Granth 05 Likhat 115: 18 Harh 2013 Bikarmi Har Bhagat Dwar Jethuwal Nishan Sahib de paas Sat Ranga Chavi Hathh Ucha hai Vihar Hoyea

੧੮ ਹਾੜ ੨੦੧੩ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਨਿਸ਼ਾਨ ਸਾਹਿਬ ਦੇ ਪਾਸ ਸੱਤ ਰੰਗਾ ਚਵੀ ਹੱਥ ਉਚਾ ਹੈ ਵਿਹਾਰ ਹੋਇਆ

ਸਾਢੇ ਤਿੰਨ ਹੱਥ ਜੀਆ ਦਾਨ, ਪ੍ਰਭ ਦੇਵੇ ਸ੍ਰਿਸ਼ਟ ਸਬਾਈਆ। ਚਵੀ ਹੱਥ ਮਾਤ ਨਿਸ਼ਾਨ, ਉਚਾ ਲੰਮਾ ਰਿਹਾ ਰਖਾਈਆ। ਸੱਤਾਂ ਦੀਪਾਂ ਇਕ ਧਿਆਨ, ਪੁਰਖ ਅਬਿਨਾਸ਼ੀ ਆਪ ਕਰਾਈਆ। ਇਕ ਉਡਾਏ ਸ਼ਬਦ ਬਿਬਾਣ, ਚਾਰੇ ਕੁੰਟਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕੋਟਨ ਕੋਟੀ ਜਨਮ ਭੁਵਾਈਆ। ਜਗਤ ਨਿਸ਼ਾਨਾ ਸਤਿਜੁਗ, ਗੁਰ ਪੂਰੇ ਬਣਤ ਬਣਾਈਆ। ਕਲਜੁਗ ਔਧ ਗਈ ਪੁਗ, ਨੂਰੀ ਨੂਰੇ ਜੋਤ ਜਗਾਈਆ। ਮਨਮੁਖ ਜੀਵ ਜੂਠੀ ਝੂਠੀ ਚੋਗ ਰਿਹਾ ਚੁਗ, ਸ਼ਬਦ ਚੋਗ ਨਾ ਕੋਈ ਚੁਗਾਈਆ। ਕਲਜੁਗ ਮਾਇਆ ਮਮਤਾ ਰੋਗ, ਲੋਭ ਹੰਕਾਰਾ ਤਨ ਵਸਾਈਆ। ਗੁਰਮੁਖਾਂ ਮੇਲਾ ਧੁਰ ਸੰਜੋਗ, ਸਾਚੀ ਸੰਗਤ ਮੇਲ ਮਿਲਾਈਆ। ਦਰਸ ਦਿਖਾਏ ਹਰਿ ਅਮੋਘ, ਕਲ ਸਾਚੀ ਜੋਤ ਜਗਾਈਆ। ਆਦਿ ਅੰਤ ਨਾ ਹੋਏ ਵਿਜੋਗ, ਬੇੜਾ ਬੰਨਣਹਾਰ ਆਪ ਅਖਵਾਈਆ। ਵੇਖੇ ਖੇਲ ਤੀਨ ਲੋਕ, ਤ੍ਰੈਗੁਣ ਮਾਇਆ ਸੰਗ ਉਪਾਈਆ। ਲੱਖ ਚੁਰਾਸੀ ਦੇਵੇ ਝੋਕ, ਚੌਦਾਂ ਚੌਦਾਂ ਹਟ ਵਿਕਾਈਆ। ਪ੍ਰਭ ਕਾ ਭਾਣਾ ਨਾ ਕੋਈ ਸਕੇ ਰੋਕ, ਤੀਰਥ ਤਟ ਤਟ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਨਿਸ਼ਾਨਾ ਰਿਹਾ ਝੁਲਾਈਆ। ਜਗਤ ਨਿਸ਼ਾਨਾ ਰੰਗ ਸੱਤ, ਪ੍ਰਭ ਸਾਚੇ ਮਾਤ ਰੰਗਾਇਆ। ਨੌਂ ਖੰਡ ਪ੍ਰਿਥਮੀ ਏਕਾ ਮਤ, ਏਕਾ ਬੂਝ ਬੁਝਾਇਆ। ਲੱਖ ਚੁਰਾਸੀ ਉਬਲੇ ਰਤ, ਨਾ ਧੀਰ ਕੋਇ ਧਰਾਇਆ। ਜਨ ਭਗਤਾਂ ਜਾਣੇ ਮਿਤ ਗਤ, ਕਾਇਆ ਮੰਦਰ ਆਸਣ ਲਾਇਆ। ਅੰਤਮ ਰਖਣਹਾਰਾ ਪਤ, ਪਤ ਪਤਵੰਤਾ ਆਪ ਅਖਵਾਇਆ। ਚਰਨ ਪ੍ਰੀਤੀ ਬੰਨੇ ਨੱਤ, ਸਾਚਾ ਨਾਤਾ ਮਾਤ ਬੰਧਾਇਆ। ਸਗਲ ਵਸੂਰੇ ਗਏ ਲੱਥ, ਜਿਸ ਜਨ ਦਰ ਘਰ ਸਾਚੇ ਦਰਸ਼ਨ ਪਾਇਆ। ਲੇਖ ਮਿਟਾਏ ਸੀਆਂ ਸਾਢੇ ਤਿੰਨ ਹੱਥ, ਤਿੰਨ ਹੱਥ ਚਿੱਟਾ ਮੰਦਰ ਦਏ ਸੁਹਾਇਆ। ਆਪ ਚੜ੍ਹਾਏ ਸਾਚੇ ਰਥ, ਧੁਰ ਦਰਗਾਹੀ ਲੈ ਕੇ ਆਇਆ। ਸ਼ਬਦ ਜਣਾਏ ਅਕਥਨਾ ਅਕੱਥ, ਧੁਨ ਆਤਮਕ ਸ਼ਬਦ ਵੈਰਾਗ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਨਿਸ਼ਾਨਾ ਇਕ ਧਰਮ ਵਰਭੰਡੀ ਆਪ ਝੁਲਾਇਆ। ਵਰਭੰਡੀ ਤੇਰਾ ਸਚ ਨਿਸ਼ਾਨ, ਪ੍ਰਭ ਆਪੇ ਆਪ ਝੁਲਾਇੰਦਾ। ਆਪੇ ਜਾਣੇ ਆਪਣੀ ਆਣ, ਵਾਲੀ ਹਿੰਦ ਹੁਕਮ ਸੁਣਾਇੰਦਾ। ਅੱਸੂ ਤਿੰਨ ਕਰੇ ਧਿਆਨ, ਪੰਚਾਂ ਸੰਗ ਰਲਾਇੰਦਾ। ਜੋਤੀ ਜਾਮਾ ਸ੍ਰੀ ਭਗਵਾਨ, ਦਿਸ ਕਿਸੇ ਨਾ ਆਇੰਦਾ। ਗੁਰ ਗੋਬਿੰਦਾ ਮਿਲਿਆ ਨੌਜਵਾਨ, ਸਾਚਾ ਹਾਣੀ ਮੇਲ ਮਿਲਾਇੰਦਾ। ਸ਼ਬਦ ਫੜੇ ਤੀਰ ਕਮਾਨ, ਤਨ ਗਾਤਰੇ ਆਪ ਲਟਕਾਇੰਦਾ। ਬਜਰ ਕਪਾਟੀ ਸਚ ਮਿਆਨ, ਨਾ ਕੋਈ ਫੋਲ ਫੁਲਾਇੰਦਾ। ਲੱਖ ਚੁਰਾਸੀ ਲਾਹੇ ਘਾਣ, ਅੰਦਰ ਬੈਠਾ ਵਾਰ ਚਲਾਇੰਦਾ। ਕਲਜੁਗ ਤੇਰੀ ਅੰਤਮ ਵੇਖ ਮਕਾਣ, ਪ੍ਰਭ ਭੇਖ ਭੇਖ ਵਟਾਇੰਦਾ। ਚਾਰੋਂ ਕੁੰਟ ਝੂਠ ਮਕਾਨ, ਸਚ ਸਮਗਰੀ ਨਾ ਕੋਇ ਰਖਾਇੰਦਾ। ਸ਼ਾਹ ਸੁਲਤਾਨਾਂ ਵੇਖੇ ਪਰਖੇ ਆਪੇ ਆਣ, ਆਪ ਆਪਣੀ ਬਣਤ ਬਣਾਇੰਦਾ। ਦਿੱਲੀ ਤਖ਼ਤ ਹਰਿ ਰਾਜ ਰਾਜਾਨ, ਪੰਚਮ ਮੀਤਾ ਚਰਨ ਛੁਹਾਇੰਦਾ। ਅਸੂ ਤਿੰਨ ਸਚ ਦਿਹਾੜਾ, ਪ੍ਰਭ ਸਾਚੇ ਜੋਤ ਜਗਾਵਨੀ। ਇਕ ਕਰਾਏ ਸ਼ਬਦ ਅਖਾੜਾ, ਰਾਗ ਰਾਗਨੀ ਸੰਗ ਰਲਾਵਨੀ। ਵੇਖੇ ਖੇਲ ਬਹੱਤਰ ਨਾੜਾ, ਹਾਡੀ ਹਾਡੀ ਭੇੜ ਭਿੜਾਵਨੀ। ਪਰਗਟ ਹੋਏ ਸਾਚਾ ਲਾੜਾ, ਸਾਚੇ ਘੋੜੇ ਵਾਗ ਫੜਾਵਨੀ। ਆਪੇ ਹੋਏ ਪਿਛੇ ਅਗਾੜਾ, ਗੁਰਮੁਖਾਂ ਦਾਮਨ ਰੱਖੇ ਸਾਚਾ ਦਾਮਨੀ। ਜ਼ਿਮੀ ਅਸਮਾਨਾ ਤੁਟੇ ਪਾੜਾ, ਲੇਖ ਲਿਖਾਏ ਸਤਾਰਾਂ ਹਾੜਾ, ਕਲਜੁਗ ਮਿਟੇ ਅੰਧੇਰੀ ਸ਼ਾਮਨੀ। ਮਾਝਾ ਦੇਸ਼ ਹੋਏ ਉਜਾੜਾ, ਪੁਰਖ ਅਗੰਮੀ ਮਾਰੇ ਧਾੜਾ, ਜਿਉਂ ਲੰਕਾ ਢਾਹੇ ਰਾਮਾ ਰਾਵਨੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਨਿਸ਼ਾਨਾ ਇਕ ਕਰ, ਹਰਿ ਸਾਚੀ ਬਣਤ ਬਣਾਵਨੀ। ਜਗਤ ਨਿਸ਼ਾਨਾ ਸੱਤ ਰੰਗ, ਸੱਤਾਂ ਦੀਪਾਂ ਡੰਨਿਆ। ਧਰਤ ਮਾਤ ਮੰਗੀ ਸਾਚੀ ਮੰਗ, ਸਤਿਜੁਗ ਸਾਚੇ ਬੇੜਾ ਬੰਨ੍ਹਿਆ। ਲੋਆਂ ਪੁਰੀਆਂ ਵੇਖੇ ਲੰਘ, ਬ੍ਰਹਮਾ ਸ਼ਿਵ ਸੁਰਪਤ ਰਾਜਾ ਇੰਦ ਕਰੋੜ ਤੇਤੀਸਾ ਦੇਵੇ ਡੰਨਿਆ। ਹਰਿ ਸ਼ਬਦ ਵਸੇਰਾ ਨਾ ਕੋਈ ਛੱਪਰ ਨਾ ਕੋਈ ਛੰਨ, ਜਨ ਭਗਤਾਂ ਬੇੜਾ ਬੰਨ੍ਹਿਆ। ਗੁਰ ਸੰਗਤ ਮੁਖੋਂ ਕਹਿਣਾ ਧੰਨ ਧੰਨ, ਪ੍ਰਭ ਦਿਸ ਨਾ ਆਏ ਆਤਮ ਅੰਨ੍ਹਿਆ। ਗੁਰਮੁਖ ਆਤਮ ਗਿਆ ਮੰਨ ਪ੍ਰਭ ਸਾਚੇ ਬੇੜਾ ਬੰਨ੍ਹਿਆ। ਭਰਮ ਭੁਲੇਖਾ ਕੱਢਿਆ ਜਨ, ਸ਼ਬਦ ਚੜ੍ਹਾਇਆ ਸਾਚਾ ਚੰਨਿਆ। ਰਾਏ ਧਰਮ ਨਾ ਲਾਏ ਡੰਨ, ਲੱਖ ਚੁਰਾਸੀ ਕਰੇ ਬੰਨਿਆ। ਜਗਤ ਵਿਕਾਰਾ ਖੰਨ ਖੰਨ, ਏਕਾ ਰਾਗ ਸੁਣਾਏ ਕੰਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਮਨ ਭਗਵੰਨਿਆ। ਹਰਿ ਅਵੱਲੜੀ ਕਾਰ ਅਵੱਲੜੀ ਰੀਤਿਆ। ਦੁਹਰੀ ਧਾਰਾ ਜਗਤ ਵਖਾਏ ਇਕ ਅਤੀਤਿਆ। ਦੁਹਰੀ ਧਾਰਾ ਜਗਤ ਵਖਾਏ ਕਲਜੁਗ ਅੰਤਮ ਜਾਏ ਬੀਤਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਚਲਾਏ ਆਪਣੀ ਰੀਤਿਆ। ਸਾਚੀ ਰੀਤੀ ਸਤਿ ਪੁਰਖ, ਜੁਗ ਜੁਗ ਮਾਤ ਚਲਾਇੰਦਾ। ਆਪੇ ਆਪ ਕਰਤਾ ਪੁਰਖ, ਨਿਰਭੈ ਰੂਪ ਸਮਾਇੰਦਾ। ਕਦੇ ਸੋਗ ਨਾ ਕਦੇ ਹਰਖ, ਏਕਾ ਰੰਗ ਰੰਗਾਇੰਦਾ। ਗੁਰਮੁਖ ਸਾਚੇ ਰਿਹਾ ਪਰਖ, ਘਸਵਟੀ ਨਾਮ ਰਖਾਇੰਦਾ। ਅੰਤਮ ਵੇਲੇ ਕਰੇ ਤਰਸ, ਸਾਚੀ ਹਾਟੀ ਇਕ ਵਖਾਇੰਦਾ। ਅੰਮ੍ਰਿਤ ਮੇਘ ਦੇਵੇ ਬਰਸ, ਕਾਇਆ ਮਾਟੀ ਤਾਲ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਜਗਤ ਨਿਸ਼ਾਨਾ ਇਕ ਕਰ, ਸੱਤਾਂ ਦੀਪਾਂ ਆਪ ਝੁਲਾਇੰਦਾ। ਜਗਤ ਨਿਸ਼ਾਨਾ ਸਾਢੇ ਤਿੰਨ ਹੱਥ, ਪ੍ਰਭ ਚਾਰੋਂ ਕੁੰਟ ਬਣਾਇੰਦਾ। ਵੇਖੇ ਖੇਲ ਹਰਿ ਸਮਰਥ, ਸਤਿਜੁਗ ਸਾਚਾ ਰਾਹ ਚਲਾਇੰਦਾ। ਲੱਖ ਚੁਰਾਸੀ ਪਾਵੇ ਨੱਥ, ਰਾਜ ਰਾਜਾਨਾ ਸ਼ਾਹ ਸੁਲਤਾਨਾਂ ਦਰ ਫਿਰਾਇੰਦਾ। ਗੁਰਮੁਖਾਂ ਬੰਨ੍ਹੇ ਹੱਥੀਂ ਗਾਨਾ, ਆਤਮ ਦੇਵੇ ਬ੍ਰਹਮ ਗਿਆਨਾ, ਜੋਤ ਸਰੂਪੀ ਹਰਿ ਭਗਵਾਨਾ, ਏਕਾ ਬਖ਼ਸ਼ੇ ਨਾਮ ਨਿਸ਼ਾਨਾ, ਧੁਰ ਦਰਗਾਹੀ ਸੰਗ ਰਖਾਇੰਦਾ। ਆਪੇ ਗੋਪੀ ਆਪੇ ਕਾਹਨਾ, ਆਪ ਰਮਈਆ ਆਪੇ ਰਾਮਾ, ਆਪ ਪਿਆਏ ਅੰਮ੍ਰਿਤ ਜਾਮਾ, ਲੱਖ ਚੁਰਾਸੀ ਮਿਟੇ ਸ਼ਾਮਾ, ਭਗਤ ਉਧਾਰੇ ਬਿਦਰ ਸੁਦਾਮਾ, ਆਪਣਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਇਕ ਵਜਾਏ ਸ਼ਬਦ ਦਮਾਮਾ, ਪੁਰੀਆਂ ਲੋਆਂ ਲੋਆਂ ਪੁਰੀਆਂ ਪਾਤਾਲ ਆਕਾਸ਼ਾਂ ਆਪਣਾ ਆਪ ਸੁਣਾਇੰਦਾ। ਸ਼ਬਦ ਦਮਾਮ ਵੱਜਿਆ, ਕਲਜੁਗ ਅੰਤਮ ਵਾਰ। ਜੋਤ ਸਰੂਪੀ ਹਰਿ ਹਰਿ ਗੱਜਿਆ, ਨਿਹਕਲੰਕੀ ਜਾਮਾ ਧਾਰ। ਗੁਰ ਗੋਬਿੰਦ ਸਤਿਗੁਰ ਸਾਚਾ, ਸੋਹੰ ਫੜ ਸ਼ਬਦ ਤੇਗ ਕਟਾਰ। ਅੰਮ੍ਰਿਤ ਪੀ ਪੀ ਰੱਜਿਆ, ਆਪੇ ਵਸੇ ਪਾਰ ਕਿਨਾਰ। ਹਰਿ ਹਰਿ ਨਰ ਨਰ ਹੋਵੇ ਖੱਬੇ ਸੱਜਿਆ, ਆਪੇ ਹੋਏ ਪਿਛੇ ਅਗਾੜ੍ਹ। ਭਾਗ ਲੱਗੇ ਦੇਸ ਮਾਝਿਆ, ਸਤਿਜੁਗ ਸਾਚਾ ਖੋਲ੍ਹੇ ਦਵਾਰ। ਚਾਰ ਵਰਨਾਂ ਏਕ ਹਾਜੀ ਹੱਜਿਆ, ਮੱਕਾ ਕਾਅਬਾ ਹੋਏ ਖੁਵਾਰ। ਜੋ ਘੜਿਆ ਸੋ ਭੱਜਿਆ, ਕਲਜੁਗ ਤੇਰੀ ਅੰਤਮ ਵਾਰ। ਸਤਿਜੁਗ ਸਾਚਾ ਤਾਲ ਵਜਿਆ, ਪ੍ਰਭ ਆਪ ਵਜਾਵਣਹਾਰਾ। ਚਰਨ ਧੂੜ ਇਸ਼ਨਾਨ ਕਰਾਏ ਸਾਚਾ ਮਜਿਆ, ਦੁਰਮਤ ਮੈਲ ਦਏ ਉਤਾਰ। ਦਰ ਦਵਾਰੇ ਜੋ ਜਨ ਆਏ ਭੱਜਿਆ, ਲੱਖ ਚੁਰਾਸੀ ਉਤਰੇ ਪਾਰ। ਕਿਸੇ ਲਾਉਣ ਨਾ ਦੇਵੇ ਅੱਜਿਆ ਪੱਜਿਆ, ਸੰਮਤ ਸੋਲਾਂ ਹੱਥ ਫੜੇ ਤੇਜ ਕਟਾਰ। ਜਨ ਭਗਤਾਂ ਰੱਖੇ ਲੱਜਿਆ, ਹਰਿ ਪੁਰਖਾ ਸਚ ਭਤਾਰ। ਮਨਮੁਖਾਂ ਮਾਇਆ ਮਮਤਾ ਦਜਿਆ, ਅਗਨੀ ਜੋਤੀ ਲਾਏ ਹੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਮੀਤਾ ਏਕਾ ਰੀਤਾ ਦਿਹੁਰਾ ਗੁਰਦਵਾਰਾ ਮੰਦਰ ਮਸੀਤਾ ਸਭ ਤੋਂ ਵਸੇ ਆਪੇ ਬਾਹਰ। ਮੰਦਰ ਮਸੀਤ ਨਾ ਗੁਰੂਦਵਾਰ, ਪ੍ਰਭ ਸਾਚੇ ਜੋਤ ਜਗਾਈਆ। ਆਪੇ ਵਸੇ ਗੁਪਤ ਜਾਹਿਰ, ਦਿਸ ਕਿਸੇ ਨਾ ਆਈਆ। ਭੇਖਾਧਾਰੀ ਦਰ ਦਰ ਖੁਆਰ, ਗੁਰ ਗੋਬਿੰਦ ਸਾਰ ਨਾ ਪਾਈਆ। ਨਾਤਾ ਤੋੜੇ ਊਚਾਂ ਨੀਚਾਂ ਏਕਾ ਬਖ਼ਸ਼ੇ ਚਰਨ ਪਿਆਰ, ਰਾਜ ਰਾਜਾਨਾ ਦਰ ਦਰ ਫਿਰਾਈਆ। ਸਰਬ ਜੀਆਂ ਪ੍ਰਭ ਸਾਂਝਾ ਯਾਰ, ਜੋਤੀ ਜਾਮਾ ਭੇਖ ਵਟਾਈਆ। ਕਰਮ ਕੁਕਰਮਾਂ ਰਿਹਾ ਵਿਚਾਰ, ਕਲਜੁਗ ਲੇਖਾ ਰਿਹਾ ਮੁਕਾਈਆ। ਧਰਮ ਦਵਾਰੇ ਹਾਹਾਕਾਰ, ਲੱਖ ਚੁਰਾਸੀ ਦਏ ਦੁਹਾਈਆ। ਚਿੱਤਰ ਗੁਪਤ ਲੇਖ ਲਿਖਾਰ, ਅਠਾਈ ਕੁੰਡਾਂ ਬੂਹਾ ਲਾਹੀਆ। ਛੋਟਾ ਮੁੰਡਾ ਕਰ ਤਿਆਰ, ਪੁਰਖ ਅਬਿਨਾਸ਼ੀ ਬੰਨ੍ਹੇ ਧਾਰ, ਸਿੰਘ ਮਨਜੀਤਾ ਅਗੇ ਲਾਈਆ। ਨੌਂ ਦਵਾਰੇ ਹੋਇਆ ਬਾਹਰ, ਇਕ ਉਡਿਆ ਸ਼ਬਦ ਉਡਾਰ, ਪੁਰੀ ਇੰਦਰ ਰਾਹ ਵਖਾਈਆ। ਕਰੋੜ ਤੇਤੀਸਾ ਮਾਰੇ ਮਾਰ, ਸੋਹੰ ਖੰਡਾ ਫੜ ਦੋ ਧਾਰ, ਨਿਹਕਲੰਕ ਨਰ ਅਵਤਾਰ, ਸ਼ਬਦ ਸਰੂਪੀ ਖ਼ਬਰਦਾਰ, ਦੇਵੀ ਦੇਵ ਹਾਹਾਕਾਰ, ਨਾ ਹੋਏ ਕੋਇ ਸਹਾਈਆ। ਪੁਰਖ ਅਬਿਨਾਸ਼ੀ ਨਰ ਅਵਤਾਰ, ਘਨਕਪੁਰ ਵਾਸੀ ਖੇਲ ਅਪਾਰ, ਮਦਿਰਾ ਮਾਸੀ ਕਰੇ ਖੁਆਰ, ਨਾਤਾ ਤੁੱਟੇ ਭੈਣਾ ਭਾਈਆ। ਸ਼ਬਦ ਰੰਗਾਇਆ ਸਚ ਰੰਗ, ਪ੍ਰਭ ਸਾਚੀ ਬਣਤ ਬਣਾਈਆ। ਨਾਮ ਡੋਰੀ ਚੜ੍ਹੇ ਪਤੰਗ, ਆਪੇ ਆਪ ਰਿਹਾ ਵਜਾਈਆ। ਵੇਖ ਵਖਾਣੇ ਗੋਦਾਵਰੀ ਗੰਗ, ਅਠ ਸਠ ਤੀਰਥ ਚਰਨ ਛੁਹਾਈਆ। ਕਵਣ ਦਵਾਰਾ ਵੱਜੇ ਮਰਦੰਗ, ਠਾਕਰ ਦਵਾਰਾ ਗੁਰ ਦਰ ਮੰਦਰ ਨਾਦ ਅਨਾਦਾ ਰਿਹਾ ਵਜਾਈਆ। ਲੱਖ ਚੁਰਾਸੀ ਭੌਂਦੀ ਬੰਦਰ, ਗੁਰ ਗੋਬਿੰਦ ਦਿਸ ਨਾ ਆਈਆ। ਪੁਰਖ ਅਬਿਨਾਸ਼ੀ ਵਸਿਆ ਅੰਦਰ, ਸਚ ਸਿੰਘਾਸਣ ਡੇਰਾ ਲਾਈਆ। ਉਚੇ ਟਿਲੇ ਫਿਰ ਫਿਰ ਥੱਕੇ ਗੋਰਖ ਮਛੰਦਰ, ਕਾਇਆ ਮੂੰਡ ਮੁੰਡਾਈਆ। ਕਰੋੜ ਤੇਤੀਸਾ ਰੋਵੇ ਅੰਦਰ, ਨਾ ਕੋਈ ਹੋਏ ਸਹਾਈਆ। ਕਾਹਨਾ ਕ੍ਰਿਸ਼ਨਾ ਵੇਖੇ ਬਨ ਬਿੰਦਰ, ਜੀਵ ਜੰਤ ਫਿਰੇ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸੰਬਲ ਨਗਰੀ ਇਕ ਘਰ, ਸਰ ਅੰਮ੍ਰਿਤ ਲੇਖ ਲਿਖਾਈਆ। ਸਰ ਅੰਮ੍ਰਿਤ ਅੰਮ੍ਰਿਤ ਰਸ, ਗੁਰ ਘਰ ਕਿਸੇ ਨਾ ਪਾਇਆ। ਮਦਿਰਾ ਮਾਸੀ ਗਏ ਵਸ, ਸਾਚਾ ਰਾਹ ਭੁਲਾਇਆ। ਅੰਤਮ ਪੈਂਡਾ ਮੁਕੇ ਨੱਸ ਨੱਸ, ਬਿਆਸ ਕਿਨਾਰਾ ਇਕ ਵਖਾਇਆ। ਸੰਮਤ ਸੋਲਾਂ ਰਿਹਾ ਦੱਸ, ਕੋਇ ਨਾ ਕਿਸੇ ਸਹਾਇਆ। ਨਾ ਕੋਈ ਸਕੇ ਕਮਰ ਕਸ, ਹੱਥ ਕਿਰਪਾਨ ਨਾ ਕੋਇ ਉਠਾਇਆ। ਪੁਰਖ ਅਬਿਨਾਸ਼ੀ ਚਰਨਾਂ ਹੇਠਾਂ ਦੇਵੇ ਝੱਸ, ਰੰਗ ਸੁਨਿਹਰੀ ਕਲਜੁਗ ਵਰਤੇ ਕਹਿਰੀ, ਆਪਣਾ ਭੇਖ ਵਟਾਇਆ। ਚਾਰੋਂ ਕੁੰਟ ਦਿਸਣ ਵੈਰੀ, ਮੁਗਲ ਪਠਾਣਾ ਸ਼ੇਰ ਦਲੇਰੀ, ਸੱਤਰ ਲੱਖ ਰਿਹਾ ਚੜ੍ਹਾਇਆ। ਮਾਇਆਧਾਰੀ ਢਹਿ ਢਹਿ ਢੇਰੀ, ਉਚੇ ਮੰਦਰ ਫਿਰੇ ਹਨੇਰੀ, ਗੁਰ ਦਰ ਕੋਈ ਦਿਸ ਨਾ ਆਇਆ। ਕਲਜੁਗ ਤੇਰੀ ਵਰਤੇ ਕਹਿਰੀ, ਨਾ ਕੋਈ ਦਿਸੇ ਨਗਰ ਸ਼ਹਿਰੀ, ਪੁਰਖ ਅਬਿਨਾਸ਼ੀ ਏਕਾ ਕਾਮ ਆਪਣੇ ਹੱਥ ਰਖਾਇਆ। ਲੇਖਾ ਚੁੱਕੇ ਜਗਤ ਦਾਮ, ਏਕਾ ਪੱਲੇ ਰਹਿ ਜਾਏ ਨਾਮ, ਗੁਰਮੁਖਾਂ ਵਿਰਲਾ ਬਣੇ ਵਣਜ ਵਪਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਮਿਟੇ ਸ਼ਾਮ, ਫੜ ਸ਼ਬਦ ਖੰਡਾ ਦੋ ਧਾਰੀ। ਸ਼ਬਦ ਖੰਡਾ ਹੱਥ ਕਟਾਰ, ਪ੍ਰਭ ਸਾਚਾ ਹੱਥ ਰਖਾਇੰਦਾ। ਸੋਲਾਂ ਕਰ ਤਨ ਸ਼ਿੰਗਾਰ, ਚਿੱਟਾ ਅਸਵ ਕਸਾਇੰਦਾ। ਕਲਗੀ ਤੋੜਾ ਨਾਮ ਅਪਾਰ, ਜਗਤ ਜਗਦੀਸ ਸੀਸ ਟਿਕਾਇੰਦਾ। ਜੋਤੀ ਨੂਰਾ ਸ਼ਬਦ ਸਰੂਰਾ, ਸਾਚਾ ਰਾਹ ਵਖਾਇੰਦਾ। ਲੋਆਂ ਪੁਰੀਆਂ ਏਕਾ ਪੌੜਾ, ਨਾ ਕੋਈ ਲੰਮਾ ਚੌੜਾ, ਸੋਹੰ ਸੋ ਲਗਾਇੰਦਾ। ਆਪੇ ਹੋਏ ਬ੍ਰਹਿਮਣ ਗੌੜਾ, ਪੂਤ ਸਪੂਤਾ ਆਪ ਉਪਾਇੰਦਾ। ਸੰਬਲ ਨਗਰੀ ਵੇਖੇ ਮਿੱਠਾ ਕੌੜਾ, ਨੌਂ ਦਰ ਵੇਖ ਵਖਾਇੰਦਾ। ਧੁਰ ਦਰਗਾਹੀ ਆਇਆ ਦੌੜਾ, ਨੀਲਾ ਘੋੜਾ ਪੌੜ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਤੇਰਾ ਸਚ ਨਿਸ਼ਾਨਾ, ਏਕਾ ਝੁਲੇ ਵਿਚ ਜਹਾਨਾ, ਹਰਿ ਸਾਚੀ ਬਣਤ ਬਣਾਇੰਦਾ। ਸਾਚੀ ਸਤਿਜੁਗ ਧਾਰ, ਪ੍ਰਭ ਲਾਲ ਰੰਗ ਗੁਲਾਲਿਆ। ਲਖਣ ਦੀਪ ਅਪਰ ਅਪਾਰ, ਚਲੇ ਅਵੱਲੜੀ ਚਾਲਿਆ। ਕੰਚਨ ਰੂਪ ਕਰੋਚ ਕਰ, ਫਲ ਵੇਖੇ ਸ੍ਰਿਸ਼ਟ ਸਬਾਈ ਡਾਲਿਆ। ਪੁਸ਼ਕਰ ਨੀਲੀ ਧਾਰ ਵਰੋਲੇ ਦੱਸੇ ਰਾਹ ਸੁਖਾਲਿਆ। ਜੰਬੂ ਦੀਪ ਏਕਾ ਘਰ, ਮੇਟ ਮਿਟਾਏ ਘਟਾ ਕਾਲਿਆ। ਸੁਹਾ ਪੀਲਾ ਮਿਲੇ ਵਰ, ਸ਼ਾਨ ਸਲਮਲ ਆਪ ਲਿਖਾਲਿਆ। ਕਲਜੁਗ ਤੇਰੀ ਕਾਲੀ ਧਾਰ, ਕੁਸ਼ਾ ਰੂਪ ਵਟਾ ਲਿਆ। ਪ੍ਰਭ ਵੇਖੇ ਖੇਲ ਵਿਚ ਸੰਸਾਰ, ਦਹਿ ਦਿਸ਼ਾ ਭੇਖ ਵਟਾ ਲਿਆ। ਭੇਖ ਮਿਟਾਏ ਮੁਹੰਮਦੀ ਯਾਰ, ਅੰਜ਼ੀਲ ਕੁਰਾਨਾ ਕੱਢੇ ਦਵਾਲਿਆ। ਮੱਕਾ ਮਦੀਨਾ ਪਾਵੇ ਸਾਰ, ਸੰਮਤ ਉਨੀ ਅਲ੍ਹਾ ਰਾਣੀ ਪਾੜੇ ਚੁੰਨੀ, ਕਰੇ ਖੇਲ ਅਕਾਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਨਿਸ਼ਾਨਾ ਜਗਤ ਵਰ, ਆਪਣੀ ਹੱਥੀਂ ਆਪ ਬਣਾ ਲਿਆ। ਇਕ ਨਿਸ਼ਾਨਾ ਇਕ ਬਣਤ, ਧੁਰ ਦਰਗਾਹ ਬਣਾਈਆ। ਲੇਖਾ ਲਿਖਣਹਾਰਾ ਹਰਿ ਹਰਿ ਸਾਚਾ ਮਹਿੰਮਾ ਅਗਣਤ ਗਣੀ ਨਾ ਜਾਈਆ। ਨਾ ਕੋਈ ਜਾਣੇ ਜੀਵ ਜੰਤ, ਪੜ੍ਹ ਪੜ੍ਹ ਥੱਕੀ ਜਗਤ ਲੋਕਾਈਆ। ਗੁਰਮੁਖ ਵਿਰਲੇ ਸ਼ਬਦ ਆਤਮ ਮਿਲਾ ਅਭੇਦ ਅਭੇਦ ਦਏ ਖੁਲ੍ਹਾਈਆ। ਮਿਲੇ ਮੇਲ ਹਰਿ ਦਾਤਾ ਗੁਣਵੰਤ, ਅਛਲ ਅਛੇਦਾ ਖੇਲ ਰਚਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਚਾਰ ਵੇਦਾਂ ਰਿਹਾ ਮੁਕਾਈਆ। ਚਾਰ ਵੇਦ ਮਾਰ ਧਿਆਨ, ਬ੍ਰਹਮੇ ਰਿਹਾ ਜਗਾਇਆ। ਸਤਿਜੁਗ ਦੁਆਪਰ ਤ੍ਰੇਤਾ ਕਲਜੁਗ ਵੇਖ ਮਕਾਨ, ਪ੍ਰਭ ਲੇਖਾ ਰਿਹਾ ਮੁਕਾਇਆ। ਸ਼ਬਦ ਰਖਾਏ ਸਾਚੀ ਆਣ, ਸਾਚੀ ਰੇਖਾ ਮਾਤ ਲਿਖਾਇਆ। ਆਪ ਉਡਾਏ ਇਕ ਬਿਬਾਣ, ਲੋਚਣ ਨੇਤਰ ਲੇਖਾ ਦਿਸ ਨਾ ਆਇਆ। ਗੁਰਮੁਖ ਵਿਰਲੇ ਚਤੁਰ ਸੁਜਾਨ, ਭਰਮ ਭੁਲੇਖਾ ਰਿਹਾ ਮਿਟਾਇਆ। ਆਤਮ ਦੇਵੇ ਬ੍ਰਹਮ ਗਿਆਨ, ਸ਼ਬਦ ਨਿਸ਼ਾਨਾ ਤੀਰ ਚਲਾਇਆ। ਰਾਗ ਸੁਣਾਏ ਸਾਚੇ ਕਾਨ, ਧੁਨੀ ਨਾਦ ਵਜਾਇਆ। ਦਰਸ ਵੇਖ ਸ੍ਰੀ ਭਗਵਾਨ ਸੁਨ ਮੁਨ ਤੋੜ ਤੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਨਿਸ਼ਾਨਾ ਰਿਹਾ ਬਣਾਇਆ। ਸਚ ਨਿਸ਼ਾਨਾ ਪਹਿਲੀ ਵੰਡ, ਭਾਰਤ ਖੰਡ ਵੰਡਾਈਆ। ਆਪੇ ਵੇਖੇ ਹਰਿ ਬ੍ਰਹਿਮੰਡ, ਸਾਚੀ ਰਚਨ ਰਚਾਈਆ। ਸੱਤਾਂ ਦੀਪਾਂ ਰਿਹਾ ਵੰਡ, ਨੌਂ ਖੰਡ ਬੂਝ ਬੁਝਾਈਆ। ਨਾ ਕੋਈ ਦੀਸੇ ਸਤਿਜੁਗ ਨਾਰ ਦੁਹਾਗਣ ਰੰਡ ਬੀਸ ਇਕੀਸਾ ਹੋਏ ਸਹਾਈਆ। ਪਹਿਲੀ ਬੰਨ੍ਹੇ ਆਪਣੀ ਹੱਥੀਂ ਗੰਢ, ਵਾਲੀ ਹਿੰਦ ਲਏ ਖੁਲ੍ਹਾਈਆ। ਜਨ ਭਗਤਾਂ ਪਾਏ ਆਤਮ ਠੰਡ, ਅੱਸੂ ਤਿੰਨ ਖ਼ੁਸ਼ੀ ਮਨਾਈਆ। ਹੱਥ ਫੜੇ ਚੰਡ ਪਰਚੰਡ, ਦਿੱਲੀ ਤਖ਼ਤ ਚਰਨ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪੇ ਲਿਖਣਹਾਰਾ ਲਿਖਤ ਨਾ ਸਕੇ ਕੋਈ ਮਿਟਾਈਆ। ਸ਼ਬਦ ਨਿਸ਼ਾਨਾ ਕਰ ਤਿਆਰ, ਦੂਜੀ ਧਾਰ ਚਲਾਇੰਦਾ। ਆਪੇ ਜਾਣੇ ਆਪਣੀ ਕਾਰ, ਆਪਣੀ ਕਾਰ ਕਮਾਇੰਦਾ। ਸ਼ਬਦ ਬਣਾਏ ਸਚ ਦਸਤਾਰ, ਆਪਣੇ ਸੀਸ ਟਿਕਾਇੰਦਾ। ਜੁਗਾ ਜੁਗੰਤਰ ਕੰਤ ਵਿਹਾਰ, ਨਾਰੀ ਕੰਤ ਪਰਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪੇ ਲਿਖਣਹਾਰਾ ਲਿਖਤ, ਆਪਣਾ ਰੰਗ ਵਖਾਇੰਦਾ। ਸ਼ਬਦ ਧਾਰ ਚਲਾਏ ਹਰਿ ਬਨਵਾਲੀਆ। ਸਾਚਾ ਸੀਸ ਨਾਮ ਟਿਕਾਏ, ਪੰਚ ਮੁਖੀ ਨਾਮ ਰਖਾਲੀਆ। ਦੇਸ ਮਾਝ ਗਣਤ ਗਿਣਾਏ, ਚਾਰੇ ਕੁੰਟਾਂ ਦਿਸੇ ਖਾਲੀਆ। ਪੰਚਮ ਕੂਟਾਂ ਵੇਖ ਵਖਾਏ, ਜ਼ਿਮੀਂ ਅਸਮਾਨਾਂ ਗਗਨ ਥਾਲੀਆ। ਗੁਰਮੁਖ ਸਾਚੇ ਲਏ ਲਟਕਾਏ, ਉਪਰ ਨੀਚੇ ਆਪ ਬਹਾਲੀਆ। ਦੇਵਤ ਸੁਰ ਰਹੇ ਤਰਸਾਏ, ਪ੍ਰਭ ਸਾਚੇ ਜੋਤ ਜਗਾਲੀਆ। ਸ਼ਿਵ ਸ਼ੰਕਰ ਸੀਸ ਝੁਕਾਏ, ਦਰ ਬਣੇ ਮਾਤ ਸੁਵਾਲੀਆ। ਬ੍ਰਹਮਾ ਅੱਠੇ ਨੇਤਰ ਰਿਹਾ ਉਠਾਏ, ਕਵਣ ਮੇਟੇ ਘਟਾ ਕਾਲੀਆ। ਗੁਰਮੁਖ ਸਾਚੇ ਲਏ ਜਗਾਏ, ਕਲਜੁਗ ਅੰਤਮ ਦਰ ਘਰ ਕਰਾਏ ਖਾਲੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਮੁਖੀ ਸਾਚਾ ਤਾਜ, ਲੇਖ ਲਿਖਾਏ ਬਣ ਸੁਵਾਲੀਆ। ਚਾਰੇ ਕੁੰਟਾਂ ਚਾਰ ਮੁੱਖ, ਸੋਹੰ ਧਾਰ ਵਹਾਈਆ। ਗੁਰਮੁਖਾਂ ਉਤਰੇ ਮਾਤ ਦੁੱਖ, ਸਾਚੀ ਦਿਸ਼ਾ ਵੇਖ ਵਖਾਈਆ। ਸੁਫਲ ਕਰਾਏ ਮਾਤ ਕੁੱਖ, ਦਸ ਦਸਮੇਸ਼ ਸੀਸ ਟਿਕਾਈਆ। ਨਾਤਾ ਤੋੜੇ ਗਰਭ ਮਾਤ ਉਲਟਾ ਰੁਖ਼, ਲੱਖ ਚੁਰਾਸੀ ਫੰਦ ਕਟਾਈਆ। ਕਲਜੁਗ ਮਿਟੇ ਤ੍ਰਿਸ਼ਨਾ ਭੁੱਖ, ਅੰਮ੍ਰਿਤ ਆਤਮ ਪਿਆਸ ਬੁਝਾਈਆ। ਦਰ ਘਰ ਉਪਜਾਏ ਏਕਾ ਸੁਖ, ਹੱਡ ਨਾੜੀ ਮਾਸ ਜੋਤ ਜਗਾਈਆ। ਜੁਗ ਜੁਗ ਸੁਖਣਾ ਰਹੇ ਸੁਖ ਭਗਤ ਭਗਵੰਤਾ ਹੋਏ ਸਹਾਈਆ। ਸੁਫਲ ਕਰੇ ਮਾਤ ਕੁੱਖ, ਜੋ ਜਨ ਰਸਨਾ ਰਹੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਮੁੱਖੀ ਸਾਚਾ ਤਾਜ, ਰੱਖੇ ਲਾਜ ਦੇਸ ਮਾਝ, ਆਪ ਆਪਣੇ ਹੱਥ ਉਠਾਈਆ। ਪੰਚਮ ਮੁਖ ਪੰਚ ਪੁਕਾਰ, ਧੁਰ ਦਰਗਾਹੀ ਰਿਹਾ ਸੁਣਾਈਆ। ਸ਼ਬਦ ਸਰੂਪੀ ਅਵਾਜ਼ਾਂ ਮਾਰ, ਗੁਰਮੁਖ ਸੋਏ ਰਿਹਾ ਜਗਾਈਆ। ਸ਼ਬਦ ਡੋਰੀ ਅਪਰ ਅਪਾਰ, ਤ੍ਰੈਲੋਆਂ ਬੰਧ ਬੰਧਾਈਆ। ਸਤਿ ਪੁਰਖ ਨਿਰੰਜਣ ਜੋਤ ਅਕਾਰ, ਨਿਰੰਕਾਰ ਸਮਾਈਆ। ਉਪਜੇ ਸ਼ਬਦ ਸੱਚੀ ਧੁਨਕਾਰ, ਧੁਨ ਆਤਮਕ ਰਿਹਾ ਉਪਜਾਈਆ। ਗੁਰਮੁਖਾਂ ਕਰੇ ਖ਼ਬਰਦਾਰ, ਸ਼ਬਦ ਸੁਨੇਹੜਾ ਰਿਹਾ ਘਲਾਈਆ। ਪਰਗਟ ਹੋਏ ਨਰ ਨਿਰੰਕਾਰ, ਦਿਸ ਨਾ ਆਇਆ ਕਲਗੀ ਤੋੜਾ ਨਾਮ ਅਪਾਰ, ਜੋਤੀ ਜੋੜਾ ਜੋੜ ਜੁੜਾਈਆ। ਸ਼ਬਦ ਘੋੜਾ ਕਰ ਤਿਆਰ, ਸਾਚਾ ਆਸਣ ਲਾਈਆ। ਨੌਂ ਦਵਾਰੇ ਆਵੇ ਬਾਹਰ, ਦਸਵਾਂ ਖੋਜ ਖੁਜਾਈਆ। ਆਪੇ ਗੁਪਤ ਆਪੇ ਜਾਹਰ, ਆਪੇ ਬੂਝ ਬੁਝਾਈਆ। ਆਪ ਆਪਣੀ ਪਾਵੇ ਸਾਰ, ਏਕਾ ਦੂਜਾ ਭੇਵ ਮਿਟਾਈਆ। ਪੁਰਖ ਅਗੰਮਾ ਅਗੰਮੜੀ ਕਾਰ, ਭੇਵ ਨਾ ਜਾਣੇ ਰਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਪੰਚਮ ਮੁਖੀ ਪੰਚਮ ਤਾਜ ਆਪੇ ਰਿਹਾ ਬਣਾਈਆ। ਸਾਚਾ ਤਾਜ ਪੰਚਮ ਧਾਰ, ਪੰਚਮ ਦਿਸ਼ਾ ਵਹਾਇੰਦਾ। ਵੇਖੇ ਖੇਲ ਵਿਚ ਸੰਸਾਰ, ਸਾਚਾ ਹਿੱਸਾ ਮਾਤ ਵੰਡਾਇੰਦਾ। ਨਿਹਕਲੰਕੀ ਨਰ ਅਵਤਾਰ, ਦਹਿ ਦਿਸ਼ਾ ਵੇਖ ਵਖਾਇੰਦਾ। ਚਿੱਟੇ ਅਸਵ ਹੋ ਅਸਵਾਰ, ਲੋਆਂ ਪੁਰੀਆਂ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋਹੰ ਉਪਰ ਸਾਚਾ ਲੇਖ, ਦੋਏ ਦੋਏ ਨੇਤਰ ਲੈਣਾ ਪੇਖ, ਸੋਹੰ ਸਾਚਾ ਮੇਲ ਮਿਲਾਇੰਦਾ। ਸ਼ਬਦ ਸੋਟੀ ਕਰ ਤਿਆਰ, ਨਾਮ ਮੁੱਠ ਲਗਾਇੰਦਾ। ਰਾਜ ਰਾਜਾਨਾਂ ਕਰੇ ਖ਼ਬਰਦਾਰ, ਦਰ ਦਵਾਰ ਖਾਲੀ ਹੱਥ ਵਖਾਇੰਦਾ। ਪਰਗਟ ਹੋਏ ਹਰਿ ਕਰਤਾਰ, ਲੁਕਿਆ ਕੋਈ ਰਹਿਣ ਨਾ ਦੇਵੇ ਗੁੱਠ, ਸੁਰਤੀ ਸ਼ਬਦ ਜਗਾਇੰਦਾ। ਅੰਤਮ ਵੇਲੇ ਦੇਵੇ ਕੁੱਠ, ਜੋ ਦਰ ਦਵਾਰੇ ਗਏ ਰੁੱਠ, ਲਹਿਣਾ ਦੇਣਾ ਮੂਲ ਚੁਕਾਇੰਦਾ। ਗੁਰ ਸੰਗਤ ਮੇਲ ਮਿਲਾਏ ਲੱਖ ਚੁਰਾਸੀ ਧਰਮ ਰਾਏ ਦਰ ਟੰਗੇ ਪੁਠ, ਨਾ ਅੰਤਮ ਕੋਇ ਛੁਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੋ ਹੱਥੀਂ ਰੱਖੇ ਸ਼ਬਦ ਦੁਹਰੀ ਮਾਰ ਕਰਾਇੰਦਾ। ਸ਼ਬਦ ਸੋਟੀ ਹੱਥ ਬਲਕਾਰ, ਆਪਣੇ ਹੱਥ ਉਠਾਈਆ। ਕਲਜੁਗ ਅੰਤਮ ਚੁੱਕਣਾ ਭਾਰ, ਸਾਚਾ ਹੁਕਮ ਸੁਣਾਈਆ। ਚਰਨ ਛੁਹਾਏ ਦਿੱਲੀ ਦਰਬਾਰ, ਵਾਲੀ ਹਿੰਦ ਸੇਵ ਲਗਾਈਆ। ਅੱਸੂ ਤਿੰਨ ਦਿਵਸ ਵਿਚਾਰ, ਪ੍ਰਭ ਸਾਚੀ ਜੋਤ ਜਗਾਈਆ। ਆਪੇ ਜਾਣੇ ਜਗਤ ਵਿਹਾਰ, ਭਗਤ ਭਗਵੰਤ ਅਚਰਜ ਰੀਤ ਬਣਾਈਆ। ਨਾ ਕੋਈ ਵੇਖੇ ਪਹਿਰੇਦਾਰ, ਨਾ ਸਕੇ ਮਾਤ ਉਠਾਈਆ। ਕਿਲੇ ਮੰਦਰ ਲਏ ਉਸਾਰ, ਪ੍ਰਭ ਜੋਤੀ ਰਿਹਾ ਢਾਈਆ। ਇਕ ਸੁਹਾਏ ਬੰਕ ਦਵਾਰ, ਘਰ ਸਾਚੇ ਵੱਜੇ ਵਧਾਈਆ। ਸੋ ਜਨ ਅੰਤਮ ਉਧਰੇ ਪਾਰ, ਪ੍ਰਭ ਚਰਨ ਸੱਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਸੋਟੀ ਹੱਥ ਉਠਾਈਆ। ਪੰਚ ਧਾਰੀ ਕਾਲਾ ਰੰਗ, ਸਵਾ ਹੱਥ ਰਖਾਵਣਾ। ਸੋਹੰ ਅੱਖਰ ਹਰਿ ਸਮਰਥ, ਆਪਣਾ ਲੇਖ ਲਿਖਾਵਣਾ। ਪਰਗਟ ਹੋ ਹਰਿ ਪਰਤਖ, ਭਾਂਡਾ ਭਰਮ ਭੰਨਾਵਣਾ। ਸੰਤ ਸੁਹੇਲੇ ਲਏ ਰੱਖ ਮਨਮੁਖਾਂ ਅੰਤ ਖਪਾਵਣਾ। ਚਾਰੋਂ ਕੁੰਟ ਉਡੇ ਕੱਖ, ਵਾਲੀ ਹਿੰਦ ਜਣਾਵਣਾ। ਮੰਦਰ ਅੰਦਰ ਦਿਸਣ ਸੱਖ, ਸਾਚਾ ਰੰਗ ਨਾ ਕੋਈ ਸੁਹਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖਾ ਲੇਖ ਭਵਿਖਤ ਵਾਕ ਦਰ ਦਿੱਲੀ ਲਿਖਾਵਣਾ। ਪੰਚਮ ਨਿਸ਼ਾਨਾ ਪੰਚਮ ਮੁਖ, ਪੰਚਾਂ ਧਾਰ ਬੰਨ੍ਹਾਇੰਦਾ। ਹਰਿਜਨ ਉਤਰੇ ਸਗਲਾ ਦੁੱਖ, ਵਿਚ ਸੰਸਾਰ ਦਇਆ ਕਮਾਇੰਦਾ। ਇਕ ਉਤਾਰੇ ਤ੍ਰਿਸ਼ਨਾ ਭੁੱਖ, ਸਾਚਾ ਸੁਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਰੰਗ ਸਮਾਇੰਦਾ। ਪੰਚਮ ਜੋੜਾ ਚਿੱਟਾ ਤੰਦ, ਚਰਨ ਕਵਲ ਛੁਹਾਈਆ। ਨਾਤਾ ਤੁੱਟੇ ਬੱਤੀ ਦੰਦ, ਰਸਨਾ ਨਾ ਕੋਈ ਹਿਲਾਈਆ। ਬੀਸ ਇਕੀਸਾ ਮੇਟ ਮਿਟਾਏ ਮਧਰਾ ਮਾਸ ਗੰਦ, ਵਾਲੀ ਹਿੰਦ ਹੱਥ ਫੜਾਈਆ। ਸੋਹੰ ਸ਼ਬਦ ਸੁਣਾਏ ਸੁਹਾਗੀ ਛੰਦ, ਚਾਰ ਵਰਨਾਂ ਇਕ ਜਣਾਈਆ। ਇਕ ਉਪਜਾਏ ਪਰਮਾਨੰਦ, ਦਰ ਦਵਾਰੇ ਬੂਝ ਬੁਝਾਈਆ। ਸ਼ਬਦ ਚੜ੍ਹਾਏ ਸਾਚਾ ਚੰਦ, ਅਗਿਆਨ ਅੰਧੇਰ ਮਿਟਾਈਆ। ਸਰਬ ਜੀਆਂ ਸਾਚਾ ਬਖ਼ਸ਼ੰਦ, ਹਰਿ ਕਰਤਾ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਿੱਟਾ ਜੋੜਾ ਸ਼ਬਦ ਘੋੜਾ ਹੋਏ ਅਸਵਾਰ, ਵੇਖੇ ਥਾਉਂ ਥਾਈਂਆ। ਚਿੱਟਾ ਜੋੜਾ ਗੁਰਮੁਖ ਸੇਵ, ਪ੍ਰਭ ਸ਼ਬਦੀ ਮਾਤ ਜਣਾਈਆ। ਅੰਮ੍ਰਿਤ ਆਤਮ ਸਾਚਾ ਮੇਵ, ਧੁਰਦਰਗਾਹੀ ਰਿਹਾ ਖੁਵਾਈਆ। ਮਿਲੇ ਵਡਿਆਈ ਦੇਵੀ ਦੇਵ, ਉਤਮ ਜ਼ਾਤ ਕਰਾਈਆ। ਸਾਚਾ ਮੇਲਾ ਅਲਖ ਅਭੇਵ, ਭੇਦ ਅਭੇਦਾ ਮੁਖ ਵਖਾਈਆ। ਗੁਰਮੁਖ ਕਾਇਆ ਸਦਾ ਨਿਹਕੇਵ, ਰਸਨਾ ਜਿਹਵਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸੰਗਤ ਸੇਵਾ ਲਾਈਆ। ਗੁਰ ਸੰਗਤ ਸੇਵਾ ਸਚ ਕਮਾਵਣੀ, ਪੰਚਮ ਮੁਖ ਸੁਹਾਇਆ। ਗੁਰ ਪੂਰੇ ਆਤਮ ਭਿਛਿਆ ਪਾਵਣੀ, ਆਤਮ ਸਹਿੰਸਾ ਰੋਗ ਮਿਟਾਇਆ। ਪੂਰ ਕਰਾਏ ਦਰ ਘਰ ਭਾਵਨੀ, ਕਲ ਦੁੱਖ ਰਹਿਣ ਨਾ ਪਾਇਆ। ਅੰਤਮ ਪੱਕੀ ਸਾਚੀ ਸਾਵਣੀ, ਸਤਾਰਾਂ ਹਾੜੀ ਬਣਤ ਬਣਾਇਆ। ਹੁਕਮ ਸੁਣਾਏ ਪਵਣ ਪਾਵਣੀ, ਪਵਣ ਪਾਣੀ ਵਿਚ ਸਮਾਇਆ। ਲੇਖ ਚੁਕਾਏ ਅਵਣ ਗਵਣੀ, ਅਵਣ ਗਵਣਾ ਵਿਚ ਫਿਰਾਇਆ। ਦਾਮਨ ਚਮਕੇ ਦਾਮਨ ਦਾਮਨੀ, ਕਾਮਨ ਕਾਮਨੀ ਦਏ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਮੇਲਾ ਰਿਹਾ ਮਿਲਾਈਆ। ਪੰਚਮ ਮੇਲਾ ਪੰਚ ਵਸਤ, ਪ੍ਰਭ ਸਾਚਾ ਹੱਥ ਫੜਾਇੰਦਾ। ਲਹਿਣਾ ਦੇਣਾ ਦਸਤ ਬਦਸਤ, ਆਪੇ ਬੈਠ ਸਾਚੇ ਹਸਤ, ਪੁਰਖ ਅਬਿਨਾਸ਼ੀ ਆਪ ਮੁਕਾਇੰਦਾ। ਹਰਿਜਨ ਰਹਿਣਾ ਸਦਾ ਮਸਤ, ਸ਼ਬਦ ਮਿਲਿਆ ਹਰਿ ਸਾਚਾ ਸਸਤ, ਮੁੱਲ ਕੋਈ ਨਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਾਲੀ ਹਿੰਦ ਸੁਹਾਏ ਦਰ, ਸਾਚੀ ਵਸਤ ਟਿਕਾਇੰਦਾ। ਪੰਚਮ ਵਸਤ ਦਰ ਦਰਬਾਰ, ਆਪੇ ਦਏ ਟਿਕਾਇਆ। ਬੰਦ ਕਰਾਏ ਸ਼ਬਦ ਕਿਵਾੜ, ਆਤਮ ਕੁੰਡਾ ਲਾਹਿਆ। ਆਪੇ ਖੋਲ੍ਹੇ ਸਤਾਰਾਂ ਹਾੜ ਬੀਸ ਬੀਸਾ ਖ਼ੁਸ਼ੀ ਮਨਾਇਆ। ਦਿੱਲੀ ਢਿੱਲੀ ਹੋਏ ਉਜਾੜ, ਏਕਾ ਕੂਟ ਦਏ ਵਸਾਇਆ। ਆਪੇ ਵੇਖੇ ਧਰਤ ਮਾਤ ਤੇਰਾ ਅਖਾੜ, ਪ੍ਰਭ ਸਾਚੀ ਰਚਨ ਰਚਾਇਆ। ਜੀਵ ਜੰਤ ਚਬਾਏ ਆਪਣੀ ਦਾੜ੍ਹ, ਰਾਏ ਧਰਮ ਹੁਕਮ ਸੁਣਾਇਆ। ਨੌਂ ਦਵਾਰੇ ਰਿਹਾ ਪਾੜ, ਗੁਰਮੁਖ ਸਾਚੇ ਮਾਤ ਜਗਾਇਆ। ਸ਼ਬਦ ਘੋੜੇ ਦੇਵੇ ਚਾੜ੍ਹ, ਨਾਮ ਡੋਰੀ ਹੱਥ ਫੜਾਇਆ। ਧੁਰ ਦਰਗਾਹੀ ਬਣਾਏ ਸਾਚੇ ਲਾੜ, ਮਸਤਕ ਟਿੱਕਾ ਏਕਾ ਲਾਇਆ। ਜੋਤ ਜਗਾਏ ਬਹੱਤਰ ਨਾੜ, ਆਤਮ ਘਰ ਨਾਮ ਟਿਕਾਇਆ। ਆਪੇ ਹੋਏ ਪਿਛੇ ਅਗਾੜ, ਨੀਕਨ ਨੀਕਾ ਦਿਸ ਨਾ ਆਇਆ। ਗੁਰ ਸੰਗਤ ਲਹਿਣਾ ਸਤਾਰਾਂ ਹਾੜ, ਭੇਵ ਚੁਕਾਏ ਜੀਵ ਜਨ ਜੀਅ ਕਾ, ਲਹਿਣਾ ਦੇਵਣਹਾਰ ਆਪ ਅਖਵਾਇਆ। ਲਹਿਣਾ ਦੇਵਣਹਾਰ ਜਗਤ ਸੁਲਤਾਨਿਆ। ਗੁਰਮੁਖ ਮੰਗੇ ਮੰਗ ਅਪਾਰ ਵਿਚ ਜਹਾਨਿਆ। ਤਨ ਚਾੜ੍ਹੇ ਕਾਇਆ ਰੰਗ ਸ਼ਬਦ ਅਪਾਰ ਮਹਾਨਿਆ। ਅੰਮ੍ਰਿਤ ਧਾਰ ਵਹਾਏ ਗੰਗ, ਕਾਇਆ ਠੰਡੀ ਠਾਰ ਕਰਾਨਿਆ। ਤਾਲ ਵਜਾਏ ਨਾਮ ਮਰਦੰਗ, ਸਾਚਾ ਰਾਗ ਆਪ ਅਲਾਨਿਆ। ਬੈਠ ਹਰਿ ਸ਼ਬਦ ਪਲੰਘ, ਵੇਖੇ ਖੇਲ ਸ੍ਰੀ ਭਗਵਾਨਿਆ। ਗੁਰਮੁਖ ਵਿਰਲਾ ਅੰਦਰ ਜਾਏ ਲੰਘ, ਜਿਸ ਹੋਏ ਆਪ ਮਿਹਰਵਾਨਿਆ। ਜੋਤੀ ਸ਼ਬਦੀ ਸਾਚੀ ਸੰਗ, ਪਵਣੀ ਚਵਰ ਝੁਲਾਨਿਆ। ਅੰਗੀਕਾਰ ਲਾਏ ਅੰਗ, ਏਕਾ ਨਾਰੀ ਸਾਚਾ ਆਤਮ ਸੇਜ ਹੰਢਾਨਿਆ। ਕਲਜੁਗ ਕਾਇਆ ਰੰਗ ਬਸੰਤ, ਮਾਇਆ ਪਾਈ ਮਾਤ ਬੇਅੰਤ, ਗੁਰਮੁਖ ਵਿਰਲੇ ਆਪ ਜਗਾਏ ਚਤੁਰ ਸੁਘੜ ਸਿਆਣਿਆ। ਮਨਮੁਖ ਜੀਵ ਦੇਵ ਦੰਤ, ਆਤਮ ਹੋਣ ਭਸਮੰਤ, ਹਰਿ ਭਾਣਾ ਗੁਣ ਨਿਧਾਨਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸੰਬਲ ਦੇਸ ਲੇਖ ਵੇਖ ਹਰਿ, ਗੁਰ ਗੋਬਿੰਦ ਪਛਾਨਿਆ। ਗੁਰ ਗੋਬਿੰਦ ਪਛਾਣ, ਮੇਲ ਮਿਲਾਇਆ। ਸਰਬ ਜੀਆਂ ਪ੍ਰਭ ਜਾਣੀ ਜਾਣ, ਸਾਚਾ ਖੇਲ ਰਚਾਇਆ। ਕਾਇਆ ਚਿਲੇ ਵੇਖ ਕਮਾਨ, ਸ਼ਬਦ ਤੀਰ ਚਲਾਇਆ। ਵੇਖੇ ਖੇਲ ਸ੍ਰੀ ਭਗਵਾਨ, ਸਾਚਾ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਪੰਚਮ ਮੀਤਾ, ਪੰਚਮ ਰੀਤਾ, ਪੰਚਮ ਰਹੇ ਸਦਾ ਅਤੀਤਾ, ਪੰਚਮ ਵਿਚ ਸਮਾਇਆ। ਪੰਚਮ ਸੰਗ ਨਿਭਾਵਣ ਆਇਆ, ਹੱਥੀਂ ਬੰਨ੍ਹੇ ਗਾਨਾ। ਪੱਲਾ ਨਾਮ ਫੜਾਵਣ ਆਇਆ, ਧੁਰ ਦਰਗਾਹੀ ਇਕ ਨਿਸ਼ਾਨਾ। ਸ਼ਬਦ ਘੋੜ ਚੜ੍ਹਾਵਣ ਆਇਆ, ਹਰਿ ਵਡ ਬਲੀ ਬਲਵਾਨਾ। ਜੋਤੀ ਜੋੜੇ ਜੋੜ ਜੁੜਾਵਣ ਆਇਆ, ਸ਼ਬਦ ਸੁਣਾਏ ਰਾਗ ਕਾਨਾ। ਸੋਹੰ ਸੋ ਸਾਚੇ ਹੋੜੇ ਨਿਰਗੁਣ ਸਰਗੁਣ ਜੋੜ, ਦਸਮ ਦਵਾਰੀ ਜੋੜਨ ਆਇਆ ਸਚ ਮਕਾਨਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਜਨ ਭਗਤਾਂ ਦੇਵੇ ਜੀਆ ਦਾਨਾ। ਸੋਹੰ ਹੋੜਾ ਦੋਏ ਮੁੱਖ, ਦੋਏ ਧਾਰ ਚਲਾਈਆ। ਨਿਰਗੁਣ ਰੂਪ ਧਾਰਾ ਸਾਚਾ ਸੁਖ, ਸਚ ਵਸਤ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਸਤਿ ਪੁਰਖ ਨਿਰੰਜਣ ਵੇਖ ਦਰ, ਸਤਿ ਸਤਿਵਾਦੀ ਸ਼ਬਦ ਅਨਾਦੀ, ਬੋਧ ਅਗਾਧੀ ਏਕਾ ਬਣਤ ਬਣਾਈਆ। ਬੋਧ ਅਗਾਧ ਸ਼ਬਦ ਜੈਕਾਰ, ਪ੍ਰਭ ਸਾਚਾ ਮਾਤ ਕਰਾਇੰਦਾ। ਕਲਜੁਗ ਤੇਰੀ ਅੰਤਮ ਵਾਰ, ਨਾਮ ਅਰਦਾਸਾ ਇਕ ਕਰਾਇੰਦਾ। ਗੁਰਮੁਖ ਵੇਖੇ ਸੁੱਤੇ ਕਿਹੜੇ ਘਰ, ਨਾ ਕੋਈ ਮਾਤ ਜਗਾਇੰਦਾ। ਚਾਰੇ ਕੁੰਟ ਲੱਗੀ ਅੱਗ ਆਵੇ ਡਰ, ਨਾ ਕੋਈ ਕਿਸੇ ਬੁਝਾਇੰਦਾ। ਮਸਤਕ ਟਿੱਕਾ ਕੇਸਰ ਜਗੇ ਜਗੇ ਜੋਤ ਲਿਲਾਟੀ ਸਾਚੇ ਮੱਟੇ ਔਖੀ ਘਾਟੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਖੋਲ੍ਹੇ ਬੰਦ ਦਰ ਜਗਤ ਦਵਾਰੇ ਨੌਂ ਵੇਖ ਸ੍ਰਿਸ਼ਟ ਸਬਾਈ ਫਿਰੇ ਹਲਕਾਈਆ। ਪ੍ਰਭ ਜੋਤੀ ਧਰਿਆ ਜਾਮਾ ਭੇਖ, ਦ੍ਰਿਸ਼ਟ ਇਸ਼ਟ ਨਾ ਕਿਸੇ ਖੁਲ੍ਹਾਈਆ। ਨਾ ਕੋਈ ਜਾਣੇ ਬਿਧਨਾ ਲਿਖੀ ਰੇਖ, ਨਾ ਸਕੇ ਮਾਤ ਮਿਟਾਈਆ। ਭਰਮੇ ਭੁੱਲੇ ਔਲੀਏ ਪੀਰ ਸ਼ੇਖ਼ ਗੌਂਸ ਕੁਤਬ ਮੁਸਾਇਕ ਦੇਣ ਦੁਹਾਈਆ। ਕੋਇ ਨਾ ਸਕੇ ਨੇਤਰ ਲੋਇਣ ਸਾਚੇ ਪੇਖ, ਸਾਧ ਸੰਤ ਬੇਅੰਤ ਰਹੇ ਧੂਣੀਆਂ ਤਾਈਆ। ਗੁਰਮੁਖ ਵਿਰਲੇ ਲੱਗੇ ਮਸਤਕ ਰੇਖ, ਨਾ ਸਕੇ ਮਾਤ ਮਿਟਾਈਆ। ਲੱਖ ਚੁਰਾਸੀ ਵਿਚੋਂ ਆਪੇ ਵੇਖ, ਜੋਤ ਸਰੂਪੀ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸ਼ਬਦ ਨਿਸ਼ਾਨਾ ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਅੰਤਮ ਮਾਤ ਝੁਲਾਈਆ। ਸ਼ਬਦ ਨਿਸ਼ਾਨ ਜਾਏ ਚੜ੍ਹ, ਬੀਸ ਬੀਸਾ ਦਏ ਦੁਹਾਈਆ। ਪੁਰਖ ਅਬਿਨਾਸ਼ੀ ਵੇਖੇ ਦੂਰ ਖੜ, ਈਸਾ ਮੂਸਾ ਦਏ ਦੁਹਾਈਆ। ਨਾ ਕੋਈ ਦਿਸੇ ਸੀਸ ਧੜ, ਸੰਗ ਮੁਹੰਮਦ ਚਾਰ ਯਾਰ, ਗਲ ਵਿਚ ਪੱਲੇ ਬੈਠੇ ਪਾਈਆ। ਚਾਰੋਂ ਕੁੰਟ ਦਿਸੇ ਉਜਾੜ, ਧਰਤ ਮਾਤ ਤੇਰਾ ਇਕ ਅਖਾੜ ਮੌਤ ਲਾੜੀ ਖੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਬਜਰ ਕਪਾਟੀ ਪਾੜ, ਜੋਤੀ ਨਿਰਮਲ ਨੂਰ ਜਗਾਈਆ। ਬਜਰ ਕਪਾਟੀ ਮਾਇਆ ਪੜਦਾ, ਪ੍ਰਭ ਆਪਣਾ ਆਪ ਰਖਾਇਆ। ਜੀਵ ਜੰਤ ਵਿਚ ਅਗਨੀ ਸੜਦਾ, ਨਾ ਕੋਈ ਅੰਮ੍ਰਿਤ ਜਾਮ ਪਿਆਇਆ। ਜੁਗਾ ਜੁਗੰਤਰ ਸਭ ਘਾੜਨ ਘਾੜ ਘੜਦਾ, ਆਪਣੇ ਭਾਣੇ ਵਿਚ ਸਮਾਇਆ। ਗੁਰਮੁਖ ਵਿਰਲਾ ਔਖੀ ਘਾਟੀ ਚੜ੍ਹਦਾ, ਪ੍ਰਭ ਡੰਡਾ ਸ਼ਬਦ ਹੱਥ ਉਠਾਇਆ। ਅੱਖਰ ਵੱਖਰ ਜੋ ਜਨ ਪੜ੍ਹਦਾ, ਮਸਤਕ ਲੇਖਾ ਦਏ ਮਿਟਾਇਆ। ਦਰ ਦਵਾਰੇ ਸਾਚੇ ਵੜਦਾ, ਗੁਰ ਚਰਨ ਸਰਨ ਚਿਤ ਲਾਇਆ। ਲੇਖ ਮਿਟਾਏ ਅਸਥੂਲ ਜੜ੍ਹ ਦਾ, ਸੋ ਅਗੰਮ ਰੂਪ ਵਟਾਇਆ। ਸ੍ਰਿਸ਼ਟ ਸਬਾਈ ਅਗੇ ਪਰਦਾ, ਦਿਸ ਕਿਸੇ ਨਾ ਆਇਆ। ਘਟ ਘਟ ਅੰਦਰ ਆਪੇ ਵੜਦਾ, ਨੌਂ ਦਰਵਾਜ਼ੇ ਬੰਦ ਕਰਾਇਆ। ਪੌੜੀ ਪੌੜੀ ਮੰਜ਼ਲ ਚੜ੍ਹਦਾ, ਮਹੱਲ ਅਟੱਲ ਇਕ ਸੁਹਾਇਆ। ਦਸਮ ਦਵਾਰੀ ਕੁੰਡਾ ਫੜਦਾ, ਪਹਿਰੇਦਾਰ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸ਼ਬਦੀ ਸੰਗ ਰਲਾਇਆ। ਸ਼ਬਦ ਗੁਰ ਹੋ ਤਿਆਰ, ਅੰਦਰ ਮੰਦਰ ਦਏ ਸੁਹਾਈਆ। ਆਪੇ ਕਰੇ ਖ਼ਬਰਦਾਰ, ਪਹਿਰੇਦਾਰ ਆਪ ਅਖਵਾਈਆ। ਫੜ ਫੜ ਬਾਹੋਂ ਲਾਏ ਪਾਰ, ਸਾਚਾ ਬੇੜਾ ਰਿਹਾ ਬੰਧਾਈਆ। ਨਾ ਕੋਈ ਲੁੱਟੇ ਚੋਰ ਯਾਰ, ਪੰਜਾਂ ਚੋਰਾਂ ਦਏ ਦੁਰਕਾਈਆ। ਸ਼ਬਦ ਘੋੜਾ ਤਨ ਸ਼ਿੰਗਾਰ, ਜੋਤੀ ਜੋੜੇ ਦਏ ਮੇਲ ਮਿਲਾਈਆ। ਆਪੇ ਬੈਠਾ ਅਧ ਵਿਚਕਾਰ, ਸਾਚੀ ਰਚਨ ਰਚਾਈਆ। ਸੱਤਾਂ ਦੀਪਾਂ ਰੂਪ ਅਪਾਰ, ਜੰਬੂ ਦੀਪ ਸੁਹਾਈਆ। ਦਸਮ ਦਵਾਰੀ ਚਿੱਟੀ ਧਾਰ, ਆਪਣੀ ਆਪ ਵਹਾਈਆ। ਸੁਨ ਅਗੰਮੋ ਆਇਆ ਪਾਰ, ਨਾਦ ਅਨਾਦਾ ਢੋਲ ਵਜਾਈਆ। ਓਅੰਕਾਰ ਏਕੰਕਾਰ, ਆਪਣਾ ਅੰਕ ਕਰਾਈਆ। ਜੋਤ ਸਰੂਪੀ ਪਸਰ ਪਸਾਰ, ਸਤਿ ਪੁਰਖਾ ਵਿਚ ਸਮਾਈਆ। ਸਤਿ ਪੁਰਖਾ ਜਾਣੇ ਆਪਣੀ ਧਾਰ, ਸਚ ਸਿੰਘਾਸਣ ਡੇਰਾ ਲਾਈਆ। ਹਰਿ ਸਿੰਘਾਸਣ ਅਪਰ ਅਪਾਰ, ਜੋਤੀ ਨੂਰ ਸਵਾਈਆ। ਜੋਤੀ ਨੂਰ ਹਰਿ ਕਰਤਾਰ, ਲੱਖ ਚੁਰਾਸੀ ਵਿਚ ਟਿਕਾਈਆ। ਲੱਖ ਚੁਰਾਸੀ ਬੰਨ੍ਹੇ ਧਾਰ, ਜੁਗ ਜੁਗ ਬਣਤ ਬਣਾਈਆ। ਸੰਤ ਸੁਹੇਲਾ ਮੀਤ ਮੁਰਾਰ, ਲੋਕਮਾਤ ਆਵੇ ਵਾਹੋ ਦਾਹੀਆ। ਕਲਜੁਗ ਕਰਮਾਂ ਰਿਹਾ ਵਿਚਾਰ, ਧਰਤ ਮਾਤ ਦਏ ਦੁਹਾਈਆ। ਨਿਹਕਲੰਕ ਲਏ ਅਵਤਾਰ, ਗੁਰ ਗੋਬਿੰਦਾ ਲੇਖ ਲਿਖਾਈਆ। ਸ਼ਬਦ ਡੰਕ ਅਪਰ ਅਪਾਰ, ਚਾਰੋਂ ਕੁੰਟ ਰਿਹਾ ਵਜਾਈਆ। ਰਾਜ ਰਾਜਾਨਾ ਕਰੇ ਖ਼ਬਰਦਾਰ, ਗੁਰੂਆਂ ਪੀਰਾਂ ਦਏ ਹਿਲਾਈਆ। ਗੁਰਸਿਖਾਂ ਹੋਇਆ ਪਹਿਰੇਦਾਰ, ਨੰਗੀਂ ਪੈਰੀਂ ਸੇਵ ਕਮਾਈਆ। ਦੋ ਜਹਾਨੀ ਸਾਚਾ ਯਾਰ, ਕਲਜੁਗ ਅੰਤਮ ਮੇਲ ਮਿਲਾਈਆ। ਲੱਖ ਚੁਰਾਸੀ ਨਾਰ ਬਾਂਝ, ਸ਼ਬਦ ਪੂਤ ਨਾ ਗੋਦ ਉਠਾਈਆ। ਮਾਤਾ ਪਿਤਾ ਪੂਤ ਪਿਆਰ ਨਾ ਦਿਸੇ ਕਿਸੇ ਸਾਂਝਾ, ਅੰਤਮ ਕੋਇ ਨਾ ਸੰਗ ਨਿਭਾਈਆ। ਰੂਹ ਨਿਮਾਣੀ ਸਾਚੀ ਹੀਰ ਸ਼ਬਦ ਗੁਰ ਸਾਚਾ ਰਾਂਝਾ, ਨਾਦ ਅਨਾਦਾ ਵੰਞਲੀ ਵਜਾਈਆ। ਆਪੇ ਵੇਖੇ ਬੋਧ ਅਗਾਧਾ, ਜਾਣੇ ਖੇਲ ਵਿਚ ਬ੍ਰਹਿਮਾਦਾ, ਗੋਬਿੰਦ ਗੋਬਿੰਦ ਤੇਰੀ ਧਾਰ ਸੁਹਾਈਆ। ਗੋਬਿੰਦ ਤੇਰੀ ਧਾਰ ਵਿਚ ਬ੍ਰਹਿਮਾਦਿਆ। ਪੁਰਖ ਅਬਿਨਾਸ਼ੀ ਪਾਏ ਸਾਰ, ਆਦਿਨ ਅੰਤਾ ਆਦਿ ਬ੍ਰਹਿਮਾਦਿਆ। ਸਾਚੇ ਸੰਤਾਂ ਦਏ ਹੁਲਾਰ, ਮੇਲ ਮਿਲਾਏ ਮੋਹਣ ਮਾਧਵ ਮਾਧਿਆ। ਏਕਾ ਘਰ ਏਕੰਕਾਰ ਸਤਿ ਸਰੂਪੀ ਸਾਚੀ ਧਾਰ, ਸਚ ਵਸਤ ਨਾ ਕਿਸੇ ਲਾਧੀਆ। ਅੱਖਰ ਵੱਖਰ ਰਿਹਾ ਵਿਚਾਰ, ਰੋੜੀ ਸੱਖਰ ਮਾਰੇ ਮਾਰ, ਲੇਖ ਚੁਕਾਏ ਪਿਉਂ ਦਾਦਿਆ। ਸੰਗ ਰਲਾਏ ਮੁਹੰਮਦ ਚਾਰ ਯਾਰ, ਅੱਲਾ ਰਾਣੀ ਹੋਏ ਖੁਆਰ, ਕਾਲੀ ਚੁੰਨੀ ਸਿਰ ਸਰਦਾਰ, ਪੁਰਖ ਅਬਿਨਾਸ਼ੀ ਦੇਵੇ ਪਾੜ, ਨਾ ਕੋਈ ਦਿਸੇ ਲਾੜੀ ਲਾੜ, ਸਤਾਰਾਂ ਹਾੜੀ ਅਗਨੀ ਜੋਤੀ ਦੇਵੇ ਸਾੜ, ਮਗਰ ਲਗਾਏ ਪੰਚਮ ਧਾੜ, ਰਾਹ ਖਹਿੜਾ ਨਜ਼ਰ ਨਾ ਆਈਆ। ਆਪੇ ਵੇਖੇ ਪੁਰੀਆਂ ਲੋਆਂ ਪੁਰਖ ਅਬਿਨਾਸ਼ੀ ਮਾਰ ਧਿਆਨਾ, ਸ਼ਬਦ ਸਰੂਪੀ ਬੈਠ ਬਿਬਾਣਾ, ਲੱਖ ਚੁਰਾਸੀ ਵੇਖ ਵਖਾਈਆ। ਜਨ ਭਗਤਾਂ ਦੇਵੇ ਜੀਆ ਦਾਨਾ, ਹੱਥੀਂ ਬੰਨ੍ਹੇ ਨਾਮ ਗਾਨਾ, ਚਰਨ ਧੂੜ ਸੱਚਾ ਇਸ਼ਨਾਨਾ, ਦਰਸ ਨੇਤਰ ਸਾਚਾ ਮਜਨ ਦੋ ਜਹਾਨਾਂ ਆਪ ਕਰਾਈਆ। ਕਲਜੁਗ ਮੇਲਾ ਸਾਚੇ ਸੱਜਣ, ਦੂਈ ਦਵੈਤੀ ਭਾਂਡੇ ਭੱਜਣ, ਗੁਰਮੁਖਾਂ ਆਇਆ ਪਰਦੇ ਕੱਜਣ, ਸ਼ਬਦ ਦੁਸ਼ਾਲਾ ਉਪਰ ਪਾਈਆ। ਮਦਿਰਾ ਮਾਸ ਜੋ ਜਨ ਤਜਣ, ਸਚ ਦਵਾਰੇ ਬਹਿ ਬਹਿ ਸੱਜਣ, ਅੰਮ੍ਰਿਤ ਪੀ ਪੀ ਦਰ ਦਰ ਰੱਜਣ, ਆਤਮ ਤ੍ਰਿਸ਼ਨਾ ਭੁੱਖ ਮਿਟਾਈਆ। ਇਕ ਕਰਾਏ ਮੱਕਾ ਕਾਅਬਾ ਹੱਜਣ, ਦੋ ਦੋਆਬਾ ਰੰਗ ਸ਼ਤਾਬਾ, ਆਪੇ ਵੇਖੇ ਹੱਕ ਜ਼ਨਾਬਾ, ਕਾਇਆ ਵਜਾਏ ਸਚ ਰਬਾਬਾ, ਸੋਹੰ ਤਾਰ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਕਰੇ ਸ਼ਬਦ ਕੁੜਮਾਈਆ। ਗੁਰਮੁਖ ਸਾਚੇ ਸਗਲ ਸੁਖ, ਆਤਮ ਚਿੰਦਿਆ ਉਤਰੇ ਦੁੱਖ, ਭਾਂਡਾ ਭਰਮ ਭੰਨਾਈਆ। ਸੁਫਲ ਕਰਾਏ ਮਾਤ ਕੁੱਖ, ਉਜਲ ਕਰੇ ਜਗਤ ਮੁਖ, ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤੇਰਾ ਲਹਿਣਾ ਦੇਣਾ ਮੂਲ ਚੁਕਾਈਆ। ਕਲਜੁਗ ਲਹਿਣਾ ਜਾਏ ਚੁੱਕ, ਪ੍ਰਭ ਸਾਚਾ ਮਾਤ ਚੁਕਾਇੰਦਾ। ਸਤਿਜੁਗ ਭਾਰ ਲਏ ਚੁੱਕ, ਗੁਰ ਪੂਰਾ ਸੇਵਾ ਲਾਇੰਦਾ। ਮਨਮੁਖਾਂ ਮੁਖ ਪੈਣਾ ਥੁੱਕ, ਨਾ ਕੋਈ ਕਿਸੇ ਬਚਾਇੰਦਾ। ਜੂਠਾ ਝੂਠਾ ਬੂਟਾ ਰਿਹਾ ਸੁੱਕ, ਅੰਮ੍ਰਿਤ ਸਿੰਚ ਨਾ ਕੋਇ ਹਰਾ ਕਰਾਇੰਦਾ। ਸਿੰਘ ਸ਼ੇਰ ਸ਼ੇਰ ਦਲੇਰ ਅੰਤਮ ਰਿਹਾ ਬੁੱਕ, ਹਰਿ ਮਰਗਿੰਦ ਵਾਲੀ ਹਿੰਦ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੌਂ ਦਵਾਰੇ ਵੇਖ ਘਰ, ਸਚ ਦਵਾਰੇ ਆਸਣ ਲਾਇੰਦਾ। ਪਾਰਬ੍ਰਹਮ ਸਰਨਾਈ, ਬ੍ਰਹਮ ਜਣਾਈਆ। ਆਤਮ ਘਰ ਵੱਜੇ ਵਧਾਈ, ਮੰਗਲਾਚਾਰ ਰਿਹਾ ਸੁਣਾਈਆ। ਨਾ ਕੋਈ ਜਾਣੇ ਜੰਤ ਲੁਕਾਈ, ਮੰਦਰ ਅੰਦਰ ਖੇਲ ਰਚਾਈਆ। ਗੁਰਮੁਖ ਸਾਚਾ ਵੇਖੇ ਚਾਈਂ ਚਾਈਂ, ਜਿਸ ਜਨ ਆਪੇ ਰਿਹਾ ਵਖਾਈਆ। ਆਪ ਵਖਾਏ ਫੜ ਫੜ ਬਾਹੀਂ, ਢੋਲ ਮਰਦੰਗ ਨਾਮ ਵਜਾਈਆ। ਸ਼ਬਦ ਸੁਹੇਲਾ ਦੇਵੇ ਠੰਡੀਆਂ ਛਾਈਂ, ਨਾਮ ਰੰਗਾ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਵਖਾਏ ਸਾਚੀ ਗੰਗਾ, ਹਰਿ ਚਰਨ ਸੱਚੀ ਸਰਨਾਈਆ। ਅਠਸਠ ਤੀਰਥ ਕਲਜੁਗ ਤਾਟ, ਕਲਜੁਗ ਹੱਟ ਵਿਕਾਇੰਦਾ। ਗੁਰਮੁਖ ਵਿਰਲਾ ਲਾਹਾ ਲਏ ਖਾਟ, ਗੁਰ ਚਰਨੀ ਚਿਤ ਲਾਇੰਦਾ। ਸਰ ਸਰੋਵਰ ਕਾਇਆ ਮਾਟ, ਤੀਰਥ ਨੁਹਾਵਨ ਆਪ ਨੁਹਾਇੰਦਾ। ਵਣਜ ਕਰਾਏ ਸਾਚੇ ਹਾਟ, ਵਸਤ ਅਮੋਲਾ ਝੋਲੀ ਪਾਇੰਦਾ। ਨਿਝਰ ਰਸ ਲੈਣਾ ਚਾਟ, ਸਚ ਧਾਰਾ ਆਪ ਵਹਾਇੰਦਾ। ਦੀਪਕ ਜੋਤੀ ਵੇਖ ਲਿਲਾਟ, ਅਗਿਆਨ ਅੰਧੇਰ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਪੂਰੀ ਘਾਟ, ਸਿਰ ਆਪਣਾ ਹੱਥ ਰਖਾਇੰਦਾ। ਜਗਤ ਭਗਤੀ ਚਰਨ ਧਿਆਨ, ਏਕਾ ਏਕ ਰਖਾਈਆ। ਨਾਮ ਸ਼ਕਤੀ ਗੁਣ ਨਿਧਾਨ, ਸਾਚੀ ਸੇਵ ਲਗਾਈਆ। ਬੂੰਦ ਰਕਤੀ ਵੇਖ ਵਖਾਣ, ਆਦਿ ਸ਼ਕਤੀ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਬਣਤ ਬਣਾਈਆ। ਗੁਰਮੁਖ ਰੰਗ ਚਲੂਲ, ਕਾਇਆ ਆਪ ਚੜ੍ਹੰਨਿਆਂ। ਦਰ ਦਵਾਰਾ ਨਾ ਜਾਣਾ ਭੂਲ, ਰਾਏ ਧਰਮ ਨਾ ਦੇਵੇ ਡੰਨਿਆਂ। ਹੱਥ ਫੜਾਏ ਸ਼ਬਦ ਤ੍ਰਿਸੂਲ, ਪੰਚਾਂ ਬੇੜਾ ਦੇਵੇ ਬੰਨ੍ਹਿਆਂ। ਆਪ ਚੁਕਾਏ ਅਗਲਾ ਪਿਛਲਾ ਮੂਲ, ਸਾਚਾ ਰਾਗ ਸੁਣਾਏ ਕੰਨਿਆ। ਸ਼ਬਦ ਸਿੰਘਾਸਣ ਹਰਿ ਬਿਰਾਜੇ ਨਾ ਕੋਈ ਪਾਵਾ ਨਾ ਕੋਈ ਚੂਲ, ਨਾ ਜਨਣੀ ਕਿਸੇ ਜਣਿਆਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਮੇਲ ਸਚ ਘਰ, ਕਵਣ ਦਵਾਰੇ ਚੜ੍ਹਿਆ ਸਾਚਾ ਚੰਨਿਆ। ਕਵਣ ਸ਼ਬਦ ਸ਼ਬਦ ਪਰਕਾਸ਼ ਕਰੇ ਲੋਅ ਅਕਾਰਾ। ਕਵਣ ਤੇਜ ਪੁਰਖ ਅਬਿਨਾਸ਼ ਮੇਟੇ ਧੁੰਦੂਕਾਰਾ। ਕਵਣ ਪ੍ਰਿਥਮੀ ਵੇਖ ਅਕਾਸ਼, ਖੇਲੇ ਖੇਲ ਅਪਾਰਾ। ਕਵਣ ਮੰਡਲ ਪਾਏ ਰਾਸ, ਕਰੇ ਕਰਾਏ ਸ਼ਬਦ ਜੈਕਾਰਾ। ਕਵਣ ਚਲਾਏ ਸੁਵਾਸ ਸੁਵਾਸ, ਅਗੰਮ ਅਗੰਮੀ ਧਾਰਾ। ਕਵਣ ਵਸੇ ਜਨ ਸਦਾ ਪਾਸ, ਆਦਿ ਅੰਤ ਦਏ ਹੁਲਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਵੇਖੇ ਇਕ ਘਰ, ਸੁਹਾਏ ਇਕ ਬੰਕ ਦਵਾਰਾ। ਬੰਕ ਦਵਾਰੇ ਸਾਚਾ ਤਾਲ, ਅਨਹਦ ਰਾਗ ਵੱਜਿਆ। ਅੰਮ੍ਰਿਤ ਆਤਮ ਮਾਰ ਉਛਾਲ, ਆਵੇ ਬਾਹਰ ਭੱਜਿਆ। ਦੋਵੇਂ ਵੇਖਣ ਕਾਲ ਮਹਾਂਕਾਲ, ਉਪਰ ਨੀਚੇ ਸੱਜਿਆ। ਕਵਣ ਕਰੇ ਅੰਤ ਪ੍ਰਿਤਪਾਲ, ਕਲਜੁਗ ਦਮਾਮਾ ਵੱਜਿਆ। ਪੁਰਖ ਅਬਿਨਾਸ਼ੀ ਚਲੇ ਅਵੱਲੜੀ ਚਾਲ, ਜੁਗ ਜੁਗ ਰੱਖਦਾ ਆਇਆ ਲੱਜਿਆ। ਵੇਖੇ ਖੇਲ ਕਾਇਆ ਮਾਟੀ ਖਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਦਵਾਰੇ ਬਹਿ ਬਹਿ ਸਜਿਆ। ਘਰ ਘਰ ਵੱਜੇ ਨਾਦ, ਹਰਿ ਪ੍ਰਭ ਵਜਾਵਣਾ। ਆਤਮ ਆਪੇ ਦੇਵੇ ਸਾਧ, ਸਤਿ ਸੰਤੋਖ ਵਰਤਾਵਣਾ। ਕਰੇ ਖੇਲ ਵਿਚ ਬ੍ਰਹਿਮਾਦ, ਏਕਾ ਜੋਗ ਕਮਾਵਣਾ। ਸੰਤ ਸੁਹੇਲੇ ਲਏ ਲਾਧ, ਦੀਪਕ ਜੋਤ ਜਗਾਵਣਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸੰਮਤ ਸੰਮਤੀ ਆਪ ਸੁਹਾਵਣਾ। ਨਿਰਗੁਣ ਰੂਪ ਅਪਾਰ, ਸਰਗੁਣ ਸਮਾਇਆ। ਸਰਗੁਣ ਬੰਨ੍ਹੇ ਧਾਰ, ਦਰ ਘਰ ਮੰਦਰ ਵੇਖੇ ਆਇਆ। ਜੋਗੀ ਯਤੀਏ ਕਰਮ ਵਿਚਾਰ, ਆਤਮ ਰਤੀਏ ਲਿਆ ਉਠਾਇਆ। ਹਠੀਏ ਸਤੀਏ ਲਹਿਣੇਦਾਰ, ਪੂਰਬ ਲਹਿਣਾ ਝੋਲੀ ਪਾਇਆ। ਤੀਰਥ ਤਟੀਏ ਹਾਹਾਕਾਰ, ਮਾਇਆ ਰਾਣੀ ਫਿਰੇ ਹਲਕਾਇਆ। ਲੱਖ ਚੁਰਾਸੀ ਨੌਂ ਦਵਾਰ ਮਾਇਆ ਮਮਤਾ ਮੋਹ ਵਧਾਇਆ। ਲੋਕਮਾਤੀ ਧੁੰਦੂਕਾਰ, ਅਗੰਮ ਅਗੰਮਾ ਦਿਸ ਨਾ ਆਇਆ। ਗੁਰਮੁਖ ਵਿਰਲਾ ਉਤਰੇ ਪਾਰ, ਪੁਰਖ ਅਬਿਨਾਸ਼ੀ ਦਰਸ਼ਨ ਪਾਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਜਗਤ ਭਾਣਾ ਰਿਹਾ ਸੁਣਾਇਆ। ਹਰਿ ਭਾਣਾ ਬਲਵਾਨ, ਹੱਥ ਰਖਾਇਆ। ਅਠੇ ਪਹਿਰ ਨੌਜਵਾਨ, ਸਮਰਥ ਸਹਿਜ ਸੁਖਦਾਇਆ। ਏਕਾ ਵੇਖੇ ਮਾਰ ਧਿਆਨ, ਲੋਆਂ ਪੁਰੀਆਂ ਵੇਖ ਵਖਾਇਆ। ਬ੍ਰਹਮਾ ਸ਼ਿਵ ਹੋਏ ਹੈਰਾਨ, ਕਰੋੜ ਤੇਤੀਸਾ ਰਿਹਾ ਜਗਾਇਆ। ਲੋਕਮਾਤੀ ਕਰੇ ਪਛਾਣ, ਜਗਤ ਜਗਦੀਸਾ ਸੇਵਾ ਲਾਇਆ। ਨੌਂ ਦਵਾਰੇ ਝੂਠ ਦੁਕਾਨ, ਬੀਸ ਇਕੀਸਾ ਦਏ ਮਿਟਾਇਆ। ਪੰਚਮ ਨਾਤਾ ਕਲ ਪਰਧਾਨ, ਪੁਰਖ ਬਿਧਾਤਾ ਮੁਖ ਛੁਪਾਇਆ। ਉਤਮ ਜ਼ਾਤਾ ਗੁਣ ਨਿਧਾਨ, ਗੁਰਮੁਖਾਂ ਰਿਹਾ ਸੁਣਾਇਆ। ਆਪੇ ਪਿਤਾ ਆਪੇ ਮਾਤਾ, ਹਰਿਜਨ ਸਾਚੇ ਗੋਦ ਉਠਾਇਆ। ਦੇਵਣ ਆਇਆ ਸਾਚੀ ਦਾਤਾ, ਧੁਰ ਫ਼ਰਮਾਣਾ ਨਾਮ ਸੁਣਾਇਆ। ਆਪੇ ਰਹੇ ਇਕ ਇਕਾਂਤਾ, ਘਟ ਮੰਦਰ ਡੇਰਾ ਲਾਇਆ। ਅੰਮ੍ਰਿਤ ਦੇਵੇ ਬੂੰਦ ਸਵਾਂਤਾ, ਨਿੱਝਰ ਧਾਰ ਵਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ ਸਾਚੇ ਹੱਟ ਵਿਕਾਇਆ। ਸਾਚਾ ਹੱਟ ਜਗਤ ਵਣਜਾਰਾ, ਪ੍ਰਭ ਆਪਣਾ ਆਪ ਕਰਾਇੰਦਾ। ਗੁਰਮੁਖਾਂ ਮੇਲਾ ਮੀਤ ਮੁਰਾਰਾ, ਦਵਾਰ ਬੰਕ ਇਕ ਸੁਹਾਇੰਦਾ। ਸਾਚਾ ਬਖ਼ਸ਼ੇ ਚਰਨ ਪਿਆਰਾ, ਰਾਓੁ ਰੰਕ ਨਾ ਕੋਈ ਜਣਾਇੰਦਾ। ਊਚਾਂ ਨੀਚਾਂ ਏਕਾ ਧਾਰਾ, ਏਕਾ ਧਾਮ ਸੁਹਾਇੰਦਾ। ਆਪ ਵਸੇ ਹੋ ਹੋ ਬਾਹਰਾ, ਆਪ ਆਪਣਾ ਮੁਖ ਛੁਪਾਇੰਦਾ। ਗੁਰਸਿਖ ਸਾਜਣ ਸਾਚੀ ਨਾਰਾ, ਹਰਿ ਕੰਤ ਨਾਲ ਰਲਾਇੰਦਾ। ਦੋਹਾਂ ਮੇਲਾ ਇਕ ਦਵਾਰਾ, ਏਕਾ ਰੂਪ ਸਮਾਇੰਦਾ। ਲੇਖਾ ਜਾਣੇ ਅਪਰ ਅਪਾਰਾ, ਸਾਚੀ ਬਣਤ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸੰਮਤ ਚੌਦਾਂ ਚੌਦਾਂ ਲੋਕ ਇਕ ਚਲਾਏ ਸ਼ਬਦ ਸਲੋਕ, ਸ਼ਬਦ ਸੁਨੇਹੜਾ ਇਕ ਘਲਾਇੰਦਾ। ਚੌਦਾਂ ਲੋਕ ਚੌਦਾਂ ਹੱਟ, ਚੌਦਾਂ ਮੁਖ ਰਖਾਈਆ। ਜਨ ਭਗਤਾਂ ਦੁਰਮਤ ਮੈਲ ਰਿਹਾ ਕੱਟ, ਦੇਵਤ ਸੁਰ ਅਸੁਰ ਜਗਾਈਆ। ਮੇਟਣ ਆਇਆ ਸ਼ਰਾਇਤੀ ਫਟ, ਇਕ ਹਦਾਇਤੀ ਹੁਕਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਲੇਖ ਚੁਕਾਏ ਤੀਰਥ ਤਟ ਏਕਾ ਆਤਮ ਸਰ ਸਚ ਸਰੋਵਰ ਇਸ਼ਨਾਨ ਕਰਾਈਆ। ਇਕ ਇਸ਼ਨਾਨਾ ਆਤਮ ਘਰ, ਪ੍ਰਭ ਸਾਚੇ ਆਪ ਕਰਾਵਣਾ। ਨਾ ਜਨਮੇ ਨਾ ਜਾਏ ਮਰ, ਜਗਤ ਜਗਦੀਸਾ ਦੇਵੇ ਵਰ, ਪੱਲੇ ਨਾਮ ਬੰਨਾਵਣਾ। ਵਰਨ ਅਵਰਨੀ ਬਰਨ ਬਰਨੀ ਏਕਾ ਰਿਹਾ ਕਰ, ਧਿਆਨ ਪੰਚਾਂ ਵਿਚ ਸਮਾਵਣਾ। ਰਾਜ ਰਾਜਾਨਾ ਸ਼ਾਹ ਸੁਲਤਾਨਾ ਏਕਾ ਰਾਹ ਵਖਾਵਣਾ। ਨਾ ਕੋਈ ਦਿਸੇ ਪੁਰਖ ਨਾਰੀ ਨਰ, ਲਜ ਪਤ ਨਾ ਕੋਈ ਰਖਾਵਣਾ। ਪ੍ਰਭ ਕਾ ਭਾਣਾ ਲੈਣਾ ਜਰ, ਗੁਰਮੁਖ ਸਾਚੇ ਸਾਚਾ ਹੁਕਮ ਸੁਣਾਵਣਾ। ਚਰਨ ਕਵਲ ਜਨ ਜਾਣਾ ਤਰ, ਧੁਰ ਮਸਤਕ ਲੇਖ ਲਿਖਾਵਣਾ। ਧਰਮ ਰਾਏ ਦਾ ਚੁੱਕੇ ਡਰ, ਮਸਤਕ ਧੂੜ ਛੁਹਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਜਿਉਂ ਬਲ ਬਾਵਨਾ। ਬਾਵਨ ਖੇਲ ਬਾਲ ਅਵਸਥਾ, ਸਤਿਜੁਗ ਰਚਨ ਰਚਾਈਆ। ਕਲਜੁਗ ਵੇਲਾ ਅੰਤਮ ਮਸਤਾ, ਮਾਇਆ ਰਾਣੀ ਬੱਧਾ ਬਸਤਾ, ਪੰਡਤ ਪਾਂਧੇ ਰਹੇ ਸਿਰ ਉਠਾਈਆ। ਗੁਰੂ ਗ੍ਰੰਥ ਜਨ ਕੀਤਾ ਸਸਤਾ, ਪੰਜਾਂ ਪੰਜਾਂ ਵੇਚ ਵਿਚਾਈਆ। ਆਤਮ ਅੰਤਮ ਕੋਇ ਨਾ ਮਿਲਿਆ ਸਾਚਾ ਰਸਤਾ, ਪ੍ਰਭ ਦਰਸ਼ਨ ਲੋਇਣ ਪਾਈਆ। ਪੁਰਖ ਅਬਿਨਾਸ਼ੀ ਧੁਰ ਸ਼ਬਦ ਕਟਾਰ ਫੜੇ ਦਸਤਾ, ਪੰਚਾਂ ਤੱਤਾਂ ਦਏ ਮਿਟਾਈਆ। ਆਪੇ ਵੇਖੇ ਕੀਟ ਹਸਤਾ, ਰਾਜ ਰਾਜਾਨਾ ਸ਼ਾਹ ਸੁਲਤਾਨਾ ਦਰ ਦਰਬਾਨ ਖਾਕ ਰੁਲਾਈਆ। ਮਾਇਆ ਰਾਣੀ ਜੂਠਾ ਝੂਠਾ ਪੀਸਣ ਪਿਸਦਾ, ਕਲਜੁਗ ਚੱਕੀ ਰਿਹਾ ਚਲਾਈਆ। ਲੱਖ ਚੁਰਾਸੀ ਜੀਵ ਜੰਤ ਅੰਤ ਨਾ ਦਿਸਦਾ, ਧਰਮ ਰਾਏ ਰਿਹਾ ਦੇ ਸਜਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰਮੁਖਾਂ ਦੇਵੇ ਸ਼ਬਦ ਵਰ, ਏਕਾ ਚਰਨ ਸੱਚੀ ਸ਼ਰਨਾਈਆ। ਕਲਜੁਗ ਚੱਕੀ ਦੋਏ ਪੁੜ, ਪ੍ਰਭ ਧਰਤ ਮਾਤ ਟਿਕਾਇੰਦਾ। ਜੂਠ ਝੂਠ ਗਈ ਜੁੜ, ਮਾਇਆ ਪੀਸਣ ਆਪਣੇ ਹੱਥੀਂ ਪਾਇੰਦਾ। ਲਾਲਚ ਮਮਤਾ ਲੱਗਾ ਗੁੜ, ਨਾ ਕੋਈ ਗੇੜ ਕਟਾਇੰਦਾ। ਨਾਮ ਵਸਤ ਦੀ ਆਈ ਥੁੜ, ਹਾਹਾਕਾਰ ਸ੍ਰਿਸ਼ਟ ਕਰਾਇੰਦਾ। ਆਪੇ ਚੜ੍ਹੇ ਸ਼ਬਦ ਘੋੜ, ਸ਼ਬਦ ਘੋੜਾ ਇਕ ਦੁੜਾਇੰਦਾ। ਲੋਕਮਾਤੀ ਜਾਏ ਬਹੁੜ, ਲੋਆਂ ਪੁਰੀਆਂ ਵੇਖ ਵਖਾਇੰਦਾ। ਵੇਖੇ ਖੇਲ ਬ੍ਰਹਿਮਣ ਗੌੜ, ਪੰਦਰ੍ਹਾਂ ਕੱਤਕ ਉਚੇ ਟਿੱਲੇ ਜਗਤ ਪਹਾੜੀ ਆਸਣ ਲਾਇੰਦਾ। ਲੇਖਾ ਜਾਣੇ ਲੰਮਾ ਚੌੜ, ਸਚ ਪਰਬਤ ਲੇਖ ਲਿਖਾਇੰਦਾ। ਮਾਰਨ ਆਇਆ ਪਹਿਲਾ ਪੌੜ, ਮੱਕਾ ਮਦੀਨਾ ਢਾਹਿੰਦਾ। ਗੁਰਮੁਖਾਂ ਆਤਮ ਅੰਤਰ ਲੱਗੀ ਔੜ, ਏਕਾ ਮੇਘ ਬਰਸਾਇੰਦਾ। ਪਰਖਣ ਆਇਆ ਮਿਠਾ ਕੌੜ, ਸ਼ਬਦ ਹਥੌੜਾ ਹੱਥ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਇਕ ਵਰ, ਚਰਨ ਪ੍ਰੀਤੀ ਰਾਹ ਵਖਾਇੰਦਾ। ਕਲਜੁਗ ਕਾਲੀ ਧਾਰ ਜੋਤ ਪਰਕਾਸ਼ੀਆ। ਸਤਿਜੁਗ ਸਾਚੀ ਕਰ ਵਿਚਾਰ, ਆਏ ਦਰ ਦਵਾਰ ਪੁਰਖ ਅਬਿਨਾਸ਼ੀਆ। ਦੋਹਾਂ ਇਕ ਦਵਾਰ, ਲਹਿਣਾ ਦੇਣਾ ਰਿਹਾ ਉਤਾਰ, ਕਰੇ ਖੇਲ ਘਨਕਪੁਰ ਵਾਸੀਆ। ਕਲਜੁਗ ਰੋਵੇ ਧਾਹਾਂ ਮਾਰ, ਲੋਕਮਾਤੀ ਅੰਤਮ ਵਾਰ, ਜੂਠੀ ਝੂਠੀ ਪਾਈ ਫਾਸੀਆ। ਸਤਿਜੁਗ ਸਾਚਾ ਹੋ ਤਿਆਰ, ਮੰਗੇ ਮੰਗ ਸ਼ਬਦ ਅਪਾਰ, ਦੇਵਣਹਾਰ ਸੱਚੀ ਸਰਕਾਰ, ਪਾਰਬ੍ਰਹਮ ਪੁਰਖ ਅਬਿਨਾਸ਼ੀਆ। ਅੰਤਮ ਭਰੇ ਧਰਮ ਭੰਡਾਰ, ਸੋਹੰ ਅੱਖਰ ਸਾਚੀ ਧਾਰ, ਆਪ ਕਰਾਏ ਦਾਸਨ ਦਾਸੀਆ। ਕਲਜੁਗ ਕੂੜਾ ਕੂੜ ਕੁੜਿਆਰ, ਸਾਚਾ ਮੇਲਾ ਮੁਹਮੰਦੀ ਯਾਰ, ਵੇਲੇ ਅੰਤਮ ਪਾਵੇ ਹਾਸੀਆ। ਸਤਿਜੁਗ ਸਾਚਾ ਖ਼ਬਰਦਾਰ, ਗੁਰਮੁਖਾਂ ਦੇਵੇ ਨਾਮ ਅਪਾਰ, ਨਿੱਝ ਘਰ ਆਤਮ ਰੱਖੇ ਵਾਸੀਆ। ਦੋਹਾਂ ਮੇਲਾ ਇਕ ਦਵਾਰ, ਪੂਰਬ ਲਹਿਣਾ ਰਿਹਾ ਵਿਚਾਰ, ਜੋਤੀ ਜਾਮਾ ਭੇਖ ਅਪਾਰ, ਨਾ ਕੋਈ ਜਾਣੇ ਪੰਡਤ ਕਾਸ਼ੀਆ। ਕਲਜੁਗ ਕਾਲੀ ਧਾਰ, ਦਏ ਦੁਹਾਈਆ। ਸਤਿਜੁਗ ਸਾਚਾ ਹੋ ਉਜਿਆਰ, ਆਇਆ ਸਰਨਾਈਆ। ਪ੍ਰਭ ਅਬਿਨਾਸ਼ੀ ਬਖ਼ਸ਼ੇ ਕਿਰਪਾ ਧਾਰ, ਆਤਮ ਵਸਤੂ ਇਕ ਟਿਕਾਈਆ। ਜੁਗਾਂ ਜੁਗਾਂ ਦਾ ਚੁਕਿਆ ਭਾਰ, ਧਰਤ ਮਾਤ ਰਹੀ ਕੁਰਲਾਈਆ। ਪੁਰਖ ਅਬਿਨਾਸ਼ੀ ਲਏ ਅਵਤਾਰ, ਨਿਹਕਲੰਕਾ ਜੋਤ ਜਗਾਈਆ। ਗੁਰ ਗੋਬਿੰਦਾ ਖ਼ਬਰਦਾਰ, ਕਾਇਆ ਆਸਣ ਇਕ ਵਿਛਾਈਆ। ਆਪੇ ਵਸਿਆ ਅੰਦਰ ਬਾਹਰ, ਸ਼ਬਦ ਧਾਰਾ ਰਿਹਾ ਚਲਾਈਆ। ਭਰਮੇ ਭੁੱਲੇ ਜੀਵ ਗਵਾਰ, ਪੁਰਖ ਅਬਿਨਾਸ਼ੀ ਸਾਰ ਨਾ ਪਾਈਆ। ਪਰਗਟ ਹੋਏ ਜੋਤ ਨਿਰੰਕਾਰ, ਕਾਇਆ ਕੰਚਨ ਗੜ੍ਹ, ਜੋਤ ਸਰੂਪੀ ਉਤੇ ਚੜ੍ਹ, ਆਪੇ ਤੋੜ ਤੁੜਾਈਆ। ਕਿਸੇ ਨਾ ਲੱਗੀ ਰਹਿਣ ਨਾ ਦੇਵੇ ਜੜ੍ਹ, ਸੰਮਤ ਅਠਾਰਾਂ ਵਹੇ ਹੜ੍ਹ, ਏਕਾ ਧੱਕਾ ਲਾਈਆ। ਨਾ ਕੋਈ ਪੀਵੇ ਹੁੱਕਾ ਨੜ, ਮਦਿਰਾ ਮਾਸੀ ਜਾਇਣ ਸੜ, ਗੁਰਮੁਖ ਸਾਚੇ ਲਏ ਤਰਾਈਆ। ਆਪੇ ਆਪ ਵੇਖੇ ਅੰਦਰ ਵੜ, ਸ਼ਬਦ ਚੌਹ ਅੱਖਰ ਏਕਾ ਪੜ੍ਹ, ਵੇਲਾ ਅੰਤਮ ਅੰਤ ਰਿਹਾ ਕਰਾਈਆ। ਨਾ ਕੋਈ ਸੀਸ ਨਾ ਕੋਈ ਧੜ, ਮਾਤ ਪਾਤਾਲ ਨਾ ਵੇਖੇ ਜੜ੍ਹ, ਲੋਆਂ ਪੁਰੀਆਂ ਰਿਹਾ ਹਿਲਾਈਆ। ਬ੍ਰਹਮਾ ਸ਼ਿਵ ਲਏ ਫੜ, ਕਰੋੜ ਤੇਤੀਸਾ ਦਰ ਪ੍ਰਭ ਏਕਾ ਹੱਥ ਉਠਾਈਆ। ਜੋਤੀ ਜਾਮਾ ਭੇਖ ਧਰ, ਨਿਹਕਲੰਕ ਨਰਾਇਣ ਨਰ, ਗੁਰਮੁਖਾਂ ਦੇਵੇ ਸ਼ਬਦ ਵਰ, ਗੁਰ ਚਰਨ ਸੱਚੀ ਸਰਨਾਈਆ। ਸਾਚੀ ਸ਼ਰਨ ਜਗਤ ਗੁਰਦੇਵ, ਕਲਜੁਗ ਅੰਤਮ ਆਇਆ। ਬਿਰਥਾ ਨਾ ਜਾਏ ਗੁਰਮੁਖ ਸੇਵ, ਪ੍ਰਭ ਲੇਖੇ ਰਿਹਾ ਲਗਾਇਆ। ਰਸਨਾ ਗਾਏ ਜਿਹਵਾ ਜੇਹਵ, ਮਸਤਕ ਲਾਏ ਸਾਚਾ ਥੇਵ, ਕੌਸਤਕ ਮਣੀਆ ਨਾਮ ਰਖਾਇਆ। ਅਲਖ ਨਿਰੰਜਣ ਆਪ ਅਭੇਦ, ਭੇਵ ਅਭੇਦਾ ਮੁਖ ਛੁਪਾਇਆ। ਨਾ ਕੋਈ ਜਾਣੇ ਚਾਰੇ ਵੇਦ, ਬ੍ਰਹਮਾ ਮੁਖ ਰਿਹਾ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕੋਟੀ ਕੋਟ ਰਿਹਾ ਉਠਾਇਆ। ਕੋਟੀ ਕੋਟ ਉਠਾਏ, ਕੋਟ ਗੜ੍ਹ ਨਿਵਾਰਿਆ। ਕੋਟੀ ਕੋਟ ਜਗਾਏ, ਸੋ ਸੱਸੇ ਲਾਇਆ ਹੋੜਿਆ। ਕੋਟੀ ਕੋਟ ਖਪਾਏ, ਹੰ ਜੀਵ ਨਾ ਨਾਂ ਆਪਣਾ ਲੋੜਿਆ। ਕੋਟੀ ਕੋਟ ਖਪਾਏ, ਮਿਲਿਆ ਸ਼ਬਦ ਨਾ ਸੱਚਾ ਘੋੜਿਆ। ਕੋਟੀ ਕੋਟ ਹਲਕਾਏ, ਪ੍ਰਭ ਸਾਚਾ ਮਾਤ ਨਾ ਬਹੁੜਿਆ। ਕੋਟੀ ਕੋਟ ਫਿਰਾਏ, ਮਿਲੇ ਨਾਮ ਨਾ ਸਾਚਾ ਜੋੜਿਆ। ਗੁਰਮੁਖ ਸਾਚੇ ਸੰਤ ਮਿਲਾਏ, ਦਰ ਘਰ ਆਪਣੇ ਆਪੇ ਬਹੁੜਿਆ। ਕੰਤ ਸੁਹਾਗੀ ਦਰਸ਼ਨ ਪਾਏ, ਦਰ ਆਏ ਵਾਗਾਂ ਮੋੜਿਆ। ਆਤਮ ਸੋਤੀ ਆਪ ਜਗਾਏ, ਵਰ ਪਾਏ ਜਿਹਾ ਲੋੜਿਆ। ਸ਼ਬਦ ਅਨਾਦੀ ਇਕ ਸੁਣਾਏ, ਕਲਜੁਗ ਮਾਇਆ ਵੇਲਾ ਥੋੜਿਆ। ਬ੍ਰਹਮ ਬ੍ਰਹਿਮਾਦੀ ਖੋਜ ਖੁਜਾਏ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰਮੁਖ ਵੇਖੇ ਆਤਮ ਘਰ, ਸ਼ਬਦ ਸਰੂਪੀ ਚੜ੍ਹ ਚੜ੍ਹ ਘੋੜਿਆ। ਗੁਰਮੁਖ ਸਾਚੇ ਪਰਖਣ ਆਇਆ, ਹੱਥ ਫੜਿਆ ਤੀਰ ਨਿਸ਼ਾਨਾ। ਲੋਕਮਾਤੀ ਰੱਖਣ ਆਇਆ, ਸੋਹੰ ਬੰਨ੍ਹੇ ਹੱਥੀਂ ਗਾਨਾ। ਉਤਰ ਪੂਰਬ ਪੱਛਮ ਦੱਖਣ ਕਲਜੁਗ ਰੇਖ ਮੇਟਣ ਆਇਆ, ਗੁਣਵੰਤਾ ਗੁਣ ਨਿਧਾਨਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰ ਗੋਬਿੰਦਾ ਇਕ ਦਰ, ਆਪਣਾ ਆਪ ਸੁਹਾਨਾ। ਦਰ ਸੁਹਾਏ ਆਪ ਪ੍ਰਭ, ਆਪਣੀ ਰਚਨ ਰਚਾਈਆ। ਗੁਰਮੁਖਾਂ ਉਲਟਾਏ ਕਵਲ ਨਭ, ਅੰਮ੍ਰਿਤ ਮੁਖ ਚੁਆਈਆ। ਪਰਗਟ ਜੋਤੀ ਕਰੇ ਝੱਬ, ਅੰਧ ਅੰਧੇਰ ਰਹਿਣ ਨਾ ਪਾਈਆ। ਸੰਤ ਸੁਹੇਲੇ ਲਏ ਲੱਭ, ਲੱਖ ਚੁਰਾਸੀ ਖੋਜ ਖੁਜਾਈਆ। ਇਕ ਕਰਾਏ ਸਾਚਾ ਹੱਜ, ਚਰਨ ਸਰਨ ਹਰਿ ਰਘੁਰਾਈਆ। ਅੰਤਮ ਵੇਲੇ ਰੱਖੇ ਲੱਜ, ਆਪਣੀ ਗੋਦ ਉਠਾਈਆ। ਸ਼ਬਦ ਦਵਾਰੇ ਰਿਹਾ ਸਜ, ਜੋਤੀ ਆਸਣ ਲਾਈਆ। ਜਗਤ ਵਿਕਾਰਾ ਬੈਠਾ ਤਜ ਸਾਚੇ ਮੰਦਰ ਚੜ੍ਹਿਆ ਭੱਜ, ਗੁਰਮੁਖ ਸਾਚੇ ਦਰ ਘਰ ਸਾਚੇ ਏਕਾ ਏਕ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਦੇਵੇ ਵਰ, ਲੋਕਮਾਤ ਕਰੇ ਸੱਚੀ ਕੁੜਮਾਈਆ। ਕਲਜੁਗ ਅੰਤਮ ਵਰ ਘਰ ਪਾਇਆ, ਹੋਏ ਮਾਤ ਨਿਬੇੜਾ। ਪੁਰਖ ਅਬਿਨਾਸ਼ੀ ਹੁਕਮ ਸੁਣਾਇਆ, ਜੂਠਾ ਝੂਠਾ ਢਹਿਣਾ ਨਗਰ ਖੇੜਾ। ਸ੍ਰਿਸ਼ਟ ਸਬਾਈ ਰਿਹਾ ਜਣਾਇਆ, ਧਰਤ ਮਾਤ ਤੇਰਾ ਖੁਲ੍ਹਾ ਵੇਹੜਾ। ਗੁਰਮੁਖ ਸਾਚੇ ਲਏ ਤਰਾਇਆ, ਆਪੇ ਬੰਨਣਹਾਰਾ ਬੇੜਾ। ਦਰ ਦਵਾਰਾ ਬੰਕ ਸੁਹਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਤਮ ਕਰੇ ਹੱਕ ਨਿਬੇੜਾ। ਕਰੇ ਨਿਬੇੜਾ ਹੱਕ, ਹੱਕ ਜਲਾਲਿਆ। ਗੁਰਮੁਖ ਸਾਚੇ ਲਏ ਰੱਖ, ਦੋ ਜਹਾਨਾਂ ਕਰੇ ਰਖਵਾਲਿਆ। ਕਲਜੁਗ ਫਲ ਗਿਆ ਪੱਕ, ਪਤ ਦਿਸੇ ਨਾ ਕਿਸੇ ਡਾਲਿਆ। ਰਾਏ ਧਰਮ ਰਿਹਾ ਤੱਕ, ਅਸਥਿਲ ਮੰਦਰ ਹੋਵਣ ਖਾਲਿਆ। ਲੱਖ ਚੁਰਾਸੀ ਪਾਏ ਨਕੇਲ ਨੱਕ, ਏਕਾ ਵਾਰੀ ਕਰੇ ਸਾਚੀ ਚਾਲਿਆ। ਡੂੰਘੇ ਵਹਿਣ ਦੇਵੇ ਧੱਕ, ਲਾੜੀ ਮੌਤ ਮਾਰੇ ਤਾਲਿਆ। ਗੁਰਮੁਖ ਸਾਚੇ ਸੰਤ ਜਨਾਂ ਦਰਸ ਦਿਖਾਏ ਪਰਗਟ ਹੋ ਪਰਤਖ, ਧੁਰ ਦਰਗਾਹੀ ਸਾਚਾ ਮਾਲਿਆ। ਪਰਗਟ ਹੋ ਪ੍ਰਭ ਦਰਸ ਦਿਖਾਵਣਾ। ਆਪਣੀ ਰਚਨ ਰਚਾਵਣਾ ਗੁਰਮੁਖਾਂ ਸਾਚੇ ਮਾਰਗ ਲਾਇੰਦਾ। ਮਨਮੁਖ ਕੋਇ ਰਹਿਣ ਨਾ ਪਾਵਣਾ। ਸ੍ਰਿਸ਼ਟ ਸਬਾਈ ਹੋਈ ਦੁਹਾਗਣ, ਸ਼ਬਦ ਹਲੂਣੇ ਆਪ ਜਗਾਵਣਾ। ਏਕਾ ਰਾਹ ਸਾਚਾ ਦੱਸ, ਆਤਮ ਰਸ ਹੱਸ ਹੱਸ, ਪ੍ਰਭ ਝੋਲੀ ਪਾਵਣਾ। ਸਾਚੇ ਮਾਰਗ ਸ਼ਬਦ ਤੀਰ ਮਾਰੇ ਕਸ ਕਸ, ਕਾਇਆ ਨਗਰ ਖੇੜਾ ਵੇਖੇ ਨੱਸ ਨੱਸ, ਏਕਾ ਪੰਧ ਮੁਕਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤ ਮਿਟੇ ਅੰਧੇਰੀ ਮੱਸ, ਦੀਪਕ ਜੋਤੀ ਇਕ ਜਗਾਵਣਾ। ਗੁਰਮੁਖ ਸਾਚੇ ਸੰਤ ਜਗਾਏ, ਧੁਰ ਦਰਗਾਹੀ ਦਾਤਾ। ਆਪ ਆਪਣਾ ਸ਼ਬਦ ਜਣਾਏ, ਬੋਧ ਅਗਾਧ ਅਗਾਧਾ। ਸਗਲਾ ਸੰਗ ਆਪ ਨਿਭਾਏ, ਪਰਗਟ ਹੋ ਤ੍ਰੈਲੋਕੀ ਨਾਥਾ। ਗੁਰਮੁਖ ਕਾਇਆ ਰੰਗ ਚੜ੍ਹਾਏ, ਮਸਤਕ ਟਿੱਕਾ ਲਾਏ ਮਾਥਾ। ਸ਼ਬਦ ਉਡਾਰੀ ਪਤੰਗ ਉਡਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਸਾਚਾ ਵਰ, ਸੰਮਤ ਚੌਦਾਂ ਲੇਖ ਲਿਖਾਤਾ। ਗੁਰਮੁਖ ਸੋਏ ਜਾਣ ਜਾਗ, ਪ੍ਰਭ ਜਾਗਰਤ ਦਿਸ਼ਾ ਵਖਾਈਆ। ਆਪੇ ਜਾਣੇ ਜਾਣ ਪਛਾਣੇ ਕਾਇਆ ਮੰਦਰ ਦਏ ਸੁਹਾਏ, ਦੀਪਕ ਜੋਤੀ ਰਿਹਾ ਜਗਾਈਆ। ਹੰਸ ਬਣਾਏ ਫੜ ਫੜ ਕਾਗ, ਆਪ ਆਪਣੇ ਹੱਥ ਰੱਖੇ ਵਾਗ, ਸਰ ਸਰੋਵਰ ਇਕ ਇਸ਼ਨਾਨ ਕਰਾਈਆ। ਸੰਮਤ ਚੌਦਾਂ ਧੋਵੇ ਦਾਗ਼, ਆਤਮ ਉਪਜੇ ਇਕ ਵੈਰਾਗ, ਜਿਸ ਜਨ ਦਇਆ ਕਮਾਈਆ। ਰਸਨਾ ਰਸ ਮਨ ਦਏ ਤਿਆਗ, ਜੋਤੀ ਜਾਮਾ ਪੂਰ ਕਰਾਏ ਆਪਣਾ ਕਾਮਾ, ਸ਼ਬਦ ਵਜਾਏ, ਇਕ ਦਮਾਮਾ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰਮੁਖਾਂ ਦੇਵੇ ਇਕ ਵਰ, ਸਾਚੀ ਰੰਗਣ ਰੰਗ ਰੰਗਾਈਆ। ਰੰਗੇ ਰੰਗ ਮਜੀਠ, ਲੱਖ ਚੁਰਾਸੀ ਰਿਹਾ ਡੀਠ, ਸ਼ਬਦ ਸਿੰਘਾਸਣ ਡੇਰਾ ਲਾਇੰਦਾ। ਸਾਚਾ ਪੀਸਣ ਰਿਹਾ ਪੀਠ, ਸਾਚੀ ਚੱਕੀ ਨਾਉਂ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਜਨ ਭਗਤਾਂ ਦੇਵੇ ਸ਼ਬਦ ਵਰ, ਸ਼ਬਦ ਸੁਨੇਹੜਾ ਇਕ ਸੁਣਾਇੰਦਾ। ਸ਼ਬਦ ਸੁਨੇਹੜਾ ਧੁਰ ਫ਼ਰਮਾਣ, ਦਰ ਘਰ ਸਾਚੇ ਲੈ ਕੇ ਜਾਣਾ। ਨਾ ਕੋਈ ਜਾਣੇ ਪਵਣ ਪਾਣੀ ਮਸਾਣ, ਤਨ ਰਤ ਨਾ ਕਰੇ ਪਛਾਣਾ। ਗੁਣਵੰਤਾ ਹਰਿ ਗੁਣ ਨਿਧਾਨ, ਕਮਲਾਪਤ ਸਰਬ ਸਮਾਣਾ। ਜੋਤੀ ਜੋਤ ਧਰੇ ਭਗਵਾਨਾ, ਆਪ ਉਡਾਏ ਸ਼ਬਦ ਬਿਬਾਣਾ। ਸੰਮਤ ਚੌਦਾਂ ਵੇਖੇ ਮਾਰ ਧਿਆਨ, ਗੁਰਮੁਖ ਸਾਚਾ ਸੁਘੜ ਸਿਆਣਾ। ਏਕਾ ਬਖ਼ਸ਼ੇ ਚਰਨ ਧਿਆਨ, ਦੇਵੇ ਜੀਆ ਦਾਨਾ। ਦਰ ਘਰ ਮੰਦਰ ਲਏ ਪਛਾਣ, ਚਰਨ ਛੁਹਾਏ ਸ੍ਰੀ ਭਗਵਾਨਾ। ਮਨਮੁਖ ਜੀਵ ਲੇਖਾ ਅੰਤਮ ਸਾਢੇ ਤਿੰਨ ਹੱਥ ਲੱਖ ਚੁਰਾਸੀ ਵਿਚ ਫਿਰਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਸ਼ਬਦ ਵਰ, ਇਕੀ ਇਕੀ ਮੇਲ ਮਿਲਾਨਾ। ਇਕੀ ਸਿੱਖ ਇਕੀ ਘਰ, ਏਕਾ ਰੰਗ ਰੰਗਾਈਆ। ਸ਼ਬਦ ਇੱਕੀ ਦੇਵੇ ਵਰ, ਨਿੱਕੀ ਜੋਤ ਜਗਾਈਆ। ਆਤਮ ਸਿੱਕੀ ਆਤਮ ਘਰ, ਰਸ ਫਿਕੀ ਦਏ ਮਿਟਾਈਆ। ਗੁਰਸਿਖ ਆਤਮ ਪ੍ਰਭ ਚਰਨ ਵਿਕੀ, ਪ੍ਰਭ ਕੀਮਤ ਦੇਵੇ ਪਾਈਆ। ਸੋਹੰ ਚੜ੍ਹ ਮਾਤ ਪਰਕਾਸ਼ੇ ਸੂਰਜ ਚੰਦ ਇਕ ਸਾਚੀ ਟਿੱਕੀ, ਦਿਵਸ ਰੈਣ ਰਹੇ ਰੁਸ਼ਨਾਈਆ। ਆਪੇ ਰੱਖੇ ਹਰਿਜਨ ਤੇਰੀ ਸਾਚੀ ਸਿੱਕੀ, ਦਿਵਸ ਰੈਣ ਨੇਤਰ ਤੀਜਾ ਆਪੇ ਵੇਖ ਵਖਾਈਆ। ਜਾਣੇ ਖੇਲ ਜੀਵ ਜਨ ਜੀਅ ਕੀ, ਨਾ ਕੋਈ ਸਕੇ ਭੇਵ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੀਸਾ ਹਰਿ ਜਗਦੀਸਾ ਆਪਣੀ ਰਿਹਾ ਬਣਤ ਬਣਾਈਆ। ਇਕੀ ਸਿੱਖਾਂ ਇਕ ਦਵਾਰ, ਪ੍ਰਭ ਸਾਚਾ ਮਾਤ ਸੁਹਾਇੰਦਾ। ਕਾਇਆ ਮੰਦਰ ਸਚ ਘਰ ਬਾਹਰ, ਸ਼ਬਦੀ ਚਰਨ ਟਿਕਾਇੰਦਾ। ਮਾਇਆ ਮਮਤਾ ਜਗਤ ਮਹੱਲ ਉਸਾਰ, ਝੂਠਾ ਆਸਣ ਲਾਇੰਦਾ। ਗੁਰਮੁਖਾਂ ਕਰੇ ਖ਼ਬਰਦਾਰ, ਨਗਰ ਖੇੜਾ ਇਕ ਵਸਾਇੰਦਾ। ਸਾਚਾ ਮੇਲਾ ਮੀਤ ਮੁਰਾਰ, ਆਤਮ ਅੰਦਰ ਦਰਸ ਦਿਖਾਇੰਦਾ। ਖੋਲ੍ਹਣਹਾਰਾ ਬੰਦ ਕਿਵਾੜ, ਪੰਚ ਧਾੜ ਪਰ੍ਹੇ ਹਟਾਇੰਦਾ। ਵਿਚ ਪਰਭਾਸ ਜੰਗਲ ਜੂਹ ਉਜਾੜ ਪਹਾੜ, ਮੰਡਲ ਰਾਸ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰਮੁਖਾਂ ਦੇਵੇ ਜਗਤ ਵਰ, ਸਾਚਾ ਹੁਕਮ ਸੁਣਾਇੰਦਾ। ਇਕੀ ਸਿਖ ਏਕਾ ਰੰਗ, ਗੁਰ ਸੰਗਤ ਸੰਗ ਚੜ੍ਹਾਈਆ। ਪੂਰੀ ਕਰੇ ਸੱਚੀ ਮੰਗ, ਸੰਮਤ ਚੌਦਾਂ ਨੇੜੇ ਆਈਆ। ਆਪੇ ਕਟੇ ਭੁੱਖ ਨੰਗ, ਰੋ ਰੋ ਕੋਇ ਨਾ ਦਏ ਦੁਹਾਈਆ। ਗੁਰਸਿਖ ਚੜ੍ਹੇ ਨਾ ਤਾਪ ਖੰਘ, ਰੋਗਾਂ ਸੋਗਾਂ ਦਏ ਮਿਟਾਈਆ। ਆਪ ਬਿਠਾਏ ਸ਼ਬਦ ਰੰਗੀਲੇ ਪਲੰਘ, ਆਪਣੀਆਂ ਭੁਜਾਂ ਉਪਰ ਉਠਾਈਆ। ਗੁਰਸਿਖ ਡੋਰੀ ਸ਼ਬਦ ਪਤੰਗ, ਵਿਚ ਆਕਾਸ਼ਾਂ ਰਿਹਾ ਉਡਾਈਆ। ਆਤਮ ਸਰ ਸਰੋਵਰ ਬਖ਼ਸ਼ੇ ਸਾਚੀ ਗੰਗ, ਆਪਣੀ ਹੱਥੀਂ ਇਸ਼ਨਾਨ ਕਰਾਈਆ। ਪੰਜ ਚੋਰ ਨਾ ਕਰਨ ਜੰਗ, ਸ਼ਬਦ ਖੰਡਾ ਹੱਥ ਉਠਾਈਆ। ਇਕ ਵਜਾਏ ਨਾਮ ਮਰਦੰਗ, ਛੱਤੀ ਰਾਗਾਂ ਭੇਵ ਚੁਕਾਈਆ। ਆਪੇ ਹੋਏ ਸਗਲਾ ਸੰਗ, ਵਿਛੜ ਕਦੇ ਨਾ ਜਾਈਆ। ਨੌਂ ਦਵਾਰੇ ਬੈਠਾ ਲੰਘ, ਦਸਵੇਂ ਆਸਣ ਲਾਈਆ। ਸ਼ਬਦ ਘੋੜੇ ਕਸਿਆ ਤੰਗ, ਗੁਰਮੁਖਾਂ ਰਿਹਾ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹੱਥੀਂ ਪਕੜੇ ਆਪਣੇ ਵਾਗ, ਜਨ ਭਗਤਾਂ ਧੋਵੇ ਆਤਮ ਦਾਗ਼, ਆਪਣੀ ਸੇਵਾ ਰਿਹਾ ਲਾਈਆ। ਆਪਣੀ ਸੇਵਾ ਆਪੇ ਲਾਏ, ਗੁਰਮੁਖਾਂ ਸੇਵ ਕਮਾਇੰਦਾ। ਵਡ ਦੇਵੀ ਦੇਵ ਆਪ ਅਖਵਾਏ, ਦਰ ਦਰ ਫਿਰਾਇੰਦਾ। ਅੰਮ੍ਰਿਤ ਆਤਮ ਮੇਵਾ ਸਾਚਾ ਫਲ ਖੁਵਾਏ, ਆਪਣੀ ਹੱਥੀਂ ਤੋੜ ਤੁੜਾਏ, ਰਸਨਾ ਜਿਹਵਾ ਹਰਿਜਨ ਹਰਿ ਗੁਣ ਗਾਏ, ਹਰਿ ਹਰਿ ਸਾਚਾ ਮੇਲ ਮਿਲਾਇੰਦਾ। ਛਾਣ ਪੁਣ ਜਨ ਭਗਤਾਂ ਸ੍ਰਿਸ਼ਟ ਸਬਾਈ ਆਪ ਕਰਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਮਧਾਣਾ ਇਕ ਚਲਾਇੰਦਾ। ਸ਼ਬਦ ਮਧਾਣਾ ਆਪ ਚਲਾਇਆ, ਚਲੇ ਵਾਹੋ ਦਾਹੀ। ਰਾਜਾ ਰਾਣਾ ਰਿੜਕਣ ਆਇਆ, ਹਰਿ ਦਾਤਾ ਬੇਪਰਵਾਹੀ। ਮਨਮੁਖ ਜੀਵਾਂ ਝਿੜਕਣ ਆਇਆ, ਗੁਰਮੁਖਾਂ ਤਾਰੇ ਫੜ ਫੜ ਬਾਹੀਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਸ਼ਬਦ ਵਰ, ਦੋ ਜਹਾਨੀ ਠੰਢੀਆਂ ਛਾਂਈ। ਇਕੀ ਸਿੱਖਾਂ ਏਕਾ ਰਾਗ, ਨਾਦੀ ਨਾਦ ਵਜਾਈਆ। ਆਤਮ ਰਹੇ ਇਕ ਵੈਰਾਗ, ਹਰਿ ਦਰਸ਼ਨ ਨੇਤਰ ਪਾਈਆ। ਸਦਾ ਸੁਹੇਲਾ ਰਿਹਾ ਜਾਗ, ਆਲਸ ਨਿੰਦਰਾ ਲਾਹੀਆ। ਦਰ ਦਰ ਘਰ ਘਰ ਲਾਏ ਭਾਗ, ਸਾਚਾ ਧਾਮ ਸੁਹਾਈਆ। ਚਰਨ ਧੂੜ ਕਰੇ ਮਜਨ ਸਾਚਾ ਮਾਘ, ਗੁਰਮੁਖ ਸਾਚੇ ਸੰਤ ਉਠਾਈਆ। ਚਰਨ ਕਵਲ ਜਨ ਜਾਏ ਲਾਗ, ਤ੍ਰਿਸ਼ਨਾ ਆਗ ਬੁਝਾਈਆ। ਲੋਕਮਾਤੀ ਵਡ ਵਡ ਭਾਗ, ਹਰਿ ਸਰਨ ਸੱਚੀ ਮਿਲੀ ਸਰਨਾਈਆ। ਇਕੀ ਸਿੱਖਾਂ ਇਕ ਇਕੱਠ, ਏਕਾ ਘਰ ਸੁਹਾਵਣਾ। ਆਪੇ ਜਾਏ ਨੱਠ, ਗੁਰ ਸੰਗਤ ਤੇਰਾ ਦਰਸ਼ਨ ਪਾਵਣਾ। ਕਲਜੁਗ ਅੰਤਮ ਕਰੇ ਚੱਠ, ਉਲਟੀ ਲੱਠ ਗਿੜਾਵਣਾ। ਗੁਰ ਸੰਗਤ ਦਵਾਰਾ ਤੀਰਥ ਅਠ ਸਠ, ਪ੍ਰਭ ਸਾਚਾ ਲੇਖ ਲਿਖਾਵਣਾ। ਕਾਇਆ ਮੰਦਰ ਵੇਖੇ ਮੱਠ, ਪੰਜ ਤੱਤੀ ਅੱਗ ਬੁਝਾਵਣਾ। ਪੰਜੇ ਚੋਰ ਹੋਣ ਭੱਠ, ਹੱਥੀਂ ਆਪਣੀ ਮੇਟ ਮਿਟਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਦਰਸ ਦਿਖਾਵਣਾ। ਇੱਕੀ ਸਿੱਖ ਇਕ ਦਵਾਰ, ਏਕਾ ਰੰਗ ਚੜ੍ਹਨਿਆ। ਦਰਸ ਦਿਖਾਏ ਅਪਰ ਅਪਾਰ, ਕਲਜੁਗ ਬੇੜਾ ਬੰਨ੍ਹਿਆ। ਪਵਣ ਉਨੰਜਾ ਛਤਰ ਝੁਲਾਰ, ਭਰਮਾਂ ਭਾਂਡਾ ਭੰਨਿਆ। ਵੇਖਣ ਜਾਏ ਦਰ ਦਵਾਰ, ਜਿਸ ਜਨ ਮਨ ਤਨ ਆਤਮ ਮੰਨਿਆ। ਆਤਮ ਤਾਕੀ ਖੁਲ੍ਹੇ ਕਿਵਾੜ, ਦੂਤੀ ਦੁਸ਼ਟਾਂ ਡੰਨਿਆ। ਵਾ ਨਾ ਲੱਗੀ ਤੱਤੀ ਹਾੜ, ਦੇਵੇ ਨਾਮ ਸੱਚਾ ਧਨ ਧਨਿਆ। ਜਗਤ ਵਿਕਾਰਾ ਆਪ ਚਬਾਏ ਆਪਣੀ ਦਾੜ੍ਹ, ਗੁਰਮੁਖਾਂ ਰਾਗ ਸੁਣਾਏ ਕੰਨਿਆ। ਦਰ ਘਰ ਸਾਚੇ ਦੇਵੇ ਵਾੜ, ਕਲਜੁਗ ਅੰਤਮ ਬੇੜਾ ਬੰਨ੍ਹਿਆ। ਜੋਤ ਜਗਾਏ ਬਹੱਤਰ ਨਾੜ, ਲੱਖ ਚੁਰਾਸੀ ਲਾਵੇ ਸਨ੍ਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਸ਼ਬਦ ਵਰ, ਜਿਸ ਜਨ ਆਤਮ ਮੰਨਿਆ। ਤਨ ਮਨ ਮੰਨੇ ਮਨ, ਜਿਸ ਜਨ ਆਪ ਜਣਾਇੰਦਾ। ਜਗਤ ਹੰਕਾਰਾ ਰੱਖੇ ਤਨ, ਸਾਚਾ ਧੰਨ ਝੋਲੀ ਪਾਇੰਦਾ। ਕੋਈ ਨਾ ਲਾਏ ਮਾਤ ਸੰਨ੍ਹ, ਦਿਸ ਕਿਸੇ ਨਾ ਆਇੰਦਾ। ਗੁਰ ਸ਼ਬਦੀ ਚੜ੍ਹੇ ਸਾਚਾ ਚੰਨ, ਅੰਧ ਅੰਧੇਰ ਮਿਟਾਇੰਦਾ। ਜਨ ਭਗਤਾਂ ਬੇੜਾ ਦੇਵੇ ਬੰਨ੍ਹ, ਸੰਞ ਸਵੇਰ ਇਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਇਕ ਵਰ, ਏਕਾ ਇਕੀ ਨਾਮ ਪਾਇੰਦਾ। ਏਕਾ ਇੱਕੀ ਦੇਵੇ ਦਾਜ, ਇੱਕੀ ਸਿੱਖ ਲਏ ਪਰਨਾਈਆ। ਸ਼ਬਦ ਸੁਣਾਏ ਇਕ ਅਵਾਜ਼, ਏਕਾ ਘਰ ਵਜੇ ਵਧਾਈਆ। ਭਾਗ ਲਗਾਏ ਦੇਸ ਮਾਝ, ਜੋਤੀ ਸ਼ਬਦੀ ਆਪ ਬਣਾਏ ਧੀ ਜਵਾਈਆ। ਅੰਤਮ ਵੇਲੇ ਰੱਖੇ ਲਾਜ, ਮਾਤ ਪਿਤ ਪੂਤ ਅਖਵਾਈਆ। ਸ਼ਬਦ ਸਰੂਪੀ ਦੇਵੇ ਦਾਜ, ਪੱਲੇ ਗੰਢ ਬੰਨ੍ਹਾਈਆ। ਧੁਰ ਦਰਗਾਹੀ ਸਾਚਾ ਰਾਜ, ਪ੍ਰਭ ਚਰਨ ਸਰਨ ਸੱਚੀ ਸ਼ਰਨਾਈਆ। ਇਕ ਸਵਾਰੇ ਗੁਰਮੁਖ ਕਾਜ, ਆਪਣੀ ਸੇਵਾ ਆਪੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਵਿਚੋਲਾ ਆਪ ਬਣਾਏ ਜਗਤ ਸਾਂਝ, ਗੁਰਮੁਖਾਂ ਸਗਨ ਲਗਾਈਆ। ਸਾਚਾ ਸਗਨ ਹੱਥ ਰਖਾਏ, ਪਹਿਲੀ ਚੇਤਰ ਦਿਵਸ ਵਿਚਾਰ। ਸੰਮਤ ਚੌਦਾਂ ਹੋ ਪਰਤਖ ਵਖਾਏ, ਗੁਰਮੁਖਾਂ ਬੰਨ੍ਹੇ ਧਾਰ। ਲੱਖ ਚੁਰਾਸੀ ਕੱਖ ਉਡਾਏ, ਚਾਰੋਂ ਕੁੰਟ ਧੁੰਦੂਕਾਰ। ਗੁਰਮੁਖਾਂ ਮੁਖ ਸਗਨ ਲਗਾਏ, ਗੁਰ ਸ਼ਬਦੀ ਕਰ ਪਿਆਰ। ਹਉਮੇ ਹੰਗਤਾ ਰੋਗ ਮਿਟਾਏ, ਤਨ ਕਰਾਏ ਇਕ ਸ਼ਿੰਗਾਰ। ਉਜਲ ਮੁਖ ਮਾਤ ਕਰਾਏ, ਕਲਜੁਗ ਤੇਰੀ ਅੰਤਮ ਵਾਰ। ਮਾਤ ਕੁਖ ਸੁਫਲ ਕਰਾਏ, ਵੇਖੇ ਦਰ ਦਰਬਾਰ। ਜਗਤ ਤ੍ਰਿਸ਼ਨਾ ਭੁੱਖ ਮਿਟਾਏ, ਗਊ ਗਰੀਬਾਂ ਪਾਵੇ ਸਾਰ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰਮੁਖਾਂ ਦੇਵੇ ਸ਼ਬਦ ਵਰ, ਲਹਿਣਾ ਦੇਣਾ ਰਿਹਾ ਉਤਾਰ। ਲਹਿਣੇ ਦੇਣਾ ਕਰਜ ਚੁਕਾਵਣਾ। ਧਰ ਧਰ ਜੁਗ ਜੁਗ ਲੇਖਾ, ਆਪਣੀ ਹੱਥੀਂ ਹਿਸਾਬ ਮੁਕਾਵਣਾ। ਗੁਰਮੁਖ ਸਾਚੇ ਨੇਤਰ ਪੇਖਾ, ਧਰਮ ਰਾਏ ਪ੍ਰਭ ਦਰ ਦੁਰਕਾਵਣਾ। ਚਿੱਤਰ ਗੁਪਤ ਮਿਟਾਏ ਰੇਖਾ, ਆਪ ਆਪਣਾ ਹੁਕਮ ਸੁਣਾਵਣਾ। ਕਵਣ ਜੋਤੀ ਧਾਰੇ ਭੇਖਾ, ਆਤਮ ਰਾਮਾ ਦਰਸ ਦਿਖਾਵਣਾ। ਵਰਨ ਗੋਤੀ ਭੇਵ ਮਿਟਾਵਣਾ। ਪਾਰਬ੍ਰਹਮ ਬ੍ਰਹਮ ਵਿਚ ਸਮਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਸ਼ਬਦ ਵਰ, ਸਾਚਾ ਮਾਰਗ ਮਾਤ ਲਗਾਵਣਾ। ਸਾਚਾ ਮਾਰਗ ਮਾਤ ਲਗਾਏ, ਗੁਰਮੁਖਾਂ ਕੰਨ ਸੁਣਾਇੰਦਾ। ਮਨਮੁਖ ਜੀਵਾਂ ਡੰਨ ਲਗਾਏ, ਨਾ ਕੋਈ ਅੰਤ ਛੁਡਾਇੰਦਾ। ਗੁਰਮੁਖਾਂ ਬੇੜਾ ਬੰਨ੍ਹ ਵਖਾਏ, ਆਪਣੀ ਕੰਧੀਂ ਭਾਰ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਤੋੜੇ ਖਾਨਾ ਬੰਦੀ, ਜੋ ਜਨ ਗਾਏ ਬੱਤੀ ਦੰਦੀ, ਰਸ ਰਸਨਾ ਵਿਚ ਮਿਲਾਇੰਦਾ। ਬੱਤੀ ਦੰਦ ਬੱਤੀ ਧਾਰ, ਪ੍ਰਭ ਮਾਤਾ ਦਏ ਬਖ਼ਸ਼ਾਈਆ। ਕਲਜੁਗ ਤੇਰੀ ਅੰਤਮ ਵਾਰ, ਸੋਹੰ ਸੱਚੀ ਜੋਤ ਜਗਾਈਆ। ਮਾਨਸ ਦੇਹੀ ਉਤਰੇ ਪਾਰ, ਜੋ ਜਨ ਮਧਰਾ ਮਾਸ ਤਜਾਈਆ। ਰਸਨਾ ਚਾਹ ਨਾ ਕਰੇ ਪਿਆਰ, ਏਕਾ ਸਾਲ ਰਿਹਾ ਜਣਾਈਆ। ਦਰ ਦਰ ਘਰ ਘਰ ਪਾਵੇ ਸਾਰ, ਕਵਣ ਗੁਰਮੁਖ ਰਹੇ ਸੱਚੀ ਸਰਨਾਈਆ। ਗੁਰ ਪੀਰ ਨਾ ਕਰੇ ਉਧਾਰ, ਪ੍ਰਭ ਮਾਰੇ ਮਾਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਪੈਜ ਰਿਹਾ ਸੁਵਾਰ, ਮਨਮੁਖ ਜੀਵ ਰਹਿਣ ਨਾ ਪਾਈਆ। ਨਾ ਗੁਰ ਨਾ ਚੇਲਾ ਕੋਈ, ਹਰਿ ਕਾ ਹੁਕਮ ਪਛਾਣੇ ਨਾ। ਦੋ ਜਹਾਨੀ ਮਿਲੇ ਨਾ ਢੋਈ, ਜੋ ਚਲੇ ਪ੍ਰਭ ਕੇ ਭਾਣੇ ਨਾ। ਗੁਰਮੁਖ ਆਤਮ ਕਦੇ ਨਾ ਸੋਈ, ਰੰਗ ਸਾਚਾ ਮਨਮੁਖ ਮਾਣੇ ਨਾ। ਆਤਮ ਅੰਦਰ ਕਰਦਾ ਅਰਜੋਈ, ਪ੍ਰਭ ਆਪੇ ਪੁਣੇ ਛਾਣੇ ਜੀਵ ਜੰਤ ਕੋਈ ਜਾਣੇ ਨਾ। ਦੁਰਮਤ ਮੈਲ ਪਾਪਾਂ ਰਿਹਾ ਧੋਈ, ਦਿਸ ਨਾ ਆਏ ਕਿਸੇ ਸੁੱਘੜ ਸਿਆਣੇ ਨਾ। ਏਕਾ ਹਲ ਸਾਚਾ ਰਿਹਾ ਜੋਈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਮ ਵਸਤ ਸਾਚਾ ਬੀਜ, ਸਾਚਾ ਦਾਣਾ ਕੋਈ ਜਾਣੇ ਨਾ। ਨਾਮ ਬੀਜ ਹਰਿ ਤਨ ਕਿਆਰੀ, ਹਰਿ ਪਹਿਲੀ ਵਾਰ ਬਿਜਾਇੰਦਾ। ਹੱਲ ਚਲਾਏ ਸਤਾਰਾਂ ਹਾੜੀ, ਵਡੀ ਵਡ ਕਰਾਇੰਦਾ। ਪਹਿਲੀ ਚੇਤਰ ਵੇਖ ਫੁਲਵਾੜੀ, ਨਿੱਝ ਆਪਣਾ ਹੁਕਮ ਜਣਾਇੰਦਾ। ਅੰਤਮ ਕੱਟਣੀ ਫਸਲ ਹਾੜੀ, ਨਾੜੀ ਨਾੜੀ ਇਕ ਵਜਾਇੰਦਾ। ਲੇਖਾ ਲਿਖਣਹਾਰ ਜੰਗਲ ਜੂਹ ਉਜਾੜ ਪਹਾੜੀ, ਉਚੇ ਪਰਬਤ ਵੇਖ ਵਖਾਇੰਦਾ। ਦੀਪ ਲੋਅ ਚਰਨਾਂ ਹੇਠ ਰਿਹਾ ਲਿਤਾੜੀ, ਸਚ ਪਰਕਾਸ਼ ਆਪਣਾ ਇਕ ਕਰਾਇੰਦਾ। ਗੁਰਮੁਖਾਂ ਫਿਰੇ ਪਿਛੇ ਅਗਾੜੀ, ਦਾਸੀ ਦਾਸ ਆਪ ਅਖਵਾਇੰਦਾ। ਨਾਮ ਤੇਲ ਜੋਤ ਨਿਰੰਜਣ ਰਿਹਾ ਚਾੜ੍ਹੀ, ਲਾਲ ਰੰਗ ਸਾਚੀ ਮਹਿੰਦੀ ਹੱਥੀਂ ਲਾਇੰਦਾ। ਕਾਇਆ ਡੋਲੇ ਆਪੇ ਵਾੜੀ, ਆਪਣੀ ਹੱਥੀਂ ਬੰਦ ਕਰਾਇੰਦਾ। ਸਚ ਕੁਹਾਰਾ ਹਰਿ ਕਰਤਾਰਾ ਗੁਰਮੁਖ ਉਠਾਏ ਸਾਚੀ ਡੋਲੀ, ਨੌਂ ਦਵਾਰੇ ਪਾਰ ਕਰਾਇੰਦਾ। ਦਿਵਸ ਰੈਣ ਕਰੇ ਪਿਆਰਾ, ਗੁਰਮੁਖ ਸਾਜਣ ਮੀਤ ਮੁਰਾਰ, ਧੰਨ ਸੁਭਾਗ ਸਤਾਰਾਂ ਹਾੜਾ, ਵਿਛੜੇ ਮੇਲ ਮਿਲਾਇੰਦਾ। ਜੁਗਾਂ ਜੁਗਾਂ ਦਾ ਕੀਆ ਅਧਾਰਾ, ਕਲਜੁਗ ਅੰਤਮ ਮੂਲ ਚੁਕਾਇੰਦਾ। ਸ਼ਿਵ ਜੀ ਨਜ਼ਰ ਭੇਟ ਕਰੇ ਤ੍ਰਿਸੂਲ, ਜਗਤ ਜਗਦੀਸ਼ੇ ਹੱਥ ਫੜਾਇੰਦਾ। ਪੁਰਖ ਅਬਿਨਾਸ਼ੀ ਨਾ ਜਾਏ ਭੂਲ, ਜੁਗ ਜੁਗ ਭੇਖ ਵਟਾਇੰਦਾ। ਲਹਿਣਾ ਦੇਣਾ ਬ੍ਰਹਮੇ ਸ਼ਿਵ ਚੁਕਾਏ ਮੂਲ, ਲਿਖ ਲਿਖ ਲੇਖ ਹਿਸਾਬ ਮੁਕਾਇੰਦਾ। ਹਰਿ ਹਰਿ ਸਾਚਾ ਕੰਤ ਕੰਤੂਹਲ, ਗੁਰਮੁਖ ਸਾਚੇ ਸਾਚੀ ਨਾਰੀ ਜੁਗ ਜੁਗ ਸੇਵਾ ਲਾਇੰਦਾ। ਸਾਚੀ ਨਾਰੀ ਕੰਤ ਸੁਹਾਗਣ, ਪੁਰਖ ਅਬਿਨਾਸ਼ੀ ਪਾਇਆ। ਆਪ ਉਪਜਾਏ ਇਕ ਵੈਰਾਗਣ, ਸੋਹਣਾ ਸੀਸ ਗੁੰਦਾਇਆ। ਹੱਥੀਂ ਬੰਨ੍ਹੇ ਸਾਚਾ ਤਾਗਨ, ਜਗਤ ਜਗਦੀਸ਼ ਸਿਰ ਤਾਜ ਟਿਕਾਇਆ। ਜੋ ਜਨ ਸਰਨਾਈ ਲਾਗਣ, ਪ੍ਰਭ ਸਾਚੇ ਧਾਮ ਦਏ ਬਹਾਇਆ। ਆਪ ਬੁਝਾਏ ਤ੍ਰਿਸ਼ਨਾ ਆਗਨ, ਦਿਵਸ ਤਿੰਨ ਜਿਸ ਦਰਸ਼ਨ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਾੜ ਸਤਾਰਾਂ ਕਰ ਵਿਚਾਰ ਖ਼ੁਸ਼ੀਆਂ ਨਾਲ ਮਨਾਇਆ। ਹਾੜ ਸਤਾਰਾਂ ਸੁਹਾਈ ਰੁੱਤ, ਸਤਿਜੁਗ ਤੇਰੀ ਮਾਤ ਉਪਾਈਆ। ਕਲਜੁਗ ਵੱਢੇ ਨੱਕ ਗੁੱਤ, ਬੇਮੁਖ ਰਹਿਣ ਨਾ ਪਾਈਆ। ਪੁਰਖ ਅਬਿਨਾਸ਼ੀ ਪਾਰਬ੍ਰਹਮ ਅਚੁੱਤ, ਗੁਰਮੁਖ ਆਪ ਉਠਾਏ ਸਾਚੇ ਸੁਤ, ਮਸਤਕ ਟਿੱਕਾ ਰਿਹਾ ਲਗਾਈਆ। ਅੰਮ੍ਰਿਤ ਆਤਮ ਪਿਆਏ ਘੁੱਟ, ਲੱਖ ਚੁਰਾਸੀ ਜਾਣੀ ਛੁੱਟ, ਪੰਜਾਂ ਚੋਰਾਂ ਜੜ੍ਹ ਦੇਵੇ ਪੁੱਟ, ਸੋਹੰ ਤਿਖਾ ਤੀਰ ਰਖਾਈਆ। ਨੌਂ ਖੰਡ ਪ੍ਰਿਥਮੀ ਜਾਏ ਜੁਟ, ਦਰ ਦਰ ਘਰ ਘਰ ਅੰਦਰ ਮੰਦਰ ਹੋਏ ਲੁੱਟ, ਗੁਰੂਦਵਾਰਾ ਨਾ ਕੋਇ ਬਚਾਈਆ। ਤੀਰ ਨਿਰਾਲਾ ਰਿਹਾ ਛੁੱਟ, ਸੱਤਾਂ ਦੀਪਾਂ ਪੈ ਜਾਏ ਫੁੱਟ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਲਾੜੀ ਮੌਤ ਕਲ ਫਿਰੇ ਹਲਕਾਈਆ। ਗੁਰਮੁਖਾਂ ਬੰਨ੍ਹੇ ਹੱਥੀਂ ਗਾਨਾ, ਪੁਰਖ ਅਬਿਨਾਸ਼ੀ ਹਰਿ ਭਗਵਾਨਾ, ਏਕਾ ਦੇਵੇ ਜੀਆ ਦਾਨਾ, ਦਰ ਘਰ ਸਾਚੇ ਮੇਲ ਮਿਲਾਈਆ। ਆਪੇ ਗੋਪੀ ਆਪੇ ਕਾਹਨਾ, ਨਾਰੀ ਕੰਤ ਗੁਰਮੁਖ ਸਾਚੇ ਸੰਤ ਸ਼ਬਦ ਬਿਠਾਏ ਵਿਚ ਬਿਬਾਣਾ, ਲੋਆਂ ਪੁਰੀਆਂ ਇਕ ਉਡਾਨਾ, ਜ਼ਿਮੀ ਅਸਮਾਨਾਂ ਗਗਨ ਪਤਾਲਾਂ ਵਿਚ ਸਮਾਈਆ। ਹਰਿਜਨ ਤੇਰਾ ਸਦਾ ਰਖਵਾਲਾ, ਦਿਵਸ ਰੈਣ ਕਰੇ ਪ੍ਰਿਤਪਾਲਾ, ਦੀਨਾਂ ਬੰਧੂ ਦੀਨ ਦਿਆਲਾ, ਲੋਕਮਾਤੀ ਸੇਵ ਕਮਾਈਆ। ਜਗਤ ਅਵੱਲੜੀ ਚਲੇ ਚਾਲਾ, ਆਪੇ ਬੈਠਾ ਹਰਿ ਧਾਮ ਸੱਚੀ ਧਰਮਸਾਲਾ, ਸਾਚਾ ਦੀਪ ਜੋਤ ਜਗਾਈਆ। ਨੇੜ ਨਾ ਆਏ ਕਾਲ ਮਹਾਂਕਾਲਾ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰ ਗੋਬਿੰਦਾ ਵੇਖ ਘਰ, ਏਕਾ ਜੋਤ ਜਗਾਈਆ। ਗੁਰ ਗੋਬਿੰਦ ਵਸਿਆ ਘਰ, ਹੋਇਆ ਜੋਤ ਉਜਾਲਾ। ਸਚ ਦਵਾਰਾ ਲਿਖਿਆ ਦਰ, ਪ੍ਰਭ ਮਿਲਿਆ ਗੋਬਿੰਦ ਗੋਬਿੰਦ ਗੁਰ ਗੋਪਾਲਾ। ਜਨਮ ਜਗਤ ਦਾ ਮਿਲਿਆ ਵਰ, ਫੁਲ ਲੱਗੇ ਸਾਚੇ ਡਾਲਾ। ਸਚ ਧਰਮ ਦੀ ਲਾਏ ਜੜ੍ਹ, ਮਨਮੁਖ ਜੀਵਾਂ ਕਰੇ ਮੂੰਹ ਕਾਲਾ। ਚਾਰ ਵਰਨਾਂ ਘਾੜਨ ਏਕਾ ਘੜ, ਇਕ ਵਖਾਏ ਸਾਚਾ ਘਰ, ਸ਼ਬਦ ਵਜਾਏ ਸਾਚਾ ਤਾਲਾ। ਅੰਦਰ ਮੰਦਰ ਆਪੇ ਚੜ੍ਹ, ਸੁਰਤ ਸੁਵਾਣੀ ਲਏ ਫੜ, ਫਲ ਵੇਖੇ ਲੱਗਾ ਕਾਇਆ ਡਾਲ੍ਹ। ਦਿਵਸ ਰੈਣ ਪ੍ਰਭ ਰਿਹਾ ਲੜ, ਮਨਮਤ ਉਖਾੜੇ ਤੇਰੀ ਜੜ੍ਹ, ਗੁਰਮਤ ਕਰੇ ਪਰਧਾਨਾ। ਮੋਹ ਵਿਕਾਰਾ ਜਾਏ ਸੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਹੱਥੀਂ ਬੰਨ੍ਹੇ ਗਾਨਾ। ਹੱਥੀਂ ਬੰਨ੍ਹੇ ਨਾਮ ਡੋਰ, ਡੋਰੀ ਆਪਣੇ ਹੱਥ ਰਖਾਈਆ। ਕਲਜੁਗ ਰੈਣ ਅੰਧੇਰੀ ਘੋਰ, ਨਾ ਕੋਈ ਕਰੇ ਰੁਸ਼ਨਾਈਆ। ਨੌਂ ਦਵਾਰੇ ਪਿਆ ਸ਼ੋਰ, ਹਾਹਾਕਾਰ ਰਹੀ ਕੁਰਲਾਈਆ। ਏਕਾ ਝਗੜਾ ਮੋਰ ਤੋਰ, ਨਾ ਸਕੇ ਕੋਈ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਸ਼ਬਦ ਵਰ, ਵੇਲੇ ਅੰਤਮ ਹੋਏ ਸਹਾਈਆ। ਵੇਲਾ ਅੰਤ ਸੰਤ ਨਾ ਜਾਨਣ, ਕੰਤ ਨਾ ਪਾਇਆ ਕਮਲਾ। ਜੀਵ ਜੰਤ ਨਾ ਮਾਤ ਪਛਾਨਣ, ਪ੍ਰਭ ਵਸਾਇਆ ਕਵਣ ਮਹੱਲਾ। ਗੁਣ ਨਿਧਾਨੀ ਹੋਏ ਨਾਦਾਨਣ, ਹੱਥ ਆਇਆ ਨਾ ਸ਼ਬਦ ਭੱਲਾ। ਵੇਦ ਪੁਰਾਨ ਪੜ੍ਹ ਪੜ੍ਹ ਛਾਨਣ, ਦੂਈ ਦਵੈਤ ਨਾ ਮਿਟਿਆ ਸਲਾ। ਮੁਲਾਂ ਸ਼ੇਖ਼ ਅੰਜ਼ੀਲ ਕੁਰਾਨਣ, ਪਾਇਆ ਹੱਕ ਨਾ ਸਚ ਮਸੱਲਾ। ਗ੍ਰੰਥੀ ਪੰਥੀ ਇਕ ਧਿਆਨਣ, ਭੇਵ ਨਾ ਆਇਆ ਸਲੋਕ ਪਹਿਲਾ ਮਹੱਲਾ। ਨਾ ਕੋਈ ਵੇਖੇ ਅੰਤਰ ਆਤਮ ਮਾਰ ਧਿਆਨਣ, ਗੁਰ ਨਾਨਕ ਤ੍ਰੈਗੁਣ ਰੂਪ ਸਮਾਇਆ। ਸਾਚੇ ਮੰਦਰ ਨਾ ਹੋਏ ਚਾਨਣ, ਹਵਣ ਪਵਣ ਨਾ ਕੋਇ ਕਰਾਇਆ। ਅੰਤਮ ਦੇਵੇ ਨਾ ਕੋਈ ਦਾਨਣ, ਜਗਤ ਝੋਲੀ ਰਹੇ ਭਰਾਇਆ। ਨਾ ਕੋਈ ਜਾਣੇ ਬ੍ਰਹਮ ਗਿਆਨਣ, ਸ਼ਬਦ ਸਿਤਾਰ ਨਾ ਕੋਇ ਵਜਾਇਆ। ਰਾਗ ਨਾ ਸੁਣਿਆ ਸਾਚਾ ਕਾਨਣ, ਅਨਹਦ ਰਾਗ ਨਾ ਦਏ ਉਪਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਅੰਤਮ ਬਾਲਣ ਲੱਖ ਚੁਰਾਸੀ ਹਾਡੀ ਦਏ ਬਣਾਇਆ। ਗੁਰਮੁਖ ਤੇਰਾ ਸਤਿ ਸਰੂਪ, ਸਾਚੇ ਵਿਚ ਸਮਾਇਆ। ਜਗਤ ਅੰਧੇਰਾ ਅੰਧਕੂਪ, ਅੰਤ ਰਹਿਣ ਨਾ ਪਾਇਆ। ਹਾਹਾਕਾਰੀ ਚਾਰੋਂ ਕੂਟ, ਸਾਚਾ ਤੀਰ ਰਿਹਾ ਛੂਟ, ਨਾ ਸਕੇ ਕੋਈ ਉਲਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮੇਟ ਮਿਟਾਏ ਜੂਠ ਝੂਠ, ਸਚ ਸੁੱਚ ਵਰਤਾਰਾ ਆਇਆ। ਸਚ ਸੁੱਚ ਹਰਿ ਵਰਤਾਰ, ਸਾਚਾ ਕਲਸ ਹੱਥ ਉਠਾਈਆ। ਅੰਮ੍ਰਿਤ ਭਰਿਆ ਹਰਿ ਭੰਡਾਰ, ਸਤਿਜੁਗ ਸਾਚੀ ਬਣਤ ਬਣਾਈਆ। ਗੁਰਮੁਖਾਂ ਬਖ਼ਸ਼ੇ ਏਕਾ ਧਾਰ, ਦੇਵੀ ਦੇਵ ਦਏ ਦੁਹਾਈਆ। ਜੁਗਾ ਜੁਗੰਤਰ ਸਾਚੀ ਕਾਰ, ਭੇਵ ਨਾ ਜਾਣੇ ਰਾਈਆ। ਪਰਗਟ ਹੋਏ ਨਰ ਨਿਰੰਕਾਰ, ਮਾਝੇ ਦੇਸ ਵੱਜੇ ਵਧਾਈਆ। ਸੰਬਲ ਨਗਰੀ ਚਾਰ ਦਵਾਰ, ਕਾਇਆ ਨਗਰੀ ਇਕ ਰਖਾਈਆ। ਸਚ ਸਮਗਰੀ ਸ਼ਬਦ ਧਾਰ, ਪ੍ਰਭ ਆਪਣੀ ਵਿਚ ਰਖਾਈਆ। ਆਪੇ ਕੱਢੇ ਵਾਰੋ ਵਾਰ, ਸੰਮਤ ਸੰਮਤੀ ਲੇਖ ਲਿਖਾਈਆ। ਭਰਿਆ ਰਹੇ ਸਦਾ ਭੰਡਾਰ, ਤੋਟ ਕਦੇ ਨਾ ਆਈਆ। ਸਾਢੇ ਤਿੰਨ ਹੱਥ ਸੀਆਂ ਜਗਤ ਵਿਹਾਰ, ਸਾਢੇ ਤਿੰਨ ਹੱਥ ਲੇਖ ਮਿਟਾਈਆ। ਨੌਂ ਦਵਾਰੇ ਖੋਲ੍ਹ ਦਵਾਰ, ਦਸਵੇਂ ਬੂਝ ਬੁਝਾਈਆ। ਮਾਇਆ ਮਮਤਾ ਰਹੇ ਸਾੜ, ਗੁਰਮੁਖ ਨੇੜ ਨਾ ਆਈਆ। ਫੜ ਫੜ ਬਾਹੋਂ ਰਿਹਾ ਚਾੜ੍ਹ, ਸ਼ਬਦ ਸਿੰਘਾਸਣ ਇਕ ਵਿਛਾਈਆ। ਕੋਈ ਨਾ ਦਿਸੇ ਝੂਠੀ ਧਾੜ, ਸ਼ਬਦ ਖੰਡਾ ਹੱਥ ਉਠਾਈਆ। ਜੋਤ ਜਗੇ ਬਹੱਤਰ ਨਾੜ, ਸੰਮਤ ਸੋਲਾਂ ਜੋ ਜਨ ਦਰਸ਼ਨ ਪਾਈਆ। ਬਜਰ ਕਪਾਟੀ ਜਾਏ ਪਾੜ, ਲਹਿਣਾ ਦੇਣਾ ਮੂਲ ਚੁਕਾਈਆ। ਅੰਤਮ ਲੇਖਾ ਚੁਕੇ ਸਤਾਰਾਂ ਹਾੜ, ਕਲਜੁਗ ਤੇਰੀ ਅੰਤਮ ਥਿਤ ਲਿਖਾਈਆ। ਬੀਸ ਬੀਸਾ ਪਰਗਟ ਹੋਏ ਵਿਚ ਪਹਾੜ, ਨੈਣਾਂ ਦੇਵੀ ਚਰਨ ਛੁਹਾਈਆ। ਕਮਰਕੱਸਾ ਕਰ ਤਿਆਰ, ਸ਼ਬਦ ਖੰਡਾ ਵਿਚ ਬ੍ਰਹਿਮੰਡਾਂ ਆਪਣਾ ਆਪ ਭੁਵਾਈਆ। ਲੋਕਮਾਤ ਲਾਏ ਸਾਚਾ ਡੰਡਾ, ਚਾਰ ਵਰਨ ਪ੍ਰਭ ਵੰਡੇ ਵੰਡਾਂ, ਜ਼ਾਤ ਪਾਤ ਰਹਿਣ ਨਾ ਪਾਈਆ। ਨਾ ਕੋਈ ਦਿਸੇ ਭੇਖ ਪਖੰਡਾ, ਏਕਾ ਗੋਬਿੰਦ ਗੋਬਿੰਦ ਗਾਈਆ। ਗੁਰਮੁਖ ਆਤਮ ਕੋਈ ਨਾ ਦਿਸੇ ਰੰਡਾ, ਪ੍ਰਭ ਸਾਚਾ ਕੰਤ ਸੁਹਾਗੀ ਸਾਚੇ ਸੀਸ ਟਿਕਾਈਆ। ਲੇਖੇ ਲਾਏ ਖਾਣੀ ਜੇਰਜ ਅੰਡਾ, ਉਤਭੁਜ ਸੇਤਜ ਆਪ ਮਿਟਾਈਆ। ਗੁਰਮੁਖ ਵੰਡਾਉਣੀ ਸਾਚੀ ਵੰਡਾ, ਸੰਮਤ ਤੇਰਾਂ ਹਾੜ ਸਤਾਰਾਂ ਆਈਆ। ਕਿਸੇ ਹੱਥ ਨਾ ਆਏ ਵਿਚ ਬ੍ਰਹਿਮੰਡਾਂ, ਬ੍ਰਹਮਾ ਅੱਠੇ ਨੇਤਰ ਰਿਹਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਕਾਇਆ ਦੁਖ ਰਿਹਾ ਮਿਟਾਈਆ। ਹਰਿ ਰਚਨਾ ਜੁਗ ਚਾਰ, ਆਪ ਉਪਾਈਆ। ਹਰਿ ਰਚਨਾ ਜੁਗ ਚਾਰ, ਆਪ ਰਚਾਈਆ। ਹਰਿ ਰਚਨਾ ਜੁਗ ਚਾਰ, ਸ੍ਰਿਸ਼ਟ ਸਬਾਈਆ। ਹਰਿ ਰਚਨਾ ਜੁਗ ਚਾਰ, ਲੱਖ ਚੁਰਾਸੀ ਬਣਤ ਬਣਾਈਆ। ਹਰਿ ਰਚਨਾ ਜੁਗ ਚਾਰ, ਮੰਡਲ ਰਾਸੀ ਆਪ ਸੁਹਾਈਆ। ਹਰਿ ਰਚਨਾ ਜੁਗ ਚਾਰ, ਰਵ ਸਸ ਜੋਤ ਪਰਕਾਸ਼ੀ, ਸਾਚੀ ਸੇਵਾ ਲਾਈਆ। ਹਰਿ ਰਚਨਾ ਜੁਗ ਚਾਰ, ਪ੍ਰਿਥਮੀ ਆਕਾਸ਼ੀ ਬਿਨ ਥੰਮ੍ਹਾਂ ਗਗਨ ਰਹਾਈਆ। ਹਰਿ ਰਚਨਾ ਜੁਗ ਚਾਰ, ਘਰ ਘਰ ਦਰ ਦਰ ਅੰਦਰ ਕਰੇ ਵਾਸੀ, ਵਾਸ ਨਿਵਾਸਾ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਬਣਤ ਬਣਾਈਆ। ਹਰਿ ਰਚਨਾ ਜੁਗ ਚਾਰ, ਜੁਗਾ ਜੁਗੰਤਿਆ। ਹਰਿ ਰਚਨਾ ਜੁਗ ਚਾਰ, ਪੂਰਨ ਭਗਵੰਤਿਆ। ਹਰਿ ਰਚਨਾ ਜੁਗ ਚਾਰ, ਸਚ ਮੇਲਾ ਸਾਧਨ ਸੰਤਿਆ। ਹਰਿ ਰਚਨਾ ਜੁਗ ਚਾਰ, ਖੇਲੇ ਖੇਲ ਹਰਿ ਹਰਿ ਕੰਤਿਆ। ਹਰਿ ਰਚਨਾ ਜੁਗ ਚਾਰ, ਗੋਬਿੰਦ ਕਾਇਆ ਰੂਪ ਬਸੰਤਿਆ। ਹਰਿ ਰਚਨਾ ਜੁਗ ਚਾਰ, ਯੋਧਾ ਸੂਰ ਧਨੀ ਧਨਵੰਤਿਆ। ਹਰਿ ਰਚਨਾ ਜੁਗ ਚਾਰ, ਸਰਬ ਕਲਾ ਭਰਪੂਰ ਪਤੀ ਪਤਵੰਤਿਆ। ਹਰਿ ਰਚਨਾ ਜੁਗ ਚਾਰ, ਗੁਰਮੁਖ ਸਾਚੀ ਨਾਰ ਸਤੀ ਸਤਵੰਤਿਆ। ਹਰਿ ਰਚਨਾ ਜੁਗ ਚਾਰ, ਧੀਰਜ ਯਤ ਸਤਿ ਸੰਤੋਖੀ ਮਾਤ ਆਪ ਅਖਵੰਤਿਆ। ਹਰਿ ਰਚਨਾ ਜੁਗ ਚਾਰ, ਗੁਰਮੁਖਾਂ ਰੱਖਣਹਾਰਾ ਪਤ, ਆਤਮ ਬੀਜ ਬੀਜੇ ਸਾਚੇ ਵੱਤ, ਫੁਲ ਫੁਲਵਾੜੀ ਇਕ ਉਗੰਤਿਆ। ਹਰਿ ਰਚਨਾ ਜੁਗ ਚਾਰ, ਜਗੇ ਜਗ ਪਾਵੇ ਸਾਰ, ਬ੍ਰਹਮਾ ਸ਼ਿਵ ਲਏ ਅਧਾਰ, ਕਰੋੜ ਤੇਤੀਸਾ ਭੇਖ ਵਟੰਤਿਆ। ਹਰਿ ਰਚਨਾ ਜੁਗ ਚਾਰ, ਪਰਗਟ ਹੋ ਹੋ ਲਏ ਅਵਤਾਰ, ਸਚ ਮਾਰਗ ਆਪਣੇ ਹੱਥ ਰਖੰਤਿਆ। ਹਰਿ ਰਚਨਾ ਜੁਗ ਚਾਰ, ਚਵੀ ਤੱਤ ਚਵੀ ਅਵਤਾਰ, ਪ੍ਰਕਿਰਤੀ ਜੀਵ ਅਪਾਰ, ਪੰਜਾਂ ਤੱਤਾਂ ਏਕਾ ਧਾਰ, ਪੰਜਾਂ ਮੇਲਾ ਹਰਿ ਭਗਵੰਤਿਆ। ਹਰਿ ਰਚਨਾ ਜੁਗ ਚਾਰ, ਰਾਗ ਰਾਗਨੀ ਕਰੇ ਪਿਆਰ, ਬ੍ਰਹਮਾ ਵੇਤਾ ਵੇਦ ਉਚਾਰ, ਸੁਰਸਤੀ ਬੀਨਾ ਸੱਚੀ ਧੁਨਕਾਰ, ਨਰ ਨਰਾਇਣ ਰਾਗ ਸੁਣੰਤਿਆ। ਹਰਿ ਰਚਨਾ ਜੁਗ ਚਾਰ, ਪ੍ਰਭ ਸਾਚੀ ਬੰਨੇ ਧਾਰ, ਕਰੇ ਖੇਲ ਅਪਰ ਅਪਾਰ, ਵਡ ਦਾਤਾ ਗੁਣ ਗੁਣਵੰਤਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਰੰਗ ਬਸੰਤਿਆ। ਹਰਿ ਰਚਨਾ ਜੁਗ ਚਾਰ, ਚਲਤ ਕਰਾਇਆ। ਜੁਗ ਜੁਗ ਪਾਵੇ ਸਾਰ, ਧਰਮ ਧਰਾਇਆ। ਜੀਵ ਜੰਤ ਲਏ ਉਭਾਰ, ਸਾਧ ਸੰਤ ਤਰਾਇਆ। ਗੁਰਮੁਖ ਨਾਰੀ ਕੰਤ ਪਿਆਰ, ਸ਼ਬਦ ਪੰਘੂੜਾ ਇਕ ਝੁਲਾਇਆ। ਆਪੇ ਵਸਿਆ ਸਭ ਤੋਂ ਬਾਹਰ, ਗੂੜ੍ਹਾ ਰੰਗ ਇਕ ਚੜ੍ਹਾਇਆ। ਨਾਮ ਚੂੜਾ ਅਪਰ ਅਪਾਰ, ਹੱਥੀਂ ਮਹਿੰਦੀ ਪ੍ਰੇਮ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਰਚਨਾ ਜੁਗ ਚਾਰ, ਆਪਣਾ ਕਾਜ ਰਚਾਇਆ। ਹਰਿ ਰਚਨਾ ਜੁਗ ਚਾਰ, ਕਾਜ ਨਿਰੰਕਾਰਿਆ। ਹਰਿ ਰਚਨਾ ਜੁਗ ਚਾਰ, ਕਰੇ ਖੇਲ ਵਾਰੋ ਵਾਰਿਆ। ਹਰਿ ਰਚਨਾ ਜੁਗ ਚਾਰ, ਚਾਰੇ ਜੁਗ ਮਾਤ ਅਪਾਰਿਆ। ਹਰਿ ਰਚਨਾ ਜੁਗ ਚਾਰ, ਧਰਤਮਾਤ ਗੋਦ ਉਠਾ ਰਿਹਾ। ਹਰਿ ਰਚਨਾ ਜੁਗ ਚਾਰ, ਲੱਖ ਚੁਰਾਸੀ ਆਪ ਉਪਾ ਰਿਹਾ। ਹਰਿ ਰਚਨਾ ਜੁਗ ਚਾਰ, ਗੁਰਮੁਖ ਸਾਚੇ ਸੰਤ ਜਨਾਂ ਘਰ ਸਾਚਾ ਇਕ ਵਖਾ ਰਿਹਾ। ਹਰਿ ਰਚਨਾ ਜੁਗ ਚਾਰ, ਗੋਬਿੰਦ ਕਾਇਆ ਰੂਪ ਬਸੰਤ, ਅੰਤ ਆਪਣੀ ਮਹਿੰਮਾ ਆਪ ਜਣਾ ਰਿਹਾ। ਹਰਿ ਰਚਨਾ ਜੁਗ ਚਾਰ, ਜੋਗ ਅਭਿਆਸਿਆ। ਹਰਿ ਰਚਨਾ ਜੁਗ ਚਾਰ, ਸ਼ਬਦ ਪਰਕਾਸ਼ਿਆ। ਹਰਿ ਰਚਨਾ ਜੁਗ ਚਾਰ, ਪੁਰਖ ਅਬਿਨਾਸ਼ੀਆ। ਹਰਿ ਰਚਨਾ ਜੁਗ ਚਾਰ, ਘਟ ਘਟ ਅੰਦਰ ਰੱਖੇ ਵਾਸਿਆ। ਹਰਿ ਰਚਨਾ ਜੁਗ ਚਾਰ, ਵੇਖ ਵਖਾਣੇ ਪ੍ਰਿਥਮੀ ਅਕਾਸ਼ਿਆ। ਹਰਿ ਰਚਨਾ ਜੁਗ ਚਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਕੰਚਨ ਰੂਪ ਸ਼ਬਦ ਚਲਾਏ ਸਵਾਸ ਸਵਾਸਿਆ। ਹਰਿ ਰਚਨਾ ਜੁਗ ਚਾਰ, ਆਪ ਕਰਤਾਰਿਆ। ਹਰਿ ਰਚਨਾ ਜੁਗ ਚਾਰ, ਸਰਬ ਪਸਾਰਿਆ। ਹਰਿ ਰਚਨਾ ਜੁਗ ਚਾਰ, ਜੋਤ ਅਧਾਰਿਆ। ਹਰਿ ਰਚਨਾ ਜੁਗ ਚਾਰ, ਸ਼ਬਦ ਧੁਨਕਾਰਿਆ। ਹਰਿ ਰਚਨਾ ਜੁਗ ਚਾਰ, ਕਰਮ ਵਿਚਾਰਿਆ। ਹਰਿ ਰਚਨਾ ਜੁਗ ਚਾਰ, ਏਕਾ ਏਕ ਏਕੰਕਾਰ ਏਕਾ ਧਾਮ ਸੁਹਾ ਰਿਹਾ। ਹਰਿ ਰਚਨਾ ਜੁਗ ਚਾਰ, ਪਵਣ ਪਵਣੀ ਆਪ ਉਡਾਰ, ਅਵਣੀ ਗਵਣੀ ਪਾਵੇ ਸਾਰ, ਪੁਰੀਆਂ ਲੋਆਂ ਰਹਿਣ ਨਾ ਦੇਵੇ ਕੋ, ਦੋ ਜਹਾਨੀ ਪਸਰ ਪਸਾਰਿਆ। ਹਰਿ ਰਚਨਾ ਜੁਗ ਚਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਕੰਚਨ ਰੂਪ, ਹਰਿ ਵਡਾ ਸ਼ਾਹੋ ਭੂਪ, ਜੋਤ ਸਰੂਪੀ ਸਤਿਗੁਰ ਸਚ ਸਿੰਘਾਸਣ ਆਸਣ ਲਾ ਰਿਹਾ। ਹਰਿ ਰਚਨਾ ਜੁਗ ਚਾਰ, ਜੋਤ ਅਕਾਲੀਆ। ਹਰਿ ਰਚਨਾ ਜੁਗ ਚਾਰ, ਲੱਖ ਚੁਰਾਸੀ ਰਹੇ ਸੁਵਾਲੀਆ। ਹਰਿ ਰਚਨਾ ਜੁਗ ਚਾਰ, ਪ੍ਰਭ ਬਣਿਆ ਧੁਰ ਦਰਗਾਹੀ ਸਾਚਾ ਵਾਲੀਆ। ਜੋਤੀ ਜੋਤ ਸਰੂਪ ਹਰਿ, ਦੋਵੇਂ ਹੱਥੀਂ ਫਿਰੇ ਖਾਲੀਆ। ਹਰਿ ਰਚਨਾ ਜੁਗ ਚਾਰ, ਆਪੇ ਵੇਖੇ ਪਰਖੇ ਕਰ ਵਿਚਾਰ, ਫਲ ਲੱਗਾ ਕਵਣ ਡਾਲੀਆ। ਹਰਿ ਰਚਨਾ ਜੁਗ ਚਾਰ, ਗੁਰਮੁਖਾਂ ਕਰੇ ਸਦ ਪਿਆਰ, ਦੇਵੇ ਨਾਮ ਧੁਰ ਦਰਗਾਹੀ ਇਕ ਦਲਾਲੀਆ। ਹਰਿ ਰਚਨਾ ਜੁਗ ਚਾਰ, ਸੰਤ ਸੁਹੇਲਾ ਮੀਤ ਮੁਰਾਰ, ਪਰਗਟ ਹੋਏ ਵਿਚ ਸੰਸਾਰ, ਜੁਗ ਜੁਗ ਬੰਨ੍ਹੇ ਆਪਣੀ ਧਾਰ, ਆਪਣੇ ਰੰਗ ਰੰਗਾ ਲੀਆ। ਜੋਤੀ ਜੋਤ ਸਰੂਪ ਹਰਿ, ਗੋਬਿੰਦ ਕਾਇਆ ਕੰਚਨ ਰੂਪ, ਜੁਗ ਜੁਗ ਮਹਿੰਮਾ ਮਾਤ ਅਨੂਪ, ਆਪ ਆਪਣੇ ਵਿਚ ਸਮਾ ਲੀਆ। ਹਰਿ ਰਚਨਾ ਜੁਗ ਚਾਰ, ਚੋਟ ਨਗਾਰਿਆ। ਹਰਿ ਰਚਨਾ ਜੁਗ ਚਾਰ, ਖੋਟ ਗਵਾ ਰਿਹਾ। ਹਰਿ ਰਚਨਾ ਜੁਗ ਚਾਰ, ਸ਼ਬਦ ਭੰਡਾਰ ਅਤੋਟ ਅਤੁਟ ਰਖਾ ਰਿਹਾ। ਹਰਿ ਰਚਨਾ ਜੁਗ ਚਾਰ, ਕੋਟਨ ਕੋਟੀ ਜੀਵ ਉਪਾ ਰਿਹਾ। ਹਰਿ ਰਚਨਾ ਜੁਗ ਚਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਕੰਚਨ ਰੂਪ, ਪਵਣ ਉਨੰਜਾ ਦੇਵੇ ਧੂਪ, ਨਾਮ ਸੁਗੰਧੀ ਇਕ ਰਖਾ ਰਿਹਾ। ਹਰਿ ਰਚਨਾ ਜੁਗ ਚਾਰ, ਭਗਤ ਭਗਵਾਨਿਆ। ਹਰਿ ਰਚਨਾ ਜੁਗ ਚਾਰ, ਚਾਰੇ ਵੇਦ ਭੇਦ ਦਰ ਦਰਵਾਨਿਆ। ਹਰਿ ਰਚਨਾ ਜੁਗ ਚਾਰ, ਅਠਾਰਾਂ ਕਿਤੇਬ ਧੁਰਦਰਗਾਹੀ ਇਕ ਫ਼ਰਮਾਨਿਆ। ਹਰਿ ਰਚਨਾ ਜੁਗ ਚਾਰ, ਅਛਲ ਅਛੇਦ ਕਰੇ ਖੇਲ ਮਹਾਨਿਆ। ਹਰਿ ਰਚਨਾ ਜੁਗ ਚਾਰ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕੰਚਨ ਕਾਇਆ ਗੋਬਿੰਦ ਰੂਪ ਗੁਰ ਸ਼ਬਦ ਕਰੇ ਮਸਤਾਨਿਆ। ਹਰਿ ਰਚਨਾ ਜੁਗ ਚਾਰ, ਗਣਤ ਗਣਾਈਆ। ਹਰਿ ਰਚਨਾ ਜੁਗ ਚਾਰ, ਸਾਧ ਸੰਤ ਰਿਹਾ ਵਡਿਆਈਆ। ਹਰਿ ਰਚਨਾ ਜੁਗ ਚਾਰ, ਦੇਵ ਦੰਤ ਦਏ ਸਜਾਈਆ। ਹਰਿ ਰਚਨਾ ਜੁਗ ਚਾਰ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੋਬਿੰਦ ਕਾਇਆ ਕੰਚਨ ਰੂਪ ਸਾਚਾ ਗੜ੍ਹ ਇਕ ਉਪਾਈਆ। ਹਰਿ ਰਚਨਾ ਜੁਗ ਚਾਰ, ਜੁਗ ਉਪਾਇੰਦਾ। ਜੁਗ ਜੁਗ ਬੰਨ੍ਹੇ ਧਾਰ ਧਰਮ ਚਲਾਇੰਦਾ। ਸਤਿਜੁਗ ਤ੍ਰੇਤਾ ਉਤਰੇ ਪਾਰ, ਬੀਸ ਬੀਸਾ ਜਨਮ ਦਵਾਇੰਦਾ। ਦੁਆਪਰ ਤੇਰੀ ਮਾਤ ਵਾਰ, ਦੋ ਦੋਏ ਭੇਖ ਵਟਾਇੰਦਾ। ਅਰਜਨ ਬਣਿਆ ਮੀਤ ਮੁਰਾਰ, ਰਥ ਰਥਵਾਹੀ ਆਪ ਅਖਵਾਇੰਦਾ। ਅਠਾਰਾਂ ਧਿਆਏ ਗਾਏ ਗੀਤਾ, ਭਗਤ ਸੁਣਾਏ ਸਾਚੀ ਰੀਤਾ, ਆਤਮ ਧੀਰ ਧਰਾਇੰਦਾ। ਚਰਨ ਦਵਾਰਾ ਹਰਿ ਨਿਰੰਕਾਰਾ, ਏਕਾ ਪਾਇਆ ਪੁਰਖ ਅਪਾਰਾ, ਆਤਮ ਦੇਹੀ ਤਨ ਮਨ ਜੀਤਾ, ਪ੍ਰਭ ਸਾਚਾ ਰਾਹ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੋਬਿੰਦ ਕਾਇਆ ਕੰਚਨ ਰੂਪ, ਆਪ ਆਪਣਾ ਰੂਪ ਵਟਾਇੰਦਾ। ਹਰਿ ਰਚਨਾ ਜੁਗ ਚਾਰ, ਜੋਗ ਕਮਾਇਆ। ਤ੍ਰੈ ਜੁਗ ਉਤਰੇ ਪਾਰ, ਚੌਥੇ ਜੁਗ ਵਕਤ ਸੁਹਾਇਆ। ਕਲਜੁਗ ਤੇਰੀ ਸਾਚੀ ਧਾਰ, ਵਰ ਮੰਗੇ ਦਰ ਦਰਬਾਰ, ਪ੍ਰਭ ਅੰਤਮ ਭਿਛਿਆ ਪਾਇਆ। ਨਾਲ ਰਲਿਆ ਮੁਹੰਮਦੀ ਯਾਰ, ਕੀਤਾ ਕੌਲ ਸੱਚਾ ਇਕਰਾਰ, ਪਰਗਟ ਹੋਏ ਹਰਿ ਨਿਰੰਕਾਰ, ਚੌਦਾਂ ਤਬਕਾਂ ਮਾਰੇ ਮਾਰ, ਸਦੀ ਚੌਧਵੀਂ ਹੋਏ ਖੁਆਰ, ਜੋਤੀ ਭੇਖ ਵਟਾਇਆ। ਸ਼ਬਦ ਖੰਡਾ ਹੱਥ ਦਾਤਾਰ, ਵਿਚ ਬ੍ਰਹਿਮੰਡਾਂ ਪਾਵੇ ਸਾਰ, ਜੇਰਜ ਅੰਡਾਂ ਕਰੇ ਖੁਆਰ। ਮਨਮੁਖਾਂ ਵੱਢੇ ਗੰਢਾਂ, ਆਪੇ ਸੁੱਤਾ ਦੇ ਕਰ ਕੰਡਾਂ, ਨਾਰ ਦੁਹਾਗਣ ਹੋਏ ਖੁਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਕੰਚਨ ਰੂਪ ਪਾਇਆ ਪੁਰਖ ਅਪਾਰ। ਹਰਿ ਰਚਨਾ ਜੁਗ ਚਾਰ, ਜੁਗ ਜੁਗ ਜਗਤ ਕੁੜਮਾਈਆ। ਹਰਿ ਰਚਨਾ ਜੁਗ ਚਾਰ, ਕਲਜੁਗ ਅੰਤਮ ਵਾਰ ਮਿਲੀ ਮਾਤ ਵਧਾਈਆ। ਧਰਤਮਾਤ ਹੋਈ ਤਿਆਰ, ਹੱਥੀਂ ਮਹਿੰਦੀ ਏਕਾ ਲਾਈਆ। ਲੱਖ ਚੁਰਾਸੀ ਨਾਰ ਮੁਟਿਆਰ, ਵੇਲੇ ਅੰਤਮ ਲਏ ਪਰਨਾਈਆ। ਧਰਮ ਰਾਏ ਦਾ ਖੋਲ੍ਹੇ ਬੰਦ ਕਿਵਾੜ, ਸਾਚੇ ਮੰਦਰ ਦਏ ਟਿਕਾਈਆ। ਅੰਤਮ ਲੇਖਾ ਚੁੱਕਣਾ ਸਤਾਰਾਂ ਹਾੜ, ਸ੍ਰਿਸ਼ਟ ਸਬਾਈ ਆਪ ਮਿਟਾਈਆ। ਚਾਰੋਂ ਕੁੰਟ ਦਿਸੇ ਉਜਾੜ ਪਹਾੜ, ਨਗਰ ਖੇੜਾ ਸ਼ਹਿਰ ਕੋਈ ਦਿਸ ਨਾ ਆਇਆ। ਏਕਾ ਫਿਰੇ ਅਗੰਮੀ ਧਾੜ, ਸ਼ਬਦ ਗੋਲਾ ਕਾੜ ਕਾੜ, ਮਾਰਨਹਾਰ ਦਿਸ ਨਾ ਆਈਆ। ਗੁਰਮੁਖ ਸਾਚੇ ਸਾਚੇ ਲਾੜ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੋਬਿੰਦ ਕਾਇਆ ਕੰਚਨ ਰੂਪ, ਆਪ ਆਪਣੇ ਰੰਗ ਸਮਾਈਆ। ਹਰਿ ਰਚਨਾ ਜੁਗ ਚਾਰ, ਰਚਨ ਰਚਾਇੰਦਾ। ਕਲਜੁਗ ਤੇਰੀ ਅੰਤਮ ਧਾਰ, ਵੇਖ ਵਖਾਇੰਦਾ। ਪਰਗਟ ਹੋਏ ਵਿਚ ਸੰਸਾਰ, ਜੋਤ ਸਰੂਪੀ ਜਾਮਾ ਪਾਇੰਦਾ। ਨਿਹਕਲੰਕ ਚੌਵੀਆਂ ਅਵਤਾਰ, ਜੋਤੀ ਜੋਤ ਜਗਾਇੰਦਾ। ਗੁਰ ਗੋਬਿੰਦ ਕਰ ਪਿਆਰ, ਗੁਣੀ ਗਹਿੰਦੇ ਮੇਲ ਮਿਲਾਇੰਦਾ। ਸਾਚੀ ਬਿੰਦੇ ਕਲ ਨਿਆਰ, ਜੋਤੀ ਮਾਤਾ ਗੋਦ ਟਿਕਾਇੰਦਾ। ਕਿਆ ਕੋਈ ਨਿੰਦੇ ਵਿਚ ਸੰਸਾਰ, ਭੇਵ ਕੋਇ ਨਾ ਪਾਇੰਦਾ। ਸਰਬ ਬਖ਼ਸ਼ਿੰਦੇ ਬਖ਼ਸ਼ਣਹਾਰ, ਗੁਰਮੁਖਾਂ ਪੈਜ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੋਬਿੰਦ ਕਾਇਆ ਕੰਚਨ ਰੂਪ, ਆਪਣਾ ਆਪ ਵਟਾਇੰਦਾ। ਹਰਿ ਰਚਨਾ ਜੁਗ ਚਾਰ, ਕਲਜੁਗ ਮਿਲੀ ਵਡਿਆਈਆ। ਆਦਿ ਅੰਤ ਏਕਾ ਧਾਰ, ਕਲਜੁਗ ਅੰਤਮ ਲਹਿਣਾ ਦੇਣ ਚੁਕਾਈਆ। ਸ਼ਬਦ ਗਹਿਣਾ ਅਪਰ ਅਪਾਰ, ਨੇਤਰ ਨੈਣਾਂ ਦਏ ਵਖਾਈਆ। ਗੁਰਮੁਖਾਂ ਲੈਣਾ ਕਰ ਪਿਆਰ, ਪ੍ਰਭ ਆਪਣੀ ਹੱਥੀਂ ਰਿਹਾ ਪਾਈਆ। ਗੁਰ ਸੰਗਤ ਬਹਿਣਾ ਚਰਨ ਦਵਾਰ, ਭਾਣਾ ਸਹਿਣਾ ਹੁਕਮ ਜਣਾਈਆ। ਪਰਗਟ ਹੋਏ ਹਰਿ ਨਿਰੰਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਕੰਚਨ ਰੂਪ, ਕੰਚਨ ਰੰਗ ਰੰਗਾਈਆ। ਹਰਿ ਰਚਨਾ ਜੁਗ ਚਾਰ, ਕਲਜੁਗ ਹੋਏ ਸਵਾਲੀਆ। ਚੌਥੇ ਚੌਥੇ ਆਈ ਹਾਰ, ਫਿਰੇ ਹੱਥੀਂ ਖਾਲੀਆ। ਕੋਈ ਨਾ ਦਿਸੇ ਸਾਚਾ ਯਾਰ, ਘਰ ਘਰ ਕੱਢੀ ਬੈਠੇ ਦੁਵਾਲੀਆ। ਗੁਰਮੁਖਾਂ ਮੇਲਾ ਮੀਤ ਮੁਰਾਰ, ਦਿਵਸ ਰੈਣ ਰਸਨਾ ਰਹੇ ਚਿਤਾਰ, ਅੰਤਮ ਤੋੜੇ ਜਗਤ ਜੰਜਾਲੀਆ। ਹਰਿ ਖੰਡਾ ਸ਼ਬਦ ਦੋ ਧਾਰ, ਲੱਖ ਚੁਰਾਸੀ ਮਾਰੇ ਮਾਰ, ਫਲ ਰਹਿਣ ਨਾ ਦੇਵੇ ਕਿਸੇ ਡਾਲੀਆ। ਜੋਤੀ ਜਾਮਾ ਭੇਖ ਨਿਆਰ, ਵਰਨ ਗੋਤੀ ਵਸੇ ਬਾਹਿਰ, ਊਚਾਂ ਨੀਚਾਂ ਏਕਾ ਰੰਗ ਸਮਾਲੀਆ। ਰਾਜ ਰਾਜਾਨਾ ਕਰੇ ਖ਼ਬਰਦਾਰ, ਸਾਧਾਂ ਸੰਤਾਂ ਦਏ ਹੁਲਾਰ, ਗੁਰਮੁਖਾਂ ਬਖ਼ਸ਼ੇ ਚਰਨ ਪਿਆਰ, ਜੋ ਜਨ ਆਏ ਦਰ ਸਵਾਲੀਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੋਬਿੰਦ ਕਾਇਆ ਕੰਚਨ ਰੂਪ, ਜਗਤ ਚਲੇ ਅਵੱਲੜੀ ਚਾਲੀਆ। ਹਰਿ ਰਚਨਾ ਜੁਗ ਚਾਰ, ਕਲਜੁਗ ਵੰਡ ਵੰਡਾਈਆ। ਧਰਤ ਮਾਤ ਦੀ ਸੁਣ ਪੁਕਾਰ, ਬ੍ਰਹਿਮੰਡ ਹੋਏ ਹਲਕਾਈਆ। ਸਤਿ ਪੁਰਖ ਨਿਰੰਜਣ ਪਾਵੇ ਸਾਰ, ਘਰ ਸਤਵੇਂ ਵੇਖ ਵਖਾਈਆ। ਸ਼ਬਦ ਸੁਨੇਹੜਾ ਦੇਵੇ ਸਾਚੀ ਧਾਰ, ਦਰ ਛੇਵਾਂ ਖੁਲ੍ਹਾਈਆ। ਪਵਣ ਸੁਵਾਮੀ ਕਰ ਤਿਆਰ, ਪੰਚਮ ਬੂਹਾ ਲਾਹੀਆ। ਚੌਥੇ ਘਰ ਏਕਾ ਧਾਰ, ਸ਼ਬਦ ਜੋਤੀ ਪਵਣੀ ਮੇਲ ਮਿਲਾਈਆ। ਤ੍ਰੈਗੁਣ ਮਾਇਆ ਤੱਤ ਵਿਚਾਰ, ਪ੍ਰਭ ਸਾਚੀ ਬਣਤ ਬਣਾਈਆ। ਬ੍ਰਹਮਾ ਸ਼ਿਵ ਕਰ ਆਕਾਰ, ਸਾਚੀ ਸੇਵਾ ਲਾਈਆ। ਆਪ ਆਪਣਾ ਰੂਪ ਅਪਾਰ, ਵਿਸ਼ਨੂੰ ਭੇਖ ਵਟਾਈਆ। ਜੋਤ ਸਰੂਪ ਸਰਬ ਪਸਾਰ, ਦੇਵੇ ਸ਼ਬਦ ਜਣਾਈਆ। ਆਪੇ ਵਸਿਆ ਹੋ ਹੋ ਬਾਹਰ, ਆਪੇ ਵਿਚ ਸਮਾਈਆ। ਆਦਿ ਅੰਤਾ ਏਕੰਕਾਰ, ਏਕਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੋਬਿੰਦ ਕਾਇਆ ਕੰਚਨ ਰੂਪ, ਦਿਸ ਕਿਸੇ ਨਾ ਆਈਆ। ਹਰਿ ਰਚਨਾ ਜੁਗ ਚਾਰ, ਸ਼ਬਦ ਜਣਾਈਆ। ਤ੍ਰੈਗੁਣ ਪਾਏ ਸਾਰ, ਤੱਤ ਤੱਤੀ ਰਿਹਾ ਉਪਾਈਆ। ਲੱਖ ਚੁਰਾਸੀ ਬੰਨ੍ਹੇ ਧਾਰ, ਧਰਤੀ ਉਪਰ ਜਲ ਟਿਕਾਈਆ। ਪੁਰੀਆਂ ਲੋਆਂ ਪਾਵੇ ਸਾਰ, ਆਕਾਸ਼ ਪਰਕਾਸ਼ ਜੋਤ ਨਿਰੰਕਾਰ, ਹਰ ਘਟ ਮੇਂ ਰਿਹਾ ਸਮਾਈਆ। ਦਾਸਨ ਦਾਸ ਹਰਿ ਨਿਰੰਕਾਰ। ਗੁਰਮੁਖਾਂ ਅੰਤਮ ਪਾਵੇ ਸਾਰ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ। ਪਰਗਟ ਹੋਇਆ ਧੁਰ ਦਰਗਾਹੀ ਸਾਚਾ ਮਾਲੀ ਕਰੇ ਕਰਾਏ ਚਰਨ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਕੰਚਨ ਰੂਪ, ਆਪੇ ਜਾਣੇ ਆਪਣੀ ਧਾਰ। ਹਰਿ ਰਚਨਾ ਜੁਗ ਚਾਰ, ਕਲਜੁਗ ਵੇਲਿਆ। ਭਗਤ ਭਗਵੰਤੀ ਸਾਚੀ ਧਾਰ, ਅਚਰਜ ਖੇਲ ਪ੍ਰਭੂ ਕਲ ਖੇਲਿਆ। ਰੰਗ ਬਸੰਤ ਤਨ ਸ਼ਿੰਗਾਰ, ਕਾਇਆ ਚੋਲੇ ਸੋਲਾਂ ਸੋਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਕੰਚਨ ਰੂਪ, ਆਦਿ ਅੰਤ ਕਦੇ ਨਾ ਡੋਲਿਆ। ਹਰਿ ਰਚਨਾ ਜੁਗ ਚਾਰ, ਕਲਜੁਗ ਭੇਖ ਵਟਾਇਆ। ਸ਼ਬਦ ਦਮਾਮਾ ਅਪਰ ਅਪਾਰ, ਸ੍ਰਿਸ਼ਟ ਸਬਾਈ ਵੇਖ ਆਪ ਵਜਾਇਆ। ਲੋਆਂ ਪੁਰੀਆਂ ਆਪ ਸੁਨਾਰ, ਸੁਨਣੇਹਾਰ ਆਪ ਅਖਵਾਇਆ। ਗੋਬਿੰਦ ਗਾਇਣ ਗੀਤ ਅਪਾਰ, ਸੋਹੰ ਸਾਚੀ ਰੀਤ ਚਲਾਇਆ। ਪਦ ਅਮਰਾ ਪਾਇਣ ਗੁਰਸਿਖ ਸਾਚੇ ਸੰਤ ਮੁਰਾਰ, ਹਰਿ ਹਿਰਦੇ ਚੀਤ ਵਸਾਇਆ। ਆਪ ਵਖਾਏ ਦਰ ਸੱਚਾ ਦਰਬਾਰ, ਪਤਤ ਪੁਨੀਤ ਬਣਾਇਆ। ਨੌਂ ਦਵਾਰੇ ਖੋਲ੍ਹ ਕਿਵਾੜ, ਕਲਜੁਗ ਰੀਤ ਵਖਾਇਆ। ਪਹਿਲੇ ਵੇਖ ਪੰਚਮ ਧਾੜ, ਹਾਹਾਕਾਰ ਕਰਾਇਆ। ਦੂਜੇ ਮਾਇਆ ਮਮਤਾ ਆੜ, ਜੀਵ ਜੰਤ ਫਿਰੇ ਹਲਕਾਇਆ। ਤੀਜੇ ਨੌਂ ਅਠਾਰਾਂ ਰਹੀ ਸਾੜ, ਉਪਰ ਨੀਚੇ ਫਿਰੇ ਹਲਕਾਇਆ। ਚੌਥੇ ਘਰ ਕਰੇ ਵਿਚਾਰ, ਸਤਿ ਸਤਿਵਾਦੀ ਡੇਰਾ ਲਾਇਆ। ਪੰਚਮ ਖੋਲ੍ਹੇ ਇਕ ਕਿਵਾੜ, ਪਵਣ ਸ਼ਬਦੀ ਜੋਤੀ ਮੇਲ ਮਿਲਾਇਆ। ਛੇਵੇਂ ਘੜਿਆ ਆਪੇ ਘਾੜ, ਹਰਿ ਸ਼ਬਦੀ ਨਾਦ ਵਜਾਇਆ। ਸਤਵੇਂ ਮੇਲਾ ਪੁਰਖ ਬ੍ਰਹਿਮਾਦ, ਪਾਰਬ੍ਰਹਮ ਸਮਾਇਆ। ਅੱਠਵੇਂ ਅੱਠਾਂ ਤੱਤਾਂ ਵਾਦ ਵਿਵਾਦ, ਮਤ ਬੁੱਧੀ ਮਨ ਫਿਰਾਇਆ। ਨੌਵੇਂ ਨੌਂ ਦਰ ਵੇਖੇ ਕਵਣ ਪੁਰਖ ਅਬਿਨਾਸ਼ੀ ਰਿਹਾ ਅਰਾਧ, ਰਸਨਾ ਹਰਿ ਗੁਣ ਗਾਇਆ। ਦਰ ਘਰ ਦਸਵੇਂ ਸਦਾ ਸਦਾ ਰਹੇ ਵਿਸਮਾਦ, ਸ਼ਬਦ ਸਿੰਘਾਸਣ ਇਕ ਵਿਛਾਇਆ। ਆਪੇ ਬੈਠਾ ਆਦਿ ਜੁਗਾਦਿ, ਜੁਗ ਜੁਗ ਬਣਤ ਬਣਾਇਆ। ਸੰਤ ਸੁਹੇਲੇ ਰਹੇ ਅਰਾਧ, ਪਰਗਟ ਹੋਏ ਦਰਸ ਦਿਖਾਇਆ। ਇਕ ਵਜਾਏ ਸਾਚਾ ਨਾਦ, ਸੋਹੰ ਨਾਉਂ ਧਰਾਇਆ। ਸੁਣੇ ਪੁਕਾਰ ਹਰਿ ਬ੍ਰਹਿਮਾਦ, ਥਾਉਂ ਥਾਈਂ ਦਏ ਦੁਹਾਇਆ। ਗੁਰਮੁਖਾਂ ਬੇੜਾ ਰਿਹਾ ਬਾਂਧ ਆਪਣੇ ਕੰਧ ਉਠਾਇਆ। ਭਾਗ ਲਗਾਇਆ ਦਰ ਦਰਬਾਰ, ਕਰੋੜ ਛਿਆਨਵੇਂ ਦਏ ਲਟਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਕੰਚਨ ਰੂਪ, ਹਰਿ ਸਾਚੇ ਰੂਪ ਸਮਾਇਆ। ਹਰਿ ਰਚਨਾ ਜੁਗ ਚਾਰ, ਕਲਜੁਗ ਕਾਲ ਪਰਵਾਨਿਆ। ਦੇਵੇ ਵਰ ਪੁਰਖ ਕਰਤਾਰ, ਸਚ ਸ਼ਬਦ ਜਗਤ ਨਿਸ਼ਾਨਿਆ। ਸਾਚੀ ਧਾਰਾ ਸ਼ਬਦ ਕਟਾਰ, ਫੜਾਏ ਹੱਥ ਬਲੀ ਬਲਵਾਨਿਆ। ਅੰਤਮ ਮਾਰੇ ਵਾਰੋ ਵਾਰ, ਜੋਧਾ ਸੂਰ ਨੌਜਵਾਨਿਆ। ਜੀਆਂ ਜੰਤਾਂ ਕਰੇ ਖ਼ਬਰਦਾਰ, ਸੋਹੰ ਤੀਰ ਤਿਖੀ ਕਾਨਿਆ। ਨਾਤਾ ਤੁਟੇ ਮੀਤ ਮੁਰਾਰ, ਕਲਜੁਗ ਮੇਟੇ ਅੰਤ ਨਿਸ਼ਾਨਿਆ। ਪਰਗਟ ਜੋਤੀ ਨਿਹਕਲੰਕ ਨਰਾਇਣ ਨਰ ਅਵਤਾਰ, ਕਰੇ ਪਰਕਾਸ਼ ਕੋਟਨ ਭਾਨਿਆ। ਗੁਰਮੁਖਾਂ ਸਦ ਹੋਇਆ ਦਾਸ, ਫੜ ਤਾਰੇ ਵਡ ਵਡ ਕਰ ਮਿਹਰਬਾਨਿਆਂ। ਪ੍ਰਭ ਮਿਲਣ ਦੀ ਰੱਖੀ ਆਸ, ਬੀਸ ਬੀਸੇ ਇਹ ਨਿਸ਼ਾਨਿਆਂ। ਨੂਰੋ ਨੂਰ ਜੋਤ ਪਰਕਾਸ਼ ਸ਼ਬਦ ਝੁਲਾਏ ਪਵਣ ਮਸਾਣਿਆਂ। ਲੱਖ ਚੁਰਾਸੀ ਕਾਇਆ ਮੰਡਲ ਪਾਏ ਰਾਸ, ਨਾ ਕੋਈ ਜਾਣੇ ਜਗਤ ਵਡ ਵਿਦਵਾਨਿਆਂ। ਵਰਤੇ ਵਰਤਾਵੇ ਪ੍ਰਿਥਮੀ ਆਕਾਸ਼, ਮੇਟ ਮਿਟਾਏ ਜੀਵ ਸ਼ੈਤਾਨਿਆਂ। ਗੁਰਮੁਖਾਂ ਲੇਖੇ ਲਾਏ ਸਵਾਸ ਸਵਾਸ, ਆਤਮ ਰਿੜਕੇ ਵਾਂਗ ਮਧਾਣਿਆਂ। ਲੱਖ ਚੁਰਾਸੀ ਹੋਣੀ ਨਾਸ, ਕੋਈ ਨਾ ਦੇਵੇ ਕਿਸੇ ਪਾਣੀਆ। ਪਰਗਟ ਹੋਇਆ ਸ਼ਾਹੋ ਸ਼ਾਬਾਸ਼, ਇਕ ਪੜ੍ਹਾਏ ਸਾਚੀ ਬਾਣੀਆ। ਨਾ ਕੋਈ ਖਾਏ ਮਦਿਰਾ ਮਾਸ, ਧੁਰ ਦਰਗਾਹੀ ਇਕ ਫ਼ਰਮਾਣਿਆ। ਨਿਝ ਘਰ ਆਤਮ ਰੱਖੇ ਵਾਸ, ਗੁਰਚਰਨ ਪ੍ਰੀਤੀ ਵਿਟਹੁ ਜਨ ਕੁਰਬਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਕੰਚਨ ਰੂਪ, ਦੱਸੇ ਸਚ ਨਿਸ਼ਾਨੀਆ। ਹਰਿ ਰਚਨਾ ਜੁਗ ਚਾਰ, ਕਲਜੁਗ ਖ਼ੁਸ਼ੀ ਮਨਾਈਆ। ਸਾਚਾ ਮੇਲਾ ਮੁਹੰਮਦੀ ਯਾਰ, ਸਦੀ ਚੌਧਵੀ ਆਈਆ। ਈਸਾ ਮੂਸਾ ਹੋ ਤਿਆਰ, ਪ੍ਰਭ ਸਾਚਾ ਸੰਗ ਨਿਭਾਈਆ। ਸੰਮਤ ਅਠਾਰਾਂ ਬੰਨੇ ਧਾਰ, ਏਕਾ ਡੋਲੇ ਪਾਈਆ। ਸੰਮਤ ਉਨੀਂ ਲਾਏ ਪਾਰ, ਡੂੰਘੀ ਧਾਰ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਕੰਚਨ ਰੂਪ, ਸਾਚਾ ਭੂਪ ਸਮਾਈਆ। ਹਰਿ ਰਚਨਾ ਜੁਗ ਚਾਰ, ਕਲਜੁਗ ਵੇਖਿਆ। ਸਤਿਜੁਗ ਸਾਚਾ ਵੇਖ ਦਵਾਰ, ਪ੍ਰਭ ਧਾਰੇ ਜੋਤੀ ਭੇਖਿਆ। ਦਰ ਘਰ ਏਕਾ ਅਪਰ ਅਪਾਰ, ਨੇਤਰ ਲੋਚਨ ਆਪੇ ਪੇਖਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਕੰਚਨ ਰੂਪ, ਲਿਖਣਹਾਰਾ ਲੇਖਿਆ। ਹਰਿ ਰਚਨਾ ਜੁਗ ਚਾਰ, ਜੁਗ ਜੁਗ ਸ਼ਬਦ ਉਪਨਿਆ। ਕਲਜੁਗ ਤੇਰੀ ਅੰਤਮ ਵਾਰ, ਕੋਈ ਕਿਸੇ ਨਾ ਦਿਸੇ ਬੰਨ੍ਹਿਆ। ਗੁਰ ਪੀਰ ਰਹੇ ਵਿਚਾਰ, ਘਰ ਘਰ ਭਰਿਆ ਏਕਾ ਜਨਿਆ। ਅੰਤਮ ਪੈਣੀ ਡਾਹਢੀ ਮਾਰ, ਤਨ ਮੰਦਰ ਲੱਗਣੀ ਸੰਨ੍ਹਿਆ। ਪਰਗਟ ਹੋਏ ਨਿਹਕਲੰਕੀ ਨਰ ਅਵਤਾਰ, ਲੱਖ ਚੁਰਾਸੀ ਦੇਵੇ ਡੰਨ੍ਹਿਆ। ਸ਼ਬਦ ਡੰਕੀ ਅਪਰ ਅਪਾਰ, ਆਪ ਉਪਾਏ ਹਰਿ ਨਰ ਨਾਰ, ਸਾਚਾ ਚੜ੍ਹਾਏ ਏਕਾ ਚੰਨਿਆ। ਗੁਰਮੁਖ ਸਾਚੇ ਉਤਰੇ ਪਾਰ, ਆਪੇ ਬਖ਼ਸ਼ੇ ਚਰਨ ਪਿਆਰ, ਪ੍ਰਭ ਬੇੜਾ ਅੰਤਮ ਬੰਨਿਆ। ਲੋਆਂ ਪੁਰੀਆਂ ਏਕਾ ਧਾਰ, ਦੇਵੀ ਦੇਵਤ ਕਰ ਤਿਆਰ, ਲੋਕਮਾਤੀ ਪੁਰਖ ਬਿਧਾਤੀ ਦੇਵੇ ਦਾਤੀ, ਸਤਿਜੁਗ ਸਾਚਾ ਜੰਮਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਕੰਚਨ ਰੂਪ, ਆਪ ਆਪੇ ਅੰਦਰ ਮੰਨਿਆ। ਹਰਿ ਰਚਨਾ ਜੁਗ ਚਾਰ, ਜੁਗ ਪਲਟਾਇੰਦਾ। ਜੁਗ ਜੁਗ ਬੰਨੇ ਧਾਰ, ਮਨਮੁਖ ਮੇਟ ਮਿਟਾਇੰਦਾ। ਛੱਤੀ ਛੱਤੀ ਉਤਰੇ ਪਾਰ, ਨੌਂ ਚਾਰ ਚਾਰ ਨੌਂ ਇਕ ਵਿਹਾਰ, ਆਪੇ ਵੇਖੇ ਨਗਰ ਗਰਾਉਂ ਮਹੱਲ ਅਟੱਲ ਸ਼ਹਿਰ ਅਪਾਰ। ਕਵਣ ਉਠਾਏ ਫੜ ਫੜ ਬਾਹੋਂ, ਹੋਏ ਸਹਾਈ ਅੰਦਰ ਬਾਹਰ। ਲੇਖਾ ਚੁਕੇ ਥਾਉਂ ਥਾਈਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਕੰਚਨ ਰੂਪ, ਚਾੜ੍ਹੇ ਰੰਗ ਅਪਾਰ। ਕਲਜੁਗ ਵੰਡ ਵੰਡਾਵਣ ਆਇਆ, ਪ੍ਰਭ ਕੰਤ ਅੰਤਮ ਵਾਰੀ। ਬ੍ਰਹਿਮੰਡ ਖੇਲ ਖਿਲਾਵਣ ਆਇਆ, ਫੜ ਸ਼ਬਦ ਚੰਡ ਕਟਾਰੀ। ਜੇਰਜ ਅੰਡ ਮਿਟਾਵਣ ਆਇਆ, ਉਤਭੁਜ ਸੇਤਜ ਪਾਵੇ ਸਾਰੀ। ਮਨਮੁਖਾਂ ਕੰਡ ਵਢਾਵਣ ਆਇਆ, ਲੱਖ ਚੁਰਾਸੀ ਸੁੱਤੀ ਪੈਰ ਪਸਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਰੰਗ ਰੰਗਾਵਣ ਆਇਆ, ਬਣ ਬਣ ਸ਼ਬਦ ਲਲਾਰੀ। ਹਰਿ ਰਚਨਾਂ ਜੁਗ ਚਾਰ, ਕਲਜੁਗ ਅੰਤ ਕਰਾਈਆ। ਗੁਰਮੁਖਾਂ ਪਾਵੇ ਸਾਰ, ਲੇਖਾ ਲਹਿਣਾ ਆਪ ਚੁਕਾਈਆ। ਏਕਾ ਮੰਗੇ ਚਰਨ ਪਿਆਰ, ਸ਼ਬਦ ਭਿੱਛਿਆ ਝੋਲੀ ਪਾਈਆ। ਆਪੇ ਸਾਂਝਾ ਮੀਤ ਮੁਰਾਰ, ਨੈਣ ਮੁੰਦਾਰਾ ਹਰਿ ਰਘੁਰਾਈਆ। ਵਿਸਰ ਨਾ ਜਾਏ ਵਿਚ ਸੰਸਾਰ, ਕਲਜੁਗ ਰੈਣ ਅੰਧੇਰੀ ਛਾਈਆ। ਗੁਰਮੁਖ ਸਾਚੇ ਰਹਿਣਾ ਖ਼ਬਰਦਾਰ, ਵੇਲਾ ਗਿਆ ਹੱਥ ਨਾ ਆਈਆ। ਆਪੇ ਘੜੇ ਭੰਨਣਹਾਰ, ਲੱਖ ਚੁਰਾਸੀ ਬਣਤ ਬਣਾਈਆ। ਛੱਪਰ ਛੰਨ ਵਸੇ ਬਾਹਰ, ਉਚ ਮਹੱਲ ਅਟੱਲ ਕੋਇ ਦਿਸ ਨਾ ਆਈਆ। ਗੋਬਿੰਦ ਕਾਇਆ ਨਗਰ ਅਪਾਰ, ਚਾਰ ਦਵਾਰੀ ਕੋਈ ਦਿਸ ਨਾ ਆਈਆ। ਹਰਿ ਰਚਨਾ ਜੁਗ ਚਾਰ, ਕਲਜੁਗ ਅੰਤਮ ਧੰਦਿਆ। ਹਰਿ ਵੇਖੇ ਖੇਲ ਅਪਾਰ ਵਿਚ ਸੰਸਾਰ, ਪ੍ਰਭ ਸਾਜਨ ਖਾਕੀ ਬੰਦਿਆ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ, ਆਪ ਉਠਾਏ ਰਾਜਨ ਰਾਜ ਆਤਮ ਅੰਧਿਆ। ਸੰਮਤ ਤੇਰਾਂ ਬੰਨ੍ਹੇ ਧਾਰ, ਵਾਲੀ ਹਿੰਦ ਰਹਿਣਾ ਖ਼ਬਰਦਾਰ, ਮਦਿਰਾ ਮਾਸ ਤਜਾਉਣਾ ਗੰਦਿਆ। ਸੰਮਤ ਚੌਦਾਂ ਚੌਦਾਂ ਆਪ ਵਿਚਾਰ, ਗੁਰਮੁਖਾਂ ਚਰਨ ਛੁਹਾਏ ਦਵਾਰ, ਏਕਾ ਇਕੀ ਪਾਏ ਪਹਿਲੀ ਵਾਰ, ਆਤਮ ਘਰ ਉਪਜਾਏ ਪਰਮਾਨੰਦਿਆ। ਆਪੇ ਵੇਖੇ ਵਾਰੋ ਵਾਰ, ਗੁਰ ਸੰਗਤ ਰਹਿਣਾ ਮਾਤ ਤਿਆਰ, ਪ੍ਰਭ ਦਰ ਦਰ ਘਰ ਘਰ ਭਰਦਾ ਫਿਰੇ ਭੰਡਾਰ, ਲੇਖਾ ਲੇਖ ਮਿਟਾਏ ਭਾਗਾਂ ਮੰਦਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਕੰਚਨ ਰੂਪ, ਹਰਿ ਸ਼ਬਦ ਰੰਗੀਲੇ ਰੰਦੇ ਰੰਦਿਆ। ਹਰਿ ਰਚਨਾ ਜੁਗ ਚਾਰ ਆਪ ਰਚਾਈਆ। ਗੁਰਮੁਖ ਵਿਰਲਾ ਮਾਤ ਬਚਣਾ, ਕਲਜੁਗ ਲਾੜੀ ਮੌਤ ਕਰੇ ਕੁੜਮਾਈਆ। ਜੂਠ ਝੂਠ ਨੌਂ ਦਰ ਪੰਜ ਤੱਤ ਘਰ ਘਰ ਖਾਲੀ ਨੱਚਣਾ, ਸਾਚਾ ਨਾਮ ਕੋਈ ਦਿਸ ਨਾ ਆਈਆ। ਗੁਰ ਪੂਰੇ ਸ਼ਬਦ ਵਾਕ ਗੁਰਮੁਖ ਵਿਰਲੇ ਆਤਮ ਬਚਨਾ, ਮਨਮੁਖ ਦੇਣ ਦੁਹਾਈਆ। ਕਾਇਆ ਮਾਟੀ ਭਾਂਡਾ ਕੱਚਨਾ, ਅੰਤਮ ਭੰਨੇ ਭੰਨ ਵਖਾਈਆ। ਸੰਮਤ ਚੌਦਾਂ ਗੁਰਮੁਖਾਂ ਦੇਵਣ ਆਏ ਦੱਛਣਾ, ਇਕ ਨਰੇਲ ਹੱਥ ਰਖਾਈਆ। ਸਾਢੇ ਤਿੰਨ ਹੱਥ ਸੀਆਂ ਆਪੇ ਕੱਛਣਾ, ਲੱਖ ਚੁਰਾਸੀ ਗੇੜ ਮਿਟਾਈਆ। ਸ਼ਬਦ ਦਵਾਰੇ ਬਹਿ ਬਹਿ ਹੱਸਣਾ, ਪ੍ਰਭ ਖੇਵਟ ਖੇਟ ਜਗਤ ਮਲਾਹੀਆ। ਗੁਰ ਚਰਨ ਦਵਾਰੇ ਸਾਚੇ ਵਸਣਾ, ਸਾਚਾ ਮੀਤ ਪਿਤਾ ਪੂਤ ਅਖਵਾਈਆ। ਮਿਟੇ ਰੈਣ ਅੰਧੇਰੀ ਕਲਜੁਗ ਮੱਸਣਾ, ਮਦਿਰਾ ਮਾਸ ਰਸਨ ਤਜਾਈਆ। ਆਤਮ ਜੋਤੀ ਤੇਜ ਪਰਕਾਸ਼ ਰਵ ਰਵ ਰਸਨਾ, ਹਰਿ ਸਾਚਾ ਰਿਹਾ ਕਰਾਈਆ। ਵੇਖ ਵਖਾਏ ਪ੍ਰਿਥਮੀ ਆਕਾਸ਼ ਅਕਸਨਾ, ਅਪ ਤੇਜ਼ ਵਾਏ ਨਾਲ ਰਲਾਈਆ। ਸ੍ਰਿਸ਼ਟ ਸਬਾਈ ਆਪੇ ਮਥਨਾ, ਮਥਣਹਾਰ ਅਖਵਾਈਆ। ਗੁਰਮੁਖ ਚੜ੍ਹਾਏ ਸਾਚੇ ਰਥਨਾ, ਸੋਹੰ ਰਥ ਚਲਾਈਆ। ਲੱਖ ਚੁਰਾਸੀ ਪਾਏ ਨੱਥਨਾ, ਡੋਰੀ ਆਪਣੇ ਹੱਥ ਰਖਾਈਆ। ਜੁਗ ਜੁਗ ਚਲਾਏ ਆਪਣੀ ਕਥਨਾ, ਅਕਥ ਕਥੀ ਨਾ ਜਾਈਆ। ਸਰਬ ਕਲਾ ਆਪੇ ਸਮਰਥਨਾ, ਕਲਜੁਗ ਅੰਤਮ ਭੇਖ ਵਟਾਈਆ। ਗੁਰਮੁਖ ਛਾਛ ਵਿਰੋਲੇ ਮੱਖਣਾ, ਲੱਖ ਚੁਰਾਸੀ ਪਾਈ ਫਾਹੀਆ। ਵੇਲੇ ਅੰਤ ਕਿਸੇ ਨਾ ਰੱਖਣਾ, ਜਮਦੂਤਾਂ ਹੱਥ ਫੜਾਈਆ। ਗੁਰਮੁਖਾਂ ਲਾਜ ਰਖਾਏ ਚਰਨ ਲਗਾਇਆ ਮਸਤਕ ਮਥਨਾ, ਧੂੜੀ ਖਾਕ ਰਮਾਈਆ। ਹਿਰਦੇ ਅੰਦਰ ਹਰਿ ਹਰਿ ਵਸਣਾ, ਆਤਮ ਸੇਜਾ ਆਣ ਲਾਈਆ। ਏਕਾ ਰਾਹ ਸਾਚਾ ਦਸਣਾ, ਸ਼ਬਦ ਨੇਜ਼ਾ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਕੰਚਨ ਰੂਪ, ਕੰਚਨ ਗੜ੍ਹ ਸੁਹਾਈਆ। ਹਰਿ ਰਚਨਾ ਜੁਗ ਚਾਰ, ਕਲਜੁਗ ਵੇਖ ਵਖਾਨਿਆ। ਹਰਿ ਸ਼ਬਦੀ ਪਾਵੇ ਸਾਰ, ਪਕੜ ਉਠਾਏ ਰਾਜੇ ਰਾਣਿਆਂ। ਦੇਵੇ ਸ਼ਬਦ ਸੱਚਾ ਹੁਲਾਰ, ਜੋਧਾ ਸੂਰ ਬਲੀ ਬਲਵਾਨਿਆਂ। ਅੰਤਮ ਮਾਰੇ ਡਾਹਡੀ ਮਾਰ, ਖਿਚ ਲਿਆਏ ਵਿਚ ਮੈਦਾਨਿਆਂ। ਸੰਮਤ ਚੌਦਾਂ ਗੁਰਮੁਖ ਧਾਰ, ਗੁਰਸਿਖ ਕਰੇ ਦਰ ਪਰਵਾਨਿਆਂ। ਨਾ ਭੁੱਲਣਾ ਵਿਚ ਸੰਸਾਰ, ਪਰਗਟ ਹੋਏ ਹਰਿ ਵਾਲੀ ਦੋ ਜਹਾਨਿਆਂ। ਮਨਮੁਖਾਂ ਦੇਵੇ ਦੁਰਕਾਰ, ਰਾਜ ਰਾਜਾਨਾਂ ਦਰ ਫਿਰਾਨਿਆਂ। ਗੁਰਮੁਖ ਮਹਿੰਮਾ ਅਪਰ ਅਪਾਰ, ਬ੍ਰਹਮਾ ਸ਼ਿਵ ਮੁਖ ਛੁਪਾਨਿਆਂ। ਸਿੰਘ ਪਾਲ ਬੈਠਾ ਹੋ ਤਿਆਰ, ਲੇਖਾ ਲਿਖੇ ਵੇਦ ਵਿਦਾਨਿਆਂ। ਸਤਿਜੁਗ ਬੰਨੀ ਸਾਚੀ ਧਾਰ, ਮੇਲ ਮਿਲਾਏ ਸ੍ਰੀ ਭਗਵਾਨਿਆਂ। ਏਕਾ ਨੇਤਰ ਰਿਹਾ ਉਘਾੜ, ਅੰਮ੍ਰਿਤ ਆਵੇ ਧੁਰ ਦੀ ਬਾਣੀਆਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਜਗਤ ਵਰ, ਚੌਦਾਂ ਚੌਦਾਂ ਲੋਕ ਕਰੇ ਦਰ ਪਰਵਾਨਿਆਂ। ਚੌਦਾਂ ਲੋਕ ਕਾਇਆ ਮਟ, ਸਾਚਾ ਹੱਟ ਖੁਲ੍ਹਾਈਆ। ਗੁਰਮੁਖ ਪਹਿਨਾਏ ਤਨ ਪਟ, ਨਾਮ ਰੰਗੀਲਾ ਰੰਗ ਰਗਾਈਆ। ਪਰਗਟ ਹੋਏ ਘਟ ਦਾਸਨ ਦਰਸ ਦਿਖਾਈਆ। ਗੁਰਮੁਖ ਤੇਰਾ ਦਰ ਦਵਾਰ ਆਪ ਬਣਾਏ ਤੀਰਥ ਅੱਠ ਸੱਠ, ਪੁਰਖ ਅਬਿਨਾਸ਼ੀ ਚਰਨ ਟਿਕਾਈਆ। ਦਰਸ਼ਨ ਪਾਏ ਨੱਠ ਨੱਠ, ਏਕਾ ਇਕੀ ਏਕ ਕਰਾਈਆ। ਆਤਮ ਅੰਦਰ ਗੇੜੇ ਲੱਠ, ਆਪਣੇ ਹੱਥ ਰਖਾਈਆ। ਜਗਤ ਵਿਕਾਰਾ ਪਏ ਭੱਠ, ਜੋਤੀ ਅਗਨੀ ਲਾਈਆ। ਝੂਠਾ ਮੰਦਰ ਜਾਏ ਢੱਠ, ਕਾਇਆ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਕੰਚਨ ਰੂਪ, ਆਪਣਾ ਰੂਪ ਵਟਾਈਆ। ਹਰਿ ਰਚਨਾ ਜੁਗ ਚਾਰ, ਕੰਤ ਕੰਤੂਹਲਿਆ। ਹਰਿ ਰਚਨਾ ਜੁਗ ਚਾਰ, ਗੁਰਮੁਖਾਂ ਕਰਮ ਰਿਹਾ ਵਿਚਾਰ, ਪ੍ਰਭ ਸਾਜਣ ਦੂਲੋ ਦੂਲਿਆ। ਭਾਂਡਾ ਭਰਮ ਰਿਹਾ ਨਿਵਾਰ, ਜੋ ਦਰ ਆਏ ਭੁੱਲਿਆ। ਸ਼ਬਦ ਕਰਾਏ ਤਨ ਸ਼ਿੰਗਾਰ, ਤਨ ਮਨ ਹਰਿਆ ਫੂਲਿਆ। ਵਣਜ ਕਰਾਏ ਇਕ ਵਾਪਾਰ, ਜਿਸ ਜਨ ਸ਼ਬਦ ਪੰਘੂੜਾ ਸਾਚਾ ਝੂਲਿਆ। ਦੋ ਦੋ ਲਿਖੀ ਦੋਹਰੀ ਧਾਰ, ਆਤਮ ਸਖੀ ਵਿਚ ਸੰਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਦਰ, ਇਕ ਸੁਹਾਏ ਸਾਚਾ ਘਰ, ਮਿਲੇ ਮੇਲ ਕੰਤ ਕੰਤੂਹਲਿਆ। ਸੰਮਤ ਚੌਦਾਂ ਸਾਚੇ ਹਾਟ, ਏਕਾ ਨਾਮ ਵਿਕਾਵਣਾ। ਗੁਰਮੁਖ ਵਸੇਰਾ ਆਤਮ ਘਾਟ, ਪਾਰ ਕਿਨਾਰ ਕਰਾਵਣਾ। ਦੀਪਕ ਜੋਤੀ ਜਗੇ ਲਿਲਾਟ, ਅੰਧ ਅੰਧੇਰ ਮਿਟਾਵਣਾ। ਲੇਖ ਚੁਕਾਏ ਪੂਜਾ ਪਾਠ, ਏਕਾ ਸ਼ਬਦ ਸੁਣਾਵਣਾ। ਅੰਮ੍ਰਿਤ ਧਾਰਾ ਮਾਰੇ ਠਾਠ, ਏਕਾ ਸਰ ਵਹਾਵਣਾ। ਸ਼ਬਦ ਰਖਾਹੇ ਸਾਚਾ ਹਾਠ, ਧੀਰਜ ਸਤਿ ਸੰਤੋਖ ਦੁਵਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਚੌਦਾਂ ਚੌਦਾਂ ਲੋਕ, ਗੁਰਮੁਖ ਸੁਣਾਏ ਸ਼ਬਦ ਸਲੋਕ, ਏਕਾ ਘਰ ਵਸਾਵਣਾ। ਸੰਮਤ ਪੰਦਰਾਂ ਪੰਧ ਨਿਆਰਾ, ਆਪਣਾ ਆਪ ਰਖਾਇੰਦਾ। ਲੋਆਂ ਪੁਰੀਆਂ ਪਾਰ ਕਿਨਾਰਾ, ਬੱਤੀ ਦੰਦ ਨਾ ਕੋਈ ਪਾਇੰਦਾ। ਜਗ ਜਹਾਨ ਧੁੰਦੂਕਾਰਾ, ਗਗਨ ਪਤਾਲਾਂ ਆਪ ਸੁਹਾਇੰਦਾ। ਪਰਕਾਸ਼ ਅਕਾਸ਼ ਅਪਰ ਅਪਾਰਾ, ਬੇਅੰਤ ਬੇਅੰਤ ਸਦਾਇੰਦਾ। ਜੁਗੋ ਜੁਗ ਲੈ ਅਵਤਾਰਾ, ਲੋਕਮਾਤ ਧਾਮ ਸੁਹਾਇੰਦਾ। ਘਰ ਸਾਚੇ ਵਸਿਆ ਨਰ ਨਿਰੰਕਾਰਾ, ਆਵਣ ਜਾਵਣ ਕੋਇ ਭੇਵ ਨਾ ਪਾਇੰਦਾ। ਸ਼ਬਦ ਸਰੂਪੀ ਸਾਚੀ ਧਾਰਾ। ਲੱਖ ਚੁਰਾਸੀ ਫੰਦ ਕਟਾਇੰਦਾ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ, ਸੰਮਤ ਚੌਦਾਂ ਬੰਨ੍ਹੇ ਧਾਰਾ, ਆਪ ਆਪਣਾ ਭੇਵ ਛੁਪਾਇੰਦਾ। ਸੰਮਤ ਪੰਦਰਾਂ ਵੇਖੇ ਅੰਦਰਾਂ, ਕਲਜੁਗ ਮੁਖ ਛੁਪਾਈਆ। ਦਰਸ ਦਿਖਾਏ ਡੂੰਘੀ ਕੰਦਰਾਂ, ਆਤਮ ਤੋੜੇ ਵੱਜਾ ਜੰਦਰਾ, ਨਿਉਂ ਨਿਉਂ ਅੰਦਰ ਜਾਈਆ। ਲੱਖ ਚੁਰਾਸੀ ਭੌਂਦੇ ਬੰਦਰਾ, ਦਿਸ ਕਿਸੇ ਨਾ ਆਈਆ। ਇਕ ਸੁਹਾਏ ਕਾਇਆ ਮੰਦਰਾ, ਸ਼ਬਦ ਰੰਗੀਲਾ ਪਲੰਘ ਵਿਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲਾਲ ਕੰਚਨ ਸੂਹਾ ਪੀਲਾ ਨੀਲਾ ਸਤਿ ਸਪੈਂਦੀ ਕਾਲਾ ਧਾਰਾ, ਸਤਿ ਪੁਰਖ ਨਿਰੰਜਣ ਸਾਚਾ ਕਾਹਨ ਸਤਿ ਸਤਿਵਾਦੀ ਬੋਧ ਅਗਾਧੀ ਬ੍ਰਹਮ ਬ੍ਰਹਿਮਾਦੀ ਰੰਗ ਰੰਗਾਈਆ। ਜਾਣੇ ਭੇਵ ਜੁਗਾ ਜੁਗਾਦੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਕੰਚਨ ਗੜ੍ਹ, ਸਦ ਸਦ ਵਿਚ ਸਮਾਈਆ। ਹਰਿ ਰਚਨਾ ਜੁਗ ਚਾਰ, ਜਗਤ ਦਵਾਲਿਆ। ਹਰਿ ਰਚਨਾ ਜੁਗ ਚਾਰ, ਕਲਜੁਗ ਅੰਤਮ ਹੋਏ ਬੇਹਾਲਿਆ। ਹਰਿ ਰਚਨਾ ਜੁਗ ਚਾਰ, ਨਾ ਕੋਈ ਦਿਸੇ ਸੁਹਾਵਾ ਤਾਲਿਆ। ਹਰਿ ਰਚਨਾ ਜੁਗ ਚਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਭ ਥਾਈਂ ਕਰੇ ਖਾਲੀਆ। ਸੰਮਤ ਪੰਦਰਾਂ ਪੰਧ ਮੁਕਾਵਣਾ। ਤੀਰਥ ਗੰਗਾ ਯਾਤਰਾ, ਆਤਮ ਅੰਧ ਅਗਿਆਨ ਗੁਵਾਵਣਾ। ਸ਼ਬਦ ਪਹਿਨਾਉਣਾ ਸਾਚਾ ਗਾਤਰਾ, ਇਕ ਧਿਆਨ ਜਗਤ ਕਰਾਵਣਾ। ਸੋਹੰ ਜਣਾਉਣੀ ਸਾਚੀ ਮਾਤਰਾ, ਪਾਰਬ੍ਰਹਮ ਕਲ ਭੇਵ ਛੁਪਾਵਣਾ। ਚਰਨ ਜੋੜ ਸਾਚਾ ਨਾਤਰਾ, ਗੁਰਮੁਖ ਸਾਚਾ ਸੰਗ ਰਲਾਵਣਾ। ਚਰਨ ਬੰਧਾਏ ਸਾਚਾ ਨਾਤਰਾ, ਗੁਰ ਗੋਬਿੰਦ ਏਕਾ ਧਾਮ ਸੁਹਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਿਸੇ ਹੱਥ ਨਾ ਆਏ ਵੇਦ ਸ਼ਾਸਤਰਾ। ਪੰਦਰਾਂ ਪੰਧ ਮੁਕਾ, ਪੰਧ ਪੁਵਾਵਣਾ। ਸਾਚਾ ਲੇਖਾ ਲੇਖ ਲਿਖਾ, ਸ੍ਰਿਸ਼ਟ ਭੁਵਾਵਣਾ। ਰਾਜਾ ਰਾਣਾ ਮਾਤ ਰੁਲਾ, ਤਖ਼ਤੋਂ ਲਾਹਵਣਾ। ਭੇਖਾਧਾਰੀ ਭੇਖ ਵਟਾ, ਗੰਗਾ ਗੋਦਾਵਰੀ ਚਰਨ ਛੁਹਾਵਣਾ। ਆਪ ਆਪਣਾ ਰੰਗ ਵਟਾ, ਪੰਡਤ ਕਾਸ਼ੀ ਆਪ ਉਠਾਵਣਾ। ਵੇਖ ਵਖਾਣੇ ਥਾਉਂ ਥਾਂ, ਸਾਰ ਪਾਸਾ ਬਾਜੀ ਲਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਭੇਵ ਛੁਪਾਵਣਾ। ਪਰਾਗ ਅਯੁਧਿਆ ਜਾਏ ਘਾਟ, ਤ੍ਰਬੈਣੀ ਸੰਗਮ ਵੇਖ ਵਖਾਈਆ। ਸੰਮਤ ਪੰਦਰਾਂ ਸਭ ਦਰ ਜਾਣੇ ਪਾਟ, ਜੋਤੀ ਲਾਟ ਇਕ ਰੁਸ਼ਨਾਈਆ। ਕੋਈ ਨਾ ਦਿਸੇ ਗਊ ਘਾਟ, ਸੂਰਜ ਜਲ ਨਾ ਕੋਈ ਚੜ੍ਹਾਈਆ। ਨੇਤੀ ਧੋਤੀ ਜਾਏ ਪਾਟ, ਮਸਤਕ ਤਿਲਕ ਨਾ ਕੋਈ ਲਗਾਈਆ। ਵਣਜ ਵਣਜਾਰਾ ਵੇਖੇ ਸਾਚੇ ਹਾਟ, ਪਟ ਪਟਣੇ ਚਰਨ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਜਾਏ ਦਰ ਦਰ ਜਗਤ ਮੰਜ਼ਲ ਕੱਟ ਵਖਾਈਆ। ਆਪੇ ਜਾਣੇ ਦਰ ਦਰ ਵਾਲੀ। ਘਰ ਘਰ ਭੇਖ ਪਖੰਡਾ, ਕਰਦਾ ਜਾਏ ਮੰਦਰ ਖਾਲੀ। ਹੱਥ ਫੜਿਆ ਸ਼ਬਦ ਡੰਡਾ, ਪੁਰਖ ਅਬਿਨਾਸ਼ੀ ਕਰੇ ਰਖਵਾਲੀ। ਗੁਰ ਗੋਬਿੰਦਾ ਤੋੜੇ ਘਮੰਡਾ, ਅੰਤਮ ਚਲੇ ਅਵੱਲੜੀ ਚਾਲੀ। ਮੇਟ ਮਿਟਾਏ ਭੇਖ ਪਖੰਡਾ, ਸਾਧਾਂ ਸੰਤਾਂ ਦੇਂਦਾ ਜਾਏ ਸ਼ਬਦ ਦਲਾਲੀ। ਜੋ ਵੇਖੇ ਆਤਮ ਰੰਡਾ, ਫੜ ਫੜ ਉਠਾਏ ਜਗਤ ਅਕਾਲੀ। ਸ਼ਬਦ ਜਣਾਏ ਵਿਚ ਬ੍ਰਹਿਮੰਡਾ, ਦੀਪਕ ਜੋਤੀ ਜਗਦੀ ਵੇਖੇ ਮਸਤਕ ਥਾਲੀ। ਕਲਜੁਗ ਅੰਤਮ ਪਾਰ ਕੰਢਾ, ਪੁਰਖ ਅਬਿਨਾਸ਼ੀ ਅੰਤਮ ਅੰਤ ਬਣਿਆ ਹਾਲੀ। ਭਾਰਤ ਖੰਡ ਵੰਡਾਈ ਵੰਡਾ, ਸੰਮਤ ਪੰਦਰਾਂ ਹੱਕ ਹਲਾਲੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਨਮੁਖਾਂ ਵੇਖ ਫਲ ਕਾਇਆ ਡਾਲੀ। ਚਾਰੇ ਕੁੰਟਾਂ ਪੰਦਰਾਂ ਪੰਧ ਪਾਇਆ ਗੁਰਮੀਤੇ, ਗੋਬਿੰਦ ਸੰਗ ਰਲਾਇਆ। ਸ਼ਬਦ ਜਣਾਏ ਕਾਇਆ ਚੀਤੇ, ਚੇਤਨ ਮੀਤ ਰਖਾਇਆ। ਏਕਾ ਮੇਲਾ ਪਤਤ ਪੁਨੀਤੇ, ਪੂਤ ਪੂਤ ਸਮਾਇਆ। ਸੰਮਤ ਪੰਦਰਾਂ ਫਿਰ ਫਿਰ ਫਰੀਤੇ, ਭਾਰਤ ਖੰਡੀ ਦਏ ਹਿਲਾਇਆ। ਪੁਰਖ ਅਬਿਨਾਸ਼ੀ ਤੇਰੀ ਭੀਤੇ, ਟੇਢੀ ਡੰਡੀ ਰਿਹਾ ਚਲਾਇਆ। ਇਕ ਹਦੀਸ ਜਗਤ ਮਸੀਤੇ, ਅਲ੍ਹਾ ਹੂ ਹੂ ਨਾਅਰਾ ਲਾਇਆ। ਏਕਾ ਲਾਏ ਸ਼ਬਦ ਪਲੀਤੇ, ਗੁੰਬਦ ਕਾਅਬਾ ਦਏ ਉਲਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਰਾਇਣ ਬਦਰ ਨਾਥ ਕਦਾਰ, ਵੇਖੇ ਵੇਖ ਵਖਾਇਆ। ਜਗਨ ਨਾਥ, ਕਲਜੁਗ ਸਾਚਾ ਮੇਲਾ ਆਪਣਾ ਆਪ ਵਖਾਵਣਾ। ਸਗਲ ਵਸੂਰਾ ਜਾਏ ਲਾਥ, ਪਹਾੜੀ ਦਾਮਨ ਚਮਕੇ ਕਾਮਨ, ਰੂਪ ਅਨੂਪ ਸਮਾਵਣਾ। ਚਰਨ ਛੁਹਾਏ ਪਤਤ ਪਾਵਨ, ਪੰਡਤਾਂ ਪਾਂਧਿਆਂ ਆਪਣਾ ਦਾਮਨ ਫੜਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਮਸ਼ੀ ਰੰਗ ਰੰਗਾਵਣਾ। ਜਗਤ ਬੰਗਾਲੀ ਆਪ ਬਣ, ਮਾਇਆ ਪਕੜੇ ਡੱਸਣੀ ਨਾਗ। ਵੇਖੇ ਖੇਲ ਜਗਤ ਸਭ, ਘਰ ਘਰ ਲਾਏ ਬੁਝਾਏ ਆਗ। ਆਪੇ ਪਰਗਟ ਹੋਏ ਝੱਬ, ਆਪੇ ਜੋਤ ਛੁਪਾਏ ਚਿਰਾਗ। ਆਪੇ ਅੰਮ੍ਰਿਤ ਵਹਾਏ ਕਵਲ ਨਭ, ਆਪ ਤੜਪਾਏ ਦੋ ਦੋ ਆਬ। ਲਹਿਣਾ ਦੇਣ ਚੁਕਾਏ ਸਭ, ਆਪੇ ਜਾਣੇ ਹਿਸਾਬ ਕਿਤਾਬ। ਗੁਰ ਸੰਗਤ ਚਰਨ ਦਵਾਰੇ ਜਾਏ ਫਬ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਰਨ ਘੋੜੇ ਦਏ ਰਕਾਬ।।