Granth 06 Likhat 043: 26 Poh 2013 Bikarmi Har Bhagat Dwar Jethuwal Jila Amritsar

੨੬ ਪੋਹ ੨੦੧੩ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਸੁੱਖ ਭਾਗ ਦਿਹਾੜਾ ਛੱਬੀ ਪੋਹ, ਪ੍ਰਭ ਸਾਚੇ ਜੋਤ ਜਗਾਈਆ। ਸ੍ਰਿਸ਼ਟ ਸਬਾਈ ਰਹੀ ਰੋ, ਗੁਰਮੁਖਾਂ ਮਨ ਵਧਾਈਆ। ਦੁਰਮਤ ਮੈਲ ਰਿਹਾ ਧੋ, ਏਕਾ ਰੰਗਣ ਨਾਮ ਚੜ੍ਹਾਈਆ। ਅੰਮ੍ਰਿਤ ਆਤਮ ਸਾਚਾ ਚੋਅ, ਕਲਜੁਗ ਤ੍ਰਿਸ਼ਨਾ ਰਿਹਾ ਮਿਟਾਈਆ। ਕਰੇ ਕਰਾਏ ਸੋਈ ਜਗ ਹੋ, ਕਰਨ ਕਰਾਵਣ ਆਪ ਅਖਵਾਈਆ। ਲੱਖ ਚੁਰਾਸੀ ਪੰਚਾਂ ਮੋਹ, ਪ੍ਰਭ ਪੰਚਮ ਰਿਹਾ ਮਿਟਾਈਆ। ਗੁਰਮੁਖਾਂ ਬੀਜ ਆਤਮ ਬੋਅ, ਫਲ ਫੁਲਵਾੜੀ ਰਿਹਾ ਲਗਾਈਆ। ਮਨਮਤ ਜੀਵ ਰਹੇ ਸੋਅ, ਸੁੱਤਿਆਂ ਰੈਣ ਵਿਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲ ਆਪਣੀ ਆਪ ਕਰਾਈਆ। ਛੱਬੀ ਪੋਹ ਮਾਤ ਨਿਸ਼ਾਨੀ, ਕਲਜੁਗ ਅੰਤ ਰਖਾਈਆ। ਨਾ ਕੋਈ ਜਾਣੇ ਗੁਣ ਨਿਧਾਨੀ, ਗਿਆਨੀ ਧਿਆਨੀ ਸਾਰ ਨਾ ਪਾਈਆ। ਨਾ ਕੋਈ ਜਾਣੇ ਵੇਦ ਵਿਦੰਤਾ ਵਡ ਵਿਦਵਾਨੀ, ਪੁਰਾਨ ਪੁਰਾਨੀ ਸਾਰ ਨਾ ਪਾਈਆ। ਪੜ੍ਹ ਪੜ੍ਹ ਥੱਕੇ ਅੰਜੀਲ ਕੁਰਾਨੀ, ਖਾਣੀ ਬਾਣੀ ਦਏ ਦੁਹਾਈਆ। ਨਾਨਕ ਪਾਇਆ ਪਦ ਨਿਰਬਾਣੀ, ਗੋਬਿੰਦ ਗੋਦ ਉਠਾਈਆ। ਪਰਗਟ ਹੋਇਆ ਹਰਿ ਭਗਵਾਨੀ, ਭਗਤ ਭਗਵਨ ਰੂਪ ਵਟਾਈਆ। ਸ਼ਬਦ ਲਿਆਏ ਇਕ ਨਿਸ਼ਾਨੀ, ਪੁਰੀਆਂ ਲੋਆਂ ਆਪ ਜਣਾਈਆ। ਲੱਖ ਚੁਰਾਸੀ ਮਾਰੇ ਕਾਨੀ, ਬ੍ਰਹਮਾ ਸ਼ਿਵ ਰਿਹਾ ਹਿਲਾਈਆ। ਭਗਤ ਜਨਾਂ ਹਰਿ ਜਾਣ ਜਾਣੀ, ਕਾਇਆ ਮੰਦਰ ਅੰਦਰ ਬੈਠਾ ਆਸਣ ਲਾਈਆ। ਆਪ ਚੁਕਾਏ ਜਮ ਕੀ ਕਾਨੀ, ਰਾਏ ਧਰਮ ਮੁਖ ਛੁਪਾਈਆ। ਹੱਥੀਂ ਬੰਨ੍ਹੇ ਸਾਚੀ ਗਾਨੀ, ਸੋਹੰ ਤਾਗਾ ਸੰਗ ਰਲਾਈਆ। ਏਕਾ ਏਕ ਪੜ੍ਹਦਾ ਜਾਏ ਬਾਣੀ, ਅੱਖਰ ਵੱਖਰ ਨਾਉਂ ਰਖਾਈਆ। ਕਰੇ ਕਰਾਏ ਆਪ ਪਛਾਣੀ, ਆਦਿਨ ਅੰਤਾ ਭੇਸ ਵਟਾਈਆ। ਕਲਜੁਗ ਮਾਇਆ ਜੂਠਾ ਝੂਠਾ ਪੜਦਾ ਬੈਠੇ ਤਾਣੀ, ਨੌ ਖੰਡ ਪ੍ਰਿਥਮੀ ਹੇਠ ਛੁਪਾਈਆ। ਸੱਤਾਂ ਦੀਪਾਂ ਆਈ ਹਾਨੀ, ਸਤਿ ਸੰਤੋਖ ਰਹੀ ਗਵਾਈਆ। ਗੁਰਮੁਖਾਂ ਮੇਲਾ ਗੁਰ ਸ਼ਬਦ ਸਾਚੇ ਹਾਣੀ, ਵਿਛੜ ਕਦੇ ਨਾ ਜਾਈਆ। ਅੰਮ੍ਰਿਤ ਆਤਮ ਦੇਵੇ ਠੰਡਾ ਪਾਣੀ, ਸਾਰੰਗ ਬੂੰਦ ਸਵਾਂਤੀ ਮੁਖ ਚੁਆਈਆ। ਅਨਹਦ ਰਾਗ ਅਨਾਦੀ ਬਾਣੀ, ਆਤਮਕ ਧੁਨ ਉਪਜਾਈਆ। ਸੁਰਤ ਸਵਾਣੀ ਸਾਚੀ ਰਾਣੀ, ਸਚ ਮਹੱਲੇ ਰਿਹਾ ਬਿਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਰਚਨਾ ਆਪ ਰਚਾਈਆ। ਛੱਬੀ ਪੋਹ ਧੰਨ ਸੁਭਾਗਾ, ਘਰ ਸਾਚੇ ਵੱਜੇ ਵਧਾਈਆ। ਹਰਿ ਘਰ ਅਬਿਨਾਸ਼ ਏਕਾ ਜਾਗਾ, ਨਿਰਮਲ ਜੋਤ ਜਗਾਈਆ। ਗੁਰਮੁਖ ਹੰਸ ਬਣਾਏ ਫੜ ਫੜ ਕਾਗਾ, ਆਪ ਆਪਣੀ ਦਇਆ ਕਮਾਈਆ। ਕਾਇਆ ਕੰਚਨ ਨਾਮ ਸੁਹਾਗਾ, ਸੋਹੰ ਉਪਰ ਲਾਈਆ। ਮਾਨਸ ਮੈਲ ਧੋਏ ਦਾਗ਼ਾ, ਕਲਜੁਗ ਸ਼ਾਹੀ ਮਿਟਾਈਆ। ਹਰਿਜਨ ਮੇਲਾ ਕੰਤ ਸੁਹਾਗਾ, ਨਰ ਨਾਰੀ ਖ਼ੁਸ਼ੀ ਮਨਾਈਆ। ਦੀਪਕ ਜੋਤੀ ਜਗੇ ਚਿਰਾਗਾ, ਪ੍ਰਭ ਆਪੇ ਰਿਹਾ ਜਗਾਈਆ। ਇਕ ਸੁਣਾਏ ਸ਼ਬਦ ਅਨਰਾਗਾ, ਰਾਗ ਰਾਗਨੀ ਭੇਵ ਨਾ ਪਾਈਆ। ਮਾਇਆ ਡੱਸੇ ਨਾ ਡੱਸਣੀ ਨਾਗਾ, ਤਾਮਸ ਤ੍ਰਿਸ਼ਨਾ ਨੇੜ ਨਾ ਆਈਆ। ਜਗਤ ਬੁਝਾਏ ਤ੍ਰਿਸ਼ਨਾ ਆਗਾ, ਸਤਿ ਸਰੂਪ ਸਮਾਈਆ। ਸਰਨ ਸਰਨਾਈ ਜੋ ਜਨ ਲਾਗਾ, ਲੱਖ ਚੁਰਾਸੀ ਫੰਦ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੋਹ ਛੱਬੀ ਬਣਤ ਬਣਾਈਆ। ਬਣਤ ਬਣਾਈ ਆਪ ਪ੍ਰਭ, ਕਰਨਹਾਰ ਦਾਤਾਰ। ਜੋਤ ਜਗਾਈ ਆਪ ਪ੍ਰਭ, ਪਰਗਟ ਹੋਏ ਵਿਚ ਸੰਸਾਰ। ਡੰਕ ਵਜਾਈ ਆਪ ਪ੍ਰਭ, ਰਾਓ ਰੰਕ ਕਰੇ ਖ਼ਬਰਦਾਰ। ਗੁਰਮੁਖ ਸਾਚੇ ਲਏ ਲੱਭ, ਦਿਵਸ ਰੈਣ ਪਹਿਰੇਦਾਰ। ਅੰਮ੍ਰਿਤ ਆਤਮ ਦੇਵੇ ਉਲਟੀ ਨਭ, ਕਾਇਆ ਕਵਲ ਖਿੜੇ ਗੁਲਜ਼ਾਰ। ਦਰ ਦਵਾਰੇ ਬਹਿਣਾ ਫਬ, ਕਲਜੁਗ ਮੇਲਾ ਅੰਤਮ ਵਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਖੇਲਣਹਾਰ। ਕਲਜੁਗ ਖੇਲ ਖਿਲਾਵਣ ਆਇਆ, ਦੋ ਜਹਾਨਾਂ ਵਾਲੀ। ਗੁਰਮੁਖ ਸੋਏ ਮਾਤ ਜਗਾਵਣ ਆਇਆ, ਧੁਰਦਰਗਾਹੀ ਸਾਚਾ ਪਾਲੀ। ਜੁਗ ਜੁਗ ਵਿਛੜੇ ਮੇਲ ਮਿਲਾਵਣ ਆਇਆ, ਸੋਹੰ ਦੇਵੇ ਨਾਮ ਦਲਾਲੀ। ਮੋਹ ਮਮਤਾ ਮਾਇਆ ਰੁਠੜੇ ਆਪ ਮਨਾਵਣ ਆਇਆ, ਜੋਤ ਜਗਾਏ ਇਕ ਅਕਾਲੀ। ਏਕਾ ਮੁਠੜੇ ਆਪ ਬੰਨ੍ਹਾਵਣ ਆਇਆ, ਆਪੇ ਜਾਣੇ ਪੱਤ ਪੱਤ ਡਾਲੀ। ਕਾਇਆ ਦੁਖੜੇ ਆਪ ਮਿਟਾਵਣ ਆਇਆ, ਦਰ ਦਰ ਵੇਖੇ ਜੀਵ ਸਵਾਲੀ। ਉਲਟੇ ਰੁਖੜੇ ਫੰਦ ਕਟਾਵਣ ਆਇਆ, ਚਰਨ ਪ੍ਰੀਤੀ ਇਕ ਵਖਾਲੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਛੱਬੀ ਪੋਹ ਸਤਿ ਦਿਹਾੜਾ, ਸਤਿਜੁਗ ਤੇਰੀ ਚਲੇ ਸਾਚੀ ਚਾਲੀ। ਸਤਿਜੁਗ ਤੇਰੀ ਚਾਲ ਚਲਾਉਣੀ। ਸੰਮਤ ਸੰਮਤੀ ਇਕ ਬਣਾਉਣੀ। ਬੀਸ ਬੀਸੇ ਹਰਿ ਸੁਣਾਉਣੀ। ਜਗਤ ਜਗਦੀਸੇ ਇਹ ਖੇਲ ਰਚਾਉਣੀ। ਜੋਤੀ ਜੋਤ ਸਰੂਪ ਹਰਿ, ਕਲਜੁਗ ਤੇਰੀ ਇੱਕੀ, ਏਕਾ ਵਾਰ ਸਾਚੀ ਸਿੱਖੀ, ਸਾਚੀ ਸਿਖਿਆ ਵਿਚ ਸੰਸਾਰ, ਫੜ ਫੜ ਬਾਹੋਂ ਪਾਰ ਕਰਾਉਣੀ। ਵੀਹ ਸਦ ਇੱਕੀ ਛੱਬੀ ਪੋਹ, ਲੇਖਾ ਲੇਖ ਮੁਕਾਵਣਾ। ਵੇਦ ਅਥਰਬਣ ਰਿਹਾ ਰੋ, ਬ੍ਰਹਮੇ ਹੋ ਨਾ ਅੱਗੇ ਬਚਾਵਣਾ। ਹਰਿ ਹਰਿ ਖੇਲ ਨਾ ਜਾਣੇ ਕੋ, ਸ਼ਿਵ ਸ਼ੰਕਰ ਮੁਖ ਛੁਪਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲੇਖਾ ਆਪੇ ਆਪ ਲਿਖਾਵਣਾ। ਸਾਲ ਅੱਠ ਅੱਠ ਤਤ, ਤਤ ਰਤ ਸਮਾਇਆ। ਜਗਤ ਮਹੱਲ ਜਾਣਾ ਢੱਠ, ਨਾ ਕੋਈ ਸਕੇ ਬਣਾਇਆ। ਆਪੇ ਅਗਨ ਲਾਏ ਮੱਠ, ਆਪੇ ਦਏ ਬੁਝਾਇਆ। ਆਪੇ ਗੇੜੇ ਉਲਟੀ ਲੱਠ, ਆਪੇ ਮਾਰਗ ਲਾਇਆ। ਆਪ ਉਪਾਏ ਤੀਰਥ ਅੱਠ ਸੱਠ, ਅੰਤਮ ਆਪੇ ਆਪ ਮਿਟਾਇਆ। ਸਤਿਜੁਗ ਤੇਰੀ ਸਾਚੀ ਚੱਠ, ਪੋਹ ਛੱਬੀ ਰਿਹਾ ਕਰਾਇਆ। ਨੌ ਦਵਾਰੇ ਇਕ ਇਕੱਠ, ਦਸਵੇਂ ਆਸਣ ਲਾਇਆ। ਸ੍ਰਿਸ਼ਟ ਸਬਾਈ ਹੋਏ ਭੱਠ, ਗੁਰਮੁਖ ਸਾਚੇ ਜੈ ਜੈ ਜੈਕਾਰ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਵਾਰਾ ਇਕ ਸੁਹਾਇਆ। ਨੌ ਦਵਾਰ ਦਰ ਦਰਵਾਜ਼ਾ, ਲੋਕਮਾਤ ਵਖਾਇਆ। ਕਲਜੁਗ ਤੇਰਾ ਸਾਜਨ ਸਾਜਾ, ਹਰਿ ਆਪਣਾ ਰੰਗ ਰੰਗਾਇਆ। ਦੇਸ ਮਾਝ ਰਚਿਆ ਕਾਜਾ, ਗੋਬਿੰਦ ਸੰਗ ਰਲਾਇਆ। ਪੁਰ ਅਨੰਦ ਪ੍ਰਭ ਮਾਰੇ ਆਵਾਜਾ, ਕੀਰਤਨ ਕੀਰਤਪੁਰ ਨਾਮ ਸੁਹਾਇਆ। ਤੇਗ ਬਹਾਦਰ ਦੇਵੇ ਦਾਜਾ, ਸੋਹੰ ਚਾਦਰ ਚਿੱਟੀ ਪਾਇਆ। ਆਪੇ ਰੱਖਣਹਾਰਾ ਲਾਜਾ, ਨਾਨਕ ਨਾਮ ਸਮਾਇਆ। ਗੁਰ ਮੰਦਰ ਅੰਦਰ ਮਾਰੇ ਆਵਾਜਾ, ਅਰਜਨ ਅਰਜ਼ ਸੁਣਾਇਆ। ਹਰਿਗੋਬਿੰਦ ਹਰਿ ਸਾਜਨ ਸਾਜਾ, ਦੋਏ ਧਾਰਾ ਧਾਰ ਚਲਾਇਆ। ਸ਼ਬਦ ਚਲਾਇਆ ਇਕ ਜਹਾਜ਼ਾ, ਆਪੇ ਲਏ ਚੜ੍ਹਾਇਆ। ਲੱਖ ਚੁਰਾਸੀ ਖੋਲ੍ਹੇ ਪਾਜਾ, ਲਹਿਣਾ ਦੇਣਾ ਰਿਹਾ ਚੁਕਾਇਆ। ਚਿੱਟਾ ਅਸਵ ਏਕਾ ਤਾਜਾ, ਪ੍ਰਭ ਸਾਚੇ ਤੰਗ ਕਸਾਇਆ। ਖੇਲੇ ਖੇਲ ਮੱਕਾ ਕਾਅਬਾ ਹਾਜ਼ਾ, ਹਾਜ਼ੀ ਹਾਜ਼ਨ ਆਪ ਅਖਵਾਇਆ। ਆਪੇ ਜਾਣੇ ਪੁੰਨ ਸਵਾਬਾ, ਹਰਿ ਪੁਸ਼ਕਰ ਡੇਰਾ ਲਾਇਆ। ਸਾਚਾ ਮੇਲਾ ਦੋ ਦੋ ਆਬਾ, ਵਿਛੜ ਕਦੇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਦਰ, ਪੋਹ ਛੱਬੀ ਮਾਣ ਦਵਾਇਆ। ਏਕੰਕਾਰ ਨਰ ਨਿਰੰਕਾਰ, ਏਕਾ ਘਰ ਵਸੰਦੜਾ। ਸ਼ਬਦ ਮਹੱਲਾ ਕਰ ਤਿਆਰ, ਦਰ ਦਵਾਰ ਨਾ ਕੋਈ ਵਖੰਦੜਾ। ਤੀਜਾ ਹੱਲਾ ਅਪਰ ਅਪਾਰ, ਏਕਾ ਮੇਲ ਮਿਲੰਦੜਾ। ਚੌਥੇ ਘਰ ਖੋਲ੍ਹ ਕਿਵਾੜ, ਸੰਤ ਸੁਹੇਲੇ ਆਪ ਵਸੰਦੜਾ। ਪੰਚਮ ਵੇਖੇ ਪੰਚ ਪਿਆਰ, ਪੰਚਮ ਹਰਿ ਬਖ਼ਸ਼ੰਦੜਾ। ਛੇਵੇਂ ਛੱਪਰ ਛੱਤ ਅਪਾਰ, ਨਾ ਕੋਈ ਬਾਡੀ ਹੱਥ ਬਨੰਦੜਾ। ਸਤਿ ਪੁਰਖ ਪ੍ਰਭ ਸਾਚੀ ਕਾਰ, ਜੁਗ ਜੁਗ ਭੇਖ ਵਟੰਦੜਾ। ਅੱਠਾਂ ਤਤਾਂ ਵਸੇ ਬਾਹਰ, ਆਪ ਆਪਣਾ ਭੇਵ ਛੁਪੰਦੜਾ। ਨਾਵੇਂ ਨੌ ਦਰ ਕਰ ਤਿਆਰ, ਕਲਜੁਗ ਕਾਇਆ ਰਾਹ ਵਖੰਦੜਾ। ਦਸਵੇਂ ਬੈਠ ਸੱਚੀ ਸਰਕਾਰ, ਹਰਿਜਨ ਸਾਚੇ ਮੇਲ ਮਿਲੰਦੜਾ। ਨਾਮ ਸਿੰਘਾਸਣ ਅਪਰ ਅਪਾਰ, ਦੀਪਕ ਜੋਤੀ ਇਕ ਜਗੰਦੜਾ। ਪਵਣ ਉਨੰਜਾ ਛਤਰ ਝੁਲਾਰ, ਅੰਮ੍ਰਿਤ ਧਾਰਾ ਮੇਘ ਬਰਸੰਦੜਾ। ਆਪੇ ਖੋਲ੍ਹੇ ਬੰਦ ਕਿਵਾੜ, ਆਪੇ ਲਾਏ ਜਿੰਦੜਾ। ਭਗਤ ਜਨਾਂ ਹਰਿ ਮੀਤ ਮੁਰਾਰ, ਜੁਗ ਜੁਗ ਆਪ ਬਖ਼ਸ਼ੰਦੜਾ। ਕਲਜੁਗ ਤੇਰੀ ਕਾਲੀ ਧਾਰ, ਵੇਲੇ ਅੰਤ ਨਾ ਕੋਈ ਰਖੰਦੜਾ। ਸੰਗ ਮੁਹੰਮਦ ਰੁਲੇ ਚਾਰ ਯਾਰ, ਅੱਲਾ ਰਾਣੀ ਮੁਖ ਛੁਪਾਏ ਪੱਲੜਾ। ਗੁਰ ਗੋਬਿੰਦਾ ਕਰ ਤਿਆਰ, ਪ੍ਰਭ ਸੋਹੰ ਫੜਾਏ ਏਕਾ ਭੱਲੜਾ। ਪੰਚ ਕਰਾਏ ਜੈ ਜੈ ਜੈਕਾਰ, ਏਕਾ ਤਾਜ ਸੀਸ ਰਖੰਦੜਾ। ਆਪੇ ਗੁਪਤ ਆਪੇ ਜ਼ਾਹਿਰ, ਆਪ ਆਪਣੇ ਵਿਚ ਵਸੰਦੜਾ। ਕਰੇ ਕਰਾਏ ਘੜਨਹਾਰ, ਜੁਗ ਜੁਗ ਕਾਜ ਰਚੰਦੜਾ। ਸਤਿਜੁਗ ਤ੍ਰੇਤਾ ਉਤਰੇ ਪਾਰ, ਦੁਆਪਰ ਸੀਸ ਝੁਕੰਦੜਾ। ਕਲਜੁਗ ਤੇਰੀ ਆਈ ਵਾਰ, ਚਾਰੇ ਕੂਟਾਂ ਰਾਹ ਵਖੰਦੜਾ। ਮਾਇਆ ਮਮਤਾ ਲੋਭ ਮੋਹ ਹੰਕਾਰ, ਜਗਤ ਮਾਇਆ ਫਾਹੀ ਫਸੰਦੜਾ। ਨਾ ਕੋਈ ਦੀਸੇ ਮੀਤ ਮੁਰਾਰ, ਗੁਣਵੰਤਾ ਹੋਇਆ ਅੰਧੜਾ। ਚਾਰੋਂ ਕੁੰਟ ਹਾਹਾਕਾਰ, ਸ਼ਾਹ ਸੁਲਤਾਨਾਂ ਆਪ ਭੁਲੰਦੜਾ। ਗੁਰਮੁਖਾਂ ਕਰੇ ਖ਼ਬਰਦਾਰ, ਆਪ ਫੜਾਏ ਆਪਣਾ ਪਲੜਾ। ਲਿਖ ਲਿਖ ਭੇਜੇ ਲੇਖ ਦਵਾਰ, ਅੰਤਮ ਵਾਰੀ ਆਪ ਜਗੰਦੜਾ। ਵਾਲੀ ਹਿੰਦ ਰਹਿਣਾ ਖ਼ਬਰਦਾਰ, ਹਰਿ ਸਾਚਾ ਮੋਹ ਚੁਕੰਦੜਾ। ਨੌ ਖੰਡ ਪ੍ਰਿਥਮੀ ਮਾਰੇ ਮਾਰ, ਤੀਰ ਤਲਵਾਰ ਨਾ ਕੋਈ ਰਖੰਦੜਾ। ਸ਼ਸਤਰ ਤੀਰ ਨਾ ਕੋਇ ਕਟਾਰ, ਖਾਲੀ ਹੱਥ ਆਪ ਰਖਦੰੜਾ। ਬ੍ਰਹਮੇ ਦੇਵੇ ਸ਼ਬਦ ਹੁਲਾਰ, ਪੁਰੀ ਬ੍ਰਹਮ ਭਾਹ ਵਹੰਦੜਾ। ਆਦਿ ਪੁਰਖ ਪ੍ਰਭ ਏਕੰਕਾਰ, ਏਕਾ ਰਾਹ ਵਖੰਦੜਾ। ਇਕ ਕਰਾਏ ਜੈ ਜੈਕਾਰ, ਏਕਾ ਧਰਮ ਚਲੰਦੜਾ। ਵਰਨ ਬਰਨ ਨਾ ਕੋਈ ਵਿਚਾਰ, ਊਚਾਂ ਨੀਚਾਂ ਹਰਿ ਵਸੰਦੜਾ। ਭਰਮੇ ਭੁੱਲਾ ਭਰਮ ਸੰਸਾਰ, ਪ੍ਰਭ ਭਰਮ ਗੜ੍ਹ ਤੁੜੰਦੜਾ। ਹਰਿਜਨ ਮੇਲਾ ਚਰਨ ਦਵਾਰ, ਹਰਿ ਸਾਚਾ ਲੇਖ ਲਿਖੰਦੜਾ। ਫੜ ਫੜ ਬਾਹੋਂ ਲਾਏ ਪਾਰ, ਸਾਚੀ ਨਈਆ ਇਕ ਵਖੰਦੜਾ। ਆਪੇ ਆਰ ਆਪੇ ਪਾਰ, ਵੰਞ ਮੁਹਾਣਾ ਆਪ ਚਲੰਦੜਾ। ਆਪੇ ਡੋਬੇ ਦੇਵੇ ਤਾਰ, ਜੁਗ ਜੁਗ ਖੇਲ ਖਿਲੰਦੜਾ। ਮਨਮੁਖਾਂ ਅੰਤਮ ਆਈ ਹਾਰ, ਜੋਤੀ ਜੋਤ ਸਰੂਪ ਹਰਿ, ਜਗਤ ਆਪਣਾ ਭੇਖ ਵਟੰਦੜਾ। ਆਦਿ ਸ਼ਕਤ ਪ੍ਰਭ ਆਦਿ ਭਵਾਨੀ, ਆਦਿ ਅੰਤ ਅਵਤਾਰਿਆ। ਪਾਰਬ੍ਰਹਮ ਹਰਿ ਜੋਤ ਨੁਰਾਨੀ, ਨੂਰੋ ਨੂਰ ਸਮਾ ਰਿਹਾ। ਆਪੇ ਜਾਣੇ ਧੁਰ ਦੀ ਬਾਣੀ, ਆਪੇ ਆਪ ਅਲਾ ਰਿਹਾ। ਆਪ ਜਣਾਏ ਵੇਦ ਪੁਰਾਨੀ, ਬ੍ਰਹਮਾ ਵਿਆਸਾ ਸੇਵਾ ਲਾ ਰਿਹਾ। ਅੰਜ਼ੀਲ ਕੁਰਾਨਾਂ ਦੇ ਨਿਸ਼ਾਨੀ, ਆਪ ਆਪਣਾ ਹੁਕਮ ਜਣਾ ਰਿਹਾ। ਨਾਨਕ ਮਿਲਿਆ ਹਰਿ ਭਗਵਾਨੀ, ਹਰਿ ਆਪਣਾ ਰੂਪ ਵਟਾ ਰਿਹਾ। ਧੁਰ ਦਰਗਾਹੀ ਇਕ ਨਿਸ਼ਾਨੀ, ਨਾਮ ਸਤਿ ਵਰਤਾ ਰਿਹਾ। ਆਪੇ ਹੋਇਆ ਜਾਣ ਜਾਣੀ, ਜਾਨਣਹਾਰ ਬਣਤ ਬਣਾ ਰਿਹਾ। ਸ਼ਬਦ ਮਾਰੇ ਤੀਰ ਕਾਨੀ, ਤਿੱਖੀ ਧਾਰਾ ਆਪ ਵਖਾ ਰਿਹਾ। ਨਾਨਕ ਗਾਏ ਗੋਬਿੰਦ ਬਾਣੀ, ਹਰਿ ਗੋਬਿੰਦ ਰੰਗ ਰੰਗਾ ਰਿਹਾ। ਕੋਈ ਨਾ ਦਿਸੇ ਹਰਿ ਪ੍ਰਭ ਸਾਨੀ, ਦੂਰ ਨੇੜੇ ਵੇਖ ਵਖਾ ਰਿਹਾ। ਤੀਰਥ ਵੇਖੇ ਅੱਠ ਸੱਠ ਪਾਣੀ, ਸਾਚੇ ਤੀਰਥ ਨਾ ਕੋਇ ਨਹਾ ਰਿਹਾ। ਪੰਡਤ ਪਾਂਧੇ ਵੇਦ ਪੁਰਾਨ ਪੁਰਾਨੀ, ਗੀਤਾ ਗਿਆਨ ਨਾ ਕੋਇ ਜਣਾ ਰਿਹਾ। ਭਰਮੇ ਭੁੱਲੇ ਭਰਮ ਨਾਦਾਨੀ, ਪਾਰਬ੍ਰਹਮ ਨਾ ਕੋਈ ਮਿਲਾ ਰਿਹਾ। ਕਲਜੁਗ ਵੇਖੇ ਕਹਿਰ ਨਿਸ਼ਾਨੀ, ਪ੍ਰਭ ਸਾਚਾ ਰਾਹ ਤਕਾ ਰਿਹਾ। ਲਿਖਿਆ ਲੇਖ ਇਕ ਮਹਾਨੀ, ਨਿਹਕਲੰਕ ਡੰਕ ਵਜਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੋਹ ਛੱਬੀ ਜੋਤ ਪਰਗਟਾ ਰਿਹਾ। ਪੋਹ ਛੱਬੀ ਮਾਤ ਵਧਾਈਆ, ਮਤ ਬੁਧ ਭੇਵ ਨਾ ਰਾਇਆ। ਗੁਰਮੁਖ ਵਿਰਲੇ ਮਾਤ ਜਣਾਈਆ, ਜਿਸ ਜਨ ਆਪਣੀ ਦਇਆ ਕਮਾਇਆ। ਹਰਿ ਸ਼ਬਦ ਕਰੇ ਕੁੜਮਾਈਆ, ਸਾਚਾ ਮੰਗਲ ਏਕਾ ਗਾਇਆ। ਨੌ ਦਰ ਜਗਤ ਵੱਜੇ ਵਧਾਈਆ, ਘਰ ਦਸਵੇਂ ਸਾਜਣ ਪਾਇਆ। ਹਰਿ ਸਾਜਣ ਸਹਿਜ ਸੁਖਦਾਈਆ, ਹਉਮੇ ਰੋਗ ਮਿਟਾਇਆ। ਮਿਲਿਆ ਮੇਲ ਵਿਛੜ ਨਾ ਜਾਈਆ, ਕਲਜੁਗ ਅੰਤਮ ਦਏ ਦੁਹਾਇਆ। ਸੱਜਣ ਸੁਹੇਲ ਆਪ ਅਖਵਾਈਆ, ਜੁਗ ਜੁਗ ਭਗਤਨ ਸੇਵ ਕਮਾਇਆ। ਅਚਰਜ ਖੇਲ ਆਪ ਰਚਾਈਆ, ਗੁਰ ਗੋਬਿੰਦੇ ਰੂਪ ਸਮਾਇਆ। ਕਿਸੇ ਚਲੇ ਨਾ ਮਾਤ ਚਤੁਰਾਈਆ, ਸਾਧ ਸੰਤ ਸਾਰ ਨਾ ਰਾਇਆ। ਆਪੇ ਜਾਣੇ ਆਪਣੀ ਵਡਿਆਈਆ, ਆਪ ਆਪਣੇ ਵਿਚ ਸਮਾਇਆ। ਗੁਰ ਪੀਰਾਂ ਦੇਵੇ ਸ਼ਬਦ ਜਣਾਈਆ, ਆਪ ਆਪਣੇ ਧੰਦੇ ਲਾਇਆ। ਛੱਤੀ ਜੁਗ ਨਾ ਦਏ ਵਖਾਈਆ, ਆਪ ਆਪਣਾ ਮੁਖ ਛੁਪਾਇਆ। ਆਪੇ ਜੋਤ ਕਰੇ ਰੁਸ਼ਨਾਈਆ, ਆਪਣੀ ਕਲ ਰਿਹਾ ਵਰਤਾਇਆ। ਅਕਲ ਕਲ ਹਰਿ ਰਘੁਰਾਈਆ, ਸੋਲਾਂ ਕਲ ਸ੍ਰਿਸ਼ਟ ਸਬਾਇਆ। ਲੋਆਂ ਪੁਰੀਆਂ ਵੇਖ ਵਖਾਈਆ, ਬੇਪਰਵਾਹ ਭੇਵ ਨਾ ਰਾਇਆ। ਨਾਨਕ ਨਿਰਗੁਣ ਗਿਆ ਗਾਈਆ, ਗੋਬਿੰਦ ਗੋਬਿੰਦ ਗੋਬਿੰਦ ਰਾਇਆ। ਸਰਗੁਣ ਮੇਲਾ ਸਹਿਜ ਸੁਭਾਈਆ, ਕਲਜੁਗ ਵੇਲਾ ਦਏ ਸੁਹਾਇਆ। ਸਾਚੇ ਮੰਦਰ ਆਸਣ ਲਾਈਆ, ਆਤਮ ਸੇਜਾ ਇਕ ਵਿਛਾਇਆ। ਗੋਬਿੰਦ ਕਾਇਆ ਗੜ੍ਹ ਬਣਾਈਆ, ਸ਼ਬਦ ਖੰਡਾ ਤਨ ਪਹਿਨਾਇਆ। ਉਪਰ ਚੜ੍ਹ ਵੇਖ ਵਖਾਈਆ, ਮਹੱਲ ਅਟੱਲ ਇਕ ਰਖਾਇਆ। ਜੋਤੀ ਨੂਰ ਕਰ ਰੁਸ਼ਨਾਈਆ, ਲੱਖ ਚੁਰਾਸੀ ਫੋਲ ਫੁਲਾਇਆ। ਰਾਏ ਧਰਮ ਦਏ ਦੁਹਾਈਆ, ਪ੍ਰਭ ਦਰ ਅੱਗੇ ਸੀਸ ਝੁਕਾਇਆ। ਧਰਤ ਮਾਤ ਰਹੀ ਕੁਰਲਾਈਆ, ਕਲਜੁਗ ਕਾਲਾ ਰੰਗ ਵਟਾਇਆ। ਲਾੜੀ ਮੌਤ ਖ਼ੁਸ਼ੀ ਮਨਾਈਆ, ਪ੍ਰਭ ਸਾਚੇ ਦਰਸ਼ਨ ਪਾਇਆ। ਦਰ ਦਵਾਰਾ ਵੇਖੇ ਚਾਈਂ ਚਾਈਂਆ, ਪੋਹ ਛੱਬੀ ਦਿਵਸ ਸੁਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ ਵਿਚ ਸੰਸਾਰ ਆਪ ਆਪਣੀ ਜੋਤ ਜਗਾਇਆ। ਜੋਤ ਜਗਾਏ ਆਪ ਪ੍ਰਭ, ਅਕਲ ਕਲਾ ਭਰਪੂਰਿਆ। ਅਕਲ ਕਲਾ ਪ੍ਰਭ ਆਪ ਹੋ, ਵੇਖੇ ਨੇੜੇ ਦੂਰਿਆ। ਸੋ ਪੁਰਖ ਨਿਰੰਜਣ ਆਪੇ ਹੋ, ਸੋ ਸਾਚਾ ਹਾਜ਼ਰ ਹਜ਼ੂਰਿਆ। ਹੰ ਹੰਗਤਾ ਮਿਟੇ ਜਗਤ ਮੋਹ, ਦੇਵੇ ਦਾਤ ਸਾਚੀ ਧੂੜਿਆ। ਸੋਹੰ ਸ਼ਬਦ ਸਦਾ ਨਿਰਮੋਹ, ਆਸਾ ਮਨਸਾ ਪੂਰਿਆ। ਕਾਲ ਮਹਾਂਕਾਲ ਦਰ ਸਕੇ ਨਾ ਛੋਹ, ਹਰਿ ਸਾਚਾ ਹਾਜ਼ਰ ਹਜ਼ੂਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਆਸਾ ਮਨਸਾ ਪੂਰਿਆ।

ਆਪੇ ਨਰ ਆਪੇ ਨਾਰੀ, ਨਰਾਇਣ ਆਪ ਅਖਵਾਇੰਦਾ। ਆਪੇ ਦਰ ਆਪ ਦਵਾਰੀ, ਦਰ ਦਰਬਾਨ ਆਪ ਹੋ ਜਾਇੰਦਾ। ਆਪੇ ਘਰ ਆਪੇ ਘਰ ਬਾਹਰੀ, ਪੈਜ ਸਵਾਰੀ ਆਪ ਅਖਵਾਇੰਦਾ। ਆਪੇ ਸਰ ਆਪੇ ਸਿਕਦਾਰੀ, ਸਰ ਸਰੋਵਰ ਆਪ ਹੋ ਜਾਇੰਦਾ। ਆਪੇ ਹਰਿ ਆਪੇ ਨਿਰੰਕਾਰੀ, ਆਪੇ ਨਿਰਗੁਣ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵਕਤ ਸੁਹਾਇੰਦਾ। ਕਲਜੁਗ ਅੰਤਮ ਵਕਤ ਸੁਹੰਜਣਾ, ਹਰਿ ਸਾਚਾ ਆਪ ਸੁਹਾਇੰਦਾ। ਜੋਤ ਜਗਾਏ ਇਕ ਨਿਰੰਜਣਾ, ਸਤਿ ਪੁਰਖ ਨਿਰੰਜਣ ਆਪ ਹੋ ਜਾਇੰਦਾ। ਚਰਨ ਧੂੜ ਕਰਾਏ ਸਾਚਾ ਮਜਨਾ, ਲੱਖ ਚੁਰਾਸੀ ਫੰਦ ਕਟਾਇੰਦਾ। ਜੋ ਘੜਿਆ ਸੋ ਭੱਜਣਾ, ਭੰਨਣਹਾਰ ਆਪ ਅਖਵਾਇੰਦਾ। ਸਾਕ ਸੱਜਣ ਸੈਣ ਸਭ ਤੱਜਣਾ, ਸਾਚਾ ਸੰਗ ਨਾ ਕੋਈ ਨਿਭਾਇੰਦਾ। ਵੇਲੇ ਅੰਤ ਪੜਦਾ ਕਿਸੇ ਨਾ ਕੱਜਣਾ, ਦੇ ਮਤ ਆਪ ਸਮਝਾਇੰਦਾ। ਕਲਜੁਗ ਕਾਲ ਲਾਉਣ ਨਾ ਦੇਵੇ ਅਜ ਪਜਨਾ, ਹੋਏ ਸਹਾਈ ਨਾ ਕੋਇ ਛੁਡਾਇੰਦਾ। ਕਾਲ ਨਗਾਰਾ ਏਕਾ ਵੱਜਣਾ, ਧਰਮ ਰਾਏ ਡੌਰੂ ਵਾਹਿੰਦਾ। ਸ਼ਬਦ ਤਾਲ ਏਕਾ ਵੱਜਣਾ, ਪ੍ਰਭ ਸਾਚਾ ਆਪ ਵਜਾਇੰਦਾ। ਜਨ ਭਗਤਾਂ ਇਕ ਕਰਾਏ ਸਾਚਾ ਹੱਜਨਾ, ਮੱਕਾ ਕਾਅਬਾ ਇਕ ਵਖਾਇੰਦਾ। ਪੀ ਅੰਮ੍ਰਿਤ ਆਤਮ ਰੱਜਣਾ, ਨਾਮ ਭੰਡਾਰਾ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸਾਜਣ ਸਾਚੇ ਸੰਤ ਸਾਚੀ ਸੇਵਾ ਲਾਇੰਦਾ। ਸਾਜਣ ਸਾਚੇ ਮੀਤ, ਸਾਚੀ ਕਾਰੇ ਲਾਇਆ। ਆਪ ਚਲਾਈ ਆਪਣੀ ਰੀਤ, ਦਰ ਦਵਾਰੇ ਹੋਏ ਸਹਾਇਆ। ਕਾਇਆ ਹੋਵੇ ਪਤਤ ਪੁਨੀਤ, ਪਤਤ ਪਾਵਨ ਆਪ ਅਖਵਾਇਆ। ਰਸਨਾ ਗਾਏ ਏਕਾ ਗੀਤ, ਸੋਹੰ ਸਾਚਾ ਨਾਉਂ ਜਣਾਇਆ। ਨੇਤਰ ਪਰਸੇ ਗੁਰ ਚਰਨ ਪ੍ਰੀਤ, ਅੱਠੇ ਪਹਿਰ ਵਸੇ ਚੀਤ, ਮਾਤ ਗਰਭ ਫੇਰ ਨਾ ਆਇਆ। ਕਾਇਆ ਹੋਏ ਸੀਤਲ ਸੀਤ, ਸਵਾ ਪਹਿਰ ਜੋ ਸੇਵ ਕਮਾਇਆ। ਅੱਠੇ ਪਹਿਰ ਵਸੇ ਚੀਤ, ਹਰਿ ਵਿਸਰ ਕਦੇ ਨਾ ਜਾਇਆ। ਸਤਿਜੁਗ ਤੇਰੀ ਸਾਚੀ ਰੀਤ, ਨੌਵਾਂ ਖੰਡਾਂ ਆਪ ਚਲਾਇਆ। ਸੱਤਾਂ ਦੀਪਾਂ ਕਰੇ ਪੁਨੀਤ, ਸਾਚੀ ਸਿਖਿਆ ਰਿਹਾ ਸਮਝਾਇਆ। ਗਾਉਂਦਾ ਜਾਏ ਸੁਹਾਗੀ ਗੀਤ, ਗੋਬਿੰਦ ਰਸਨਾ ਸੇਵਾ ਲਾਇਆ। ਲੱਖ ਚੁਰਾਸੀ ਪਰਖੇ ਨੀਤ, ਕਰੋੜ ਤੇਤੀਸਾ ਏਕਾ ਪੱਲੂ ਨਾਮ ਫੜਾਇਆ। ਬੈਠਾ ਆਪ ਹਰਿ ਅਤੀਤ, ਸ਼ਿਵ ਸ਼ੰਕਰ ਗੋਦ ਬਿਠਾਇਆ। ਸ੍ਰਿਸ਼ਟ ਸਬਾਈ ਆਪੇ ਜੀਤ, ਸਾਜਨ ਮੀਤ ਆਪ ਹੋ ਆਇਆ। ਬ੍ਰਹਮਾ ਤੇਰੀ ਨਿਭ ਜਾਏ ਪ੍ਰੀਤ, ਜੋ ਸਾਚੀ ਰਿਹਾ ਕਮਾਇਆ। ਅੰਮ੍ਰਿਤ ਬਰਖੇ ਠੰਢਾ ਸੀਤ, ਚਰਨ ਚਰਨੋਦਕ ਪ੍ਰਭ ਆਪ ਦਵਾਇਆ। ਸਤਿਜੁਗ ਤੇਰੀ ਸਾਚੀ ਰੀਤ, ਛੱਬੀ ਪੋਹ ਦਏ ਲਿਖਾਇਆ। ਸੰਮਤ ਤੇਰਾਂ ਰਿਹਾ ਬੀਤ, ਨਾਨਕ ਨਾਮਾ ਸੇਵਾ ਲਾਇਆ। ਗਾਉਂਦਾ ਰਹੇ ਗੋਬਿੰਦ ਦੇ ਗੀਤ, ਨਿਰੰਕਾਰ ਨਿਰੰਕਾਰ ਰੰਗ ਰੰਗਾਇਆ। ਆਪੇ ਵਸਿਆ ਹਸਤ ਕੀਟ, ਊਚਾਂ ਨੀਚਾਂ ਵਿਚ ਸਮਾਇਆ। ਸਾਚਾ ਪੀਸਣ ਰਿਹਾ ਪੀਠ, ਸਤਿਜੁਗ ਚਾਕਰ ਆਪ ਅਖਵਾਇਆ। ਕਲਜੁਗ ਭੰਨੇ ਕੌੜੇ ਰੀਠ, ਭੰਨਣਹਾਰ ਆਪ ਅਖਵਾਇਆ। ਪੁਰਖ ਅਬਿਨਾਸ਼ੀ ਬੀਠਲਾ ਬੀਠ, ਜਨ ਭਗਤਾਂ ਦਰ ਦਵਾਰੇ ਆਇਆ। ਸੋਹੰ ਦੇਵੇ ਨਾਮ ਬੀਠਲਾ ਮੀਠ, ਘਰ ਚੌਥੇ ਆਪ ਰਖਾਇਆ। ਚਰਨ ਕਵਲ ਰਖਾਏ ਇਕ ਪ੍ਰੀਤ, ਪੂਜਾ ਪਾਠ ਨਾ ਕੋਇ ਰਖਾਇਆ। ਅੰਦਰ ਮੰਦਰ ਬੈਠਾ ਪਰਖੇ ਨੀਤ, ਦਸਮ ਦਵਾਰੀ ਡੇਰਾ ਲਾਇਆ। ਹਰਿਜਨ ਗਾਓ ਸੁਹਾਗੀ ਗੀਤ, ਹਰਿ ਘਰ ਸਾਚੇ ਜਨ ਪਾਇਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਸੇਵਕ ਸੇਵਕ ਬਣ ਕੇ ਆਇਆ। ਸੇਵਕ ਸੋ ਪ੍ਰਧਾਨ ਹੈ, ਦਿਵਸ ਰੈਣ ਜਗਾਏ। ਸੇਵਕ ਸੋ ਦਰਬਾਨ ਹੈ, ਪੰਜ ਤਤ ਰਿਹਾ ਦੁਰਕਾਏ। ਸੇਵਕ ਸੋ ਜਵਾਨ ਹੈ, ਚਾਰੋਂ ਕੁੰਟ ਖੰਡਾ ਚਮਕਾਏ। ਸੇਵਕ ਸੋ ਸੁਜਾਨ ਹੈ, ਸਚ ਸਿਖਿਆ ਦੇ ਸਮਝਾਏ। ਸੇਵਕ ਸਚ ਗਿਆਨ ਹੈ, ਸਚ ਸੁਰਤੀ ਸੰਗ ਰਲਾਏ। ਹਰਿ ਸੇਵਕ ਆਪ ਮਿਹਰਵਾਨ ਹੈ, ਜਨ ਭਗਤਾਂ ਦਇਆ ਕਮਾਏ। ਹੱਥ ਉਠਾਏ ਧਰਮ ਨਿਸ਼ਾਨ ਹੈ, ਲੋਆਂ ਪੁਰੀਆਂ ਰਿਹਾ ਝੁਲਾਏ। ਸੱਤਾਂ ਦੀਪਾਂ ਏਕਾ ਆਣ ਹੈ, ਨੌਵਾਂ ਖੰਡਾਂ ਰਿਹਾ ਜਣਾਏ। ਬ੍ਰਹਿਮੰਡਾਂ ਪਵਣ ਮਸਾਣ ਹੈ, ਵਰਭੰਡੀ ਡਗਮਗਾਏ। ਰਾਜ ਰਾਜਾਨਾ ਸ਼ਾਹ ਸੁਲਤਾਨ ਹੈ, ਬੰਕ ਦਵਾਰੀ ਆਪ ਹੋ ਜਾਏ। ਗੁਣਵੰਤਾ ਗੁਣ ਨਿਧਾਨ ਹੈ, ਨਿਰਧਨ ਰੂਪ ਸਮਾਏ। ਸਰਗੁਣ ਖੇਲੇ ਖੇਲ ਮਹਾਨ ਹੈ, ਹਰਿ ਨਿਰਗੁਣ ਜੋਤ ਜਗਾਏ। ਗੁਰ ਗੋਬਿੰਦਾ ਵਿਚ ਜਹਾਨ ਹੈ, ਨਾਮ ਖੰਡਾ ਰਿਹਾ ਉਠਾਏ। ਹਰਿ ਸ਼ਬਦ ਸੱਚਾ ਬਿਬਾਣ ਹੈ, ਫੜ ਬਾਹੋਂ ਉਪਰ ਬਿਠਾਏ। ਆਪੇ ਵੇਖੇ ਮਾਰ ਧਿਆਨ ਹੈ, ਦਿਸ ਕਿਸੇ ਨਾ ਆਏ। ਪੰਚਮ ਤਤ ਨਾ ਕੋਈ ਨਿਸ਼ਾਨ ਹੈ, ਨੇਤਰ ਨੈਣ ਨਾ ਕੋਈ ਵੇਖ ਵਖਾਏ। ਸ਼ਬਦ ਧਾਰਾ ਇਕ ਮਹਾਨ ਹੈ, ਹਰਿ ਜੋਤੀ ਰਿਹਾ ਜਲਾਏ। ਗੋਬਿੰਦ ਪਾਇਆ ਸਾਚਾ ਹਾਣ ਹੈ, ਹਰਿ ਹਾਣੀ ਹਾਣ ਮਿਲਾਏ। ਨਾਰੀ ਕੰਤਾ ਇਕ ਮਕਾਨ ਹੈ, ਆਤਮ ਸੇਜਾ ਰਿਹਾ ਵਿਛਾਏ। ਪੂਰਨ ਭਗਵੰਤਾ ਨੌਜਵਾਨ ਹੈ, ਅੰਗੀਕਾਰ ਆਪ ਕਰਾਏ। ਸਤਿਜੁਗ ਸਾਚਾ ਇਕ ਨਿਸ਼ਾਨ ਹੈ, ਹਰਿ ਸ਼ਬਦ ਰਿਹਾ ਜਣਾਏ। ਕਲਜੁਗ ਝੂਠੀ ਮਾਤ ਦੁਕਾਨ ਹੈ, ਅੰਤ ਰਹਿਣ ਨਾ ਪਾਏ। ਮੋਹ ਮਮਤਾ ਹੋਈ ਹੈਰਾਨ ਹੈ, ਜੂਠ ਝੂਠ ਬੈਠੀ ਮੁਖ ਸ਼ਰਮਾਏ। ਚਿਤਰ ਗੁਪਤ ਬੇਪਛਾਣ ਹੈ, ਲੇਖਾ ਲੇਖ ਰਿਹਾ ਕੁਰਲਾਏ। ਰਾਏ ਧਰਮ ਦਰ ਨਾਦਾਨ ਹੈ, ਰੋ ਰੋ ਪੱਲੂ ਗਲ ਵਿਚ ਪਾਏ। ਬ੍ਰਹਮਾ ਵੇਖੇ ਮਾਰ ਧਿਆਨ ਹੈ, ਕਵਣ ਕੂਟੇ ਹਰਿ ਜੋਤ ਜਗਾਏ। ਸ਼ਿਵ ਸ਼ੰਕਰ ਕੰਠ ਕੰਠਾਨ ਹੈ, ਹਰਿ ਸਾਚਾ ਭੇਵ ਛੁਪਾਏ। ਇੰਦ ਇੰਦਰਾਸਣ ਤੁੱਟਾ ਮਾਣ ਹੈ, ਨਰ ਹਰਿ ਸਾਚਾ ਰਿਹਾ ਹਿਲਾਏ। ਸ਼ਬਦ ਸਿੰਘਾਸਣ ਵਿਚ ਜਹਾਨ ਹੈ, ਹਰਿ ਆਪਣਾ ਆਪ ਬਣਾਏ। ਨੌ ਦਵਾਰੇ ਇਕ ਮਕਾਨ ਹੈ, ਲੱਖ ਚੁਰਾਸੀ ਵੇਖ ਵਖਾਏ। ਬੀਸ ਬੀਸਾ ਕਰੇ ਪਛਾਣ ਹੈ, ਗੁਰਮੁਖ ਸਾਚੇ ਸੇਵਾ ਲਾਏ। ਸ਼ਬਦ ਲਿਖਾਰੀ ਹਰਿ ਜਵਾਨ ਹੈ, ਬਿਰਧ ਬਾਲ ਨਾ ਵੇਖ ਵਖਾਏ। ਜੋਤ ਨਿਰੰਕਾਰੀ ਵਡ ਪਰਤਾਪ ਹੈ, ਜੁਗ ਜੁਗ ਜੋਤ ਜਗਾਏ। ਕਲਜੁਗ ਅੰਤਮ ਨਿਹਕਲੰਕ ਪ੍ਰਭ ਆਪੇ ਆਪ ਹੈ, ਜੀਵ ਜੰਤ ਭੇਵ ਨਾ ਜਾਣੇ ਕੋਇ। ਸ਼ਬਦ ਡੰਕ ਰਾਓ ਰੰਕ ਸੋਹੰ ਸੱਚਾ ਜਾਪ ਹੈ, ਦੁਰਮਤ ਮੈਲ ਧੋਏ। ਆਪ ਸੁਹਾਏ ਦਵਾਰ ਬੰਕ ਹੈ, ਜਨ ਭਗਤਾਂ ਪਾਏ ਸੋਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਰਵੇਸ਼ਾ ਆਪੇ ਹੋਏ। ਦਰ ਦਰਵੇਸ਼ ਨਰ ਨਿਰੰਕਾਰ, ਜਨ ਭਗਤਾਂ ਆਪ ਅਖਵਾਇੰਦਾ। ਜੁਗ ਜੁਗ ਵੇਸ ਅਵੱਲੜੀ ਕਾਰ, ਦਸ ਦਸਮੇਸ਼ ਸੇਵਾ ਲਾਇੰਦਾ। ਸ਼ਬਦ ਖੰਡਾ ਤੇਜ ਕਟਾਰ, ਰੇਖ ਕੇਸ ਇਕ ਰਖਾਇੰਦਾ। ਆਪੇ ਹੋਇਆ ਪਹਿਰੇਦਾਰ, ਸਾਚਾ ਸੰਗ ਨਿਭਾਇੰਦਾ। ਸੰਮਤ ਤੇਰਾਂ ਤੇਰੀ ਧਾਰ, ਤ੍ਰੈਗੁਣ ਰੰਗ ਵਖਾਇੰਦਾ। ਸੰਮਤ ਚੌਦਾਂ ਕਰ ਪਿਆਰ, ਇਕ ਮਰਦੰਗ ਵਜਾਇੰਦਾ। ਵੱਜੇ ਮਰਦੰਗ ਵਿਚ ਸੰਸਾਰ, ਸ੍ਰਿਸ਼ਟ ਸਬਾਈ ਆਪ ਸੁਣਾਇੰਦਾ। ਕਲਜੁਗ ਮਾਇਆ ਮਾਰੇ ਡੰਗ, ਡਸ ਡਸਣੀ ਰੂਪ ਵਟਾਇੰਦਾ। ਗੁਰਮੁਖ ਸਾਚੇ ਜਾਣਾ ਪਾਰ ਲੰਘ, ਹਰਿ ਸਾਚਾ ਰਾਹ ਵਖਾਇੰਦਾ। ਗੁਰ ਗੋਬਿੰਦੇ ਸਿੱਖੀ ਇੱਕੀ ਮੰਗੀ ਮੰਗ, ਹਰਿ ਅੰਤਮ ਪੂਰ ਕਰਾਇੰਦਾ। ਨਿੱਕੀ ਨਿੱਕੀ ਧਾਰੋਂ ਤਿੱਖੀ, ਮੁਨੀ ਰਿਖੀ ਭੇਵ ਨਾ ਪਾਇੰਦਾ। ਧੁਰ ਦਰਗਾਹੋਂ ਮਸਤਕ ਲੇਖ ਲਿਖੀ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਆਪਣੇ ਨੇਤਰ ਆਪੇ ਪੇਖੀ, ਜਗਤ ਨੇਤਰ ਨਾ ਵੇਖ ਵਖਾਇੰਦਾ। ਮਹੀਨਾ ਚੇਤਰ ਧਾਰੇ ਭੇਖੀ, ਥਿਤ ਵਾਰ ਆਪ ਜਣਾਇੰਦਾ। ਦਰ ਦਵਾਰੇ ਲਾਏ ਮੇਖੀ, ਨਾ ਕੋਈ ਮਾਤ ਉਖੜਾਇੰਦਾ। ਕਲਜੁਗ ਅੰਤਮ ਮੇਟੇ ਸ਼ੇਖੀ, ਚਤੁਰ ਚਤੁਰਾਈ ਨਾ ਕੋਈ ਵਖਾਇੰਦਾ। ਆਪੇ ਹੋਇਆ ਧਾਰੀ ਕੇਸ਼ੀ, ਕੇਸਾਧਾਰੀ ਰੂਪ ਸਮਾਇੰਦਾ। ਰੂਪ ਅਨੂਪਾ ਦਸ ਦਸਮੇਸ਼ੀ, ਦਹਿ ਦਿਸ਼ ਵੇਖ ਵਖਾਇੰਦਾ। ਜੋਧਾ ਸੂਰਾ ਨਰ ਨਰੇਸ਼ੀ, ਨਰ ਹਰਿ ਆਪ ਅਖਵਾਇੰਦਾ। ਕਲਜੁਗ ਤੇਰੀ ਅੰਤਮ ਪੇਸ਼ੀ, ਏਕਾ ਏਕ ਜਣਾਇੰਦਾ। ਮਿਟੇ ਪੂਜਾ ਬ੍ਰਹਮਾ ਸ਼ਿਵ ਸ਼ੰਕਰ ਗਣੇਸ਼ੀ, ਕਰੋੜ ਤੇਤੀਸਾ ਨਾ ਕੋਇ ਮਨਾਇੰਦਾ। ਪੁਰਖ ਅਕਾਲਾ ਏਕਾ ਰਹਿਸੀ, ਦੀਨ ਦਿਆਲਾ ਆਪ ਹੋ ਆਇੰਦਾ। ਜੋਤ ਜਵਾਲਾ ਢੇਰੀ ਥੀਸੀ, ਉਚੇ ਪਰਬਤ ਆਪੇ ਢਾਇੰਦਾ। ਗੰਗਾ ਗੋਦਾਵਰੀ ਪੀਸਣ ਪੀਸੀ, ਅਠ ਸਠ ਮੂਲ ਚੁਕਾਇੰਦਾ। ਅੰਜੀਲ ਕੁਰਾਨ ਖਾਲੀ ਖੀਸੀ, ਅੰਤਮ ਮੁਖ ਭਵਾਇੰਦਾ। ਵੇਦ ਪੁਰਾਨਾਂ ਤਾਜ ਨਾ ਸੀਸੀ, ਨੰਗੇ ਸੀਸ ਵਖਾਇੰਦਾ। ਜੋਤ ਸਰੂਪੀ ਹਰਿ ਜਗਦੀਸੀ, ਜੋਤੀ ਨੂਰ ਕਰਾਇੰਦਾ। ਦੇ ਵਡਿਆਈ ਬੀਸ ਬੀਸੀ, ਬੀਸ ਬੀਸਾ ਵਕਤ ਸੁਹਾਇੰਦਾ। ਇਕ ਇਕੀਸੀ ਸ਼ਾਹੋ ਸ਼ਾਬੀਸੀ, ਸ਼ਾਹ ਸ਼ਹਾਨਾ ਆਪ ਹੋ ਜਾਇੰਦਾ। ਏਕਾ ਤਾਜ ਝੁਲੇਸੀ ਸੀਸੀ, ਸੀਸ ਤਾਜ ਆਪ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਖੇਲ ਕਰ, ਸਾਚਾ ਵਕਤ ਸੁਹਾਇੰਦਾ। ਇਕ ਇਕੀਸੀ ਇਕ ਇਕੱਲਾ, ਏਕਾ ਜੋਤ ਕਰੇ ਰੁਸ਼ਨਾਈਆ। ਨੌ ਖੰਡ ਪ੍ਰਿਥਮੀ ਬਣਾਏ ਇਕ ਮਹੱਲਾ, ਕੂੜ ਕੁਟੰਬ ਦਏ ਮਿਟਾਈਆ। ਏਕਾ ਰੰਗ ਰੰਗਾਏ ਜਲ ਥਲਾ, ਪਰਬਤ ਟਿੱਲੇ ਹਰਿ ਸਮਾਈਆ। ਸੱਤਾਂ ਦੀਪਾਂ ਦਰ ਦਵਾਰਾ ਏਕਾ ਮੱਲਾ, ਦਰ ਘਰ ਸਾਚਾ ਏਕਾ ਪਾਈਆ। ਆਪੇ ਵਸਿਆ ਨਿਹਚਲ ਧਾਮ ਅਟੱਲਾ, ਜੁਗ ਜੁਗ ਹਰਿ ਰਘੁਰਾਈਆ। ਆਵੇ ਜਾਵੇ ਅਛਲ ਅਛਲਾ, ਅਛਲ ਛੱਲ ਰਿਹਾ ਕਰਾਈਆ। ਜਨ ਭਗਤ ਫੜਾਏ ਆਪਣਾ ਪੱਲਾ, ਸਦਾ ਸਦ ਇਹ ਵਡਿਆਈਆ। ਹੋਏ ਸਹਾਈ ਡੂੰਘੀ ਗਾਰ ਡੱਲਾ, ਅੰਧ ਕੂਪ ਲਏ ਬਚਾਈਆ। ਕਲਜੁਗ ਅੰਤਮ ਬੋਲੇ ਹੱਲਾ, ਅਲ੍ਹਾ ਹੂ ਨਾਅਰਾ ਲਾਈਆ। ਚਾਰ ਯਾਂਰੀ ਸੰਗ ਮੁਹੰਮਦ ਰੱਲਾ, ਦਰ ਦਵਾਰੇ ਮਤਾ ਪਕਾਈਆ। ਹਰਿ ਸ਼ਬਦ ਸੁਨੇਹੜਾ ਏਕਾ ਘੱਲਾ, ਅੰਤ ਅੰਤੀ ਰਿਹਾ ਜਗਾਈਆ। ਦੂਈ ਦਵੈਤੀ ਲਾਏ ਸੱਲਾ, ਬਿਰਹੋਂ ਰੋਗ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੀਸਾ ਵੇਖ ਵਖਾਈਆ। ਇਕ ਇਕੀਸਾ ਏਕ ਓਅੰਕਾਰ, ਏਕਾ ਘਰ ਵਸਾਇੰਦਾ। ਵਰਭੰਡੀ ਹਰਿ ਨੌ ਦਵਾਰ, ਦਸਵਾਂ ਸੰਗ ਰਲਾਇੰਦਾ। ਦਸ ਦਸ ਉਪਰ ਦੇਵੇ ਚਾੜ੍ਹ, ਭੇਵ ਅਭੇਦਾ ਭੇਵ ਕੋਇ ਨਾ ਪਾਇੰਦਾ। ਬੀਸ ਬੀਸਾ ਘਾੜਨ ਘਾੜ, ਹਰਿ ਜਗਦੀਸ ਆਪ ਅਖਵਾਇੰਦਾ। ਇਕ ਇਕੀਸਾ ਸਾਚਾ ਲਾੜ, ਨਰ ਨਿਰੰਕਾਰਾ ਆਪ ਅਖਵਾਇੰਦਾ। ਜਨ ਭਗਤਾਂ ਮੇਲਾ ਸਤਾਰਾਂ ਹਾੜ, ਲੋਕਮਾਤੀ ਆਪ ਮਿਲਾਇੰਦਾ। ਗੁਰ ਚੇਲਾ ਸੋਹੇ ਇਕ ਦਵਾਰ, ਚੇਲਾ ਗੁਰ ਆਪ ਅਖਵਾਇੰਦਾ। ਸੱਜਣ ਸੁਹੇਲਾ ਮੀਤ ਮੁਰਾਰ, ਹਰਿ ਸਾਚੀ ਸੇਵ ਕਮਾਇੰਦਾ। ਰੰਗ ਨਵੇਲਾ ਵਸਿਆ ਬਾਹਰ, ਦਿਸ ਕਿਸੇ ਨਾ ਆਇੰਦਾ। ਪੋਹ ਛੱਬੀ ਮੇਲਾ ਜਗਤ ਵਿਹਾਰ, ਸੰਮਤ ਤੇਰਾਂ ਆਪ ਲਿਖਾਇੰਦਾ। ਨਾਨਕ ਤੋਲੇ ਤੋਲਣਹਾਰ, ਹਰਿ ਕੰਡਾ ਨਾਮ ਲਗਾਇੰਦਾ। ਪਾਏ ਵੰਡਾਂ ਵਿਚ ਸੰਸਾਰ, ਬ੍ਰਹਿਮੰਡਾਂ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ, ਏਕਾ ਦੇਵੇ ਨਾਮ ਧਨਾ, ਸਾਚਾ ਰਾਗ ਸੁਣਾਏ ਕੰਨਾ, ਸਾਚੀ ਧੁਨ ਉਪਜਾਇੰਦਾ। ਸਾਚਾ ਨਾਮ ਹਰਿ ਜਗਦੀਸ, ਆਪਣਾ ਆਪ ਅਲਾਇੰਦਾ। ਖਾਣੀ ਬਾਣੀ ਲਹਿਣਾ ਦੇਣਾ ਚੁਕਾਏ ਬੀਸਾ ਬੀਸ, ਲੇਖਾ ਲਿਖੇ ਨਾ ਕੋਇ ਮਿਟਾਇੰਦਾ। ਏਕਾ ਸ਼ਬਦ ਛਤਰ ਝੁੱਲੇ ਜਗਤ ਜਗਦੀਸ, ਪ੍ਰਭ ਸਾਚਾ ਆਪ ਝੁਲਾਇੰਦਾ। ਨਾ ਕੋਈ ਪੜ੍ਹੇ ਕੁਰਾਨ ਹਦੀਸ, ਅੱਲਾ ਹੂ ਨਾ ਕੋਇ ਜਣਾਇੰਦਾ। ਵੇਦ ਪੁਰਾਨਾਂ ਪੀਸਣ ਲਿਆ ਪੀਸ, ਐੜਾ ਅਥਰਬਣ ਝੋਲੀ ਆਪ ਭਰਾਇੰਦਾ। ਏਕਾ ਇਕ ਇਕ ਇਕੀਸ, ਹਰਿ ਸਾਚਾ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਰੰਗ ਆਪਣਾ ਸੰਗ, ਜੁਗ ਜੁਗ ਆਪ ਨਿਭਾਇੰਦਾ। ਵਰਨ ਚਾਰ ਪ੍ਰਭ ਟੇਕ, ਅੰਤਮ ਇਕ ਰਖਾਈਆ। ਚਾਰ ਵਰਨ ਬਿਬੇਕ, ਬੁਧ ਬਿਬੇਕ ਕਰਾਈਆ। ਚਾਰ ਵਰਨ ਹਰਿ ਏਕ, ਏਕਾ ਏਕ ਕਰਾਈਆ। ਚਾਰ ਵਰਨ ਹਰਿ ਲੇਖ, ਸਾਚਾ ਲੇਖ ਲਿਖਾਈਆ। ਚਾਰ ਵਰਨ ਹਰਿ ਵੇਖ, ਏਕਾ ਬ੍ਰਹਮ ਜਣਾਈਆ। ਚਾਰ ਵਰਨ ਹਰਿ ਭੇਖ, ਗੁਰ ਪੀਰ ਸਾਧ ਸੰਤ ਉਪਜਾਈਆ। ਚਾਰ ਵਰਨ ਹਰਿ ਰੇਖ, ਆਪ ਲਿਖਾਏ ਆਪੇ ਦਏ ਮਿਟਾਈਆ। ਚਾਰ ਵਰਨ ਹਰਿ ਵੇਸ, ਆਪਣਾ ਵੇਖ ਵਖਾਈਆ। ਚਾਰ ਵਰਨ ਨਰੇਸ਼, ਨਰ ਦਾਤਾ ਆਪ ਅਖਵਾਈਆ। ਚਾਰ ਵਰਨ ਪਰਵੇਸ਼, ਜੋਤੀ ਨੂਰ ਟਿਕਾਈਆ। ਚਾਰ ਵਰਨ ਆਦੇਸ, ਰਸਨਾ ਜਿਹਵਾ ਰਿਹਾ ਜਣਾਈਆ। ਚਾਰ ਵਰਨ ਇਕ ਸਰਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਤਮ ਕਲ ਰਿਹਾ ਵਖਾਈਆ। ਚਾਰ ਵਰਨ ਪਗ ਯਾਤਰਾ, ਏਕਾ ਏਕ ਰਖਾਇੰਦਾ। ਨਾਮ ਪਾਏ ਤਨ ਸਾਚਾ ਗਾਤਰਾ, ਸਾਚੀ ਸਿਖਿਆ ਸਿਖ ਬਣਾਇੰਦਾ। ਸੱਸਾ ਇਕੱਲਾ ਨਾ ਲਗ ਨਾ ਮਾਤਰਾ, ਏਕਾ ਹੋੜਾ ਉਪਰ ਲਾਇੰਦਾ। ਭੇਵ ਨਾ ਪਾਇਣ ਵੇਦ ਸ਼ਾਸਤਰਾ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਪਰਗਟ ਹੋਏ ਕਮਲਾਪਾਤਰਾ, ਹੰ ਹੰਗਤਾ ਮੈਲ ਗਵਾਇੰਦਾ। ਨਾ ਕੋਈ ਜਾਣੇ ਜ਼ਾਤ ਪਾਤਰਾ, ਏਕਾ ਰੰਗ ਰੰਗਾਇੰਦਾ। ਕਵਲ ਚਰਨ ਬੰਧਾਏ ਸਾਚਾ ਨਾਤਰਾ, ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਊਚ ਨੀਚ ਏਕਾ ਧਾਮ ਸੁਹਾਇੰਦਾ। ਧੁਰ ਦਰਗਾਹੀ ਦੇਵੇ ਏਕਾ ਦਾਤਰਾ, ਦਾਤੀ ਦਾਤਾ ਆਪ ਅਖਵਾਇੰਦਾ। ਆਪੇ ਹੋਏ ਪਿਤ ਮਾਤਰਾ, ਮਾਤ ਪਿਤ ਆਪ ਹੋ ਜਾਇੰਦਾ। ਆਪ ਜਣਾਏ ਦਿਵਸ ਰਾਤਰਾ, ਦਿਵਸ ਰੈਣ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਾਰ ਵਰਨ ਏਕਾ ਸ਼ਰਨ ਏਕਾ ਮਾਰਗ ਲਾਇੰਦਾ। ਚਾਰ ਵਰਨ ਸਚ ਸੰਦੇਸ਼, ਏਕਾ ਨਰ ਨਿਰੰਕਾਰਿਆ। ਨਾ ਕੋਈ ਪੂਜੇ ਸ਼ਿਵ ਗਣੇਸ਼, ਬ੍ਰਹਮ ਅਸਮੀ ਪਾਰ ਕਿਨਾਰਿਆ। ਨਾ ਕੋਈ ਵੇਖੇ ਔਲੀਆ ਪੀਰ ਸ਼ੇਖ਼, ਦਰ ਦਰਵੇਸ਼ ਨੂਰ ਇਲਾਹੀ ਵਿਚ ਮਿਲਾ ਰਿਹਾ। ਵੇਦ ਪੁਰਾਨ ਕਰਨ ਅਦੇਸ, ਹਰਿ ਭੇਵ ਕਿਸੇ ਨਾ ਪਾ ਲਿਆ। ਸਹੰਸਰ ਮੁਖ ਗਾਏ ਸੇਸ਼, ਦੋਏ ਸਹੰਸਰ ਜਿਹਵ ਹਿਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਾਰ ਵਰਨ ਇਕ ਸ਼ਰਨ ਏਕਾ ਦਰ ਸੁਹਾ ਰਿਹਾ। ਚਾਰ ਵਰਨ ਹਰਿ ਮੀਤੜਾ, ਜੋਤੀ ਬ੍ਰਹਮ ਟਿਕਾਏ। ਆਪੇ ਠਾਂਡਾ ਸੀਤੜਾ, ਕਰਮ ਕਾਂਡ ਵਖਾਏ। ਆਪੇ ਵਸੇ ਕਾਇਆ ਚੋਲੀ ਜਗਤ ਚੀਥੜਾ, ਅੰਦਰ ਮੰਦਰ ਡੇਰਾ ਲਾਏ। ਆਪੇ ਹੋਇਆ ਕੌੜਾ ਰੀਠੜਾ, ਮਨਮੁਖ ਨਾ ਰਸਨਾ ਲਾਏ। ਆਪੇ ਹੋਇਆ ਹਰਿ ਹਰਿ ਮੀਠੜਾ, ਹਰਿਜਨ ਰਸਨਾ ਜਿਹਵਾ ਖਾਏ। ਆਪੇ ਹੋਇਆ ਸ਼ਬਦ ਅਨਡੀਠੜਾ, ਲਿਖਣ ਪੜ੍ਹਨ ਵਿਚ ਨਾ ਆਏ। ਆਪੇ ਚਾੜ੍ਹੇ ਰੰਗ ਬਸੀਠੜਾ, ਨਾਮ ਮਜੀਠੀ ਇਕ ਰੰਗਾਏ। ਆਪੇ ਜਾਣੇ ਆਪਣਾ ਕੀਤੜਾ, ਜੀਵ ਜੰਤ ਭੇਵ ਨਾ ਰਾਏ। ਲੱਖ ਚੁਰਾਸੀ ਪਰਖਣਹਾਰਾ ਨੀਤੜਾ, ਹਰ ਘਟ ਮੇਂ ਰਿਹਾ ਸਮਾਏ। ਕਲਜੁਗ ਵੇਲਾ ਅੰਤਮ ਬੀਤੜਾ, ਕਾਲੀ ਰੈਣ ਦਏ ਦੁਹਾਏ। ਨਾ ਕੋਈ ਗਾਏ ਸੁਹਾਗੀ ਗੀਤੜਾ, ਰਸਨਾ ਲੋਭੀ ਫਿਰਨ ਹਲਕਾਏ। ਆਤਮ ਮਦਿ ਕਿਸੇ ਨਾ ਪੀਤੜਾ, ਮਦਿਰਾ ਮਾਸ ਮੁਖ ਰਖਾਏ। ਘਰ ਸਦ ਨਾ ਮਿਲਿਆ ਮੀਤੜਾ, ਸਚ ਨਾਦ ਨਾ ਕੋਇ ਵਜਾਏ। ਮਾਨਸ ਜਨਮ ਨਾ ਕੋਇ ਜੀਤੜਾ, ਸਾਧ ਸੰਤ ਰਹੇ ਕੁਰਲਾਏ। ਗੁਰਮੁਖ ਵਿਰਲਾ ਇਕ ਅਤੀਤੜਾ, ਹਰਿ ਚਰਨ ਰਿਹਾ ਲਿਵ ਲਾਏ। ਨਾਮ ਨਿਧਾਨ ਏਕਾ ਪੀਤੜਾ, ਦਿਵਸ ਰੈਣ ਉਤਰ ਨਾ ਜਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਾਰ ਵਰਨ ਸੁਹਾਏ ਇਕ ਦਰ, ਦਰ ਦਰਵਾਜ਼ਾ ਰਿਹਾ ਵਖਾਏ। ਚਾਰ ਵਰਨ ਸਚ ਜੋਗ ਹੈ, ਗੋਬਿੰਦ ਚਰਨ ਦਵਾਰ। ਆਤਮ ਰਸ ਸਚ ਭੋਗ ਹੈ, ਭੋਗੀ ਭੋਗ ਕਰੇ ਸੰਸਾਰ। ਜੂਠ ਝੂਠ ਭਗਤ ਵਿਯੋਗ ਹੈ, ਦਰ ਦਵਾਰੇ ਦਏ ਦੁਰਕਾਰ। ਗੁਰ ਸ਼ਬਦੀ ਧੁਰ ਸੰਯੋਗ ਹੈ, ਘਰ ਮੇਲੇ ਮੇਲਣਹਾਰ। ਦੂਈ ਦਵੈਤੀ ਕਟੇ ਹਉਮੇ ਰੋਗ ਹੈ, ਹਉਮੇ ਹੰਗਤਾ ਦਏ ਨਿਵਾਰ। ਨੈਣੀ ਨੇਤਰ ਦਰਸ ਅਮੋਘ ਹੈ, ਹਰਿਜਨ ਪਾਏ ਵਿਚ ਸੰਸਾਰ। ਸੋਹੰ ਚੁਗੇ ਸਾਚੀ ਚੋਗ ਹੈ, ਮਾਣਕ ਮੋਤੀ ਅਪਰ ਅਪਾਰ। ਹੋਏ ਸਹਾਈ ਤੀਨ ਲੋਕ ਹੈ, ਘਰ ਚੌਥੇ ਪਾਵੇ ਸਾਰ। ਇਕ ਸੁਣਾਏ ਨਾਮ ਸਲੋਕ ਹੈ, ਹਰਿ ਜਿਹਵਾ ਰਸਨ ਉਚਾਰ। ਹਰਿ ਭਾਣਾ ਕੋਇ ਨਾ ਸਕੇ ਰੋਕ ਹੈ, ਨੌ ਖੰਡ ਪ੍ਰਿਥਮੀ ਆਈ ਹਾਰ। ਲੱਖ ਚੁਰਾਸੀ ਦੇਵੇ ਝੋਕ ਹੈ, ਸ੍ਰਿਸ਼ਟ ਸਬਾਈ ਹਾਹਾਕਾਰ। ਗੁਰਮੁਖ ਵਿਰਲੇ ਅੰਤਮ ਮੋਖ ਹੈ, ਜਿਸ ਜਨ ਬਖ਼ਸ਼ੇ ਚਰਨ ਪਿਆਰ। ਆਪ ਮਿਟਾਏ ਤ੍ਰਿਸ਼ਨਾ ਭੋਖ ਹੈ, ਏਕਾ ਦੇਵੇ ਸ਼ਬਦ ਅਧਾਰ। ਦਰ ਦਰ ਘਰ ਘਰ ਸੁਖਣਾ ਰਹੇ ਸੁਖ ਹੈ, ਪਰਗਟ ਹੋਏ ਨੀਲੇ ਅਸਵਾਰ। ਨਾ ਕੋਈ ਗੋਬਿੰਦ ਗੁਰ ਮਾਨਸ ਦੇਹੀ ਮਨੁੱਖ ਹੈ, ਗੁਰ ਸ਼ਬਦ ਜੋਤ ਅਧਾਰ। ਮਾਤ ਗਰਭ ਨਾ ਉਲਟਾ ਰੁਖ ਹੈ, ਮਰੇ ਨਾ ਜਨਮੇ ਵਿਚ ਸੰਸਾਰ। ਨਾ ਕੋਈ ਤ੍ਰਿਸ਼ਨਾ ਭੁੱਖ ਹੈ, ਆਲਸ ਨਿੰਦਰਾ ਨਾ ਤਨ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਚਾਰ ਵਰਨ ਰਖਾਏ ਇਕ ਘਰ, ਆਪੇ ਹੋਏ ਪਹਿਰੇਦਾਰ। ਚਾਰ ਵਰਨ ਹਰਿ ਜਗਤ ਨਿਮਾਣਾ, ਆਪੇ ਆਪ ਅਖਵਾਇੰਦਾ। ਆਪੇ ਰੰਕ ਰਾਜ ਸ਼ਾਹ ਰਾਜਾਨਾ, ਆਪੇ ਭਿਖਕ ਭੀਖਕ ਆਪ ਅਖਵਾਇੰਦਾ। ਆਪੇ ਹੋਏ ਤਾਣ ਨਿਤਾਣਾ, ਨਿਮਾਣਿਆਂ ਮਾਣ ਦਵਾਇੰਦਾ। ਆਪੇ ਹੋਏ ਚਤੁਰ ਸੁਘੜ ਸਿਆਣਾ, ਮੂਰਖ ਮੂੜ੍ਹਾਂ ਚਤੁਰ ਬਣਾਇੰਦਾ। ਗੁਣਵੰਤਾ ਹਰਿ ਗੁਣ ਨਿਧਾਨਾ, ਜਨ ਭਗਤਾਂ ਬਖ਼ਸ਼ੇ ਚਰਨ ਧਿਆਨਾ, ਆਪ ਆਪਣੀ ਗੋਦ ਉਠਾਇੰਦਾ। ਧੁਰ ਦਰਗਾਹੀ ਦੇਵੇ ਮਾਣਾ, ਸ਼ਬਦ ਸਰੂਪੀ ਇਕ ਬਿਬਾਣਾ, ਆਪ ਆਪਣੇ ਸੰਗ ਰਖਾਇੰਦਾ। ਚਤੁਰਭੁਜ ਹਰਿ ਭਗਵਾਨਾ, ਭੇਵ ਖੁਲ੍ਹਾਏ ਕਲਜੁਗ ਸਤਿਜੁਗ ਸਾਚਾ ਰਾਹ ਚਲਾਇੰਦਾ। ਲੱਖ ਚੁਰਾਸੀ ਰਹੀ ਭੁਜ, ਗੁਰਮੁਖ ਵਿਰਲਾ ਗੁਰ ਚਰਨ ਪ੍ਰੀਤੀ ਰਿਹਾ ਲੁਝ, ਹਰਿ ਸਾਚੀ ਸੇਵਾ ਲਾਇੰਦਾ। ਭੇਵ ਚੁਕਾਏ ਏਕਾ ਦੂਜ, ਤੀਜਾ ਚੌਥਾ ਸੰਗ ਮਿਲਾਇੰਦਾ। ਤ੍ਰੈਗੁਣ ਮਾਇਆ ਦੀਪਕ ਜਾਣਾ ਬੁਝ, ਬ੍ਰਹਮਾ ਖਾਲੀ ਹੱਥ ਵਖਾਇੰਦਾ। ਪੁਰਖ ਅਬਿਨਾਸ਼ੀ ਏਕਾ ਵਾਰ ਜਾਣਾ ਸੁਝ, ਆਪੇ ਮੇਟੇ ਆਪੇ ਆਪ ਉਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਾਰ ਵਰਨ ਸੁਹਾਏ ਇਕ ਦਰ, ਵੇਦ ਅਥਰਬਣ ਵਕਤ ਚੁਕਾਇੰਦਾ। ਵੇਦ ਅਥਰਬਣ ਅੰਤ ਕਰਾਏ, ਐੜਾ ਅਲ੍ਹਾ ਆਇਆ। ਸਖੀ ਸਰਵਰ ਨਾ ਕੋਈ ਸਦਾਏ, ਜਲ ਥਲ ਨਾ ਕੋਇ ਸਮਾਇਆ। ਪਰਵਰਦਿਗਾਰ ਖੇਲ ਰਚਾਏ, ਪੀਰ ਦਸਤਗੀਰ ਹਕੀਰ ਸ਼ਬਦ ਜੰਜ਼ੀਰ ਲਏ ਬੰਧਾਇਆ। ਤੋਫ਼ੀਕ ਖ਼ੁਦਾਏ ਇਕ ਅਖ਼ੀਰ, ਸਚ ਰਫੀਕਾ ਲੱਥੇ ਚੀਰ, ਹਕੀਕੀ ਪੜਦਾ ਕੋਇ ਨਾ ਪਾਇੰਦਾ। ਅਲ੍ਹਾ ਉਡੀਕੇ ਇਕ ਤਾਰੀਕ, ਅਮਾਮ ਮਹਿੰਦੀ ਵੇਖੇ ਹਰਿ ਵਸਨੀਕ, ਸਾਚਾ ਘਰ ਸੁਹਾਇੰਦਾ। ਆਪੇ ਹੋਏ ਨੀਕਨ ਨੀਕ, ਕਲਜੁਗ ਮਾਇਆ ਮੁਖ ਛੁਪਾਇੰਦਾ। ਦਰ ਦਰਵੇਸ਼ਾ ਮੰਗੇ ਭੀਖ, ਕਾਲਾ ਸੂਸਾ ਤਨ ਛੁਹਾਇੰਦਾ। ਸੋਹੰ ਹੋੜਾ ਦੋ ਮੁਖੀ ਤਾਈ ਸੀਖ, ਈਸਾ ਮੂਸਾ ਆਪ ਲਗਾਇੰਦਾ। ਪਰਗਟ ਹੋਏ ਹਰਿ ਜਗਦੀਸ, ਬੀਸ ਇਕੀਸਾ ਜਗਤ ਸੁਹਾਇੰਦਾ। ਲੇਖਾ ਚੁੱਕੇ ਤੀਸ ਬਤੀਸ, ਛਤੀਸ ਹਰਿ ਸੰਗ ਰਲਾਇੰਦਾ। ਏਕਾ ਚੱਕੀ ਰਿਹਾ ਪੀਸ, ਹੱਥਾ ਹਰਿ ਸਮਰਥਾ ਆਪਣੇ ਹੱਥ ਰਖਾਇੰਦਾ। ਦੋ ਜਹਾਨੀ ਦੇਵਣਹਾਰਾ ਭੱਤਾ, ਨਾਲ ਰਲਾਏ ਪਾਣੀ ਤਤਾ, ਠੰਡਾ ਠਾਰ ਨਾ ਕੋਈ ਕਰਾਇੰਦਾ। ਆਪੇ ਕਰੇ ਕਰਾਏ ਸੱਥਾ, ਆਪੇ ਮਾਰ ਜਿਵਾਇੰਦਾ। ਆਪ ਚਲਾਏ ਨਾਮ ਰਥਾ, ਜੁਗ ਜੁਗ ਰਥਵਾਹੀ ਆਪ ਹੋ ਆਇੰਦਾ। ਆਪੇ ਮਸਤਕ ਲੇਖਾ ਲਿਖੇ ਮੱਥਾ, ਲਿਖਣਹਾਰਾ ਆਪ ਹੋ ਜਾਇੰਦਾ। ਲੱਖ ਚੁਰਾਸੀ ਪਾਵੇ ਨੱਥਾ, ਦਹਿ ਦਿਸ਼ਾ ਆਪ ਭਵਾਇੰਦਾ। ਜਨ ਭਗਤਾਂ ਸਗਲ ਵਸੂਰਾ ਲੱਥਾ, ਦਰ ਦਵਾਰੇ ਦਰਸ਼ਨ ਪਾਇੰਦਾ। ਲੇਖਾ ਚੁੱਕੇ ਸਾਢੇ ਤਿੰਨ ਤਿੰਨ ਹੱਥਾ, ਪ੍ਰਭ ਆਪਣੀ ਗੋਦ ਉਠਾਇੰਦਾ। ਗੁਰਮੁਖਾਂ ਦੇਵੇ ਧਨ ਇਕੱਠਾ, ਹਰਿ ਭੰਡਾਰਾ ਨਾਮ ਵਰਤਾਇੰਦਾ। ਆਪ ਬੰਨ੍ਹਾਏ ਏਕਾ ਮੁੱਠਾ, ਧੀਰਜ ਯਤ ਸਤਿ ਭਰਾਇੰਦਾ। ਚਰਨ ਸਰੋਵਰ ਅੱਠ ਸੱਠਾ, ਧੂੜ ਇਸ਼ਨਾਨ ਕਰਾਇੰਦਾ। ਦਰ ਦਵਾਰੇ ਜੋ ਜਨ ਆਏ ਢੱਠਾ, ਫੜ ਬਾਹੋਂ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਚਾਰ ਵਰਨ ਸੁਹਾਏ ਇਕ ਦਰ, ਦਰ ਦਵਾਰਾ ਹਰਿ ਨਿਰੰਕਾਰਾ ਏਕਾ ਏਕ ਜਣਾਇੰਦਾ। ਚਾਰ ਵਰਨ ਤੇਰਾ ਕਲਜੁਗ ਅੰਤ, ਹਰਿ ਸਾਚਾ ਆਪ ਕਰਾਇੰਦਾ। ਆਪੇ ਜਾਣੇ ਸਾਧ ਸੰਤ, ਜੀਵ ਜੰਤ ਆਪ ਉਪਾਇੰਦਾ। ਆਪੇ ਹੋਏ ਬੇਅੰਤ ਬੇਅੰਤ, ਬੇਅੰਤ ਆਪ ਅਖਵਾਇੰਦਾ। ਜੁਗ ਜੁਗ ਮਹਿੰਮਾ ਗਣਤ ਅਗਣਤ, ਲੇਖਾ ਲੇਖ ਨਾ ਕੋਈ ਲਿਖਾਇੰਦਾ। ਪੂਰਨ ਜੋਤ ਹਰਿ ਭਗਵੰਤ, ਜੁਗ ਜੁਗ ਆਪ ਪਲਟਾਇੰਦਾ। ਹਰਿਜਨ ਮੇਲਾ ਸਾਚੇ ਕੰਤ, ਨਾਰੀ ਕੰਤਾ ਰੂਪ ਸਮਾਇੰਦਾ। ਦੋ ਜਹਾਨਾਂ ਬਣਾਏ ਬਣਤ, ਊਚ ਨੀਚ ਹਰਿ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਚਾਰ ਵਰਨ ਦੇਵੇ ਇਕ ਸਰਨ, ਸਚ ਸਰਨਾਈ ਇਕ ਜਣਾਇੰਦਾ। ਸਤਿਗੁਰ ਚਰਨ ਸਾਚੀ ਸਰਨਾ, ਹਰਿ ਏਕਾ ਏਕ ਵਖਾਈਆ। ਆਦਿ ਅੰਤ ਹੋਏ ਨਾ ਮਰਨਾ, ਪ੍ਰਭ ਸਾਚਾ ਗੋਦ ਉਠਾਈਆ। ਕਰ ਦਰਸ ਹਰਿ ਭਵ ਜਲ ਤਰਨਾ, ਹਰਿ ਬੇੜਾ ਪਾਰ ਕਰਾਈਆ। ਹਰਿ ਹਰਿ ਭਾਣਾ ਸਿਰ ਤੇ ਜਰਨਾ, ਗੁਰਮੁਖ ਸਾਚੇ ਸ਼ਬਦ ਜਣਾਈਆ। ਹਰਿ ਦਵਾਰੇ ਬਹਿ ਬਹਿ ਤਰਨਾ, ਲੱਖ ਚੁਰਾਸੀ ਫੰਦ ਕਟਾਈਆ। ਨਾ ਕੋਈ ਜਾਣੇ ਵਰਨਾ ਬਰਨਾਂ, ਊਚਾਂ ਨੀਚਾਂ ਭੇਵ ਨਾ ਰਾਈਆ। ਰਾਓ ਰੰਕ ਏਕਾ ਸਰਨਾ, ਰਘੁਪਤ ਰਿਹਾ ਰਖਾਈਆ। ਆਪੇ ਹੋਏ ਧਰਨੀ ਧਰਨਾ, ਧਰਤ ਧਵਲ ਆਕਾਸ਼ ਸਮਾਈਆ। ਆਪੇ ਹੋਏ ਹਰਨਾ ਫਰਨਾ, ਨੇਤਰ ਲੋਚਨ ਨੈਣ ਆਪ ਹੋ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਾਰ ਵਰਨਾਂ ਦੇਵੇ ਏਕਾ ਵਰ, ਦਰ ਦਰਬਾਰ ਸਦਾ ਸਖਾਈਆ। ਚਾਰ ਵਰਨ ਬੰਕ ਦਵਾਰੀ, ਹਰਿ ਸਾਜਣ ਮੀਤ ਮੁਰਾਰਾ। ਆਪੇ ਰਿਹਾ ਪੈਜ ਸਵਾਰੀ, ਗੀਤ ਸੁਣਾਏ ਗੋਬਿੰਦ ਧਾਰਾ। ਕਲਜੁਗ ਤੇਰੀ ਅੰਤਮ ਵਾਰੀ, ਸਚ ਸੰਗੀਤ ਸੋਹੰ ਜੈ ਜੈ ਜੈਕਾਰਾ। ਪੁਰਖ ਅਬਿਨਾਸ਼ੀ ਵਡ ਭੰਡਾਰੀ, ਦੇਵੇ ਦੇਵਣਹਾਰ ਵਿਚ ਸੰਸਾਰਾ। ਚਰਨ ਕਵਲ ਜਾਓ ਬਲਿਹਾਰੀ, ਦੋਏ ਜੋੜ ਸਰਨ ਨਿਮਸਕਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਾਰ ਵਰਨ ਦਿਖਾਏ ਇਕ ਦਰ, ਆਪ ਸੁਹਾਏ ਬੰਕ ਦਵਾਰਾ। ਬੰਕ ਦਵਾਰਾ ਤਨ ਹੈ, ਗੋਬਿੰਦ ਮਿਲਿਆ ਰਾਮ। ਹਰਿਜਨ ਆਤਮ ਗਿਆ ਮੰਨ ਹੈ, ਤਨ ਮਿਟੇ ਅੰਧੇਰੀ ਸ਼ਾਮ। ਭਾਂਡਾ ਭਰਮ ਲਿਆ ਭੰਨ ਹੈ, ਸਾਚੀ ਸੰਗਤਾ ਹਰਿ ਬਿਸਰਾਮ। ਘਰ ਸਾਚੇ ਏਕਾ ਚੰਨ ਹੈ, ਸੂਰਜ ਚੰਨ ਨਾ ਕੋਈ ਨਿਸ਼ਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਾਰ ਵਰਨ ਸੁਹਾਏ ਇਕ ਦਰ, ਦਰ ਦਵਾਰੇ ਦੇਵੇ ਮਾਣ। ਸਤਿਗੁਰ ਸਾਵਣ ਸ਼ਬਦ ਸਮਾਇਆ, ਸ਼ਬਦ ਹਰਿ ਅਨਾਦੀਆ। ਪਾਰਬ੍ਰਹਮ ਹਰਿ ਮੇਲ ਮਿਲਾਇਆ, ਆਪ ਫਿਰਾਏ ਵਡ ਬ੍ਰਹਿਮਾਦੀਆ। ਅਕਲ ਕਲਾ ਕਲ ਵਿਚ ਰਖਾਇਆ, ਕਲ ਹਰਿ ਨਰ ਆਦਿ ਜੁਗਾਦੀਆ। ਅਛਲ ਅਛੱਲਾ ਹਰਿ ਛਲ ਕਰਾਇਆ, ਵਲ ਵਲ ਭੇਵ ਉਪਾਦੀਆ। ਜਲ ਥਲ ਆਪੇ ਡੇਰਾ ਲਾਇਆ, ਹਰਿ ਗੋਬਿੰਦ ਆਪ ਵਿਸਮਾਦੀਆ। ਗੁਰਮੁਖਾਂ ਰੰਗ ਰਿਹਾ ਚੜ੍ਹਾਇਆ, ਧੁਰ ਦੀ ਬਾਣ ਹਰਿ ਦੀ ਵਾਦੀਆ। ਅਨਹਦ ਰਾਗ ਗਿਆ ਵਜਾਇਆ, ਰਸਨਾ ਗਾਏ ਨਾ ਕੋਈ ਸਵਾਦੀਆ। ਤੀਰ ਨਿਰਾਲਾ ਬਾਣ ਲਗਾਇਆ, ਪਾਰ ਕਰਾਏ ਏਕਾ ਹਾਦੀਆ। ਬਜਰ ਕਪਾਟੀ ਪਾਰ ਕਰਾਇਆ, ਗੁਰਮੁਖ ਰੂਹ ਮਿਲੀ ਆਜ਼ਾਦੀਆ। ਅੰਮ੍ਰਿਤ ਆਤਮ ਧਾਰ ਚੁਆਇਆ, ਸਰ ਸਰੋਵਰ ਇਕ ਰਖਾਦੀਆ। ਆਪ ਆਪਣਾ ਲੜ ਫੜਾਇਆ, ਪੰਚਮ ਗਾਇਆ ਸਾਚਾ ਢਾਡੀਆ। ਰੰਗ ਮਹੱਲ ਇਕ ਵਖਾਇਆ, ਸ਼ਬਦ ਸਿੰਘਾਸਣ ਆਪ ਕਰਾਏ ਲਾਡੀਆ। ਸੁਰਤ ਸਵਾਣੀ ਸ਼ਬਦ ਮਿਲਾਇਆ, ਹਰਿ ਦੂਰ ਕਰਾਇਆ ਪਾਦੀਆ। ਜੋਤੀ ਨੂਰ ਜੋਤ ਸਮਾਇਆ, ਹਰਿ ਮਿਲਿਆ ਮੇਲ ਬ੍ਰਹਿਮਾਦੀਆ। ਦਸਮ ਦਵਾਰੀ ਪਾਰ ਕਰਾਇਆ, ਗੁਰਮੁਖ ਸਾਚੇ ਹੋਈ ਸ਼ਾਦੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਹੋਏ ਆਦਿ ਜੁਗਾਦੀਆ। ਸਾਵਣ ਆਇਆ ਹੁਕਮੇ ਅੰਦਰ, ਹੁਕਮੇ ਸ਼ਬਦ ਜਣਾਈਆ। ਵੇਖੇ ਖੇਲ ਕਾਇਆ ਕੰਦਰ, ਜੈਮਲ ਜੰਦਰ ਤੁੜਾਈਆ। ਸਚ ਮਹੱਲਾ ਇਕ ਅਟੱਲਾ, ਪੁਰਖ ਅਬਿਨਾਸ਼ੀ ਇਕ ਇਕੱਲਾ, ਰੂਪ ਅਨੂਪ ਹਰਿ ਦਰਸਾਈਆ। ਆਪੇ ਜਾਣੇ ਚਾਰੇ ਕੂਟਾ, ਚਾਰ ਵਰਨ ਕਰੇ ਜਣਾਈਆ। ਕਲਜੁਗ ਕਾਇਆ ਭੰਨਿਆ ਠੂਠਾ, ਲਹਿਣਾ ਦੇਣਾ ਮੂਲ ਚੁਕਾਈਆ। ਦਰ ਦਵਾਰਾ ਏਕਾ ਅਤੂਟਾ, ਸਤਿ ਪੁਰਖ ਨਿਰੰਜਣ ਵਿਚ ਗਿਆ ਸਮਾਈਆ। ਸ਼ਬਦ ਜਣਾਇਆ ਏਕਾ ਮੂਠਾ, ਗੁਰਮੁਖਾਂ ਜੋਤ ਜਗਾਈਆ। ਸਤਿਗੁਰ ਪੂਰਾ ਕਦੇ ਨਾ ਰੂਠਾ, ਵਿਛੜ ਕਦੇ ਨਾ ਜਾਈਆ। ਮਾਤ ਗਰਭ ਨਾ ਹੋਏ ਪੂਠਾ, ਦਸ ਮਾਸ ਨਾ ਅਗਨ ਜਲਾਈਆ। ਜੁਗਾ ਜੁਗੰਤ ਨਾ ਹੋਏ ਝੂਠਾ, ਸਚ ਸੁੱਚ ਕਰੀ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਰੰਗ ਸਮਾਈਆ। ਸੱਸਾ ਸਤਿਗੁਰ ਏਕ ਹੈ, ਵਿਸ਼ਨੂੰ ਰੂਪ ਸਮਾਏ। ਸਾਵਣ ਸਤਿਗੁਰ ਟੇਕ ਹੈ, ਰਸਨਾ ਹਰਿ ਗੁਣ ਗਾਏ। ਅੰਤਮ ਵੇਲਾ ਏਕ ਹੈ, ਵਿਛੜੇ ਲਏ ਮਿਲਾਏ। ਹਰਿਜਨ ਸਾਚੀ ਟੇਕ ਹੈ, ਗੁਰ ਚਰਨ ਸੱਚੀ ਸ਼ਰਨਾਏ। ਲੇਖਾ ਲਿਖਣਹਾਰਾ ਲੇਖ ਹੈ, ਭੁੱਲ ਰਹੇ ਨਾ ਰਾਏ। ਵੇਖਣਹਾਰਾ ਰਿਹਾ ਵੇਖ ਹੈ, ਵਡ ਕਿਰਤੀ ਕਿਰਤ ਕਮਾਏ। ਆਪੇ ਨੇਤਰ ਰਿਹਾ ਪੇਖ ਹੈ, ਜਗਤ ਨੇਤਰ ਮੂੰਧ ਰਹਾਏ। ਨਜ਼ਰ ਨਾ ਆਏ ਧਾਰੀ ਕੇਸ ਹੈ, ਮੂੰਡ ਮੁੰਡਾਏ ਨਾ ਸੀਸ ਵਟਾਏ। ਜੋਤੀ ਨੂਰ ਨਰ ਨਰੇਸ਼ ਹੈ, ਸ਼ਬਦੀ ਬਣਤ ਬਣਾਏ। ਗੁਰ ਸ਼ਬਦੀ ਸਾਧ ਬਿਬੇਕ ਹੈ, ਆਪੇ ਆਪ ਹੋ ਜਾਏ। ਨੇਤਰ ਨੈਣ ਲੈਣਾ ਵੇਖ ਹੈ, ਸਤਿਗੁਰ ਮੇਲਾ ਸਹਿਜ ਸੁਭਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਪੀਰਾਂ ਵਿਚ ਲਟਕਾਏ। ਸਤਿਗੁਰ ਸਾਚਾ ਵਿਚ ਸਮਾਇਆ। ਹਰਿ ਜੋਤ ਨੂਰ ਅਥਾਹ ਹੈ, ਆਵਣ ਜਾਵਣ ਖੇਲ ਬਣਾਇਆ। ਹਰਿ ਦਾਤਾ ਬੇਪਰਵਾਹ ਹੈ, ਹਰਿਜਨ ਸਾਚੇ ਮੇਲ ਮਿਲਾਇਆ। ਸੱਤਾਂ ਦੀਪਾਂ ਦੇਵੇ ਥਾਂ ਹੈ, ਭਗਵਾਨ ਭਗਵਾਨ ਰੂਪ ਵਖਾਇਆ। ਅੰਦਰ ਮੰਦਰ ਪਕੜੇ ਬਾਂਹ ਹੈ, ਸਾਚਾ ਦਾਮਨ ਹੱਥ ਫੜਾਇਆ। ਦੇਵਣਹਾਰਾ ਠੰਡੀ ਛਾਂ ਹੈ, ਸਾਵਣ ਸਾਵਣ ਰਸਨਾ ਗਾਇਆ। ਹਰਿ ਸਾਵਣ ਹੰਸ ਬਣਾਏ ਕਾਂ ਹੈ, ਦਰ ਦਵਾਰਾ ਏਕਾ ਪਾਇਆ। ਪੁਰਖ ਅਬਿਨਾਸ਼ੀ ਪਿਤਾ ਮਾਂ ਹੈ, ਗੁਰ ਪੀਰਾਂ ਰਿਹਾ ਗੋਦ ਉਠਾਇਆ। ਜੁਗ ਜੁਗ ਰਿਹਾ ਜਗਾ ਹੈ, ਹਰਿਜਨ ਹਿਰਦਾ ਸੋਧ ਵਖਾਇਆ। ਨਿਸ਼ਅੱਖਰ ਵੱਖਰ ਰਖਾਇਆ ਨਾਂ ਹੈ, ਜੋਧਨ ਜੋਧ ਆਪ ਅਖਵਾਇਆ। ਬਜਰ ਕਪਾਟੀ ਪਾੜੇ ਪੱਥਰ ਕਰੇ ਸਚ ਨਿਆਉਂ ਹੈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਏਕਾ ਦਰ ਰਿਹਾ ਸੁਹਾਇਆ। ਸਾਵਣ ਸੋਹਣਾ ਰੂਪ ਵਟਾ ਕੇ, ਸ਼ਬਦ ਜੜਤ ਜੁੜਾਈਆ। ਸ਼ਾਹੋ ਭੂਪ ਆਪ ਅਖਵਾ ਕੇ, ਏਕਾ ਡੰਕ ਵਜਾਈਆ। ਰੰਗ ਅਨੂਪ ਸਤਿ ਸਰੂਪ ਹਰਿ ਜੋਤੀ ਜੋਤ ਪਰਗਟਾ ਕੇ, ਅੰਧ ਕੂਪ ਕਰੇ ਰੁਸ਼ਨਾਈਆ। ਦਹਿ ਦਿਸ਼ਾ ਚਾਰ ਕੂਟ ਏਕਾ ਤਨ ਉਪਜਾ ਕੇ, ਸੋਹੰ ਸ਼ਬਦ ਕਰੇ ਕੁੜਮਾਈਆ। ਗੁਰਮੁਖ ਸਾਚੇ ਸੰਤ ਜਗਾ ਕੇ, ਆਪ ਆਪਣਾ ਦਰਸ ਦਿਖਾਈਆ। ਫੜ ਫੜ ਬਾਹੋਂ ਰਾਹੇ ਪਾ ਕੇ, ਸੁਖਮਨ ਨਾੜੀ ਪਾਰ ਕਰਾਈਆ। ਦਰ ਦਵਾਰਾ ਇਕ ਵਖਾ ਕੇ, ਪੰਚਮ ਨਾਤਾ ਤੋੜ ਤੁੜਾਈਆ। ਸਾਚਾ ਡੰਡਾ ਆਪ ਚੜ੍ਹਾ ਕੇ, ਬ੍ਰਹਿਮੰਡੀ ਵਿਚ ਫਿਰਾਈਆ। ਬ੍ਰਹਿਮੰਡੀ ਆਸਣ ਏਕਾ ਲਾ ਕੇ, ਸਚਖੰਡੀ ਦਏ ਵਧਾਈਆ। ਸਚਖੰਡੀ ਅੰਤਮ ਵਿਚ ਸਮਾ ਕੇ, ਸਤਿ ਪੁਰਖੇ ਵਿਚ ਸਮਾਈਆ। ਸਤਿ ਪੁਰਖ ਸਾਚਾ ਰੰਗ ਚੜ੍ਹਾ ਕੇ, ਨਾਮ ਇਨਾਮੀ ਇਕ ਦਵਾਈਆ। ਗੁਰ ਚਰਨ ਪ੍ਰੀਤੀ ਨਾਮ ਦਵਾ ਕੇ, ਅਲਖ ਅਲਖ ਕਰੇ ਵਡਿਆਈਆ। ਅਲਖ ਅਲਖ ਪ੍ਰਭ ਭੇਵ ਛੁਪਾ ਕੇ, ਅਗੰਮ ਅਗੰਮਾ ਰੂਪ ਸਮਾਈਆ। ਅਗੰਮ ਅਗੰਮ ਮਹੱਲ ਬਣਾ ਕੇ, ਹਰਿ ਜੋਤੀ ਨੂਰ ਚਮਕਾਈਆ। ਹਰਿ ਜੋਤੀ ਨੂਰ ਆਪ ਉਪਾ ਕੇ, ਚਾਰੋਂ ਕੁੰਟ ਕਰੇ ਰੁਸ਼ਨਾਈਆ। ਚਾਰੋਂ ਕੁੰਟ ਵੇਖ ਵਖਾ ਕੇ, ਦਹਿ ਦਿਸ਼ਾ ਨਾਲ ਲਟਕਾਈਆ। ਦਹਿ ਦਿਸ਼ਾ ਭੇਵ ਖੁਲ੍ਹਾ ਕੇ, ਅਲਖ ਅਲਖਣਾ ਵੇਖ ਵਖਾਈਆ। ਅਲਖ ਅਲੱਖਾ ਆਪ ਅਖਵਾ ਕੇ, ਇਨਾਮ ਇਨਾਮੀ ਹੋਏ ਆਈਆ। ਇਨਾਮ ਇਨਾਮੀ ਹਰਿ ਅਖਵਾ ਕੇ, ਸਤਿ ਪੁਰਖਾ ਰੂਪ ਸਮਾਈਆ। ਸਤਿ ਪੁਰਸ਼ਾ ਰੂਪ ਆਪ ਵਟਾ ਕੇ, ਸਚਖੰਡ ਹੋਏ ਸਹਾਈਆ। ਸਚਖੰਡ ਹਰਿ ਜੋਤ ਜਗਾ ਕੇ, ਦਰ ਦਸਵੇਂ ਬੂਝ ਬੁਝਾਈਆ। ਦਵਾਰ ਦਸਵੇਂ ਮੇਲ ਮਿਲਾ ਕੇ, ਗੁਰਮੁਖ ਸਾਚੇ ਅੰਗ ਲਗਾਈਆ। ਆਤਮ ਸਾਚੀ ਸੇਜ ਵਿਛਾ ਕੇ, ਭੋਗ ਬਿਲਾਸ ਕਰਾਈਆ। ਪੰਚਮ ਸਾਚਾ ਰਾਗ ਗਾ ਕੇ, ਖ਼ੁਸ਼ੀਆਂ ਰਿਹਾ ਮਨਾਈਆ। ਨਾਦ ਅਨਾਦੀ ਤਾਲ ਵਜਾ ਕੇ, ਅਨਹਦ ਧੁਨ ਵਜਾਈਆ। ਸਾਜਨ ਸਾਜ ਆਪ ਅਖਵਾ ਕੇ, ਦਸਮ ਦਵਾਰੀ ਪਾਰ ਕਰਾਈਆ। ਸੋਹੰ ਸਾਚਾ ਦੇਸ ਵਸਾ ਕੇ, ਘਰ ਚੌਥਾ ਆਪ ਸੁਹਾਈਆ। ਆਵਣ ਜਾਵਣ ਭੇਖ ਵਟਾ ਕੇ, ਕਾਲ ਮਹਾਂਕਾਲ ਪਰੇ ਹਟਾਈਆ। ਜੋਤ ਸਰੂਪੀ ਜੋਤ ਮਿਲਾ ਕੇ, ਸ਼ਬਦੀ ਸ਼ਬਦ ਉਡਾਈਆ। ਸੁਨ ਅਗੰਮੋ ਪਾਰ ਕਰਾ ਕੇ, ਅਕਲ ਕਲਾ ਵਰਤਾਈਆ। ਰੂਪ ਰੰਗ ਹਰਿ ਰੇਖ ਮਿਟਾ ਕੇ, ਸਤਿਗੁਰ ਸਾਚਾ ਸੰਗ ਵਖਾਈਆ। ਜੋਤ ਨਿਰੰਜਣ ਭੇਖ ਵਟਾ ਕੇ, ਸਤਿ ਪੁਰਖੇ ਮੇਲਾ ਸਹਿਜ ਸੁਭਾਈਆ। ਸਤਿ ਪੁਰਖੇ ਲੇਖਾ ਲੇਖ ਲਿਖਾ ਕੇ, ਪਾਰ ਕਿਨਾਰਾ ਆਪ ਕਰਾਈਆ। ਪਾਰ ਕਿਨਾਰਾ ਆਪ ਜਣਾ ਕੇ, ਬੇੜਾ ਬੰਨੇ ਲਾਈਆ। ਬੇੜਾ ਬੰਨੇ ਆਪੇ ਲਾ ਕੇ, ਉਪਰ ਬੈਠਾ ਆਸਣ ਲਾਈਆ। ਜੋਤ ਸਰੂਪੀ ਡਗਮਗਾ ਕੇ, ਦਿਸ ਕਿਸੇ ਨਾ ਆਈਆ। ਨਾਨਕ ਕਬੀਰਾ ਗਏ ਗਾ ਕੇ, ਗਾਵਣਹਾਰਾ ਭੇਵ ਨਾ ਰਾਈਆ। ਪੁਰਖ ਅਬਿਨਾਸ਼ੀ ਉਤੋਂ ਆ ਕੇ, ਆਪ ਆਪਣੇ ਗਲੇ ਰਿਹਾ ਲਗਾਈਆ। ਸਤਿਗੁਰ ਸਾਵਣ ਗੋਦ ਉਠਾ ਕੇ, ਸਿੰਘ ਜੈਮਲ ਰਾਹ ਤਕਾਈਆ। ਆਪੇ ਬੈਠਾ ਦੂਰ ਦੁਰਾਡਾ ਡੇਰਾ ਲਾ ਕੇ, ਹਰ ਘਟ ਵੇਖ ਵਖਾਈਆ। ਕਲਜੁਗ ਅੰਤਮ ਜੋਤ ਜਗਾ ਕੇ, ਗੁਰਸਿਖ ਸਾਚੇ ਵਿਚ ਟਿਕਾਈਆ। ਗੁਰ ਗੋਬਿੰਦਾ ਨਾਮ ਉਪਾ ਕੇ, ਗੁਰ ਚੇਲਾ ਆਪ ਹੋ ਜਾਈਆ। ਸਿੰਘ ਭਗਵਾਨ ਸਾਚਾ ਮੇਲਾ, ਦੋ ਜਹਾਨ ਵਿਛੜ ਨਾ ਜਾਈਆ। ਪਾਰਬ੍ਰਹਮ ਪ੍ਰਭ ਇਕ ਅਕੇਲਾ, ਗੁਰਸਿਖਾਂ ਸੰਗ ਨਿਭਾਈਆ। ਜੋਤ ਨਿਰੰਜਣ ਚਾੜ੍ਹੇ ਤੇਲਾ, ਆਪਣੀ ਹੱਥੀਂ ਮਹਿੰਦੀ ਲਾਈਆ।  ਪੰਚਮ ਸਖੀਆਂ ਪਾਵਣ ਵੇਲਾਂ, ਆਤਮ ਝੋਲੀ ਅੱਗੇ ਡਾਹੀਆ। ਕੰਤ ਭਤਾਰੇ ਸਾਚਾ ਮੇਲਾ, ਆਤਮ ਸੇਜਾ ਇਕ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜਨ ਭਗਤਾਂ ਕਰੇ ਸ਼ਬਦ ਕੁੜਮਾਈਆ। ਸ਼ਬਦੀ ਨਾਤਾ ਪੁਰਖ ਬਿਧਾਤਾ, ਆਪਣਾ ਆਪ ਜੁੜਾਇੰਦਾ। ਆਪੇ ਪੁੱਛਣਹਾਰਾ ਵਾਤਾ, ਦਿਵਸ ਰੈਣ ਸੇਵ ਕਮਾਇੰਦਾ। ਮੇਟ ਮਿਟਾਏ ਅੰਧੇਰੀ ਰਾਤਾ, ਰੈਣ ਅੰਧੇਰੀ ਰਹਿਣ ਨਾ ਪਾਇੰਦਾ। ਜਨ ਭਗਤਾਂ ਦੇਵੇ ਸਚ ਸੁਗ਼ਾਤਾ, ਸਾਚੀ ਭਿਛਿਆ ਝੋਲੀ ਪਾਇੰਦਾ। ਗੁਰ ਪੂਰੇ ਨਾ ਤੁੱਟੇ ਨਾਤਾ, ਨਾ ਕੋਈ ਤੋੜ ਤੁੜਾਇੰਦਾ। ਕਲਜੁਗ ਨਾਰ ਕਮਜ਼ਾਤਾ, ਕਿਰਿਆ ਕਰਮ ਨਾ ਕੋਈ ਕਮਾਇੰਦਾ। ਬਰਸ ਅਰਸ ਰਹੇ ਜਨ ਸਾਤਾ, ਸਤਿਗੁਰ ਸਾਚੀ ਬਣਤ ਬਣਾਇੰਦਾ। ਨਾ ਕੋਈ ਜ਼ਾਤ ਨਾ ਕੋਈ ਪਾਤਾ, ਨਾ ਕੋਈ ਗੁਰ ਪੀਰ ਅਖਵਾਇੰਦਾ। ਪੁਰਖ ਅਕਾਲ ਏਕਾ ਦਾਤਾ, ਸ਼ਬਦ ਰੂਪ ਹੋ ਆਇੰਦਾ। ਨੌ ਖੰਡ ਪ੍ਰਿਥਮੀ ਇਕ ਅਹਾਤਾ, ਚਾਰ ਦਿਵਾਰੀ ਨਾਮ ਕਰਾਇੰਦਾ। ਸੱਤਾਂ ਦੀਪਾਂ ਸਾਚਾ ਖਾਤਾ, ਸੋਹੰ ਵਸਤੂ ਆਪ ਪਾਇੰਦਾ। ਆਪੇ ਹੋਏ ਮਾਤ ਰਾਖਾ, ਵਰਵੰਡੀ ਜੋਤ ਜਗਾਇੰਦਾ। ਜੋਤ ਸਰੂਪੀ ਅਲਖਣਾ ਅਲਾਖਾ, ਲੇਖਾ ਲਿਖਤ ਵਿਚ ਨਾ ਆਇੰਦਾ। ਨਾਨਕ ਗੋਬਿੰਦ ਸ਼ਬਦ ਭਾਖਾ, ਰਸਨਾ ਹਰਿ ਗੁਣ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਵੇਖ ਵਖਾਇੰਦਾ। ਗੁਰ ਚਰਨ ਦਵਾਰ ਸਤਿ ਹੈ, ਗੁਰਮੁਖ ਵਿਰਲੇ ਪਾਇਆ। ਗੁਰ ਚਰਨ ਦਵਾਰ ਸਤਿ ਹੈ, ਦੇ ਮਤ ਰਿਹਾ ਸਮਝਾਇਆ। ਗੁਰ ਚਰਨ ਦਵਾਰ ਸਤਿ ਹੈ, ਗੁਰ ਸੰਗਤ ਰਿਹਾ ਸੁਣਾਇਆ।

