ਪਹਿਲੀ ਕੱਤਕ ੨੦੧੩ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਹਰਿ ਸਾਵਣ ਮਿਹਰਵਾਨ, ਆਦਿ ਪੁਰਖ ਅਪਾਰਾ। ਜਨ ਭਗਤਾਂ ਦੇਵੇ ਜੀਆ ਦਾਨ, ਜੋਤੀ ਸ਼ਬਦ ਹੁਲਾਰਾ। ਕਾਇਆ ਮੰਦਰ ਇਕ ਮਕਾਨ, ਵਸੇ ਹਰਿ ਨਿਰੰਕਾਰਾ। ਸੰਤ ਸੁਹੇਲੇ ਕਰ ਪਛਾਨ, ਦੀਪਕ ਦੀਪ ਕਰੇ ਉਜਿਆਰਾ। ਆਪੇ ਗੋਪੀ ਆਪੇ ਕਾਹਨ, ਕਾਹਨਾ ਕ੍ਰਿਸ਼ਨਾ ਰਾਧਕਾ ਕ੍ਰਿਸ਼ਨ ਮੁਰਾਰਾ। ਸਰਬ ਜੀਆਂ ਪ੍ਰਭ ਜਾਣੀ ਜਾਣ, ਵੇਖੇ ਪਰਖੇ ਪਰਖਣਹਾਰਾ। ਧੁਰਦਰਗਾਹੀ ਸ਼ਬਦ ਬਿਬਾਣ, ਲੋਆਂ ਪੁਰੀਆਂ ਇਕ ਹੁਲਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੁਰ ਗੋਬਿੰਦਾ ਵਾਲੀ ਹਿੰਦਾ ਇਕ ਕਰਾਏ ਸਾਚਾ ਵਣਜ ਵਪਾਰਾ। ਸਾਚਾ ਵਣਜ ਵਪਾਰ, ਚਰਨ ਪ੍ਰੀਤਿਆ। ਗੁਰਮੁਖਾਂ ਦੇਵੇ ਮਾਤ ਅਧਾਰ, ਕਾਇਆ ਕਰੇ ਪਤਤ ਪੁਨੀਤਿਆ। ਊਚਾਂ ਨੀਚਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਭੇਵ ਨਿਵਾਰ, ਏਕਾ ਧਾਮ ਦਿਖਾਏ ਹਸਤ ਕੀਟਿਆ। ਜੋਤ ਸਰੂਪੀ ਹਰਿ ਭਗਵਾਨਾ, ਸ਼ਬਦ ਸਰੂਪੀ ਤੀਰ ਕਮਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਸ਼ਬਦ ਵਰ, ਏਕਾ ਏਕ ਏਕ ਅਨਡਿਠਿਆ। ਸ਼ਬਦ ਵਰ ਇਕ ਅਨਡਿਠ, ਦਿਸ ਕਿਸੇ ਨਾ ਆਇਆ। ਕਾਇਆ ਮੰਦਰ ਆਪੇ ਸੁੱਤਾ ਦੇ ਕਰ ਪਿੱਠ, ਮਨਮੁਖੀ ਮੁਖ ਛੁਪਾਇਆ। ਹਰਿ ਦਾਤਾ ਵਡਾ ਸ਼ਾਹ ਸੇਠ, ਦਿਵਸ ਰੈਣ ਲੇਖਾ ਰਿਹਾ ਲਿਖਾਇਆ। ਜਨ ਭਗਤਾਂ ਰੱਖੇ ਸਾਇਆ ਹੇਠ, ਸਿਰ ਆਪਣਾ ਹੱਥ ਟਿਕਾਇਆ। ਮਨਮੁਖ ਭੰਨੇ ਕੌੜੇ ਰੇਠ, ਕਲਜੁਗ ਵੇਲਾ ਅੰਤਮ ਆਇਆ। ਵੇਖੇ ਖੇਲ ਮਹੀਨਾ ਜੇਠ, ਪੰਚਮ ਪੰਚਾਂ ਦਏ ਜਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਗੁਰ ਮੇਲ ਹਰਿ, ਮੇਲਾ ਮੇਲਣਹਾਰ ਆਪ ਅਖਵਾਇਆ। ਗੁਰ ਗੋਬਿੰਦ ਸਾਚੀ ਨਾਰੀ, ਹਰਿ ਹਰਿ ਸਾਚਾ ਕੰਤਾ। ਪੁਰਖ ਅਬਿਨਾਸ਼ੀ ਕਰੇ ਪਿਆਰੀ, ਦੇਵੇ ਮਾਣ ਆਦਿਨ ਅੰਤਾ। ਕਲਜੁਗ ਤੇਰੀ ਅੰਤਮ ਵਾਰੀ, ਇਕ ਸੁਹਾਏ ਰੁੱਤ ਬਸੰਤਾ। ਸਿੰਘ ਕਿਸ਼ਨ ਪ੍ਰਭ ਦੇਵੇ ਤਾਰੀ, ਨਿਰਮਲ ਜੋਤ ਕਰ ਉਜਿਆਰੀ, ਅੰਮ੍ਰਿਤ ਆਤਮ ਦੇਵੇ ਸਚ ਖੁਮਾਰੀ, ਦਿਵਸ ਰੈਣ ਰੈਣ ਦਿਵਸ ਏਕਾ ਦੀਪਕ ਜੋਤ ਜਗੰਤਾ। ਦੀਪਕ ਜੋਤ ਕਾਇਆ ਮੰਦਰ, ਆਪੇ ਆਪ ਜਗਾਇੰਦਾ। ਵੇਖ ਵਖਾਣੇ ਡੂੰਘੀ ਕੰਦਰ, ਭਾਂਡਾ ਭਰਮ ਭਉ ਭੰਨਾਇੰਦਾ। ਬਜਰ ਕਪਾਟੀ ਤੋੜੇ ਜੰਦਰ, ਸ਼ਬਦ ਖੰਡਾ ਹੱਥ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਕਾਇਆ ਪਾਵੇ ਵੰਡਾਂ, ਵੇਖੇ ਖੇਲ ਵਿਚ ਬ੍ਰਹਿਮੰਡਾਂ, ਜੇਰਜ ਅੰਡਾਂ ਵੇਖ ਵਖਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਬਖ਼ਸ਼ੇ ਚਰਨ ਧਿਆਨ, ਆਤਮ ਉਪਜੇ ਬ੍ਰਹਮ ਗਿਆਨ, ਸਦਾ ਸੁਹਾਗੀ ਵਡ ਵਡ ਭਾਗੀ ਨਾ ਹੋਏ ਮਾਤ ਰੰਡਾ। ਦਸਮ ਦਵਾਰੀ ਉਚਾ ਟਿੱਲਾ, ਪ੍ਰਭ ਸਾਚੇ ਆਪ ਬਣਾਇਆ ਏ। ਗੁਰਮੁਖ ਵਿਰਲੇ ਲੋਕਮਾਤ ਕਲਜੁਗ ਮਿਲਾ, ਲੱਖ ਚੁਰਾਸੀ ਦਰ ਦਰ ਫਿਰੇ ਹਲਕਾਇਆ ਏ। ਮੰਦਰ ਅੰਦਰ ਬਹਿ ਬਹਿ ਕੱਟਦੇ ਸ਼ਿਲਾ, ਪ੍ਰਭ ਅਬਿਨਾਸ਼ੀ ਕਿਸੇ ਹੱਥ ਨਾ ਆਇਆ ਏ। ਮਨਮੁਖ ਲੱਭਦੇ ਘੋੜਾ ਨੀਲਾ, ਨੀਲੇ ਵਾਲਾ ਨਜ਼ਰ ਨਾ ਆਇਆ ਏ। ਗੁਰ ਸੰਗਤ ਪ੍ਰਭ ਮਿਲਣ ਦਾ ਅੰਤਮ ਵੇਲਾ, ਕਲਜੁਗ ਵੇਲਾ ਨੇੜੇ ਆਇਆ ਏ। ਪਰਗਟ ਹੋਏ ਜੋਤ ਸਰੂਪੀ ਛੈਲ ਛਬੀਲਾ, ਸੰਮਤ ਤੇਰਾਂ ਤੇਰੀ ਰੁੱਤ ਸੁਹਾਇਆ ਏ। ਗੁਰ ਸੰਗਤ ਬਣਾਏ ਇਕ ਕਬੀਲਾ, ਊਚ ਨੀਚ ਭੇਵ ਮਿਟਾਇਆ ਏ। ਗੁਰਮੁਖ ਅੰਮ੍ਰਿਤ ਆਤਮ ਸ਼ਬਦ ਨਿਧਾਨ, ਪ੍ਰਭ ਅਬਿਨਾਸ਼ੀ ਦੇਵਣਹਾਰ ਅਖਵਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਤੇਰੇ ਵਸਿਆ ਘਰ, ਘਰ ਆਪਣਾ ਆਪ ਸੁਹਾਇਆ ਏ। ਗੁਰਮੁਖ ਤੇਰਾ ਸਾਚਾ ਘਰ, ਪ੍ਰਭ ਸਾਚਾ ਧਾਮ ਸੁਹਾਇੰਦਾ। ਨੌ ਦਵਾਰੇ ਉਪਰ ਚੜ੍ਹ, ਆਪੇ ਵੇਖ ਵਖਾਇੰਦਾ। ਸ਼ਬਦ ਸਰੂਪੀ ਕਿਲ੍ਹਾ ਗੜ੍ਹ, ਦਸਮ ਦਵਾਰੀ ਆਪ ਖੁਲ੍ਹਾਇੰਦਾ। ਆਪੇ ਬੈਠਾ ਅੰਦਰ ਵੜ, ਨਿਰਮਲ ਜੋਤੀ ਨੂਰ ਜਗਾਇੰਦਾ। ਏਕਾ ਅੱਖਰ ਰਿਹਾ ਪੜ੍ਹ, ਪੰਚਮ ਪੰਚਾਂ ਰੁੱਤ ਸੁਹਾਇੰਦਾ। ਨਾ ਕੋਈ ਸੀਸ ਨਾ ਕੋਈ ਧੜ, ਸਾਚੀ ਸੇਜਾ ਆਸਣ ਲਾਇੰਦਾ। ਦਿਵਸ ਰੈਣ ਅੱਗੇ ਖੜ੍ਹ, ਨੇਤਰ ਲੋਚਨ ਨੈਣ ਦਰਸ ਦਿਖਾਇੰਦਾ। ਅੰਦਰੇ ਅੰਦਰ ਰਿਹਾ ਫੜ, ਮਨਮੁਖ ਕੋਈ ਭੇਵ ਨਾ ਪਾਇੰਦਾ। ਆਪ ਫੜਾਏ ਆਪਣਾ ਲੜ, ਦੋ ਜਹਾਨ ਨਾ ਕੋਇ ਛੁਡਾਇੰਦਾ। ਅਗਨੀ ਹਵਨ ਨਾ ਜਾਏ ਸੜ, ਕਾਲ ਮਹਾਂਕਾਲ ਨੇੜ ਨਾ ਆਇੰਦਾ। ਸਾਚੇ ਪੌੜੇ ਗੁਰਮੁਖ ਸਾਚਾ ਗਿਆ ਚੜ੍ਹ, ਪ੍ਰਭ ਆਪਣੀ ਗੋਦ ਉਠਾਇੰਦਾ। ਸ਼ਬਦ ਸਰੂਪੀ ਬਾਂਹ ਫੜ, ਲੋਆਂ ਪੁਰੀਆਂ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਸ਼ਬਦ ਵਰ, ਸਾਚਾ ਪੱਲੂ ਨਾਮ ਫੜਾਇੰਦਾ। ਕਵਣ ਕਾਇਆ ਕਵਣ ਕੂਟ, ਕਵਣ ਚਾਰ ਦਿਵਾਰੀ। ਕਵਣ ਸ਼ਬਦ ਵੱਜੇ ਚੋਟ, ਪਾਰਬ੍ਰਹਮ ਬ੍ਰਹਮ ਕਰੇ ਖ਼ਬਰਦਾਰੀ। ਕਵਣ ਕੱਢੇ ਮਾਇਆ ਮਮਤਾ ਮੋਹ ਝੂਠਾ ਖੋਟ, ਬਖ਼ਸ਼ੇ ਚਰਨ ਪਿਆਰੀ। ਨਾਮ ਦਾਨ ਦੇਵੇ ਦਾਤਾ ਇਕ ਅਤੋਟ, ਭਰਿਆ ਰਹੇ ਤਨ ਭੰਡਾਰੀ। ਫਿਰ ਫਿਰ ਥੱਕੇ ਕੋਟਨ ਕੋਟ, ਸਾਧ ਸੰਤ ਜੀਵ ਜੰਤ ਗਵਾਰੀ। ਲੱਖ ਚੁਰਾਸੀ ਆਲ੍ਹਣਿਉਂ ਡਿੱਗੇ ਬੋਟ, ਨਾ ਕੋਈ ਮਾਰੇ ਸ਼ਬਦ ਉਡਾਰੀ। ਮਾਇਆ ਮਮਤਾ ਅਜੇ ਨਾ ਭਰੀ ਪੋਟ, ਕਲਜੁਗ ਪਾਸਾ ਗਿਆ ਹਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਸ਼ਬਦ ਵਰ, ਆਏ ਦਰ ਸੋਹੇ ਬੰਕ ਦਵਾਰੀ। ਬੰਕ ਦਵਾਰ ਗਰੀਬ ਨਿਵਾਜ, ਹਰਿ ਸਾਚਾ ਮੇਲ ਮਿਲਾਇਆ। ਭਗਤ ਜਨਾਂ ਹਰਿ ਸਾਜਨ ਸਾਜ, ਸਾਜਣਹਾਰਾ ਆਪ ਅਖਵਾਇਆ। ਦਿਵਸ ਰੈਣ ਰੱਖੇ ਲਾਜ, ਅੱਠੇ ਪਹਿਰ ਸੇਵ ਕਮਾਇਆ। ਸੀਸ ਪਹਿਨਾਏ ਸ਼ਬਦ ਤਾਜ, ਸੋਹੰ ਸਿਹਰਾ ਮੁਖ ਲਗਾਇਆ। ਲੱਖ ਚੁਰਾਸੀ ਰਚਿਆ ਕਾਜ, ਓਅੰਕਾਰਾ ਦਿਸ ਨਾ ਆਇਆ। ਪਰਗਟ ਹੋਏ ਦੇਸ ਮਾਝ, ਨਿਹਕਲੰਕਾ ਨਾਉਂ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਾਜਨ ਰਿਹਾ ਸਾਜ, ਵਾਸੀ ਪੁਰੀ ਘਨਕ ਬਾਰ ਅਨਕ ਜੋਤ ਜਗਾਇਆ। ਜੋਤੀ ਨੂਰ ਅਪਾਰ, ਹਰਿ ਉਪਾਇਆ। ਸ਼ਬਦ ਸਿੰਘਾਸਣ ਕਰ ਤਿਆਰ, ਆਪ ਆਪਣਾ ਆਸਣ ਲਾਇਆ। ਪ੍ਰਿਥਮੀ ਆਕਾਸ਼ ਵੇਖ ਵਿਚਾਰ, ਲੋਆਂ ਪੁਰੀਆਂ ਬਣਤ ਬਣਾਇਆ। ਰਵ ਸਸ ਲਾਏ ਕਾਰ, ਕਾਰਜ ਆਪਣੇ ਹੱਥ ਰਖਾਇਆ। ਹਰਿ ਅਗੰਮ ਅਗੰਮੜਾ ਕਾਰ, ਅਗੰਮ ਅਗੰਮਾ ਖੇਲ ਰਚਾਇਆ। ਨਾਥ ਅਨਾਥਾਂ ਹੋ ਸਹਾਰ, ਨਾਥ ਤ੍ਰੈਲੋਕੀ ਆਪ ਅਖਵਾਇਆ। ਸਾਚੀ ਗਾਥਾ ਸ਼ਬਦ ਅਧਾਰ, ਵਾਜਾ ਸ਼ਬਦੀ ਰਿਹਾ ਵਜਾਇਆ। ਸਗਲਾ ਸਾਥਾ ਵਿਚ ਸੰਸਾਰ, ਪੁਰਖ ਅਬਿਨਾਸ਼ੀ ਹਰਿ ਰਘੁਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਭੇਖ ਵਟਾਇਆ। ਜੋਤੀ ਜਾਮਾ ਹਰਿ ਨਿਰੰਕਾਰ, ਕਲਜੁਗ ਬਣਤ ਬਣਾਈਆ। ਪਰਗਟ ਹੋਇਆ ਵਿਚ ਸੰਸਾਰ, ਸਾਧ ਸੰਤ ਰਿਹਾ ਜਗਾਈਆ। ਰਾਜ ਰਾਜਾਨਾਂ ਕਰੇ ਖ਼ਬਰਦਾਰ, ਸ਼ਾਹ ਸੁਲਤਾਨਾਂ ਰਿਹਾ ਉਠਾਈਆ। ਸ਼ਬਦ ਖੰਡਾ ਤੇਜ਼ ਕਟਾਰ, ਨਾਮ ਧਾਰਾ ਆਪ ਬੰਧਾਈਆ। ਸੋਹੰ ਤੋੜਾ ਸੀਸ ਦਸਤਾਰ, ਜੋਤੀ ਜੋੜਾ ਜੋੜ ਜੁੜਾਈਆ। ਬ੍ਰਹਿਮੰਡਾਂ ਖੋਜ ਅਪਰ ਅਪਾਰ, ਸਾਚੇ ਘੋੜੇ ਆਸਣ ਲਾਈਆ। ਜੋਤ ਨਿਰੰਜਣ ਕਰ ਆਕਾਰ, ਲੋਕਮਾਤ ਕਰੇ ਕੁੜਮਾਈਆ। ਕਲਜੁਗ ਕਰਮਾਂ ਰਿਹਾ ਵਿਚਾਰ, ਰੈਣ ਅੰਧੇਰੀ ਜਗਤ ਛਾਈਆ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ, ਗੁਰ ਗੋਬਿੰਦਾ ਸੰਗ ਰਲਾਈਆ। ਗੁਰ ਗੋਬਿੰਦਾ ਚਰਨ ਪਿਆਰ, ਤੇਗ ਬਹਾਦਰ ਦਏ ਵਡਿਆਈਆ। ਤੇਗ ਬਹਾਦਰ ਸ਼ਬਦ ਉਡਾਰ, ਪ੍ਰਭ ਚਰਨੀ ਆਸਨ ਲਾਈਆ। ਪ੍ਰਭ ਚਰਨ ਸਚ ਦਵਾਰ, ਸਾਚੀ ਰਾਸਣ ਵੇਖ ਵਖਾਈਆ। ਬ੍ਰਹਮਾ ਵੇਤਾ ਕਰੇ ਪੁਕਾਰ, ਅੰਤਮ ਵੇਲੇ ਦਏ ਦੁਹਾਈਆ। ਸਤਿਜੁਗ ਸਾਚਾ ਰਿਹਾ ਪੁਕਾਰ, ਆਪ ਆਪਣੀ ਅੱਖ ਖੁਲ੍ਹਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਲੱਖ ਚੁਰਾਸੀ ਦਏ ਦੁਹਾਈਆ। ਕਲਜੁਗ ਰੋਵੇ ਧਾਹਾਂ ਮਾਰ, ਕਾਲਾ ਸੂਸਾ ਤਨ ਛੁਹਾਈਆ। ਈਸਾ ਮੂਸਾ ਮੁਹੰਮਦੀ ਯਾਰ, ਪ੍ਰਭ ਸਾਚਾ ਰਿਹਾ ਹਿਲਾਈਆ। ਗ੍ਰੰਥੀ ਪੰਥੀ ਪਾਵੇ ਸਾਰ, ਵੇਦ ਪੁਰਾਨਾ ਫੋਲ ਫੁਲਾਈਆ। ਆਦਿਨ ਅੰਤਾ ਏਕਾ ਏਕੰਕਾਰ, ਇਕ ਆਕਾਰ ਕਰਾਈਆ। ਸ਼ਬਦ ਖੰਡਾ ਤੇਜ ਕਟਾਰ, ਗੁਰ ਗੋਬਿੰਦ ਨਾ ਕੋਈ ਦਿਸੇ ਚਾਰ ਦਿਵਾਰ, ਵਲ ਛਲ ਸਰਬ ਸੰਸਾਰ, ਲੱਖ ਚੁਰਾਸੀ ਆਪ ਭੁਲਾਈਆ। ਜਲ ਥਲ ਪ੍ਰਭ ਸਾਚੀ ਧਾਰ, ਅੰਮ੍ਰਿਤ ਧਾਰਾ ਆਪ ਵਹਾਈਆ। ਵੇਖੇ ਖੇਲ ਅੱਜ ਕੱਲ, ਕੱਲ ਅੱਜ ਵੇਖ ਵਖਾਈਆ। ਪ੍ਰਭ ਕਾ ਭਾਣਾ ਨਾ ਜਾਏ ਟਲ, ਚਾਰੋਂ ਕੁੰਟ ਦਏ ਦੁਹਾਈਆ। ਜਨ ਭਗਤਾਂ ਮੇਟੇ ਦੂਈ ਦਵੈਤੀ ਸੱਲ, ਜਨ ਆਏ ਚਲ ਸਚ ਸੱਚੀ ਸਰਨਾਈਆ। ਇਕ ਦਵਾਰਾ ਲਿਆ ਮੱਲ, ਪ੍ਰਭ ਦਰਸ ਦਿਖਾਏ ਘੜੀ ਘੜੀ ਪਲ ਪਲ, ਆਤਮ ਅੰਦਰ ਖੇਲ ਅਲਾਹੀਆ। ਇਕ ਵਖਾਏ ਨਿਹਚਲ ਧਾਮ ਅਟੱਲ, ਅਗੰਮ ਅਪਾਰਾ ਸ਼ਬਦ ਗੁਰ ਏਕਾ ਬੈਠਾ ਜੋਤ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਤੇਰੀ ਅੰਤਮ ਵਾਰ ਆਇਆ ਕਰਨ ਜਗਤ ਕੁੜਮਾਈਆ। ਲੱਖ ਚੁਰਾਸੀ ਵੇਖਣ ਆਇਆ, ਸਰਬ ਜੀਆਂ ਪ੍ਰਭ ਦਾਤਾ। ਗੁਰਮੁਖ ਸਾਚੇ ਨੇਤਰ ਪੇਖਣ ਆਇਆ, ਪਾਰਬ੍ਰਹਮ ਬ੍ਰਹਮ ਭਏ ਗਿਆਤਾ। ਔਲੀਏ ਪੀਰ ਸ਼ੇਖ਼ ਮੇਟ ਮਿਟਾਵਣ ਆਇਆ, ਮੇਟ ਮਿਟਾਏ ਜ਼ਾਤ ਪਾਤਾ। ਬਿਧਨੀ ਲਿਖੀ ਰੇਖ ਮਨਮੁਖਾਂ ਮਸਤਕ ਵੇਖਣ ਆਇਆ, ਗੁਰਮੁਖਾਂ ਦੇਵੇ ਸਾਚੀ ਦਾਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸਿੰਘਾਸਣ ਡੇਰਾ ਲਾਏ, ਬੈਠਾ ਰਹੇ ਇਕ ਇਕਾਂਤਾ। ਇਕ ਇਕਾਂਤ ਸਰਬ ਗੁਣਵੰਤਾ, ਸਰਬ ਕਲਾ ਭਰਪੂਰੀਆ। ਜੋਤ ਜਗਾਏ ਪੂਰਨ ਭਗਵੰਤਾ, ਕਲਜੁਗ ਆਸਾ ਮਨਸਾ ਪੂਰੀਆ। ਹਰਿਜਨ ਨਾਰੀ ਮੇਲਾ ਸਾਚੇ ਕੰਤਾ, ਦਿਵਸ ਰੈਣ ਹਾਜ਼ਰ ਹਜ਼ੂਰੀਆ। ਸਤਿਜੁਗ ਬਣਾਏ ਤੇਰੀ ਸਾਚੀ ਬਣਤਾ, ਵੇਲਾ ਨੇੜ ਨਾ ਜਾਣੇ ਦੂਰੀਆ। ਲੱਖ ਚੁਰਾਸੀ ਹੋਏ ਭੰਗਤਾ, ਵਰਭੰਡੀ ਕੂੜੋ ਕੂੜੀਆ। ਮਿਲੇ ਵਡਿਆਈ ਸਾਚੀ ਸੰਗਤਾ, ਪ੍ਰਭ ਦਰਸ਼ਨ ਨੇਤਰ ਨੂਰੀਆ। ਗੁਰ ਸੰਗਤਾਂ ਹਰਿ ਹਰਿ ਤੇਰਾ ਮੰਗਤਾ, ਏਕਾ ਮਨਸਾ ਕਰਨੀ ਪੂਰੀਆ। ਕਾਇਆ ਚੋਲੀ ਆਪੇ ਰੰਗਤਾ, ਚਾੜ੍ਹੇ ਰੰਗ ਸਾਚਾ ਗੂੜ੍ਹੀਆ। ਆਪੇ ਹੋਏ ਭੁੱਖਾ ਨੰਗਤਾ, ਗੁਰਮੁਖਾਂ ਆਪੇ ਬਹੁੜੀਆ। ਨੌ ਖੰਡ ਪ੍ਰਿਥਮੀ ਵੇਖੇ ਜੰਗਤਾ, ਗੁਰ ਗੋਬਿੰਦਾ ਪਾਵੇ ਘੂਰੀਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਤੋੜ ਤੁੜਾਏ ਹਉਮੇ ਹੰਗਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜਨ ਭਗਤ ਦਵਾਰੇ ਇਕ ਵਰ, ਮਸਤਕ ਬਖ਼ਸ਼ੇ ਚਰਨ ਧੂੜੀਆ। ਉਠ ਭਗਵਾਨ ਪ੍ਰਭ ਦੇਵੇ ਦਾਨ, ਆਏ ਚਰਨ ਦਵਾਰਿਆ। ਧੂੜੀ ਮਜਨ ਸਚ ਇਸ਼ਨਾਨ, ਮਿਲੇ ਮੇਲ ਕੰਤ ਭਤਾਰਿਆ। ਅੰਮ੍ਰਿਤ ਆਤਮ ਪੀਣ ਖਾਣ, ਜਗਤ ਤ੍ਰਿਸ਼ਨਾ ਭੁੱਖ ਨਿਵਾਰਿਆ। ਮਿਲੇ ਮੇਲ ਪ੍ਰਭ ਸਾਚੇ ਹਾਣੀ ਹਾਣ, ਆਪੇ ਬੈਠੇ ਆਤਮ ਘਰ ਦਰ ਸੱਚੇ ਦਵਾਰਿਆ। ਹਰਿ ਸ਼ਬਦ ਗੁਰ ਮਤ ਹੈ, ਭੇਖੀ ਭੇਖ ਅਪਾਰ। ਹਰਿ ਸ਼ਬਦ ਗੁਰ ਮਤ ਹੈ, ਜੁਗ ਜੁਗ ਲਏ ਅਵਤਾਰ। ਹਰਿ ਸ਼ਬਦ ਗੁਰ ਰੱਤ ਹੈ, ਜਨਣੀ ਜਨ ਆਪ ਕਰਤਾਰ। ਹਰਿ ਸ਼ਬਦ ਗੁਰ ਮਤ ਹੈ, ਦੇਵਣਹਾਰ ਸਰਬ ਸੰਸਾਰ। ਹਰਿ ਸ਼ਬਦ ਸਚ ਤਤ ਹੈ, ਪੰਜਾਂ ਤਤਾਂ ਵਸੇ ਬਾਹਰ। ਹਰਿ ਸ਼ਬਦ ਧੀਰਜ ਯਤ ਹੈ, ਸਾਚਾ ਰਥ ਅਪਾਰ। ਹਰਿ ਸ਼ਬਦ ਰਾਮ ਘਰ ਦਸਰਥ ਹੈ, ਰਾਮਾ ਰਾਮ ਅਵਤਾਰ। ਹਰਿ ਸ਼ਬਦ ਲੱਖ ਚੁਰਾਸੀ ਪਾਏ ਨੱਥ ਹੈ, ਇਕ ਵਖਾਏ ਬੰਕ ਦਵਾਰ। ਹਰਿ ਸ਼ਬਦ ਗੁਰ ਮਤ ਸਦਾ ਸਮਰਥ ਹੈ, ਬਖ਼ਸ਼ੇ ਬਖ਼ਸ਼ਣਹਾਰ। ਹਰਿ ਸ਼ਬਦ ਗੁਰ ਏਕਾ ਵੱਥ ਹੈ, ਆਦਿ ਅੰਤ ਏਕਾ ਏਕ ਓਅੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਲਏ ਮਾਤ ਅਵਤਾਰ। ਹਰਿ ਸ਼ਬਦ ਅਕਾਲ ਅਕਾਲ ਅਕਾਲਿਆ। ਹਰਿ ਸ਼ਬਦ ਦੀਨ ਦਿਆਲ, ਸਰਬ ਕਰੇ ਪ੍ਰਿਤਪਾਲਿਆ। ਹਰਿ ਸ਼ਬਦ ਰਖਵਾਲ, ਨੇੜ ਨਾ ਆਏ ਜਗਤ ਜੰਜਾਲਿਆ। ਹਰਿ ਸ਼ਬਦ ਇਕ ਉਛਾਲ, ਸਾਚਾ ਤਾਲ ਇਕ ਸੁਹਾ ਲਿਆ। ਹਰਿ ਸ਼ਬਦ ਗੁਰਮੁਖ ਸਾਚੇ ਲਏ ਭਾਲ, ਆਪ ਆਪਣੀ ਗੋਦ ਉਠਾ ਲਿਆ। ਹਰਿ ਸ਼ਬਦ ਦੋ ਜਹਾਨੀ ਮਾਤ ਦਲਾਲ, ਪ੍ਰਭ ਸਾਚੇ ਆਪ ਬਣਾ ਲਿਆ। ਹਰਿ ਸ਼ਬਦ ਆਪੇ ਸ਼ਾਹ ਆਪੇ ਕੰਗਾਲ, ਆਪੇ ਆਪ ਧੰਨ ਸੱਚਾ ਧਨ ਮਾਲਿਆ। ਹਰਿ ਸ਼ਬਦ ਅਨਮੁੱਲੜਾ ਲਾਲ, ਲਾਲ ਗੁਲਾਲਾ ਰੰਗ ਚੜ੍ਹਾ ਲਿਆ। ਹਰਿ ਸ਼ਬਦ ਵਸੇ ਮੁਖ ਕਾਇਆ ਖਾਲ, ਵਿਰਲੇ ਗੁਰਮੁਖ ਪਾ ਲਿਆ। ਜੋਤੀ ਜੋਤ ਸਰੂਪ ਹਰਿ, ਜੁਗ ਜੁਗ ਜੋਤ ਜਗਾਏ ਗੋਪਾਲ, ਭੇਖਾਧਾਰੀ ਭੇਖ ਵਟਾ ਲਿਆ। ਭੇਖਾਧਾਰੀ ਭੇਖ ਵਟਾਏ, ਜੁਗ ਜੁਗ ਅਵੱਲੜੀ ਕਾਰੀਆ। ਸਤਿਜੁਗ ਤ੍ਰੇਤਾ ਖੇਲ ਰਚਾਏ, ਰਾਮ ਰਾਮਾ ਹਰਿ ਨਿਰੰਕਾਰੀਆ। ਦੁਆਪਰ ਜੂਆ ਖੇਲ ਵਖਾਏ, ਤੋੜੇ ਗੜ੍ਹ ਕਿਲ੍ਹਾ ਹੰਕਾਰੀਆ। ਕਲਜੁਗ ਵੇਲਾ ਅੰਤ ਲਿਆਏ, ਫੜੇ ਸ਼ਬਦ ਤੇਜ ਕਟਾਰੀਆ। ਗੁਰ ਗੋਬਿੰਦਾ ਸੰਗ ਰਲਾਏ, ਹਰਿ ਆਪੇ ਪਹਿਰੇਦਾਰੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਬਲ ਨਗਰੀ ਖੇਲ ਅਪਾਰੀਆ। ਸੰੰਬਲ ਨਗਰੀ ਧਾਮ ਸੁਹਾਇਆ, ਜੋਤੀ ਨੂਰੀ ਸਵਾਈਆ। ਗੁਰ ਗੋਬਿੰਦਾ ਆਪ ਉਠਾਇਆ, ਵਰਨ ਗੋਤੀ ਦਿਸ ਨਾ ਆਈਆ। ਸ੍ਰਿਸ਼ਟ ਸਬਾਈ ਨਿੰਦਾ ਲਾਇਆ, ਨਿੰਦਕ ਨਿੰਦਿਆ ਮੁਖ ਰਖਾਈਆ। ਗੁਰਮੁਖਾਂ ਆਤਮ ਚਿੰਦਾ ਦਏ ਮਿਟਾਇਆ, ਦੂਈ ਦਵੈਤੀ ਜਿੰਦਾ ਤੁੜਾਈਆ। ਵਾਲੀ ਹਿੰਦਾ ਆਪ ਉਠਾਇਆ, ਸੰਮਤ ਤੇਰਾਂ ਤੇਰੀ ਰੁੱਤ ਸੁਹਾਈਆ। ਗੁਣੀ ਗਹਿੰਦਾ ਖੇਲ ਰਚਾਇਆ, ਨਾਨਕ ਤੇਰੀ ਧਾਰ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਭੇਖ ਵਟਾਈਆ। ਜੋਤੀ ਜਾਮਾ ਹਰਿ ਬਲਵਾਨਾ, ਕਲਜੁਗ ਅੰਤਮ ਵਾਰੀਆ। ਸ਼ਬਦ ਫੜੇ ਤੀਰ ਕਮਾਨਾ, ਸ਼ਬਦ ਖੰਡਾ ਦੁਹਰੀ ਧਾਰੀਆ। ਮੇਟ ਮਿਟਾਏ ਪੰਜ ਸ਼ੈਤਾਨਾ, ਪੰਚਾਂ ਦੇਵੇ ਨਾਮ ਅਧਾਰੀਆ। ਜਨ ਭਗਤਾਂ ਦੇਵੇ ਬ੍ਰਹਮ ਗਿਆਨਾ, ਆਤਮ ਬ੍ਰਹਮ ਵਿਚਾਰੀਆ। ਏਕਾ ਬਖ਼ਸ਼ੇ ਚਰਨ ਧਿਆਨਾ, ਦੂਈ ਦਵੈਤੀ ਕਰੇ ਖੁਆਰੀਆ। ਲੱਖ ਚੁਰਾਸੀ ਦੇਵੇ ਤਾਅਨਾ, ਕੋਈ ਨਾ ਪਾਵੇ ਹਰਿ ਹਰਿ ਸਾਰੀਆ। ਭਗਤ ਸੁਹੇਲਾ ਬੰਨ੍ਹੇ ਗਾਨਾ, ਹੱਥੀਂ ਮਹਿੰਦੀ ਨਾਮ ਅਪਾਰੀਆ। ਪਰਗਟ ਹੋਏ ਵਾਲੀ ਦੋ ਜਹਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਬਲ ਨਗਰੀ ਪੈਜ ਸਵਾਰੀਆ। ਸੰਬਲ ਨਗਰ ਧਾਮ ਅਵੱਲਾ, ਗੁਰ ਗੋਬਿੰਦ ਲਿਖਾਇਆ ਏ। ਆਪੇ ਵਸਿਆ ਇਕ ਇਕੱਲਾ, ਦਿਸ ਕਿਸੇ ਨਾ ਆਇਆ ਏ। ਵੇਖ ਵਖਾਣੇ ਜਲ ਥਲਾ, ਡੂੰਘੀ ਡੱਲ ਰਿਹਾ ਤਕਾਇਆ ਏ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੋਬਿੰਦ ਕਾਇਆ ਅੰਦਰ ਰਲਾ, ਰਲ ਮਿਲ ਸਾਚਾ ਖੇਲ ਰਚਾਇਆ ਏ। ਗੋਬਿੰਦ ਕਾਇਆ ਸਾਚਾ ਘਰ, ਪ੍ਰਭ ਸਾਚੇ ਆਪ ਪਛਾਣਿਆ। ਆਪੇ ਦਿਤਾ ਸਾਚਾ ਵਰ, ਆਪ ਚਲਾਇਆ ਆਪਣੇ ਭਾਣਿਆ। ਨਾ ਜਨਮੇ ਨਾ ਜਾਏ ਮਰ, ਜਿਸ ਜਨ ਸ਼ਬਦ ਪਛਾਣਿਆ। ਸਦਾ ਖੁਲ੍ਹਾ ਰੱਖੇ ਦਰ, ਸਾਚਾ ਮੇਲਾ ਹਾਣੀ ਹਾਣਿਆ। ਅੰਮ੍ਰਿਤ ਆਤਮ ਨੁਹਾਏ ਸਾਚੇ ਸਰ, ਲੇਖਾ ਚੁੱਕੇ ਜੇਰਜ ਖਾਣੀਆ। ਧਰਮ ਰਾਏ ਨਾ ਦੇਵੇ ਡਰ, ਨਾ ਕੋਈ ਪੜ੍ਹੇ ਦੂਸਰ ਬਾਣੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵੇ ਸ਼ਬਦ ਸਾਚਾ ਧੁਰ ਫ਼ਰਮਾਣੀਆ। ਧੁਰ ਫ਼ਰਮਾਣਾ ਲੈ ਕੇ ਆਇਆ, ਗੁਰ ਗੋਬਿੰਦ ਸਵਾਲੀ। ਸਾਚਾ ਰਾਣਾ ਸਾਚੇ ਤਖ਼ਤੇ ਬਹਿ ਕੇ ਆਇਆ, ਦੋਹਾਂ ਹੱਥਾਂ ਰੱਖੇ ਖਾਲੀ। ਧਰਮ ਰਾਏ ਦਰ ਕਹਿ ਕੇ ਆਇਆ, ਪੂਰ ਕਰਾਏ ਭਰੇ ਖਾਲੀ। ਸ਼ਬਦ ਸੁਨੇਹੜਾ ਲੈ ਕੇ ਆਇਆ, ਕਲਜੁਗ ਵੇਖ ਅਵੱਲੜੀ ਚਾਲੀ। ਸ਼ਬਦ ਸਿੰਘਾਸਣ ਪੁਰਖ ਅਬਿਨਾਸ਼ੀ ਜੋਤੀ ਜੋਤ ਸਰੂਪ ਹਰਿ, ਲੱਖ ਚੁਰਾਸੀ ਰਿਹਾ ਜਣਾਇਆ। ਗੁਰ ਗੋਬਿੰਦੇ ਕਰੇ ਪੁਕਾਰ, ਪ੍ਰਭ ਸਾਚੇ ਸ਼ਬਦ ਜਣਾਈਆ। ਦੋਵੇਂ ਭੁਜਾ ਰਿਹਾ ਪਸਾਰ, ਸਾਚਾ ਮੇਲਾ ਬੇਪਰਵਾਹੀਆ। ਸ਼ਬਦ ਘੋੜਾ ਕਰ ਤਿਆਰ, ਸੋਲਾਂ ਕਲੀਆਂ ਆਸਣ ਪਾਈਆ। ਚਿੱਟਾ ਜੋੜਾ ਨਰ ਨਿਰੰਕਾਰ, ਆਪੇ ਚਰਨ ਛੁਹਾਈਆ। ਸੱਤਵੇਂ ਘਰ ਖੋਲ੍ਹੇ ਬਾਰ, ਜੋਤੀ ਨੂਰ ਸਵਾਈਆ। ਛੇਵੇਂ ਵੇਖੇ ਛਹਿਬਰ ਧਾਰ, ਸ਼ਬਦੀ ਵੱਜਦੀ ਰਹੇ ਵਧਾਈਆ। ਪੰਚਮ ਲੇਖਾ ਅਪਰ ਅਪਾਰ, ਪਵਣ ਸਵਾਸੀ ਨਾਲ ਰਲਾਈਆ। ਚੌਥੇ ਘਰ ਸੰਤ ਦੁਲਾਰ, ਆਪੇ ਰਿਹਾ ਜਗਾਈਆ। ਤੀਜੇ ਘਰ ਪਾਵੇ ਸਾਰ, ਖਾਣੀ ਬਾਣੀ ਰਚਨ ਰਚਾਈਆ। ਤ੍ਰੈਗੁਣ ਮਾਇਆ ਕਰ ਆਕਾਰ, ਪ੍ਰਭ ਬ੍ਰਹਮੇ ਝੋਲੀ ਪਾਈਆ। ਸ਼ਿਵ ਸ਼ੰਕਰ ਨਾਲ ਕਰ ਤਿਆਰ, ਡੋਰੀ ਵਿਸ਼ਨੂੰ ਹੱਥ ਫੜਾਈਆ। ਆਪੇ ਵਸਿਆ ਸਭ ਤੋਂ ਬਾਹਰ, ਆਪੇ ਭਾਣੇ ਵਿਚ ਰਖਾਈਆ। ਕਰੋੜ ਤੇਤੀਸਾ ਕਰ ਉਜਿਆਰ, ਸੁਰਪਤ ਰਾਜਾ ਇੰਦ ਦਏ ਵਡਿਆਈਆ। ਰਾਗ ਛਤੀਸਾ ਵਿਚ ਸੰਸਾਰ, ਨਾਰਦ ਮੁਨੀ ਰਸਨਾ ਗਾਈਆ। ਮਾਂ ਸੁਰਸਤੀ ਇਕ ਪਿਆਰ, ਬ੍ਰਹਮਾ ਨਾਰੀ ਗੀਤ ਸੁਣਾਈਆ। ਮੰਗੀ ਮੰਗ ਇਕ ਦਰਬਾਰ, ਹਰਿ ਸਚ ਸੱਚੀ ਸਰਨਾਈਆ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਏਕਾ ਦਾਤ ਝੋਲੀ ਪਾਈਆ। ਕਲਜੁਗ ਤੇਰੀ ਅੰਤਮ ਵਾਰ, ਸੁਨਣੇਹਾਰ ਆਪ ਅਖਵਾਈਆ। ਛੱਤੀ ਰਾਗਾਂ ਪਾਰ ਕਿਨਾਰ, ਕੋਇ ਨਾ ਰਸਨਾ ਗਾਈਆ। ਰਾਗ ਅਨਾਦੀ ਵਸੇ ਬਾਹਰ, ਸ਼ਬਦ ਅਨਾਹਦ ਧੁਨ ਵਜਾਈਆ। ਪੰਜ ਤਤ ਨਾ ਪਾਵੇ ਸਾਰ, ਪੰਚਮ ਚੋਟੀ ਸ਼ਬਦ ਚੜ੍ਹਾਈਆ। ਸ਼ਬਦ ਗੜ੍ਹ ਇਕ ਅਪਾਰ, ਪ੍ਰਭ ਆਪਣਾ ਆਪ ਸੁਹਾਈਆ। ਬੈਠਾ ਵੜ ਰੂਪ ਅਪਾਰ, ਨੇਤਰ ਨੈਣ ਦਿੱਸ ਨਾ ਆਈਆ। ਗੁਰਮੁਖਾਂ ਕਰੇ ਖ਼ਬਰਦਾਰ, ਸੁਰਤ ਸਵਾਣੀ ਰਿਹਾ ਜਗਾਈਆ। ਸ਼ਬਦ ਖੰਡਾ ਹੱਥ ਕਟਾਰ, ਤਨ ਗਾਤਰੇ ਆਪ ਲਟਕਾਈਆ। ਸੋਹੰ ਰੱਖੀ ਤਿੱਖੀ ਧਾਰ, ਨੌ ਦਵਾਰੇ ਬਾਹਰ ਰਖਾਈਆ। ਖਿੱਚੀ ਜਾਏ ਵਾਰੋ ਵਾਰ, ਗੁਪਤ ਜ਼ਾਹਿਰ ਭੇਵ ਨਾ ਰਾਈਆ। ਕੋਟਨ ਕੋਟ ਮੰਗਣ ਦਰ ਦਵਾਰ, ਗੁਰਮੁਖ ਵਿਰਲੇ ਆਤਮ ਝੋਲੀ ਅੱਗੇ ਡਾਹੀਆ। ਸ਼ਬਦ ਸਿੰਘਾਸਣ ਬੈਠ ਸੱਚੀ ਸਰਕਾਰ, ਨਾਮ ਭਿਛਿਆ ਸਾਚੀ ਪਾਈਆ। ਦੋ ਜਹਾਨੀ ਉਤਰੇ ਪਾਰ, ਹਰਿ ਸਰਨ ਸੱਚੀ ਸਰਨਾਈਆ। ਸ਼ਬਦ ਕਾਨੀ ਮਾਰੇ ਮਾਰ, ਪੰਜ ਸ਼ੈਤਾਨੀ ਨੇੜ ਨਾ ਆਈਆ। ਵਡ ਵਿਦਵਾਨੀ ਗਏ ਹਾਰ, ਪੜ੍ਹ ਪੜ੍ਹ ਥੱਕੀ ਜਗਤ ਲੁਕਾਈਆ। ਖਾਣੀ ਬਾਣੀ ਕਰੇ ਵਿਚਾਰ, ਮਦੀਨੇ ਮੱਕੇ ਪਏ ਦੁਹਾਈਆ। ਅੰਜ਼ੀਲ ਕੁਰਾਨਾਂ ਆਈ ਹਾਰ, ਨਾ ਕੋਈ ਦੇਵੇ ਮਾਤ ਸਹਾਰ, ਮੁਹੰਮਦੀ ਯਾਰ ਰਹੇ ਕੁਰਲਾਈਆ। ਈਸਾ ਮੂਸਾ ਕਰੇ ਵਿਚਾਰ, ਕਲਜੁਗ ਤੇਰੀ ਅੰਤਮ ਵਾਰ, ਕਾਲਾ ਟਿੱਕਾ ਮਸਤਕ ਛਾਹੀਆ। ਲਾੜੀ ਮੌਤ ਕਰੇ ਸ਼ਿੰਗਾਰ, ਲੱਖ ਚੁਰਾਸੀ ਵੇਖੇ ਸਾਚੀ ਨਾਰ, ਵੇਲੇ ਅੰਤਮ ਲਏ ਪਰਨਾਈਆ। ਰਾਏ ਧਰਮ ਖੋਲ੍ਹੇ ਬੰਦ ਕਿਵਾੜ, ਸੰਮਤ ਸੋਲਾਂ ਲੇਖਾ ਮਿਟੇ ਸਤਾਰਾਂ ਹਾੜ, ਪ੍ਰਭ ਆਪਣੀ ਰਚਨ ਰਚਾਈਆ। ਕਰੋੜ ਤੇਤੀਸਾ ਰਿਹਾ ਪੁਕਾਰ, ਛੋਟਾ ਬਾਲਾ ਕਰੇ ਖ਼ਬਰਦਾਰ, ਸਾਢੇ ਤਿੰਨ ਹੱਥ ਕਲਜੁਗ ਸੀਆਂ ਮਾਤ ਰਖਾਈਆ। ਸ਼ਿਵ ਸ਼ੰਕਰ ਰੋਵੇ ਧਾਹਾਂ ਮਾਰ, ਜਗਤ ਜਗਦੀਸ਼ਾ ਪਾਵੇ ਸਾਰ, ਨਾ ਹੋਏ ਕੋਈ ਸਹਾਈਆ। ਬ੍ਰਹਮਾ ਉਠੇ ਨੇਤਰ ਖੋਲ੍ਹੇ ਰੋਵੇ ਜ਼ਾਰੋ ਜ਼ਾਰ, ਪ੍ਰਭ ਅਬਿਨਾਸ਼ੀ ਦੇਵੇ ਇਕ ਹੁਲਾਰ, ਵੇਲਾ ਅੰਤਮ ਅੰਤ ਕਰਾਈਆ। ਤੇਗ ਬਹਾਦਰ ਤੇਰੀ ਧਾਰ, ਕਲਜੁਗ ਵਰਤੀ ਵਿਚ ਸੰਸਾਰ, ਸਤਿਜੁਗ ਸਾਚਾ ਚੰਦ ਚੜ੍ਹਾਈਆ। ਗੁਰ ਗੋਬਿੰਦਾ ਬਿੰਦ ਅਪਾਰ, ਸਾਗਰ ਸਿੰਧਾ ਸ਼ਬਦ ਅਧਾਰ, ਹਰਿ ਜੋਤੀ ਮੇਲ ਮਿਲਾਈਆ। ਨੌ ਦਰ ਮੇਟੇ ਸਗਲੀ ਚਿੰਦ, ਆਦਿ ਅੰਤ ਹਰਿ ਬਖ਼ਸ਼ਿੰਦ, ਬਖ਼ਸ਼ਣਹਾਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਹੱਥ ਰੱਖੇ ਵਡਿਆਈਆ। ਹਰਿ ਹੱਥ ਵਡਿਆਈ ਭੇਵ ਨਾ ਰਾਇਆ। ਸ੍ਰਿਸ਼ਟ ਸਬਾਈ ਰਿਹਾ ਮਥ, ਦਿਸ ਕਿਸੇ ਨਾ ਆਇਆ। ਰਾਜ ਰਾਜਾਨਾਂ ਪਾਏ ਨੱਥ, ਦਰ ਦਵਾਰੇ ਫੇਰਾ ਪਾਇਆ। ਸ਼ਬਦ ਜਣਾਈ ਅਕਥਨਾ ਅਕੱਥ, ਕਥਨੀ ਕਥ ਨਾ ਸਕੇ ਨਾ ਰਸਨਾ ਕਿਸੇ ਗਾਇਆ। ਸੋਹੰ ਚਲਾਏ ਸਾਚਾ ਰਥ, ਰਥ ਰਥਵਾਹੀ ਆਪ ਅਖਵਾਇਆ। ਸਤਿਜੁਗ ਤੇਰੀ ਸਾਚੀ ਗਾਥ, ਚਾਰ ਵਰਨਾਂ ਇਕ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ੍ਰਿਸ਼ਟ ਸਬਾਈ ਰਿਹਾ ਜਗਾਇਆ। ਸ੍ਰਿਸ਼ਟ ਸਬਾਈ ਆਪ ਜਗਾਏ, ਜੀਵ ਜੰਤ ਹੁਲਾਰਾ। ਪ੍ਰਭ ਅਬਿਨਾਸ਼ੀ ਦਇਆ ਕਮਾਏ, ਕਲਜੁਗ ਤੇਰੀ ਅੰਤਮ ਵਾਰਾ। ਸਤਿਜੁਗ ਸਾਚਾ ਦਰ ਖੁਲ੍ਹਾਏ, ਚਾਰ ਵਰਨ ਬਹਾਏ ਇਕ ਘਰ ਬਾਹਰਾ। ਰਾਓ ਰੰਕ ਊਚ ਨੀਚ ਕੋਈ ਰਹਿਣ ਨਾ ਪਾਏ, ਸੰਮਤ ਸੰਮਤੀ ਮਿਟੇ ਪਸਾਰਾ। ਸੂਚੋ ਸੂਚ ਇਕ ਅਖਵਾਏ, ਏਕਾ ਏਕ ਏਕੰਕਾਰਾ। ਕੂਚੋ ਕੂਚ ਸ੍ਰਿਸ਼ਟ ਸਬਾਈ ਕੂਚ ਕਰਾਏ, ਚਾਰੋਂ ਕੁੰਟ ਧੁੰਦੂਕਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਾਹ ਈਰਾਨ ਸੰਗ ਅਫਗਾਨ ਦੇਵੇ ਨਾਮ ਅਧਾਰਾ।