੧੭ ਮੱਘਰ ੨੦੧੩ ਬਿਕ੍ਰਮੀ ਕੁਰੂਕੁਸ਼ੇਤਰ ਵਿਚ ਪੰਡਤਾਂ ਨੂੰ ਮਿਲੇ ਅਤੇ ਸ਼ਬਦ ਉਚਾਰਿਆ
ਆਦਿ ਪੁਰਖ ਅਗੰਮ, ਆਪਣਾ ਆਪ ਉਪਾਇਆ। ਆਪੇ ਆਪ ਪਿਆ ਜੰਮ, ਮਾਤ ਪਿਤ ਨਾ ਕਿਸੇ ਗੋਦ ਉਠਾਇਆ। ਪਵਣ ਸਵਾਸ ਨਾ ਕੋਈ ਲਏ ਦਮ, ਹੱਡ ਮਾਸ ਨਾੜੀ ਚੰਮ ਨਾ ਕੋਇ ਰਖਾਇਆ। ਨੇਤਰ ਨੀਰ ਨਾ ਵਗੇ ਛੰਮ ਛੰਮ, ਆਲਸ ਨਿੰਦਰਾ ਵਿਚ ਨਾ ਆਇਆ। ਤ੍ਰਿਸ਼ਨਾ ਭੁੱਖ ਪਿਆਸ ਨਾ ਖਾਏ ਤਮ, ਨਿੱਤ ਨਵਿੱਤ ਆਪਣੀ ਬਣਤ ਬਣਾਇਆ। ਗਗਨ ਪਾਤਾਲ ਨਾ ਦਿਸੇ ਕੋਈ ਥੰਮ੍ਹ, ਮੰਦਰ ਅੰਦਰ ਨਾ ਕੋਈ ਸੁਹਾਇਆ। ਆਪੇ ਜਾਣੇ ਆਪਣਾ ਕੰਮ, ਸੂਰਜ ਚੰਨ ਰਵ ਸਸ ਮੰਡਲ ਮੰਡਪ ਕੋਈ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਰੰਗ ਸਮਾਇਆ। ਜੋਤੀ ਨੂਰ ਆਕਾਰ ਕਰ, ਹਰਿ ਆਪਣਾ ਆਪ ਵਿਚਾਰਿਆ। ਏਕਾ ਏਕ ਅਧਾਰ ਕਰ, ਸਤਿ ਪੁਰਖਾਂ ਨਾਉਂ ਅਪਾਰਿਆ। ਚਾਰੋਂ ਕੁੰਟ ਦਹਿ ਦਿਸ਼ਾ ਪਸਾਰ ਕਰ, ਕਰੇ ਖੇਲ ਅਪਰ ਅਪਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਬਣਤ ਆਪ ਬਣਾ ਰਿਹਾ। ਆਪਣੀ ਬਣਤ ਹਰਿ ਆਪ ਬਣਾਈ, ਆਪਣਾ ਆਪ ਉਪਨਿਆ। ਜੀਵ ਜੰਤ ਕੋਈ ਦਿਸ ਨਾ ਆਈ, ਮਾਤ ਪਾਤਾਲ ਆਕਾਸ਼ ਨਾ ਦਿਸੇ ਬੰਨਿਆ। ਬ੍ਰਹਿਮੰਡ ਖੰਡ ਵਰਭੰਡ ਨਾ ਕੋਈ ਵੰਡ ਵੰਡਾਈ, ਨਾ ਕੋਈ ਛੱਪਰ ਛੰਨਿਆ। ਉਤਭੁਜ ਸੇਤਜ ਜੇਰਜ ਅੰਡ ਨਾ ਕੋਈ ਰਚਨ ਰਚਾਈ, ਜਨਣੀ ਪੂਤ ਨਾ ਕੋਈ ਜਣਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਬੇੜਾ ਆਪੇ ਬੰਨ੍ਹਿਆ। ਆਪ ਆਪਣਾ ਰੰਗ ਰੰਗਾਏ, ਅਚਰਜ ਖੇਲ ਰਚਾਈਆ। ਜੋਤੀ ਜੋਤ ਨੂਰ ਉਪਾਏ, ਨੂਰੋ ਨੂਰ ਕਰੇ ਰੁਸ਼ਨਾਈਆ। ਸ਼ਬਦ ਤੂਰ ਇਕ ਉਪਾਏ, ਚਾਰੋਂ ਕੁੰਟ ਰਿਹਾ ਦੁੜਾਈਆ। ਬ੍ਰਹਿਮੰਡ ਵੰਡ ਨਿਸ਼ਅੱਖਰ ਵੱਖਰ ਸਰਬ ਸਮਾਏੇ, ਸਾਚੀ ਰਾਸ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਰਚਨਾ ਆਪ ਰਚਾਈਆ। ਆਪ ਆਪਣਾ ਕਰਮ ਕਮਾਇਆ, ਭੇਵ ਦਿਸ ਨਾ ਆਈ। ਜਨਮ ਕਰਮ ਕੋਈ ਭੇਵ ਨਾ ਰਾਇਆ, ਧੀਰਜ ਤਤ ਰਹੇ ਨਾ ਰਾਈ। ਵਰਨ ਬਰਨ ਜ਼ਾਤ ਪਾਤ ਨਾ ਕੋਈ ਗੋਤ ਬਣਾਇਆ, ਨਾ ਕੋਈ ਸਰਨ ਰਹੇ ਸਰਨਾਈ। ਨੇਤਰ ਹਰਨ ਫਰਨ ਨਾ ਕੋਈ ਰਖਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਖੇਲ ਆਪਣੇ ਹੱਥ ਰਖਾਈ। ਆਪ ਆਪਣਾ ਕਾਜ ਰਚਾਇਆ, ਕਰੀ ਇਕ ਕੁੜਮਾਈਆ। ਏਕਾ ਏਕ ਸੀਸ ਤਾਜ ਰਖਾਇਆ, ਦਿਸ ਕਿਸੇ ਨਾ ਆਈਆ। ਵਡ ਰਾਜਨ ਰਾਜ ਸ਼ਾਹ ਨਵਾਬ ਆਪ ਅਖਵਾਇਆ, ਦੂਸਰ ਕੋਈ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਇਛਿਆ ਆਪੇ ਰਿਹਾ ਉਪਾਈਆ। ਸਾਚੀ ਇਛਿਆ, ਹਰਿ ਕਰਤਾਰ ਏਕਾ ਏਕ ਵਿਚਾਰ। ਪਾਰਬ੍ਰਹਮ ਸਾਚੀ ਭਿਛਿਆ, ਖੇਲੇ ਖੇਲ ਖੇਲਣਹਾਰ। ਦੇਵਤ ਦੇਵ ਨਾ ਕਿਸੇ ਦਿਸਿਆ, ਭੇਵ ਨਾ ਪਾਇਣ ਕਰੇ ਵਿਚਾਰ। ਲੇਖਾ ਲੇਖ ਨਾ ਕਿਸੇ ਲਿਖਿਆ, ਵੇਦ ਕਿਤੇਬ ਨਾ ਗੁਪਤ ਜ਼ਾਹਿਰ। ਆਦਿ ਅੰਤ ਨਾ ਹੋਏ ਮਿਥਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਬੰਨ੍ਹੇ ਆਪਣੀ ਧਾਰ। ਆਈ ਇਛਿਆ ਹਰਿ ਭਗਵਾਨ, ਸਾਚੀ ਰੀਤੀ ਜਗਤ ਚਲਾਇੰਦਾ। ਕਵਲ ਨਾਭੀ ਪਾਈ ਭਿਛਿਆ, ਬ੍ਰਹਮਾ ਸੁਤ ਉਪਜਾਇੰਦਾ। ਤ੍ਰੈਗੁਣ ਮਾਇਆ ਸਾਚਾ ਤਤ ਲੇਖ ਲਿਖਿਆ, ਲਿਖਣਹਾਰਾ ਦਿਸ ਨਾ ਆਇੰਦਾ। ਆਉਂਦਾ ਜਾਂਦਾ ਕਿਸੇ ਨਾ ਦਿਸਿਆ, ਨਾ ਕੋਈ ਵੇਖ ਵਖਾਇੰਦਾ। ਵੇਦ ਕਿਤੇਬ ਨਿਸ਼ਅੱਖਰ ਵੱਖਰ ਕਿਸੇ ਨਾ ਲਿਖਿਆ, ਪਾਰਬ੍ਰਹਮ ਬ੍ਰਹਮ ਜਣਾਇੰਦਾ। ਬ੍ਰਹਮ ਵਸਤ ਨਾ ਹੋਵੇ ਮਿਥਿਆ, ਪਾਰਬ੍ਰਹਮ ਮੇਲ ਮਿਲਾਇੰਦਾ। ਬ੍ਰਹਮਾ ਵੇਤਾ ਏਕਾ ਧਾਰ ਦਰ ਪਾਈ ਸਿਖਿਆ, ਚਰਨ ਕਵਲ ਕਵਲ ਚਰਨ ਚਿਤ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮੇ ਦੇਵੇ ਨਾਮ ਵਰ, ਜੋਤੀ ਨੂਰ ਸਾਚੇ ਮੰਦਰ ਧਰ, ਗਿਆਨ ਜੋਤ ਦੀਪਕ ਪਰਕਾਸ਼ ਏਕਾ ਏਕ ਜਲਾਇੰਦਾ। ਬ੍ਰਹਮਾ ਸੁਤ ਉਪਨਿਆ, ਕਿਰਪਾ ਹੋਈ ਅਪਾਰ। ਮਿਲਿਆ ਨਾਮ ਸੱਚਾ ਧਨ ਧਨਿਆ, ਰਸਨਾ ਰਹੇ ਉਚਾਰ। ਪੁਰਖ ਅਬਿਨਾਸ਼ੀ ਸਾਚਾ ਮੰਨਿਆ, ਦੇਵੇ ਵਰ ਅਪਰ ਅਪਾਰ। ਨਾ ਕੋਈ ਸੂਰਜ ਨਾ ਕੋਈ ਚੰਨਿਆ, ਧਰਤ ਧਵਲ ਨਾ ਕੋਈ ਸਹਾਰ। ਜਲ ਬਿੰਬ ਕਵਣ ਬੇੜਾ ਰਿਹਾ ਬੰਨ੍ਹਿਆ, ਦੇਵਣਹਾਰ ਕਵਣ ਅਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਤ ਬ੍ਰਹਮੇ ਦੇਵੇ ਦਸਤ, ਲੱਖ ਚੁਰਾਸੀ ਲਏ ਕਰੇ ਕਰਾਏ ਪਸਾਰ। ਕਵਣ ਵਸਤ ਹਰਿ ਝੋਲੀ ਪਾਈ, ਬ੍ਰਹਮੇ ਖ਼ੁਸ਼ੀ ਮਨਾਈ। ਕਾਇਆ ਡੋਲੀ ਦਏ ਬਣਾਈ, ਪੰਜ ਤਤ ਦਏ ਜਣਾਈ, ਹੌਲੀ ਹੌਲੀ ਹੋਏ ਜਣਾਈ, ਸ਼ਬਦ ਸ਼ਬਦੀ ਵਿਚ ਰਖਾਈ, ਨਿਰਮਲ ਜੋਤ ਕਰੇ ਰੁਸ਼ਨਾਈ, ਚੇਤਨ ਚੇਤਨ ਰੂਪ ਅਖਵਾਈਆ। ਵੇਖਣ ਵੇਖ ਰਹੇ ਥਾਉਂ ਥਾਈਂ, ਵੇਖਣਹਾਰਾ ਦਿਸ ਨਾ ਆਈਆ। ਪਕੜ ਉਠਾਏ ਫੜ ਫੜ ਬਾਹੀਂ, ਬ੍ਰਹਮਾ ਚਤਰਭੁਜ ਦਇਆ ਕਮਾਈਆ। ਦੇਵਣਹਾਰਾ ਠੰਢੀਆਂ ਛਾਂਈ, ਅੰਮ੍ਰਿਤ ਆਤਮ ਧਾਰ ਇਕ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਦਿਤਾ ਵਰ, ਬ੍ਰਹਮੇ ਬ੍ਰਹਮ ਭੰਡਾਰਾ ਦਿਤਾ ਭਰ, ਬ੍ਰਹਮ ਭਿਛਿਆ ਪੁਰਖ ਅਬਿਨਾਸ਼ੀ ਕਰ ਕਰ ਇਛਿਆ, ਆਪਣੀ ਵਸਤ ਸਾਚੀ ਦਾਤ ਵਡ ਕਰਾਮਾਤ ਇਕ ਸੁਗ਼ਾਤ ਝੋਲੀ ਪਾਈਆ। ਕਵਣ ਵਰ ਕਵਣ ਵਰਨ, ਦੀਆ ਹਰਿ ਭਗਵੰਤ। ਕਵਣ ਰੂਪ ਕਵਣ ਰੰਗ ਕਵਣ ਧਾਮ ਭੂਮਿਕਾ ਅਸਥਾਨ, ਬ੍ਰਹਮੇ ਮੰਗੀ ਸਾਚੀ ਮੰਗ। ਕਵਣ ਰਾਮ ਕਵਣ ਸ਼ਾਮ, ਕਵਣ ਦੇਵੇ ਸਾਚਾ ਤਾਮ, ਕੱਟਣਹਾਰਾ ਭੁੱਖ ਨੰਗ। ਕਵਣ ਆਤਮ ਦਿਤਾ ਏਕਾ ਜਾਮ, ਸਚ ਦਵਾਰਾ ਗਿਆ ਲੰਘ। ਜੋਤੀ ਜੋਤ ਸਰੂਪ ਹਰਿ, ਬ੍ਰਹਮੇ ਦਿਤਾ ਇਕ ਵਰ, ਕਰਮ ਧਰਮ ਜਰਮ ਨਾ ਕੋਇ ਅੰਗ। ਪਾਰਬ੍ਰਹਮ ਪ੍ਰਭ ਏਕ ਹੈ, ਏਕਾ ਰੰਗ ਸਮਾਏ। ਲੱਖ ਚੁਰਾਸੀ ਸਾਚੀ ਟੇਕ ਹੈ, ਆਪਣੀ ਆਪ ਰਖਾਏ। ਪੰਚਮ ਤਤ ਕਾਇਆ ਬੁੱਤ ਰਿਹਾ ਵੇਖ ਹੈ, ਆਪਣਾ ਨੂਰ ਉਪਾਏ। ਆਪੇ ਲਿਖਣਹਾਰਾ ਲੇਖ ਹੈ, ਲਿਖ਼ਤ ਲਿਲਾਟੀ ਲੇਖ ਲਿਖਾਏ। ਪਾਰਬ੍ਰਹਮ ਬ੍ਰਹਮ ਆਪੇ ਰਿਹਾ ਵੇਖ ਹੈ, ਵੇਖਣਹਾਰਾ ਦਿਸ ਨਾ ਆਏ। ਜੋਤੀ ਨੂਰ ਪਿਆ ਜੰਮ ਹੈ, ਸ਼ਬਦ ਸਿੰਘਾਸਣ ਡੇਰਾ ਲਾਏ। ਨਾ ਫਿਰਨਾ ਤ੍ਰਿਸ਼ਨਾ ਵਾਸਨਾ, ਆਲਸ ਨਿੰਦਰਾ ਵਿਚ ਨਾ ਆਏ। ਜੋਤੀ ਨੂਰ ਇਕ ਪਰਕਾਸ਼ਨਾ, ਧੁਨ ਸ਼ਬਦੀ ਸੰਗ ਰਲਾਏ। ਦਰ ਘਰ ਏਕਾ ਰੱਖੇ ਵਾਸਨਾ, ਵਾਸ ਨਿਵਾਸਾ ਸਾਚੀ ਥਾਏਂ। ਪੁਰਖ ਪੁਰਖੋਤਮ ਇਕ ਪਰਭਾਸਨਾ, ਭਰਮ ਭੁਲੇਖਾ ਕੋਇ ਨਾ ਪਾਏ। ਹਰਿ ਹਰਿ ਹੋਏ ਦਾਸੀ ਦਾਸਨਾ, ਦਾਸੀ ਦਾਸ ਆਪ ਅਖਵਾਏ। ਵੇਖ ਵਖਾਏ ਪ੍ਰਿਥਮੀ ਆਕਾਸ਼ਨਾ, ਅੰਧ ਅੰਧਿਆਰ ਨਾ ਨਜ਼ਰੀ ਆਏ। ਸਾਚੇ ਮੰਡਲ ਪਾਵੇ ਰਾਸਨਾ, ਸਚ ਸਮਗਰੀ ਇਕ ਰਖਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਬ੍ਰਹਮ ਕਾਇਆ ਕਾਅਬਾ ਦਏ ਜਰਮ, ਅੰਸਾ ਬੰਸਾ ਆਪ ਅਖਵਾਏ। ਅੰਸ ਬੰਸ ਹਰਿ ਰਘੁਨਾਥ, ਬਣਾਏ ਸ੍ਰਿਸ਼ਟ ਸਬਾਈਆ। ਆਪ ਰਖਾਏ ਆਪਣਾ ਸਾਥ, ਵਿਛੜ ਕਦੇ ਨਾ ਜਾਈਆ। ਸਗਲ ਵਸੂਰੇ ਜਾਇਣ ਲਾਥ, ਦਰਸ ਦਰਸ਼ਨ ਪਾਈਆ। ਕਥਾ ਕਥਨੀ ਚਲੇ ਗਾਥ, ਕੱਥ ਕੱਥ ਰਹੀ ਗਾਈਆ। ਨੱਕ ਮੂੰਹ ਨਾ ਦਿਸੇ ਹਾਥ, ਨਾ ਕੋਈ ਸੀਸ ਸੁਹਾਈਆ। ਸੰਗ ਸੁਹੇਲਾ ਤ੍ਰੈਲੋਕੀ ਨਾਥ, ਤ੍ਰੈਗੁਣ ਪਰੇ ਹਟਾਈਆ। ਇਕ ਵਖਾਏ ਸਾਚਾ ਰਾਥ, ਰਥ ਰਥਵਾਹੀ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਪਾਰਬ੍ਰਹਮ ਬ੍ਰਹਮ ਇਕ ਦਰ, ਘਰ ਸਾਚਾ ਬੰਕ ਸੁਹਾਈਆ। ਅੰਸਾ ਬੰਸਾ, ਪਾਰਬ੍ਰਹਮ ਬ੍ਰਹਮ ਰੂਪ ਸਮਾਇਆ। ਏਕੰਕਾਰਾ ਹੋਏ ਸਹੰਸਾ, ਗੁਣ ਸਹਿੰਸਾ ਵੇਖ ਵਖਾਇਆ। ਪੰਚਮ ਧਾੜ ਨੇੜ ਨਾ ਆਏ ਕੰਸਾ, ਦੁਸ਼ਟ ਹੰਕਾਰੀ ਮਾਰ ਮੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬ੍ਰਹਮ ਬ੍ਰਹਮ ਰੂਪ ਸਮਾਇਆ। ਬ੍ਰਹਮ ਜਣਾਈ ਹਰਿ ਦਰ, ਵੱਜੇ ਢੋਲ ਮਰਦੰਗਿਆ। ਇਕ ਵਖਾਏ ਸਚ ਘਰ, ਦੇਵੇ ਦਾਨ ਦਾਤਾ ਮੂੰਹੋਂ ਮੰਗਿਆ। ਆਪਣੀ ਕਿਰਪਾ ਆਪੇ ਕਰ, ਆਪ ਆਪਣੀ ਰੰਗਣ ਰੰਗਿਆ। ਨੌ ਦਵਾਰੇ ਬੰਦ ਕਰ, ਸਾਚੇ ਮੰਦਰ ਆਪ ਬਹਾਏ ਸ਼ਬਦ ਸਰੂਪੀ ਇਕ ਪਲੰਘਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਕਵਲ ਇਕ ਨੁਹਾਵਣ ਸਾਚਾ ਨੁਹਾਏ, ਸੀਤਲ ਧਾਰਾ ਸੀਸ ਵਹਾਏ, ਅੰਮ੍ਰਿਤ ਆਤਮ ਗੰਗਿਆ। ਬ੍ਰਹਮ ਰੂਪ ਅਥਾਹ, ਪ੍ਰਭ ਹੱਥ ਵਡਿਆਈਆ। ਵੇਖ ਵਖਾਏ ਬੇਪਰਵਾਹ, ਭੇਵ ਨਾ ਜਾਣੇ ਰਾਈਆ। ਇਕ ਜਪਾਏ ਆਪਣਾ ਨਾਂ, ਦੂਸਰ ਕੋਇ ਦਿਸ ਨਾ ਆਈਆ। ਆਪੇ ਪਿਤਾ ਆਪੇ ਮਾਂ, ਪਿਤਾ ਪੂਤ ਆਪ ਅਖਵਾਈਆ। ਨਾ ਕੋਈ ਦੀਸੇ ਭੈਣ ਭਰਾ, ਸਾਕ ਸੱਜਣ ਕੋਈ ਨਾ ਗਾਏ ਬੱਤੀ ਦੰਦ, ਜਗਤ ਭਾਰ ਨਾ ਕੰਧ ਉਠਾਈਆ। ਗੀਤ ਗੋਬਿੰਦਾ ਸੁਹਾਗੀ ਛੰਦਾ, ਇਕ ਉਪਜਾਏ ਪਰਮਾਨੰਦਾ, ਨਿਜਾਨੰਦ ਨਿਜ ਘਰ ਰੂਪ ਵਖਾਈਆ। ਪਾਰਬ੍ਰਹਮ ਸਦਾ ਬਖ਼ਸ਼ੰਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮ ਬ੍ਰਹਮ ਕਰੇ ਜਣਾਈਆ। ਬ੍ਰਹਮ ਜਣਾਈ ਬੋਧ ਅਗਾਧ, ਅਲਖ ਅਗੋਚਰ ਅਗੰਮਾ। ਆਪ ਆਪਣਾ ਬੈਠਾ ਸਾਧ, ਮਿਟਾਈ ਤਾਮਸ ਤਮ੍ਹਾ। ਏਕਾ ਸੁਣੇ ਅਨਾਦੀ ਅਨਾਦ, ਹਰਿ ਹਰਿ ਨਾਮਾ ਨਮਾ। ਸਾਚਾ ਦਰਸ਼ਨ ਮਾਧਵ ਮਾਧ, ਵੇਖ ਵਖਾਏ ਕਾਇਆ ਚੰਮਾ। ਖੋਜ ਖੁਜਾਏ ਲੋਕ ਬ੍ਰਹਿਮਾਦ, ਹਰਿ ਹਰਿ ਖੇਲ ਬਿਨ ਬਿਨ ਥੰਮ੍ਹਾ। ਨਾ ਕੋਈ ਵਾਦ ਜਗਤ ਵਿਵਾਦ, ਰਸਨ ਨਾ ਗਾਏ ਦਮ ਦਮਾ। ਆਪ ਆਪਣਾ ਘਰ ਲਿਆ ਲਾਧ, ਪੁਰਖ ਅਬਿਨਾਸ਼ੀ ਦਿਤੀ ਦਾਦ, ਬ੍ਰਹਮ ਬ੍ਰਹਮ ਸਰੂਪੀ ਆਪੇ ਜੰਮਾ। ਬ੍ਰਹਮ ਭੇਦ ਅਭੇਦ ਹੈ, ਜਾਣੇ ਜਾਨਣਹਾਰ। ਜੀਵ ਅਛਲ ਅਛੇਦ ਹੈ, ਖੇਲੇ ਖੇਲ ਵਿਚ ਸੰਸਾਰ। ਲਿਖ ਲਿਖ ਥੱਕੇ ਵੇਦ ਕਿਤੇਬ ਹੈ, ਪੁਰਾਨ ਅਠਾਰਾਂ ਰਹੇ ਪੁਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੀਵ ਜੀਵਤ ਲਏ ਉਧਾਰ। ਜੀਵ ਇਛਿਆ ਜਗਤ ਹੈ, ਜਗਤ ਮੂਲ ਸਨਬੰਧ। ਕਾਇਆ ਮਾਟੀ ਪੰਜ ਤਤ ਹੈ, ਦੂਈ ਦਵੈਤੀ ਭਰਮਾਂ ਕੰਧ। ਮਨ ਮਨੂਆ ਜਾਣੇ ਲਖਤ ਹੈ, ਵਿਕਾਰ ਹੰਕਾਰੀ ਏਕਾ ਜੰਦ। ਇਕ ਵਿਛੋੜਾ ਆਤਮ ਸ਼ਕਤ ਹੈ, ਨਿਜ ਘਰ ਨਾ ਪਾਏ ਅਨੰਦ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੀਵ ਉਪਾਏ ਜਗਤ ਜੁਗ ਜੋਗ ਜੁਗਤ ਗੁਣੀ ਗਹਿੰਦ। ਜੀਵ ਜਹਾਨਾਂ ਧੰਦਿਆ, ਦਿਵਸ ਰੈਣੀ ਕਾਰ। ਮੋਹ ਮਾਇਆ ਮਮਤਾ ਫੰਦਿਆ, ਮਿਲਿਆ ਮੇਲ ਨਾ ਮੀਤ ਮੁਰਾਰ। ਕਾਮ ਕਰੋਧ ਹੰਕਾਰਾ ਅੰਧਿਆ, ਤਨ ਮੰਦਰ ਧੂੰਆਂਧਾਰ। ਬਜਰ ਕਪਾਟੀ ਵੱਜਾ ਜੰਦਿਆ, ਨਾ ਕੋਈ ਖੋਲ੍ਹੇ ਬੰਦ ਕਿਵਾੜ। ਨਾ ਕੋਈ ਪਰਭਾਤੀ ਸੰਧਿਆ, ਨਾਤਾ ਲੱਗਾ ਪੰਚਮ ਧਾੜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੀਵਤ ਜੀਵ ਜਗਤ ਲਾਏ ਵਿਵਹਾਰ। ਜਗਤ ਵਿਹਾਰਾ ਜੀਵ ਜਨ, ਜਾਗਰਤ ਦਿਸ਼ਾ ਵਖਾਈਆ। ਨਾਮ ਨਗਾਰਾ ਨਾ ਚੋਟ ਤਨ, ਸਾਕਤ ਇਕ ਅਖਵਾਈਆ। ਭਾਂਡਾ ਭਰਮ ਕਾਇਆ ਤਨ, ਮਨ ਹੱਠ ਰਿਹਾ ਕਮਾਈਆ। ਦੋਹਾਂ ਵਿਛੋੜਾ ਖਿਨ ਖਿਨ, ਏਕਾ ਦੂਜਾ ਭਉ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪੇ ਦੇਵਣਹਾਰਾ ਡੰਨ, ਆਪੇ ਬੇੜਾ ਦੇਵੇ ਬੰਨ੍ਹ, ਕਾਇਆ ਮੰਦਰ ਸਾਚੇ ਤਨ, ਏਕਾ ਏਕ ਏਕ ਬਣਤ ਬਣਾਈਆ। ਤਨ ਯਾਤਰਾ ਜਗਤ ਹੈ, ਜੀਵ ਜੰਤ ਕਰਨ। ਲੇਖ ਲਿਖਾਇਆ ਵੇਦ ਸ਼ਾਸਤਰਾ, ਮੁਨੀ ਮੁਨੀਸ਼ਰ ਭਿੰਨ ਭਿੰਨ। ਚਰਨ ਚਰਨੋਦਕ ਹਰਿ ਹਰਿ ਕਮਲਾਪਾਤਰਾ, ਲੇਖੇ ਲਾਏ ਤੀਰਥ ਜਾਏ ਛਿੰਨ ਛਿੰਨ। ਜੋਤੀ ਜੋਤ ਸਰੂਪ ਹਰਿ, ਆਤਮ ਸਵਾਸ ਵੇਖ ਵਿਖਾਸ, ਲੇਖਾ ਲਿਖੇ ਗਿਣ ਗਿਣ ਗਿਣ।