Granth 06 Likhat 044: 27 Poh 2013 Bikarmi Har Bhagat Dwar Jethuwal Jila Amritsar

੨੭ ਪੋਹ ੨੦੧੩ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਗੁਰਮੁਖ ਗਿਰਹਾ ਗੋਬਿੰਦ ਗੜ੍ਹ, ਹਰਿ ਸਾਚੇ ਆਪ ਉਸਾਰਿਆ। ਆਪੇ ਵੇਖੇ ਉਤੇ ਚੜ੍ਹ, ਪਾਰਬ੍ਰਹਮ ਪੁਰਖ ਅਪਾਰਿਆ। ਮਹੱਲ ਅਟੱਲੇ ਬੈਠਾ ਵੜ, ਨਾ ਕੋਈ ਬਣਾਏ ਚਾਰ ਦਿਵਾਰਿਆ। ਸ਼ਬਦ ਘਾੜਨ ਸਾਚਾ ਘੜ, ਆਪ ਆਪਣਾ ਰੂਪ ਵਟਾ ਲਿਆ। ਆਪੇ ਵੇਖੇ ਚੇਤਨ ਜੜ੍ਹ, ਅਸਥੂਲ ਲੇਖੇ ਲਾ ਲਿਆ। ਸੁਰਤ ਸਵਾਣੀ ਰਿਹਾ ਫੜ, ਆਪਣਾ ਕਰਮ ਕਮਾ ਲਿਆ। ਏਕਾ ਅੱਖਰ ਰਿਹਾ ਪੜ੍ਹ, ਸਾਚਾ ਮਾਰਗ ਆਪ ਵਖਾ ਲਿਆ। ਹਰਿਜਨ ਲਾਏ ਆਪਣੇ ਲੜ, ਪੱਲਾ ਆਪਣਾ ਨਾਮ ਫੜਾ ਲਿਆ। ਨਾ ਕੋਈ ਜਾਣੇ ਸੀਸ ਧੜ, ਪੰਜ ਤਤ ਹਰਿ ਮੁਖ ਛੁਪਾ ਲਿਆ। ਹਰਿਜਨ ਸਾਚੇ ਮੰਦਰ ਵੜ, ਸ਼ਬਦ ਸਿੰਘਾਸਣ ਡੇਰਾ ਲਾ ਲਿਆ। ਦਸਮ ਦਵਾਰੀ ਅੱਗੇ ਖੜ੍ਹ, ਗੁਰਮੁਖ ਸਾਜਣ ਆਪ ਮਿਲਾ ਲਿਆ। ਨਾਮ ਰੰਗੀਲੇ ਪਲੰਘ ਉਪਰ ਚੜ੍ਹ, ਹਰਿ ਸਾਚੀ ਸੇਜ ਹੰਢਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਸੰਤ ਦੁਲਾਰੇ, ਆਪ ਕਰਾਏ ਚਰਨ ਪਿਆਰੇ, ਸਾਚੀ ਸੇਵਾ ਇਕ ਜਣਾ ਲਿਆ। ਹਰਿਜਨ ਕਾਇਆ ਸਚ ਘਰ, ਪ੍ਰਭ ਸਾਚਾ ਆਪ ਸੁਹਾਇੰਦਾ। ਆਪੇ ਕਰੇ ਬੰਦ ਦਰ, ਆਪਣੀ ਹੱਥੀਂ ਕੁੰਡਾ ਲਾਇੰਦਾ। ਆਪੇ ਬੈਠਾ ਅੰਦਰ ਵੜ, ਹਰਿ ਸਾਚਾ ਮੁਖ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਚੌਦਾਂ ਦੇਵੇ ਵਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਸੰਮਤ ਚੌਦਾਂ ਕਰ ਤਿਆਰੀ, ਹਰਿ ਚੇਤਨ ਰੂਪ ਸਮਾਇਆ। ਖੜਗ ਖੰਡਾ ਤੇਜ ਕਟਾਰੀ, ਬਸਤਰ ਪੀਲਾ ਤਨ ਛੁਹਾਇਆ। ਚਿੱਟੇ ਅਸਵ ਕਰ ਅਸਵਾਰੀ, ਪਾਰ ਕਿਨਾਰਾ ਇਕ ਵਖਾਇਆ। ਜਗੇ ਜੋਤ ਨਰ ਨਿਰੰਕਾਰੀ, ਵਿਸ਼ਨੂੰ ਰੂਪ ਸਮਾਇਆ। ਬ੍ਰਹਮਾ ਵੇਖੇ ਹਰਿ ਪੁਜਾਰੀ, ਚਾਰੇ ਮੁਖ ਅੱਠੇ ਨੇਤਰ ਰਿਹਾ ਉਠਾਇਆ। ਸ਼ਿਵ ਸ਼ੰਕਰ ਰੋਵੇ ਜ਼ਾਰੋ ਜ਼ਾਰੀ, ਪ੍ਰਭ ਸਾਚੇ ਹੁਕਮ ਸੁਣਾਇਆ। ਕਰੋੜ ਤੇਤੀਸਾ ਕਰੇ ਖੇਲ ਹਰਿ ਜਗਦੀਸਾ, ਸੁਰਪਤ ਰਾਜਾ ਇੰਦ ਹਰਿ ਮੇਲਾ ਗੁਣੀ ਗਹਿੰਦ, ਅਚਰਜ ਖੇਲ ਕਰੇ ਨਿਆਰੀ। ਲੋਕਮਾਤੀ ਹਰਿ ਮਾਰ ਝਾਤ, ਜਨ ਭਗਤਾਂ ਬਣਾਏ ਇਕ ਬਰਾਤ, ਮਸਤਕ ਟਿੱਕਾ ਹੱਥੀਂ ਮਹਿੰਦੀ ਜੋਤ ਲਲਾਟੀ ਤਿਲਕ ਲਗਾਏ ਕਰੇ ਖੇਲ ਨਿਆਰੀ। ਨਾਮ ਕਾਨਾ ਧਰੇ ਹਰਿ ਭਗਵਾਨਾ, ਧੁਰ ਫ਼ਰਮਾਣਾ ਆਪਣੀ ਹੱਥੀਂ ਆਪ ਬੰਧਾਏ, ਗੁਰਮੁਖ ਸਾਚੇ ਸੀਸ ਗੁੰਦਾਏ, ਏਕਾ ਛਤਰ ਝੁਲਾਰੀ। ਬੀਸ ਬੀਸਾ ਹਰਿ ਰਘਰਾਏ, ਇਕ ਇਕੀਸਾ ਰਿਹਾ ਜਗਾਏ, ਕਲਜੁਗ ਤੇਰੀ ਅੰਤਮ ਵਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਵਡਿਆਏ ਏਕਾ ਦੇਵੇ ਨਾਮ ਧੰਨਾ, ਦਰ ਦਰ ਘਰ ਘਰ ਜਾਏ ਵਾਰੋ ਵਾਰੀ। ਦਰ ਦਰ ਘਰ ਘਰ ਸੇਵ ਕਮਾਏ, ਸੇਵਕ ਸੇਵਾਦਾਰੀ। ਗੁਰਮੁਖ ਸਾਚੇ ਆਪ ਤਰਾਏ, ਕਲਜੁਗ ਤੇਰੀ ਅੰਤਮ ਵਾਰੀ। ਮਨਮੁਖ ਜੀਵਾਂ ਰਿਹਾ ਡੁਬਾਏ, ਮੰਞਧਾਰ ਡੂੰਘੇ ਸਾਗਰ ਕੋਈ ਨਾ ਪਾਵੇ ਸਾਰੀ। ਵੇਖੇ ਖੇਲ ਕਾਇਆ ਗਾਗਰ, ਅੰਮ੍ਰਿਤ ਤਾਲ ਹਰਿ ਸੁਹਾਇਆ, ਨਿਰਮਲ ਕਰਮ ਕਰੇ ਉਜਾਗਰ, ਹਰਿਜਨ ਸਾਚਾ ਮੀਤ ਮੁਰਾਰੀ। ਏਕਾ ਵਣਜ ਆਪ ਕਰਾਏ, ਗੁਰਮੁਖ ਬਣਨਾ ਮਾਤ ਸੁਦਾਗਰ, ਸੋਹੰ ਸਾਚੀ ਵਸਤ ਵਖਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਰਾਓ ਰੰਕਾ ਦਵਾਰ ਬੰਕਾ ਏਕਾ ਅੰਕਾ ਆਦਿਨ ਅੰਤਾ ਰਿਹਾ ਉਪਜਾਈ। ਆਦਿਨ ਅੰਤਾ ਹਰਿ ਭਗਵੰਤਾ, ਏਕਾ ਜੋਤ ਜਗਾਈਆ। ਹਰਿਜਨ ਬਣਾਏ ਸਾਚੀ ਬਣਤਾ, ਕਲਜੁਗ ਤੇਰੀ ਰੇਖ ਮਿਟਾਈਆ। ਸਤਿਜੁਗ ਤੇਰੀ ਬਣਾਏ ਬਣਤਾ, ਬਣਾਵਣਹਾਰ ਆਪ ਅਖਵਾਈਆ। ਜੁਗ ਜੁਗ ਮਹਿੰਮਾ ਗਣਤ ਅਗਣਤਾ, ਲੇਖਾ ਲਿਖ ਨਾ ਸਕੇ ਰਾਈਆ। ਨਾ ਕੋਈ ਜਾਣੇ ਕਾਸ਼ੀ ਪੰਡਤਾ, ਵੇਦ ਵਿਆਸਾ ਗਿਆ ਲਿਖਾਈਆ। ਹਰਿਜਨ ਮੇਲਾ ਸਾਚੀ ਸੰਗਤਾ, ਕਲਜੁਗ ਤੇਰੀ ਰੁੱਤ ਸੁਹਾਈਆ। ਕੱਟਣਹਾਰਾ ਭੁੱਖ ਨੰਗਤਾ, ਗਊ ਗਰੀਬਾਂ ਆਪੇ ਗਲੇ ਲਗਾਈਆ। ਮਾਇਆ ਤੋੜੇ ਹੰਕਾਰੀ ਹੰਗਤਾ, ਹਉਮੇ ਰੋਗ ਜਲਾਈਆ। ਦਰ ਦਵਾਰੇ ਜੋ ਜਨ ਆਏ ਮੰਗਤਾ, ਪ੍ਰਭ ਆਤਮ ਇਛਿਆ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਨਾਮ ਵਰ, ਏਕਾ ਰੱਖੇ ਹੱਥ ਵਡਿਆਈਆ। ਸੰਮਤ ਚੌਦਾਂ ਚੜ੍ਹਨਾ ਚੰਦ, ਹਰਿ ਚੰਦਨ ਟਿੱਕਾ ਲਾਇੰਦਾ। ਗੁਰਮੁਖਾਂ ਖ਼ੁਸ਼ੀ ਕਰਾਏ ਬੰਦ ਬੰਦ, ਏਕਾ ਸਿੱਕਾ ਨਾਮ ਚਲਾਇੰਦਾ। ਆਪ ਉਪਜਾਏ ਪਰਮਾਨੰਦ, ਨਿਜ਼ਾਨੰਦ ਆਪ ਵਖਾਇੰਦਾ। ਰਸਨ ਤਜਾਏ ਮਦਿਰਾ ਮਾਸ ਗੰਦ, ਹਰਿ ਬਖ਼ਸ਼ਿੰਦ ਦਇਆ ਕਮਾਇੰਦਾ। ਦੂਈ ਦਵੈਤੀ ਢਾਹੇ ਭਰਮਾਂ ਕੰਧ, ਹਰਿ ਏਕਾ ਧੱਕਾ ਲਾਇੰਦਾ। ਸ਼ਬਦ ਸੁਣਾਏ ਸੁਹਾਗੀ ਛੰਦ, ਪੰਚਮ ਸਖੀਆਂ ਨਾਲ ਰਲਾਇੰਦਾ। ਬਜਰ ਕਪਾਟੀ ਤੋੜੇ ਜੰਦ, ਦੀਪਕ ਜੋਤੀ ਇਕ ਜਗਾਇੰਦਾ। ਪੰਚ ਵਿਕਾਰਾ ਖੰਡ, ਖੰਡਾ ਨਾਮ ਏਕਾ ਵਾਹਿੰਦਾ। ਖੇਲੇ ਖੇਲ ਵਿਚ ਬ੍ਰਹਿਮੰਡ, ਵਰਭੰਡੀ ਲੇਖ ਲਿਖਾਇੰਦਾ। ਲੱਖ ਚੁਰਾਸੀ ਦੇਵਣ ਆਇਆ ਦੰਡ, ਲੇਖਾ ਕੋਇ ਰਹਿਣ ਨਾ ਪਾਇੰਦਾ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਤੋੜ ਘਮੰਡ, ਹਰਿ ਏਕਾ ਡੰਕਾ ਨਾਉਂ ਵਜਾਇੰਦਾ। ਮਨਮੁਖਾਂ ਵੱਢੇ ਅੰਤਮ ਕੰਡ, ਚੰਡ ਪਰਚੰਡਾ ਆਪ ਉਠਾਇੰਦਾ। ਗੁਰਮੁਖਾਂ ਏਕਾ ਨਾਮ ਦੇਵੇ ਵੰਡ, ਧੁਰਦਰਗਾਹੀ ਸਚ ਸੁਗ਼ਾਤ ਲਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਇਕ ਵਰ, ਏਕਾ ਰੰਗਣ ਰੰਗ ਚੜ੍ਹਾਇੰਦਾ। ਕਾਇਆ ਰੰਗਣ ਸਾਚੀ ਚੋਲੀ, ਪ੍ਰਭ ਸਾਚਾ ਆਪ ਰੰਗਾਇੰਦਾ। ਮਨਮੁਖਾਂ ਵਿਆਹੇ ਅੰਤਮ ਬੋਲੀ, ਸੋਹੰ ਡੋਲੀ ਆਪ ਉਠਾਇੰਦਾ। ਗੁਰਮੁਖਾਂ ਮਿਲਾਏ ਹੌਲੀ ਹੌਲੀ, ਜੁਗ ਜੁਗ ਵਿਛੜੇ ਮੇਲ ਮਿਲਾਇੰਦਾ। ਪੂਰੇ ਤੋਲ ਰਿਹਾ ਤੋਲ, ਤੋਲਣਹਾਰਾ ਆਪ ਅਖਵਾਇੰਦਾ। ਲੱਖ ਚੁਰਾਸੀ ਹੋਈ ਗੋਲੀ, ਰਾਏ ਧਰਮ ਹੱਥ ਫੜਾਇੰਦਾ। ਗੁਰਮੁਖ ਸਾਚਾ ਸਦਾ ਅਡੋਲ ਕਦੇ ਨਾ ਡੋਲੀ, ਧੁਰ ਧਰਵਾਸ ਆਪ ਰਖਾਇੰਦਾ। ਸੋਹੰ ਸ਼ਬਦ ਸੁਣਾਏ ਸਾਚੀ ਬੋਲੀ, ਸਤਿ ਪੁਰਖ ਨਿਰੰਜਣ ਆਪੇ ਆਪ ਅਲਾਇੰਦਾ। ਕਲਜੁਗ ਤੇਰੀ ਅੰਤਮ ਖੇਲੇ ਹੋਲੀ, ਆਪ ਆਪਣੀ ਰਚਨ ਰਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਆਤਮ ਵੇਖੇ ਦਰ, ਆਪ ਆਪਣੀ ਦਇਆ ਕਮਾਇੰਦਾ। ਸਤਿ ਪੁਰਖ ਨਿਰੰਜਣ ਜੋਤ ਧਰ, ਸਤਿ ਧਰਮ ਰਿਹਾ ਝੁਲਾਈਆ। ਵਰਨ ਗੋਤ ਇਕ ਕਰ, ਊਚਾ ਨੀਚਾਂ ਭੇਵ ਮਿਟਾਈਆ। ਮਨਮੁਖ ਕੋਟੀ ਕੋਟ ਕਰ, ਅੰਤਮ ਕਲਜੁਗ ਰਿਹਾ ਭੁਲਾਈਆ। ਗੁਰਮੁਖ ਚੋਟੀ ਆਪ ਚੜ੍ਹ, ਸੋਇਆ ਰਿਹਾ ਆਪ ਜਗਾਈਆ। ਨਾਮ ਸੋਟੀ ਹੱਥ ਫੜ, ਆਪਣੇ ਹੱਥ ਉਠਾਈਆ। ਏਕਾ ਅੱਖਰ ਆਪੇ ਪੜ੍ਹ, ਹਰਿਜਨ ਸਾਚੇ ਰਿਹਾ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਸਾਚੀ ਬਣਤ ਬਣਾਈਆ। ਸਤਿ ਪੁਰਖ ਨਿਰੰਜਣ ਕਰ ਆਕਾਰਾ, ਜੋਤੀ ਨੂਰ ਉਪਾਇੰਦਾ। ਆਪ ਆਪਣਾ ਕਰ ਪਸਾਰਾ, ਲੱਖ ਚੁਰਾਸੀ ਆਪ ਸਮਾਇੰਦਾ। ਆਪੇ ਵਸਿਆ ਸਭ ਤੋਂ ਬਾਹਰਾ, ਹਰ ਘਟ ਰੂਪ ਵਟਾਇੰਦਾ। ਜੁਗ ਜੁਗ ਲਏ ਮਾਤ ਅਵਤਾਰਾ, ਜਗਤ ਜੁਗੀਸ਼ਰ ਆਪ ਅਖਵਾਇੰਦਾ। ਏਕਾ ਖੋਲ੍ਹੇ ਨਾਮ ਭੰਡਾਰਾ, ਵਡ ਭੰਡਾਰੀ ਆਪ ਹੋ ਆਇੰਦਾ। ਗੁਰਮੁਖ ਮੰਗਣ ਚਰਨ ਦਵਾਰਾ, ਸਾਚੀ ਭਿਛਿਆ ਝੋਲੀ ਪਾਇੰਦਾ। ਆਪੇ ਦੇਵੇ ਵਾਰੋ ਵਾਰਾ, ਦੋਵੇਂ ਹੱਥੀਂ ਵੰਡ ਵੰਡਾਇੰਦਾ। ਮਨਮੁਖ ਜੀਵਾਂ ਵੱਢੇ ਕੰਡ ਸੋਹੰ ਫੜੇ ਤਿੱਖਾ ਆਰਾ, ਲੱਖ ਚੁਰਾਸੀ ਚੀਰ ਚਿਰਾਇੰਦਾ। ਨਾਮ ਖੰਡਾ ਤੇਜ ਕਟਾਰਾ, ਕੱਖਾਂ ਕੱਖ ਉਡਾਇੰਦਾ। ਵੇਦ ਅਥਰਬਣ ਆਈ ਹਾਰਾ, ਅੱਲਾ ਨਾਅਰਾ ਏਕਾ ਲਾਇੰਦਾ। ਸੰਗ ਮੁਹੰਮਦ ਯਾਰ ਚਾਰਾ, ਹੂ ਹੂ ਕਰ ਕੁਰਲਾਇੰਦਾ। ਪੀਰ ਪੈਗੰਬਰ ਹੋਵਣ ਛਾਰਾ, ਪ੍ਰਭ ਵੇਲਾ ਅੰਤ ਲਿਆਇੰਦਾ। ਅੰਜੀਲ ਕੁਰਾਨਾਂ ਸੁਣ ਪੁਕਾਰਾ, ਸੁੰਨੀ ਸੁੰਨਤ ਮਿਟਾਇੰਦਾ। ਈਸਾ ਵੇਖੇ ਅੱਖ ਉਘਾੜਾ, ਮੂਸਾ ਸੀਸ ਝੁਕਾਇੰਦਾ। ਯਸੂ ਤੇਰਾ ਲੰਬਾ ਦਾਹੜਾ, ਹਰਿ ਆਪਣਾ ਚਰਨ ਛੁਹਾਇੰਦਾ। ਜ਼ਿਮੀ ਅਸਮਾਨਾਂ ਤੁੱਟੇ ਪਾੜਾ, ਹਰਿ ਏਕਾ ਗੜ੍ਹ ਬਣਾਇੰਦਾ। ਧਰਤਮਾਤ ਤੇਰਾ ਜਗਤ ਅਖਾੜਾ, ਵਰਭੰਡੀ ਆਪ ਬਣਾਇੰਦਾ। ਆਪ ਉਠਾਏ ਅਗੰਮੀ ਧਾੜਾ, ਦਿਸ ਕਿਸੇ ਨਾ ਆਇੰਦਾ। ਲੁੱਟੀ ਜਾਏ ਦਿਨ ਦਿਹਾੜਾ, ਆਪੇ ਲੇਖ ਲਿਖਾਇੰਦਾ। ਉਚੇ ਟਿੱਲੇ ਵੇਖੇ ਜੰਗਲ ਜੂਹ ਉਜਾੜ ਪਹਾੜਾ, ਡੂੰਘੀ ਕੰਦਰ ਫੋਲ ਫੁਲਾਇੰਦਾ। ਆਪ ਚਬਾਏ ਆਪਣੀ ਦਾੜ੍ਹਾ, ਬੇਮੁਖ ਕੱਢੇ ਹਾੜਾ, ਲੱਖ ਚੁਰਾਸੀ ਕੋਈ ਨਾ ਅੰਤ ਬਚਾਇੰਦਾ। ਧੁਰ ਦਰਗਾਹੀ ਸਾਚਾ ਲਾੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਬਣਤ ਬਣਾਇੰਦਾ। ਕਲਜੁਗ ਅੰਤਮ ਬਣਤ ਬਣਾਈ, ਹਰਿ ਸਾਚੀ ਜੋਤ ਜਗਾਈਆ। ਸਤਿ ਪੁਰਖ ਨਿਰੰਜਣ ਕਰ ਕੁੜਮਾਈ, ਹੰਗਤਾ ਵਿਚ ਸਮਾਈਆ। ਦਿਵਸ ਰੈਣ ਵੱਜੇ ਵਧਾਈ, ਗੁਰ ਗੋਬਿੰਦੇ ਹੋਈ ਕੁੜਮਾਈ, ਦਰ ਸਾਚਾ ਮੰਗਲ ਗਾਈਆ। ਲੋਕਮਾਤ ਨਾ ਹੋਏ ਜੁਦਾਈ, ਆਪੇ ਮੇਲੇ ਚਾਈਂ ਚਾਈਂ, ਦਰ ਦਵਾਰ ਬੰਕ ਸੁਹਾਈਆ। ਗੁਰਮੁਖਾਂ ਪਕੜ ਉਠਾਏ ਫੜ ਫੜ ਬਾਂਹੀਂ, ਵੇਲੇ ਅੰਤ ਕੰਤ ਸੰਤ ਭਗਵੰਤ ਜੀਵ ਜੰਤ ਆਪਣੀ ਗੋਦ ਉਠਾਈਆ। ਏਕਾ ਸ਼ਬਦ ਰਸਨਾ ਜਿਹਵਾ ਜਣਾਏ ਮਣੀਆ ਮੰਤ, ਸੋਹੰ ਓਅੰ ਏਕਾ ਸੋ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਰੇ ਸੰਤ ਦੁਲਾਰ, ਕਰ ਕਿਰਪਾ ਕਲ ਜਾਏ ਤਾਰ, ਏਕਾ ਰੰਗਣ ਨਾਮ ਚੜ੍ਹਾਈਆ। ਰੰਗਣ ਚਾੜ੍ਹੇ ਨਾਮ ਗੁਲਾਲਾ, ਹਰਿ ਸਾਚਾ ਰੰਗਣ ਆਇਆ। ਗੁਰਮੁਖ ਸਾਚਾ ਛੋਟਾ ਬਾਲਾ, ਪ੍ਰਭ ਆਪਣੀ ਗੋਦ ਉਠਾਇਆ। ਉਪਰ ਦੇਵੇ ਨਾਮ ਦੁਸ਼ਾਲਾ, ਦਿਸ ਕਿਸੇ ਨਾ ਆਇਆ। ਜੁਗ ਜੁਗ ਚਲੇ ਅਵੱਲੜੀ ਚਾਲਾ, ਭੇਖਾਧਾਰੀ ਭੇਖ ਵਟਾਇਆ। ਆਪੇ ਸ਼ਾਹ ਆਪੇ ਕੰਗਾਲਾ, ਦਰ ਦਰਵੇਸ਼ ਦੀਨ ਦਿਆਲਾ, ਏਕਾ ਏਕ ਜੋਤ ਨਿਰੰਜਣ ਹੋ ਪਰਤੱਖ ਗੁਰਮੁਖਾਂ ਦਰ ਦਵਾਰ ਰਿਹਾ ਜਗਾਇਆ। ਰਾਜ ਰਾਜਾਨਾਂ ਦਰ ਦਰ ਘਰ ਘਰ ਕਰੇ ਸੱਖ, ਗੁਰਮੁਖ ਸਾਚੇ ਕਰੇ ਵੱਖ, ਸੰਮਤ ਚੌਦਾਂ ਲਏ ਰੱਖ, ਪ੍ਰਭ ਸਾਚਾ ਲੇਖ ਲਿਖਾਇਆ। ਲੱਖ ਚੁਰਾਸੀ ਦੇਵੇ ਮਥ, ਮਨਮੁਖ ਜੀਵਾਂ ਪਾਵੇ ਨੱਥ, ਪਰਗਟ ਹੋ ਹਰਿ ਸਮਰਥ, ਅਚਰਜ ਅਚਰਜ ਅਚਰਜ ਖੇਲ ਰਚਾਇਆ। ਗੁਰਮੁਖਾਂ ਦੇਵੇ ਏਕਾ ਏਕ ਸਾਚੀ ਵੱਥ, ਧੁਰ ਦਰਗਾਹੀ ਲੈ ਕੇ ਆਇਆ। ਲੇਖਾ ਲੇਖ ਚੁੱਕੇ ਸੀਆਂ ਸਾਢੇ ਤਿੰਨ ਤਿੰਨ ਹੱਥ, ਆਵਣ ਜਾਵਣ ਡਰਨ ਮਰਨ ਗੇੜ ਚੁਕਾਇਆ। ਨਾਮ ਚੜ੍ਹਾਏ ਸਾਚੇ ਰਥ, ਸਾਚਾ ਮਾਰਗ ਰਿਹਾ ਚਲਾਇਆ। ਸਗਲ ਵਸੂਰੇ ਜਾਇਣ ਲੱਥ, ਜਿਸ ਜਨ ਦਰ ਦਵਾਰੇ ਦਰਸ਼ਨ ਪਾਇਆ। ਜੁਗ ਜੁਗ ਮਹਿੰਮਾ ਅਕਥਨਾ ਅਕੱਥ, ਕਥਨੀ ਕਥ ਨਾ ਸਕੇ ਰਾਇਆ। ਜੋਤੀ ਜੋਤ ਹਰਿ ਪ੍ਰਤੱਖ, ਕਲਜੁਗ ਰਾਵਣ ਹਰਿ ਹਰਿ ਰਾਮਾ ਅੰਤ ਮਿਟਾਵਣ ਆਇਆ। ਲੰਕਾ ਗੜ੍ਹ ਉਡੇ ਕੱਖ, ਸਾਚਾ ਡੋਰੂ ਡੰਕ ਵਜਾਵਣ ਆਇਆ। ਕੋਇ ਨਾ ਸਕੇ ਕਿਸੇ ਰੱਖ, ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਬੈਠੇ ਮੁਖ ਛੁਪਾਇਆ। ਪਰਗਟ ਹੋ ਹਰਿ ਪਰਤੱਖ, ਗੁਰਮੁਖਾਂ ਸਿਰ ਰੱਖੇ ਹੱਥ, ਪੰਚਮ ਜੇਠੀ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਆਪ ਹੋ ਆਇਆ। ਨਰਾਇਣ ਨਰ ਹਰਿ ਨਿਰੰਕਾਰਾ, ਜੋਤੀ ਜੋਤ ਸਵਾਈਆ। ਕਲਜੁਗ ਅੰਤਮ ਕਰ ਅਕਾਰਾ, ਗੋਬਿੰਦ ਕਾਇਆ ਰੂਪ ਵਟਾਇਆ। ਖੇਲੇ ਖੇਲ ਜਗਤ ਖਿਲਾਰਾ, ਵਾਲੀ ਹਿੰਦੇ ਰਿਹਾ ਜਗਾਈਆ। ਪਾਰਬ੍ਰਹਮ ਪ੍ਰਭ ਭੇਵ ਅਪਾਰਾ, ਗੁਣੀ ਗਹਿੰਦੇ ਵਡ ਵਡਿਆਈਆ। ਦੇਵੀ ਦੇਵ ਕਰਨ ਨਿਮਸਕਾਰਾ, ਕਰੋੜ ਤੇਤੀਸਾ ਬੈਠੇ ਸਿਰ ਝੁਕਾਈਆ। ਸ਼ਿਵ ਸ਼ੰਕਰ ਮੰਗੇ ਬਣ ਭਿਖਾਰਾ, ਦੇਵਣਹਾਰ ਹਰਿ ਰਘੁਰਾਈਆ। ਬ੍ਰਹਮਾ ਬਣੇ ਲੇਖ ਲਿਖਾਰਾ, ਚਾਰ ਵੇਦਾਂ ਰਿਹਾ ਲਿਖਾਈਆ। ਚਾਰੇ ਵੇਦ ਅੰਤ ਕਿਨਾਰਾ, ਪ੍ਰਭ ਸਾਚਾ ਰਿਹਾ ਕਰਾਈਆ। ਇਕ ਕਰਾਏ ਨਾਮ ਜੈਕਾਰਾ, ਲੇਖਾ ਲਿਖ ਨਾ ਸਕੇ ਰਾਈਆ। ਜੁਗ ਚੌਥੇ ਤੇਰੀ ਅੰਤਮ ਪਾਵੇ ਸਾਰਾ, ਅਥਰਬਣ ਅੱਲਾ ਦਏ ਦੁਹਾਈਆ। ਪਰਗਟ ਹੋਏ ਨਰ ਅਵਤਾਰਾ, ਇਕ ਇਕੱਲਾ ਜੋਤ ਜਗਾਈਆ। ਪੁਰੀਆਂ ਲੋਆਂ ਦਏ ਹੁਲਾਰਾ, ਬ੍ਰਹਿਮੰਡੀ ਮੇਟ ਮਿਟਾਈਆ। ਆਪੇ ਉਤਪਤ ਕਰ ਸੰਸਾਰਾ, ਆਪੇ ਲਏ ਖਪਾਈਆ। ਬ੍ਰਹਮਾ ਕਵਲਾ ਕਰ ਉਸਾਰਾ, ਅੰਤਮ ਆਪੇ ਢਾਹੀਆ। ਤ੍ਰੈਗੁਣ ਮਾਇਆ ਤਤ ਨਿਰੰਕਾਰਾ, ਤਤ ਸਤਿ ਵਿਚ ਸਮਾਈਆ। ਪੰਚ ਤਤ ਹਰਿ ਦੇਹ ਉਧਾਰਾ, ਵਰਭੰਡੀ ਰਚਨ ਰਚਾਈਆ। ਸ਼ਬਦ ਖੰਡਾ ਤੇਜ ਕਟਾਰਾ, ਵੇਲੇ ਅੰਤਮ ਆਪਣਾ ਵਾਹੀਆ। ਲੱਖ ਚੁਰਾਸੀ ਕੋਇ ਨਾ ਕਰੇ ਮਾਤ ਅਧਾਰਾ, ਕਲਜੁਗ ਮੇਟੇ ਲੱਗੀ ਮਸਤਕ ਛਾਹੀਆ। ਗੁਰਮੁਖਾਂ ਬਖ਼ਸ਼ੇ ਚਰਨ ਪਿਆਰਾ, ਹਰਿ ਦਾਤਾ ਧੁਰਦਰਗਾਹੀਆ। ਸੋਹੰ ਦੇਵੇ ਭਗਤ ਭੰਡਾਰਾ, ਜਗਤ ਵਿਦਿਆ ਮੂਲ ਚੁਕਾਈਆ। ਏਕਾ ਆਏ ਏਕੰਕਾਰਾ, ਏਕਾ ਰੂਪ ਸਮਾਈਆ। ਚਾਰ ਵਰਨ ਵਸਾਏ ਇਕ ਦਵਾਰਾ, ਰਾਓ ਰੰਕ ਏਕਾ ਧਾਮ ਸੁਹਾਈਆ। ਆਪ ਲਗਾਏ ਸਚ ਦਰਬਾਰਾ, ਸਚ ਸੁਲਤਾਨ ਆਪ ਹੋ ਜਾਈਆ। ਨੌ ਖੰਡ ਪ੍ਰਿਥਮੀ ਇਕ ਘਰ ਬਾਹਰਾ, ਸੱਤਾਂ ਦੀਪਾਂ ਚਾਰ ਦਿਵਾਰ ਬਣਾਈਆ। ਏਕਾ ਛਤਰ ਝੁੱਲੇ ਸੀਸ ਅਪਰ ਅਪਾਰਾ, ਪੰਚਮ ਮੁਖੀ ਆਪ ਰਖਾਈਆ। ਗੁਰਮੁਖ ਸਾਚੇ ਸੰਤ ਦੁਲਾਰਾ, ਪ੍ਰਭ ਆਪਣੇ ਰੰਗ ਰੰਗਾਈਆ। ਪੰਚਾਂ ਬੰਨ੍ਹੇ ਸੀਸ ਦਸਤਾਰਾ, ਸੋਹੰ ਟਿੱਕਾ ਮਸਤਕ ਲਾਈਆ। ਕਲਜੁਗ ਅੰਤਮ ਆਈ ਹਾਰਾ, ਝੂਠਾ ਸਿੱਕਾ ਰਿਹਾ ਮੁਕਾਈਆ। ਸਤਿਜੁਗ ਆਇਆ ਦਰ ਦਵਾਰਾ, ਪ੍ਰਭ ਸਾਚੀ ਭਿਛਿਆ ਪਾਈਆ। ਸੋਹੰ ਭਰਿਆ ਇਕ ਭੰਡਾਰਾ, ਗੁਰਮੁਖਾਂ ਰਿਹਾ ਵਰਤਾਈਆ। ਸੇਵਕ ਸੇਵਾ ਕਰਨੇਹਾਰਾ, ਬਾਲ ਅਵਸਥਾ ਰਿਹਾ ਕਮਾਈਆ। ਦੇਵੀ ਦੇਵ ਹਰਨੇਹਾਰਾ, ਦੇਵਤ ਦੇਵ ਆਪ ਹੋ ਜਾਈਆ। ਜੁਗ ਜੁਗ ਕਰਨੀ ਕਰਨੇਹਾਰਾ, ਕਰਨਹਾਰ ਆਪ ਅਖਵਾਈਆ। ਗੁਰਮੁਖ ਸਾਚਾ ਤਰਨੇਹਾਰਾ, ਪ੍ਰਭ ਬੇੜਾ ਬੰਨੇ ਲਾਈਆ। ਮਨਮੁਖ ਮਨ ਮਰਨੇ ਵਾਲਾ, ਵੇਲਾ ਅੰਤਮ ਨੇੜ ਵਖਾਈਆ। ਹਰਿਜਨ ਭਾਣਾ ਜਰਨੇ ਵਾਲਾ, ਪ੍ਰਭ ਚਰਨੀ ਓਟ ਰਖਾਈਆ। ਕਲਜੁਗ ਅੰਤਮ ਡਰਨੇ ਵਾਲਾ, ਜੂਠ ਝੂਠ ਬੈਠਾ ਭਾਰ ਉਠਾਈਆ। ਸਤਿਜੁਗ ਸਾਚਾ ਚੰਦ ਚੜ੍ਹਨੇ ਵਾਲਾ, ਪ੍ਰਭ ਸਾਚੀ ਜੋਤ ਕਰੇ ਰੁਸ਼ਨਾਈਆ। ਚਾਰ ਵਰਨਾਂ ਏਕਾ ਘਾੜ ਘੜਨੇ ਵਾਲਾ, ਹਰਿ ਸ਼ਬਦੀ ਬਣਤ ਬਣਾਈਆ। ਚਿੱਟੇ ਅਸਵ ਧੁਰਦਰਗਾਹੀ ਚੜ੍ਹਨੇ ਵਾਲਾ, ਹਰਿ ਸ਼ਬਦੀ ਬਣਤ ਬਣਾਈਆ। ਚਿੱਟੇ ਅਸਵ ਧੁਰ ਦਰਗਾਹੀ ਚੜ੍ਹਨੇ ਵਾਲਾ, ਹਰਿ ਸ਼ਬਦੀ ਨਿਹਕਲੰਕੀ ਜੋਤ ਜਗਾਈਆ। ਸੰਤ ਸੁਹੇਲੇ ਅੰਦਰ ਵੜ ਫੜਨੇ ਵਾਲਾ, ਦਸਮ ਦਵਾਰੀ ਕੁੰਡਾ ਲਾਹੀਆ। ਲੱਖ ਚੁਰਾਸੀ ਨਾਲ ਲੜਨੇ ਵਾਲਾ, ਸ਼ਬਦ ਖੰਡਾ ਰਿਹਾ ਉਠਾਈਆ। ਪੰਜ ਕਟਾਰੀ ਹੱਥੀਂ ਫੜਨੇ ਵਾਲਾ, ਗੁਰ ਗੋਬਿੰਦਾ ਰਿਹਾ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਨਾਮ ਵਰ, ਵਰ ਦਾਤਾ ਆਪ ਅਖਵਾਈਆ। ਕਲਜੁਗ ਮਾਇਆ ਦਾਸ ਕਰ, ਗੁਰਮੁਖਾਂ ਸੇਵਾ ਲਾਈਆ। ਪ੍ਰਭ ਪੂਰਨ ਆਏ ਆਸ ਕਰ, ਤ੍ਰਿਸ਼ਨਾ ਭੁੱਖ ਮਿਟਾਈਆ। ਏਕਾ ਸੋਹੰ ਸ਼ਬਦ ਸਵਾਸ ਧਰ, ਆਪ ਆਪਣਾ ਦਏ ਜਣਾਈਆ। ਕਾਇਆ ਮੰਡਲ ਰਾਸ ਕਰ, ਨਿਰਮਲ ਜੋਤੀ ਦਏ ਜਗਾਈਆ। ਨਿਜ ਘਰ ਆਤਮ ਵਾਸ ਹਰਿ, ਦਿਵਸ ਰੈਣ ਦਰਸ ਦਿਖਾਈਆ। ਮਦਿਰਾ ਮਾਸ ਬਾਹਰ ਧਰ, ਬੇਮੁਖ ਦਰ ਦਵਾਰ ਦੁਰਕਾਈਆ। ਗੁਰਮੁਖ ਨੁਹਾਏ ਸਾਚੇ ਸਰ, ਚਰਨ ਧੂੜ ਰਿਹਾ ਰਮਾਈਆ। ਦਰ ਦਵਾਰਾ ਬੰਦ ਕਰ, ਗੁਰਮੁਖ ਆਪਣੀ ਗੋਦ ਉਠਾਈਆ। ਮਨਮੁਖ ਜੀਵਾਂ ਆਵੇ ਡਰ, ਕਾਗ ਵਾਂਗ ਰਹੇ ਕੁਰਲਾਈਆ। ਆਪਣੀ ਕਿਰਪਾ ਰਿਹਾ ਕਰ, ਚੌਦਾਂ ਲੋਕਾਂ ਚੌਦਾਂ ਹੱਟ ਖੁਲ੍ਹਾਈਆ। ਚੌਦਾਂ ਤਬਕਾਂ ਮਾਰੇ ਮਾਰ, ਸੰਮਤ ਚੌਦਾਂ ਵੇਖ ਵਖਾਈਆ। ਗੁਰਮੁਖਾਂ ਤਨ ਪਹਿਨਾਏ ਹਾਰ, ਆਪਣੀ ਹੱਥੀਂ ਸੋਹਣਾ ਸ਼ਿੰਗਾਰ ਕਰਾਈਆ। ਇਕ ਕਰਾਏ ਵਣਜ ਵਪਾਰ, ਦੂਸਰ ਕਿਸੇ ਹੱਥ ਨਾ ਆਈਆ। ਮਾਇਆ ਮਮਤਾ ਮੋਹ ਨਿਵਾਰ, ਸ਼ਬਦ ਭੰਡਾਰਾ ਰਿਹਾ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ, ਆਪਣੀ ਹੱਥੀਂ ਫੂਲਨ ਬਰਖਾ ਲਾਈਆ। ਗੁਰ ਗੋਬਿੰਦਾ ਮਾਤ ਫੁਲਵਾੜੀ, ਲੋਕਮਾਤ ਲਗਾਇੰਦਾ। ਪਹਿਲੀ ਚੇਤਰ ਕਰ ਤਿਆਰੀ, ਆਤਮ ਕਾਇਆ ਸਿੰਚ ਵਖਾਇੰਦਾ। ਸੋਹੰ ਬੂਟਾ ਲਾਏ ਅਪਰ ਅਪਾਰੀ, ਅੰਤਮ ਵੇਲੇ ਫਲ ਖਵਾਇੰਦਾ। ਆਪੇ ਹੋਵੇ ਪਹਿਰੇਦਾਰੀ, ਕਲਜੁਗ ਕਾਗ ਨਾ ਕੋਈ ਆਇੰਦਾ। ਸ਼ਬਦ ਸਿੰਘਾਸਣ ਹਰਿ ਨਿਰੰਕਾਰੀ, ਏਕਾ ਆਪ ਸੁਹਾਇੰਦਾ। ਦਹਿ ਦਿਸ਼ਾ ਵੇਖੇ ਮਾਰ ਉਡਾਰੀ, ਹਰਿ ਸਾਚਾ ਬਾਜ ਉਡਾਇੰਦਾ। ਸੰਮਤ ਚੌਦਾਂ ਤੇਰੀ ਵਾਰੀ, ਗੁਰਮੁਖਾਂ ਮਾਣ ਦਵਾਇੰਦਾ। ਸਤਿਜੁਗ ਸਾਚੇ ਪੈਜ ਸਵਾਰੀ, ਲੋਕਮਾਤੀ ਨੀਂਹ ਰਖਾਇੰਦਾ। ਆਪੇ ਬੰ੍ਹਨੇ ਆਪਣੀ ਧਾਰੀ, ਅੰਮ੍ਰਿਤ ਆਤਮ ਮੇਘ ਬਰਸਾਇੰਦਾ। ਆਪ ਸੁਹਾਏ ਬੰਕ ਦਵਾਰੀ, ਦਰ ਦਵਾਰੇ ਚਰਨ ਛੁਹਾਇੰਦਾ। ਸੰਗਤ ਜਾਏ ਹਰਿ ਬਲਿਹਾਰੀ, ਸਾਚਾ ਮੇਲਾ ਮੇਲ ਮਿਲਾਇੰਦਾ। ਏਕਾ ਇੱਕੀ ਕਰ ਤਿਆਰੀ, ਇਕ ਇਕੱਲਾ ਸੇਵ ਕਮਾਇੰਦਾ। ਗੁਰਮੁਖਾਂ ਚੋਲੀ ਤਨ ਸ਼ਿੰਗਾਰੀ, ਸਾਚੀ ਰੰਗਣ ਰੰਗ ਰੰਗਾਇੰਦਾ। ਸਿੰਘ ਦਰਸ਼ਨ ਰਹਿਣਾ ਨਾਲ ਲਿਖਾਰੀ, ਪੰਚਮ ਮੀਤਾ ਸੰਗ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਇੰਦਾ। ਸੋਹੰ ਸ਼ਬਦ ਸੁਣਾਏ ਸਾਚੀ ਗੀਤਾ, ਨਾਮ ਨਿਧਾਨ ਗੁਰਮੁਖ ਵਿਰਲੇ ਪੀਤਾ। ਹਰਿ ਆਇਆ ਚਰਨ ਦਵਾਰੀ, ਦੋ ਜਹਾਨੀ ਸਦਾ ਜੀਤਾ। ਪ੍ਰਭ ਸਾਚੇ ਪੈਜ ਸਵਾਰੀ। ਸਤਿਜੁਗ ਤੇਰੀ ਸਾਚੀ ਰੀਤਾ, ਚਲੇ ਚਲਾਏ ਵਿਚ ਸੰਸਾਰੀ। ਕਲਜੁਗ ਤੇਰੀ ਪਰਖੇ ਨੀਤਾ, ਵੇਲੇ ਅੰਤਮ ਆਈ ਹਾਰੀ। ਹਰਿਜਨ ਹੋਏ ਪਤਤ ਪੁਨੀਤਾ, ਦੋਏ ਜੋੜ ਕਰੇ ਨਿਮਸਕਾਰੀ। ਊਚ ਨੀਚ ਨਾ ਜਾਣੇ ਕੋਈ ਹਸਤ ਕੀਟਾ, ਰਾਓ ਰੰਕ ਏਕਾ ਦਰ ਬਹਾਲੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਭੰਡਾਰੇ ਰਿਹਾ ਭਰ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਵਿਚ ਜਹਾਨਾਂ ਕਰੇ ਖਾਲੀ। ਰਾਜ ਰਾਜਾਨਾਂ ਆਈ ਹਾਰ, ਵੇਲਾ ਅੰਤਮ ਆਇੰਦਾ। ਸ਼ਾਹ ਸੁਲਤਾਨਾਂ ਮਾਰੇ ਮਾਰ, ਨਾ ਕੋਈ ਮਾਤ ਛੁਡਾਇੰਦਾ। ਗੁਰਮੁਖਾਂ ਹੱਥੀਂ ਬੰਨ੍ਹੇ ਗਾਨਾ, ਗੁਣ ਨਿਧਾਨਾ ਦਇਆ ਕਮਾਇੰਦਾ। ਜੋਤ ਸਰੂਪੀ ਪਹਰਿਆ ਬਾਣਾ, ਨਾਮ ਖੰਡਾ ਨਾਲ ਰਖਾਇੰਦਾ। ਆਪੇ ਹੋਇਆ ਜਾਣੀ ਜਾਣਾ, ਬ੍ਰਹਿਮੰਡਾਂ ਖੋਜ ਖੁਜਾਇੰਦਾ। ਸੰਮਤ ਚੌਦਾਂ ਦੇਵੇ ਮਾਣਾ, ਗੁਰਮੁਖਾਂ ਮੇਲਾ ਹਰਿ ਭਗਵਾਨਾ, ਆਪ ਆਪਣੀ ਸਰਨ ਰਖਾਇੰਦਾ। ਨਾਮ ਰੰਗਾਏ ਸੱਤ ਰੰਗ ਨਿਸ਼ਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਮਾਤ ਵਰ, ਆਪ ਆਪਣੀ ਦਇਆ ਕਮਾਇੰਦਾ। ਸੰਮਤ ਚੌਦਾਂ ਚੜ੍ਹ ਕੇ ਆਏ, ਵੇਖੇ ਖੇਲ ਅਗੰਮਾ। ਕਲਜੁਗ ਮਾਇਆ ਸੜ ਕੇ ਆਏ, ਨਾ ਕੋਈ ਪਵਣ ਸਵਾਸੀ ਦਮਾ। ਓਅੰਕਾਰਾ ਏਕਾ ਅੱਖਰ ਪੜ੍ਹ ਕੇ ਆਏ, ਧਰਤ ਮਾਤ ਆਕਾਸ਼ ਰਹਾਏ, ਆਪ ਟਿਕਾਏ ਬਿਨ ਬਿਨ ਥੰਮ੍ਹਾ। ਚਿੱਟੇ ਅਸਵ ਚੜ੍ਹ ਕੇ ਆਏ, ਗੁਰਮੁਖ ਤੇਰੇ ਦਰ ਦਵਾਰੇ ਖੜ ਕੇ ਆਏ, ਪੰਜਾਂ ਨਾਲ ਲੜ ਕੇ ਆਏ, ਨਾ ਮਰੇ ਨਾ ਕਦੇ ਜੰਮਾ। ਆਪਣਾ ਘਾੜਨ ਘੜ ਕੇ ਆਏ, ਗੁਰ ਗੋਬਿੰਦੇ ਅੰਦਰ ਵੜ ਕੇ ਆਏ, ਲੱਖ ਚੁਰਾਸੀ ਆਪ ਬਣਾਏ ਆਪਣਾ ਤਮਾ। ਕਾਲ ਮਹਾਂਕਾਲ ਹੱਥ ਫੜ ਕੇ ਆਏ, ਸ਼ਬਦ ਡੰਡਾ ਸੀਸ ਜੜ ਕੇ ਆਏ, ਜੁਗ ਜੁਗ ਜਾਣੇ ਆਪਣਾ ਕੰਮਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਏਕਾ ਵਰ, ਮਨਮੁਖ ਕੌੜਾ ਰੀਠਾ ਭੰਨਾ। ਗੁਰਮੁਖ ਸਾਚੇ ਜਾਣਾ ਜਾਗ, ਹਰਿ ਸਾਚਾ ਆਪ ਜਗਾਇੰਦਾ। ਪਹਿਲੀ ਚੇਤਰ ਪਕੜੇ ਵਾਗ, ਡੋਰੀ ਆਪਣੇ ਹੱਥ ਰਖਾਇੰਦਾ। ਆਪ ਬਣਾਏ ਹੰਸ ਕਾਗ, ਚੋਰੀ ਚੋਰੀ ਵੇਖ ਵਖਾਇੰਦਾ। ਦੀਪਕ ਜੋਤੀ ਜਗੇ ਚਿਰਾਗ, ਦੀਵਾ ਬੱਤੀ ਨਾ ਕੋਈ ਰਖਾਇੰਦਾ। ਸੋਹੰ ਬੰਨ੍ਹੇ ਸਾਚਾ ਤਾਗ, ਦੋ ਜਹਾਨੀ ਤੰਦ ਬੰਨ੍ਹਾਇੰਦਾ। ਦੂਰ ਦੁਰਾਡਾ ਆਇਆ ਭਾਗ, ਮਾਤਲੋਕੀ ਜੋਤ ਜਗਾਇੰਦਾ। ਸਤਿਗੁਰ ਪੂਰਾ ਗਿਆ ਜਾਗ, ਗੁਰਮੁਖ ਸਾਚੇ ਆਪ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਮੇਲਾ ਇਕ ਦਰ, ਬੰਕ ਦਵਾਰ ਆਪ ਸੁਹਾਇੰਦਾ। ਬੰਕ ਦਵਾਰਾ ਧੰਨ ਹੈ, ਗੁਰ ਸਤਿਗੁਰ ਸਾਚੀ ਟੇਕ। ਹਰਿਜਨ ਆਤਮ ਜਾਏ ਮੰਨ ਹੈ, ਪ੍ਰਭ ਕਾਇਆ ਕਰੇ ਬਿਬੇਕ। ਏਕਾ ਰਾਗ ਸੁਣਾਏ ਕੰਨ ਹੈ, ਕਲਜੁਗ ਮਾਇਆ ਨਾ ਲਾਏ ਸੇਕ। ਸਦੀ ਚੌਧਵੀਂ ਸੰਮਤ ਚੌਦਾਂ ਪਾਰਬ੍ਰਹਮੀ ਚੜ੍ਹਿਆ ਚੰਨ ਹੈ, ਲੋਆਂ ਪੁਰੀਆਂ ਉਪਰ ਬੈਠਾ ਰਿਹਾ ਵੇਖ। ਜੋ ਘੜਿਆ ਸੋ ਦੇਵੇ ਭੰਨ ਹੈ, ਆਪ ਉਖਾੜੇ ਕਲਜੁਗ ਤੇਰੀ ਕਾਇਆ ਧਰਤ ਮਾਤ ਲੱਗੀ ਮੇਖ। ਸਦਾ ਵਸੇਰਾ ਨਾ ਕੋਈ ਛੱਪਰੀ ਛੰਨ ਹੈ, ਕਿਸੇ ਨਾ ਰੱਖੇ ਟੇਕ। ਜਨ ਭਗਤਾਂ ਬੇੜਾ ਰਿਹਾ ਬੰਨ੍ਹ ਹੈ, ਆਦਿ ਅੰਤ ਏਕਾ ਏਕ। ਏਕਾ ਦੇਵੇ ਨਾਮ ਧਨ ਹੈ, ਕਲਜੁਗ ਅੰਤਮ ਵਾਰੀ ਵੇਖ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਨਾਮ ਵਰ, ਧੁਰ ਦਰਗਾਹੀ ਲਿਖਣਹਾਰਾ ਨਾਮ ਲੇਖ। ਹਰਿ ਸਾਚਾ ਲੇਖ ਲਿਖੰਦੜਾ। ਹਰਿਜਨ ਮਾਤ ਵਿਚਾਰ, ਆਤਮ ਤੋੜੇ ਵੱਜਾ ਜੰਦੜਾ। ਵੇਖੇ ਕਾਇਆ ਗੜ੍ਹ ਹੰਕਾਰ, ਨੌ ਦਵਾਰੇ ਫੋਲ ਫੁਲੰਦੜਾ। ਪਾਵਣਹਾਰਾ ਆਪੇ ਸਾਰ, ਬੰਕ ਦਵਾਰਾ ਇਕ ਸੁਹੰਦੜਾ। ਗੁਰ ਸ਼ਬਦੀ ਜੈ ਜੈ ਜੈਕਾਰ, ਪੰਚਮ ਧਾੜ ਨਾ ਕੋਈ ਵਖੰਦੜਾ। ਤਤੀ ਵਾ ਨਾ ਦਿਸੇ ਹਾੜ, ਅੰਮ੍ਰਿਤ ਧਾਰਾ ਇਕ ਵਹੰਦੜਾ। ਕਾਇਆ ਸੀਤਲ ਧਾਰ, ਹਰਿ ਕਾਗੋਂ ਹੰਸ ਬਣੰਦੜਾ। ਚਰਨ ਧੂੜੀ ਅਪਰ ਅਪਾਰ, ਜੁਗ ਜੁਗ ਜਨ ਭਗਤਾਂ ਆਪ ਬਖ਼ਸ਼ੰਦੜਾ। ਦੁਸ਼ਟਾਂ ਦਏ ਸੰਘਾਰ, ਹਰਿਜਨ ਵਰ ਪਾਇਆ ਘਰ ਲੁੜੰਦੜਾ। ਆਪ ਸੁਹਾਈ ਸਾਚੀ ਨਾਰ, ਪਲੰਘ ਰੰਗੀਲਾ ਇਕ ਵਿਛੰਦੜਾ। ਪ੍ਰਭ ਸਾਚਾ ਦਸਮ ਦਵਾਰ, ਸਾਚੀ ਸੇਜਾ ਇਕ ਵਖੰਦੜਾ। ਉਤੇ ਲਾਏ ਫੂਲਨਹਾਰ, ਜੋਤ ਸਰੂਪੀ ਜੋਤ ਜਗੰਦੜਾ। ਆਪੇ ਬੈਠਾ ਅੱਧ ਵਿਚਕਾਰ, ਮਨਮੁਖ ਜੀਵ ਭਾਗਾਂ ਮੰਦੜਾ। ਪ੍ਰਭ ਸਾਚੇ ਨਾ ਪਾਵੇ ਸਾਰ, ਮਾਇਆ ਮਮਤਾ ਝੂਠੀ ਕੰਧੜਾ। ਕਾਇਆ ਮੰਦਰ ਅੰਦਰ ਇਕ ਦਵਾਰ, ਗੁਰਸਿਖ ਗੁਰ ਚਰਨ ਬਣਾਏ ਬੰਦੜਾ। ਬੰਦੀ ਤੋੜੇ ਲੱਖ ਚਾਰ, ਮਨਮਤ ਜੀਵ ਆਤਮ ਅੰਧੜਾ। ਮਿਲੇ ਮੇਲ ਦਰਸ ਨਰ ਨਿਰੰਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਮਾਤ ਵਰ, ਸੰਮਤ ਚੌਦਾਂ ਵੇਖ ਵਿਚਾਰ। ਸੰਮਤ ਚੌਦਾਂ ਸਾਚੀ ਹਾਟੀ, ਪ੍ਰਭ ਸਾਚੀ ਮਾਤ ਖੁਲ੍ਹਾਇੰਦਾ। ਜਨ ਭਗਤਾਂ ਜੋਤ ਜਗਾਏ, ਤਨ ਲਲਾਟੀ, ਮਸਤਕ ਲਹਿਣਾ ਮੂਲ ਚੁਕਾਇੰਦਾ। ਆਪ ਚੜ੍ਹਾਏ ਔਖੀ ਘਾਟੀ, ਨੇਤਰ ਨੈਣਾਂ ਦਰਸ ਦਿਖਾਇੰਦਾ। ਇਕ ਵਖਾਏ ਤੀਰਥ ਤਾਟੀ, ਅਠ ਸਠ ਮੇਟ ਮਿਟਾਇੰਦਾ। ਅੰਮ੍ਰਿਤ ਆਤਮ ਰਸ ਗੁਰਮੁਖ ਸਾਚੇ ਹਰਿ ਚਰਨ ਦਵਾਰੇ ਰਿਹਾ ਚਾਟੀ, ਨਿਝਰ ਧਾਰਾ ਆਪ ਵਹਾਇੰਦਾ। ਸਾਚਾ ਲਾਹਾ ਗੁਰ ਦਰ ਸਾਚੇ ਮੰਦਰ ਅੰਦਰ ਬਹਿ ਬਹਿ ਖਾਟੀ, ਪਿਛਲਾ ਘਾਟਾ ਪੂਰ ਕਰਾਇੰਦਾ। ਆਵਣ ਜਾਵਣ ਚੁੱਕੇ ਆਣ ਬਾਟੀ, ਲੱਖ ਚੁਰਾਸੀ ਫੰਦ ਕਟਾਇੰਦਾ। ਜੋਤ ਜਗਾਏ ਕਾਇਆ ਮਾਟੀ, ਅੰਧ ਅੰਧੇਰ ਮਿਟਾਇੰਦਾ। ਬਜਰ ਕਪਾਟੀ ਕਿਸੇ ਨਾ ਪਾਟੀ, ਸਾਧ ਸੰਤ ਸਰਬ ਕੁਰਲਾਇੰਦਾ। ਕਲਜੁਗ ਖੇਲ ਬਾਜੀਗਰ ਨਾਟੀ, ਸਵਾਂਗੀ ਆਪਣਾ ਸਵਾਂਗ ਵਰਤਾਇੰਦਾ। ਗੁਰਮੁਖਾਂ ਤਨ ਪਹਿਨਾਏ ਸਾਚਾ ਪਾਟੀ, ਸੋਹੰ ਤਨ ਛੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਜਨ ਹਰਿ ਦੇਵੇ ਇਕ ਵਰ, ਦਰ ਦਵਾਰਾ ਇਕ ਵਖਾਇੰਦਾ। ਗੁਰ ਸੰਗਤ ਨਾ ਜਾਣਾ ਭੁੱਲ, ਹਰਿ ਸਾਚੇ ਸ਼ਬਦ ਜਣਾਈਆ। ਸੰਮਤ ਚੌਦਾਂ ਪੈਣਾ ਮੁੱਲ, ਵੇਖੇ ਪਰਖੇ ਹਰਿ ਰਘੁਰਾਈਆ। ਹਰਿਜਨ ਤੇਰੀ ਸਾਚੀ ਕੁੱਲ, ਸਤਿਜੁਗ ਸਾਚੇ ਕਰੇ ਰੁਸ਼ਨਾਈਆ। ਲੱਖ ਚੁਰਾਸੀ ਜਾਣਾ ਰੁੱਲ, ਚਾਰੋਂ ਕੁੰਟ ਹੋਏ ਦੁਹਾਈਆ। ਪਾਣੀ ਪੈਣਾ ਕਾਇਆ ਚੁਲ੍ਹ, ਜੋਤ ਨਿਰੰਜਣ ਦਿਸ ਨਾ ਆਈਆ। ਅੰਮ੍ਰਿਤ ਆਤਮ ਰਹੇ ਡੁੱਲ੍ਹ, ਸਾਚੀ ਬੂੰਦ ਨਾ ਕਿਸੇ ਵਖਾਈਆ। ਧੁਰ ਦਰਗਾਹੀ ਸ਼ਬਦ ਅਟੱਲ, ਹਰਿ ਸਾਚਾ ਆਪ ਲਿਆਈਆ। ਆਪੇ ਹੋਇਆ ਹਰਿ ਅਭੁੱਲ, ਸ੍ਰਿਸ਼ਟ ਸਬਾਈ ਰਿਹਾ ਭੁਲਾਈਆ। ਗੁਰ ਸੰਗਤ ਫੁਲ ਰਿਹਾ ਫੁੱਲ, ਫਲ ਫੁਲਵਾੜੀ ਮਾਤ ਲਗਾਈਆ। ਆਪੇ ਪਾਵਣਹਾਰਾ ਮੁੱਲ, ਸੰਮਤ ਤੀਜੇ ਮੋਹ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ੍ਰਿਸ਼ਟ ਸਬਾਈ ਤੋਲ ਤੁਲਾਈਆ। ਅੰਤਮ ਵੇਲੇ ਵੇਖ ਵਖਾਏ, ਹਰਿ ਸੰਗਤ ਦਰ ਦੁਲਾਰੀ। ਲਿਖਣਹਾਰਾ ਲੇਖ ਲਿਖਾਏ, ਚਾਰ ਵਰਨ ਨਿਭਾਏ ਸਾਚੀ ਯਾਰੀ। ਨਾ ਕੋਈ ਧਾਰੀ ਕੇਸ ਜਣਾਏ, ਮੂੰਡ ਮੁੰਡਾਏ ਨਾ ਕਰੇ ਵਿਚਾਰੀ। ਵਰਨ ਅਠਾਰਾਂ ਰਹੇ ਕੁਰਲਾਏ, ਵੇਦ ਪੁਰਾਨਾਂ ਆਈ ਹਾਰੀ। ਖਾਣੀ ਬਾਣੀ ਦਏ ਦੁਹਾਏ, ਅੰਜੀਲ ਕੁਰਾਨਾਂ ਹਾਹਾਕਾਰੀ। ਏਕਾ ਨਾਉਂ ਹਰਿ ਗਿਰਧਾਰੀ, ਲੋਕਮਾਤ ਕਰੇ ਉਜਿਆਰੀ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਵਰਨ ਚਾਰ ਕੁੰਟ ਦਹਿ ਦਿਸ਼ਾ ਬ੍ਰਹਿਮੰਡ ਵੰਡ ਜੇਰਜ ਕਰਾਏ ਜੈ ਜੈ ਜੈਕਾਰੀ। ਜੈ ਜੈ ਜੈਕਾਰ ਜਗਤ ਗੁਰ ਮੰਤਰਾ, ਜਗਤ ਜਗਦੀਸ਼ਰ ਜੈ। ਜੈ ਜੈ ਜੈਕਾਰ ਜਗਤ ਗੁਰ ਅੰਤਰਾ, ਗੁਰਮੁਖ ਸਾਚੇ ਤੇਰੀ ਜੈ। ਜੈ ਜੈ ਜੈਕਾਰ ਜਗਤ ਗੁਰ ਮੰਤਰਾ, ਕਲਜੁਗ ਲਾਏ ਅੰਤ ਬਸੰਤਰਾ, ਲੱਖ ਚੁਰਾਸੀ ਹੋਣਾ ਖੈ। ਜੈ ਜੈ ਜੈਕਾਰ ਗੁਰ ਮੰਤਰਾ, ਗੁਰਮੁਖ ਵਿਰਲਾ ਲੋਕਮਾਤ ਜਾਏ ਰਹੇ। ਜੈ ਜੈ ਜੈਕਾਰ ਗੁਰ ਮੰਤਰਾ, ਗੁਰਦੇਵ ਸਵਾਮੀ ਨਮੋ ਆਦਿ ਵਿਚ ਬ੍ਰਹਿਮਾਦ ਏਕਾ ਵਹਿਣ ਸਾਚਾ ਵਹੇ। ਨਮੋ ਨਮੋ ਨਮੋ ਹਰਿ ਸਵਾਮੀ ਦਮੋ ਦਮੋ ਦਮੋ ਸਵਾਮੀ ਨਿਹਕਾਮੀ, ਚਮੋ ਚਮੋ ਚਮੋ ਹਰਿ ਪਾਰ ਗਰਾਮੀ, ਵੇਖ ਕੋਈ ਨਾ ਲਏ। ਕਲਜੁਗ ਰੈਣ ਅੰਧੇਰੀ ਸ਼ਾਮੀ, ਪਰਗਟ ਹੋਏ ਹਰ ਘਟ ਹਰਿ ਹਰਿ ਅੰਤਰਜਾਮੀ, ਜਨ ਭਗਤਾਂ ਇਕ ਵਖਾਏ ਅੰਮ੍ਰਿਤ ਆਤਮ ਜਾਮ ਪਿਆਏ ਸੋਹੰ ਸਾਚੀ ਨੈਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵਣ ਆਇਆ ਵਰ, ਭੇਵ ਚੁਕਾਏ ਤੂੰ ਮੈਂ। ਤੂੰ ਮੈਂ ਮੈਂ ਤੂੰ ਆਪ, ਆਪੇ ਵਿਚ ਸਮਾਇਆ। ਆਪ ਜਪਾਏ ਸਾਚਾ ਜਾਪ, ਸੋਹੰ ਨਾਉਂ ਰਖਾਇਆ। ਮੇਟ ਮਿਟਾਏ ਤੀਨੋਂ ਤਾਪ, ਤ੍ਰੈਗੁਣ ਮਾਇਆ ਨੇੜ ਨਾ ਆਇਆ। ਆਪ ਕਰਾਏ ਵਡ ਪਰਤਾਪ, ਵਡ ਪਰਤਾਪੀ ਹਰਿ ਰਘੁਰਾਇਆ। ਗੁਰਮੁਖ ਸਾਚੇ ਸੰਤ ਜਨਾਂ ਕੋਟਨ ਕੋਟ ਉਤਾਰੇ ਪਾਪ, ਜਿਸ ਜਨ ਰਸਨਾ ਗਾਇਆ। ਸੋ ਸਹਾਈ ਆਪੇ ਆਪ, ਸੱਸਾ ਕਿਲ੍ਹਾ ਆਪੇ ਜਾਣੇ ਆਪਣਾ ਸ਼ਿਲਾ। ਹੋੜਾ ਸਰਗੁਣ ਨਿਰਗੁਣ ਰੂਪ ਸਮਾਇਆ। ਦੋ ਜਹਾਨੀ ਜੋੜੇ ਜੋੜਾ। ਨਾਲ ਰਲਾਏ ਸ਼ਬਦ ਘੋੜਾ। ਆਪੇ ਪਰਖੇ ਮਿੱਠਾ ਕੌੜਾ, ਰੂਪ ਅਨੂਪਾ ਸਤਿ ਸਰੂਪਾ ਬ੍ਰਹਿਮਣ ਗੌੜਾ। ਸ਼ਾਹੋ ਭੂਪਾ ਨਾ ਕੋਈ ਜਾਣੇ ਲੰਬਾ ਚੌੜਾ। ਅੰਧ ਕੂਪਾ ਕਲਜੁਗ ਅੰਤਮ ਆਇਆ ਦੌੜਾ। ਘਰ ਘਰ ਦਰ ਦਰ ਮੰਦਰ ਅੰਦਰ ਧੁਖਦੇ ਧੂਪਾ, ਪਾਰਬ੍ਰਹਮ ਕਿਸੇ ਨਾ ਬਹੁੜਾ। ਗੁਰਮੁਖ ਵੇਖਣ ਚਾਰੇ ਕੂਟਾਂ, ਆਤਮ ਪ੍ਰਭ ਦਰਸ ਦੀ ਲੱਗੀ ਔੜਾ। ਪੁਰਖ ਅਬਿਨਾਸ਼ੀ ਮਾਤ ਜੋਤ ਪਰਕਾਸ਼ੀ, ਏਕਾ ਦੇਵੇ ਸੋਹੰ ਹੂਟਾ। ਪਰਗਟ ਹੋਏ ਘਨਕਪੁਰ ਵਾਸੀ, ਗੁਰਮੁਖਾਂ ਦਰ ਦਾਸਨ ਦਾਸੀ, ਵੇਲੇ ਅੰਤਮ ਆਪੇ ਬਹੁੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਗੁਰ ਗੋਬਿੰਦ ਏਕਾ ਵਰ, ਏਕਾ ਜਨਣੀ ਸ਼ਬਦ ਜੋੜਾ। ਦਰ ਦਰਵੇਸ਼ ਨਰ ਨਿਰੰਕਾਰਿਆ। ਪੰਚਮ ਦਰ ਦਵਾਰ, ਮੰਗੇ ਮੰਗ ਅਪਰ ਅਪਾਰਿਆ। ਆਪੇ ਵੇਖੇ ਵਿਚਾਰ, ਨੌ ਦਵਾਰ ਵਿਚ ਸੰਸਾਰਿਆ। ਜੀਵਾਂ ਜੰਤਾਂ ਬੰਨ੍ਹੀ ਧਾਰ, ਦਸਮ ਦਵਾਰੀ ਖੇਲ ਅਪਾਰਿਆ। ਹਰਿ ਵਸਿਆ ਗੁਪਤ ਜ਼ਾਹਿਰ, ਵਰਭੰਡੀ ਭੇਖ ਵਟਾ ਲਿਆ। ਜੋਤੀ ਜਾਮਾ ਹਰਿ ਕਰਤਾਰ, ਸਾਚੀ ਵੰਡੀ ਵੰਡ ਵੰਡਾ ਲਿਆ। ਹਰਿਜਨ ਸਾਚੇ ਸੰਤ ਦੁਲਾਰ, ਭੇਖ ਪਖੰਡੀ ਮਾਤ ਮਿਟਾ ਰਿਹਾ। ਨਿਹਕਲੰਕਾ ਲਏ ਅਵਤਾਰ, ਹੱਥੀਂ ਮਹਿੰਦੀ ਏਕਾ ਲਾ ਰਿਹਾ। ਸ਼ਬਦ ਅਮਾਮ ਕਰੇ ਤਿਆਰ, ਅਮਾਮ ਮਹਿੰਦੀ ਲੇਖ ਲਿਖਾ ਲਿਆ। ਉਮਤ ਨਬੀ ਨਾ ਪਾਏ ਸਾਰ, ਏਕਾ ਕੂਟੇ ਡੇਰਾ ਲਾ ਲਿਆ। ਦਿਸ ਨਾ ਆਏ ਹਰਿ ਗਿਰਧਾਰ, ਪੌਹ ਫੁੱਟੇ ਵਿਚ ਸੰਸਾਰਿਆ। ਜੋਤੀ ਨੂਰ ਹੋਏ ਉਜਿਆਰ, ਮਾਇਆ ਲੂਠੇ ਜੀਵ ਹੰਕਾਰਿਆ। ਪ੍ਰਭ ਮਾਰੇ ਸਾਚੀ ਮਾਰ, ਗੁਰਮੁਖ ਵੇਖੇ ਇਕ ਦਵਾਰਿਆ। ਹਰਿ ਭਰਿਆ ਨਾਮ ਭੰਡਾਰ, ਆਪੇ ਬਣਿਆ ਮਾਤ ਭਿਖਾਰਿਆ। ਦਰ ਦਰਵੇਸ਼ਾ ਨਰ ਨਿਰੰਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਰਿਹਾ ਪੈਜ ਸਵਾਰਿਆ। ਅਛਲ ਛਲਨ ਹਰਿ ਆਪ ਅਖਵਾਏ, ਜੁਗ ਜੁਗ ਅਵੱਲੜੀ ਰੀਤੀ। ਬਲ ਬਾਵਨ ਹਰਿ ਭੇਖ ਵਟਾਏ, ਸੀਤਾ ਰਾਵਣ ਛਲੀ, ਖੇਲੇ ਖੇਲ ਅਤੀਤੀ। ਕਲਜੁਗ ਕਾਇਆ ਮਾਇਆ ਰੰਗ ਲੀ, ਝੂਠੀ ਪ੍ਰੀਤੀ। ਜਗਤ ਮੁਹੰਮਦ ਏਕਾ ਮੰਗ ਹਰਿ ਦਵਾਰੇ ਮੰਗ ਲੀ, ਪ੍ਰਭ ਵੇਖੇ ਪਾਕ ਪਲੀਤੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣੀ ਕੀਤੀ। ਆਪੇ ਜਾਣੇ ਜਾਨਣਹਾਰ, ਜੁਗ ਜੁਗ ਵੇਖ ਵਖਾਇੰਦਾ। ਸਤਿਜੁਗ ਤ੍ਰੇਤਾ ਉਤਰਿਆ ਪਾਰ, ਦੁਆਪਰ ਮੂਲ ਚੁਕਾਇੰਦਾ। ਸ਼ਾਮ ਯੁਜਰ ਨਾ ਕੋਈ ਅਧਾਰ, ਰਿਗ ਰੇਖ ਮਿਟਾਇੰਦਾ। ਕਲਜੁਗ ਤੇਰੀ ਅੰਤਮ ਵਾਰ, ਜੋਤੀ ਜਾਮਾ ਭੇਖ ਵਟਾਇੰਦਾ। ਅਥਰਬਣ ਐੜਾ ਕਰ ਵਿਚਾਰ, ਅੱਲਾ ਨਾਲ ਰਲਾਇੰਦਾ। ਸ਼ਬਦ ਖੰਡਾ ਤੇਜ ਕਟਾਰ, ਪ੍ਰਭ ਆਪਣੇ ਹੱਥ ਉਠਾਇੰਦਾ। ਸੋਹੰ ਖੰਡਾ ਅਪਰ ਅਪਾਰ, ਗੁਰ ਗੋਬਿੰਦਾ ਕਰ ਤਿਆਰ, ਆਪਣੇ ਤਨ ਛੁਹਾਇੰਦਾ। ਆਪੇ ਹੋਇਆ ਪਹਿਰੇਦਾਰ, ਚਾਰੋਂ ਕੁੰਟ ਫੇਰਾ ਪਾਇੰਦਾ। ਜਨ ਭਗਤਾਂ ਕਰੇ ਖ਼ਬਰਦਾਰ, ਕਲਜੁਗ ਸੇਵਾ ਆਪ ਕਮਾਇੰਦਾ। ਫੜ ਫੜ ਬੇੜਾ ਲਾਏ ਪਾਰ, ਸੰਮਤ ਚੌਦਾਂ ਨੇੜੇ ਆਇੰਦਾ। ਸੰਗ ਮੁਹੰਮਦ ਕਰੇ ਖੁਆਰ, ਚਾਰ ਯਾਰਾਂ ਧੱਕਾ ਲਾਇੰਦਾ। ਅਲ੍ਹਾ ਰਾਣੀ ਆਏ ਦਵਾਰ, ਪ੍ਰਭ ਸਾਚਾ ਦਰ ਦੁਰਕਾਇੰਦਾ। ਵੇਲੇ ਅੰਤਮ ਆਈ ਹਾਰ, ਨਾ ਪੱਲਾ ਕੋਈ ਫੜਾਇੰਦਾ। ਨਬੀ ਰਸੂਲਾਂ ਹਾਹਾਕਾਰ, ਮੁੱਲਾ ਸ਼ੇਖ਼ ਸਰਬ ਕੁਰਲਾਇੰਦਾ। ਚੌਦਾਂ ਤਬਕਾਂ ਦਏ ਹੁਲਾਰ, ਪ੍ਰਭ ਏਕਾ ਹੱਲਾ ਨਾਮ ਕਰਾਇੰਦਾ। ਗੋਬਿੰਦ ਡੱਲਾ ਕਰ ਤਿਆਰ, ਦੂਈ ਦਵੈਤੀ ਸਿੱਖਾਂ ਮੇਟ ਮਿਟਾਇੰਦਾ। ਅਗਨੀ ਜੋਤੀ ਲਾਏ ਝੱਲਾ, ਨਾ ਕੋਈ ਦੀਸੇ ਸਚ ਮਹੱਲਾ, ਕੂੜੋ ਕੂੜ ਵਖਾਇੰਦਾ। ਗੁਰਮੁਖ ਵਿਰਲੇ ਸੰਤ ਦੁਲਾਰ, ਪ੍ਰਭ ਅਬਿਨਾਸ਼ੀ ਤੇਰਾ ਦਰ ਲੋਕਮਾਤ ਕਲ ਮੱਲਾ, ਕਰ ਕਿਰਪਾ ਜਨ ਜਾਏ ਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਲੱਖ ਚੁਰਾਸੀ ਦੇਵੇ ਵਰ, ਏਕਾ ਰਸਨਾ ਸ਼ਬਦ ਅਪਾਰ।  ਗੁਰਮੁਖ ਵਡਿਆਈ ਧੰਨ ਹੈ, ਗੁਰ ਪੂਰਾ ਪਾਇਆ। ਗੁਰ ਪੂਰੇ ਵਡਿਆਈ ਧੰਨ ਹੈ, ਸਚ ਸੇਵਾਦਾਰ ਅਖਵਾਇਆ। ਮਨ ਸੁਰਤੀ ਦੇਵੇ ਬੰਨ੍ਹ ਹੈ, ਬੰਨਣਹਾਰ ਆਪ ਅਖਵਾਇਆ। ਭਰਮ ਭੁਲੇਖਾ ਕੱਢੇ ਜਨ ਹੈ, ਜਨ ਜਣੇਂਦੀ ਦਏ ਵਖਾਇਆ। ਕਾਇਆ ਵਸਤ ਸੱਚਾ ਮਾਲ ਧਨ ਹੈ, ਪ੍ਰਭ ਸਾਚੇ ਆਪ ਟਿਕਾਇਆ। ਸਤਿਗੁਰ ਪੂਰਾ ਬੇੜਾ ਰਿਹਾ ਬੰਨ੍ਹ ਹੈ, ਜੁਗ ਜੁਗ ਆਪਣਾ ਰੂਪ ਵਟਾਇਆ। ਆਪੇ ਚਾੜ੍ਹਨਹਾਰਾ ਚੰਨ ਹੈ, ਅਗਿਆਨ ਅੰਧੇਰ ਮਿਟਾਇਆ। ਏਕਾ ਅੱਖਰ ਹਰਿਜਨ ਸਾਚਾ ਜਾਏ ਮੰਨ ਹੈ, ਮਨਸਾ ਆਸਾ ਪੂਰ ਕਰਾਇਆ। ਆਪੇ ਦੇਵਣਹਾਰਾ ਡੰਨ ਹੈ, ਡੌਰੂ ਡੰਕਾ ਵਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਸਮਾਂ ਸੁਹਾਇਆ। ਧਰ ਜੋਤ ਨਿਰੰਕਾਰ, ਅਕਲ ਕਲਾ ਵਰਤਾਇੰਦਾ। ਸੰਗ ਮੁਹੰਮਦ ਮੀਤ ਮੁਰਾਰ, ਕਲਜੁਗ ਸ਼ਿਲਾ ਕਟਾਇੰਦਾ। ਅੱਲਾ ਰਾਣੀ ਨਾਲ ਪਿਆਰ, ਸਾਚਾ ਜੋੜ ਜੁੜਾਇੰਦਾ। ਅਹਿਨਲ ਹੱਕ ਕਰ ਵਿਚਾਰ, ਹੂ ਹੂ ਸੇਵਾ ਲਾਇੰਦਾ। ਉਮਤ ਉਮਤੀ ਫਲ ਗਿਆ ਪੱਕ, ਤੂੰ ਤੂੰ ਮਨੋਂ ਵਿਸਾਰਦਾ। ਚਾਰ ਯਾਰੀ ਗਈ ਅੱਕ, ਰਾਹ ਵੇਖੇ ਪਰਵਰਦਿਗਾਰ ਦਾ। ਮੱਕਾ ਕਾਅਬਾ ਸਾਚੀ ਢੱਕ, ਸਿੰਘ ਸ਼ੇਰ ਇਕ ਲਲਕਾਰ ਦਾ। ਆਪੇ ਪਾਏ ਨੱਕ ਨੱਥ, ਸੋਹੰ ਧਾਗਾ ਸੱਚੀ ਤਾਰ ਦਾ। ਫੜ ਫੜ ਬਾਹੋਂ ਕਰੇ ਵੱਖ, ਲਾ ਮਹਿੰਦੀ ਤਨ ਸ਼ਿੰਗਾਰ ਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਾਲਾ ਸੂਸਾ ਵੇਖੇ ਖੇਲ ਮੂਸਾ ਈਸਾ ਅੰਤਮ ਆਇਆ ਪਾਸਾ ਹਾਰ ਦਾ। ਕਾਲਾ ਸੂਸਾ ਜਗਤ ਮਲੰਗ, ਹਰਿ ਪੇਖਾ ਭੇਖਾ ਧਾਰੀਆ। ਸਾਚੇ ਤਾਜੀ ਕਸਿਆ ਤੰਗ, ਸ਼ਾਹ ਐਲੀ ਰਿਹਾ ਲਲਕਾਰਿਆ। ਸਖੀ ਸਰਵਰ ਦਰ ਦਵਾਰੇ ਆਏ ਲੰਘ, ਤੋੜੇ ਗੜ੍ਹ ਤਬਕ ਹੰਕਾਰਿਆ। ਚੌਦਾਂ ਤਬਕਾਂ ਦੇਵੇ ਟੰਗ, ਕਲਜੁਗ ਤੇਰੀ ਅੰਤਮ ਵਾਰਿਆ। ਕਿਸੇ ਨਾ ਸੌਣਾ ਮਿਲੇ ਉਪਰ ਪਲੰਘ, ਪੀਰ ਫ਼ਕੀਰਾਂ ਆਈ ਹਾਰਿਆ। ਕੋਇ ਨਾ ਲਾਏ ਕਿਸੇ ਅੰਗ, ਮੁਹੰਮਦ ਅਹਿਮਦ ਰਿਹਾ ਵਿਸਾਰਿਆ। ਵੇਲੇ ਅੰਤਮ ਹੋਣਾ ਭੰਗ, ਆਏ ਪਾਸਾ ਹਾਰਿਆ। ਏਕਾ ਨਾਦ ਵਜਾਏ ਮਰਦੰਗ, ਕਾਲੀ ਚੁੰਨੀ ਸਿਰ ਦੋ ਫਾੜਿਆ। ਉਚੇ ਪਰਬਤ ਰਹੀ ਲੰਘ, ਰਾਹ ਤੱਕੇ ਸਤਾਰਾਂ ਹਾੜਿਆ। ਲਹੂ ਮਿਝ ਵਹਾਏ ਧਾਰਾ ਗੰਗ, ਵੇਖਣ ਆਇਆ ਇਕ ਅਖਾੜਿਆ। ਸਦਾ ਸੁਹਾਗਣ ਕਦੇ ਨਾ ਹੋਏ ਰੰਡ, ਮੰਗੇ ਵਰ ਇਕ ਭਤਾਰਿਆ। ਸੰਮਤ ਚੌਦਾਂ ਹਰਿ ਜੀ ਪਾਏ ਵੰਡ, ਸ੍ਰਿਸ਼ਟ ਸਬਾਈ ਅੱਧ ਵਿਚਕਾਰਿਆ। ਸੋਹੰ ਚਿੱਲਾ ਦੇਵੇ ਟੰਗ, ਜੋਧਾ ਸੂਰ ਬਲੀ ਬਲਕਾਰਿਆ। ਮੁਹੰਮਦ ਮੰਗਤਾ ਰਿਹਾ ਮੰਗ, ਕਿਰਪਾ ਕਰ ਗਿਰਧਾਰਿਆ। ਸੀਸ ਤਾਜ ਦਿਸੇ ਨੰਗ, ਨਾ ਹੋਏ ਕੋਇ ਸਹਾਰਿਆ। ਚਾਰ ਯਾਰੀ ਏਕਾ ਜੰਗ, ਸਦੀ ਚੌਧਵੀਂ ਖੇਲ ਮਦਾਰਿਆ। ਕਾਲੇ ਚੋਲੇ ਪ੍ਰਭ ਚਾੜ੍ਹੇ ਰੰਗ, ਸ਼ਬਦ ਸਿੰਘਾਸਣ ਪ੍ਰਭ ਸਵਾਰਿਆ। ਪਹਿਲੀ ਚੇਤਰ ਪਾਏ ਵੰਡ, ਅੰਮ੍ਰਿਤ ਵੇਲਾ ਵੇਖੇ ਸਵਾ ਪੰਜ, ਸਾਚਾ ਹੋਏ ਲੇਖ ਲਿਖਾਰਿਆ। ਯਾਦ ਕਰਾਏ ਪਹਾੜ ਗੰਜ, ਪਰਸ਼ਾਦ ਇੰਦਰ ਹੋਣਾ ਰੰਜ, ਪ੍ਰਭ ਮਾਰੇ ਤੇਜ ਕਟਾਰਿਆ। ਦੋਹਾਂ ਧਿਰਾਂ ਕਿਸੇ ਨਾ ਦਿਸੇ ਸਵੇਰ ਸੰਞ, ਅੱਠੇ ਪਹਿਰ ਰੈਣ ਅੰਧਿਆਰਿਆ। ਕਿਸੇ ਹੱਥ ਨਾ ਆਉਣੇ ਕਾਰੂ ਗੰਜ, ਘਰ ਘਰ ਫਿਰਨਾ ਭਿਖਾਰਿਆ। ਜਗਤ ਨਾਤਾ ਤੁੱਟਾ ਸੰਞ, ਪੰਡਤ ਨਹਿਰੂ ਅੰਤ ਸਿਆਸਤ ਆਏ ਹਾਰਿਆ। ਅੰਤਮ ਜਗਤ ਵੰਞਲੀ ਦਿਸੇ ਸਾਚਾ ਵੰਞ, ਦਿਸ ਨਾ ਆਏ ਰਾਂਝਾ ਯਾਰਿਆ। ਨਾ ਕੋਈ ਮੁਹਾਣਾ ਨਾ ਕੋਈ ਵੰਞ, ਨਾ ਕੋਈ ਪਤਨ ਨਾ ਕੋਈ ਪਹਿਰੇਦਾਰਿਆ। ਨਾ ਕੋਈ ਅਸਵ ਨਾ ਕੋਈ ਘੋੜਾ ਨਾ ਕੋਈ ਕਸੇ ਤੰਗ, ਨਾ ਕੋਈ ਛਤਰ ਝੁਲਾ ਰਿਹਾ। ਨਾ ਕੋਈ ਕਾਇਆ ਚੋਲੀ ਚਾੜ੍ਹੇ ਰੰਗ, ਨਾ ਮਿਲੇ ਮਾਤ ਲਲਾਰਿਆ। ਕਲਜੁਗ ਮਾਇਆ ਮਾਰੇ ਡੰਗ, ਸ਼ਾਹ ਸੁਲਤਾਨਾਂ ਕਰੇ ਖੁਆਰਿਆ। ਗੁਰਮੁਖਾਂ ਮੰਗੀ ਏਕਾ ਮੰਗ, ਪਹਿਲੀ ਚੇਤਰ ਦਿਵਸ ਵਿਚਾਰਿਆ। ਸ਼ਬਦ ਰੰਗੀਲੇ ਬੈਠ ਪਲੰਘ, ਪ੍ਰਭ ਲੇਖਾ ਲਿਖੇ ਲਿਖਾਰਿਆ। ਚਿੱਟੇ ਅਸਵ ਲਾਏ ਅੰਗ, ਨੀਲਾ ਨੀਲੀ ਧਾਰੋਂ ਕੱਢੇ ਬਾਹਰਿਆ। ਪੰਚਾਂ ਵੇਖਣ ਆਇਆ ਜੰਗ, ਸੱਤਾਂ ਆਪ ਜਣਾ ਰਿਹਾ। ਆਪੇ ਜਾਣੇ ਆਪਣੇ ਢੰਗ, ਸ਼ਸਤਰ ਬਸਤਰ ਨਾ ਕੋਈ ਰਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਗ ਮੁਹੰਮਦ ਇਕ ਵਰ, ਏਕਾ ਬੰਕ ਸੁਹਾ ਲਿਆ। ਮੁਹੰਮਦ ਦਰ ਦਵਾਰ, ਹਰਿ ਪੁਕਾਰਿਆ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਕਲਜੁਗ ਅੰਤਮ ਵਾਰਿਆ। ਕਾਲਾ ਸੂਸਾ ਤਨ ਸ਼ਿੰਗਾਰ, ਪ੍ਰਭ ਸਾਚਾ ਵੇਖ ਵਿਚਾਰਿਆ। ਪਹਿਲੀ ਚੇਤਰ ਹਰਿ ਕਰਤਾਰ, ਚੌਦਾਂ ਲੋਕਾਂ ਆਪ ਜਗਾ ਰਿਹਾ। ਸਾਚੀ ਸਿੱਖੀ ਕਰ ਤਿਆਰ, ਦੇ ਮਤ ਆਪ ਸਮਝਾ ਰਿਹਾ। ਰਿਖੀ ਮੁਨੀ ਰੋਵਣ ਹਾਹਾਕਾਰ ਕਰਨ ਪੁਕਾਰ, ਜੰਗਲ ਜੂਹ ਉਚੇ ਟਿੱਲੇ ਪਰਬਤ ਵੇਖ ਵਖਾ ਰਿਹਾ। ਪੁਰਖ ਅਬਿਨਾਸ਼ੀ ਨਾ ਪਾਵੇ ਸਾਰ, ਮਿਲਿਆ ਮੇਲ ਨਾ ਮੀਤ ਮੁਰਾਰ, ਵੇਲਾ ਅੰਤ ਨਾ ਕੋਇ ਸੁਹਾ ਲਿਆ। ਗੁਰਮੁਖ ਸਾਚੇ ਸੰਤ ਦੁਲਾਰ, ਆਪੇ ਕਰੇ ਮਾਤ ਪਿਆਰ, ਜੋਤ ਸਰੂਪੀ ਹਰਿ ਨਿਰੰਕਾਰ, ਆਪ ਆਪਣੀ ਗੋਦ ਉਠਾ ਲਿਆ। ਸ਼ਬਦ ਜਣਾਏ ਵਾਰੋ ਵਾਰ, ਏਕਾ ਦੂਜਾ ਭਉ ਨਿਵਾਰ। ਤੀਜਾ ਨੇਤਰ ਖੋਲ੍ਹ ਅਪਾਰ, ਚੌਥੇ ਘਰ ਪਾਵੇ ਸਾਰ। ਪੰਚਮ ਮੇਲਾ ਮੀਤ ਮੁਰਾਰ। ਛੇ ਘਰ ਵੇਖੇ ਅਪਰ ਅਪਾਰ। ਸੱਤਵੇਂ ਰੰਗ ਹਰਿ ਕਰਤਾਰ। ਅੱਠਾਂ ਤਤਾਂ ਏਕਾ ਧਾਰ। ਨੌ ਦਰ ਵੇਖੇ ਜਗਤ ਦਰਬਾਰ। ਦਸਵੇਂ ਖੇਲ ਸੱਚੀ ਸਰਕਾਰ। ਗਿਆਰਵੇਂ ਵਸੇ ਆਪੇ ਬਾਹਰ। ਬਾਰਵ੍ਹੇਂ ਹੱਸੇ ਨਰ ਨਿਰੰਕਾਰ। ਤੇਰ੍ਹਵੇਂ ਤੀਰ ਕਸੇ ਨਿਰਾਲ। ਛੱਬੀ ਪੋਹ ਦਿਵਸ ਵਿਚਾਰ। ਸੰਮਤ ਚੌਦਾਂ ਰੈਣ ਅੰਧੇਰੀ ਮੱਸੇ, ਪੰਦਰਾਂ ਰਵ ਸਸ ਫਿਰਨ ਨੱਸੇ, ਦਰ ਦਵਾਰੇ ਆਵਣ ਵਾਰੋ ਵਾਰ। ਸੰਮਤ ਸੋਲਾਂ ਬ੍ਰਹਮਾ ਸ਼ਿਵ ਕਰੋੜ ਤੇਤੀਸਾ ਚਰਨਾਂ ਹੇਠ ਝੱਸੇ, ਰੋਵਣ ਜ਼ਾਰੋ ਜ਼ਾਰ। ਜਗਤ ਜਗਦੀਸਾ ਜਨ ਭਗਤਾਂ ਰਾਹ ਏਕਾ ਦੱਸੇ, ਪੰਚਮ ਜੇਠੀ ਦਿਵਸ ਵਿਚਾਰ। ਦਰ ਦਵਾਰੇ ਆਉਣਾ ਨੱਸੇ, ਏਕਾ ਖੋਲ੍ਹੇ ਮਾਤ ਕਿਵਾੜ। ਸ਼ਬਦ ਸਿੰਘਾਸਣ ਬਹਿ ਬਹਿ ਹੱਸੇ, ਆਪੇ ਵੇਖੇ ਸਤਾਰਾਂ ਹਾੜ। ਮਾਝਾ ਦੇਸ ਨਾਲੇ ਰੋਵੇ ਨਾਲੇ ਹੱਸੇ, ਘਰ ਘਰ ਅੰਤਮ ਦਿਸੇ ਉਜਾੜ। ਕਲਜੁਗ ਮਾਇਆ ਪਿੱਛੇ ਪੈ ਪੈ ਡੱਸੇ, ਪਾਰ ਬਿਆਸੋਂ ਦਏ ਉਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਹਿਲੀ ਚੇਤਰ ਵੇਖੇ ਜਗਤ ਖੇਤਰ, ਸੰਗ ਮੁਹੰਮਦ ਕਰੇ ਇਕ ਪਿਆਰ। ਸੰਗ ਮੁਹੰਮਦ ਯਾਰੀ, ਹਰਿ ਸਾਚਾ ਆਪ ਲਗਾਇੰਦਾ। ਦੇਵੇ ਵੱਡ ਵੱਡ ਸੰਸਾਰੀ, ਹੱਕ ਹਕੀਕਤ ਫੋਲ ਵਖਾਇੰਦਾ। ਪੰਚਮ ਜੇਠ ਬੰਨ੍ਹੇ ਧਾਰੀ, ਹਾੜ ਸਤਾਰਾਂ ਇਕ ਤਾਰੀਖ ਲਿਖਾਇੰਦਾ। ਆਪੇ ਹੋ ਦੁਲਦੁਲ ਅਸਵਾਰੀ, ਅਰਬ ਅਰਬਾਨੀਆਂ ਪਾਵੇ ਸਾਰੀ, ਸ਼ਾਹ ਅਫਗਾਨਾ ਕਰ ਤਿਆਰੀ, ਦੂਰ ਦੁਰਾਨੀਆਂ ਦਏ ਹੁਲਾਰੀ, ਬੇਈਮਾਨੀਆਂ ਇਕ ਦਵਾਰੀ, ਪੰਜ ਸ਼ੈਤਾਨੀਆਂ ਦਏ ਲਲਕਾਰੀ, ਪ੍ਰਭ ਅਬਿਨਾਸ਼ੀ ਖੇਲੇ ਖੇਲ ਅਪਾਰੀ, ਜੋਤੀ ਨੂਰ ਕਰ ਚਮਤਕਾਰੀ, ਸੋਹੰ ਖੰਡਾ ਖਿੱਚ ਦੋ ਧਾਰੀ, ਆਪੇ ਚੜ੍ਹ ਕੇ ਵੇਖੇ ਉਚ ਪਹਾੜੀ, ਸੰਗ ਮੁਹੰਮਦ ਚਾਰ ਯਾਰ ਪ੍ਰਭ ਆਪ ਸੁਹਾਇੰਦਾ। ਸਾਚਾ ਲਾੜਾ ਹੱਥੀਂ ਮਹਿੰਦੀ ਲਾਲ ਰੰਗਾਇੰਦਾ। ਧਰਤਮਾਤ ਬਣਾਏ ਇਕ ਅਖਾੜਾ। ਮੌਲੀ ਤੰਦ ਬੰਨ੍ਹ ਵਖਾਏ, ਕਰੇ ਖੇਲ ਦਿਨ ਦਿਹਾੜਾ। ਬੱਤੀ ਦੰਦ ਨਾ ਕੋਈ ਜਣਾਏ, ਪੀਰ ਫ਼ਕੀਰਾਂ ਆਈ ਹਾਰਾ। ਸਾਧ ਸੰਤ ਕੋਈ ਭੇਵ ਨਾ ਪਾਏ, ਗੋਬਿੰਦ ਗੋਬਿੰਦ ਰਸਨਾ ਗਾਇਣ ਮੰਗਣ ਏਕਾ ਦਾਮ ਜਗਤ ਪਹਾੜਾ। ਕਾਇਆ ਚਾਮ ਕਿਸੇ ਹੱਥ ਨਾ ਆਏ, ਲਾੜੀ ਮੌਤ ਚਬਾਏ ਆਪਣੀ ਦਾੜ੍ਹਾ। ਮਦਿਰਾ ਜਾਮ ਨਾ ਕੋਈ ਪਿਆਏ, ਭੁੰਨ ਕਬਾਬ ਨਾ ਕੋਈ ਖਾਏ, ਅੰਤਮ ਵਾਸਾ ਵਿਚ ਉਜਾੜਾਂ। ਨਾਰੀ ਕੰਤ ਨਾ ਕੋਈ ਹੰਢਾਏ, ਸੰਤ ਕੰਤ ਨਾ ਕੋਈ ਮਿਲਾਏ, ਜੀਵ ਜੰਤ ਫਿਰਨ ਹਲਕਾਏ, ਦਰ ਦਵਾਰੇ ਕੱਢਣ ਹਾੜਾ। ਗੁਰਮੁਖ ਸਾਚੇ ਅੰਤ ਮਿਲਾਏ, ਪ੍ਰਭ ਅਬਿਨਾਸ਼ੀ ਦਇਆ ਕਮਾਏ, ਆਪ ਆਪਣੇ ਅੰਗ ਲਗਾਏ, ਮੇਟ ਮਿਟਾਏ ਝੂਠੀ ਧਾੜਾ। ਗੁਰਸਿਖ ਵਡਿਆਈ ਧੰਨ ਹੈ, ਹਰਿ ਗੋਬਿੰਦ ਪਾਇਆ ਮੀਤ। ਗੁਰਸਿਖ ਵਡਿਆਈ ਧੰਨ ਹੈ, ਹਰਿ ਗੋਬਿੰਦ ਰਾਖੇ ਚੀਤ। ਗੁਰਸਿਖ ਵਡਿਆਈ ਧੰਨ ਹੈ, ਕਾਇਆ ਪਤਤ ਪੁਨੀਤ। ਗੁਰਸਿਖ ਵਡਿਆਈ ਧੰਨ ਹੈ, ਮਾਨਸ ਦੇਹੀ ਰਿਹਾ ਜੀਤ। ਗੁਰਸਿਖ ਵਡਿਆਈ ਧੰਨ ਹੈ, ਬੈਠਾ ਰਹੇ ਅਤੀਤ। ਗੁਰਸਿਖ ਵਡਿਆਈ ਧੰਨ ਹੈ, ਗਾਏ ਸੁਹਾਗੀ ਗੀਤ। ਗੁਰਸਿਖ ਵਡਿਆਈ ਧੰਨ ਹੈ, ਪੁਰਖ ਅਬਿਨਾਸ਼ੀ ਲਾਏ ਚਰਨ ਪ੍ਰੀਤ। ਗੁਰ ਪੂਰਾ ਬੇੜਾ ਰਿਹਾ ਬੰਨ੍ਹ ਹੈ, ਸਦੀ ਚੌਧਵੀਂ ਰਹੀ ਬੀਤ। ਗੁਰ ਪੂਰਾ ਹਰਿ ਜਗਦੀਸ ਹੈ, ਆਦਿ ਅੰਤ ਨਿਰੰਕਾਰ। ਕੋਇ ਨਾ ਕਰੇ ਰੀਸ ਹੈ, ਹਰਿ ਸਾਚਾ ਛਤਰ ਝੁਲਾਰ। ਵੇਖੇ ਖੇਲ ਬੀਸਾ ਬੀਸ ਹੈ, ਪਰਗਟ ਹੋਏ ਵਿਚ ਸੰਸਾਰ। ਏਕਾ ਰੰਗਣ ਇਕ ਇਕੀਸ ਹੈ, ਇਕ ਸੁਹਾਏ ਬੰਕ ਦਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਨਾਮ ਅਧਾਰ। ਨਾਮ ਅਧਾਰੀ ਆਪ ਪ੍ਰਭ, ਆਪਣਾ ਨਾਉਂ ਜਪਾਏ। ਪੈਜ ਸਵਾਰੀ ਆਪ ਪ੍ਰਭ, ਦੇਵੇ ਠੰਢੀ ਛਾਏਂ। ਜੋਤ ਨਿਰੰਕਾਰੀ ਆਪ ਪ੍ਰਭ, ਵਸਾਏ ਕਾਇਆ ਖੇੜਾ ਨਗਰ ਗਰਾਏਂ। ਗੁਰਸਿਖ ਉਧਾਰੀ ਆਪ ਪ੍ਰਭ, ਆਪੇ ਪਿਤਾ ਆਪੇ ਮਾਏਂ। ਥਿਤ ਵਾਰ ਵਿਚਾਰੀ ਆਪ ਪ੍ਰਭ, ਗੁਰ ਪੂਰੇ ਬਲ ਬਲ ਜਾਏ। ਪਹਿਲੀ ਚੇਤ ਸਚ ਸਿਕਦਾਰੀ ਆਪ ਪ੍ਰਭ, ਕਲਜੁਗ ਕਰੇ ਸਚ ਨਿਆਏਂ। ਗੁਰਮੁਖਾਂ ਪੈਜ ਸਵਾਰੀ ਆਪ ਪ੍ਰਭ, ਬੇਮੁਖਾਂ ਮਿਲੇ ਨਾ ਥਾਏਂ। ਰਸਨਾ ਜੈ ਜੈ ਜੈਕਾਰੀ ਆਪ ਪ੍ਰਭ, ਸੋਹੰ ਜਪਾਏ ਸਾਚਾ ਨਾਏਂ। ਦਰ ਦਰਬਾਰੀ ਆਪ ਪ੍ਰਭ, ਕਰੇ ਕਰਾਏ ਸਚ ਨਿਆਏਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ ਆਪੇ ਤਾਰੇ ਫੜ ਫੜ ਬਾਹੇਂ। ਫੜ ਫੜ ਬਾਹੋਂ ਪਾਰ ਕਰਾਏ, ਬੇੜਾ ਬੰਨ੍ਹਣਹਾਰਾ। ਆਪ ਆਪਣਾ ਰਾਹ ਵਖਾਏ, ਗੋਬਿੰਦ ਬੰਨ੍ਹੇ ਸਾਚੀ ਧਾਰਾ। ਏਕਾ ਪੱਲਾ ਨਾਮ ਫੜਾਏ, ਮਿਲੇ ਮੇਲ ਵਿਚ ਸੰਸਾਰਾ। ਸੋਹੰ ਹੱਲਾ ਇਕ ਕਰਾਏ, ਕਲਜੁਗ ਤੇਰੀ ਅੰਤਮ ਵਾਰਾ। ਡੂੰਘੀ ਡੱਲਾ ਡੇਰਾ ਲਾਏ, ਵੇਖੇ ਖੇਲ ਅੰਧ ਅੰਧਿਆਰਾ। ਵਲ ਛਲਾ ਆਪ ਕਰਾਏ, ਭਰਮ ਭੁਲਾਏ ਸਰਬ ਸੰਸਾਰਾ। ਸਤਿਜੁਗ ਮਹੱਲਾ ਇਕ ਵਸਾਏ, ਸ਼ਬਦ ਸਰੂਪੀ ਆਪ ਬਣਾਏ ਚਾਰ ਦਿਵਾਰਾ। ਜਲ ਥਲਾਂ ਆਪ ਸਮਾਏ, ਆਪੇ ਵਸੇ ਪਾਰ ਕਿਨਾਰਾ। ਨੌ ਖੰਡ ਪ੍ਰਿਥਮੀ ਬਣਤ ਬਣਾਏ, ਸੱਤਾਂ ਦੀਪਾਂ ਉਚ ਮੀਨਾਰਾ। ਸਾਧ ਸੰਤ ਹਰਿ ਮਾਤ ਉਪਾਏ, ਲੱਖ ਚੁਰਾਸੀ ਨਾਲ ਪਿਆਰਾ। ਅੰਤਮ ਵੇਲੇ ਆਪੇ ਢਾਹੇ, ਆਪੇ ਹੋਏ ਲੇਖ ਲਿਖਾਰਾ। ਵੇਖ ਵਖਾਣੇ ਸਾਚੇ ਥਾਏਂ, ਗੁਰਮੁਖ ਸਾਚੇ ਬੰਕ ਦਵਾਰਾ। ਹੰਸ ਬਣਾਏ ਫੜ ਫੜ ਕਾਏਂ, ਏਕਾ ਦੇਵੇ ਸ਼ਬਦ ਅਧਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚੌਦਾਂ ਚੌਦਾਂ ਲੋਕ ਇਕ ਸੁਣਾਏ ਸਚ ਸਲੋਕ, ਸੋਹੰ ਹੋਏ ਜੈ ਜੈ ਜੈਕਾਰਾ। ਚੌਦਾਂ ਲੋਕਾਂ ਚੌਦਾਂ ਹੱਟ, ਕਰਾਏ ਵਣਜ ਵਪਾਰਿਆ। ਗੁਰਮੁਖ ਲਾਹਾ ਲੈਣ ਖੱਟ, ਲਹਿਣਾ ਦੇਣਾ ਦੇਵੇ ਕਰਜ਼ ਉਤਾਰਿਆ। ਜੋਤ ਜਗਾਏ ਕਾਇਆ ਮੱਟ, ਮੇਟ ਮਿਟਾਏ ਅੰਧ ਅੰਧਿਆਰਿਆ। ਸ਼ਬਦ ਸਰੂਪੀ ਲਾਏ ਸੱਟ, ਬਜਰ ਕਪਾਟੀ ਆਪ ਤੁੜਾ ਰਿਹਾ। ਦਰਸ ਦਿਖਾਏ ਪਰਗਟ ਜੋਤ ਝੱਟ ਪੱਟ, ਦਰਸ਼ਨ ਰੂਪ ਅਪਾਰਿਆ। ਨਾਮ ਪਹਿਨਾਏ ਸਾਚਾ ਪੱਟ, ਹੱਟ ਹਟਵਾਣਾ ਆਪ ਅਖਵਾ ਰਿਹਾ। ਦੁਰਮਤ ਮੈਲ ਦੇਵੇ ਕੱਟ, ਚਰਨ ਧੂੜ ਮਸਤਕ ਆਪ ਛੁਹਾ ਰਿਹਾ। ਵੇਖੇ ਖੇਲ ਕਲਜੁਗ ਬਾਜ਼ੀਗਰ ਨਟ, ਨਟ ਨਟੂਆ ਸਵਾਂਗ ਵਰਤਾ ਰਿਹਾ। ਮੰਡਪ ਮਾੜ੍ਹੀ ਜਾਣੇ ਢੱਠ, ਗੁਰ ਦਰ ਮੰਦਰ ਵੇਖ ਵਖਾ ਰਿਹਾ। ਨਾ ਕੋਈ ਦਿਸੇ ਅੱਠ ਸੱਠ, ਗੰਗਾ ਗੋਦਾਵਰੀ ਵਕਤ ਚੁਕਾ ਰਿਹਾ। ਸਤਿਜੁਗ ਤੇਰੀ ਸਾਚੀ ਚੱਠ, ਸੰਮਤ ਚੌਦਾਂ ਆਪ ਕਰਾ ਰਿਹਾ। ਗੁਰਮੁਖਾਂ ਦਰ ਦਵਾਰਾ ਵੇਖੇ ਨੱਠ ਨੱਠ, ਬੀਸ ਇਕੀਸਾ ਹਰਿ ਅਖਵਾ ਰਿਹਾ। ਆਪੇ ਗੇੜੇ ਉਲਟੀ ਲੱਠ, ਕਲਜੁਗ ਕਾਇਆ ਆਪ ਭਵਾ ਰਿਹਾ। ਗੁਰਮੁਖ ਨਿਭਾਏ ਏਕਾ ਹੱਠ, ਦੇ ਮਤ ਹਰਿ ਸਮਝਾ ਰਿਹਾ। ਚਰਨ ਕਵਲ ਜਨ ਜਾਏ ਢੱਠ, ਫੜ ਬਾਹੋਂ ਪਾਰ ਕਰਾ ਰਿਹਾ। ਕਲਜੁਗ ਮਾਇਆ ਤ੍ਰੈਗੁਣ ਧਾਰ ਤੇਰਾ ਇਕ ਬਣਾਏ ਮੱਠ, ਜੇਠ ਇੱਕੀ ਲੇਖ ਲਿਖਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸ੍ਰਿਸ਼ਟ ਸਬਾਈ ਰਿਹਾ ਵਰ, ਧਰਮ ਰਾਏ ਨਾਲ ਰਲਾ ਰਿਹਾ। ਧਰਮ ਰਾਏ ਉਠ ਬਲਕਾਰ, ਪ੍ਰਭ ਸਾਚਾ ਆਪ ਜਗਾਇੰਦਾ। ਸੰਮਤ ਚੌਦਾਂ ਹੋ ਤਿਆਰ, ਦਰ ਦਰਬਾਰ ਆਪ ਖੁਲ੍ਹਾਇੰਦਾ। ਦੋਏ ਜੋੜ ਕਰ ਨਿਮਸਕਾਰ, ਮਾਇਆ ਘੋੜੇ ਆਪ ਚੜ੍ਹਾਇੰਦਾ। ਲਾੜੀ ਮੌਤ ਤਨ ਸ਼ਿੰਗਾਰ, ਸੋਹਣਾ ਸੀਸ ਗੁੰਦਾਇੰਦਾ। ਨੇਤਰ ਨੈਣ ਪਾਏ ਕੱਜਲ, ਤਿੱਖੀ ਧਾਰਾ ਆਪ ਰਖਾਇੰਦਾ। ਕਾਲ ਨਗਾਰੇ ਏਕਾ ਵੱਜਣ, ਗੜ੍ਹ ਹੰਕਾਰੀ ਭਾਂਡੇ ਭੱਜਣ, ਕਿਸੇ ਨਾ ਮਿਲੇ ਸਾਕ ਸੱਜਣ, ਮੇਲ ਵਿਛੋੜਾ ਆਪ ਕਰਾਇੰਦਾ। ਰਾਜ ਰਾਜਾਨ ਸ਼ਾਹ ਸੁਲਤਾਨ ਬੰਕ ਦਵਾਰੇ ਤਜਣ, ਗਰੀਬ ਨਿਮਾਣੇ ਉਠ ਉਠ ਭੱਜਣ, ਰਾਹ ਖੇੜਾ ਨਾ ਕੋਈ ਦਿਸਾਇੰਦਾ। ਗੁਰਮੁਖ ਸਾਚੇ ਸੰਤ ਸੁਹੇਲੇ, ਆਪ ਕਰਾਏ ਆਪਣੇ ਮੇਲੇ, ਅੰਮ੍ਰਿਤ ਆਤਮ ਪੀ ਪੀ ਰੱਜਣ, ਸਾਚਾ ਮੇਲ ਮਿਲਾਇੰਦਾ। ਇਕ ਕਰਾਏ ਮੱਕਾ ਕਾਅਬਾ ਹਾਜ਼ੀ ਹੱਜਣ, ਮਨਮਤ ਜੀਵ ਕਲਜੁਗ ਅਗਨੀ ਦੱਜਣ, ਅੱਗੇ ਹੋ ਨਾ ਕੋਈ ਬਚਾਇੰਦਾ। ਗੁਰਮੁਖ ਸਾਚੇ ਸੰਤ ਦੁਲਾਰ ਦਰ ਦਵਾਰ ਬਹਿ ਬਹਿ ਗੱਜਣ, ਸੋਹੰ ਰਸਨਾ ਜੈ ਜੈ ਜੈਕਾਰ ਕਰਾਇੰਦਾ। ਸੋਹੰ ਤੇਰਾ ਜੈ ਜੈਕਾਰਾ, ਤੀਨ ਲੋਕ ਵਧਾਈਆ। ਪੁਰੀਆਂ ਲੋਆਂ ਇਕ ਹੁਲਾਰਾ, ਹਰਿ ਸਾਚਾ ਰਿਹਾ ਦਵਾਈਆ। ਬ੍ਰਹਮਾ ਵੇਖੇ ਲੇਖ ਲਿਖਾਰਾ, ਚਾਰੇ ਵੇਦਾਂ ਫੋਲ ਫਲਾਈਆ। ਅੱਠੇ ਨੇਤਰ ਆਪ ਉਘਾੜਾ, ਰਾਹ ਸਾਚਾ ਰਿਹਾ ਤਕਾਈਆ। ਸ਼ਿਵ ਸ਼ੰਕਰ ਰੋ ਰੋ ਕੱਢੇ ਹਾੜਾ, ਬਾਸ਼ਕ ਤਸ਼ਕ ਗਲ ਵਿਚ ਪਾਈਆ। ਜਗਤ ਜਗਦੀਸ਼ਾ ਪਾਏ ਝਾੜਾ, ਵੇਲਾ ਅੰਤਮ ਆਈਆ। ਲੁੱਟਿਆ ਜਾਏ ਦਿਨ ਦਿਹਾੜਾ, ਗਣਪਤ ਨਾ ਕੋਈ ਸੰਗ ਨਿਭਾਈਆ। ਆਦਿ ਸ਼ਕਤ ਤੇਰਾ ਇਕ ਅਖਾੜਾ, ਰਚਨਾ ਰਿਹਾ ਰਚਾਈਆ। ਸਾਚਾ ਵਕਤ ਅੰਤ ਪਹਾੜਾ, ਉਚੇ ਟਿੱਲੇ ਰਿਹਾ ਹਿਲਾਈਆ। ਪਾਰਬਤੀ ਰੋਵੇ ਵਿਚ ਉਜਾੜਾ, ਗਲ ਪੱਲੂ ਰਹੀ ਪਾਈਆ। ਲੱਗੇ ਅੱਗ ਬਹੱਤਰ ਨਾੜਾ, ਅੰਮ੍ਰਿਤ ਧਾਰ ਨਾ ਮੁਖ ਚੁਆਈਆ। ਕਰੋੜ ਤੇਤੀਸਾ ਕੱਢੇ ਹਾੜਾ, ਨੇਤਰ ਨੀਰ ਰਿਹਾ ਵਹਾਈਆ। ਵਿਸ਼ਨੂੰ ਬੰਸੀ ਮਾਰੇ ਝਾੜਾ, ਲੇਖਾ ਰਿਹਾ ਨਾ ਰਾਈਆ। ਧਰਤ ਮਾਤ ਤੇਰਾ ਇਕ ਅਖਾੜਾ, ਕਾਹਨਾ ਕੰਸੀ ਰੂਪ ਵਟਾਈਆ। ਇਕ ਮੁਹੰਮਦ ਸਾਚਾ ਯਾਰਾ, ਯਾਰ ਯਾਰੀ ਰਿਹਾ ਨਿਭਾਈਆ। ਅੱਲਾ ਰਾਣੀ ਕਰ ਤਿਆਰੀ ਸਾਚੀ ਨਾਰਾ, ਹਿਰਦੇ ਵਿਚ ਸਮਾਈਆ। ਹੂ ਹੂ ਹੂ ਕਰੇ ਪੁਕਾਰਾ, ਤੂੰ ਤੂੰ ਤੂੰ ਮੇਟ ਮਿਟਾਈਆ। ਜੂਹ ਜੂਹ ਜੂਹ ਜੰਗਲ ਤੇਰੀ ਧਾਰਾ, ਤੇਰੀ ਸਾਰ ਨਾ ਪਾਈਆ। ਮੱਕਾ ਮਦੀਨਾ ਉਚ ਚੁਬਾਰਾ, ਕੂਕੇ ਦਏ ਦੁਹਾਈਆ। ਬਾਂਗ ਸਦਾ ਵਾਹਿਦ, ਖ਼ੁਦਾ ਪਰਵਰਦਿਗਾਰ ਬੇਐਬ ਨੂਰ ਅਲਾਹੀਆ। ਪਰਗਟ ਹੋਏ ਹਰਿ ਗੈਬ, ਸ੍ਰਿਸ਼ਟ ਸਬਾਈ ਸਾਚਾ ਨੈਬ, ਪਕੜ ਉਠਾਏ ਥਾਉਂ ਥਾਈਂਆ। ਅਮਾਮ ਮਹਿੰਦੀ ਵੇਖੇ ਦਿਸ਼ਾ ਲਹਿੰਦੀ, ਉਮਤ ਰਸੂਲ ਖਹਿੰਦੀ, ਹੱਥੀਂ ਲਾਏ ਮਹਿੰਦੀ, ਲਹਿਣਾ ਦੇਣਾ ਰਿਹਾ ਚੁਕਾਈਆ। ਸਦੀ ਚੌਧਵੀਂ ਜਾਏ ਵਹਿੰਦੀ, ਗੁਰ ਸੰਗਤ ਗੁਰ ਚਰਨ ਦਵਾਰੇ ਬਹਿੰਦੀ, ਪ੍ਰਭ ਧੀਰਜ ਧੀਰ ਰਿਹਾ ਧਰਾਈਆ। ਹਰਿ ਹਰਿ ਭਾਣਾ ਸਿਰ ਤੇ ਸਹਿੰਦੀ, ਸੋਹੰ ਰਸਨਾ ਘਰ ਘਰ ਕਹਿੰਦੀ, ਏਕਾ ਇੱਕੀ ਰਿਹਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਹੱਥ ਰੱਖੇ ਵਡਿਆਈਆ। ਹੱਥ ਵਡਿਆਈ ਹਰਿ ਸਮਰਥ, ਭੇਵ ਕਿਸੇ ਨਾ ਪਾਇਆ। ਇਕ ਚਲਾਇਆ ਸਾਚਾ ਰਥ, ਰਥਵਾਹੀ ਬਣ ਕੇ ਆਇਆ। ਪੂਰਨ ਪਾਈ ਸਾਚੀ ਨੱਥ, ਸੋਹੰ ਘੋੜੇ ਅੱਗੇ ਲਾਇਆ। ਵਿਚ ਟਿਕਾਈ ਏਕਾ ਵੱਥ, ਜੋਤੀ ਨੂਰ ਉਪਾਇਆ। ਦੂਸਰ ਕੋਈ ਨਾ ਸਕੇ ਲੱਖ, ਸਾਧ ਸੰਤ ਕਿਸੇ ਭੇਵ ਨਾ ਪਾਇਆ। ਨਾਨਕ ਰਸਨਾ ਗਾਏ ਅਲੱਖ ਅਲੱਖ, ਹਰਿ ਨਿਰਗੁਣ ਰੂਪ ਸਮਾਇਆ। ਅੰਤਮ ਪਰਗਟ ਹੋਏ ਪਰਤੱਖ, ਗੁਰ ਗੋਬਿੰਦਾ ਗਿਆ ਜਣਾਇਆ। ਲਜਪਤ ਤੇਰੀ ਲਏ ਰੱਖ, ਕਲਗੀ ਤੋੜਾ ਸੀਸ ਟਿਕਾਇਆ। ਲੱਖ ਚੁਰਾਸੀ ਦਏ ਮਥ, ਜੋਤੀ ਜੋੜੇ ਮੇਲ ਮਿਲਾਇਆ। ਗੁਰਮੁਖਾਂ ਦਰਸ ਦਿਖਾਏ, ਪਹਿਲੀ ਚੇਤਰ ਦਰਸ ਦਿਖਾਇਆ। ਕਲਜੁਗ ਜੀਆਂ ਭਾਂਡੇ ਸੱਖ, ਸਾਧਾਂ ਸੰਤਾਂ ਦਏ ਕਰਾਇਆ। ਉਤੋਂ ਖਿੱਚੇ ਵਿਚ ਲਿਆਏ ਕਾਇਆ ਕਸ, ਸਾਢੇ ਤਿੰਨ ਹੱਥ ਪੈਂਡਾ ਡੇਰਾ ਲਾਇਆ। ਨਾ ਕੋਈ ਸਕੇ ਕਿਸੇ ਰੱਖ, ਵਾਸੀ ਪੁਰੀ ਘਨਕ, ਪਰਗਟ ਹੋਏ ਵਾਰ ਅਨਕ, ਕਲਜੁਗ ਅੰਤ ਘਵਿੰਡ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਧਾਂ ਸੰਤਾਂ ਵੇਖੇ ਦਰ, ਜੋਤ ਨਿਰੰਜਣ ਲਏ ਛੁਪਾਇਆ। ਪਹਿਲੀ ਚੇਤਰ ਹਰਿ ਨਿਰੰਕਾਰ, ਅਚਰਜ ਰੀਤ ਚਲਾਵਣੀ। ਸਾਧਾਂ ਸੰਤਾਂ ਆਈ ਹਾਰ, ਜੋਤ ਨਿਰੰਜਣ ਵੇਖ ਨਾ ਪਾਵਣੀ। ਤਟ ਕਿਨਾਰਾ ਬਿਆਸ ਪਾਰ, ਹਰਿ ਸਾਵਣ ਰੁੱਤ ਸੁਹਾਵਣੀ। ਗੁਰ ਚਰਨ ਸ਼ਰਨ ਰਹਿਣਾ ਖ਼ਬਰਦਾਰ, ਨੈਣ ਮੂੰਦ ਧਿਆਨ ਨਾ ਲਗਾਵਣੀ। ਕਿਸੇ ਨਾ ਮਿਲਣਾ ਮੀਤ ਮੁਰਾਰ, ਨਾ ਕੋਈ ਗਾਏ ਰਾਗ ਮਧਾਵਣੀ। ਨਾਤਾ ਤੁੱਟੇ ਵਿਚ ਸੰਸਾਰ, ਸੁਰਤ ਸਵਾਣੀ ਹੋਏ ਕਾਮਨੀ। ਪਰਗਟ ਹੋਏ ਨਰ ਨਿਰੰਕਾਰ, ਸੱਤਾਂ ਦੀਪਾਂ ਨੌਵਾਂ ਖੰਡਾਂ ਆਪੇ ਦੇਵੇ ਜਾਮਨੀ। ਸੋਹੰ ਖੰਡਾ ਤੇਜ ਕਟਾਰ, ਸ਼ਬਦ ਸਰੂਪੀ ਰਿਹਾ ਹੁਲਾਰ, ਮਾਰੀ ਜਾਏ ਵਾਰੋ ਵਾਰ, ਕੋਈ ਸਕੇ ਨਾ ਸੀਸ ਉਠਾਵਣੀ। ਜਨ ਭਗਤਾਂ ਹੋਏ ਪਹਿਰੇਦਾਰ, ਅੱਠੇ ਪਹਿਰ ਖ਼ਬਰਦਾਰ, ਨਾਲ ਰਲਾਏ ਮੁਹੰਮਦ ਯਾਰ, ਅਲ੍ਹਾ ਰਾਣੀ ਕਰੇ ਪਛਾਣੀ ਹੂ ਹੂ ਕਰ ਕਰ ਦਰ ਦਰ ਕੁਰਲਾਵਣੀ। ਗੁਰ ਸੰਗਤ ਕਰੇ ਹਰਿ ਪਿਆਰ, ਕਲਜੁਗ ਤੇਰੀ ਅੰਤਮ ਵਾਰ, ਪਹਿਲੀ ਚੇਤਰ ਦਿਵਸ ਘਰ ਘਰ ਦਰ ਦਰ ਪੂਰ ਕਰਾਏ ਭਾਵਨੀ। ਪਰਗਟ ਹੋ ਨਰ ਅਵਤਾਰ, ਕਲਜੁਗ ਅੰਤਮ ਪਾਵੇ ਸਾਰ, ਕੋਇ ਨਾ ਸਕੇ ਮਾਤ ਵਿਚਾਰ, ਭੇਖਾਧਾਰੀ ਕਰੇ ਭੇਖ ਜਿਉਂ ਬਲ ਦਵਾਰੇ ਬਾਵਨੀ। ਸ਼ਿਵ ਸ਼ੰਕਰ ਮਾਰੇ ਸ਼ਬਦ ਕੰਕਰ, ਆਪ ਹਿਲਾਏ ਅੰਕਰ ਅੰਕਰ, ਮਗਰ ਲਗਾਏ ਮੋਹਣੀ ਰੂਪ ਕਾਮਨੀ। ਬ੍ਰਹਮਾ ਵੇਤਾ ਰਿਹਾ ਕੁਰਲਾਏ, ਪਿਛਲਾ ਚੇਤਾ ਆਪ ਕਰਾਏ, ਏਕਾ ਧੀਰਜ ਧੀਰ ਨਾ ਕਿਸੇ ਧਰਾਵਣੀ। ਕਰੋੜ ਤੇਤੀਸਾ ਦਏ ਹੁਲਾਰਾ, ਸੁਰਪਤ ਰਾਜਾ ਇੰਦ ਕੁਰਲਾਏ, ਅਪੱਛਰਾਂ ਭੋਗ ਨਾ ਕੋਈ ਕਰਾਏ, ਸੰਮਤ ਚੌਦਾਂ ਨੇੜੇ ਆਏ, ਗੁਰਮੁਖਾਂ ਖੇੜੇ ਤਨ ਵਸਾਏ, ਪੰਜਾਂ ਝੇੜੇ ਆਪ ਮਿਟਾਏ, ਜੋਤ ਜਗਾਏ ਹਰਿ ਰਘੁਰਾਏ, ਸੋਹੰ ਸੋ ਸ਼ਬਦ ਸੁਣਾਏ ਸਚ ਸੁਨਾਵਣੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਖ਼ੁਸ਼ੀ ਆਪੇ ਆਪ ਮਨਾਵਣੀ। ਆਪਣਾ ਆਪ ਹੰਢਾਵਣ ਆਇਆ, ਜੋਤ ਨਿਰੰਜਣ ਦਾਤਾ। ਬ੍ਰਹਿਮੰਡ ਖੋਜ ਖੁਜਾਵਣ ਆਇਆ, ਪਾਰਬ੍ਰਹਮ ਪ੍ਰਭ ਪੁਰਖ ਗਿਆਤਾ। ਸਾਚੀ ਵੰਡਣ ਵੰਡ ਵੰਡਾਵਣ ਆਇਆ, ਨੌ ਖੰਡ ਦੀਪ ਸਾਤਾ। ਮਨਮੁਖ ਜੀਵਾਂ ਦੰਡਣ ਆਇਆ, ਵੇਖ ਵਖਾਏ ਜ਼ਾਤਾ ਪਾਤਾ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਜਗਤ ਮਾਇਆ ਬੰਧਨ ਆਇਆ, ਕਰੇ ਕਰਾਏ ਅੰਧੇਰੀ ਰਾਤਾ। ਗੁਰਮੁਖਾਂ ਦੇਵੇ ਨਾਮ ਬਿਬਾਣਾ, ਆਤਮ ਉਪਜੇ ਬ੍ਰਹਮ ਗਿਆਨਾ, ਦੇਵੇ ਸਾਚੀ ਦਾਤਾ। ਸਤਿਜੁਗ ਝੁੱਲੇ ਧਰਮ ਨਿਸ਼ਾਨਾ, ਆਪ ਝੁਲਾਏ ਸ੍ਰੀ ਭਗਵਾਨਾ, ਨਾਲ ਰਲਾਏ ਸੋਹੰ ਗਾਥਾ। ਬੀਸ ਇਕੀਸਾ ਖੇਲ ਮਹਾਨਾ, ਜਗਤ ਜਗਦੀਸਾ ਨਾ ਕਿਸੇ ਪਛਾਨਾ, ਰਾਗ ਛਤੀਸਾ ਭੇਵ ਨਾ ਪਾਨਾ, ਤੀਸ ਬਤੀਸਾ ਹੋਏ ਹੈਰਾਨਾ, ਵੇਦ ਪੁਰਾਨਾ ਤੁੱਟਾ ਮਾਣਾ, ਅੰਜੀਲ ਕੁਰਾਨਾ ਆਈ ਹਾਨਾ, ਸੋਹੰ ਚਿਲੇ ਚੜ੍ਹਿਆ ਇਕ ਨਿਸ਼ਾਨਾ, ਤੀਰ ਅੰਦਾਜ਼ ਆਪ ਅਖਵਾਇੰਦਾ। ਬ੍ਰਹਮਾ ਵੇਖੇ ਖੇਲ ਹਰਿ ਗੁਣ ਨਿਧਾਨਾ, ਸ਼ਿਵ ਸ਼ੰਕਰ ਹੋਏ ਜਾਣੀ ਜਾਣਾ, ਕਰੋੜ ਤੇਤੀਸਾ ਬਾਲ ਨਾਦਾਨਾ, ਵੇਲਾ ਅੰਤ ਨਾ ਕਿਸੇ ਪਛਾਨਾ, ਨਾ ਕੋਈ ਬੂਝ ਬੁਝਾਇੰਦਾ। ਲੋਕਮਾਤ ਪ੍ਰਭ ਕਰੇ ਧਿਆਨਾ, ਵਰਭੰਡੀ ਖੇਲੇ ਖੇਲ ਮਹਾਨਾ, ਜੇਰਜ ਅੰਡੀ ਪੰਜ ਸ਼ੈਤਾਨਾ, ਸਾਧਾਂ ਸੰਤਾਂ ਜੀਵਾਂ ਜੰਤਾਂ ਝੂਠੀ ਮਾਇਆ ਤਣਿਆ ਤਾਣਾ, ਕਲਜੁਗ ਆਪਣੀ ਫੰਦ ਫੰਦਾਇੰਦਾ। ਨਾ ਕੋਈ ਸੁਘੜ ਨਾ ਸਿਆਣਾ, ਨਾ ਕੋਈ ਰਾਜਾ ਨਾ ਕੋਈ ਰਾਣਾ, ਜੂਠਾ ਝੂਠਾ ਅੰਨਾ ਕਾਣਾ, ਮਾਇਆ ਲੂਠਾ ਜੀਵ ਨਾਦਾਨਾ, ਅੰਤਮ ਮੂਦਾ ਠੂਠਾ ਪਾਰਬ੍ਰਹਮ ਨਾ ਕਿਸੇ ਪਛਾਣਾ, ਧਰਮ ਰਾਏ ਦਰ ਲੱਗੇ ਅੰਗੂਠਾ, ਚਿਤਰ ਗੁਪਤ ਦਰ ਲੇਖ ਮਿਟਾਨਾ। ਦਰ ਦਵਾਰਿਉਂ ਰਹੇ ਰੂਠਾ, ਲੱਖ ਚੁਰਾਸੀ ਵਿਚ ਫਿਰਾਨਾ। ਗੁਰਮੁਖ ਕਰਾਏ ਏਕਾ ਮੁੱਠਾ, ਪ੍ਰਭ ਆਪਣੀ ਦਇਆ ਕਮਾਨਾ। ਸੰਮਤ ਚੌਦਾਂ ਆਪੇ ਤੁੱਠਾ, ਪਹਿਲੀ ਚੇਤਰ ਦਿਵਸ ਸੁਹਾਨਾ। ਜੁਗਾਂ ਜੁਗਾਂ ਦਾ ਮੇਲ ਮਿਲਾਏ ਜੋ ਗੁਰਸਿਖ ਦਰ ਤੋਂ ਜਾਏ ਰੁੱਠਾ, ਹੱਥੀਂ ਬੰਨ੍ਹੇ ਨਾਮ ਗਾਨਾ। ਲੁੱਕਿਆ ਰਹਿਣ ਨਾ ਦੇਵੇ ਕੋਈ ਗੁੱਠਾ, ਪ੍ਰਭ ਹਰ ਘਟ ਜਾਣੀ ਜਾਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਲਿਖੇ ਲੇਖ ਮਾਤ ਮਹਾਨਾ। ਮਾਤਲੋਕ ਹਰਿ ਸ਼ਬਦ ਖਿਲਾਰੀ, ਅੰਤਮ ਕਲਜੁਗ ਆਇਆ। ਕਲਜੁਗ ਬਾਜ਼ੀ ਅੰਤਮ ਹਾਰੀ, ਸਾਰ ਪਾਸ਼ਾ ਇਕ ਵਿਛਾਇਆ। ਨਰਦਾਂ ਸੁੱਟੇ ਵਾਰੋ ਵਾਰੀ, ਜੂਠ ਝੂਠ ਨਾਉਂ ਰਖਾਇਆ। ਅੱਠ ਘਰ ਵੇਖੇ ਵਾਰੋ ਵਾਰੀ, ਤ੍ਰੈਗੁਣ ਨਾਲ ਰਲਾਇਆ। ਅੱਧਵਿਚਕਾਰੇ ਲੀਕ ਦੋ ਧਾਰੀ, ਸ੍ਰਿਸ਼ਟ ਸਬਾਈ ਦੋ ਧੜ ਰਿਹਾ ਕਰਾਇਆ। ਆਪੇ ਨਟੀ ਆਪੇ ਉਪਰ ਜਾਏ ਚੜ੍ਹ, ਜਿੱਤ ਹਾਰ ਜਿਸ ਆਪਣਾ ਪਾਸਾ ਆਪ ਬਣਾਇਆ। ਆਪੇ ਵੇਖੇ ਦੂਰ ਦੁਰਾਡਾ ਖੜ੍ਹ, ਆਪੇ ਅੰਦਰ ਡੇਰਾ ਲਾਇਆ। ਆਪ ਬਣਾਏ ਗੋਰ ਮੜ੍ਹ, ਆਪੇ ਖ਼ਾਕੀ ਖ਼ਾਕ ਮਿਲਾਇਆ। ਆਪੇ ਅਗਨੀ ਜਾਏ ਸੜ, ਪੰਜ ਤਤ ਨਾ ਨਾਉਂ ਰਖਾਇਆ। ਆਪ ਵਖਾਣੇ ਸੀਸ ਧੜ, ਆਪ ਆਪਣਾ ਰੂਪ ਛੁਪਾਇਆ। ਸ੍ਰਿਸ਼ਟ ਸਬਾਈ ਰਿਹਾ ਫੜ, ਆਪ ਕਿਸੇ ਹੱਥ ਨਾ ਆਇਆ। ਕਰ ਕਿਰਪਾ ਗੁਰਮੁਖਾਂ ਫੜਾਏ ਆਪਣਾ ਲੜ, ਵਿਛੜ ਕਦੇ ਨਾ ਜਾਇਆ। ਸਾਚਾ ਘਾੜਨ ਰਿਹਾ ਘੜ, ਸ਼ਬਦ ਘੋੜੇ ਸਾਚੇ ਚੜ੍ਹ, ਕਲਗੀ ਤੋੜਾ ਨਾਮ ਲਗਾਇਆ। ਗੁਰ ਗੋਬਿੰਦਾ ਸਾਚੀ ਕਾਰੇ ਪ੍ਰਭ ਲਾਇਆ ਫੜ, ਸਾਚੀ ਸੇਵਾ ਰਿਹਾ ਕਮਾਇਆ। ਨਾ ਕੋਈ ਸੀਸ ਨਾ ਕੋਈ ਧੜ, ਸਤਿ ਪੁਰਖ ਨਿਰੰਜਣ ਜੋਤੀ ਨੂਰ ਕਰ ਆਕਾਰ, ਆਪੇ ਕੀਆ ਵਿਚ ਪਸਾਰ, ਚੇਲਾ ਰੂਪ ਉਪਾਇਆ। ਨਾ ਕੋਈ ਜਾਣੇ ਪ੍ਰਭ ਕੀ ਧਾਰ, ਕੀ ਵਰਤੇ ਵਿਚ ਸੰਸਾਰ, ਸਾਧਾਂ ਸੰਤਾਂ ਆਈ ਹਾਰ, ਆਪਣਾ ਭੇਵ ਨਾ ਕਿਸੇ ਜਣਾਇਆ। ਗੁਰਮੁਖਾਂ ਕਰੇ ਦਰ ਪਿਆਰ। ਨਾਰੀ ਕੰਤਾ ਆਪੇ ਵਰੇ, ਆਤਮ ਸੇਜਾ ਸੁੱਤਾ ਪੈਰ ਪਸਾਰ। ਏਕਾ ਸੇਜਾ ਕੰਤ ਭਤਾਰ, ਦਸਮ ਦਵਾਰੀ ਅਪਰ ਅਪਾਰ। ਭਗਤ ਰੰਗੀਲਾ ਹਰਿ ਕਰਤਾਰ, ਛੈਲ ਛਬੀਲਾ ਸ਼ਬਦ ਘੋੜ ਅਸਵਾਰ। ਗੁਰਸਿੱਖੀ ਖਿੱਚੀ ਜਾਏ ਵਾਰੋ ਵਾਰ। ਆਪੇ ਢਾਹੇ ਦੂਈ ਦਵੈਤੀ ਧਾੜ। ਗੁਰਸਿਖ ਬਣਾਏ ਸਾਚੇ ਲਾੜ। ਆਪੇ ਹੋਏ ਪਿੱਛੇ ਅਗਾੜ। ਜੋਤ ਜਗਾਏ ਬਹੱਤਰ ਨਾੜ। ਕਲਜੁਗ ਮਾਇਆ ਨਾ ਸਕੇ ਸਾੜ। ਲਾੜੀ ਮੌਤ ਨਾ ਚੱਬੇ ਆਪਣੀ ਦਾੜ੍ਹ। ਗੁਰ ਗੋਬਿੰਦਾ ਵਾਲੀ ਹਿੰਦਾ ਹਰਿ ਬਖ਼ਸ਼ਿੰਦਾ, ਲੱਖ ਚੁਰਾਸੀ ਕਰੇ ਨਿੰਦਾ, ਜਨ ਭਗਤਾਂ ਤੋੜੇ ਆਤਮ ਵੱਜਾ ਜਿੰਦਾ, ਪਹਿਲੀ ਚੇਤਰ ਕਾਇਆ ਖੇਤਰ ਦਰਸ ਦਿਖਾਏ ਤੀਜੇ ਨੇਤਰ ਆਪ ਆਪਣੀ ਕਿਰਪਾ ਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਤੇਰਾ ਸੇਵਾਦਾਰ। ਹਰਿ ਸੇਵਕ ਵੱਡ ਸੁਲਤਾਨ ਹੈ, ਸਾਚੇ ਤਖ਼ਤ ਰਿਹਾ ਸਮਾਏ। ਦਾਤਾ ਦਾਨੀ ਮਿਹਰਵਾਨ ਹੈ, ਜੁਗ ਜੁਗ ਦਇਆ ਰਿਹਾ ਕਮਾਏ। ਸ਼ਬਦ ਨਿਸ਼ਾਨੀ ਦੋ ਜਹਾਨ ਹੈ, ਆਪ ਆਪਣਾ ਰਾਹ ਵਖਾਏ। ਨਾਮ ਕਾਨੀ ਤੀਰ ਕਮਾਨ ਹੈ, ਗੁਰਮੁਖਾਂ ਰਿਹਾ ਲਗਾਏ। ਅਨਹਦ ਬਾਣੀ ਮਾਰੇ ਬਾਣ ਹੈ, ਪ੍ਰਭ ਚਿੱਲੇ ਰਿਹਾ ਚੜ੍ਹਾਏ। ਕਾਇਆ ਮੰਦਰ ਇਕ ਮਕਾਨ ਹੈ, ਹਰਿ ਬੈਠਾ ਡੇਰਾ ਲਾਏ। ਨੌ ਦਵਾਰੇ ਸੁੰਞ ਮਸਾਣ ਹੈ, ਤ੍ਰਿਸ਼ਨ ਰਹੀ ਬਿਲਲਾਏ,। ਗੁਰ ਪੂਰਾ ਸਦ ਬਲਵਾਨ ਹੈ, ਆਪਣਾ ਪੱਲਾ ਨਾਮ ਫੜਾਏ। ਗੁਰਮੁਖ ਬਾਲਾ ਬਾਲ ਨਾਦਾਨ ਹੈ, ਪ੍ਰਭ ਸਾਚਾ ਰਾਹ ਵਖਾਏ। ਮੇਟ ਮਿਟਾਏ ਪੰਜ ਸ਼ੈਤਾਨ ਹੈ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਏ। ਚੌਦਾਂ ਹੱਟ ਵਖਾਏ ਸਚ ਦੁਕਾਨ ਹੈ, ਤਨ ਮੰਦਰ ਆਪ ਟਿਕਾਏ। ਸ਼ਬਦ ਵਸਤ ਇਕ ਮਹਾਨ ਹੈ, ਪ੍ਰਭ ਸਾਚਾ ਆਪ ਰਖਾਏ। ਨਾ ਕੋਈ ਅੱਖਰ ਨਾ ਗਿਆਨ ਹੈ, ਨਾ ਕੋਈ ਵਿਦਿਆ ਹੋਰ ਪੜ੍ਹਾਏ। ਨਾ ਕੋਈ ਰਸਨਾ ਮੁਖ ਨੱਕ ਨਾ ਕਾਨ ਹੈ, ਨੇਤਰ ਦੋਏ ਨਾ ਕੋਇ ਦਿਸਾਏ। ਬਸਤਰ ਸ਼ਸਤਰ ਨਾ ਕੋਈ ਤਨ ਪਹਿਨਾਨ ਹੈ, ਨਾ ਕੋਈ ਵੇਸ ਵਟਾਏ। ਨਾ ਕੋਈ ਰਾਗ ਸੁਨਾਨ ਹੈ, ਰਾਗੀ ਰਾਗ ਨਾ ਕੋਈ ਅਲਾਏ। ਸਾਜ ਬਾਜ ਨਾ ਕੋਈ ਧੁਨ ਧੁਨਕਾਨ ਹੈ, ਸਾਰੰਗ ਕਿੰਗ ਨਾ ਕੋਈ ਵਜਾਏ। ਪੁਰਖ ਅਬਿਨਾਸ਼ੀ ਆਪੇ ਜਾਣੀ ਜਾਣ ਹੈ, ਹਰ ਘਟ ਬੈਠਾ ਰਿਹਾ ਸਮਾਏ। ਜਨ ਭਗਤਾਂ ਕਰੇ ਪਛਾਣ ਹੈ, ਆਪ ਆਪਣੇ ਲੜ ਲਗਾਏ। ਜੁਗਾ ਜੁਗੰਤਰ ਧੁਰ ਦੀ ਬਾਣ ਹੈ, ਹਰਿ ਭਗਤਾਂ ਲਏ ਤਰਾਏ। ਚਰਨ ਪ੍ਰੀਤ ਰਖਾਏ ਏਕਾ ਆਣ ਹੈ, ਲੱਖ ਚੁਰਾਸੀ ਫੰਦ ਕਟਾਏ। ਆਪੇ ਕਰੇ ਪੁਣ ਛਾਣ ਹੈ, ਨੀਤ ਅਨੀਤੀ ਵੇਖ ਵਖਾਏ। ਦੇਵਣਹਾਰਾ ਜੀਆ ਦਾਨ ਹੈ, ਦਾਤਾ ਦਾਨੀ ਆਪ ਅਖਵਾਏ। ਹਰਿਜਨ ਸਾਚੇ ਰਸਨਾ ਗਾਨ ਹੈ, ਗੋਬਿੰਦ ਮੇਲਾ ਸਹਿਜ ਸੁਭਾਏ। ਜੋਤੀ ਨੂਰ ਕੋਟਨ ਭਾਨ ਹੈ, ਨਿਰਮਲ ਨੂਰ ਰਿਹਾ ਉਪਾਏ। ਰਾਗ ਅਨਾਦੀ ਏਕਾ ਕਾਨ ਹੈ, ਅਨਰੰਗਾ ਰਿਹਾ ਸੁਣਾਏ। ਦਸਮ ਦਵਾਰੀ ਇਕ ਮਕਾਨ ਹੈ, ਹਰਿਜਨ ਵਿਰਲਾ ਵੇਖ ਵਖਾਏ। ਸ਼ਾਹੋ ਭੂਪੀ ਸ਼ਾਹ ਸ਼ਹਾਨ ਹੈ, ਹਰਿ ਬੈਠਾ ਆਸਣ ਲਾਏ। ਸੀਸ ਤਾਜ ਇਕ ਮਹਾਨ ਹੈ, ਜੋਤੀ ਨੂਰ ਡਗਮਗਾਏ। ਚਾਰੋਂ ਕੁੰਟ ਵੇਖ ਵਖਾਨ ਹੈ, ਉਤਰ ਪੂਰਬ ਪੱਛਮ ਦੱਖਣ ਏਕਾ ਰੰਗ ਸਮਾਏ। ਦਹਿ ਦਿਸ਼ਾ ਇਕ ਧਿਆਨ, ਹੈ, ਪਰਦਾ ਓਹਲਾ ਰਹੇ ਨਾ ਰਾਏ। ਸੁਰਤੀ ਸੁਰਤ ਬ੍ਰਹਮ ਗਿਆਨ ਹੈ, ਪਾਰਬ੍ਰਹਮ ਸਮਾਏ। ਆਪੇ ਹੋਏ ਮਿਹਰਵਾਨ ਹੈ, ਸਾਚਾ ਮੇਲਾ ਮੇਲ ਮਿਲਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿਜਨ ਦੇਵੇ ਸਾਚਾ ਵਰ, ਦਰ ਦਵਾਰਾ ਆਪ ਸੁਹਾਏ। ਹਰਿਜਨ ਮੇਲਾ ਇਕ ਇਕੇਲਾ, ਹੋਏ ਬੰਕ ਦਵਾਰਿਆ। ਪੁਰਖ ਅਬਿਨਾਸ਼ੀ ਸੱਜਣ ਸੁਹੇਲਾ, ਆਪੇ ਗੁਰ ਆਪੇ ਚੇਲਾ, ਖੇਲੇ ਖੇਲ ਅਪਾਰਿਆ। ਆਪੇ ਵਸੇ ਰੰਗ ਨਵੇਲਾ, ਲੋਕਮਾਤ ਜੋਤ ਨਿਰੰਜਣ ਚਾੜ੍ਹੇ ਤੇਲਾ, ਘਰ ਘਰ ਜੋਤ ਕਰੇ ਉਜਿਆਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਤੇਰੀ ਸੇਵਾ ਆਪ ਕਮਾ ਰਿਹਾ। ਛੱਤੀ ਜੁਗ ਛੱਤੀ ਰਾਗ ਛੱਤੀ ਨਾਦ ਆਪ ਵਜਾਇੰਦਾ। ਆਪੇ ਜਾਣੇ ਆਦਿ ਜੁਗਾਦਿ, ਆਦਿ ਆਪਣੀ ਖੇਲ ਖਿਲਾਇੰਦਾ। ਚਾਰ ਜੁਗ ਪ੍ਰਭ ਦੇਵੇ ਦਾਦ, ਨੌ ਨੌ ਨੌ ਦਰ ਖੁਲ੍ਹਾਇੰਦਾ। ਆਪੇ ਜਾਣੇ ਵਾਦ ਵਿਵਾਦ, ਬੋਧ ਅਗਾਧ ਆਪਣੇ ਹੱਥ ਰਖਾਇੰਦਾ। ਪੰਜ ਤਤ ਵਖਾਏ ਇਕ ਸਵਾਦ, ਜਿਹਵਾ ਗੁਣ ਨਾ ਕੋਈ ਜਣਾਇੰਦਾ। ਚਾਰੇ ਅੱਖਰ ਆਪੇ ਅਰਾਧ, ਹਰਿ ਵਿਸ਼ਨੂੰ ਰੂਪ ਵਟਾਇੰਦਾ। ਨੌ ਨੌ ਜੁਗ ਮਿਲੀ ਦਾਦ, ਵੇਲਾ ਵਕਤ ਮੁਕਾਇੰਦਾ। ਆਪ ਆਪਣਾ ਲਿਆ ਅਰਾਧ, ਆਪ ਆਪਣੇ ਵਿਚ ਸਮਾਇੰਦਾ। ਕਲਜੁਗ ਅੰਤਮ ਦੇਵੇ ਦਾਦ, ਸੋਹੰ ਸਾਚਾ ਨਾਦ ਵਜਾਇੰਦਾ। ਸਤਿਜੁਗ ਸਾਚਾ ਲਿਆ ਲਾਧ, ਪ੍ਰਭ ਸੋਇਆ ਮਾਤ ਉਠਾਇੰਦਾ। ਸ਼ਬਦ ਜਣਾਏ ਬੋਧ ਅਗਾਧ, ਬੀਸ ਬੀਸਾ ਹੁਕਮ ਜਣਾਇੰਦਾ। ਹਰਿ ਸੰਗਤ ਵੇਲਾ ਰੱਖਣਾ ਯਾਦ, ਫੇਰ ਗਿਆ ਹੱਥ ਨਾ ਆਇੰਦਾ। ਕਾਇਆ ਮਾਟੀ ਲਾਉਣਾ ਭਾਗ, ਦੀਪਕ ਜੋਤੀ ਜਗੇ ਚਿਰਾਗ, ਹਰਿ ਸਾਚਾ ਆਪ ਜਗਾਇੰਦਾ। ਹੰਸ ਬਣਾਏ ਫੜ ਫੜ ਕਾਗ, ਦੁਰਮਤ ਮੈਲ ਧੋਵੇ ਦਾਗ਼, ਮਾਨ ਸਰੋਵਰ ਇਕ ਇਸ਼ਨਾਨ ਕਰਾਇੰਦਾ। ਆਪ ਆਪਣੇ ਹੱਥ ਪਕੜੇ ਵਾਗ, ਚਰਨ ਕਵਲ ਜੋ ਗਏ ਲਾਗ, ਵੇਲੇ ਅੰਤਮ ਦਇਆ ਕਮਾਇੰਦਾ। ਜਗਤ ਤ੍ਰਿਸ਼ਨਾ ਬੁਝਾਏ ਆਗ, ਭੋਗ ਲਗਾਏ ਅਲੂਣੇ ਸਾਗ, ਗਊ ਗਰੀਬਾਂ ਮਾਣ ਦਵਾਇੰਦਾ। ਵੇਲੇ ਅੰਤਮ ਗਿਆ ਜਾਗ, ਗੁਰਸਿਖਾਂ ਦਰ ਲਾਏ ਭਾਗ, ਬਿਦਰ ਸੁਦਾਮਾ ਫੇਰ ਜਿਵਾਇੰਦਾ। ਮਾਇਆ ਡੱਸੇ ਨਾ ਡੱਸਣੀ ਨਾਗ, ਗੁਰ ਚਰਨ ਪ੍ਰੀਤੀ ਇਕ ਵੈਰਾਗ, ਆਪਣੀ ਰੀਤ ਵਖਾਇੰਦਾ। ਧੂੜੀ ਮਜਨ ਸਾਚਾ ਮਾਘ, ਮਸਤਕ ਟਿੱਕਾ ਸਾਚੇ ਪਾਗ, ਤਿਲਕ ਲਲਾਟੀ ਆਪ ਰਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਨਾਮ ਵਰ, ਦਰ ਦਵਾਰੇ ਦਰਸ ਦਿਖਾਇੰਦਾ। ਦਰ ਦਵਾਰੇ ਹਰਿ ਸਵਾਲੀ, ਗੁਰਮੁਖਾਂ ਦਰ ਸੁਹਾਇੰਦਾ। ਪਰਗਟ ਕਰ ਜੋਤ ਅਕਾਲੀ, ਦਰ ਘਰ ਵੇਖ ਵਖਾਇੰਦਾ। ਸੋਹੰ ਦੇਵੇ ਜਗਤ ਦਲਾਲੀ, ਸਾਚੇ ਸਰ ਨੁਹਾਇੰਦਾ। ਦੋ ਜਹਾਨਾਂ ਆਪੇ ਵਾਲੀ, ਸਿਰ ਆਪਣਾ ਹੱਥ ਟਿਕਾਇੰਦਾ। ਭਰੇ ਭੰਡਾਰੇ ਕਰੇ ਖਾਲੀ, ਖਾਲੀ ਆਪ ਭਰਾਇੰਦਾ। ਗੁਰਮੁਖਾਂ ਘਾਲ ਸਾਚੀ ਘਾਲੀ, ਲਹਿਣਾ ਦੇਣਾ ਮੂਲ ਚੁਕਾਇੰਦਾ। ਆਪੇ ਤੋੜ ਜਗਤ ਜੰਜਾਲੀ, ਕਾਲ ਮਹਾਂਕਾਲ ਨੇੜ ਨਾ ਆਇੰਦਾ। ਆਪੇ ਕਰੇ ਸਚ ਦਲਾਲੀ, ਜੋਤ ਨਿਰੰਜਣ ਸੇਵਾ ਲਾਇੰਦਾ। ਫਲ ਲਗਾਏ ਪਤ ਪਤ ਡਾਲ੍ਹੀ, ਫਲ ਫੁਲਵਾੜੀ ਆਪ ਲਗਾਇੰਦਾ। ਸਤਿਜੁਗ ਤੇਰੀ ਅਵੱਲੜੀ ਚਾਲੀ, ਪ੍ਰਭ ਬੂਟਾ ਸਾਚਾ ਮਾਤ ਉਗਾਇੰਦਾ। ਗੁਰਸਿਖ ਭੰਡਾਰਾ ਹੋਏ ਕਦੇ ਨਾ ਖਾਲੀ, ਪ੍ਰਭ ਸਾਚਾ ਆਪ ਵਰਤਾਇੰਦਾ। ਚਰਨ ਪ੍ਰੀਤੀ ਨਿਭੇ ਨਾਲੀ, ਨਾਤਾ ਬਿਧਾਤਾ ਆਪਣਾ ਆਪ ਬੰਧਾਇੰਦਾ। ਨਾ ਕੋਈ ਪੁੱਛੇ ਜ਼ਾਤਾ ਪਾਤਾ, ਊਚਾਂ ਨੀਚਾਂ ਗਲੇ ਲਗਾਇੰਦਾ। ਆਪੇ ਹੋਏ ਪਿਤਾ ਮਾਤਾ, ਗੁਰਸਿਖ ਸਾਚੇ ਬਾਲ ਅੰਞਾਣੇ ਆਪਣੀ ਗੋਦ ਉਠਾਇੰਦਾ। ਪਰਗਟ ਹੋਏ ਸਾਚੋ ਸਾਚਾ, ਨਿਹਕਲੰਕਾ ਨਾਉਂ ਰਖਾਇੰਦਾ। ਹਰਿ ਕਾ ਸ਼ਬਦ ਗੁਰੂ ਨਹੀਂ ਕਾਚਾ, ਜੁਗ ਜੁਗ ਆਪ ਅਖਵਾਇੰਦਾ। ਪੰਜ ਤਤ ਨੌ ਦਵਾਰੇ ਨਾਚਾ, ਹਰਿ ਸਤਿ ਰੂਪ ਸਮਾਇੰਦਾ। ਗੁਰਮੁਖਾਂ ਹਿਰਦੇ ਆਪੇ ਵਾਚਾ, ਏਕਾ ਗਿਆਨ ਕਰ ਧਿਆਨ ਹਿਰਦੇ ਵਿਚ ਸਮਾਇੰਦਾ। ਸ਼ਬਦ ਸਰੂਪੀ ਏਕਾ ਮਾਰੇ ਹਰਿ ਤਮਾਚਾ, ਪੰਚ ਵਿਕਾਰਾ ਬਾਹਰ ਕਢਾਇੰਦਾ। ਨਾੜ ਬਹੱਤਰ ਆਪੇ ਰਾਚਾ, ਆਪ ਆਪਣਾ ਰੂਪ ਵਟਾਇੰਦਾ। ਕਾਇਆ ਮਾਟੀ ਭਾਂਡਾ ਕਾਚਾ, ਅੰਤਮ ਭੰਨ ਵਖਾਇੰਦਾ। ਗੁਰ ਸ਼ਬਦ ਦਵਾਰਾ ਸਾਜਨ ਸਾਚਾ, ਘਰ ਸਾਚਾ ਧਾਮ ਸੁਹਾਇੰਦਾ। ਆਪ ਬੁਝਾਏ ਕਾਇਆ ਲੱਗੀ ਆਂਚਾ, ਅੰਮ੍ਰਿਤ ਆਤਮ ਆਪ ਛਿੜਕਾਇੰਦਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਸੰਗਤ ਹਰਿ ਸੇਵਕ ਸਾਚੀ ਸੇਵ ਕਮਾਇੰਦਾ। ਹਰਿ ਸੇਵਕ ਗਿਆ ਲੱਗ, ਆਪਣੀ ਸੇਵਾ ਲਾਈਆ। ਪਰਗਟ ਹੋ ਸੂਰਾ ਸਰਬੱਗ, ਦੇਵੀ ਦੇਵਾ ਆਪ ਅਖਵਾਈਆ। ਗੁਰਮੁਖਾਂ ਮੇਲ ਕਰਾਏ ਉਪਰ ਸ਼ਾਹ ਰਗ, ਜੋਤ ਨਿਰੰਜਣ ਨਾਲ ਰਲਾਈਆ। ਗੁਰ ਪੂਰਾ ਪਹਿਲਾ ਰੱਖੇ ਆਪਣਾ ਪਗ, ਪਹਿਲੇ ਪੌੜੇ ਦਏ ਚੜ੍ਹਾਈਆ। ਸੋਹੰ ਬੰਨ੍ਹੇ ਸਾਚਾ ਤਗ, ਦੂਜਾ ਦਰ ਪਾਰ ਕਰਾਈਆ। ਦੀਪਕ ਜੋਤੀ ਰਹੀ ਜਗ, ਸਾਚਾ ਰਾਹ ਵਖਾਈਆ। ਗੁਰ ਪੂਰਾ ਜਾਏ ਅੱਗੇ ਲੱਗ, ਗੁਰਸਿਖ ਵੇਖੇ ਭੱਜਾ ਆਏ ਵਾਹੋ ਦਾਹੀਆ। ਸੁਖਮਨ ਨਾੜੀ ਅੱਗੇ ਜਾਏ ਝੁਕ, ਗੁਰ ਕਾ ਸਿੱਖ ਨਾ ਜਾਏ ਰੁਕ, ਪੰਚ ਵਿਕਾਰਾ ਪਿੱਛੇ ਸੁੱਟ, ਸੁਰਤ ਸਵਾਣੀ ਸ਼ਬਦੀ ਲੁੱਟ, ਆਪੇ ਨਾਲ ਰਲਾਈਆ। ਮਾਨ ਸਰੋਵਰ ਅੰਮ੍ਰਿਤ ਪਿਆਏ ਸਾਚਾ ਘੁੱਟ, ਦੂਈ ਦਵੈਤੀ ਮੇਟੇ ਫੁੱਟ, ਏਕਾ ਲਾਹਾ ਲਿਆ ਲੁੱਟ, ਗੁਰਸਿਖ ਆਪਣਾ ਰੂਪ ਵਟਾਈਆ। ਦਸਮ ਦਵਾਰਾ ਗਿਆ ਛੁੱਟ, ਬਜਰ ਕਪਾਟੀ ਜੜ੍ਹ ਦਿਤੀ ਪੁੱਟ, ਗੁਰਸਿਖ ਲਗਾਇਆ ਗਲੇ ਘੁੱਟ, ਸ਼ਬਦ ਸਿੰਘਾਸਣ ਇਕ ਵਿਛਾਈਆ। ਆਪੇ ਬੈਠਾ ਉਪਰ ਚੋਟ, ਡਗਮਗ ਜੋਤ ਕਰਾਈਆ। ਪੰਚ ਲਗਾਵੇ ਸਾਚੀ ਚੋਟ, ਨੀਚੇ ਉਪਰ ਗਾਵਣ ਵਾਹੋ ਦਾਹੀਆ। ਕਿਸੇ ਹੱਥ ਨਾ ਆਏ ਕੋਟਨ ਕੋਟ, ਸਾਧ ਸੰਤ ਬੇ ਬੇਅੰਤ ਬੈਠੇ ਧੂਣੀਆਂ ਤਾਈਆ। ਆਤਮ ਭਰੀ ਨਾ ਕਿਸੇ ਪੋਟ, ਨੌ ਦਵਾਰ ਨਾ ਨਿਕਲਿਆ ਖੋਟ, ਤਨ ਨਗਾਰੇ ਨਾ ਲੱਗੀ ਚੋਟ, ਗੁਰ ਸ਼ਬਦ ਸਾਚਾ ਡੰਕ ਏਕਾ ਅੰਕ ਨਾ ਕੋਈ ਕਿਸੇ ਵਜਾਈਆ। ਜਨ ਭਗਤਾਂ ਸੁਹਾਏ ਦਵਾਰ ਬੰਕ, ਪਰਗਟ ਹੋਏ ਹਰਿ ਵਾਸੀ ਪੁਰੀ ਘਨਕ, ਇਕ ਲਗਾਏ ਜੋਤੀ ਤਨਕ, ਖਿੱਚੀ ਜਾਏ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿ ਸੰਗਤ ਤੇਰੀ ਸਾਚੀ ਸੇਵਾ ਰਿਹਾ ਕਮਾਈਆ। ਸੇਵਾ ਕਰੇ ਸਚ ਦਵਾਰ, ਹਰਿ ਸਾਚਾ ਸਚ ਦਵਾਰੀ। ਗੁਰਮੁਖ ਬਿਠਾਏ ਅੱਧ ਵਿਚਕਾਰ, ਦਸਮ ਦਵਾਰੀ ਮਹੱਲ ਉਸਾਰੀ। ਅੱਗੇ ਪਾਏ ਆਪੇ ਸਾਰ, ਕਰੇ ਖੇਲ ਅਪਰ ਅਪਾਰੀ। ਚਾਰੋਂ ਕੁੰਟ ਖੋਲ੍ਹ ਕੁਆੜ, ਆਵੇ ਜਾਵੇ ਅੰਦਰ ਬਾਹਰ ਗੁਪਤ ਜ਼ਾਹਿਰੀ। ਗੁਰਮੁਖ ਸਾਚੇ ਕਰ ਪਿਆਰ, ਫੜ ਫੜ ਬਾਹੋਂ ਲਏ ਤਾਰ, ਆਪੇ ਕਰੇ ਪਾਰ ਕਿਨਾਰ, ਸਚਖੰਡ ਪ੍ਰਭ ਪਾਏ ਵੰਡ ਵਿਚ ਬ੍ਰਹਿਮੰਡ, ਗੁਰਸਿਖ ਤੇਰੀ ਨੰਗੀ ਨਾ ਹੋਏ ਕੰਡ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਨਾਮ ਵਰ, ਆਪੇ ਦਏ ਪੈਜ ਸਵਾਰ। ਹਰਿ ਗੋਲਾ ਗੁਰਸਿਖ ਹੈ, ਚਾਕਰ ਚਾਕਰੀ ਰਿਹਾ ਕਮਾਏ। ਸਾਚਾ ਸੋਹਲਾ ਸੁਣਾਏ ਹੋਏ ਸਨਮੁਖ ਹੈ, ਪਰਦਾ ਓਹਲਾ ਨਾ ਕੋਈ ਰਖਾਏ। ਆਪੇ ਲਾਹੇ ਕਾਇਆ ਲੱਗੇ ਝੂਠੇ ਦੁੱਖ ਹੈ, ਆਤਮ ਸੁਖ ਇਕ ਉਪਜਾਏ। ਸੁਫਲ ਕਰਾਏ ਮਾਤ ਕੁੱਖ ਹੈ, ਨੌ ਮਹੀਨੇ ਦਿਨ ਅਠਾਰਾਂ ਜੋ ਬੈਠੀ ਪੇਟ ਛੁਪਾਈਆ। ਲੇਖੇ ਲਾਏ ਮਾਨਸ ਦੇਹੀ ਮਾਨੁਖ ਹੈ, ਜੋ ਜਨ ਚਰਨੀ ਸੀਸ ਝੁਕਾਏ। ਦੋ ਜਹਾਨੀ ਕਟੇ ਭੁੱਖ ਨੰਗ ਹੈ, ਏਕਾ ਅੰਮ੍ਰਿਤ ਜਾਮ ਪਿਆਏ। ਮਾਤ ਗਰਭ ਨਾ ਹੋਏ ਉਲਟਾ ਰੁੱਖ ਹੈ, ਲੱਖ ਚੁਰਾਸੀ ਫੰਦ ਕਟਾਏ। ਗੁਰ ਚਰਨ ਪ੍ਰੀਤੀ ਸਾਚਾ ਸੁੱਖ ਹੈ, ਜੁਗ ਜੁਗ ਵਿਰਲਾ ਗੁਰਮੁਖ ਪਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਸਾਚੇ ਸੰਤ ਜਨਾਂ ਸਾਚੀ ਸੇਵਾ ਰਿਹਾ ਕਮਾਏ। ਗੁਰ ਪੂਰਾ ਕਰੇ ਅਰਦਾਸ, ਗੁਰ ਸੰਗਤ ਰਿਹਾ ਸੁਣਾਈਆ। ਸਦਾ ਸੁਹੇਲਾ ਵਸੇ ਪਾਸ, ਵਿਛੜ ਕਦੇ ਨਾ ਜਾਈਆ। ਗੁਰ ਸੰਗਤ ਬਹਿ ਬਹਿ ਰਸਨਾ ਗਾਉਣਾ ਸਵਾਸ, ਫੀਕਾ ਬੋਲ ਨਾ ਕੋਈ ਕਢਾਈਆ। ਪੁਰਖ ਅਬਿਨਾਸ਼ੀ ਆਦਿ ਅੰਤ ਕਰਨਹਾਰਾ ਨਾਸ, ਆਪੇ ਲਏ ਉਪਾਈਆ। ਜਨ ਭਗਤਾਂ ਮੇਲਾ ਸ਼ਾਹੋ ਸ਼ਾਬਾਸ਼, ਦਰ ਘਰ ਮਿਲੀ ਵਡਿਆਈਆ। ਸਾਚੇ ਮੰਡਲ ਸਾਚੀ ਰਾਸ, ਗੁਰਮੁਖ ਵਿਰਲੇ ਵੇਖ ਵਖਾਈਆ। ਆਪੇ ਵੇਖੇ ਪ੍ਰਿਥਮੀ ਆਕਾਸ਼, ਆਕਾਸ਼ਾਂ ਵੇਖ ਵਖਾਈਆ। ਜਨ ਭਗਤ ਦਵਾਰੇ ਹੋਇਆ ਦਾਸੀ ਦਾਸ, ਹਰਿ ਭਗਤਨ ਓਟ ਰਖਾਈਆ। ਹਰਿ ਓਟ ਤਕਾਈ ਇਕ ਜਨ, ਏਕਾ ਜਨ ਗਵਾਇਆ। ਏਕਾ ਵਸਿਆ ਕਾਇਆ ਤਨ, ਪੂਰਨ ਪੂਰਨ ਵਿਚ ਸਮਾਇਆ। ਨਾਲ ਲਿਆਇਆ ਸਾਚਾ ਧੰਨ, ਦਿਸ ਕਿਸੇ ਨਾ ਆਇਆ। ਬੁਧ ਮਤ ਨਾਲ ਰਖਾਇਆ ਕੋਈ ਮਨ, ਪ੍ਰਭ ਸਾਚਾ ਧਾਮ ਸੁਹਾਇਆ। ਕਾਇਆ ਮੰਦਰ ਅੰਦਰ ਬੇੜਾ ਬੰਨ੍ਹ, ਛੱਪਰ ਛੰਨ ਵੇਖ ਵੇਖ ਵਖਾਇਆ। ਰਾਗ ਸੁਣਾਇਆ ਇਕ ਕੰਨ, ਜਨ ਰਸਨਾ ਸੇਵਾ ਲਾਇਆ। ਗੁਰ ਗੋਬਿੰਦਾ ਗਿਆ ਮੰਨ, ਪ੍ਰਭ ਚਰਨੀ ਸੀਸ ਝੁਕਾਇਆ। ਕਲਜੁਗ ਅੰਤਮ ਬੇੜਾ ਦੇਵੇ ਬੰਨ੍ਹ, ਸਿਰ ਸਾਚਾ ਸੀਸ ਟਿਕਾਇਆ। ਚਾਰ ਯਾਰ ਸੰਗ ਮੁਹੰਮਦ ਦੇਵੇ ਡੰਨ, ਵੇਲਾ ਅੰਤ ਕਰਾਇਆ। ਜੁਗ ਜੁਗ ਬੇੜਾ ਰਿਹਾ ਬੰਨ੍ਹ, ਕਲਜੁਗ ਲਹਿਣਾ ਸਤਿਜੁਗ ਦੇਣਾ ਦੋਹਾਂ ਰਿਹਾ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਸਾਚੇ ਸੰਤ ਜਨਾਂ, ਏਕਾ ਦੇਵੇ ਨਾਮ ਧਨਾ, ਧੰਨ ਧੰਨਵੰਤਾ ਆਪ ਅਖਵਾਇਆ। ਧੰਨ ਧੰਨਵੰਤ ਹਰਿ ਵਡ ਪਰਬੀਨਾ, ਆਪੇ ਆਪ ਅਖਵਾਇੰਦਾ। ਆਪੇ ਜਲ ਗੁਰਸਿਖ ਬਣਾਏ ਸਾਚੀ ਮੀਨਾ, ਆਪ ਆਪਣੇ ਵਿਚ ਟਿਕਾਇੰਦਾ। ਰਸਨਾ ਹਰਿ ਹਰਿ ਗੋਬਿੰਦ ਗੋਬਿੰਦ ਜਿਸ ਜਨ ਚੀਨਾ, ਹੋਏ ਅਧੀਨਾ ਸੇਵ ਕਮਾਇੰਦਾ। ਕਾਇਆ ਚੋਲੀ ਰੰਗ ਚਾੜ੍ਹੇ ਭੀਨਾ, ਠਾਂਢਾ ਕਰੇ ਸੀਨਾ, ਆਪ ਆਪਣੀ ਦਇਆ ਕਮਾਇੰਦਾ। ਦੇਵੇ ਵਡਿਆਈ ਵਿਚ ਲੋਕ ਤੀਨਾਂ, ਪ੍ਰਭ ਵੇਖਣਹਾਰ ਜੁਗੋ ਜੁਗ ਨਾ ਹੋਏ ਨਬੀਨਾ, ਆਪ ਆਪਣਾ ਰਾਹ ਵਖਾਇੰਦਾ। ਬਿਨ ਗੁਰ ਪੂਰੇ ਲੋਕਮਾਤ ਝੂਠਾ ਜੀਣਾ, ਵੇਲੇ ਅੰਤ ਨਾ ਕੋਈ ਛੁਡਾਇੰਦਾ। ਮਾਇਆ ਮਮਤਾ ਸੀਰ ਸਭ ਨੇ ਪੀਤਾ, ਅੰਮ੍ਰਿਤ ਧਾਰਾ ਸਾਚਾ ਨੀਰ ਕੋਇ ਨਾ ਮੁਖ ਚੁਆਇੰਦਾ। ਕਾਇਆ ਤਨ ਪਾਟਾ ਕੱਪੜ ਕਿਸੇ ਨਾ ਸੀਣਾ, ਲੱਖ ਚੁਰਾਸੀ ਵੇਖੇ ਦੀਨਾ, ਪ੍ਰਭ ਸਾਚਾ ਆਪ ਭਵਾਇੰਦਾ। ਗੁਰਸਿਖ ਕਾਇਆ ਕਾਇਆ ਮੱਕਾ ਕਾਅਬਾ ਆਪ ਵਖਾਏ ਸਚ ਮਦੀਨਾ, ਏਕਾ ਹਾਜੀ ਸ਼ਬਦ ਘੋੜੇ ਚੜ੍ਹ ਕੇ ਤਾਜੀ, ਫੜ ਫੜ ਮਾਰੇ ਪੰਜੇ ਕਾਜੀ, ਆਪ ਸਾਜਨਾ ਆਪਣੀ ਸਾਜੀ, ਗੁਰ ਪੂਰਾ ਜਾਂ ਹੋਇਆ ਰਾਜੀ, ਗੁਰਸਿਖ ਸਾਚੇ ਪਾਰ ਕਰਾਵਣਾ। ਕਲਜੁਗ ਅੰਤਮ ਵੰਡਣ ਆਇਆ ਸੋਹੰ ਸ਼ਬਦ ਸਾਚੀ ਭਾਜੀ, ਗੁਰਸਿਖ ਗੁਰਸਿਖ ਝੋਲੀ ਅੱਗੇ ਡਾਹਵਣਾ। ਕਿਸੇ ਹੱਥ ਨਾ ਆਏ ਮੁੱਲਾ ਕਾਜੀ, ਸ਼ੇਖ਼ ਮੁਸਾਇਕ ਪੀਰ ਫ਼ਕੀਰ ਜਗਤ ਅਡੰਬਰ ਕੋਈ ਨਾ ਕਰੇ ਸਚ ਸਵੰਬਰ, ਮੀਤ ਮੁਰਾਰ ਹਰਿ ਨਿਰੰਕਾਰ ਜੋਤ ਅਲਾਹੀ ਬੇਪਰਵਾਹੀ ਨੂਰੋ ਨੂਰ ਹਾਜ਼ਰ ਹਜ਼ੂਰ ਕਿਸੇ ਨਾ ਮੇਲ ਮਿਲਾਵਣਾ। ਗੁਰਸਿਖ ਤੇਰੀ ਕਾਇਆ ਚੋਲੀ ਜੋਤ ਜਗਾਏ ਹਰਿ ਕੋਹਤੂਰ, ਸ਼ਬਦ ਭੰਡਾਰਾ ਕਰੇ ਭਰਪੂਰ, ਬੇਮੁਖਾਂ ਦਿਸੇ ਦੂਰ, ਨੇੜਨ ਨੇੜ ਆਪ ਹੋ ਜਾਏ ਪੂਰ ਕਰਾਏ ਭਾਵਨੀ। ਨਬੀ ਰਸੂਲਾਂ ਦਏ ਜੜ੍ਹ ਉਖੇੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਵੇਖੇ ਖੇਲ ਸਾਚੇ ਘਰ, । ਸ਼ਿਵ ਸ਼ੰਕਰ ਤੇਰੀ ਤ੍ਰਿਸੂਲ। ਆਪਣਾ ਆਪ ਜਾਏ ਭੂਲ। ਬੀਸ ਬੀਸੇ ਚੁਕਾਵਣਾ ਮੂਲ। ਜਗਤ ਜਗਦੀਸੇ ਮੇਲਾ ਕੰਤ ਕੰਤੂਹਲ। ਫਲ ਫੁਲਵਾੜੀ ਗਈ ਫੂਲ। ਸਤਾਰਾਂ ਹਾੜੀ ਗੁਰ ਸੰਗਤ ਪੰਘੂੜਾ ਲੈਣਾ ਝੂਲ। ਰੱਖੇ ਲਾਜ ਚਰਨ ਛੁਹਾਈ ਦਾਹੜੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਾ ਜਨਮੇ ਨਾ ਜਾਏ ਮਰ, ਸਦ ਵਸੇ ਆਪਣੇ ਘਰ, ਉਚੇ ਮੰਦਰ ਚੜ੍ਹ, ਸਾਚੀ ਖੇਲ ਦੂਲੋ ਦੂਲ। ਦੂਲੋ ਦੂਲ ਹਰਿ ਬਨਵਾਰੀ, ਗੁਰਸਿਖ ਦੁਲਹਨ ਇਕ ਸਜਾਈਆ। ਫੂਲੋ ਫੂਲ ਹਰਿ ਨਿਰੰਕਾਰੀ, ਸੋਹੰ ਫੂਲ ਬਰਖਾ ਲਾਈਆ। ਭੂਲੋ ਭੂਲ ਨਾ ਵਿਚ ਸੰਸਾਰੀ, ਸੋਗ ਹਰਖਾ ਰਿਹਾ ਮਿਟਾਈਆ। ਮੂਲੋ ਮੂਲ ਚੁਕਾਏ ਵਾਰੋ ਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ, ਆਏ ਦਵਾਰ ਜਾਏ ਤਾਰ ਬੰਨ੍ਹੇ ਧਾਰ ਸਤਿਗੁਰ ਤੇਰੀ ਪੈਜ ਸਵਾਰੀ। ਹਰਿ ਸੰਤ ਹਰਿ ਨਾਉਂ ਹੈ, ਪੰਜ ਤਤ ਨਾ ਮੂਲ। ਕਿਸੇ ਨਗਰ ਨਾ ਵਸੇ ਸ਼ਹਿਰ ਗਰਾਉਂ ਹੈ, ਗੁਰਸਿਖ ਨਾ ਜਾਣਾ ਭੂਲ। ਹਰਿ ਸ਼ਬਦ ਫੜੇ ਬਾਹੋਂ ਹੈ, ਆਦਿ ਅੰਤ ਚੁਕਾਏ ਮੂਲ। ਜਿਹਵਾ ਕੁਰਲਾਏ ਨਾ ਕੋਈ ਕਾਉਂ ਹੈ, ਇਕ ਪੰਘੂੜਾ ਰਿਹਾ ਝੂਲ। ਕਰਨਹਾਰਾ ਸਚ ਨਿਆਂਓ ਹੈ, ਪ੍ਰਭ ਸਾਚਾ ਕੰਤ ਕੰਤੂਹਲ। ਆਪੇ ਪਿਤਾ ਆਪੇ ਮਾਂਓ ਹੈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਖਿਲਾਏ ਕਵਲ ਫੂਲ। ਸੰਤ ਮਤ ਅਨੇਕ ਹੈ, ਕਲਜੁਗ ਅੰਤਮ ਵਾਰ। ਗੁਰ ਸ਼ਬਦੀ ਮਤ ਬੁਧ ਬਿਬੇਕ ਹੈ, ਆਪੇ ਕਰੇ ਵਿਚਾਰ। ਹਰਿ ਸੰਤਨ ਹਰਿ ਹਰਿ ਟੇਕ ਹੈ, ਨਾ ਲੇਖਾ ਨੌ ਦਵਾਰ। ਹਰਿ ਆਪੇ ਰਿਹਾ ਵੇਖ ਹੈ, ਆਪ ਆਪਣਾ ਲਏ ਅਵਤਾਰ। ਲਿਖਣਹਾਰਾ ਲੇਖ ਹੈ, ਕਰੇ ਕਰਾਏ ਆਪ ਪਿਆਰ। ਆਪੇ ਮੇਟਣਹਾਰਾ ਰੇਖ ਹੈ, ਆਪੇ ਲਏ ਉਭਾਰ। ਪੇਖਣਹਾਰਾ ਲਏ ਪੇਖ ਹੈ, ਪੂਰਬ ਕਰਮਾਂ ਕਰਮ ਵਿਚਾਰ। ਏਕਾ ਲਾਏ ਸਾਚੀ ਮੇਖ ਹੈ, ਧੁਰ ਮਸਤਕ ਹਰਿ ਕਰਤਾਰ। ਜਨ ਭਗਤਾਂ ਦਰ ਦਰਵੇਸ਼ ਹੈ, ਹੋਏ ਭਿਖਾਰੀ ਨਰ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਏਕ ਰਾਹ ਵਖਾਏ, ਫੜ ਫੜ ਸਾਚੇ ਮਾਰਗ ਲਾਏ, ਦੋਅੰ ਦੋਆ ਰਹਿਣ ਨਾ ਪਾਏ, ਸੋਹੰ ਸੋਹਾ ਸੋ ਹੋ ਜਾਏ, ਓਅੰ ਓ ਆਪ ਅਖਵਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਸਾਚਾ ਮਾਰਗ ਲਾਏ। ਸਤਿਜੁਗ ਸਾਚਾ ਮਾਰਗ ਲਾਉਣਾ, ਏਕਾ ਨਾਮ ਵਧਾਈਆ। ਦੂਸਰ ਕੋਈ ਰਹਿਣ ਨਾ ਪਾਉਣਾ, ਕਾਇਆ ਮੰਦਰ ਅੰਦਰ ਕਰੇ ਨਾ ਕੋਈ ਰਸਾਈਆ। ਸੋਹੰ ਜਿਸ ਜਨ ਰਸਨਾ ਗਾਉਣਾ, ਆਪ ਚੜ੍ਹਾਏ ਸਚ ਚੜ੍ਹਾਈਆ। ਪੁਰਖ ਅਬਿਨਾਸ਼ੀ ਘਰ ਸਾਚੇ ਪਾਉਣਾ, ਸਚ ਸ਼ਬਦ ਕਰੇ ਕੁੜਮਾਈਆ। ਪੰਚਮ ਧੁਨ ਏਕਾ ਗਾਉਣਾ, ਹਰਿ ਏਕਾ ਰਾਗ ਅਲਾਈਆ। ਗੁਰਮੁਖ ਦਿਵਸ ਰੈਣ ਨਾ ਮਿਲੇ ਸੌਣਾ, ਪ੍ਰਭ ਸਾਚੇ ਸ਼ਬਦ ਜਣਾਈਆ। ਦੇਵੇ ਸੁਨੇਹੜਾ ਪਵਣੀ ਪਵਣਾ, ਸਾਚਾ ਹਵਨ ਰਿਹਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਸਾਚੇ ਦੇਵੇ ਵਰ, ਸੰਤ ਸੁਹੇਲੇ ਆਪ ਸੁਹਾਏ ਏਕਾ ਦਰ, ਗੁਰਮੁਖ ਨਾਉਂ ਰਖਾਈਆ। ਗੁਰਮੁਖ ਨਾਉਂ ਲਏ ਰੱਖ, ਸਤਿਜੁਗ ਬਣਤ ਬਣਾਇੰਦਾ। ਫੜ ਫੜ ਬਾਹੋਂ ਕਰੇ ਵਖ, ਆਪਣਾ ਭੇਵ ਖੁਲ੍ਹਾਇੰਦਾ। ਕਲਜੁਗ ਭਾਂਡੇ ਕਰੇ ਸੱਖ, ਵੇਲਾ ਵਕਤ ਚੁਕਾਇੰਦਾ। ਸਿੰਘ ਭਗਵਾਨ ਪ੍ਰਭ ਲਏ ਰੱਖ, ਸਾਵਣ ਮੀਤ ਨਾਲ ਰਲਾਇੰਦਾ। ਦਰਸ਼ਨ ਦੇਵੇ ਹਰਿ ਪਰਤੱਖ, ਏਕਾ ਗੀਤ ਸੁਣਾਇੰਦਾ। ਨੌ ਖੰਡ ਪ੍ਰਿਥਮੀ ਉਡਣੇ ਕੱਖ, ਨਾ ਕੋਈ ਮੁੱਲ ਪਵਾਇੰਦਾ। ਨੌ ਦਵਾਰੇ ਲਾਉਂਦੇ ਭੱਖ, ਅਗਨੀ ਅਗਨ ਜਲਾਇੰਦਾ। ਅੰਮ੍ਰਿਤ ਆਤਮ ਲੈਣਾ ਚਖ, ਨਿਝਰ ਧਾਰਾ ਆਪ ਚਖਾਇੰਦਾ। ਆਪ ਉਘੇੜੇ ਤੀਜੀ ਅੱਖ, ਨੇਤਰ ਨੈਣ ਖੁਲ੍ਹਾਇੰਦਾ। ਮਨਮੁਖ ਜੀਵ ਮਾਰਨ ਝੱਖ, ਸਾਚਾ ਸਤਿਗੁਰ ਨਾ ਕੋਈ ਮਨਾਇੰਦਾ। ਕਲਜੁਗ ਅੰਤਮ ਹਰਿ ਪਰਤੱਖ, ਨਿਹਕਲੰਕਾ ਡੰਕ ਵਜਾਇੰਦਾ। ਏਕਾ ਏਕ ਸੋਹੰ ਸ਼ਬਦ ਲਏ ਰੱਖ, ਦੂਸਰ ਮੇਟ ਮਿਟਾਇੰਦਾ। ਬੀਸ ਬੀਸਾ ਰਾਹ ਸਾਚਾ ਦੱਸ, ਇਕ ਇਕੀਸਾ ਦਇਆ ਕਮਾਇੰਦਾ। ਅੰਤਮ ਮੁਕਣਾ ਈਸਾ ਮੂਸਾ ਕੇਸਾਧਾਰੀ ਨਾ ਕੋਈ ਮੂੰਡ ਮੁੰਡਾਇੰਦਾ। ਪੁਰਖ ਅਬਿਨਾਸ਼ੀ ਛਤਰ ਝੁਲਾਏ ਆਪਣਾ ਸੀਸਾ, ਸ੍ਰਿਸ਼ਟ ਸਬਾਈ ਏਕਾ ਸ਼ਬਦ ਇਕ ਹਦੀਸਾ ਆਪਣਾ ਰੂਪ ਆਪਣਾ ਮੁਖੜਾ ਆਪੇ ਮੂੰਹੋਂ ਵਖਾਇੰਦਾ। ਧੁਰ ਦਰਗਾਹੀ ਮੇਟੇ ਦੁਖੜਾ, ਜੋ ਜਨ ਪ੍ਰਭ ਦਵਾਰੇ ਆਏ ਦਰਸ਼ਨ ਭੁਖੜਾ, ਉਜਲ ਕਰਾਏ ਮਾਤ ਮੁਖੜਾ, ਜੋਤ ਸਰੂਪੀ ਦਰਸ ਦਿਖਾਇੰਦਾ। ਸੋਹੰ ਸ਼ਬਦ ਚਾਰ ਜੁਗ ਪ੍ਰਭ ਆਪ ਉਠਾਇਆ ਆਪਣੀ ਕੁਖੜਾ, ਸਤਿਜੁਗ ਸਾਚੇ ਜਨਮ ਦਵਾਇੰਦਾ। ਬਾਲ ਅਵਸਥਾ ਨਿੱਕਾ ਮੁਖੜਾ, ਹਾਹਾ ਟਿਪੀ ਆਪੇ ਬੰਦ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਮੇਲੇ ਆਪੇ ਵਿਛੜਾ ਆਪੇ ਮੇਲ ਮਿਲਾਇੰਦਾ। ਗੁਰਸਿਖ ਸੋ ਧੰਨ ਹੈ, ਜੋ ਦਰ ਵਰ ਮੰਗੇ ਜਾਏ। ਹਉਮੇ ਹੰਗਤਾ ਨਿਕਲੇ ਜਨ ਹੈ, ਮੈਂ ਮੇਰਾ ਰੂਪ ਵਟਾਏ। ਹਉਂ ਤੇਰਾ ਸੱਚੇ ਤਨ ਹੈ, ਗੁਰਸਿਖਾਂ ਹੱਟ ਵਿਕਾਏ। ਆਪੇ ਕਰਨਹਾਰਾ ਖੰਨ ਖੰਨ ਹੈ, ਆਪੇ ਘਾਟ ਚੜ੍ਹਾਏ। ਆਪੇ ਬੇੜਾ ਰਿਹਾ ਬੰਨ੍ਹ ਹੈ, ਆਪੇ ਭਾਰ ਉਠਾਏ। ਕਲਜੁਗ ਦੇਵਣ ਆਇਆ ਡੰਨ ਹੈ, ਗੁਰਸਿਖਾਂ ਕਲਜੁਗ ਮਾਇਆ ਭੁੱਖ ਵਰਤਾਏ। ਸੰਮਤ ਚੌਦਾਂ ਭਾਂਡਾ ਦੇਣਾ ਭੰਨ ਹੈ, ਪ੍ਰਭ ਉਲਟਾ ਕੁੰਭ ਕਰਾਏ। ਗਰੀਬ ਨਿਮਾਣਿਆ ਸਾਚਾ ਚੜ੍ਹਨਾਂ ਚੰਨ ਹੈ, ਰਾਜ ਰਾਜਾਨਾਂ ਦਏ ਵਖਾਏ। ਸ਼ਾਹ ਸੁਲਤਾਨਾਂ ਦੇਵੇ ਥਾਉਂ ਸਰਨ ਹੈ, ਸੰਮਤ ਸੋਲਾਂ ਰਾਹ ਤਕਾਏ। ਸਿੰਘ ਗਿਰਧਾਰਾ ਸੁਣ ਲਾ ਲਾ ਕੰਨ ਹੈ, ਪ੍ਰਭ ਸਾਚਾ ਵਣਜ ਕਰਾਏ। ਪ੍ਰਭ ਜੋਤ ਜਗਾਏ ਸਾਚੇ ਤਨ ਹੈ, ਗੁਰ ਸੰਗਤ ਸੇਵ ਕਮਾਏ। ਰਾਏ ਧਰਮ ਨਾ ਦੇਵੇ ਡੰਨ ਹੈ, ਲਾੜੀ ਮੌਤ ਆਪ  ਦੁਰਕਾਏ। ਸੰਤ ਵਸੇਰਾ ਸਾਚੇ ਘਰ ਨਾ ਕੋਈ ਛੱਪਰੀ ਛੰਨ ਹੈ, ਚਾਰੇ ਭੁਜਾ ਅੱਗੇ ਡਾਹੇ। ਗੁਰਸਿਖ ਆਤਮ ਗਈ ਮੰਨ ਹੈ, ਹਰਿ ਜੋਤੀ ਸ਼ਬਦ ਪਰਨਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਜੀਉਂਦੇ ਜਗਤ ਮਾਰੇ ਭਗਤੀ ਰੂਪ ਜਿਵਾਏ। ਗੁਰਸਿਖ ਮਰਨਾ ਸਚ ਹੈ, ਏਕਾ ਚਰਨ ਦਵਾਰ। ਦੇਹ ਭਾਂਡਾ ਕੱਚੀ ਕੱਚ ਹੈ, ਲੱਗੇ ਨੌ ਦਵਾਰ। ਸਾਚਾ ਵਣਜ ਕਰਾਉਣਾ ਪ੍ਰਭ ਸਾਚੋ ਸਚ ਹੈ, ਜੰਮੇ ਵਾਰੋ ਵਾਰ। ਗੁਰ ਸੰਗਤ ਅੰਦਰ ਗੁਰਮੁਖ ਸਾਚਾ ਰਿਹਾ ਨੱਚ ਹੈ, ਅੱਠੇ ਪਹਿਰ ਖ਼ਬਰਦਾਰ। ਕਾਮ ਕਾਮਨੀ ਨਾ ਗਿਆ ਮੱਚ ਹੈ, ਦੋਏ ਜੋੜ ਕਰੇ ਨਿਮਸਕਾਰ। ਨਾ ਕੋਈ ਅਚਾਰ ਚੱਜ ਹੈ, ਨਾ ਕੋਈ ਤਨ ਸ਼ਿੰਗਾਰ। ਕਲਜੁਗ ਕਾਇਆ ਚੂੜਾ ਜਾਣਾ ਭੱਜ ਹੈ, ਅੰਤਮ ਰੋਵੇ ਬਾਂਹ ਹੁਲਾਰ। ਚਰਨ ਦਵਾਰੇ ਬਹਿ ਬਹਿ ਜਾਣਾ ਸਜ ਹੈ, ਸਾਚਾ ਮੇਲਾ ਨਰ ਨਿਰੰਕਾਰ। ਤਾਲ ਨਗਾਰਾ ਏਕਾ ਜਾਣਾ ਵੱਜ ਹੈ, ਚਾਰੋਂ ਕੁੰਟ ਜੈ ਜੈਕਾਰ। ਸ੍ਰਿਸ਼ਟ ਸਬਾਈ ਘਰ ਬਾਹਰਾ ਜਾਣਾ ਤਜ ਹੈ, ਨਾਤਾ ਤੁੱਟੇ ਨਾਰੀ ਨਾਰ। ਸਿੰਘ ਗਿਰਧਾਰਾ ਪ੍ਰਭ ਚਰਨ ਦਵਾਰੇ ਤੇਰਾ ਹੱਜ ਹੈ, ਆਵੇ ਜਾਵੇ ਨਾ ਵਾਰੋ ਵਾਰ। ਪ੍ਰਭ ਪੜਦਾ ਰਿਹਾ ਕੱਜ ਹੈ, ਗਰੀਬ ਨਿਮਾਣਿਆਂ ਪਾਵੇ ਸਾਰ। ਆਤਮ ਸੇਜਾ ਚੜ੍ਹਦਾ ਭੱਜ ਹੈ, ਆਪ ਆਪਣੀ ਕਿਰਪਾ ਧਾਰ। ਅੰਤਮ ਵੇਲੇ ਰੱਖੇ ਲਜ ਹੈ, ਹਰਿ ਸੇਵਕ ਸੇਵਾਦਾਰ। ਅੰਮ੍ਰਿਤ ਆਤਮ ਪਿਆਏ ਰੱਜ ਹੈ, ਪਹਿਲੀ ਚੇਤਰ ਕਰ ਵਿਚਾਰ। ਕਿਸੇ ਲਾਉਣ ਨਾ ਦੇਵੇ ਅੱਜ ਪੱਜ ਹੈ, ਮਾਇਆਧਾਰੀ ਕਰੇ ਖੁਆਰ। ਗੁਰਸਿਖ ਗੁਰ ਸੰਗਤ ਪ੍ਰੀਤੀ ਜਾਣਾ ਬੱਝ ਹੈ, ਨਾਤਾ ਜੁੜੇ ਨਾ ਦੂਜੀ ਵਾਰ। ਦੇਵੇ ਦਰਸ ਉਪਰ ਸ਼ਾਹ ਰਗ ਹੈ, ਆਪ ਵਖਾਏ ਸੱਚਾ ਦਰਬਾਰ। ਚਰਨ ਪ੍ਰੀਤੀ ਗਈ ਲੱਗ ਹੈ, ਆਏ ਹਾਰ ਨਾ ਵਿਚ ਸੰਸਾਰ। ਜਗਤ ਤ੍ਰਿਸ਼ਨਾ ਸਾੜੇ ਅੱਗ ਹੈ, ਪ੍ਰਭ ਆਪਣੀ ਹੱਥੀਂ ਦੇਵੇ ਡਾਰ। ਮਿਲੇ ਮੇਲ ਸੂਰੇ ਸਰਬੱਗ ਹੈ, ਏਕਾ ਬਖ਼ਸ਼ੇ ਚਰਨ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਕਾਇਆ ਲਏ ਵਰ, ਆਪੇ ਕੰਤ ਆਪੇ ਨਾਰ ਆਪ ਭਤਾਰ। ਕੰਤ ਭਤਾਰੀ ਆਪ ਪ੍ਰਭ, ਜੋਤੀ ਜੋਤ ਜਗਾਇੰਦਾ। ਗੁਰਮੁਖਾਂ ਵੇਖੇ ਮਾਰ ਧਿਆਨ, ਨੀਚੋਂ ਊਚ ਕਰਾਇੰਦਾ। ਰਾਜ ਰਾਜਾਨ ਸ਼ਾਹ ਸੁਲਤਾਨ ਦਰ ਦਰ ਧੱਕੇ ਖਾਣ, ਕਲਜੁਗ ਭਿਖ ਕੋਈ ਨਾ ਪਾਇੰਦਾ। ਗੁਰਮੁਖਾਂ ਹੋਇਆ ਹਰਿ ਦਰਬਾਨ, ਕਲਜੁਗ ਅੰਤਮ ਕਰ ਪਛਾਣ, ਆਪ ਆਪਣਾ ਰੂਪ ਵਟਾਇੰਦਾ। ਦਾਤਾ ਦਾਨੀ ਦੇਵੇ ਸੱਚਾ ਦਾਨ, ਚਰਨ ਧੂੜ ਇਕ ਇਸ਼ਨਾਨ, ਦੁਰਮਤ ਮੈਲ ਧਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਦਵਾਰੇ ਦੇਵੇ ਮਾਣ। ਗੁਰਮੁਖ ਤੇਰਾ ਸਾਚਾ ਸ਼ਿਲਾ, ਅਛਲ ਅਛੱਲ ਕਰਾਇਆ। ਵੇਖੇ ਖੇਲ ਇਕ ਇਕੱਲਾ, ਗੋਬਿੰਦ ਹਰਿ ਰਘੁਰਾਇਆ। ਭਾਰਤ ਖੰਡ ਵੇਖ ਮਹੱਲਾ, ਆਪਣੀ ਜੋਤ ਜਗਾਇਆ। ਵਰਨ ਅਵਰਨੀ ਮੇਟੇ ਸੱਲਾ, ਗੋਤੀ ਗੋਤ ਮਿਟਾਇਆ। ਸੋਹੰ ਸ਼ਬਦ ਕਰਾਏ ਹੱਲਾ, ਅਗੰਮ ਅਗੰਮੀ ਚੜ੍ਹ ਕੇ ਆਇਆ। ਗੁਰਮੁਖਾਂ ਫੜਾਏ ਆਪਣਾ ਪੱਲਾ, ਸਾਚੇ ਮੰਦਰ ਵੜ ਕੇ ਆਇਆ। ਨਾਲ ਰਲਾਏ ਗੋਬਿੰਦ ਡੱਲਾ, ਆਪਣੀ ਧਾਰ ਬੰਧਾਇਆ। ਸ਼ਬਦੀ ਪਵਣੀ ਆਪੇ ਰਲਾ, ਜੋਤੀ ਨੂਰ ਸਵਾਇਆ। ਵੇਖ ਵਖਾਣੇ ਜਲ ਥਲਾ, ਡੂੰਘੀ ਕੰਦਰ ਡੇਰਾ ਲਾਇਆ। ਸੋਹੰ ਵਖਾਏ ਸਾਚਾ ਭੱਲਾ, ਚਾਰੋਂ ਕੁੰਟ ਰਿਹਾ ਫਿਰਾਇਆ। ਦੀਪਕ ਜੋਤੀ ਏਕਾ ਬਲਾ, ਜਗਤ ਅੰਧੇਰ ਦਏ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਦੇਵੇ ਸਾਚਾ ਵਰ, ਦਰ ਘਰ ਸੱਚੀ ਸਰਨਾਇਆ। ਸਚ ਵਸਤ ਹਰਿ ਕਰ ਪਰਵਾਨ, ਸੰਮਤ ਬੀਸ ਭੇਟ ਚੜ੍ਹਾਈਆ। ਆਪੇ ਹੋਇਆ ਨਿਗਾਹਬਾਨ, ਤਨ ਹੱਥ ਨਾ ਕੋਈ ਪਹਿਨਾਈਆ। ਗਊ ਗਰੀਬਾਂ ਦੇਵੇ ਮਾਣ, ਦਾਤਾ ਦਾਨੀ ਆਪ ਅਖਵਾਈਆ। ਧੁਰ ਦਰਗਾਹੀ ਹਰਿ ਫ਼ਰਮਾਣ, ਹਰਿ ਸੰਗਤ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਲੇਖਾ ਰਿਹਾ ਲਿਖਾਈਆ। ਨਾ ਸੋਨਾ ਨਾ ਰੂਪਾ ਚਾਂਦੀ, ਪ੍ਰਭ ਸਾਚੇ ਆਸ ਰਖਾਈਆ। ਮਾਇਆ ਮਮਤਾ ਸ੍ਰਿਸ਼ਟੀ ਬਾਂਧੀ, ਕਾਲਾ ਟਿੱਕਾ ਮਸਤਕ ਛਾਹੀਆ। ਇਸ ਦਰ ਆ ਕੇ ਉਸ ਦਰ ਜਾਂਦੀ, ਪੱਲੇ ਗੰਢ ਨਾ ਕੋਈ ਬੰਧਾਈਆ। ਜਗਤ ਫਸਾਇਆ ਬਣ ਬਣ ਫਾਂਦੀ, ਪ੍ਰਭ ਅਚਰਜ ਰੀਤ ਚਲਾਈਆ। ਹਰਿ ਭਗਤ ਦਵਾਰੇ ਰਹੀ ਸ਼ਰਮਾਂਦੀ, ਨਾ ਸਕੇ ਹੱਥ ਉਠਾਈਆ। ਰਸਨਾ ਗਾ ਗਾ ਇਹ ਸੁਣਾਂਦੀ, ਗੁਰ ਸੰਗਤ ਸੇਵਾ ਲਾਈਆ। ਗੁਰਮੁਖ ਸਾਚੇ ਸਾਚੇ ਪਾਂਧੀ, ਗੁਰ ਦਰ ਆਇਣ ਪੰਧ ਮੁਕਾਈਆ। ਕਲਜੁਗ ਮਾਇਆ ਥੱਕੀ ਮਾਂਦੀ, ਵੇਲੇ ਅੰਤਮ ਰਾਹ ਤਕਾਈਆ। ਕਿਸੇ ਹੱਥ ਨਾ ਆਉਣਾ ਚਾਂਦੀ, ਸੁੰਞੇ ਮਹੱਲ ਰਹੇ ਡਰਾਈਆ। ਗੁਰ ਚਰਨ ਪ੍ਰੀਤੀ ਟੁੱਟ ਨਾ ਜਾਂਦੀ, ਪ੍ਰਭ ਸਾਚਾ ਰਿਹਾ ਕਮਾਈਆ। ਗੁਰਸਿਖਾਂ ਦਰ ਹੋਇਆ ਬਾਂਦੀ, ਬੰਦੀ ਛੋੜ ਆਪ ਰਘੁਰਾਈਆ। ਕਲਜੁਗ ਕਹਿਰ ਅੰਧੇਰੀ ਵਰਤੇ ਆਂਧੀ, ਰਾਹ ਖਹਿੜਾ ਦਿਸ ਨਾ ਆਈਆ। ਚਰਨ ਧੂੜ ਗੁਰਸਿਖ ਕੋਟ ਜਨਮ ਦੇ ਪਾਪ ਲਾਂਹਦੀ, ਜਿਸ ਜਨ ਮਸਤਕ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਸੇਵਾ ਰਿਹਾ ਕਮਾਈਆ। ਹੀਰੇ ਲਾਲ ਜੜਤ ਜੜਾਊ, ਸੁੱਚੇ ਪੰਨੇ ਮੋਤੀ। ਕਲਜੁਗ ਤੇਰੇ ਝੂਠੇ ਬਾਹੂ, ਦੁਰਮਤ ਮੈਲ ਕਿਸੇ ਨਾ ਧੋਤੀ। ਗੁਰਮੁਖਾਂ ਲਹਿਣਾ ਦੇਣਾ ਰੱਖੇ ਆਪ ਅਗਾਊ, ਪ੍ਰਭ ਪਰਗਟ ਹੋਏ ਛੇਤੀ। ਗੁਰਸਿਖ ਸਦ ਬਲ ਬਲ ਜਾਊ, ਹਰਿ ਦਰਸ਼ਨ ਨੇਤਨ ਨੇਤੀ। ਲੱਖ ਚੁਰਾਸੀ ਫੜ ਫੜ ਕਾਊਂ, ਕਿਸੇ ਸੁਰਤ ਰਹੇ ਨਾ ਨਾਹਤੀ ਧੋਤੀ। ਘਰ ਘਰ ਅੰਤਮ ਕਾਗ ਉਡਾਊਂ, ਖ਼ੁਸ਼ੀ ਮਨਾਇਣ ਪੰਚਮ ਜੇਠੀ। ਹਾੜ ਸਤਾਰਾਂ ਰਾਹ ਭੁਲਾਊਂ, ਮਾਤਾ ਕੁੱਖ ਨਾ ਜਾਣੇ ਪੂਤ ਸਪੂਤਾ ਕੁੱਖ ਪਲੇਠੀ। ਗੁਰਮੁਖ ਸਾਚੇ ਨਾਲ ਰਲਾਊਂ, ਅੱਗੇ ਪਿੱਛੇ ਆਪ ਹੋ ਜਾਊਂ, ਮੇਟ ਮਿਟਾਊਂ ਵਡ ਵਡ ਸੇਠੀ। ਗੁਰ ਚਰਨ ਧੂੜ ਗੁਰਸਿਖ ਤੇਰੀ ਨੁਹਾਊਂ, ਹੱਥ ਰੱਖਾਂ ਪੈਰਾਂ ਹੇਠੀ। ਫੜ ਫੜ ਬਾਹੋਂ ਆਪ ਤੁਰਾਊਂ, ਸਾਚੇ ਨੇਤਰ ਨੈਣ ਆਪੇ ਪੇਖੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਮੰਗਣ ਆਇਆ ਵਰ, ਜੁਗਾਂ ਜੁਗਾਂ ਦਾ ਆਪੇ ਭੇਤੀ। ਗੁਰਮੁਖ ਤੇਰਾ ਸਾਚਾ ਰਾਹ, ਪ੍ਰਭ ਜੁਗ ਜੁਗ ਆਪ ਤਕਾਇੰਦਾ। ਸ਼ਬਦ ਗੁਰੂ ਪਹਿਲਾਂ ਭੇਜ ਮਾਤ ਮਲਾਹ, ਆਪਣਾ ਰਾਹ ਵਖਾਇੰਦਾ। ਪਰਗਟ ਜੋਤ ਹਰਿ ਪਕੜੇ ਬਾਂਹ, ਰੂਪ ਰੰਗ ਨਾ ਕੋਇ ਜਣਾਇੰਦਾ। ਗੁਰਮੁਖਾਂ ਕਾਇਆ ਵੇਖੇ ਸਾਚਾ ਥਾਂ, ਹਰਿ ਆਪਣਾ ਆਸਣ ਲਾਇੰਦਾ। ਆਪੇ ਪਿਤਾ ਆਪੇ ਮਾਂ, ਪਿਤਾ ਪੂਤ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਹਰਿ ਆਪਣਾ ਆਪ ਭੇਟ ਚੜ੍ਹਾਇੰਦਾ। ਆਪ ਆਪਣਾ ਭੇਟ ਚੜ੍ਹਾਇਆ, ਅਚਰਜ ਕਲ ਵਰਤਾਈਆ। ਪੰਚਮ ਤਤ ਤਨ ਭਸਮ ਕਰਾਇਆ, ਖ਼ਾਕੀ ਖ਼ਾਕ ਉਡਾਈਆ। ਇਸਮੀ ਇਸਮ ਨਜ਼ਰ ਨਾ ਆਇਆ, ਪਾਰਬ੍ਰਹਮ ਵੱਡੀ ਵਡਿਆਈਆ। ਆਪ ਆਪਣਾ ਜਨਮ ਦਵਾਇਆ, ਮਾਤ ਪਿਤ ਨਾ ਕੋਇ ਬਣਾਈਆ। ਪਿਤਾ ਪੂਤ ਨਾ ਕੋਇ ਅਖਵਾਇਆ, ਮਾਤਾ ਕੁੱਖ ਨਾ ਸੁਫਲ ਕਰਾਈਆ। ਦੁੱਖ ਸੁਖ ਨਾ ਨਾਲ ਲਿਆਇਆ, ਏਕਾ ਰੰਗ ਸਮਾਈਆ। ਤ੍ਰਿਸ਼ਨਾ ਭੁੱਖ ਨਾ ਕੋਇ ਵਖਾਇਆ, ਆਲਸ ਨਿੰਦਰਾ ਨੇੜ ਨਾ ਆਈਆ। ਮੰਦਰ ਅੰਦਰ ਨਾ ਕੋਇ ਬਣਾਇਆ, ਨਾ ਕੋਇ ਛੱਪਰ ਛਾਈਆ। ਕਾਇਆ ਮੰਦਰ ਨਾ ਕੋਈ ਲੁਟਾਇਆ, ਨਾ ਕੋਈ ਕੁੰਡਾ ਲਾਹੀਆ। ਡੂੰਘੀ ਕੰਦਰ ਨਾ ਵੇਖ ਵਖਾਇਆ, ਉਚਾ ਟਿੱਲਾ ਭੇਵ ਨਾ ਰਾਈਆ। ਬਸਤਰ ਸ਼ਸਤਰ ਨਾ ਤਨ ਸਜਾਇਆ, ਗੁਰ ਪੀਰ ਨਾ ਕੋਈ ਮਨਾਈਆ। ਸਾਧ ਸੰਤ ਨਾ ਓਟ ਤਕਾਇਆ, ਗੁਰ ਮੰਤਰ ਨਾ ਰਸਨਾ ਗਾਈਆ। ਤਨ ਨਗਾਰੇ ਨਾ ਚੋਟ ਲਗਾਇਆ, ਨਾ ਪੰਚਮ ਆਸ ਰਖਾਈਆ। ਸ਼ਬਦ ਭੰਡਾਰਾ ਨਾ ਹੱਟ ਭਰਾਇਆ, ਹਰਿ ਸਾਚੇ ਭੇਵ ਨਾ ਰਾਈਆ। ਜੋਤੀ ਨੂਰ ਇਕ ਕਰਾਇਆ, ਲਿਖਣ ਪੜ੍ਹਨ ਵਿਚ ਨਾ ਆਈਆ। ਦਰ ਦਵਾਰ ਪ੍ਰਭ ਡੇਰਾ ਲਾਇਆ, ਭੇਵ ਕੋਇ ਨਾ ਪਾਈਆ। ਨੇੜੇ ਹੋ ਹੋ ਖੇਲ ਰਚਾਇਆ, ਅਚਰਜ ਰੀਤ ਚਲਾਈਆ। ਜਗਤ ਝੇੜੇ ਰਿਹਾ ਮੁਕਾਇਆ, ਆਪ ਆਪਣਾ ਰੂਪ ਵਟਾਈਆ। ਗੋਬਿੰਦ ਖੇੜੇ ਭਾਗ ਲਗਾਇਆ, ਘਰ ਸਾਚੇ ਵੱਜੀ ਵਧਾਈਆ। ਹੱਕ ਨਿਬੇੜੇ ਰਿਹਾ ਕਰਾਇਆ, ਸਾਧਾਂ ਸੰਤਾਂ ਰਿਹਾ ਉਠਾਈਆ। ਲੱਖ ਚੁਰਾਸੀ ਗੇੜੇ ਰਿਹਾ ਦਵਾਇਆ, ਰਾਜ ਰਾਜਾਨਾਂ ਰਿਹਾ ਹਿਲਾਈਆ। ਖੁੱਲ੍ਹਾ ਵਿਹੜਾ ਰਿਹਾ ਕਰਾਇਆ, ਧਰਤਮਾਤ ਦਏ ਵਧਾਈਆ। ਜਨ ਭਗਤਾਂ ਬੇੜੇ ਬੰਨ੍ਹ ਵਖਾਇਆ, ਜੋਤ ਨਿਰੰਜਣ ਨਾਲ ਮਿਲਾਈਆ। ਸਾਚੇ ਬੇੜੇ ਰਿਹਾ ਚੜ੍ਹਾਇਆ, ਸੋਹੰ ਨਈਆ ਨਾਮ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭੈਣਾਂ ਭਈਆ ਨਾ ਕੋਈ ਮਨਾਈਆ। ਨਾ ਕੋਈ ਭੈਣਾਂ ਭਈਆ ਬੇਬਾ, ਨਾ ਮਾਤ ਪਿਤ ਅਖਵਾਇੰਦਾ। ਨਾ ਕੋਈ ਪੜ੍ਹੇ ਜਗਤ ਕਿਤੇਬਾ, ਗੁਰ ਪੀਰ ਨਾ ਕੋਈ ਅਖਵਾਇੰਦਾ। ਰਸਨਾ ਜਾਪ ਨਾ ਗਾਏ ਜਿਹਵਾ, ਨਾ ਕੋਈ ਧਿਆਨ ਲਗਾਇੰਦਾ। ਦੂਸਰ ਘਰ ਨਾ ਕਰੇ ਵਸੇਰਾ, ਆਪ ਆਪਣਾ ਘਰ ਵਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਤੇਰਾ ਲਹਿਣਾ ਦੇਣਾ ਜੁਗ ਜੁਗ ਮੂਲ ਚੁਕਾਇੰਦਾ। ਸਾਚੇ ਘਰ ਹਰਿ ਬਿਸਰਾਮਾ, ਸਾਚੀ ਸੇਜ ਵਿਛਾਈਆ। ਨੂਰ ਨੁਰਾਨੀ ਜੋਤੀ ਜਾਮਾ, ਸ਼ਬਦ ਸੁਨੇਹੜਾ ਭੇਜ ਸ੍ਰਿਸ਼ਟ ਸਬਾਈ ਰਿਹਾ ਜਗਾਈਆ। ਹੱਡ ਮਾਸ ਨਾੜੀ ਨਾ ਕੋਈ ਦੀਸੇ ਚਾਮਾ, ਜੋਤੀ ਤੇਜ ਸਵਾਈਆ। ਪੱਲੇ ਨਾ ਬੰਨ੍ਹੇ ਕੋਈ ਦਾਮਾ, ਨਾ ਕੋਈ ਆਪਣਾ ਭਾਰ ਉਠਾਈਆ। ਗੁਰਮੁਖਾਂ ਪੂਰ ਕਰਾਏ ਕਾਮਾ, ਜੁਗ ਜੁਗ ਪੈਜ ਰਖਾਈਆ। ਕਲਜੁਗ ਮਿਟੇ ਅੰਧੇਰੀ ਸ਼ਾਮਾ, ਸਤਿਜੁਗ ਸਾਚਾ ਚੰਦ ਚੜ੍ਹਾਈਆ। ਲੱਖ ਚੁਰਾਸੀ ਏਕਾ ਤਾਮਾ, ਗੁਰ ਸੰਗਤ ਰਿਹਾ ਵਖਾਈਆ। ਸੋਹੰ ਵੱਜਾ ਨਾਮ ਦਮਾਮਾ, ਪ੍ਰਭ ਸੋਹੰ ਡੰਕਾ ਆਪਣੇ ਹੱਥ ਰਖਾਈਆ। ਜੋਤ ਸਰੂਪੀ ਪਹਿਰਿਆ ਜਾਮਾ, ਜਾਮਾਵੰਤ ਹਨਵੰਤ ਉਠਾਈਆ। ਆਪੇ ਜਾਣੇ ਆਪਣਾ ਨਾਮਾ, ਨਾਉਂ ਨਿਰੰਕਾਰਾ ਇਕ ਰਘੁਰਾਈਆ। ਜੁਗ ਜੁਗ ਵਰਤਾਏ ਆਪਣਾ ਭਾਣਾ, ਹਰਿ ਭਾਣੇ ਵਿਚ ਸਮਾਈਆ। ਕੋਈ ਭੇਵ ਨਾ ਪਾਏ ਰਾਜਾ ਰਾਣਾ, ਆਪਣੇ ਹੱਥ ਰੱਖੇ ਵਡਿਆਈਆ। ਕਲਜੁਗ ਵੇਲਾ ਅੰਤ ਪਛਾਨਾ, ਗੁਰਮੁਖਾਂ ਦਏ ਵਧਾਈਆ। ਸੰਮਤ ਚੌਦਾਂ ਹੱਟ ਖੁਲ੍ਹਾਨਾ, ਹੱਟ ਹਟਵਾਣਾ ਆਪ ਹੋ ਜਾਈਆ। ਦੋ ਅੱਖਰ ਅੱਖਰ ਹਰਿ ਨਾਮ ਬਤਾਨਾ, ਚਹੁ ਅੱਖਰ ਮੂਲ ਬਤਾਈਆ। ਰੋੜੀ ਸੱਖਰ ਹਰਿ ਜੋਤ ਪਰਗਟਾਨਾ, ਦਰਸ ਦਿਖਾਨਾ ਨੂਰੋ ਨੂਰ ਅਲਾਹੀਆ। ਜੋਤੀ ਪੱਥਰ ਡਗਮਗਾਨਾ, ਕੋਹਤੂਰ ਬੈਠਾ ਮੁਖ ਛੁਪਾਈਆ। ਆਪੇ ਹੋਇਆ ਜਾਣੀ ਜਾਣਾ, ਦੂਰ ਨੇੜ ਨਾ ਕੋਈ ਵਖਾਈਆ। ਚੀਨਾ ਰੂਸ ਸੁਣਾਏ ਇਕ ਤਰਾਨਾ, ਹਰਿ ਆਪਣਾ ਰਾਗ ਅਲਾਈਆ। ਗੋਬਿੰਦ ਗਾਏ ਕਲਜੁਗ ਗਾਨਾ, ਗਾਵਤ ਰੈਣ ਵਿਹਾਈਆ। ਦਾਅਵਤ ਦੇਵੇ ਇਕ ਜਹਾਨਾ, ਲਿਖ ਲਿਖ ਲੇਖ ਪੁਚਾਈਆ। ਹਾੜ ਸਤਾਰਾਂ ਖੇਲੇ ਖੇਲ ਮਹਾਨਾ, ਦੇਸ ਬਵੰਜਾ ਦਏ ਜਗਾਈਆ। ਪਕੜ ਉਠਾਏ ਸ਼ਾਹ ਸੁਲਤਾਨਾਂ, ਮੁਸਲਿਮ ਹਿੰਦੂ ਵੇਖ ਵਖਾਈਆ। ਸ਼ਬਦ ਸਰੂਪੀ ਬੰਨ੍ਹੇ ਗਾਨਾ, ਈਸਾ ਆਪੇ ਰਿਹਾ ਜਗਾਈਆ। ਏਕਾ ਮਾਰੇ ਤੀਰ ਨਿਸ਼ਾਨਾ, ਜਗਤ ਜਗਦੀਸ਼ਾ ਚਵੀ ਹੱਥ ਨਿਸ਼ਾਨ ਚੜ੍ਹਾਈਆ। ਚਵੀਆਂ ਅਵਤਾਰ ਵਰਤੇ ਆਪਣਾ ਭਾਣਾ, ਚਾਰੇ ਕੂਟਾਂ ਦਏ ਹਿਲਾਈਆ। ਨੌ ਖੰਡ ਕਰਾਏ ਸੁੰਞ ਮਸਾਣਾ, ਸੱਤਾਂ ਦੀਪਾਂ ਪਏ ਦੁਹਾਈਆ। ਗੁਰਮੁਖਾਂ ਦੱਸੇ ਏਕਾ ਸਚ ਟਿਕਾਣਾ, ਗੁਰ ਚਰਨ ਸੱਚੀ ਸਰਨਾਈਆ। ਕਲਜੁਗ ਅੰਤਮ ਲਾਹੁਣ ਆਇਆ ਮੁਕਾਣਾ, ਕਾਲਾ ਸੂਸਾ ਤਨ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਕਰੇ ਅੰਤ ਸਿਆਪਾ। ਕਿਸੇ ਨਾ ਸੁਝੇ ਸਾਚਾ ਮਾਪਾ। ਤ੍ਰੈਗੁਣ ਚੜ੍ਹਿਆ ਜਗਤ ਤਾਪਾ। ਗਲ ਪੱਲੂ ਪਾਏ ਨੇਤਰ ਨੀਰ ਵਹਾਏ, ਨਾ ਕੋਈ ਧੀਰ ਧਰਾਏ, ਨਾ ਜਪਾਏ ਸਾਚਾ ਜਾਪਾ। ਅਜਪਾ ਜਾਪ ਜਗ ਗਿਆ ਮੁੱਕ। ਸਾਧਾਂ ਸੰਤਾਂ ਮੂੰਹ ਪੈਣਾ ਥੁੱਕ। ਸੰਮਤ ਸੋਲਾਂ ਭਾਣਾ ਪ੍ਰਭ ਨਾ ਜਾਏ ਰੁਕ। ਸਿੰਘ ਸ਼ੇਰ ਦਲੇਰ ਜਗ ਰਿਹਾ ਬੁੱਕ। ਆਪਣਾ ਆਪਣਾ ਭਾਰ ਮਨਮੁਖ ਜੀਵਾਂ ਲੈਣਾ ਚੁੱਕ। ਗੁਰਮੁਖਾਂ ਦੇਵੇ ਏਕਾ ਸੁਖ। ਮਾਨਸ ਦੇਹ ਮਨੁੱਖ, ਸੋਹੰ ਚਾਰ ਜੁਗ ਰੱਖਿਆ ਆਪਣੀ ਕੁੱਖ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸੰਗਤ ਦੇਵੇ ਇਕ ਵਰ, ਦੋਏ ਜੋੜ ਕਰੇ ਪਰਨਾਮ, ਗੁਰ ਪੂਰੇ ਦਾ ਸੀਸ ਜਾਏ ਝੁਕ। ਗੁਰ ਪੂਰੇ ਸੀਸ ਨਿਵਾਇਆ, ਗੁਰ ਸੰਗਤ ਵੇਖ ਪਿਆਰ। ਨੇਤਰ ਨੀਰ ਵਹਾਇਆ, ਕਲਜੁਗ ਰੋਵੇ ਜ਼ਾਰੋ ਜ਼ਾਰ। ਲਾੜੀ ਮੌਤ ਹੋਈ ਤਿਆਰ। ਧਰਮ ਰਾਏ ਦੀ ਸੁਣ ਪੁਕਾਰ। ਕਵਾਰ ਕੰਨਿਆ ਲਾ ਹਾਰ ਸ਼ਿੰਗਾਰ। ਆਈ ਦਰ ਸੱਚੇ ਦਰਵਾਰ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਲੱਖ ਚੁਰਾਸੀ ਲੱਭਾਂ ਇਕ ਭਤਾਰ। ਸਾਚਾ ਕੰਤ ਕੋਈ ਦਿਸ ਨਾ ਆਇਆ, ਪ੍ਰਭ ਅਬਿਨਾਸ਼ੀ ਦੇਵੇ ਧੱਕਾ ਮਾਰ। ਚਾਰੋਂ ਕੁੰਟ ਲਏ ਹੁਲਾਰ, ਪ੍ਰਿਥਮੀ ਆਕਾਸ਼ ਦਏ ਹਿਲਾਇਆ। ਜੀਵਾਂ ਜੰਤਾਂ ਦਏ ਸੁਧਾਰ, ਦੂਸਰ ਗੁਰ ਪੀਰ ਨਾ ਹੋਏ ਰਖਵਾਲ, ਨਾ ਰੱਖੇ ਸਿਰ ਹੱਥ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭੇਵ ਰਿਹਾ ਛਪਾਇਆ।

Leave a Reply

This site uses Akismet to reduce spam. Learn how your comment data is processed.