੨੧ ਮੱਘਰ ੨੦੧੩ ਬਿਕ੍ਰਮੀ ਜਰਨੈਲ ਸਿੰਘ ਦੇ ਗ੍ਰਹਿ ਪਿੰਡ ਸ਼ਾਹਵਾਲਾ ਜ਼ਿਲਾ ਫਿਰੋਜਪੁਰ
ਹਰਿਜਨ ਏਕਾ ਆਸ, ਹਰਿ ਚਰਨ ਕਵਲ ਧਿਆਨਿਆ। ਹਰਿ ਹਰਿ ਹੋਵੇ ਦਾਸ, ਦਰਸ ਦੇਵੇ ਨਾਮ ਨਿਧਾਨਿਆ। ਰਸਨਾ ਗਾਏ ਸਵਾਸ ਸਵਾਸ, ਏਕਾ ਦੂਜਾ ਭਉ ਚੁਕਾਨਿਆ। ਸਾਚੇ ਮੰਡਲ ਵੇਖੇ ਰਾਸ, ਜੋਤੀ ਸ਼ਬਦੀ ਗੋਪੀ ਕਾਹਨਿਆ। ਨਾ ਕੋਈ ਜਾਣੇ ਪ੍ਰਿਥਮੀ ਆਕਾਸ਼, ਲੋਆਂ ਪੁਰੀਆਂ ਭੇਵ ਨਾ ਆਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ ਦੇਵੇ ਦਰਸ ਸ੍ਰੀ ਭਗਵਾਨਿਆ। ਦੇਵੇ ਦਰਸ ਹਰਿ ਗੋਬਿੰਦਾ, ਹਰਿਜਨ ਚਿੰਤ ਮਿਟਾਈਆ। ਲੱਖ ਚੁਰਾਸੀ ਮਿਟੇ ਚਿੰਦਾ, ਲੱਖ ਚੁਰਾਸੀ ਫੰਦ ਕਟਾਈਆ। ਆਪ ਬਣਾਏ ਆਪਣੀ ਬਿੰਦਾ, ਕਾਇਆ ਚੋਲੀ ਰੰਗ ਚੜ੍ਹਾਈਆ। ਅੰਮ੍ਰਿਤ ਆਤਮ ਧਾਰ ਵਹਾਏ ਸਾਗਰ ਸਿੰਧਾ, ਨਿਰਮਲ ਜੋਤੀ ਨੂਰ ਸਵਾਈਆ। ਬਜਰ ਕਪਾਟੀ ਤੋੜੇ ਜਿੰਦਾ, ਪੰਜ ਚੋਰ ਰਹਿਣ ਨਾ ਪਾਈਆ। ਵਡ ਦਾਤਾ ਜੋਧਾ ਸੂਰਾ ਮਰਗਿੰਦਾ, ਸ਼ਬਦ ਖੰਡਾ ਇਕ ਉਠਾਈਆ। ਆਪੇ ਦਾਤਾ ਗੁਣੀ ਗਹਿੰਦਾ, ਕਲਜੁਗ ਤੇਰਾ ਅੰਤਮ ਕੰਢਾ, ਚਾਰੋਂ ਕੁੰਟ ਵੇਖੇ ਥਾਉਂ ਥਾਈਂਆ। ਹਰਿ ਨਾਉਂ ਉਠਾਏ ਚੰਡ ਪਰਚੰਡਾ, ਨੌ ਖੰਡ ਪ੍ਰਿਥਮੀ ਪਾਵੇ ਵੰਡਾ, ਸੱਤਾਂ ਦੀਪਾਂ ਵੇਖ ਵਖਾਈਆ। ਵੇਦ ਵਿਦਾਂਤ ਬ੍ਰਹਮਾ ਰੰਡਾ, ਸ਼ਿਵ ਸ਼ੰਕਰ ਤੋੜੇ ਇਕ ਘਮੰਡਾ, ਕਰੋੜ ਤੇਤੀਸਾ ਦਏ ਦੰਡਾ, ਸੁਰਪਤ ਰਾਜਾ ਇੰਦ ਦਏ ਦੁਹਾਈਆ। ਰਵ ਸਸ ਖੇਲ ਬ੍ਰਹਿਮੰਡਾ, ਉਤਭੁਜ ਸੇਤਜ ਜੇਰਜ ਅੰਡਾ, ਵਿਚ ਵਰਭੰਡਾ ਵਰਭੰਡੀ ਬਣਤ ਬਣਾਈਆ। ਬਿਨ ਹਰਿ ਨਾਉਂ ਜੀਵ ਜਹਾਨੀ ਰੰਡਾ, ਸਾਚਾ ਕੰਤ ਨਾ ਕੋਈ ਹੰਢਾਈਆ। ਆਪੇ ਦੇਵਣਹਾਰਾ ਦੰਡਾ, ਜੁਗ ਜੁਗ ਜੋਤੀ ਜੋਤ ਜਗਾਈਆ। ਮੇਟ ਮਿਟਾਏ ਭੇਖ ਪਖੰਡਾ, ਕਲਜੁਗ ਕਾਇਆ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਪਾਏ ਏਕਾ ਵੰਡਾ, ਆਤਮ ਦੇਵੇ ਬ੍ਰਹਮ ਗਿਆਨ ਜਣਾਈਆ। ਭਗਤ ਜਨਾਂ ਘਰ ਸਾਚਾ ਪਾਇਆ, ਏਕਾ ਨਾਉਂ ਨਿਰੰਜਣਾ। ਜੀਓ ਪਿੰਡ ਤਨ ਕਾਚਾ ਵੇਖ ਵਖਾਇਆ, ਦਰਸ ਦਿਖਾਏ ਦੀਨ ਦਰਦ ਦੁਖ ਭੈ ਭੰਜਨਾ। ਏਕਾ ਸਾਚਾ ਸਾਚੋ ਸਾਚਾ ਰਾਹ ਵਖਾਇਆ, ਮਿਲੇ ਮੇਲ ਪ੍ਰਭ ਹਰਿ ਸਾਚੇ ਸੱਜਣਾ। ਦੋ ਜਹਾਨਾਂ ਮਲਾਹ ਆਪ ਅਖਵਾਇਆ, ਆਦਿ ਅੰਤ ਗੁਰਮੁਖ ਸਾਚੇ ਪੜਦਾ ਕੱਜਣਾ। ਬੇਪਰਵਾਹ ਸਰਬ ਥਾਈਂ ਹੋਏ ਸਹਾਇਆ, ਮਦਿਰਾ ਮਾਸ ਜਿਸ ਜਨ ਤਜਣਾ। ਸਾਚੀ ਰੰਗਣ ਨਾਉਂ ਰੰਗਾਇਆ, ਕਾਇਆ ਚੋਲੀ ਰਖੇ ਲਜਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਮੇਲਾ ਸਚ ਘਰ, ਸਾਚੀ ਬਣਤਾ ਰਿਹਾ ਬਣਾਇਆ। ਗੁਰਮੁਖ ਹਰਿ ਰੰਗ ਮਾਣਿਆ, ਦੋ ਜਹਾਨੀ ਸਾਚਾ ਨਾਉਂ। ਆਪ ਚਲਾਏ ਆਪਣੇ ਭਾਣਿਆ, ਫੜ ਫੜ ਹੰਸ ਬਣਾਏ ਕਾਉਂ। ਕਿਸੇ ਹੱਥ ਨਾ ਆਏ ਰਾਜੇ ਰਾਣਿਆ, ਗੁਰਮੁਖ ਵਿਰਲਾ ਮਾਣੇ ਠੰਢੀ ਛਾਉਂ। ਜੁਗ ਜੁਗ ਆਪਣਾ ਭੇਖ ਆਪ ਪਛਾਣਿਆ, ਦੋ ਜਹਾਨੀ ਕਰੇ ਸਚ ਨਿਆਉਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ ਏਕਾ ਦੇਵੇ ਨਾਮ ਧਨਾ, ਆਪ ਉਠਾਏ ਫੜ ਫੜ ਬਾਹੋਂ। ਨਾਮ ਧਨ ਸਚ ਖਜ਼ੀਨਾ, ਪ੍ਰਭ ਆਪਣੇ ਹੱਥ ਰਖਾਇੰਦਾ। ਗੁਰਮੁਖਾਂ ਦੇਵੇ ਜੀਆ ਦਾਨਾ, ਆਤਮ ਝੋਲੀ ਆਪ ਭਰਾਇੰਦਾ। ਨੇੜ ਨਾ ਆਏ ਤਾਪ ਤੀਨਾ, ਤ੍ਰੈਗੁਣ ਮਾਇਆ ਏਕਾ ਤਤ ਵਖਾਇੰਦਾ। ਸੀਤਲ ਸਾਂਤਕ ਕਰੇ ਭੀਨਾ, ਰਸਨ ਰਸਾਇਣ ਜਿਸ ਜਨ ਚੀਨਾ, ਦੇ ਮਤ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਇਕ ਵਰ, ਏਕਾ ਰਾਹ ਵਖਾਇੰਦਾ। ਏਕਾ ਰਾਹ ਹਰਿ ਨਿਰੰਕਾਰਾ, ਆਪਣਾ ਆਪ ਰਖਾਇੰਦਾ। ਜੁਗ ਜੁਗ ਚਲਾਏ ਆਪਣੀ ਧਾਰਾ, ਭੇਖਾਧਾਰੀ, ਆਪ ਅਖਵਾਇੰਦਾ। ਨਾ ਕੋਈ ਜਾਣੇ ਜੀਵ ਗਵਾਰਾ, ਪੜ੍ਹ ਪੜ੍ਹ ਥੱਕੇ ਕਰਨ ਵਿਚਾਰਾ, ਜਗਤ ਵਿਦਿਆ ਹੱਥ ਨਾ ਆਇੰਦਾ। ਆਪੇ ਵਸੇ ਸਭ ਤੋਂ ਨਿਆਰਾ, ਕਰੇ ਖੇਲ ਅਗੰਮ ਅਪਾਰਾ, ਹਰ ਘਟ ਮੇਂ ਆਪ ਸਮਾਇੰਦਾ। ਜੋਤੀ ਨੂਰ ਇਕ ਆਕਾਰਾ, ਸ਼ਬਦ ਸਰੂਪੀ ਸਾਚੀ ਧਾਰਾ, ਪਵਣ ਜੋਤੀ ਦਏ ਹੁਲਾਰਾ, ਬ੍ਰਹਮ ਪਾਰਬ੍ਰਹਮ ਮਿਲਾਇੰਦਾ। ਮਹੱਲ ਅਟੱਲ ਇਕ ਉਸਾਰਾ, ਨਾ ਕੋਈ ਦੀਸੇ ਚਾਰ ਦਿਵਾਰਾ, ਆਪੇ ਜਾਣੇ ਆਪਣੀ ਕਾਰਾ, ਸ਼ਬਦ ਸਿੰਘਾਸਣ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਸਾਚਾ ਵਰ, ਦਰ ਘਰ ਸਾਚਾ ਇਕ ਸੁਹਾਇੰਦਾ। ਦਰ ਘਰ ਸਾਚਾ ਇਕ ਸੁਹਾਏ, ਕਲ ਆਪਣੀ ਕਿਰਪਾ ਧਾਰੀਆ। ਨਾਮ ਤਮਾਚਾ ਇਕ ਲਗਾਏ, ਮਾਰੇ ਪੰਚ ਕਟਾਰੀਆ। ਕਾਇਆ ਕਾਸਾ ਕਾਚਾ ਭਾਗ ਲਗਾਏ, ਦੂਈ ਦਵੈਤੀ ਜਾਏ ਬਿਮਾਰੀਆ। ਸਾਚੋ ਸਾਚਾ ਨਾਮ ਰਖਾਏ, ਏਕਾ ਹੱਟ ਖੁਲ੍ਹਾਏ, ਕਰਾਏ ਵਣਜ ਸੱਚਾ ਵਪਾਰੀਆ। ਤੀਰਥ ਤਟ ਗੁਰ ਚਰਨ ਰਖਾਏ, ਅਠ ਸਠ ਕੋਈ ਭੇਵ ਨਾ ਰਾਏ, ਨੱਠ ਨੱਠ ਹਰਿ ਜਨ ਦਰਸ਼ਨ ਪਾਏ, ਆਤਮ ਦੇਵੇ ਦਰਸ ਖੁਮਾਰੀਆ। ਸਤਿ ਸੰਤੋਖੀ ਹੱਠ ਕਮਾਏ, ਆਪੇ ਉਲਟੀ ਲੱਠ ਗਿੜਾਏ, ਕਾਇਆ ਅਗਨੀ ਮਠ ਤਪਾਏ, ਸਾੜੇ ਪੰਚ ਵਿਕਾਰੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਚ ਘਰ, ਦੇਵੇ ਦਰਸ ਦਰ ਦਰਬਾਰੀਆ। ਦੇਵੇ ਦਰਸ ਹਰਿ ਨਿਰੰਕਾਰਾ, ਆਤਮ ਦਰ ਖੁਲ੍ਹਾਇੰਦਾ। ਸ਼ਬਦ ਸਰੂਪੀ ਬੋਲ ਜੈਕਾਰਾ, ਆਤਮ ਨੂਰ ਵਖਾਇੰਦਾ। ਆਪੇ ਖੋਲ੍ਹੇ ਬੰਦ ਕਿਵਾੜਾ, ਅੰਦਰ ਮੰਦਰ ਕੁੰਡਾ ਲਾਹਿੰਦਾ। ਪੰਚਮ ਰਾਗ ਵਜਾਏ ਤਾੜਾ, ਅਨਹਦ ਸਾਚਾ ਰਾਗ ਅਲਾਇੰਦਾ। ਨੇੜ ਨਾ ਆਏ ਪੰਚਮ ਧਾੜਾ, ਸਾਚਾ ਖੰਡਾ ਨਾਮ ਵਖਾਇੰਦਾ। ਗੁਰਮੁਖ ਬਣਾਏ ਸਾਚਾ ਲਾੜਾ, ਸਾਚੀ ਘੋੜੀ ਆਪ ਚੜ੍ਹਾਇੰਦਾ। ਆਪੇ ਹੋਏ ਪਿੱਛੇ ਅਗਾੜਾ, ਦੋ ਜਹਾਨੀ ਪਾਰ ਕਰਾਇੰਦਾ। ਵੇਖੇ ਖੇਲ ਬਹੱਤਰ ਨਾੜਾ, ਨਾੜੀ ਨਾੜੀ ਰੂਪ ਵਟਾਇੰਦਾ। ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜਾ, ਜਲ ਥਲ ਰੂਪ ਆਪ ਹੋ ਆਇੰਦਾ। ਕਲਜੁਗ ਵੇਖ ਅੰਤ ਅਖਾੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਏਕਾ ਵਰ, ਜੋਤ ਨਿਰੰਜਣ ਇਕ ਜਗਾਇੰਦਾ। ਜੋਤ ਨਿਰੰਜਣ ਸਚ ਲਿਲਾਟ, ਹਰਿ ਆਪਣੀ ਆਪ ਜਗਾਇੰਦਾ। ਜਨ ਭਗਤਾਂ ਕਰੇ ਪੂਰਾ ਘਾਟ, ਲਹਿਣਾ ਦੇਣਾ ਮੂਲ ਚੁਕਾਇੰਦਾ। ਇਕ ਵਖਾਏ ਸਾਚਾ ਹਾਟ, ਕੰਤ ਕੰਤੂਹਲ ਦਇਆ ਕਮਾਇੰਦਾ। ਅੰਮ੍ਰਿਤ ਆਤਮ ਸਰ ਸਰੋਵਰ ਤੀਰਥ ਤਾਟ, ਸਚ ਸੁੱਚ ਇਸ਼ਨਾਨ ਕਰਾਇੰਦਾ। ਭਾਗ ਲਗਾਏ ਕਾਇਆ ਮਾਟ, ਭਾਂਡਾ ਭਰਮ ਭਉ ਭੰਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਇਕ ਵਰ, ਜੁਗ ਜੁਗ ਆਪਣਾ ਮੇਲ ਮਿਲਾਇੰਦਾ। ਜੁਗ ਜੁਗ ਮੇਲਾ ਮੇਲਣਹਾਰਾ, ਹਰਿ ਵਾਲੀ ਦੋ ਜਹਾਨੀਆ। ਖੇਲੇ ਖੇਲ ਖੇਲਣਹਾਰਾ, ਕਲਜੁਗ ਤੇਰੀ ਅੰਤ ਨਿਸ਼ਾਨੀਆ। ਗੁਰ ਚੇਲੇ ਘਰ ਘਰ ਵੇਖੇ ਅੰਦਰ ਮੰਦਰ ਗੁਰੂਦਵਾਰਾ, ਰਸਨਾ ਗਾਏ ਅਕੱਥ ਕਥਾ ਕਹਾਣੀਆ। ਲੱਖ ਚੁਰਾਸੀ ਵੇਖ ਵਖਾਏ ਨੌ ਦਵਾਰਾ, ਪੰਚ ਵਿਕਾਰਾ ਜੀਵ ਸ਼ੈਤਾਨੀਆ। ਮਾਇਆ ਮਮਤਾ ਧੁੰਦੂਕਾਰਾ, ਦਿਸ ਨਾ ਆਏ ਹਰਿ ਦਵਾਰਾ, ਬੁਧ ਮਤ ਹੋਈ ਵਿਦਵਾਨੀਆ। ਮਨਮਤੀ ਹੋਏ ਜੀਵ ਹੰਕਾਰਾ, ਗੁਰਮਤੀ ਦਿਸੇ ਦੂਰ ਕਿਨਾਰਾ, ਵਾ ਤਤੀ ਇਕ ਵਖਾਨੀਆ। ਗੁਰਮੁਖਾਂ ਦੇਵੇ ਨਾਮ ਭੰਡਾਰਾ, ਕਲਜੁਗ ਤੇਰੀ ਅੰਤਮ ਵਾਰਾ, ਸਤਿਜੁਗ ਸਾਚੀ ਇਕ ਨਿਸ਼ਾਨੀਆ। ਸੋਹੰ ਹੋਵੇ ਜੈ ਜੈਕਾਰਾ, ਚਾਰ ਵਰਨਾਂ ਇਕ ਪਿਆਰਾ, ਊਚਾਂ ਨੀਚਾਂ ਰਾਓ ਰੰਕਾਂ ਰਾਜ ਰਾਜਾਨਾਂ ਏਕ ਰਾਗ ਸੁਣਾਨੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਨਾਮ ਧੁਰਦਰਗਾਹੀ ਇਕ ਨਿਸ਼ਾਨੀਆ। ਨਾਮ ਨਿਸ਼ਾਨੀ ਧੁਰ ਦੀ ਦਾਤ, ਹਰਿ ਜੁਗ ਜੁਗ ਮਾਤ ਲਿਆਇੰਦਾ। ਜਨ ਭਗਤਾਂ ਮੇਲਾ ਕਮਲਾਪਾਤ, ਸ਼ਬਦ ਸਰੂਪੀ ਮੇਲ ਮਿਲਾਇੰਦਾ। ਨਾ ਕੋਈ ਪੁੱਛੇ ਜ਼ਾਤ ਪਾਤ, ਪੰਚਾਂ ਪੰਚ ਆਪ ਸਮਾਇੰਦਾ। ਕਲਜੁਗ ਮਿਟੇ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਚੜ੍ਹਾਇੰਦਾ। ਪਰਗਟ ਹੋਏ ਤ੍ਰੈਲੋਕੀ ਨਾਥ, ਭੇਦ ਅਭੇਦਾ ਅਛਲ ਅਛੇਦਾ ਦਿਸ ਕਿਸੇ ਨਾ ਆਇੰਦਾ। ਪੜ੍ਹ ਪੜ੍ਹ ਥੱਕੇ ਜਗਤ ਕਿਤੇਬਾ, ਨਾ ਕੋਈ ਜਾਣੇ ਭਈਆ ਬੇਬਾ, ਪਿਤਾ ਪੂਤ ਨਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਇਕ ਵਰ, ਗੁਣਵੰਤਾ ਹਰਿ ਗੁਣ ਨਿਧਾਨਾ ਸ਼ਬਦ ਸਰੂਪੀ ਬੰਨ੍ਹੇ ਗਾਨਾ, ਸਾਚੀ ਤੰਦਨ ਨਾਮ ਏਕਾ ਤੰਦ ਰਖਾਇੰਦਾ। ਸਾਚਾ ਤੰਦ ਨਾਮ ਡੋਰੀ, ਗੁਰਮੁਖਾਂ ਅੰਗ ਬੰਨ੍ਹਾਇੰਦਾ। ਮਨਮੁਖਾਂ ਕੋਲੋਂ ਕਰੇ ਚੋਰੀ, ਦਿਸ ਕਿਸੇ ਨਾ ਆਇੰਦਾ। ਕਲਜੁਗ ਦਿਸੇ ਰੈਣ ਅੰਧੇਰ ਘੋਰੀ, ਘੋਰ ਅੰਧੇਰ ਨਾ ਕੋਈ ਮਿਟਾਇੰਦਾ। ਦਰ ਦਰ ਘਰ ਘਰ ਪੰਜ ਚੋਰ ਮਚਾਇਣ ਸ਼ੋਰੀ, ਜਗਤ ਵਿਕਾਰਾ ਨਾਲ ਰਲਾਇੰਦਾ। ਸਾਚੇ ਮੰਦਰ ਕੋਇ ਨਾ ਲਾਏ ਸਾਚੀ ਪੌੜੀ, ਡੰਡਾ ਬ੍ਰਹਿਮੰਡਾਂ ਨਾ ਕੋਈ ਵੇਖ ਵਖਾਇੰਦਾ। ਕਲਜੁਗ ਵੇਲ ਹੋਈ ਕੌੜੀ, ਨਾ ਕੋਈ ਜਾਣੇ ਬ੍ਰਹਿਮਣ ਗੌੜੀ, ਪੂਤ ਸਪੂਤਾ ਕਿਸੇ ਦਿਸ ਨਾ ਆਇੰਦਾ। ਸੰਬਲ ਨਗਰੀ ਦਿਸੇ ਸੌੜੀ, ਨਾ ਕੋਈ ਜਾਣੇ ਲੰਬੀ ਚੌੜੀ, ਗੁਰ ਗੋਬਿੰਦਾ ਸੇਜ ਵਿਛਾਇੰਦਾ। ਜਨ ਭਗਤਾਂ ਆਪੇ ਰਿਹਾ ਬਹੁੜੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰੂਪ ਅਨੂਪਾ ਸਤਿ ਸਰੂਪਾ ਆਤਮ ਦਰਸੀ ਏਕਾ ਦਰਸ ਦਿਖਾਇੰਦਾ। ਗੁਰਮੁਖ ਦਰਸ ਅਮੋਲ, ਹਰਿ ਆਪਣਾ ਆਪ ਵਖਾਇੰਦਾ। ਦਸਮ ਦਵਾਰੀ ਪੜਦਾ ਖੋਲ੍ਹ, ਮੰਦਰ ਅੰਦਰ ਜੋਤ ਜਗਾਇੰਦਾ। ਨਾਮ ਮਰਦੰਗਾ ਵਜਾਏ ਢੋਲ, ਪੰਚਮ ਨਾਦਾ ਆਪ ਵਜਾਇੰਦਾ। ਸਦਾ ਸੁਹੇਲਾ ਵਸੇ ਕੋਲ, ਆਪ ਆਪਣਾ ਮੁਖ ਵਖਾਇੰਦਾ। ਨਿਸ਼ਅੱਖਰ ਵੱਖਰ ਰਿਹਾ ਬੋਲ, ਪਰਾ ਪਸੰਤੀ ਰੂਪ ਸਮਾਇੰਦਾ। ਦਿਵਸ ਰੈਣ ਕਰੇ ਚੋਹਲ, ਜੀਵ ਜੰਤੀ ਭੇਵ ਨਾ ਪਾਇੰਦਾ। ਅੰਮ੍ਰਿਤ ਆਤਮ ਧਾਰਾ ਦੇਵੇ ਨਾਭ ਕਵਲ, ਏਕਾ ਏਕ ਜਾਮ ਪਿਲਾਇੰਦਾ। ਜਨ ਭਗਤਾਂ ਹੋਏ ਸਹਾਈ ਉਪਰ ਧਵਲ, ਧਰਤ ਧਵਲ ਆਕਾਸ਼ ਪਰਕਾਸ਼ ਆਪਣਾ ਆਪ ਰਖਾਇੰਦਾ। ਆਪੇ ਕਾਹਨਾ ਕ੍ਰਿਸ਼ਨਾ ਸਾਵਲ ਸਵਲ, ਰਾਮ ਰਾਮਾ ਆਪ ਅਖਵਾਇੰਦਾ। ਜੋਤੀ ਸ਼ਬਦੀ ਰਿਹਾ ਮਵਲ, ਜੁਗ ਜੁਗ ਜੋਤ ਜਗਾਇੰਦਾ। ਕਲਜੁਗ ਅੰਤ ਚਾਰੋਂ ਕੁੰਟ ਲੱਖ ਚੁਰਾਸੀ ਰਹੀ ਸੋਤੀ, ਚਾਰੋਂ ਕੁੰਟ ਹਾਹਾਕਾਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਇਕ ਵਰ, ਆਤਮ ਦਰ ਇਕ ਸੁਹਾਇੰਦਾ। ਆਤਮ ਦਰ ਸ਼ਬਦ ਬਿਬਾਣਾ, ਪ੍ਰਭ ਏਕਾ ਏਕ ਰਖਾਇਆ ਏ। ਜਿਸ ਜਨ ਬਖ਼ਸ਼ੇ ਚਰਨ ਧਿਆਨਾ, ਬੁਧ ਬਿਬੇਕਾ ਰਿਹਾ ਕਰਾਇਆ ਏ। ਇਕ ਵਖਾਏ ਨਾਮ ਨਿਸ਼ਾਨਾ, ਰਸਨਾ ਕੋਇ ਨਾ ਗਾਏ ਗਾਨਾ, ਗਾਇਤਰੀ ਰੂਪ ਆਪ ਸਮਾਇਆ ਏ। ਰਾਗ ਛਤੀਸ ਵੇਦ ਪੁਰਾਨਾ, ਖਾਣੀ ਬਾਣੀ ਹਰਿ ਮਿਹਰਵਾਨਾ, ਅੰਜੀਲ ਕੁਰਾਨਾ ਕਰੇ ਪਛਾਨਾ, ਆਪ ਆਪਣਾ ਮੁਖ ਛੁਪਾਇਆ ਏ। ਕਲਜੁਗ ਖੇਲ ਸ੍ਰੀ ਭਗਵਾਨਾ, ਪਰਗਟ ਹੋਏ ਵਾਲੀ ਦੋ ਜਹਾਨਾ, ਏਕਾ ਸ਼ਬਦ ਰਖਾਏ ਤੀਰ ਕਮਾਨਾ, ਦੂਸਰ ਕੋਇ ਨਾ ਸੰਗ ਰਖਾਇਆ ਏ। ਜੋਤ ਸਰੂਪੀ ਪਹਰਿਆ ਬਾਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਨਾਮ ਨਿਧਾਨਾ ਏ। ਨਾਮ ਨਿਧਾਨ ਸਾਚੀ ਰਾਸ, ਪ੍ਰਭ ਆਪਣੇ ਹੱਥ ਰਖਾਈਆ। ਭਗਤ ਸੁਹੇਲਾ ਹੋਇਆ ਦਾਸ, ਸਮਰਥ ਦਇਆ ਕਮਾਈਆ। ਨਿਜ ਘਰ ਆਤਮ ਰੱਖੇ ਵਾਸ, ਮਾਇਆ ਮਮਤਾ ਮਥ ਵਖਾਈਆ। ਹਰਿਜਨ ਰਸਨਾ ਗਾਏ ਸਵਾਸ ਸਵਾਸ, ਸਾਢੇ ਤਿੰਨ ਹੱਥ ਲੇਖ ਚੁਕਾਈਆ। ਗੁਰ ਪੂਰੇ ਗੁਰਸਿਖ ਸਦ ਬਲ ਬਲ ਜਾਸ, ਹਰਿ ਭਗਤ ਭਗਤੀ ਸੇਵਾ ਲਾਈਆ। ਹਰਿ ਭਗਤ ਭਗਤੀ ਦਾਸੀ, ਹਰਿ ਹਰਿ ਆਪ ਕਰਾਇੰਦਾ। ਖੇਲੇ ਖੇਲ ਸਰਬ ਗੁਣਤਾਸੀ, ਗੁਣਵੰਤਾ ਭੇਵ ਛੁਪਾਇੰਦਾ। ਪਰਗਟ ਹੋਏ ਘਨਕਪੁਰ ਵਾਸੀ, ਸੰਮਤ ਚੌਦਾਂ ਰੁੱਤ ਸੁਹਾਇੰਦਾ। ਗੁਰਮੁਖਾਂ ਮੇਲਾ ਸ਼ਾਹੋ ਸ਼ਾਬਾਸ਼ੀ, ਬੰਕ ਦਵਾਰਾ ਇਕ ਵਖਾਇੰਦਾ। ਪਕੜ ਵਰੋਲੇ ਮਦਿਰਾ ਮਾਸੀ, ਰਾਏ ਧਰਮ ਆਪ ਉਠਾਇੰਦਾ। ਲਾੜੀ ਮੌਤ ਕਰੇ ਹਾਸੀ, ਲੱਖ ਚੁਰਾਸੀ ਵੇਖ ਵਖਾਇੰਦਾ। ਕਲਜੁਗ ਰੈਣ ਅੰਧੇਰੀ ਏਕਾ ਛਾਸੀ, ਸੰਮਤ ਪੰਦਰਾਂ ਨੀਂਹ ਰਖਾਇੰਦਾ। ਸੰਮਤ ਸੋਲਾਂ ਨਾ ਕੋਈ ਰਾਜ ਰਾਜਾਨ ਨਾ ਦਾਸਨ ਦਾਸੀ, ਸੇਵਕ ਸੇਵਾ ਨਾ ਕੋਇ ਕਮਾਇੰਦਾ। ਸੰਮਤ ਸਤਾਰਾਂ ਵਹਿੰਦੀ ਧਾਰਾ, ਨਾਰੀ ਨਾਰਾਂ ਨਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਇਕ ਵਰ, ਦਰ ਘਰ ਏਕਾ ਏਕ ਸੁਹਾਇੰਦਾ। ਸਤਿ ਪੁਰਖ ਸਤਿ ਅਖਵਾਇਆ, ਨਾ ਕੋਈ ਸੁਰਤ ਗਿਆਨ। ਏਕਾ ਤਤ ਨਾਮ ਰਖਾਇਆ, ਪੰਜ ਤਤ ਨਾ ਕੋਈ ਨਿਸ਼ਾਨ। ਕਮਲਾਪਤ ਆਪ ਅਖਵਾਇਆ, ਖੇਲੇ ਖੇਲ ਦੋ ਜਹਾਨ। ਨਾਮ ਰਥ ਰਿਹਾ ਚਲਾਇਆ, ਜੁਗ ਜੁਗ ਚਲਾਏ ਆਣ। ਸਰਬ ਕਲ ਸਮਰਥ ਆਪ ਅਖਵਾਇਆ, ਆਦਿ ਸ਼ਕਤ ਰੂਪ ਭਗਵਾਨ। ਆਪਣੀ ਕਥਾ ਅਕਥਾ ਰਖਾਇਆ, ਗੁਰ ਮੰਤਰ ਸ਼ਬਦ ਵਖਾਣ। ਲੱਖ ਚੁਰਾਸੀ ਏਕਾ ਸੱਥ ਰਿਹਾ ਵਿਛਾਇਆ, ਪੁਰੀਆਂ ਲੋਆਂ ਪਾਏ ਆਣ। ਮਾਨਸ ਦੇਹੀ ਸਾਢੇ ਤਿੰਨ ਹੱਥ ਰਿਹਾ ਵਖਾਇਆ, ਅੰਤਮ ਤੁਟੇ ਮਾਣ ਤਾਣ। ਸਤਿਜੁਗ ਸਾਚੀ ਗਾਥਾ ਰਿਹਾ ਸੁਣਾਇਆ, ਸੋਹੰ ਸ਼ਬਦ ਇਕ ਬਿਬਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਮਾਰੇ ਆਪਣਾ ਬਾਣ। ਸਤਿ ਪੁਰਖ ਸਤਿ ਨਾਦ ਹੈ, ਏਕਾ ਸ਼ਬਦ ਅਪਾਰ। ਆਪ ਵਜਾਏ ਵਿਚ ਬ੍ਰਹਿਮਾਦ ਹੈ, ਕੋਈ ਨਾ ਪਾਵੇ ਸਾਰ। ਖੇਲੇ ਖੇਲ ਆਦਿ ਜੁਗਾਦਿ ਹੈ, ਆਦਿ ਜੁਗਾਦੀ ਏਕੰਕਾਰ। ਸਾਚਾ ਮੇਲਾ ਸਾਧਨ ਸਾਧ ਹੈ, ਆਤਮ ਸਾਧ ਕਰੇ ਵਿਵਹਾਰ। ਨਾਥ ਅਨਾਥੀ ਤ੍ਰੈਲੋਕੀ ਨਾਥ ਹੈ, ਦੇਵਣਹਾਰ ਸਰਬ ਸੰਸਾਰ। ਅੰਤ ਮਿਟਾਏ ਨੌ ਨੌਂ ਨਾਥ ਹੈ, ਸਿਧ ਚੁਰਾਸੀ ਹੋਏ ਖੁਆਰ। ਲੇਖਾ ਲਿਖਣਹਾਰਾ ਮਸਤਕ ਮਾਥ ਹੈ, ਲੇਖ ਲਿਖਾਰੀ ਆਪ ਕਰਤਾਰ। ਜੁਗ ਜੁਗ ਖੇਲੇ ਖੇਲ ਹਰਿ ਸਮਰਥ ਹੈ, ਸਤਿਜੁਗ ਸਤਿ ਲਏ ਅਵਤਾਰ। ਆਪੇ ਰਾਮਾ ਘਰ ਦਸਰਥ ਹੈ, ਰਾਵਣ ਗੜ੍ਹ ਤੋੜੇ ਹੰਕਾਰ। ਕਾਹਨਾ ਕ੍ਰਿਸ਼ਨਾ ਪਾਏ ਨੱਥ ਹੈ, ਦੁਆਪਰ ਤੇਰੀ ਅੰਤਮ ਵਾਰ। ਕਲਜੁਗ ਅੰਤਮ ਰਿਹਾ ਮਥ ਹੈ, ਸ੍ਰਿਸ਼ਟ ਸਬਾਈ ਹਾਹਾਕਾਰ। ਗੁਰਮੁਖ ਵਿਰਲੇ ਸਗਲ ਵਸੂਰਾ ਗਿਆ ਲੱਥ ਹੈ, ਦਰਸ ਪਾਇਆ ਚਰਨ ਦਵਾਰ। ਆਪ ਚੜ੍ਹਾਏ ਸਾਚੇ ਰਥ ਹੈ, ਰਥ ਰਥਵਾਹੀ ਆਪ ਗਿਰਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਦੇਵੇ ਨਾਮ ਅਧਾਰ। ਨਾਮ ਨਿਧਾਨ ਜਗਤ ਅਨਡੀਠਾ, ਨਾ ਕੋਈ ਵੇਖ ਵਖਾਈਆ। ਗੁਰ ਬਚਨ ਜਨ ਲਾਗੇ ਮੀਠਾ, ਗੁਰਮਤ ਹੋਈ ਕੁੜਮਾਈਆ। ਏਕਾ ਚਾੜ੍ਹੇ ਕਾਇਆ ਰੰਗ ਮਜੀਠਾ, ਉਤਰ ਕਦੇ ਨਾ ਜਾਈਆ। ਮਨਮਤੀ ਹੋਇਆ ਕਾਇਆ ਕੌੜਾ ਰੀਠਾ, ਦੁਰਮਤ ਹੋਈ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਆਪ ਅਖਵਾਈਆ। ਨਰ ਨਰਾਇਣ ਹਰਿ ਕਰਤਾਰ, ਰੂਪ ਅਨੂਪ ਅਨੂਪਾ। ਜੁਗ ਜੁਗ ਲਹਿਣਾ ਦੇਣਾ ਮੂਲ ਚੁਕਾਏ ਵਿਚ ਸੰਸਾਰ, ਹਰਿ ਸਾਜਨ ਸ਼ਾਹੋ ਭੂਪਾ। ਕਲਜੁਗ ਤੇਰੀ ਅੰਤਮ ਵਾਰ, ਖੇਲੇ ਖੇਲ ਦਹਿ ਦਿਸ਼ਾ ਚਾਰ ਕੂਟਾ। ਸਾਧ ਸੰਤ ਨਾ ਪਾਇਣ ਸਾਰ, ਮਾਇਆ ਮਮਤਾ ਤਨ ਮਨ ਲੂਟਾ। ਜੀਵ ਜੰਤ ਹੋਏ ਵਿਭਚਾਰ, ਰਸ ਰਸਨਾ ਲਾਇਆ ਝੂਠਾ। ਮਮਤਾ ਮੋਹ ਭਰਿਆ ਹੰਕਾਰ, ਨਾਮ ਨਿਧਾਨਾ ਜਾਮ ਝੂਠਾ। ਪੰਜਾਂ ਤਤਾਂ ਕਰੇ ਪਿਆਰ, ਪੰਜ ਸ਼ਬਦ ਨਾ ਆਏ ਮੁਠਾ। ਦਰ ਘਰ ਸਾਚੇ ਆਈ ਹਾਰ, ਵੇਲੇ ਅੰਤਮ ਬੈਠਾ ਰੁੱਠਾ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ, ਗੁਰਮੁਖ ਰਹਿਣ ਨਾ ਦੇਵੇ ਰੁੱਠਾ। ਦਰਸ ਦਿਖਾਏ ਅਗੰਮ ਅਪਾਰ, ਕਲਜੁਗ ਅੰਤਮ ਵਾਰੀ ਤੁੱਠਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਨਾਮ ਵਰ, ਦੋ ਜਹਾਨ ਨਾ ਕਿਸੇ ਲੁੱਟਾ। ਆਏ ਦਰ ਦਰ ਪਰਵਾਨਾ, ਆਤਮ ਘਰ ਵਧਾਈਆ। ਨੇਤਰ ਨੈਣ ਲੋਚਨ ਦਰਸ ਭਗਵਾਨਾ, ਚਰਨ ਧੂੜ ਸਾਚੇ ਸਰ ਤੀਰਥ ਨੁਹਾਵਣ ਨੁਹਾਈਆ। ਮਿਲੇ ਮੇਲ ਹਰਿ ਹਰਿ ਦਾਤਾਰ, ਰਸਨਾ ਗਾਵਤ ਗਾਵਤ ਗਾਵਤ ਗਹਿਰ ਗੰਭੀਰ ਗੁਣ ਗਾਈਆ। ਏਕਾ ਬਖ਼ਸ਼ੇ ਚਰਨ ਧਿਆਨਾ, ਸੋਹੰ ਸ਼ਬਦ ਸੁਣਾਵਤ ਸੁਣਾਵਤ ਸੁਣਾਵਤ ਧੀਰ ਧਰਾਈਆ। ਸਰਬ ਜੀਆਂ ਪ੍ਰਭ ਜਾਣੀ ਜਾਣਾ, ਗੁਰਮੁਖ ਪਾਵਤ ਪਾਵਤ ਪਾਵਤ ਹਰਿ ਦਰ ਪਾਈਆ। ਜੋਤੀ ਨੂਰ ਕੋਟਨ ਭਾਨਾ, ਰਵ ਸਸ ਨੱਸ ਨੱਸ ਨੱਸ ਬੈਠੇ ਮੁਖ ਛੁਪਾਈਆ। ਕਲਜੁਗ ਵੇਖੇ ਤੀਰ ਨਿਸ਼ਾਨਾ, ਕਮਰਕਸ ਇਕ ਕਰਾਈਆ। ਬਸਤਰ ਚੀਰ ਨਾ ਕੋਇ ਵਖਾਨਾ, ਸ਼ਸਤਰ ਤਨ ਨਾ ਕੋਈ ਸਜਾਈਆ। ਜੋਤ ਸਰੂਪੀ ਪਹਿਰਿਆ ਬਾਨਾ, ਨਾਉਂ ਖੰਡਾ ਹੱਥ ਰਖਾਈਆ। ਆਪੇ ਵੇਖੇ ਮੋਦੀਖਾਨਾ, ਤੇਰਾਂ ਤੇਰਾਂ ਬੋਲ ਨਿਭਾਈਆ। ਪਰਗਟ ਹੋਇਆ ਹਰਿ ਭਗਵਾਨਾ, ਗੋਬਿੰਦ ਗੋਬਿੰਦ ਸੇਵਾ ਲਾਈਆ। ਕਲਜੁਗ ਅੰਤਮ ਦੇਵੇ ਤਾਨਾ, ਤਾਰ ਸਿਤਾਰ ਨਾ ਕੋਈ ਹਿਲਾਈਆ। ਪੰਚਮ ਬੰਨ੍ਹੇ ਹੱਥੀਂ ਗਾਨਾ, ਪੰਚਮ ਤੇਲ ਚੜ੍ਹਾਈਆ। ਪੰਚਮ ਸੁਣਾਏ ਏਕਾ ਗਾਨਾ, ਪੰਚਮ ਮੇਲ ਮਿਲਾਈਆ। ਪੰਚਮ ਮੀਤਾ ਧੁਰ ਫ਼ਰਮਾਣਾ, ਸੋਹੰ ਸ਼ਬਦ ਜਣਾਈਆ। ਸਾਚੀ ਦਾਤਾ ਦੇਵੇ ਦਾਨਾ, ਦਾਤਾ ਦੇਵਣਹਾਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਨਾਮ ਵਰ, ਆਪਣੇ ਹੱਥ ਰੱਖੇ ਵਡਿਆਈਆ। ਹਰਿ ਹੱਥ ਵਡਿਆਈ, ਜੁਗ ਜੁਗ ਰਚਨ ਰਚਾਇੰਦਾ। ਕਲਜੁਗ ਕਰੇ ਕੁੜਮਾਈ, ਲੱਖ ਚੁਰਾਸੀ ਨਾਲ ਪਰਨਾਇੰਦਾ। ਨੌ ਦਰ ਵੱਜੇ ਵਧਾਈ, ਜੂਠ ਝੂਠ ਮੰਗਲ ਗਾਇੰਦਾ। ਪੰਚ ਵਿਕਾਰਾ ਵੇਖੇ ਥਾਉਂ ਥਾਈਂ, ਪੰਚ ਵਿਕਾਰਾ ਤਨ ਸ਼ਿੰਗਾਰਾ ਆਪ ਕਰਾਇੰਦਾ। ਦੂਈ ਦਵੈਤੀ ਪਕੜੇ ਬਾਂਹੀ, ਰੋਗ ਹੰਗਤਾ ਤਾਲ ਵਜਾਇੰਦਾ। ਗੁਰਮੁਖ ਵਿਰਲੇ ਮੇਲਾ ਸਾਚੀ ਸੰਗਤਾ, ਸੰਗੀ ਸਾਥੀ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਚੌਦਾਂ ਪਹਿਲੀ ਚੇਤ, ਕਰੇ ਖੇਲ ਹਰਿ ਨੇਤਨ ਨੇਤ, ਚੌਦਾਂ ਦੇਸ਼ ਸ਼ਬਦ ਸੰਦੇਸ਼ ਜੋਤ ਸਰੂਪੀ ਹੋ ਪਰਵੇਸ਼, ਆਪ ਆਪਣਾ ਲੇਖ ਲਿਖਾਇੰਦਾ। ਚੌਦਾਂ ਦੇਸ਼ ਸ਼ਬਦ ਸਲਾਹ, ਏਕਾ ਆਣ ਰਖਾਇੰਦਾ। ਆਪੇ ਬਣਿਆ ਜਗਤ ਮਲਾਹ, ਆਪੇ ਮਾਣ ਦਵਾਇੰਦਾ। ਆਪੇ ਫੜ ਫੜ ਪਾਏ ਰਾਹ, ਆਪੇ ਭਰਮ ਭੁਲਾਇੰਦਾ। ਆਪ ਵਖਾਏ ਸੱਚਾ ਥਾਂ, ਆਪੇ ਮੁਖ ਛੁਪਾਇੰਦਾ। ਆਪ ਉਡਾਏ ਘਰ ਘਰ ਕਾਂ, ਆਪੇ ਹੰਸ ਸੁਹਾਇੰਦਾ। ਆਪੇ ਪਿਤਾ ਆਪੇ ਮਾਂ, ਪੂਤ ਸਪੂਤਾ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚੌਦਾਂ ਤੇਰੀ ਚੌਦਾਂ ਧਾਰ, ਚੌਦਸ ਚੰਨ ਹੋਏ ਸੰਸਾਰ, ਚੌਦਾਂ ਤਬਕਾਂ ਆਪ ਹਿਲਾਇੰਦਾ। ਸ਼ਬਦ ਸੰਦੇਸ਼ ਸਾਚੀ ਧਾਰ, ਏਕਾ ਮਾਤ ਦੁਹਾਈਆ। ਨਾ ਕੋਈ ਜਾਣੇ ਨਰ ਨਰੇਸ਼ ਜੋਤ ਸਰੂਪੀ ਮਾਰੇ ਮਾਰ, ਭੇਵ ਅਭੇਦ ਅਭੇਦ ਛੁਪਾਈਆ। ਸ਼ਬਦ ਖੰਡਾ ਹਰਿ ਦੋ ਧਾਰ, ਆਪੇ ਖਿੱਚੇ ਪਹਿਲੀ ਵਾਰ, ਬ੍ਰਹਮਾ ਰੋਵੇ ਧਾਂਹੀ ਮਾਰ, ਸ਼ਿਵ ਸ਼ੰਕਰ ਬੈਠਾ ਕਰੇ ਵਿਚਾਰ, ਕਰੋੜ ਤੇਤੀਸਾ ਰਿਹਾ ਕੁਰਲਾਈਆ। ਗਣਪਤ ਗਣੇਸ਼ ਨਾ ਕਰੇ ਅਧਾਰ, ਦਰ ਦਰਵੇਸ਼ ਨਾ ਸੁਣੇ ਪੁਕਾਰ, ਧਾਰੀ ਕੇਸ ਨਾ ਕੋਈ ਪਿਆਰ, ਨਾ ਕੋਈ ਮੂੰਡ ਮੁੰਡਾਈਆ। ਉਤਮ ਜ਼ਾਤੀ ਵਿਚ ਸੰਸਾਰ, ਕਾਇਆ ਪਰਭਾਤੀ ਰਸਨ ਉਚਾਰ, ਸ਼ਬਦ ਗੀਤ ਸਚ ਸੰਗੀਤ, ਏਕਾ ਨਾਦ ਰਿਹਾ ਵਜਾਈਆ। ਜਨ ਭਗ਼ਤਾਂ ਬਖ਼ਸ਼ੇ ਚਰਨ ਪ੍ਰੀਤ, ਏਕਾ ਰੰਗ ਰੰਗਾਏ ਹਸਤ ਕੀਟ, ਰਸ ਮਿੱਠਾ ਮੁਖ ਚੁਆਈਆ। ਸੰਮਤ ਸੰਮਤੀ ਰਹੇ ਬੀਤ, ਅਗੰਮ ਅਗੰਮੀ ਅਚਰਜ ਰੀਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਭੇਖ ਵਟਾਈਆ। ਜੋਤੀ ਜਾਮਾ ਜੋਤ ਜਗਾਈ, ਜੁਗ ਚੌਥੇ ਅੰਤਮ ਵਾਰਿਆ। ਵਰਨ ਗੋਤ ਪ੍ਰਭ ਭੇਵ ਮਿਟਾਈ, ਖੇਲੇ ਖੇਲ ਵਡ ਸੰਸਾਰਿਆ। ਸ੍ਰਿਸ਼ਟ ਸਬਾਈ ਲੇਖ ਲਿਖਾਈ, ਜਨ ਭਗਤਾਂ ਮੇਲ ਅਗੰਮ ਅਪਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਾਉਂ ਨਿਰੰਕਾਰ ਸ਼ਬਦ ਜੈਕਾਰ ਏਕਾ ਏਕ ਕਰਾ ਰਿਹਾ। ਸ਼ਬਦ ਜੈਕਾਰਾ ਲੋਕਮਾਤ, ਹਰਿ ਏਕਾ ਏਕ ਕਰਾਵਣਾ। ਆਪ ਵੇਖੇ ਮਾਰ ਝਾਤ, ਦਿਸ ਕਿਸੇ ਨਾ ਆਵਣਾ। ਕਲਜੁਗ ਰੈਣ ਅੰਧੇਰੀ ਰਾਤ, ਮੁਖ ਮੁਖੜਾ ਆਪ ਛੁਹਾਵਣਾ। ਆਪੇ ਬੈਠਾ ਇਕ ਇਕਾਂਤ, ਦੁੱਖ ਰੋਗ ਨਾ ਕਿਸੇ ਸਤਾਵਣਾ। ਜਨ ਭਗਤਾਂ ਪੁੱਛੇ ਅੰਤਮ ਵਾਤ, ਦਰਸ ਤਰਸ ਆਪ ਵਖਾਵਣਾ। ਸ਼ਬਦ ਵਿਹਾਰਾ ਦਿਵਸ ਸਾਤ, ਸੱਤ ਕਲਮੀ ਲੇਖ ਲਿਖਾਵਣਾ। ਖੇਲੇ ਖੇਲ ਬਹੁ ਬਹੁ ਭਾਂਤ, ਭਾਰਤ ਭਗਤੀ ਨਾਉਂ ਰਖਾਵਣਾ। ਨੌ ਖੰਡ ਪ੍ਰਿਥਮੀ ਦੇਵੇ ਦਾਤ, ਦੇ ਮਤ ਆਪ ਸਮਝਾਵਣਾ। ਲੱਖ ਚੁਰਾਸੀ ਕਾਇਆ ਮੰਦਰ ਅੰਦਰ ਵੇਖੇ ਮਾਰ ਝਾਤ, ਸਿੰਘਾਸਣ ਆਸਣ ਇਕ ਡੁਲਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸੰਦੇਸ਼ ਇਕ ਪੁਚਾਵਣਾ। ਈਸ਼ ਜੀਵ ਬ੍ਰਹਮ ਅਭੇਦ, ਪਾਰਬ੍ਰਹਮ ਸਮਾਈਆ। ਮਨ ਮਤ ਬੁਧ ਨਾ ਪਾਏ ਭੇਦ, ਵੇਦ ਕਿਤੇਬ ਸਾਰ ਨਾ ਪਾਈਆ। ਆਪੇ ਹੋਏ ਅਛਲ ਅਛੇਦ, ਇਛਿਆ ਭਿਛਿਆ ਰੂਪ ਵਟਾਈਆ। ਨਾ ਕੋਈ ਗਾਏ ਰਸਨਾ ਜਿਹਵਾ ਜਿਹਵ, ਲਿਖ ਸਕੇ ਨਾ ਲੇਖ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਜਗਤ ਜੋਗ ਜੁਗਤ ਆਪਣੇ ਹੱਥ ਰਖਾਈਆ। ਜਗਤ ਜੋਗ ਸੱਚੀ ਸਰਕਾਰ, ਆਪਣੀ ਆਪ ਕਰਾਇੰਦਾ। ਮੋਖ ਮੁਕਤ ਪ੍ਰਭ ਚਰਨ ਦਵਾਰ, ਸਾਚੀ ਸੰਧਿਆ ਇਕ ਵਖਾਇੰਦਾ। ਭਗਤ ਜਗਤ ਵਿਚ ਸੰਸਾਰ, ਆਤਮ ਅੰਧਿਆ ਦਰਸ ਦਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਰਬ ਜੀਆਂ ਆਪੇ ਬਖ਼ਸ਼ੰਦਿਆ, ਬੇੜਾ ਪਾਰ ਕਰਾਇੰਦਾ। ਬੇੜਾ ਪਾਰ ਗੁਰ ਚਰਨ ਲਾਗ, ਮਸਤਕ ਮਿਲੇ ਧੂੜੀ ਦਿਆਲ। ਦਾਤਾ ਸੂਰਾ ਸਰਬੱਗ, ਰੰਗ ਕਾਇਆ ਚਾੜ੍ਹੇ ਗੂੜ੍ਹੀ। ਨਾਮ ਬੰਨ੍ਹੇ ਤੰਦ ਸਾਚਾ ਤਗ, ਗੁਣਵੰਤ ਬਣਾਏ ਮੂਰਖ ਮੂੜ੍ਹੀ। ਦਰਸ ਦਿਖਾਏ ਉਪਰ ਸ਼ਾਹ ਰਗ, ਕਾਇਆ ਚੋਲੀ ਰੱਖੇ ਅੰਗੀ ਗੂੜ੍ਹੀ। ਗੁਰ ਪੂਰੇ ਪੜੇ ਸਾਚੇ ਪਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਰਨ ਦਵਾਰ ਜੀਵ ਜੰਤ ਅਧਾਰ, ਏਕਾ ਦੇਵੇ ਨਾਮ ਸਾਚੀ ਧੂੜੀ। ਨਾਮ ਧੂੜ ਤਨ ਬਸਤਰ ਖ਼ਾਕ, ਗੁਰਮੁਖ ਤਨ ਰਮਾਈਆ। ਆਪੇ ਕਰੇ ਪਾਕੀ ਪਾਕ, ਪਤਤ ਪਵਿਤ ਕਰਾਈਆ। ਅੰਮ੍ਰਿਤ ਆਤਮ ਜਾਮ ਪਿਆਏ ਸਾਕੀ ਸਾਕ, ਨਿਤ ਨਵਿਤ ਦਇਆ ਕਮਾਈਆ। ਕਾਇਆ ਮੰਦਰ ਅੰਦਰ ਬੈਠਾ ਰਿਹਾ ਝਾਕ, ਅੱਠੇ ਪਹਿਰ ਸਿਕ ਰਖਾਈਆ। ਬੰਦ ਕਿਵਾੜਾ ਖੋਲ੍ਹੇ ਤਾਕ, ਦੀਪਕ ਜੋਤੀ ਇਕ ਜਗਾਈਆ। ਆਪੇ ਜਾਣੇ ਭਵਿਖਤ ਵਾਕ, ਜੁਗ ਜੁਗ ਲੇਖਾ ਰਿਹਾ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਨਾਮ ਵਰ, ਦਰ ਦਵਾਰ ਜੋ ਜਨ ਆਏ ਸੀਸ ਝੁਕਾਈਆ। ਨੇਤਰ ਨੈਣ ਹਰਿ ਦਰਸ, ਫੰਦੀ ਫੰਦ ਕਟਾਇੰਦਾ। ਕਰੇ ਕਰਾਏ ਆਪੇ ਤਰਸ, ਸੁਹਾਗੀ ਛੰਦ ਇਕ ਸੁਣਾਇੰਦਾ। ਖ਼ੁਸ਼ੀ ਕਰਾਏ ਬੰਦ ਬੰਦ, ਨਾਮ ਚੰਦ ਇਕ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਰਮਾਨੰਦ ਵਿਚ ਰਖਾਇੰਦਾ। ਪਰਮਾਨੰਦ ਨਿਜ ਘਰ ਵਾਸ, ਨਿਜ ਆਤਮ ਰਾਮ ਪਛਾਣਿਆ। ਰਾਮ ਰਾਮਾ ਹੋਇਆ ਦਾਸ, ਵਾਸ ਨਿਵਾਸਾ ਇਕ ਭਗਵਾਨਿਆ। ਲੇਖੇ ਲਾਏ ਹੱਡ ਨਾੜੀ ਮਾਸ, ਜੋ ਜਨ ਰੱਖੇ ਚਰਨ ਧਿਆਨਿਆ। ਆਵਣ ਜਾਵਣ ਲੇਖਾ ਚੁੱਕੇ ਦਸ ਦਸ ਮਾਸ, ਲੱਖ ਚੁਰਾਸੀ ਫੰਦ ਕਟਾਨਿਆ। ਹੋਏ ਸਹਾਈ ਜੰਗਲ ਜੂਹ ਵਿਚ ਪਰਭਾਸ, ਉਜਾੜ ਪਹਾੜ ਹਰਿ ਹਰਿ ਵਾਲੀ ਦੋ ਜਹਾਨਿਆ। ਭਗਤ ਜਨਾਂ ਦਰ ਹੋਇਆ ਦਾਸ, ਦਾਸੀ ਦਾਸ ਸੇਵ ਕਮਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਨ ਕਰੇ ਪੂਰੀ ਆਸ, ਆਏ ਦਰ ਹੋਏ ਪਰਵਾਨਿਆ। ਆਏ ਦਰ ਸ਼ਬਦ ਭਿਖਾਰੀ, ਹਰਿ ਭਿੱਛਿਆ ਆਤਮ ਪਾਈਆ। ਨਾਮ ਉਡਾਏ ਇਕ ਉਡਾਰੀ, ਰੱਖਕ ਰੱਖਿਆ ਰਿਹਾ ਕਰਾਈਆ। ਗੁਰ ਸੰਗਤ ਸੋਹੇ ਬੰਕ ਦਵਾਰੀ, ਦਵਾਰ ਬੰਕਾ ਇਕ ਸੁਹਾਈਆ। ਜਨਕ ਸਪੁਤਰੀ ਰਾਜ ਦੁਲਾਰੀ, ਗੁਰਮੁਖ ਸੁਰਤੀ ਸਾਚੇ ਰਾਮ ਆਪ ਪਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਦਵਾਰ ਦੇਵੇ ਭਾਗ ਲਗਾਈਆ। ਲੱਗੇ ਭਾਗ ਹੋਏ ਵਡਭਾਗੀ, ਭਰਮ ਗੜ੍ਹ ਤੁੜਾਇਆ। ਸੁਰਤੀ ਸੋਈ ਮਾਤ ਜਾਗੀ, ਮਹੱਲ ਅਟੱਲ ਉਚੇ ਚੜ੍ਹ ਪ੍ਰਭ ਅਬਿਨਾਸ਼ੀ ਦਰਸ਼ਨ ਪਾਇਆ। ਗੁਰ ਚਰਨ ਧੂੜ ਬਣਾਏ ਹੰਸ ਕਾਗੀ, ਦੁਰਮਤ ਮੈਲ ਦਏ ਗਵਾਇਆ। ਪ੍ਰੀਤ ਅਤੀਤ ਜਿਸ ਜਨ ਲਾਗੀ, ਸਾਚੀ ਸੇਵਾ ਰਿਹਾ ਕਮਾਇਆ। ਮਨਮਤ ਗੁਰ ਦਰ ਜਾਏ ਭਾਗੀ, ਦੁਰਮਤ ਕਾਇਆ ਰਹਿਣ ਨਾ ਪਾਇਆ। ਗੁਰਮਤ ਬੁਝਾਏ ਤ੍ਰਿਸ਼ਨਾ ਆਗੀ, ਤਾਮਸ ਤ੍ਰਿਸ਼ਨਾ ਰਹੇ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਵਾਰ ਦੇਵੇ ਇਕ ਵਰ, ਸਹਿੰਸਾ ਰੋਗ ਦੂਰ ਕਰਾਇਆ। ਸਹਿੰਸਾ ਰੋਗ ਜਗਤ ਜੜ੍ਹ, ਦਰ ਭਗਤ ਰਿਹਾ ਦੁਰਕਾਈਆ। ਪੰਚਮ ਪੰਚਾਂ ਰਿਹਾ ਲੜ, ਪੰਚ ਪੰਚਾਂ ਮੇਲ ਮਿਲਾਈਆ। ਦਰ ਦਵਾਰੇ ਅੱਗੇ ਖੜ੍ਹ, ਦਰ ਦਰਬਾਨਾ ਸੇਵ ਕਮਾਈਆ। ਕੋਈ ਨਾ ਸਕੇ ਮਾਤ ਲੜ, ਸ਼ਬਦ ਖੰਡਾ ਹੱਥ ਉਠਾਈਆ। ਸੰਤ ਸੁਹੇਲੇ ਆਪੇ ਫੜ, ਸਾਚੀ ਵੰਡਾ ਵੰਡ ਵੰਡਾਈਆ। ਗੁਰ ਚੇਲੇ ਏਕਾ ਦਰ, ਜੇਰਜ ਅੰਡਾਂ ਵੇਖ ਵਖਾਈਆ। ਲੱਖ ਚੁਰਾਸੀ ਆਵੇ ਡਰ, ਬ੍ਰਹਿਮੰਡਾਂ ਦਏ ਦੁਹਾਈਆ। ਗੁਰਮੁਖ ਵਿਰਲਾ ਜਾਏ ਤਰ ਮਿਲੇ ਵਰ, ਪ੍ਰਭ ਚਰਨ ਸੱਚੀ ਸਰਨਾਈਆ। ਆਪਣੀ ਕਿਰਪਾ ਰਿਹਾ ਕਰ, ਦਰਸ ਦਿਖਾਏ ਘਰ ਘਰ, ਕਾਇਆ ਘਰ ਇਕ ਸੁਹਾਈਆ। ਨੌ ਕਰਾਏ ਬੰਦ ਦਰ, ਤਾਮਸ ਤ੍ਰਿਸ਼ਨਾ ਜਾਏ ਮਰ, ਰਾਜਸ ਰਾਜ ਜਾਏ ਹਰ, ਸਾਂਤਕ ਸਤਿ ਸਮਾਈਆ। ਸਤਿ ਸੰਤੋਖੀ ਮਿਲੇ ਵਰ, ਅੰਤਮ ਮੋਖੀ ਸੋਹੇ ਦਰ, ਗੁਣਵੰਤ ਦਏ ਗੁਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੇਵੇ ਨਾਮ ਵਰ, ਜੋ ਜਨ ਦਰ ਆਏ ਦਰਸ ਰਹੇ ਪਾਈਆ। ਦਰਸ ਅਮੋਘ ਧੁਰ ਸੰਜੋਗ, ਸਾਚਾ ਮੇਲਾ ਮੇਲ ਮਿਲਾਇਆ। ਸੋਹੰ ਸ਼ਬਦ ਰਸਨਾ ਚੋਗ, ਏਕਾ ਰਿਹਾ ਚੁਗਾਇਆ। ਰਸਨਾ ਰਸ ਸਾਚਾ ਭੋਗ, ਅੰਮ੍ਰਿਤ ਆਤਮ ਫਲ ਖਵਾਇਆ। ਆਦਿ ਅੰਤ ਨਾ ਹੋਏ ਵਿਜੋਗ, ਵਿਛੜ ਕਦੇ ਨਾ ਜਾਇਆ। ਦੇਵੇ ਦਰਸ ਦਰ ਅਮੋਘ, ਦਰ ਦਵਾਰ ਬੰਕ ਸੁਹਾਇਆ। ਭਰਮੇ ਭੁੱਲੇ ਭਰਮ ਲੋਗ, ਲੋਕ ਲੱਜਿਆ ਜਗਤ ਬੰਧਾਇਆ। ਸਚ ਨਾ ਗਾਏ ਕੋਈ ਸਲੋਕ, ਰਸਨ ਵਿਕਾਰ ਰਹੇ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਹਰਿ ਦੇਵੇ ਏਕਾ ਵਰ, ਨਾਮ ਨਿਧਾਨਾ ਝੋਲੀ ਪਾਇਆ। ਹਰਿ ਸ਼ਬਦ ਜੈਕਾਰ, ਅੰਤਮ ਕਲ ਕਰਾਈਆ। ਸੋਹੰ ਜੈ ਜੈ ਜੈਕਾਰ, ਬ੍ਰਹਮਾ ਸ਼ਿਵ ਦੇਵਤ ਸੁਰ ਰਹੇ ਗਾਈਆ। ਸਤਿ ਪੁਰਖ ਨਿਰੰਜਣ ਅਪਰ ਅਪਾਰ, ਸਤਿ ਸੰਤੋਖ ਸਮਾਈਆ। ਹਉਮੇ ਹੰਗਤਾ ਰੋਗ ਨਿਵਾਰ, ਜੀਵ ਜੰਤ ਦਏ ਵਡਿਆਈਆ। ਸਾਚੀ ਸੰਗਤਾ ਮੇਲ ਅਪਾਰ, ਆਪ ਆਪਣਾ ਸੰਗ ਨਿਭਾਈਆ। ਹਰਿਜਨ ਮੰਗਤਾ ਦਰ ਦਰਬਾਰ, ਏਕਾ ਵਸਤ ਮੰਗ ਮੰਗਾਈਆ। ਦੇਵਣਹਾਰ ਸਰਬ ਸੰਸਾਰ, ਪ੍ਰਭ ਝੋਲੀ ਦਏ ਭਰਾਈਆ। ਦਿਸ ਨਾ ਆਏ ਵਿਚ ਸੰਸਾਰ, ਅਨਡਿਠ ਵਸਤ ਹਰਿ ਰਘੁਰਾਈਆ। ਆਦਿ ਅੰਤ ਨਾ ਜਾਏ ਹਾਰ, ਸਵਾ ਗਿੱਠ ਸਮਾਧੀ ਲਾਈਆ। ਦਸ ਉਂਗਲੀ ਵੇਖ ਦਿਵਾਰ, ਨੌ ਦਰ ਖੋਜ ਖੁਜਾਈਆ। ਸ਼ਬਦ ਸਰੂਪੀ ਚਾਰ ਦਿਵਾਰ, ਸਚ ਮਹੱਲ ਆਪ ਉਪਾਈਆ। ਛੱਤ ਤਤ ਨਾ ਕੋਈ ਵਿਚਾਰ, ਰੱਤੀ ਰੱਤ ਨਾ ਕੋਈ ਸੁਹਾਈਆ। ਕਮਲਾਪਾਤ ਹਰਿ ਭਤਾਰ, ਸਾਚੀ ਸੇਜਾ ਆਸਣ ਲਾਈਆ। ਏਕਾ ਖੇਲੇ ਖੇਲ ਸੰਸਾਰ, ਸਾਰ ਪਾਸ਼ਾ ਰਿਹਾ ਵਛਾਈਆ। ਕਲਜੁਗ ਅੰਤਮ ਆਈ ਹਾਰ, ਰਿਖ ਦਰਬਾਸ਼ਾ ਦਏ ਦੁਹਾਈਆ। ਮਿਲੇ ਮੇਲ ਮੀਤ ਮੁਰਾਰ, ਅੰਤਮ ਵੇਲੇ ਲਏ ਮਿਲਾਈਆ। ਸੰਮਤ ਪੰਦਰਾਂ ਹੋ ਤਿਆਰ, ਸਾਚੇ ਮੰਦਰਾਂ ਫੋਲ ਫੁਲਾਈਆ। ਜਗਤ ਨਾਥੀ ਪਾਵੇ ਸਾਰ, ਜਗਨ ਨਾਥ ਦਰ ਖੁਲ੍ਹਾਈਆ। ਆਪ ਚੜ੍ਹਾਏ ਸਾਚੇ ਰਾਥ, ਲਹਿਣਾ ਦੇਣਾ ਮੂਲ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧਰਮ ਯੁਧਿਸ਼ਟਰ ਜਗਤ ਪਿਆਰ, ਨਾਥ ਤ੍ਰੈਲੋਕੀ ਰਿਹਾ ਕਮਾਈਆ। ਭਗਤ ਯੁਧਿਸ਼ਟਰ ਅੰਤਮ ਮੰਗ, ਮੰਗੀ ਚਰਨ ਦਵਾਰ। ਗੋਪੀ ਕਾਹਨਾ ਚਾੜ੍ਹੇ ਰੰਗ, ਪਰਗਟ ਵਿਚ ਸੰਸਾਰ। ਸ਼ਬਦ ਜੈਕਾਰ ਵਜਾਏ ਮਰਦੰਗ, ਚਾਰੋਂ ਕੁੰਟ ਜੈ ਜੈਕਾਰ। ਚਰਨ ਧੂੜ ਇਸ਼ਨਾਨ ਕਰਾਏ ਸਾਚੀ ਗੰਗ, ਸੰਮਤ ਪੰਦਰਾਂ ਵੇਖ ਵਿਚਾਰ। ਕਿਲੇ ਕੋਟ ਪ੍ਰਭ ਅੰਦਰ ਲੰਘ, ਖੋਲ੍ਹ ਵਖਾਏ ਬੰਦ ਕਿਵਾੜ। ਕੱਟਣਹਾਰਾ ਭੁੱਖ ਨੰਗ, ਆਤਮ ਝੋਲੀ ਭਰੇ ਭੰਡਾਰ। ਜੁਗ ਜੁਗ ਨਿਭਾਏ ਆਪਣਾ ਸੰਗ, ਸਗਲਾ ਸਾਥੀ ਨੈਣ ਮੂੰਧਾਰ। ਜਗਤ ਤਪੀਸ਼ਰ ਮੰਗੀ ਮੰਗ, ਕਾਇਆ ਖੇਤਰ ਪਾਵੇ ਸਾਰ। ਸ਼ਬਦ ਘੋੜੇ ਕਸੇ ਤੰਗ, ਪਹਿਲੀ ਚੇਤਰ ਹੋ ਤਿਆਰ। ਜਨਮ ਅਜਨਮਾ ਕਰੇ ਭੰਗ, ਮਾਰੇ ਖੰਡਾ ਏਕਾ ਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਯੁਧਿਸ਼ਟਰ ਦਿਤਾ ਵਰ, ਸਾਚਾ ਮੇਲਾ ਅੰਤਮ ਵਾਰ। ਯੋਗ ਯੁਧਿਸ਼ਟਰ ਮਾਤ ਕਮਾਏ, ਆਈ ਅੰਤਮ ਵਾਰੀਆ। ਸਾਚਾ ਮੇਲਾ ਮੇਲ ਮਿਲਾਏ, ਜੁਗ ਜੁਗ ਖੇਲ ਅਪਾਰੀਆ। ਲਿਖਿਆ ਲੇਖ ਨਾ ਕੋਈ ਮਿਟਾਏ, ਹਰਿ ਲਿਖਣਹਾਰ ਲਿਖਾਰੀਆ। ਕਾਹਨਾ ਕ੍ਰਿਸ਼ਨਾ ਭੇਖ ਵਟਾਏ, ਜੋਤ ਸਰੂਪ ਹਰਿ ਨਿਰੰਕਾਰੀਆ। ਸ੍ਰਿਸ਼ਟ ਸਬਾਈ ਵੇਖ ਵਖਾਏ, ਅੰਦਰ ਬਾਹਰ ਗੁਪਤ ਜਾਹਰੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੁਹਾਏ ਬੰਕ ਦਵਾਰੀਆ। ਥਿਰ ਘਰ ਅਪਾਰ, ਨਰ ਨਿਰੰਕਾਰਿਆ। ਨਾ ਕੋਈ ਦੀਸੇ ਚਾਰ ਦਿਵਾਰ, ਛੱਪਰ ਛੰਨ ਨਾ ਕੋਈ ਦਿਸਾ ਰਿਹਾ। ਜੋਤ ਸਰੂਪੀ ਕਰ ਆਕਾਰ, ਦੀਪਕ ਏਕਾ ਇਕ ਜਗਾ ਰਿਹਾ। ਵਿਸ਼ਨ ਵਰਾਟੀ ਪਹਿਰੇਦਾਰ, ਆਪਣਾ ਆਪ ਬਣਾਇਆ। ਪੰਜ ਤਤ ਨਾ ਦੀਸੇ ਮਾਟੀ, ਮਨ ਮਤ ਬੁਧ ਨਾ ਵੇਖ ਵਖਾਇਆ। ਏਕਾ ਘਰ ਸਾਚੀ ਹਾਟੀ, ਆਪ ਆਪਣਾ ਹਰਿ ਉਪਾਇਆ। ਆਪੇ ਜਾਣੇ ਆਪਣੀ ਘਾਟੀ, ਆਰ ਪਾਰ ਭੇੇਵ ਨਾ ਰਾਇਆ। ਆਪਣਾ ਲਾਹਾ ਆਪੇ ਖਾਟੀ, ਘਰ ਆਪਣੇ ਖ਼ੁਸ਼ੀ ਮਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਰਖਾਏ ਇਕ ਦਰ, ਦਰ ਦਰਵਾਜ਼ਾ ਆਪੇ ਬੰਦ ਕਰਾਇਆ। ਥਿਰ ਘਰ ਹਰਿ ਮਹੱਲ, ਏਕਾ ਏਕ ਉਪਨਿਆ। ਆਪੇ ਜਾਣੇ ਉਚ ਮਹੱਲ, ਆਪੇ ਬੇੜਾ ਬੰਨ੍ਹਿਆ। ਕਿਸੇ ਦਿਸ ਨਾ ਆਏ ਜਲ ਥਲ, ਰਵ ਸਸ ਨਾ ਜਾਣੇ ਸੂਰਜ ਚੰਨਿਆ। ਪ੍ਰਿਥਮੀ ਆਕਾਸ਼ ਵੇਖੇ ਥਲ, ਦਿਸ ਨਾ ਆਏ ਜਨਣੀ ਜਨਿਆ। ਏਕਾ ਵਸੇ ਨਿਹਚਲ ਧਾਮ ਅਟਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵਖਾਏ ਸਾਚਾ ਦਰ, ਆਪ ਆਪਣਾ ਰੰਗ ਮਹੱਲਿਆ। ਹਰਿਜਨ ਉਧਾਰ, ਆਪੇ ਆਪ ਕਰਾਇੰਦਾ। ਏਕਾ ਬਖ਼ਸ਼ੇ ਚਰਨ ਪਿਆਰ, ਸਾਚੀ ਰੀਤ ਰੀਤ ਵਖਾਇੰਦਾ। ਅਗੰਮ ਅਗੰਮਾ ਦਰਸ ਅਪਾਰ, ਦੀਪਕ ਜੋਤ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰਚਨ ਰਚਾਇੰਦਾ। ਸਚ ਮਹੱਲ ਕਰ ਤਿਆਰ ਨਾ ਕੋਈ ਦੀਸੇ ਕਾਇਆ ਬੁੱਤ, ਆਪ ਆਪਣੇ ਅੰਦਰ ਵਾੜਿਆ। ਪਾਰਬ੍ਰਹਮ ਅਬਿਨਾਸ਼ੀ ਅਚੁਤ, ਦਰ ਦਰ ਬੈਠਾ ਰਿਹਾ ਤਾੜਿਆ। ਆਦਿ ਅੰਤ ਨਾ ਜਾਏ ਨਿਖੁੱਟ, ਵਰਤੇ ਵਰਤਾਵੇ ਵਿਚ ਹਰਿ ਨਿਰੰਕਾਰਿਆ। ਨਾ ਕੋਈ ਸਕੇ ਜੜ੍ਹ ਪੁੱਟ, ਆਪ ਲਗਾਈ ਉਚ ਮਹੱਲ ਅਟੱਲ ਧਰਮ ਚੁਬਾਰਿਆ। ਨਾ ਕੋਈ ਕੱਢੇ ਬਾਹਰ ਸੁੱਟ, ਹਰਿ ਹਰਿ ਹਰਿ ਨਰ ਆਪਣੇ ਵਿਚ ਸਮਾ ਰਿਹਾ। ਨਾ ਕੋਈ ਪਾਵੇ ਦੂਈ ਦਵੈਤੀ ਫੁੱਟ, ਏਕਾ ਰੰਗਣ ਰੰਗ ਰੰਗਾ ਰਿਹਾ। ਨਾ ਕੋਈ ਫੜ ਫੜ ਸਕੇ ਕੁੱਟ, ਪ੍ਰਭ ਸ਼ਬਦ ਕਿਸੇ ਦਿਸ ਨਾ ਆ ਰਿਹਾ। ਨਾ ਕੋਈ ਵੇਖੇ ਉਪਰ ਚੜ੍ਹ ਚੜ੍ਹ ਚੋਟ, ਸ਼ਬਦ ਸਿੰਘਾਸਣ ਆਪਣਾ ਆਪ ਸੁਹਾ ਰਿਹਾ। ਨਾ ਕੋਈ ਸਕੇ ਲੋਕਮਾਤ ਲੁੱਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਰਖਾਏ ਇਕ ਦਰ, ਦਰ ਦਵਾਰਾ ਆਪਣੇ ਹੱਥ ਰਖਾ ਰਿਹਾ। ਪਾਰਬ੍ਰਹਮ ਕਿਸੇ ਭੇਵ ਨਾ ਪਾਇਆ, ਜੀਵ ਜੰਤ ਸਾਧ ਸੰਤ ਰਸਨਾ ਫਿਰੇ ਹਲਕਾਈਆ। ਦੇਵੀ ਦੇਵ ਦੇਵਾ ਦਿਸ ਨਾ ਆਇਆ, ਕਰੋੜ ਤੇਤੀਸਾ ਰਹੇ ਕੁਰਲਾਈਆ। ਸ਼ਿਵ ਸ਼ੰਕਰ ਸਾਚੀ ਸੇਵਾ ਲਾਇਆ, ਬਾਸ਼ਕ ਤਸ਼ਕਾ ਗਲ ਵਿਚ ਲਟਕਾਈਆ। ਬ੍ਰਹਮਾ ਲੇਖ ਲਿਖਾਰਾ ਆਪ ਉਪਾਇਆ, ਆਪ ਆਪਣੀ ਬਿੰਦ ਉਪਾਈਆ। ਗੁਰਮੁਖ ਸਾਚਾ ਹਰਿ ਪ੍ਰਭ ਬਹਾਏ ਚਰਨ ਦਵਾਰਾ, ਦੂਸਰ ਕਿਸੇ ਵਸਤ ਦਸਤ ਹੱਥ ਨਾ ਆਈਆ। ਮਿਲੇ ਮੇਲ ਹਰਿ ਪੁਰਖ ਭਤਾਰਾ, ਸਾਚੀ ਸੇਜ ਸਾਚੀ ਨਾਰੀ ਇਕ ਹੰਢਾਈਆ। ਏਕਾ ਏਕ ਏਕ ਓਅੰਕਾਰਾ, ਰੂਪ ਅਨੂਪਾ ਕਰ ਪਸਾਰਾ, ਸ਼ਬਦ ਸੁਹਾਏ ਇਕ ਦਵਾਰਾ, ਸਾਚਾ ਮੇਲਾ ਮੇਲ ਮਿਲਾਈਆ। ਥਿਰ ਘਰ ਹਰਿ ਧੰਨ ਹੈ, ਸ਼ਬਦ ਵਸਤ ਅਪਾਰ। ਪੁਰਖ ਅਬਿਨਾਸ਼ੀ ਗਿਆ ਮੰਨ ਹੈ, ਆਪ ਆਪਣਾ ਕੀਆ ਅਧਾਰ। ਨਾ ਕੋਈ ਸੂਰਜ ਚੰਨ ਹੈ, ਤਾਰਾ ਮੰਡਲ ਨਾ ਵੇਖ ਪਸਾਰ। ਨਾ ਕੋਈ ਲੋਆਂ ਪੁਰੀਆਂ ਬੰਨ੍ਹ ਹੈ, ਰਤ ਨਤ ਨਾ ਦੀਸੇ ਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਵਖਾਏ ਇਕ ਦਰ, ਏਕਾ ਸ਼ਬਦ ਹੋਏ ਜੈ ਜੈਕਾਰ। ਥਿਰ ਘਰ ਲੱਗਾ ਭਾਗ, ਹਰਿ ਸਾਚਾ ਆਪ ਲਗਾਇੰਦਾ। ਪੂਤ ਸਪੂਤਾ ਗਿਆ ਜਾਗ, ਸ਼ਬਦ ਸੁਤ ਆਪ ਉਪਾਇੰਦਾ। ਜਨਣੀ ਜੋਤੀ ਧੋਵੇ ਸਾਚਾ ਦਾਗ਼, ਸਾਚੀ ਸੇਵਾ ਆਪ ਰਖਾਇੰਦਾ। ਏਕਾ ਬਖ਼ਸ਼ੇ ਇਕ ਵੈਰਾਗ, ਏਕਾ ਸਿਖਿਆ ਆਪ ਉਪਾਇੰਦਾ। ਨਾ ਕੋਈ ਤ੍ਰਿਸ਼ਨਾ ਨਾ ਕੋਈ ਆਗ, ਜਗਤ ਚਿਰਾਗ ਨਾ ਕੋਈ ਜਗਾਇੰਦਾ। ਆਪ ਆਪਣੇ ਹੱਥ ਰੱਖੀ ਵਾਗ, ਜੋਤੀ ਧਾਰਾ ਆਪ ਬੰਨ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਵਸਾਇਆ ਇਕ ਦਰ, ਦਰ ਦਰਵਾਜ਼ਾ ਗਰੀਬ ਨਿਵਾਜਾ, ਆਪ ਆਪਣਾ ਸਾਜਨ ਸਾਜਾ, ਸਾਜਣਹਾਰ ਆਪ ਅਖਵਾਇੰਦਾ। ਸਾਜਣਹਾਰਾ ਹਰਿ ਕਿਰਪਾਲਾ, ਆਪ ਆਪਣੀ ਬਣਤ ਬਣਾਈਆ। ਖੇਲੇ ਖੇਲ ਦੀਨ ਦਿਆਲਾ, ਦੇਵਣਹਾਰ ਸ੍ਰਿਸ਼ਟ ਸਬਾਈਆ। ਮੇਲੇ ਮੇਲ ਮੇਲਣਹਾਰਾ, ਜੁਗ ਜੁਗ ਜਨ ਭਗਤਾਂ ਮੇਲ ਮਿਲਾਈਆ। ਗੁਰ ਗੁਰ ਚੇਲੇ ਸੋਹਣ ਇਕ ਦਵਾਰਾ, ਦਵਾਰ ਬੰਕਾ ਇਕ ਸੁਹਾਈਆ। ਸਤਿ ਪੁਰਖ ਨਿਰੰਜਣ ਪਾਵੇ ਸਾਰਾ, ਆਦਿ ਸ਼ਕਤ ਆਦਿ ਭਵਾਨੀ ਏਕਾ ਨਾਉਂ ਰਖਾਈਆ। ਸ਼ਬਦ ਸਰੂਪੀ ਕਰ ਜੈਕਾਰਾ, ਜੈ ਜੈਕਾਰ ਕਰਾਈਆ। ਆਪ ਰਖਾਏ ਧੁੰਦੂਕਾਰਾ, ਪਰਕਾਸ਼ ਆਕਾਸ਼ ਸਮਾਈਆ। ਆਪ ਉਪਾਏ ਮੇਟ ਮਿਟਾਏ ਮੇਟਣਹਾਰਾ, ਦਿਸ ਕਿਸੇ ਨਾ ਆਈਆ। ਆਪੇ ਖੇਵਟ ਆਪੇ ਖੇਟਾ, ਮਾਤ ਪਿਤ ਹਰਿ ਬੇਟੀ ਬੇਟਾ, ਪਿਤਾ ਪੂਤ ਆਪ ਅਖਵਾਈਆ। ਆਪ ਆਪਣਾ ਤਨ ਲਪੇਟਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਸੁਹਾਏ ਇਕ ਘਰ, ਸਚ ਦਵਾਰਾ ਨਾਉਂ ਰਖਾਈਆ। ਸਚ ਦਵਾਰਾ ਸਾਚਾ ਨਾਉਂ, ਹਰਿ ਆਪਣਾ ਆਪ ਉਸਾਰਿਆ। ਆਪੇ ਜਾਣੇ ਨਗਰ ਗਰਾਉਂ, ਆਪੇ ਪਾਵੇ ਸਾਰਿਆ। ਗੁਰਮੁਖਾਂ ਵਖਾਏ ਸਾਚਾ ਥਾਉਂ, ਆਪ ਆਪਣੀ ਕਿਰਪਾ ਧਾਰਿਆ। ਆਪ ਕਰਾਏ ਸਚ ਨਿਆਉਂ, ਜੁਗ ਜੁਗ ਮਾਤ ਲਏ ਅਵਤਾਰਿਆ। ਜਨ ਭਗਤ ਉਠਾਏ ਫੜ ਫੜ ਬਾਹੋਂ, ਆਪ ਆਪਣਾ ਇਕ ਉਧਾਰਿਆ। ਹੰਸ ਬਣਾਏ ਫੜ ਫੜ ਕਾਉਂ, ਚਰਨ ਧੂੜ ਸਚ ਇਸ਼ਨਾਨ ਇਕ ਨੁਹਾਵਣ ਆਪ ਨੁਹਾ ਰਿਹਾ। ਆਪੇ ਪਿਤਾ ਆਪੇ ਮਾਉਂ, ਸਦਾ ਸੁਹੇਲਾ ਦੇਵੇ ਠੰਢੀ ਛਾਉਂ, ਆਪ ਆਪਣੀ ਗੋਦ ਉਠਾ ਰਿਹਾ। ਗੁਰ ਪੂਰੇ ਸਦ ਬਲ ਬਲ ਜਾਓ, ਜੁਗ ਜੁਗ ਵਿਛੜੇ ਮੇਲ ਮਿਲਾ ਰਿਹਾ। ਗੁਰਮੁਖ ਸਾਚੇ ਸਾਚਾ ਦੇਵੇ ਥਾਉਂ, ਥਿਰ ਘਰ ਮਹੱਲ ਇਕ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤ ਨਿਰੰਕਾਰਾ ਸ਼ਬਦ ਅਧਾਰਾ ਏਕਾ ਰੰਗ ਵਖਾ ਰਿਹਾ। ਏਕਾ ਰੰਗ ਹਰਿ ਪਰਬਲ, ਆਪਣਾ ਆਪ ਵਖਾਇਆ। ਆਪੇ ਕਰੇ ਵਲ ਛਲ, ਆਪੇ ਮਾਰਗ ਲਾਇਆ। ਆਪੇ ਵਸੇ ਨੇੇਹਚਲ ਧਾਮ ਅਟੱਲ, ਆਪੇ ਦਿਸ ਨਾ ਆਇਆ। ਆਪੇ ਵਸਿਆ ਜਲ ਥਲ, ਜੰਗਲ ਜੂਹ ਉਜਾੜ ਪਹਾੜ, ਡੂੰਘੀ ਕੰਦਰ ਹਰਿ ਸਮਾਇਆ। ਆਪੇ ਗੁਰਮੁਖਾਂ ਅੰਦਰ ਰਿਹਾ ਰਲ, ਕਾਇਆ ਮੰਦਰ ਡੇਰਾ ਲਾਇਆ। ਆਤਮ ਸੇਜਾ ਰਿਹਾ ਮੱਲ, ਸ਼ਬਦ ਸਿੰਘਾਸਣ ਡੇਰਾ ਲਾਇਆ। ਭਾਗ ਲਗਾਏ ਕਾਇਆ ਖੱਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਵਖਾਏ ਸਚ ਘਰ, ਥਿਰ ਘਰ ਸਾਚਾ ਨਾਉਂ ਰਖਾਇਆ। ਥਿਰ ਘਰ ਅਗੰਮ ਅਗੰਮ ਅਥਾਹ ਹੈ, ਹਰਿ ਆਪ ਵਖਾਏ ਬੇਪਰਵਾਹ। ਹਰਿ ਦਾਤਾ ਬੇਪਰਵਾਹੋ ਹੈ, ਇਕ ਜਪਾਏ ਸਾਚਾ ਨਾਂ। ਨਾਮ ਨਿਧਾਨਾ ਹਰਿ ਭਗਵਾਨਾ ਏਕਾ ਏਕ ਨਿਆਉਂ ਹੈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਵਖਾਏ ਥਿਰ ਘਰ, ਏਕਾ ਸ਼ਬਦ ਝੁੱਲੇ ਧਰਮ ਨਿਸ਼ਾਨ। ਥਿਰ ਘਰ ਸਚ ਨਿਸ਼ਾਨੀ, ਪ੍ਰਭ ਆਪਣੀ ਆਪ ਰਖਾਈਆ। ਪੰਚਮ ਨਾਦਾ ਗਾਏ ਸਾਚੀ ਬਾਣੀ, ਅਨਹਦ ਤਾਲ ਵਜਾਈਆ। ਪਾਰਬ੍ਰਹਮ ਪੁਰਖ ਪਦ ਨਿਰਬਾਣੀ, ਨਿਰਗੁਣ ਰੂਪ ਸਮਾਈਆ। ਕਥ ਕਥਾ ਹਰਿ ਅਕੱਥ ਕਹਾਣੀ, ਗਾਵਣਹਾਰਾ ਆਪ ਅਖਵਾਈਆ। ਜਨ ਭਗਤਾਂ ਕਰੇ ਮਾਤ ਪਛਾਣੀ, ਆਤਮ ਪੜਦਾ ਦਏ ਚੁਕਾਈਆ। ਅੰਮ੍ਰਿਤ ਆਤਮ ਦੇਵੇ ਠੰਡਾ ਪਾਣੀ, ਸਰ ਸਰੋਵਰ ਇਕ ਵਖਾਈਆ। ਸੁਰਤ ਸਵਾਣੀ ਸਾਚੀ ਰਾਣੀ, ਪ੍ਰਭ ਕੰਤੇ ਆਪ ਪਰਨਾਈਆ। ਮਿਲਿਆ ਮੇਲ ਸ਼ਬਦ ਹਾਣੀ, ਕੰਤ ਸੁਹਾਗ ਇਕ ਹੰਢਾਈਆ। ਦਰ ਦਵਾਰ ਇਕ ਵਖਾਨੀ, ਪ੍ਰਭ ਸਾਚਾ ਧਾਮ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਵਖਾਏ ਇਕ ਘਰ, ਥਿਰ ਘਰ ਤੇਰੀ ਵਡਿਆਈਆ। ਥਿਰ ਘਰ ਵੇਖੇ ਰਾਜ ਜੋਗ, ਹਰਿ ਸਾਚਾ ਆਪ ਚਲਾਇੰਦਾ। ਰਸ ਰਸਨਾ ਨਾ ਜਾਣੇ ਭੋਗ, ਭੋਗੀ ਭੋਗ ਨਾ ਕੋਈ ਰਖਾਇੰਦਾ। ਗੁਰਮੁਖ ਮੇਲਾ ਧੁਰ ਸੰਜੋਗ, ਆਪ ਆਪਣਾ ਮੇਲ ਮਿਲਾਇੰਦਾ। ਏਕਾ ਦੇਵੇ ਦਰਸ ਅਮੋਘ, ਨਾਮ ਚੋਗੀ ਚੋਗ ਚੁਗਾਇੰਦਾ। ਕਾਇਆ ਕਟੇ ਹਉਮੇ ਰੋਗ, ਭੁੱਖ ਤ੍ਰਿਸ਼ਨਾ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਵਖਾਏ ਸਾਚਾ ਘਰ, ਥਿਰ ਘਰ ਨਾਉਂ ਰਖਾਇੰਦਾ। ਥਿਰ ਘਰ ਹਰਿ ਟਿਕਾਣਾ, ਹਰਿ ਆਪਣਾ ਆਪ ਬਣਾਇਆ ਏ। ਇਕ ਰਖਾਏ ਨਾਮ ਬਿਬਾਣਾ, ਗੁਰਮੁਖਾਂ ਰਿਹਾ ਚੜ੍ਹਾਇਆ ਏ। ਨਾ ਕੋਈ ਜਾਣੇ ਰਾਜਾ ਰਾਣਾ, ਸ਼ਾਹ ਸੁਲਤਾਨਾਂ ਹੱਥ ਨਾ ਆਇਆ ਏ। ਨਾਨਕ ਨਾਨਕ ਨਾਨਕ ਹਰਿ ਗੁਣ ਵਖਾਣਾ, ਗੁਣਵੰਤਾ ਭੇਵ ਨਾ ਰਾਇਆ ਏ। ਆਪੇ ਚਤੁਰ ਸੁਘੜ ਸਿਆਣਾ, ਮੂਰਖ ਮਤ ਬੁਧ ਆਪ ਅਖਵਾਇਆ ਏ। ਆਪੇ ਵਰਤੇ ਆਪਣਾ ਭਾਣਾ, ਭੇਖਾਧਾਰੀ ਆਪ ਅਖਵਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਵਖਾਏ ਇਕ ਘਰ, ਥਿਰ ਘਰ ਸਾਚਾ ਨਾਉਂ ਰਖਾਇਆ ਏ। ਨਾਨਕ ਘਰ ਨਿਰੰਕਾਰ ਹੈ, ਨਿਜ ਘਰ ਆਪ ਸੁਹਾਏ। ਜੋਤ ਸਰੂਪੀ ਇਕ ਅਕਾਰ ਹੈ, ਜੋਤੀ ਜੋਤ ਉਪਾਏ। ਬਿਨ ਰੰਗ ਰੂਪੀ ਸਾਚੀ ਧਾਰ ਹੈ, ਸ਼ਬਦੀ ਸ਼ਬਦ ਜਣਾਏ। ਆਪ ਵਸਿਆ ਸਭ ਤੋਂ ਬਾਹਰ ਹੈ, ਹਰ ਘਟ ਬੈਠਾ ਆਸਣ ਲਾਏ। ਆਪ ਸੁਹਾਏ ਬੰਕ ਦਵਾਰ ਹੈ, ਦਰ ਦਵਾਰੀ ਆਪ ਹੋ ਜਾਏ। ਆਪੇ ਮਾਇਆ ਪਸਰ ਪਸਾਰ ਹੈ, ਤ੍ਰੈਗੁਣ ਤਤ ਰਿਹਾ ਉਪਾਏ। ਪੰਚਮ ਲੇਖਾ ਇਕ ਦਾਤਾਰ ਹੈ, ਦਾਤਾ ਦਾਨੀ ਆਪ ਹੋ ਜਾਏ। ਭਰਮ ਭੁਲੇਖਾ ਵਡ ਸੰਸਾਰ ਹੈ, ਬਾਣੀ ਬਾਣ ਨਾ ਕੋਈ ਲਗਾਏ। ਅੱਖਰ ਅੱਖਰੇ ਜਗਤ ਵਿਹਾਰ ਹੈ, ਅੱਖਰ ਅੱਖਰ ਲੇਖ ਲਿਖਾਏ। ਬਜਰ ਕਪਾਟੀ ਸਾਚਾ ਪੱਥਰ ਅੱਧਵਿਚਕਾਰ ਹੈ, ਸਾਚੀ ਸਿਲਾ ਆਪ ਟਿਕਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੱਸਾ ਸਤਿਗੁਰ ਕਿਲ੍ਹਾ ਗੜ੍ਹ ਹੈ, ਸਚ ਦਵਾਰਾ ਇਕ ਵਖਾਏ। ਨਾਨਕ ਘਰ ਨਿਰਗੁਣ ਰੂਪ, ਹਰਿ ਨਿਰਗੁਣ ਰੰਗ ਸਮਾਏ। ਸਦਾ ਖੁੱਲ੍ਹਾ ਰੱਖੇ ਦਰ ਹੈ, ਦਰ ਦਵਾਰਾ ਬੰਦ ਨਾ ਕੋਈ ਕਰਾਏ। ਜੁਗ ਜੁਗ ਦੇਵਣਹਾਰਾ ਵਰ ਹੈ, ਭਗਤ ਭਗਤੀ ਮਾਰਗ ਲਾਏ। ਆਪ ਆਪਣੀ ਕਰਨੀ ਰਿਹਾ ਕਰ ਹੈ, ਸਾਚੀ ਕਰਨੀ ਸਾਚੀ ਕਿਰਤ ਕਮਾਏ। ਗੁਰਮੁਖਾਂ ਸ਼ਬਦ ਭੰਡਾਰਾ ਰਿਹਾ ਭਰ ਹੈ, ਧੰਨ ਧਰਮੀ ਆਪ ਰਖਾਏ। ਜਗਤ ਜੰਜਾਲਾ ਤੋੜੇ ਡਰ ਹੈ, ਆਤਮ ਸ਼ਕਤੀ ਇਕ ਵਖਾਏ। ਸਾਚੀ ਤਰਨੀ ਰਿਹਾ ਤਰ ਹੈ, ਅੰਤਮ ਬੇੜਾ ਬੰਨੇ ਲਾਏ। ਏਕਾ ਵੇਖ ਵਖਾਣੇ ਹਰੀ ਹਰਿ ਹੈ, ਹਰਿਜਨ ਸਾਚੇ ਮਾਤ ਜਗਾਏ। ਸਾਚਾ ਦਰ ਦਵਾਰਾ ਏਕਾ ਦਰ ਹੈ, ਦਰ ਦਰਬਾਨ ਆਪ ਹੋ ਆਏ। ਨਾ ਜਨਮੇ ਨਾ ਜਾਏ ਮਰ ਹੈ, ਜੁਗ ਜੁਗ ਜੋਤੀ ਭੇਖ ਵਟਾਏ। ਸੇਵਕ ਸੇਵਾ ਰਿਹਾ ਕਰ ਹੈ, ਸਾਚੀ ਸੇਵਾ ਸੇਵ ਕਮਾਏ। ਹਰਿ ਹਰਿ ਭਾਣਾ ਏਕਾ ਜਰ ਹੈ, ਜ਼ਰ ਜ਼ਰਵਾਣਾ ਆਪ ਹੋ ਜਾਏ। ਗੁਰ ਨਾਨਕ ਵਖਾਇਆ ਏਕਾ ਘਰ ਹੈ, ਦੂਸਰ ਕੋਇ ਦਿਸ ਨਾ ਆਏ। ਗੁਰਮੁਖ ਵਿਰਲੇ ਲੋਕਮਾਤ ਮਿਲੇ ਵਰ ਹੈ, ਗੋਲਕ ਗੋਲਾ ਹੋਏ ਸੇਵ ਕਮਾਏ। ਮਨਮੁਖਾਂ ਦਰ ਆਏ ਡਰ ਹੈ, ਬੈਠੇ ਮੁਖ ਭਵਾਏ। ਮਾਇਆ ਮਮਤਾ ਲੱਗੀ ਲੜ ਹੈ, ਲਾੜੀ ਮੌਤ ਅੰਤ ਪਰਨਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਰਚਨ ਰਚਾਏ। ਨਾਨਕ ਗੋਲਾ ਦਰ ਦਰਬਾਰ ਕਰਾਇਆ। ਸ਼ਬਦ ਬੋਲਾ ਇਕ ਜੈਕਾਰ, ਨਾਮ ਸਤਿ ਰਖਾਇਆ। ਲੋਆਂ ਪੁਰੀਆਂ ਪਾਵੇ ਸਾਰ, ਵਰਭੰਡੀ ਮੇਲ ਮਿਲਾਇਆ। ਸਾਚੀ ਡੰਡੀ ਏਕਾ ਧਾਰ, ਚਾਰ ਵਰਨਾਂ ਰਿਹਾ ਚਲਾਇਆ। ਨੌ ਖੰਡ ਪ੍ਰਿਥਮੀ ਵੇਖੇ ਭੇਖ ਪਖੰਡੀ, ਆਤਮ ਸਭ ਦੀ ਹੋਈ ਰੰਡੀ, ਦਰ ਦਵਾਰ ਨਾ ਬੰਕ ਕੋਈ ਸੁਹਾਇਆ। ਫੜੇ ਹੱਥ ਤੇਜ ਸ਼ਬਦ ਚੰਡ ਪਰਚੰਡੀ, ਕਲਜੁਗ ਅੰਤਮ ਪਾਵੇ ਵੰਡੀ, ਸਾਚੀ ਵੰਡਣ ਵੰਡ ਵੰਡਾਇਆ। ਆਪੇ ਵੇਖੇ ਜੇਰਜ ਅੰਡੀ, ਉਤਭੁਜ ਸੇਤਜ ਫੋਲ ਫੁਲਾਇਆ। ਲੱਖ ਚੁਰਾਸੀ ਨਾਰ ਹੋਈ ਰੰਡੀ, ਬ੍ਰਹਿਮੰਡੀ ਖੋਜ ਖੁਜਾਇਆ। ਆਪੇ ਸੁੱਤਾ ਦੇ ਕਰ ਕੰਡੀ, ਆਪ ਆਪਣਾ ਮੁਖ ਭਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਨਾਨਕ ਇਕ ਵਖਾਏ ਸਾਚਾ ਗੋਲਾ ਸ਼ਬਦ ਅਮੋਲਾ ਆਪੇ ਬਣਿਆ ਹਰਿ ਹਰਿ ਤੋਲਾ, ਸੰਮਤ ਤੇਰਾਂ ਤੇਰੀ ਧਾਰ ਨਾਨਕ ਗਾਈ ਵਿਚ ਸੰਸਾਰ, ਤੋਲਣਹਾਰਾ ਹਰਿ ਨਿਰੰਕਾਰਾ ਏਕਾ ਦਰ ਏਕਾ ਘਰ, ਏਕਾ ਹਰਿ ਲਏ ਤੁਲਾਇਆ। ਆਪੇ ਤੋਲਾ ਤੋਲਣਹਾਰਾ, ਜੁਗ ਜੁਗ ਕੰਡਾ ਲਾਇੰਦਾ। ਨਾਨਕ ਗੋਲਾ ਬੋਲਣਹਾਰਾ, ਸ਼ਬਦ ਢੋਲਾ ਇਕ ਸੁਣਾਇੰਦਾ। ਕਾਇਆ ਚੋਲੀ ਫੋਲਣਹਾਰਾ, ਬ੍ਰਹਿਮੰਡਾਂ ਖੋਜ ਖੁਜਾਇੰਦਾ। ਸ਼ਬਦ ਭੰਡਾਰਾ ਖੋਲ੍ਹਣਹਾਰਾ, ਹੱਟ ਹੱਟਵਾਣਾ ਸਾਚਾ ਹੱਟ ਚਲਾਇੰਦਾ। ਤੇਰਾਂ ਤੇਰਾਂ ਬੋਲਣਹਾਰਾ, ਮੋਦੀਖਾਨਾ ਨਾਮ ਰਖਾਇੰਦਾ। ਆਪੇ ਵਰਤੇ ਵਿਚ ਸੰਸਾਰਾ, ਸ਼ਬਦ ਤਰਾਨਾ ਨਾਮ ਵਜਾਇੰਦਾ। ਗੋਬਿੰਦ ਗੋਬਿੰਦ ਗੋਬਿੰਦ ਰੂਪ ਅਪਾਰਾ, ਗੋਬਿੰਦ ਗੋਬਿੰਦ ਵਿਚ ਸਮਾਇੰਦਾ। ਪਰਗਟ ਹੋਏ ਵਿਚ ਸੰਸਾਰਾ, ਕਲਗੀ ਤੋੜਾ ਸੀਸ ਅਪਾਰਾ, ਜੋਤੀ ਜੋੜਾ ਸ਼ਬਦ ਮਿਲਾਇੰਦਾ। ਸਾਚੇ ਘੋੜੇ ਹੋ ਅਸਵਾਰਾ, ਲੋਆਂ ਪੁਰੀਆਂ ਪਾਵੇ ਸਾਰਾ, ਬ੍ਰਹਮਾ ਸ਼ਿਵ ਦਏ ਹੁਲਾਰਾ, ਕਰੋੜ ਤੇਤੀਸਾ ਕਰੇ ਨਿਮਸਕਾਰਾ, ਸੁਰਪਤ ਰਾਜਾ ਇੰਦ ਰਾਹ ਤਕਾਇੰਦਾ। ਲੋਕਮਾਤ ਹਰਿ ਲਏ ਅਵਤਾਰਾ, ਆਪੇ ਜਾਣੇ ਆਪਣੀ ਕਾਰਾ, ਸ਼ਬਦ ਖੰਡਾ ਤੇਜ ਕਟਾਰਾ, ਤਿੱਖੀ ਰੱਖੇ ਦੋਵੇਂ ਧਾਰਾ, ਦਿਵਸ ਰੈਣ ਹਰਿ ਸਾਚਾ ਸਾਕ ਸੱਜਣ ਸੈਣ ਆਪੇ ਆਪ ਵਖਾਇੰਦਾ। ਨਾਨਕ ਗੋਲਾ ਸੇਵਾਦਾਰ, ਘਰ ਸਾਚੇ ਆਪ ਬਣਾਇੰਦਾ। ਘਰ ਸਾਚਾ ਵੇਖੇ ਇਕ ਨਿਰੰਕਾਰ, ਅੰਮ੍ਰਿਤ ਮੇਵਾ ਮੁਖ ਲਗਾਇੰਦਾ। ਆਤਮ ਸੁਖ ਭਗਤ ਉਧਾਰ, ਪੂਰਨ ਭਗਵੰਤੇ ਮੇਲ ਮਿਲਾਇੰਦਾ। ਅਨਹਦ ਸ਼ਬਦ ਸੱਚੀ ਧੁਨਕਾਰ, ਕਾਇਆ ਮੰਦਰ ਅੰਦਰ ਢੋਲ ਵਜਾਇੰਦਾ। ਨਾਮ ਸੁਰੰਗੀ ਖਿੱਚੇ ਤਾਰ, ਨਾਨਕ ਗਾਈ ਵਿਚ ਸੰਸਾਰ, ਇਕ ਮਰਦਾਨਾ ਜਗਤ ਨਿਸ਼ਾਨਾ ਹਰਿ ਭਗਵਾਨਾ ਨੇਤਰ ਨੈਣ ਆਪ ਵਖਾਇੰਦਾ। ਆਪੇ ਮਸਤੀ ਮਸਤ ਦੀਵਾਨਾ, ਆਪੇ ਹਸਤ ਕੀਟ ਅਸਮਾਨਾ, ਆਪੇ ਰਾਜ ਜੋਗ ਅਭਿਆਸੀ ਆਪੇ ਸ਼ਸਤਰ ਬਸਤਰ ਪਹਿਨੇ ਤੀਰ ਕਮਾਨਾ, ਤੀਰ ਅੰਦਾਜ਼ ਆਪ ਅਖਵਾਇੰਦਾ। ਆਪੇ ਗੋਪੀ ਆਪੇ ਕਾਹਨਾ, ਆਪੇ ਰਾਮ ਰਮਈਆ ਰਾਮਾ, ਆਪੇ ਬੀਨਾ ਆਪੇ ਦਾਨਾ, ਆਪੇ ਜਾਣੇ ਆਪਣਾ ਭਾਣਾ, ਹਰਿ ਹਰਿ ਭਾਣੇ ਆਪ ਸਮਾਇੰਦਾ। ਰਾਗ ਛਤੀਸ ਗਾਏ ਗਾਨਾ, ਪਦ ਨਿਰਬਾਣ ਇਕ ਰਖਾਣਾ, ਸ੍ਰਿਸ਼ਟ ਸਬਾਈ ਸੁੰਞ ਮਸਾਣਾ, ਗੁਰਮੁਖ ਤੇਰਾ ਆਤਮ ਘਰ ਇਕ ਵਸਾਣਾ, ਹਰਿ ਜੋਤੀ ਜੋਤ ਜਗਾਇੰਦਾ। ਧੁਰ ਦਰਗਾਹੀ ਇਕ ਟਿਕਾਣਾ, ਆਪ ਵਖਾਏ ਦਇਆ ਕਮਾਏ ਵਿਚ ਬਿਠਾਏ ਨਾਮ ਬਿਬਾਨਾ, ਰਥ ਰਥਵਾਹੀ ਆਪ ਅਖਵਾਇੰਦਾ। ਮੇਲ ਮਿਲਾਏ ਦੋ ਜਹਾਨਾਂ, ਨੇੜ ਨਾ ਆਏ ਪੰਜ ਸ਼ੈਤਾਨਾ, ਸ਼ਬਦ ਫੜਾਏ ਤੀਰ ਕਮਾਨਾ, ਰਸਨਾ ਚਿਲੇ ਆਪ ਚੜ੍ਹਾਇੰਦਾ। ਜੋਧਾ ਸੂਰ ਬਲੀ ਬਲਵਾਨਾ, ਧਰਮ ਝੁਲਾਏ ਇਕ ਨਿਸ਼ਾਨਾ, ਦੀਪਾਂ ਲੋਆਂ ਆਪ ਝੁਲਾਇੰਦਾ। ਜਨ ਭਗਤਾਂ ਹੱਥੀਂ ਬੰਨ੍ਹੇ ਗਾਨਾ, ਧੁਰ ਦਰਗਾਹੀ ਇਕ ਫ਼ਰਮਾਣਾ, ਸ਼ਬਦ ਗੀਤ ਹਰਿ ਸਚ ਸੰਗੀਤ, ਨਾਦ ਅਨਾਦੀ ਹਰਿ ਬ੍ਰਹਿਮਾਦੀ ਬੋਧ ਅਗਾਧੀ ਏਕਾ ਸ਼ਬਦ ਜਣਾਇੰਦਾ। ਮਿਲੇ ਮੇਲ ਪ੍ਰਭ ਮਾਧਵ ਮਾਧੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਕਿਰਪਾ ਦੇਵੇ ਕਰ, ਆਪ ਕਰਾਏ ਚਰਨ ਗੋਲਾ, ਰਾਗ ਉਪਜਾਏ ਏਕਾ ਢੋਲਾ, ਢੋਲ ਮਰਦੰਗਾ ਇਕ ਵਜਾਏ, ਆਪ ਆਪਣਾ ਰਾਗ ਅਲਾਇੰਦਾ। ਪੰਚਮ ਸਾਜਾ ਰਿਹਾ ਖੜਕਾਏ, ਹਰਿ ਹਰਿ ਸਾਚਾ ਬੇਪਰਵਾਹੀਆ। ਰਾਜਨ ਰਾਜਾ ਦਇਆ ਕਮਾਏ, ਸਾਚਾ ਬਾਜਾ ਨਾਉਂ ਉਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਗੁਰ ਮੇਲਾ ਇਕ ਦਰ, ਦਰ ਦਵਾਰ ਬੰਕ ਬਾਰ ਅੰਕ ਸੁਹਾਈਆ। ਬਾਰ ਅਨਕ ਸੁਹਾਏ ਦਰ, ਦਰ ਦਰਵੇਸ਼ ਭਿਖਾਰੀ। ਪਰਗਟ ਹੋਏ ਵਾਸੀ ਪੁਰੀ ਘਨਕ, ਜੋਤ ਜਗਾਏ ਅਗੰਮ ਅਪਾਰੀ। ਗੁਰਮੁਖ ਰਖਾਏ ਗਲੇ ਲਗਾਏ ਜਿਉਂ ਜਨ ਜਨਕ, ਦੇਵੇ ਨਾਮ ਵਸਤ ਸਚ ਸਚ ਖੁਮਾਰੀ। ਆਪੇ ਮੇਟਣਹਾਰਾ ਸਹਿੰਸਾ ਸ਼ੰਕ, ਆਪੇ ਤੋੜੇ ਗੜ੍ਹ ਹੰਕਾਰੀ। ਸ਼ਬਦੀ ਜੋਤੀ ਲਾਏ ਤਨਕ, ਏਕਾ ਬਖ਼ਸ਼ੇ ਚਰਨ ਪਿਆਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸੁਹਾਏ ਦਵਾਰ ਬੰਕ, ਗੁਰ ਸੰਗਤ ਕਰੇ ਪਿਆਰੀ। ਹਰਿ ਸਾਜਨ ਜਗ ਮੀਤ, ਆਪਣੀ ਕਿਰਪਾ ਧਾਰਿਆ। ਗੁਰਮੁਖਾਂ ਬਖ਼ਸ਼ੇ ਚਰਨ ਪ੍ਰੀਤ, ਚਰਨ ਪ੍ਰੀਤੀ ਇਕ ਵਖਾ ਰਿਹਾ। ਆਪ ਚਲਾਏ ਸਾਚੀ ਰੀਤ, ਆਪਣੀ ਰੀਤ ਇਕ ਵਖਾ ਰਿਹਾ। ਕਾਇਆ ਕਰੇ ਪਤਤ ਪੁਨੀਤ, ਜੋ ਜਨ ਆਏ ਚਰਨ ਦਵਾਰਿਆ। ਆਤਮ ਧਾਰਾ ਸੀਤਲ ਸੀਤ, ਅੰਮ੍ਰਿਤ ਨਾਭੀ ਮੁਖ ਚੁਆ ਰਿਹਾ। ਸ਼ਬਦ ਸੁਣਾਏ ਸੁਹਾਗੀ ਗੀਤ, ਚਿੰਤਾ ਦੁੱਖ ਜਗਤ ਮਿਟਾ ਰਿਹਾ। ਮਾਨਸ ਦੇਹੀ ਲੈਣੀ ਜੀਤ, ਜਾਗਰਤ ਜੋਤ ਇਕ ਵਖਾ ਰਿਹਾ। ਤਨ ਕੱਚਾ ਕੌੜਾ ਰੀਠ, ਹੰਕਾਰੀ ਤਤਾਂ ਵਿਚ ਵਸਾ ਰਿਹਾ। ਮਾਇਆ ਮਮਤਾ ਪੀਸਣ ਰਿਹਾ ਪੀਠ, ਨਾੜ ਬਹੱਤਰ ਉਬਲੇ ਰੱਤਾ ਰੱਤੀ ਰੱਤ ਨਾ ਕੋਈ ਸਮਾ ਰਿਹਾ। ਹਰਿ ਹਰਿ ਸ਼ਬਦ ਇਕ ਅਨਡੀਠ, ਗੁਰ ਮਤੀ ਆਪ ਸਮਝਾ ਰਿਹਾ। ਦਰਸ ਦਿਖਾਏ ਬੀਠਲਾ ਬੀਠ, ਧੀਰ ਯਤੀ ਸਤਿ ਸੰਤੋਖ ਆਤਮ ਗਿਆਨ ਜਣਾ ਰਿਹਾ। ਆਪੇ ਭੰਨਣਹਾਰਾ ਕੌੜੇ ਰੀਠ, ਸ਼ਬਦ ਹਥੌੜਾ ਇਕ ਉਠਾ ਰਿਹਾ। ਗੁਰਮੁਖ ਕਾਇਆ ਚੋਲੀ ਰੰਗ ਚਾੜ੍ਹੇ ਇਕ ਮਜੀਠ, ਲਾਟ ਲਿਲਾਟੀ ਆਪ ਜਗਾ ਰਿਹਾ। ਆਤਮ ਰਸ ਵਖਾਏ ਨਿਝਰ ਸਾਚਾ ਮੀਠ, ਧਾਰਮਿਕ ਧਾਰਾ ਧਰਮ ਵਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੱਜਣ ਸੁਹੇਲਾ ਇਕ ਅਕੇਲਾ, ਜੁਗ ਜੁਗ ਵਿਛੜੇ ਮੇਲਾ ਆਪ ਮਿਲਾ ਰਿਹਾ। ਹਰਿ ਸਾਜਣ ਸਾਚਾ ਸਾਕ ਸੈਣ, ਜਨ ਭਗਤਾਂ ਆਪ ਅਖਵਾਇੰਦਾ। ਨਾਤਾ ਤੁੱਟੇ ਮਾਤ ਪਿਤ ਭਾਈ ਭੈਣ, ਸੁਤ ਬੰਧਪ ਦਿਸ ਕੋਈ ਨਾ ਆਇੰਦਾ। ਦਰਸ ਦਿਖਾਏ ਤੀਜੇ ਨੈਣ, ਨੈਣ ਮੁੰਧਾਰਾ ਰੂਪ ਵਟਾਇੰਦਾ। ਰਸਨਾ ਕਿਸੇ ਨਾ ਸਕੇ ਕਹਿਣ, ਸ਼ਬਦ ਜੈਕਾਰਾ ਇਕ ਅਲਾਇੰਦਾ। ਨਿਸ਼ਅੱਖਰ ਵੱਖਰ ਧਾਮ ਅਗੰਮੇ ਬੈਠੇ ਰਹਿਣ, ਨਾਦ ਅਨਾਦੀ ਨਾਉਂ ਰਖਾਇੰਦਾ। ਸਾਚੀ ਧਾਰ ਵਹਾਏ ਵਹਿਣ, ਜਿਸ ਜਨ ਆਪਣੀ ਦਇਆ ਕਮਾਇੰਦਾ। ਗੁਰ ਚਰਨ ਦਵਾਰੇ ਬੈਠੇ ਰਹਿਣ, ਸਾਚੀ ਭਗਤੀ ਆਪ ਕਰਾਇੰਦਾ। ਆਪ ਚੁਕਾਏ ਲਹਿਣਾ ਦੇਣ, ਜਗਤ ਜੁਗਤੀ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਸੰਗ ਆਦਿ ਅੰਤ ਨਿਭਾਇੰਦਾ। ਹਰਿ ਸਾਜਣ ਜਗ ਮੇਲ, ਮੇਲਣਹਾਰ ਦਾਤਾਰ। ਸ਼ਬਦ ਸਰੂਪੀ ਚਾੜ੍ਹੇ ਤੇਲ, ਖੇਲੇ ਖੇਲ ਅਪਰ ਅਪਾਰ। ਧਰਮ ਰਾਏ ਦੀ ਕਟੇ ਜੇਲ੍ਹ, ਜੋ ਜਨ ਹੋਏ ਚਰਨ ਭਿਖਾਰ। ਧਾਮ ਸੁਹਾਏ ਇਕ ਨਵੇਲ, ਹਰਿਜਨ ਸਾਚੇ ਪਾਏ ਸਾਰ। ਆਪੇ ਗੁਰ ਆਪੇ ਚੇਲ, ਗੁਰ ਗੋਬਿੰਦ ਲੇਖ ਲਿਖਾਰ। ਮੀਤ ਮੁਰਾਰਾ ਸੱਜਣ ਸੁਹੇਲ, ਵੰਡ ਵੰਡਾਏ ਗੁਰਮੁਖਾਂ ਉਠਾਏ ਦੋ ਜਹਾਨੀ ਭਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸਾਜਣ ਜਗ ਮੀਤ, ਜੁਗ ਜੁਗ ਪਾਵੇ ਸਾਰ। ਜੁਗ ਜੁਗ ਜੋਤ ਜਗੰਦੜਾ, ਜੋਗ ਜੁਗਤ ਤਨ ਭੇਦ। ਆਪੇ ਹੋਏ ਸਦ ਬਖ਼ਸ਼ੰਦੜਾ, ਆਪੇ ਕਰੇ ਅਛਲ ਅਛੇਦ। ਆਪੇ ਕਾਇਆ ਚੋਲੀ ਰੰਗ ਚੜ੍ਹੰਦੜਾ, ਆਪ ਗਵਾਏ ਰਸਨਾ ਜਿਹਵ। ਭਗਤ ਭਿਖਾਰੀ ਆਪ ਅਖਵੰਦੜਾ, ਆਪੇ ਕਰੇ ਕਰਾਏ ਸੇਵ। ਆਪੇ ਚਰਨ ਧਿਆਨ ਰਖੰਦੜਾ, ਆਪੇ ਅੰਮ੍ਰਿਤ ਆਤਮ ਖਵਾਏ ਸਾਚਾ ਮੇਵ। ਆਪੇ ਦੀਪਕ ਜੋਤ ਜਗੰਦੜਾ, ਆਪੇ ਇਸ਼ਟ ਦੇਵ ਗੁਰਦੇਵ। ਆਪੇ ਵਰਨ ਗੋਤੀ ਭੇਖ ਵਟੰਦੜਾ, ਆਪੇ ਆਪ ਹੋਏ ਨਿਹਕੇਵ। ਆਪੇ ਗੁਰਮੁਖ ਮਾਣਕ ਮੋਤੀ ਇਕ ਵਖੰਦੜਾ, ਆਪ ਆਪਣੀ ਲਾਏ ਸੇਵ। ਆਪੇ ਮਾਰਨਹਾਰਾ ਕਾਇਆ ਮੰਦਰ ਅੰਦਰ ਜਿੰਦੜਾ, ਆਪੇ ਹੋਏ ਭੇਵ ਅਭੇਵ। ਆਪੇ ਜਗਤ ਨਿਧਾਨ ਅੰਧੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ ਏਕਾ ਰਾਗ ਸੁਣਾਏ ਕੰਨਾ, ਸਾਚਾ ਨਾਮ ਦੇਵੇ ਧਨਾ, ਧਰ ਧਰਮੀ ਲਾਏ ਸੇਵ। ਸੇਵਕ ਸੇਵਾ ਚਾਕਰੀ, ਦਿਵਸ ਰੈਣ ਵਿਚਾਰ। ਵੇਖ ਵਖਾਣੇ ਸਾਕਤ ਸਾਕਰੀ, ਗੁਰਮੁਖ ਸਾਚੇ ਲਏ ਉਧਾਰ। ਲਹਿਣਾ ਦੇਣਾ ਦੇਵੇ ਬਾਕੜੀ, ਤੋਲੇ ਤੋਲ ਤੋਲਣਹਾਰ। ਹੱਥ ਉਠਾਏ ਨਾਮ ਤਾਕੜੀ, ਕਲਜੁਗ ਅੰਤਮ ਦਏ ਹੁਲਾਰ। ਨਾ ਕੋਈ ਜਾਣੇ ਬੰਦਾ ਖ਼ਾਕੜੀ, ਕਰੇ ਖੇਲ ਹਰਿ ਨਿਰੰਕਾਰ। ਸ਼ਬਦ ਘੋੜੇ ਚੜ੍ਹਿਆ ਸਾਚੇ ਰਾਕੜੀ, ਲੋਆਂ ਪੁਰੀਆਂ ਪਾਵੇ ਸਾਰ। ਸੋਹੰ ਸ਼ਬਦ ਸਾਚੀ ਲਾਠੜੀ, ਸੋ ਪੁਰਖ ਨਿਰੰਜਣ ਲਏ ਉਭਾਰ। ਮਨ ਮਤ ਖੋਲ੍ਹੇ ਕਾਇਆ ਗਾਠੜੀ, ਬੁੱਧੀ ਬੁੱਧ ਕਰੇ ਵਿਚਾਰ। ਗੁਰਮੁਖ ਵਿਰਲਾ ਏਕਾ ਹਾਠੜੀ, ਗੁਰ ਚਰਨ ਕਰੇ ਪਿਆਰ। ਜਗਤ ਵਿਕਾਰਾ ਜਾਏ ਨਾਠੜੀ, ਕਾਇਆ ਮਠ ਨਾ ਤਪੇ ਅੰਗਿਆਰ। ਚਰਨ ਧੂੜ ਨੁਹਾਉਣਾ ਤੀਰਥ ਅੱਠ ਸਾਠੜੀ, ਗੰਗਾ ਗੋਦਾਵਰੀ ਨਾ ਕੋਈ ਹਰਿਦਵਾਰ। ਇਕ ਕਰਾਏ ਪੂਜਾ ਪਾਠੜੀ, ਗੋਬਿੰਦ ਰਸਨਾ ਨਾਉਂ ਅਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚਾ ਸਾਚਾ ਮੀਤ, ਆਪੇ ਜਾਣੇ ਆਪਣੀ ਰੀਤ, ਇਕ ਸੁਹਾਏ ਬੰਕ ਦਵਾਰ। ਹਰਿ ਮੀਤ ਸਚ ਸੱਜਣਾ, ਦਰ ਘਰ ਸਾਚੇ ਪਾਇਆ। ਚਰਨ ਧੂੜ ਕਰਾਏ ਮਜਨਾ, ਤੀਰਥ ਤਟ ਨਾ ਕੋਇ ਵਖਾਇਆ। ਆਦਿ ਅੰਤ ਪਰਦਾ ਕਜਣਾ, ਕਾਇਆ ਮਾਟੀ ਦਇਆ ਕਮਾਇਆ। ਜੋ ਘੜਿਆ ਸੋ ਭੱਜਣਾ, ਘੜਨ ਭੰਨਣਹਾਰ ਆਪ ਅਖਵਾਇਆ। ਕਲਜੁਗ ਤਾਲ ਏਕਾ ਵੱਜਣਾ, ਧਰਤਮਾਤ ਦਏ ਦੁਹਾਇਆ। ਲਾੜੀ ਮੌਤ ਹਾਰ ਸ਼ਿੰਗਾਰ ਲਾ ਲਾ ਲੋਕਮਾਤ ਵਿਚ ਸਜਣਾ, ਲੱਖ ਚੁਰਾਸੀ ਵੇਖੇ ਕੰਤ ਭਤਾਰ। ਕਾਲਕਾ ਪੀ ਪੀ ਰਕਤ ਅੰਤਮ ਰੱਜਣਾ, ਪ੍ਰਭ ਤ੍ਰਿਸ਼ਨਾ ਦਏ ਨਿਵਾਰ। ਅਸ਼ਟਭੁਜ ਕਰਾਏ ਸਾਚਾ ਹਾਜੀ ਹੱਜਨਾ, ਗਦਾ ਚੱਕਰ ਏਕਾ ਦਏ ਹੁਲਾਰ। ਗੁਰ ਗੋਬਿੰਦਾ ਏਕਾ ਗੱਜਣਾ, ਸਾਚੇ ਘੋੜੇ ਹੋ ਅਸਵਾਰ। ਸ਼ਬਦ ਨਗਾਰਾ .ਏਕਾ ਵੱਜਣਾ, ਲੋਆਂ ਪੁਰੀਆਂ ਜੈ ਜੈਕਾਰ। ਲੇਖਾ ਚੁੱਕੇ ਮੱਕਾ ਕਾਅਬਾ ਹਾਜ਼ੀ ਹੱਜਨਾ, ਪੀਰ ਪੈਗ਼ੰਬਰ ਔਲੀਏ ਸ਼ੇਖ਼ ਮੁਸਾਇਕ ਮੁੱਲਾ ਕਾਜ਼ੀ ਹੋਵਣ ਸ਼ਾਰ। ਗੁਰ ਦਰ ਮੰਦਰ ਅੰਦਰ ਜੀਵਾਂ ਜੰਤਾਂ ਸਾਧਾਂ ਸੰਤਾਂ ਅੰਤਮ ਤੱਜਣਾ, ਚਾਰੋਂ ਕੁੰਟ ਹਾਹਾਕਾਰ। ਕਾਲ ਨਗਾਰਾ ਏਕਾ ਵੱਜਣਾ, ਕਲਜੁਗ ਤੇਰੀ ਕਾਲੀ ਧਾਰ। ਗੋਬਿੰਦ ਕਾਇਆ ਅੰਦਰ ਹਰਿ ਹਰਿ ਸਜਣਾ, ਜੋਤ ਸਰੂਪੀ ਕਰ ਆਕਾਰ। ਗੁਰਮੁਖਾਂ ਅੰਮ੍ਰਿਤ ਆਤਮ ਪੀ ਪੀ ਰੱਜਣਾ, ਹਰਿ ਬਖ਼ਸ਼ੇ ਬਖ਼ਸ਼ਣਹਾਰ, ਲੱਖ ਚੁਰਾਸੀ ਜੀਵ ਜੰਤ ਕਲ ਦਝਣਾ, ਕੋਇ ਨਾ ਪਾਵੇ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਪਰਦਾ ਕੱਜਣਾ, ਮੇਲ ਮਿਲਾਏ ਅੰਤਮ ਵਾਰ। ਹਰਿ ਸਾਜਨ ਜਗ ਠੱਗ ਹੈ, ਠੱਗੇ ਠੱਗਣਹਾਰ। ਕਲਜੁਗ ਵਾ ਤਤੀ ਰਹੀ ਵਗ ਹੈ, ਕੋਇ ਨਾ ਪਾਵੇ ਕਿਸੇ ਸਾਰ। ਜਗਤ ਤ੍ਰਿਸ਼ਨਾ ਲੱਗੀ ਅੱਗ ਹੈ, ਕਾਮ ਕਰੋਧ ਲੋਭ ਮੋਹ ਹੰਕਾਰ। ਗੁਰਮੁਖ ਵਿਰਲੇ ਏਕਾ ਸ਼ਬਦ ਨਾਉਂ ਲੱਗਾ ਮੁਖ ਸਗ ਹੈ, ਸਾਚਾ ਸਗਨ ਅਪਰ ਅਪਾਰ। ਧੀਰਜ ਯਤ ਸਤਿ ਸੰਤੋਖੀ ਬੰਨ੍ਹੇ ਤਗ ਹੈ, ਪਤ ਪਤਵੰਤੀ ਏਕਾ ਨਾਰ। ਆਤਮ ਮੋਖੀ ਭਗਤੀ ਭਗਤ ਹੈ, ਜੀਵ ਜੰਤੀ ਲਏ ਉਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸਾਜਣ ਸਾਜ, ਮਿਲੇ ਮੇਲ ਗਰੀਬ ਨਿਵਾਜ਼, ਸ਼ਬਦ ਪਹਿਨਾਏ ਸੀਸ ਤਾਜ, ਦਰ ਦਵਾਰ ਦਇਆ ਕਮਾਈਆ। ਹਰਿ ਸੰਗਤ ਹਰਿ ਰੂਪ ਹੈ, ਹਰਿ ਹਰ ਰੰਗ ਸਮਾਏ। ਹਰਿ ਰਾਜਨ ਸ਼ਾਹੋ ਭੂਪ ਹੈ, ਵੇਖੇ ਹਰਿ ਹਰ ਥਾਂਏ। ਕਾਇਆ ਅੰਧੇਰੀ ਦਹਿ ਦਿਸ਼ਾ ਚਾਰੋਂ ਕੂਟ ਹੈ, ਅੰਧ ਅਗਿਆਨ ਡੇਰਾ ਲਾਏ। ਪੰਚ ਵਿਕਾਰਾ ਰਿਹਾ ਲੂਟ ਹੈ, ਰੋਗ ਸੋਗ ਚਿੰਤਾ ਦੁੱਖ ਤ੍ਰਿਸ਼ਨਾ ਭੁੱਖ ਵਧਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਆਤਮ ਬ੍ਰਹਮ ਜਣਾਏ। ਹਿਰਦਾ ਸਚ ਧਿਆਨ ਹੈ, ਧਰੇ ਧਰਾਏ ਹਰਿ ਭਗਵਾਨ। ਹਰਿ ਸ਼ਬਦੀ ਸ਼ਬਦ ਨਿਸ਼ਾਨ ਹੈ, ਵੇਖ ਵਖਾਣੇ ਵਿਚ ਜਹਾਨ। ਹਰਿ ਦਾਤਾ ਸਦ ਮਿਹਰਵਾਨ ਹੈ, ਜੀਆਂ ਜੰਤਾਂ ਦੇਵੇ ਜੀਆ ਦਾਨ। ਦਰ ਆਏ ਦਰ ਪਰਵਾਨ ਹੈ, ਮੇਟ ਮਿਟਾਏ ਰੋਗ ਸੰਤਾਪ। ਦੇਵੇ ਨਾਮ ਗੁਣ ਨਿਧਾਨ ਹੈ, ਦਰਸ ਦਿਖਾਏ ਆਪੇ ਆਪ। ਤੀਰ ਅਵੱਲਾ ਮਾਰੇ ਬਾਣ ਹੈ, ਸੋਹੰ ਸ਼ਬਦ ਜਪਾਏ ਸਾਚਾ ਜਾਪ। ਕਰੇ ਕਰਾਏ ਆਪੇ ਆਪ ਪਛਾਨ ਹੈ, ਆਪੇ ਹੋਏ ਮਾਈ ਬਾਪ। ਹਰਿਜਨ ਮੇਲਾ ਇਕ ਭਗਵਾਨ ਹੈ, ਕੋਟਨ ਕੋਟ ਉਤਾਰੇ ਪਾਪ। ਅੰਮ੍ਰਿਤ ਆਤਮ ਪੀਣ ਖਾਣ ਹੈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਵਰ ਹਰਿ ਰਘੁਨਾਥ। ਬਾਲ ਬਿਰਧ ਜਵਾਨ, ਹਰਿ ਸੰਗਤ ਹਰਿ ਰੰਗ ਵਟਾਇਆ। ਮਾਤਾ ਕੁੱਖ ਵੇਖੇ ਮਾਰ ਧਿਆਨ, ਕਿਸ਼ਨਾ ਸੁਖਲਾ ਵੇਖ ਵਖਾਇਆ। ਤਨ ਵਿਕਾਰਾ ਲੱਗਾ ਦੁੱਖ, ਰੋਗੀ ਰੋਗ ਰਹੇ ਬਿਲਲਾਇਆ। ਉਜਲ ਹੋਏ ਦਰ ਦਵਾਰੇ ਮੁਖ, ਜਿਸ ਜਨ ਆਏ ਦਰਸ਼ਨ ਪਾਇਆ। ਮਾਤ ਗਰਭ ਨਾ ਉਲਟਾ ਰੁੱਖ, ਮਾਨਸ ਮਨੁੱਖ ਦੇਹੀ ਲੇਖੇ ਲਾਇਆ। ਸਾਚੀ ਸੁਖਣਾ ਏਕਾ ਸੁਖ, ਘਰ ਸਾਚੇ ਸਹਿਜ ਸੁਖ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦੇਵੇ ਇਕ ਵਰ, ਹਰਿ ਨਾਉਂ ਸਾਚੀ ਚੋਗ ਚੁਗਾਇਆ। ਰਸਨਾ ਨਾਉਂ ਸਾਚੀ ਚੋਗ, ਆਪਣੀ ਆਪ ਚੁਗਾਇੰਦਾ। ਦਰਸ ਦਿਖਾਏ ਹਰਿ ਅਮੋਘ, ਰਸਨਾ ਭੁੱਖ ਮਿਟਾਇੰਦਾ। ਮੇਲ ਮਿਲਾਏ ਧੁਰ ਸੰਜੋਗ, ਵਿਛੜ ਕਦੇ ਨਾ ਜਾਇੰਦਾ। ਆਪੇ ਕੱਟਣਹਾਰਾ ਰੋਗ, ਚਿੰਤਾ ਭਰਮ ਦੁੱਖ ਮਿਟਾਇੰਦਾ। ਏਕਾ ਦੇਵੇ ਸਾਚਾ ਜੋਗ, ਸੋਹੰ ਰੰਗੀ ਰੰਗ ਰੰਗਾਇੰਦਾ। ਆਦਿ ਅੰਤ ਨਾ ਹੋਏ ਵਿਯੋਗ, ਆਪਣੇ ਅੰਗਣ ਆਪ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਕਿਰਪਾ ਰਿਹਾ ਕਰ, ਜੋਤ ਨਿਰੰਜਣ ਤੇਲ ਚੜ੍ਹਾਇੰਦਾ। ਜੋਤ ਨਿਰੰਜਣ ਕਵਾਰ ਕੰਨਿਆ, ਲੋਕਮਾਤ ਕਵਣ ਪਰਨਾਇੰਦਾ। ਦੇਵੇ ਦਾਮ ਸ਼ਬਦ ਧਨ ਧਨਿਆ, ਸਹੁਰੇ ਪਈਏ ਤੋੜ ਨਿਭਾਇੰਦਾ। ਨਾਮ ਚੜ੍ਹਾਏ ਸਾਚੀ ਨਈਆ, ਬੇਪਰਵਾਹੀ ਰਥ ਚਲਾਇੰਦਾ। ਦੋ ਜਹਾਨੀ ਬੇੜਾ ਬੰਨ੍ਹਿਆ, ਸਾਚੇ ਮਾਹੀ ਮੇਲ ਮਿਲਾਇੰਦਾ। ਮਿਲਿਆ ਮੇਲ ਚਿਰੀ ਵਿਛੁਨਿਆ, ਜਗਤ ਵਿਛੋੜਾ ਮੂਲ ਗਵਾਇੰਦਾ। ਗੁਰਮੁਖ ਸਾਚਾ ਸੰਤ ਸੁਹੇਲਾ ਏਕਾ ਚੰਨਿਆ, ਆਪ ਆਪਣਾ ਵਿਚ ਟਿਕਾਇੰਦਾ। ਰਾਗ ਨਾਦੀ ਏਕਾ ਸੁਨ ਸੁਨਿਆ, ਸੁਨ ਸਮਾਧ ਖੁਲ੍ਹਾਇੰਦਾ। ਧੁਨ ਆਤਮਕ ਦੇਵੇ ਸਾਚੀ ਧੁਨਿਆ, ਸਚ ਸਿਤਾਰਾ ਇਕ ਹਿਲਾਇੰਦਾ। ਕਿਸੇ ਹੱਥ ਨਾ ਆਏ ਰਿਖੀਆਂ ਮੁਨੀਆਂ, ਜਟਾ ਜੂਟਾਂ ਨੂੰ ਵੇਖ ਵਖਾਇੰਦਾ। ਸ੍ਰਿਸ਼ਟ ਸਬਾਈ ਛਾਣੀ ਪੁਣੀਆ, ਚਾਰੇ ਕੁੰਟ ਦਹਿ ਦਿਸ਼ਾ ਆਪਣਾ ਆਪ ਜਣਾਇੰਦਾ। ਜਨ ਭਗਤਾਂ ਪੁਕਾਰ ਰਿਹਾ ਸੁਣੀਆ, ਸੁਣਨਹਾਰਾ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸੰਗਤ ਦੇਵੇ ਨਾਮ ਵਰ, ਰਸਨ ਜੈਕਾਰਾ ਏਕੰਕਾਰਾ ਸੋਹੰ ਨਾਉਂ ਧਰਾਇੰਦਾ। ਸੋਹੰ ਸਾਚੀ ਟੇਕ ਹੈ, ਸਚ ਸੁੱਚ ਗਿਆਨ। ਤਨ ਕਾਇਆ ਬੁਧ ਬਿਬੇਕ ਹੈ, ਤੀਰਥ ਤੱਟ ਨਾ ਕੋਈ ਇਸ਼ਨਾਨ। ਸਾਚੇ ਨੇਤਰ ਰਿਹਾ ਵੇਖ ਹੈ, ਲੋਇਣ ਤੀਜਾ ਇਕ ਪਛਾਣ। ਭੇਖਾਧਾਰੀ ਧਾਰੇ ਭੇਖ ਹੈ, ਵਸੇ ਕਾਇਆ ਮੰਦਰ ਸਚ ਮਕਾਨ। ਆਪੇ ਲਿਖਣਹਾਰਾ ਲੇਖ ਹੈ, ਸਤਿਜੁਗ ਖੋਲ੍ਹੇ ਮਾਤ ਦੁਕਾਨ। ਸ੍ਰਿਸ਼ਟ ਸਬਾਈ ਰਹੀ ਵੇਖਾ ਵੇਖ ਹੈ, ਪੜ੍ਹ ਪੜ੍ਹ ਥੱਕੇ ਵੇਦ ਪੁਰਾਨ ਕੁਰਾਨ। ਗੁਰਮੁਖ ਵਿਰਲੇ ਲੱਗੀ ਮਸਤਕ ਮੇਖ ਹੈ, ਮਿਲਿਆ ਮੇਲ ਸ੍ਰੀ ਭਗਵਾਨ। ਨੇਤਰ ਲੋਚਨ ਹਰਿ ਹਰਿ ਦਰਸ਼ਨ ਰਿਹਾ ਪੇਖ ਹੈ, ਜਗੀ ਜੋਤ ਮਾਤ ਮਹਾਨ। ਗੁਰ ਗੋਬਿੰਦਾ ਧਾਰੀ ਕੇਸ ਹੈ, ਜੋਧਾ ਸੂਰ ਬਲੀ ਬਲਵਾਨ। ਜੋਤ ਸਰੂਪੀ ਹਰਿ ਪਰਵੇਸ਼ ਹੈ, ਦਸ ਦਸਮੇਸ਼ਾ ਇਕ ਗਿਆਨ। ਆਪੇ ਦਾਤਾ ਨਰ ਨਰੇਸ਼ ਹੈ, ਨਿਰਗੁਣ ਸਰਗੁਣ ਏਕਾ ਜਾਣ। ਬਾਲ ਜਵਾਨੀ ਅਲੜ੍ਹ ਵਰੇਸ ਹੈ, ਲੱਖ ਚੁਰਾਸੀ ਕਰੇ ਪਛਾਣ। ਕਿਸੇ ਨਾ ਚਲੇ ਕੋਈ ਪੇਸ਼ ਹੈ, ਕਲਜੁਗ ਖੇਲੇ ਖੇਲ ਜਹਾਨ। ਜਨ ਭਗਤਾਂ ਦਰ ਦਰਵੇਸ਼ ਹੈ, ਆਪੇ ਹੋਏ ਨਿਗਾਹਬਾਨ। ਨਾ ਕੋਈ ਜਾਣੇ ਬ੍ਰਹਮਾ ਸ਼ਿਵ ਗਣੇਸ਼ ਹੈ, ਰਵ ਸਸ ਸਰਬ ਕੁਰਲਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਦੇਵੇ ਇਕ ਵਰ, ਚਰਨ ਧੂੜ ਸੱਚਾ ਇਸ਼ਨਾਨ। ਚਰਨ ਧੂੜ ਸੱਚਾ ਇਸ਼ਨਾਨਾ, ਆਤਮ ਮਜਨ ਮਾਘੀਆ। ਗੁਣਵੰਤਾ ਦੇਵੇ ਗੁਣ ਨਿਧਾਨਾ, ਸਾਚੀ ਸਾਜਨ ਰਿਹਾ ਸਾਜੀਆ। ਪਰਾ ਪਸੰਤੀ ਭੇਵ ਨਾ ਜਾਣਾ, ਮਧਮ ਬੈਖਰੀ ਕਥਾ ਕਹਾਨੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਇਕ ਵਰ, ਲੇਖੇ ਲਾਏ ਜੇਰਜ ਖਾਣੀਆ। ਦਰ ਘਰ ਸਾਚਾ ਏਕ ਹੈ, ਚਰਨ ਕਵਲ ਪ੍ਰਭ ਟੇਕ। ਜਗਤ ਜਗਦੀਸ਼ਰ ਹਰ ਘਟ ਰਿਹਾ ਵੇਖ ਹੈ, ਕਵਣ ਬੁੱਧੀ ਮਾਤ ਬਿਬੇਕ। ਲੇਖਾ ਲਿਖਣਹਾਰਾ ਲਿਖਤ ਸਾਚੀ ਰੇਖ ਹੈ, ਕਲਜੁਗ ਮਾਇਆ ਨਾ ਲਾਏ ਸੇਕ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਾਇਆ ਵੇਖੇ ਇਕ ਘਰ, ਦਰ ਦਵਾਰੇ ਹਰਿ ਦਰਵੇਸ਼। ਦਰ ਘਰ ਸਾਚਾ ਇਕ ਪਛਾਣ, ਪ੍ਰਭ ਲਾਏ ਨੌ ਦਰਵਾਜ਼ਿਆ। ਆਪੇ ਹੋਇਆ ਬੇਪਛਾਣ, ਦਰ ਦਸਵੇਂ ਗਰੀਬ ਨਿਵਾਜ਼ਿਆ। ਗੁਰਮੁਖ ਵਿਰਲੇ ਮਾਤ ਪਾਣ, ਜਿਸ ਜਨ ਆਪ ਉਠਾਏ ਮਾਰੇ ਸ਼ਬਦ ਸਰੂਪੀ ਆਵਾਜ਼ਿਆ। ਦਰ ਦਰ ਘਰ ਘਰ ਸਾਰੇ ਗਾਣ, ਕਵਣ ਰੱਖਣਹਾਰਾ ਲਾਜਿਆ। ਕਾਚੀ ਮਾਟੀ ਵੇਖ ਮਕਾਨ, ਬਸਤਰ ਸ਼ਸਤਰ ਘੋੜੇ ਹਾਥੀ ਵਡ ਵਡ ਰਾਜਨ ਰਾਜਿਆ। ਮਦਿਰਾ ਮਾਸ ਪੀਣ ਖਾਣ, ਜਗਤ ਸਵਾਰੀ ਮਾਇਆ ਤਾਜਿਆ। ਗੁਰਮੁਖਾਂ ਦੇਵੇ ਇਕ ਨਿਸ਼ਾਨ, ਗੋਬਿੰਦ ਕਾਇਆ ਸਾਜਨ ਸਾਜਿਆ। ਸ਼ਬਦ ਸਰੂਪੀ ਇਕ ਬਿਬਾਣ, ਸਤਿ ਸਰੂਪ ਨਾਮ ਜਹਾਜਿਆ। ਅੱਖਰ ਵੱਖਰ ਪਾਵੇ ਆਣ, ਦੇਵੇ ਦਾਨ ਸਾਚਾ ਦਾਜਿਆ। ਧੁਰਦਰਗਾਹੀ ਹਰਿ ਫ਼ਰਮਾਣ, ਲੋਕਮਾਤ ਆਏ ਭਾਜਿਆ। ਜਿਸ ਜਨ ਚੁਕਾਏ ਜਮ ਕੀ ਕਾਨ, ਜਗਤ ਸਵਾਰੇ ਏਕਾ ਕਾਜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਦੇਸ ਮਾਝਿਆ। ਗੁਰਮੁਖ ਵਡਿਆਈ ਧੰਨ ਹੈ, ਘਰ ਵਸਿਆ ਗੁਰ ਗੋਬਿੰਦਾ। ਸਹਿੰਸਾ ਰੋਗ ਜਾਏ ਤਨ ਹੈ, ਮੇਟ ਮਿਟਾਏ ਸਗਲੀ ਚਿੰਦਾ। ਭਾਂਡਾ ਭਰਮ ਦੇਵੇ ਭੰਨ ਹੈ, ਰਸਨ ਤਜਾਏ ਜੂਠੀ ਝੂਠੀ ਨਿੰਦਾ। ਨਾਮ ਸਰੂਪੀ ਚੜ੍ਹਿਆ ਚੰਨ ਹੈ, ਹਰਿਜਨ ਬਣਾਏ ਸਾਚੀ ਬਿੰਦਾ। ਨਾ ਵਸੇਰਾ ਛੱਪਰੀ ਛੰਨ ਹੈ, ਸਾਗਰ ਧਾਰ ਇਕ ਵਹਿੰਦਾ। ਰਾਗਨੀ ਰਾਗ ਸੁਣਾਏ ਕੰਨ ਹੈ, ਦੂਈ ਦਵੈਤੀ ਤੋੜੇ ਜਿੰਦਾ। ਜਗਤ ਜਗਿਆਸੂ ਏਕਾ ਜਨ ਹੈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਤਮ ਵੇਖੇ ਇਕ ਘਰ, ਦਾਤਾ ਦਾਨੀ ਹਰਿ ਮਰਗਿੰਦਾ। ਦਰ ਦਵਾਰਾ ਬੰਕ ਹੈ, ਸੁਹਾਏ ਆਪ ਕਰਤਾਰ। ਨਾ ਕੋਈ ਰਾਓ ਰੰਕ ਹੈ, ਊਚ ਨੀਚ ਨਾ ਕੋਈ ਵਿਚਾਰ। ਏਕਾ ਨਾਮ ਵਜਾਏ ਡੰਕ ਹੈ, ਕਰੇ ਕਰਾਏ ਖ਼ਬਰਦਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਾਇਆ ਵੇਖੇ ਇਕ ਘਰ, ਮਹੱਲ ਅਟੱਲ ਉਚ ਮਨਾਰ। ਕਾਇਆ ਗਾਗਰ ਅੰਮ੍ਰਿਤ ਧਾਰਾ, ਹਰਿ ਵਸਤ ਅਮੋਲ ਟਿਕਾਈਆ। ਡੂੰਘਾ ਸਾਗਰ ਕਲ ਸੰਸਾਰਾ, ਗੁਰਮੁਖ ਵਿਰਲਾ ਪਾਰ ਕਰਾਈਆ। ਲੱਖ ਚੁਰਾਸੀ ਡੁੱਬੇ ਵਿਚ ਮੰਝਧਾਰਾ, ਆਰ ਪਾਰਾ ਦਿਸ ਨਾ ਆਈਆ। ਭਰਮੇ ਭੁੱਲਾ ਭਰਮ ਗਵਾਰਾ, ਭਰਮੀ ਭਰਮ ਨਾ ਜਾਈਆ। ਜਨਮੇ ਰੁੱਲਾ ਜਨਮ ਖੁਆਰਾ, ਮਾਨਸ ਜਨਮ ਨਾ ਬੂਝ ਬੁਝਾਈਆ। ਹਉਮੇ ਹੰਗਤਾ ਰੋਗ ਅਪਾਰਾ, ਸਾਚੀ ਸੰਗਤਾ ਮੂਲ ਨਾ ਭਾਈਆ। ਵੇਖੇ ਦਰ ਨਾ ਹਰਿ ਦਵਾਰਾ, ਦਰ ਦਰਬਾਨ ਨਾ ਸੇਵ ਕਮਾਈਆ। ਹੰਕਾਰ ਵਿਕਾਰੀ ਇਕ ਚੁਬਾਰਾ, ਬੈਠਾ ਮਾਤ ਬਣਾਈਆ। ਆਪੇ ਢਾਹੇ ਲਏ ਉਸਾਰਾ, ਖੇਲ ਆਪਣੇ ਹੱਥ ਰਖਾਈਆ। ਨਾ ਕੋਈ ਲਾਏ ਮਿੱਟੀ ਗਾਰਾ, ਨਾ ਕੋਈ ਬਾਡੀ ਰਿਹਾ ਬਣਾਈਆ। ਪੁਰਖ ਅਬਿਨਾਸ਼ੀ ਸਾਚੀ ਕਾਰਾ, ਸਾਚਾ ਧਾਮ ਸੁਹਾਈਆ। ਜਨ ਹਰਿ ਬਖ਼ਸ਼ੇ ਚਰਨ ਪਿਆਰਾ, ਰਾਮ ਰਾਮਾ ਰਾਮ ਮਿਲਾਈਆ। ਅੰਮ੍ਰਿਤ ਆਤਮ ਨਿਝਰ ਧਾਰਾ, ਮੁਖ ਅਗੰਮਾ ਰਿਹਾ ਚੁਆਈਆ। ਸ਼ਬਦ ਸਰੂਪੀ ਤੇਜ ਕਟਾਰਾ, ਤਨ ਬਸਤਰ ਇਕ ਸਜਾਈਆ। ਸੋਲਾਂ ਕਰੇ ਨਾਮ ਸ਼ਿੰਗਾਰਾ, ਪ੍ਰੇਮ ਮਹਿੰਦੀ ਹੱਥੀਂ ਲਾਈਆ। ਸ਼ਬਦ ਸਰੂਪੀ ਸੀਸ ਦਸਤਾਰਾ, ਮਸਤਕ ਟਿੱਕਾ ਇਕ ਰਘੁਰਾਈਆ। ਕਰੇ ਕਰਾਏ ਖ਼ਬਰਦਾਰਾ, ਨੀਕਨ ਨੀਕਾ ਨੀਂਵ ਰਖਾਈਆ। ਜੂਠਾ ਝੂਠਾ ਨਾਤਾ ਸੱਜਣ ਮੀਤ ਮੁਰਾਰਾ, ਅੰਤ ਵਿਛੋੜਾ ਭੈਣਾਂ ਭਾਈਆ। ਏਕਾ ਸੋਹੇ ਬੰਕ ਦਵਾਰਾ, ਦਵਾਰ ਬੰਕਾ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਕਿਰਪਾ ਦੇਵੇ ਕਰ, ਦੇ ਮਤ ਰਿਹਾ ਸਮਝਾਈਆ। ਗੁਰਮਤ ਸਚ ਰੰਗ ਹੈ, ਕਾਇਆ ਚੋਲੀ ਦਏ ਰੰਗਾਏ। ਮਾਨਸ ਜਨਮ ਨਾ ਹੋਏ ਭੰਗ ਹੈ, ਕਲਜੁਗ ਬੋਲੀ ਦਏ ਵਿਆਹੇ। ਆਪੇ ਹੋਏ ਅੰਗ ਸੰਗ ਹੈ, ਸਾਚੀ ਡੋਲੀ ਸ਼ਬਦ ਚੜ੍ਹਾਏ। ਨਾਮ ਨਿਧਾਨਾ ਇਕ ਪਤੰਗ ਹੈ, ਗੁਰਮੁਖ ਸਾਚੇ ਰਿਹਾ ਉਡਾਏ। ਆਤਮ ਧਾਰਾ ਸਾਚੀ ਗੰਗ ਹੈ, ਅੰਮ੍ਰਿਤ ਸਰ ਸਰੋਵਰ ਇਕ ਨੁਹਾਏ। ਸਚ ਦਵਾਰੇ ਬੈਠਾ ਲੰਘ ਹੈ, ਆਤਮ ਸੇਜਾ ਇਕ ਵਿਛਾਏ। ਨਾਮ ਰੰਗੀਲਾ ਹਰਿ ਪਲੰਘ ਹੈ, ਬੈਠਾ ਆਸਣ ਲਾਏ। ਅਨਹਦ ਵਜਾਏ ਸੱਚਾ ਮਰਦੰਗ ਹੈ, ਗੀਤ ਸੁਹਾਗੀ ਏਕਾ ਗਾਏ। ਗੁਰਮੁਖ ਵਿਰਲੇ ਲਾਏ ਅੰਗ ਹੈ, ਅੰਗੀਕਾਰ ਆਪ ਹੋ ਜਾਏ। ਨਾ ਕੋਈ ਤ੍ਰਿਸ਼ਨਾ ਭੁੱਖ ਨੰਗ ਹੈ, ਆਲਸ ਨਿੰਦਰਾ ਨੇੜ ਨਾ ਆਏ। ਵਡ ਦਾਤਾ ਸੂਰਾ ਸਰਬੰਗ ਹੈ, ਹਰ ਘਟ ਵੇਖ ਵਖਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਸੁਹਾਏ ਸਾਚਾ ਘਰ, ਦਰ ਦਰਵਾਜ਼ਾ ਦਿਸ ਨਾ ਆਏ। ਦਰ ਦਰਵਾਜ਼ਾ ਗਰੀਬ ਨਿਵਾਜਾ, ਆਪਣਾ ਆਪ ਲਗਾਇਆ ਏ। ਸ਼ਬਦ ਰਖਾਇਆ ਏਕਾ ਤਾਜਾ, ਲੱਖ ਚੁਰਾਸੀ ਸਾਜਨ ਸਾਜਾ, ਕਲਜੁਗ ਅੰਤਮ ਰਚਿਆ ਕਾਜਾ, ਜੋਤ ਜਗਾਏ ਦੇਸ ਮਾਝਾ, ਗੁਰ ਗੋਬਿੰਦਾ ਰੱਖੇ ਲਾਜਾ, ਪਾਰ ਬਿਆਸੋਂ ਚਰਨ ਉਠਾਇਆ ਏ। ਸ਼ਾਹੋ ਭੂਪ ਰਾਜਨ ਰਾਜਾ, ਅੰਧ ਕੂਪ ਮਾਰੇ ਅਵਾਜ਼ਾ, ਜੋਤੀ ਜੋਤ ਸਰੂਪ ਹਰਿ, ਗੁਰਮੁਖ ਸੋਏ ਰਿਹਾ ਮਾਤ ਜਗਾਇਆ ਏ। ਹਰਿਜਨ ਉਠ ਉਠ ਜਾਗ, ਕਲਜੁਗ ਰੁੱਤ ਸੁਹਾਈਆ। ਮਾਇਆ ਮਮਤਾ ਧੋ ਆਪਣਾ ਦਾਗ਼, ਪਾਰਬ੍ਰਹਮ ਅਬਿਨਾਸ਼ੀ ਅਚੁਤ ਆਪਣੀ ਦਇਆ ਕਮਾਈਆ। ਬਿਨ ਹਰਿ ਨਾਮੇ ਖਾਲੀ ਬੁੱਤ, ਸਾਚਾ ਸੁੱਤ ਨਾ ਕੋਈ ਉਪਜਾਈਆ। ਕਾਇਆ ਤਨ ਨਗਾਰੇ ਨਾ ਲੱਗੇ ਸ਼ਬਦ ਚੋਟ, ਧੁਨੀ ਨਾਦ ਨਾ ਕੋਇ ਵਜਾਈਆ। ਪੰਜ ਤਤ ਵਿਕਾਰਾ ਭਰਮਾ ਖੋਟ, ਗੋਬਿੰਦ ਗੀਤ ਨਾ ਰਸਨਾ ਗਾਈਆ। ਮਨਮਤੀ ਆਲ੍ਹਣਿਓ ਡਿੱਗੇ ਬੋਟ, ਨਾ ਕੋਈ ਸਕੇ ਮਾਤ ਉਠਾਈਆ। ਜਗਤ ਤ੍ਰਿਸ਼ਨਾ ਨਾ ਭਰੀ ਪੋਟ, ਦਿਵਸ ਰੈਣ ਹੋਈ ਹਲਕਾਈਆ। ਚਾਰੋਂ ਕੁੰਟ ਦਰ ਦਰ ਘਰ ਘਰ ਫਿਰਦੇ ਕੋਟੀ ਕੋਟ, ਗੁਰਮੁਖ ਵਿਰਲੇ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖ ਵਖਾਣੇ ਸਾਚਾ ਘਰ, ਘਰ ਬਾਹਰੀ ਕਵਣ ਅਖਵਾਈਆ। ਹਰਿ ਮੰਦਰ ਘਰ ਸੁਹੰਞਣਾ, ਏਕਾ ਏਕ ਸੁਹਾਏ। ਦੀਪਕ ਜੋਤ ਜਗੇ ਨਿਰੰਜਣਾ, ਅੰਧ ਅੰਧੇਰ ਮਿਟਾਏ। ਹਰਿ ਸ਼ਬਦ ਮੇਲਾ ਸਾਚਾ ਸਜਣਾ, ਸਗਲਾ ਸਾਥ ਆਪ ਨਿਭਾਏ। ਆਪ ਕਰਾਏ ਆਪਣਾ ਮਜਨਾ, ਸਚ ਦਵਾਰਾ ਇਕ ਸੁਹਾਏ। ਤਾਲ ਨਗਾਰਾ ਏਕਾ ਵੱਜਣਾ, ਰਾਗ ਅਨਾਦੀ ਇਕ ਵਜਾਏ। ਭਾਂਡਾ ਭਰਮ ਗੜ੍ਹ ਹੰਕਾਰੀ ਭੱਜਣਾ, ਭੰਨਣਹਾਰਾ ਆਪ ਭੰਨਾਏ। ਲੱਖ ਚੁਰਾਸੀ ਲੋਕਮਾਤ ਅੰਤ ਅੰਤ ਤੱਜਣਾ, ਮਾਨਸ ਪੰਖੀ ਪੰਛੀ ਸਰਵਰ ਰਹਿਣ ਨਾ ਪਾਏ। ਕਰਮਾਂ ਜੇੜੇ ਅੰਤਮ ਬੱਝਣਾ, ਨਾ ਕੋਈ ਸਕੇ ਜਗਤ ਛੁਡਾਏ। ਦਰ ਦਰ ਘਰ ਘਰ ਅੰਤਮ ਜਿੰਦਾ ਵੱਜਣਾ, ਬੰਕ ਦਵਾਰ ਨਾ ਕੋਈ ਸੁਹਾਏ। ਲਾਉਣ ਨਾ ਦੇਵੇ ਕਿਸੇ ਅਜ ਪਜਨਾ, ਲਾੜੀ ਮੌਤ ਖ਼ੁਸ਼ੀ ਮਨਾਏ। ਰਾਏ ਧਰਮ ਕਰਾਏ ਸਾਚਾ ਹੱਜਨਾ, ਅਠਾਈ ਕੁੰਡਾਂ ਮੁਖ ਖੁਲ੍ਹਾਏ। ਕਿਸੇ ਸੀਸ ਨਾ ਦਿਸੇ ਤਾਜਨਾ, ਰਾਜ ਰਾਜਾਨਾਂ ਖ਼ਾਕ ਮਿਲਾਏ। ਸ਼ਬਦ ਘੋੜਾ ਸਾਚਾ ਬਾਜਨਾ, ਪ੍ਰਭ ਸਾਚਾ ਰਿਹਾ ਉਡਾਏ। ਪਰਗਟ ਹੋਏ ਦੇਸ ਮਾਝਨਾ, ਸਾਂਝੀਵਾਲ ਸਰਬ ਅਖਵਾਏ। ਜਨ ਭਗਤਾਂ ਪਰਦਾ ਕਾਜਨਾ, ਗੁਰ ਗੋਬਿੰਦਾ ਗੋਬਿੰਦ ਰਾਏ। ਨਾਮ ਚਲਾਏ ਸਚ ਜਹਾਜ਼ਨਾ, ਗੁਰਮੁਖ ਸਾਚੇ ਲਏ ਚੜ੍ਹਾਏ। ਆਪ ਰਚਾਇਆ ਆਪਣਾ ਕਾਜਨਾ, ਕਲਜੁਗ ਵੇਲਾ ਅੰਤ ਸੁਹਾਏ। ਸਤਿਜੁਗ ਸਾਚੇ ਦੇਵੇ ਦਾਜਨਾ, ਪੂਤ ਸਪੂਤਾ ਸੋਇਆ ਆਪ ਉਠਾਏ। ਪੁਰਖ ਅਗੰਮਾ ਮਾਰੇ ਆਵਾਜ਼ਨਾ, ਦਿਸ ਕਿਸੇ ਨਾ ਆਏ। ਜਨ ਭਗਤਾਂ ਰੱਖਣ ਆਇਆ ਲਾਜਨਾ, ਨਿਹਕਲੰਕੀ ਜਾਮਾ ਪਾਏ। ਆਦਿ ਅੰਤ ਪਰਦਾ ਕਾਜਣਾ, ਸ਼ਬਦ ਡੰਕੀ ਡੰਕ ਵਜਾਏ। ਚਾਰੋਂ ਕੁੰਟ ਪੈਣੀ ਭਾਜਣਾ, ਮਾਤ ਪਿਤ ਨਾ ਕੋਈ ਸਹਾਏ। ਸ਼ਬਦ ਨਗਾਰਾ ਏਕਾ ਵਾਜਣਾ, ਲੋਆਂ ਪੁਰੀਆਂ ਰਿਹਾ ਸੁਣਾਏ। ਬ੍ਰਹਮਾ ਸ਼ਿਵ ਜਾਣੇ ਕਲ ਕਿ ਆਜਨਾ, ਪਾਰਬ੍ਰਹਮ ਭੇਵ ਨਾ ਰਾਏ। ਕਰੋੜ ਤੇਤੀਸਾ ਅੰਤਮ ਨਾਚਨਾ, ਹਰਿ ਹਰਿ ਸਾਚਾ ਰਿਹਾ ਨਚਾਏ। ਗੁਰਮੁਖ ਵਿਰਲੇ ਨਾਮ ਜਣਾਏ ਸਾਚੋ ਸਾਚਨਾ, ਹਰਿ ਸਾਚਾ ਹੱਟ ਖੁਲ੍ਹਾਏ। ਕਾਇਆ ਮਾਟੀ ਭਾਂਡਾ ਕਾਚਨਾ, ਤਨ ਸੋਹੰ ਪਟ ਪਹਿਨਾਏ। ਇਕ ਖੁਲ੍ਹਾਏ ਸਾਚਾ ਹਾਟਨਾ, ਹੱਟ ਹਟਵਾਣਾ ਆਪ ਹੋ ਜਾਏ। ਨਾ ਕੋਈ ਦੀਸੇ ਤੀਰਥ ਤਾਟਨਾ, ਅੱਠ ਸੱਠ ਬੈਠੇ ਮੁਖ ਛੁਪਾਏ। ਨਾ ਕੋਈ ਪਾਰ ਕਰਾਏ ਘਾਟਨਾ, ਸਾਗਰ ਡੂੰਘਾ ਵਹਿਣ ਸੰਸਾਰ ਵਹਾਏ। ਜੋਤੀ ਨੂਰ ਨਾ ਕੋਈ ਲਿਲਾਟਨਾ, ਅੰਧ ਅਗਿਆਨ ਅੰਧੇਰਾ ਛਾਏ। ਦੁਰਮਤ ਮੈਲ ਨਾ ਕੋਇ ਕਾਟਨਾ, ਅੰਮ੍ਰਿਤ ਆਤਮ ਧਾਰ ਨਾ ਮੁਖ ਚੁਆਏ। ਅੱਗੇ ਜਾਣੇ ਨਾ ਕੋਈ ਵਾਟਨਾ, ਸਾਧ ਸੰਤ ਰਹੇ ਕੁਰਲਾਏ। ਸ਼ਬਦ ਖਟੋਲਾ ਨਾ ਕੋਈ ਜਾਣੇ ਸਾਚੀ ਖਾਟਨਾ, ਨਾਮ ਸਿੰਘਾਸਣ ਨਾ ਵੇਖ ਵਖਾਏ। ਲੱਖ ਚੁਰਾਸੀ ਲੇਖਾ ਆਨ ਬਾਟਨਾ, ਗਰਭਵਾਸ ਨਾ ਕੋਈ ਕਟਾਏ। ਗੁਰਮੁਖ ਵਿਰਲੇ ਹਰਿ ਹਰਿ ਨਾਉਂ ਰਸਨਾ ਰਾਟਨਾ, ਹਰਿ ਸਾਚੀ ਸੇਵ ਲਗਾਏ। ਏਕਾ ਰਸ ਰਸਨਾ ਚਾਟਨਾ, ਮਦਿਰਾ ਮਾਸ ਰਸਨ ਤਜਾਏ। ਬਜਰ ਕਪਾਟੀ ਪਰਦਾ ਪਾਟਨਾ, ਸੰਮਤ ਚੌਦਾਂ ਨੇੜੇ ਆਏ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਗੁਰਮੁਖਾਂ ਪੂਰ ਕਰਾਏ ਘਾਟਨਾ, ਘਾਟਾ ਕੋਈ ਰਹਿਣ ਨਾ ਪਾਏ। ਗੁਰਮੁਖਾਂ ਦਰ ਦਰਵਾਜ਼ਿਉਂ ਉਠ ਉਠ ਨਾਠਨਾ, ਸ਼ਬਦ ਖੰਡਾ ਰਿਹਾ ਵਖਾਏ। ਆਪੇ ਜਾਣੇ ਪੂਜਾ ਪਾਠਨਾ, ਕਾਇਆ ਮੰਦਰ ਅੰਦਰ ਬਹਿ ਬਹਿ ਡੇਰਾ ਲਾਏ। ਸ਼ਬਦ ਸਰੂਪੀ ਮਾਰੇ ਏਕਾ ਠਾਠਨਾ, ਜਗਤ ਵਿਕਾਰਾ ਅੰਤ ਰੁੜ੍ਹਾਏ। ਗੁਰਮੁਖ ਰਖਾਏ ਸਾਚਾ ਹਾਠਨਾ, ਗੁਰ ਚਰਨ ਕਵਲ ਚਿੱਤ ਲਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਲਹਿਣਾ ਦੇਣਾ ਮੂਲ ਚੁਕਾਏ। ਕਲਜੁਗ ਲਹਿਣਾ ਜਾਏ ਚੁੱਕ, ਹਰਿ ਵੇਲਾ ਵਕਤ ਸੁਹਾਇੰਦਾ। ਮਨਮੁਖਾਂ ਮੁਖ ਪੈਣਾ ਥੁੱਕ, ਨਾ ਕੋਈ ਮਾਤ ਬਚਾਇੰਦਾ। ਸੰਮਤ ਪੰਦਰਾਂ ਰਿਹਾ ਢੁੱਕ, ਪ੍ਰਭ ਸਾਚੀ ਨੀਂਹ ਰਖਾਇੰਦਾ। ਸੰਮਤ ਸੋਲਾਂ ਦਾਣਾ ਪਾਣੀ ਜਾਏ ਮੁੱਕ, ਪ੍ਰਭ ਅਗਨ ਮੀਂਹ ਬਰਸਾਇੰਦਾ। ਪ੍ਰਭ ਕਾ ਭਾਣਾ ਨਾ ਜਾਏ ਰੁਕ, ਲਿਖਿਆ ਲੇਖ ਨਾ ਕੋਈ ਮਿਟਾਇੰਦਾ। ਸਤਿਜੁਗ ਸਾਚਾ ਰਿਹਾ ਝੁਕ, ਦੋਏ ਜੋੜ ਸੀਸ ਨਿਵਾਇੰਦਾ। ਕਲਜੁਗ ਕਾਲਾ ਬੈਠਾ ਲੁਕ, ਜੂਠਾ ਝੂਠਾ ਮੂੰਹ ਸ਼ਰਮਾਇੰਦਾ। ਸਚ ਸਰੋਵਰ ਗਿਆ ਮੁੱਕ, ਤ੍ਰਿਸ਼ਨਾ ਅਗਨ ਨਾ ਕੋਈ ਬੁਝਾਇੰਦਾ। ਸਤਿਜੁਗ ਸਾਚਾ ਰਿਹਾ ਬੁੱਕ, ਲੋਕਮਾਤੀ ਰਾਹ ਤਕਾਇੰਦਾ। ਸੰਮਤ ਸਤਾਰਾਂ ਰਿਹਾ ਢੁੱਕ, ਸ੍ਰਿਸ਼ਟ ਸਬਾਈ ਹਾਹਾਕਾਰ ਕਰਾਇੰਦਾ। ਬਾਲ ਨਾ ਦੀਸੇ ਕਿਸੇ ਕੁੱਖ, ਨਾ ਕੋਈ ਸਹਾਈ ਮਾਨਸ ਦੇਹੀ ਮਨੁੱਖ, ਦੇਵਤ ਸੁਰ ਨਾ ਕੋਈ ਬਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਨਿਰੰਕਾਰਾ ਆਪ ਅਖਵਾਇੰਦਾ। ਨਰ ਨਿਰੰਕਾਰਾ ਹਰਿ ਨਿਰੰਕਾਰੀ, ਜੋਤੀ ਨੂਰ ਸਵਾਇਆ। ਸ਼ਬਦ ਫੜ ਤੇਜ ਕਟਾਰੀ, ਲਹਿਣਾ ਦੇਣਾ ਮੂਲ ਚੁਕਾਇਆ। ਜੁਗ ਜੁਗ ਲਏ ਮਾਤ ਅਵਤਾਰੀ, ਪਰਗਟ ਹੋਏ ਵੱਡ ਸੰਸਾਰੀ, ਲੱਖ ਚੁਰਾਸੀ ਪਾਵੇ ਸਾਰੀ, ਕੰਤ ਕੰਤੂਹਲਾ ਭੇਵ ਨਾ ਰਾਇਆ। ਕਲਜੁਗ ਤੇਰੀ ਚਾਰ ਦਿਵਾਰੀ, ਆਪੇ ਢਾਹੇ ਲਏ ਉਸਾਰੀ, ਨਾ ਕੋਈ ਜਾਣੇ ਨਰ ਨਾਰੀ, ਭੇਵ ਅਭੇਦਾ ਅਛਲ ਅਛੇਦਾ ਸਾਚਾ ਖੇਲ ਖਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤ ਨਿਰੰਜਣ ਦੇਵੇ ਵਰ, ਦਰ ਦਰ ਘਰ ਘਰ ਵੇਖ ਵਖਾਇਆ। ਜੋਤ ਨਿਰੰਜਣ ਸਾਚੀ ਸੇਵਾ, ਪ੍ਰਭ ਸਾਚੇ ਆਪ ਲਗਾਈਆ। ਗੁਰਮੁਖਾਂ ਵੇਖੇ ਕੌਸਤਕ ਮਨੀਆ ਲੱਗਾ ਥੇਵਾ, ਨਾਮ ਰੱਤੀ ਰੱਤ ਛੁਹਾਈਆ। ਰਸਨਾ ਗਾਏ ਗੁਣ ਹਰਿ ਜਿਹਵਾ, ਗੁਣਵੰਤਾ ਭੇਵ ਅਲਾਹੀਆ। ਵੇਖ ਵਖਾਣੇ ਸੁਰ ਨਰ ਦੇਵੀ ਦੇਵਾ, ਯਸ਼ ਗਧੰਰਬ ਰਹੇ ਗੁਣ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਆਂ ਪੁਰੀਆਂ ਵੇਖ ਵਖਾਈਆ। ਲੋਆਂ ਪੁਰੀਆਂ ਵੇਖ ਵਖਾਣੇ, ਹਰਿ ਸ਼ਬਦ ਘੋੜ ਅਸਵਾਰਾ। ਜੀਵ ਜੰਤ ਕੋਈ ਭੇਵ ਨਾ ਜਾਣੇ, ਆਦਿ ਅੰਤ ਏਕੰਕਾਰਾ। ਸਾਧ ਸੰਤ ਬੇਮੁਹਾਣੇ, ਵਿਸਰਿਆ ਕਰਤਾਰਾ। ਸਾਚਾ ਰਾਹ ਨਾ ਕੋਈ ਪਛਾਣੇ, ਪੁਰਖ ਅਗੰਮਾ ਏਕਾ ਧਾਰਾ। ਮਾਇਆ ਮਮਤਾ ਰਾਜੇ ਰਾਣੇ, ਹਉਮੇ ਹੰਗਤਾ ਕਰੇ ਸ਼ਿੰਗਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਪਰਗਟ ਹੋਏ ਵਿਚ ਸੰਸਾਰਾ। ਪਰਗਟ ਹੋਏ ਹਰਿ ਬਲਵਾਨਾ, ਆਪਣੀ ਜੋਤ ਜਗਾਈਆ। ਸ਼ਬਦ ਫੜੇ ਤੀਰ ਕਮਾਨਾ, ਰਸਨਾ ਚਿਲ੍ਹੇ ਰਿਹਾ ਚੜ੍ਹਾਈਆ। ਖੇਲੇ ਖੇਲ ਆਪ ਮਹਾਨਾ, ਉਚੇ ਟਿੱਲੇ ਰਿਹਾ ਹਿਲਾਈਆ। ਏਕਾ ਮਾਰ ਨਾਮ ਨਿਸ਼ਾਨਾ, ਲੱਖ ਚੁਰਾਸੀ ਪਾਰ ਕਰਾਈਆ। ਬ੍ਰਹਮਾ ਉਠੇ ਬਣ ਨਾਦਾਨਾ, ਚਾਰੇ ਮੁਖੜੇ ਰਿਹਾ ਭਵਾਈਆ। ਸ਼ਿਵ ਸ਼ੰਕਰ ਵੇਖ ਚਰਨ ਧਿਆਨਾ, ਕਵਣ ਕੂਟੇ ਹਰਿ ਹਰਿ ਜੋਤ ਜਗਾਈਆ। ਸੁਰਪਤ ਮੰਗੇ ਜੀਆ ਦਾਨਾ, ਕਰੋੜ ਤੇਤੀਸਾ ਸੰਗ ਰਲਾਈਆ। ਕਲਜੁਗ ਹੋਏ ਅੰਤ ਨਿਮਾਣਾ, ਦਰ ਬੈਠਾ ਮੁਖ ਸ਼ਰਮਾਈਆ। ਧਰਮ ਰਾਏ ਦਾ ਝੁੱਲੇ ਨਿਸ਼ਾਨਾ, ਵਰਭੰਡੀ ਵੰਡ ਵੰਡਾਈਆ। ਲਾੜੀ ਮੌਤ ਬੰਨ੍ਹੇ ਗਾਨਾ, ਸੰਮਤ ਚੌਦਾਂ ਨੇੜੇ ਆਈਆ। ਪੁਰਖ ਅਬਿਨਾਸ਼ੀ ਧੁਰ ਫ਼ਰਮਾਣਾ, ਗੁਰਮੁਖਾਂ ਦਰ ਦਰ ਘਰ ਘਰ ਰਿਹਾ ਜਾਏ ਸੁਣਾਈਆ। ਨਾ ਕੋਈ ਜਾਣੇ ਰਾਜਾ ਰਾਣਾ, ਸ਼ਾਹ ਸੁਲਤਾਨਾਂ ਭੇਵ ਨਾ ਰਾਈਆ। ਆਪੇ ਵਰਤੇ ਆਪਣਾ ਭਾਣਾ, ਹਰਿ ਭਾਣੇ ਵਿਚ ਸਮਾਈਆ। ਜੋਤ ਸਰੂਪੀ ਪਹਰਿਆ ਬਾਣਾ, ਸ਼ਬਦੀ ਬਣਤ ਬਣਾਈਆ। ਗੁਰ ਗੋਬਿੰਦਾ ਸੰਗ ਰਖਾਨਾ, ਸ਼ਸਤਰ ਅਸਤਰ ਇਕ ਸੁਹਾਈਆ। ਗੁਣਵੰਤਾ ਹਰਿ ਗੁਣ ਨਿਧਾਨਾ, ਸਗਲਾ ਸੰਗ ਨਿਭਾਈਆ। ਲਿਖਿਆ ਲੇਖ ਲੇਖ ਮਹਾਨਾ, ਨਾਨਕ ਹਰਿ ਗੁਣ ਰਸਨਾ ਗਾਈਆ। ਪਰਗਟ ਹੋਏ ਹਰਿ ਭਗਵਾਨਾ, ਨਿਹਕਲੰਕਾ ਨਾਉਂ ਰਖਾਈਆ। ਧਰਮ ਝੁਲਾਏ ਇਕ ਨਿਸ਼ਾਨਾ, ਬੀਸ ਬੀਸਾ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਕਮਾਤ ਲੱਖ ਚੁਰਾਸੀ ਕਰੇ ਕੁੜਮਾਈਆ। ਲੱਖ ਚੁਰਾਸੀ ਏਕਾ ਨਾਤਾ, ਪ੍ਰਭ ਸਾਚਾ ਆਪ ਨਿਭਾਇੰਦਾ। ਧਰਮ ਰਾਏ ਤੇਰਾ ਪੂਰ ਕਰਾਏ ਖਾਤਾ, ਲਹਿਣਾ ਦੇਣਾ ਮੂਲ ਚੁਕਾਇੰਦਾ। ਕਲਜੁਗ ਮਿਟੇ ਅੰਧੇਰੀ ਰਾਤਾ, ਸਤਿਜੁਗ ਸਾਚਾ ਚੰਦ ਚੜ੍ਹਾਇੰਦਾ। ਨਾ ਕੋਈ ਜਾਣੇ ਜ਼ਾਤਾ ਪਾਤਾ, ਊਚਾਂ ਨੀਚਾਂ ਰਾਓ ਰੰਕਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਏਕਾ ਰੰਗ ਰੰਗਾਇੰਦਾ। ਪਰਗਟ ਹੋਏ ਕਮਲਾਪਾਤਾ, ਜਨ ਭਗਤਾਂ ਦੇਵੇ ਸਾਚੀ ਦਾਤਾ, ਨਾਮ ਸੁਗ਼ਾਤਾ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੇਖੇ ਮਾਰ ਝਾਤਾ, ਆਪ ਆਪਣਾ ਮੁਖ ਛੁਪਾਇੰਦਾ। ਆਪ ਆਪਣਾ ਮੁਖ ਛੁਪਾਇਆ, ਦਿਸ ਕਿਸੇ ਨਾ ਆਇਆ ਏ। ਚੁਪ ਚੁਪੀਤੇ ਖੇਲ ਰਚਾਇਆ, ਗੁਰ ਗੋਬਿੰਦਾ ਇਕ ਜਗਾਇਆ ਏ। ਸਾਚੀ ਰੀਤੇ ਮਾਤ ਰਖਾਇਆ, ਪਤਤ ਪੁਨੀਤੇ ਵੇਖ ਵਖਾਇਆ ਏ। ਗੀਤ ਸੁਹਾਗੀ ਇਕ ਸੁਣਾਇਆ, ਚਰਨ ਕਵਣ ਚਿਤ ਲਾਇਆ ਏ। ਸਾਚਾ ਮੀਤ ਆਪ ਅਖਵਾਇਆ, ਆਪ ਆਪਣਾ ਮੇਲ ਮਿਲਾਇਆ ਏ। ਕਾਇਆ ਠੰਢੀ ਸੀਤਲ ਸੀਤ ਕਰਾਇਆ, ਅੰਮ੍ਰਿਤ ਧਾਰਾ ਠੰਢੀ ਠਾਰਾ ਆਪਣੀ ਆਪ ਵਹਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਅਠਾਰਾਂ ਬਖ਼ਸ਼ੇ ਧਾਰਾ, ਏਕਾ ਇੰਦਰ ਸੇਵਾ ਲਾਇਆ ਏ। ਏਕਾ ਇੰਦਰ ਕਰੋੜ ਛਿਆਨਵੇਂ, ਹਰਿ ਕਰੋੜੀ ਕਰੋੜ ਅਖਵਾਇੰਦਾ। ਭੇਖ ਨਾ ਜਾਣੇ ਬਾਵਨ ਬਾਵਨੇ, ਜੋਤੀ ਸ਼ਬਦੀ ਜੋੜ ਜੁੜਾਇੰਦਾ। ਆਵਣ ਅਠ ਤਰੇ ਜਾਣ ਸਤ ਨਵੇ, ਨੌ ਸਤ ਵੇਖ ਵਖਾਇੰਦਾ। ਅਠ ਤ੍ਰੈ ਭੇਵ ਨਾ ਪਾਵਨੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਅਠਾਰਾਂ ਏਕਾ ਧਾਰਾ, ਇੰਦ ਇੰਦਰਾਸਣ ਦਏ ਹੁਲਾਰਾ, ਏਕਾ ਹੁਕਮ ਜਣਾਇੰਦਾ। ਖਵਾਜਾ ਖਿਜਰ ਖਿਜਰ ਖਵਾਜਾ। ਏਕਾ ਬਖ਼ਸ਼ੇ ਪ੍ਰਭ ਸਾਚਾ ਦਾਤ। ਅੱਠ ਅਠਾਰਾਂ ਵੱਡ ਕਰਾਮਾਤ। ਜਲ ਥਲ ਧਾਰਾ ਧਰਤ ਮਾਤ। ਪ੍ਰਭ ਦੇਵੇ ਸਚ ਸੁਗ਼ਾਤ। ਆਰ ਪਾਰ ਨਾ ਦੀਸੇ ਕੋਈ ਕਿਨਾਰਾ, ਨਾ ਕੋਈ ਵੇਖੇ ਤੀਰਥ ਤਾਟ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਉਲਟੀ ਗੇੜੇ ਲਾਠ। ਸੰਮਤ ਉਨੀ ਉਨੀ ਉਨੀਸਾ। ਖੇਲੇ ਖੇਲ ਹਰਿ ਜਗਦੀਸਾ। ਈਸਾ ਮੂਸਾ ਖਾਲੀ ਖੀਸਾ। ਕੋਈ ਨਾ ਪੜ੍ਹੇ ਸੁਣਾਏ ਕੁਰਾਨ ਹਦੀਸਾ। ਛਤਰ ਨਾ ਝੁੱਲੇ ਕਿਸੇ ਸੀਸਾ। ਰਾਹ ਤਕਾਏ ਬੀਸ ਬੀਸਾ। ਨੌ ਖੰਡ ਪ੍ਰਿਥਮੀ ਲੱਖ ਚੁਰਾਸੀ ਪੀਸਣ ਪੀਸਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਏਕਾ ਛਤਰ ਝੁਲਾਏ ਸੀਸਾ। ਬੀਸ ਬੀਸੇ ਸ਼ਬਦ ਮਲਾਹ, ਹਰਿ ਨਾਮੇ ਮਤਾ ਪਕਾਇੰਦਾ। ਪੁਰਖ ਅਬਿਨਾਸ਼ੀ ਬਣੇ ਮਲਾਹ, ਦੋ ਜਹਾਨਾਂ ਵੇਖ ਵਖਾਇੰਦਾ। ਕਲਜੁਗ ਕਾਲਾ ਦਿਸੇ ਨਾ, ਸਤਿਜੁਗ ਸਾਚਾ ਚੰਨ ਚੜ੍ਹਾਇੰਦਾ। ਗੁਰਮੁਖ ਉਠਾਏ ਥਾਉਂ ਥਾਂ, ਆਪ ਆਪਣੇ ਰੰਗ ਰਗਾਇੰਦਾ। ਸੰਤ ਸੁਹੇਲੇੇ ਫੜ ਫੜ ਬਾਂਹ, ਸਾਚਾ ਮੇਲੀ ਮੇਲ ਮਿਲਾਇੰਦਾ। ਜਮਨ ਕਿਨਾਰਾ ਏਕਾ ਨਾਂ, ਲੇਖਾ ਲੇਖ ਲਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਬਣਤ ਬਣਾਇੰਦਾ। ਆਪ ਆਪਣੀ ਬਣਤ ਬਣਾਏ, ਜੁਗ ਜੁਗ ਜੋਤ ਜਗਾਈਆ। ਸਾਧ ਸੰਤ ਹਰਿ ਲਏ ਉਠਾਏ, ਏਕਾ ਸ਼ਬਦ ਕਰੇ ਕੁੜਮਾਈਆ। ਵਰਨ ਗੋਤੀ ਕੋਈ ਰਹਿਣ ਨਾ ਪਾਏ, ਕੇਸਾਧਾਰੀ ਨਾ ਕੋਇ ਮੂੰਡ ਮੁੰਡਾਈਆ। ਪੁਰਖ ਅਬਿਨਾਸ਼ੀ ਜੋਤ ਜਗਾਏ, ਚਾਰੋਂ ਕੁੰਟ ਹੋਏ ਰੁਸ਼ਨਾਈਆ। ਜਮਨ ਕਿਨਾਰੇ ਡੇਰਾ ਲਾਏ, ਰਾਜ ਰਾਜਾਨਾਂ ਰਿਹਾ ਜਣਾਈਆ। ਜ਼ਰ ਜ਼ਰਵਾਣਾ ਆਪ ਹੋ ਆਏ, ਸ਼ਾਹ ਸ਼ਹਾਨਾ ਵੇਖ ਵਖਾਈਆ। ਤੀਰ ਕਮਾਨਾ ਹੱਥ ਉਠਾਏ, ਏਕਾ ਚਿਲ੍ਹੇ ਰਿਹਾ ਚੜ੍ਹਾਈਆ। ਮਾਣ ਤਾਣ ਸਰਬ ਜਗਤ ਮਿਟਾਏ, ਉਚੇ ਟਿੱਲੇ ਰਿਹਾ ਢਾਹੀਆ। ਸ਼ਬਦ ਨਿਸ਼ਾਨਾ ਇਕ ਝੁਲਾਏ, ਸੱਤ ਰੰਗਾਂ ਰੰਗ ਰੰਗਾਈਆ। ਸੀਸ ਗੰਜ ਪ੍ਰਭ ਦਏ ਗਡਾਏ, ਆਪਣੀ ਹੱਥੀਂ ਸੇਵ ਕਮਾਈਆ। ਵਾਲੀ ਹਿੰਦ ਪ੍ਰਭ ਦਏ ਉਠਾਏ, ਚਰਨ ਕਵਲ ਦਏ ਸਰਨਾਈਆ। ਰਾਗ ਅਨਾਦੀ ਇਕ ਸੁਣਾਏ, ਸੋਹੰ ਸ਼ਬਦ ਵਜੇ ਵਧਾਈਆ। ਨੌ ਖੰਡ ਪ੍ਰਿਥਮੀ ਆਪ ਜਣਾਏ, ਦੇਸ਼ ਪਰਦੇਸ਼ਾ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਬੀਸ ਤੇਰੀ ਰੁੱਤ ਸੁਹਾਈਆ। ਬੀਸ ਬੀਸਾ ਹਰਿ ਜਗਦੀਸਾ, ਜੋਤੀ ਖੇਲ ਖਿਲਾਇੰਦਾ। ਵੇਖ ਵਖਾਣੇ ਰਾਗ ਛਤੀਸਾ, ਨਾਦ ਧੁਨ ਰਸਨ ਅਲਾਇੰਦਾ। ਮਾਤ ਸੁਰਸਤੀ ਦੰਦ ਬਤੀਸਾ, ਬੱਤੀ ਧਾਰਾ ਮੁਖ ਸੁਹਾਇੰਦਾ। ਲੇਖਾ ਚੁੱਕੇ ਇਕ ਇਕੀਸਾ, ਸੰਮਤ ਇੱਕੀ ਲੇਖ ਲਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸੀਸ ਹਰਿ ਜਗਦੀਸ ਸੁਹਾਇੰਦਾ। ਹਰਿ ਜਗਦੀਸ ਸ਼ਬਦ ਬਨਵਾਰੀ, ਹਰਿ ਨਾਮੇ ਬਣਤ ਬਣਾਈਆ। ਪੰਚਮ ਮੇਲਾ ਸਚ ਦਰਬਾਰੀ, ਦਰ ਦਰਬਾਰਾ ਇਕ ਸੁਹਾਈਆ। ਜੋਤ ਜਗਾਏ ਨਰ ਨਿਰੰਕਾਰੀ, ਵੇਖ ਵਖਾਏ ਸ੍ਰਿਸ਼ਟ ਸਬਾਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਆਪ ਬਿਠਾਏ ਚਰਨ ਦਵਾਰੀ, ਸ਼ਬਦ ਸਰੂਪੀ ਸ਼ਬਦ ਜਣਾਈਆ। ਸ੍ਰਿਸ਼ਟ ਸਬਾਈ ਬੰਨ੍ਹੇ ਧਾਰੀ, ਧਾਰਾ ਆਪਣੇ ਹੱਥ ਰਖਾਈਆ। ਆਪੇ ਲੇਖਾ ਲਿਖਤ ਲਿਖਾਰੀ, ਲਿਖਣਹਾਰ ਹਰਿ ਰਘੁਰਾਈਆ। ਨੌ ਖੰਡ ਪ੍ਰਿਥਮੀ ਇਕ ਸਿਕਦਾਰੀ, ਸਾਚਾ ਸਿਕਦਾਰ ਆਪ ਹੋ ਜਾਈਆ। ਸ਼ਬਦ ਸੁਨੇਹੜਾ ਭੇਜੇ ਵਾਰੋ ਵਾਰੀ, ਦੂਤ ਦੂਤਾਂ ਨਾਉਂ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਾਰੇ ਕੁੰਟ ਸ਼ਬਦ ਸੰਦੇਸ਼, ਦੇਵਣਹਾਰਾ ਨਰ ਨਰੇਸ਼, ਬ੍ਰਹਮਾ ਸ਼ਿਵ ਗਣੇਸ਼ ਨਾ ਕੋਈ ਪੂਜ ਪੁਜਾਈਆ। ਸ੍ਰਿਸ਼ਟ ਸਬਾਈ ਏਕਾ ਨਾਤਾ, ਏਕਾ ਰੰਗ ਰੰਗਾਇੰਦਾ। ਨਾ ਕੋਈ ਦੀਸੇ ਜ਼ਾਤਾ ਪਾਤਾ, ਜ਼ਾਤ ਪਾਤੀ ਭੇਵ ਚੁਕਾਇੰਦਾ। ਪਰਗਟ ਹੋਏ ਕਮਲਾਪਾਤਾ, ਪੰਚਮ ਮੁਖ ਪ੍ਰਮੁਖ ਆਪ ਅਖਵਾਇੰਦਾ। ਸ੍ਰਿਸ਼ਟ ਸਬਾਈ ਮੇਟੇ ਦੁੱਖ, ਦੁੱਖ ਭੁੱਖ ਆਪ ਗਵਾਇੰਦਾ। ਹਰਿ ਸੰਤ ਸੁਹੇਲੇ ਧਰਤ ਮਾਤ ਦੀ ਰੱਖੇ ਕੁੱਖ, ਮਨਮੁਖ ਨਾ ਕੋਈ ਦਿਸਾਇੰਦਾ। ਸਤਿਜੁਗ ਸਾਚੀ ਸੁੱਖਣਾ ਰਿਹਾ ਸੁਖ, ਪ੍ਰਭ ਅੱਗੇ ਝੋਲੀ ਡਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਇਕੀ ਪਾਏ ਇੱਕੀ ਨੌ ਖੰਡ ਪ੍ਰਿਥਮੀ ਛੋਟੀ ਸਿਖੀ ਆਪਣੀ ਆਪ ਬਣਾਇੰਦਾ। ਸਾਚੀ ਸਿਖੀ ਸ਼ਬਦ ਵਿਚਾਰ, ਹਰਿ ਆਪਣੀ ਆਪ ਦ੍ਰਿੜਾਇੰਦਾ। ਸੱਤਾਂ ਦੀਪਾਂ ਦਏ ਹੁਲਾਰ, ਸਤਿਜੁਗ ਸਾਚੀ ਜੜ੍ਹ ਲਗਾਇੰਦਾ। ਆਪੇ ਬੈਠ ਦਿੱਲੀ ਦਰਬਾਰ, ਤਿੱਖੀ ਧਾਰਾ ਇਕ ਵਖਾਇੰਦਾ। ਨੌ ਖੰਡ ਪ੍ਰਿਥਮੀ ਜੋਤ ਅਕਾਰ, ਲੋਆਂ ਪੁਰੀਆਂ ਵੇਖ ਵਖਾਇੰਦਾ। ਸ਼ਬਦ ਸਿੰਘਾਸਣ ਹਰਿ ਦਾਤਾਰ, ਏਕਾ ਮਾਤ ਵਿਛਾਇੰਦਾ। ਚਤਰਭੁਜ ਹੋ ਤਿਆਰ, ਅਸ਼ਟਭੁਜ ਸੇਵਾ ਲਾਇੰਦਾ। ਗੁਰਮੁਖਾਂ ਤਨ ਸ਼ਿੰਗਾਰ, ਪੰਚਮ ਤਾਜਾ ਸੀਸ ਟਿਕਾਇੰਦਾ। ਪੰਚਮ ਆਵਾਜਾਂ ਰਿਹਾ ਮਾਰ, ਸੋਹੰ ਮਸਤਕ ਲੇਖ ਲਿਖਾਇੰਦਾ। ਨਾਮ ਸੋਟੀ ਹੱਥ ਕਰਤਾਰ, ਸ੍ਰਿਸ਼ਟ ਸਬਾਈ ਆਪ ਵਖਾਇੰਦਾ। ਚਰਨ ਜੋੜਾ ਅਪਰ ਅਪਾਰ, ਸ਼ਬਦ ਘੋੜਾ ਨਾਲ ਰਲਾਇੰਦਾ। ਆਇਆ ਦੌੜਾ ਵਿਚ ਸੰਸਾਰ, ਕੌੜਾ ਮਿੱਠਾ ਪਰਖਣਹਾਰ, ਭੇਦ ਅਭੇਦਾ ਭੇਵ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਇੱਕੀ ਇਕ ਇਕੱਲਾ ਨੌ ਖੰਡ ਪ੍ਰਿਥਮੀ ਬਣਤ ਬਣਾਏ ਇਕ ਮਹੱਲਾ, ਸੱਤਾਂ ਦੀਪਾਂ ਪਾਵੇ ਸਾਰ। ਨੌ ਖੰਡ ਪ੍ਰਿਥਮੀ ਏਕਾ ਘਰ, ਪ੍ਰਭ ਆਪਣਾ ਆਪ ਬਣਾਇੰਦਾ। ਸ਼ਬਦ ਸਿੰਘਾਸਣ ਬਹਿ ਬਹਿ ਦੇਵੇ ਵਰ, ਵਰ ਦਾਤਾ ਆਪ ਹੋ ਜਾਇੰਦਾ। ਆਪਣੀ ਕਰਨੀ ਰਿਹਾ ਕਰ, ਜੁਗ ਜੁਗ ਭੇਖ ਵਟਾਇੰਦਾ। ਪੰਚਮ ਤਾਜ ਸੀਸ ਧਰ, ਰਾਜ ਪ੍ਰਮੁਖ ਆਪ ਹੋ ਆਇੰਦਾ। ਸਤਿਜੁਗ ਤੇਰਾ ਕਾਜ ਕਰ, ਸਾਚਾ ਮਾਰਗ ਇਕ ਵਖਾਇੰਦਾ। ਧਰਤਮਾਤ ਤੇਰੀ ਲਾਜ ਰੱਖ, ਲਾਜਾਵੰਤ ਆਪ ਹੋ ਆਇੰਦਾ। ਦੇਸ ਮਾਝ ਹਰਿ ਜੋਤ ਧਰ, ਸੰਮਤ ਸੋਲਾਂ ਚਰਨ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਸੰਮਤ ਇਕੀ ਆਪੇ ਵੇਖੇ ਧਾਰ ਤਿੱਖੀ, ਤਿੱਖੀ ਧਾਰ ਨਾ ਕੋਈ ਵਖਾਇੰਦਾ। ਤਿੱਖੀ ਧਾਰ ਹਰਿ ਨਿਰੰਕਾਰਾ, ਆਪਣੀ ਆਪ ਵਖਾਈਆ। ਪਰਗਟ ਹੋਏ ਵਿਚ ਸੰਸਾਰਾ, ਏਕਾ ਡੰਕਾ ਨਾਉਂ ਵਜਾਈਆ। ਨਾ ਕੋਈ ਦੀਸੇ ਸ਼ਾਹ ਸਵਾਰਾ, ਰਾਜ ਰਾਜਾਨਾਂ ਦਿਸ ਨਾ ਆਈਆ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ, ਤਖ਼ਤ ਤਾਜ ਇਕ ਸੁਹਾਈਆ। ਜਨ ਭਗਤਾਂ ਦੇਵੇ ਨਾਮ ਸਹਾਰਾ, ਸੰਮਤ ਚੌਦਾਂ ਵੰਡ ਵੰਡਾਈਆ। ਇੱਕੀ ਇੱਕੀ ਇੱਕੀ ਇਕ ਘਰ ਬਾਹਰਾ, ਆਪ ਆਪਣਾ ਰੂਪ ਸਮਾਈਆ। ਆਪ ਵਖਾਣੇ ਸਚ ਦਵਾਰਾ, ਦਰ ਦਵਾਰਕਾ ਨਾਉਂ ਰਖਾਈਆ। ਸ੍ਰਿਸ਼ਟ ਸਬਾਈ ਹਾਹਾਕਾਰਾ, ਜਨ ਭਗਤਾਂ ਜੈ ਜੈਕਾਰ ਕਰਾਈਆ। ਕਲਜੁਗ ਵੇਖੇ ਧੁੰਦੂਕਾਰਾ, ਗੁਰਮੁਖ ਸਾਚੇ ਚੰਦ ਚੜ੍ਹਾਈਆ। ਆਪੇ ਬਣਿਆ ਲੇਖ ਲਿਖਾਰਾ, ਗੁਰ ਗੋਬਿੰਦਾ ਕਲਮ ਚਲਾਈਆ। ਨਾਨਕ ਬਣਿਆ ਦਰ ਭਿਖਾਰਾ, ਹਰਿ ਦੇਵਣਹਾਰ ਸਬਾਈਆ। ਪਰਗਟ ਹੋਏ ਨਰ ਅਵਤਾਰਾ, ਕਲਜੁਗ ਅੰਤ ਕਰੇ ਕੁੜਮਾਈਆ। ਲੱਖ ਚੁਰਾਸੀ ਪਾਵੇ ਸਾਰਾ, ਰਾਏ ਧਰਮ ਦਏ ਵਡਿਆਈਆ। ਲਾੜੀ ਮੌਤ ਕਰੇ ਪਿਆਰਾ, ਚਾਰੋਂ ਕੁੰਟ ਹਲਕਾਈਆ। ਗੁਰਮੁਖਾਂ ਬਖ਼ਸ਼ੇ ਚਰਨ ਪਿਆਰਾ, ਲੱਖ ਚੁਰਾਸੀ ਫੰਦ ਕਟਾਈਆ। ਅੰਤਮ ਮੇਲਾ ਜਮਨ ਕਿਨਾਰਾ, ਸਾਧਾਂ ਸੰਤਾਂ ਰਿਹਾ ਜਣਾਈਆ। ਗਰੀਬ ਨਿਮਾਣਿਆਂ ਪਾਵੇ ਸਾਰਾ, ਰਾਜ ਰਾਜਾਨਾਂ ਖ਼ਾਕ ਮਿਲਾਈਆ। ਸ਼ਬਦ ਸਰੂਪੀ ਦਏ ਹੁਲਾਰਾ, ਪਵਣ ਉਨੰਜਾ ਸੇਵਾ ਲਾਈਆ। ਧਰਤਮਾਤ ਤੇਰਾ ਇਕ ਅਖਾੜਾ, ਪ੍ਰਭ ਸਾਚੀ ਰਚਨ ਰਚਾਈਆ। ਪੰਚਮ ਜੇਠ ਉਠਾਏ ਅਗੰਮੀ ਧਾੜਾ, ਸਿੰਘ ਸ਼ੇਰ ਸ਼ੇਰ ਦਲੇਰੀ ਇਕ ਵਖਾਈਆ। ਅਗਨ ਲਗਾਏ ਸਤਾਰਾਂ ਹਾੜਾ, ਪ੍ਰਭ ਸਾਚੇ ਬਣਤ ਬਣਾਈਆ। ਨਾ ਕੋਈ ਦੀਸੇ ਜੰਗਲ ਜੂਹ ਉਜਾੜ ਪਹਾੜਾ, ਉਚੇ ਪਰਬਤ ਰਿਹਾ ਹਿਲਾਈਆ। ਲੱਗੇ ਅੱਗ ਬਹੱਤਰ ਨਾੜਾ, ਨਾ ਕੋਈ ਸਕੇ ਮਾਤ ਬੁਝਾਈਆ। ਧਰਮ ਰਾਏ ਦਾ ਵੱਜੇ ਤਾੜਾ, ਕਲਜੁਗ ਆਪਣੀ ਖੇਲ ਖਿਲਾਈਆ। ਗੁਰਮੁਖਾਂ ਬਖ਼ਸ਼ੇ ਏਕਾ ਦਰ ਦਵਾਰਾ, ਚਰਨ ਕਵਲ ਸੱਚੀ ਸਰਨਾਈਆ। ਮਿਲਿਆ ਮੇਲ ਹਰਿ ਕੰਤ ਭਤਾਰਾ, ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੁਰ ਗੋਬਿੰਦੇ ਦਿਤਾ ਵਰ, ਵਰ ਘਰ ਆਪਣਾ ਆਪ ਹੰਢਾਈਆ। ਗੁਰ ਗੋਬਿੰਦੇ ਵਰ ਘਰ ਪਾਇਆ, ਹਰਿ ਸਾਚਾ ਕੰਤ ਕੰਤੂਹਲਾ। ਨਾ ਮਰੇ ਨਾ ਕਦੇ ਜਾਇਆ, ਦੇਵੇ ਸ਼ਬਦ ਸਾਚਾ ਝੂਲਾ। ਕਲਜੁਗ ਵੇਲਾ ਅੰਤਮ ਆਇਆ, ਆਪ ਚੁਕਾਏ ਅਗਲਾ ਪਿਛਲਾ ਲਹਿਣਾ ਦੇਣਾ ਮੂਲਾ। ਗੁਰਮੁਖ ਸਾਚੇ ਲਏ ਤਰਾਇਆ, ਆਪ ਆਪਣੀ ਦਇਆ ਕਮਾਇਆ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਦਰ ਦਵਾਰੇ ਆਏ ਭੂਲਾ। ਆਏ ਭੁੱਲ ਦਰ ਦਵਾਰ, ਦਰਸ਼ਨ ਲੋਚਨ ਨੈਣਾ। ਪਾਏ ਮੁੱਲਾ ਵਿਚ ਸੰਸਾਰ, ਗੁਰ ਸੰਗਤ ਸਾਚਾ ਬਹਿਣਾ। ਗੁਰਮੁਖ ਵਿਰਲਾ ਪੂਰੇ ਤੋਲ ਤੁਲਾ, ਗੁਰ ਪੂਰੇ ਮੰਨਿਆਂ ਸਾਚਾ ਕਹਿਣਾ। ਲੋਕਮਾਤ ਫਲਿਆ ਫੁੱਲਾ, ਕਲਜੁਗ ਵਹਿਣ ਝੂਠਾ ਵਹਿਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਜਨ ਹਰਿ ਦੇਵੇ ਇਕ ਵਰ, ਆਪੇ ਹੋਏ ਸਾਕ ਸੱਜਣ ਸੈਣਾ। ਚੌਥਾ ਘਰ ਹਰਿ ਦਵਾਰ, ਆਪਣਾ ਆਪ ਉਪਾਇਆ। ਸੰਤ ਸੁਹੇਲੇ ਕਰ ਤਿਆਰ, ਦਰ ਦਵਾਰੇ ਲਏ ਬਹਾਇਆ। ਹੱਡ ਮਾਸ ਨਾੜੀ ਨਾ ਕੋਇ ਆਕਾਰ, ਪੰਜ ਤਤ ਦਿਸ ਨਾ ਆਇਆ। ਜੋਤੀ ਮੇਲਾ ਸ਼ਬਦ ਅਧਾਰ, ਸ਼ਬਦੀ ਸ਼ਬਦ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੂਰੀ ਨੂਰ ਰਖਾਇਆ। ਨੂਰ ਉਜਾਲਾ ਸਤਿ ਪੁਰਖ ਚੌਥਾ ਘਰ, ਚੌਥਾ ਪਦ ਵਖੰਦੜਾ। ਗੁਰ ਗੋਪਾਲਾ ਇਕ ਘਰ, ਏਕਾ ਧਾਮ ਸੁਹੰਦੜਾ। ਦੀਨ ਦਿਆਲਾ ਜੋਤ ਧਰ, ਜੋਤੀ ਮੇਲ ਮਿਲੰਦੜਾ। ਆਪਣੀ ਰਚਨਾ ਆਪੇ ਕਰ, ਭੇਵ ਆਪਣੇ ਹੱਥ ਰਖੰਦੜਾ। ਪੰਚਮ ਖੋਲ੍ਹੇ ਸਾਚਾ ਦਰ, ਸਾਚਾ ਧਾਮ ਸੁਹੰਦੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਕਬੀਰਾ ਇਕ ਦਰ, ਏਕਾ ਰਾਹ ਵਖੰਦੜਾ। ਪੰਚਮ ਘਰ ਧਾਮ ਸੁਹਾਇਆ, ਧੁਰ ਦਰਗਾਹੀ ਮੀਤਾ। ਆਪ ਆਪਣਾ ਮੁਖ ਛੁਪਾਇਆ, ਆਪੇ ਜਾਣੇ ਆਪਣੀ ਰੀਤਾ। ਸਤਿ ਪੁਰਖ ਨਿਰੰਜਣ ਦਰ ਘਰ ਸਾਚੇ ਆਸਣ ਲਾਇਆ, ਬੈਠਾ ਰਹੇ ਅਤੀਤਾ। ਨਾਨਕ ਨਿਰਗੁਣ ਰਿਹਾ ਧਿਆਇਆ, ਚਰਨ ਕਵਲ ਤਨ ਜੀਤਾ। ਨਿਰਗੁਣ ਨਰ ਹਰਿ ਦਇਆ ਕਮਾਇਆ, ਨਿਰਧਨ ਬਣਾਏ ਮੀਤਾ। ਆਪ ਆਪਣਾ ਨੂਰ ਉਪਾਇਆ, ਦਰ ਘਰ ਹਰਿ ਛੇਵੇਂ ਵੇਖੇ ਸ਼ਬਦ ਮੀਤਾ। ਸਾਚੇ ਸ਼ਬਦ ਹਰਿ ਜਣਾਇਆ, ਪੰਚਮ ਘਰ ਰਾਹ ਵਖਾਇਆ, ਦਰ ਦਵਾਰੇ ਨਾਨਕ ਆਇਆ, ਜੀਵਤ ਜੀਵਤ ਜੀਵਤ ਜੀਤਾ। ਪ੍ਰਭ ਅਬਿਨਾਸ਼ੀ ਬੋਲ ਸੁਣਾਇਆ, ਆਪ ਅਡੋਲ ਅਡੋਲ ਕਰਾਇਆ, ਏਕਾ ਨਾਮ ਪਿਆਏ ਮੀਠਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਛੇਵਾਂ ਘਰ ਬਾਹਰ ਕਰਾਇਆ, ਪੰਚਮ ਦਰਸ ਵਖਾਏ ਇਕ ਅਨਡੀਠਾ। ਪੰਚਮ ਘਰ ਦਰ ਸੁਹੰਜਣਾ, ਮਿਲੇ ਮੇਲ ਬਨਵਾਰੀ। ਚਰਨ ਕਵਲ ਕੀਆ ਸਾਚਾ ਮਜਨਾ, ਨਾਨਕ ਨਿਰਗੁਣ ਹਾਰੀ। ਤਾਲ ਤਲਵਾੜਾ ਏਕਾ ਵੱਜਣਾ, ਕਿਰਪਾ ਕਰ ਮੰਗੇ ਦਾਨ ਹੋਏ ਪਨਿਹਾਰੀ। ਸਤਿਨਾਮ ਰੱਖੇ ਲਜਨਾ, ਵਰਤੇ ਕਲ ਵਡ ਸੰਸਾਰੀ। ਨਾਨਕ ਮੇਲਾ ਸਾਚੇ ਸੱਜਣਾ, ਸੱਜਣ ਮੈਂਢਾ ਹਰਿ ਨਿਰੰਕਾਰੀ। ਦਰ ਦਵਾਰਾ ਆਪ ਆਪਣਾ ਤੱਜਣਾ, ਗੁਰ ਨਾਨਕ ਸ਼ਬਦ ਕਰੇ ਅਸਵਾਰੀ। ਪੁਰਖ ਅਬਿਨਾਸ਼ੀ ਪੜਦਾ ਕੱਜਨਾ, ਦੋ ਜਹਾਨਾਂ ਪਾਵੇ ਸਾਰੀ। ਨਾਮ ਨਗਾਰਾ ਏਕਾ ਵੱਜਣਾ, ਅੱਠੇ ਪਹਿਰ ਰਹੇ ਧੁਨਕਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਦੇਵੇ ਸਾਚਾ ਵਰ, ਹਰਿ ਸਾਜਨ ਸਾਚਾ ਸੱਜਣਾ। ਪੰਚਮ ਦਰ ਸਿਫਤ ਸਲਾਹ, ਨਾਨਕ ਹਰਿ ਗੁਣ ਗਾਇਆ। ਵੇਖ ਵਖਾਣੇ ਸਾਚਾ ਥਾਂ, ਸਰਗੁਣ ਦਿਸ ਨਾ ਆਇਆ। ਨਾ ਕੋਈ ਦੀਸੇ ਪਿਤਾ ਮਾਂ, ਬਾਲ ਗੋਦ ਨਾ ਕੋਈ ਉਠਾਈਆ। ਨਾ ਕੋਈ ਦੀਸੇ ਚਿੜੀ ਕਾਂ, ਲੱਖ ਚੁਰਾਸੀ ਨਜ਼ਰ ਨਾ ਆਇਆ। ਨਾ ਕੋਈ ਦੀਸੇ ਧੁੱਪ ਛਾਂ, ਸੂਰਜ ਚੰਨ ਨਾ ਕੋਈ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਸੁਹਾਏ ਇਕ ਦਰ, ਦਰ ਦਵਾਰਾ ਇਕ ਰਖਾਇਆ। ਪੰਚਮ ਘਰ ਹਰਿ ਭਗਵਾਨਾ, ਭਗਵਨ ਰੂਪ ਸਮਾਈਆ। ਨਾਨਕ ਦੇਵੇ ਨਾਮ ਨਿਧਾਨਾ, ਇਕ ਤਰਾਨਾ ਤਨ ਉਪਜਾਈਆ। ਕਬੀਰ ਕਬੀਰੇ ਬੱਧਾ ਗਾਨਾ, ਤੰਦੀ ਤੰਦ ਬੰਧਾਈਆ। ਆਪੇ ਹੋਏ ਜਾਣੀ ਜਾਣਾ, ਆਪ ਆਪਣਾ ਰੂਪ ਵਖਾਈਆ। ਨਾ ਕੋਈ ਬਾਣੀ ਨਾ ਕੋਈ ਬਾਣਾ, ਛੱਤੀ ਰਾਗ ਨਾ ਕੋਈ ਅਲਾਈਆ। ਰਸਨਾ ਗੁਣ ਨਾ ਕੋਈ ਵਖਾਣਾ, ਬੱਤੀ ਦੰਦ ਨਾ ਤਾਲ ਰਖਾਈਆ। ਮੰਦਰ ਅੰਦਰ ਨਾ ਕੋਇ ਮਕਾਨਾ, ਗੁਰੂਦਵਾਰਾ ਨਾ ਕੋਇ ਬਣਾਈਆ। ਏਕਾ ਜੋਤ ਹਰਿ ਗੁਣ ਨਿਧਾਨਾ, ਚਾਰੋਂ ਕੁੰਟ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੋਹਾਂ ਮੇਲਾ ਇਕ ਘਰ, ਘਰ ਬਾਹਰਾ ਇਕ ਵਖਾਈਆ। ਏਕਾ ਮੇਲਾ ਇਕ ਦਵਾਰ, ਆਪਣਾ ਮੁਖ ਛੁਪਾਇਆ। ਨਾਨਕ ਆਇਆ ਵਿਚ ਸੰਸਾਰ, ਜੀਆਂ ਜੰਤਾਂ ਦੁੱਖ ਮਿਟਾਇਆ। ਨਾਮ ਸਤਿ ਗਾਈ ਸਾਚੀ ਧਾਰ, ਮਰਦਾਨਾ ਸੰਗ ਰਲਾਇਆ। ਸਾਰੰਗ ਸਰੰਗਾ ਰਿਹਾ ਉਚਾਰ, ਤਾਰ ਸਿਤਾਰਾ ਇਕ ਹਿਲਾਇਆ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਆਪਣਾ ਰਾਹ ਤਕਾਇਆ। ਪੰਚਮ ਕਰੇ ਬੰਦ ਕਿਵਾੜ, ਛੇਵੇਂ ਕੁੰਡਾ ਲਾਹਿਆ। ਸ਼ਬਦ ਸਰੂਪੀ ਸੱਚੀ ਧਾਰ, ਆਪਣੀ ਆਪ ਵਹਾਇਆ। ਆਪੇ ਹੋਇਆ ਵਿਚੋਂ ਬਾਹਰ, ਜੋਤੀ ਜੋਤ ਸਮਾਇਆ। ਜੋਤ ਸਰੂਪੀ ਅਗੰਮ ਅਪਾਰ, ਸੱਤਵੇਂ ਡੇਰਾ ਲਾਇਆ। ਸੱਤਵੇਂ ਰੰਗ ਮਹੱਲ ਅਪਾਰ, ਆਕਾਸ਼ ਆਕਾਸ਼ਾ ਭੇਵ ਨਾ ਪਾਇਆ। ਨਿਰਗੁਣ ਰੂਪ ਹਰਿ ਨਿਰਾਹਾਰ, ਨਿਰਵੈਰ ਰੂਪ ਸਮਾਇਆ। ਚਾਰੇ ਕੁੰਟ ਹੋਏ ਉਜਿਆਰ, ਅੰਧ ਅੰਧੇਰ ਦਿਸ ਨਾ ਆਇਆ। ਨਾ ਕੋਈ ਦੀਸੇ ਹੋਰ ਸਹਾਰ, ਨਾ ਕੋਈ ਸੰਗ ਰਲਾਇਆ। ਦਰ ਦਰਵਾਜ਼ਾ ਨਾ ਕੋਈ ਪਾਏ ਸਾਰ, ਸ਼ਬਦ ਸੁੱਤ ਸੁੱਤ ਨਾ ਸਕੇ ਅਲਾਇਆ। ਪਾਰਬ੍ਰਹਮ ਅਬਿਨਾਸ਼ੀ ਅਚੁਤ, ਆਪ ਆਪਣੇ ਘਰ ਸਮਾਇਆ। ਆਪੇ ਜਾਣੇ ਆਪਣੀ ਰੁੱਤ, ਦਿਵਸ ਮਾਸ ਨਾ ਕੋਇ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਦਵਾਰੇ ਬੈਠਾ ਆਸਣ ਲਾਇਆ। ਰਸਨਾ ਭੋਗ ਹਰਿ ਭਗਵਾਨਾ, ਗੁਰਮੁਖਾਂ ਬਣਤ ਬਣਾਇੰਦਾ। ਗੁਰਮੁਖਾਂ ਬਖ਼ਸ਼ੇ ਚਰਨ ਧਿਆਨਾ, ਆਤਮ ਸੁਖ ਇਕ ਉਪਜਾਇੰਦਾ। ਆਤਮ ਸੁਖ ਜਗਤ ਨਿਸ਼ਾਨਾ, ਉਜਲ ਮੁਖ ਕਰਾਇੰਦਾ। ਉਜਲ ਮੁਖ ਦੋ ਜਹਾਨਾਂ, ਦੁਰਮਤ ਮੈਲ ਧਵਾਇੰਦਾ। ਦੁਰਮਤ ਮੈਲ ਮਿਟੇ ਨਿਸ਼ਾਨਾ, ਅੰਮ੍ਰਿਤ ਜਾਮ ਪਿਆਇੰਦਾ। ਅੰਮ੍ਰਿਤ ਜਾਮ ਇਕ ਨਿਧਾਨਾ, ਤਾਮਸ ਤ੍ਰਿਸ਼ਨਾ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਸੰਗ ਸਮਾਇੰਦਾ। ਹਰਿ ਸੰਗਤ ਦਰ ਦਵਾਰ ਸੁਹਾਇਆ, ਆਪ ਆਇਆ ਬੰਕ ਦਵਾਰੀ। ਹਰਿਜਨ ਸਾਚੇ ਲਏ ਤਰਾਇਆ, ਦੇਵੇ ਨਾਮ ਵਡ ਭੰਡਾਰੀ। ਸਾਚਾ ਮਾਰਗ ਇਕ ਵਖਾਇਆ, ਚਾਰ ਵਰਨਾਂ ਮੀਤ ਮੁਰਾਰੀ। ਰਾਓ ਰੰਕਾਂ ਏਕਾ ਰੰਗ ਰੰਗਾਇਆ, ਚਾੜ੍ਹੇ ਰੰਗਣ ਨਾਮ ਲਿਲਾਰੀ। ਸ਼ਬਦ ਘੋੜੇ ਤੰਗ ਕਸਾਇਆ, ਆਪ ਆਪਣੀ ਕਿਰਪਾ ਧਾਰੀ। ਸੋਲਾਂ ਕਲੀਆਂ ਆਸਣ ਲਾਇਆ, ਸਾਚੇ ਸ਼ਾਹ ਕਰੇ ਅਸਵਾਰੀ। ਦੋ ਜਹਾਨੀ ਫੇਰਾ ਪਾਇਆ, ਲੋਆਂ ਪੁਰੀਆਂ ਰਿਹਾ ਉਧਾਰੀ। ਵਰਭੰਡੀ ਖੋਜ ਖੁਜਾਇਆ, ਜਨ ਭਗਤਾਂ ਰਿਹਾ ਅਧਾਰੀ। ਭੇਖ ਪਖੰਡੀ ਮੇਟ ਮਿਟਾਇਆ, ਮਾਰੇ ਖੰਡਾ ਤੇਜ਼ ਕਟਾਰੀ। ਜੇਰਜ ਅੰਡੀ ਲੇਖੇ ਲਾਇਆ, ਹਰਿਜਨ ਆਏ ਚਰਨ ਦਵਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਸੁਹਾਏ ਬੰਕ ਦਵਾਰੀ। ਹਰਿ ਸ਼ਬਦ ਅਭੇਦ, ਭੇਵ ਕਿਸੇ ਨਾ ਪਾਇਆ। ਬ੍ਰਹਮਾ ਗਾ ਗਾ ਥੱਕੇ ਚਾਰੇ ਵੇਦ, ਆਦਿ ਅੰਤ ਦਿਸ ਨਾ ਆਇਆ। ਵੇਦ ਵਿਆਸਾ ਲਿਖੇ ਕਿਤੇਬ, ਨੌ ਅਠਾਰਾਂ ਪੁਰਾਨ ਜਣਾਇਆ। ਸ਼ਾਸਤਰ ਸਿਮਰਤ ਰਹੇ ਵੇਖ, ਵੇਖਣਹਾਰਾ ਦਿਸ ਨਾ ਆਇਆ। ਆਪੇ ਧਾਰੇ ਆਪਣਾ ਭੇਖ, ਖਾਣੀ ਬਾਣੀ ਲਏ ਉਪਾਇਆ। ਲੱਖ ਚੁਰਾਸੀ ਲਿਖਣਹਾਰਾ ਲੇਖ, ਜੀਵ ਜੰਤ ਰਿਹਾ ਉਪਾਇਆ। ਸਾਚੇ ਲੋਚਨ ਆਪੇ ਵੇਖ, ਹਰਿਜਨ ਸਾਚੇ ਲਏ ਜਗਾਇਆ। ਧੁਰਦਰਗਾਹੀ ਮਸਤਕ ਮੇਖ, ਆਪ ਆਪਣੀ ਆਪ ਲਗਾਇਆ। ਨਾ ਕੋਈ ਜਾਣੇ ਧਾਰੀ ਕੇਸ, ਮੁੰਡ ਮੁੰਡਾਇਆ ਨਾ ਹਰਿ ਰਘੁਰਾਇਆ। ਜੋਤੀ ਜਾਮਾ ਹਰਿ ਦਸਮੇਸ਼, ਕਾਹਨਾ ਕ੍ਰਿਸ਼ਨਾ ਰੂਪ ਵਟਾਇਆ। ਦੋ ਜਹਾਨੀ ਨਰ ਨਰੇਸ਼, ਨਿਰਗੁਣ ਸਰਗੁਣ ਰੂਪ ਸਮਾਇਆ। ਸਰਗੁਣ ਗੁਰਸਿਖ ਵਿਚ ਪਰਵੇਸ਼, ਨਿਰਗੁਣ ਨਿਰੰਕਾਰ ਹੋ ਆਇਆ। ਆਪੇ ਵਸਿਆ ਸਦ ਵਸੇਖ, ਘਟ ਘਟ ਅੰਦਰ ਡੇਰਾ ਲਾਇਆ। ਸੇਵਾ ਲਾਏ ਬ੍ਰਹਮਾ ਸ਼ਿਵ ਸ਼ੰਕਰ ਗਣੇਸ਼, ਕਰੋੜ ਤੇਤੀਸਾ ਸੰਗ ਰਲਾਇਆ। ਸੁਰਪਤ ਰਾਜਾ ਇੰਦ ਦਰ ਦਰਵੇਸ਼, ਦੋਏ ਜੋੜ ਸੀਸ ਝੁਕਾਇਆ। ਆਪੇ ਜਾਣੇ ਆਪਣਾ ਵੇਸ, ਜੁਗ ਜੁਗ ਆਪਣਾ ਵੇਸ ਵਟਾਇਆ। ਬਾਲ ਜਵਾਨੀ ਅਲ੍ਹੜ ਵਰੇਸ, ਬਿਰਧ ਬੁਢਾਪਾ ਨਾ ਕੋਈ ਰਖਾਇਆ। ਜੁਗ ਜੁਗ ਚਲੇ ਨਾ ਕੋਈ ਪੇਸ਼, ਜੁਗ ਜੁਗ ਆਪੇ ਦਏ ਉਲਟਾਇਆ। ਕਲਜੁਗ ਵੇਖੇ ਕਾਲੀ ਰੇਖ, ਜੂਠ ਝੂਠ ਹੋਏ ਹਲਕਾਇਆ। ਭਰਮੇ ਭੁੱਲੇ ਔਲੀਏ ਪੀਰ ਸ਼ੇਖ਼, ਸੰਗ ਮੁਹੰਮਦ ਚਾਰੇ ਯਾਰ ਨਾਲ ਰਲਾਇਆ। ਅਲ੍ਹਾ ਰਾਣੀ ਰਹੀ ਵੇਖ, ਹੂ ਹੂ ਅੱਲਾ ਨਾਅਰਾ ਲਾਇਆ। ਹਕੀਰ ਫ਼ਕੀਰ ਸ਼ਾਹ ਦਰਵੇਸ਼, ਹੱਥ ਜੰਜ਼ੀਰ ਕਵਣ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਭੇਖਾਧਾਰੀ ਭੇਖ ਬਾਵਨ ਪਤਤ ਪਾਵਨ ਦਿਸ ਨਾ ਆਇਆ। ਪਤਤ ਉਧਾਰੀ ਪਰਮ ਜੋਤ, ਪਾਰਬ੍ਰਹਮ ਅਬਿਨਾਸ਼ੀ। ਨਾ ਕੋਈ ਵੇਖੇ ਵਰਨ ਗੋਤ, ਹਰਿਜਨ ਤਰਾਏ ਬਣਾਏ ਚਰਨ ਦਾਸੀ। ਨੇੜ ਨਾ ਆਏ ਲਾੜੀ ਮੌਤ, ਹਰਿ ਦਰ ਦਰ ਘਰ ਘਰ ਕਾਇਆ ਮੰਦਰ ਅੰਦਰ ਲਹਿਣਾ ਦੇਣਾ ਮੂਲ ਚੁਕਾਏ ਬਾਕੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਅੰਮ੍ਰਿਤ ਜਾਮ ਪਿਆਏ, ਸਹਿੰਸਾ ਰੋਗ ਚਿੰਤ ਮਿਟਾਏ, ਬਣ ਬਣ ਸਾਚਾ ਸਾਕੀ। ਸਾਚਾ ਸਾਕੀ ਹਰਿ ਗੋਬਿੰਦ, ਭਰ ਭਰ ਜਾਮ ਪਿਆਇੰਦਾ। ਬੰਦਾ ਖ਼ਾਕੀ ਚੁਗਲੀ ਨਿੰਦ, ਨਿੰਦਕ ਨਿੰਦਿਆ ਮੁਖ ਰਖਾਇੰਦਾ। ਗੁਰਮੁਖ ਬਣਾਏ ਸਾਚੀ ਬਿੰਦ, ਕਾਇਆ ਬਿੰਦਰਾ ਬਨ ਵਖਾਇੰਦਾ। ਆਪ ਮਿਟਾਏ ਤ੍ਰਿਸ਼ਨਾ ਭੁੱਖ, ਆਤਮ ਤ੍ਰਿਪਤ ਕਰਾਇੰਦਾ। ਗਰਭਵਾਸ ਨਾ ਉਲਟਾ ਰੁੱਖ, ਲੱਖ ਚੁਰਾਸੀ ਫੰਦ ਕਟਾਇੰਦਾ। ਸੁਫਲ ਕਰਾਏ ਮਾਤ ਕੁਖ, ਜਨ ਹਰਿ ਭਗਤ ਭਗਤੀ ਸੇਵਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਕਾਇਆ ਜਨ ਕਢਾਇੰਦਾ। ਧੰਨ ਦਵਾਰਾ ਧੰਨ ਘਰ, ਹਰਿਜਨ ਧੰਨ ਕਮਾਈਆ। ਤਨ ਮੰਦਰ ਮਨ ਗਿਆ ਮੰਨ, ਗੁਰ ਚਰਨ ਸਰਨ ਸਰਨਾਈਆ। ਧਰਮ ਰਾਏ ਨਾ ਦੇਵੇ ਡੰਨ, ਲਾੜੀ ਮੌਤ ਨਾ ਕਰੇ ਕੁੜਮਾਈਆ। ਜੋਤ ਨਿਰੰਜਣ ਚਾੜ੍ਹੇ ਚੰਨ, ਸਚ ਸਚ ਕਰੇ ਰੁਸ਼ਨਾਈਆ। ਭਾਂਡਾ ਭਰਮ ਪ੍ਰਭ ਦੇਵੇ ਭੰਨ, ਨਾਮ ਭੰਡਾਰਾ ਇਕ ਰਖਾਈਆ। ਪੰਚ ਵਿਕਾਰਾ ਖੰਨ ਖੰਨ, ਤ੍ਰਿਸ਼ਨਾ ਤਾਮਸ ਦਏ ਮਿਟਾਈਆ। ਜਨ ਭਗਤਾਂ ਬੇੜਾ ਰਿਹਾ ਬੰਨ੍ਹ, ਕਲਜੁਗ ਤੇਰੀ ਅੰਤ ਅੰਤ ਕੰਤ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਸੁਹਾਏ ਸਾਚਾ ਦਰ, ਆਪ ਆਪਣਾ ਚਰਨ ਟਿਕਾਈਆ। ਧੰਨ ਭਾਗ ਧੰਨਵੰਤ, ਧਨ ਪਾਇਆ ਹਰਿ ਨਾਉਂ। ਮਿਲਿਆ ਮੇਲ ਪ੍ਰਭ ਸਾਚੇ ਕੰਤ, ਦੇਵੇ ਠੰਢੀ ਛਾਉਂ। ਆਪ ਬਣਾਏ ਮਾਤ ਬਣਤ, ਦਰ ਦਰ ਘਰ ਘਰ ਕਰੇ ਸਚ ਨਿਆਉਂ। ਗੁਰਸਿਖ ਸਾਚਾ ਸੱਜਣ ਸੰਤ, ਹਰਿ ਸਾਚਾ ਪਿਤਾ ਮਾਉਂ। ਮਿਲੇ ਵਡਿਆਈ ਵਿਚ ਜੀਵ ਜੰਤ, ਹੰਸ ਬਣਾਏ ਕਾਉਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਾਰ ਕਰਾਏ ਫੜ ਫੜ ਬਾਹੋਂ। ਸਿੰਘ ਜਰਨੈਲ ਤਨ ਲੈਣਾ ਜਰ, ਹਰਿ ਜੋਬਨ ਹਰਿ ਰੰਗ ਰਤਿਆ। ਹਰਿ ਨਾਮ ਵਡਿਆਈ ਜਗਤ ਵਰ, ਗੁਰ ਮੰਤਰ ਜਗਤ ਸਾਚੀ ਮਤਿਆ। ਚਰਨ ਧੂੜ ਇਸ਼ਨਾਨ ਕਰ, ਕਲਜੁਗ ਵਾ ਨਾ ਲੱਗੇ ਤੱਤਿਆ। ਖੁਲ੍ਹਾ ਰਹੇ ਸਦਾ ਘਰ, ਹਰਿ ਦੇਵੇ ਸਚ ਸਮਰੱਥਿਆ। ਭਗਵੰਤ ਭਗਤੀ ਨਾ ਜਾਏ ਹਰ, ਪੰਚਮ ਪੰਚ ਨਾ ਜਾਏ ਮਥਿਆ। ਨਾਮ ਭੰਡਾਰਾ ਰਿਹਾ ਭਰ, ਇਕ ਚੜ੍ਹਾਏ ਸਾਚੇ ਰਥਿਆ। ਆਪ ਆਪਣੇ ਜਿਹਾ ਕਰ, ਲੇਖ ਚੁਕਾਏ ਹੱਥੋ ਹੱਥਿਆ। ਅੰਮ੍ਰਿਤ ਮੇਵਾ ਦੇਵੇ ਵਰ, ਸ਼ਬਦ ਕਹਾਣੀ ਅਕੱਥ ਅਕੱਥਿਆ। ਸਰਨ ਸਰਨਾਈ ਜਾਣਾ ਤਰ, ਲੇਖਾ ਚੁੱਕੇ ਸਾਢੇ ਤਿੰਨ ਤਿੰਨ ਹੱਥਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਰੱਖੇ ਦੇ ਕਰ ਹੱਥਿਆ। ਨਾਮ ਖ਼ਜ਼ਾਨਾ ਦੇਵੇ ਵਡ ਭੰਡਾਰੀ। ਆਦਿ ਅੰਤ ਨਾ ਜਾਏ ਨਿਖੁੱਟ, ਵਰਤੇ ਵਰਤਾਵੇ ਵਿਚ ਸੰਸਾਰੀ। ਗੁਰਮੁਖ ਲਾਹਾ ਲੈਣ ਲੁੱਟ, ਮਨਮੁਖ ਸੁੱਤੇ ਪੈਰ ਪਸਾਰੀ। ਕਾਇਆ ਨਗਾਰੇ ਨਾ ਵੱਜੇ ਸ਼ਬਦ ਚੋਟ, ਨੇਤਰ ਰੋਵਣ ਜ਼ਾਰੋ ਜ਼ਾਰੀ। ਗੁਰਮੁਖ ਵਿਰਲਾ ਵਿਚੋਂ ਕੋਟੀ ਕੋਟ, ਪ੍ਰਭ ਸਾਚਾ ਰਿਹਾ ਉਭਾਰੀ। ਆਪੇ ਕੱਢਣਹਾਰਾ ਖੋਟ, ਪਾਰਸ ਪਰਖੇ ਪਰਖਣਹਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਤੇਰੀ ਰਿਹਾ ਪੈਜ ਸਵਾਰੀ। ਨਾ ਕੋਈ ਨਗਰ ਖੇੜਾ ਜਗਤ ਗਰਾਉਂ, ਨਾ ਕੋਈ ਸ਼ਹਿਰ ਵਸੰਦੜਾ। ਗੁਰਮੁਖਾਂ ਦੀਸੇ ਏਕਾ ਥਾਉਂ, ਗੁਰ ਚਰਨ ਧਿਆਨ ਰਖੰਦੜਾ। ਧਰਤ ਸੁਹਾਵੀ ਸਾਚੀ ਮਾਉਂ, ਪ੍ਰਭ ਸਾਚਾ ਚਰਨ ਛੁਹੰਦੜਾ। ਗੁਰਮੁਖਾਂ ਪਕੜੇ ਆਪੇ ਬਾਹੋਂ, ਮੇਲ ਮਿਲਾਏ ਮਿਲਿਆ ਮੇਲ ਨਾ ਫੇਰ ਵਿਛੰਦੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਇਕ ਘਰ ਜੋਤੀ ਨੂਰ ਜੋਤ ਜਗੰਦੜਾ। ਸਿਖ ਗੁਰ ਦਾਸ ਰੱਖ ਆਤਮ ਆਸ, ਪ੍ਰਭ ਪੂਰੀ ਆਸ ਕਰਾਇੰਦਾ। ਲੇਖਾ ਜਾਣੇ ਦਸ ਦਸ ਮਾਸ, ਸਾਸ ਗਰਾਸ ਵੇਖ ਵਖਾਇੰਦਾ। ਹਰਿ ਹਰਿ ਵਸਤ ਹਰਿ ਸਾਚੇ ਪਾਸ, ਦੇਵਣਹਾਰ ਆਪ ਅਖਵਾਇੰਦਾ। ਆਪੇ ਕਰਨਹਾਰਾ ਨਾਸ, ਪੂਤ ਸਪੂਤਾ ਆਪ ਉਪਜਾਇੰਦਾ। ਗੁਰ ਪੂਰੇ ਸਦ ਬਲ ਬਲ ਜਾਸ, ਗੁਰਸਿਖ ਰੂਪ ਸਮਾਇੰਦਾ। ਸਾਚਾ ਮੇਲਾ ਹਰਿ ਗੁਣਤਾਸ, ਗੁਣਵੰਤਾ ਹਰਿ ਗੁਣ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰੋ ਨੂਰ ਉਪਾਇੰਦਾ। ਗੁਰਸਿਖ ਸੁਹਾਇਆ ਬੰਕ ਦਵਾਰ, ਦਿਵਸ ਰੈਣ ਵੱਂਜੇ ਵਧਾਈਆ। ਗੁਰ ਸੰਗਤ ਗਾਇਆ ਮੰਗਲਾਚਾਰ, ਪ੍ਰਭ ਸਾਚੇ ਸਾਚੀ ਸੇਵ ਕਮਾਈਆ। ਆਪੇ ਬਖ਼ਸ਼ੇ ਬਖ਼ਸ਼ਣਹਾਰ, ਬਖ਼ਸ਼ਿਸ਼ ਆਪਣੇ ਹੱਥ ਰਖਾਈਆ। ਗੁਰਸਿਖ ਗੁਰਸਿਖ ਤੇਰਾ ਜਗਤ ਪਿਆਰ, ਜਾਗਰਤ ਜੋਤ ਰਿਹਾ ਜਗਾਈਆ। ਭਗਤ ਸੁਹੇਲਾ ਮੀਤ ਮੁਰਾਰ, ਸੇਵਕ ਸੇਵਾ ਲੇਖੇ ਲਾਈਆ। ਆਪੇ ਬਣਿਆ ਦਰ ਭਿਖਾਰ, ਪ੍ਰੇਮ ਭਿਛਿਆ ਮੰਗਣ ਆਈਆ। ਆਪੇ ਕਾਰਜ ਦਏ ਸਵਾਰ, ਪੂਰਨ ਇਛਿਆ ਆਪ ਕਰਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਸਾਚੀ ਸਿਖਿਆ ਇਕ ਰਖਾਈਆ। ਨਾਮ ਖੰਡਾ ਤੇਜ ਕਟਾਰ, ਗੁਰਮੁਖ ਸਾਚੇ ਤਨ ਪਹਿਨਾਈਆ। ਆਪ ਕਰਾਏ ਸਚ ਸ਼ਿੰਗਾਰ, ਸਚ ਦਸਤਾਰਾ ਸੀਸ ਟਿਕਾਈਆ। ਚਰਨ ਜੋੜਾ ਅਪਰ ਅਪਾਰ, ਧੂੜੀ ਖ਼ਾਕ ਰਮਾਈਆ। ਸ਼ਬਦ ਪੌੜਾ ਏਕੰਕਾਰ, ਆਪਣਾ ਆਪ ਵਖਾਈਆ। ਲੰਬਾ ਚੌੜਾ ਵਿਚ ਸੰਸਾਰ, ਦਿਸ ਕਿਸੇ ਨਾ ਆਈਆ। ਜਨ ਭਗਤਾਂ ਆਤਮ ਅੰਤਰ ਬਹੁੜਾ, ਆਪਣੀ ਰੀਤੀ ਰਿਹਾ ਸਖਾਈਆ। ਵੇਖੇ ਪਰਖੇ ਮਿੱਠਾ ਕੌੜਾ, ਹਰਿ ਰਸ ਮਿੱਠਾ ਅਨ ਰਸ ਡੀਠਾ ਗੁਰਮੁਖ ਰਿਹਾ ਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਗੁਰ ਸੰਗਤ ਦੇਵੇ ਨਾਮ ਵਰ, ਭਗਤ ਸੱਚੀ ਵਡਿਆਈਆ।
