Granth 05 Likhat 116: 18 Harh 2013 Bikarmi Har Bhagat Dwar Jethuwal Chhah de waaste Shabad Uchariya

੧੯ ਹਾੜ ੨੦੧੩ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਚਾਹ ਦੇ ਵਾਸਤੇ ਸ਼ਬਦ ਉਚਾਰਿਆ

ਹਰਿ ਖੁਮਾਰੀ ਨਾਮ ਜਗਤ ਅਮੋਲ ਹੈ। ਨਾ ਕੋਈ ਲੱਗੇ ਤਨ ਬੀਮਾਰੀ, ਪ੍ਰਭ ਵਸੇ ਸਦਾ ਕੋਲ ਹੈ। ਰਸ ਰਸਨਾ ਫਿਰੇ ਹਲਕਾਰੀ, ਮਨ ਮਤੀ ਰਿਹਾ ਵਿਚੋਲ ਹੈ। ਗੁਰ ਪੂਰੇ ਸਦਾ ਬਲਹਾਰੀ, ਜੁਗ ਜੁਗ ਤੋਲੇ ਪੂਰਾ ਤੋਲ ਹੈ। ਆਪੇ ਬਖ਼ਸ਼ੇ ਬਖ਼ਸ਼ਣਹਾਰੀ, ਜਨ ਭਗਤਾਂ ਕਰੇ ਚੋਹਲ ਹੈ। ਚਰਨ ਪ੍ਰੀਤੀ ਚਾਹ ਪਿਆਰੀ, ਸਦ ਵਸੇ ਗੁਰਮੁਖ ਕੋਲ ਹੈ। ਕਾਇਆ ਹਾਡੀ ਅਪਰ ਅਪਾਰੀ, ਅੰਮ੍ਰਿਤ ਆਤਮ ਭਰਿਆ ਸਾਚਾ ਡੋਲ, ਹੈ। ਅਗਨੀ ਜੋਤੀ ਲਾਏ ਭਾਰੀ, ਨੇਤਰ ਨੀਰ ਰਿਹਾ ਖੋਲ੍ਹ ਹੈ। ਨਾਮ ਰਸ ਮਿਠਾ ਅਪਰ ਅਪਾਰੀ, ਹਰ ਹਿਰਦੇ ਪਏ ਆਪੇ ਅੰਦਰ ਮੌਲ ਹੈ। ਗੁਰਮੁਖਾਂ ਆਪ ਆਪ ਪਿਆਏ ਕਰ ਪਿਆਰੀ, ਸ਼ਬਦ ਰਲਾਏ ਪੜਦੇ ਖੋਲ੍ਹ ਹੈ। ਮਾਨਸ ਜਨਮ ਨਾ ਜਾਏ ਹਾਰੀ, ਗੁਰਮੁਖ ਰਹੇ ਸਦਾ ਅਡੋਲ ਹੈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸ਼ਬਦ ਜਣਾਏ ਬੋਲ ਹੈ। ਹਰਿ ਭਗਤ ਆਧਾਰ ਅੰਮ੍ਰਿਤ ਧਾਰਿਆ। ਪ੍ਰਭ ਸਾਚੇ ਆਪ ਵਿਚਾਰ, ਸਾਚਾ ਰਾਹ ਵਖਾ ਲਿਆ। ਆਪੇ ਦੇਵੇ ਦੇਵਣਹਾਰ, ਦੂਸਰ ਹੱਥ ਕਿਸੇ ਨਾ ਆ ਰਿਹਾ। ਸੰਮਤ ਚੌਦਾਂ ਕਰ ਤਿਆਰ, ਪਹਿਲੀ ਚੇਤਰ ਹੱਥ ਉਠਾ ਲਿਆ। ਗੁਰਮੁਖਾਂ ਦੇਵੇ ਘਰ ਘਰ ਜਾਏ ਪਹਿਲੀ ਵਾਰ, ਬੀਸ ਇਕੀਸੇ ਮੇਲ ਮਿਲਾ ਰਿਹਾ। ਸਾਚਾ ਮੇਲਾ ਸਚ ਸਰਕਾਰ, ਨਾਵਾਂ ਧੁਰ ਦਰਗਾਹੀ ਲਾ ਲਿਆ। ਇਕ ਕਰਾਏ ਵਣਜ ਵਪਾਰ, ਝੂਠਾ ਨਾਮ ਜਗਤ ਮਿਟਾ ਲਿਆ। ਗੁਰਮੁਖ ਸਾਚੇ ਸ਼ਬਦ ਪਿਆਰ, ਰਸਨਾ ਚੋਗ ਚੁਗਾ ਲਿਆ। ਜਗਤ ਤ੍ਰਿਸ਼ਨਾ ਦੇਵੇ ਮਾਰ, ਜਿਸ ਹਰਿ ਚਰਨੀ ਚਿਤ ਲਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਅੰਮ੍ਰਿਤ ਜਾਮ ਪਿਆ ਲਿਆ। ਅੰਮ੍ਰਿਤ ਆਤਮ ਜਾਮ ਪਿਆਏ, ਕਰ ਕਰ ਆਪਣਾ ਹੱਲਾ। ਗੁਰਮੁਖਾਂ ਸਾਚਾ ਨਾਮ ਜਪਾਏ, ਆਪ ਫੜਾਏ ਆਪਣਾ ਪੱਲਾ। ਸਾਚਾ ਪੱਲੇ ਦਾਮ ਬੰਨ੍ਹਾਏ, ਨਾਮ ਰਖਾਏ ਨਿਹਚਲ ਧਾਮ ਅਟੱਲਾ। ਜਗਤ ਵਿਕਾਰਾ ਰਹਿਣ ਨਾ ਪਾਏ, ਤ੍ਰਿਸ਼ਨ ਮਿਟਾਏ ਕਾਇਆ ਖਲਾ। ਨਿਰਮਲ ਜੋਤੀ ਨੂਰ ਕਰਾਏ, ਦਰਸ ਦਿਖਾਏ ਘੜੀ ਘੜੀ ਪਲ ਪਲਾ। ਕਲਜੁਗ ਰਸਨ ਹੋਏ ਹਲਕਾਏ, ਪ੍ਰਭ ਨਾਉਂ ਗਾਏ ਹਰਿ ਮਿਲੇ ਇਕ ਇਕੱਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਤੇਰਾ ਅੰਤ ਵਸਾਵਣ ਆਇਆ ਕਾਇਆ ਸਚ ਮਹੱਲਾ। ਕਾਇਆ ਮਹੱਲਾ ਸੱਚਾ ਘਰ ਬਾਹਰ, ਪ੍ਰਭ ਸਾਚੀ ਵਸਤ ਵਿਚ ਟਿਕਾਈਆ। ਭਰਮੇ ਭੁੱਲਿਆ ਜੀਵ ਗਵਾਰ, ਵਿਚ ਨਸ਼ਿਆਂ ਚਿੱਤ ਲਗਾਈਆ। ਪ੍ਰਭ ਪਾਵਣਹਾਰਾ ਸਾਰ, ਜਿਸ ਤੇਰੀ ਬਣਤ ਬਣਾਈਆ। ਆਪੇ ਮਾਰੇ ਆਪੇ ਲਏ ਜਿਵਾਲ, ਵੈਦ ਹਕੀਮਾਂ ਕੋਇ ਨਾ ਲਏ ਬਚਾਈਆ। ਪ੍ਰਭ ਦੇਵਣਵਾਲਾ ਇਕ ਅਧਾਰ, ਹਉਮੇ ਤ੍ਰਿਸ਼ਨਾ ਰੋਗ ਮਿਟਾਈਆ। ਸੰਮਤ ਬਾਰਾਂ ਕੀਤਾ ਖ਼ਬਰਦਾਰ, ਗੁਰ ਸੰਗਤ ਨੀਂਹ ਰਖਾਈਆ। ਮਾਇਆ ਭੁੱਲੇ ਅੰਧ ਅੰਧਿਆਰ, ਭਾਣਾ ਹਰਿ ਮੂਲ ਨਾ ਭਾਈਆ। ਬੀਤਾ ਸਾਲ ਇਕ ਸਦੀ ਹਜ਼ਾਰ, ਲੇਖਾ ਲਿਖਤ ਨਾ ਰਾਈਆ। ਸੰਮਤ ਤੇਰਾਂ ਕਰ ਵਿਚਾਰ, ਗੁਰ ਸੰਗਤ ਰਿਹਾ ਸੁਣਾਈਆ। ਜਿਸ ਜਨ ਅੰਤਮ ਉਤਰਨਾ ਪਾਰ, ਹਰਿ ਭਾਣਾ ਸੀਸ ਟਿਕਾਈਆ। ਦੋਵੇਂ ਜੋੜ ਕਰੋ ਨਿਮਸਕਾਰ, ਜਗਤ ਤ੍ਰਿਸ਼ਨਾ ਚਾਹ ਮਿਟਾਈਆ। ਪ੍ਰਭ ਬੇੜਾ ਬੰਨਣਹਾਰ, ਸਾਂਤਕ ਸੀਤਲ ਸਤਿ ਵਰਤਾਈਆ। ਸਦ ਖੁਲ੍ਹਾ ਰੱਖੇ ਕਿਵਾੜ, ਦਿਵਸ ਰੈਣ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਲੱਗੇ ਅੱਗ, ਗੁਰਮੁਖ ਚਰਨਾਂ ਹੇਠ ਛੁਪਾਈਆ। ਕਲਜੁਗ ਅਗਨੀ ਅੱਗ, ਜਗਤ ਜਲਾਇੰਦਾ। ਮਨਮੁਖ ਪਛਾਣੇ ਆਪ ਪਕੜ ਸ਼ਾਹਰਗ, ਨਾ ਕੋਇ ਛੁਡਾਇੰਦਾ। ਗੁਰਮੁਖਾਂ ਬੰਨ੍ਹੇ ਹੱਥੀਂ ਸਾਚਾ ਤਗ, ਏਕਾ ਚਾਹ ਚਰਨ ਪ੍ਰੀਤ ਰਖਾਇੰਦਾ। ਧਰਮ ਰਾਏ ਦਰ ਮਨਮੁਖਾਂ ਕਿਸੇ ਸੀਸ ਨਾ ਅੰਤਮ ਦਿਸੇ ਪੱਗ, ਖਾਲੀ ਹੱਥੀਂ ਹਾਹਾਕਾਰ ਕਰਾਇੰਦਾ। ਗੁਰ ਚਰਨੀ ਜੋ ਗਿਆ ਲੱਗ, ਮਨਮਤ ਹਰਿ ਦੁਰਕਾਇੰਦਾ। ਹਰਿ ਸ਼ਬਦ ਲਗਾਏ ਮੁਖ ਸਾਚਾ ਸਗ, ਸਾਚਾ ਸਗਨ ਮਨਾਇੰਦਾ। ਮਿਲੇ ਵਡਿਆਈ ਅੰਤਮ ਜਗ, ਜੋ ਆਪਣਾ ਘਰ ਸੁਹਾਇੰਦਾ। ਸੰਮਤ ਤੇਰਾਂ ਪੁਰਖ ਅਬਿਨਾਸ਼ੀ ਏਕਾ ਜੋਤੀ ਰਹੀ ਜਗ, ਨਾ ਪਰਦਾ ਕੋਈ ਪਾਇੰਦਾ। ਗੁਰਮੁਖਾਂ ਘਰ ਬੁਝਾਈ ਅੱਗ, ਬੇਮੁਖਾਂ ਘਰ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੇ ਭਾਣੇ ਵਿਚ ਸਮਾਇੰਦਾ। ਹੋਵੇ ਸਿਖ ਪਰਵਾਨ, ਤੁਟਾ ਜਗ ਨਾਤਿਆ। ਏਕਾ ਸਾਲ ਵੇਖ ਨਿਸ਼ਾਨ, ਪ੍ਰਭ ਆਪੇ ਪਿਤਾ ਮਾਤਿਆ। ਗੁਰ ਮੰਦਰ ਸਚ ਜਹਾਨ, ਹਰਿ ਮੇਲਾ ਕਮਲਾਪਾਤਿਆ। ਗੁਰਮੁਖ ਸਾਚੇ ਕਿਰਤ ਕਮਾਣ, ਮਿਟੇ ਅੰਧੇਰੀ ਰਾਤਿਆ। ਅੰਮ੍ਰਿਤ ਆਤਮ ਪੀਣ ਖਾਣ, ਉਤਮ ਹੋਏ ਜਾਤਿਆ। ਸਾਚਾ ਮਜ਼੍ਹਬ ਦੀਨ ਈਮਾਨ, ਗੁਰ ਚਰਨੀ ਏਕਾ ਨਾਤਿਆ। ਨਾ ਕੋਈ ਹਿੰਦੂ ਮੁਸਲਮਾਨ, ਊਚਾਂ ਨੀਚਾਂ ਪੁਛੇ ਵਾਤਿਆ। ਪ੍ਰਭ ਫੜ ਸ਼ਬਦ ਕਿਰਪਾਨ, ਹੋਏ ਸਹਾਈ ਕਮਲਾਪਾਤਿਆ। ਗੋਬਿੰਦ ਰਸਨਾ ਗੁਰਮੁਖ ਸਾਚੇ ਗਾਣ, ਨਾ ਆਵੇ ਮਾਤ ਘਾਟਿਆ। ਦਰਸ ਦਿਖਾਏ ਦਰ ਘਰ ਸਾਚੇ ਆਣ, ਏਕਾ ਸ਼ਬਦ ਵਿਕਾਏ ਸਾਚਾ ਹਾਟਿਆ। ਗੁਰ ਸੰਗਤ ਕਰਨਾ ਇਕ ਪਿਆਰੀ, ਰਸਨਾ ਲੋਭ ਤਜਾਈਆ। ਪ੍ਰਭ ਗੁਰ ਸੰਗਤ ਤੇਰਾ ਪ੍ਰੇਮ ਦਾਜ ਰੱਖੇ ਸ਼ਬਦ ਪਟਾਰੀ, ਨਾ ਕੋਇ ਚੋਰ ਚੁਰਾਈਆ। ਪਾਵੇ ਸਾਰ ਅੰਤਰ ਵਾਰੀ, ਧਰਮ ਰਾਏ ਮੁਖ ਛੁਪਾਈਆ। ਲਿਆਏ ਬਿਬਾਣ ਸੱਚਾ ਦਰਬਾਰੀ, ਗੁਰਮੁਖ ਸਾਚੇ ਲਏ ਬਿਠਾਈਆ। ਸ਼ਬਦ ਸਿੰਘਾਸਣ ਅਪਰ ਅਪਾਰੀ, ਦੋਵੇਂ ਹੱਥੀਂ ਰਿਹਾ ਉਠਾਈਆ। ਸਿੰਘ ਪਾਲ ਉਤੇ ਚੜ੍ਹਿਆ ਚੁਬਾਰੀ, ਸੰਗਤ ਰਿਹਾ ਜਗਾਈਆ। ਜਗਤ ਜਗਦੀਸ਼ੇ ਮਿਲੀ ਸਿਕਦਾਰੀ, ਘਰ ਸਾਚਾ ਇਕ ਸੁਹਾਈਆ। ਗੁਰ ਸੰਗਤ ਤੇਰੀ ਆਈ ਵਾਰੀ, ਪ੍ਰਭ ਨੇਤਰ ਨੀਰ ਵਹਾਈਆ। ਨਾ ਭੁੱਲਣਾ ਬਚਨ ਬਣ ਹੰਕਾਰੀ, ਪ੍ਰਭ ਸਾਚਾ ਦਏ ਦੁਹਾਈਆ। ਅੰਤਮ ਬੇੜਾ ਬੰਨ੍ਹੇ ਕਲਜੁਗ ਤੇਰੀ ਅੰਤਮ ਵਾਰੀ, ਗੁਰ ਸੰਗਤ ਤੇਰੀ ਭੇਟ ਆਪਣਾ ਸੀਸ ਦਏ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਪ੍ਰੀਤੀ ਜਗਤ ਰੀਤੀ ਸਾਚੀ ਚਾਹ ਰਖਾਈਆ। ਪ੍ਰੀਤ ਲਗਾਈ ਸਚ ਘਰ, ਸਾਚਾ ਨਿਹੁੰ ਨਿਭਾਵਣਾ। ਨਾ ਜਨਮੇ ਨਾ ਜਾਏ ਮਰ, ਜਿਸ ਜਨ ਦਰਸ਼ਨ ਪਾਵਣਾ। ਆਵਣ ਜਾਵਣ ਚੁਕੇ ਡਰ, ਪ੍ਰਭ ਸਾਚੀ ਗੋਦ ਉਠਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਹੁਕਮ ਸੁਣਾਵਣਾ। ਰਸਨਾ ਚਾਹ ਜੋ ਗੁਰਸਿਖ ਲਾਏ, ਦਰ ਦਰਬਾਰ ਨਾ ਆਏ, ਮੁਖ ਕਾਲਾ ਮਾਤ ਕਰਾਏ, ਗੁਰ ਸੰਗਤ ਧੱਕੇ ਲਾਈਆ। ਨੌਂ ਦਰਵਾਜੇ ਫਿਰੇ ਹਲਕਾਏ, ਗੁਰ ਪੀਰ ਨਾ ਕੋਇ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਚੌਦਾਂ ਇਕ ਲਕੀਰ ਲਗਾਈਆ। ਤੇਰਾਂ ਤੇਰਾਂ ਤੇਰੀ ਧਾਰ, ਨਾਨਕ ਸਾਚੇ ਕੰਡੇ ਤੁਲਾਈਆ। ਕਲਜੁਗ ਤੇਰੀ ਅੰਤਮ ਵਾਰ, ਪ੍ਰਭ ਸਾਚੇ ਡੰਡੇ ਬੋਦੀ ਲਾਈਆ। ਕਲਜੁਗ ਖਾਣੀ ਬਾਣੀ ਪਾਏ ਵੰਡੇ, ਨਾਮ ਵੱਟੇ ਨਾਲ ਲਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਤੋਲਾ ਮਾਤ ਅਖਵਾਈਆ। ਏਕਾ ਤੋਲਾ ਤੋਲਣਹਾਰਾ, ਧੁਰ ਦਰਗਾਹੀ ਮਾਪਾ। ਜੁਗੋ ਜੁਗ ਗੁਰ ਸ਼ਬਦੀ ਬਾਣੀ ਬੋਲਣਹਾਰਾ, ਆਪੇ ਜਾਣੇ ਆਪਣਾ ਜਾਪਾ। ਮਾਤ ਪਾਤਾਲ ਅਕਾਸ ਪਰਦੇ ਖੋਲ੍ਹਣਹਾਰਾ, ਮੇਟਣ ਆਇਆ ਤੀਨੋ ਤਾਪਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਕਰਾਏ ਆਪਣਾ ਵਡ ਪਰਤਾਪਾ। ਨਾਨਕ ਤੇਰੀ ਧਾਰ, ਤੇਰਾਂ ਤੇਰਾਂ ਆਈਆ। ਸੰਮਤ ਤੇਰਾਂ ਨਿਹਕਲੰਕੀ ਅਵਤਾਰ, ਹੇਰਾ ਫੇਰਾ ਜਗਤ ਮੁਕਾਈਆ। ਸ਼ਬਦ ਡੰਕੀ ਅਪਰ ਅਪਾਰ, ਭਰਮਾਂ ਡੇਰਾ ਢਾਹੀਆ। ਇਕ ਸੁਹਾਏ ਬੰਕ ਦਵਾਰ, ਜੋਤੀ ਜੋਤ ਸਵਾਈਆ। ਗੁਰਮੁਖ ਸਾਚੇ ਰਸਨ ਉਚਾਰ, ਰਾਹ ਸਾਚਾ ਰਿਹਾ ਵਖਾਈਆ। ਗੁਰ ਪੂਰੇ ਹੋਵੇ ਚਰਨ ਅਧਿਕਾਰ, ਦੂਜੀ ਆਸ ਮੁਕਾਈਆ। ਏਕਾ ਸ਼ਬਦ ਤਨ ਪਿਆਰ, ਹਰਿ ਮੰਦਰ ਵੱਜੇ ਵਧਾਈਆ। ਤਾਲ ਤਲਵਾੜਾ ਅਪਰ ਅਪਾਰ, ਸ਼ਬਦ ਅਖਾੜਾ ਰਿਹਾ ਲਗਾਈਆ। ਬਹੱਤਰ ਨਾੜੀ ਜੋਤ ਉਜਿਆਰ, ਸਚ ਪਰਕਾਸ਼ ਕਰਾਈਆ। ਆਪੇ ਬਖ਼ਸ਼ਣਹਾਰ, ਲੱਖ ਚੁਰਾਸੀ ਘੂੰਗਟ ਲਾਹੀਆ। ਤਨ ਬਸਤਰ ਪਹਿਨੇ ਇਕ ਅਪਾਰ, ਸ਼ਬਦ ਦੁਸ਼ਾਲਾ ਨਾਉਂ ਰਖਾਈਆ। ਆਪੇ ਗੇੜੇ ਦੇਵੇ ਚਾਰ ਦਿਵਾਰ, ਚਾਰੇ ਕੂਟਾਂ ਵੇਖ ਵਖਾਈਆ। ਦਹਿ ਦਿਸ਼ਾ ਪ੍ਰਭ ਪਾਵੇ ਸਾਰ, ਆਪਣਾ ਕਰਮ ਕਮਾਈਆ। ਦੋਵੇਂ ਚਰਨਾਂ ਰਿਹਾ ਹੁਲਾਰ, ਅੱਗੇ ਪਿੱਛੇ ਰਿਹਾ ਲਟਕਾਈਆ। ਪਹਿਲਾਂ ਬ੍ਰਹਮੇ ਪਾਏ ਭਾਰ, ਸੱਜੇ ਹੇਠ ਦਬਾਈਆ। ਦੂਜਾ ਸ਼ਿਵ ਕਰੇ ਖ਼ਬਰਦਾਰ, ਜਗ ਜਗਦੀਸਾ ਰਿਹਾ ਕਰਾਈਆ। ਤੀਜੇ ਪੁਰੀ ਇੰਦਰ ਦਏ ਹੁਲਾਰ, ਇੰਦਰ ਇੰਦਰਾਸਨ ਚਰਨ ਛੁਹਾਈਆ। ਮਾਤਲੋਕ ਪ੍ਰਭ ਕਰ ਵਿਚਾਰ, ਸ਼ਬਦ ਸਿੰਘਾਸਣ ਇਕ ਵਿਛਾਈਆ। ਆਪੇ ਬੈਠ ਸੱਚੀ ਸਰਕਾਰ, ਨਿਹਕਲੰਕ ਨਾਉਂ ਰਖਾਈਆ। ਗੁਰ ਗੋਬਿੰਦ ਆਪੇ ਬਖ਼ਸ਼ੇ ਬਖ਼ਸ਼ਣਹਾਰ, ਪ੍ਰਭ ਸ਼ਬਦ ਤਾਲ ਰਖਾਈਆ। ਛੱਤੀ ਰਾਗਾਂ ਵਸਿਆ ਬਾਹਰ, ਭੇਵ ਕੋਈ ਨਾ ਪਾਈਆ। ਗਿਆਨੀ ਧਿਆਨੀ ਹੋਏ ਮੁਰਦਾਰ, ਪ੍ਰਭ ਗੋਬਿੰਦ ਗੋਬਿੰਦ ਧਾਰ ਅਲਾਈਆ। ਗੁਰ ਸੰਗਤ ਕਰੇ ਪਿਆਰ, ਹਰਿ ਦਾਤਾ ਆਪ ਮਿਲਾਈਆ। ਸਦਾ ਸੁਣੇ ਸੁਣਾਏ ਪੁਕਾਰ, ਫੜ ਫੜ ਬੰਨੇ ਲਾਈਆ। ਦਰ ਆਏ ਤਜੋ ਹੰਕਾਰ, ਗੁਰ ਚਰਨੀ ਸੀਸ ਨਿਵਾਈਆ। ਸਿੰਘ ਸੂਰਤ ਮਾਰੀ ਮਾਰ, ਉਠ ਗਿਆ ਵਾਹੋ ਦਾਹੀਆ। ਗੁਰ ਸੰਗਤ ਨਾ ਕਰੇ ਨਿਮਸਕਾਰ, ਪ੍ਰਭ ਸਾਚਾ ਹੁਕਮ ਸੁਣਾਈਆ। ਪਰਗਟ ਹੋਏ ਨਿਹਕਲੰਕ ਨਰ ਅਵਤਾਰ, ਸਿੰਘ ਪ੍ਰੇਮ ਰਹਿਣਾ ਖ਼ਬਰਦਾਰ, ਦੋ ਜਹਾਨ ਪਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਖੰਡਾ ਰਿਹਾ ਉਠਾਈਆ। ਸਿੰਘ ਪੂਰਨ ਕੀ ਕਰੇ ਵਿਚਾਰਾ, ਪ੍ਰਭ ਜਾਮਾ ਜੋਤ ਉਲਟਾਇਆ ਏ। ਆਪੇ ਵਸਿਆ ਵਿਚ ਨਿਰੰਕਾਰਾ, ਕੋਟਨ ਕੋਟ ਫਿਰੇ ਹਲਕਾਇਆ ਏ। ਹੱਥ ਫੜਾਏ ਸ਼ਬਦ ਖੰਡਾ ਦੋ ਧਾਰਾ, ਸਾਚੀ ਜੋਤ ਜਗਾਇਆ ਏ। ਇਕ ਸੁਹਾਏ ਬੰਕ ਦਵਾਰਾ, ਸੰਬਲ ਨਗਰੀ ਨਾਮ ਰਖਾਇਆ ਏ। ਬੈਠਾ ਸਿੰਘ ਸ਼ੇਰ ਸ਼ੇਰ ਦਲੇਰਾ, ਅੱਗੇ ਕੋਇ ਰਹਿਣ ਨਾ ਪਾਇਆ ਏ। ਜੋ ਜਨ ਹੋਏ ਚਰਨ ਭਿਖਾਰਾ, ਪ੍ਰਭ ਦੇਵੇ ਸਾਚਾ ਤਾਜ ਸੀਸ ਟਿਕਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵਸੇ ਸਭ ਤੋਂ ਬਾਹਰਾ ਏ। ਗੁਰ ਸੰਗਤ ਧੰਨ ਕਮਾਈ, ਧਰਤ ਸੁਹਾਈਆ। ਸੰਬਲ ਨਗਰੀ ਵੱਜੀ ਵਧਾਈ, ਸੁਣੇ ਲੋਕਾਈਆ। ਬ੍ਰਹਮਾ ਸ਼ਿਵ ਵੇਖਣ ਆਏ ਚਾਈਂ ਚਾਈਂ, ਸੁਰਪਤ ਰਾਜਾ ਇੰਦ ਕਰੋੜ ਤੇਤੀਸਾ ਸੰਗ ਰਲਾਈਆ। ਧਰਮ ਰਾਏ ਆਏ ਕਰ ਕਰ ਲੰਮੀਆਂ ਬਾਹੀਂ, ਦੋਏ ਜੋੜ ਖ਼ੁਸ਼ੀ ਮਨਾਈਆ। ਚਿਤਰ ਗੁਪਤ ਕਲਮ ਉਠਾਈ, ਪ੍ਰਭ ਅੱਗੇ ਸੀਸ ਨਿਵਾਈਆ। ਲਾੜੀ ਮੌਤ ਰਹੀ ਸ਼ਰਮਾਈ, ਨੌਂ ਦਵਾਰੇ ਬਾਹਰ ਦਿਖਾਈਆ। ਕਲਜੁਗ ਦੇਵੇ ਪਿਆ ਦੁਹਾਈ, ਨਾ ਕੋਈ ਹੋਵੇ ਅੰਤ ਸਹਾਈਆ। ਪਰਗਟ ਜੋਤ ਹਰਿ ਰਘੁਰਾਈ, ਸ਼ਬਦ ਖੰਡਾ ਰਿਹਾ ਉਠਾਈਆ। ਮਾਰੀ ਜਾਏ ਵਾਹੋ ਦਾਹੀ, ਪੁਰੀਆਂ ਲੋਆਂ ਰਿਹਾ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸੰਗਤ ਦਰਸ ਦਿਖਾਏ ਘਰ ਬੈਠੇ ਥਾਉਂ ਥਾਈਂਆ। ਗੁਰ ਸੰਗਤ ਧਾਮ ਸੁਹਾਇਆ। ਆਏ ਚਰਨ ਹਜ਼ੂਰੇ, ਪ੍ਰਭ ਅਬਿਨਾਸ਼ੀ ਦਇਆ ਕਮਾਇਆ। ਕਰੇ ਕਾਰਜ ਪੂਰੇ, ਬਚਨ ਅਗੰਮੀ ਇਹ ਸੁਣਾਇਆ। ਜਗਤ ਨਾਤਾ ਦੱਸਣ ਕੂੜੇ, ਦਮ ਦਮਾ ਸਵਾਸ ਚਲਾਇਆ। ਸ਼ਬਦ ਪਹਿਨਾਏ ਹੱਥੀਂ ਚੂੜੇ, ਆਪਣੇ ਕੰਮਾਂ ਆਪੇ ਲਾਇਆ। ਕਾਇਆ ਰੰਗ ਚੜ੍ਹਾਏ ਗੂੜ੍ਹੇ, ਸਾਚਾ ਵੇਲਾ ਇਕ ਸੁਹਾਇਆ। ਆਪਣੀ ਬਖ਼ਸ਼ੇ ਚਰਨ ਧੂੜੇ, ਗੁਰ ਸੰਗਤ ਮੇਲ ਮਿਲਾਇਆ। ਚਤੁਰ ਸੁਜਾਨ ਬਣਾਏ ਮੂਰਖ ਮੂੜੇ, ਇਕ ਧਿਆਨ ਹਰਿ ਭਗਵਾਨ ਆਪਣਾ ਆਪ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਬਰਖਾ ਫੂਲਣ ਲਾਇਆ। ਸੰਗਤ ਸਦ ਬਲਿਹਾਰ, ਹਰਿ ਬਲਹਾਰਨਾ। ਆਪ ਉਪਜਾਏ ਵਾਰੋ ਵਾਰ, ਗੁਰ ਸੰਗਤ ਕਰ ਪਿਆਰ, ਸਤਿਜੁਗ ਬੰਨ੍ਹੇ ਤੇਰੀ ਧਾਰ, ਛੋਟੇ ਲਾਲ ਕਰੇ ਸਲਵਾਰਨਾ। ਧਰਤਮਾਤ ਪਾਣੀ ਰਹੀ ਵਾਰ, ਮਿਲਣ ਆਏ ਸਾਚੇ ਯਾਰ, ਵੇਖ ਲਾੜਾ ਕੰਤ ਭੰਤਾਰ, ਉਚੀ ਸੇਜੇ ਬੈਠਾ ਚਰਨ ਪਸਾਰ, ਦੋਵੇਂ ਹੱਥੀਂ ਮਾਰੇ ਤਾਲੀਆ। ਸ੍ਰਿਸ਼ਟ ਸਬਾਈ ਹੋਈ ਵਿਭਚਾਰ, ਲੱਖ ਚੁਰਾਸੀ ਹੋਏ ਖੁਆਰ, ਲੋਆਂ ਪੁਰੀਆਂ ਮਾਰੇ ਮਾਰ, ਪੱਤ ਰਹਿਣ ਨਾ ਦੇਵੇ ਕਿਸੇ ਡਾਲੀਆ। ਗੁਰ ਸੰਗਤ ਸਾਂਝਾ ਮੀਤ ਮੁਰਾਰ, ਪਰਗਟ ਹੋਏ ਵਿਚ ਸੰਸਾਰ, ਜੋਤ ਜਗਾਏ ਅਗੰਮੀ ਅਪਾਰ, ਮਸਤਕ ਸਾਚੀ ਥਾਲੀਆ। ਪੂਰਬ ਕਰਮਾਂ ਰਿਹਾ ਵਿਚਾਰ, ਲਹਿਣਾ ਦੇਣਾ ਕਰਜ ਉਤਾਰ, ਬੈਠ ਤਖ਼ਤ ਸਾਚੀ ਸਰਕਾਰ, ਕੁਕਰਮਾਂ ਮੰਗੇ ਸਾਚਾ ਹਾਲੀਆ। ਸ਼ਬਦ ਖਜ਼ਾਨਾ ਅਪਰ ਅਪਾਰ, ਹਰਿ ਭਗਵੰਤਾ ਦੇਵਣਹਾਰ, ਅੱਠੇ ਪਹਿਰ ਨਾ ਹੋਏ ਖਾਲੀਆ। ਗੁਰ ਸੰਗਤ ਮੰਗੇ ਵਾਰੋ ਵਾਰ, ਪ੍ਰਭ ਆਤਮ ਭਰੇ ਭੰਡਾਰ, ਚਲੇ ਜਗਤ ਅਵੱਲੜੀ ਚਾਲੀਆ। ਬਣੇ ਆਪ ਸੱਚਾ ਦਲਾਲ, ਗੁਰਮੁਖ ਨਾਲ ਰਲਾਏ ਲਾਲ, ਪਾਰ ਕਰਾਏ ਘਟਾ ਕਾਲੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸੰਗਤ ਦੇਵੇ ਜਗਤ ਵਰ, ਸਦ ਰਹੇ ਆਪ ਪ੍ਰਿਤਪਾਲੀਆ। ਗੁਰ ਸੰਗਤ ਹਰਿ ਗੁਣ ਗਾਇਆ, ਗਾਇਆ ਗਹਿਰ ਗੰਭੀਰ। ਦਰ ਘਰ ਸਾਚਾ ਇਕ ਸੁਹਾਇਆ, ਹੋਏ ਸ਼ਾਂਤ ਸਰੀਰ। ਆਪ ਆਪਣਾ ਦਰਸ਼ਨ ਪਾਇਆ, ਹਉਮੇ ਚੁੱਕੀ ਪੀੜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸੰਗਤ ਬੰਨਣ ਆਇਆ ਬੀੜ। ਗੁਰ ਸੰਗਤ ਤੇਰਾ ਬੇੜਾ, ਪ੍ਰਭ ਅੰਤਮ ਕੰਧ ਉਠਾਇੰਦਾ। ਅੱਗੇ ਦੀਸੇ ਰਾਹ ਭੀੜਾ, ਕੋਇ ਨਾ ਪਾਰ ਕਰਾਇਆ। ਸਭ ਦੀ ਤੁੱਟੇ ਹੱਡੀ ਰੀੜਾ, ਨਾ ਕੋਈ ਸੀਸ ਉਠਾਇੰਦਾ। ਹਉਮੇ ਲੱਗਾ ਅੰਦਰ ਕੀੜਾ, ਦਿਵਸ ਰੈਣ ਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਲੇਖੇ ਲਾਏ ਜੀਅੜਾ, ਦਰ ਦਵਾਰੇ ਦਰਸ਼ਨ ਪਾਇੰਦਾ। ਦਰਸ਼ਨ ਪਾਇਆ ਨੈਣ ਮੁੰਧਾਰਾ। ਨੈਣੀ ਕੱਜਲ ਪਾਈਏ, ਦਰ ਘਰ ਮਿਲਿਆ ਇਕ ਦਵਾਰਾ। ਲੱਗਾ ਭਾਗ ਦੇਸ ਮਾਝੇ, ਪਰਗਟ ਹੋਇਆ ਨਿਹਕਲੰਕ ਨਰਾਇਣ ਨਰ ਅਵਤਾਰਾ। ਚਿੱਟੇ ਅਸਵ ਚੜ੍ਹਿਆ ਤਾਜੇ, ਗੁਰਮੁਖ ਪਾਏ ਘਰ ਘਰ ਸਾਰਾ। ਪੁਰਖ ਅਬਿਨਾਸ਼ੀ ਗਰੀਬ ਨਿਵਾਜੇ, ਦੇਂਦਾ ਜਾਏ ਨਾਮ ਭੰਡਾਰਾ। ਸਤਿਜੁਗ ਸਾਚੀ ਸਾਜਣਾ ਸਾਜੇ, ਕੋਇ ਨਾ ਜਾਣੇ ਗਵਾਰਾ। ਮਨਮੁਖ ਜੀਵਾਂ ਆਏ ਲਾਜੇ, ਗੁਰ ਸੰਗਤ ਮੰਗੇ ਬਣ ਭਿਖਾਰਾ। ਪ੍ਰਭ ਦੇਵੇ ਸ਼ਬਦ ਦਾਜੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸੰਗਤ ਦੇਵੇ ਨਾਮ ਵਰ, ਵੇਲੇ ਅੰਤਮ ਪੜਦੇ ਕਾਜੇ। ਗੁਰ ਸੰਗਤ ਪ੍ਰਭ ਵਿਦਾ ਕਰਾਏ, ਸਾਚੀ ਡੋਲੀ ਪਾ ਕੇ। ਸਿਧਾ ਰਾਹ ਇਕ ਵਖਾਏ, ਕਾਇਆ ਚੋਲੀ ਰੰਗ ਚੜ੍ਹਾ ਕੇ। ਨੌਂ ਨਿਧਾਂ ਨਾ ਰੋੜਾ ਅਟਕਾਏੇ, ਅਠਾਰਾਂ ਭੰਨ. ਜਾਏ ਧਾ ਕੇ। ਆਪਣੀ ਬਿਧਾ ਆਪ ਬਣਾਏ, ਸ਼ਬਦ ਚੜ੍ਹਾਏ ਘੋੜੇ ਬਾਂਕੇ। ਹਰਿਜਨ ਤਨ ਮਨ ਆਤਮ ਬੱਧਾ, ਲੱਗਾ ਤੀਰ ਨਿਸ਼ਾਨਾ ਹਰਿ ਭਗਵਾਨਾ ਏਕਾ ਨਾਉਂ ਨਾਂਕੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸੰਗਤ ਦੇਵੇ ਭਗਤ ਵਰ, ਜਗਤ ਤ੍ਰਿਸ਼ਨਾ ਮੂਲ ਚੁਕਾ ਕੇ। ਜਗਤ ਤ੍ਰਿਸ਼ਨਾ ਕੱਟ, ਭਗਤ ਵਡਿਆਈਆ। ਇਕ ਵਖਾਏ ਸਾਚਾ ਹਟ, ਜਗਤ ਜੁਦਾਈਆ। ਹਰਿਜਨ ਸਾਚਾ ਲਾਹਾ ਲੈਣ ਖੱਟ, ਗੁਰ ਚਰਨ ਸੱਚੀ ਸ਼ਰਨਾਈਆ। ਨਾਤਾ ਤੁੱਟੇ ਕਾਇਆ ਮੱਟ, ਪ੍ਰਭ ਸੁਰਤੀ ਸ਼ਬਦ ਮਿਲਾਈਆ। ਦਰ ਦਰਵਾਜੇ ਵੇਖੇ ਤੀਰਥ ਤਟ, ਚਾਰੋ ਕੁੰਟ ਰਹੇ ਦੁਹਾਈਆ। ਏਕਾ ਜੋਤੀ ਘਰ ਸਾਚੇ ਜਗੇ ਲਟ ਲਟ, ਸ਼ਬਦ ਸਿੰਘਾਸਣ ਡਗਮਗਾਈਆ। ਦੁਰਮਤ ਮੈਲ ਦਰ ਦਵਾਰੇ ਕੱਟ, ਨਿਰਮਲ ਜੀਅ ਕਰਾਈਆ। ਸ਼ਬਦ ਪਹਿਨਾਏ ਤਨ ਸਾਚਾ ਪਟ, ਲਜ ਪਤ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸੰਗਤ ਦੇਵੇ ਸ਼ਬਦ ਵਰ, ਮੁਖ ਸਗਨ ਸ਼ਬਦ ਲਗਾਈਆ। ਮੁਖ ਸਗਨ ਸ਼ਬਦ ਛੁਹਾਰਾ ਲਾਇਆ, ਹਰਿ ਸਾਚੇ ਦੀਨ ਦਿਆਲੇ। ਜਗਤ ਵਿਹਾਰਾ ਆਪ ਕਰਾਇਆ, ਤੋੜੇ ਜਗਤ ਜੰਜਾਲੇ। ਸਾਚੀ ਧਾਰਾ ਸ਼ਬਦ ਚਲਾਇਆ, ਸਦਾ ਕਰੇ ਪ੍ਰਿਤਪਾਲੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਰਨ ਪਿਆਰਾ ਇਕ ਰਖਾਇਆ, ਗੁਰਮੁਖ ਨਿਭ ਜਾਏ ਨਾਲੇ। ਜਗਤ ਪ੍ਰੀਤੀ ਚਰਨ ਪਿਆਰ, ਨਿਤ ਨਿਤ ਆਪ ਰਖਾਇੰਦਾ। ਜੁਗ ਜੁਗ ਹਰਿ ਲੈ ਅਵਤਾਰ, ਹਰਿ ਹਰਿ ਸੰਤ ਤਰਾਇੰਦਾ। ਕਰੇ ਖੇਲ ਅਪਰ ਅਪਾਰ, ਭਾਣਾ ਭਾਣੇ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਸੁਹੇਲੇ, ਆਪ ਕਰਾਏ ਆਪਣੇ ਮੇਲੇ, ਦਰ ਦਰਬਾਰੇ ਹਰਿ ਨਿਰੰਕਾਰੇ ਸਚ ਜੈਕਾਰ ਬੁਲਾਇੰਦਾ। ਹਰਿ ਸੰਗਤ ਭੇਟ ਜਗਦੀਸ ਸੀਸ, ਆਪਣਾ ਆਪ ਵਾਰਿਆ। ਵੇਖੇ ਖੇਲ ਬੀਸ ਇਕੀਸ, ਨੂਰੀ ਜੋਤ ਕਰ ਉਜਿਆਰਿਆ। ਸ੍ਰਿਸ਼ਟ ਸਬਾਈ ਗਾਏ ਦੰਦ ਬਤੀਸ, ਸੋਹੰ ਹੋਵੇ ਜੈ ਜੈਕਾਰਿਆ। ਚਾਰ ਵਰਨ ਰਖਾਏ ਇਕ ਹਦੀਸ, ਸਾਚਾ ਮਾਰਗ ਲਾ ਰਿਹਾ। ਗੁਰ ਸੰਗਤ ਕਰੇ ਨਾ ਕੋਈ ਰੀਸ, ਗੁਰ ਪੂਰਾ ਵਿਚ ਸਮਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤਿੰਨਾਂ ਲੋਕਾਂ ਚਰਨਾਂ ਹੇਠ ਝਸਾ ਰਿਹਾ। ਗੁਰਮੁਖਾਂ ਦੇਵੇ ਮਾਣ, ਹਰਿ ਅੱਗੇ ਸੀਸ ਨਿਵਾਈਆ। ਆਪੇ ਬੈਠ ਬਣ ਨਾਦਾਨ, ਗੁਰਸਿਖ ਸਾਚੀ ਸੇਵਾ ਲਾਈਆ। ਮੰਗੇ ਏਕਾ ਵਰ ਵਰਦਾਨ, ਭੁੱਲ ਕੋਇ ਨਾ ਜਾਈਆ। ਖੇਲੇ ਖੇਲ ਸ੍ਰੀ ਭਗਵਾਨ, ਮੁੱਲ ਕੋਇ ਨਾ ਲਾਈਆ। ਦੇਵਣ ਆਇਆ ਏਕਾ ਦਾਨ, ਅੰਤਮ ਚਿੰਦਿਆ ਦਏ ਮਿਟਾਈਆ। ਸਾਚਾ ਬਖ਼ਸ਼ੇ ਚਰਨ ਧਿਆਨ, ਗੁਰ ਸੰਗਤ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਰੀਤੀ ਆਪ ਬਣਾਈਆ। ਆਪਣੀ ਰੀਤ ਆਪ ਚਲਾਈ, ਕਰਿਆ ਕਲ ਪਿਆਰੇ। ਗੁਰਮੁਖ ਸਾਚੇ ਮਾਤ ਜਗਾਈ, ਸੀਸ ਬੰਧਾਏ ਹਰਿ ਦਸਤਾਰੇ। ਗੁਰ ਪੂਰਾ ਮਾਤ ਆਪ ਅਖਵਾਈ, ਦਿਵਸ ਰੈਣ ਅੰਦਰ ਵਸੇ, ਕਦੇ ਨਾ ਹੋਵੇ ਬਾਹਰੇ। ਗੁਰ ਸੰਗਤ ਤੇਰੀ ਧੰਨ ਕਮਾਈ, ਗੁਰ ਗੋਬਿੰਦ ਲਗਾਇਆ ਆਪਣੇ ਪਹਿਰੇ। ਦਰ ਘਰ ਸਾਚੇ ਦਏ ਵਧਾਈ, ਗੁਰ ਸੰਗਤ ਤੇਰਾ ਮਾਣ ਗੁਰਸਿਖ ਤੇਰੀ ਦਸਤਾਰੇ। ਆਪਣੀ ਛੱਡ ਬੈਠਾ ਚਤੁਰਾਈ, ਗੁਰਮੁਖਾਂ ਆਤਮ ਰਿਹਾ ਪਰਨਾਈ, ਹਰਿ ਸਾਚਾ ਸੁਲਾਹਕਾਰੇ। ਨਾ ਹੋਵੇ ਕਦੇ ਜੁਦਾਈ, ਚਰਨ ਪ੍ਰੀਤੀ ਰਿਹਾ ਨਿਭਾਈ, ਅੱਠੇ ਪਹਿਰ ਖ਼ਬਰਦਾਰੇ। ਚੋਰਾਂ ਯਾਰਾਂ ਰਿਹਾ ਹਟਾਈ, ਅੱਠੇ ਪਹਿਰ ਵੇਖੇ ਥਾਉਂ ਥਾਈਂ, ਲੁਕਿਆ ਕੋਈ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਸਿੰਘ ਦਰਸ਼ਨ ਦੇਵੇ ਇਕ ਵਰ, ਦਰ ਘਰ ਆਉਣਾ ਵਾਹੋ ਦਾਹੀਆ। ਸਿੰਘ ਦਰਸ਼ਨ ਤੇਰੀ ਜੁੜ ਗਈ ਜੋੜੀ, ਪ੍ਰਭ ਸਾਚੇ ਘੋੜ ਚੜ੍ਹਾਈਆ। ਪਹਿਲੀ ਵੇਰਾਂ ਦਰ ਘਰ ਆਇਆ ਆਪੇ ਬਹੁੜੀ, ਤੇਰੀ ਤੋੜ ਨਿਭਾਈਆ। ਨੌਂ ਦਵਾਰੇ ਕੱਢੇ ਵਾਸਨਾ ਖੋਟੀ, ਆਪਣੀ ਝੋਲੀ ਪਾਈਆ। ਗੁਰ ਸੰਗਤ ਵੇਖਣਾ ਜਿਸ ਜਮਾਲ, ਦਿਵਸ ਰੈਣ ਕਰਾਈਆ। ਲਿੱਖ ਲਿੱਖ ਭਰਿਆ ਹਰਿ ਭੰਡਾਰ, ਅਤੋਲ ਤੋਟ ਰਹੇ ਨਾ ਰਾਈਆ। ਆਪੇ ਚੜ੍ਹਿਆ ਦੋ ਜਹਾਨ, ਕੋਈ ਲਾਹ ਨਾ ਸਕੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤਿੰਨਾਂ ਲੋਕਾਂ ਕਰੇ ਕੁੜਮਾਈਆ। ਆਪੇ ਪੁਰਖ ਸੁਜਾਨ ਸਵਾਮੀ, ਆਪੇ ਗੁਣੀ ਗਹੀਰਾ। ਆਪੇ ਦੇਵੇ ਜੀਆ ਦਾਨ ਨਿਹਕਾਮੀ, ਕਟੇ ਹਉਮੇ ਪੀੜਾ। ਰੈਣ ਅੰਧੇਰੀ ਮਿਟਾਈ, ਲੇਖੇ ਹੋਏ ਕਾਇਆ ਜੀਅੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਬੰਨੇ ਬੇੜਾ। ਤਿੰਨ ਲੋਕ ਪ੍ਰਭ ਧਾਰ, ਜੁਗ ਜੁਗ ਆਪ ਚਲਾਈਆ। ਆਪੇ ਰਿਹਾ ਸਰਬ ਪਸਾਰ, ਦਿਸ ਕਿਸੇ ਨਾ ਆਈਆ। ਕਲਜੁਗ ਤੇਰੀ ਅੰਤਮ ਵਾਰ, ਧਰਤਮਾਤ ਖ਼ੁਸ਼ੀ ਮਨਾਈਆ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ, ਗੁਰਮੁਖਾਂ ਹੋਏ ਸਹਾਈਆ। ਗਲ ਪਾਏ ਫੂਲਨ ਹਾਰ, ਸਾਚੀ ਨਾਰੀ ਵਡਿਆਈਆ। ਆਪੇ ਕੰਤ ਭਤਾਰ, ਦਰ ਘਰ ਸਾਚੇ ਰਿਹਾ ਕਰਾਈਆ। ਨਾ ਕੋਈ ਭੁੱਲੇ ਜੀਵ ਗਵਾਰ, ਪ੍ਰਭ ਰਚਨ ਰਚਾਈਆ। ਮੇਟਣ ਆਇਆ ਧੁੰਦੂਕਾਰ, ਸਾਚੀ ਜੋਤ ਕਰੇ ਰੁਸ਼ਨਾਈਆ। ਮਨਮੁਖਾਂ ਮਾਰੇ ਮਾਰ, ਗੁਰਸਿਖਾਂ ਦਏ ਵਡਿਆਈਆ। ਗੁਰਸਿਖ ਕਰੇ ਪਿਆਰ, ਸਾਚੀ ਸੇਵ ਕਮਾਈਆ। ਗੁਣਵੰਤਾ ਹਰਿ ਗੁਣ ਵਿਚਾਰ, ਅਚਰਜ ਖੇਲ ਰਚਾਈਆ। ਸਾਚੇ ਸੰਤਾਂ ਕਰੇ ਪਿਆਰ, ਸ਼ਬਦ ਸ਼ਿੰਗਾਰ ਤਨ ਕਰਾਈਆ। ਜੁਗ ਜੁਗ ਜਾਣੇ ਆਪਣੀ ਕਾਰ, ਗੁਰਮੁਖ ਆਪੇ ਸੰਗ ਰਖਾਈਆ। ਲੋਕਮਾਤ ਪ੍ਰਭ ਪਾਏ ਸਾਰ, ਲੱਖ ਚੁਰਾਸੀ ਤੇਰਾ ਯਾਰ, ਕਲਜੁਗ ਤੇਰੀ ਅੰਤਮ ਵਾਰ, ਸ਼ਬਦ ਸਿਕਦਾਰ ਬਣਾਈਆ। ਗੁਰਮੁਖ ਰਹਿਣ ਖ਼ਬਰਦਾਰ, ਪੁਰਖ ਅਬਿਨਾਸ਼ੀ ਹੋਏ ਸਹਾਰ, ਨਿਹਕਲੰਕ ਲਏ ਅਵਤਾਰ, ਸ਼ਬਦ ਡੰਕ ਅਪਰ ਅਪਾਰ, ਤਿੰਨਾਂ ਰਿਹਾ ਵਜਾਈਆ। ਸ਼ਬਦ ਡੰਕ ਵਜਾਵਣ ਆਇਆ, ਕਲਜੁਗ ਤਾਲ ਅਵੱਲਾ। ਸਤਿਜੁਗ ਤਨ ਪਹਿਨਾਵਣ ਆਇਆ, ਮਾਤਲੋਕ ਵਸਾਏ ਚਾਰੇ ਕੁੰਟਾਂ ਵਿਚ ਇਕ ਮਹੱਲਾ। ਆਪ ਆਪਣਾ ਸੰਗ ਰਲਾਇਆ, ਨਾਲ ਰਲਾਇਆ ਗੋਬਿੰਦ ਡੱਲਾ। ਮਾਝੇ ਦੇਸ਼ ਭਾਗ ਲਗਾਵਣ ਆਇਆ, ਕਰ ਕਰ ਵਲ ਛੱਲਾ। ਗੁਰਮੁਖ ਸੋਏ ਜਗਾਵਣ ਆਇਆ, ਫੜ ਸੋਹੰ ਸਾਚਾ ਭੱਲਾ। ਮਨਮੁਖ ਜੀਵਾਂ ਮਿਟਾਵਣ ਆਇਆ, ਜੋਤੀ ਜਾਮਾ ਕਰ ਕਰ ਹੱਲਾ। ਗੁਰ ਸੰਗਤ ਦੇ ਮਤ ਸਮਝਾਵਣ ਆਇਆ, ਗੁਰ ਸ਼ਬਦੀ ਸਾਚਾ ਰੱਲਾ। ਏਕਾ ਤੱਤ ਸਮਾਵਣ ਆਇਆ, ਹੋਏ ਸਹਾਈ ਜਲ ਥਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਦ ਵਸੇ ਨਿਹਚਲ ਧਾਮ ਅਟੱਲਾ। ਨਿਹਚਲ ਧਾਮ ਪ੍ਰਭ ਵਸਣਹਾਰ, ਲੋਕਮਾਤ ਕਲ ਆਇਆ। ਸਤਿਜੁਗ ਰਾਹ ਪ੍ਰਭ ਦਸਣਹਾਰ, ਜੁਗ ਜੁਗ ਭੇਖ ਵਟਾਇਆ। ਗੁਰਮੁਖਾਂ ਹਿਰਦੇ ਪ੍ਰਭ ਵਸਣਹਾਰ, ਹਰਿ ਆਪਣੀ ਬਣਤ ਲਏ ਬਣਾਇਆ। ਮਨਮੁਖਾਂ ਨੂੰ ਝੱਸਣ ਵਾਲਾ, ਪ੍ਰਭ ਡੰਡਾ ਰਿਹਾ ਉਠਾਇਆ। ਲੱਖ ਚੁਰਾਸੀ ਪੈਰਾਂ ਹੇਠ ਰੱਖਣ ਵਾਲਾ, ਨੰਗੀ ਪੈਰੀਂ ਸੇਵ ਕਮਾਇਆ। ਗੁਰਮੁਖ ਸਾਚੇ ਰੱਖਣਹਾਰਾ, ਅੱਠੇ ਪਹਿਰ ਦੇਵੇ ਪਹਿਰਾ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਨਿਹਕਲੰਕ ਨਰਾਇਣ ਨਰ, ਆਵੇ ਜਾਵੇ ਅੰਦਰ ਬਾਹਰ ਗੁਪਤ ਜਾਹਰਾ। ਗੁਪਤ ਜਾਹਰ ਪ੍ਰਭ ਅਭੇਦ, ਜੀਵ ਨਾ ਜਾਣੇ ਕੋਏ। ਪੰਜਵੇਂ ਅੰਦਰ ਆਸਣ ਲਾਇਆ, ਸ਼ਬਦੀ ਜੋਤੀ ਹੋਏ। ਸ਼ਬਦ ਸਿੰਘਾਸਣ ਦਏ ਸਜਾਇਆ, ਉਤੇ ਆਪ ਖਲੋਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸੰਗਤ ਤੇਰਾ ਵਸਿਆ ਘਰ, ਗੁਰ ਪੀਰ ਰਹੇ ਨਾ ਕੋਏ। ਗੁਰ ਪੀਰ ਰਹਿਣ ਨਾ ਪਾਏ, ਗੁਰ ਸੰਗਤ ਮੰਨਣਾ ਕਹਿਣਾ। ਹਰਿ ਹਰਿ ਦਰਸ਼ਨ ਪ੍ਰਭ ਚਰਨ ਦਵਾਰੇ, ਨੇਤਰ ਲੋਚਨ ਨੈਣਾ। ਦਿਵਸ ਰੈਣ ਪ੍ਰਭ ਕਰੇ ਪਿਆਰੇ, ਸਾਚਾ ਸਾਕ ਸੱਜਣ ਮਾਤ ਪਿਤ ਭਾਈ ਭੈਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਦ ਵਸੇ ਧਾਮ ਨਿਆਰੇ। ਗੁਰ ਸੰਗਤ ਧਾਮ ਅਵੱਲੇ ਬਹਿਣਾ। ਧਾਮ ਅਵੱਲਾ ਸਚ ਤਖ਼ਤ, ਹਰਿ ਸੁਲਤਾਨਾ ਆਪ ਬਿਰਾਜਿਆ। ਲਿਖਣਹਾਰਾ ਆਪੇ ਲਿਖਤ, ਆਪੇ ਜਾਣੇ ਆਪਣਾ ਕਾਜਿਆ। ਸ਼ਬਦ ਜਣਾਏ ਵਾਕ ਭਵਿਖਤ, ਭਾਗ ਲਗਾਏ ਦੇਸ ਮਾਝਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਸਾਚੇ ਦਏ ਵਡਿਆਇਆ, ਸਿਰ ਰੱਖਿਆ ਸੀਸ ਤਾਜਿਆ। ਤਾਜ ਸੀਸ ਜਗਦੀਸ, ਗੁਰਮੁਖ ਹੱਥ ਬੰਨ੍ਹਾਇਆ। ਮਸਤਕ ਟਿੱਕਾ ਲਾਏ ਬੀਸ ਇਕੀਸ, ਪੰਚਮ ਰੰਗ ਚੜ੍ਹਾਇਆ। ਏਕਾ ਛਤਰ ਝੁਲਾਏ ਹਰਿ ਹਰਿ ਸੀਸ, ਲੇਖਾ ਲਿਖਣਹਾਰ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਜੁਗ ਬਣਤ ਬਣਾਇਆ। ਗੁਰਮੁਖ ਤੇਰੀ ਸਚ ਸਿਰ ਦਸਤਾਰ, ਪ੍ਰਭ ਸਾਚੇ ਆਪ ਉਠਾਈਆ। ਆਪੇ ਰੱਖੇ ਵਿਚ ਸੰਸਾਰ, ਸੰਮਤ ਇਕੀ ਰੰਗ ਚੜ੍ਹਾਈਆ। ਸ੍ਰਿਸ਼ਟ ਸਬਾਈ ਕਰੇ ਪਿਆਰ, ਏਕਾ ਰੰਗ ਰਿਹਾ ਰੰਗਾਈਆ। ਚਾਰ ਵਰਨਾਂ ਮੀਤ ਮੁਰਾਰ, ਸਾਚੇ ਸ਼ਬਦ ਜਣਾਈਆ। ਚਾਰੋਂ ਕੁੰਟਾਂ ਜੈ ਜੈਕਾਰ, ਦਿੱਲੀ ਤਖ਼ਤ ਸੁਹਾਈਆ। ਉਪਰ ਬੈਠ ਸੱਚੀ ਸਰਕਾਰ, ਗੁਰਮੁਖਾਂ ਦਏ ਵਡਿਆਈਆ। ਨੌਂ ਖੰਡ ਪ੍ਰਿਥਮੀ ਕਰੇ ਵਿਹਾਰ, ਸ਼ਬਦ ਸੁਨੇਹੜਾ ਦਏ ਘਲਾਈਆ। ਦੋ ਜਹਾਨਾਂ ਪਾਵੇ ਸਾਰ, ਲੋਆਂ ਪੁਰੀਆਂ ਧਾਰ ਬੰਧਾਈਆ। ਪੰਜ ਮੁਖੀ ਸੀਸ ਅਪਾਰ, ਗੁਰਮੁਖ ਸਚੇ ਲਏ ਟਿਕਾਈਆ। ਹਰਿ ਫੜ ਸ਼ਬਦ ਕਟਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਤੇਰੀ ਸਾਚੀ ਨੀਂਹ ਆਪੇ ਰਿਹਾ ਰਖਾਈਆ। ਸਤਿਜੁਗ ਸਾਚੀ ਨੀਂਹ ਰਖਾ ਕੇ, ਹੱਲਾ ਨਾਮ ਕਰਾਵਣਾ। ਅੰਮ੍ਰਿਤ ਆਤਮ ਮੀਂਹ ਬਰਸਾ ਕੇ, ਪ੍ਰਭ ਲੋਭ ਹੰਕਾਰ ਦੂਰ ਕਰਾਵਣਾ। ਸਾਢੇ ਤਿੰਨ ਹੱਥ ਸੀਆਂ ਲੇਖ ਮਿਟਾ ਕੇ, ਗੁਰਮੁਖ ਸਾਚੇ ਗੋਦ ਉਠਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੌਂ ਖੰਡ ਪ੍ਰਿਥਮੀ ਏਕਾ ਰਾਜ, ਸ਼ਬਦ ਸਰੂਪੀ ਸਾਚਾ ਤਾਜ, ਆਪ ਆਪਣੇ ਸੀਸ ਟਿਕਾਵਣਾ। ਸ਼ਬਦ ਸੀਸ ਪ੍ਰਭ ਤਾਜ ਟਿਕਾਏ, ਦੇਵੇ ਧੁਰ ਫ਼ਰਮਾਣਾ। ਧੁਰ ਫ਼ਰਮਾਣਾ ਲੇਖ ਲਿਖਾ ਕੇ, ਸੱਤਾਂ ਦੀਪਾਂ ਦੇਵੇ ਬ੍ਰਹਮ ਗਿਆਨਾ। ਆਪ ਆਪਣਾ ਸ਼ਬਦ ਜਣਾ ਕੇ, ਰਾਜ ਰਾਜਾਨਾ ਬਖ਼ਸ਼ੇ ਚਰਨ ਧਿਆਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਉਡਾਏ ਸਚ ਬਿਬਾਣਾ। ਸਚ ਬਿਬਾਣੇ ਆਪੇ ਚੜ੍ਹ, ਡੰਕ ਵਜਾਵਣਾ। ਸੁਰਤੀ ਸ਼ਬਦੀ ਲਏ ਫੜ, ਸ਼ਬਦ ਡੋਰ ਬੰਧਾਵਣਾ। ਆਪੇ ਬੈਠੇ ਅੰਦਰ ਵੜ, ਦਿਸ ਕਿਸੇ ਨਾ ਆਵਣਾ। ਨੌਂ ਖੰਡ ਪ੍ਰਿਥਮੀ ਸਾਚਾ ਘਾੜਨ ਘੜ, ਸਚ ਸੁਨੇਹੜਾ ਇਕ ਸੁਣਾਵਣਾ। ਪੁਰਖ ਅਬਿਨਾਸ਼ੀ ਆਪੇ ਲੜ, ਕਾਇਆ ਗੜ੍ਹ ਹੰਕਾਰੀ ਆਪੇ ਢਾਹਵਣਾ। ਰਾਜਾ ਰਾਣਾ ਸ਼ਬਦੀ ਫੜ, ਨਿਹਕਲੰਕੀ ਹੁਕਮ ਸੁਣਾਵਣਾ। ਦੂਜਾ ਅੱਖਰ ਕੋਈ ਨਾ ਜਾਣਾ ਪੜ੍ਹ, ਸੋਹੰ ਜਾਪ ਜਪਾਵਣਾ। ਸ਼ਬਦ ਗੁਰ ਨਾ ਸੀਸ ਨਾ ਧੜ, ਹਰ ਘਟ ਆਪ ਟਿਕਾਵਣਾ। ਜੋਤ ਸਰੂਪੀ ਅਗੇ ਖੜ, ਦੇ ਮਤ ਜਗ ਸਮਝਾਵਣਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰ ਸੰਗਤ ਤੇਰਾ ਮਿਲਿਆ ਵਰ, ਸਾਚੇ ਦਸਤਾਰ ਟਿਕਾਵਣਾ। ਗੁਰ ਸੰਗਤ ਤੇਰਾ ਸਿਰੋਪਾ, ਕਲਜੁਗ ਅੰਤਮ ਪਾਇਆ। ਲੱਖ ਚੁਰਾਸੀ ਕਟੇ ਫਾਹ ਨਾ ਸੂਝੇ ਥਾਂ, ਗੁਰ ਚਰਨੀ ਚਿਤ ਲਾਇਆ। ਵੇਲੇ ਅੰਤਮ ਪਕੜੇ ਬਾਂਹ, ਸਾਚਾ ਮੀਤ ਅਖਵਾਇਆ। ਗੁਰਮੁਖ ਕੋਈ ਨਾ ਕਰੇ ਨਾਂਹ, ਪ੍ਰਭ ਸਾਚੇ ਹਿੱਤ ਵਧਾਇਆ। ਸਦ ਦੇਵਣਹਾਰਾ ਠੰਡੀ ਛਾਂ, ਹਾੜ ਸਤਾਰਾਂ ਇੰਦਰ ਸੇਵਾ ਲਾਇਆ। ਆਪੇ ਬਣਿਆ ਪਿਤਾ ਮਾਂ, ਗੁਰਮੁਖ ਸਾਚੇ ਗੋਦ ਉਠਾਇਆ। ਚਾਰੋਂ ਕੁੰਟ ਉਡਣੇ ਕਾਂ, ਪੰਖੀ ਪਸੂ ਕੋਇ ਰਹਿਣ ਨਾ ਪਾਇਆ। ਨਾ ਕੁੱਛ ਪੀਣਾ ਨਾ ਕੁਛ ਖਾਂ, ਗੁਰ ਸੰਗਤ ਤੇਰਾ ਪਿਆਰ ਅਧਾਰ ਰਖਾਇਆ। ਆਪੇ ਬੈਠਾ ਹੋ ਹੋ ਨੀਵਾਂ, ਗੁਰ ਸੰਗਤ ਉਪਰ ਸੀਸ ਟਿਕਾਇਆ। ਲੇਖ ਚੁਕਾਏ ਸਾਢੇ ਤਿੰਨ ਹੱਥ ਸੀਆਂ, ਸਾਚੀ ਦਰਗਾਹ ਧਾਮ ਸੁਹਾਇਆ। ਗੁਰਮੁਖਾਂ ਆਤਮ ਪ੍ਰੇਮ ਰਸ ਪ੍ਰਭ ਭਰ ਭਰ ਚੂਲੀਆਂ ਪੀਵਣ, ਤ੍ਰਿਸ਼ਨਾ ਰਹੇ ਨਾ ਰਾਇਆ। ਪੁਰਖ ਅਬਿਨਾਸ਼ੀ ਹੋਇਆ ਵਸ, ਗੁਰ ਸੰਗਤ ਸੇਵਾ ਆਪੇ ਲਾਇਆ। ਪ੍ਰੇਮ ਨਿਰਾਲਾ ਤੀਰ ਮਾਰੇ ਕਸ, ਗੁਰ ਚਰਨੀ ਸੀਸ ਝੁਕਾਇਆ। ਰਾਹ ਸਾਚਾ ਆਪੇ ਰਿਹਾ ਦੱਸ, ਪੜਦਾ ਉਹਲਾ ਰਹਿਣ ਨਾ ਪਾਇਆ। ਬੇਮੁਖ ਜਾਏ ਨੱਸ, ਨੌਂ ਦਵਾਰੇ ਰਾਹ ਵਖਾਇਆ। ਜਿਸ ਮਿਲਣਾ ਦਰ ਘਰ ਸਾਚੇ ਹੱਸ, ਦੋਏ ਜੋੜ ਪਰੇ ਸਰਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸੰਗਤ ਦੇਵੇ ਸਾਚਾ ਵਰ, ਆਪਣਾ ਮੂਲ ਚੁਕਾਇਆ। ਗੁਰ ਸੰਗਤ ਤੇਰੀ ਦਾਤ, ਪ੍ਰਭ ਤੇਰੇ ਹੱਥ ਫੜਾਈਆ। ਆਪੇ ਜਾਣੋਂ ਆਪਣੀ ਜ਼ਾਤ, ਸਾਚੀ ਕੁਲ ਮਿਲੇ ਵਡਿਆਈਆ। ਏਕਾ ਮੇਲਾ ਕਮਲਾਪਾਤ, ਸਾਚਾ ਸਈਆ ਜਗਤ ਸਰਨਾਈਆ। ਸਾਚਾ ਬੀਆ ਡਾਲੀ ਪਾਤ, ਫਲ ਫੁਲਵਾੜੀ ਆਪ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਾਰਾਂ ਹਾੜੀ ਗੁਰ ਸੰਗਤ ਤੇਰੀ ਜੜ੍ਹ ਲਗਾਈਆ। ਗੁਰ ਸੰਗਤ ਜੜ੍ਹ ਲਗਾਏ, ਮਾਤ ਆਕਾਸ਼ਿਆ। ਭੇਖ ਪਖੰਡਾ ਰਹਿਣ ਨਾ ਪਾਏ, ਹਰਿ ਵੇਖੇ ਜਗਤ ਤਮਾਸ਼ਿਆ। ਸ਼ਬਦ ਡੰਡਾ ਹੱਥ ਉਠਾਏ, ਕਲਜੁਗ ਅੱਗੇ ਅੱਗੇ ਬਹਿ ਬਹਿ ਹਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸੰਗਤ ਦੇਵੇ ਜਗਤ ਵਰ, ਸਾਚੇ ਮੰਡਲ ਸਾਚੀ ਰਾਸਿਆ। ਕਲ ਕਲਕੀ ਅਵਤਾਰ ਕਲਾ ਕਲ ਧਾਰਿਆ। ਵੇਖੇ ਖੇਲ ਜਲ ਥਲ ਕੀ, ਜੋਤੀ ਨੂਰ ਕਰ ਅਕਾਰਿਆ। ਪਾਵੇ ਭੇਵ ਜੀਵ ਜਨ ਕੀ, ਸ਼ਬਦ ਡੋਰ ਅਪਰ ਅਪਾਰਿਆ। ਕਰੇ ਪਛਾਣ ਤਨ ਮਨ ਕੀ, ਸੁਰਤੀ ਸੁਰਤ ਵੇਖ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਪੰਚਮ ਦਰ ਆਪ ਖੜ, ਲੱਖ ਚੁਰਾਸੀ ਵੇਖ ਵਖਾ ਰਿਹਾ। ਪੰਚਮ ਘਰ ਹਰਿ ਅਪਾਰ, ਹਰਿ ਸੁਹਾਇਆ। ਆਪੇ ਬੈਠ ਸੱਚੀ ਸਰਕਾਰ, ਤ੍ਰੈ ਤ੍ਰੈ ਮੇਲ ਮਿਲਾਇਆ। ਸਤਵੇਂ ਜੋਤੀ ਕਰ ਅਕਾਰ, ਛੇਵੇਂ ਸ਼ਬਦ ਧੁਨ ਆਪਾਰ, ਪੰਚਮ ਪਵਣ ਰੂਪ ਅਧਾਰ, ਪੰਚਮ ਜੋਤ ਸੁਹਾਇਆ। ਆਪੇ ਜਾਣੇ ਜਾਨਣਹਾਰ, ਚੌਥਾ ਦਰ ਦਏ ਖੁਲ੍ਹਾਇਆ। ਤ੍ਰੈਗੁਣ ਮਾਇਆ ਕਰ ਤਿਆਰ, ਪੰਚਮ ਬੈਠਾ ਹੁਕਮ ਸੁਣਾਇਆ। ਪੰਚਮ ਪੰਚਾਂ ਦੇ ਪਿਆਰ, ਬੀਸ ਪੰਜ ਨਾਲ ਰਲਾਇਆ। ਤ੍ਰੈ ਤ੍ਰੈ ਵੇਖੇ ਆਪ ਕਰਤਾਰ, ਤਿੰਨਾਂ ਰੂਪ ਵਟਾਇਆ। ਆਪ ਆਪਣੀ ਕਿਰਪਾ ਧਾਰ, ਲੱਖ ਚੁਰਾਸੀ ਦਏ ਉਪਾਇਆ। ਆਪੇ ਪਾਲੇ ਪਾਲਣਹਾਰ, ਰਾਜਕ ਰਿਜਕ ਰਹੀਮ ਅਖਵਾਇਆ। ਸਾਚੀ ਘਾਲਣ ਘਾਲੇ ਘਾਲਣਹਾਰ, ਜੁਗ ਜੁਗ ਵੇਸ ਕਰੇਂਦਾ ਆਇਆ। ਪੱਤ ਡਾਲੀ ਵੇਖੇ ਵਿਚ ਸੰਸਾਰ, ਸਾਚਾ ਮਾਲੀ ਆਪ ਅਖਵਾਇਆ। ਆਪੇ ਖਾਲੀ ਭਰੇ ਭੰਡਾਰ, ਭਰਨਹਾਰ ਰਘੁਰਾਇਆ। ਆਪੇ ਲਏ ਮਹੱਲ ਉਸਾਰ, ਆਪੇ ਜੋਤੀ ਦਏ ਜਗਾਇਆ। ਆਪੇ ਸ਼ਬਦ ਕਰਾਏ ਜੈ ਜੈਕਾਰ, ਆਪੇ ਰਾਗਾਂ ਵਿਚ ਸਮਾਇਆ। ਆਪੇ ਹਰਿ ਦਏ ਹੁਲਾਰ, ਵੇਦ ਵਿਦਾਂਤਾ ਆਪ ਅਖਵਾਇਆ। ਆਪੇ ਸੁਰਸਤੀ ਕਰੇ ਪਿਆਰ, ਪ੍ਰੇਮੀ ਬੀਨ ਇਕ ਵਜਾਇਆ। ਆਪੇ ਜੋਗੀ ਜਗਤ ਕਰੇ ਅਧਾਰ, ਨਾਰਦ ਮੁਨ ਸਮਝਾਇਆ। ਆਪੇ ਵਸੇ ਅੱਧਵਿਚਕਾਰ, ਛੱਤੀ ਰਾਗਾਂ ਰਿਹਾ ਅਲਾਇਆ। ਆਪੇ ਜੋਗ ਜੁਗੀਸ਼ਰ ਨਾਰ, ਸ਼ਿਵ ਸਤੀਆਂ ਸੰਗ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈਗੁਣ ਤ੍ਰੈ ਤ੍ਰੈ ਵੇਖੇ ਤੇਰਾ ਰੰਗ, ਪੰਚਮ ਦਵਾਰਾ ਲੰਘ, ਦਿਸ ਕਿਸੇ ਨਾ ਆਇਆ। ਪੰਚਮ ਘਰ ਮਤਾ ਪਕਾਇਆ, ਲੱਖ ਚੁਰਾਸੀ ਉਪਾਵਣੀ। ਚੌਥਾ ਘਰ ਇਕ ਵਸਾਇਆ, ਸੁਰਤ ਸ਼ਬਦ ਬੇਹਾਵਲੀ। ਤ੍ਰੈਗੁਣ ਮਾਇਆ ਮਾਣ ਦਵਾਇਆ, ਸ੍ਰਿਸ਼ਟ ਸਬਾਈ ਆਪ ਉਪਾਵਣੀ। ਬ੍ਰਹਮਾ ਸੇਵਾ ਸਾਚੀ ਲਾਇਆ, ਉਤਪਤ ਰੂਪ ਅਖਵਾਵਣੀ। ਆਪ ਆਪਣਾ ਭੇਖ ਵਟਾਇਆ, ਵਿਸ਼ਨੂੰ ਵੇਸ ਕਰਾਵਣੀ। ਆਪੇ ਨਰ ਨਰੇਸ਼ ਅਖਵਾਇਆ, ਸਭ ਦੇਵੇ ਰਿਜਕ ਸਬਾਵਣੀ। ਸ਼ਿਵ ਸ਼ੰਕਰ ਫੜ ਕੇ ਹੁਕਮ ਜਣਾਇਆ, ਜੋ ਬਣਿਆ ਸੋ ਢਾਹਵਣੀ। ਸਚ ਵਸਤ ਪ੍ਰਭ ਆਪਣੇ ਹੱਥ ਰਖਾਇਆ, ਤ੍ਰੈਗੁਣ ਸਮਾਵਣੀ। ਤ੍ਰੈਗੁਣ ਮਾਇਆ ਤ੍ਰਿਸ਼ਨਾ ਖ਼ਾਕੀ ਖ਼ਾਕ ਖ਼ਾਕ ਮਿਲਾਵਣੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਵਣੀ। ਪੰਚਮ ਘਰ ਦਰ ਦਰਵਾਜ਼ੇ ਦਰ ਦਹਿਲੀਜਿਆ। ਵੇਖੇ ਖੇਲ ਗਰੀਬ ਨਿਵਾਜ਼ੇ, ਲੱਖ ਚੁਰਾਸੀ ਬੀਜ ਬੀਜਿਆ। ਜੀਵ ਜੰਤ ਜੋ ਸਾਜਣ ਸਾਜੇ, ਲੇਖਾ ਚੁੱਕੇ ਲੋਕ ਤੀਜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਅੰਤਮ ਅੰਤ ਹਾੜ ਸਤਾਰਾਂ ਰਚਿਆ। ਸਚ ਘਰ ਸੁਲਤਾਨ, ਉਠ ਉਠ ਜਾਗਿਆ। ਆਪੇ ਵੇਖੇ ਮਾਰ ਧਿਆਨ, ਉਪਜੇ ਇਕ ਵੈਰਾਗਿਆ। ਕਵਣ ਸੁਵੇਲਾ ਮਿਟੇ ਨਿਸ਼ਾਨ, ਕਲਜੁਗ ਕਾਲੇ ਧੋਵੇ ਦਾਗ਼ਿਆ। ਮਾਤਲੋਕੀ ਵੇਖ ਵਖਾਨ, ਜੋਤ ਸਰੂਪੀ ਆਵੇ ਭਾਗਿਆ। ਨਾ ਵਸੇ ਕਿਸੇ ਮਕਾਨ, ਸੰਬਲ ਨਗਰੀ ਮਿਲੀ ਆਗਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚ ਦਵਾਰੇ ਵੇਖ ਹਰਿ, ਆਪੇ ਵੇਖੇ ਹੰਸ ਕਾਗਿਆ। ਪੰਚ ਦਵਾਰਾ ਛੱਡ, ਲਾਡ ਲਡਾਇੰਦਾ। ਲੱਖ ਚੁਰਾਸੀ ਲੋਕਮਾਤੀ ਜੋ ਦਏ ਕੱਢ, ਨਾ ਕੋਈ ਗੋਦ ਉਠਾਇੰਦਾ। ਸਭ ਦੀਆਂ ਕੰਡਾਂ ਰਿਹਾ ਵੱਢ, ਅੱਗੇ ਹੋ ਨਾ ਕੋਈ ਬਚਾਇੰਦਾ। ਨਾ ਕੋਈ ਵਜੇ ਸਾਰੰਗਾ ਢੱਡ, ਗੌੜੀ ਪੌੜੀ ਕੋਇ ਨਾ ਗਾਇੰਦਾ। ਗੁਰਮੁਖਾਂ ਇਕ ਲਡਾਏ ਲੱਡ, ਆਤਮ ਗੀਤ ਇਕ ਸੁਣਾਇੰਦਾ। ਜੀਵ ਜੰਤ ਖਾਲੀ ਦਿਸਣ ਹੱਡ, ਨਾਮ ਰੰਗ ਨਾ ਕੋਈ ਚੜ੍ਹਾਇੰਦਾ। ਕਾਇਆ ਰੈਣ ਅੰਧੇਰੀ ਖੱਡ, ਦੀਪਕ ਜੋਤ ਨਾ ਕੋਈ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਇਕ ਵਰ, ਆਪ ਆਪਣਾ ਸੰਗ ਨਿਵਾਇੰਦਾ। ਪੰਚਮ ਦਾਤਾ ਪੰਚ ਤਜਾਏ, ਪੰਚਮ ਮੇਲ ਮਿਲਾਇੰਦਾ। ਪੰਚ ਗਿਆਨਾ ਪੰਚ ਜਣਾਏ, ਪੰਚਮ ਤੇਲ ਚੜ੍ਹਾਇੰਦਾ। ਪੰਚਮ ਮਾਤਾ ਪੰਚਮ ਪਿਤਾ ਆਪ ਅਖਵਾਏ, ਪੰਚਮ ਗੋਦ ਉਠਾਇੰਦਾ। ਪੰਚਮ ਅੰਦਰ ਪੰਚਮ ਬਾਹਰ ਪੰਚਮ ਕਰੇ ਤਨ ਸ਼ਿੰਗਾਰ, ਪੰਚਾਂ ਖ਼ਾਕ ਮਿਲਾਇੰਦਾ। ਪੰਚਾਂ ਭਰੇ ਸ਼ਬਦ ਭੰਡਾਰ, ਪੰਚਾਂ ਮਾਰੇ ਡਾਹਢੀ ਮਾਰ, ਪੰਚ ਪੰਚਾਂ ਵਿਚ ਛੁਪਾਇੰਦਾ। ਪੰਚਮ ਮੇਲਾ ਦਰ ਦਰਬਾਰ, ਪੰਚਮ ਦੇਵੇ ਦਰ ਦੁਰਕਾਰ, ਪੰਚਮ ਪੰਚਾਂ ਰੰਗ ਵਟਾਇੰਦਾ। ਪੰਚਮ ਸਾਂਝਾ ਮੀਤ ਮੁਰਾਰ, ਪੰਚਮ ਕੋਇ ਨਾ ਪਾਵੇ ਸਾਰ, ਪੰਚਾਂ ਏਕਾ ਦੂਜਾ ਭਉ ਚੁਕਾਇੰਦਾ। ਪੰਚਮ ਸਚ ਸੱਚਾ ਸਚਿਆਰ, ਪੰਚਮ ਕੂੜ ਕੂੜਾ ਕੁੜਿਆਰ, ਪੰਚ ਵਿਚੋਲਾ ਆਪ ਅਖਵਾਇੰਦਾ। ਪੰਚਮ ਢੋਲਾ ਸ਼ਬਦ ਧੁਨਕਾਰ, ਪੰਚਮ ਬੋਲਾ ਵਿਕਾਰ ਹੰਕਾਰ, ਪੰਚਮ ਪੰਚਾਂ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਾਂ ਪੰਚਾਂ ਜੋੜ ਕਰੋ ਨਿਮਸਕਾਰ। ਪੰਚਮ ਮਾਤ ਜਗਾਏ, ਪੰਚਮ ਸੁਵਾਲੀਆ। ਪੰਚਮ ਜੋਤ ਜਗਾਏ, ਪੰਚਮ ਰੈਣ ਅੰਧੇਰੀ ਘਟਾ ਕਾਲੀਆ। ਪੰਚਮ ਵਰਨ ਗੋਤ ਮਿਟਾਏ, ਪੰਚਮ ਪੱਤ ਨਾ ਦਿਸੇ ਡਾਲੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਵਾਲੀ ਦੋ ਜਹਾਨੀਆ। ਕਰਤੇ ਕੀਮਤ ਨਾ ਜਾਣੇ, ਕਰਮ ਨਾ ਜਾਣੇ ਰੇਖ। ਆਪ ਆਪਣਾ ਨਾ ਪਛਾਣੇ, ਪ੍ਰਭ ਕਵਣ ਕਰੇ ਵੇਸ। ਜੀਵ ਅੰਞਾਣ ਨਾ ਜਾਣੇ, ਹਰਿ ਭੁੱਲਿਆ ਗੁਰ ਉਪਦੇਸ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰ ਘਟ ਅੰਦਰ ਰਿਹਾ ਵੇਖ। ਕਵਣ ਪਰਦਾ ਕਵਣ ਉਹਲਾ, ਕਵਣ ਭੇਵ ਛੁਪਾਏ। ਜਿਸ ਜਨ ਬਣਾਇਆ ਕਾਇਆ ਚੋਲਾ, ਬਾਹਰ ਰਹੇ ਨਾ ਰਾਏ। ਸ਼ਬਦ ਸੁਣਾਇਆ ਸਾਚਾ ਢੋਲਾ, ਭੁੱਲ ਰੁਲ ਨਾ ਲਾਲ ਗਵਾਏ। ਦਰ ਦਵਾਰ ਜੋ ਹੋਇਆ ਗੋਲਾ, ਹੰਕਾਰ ਵਿਕਾਰ ਕਿਉਂ ਤਨ ਵਸਾਏ। ਪ੍ਰਭ ਤੋਲਣਹਾਰਾ ਸਾਚਾ ਤੋਲਾ, ਸਾਚਾ ਤੋਲ ਤੁਲਾਏ। ਸਚ ਦਵਾਰਾ ਏਕਾ ਖੋਲ੍ਹਾ, ਧਰਮ ਕੰਡੇ ਰਿਹਾ ਚੜ੍ਹਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਸਨਾ ਚਲਿਆ ਹੰਕਾਰੀ ਬੋਲਾ, ਆਪੇ ਦਏ ਸਜਾਏ। ਰਸਨਾ ਬੋਲ ਤਨ ਮਨ ਫਿਕਾ, ਦਰ ਘਰ ਮੂਲ ਨਾ ਭਾਇਆ। ਗੁਰਬਚਨ ਬੋਲ ਨਾ ਜਾਣੇ ਨਿੱਕਾ, ਸ਼ਬਦ ਵਡਾ ਵਡ ਅਖਵਾਇਆ। ਜਿਸ ਜਨ ਮਸਤਕ ਲਾਇਆ ਨਾਮ ਟਿਕਾ, ਸੋ ਕਿਉਂ ਮਨੋਂ ਭੁਲਾਇਆ। ਚਰਨ ਦਵਾਰੇ ਜੋ ਜਨ ਵਿਕਾ, ਹਉਮੇ ਰੋਗ ਰਹੇ ਨਾ ਰਾਇਆ। ਆਪੇ ਜਾਣੇ ਭੇਵ ਜੀਅ ਕਾ, ਜੀਵ ਜੰਤ ਵਿਚ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇ ਮਤ ਰਿਹਾ ਸਮਝਾਇਆ। ਮਤ ਬੁਧ ਅੰਞਾਣ, ਗਿਆਨ ਨਾ ਜਾਣਿਆ। ਆਪੇ ਬਣ ਜਗਤ ਪਰਧਾਨ, ਆਪਣਾ ਰੰਗ ਨਾ ਮਾਣਿਆ। ਨਾ ਸੁਝੇ ਪੀਣ ਖਾਣ, ਅੱਠੇ ਪਹਿਰ ਰਹੇ ਨੂਰਾਨਿਆ। ਧ੍ਰਿਗ ਧ੍ਰਿਗ ਧ੍ਰਿਗ ਜੀਵਣ ਜੀਣ, ਜੋ ਚਲੇ ਨਾ ਪ੍ਰਭ ਕੇ ਭਾਣਿਆ। ਦਿਵਸ ਰੈਣ ਤੜਪੇ ਜਿਉਂ ਜਲ ਮੀਨ, ਮਿਲੇ ਨਾ ਠੰਢਾ ਪਾਣੀਆ। ਕੋਇ ਨਾ ਕਰੇ ਠਾਂਢਾ ਸੀਨ, ਰਸਨਾ ਰਸ ਫਿਰੇ ਹਲਕਾਨੀਆ। ਮਿਲੇ ਢੋਈ ਨਾ ਲੋਕਾਂ ਤੀਨ, ਜਿਸ ਛੱਡਿਆ ਪੁਰਖ ਸੁਜਾਨੀਆ। ਆਪੇ ਭੰਨੇ ਹੰਕਾਰੀ ਬੀਨ, ਫੜ ਸ਼ਬਦ ਤੀਰ ਕਮਾਨੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲ ਕਰੇ ਸਰਬ ਪਛਾਣੀਆ। ਕਾਇਆ ਕਪੜ ਰੂਪ ਰੰਗ ਜਿਸ ਜਨ ਤਨ ਚੜ੍ਹਾਇਆ। ਜਗਤ ਨਹਾਵਣ ਨਹਾਤਾ ਛੱਪਰ, ਸਰ ਸਰੋਵਰ ਜਿਸ ਵਖਾਇਆ। ਵਿਸਰਿਆ ਹਰਿ ਮਾਈ ਬੱਪੜ, ਮੈਂ ਮੈਂ ਤੂੰ ਤੂੰ ਭਰਮ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਰੰਗ ਸਮਾਇਆ। ਰੋਵਤ ਰੋਵਤ ਰੋ ਰਹੇ, ਰੋਵਣ ਕਿਸੇ ਨਾ ਆਇਆ। ਨੇਤਰ ਨੇਤਰ ਮੁਖੜਾ ਧੋਵਤ ਧੋਵਤ ਧੋਵਤ ਧੋ ਰਹੇ, ਗੁਰਮੁਖ ਕੋਇ ਨਾ ਮੈਲ ਗਵਾਇਆ। ਮਨਮੁਖ ਸੋਵਤ ਸੋਵਤ ਸੌਂ ਰਹੇ, ਗੂੜ੍ਹੀ ਨੀਂਦ ਨਾ ਕੋਇ ਜਗਾਇਆ। ਗੁਰਮੁਖ ਸਾਚਾ ਬੀਜ ਬੋਵਤ ਬੋਵਤ ਬੋ ਰਹੇ, ਪ੍ਰਭ ਆਪਣੀ ਹੱਥੀਂ ਆਪ ਬਿਜਾਇਆ। ਮਨਮਤੀ ਮਾਨਸ ਜਨਮ ਖੋਵਤ ਖੋਵਤ ਖੋ ਰਹੇ, ਗੁਰਮਤ ਦਏ ਤਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰ ਘਟ ਵੇਖੇ ਥਾਉਂ ਥਾਈਂਆ। ਕਵਣ ਨੈਣ ਜਗ ਨੇਤਰਾ, ਕਵਣ ਪ੍ਰੇਮ ਪਿਆਰ। ਕਵਣ ਵੇਖ ਕਾਇਆ ਖੇਤਰਾ, ਤਨ ਲੱਗੀ ਅੱਗ ਤੱਤੀ ਹਾੜ। ਨਾ ਕੋਈ ਰੁੱਤ ਬਸੰਤ ਚੇਤਰਾ, ਫਲ ਫੁਲਵਾੜੀ ਹੋਈ ਉਜਾੜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖੇ ਖੇਲ ਜਿਸ ਜਨ ਘੜਿਆ ਘਾੜਨ ਘਾੜ। ਘਾੜਨਹਾਰਾ ਘੜ ਰਿਹਾ, ਜਨ ਮਾਟੀ ਭਾਂਡੇ ਸਾਜ। ਆਪੇ ਅੰਦਰ ਵੜ ਰਿਹਾ, ਕਰੇ ਆਪਣੇ ਕਾਜ। ਮਨਮਤੀ ਬੈਠਾ ਦੜ ਰਿਹਾ, ਗੁਰਮਤੀ ਰੱਖੇ ਲਾਜ। ਉਪਰ ਚੋਟੀ ਆਪੇ ਚੜ੍ਹ ਰਿਹਾ, ਸੀਸ ਰੱਖੇ ਸ਼ਬਦ ਤਾਜ। ਆਪੇ ਪੰਚਾਂ ਨਾਲ ਲੜ ਰਿਹਾ, ਦਿਵਸ ਰੈਣ ਦੇਵੇ ਭਾਜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਕਿਰਪਾ ਦੇਵੇ ਕਰ, ਆਪ ਸੁਵਾਰੇ ਕਾਜ। ਕਾਇਆ ਮਾਟੀ ਜਗਤ ਖੇਹ, ਅੰਤ ਨਾ ਕੋਇ ਸਹਾਈਆ। ਦਰ ਘਰ ਸਾਚੇ ਲੱਗਾ ਨੇਂਹ, ਮਨਮਤੀ ਤੋੜ ਤੁੜਾਈਆ। ਅੰਮ੍ਰਿਤ ਆਤਮ ਕੋਇ ਨਾ ਬਰਸੇ ਸਾਚਾ ਮੇਂਹ, ਤਨ ਅਗਨੀ ਰਹੀ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਰਵੇਸ਼ਾ ਦਿਸ ਨਾ ਆਈਆ। ਮੰਗਣ ਮੰਗ ਮੰਗਤੀ, ਚਰਨ ਕਵਲ ਕਲ ਪਿਆਰ। ਹਰਿਜਨ ਉਧਰੇ ਪਾਰ। ਸਾਚਾ ਮੇਲਾ ਮੇਲ ਸੰਗਤੀ, ਪ੍ਰਭ ਪਾਰ ਉਤਾਰਨਹਾਰ। ਕਾਇਆ ਚੋਲੀ ਗੁਰ ਰਤੀ ਨਾਮ ਰੰਗਤੀ, ਕੰਚਨ ਚਾੜ੍ਹੇ ਰੰਗ ਅਪਾਰ। ਹਉਮੇ ਕੱਢੇ ਵਾਸਨਾ ਗੰਦਤੀ, ਸਾਚਾ ਬਖ਼ਸ਼ੇ ਚਰਨ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਡੁਬਦਾ ਬੇੜਾ ਜਾਏ ਤਾਰ।।

Leave a Reply

This site uses Akismet to reduce spam. Learn how your comment data is processed.