੨੫ ਪੋਹ ੨੦੧੩ ਬਿਕ੍ਰਮੀ ਪਿੰਡ ਜੇਠੂਵਾਲ ਹਰਿ ਭਗਤ ਦਵਾਰ ਜ਼ਿਲਾ ਅੰਮ੍ਰਿਤਸਰ
ਵਡ ਸੰਸਾਰੀ ਆਪ, ਪ੍ਰਭ ਜੁਗ ਜੁਗ ਅਖਵਾਇਆ। ਭਗਤ ਭੰਡਾਰੀ ਆਪ, ਏਕਾ ਨਾਉਂ ਰਿਹਾ ਵਰਤਾਇਆ। ਜੋਤ ਨਿਰੰਕਾਰੀ ਆਪ, ਨਿਰਗੁਣ ਰੂਪ ਸਮਾਇਆ। ਸ਼ਬਦ ਅਧਾਰੀ ਆਪ, ਹਰ ਘਟ ਮੇਂ ਰਿਹਾ ਸਮਾਇਆ। ਕਰਮ ਵਿਚਾਰੀ ਆਪ, ਲੇਖਾ ਆਪਣੇ ਹੱਥ ਰਖਾਇਆ। ਵਣਜ ਵਪਾਰੀ ਆਪ, ਗੁਰਮੁਖ ਸਾਚੇ ਵਣਜ ਕਰਾਇਆ। ਨਾਮ ਕਟਾਰੀ ਆਪ, ਆਪ ਆਪਣੀ ਰਿਹਾ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਭੇਖ ਵਟਾਇਆ। ਦਰ ਦਰਬਾਰੀ ਆਪ ਪ੍ਰਭ, ਆਪੇ ਰਾਜ ਦਰਬਾਰਿਆ। ਖੇਲ ਖਿਲਾਰੀ ਆਪ ਹਰਿ, ਖੇਲੇ ਖੇਲ ਵਿਚ ਸੰਸਾਰਿਆ। ਮੇਲਣ ਮੇਲੀ ਆਪ ਹਰਿ, ਹਰਿਜਨ ਸਾਚੇ ਮੇਲ ਮਿਲਾ ਰਿਹਾ। ਜੋਤ ਅਕੇਲੀ ਆਪ ਹਰਿ, ਏਕਾ ਧਾਮ ਸੁਹਾ ਰਿਹਾ। ਰੰਗ ਨਵੇਲੀ ਆਪ ਦਰ, ਦਰ ਦਵਾਰਾ ਇਕ ਰਖਾ ਲਿਆ। ਜੀਵ ਜੰਤ ਅਧਾਰੀ ਆਪ ਹਰਿ, ਆਪ ਆਪਣੀ ਓਟ ਰਖਾ ਲਿਆ। ਲੱਖ ਚੁਰਾਸੀ ਪਾਵੇ ਸਾਰੀ ਆਪ ਹਰਿ, ਆਪੇ ਆਪ ਉਪਾ ਲਿਆ। ਗੁਰਮੁਖ ਚਰਨ ਉਧਾਰੀ ਆਪ ਹਰਿ, ਆਪ ਆਪਣਾ ਦਰਸ ਦਿਖਾ ਲਿਆ। ਨਾਨਕ ਭਿਖਾਰੀ ਆਪ ਹਰਿ, ਦਰ ਭਿਖਾਰੀ ਇਕ ਬੁਲਾ ਲਿਆ। ਸਤਿਨਾਮ ਭੰਡਾਰੀ ਆਪ ਹਰਿ, ਏਕਾ ਵਸਤੂ ਝੋਲੀ ਪਾ ਲਿਆ। ਜੋਤ ਅਕਾਰੀ ਆਪ ਹਰਿ, ਅਕਲ ਕਲਾ ਵਰਤਾ ਰਿਹਾ। ਗੋਬਿੰਦ ਤਨ ਸ਼ਿੰਗਾਰੀ ਆਪ ਹਰਿ, ਤਨ ਬਸਤਰ ਸ਼ਬਦ ਸਜਾ ਲਿਆ। ਤੇਜ ਕਟਾਰੀ ਆਪ ਹਰਿ, ਏਕਾ ਖੰਡਾ ਨਾਉਂ ਲਗਾ ਲਿਆ। ਕਿਲ੍ਹੇ ਕੋਟ ਕਾਇਆ ਗੜ੍ਹ ਉਸਾਰੀ ਆਪ ਹਰਿ, ਅੰਤਮ ਆਪੇ ਆਪ ਢਾਹ ਲਿਆ। ਪੰਚਮ ਤਤ ਜੀਵ ਜੰਤ ਸਾਧ ਸੰਤ ਗੁਰ ਪੀਰ ਅਵਤਾਰ ਅਧਾਰੀ ਆਪ ਹਰਿ, ਅੰਤਮ ਆਪਣੇ ਵਿਚ ਮਿਲਾ ਲਿਆ। ਗੋਬਿੰਦ ਨਾਨਕ ਭਿਖਾਰੀ ਆਪ ਹਰਿ, ਹਰਿ ਅਰਜਨ ਸੇਵਾ ਲਾ ਲਿਆ। ਅਰਜਨ ਵਿਚਾਰੀ ਇਕ ਦਰ, ਦਰ ਦਰਵਾਜ਼ਾ ਇਕ ਖੁਲ੍ਹਾ ਲਿਆ। ਨਾਮ ਭੰਡਾਰੀ ਸਚ ਸਰ, ਸਰ ਸਰੋਵਰ ਇਕ ਬਣਾ ਲਿਆ। ਸੁਹਾਏ ਬੰਕ ਦਵਾਰੀ ਕਿਰਪਾ ਕਰ, ਅਭੇਦ ਅਭੇਦਾ ਭੇਵ ਛੁਪਾ ਲਿਆ। ਚਿੱਟੇ ਅਸਵ ਸ਼ਬਦ ਘੋੜੇ ਸਾਚੇ ਚੜ੍ਹ, ਲੋਆਂ ਪੁਰੀਆਂ ਵੇਖ ਵਖਾ ਲਿਆ। ਦੂਰ ਦੁਰਾਡਾ ਬ੍ਰਹਮਾ ਵੇਖੇ ਖੜ੍ਹ, ਪ੍ਰਭ ਸਾਚੇ ਭੇਵ ਨਾ ਪਾ ਲਿਆ। ਸ਼ਿਵ ਸ਼ੰਕਰ ਬਾਸ਼ਕ ਤਸ਼ਕਾ ਲੱਗੇ ਧੜ, ਅੰਗੀਕਾਰ ਨਾ ਅੰਗ ਲਗਾ ਲਿਆ। ਕਰੋੜ ਤੇਤੀਸਾ ਨਾ ਕੋਈ ਸੀਸ ਨਾ ਕੋਈ ਧੜ, ਸੁਰਪਤ ਰਾਜਾ ਇੰਦ ਆਪ ਰੁਲਾ ਲਿਆ। ਲੱਖ ਚੁਰਾਸੀ ਰਿਹਾ ਫੜ, ਨਾਮ ਡੋਰੀ ਇਕ ਉਪਾ ਲਿਆ। ਗੁਰਮੁਖ ਸਾਚੇ ਕਾਇਆ ਮੰਦਰ ਅੰਦਰ ਵੇਖੇ ਚੜ੍ਹ, ਦਸਮ ਦਵਾਰੀ ਡੇਰਾ ਲਾ ਲਿਆ। ਆਪ ਆਪਣਾ ਘਾੜਨ ਘੜ, ਸਚ ਸਿੰਘਾਸਣ ਇਕ ਵਿਛਾ ਲਿਆ। ਨਾ ਕੋਈ ਚੋਟੀ ਨਾ ਕੋਈ ਜੜ੍ਹ, ਭੇਵ ਕਿਸੇ ਨਾ ਪਾ ਲਿਆ। ਮੜ੍ਹੀ ਗੋਰ ਨਾ ਜਾਏ ਸੜ, ਖ਼ਾਕੀ ਖ਼ਾਕ ਨਾ ਕਿਸੇ ਮਿਲਾ ਲਿਆ। ਜਗਤ ਵਹਿਣ ਨਾ ਜਾਣਾ ਸੜ, ਡੂੰਘੇ ਸਾਗਰ ਨਾ ਡੁਬਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰ ਗੋਬਿੰਦਾ ਇਕ ਮੰਨਾ ਲਿਆ। ਨਾਨਕ ਤੇਰਾ ਨਿਜ ਘਰ ਰੂਪ, ਹਰਿ ਨੇਤਰ ਨੈਣ ਵਿਚਾਰਿਆ। ਜੋਤੀ ਜਾਮਾ ਸਤਿ ਸਰੂਪ, ਸਤਿ ਪੁਰਖਾਂ ਵਿਚ ਸਮਾ ਰਿਹਾ। ਕਲਜੁਗ ਰੈਣ ਅੰਧੇਰੀ ਚਾਰੇ ਕੂਟ, ਦਹਿ ਦਿਸ਼ਾ ਵੇਖ ਵਖਾ ਰਿਹਾ। ਤੀਰ ਨਿਰਾਲਾ ਰਿਹਾ ਛੂਟ, ਏਕਾ ਚਿਲ੍ਹਾ ਨਾਮ ਚੜ੍ਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਤੇਰਾਂ ਤੇਰੀ ਕਰ ਵਿਚਾਰ, ਨਾਨਕ ਗੋਬਿੰਦ ਪਾਵੇ ਸਾਰ, ਸ਼ਬਦ ਸਰੂਪੀ ਏਕਾ ਕਾਰ, ਏਕਾ ਆਪਣਾ ਅੰਕ ਰਖਾ ਲਿਆ। ਜੋਤ ਜੁਗੰਤਾ ਆਪ ਪ੍ਰਭ, ਆਪਣਾ ਆਪ ਉਪਾਏ। ਭੋਗ ਭੁਗੰਤਾ ਆਪ ਪ੍ਰਭ, ਆਪਣੀ ਬਣਤ ਬਣਾਏ। ਸ਼ਬਦ ਰਚੰਤਾ ਆਪ ਪ੍ਰਭ, ਆਪਣੀ ਧੁਨ ਉਪਜਾਏ। ਨਾਰੀ ਕੰਤਾ ਆਪ ਪ੍ਰਭ, ਆਪਣੀ ਸੇਜ ਹੰਢਾਏ। ਰੁੱਤ ਬਸੰਤਾ ਆਪ ਪ੍ਰਭ, ਫਲ ਫੁਲਵਾੜੀ ਆਪ ਲਗਾਏ। ਧੰਨ ਧੰਨਵੰਤਾ ਆਪ ਪ੍ਰਭ, ਹਰਿ ਨਾਮਾ ਧੁਨ ਰਖਾਏ। ਪਤ ਪਤਵੰਤਾ ਆਪ ਪ੍ਰਭ, ਪਤਤ ਉਧਾਰਨ ਹੋ ਜਾਏ। ਜੀਵ ਜੰਤਾ ਆਪ ਪ੍ਰਭ, ਲੱਖ ਚੁਰਾਸੀ ਰਿਹਾ ਉਪਾਏ। ਸਾਧਨ ਸੰਤਾ ਆਪ ਪ੍ਰਭ, ਸਤਿ ਸੰਤੋਖੀ ਧਰਮ ਰਖਾਏ। ਆਦਿਨ ਅੰਤਾ ਆਪ ਪ੍ਰਭ, ਏਕਾ ਏਕ ਅਖਵਾਏ। ਜੁਗਾ ਜੁਗੰਤਾ ਆਪ ਪ੍ਰਭ, ਜੁਗ ਜੁਗ ਭੇਖ ਵਟਾਏ। ਸਤਿਜੁਗ ਤ੍ਰੇਤਾ ਦੁਆਪਰ ਵੇਖ ਝੱਬ, ਕਲਜੁਗ ਵੇਲਾ ਵੇਲਾ ਆਏ। ਬ੍ਰਹਮਾ ਭੇਵ ਨਾ ਜਾਣੇ ਕਵਲ ਨੱਭ, ਕਵਲ ਕਵਲਾ ਰਿਹਾ ਉਪਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਏ। ਆਪੇ ਭੂਪਾ ਸਤਿ ਸਰੂਪ, ਆਪੇ ਹੋਏ ਸਿਕਦਾਰਿਆ। ਆਪੇ ਹੋਏ ਅੰਧ ਕੂਪ, ਚਾਰ ਕੁੰਟ ਅੰਧ ਅੰਧਿਆਰਿਆ। ਆਪੇ ਹੋਏ ਤ੍ਰਿਸ਼ਨਾ ਭੂਖ, ਆਪੇ ਤ੍ਰਿਪਤ ਅਧਾਰਿਆ। ਆਪੇ ਹੋਏ ਦੂਖ ਸੂਖ, ਆਪੇ ਤਨ ਪਸਾਰਿਆ। ਆਪੇ ਉਲਟਾ ਬਿਰਖ ਰੂਪ, ਜੜ੍ਹ ਚੋਟੀ ਨਾ ਕੋਇ ਵਖਾ ਰਿਹਾ। ਆਪੇ ਹੋਏ ਮਾਤ ਕੁੱਖ, ਆਪੇ ਬਾਹਰ ਸੁਹਾ ਰਿਹਾ। ਆਪੇ ਹੋਏ ਉਜਲ ਮੁਖ, ਆਪੇ ਮਸਤਕ ਟਿੱਕਾ ਕਾਲਾ ਲਾਹ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿੱਕਾ ਬਾਲਾ ਮੀਤ ਬਣਾ ਰਿਹਾ। ਨਿੱਕਾ ਬਾਲਾ ਹਰਿ ਅੰਞਾਨਾ, ਦਿਸ ਕਿਸੇ ਨਾ ਆਇੰਦਾ। ਨਾ ਕੋਈ ਜਾਣੇ ਸੁਘੜ ਸਿਆਣਾ, ਭੇਦ ਅਭੇਦਾ ਭੇਵ ਛੁਪਾਇੰਦਾ। ਮਾਇਆ ਭਰਮੇ ਭੁੱਲਾ ਰਾਜਾ ਰਾਣਾ, ਵੇਦ ਕਿਤੇਬਾ ਨਜ਼ਰ ਨਾ ਆਇੰਦਾ। ਜੋਤ ਸਰੂਪੀ ਪਹਰਿਆ ਬਾਣਾ, ਰਸਨਾ ਜਿਹਵਾ ਮੁਖ ਛੁਪਾਇੰਦਾ। ਸੋਹੰ ਗਾਏ ਏਕਾ ਗਾਣਾ, ਨਾਦ ਆਪਣੇ ਹੱਥ ਰਖਾਇੰਦਾ। ਆਪੇ ਹੋਇਆ ਜਾਣੀ ਜਾਣਾ, ਜਾਨਣਹਾਰ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੂਪ ਵਟਾਇੰਦਾ। ਰੂਪ ਵਟਾਇਆ ਹਰਿ ਨਿਰੰਕਾਰ, ਰੇਖ ਰੰਗ ਨਾ ਕੋਇ। ਪਰਗਟ ਹੋਇਆ ਵਿਚ ਸੰਸਾਰ, ਆਪ ਆਪਣੀ ਜੋਤ ਬਲੋਏ। ਗੁਰ ਗੋਬਿੰਦਾ ਸੰਗ ਪਿਆਰ, ਅੰਗੀਕਾਰ ਖਲੋਏ। ਸ਼ਬਦ ਕਟਾਰੀ ਤਿੱਖੀ ਧਾਰ, ਤਨ ਗਾਤਰੇ ਬ੍ਰਹਮਾ ਪਰੋਏ। ਦਿਸ ਨਾ ਆਏ ਵਿਚ ਸੰਸਾਰ, ਸਾਧ ਸੰਤ ਰਹੇ ਸੋਏ। ਆਪ ਆਪਣਾ ਕਰ ਆਕਾਰ, ਧੰਨ ਦਿਹਾੜਾ ਪੋਹ ਛੱਬੀ ਮਾਤ ਹੋਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਵੇਖ ਵਖਾਣੇ ਜਹਾਨਾਂ ਦੋਏ। ਧੰਨ ਸੁਭਾਗੀ ਦਿਵਸ ਰੈਣ, ਕਰੇ ਕਰਾਏ ਆਪ। ਰਸਨਾ ਕਿਸੇ ਨਾ ਸਕੇ ਕਹਿਣ, ਪੁਰਖ ਅਬਿਨਾਸ਼ੀ ਵਡ ਪਰਤਾਪ। ਦਰਸ ਦਿਖਾਏ ਨੇਤਰ ਨੈਣ, ਇਕ ਜਪਾਏ ਸਾਚਾ ਜਾਪ। ਕਲਜੁਗ ਮਾਇਆ ਝੂਠੇ ਵਹਿਣ, ਨਾ ਕੋਈ ਜਾਣੇ ਪੁੰਨ ਪਾਪ। ਮਾਇਆ ਨਾਗਣੀ ਡੱਸੇ ਡੈਣ, ਕਲਜੁਗ ਅੰਤਮ ਰਿਹਾ ਕਾਂਪ। ਰਾਏ ਧਰਮ ਮੰਗੇ ਲਹਿਣਾ ਦੇਣ, ਲੇਖਾ ਚੁੱਕੇ ਤੀਨੋਂ ਤਾਪ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦਾ ਵੇਖ ਦਰ, ਆਪੇ ਬਣਿਆ ਸਾਕ ਸੱਜਣ ਸੈਣ। ਸਤਿਜੁਗ ਤੇਰੀ ਸਾਚੀ ਰੀਤ, ਗੁਰ ਗੋਬਿੰਦ ਚਲਾਇੰਦਾ। ਗੋਬਿੰਦ ਗੁਰ ਪਤਤ ਪੁਨੀਤ, ਹਰਿ ਹਰਿ ਵਿਚ ਸਮਾਇੰਦਾ। ਹਰਿ ਹਰਿ ਸਾਚਾ ਇਕ ਅਤੀਤ, ਸਦਾ ਸੁਰਜੀਤ ਅਖਵਾਇੰਦਾ। ਇਕ ਸੁਣਾਏ ਸੁਹਾਗੀ ਗੀਤ, ਸੋਹੰ ਨਾਉਂ ਰਖਾਇੰਦਾ। ਸੰਮਤ ਤੇਰਾਂ ਰਿਹਾ ਬੀਤ, ਨਾਨਕ ਨਾਉਂ ਵਡਿਆਇੰਦਾ। ਵੇਖੇ ਪਰਖੇ ਹਸਤ ਕੀਟ, ਥਾਉਂ ਥਾਈਂ ਫੋਲ ਫੁਲਾਇੰਦਾ। ਸ਼ਬਦ ਚਲਾਏ ਇਕ ਅਨਡੀਠ, ਦਿਸ ਕਿਸੇ ਨਾ ਆਇੰਦਾ। ਪਰਗਟ ਹੋਇਆ ਬੀਠਲਾ ਬੀਠ, ਮਾਇਆ ਭਰਮ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਰੀਤੀ ਮਾਤ ਚਲਾਇੰਦਾ। ਸਾਚੀ ਰੀਤੀ ਸਤਿ ਪੁਰਖ, ਆਪਣੀ ਮਾਤ ਚਲਾਈਆ। ਜੋਤ ਨਿਰੰਜਣ ਰਿਹਾ ਪਰਖ, ਅਲਖਣਾ ਅਲਖ ਨਾ ਲਖਿਆ ਜਾਈਆ। ਅੰਮ੍ਰਿਤ ਮੇਘ ਰਿਹਾ ਬਰਸ, ਪ੍ਰਤੱਖਣਾ ਪ੍ਰਤੱਖ ਰੂਪ ਵਟਾਈਆ। ਨਾ ਕੋਈ ਸੋਗ ਨਾ ਕੋਈ ਹਰਖ, ਲੱਖ ਚੁਰਾਸੀ ਉਪਾਏ ਦਏ ਮਿਟਾਈਆ। ਕਲਜੁਗ ਕਾਇਆ ਪਾਏ ਨਿਰਖ, ਸੋਹੰ ਕੰਡਾ ਤੋਲ ਤੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬ੍ਰਹਿਮੰਡਾਂ ਖੋਜ ਖੁਜਾਇੰਦਾ। ਸਤਿਜੁਗ ਤੇਰੀ ਸਚ ਸਲਾਹ, ਹਰਿ ਸੰਗਤ ਆਪ ਜਣਾਇੰਦਾ। ਸ਼ਬਦ ਸਰੂਪੀ ਬਣ ਮਲਾਹ, ਲੇਖਾ ਲੇਖ ਲਿਖਾਇੰਦਾ। ਨੌ ਦਰਵਾਜ਼ੇ ਜਗਤ ਰਾਹ, ਏਕਾ ਏਕ ਵਖਾਇੰਦਾ। ਗੁਰਮੁਖਾਂ ਆਪੇ ਪਕੜੇ ਬਾਂਹ, ਘਰ ਦਸਵੇਂ ਰੂਪ ਵਟਾਇੰਦਾ। ਆਪੇ ਹੋਏ ਪਿਤਾ ਮਾਂ, ਪਿਤਾ ਪੂਤ ਆਪ ਅਖਵਾਇੰਦਾ। ਇਕ ਜਪਾਏ ਸਾਚਾ ਨਾਂ, ਵਣਜ ਵਣਜਾਰਾ ਆਪ ਕਰਾਇੰਦਾ। ਕਾਇਆ ਵਸਾਏ ਨਗਰ ਗਰਾਂ, ਜੋਤੀ ਦੀਪਕ ਇਕ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਸੁਹਾਏ ਸਾਚਾ ਥਾਂ, ਸੁਹਾਵਾ ਥਾਨ ਆਪ ਸੁਹਾਇੰਦਾ। ਹਰਿ ਸੰਗਤ ਹਰਿ ਸਾਚਾ ਰੰਗ, ਆਪਣਾ ਆਪ ਚੜ੍ਹਾਇੰਦਾ। ਅੰਮ੍ਰਿਤ ਆਤਮ ਧਾਰਾ ਦੇਵੇ ਗੰਗ, ਸਰ ਸਰੋਵਰ ਇਕ ਵਖਾਇੰਦਾ। ਤਾਲ ਤਲਵਾੜਾ ਵੱਜੇ ਨਾਮ ਮਰਦੰਗ, ਪੁਰਖ ਅਬਿਨਾਸ਼ੀ ਆਪ ਵਜਾਇੰਦਾ। ਮਿਲੇ ਮੇਲ ਹਰਿ ਸੂਰੇ ਸਰਬੰਗ, ਦਾਤਾ ਯੋਧਾ ਸੂਰ ਮੇਲ ਮਿਲਾਇੰਦਾ। ਆਪੇ ਹੋਏ ਅੰਗ ਸੰਗ, ਆਸ਼ਾ ਮਨਸਾ ਪੂਰ ਆਪ ਅਖਵਾਇੰਦਾ। ਆਪੇ ਕਸਣਹਾਰਾ ਤੰਗ, ਆਪੇ ਆਸਣ ਲਾਇੰਦਾ। ਲੋਆਂ ਪੁਰੀਆਂ ਪਾਰ ਲੰਘ, ਲੋਕਮਾਤੀ ਫੇਰਾ ਪਾਇੰਦਾ। ਸ਼ਬਦ ਰੰਗੀਲਾ ਇਕ ਪਲੰਘ, ਜੋਤੀ ਜਾਮਾ ਭੇਖ ਵਟਾਇੰਦਾ। ਲੱਖ ਚੁਰਾਸੀ ਕਰਨੀ ਭੰਗ, ਬ੍ਰਹਮਾ ਵਿਸ਼ਨ ਸ਼ਿਵ ਦਰ ਬਹਾਇੰਦਾ। ਤ੍ਰੈਗੁਣ ਮਾਇਆ ਮਾਰੇ ਡੰਗ, ਨਾ ਕੋਈ ਕਿਸੇ ਛੁਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸਾਚਾ ਸੰਗ ਆਪਣਾ ਆਪ ਨਿਭਾਇੰਦਾ। ਆਪਣਾ ਸੰਗ ਨਿਭਾਵਣ ਆਇਆ, ਬੇਪਰਵਾਹ ਅੱਲਾ। ਸੰਗ ਮੁਹੰਮਦ ਮੇਲ ਮਿਲਾਵਣ ਆਇਆ, ਨੂਰ ਅਲਾਹੀ ਇਕ ਇਕੱਲਾ। ਅਹਿਮਦ ਅਹਿਮਦੀ ਰੂਪ ਵਟਾਵਣ ਆਇਆ, ਵੇਖ ਵਖਾਣੇ ਉਚੇ ਟਿੱਲੇ ਜੰਗਲ ਜੂਹ ਡਲਾ। ਸ਼ਾਹ ਸੁਲਤਾਨਾਂ ਆਪ ਹਿਲਾਵਣ ਆਇਆ, ਹੱਥ ਫੜਿਆ ਸੋਹੰ ਭੱਲਾ। ਮਨਮੁਖਾਂ ਜੀਵਾਂ ਆਪ ਮੁਕਾਵਣ ਆਇਆ, ਖੇਲੇ ਖੇਲ ਜਲਾ ਥਲਾ। ਗੁਰ ਗੋਬਿੰਦਾ ਜੋਤ ਪਰਗਟਾਵਣ ਆਇਆ, ਮੇਲ ਮਿਲਾਏ ਗੋਬਿੰਦ ਡੱਲਾ। ਨਰ ਨਿਰੰਕਾਰ ਆਪ ਅਖਵਾਵਣ ਆਇਆ, ਹਰਿ ਹੋਏ ਅਛਲ ਅਛੱਲਾ। ਗੋਬਿੰਦ ਕਾਇਆ ਵਿਚ ਸਮਾਵਣ ਆਇਆ, ਦੀਪਕ ਜੋਤੀ ਏਕਾ ਬੱਲਾ। ਸ਼ਬਦੀ ਧਾਰ ਚਲਾਵਣ ਆਇਆ, ਦਰ ਦਵਾਰਾ ਏਕਾ ਮੱਲਾ। ਸ੍ਰਿਸ਼ਟ ਸਬਾਈ ਏਕਾ ਵਣਜ ਕਰਾਵਣ ਆਇਆ, ਚਾਰ ਵਰਨ ਦਰ ਦਵਾਰੇ ਖਲਾ। ਸੰਮਤ ਤੇਰਾਂ ਤੇਰੀ ਧਾਰ ਬੰਨ੍ਹਾਵਣ ਆਇਆ, ਨਾਨਕ ਹਰਿ ਹਰਿ ਗਾਇਆ ਪਾਇਆ ਗਲ ਵਿਚ ਪੱਲਾ। ਗੁਰ ਗੋਬਿੰਦਾ ਤੇਜ ਵਖਾਵਣ ਆਇਆ, ਰਸਨਾ ਇਕ ਚੜ੍ਹਾਇਆ ਚਿੱਲ੍ਹਾ। ਚਾਰੋਂ ਕੁੰਟ ਮੇਟ ਮਿਟਾਵਣ ਆਇਆ, ਕਲਜੁਗ ਤੇਰਾ ਪੂਰ ਕਰਾਇਆ ਸ਼ਿਲਾ। ਗੁਰਮੁਖ ਸਾਚੇ ਮੇਲ ਮਿਲਾਵਣ ਆਇਆ, ਪੁਰਖ ਅਬਿਨਾਸ਼ੀ ਅੱਗੇ ਹੋ ਹੋ ਮਿਲਾ। ਸਾਚੀ ਸਿਖਿਆ ਦੇ ਮਤ ਸਮਝਾਵਣ ਆਇਆ। ਨਾਲ ਰਖਾਇਆ ਸ਼ਬਦ ਘੋੜਾ ਨੀਲਾ। ਜੋਤੀ ਜੋੜੇ ਜੋੜ ਜੁੜਾਵਣ ਆਇਆ, ਤਨ ਛੁਹਾਇਆ ਬਸਤਰ ਪੀਲਾ। ਹੱਥੀਂ ਮਹਿੰਦੀ ਰੰਗ ਰੰਗਾਵਣ ਆਇਆ, ਅੰਗ ਲਾਏ ਬਸਤਰ ਨੀਲਾ। ਚੌਦਾਂ ਤਬਕਾਂ ਆਪ ਹਿਲਾਵਣ ਆਇਆ, ਜੋਤ ਸਰੂਪੀ ਛੈਲ ਛਬੀਲਾ। ਛੱਬੀ ਪੋਹ ਜੋਤ ਜਗਾਵਣ ਆਇਆ, ਗੁਰ ਸੰਗਤ ਬਣਾਏ ਇਕ ਕਬੀਲਾ। ਸੰਮਤ ਚੌਦਾਂ ਰਾਹ ਵਖਾਵਣ ਆਇਆ, ਪਾਰ ਕਰਾਏ ਸਾਗਰ ਝੀਲਾਂ। ਕਾਇਆ ਗਾਗਰ ਜੋਤ ਜਗਾਵਣ ਆਇਆ, ਪ੍ਰੇਮ ਲਾਏ ਚੁਆਤੀ ਤੀਲਾ। ਦਰ ਦਵਾਰੇ ਮੰਗੀ ਏਕਾ ਮੰਗ ਮੰਗਣ ਆਇਆ, ਪ੍ਰਭ ਦਰਸ਼ਨ ਨੇਤਰ ਨੈਣਾ। ਕਾਇਆ ਚੋਲੀ ਰੰਗ ਚੜ੍ਹਾਵਣ ਆਇਆ, ਪੰਚਮ ਤਤ ਵੇਖੇ ਕਾਇਆ ਖੇਤਾ। ਸ਼ਬਦ ਘੋੜੀ ਗੁਰਮੁਖ ਸਚ ਦੁਲਾਰ ਚੜ੍ਹਾਵਣ ਆਇਆ, ਪਹਿਲੀ ਚੇਤਰ ਰੱਖਣਾ ਚੇਤਾ। ਮਨਮੁਖ ਵਹਿੰਦੀ ਧਾਰ ਰੁੜ੍ਹਾਵਣ ਆਇਆ, ਆਪੇ ਬਣਿਆ ਸਾਚਾ ਵਹਿਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਪੰਚਮ ਮੀਤਾ। ਪੰਚਮ ਜੇਠ ਹਰਿ ਸੰਗਤ ਉਪਦੇਸ਼, ਨਿਰਗੁਣ ਰਿਹਾ ਜਣਾਈਆ। ਸਰਗੁਣ ਵਿਚ ਪ੍ਰਵੇਸ਼, ਸਰਗੁਣ ਰੂਪ ਰਿਹਾ ਬਣਾਈਆ। ਨਿਰਗੁਣ ਸਦ ਆਦੇਸ, ਸਰਗੁਣ ਰਿਹਾ ਕਰਾਈਆ। ਸਰਗੁਣ ਧਾਰੀ ਕੇਸ, ਗੋਬਿੰਦ ਰੂਪ ਵਟਾਈਆ। ਗੋਬਿੰਦ ਨਰ ਨਰੇਸ਼, ਨਿਰਗੁਣ ਨੇਂਹ ਲਗਾਈਆ। ਨਿਰਗੁਣ ਰਿਖੀ ਕੇਸ਼, ਗੋਬਿੰਦ ਗਵਰਧਨ ਰਿਹਾ ਉਠਾਈਆ। ਸਰਗੁਣ ਦਸ ਦਸਮੇਸ਼, ਦਸ ਧਾਰਾ ਰਿਹਾ ਵਹਾਈਆ। ਨਿਰਗੁਣ ਸੇਜਾ ਬਾਸ਼ਕ ਸ਼ੇਸ਼, ਸਾਂਗੋ ਪਾਂਗ ਹੰਢਾਈਆ। ਸਰਗੁਣ ਦਰ ਦਰਵੇਸ, ਨਿਰਗੁਣ ਆਪ ਹੋ ਆਈਆ। ਨਿਰਗੁਣ ਨਿਰਧਨ ਵੇਸ, ਸਰਗੁਣ ਸਹਿਜ ਮਿਲਾਈਆ। ਸਰਗੁਣ ਸਾਚੇ ਦੇਸ, ਨਿਰਗੁਣ ਡੰਕ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਰਗੁਣ ਨਿਰਗੁਣ ਨਿਰਗੁਣ ਸਰਗੁਣ ਦੋਏ ਖੇਲ ਖਿਲਾਈਆ। ਨਿਰਗੁਣ ਨਿਰਵੈਰ ਸਰਗੁਣ ਸਮਾਇਆ। ਸਰਗੁਣ ਏਕਾ ਲਹਿਰ, ਨਿਰਗੁਣ ਸ਼ਬਦ ਚਲਾਇਆ। ਨਿਰਗੁਣ ਨਿਜ ਘਰ ਸੈਰ, ਸਰਗੁਣ ਰਿਹਾ ਕਰਾਇਆ। ਸਰਗੁਣ ਤਾਰੇ ਕਰ ਕਰ ਮਿਹਰ, ਨਿਰਗੁਣ ਆਪਣੀ ਦਇਆ ਕਮਾਇਆ। ਨਿਰਗੁਣ ਵਸੇ ਕਾਇਆ ਸ਼ਹਿਰ, ਸਰਗੁਣ ਦਸਮ ਦਵਾਰੀ ਘਰ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਰੂਪ ਵਟਾਇਆ। ਨਿਰਗੁਣ ਨਿਰਲਜ ਹੈ, ਸਰਗੁਣ ਲਾਜਾਵੰਤ। ਸਰਗੁਣ ਅੰਦਰ ਰਿਹਾ ਸਜ ਹੈ, ਬੰਦ ਕਰਾਏ ਨੌ ਦਵਾਰ, ਪੁਰਖ ਅਬਿਨਾਸ਼ੀ ਬੰਨ੍ਹੇ ਧਾਰ, ਕਲਜੁਗ ਸਤਿਜੁਗ ਮੇਲਾ। ਗੁਰਮੁਖਾਂ ਗੁਰ ਆਪ ਵਿਚਾਰ, ਗੁਰ ਗੋਬਿੰਦ ਗੁਰ ਚੇਲਾ। ਇਕ ਕਰਾਏ ਜੈ ਜੈ ਜੈਕਾਰ, ਹਰਿ ਸਾਚਾ ਸੱਜਣ ਸੁਹੇਲਾ। ਜਨ ਭਗਤਾਂ ਕਰੇ ਖ਼ਬਰਦਾਰ, ਕਲਜੁਗ ਅੰਤਮ ਵੇਲਾ। ਨਾਨਕ ਮਿਲਿਆ ਨਰ ਨਿਰੰਕਾਰ, ਜੋਤ ਨਿਰੰਜਣ ਚੜ੍ਹਿਆ ਤੇਲਾ। ਆਇਆ ਗਿਆ ਵਿਚ ਸੰਸਾਰ, ਅਚਰਜ ਖੇਲ ਖੇਲਾ। ਗੋਬਿੰਦ ਰੂਪ ਅਪਰ ਅਪਾਰ, ਗੋਬਿੰਦ ਕਾਇਆ ਸਚ ਅਧਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਤਮ ਮੇਲਾ ਗੁਰ ਗੁਰ ਚੇਲਾ। ਗੁਰ ਚੇਲਾ ਸੋਹੇ ਇਕ ਦਵਾਰ, ਗੁਰ ਚੇਲਾ ਇਕ ਦਵਾਰਿਆ, ਏਕਾ ਰੰਗ ਸਮਾਏ। ਪੁਰਖ ਅਬਿਨਾਸ਼ੀ ਇਕ ਭਤਾਰਿਆ, ਸਾਚੀ ਸੇਜਾ ਰਿਹਾ ਹੰਢਾਏ। ਗੋਬਿੰਦ ਕਾਇਆ ਵਣਜ ਵਪਾਰਿਆ, ਨਾਮ ਨਾਮਾ ਰਿਹਾ ਕਰਾਏ। ਜੋਤ ਨਿਰੰਜਣ ਭਰੇ ਭੰਡਾਰਿਆ, ਹਰਿ ਸ਼ਬਦੀ ਰੂਪ ਵਟਾਏ। ਖੇਲੇ ਖੇਲ ਵਿਚ ਸੰਸਾਰਿਆ, ਖੇਲਣਹਾਰ ਦਿਸ ਨਾ ਆਏ। ਗੁਰ ਚੇਲਾ ਆਪ ਉਪਾਰਿਆ, ਚੇਲਾ ਗੁਰ ਆਪ ਹੋ ਜਾਏ। ਸੱਜਣ ਸੁਹੇਲਾ ਆਪ ਨਿਰੰਕਾਰਿਆ, ਦਰ ਦਵਾਰਾ ਇਕ ਵਖਾਏ। ਨਾਮ ਕਟਾਰਾ ਤਨ ਸ਼ਿੰਗਾਰਿਆ, ਬਸਤਰ ਸਸ਼ਤਰ ਰਿਹਾ ਪਹਿਨਾਏ। ਖੰਡਾ ਖੜਕੇ ਵਿਚ ਬ੍ਰਹਿਮੰਡ ਅਪਾਰਿਆ, ਹਰਿ ਸਾਚਾ ਰਿਹਾ ਖੜਕਾਏ। ਪੰਚ ਉਠਾਏ ਪੰਚ ਪਿਆਰਿਆ, ਚਾਰ ਵਰਨਾਂ ਮਾਣ ਦਵਾਏ। ਏਕਾ ਇੱਕੀ ਏਕਾ ਧਾਰਿਆ, ਕਲਜੁਗ ਤੇਰੀ ਅੰਤਮ ਪਾਏ। ਸਾਚੀ ਸਿੱਖੀ ਵਿਚ ਸੰਸਾਰਿਆ, ਖੰਡਿਉਂ ਤਿੱਖੀ ਮਾਤ ਰਹਿ ਜਾਏ। ਨਾ ਕੋਈ ਮੁਨੀ ਰਿਖੀ ਪਾਵੇ ਸਾਰਿਆ, ਸਾਧ ਸੰਤ ਭੇਵ ਨਾ ਪਾਏ। ਆਪੇ ਲੇਖਾ ਲਿਖੇ ਵਿਚ ਸੰਸਾਰਿਆ, ਔਲੀਆ ਪੀਰ ਸ਼ੇਖ਼ ਸਰਬ ਮਿਟ ਜਾਏ। ਗੁਰ ਗੋਬਿੰਦੇ ਮੰਗੀ ਭਿੱਖੀ, ਪ੍ਰਭ ਚਰਨ ਸਰਨ ਦਰ ਦਵਾਰਿਆ, ਸਚ ਵਸਤ ਹਰਿ ਝੋਲੀ ਪਾਏ। ਅੰਤਮ ਕਲਜੁਗ ਤੇਰਾ ਕਾਜ ਸਵਾਰਿਆ, ਗੁਰ ਗੋਬਿੰਦਾ ਸੰਗ ਰਲਾਏ। ਹੱਥ ਫੜਿਆ ਤੇਜ ਕਟਾਰਿਆ, ਜਗ ਚਿੰਦਾ ਸਰਬ ਮਿਟਾਏ। ਗੁਣੀ ਗਹਿੰਦਾ ਨਰ ਨਿਰੰਕਾਰਿਆ, ਸਾਚੀ ਬਿੰਦਾ ਸੁਤ ਉਪਜਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਰਿਹਾ ਜਗਾਏ। ਏਕਾ ਇੱਕੀ ਇਕ ਇਕੱਲਾ, ਕਲਜੁਗ ਪਾਵਣ ਆਇਆ। ਗੁਰਸਿਖੀ ਵਸੇ ਸਚ ਮਹੱਲਾ, ਪ੍ਰਭ ਸਾਚਾ ਆਪ ਵਸਾਵਣ ਆਇਆ। ਆਪੇ ਵੇਖੇ ਜਲ ਥਲਾ, ਥਲ ਜਲਾ ਹਰਿ ਵੇਖ ਵਖਾਇਆ। ਗੋਬਿੰਦ ਕਾਇਆ ਆਪੇ ਰਲਾ, ਆਪ ਆਪਣਾ ਸੰਗ ਨਿਭਾਇਆ। ਆਪੇ ਫਲਿਆ ਆਪੇ ਫੁੱਲਾ, ਫਲ ਅੰਮ੍ਰਿਤ ਗੁਰਮੁਖਾਂ ਰਿਹਾ ਵਖਾਇਆ। ਆਪੇ ਦੀਪਕ ਜੋਤੀ ਪਰਕਾਸ਼ ਆਕਾਸ਼ਾ ਆਪੇ ਬਲਾ, ਹਰਿਜਨ ਸਾਚੇ ਰਿਹਾ ਜਗਾਇਆ। ਆਪੇ ਵਰਨ ਆਪੇ ਗੋਤੀ, ਇਕ ਇਕੱਲਾ ਲੱਖ ਚੁਰਾਸੀ ਆਪ ਸਮਾਇਆ। ਆਪੇ ਜੜ੍ਹ ਆਪੇ ਚੋਟੀ, ਆਪੇ ਪੰਜ ਤਨ ਖ਼ਾਕ ਰੁਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ ਸਾਚਾ ਮਾਰਗ ਰਿਹਾ ਲਗਾਇਆ। ਗੁਰਮੁਖ ਸਾਚੇ ਸੰਤ ਦੁਲਾਰ, ਹਰਿ ਸਾਚਾ ਆਪ ਉਠਾਇੰਦਾ। ਏਕਾ ਇੱਕੀ ਵਾਰ, ਜੁਗ ਛੱਤੀ ਆਪੇ ਪਾਇੰਦਾ। ਜੁਗ ਜੁਗ ਲਏ ਆਪ ਅਵਤਾਰ, ਸਰਗੁਣ ਖੇਲ ਖਿਲਾਇੰਦਾ। ਜੁਗ ਛੱਤੀ ਪ੍ਰਭ ਪਾਰ ਉਤਾਰ, ਜੋਤੀ ਜਾਮਾ ਭੇਖ ਵਟਾਇੰਦਾ। ਵਾਹਿਗੁਰੂ ਅੱਖਰ ਵੇਖ ਵਖਾਰ, ਵਾਹ ਵਾਹ ਸਾਰੇ ਗਾਇੰਦਾ। ਨੌ ਨੌਂ ਜੁਗ ਸੇਵਾਦਾਰ, ਚਾਰੇ ਦਰ ਦਵਾਰ ਰਖਾਇੰਦਾ। ਪਰਗਟ ਹੋ ਨਿਹਕਲੰਕ ਨਰਾਇਣ ਨਰ ਅਵਤਾਰ, ਆਪ ਆਪਣੇ ਵਿਚ ਮਿਲਾਇੰਦਾ। ਰਾਮ ਰਾਮ ਉਤਰੇ ਪਾਰ, ਦੋ ਅੱਖਰ ਮੇਟ ਮਿਟਾਇੰਦਾ। ਸ਼ਬਦ ਰੱਖੇ ਤਿੱਖੀ ਧਾਰ, ਸੋ ਪੁਰਖ ਨਿਰੰਜਣ ਆਪ ਚਲਾਇੰਦਾ। ਹੰ ਹੰਗਤਾ ਦੇਵੇ ਮਾਰ, ਆਪ ਆਪਣੇ ਵਿਚ ਰਲਾਇੰਦਾ। ਸਾਚੀ ਸੰਗਤਾ ਕਰ ਤਿਆਰ, ਛੱਬੀ ਪੋਹ ਹੁਕਮ ਸੁਣਾਇੰਦਾ। ਗੁਰ ਨਾਨਕ ਗਾਈ ਤੇਰਾਂ ਧਾਰ, ਨਰ ਨਿਰੰਕਾਰਾ ਜੋਤ ਪਰਗਟਾਇੰਦਾ। ਸ੍ਰਿਸ਼ਟ ਸਬਾਈ ਦਏ ਇਕ ਹੁਲਾਰ, ਏਕਾ ਕੁੰਡਾ ਲਾਹਿੰਦਾ। ਸੋਹੰ ਡੰਡਾ ਪੂਰਨ ਕਾਇਆ ਚਾਰ ਦਿਵਾਰ, ਬ੍ਰਹਿਮੰਡਾਂ ਤੋਲ ਤੁਲਾਇੰਦਾ। ਜੇਰਜ ਅੰਡਾਂ ਪਾਵੇ ਸਾਰ, ਉਤਭੁਜ ਸੇਤਜ ਵੇਖ ਵਖਾਇੰਦਾ। ਮੋਦੀਖਾਨਾ ਇਕ ਵਿਚਾਰ, ਪ੍ਰਭ ਪੂਰਾ ਤੋਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦੇ ਦਿਤਾ ਵਰ, ਵਰ ਵਰਿਆਮ ਆਪ ਹੋ ਆਇੰਦਾ। ਪੰਜ ਸਿੱਖ ਪੰਜ ਦੁਲਾਰ, ਗੋਬਿੰਦ ਰੂਪ ਸਮਾਇਆ। ਆਪ ਆਪਣੇ ਕਰ ਤਿਆਰ, ਆਪ ਆਪਣੇ ਰੰਗ ਰੰਗਾਇਆ। ਆਪੇ ਮੀਤਾ ਸੇਵਾਦਾਰ, ਸਾਚੀ ਸੇਵਾ ਰਿਹਾ ਕਮਾਇਆ। ਸ਼ਬਦ ਸਰੂਪੀ ਪਹਿਰੇਦਾਰ, ਦਰ ਘਰ ਸਾਚੇ ਆਪ ਅਖਵਾਇਆ। ਪੰਚਮ ਮੀਤਾ ਹਰਿ ਨਿਰੰਕਾਰ, ਪੰਚਮ ਡੋਲੀ ਰਿਹਾ ਉਠਾਇਆ। ਸੋਹਣਾ ਕਰ ਤਨ ਸ਼ਿੰਗਾਰ, ਸ਼ਸਤਰ ਬਸਤਰ ਤਨ ਸਜਾਇਆ। ਹੌਲੀ ਹੌਲੀ ਖਿੱਚੀ ਜਾਏ ਬਾਹਰ, ਸੰਮਤ ਤੇਰਾਂ ਤੇਰੀ ਧਾਰ ਵਖਾਇਆ। ਨਾ ਕੋਈ ਜਾਣੇ ਨਰ ਨਾਰ, ਸਾਧ ਸੰਤ ਭੇਵ ਨਾ ਪਾਇਆ। ਪੁਰਖ ਅਬਿਨਾਸ਼ੀ ਕਰਨ ਆਇਆ ਖ਼ਬਰਦਾਰ, ਲਿਖ ਲਿਖ ਲੇਖਾ ਰਿਹਾ ਪੁਚਾਇਆ। ਜਨ ਭਗਤਾਂ ਮੇਲਾ ਸਚ ਦਵਾਰ, ਆਪ ਆਪਣਾ ਰਿਹਾ ਕਰਾਇਆ। ਕਲਜੁਗ ਰਹਿਣਾ ਖ਼ਬਰਦਾਰ, ਆਲਸ ਨਿੰਦਰਾ ਰਿਹਾ ਮਿਟਾਇਆ। ਪੰਚਮ ਮੀਤਾ ਮੀਤ ਮੁਰਾਰ, ਸੁਹਾਗੀ ਗੀਤਾ ਰਿਹਾ ਸੁਣਾਇਆ। ਸਾਚੀ ਰੀਤਾ ਚਲਾਏ ਵਿਚ ਸੰਸਾਰ, ਸਤਿਜੁਗ ਮਾਰਗ ਰਿਹਾ ਲਗਾਇਆ। ਵੇਦ ਪੁਰਾਨ ਰਹੇ ਨਾ ਗੀਤਾ, ਅੰਜ਼ੀਲ ਕੁਰਾਨਾਂ ਰਿਹਾ ਮਿਟਾਇਆ। ਗੁਰਮੁਖ ਤੇਰੀ ਕਾਇਆ ਸੀਤਲ ਸੀਤਾ, ਪ੍ਰਭ ਦਰਸ਼ਨ ਨੇਤਰ ਪਾਇਆ। ਤਨ ਪਾਟਾ ਆਪਣਾ ਸੀਤਾ, ਸੋਹੰ ਧਾਗਾ ਇਕ ਚਲਾਇਆ। ਗੁਰ ਸ਼ਬਦ ਡਿੱਠਾ ਅਨਡੀਠਾ, ਨਾ ਕੋਈ ਵੇਖੇ ਵੇਖ ਵਖਾਇਆ। ਗੁਰ ਸੰਗਤ ਦਰ ਦਵਾਰਾ ਪ੍ਰਭ ਲਾਗਾ ਮੀਠਾ, ਧੁਰ ਦਰਗਾਹੀ ਚਲ ਕੇ ਆਇਆ। ਲੱਖ ਚੁਰਾਸੀ ਸੁੱਤਾ ਦੇ ਕਰ ਪੀਠਾ, ਨੂਰੀ ਮੁਖ ਨਾ ਕਿਸੇ ਵਖਾਇਆ। ਅੰਤਮ ਭੰਨੇ ਕੌੜਾ ਰੀਠਾ, ਸ਼ਬਦ ਹਥੌੜਾ ਹੱਥ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਪ ਹੋ ਆਇਆ। ਹਰਿ ਸੰਗਤ ਤੇਰੀ ਧੂੜ, ਹਰਿ ਸਾਚੇ ਮਸਤਕ ਲਾਈਆ। ਜਗਤ ਦਵਾਰੇ ਮੂਰਖ ਮੂੜ੍ਹ, ਪ੍ਰਭ ਵਿਦਿਆ ਇਕ ਪੜ੍ਹਾਈਆ। ਰੰਗ ਚਾੜ੍ਹੇ ਕਾਇਆ ਗੂੜ੍ਹ, ਨੌ ਨਿਧ ਫਿਰੇ ਦਰ ਹਲਕਾਈਆ। ਜਗਤ ਨਾਤਾ ਕੂੜੋ ਕੂੜ, ਜੁਗ ਜੁਗ ਦੇਂਦੇ ਰਹੇ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ ਸਾਚੀ ਸੇਵਾ ਰਿਹਾ ਲਗਾਈਆ। ਸਾਚੀ ਸੇਵਾ ਸਚ ਦਵਾਰ, ਹਰਿ ਸਾਚਾ ਆਪ ਲਗਾਇੰਦਾ। ਏਕਾ ਇੱਕੀ ਇਕ ਅਕਾਰ, ਏਕਾ ਰੂਪ ਸਮਾਇੰਦਾ। ਦਸ ਨਾਰੀ ਤੇ ਦਸ ਨਰ, ਨਰ ਨਾਰੀ ਆਪ ਉਠਾਇੰਦਾ। ਬੀਸ ਬੀਸਾ ਕਰ ਤਿਆਰ, ਦਰ ਦਵਾਰੇ ਬੰਕ ਸੁਹਾਇੰਦਾ। ਇਕ ਇਕੀਸਾ ਕਰ ਵਿਚਾਰ, ਲੇਖ ਲਿਖਾਰੀ ਇਕ ਰਲਾਇੰਦਾ। ਆਪੇ ਬੰਨ੍ਹੇ ਆਪਣੀ ਧਾਰ, ਜਗਤ ਧਾਰਾ ਆਪ ਜਣਾਇੰਦਾ। ਛੱਬੀ ਪੋਹ ਦਿਵਸ ਵਿਚਾਰ, ਸੰਮਤ ਤੇਰਾਂ ਤੇਰੀ ਧਾਰ ਚਲਾਇੰਦਾ। ਸਤਿਜੁਗ ਸਾਚੇ ਵਿਚ ਸੰਸਾਰ, ਸਾਚਾ ਰਾਹ ਵਖਾਇੰਦਾ। ਲੇਖਾ ਲਿਖਣਹਾਰ ਨਿਰੰਕਾਰ, ਜੁਗ ਜੁਗ ਲੇਖ ਲਿਖਾਇੰਦਾ। ਸ਼ਾਮ ਰਿਗ ਯੁਜਰ ਅਥਰਬਣ ਗਏ ਹਾਰ, ਜੁਗ ਚੌਥੇ ਮੇਟ ਮਿਟਾਇੰਦਾ। ਹਰਿ ਸੰਗਤ ਸਾਚੀ ਕਰ ਤਿਆਰ, ਜੁਗ ਸਾਚਾ ਮਾਰਗ ਲਾਇੰਦਾ। ਬਰਨ ਅਠਾਰਾਂ ਸੋਹਣ ਇਕ ਦਵਾਰ, ਚਾਰ ਵਰਨਾਂ ਚਰਨ ਟਿਕਾਇੰਦਾ। ਪੰਚਮ ਪੰਚਾਂ ਮੇਲ ਦਰ ਦਰਬਾਰ, ਪੰਚਮ ਪੰਚਾਂ ਸੰਗ ਨਿਭਾਇੰਦਾ। ਲੇਖ ਲਿਖਾਰਾ ਮੀਤ ਮੁਰਾਰ, ਆਪ ਆਪਣੇ ਅੰਕ ਲਗਾਇੰਦਾ। ਸ਼ਬਦ ਸਿੰਘਾਸਣ ਹਰਿ ਨਿਰੰਕਾਰ, ਸਚ ਸਿੰਘਾਸਣ ਡੇਰਾ ਲਾਇੰਦਾ। ਪੰਚਮ ਪੰਚਮ ਸੇਵਾਦਾਰ, ਸਤਿਗੁਰ ਸਾਚਾ ਆਪ ਜਣਾਇੰਦਾ। ਸਤਿਜੁਗ ਲਹਿਣਾ ਦਰ ਦਵਾਰ, ਦੇਵਣਹਾਰ ਆਪ ਅਖਵਾਇੰਦਾ। ਗੁਰਮੁਖਾਂ ਗਹਿਣਾ ਤਨ ਸ਼ਿੰਗਾਰ, ਹਰਿ ਸੋਹੰ ਆਪ ਕਰਾਇੰਦਾ। ਚਰਨ ਕਵਲ ਧਰਨੀ ਧਰ ਪਿਆਰ, ਸਚ ਸਰਨੀ ਇਕ ਜਣਾਇੰਦਾ। ਮਰਨੀ ਮਰੇ ਸਰਬ ਸੰਸਾਰ, ਗੁਰਮੁਖ ਆਪਣੀ ਗੋਦ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੇ ਅੰਗ ਸਮਾਇੰਦਾ।।