ਗੁਰ ਚਰਨ ਦਵਾਰ ਸਤਿ ਹੈ, ਰਸ ਫੀਕਾ ਬੋਲ ਨਾ ਸਤਿਗੁਰ ਭਾਇਆ। ਚਰਨ ਦਵਾਰ ਸਤਿ ਹੈ, ਜਨ ਨੀਕਨ ਨੀਕਾ ਸੇਵ ਕਮਾਇਆ। ਚਰਨ ਦਵਾਰ ਸਤਿ ਹੈ, ਭੇਵ ਨਾ ਜਾਨਣ ਜੀਵ ਜੀਅ ਕਾ, ਕਾਗ ਹੰਸ ਵੇਖ ਵਖਾਇਆ। ਚਰਨ ਦਵਾਰਾ ਸਤਿ ਹੈ, ਲੇਖ ਚੁੱਕੇ ਸਾਢੇ ਤਿੰਨ ਹੱਥ ਸੀਂ ਕਾ, ਆਪ ਆਪਣੀ ਗੋਦ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸੰਗਤ ਰਿਹਾ ਸਮਝਾਇਆ। ਗੁਰ ਸੰਗਤ ਸਾਚੀ ਮਤ ਦੇ, ਏਕਾ ਰਾਹ ਵਖਾਇੰਦਾ। ਸਤਿ ਸੰਤੋਖੀ ਧੀਰਜ ਯਤ ਦੇ, ਸ਼ਬਦ ਮਲਾਹ ਬਣਾਇੰਦਾ। ਚਰਨ ਪ੍ਰੀਤੀ ਸਾਚਾ ਨੱਤ ਦੇ, ਏਕਾ ਨਾਤਾ ਆਪ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਇਹ ਸਮਝਾਇੰਦਾ। ਗੁਰਮੁਖ ਸਾਚਾ ਸੇਵਾਦਾਰ, ਪ੍ਰਭ ਸਾਚੀ ਸੇਵਾ ਲਾਈਆ। ਬੀਸ ਬੀਸਾ ਕਰੇ ਖ਼ਬਰਦਾਰ, ਆਪ ਆਪਣਾ ਹੁਕਮ ਜਣਾਈਆ। ਰਸਨਾ ਬੋਲ ਨਾ ਕਰੇ ਕੋਈ ਵਿਕਾਰ, ਸ਼ਬਦ ਡੰਡਾ ਸਿਰ ਲਗਾਈਆ। ਗੁਰ ਸੰਗਤ ਅੰਦਰ ਕੋਇ ਨਾ ਹੋਏ ਹਾਹਾਕਾਰ, ਕਾਗ ਜਿਹਵਾ ਨਾ ਕੋਇ ਕੁਰਲਾਈਆ। ਗੁਰ ਸੰਗਤ ਰਸਨਾ ਗਾਏ ਹਰਿ ਨਿਰੰਕਾਰ, ਗੁਰ ਸੰਗਤ ਹਰਿ ਮਨ ਭਾਈਆ। ਜਗਤ ਮਤ ਨਾ ਲਏ ਉਧਾਰ, ਬੁਧ ਨਾ ਕੋਈ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬੀਸ ਬੀਸਾ ਰਿਹਾ ਜਗਾਈਆ। ਬੀਸ ਬੀਸਾ ਉਠ ਉਠ ਜਾਗ, ਜਾਗਣ ਵੇਲਾ ਆਇਆ। ਕਲਜੁਗ ਅੰਤਮ ਲੱਗਾ ਭਾਗ, ਪ੍ਰਭ ਸਾਚੇ ਭਾਗ ਲਗਾਇਆ। ਹਰਿਜਨ ਮੇਲਾ ਕੰਤ ਸੁਹਾਗ, ਨਾਰੀ ਕੰਤਾ ਰੂਪ ਵਟਾਇਆ। ਆਪ ਬੁਝਾਏ ਤ੍ਰਿਸ਼ਨਾ ਆਗ, ਅੰਮ੍ਰਿਤ ਆਤਮ ਜਾਮ ਪਿਆਇਆ। ਮਾਇਆ ਡੱਸੇ ਨਾ ਡੱਸਣੀ ਨਾਗ, ਧੀਰਜ ਧੀਰ ਧਰਾਇਆ। ਦੀਪਕ ਜੋਤੀ ਜਗੇ ਚਿਰਾਗ, ਪ੍ਰਭ ਨੇਤਰ ਦਰਸ਼ਨ ਪਾਇਆ। ਫੜ ਫੜ ਹੰਸ ਬਣਾਏ ਕਾਗ, ਜੋ ਜਨ ਰਸਨਾ ਬੰਦ ਕਰਾਇਆ। ਆਪੇ ਧੋਵਣਹਾਰਾ ਦਾਗ਼, ਕਾਇਆ ਚੋਲੀ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸੰਗਤ ਵੇਖੇ ਕਾਇਆ ਘਰ, ਨਿਜ ਆਤਮ ਡੇਰਾ ਲਾਇਆ। ਨਿਜ ਆਤਮ ਸ਼ਾਹ ਹਰਿ ਸੁਲਤਾਨ, ਦਿਵਸ ਰੈਣ ਬਿਰਾਜਿਆ। ਆਪੇ ਗੋਪੀ ਆਪੇ ਕਾਹਨ, ਰਾਸ ਮੰਡਲ ਸਾਜਨ ਸਾਜਿਆ। ਧੁਰਦਰਗਾਹੀ ਇਕ ਨਿਸ਼ਾਨ, ਹਰਿ ਦੇਵੇ ਸਾਚਾ ਸਾਜਿਆ। ਮਨਮੁਖਾਂ ਲੱਗੇ ਆਤਮ ਬਾਣ, ਜਗਤ ਵਿਕਾਰਾ ਜਾਏ ਭਾਜਿਆ। ਗੁਰਮੁਖਾਂ ਦੇਵੇ ਧੁਰ ਫ਼ਰਮਾਣ, ਸ਼ਬਦ ਘੋੜੇ ਚਿੱਟੇ ਅਸਵ ਸਾਚੇ ਤਾਜਿਆ। ਕਲਜੁਗ ਅੰਤਮ ਆਈ ਹਾਣ, ਗੁਰ ਚਰਨ ਧੂੜੀ ਮਜਨ ਸਾਚਾ ਮਾਘਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਸਾਜਨ ਸਾਜਿਆ। ਆਦਿ ਪੁਰਖ ਅਪਾਰ, ਆਦਿ ਸਮਾਇਆ। ਆਦਿ ਪੁਰਖ ਅਧਾਰ, ਆਪਣਾ ਆਪ ਰਖਾਇਆ। ਜੋਤ ਸਰੂਪੀ ਕਰ ਆਕਾਰ, ਜੋਤੀ ਜੋਤ ਜਗਾਇਆ। ਵੇਖਣਹਾਰਾ ਆਪ ਉਜਿਆਰ, ਆਪੇ ਬਣਤ ਬਣਾਇਆ। ਨਾ ਕੋਈ ਮੰਦਰ ਚਾਰ ਦਿਵਾਰ, ਮਹੱਲ ਅਟੱਲ ਨਾ ਕੋਈ ਰਖਾਇਆ। ਜਲ ਥਲ ਨਾ ਦਿਸੇ ਕੋਈ ਕਿਨਾਰ, ਬ੍ਰਹਿਮੰਡ ਖੰਡ ਨਾ ਕੋਇ ਜਣਾਇਆ। ਜੇਰਜ ਅੰਡ ਨਾ ਬੰਨ੍ਹੇ ਕੋਈ ਧਾਰ, ਉਤਭੁਜ ਸੇਤਜ ਭੇਵ ਨਾ ਰਾਇਆ। ਬ੍ਰਹਮਾ ਸ਼ਿਵ ਨਾ ਪਾਏ ਸਾਰ, ਸੁਰਪਤ ਇੰਦ ਨਾ ਕੋਇ ਉਪਾਇਆ। ਦੇਵੀ ਦੇਵ ਨਾ ਕੋਈ ਨਰ ਨਾਰ, ਮਾਤ ਪਾਤਾਲ ਆਕਾਸ਼ ਨਾ ਕੋਈ ਵਸਾਇਆ। ਬ੍ਰਹਿਮੰਡ ਖੰਡ ਵਰਭੰਡ ਨਾ ਕੋਈ ਆਕਾਰ, ਸਾਗਰ ਸਿੰਧ ਨਾ ਕੋਈ ਵਹਾਇਆ। ਸਰ ਸਰੋਵਰ ਨਾ ਜਲ ਧਾਰ, ਧਰਤੀ ਖ਼ਾਕ ਨਾ ਕੋਇ ਉਡਾਇਆ। ਗੁਰ ਪੀਰ ਸਾਧ ਸੰਤ ਨਾ ਕੋਇ ਅਵਤਾਰ, ਹੱਡ ਮਾਸ ਨਾੜੀ ਚੰਮ ਨਾ ਕੋਈ ਦਿਸਾਇਆ। ਔਲੀਆ ਪੀਰ ਸ਼ੇਖ਼ ਨਾ ਕੋਈ ਅਧਿਕਾਰ, ਪੰਚ ਤਤ ਨਾ ਕੋਈ ਵਖਾਇਆ। ਤ੍ਰੈਗੁਣ ਮਾਇਆ ਨਾ ਪਸਰ ਪਸਾਰ, ਵਿਸ਼ਨ ਬ੍ਰਹਮਾ ਸ਼ਿਵ ਨਾ ਸੇਵਾ ਲਾਇਆ। ਆਪ ਆਪਣਾ ਕਰ ਵਿਸਥਾਰ, ਆਪ ਆਪਣਾ ਵੇਖ ਵਖਾਇਆ। ਪੁਰਖ ਪੁਰਖੋਤਮ ਨਾ ਮੀਤ ਮੁਰਾਰ, ਨਾਰੀ ਨਾਰਾ ਰੂਪ ਵਟਾਇਆ। ਮਛ ਕਛ ਨਾ ਕੋਇ ਆਧਾਰ, ਸਤਿ ਸਰੂਪੀ ਇਕ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖਾ ਆਪ ਅਖਵਾਇਆ। ਆਦਿ ਆਦਿ ਪ੍ਰਭ ਏਕ ਹੈ, ਏਕਾ ਰੰਗ ਸਮਾਏ। ਆਪੇ ਸਦਾ ਬਿਬੇਕ ਹੈ, ਦੂਸਰ ਕੋਇ ਨਾ ਅੰਗ ਲਗਾਏ। ਨਾ ਕੋਈ ਸਕੇ ਵੇਖ ਹੈ, ਨਾ ਕੋਈ ਬਣਤ ਬਣਾਏ। ਨਾ ਕੋਈ ਲਿਖੇ ਲੇਖ ਹੈ, ਨਾ ਕੋਈ ਗਣਤ ਗਿਣਾਏ। ਨਾ ਕੋਈ ਜਾਣੇ ਰੇਖ ਹੈ, ਕਵਣ ਸਰੂਪਾ ਹਰਿ ਰਘੁਰਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿਨ ਆਦਿ ਆਪ ਹੋ ਜਾਏ। ਆਦਿ ਅਧਾਰੀ ਏਕ ਹੈ, ਆਦਿ ਰੂਪ ਅਨਾਦ। ਪਸਰ ਪਸਾਰੀ ਆਪ ਹੈ, ਹਰਿ ਮੋਹਣ ਮਾਧਵ ਮਾਧ। ਜੋਤ ਅਧਾਰੀ ਆਪ ਹੈ, ਆਪੇ ਵਡ ਪਰਤਾਪ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣਾ ਜਾਪ। ਆਦਿ ਜੋਤ ਹਰਿ ਰੰਗ ਹੈ, ਰੰਗ ਰਤੜਾ ਲਾਲ। ਨਾ ਕੋਈ ਭੁੱਖ ਨੰਗ ਹੈ, ਨਾ ਕੋਈ ਬਸਤਰ ਤਨ ਸ਼ਬਦ ਦੁਸ਼ਾਲ। ਨਾ ਕੋਈ ਮੀਤ ਮੁਰਾਰਾ ਸੰਗ ਹੈ, ਜੋਤੀ ਨੂਰ ਇਕ ਅਕਾਲ। ਨਾ ਕੋਈ ਅੰਮ੍ਰਿਤ ਧਾਰਾ ਗੰਗ ਹੈ, ਨਾ ਬੰਧਪ ਦੀਨ ਦਿਆਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਹੋਏ ਆਪ ਰਖਵਾਲ। ਆਦਿਨ ਆਦਿ ਉਪਨਿਆ, ਹਰਿ ਹਰਿ ਰੂਪ ਅਨੂਪ। ਜਨਣੀ ਜਨ ਨਾ ਕਿਸੇ ਜਣਿਆ, ਨਾ ਕੋਈ ਦਿਸੇ ਸ਼ਾਹ ਭੂਪ। ਭਾਣਾ ਕੋਇ ਨਾ ਕਿਸੇ ਮੰਨਿਆ, ਨਾ ਕੋਈ ਜਣਾਈ ਚਾਰੇ ਕੂਟ। ਨਾ ਘੜਿਆ ਨਾ ਭੰਨਿਆ, ਨਾ ਬੱਧਾ ਨਾ ਜਾਏ ਛੂਟ। ਨਾ ਫੜਿਆ ਨਾ ਡੰਨਿਆ, ਨਾ ਮੰਨੇ ਨਾ ਜਾਏ ਰੂਠ। ਨਾ ਕੋਈ ਛੱਪਰ ਛੰਨਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਰਿਹਾ ਤੂਠ। ਆਦਿ ਜੋਤ ਹਰਿ ਜੋਤ ਧਰ, ਸਾਚੀ ਬਣਤ ਬਣਾਇੰਦਾ। ਆਪ ਆਪਣਾ ਭੋਗ ਕਰ, ਭੋਗੀ ਭੋਗ ਕਮਾਇੰਦਾ। ਸਤਿ ਸਤਿਵਾਦੀ ਸਾਚਾ ਯੋਗ ਕਰ, ਦਰ ਸਾਚਾ ਇਕ ਜਣਾਇੰਦਾ। ਆਪ ਆਪਣਾ ਦਰਸ ਅਮੋਘ ਕਰ, ਆਪ ਆਪਣਾ ਰੂਪ ਵਟਾਇੰਦਾ। ਆਪਣਾ ਮੇਲਾ ਧੁਰ ਸੰਜੋਗ ਕਰ, ਜੋਤੀ ਨੂਰ ਉਪਾਇੰਦਾ। ਏਕਾ ਸਾਚੀ ਚੋਗ ਕਰ, ਭਰਪੂਰੀ ਭਰਪੂਰ ਵਖਾਇੰਦਾ। ਜੋਤੀ ਇਕ ਵਿਯੋਗ ਕਰ, ਸ਼ਬਦੀ ਸੁਰਤ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਗੋਦੀ ਆਪ ਸੁਹਾਇੰਦਾ। ਸ਼ਬਦ ਸੁਤ ਹਰਿ ਕਰ ਤਿਆਰ, ਸਾਚੀ ਮਤ ਸੁਣਾਈਆ। ਕਾਇਆ ਬੁੱਤ ਨਾ ਵੇਖ ਵਿਚਾਰ, ਬ੍ਰਹਿਮੰਡ ਰੂਪ ਸਮਾਈਆ। ਅਬਿਨਾਸ਼ੀ ਅਚੁਤ ਕਿਰਪਾ ਧਾਰ, ਆਪਣਾ ਅੰਗ ਖੰਡ ਕਰਾਈਆ। ਵੇਖ ਵਖਾਏ ਹਰਿ ਨਿਰੰਕਾਰ, ਨਿਰਵੈਰ ਨਾਮ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵੇ ਮਾਣ ਸੱਚੀ ਵਡਿਆਈਆ। ਸ਼ਬਦ ਸੁਤ ਪ੍ਰਭ ਦੇਵੇ ਮਾਣ, ਏਕਾ ਹੁਕਮ ਜਣਾਇੰਦਾ। ਆਪ ਚਲਾਏ ਆਪਣੇ ਭਾਣ, ਭਾਣਾ ਸਹਿਣਾ ਇਹ ਸਮਝਾਇੰਦਾ। ਕਿਸੇ ਨਾ ਵਸਣਾ ਵਿਚ ਮਕਾਨ, ਨਗਰ ਖੇੜਾ ਸ਼ਹਿਰ ਨਾ ਕੋਈ ਵਸਾਇੰਦਾ। ਆਪਣੀ ਕਰਨੀ ਆਪ  ਕਰਾਨ, ਦੂਸਰ ਓਟ ਨਾ ਕੋਈ ਰਖਾਇੰਦਾ। ਚਰਨ ਧਿਆਨ ਪੀਣ ਖਾਣ, ਏਕਾ ਤ੍ਰਿਪਤ ਰਖਾਇੰਦਾ। ਦੇਵਣਹਾਰਾ ਹਰਿ ਮਿਹਰਵਾਨ, ਆਪ ਆਪਣੇ ਰੂਪ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਸ਼ਬਦ ਸੁਤ ਦੇਵੇ ਵਰ, ਵਰ ਦਾਤਾ ਆਪ ਹੋ ਆਇੰਦਾ। ਸ਼ਬਦ ਸੁਤ ਹਰਿ ਕਰ ਤਿਆਰ, ਏਕਾ ਰੰਗ ਚੜ੍ਹਾਇਆ। ਸਾਚਾ ਸੁਤ ਰਿਹਾ ਪੁਕਾਰ, ਦੋਏ ਜੋੜ ਸੀਸ ਝੁਕਾਇਆ। ਇਕ ਇਕੱਲਾ ਕੀ ਪਾਵੇ ਤੇਰੀ ਸਾਰ, ਕਵਣ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਫੜਾਏ ਆਪਣਾ ਪੱਲਾ, ਏਕਾ ਹੁਕਮ ਜਣਾਇਆ। ਸ਼ਬਦ ਸੁਤ ਹਰਿ ਦੇ ਧਰਵਾਸਾ, ਏਕਾ ਨਾਮ ਜਣਾਈਆ। ਆਪੇ ਕਰੇ ਕਵਲ ਪਰਕਾਸ਼ਾ, ਆਪ ਆਪਣੀ ਬਣਤ ਬਣਾਈਆ। ਪਾਰਬ੍ਰਹਮ ਬ੍ਰਹਮ ਕੀਆ ਵਾਸਾ, ਬ੍ਰਹਮਾ ਰਿਹਾ ਉਪਾਈਆ। ਆਪੇ ਕੀਆ ਦਾਸਨ ਦਾਸਾ, ਸੇਵਕ ਸੇਵਾ ਸਾਚੀ ਲਾਈਆ। ਵਿਸ਼ਨੂੰ ਰੂਪ ਧਰੇ ਅਬਿਨਾਸ਼ਾ, ਭੇਖਾਧਾਰੀ ਭੇਖ ਵਟਾਈਆ। ਸਾਚੇ ਸੁਤ ਦਏ ਦਲਾਸਾ, ਹਰਿ ਸ਼ਬਦ ਵੱਡੀ ਵਡਿਆਈਆ। ਜੋਤੀ ਨੂਰ ਹੋਏ ਪਰਕਾਸ਼ਾ, ਕਵਲ ਕਵਲਾ ਰਿਹਾ ਖਿੜਾਈਆ। ਰਕਤ ਬੂੰਦ ਨਾ ਜਾਣੇ ਮਾਸਾ, ਨਾਰੀ ਕੰਤ ਨਾ ਕੋਈ ਵਖਾਈਆ। ਨਾ ਕੋਈ ਦੇਵੇ ਸਾਸ ਗਰਾਸਾ, ਪਵਣ ਸਵਾਸ ਨਾ ਕੋਈ ਚਲਾਈਆ। ਆਪੇ ਵੇਖਣਹਾਰ ਤਮਾਸ਼ਾ, ਆਪਣੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਤ ਹਰਿ ਦੇਵੇ ਵਰ, ਸਾਚੀ ਜੋੜੀ ਰਿਹਾ ਜੁੜਾਈਆ। ਸਾਚੀ ਜੋੜੀ ਹਰਿ ਜੁੜਾਏ। ਏਕਾ ਕਵਲ ਖਿਲਾਇਆ। ਬ੍ਰਹਮਾ ਬ੍ਰਹਮ ਰੂਪ ਉਪਾਏ, ਪਾਰਬ੍ਰਹਮ ਰਘੁਰਾਇਆ। ਸਾਚੇ ਸੁਤ ਮੇਲ ਮਿਲਾਏ, ਏਕਾ ਰਾਹ ਵਖਾਇਆ। ਦੋਹਾਂ ਮੇਲਾ ਆਪ ਕਰਾਏ, ਆਪਣਾ ਭੇਵ ਛੁਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਭਾਣੇ ਆਪ ਰਖਾਇਆ। ਬ੍ਰਹਮਾ ਵੇਖੇ ਕਰ ਧਿਆਨ, ਜੋਤੀ ਸ਼ਬਦ ਸੁਤ ਪਰਵੇਸ਼ਿਆ। ਆਪੇ ਹੋਏ ਜਾਣੀ ਜਾਣ, ਦਰ ਦਵਾਰੇ ਨਰ ਨਰੇਸ਼ਿਆ। ਆਪੇ ਬਿਰਧ ਬਾਲ ਅੰਞਾਣ, ਆਪੇ ਵੇਸਨ ਵੇਸ ਅਨੇਕਿਆ। ਗੁਣਵੰਤਾ ਹਰਿ ਗੁਣ ਨਿਧਾਨ, ਸ਼ਬਦ ਜਣਾਏ ਲਿਖਿਆ ਲੇਖਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਨੇਤਰ ਆਪੇ ਪੇਖਿਆ। ਬ੍ਰਹਮੇ ਦੇਵੇ ਸ਼ਬਦ ਵਿਚਾਰ, ਹਰਿ ਸ਼ਬਦ ਰਿਹਾ ਜਗਾਈਆ। ਸ੍ਰਿਸ਼ਟ ਸਬਾਈ ਕਰ ਤਿਆਰ, ਸੇਵਕ ਸੇਵਾ ਸਾਚੀ ਲਾਈਆ। ਸਾਚਾ ਸੁਤ ਕਰੇ ਖ਼ਬਰਦਾਰ, ਦਰ ਦਵਾਰੇ ਰਿਹਾ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਰਚਨ ਰਚਾਈਆ। ਬ੍ਰਹਮਾ ਵੇਖੇ ਕਰੇ ਵਿਚਾਰ, ਭੇਵ ਕੋਇ ਨਾ ਪਾਇਆ। ਕਵਣ ਤਨ ਦਏ ਉਸਾਰ, ਕਵਣ ਰੰਗ ਰੰਗਾਇਆ। ਵਸਤ ਦਸਤ ਨਾ ਕੋਈ ਅਪਾਰ, ਨਾ ਕੋਈ ਧੀਰ ਧਰਾਇਆ। ਦੋਏ ਜੋੜ ਕਰੇ ਨਿਮਸਕਾਰ, ਹਰਿ ਅੱਗੇ ਸੀਸ ਝੁਕਾਇਆ। ਕਿਰਪਾ ਕਰ ਹਰਿ ਦਾਤਾਰ, ਹੋਏ ਨਿਮਾਣਾ ਰਿਹਾ ਸ਼ਰਮਾਇਆ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਦੇਵੇ ਵਰ ਸਾਚੇ ਘਰ ਆਪ ਆਪਣੀ ਦਇਆ ਕਮਾਇਆ। ਤ੍ਰੈਗੁਣ ਮਾਇਆ ਅਪਰ ਅਪਾਰ, ਬ੍ਰਹਮੇ ਪਾਈ ਦਰ ਭਿਖਾਰ, ਹਰਿ ਝੋਲੀ ਰਿਹਾ ਭਰਾਇਆ। ਪੰਜ ਪੰਝੀ ਕਰ ਤਿਆਰ, ਤ੍ਰੈਗੁਣ ਸੋਹਣਾ ਇਕ ਸ਼ਿੰਗਾਰ, ਹਰਿ ਸਾਚੇ ਰੂਪ ਚੜ੍ਹਾਇਆ। ਸੁਤ ਸ਼ਬਦ ਹਰਿ ਭੁਜਾ ਪਸਾਰ, ਅੰਗਣ ਅੰਗ ਸਮਾਇਆ। ਪਵਣ ਨਾ ਦੇਵੇ ਕੋਈ ਹੁਲਾਰ, ਸਵਾਸ ਸਵਾਸੀ ਨਾ ਕੋਇ ਚਲਾਇਆ। ਵੇਖੇ ਪਰਖੇ ਪਰਖਣਹਾਰ, ਪ੍ਰੀਖ ਪ੍ਰਿਖਿਆ ਵਿਚ ਕਦੇ ਨਾ ਆਇਆ। ਬ੍ਰਹਮਾ ਢਹਿ ਢਹਿ ਪਿਆ ਦਵਾਰ, ਪ੍ਰਭ ਸਾਚੇ ਭੇਵ ਚੁਕਾਇਆ। ਆਪੇ ਬਖ਼ਸ਼ੇ ਆਪਣੀ ਧਾਰ, ਜੋਤੀ ਜੋਤ ਜਗਾਇਆ ਦੀਆ ਨਿਰਗੁਣ ਵਸਤ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬ੍ਰਹਮੇ ਦਿਤਾ ਜਗਤ ਵਰ, ਲੱਖ ਚੁਰਾਸੀ ਰਿਹਾ ਉਪਾਇਆ। ਲੱਖ ਚੁਰਾਸੀ ਆਪ ਉਪਾਈ, ਬ੍ਰਹਮਾ ਸੇਵ ਲਗਾਇੰਦਾ। ਲੋਆਂ ਪੁਰੀਆਂ ਬਣਤ ਬਣਾਈ, ਵਰਭੰਡੀ ਰਚਨ ਰਚਾਇੰਦਾ। ਧਰਤ ਮਾਤ ਹਰਿ ਜਲ ਟਿਕਾਈ, ਆਪ ਆਪਣਾ ਚਰਨ ਛੁਹਾਇੰਦਾ। ਵਿਸ਼ਨੂੰ ਸੋ ਸੰਗ ਰਲਾਈ, ਰੂਪ ਅਨੂਪਾ ਆਪ ਹੋ ਜਾਇੰਦਾ। ਆਪ ਆਪਣੀ ਜੋਤ ਜਗਾਈ, ਆਪ ਆਪਣਾ ਭੇਵ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿਨ ਆਦਿ ਆਪ ਅਖਵਾਇੰਦਾ। ਲੱਖ ਚੁਰਾਸੀ ਬਣਤ ਬਣਾਇਆ, ਬ੍ਰਹਮੇ ਵਡ ਵੱਡੀ ਵਡਿਆਈਆ। ਪ੍ਰਭ ਅਬਿਨਾਸ਼ੀ ਕਰਮ ਕਮਾਇਆ, ਏਕਾ ਬੂਝ ਬੁਝਾਈਆ। ਧੁਰ ਦੀ ਬਾਣ ਰਿਹਾ ਰਖਾਇਆ, ਬਖ਼ਸ਼ੇ ਸਚ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਰਚਨਾ ਰਿਹਾ ਰਚਾਈਆ। ਸਾਚੀ ਰਚਨਾ ਆਪ ਰਚਾ ਕੇ, ਰਚਨਹਾਰ ਅਖਵਾਇਆ। ਬ੍ਰਹਮੇ ਸਾਚਾ ਸ਼ਬਦ ਜਣਾ ਕੇ, ਵੇਦ ਵਿਦਾਤਾਂ ਰਿਹਾ ਲਿਖਾਇਆ। ਆਪ ਆਪਣਾ ਮੁਖ ਛੁਪਾ ਕੇ, ਨਾਮ ਤਰਾਨਾ ਰਿਹਾ ਜਣਾਇਆ। ਬ੍ਰਹਮਾ ਵੇਤਾ ਰਸਨਾ ਗਾਏ, ਲੇਖਾ ਲੇਖ ਰਿਹਾ ਲਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿਨ ਆਦਿ ਆਦਿ ਅਖਵਾਇਆ। ਜੋਤ ਸਰੂਪੀ ਕਰ ਅਕਾਰਾ, ਅਚਰਜ ਬਣਤ ਬਣਾਈਆ। ਸ੍ਰਿਸ਼ਟ ਸਬਾਈ ਹਰਿ ਪਸਾਰਾ, ਹਰ ਘਟ ਮੇਂ ਆਸਣ ਲਾਈਆ। ਕਾਇਆ ਗੜ੍ਹ ਚਾਰ ਦਿਵਾਰਾ, ਪੰਚਮ ਧਾਰ ਸਵਾਈਆ। ਵੇਖੇ ਖੇਲ ਬਹੱਤਰ ਨਾੜਾ, ਸਾਚਾ ਤਾੜਾ ਰਿਹਾ ਵਜਾਈਆ। ਪੰਚਮ ਲਾਇਆ ਇਕ ਅਖਾੜਾ, ਬ੍ਰਹਿਮੰਡ ਰਿਹਾ ਸੁਣਾਈਆ। ਆਪੇ ਬਣਿਆ ਸਾਚਾ ਲਾੜਾ, ਦਰ ਘਰ ਬੈਠਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਭੇਖ ਵਟਾਈਆ। ਆਪ ਆਪਣਾ ਭੇਖ ਵਟਾਏ, ਭੇਖਾਧਾਰ ਭਗਵੰਤਾ। ਬ੍ਰਹਮਾ ਸੁਤ ਚਾਰ ਉਪਾਏ, ਹਰਿ ਸਾਚਾ ਸਾਜਣ ਸੰਤਾ। ਸੰਤ ਕੁਮਾਰ ਮਾਣ ਦਵਾਏ, ਖੇਲੇ ਖੇਲ ਅਗਣਤਾ। ਆਪ ਆਪਣੀ ਜੋਤ ਜਗਾਏ, ਹਰਿ ਬੇਅੰਤ ਬੇਅੰਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਜੀਵ ਜੰਤਾ। ਜੀਵ ਜੰਤ ਕਰਮ ਲਿਖਾਰੀ, ਆਪੇ ਲੇਖ ਲਿਖਾਇੰਦਾ। ਵਰਭੰਡੀ ਹਰਿ ਕਰ ਵਿਚਾਰੀ, ਸਾਚੀ ਵੰਡਣ ਵੰਡ ਵੰਡਾਇੰਦਾ। ਸਤਿਜੁਗ ਰਸਨਾ ਨਾਉਂ ਉਚਾਰੀ, ਸਤਿ ਸਤਿ ਵਰਤਾਇੰਦਾ। ਵਾਰ ਅਠਾਰਾਂ ਜੋਤ ਨਿਰੰਕਾਰੀ, ਆਪਣੀ ਜੋਤ ਪਰਗਟਾਇੰਦਾ। ਸਤਿਜੁਗ ਕਰੇ ਪਾਰ ਕਿਨਾਰੀ, ਜੁਗ ਤ੍ਰੇਤਾ ਚਲਤ ਚਲਾਇੰਦਾ। ਰਾਮ ਪਰਸਾ ਰਾਮ ਅਵਤਾਰੀ, ਰਾਮ ਰਾਮਾ ਆਪ ਅਖਵਾਇੰਦਾ। ਲੰਕਾ ਤੋੜੇ ਗੜ੍ਹ ਹੰਕਾਰੀ, ਰਾਵਣ ਰਾਮਾ ਆਪ ਅਖਵਾਇੰਦਾ। ਭਗਤਾਂ ਦੇਵੇ ਨਾਮ ਅਧਾਰੀ, ਦਰ ਦਵਾਰੇ ਬੰਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿਨ ਆਦਿ ਰੂਪ ਅਖਵਾਇੰਦਾ। ਜੁਗ ਤ੍ਰੇਤਾ ਪਾਰ ਕਿਨਾਰਾ। ਪ੍ਰਭ ਅਬਿਨਾਸ਼ੀ ਖੇਲ ਅਪਾਰਾ। ਦੁਆਪਰ ਤੇਰੀ ਆਈ ਵਾਰਾ। ਵੇਦ ਵਿਆਸ ਬਣੇ ਲਿਖਾਰਾ। ਕ੍ਰਿਸ਼ਨਾ ਕਾਹਨਾ ਹਰਿ ਗਿਰਧਾਰਾ। ਖੇਲੇ ਖੇਲ ਵਿਚ ਸੰਸਾਰਾ। ਮੇਲੇ ਮੇਲ ਭਗਤਨ ਦਵਾਰਾ। ਰਥ ਰਥਵਾਹੀ ਜੰਗ ਮਝਾਰਾ। ਗੀਤਾ ਗਿਆਨ ਰਸਨ ਉਚਾਰਾ। ਅਰਜਨ ਅਰਜਨ ਪਾਈ ਸਾਰਾ। ਜੋਤੀ ਜੋਤ ਸਰੂਪ ਹਰਿ, ਜੁਗ ਜੁਗ ਕਰੇ ਪਾਰ ਕਿਨਾਰਾ। ਦੁਆਪਰ ਹਰਿ ਅੰਤ ਕਰਾਏ, ਕਲਜੁਗ ਸਾਚੀ ਬਣਤ ਬਣਾਏ, ਬੋਧ ਬੋਧਾ ਨਾਉਂ ਧਰਾ ਕੇ। ਈਸਾ ਮੂਸਾ ਆਪ ਉਪਾ ਕੇ। ਅੱਲਾ ਅਲਾਹੀ ਨੂਰ ਜਣਾ ਕੇ। ਅਥਰਬਣ ਸਾਚਾ ਮਾਣ ਰਖਾ ਕੇ। ਸੰਗ ਮੁਹੰਮਦ ਮੇਲ ਮਿਲਾ ਕੇ। ਚਾਰ ਯਾਰਾਂ ਕਰ ਪਿਆਰਾ, ਆਪਣਾ ਹੁਕਮ ਜਾਏ ਸੁਣਾ ਕੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਆਦਿ ਆਦਿ ਹਰਿ ਆਦਿ ਅਖਵਾ ਕੇ। ਸੰਗ ਮੁਹੰਮਦ ਕਰ ਪਿਆਰ, ਹਰਿ ਸਾਚਾ ਦਏ ਜਣਾਈਆ। ਸੇਵਕ ਸੇਵਾ ਲਾਏ ਸੇਵਾਦਾਰ, ਸਾਚੀ ਸੇਵਾ ਇਕ ਵਖਾਈਆ। ਕਲਜੁਗ ਅੰਤਮ ਪਾਰ ਕਿਨਾਰ, ਤੇਰੇ ਹੱਥ ਦਏ ਵਡਿਆਈਆ। ਇਕ ਮੁਹੰਮਦ ਕਰੇ ਨਿਮਸਕਾਰ, ਦੋਏ ਜੋੜ ਸੀਸ ਝੁਕਾਈਆ। ਮਿਲਿਆ ਮੇਲ ਹਰਿ ਦਾਤਾਰ, ਸਾਚਾ ਮੇਲਾ ਮੇਲ ਮਿਲਾਈਆ। ਨਾ ਹੋਏ ਵਿਛੋੜਾ ਚਾਰ ਯਾਰ, ਸਾਚੀ ਯਾਰੀ ਰਿਹਾ ਨਿਭਾਈਆ। ਕਲਜੁਗ ਤੇਰੀ ਕਾਲੀ ਧਾਰ, ਮੁਹੰਮਦ ਮੁਹੰਮਦੀ ਲੇਖ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵੇ ਮਾਣ ਜਗਤ ਵਡਿਆਈਆ। ਜਗਤ ਮਾਣ ਹਰਿ ਰਖਾਇਆ, ਦੇਵੇ ਵਡ ਵਡਿਆਈਆ। ਦਰ ਦਰਬਾਨ ਇਕ ਰਖਾਇਆ, ਆਪਣਾ ਭੇਵ ਛੁਪਾਈਆ। ਕਾਲਾ ਬਾਣਾ ਤਨ ਛੁਹਾਇਆ, ਵੇਸ ਅਵੇਸਾ ਆਪ ਕਰਾਈਆ। ਸਾਚਾ ਰਾਣਾ ਮਾਤ ਬਣਾਇਆ, ਦਰ ਦਰਵੇਸ਼ਾ ਅਲਖ ਜਗਾਈਆ। ਨੇਤਰ ਨੈਣਾ ਦਰਸ ਦਿਖਾਇਆ, ਪਰਤਖ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿਨ ਆਦਿ ਆਦਿ ਅਖਵਾਈਆ। ਆਦਿਨ ਆਦਿ ਹਰਿ ਕਰਤਾਰ, ਆਪੇ ਆਪ ਅਖਵਾਇੰਦਾ। ਨਾਨਕ ਆਇਆ ਹਰਿ ਦਰ ਪਾਇਆ, ਲੋਕਮਾਤੀ ਜਨਮ ਦਵਾਇੰਦਾ। ਜਨਮ ਅਜਨਮਾ ਵੇਖ ਵਖਾਇਆ, ਦਰ ਦਵਾਰਾ ਇਕ ਸੁਹਾਇੰਦਾ। ਸ਼ਬਦ ਸਰੂਪੀ ਮੇਲ ਮਿਲਾਇਆ, ਜੋਤੀ ਨੂਰ ਉਪਾਇੰਦਾ। ਭਾਣਾ ਸਹਿਣਾ ਹੁਕਮ ਸੁਣਾਇਆ, ਨੇਤਰ ਨੈਣਾ ਦਰਸ ਦਿਖਾਇਆ, ਨਾਮ ਵਸਤ ਹਰਿ ਝੋਲੀ ਪਾਇੰਦਾ। ਕਲਜੁਗ ਸਾਚਾ ਮਾਰਗ ਲਾਇਆ, ਨਾਮ ਸਤਿ ਮੰਤਰ ਦ੍ਰਿੜਾਇਆ, ਗੁਰ ਪੂਰਾ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿਨ ਆਦਿ ਆਪ ਅਖਵਾਇੰਦਾ। ਨਾਨਕ ਗਾਇਆ ਹਰਿ ਹਰਿ ਨਿਰੰਕਾਰ, ਸੇਵਕ ਸੇਵ ਕਮਾਈਆ। ਚਾਰੇ ਕੁੰਟਾਂ ਦਹਿ ਦਿਸ਼ਾ ਵਿਚਾਰ, ਸਤਿਨਾਮ ਰਿਹਾ ਜਪਾਈਆ। ਅੰਤਮ ਗਿਆ ਮਾਤ ਹਾਰ, ਏਕਾ ਓਟ ਰਖਾਈਆ। ਨਿਹਕਲੰਕ ਲਏ ਅਵਤਾਰ, ਕਲਜੁਗ ਅੰਤਮ ਹੋਏ ਜੋਤ ਰੁਸ਼ਨਾਈਆ। ਅੰਗਦ ਅੰਗ ਲਗਾਇਆ ਕਰ ਪਿਆਰ, ਜੋਤੀ ਨੂਰ ਸਵਾਈਆ। ਅਮਰਦਾਸ ਗੁਰ ਜਾਏ ਤਾਰ, ਲਹਿਣਾ ਦੇਣਾ ਰਿਹਾ ਚੁਕਾਈਆ। ਅਮਰਦਾਸ ਗੁਰ ਬੰਨ੍ਹੇ ਧਾਰ, ਰਾਮਦਾਸੇ ਸੋਢੀ ਬੰਸ ਸੁਹਾਈਆ। ਰਾਮਦਾਸ ਤੇਰੀ ਸੁਣ ਪੁਕਾਰ, ਗੁਰ ਅਰਜਨ ਜਨਮ ਦਵਾਈਆ। ਗੁਰ ਅਰਜਨ ਬਣਿਆ ਲੇਖ ਲਿਖਾਰ, ਜਨ ਭਗਤਾਂ ਅੰਗ ਲਗਾਈਆ। ਹਰਿ ਗੋਬਿੰਦਾ ਤੇਜ ਕਟਾਰ, ਤਨ ਆਪਣੇ ਰਿਹਾ ਛੁਹਾਈਆ। ਹਰਿ ਰਾਏ ਹਰਿ ਸੁਣ ਪੁਕਾਰ, ਦੇ ਮਤ ਰਿਹਾ ਸਮਝਾਈਆ। ਬਾਲ ਅਵਸਥਾ ਪਾਵੇ ਸਾਰ, ਹਰਿ ਕ੍ਰਿਸ਼ਨਾ ਮੇਲ ਮਿਲਾਈਆ। ਗੁਰ ਤੇਗ ਬਹਾਦਰ ਬੰਨ੍ਹੇ ਸਾਚੀ ਧਾਰ, ਹਰਿ ਸਾਚੀ ਸੇਵਾ ਲਾਈਆ। ਗੁਰ ਗੋਬਿੰਦਾ ਕਰਿਆ ਖ਼ਬਰਦਾਰ, ਪ੍ਰਭ ਦੇਵੇ ਸ਼ਬਦ ਜਣਾਈਆ। ਆਪੇ ਹੋਇਆ ਪਹਿਰੇਦਾਰ, ਸਿਰ ਆਪਣਾ ਹੱਥ ਟਿਕਾਈਆ। ਮਾਨਸ ਦੇਹ ਨਾ ਕਰੇ ਵਿਚਾਰ, ਹਰਿ ਜੋਤੀ ਨੂਰ ਸਵਾਈਆ। ਅਨੰਦ ਪੁਰ ਅਨੰਦ ਕਰਤਾਰ, ਅਨੰਦ ਅਨੰਦ ਰਿਹਾ ਗਾਈਆ। ਗੋਬਿੰਦ ਕਾਇਆ ਅਪਰ ਅਪਾਰ, ਤਨ ਬਸਤਰ ਸ਼ਸਤਰ ਹਰਿ ਪਹਿਨਾਈਆ। ਨੈਣਾ ਦੇਵੀ ਤੇਰੀ ਧਾਰ, ਗੁਰ ਪੂਰਾ ਰਿਹਾ ਧਰਾਈਆ। ਪਰਗਟ ਹੋ ਹਰਿ ਨਿਰੰਕਾਰ, ਆਪ ਆਪਣਾ ਰੂਪ ਵਖਾਈਆ। ਸ਼ਬਦ ਖੰਡਾ ਖਿੱਚ ਕਟਾਰ, ਗੁਰ ਗੋਬਿੰਦੇ ਤਨ ਛੁਹਾਈਆ। ਕਰਨਾ ਪੰਥ ਇਕ ਤਿਆਰ, ਕੇਸਾਧਾਰੀ ਰੂਪ ਵਟਾਈਆ। ਆਪੇ ਹੋਇਆ ਪਹਿਰੇਦਾਰ, ਦਿਸ ਕਿਸੇ ਨਾ ਆਈਆ। ਕਰਮੀ ਕਰਮਾਂ ਰਿਹਾ ਵਿਚਾਰ, ਧਰਮੀ ਧਰਮਾ ਰਿਹਾ ਚਲਾਈਆ। ਧਰਤ ਮਾਤ ਦੀ ਸੁਣ ਪੁਕਾਰ, ਪ੍ਰਭ ਸਾਚੇ ਸੇਵਕ ਸੇਵਾ ਲਾਈਆ। ਗੁਰ ਗੋਬਿੰਦਾ ਕਰੇ ਪਿਆਰ, ਦੋਵੇਂ ਜੋੜ ਸੀਸ ਝੁਕਾਈਆ। ਪੁਰਖ ਅਬਿਨਾਸ਼ੀ ਸੁਣ ਪੁਕਾਰ, ਭਾਣਾ ਸਹਿਣਾ ਹੁਕਮ ਸੁਣਾਈਆ। ਕਾਇਆ ਮਾਟੀ ਜਾਏ ਹਾਰ, ਅਟੱਲ ਰਹਿਣ ਨਾ ਪਾਈਆ। ਏਕਾ ਸ਼ਬਦ ਹੋਏ ਜੈ ਜੈਕਾਰ, ਦੂਸਰ ਕੋਇ ਦਿਸ ਨਾ ਆਈਆ। ਸਾਲ ਤਰਤਾਲੀ ਗਿਆ ਹਾਰ, ਛੱਡ ਪੰਜਾਬ ਦੱਖਣ ਡੇਰਾ ਲਾਈਆ। ਪ੍ਰਭ ਜੋਤੀ ਨੂਰ ਕਰ ਆਕਾਰ, ਦੇਵੇ ਸ਼ਬਦ ਜਣਾਈਆ। ਗੋਦਾਵਰੀ ਕੰਢੇ ਸੁੱਤਾ ਪੈਰ ਪਸਾਰ, ਪ੍ਰਭ ਸਾਚਾ ਰਿਹਾ ਉਠਾਈਆ। ਸ਼ਬਦ ਸਿੰਘਾਸਣ ਇਕ ਅਪਾਰ, ਸਾਚਾ ਅੰਗੀਠਾ ਰਿਹਾ ਵਿਛਾਈਆ। ਨੀਲੇ ਘੋੜੇ ਹੋ ਅਸਵਾਰ, ਆਪ ਆਪਣਾ ਰੂਪ ਵਟਾਈਆ। ਮਿਲਿਆ ਮੇਲ ਹਰਿ ਨਿਰੰਕਾਰ, ਜੋਤੀ ਜੋਤ ਸਮਾਈਆ। ਆਪ ਉਠਾਏ ਭੁਜਾ ਪਸਾਰ, ਛੋਟਾ ਬਾਲਾ ਗੋਦ ਬਿਠਾਈਆ। ਦਿਤਾ ਵਰ ਸੱਚੀ ਸਰਕਾਰ, ਗੁਰ ਗੋਬਿੰਦ ਕਰੀ ਪੁਕਾਰ, ਅੰਤਮ ਮੇਲਾ ਵਿਚ ਸੰਸਾਰ, ਸਾਚੀ ਰੁੱਤ ਦਏ ਸੁਹਾਈਆ। ਤੇਗ ਬਹਾਦਰ ਮੀਤ ਮੁਰਾਰ, ਪੁਰਖ ਅਬਿਨਾਸ਼ੀ ਬੰਨ੍ਹੇ ਧਾਰ, ਕਲਜੁਗ ਅੰਤਮ ਲਏ ਜਗਾਈਆ। ਪੂਤ ਸਪੂਤਾ ਕਰੇ ਖ਼ਬਰਦਾਰ, ਗੁਰ ਗੋਬਿੰਦਾ ਦਏ ਉਪਾਈਆ। ਕਲਜੁਗ ਅੰਤਮ ਆਈ ਹਾਰ, ਹਰਿ ਬ੍ਰਹਮੇ ਮਾਣ ਗਵਾਈਆ। ਬ੍ਰਹਮਾ ਰੋਵੇ ਧਾਹਾਂ ਮਾਰ, ਗੁਰ ਤੇਗ ਬਹਾਦਰ ਤੇਰੀ ਇਹ ਵਡਿਆਈਆ। ਕਲਜੁਗ ਅੰਤਮ ਜਾਮਾ ਧਾਰ, ਸਿੰਘ ਪਾਲ ਨਾਮ ਰਖਾਈਆ। ਆਤਮ ਜੋਤੀ ਨੂਰ ਅਪਾਰ, ਹਰਿ ਸਾਚੀ ਬਿੰਦ ਉਪਾਈਆ। ਆਪ ਆਪਣੀ ਕਲ ਧਾਰ, ਪੰਜ ਤਤ ਰੱਤ ਉਪਾਈਆ। ਭੇਖਾਧਾਰੀ ਭੇਖ ਨਿਆਰ, ਆਪਣਾ ਬੈਠਾ ਮੁਖ ਛੁਪਾਈਆ। ਪਰਗਟ ਹੋ ਵਿਚ ਸੰਸਾਰ, ਸਿੰਘ ਸ਼ੇਰ ਨਾਉਂ ਰਖਾਈਆ। ਆਪੇ ਵਸਿਆ ਅੰਦਰ ਬਾਹਰ, ਗੁਪਤ ਜ਼ਾਹਿਰ ਰਿਹਾ ਸਮਾਈਆ। ਕਾਇਆ ਤਜੀ ਵਿਚ ਸੰਸਾਰ, ਸ਼ਬਦ ਉਡਾਰੀ ਇਕ ਲਗਾਈਆ। ਆਪੇ ਗਿਆ ਸਚ ਦਵਾਰ, ਆਦਿ ਰੂਪ ਆਦਿ ਹੋ ਆਈਆ। ਪਰਗਟ ਹੋ ਨਰ ਨਿਰੰਕਾਰ, ਛੱਬੀ ਪੋਹ ਵੱਜੀ ਵਧਾਈਆ। ਵੀਹ ਸੌ ਬਿਕ੍ਰਮੀ ਮਾਤ ਵਿਚਾਰ, ਨਿਹਕਲੰਕਾ ਜੋਤ ਜਗਾਈਆ। ਪੰਚਮ ਜੇਠ ਬੰਨ੍ਹੇ ਧਾਰ, ਗੁਰ ਗੋਬਿੰਦੇ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚੇ ਕਰੀ ਕੁੜਮਾਈਆ। ਗੁਰ ਗੋਬਿੰਦੇ ਜੋਤ ਟਿਕਾਈ, ਗੋਬਿੰਦ ਰੂਪ ਸਮਾਇੰਦਾ। ਜੀਵ ਜੰਤ ਭੇਵ ਨਾ ਕੋਇ ਪਾਈ, ਸਾਧ ਸੰਤ ਹਰਿ ਭੁਲਾਇੰਦਾ। ਹਰਿਜਨ ਜੁਗ ਜੁਗ ਵਿਛੜੇ ਮੇਲਾ ਰਿਹਾ ਮਿਲਾਈ, ਆਪ ਆਪਣੀ ਦਇਆ ਕਮਾਇੰਦਾ। ਚੋਬਦਾਰ ਹਰਿ ਨਿਰੰਕਾਰ ਰਾਤੀ ਸੁਤਿਆਂ ਜਾ ਜਗਾਈ, ਫੜ ਫੜ ਬਾਹੋਂ ਆਪਣਾ ਦਰਸ ਦਿਖਾਇੰਦਾ। ਗੁਰ ਗੋਬਿੰਦਾ ਸਾਚਾ ਰਾਹੀ, ਮਾਛੂਵਾੜਾ ਭੁੱਲਿਆ ਨਾਹੀਂ, ਨੰਗੀ ਪੈਰੀਂ ਚਰਨ ਉਠਾਇੰਦਾ। ਗੁਰਮੁਖਾਂ ਕੱਟਣ ਆਇਆ ਫਾਹੀ, ਦੋ ਜਹਾਨੀ ਬਣ ਮਲਾਹੀ, ਸ਼ਬਦ ਖੰਡਾ ਇਕ ਉਠਾਇੰਦਾ। ਦੇਵਣਹਾਰਾ ਠੰਢੀਆਂ ਛਾਈਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨਾਉਂ ਰਖਾਇੰਦਾ। ਹਰਿ ਗੋਬਿੰਦ ਸਾਚੀ ਧਾਰ, ਆਪੇ ਰਿਹਾ ਬੰਧਾਈਆ। ਕਲਜੁਗ ਕਾਇਆ ਕਰਮ ਵਿਚਾਰ, ਵੇਖੇ ਥਾਉਂ ਥਾਈਂਆ। ਲੱਖ ਚੁਰਾਸੀ ਆਈ ਹਾਰ, ਵੇਲੇ ਅੰਤਮ ਦਏ ਦੁਹਾਈਆ। ਮਾਇਆ ਰਾਣੀ ਹੋ ਤਿਆਰ, ਦਰ ਦਰ ਰਹੀ ਅਲਖ ਜਗਾਈਆ। ਜੂਠਾ ਝੂਠਾ ਕਰ ਪਸਾਰ, ਚੁਗਲੀ ਨਿੰਦਿਆ ਮੁਖ ਰਖਾਈਆ। ਕਾਮ ਕਰੋਧ ਲੋਭ ਮੋਹ ਹੰਕਾਰ, ਮਾਇਆ ਮਮਤਾ ਤ੍ਰਿਸ਼ਨ ਵਧਾਈਆ। ਹਉਮੇ ਹੰਗਤਾ ਰੋਗ ਹੰਕਾਰ, ਭੁੱਖਾ ਨੰਗਾ ਜੀਵ ਕਰਾਈਆ। ਗੁਰਮੁਖ ਵਿਰਲਾ ਮੰਗਤਾ ਇਕ ਦਰਬਾਰ, ਮੰਗੇ ਦਰਸ ਸਦਾ ਪਰਭਾਤੀਆ। ਸਾਚੀ ਰੰਗਣ ਰੰਗ ਕਰਤਾਰ, ਆਪ ਆਪਣਾ ਰਿਹਾ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਸੇਵਾ ਲਾਈਆ। ਗੋਬਿੰਦ ਕਾਇਆ ਸਾਚਾ ਧੜ, ਸਾਚੀ ਸੇਵ ਕਮਾਇੰਦਾ। ਪੁਰਖ ਅਬਿਨਾਸ਼ੀ ਅੱਗੇ ਖੜ੍ਹ, ਦੇਵੀ ਦੇਵ ਨਿਵਾਇੰਦਾ। ਨਾ ਕੋਈ ਸੀਸ ਨਾ ਕੋਈ ਧੜ, ਸਿੰਘਾਸਣ ਆਸਣ ਇਕ ਵਿਛਾਇੰਦਾ। ਏਕਾ ਅੱਖਰ ਗਿਆ ਪੜ੍ਹ, ਪ੍ਰਭ ਸਾਚੀ ਵਿਦਿਆ ਆਪ ਪੜ੍ਹਾਇੰਦਾ। ਲੱਖ ਚੁਰਾਸੀ ਨਾਲ ਰਿਹਾ ਲੜ, ਨਾਮ ਖੰਡਾ ਇਕ ਉਠਾਇੰਦਾ। ਆਪ ਉਖੇੜੇ ਲੱਗੀ ਜੜ੍ਹ, ਕਲਜੁਗ ਤੇਰੀ ਜੜ੍ਹ ਪੁਟਾਇੰਦਾ। ਸਤਿਜੁਗ ਸਾਚਾ ਧਰਤ ਮਾਤ ਦੀ ਗੋਦੀ ਜਾਏ ਵੜ, ਪ੍ਰਭ ਸਾਚਾ ਜਨਮ ਦਵਾਇੰਦਾ। ਸੰਤ ਸੁਹੇਲੇ ਲਏ ਬਾਹੋਂ ਫੜ, ਸਾਚੀ ਸਿਖਿਆ ਇਕ ਵਖਾਇੰਦਾ। ਕਿਲ੍ਹਾ ਤੋੜ ਹੰਕਾਰੀ ਗੜ੍ਹ, ਚਰਨ ਪ੍ਰੀਤੀ ਇਕ ਰਖਾਇੰਦਾ। ਨਾ ਕੋਈ ਪੀਵੇ ਹੁੱਕਾ ਨੜ, ਪੁਰਖ ਅਬਿਨਾਸ਼ੀ ਹੁਕਮ ਜਣਾਇੰਦਾ। ਮਦਿਰਾ ਮਾਸੀ ਜਾਇਣ ਸੜ, ਲੇਖਾ ਅੰਤਮ ਹੱਥ ਰਖਾਇੰਦਾ। ਕਲਜੁਗ ਵਹਿਣ ਵਹਾਏ ਹੜ੍ਹ, ਧਾਰਮਿਕ ਧਾਰਾ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਵੇਖ ਦਰ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਗੋਬਿੰਦ ਕਾਇਆ ਦਰ ਦਰਵਾਜ਼ਾ, ਹਰਿ ਸਾਚੇ ਮਾਤ ਖੁਲ੍ਹਾਇਆ ਏ। ਖੇਲੇ ਖੇਲ ਗਰੀਬ ਨਿਵਾਜਾ, ਗਰੀਬ ਨਿਮਾਣੇ ਗਲੇ ਲਗਾਇਆ ਏ। ਚਿੱਟਾ ਅਸਵ ਰੱਖੇ ਤਾਜਾ, ਲੋਆਂ ਪੁਰੀਆਂ ਰਿਹਾ ਦੁੜਾਇਆ ਏ। ਭਗਤਾਂ ਮਾਰੇ ਘਰ ਘਰ ਅਵਾਜ਼ਾ, ਦਿਵਸ ਰੈਣ ਰਿਹਾ ਜਗਾਇਆ ਏ। ਕਲਜੁਗ ਅੰਤਮ ਰਚਿਆ ਕਾਜਾ, ਦੇਸ ਮਾਝਾ ਬਣਤ ਬਣਾਇਆ ਏ। ਗੁਰ ਗੋਬਿੰਦੇ ਸਾਜਣ ਸਾਜਾ, ਸ਼ਸਤਰ ਬਸਤਰ ਇਕ ਸਜਾਇਆ ਏ। ਨਾਲ ਰਲਾਇਆ ਅਨਹਦ ਵਾਜਾ, ਰਾਗ ਰਾਗਨੀ ਮੁਖ ਛੁਪਾਇਆ ਏ। ਧੁਰ ਦਰਗਾਹੀ ਆਇਆ ਭਾਗਾ, ਸਾਚੇ ਮੰਦਰ ਡੇਰਾ ਲਾਇਆ ਏ। ਏਕਾ ਦੇਵੇ ਸਾਚਾ ਦਾਜਾ, ਸੋਹੰ ਪੱਲੂ ਗੰਢ ਬੰਧਾਇਆ ਏ। ਆਪੇ ਹੋਏ ਰਾਜਨ ਰਾਜਾ, ਦਰ ਦਰਬਾਰੀ ਆਪ ਅਖਵਾਇਆ ਏ। ਗੁਰਮੁਖਾਂ ਰੱਖਣ ਆਇਆ ਲਾਜਾ, ਲਾਜਾਵੰਤ ਹਰਿ ਰਘੁਰਾਇਆ ਏ। ਨਾਮ ਚਲਾਏ ਸਚ ਜਹਾਜ਼ਾ, ਹਰਿ ਬੇੜਾ ਰਿਹਾ ਤਰਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਵੇਖ ਘਰ, ਘਰ ਆਪਣਾ ਇਕ ਸੁਹਾਇਆ ਏ। ਗੋਬਿੰਦ ਕਾਇਆ ਸਾਚਾ ਘਰ, ਹਰਿ ਸਾਚੇ ਬਣਤ ਬਣਾਈਆ। ਬੰਦ ਕਰਾਏ ਨੌ ਦਰ, ਸੁਰਤੀ ਸੁਰਤ ਮੁਖ ਛੁਪਾਈਆ। ਆਪ ਨੁਹਾਏ ਸਾਚੇ ਸਰ, ਕਾਗੋਂ ਹੰਸ ਬਣਾਈਆ। ਦੇਵਣਹਾਰਾ ਆਪੇ ਵਰ, ਆਪੇ ਮੇਲ ਮਿਲਾਈਆ। ਬੰਦ ਕਿਵਾੜੀ ਖੋਲ੍ਹੇ ਦਰ, ਦਰ ਦਸਵਾਂ ਬੂਝ ਬੁਝਾਈਆ। ਸ਼ਬਦ ਸਿੰਘਾਸਣ ਉਪਰ ਚੜ੍ਹ, ਹਰਿ ਵੇਖੇ ਸਰਬ ਲੋਕਾਈਆ। ਹਰਿ ਸੰਤ ਸੁਹੇਲੇ ਆਪ ਫੜਾਏ ਆਪਣਾ ਲੜ, ਦਰ ਦਵਾਰੇ ਲਏ ਬਹਾਈਆ। ਨਾ ਮਰੇ ਨਾ ਜਾਏ ਸੜ, ਗੋਰ ਮੜ੍ਹ ਨਾ ਕੋਇ ਟਿਕਾਈਆ। ਹਰ ਘਟ ਅੰਦਰ ਬੈਠਾ ਵੜ, ਆਪ ਆਪਣਾ ਮੁਖ ਛੁਪਾਈਆ। ਅੱਖਰ ਵੱਖਰ ਰਿਹਾ ਪੜ੍ਹ, ਏਕਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਵੇਖ ਸਰ, ਸਰ ਸਰੋਵਰ ਏਕਾ ਥਾਨ ਸੁਹਾਈਆ। ਗੁਰਮੁਖ ਕਾਇਆ ਸਾਚਾ ਸਰ, ਹਰਿ ਸਾਚਾ ਤਾਲ ਸੁਹਾਇੰਦਾ। ਅੰਮ੍ਰਿਤ ਆਤਮ ਆਪੇ ਭਰ, ਆਪੇ ਜਾਲ ਵਿਛਾਇੰਦਾ। ਆਵਣ ਜਾਵਣ ਚੁੱਕੇ ਡਰ, ਜਿਸ ਜਨ ਦਇਆ ਕਮਾਇੰਦਾ। ਆਪ ਆਪਣੇ ਜਿਹਾ ਕਰ, ਆਪਣੇ ਰੰਗ ਰੰਗਾਇੰਦਾ। ਆਪੇ ਖੋਲ੍ਹਣਹਾਰਾ ਦਰ, ਆਪੇ ਬੰਦ ਰਖਾਇੰਦਾ। ਆਪੇ ਘਾੜਨ ਸਾਚਾ ਘੜ, ਆਪੇ ਭੰਨ ਵਖਾਇੰਦਾ। ਆਪ ਉਖੇੜੇ ਸਭ ਦੀ ਲੱਗੀ ਜੜ੍ਹ, ਆਪੇ ਮਾਰਗ ਪਾਇੰਦਾ। ਆਪੇ ਕਾਇਆ ਮੰਦਰ ਅੰਦਰ ਲਏ ਫੜ, ਆਪੇ ਮੁਖ ਭਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਸਾਚਾ ਘਰ, ਨਰ ਨਰਾਇਣ ਨਰ ਹਰਿ ਡੇਰਾ ਲਾਇੰਦਾ। ਆਪ ਆਪਣੀ ਕਿਰਪਾ ਕਰ, ਦਰ ਘਰ ਏਕਾ ਪਾਇਆ ਏ। ਸ਼ਬਦ ਭੰਡਾਰਾ ਜਗਤ ਭਰ, ਹਰਿ ਸਾਚਾ ਰਿਹਾ ਵਰਤਾਇਆ ਏ। ਜੋਤ ਸਰੂਪੀ ਜੋਤ ਧਰ, ਸ਼ਬਦ ਸਰੂਪੀ ਦੇਵੇ ਵਰ, ਵਰ ਵਰਿਆਮ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਸਾਚਾ ਗੜ੍ਹ, ਆਪੇ ਵੇਖੇ ਉਪਰ ਚੜ੍ਹ, ਵੇਖਣਹਾਰਾ ਦਿਸ ਨਾ ਆਇਆ ਏ। ਗੋਬਿੰਦ ਕਾਇਆ ਸਾਚਾ ਹਾਟ, ਪ੍ਰਭ ਸਾਚਾ ਮਾਤ ਖੁਲ੍ਹਾਇੰਦਾ। ਸ਼ਬਦ ਰਖਾਏ ਸਾਚਾ ਪਾਟ, ਗੁਰਮੁਖਾਂ ਤਨ ਪਹਿਨਾਇੰਦਾ। ਦੀਪਕ ਜੋਤੀ ਜਗੇ ਲਿਲਾਟ, ਜਿਸ ਜਨ ਮਸਤਕ ਟਿੱਕਾ ਤਿਲਕ ਲਗਾਇੰਦਾ। ਬਜਰ ਕਪਾਟੀ ਜਾਏ ਪਾਟ, ਛਿਲਕਾ ਛਿਲਕ ਲੁਹਾਇੰਦਾ। ਸ਼ਬਦ ਹਥੌੜਾ ਮਾਰੇ ਸਾਟ, ਆਪੇ ਕੁੰਡਾ ਲਾਹਿੰਦਾ। ਇਕ ਵਖਾਏ ਨੇੜੇ ਵਾਟ, ਨਿਜ ਘਰ ਵਾਸੀ ਰੂਪ ਵਟਾਇੰਦਾ। ਲੇਖਾ ਚੁੱਕੇ ਆਨ ਬਾਟ, ਆਪ ਆਪਣੇ ਰੰਗ ਰੰਗਾਇੰਦਾ। ਨਾ ਕੋਈ ਤੀਰਥ ਨਾ ਕੋਈ ਤਾਟ, ਸਰ ਸਰੋਵਰ ਇਕ ਵਖਾਇੰਦਾ। ਗੁਰਮੁਖ ਚੜਨਾ ਸਾਚੇ ਘਾਟ, ਔਖੀ ਘਾਟੀ ਪਾਰ ਕਰਾਇੰਦਾ। ਜਗੇ ਜੋਤ ਕਾਇਆ ਮਾਟ, ਅੰਧ ਅੰਧੇਰਾ ਆਪ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਦੇਵੇ ਵਰ, ਵਰ ਦਾਤਾ ਆਪ ਅਖਵਾਇੰਦਾ। ਪੰਚਮ ਮੀਤਾ ਪੰਚਮ ਪਿਆਰਾ, ਪੰਚਮ ਜੋਤ ਜਗਾਇੰਦਾ। ਪੰਚਮ ਸੀਸ ਨਾਮ ਦਸਤਾਰਾ, ਏਕਾ ਏਕ ਬੰਧਾਇੰਦਾ। ਪੰਚਮ ਤਨ ਪਹਿਨਾਏ ਕਟਾਰਾ, ਸਾਚਾ ਖੰਡਾ ਨਾਉਂ ਰਖਾਇੰਦਾ। ਪੰਚਮ ਮੇਲਾ ਹਰਿ ਗਿਰਧਾਰਾ, ਸਾਚੀ ਵੰਡਾ ਵੰਡ ਵੰਡਾਇੰਦਾ। ਆਪ ਬੈਠ ਤਖ਼ਤ ਸੱਚੀ ਸਰਕਾਰਾ, ਸਾਚਾ ਲੇਖ ਲਿਖਾਇੰਦਾ। ਪਰਗਟ ਹੋ ਵਿਚ ਸੰਸਾਰਾ, ਸਾਚੀ ਧਾਰਾ ਮਾਤ ਚਲਾਇੰਦਾ। ਆਪੇ ਕਰੇ ਖ਼ਬਰਦਾਰਾ, ਹਰਿ ਸੋਏ ਮਾਤ ਜਗਾਇੰਦਾ। ਏਕਾ ਦੇਵੇ ਸ਼ਬਦ ਹੁਲਾਰਾ, ਪਵਣ ਪਵਣੀ ਸੇਵਾ ਲਾਇੰਦਾ। ਕਲਜੁਗ ਕਰਮ ਹਰਿ ਵਿਚਾਰਾ, ਸਾਚਾ ਧਰਮ ਧਰਾਇੰਦਾ। ਪਰਗਟ ਹੋਏ ਵਿਚ ਸੰਸਾਰਾ, ਨਿਹਕਲੰਕਾ ਨਾਉਂ ਰਖਾਇੰਦਾ। ਗੁਰ ਗੋਬਿੰਦਾ ਮੀਤ ਮੁਰਾਰਾ, ਆਪਣਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਲੇਖਾ ਆਪ ਜਣਾਇੰਦਾ। ਜੋਤ ਅਕਾਲ ਜੋਤ ਧਰ, ਲੋਕਮਾਤ ਕਲ ਆਇਆ। ਸ਼ਬਦ ਦਲਾਲੀ ਇਕ ਵਰ, ਇਕ ਸਲੋਕ ਰਖਾਇਆ। ਹੱਕ ਹਲਾਲੀ ਵੇਖ ਘਰ, ਸਾਚਾ ਹੱਕ ਜਣਾਇਆ। ਪੰਥ ਵਾਲੀ ਜੋਤ ਧਰ, ਗੋਬਿੰਦ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਗਰ ਖੇੜਾ ਇਕ ਵਸਾਇਆ। ਨਗਰ ਖੇੜਾ ਸਾਚਾ, ਹਰਿ ਸਾਚਾ ਆਪ ਵਸਾਇੰਦਾ। ਮਾਟੀ ਭਾਂਡਾ ਕਾਚਾ, ਪੰਚਮ ਤਤ ਜਣਾਇੰਦਾ। ਪੁਰਖ ਅਬਿਨਾਸ਼ੀ ਧਾਮ ਅਗੰਮੇ ਆਪੇ ਰਾਚਾ, ਦਿਸ ਕਿਸੇ ਨਾ ਆਇੰਦਾ। ਨਾਮ ਜਪਾਏ ਸਾਚੋ ਸਾਚਾ, ਸਚ ਵਸਤ ਹਰਿ ਝੋਲੀ ਪਾਇੰਦਾ। ਸ੍ਰਿਸ਼ਟ ਸਬਾਈ ਲਗਾਏ ਅਗਨ ਤਮਾਚਾ, ਅੰਤਮ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਭੇਖ ਵਟਾਇੰਦਾ। ਸਤਿਗੁਰ ਸਾਚਾ ਸਚ ਹੈ, ਸਾਚਾ ਵਣਜ ਕਰਾਏ। ਗੁਰਮੁਖ ਸਾਚਾ ਸਚ ਹੈ, ਸਾਚੀ ਸਰਨ ਤਕਾਏ। ਮਨਮੁਖ ਰਿਹਾ ਨੱਚ ਹੈ, ਦਰ ਦਵਾਰਾ ਮੂਲ ਨਾ ਭਾਏ। ਸਤਿਗੁਰ ਸਾਚਾ ਸਚ ਹੈ, ਸਾਚਾ ਹੱਟ ਖੁਲ੍ਹਾਏ। ਗੁਰਮੁਖ ਸਾਚਾ ਸਚ ਹੈ, ਤਨ ਸਾਚਾ ਪਟ ਬੰਧਾਏ। ਬੇਮੁਖ ਭਾਂਡਾ ਕੱਚ ਹੈ, ਪ੍ਰਭ ਅੰਤਮ ਭੰਨ ਵਖਾਏ। ਸਤਿਗੁਰ ਸਾਚਾ ਸਚ ਹੈ, ਸਾਚੀ ਜੋਤ ਜਗਾਏ। ਗੁਰਮੁਖ ਸਾਚਾ ਸਚ ਹੈ, ਵਰਨ ਗੋਤ ਵਿਚ ਨਾ ਆਏ। ਮਨਮੁਖ ਮਾਇਆ ਅਗਨੀ ਰਹੀ ਮੱਚ ਹੈ, ਕਲਜੁਗ ਕਾਇਆ ਰਿਹਾ ਜਲਾਏ। ਸਤਿਗੁਰ ਸਾਚਾ ਸਚ ਹੈ, ਸਾਚਾ ਨੂਰ ਕਰੇ ਰੁਸ਼ਨਾਏ। ਗੁਰਮੁਖ ਸਾਚਾ ਸਚ ਹੈ, ਸ਼ਬਦ ਤੂਰ ਉਪਜਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖੇ ਹਰਿ ਹਰ ਥਾਂਏ। ਸਤਿਗੁਰ ਸਾਚਾ ਮੀਤ ਹੈ, ਦੋ ਜਹਾਨਾਂ ਵਾਲੀ। ਗੁਰਮੁਖ ਇਕ ਪ੍ਰੀਤ ਹੈ, ਚਰਨ ਕਵਲ ਰਖਾ ਲੀ। ਮਨਮੁਖਾਂ ਪਰਖੇ ਨੀਤ ਹੈ, ਫਲ ਦਿਸੇ ਨਾ ਕਿਸੇ ਡਾਲ੍ਹੀ। ਹਰਿ ਬੈਠਾ ਇਕ ਅਤੀਤ ਹੈ, ਕੋਟਨ ਕੋਟ ਖੜ੍ਹੇ ਸਵਾਲੀ। ਗੁਰਮੁਖ ਮਾਨਸ ਦੇਹੀ ਜਾਏ ਜੀਤ ਹੈ, ਹਰਿ ਦੇਵੇ ਸ਼ਬਦ ਦਲਾਲੀ। ਮਨਮੁਖ ਕਾਇਆ ਕੌੜਾ ਰੀਠ ਹੈ, ਜੂਠੀ ਝੂਠੀ ਤਨ ਜੰਜਾਲੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਬਣਿਆ ਸ਼ਾਹ ਕੰਗਾਲੀ। ਸਤਿਗੁਰ ਸਾਚਾ ਸਚ ਹੈ, ਕਰਾਏ ਵਣਜ ਵਪਾਰਾ। ਗੁਰਮੁਖ ਸਾਚਾ ਸਚ ਹੈ, ਮੰਗੇ ਚਰਨ ਪਿਆਰਾ। ਸਤਿਗੁਰ ਸਾਚਾ ਸਚ ਹੈ, ਏਕਾ ਭਰੇ ਨਾਮ ਭੰਡਾਰਾ। ਗੁਰਮੁਖ ਸਾਚਾ ਸਚ ਹੈ, ਸੋਹੇ ਬੰਕ ਦਵਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਦੇਵੇ ਵਰ, ਮਿਲੇ ਮੇਲ ਅਪਰ ਅਪਾਰਾ। ਕਲਜੁਗ ਅੰਤਮ ਵਰ ਘਰ ਪਾਇਆ, ਗੁਰਸਿਖ ਵੱਜੀ ਵਧਾਈਆ। ਨੌ ਦਵਾਰੇ ਪਾਰ ਕਰਾਇਆ, ਪ੍ਰਭ ਸਾਚੇ ਦਇਆ ਕਮਾਈਆ। ਏਕਾ ਪਲੂ ਨਾਮ ਫੜਾਇਆ, ਸਾਚੇ ਮਾਰਗ ਰਿਹਾ ਚਲਾਈਆ। ਡੂੰਘੀ ਡੱਲ ਵੇਖ ਵਖਾਇਆ, ਜੋਤ ਨਿਰੰਜਣ ਕਰ ਰੁਸ਼ਨਾਈਆ। ਘਲੂ ਘਾਰ ਨਾ ਕੋਇ ਮਚਾਇਆ, ਹਰਿ ਪੰਚਾਂ ਮਾਰ ਮਿਟਾਈਆ। ਅੰਮ੍ਰਿਤ ਆਤਮ ਫਲ ਇਕ ਖਵਾਇਆ, ਸਚ ਸਰੋਵਰ ਨੁਹਾਵਣ ਨੁਹਾਈਆ। ਅਨਹਦ ਟੱਲੂ ਇਕ ਵਜਾਇਆ, ਹਰਿ ਸਾਚੇ ਤਾਰ ਹਿਲਾਈਆ। ਆਤਮ ਸੇਜਾ ਇਕ ਵਿਛਾਇਆ, ਸ਼ਬਦ ਸਿੰਘਾਸਣ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਾਰ, ਜਨ ਭਗਤਾਂ ਨਾਮ ਕਰੇ ਕੁੜਮਾਈਆ। ਜਨ ਭਗਤਾਂ ਦੇਵੇ ਨਾਮ ਨਿਧਾਨਾ, ਨਿਰਗੁਣ ਹਰਿ ਰੰਗ ਰਾਤਾ। ਹੱਥੀਂ ਬੰਨ੍ਹੇ ਨਾਮ ਗਾਨਾ, ਪਾਰਬ੍ਰਹਮ ਪੁਰਖ ਗਿਆਤਾ। ਇਕ ਝੁਲਾਏ ਧਰਮ ਨਿਸ਼ਾਨਾ, ਨੌਵਾਂ ਖੰਡਾਂ ਦੀਪਾਂ ਸਾਤਾ। ਹਰਿਜਨ ਸਾਚੇ ਮੇਲ ਮਿਲਾਨਾ, ਸਾਚਾ ਮੇਲਾ ਕਮਲਾਪਾਤਾ। ਸ਼ਬਦ ਸੁਣਾਏ ਧੁਰ ਫ਼ਰਮਾਣਾ, ਸੋਹੰ ਦੇਵੇ ਸਚ ਸੁਗ਼ਾਤਾ। ਭੇਵ ਨਾ ਜਾਣੇ ਊਚ ਨੀਚ ਰਾਓ ਰੰਕ ਰਾਜਾਨਾ, ਸ੍ਰਿਸ਼ਟ ਸਬਾਈ ਪਿਤਾ ਮਾਤਾ। ਸਤਿਗੁਰ ਸਾਚਾ ਸ਼ਾਹੋ ਸ਼ਹਾਨਾ, ਮੇਟ ਮਿਟਾਏ ਜ਼ਾਤਾ ਪਾਤਾ। ਏਕਾ ਛਤਰ ਸੀਸ ਝੁਲਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਮੇਲਾ ਇਕ ਇਕਾਂਤਾ। ਇਕ ਇਕਾਂਤਾ ਇਕ ਇਕੱਲਾ, ਏਕਾ ਧਾਰ ਬੰਧਾਇੰਦਾ। ਭਾਰਤ ਖੰਡੀ ਸਚ ਮਹੱਲਾ, ਆਪਣਾ ਆਪ ਬਣਾਇੰਦਾ। ਸੰਮਤ ਚੌਦਾਂ ਕਰ ਕਰ ਹੱਲਾ, ਗੁਰਮੁਖ ਸਾਚੇ ਆਪ ਜਗਾਇੰਦਾ। ਜੋਤੀ ਸ਼ਬਦੀ ਆਪੇ ਰਲਾ, ਪਵਣ ਸੁਨੇਹੜਾ ਹਰਿ ਸੁਣਾਇੰਦਾ। ਮਿਲੇ ਮੇਲ ਗੋਬਿੰਦ ਡੱਲਾ, ਸਾਚਾ ਮੇਲੀ ਮੇਲ ਕਰਾਇੰਦਾ। ਲਾਏ ਭਾਗ ਹਰਿ ਜਲ ਥਲਾ, ਸਾਚਾ ਵਕਤ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਦੁਲਾਰ, ਏਕਾ ਦੇਵੇ ਸ਼ਬਦ ਅਧਾਰ, ਆਪਣਾ ਪੱਲਾ ਆਪ ਫੜਾਇੰਦਾ। ਸ਼ਬਦ ਅਧਾਰੀ ਹਰਿ ਨਿਰੰਕਾਰੀ, ਗੁਰਮੁਖ ਸਾਚੇ ਮਾਤ ਤਰਾਇੰਦਾ। ਆਪੇ ਦੇਵੇ ਸਚ ਉਡਾਰੀ, ਲੋਆਂ ਪੁਰੀਆਂ ਪਾਰ ਉਤਾਰੀ, ਸਾਚਾ ਰਾਹ ਵਖਾਇੰਦਾ। ਜੋਤ ਨਿਰੰਜਣ ਸੇਵਾਦਾਰੀ, ਨੇਤਰ ਅੰਜਨ ਪਹਿਲੀ ਵਾਰੀ, ਆਪਣੀ ਹੱਥੀਂ ਆਪੇ ਪਾਇੰਦਾ। ਲੱਖ ਚੁਰਾਸੀ ਹੋਏ ਖੁਆਰੀ, ਚਾਰੋਂ ਕੁੰਟ ਹਾਹਾਕਾਰੀ, ਰਾਏ ਧਰਮ ਸੇਵਾ ਲਾਇੰਦਾ। ਹਰਿਜਨ ਸਾਚੇ ਮੀਤ ਮੁਰਾਰੀ, ਆਪ ਸੁਹਾਏ ਬੰਕ ਦਵਾਰੀ, ਆਪ ਆਪਣਾ ਦਰ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਧਾਰਾ ਆਪ ਚਲਾਇੰਦਾ। ਜੋਤੀ ਧਾਰ ਵਿਚ ਸੰਸਾਰ, ਆਪਣੀ ਆਪ ਚਲਾਇੰਦਾ। ਸ਼ਬਦ ਦੋ ਅੱਖਰ ਕਰ ਤਿਆਰ, ਲੋਆਂ ਪੁਰੀਆਂ ਹਰਿ ਵਰਤਾਇੰਦਾ। ਸਤਿ ਪੁਰਖ ਨਿਰੰਜਣ ਅਪਰ ਅਪਾਰ, ਜੋਤ ਨਿਰੰਜਣ ਸੇਵਾ ਲਾਇੰਦਾ। ਜੋਤ ਨਿਰੰਜਣ ਖ਼ਬਰਦਾਰ, ਜਨ ਭਗਤਾਂ ਆਪ ਜਗਾਇੰਦਾ। ਲਹਿਣਾ ਦੇਣਾ ਕਰਜ਼ ਉਤਾਰ, ਪਿਛਲਾ ਮੂਲ ਚੁਕਾਇੰਦਾ। ਭਾਣਾ ਸਹਿਣਾ ਵਿਚ ਸੰਸਾਰ, ਏਕਾ ਚਰਨ ਓਟ ਧਰਾਇੰਦਾ। ਕਲਜੁਗ ਅੰਤਮ ਵਹਿਣ ਵਹਿਣਾ, ਆਪ ਵਖਾਏ ਸਾਚੇ ਨੈਣਾ, ਵੇਖੇ ਖੇਲ ਪਰਵਰਦਿਗਾਰ ਦਾ। ਨਾਤਾ ਤੁੱਟੇ ਭਾਈ ਭੈਣ ਮਾਤ ਪਿਤ ਕੋਈ ਨਾ ਰਹਿਣਾ, ਨਾਰੀ ਕੰਤ ਨਾ ਪਾਏ ਨਾ ਹੰਢਾਏ ਰੰਗ ਸੁਹਾਗ ਦਾ। ਸਾਧ ਸੰਤ ਕੋਈ ਦਿਸ ਨਾ ਆਏ, ਜੀਵ ਜੰਤ ਫਿਰਨ ਹਲਕਾਏ, ਪ੍ਰਭ ਸਾਚਾ ਏਕਾ ਖੰਡਾ ਸੋਹੰ ਵਿਚ ਬ੍ਰਹਿਮੰਡਾਂ ਮਾਰਦਾ। ਕਲਜੁਗ ਤੇਰਾ ਭੇਖ ਪਖੰਡਾ, ਆਪੇ ਵੱਢੇ ਹਰਿ ਹਰਿ ਕੰਡਾਂ, ਅੰਤਮ ਤੇਰੀ ਝੋਲੀ ਡਾਰਦਾ। ਰਾਜ ਰਾਜਾਨਾਂ ਤੋੜ ਘਮੰਡਾ, ਸ਼ਾਹ ਸੁਲਤਾਨਾਂ ਵੱਢੇ ਕੰਡਾਂ, ਤਖ਼ਤ ਤਾਜ ਮਹੱਲ ਨਾ ਕੋਈ ਉਸਾਰਦਾ। ਜਨ ਭਗਤਾਂ ਪਾਏ ਆਪੇ ਵੰਡਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਸੰਮਤੀ ਆਪ ਵਿਚਾਰਦਾ। ਸਾਚਾ ਸੰਮਤ ਆਪ ਵਿਚਾਰੇ, ਹਰਿ ਸਾਚਾ ਲੇਖ ਲਿਖਾਇੰਦਾ। ਕਲਜੁਗ ਸੰਮਤੀ ਹੌਲੇ ਭਾਰੇ, ਸੰਮਤ ਸੋਲਾਂ ਨੇੜੇ ਆਇੰਦਾ। ਸਾਚੇ ਸੰਮਤ ਕਰ ਵਿਚਾਰੇ, ਜਗ ਸੰਮਤੀ ਮੇਟ ਮਿਟਾਇੰਦਾ। ਗੁਰਮੁਖਾਂ ਵੰਡ ਵੰਡਾਵਣ ਆਇਆ, ਜਗ ਦਾਤਾ ਹਰਿ ਦਲਾਲ। ਸਾਚੀ ਖੋਜ ਖੁਜਾਵਣ ਆਇਆ, ਹਰਿਜਨ ਪਕੜ ਉਠਾਏ ਸਾਚੇ ਲਾਲ। ਏਕਾ ਦੂਜਾ ਭਉ ਚੁਕਾਵਣ ਆਇਆ, ਫਲ ਲਗਾਏ ਕਾਇਆ ਡਾਲ। ਨੇਤਰ ਤੀਜਾ ਆਪ ਖੁਲਾਵਣ ਆਇਆ, ਏਕਾ ਮਾਰੇ ਸ਼ਬਦ ਉਛਾਲ। ਚੌਥਾ ਘਰ ਆਪ ਸੁਹਾਵਣ ਆਇਆ, ਦਿਵਸ ਰੈਣ ਕਰੇ ਪ੍ਰਿਤਪਾਲ। ਕਾਇਆ ਮੰਦਰ ਅੰਦਰ ਡੇਰਾ ਲਾਵਣ ਆਇਆ, ਦੀਪਕ ਜੋਤੀ ਏਕਾ ਬਾਲ। ਲਹਿਣਾ ਦੇਣਾ ਮੂਲ ਚੁਕਾਇਆ, ਬੈਠ ਧਰਮ ਸੱਚੀ ਧਰਮਸਾਲ। ਨੇਤਰ ਨੈਣ ਦਰਸ ਦਿਖਾਵਣ ਆਇਆ, ਦਾਨੀ ਦਾਤਾ ਸ਼ਾਹ ਕੰਗਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਚਲੇ ਅਵੱਲੜੀ ਚਾਲ। ਜਗਤ ਅਵੱਲੜੀ ਚਾਲ ਹਰਿ ਚਲਾਈਆ। ਜੋਤ ਇਕੱਲੜੀ ਦੀਨ ਦਿਆਲ, ਏਕਾ ਏਕ ਪਰਗਟਾਈਆ। ਵੇਖੇ ਪੇਖੇ ਕਾਇਆ ਖਲੜੀ ਖਾਲ, ਕਵਣ ਦਵਾਰ ਵੱਜੇ ਵਧਾਈਆ। ਗੁਰਮੁਖ ਸਾਜਣ ਸਾਚੇ ਲਾਲ, ਆਪੇ ਰਿਹਾ ਉਠਾਈਆ। ਕਾਇਆ ਮੰਦਰ ਸਚ ਸੱਚੀ ਧਰਮਸਾਲ, ਹਰਿ ਸ਼ਬਦ ਹੋਏ ਜਣਾਈਆ। ਦੀਪਕ ਜੋਤੀ ਜਗੇ ਮਸਤਕ ਥਾਲ, ਗਗਨ ਗਗਨੰਤਰ ਵੇਖ ਵਖਾਈਆ। ਸੋਹੰ ਮੰਤਰ ਅਪਰ ਅਪਾਰ, ਕਾਲ ਮਹਾਂਕਾਲ ਨੇੜ ਨਾ ਆਈਆ। ਦਸਮ ਦਵਾਰੀ ਇਕ ਦਲਾਲ, ਪ੍ਰਭ ਬੈਠਾ ਆਸਣ ਲਾਈਆ। ਨੌ ਦਵਾਰੇ ਜਗਤ ਜੰਜਾਲ, ਮਾਇਆ ਮੋਹ ਰਹੀ ਵਿਛਾਈਆ। ਅੰਮ੍ਰਿਤ ਆਤਮ ਆਪ ਵਖਾਏ ਸਾਚਾ ਤਾਲ, ਹਰਿਜਨ ਸਾਚਾ ਨੁਹਾਵਣ ਨੁਹਾਈਆ। ਆਪ ਲਵਾਏ ਸਾਚੀ ਛਾਲ, ਕਾਗੋਂ ਹੰਸ ਬਣਾਈਆ। ਆਪੇ ਹੋਏ ਹਾਲ ਬੇਹਾਲ, ਬੇਹਾਲਾ ਆਪ ਅਖਵਾਈਆ। ਜਨ ਭਗਤਾਂ ਕਰੇ ਸਦਾ ਪ੍ਰਿਤਪਾਲ, ਪ੍ਰਿਤਪਾਲਕ ਸਦ ਰਘੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਸੰਮਤੀ ਰਿਹਾ ਵੰਡਾਈਆ। ਸੰਮਤ ਤੇਰਾਂ ਤੇਰੀ ਵੰਡ, ਕਲਜੁਗ ਆਪ ਕਰਾਇੰਦਾ। ਕਲਜੁਗ ਮੇਟੇ ਭੇਖ ਪਖੰਡ, ਸਾਧਾਂ ਸੰਤਾਂ ਵੇਖ ਵਖਾਇੰਦਾ। ਰਾਜ ਰਾਜਾਨਾਂ ਤੋੜ ਘਮੰਡ, ਤਖ਼ਤ ਤਾਜ ਨਾ ਕੋਈ ਦਿਸਾਇੰਦਾ। ਆਪੇ ਕਰੇ ਖੰਡ ਖੰਡ, ਖੰਡਾ ਆਪਣੇ ਹੱਥ ਉਠਾਇੰਦਾ। ਹਰਿ ਜੋਤੀ ਚਮਕੇ ਚੰਡ ਪਰਚੰਡ, ਬ੍ਰਹਿਮੰਡਾਂ ਤੇਜ ਵਧਾਇੰਦਾ। ਮਨਮੁਖ ਨਾਰ ਦੁਹਾਗਣ ਦਿਸੇ ਰੰਡ, ਕੰਤ ਸੰਤ ਨਾ ਕੋਈ ਹੰਢਾਇੰਦਾ। ਜਨ ਭਗਤਾਂ ਪਾਈ ਸਾਚੀ ਵੰਡ, ਰੁੱਤ ਬਸੰਤੀ ਇਕ ਸੁਹਾਇੰਦਾ। ਲੇਖਾ ਚੁੱਕੇ ਖਾਣੀ ਜੇਰਜ ਅੰਡ, ਉਤਭੁਜ ਸੇਤਜ ਮੇਟ ਮਿਟਾਇੰਦਾ। ਕਲਜੁਗ ਔਧ ਗਈ ਹੰਢ, ਅੰਤ ਬੁਢੇਪਾ ਆਇੰਦਾ। ਜਨ ਭਗਤਾਂ ਪਾਏ ਆਤਮ ਠੰਡ, ਹਰਿ ਸਾਚਾ ਜੋਤ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਕਾਇਆ ਸੋਗ ਮਨਾਇੰਦਾ। ਕਲਜੁਗ ਕਾਲਾ ਪਿਆ ਸੋਗ, ਤਨ ਚਿੰਤਾ ਮਨ ਵੈਰਾਨਿਆ। ਅੰਤ ਨਾ ਮਿਲੇ ਸਾਚੀ ਚੋਗ, ਚਾਰੋਂ ਕੁੰਟ ਹੋਏ ਬੌਰਾਨਿਆ। ਜੂਠਾ ਝੂਠਾ ਭੋਗਿਆ ਭੋਗ, ਨਾਲ ਰਲਾਇਆ ਪੰਜ ਸ਼ੈਤਾਨਿਆ। ਦਰ ਘਰ ਸਾਚੇ ਹੋਇਆ ਵਿਯੋਗ, ਮਿਲਿਆ ਨਾਮ ਨਾ ਧੁਰ ਨਿਸ਼ਾਨਿਆ। ਦੂਈ ਦਵੈਤੀ ਲੱਗਾ ਰੋਗ, ਹਉਮੇ ਹੰਗਤਾ ਮਾਰੇ ਕਾਨਿਆ। ਮਿਲਿਆ ਮੇਲ ਨਾ ਧੁਰ ਸੰਯੋਗ, ਗਾਇਆ ਰਾਗ ਨਾ ਸਾਚੀ ਬਾਣੀਆ। ਪਾਇਆ ਦਰਸ ਨਾ ਹਰਿ ਅਮੋਘ, ਮਿਲਿਆ ਮੇਲ ਨਾ ਗੁਣ ਨਿਧਾਨਿਆ। ਅੰਤ ਨਿਖੁੱਟੀ ਮਾਤ ਚੋਗ, ਚਾਰੋਂ ਕੁੰਟ ਹੋਏ ਵੈਰਾਨਿਆ। ਲੱਖ ਚੁਰਾਸੀ ਦੇਵੇ ਝੋਕ, ਮੇਟ ਮਿਟਾਏ ਜੇਰਜ ਖਾਣੀਆ। ਹਰਿ ਹਰਿ ਭਾਣਾ ਕੋਇ ਨਾ ਸਕੇ ਰੋਕ, ਗ੍ਰੰਥੀ ਪੰਥੀ ਵੇਦ ਪੁਰਾਨਿਆ। ਜਨ ਭਗਤਾਂ ਸੁਣਾਏ ਇਕ ਸਲੋਕ, ਹਰਿ ਸੋਹੰ ਧੁਰ ਫ਼ਰਮਾਣਿਆ। ਅੰਤਮ ਵੇਲੇ ਦੇਵੇ ਮੋਖ, ਗੁਰ ਚਰਨ ਧਿਆਨ ਰਖਾਨਿਆ। ਕੂੜ ਕੁੜਿਆਰਾ ਮੇਟੇ ਦੋਖ, ਮੇਲ ਮਿਲਾਏ ਸਾਚੇ ਹਾਣੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਸੰਮਤੀ ਆਪ ਪਛਾਣਿਆ। ਸੰਮਤ ਤੇਰਾਂ ਤੇਰਾ ਰੰਗ, ਪ੍ਰਭ ਆਪਣਾ ਆਪ ਵਖਾਇੰਦਾ। ਸੰਤ ਦਵਾਰੇ ਵੇਖੇ ਲੰਘ, ਸਾਚਾ ਦਰ ਨਾ ਕੋਈ ਸੁਹਾਇੰਦਾ। ਮਾਇਆ ਮਮਤਾ ਵੇਖ ਪਲੰਘ, ਜੂਠਾ ਝੂਠਾ ਆਸਣ ਲਾਇੰਦਾ। ਜਗਤ ਵਿਕਾਰਾ ਹੋਇਆ ਨੰਗ, ਸਾਚਾ ਸੰਗ ਨਾ ਕੋਈ ਨਿਭਾਇੰਦਾ। ਸ਼ਬਦ ਘੋੜੇ ਕਸਿਆ ਤੰਗ, ਕਿਲ੍ਹਾ ਕੋਟ ਹੰਕਾਰੀ ਗੜ੍ਹ ਪ੍ਰਭ ਆਪੇ ਢਾਇੰਦਾ। ਸੋਹੰ ਫੜਿਆ ਹੱਥ ਮਰਦੰਗ, ਉਪਰ ਚੜ੍ਹ ਆਪ ਵਜਾਇੰਦਾ। ਲੱਖ ਚੁਰਾਸੀ ਹੋਣੀ ਭੰਗ, ਸੀਸ ਧੜ ਆਪ ਕਟਾਇੰਦਾ। ਕਲਜੁਗ ਕਾਇਆ ਭੰਨੇ ਕਾਚੀ ਵੰਗ, ਨਾਮ ਹਥੌੜਾ ਏਕਾ ਲਾਇੰਦਾ। ਜਨ ਭਗਤਾਂ ਹੋਏ ਅੰਗ ਸੰਗ, ਮਿੱਠਾ ਕੌੜਾ ਵੇਖ ਵਖਾਇੰਦਾ। ਦਰ ਦਵਾਰਾ ਜਾਏ ਲੰਘ, ਆਪ ਆਪਣਾ ਮੁਖ ਵਖਾਇੰਦਾ। ਮੰਗਣਹਾਰਾ ਏਕਾ ਮੰਗ, ਹਰਿ ਸਾਚੀ ਮੰਗ ਮੰਗਾਇੰਦਾ। ਕੱਟਣਹਾਰਾ ਭੁੱਖ ਨੰਗ, ਭਗਤ ਭੰਡਾਰੀ ਆਪ ਹੋ ਆਇੰਦਾ। ਮਾਨਸ ਜਨਮ ਨਾ ਹੋਏ ਭੰਗ, ਜੋ ਜਨ ਸਾਚੀ ਸੇਵ ਕਮਾਇੰਦਾ। ਕਲਜੁਗ ਮਾਇਆ ਲਾਏ ਡੰਗ, ਪ੍ਰਭ ਸਾਚਾ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਜਗਤ ਵਰ, ਵਰ ਦਾਤਾ ਆਪ ਅਖਵਾਇੰਦਾ। ਹਰਿਜਨ ਸਾਚੇ ਸਚ ਦੁਲਾਰ, ਕਲਜੁਗ ਅੰਤ ਮਿਲੇ ਵਧਾਈਆ। ਪਰਗਟ ਹੋਇਆ ਨਰ ਨਿਰੰਕਾਰ, ਜੋਤੀ ਜੋਤ ਕਰੇ ਰੁਸ਼ਨਾਈਆ। ਸ਼ਬਦ ਧਾਰਾ ਅਪਰ ਅਪਾਰ, ਵਰਨ ਗੋਤ ਰਿਹਾ ਮਿਟਾਈਆ। ਨਾਮ ਖੰਡਾ ਤੇਜ ਕਟਾਰ, ਆਪ ਆਪਣੇ ਹੱਥ ਉਠਾਈਆ। ਪਾਵੇ ਵੰਡਾਂ ਵਿਚ ਸੰਸਾਰ, ਬ੍ਰਹਿਮੰਡਾਂ ਰਿਹਾ ਹਿਲਾਈਆ। ਜਨ ਭਗਤਾਂ ਕਰੇ ਖ਼ਬਰਦਾਰ, ਕਲਜੁਗ ਵੇਲਾ ਅੰਤਮ ਦਏ ਦੁਹਾਈਆ। ਨਾ ਕੋਈ ਦਿਸੇ ਮੀਤ ਮੁਰਾਰ, ਸਗਲਾ ਸੰਗ ਨਾ ਕੋਈ ਨਿਭਾਈਆ। ਝੂਠਾ ਨਾਤਾ ਨਾਰ ਭਤਾਰ, ਵੇਲੇ ਅੰਤ ਨਾ ਕੋਈ ਸਹਾਈਆ। ਪੁਰਖ ਅਬਿਨਾਸ਼ੀ ਸਾਂਝਾ ਯਾਰ, ਚਾਰ ਵਰਨਾਂ ਆਪ ਅਖਵਾਈਆ। ਕਲਜੁਗ ਕਰਮਾਂ ਰਿਹਾ ਵਿਚਾਰ, ਸੋਹੰ ਖੰਡਾ ਮਾਤ ਲਗਾਈਆ। ਆਪੇ ਦੇਵੇ ਇਕ ਹੁਲਾਰ, ਪੁੰਨ ਪਾਪ ਹਰਿ ਵੇਖ ਵਖਾਈਆ। ਸਾਚਾ ਤੋਲਾ ਤੋਲਣਹਾਰ, ਸੰਮਤ ਤੇਰਾਂ ਤੋਲ ਤੁਲਾਈਆ। ਨਾਨਕ ਬੋਲਾ ਬੋਲਣਹਾਰ, ਏਕਾ ਬੋਲਾ ਰਿਹਾ ਕਰਾਈਆ। ਕਾਇਆ ਚੋਲਾ ਵਿਚ ਸੰਸਾਰ, ਪ੍ਰਭ ਸਾਚਾ ਦਏ ਤਜਾਈਆ। ਖੇਲੇ ਹੋਲਾ ਅਪਰ ਅਪਾਰ, ਲਾਲ ਰੰਗ ਇਕ ਚੜ੍ਹਾਈਆ। ਡੋਲਾ ਚੁੱਕੇ ਵਾਰੋ ਵਾਰ, ਲਾੜੀ ਮੌਤ ਸੇਵਾ ਲਾਈਆ। ਚਾਰੇ ਕੂਟਾਂ ਕਰ ਤਿਆਰ, ਵੇਖ ਵਖਾਏ ਥਾਉਂ ਥਾਈਂਆ। ਰਾਏ ਧਰਮ ਖੋਲ੍ਹੇ ਬੰਦ ਕਿਵਾੜ, ਚਿਤਰ ਗੁਪਤ ਵੇਖ ਵਖਾਈਆ। ਗੁਰਮੁਖ ਸਾਚਾ ਸੰਤ ਦੁਲਾਰ, ਪ੍ਰਭ ਚਰਨਾਂ ਬੈਠਾ ਓਟ ਤਕਾਈਆ। ਪੁਰਖ ਅਬਿਨਾਸ਼ੀ ਪਾਵੇ ਸਾਰ, ਤਨ ਨਗਾਰੇ ਸ਼ਬਦ ਚੋਟ ਲਗਾਈਆ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ, ਸੰਮਤ ਤੇਰਾਂ ਛੱਬੀ ਪੋਹ ਵੱਜੀ ਵਧਾਈਆ। ਗੁਰ ਗੋਬਿੰਦਾ ਕਾਇਆ ਕਰ ਆਕਾਰ, ਨਿਰਮਲ ਜੋਤੀ ਰਿਹਾ ਜਗਾਈਆ। ਸ਼ਬਦ ਡੰਕਾ ਅਪਰ ਅਪਾਰ, ਰਾਓ ਰੰਕਾਂ ਰਿਹਾ ਸੁਣਾਈਆ। ਆਪ ਸੁਹਾਏ ਦਵਾਰ ਬੰਕਾ, ਪ੍ਰਭ ਬੈਠਾ ਆਸਣ ਲਾਈਆ। ਪੰਥ ਖਾਲਸਾ ਤੇਰਾ ਕੱਢੇ ਸ਼ੰਕਾ, ਪਹਿਲੀ ਚੇਤਰ ਲੇਖ ਲਿਖਾਈਆ। ਜਨ ਭਗਤਾਂ ਫੇਰੇ ਮਨ ਕਾ ਮਣਕਾ, ਸੋਹੰ ਧਾਗੇ ਸੂਤਰ ਆਪ ਪਵਾਈਆ। ਹਰਿ ਦਾਸੀ ਦਾਸ ਹਰਿ ਜਨ ਜਨਕਾ, ਦਰ ਦਵਾਰੇ ਸੇਵ ਕਮਾਈਆ। ਪਰਗਟ ਹੋਏ ਵਾਸੀ ਪੁਰੀ ਘਨਕਾ, ਕਲਜੁਗ ਅੰਤ ਦਏ ਵਡਿਆਈਆ। ਜਨ ਭਗਤਾਂ ਆਤਮ ਜੋਤੀ ਲਾਏ ਤਨਕਾ, ਚਰਨ ਦਵਾਰੇ ਖਿੱਚ ਲਿਆਏ ਵਾਹੋ ਦਾਹੀਆ। ਹੋਏ ਭਿਖਾਰ ਸਨਕ ਸਨਨਕਾ, ਸੁਕੰਦਨ ਬੈਠੇ ਮੁਖ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਹੱਥ ਰੱਖੇ ਵਡਿਆਈਆ। ਹਰਿ ਹੱਥ ਵਡਿਆਈ, ਜੁਗ ਜੁਗ ਬਣਤ ਬਣਾਏ। ਸਤਿਜੁਗ ਰਥ ਆਪ ਚਲਾਈ, ਆਪਣਾ ਭੇਖ ਵਟਾਏ। ਮਛ ਕਛ ਹਰਿ ਜੋਤ ਪਰਗਟਾਈ, ਬਰਾਹ ਰੂਪ ਸਮਾਏ। ਮਹਿੰਮਾ ਅਕਥਨਾ ਅਕੱਥ ਚਲਾਈ, ਜੁਗ ਜੁਗ ਲੇਖਾ ਰਿਹਾ ਲਿਖਾਈਆ। ਰਾਮ ਰਾਮਾ ਰਘੁਪਤ ਅਖਵਾਈ, ਨੇਤਰ ਨੀਰ ਰਿਹਾ ਵਹਾਈਆ। ਗੁਰ ਵਸ਼ਿਸ਼ਟ ਦੇ ਮਤ ਰਿਹਾ ਸਮਝਾਈ, ਸਾਚੀ ਸਿਖਿਆ ਇਕ ਜਣਾਈਆ। ਤ੍ਰੇਤਾ ਤੇਰਾ ਰਥ ਚਲਾਈ, ਰਿਗ ਵੇਦ ਨਾਲ ਰਲਾਈਆ। ਕਲਜੁਗ ਅੰਤਮ ਮਥ ਵਖਾਈ, ਪ੍ਰਭ ਸਾਚੇ ਬਣਤ ਬਣਾਈਆ। ਦੁਆਪਰ ਹਰਿ ਹਰਿ ਨੱਥ ਪਵਾਈ, ਕਾਹਨਾ ਕ੍ਰਿਸ਼ਨਾ ਰੂਪ ਵਟਾਈਆ। ਅਰਜਨ ਸੇਵਾ ਆਪਣੇ ਹੱਥ ਕਮਾਈ, ਰਥ ਰਥਵਾਨ ਆਪ ਅਖਵਾਈਆ। ਜੀਵ ਜੰਤ ਸੱਥ ਵਿਛਾਈ, ਚਿੱਟੀ ਚਾਦਰ ਏਕਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਖੇਲੇ ਖੇਲ, ਆਪਣੇ ਹੱਥ ਰੱਖੇ ਵਡਿਆਈਆ। ਹਰਿ ਹੱਥ ਵਡਿਆਈਆ, ਕ੍ਰਿਸ਼ਨਾ ਲਏ ਉਭਾਰ। ਸੋਲਾਂ ਕਲ ਜੋਤ ਜਗਾਈਆ, ਆਪ ਆਪਣਾ ਮਾਤ ਉਭਾਰ। ਆਪ ਆਪਣਾ ਭੇਵ ਛੁਪਾਈਆ, ਅਕਲ ਕਲਾ ਹਰਿ ਅਪਾਰ। ਨੌ ਖੰਡ ਸੱਤ ਦੀਪਾਂ ਵੰਡ ਵੰਡਾਈਆ, ਤੀਰ ਨਿਸ਼ਾਨਾ ਏਕਾ ਮਾਰ। ਦ੍ਰੋਪਤ ਲੱਜਿਆ ਆਪ ਰਖਾਈਆ, ਬਿਪਰ ਸੁਦਾਮਾ ਦਿਤਾ ਤਾਰ। ਘਰ ਬਿਦਰ ਭੋਗ ਲਗਾਈਆ, ਕਲ ਸੁੱਤਾ ਪੈਰ ਪਸਾਰ। ਦੁਰਯੋਧਨ ਹੰਕਾਰ ਗਵਾਈਆ, ਪੰਜੇ ਪਾਂਡੋ ਲਏ ਉਭਾਰ। ਕਲਜੁਗ ਅੰਤਮ ਜੋਤ ਜਗਾਈਆ, ਪ੍ਰਭ ਖੇਲੇ ਖੇਲ ਅਪਾਰ। ਸੰਗ ਮੁਹੰਮਦ ਜੋੜ ਜੁੜਾਈਆ, ਮੀਤ ਮੁਰਾਰਾ ਸਾਂਝਾ ਯਾਰ। ਅੱਲਾ ਰਾਣੀ ਨਾਲ ਪ੍ਰਨਾਈਆ, ਵਿਚ ਵਿਚੋਲਾ ਆਪ ਕਰਤਾਰ। ਗੁਰ ਨਾਨਕ ਧਾਰ ਬੰਧਾਈਆ, ਗਾਇਆ ਨਿਰੰਕਾਰ ਨਿਰੰਕਾਰ। ਏਕਾ ਜੋਤ ਆਪ ਜਗਾਈਆ, ਅੰਗਦ ਅਮਰਾ ਹੋਇਆ ਪਾਰ। ਰਾਮ ਦਾਸੇ ਹਰਿ ਸਰਨਾਈਆ, ਅਰਜਨ ਭੇਖ ਭਿਖਾਰ। ਗੁਰ ਗੋਬਿੰਦਾ ਭੇਵ ਨਾ ਰਾਈਆ, ਹਰਿ ਬਖ਼ਸ਼ਿੰਦਾ ਵਿਚ ਸੰਸਾਰ। ਹਰਿ ਗੋਬਿੰਦੇ ਸਿਰ ਹੱਥ ਟਿਕਾਈਆ, ਹਰਿ ਰਾਏ ਪ੍ਰਭ ਕਰ ਪਿਆਰ। ਦੇ ਮਤ ਸਮਝਾਈਆ, ਬਾਲੀ ਬੁੱਧ ਪਾਵੇ ਸਾਰ। ਹਰਿਕ੍ਰਿਸ਼ਨ ਰਿਹਾ ਤਰਾਈਆ, ਤੇਗ ਬਹਾਦਰ । ਚਿੱਟੀ ਚਾਦਰ ਇਕ ਵਿਛਾਈਆ, ਭਾਰਤ ਖੰਡੀ ਲਏ ਉਭਾਰ। ਗੁਰ ਗੋਬਿੰਦਾ ਸਾਚਾ ਪੂਤ ਉਪਾਈਆ, ਸਿਰ ਤੋੜਾ ਕਲਗੀ ਸੀਸ ਦਸਤਾਰ। ਹਰਿ ਜੋਤੀ ਮੇਲ ਮਿਲਾਈਆ, ਗੁਰ ਸੰਗਤ ਤੇਰਾ ਇਕ ਪਿਆਰ। ਲੱਖ ਚੁਰਾਸੀ ਵੇਖ ਵਖਾਈਆ, ਖਿਚੇ ਤੀਰ ਪਹਿਲੀ ਵਾਰ। ਰਸਨਾ ਚਿਲੇ ਰਿਹਾ ਚੜ੍ਹਾਈਆ, ਪ੍ਰਭ ਖਿਚੇ ਆਪ ਕਰਤਾਰ। ਬੂਰੇ ਕੱਕੇ ਬਿੱਲੇ ਰਿਹਾ ਹਿਲਾਈਆ, ਦੂਰ ਦੁਰਾਡਾ ਬੈਠਾ ਮਾਰੇ ਮਾਰ। ਸ਼ਬਦ ਸਿੰਘਾਸਣ ਇਕ ਵਿਛਾਈਆ, ਨੌ ਖੰਡ ਨੌ ਦਵਾਰੇ ਪਾਵੇ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸੰਗਤ ਮੰਗਣ ਆਇਆ ਦਰ, ਹਰਿ ਬਣਿਆ ਭੇਖ ਭਿਖਾਰ। ਗੁਰ ਸੰਗਤ ਦਰ ਮੰਗਣ ਆਇਆ, ਗੁਣਵੰਤਾ ਗੁਣ ਨਿਧਾਨੀ। ਆਪਣੀ ਜੋਤੀ ਚੋਲੀ ਰੰਗਣ ਆਇਆ, ਲੈ ਕੇ ਸ਼ਬਦ ਨਿਸ਼ਾਨੀ। ਸਾਚਾ ਕੰਗਣ ਗੁਰਸਿਖਾਂ ਤਨ ਪਹਿਨਾਵਣ ਆਇਆ, ਧੁਰ ਦਰਗਾਹੀ ਏਕਾ ਬਾਣੀ। ਸ਼ਬਦ ਘੋੜੇ ਤੰਗ ਕਸਾਵਣ ਆਇਆ, ਘਰ ਚੌਥੇ ਪਦ ਨਿਰਬਾਨੀ। ਕਲਜੁਗ ਤੇਰਾ ਅੰਤਮ ਵੇਖਣ ਜੰਗਣ ਆਇਆ, ਸਤਿਸੰਗ ਵਖਾਏ ਏਕਾ ਮਾਤ ਨਿਸ਼ਾਨੀ। ਭਾਰਤ ਖੰਡ ਤੇਰੀ ਵੰਡ ਵੰਡਣ ਆਇਆ, ਜੋਧਾ ਸੂਰ ਬਲੀ ਬਲਵਾਨੀ। ਮਨਮੁਖਾਂ ਜੀਆਂ ਅੰਤਮ ਦੰਡਣ ਆਇਆ, ਖਿੱਚੇ ਇਕ ਕਟਾਰ ਮਿਆਨੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸੰਗਤ ਸੁਹਾਏ ਇਕ ਦਰ, ਆਪਣੀ ਆਪ ਕਰੇ ਕੁਰਬਾਨੀ। ਆਪਣਾ ਆਪ ਕਰ ਕੁਰਬਾਨ, ਆਪਣੀ ਦੇਹ ਤਜਾਈਆ। ਘਵਿੰਡ ਪਿੰਡ ਇਕ ਨਿਸ਼ਾਨ, ਪ੍ਰਭ ਸਾਚਾ ਬੈਠਾ ਢੇਰ ਰਖਾਈਆ। ਜੋਤੀ ਜਗੇ ਮਾਤ ਮਹਾਨ, ਗੁਰ ਗੋਬਿੰਦੇ ਵਿਚ ਟਿਕਾਈਆ। ਨੌਵਾਂ ਖੰਡਾਂ ਆਪ ਝੁਲਾਏ ਇਕ ਨਿਸ਼ਾਨ, ਸੱਤਾਂ ਦੀਪਾਂ ਬਣਤ ਬਣਾਈਆ। ਗੁਰਮੁਖ ਬਿਠਾਏ ਵਿਚ ਬਿਬਾਣ, ਪ੍ਰਭ ਸਾਚਾ ਆਪ ਉਡਾਈਆ। ਬ੍ਰਹਮਾ ਸ਼ਿਵ ਪਏ ਰਾਹ ਤਕਾਨ, ਗੁਰਸਿਖ ਕਿਹੜੇ ਰਸਤੇ ਜਾਈਆ। ਧਰਮ ਰਾਏ ਨੇਤਰ ਦਰ ਸ਼ਰਮਾਣ, ਦੂਰ ਬੈਠਾ  ਮੁਖ ਛੁਪਾਈਆ। ਸਿੰਘ ਮਨਜੀਤਾ ਇਕ ਜਵਾਨ, ਸਾਢੇ ਤਿੰਨ ਹੱਥ ਵੰਡ ਵੰਡਾਈਆ। ਸਾਢੇ ਤਿੰਨ ਹੱਥ ਸੀਆਂ ਸਚ ਮਕਾਨ, ਜਗਤ ਜਗਦੀਸਾ ਘਰ ਸਾਚੇ ਲਿਆ ਬਣਾਈਆ। ਇੰਦ ਇੰਦਰਾਸਣ ਹੋਇਆ ਹੈਰਾਨ, ਪੁਰੀ ਇੰਦਰ ਅੰਤ ਤਜਾਈਆ। ਕਰੋੜ ਤੇਤੀਸਾ ਮਿਟੇ ਨਿਸ਼ਾਨ, ਛਤਰ ਸੀਸ ਨਾ ਕੋਇ ਝੁਲਾਈਆ। ਨੌ ਦਵਾਰੇ ਜਗਤ ਮਕਾਨ, ਜਗਤ ਜਗਦੀਸਾ ਰਿਹਾ ਖੁਲ੍ਹਾਈਆ। ਕਲਜੁਗ ਤੇਰਾ ਅੰਤ ਫਨਾਹ ਮਕਾਨ, ਨਗਰ ਖੇੜਾ ਸ਼ਹਿਰ ਰਹਿਣ ਨਾ ਪਾਈਆ। ਗੁਰਮੁਖ ਸਾਚੇ ਸਾਚਾ ਮੇਲਾ ਵਿਚ ਜਹਾਨ, ਪ੍ਰਭ ਆਪ ਆਪਣਾ ਮੇਲ ਮਿਲਾਈਆ। ਸੋਹੰ ਦੇਵੇ ਧੁਰ ਫ਼ਰਮਾਣ, ਗੁਰ ਚੇਲਾ ਆਪ ਅਖਵਾਈਆ। ਆਪੇ ਮੇਲਾ ਮੇਲੀ ਮੇਲ ਜਾਣੀ ਜਾਣ, ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸੰਗਤ ਮੰਗਣ ਆਇਆ ਵਰ, ਏਕਾ ਵਰ ਸੱਚੀ ਸਰਨਾਈਆ। ਸਚ ਸਰਨਾਈ ਹਰਿ ਹਰਿ, ਆਪ ਆਪਣੀ ਆਪ ਰਖਾਇੰਦਾ। ਨੌ ਦਵਾਰੇ ਖੋਲ੍ਹ ਦਰ, ਦਰ ਦਰਵੇਸ਼ਾ ਬਣਤ ਬਣਾਇੰਦਾ। ਗੁਰਮੁਖਾਂ ਅੰਮ੍ਰਿਤ ਆਤਮ ਭੰਡਾਰੇ ਰਿਹਾ ਭਰ, ਸਾਚਾ ਕਲਸ ਹੱਥ ਉਠਾਇੰਦਾ। ਨਾ ਜਨਮੇ ਨਾ ਜਾਏ ਮਰ, ਆਦਿ ਅੰਤ ਏਕਾ ਰੰਗ ਸਮਾਇੰਦਾ। ਕਲਜੁਗ ਪਾਪੀ ਆਏ ਦਰ, ਦਵਾਰੇ ਮੁਖ ਸ਼ਰਮਾਇੰਦਾ। ਸਤਿਜੁਗ ਸਾਚਾ ਮੰਗੇ ਵਰ, ਅੱਗੇ ਝੋਲੀ ਡਾਹਿੰਦਾ। ਪੁਰਖ ਅਬਿਨਾਸ਼ੀ ਕਿਰਪਾ ਕਰ, ਗੁਰਮੁਖਾਂ ਲੜ ਫੜਾਇੰਦਾ। ਸਾਚੇ ਪੌੜੇ ਜਾਣਾ ਚੜ੍ਹ, ਬ੍ਰਹਿਮਣ ਗੌੜੇ ਜੋੜ ਜੁੜਾਇੰਦਾ। ਨਾ ਕੋਈ ਹੁੱਕਾ ਨੜ, ਪਾਨ ਖਾਨ ਨਾ ਰਸਨ ਲਗਾਇੰਦਾ। ਆਪ ਉਖੇੜੇ ਸਭ ਦੀ ਜੜ੍ਹ, ਮਦਿਰਾ ਮਾਸ ਨਾ ਕੋਇ ਮੁਖ ਲਗਾਇੰਦਾ। ਪ੍ਰਭ ਮੇਟ ਮਿਟਾਏ ਫੜ ਫੜ, ਸੰਮਤ ਤੇਰਾਂ ਤੇਰਾ ਲੇਖ ਲਿਖਾਇੰਦਾ। ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਅੰਦਰ ਵੜ, ਊਚਾਂ ਨੀਚਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਆਪ ਹਿਲਾਇੰਦਾ। ਆਪ ਵੇਖੇ ਮੁਗਲ ਪਠਾਨਾ, ਫੜ ਬਾਹੋਂ ਆਪ ਉਠਾਇੰਦਾ। ਆਪ ਉਠਾਏ ਸੱਤਰ ਲੱਖ, ਆਪੇ ਪਤ ਲਏ ਰੱਖ, ਮਾਝਾ ਦੇਸ ਉਡੇ ਕੱਖ, ਪ੍ਰਭ ਸਾਚੀ ਰਚਨ ਰਚਾਇੰਦਾ। ਪੁਰਖ ਅਬਿਨਾਸ਼ੀ ਪਰਗਟ ਹੋਏ ਮਾਤ ਪਰਤੱਖ, ਸਰ ਅੰਮ੍ਰਿਤ ਕਰ ਦੇਵੇ ਜਗਤ ਨਾਲੋਂ ਵੱਖ, ਲੱਖ ਹੱਥ ਨਾ ਆਇੰਦਾ। ਗੁਰਦਰ ਮੰਦਰ ਅੰਦਰ ਹੋਇਣ ਸਖ, ਗ੍ਰੰਥੀ ਪੰਥੀ ਨਾ ਕੋਇ ਸੰਖ ਵਜਾਇੰਦਾ। ਗੁਰਮੁਖਾਂ ਪਤ ਲਏ ਰਖ, ਸੰਮਤ ਚੌਦਾਂ ਵਕਤ ਸੁਹਾਇੰਦਾ। ਪਹਿਲੀ ਚੇਤਰ ਹੋ ਪਰਗਟ ਪਰਤੱਖ, ਘਰ ਘਰ ਲੇਖ ਲਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸੰਗਤ ਮੰਗਣ ਆਇਆ ਵਰ, ਅੱਗੇ ਆਪਣੀ ਝੋਲੀ ਡਾਹਿੰਦਾ। ਹਰਿ ਸਾਜਣ ਜਗ ਮੀਤ, ਭਗਤ ਦਵਾਰੇ ਆਇਆ। ਏਕਾ ਮੰਗੇ ਚਰਨ ਪ੍ਰੀਤ, ਆਪਣਾ ਪੱਲੂ ਅੱਗੇ ਡਾਹਿਆ। ਕਾਇਆ ਕਰੇ ਠੰਢੀ ਸੀਤ, ਪਹਿਲੀ ਚੇਤਰ ਖ਼ੁਸ਼ੀਆਂ ਨਾਲ ਮਨਾਇਆ। ਏਕਾ ਗਾਓ ਸੁਹਾਗੀ ਗੀਤ, ਸੋਹੰ ਜੈ ਜੈਕਾਰ ਕਰਾਇਆ। ਗੁਰਸਿਖ ਕਾਇਆ ਪਤਤ ਪੁਨੀਤ, ਪ੍ਰਭ ਨੇਤਰ ਦਰਸ਼ਨ ਪਾਇਆ। ਨਾ ਕੋਈ ਦਿਹੁਰਾ ਗੁਰਦਵਾਰਾ ਮੰਦਰ ਮਸੀਤ, ਸ਼ਿਵਦਵਾਲਾ ਮੱਠ ਨਾ ਕੋਈ ਵਖਾਇਆ। ਗੁਰਮੁਖ ਸਾਚੇ ਚੇਤਨ ਚੀਤ, ਕਾਇਆ ਖੇਤ ਹਰਿ ਡੇਰਾ ਲਾਇਆ। ਦਰਸ ਦਿਖਾਏ ਨੇਤਨ ਨੇਤ, ਜਨ ਭਗਤਾਂ ਕਰੇ ਸਾਚਾ ਹੇਤ, ਆਪ ਆਪਣੇ ਅੰਗ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸੰਗਤ ਮੰਗਣ ਆਇਆ ਦਰ, ਦਰ ਦਵਾਰੇ ਡੇਰਾ ਲਾਇਆ। ਮੰਗਣ ਆਇਆ ਬਣ ਭਿਖਾਰੀ, ਧੁਰ ਦਰਗਾਹੀ ਹਰਿ ਸਵਾਲੀ। ਜਨ ਭਗਤਾਂ ਕਰੇ ਜਗਤ ਪਿਆਰੀ, ਜੋਤ ਸਰੂਪ ਜੋਤ ਅਕਾਲੀ। ਕਰੇ ਖੇਲ ਪਹਿਲੀ ਵਾਰੀ, ਕਲਜੁਗ ਅੰਤਮ ਮੇਟੇ ਘਟਾ ਕਾਲੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਪੇ ਭਰਿਆ ਆਪੇ ਖਾਲੀ। ਖਾਲੀ ਭਰੇ ਭੰਡਾਰ, ਹਰਿ ਭਗਵੰਤਿਆ। ਗੁਰਮੁਖਾਂ ਪੈਜ ਸਵਾਰ, ਦੇਵੇ ਮਾਣ ਜੀਵ ਜਨ ਜੰਤਿਆ। ਸੰਮਤ ਚੌਦਾਂ ਚੋਰ ਵਿਚਾਰ, ਚੌਦਾਂ ਹੱਟਾਂ ਵੇਖ ਵਖੰਤਿਆ। ਤੀਰਥ ਤਟਾਂ ਪਾਵੇ ਸਾਰ, ਅੱਠ ਸੱਠਾਂ ਮੇਟ ਮਿਟੰਤਿਆ। ਆਏ ਨੱਠਾ ਵਿਚ ਸੰਸਾਰ, ਪੰਚਮ ਜੇਠਾ ਰੂਪ ਵਟੰਤਿਆ। ਛੱਬੀ ਪੋਹ ਦਿਵਸ ਅਪਾਰ, ਹਰਿ ਜੋਤੀ ਭੇਖ ਵਟੰਤਿਆ। ਗੁਰ ਗੋਬਿੰਦੇ ਕਰ ਪਿਆਰ, ਆਪਣੇ ਅੰਗ ਲਗੰਤਿਆ। ਆਪੇ ਚੇਲਾ ਹਰਿ ਨਿਰੰਕਾਰ, ਗੋਬਿੰਦ ਕਾਇਆ ਵਿਚ ਬਸੰਤਿਆ। ਗੋਬਿੰਦ ਕਾਇਆ ਗੁਰ ਦਰਬਾਰ, ਜਗਤ ਅਕਾਰ ਹਰਿ ਵਖੰਤਿਆ। ਜੋਤ ਸਰੂਪੀ ਹਰਿ ਨਿਰਾਧਾਰ, ਨਿਰਵੈਰ ਰੂਪ ਸਮਵੰਤਿਆ। ਸ਼ਬਦ ਸਰੂਪੀ ਕਰ ਜੈਕਾਰ, ਆਪ ਆਪਣਾ ਭੇਵ ਖੁਲੰਤਿਆ। ਜਨ ਭਗਤਾਂ ਕਰੇ ਮਾਤ ਪਿਆਰ, ਲੋਕਮਾਤੀ ਵੇਖ ਵਖੰਤਿਆ। ਸੋਲਾਂ ਕਰੇ ਤਨ ਸ਼ਿੰਗਾਰ, ਹਰਿ ਸਾਚਾ ਰੂਪ ਚੜ੍ਹੰਤਿਆ। ਪੁਰਖ ਅਗੰਮਾ ਅਗੰਮੜੀ ਕਾਰ, ਕਾਰਜ ਆਪਣੇ ਹੱਥ ਰਖੰਤਿਆ। ਆਪੇ ਪੈਜ ਰਿਹਾ ਸਵਾਰ, ਲਹਿਣਾ ਦੇਣਾ ਮੂਲ ਚੁਕੰਤਿਆ। ਸਾਚਾ ਮੇਲਾ ਮੀਤ ਮੁਰਾਰ, ਹਰਿ ਮੇਲੀ ਮੇਲ ਮਿਲੰਤਿਆ। ਲੱਖ ਚੁਰਾਸੀ ਹੋਏ ਖੁਆਰ, ਕਲ ਹਾਹਾਕਾਰ ਕਰੰਤਿਆ। ਜਨ ਭਗਤਾਂ ਸੁਹਾਏ ਇਕ ਦਵਾਰ, ਹਰਿ ਸਾਚਾ ਜੁਗਾ ਜੁਗੰਤਿਆ। ਆਪੇ ਜਾਏ ਦਰ ਦਰਬਾਰ, ਦੇਵੇ ਦਰਸ ਬੇਅੰਤਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਾਚੇ ਦਰ, ਸੁਣੇ ਸਚ ਬੇਨੰਤਿਆ। ਸਚ ਬੇਨੰਤੀ ਚਰਨ ਦਵਾਰ, ਹਰਿ ਆਪੇ ਆਪ ਸੁਣਾਇੰਦਾ। ਗੁਰਮੁਖਾਂ ਕਰੇ ਮਾਤ ਪਿਆਰ, ਆਪਣੀ ਦਇਆ ਕਮਾਇੰਦਾ। ਭਾਗ ਲਗਾਏ ਬੰਕ ਦਵਾਰ, ਬੰਕ ਦਵਾਰੀ ਆਪ ਹੋ ਜਾਇੰਦਾ। ਦਰ ਦਰ ਘਰ ਘਰ ਵੇਖੇ ਫੇਰਾ ਮਾਰ, ਸੇਵਕ ਸੇਵਾ ਆਪ ਕਮਾਇੰਦਾ। ਦੇਵੀ ਦੇਵਾ ਵਡ ਗਿਰਧਾਰ, ਅੰਮ੍ਰਿਤ ਮੇਵਾ ਫੜ ਖਵਾਇੰਦਾ। ਰਸਨਾ ਜਿਹਵਾ ਹਰਿ ਉਚਾਰ, ਹਰਿਜਨ ਸਾਚਾ ਸੇਵ ਕਮਾਇੰਦਾ। ਕੌਸਤਕ ਮਣੀਆ ਮਸਤਕ ਥੇਵਾ ਅਪਰ ਅਪਾਰ, ਜੋਤ ਲਿਲਾਟੀ ਆਪ ਜਗਾਇੰਦਾ। ਅਲਖ ਅਭੇਵਾ ਮੇਲ ਕਰਤਾਰ, ਔਖੀ ਘਾਟੀ ਆਪ ਚੜ੍ਹਾਇੰਦਾ। ਸੇਵਕ ਸੇਵਾ ਸੇਵਣਹਾਰ, ਸਾਚੀ ਸੇਵਾ ਆਪ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਚੌਦਾਂ ਵੇਖ ਵਖਾਇੰਦਾ। ਸੰਮਤ ਤੇਰਾਂ ਗਿਆ ਲੰਘ, ਸੁੱਤੀ ਰਹੀ ਲੋਕਾਈਆ। ਸੰਤ ਸੁਹੇਲੇ ਸੁੱਤੇ ਮਾਇਆ ਰੰਗੀਲੇ ਇਕ ਪਲੰਘ, ਨਾ ਕੋਈ ਸੋਇਆ ਰਿਹਾ ਉਠਾਈਆ। ਆਤਮ ਅੰਤਰ ਭੁੱਖ ਨੰਗ, ਹਰਿ ਵਸਤ ਹੱਥ ਨਾ ਆਈਆ। ਮਾਇਆ ਮਮਤਾ ਤਾਪ ਖੰਘ, ਹਉਮੇ ਰੋਗ ਵਧਾਈਆ। ਨੌ ਦਵਾਰੇ ਲੱਗਾ ਰਹੇ ਜੰਗ, ਦਿਵਸ ਰੈਣ ਲੜਾਈਆ। ਪੰਚਮ ਮੰਗਣ ਸਾਚੀ ਮੰਗ, ਕਾਮ ਕਰੋਧ ਲੋਭ ਮੋਹ ਹਲਕਾਈਆ। ਤਾਮਸ ਤ੍ਰਿਸ਼ਨਾ ਹੋਈ ਸੰਗ, ਪੱਲਾ ਰਹੀ ਫਿਰਾਈਆ। ਜਗਤ ਜੰਜਾਲਾ ਮਾਰੇ ਡੰਗ, ਝੂਠੀ ਵਿਸ਼ਨਾ ਰਹੀ ਚੜ੍ਹਾਈਆ। ਕਾਇਆ ਕੋਟ ਦਿਸੇ ਨੰਗ, ਤਨ ਬਸਤਰ ਨਾ ਕੋਇ ਛੁਹਾਈਆ। ਮਾਨਸ ਦੇਹੀ ਹੋਈ ਭੰਗ, ਜਿਹਵਾ ਕਾਗ ਵਾਂਗ ਕੁਰਲਾਈਆ। ਅਨਹਦ ਨਾ ਵੱਜੇ ਹਰਿ ਮਰਦੰਗ, ਸ਼ਬਦ ਤਾਲ ਨਾ ਕੋਇ ਸੁਣਾਈਆ। ਸੁਰਤ ਸਵਾਣੀ ਹੀਰ ਸਿਆਲਣ ਝੰਗ, ਬਿਨ ਰਾਂਝਨ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤਨ ਵੇਖੇ ਕਾਇਆ ਘਰ, ਸੁੰਞੀ ਸੇਜਾ ਇਕ ਵਿਛਾਈਆ। ਸੁੰਞੀ ਸੇਜਾ ਇਕ ਵਿਛਾਈ, ਸੰਤਨ ਭੇਵ ਨਾ ਪਾਇਆ। ਰਸਨਾ ਜਿਹਵਾ ਰਹੀ ਕੁਰਲਾਈ, ਪੜ੍ਹ ਪੜ੍ਹ ਵਾਦ ਵਧਾਇਆ। ਏਕਾ ਗੁਰ ਏਕਾ ਹਰਿ ਏਕਾ ਏਕ ਮਿਲੇ ਸਰਨਾਈ, ਆਪ ਆਪਣਾ ਰਾਹ ਚਲਾਇਆ। ਗੁਰ ਸ਼ਬਦ ਨਾ ਵੱਜੇ ਘਰ ਵਧਾਈ, ਮੰਗਲਾਚਾਰ ਨਾ ਕੋਇ ਕਰਾਇਆ। ਆਤਮਕ ਧੁਨ ਨਾ ਦੇਵੇ ਕੋਇ ਜਣਾਈ, ਸੁਨ ਮੁਨ ਨਾ ਕੋਇ ਤੁੜਾਇਆ। ਆਪੇ ਜਾਣੇ ਸਭ ਦੇ ਗੁਣ, ਅਵਗੁਣ ਸਕੇ ਨਾ ਕੋਇ ਛੁਪਾਇਆ। ਸੰਤ ਸੁਹੇਲੇ ਛਾਣ ਪੁਣ, ਪ੍ਰਭ ਸਾਚਾ ਲੇਖਾ ਰਿਹਾ ਲਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੇਖੇ ਵੇਖਣਹਾਰ, ਦਰ ਦਵਾਰ ਫੇਰਾ ਪਾਇਆ। ਸਿੰਘ ਈਸ਼ਰ ਜਗਤ ਦੁਕਾਨ, ਪ੍ਰਭ ਸਾਚੇ ਵੇਖ ਵਖਾਈਆ। ਨਾਲ ਰਲਾਏ ਪੰਜ ਸ਼ੈਤਾਨ, ਡੋਰੀ ਪੰਜਾਂ ਹੱਥ ਫੜਾਈਆ। ਪੰਜੇ ਹੋਏ ਬੇਈਮਾਨ, ਗੁਰਬਾਣੀ ਮੂਲ ਨਾ ਭਾਈਆ। ਨਾਨਕ ਪਾਇਆ ਪਦ ਨਿਰਬਾਣ, ਨਿਰਗੁਣ ਰੂਪ ਸਮਾਈਆ। ਈਸ਼ਰ ਅੱਖਰ ਆਇਆ ਨਾ ਇਕ ਧਿਆਨ, ਏਕਾ ਦੂਜਾ ਨਾ ਭੇਵ ਚੁਕਾਈਆ। ਚੋਟੀ ਚੜ੍ਹ ਨਾ ਵੇਖਿਆ ਸਿਖਰ, ਜੜ੍ਹ ਹੇਠਾਂ ਬੈਠਾ ਸਿਰ ਦਬਾਈਆ। ਉਪਰ ਟਿਕਾਇਆ ਹਰਿ ਜੀ ਪੱਥਰ, ਮਾਨਸ ਦੇਹੀ ਲੱਥੀ ਸੱਥਰ, ਨਾ ਸਕੇ ਕੋਈ ਬਚਾਈਆ। ਅੰਤਮ ਵੇਲੇ ਨੀਰ ਵਹਾਵੇ ਅੱਥਰ, ਧਰਮ ਰਾਏ ਦਏ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲਹਿਣਾ ਦੇਣਾ ਅਗਲਾ ਪਿਛਲਾ ਮੂਲ, ਕਲਜੁਗ ਕਰਜਾ ਰਿਹਾ ਚੁਕਾਈਆ। ਸਿੰਘ ਰਣਧੀਰ ਨਾ ਕੋਈ ਦੇਵੇ ਧੀਰ, ਆਤਮ ਹੋਈ ਬੌਰਾਨਿਆ। ਪੰਚਮ ਮੀਤਾ ਨਾ ਮਿਲਿਆ ਸਾਚਾ ਤੀਰ, ਮਾਰੇ ਪੰਜ ਸ਼ੈਤਾਨਿਆ। ਤਨ ਬਸਤਰ ਪਾਏ ਚੀਰ, ਹੋਇਆ ਜਗਤ ਦਿਵਾਨਿਆ। ਵੇਲਾ ਅੰਤ ਅਖੀਰ, ਨਾ ਮਿਲਿਆ ਮੇਲ ਭਗਵਾਨਿਆ। ਗੁਰ ਗੋਬਿੰਦ ਅੰਮ੍ਰਿਤ ਆਤਮ ਨਾ ਦੇਵੇ ਸੀਰ, ਦਰ ਆਇਆ ਨਾ ਮਾਤ ਪਛਾਨਿਆ। ਅੰਤਮ ਹੱਡੀ ਟੁੱਟੀ ਰੀੜ, ਲੱਖ ਚੁਰਾਸੀ ਆਪ ਭਵਾਨਿਆ। ਕੋਇ ਨਾ ਬੰਨ੍ਹੇ ਤੇਰੀ ਬੀੜ, ਹਰਿ ਸਾਚਾ ਲੇਖ ਲਿਖਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਨੇਹੜਾ ਦੇਵੇ ਵਰ, ਕਲਜੁਗ ਲੈ ਕੇ ਆਏ ਦਰ, ਸਾਚੀ ਦਰਗਾਹ ਨਾ ਹੋਏ ਪਰਵਾਨਿਆ। ਸਿੰਘ ਮਿਹਰ ਮਨਮਤ ਕਮਾਈ। ਗੁਰਮਤ ਹੱਥ ਨਾ ਆਈ। ਸਿੰਘ ਬੱਗੇ ਲਾਜ ਲਗਾਈ। ਤਨ ਤੱਗੇ ਨਾ ਕੋਇ ਬੰਧਾਈ। ਚਿੱਟੇ ਝੱਗੇ ਜਗਤ ਵਖਾਈ। ਚਿੱਟੀ ਪੱਗੇ ਦਾਗ਼ ਲਵਾਈ। ਉਪਰ ਸ਼ਾਹ ਰਗੇ ਭੇਵ ਨਾ ਰਾਈ। ਹਰਿ ਸਰਬਗੇ ਦਰਸ ਨਾ ਪਾਈ। ਮਾਇਆ ਮਮਤਾ ਅਗਨੀ ਦਗੇ, ਗੁਰ ਕੇ ਬਚਨ ਜਾਣੇ ਕੱਚੇ, ਕੱਚਾ ਭਾਂਡਾ ਵਸਤ ਨਾ ਸਮਾਈਆ। ਨੌ ਦਵਾਰੇ ਬਹਿ ਬਹਿ ਨੱਚੇ, ਜੋਤ ਨਿਰੰਜਣ ਨਜ਼ਰ ਨਾ ਆਈਆ। ਆਪੇ ਹੋਈ ਨਾਰ ਜਚੇ, ਸਾਚਾ ਪੂਤ ਜਗਤ ਅਵਧੂਤ ਨਾ ਆਪਣੀ ਗੋਦ ਉਠਾਈਆ। ਪੁਰਖ ਅਬਿਨਾਸ਼ੀ ਕਰੇ ਨਿਬੇੜਾ ਸੱਚੋ ਸੱਚੇ, ਅੰਤਮ ਲਹਿਣਾ ਦੇਣ ਚੁਕਾਈਆ। ਗੁਰ ਪੀਰ ਨਾ ਕੋਈ ਰੱਖੇ, ਗੁਰ ਪੂਰਾ ਬੈਠਾ ਮੁਖ ਛੁਪਾਈਆ। ਨੌ ਦਵਾਰੇ ਲੌਂਦੇ ਭੱਖੇ, ਚਾਰੋਂ ਕੁੰਟ ਅਗਨੀ ਤਾਈਆ। ਕਾਇਆ ਗਾਗਰੀਆ ਭਾਂਡੇ ਸਖੇ, ਸਚ ਵਸਤ ਨਾ ਕੋਇ ਟਿਕਾਈਆ। ਮਿਲਿਆ ਮੇਲ ਨਾ ਅਲਖਣਾ ਅਲੱਖੇ, ਦਰ ਦਵਾਰੇ ਏਕਾ ਅਲਖ ਨਾ ਨਾਉਂ ਜਗਾਈਆ। ਆਪੇ ਪਰਖਣਹਾਰਾ ਅੰਤਮ ਪਰਖੇ, ਨਾਮ ਘਸਵਟੀ ਇਕ ਰਖਾਈਆ। ਨਾ ਕੋਈ ਸੋਗ ਨਾ ਕੋਈ ਹਰਖੇ, ਆਪਣਾ ਦਰ ਕੁਆੜਾ ਆਪੇ ਬੰਦ ਕਰਾਈਆ। ਅੰਤਮ ਵੇਲੇ ਪਾਏ ਨਰਕੇ, ਤਨ ਕੌਡੀਉਂ ਹੱਟ ਵਿਕਾਈਆ। ਏਕਾ ਜੂਨ ਪਏ ਘਰ ਖਰ ਕੇ, ਦਿਵਸ ਰੈਣ ਭਾਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵੇ ਵਰ ਜਗਤ ਦਰ, ਭੁੱਲਿਆ ਕੋਇ ਰਹਿਣ ਨਾ ਪਾਈਆ। ਗੁਰਚਰਨ ਚਰਨ ਨਾ ਮਿਲੀ ਟੇਕ, ਆਤਮ ਜੋਤ ਜਗਾਈਆ। ਨੇਤਰ ਨੈਣ ਨਾ ਲਿਆ ਵੇਖ, ਜੋਤ ਨਿਰੰਜਣ ਹੋਈ ਕੁੜਮਾਈਆ। ਨਾ ਸਾਵਣ ਵਾਚੇ ਲਿਖਿਆ ਲੇਖ, ਸਾਵਣ ਸੁਰਤੀ ਸੁਰਤ ਰਮਾਈਆ। ਸਤਿਗੁਰ ਬਣਿਆ ਧਾਰੀ ਭੇਖ, ਪੂਰੇ ਸਤਿਗੁਰ ਏਕਾ ਓਟ ਜਣਾਈਆ। ਪਹਿਲੀ ਚੇਤਰ ਆਉਣਾ ਲੇਖ, ਦਰ ਦਵਾਰੇ ਲੈਣਾ ਪੇਖ, ਜਗਤ ਵਿਦਿਆ ਨਾ ਚਲੇ ਚਤੁਰਾਈਆ। ਮਸਤਕ ਲਹਿਣਾ ਦੇਣਾ ਲਾਏ ਮੇਖ, ਕੋਈ ਸਕੇ ਨਾ ਮਾਤ ਮਿਟਾਈਆ। ਜੋਤੀ ਜਾਮਾ ਹਰਿ ਹਰਿ ਧਰਿਆ ਭੇਸ, ਭੇਖਾਧਾਰੀ ਭੇਖ ਨਾ ਛੁਪਾਈਆ। ਆਪੇ ਆਇਆ ਦਰ ਦਰਵੇਸ਼, ਲੋਕ ਲੱਜਿਆ ਨਾ ਕੋਇ ਰਖਾਈਆ। ਅੰਤਮ ਵੇਲੇ ਲਏ ਵੇਖ, ਸੰਮਤ ਸੋਲਾਂ ਮੂਲ ਨਾ ਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਰ ਘਰ ਘਰ ਵੇਖ ਵਖਾਣੇ, ਨਰ ਹਰਿ ਜਾਣੇ ਬੇਪਛਾਣੇ ਨਾ ਕੋਇ ਜਣਾਈਆ। ਸਿੰਘ ਤੇਜ ਜਗ ਵੇਖ ਤੇਜ, ਜਗਤ ਨਾਮ ਉਜਾਗਰ। ਪ੍ਰਭ ਨਾ ਮਿਲੀ ਸਾਚੀ ਸੇਜ, ਨਾ ਮਿਲਿਆ ਸਚ ਸੁਦਾਗਰ। ਸ਼ਬਦ ਸੁਨੇਹੜਾ ਰਿਹਾ ਭੇਜ, ਕਾਇਆ ਗਾਗਰ ਕਰਨੀ ਨਿਰਮਲ ਉਜਾਗਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤਨ ਵੇਖੇ ਏਕਾ ਘਰ, ਰੱਤੀ ਨਾਮ ਰੱਖੇ ਰਤਨਾਗਰ। ਸਿੰਘ ਲਾਭ ਹਰਿ ਨਾਭ ਵਖਾਣੇ, ਉਲਟਾ ਕਵਲ ਭਵਾਏ ਨਾ। ਦੋ ਦੋ ਆਬ ਅੰਮ੍ਰਿਤ ਬੂੰਦ ਚੁਆਣੇ, ਸਾਂਤਕ ਸਾਂਤ ਰਖਾਏ ਨਾ। ਆਪੇ ਜਾਣੇ ਆਪਣੇ ਭਾਣੇ, ਭਾਣੇ ਵਿਚ ਏਕਾ ਟੇਕ ਰਘੁਰਾਏ ਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤਨ ਵੇਖੇ ਨੌ ਦਰ, ਦਰ ਦਰਵਾਜ਼ਾ ਫੋਲ ਫੁਲਾਏ ਨਾ। ਸਿੰਘ ਹਰਨਾਮ ਪੱਲੇ ਦਿਸੇ ਨਾ ਨਾਮ, ਕਾਇਆ ਝੂਠਾ ਚਾਮ ਅੰਤਮ ਕੰਮ ਨਾ ਆਵਣਾ। ਕਲਜੁਗ ਮਿਟੇ ਅੰਧੇਰੀ ਸ਼ਾਮ, ਮਮਤਾ ਮਦਿ ਪੀਤਾ ਜਾਮ, ਅੰਤਮ ਮਿਟੇ ਤਾਮਨਾ। ਪਰਗਟ ਹੋਇਆ ਗੋਬਿੰਦ ਰਾਮ, ਰਾਮ ਰਾਮਾ ਹਰਿ ਸੁਹਾਵਣਾ। ਜਨ ਭਗਤਾਂ ਦੇਵੇ ਨਾਮ ਨਿਧਾਨ, ਪੂਰ ਕਰਾਏ ਕਾਮਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤਨ ਵੇਖੇ ਖਾਲੀ ਦਰ, ਦਰ ਦਵਾਰਾ ਮੂਲ ਨਾ ਭਾਵਣਾ। ਕਿਰਪਾਲ ਦਿਆਲ ਨਾ ਮੇਲ ਮਿਲਾਈ, ਰਸਨਾ ਗਾਇਣ ਗੁਣਚਾਰੀ। ਦੀਨ ਦਿਆਲ ਬੈਠਾ ਮੁਖ ਛੁਪਾਈ, ਉਚ ਮਹੱਲ ਅਟੱਲ ਚੁਬਾਰੀ। ਦਿਵਸ ਰੈਣ ਤਨ ਦੁੱਖ ਲਗਾਈ, ਮਤ ਬੁਧ ਕਰ ਕਰ ਥੱਕੀ ਆਪ ਵਿਚਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਤਮ ਮੇਲਾ ਏਕਾ ਵਾਰ, ਹੋਏ ਜਮਨ ਕਿਨਾਰੀ। ਸੰਤ ਫਕੀਰ ਲੱਥੇ ਚੀਰ, ਸੀਸ ਚੀਰਾ ਕੋਈ ਬੰਧਾਏ ਨਾ। ਮਾਨਸ ਦੇਹੀ ਅੰਤ ਅਖ਼ੀਰ, ਲੱਖ ਚੁਰਾਸੀ ਵੱਝਾ ਜੰਜ਼ੀਰ, ਕਲਜੁਗ ਫਾਹੀ ਕੋਈ ਤੁੜਾਈ ਨਾ। ਵੇਲੇ ਅੰਤ ਆਏ ਭੀੜ, ਕੋਈ ਨਾ ਬੰਨ੍ਹੇ ਕਿਸੇ ਬੀੜ, ਨਾ ਦੂਸਰ ਕੋਈ ਸਹਾਈ ਨਾ। ਹਉਂ ਹਉਂ ਹੰਗਤਾ ਲੱਗੀ ਪੀੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖ ਵਖਾਣੇ ਹਰ ਘਟ ਜਾਣੇ ਛੁਪਿਆ ਰਹਿਣ ਕੋਈ ਪਾਏ ਨਾ। ਪ੍ਰਭ ਅਬਿਨਾਸ਼ੀ ਜੋਤ ਜਗਾ, ਜਾਗਰਤ ਦਿਸ਼ਾ ਵਖਾਈਆ। ਰਾਜ ਰਾਜਾਨਾਂ ਆਪ ਉਠਾ, ਸ਼ਬਦ ਸੁਨੇਹੜਾ ਰਿਹਾ ਜਣਾਈਆ। ਸ਼ਾਹ ਸੰਗਰੂਰ ਵੇਖ ਵਖਾ, ਮੁਬਾਰਕ ਕੋਠੀ ਚਰਨ ਛੁਹਾਈਆ। ਸ਼ਬਦ ਸੁਨੇਹੜਾ ਦਏ ਪੁਜਾ, ਅਹਿਲਕਾਰਾਂ ਰਿਹਾ ਸਮਝਾਈਆ। ਸੀਸ ਦਸਤਾਰ ਇਕ ਟਿਕਾ, ਪਿਛਲਾ ਮੂਲ ਚੁਕਾਈਆ। ਤਖ਼ਤ ਤਾਜ ਆਪ ਗਵਾ, ਗੁਰ ਚਰਨ ਰਾਹ ਵਖਾਈਆ। ਅੰਤਮ ਆਉਣਾ ਵਾਹੋ ਵਾਹ, ਹਰਿ ਸਾਚਾ ਮੇਲ ਮਿਲਾਈਆ। ਸ਼ਾਹ ਪਟਿਆਲਾ ਵੇਖ ਵਖਾ, ਹਰਿ ਆਪਣੀ ਬੂਝ ਬੁਝਾਈਆ। ਮੋਤੀ ਬਾਗ ਚਰਨ ਟਿਕਾ, ਸਚ ਮਹੱਲੇ ਲੇਖ ਲਿਖਾਈਆ। ਗੁਰ ਗੋਬਿੰਦਾ ਨਾਮ ਜਣਾ, ਆਪਣਾ ਭੇਵ ਖੁਲ੍ਹਾਈਆ। ਆਪੇ ਦੇਵੇ ਪਰਦਾ ਪਾ, ਸਾਰ ਰਹੇ ਨਾ ਰਾਈਆ। ਦੋਏ ਜੋੜ ਰਿਹਾ ਸੁਣਾ, ਚਰਨੀ ਸੀਸ ਝੁਕਾਈਆ। ਪ੍ਰਭ ਅਬਿਨਾਸ਼ੀ ਰਿਹਾ ਜਣਾ, ਗੁਰ ਸੰਗਤ ਵਡ ਵਡਿਆਈਆ। ਵੇਲੇ ਅੰਤਮ ਪਕੜੇ ਬਾਂਹ, ਗੁਰਮੁਖ ਲੱਜਿਆ ਆਪ ਰਖਾਈਆ। ਸੀਸ ਦਸਤਾਰ ਦੇਵੇ ਠੰਢੀ ਛਾਂ, ਗੁਰਸਿਖ ਸੱਜਣਾ ਚਾਈਂ ਚਾਈਂਆ। ਲੇਖੇ ਲਾਏ ਏਕਾ ਨਾਂ, ਲਿਖਣਹਾਰ ਆਪ ਅਖਵਾਈਆ। ਮਸਤੂਆਣਾ ਸਾਚਾ ਥਾਂ, ਸਚ ਨਿਸ਼ਾਨਾ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕੋਟ ਫਰੀਦੇ ਰਿਹਾ ਉਠਾਈਆ। ਕੋਟ ਫਰੀਦੇ ਮੁੱਕਾ ਪੰਧ, ਪ੍ਰਭ ਸਾਚੇ ਅੰਤ ਮੁਕਾਇਆ। ਕਿਲ੍ਹਾ ਦਵਾਰੀ ਵੱਜਾ ਜੰਦ, ਬਾਹਰ ਡੇਰਾ ਲਾਇਆ। ਦਰ ਦਰਬਾਨ ਨਾ ਕੋਈ ਦਿਸੇ ਰਾਜ ਤਾਜ ਨਾ ਦਿਸੇ ਚੰਦ, ਪ੍ਰਭ ਸਾਚਾ ਮੇਟ ਮਿਟਾਇਆ। ਇਕ ਦਵਾਰੀ ਚੜ੍ਹਿਆ ਚੰਦ, ਕਲਜੁਗ ਦਏ ਅੰਧੇਰ ਮਿਟਾਇਆ। ਸ਼ਬਦ ਸੁਹਾਗੀ ਸੁਣਾਏ ਛੰਦ, ਨੰਗੀ ਪੈਰੀਂ ਫੇਰਾ ਪਾਇਆ। ਅੰਤਮ ਤੋੜੇ ਬੰਦੀ ਬੰਦ, ਬੰਦੀ ਤੋੜ ਆਪ ਅਖਵਾਇਆ। ਦਰ ਦਰਬਾਨ ਆਤਮ ਅੰਧ, ਭੇਵ ਕਿਸੇ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਵਣ ਜਾਵਣ ਪਤਤ ਪਾਵਣ ਆਪਣਾ ਪੰਧ ਮੁਕਾਇਆ। ਥਲ ਕਪੂਰ ਹਾਜ਼ਰ ਹਜ਼ੂਰ, ਹਰਿ ਸਾਚੇ ਜੋਤ ਸਵਾਈਆ। ਕਲਜੁਗ ਪੈਂਡਾ ਨੇੜੇ ਦੂਰ, ਆਪੇ ਰਿਹਾ ਵਖਾਈਆ। ਨਾਮ ਭੰਡਾਰਾ ਹਰਿ ਭਰਪੂਰ, ਏਕਾ ਏਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਾਰ ਬਿਆਸ ਪੂਰਨ ਆਸ, ਦੇਵੇ ਚਰਨ ਛੁਹਾਈਆ। ਸੰਮਤ ਤੇਰਾਂ ਰਿਹਾ ਨਿਰਾਸ, ਸਾਧਾਂ ਸੰਤਾਂ ਸਾਰ ਨਾ ਪਾਈਆ। ਰਾਜ ਰਾਜਾਨਾਂ ਕੋਈ ਨਾ ਕਰੇ ਬੰਦ ਖੁਲਾਸ, ਹਰਿ ਬੰਧਨ ਬੰਧ ਬੰਧਾਈਆ। ਰਾਜਿੰਦਰ ਹਰਿ ਵੇਖੇ ਵਾਸ, ਦਰ ਸਾਚਾ ਵੇਖ ਵਖਾਈਆ। ਆਪੇ ਬਣਿਆ ਲੇਖ ਲਿਖਾਸ, ਸ਼ਬਦ ਸੁਨੇਹੜਾ ਜਗਤ ਜਣਾਈਆ। ਪਰਗਟ ਹੋਇਆ ਹਰਿ ਗੁਣਤਾਸ, ਨਿਹਕਲੰਕਾ ਡੰਕ ਵਜਾਈਆ। ਰਾਓ ਰੰਕਾਂ ਦੇਵੇ ਸ਼ਬਦ ਸਾਸ ਗਰਾਸ, ਕਾਇਆ ਤ੍ਰਿਪਤ ਰਿਹਾ ਕਰਾਈਆ। ਨਾਤਾ ਤੁੱਟੇ ਮਦਿਰਾ ਮਾਸ, ਰਾਜ ਰਾਜਾਨਾਂ ਰਿਹਾ ਜਣਾਈਆ। ਅੰਤ ਬੁਝਾਏ ਆਪ ਪਿਆਸ, ਜਮਨ ਕਿਨਾਰਾ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਤੇਰਾਂ ਤੇਰੀ ਧਾਰ, ਹਰਿ ਸਾਚੇ ਆਪ ਤੁਲਾਈਆ। ਸੰਮਤ ਤੇਰਾਂ ਤੋਲ ਅਤੋਲ, ਬਣ ਕੇ ਆਇਆ ਤੋਲਾ। ਆਪ ਨਿਭਾਏ ਸਾਚਾ ਕੌਲ, ਨਾਨਕ ਰਸਨਾ ਬੋਲਾ। ਸਾਧ ਸੰਤ ਰਿਹਾ ਡਾਵਾਂ ਡੋਲ, ਵੇਖੇ ਖੇਲ ਕਾਇਆ ਚੋਲਾ। ਗੁਰਮੁਖ ਰਖਾਏ ਆਪ ਅਨਭੋਲ, ਦੇਵੇ ਨਾਮ ਅਨਮੋਲਾ। ਸਚ ਵਸਤ ਹਰਿ ਰੱਖੇ ਕੋਲ, ਕਲਧਾਰੀ ਕਲ ਸੋਲਾ। ਸਚ ਭੰਡਾਰਾ ਦੇਵੇ ਖੋਲ੍ਹ, ਸੋਹੰ ਸੱਚਾ ਬੋਲਾ। ਆਪ ਵਜਾਏ ਆਪਣਾ ਢੋਲ, ਕਲਜੁਗ ਵੇਖੇ ਹੋਲਾ। ਨੌ ਖੰਡ ਪ੍ਰਿਥਮੀ ਰਚਿਆ ਘੋਲ, ਸੱਤਾਂ ਦੀਪਾਂ ਲਾਹੇ ਚੋਲਾ। ਧਰਤਮਾਤ ਵੇਖੇ ਢੋਲ, ਪ੍ਰਭ ਅਬਿਨਾਸ਼ੀ ਆਲਾ ਭੋਲਾ। ਲੱਖ ਚੁਰਾਸੀ ਦੇਵੇ ਰੋਲ, ਗੁਰਮੁਖ ਵਿਰਲਾ ਚਰਨ ਪ੍ਰੀਤੀ ਘੋਲ ਘੋਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਹੋਏ ਭਗਤ ਵਿਚੋਲਾ। ਭਗਤ ਵਿਚੋਲਾ ਆਪ ਪ੍ਰਭ, ਅੰਤਮ ਸਖਾ ਸਖਾਈਆ। ਸ਼ਬਦ ਬੋਲਾ ਆਪ ਪ੍ਰਭ, ਘਰ ਸਾਚੇ ਵੱਜੇ ਵਧਾਈਆ। ਸੋਹੰ ਢੋਲਾ ਆਪ ਪ੍ਰਭ, ਸਾਚੀ ਰਸਨਾ ਰਿਹਾ ਗਾਈਆ। ਦਰ ਦਵਾਰਾ ਖੋਲ੍ਹਾ ਆਪ ਪ੍ਰਭ, ਹੱਟ ਹਟਵਾਣਾ ਆਪ ਅਖਵਾਈਆ। ਕਾਇਆ ਚੋਲਾ ਆਪ ਪ੍ਰਭ, ਵਿਚ ਬੈਠਾ ਆਸਣ ਲਾਈਆ। ਕਲਾ ਸੋਲਾਂ ਆਪ ਪ੍ਰਭ, ਅਨਕ ਕਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਸੰਮਤ ਚੌਦਾਂ ਤੇਰੀ ਵੰਡ, ਗੁਰਮੁਖਾਂ ਰਿਹਾ ਵੰਡਾਈਆ। ਸੰਮਤ ਚੌਦਾਂ ਪਹਿਲੀ ਵੰਡ, ਪਹਿਲੀ ਚੇਤਰ ਆਪ ਕਰਾਇੰਦਾ। ਆਪੇ ਵੇਖੇ ਵਿਚ ਬ੍ਰਹਿਮੰਡ, ਵਰਭੰਡੀ ਰਚਨ ਰਚਾਇੰਦਾ। ਗੁਰਮੁਖਾਂ ਅੰਤਮ ਪਾਏ ਠੰਢ, ਸੀਤਲ ਧਾਰਾ ਆਪ ਵਹਾਇੰਦਾ। ਪੱਲੇ ਬੰਨ੍ਹੇ ਨਾਮ ਗੰਢ, ਆਪਣੀ ਹੱਥੀਂ ਝੋਲੀ ਪਾਇੰਦਾ। ਪਹਿਲੀ ਚੇਤਰ ਪਾਈ ਵੰਡ, ਗੁਰਮੁਖ ਸਾਚੇ ਦਰ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਦਇਆ ਕਮਾਇੰਦਾ। ਪਹਿਲੀ ਚੇਤਰ ਕਰ ਤਿਆਰੀ, ਹਰਿ ਜੋਤੀ ਜੋਤ ਜਗਾਈਆ। ਸ਼ਬਦ ਘੋੜੇ ਕਰ ਅਸਵਾਰੀ, ਸੋਲਾਂ ਕਲੀਆਂ ਆਸਣ ਲਾਈਆ। ਸ਼ਬਦ ਖੰਡਾ ਅਪਰ ਅਪਾਰੀ, ਹਰਿ ਆਪਣੇ ਤਨ ਸਜਾਈਆ। ਕਲਗੀ ਤੋੜਾ ਨਾਉਂ ਨਿਰੰਕਾਰੀ, ਜਗਤ ਜਗਦੀਸ਼ ਸਿਰ ਟਿਕਾਈਆ। ਫੇਰਾ ਪਾਏ ਪਹਿਲੀ ਵਾਰੀ, ਸਾਚੀ ਲੇਖ ਲਿਖਤ ਲਿਖਾਈਆ। ਗਗੋ ਬੂਆ ਹਰਿ ਨਿਰੰਕਾਰੀ, ਗੁਰ ਸੰਗਤ ਆਪ ਤਰਾਈਆ। ਸਿੰਘ ਦਲੀਪ ਵੇਖ ਵਿਚਾਰੀ, ਘਰ ਸਾਚੇ ਆਸਣ ਲਾਈਆ। ਏਕਾ ਇੱਕੀ ਪਾਏ ਪਹਿਲੀ ਵਾਰੀ, ਦੁੱਖ ਭੁੱਖ ਰਿਹਾ ਮਿਟਾਈਆ। ਦੂਜੀ ਚੇਤਰ ਕਰ ਤਿਆਰੀ, ਸਿੰਘ ਮਨੀ ਕਰੇ ਕੁੜਮਾਈਆ। ਮਨੀ ਰਾਮ ਤੇਰੀ ਪੈਜ ਸਵਾਰੀ, ਸਿਧਮ ਡੇਰਾ ਲਾਈਆ। ਆਵੇ ਜਾਵੇ ਪਾਵੇ ਸਾਰੀ, ਭੁੱਲ ਰਹੇ ਨਾ ਰਾਈਆ। ਪਾਵੇ ਮੁੱਲ ਵਡ ਦਰਬਾਰੀ, ਸਾਚਾ ਵਣਜ ਕਰਾਈਆ। ਲੋਕਮਾਤ ਨਾ ਆਏ ਹਾਰੀ, ਸਾਚਾ ਧਾਮ ਸੁਹਾਈਆ। ਤਨ ਪਹਿਨਾਏ ਸ਼ਬਦ ਕਟਾਰੀ, ਦਿਵਸ ਰੈਣ ਹੋਏ ਸਹਾਈਆ। ਤੀਜੀ ਚੇਤਰ ਕਰ ਤਿਆਰੀ, ਚਿੱਟਾ ਅਸਵ ਰਿਹਾ ਦੁੜਾਈਆ। ਸਿੰਘ ਇੰਦਰ ਹਰਿ ਦਰਸ ਅਪਾਰੀ, ਆਪਣਾ ਆਪ ਕਰਾਈਆ। ਜਗੇ ਜੋਤ ਹਰਿ ਨਿਰੰਕਾਰੀ, ਗੁਰਮੁਖਾਂ ਮੇਲ ਕਰਾਈਆ। ਪਿੰਡ ਬੰਡਾਲਾ ਸਹਿਜ ਸੁਖਦਾਰੀ, ਗਊ ਗਰੀਬਾਂ ਮਾਤ ਦਵਾਈਆ। ਆਪੇ ਵੇਖੇ ਉਚੇ ਟਿੱਲੇ ਚੜ੍ਹ ਅਟਾਰੀ, ਮੰਦਰ ਅੰਦਰ ਸੇਜ ਵਿਛਾਈਆ। ਚੌਥੀ ਚੇਤਰ ਹਰਿ ਨਿਰੰਕਾਰੀ, ਹਰਿ ਆਪਣਾ ਕਦਮ ਉਠਾਈਆ। ਚੰਬਲ ਡੇਰਾ ਲਾਏ ਭਾਰੀ, ਸਿੰਘ ਤਾਰਾ ਗੋਦ ਉਠਾਈਆ। ਨਾਲ ਰਲਾਏ ਸੰਗਤ ਸਾਰੀ, ਮੇਲਾ ਸਹਿਜ ਸੁਭਾਈਆ। ਦਰ ਦਵਾਰਾ ਖੋਲ੍ਹ ਕੁਆੜੀ ਪਿੱਛੇ ਅਗਾੜੀ ਆਪ ਹੋ ਜਾਈਆ। ਪੱਕੀ ਫਸਲ ਅੰਤਮ ਹਾੜੀ, ਪ੍ਰਭ ਸਾਚਾ ਫਲ ਖਵਾਈਆ। ਰੱਖੇ ਲਾਜ ਚਰਨ ਛੁਹਾਏ ਦਾਹੜੀ, ਆਪ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਾਰ ਬਿਆਸੋਂ ਡੇਰਾ ਲਾਈਆ। ਪੰਚਮ ਚੇਤਰ ਚੇਤਨ ਚਿਤ, ਗੁਰਮੁਖ ਆਪ ਜਗਾਇੰਦਾ। ਸਿੰਘ ਗੁਰਦਿਆਲ ਹਰਿ ਨੇਤਰ ਵੇਖ, ਆਪਣਾ ਰੂਪ ਵਟਾਇੰਦਾ। ਗਰੀਬ ਨਿਮਾਣਿਆਂ ਲਿਖੇ ਲੇਖ, ਰਾਮੂਆਣੇ ਚਰਨ ਛੁਹਾਇੰਦਾ। ਜੋਤੀ ਜਾਮਾ ਧਰ ਧਰ ਭੇਖ, ਗਊ ਗਰੀਬਾਂ ਗਲੇ ਲਗਾਇੰਦਾ। ਮਸਤਕ ਟਿੱਕਾ ਲਾਏ ਮੇਖ, ਰਾਜ ਰਾਜਾਨਾਂ ਖ਼ਾਕ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਛੇ ਚੇਤਰ ਆਪਣਾ ਮੁਖ ਵਖਾਇੰਦਾ। ਪੁਰ ਫਿਰੋਜ ਗਵਾਲ ਟੋਲੀ, ਰਾਮ ਸਿੰਘ ਪ੍ਰਭ ਰੰਗੇ ਕਾਇਆ ਚੋਲੀ। ਆਤਮ ਪੜਦਾ ਰਿਹਾ ਖੋਲ੍ਹੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਉਠਾਏ ਸਾਚੀ ਡੋਲੀ। ਸੱਤ ਚੇਤ ਹਰਿ ਕਰ ਤਿਆਰੀ। ਗੁਰ ਸੰਗਤ ਕਰਾਏ ਜੈ ਜੈ ਜੈਕਾਰੀ। ਮੰਗਣ ਮੰਗ ਬਣ ਭਿਖਾਰੀ। ਰੰਗਤ ਰੰਗ ਰੰਗੇ ਹਰਿ ਲਲਾਰੀ। ਕਲਜੁਗ ਤੇਰੀ ਅੰਤਮ ਵਾਰੀ। ਨਾਥੇ ਵਾਲੀ ਧਰਮ ਅਖਾੜੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਪਾਏ ਵੰਡੀ ਵਿਚ ਵਰਭੰਡੀ ਖੇਲੇ ਖੇਲ ਅਪਰ ਅਪਾਰੀ। ਸੱਤ ਚੇਤ ਹਰਿ ਚਰਨ ਛੁਹਾਏ, ਸਿੰਘ ਨਾਜਰ ਹਰਿ ਪੈਰ ਰਖਾਏ। ਇੱਕੀ ਜੇਠ ਵੇਖ ਵਖਾ ਕੇ। ਤ੍ਰੈਗੁਣ ਮਾਇਆ ਮੱਠ ਤਪਾ ਕੇ। ਅੱਠ ਸੱਠ ਤੀਰਥ ਧਾਮ ਮਿਟਾ ਕੇ। ਹਰਿ ਗੋਬਿੰਦਾ ਸੇਵਾ ਲਾ ਕੇ। ਗੁਰ ਗੋਬਿੰਦਾ ਜੋਤ ਜਗਾ ਕੇ। ਡੱਲਾ ਝੱਲਾ ਪਕੜ ਉਠਾ ਕੇ। ਆਪ ਆਪਣਾ ਸਾਥ ਨਿਭਾ ਕੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਦੇਵੇ ਵਰ, ਸੰਗੀ ਸਾਥੀ ਆਪ ਅਖਵਾ ਕੇ। ਅੱਠ ਚੇਤਰ ਹਰਿ ਕਰ ਵਿਚਾਰ। ਗੁਰਮੁਖਾਂ ਮਾਨਸ ਜਨਮ ਦਏ ਸੁਧਾਰ। ਲੇਖ ਲਿਖਾਏ ਅਪਰ ਅਪਾਰ। ਚਾਰੇ ਕੁੰਟਾਂ ਉਠ ਉਠ ਵੇਖੇ, ਸੰਤ ਸੁਹੇਲੇ ਮੀਤ ਮੁਰਾਰ। ਗੁਰਮੁਖ ਵਿਰਲਾ ਨੇਤਰ ਪੇਖੇ, ਲੱਖ ਚੁਰਾਸੀ ਸੁੱਤੀ ਪੈਰ ਪਸਾਰ। ਆਪੇ ਜਾਣੇ ਬਿਧਨਾ ਲੇਖੇ, ਪੂਰਬ ਕਰਮਾਂ ਰਿਹਾ ਵਿਚਾਰ। ਦੂਰ ਕਰਾਏ ਭਰਮ ਭੁਲੇਖੇ, ਹਉਮੇ ਹੰਗਤਾ ਰੋਗ ਨਿਵਾਰ। ਨੌ ਚੇਤ ਹਰਿ ਧਾਰੀ ਕੇਸੇ, ਆਪੇ ਜਾਣੇ ਆਪਣੀ ਧਾਰ। ਨੌ ਦਰ ਨਾ ਦਸ ਦਸਮੇਸ਼ੇ, ਦਰ ਦਰਵਾਜ਼ਾ ਬੰਦ ਕੁਆੜ। ਸ੍ਰਿਸ਼ਟ ਸਬਾਈ ਆਪੇ ਵੇਖੇ, ਵੇਖਣਹਾਰਾ ਸਰਬ ਸੰਸਾਰ। ਭਗਤ ਨਿਮਾਣੇ ਲਿਖੇ ਲੇਖੇ, ਲੇਖ ਲਿਖਾਰੀ ਆਪ ਦਾਤਾਰ। ਸਿੰਘ ਬੱਗਾ ਦਰ ਦਵਾਰਾ ਨੇਤਰ ਪੇਖੇ, ਚਰਨ ਛੁਹਾਏ ਹਰਿ ਨਿਰੰਕਾਰ। ਪਿੰਡ ਨਾਤ ਹਰਿ ਮਾਰ ਝਾਤ। ਗੁਰਮੁਖ ਸਾਚੇ ਜਾਏ ਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਪਰ ਅਪਾਰ। ਦਸ ਚੇਤ ਪ੍ਰਭ ਜਾਏ ਉਠ। ਪਿੰਡ ਅਜਨੌਧ ਜਾਏ ਤੁੱਠ। ਸ਼ਬਦ ਫੌਜ ਏਕਾ ਮੁੱਠ। ਗੁਰਮੁਖ ਮੌਜ ਤੀਜੀ ਗੁੱਠ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਨਮੁਖਾਂ ਹੱਥ ਫੜਾਏ ਠੁੱਠ। ਹਰਿ ਹਰਬੰਸ ਹਰਿ ਗੁਣ ਗਾਇਆ। ਸਾਚੀ ਅੰਸ ਆਪ ਬਣਾਇਆ। ਸਤਿਜੁਗ ਤੇਰਾ ਸਚ ਸਰਬੰਸ, ਚਾਰ ਵਰਨਾਂ ਰਿਹਾ ਕਰਾਇਆ। ਹਰਿਜਨ ਸਾਚੇ ਰਾਜਹੰਸ, ਸੋਹੰ ਮੋਤੀ ਚੋਗ ਚੁਗਾਇਆ। ਪੰਚ ਸੰਘਾਰੇ ਕਾਹਨਾ ਕੰਸ, ਹਰਿ ਕ੍ਰਿਸ਼ਨਾ ਰੂਪ ਵਟਾਇਆ। ਗੁਰਮੁਖ ਗਾਏ ਰਸਨਾ ਸਹੰਸ, ਸਹੰਸਰ ਨਾਮਾ ਆਪ ਜਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਰਿਹਾ ਜਗਾਇਆ। ਗਿਆਰਾਂ ਚੇਤ ਗਿਆਰਵੀਂ ਥਿਤ, ਹਰਿ ਸਾਚੇ ਆਪ ਵਿਚਾਰਿਆ। ਹਰਿਜਨ ਮੇਲਾ ਨਿਤ ਨਵਿਤ, ਖੇਲੇ ਖੇਲ ਅਪਾਰਿਆ। ਭਗਤਨ ਮੀਤਾ ਕਰੇ ਹਿਤ, ਪਿੰਡ ਰੰਗੀਲ ਪੁਰ ਨਾਉਂ ਉਚਾਰਿਆ। ਸਿੰਘ ਜਾਗੀਰਾ ਚੇਤਨ ਚਿਤ, ਹਰਿ ਚੇਤਨ ਰੂਪ ਸਮਾ ਰਿਹਾ। ਵੇਖਣਹਾਰਾ ਕਾਇਆ ਖੇਤ, ਫਲ ਫੁਲਵਾੜੀ ਆਪ ਲਗਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਵਿਛੜੇ ਮੇਲ ਮਿਲਾ ਰਿਹਾ। ਚੇਤਰ ਬਾਰਾਂ ਆਪੇ ਬੰਨ੍ਹੇ ਆਪਣੀ ਧਾਰ, ਪੁਰ ਹੁਸ਼ਿਆਰ ਵਧਾਈਆ। ਗਿਆਨ ਚੰਦ ਸੁਣ ਪੁਕਾਰ, ਮਿਰਜਾਪੁਰ ਚਰਨ ਛੁਹਾਈਆ। ਦੇਵੇ ਦਰਸ ਅਗੰਮ ਅਪਾਰ, ਆਪ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗਊ ਗਰੀਬਾਂ ਪਾਰ ਕਰਾਈਆ। ਬਾਰਾਂ ਬਾਰਾਂ ਇਕ ਪਿਆਰਾ, ਏਕਾ ਹੋਏ ਜਣਾਈਆ। ਸਾਚਾ ਮੇਲਾ ਕੰਤੀ ਨਾਰਾ, ਨਾਰੀ ਕੰਤਾ ਆਪ ਅਖਵਾਈਆ। ਰੁੱਤ ਬਸੰਤਾ ਧੁਰ ਦਰਬਾਰਾ, ਫਲ ਫੁਲਵਾੜੀ ਆਪ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਹੱਥ ਰੱਖੇ ਵਡਿਆਈਆ। ਤੇਰਾਂ ਚੇਤਰ ਨੇਤਨ ਨੇਤ, ਨਿਤ ਨਿਤ ਖ਼ੁਸ਼ੀ ਮਨਾਇੰਦਾ। ਜੋਤੀ ਜਾਮਾ ਧਰ ਧਰ ਪੇਖ, ਭੇਖਾਧਾਰੀ ਆਪ ਅਖਵਾਇੰਦਾ। ਆਪੇ ਲਿਖਣਹਾਰਾ ਲੇਖ, ਜੁਗ ਜੁਗ ਲੇ ਖ ਲਿਖਾਇੰਦਾ। ਆਪੇ ਮੇਟਣਹਾਰਾ ਰੇਖ, ਜੁਗ ਰੇਖਾ ਮੇਟ ਮਿਟਾਇੰਦਾ। ਗੁਰਮੁਖ ਸਾਚੇ ਨੇਤਰ ਪੇਖ, ਸਾਚੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਿੰਡ ਮੁਧ ਡੇਰਾ ਲਾਇੰਦਾ। ਪਿੰਡ ਮੁਧ ਪ੍ਰਭ ਕਰੇ ਸੁਧ, ਗੁਰਮੁਖ ਆਤਮ ਰਿਹਾ ਜਣਾਈਆ। ਚਿੱਟੇ ਅਸਵ ਬਹੇ ਕੁੱਦ, ਦਿਵਸ ਰੈਣ ਰਿਹਾ ਦੁੜਾਈਆ। ਸ਼ਬਦ ਸਰੂਪ ਦੇਵੇ ਸੁਧ, ਸਤਿ ਸਰੂਪ ਆਪ ਅਖਵਾਈਆ। ਸ੍ਰਿਸ਼ਟ ਸਬਾਈ ਵੇਖੇ ਬੁਧ, ਚਾਰੋਂ ਕੁੰਟ ਪਏ ਦੁਹਾਈਆ। ਗੁਰਮੁਖਾਂ ਅੰਮ੍ਰਿਤ ਆਤਮ ਦੇਵੇ ਸਾਚਾ ਦੁੱਧ, ਹੱਥੀਂ ਆਪਣੀ ਸੀਰ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚੌਦਾਂ ਚੇਤਰ ਵੇਖ ਵਖਾਈਆ। ਪੰਦਰਾਂ ਚੇਤ ਹਰਿ ਪਰਬੀਨਾ, ਆਪਣੀ ਬਣਤ ਬਣਾਇੰਦਾ। ਰਵੀਦਾਸ ਚੁਮਾਰੇ ਠਾਂਡਾ ਸੀਨਾ, ਏਕਾ ਰੰਗ ਚੜ੍ਹਾਇੰਦਾ। ਪੁਰ ਭਲਾਈ ਭੰਨੇ ਹੰਕਾਰੀ ਬੀਨਾ, ਆਪਣਾ ਡੰਕ ਵਜਾਇੰਦਾ। ਹੋਏ ਸੁਭਾਗੀ ਚੇਤ ਮਹੀਨਾ, ਗੁਰਮੁਖ ਸਾਚੇ ਦਰ ਸੁਹਾਇੰਦਾ। ਆਪ ਸੁਣਾਏ ਆਪਣਾ ਗੀਤ, ਦੂਸਰ ਰਾਗ ਨਾ ਕੋਇ ਅਲਾਇੰਦਾ। ਆਪੇ ਹੋਏ ਭਗਤ ਅਧੀਨਾ, ਦਰ ਸਾਚੀ ਸੇਵ ਕਮਾਇੰਦਾ। ਆਪੇ ਜਾਣੇ ਮਰਨਾ ਜੀਣਾ, ਆਪੇ ਆਪ ਉਪਾਇੰਦਾ। ਆਪੇ ਹੋਏ ਤਨ ਮਨ ਭੀਨਾ, ਆਪੇ ਸਾਂਤਕ ਸਤਿ ਵਰਤਾਇੰਦਾ। ਆਪੇ ਹੋਏ ਜਲ ਜਲ ਮੀਨਾ, ਜਲ ਮਛਲੀ ਨੀਰ ਤਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਦਰ ਸਾਚਾ ਵੇਖ ਵਖਾਇੰਦਾ। ਸੋਲਾਂ ਕਲੀਆਂ ਤਨ ਸ਼ਿੰਗਾਰ, ਪ੍ਰਭ ਆਪਣਾ ਆਪ ਕਰਾਇੰਦਾ। ਚੇਤਰ ਸੋਲਾਂ ਹਰਿ ਵਿਚਾਰ, ਸਾਚਾ ਡੋਲਾ ਨਾਲ ਉਠਾਇੰਦਾ। ਸੋਹੰ ਬੋਲਾ ਜੈ ਜੈਕਾਰ, ਏਕਾ ਏਕ ਕਰਾਇੰਦਾ। ਅੰਤਮ ਹੋਲਾ ਵਿਚ ਸੰਸਾਰ, ਏਕਾ ਵਾਰ ਵਖਾਇੰਦਾ। ਕਾਇਆ ਚੋਲਾ ਅਪਰ ਅਪਾਰ, ਕਲਜੁਗ ਅੰਤ ਮਿਟਾਇੰਦਾ। ਸਾਚਾ ਗੋਲਾ ਹਰਿ ਨਿਰੰਕਾਰ, ਗੁਰਮੁਖ ਸਾਚੇ ਤੋਲ ਤੁਲਾਇੰਦਾ। ਪੰਜ ਗਰਾਈਆਂ ਚਰਨ ਦਵਾਰ, ਸਿੰਘ ਬੰਤਾ ਮੁਖ ਰਖਾਇੰਦਾ। ਆਪੇ ਹੋਏ ਪਤਤ ਅਧਾਰ, ਜੁਗ ਜੁਗ ਕਰਮ ਕਮਾਇੰਦਾ। ਗੁਰਮੁਖ ਸਾਜਣ ਮੀਤ ਮੁਰਾਰ, ਏਕਾ ਧਰਮ ਵਖਾਇੰਦਾ। ਲਜ ਪਤ ਰੱਖੇ ਵਿਚ ਸੰਸਾਰ, ਸਾਚਾ ਕਰਮ ਕਮਾਇੰਦਾ। ਸੱਤ ਸਤਾਰਾਂ ਕਰੇ ਪਿਆਰ, ਦਸ ਸੱਤ ਰੂਪ ਵਟਾਇੰਦਾ। ਗੁਰਮੁਖ ਸਾਚੇ ਦਏ ਉਧਾਰ, ਭਰਮਾਂ ਵੱਟ ਤੁੜਾਇੰਦਾ। ਆਪ ਸੁਹਾਏ ਬੰਕ ਦਵਾਰ, ਸਿੰਘ ਅਜੀਤ ਅਤੀਤ ਰਖਾਇੰਦਾ। ਸੱਤ ਸਤਾਰਾਂ ਪਾਵੇ ਸਾਰ, ਮੌਜ ਬਹਾਰਾਂ ਇਕ ਦਵਾਰ, ਹਰਿ ਸਾਚਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਰਚਨ ਰਚਾਇੰਦਾ। ਅੱਠ ਅਠਾਰਾਂ ਰਿਹਾ ਚੁੱਪ, ਭੂਮਲੀ ਵੇਖ ਵਖਾਈਆ। ਕਲਜੁਗ ਵੇਖੇ ਜੇਠ ਧੁੱਪ, ਅੰਧ ਅੰਧੇਰੀ ਰੈਣ ਛਾਈਆ। ਆਪੇ ਵੇਖੇ ਬੈਠ ਛੁਪ, ਏਕਾ ਜੋਤ ਜਗਾਈਆ। ਅੰਤਮ ਵੇਲਾ ਰਿਹਾ ਢੁਕ, ਸਿੰਘ ਕਰਤਾਰ ਮਿਲੇ ਵਡਿਆਈਆ। ਚੇਤਰ ਉਨੀ ਵੇਖੇ ਮੁਖ, ਸਿੰਘ ਗਿਰਧਾਰ ਪਾਰ ਕਰਾਈਆ। ਪਿੰਡ ਵਾਲੀਬਲੋ ਉਤਰੇ ਭੁੱਖ, ਆਪਣਾ ਦਰਸ ਦਿਖਾਈਆ। ਚੇਤਰ ਬੀਸ ਹਰਿ ਜਗਦੀਸ, ਆਪਣਾ ਰੰਗ ਰੰਗਾਈਆ। ਆਪੇ ਵੇਖੇ ਸਿੰਘ ਬਖ਼ਸ਼ੀਸ਼, ਕਾਦਰਾਬਾਦ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਵੇ ਜਾਵੇ ਫੇਰਾ ਪਾਈਆ। ਚੇਤਰ ਇੱਕੀ ਇਕ ਵਿਚਾਰ, ਪ੍ਰਭ ਸਾਚਾ ਖੇਲ ਰਚਾਇੰਦਾ। ਗੁਰਮੁਖ ਸਿੱਖੀ ਤਿੱਖੀ ਧਾਰ, ਨੀਕਨ ਨੀਕੀ ਆਪ ਜਣਾਇੰਦਾ। ਨੇਤਰ ਪੇਖੀ ਹਰਿ ਦਾਤਾਰ, ਲੇਖਨ ਲੇਖੀ ਆਪ ਲਿਖਾਇੰਦਾ। ਜੋਤੀ ਜਾਮਾ ਭੇਖਨ ਭੇਖੀ ਅਪਰ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੂਪ ਵਟਾਇੰਦਾ। ਇੱਕੀ ਚੇਤ ਇਕ ਅਕਾਰ, ਪ੍ਰਭ ਆਪਣਾ ਆਪ ਕਰਾਇੰਦਾ। ਗੁਰਮੁਖਾਂ ਵੇਖੇ ਦਰ ਦਵਾਰ, ਆਪੇ ਫੇਰਾ ਪਾਇੰਦਾ। ਗੁਰਮੁਖ ਸਾਚੇ ਸੰਤ ਦੁਲਾਰ, ਸਾਚੀ ਘੋੜੀ ਨਾਮ ਚੜ੍ਹਾਇੰਦਾ। ਜੋੜੀ ਜੋੜੇ ਵਿਚ ਸੰਸਾਰ, ਗੁਰ ਚੇਲੇ ਬਣਤ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇੱਕੀ ਚੇਤ ਏਕਾ ਖੇਤ, ਚਾਰ ਵਰਨਾਂ ਕਰ ਕਰ ਹੇਤ, ਸਾਚਾ ਧਾਮ ਸੁਹਾਇੰਦਾ। ਸਾਚਾ ਧਾਮ ਆਪ ਸੁਹਾਏ, ਇੱਕੀ ਚੇਤਰ ਵੇਖ ਵਖਾਈਆ। ਜੇਠੂਵਾਲ ਪ੍ਰਭ ਡੇਰਾ ਲਾਏ, ਨੌ ਦਵਾਰੇ ਦਵਾਰ ਵਖਾਈਆ। ਸ਼ਬਦ ਸਿੰਘਾਸਣ ਜੋਤ ਹਰਿਜਨ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖੇ ਥਾਉਂ ਥਾਈਂਆ। ਅਲੱੜ ਭਿੰਡੀ ਪਾਏ ਵੰਡ, ਕੱਤਕ ਕਰਮ ਵਿਚਾਰਨਾ। ਆਪੇ ਜਾਣੇ ਜੇਰਜ ਅੰਡ, ਹਰਿਜਨ ਸਾਚੇ ਕਾਜ ਸਵਾਰਨਾ। ਮਨ ਮਤੀ ਹਰਿ ਦੇਵੇ ਦੰਡ, ਗੁਰ ਸ਼ਬਦੀ ਪਾਰ ਉਤਾਰਨਾ। ਭਗਤ ਸੁਹੇਲਾ ਦੇਵੇ ਠੰਢ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੇਖੇ ਆਰ ਪਾਰਨਾ। ਆਪ ਪਾਰ ਪ੍ਰਭ ਵੇਖ ਕਿਨਾਰਾ, ਕੱਤਕ ਕਰਮ ਕਮਾਇੰਦਾ। ਆਪੇ ਜਾਣੇ ਆਪਣੀ ਧਾਰਾ, ਤੇਜ ਭਾਨ ਤੇਰਾ ਤਨ ਮਕਾਨ, ਆਪੇ ਫੋਲ ਫੁਲਾਇੰਦਾ। ਵਿਚ ਕਸ਼ਮੀਰ ਹਰਿ ਅਖ਼ੀਰ, ਆਪਣਾ ਚਰਨ ਟਿਕਾਇੰਦਾ। ਸਦ ਚੌਦਾਂ ਮਾਰੇ ਏਕਾ ਤੀਰ, ਪੀਰ ਫ਼ਕੀਰ ਹਿਲਾਇੰਦਾ। ਗੁਰਮੁਖਾਂ ਆਪੇ ਕਟੇ ਭੀੜ, ਅੰਤਮ ਬੇੜਾ ਬੰਨ੍ਹ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਨਾਮ ਵਰ, ਸੰਮਤ ਚੌਦਾਂ ਚੰਦ ਚੜ੍ਹਾਇੰਦਾ। ਸੰਮਤ ਚੌਦਾਂ ਚਾੜ੍ਹੇ ਚੰਨ, ਗੁਰਮੁਖ ਸਾਚੇ ਵਿਚ ਸੰਸਾਰਿਆ। ਭਰਮ ਗੜ੍ਹ ਹੰਕਾਰੀ ਭੰਨ, ਦੀਪਕ ਜੋਤ ਕਰੇ ਉਜਿਆਰਿਆ। ਸਾਚਾ ਦੇਵੇ ਨਾਮ ਧਨ, ਨਾ ਕੋਈ ਲੁੱਟੇ ਚੋਰ ਯਾਰਿਆ। ਮਾਤਲੋਕ ਨਾ ਲੱਗੇ ਸੰਨ੍ਹ, ਘਰ ਸਾਚੇ ਆਪ ਟਿਕਾ ਰਿਹਾ। ਭਗਤ ਜਨਾਂ ਹਰਿ ਬੇੜਾ ਬੰਨ੍ਹ, ਪਾਰ ਕਿਨਾਰੇ ਆਪ ਉਤਾਰਿਆ। ਰਸਨਾ ਕਹਿਣਾ ਧੰਨ ਧੰਨ, ਹਰਿ ਸਾਚਾ ਸਿਰਜਨਹਾਰਿਆ। ਏਕਾ ਰਾਗ ਸੁਣਾਏ ਕੰਨ, ਸੋਹੰ ਸਾਚਾ ਰਸਨ ਉਚਾਰਿਆ। ਹਰਿ ਹਰਿ ਭਾਣਾ ਲੈਣਾ ਮੰਨ, ਏਕਾ ਇੱਕੀ ਏਕਾ ਵਾਰਿਆ। ਮਦਿਰਾ ਮਾਸੀ ਦੇਵੇ ਡੰਨ, ਨਾ ਖਾਏ ਹਰਿ ਭੰਡਾਰਿਆ। ਗੁਰਮੁਖ ਸਾਚੇ ਜੋਤ ਜਗਾਏ ਤਨ, ਸਾਚਾ ਨੂਰ ਕਰੇ ਉਜਿਆਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਨਾਮ ਵਰ, ਵਣਜ ਵਪਾਰਾ ਇਕ ਕਰਾ ਰਿਹਾ। ਸਾਚੀ ਇੱਕੀ ਏਕਾ ਵਾਰ, ਪ੍ਰਭ ਵੇਲੇ ਅੰਤਮ ਪਾਈਆ। ਤਿੱਖੀ ਰੱਖੀ ਹਰਿ ਹਰਿ ਧਾਰ, ਮਦਿਰਾ ਮਾਸੀ ਭੇਵ ਨਾ ਰਾਈਆ। ਲੇਖ ਲਿਖੀ ਅਪਰ ਅਪਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਪਹਿਲੀ ਚੇਤਰ ਥਿਤ ਵਿਚਾਰ, ਸੰਮਤ ਗਿਆਰਾਂ ਆਪੇ ਬਣਤ ਬਣਾਈਆ। ਛੱਬੀ ਪੋਹ ਅੰਤ ਵਿਹਾਰ, ਵੀਹ ਸੌ ਤੇਰਾਂ ਬਿਕ੍ਰਮੀ ਆਪ ਕਰਾਈਆ। ਗੁਰਮੁਖ ਸਾਚੇ ਸੰਤ ਦੁਲਾਰ, ਸਾਚੇ ਨਾਮ ਧੁਰ ਧੁਰ ਧਾਮ, ਲਿਖ ਲਿਖ ਲੇਖ ਪੁਜਾਈਆ। ਅੰਮ੍ਰਿਤ ਆਤਮ ਦੇਵੇ ਸਾਚਾ ਜਾਮ, ਹਰਿ ਸਾਚਾ ਆਪ ਪਿਆਈਆ। ਏਕਾ ਮੇਲਾ ਰਮਈਆ ਰਾਮ, ਰਾਮ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ ਦਰ ਘਰ ਸਾਚੇ ਮੇਲਾ ਸਹਿਜ ਸੁਭਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਆਪਣੀ ਸੇਵਾ ਆਪੇ ਰਿਹਾ ਲਗਾਈਆ।

Leave a Reply

This site uses Akismet to reduce spam. Learn how your comment data is processed.