੇਵੇ ਮਾਣੀ, ਗਤ ਮਿਤ ਸਾਚੀ ਰਿਹਾ ਜਣਾਇਆ। ਆਪੇ ਜੋਤੀ ਨੂਰ ਪਰਕਾਸ਼ ਕੋਟਨ ਭਾਨੀ, ਸਾਚਾ ਚੰਦ ਰਿਹਾ ਚੜ੍ਹਾਇਆ। ਏਕਾ ਅੱਖਰ ਸੁਣਾਏ ਸਾਚੀ ਬਾਣੀ, ਕਾਇਆ ਰੰਗਣ ਰੰਗ ਰੰਗਾਇਆ। ਛਾਛ ਵਰੋਲੇ ਤਨ ਪਾਏ ਨਾਮ ਸਾਚੀ ਮਧਾਣੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਿਖਾਏ ਸੱਚਾ ਘਰ, ਹਰਿਜਨ ਪਾਏ ਪਦ ਨਿਰਬਾਨੀ। ਇੱਕੀ ਸਿੱਖ ਏਕੰਕਾਰ। ਇਕ ਇਕੱਲਾ ਸਾਚੀ ਧਾਰ। ਦੂਜਾ ਵਸਾਏ ਜਗਤ ਮਹੱਲਾ, ਸ਼ਬਦ ਭਰੇ ਭੰਡਾਰ। ਤੀਜਾ ਵੇਖੇ ਜਲ ਥਲਾ, ਜੰਗਲ ਜੂਹ ਉਜਾੜ ਪਹਾੜ। ਚੌਥਾ ਗੁਰਮੁਖ ਵਿਰਲੇ ਮਾਤ ਮਿਲਾ, ਧੁਨੀ ਨਾਦ ਅਪਰ ਅਪਾਰ। ਸਤਵਾਂ ਘਰ ਸਤਿ ਪੁਰਖ ਏਕਾ ਮਿਲਾ, ਜੋਤੀ ਨੂਰ ਕਰ ਆਕਾਰ। ਅਠ ਅਠਵਾਂ ਘਰ ਕਾਇਆ ਅਠਾਂ ਤੱਤਾਂ ਰਲਾ, ਮਨ ਮਤ ਬੁੱਧ ਨਾਲ ਪਿਆਰ। ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਕਰੇ ਸ਼ਿੰਗਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਵੇਂ ਨੌਂ ਦਵਾਰੇ ਵੇਖ ਘਰ, ਦਸਵੇਂ ਖੋਲ੍ਹੇ ਬੰਦ ਕਿਵਾੜ। ਦਸਵੇਂ ਘਰ ਸਚ ਨਿਸ਼ਾਨੀ, ਪ੍ਰਭ ਸਾਚੇ ਇਕ ਰਖਾਈਆ। ਗੁਰਮੁਖ ਜਾਣੇ ਆਤਮ ਬਾਣੀ, ਹੋਏ ਬ੍ਰਹਮ ਜਣਾਈਆ। ਇਕ ਗਿਆਰਾਂ ਨਾ ਕੋਈ ਜਾਣੇ ਮਾਤ ਨਿਸ਼ਾਨੀ, ਪ੍ਰਭ ਧਾਰਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਏਕਾ ਓਟ ਚੋਟ ਆਪਣੀ ਹੱਥੀਂ ਲਾਈਆ। ਦੱਸ ਇਕ ਗਿਆਰਾਂ ਗੁਰਮੁਖ ਬੋਲਿਆ। ਦਸ ਦੋ ਬਾਰਾਂ ਸਾਚੀ ਧਾਰਾ ਆਪ ਨਵੇਲਿਆ। ਦਸ ਤਿੰਨ ਤੇਰਾਂ ਆਪੇ ਤਾਰੇ ਕਰ ਕਰ ਮਿਹਰਿਆ, ਆਪੇ ਅੰਦਰ ਮੰਦਰ ਕੁੰਡਾ ਖੋਲ੍ਹਿਆ। ਚੌਦਾਂ ਦਸ ਚਾਰ ਪ੍ਰਭ ਕਰੇ ਵਿਚਾਰ, ਹਰਿ ਮੇਲਾ ਕਲਾ ਸੋਲਿਆ। ਦਸ ਪੰਜ ਪੰਦਰ੍ਹਾਂ ਪ੍ਰਭ ਜਾਣੇ ਆਤਮ ਅੰਦਰ ਡੂੰਘੀ ਕੰਦਰਾਂ, ਕਦੇ ਨਾ ਡੋਲਿਆ। ਸੋਲਾਂ ਦਸ ਛੇ ਪ੍ਰਭੂ ਲੱਗਾ ਨੇਂਹ, ਸਚ ਦਵਾਰਾ ਏਕਾ ਖੋਲ੍ਹਿਆ। ਦਸ ਸਤ ਸਤਾਰਾਂ ਹਰਿ ਮਿਲਿਆ ਮੀਤ ਮੁਰਾਰ, ਸ਼ਬਦ ਚੋਰ ਘਰ ਏਕਾ ਬੋਲਿਆ। ਦਸ ਅਠ ਅਠਾਰਾਂ ਗੁਰਮੁਖਾਂ ਕਰੇ ਪਿਆਰਾ, ਚਰਨ ਪ੍ਰੀਤੀ ਘੋਲ ਘੋਲਿਆ। ਉਨੀ ਦਸ ਨੌਂ ਦਹਿ ਦਿਸ਼ਾ ਪ੍ਰਭ ਰਿਹਾ ਭੌਂ, ਚਾਰੇ ਕੂਟਾਂ ਫੋਲਨ ਫੋਲਿਆ। ਦਸ ਦਸ ਬੀਸ ਗੁਰਮੁਖਾਂ ਪੀਸਣ ਰਿਹਾ ਪੀਸ, ਧੁਰ ਦਰਗਾਹੀ ਬਣ ਵਿਚੋਲਿਆ। ਬੀਸ ਇਕ ਇੱਕੀ ਗੁਰਮੁਖਾਂ ਧਾਰ ਦੱਸੇ ਨਿਕੀ, ਨਾ ਕੋਈ ਮਾਤ ਮੁਨੀ ਰਿਖੀ, ਕਾਇਆ ਪਰਦਾ ਕਿਸੇ ਨਾ ਫੋਲਿਆ। ਗੁਰਮੁਖ ਤੇਰੀ ਸਾਚੀ ਧਾਰ, ਪ੍ਰਭ ਸਾਚਾ ਮਾਤ ਚਲਾਇੰਦਾ। ਜਗਤ ਚਾਹ ਨਾ ਕਰ ਪਿਆਰ, ਮਾਇਆ ਮਮਤਾ ਮਨੋ ਤਜਾਇੰਦਾ। ਸ਼ਬਦ ਵਿਆਹ ਬੇਪਰਵਾਹ, ਤਨ ਸ਼ਿੰਗਾਰ ਆਪਣੀ ਹੱਥੀਂ ਆਪ ਕਰਾਇੰਦਾ। ਹਰਿਜਨ ਸਾਚਾ ਕੋਇ ਨਾ ਕਰੇ ਨਾਂਹ, ਨਾਰੀ ਜੋਤੀ ਇਕ ਵਿਆਇੰਦਾ। ਆਤਮ ਗੋਤੀ ਪਕੜੇ ਬਾਂਹ, ਸੁਰਤ ਸੁਵਾਣੀ ਸੋਈ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕ ਏਕ ਧਾਮ ਸੁਹਾਇੰਦਾ। ਗੁਰਮੁਖ ਸੋਇਆ ਮਾਤ ਉਠਾਏ, ਹਰਿ ਸਾਚੀ ਬਣਤ ਬਣਾਈਆ। ਫੜ ਫੜ ਬਾਹੋਂ ਰਾਹੇ ਪਾਏ, ਦੇਵੇ ਮਾਤ ਵਧਾਈਆ। ਸਾਚਾ ਨਾਉਂ ਨਾਮ ਜਣਾਏ, ਕਟੇ ਜਮ ਕੀ ਫਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਮੇਟਣ ਆਇਆ ਮਸਤਕ ਲਿਖਿਆ ਲਿਖੀ ਕਾਲੀ ਫਾਹੀਆ। ਲੇਖਾ ਲੇਖ ਮੇਟ ਮਿਟਾਏ ਮੇਟਣਹਾਰਿਆ। ਖੇਵਟ ਖੇਟ ਖੇਟ ਆਪ ਅਖਵਾਏ, ਸ੍ਰਿਸ਼ਟ ਸਬਾਈ ਪਾਰ ਕਰਾਏ, ਆਪੇ ਬੇਟੀ ਬੇਟਾ ਪਿਤਾ ਮਾਤ ਸੁਤ ਪੂਤ ਅਖਵਾਏ, ਦੇਵੇ ਨਾਮ ਸਹਾਰਿਆ। ਸਤਿ ਸਤਿ ਸਤਿਵੰਤ ਜੁਗਾ ਜੁਗੰਤਰ ਜਾਮਾ ਪਾਏ, ਭੇਖੀ ਭੇਖ ਵਟਾ ਰਿਹਾ। ਨਾ ਕੋਈ ਜਾਣੇ ਵਾਰ ਥਿਤ, ਆਪਣਾ ਆਪ ਰਿਹਾ ਜਿੱਤ, ਸ੍ਰਿਸ਼ਟ ਸਬਾਈ ਸਾਚਾ ਹਿੱਤ, ਸਤਿਜੁਗ ਆਪਣੇ ਹੱਥ ਰਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਅੰਤਮ ਵੇਖ ਗੁਰਮੁਖਾਂ ਮਿਲਿਆ ਸੱਜਣ ਸੁਹੇਲਾ, ਸਾਚਾ ਖੇੜਾ ਸ਼ਬਦ ਜਣਾ ਰਿਹਾ। ਰਸਨਾ ਚਾਹ ਜਗਤ ਤਜ, ਪ੍ਰਭ ਸਾਚੀ ਸੇਜੇ ਚੜ੍ਹਨਾ ਭੱਜ, ਅੰਤਮ ਵੇਲਾ ਨੇੜੇ ਆਇਆ। ਦਰ ਦਵਾਰੇ ਪਰਦੇ ਲਏ ਕੱਜ, ਜਗਤ ਝੇੜਾ ਰਿਹਾ ਮਿਟਾਇਆ। ਘਰ ਘਰ ਖਾਲੀ ਦਿਸੇ ਛਾਨਣੀ ਛੱਜ, ਨਾਰੀ ਖੌਂਤ ਨਾ ਕੋਈ ਹੰਢਾਇਆ। ਧੀ ਜਵਾਈ ਨਾ ਦੇਵੇ ਕੋਈ ਦਾਜ, ਗੁਰਮੁਖ ਸਾਚੇ ਪੁਰਖ ਅਬਿਨਾਸ਼ੀ ਇਕ ਅਵਾਜ ਲਗਾਈਆ। ਸ਼ਬਦ ਸਿੰਘਾਸਣ ਸਾਚਾ ਡਾਹਿਆ। ਭਾਗ ਲਗਾਇਆ ਦੇਸ ਮਾਝ, ਜੋਤ ਨਿਰੰਜਣ ਡਗਮਗਾਇਆ। ਸਾਚਾ ਅੰਜਨ ਨੇਤਰ ਪਾਇਆ, ਕੱਜਲ ਧਾਰ ਇਕ ਰਖਾਇਆ। ਬੰਕ ਦਵਾਰੇ ਰਿਹਾ ਸਜ, ਸ਼ਬਦ ਗਹਿਣਾ ਤਨ ਪਹਿਨਾਇਆ। ਸਚ ਨਾਰੀ ਘਰ ਤੀਜੇ ਬਹਿਣਾ, ਸਾਚਾ ਹੁਕਮ ਸੁਣਾਇਆ। ਲਹਿਣਾ ਦੇਣਾ ਮੂਲ ਚੁਕਾਏ, ਭੈਣਾ ਭਈਆ ਸਾਕ ਤੁੜਾਇਆ। ਧਰਮ ਰਾਏ ਦੀ ਪਾੜੇ ਵਹੀਆ, ਲੇਖਾ ਆਪਣੇ ਹੱਥ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਸੁਹੇਲੇ, ਆਪ ਕਰਾਏ ਆਪਣੇ ਮੇਲੇ, ਨਾਰੀ ਖੌਂਤ ਆਪ ਅਖਵਾਇਆ। ਨਾਰ ਸੁਹਾਗਣ ਗਾਏ ਗੀਤ, ਗੁਰਮੁਖ ਸਾਚੀ ਨਾਰਿਆ। ਪ੍ਰਭ ਚਰਨ ਕਵਲ ਕਲ ਲੱਗੀ ਪ੍ਰੀਤ, ਉਤਰੇ ਪਾਰ ਕਿਨਾਰਿਆ। ਅੱਠੇ ਪਹਿਰ ਵਸੇ ਚੀਤ, ਹਰਿ ਸਾਚਾ ਮੀਤ ਮੁਰਾਰਿਆ। ਦਿਵਸ ਰੈਣ ਸੌਂ ਨਾ ਸਕੇ, ਸੋ ਰਹੇ ਪਹਿਰੇਦਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸ਼ਿੰਗਾਰ ਇਕ ਕਰਾ ਰਿਹਾ। ਸੋਹੰ ਗਲ ਹਾਰ ਲਟਕਾਏ, ਕਲਜੁਗ ਤੇਰੀ ਅੰਤਮ ਵਾਰਿਆ। ਸੋਹੰ ਹਾਰ ਤਨ ਅਪਾਰ, ਪ੍ਰਭ ਸਾਚਾ ਆਪ ਛੁਹਾਇੰਦਾ। ਕੋਈ ਨਾ ਵੇਖੇ ਜੀਵ ਸੰਸਾਰ, ਅੰਦਰੇ ਅੰਦਰ ਧਾਰ ਬੰਨ੍ਹਾਇੰਦਾ। ਡੋਰੀ ਪਾਏ ਅਪਰ ਅਪਾਰ, ਆਪਣੀ ਹੱਥੀਂ ਗੰਢ ਦਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਵਸਾਏ ਇਕ ਘਰ, ਸਾਚੀ ਸੇਜਾ ਆਪ ਬਹਾਇੰਦਾ। ਸਾਚੀ ਸੇਜਾ ਆਤਮ ਸੁਖ, ਗੁਰਮੁਖ ਸਾਚੇ ਮਾਣਿਆ। ਜਗਤ ਤ੍ਰਿਸ਼ਨਾ ਮਿਟੀ ਭੁੱਖ, ਹਰਿ ਪਾਇਆ ਗੁਣ ਨਿਧਾਨਿਆ। ਸ਼ਬਦ ਸਪੂਤਾ ਆਇਆ ਕੁੱਖ, ਬਾਲ ਬਾਲੀ ਬਾਲ ਨਿਧਾਨਿਆ। ਜੋਤ ਨਿਰੰਜਣ ਵੇਖੇ ਮੁਖ, ਮਿਟੇ ਰੈਣ ਅੰਧੇਰੀ ਅੰਧ ਅੰਧਿਆਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦਰ ਕਰੇ ਪਰਵਾਨਿਆ। ਹਰਿ ਦਰ ਹੋਵੇ ਪਰਵਾਨ, ਸਾਚਾ ਧਰਮ ਕਮਾਈਆ। ਅਠੇ ਪਹਿਰ ਨਿਗਾਹਬਾਨ, ਗੁਰਮੁਖਾਂ ਆਪ ਅਖਵਾਈਆ। ਚਾਰੋਂ ਕੁੰਟ ਵੇਖੇ ਮਾਰ ਧਿਆਨ, ਲੁਕਿਆ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਾਇਆ ਮੰਦਰ ਵੇਖੇ ਸਚ ਮਕਾਨ, ਸਚ ਮਹੱਲੇ ਆਸਣ ਲਾਈਆ। ਆਸਣ ਲਾਇਆ ਆਪ ਪ੍ਰਭ, ਆਪਣੀ ਸੇਜ ਵਿਛਾਇੰਦਾ। ਉਲਟੀ ਕਰੇ ਕਵਲ ਨਭ, ਅੰਮ੍ਰਿਤ ਮੁਖ ਚੁਆਇੰਦਾ। ਪੰਚ ਵਿਕਾਰਾ ਲਏ ਦੱਬ, ਸ਼ਬਦ ਤੀਰ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰਸ ਦਿਖਾਏ ਪਰਗਟ ਝੱਬ, ਸਹਿੰਸਾ ਰੋਗ ਮਿਟਾਇੰਦਾ। ਸਹਿੰਸਾ ਰੋਗ ਜਗਤ ਹਥਿਆਰ, ਘਰ ਘਰ ਅੰਦਰ ਲੱਗਿਆ। ਭਰਮੇ ਭੁੱਲੇ ਜੀਵ ਗਵਾਰ, ਦੀਪਕ ਜੋਤ ਕਿਸੇ ਨਾ ਜਗਿਆ। ਗੁਰਮੁਖ ਵਿਰਲੇ ਚਰਨ ਦਵਾਰ, ਸ਼ਬਦ ਬੰਨ੍ਹਾਏ ਸਾਚਾ ਤਗਿਆ। ਵਣਜ ਕਰਾਏ ਇਕ ਵਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਡ ਦਾਤਾ ਸੂਰਾ ਸਰਬੱਗਿਆ। ਹਰਿ ਸੂਰਾ ਸਰਬਗ, ਸਚ ਘਰ ਵਸਿਆ। ਸਦ ਵਸੇ ਉਪਰ ਸ਼ਾਹ ਰਗ, ਸਚ ਮੰਦਰ ਬਹਿ ਬਹਿ ਹੱਸਿਆ। ਦੀਪਕ ਜੋਤੀ ਰਹੀ ਜਗ, ਸ਼ਬਦ ਅਨਾਦੀ ਹਰ ਘਰ ਹੱਸਿਆ। ਜਗਤ ਨਾ ਦਿਸੇ ਤ੍ਰਿਸ਼ਨਾ ਅੱਗ, ਪੰਚ ਵਿਕਾਰਾ ਜਾਏ ਨੱਸਿਆ। ਸ਼ਬਦ ਸਿੰਘਾਸਣ ਹਰਿ ਚਰਨ ਲਗ, ਮਿਲੇ ਆਤਮ ਰਸ ਰਸਿਆ। ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਦੇਵੇ ਇਕ ਵਰ, ਸਚ ਸਰਨਾਈ ਜੋ ਜਨ ਲਗਿਆ।