੧੬ ਮੱਘਰ ੨੦੧੩ ਬਿਕ੍ਰਮੀ ਦਰਸ਼ਨ ਸਿੰਘ ਦੇ ਗ੍ਰਹਿ ਦਿੱਲੀ ਦਰਬਾਰ
ਹਰਿ ਹਰਿ ਨਾ ਠੰਢਾ ਨਾ ਤਤੜਾ, ਦੁੱਖ ਰੋਗ ਨਾ ਸੋਗ। ਹੱਡ ਮਾਸ ਨਾੜੀ ਨਾ ਕੋਈ ਦੀਸੇ ਰੱਤੜਾ, ਨਾ ਕੋਈ ਕਰਮ ਵਿਯੋਗ। ਮਨ ਬੁਧ ਨਾ ਦੇਵੇ ਮਤੜਾ, ਕਾਇਆ ਰਸ ਨਾ ਦੀਸੇ ਭੋਗ। ਨਾ ਕੋਈ ਧੀਰਜ ਯਤ ਸੰਤੋਖੀ ਯਤੜਾ, ਨਾ ਸੰਜੋਗ ਵਿਜੋਗ। ਏਕਾ ਹਰਿ ਹਰਿ ਸ਼ਾਹੋ ਸਾਚੇ ਰੰਗ ਰੱਤੜਾ, ਵੇਖ ਦਰ ਘਰ ਹਰਿ ਦਰਸ ਅਮੋਘ। ਬੀਜੇ ਬੀਜ ਕਾਇਆ ਸਾਚੇ ਵੱਤਰਾ, ਦੋ ਜਹਾਨੀ ਚੁਗੇ ਸਾਚੀ ਚੋਗ। ਜਗਤ ਸਹਿੰਸਾ ਰੋਗ ਮਾਤ ਲੱਥੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਸਾਚਾ ਵਰ, ਆਪ ਸਵਾਰੇ ਲੋਕ ਪਰਲੋਕ। ਘਰ ਪਾਇਆ ਜਨ ਆਪਣਾ, ਮਿਲਿਆ ਹਰਿ ਹਰਿ ਰਾਏ। ਤ੍ਰੈਗੁਣ ਮਾਇਆ ਵਿਚ ਨਾ ਤਪਣਾ, ਪੰਜ ਤਤ ਨਾ ਕੋਈ ਦਿਸਾਏ। ਏਕਾ ਜਾਪ ਜਪਾਏ ਜਪਨਾ, ਲਿਖਨ ਪੜ੍ਹਨ ਵਿਚ ਨਾ ਆਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਵਖਾਏ ਸਾਚਾ ਘਰ, ਰੰਗਣ ਏਕਾ ਰੰਗ ਰੰਗਾਏ। ਮਨ ਅੰਸ ਜਗਦੀਸ ਹੈ, ਮਾਨਸਿਕ ਆਪ ਉਪਾਏ। ਆਪ ਝੁਲਾਏ ਛਤਰ ਸੀਸ ਹੈ, ਆਪ ਖ਼ਾਕੀ ਖ਼ਾਕ ਮਿਲਾਏ। ਆਪ ਗਾਏ ਗਵਾਏ ਰਾਗ ਛਤੀਸ ਹੈ, ਵੇਦ ਪੁਰਾਨ ਆਪ ਪੜ੍ਹਾਏ। ਆਪ ਜਣਾਏ ਦੰਦ ਬਤੀਸ ਹੈ, ਰਸਨਾ ਜਿਹਵਾ ਨਾਲ ਰਲਾਏ। ਆਪ ਰਖਾਏ ਇਕ ਹਦੀਸ ਹੈ, ਗੁਰ ਸ਼ਬਦ ਡੰਡਾ ਮਗਰ ਲਗਾਏ। ਗੁਰ ਪੂਰੇ ਕੋਈ ਨਾ ਕਰੇ ਰੀਸ ਹੈ, ਮਨ ਮਨੂਆ ਸ਼ਬਦ ਡੋਰੀ ਬੰਧ ਬੰਧਾਏ। ਦੋਏ ਜੋੜ ਚਰਨ ਝੁਕਾਏ ਆਪਣਾ ਸੀਸ ਹੈ, ਪਿਛਲੀ ਭੁੱਲ ਬਖ਼ਸ਼ਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਜਗਦੀਸ ਮਨ ਮਾਇਆ ਮਮਤਾ ਪੀਸਣ ਪੀਸ, ਆਪਣੀ ਬਣਤ ਬਣਾਏ। ਹਰਿ ਜਗਦੀਸ ਮਨ ਬਾਂਧਿਆ, ਬੰਧਨਹਾਰ ਗੋਪਾਲ। ਦਿਸ ਨਾ ਆਏ ਆਤਮ ਆਂਧਿਆ, ਗੁਰ ਸ਼ਬਦ ਹੋਏ ਕੰਗਾਲ। ਫੰਦਨਹਾਰਾ ਵਡ ਵਡ ਫਾਂਦਿਆ, ਆਪੇ ਪਕੜੇ ਕਾਇਆ ਡੂੰਘੇ ਤਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸਰੂਪੀ ਹੋਏ ਵਿਚ ਦਲਾਲ। ਜਗਦੀਸ ਹਰਿ ਰੰਗ ਹੈ, ਹਰ ਘਟ ਆਪ ਸਮਾਏ। ਮਨ ਮਨੂਆ ਇਕ ਪਤੰਗ ਹੈ, ਆਕਾਸ਼ ਅਕਾਸ਼ਾਂ ਵਿਚ ਉਡਾਏ। ਆਪੇ ਭੰਨਣਹਾਰਾ ਕਾਚੀ ਵੰਗ ਹੈ, ਨਾਮ ਖੰਡਾ ਹੱਥ ਉਠਾਏ। ਜਿਸ ਜਨ ਨਿਭਾਏ ਆਪਣਾ ਸੰਗ ਹੈ, ਬ੍ਰਹਮ ਪਾਰਬ੍ਰਹਮ ਮੇਲ ਮਿਲਾਏ। ਨੌ ਦਵਾਰੇ ਬੈਠਾ ਲੰਘ ਹੈ, ਦਸਵੇਂ ਸ਼ਬਦ ਸਿੰਘਾਸਣ ਆਸਣ ਡੇਰਾ ਲਾਏ। ਚਾਰੋਂ ਕੁੰਟ ਧਾਰਾ ਗੰਗ ਹੈ, ਦਿਵਸ ਰੈਣ ਵਹਾਏ। ਪੰਚਮ ਸ਼ਬਦ ਵਜਾਏ ਮਰਦੰਗ ਹੈ, ਨਾਦ ਅਨਾਦੀ ਗੀਤ ਸੁਣਾਏ। ਹਰਿ ਬੈਠਾ ਸ਼ਬਦ ਰੰਗੀਲੇ ਸਚ ਪਲੰਘ ਹੈ, ਦਸਮ ਦਵਾਰੀ ਡੇਰਾ ਲਾਏ। ਐਰ ਗੈਰ ਨਾ ਸਕੇ ਕੋਈ ਲੰਘ ਹੈ, ਬਜਰ ਕਪਾਟੀ ਕੁੰਡਾ ਲਾਏ। ਜੋਤੀ ਨੂਰ ਬਹੁ ਬਹੁ ਰੰਗ ਹੈ, ਸਾਚੀ ਸੇਜਾ ਡਗਮਗਾਏ। ਆਪੇ ਚਲੇ ਚਾਲ ਬੇਹੰਗ ਹੈ, ਜਿਸ ਜਨ ਆਪਣੀ ਦਇਆ ਕਮਾਏ। ਮਨ ਮਾਰੇ ਨਾ ਕੋਈ ਤਰੰਗ ਹੈ, ਸ਼ਬਦ ਸਾਗਰ ਧਾਰ ਵਹਾਏ। ਆਪੇ ਹੋਏ ਅੰਗ ਸੰਗ ਹੈ, ਸੰਗ ਸੁਹੇਲਾ ਮੀਤ ਮੁਰਾਰ ਆਪ ਹੋ ਜਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਸ਼ਬਦ ਵਰ, ਮਨ ਪੰਖੇਰੂ ਦਹਿ ਦਿਸ਼ਾ ਨਾ ਧਾਏ। ਮਨ ਉਡਾਰੀ ਦਹਿ ਦਿਸ਼ਾ, ਦਿਵਸ ਰੈਣ ਲਗਾਇੰਦਾ। ਮਨਮੁਖ ਜੀਵਾਂ ਪਾਇਆ ਹਿੱਸਾ, ਆਪਣੀ ਵੰਡ ਵੰਡਾਇੰਦਾ। ਲੋਇਣ ਤੀਜੇ ਹਰਿ ਦਰਸ ਨਾ ਦਿਸਣਾ, ਤਾਮਸ ਤ੍ਰਿਸ਼ਨਾ ਨਾ ਕੋਇ ਮਿਟਾਇੰਦਾ। ਜੂਠੀ ਝੂਠੀ ਮੋਹ ਮਾਇਆ ਚੱਕੀ ਪਿਸਣਾ, ਪੰਚਮ ਝੇੜਾ ਨਾ ਕੋਈ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਮਨ ਮਤ ਬੁਧ ਵਖਾਇਆ ਕਾਇਆ ਘਰ, ਨਗਰ ਖੇੜਾ ਨੌ ਦਵਾਰ ਜਗਤ ਜੁਗਤ ਖੋਲ੍ਹ ਵਖਾਇੰਦਾ। ਹਰਿ ਨਾਮ ਤੀਰਥ ਸਚ ਯਾਤਰਾ, ਗੁਰਮੁਖ ਵਿਰਲਾ ਵਿਚ ਸੰਸਾਰ। ਅੱਠ ਸੱਠ ਅੰਧੇਰੀ ਰਾਤਰਾ, ਧੀਆਂ ਭੈਣਾਂ ਹੋਣ ਖੁਆਰ। ਪੜ੍ਹ ਪੜ੍ਹ ਥੱਕੇ ਵੇਦ ਸ਼ਾਸਤਰਾ, ਪਾਰਬ੍ਰਹਮ ਨਾ ਪਾਇਣ ਸਾਰ। ਭਰਮੇ ਭੁੱਲੇ ਜ਼ਾਤੀ ਪਾਤਰਾ, ਜ਼ਾਤ ਪਾਤ ਨਾ ਹਰਿ ਨਿਰੰਕਾਰ। ਲਾ ਲਾ ਥੱਕੇ ਲਗਾਂ ਮਾਤਰਾ, ਹਰਿ ਸ਼ਬਦ ਨਾ ਕੋਈ ਆਕਾਰ। ਖਾਣੀ ਬਾਣੀ ਹੋਇਆ ਨਾਤਰਾ, ਨਾਮ ਨਰਾਇਣ ਲਿਆ ਵਿਸਾਰ। ਤਨ ਪਾਇਆ ਜੂਠਾ ਝੂਠਾ ਗਾਤਰਾ, ਮਾਇਆ ਮਮਤਾ ਲੋਭ ਮੋਹ ਸ਼ਿੰਗਾਰ। ਮਿਲੇ ਮੇਲ ਨਾ ਕਮਲਾਪਾਤਰਾ, ਕਾਇਆ ਮੰਦਰ ਚਾਰ ਕੁੰਟ ਦਹਿ ਦਿਸ਼ਾ ਧੂੰਆਂਧਾਰ। ਕੋਇ ਨਾ ਪੁੱਛੇ ਕਿਸੇ ਵਾਤੜਾ, ਰਵ ਸਸ ਨਾ ਸੁਣੇ ਪੁਕਾਰ। ਧਰਤ ਮਾਤ ਨਾ ਦਏ ਦਿਲਾਸੜਾ, ਰੋਵੇ ਧਾਹਾਂ ਮਾਰ। ਪੰਚਮ ਤਤ ਪੰਚ ਵਿਕਾਰ ਕਰੇ ਨਿਵਾਸੜਾ, ਪੰਚਮ ਸ਼ਬਦ ਨਾ ਸੁਣੇ ਧੁਨਕਾਰ। ਗੁਰਦਰ ਮੰਦਰ ਮਸਜਿਦ ਸ਼ਿਵਦਵਾਲਾ ਅੱਠ ਸੱਠ ਤੀਰਥ ਬਹਿ ਬਹਿ ਕਰਨ ਹਾਸੜਾ, ਰਾਮ ਰਾਮਾ ਨਾਉਂ ਵਿਸਾਰ। ਲੋਭ ਹੰਕਾਰੀ ਭਰਿਆ ਕਾਸੜਾ, ਸਾਧ ਸੰਤ ਭਿਕਸ਼ੂ ਫਿਰਨ ਭਿਖਾਰ। ਨਿਜ ਘਰ ਆਤਮ ਨਿਜ ਘਰ ਵਾਸੀ ਨਾ ਕਰੇ ਵਾਸੜਾ, ਸੁਣੇ ਸੁਣਾਏ ਨਾ ਕੋਇ ਪੁਕਾਰ। ਨਾ ਕੋਇ ਜਾਣੇ ਖੇਲ ਮਾਤ ਪਾਤਾਲ ਆਕਾਸੜਾ, ਲੋਆਂ ਪੁਰੀਆਂ ਨਾ ਵੇਖ ਵਿਚਾਰ। ਬ੍ਰਹਮਾ ਬ੍ਰਹਮ ਨਾ ਦਏ ਦਿਲਾਸੜਾ, ਚਾਰ ਵੇਦ ਰਹੇ ਪੁਕਾਰ। ਸ਼ਿਵ ਸ਼ੰਕਰ ਵੇਖੇ ਖੇਲ ਤਮਾਸੜਾ, ਮਨਮਤੀ ਜੀਵ ਹੋਇਣ ਖੁਆਰ। ਇੰਦ ਇੰਦਰਾਸਣ ਛੱਡ ਛੱਡ ਨਾਸੜਾ, ਕਰੋੜ ਤੇਤੀਸਾ ਹਾਹਾਕਾਰ। ਕਲਜੁਗ ਅੰਤਮ ਅੰਤ ਹੋਏ ਵਿਨਾਸੜਾ, ਆਪ ਵਹਾਏ ਵਹਿੰਦੀ ਧਾਰ। ਭਾਰਤ ਖੰਡ ਹਰਿ ਸ਼ਬਦ ਇਕ ਪਰਕਾਸ਼ੜਾ, ਨੌ ਖੰਡ ਪ੍ਰਿਥਮੀ ਦੇਵੇ ਧਾਰ। ਪਰਗਟ ਹੋਏ ਹਰਿ ਸ਼ਾਹੋ ਸ਼ਾਬਾਸੜਾ, ਜੋਤੀ ਨੂਰ ਕਰੇ ਉਜਿਆਰ। ਰਸਨਾ ਕੋਇ ਨਾ ਲਾਏ ਮਦਿਰਾ ਮਾਸੜਾ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਕਰੇ ਖ਼ਬਰਦਾਰ। ਜਗਤ ਅੰਧੇਰਾ ਜਾਏ ਵਿਨਾਸੜਾ, ਦੀਪਕ ਜੋਤ ਹੋਏ ਉਜਿਆਰ। ਜੋਤੀ ਜੋਤ ਸਰੂਪ ਹਰਿ, ਵੇਖ ਵਖਾਏ ਕਾਇਆ ਘਰ, ਕਵਣ ਤੀਰਥ ਕਵਣ ਕਰੇ ਕਰਾਏ ਸਾਚੀ ਯਾਤਰਾ। ਹਰਿ ਚਰਨ ਕਵਲ ਪਿਆਰ, ਭਗਤੀ ਭਗਤ ਉਪਾਇਆ। ਭਗਤੀ ਰੂਪ ਅਪਾਰ, ਹਰਿਜਨ ਇਛਿਆ ਵਿਚ ਰਖਾਇਆ। ਹਰਿਜਨ ਇੱਛਿਆ ਏਕਾ ਧਾਰ, ਹਰਿ ਦਰਸ਼ਨ ਨੈਣਾ ਪਾਇਆ। ਹਰਿ ਦਰਸ਼ਨ ਅਗੰਮ ਅਪਾਰ, ਤਾਮਸ ਤ੍ਰਿਸ਼ਨਾ ਦਏ ਮਿਟਾਇਆ। ਸਾਚਾ ਮੇਲਾ ਇਕ ਦਵਾਰ, ਏਕੰਕਾਰਾ ਮੇਲ ਮਿਲਾਇਆ। ਵਿਛੜ ਨਾ ਜਾਏ ਦੂਜੀ ਵਾਰ, ਸਾਚੀ ਜੁਗਤੀ ਜੁਗਤ ਬਣਾਇਆ। ਭਗਤ ਭਗਵੰਤੀ ਸਾਚੀ ਧਾਰ, ਸਾਚਾ ਕੰਤ ਰਹੀ ਹੰਢਾਇਆ। ਦਿਵਸ ਰੈਣ ਕਰੇ ਪਿਆਰ, ਆਤਮ ਸੇਜਾ ਇਕ ਵਿਛਾਇਆ। ਮੰਗੇ ਮੰਗ ਦੋਵੇਂ ਭੁਜਾ ਪਸਾਰ, ਚਤਰਭੁਜ ਮੇਲ ਮਿਲਾਇਆ। ਆਪੇ ਦੇਵੇ ਇਕ ਹੁਲਾਰ, ਗੋਝ ਆਪਣਾ ਆਪ ਖੁਲ੍ਹਾਇਆ। ਭਗਵੰਤ ਭਗਤੀ ਭਗਤ ਏਕਾ ਰੰਗ ਅਪਾਰ, ਆਪਣਾ ਦਏ ਚੜ੍ਹਾਇਆ। ਸਾਚੀ ਭਗਤੀ ਵਿਚ ਸੰਸਾਰ, ਹਰਿ ਸਰਨ ਸਰਨਾਈ ਚਰਨ ਕਵਲ ਕਵਲ ਚਰਨ ਚਿਤ ਲਾਇਆ। ਭਗਤੀ ਹਰਿ ਕਾ ਰੂਪ ਹੈ, ਹਰਿਜਨ ਵਿਚ ਸਮਾਏ। ਦਿਸ ਨਾ ਆਏ ਅੰਧਕੂਪ ਹੈ, ਸ੍ਰਿਸ਼ਟ ਸਬਾਈ ਰਹੀ ਬਿਲਲਾਏ। ਨਾ ਕੋਈ ਧੁਖਾਏ ਸਾਚਾ ਧੂਪ ਹੈ, ਹਰਿ ਮੰਦਰ ਅੰਦਰ ਧੂੰਆਂਧਾਰ ਨਾ ਕੋਈ ਦਿਸਾਏ। ਆਪੇ ਫਿਰਦੀ ਚਾਰੇ ਕੂਟ ਹੈ, ਗੁਰਮੁਖ ਸੋਏ ਰਹੀ ਜਗਾਏ। ਸ਼ਬਦ ਪੰਘੂੜਾ ਰਹੀ ਝੂਟ ਹੈ, ਗੋਬਿੰਦ ਸਾਚਾ ਰਿਹਾ ਹਿਲਾਏ। ਸਾਚੀ ਮਸਤਕ ਜੋਤ ਨਿਰੰਜਣ ਪੋਹ ਰਹੀ ਫੂਟ ਹੈ, ਅਗਿਆਨ ਅੰਧੇਰ ਮਿਟਾਏ। ਜੂਠ ਝੂਠ ਫਲ ਰਿਹਾ ਟੂਟ ਹੈ, ਜਿਸ ਜਨ ਆਪਣਾ ਰਾਹ ਵਖਾਏ। ਪੰਜ ਚੋਰ ਨਾ ਸਕਣ ਲੂਟ ਹੈ, ਦਰ ਦਵਾਰ ਦਏ ਦੁਰਕਾਏ। ਤੀਰ ਨਿਰਾਲਾ ਜਾਏ ਛੂਟ ਹੈ, ਜਨ ਹਿਰਦੇ ਪਾਰ ਕਰਾਏ। ਅੰਤਮ ਅੰਤ ਮਨਾਏ ਜੋ ਜਨ ਗਏ ਰੂਠ ਹੈ, ਜੁਗ ਜੁਗ ਵਿਛੜੇ ਮੇਲ ਮਿਲਾਏ। ਪੁਰਖ ਅਬਿਨਾਸ਼ੀ ਜਿਸ ਜਨ ਉਪਰ ਜਾਏ ਤੂਠ ਹੈ, ਭਗਤੀ ਭਗਤਨ ਸੇਵਾ ਲਾਏ। ਭਗਤ ਸੁਹੇਲੇ ਏਕਾ ਮੂਠ ਹੈ, ਏਕਾ ਦੂਜਾ ਸੰਗ ਨਿਭਾਏ। ਮਨਮੁਖਾਂ ਖਾਲੀ ਠੂਠ ਹੈ, ਸਚ ਵਸਤ ਦਿਸ ਨਾ ਆਏ। ਲੋਭ ਮੋਹ ਵਿਕਾਰਾ ਨਾਤਾ ਜਗਤ ਝੂਠ ਹੈ, ਨਿੰਦਕ ਨਿੰਦਿਆ ਵਿਚ ਰਖਾਏ। ਕਲਜੁਗ ਕਾਇਆ ਰਹੀ ਕੂਠ ਹੈ, ਸਾਚਾ ਰਾਹ ਨਾ ਕੋਈ ਦਿਸਾਏ। ਜੋਤੀ ਜੋਤ ਸਰੂਪ ਹਰਿ, ਜੁਗ ਜੁਗ ਆਪਣੀ ਜੋਤ ਧਰ, ਭਗਤਨ ਵੇਖੇ ਸਾਚਾ ਘਰ, ਸਾਚੀ ਭਗਤੀ ਸੇਵਾ ਲਾਏ। ਹਰਿ ਭਗਤ ਜਗਤ ਮਲਾਹ ਹੈ, ਜੁਗ ਜੁਗ ਆਪ ਬਣਾਇੰਦਾ। ਜਨ ਭਗਤਾਂ ਫੜ ਫੜ ਵਖਾਏ ਬਾਂਹ ਹੈ, ਮਹਿੰਮਾ ਅਗਣਤ ਨਾ ਕੋਈ ਗਿਣਾਇੰਦਾ। ਇਕ ਜਣਾਏ ਜਪਾਏ ਸੱਚਾ ਨਾਂ ਹੈ, ਸਤਿ ਸੰਤੋਖ ਵਿਚ ਰਖਾਇੰਦਾ। ਫੜ ਫੜ ਹੰਸ ਬਣਾਏ ਕਾਂ ਹੈ, ਦੁਰਮਤ ਮੈਲ ਧਵਾਇੰਦਾ। ਦਰ ਘਰ ਦਵਾਏ ਠੰਢੀ ਛਾਂ ਹੈ, ਗੁਰਮਤ ਸਾਚੀ ਜੋਤ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਜਿਸ ਜਨ ਦੇਵੇ ਜਗਤ ਵਰ, ਭਗਤੀ ਭਗਤਨ ਸੰਗ ਰਖਾਇੰਦਾ। ਹਰਿ ਭਗਤੀ ਹਰਿ ਭਗਵੰਤਿਆ, ਭਗਤਨ ਰੂਪ ਅਪਾਰ। ਆਪ ਉਪਾਏ ਆਦਿਨ ਅੰਤਿਆ, ਜੀਵ ਜੰਤ ਨਾ ਪਾਏ ਸਾਰ। ਹਰਿਜਨ ਸਾਚੇ ਸੰਗ ਰਲਾਏ, ਧਾਮ ਅਵੱਲੇ ਆਪ ਬਹਾਏ, ਆਪ ਆਪਣੀ ਕਿਰਪਾ ਧਾਰ। ਕਾਇਆ ਮਹੱਲੇ ਡੇਰਾ ਲਾਏ, ਔਂਦੀ ਜਾਂਦੀ ਦਿਸ ਨਾ ਆਏ, ਵੇਖਣਹਾਰ ਸਰਬ ਸੰਸਾਰ। ਹਰਿ ਹਰਿ ਗੋਬਿੰਦ ਗੋਬਿੰਦ ਗੀਤ ਗਾਉਂਦੀ ਜਾਏ, ਮੇਲ ਮਿਲਾਏ ਕੰਤ ਭਤਾਰ। ਸਾਚੀ ਸੇਜਾ ਇਕ ਵਿਛਾਉਂਦੀ ਜਾਏ, ਤਨ ਫੂਲਨ ਹਾਰ ਪਰੋਂਦੀ ਜਾਏ, ਆਪ ਆਪਣਾ ਕਰ ਪਿਆਰ। ਜੋਤੀ ਜੋਤ ਸਰੂਪ ਹਰਿ, ਜਿਸ ਜਨ ਕਿਰਪਾ ਦੇਵੇ ਕਰ, ਭਗਤੀ ਸੁਹਾਏ ਭਗਤਨ ਦਰ, ਮੇਲ ਮਿਲਾਏ ਵਿਛੜੇ ਯਾਰ। ਅਸੀਸ ਜਗਦੀਸ ਹਰਿਜਨ ਪਿਆਰਿਆ, ਮਿਲੇ ਮਾਤ ਵਡਿਆਈ। ਰਸਨਾ ਗਾਇਆ ਨਾਉਂ ਨਿਰੰਕਾਰਿਆ, ਨਾ ਹੋਏ ਅੰਤ ਜੁਦਾਈ। ਤਨ ਮੰਦਰ ਅੰਦਰ ਇਕ ਉਸਾਰਿਆ, ਹਰਿ ਬੈਠਾ ਕੁੰਡੀ ਲਾਈ। ਸ਼ਬਦ ਸਰੂਪੀ ਦੇਵੇ ਪਹਰਿਆ, ਨਾਮ ਖੰਡਾ ਹੱਥ ਉਠਾਈ। ਦਿਸ ਨਾ ਆਏ ਨੌ ਦਵਾਰਿਆ, ਸਾਧ ਸੰਤ ਚੜ੍ਹ ਚੜ੍ਹ ਥੱਕੇ ਬੈਠੇ ਮੁਖ ਭਵਾਈ। ਸਾਚੇ ਮੰਦਰ ਕਿਸੇ ਨਾ ਵਾੜਿਆ, ਮਿਲਿਆ ਮੇਲ ਨਾ ਸਾਚੇ ਮਾਹੀ। ਜੋਤ ਜਗੀ ਨਾ ਬਹੱਤਰ ਨਾੜਿਆ, ਲੋਚਨ ਤੀਜੇ ਨਾ ਹੋਈ ਰੁਸ਼ਨਾਈ। ਜੋ ਜਨ ਆਏ ਦਰ ਮੰਗੇ ਮੰਗ ਅਪਾਰਿਆ, ਦੇਵਣਹਾਰ ਵਡ ਸੰਸਾਰਿਆ, ਸਦਾ ਸੁਹੇਲਾ ਇਕ ਇਕੇਲਾ ਸ਼ਬਦੀ ਜੋਤੀ ਏਕਾ ਮੇਲਾ ਦੇਵੇ ਠੰਢੀਆਂ ਛਾਈ। ਸ਼ਬਦ ਗੁਰ ਜਗਤ ਬਲਵਾਨ, ਆਦਿ ਅੰਤ ਨਾ ਕਦੇ ਵਿਨਾਸਿਆ। ਇਕ ਝੁਲਾਏ ਧਰਮ ਨਿਸ਼ਾਨ, ਸਾਧਾਂ ਸੰਤਾਂ ਦਏ ਭਰਵਾਸਿਆ। ਜੂਠੇ ਝੂਠੇ ਸਰਬ ਮਿਟ ਜਾਣ, ਖਾਣੀ ਬਾਣੀ ਹੋਏ ਹੈਰਾਨ, ਹਾਹਾਕਾਰ ਪ੍ਰਿਥਮੀ ਆਕਾਸ਼ਿਆ। ਹਰਿਜਨ ਸਾਚੇ ਸੁਖ ਸਹਿਜੇ ਸਹਿਜ ਸਮਾਨ, ਗੋਬਿੰਦ ਗੋਬਿੰਦ ਰਸਨਾ ਗਾਨ, ਲੇਖਾ ਚੁੱਕੇ ਆਵਣ ਜਾਣ ਦਸ ਦਸ ਮਾਸਿਆ। ਮਿਲੇ ਨਾਮ ਇਕ ਨਿਧਾਨ, ਲੋਕਮਾਤ ਨਾ ਦਿਸੇ ਕੋਈ ਨਿਸ਼ਾਨ, ਦੋ ਜਹਾਨਾਂ ਸਚ ਬਿਬਾਣ, ਕਾਇਆ ਮੰਡਲ ਮੰਡਪ ਪਾਵੇ ਰਾਸਿਆ। ਜੋਤੀ ਜੋਤ ਸਰੂਪ ਹਰਿ, ਸ਼ਬਦ ਸਰੂਪੀ ਦੇਵੇ ਵਰ, ਕਿਰਤ ਕਮਾਈ ਕਰਨੀ ਕਰ, ਹਰਿ ਹਰਿ ਸਦ ਸਦ ਕਾਇਆ ਘਰ ਰੱਖੇ ਆਪਣਾ ਵਾਸਿਆ। ਕਾਇਆ ਮੰਦਰ ਚਾਰ ਦਿਵਾਰੀ, ਹਰਿ ਸਾਚੀ ਰਚਨ ਰਚਾਈਆ। ਨਿਰਮਲ ਜੋਤੀ ਕਰ ਆਕਾਰੀ, ਆਪ ਆਪਣੀ ਡਗਮਗਾਈਆ। ਸ਼ਬਦ ਸਰੂਪ ਸਚ ਧੁਨਕਾਰੀ, ਧੁਨ ਆਤਮਕ ਰਿਹਾ ਕਰਾਈਆ। ਪਰਾ ਪਸੰਤੀ ਮਧਮ ਬੈਖਰੀ ਚਾਰੇ ਬਾਣੀ ਰਚਨ ਰਚਾਈਆ। ਅੰਡਜ ਜੇਰਜ ਉਤਭੁਜ ਸੇਤਜ ਖਾਣੀ, ਚਾਰੇ ਵੇਖ ਵਖਾਈਆ। ਜਨ ਭਗਤਾਂ ਦੇਵੇ ਨਾਮ ਸ਼ਬਦ ਗੁਰ ਸਾਚਾ ਹਾਣੀ, ਆਦਿ ਅੰਤ ਨਾ ਹੋਏ ਜੁਦਾਈਆ। ਸੁਰਤ ਸਵਾਣੀ ਬਣੇ ਸਾਚੀ ਰਾਣੀ, ਦਰ ਘਰ ਆਪਣਾ ਮੂਲ ਪਛਾਣੀ, ਮਿਲੇ ਮੇਲ ਸਾਚੇ ਮਾਹੀਆ। ਜੋਤੀ ਜੋਤ ਸਰੂਪ ਹਰਿ, ਜਨ ਹਰਿ ਦੇਵੇ ਸਾਚਾ ਵਰ, ਦਰ ਆਏ ਦਇਆ ਕਮਾਏ ਨਾਮ ਵਸਤ ਆਤਮ ਝੋਲੀ ਭਗਤ ਭਿਛਿਆ ਆਪਣੀ ਪਾਈਆ। ਵਰ ਵਰਨ ਜਗਤ ਗੁਰ ਮੀਤਾ, ਗੁਰ ਮੰਤਰ ਸ਼ਬਦ ਦ੍ਰਿੜਾਇਆ। ਆਪੇ ਜਾਣੇ ਆਪਣੀ ਰੀਤਾ, ਗੀਤਾ ਗਿਆਨ ਰੂਪ ਸਮਾਇਆ। ਹਰਿ ਹਰਿ ਵਸਿਆ ਆਤਮ ਚੀਤਾ, ਧਿਆਨ ਇਕ ਰਘੁਰਾਇਆ। ਆਪੇ ਕਰੇ ਪਤਤ ਪੁਨੀਤਾ, ਸਰ ਸਰੋਵਰ ਇਕ ਇਸ਼ਨਾਨ ਕਰਾਇਆ। ਗੁਰਮਤੀ ਮਨ ਜਾਏ ਜੀਤਾ, ਮਨਮਤੀ ਦਏ ਤਜਾਇਆ। ਵਾ ਨਾ ਲਗੇ ਮਾਤ ਤਤੀ, ਸਾਂਤਕ ਸੀਤਲ ਸੀਤਾ ਦਏ ਕਰਾਇਆ। ਜੋਤ ਜਗਾਏ ਲਿਲਾਟ ਲਿਲਾਟੀ, ਦੀਪਕ ਦੀਪ ਪਰਕਾਸ਼ ਕਰਾਇਆ। ਨਾਮ ਰਖਾਏ ਸਾਚੀ ਹਾਟੀ, ਚੌਦਾਂ ਹੱਟਾਂ ਖੋਲ੍ਹ ਵਖਾਇਆ। ਹਰਿਜਨ ਲਾਹਾ ਏਕਾ ਖਾਟੀ, ਨਾਉਂ ਰਸਨਾ ਗੋਬਿੰਦ ਗਾਇਆ। ਭਾਗ ਲੱਗੇ ਕਾਇਆ ਮਾਟੀ, ਸਾਚਾ ਲੇਖਾ ਲੇਖ ਲਿਖਾਇਆ। ਧਰਮ ਰਾਏ ਨਾ ਦੇਵੇ ਚੱਟੀ, ਜਮ ਜੰਧਾਰ ਨੇੜ ਨਾ ਆਇਆ। ਲੱਖ ਚੁਰਾਸੀ ਨਾ ਤਪਿਆ ਭੱਠੀ, ਹਰਿ ਜੋਤੀ ਮੇਲ ਮਿਲਾਇਆ। ਤ੍ਰੈਗੁਣ ਵਸਤ ਪੰਜ ਤਤ ਹੋਈ ਇਕੱਠੀ, ਆਪ ਉਪਾਏ ਆਪੇ ਦਏ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹੰ ਨਾਉਂ ਭਗਤੀ ਵਰ, ਜੁਗਤੀ ਆਪਣੇ ਹੱਥ ਰਖਾਇਆ। ਸੋਹੰ ਡੰਡਾ ਵਿਚ ਬ੍ਰਹਿਮੰਡਾਂ, ਹਰਿ ਆਪਣਾ ਇਕ ਲਗਾਇੰਦਾ। ਗੁਰਮੁਖ ਪਾਇਣ ਸਾਚੀ ਵੰਡਾ, ਪਾਰ ਕੰਢਾ ਆਪ ਕਰਾਇੰਦਾ। ਖੇਲ ਚੁਕਾਏ ਜੇਰਜ ਅੰਡਾਂ, ਆਪ ਆਪਣੀ ਦਇਆ ਕਮਾਇੰਦਾ। ਸੋ ਪੁਰਖ ਨਿਰੰਜਣ ਏਕਾ ਦੇਵੇ ਖੰਡਾ, ਹੰ ਹੰਗਤਾ ਰੋਗ ਮਿਟਾਇੰਦਾ। ਦੋ ਜਹਾਨ ਨਾ ਹੋਵੇ ਰੰਡਾ, ਸਾਚਾ ਸੰਗ ਆਪ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਸਾਚਾ ਵਰ, ਮਨਮਤ ਘਮੰਡਾ ਦਰ ਦਵਾਰੇ ਰਹਿਣ ਨਾ ਪਾਇੰਦਾ। ਹਰਿ ਸ਼ਕਤੀ ਭਗਤ ਅਧੀਨ ਹੈ, ਦਾਸੀ ਦਾਸ ਅਖਵਾਏ। ਹਰਿ ਹਰਿ ਹਰਿ ਭਗਤ ਜਿਉਂ ਜਲ ਮੀਨ ਹੈ, ਜਲ ਮੀਨ ਆਪ ਅਖਵਾਏ। ਵੇਖ ਵਖਾਣੇ ਲੋਕਾਂ ਤੀਨ ਹੈ, ਦਿਵਸ ਰੈਣ ਕਵਣ ਰਿਹਾ ਬੁਝਾਏ। ਹਰਿ ਭਗਤ ਅਛਲ ਅਛੱਲਾ ਸ਼ਕਤੀ ਲਏ ਛੀਨ ਹੈ, ਦੋਏ ਜੋੜ ਸੀਸ ਝੁਕਾਏ। ਹਰਿ ਸ਼ਕਤੀ ਰੰਗ ਨਵੀਨ ਹੈ, ਆਪ ਆਪਣਾ ਭੇਖ ਵਟਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤਨ ਇਛਿਆ ਪੂਰ ਕਰ, ਕਲਾ ਧਾਰ ਆਪ ਹੋ ਜਾਏ। ਕਲ ਧਾਰ ਕਲਵੰਤਿਆ, ਅਕਲ ਕਲਾ ਭਰਪੂਰ। ਹਰਿਜਨ ਸੁਣੇ ਬੇਨੰਤਿਆ, ਆਪੇ ਨੇੜੇ ਆਪੇ ਦੂਰ। ਆਪ ਆਪਣਾ ਰੂਪ ਵਟੰਤਿਆ, ਪਰਗਟ ਹੋਏ ਹਾਜ਼ਰ ਹਜ਼ੂਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਭਗਤ ਦਵਾਰੇ ਸਦਾ ਸਦਾ ਚੋਬਦਾਰੇ, ਭੇਖਾਧਾਰੀ ਭੇਖ ਵਟੰਤਿਆ। ਆਦਿ ਸ਼ਕਤ ਅਨਰੰਗ ਹੈ, ਸ਼ਕਤ ਜੋਗ ਬਹੁ ਰੂਪ। ਜੁਗਾ ਜੁਗੰਤ ਨਿਭਾਏ ਸੰਗ ਹੈ, ਸਰਬ ਜੀਆਂ ਸ਼ਾਹੋ ਭੂਪ। ਸਭ ਘਟ ਅੰਦਰ ਬੈਠਾ ਲੰਘ ਹੈ, ਰੱਖੇ ਵਸੇਰਾ ਅੰਧ ਕੂਪ। ਹਰਿਜਨ ਮੰਗੇ ਸਾਚੀ ਮੰਗ ਹੈ, ਹਰਿ ਜੋਤੀ ਸ਼ਬਦੀ ਕਾਇਆ ਚੋਲੀ ਜਾਏ ਭੂਪ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਉਪਾਏ ਆਪ ਮਨਾਏ, ਆਪੇ ਵਿਛੜ ਆਪੇ ਜਾਏ ਰੂਠ। ਰੂਪ ਰੰਗ ਹਰਿ ਖੇਲ ਹੈ, ਖੇਲਣਹਾਰ ਲਿਖਾਰੀ। ਆਪ ਕਰਾਏ ਆਪਣਾ ਮੇਲ ਹੈ, ਦੇਵੇ ਦਰਸ ਅਗੰਮ ਅਪਾਰੀ। ਸਦ ਵਸੇ ਰੰਗ ਨਵੇਲ ਹੈ, ਵੇਖਣ ਸੁਣਨ ਤੋਂ ਰਹੇ ਬਾਹਰੀ। ਦਾਸੀ ਦਾਸ ਗੁਰੂ ਗੁਰ ਚੇਲ ਹੈ, ਗੋਬਿੰਦ ਹਰਿ ਗਿਰਧਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੂਰ ਕਰਾਏ ਆਸ ਪਰਗਟ ਹੋਏ ਸ਼ਾਹੋ ਸ਼ਾਬਾਸ਼, ਭੇਵ ਅਭੇਦਾ ਅਛਲ ਅਛੇਦਾ ਨਾ ਕੋਈ ਲਿਖੇ ਲੇਖ ਲਿਖਾਰੀ। ਕਲਜੁਗ ਹਾਹਾਕਾਰ, ਦਰ ਦਵਾਰ ਦੁਹਾਈਆ। ਦਰ ਘਰ ਰੋਵੇ ਧਾਹਾਂ ਮਾਰ, ਨਾ ਦਿਸੇ ਕੋਈ ਸਹਾਈਆ। ਅੰਤਮ ਆਈ ਹਾਰ, ਹੋਣੀ ਮਾਤ ਜੁਦਾਈਆ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਦਿਵਸ ਰੈਣ ਰਿਹਾ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇ ਮਤ ਰਿਹਾ ਸਮਝਾਈਆ। ਕਲਜੁਗ ਉਠ ਬਲਧਾਰ, ਪ੍ਰਭ ਸਾਚੇ ਰਸਨ ਉਚਾਰਿਆ। ਗੁਰਮੁਖਾਂ ਦਰ ਵੇਖ ਦਵਾਰ, ਦੋਵੇਂ ਜੋੜ ਕਰ ਨਿਮਸਕਾਰਿਆ। ਆਪੇ ਬਖ਼ਸ਼ੇ ਬਖ਼ਸ਼ਣਹਾਰ, ਬਖ਼ਸ਼ਣਹਾਰਾ ਸਦ ਅਖਵਾ ਰਿਹਾ। ਗੁਣ ਅਵਗੁਣ ਨਾ ਕਰੇ ਵਿਚਾਰ, ਗੁਣ ਨਿਧਾਨ ਦਇਆ ਕਮਾ ਰਿਹਾ। ਸੁਣ ਪੁਕਾਰ ਕਰੇ ਅਧਾਰ, ਪੁਣ ਛਾਣ ਜਗਤ ਕਰਾ ਰਿਹਾ। ਜੋਤੀ ਜੋਤ ਸਰੂਪ ਹਰਿ, ਸਾਚੇ ਮਾਰਗ ਆਪੇ ਲਾ ਰਿਹਾ। ਜਗਤ ਕਿਰਿਆ ਕਰਮ ਵਿਚਾਰ, ਕਿਰਤੀ ਕਿਰਤ ਕਮਾਈਆ। ਧਰਮੀ ਧਰਮ ਗਿਆ ਸੰਸਾਰ, ਧੀਰਜ ਯਤ ਨਾ ਕੋਈ ਵਖਾਈਆ। ਵਰਨੀ ਵਰਨ ਹਾਹਾਕਾਰ, ਜ਼ਾਤ ਪਾਤ ਰਹੀ ਕੁਰਲਾਈਆ। ਗੋਬਿੰਦ ਧਾਰਾ ਗੁਪਤ ਜ਼ਾਹਿਰ, ਦਿਸ ਕਿਸੇ ਨਾ ਆਈਆ। ਅਲ੍ਹਾ ਹੂ ਰਿਹਾ ਲਲਕਾਰ, ਐਲੀ ਅੱਲਾ ਨਾਮ ਸਿਖਾਈਆ। ਮੁਹੰਮਦ ਮੁਹੰਮਦੀ ਰਿਹਾ ਉਧਾਰ, ਕਲਮਾ ਏਕਾ ਨਬੀ ਪੜ੍ਹਾਈਆ। ਸਤਿਜੁਗ ਸਾਚਾ ਨੇਤਰ ਰਿਹਾ ਉਘਾੜ, ਲਏ ਮਾਤ ਅੰਗੜਾਈਆ। ਪ੍ਰਭ ਅਬਿਨਾਸ਼ੀ ਪੈਜ ਸਵਾਰ, ਜਨਮੇ ਜਨਮ ਰਿਹਾ ਭਵਾਈਆ। ਆਪ ਸੁਹਾਏ ਬੰਕ ਦਵਾਰ, ਕਰਮੀ ਕਰਮਾਂ ਲੇਖ ਲਿਖਾਈਆ। ਏਕਾ ਨਾਉਂ ਕਰੇ ਪਿਆਰ, ਰੰਗਣ ਕਾਇਆ ਰਿਹਾ ਚੜ੍ਹਾਈਆ। ਸੋਹੰ ਗਾਣਾ ਵਿਚ ਸੰਸਾਰ, ਦੂਸਰ ਦਰ ਨਾ ਮੰਗਣ ਜਾਈਆ। ਚਾਰ ਵਰਨ ਬਹਾਉਣਾ ਇਕ ਦਵਾਰ, ਦਰ ਦਵਾਰਾ ਖੋਲ੍ਹ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਕਲ ਰਿਹਾ ਵਰਤਾਈਆ। ਸਤਿਜੁਗ ਸਾਚਾ ਸ਼ਬਦ ਮਲਾਹ, ਲੋਕਮਾਤ ਉਪਨਿਆ। ਪੁਰਖ ਅਬਿਨਾਸ਼ੀ ਦੱਸੇ ਰਾਹ, ਜਨ ਭਗਤਾਂ ਬੇੜਾ ਬੰਨ੍ਹਿਆ। ਪਕੜ ਉਠਾਏ ਥਾਉਂ ਥਾਂ, ਦਿਸ ਨਾ ਆਏ ਆਤਮ ਅੰਨ੍ਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਵਖਾਏ ਇਕ ਦਰ, ਜਗਤ ਦਵਾਰੇ ਦੇਵੇ ਡੰਨਿਆ। ਸਤਿਜੁਗ ਸਾਚੇ ਮਿਲੇ ਵਡਿਆਈ, ਦੇਵਣਹਾਰ ਦਾਤਾਰਾ। ਸੋਹੰ ਸ਼ਬਦ ਹੋਈ ਕੁੜਮਾਈ, ਚਾਰ ਕੁੰਟ ਜੈ ਜੈ ਜੈਕਾਰਾ। ਮਾਤ ਪਾਤਾਲ ਆਕਾਸ਼ ਹੋਏ ਰੁਸ਼ਨਾਈ, ਮੇਟ ਮਿਟਾਏ ਧੁੰਦੂਕਾਰਾ। ਗੁਰਸਿਖ ਗੋਬਿੰਦ ਮਿਲਾਏ ਫੜ ਫੜ ਬਾਂਹੀ, ਦੇਵੇ ਜਗਤ ਸਹਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਸਾਚੇ ਸਾਚੀ ਧਾਰ, ਹਰਿ ਨਰ ਚਲਾਏ ਵਿਚ ਸੰਸਾਰ, ਕਰੇ ਕਰਾਏ ਆਪਣੀ ਕਾਰਾ। ਕਥਾ ਕਹਾਣੀ ਜਗਤ ਹੈ, ਗੋਬਿੰਦ ਭੇਵ ਅਭੇਵ। ਨਾ ਕੋਈ ਵਖਾਣੇ ਵੇਲਾ ਵਕਤ ਹੈ, ਨਾ ਕੋਈ ਜਾਣੇ ਵੇਦ ਕਿਤੇਬ। ਆਪ ਆਪਣੀ ਯਥਾ ਸ਼ਕਤ ਹੈ, ਨਾ ਗਾਏ ਰਸਨਾ ਜਿਹਵ। ਜੋਤੀ ਜੋਤ ਸਰੂਪ ਹਰਿ, ਆਪੇ ਵਸਿਆ ਸਚ ਘਰ, ਜਗਤ ਜਗਤ ਜਗਤ ਦਿਸੇ ਫਰੇਬ। ਭਾਣਾ ਹਰਿ ਬਲਵਾਨ ਹੈ, ਗੋਬਿੰਦ ਰਿਹਾ ਸੁਣਾਏ। ਗੋਬਿੰਦ ਚਰਨ ਧਿਆਨ ਹੈ, ਪ੍ਰਭ ਚਰਨ ਕਵਲ ਰਿਹਾ ਚਿਤ ਲਾਏ। ਰਸਨਾ ਸ਼ਬਦ ਨਾ ਲਿਆ ਵਖਾਣ ਹੈ, ਨਾਅਰਾ ਆਹ ਦਾ ਕਵਣ ਲਗਾਏ। ਜੋਤੀ ਜੋਤ ਸਰੂਪ ਹਰਿ, ਆਪ ਵਖਾਇਆ ਇਕ ਦਰ, ਦਰ ਦਵਾਰਾ ਇਕ ਸੁਹਾਏ। ਗੋਬਿੰਦ ਭਾਣਾ ਮੰਨਿਆ, ਹਾਹਾਕਾਰ ਨਾ ਕੋਇ ਵਿਚਾਰ। ਨਾ ਵਰ ਸਰਾਪ ਨਾ ਦੇਵੇ ਡੰਨਿਆ, ਪ੍ਰਭ ਚਰਨ ਰਿਹਾ ਅਧਾਰ। ਜਨਣੀ ਜਨ ਪੂਤ ਸਪੂਤਾ ਜਿਸ ਜਨ ਜਣਿਆ, ਸੋ ਜਨ ਪਾਵੇ ਸਾਰ। ਹਰਿ ਭਾਣਾ ਹਰਿ ਗੋਬਿੰਦ ਗੋਬਿੰਦ ਰੂਪ ਮੰਨਿਆ, ਸਿੰਘ ਫਤਹਿ ਨਾ ਕੋਇ ਉਧਾਰ। ਜਗਤ ਵਿਕਾਰੀ ਜੂਠਾ ਝੂਠਾ ਡੰਨਿਆ, ਪੇਟ ਪੁਜਾਰੀ ਕਰੇ ਪੁਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਗੋਬਿੰਦ ਇਕ ਅਧਾਰ। ਹਰਿ ਗੋਬਿੰਦਾ, ਗੋਬਿੰਦ ਰੂਪ ਸਮਾਇੰਦਾ। ਆਪ ਮਿਟਾਈ ਸਗਲੀ ਚਿੰਦਾ, ਸਾਚੀ ਬਿੰਦਾ ਆਪ ਉਪਜਾਇੰਦਾ। ਸੂਰਾ ਨਰੇਸ਼ ਵਡ ਮਰਗਿੰਦਾ, ਸਾਗਰ ਸਿੰਧਾ ਆਪ ਅਖਵਾਇੰਦਾ। ਹਰਖ ਸੋਗ ਚਿੰਤ ਨਾ ਕੋਈ ਚਿੰਦਾ, ਨਾਅਰਾ ਹਾ ਨਾ ਰਸਨਾ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਗੁਰ ਗੋਬਿੰਦਾ ਦਿਤਾ ਵਰ, ਨਾ ਜਨਮੇ ਨਾ ਜਾਏ ਮਰ, ਪੂਤ ਸਪੂਤਾ ਏਕ ਰੰਗ ਸਮਾਇੰਦਾ। ਨੂਰੀ ਖੰਡਾ ਕਿਸੇ ਨਾ ਵੇਖਿਆ, ਨਾ ਕੋਈ ਜਾਣੇ ਤੇਜ ਧਾਰ। ਜਗਤ ਜਹਾਨ ਆਤਮ ਰੰਡਾ ਸਭ ਨੇ ਵੇਖਿਆ, ਦਰ ਦਰ ਘਰ ਘਰ ਹਾਹਾਕਾਰ। ਪਾਰ ਕੰਢਾ ਕਿਸੇ ਨਾ ਵੇਖਿਆ, ਗੁਰ ਚਰਨ ਚਰਨ ਜਾਏ ਬਲਿਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਵਸਾਇਆ ਇਕ ਘਰ, ਭਰਮੇ ਭੁੱਲਾ ਭਰਮ ਸੰਸਾਰ। ਸ਼ਬਦ ਘੋੜਾ ਹਰਿ ਨਿਰੰਕਾਰ ਹੈ, ਨੀਲਾ ਨਾਉਂ ਰਖਾਇਆ। ਜੋਤੀ ਜੋੜਾ ਸੱਚੀ ਸਰਕਾਰ ਹੈ, ਪੀਲੀ ਧਾਰ ਬੰਧਾਇਆ। ਹੋਇਆ ਆਪ ਆਪੇ ਅਸਵਾਰ ਹੈ, ਕਲਗੀ ਤੋੜਾ ਸੀਸ ਸਜਾਇਆ। ਦਰ ਘਰ ਸਾਚੇ ਹੋਇਆ ਬਾਹਰ ਹੈ, ਲੋਆਂ ਪੁਰੀਆਂ ਵਿਚ ਸਮਾਇਆ। ਭਰਮੇ ਭੁੱਲਾ ਭਰਮ ਸੰਸਾਰ ਹੈ, ਦਸ ਦਸਮੇਸ ਦਿਸ ਨਾ ਆਇਆ। ਭੇਖਾਧਾਰੀ ਭੇਖ ਅਪਾਰ ਹੈ, ਜੋਤੀ ਜਾਮਾ ਭੇਖ ਵਟਾਇਆ। ਗੁਰ ਗੋਬਿੰਦਾ ਕਾਇਆ ਅਕਾਰ ਹੈ, ਕਾਇਆ ਚੋਲੀ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਅਵਸਥਾ ਰਿਹਾ ਲਿਖਾਇਆ। ਬਾਲ ਅਵਸਥਾ ਬਾਲੀ ਬੁੱਧ, ਬਾਲਕ ਬਾਲ ਨਿਧਾਨਿਆ। ਸ਼ਬਦ ਘੋੜੇ ਬੈਠਾ ਕੁੱਦ, ਖੇਲੇ ਖੇਲ ਦੋ ਜਹਾਨਿਆ। ਨਾਮ ਸਰੂਪੀ ਸਾਚਾ ਯੁੱਧ, ਰਸਨਾ ਚਿਲਾ ਤੀਰ ਕਮਾਨਿਆ। ਭੇਵ ਨਾ ਪਾਏ ਮਨ ਮਤ ਬੁੱਧ, ਖੇਲੇ ਖੇਲ ਗੁਣ ਨਿਧਾਨਿਆ। ਆਉਣ ਨਾ ਦੇਵੇ ਕਿਸੇ ਸੁੱਧ, ਗ੍ਰੰਥੀ ਪੰਥੀ ਪੰਡਤ ਪਾਂਧੇ ਪੜ੍ਹ ਪੜ੍ਹ ਥੱਕੇ ਵੇਦ ਪੁਰਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਤੇਰਾਂ ਤੇਰੀ ਧਾਰ, ਨਾਨਕ ਗਾਈ ਵਿਚ ਸੰਸਾਰ, ਗੋਬਿੰਦ ਵਧਾਈ ਜੈ ਜੈਕਾਰ, ਜੋਤ ਜਗਾਈ ਹਰਿ ਨਿਰੰਕਾਰ, ਖੇਲੇ ਖੇਲ ਮਾਤ ਮਹਾਨਿਆ। ਸਾਲ ਤੇਰਵਾਂ ਜਗਤ ਜਵਾਨੀ, ਜੋਬਨ ਹਰਿ ਰੰਗ ਰਤਿਆ। ਸੋਹੰ ਮੁਖੀ ਤੀਰ ਕਾਨੀ, ਮਾਰੇ ਸ਼ਬਦ ਪੰਚਮ ਤੱਤਿਆ। ਗੁਰ ਗੋਬਿੰਦੇ ਇਹ ਨਿਸ਼ਾਨੀ, ਜਨ ਭਗਤਾਂ ਚਰਨ ਬੰਧਾਏ ਨਤਿਆ। ਤੀਰ ਕਮਾਨ ਨਾ ਹੱਥ ਉਠਾਵਣੀ, ਕਾਇਆ ਰੰਗਣ ਚੋਲੀ ਰੱਤਿਆ। ਛੈਲ ਛਬੀਲੇ ਚੜ੍ਹਦੀ ਜਾਏ ਮਾਤ ਜਵਾਨੀ, ਸ੍ਰਿਸ਼ਟ ਸਬਾਈ ਲੱਗੇ ਵਾ ਨਾ ਤੱਤਿਆ। ਪੰਚ ਵਿਕਾਰਾ ਪੰਚ ਜੈਕਾਰਾ ਨਾ ਕੋਈ ਦਿਸੇ ਨਿਸ਼ਾਨੀ, ਆਪੇ ਜਾਣੇ ਆਪਣੀ ਮਤਿਆ। ਭੇਵ ਨਾ ਰਾਇਆ ਲੋਕਮਾਤ ਖਾਣੀ ਬਾਣੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਵੇਖ ਘਰ, ਆਪ ਟਿਕਾਈ ਆਪਣੀ ਸਤਿਆ। ਨੀਲਾ ਘੋੜਾ ਨਜ਼ਰ ਆਏ, ਨੀਲੀ ਧਾਰ ਵਹਾਉਂਦਾ ਏ। ਜੋਤੀ ਜੋੜਾ ਸ਼ਬਦ ਜਣਾਏ, ਨਾਮ ਖੰਡਾ ਹੱਥ ਉਠਾਉਂਦਾ ਏ। ਚਾਰੋਂ ਕੁੰਟ ਪਏ ਦੁਹਾਈ, ਮਨਮੁਖ ਫਿਰੰਗੀਆਂ ਆਪ ਮਿਟਾਉਂਦਾ ਏ। ਗੁਰਮੁਖ ਸਾਚੇ ਸਚ ਸਰਨਾਈ, ਅੰਗੀਕਾਰ ਅੰਗ ਲਗਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਗੋਬਿੰਦ ਕਾਇਆ ਚਾੜ੍ਹੇ ਰੰਗ, ਆਪ ਨਿਭਾਏ ਆਪਣਾ ਸੰਗ, ਮਨਮੁਖਾਂ ਦਿਸ ਨਾ ਆਉਂਦਾ ਏ। ਚਿੱਟਾ ਅਸਵ ਚਿੱਟੀ ਧਾਰ, ਹਰਿ ਸਾਚੇ ਰੂਪ ਸਮਾਇਆ। ਸ਼ਬਦ ਸਰੂਪੀ ਹੋ ਤਿਆਰ, ਸੋਲਾਂ ਕਲੀਆਂ ਆਸਣ ਲਾਇਆ। ਸ਼ਬਦ ਖੰਡਾ ਹੱਥ ਦੋ ਧਾਰ, ਬ੍ਰਹਿਮੰਡਾਂ ਵੇਖ ਵਖਾਇਆ। ਕਲਗੀ ਤੋੜਾ ਸੀਸ ਅਪਾਰ, ਆਪ ਆਪਣਾ ਰਿਹਾ ਸਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਵਸਿਆ ਕਾਇਆ ਘਰ, ਰੂਪ ਅਨੂਪ ਸਤਿ ਸਰੂਪ ਸ਼ਾਹੋ ਭੂਪ ਅਖਵਾਇਆ। ਨੇਤਰ ਅੰਧ ਭਾਗਾਂ ਮੰਦ, ਆਪਣਾ ਆਪ ਨਾ ਜਾਣਿਆ। ਗੁਰ ਗੋਬਿੰਦ ਨਾ ਵੇਖਿਆ ਚੜ੍ਹਿਆ ਚੰਦ, ਨਾ ਜਾਣੇ ਗੁਣ ਨਿਧਾਨਿਆ। ਰਸਨਾ ਗਾ ਨਾ ਸਕੇ ਦੰਦ, ਮਿਲਿਆ ਮਾਣ ਨਾ ਵਿਚ ਜਹਾਨਿਆ। ਜਗਤ ਵਿਕਾਰ ਰਖਾਇਆ ਰਸਨਾ ਗੰਦ, ਸਾਚਾ ਮੇਲ ਨਾ ਹਾਣੀ ਹਾਣੀਆਂ। ਆਤਮ ਉਪਜਿਆ ਨਾ ਪਰਮਾਨੰਦ, ਨੰਦ ਕਿਸ਼ੋਰ ਨਾ ਕਿਸੇ ਵਿਖਾਣਿਆ। ਜੋਤੀ ਜੋਤ ਸਰੂਪ ਹਰਿ, ਏਕਾ ਵੇਖੇ ਸਚ ਘਰ, ਕਾਇਆ ਮੰਦਰ ਕਵਣ ਟਿਕਾਣਿਆ। ਗੁਰ ਗੋਬਿੰਦਾ ਜੋਤ ਜਗਾਏ ਆਸਣ ਲਾਏ, ਵੇਖੇ ਇਕ ਬਿਬਾਣਿਆ। ਗੁਰ ਗੋਬਿੰਦਾ ਕਵਣ ਰੰਗ, ਕਵਣ ਰੂਪ ਵਟਾਇਆ। ਕਵਣ ਰਖਾਇਆ ਆਪਣੇ ਸੰਗ, ਕਵਣ ਕੂਟ ਸਹਾਇਆ। ਕਵਣ ਵਜਾਏ ਇਕ ਮਰਦੰਗ, ਕਵਣ ਹੱਥ ਉਠਾਇਆ। ਕਵਣ ਦਵਾਰਾ ਬੈਠਾ ਲੰਘ, ਕਵਣ ਧਾਮ ਸੁਹਾਇਆ। ਕਾਇਆ ਮੰਦਰ ਦਿਸੇ ਤ੍ਰਿਸ਼ਨਾ ਭੁੱਖ ਨੰਗ, ਸਚ ਸੁੱਚ ਸੰਤੋਖ ਰੰਗ ਨਾ ਕਿਸੇ ਚੜ੍ਹਾਇਆ। ਮਾਟੀ ਕਾਚੀ ਕਾਚੀ ਵੰਗ, ਧਾਰ ਨਾ ਵੇਖੀ ਅੰਮ੍ਰਿਤ ਗੰਗ, ਗੁਰ ਚਰਨ ਨਹਾਵਣ ਕਿਸੇ ਨਾ ਨੁਹਾਇਆ। ਦੂਰ ਦੁਰਾਡਾ ਨਾ ਕੋਈ ਦਿਸੇ ਪੰਧ, ਗੁਰ ਗੋਬਿੰਦਾ ਜਿਸ ਜਨ ਆਪਣੇ ਘਰ ਵਸਾਇਆ। ਜੋਤੀ ਜੋਤ ਸਰੂਪ ਹਰਿ, ਏਕਾ ਪੁੱਛੇ ਸਾਚਾ ਘਰ, ਕਵਣ ਸਿੰਘਾਸਣ ਪੁਰਖ ਅਬਿਨਾਸ਼ਣ, ਨੇਰਨ ਨੇਰਾ ਦੂਰਨ ਦੂਰਾ ਰਿਹਾ ਦਰਸ ਦਿਖਾਇਆ।