੧੭ ਸਾਵਣ ੨੦੧੩ ਬਿਕ੍ਰਮੀ ਮੱਸਾ ਸਿੰਘ ਦੇ ਗ੍ਰਹਿ ਪਿੰਡ ਨੌਰੰਗਾਬਾਦ
ਵੀਹ ਸੌ ਤੇਰਾਂ ਤੇਰੀ ਧਾਰ, ਨਾਨਕ ਰਸਨਾ ਗਾਈਆ। ਤੇਰਾਂ ਤੇਰਾਂ ਕਰ ਵਿਚਾਰ, ਤੇਰਾਂ ਧਾਰ ਬੰਧਾਈਆ। ਤੇਰਾਂ ਤੇਰਾਂ ਏਕਾ ਧਾਰ, ਪ੍ਰਭ ਸਾਚੇ ਹੱਥ ਫੜਾਈਆ। ਪ੍ਰਭ ਤੋਲਣਹਾਰਾ ਸਰਬ ਸੰਸਾਰ, ਨਾਮ ਕੰਡਾ ਏਕਾ ਲਾਈਆ। ਨਾਮ ਕੰਡਾ ਅਪਰ ਅਪਾਰ, ਸੋਹੰ ਡੰਡਾ ਨਾਲ ਲਟਕਾਈਆ। ਵੇਖੇ ਖੇਲ ਵਿਚ ਬ੍ਰਹਿਮੰਡਾਂ, ਜੇਰਜ ਅੰਡਾਂ ਨਾਲ ਚੜ੍ਹਾਈਆ। ਉਤਭੁਜ ਸੇਤਜ ਪਾਏ ਵੰਡਾਂ, ਖਾਣੀ ਬਾਣੀ ਨਾਲ ਉਠਾਈਆ। ਝੋਲੀ ਪਾਏ ਨੌ ਦਵਾਰੇ ਭੇਖ ਪਖੰਡਾ, ਵੇਖ ਵਖਾਣੇ ਥਾਉਂ ਥਾਈਂਆ। ਮਨਮੁਖ ਹੰਕਾਰੀ ਵੇਖ ਘਮੰਡਾ, ਝੂਠਾ ਪਾਸਾ ਰਿਹਾ ਭਰਾਈਆ। ਵਰਤੇ ਖੇਲ ਵਿਚ ਵਰਭੰਡਾ, ਹਰਿ ਸਾਚੀ ਬਣਤ ਬਣਾਈਆ। ਕਲਜੁਗ ਅੰਤਮ ਆਇਆ ਕੰਢਾ, ਧਰਤ ਮਾਤ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਤੇਰੀ ਤੇਰਾਂ ਧਾਰ, ਤੇਰਾਂ ਤੇਰਾਂ ਰਿਹਾ ਤੁਲਾਈਆ। ਤੇਰਾਂ ਨਾਨਕ ਗਾਇਆ, ਰਸਨਾ ਮੁਖ ਉਚਾਰ, ਕਲਜੁਗ ਜੀਵਾਂ ਭੇਵ ਨਾ ਪਾਇਆ, ਹੱਟ ਹਟਵਾਣਾ ਆਪ ਅਖਵਾਇਆ, ਜੂਠਾ ਝੂਠਾ ਹੱਟ ਪਸਾਰ। ਜਰ ਜਰਵਾਣਾ ਜੋਤ ਜਗਾਇਆ, ਆਪ ਆਪਣਾ ਭੇਖ ਵਟਾਇਆ। ਰੂਪ ਰੰਗ ਕਿਸੇ ਦਿਸ ਨਾ ਆਇਆ, ਕਲਜੁਗ ਤੇਰੀ ਕਾਲੀ ਧਾਰ। ਸੋਹੰ ਵੱਟਾ ਇਕ ਲਿਆਇਆ। ਸ੍ਰਿਸ਼ਟ ਸਬਾਈ ਛਾਣੇ ਘੱਟਾ, ਮਨਮੁਖ ਜੀਵ ਵਰੋਲ ਵਖਾਇਆ। ਆਪੇ ਵੇਖੇ ਤੀਰਥ ਤੱਟਾਂ, ਤਟ ਕਿਨਾਰਾ ਕੋਈ ਦਿਸ ਨਾ ਆਇਆ। ਸਚ ਸਰੋਵਰ ਕਾਇਆ ਮੱਟਾ, ਗੁਰਮੁਖ ਵਿਰਲੇ ਨਹਾਵਣ ਸਾਚਾ ਨੁਹਾਇਆ। ਆਪੇ ਮੇਟੇ ਦੂਈ ਦਵੈਤੀ ਫਟਾ, ਚਾਰ ਵਰਨਾਂ ਏਕਾ ਸਰਨਾ ਏਕਾ ਰਾਹੇ ਪਾਇਆ। ਆਪੇ ਗੇੜੇ ਉਲਟੀ ਲੱਠਾ, ਕਲਜੁਗ ਅੰਤਮ ਜਾਏ ਨੱਠਾ, ਚਾਰੋਂ ਕੁੰਟ ਪਏ ਦੁਹਾਇਆ। ਨਾ ਕੋਈ ਦੀਸੇ ਤੀਰਥ ਅੱਠ ਸੱਠਾ, ਗੰਗਾ ਗੋਦਾਵਰੀ ਮੁਖ ਛੁਪਾਇਆ। ਵਰਤੇ ਕਹਿਰ ਮਹੀਨਾ ਜੇਠ, ਜੇਠਾ ਸੁਤ ਹਰਿ ਉਪਜਾਇਆ। ਲੱਖ ਚੁਰਾਸੀ ਵੇਖੇ ਪਰਖੇ ਕੌੜਾ ਰੀਠਾ, ਸ਼ਬਦ ਹਥੌੜਾ ਇਕ ਰਖਾਇਆ। ਨਾਮ ਜਪਾਏ ਇਕ ਅਨਡੀਠਾ, ਨੇਤਰ ਲੋਚਨ ਨੈਣ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਤੇਰਾਂ ਤੇਰੀ ਧਾਰ, ਤੇਰਾਂ ਤੇਰਾਂ ਦਏ ਵਹਾਇਆ। ਤੇਰਾਂ ਤੇਰਾਂ ਤੋਲਣਹਾਰਾ, ਜੋਤ ਸਰੂਪੀ ਆਇਆ ਏ। ਸ਼ਬਦ ਸਰੂਪੀ ਪਾਵੇ ਘੇਰਾ, ਸ੍ਰਿਸ਼ਟ ਸਬਾਈ ਵੇਖ ਵਖਾਇਆ ਏ। ਕਰੇ ਕਰਾਏ ਹੱਕ ਨਿਬੇੜਾ, ਕਾਇਆ ਖੇੜਾ ਫੋਲ ਵਖਾਇਆ ਏ। ਪੰਚਮ ਮੁਕਾਏ ਪੰਚ ਝੇੜਾ, ਪੰਚ ਪੰਚਾਂ ਸੰਗ ਰਲਾਇਆ ਏ। ਧਰਤ ਮਾਤ ਤੇਰਾ ਖੁਲ੍ਹਾ ਵਿਹੜਾ, ਆਪਣੀ ਹੱਥੀਂ ਰਿਹਾ ਕਰਾਇਆ ਏ। ਜਨ ਭਗਤਾਂ ਬੰਨ੍ਹਣ ਆਇਆ ਬੇੜਾ, ਆਪ ਆਪਣੇ ਕੰਧ ਉਠਾਇਆ ਏ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਤੇਰੀ ਕਾਲੀ ਧਾਰ, ਤੇਰਾਂ ਤੇਰਾਂ ਵਿਚ ਸੰਸਾਰ, ਤੇਰਾ ਮੇਰਾ ਭੇਵ ਚੁਕਾਇਆ ਏ। ਤੇਰਾਂ ਤੇਰਾਂ ਹਰਿ ਗੁਣ ਗਾਇਆ, ਦਰ ਘਰ ਵੱਜੀ ਵਧਾਈਆ। ਨਾਮ ਵਣਜਾਰਾ ਵਣਜ ਕਰਾਇਆ, ਸਾਚਾ ਹੱਟ ਚਲਾਈਆ। ਅੰਤਮ ਲਹਿਣਾ ਦੇਣਾ ਰਿਹਾ ਚੁਕਾਇਆ, ਮੂਲ ਮੂਲਾ ਰਹਿਣ ਨਾ ਪਾਈਆ। ਦੁਰਮਤ ਮੈਲ ਕੱਟ ਵਖਾਇਆ, ਸ਼ਬਦ ਝੂਲਾ ਰਿਹਾ ਝੁਲਾਈਆ। ਦੀਪਕ ਜੋਤੀ ਲਟ ਲਟ ਜਗਾਇਆ, ਕੰਤ ਕੰਤੂਹਲਾ ਮੇਲ ਮਿਲਾਈਆ। ਦੂਈ ਦਵੈਤੀ ਭਰਮਾਂ ਵੱਟ ਗਵਾਇਆ, ਦੂਲੋ ਦੂਲਾ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਰਿਹਾ ਬਣਤ ਬਣਾਈਆ। ਤੇਰਾਂ ਤੇਰੀ ਸਾਚੀ ਧਾਰ, ਪ੍ਰਭ ਸਾਚਾ ਮਾਤ ਚਲਾਇੰਦਾ। ਸ਼ਾਹ ਸੁਲਤਾਨਾਂ ਕਰੇ ਖ਼ਬਰਦਾਰ, ਰਾਜ ਰਾਜਾਨਾਂ ਆਪ ਉਠਾਇੰਦਾ। ਤੀਰ ਕਮਾਨਾ ਸ਼ਬਦ ਕਟਾਰ, ਆਪ ਆਪਣੇ ਤਨ ਸਜਾਇੰਦਾ। ਬਲੀ ਬਲਵਾਨਾ ਜੋਧਾ ਬਲਕਾਰ, ਜੋਤ ਸਰੂਪੀ ਹਰਿ ਅਖਵਾਇੰਦਾ। ਨਾਮ ਨਿਸ਼ਾਨਾ ਮਾਰੇ ਮਾਰ, ਚਾਰੇ ਕੁੰਟਾਂ ਵੇਖ ਵਖਾਇੰਦਾ। ਵੇਖੇ ਖੇਲ ਸ੍ਰੀ ਭਗਵਾਨ, ਜੀਵ ਜੰਤ ਨਾ ਕੋਈ ਜਣਾਇੰਦਾ। ਜਨ ਭਗਤਾਂ ਦੇਵੇ ਜੀਆ ਦਾਨ, ਆਤਮ ਬ੍ਰਹਮ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤੇਰਾਂ ਤੇਰੀ ਸਾਚੀ ਧਾਰ, ਏਕਾ ਧਰਮ ਚਲਾਇੰਦਾ। ਤੇਰਾਂ ਤੇਰਾਂ ਤੋਲਣਹਾਰਾ, ਤੇਰਾਂ ਤੇਲ ਚੜ੍ਹਾਇੰਦਾ। ਸ਼ਬਦ ਜੈਕਾਰਾ ਬੋਲਣਹਾਰਾ, ਕਲ ਸਾਚਾ ਮੇਲ ਮਿਲਾਇੰਦਾ। ਮੇਟ ਮਿਟਾਏ ਧੁੰਦੂਕਾਰਾ, ਦੀਪਕ ਜੋਤੀ ਇਕ ਜਗਾਇੰਦਾ। ਪਰਗਟ ਹੋਏ ਵਿਚ ਸੰਸਾਰਾ, ਨਿਹਕਲੰਕਾ ਨਾਉਂ ਰਖਾਇੰਦਾ। ਨਾਨਕ ਨਾਨਕ ਬਣ ਲਿਖਾਰਾ, ਗੁਰ ਗੋਬਿੰਦਾ ਗੋਦ ਉਠਾਇੰਦਾ। ਭਰਮੇ ਭੁੱਲਾ ਭਰਮ ਸੰਸਾਰਾ, ਸਰਬ ਬਖ਼ਸ਼ਿੰਦਾ ਦਿਸ ਨਾ ਆਇੰਦਾ। ਰੂਪ ਅਨੂਪ ਅਗੰਮ ਅਪਾਰਾ, ਦੇਵਤ ਸੁਰ ਨਾ ਦਰਸ਼ਨ ਪਾਇੰਦਾ। ਆਪੇ ਜਾਣੇ ਆਪਣੀ ਧਾਰਾ, ਆਪੇ ਗੁਰ ਪੀਰ ਅਖਵਾਇੰਦਾ। ਕਲਗੀ ਤੋੜਾ ਸੀਸ ਅਪਾਰਾ, ਜੋਤੀ ਜੋੜਾ ਮੇਲ ਮਿਲਾਇੰਦਾ। ਸ਼ਬਦੀ ਘੋੜਾ ਚਿੱਟੀ ਧਾਰਾ, ਵਾਗ ਆਪਣੇ ਹੱਥ ਰਖਾਇੰਦਾ। ਲੋਆਂ ਪੁਰੀਆਂ ਵੇਖੇ ਪਾਰ ਕਿਨਾਰਾ, ਗਗਨ ਪਤਾਲ ਪਤਾਲ ਅਕਾਸ਼ਾਂ ਏਕਾ ਰਾਹ ਵਖਾਇੰਦਾ। ਆਦਿ ਅੰਤ ਨਾ ਕਦੇ ਵਿਨਾਸ਼ਾ, ਪਾਰਬ੍ਰਹਮ ਪੁਰਖ ਅਬਿਨਾਸ਼ਾ, ਲੱਖ ਚੁਰਾਸੀ ਤੇਰਾ ਵੇਖੇ ਅੰਤ ਤਮਾਸ਼ਾ, ਵੇਖਣਹਾਰ ਆਪ ਅਖਵਾਇੰਦਾ। ਨਾ ਕੋਈ ਖਾਏ ਮਦਿਰਾ ਮਾਸਾ, ਸ਼ਬਦ ਜਪਾਏ ਸਵਾਸ ਸਵਾਸਾ, ਵੇਖ ਵਖਾਣੇ ਕਾਇਆ ਕਾਸਾ, ਨਾਮ ਰੰਗਣ ਰੰਗ ਰੰਗਾਇੰਦਾ। ਭਗਤ ਜਨਾਂ ਹਰਿ ਦਾਸਨ ਦਾਸਾ, ਨਿਝ ਘਰ ਆਤਮ ਰੱਖੇ ਵਾਸਾ, ਸ਼ਬਦ ਸਰੂਪੀ ਦੇ ਭਰਵਾਸਾ, ਆਤਮ ਬ੍ਰਹਮ ਗਿਆਨ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਕਾਲੀ ਧਾਰ, ਤੇਰਾਂ ਤੇਰਾਂ ਵਿਚ ਸੰਸਾਰ, ਤੇਰਾਂ ਤੇਰਾਂ ਨਾਮ ਵਡਿਆਇੰਦਾ। ਤੇਰਾਂ ਤੇਰਾਂ ਤੇਰਾ ਬੋਲ, ਕਲਜੁਗ ਅੰਤ ਵਿਆਹਿਆ। ਹਰਿ ਸ਼ਬਦ ਭੰਡਾਰਾ ਰਿਹਾ ਖੋਲ੍ਹ, ਵਰਨ ਅਵਰਨੀ ਇਕ ਅਖਵਾਇਆ। ਪਰਗਟ ਹੋਏ ਕਲਾ ਸੋਲ, ਏਕਾ ਕਲ ਰਿਹਾ ਵਰਤਾਇਆ। ਭਗਤ ਸੁਹੇਲਾ ਕਰੇ ਚੋਹਲ, ਜਲ ਥਲ ਵਿਚ ਸਮਾਇਆ। ਨਾਮ ਮਰਦੰਗਾ ਵਜਾਏ ਢੋਲ, ਡੂੰਘੀ ਡਲ ਡੇਰਾ ਲਾਇਆ। ਲੋਆਂ ਪੁਰੀਆਂ ਜਾਏ ਲੰਘ ਸਦਾ ਸੁਹੇਲਾ ਵਸੇ ਕੋਲ, ਸ਼ਬਦ ਘੋੜੇ ਤੰਗ ਕਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤੇਰਾਂ ਤੇਰਾਂ ਤੇਰੀ ਧਾਰ, ਤੇਰਾਂ ਰੂਪ ਰਿਹਾ ਵਟਾਇਆ। ਤੇਰਾਂ ਤੇਰਾਂ ਨਾਨਕ ਗਾਇਆ, ਘਰ ਸਾਚੇ ਵੱਜੀ ਵਧਾਈਆ। ਹੇਰਾ ਫੇਰਾ ਰਿਹਾ ਚੁਕਾਇਆ, ਪ੍ਰਭ ਜੋਤੀ ਨੂਰ ਸਵਾਈਆ। ਸੰਞ ਸਵੇਰਾ ਇਕ ਕਰਾਇਆ, ਕਲਜੁਗ ਰੈਣ ਅੰਧੇਰੀ ਛਾਈਆ। ਪੰਚਮ ਘੇਰਾ ਪੰਚਮ ਪਾਇਆ, ਪੰਚਮ ਮੋਹ ਚੁਕਾਈਆ। ਸਚ ਸਿੰਘਾਸਣ ਡੇਰਾ ਲਾਇਆ, ਸ਼ਬਦ ਸਿੰਘਾਸਣ ਨਾਉਂ ਰਖਾਈਆ। ਨੌ ਦਵਾਰੇ ਖੋਲ੍ਹ ਵਖਾਇਆ, ਸ੍ਰਿਸ਼ਟ ਸਬਾਈ ਕਰੇ ਕੁੜਮਾਈਆ। ਪੰਜਾਂ ਤਤਾਂ ਨਾਲ ਉਪਾਇਆ, ਪੰਚਮ ਬੈਠਾ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਤੇਰਾਂ ਧਾਰ, ਆਪਣੀ ਹੱਥੀਂ ਰਿਹਾ ਤੁਲਾਈਆ। ਨੌ ਦਰਵਾਜ਼ੇ ਚਾਰ ਕੁੰਟ, ਤੇਰਾ ਤੋਲਣ ਆਇਆ। ਗਰੀਬ ਨਿਵਾਜ਼ੇ ਵੇਖ ਬੈਕੁੰਠ, ਸ਼ਬਦ ਸੁਨੇਹੜਾ ਬੋਲਣ ਆਇਆ। ਜੁਗਾਂ ਜੁਗਾਂ ਦੇ ਵਿਛੜੇ ਜੋ ਜਨ ਗਏ ਰੁੱਠ, ਪ੍ਰਭ ਸਾਚਾ ਮੇਲੀ ਮੇਲਾ ਮੇਲਣ ਆਇਆ। ਲੁਕਿਆ ਰਹਿਣ ਨਾ ਦੇਵੇ ਕੋਈ ਗੁੱਠ, ਮੀਤ ਮੁਰਾਰਾ ਗਿਆ ਤੁੱਠ, ਸੱਜਣ ਸੁਹੇਲਾ ਆਪ ਅਖਵਾਇਆ। ਤੀਰ ਨਿਰਾਲਾ ਰਿਹਾ ਛੁੱਟ, ਲੱਖ ਚੁਰਾਸੀ ਰਿਹਾ ਕੁੱਟ, ਭਾਗ ਨਿਮਾਣੇ ਗਏ ਨਿਖੁਟ, ਕਲਜੁਗ ਅੰਤਮ ਦਏ ਦੁਹਾਇਆ। ਘਰ ਘਰ ਅੰਦਰ ਦਿਸੇ ਫੁੱਟ, ਆਪ ਆਪਣੀ ਜੜ੍ਹ ਰਹੇ ਪੁੱਟ, ਅੰਮ੍ਰਿਤ ਆਤਮ ਮਿਲੇ ਨਾ ਘੁੱਟ, ਜਗਤ ਤ੍ਰਿਸ਼ਨਾ ਨਾ ਕੋਇ ਬੁਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਤੇਰੀ ਤੇਰਾਂ ਧਾਰ, ਤੇਰਾਂ ਤੇਰਾਂ ਬੋਲਣ ਆਇਆ। ਤੇਰਾਂ ਬੋਲ ਸ਼ਬਦ ਜੈਕਾਰਾ, ਤੇਰਾਂ ਭੇਵ ਚੁਕਾਇੰਦਾ। ਨੌ ਦਵਾਰੇ ਖੋਲ੍ਹ ਕਿਵਾੜਾ, ਸ੍ਰਿਸ਼ਟ ਸਬਾਈ ਵੇਖ ਵਖਾਇੰਦਾ। ਚਾਰੇ ਕੁੰਟਾਂ ਵੇਖੇ ਦਿਨ ਦਿਹਾੜਾ, ਦਹਿ ਦਿਸ਼ਾ ਫੋਲ ਵਖਾਇੰਦਾ। ਪੰਚਮ ਲਾਏ ਮਗਰ ਧਾੜਾ, ਨਾ ਕੋਈ ਕਿਸੇ ਛੁਡਾਇੰਦਾ। ਗੁਰਮੁਖ ਵਿਰਲਾ ਸਾਚਾ ਲਾੜਾ, ਪ੍ਰਭ ਸਾਚੀ ਘੋੜੀ ਸ਼ਬਦ ਚੜ੍ਹਾਇੰਦਾ। ਲੱਖ ਚੁਰਾਸੀ ਵੱਜੇ ਤਾੜਾ, ਬਹੱਤਰ ਨਾੜੀ ਆਪ ਵਜਾਇੰਦਾ। ਧਰਮ ਰਾਏ ਦਾ ਇਕ ਅਖਾੜਾ, ਲਾੜੀ ਮੌਤ ਵਿਚ ਨਚਾਇੰਦਾ। ਵੇਖ ਵਖਾਣੇ ਜੰਗਲ ਜੂਹ ਉਜਾੜ ਪਹਾੜਾ, ਉਚੇ ਟਿਲੇ ਪਰਬਤ ਫੋਲ ਫੁਲਾਇੰਦਾ। ਆਪ ਚਬਾਏ ਆਪਣੀ ਦਾੜ੍ਹਾ, ਭੇਖਾਧਾਰੀ ਭੇਖ ਵਟਾਇੰਦਾ। ਕਲਜੁਗ ਅੰਤਮ ਕੱਢੇ ਹਾੜਾ, ਜੂਠ ਝੂਠ ਮੁਖ ਸ਼ਰਮਾਇੰਦਾ। ਮਾਇਆ ਮਮਤਾ ਤਨ ਮਨ ਸਾੜਾ, ਅਗਨੀ ਅੱਗ ਨਾ ਕੋਈ ਬੁਝਾਇੰਦਾ। ਧੁਰ ਦਰਗਾਹੀ ਪੈਣੀਆਂ ਝਾੜਾਂ, ਅੱਗੇ ਹੋ ਨਾ ਕੋਈ ਛੁਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਤੇਰੀ ਤੇਰਾਂ ਧਾਰ, ਤੇਰਾਂ ਤੇਰਾਂ ਨਾਮ ਜਪਾਇੰਦਾ। ਤੇਰਾਂ ਧਾਰ ਨਾਮ ਬੋਦੀ, ਪ੍ਰਭ ਆਪਣੀ ਮੁੱਠ ਵਖਾਈਆ। ਗੁਰਮੁਖ ਬਿਠਾਏ ਸਾਚੀ ਗੋਦੀ, ਸ਼ਬਦੀ ਲਾਡ ਲਡਾਈਆ। ਸੁਰਤ ਸਵਾਣੀ ਆਪੇ ਸੋਧੀ, ਵਾਹਿਦ ਗਾਡ ਮੇਲ ਮਿਲਾਈਆ। ਸ਼ਬਦ ਗਿਆਨੀ ਆਤਮ ਬੋਧੀ, ਦੇਵੇ ਬ੍ਰਹਮ ਜਣਾਈਆ। ਗੁਰਮੁਖਾਂ ਹਿਰਦੇ ਰਿਹਾ ਸੋਧੀ, ਸਾਚਾ ਧਰਮ ਇਕ ਰਖਾਈਆ। ਦਾਤਾ ਸੂਰਾ ਵਡ ਜੋਧਨ ਜੋਧੀ, ਜਗ ਜੁਗ ਕਰਦਾ ਰਿਹਾ ਲੜਾਈਆ। ਆਪੇ ਬੈਠਾ ਖਾਨੇ ਮੋਦੀ, ਤੱਕੜੀ ਆਪਣੇ ਹੱਥ ਰਖਾਈਆ। ਕਲਜੁਗ ਤੋਲੇ ਵੈਰ ਕਰੋਧੀ, ਤੋਲਣਹਾਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਤੇਰੀ ਤੇਰਾਂ ਧਾਰ, ਤੇਰੇ ਹੱਥ ਰੱਖੇ ਵਡਿਆਈਆ। ਤੇਰਾਂ ਹੱਥ ਵਡਿਆਈ, ਤ੍ਰੈਗੁਣ ਤੋਲਿਆ। ਕਿਸੇ ਜੀਵ ਨਾ ਚਲੇ ਚਤੁਰਾਈ, ਪ੍ਰਭ ਸਾਚੇ ਸ਼ਬਦ ਰਸਨਾ ਬੋਲਿਆ। ਚਾਰ ਵਰਨ ਕਰੇ ਕੁੜਮਾਈ, ਸੋਹੰ ਸਾਚੇ ਢੋਲਿਆ। ਨੌ ਖੰਡ ਪ੍ਰਿਥਮੀ ਵੱਜੇ ਵਧਾਈ, ਸੱਤਾਂ ਦੀਪਾਂ ਚਰਨ ਦਵਾਰੇ ਕਰੇ ਗੋਲਿਆ। ਲੋਆਂ ਪੁਰੀਆਂ ਰਿਹਾ ਜਗਾਈ, ਬ੍ਰਹਮਾ ਉਠੇ ਨੇਤਰ ਵੇਖੇ ਖੋਲ੍ਹਿਆ। ਸ਼ਿਵ ਸ਼ੰਕਰ ਲਏ ਇਕ ਅੰਗੜਾਈ, ਕਵਣ ਕੂਟੇ ਹਰਿ ਹਰਿ ਬੋਲਿਆ। ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਵੇਖੇ ਜਗਤ ਜਗਦੀਸਾ, ਸ਼ਬਦ ਸੁਨੇਹੜਾ ਰਿਹਾ ਘਲਾਈ। ਹੋਏ ਸਹਾਈ ਬੀਸ ਇਕੀਸਾ, ਸੰਮਤ ਸੰਮਤੀ ਦਏ ਮਿਟਾਈ। ਨਾ ਕੋਈ ਗਾਏ ਰਾਗ ਛਤੀਸਾ, ਵੇਦ ਪੁਰਾਨਾਂ ਅੰਤ ਕਰਾਈ। ਨਾ ਕੋਈ ਪੜ੍ਹੇ ਕੁਰਾਨ ਹਦੀਸਾ, ਅੰਜੀਲ ਅੰਜੀਲ ਰਹਿਣ ਨਾ ਪਾਈ। ਪਰਗਟ ਹੋਏ ਬੀਸ ਬੀਸਾ, ਏਕਾ ਧਾਰ ਰਿਹਾ ਚਲਾਈ। ਛਤਰ ਝੁਲਾਏ ਸਾਚੇ ਸੀਸਾ, ਜਗਤ ਜਗਦੀਸਾ ਨਾਉਂ ਰਖਾਈ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਵਿਚ ਜਹਾਨਾ ਖਾਲੀ ਕਰੇ ਖੀਸਾ, ਮਾਇਆ ਰਾਣੀ ਬੈਠੇ ਮੁਖ ਛੁਪਾਈ। ਹਰਿ ਮਿਹਰਵਾਨਾ ਇਕ ਚਲਾਏ ਸ਼ਬਦ ਤਰਾਨਾ, ਰਾਗ ਅਨਾਦੀ ਹਰਿ ਭਗਵਾਨਾ, ਵੇਖੇ ਥਾਉਂ ਥਾਈਂ। ਪਾਰਬ੍ਰਹਮ ਬ੍ਰਹਮ ਬ੍ਰਹਿਮਾਦੀ, ਖੇਲੇ ਖੇਲ ਆਦਿ ਜੁਗਾਦੀ, ਜੁਗ ਜੁਗ ਬਣਤ ਰਿਹਾ ਬਣਾਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਤੇਰਾਂ ਤੇਰੀ ਧਾਰ, ਤੇਰਾ ਮੇਰਾ ਰਿਹਾ ਚੁਕਾਈ। ਤੇਰਾਂ ਤੇਰਾਂ ਸਾਚਾ ਰੰਗ, ਸਚ ਤਖ਼ਤ ਸੁਲਤਾਨਿਆ। ਭਗਤ ਜਨਾਂ ਪ੍ਰਭ ਸਾਚਾ ਸੰਗ, ਜਿਉਂ ਨਾਨਕ ਸੰਗ ਮਰਦਾਨਿਆ। ਮਾਨਸ ਜਨਮ ਨਾ ਹੋਏ ਭੰਗ, ਗੁਰ ਅੰਗਦ ਅੰਗ ਲਗਾਨਿਆ। ਸ਼ਬਦ ਘੋੜੇ ਕਸੇ ਤੰਗ, ਅਮਰ ਅਮਰਾਪਦ ਪਾਨਿਆ। ਸਚ ਦਵਾਰਾ ਜਾਏ ਲੰਘ, ਰਾਮਦਾਸ ਵੇਖ ਵਖਾਨਿਆ। ਗੁਰ ਅਰਜਨ ਮੰਗੀ ਸਾਚੀ ਮੰਗ, ਪ੍ਰਭ ਬਖ਼ਸ਼ੇ ਚਰਨ ਧਿਆਨਿਆ। ਹਰਿ ਗੋਬਿੰਦ ਕਟਾਈ ਭੁੱਖ ਨੰਗ, ਚਰਨ ਪ੍ਰੀਤੀ ਮਾਤ ਨਿਸ਼ਾਨਿਆ। ਹਰਿਰਾਏ ਵਹਾਏ ਸਾਚੀ ਗੰਗ, ਸਾਚਾ ਤੀਰਥ ਇਕ ਇਸ਼ਨਾਨਿਆ। ਹਰਿਕ੍ਰਿਸ਼ਨ ਕਰਾਇਆ ਸਾਚਾ ਜੰਗ, ਬਾਲ ਅਵਸਥਾ ਮੇਲ ਮਿਲਾਨਿਆ। ਤੇਗ ਬਹਾਦਰ ਵੱਜੇ ਮਰਦੰਗ, ਕਲਜੁਗ ਵੇਖੇ ਅੰਤ ਜਹਾਨਿਆ। ਗੁਰ ਗੋਬਿੰਦਾ ਬੈਠਾ ਸ਼ਬਦ ਰੰਗੀਲੇ ਪਲੰਘ, ਸਾਚਾ ਮੇਲਾ ਸ੍ਰੀ ਭਗਵਾਨਿਆ। ਸ਼ਬਦ ਡੋਰੀ ਇਕ ਪਤੰਗ, ਪ੍ਰਭ ਆਪ ਚੜ੍ਹਾਏ ਜੁਗ ਜੁਗ ਵਾਲੀ ਦੋ ਜਹਾਨਿਆ। ਵਡ ਦਾਤਾ ਸੂਰਾ ਸਰਬੰਗ, ਹਰਿ ਸ਼ਾਹੋ ਸ਼ਾਹ ਸ਼ਹਾਨਿਆ। ਆਦਿ ਸ਼ਕਤ ਹੱਥ ਤੇਜ ਕਟਾਰੀ, ਸ਼ਬਦ ਭਗੌਤੀ ਨਾਮ ਰਖਾਨਿਆ। ਪੰਥੀ ਪੰਥਾਂ ਪਾਵੇ ਸਾਰੀ, ਗ੍ਰੰਥੀ ਗ੍ਰੰਥਾਂ ਨਾ ਕੋਈ ਜਾਣੇ ਵੇਦ ਪੁਰਾਨਿਆ। ਜੁਗ ਜੁਗ ਲੈ ਮਾਤ ਹਰਿ ਅਵਤਾਰੀ, ਆਪ ਰਹੀਮ ਕ੍ਰਿਸ਼ਨਾ ਕਾਨ੍ਹਿਆ। ਕਲਜੁਗ ਤੇਰੀ ਅੰਤਮ ਵਾਰੀ, ਧਾਰੇ ਭੇਖ ਹਰਿ ਬਨਵਾਰੀ, ਵਿਸ਼ਨੂੰ ਨਾਉਂ ਹਰਿ ਭਗਵਾਨਿਆ। ਭਰਮੇਂ ਭੁੱਲੇ ਜੀਵ ਗਵਾਰੀ, ਸਾਧਾਂ ਸੰਤਾਂ ਆਈ ਹਾਰੀ, ਮਗਰ ਲੱਗੇ ਪੰਜ ਸ਼ੈਤਾਨਿਆ। ਦਰ ਘਰ ਬੈਠਾ ਹਰਿ ਸੁਲਤਾਨਾ, ਵੇਖੇ ਖੇਲ ਸੱਚੀ ਸਰਕਾਰੀ, ਆਪੇ ਜਾਣੇ ਆਪਣੇ ਭਾਣਿਆ। ਲੱਖ ਚੁਰਾਸੀ ਬਾਜੀ ਹਾਰੀ, ਨਾ ਕੋਈ ਦੇਵੇ ਮਾਤ ਸਹਾਰੀ, ਵੱਜੇ ਤੀਰ ਜਗਤ ਨਿਸ਼ਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਤੇਰਾਂ ਤੇਰੀ ਧਾਰ, ਆਪ ਆਪਣੇ ਹੱਥ ਰਖਾਨਿਆ। ਤੇਰਾਂ ਤੇਰਾਂ ਰੱਖਣਹਾਰਾ, ਤੇਰਾ ਰੂਪ ਵਟਾਇੰਦਾ। ਸ੍ਰਿਸ਼ਟ ਸਬਾਈ ਪਰਖਣਹਾਰਾ, ਸ਼ਾਹੋ ਭੂਪ ਅਖਵਾਇੰਦਾ। ਲੱਖਣ ਦੀਪ ਕਰ ਵਿਚਾਰਾ, ਕਰੋਚ ਫੇਰਾ ਪਾਇੰਦਾ। ਪੁਸ਼ਕਰ ਹਾਹਾਕਾਰਾ, ਜੰਬੂ ਨਾਲ ਰਲਾਇੰਦਾ। ਸਲਮਲ ਹੋਏ ਧੁੰਦੂਕਾਰਾ, ਸਾਨ ਨਾ ਕੋਇ ਛੁਡਾਇੰਦਾ। ਕੁਸ਼ਾ ਨਾ ਪਾਵੇ ਕੋਈ ਸਾਰਾ, ਭਰਮੇ ਭੁੱਲੇ ਜੀਵ ਗਵਾਰਾ, ਸਾਧ ਸੰਤ ਨਾ ਦੇਵੇ ਕੋਈ ਸਹਾਰਾ, ਅੰਤਮ ਵੇਲੇ ਮੁਖ ਛੁਪਾਇੰਦਾ। ਕੁਲਾਖੰਡ ਪ੍ਰਭ ਸ਼ਬਦ ਹੁਲਾਰਾ, ਇਲਾਬੁਤ ਕਰ ਚਰਨ ਪਿਆਰਾ, ਕੇਤਮਾਲ ਹਰਿ ਸ਼ਬਦ ਜੈਕਾਰਾ, ਕਿੰਪੁਰਖ ਤੇਰੀ ਸਾਚੀ ਧਾਰਾ, ਹਰਿਵਰਖ ਤੇਰਾ ਹਰਿ ਵਰਤਾਰਾ, ਭਾਰਤ ਖੰਡੀ ਜੋਤ ਜਗਾਇੰਦਾ। ਹਰਣਮਯਹ ਤੇਰਾ ਸਗਲ ਪਸਾਰਾ, ਰਮਕ ਚਲੇ ਏਕਾ ਧਾਰਾ, ਹਰਿਭਦਰ ਗੋਦ ਉਠਾਇੰਦਾ। ਜੋਤ ਸਰੂਪੀ ਕਰ ਅਕਾਰਾ, ਨਿਹਕਲੰਕ ਨਰਾਇਣ ਨਰ ਅਵਤਾਰਾ, ਸੰਬਲ ਨਗਰੀ ਪਾਵੇ ਸਾਰਾ, ਗੁਰ ਗੋਬਿੰਦਾ ਸਾਚਾ ਪੂਤ ਏਕਾ ਧਾਗਾ ਏਕਾ ਸੂਤ, ਆਪਣੀ ਹੱਥੀਂ ਆਪ ਪੁਰਾਇੰਦਾ। ਸ਼ਬਦ ਜਣਾਏ ਸਾਚਾ ਦੂਤ, ਆਪ ਘਲਾਏ ਚਾਰੇ ਕੂਟ, ਲੋਆਂ ਪੁਰੀਆਂ ਆਪ ਜਣਾਇੰਦਾ। ਸਚ ਪੰਘੂੜਾ ਰਿਹਾ ਝੂਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਤੇਰੀ ਤੇਰਾਂ ਧਾਰ, ਤੇਰਾ ਪੱਲੂ ਨਾਮ ਫੜਾਇੰਦਾ। ਤੇਰਾਂ ਤੇਰਾਂ ਤ੍ਰੈਗੁਣ ਜਾਲ, ਪ੍ਰਭ ਮਾਤੀ ਮਾਤ ਚੁਕਾਇੰਦਾ। ਸ੍ਰਿਸ਼ਟ ਸਬਾਈ ਖਾਏ ਕਾਲ, ਮਾਰ ਝਾਤੀ ਵੇਖ ਵਖਾਇੰਦਾ। ਲੱਖ ਚੁਰਾਸੀ ਹਾਲ ਬੇਹਾਲ, ਨਾ ਕੋਈ ਕਿਸੇ ਬਚਾਇੰਦਾ। ਗੁਰਮੁਖ ਵਿਰਲਾ ਮਸਤਕ ਜੋਤੀ ਸਾਚੇ ਥਾਲ, ਜੋਤ ਨਿਰੰਜਣ ਡਗਮਗਾਇੰਦਾ। ਆਪੇ ਸ਼ਾਹ ਆਪੇ ਕੰਗਾਲ, ਆਪੇ ਕਰੇ ਸਰਬ ਪ੍ਰਿਤਪਾਲ, ਆਪੇ ਬਣਤ ਬਣਾਇੰਦਾ। ਆਪੇ ਸ਼ਬਦ ਧੁਰ ਦਲਾਲ, ਆਪੇ ਅੰਮ੍ਰਿਤ ਆਤਮ ਦਏ ਪਿਆਲ, ਆਪੇ ਜਗਤ ਤ੍ਰਿਸ਼ਨਾ ਅਗਨ ਮਾਤ ਜਲਾਇੰਦਾ। ਆਪੇ ਦੀਪਕ ਜੋਤੀ ਦੇਵੇ ਬਾਲ, ਆਪੇ ਬ੍ਰਹਮਾ ਆਪੇ ਸ਼ਿਵ ਆਪੇ ਵਿਸ਼ਨ ਰੂਪ ਵਟਾਇੰਦਾ। ਜੁਗਾ ਜੁਗੰਤਰ ਚਲੇ ਅਵੱਲੜੀ ਚਾਲ, ਭੇਵ ਅਭੇਦਾ ਭੇਵ ਕੋਈ ਨਾ ਪਾਇੰਦਾ। ਆਪੇ ਮਾਰੇ ਇਕ ਉਛਾਲ, ਸ਼ਬਦ ਸੁਹਾਏ ਸਾਚਾ ਤਾਲ, ਮੁਖ ਚਾਰੇ ਖੋਲ੍ਹ ਵਖਾਇੰਦਾ। ਫਲ ਲਗਾਏ ਸਾਚੇ ਡਾਲ੍ਹ, ਤ੍ਰੈਗੁਣ ਮਾਇਆ ਤੋੜ ਜੰਜਾਲ, ਬ੍ਰਹਮਾ ਵੇਤਾ ਸਾਚਾ ਨੇਤਾ, ਚਾਰੇ ਵੇਦ ਚਾਰੇ ਮੁਖ ਚਾਰੇ ਰਸਨ ਚਲਾਇੰਦਾ। ਆਪ ਉਠਾਇਆ ਆਪਣੀ ਕੁੱਖ, ਕਵਲ ਨਾਭੀ ਸਾਚਾ ਮੁਖ, ਸਾਚਾ ਮੇਲਾ ਉਤਰੇ ਦੁੱਖ, ਏਕਾ ਰੰਗ ਸਮਾਇੰਦਾ। ਕਲਜੁਗ ਅੰਤਮ ਵੇਲਾ ਗਿਆ ਢੁਕ, ਹਰਿ ਹਰਿ ਭਾਣਾ ਜਾਏ ਨਾ ਰੁਕ, ਲੱਖ ਚੁਰਾਸੀ ਜੀਵਾਂ ਜੰਤਾਂ ਦਾਣਾ ਪਾਣੀ ਗਿਆ ਮੁੱਕ, ਲੇਖਾ ਰਿਹਾ ਲੇਖ ਮੁਕਾਇੰਦਾ। ਹਰਿਆ ਬੂਟਾ ਜਾਣਾ ਸੁੱਕ, ਜੀਵ ਹੰਕਾਰੀ ਜਾਣਾ ਚੁੱਕ, ਮਨਮੁਖਾਂ ਪਿਆ ਮੂੰਹ ਵਿਚ ਥੁੱਕ, ਰਾਏ ਧਰਮ ਦਏ ਸਜਾਇਆ। ਲਾੜੀ ਮੌਤ ਆਪਣੀ ਗੋਦੀ ਲਏ ਚੁੱਕ, ਕਾਲ ਦਵਾਰੇ ਰਿਹਾ ਬੁੱਕ, ਵੇਲਾ ਕਲਜੁਗ ਅੰਤਮ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਤੇਰੀ ਤੇਰਾਂ ਧਾਰ, ਆਪਣੀ ਹੱਥੀਂ ਤੋਲਣ ਆਇਆ। ਤੋਲਣਹਾਰਾ ਹਰਿ ਜਗਦੀਸ਼, ਆਪੇ ਸ੍ਰਿਸ਼ਟ ਸਬਾਈਆ। ਲੱਖ ਚੁਰਾਸੀ ਪੀਸਣ ਰਿਹਾ ਪੀਸ, ਕਲਜੁਗ ਚੱਕੀ ਮਾਤ ਚਲਾਈਆ। ਵੇਖੇ ਖੇਲ ਬੀਸ ਇਕੀਸ, ਸਤਿਜੁਗ ਸਾਚਾ ਜਨਮ ਦਵਾਈਆ। ਕਵਣ ਕਰੇ ਪ੍ਰਭ ਤੇਰੀ ਰੀਸ, ਤੇਰੀ ਮਹਿੰਮਾ ਅਗਣਤ ਗਣੀ ਨਾ ਜਾਈਆ। ਆਪੇ ਜਾਣੇ ਹਸਤ ਕੀਟ, ਕੀਟ ਕੀਟਾਂ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ੍ਰਿਸ਼ਟ ਸਬਾਈ ਇਕ ਵਰ, ਏਕਾ ਛਾਬੇ ਰਿਹਾ ਪਾਈਆ। ਸ੍ਰਿਸ਼ਟ ਸਬਾਈ ਏਕਾ ਪੱਲਾ, ਏਕਾ ਲੜ ਫੜਾਇਆ। ਪੰਚ ਵਿਕਾਰਾ ਕਰੇ ਹੱਲਾ, ਵਿਸ਼ੇ ਵਿਕਾਰਾ ਹੜ ਵਹਾਇਆ। ਚਾਰੋਂ ਕੁੰਟ ਪਏ ਤਰਥੱਲਾ, ਸਭ ਦੀ ਜੜ੍ਹ ਰਿਹਾ ਉਖੜਾਇਆ। ਵੇਖੇ ਖੇਲ ਘੜੀ ਘੜੀ ਪਲਾ ਪਲਾ, ਨਾੜ ਬਹੱਤਰ ਵਿਚ ਸਮਾਇਆ। ਆਪੇ ਵਸਿਆ ਜਲ ਥਲਾ, ਡੂੰਘੀ ਕੰਦਰ ਡੇਰਾ ਲਾਇਆ। ਆਪ ਵਸਾਇਆ ਇਕ ਮਹੱਲਾ, ਰੰਗ ਮਹੱਲ ਸਜਾਇਆ। ਹਰਿ ਜੀ ਬੈਠਾ ਇਕ ਇਕੱਲਾ, ਸ਼ਬਦ ਭੱਲਾ ਹੱਥ ਫੜਾਇਆ। ਦੂਈ ਦਵੈਤੀ ਮੇਟੇ ਸੱਲਾ, ਸਾਚਾ ਭਾਣਾ ਹੁਕਮ ਜਣਾਇਆ। ਕਲਜੁਗ ਤੇਰਾ ਅੰਤਮ ਸ਼ਿਲਾ, ਬੀਸ ਬੀਸੇ ਦਏ ਕਰਾਇਆ। ਨਾ ਕੋਈ ਦੀਸੇ ਬੂਰਾ ਕੱਕਾ ਬਿਲਾ, ਚੀਨਾ ਰੂਸ ਦਏ ਮਿਟਾਇਆ। ਰਸਨਾ ਚੜ੍ਹਾਏ ਸਾਚਾ ਚਿੱਲਾ, ਸ਼ਬਦ ਰਖਾਏ ਘੋੜਾ ਨੀਲਾ, ਕਲਗੀ ਤੋੜਾ ਸੀਸ ਲਗਾਇਆ। ਬਸਤਰ ਪਹਿਨੇ ਤਨ ਪੀਲਾ, ਗੁਰ ਗੋਬਿੰਦੇ ਭੇਖ ਵਟਾਇੰਦਾ। ਸਾਲ ਤੇਰਵਾਂ ਛੈਲ ਛਬੀਲਾ, ਨੌਜਵਾਨਾ ਹੋ ਹੋ ਆਇਆ। ਭਾਰਤ ਖੰਡ ਤੇਰਾ ਇਕ ਕਬੀਲਾ, ਸ੍ਰਿਸ਼ਟ ਸਬਾਈ ਦਏ ਬਣਾਇਆ। ਜ਼ਾਤ ਅਜ਼ਾਤੀ ਮਿਟੇ ਮੇਲਾ, ਵਰਨ ਅਵਰਨੀ ਗੋਤ ਚਲਾਇਆ। ਗੁਰਮੁਖਾਂ ਲਾਹੇ ਬਜਰ ਕਪਾਟੀ ਸਿਲਾ, ਅੰਦਰੋਂ ਕੁੰਡਾ ਲਾਹਿਆ। ਆਪ ਹਿਲਾਏ ਉਚਾ ਟਿੱਲਾ, ਗੋਰਖ ਮਛੰਦਰ ਰਹਿਣ ਨਾ ਪਾਇਆ। ਵੇਖ ਵਖਾਣੇ ਸਾਗਰ ਝੀਲਾਂ, ਉਲਟੇ ਨਦੀਆਂ ਵਹਿਣ ਵਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਦੀ ਬੀਸ ਤੇਰਾਂ ਤੇਰੀ ਝੋਲੀ ਪਾਈਆ। ਝੋਲੀ ਤੇਰਾਂ ਤੇਰੀ ਪਾਈ, ਤੇਰਾ ਲਹਿਣਾ ਮੁੱਕਿਆ। ਕਾਇਆ ਡੋਲੀ ਇਕ ਉਠਾਈ, ਹਰਿਆ ਕਾਸ਼ਟ ਸੁਕਿਆ। ਗੁਰਮੁਖ ਵਿਰਲੇ ਚੋਲੀ ਰੰਗ ਰੰਗਾਈ, ਦਰ ਦਵਾਰੇ ਆਏ ਝੁਕਿਆ। ਪੁਰਖ ਅਬਿਨਾਸ਼ੀ ਦਏ ਵਧਾਈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਇਕ ਵਰ, ਹਰਿ ਭਾਣਾ ਮਾਤ ਨਾ ਰੁਕਿਆ। ਸਗਲ ਰੂਪ ਕਰਤਾਰ, ਸਗਲ ਸਮਾਇਆ। ਅੰਧ ਕੂਪ ਸੰਸਾਰ, ਦਿਸ ਕਿਸੇ ਨਾ ਆਇਆ। ਦਰ ਮੰਦਰ ਅੰਦਰ ਧੁਖਦੇ ਧੂਪ, ਸਾਚਾ ਹਵਨ ਨਾ ਕਿਸੇ ਕਰਾਇਆ। ਰਸਨਾ ਗਾਉਂਦੇ ਚਾਰੇ ਕੂਟ, ਅੰਦਰ ਵੜ ਕਿਸੇ ਨਾ ਪਾਇਆ। ਕਲਜੁਗ ਪਾਇਆ ਜੂਠ ਝੂਠ, ਭੇਖ ਪਖੰਡਾ ਨਾਲ ਰਲਾਇਆ। ਅੰਤਮ ਖਾਲੀ ਹੋਏ ਠੂਠ, ਸਾਚੀ ਭਿਛਿਆ ਕੋਇ ਨਾ ਪਾਇਆ। ਇਕ ਇਕੱਲਾ ਗਿਆ ਤੁਠ, ਰਾਏ ਧਰਮ ਦਏ ਵਡਿਆਇਆ। ਗੁਰਮੁਖ ਰੱਖੇ ਏਕਾ ਮੁਠ, ਲੱਖ ਚੁਰਾਸੀ ਹਰਿ ਜੀ ਝੋਲੀ ਪਾਇਆ। ਅਗੰਮ ਅਗੰਮਾ ਰਿਹਾ ਰੁੱਠ, ਪੁਰੀਆਂ ਲੋਆਂ ਮੁਖ ਭਵਾਇਆ। ਤੀਰ ਨਿਰਾਲਾ ਰਿਹਾ ਛੁੱਟ, ਸੋਹੰ ਮੁਖੀ ਮੁਖ ਰਖਾਇਆ। ਜਨ ਭਗਤਾਂ ਨਾਮ ਹਲੂਣਾ ਦੇਵੇ ਝੂਟ, ਸਹਿੰਸਾ ਦੁਖੀ ਰੋਗ ਗਵਾਇਆ। ਨੌ ਖੰਡ ਪ੍ਰਿਥਮੀ ਦੂਈ ਦਵੈਤੀ ਕੱਢੇ ਫੂਟ, ਭਾਂਡਾ ਭਰਮ ਗੜ੍ਹ ਤੁੜਾਇਆ। ਬਸਤਰ ਸ਼ਸਤਰ ਵੇਖੇ ਪਹਿਨ ਬੂਟ ਸੂਟ, ਕਵਣ ਕੱਪੜ ਤਨ ਰੰਗਾਇਆ। ਪੰਚ ਵਿਕਾਰਾ ਰਿਹਾ ਲੂਟ, ਜਗਤ ਛੱਪੜ ਨਹਾਵਣ ਨਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖੇ ਖੇਲ ਸ੍ਰਿਸ਼ਟ ਸਬਾਇਆ। ਸਰਬ ਕਲਾ ਸਮਰਥ, ਸਰਬ ਕਲਾ ਕਲ ਧਾਰਿਆ। ਆਪ ਚਲਾਏ ਆਪਣਾ ਰਥ, ਰਥ ਰਥਵਾਹੀ ਨਰ ਨਿਰੰਕਾਰਿਆ। ਸ੍ਰਿਸ਼ਟ ਸਬਾਈ ਰਿਹਾ ਮੱਥ, ਹਰਿ ਸਾਚਾ ਸ਼ਾਹ ਸਵਾਰਿਆ। ਜੀਵ ਜੰਤਾਂ ਪਾਏ ਨੱਥ, ਨੱਥੀ ਜਾਏ ਵਾਰੋ ਵਾਰਿਆ। ਕਲਜੁਗ ਲਹਿਣਾ ਲੈਣ ਚੁਕਾਏ ਸੀਆਂ ਸਾਢੇ ਤਿੰਨ ਹੱਥ, ਉਚੇ ਮੰਦਰ ਅਟੱਲ ਢਾਹੇ ਅਟਾਰਿਆ। ਮਹਿੰਮਾ ਜਗਤ ਚਲਾਏ ਅਕੱਥ, ਸੋਹੰ ਸ਼ਬਦ ਜੈ ਜੈਕਾਰਿਆ। ਹਰਿ ਹਰਿ ਰਾਮਾ ਜਿਉਂ ਘਰ ਦਸਰਥ, ਰਾਵਣ ਮਾਰੇ ਦੁਸ਼ਟ ਹੰਕਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਰਤੇ ਖੇਲ ਅਪਰ ਅਪਾਰਿਆ। ਅਪਰ ਅਪਾਰਾ ਕਲਜੁਗ ਖੇਲ, ਖੇਲਣਹਾਰ ਖਿਲੰਦੜਾ। ਲੱਖ ਚੁਰਾਸੀ ਚੜ੍ਹਿਆ ਤੇਲ, ਘਰ ਸਾਚਾ ਇਕ ਵਖੰਦੜਾ। ਧਰਮ ਰਾਏ ਦੀ ਵੇਖੇ ਜੇਲ, ਅਠਾਈ ਕੁੰਡਾਂ ਭਾਰ ਰਖੰਦੜਾ। ਲਾੜੀ ਮੌਤ ਕਰੇ ਮੇਲ, ਕਲਜੁਗ ਗੀਤ ਸੁਹਾਗ ਗਵੰਦੜਾ। ਨਾ ਕੋਈ ਗੁਰ ਨਾ ਕੋਈ ਚੇਲ, ਮਾਇਆ ਵਾਹ ਇਕ ਵਹੰਦੜਾ। ਕੋਈ ਨਾ ਦੀਸੇ ਸੱਜਣ ਸੁਹੇਲ, ਸਾਧ ਸੰਤ ਜੰਤ ਮਸ਼ਟੰਡੜਾ। ਕਵਣ ਸਹਾਈ ਅੰਤਮ ਵੇਲ, ਸਦਾ ਸਦਾ ਕਵਣ ਬਖ਼ਸ਼ੰਦੜਾ। ਲੱਖ ਚੁਰਾਸੀ ਬੇੜਾ ਰਿਹਾ ਠੇਲ, ਪਾਰ ਕਿਨਾਰਾ ਕਵਣ ਵਖੰਦੜਾ। ਕਵਣ ਵਧਾਵੇ ਸਾਚੀ ਵੇਲ, ਸਤਿਜੁਗ ਸਾਚਾ ਰਾਹ ਵਖੰਦੜਾ। ਬੀਸ ਇਕੀਸਾ ਵਸੇ ਰੰਗ ਨਵੇਲ, ਭਗਤ ਮਲਾਹ ਆਪ ਅਖਵੰਦੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭੇਖਾਧਾਰੀ ਭੇਖ ਵਟੰਦੜਾ। ਭੇਖ ਵਟਾਏ ਜਗਤ ਰੇਖ, ਰਿਖੀ ਕੇਸ਼ ਗਿਰਧਾਰੀਆ। ਸ੍ਰਿਸ਼ਟ ਸਬਾਈ ਰਿਹਾ ਵੇਖ, ਦਰ ਦਰਵੇਸ਼ ਬਨਵਾਰੀਆ। ਲੇਖਾ ਲੇਖ ਚੁਕਾਏ ਔਲੀਆ ਪੀਰ ਸ਼ੇਖ਼, ਲਹਿਣਾ ਦੇਣਾ ਮੂਲ ਚੁਕਾਏ, ਜੀਵ ਜੰਤ ਦੁਸ਼ਟ ਦੁਰਾਚਾਰੀਆ। ਗੁਰਮੁਖਾਂ ਮਸਤਕ ਮੇਖ ਲਗਾਏ, ਦੇਵੇ ਨਾਮ ਸ਼ਬਦ ਖੁਮਾਰੀਆ। ਸਾਚਾ ਵਣਜ ਮਾਤ ਕਰਾਏ, ਅੰਤਮ ਆਏ ਨਾ ਪਾਸਾ ਹਾਰੀਆ। ਸ਼ਬਦ ਵਸਤ ਪ੍ਰਭ ਝੋਲੀ ਪਾਏ, ਹਉਮੇ ਤ੍ਰਿਸ਼ਨਾ ਲਾਹੇ ਤਨ ਬਿਮਾਰੀਆ। ਕਾਇਆ ਚੋਲੀ ਰੰਗ ਵਖਾਏ, ਕਾਗ ਹੰਸ ਲਗਾਏ ਸਚ ਉਡਾਰੀਆ। ਸ੍ਰਿਸ਼ਟੀ ਨਾਤਾ ਭੁੱਖ ਨੰਗ ਕਟਾਏ, ਆਤਮ ਘਰ ਸੁਹਾਏ ਬੰਕ ਦਵਾਰੀਆ। ਪੁਰਖ ਬਿਧਾਤਾ ਖ਼ੁਸ਼ੀ ਪ੍ਰਭ ਮਨਾਏ, ਗੁਰਮੁਖ ਜਨਮੇ ਏਕਾ ਘਰ ਸੌ ਸੌ ਵਾਰੀਆ। ਧੁਰ ਦਰਗਾਹੀ ਗਹਿਣਾ ਤਨ ਪਹਿਨਾਏ, ਸੋਲਾਂ ਸੋਲਾਂ ਸੋਲਾਂ ਕਰ ਤਨ ਸ਼ਿੰਗਾਰੀਆ। ਭਾਣਾ ਸਹਿਣਾ ਹੁਕਮ ਸੁਣਾਏ, ਕਲਜੁਗ ਤੇਰੀ ਅੰਤਮ ਵਾਰੀਆ। ਨੇਤਰ ਲੋਚਣ ਨੈਣਾ ਦਰਸ ਦਿਖਾਏ, ਆਤਮ ਖੋਲ੍ਹੇ ਬੰਦ ਕਿਵਾੜੀਆ। ਗੁਰ ਸੰਗਤ ਬਹਿਣਾ ਦੇ ਮਤ ਸਮਝਾਏ, ਸਤਿਜੁਗ ਸਾਚੀ ਸਚ ਫੁਲਵਾੜੀਆ। ਆਤਮ ਵੱਤ ਸਾਚਾ ਬੀਜ ਬਿਜਾਏ, ਸਿੰਚ ਕਾਇਆ ਨਾਮ ਕਿਆਰੀਆ। ਜਨ ਭਗਤਾਂ ਆਪਣੀ ਹੱਥੀਂ ਰੀਝ ਕਰਾਏ, ਸੋਹੰ ਬੰਨ੍ਹੇ ਸੀਸ ਦਸਤਾਰੀਆ। ਏਕਾ ਦੂਜਾ ਤੀਜ ਮੁਕਾਏ, ਚੌਥੇ ਘਰ ਇਕ ਅਧਾਰੀਆ। ਪੰਚਮ ਕੁੰਡਾ ਆਪੇ ਲਾਹੇ, ਵੇਖੇ ਖੇਲ ਨਰ ਨਿਰੰਕਾਰੀਆ। ਛੇਵੇਂ ਮੁੰਡਾ ਗੋਦ ਉਠਾਏ, ਸ਼ਬਦ ਬਾਲਾ ਹਰਿ ਖਿਲਾਰੀਆ। ਸਤਵੇਂ ਜੋਤੀ ਨੂਰ ਰਖਾਏ, ਨੂਰੋ ਨੂਰ ਹੋਏ ਉਜਿਆਰੀਆ। ਸਰਬ ਕਲ ਭਰਪੂਰ ਆਪ ਅਖਵਾਏ, ਆਪੇ ਰਹੇ ਵਿਚ ਸੰਸਾਰੀਆ। ਦੂਰੋ ਦੂਰ ਆਪ ਹੋ ਜਾਏ, ਨੇਰਨ ਨੇਰ ਸਰਬ ਜਣਾ ਰਿਹਾ। ਕੂੜੋ ਕੂੜ ਸ੍ਰਿਸ਼ਟ ਅਖਵਾਏ, ਮਸਤਕ ਧੂੜ ਗੁਰਮੁਖ ਵਿਰਲਾ ਲਾ ਰਿਹਾ। ਕਾਇਆ ਰੰਗਣ ਰੰਗ ਗੂੜ੍ਹ ਚੜ੍ਹਾਏ, ਦਰ ਘਰ ਸਾਚੇ ਦਰਸ਼ਨ ਪਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸਿੰਘਾਸਣ ਦੇਵੇ ਵਰ, ਨੌ ਦਵਾਰੇ ਬੰਦ ਰਖਾ ਰਿਹਾ। ਨੌ ਦਵਾਰੇ ਬੰਦ ਦਰਵਾਜ਼ਾ, ਦਰ ਦਸਵਾਂ ਇਕ ਖੁਲ੍ਹਾਈਆ। ਆਪ ਆਪਣਾ ਸਾਜਣ ਸਾਜਾ, ਆਪ ਆਪਣੀ ਬਣਤ ਬਣਾਈਆ। ਚੋਬਦਾਰ ਦਰ ਮਾਰੇ ਅਵਾਜਾ, ਸ਼ਬਦ ਪਹਿਰੇਦਾਰ ਅਖਵਾਈਆ। ਸ਼ਬਦ ਸਿੰਘਾਸਣ ਗਰੀਬ ਨਿਵਾਜਾ, ਸਾਚਾ ਆਸਣ ਬੈਠਾ ਲਾਈਆ। ਚਿੱਟਾ ਅਸਵ ਸੋਹੇ ਤਾਜਾ, ਚੌਥਾ ਪੌੜਾ ਰਿਹਾ ਉਠਾਈਆ। ਅੰਦਰੇ ਅੰਦਰ ਮਾਰੇ ਅਵਾਜਾ, ਸ਼ਬਦ ਪਹਿਰੇਦਾਰ ਅਖਵਾਈਆ। ਸ਼ਬਦ ਸਿੰਘਾਸਣ ਗਰੀਬ ਨਿਵਾਜਾ, ਸਾਚਾ ਆਸਣ ਬੈਠਾ ਲਾਈਆ। ਕਲਜੁਗ ਅੰਤਮ ਰਚਿਆ ਕਾਜਾ, ਆਪਣੀ ਹੱਥੀਂ ਸਗਨ ਮਨਾਈਆ। ਧਰਤੀ ਸੋਹੇ ਦੇਸ ਮਾਝਾ, ਹਰਿ ਜੋਤੀ ਨੂਰ ਸਵਾਈਆ। ਭਗਤਾਂ ਦੇਵੇ ਨਾਮ ਦਾਜਾ, ਧੁਰਦਰਗਾਹੀ ਇਕ ਵਡਿਆਈਆ। ਨੌ ਦਵਾਰੇ ਸਾਜਣ ਸਾਜਾ, ਸ੍ਰਿਸ਼ਟ ਸਬਾਈ ਹੋਏ ਹਲਕਾਈਆ। ਚਾਰੋਂ ਕੁੰਟ ਪਏ ਭਾਜਾ, ਨਾਤਾ ਤੁੱਟੇ ਭੈਣਾ ਭਾਈਆ। ਨਾ ਕੋਈ ਰੱਖੇ ਕਿਸੇ ਲਾਜਾ, ਅੰਤ ਵਿਛੋੜਾ ਧੀ ਜਵਾਈਆ। ਨਾ ਕੋਈ ਮੱਕਾ ਕਾਅਬਾ ਹਾਜੀ ਹਾਜਾ, ਸ਼ਾਹ ਨਵਾਬਾ ਨਾ ਕੋਈ ਅਖਵਾਈਆ। ਨਾ ਕੋਈ ਅਸਤਰ ਸ਼ਸਤਰ ਘੋੜਾ ਤਾਜਾ, ਮਹਾਂਸਾਰਥੀ ਸਾਰ ਨਾ ਪਾਈਆ। ਨਾ ਕੋਈ ਰੇਲ ਗਾੜੀ ਨਾ ਦਿਸੇ ਜਹਾਜਾ, ਪ੍ਰਭ ਅੰਤਮ ਮੇਟ ਮਿਟਾਈਆ। ਸ਼ਬਦ ਉਡਾਏ ਸਾਚਾ ਬਾਜਾ, ਚਾਰੋਂ ਕੁੰਟ ਆਪ ਉਡਾਈਆ। ਅੰਦਰ ਮੰਦਰ ਬਹਿ ਬਹਿ ਮਾਰੇ ਆਵਾਜਾ, ਨੌ ਖੰਡ ਪ੍ਰਿਥਮੀ ਰਿਹਾ ਜਗਾਈਆ। ਸ਼ਾਹ ਭੀਖਮ ਤੇਰੀ ਰੱਖੇ ਲਾਜਾ, ਹਾੜ ਸਤਾਰਾਂ ਜਨਮ ਦਵਾਈਆ। ਗੁਰ ਗੋਬਿੰਦੇ ਸਾਜਨ ਸਾਜਾ, ਪ੍ਰਭ ਜੋਤੀ ਲਾੜੀ ਨਾਲ ਪਰਨਾਈਆ। ਮਾਝੇ ਦੇਸ ਪਾਇਆ ਅੰਤਮ ਮਾਝਾ, ਨਾ ਸਕੇ ਕੋਈ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਦਰ, ਦਰ ਦਵਾਰਾ ਬੰਕ ਸੁਹਾਈਆ। ਮਾਝੇ ਦੇਸ ਪਾਇਆ ਮਾਝਾ, ਗੋਬਿੰਦ ਗੁਰ ਗੁਰ ਗੋਬਿੰਦ ਆਪਣੀ ਹੱਥੀਂ ਜੋੜਾ। ਸੰਮਤ ਤੇਰਾਂ ਹਾੜ ਸਤਾਰਾਂ ਰਚਿਆ ਕਾਜਾ, ਚਰਨ ਛੁਹਾਏ ਚਿੱਟਾ ਜੋੜਾ। ਬਸਤਰ ਪੀਲਾ ਤਨ ਰਖਾਏ, ਸੋਹੰ ਚਲਾਏ ਨੀਲਾ ਘੋੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਹੱਥ ਵਾਗ ਰਖਾਏ, ਲੱਖ ਚੁਰਾਸੀ ਮਾਰੇ ਪਹਿਲਾ ਪੌੜਾ। ਨੀਲਾ ਘੋੜਾ ਨੌ ਦਰ, ਨੌ ਘਰ ਸ਼ੋਰ ਮਚਾਇੰਦਾ। ਪੁਰਖ ਅਬਿਨਾਸ਼ੀ ਕਿਰਪਾ ਕਰ, ਆਸਣ ਸਿੰਘਾਸਣ ਇਕ ਰਖਾਇੰਦਾ। ਚਰਨ ਰਕਾਬੇ ਸਾਚਾ ਧਰ, ਪ੍ਰਿਥਮੀ ਆਕਾਸ਼ਨ ਵੇਖ ਵਖਾਇੰਦਾ। ਲੱਖ ਚੁਰਾਸੀ ਆਵੇ ਡਰ, ਸਵਾਸ ਸਵਾਸਨ ਆਪ ਬਚਾਇੰਦਾ। ਧਰਮ ਰਾਏ ਦਰ ਮੰਗੇ ਵਰ, ਕਲਜੁਗ ਕਾਲ ਨਾਲ ਰਲਾਇੰਦਾ। ਏਕਾ ਭਾਣਾ ਰਿਹਾ ਜਰ, ਆਪਣੀ ਝੋਲੀ ਅੱਗੇ ਡਾਹਿੰਦਾ। ਨਰ ਨਿਰੰਕਾਰ ਦੇਣੀ ਭਰ, ਲੱਖ ਚੁਰਾਸੀ ਏਕਾ ਘਰ, ਗੋਲੀ ਆਪਣੀ ਆਪ ਬਣਾਇੰਦਾ। ਗੁਰਮੁਖਾਂ ਚਰਨ ਦਵਾਰ ਰਖਾਏ ਸਾਚਾ ਸਰ, ਅੰਮ੍ਰਿਤ ਆਤਮ ਇਕ ਇਸ਼ਨਾਨ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਸਰਬ ਸਮਾਇੰਦਾ। ਜੀਵ ਜੰਤ ਉਪਾਏ, ਜੁਗਤ ਆਪਣੇ ਹੱਥ ਰਖਾਇੰਦਾ। ਸ੍ਰਿਸ਼ਟ ਸਬਾਈ ਵਿਚ ਸਮਾਏ, ਦਿਸ ਕਿਸੇ ਨਾ ਆਇੰਦਾ। ਜਿਸ ਜਨ ਆਪਣੀ ਦਇਆ ਕਮਾਏ, ਪੂਰਨ ਬੂਝ ਬੁਝਾਇੰਦਾ। ਸ਼ਬਦ ਜਣਾਈ ਇਕ ਕਰਾਏ, ਅਗਾਧ ਬੋਧ ਭੇਵ ਖੁਲ੍ਹਾਇੰਦਾ। ਨਾਮ ਵਣਜ ਮਾਤ ਕਰਾਏ, ਵਣਜ ਵਪਾਰਾ ਆਪ ਅਖਵਾਇੰਦਾ। ਸ਼ਬਦ ਭੰਡਾਰਾ ਇਕ ਰਖਾਏ, ਲੱਖ ਚੁਰਾਸੀ ਆਪ ਵਰਤਾਇੰਦਾ। ਨਰ ਨਿਰੰਕਾਰਾ ਰੂਪ ਵਟਾਏ, ਜੁਗ ਜੁਗ ਭੇਵ ਵਟਾਇੰਦਾ। ਬੰਕ ਦਵਾਰਾ ਇਕ ਸੁਹਾਏ, ਸੰਤਨ ਸਤਿ ਰੂਪ ਸਮਾਇੰਦਾ। ਸਚ ਅਖਾੜਾ ਇਕ ਲਗਾਏ, ਗੁਰਸਿਖ ਗੁਰਮੁਖ ਹਰਿਭਗਤ ਹਰਿਜਨ ਹਰਿ ਸੰਗਤ ਮੇਲ ਮਿਲਾਇੰਦਾ। ਦਿਵਸ ਦਿਹਾੜਾ ਇਕ ਜਣਾਏ, ਲਹਿਣਾ ਦੇਣ ਮੂਲ ਚੁਕਾਇੰਦਾ। ਦੂਈ ਦਵੈਤੀ ਪਾੜਾ ਮੇਟ ਮਿਟਾਏ, ਆਪ ਆਪਣੇ ਰੰਗ ਰੰਗਾਇੰਦਾ। ਪੰਚਮ ਧਾੜਾ ਪਰੇ ਹਟਾਏ, ਸ਼ਬਦ ਬਾਣਾ ਤਨ ਪਹਿਨਾਇੰਦਾ। ਜੰਗਲ ਜੂਹ ਉਜਾੜ ਪਹਾੜਾਂ ਪੰਖੀ ਪੰਛੀ ਤਰਵਰ ਸਰਵਰ ਏਕਾ ਧਾਰ ਵਹਾਇੰਦਾ। ਜੋਤੀ ਜੋਤ ਸਰੂਪ ਹਰਿ, ਜੁਗ ਜੁਗ ਆਪਣੀ ਜੋਤ ਧਰ, ਜੋਗ ਜੁਗਤੀ ਆਪਣੇ ਹੱਥ ਰਖਾਇੰਦਾ। ਜੋਗ ਜੁਗਤ ਜਗਤ ਅਭਿਆਸ, ਹਰਿ ਆਪਣੇ ਹੱਥ ਰਖਾਈਆ। ਜਿਸ ਜਨ ਅੰਦਰ ਕਰੇ ਵਾਸ, ਹਉਮੇ ਹੰਗਤਾ ਰੋਗ ਗਵਾਈਆ। ਆਏ ਜਾਏ ਸਵਾਸ ਸਵਾਸ, ਆਪ ਆਪਣਾ ਜਾਪ ਜਪਾਈਆ। ਵੇਖ ਵਖਾਣੇ ਪ੍ਰਿਥਮੀ ਅਕਾਸ਼, ਪੁਰੀਆਂ ਲੋਆਂ ਵਿਚ ਸਮਾਈਆ। ਜਿਸ ਜਨ ਹੋਇਆ ਦਾਸੀ ਦਾਸ, ਸੇਵਕ ਸੇਵਾ ਰਿਹਾ ਕਮਾਈਆ। ਕਲਜੁਗ ਅੰਤਮ ਵੇਲਾ ਜੋ ਜਨ ਤਜਾਏ ਮਦਿਰਾ ਮਾਸ, ਅੰਮ੍ਰਿਤ ਫਲ ਮੇਵਾ ਮੁਖ ਲਗਾਈਆ। ਸ਼ਬਦ ਵਸਤ ਗੁਰ ਸਾਚੇ ਪਾਸ, ਕਲਜੁਗ ਜੀਵਾਂ ਰਿਹਾ ਵਰਤਾਈਆ। ਜਗਤ ਵਿਕਾਰਾ ਕਰੇ ਨਾਸ, ਪੰਚ ਵਿਕਾਰਾ ਤਤ ਰਹਿਣ ਨਾ ਪਾਈਆ। ਸ਼ਬਦ ਜੈਕਾਰਾ ਕਾਇਆ ਵਿਚ ਪਰਭਾਸ, ਮਨ ਅਧਾਰਾ ਇਕ ਵਖਾਈਆ। ਮੇਲ ਮਿਲਾਏ ਸ਼ਾਹੋ ਸ਼ਾਬਾਸ, ਸ਼ਬਦ ਸਿੰਘਾਸਣ ਇਕ ਵਖਾਈਆ। ਸਾਚੇ ਮੰਡਲ ਪਾਵੇ ਰਾਸ, ਪੰਚਮ ਪੰਚਾਂ ਮੇਲ ਮਿਲਾਈਆ। ਵਰਤੇ ਵਰਤਾਵੇ ਸਰਬ ਗੁਣਤਾਸ, ਆਪਣੀ ਰਚਨਾ ਰਿਹਾ ਰਚਾਈਆ। ਜੋਤੀ ਜੋਤ ਸਰੂਪ ਹਰਿ, ਜੁਗ ਜੁਗ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਮਾਤ ਵਡਿਆਈਆ। ਜੁਗ ਜੁਗ ਧਾਰੇ ਭੇਖ, ਭੇਖ ਵਟਾਇੰਦਾ। ਸ੍ਰਿਸ਼ਟ ਸਬਾਈ ਲਿਖੇ ਲੇਖ, ਲੇਖਾ ਆਪਣੇ ਹੱਥ ਰਖਾਇੰਦਾ। ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਰਿਹਾ ਵੇਖ, ਪੁਰੀਆਂ ਲੋਆਂ ਰਾਹ ਤਕਾਇੰਦਾ। ਬ੍ਰਹਮਾ ਸ਼ਿਵ ਦਰ ਗਨੇਸ਼, ਅੱਠੇ ਪਹਿਰ ਸੀਸ ਝੁਕਾਇੰਦਾ। ਇੰਦ ਇੰਦਰਾਸਣ ਕਰੇ ਵੇਸ, ਕਰੋੜ ਤੇਤੀਸਾ ਸੰਗ ਰਲਾਇੰਦਾ। ਨਾ ਕੋਈ ਜਾਣੇ ਧਾਰੀ ਕੇਸ, ਮੂੰਡ ਮੁੰਡਾਇਆ ਭੇਵ ਨਾ ਪਾਇੰਦਾ। ਜੋਤੀ ਨੂਰ ਸਰਬ ਪਰਵੇਸ਼, ਹਰ ਘਟ ਮੇਂ ਆਪ ਸਮਾਇੰਦਾ। ਮੁੱਛ ਦਾਹੜੀ ਨਾ ਦੀਸੇ ਕੇਸ, ਹੱਡ ਮਾਸ ਨਾੜੀ ਨਾ ਕੋਇ ਰਖਾਇੰਦਾ। ਬਾਲ ਬਿਰਧ ਜਵਾਨ ਨਾ ਕੋਇ ਵਰੇਸ, ਏਕਾ ਰੰਗ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਬਣਤ ਬਣਾਇੰਦਾ। ਕਲਜੁਗ ਕਾਲੀ ਧਾਰ, ਬਣਤ ਬਣਾਈਆ। ਮਾਇਆ ਮਮਤਾ ਭੁੱਲਾ ਸੰਸਾਰ, ਜੂਠਾ ਝੂਠਾ ਖੇਲ ਰਚਾਈਆ। ਸਾਧ ਸੰਤ ਹੋਏ ਗਵਾਰ, ਆਤਮ ਅਗਨੀ ਤ੍ਰਿਸ਼ਨ ਵਸਾਈਆ। ਦਰ ਦਰ ਘਰ ਘਰ ਭਰਿਆ ਇਕ ਹੰਕਾਰ, ਝੂਠੀ ਵੰਡਣ ਇਕ ਵੰਡਾਈਆ। ਨਾ ਕੋਈ ਦੀਸੇ ਕਿਸੇ ਸਹਾਰ, ਅੰਤਮ ਬੈਠੇ ਕੰਡ ਵਖਾਈਆ। ਬਿਨ ਗੁਰ ਪੂਰੇ ਕੋਇ ਨਾ ਉਤਰੇ ਪਾਰ, ਧਰਮ ਰਾਏ ਡੰਡ ਲਗਾਈਆ। ਪ੍ਰਭ ਅਬਿਨਾਸ਼ੀ ਬਖ਼ਸ਼ਣਹਾਰ, ਜਨ ਭਗਤਾਂ ਸਾਚੀ ਵੰਡ ਰਿਹਾ ਵੰਡਾਈਆ। ਆਪੇ ਬਖ਼ਸ਼ੇ ਚਰਨ ਪਿਆਰ, ਜੇਰਜ ਅੰਡਜ ਵੇਖ ਵਖਾਈਆ। ਸ੍ਰਿਸ਼ਟ ਸਬਾਈ ਧੁੰਦੂਕਾਰ, ਬ੍ਰਹਿਮੰਡਾਂ ਖੋਜ ਖੁਜਾਈਆ। ਆਪੇ ਅੰਦਰ ਆਪੇ ਬਾਹਰ, ਆਪੇ ਗੁਪਤ ਆਪੇ ਜਾਹਿਰ, ਦਿਸ ਕਿਸੇ ਨਾ ਆਈਆ। ਲੱਖ ਚੁਰਾਸੀ ਸੁਣੇ ਪੁਕਾਰ, ਜੋਤੀ ਜੋਤੀ ਜਾਮਾ ਪਾਈਆ। ਗਊ ਗਰੀਬਾਂ ਫੜ ਫੜ ਬਾਹੋਂ ਲਾਏ ਪਾਰ, ਸੰਮਤ ਸੋਲਾਂ ਰੁੱਤ ਸੁਹਾਈਆ। ਏਕਾ ਬਖ਼ਸ਼ੇ ਸ਼ਬਦ ਅਧਾਰ, ਚਾਰ ਵਰਨਾਂ ਇਕ ਜਣਾਈਆ। ਰਾਓ ਰੰਕ ਰਾਜਾਨ ਸ਼ਾਹ ਸੁਲਤਾਨ ਦਰ ਦਰਬਾਰ, ਇਕ ਦਰ ਦਏ ਬਹਾਈਆ। ਇਕ ਝੁਲਾਏ ਧਰਮ ਨਿਸ਼ਾਨ, ਭੇਖ ਪਖੰਡਾ ਦਏ ਮਿਟਾਈਆ। ਜੋਤ ਨਿਰੰਜਣ ਪਾਵੇ ਆਣ, ਸੋਹੰ ਡੰਡਾ ਹੱਥ ਉਠਾਈਆ। ਤੀਰ ਨਿਰਾਲਾ ਵੱਜੇ ਬਾਣ, ਕਲਜੁਗ ਅੰਤਮ ਕੰਢਾ ਨੇੜੇ ਆਈਆ। ਗੋਬਿੰਦ ਗੋਬਿੰਦ ਸਾਰੇ ਗਾਣ, ਸ੍ਰਿਸ਼ਟ ਸਬਾਈ ਏਕਾ ਰਾਹ ਵਖਾਈਆ। ਵਾਲੀ ਹਿੰਦ ਕਰੇ ਪਛਾਣ, ਪ੍ਰਭ ਸਾਚਾ ਭਾਰਤ ਖੰਡੀ ਬੈਠਾ ਜੋਤ ਜਗਾਈਆ। ਮੇਟ ਮਿਟਾਏ ਕਲਜੁਗ ਤੇਰੀ ਟੇਢੀ ਡੰਡੀ, ਸਾਚਾ ਮਾਰਗ ਏਕਾ ਲਾਈਆ। ਨਾ ਕੋਈ ਦੀਸੇ ਨਾਰ ਦੁਹਾਗਣ ਰੰਡੀ, ਕੰਤ ਸੰਤ ਇਕ ਹੰਢਾਈਆ। ਫੜੇ ਸ਼ਬਦ ਪ੍ਰਭ ਸਾਚੀ ਚੰਡੀ, ਪੰਚਾਂ ਦੂਤਾ ਨਸ਼ਟ ਕਰਾਈਆ। ਗਰੀਬ ਨਿਮਾਣਿਆਂ ਪਾਏ ਵੰਡੀ, ਚਾਰੇ ਕੂਟਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੀਵ ਅਲਪਗ ਚਰਨ ਲਗਾਏ ਸੂਰਾ ਸਰਬੱਗ, ਏਕਾ ਬਖ਼ਸ਼ੇ ਚਰਨ ਸਰਨ ਸੱਚੀ ਸਰਨਾਈਆ। ਸਰਨ ਸਰਨਾ ਸਤਿਗੁਰ ਸਾਚੇ, ਸਚ ਸੱਚੀ ਸਰਨਾਈਆ। ਜੀਓ ਪਿੰਡ ਜਨ ਭਾਂਡੇ ਕਾਚੇ, ਸਾਜਨ ਸਾਜ ਆਪ ਅਖਵਾਈਆ। ਨੌ ਦਵਾਰੇ ਜੋ ਜਨ ਆਪਣੇ ਨਾਚੇ, ਨਟ ਨਟੂਆ ਖੇਲ ਕਰਾਈਆ। ਮਾਇਆ ਅਗਨ ਤ੍ਰਿਸ਼ਨ ਤਮਾਚੇ, ਮਨਮੁਖ ਜੀਵਾਂ ਰਹੀ ਲਗਾਈਆ। ਹਰਿ ਹਰਿ ਸ਼ਬਦ ਜੋ ਜਨ ਵਾਚੇ, ਚਰਨ ਸਰਨ ਸਰਨ ਚਰਨ ਮਿਲੇ ਜਗਤ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੀਵਾਂ ਜੰਤਾਂ ਆਦਿਨ ਅੰਤਾ ਏਕਾ ਰੰਗਣ ਸਾਚੀ ਨਾਮ ਰੰਗਾਈਆ। ਕਾਇਆ ਰੰਗਣ ਰੰਗੇ ਚੋਲਾ, ਪ੍ਰਭ ਸਾਚਾ ਜਗਤ ਲਲਾਰੀ। ਸ਼ਬਦ ਚਲਾਏ ਸੁਣਾਏ ਏਕਾ ਢੋਲਾ, ਕਰਾਏ ਵਣਜ ਸੱਚਾ ਵਪਾਰੀ। ਜੁਗਾ ਜੁਗੰਤਰ ਹਾਰਾ ਤੋਲਾ, ਤੋਲਣਹਾਰ ਸੰਸਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਅਪਰ ਅਪਾਰੀ।