੪ ਅੱਸੂ ੨੦੧੩ ਬਿਕ੍ਰਮੀ ਬਿਸ਼ਨ ਸਿੰਘ ਦੇ ਗ੍ਰਹਿ ਗੁੜਗਾਉਂ
ਘਰ ਮੰਦਰ ਅਪਾਰ ਹਰਿ ਉਪਾਇਆ। ਸ਼ਬਦ ਸਰੂਪੀ ਲਾਇਆ ਜੰਦਰ, ਦਿਵਸ ਰੈਣ ਬੰਦ ਕਰਾਇਆ। ਖੇਲ ਖੇਲੇ ਕਾਇਆ ਅੰਦਰ, ਰੂਪ ਅਨੂਪ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਰੰਗ ਰੰਗਾਇਆ। ਗੁਰ ਮੰਦਰ ਅਪਾਰ, ਕਾਇਆ ਕੋਟ ਉਸਾਰਿਆ। ਹੱਡ ਮਾਸ ਨਾੜੀ ਚੰਮ ਚਾਰ ਦਵਾਰ, ਚਾਰੋਂ ਕੁੰਟ ਕਰਾ ਰਿਹਾ। ਨੌ ਦਵਾਰੇ ਰੱਖੇ ਬਾਹਰ, ਦਸਵਾਂ ਗੁਪਤ ਰਖਾ ਰਿਹਾ। ਜਨ ਭਗਤਾਂ ਬਖ਼ਸ਼ੇ ਚਰਨ ਪਿਆਰ, ਸਾਚੀ ਸੇਵਾ ਲਾ ਰਿਹਾ। ਆਪ ਆਪਣੀ ਕਿਰਪਾ ਧਾਰ, ਸ਼ਬਦ ਮੇਵਾ ਮੁਖ ਖਵਾ ਰਿਹਾ। ਸ਼ਬਦ ਮੇਵਾ ਵਿਚ ਸੰਸਾਰ, ਰਸਨਾ ਜਿਹਵਾ ਰਸ ਚਖਾ ਰਿਹਾ। ਰਸਨਾ ਗਾਏ ਹਰਿ ਨਿਰੰਕਾਰ, ਅਗੰਮੀ ਤਾਰ ਹਿਲਾ ਰਿਹਾ। ਅਗੰਮ ਰੂਪ ਨਰ ਨਿਰੰਕਾਰ, ਨਿਰਗੁਣ ਰੂਪ ਵਟਾ ਰਿਹਾ। ਨਿਰਗੁਣ ਰੂਪ ਜੋਤ ਅਕਾਰ, ਸਰਗੁਣ ਵਿਚ ਸਮਾ ਰਿਹਾ। ਸਰਗੁਣ ਬੰਨ੍ਹੇ ਸਾਚੀ ਧਾਰ, ਆਪਣੀ ਦਇਆ ਕਮਾ ਰਿਹਾ। ਆਪੇ ਖੋਲ੍ਹੇ ਬੰਦ ਕਿਵਾੜ, ਸਾਚਾ ਰਾਹ ਵਖਾ ਰਿਹਾ। ਪੰਚਮ ਲੇਖਾ ਪਏ ਝੂਠੀ ਧਾੜ, ਸੀਸ ਖੰਡਾ ਇਕ ਲਗਾ ਰਿਹਾ। ਜੋਤ ਪਰਕਾਸ਼ ਬਹੱਤਰ ਨਾੜ, ਆਪਣੀ ਆਪ ਕਰਾ ਲਿਆ। ਕਾਇਆ ਲੇਖ ਕਰਾਏ ਪ੍ਰਿਥਮੀ ਆਕਾਸ਼, ਗਗਨ ਪਤਾਲਾਂ ਆਪ ਵਖਾ ਰਿਹਾ। ਚੌਦਾਂ ਲੋਕ ਤਨ ਪਰਭਾਸ, ਹੱਟ ਵਿਕਾ ਰਿਹਾ। ਮੰਡਪ ਮੰਡਲ ਪਾਵੇ ਰਾਸ, ਕਾਹਨਾ ਕ੍ਰਿਸ਼ਨਾ ਰੂਪ ਵਟਾ ਰਿਹਾ। ਪਵਣੀ ਪਵਣ ਚਲਾਏ ਸਵਾਸ, ਸ਼ਬਦੀ ਸੰਗ ਰਲਾ ਰਿਹਾ। ਸ਼ਬਦ ਸ਼ਬਦੀ ਸਾਚਾ ਵਾਸ, ਜੋਤੀ ਨੂਰ ਉਪਾ ਰਿਹਾ। ਆਦਿ ਅੰਤ ਨਾ ਜਾਏ ਵਿਨਾਸ, ਆਦਿ ਪੁਰਖ ਅਗੰਮ ਅਪਾਰਿਆ। ਜਨ ਭਗਤਾਂ ਹੋਇਆ ਰਹੇ ਦਾਸ, ਲੋਕਮਾਤ ਆਵੇ ਜਾਵੇ ਵਾਰੋ ਵਾਰਿਆ। ਲੇਖੇ ਲਾਏ ਹੱਡ ਨਾੜੀ ਮਾਸ, ਪੰਚਮ ਤਤ ਜੀਵ ਮਤ ਆਪ ਸਮਝਾ ਰਿਹਾ। ਗੁਰ ਪੂਰੇ ਸਦ ਬਲ ਬਲ ਜਾਸ, ਬ੍ਰਹਮ ਪਾਰਬ੍ਰਹਮ ਜਣਾ ਰਿਹਾ। ਸਦਾ ਸਦਾ ਸੰਗ ਵਸੇ ਵਾਸ, ਬੱਤੀ ਦੰਦ ਜੋ ਜਨ ਗਾ ਰਿਹਾ। ਸਾਚਾ ਮੇਲਾ ਸਰਬ ਗੁਣਤਾਸ, ਦੀਪਕ ਜੋਤੀ ਸਾਚਾ ਚੰਦ ਚੜ੍ਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਮੰਦਰ ਖੋਲ੍ਹੇ ਇਕ ਦਰ, ਕਾਇਆ ਭਾਗ ਲਗਾ ਰਿਹਾ। ਘਰ ਮੰਦਰ ਅਗੰਮ, ਭੇਵ ਨਾ ਰਾਈਆ। ਚਾਰ ਦਵਾਰੀ ਨਾ ਕੋਈ ਦਿਸੇ ਥੰਮ੍ਹ, ਪ੍ਰਭ ਸਾਚੇ ਧਾਮ ਉਪਾਈਆ। ਹੱਡ ਮਾਸ ਨਾੜੀ ਨਾ ਕੋਈ ਚੰਮ, ਨਾ ਕੋਈ ਬਣਤ ਬਣਾਈਆ। ਨਾ ਮਰੇ ਨਾ ਪਏ ਜੰਮ, ਆਪਣੀ ਰਚਨਾ ਰਿਹਾ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਵਸਾਏ ਇਕ ਘਰ, ਮੰਦਰ ਰੂਪ ਵਟਾਈਆ। ਕਾਇਆ ਮੰਦਰ ਸਚ ਮਕਾਨ, ਪ੍ਰਭ ਸਾਚਾ ਆਪ ਬਣਾਇੰਦਾ। ਸ਼ਬਦ ਸਰੂਪੀ ਵੇਖੇ ਮਾਰ ਧਿਆਨ, ਲੇਖਾ ਆਪਣੇ ਹੱਥ ਰਖਾਇੰਦਾ। ਪਾਣੀ ਪਵਣ ਪਵਣ ਪਾਣੀ ਮਸਾਨ, ਆਪੇ ਜਾਣੇ ਪੀਣ ਖਾਣ, ਜੀਆਂ ਦਾਨ ਸਰਬ ਦਵਾਇੰਦਾ। ਖਾਣੀ ਬਾਣੀ ਰਸਨਾ ਗਾਣ। ਵੇਦ ਪੁਰਾਨ ਜਸ ਭਗਵਾਨ ਅੰਜੀਲ ਕੁਰਾਨੀ ਨੂਰ ਅਲਾਹੀ ਇਕ ਪਛਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਮੰਦਰ ਵੇਖੇ ਇਕ ਘਰ, ਕਵਣ ਕਰੇ ਸੁੰਞ ਮਸਾਣ। ਕਾਇਆ ਮੰਦਰ ਸਾਚਾ ਹੱਟ, ਪ੍ਰਭ ਸਾਚੀ ਵਸਤ ਟਿਕਾਈਆ। ਕਿਸੇ ਹੱਥ ਨਾ ਆਵੇ ਤੀਰਥ ਤਟ, ਰੋਵੇ ਸਰਬ ਲੋਕਾਈਆ। ਪੁਰਖ ਅਬਿਨਾਸ਼ੀ ਵਸੇ ਘਟ ਘਟ, ਗੁਰਮੁਖ ਵਿਰਲੇ ਬੂਝ ਬੁਝਾਈਆ। ਹਰਿਜਨ ਲਪੇਟੇ ਸਾਚੇ ਪਟ, ਦੁਰਮਤ ਮੈਲ ਧਵਾਈਆ। ਦੁਰਮਤ ਮੈਲ ਦੇਵੇ ਕੱਟ, ਮਸਤਕ ਧੂੜੀ ਕੌਸਤਕ ਮਣੀਆਂ ਟਿੱਕਾ ਲਾਈਆ। ਦੀਪਕ ਜੋਤ ਜਗਾਏ ਲਟ ਲਟ, ਅੰਧ ਅਗਿਆਨ ਅੰਧੇਰ ਮਿਟਾਈਆ। ਦੂਈ ਦਵੈਤੀ ਮੇਟੇ ਫੱਟ, ਨਾਮ ਪੱਟੀ ਇਕ ਬੰਧਾਈਆ। ਸ਼ਬਦ ਚੋਟ ਕਾਇਆ ਤਨ ਨਗਾਰੇ ਲਾਏ ਸੱਟ, ਅਨਹਦ ਧੁਨ ਵਜਾਈਆ। ਭਰਮ ਭੁਲੇਖਾ ਕੱਢੇ ਵੱਟ, ਭਰਮਾਂ ਕੰਧ ਢਾਹੀਆ। ਗੁਰਮੁਖ ਸਾਚੇ ਸੰਤ ਸੁਹੇਲੇ ਗਊ ਗਰੀਬ ਨਿਮਾਣੇ ਤਾਰੇ ਜਿਉਂ ਧੰਨਾ ਜੱਟ, ਆਪ ਆਪਣੀ ਦਇਆ ਰਿਹਾ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਕਰੇ ਖੇਲ ਰਘੁਰਾਈਆ। ਘਰ ਮੰਦਰ ਅਥਾਹ, ਵਸਿਆ ਹਰਿ ਨਿਰੰਕਾਰਿਆ। ਆਪੇ ਹੋਏ ਬੇਪਰਵਾਹ, ਸ੍ਰਿਸ਼ਟ ਸਬਾਈ ਪਾਵੇ ਸਾਰਿਆ। ਆਪੇ ਜਾਣੇ ਆਪਣਾ ਨਾਂ, ਆਪਣੀ ਰਸਨਾ ਰਿਹਾ ਉਚਾਰਿਆ। ਆਪੇ ਪਿਤਾ ਆਪੇ ਮਾਂ, ਆਪ ਆਪਣੀ ਗੋਦ ਉਠਾ ਰਿਹਾ। ਆਪੇ ਦੇਵੇ ਠੰਢੀ ਛਾਂ, ਰਸਨਾ ਸੀਰ ਮੁਖ ਚੁਆ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਾਇਆ ਅੰਦਰ ਸਚ ਅਸਥਾਨ, ਜੋਤੀ ਨੂਰ ਜੋਤ ਭਗਵਾਨ, ਸ਼ਬਦ ਤੂਰ ਇਕ ਮਹਾਨ, ਦੂਸਰ ਕੋਈ ਭੇਵ ਨਾ ਪਾ ਰਿਹਾ। ਤਨ ਮੰਦਰ ਅਪਾਰ, ਸੰਗੀਤ ਸੁਣਾਇੰਦਾ। ਜਨ ਭਗਤਾਂ ਦੇਵੇ ਨਾਮ ਅਧਾਰ, ਜੁਗ ਜੁਗ ਰੀਤ ਚਲਾਇੰਦਾ। ਪਾਰਬ੍ਰਹਮ ਬ੍ਰਹਮ ਪਾਵੇ ਸਾਰ, ਕਾਇਆ ਮੰਦਰ ਦਿਹੁਰਾ ਸਚ ਮਸੀਤ ਗੁਰਦਵਾਰਾ ਆਪ ਵਖਾਇੰਦਾ। ਸਚ ਸਚ ਜਗ ਸਾਚਾ ਧਰਮ, ਸਾਚਾ ਨਾਅਰਾ ਕਰਮ ਕਮਾਇੰਦਾ। ਵੇਖੇ ਪਰਖੇ ਕਾਇਆ ਚਰਮ, ਏਕਾ ਏਕ ਚਰਨ ਟੇਕ ਪ੍ਰਭ ਸਾਚਾ ਵਣਜ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਮੰਦਰ ਵੇਖੇ ਇਕ ਬਿਬੇਕ, ਕਲਜੁਗ ਮਾਇਆ ਨਾ ਲੱਗੇ ਸੇਕ, ਤ੍ਰੈਗੁਣ ਮਾਇਆ ਰਹੇ ਨਿਰਲੇਪ, ਆਪਣਾ ਰੂਪ ਵਟਾਇੰਦਾ। ਘਰ ਮੰਦਰ ਅਡੋਲ, ਹਰਿ ਰਖਾਇਆ। ਸ਼ਬਦ ਸਰੂਪੀ ਰਿਹਾ ਬੋਲ, ਅੰਦਰ ਬੈਠਾ ਦਿਸ ਨਾ ਆਇਆ। ਦਿਵਸ ਰੈਣ ਤੋਲੇ ਪੂਰੇ ਤੋਲ, ਦੋ ਜਹਾਨੀ ਹਿਸਾ ਰਿਹਾ ਵੰਡਾਇਆ। ਨਾਮ ਵਣਜਾਰਾ ਹੱਟ ਸਾਚਾ ਖੋਲ੍ਹ, ਸਾਚਾ ਵਣਜ ਰਿਹਾ ਕਰਾਇਆ। ਭਗਤ ਪਿਆਰਾ ਜਨ ਭਗਤਾਂ ਹਿਰਦੇ ਅੰਦਰ ਰਿਹਾ ਮਵਲ, ਅੱਠੇ ਪਹਿਰ ਰਹੇ ਦਰ ਦਵਾਰਾ। ਉਲਟੀ ਕਰੇ ਨਾਭ ਕਵਲ, ਅੰਮ੍ਰਿਤ ਝਿਰਨਾ ਝਿਰੇ ਅਪਰ ਅਪਾਰਾ। ਮਿਲੇ ਵਡਿਆਈ ਉਪਰ ਧਵਲ, ਜਿਸ ਜਨ ਬਖ਼ਸ਼ੇ ਚਰਨ ਪਿਆਰਾ। ਸਾਚਾ ਮੇਲਾ ਕ੍ਰਿਸ਼ਨਾ ਸਾਵਲ ਸਵਲ, ਸੁੰਦਰ ਰੂਪ ਅਪਾਰਾ। ਲੱਖ ਚੁਰਾਸੀ ਹੋਈ ਬਵਲ, ਏਕਾ ਭੁੱਲਿਆ ਹਰਿ ਗਿਰਧਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ੍ਰਿਸ਼ਟ ਸਬਾਈ ਲੱਖ ਚੁਰਾਸੀ ਵੇਖੇ ਕਾਇਆ ਮੰਦਰ ਸਾਚੇ ਅੰਦਰ ਕਵਣ ਵਜਾਏ ਨਾਦ ਅਨਾਦੀ ਸਾਚਾ ਢੋਲ। ਘਰ ਮੰਦਰ ਅਪਾਰ ਹਰਿ ਸੁਹਾਇਆ। ਦੀਪਕ ਜੋਤੀ ਰੱਖੇ ਅੰਦਰ, ਆਪਣੀ ਹੱਥੀਂ ਕੁੰਡਾ ਲਾਇਆ। ਲੱਖ ਚੁਰਾਸੀ ਭੌਂਦੀ ਬੰਦਰ, ਪੁਰਖ ਅਬਿਨਾਸ਼ੀ ਕਿਸੇ ਨਾ ਪਾਇਆ। ਮਨਮਤੀ ਜੀਵ ਗਾਏ ਮੰਦਰ, ਪੰਡਤ ਕਾਂਸ਼ੀ ਪੜ੍ਹ ਪੜ੍ਹ ਵਾਦ ਵਧਾਇਆ। ਗ੍ਰੰਥੀ ਪੰਥੀ ਆਤਮ ਅੰਧੇਰ, ਨਿਰਗੁਣ ਰੇਖ ਲੇਖ ਨਾ ਜਾਣੇ ਰਾਇਆ। ਜੋਤੀ ਜੋਤ ਸਰੂਪ ਹਰਿ, ਸਰਬ ਜੀਆਂ ਆਪੇ ਬਖ਼ਸ਼ਿੰਦ, ਬਖ਼ਸ਼ਣਹਾਰ ਸਦਾ ਅਖਵਾਇਆ। ਘਰ ਮੰਦਰ ਅਨਾਦ, ਹਰਿ ਅਨਾਦਿਆ। ਸਾਚਾ ਮੇਲਾ ਮਾਧਵ ਮਾਧ, ਸ਼ਬਦ ਜਣਾਏ ਬੋਧ ਅਗਾਧਿਆ। ਦੋ ਜਹਾਨੀ ਦੇਵੇ ਦਾਦ, ਦਿਵਸ ਰੈਣ ਜੋ ਜਨ ਮੰਨੇ ਦੇਵੇ ਧੁਰਦਰਗਾਹੀ ਸਚ ਨਿਸ਼ਾਨਿਆ। ਸੋਹੰ ਅੱਖਰ ਰੱਖਣਾ ਯਾਦ, ਵੇਲੇ ਅੰਤਮ ਸੁਣੇ ਫਰਿਆਦ, ਨਾ ਕੋਈ ਵਜਾਏ ਝੂਠਾ ਨਾਦ, ਸ੍ਰਿਸ਼ਟ ਸਬਾਈ ਅੰਤਮ ਖਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਵੇਖੇ ਦਰ, ਮੰਦਰ ਗਵਾਏ ਗਾਏ ਸਾਚੀ ਬਾਣੀਆ। ਘਰ ਮੰਦਰ ਸਚ ਦਰਬਾਰ, ਪ੍ਰਭ ਆਪਣਾ ਆਪ ਲਗਾਇੰਦਾ। ਨਾ ਕੋਈ ਰੱਖੇ ਜੰਮ ਜੰਦਾਰ, ਨਾ ਕੋਈ ਬਣਤ ਬਣਾਇੰਦਾ। ਸ਼ਬਦ ਸਿੰਘਾਸਣ ਸਾਚੇ ਤਖ਼ਤ ਬੈਠ ਸੱਚੀ ਸਰਕਾਰ, ਆਪਣੀ ਰੀਤ ਚਲਾਇੰਦਾ। ਜਨ ਭਗਤਾਂ ਕਰੇ ਖ਼ਬਰਦਾਰ, ਸ਼ਬਦ ਭੰਡਾਰਾ ਮਾਤ ਖੁਲਾਇੰਦਾ। ਲੱਖ ਚੁਰਾਸੀ ਅੰਤਮ ਕਲ ਪੈਣੀ ਮਾਰ, ਧਰਮ ਰਾਏ ਵੰਡ ਵੰਡਾਇੰਦਾ। ਚਿਤਰ ਗੁਪਤ ਲੇਖਾ ਲਿਖੇ ਅਪਰ ਅਪਾਰ, ਅੰਤ ਹਿਸਾਬ ਮੁਕਾਇੰਦਾ। ਲਾੜੀ ਮੌਤ ਹੋਏ ਤਿਆਰ, ਹੱਥੀਂ ਬੰਨੇ ਗਾਨਾ ਬਸਤਰ ਚੀਰ ਲਾਲ, ਕਲਜੁਗ ਮਾਤ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਵੇਖੇ ਘਰ, ਮੰਦਰ ਕਵਣ ਸੁਹਾਇੰਦਾ। ਘਰ ਮੰਦਰ ਅਮੋਘ, ਹਰਿ ਹਰਿ ਆਪ ਬਣਾਇਆ। ਗੁਰਮੁਖ ਮੇਲਾ ਧੁਰ ਸੰੰਜੋਗ, ਵਿਛੜ ਕਦੇ ਨਾ ਜਾਇਆ। ਪ੍ਰਭ ਕੱਟਣ ਆਇਆ ਦੂਈ ਦਵੈਤੀ ਰੋਗ, ਅੰਮ੍ਰਿਤ ਆਤਮ ਜਾਮ ਪਿਆਇਆ। ਆਤਮ ਰਸ ਰਸਨਾ ਦੇਵੇ ਭੋਗ, ਸਾਚਾ ਭੋਗੀ ਭੋਗ ਕਰਾਇਆ। ਦਿਵਸ ਰੈਣ ਨਾ ਹੋਏ ਵਿਯੋਗ, ਏਕਾ ਪੱਲਾ ਨਾਮ ਫੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਵੇਖੇ ਸਚ ਘਰ ਮਹੱਲਾ, ਸਾਚੀ ਕੂਟੇ ਆਪ ਵਸਾਇਆ। ਘਰ ਮੰਦਰ ਸਚ ਮਹੱਲ, ਪ੍ਰਭ ਸਾਚਾ ਧਾਮ ਸੁਹਾਇੰਦਾ। ਗੁਰਮੁਖ ਸਾਚਾ ਰਿਹਾ ਮੱਲ, ਦਿਸ ਕਿਸੇ ਨਾ ਆਇੰਦਾ। ਆਪੇ ਵਸਿਆ ਜਲ ਥਲ, ਲੋਆਂ ਪੁਰੀਆਂ ਆਪ ਸਮਾਇੰਦਾ। ਸ੍ਰਿਸ਼ਟ ਸਬਾਈ ਆਪੇ ਕਰੇ ਵਲ ਛਲ, ਜੀਆਂ ਜੰਤਾਂ ਆਪ ਭੁਲਾਇੰਦਾ। ਆਪੇ ਜਨ ਭਗਤਾਂ ਫਲ ਲਗਾਏ ਕਾਇਆ ਡਲ, ਅੰਮ੍ਰਿਤ ਮੇਵਾ ਆਪ ਖਵਾਇੰਦਾ। ਆਪੇ ਦੀਵਾ ਆਪੇ ਬੱਤੀ ਆਪੇ ਜੋਤ ਨਿਰਾਲੀ ਜਾਏ ਬਲ, ਆਪੇ ਅੰਧ ਅੰਧੇਰ ਰਖਾਇੰਦਾ। ਆਪੇ ਰੱਖੇ ਵਾ ਤਤੀ ਵੇਖ ਵਖਾਏ ਸਾਚੀ ਆਲਮ, ਭੇਵ ਅਭੇਦਾ ਅਛਲ ਅਛੇਦਾ ਭੇਵ ਨਾ ਕੋਈ ਛੁਪਾਇੰਦਾ। ਆਪੇ ਦਾਤਾ ਦੁਸ਼ਟ ਸੰਘਾਰੇ ਜਾਲਮ, ਜਿਉਂ ਕਾਹਨਾ ਕ੍ਰਿਸ਼ਨਾ ਰਾਮਾ ਰਾਵਣ ਜੁਗ ਜੁਗ ਬਣਤ ਬਣਾਇੰਦਾ। ਅੰਤਮ ਮੇਲਾ ਹੋਣਾ ਪਾਲਮ, ਅੱਧ ਵਿਚਕਾਰ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਵੇਖ ਘਰ, ਆਪਣਾ ਰੰਗ ਰੰਗਾਇੰਦਾ। ਘਰ ਮੰਦਰ ਅਤੋਟ, ਆਪ ਬਣਾਇਆ। ਲੱਭ ਲੱਭ ਥੱਕੇ ਕੋਟੀ ਕੋਟ, ਦਿਸ ਕਿਸੇ ਨਾ ਆਇਆ। ਜੀਵ ਜੰਤ ਆਲ੍ਹਣਿਉਂ ਡਿਗੇ ਬੋਟ, ਸਾਚੀ ਚੋਗ ਨਾ ਕੋਇ ਚੁਗਾਇਆ। ਮਾਇਆ ਮਮਤਾ ਤ੍ਰਿਸ਼ਨਾ ਜਗਤ ਵਿਕਾਰੇ ਕਲਜੁਗ ਭਰੀ ਨਾ ਪੋਟ, ਰੋਗ ਸੋਗ ਚਿੰਤਾ ਨਾ ਕੋਈ ਦੇਵੇ ਭੁੱਖ ਮਿਟਾਇਆ। ਜਨ ਭਗਤਾਂ ਲੱਗਾ ਏਕਾ ਅੰਕ ਨੇਤਰ ਦਰਸ਼ਨ ਹਰਿ ਅਮੋਘ, ਦਿਵਸ ਰੈਣ ਰਹੇ ਬਿਲਲਾਇਆ। ਅੰਤਮ ਮੇਲਾ ਧੁਰ ਸੰਯੋਗ, ਪੁਰਖ ਅਬਿਨਾਸ਼ੀ ਰਿਹਾ ਲਿਖਾਇਆ। ਸਾਚਾ ਦੇਵੇ ਸੋਹੰ ਜੋਗ, ਜਮਨ ਕਿਨਾਰਾ ਇਕ ਵਸਾਇਆ। ਭਗਤ ਜਨਾਂ ਦਰ ਆਤਮ ਭੋਗ, ਸ਼ਬਦ ਸਰੂਪੀ ਦਏ ਲਗਾਇਆ। ਜਗਤ ਵਿਛੋੜਾ ਹੋਏ ਵਿਯੋਗ, ਪ੍ਰਭ ਚਰਨੀ ਲਏ ਬਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਮੰਦਰ ਵੇਖੇ ਇਕ ਦਵਾਰ, ਆਪ ਆਪਣਾ ਆਸਣ ਲਾਇਆ। ਘਰ ਮੰਦਰ ਆਪ ਸੇਜ ਸੁਹੰਜਣੀ, ਪ੍ਰਭ ਅਬਿਨਾਸ਼ੀ ਕੀਤੀ ਆਪ ਤਿਆਰ। ਜੋਤ ਜਗਾਈ ਇਕ ਨਿਰੰਜਣੀ, ਪ੍ਰੇਮ ਵਿਛੋੜਾ ਫੂਲਨ ਬਰਖਾ ਆਪਣੀ ਹੱਥੀਂ ਲਾਇਆ। ਨਾਮ ਰਖਾਇਆ ਦਰਦ ਦੁੱਖ ਭੈ ਭੰਜਨੀ, ਗੀਤ ਸੰਗੀਤ ਏਕਾ ਏਕ ਸੁਣਾਇਆ। ਚਰਨ ਧੂੜ ਕਰਾਇਆ ਸਾਚਾ ਮਜਨੀ, ਸਚ ਪ੍ਰੀਤ ਇਕ ਵਖਾਇਆ। ਕਲਜੁਗ ਤੇਰੀ ਜੂਠੀ ਝੂਠੀ ਰੈਣੀ, ਸਤਿਜੁਗ ਸਾਚਾ ਵਕਤ ਸੁਹਾਇਆ। ਨਾ ਕੋਈ ਦੀਸੇ ਦਿਹੁਰਾ ਮੰਦਰ ਮਸੀਤ, ਚਾਰੋਂ ਕੁੰਟ ਦਏ ਦੁਹਾਇਆ। ਬੀਸ ਬੀਸਾ ਏਕਾ ਗਾਏ ਸੁਹਾਗੀ ਗੀਤ, ਸੋਹੰ ਸਾਚਾ ਨਾਉਂ ਰਖਾਇਆ। ਆਪੇ ਵੇਖੇ ਹਸਤ ਕੀਟ, ਊਚਾਂ ਨੀਚਾਂ ਵਿਚ ਸਮਾਇਆ। ਲੱਖ ਚੁਰਾਸੀ ਰਿਹਾ ਪੀਠ, ਕਲਜੁਗ ਚੱਕੀ ਰਿਹਾ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਵੇਖੇ ਇਕ ਘਰ, ਅਨਡਿਠ ਅਨਡਿਠ ਦਿਸ ਕਿਸੇ ਨਾ ਆਇਆ। ਘਰ ਮੰਦਰ ਅਬਿਨਾਸ਼, ਹਰਿ ਸੁਹਾਇੰਦਾ। ਜਨ ਭਗਤਾਂ ਹੋਇਆ ਦਾਸ, ਜੋਤ ਸਰੂਪੀ ਦਰਸ ਦਿਖਾਇੰਦਾ। ਖੇਲੇ ਖੇਲ ਪ੍ਰਿਥਮੀ ਆਕਾਸ਼, ਲੋਆਂ ਪੁਰੀਆਂ ਵਿਚ ਰਹਾਇੰਦਾ। ਬ੍ਰਹਮਾ ਸ਼ਿਵ ਸ਼ੰਕਰ ਹੋਏ ਦਾਸ, ਦਾਸ ਸਾਚੀ ਸੇਵਾ ਆਪ ਲਗਾਇੰਦਾ। ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਚਰਨ ਦਵਾਰੇ ਰੱਖੇ ਵਾਸ, ਦੋਏ ਜੋੜ ਸੀਸ ਝੁਕਾਇੰਦਾ। ਸੂਰਜ ਚੰਦ ਮੰਡਲ ਮੰਡਪ ਪਾਇਣ ਰਾਸ, ਦਿਵਸ ਰੈਣ ਸੇਵ ਕਮਾਇੰਦਾ। ਲੋਕਮਾਤ ਪ੍ਰਭ ਮਾਰ ਝਾਤ, ਜਨ ਭਗਤਾਂ ਪੁੱਛੇ ਅੰਤਮ ਬਾਤ, ਧਰਤਮਾਤ ਪ੍ਰਭ ਦੇਵੇ ਦਾਤ, ਕਲਜੁਗ ਮਿਟੇ ਅੰਧੇਰੀ ਰਾਤ, ਸਤਿਜੁਗ ਸਾਚਾ ਚੰਨ ਚੜ੍ਹਾਇੰਦਾ। ਆਪੇ ਵੇਖੇ ਬੈਠ ਇਕਾਂਤ, ਗੁਰਮੁਖ ਸਾਚੇ ਸੰਤ ਜਨਾਂ ਅੰਮ੍ਰਿਤ ਆਤਮ ਦੇਵੇ ਬੂੰਦ ਸਵਾਂਤ, ਕਾਇਆ ਠੰਢੀ ਠਾਰ ਕਰਾਇੰਦਾ। ਆਪੇ ਪਿਤਾ ਆਪੇ ਮਾਤ, ਦਰ ਦਰ ਘਰ ਘਰ ਪੁੱਛੇ ਬਾਤ, ਸੋਹੰ ਦੇਵੇ ਸ਼ਬਦ ਸੁਗ਼ਾਤ, ਆਤਮ ਝੋਲੀ ਆਪ ਭਰਾਇੰਦਾ। ਮੇਰੀ ਤੇਰੀ ਬੰਨ੍ਹੇ ਨਾਤ, ਨਾ ਕੋਈ ਵੇਖੇ ਜ਼ਾਤ ਪਾਤ, ਊਚਾਂ ਨੀਚਾਂ ਰੰਕ ਰਾਜਾਨਾਂ ਸ਼ਾਹ ਸੁਲਤਾਨਾਂ ਏਕਾ ਧਾਮ ਸੁਹਾਇੰਦਾ। ਸਰਬ ਜੀਆਂ ਪ੍ਰਭ ਕਮਲਾਪਾਤ, ਜਨ ਭਗਤਾਂ ਕਰੇ ਸੀਤਲ ਸ਼ਾਂਤ ਕਰਾਏ ਆਤਮ ਸੀਨਾ, ਮੇਟ ਮਿਟਾਏ ਮੁਹੰਮਦੀ ਦੀਨਾਂ, ਸਾਚਾ ਖੰਡਾ ਹੱਥ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਤੇਰਾ ਵੇਖੇ ਇਕ ਘਰ, ਨਗਰ ਖੇੜਾ ਇਕ ਵਸਾਇੰਦਾ। ਹਰਿ ਮੰਦਰ ਹਰਿ ਸਾਚਾ ਪਾਇਆ, ਗੁਰਮੁਖ ਕਾਇਆ ਖੇੜਾ। ਅੰਤਮ ਸੱਚਾ ਡੇਰਾ ਲਾਇਆ, ਖੁੱਲ੍ਹਾ ਰਖਾਇਆ ਵਿਹੜਾ। ਸ਼ਬਦ ਘੇਰਾ ਚੌਗਿਰਦ ਰਖਾਇਆ, ਆਪ ਬੰਨ੍ਹਿਆ ਆਪਣਾ ਬੇੜਾ। ਕਾਰਜ ਸਿਧ ਲੋਕਮਾਤ ਕਰਾਇਆ, ਕਰਿਆ ਸੱਚੋ ਸਚ ਨਿਬੇੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਜਨ ਭਗਤਾਂ ਬੰਨ੍ਹੇ ਮਾਤ ਬੇੜਾ। ਨੈਣ ਮੂਰਤ ਹਰਿ ਪ੍ਰਭ ਗੋਬਿੰਦ ਗੁਰ ਗੋਪਾਲ। ਭਗਤ ਭਗਵੰਤ ਹਰਿ ਬਖ਼ਸ਼ਿੰਦ, ਦੀਨਾਂ ਬੰਧਪ ਦੀਨ ਦਿਆਲ। ਗਹਿਰ ਗੰਭੀਰ ਸਾਗਰ ਸਿੰਧ, ਸਦਾ ਸਦਾ ਸਦਾ ਵਸਾਲ। ਮੇਟ ਮਿਟਾਏ ਸਗਲੀ ਚਿੰਦ, ਫਲ ਲਗਾਏ ਕਾਇਆ ਡਾਲ। ਅੰਤਮ ਵੇਲੇ ਹੋਏ ਵਿਛੋੜਾ ਨਿਮਾਣੀ ਜਿੰਦ, ਮੁਕਟ ਬੈਨਾ ਕਵਲ ਨੈਣਾਂ ਮੁਕੰਦ ਮਨੋਹਰ ਲਖਮੀ ਨਰਾਇਣ ਦਰਸ ਦਏ ਦਿਖਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਏ ਦਰ ਦੇਵੇ ਵਰ, ਦਿਵਸ ਰੈਣ ਕਰੇ ਪ੍ਰਿਤਪਾਲ। ਚਰਨ ਧੂੜ ਮਸਤਕ ਰੇਖ, ਦੁਰਮਤ ਮੈਲ ਗਵਾਈਆ। ਨੇਤਰ ਲੋਚਨ ਨੈਣ ਦਰਸ਼ਨ ਪੇਖ, ਆਪਣਾ ਭਰਮ ਮਿਟਾਈਆ। ਧੁਰਦਰਗਾਹੀ ਲਾਏ ਸਾਚੀ ਮੇਖ, ਨਾ ਕੋਈ ਸਕੇ ਮਾਤ ਉਖੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਏ ਦਰ ਦੇਵੇ ਵਰ, ਏਕਾ ਆਪਣਾ ਕਾਇਆ ਰੰਗ ਚੋਲੀ ਆਪ ਚੜ੍ਹਾਈਆ। ਸ਼ਬਦ ਚੋਲੀ ਕਾਰ ਅੰਗੀ, ਅੰਗ ਅੰਗ ਕਰਾਇੰਦਾ। ਜਗਤ ਜੋੜੀ ਸਾਚਾ ਸੰਗੀ, ਸਗਲਾ ਸੰਗੀ ਸੰਗ ਨਿਭਾਇੰਦਾ। ਦਰ ਦਵਾਰੇ ਆਏ ਮੰਗ ਮੰਗੀ, ਕਾਇਆ ਤੰਗੀ ਸਰਬ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਇਕ ਸੁਣਾਏ ਸੁਹਾਗੀ ਛੰਦੀ, ਸੋਹੰ ਸਾਚਾ ਨਾਉਂ ਰਖਾਇੰਦਾ। ਜੋਤ ਸਰੂਪ ਸ਼ਬਦ ਜੈਕਾਰ, ਬ੍ਰਹਿਮੰਡ ਵਿਚ ਸਮਾਇਆ। ਲੱਖ ਚੁਰਾਸੀ ਅਪਰ ਅਪਾਰ, ਆਪਣੀ ਰਚਨ ਰਚਾਇਆ। ਬ੍ਰਹਮਾ ਵਿਸ਼ਨ ਸ਼ਿਵ ਕਰ ਤਿਆਰ, ਸਾਚੀ ਸੇਵਾ ਲਾਇਆ। ਲੋਆਂ ਪੁਰੀਆਂ ਪਸਰ ਪਸਾਰ, ਧਰਤ ਧਵਲ ਆਕਾਸ਼ ਸੁਹਾਇਆ। ਆਪੇ ਵਸਿਆ ਸਭ ਤੋਂ ਬਾਹਰ, ਸਭ ਘਟ ਆਪ ਸਮਾਇਆ। ਲੋਕਮਾਤੀ ਵੇਖ ਵਿਚਾਰ, ਸਾਚੀ ਵੰਡ ਵੰਡਾਇਆ। ਬ੍ਰਹਮਾ ਵੇਤਾ ਲੇਖ ਲਿਖਾਰ, ਸ਼ਬਦੀ ਸ਼ਬਦ ਜਣਾਇਆ। ਚਾਰੇ ਹਿੱਸੇ ਜਗਤ ਧਾਰ, ਚਾਰੇ ਜੁਗ ਲਿਖਾਇਆ। ਸਤਿਜੁਗ ਦੁਆਪਰ ਤ੍ਰੇਤਾ ਉਤਰੇ ਪਾਰ, ਕਲਜੁਗ ਅੰਤਮ ਆਇਆ। ਜੀਵ ਜੰਤ ਸਾਧ ਸੰਤ ਚਾਰੋਂ ਕੁੰਟ ਰਸਨ ਵਿਕਾਰ, ਪੁਰਖ ਭਤਾਰ ਕਿਸੇ ਦਿਸ ਨਾ ਆਇਆ। ਜੂਠਾ ਝੂਠਾ ਅੰਧ ਅੰਧਿਆਰ, ਸੰਞ ਸਵੇਰ ਨਾ ਕੋਈ ਰਖਾਇਆ। ਧਰਤ ਮਾਤ ਰੋਵੇ ਧਾਹਾਂ ਮਾਰ, ਪਾਪ ਪੁੰਨ ਨਾ ਕੋਇ ਗਵਾਇਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਵੇਲਾ ਅੰਤਮ ਆਇਆ। ਵੇਦ ਵਿਆਸਾ ਬਣ ਭਿਖਾਰ, ਸਾਚਾ ਲੇਖਾ ਲੇਖ ਲਿਖਾਇਆ। ਗੁਰ ਨਾਨਕ ਗਾਈ ਤੇਰਾਂ ਧਾਰ, ਤੇਰਾਂ ਸੰਮਤ ਆਇਆ। ਸਰਬ ਜੀਆਂ ਪ੍ਰਭ ਕਰਮ ਵਿਚਾਰ, ਲੋਕਮਾਤੀ ਜੋਤ ਜਗਾਇਆ। ਗੋਬਿੰਦ ਡੱਲਾ ਲਏ ਉਭਾਰ, ਆਪਣਾ ਰੂਪ ਵਟਾਇਆ। ਜਲਾਂ ਥਲਾਂ ਪਾਵੇ ਸਾਰ, ਦਿਸ ਕਿਸੇ ਨਾ ਆਇਆ। ਸੰਬਲ ਨਗਰੀ ਵੇਖ ਵਿਚਾਰ, ਸ਼ਬਦੀ ਧਾਰ ਚਲਾਇਆ। ਸ਼ਬਦੀ ਧਾਰ ਹਰਿ ਕਰਤਾਰ, ਜੋਤੀ ਨੂਰ ਉਪਾਇਆ। ਜੋਤੀ ਨੂਰ ਇਕ ਆਕਾਰ, ਜੁਗ ਜੁਗ ਕਰਦਾ ਆਇਆ। ਕਲਜੁਗ ਤੇਰਾ ਕੂੜ ਪਸਾਰ, ਅੰਤਮ ਦਏ ਮਿਟਾਇਆ। ਲੋਆਂ ਪੁਰੀਆਂ ਕਰੇ ਖ਼ਬਰਦਾਰ, ਬ੍ਰਹਮਾ ਸ਼ਿਵ ਦੇਵਤ ਸੁਰ ਰਿਹਾ ਹਿਲਾਇਆ। ਸ਼ਬਦ ਖੰਡਾ ਫੜ ਕਟਾਰ, ਤਿੱਖੀ ਦੋਵੇਂ ਧਾਰ ਕਰਾਇਆ। ਸ਼ਬਦ ਘੋੜੇ ਹੋ ਅਸਵਾਰ, ਨੀਲੀ ਛੱਤੋਂ ਬਾਹਰ ਕਰਾਇਆ। ਪਵਣ ਉਨੰਜਾ ਛਤਰ ਝੁਲਾਰ, ਸਾਚਾ ਹਵਣ ਰਖਾਇਆ। ਅਵਣੀ ਗਵਣੀ ਪਾਰ ਕਿਨਾਰ, ਏਕਾ ਰਾਹ ਤਕਾਇਆ। ਮਾਤਲੋਕ ਪ੍ਰਭ ਜਾਮਾ ਧਾਰ, ਜੋਤੀ ਭੇਖ ਵਟਾਇਆ। ਨਾ ਕੋਈ ਜਾਣੇ ਜੀਵ ਗਵਾਰ, ਪੜ੍ਹ ਪੜ੍ਹ ਥੱਕੀ ਸ੍ਰਿਸ਼ਟ ਸਬਾਇਆ। ਵੇਦ ਪੁਰਾਨ ਕਰਨ ਵਿਚਾਰ, ਪੁਰਖ ਅਬਿਨਾਸ਼ੀ ਨਾ ਮਰੇ ਨਾ ਜਾਇਆ। ਅੰਜ਼ੀਲ ਕੁਰਾਨਾ ਆਈ ਹਾਰ, ਮੁੱਲਾ ਕਾਜ਼ੀ ਸ਼ੇਖ਼ ਮੁਸਾਇਕ ਸਾਚਾ ਨਾਇਕ ਦਿਸ ਨਾ ਆਇਆ। ਗ੍ਰੰਥੀ ਪੰਥੀ ਵਾਰੋ ਵਾਰ, ਦਿਵਸ ਰੈਣ ਰਹੇ ਕੁਰਲਾਇਆ। ਪੁਰਖ ਅਬਿਨਾਸ਼ੀ ਅਗੰਮ ਅਗੰਮੜੀ ਕਾਰ, ਜੁਗ ਜੁਗ ਆਪਣੇ ਹੱਥ ਰਖਾਇਆ। ਲੱਖ ਚੁਰਾਸੀ ਕਰਮ ਵਿਚਾਰ, ਸਰਬ ਕਲਾ ਸਮਰਥ ਆਪਣੀ ਬਣਤ ਬਣਾਇਆ। ਪਰਗਟ ਹੋਏ ਵਿਚ ਸੰਸਾਰ, ਸਾਢੇ ਤਿੰਨ ਹੱਥ ਕਲਜੁਗ ਤੇਰਾ ਰਥ ਆਪਣੀ ਹੱਥੀਂ ਰਿਹਾ ਚਲਾਇਆ। ਜਗਤ ਵਿਕਾਰਾ ਦੇਵੇ ਮਥ, ਰਾਜਾਨਾਂ ਸ਼ਾਹ ਸੁਲਤਾਨਾਂ ਊਚਾਂ ਨੀਚਾਂ ਏਕਾ ਰੰਗ ਸਮਾਇਆ। ਸ਼ਬਦ ਚਲਾਏ ਮਹਿੰਮਾ ਅਕੱਥ, ਭੇਵ ਕੋਇ ਨਾ ਪਾਇਆ। ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਸ਼ਬਦ ਡੋਰੀ ਪਾਏ ਨੱਥ, ਚਾਰੋਂ ਕੁੰਟ ਆਪ ਭਵਾਇਆ। ਗੁਰਮੁਖ ਸਾਚੇ ਸੰਤ ਜਨਾਂ ਸਗਲ ਵਸੂਰੇ ਜਾਇਣ ਲੱਥ, ਜੋ ਜਨ ਦਰ ਆਏ ਦਰਸ਼ਨ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸੰਬਲ ਨਗਰੀ ਸਾਚਾ ਵਾਸ, ਵੇਖ ਵਖਾਏ ਪ੍ਰਿਥਮੀ ਆਕਾਸ਼, ਲੋਆਂ ਪੁਰੀਆਂ ਆਪੇ ਆਪ ਸਮਾਇਆ। ਆਪ ਸਮਾਇਆ ਸਰਬ ਘਟ, ਦਿਸ ਕਿਸੇ ਨਾ ਆਇੰਦਾ। ਵੇਖ ਵਖਾਏ ਤੀਰਥ ਤੱਟ, ਗੁਰਦਰ ਮੰਦਰ ਫੋਲ ਫੁਲਾਇੰਦਾ। ਲੱਖ ਚੁਰਾਸੀ ਜੀਵਾਂ ਜੰਤਾਂ ਦੂਈ ਦਵੈਤੀ ਲੱਗਾ ਫੱਟ, ਏਕਾ ਰੰਗ ਨਾ ਕੋਈ ਚੜ੍ਹਾਇੰਦਾ। ਗੁਰਮੁਖ ਵਿਰਲੇ ਪ੍ਰਭ ਤਨ ਲਪੇਟੇ ਸ਼ਬਦ ਪੱਟ, ਆਤਮ ਸੇਜਾ ਇਕ ਵਖਾਇੰਦਾ। ਨਾਮ ਲਗਾਏ ਕਾਇਆ ਨਗਾਰੇ ਸਾਚੀ ਸੱਟ, ਬਜਰ ਕਪਾਟੀ ਤੋੜ ਤੁੜਾਇੰਦਾ। ਇਕ ਵਖਾਏ ਸਾਚਾ ਹਟ, ਸਾਚਾ ਨਾਮ ਵਿਕਾਇੰਦਾ। ਗੁਰਮੁਖ ਸਾਚੇ ਸਾਚਾ ਲਾਹਾ ਲੈਣ ਖੱਟ, ਜਿਸ ਜਨ ਆਪਣੀ ਦਇਆ ਕਮਾਇੰਦਾ। ਮਨਮੁਖਾਂ ਆਤਮ ਘਰ ਆਈ ਭਰਮਾਂ ਵੱਟ, ਨਾ ਕੋਈ ਪਰ੍ਹੇ ਹਟਾਇੰਦਾ। ਅੰਤਮ ਲੇਖਾ ਚੁੱਕੇ ਤੀਰਥ ਅਠ ਸਠ, ਗੰਗਾ ਗੋਦਾਵਰੀ ਸੀਸ ਝੁਕਾਇੰਦਾ। ਬ੍ਰਹਮਾ ਸ਼ਿਵ ਸੁਰ ਦਰ ਆਇਣ ਨੱਠ, ਲਹਿਣਾ ਦੇਣਾ ਹਿਸਾਬ ਮੁਕਾਇੰਦਾ। ਕਰੋੜ ਤੇਤੀਸਾ ਤੁਟੇ ਹੱਠ, ਸੁਰਪਤ ਰਾਜਾ ਇੰਦ ਦਿਵਸ ਰੈਣ ਰਸਨਾ ਗਾਇੰਦਾ। ਲੱਖ ਚੁਰਾਸੀ ਤੇਰਾ ਇਕ ਬਣਾਏ ਮੱਠ, ਜੋਤੀ ਅਗਨੀ ਲਾਇੰਦਾ। ਗੁਰਮੁਖ ਸਾਚੇ ਸੰਤ ਜਨਾਂ ਚਰਨ ਦਵਾਰੇ ਇਕ ਇਕੱਠ, ਗੋਬਿੰਦ ਗੋਬਿੰਦ ਗੋਬਿੰਦ ਹਰਿ ਗੋਬਿੰਦ ਰੂਪ ਸਮਾਇੰਦਾ। ਮੰਦਰ ਮੰਡਪ ਮਾੜੀ ਜਾਣੇ ਢੱਠ, ਜੰਗਲ ਜੂਹ ਉਜਾੜ ਪਹਾੜ ਕੋਇ ਦਿਸ ਨਾ ਆਇੰਦਾ। ਕਲਜੁਗ ਗੇੜੇ ਉਲਟੀ ਲੱਠ, ਸੰਗ ਮੁਹੰਮਦ ਚਾਰ ਯਾਰ ਸਾਚਾ ਸੰਗ ਨਿਭਾਇੰਦਾ। ਪੰਚਮ ਜੇਠੀ ਕਰੇ ਚੱਠ, ਚਾਰੋਂ ਕੁੰਟ ਹਾਹਾਕਾਰ ਵਖਾਇੰਦਾ। ਹਾੜ ਸਤਾਰਾਂ ਕਿਸੇ ਨਾ ਦਿਸੇ ਦਰ ਦਵਾਰਾ ਪੁਰਖ ਅਬਿਨਾਸ਼ੀ ਮਿਲਣ ਨੱਠ ਨੱਠ, ਰਾਹ ਖੈੜਾ ਦਿਸ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਕਲਜੁਗ ਤੇਰਾ ਅੰਤਮ ਵੇਖੇ ਜੂਠਾ ਝੂਠਾ ਮੱਠ, ਸਤਿਜੁਗ ਸੋਇਆ ਆਪ ਜਗਾਇੰਦਾ। ਸਤਿਜੁਗ ਜਗਾਏ ਏਕਾ ਗਾਏ, ਧਰਤਮਾਤ ਤੇਰੀ ਗੋਦ ਬਿਠਾਏ, ਆਪਣੀ ਕਿਰਪਾ ਧਾਰਿਆ। ਗੁਰਮੁਖ ਸਾਚੇ ਸੰਗ ਰਲਾਏ, ਅੰਗ ਸੰਗ ਆਪ ਹੋ ਜਾਏ, ਸ਼ਬਦ ਮਰਦੰਗ ਇਕ ਵਜਾਏ, ਨਾ ਕੋਈ ਜਾਣੇ ਪੂਜਾ ਪਾਠਿਆ। ਮਨ ਮਤ ਵਿਕਾਰਾ ਕਾਚੀ ਵੰਗ ਬਣਾਏ, ਧੀਰਜ ਯਤ ਆਤਮ ਸਤਿ ਇਕ ਰਖਾਏ, ਕਮਲਾਪਤ ਪਰਗਟ ਹੋਏ ਨੈਣ ਮੁੰਧਾਰਾ, ਦਰਸ ਦਿਖਾਏ ਸ਼ਬਦ ਉਛਾਲ ਮਾਰੇ ਏਕਾ ਠਾਠਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਏਕਾ ਦੇਵੇ ਸ਼ਬਦ ਸਾਚਾ ਵਰ, ਸਗਲ ਸਗਲ ਸਗਲ ਚਿੰਤ ਵਸੂਰਾ ਲਾਥਿਆ।