Granth 06 Likhat 045: 28 Poh 2013 Bikarmi Narayan Singh de Greh Pind Gumanpur Jila Amritsar

੨੮ ਪੋਹ ੨੦੧੩ ਬਿਕ੍ਰਮੀ ਨਰੈਣ ਸਿੰਘ ਦੇ ਗ੍ਰਹਿ ਪਿੰਡ ਗੁਮਾਨਪੁਰ ਜ਼ਿਲਾ ਅੰਮ੍ਰਿਤਸਰ

ਹਰਿ ਭਗਤ ਸੁਹਾਏ ਦਰ, ਦਰ ਦਰਵਾਜ਼ਿਆ। ਜੋਤ ਨਿਰੰਜਣ ਦੇਵੇ ਵਰ, ਲੋਕਮਾਤ ਸਵਾਰੇ ਕਾਜਿਆ। ਸ਼ਬਦ ਭੰਡਾਰਾ ਦੇਵੇ ਭਰ, ਪੰਚਮ ਮਾਰੇ ਸਾਚੀ ਆਵਾਜ਼ਿਆ। ਧਰਮ ਰਾਏ ਦਰ ਚੁੱਕੇ ਡਰ, ਨਾਮ ਘੋੜਾ ਦੇਵੇ ਤਾਜਿਆ। ਆਪ ਆਪਣੇ ਜਿਹਾ ਕਰ, ਸਚ ਦਵਾਰੇ ਆਪੇ ਗਾਜਿਆ। ਸਰਨ ਸਰਨਾਈ ਜਾਣਾ ਤਰ, ਲੇਖਾ ਚੁੱਕੇ ਨੌ ਦਰਵਾਜ਼ਿਆ। ਆਪ ਵਖਾਏ ਏਕਾ ਘਰ, ਪ੍ਰਭ ਰੱਖਣਹਾਰਾ ਲਾਜਿਆ। ਨਾ ਕੋਈ ਜਾਣੇ ਨਾਰੀ ਨਰ, ਗੋਬਿੰਦ ਗਰੀਬ ਨਿਵਾਜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਕਾਇਆ ਸਾਜਨ ਸਾਜਿਆ। ਗੁਰਮੁਖ ਕਾਇਆ ਸਚ ਦਵਾਰ, ਹਰਿ ਸਾਚਾ ਆਪ ਸੁਹਾਇੰਦਾ। ਜੋਤ ਸਰੂਪੀ ਕਰ ਆਕਾਰ, ਦੀਪਕ ਇਕ ਜਗਾਇੰਦਾ। ਸ਼ਬਦ ਧੁਨ ਅਪਰ ਅਪਾਰ, ਆਪਣੀ ਆਪ ਉਪਾਇੰਦਾ। ਸੁਣੇ ਸੁਣਾਏ ਸੁਣਨੇਹਾਰ, ਦਿਸ ਕਿਸੇ ਨਾ ਆਇੰਦਾ। ਤਾਲ ਤਲਵਾੜਾ ਵਜਾਏ ਅਪਰ ਅਪਾਰ, ਅਨਹਦ ਮਰਦੰਗਾ ਇਕ ਵਜਾਇੰਦਾ। ਸਾਰਿੰਗ ਸਾਰੰਗ ਨਰ ਨਿਰੰਕਾਰ, ਆਪੇ ਆਪ ਵਜਾਇੰਦਾ। ਚਿੱਟੇ ਅਸਵ ਕਸੇ ਤੰਗਾ, ਸੋਲਾਂ ਕਲੀਆਂ ਆਸਣ ਲਾਇੰਦਾ। ਹਰਿਜਨ ਸਾਚੇ ਹਰਿ ਦਵਾਰਾ ਏਕਾ ਮੰਗਾ, ਪ੍ਰਭ ਏਕਾ ਭਿਛਿਆ ਪਾਇੰਦਾ। ਕਲਜੁਗ ਜੀਵ ਜੂਠਾ ਝੂਠਾ ਭੁੱਖਾ ਨੰਗਾ, ਨਾਮ ਧਨ ਨਾ ਕੋਈ ਵਖਾਇੰਦਾ। ਲੱਖ ਚੁਰਾਸੀ ਹੋਏ ਭੰਗਾ, ਵੇਲੇ ਅੰਤ ਨਾ ਕੋਈ ਛੁਡਾਇੰਦਾ। ਪੰਜਾਂ ਝੇੜਾ ਦਿਵਸ ਰੈਣ ਜੰਗਾ, ਪੰਚਮ ਮੀਤਾ ਮੁਖ ਛੁਪਾਇੰਦਾ। ਮਾਇਆ ਡੱਸਣੀ ਮਾਰੇ ਡੰਗਾ, ਬਚਿਆ ਕੋਇ ਰਹਿਣ ਨਾ ਪਾਇੰਦਾ। ਗੁਰਮੁਖ ਵਿਰਲੇ ਗੁਰ ਪੂਰਾ ਲਾਏ ਆਪਣੇ ਅੰਗਾ, ਆਪ ਆਪਣੀ ਗੋਦ ਉਠਾਇੰਦਾ। ਕਲਜੁਗ ਕਾਲਾ ਵੇਖ ਨੌਰੰਗਾ, ਹਰਿ ਗੋਬਿੰਦ ਰੂਪ ਵਟਾਇੰਦਾ। ਲੱਖ ਚੁਰਾਸੀ ਭੰਨੇ ਕਾਚੀ ਵੰਗਾ, ਏਕਾ ਖੰਡਾ ਹੱਥ ਉਠਾਇੰਦਾ। ਕਲਜੁਗ ਧਾਰੀ ਵਹਿਣ ਵਹਾਏ ਉਲਟੀ ਧਾਰਾ ਗੰਗਾ, ਅੱਠ ਸੱਠ ਤੀਰਥ ਵੇਖ ਵਖਾਇੰਦਾ। ਗੁਰ ਦਰ ਮੰਦਰ ਅੰਦਰ ਵੇਖੇ ਏਕਾ ਚੰਗਾ, ਦਸਮ ਦਵਾਰੀ ਮਹੱਲ ਸੁਹਾਇੰਦਾ। ਆਪੇ ਹੋਏ ਅੰਗ ਸੰਗਾ, ਸਗਲਾ ਸਾਥੀ ਆਪ ਅਖਵਾਇੰਦਾ। ਸਾਚੀ ਚੋਲੀ ਗੁਰਮੁਖ ਕਾਇਆ ਹਰਿ ਨਾਮੇ ਰੰਗਾ, ਲੋਕਮਾਤ ਉਤਰ ਨਾ ਜਾਇੰਦਾ। ਅਨਹਦ ਵਜਾਏ ਏਕਾ ਏਕ ਮਰਦੰਗਾ, ਹਰਿ ਆਪਣੇ ਹੱਥ ਰਖਾਇੰਦਾ। ਸ਼ਬਦ ਸਰੂਪੀ ਇਕ ਪਲੰਘਾ, ਘਰ ਸਾਚੇ ਆਪੇ ਡਾਹਿੰਦਾ। ਗੁਰਮੁਖ ਸਵਾਣੀ ਲਾਏ ਅੰਗਾ, ਅੰਗੀਕਾਰ ਆਪ ਕਰਾਇੰਦਾ। ਸੋਹੰ ਜੋੜਾ ਪਾਏ ਵੰਗਾ, ਨਾਮ ਮਹਿੰਦੀ ਹੱਥੀਂ ਲਾਇੰਦਾ। ਸਾਚੇ ਧਾਮ ਮੇਲ ਮਿਲਾਏ ਹਰਿ ਤਰੰਗਾ, ਦੋ ਰੰਗਾਂ ਜੋੜ ਜੁੜਾਇੰਦਾ। ਪਰਗਟ ਹੋਇਆ ਸੂਰਾ ਸਰਬੰਗਾ, ਗੋਬਿੰਦ ਕਾਇਆ ਜੋਤ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਦੁਲਾਰ, ਆਪੇ ਵੇਖੇ ਕਰ ਪਿਆਰ, ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਫੋਲ ਫੁਲਾਇੰਦਾ। ਨੌ ਖੰਡ ਪ੍ਰਿਥਮੀ ਪ੍ਰਭ ਮਾਰੇ ਝਾਤੀ, ਕਲਜੁਗ ਅੰਤਮ ਦਏ ਦੁਹਾਈਆ। ਗੁਰਮੁਖਾਂ ਲਹਿਣਾ ਦੇਣਾ ਦੇਵੇ ਬਾਕੀ, ਜੁਗ ਜੁਗ ਪੈਜ ਰਖਾਈਆ। ਬੰਦ ਕਿਵਾੜਾ ਖੋਲ੍ਹੇ ਤਾਕੀ, ਨਿਰਮਲ ਦੀਪਕ ਜੋਤ ਜਗਾਈਆ। ਆਪੇ ਬਣਿਆ ਸਾਚਾ ਸਾਕੀ, ਅੰਮ੍ਰਿਤ ਆਤਮ ਸਚ ਸਰੋਵਰ ਭਰ ਪਿਆਲਾ ਰਿਹਾ ਪਿਆਈਆ। ਨਾ ਕੋਈ ਜਾਣੇ ਬੰਦਾ ਖ਼ਾਕੀ, ਕਲਜੁਗ ਭਰਮ ਭੁੱਲੀ ਲੋਕਾਈਆ। ਸਾਧ ਸੰਤ ਘਰ ਘਰ ਬਣ ਬੈਠੇ ਆਕੀ, ਗੋਬਿੰਦ ਦਰਸ ਨਾ ਨੇਤਰ ਪਾਈਆ। ਨਾ ਕੋਈ ਜਾਣੇ ਭਵਿਖਤ ਵਾਕੀ, ਰਸਨਾ ਗਾ ਗਾ ਹੋਈ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਕਾਇਆ ਵੇਖ ਘਰ, ਬੈਠਾ ਆਸਣ ਲਾਈਆ। ਗੁਰਮੁਖ ਕਾਇਆ ਸਚ ਦਰ, ਹਰਿ ਸਾਚੇ ਜਾਣਿਆ। ਮੇਟ ਮਿਟਾਏ ਅੰਧ ਅੰਧਾਨਿਆਂ। ਮੰਦਰ ਮਹੱਲ ਅਟੱਲ ਉਚ ਮਨਾਰ, ਪ੍ਰਭ ਏਕਾ ਏਕ ਵਖਾਨਿਆ। ਨਾ ਕੋਈ ਦਿਸੇ ਚਾਰ ਦਿਵਾਰ, ਉਪਰ ਛੱਤ ਨਾ ਕੋਈ ਵਖਾਨਿਆ। ਨਾ ਕੋਈ ਬਾਡੀ ਬਣਾਏ ਵਿਚ ਸੰਸਾਰ, ਲੇਖਾ ਲਿਖੇ ਨਾ ਜੀਵ ਨਾਦਾਨਿਆ। ਪੁਰਖ ਅਗੰਮਾ ਆਪੇ ਜੰਮਾ, ਆਪੇ ਜਾਣੇ ਆਪਣਾ ਕੰਮਾ, ਕਰੇ ਖੇਲ ਅਪਰ ਅਪਾਰ। ਲੇਖਾ ਚੁੱਕੇ ਪਵਣ ਸਵਾਸੀ ਦਮਾ, ਸਾਸ ਗਰਾਸਾਂ ਉਤਰੇ ਪਾਰ। ਨੀਰ ਨਾ ਵਹਾਏ ਨੇਤਰ ਛੰਮਾ, ਰਸਨਾ ਗੁਣ ਨਾ ਲਏ ਵਿਚਾਰ। ਨਾ ਮਰੇ ਨਾ ਕਦੇ ਜੰਮਾ, ਆਦਿਨ ਅੰਤਾ ਏਕੰਕਾਰ। ਗਗਨ ਪਤਾਲਾਂ ਰਹਾਏ ਬਿਨ ਬਿਨ ਥੰਮ੍ਹਾਂ, ਤ੍ਰੈਗੁਣ ਮਾਇਆ ਪਸਰ ਪਸਾਰ। ਲੱਖ ਚੁਰਾਸੀ ਬ੍ਰਹਮਾ ਜੰਮਾ, ਪੰਜਾਂ ਤਤਾਂ ਵੇਖ ਵਿਚਾਰ। ਕਾਇਆ ਭਾਂਡਾ ਅੰਤਮ ਏਕਾ ਵਾਰ ਹਰਿ ਹਰਿ ਭੰਨਾ, ਆਪੇ ਬਣਿਆ ਹਰਿ ਠਠਿਆਰ। ਲੱਖ ਚੁਰਾਸੀ ਦੇਵੇ ਡੰਨਾ, ਕਲਜੁਗ ਅੰਤਮ ਆਈ ਹਾਰ। ਗੁਰਮੁਖ ਵਿਰਲੇ ਪੁਰਖ ਅਬਿਨਾਸ਼ੀ ਆਤਮ ਮੰਨਾ, ਢਹਿ ਢਹਿ ਢੇਰੀ ਚਰਨ ਦਵਾਰ। ਹੋਏ ਸਹਾਈ ਹਰਿ ਰਘੁਰਾਈ ਭੋਲੇ ਭਾਓ ਜਿਉਂ ਜੱਟ ਧੰਨਾ, ਬਾਹੋਂ ਫੜ ਫੜ ਲਏ ਤਰਾਈ। ਆਪ ਵਖਾਏ ਸਾਚਾ ਘਰ ਨਾ ਕੋਈ ਛੱਪਰੀ ਨਾ ਕੋਈ ਛੰਨਾ, ਹਰਿ ਸਾਚੇ ਸੰਤ ਬਣਾਈ। ਭਾਂਡਾ ਭਰਮ ਗੜ੍ਹ ਹੰਕਾਰੀ ਗੁਰ ਪੂਰੇ ਮਾਤਲੋਕ ਤਨ ਭੰਨਾ, ਸ਼ਬਦ ਖੰਡਾ ਏਕਾ ਵਾਹੀ। ਨਿਰਮਲ ਜੋਤ ਜਗਾਏ ਕਾਇਆ ਤਨਾ, ਜੋਤ ਨਿਰੰਜਣ ਸੇਵਾ ਲਾਈ। ਦਰ ਦਵਾਰੇ ਆਏ ਭੰਨਾ, ਗੁਰਮੁਖ ਤੇਰੀ ਕਾਇਆ ਅੰਦਰ ਸਾਚੇ ਮੰਦਰ ਆਪੇ ਬੈਠਾ ਸੇਜ ਵਿਛਾਈ। ਪੰਜਾਂ ਚੋਰਾਂ ਦੇਵੇ ਡੰਨਾ, ਰੋਂਦੇ ਜਾਣ ਵਾਹੋ ਦਾਹੀ। ਬਜਰ ਕਪਾਟੀ ਪੜਦਾ ਭੰਨਾ, ਦੂਈ ਦਵੈਤੀ ਮੇਟ ਮਿਟਾਈ। ਗੁਰ ਸ਼ਬਦ ਫੜਾਏ ਸਾਚਾ ਪੱਲਾ, ਔਖੀ ਘਾਟੀ ਰਿਹਾ ਚੜ੍ਹਾਈ। ਸਚ ਸਿੰਘਾਸਣ ਪੁਰਖ ਅਬਿਨਾਸ਼ਣ ਦਾਸੀ ਦਾਸਨ ਏਕਾ ਮੱਲਾ, ਹਰਿਜਨ ਸਾਚੇ ਰਿਹਾ ਗੋਦ ਉਠਾਈ। ਏਕਾ ਰਾਗ ਸੁਣਾਏ ਕੰਨਾ, ਪੰਚਮ ਰਾਗ ਸੇਵਾ ਲਾਈ। ਆਪੇ ਆਪਣਾ ਰੰਗ ਵਖਾਏ ਵੰਨ ਸੁਵੰਨਾ, ਸਤਿ ਪੁਰਖ ਨਿਰੰਜਣ ਜੋਤ ਜਗਾਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਭਗਤੀ ਵਰ, ਜੁਗ ਜੁਗ ਲੋਕਮਾਤ ਰੱਖੇ ਵਡਿਆਈ। ਹਰਿ ਭਗਤ ਵਡਿਆਈ ਸਚ ਹੈ, ਆਦਿ ਜੁਗਾਦਿ ਰਹਾਏ। ਹਰਿ ਭਗਤ ਵਡਿਆਈ ਸਚ ਹੈ, ਵਿਚ ਬ੍ਰਹਿਮਾਦ ਸਮਾਏ। ਹਰਿ ਭਗਤ ਵਡਿਆਈ ਸਚ ਹੈ, ਜੁਗ ਸਾਚੇ ਨਾਦ ਵਜਾਏ। ਹਰਿ ਭਗਤ ਵਡਿਆਈ ਸਚ ਹੈ, ਵਿਚ ਬ੍ਰਹਿਮਾਦ ਸਮਾਏ। ਹਰਿ ਭਗਤ ਵਡਿਆਈ ਸਚ ਹੈ, ਕਾਇਆ ਬੁੱਧੀ ਬਿਬੇਕ ਕਰਾਏ। ਹਰਿ ਭਗਤ ਵਡਿਆਈ ਸਚ ਹੈ, ਹਰਿ ਸਾਚਾ ਮੇਲ ਮਿਲਾਏ। ਹਰਿ ਭਗਤ ਵਡਿਆਈ ਸਚ ਹੈ, ਜੋਤ ਨਿਰੰਜਣ ਤੇਲ ਚੜ੍ਹਾਏ। ਹਰਿ ਭਗਤ ਵਡਿਆਈ ਸਚ ਹੈ, ਸੁਖਮਨ ਨਾੜੀ ਪਾਰ ਕਰਾਏ। ਹਰਿ ਭਗਤ ਵਡਿਆਈ ਸਚ ਹੈ, ਬਜਰ ਕਪਾਟੀ ਕੁੰਡਾ ਲਾਹੇ। ਹਰਿ ਭਗਤ ਵਡਿਆਈ ਸਚ ਹੈ, ਸਾਚੇ ਹਾਟੇ ਨਾਮ ਵਿਕਾਏ। ਹਰਿ ਭਗਤ ਵਡਿਆਈ ਸਚ ਹੈ, ਤਨ ਪਾਟੇ ਜਗਤ ਚੀਰ ਵਖਾਏ। ਹਰਿ ਭਗਤ ਵਡਿਆਈ ਸਚ ਹੈ, ਪੀਰ ਫਕੀਰ ਨਾ ਕੋਈ ਜਣਾਏ। ਹਰਿ ਭਗਤ ਵਡਿਆਈ ਸਚ ਹੈ, ਹਰਿ ਅੰਮ੍ਰਿਤ ਆਤਮ ਸੀਰ ਪਿਆਏ। ਹਰਿ ਭਗਤ ਵਡਿਆਈ ਸਚ ਹੈ, ਗੁਰ ਸ਼ਬਦੀ ਧੀਰ ਧਰਾਏ। ਹਰਿ ਭਗਤ ਵਡਿਆਈ ਸਚ ਹੈ, ਏਕਾ ਚੋਟੀ ਅਖ਼ੀਰ ਚੜ੍ਹਾਏ। ਹਰਿ ਭਗਤ ਵਡਿਆਈ ਸਚ ਹੈ, ਮਨਮੁਖ ਜੀਵ ਨਾ ਜਾਣੇ ਰਾਏ। ਹਰਿ ਭਗਤ ਵਡਿਆਈ ਸਚ ਹੈ, ਕਲਜੁਗ ਮਾਇਆ ਵਿਚ ਨਾ ਜਾਏ ਮੱਚ ਹੈ, ਅਗਨ ਲੋਭ ਨੇੜ ਨਾ ਆਏ। ਹਰਿ ਭਗਤ ਵਡਿਆਈ ਸਚ ਹੈ, ਨੌ ਦਵਾਰ ਨਾ ਰਿਹਾ ਨੱਚ ਹੈ, ਦਰ ਘਰ ਸਾਚਾ ਵੇਖ ਵਖਾਏ। ਹਰਿ ਭਗਤ ਵਡਿਆਈ ਸਚ ਹੈ, ਕਾਇਆ ਮਾਟੀ ਭਾਂਡਾ ਕੱਚ ਹੈ, ਥਿਰ ਰਹਿਣ ਨਾ ਪਾਏ। ਹਰਿ ਭਗਤ ਵਡਿਆਈ ਸਚ ਹੈ, ਸ੍ਰਿਸ਼ਟ ਸਬਾਈ ਰਾਹ ਰਿਹਾ ਦਸ ਹੈ, ਗੁਰ ਚਰਨ ਸੱਚੀ ਸਰਨਾਏ। ਹਰਿ ਭਗਤ ਵਡਿਆਈ ਸਚ ਹੈ, ਹਰਿ ਹਿਰਦੇ ਅੰਦਰ ਰਿਹਾ ਰਚ ਹੈ, ਦਿਵਸ ਰੈਣ ਦਰਸ ਦਿਖਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਜਨ ਭਗਤਾਂ ਰਿਹਾ ਬਣਤ ਬਣਾਏ। ਪਾਰਬ੍ਰਹਮ ਪ੍ਰਭ ਏਕ ਹੈ, ਏਕਾ ਏਕੰਕਾਰ। ਲੱਖ ਚੁਰਾਸੀ ਟੇਕ ਹੈ, ਵਰਤੇ ਵਿਚ ਸੰਸਾਰ। ਹਰ ਘਟ ਆਪੇ ਰਿਹਾ ਵੇਖ ਹੈ, ਜੋਤੀ ਸ਼ਬਦੀ ਕਰ ਪਸਾਰ। ਆਪੇ ਲਿਖਣਹਾਰਾ ਲੇਖ ਹੈ, ਲੇਖਾ ਲਿਖਣਹਾਰ ਕਰਤਾਰ। ਆਪੇ ਮੇਟਣਹਾਰਾ ਰੇਖ ਹੈ, ਜੁਗ ਜੁਗ ਲਏ ਅਵਤਾਰ। ਗੁਰਮੁਖ ਸਾਚੇ ਰਿਹਾ ਵੇਖ ਹੈ, ਆਪ ਆਪਣੀ ਕਿਰਪਾ ਧਾਰ। ਹਰਿ ਆਪੇ ਧਾਰੀ ਕੇਸ ਹੈ, ਆਪੇ ਮੂੰਡ ਮੁੰਡਾਰ। ਦੋ ਜਹਾਨੀ ਦਰ ਦਰਵੇਸ਼ ਹੈ, ਆਵੇ ਜਾਵੇ ਵਾਰੋ ਵਾਰ। ਕਲਜੁਗ ਕਰਮਾਂ ਰਿਹਾ ਵੇਖ ਹੈ, ਵੇਲਾ ਅੰਤਮ ਆਪ ਵਿਚਾਰ। ਜੋਤੀ ਜਾਮਾ ਧਰਿਆ ਭੇਖ ਹੈ, ਗੁਰ ਗੋਬਿੰਦਾ ਤਨ ਸ਼ਿੰਗਾਰ। ਨਾ ਕੋਈ ਰੂਪ ਨਾ ਕੋਈ ਰੇਖ ਹੈ, ਦਿਸ ਨਾ ਆਏ ਹਰਿ ਨਿਰੰਕਾਰ। ਸ਼ਬਦ ਜੈਕਾਰਾ ਚਾਰੋਂ ਕੁੰਟ ਹੈ, ਆਪ ਕਰਾਏ ਜੈ ਜੈ ਜੈਕਾਰ। ਤੀਰ ਨਿਰਾਲਾ ਰਿਹਾ ਛੂਟ ਹੈ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਕਰੇ ਖ਼ਬਰਦਾਰ। ਮੇਟ ਮਿਟਾਏ ਜੂਠ ਝੂਠ ਹੈ, ਕਲਜੁਗ ਰੈਣ ਅੰਧੇਰੀ ਅੰਧ ਅੰਧਿਆਰ। ਮਾਇਆ ਰਾਣੀ ਖਾਲੀ ਠੂਠ ਹੈ, ਭਰੇ ਕਰੇ ਖਾਲੀ ਪ੍ਰਭ ਖਾਲੀ ਭਰੇ ਭੰਡਾਰ। ਪ੍ਰਭ ਗੁਰਮੁਖਾਂ ਬੰਨ੍ਹੇ ਏਕਾ ਮੁੱਠ ਹੈ, ਏਕਾ ਨਾਮ ਦੇਵੇ ਅਧਾਰ। ਸਤਿ ਪੁਰਖ ਨਿਰੰਜਣ ਗਿਆ ਤੁਠ ਹੈ, ਪਰਗਟ ਹੋਏ ਵਿਚ ਸੰਸਾਰ। ਮਨਮੁਖਾਂ ਖਾਲੀ ਕਾਇਆ ਠੂਠ ਹੈ, ਦਰ ਦਰ ਫਿਰਨ ਭਿਖਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਵੇਖਣ ਆਇਆ ਦਰ, ਨਿਹਕਲੰਕ ਨਰਾਇਣ ਨਰ ਅਵਤਾਰ। ਕਲਜੁਗ ਅੰਤਮ ਵੇਖਣ ਆਇਆ, ਦੋ ਜਹਾਨਾਂ ਵਾਲੀ। ਔਲੀਏ ਪੀਰ ਸ਼ੇਖ਼ ਮੁਸਾਇਕ ਸੰਗ ਮੁਹੰਮਦ ਚਾਰ ਯਾਰ ਮੇਟਣ ਆਇਆ, ਜੁਗ ਜੁਗ ਚਲੇ ਅਵੱਲੜੀ ਚਾਲੀ। ਈਸਾ ਮੂਸਾ ਕਾਲਾ ਸੂਸਾ ਚੀਨਾ ਰੂਸਾ ਦੋ ਧੜਾਂ ਜੋੜ ਜੁੜਾਵਣ ਆਇਆ, ਆਪੇ ਹੋਇਆ ਹੱਥਾਂ ਖਾਲੀ। ਗੁਰਮੁਖ ਸਾਚੇ ਸੰਤ ਸੁਹੇਲੇ ਇਕ ਅਕੇਲੇ ਨਾਮ ਘੋੜੇ ਆਪ ਚੜ੍ਹਾਵਣ ਆਇਆ, ਸੋਹੰ ਦੇਵੇ ਸਚ ਦਲਾਲੀ। ਜੋਤੀ ਜੋੜੇ ਮੇਲ ਮਿਲਾਵਣ ਆਇਆ, ਧੁਰਦਰਗਾਹੀ ਮਾਲੀ। ਕਲਜੁਗ ਤੇਰੀ ਕਾਲੀ ਚੋਲੀ, ਧਰਮ ਰਾਏ ਦਰ ਹੋਈ ਗੋਲੀ, ਲੱਖ ਚੁਰਾਸੀ ਆਪ ਪਰਨਾਵਣ ਆਇਆ, ਲਾੜੀ ਮੌਤ ਨਾਲ ਉਠਾਏ ਡੋਲੀ। ਸਤਿਗੁਰ ਸਾਚਾ ਸਚ ਭੰਡਾਰਾ ਖੋਲ੍ਹਣ ਆਇਆ, ਗੁਰਮੁਖਾਂ ਆਤਮ ਰੰਗ ਚੜ੍ਹਾਏ ਏਕਾ ਰੰਗ ਗੁਲਾਲੀ। ਚਿੱਟੇ ਅਸਵ ਤੰਗ ਕਸਣ ਆਇਆ, ਨੀਲਾ ਮਾਰੇ ਪਹਿਲੀ ਛਾਲੀ। ਗੁਰਮੁਖਾਂ ਹਿਰਦੇ ਅੰਦਰ ਵਸਣ ਆਇਆ, ਦੀਪਕ ਜੋਤ ਜਗਾਏ ਮਸਤਕ ਸਾਚੀ ਥਾਲੀ। ਮਨਮੁਖਾਂ ਜੀਵਾਂ ਚਰਨ ਹੇਠਾਂ ਝੱਸਣ ਆਇਆ, ਜੋਤ ਜਗਾਏ ਅਕਾਲੀ। ਸਤਿਜੁਗ ਸਾਚਾ ਰਾਹ ਦੱਸਣ ਆਇਆ, ਵਾਲੀ ਹਿੰਦ ਸੁਰਤ ਸੰਭਾਲੀ। ਤੀਰ ਨਿਰਾਲਾ ਏਕਾ ਕਸਣ ਆਇਆ, ਰਸਨਾ ਚਿਲ੍ਹਾ ਆਪ ਬਣਾ ਲੀ। ਪੰਚਾਂ ਬਸਤਰ ਤਨ ਛੁਹਾਵਣ ਆਇਆ, ਆਪੇ ਬਣਿਆ ਸਾਚਾ ਪਾਲੀ। ਏਕਾ ਅਸਤਰ ਆਪ ਦੁੜਾਵਣ ਆਇਆ, ਆਪੇ ਕਲਗੀ ਤੋੜਾ ਸੀਸ ਟਿਕਾਲੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਪੇ ਜਾਣੇ ਆਪਣੀ ਚਾਲੀ। ਕਲਜੁਗ ਤੇਰੀ ਸਾਚੀ ਧਾਰ, ਪ੍ਰਭ ਸਾਚਾ ਆਪ ਮਿਟਾਇੰਦਾ। ਲੱਖ ਚੁਰਾਸੀ ਕਰਮ ਵਿਚਾਰ, ਜੋਤੀ ਜਾਮਾ ਭੇਖ ਵਟਾਇੰਦਾ। ਗੁਰ ਗੋਬਿੰਦਾ ਕਰ ਤਿਆਰ, ਪੀਲਾ ਬਸਤਰ ਤਨ ਛੁਹਾਇੰਦਾ। ਏਕਾ ਸ਼ਬਦ ਦਏ ਅਧਾਰ, ਨਿਰਮਲ ਜੋਤੀ ਨੂਰ ਕਰਾਇੰਦਾ। ਲੋਆਂ ਪੁਰੀਆਂ ਕਰੇ ਬਾਹਰ, ਬ੍ਰਹਮਾ ਸ਼ਿਵ ਆਪ ਉਠਾਇੰਦਾ। ਕਰੋੜ ਤੇਤੀਸਾ ਰੋਵੇ ਜਾਰੋ ਜਾਰ, ਸੁਰਪਤ ਰਾਜਾ ਇੰਦ ਮੁਖ ਛੁਪਾਇੰਦਾ। ਲੋਕਮਾਤ ਆਇਆ ਕਲਜੁਗ ਤੇਰੀ ਅੰਤਮ ਵਾਰ, ਸਤਿ ਪੁਰਖ ਨਿਰੰਜਣ ਜੋਤੀ ਭੇਖ ਵਟਾਇੰਦਾ। ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਕਰੇ ਖ਼ਬਰਦਾਰ, ਸੁੱਤਾ ਕੋਈ ਰਹਿਣ ਨਾ ਪਾਇੰਦਾ। ਸੰਮਤ ਤੇਰਾਂ ਤੇਰੀ ਧਾਰ, ਨਾਨਕ ਤੋਲਾ ਆਪ ਅਖਵਾਇੰਦਾ। ਮੋਦੀਖਾਨਾ ਕਰ ਵਿਚਾਰ, ਸਾਚਾ ਬੋਲਾ ਇਕ ਸੁਣਾਇੰਦਾ। ਸੋਹੰ ਢੋਲਾ ਰਸਨ ਉਚਾਰ, ਨਿਰੰਕਾਰ ਨਿਰੰਕਾਰ ਧਿਆਇੰਦਾ। ਹੋਇਆ ਗੋਲਾ ਵਿਚ ਸੰਸਾਰ, ਪ੍ਰਭ ਸਾਚੀ ਸੇਵਾ ਲਾਇੰਦਾ। ਗੁਰ ਗੋਬਿੰਦੇ ਕਰ ਪਿਆਰ, ਕਲਗੀ ਤੋੜਾ ਸੀਸ ਟਿਕਾਇੰਦਾ। ਦੇਵੇ ਦਰਸ ਅਗੰਮ ਅਪਾਰ, ਸ਼ਬਦ ਖੰਡਾ ਕੱਢ ਵਖਾਇੰਦਾ। ਵੇਲੇ ਅੰਤਮ ਪਾਵੇ ਸਾਰ, ਹਰਿ ਸ਼ਬਦੀ ਖੋਜ ਖੁਜਾਇੰਦਾ। ਉਚਾ ਡੰਡਾ ਅਪਰ ਅਪਾਰ, ਪ੍ਰਭ ਆਪਣਾ ਆਪ ਚੜ੍ਹਾਇੰਦਾ। ਅੰਤਮ ਹੋਏ ਨਾ ਰੰਡਾ ਅੰਤਮ ਵਾਰ, ਕਲਜੁਗ ਕੰਢਾ ਆਪ ਵਖਾਇੰਦਾ। ਕਲਜੁਗ ਕੰਢਾ ਢਾਹੇ ਅੰਤਮ ਵਾਰ, ਨਾ ਕੋਈ ਕਿਸੇ ਛੁਡਾਇੰਦਾ। ਭੇਖ ਪਖੰਡਾ ਮੇਟੇ ਅੰਧ ਅੰਧਿਆਰ, ਸਾਧਾਂ ਸੰਤਾਂ ਏਕਾ ਰਾਹ ਵਖਾਇੰਦਾ। ਊਚਾਂ ਨੀਚਾਂ ਗਊ ਗਰੀਬਾਂ ਪਾਵੇ ਸਾਰ, ਏਕਾ ਦਰ ਏਕਾ ਸਰ ਏਕਾ ਚਰਨ ਹਰਿ ਸਾਚਾ ਆਪ ਦਿਸਾਇੰਦਾ। ਆਪ ਚੁਕਾਏ ਮਰਨ ਡਰਨ, ਜਿਸ ਜਨ ਖੋਲ੍ਹੇ ਹਰਨ ਫਰਨ, ਤਰਨੀ ਤਰਨ ਆਪ ਅਖਵਾਇੰਦਾ। ਧੰਨ ਗੁਰਸਿਖ ਗੁਰ ਪੂਰੇ ਜੋ ਸਰਨੀ ਪੜ੍ਹਨ, ਪ੍ਰਭ ਆਪਣੀ ਗੋਦ ਉਠਾਇੰਦਾ। ਮਨਮੁਖ ਕੀਤਾ ਆਪਣਾ ਭਰਨ, ਮਾਨਸ ਦੇਹੀ ਮਾਤ ਹਰਨ, ਲੱਖ ਚੁਰਾਸੀ ਆਪ ਭਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਤੇਰਾਂ ਤੇਰੀ ਧਾਰ, ਸ੍ਰਿਸ਼ਟ ਸਬਾਈ ਆਪ ਤੁਲਾਇੰਦਾ। ਸ੍ਰਿਸ਼ਟ ਸਬਾਈ ਤੋਲ ਤੁਲਾਏ, ਏਕਾ ਤੋਲਣਹਾਰਾ। ਏਕਾ ਬੋਲਾ ਸ਼ਬਦ ਜਣਾਏ, ਆਦਿ ਅੰਤ ਏਕੰਕਾਰਾ। ਕਾਇਆ ਚੋਲਾ ਆਪ ਪਲਟਾਏ, ਗੋਬਿੰਦ ਰੂਪ ਅਪਾਰਾ। ਹੱਲਾ ਪਹਿਲਾ ਪਾਰ ਕਰਾਏ, ਪੂਤ ਸਪੂਤਾ ਵਾਰਾ। ਐਲੀ ਮੌਲਾ ਨਾਮ ਮਿਟਾਏ, ਹੂ ਹੂ ਅੱਲਾ ਮਾਰੇ ਨਾਅਰਾ। ਇਕ ਇਕੱਲਾ ਜੋਤ ਜਗਾਏ, ਪਰਗਟ ਨਰ ਅਵਤਾਰਾ। ਨਾਮ ਖੰਡਾ ਹੱਥ ਉਠਾਏ, ਲੱਖ ਚੁਰਾਸੀ ਮਾਰੇ ਮਾਰਾ। ਬ੍ਰਹਿਮੰਡਾਂ ਸਾਚੀ ਵੰਡ ਵੰਡਾਏ, ਪ੍ਰਭ ਆਪੇ ਵੰਡਣਹਾਰਾ। ਕਲਜੁਗ ਭੇਖ ਪਖੰਡਾ ਦਏ ਮਿਟਾਏ, ਪਰਗਟ ਹੋ ਵਿਚ ਸੰਸਾਰਾ। ਜੇਰਜ ਅੰਡਾਂ ਵੇਖ ਵਖਾਏ, ਉਤਭੁਜ ਸੇਤਜ ਪਾਰ ਕਿਨਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜੋਤੀ ਨੂਰ ਕਰੇ ਚਮਤਕਾਰਾ। ਜੋਤੀ ਨੂਰ ਹਰਿ ਅਕਾਲ, ਆਪਣੀ ਜੋਤ ਜਗਾਈਆ। ਪਰਗਟ ਹੋਏ ਦੀਨ ਦਿਆਲ, ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਕਰੇ ਰੁਸ਼ਨਾਈਆ। ਏਕਾ ਚਲੇ ਅਵੱਲੜੀ ਚਾਲਾ, ਸੰਮਤ ਤੇਰਾਂ ਪਹਿਲੀ ਚੇਤਰ, ਸਾਚੀ ਰਚਨ ਰਚਾਈਆ। ਚੌਦਾਂ ਲੋਕਾਂ ਵੇਖੇ ਖੇਤਰ, ਚੌਦਾਂ ਤਬਕਾਂ ਰਿਹਾ ਹਿਲਾਈਆ। ਲੋਆਂ ਪੁਰੀਆਂ ਕਰੇ ਹੱਕ ਹੱਕ ਨਿਬੇੜਾ, ਸਾਢੇ ਤਿੰਨ ਹੱਥ ਵੰਡ ਵੰਡਾਈਆ। ਨੌ ਦਵਾਰੇ ਕਰੇ ਚੇਤਨ, ਪੰਜ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੁਰ ਗੋਬਿੰਦੇ ਸੇਵਾ ਲਾਈਆ। ਗੁਰ ਗੋਬਿੰਦਾ ਸਾਚਾ ਮੀਤ, ਪ੍ਰਭ ਸਾਚਾ ਸੰਗ ਨਿਭਾਇੰਦਾ। ਇਕ ਸੁਣਾਏ ਸੁਹਾਗੀ ਗੀਤ, ਲੋਆਂ ਪੁਰੀਆਂ ਆਪ ਜਣਾਇੰਦਾ। ਸਤਿਜੁਗ ਚਲਾਏ ਸਾਚੀ ਰੀਤ, ਕਲਜੁਗ ਮੇਟ ਮਿਟਾਇੰਦਾ। ਲੱਖ ਚੁਰਾਸੀ ਪਰਖੇ ਨੀਤ, ਹਰ ਘਟ ਬੈਠਾ ਆਸਣ ਲਾਇੰਦਾ। ਨਾ ਕੋਈ ਬਣਿਆ ਦਿਹੁਰਾ ਗੁਰੂਦਵਾਰਾ ਮੰਦਰ ਮਸੀਤ, ਸ਼ਿਵਦਵਾਲਾ ਗੁਰ ਗੋਪਾਲਾ ਵੇਲੇ ਅੰਤਮ ਢਾਹਿੰਦਾ। ਪਰਗਟ ਜੋਤ ਇਕ ਅਕਾਲਾ, ਭਗਤਾਂ ਹੋਏ ਆਪ ਰਖਵਾਲਾ, ਚਾਰੋਂ ਕੁੰਟ ਵੇਖ ਵਖਾਇੰਦਾ। ਗੁਰਸਿਖ ਤੇਰੀ ਸੱਚੀ ਧਰਮਸਾਲਾ, ਦਸਮ ਦਵਾਰੀ ਉਚ ਮਹੱਲ ਹਰਿ ਅਟੱਲ ਸ਼ਬਦ ਪਲੰਘ ਇਕ ਰਖਾਇੰਦਾ। ਨੌ ਦਵਾਰੇ ਪਾਰ ਲੰਘ, ਗੁਰ ਸ਼ਬਦ ਨਿਭਾਏ ਸਾਚਾ ਸੰਗ, ਅਨਹਦ ਵਜਾਏ ਇਕ ਮਰਦੰਗ, ਅੰਮ੍ਰਿਤ ਧਾਰਾ ਸਰ ਸਰੋਵਰ ਆਤਮ ਵਖਾਏ ਏਕਾ ਗੰਗ, ਗੁਰਮੁਖ ਸਾਚੇ ਆਪ ਨੁਹਾਇੰਦਾ। ਅੰਗੀਕਾਰ ਲਾਏ ਅੰਗ, ਸ਼ਬਦ ਘੋੜੇ ਕਸ ਤੰਗ, ਦਸਮ ਦਵਾਰੀ ਜਾਏ ਲੰਘ, ਹਰਿ ਸਾਚੇ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿਨ ਅੰਤਾ ਹਰਿ ਭਗਵੰਤਾ ਵੇਖ ਵਖਾਏ ਸਾਧਨ ਸੰਤਾ, ਜੀਆਂ ਜੰਤਾਂ ਭੇਵ ਨਾ ਕੋਈ ਛੁਪਾਇੰਦਾ। ਸਾਧ ਸੰਤ ਹਰਿ ਕਲ ਵਿਚਾਰ, ਸ਼ਬਦੀ ਕਰੇ ਜਣਾਈਆ। ਆਦਿਨ ਅੰਤਾ ਏਕੰਕਾਰ, ਅਕਲ ਕਲਾ ਵਰਤਾਈਆ। ਜਲਾਂ ਥਲਾਂ ਪਾਵੇ ਸਾਰ, ਉਚੇ ਟਿੱਲੇ ਪਰਬਤ ਜੂਹ ਉਜਾੜ ਪਹਾੜ ਡੂੰਘੀ ਕੰਦਰ ਵੇਖ ਵਖਾਈਆ। ਤ੍ਰੈਗੁਣ ਮਾਇਆ ਦੇਵੇ ਸਾੜ, ਗੋਰਖ ਮਛੰਦਰ ਉਚੇ ਟਿੱਲੇ ਦਏ ਦੁਹਾਈਆ। ਦਰ ਦਰ ਭੌਂਦੇ ਫਿਰਦੇ ਮੰਦਰ, ਕੋਟਨ ਕੋਟ ਬੈਠੇ ਧੂਣੀਆਂ ਤਾਈਆ। ਜੋਤ ਨਾ ਜਗੇ ਕਿਸੇ ਦਵਾਰ ਕਾਇਆ ਮੰਦਰ, ਧੂੰਆਂ ਧਾਰ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਤੋੜੇ ਬਜਰ ਕਪਾਟੀ ਲੱਗਾ ਜੰਦਰ, ਸੋਹੰ ਕੁੰਜੀ ਆਪਣੀ ਹੱਥੀਂ ਲਾਈਆ। ਬਜਰ ਕਪਾਟੀ ਔਖਾ ਘਾਟ, ਨਾ ਕੋਈ ਮਾਤ ਚੜ੍ਹਾਇੰਦਾ। ਸਾਚਾ ਨਾਮ ਨਾ ਮਿਲੇ ਕਿਸੇ ਹਾਟ, ਲਿਖਣ ਪੜ੍ਹਨ ਵਿਚ ਨਾ ਆਇੰਦਾ। ਨਾ ਕੋਈ ਸਹਾਈ ਅਠ ਸਠ ਤੀਰਥ ਤਾਟ, ਸਰ ਸਰੋਵਰ ਨਾ ਕੋਈ ਨੁਹਾਇੰਦਾ। ਜੋਤ ਨਿਰੰਜਣ ਨਾ ਜਗੇ ਲਿਲਾਟ, ਕਾਇਆ ਮਾਟ ਨਾ ਵੇਖ ਵਖਾਇੰਦਾ। ਜੀਵਾਂ ਜੰਤਾਂ ਮਾਇਆ ਪਾਇਆ ਘਾਟ, ਮਾਇਆ ਮਮਤਾ ਲੋਭ ਹੰਕਾਰ ਜਗਤ ਮੋਹ ਮੂਲ ਚੁਕਾਇੰਦਾ। ਅੰਤਮ ਵੇਲੇ ਬੈਠਣ ਕੋਈ ਨਾ ਸੁਣੇ ਸੋ, ਨੇਤਰ ਹੰਝੂਆਂ ਮੁਖ ਲੈਣਾ ਧੋ, ਸੰਮਤ ਸੋਲਾਂ ਨੇੜੇ ਆਇੰਦਾ। ਸਾਚਾ ਸੀਰ ਸਕੇ ਮੁਖ ਨਾ ਚੋ, ਚਾਰੋਂ ਕੁੰਟ ਵਹੀਰ ਕਰਾਇੰਦਾ। ਏਕਾ ਸ਼ਬਦ ਸੁਹਾਗਾ ਲੈਣਾ ਜੋ, ਪ੍ਰਭ ਮਾਝਾ ਪਹਿਲੇ ਢਾਇੰਦਾ। ਗੁਰਮੁਖ ਸਾਚੇ ਏਕਾ ਸ਼ਬਦ ਰਸਨਾ ਗਾਵਣਾ ਸੋਹੰ ਨਾਂ ਕਰੇ ਕਰਾਏ ਜੋ ਅੱਗੇ ਹੋ, ਦੂਸਰ ਕਿਸੇ ਹੱਥ ਨਾ ਆਇੰਦਾ। ਆਤਮ ਬੀਜ ਸਾਚਾ ਲੈਣਾ ਬੋ, ਅੰਮ੍ਰਿਤ ਫਲ ਆਪ ਖਵਾਏ, ਨਿਹਚਲ ਧਾਮ ਅਟਲ ਸ੍ਰਿਸ਼ਟ ਸਬਾਈ ਭੁਲਾਏ, ਕਰ ਕਰ ਵਲ ਛਲ ਪ੍ਰਭ ਆਪਣਾ ਭੇਵ ਛੁਪਾਇੰਦਾ। ਲੱਖ ਚੁਰਾਸੀ ਦਲ, ਕਲਜੁਗ ਪਰਛਾਵਾਂ ਜਾਵੇ ਢਲ, ਗੁਰ ਸੰਗਤ ਦੇਵੇ ਇਕ ਵਰ, ਪਰਗਟ ਹੋਏ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਆਪਣੀ ਜੋਤ ਜਗਾਇੰਦਾ। ਨਰ ਨਰਾਇਣ ਹਰਿ ਨਿਰੰਕਾਰ, ਸਰਬ ਕਲਾ ਭਰਪੂਰਿਆ। ਪਰਗਟ ਹੋਏ ਵਿਚ ਸੰਸਾਰ, ਏਕਾ ਨਾਦ ਵਜਾਏ ਸੋਹੰ ਸਾਚੀ ਤੂਰਿਆ। ਨੌ ਖੰਡ ਪ੍ਰਿਥਮੀ ਰਿਹਾ ਸੁਣਾਏ, ਲੋਆਂ ਪੁਰੀਆਂ ਹਾਜ਼ਰ ਹਜ਼ੂਰਿਆ। ਗੁਰਮੁਖ ਵਿਰਲਾ ਰਸਨਾ ਗਾਏ, ਪ੍ਰਭ ਆਸਾ ਮਨਸਾ ਪੂਰਿਆ। ਹੋਏ ਸਹਾਈ ਥਾਉਂ ਥਾਈਂ, ਨਾ ਜਾਣੇ ਨੇੜੇ ਦੂਰਿਆ। ਸੰਤ ਸੁਹੇਲੇ ਪਕੜ ਉਠਾਏ ਫੜ ਫੜ ਬਾਹੀਂ, ਮਨਮੁਖ ਜੀਵਾਂ ਕਰੇ ਚੂਰੋ ਚੂਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਕਲ ਕਲਾ ਭਰਪੂਰਿਆ। ਗੁਰ ਗੋਬਿੰਦ ਬਣ ਲਿਖਾਰ, ਆਪਣਾ ਲੇਖ ਲਿਖਾਇੰਦਾ। ਕਲਜੁਗ ਤੇਰੀ ਅੰਤਮ ਵਾਰ, ਸੰਬਲ ਨਗਰੀ ਧਾਮ ਸੁਹਾਇੰਦਾ। ਸੰਬਲ ਨਗਰ ਵਿਚ ਸੰਸਾਰ, ਸਾਢੇ ਤਿੰਨ ਹੱਥ ਬਣਤ ਬਣਾਇੰਦਾ। ਅੰਦਰ ਵੜ ਹਰਿ ਦਾਤਾਰ, ਆਪਣਾ ਰੂਪ ਛੁਪਾਇੰਦਾ। ਸ਼ਬਦ ਖੰਡਾ ਕਰ ਤਿਆਰ, ਆਪਣੇ ਹੱਥ ਉਠਾਇੰਦਾ। ਨੀਲਾ ਘੋੜਾ ਇਕ ਅਪਾਰ, ਸੋਹੰ ਨਾਉਂ ਰਖਾਇੰਦਾ। ਕਲਗੀ ਤੋੜਾ ਸਾਚੀ ਧਾਰ, ਜੋਤੀ ਨੂਰ ਚਮਕਾਇੰਦਾ। ਮਿੱਠਾ ਕੌੜਾ ਵੇਖੇ ਵਿਚ ਸੰਸਾਰ, ਵੇਖਣਹਾਰ ਆਪ ਅਖਵਾਇੰਦਾ। ਨੀਲੀ ਛੱਤੋਂ ਆਏ ਬਾਹਰ, ਨੀਲੇ ਵਾਲਾ ਆਪ ਹੋ ਜਾਇੰਦਾ। ਲੋਆਂ ਪੁਰੀਆਂ ਪਾਵੇ ਸਾਰ, ਬ੍ਰਹਮਾ ਮਾਣ ਗਵਾਇੰਦਾ। ਬ੍ਰਹਮਾ ਰੋਵੇ ਧਾਹਾਂ ਮਾਰ, ਅੱਠੇ ਨੇਤਰ ਨੀਰ ਵਹਾਇੰਦਾ। ਚਾਰੇ ਮੁਖ ਰਿਹਾ ਉਘਾੜ, ਏਕਾ ਸ਼ਬਦ ਅਲਾਇੰਦਾ। ਪੁਰਖ ਅਬਿਨਾਸ਼ੀ ਆਪ ਗਿਰਧਾਰ, ਦੋਏ ਜੋੜ ਸੀਸ ਝੁਕਾਇੰਦਾ। ਪੁਰਖ ਅਗੰਮਾ ਰਿਹਾ ਵਿਚਾਰ, ਵੇਲਾ ਅੰਤਮ ਆਇੰਦਾ। ਗੁਰਮੁਖਾਂ ਦੇਵੇ ਹਰਿ ਸਿਕਦਾਰ, ਸਚ ਸਿਕਦਾਰ ਆਪ ਅਖਵਾਇੰਦਾ। ਸਿੰਘ ਪਾਲ ਪ੍ਰਭ ਕਰ ਤਿਆਰ, ਪੁਰੀ ਬ੍ਰਹਮ ਮਾਣ ਦਵਾਇੰਦਾ। ਛਤਰ ਝੁਲਾਏ ਸੀਸ ਅਪਾਰ, ਛਤਰਧਾਰੀ ਆਪ ਅਖਵਾਇੰਦਾ। ਅੰਮ੍ਰਿਤ ਆਤਮ ਦੇਵੇ ਏਕਾ ਧਾਰ, ਚਰਨੋਧਕ ਮੁਖ ਚੁਆਇੰਦਾ। ਜੋਤੀ ਨੂਰ ਕਰ ਉਜਿਆਰ, ਆਤਮ ਸ਼ਬਦ ਧਰਾਇੰਦਾ। ਆਤਮ ਸ਼ਬਦ ਬ੍ਰਹਮ ਵਿਚਾਰ, ਪਾਰਬ੍ਰਹਮ ਰੂਪ ਸਮਾਇੰਦਾ। ਪਾਰਬ੍ਰਹਮ ਹਰਿ ਨਿਰੰਕਾਰ, ਨਿਰਵੈਰ ਆਪ ਅਖਵਾਇੰਦਾ। ਨਾ ਕੋਈ ਬੰਨ੍ਹੇ ਸੀਸ ਦਸਤਾਰ, ਬਸਤਰ ਸ਼ਸਤਰ ਨਾ ਤਨ ਸਜਾਇੰਦਾ। ਆਪੇ ਕਰੇ ਸਚ ਪਿਆਰ, ਆਪੇ ਵੇਖ ਵਖਾਇੰਦਾ। ਪੁਰੀ ਸ਼ਿਵ ਹਰਿ ਪਾਵੇ ਸਾਰ, ਸ਼ਿਵ ਸ਼ੰਕਰ ਪਕੜ ਉਠਾਇੰਦਾ। ਬਾਸ਼ਕ ਤਸ਼ਕਾ ਗਲ ਵਿਚ ਹਾਰ, ਰੋ ਰੋ ਸੀਸ ਝੁਕਾਇੰਦਾ। ਪ੍ਰਭ ਅਬਿਨਾਸ਼ੀ ਮਾਰੇ  ਮਾਰ, ਜਗਤ ਜਗਦੀਸ਼ਾ ਖੇਲ ਖਿਲਾਇੰਦਾ। ਕਲਜੁਗ ਅੰਤਮ ਆਈ ਹਾਰ, ਨਰ ਨਰੇਸ਼ਾ ਜੋਤ ਜਗਾਇੰਦਾ। ਨਾ ਕੋਈ ਪੂਜੇ ਗਣਪਤ ਗਣੇਸ਼ਾ, ਸ਼ਿਵ ਸ਼ੰਕਰ ਮੇਟ ਮਿਟਾਇੰਦਾ। ਪੁਰਖ ਨਿਰੰਜਣ ਸਤਿ ਆਦੇਸਾ, ਆਪ ਆਪਣੀ ਅਲਖ ਜਗਾਇੰਦਾ। ਹਰਿਜਨ ਸਾਚੇ ਕਰ ਪਰਵੇਸ਼ਾ, ਜੋਤੀ ਨੂਰ ਟਿਕਾਇੰਦਾ। ਆਪੇ ਜਾਣੇ ਆਪਣਾ ਵੇਸਾ, ਵੇਸ ਅਨੇਕਾ ਆਪ ਹੋ ਆਇੰਦਾ। ਆਪੇ ਵਸੇ ਜਗਤ ਬਬੇਕਾ, ਦਿਸ ਕਿਸੇ ਨਾ ਆਇੰਦਾ। ਗੁਰਮੁਖ ਸਾਚੇ ਏਕਾ ਬਖ਼ਸ਼ੇ ਚਰਨ ਟੇਕਾ, ਸ਼ਿਵਪੁਰੀ ਧਾਮ ਸੁਹਾਇੰਦਾ। ਤ੍ਰੈਗੁਣ ਮਾਇਆ ਨਾ ਲਾਏ, ਸੇਕਾ, ਪੰਜ ਤਤ ਨਾ ਵੇਖ ਵਖਾਇੰਦਾ। ਆਪੇ ਹੋਏ ਏਕਮ ਏਕਾ, ਏਕਾ ਧਾਰ ਬੰਧਾਇੰਦਾ। ਸੁਰਪਤ ਰਾਜਾ ਇੰਦ ਆਪੇ ਵੇਖਾ, ਆਪੇ ਵੇਖ ਵਖਾਇੰਦਾ। ਕਰੋੜ ਤੇਤੀਸਾ ਨਾ ਕੋਈ ਜਾਣੇ ਧਾਰੀ ਕੇਸਾ, ਨਾ ਕੋਈ ਮੂੰਡ ਮੁੰਡਾਇੰਦਾ। ਆਪ ਆਪਣਾ ਪੀਸਣ ਪੀਸਾ, ਪੀਸਣਹਾਰਾ ਆਪ ਅਖਵਾਇੰਦਾ। ਨਾ ਕੋਈ ਜਾਣੇ ਪ੍ਰਭ ਕਾ ਵੇਸਾ, ਨਾ ਭੇਵ ਕਿਸੇ ਜਣਾਇੰਦਾ। ਸੰਮਤ ਚੜ੍ਹਿਆ ਬੀਸ ਬੀਸਾ, ਏਕਾ ਹਾਟੀ ਜੋਤ ਜਗਾਇੰਦਾ। ਭਾਰਤ ਖੰਡ ਹਰਿ ਜਗਦੀਸਾ, ਮਾਝੇ ਦੇਸ ਵੇਸ ਵਟਾਇੰਦਾ। ਰਾਜ ਰਾਜਾਨਾਂ ਖਾਲੀ ਕਰੇ ਖੀਸਾ, ਆਪ ਆਪਣੀ ਬਣਤ ਬਣਾਇੰਦਾ। ਸੋਹੰ ਸ਼ਬਦ ਸਚ ਹਦੀਸਾ, ਸਤਿਜੁਗ ਸਾਚੀ ਵਸਤ ਲਿਆਇੰਦਾ। ਸੰਮਤ ਇੱਕੀ ਨਾ ਕੋਈ ਪੜ੍ਹੇ ਕੁਰਾਨ ਹਦੀਸਾ, ਨਾ ਕੋਈ ਸਪਾਰੇ ਗਾਇੰਦਾ। ਵੇਦ ਪੁਰਾਨ ਮਿਟੇ ਬੀਸ ਬੀਸਾ, ਪ੍ਰਭ ਸਾਚਾ ਆਪ ਮਿਟਾਇੰਦਾ। ਨਾ ਕੋਈ ਗਾਏ ਰਾਗ ਛਤੀਸਾ, ਲਿਖਿਅ ਲੇਖ ਨਾ ਕੋਈ ਮਿਟਾਇੰਦਾ। ਗੁਰ ਗੋਬਿੰਦਾ ਇਕ ਇਕੀਸਾ, ਇਕ ਅਕਾਲ ਹੋ ਦਿਆਲ ਚਾਰ ਵੇਦ ਪੁਰਾਨ ਅਠਾਰਾਂ ਆਪਣੀ ਸਰਨ ਰਖਾਇੰਦਾ। ਨਾ ਕੋਈ ਵੱਜੇ ਢੋਲਕ ਛੈਣਾ, ਤਾਲ ਅਨਹਦ ਤਾੜਾ, ਬਹੱਤਰ ਨਾੜਾ ਪ੍ਰਭ ਸਾਚਾ ਤਾਲ ਵਜਾਇੰਦਾ। ਮਾਝਾ ਦੇਸ ਇਕ ਅਖਾੜਾ, ਸੰਮਤ ਸੋਲਾਂ ਸਾਧ ਸੰਤ ਕੱਢਣ ਹਾੜਾ, ਪ੍ਰਭ ਸਾਚਾ ਮੁਖ ਭਵਾਇੰਦਾ। ਸਰ ਅੰਮ੍ਰਿਤ ਨਾ ਕੋਈ ਛੁਹਾਏ ਨਿਉਂ ਨਿਉਂ ਦਾਹੜਾ, ਪ੍ਰਭ ਪਾਰ ਬਿਆਸੋਂ ਸਰਬ ਕਰਾਇੰਦਾ। ਆਪੇ ਵੇਖੇ ਸੰਮਤ ਸਤਾਰਾਂ, ਚਾਰੋਂ ਕੁੰਟ ਹੋਏ ਉਜਾੜਾ, ਧੂੰਆਂ ਘਰ ਨਾ ਕਿਸੇ ਧੁਖਾਇੰਦਾ। ਗੁਰ ਗੋਬਿੰਦ ਬਣੇ ਟੱਟੂ ਭਾੜਾ, ਧੁਰ ਦਰਗਾਹੀ ਸਾਚਾ ਲਾੜਾ, ਜੁਗ ਜੁਗ ਆਪਣੀ ਬਣਤ ਬਣਾਇੰਦਾ। ਕਲਜੁਗ ਤੇਰੀ ਅੰਤਮ ਵਾਰਾ, ਤੀਰਥ ਤੱਟਾਂ ਆਈ ਹਾਰਾਂ, ਸਾਧਾਂ ਸੰਤਾਂ ਪੈਣੀ ਮਾਰਾ, ਮੁੱਲਾ ਸ਼ੇਖਾਂ ਪੰਡਤਾਂ ਕਾਜ਼ੀਆਂ ਪੀਰ ਪੈਗ਼ੰਬਰਾਂ ਗੋਰਖ ਮਛੰਦਰਾਂ ਨਾ ਕੋਈ ਪਾਵੇ ਸਾਰਾ, ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਘਰ ਵੱਜਣਾ ਜਿੰਦਰਾ, ਹਰਿ ਸਾਚਾ ਲੇਖ ਲਿਖਾਰਾ। ਸੰਮਤ ਅਠਾਰਾਂ ਵਹਾਏ ਧਾਰਾ, ਉਚੇ ਟਿੱਲੇ ਸਾਰੇ ਹਿਲੇ, ਮੇਟ ਮਿਟਾਏ ਬੂਰੇ ਕੱਕੇ ਬਿੱਲੇ, ਨਾਲ ਰਲਾਏ ਸੰਗ ਮੁਹੰਮਦ ਚਾਰ ਯਾਰਾ। ਸੰਮਤ ਉਨੀ ਸਭ ਦੀ ਚੋਟੀ ਜਾਏ ਮੁੰਨੀ, ਨਾ ਕੋਈ ਦੀਸੇ ਮੁਸਲਿਮ ਸੁੰਨੀ, ਅਲ੍ਹਾ ਰਾਣੀ ਸਿਰ ਲਾਹੇ ਚੁੰਨੀ, ਚਾਰੋਂ ਕੁੰਟ ਹਾਹਾਕਾਰਾ। ਪਾਰਬ੍ਰਹਮ ਵਡ ਗੁਣ ਗੁਣੀ, ਗੁਰਮੁਖ ਸਾਚੇ ਛਾਣ ਪੁਣੀ, ਇਕ ਵਖਾਏ ਸਾਚਾ ਦਰ ਦਰਬਾਰਾ। ਸੰਮਤ ਬੀਸ ਪੰਦਰਾਂ ਕੱਤਕ ਜਮਨ ਕਿਨਾਰਾ। ਪਾਰ ਉਤਾਰਾ ਸੀਸ ਗੰਜ, ਵੱਜੇ ਮਰਦੰਗ ਸੋਹੰ ਸ਼ਬਦ ਜੈ ਜੈ ਜੈਕਾਰਾ। ਨੀਲੇ ਘੋੜੇ ਕਸਿਆ ਤੰਗ, ਆਪੇ ਫਿਰੇ ਵਿਚ ਬ੍ਰਹਿਮੰਡ, ਮਨਮੁਖ ਜੀਵ ਪੌਂਦੇ ਡੰਡ, ਨੇਤਰ ਦਿਸ ਨਾ ਆਏ ਦਸਵਾਂ ਗੁਰ ਦਸ ਅਵਤਾਰਾ। ਜੂਠਿਆਂ ਝੂਠਿਆਂ ਤੋੜੇ ਆਤਮ ਘਮੰਡ, ਮਾਇਆ ਲੂਠਿਆਂ ਕਲਜੁਗ ਕਾਇਆ ਕਰੇ ਖੰਡ, ਜੀਵ ਜੰਤ ਨਾਰ ਦੁਹਾਗਣ ਹੋਏ ਰੰਡ, ਗੁਰਮੁਖ ਸਾਚੇ ਸੰਤ ਜਨਾਂ ਪ੍ਰਭ ਦੇਵੇ ਨਾਮ ਸਹਾਰਾ। ਆਪ ਆਪਣੇ ਕਰਮਾਂ ਚੁੱਕਣੀ ਪੰਡ, ਸੰਮਤ ਚੌਦਾਂ ਵੰਡੀ ਵੰਡ, ਕਿਸੇ ਤਨ ਪੰਜ ਤਤ ਨਾ ਰਹਿਣੀ ਠੰਢ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਨਾ ਕੋਈ ਦਿਸੇ ਸਹਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖੇ ਖੇਲ ਘਰ ਘਰ, ਭਰਮੇ ਭੁੱਲੇ ਨਾਰੀ ਨਰ, ਪਰਗਟ ਹੋਏ ਨਰਾਇਣ ਨਰ ਅਵਤਾਰਾ। ਗੁਰਮੁਖ ਵਿਰਲੇ ਸਿਰ ਤੇ ਭਾਣਾ ਲੈਣਾ ਜ਼ਰ, ਨਾ ਜਨਮੇ ਨਾ ਜਾਏ ਮਰ। ਤਾਲ ਸੁਹਾਵੇ ਸਾਚੇ ਸਰ, ਲੱਖ ਚੁਰਾਸੀ ਪਾਰ ਕਿਨਾਰਾ। ਗੁਰ ਚਰਨ ਸਾਚਾ ਗੁਰੂਦਵਾਰਾ। ਨੇਤਰ ਖੋਲ੍ਹੇ ਹਰਨ ਫਰਨ, ਮੇਲ ਮਿਲਾਏ ਏਕੰਕਾਰਾ। ਮਾਤਲੋਕ ਚੁੱਕੇ ਮਰਨ ਡਰਨ, ਮਾਤ ਗਰਭ ਨਾ ਆਏ ਦੂਜੀ ਵਾਰਾ। ਮਨਮੁਖ ਜੀਵ ਕਾਚੀ ਮਾਟੀ ਤਾ ਤਾ ਅਗਨੀ ਲਾਇਣ ਗਾਰਾ। ਦਿਸ ਨਾ ਆਏ ਪਾਰਬ੍ਰਹਮ ਸਤਿ ਸਰੂਪ ਮਹਿੰਮਾ ਅਨੂਪ, ਉਚੇ ਟਿੱਲੇ ਬੈਠਾ ਅਗੰਮ ਅਪਾਰਾ। ਚਾਰੋਂ ਕੁੰਟ ਤੀਰ ਨਿਰਾਲਾ ਰਿਹਾ ਛੂਟ, ਸਭ ਦੀਆਂ ਜੜ੍ਹਾਂ ਰਿਹਾ ਪੂਟ, ਕਲਜੁਗ ਤੇਰਾ ਵਹਿਣ ਵਹਾਏ ਏਕਾ ਏਕਾ ਧਾਰਾ। ਸਤਿਜੁਗ ਸਾਚਾ ਲਾਏ ਬੂਟ, ਗੁਰਮੁਖ ਲਾਹਾ ਲੈਣ ਲੂਟ, ਪ੍ਰਭ ਚਰਨ ਦਵਾਰਾ। ਨੌ ਖੰਡ ਪ੍ਰਿਥਮੀ ਇਕ ਘਰ, ਪ੍ਰਭ ਸਾਚੇ ਸਾਜਣ ਸਾਜਿਆ। ਸਚ ਤਖ਼ਤ ਬੈਠ ਜਹਾਨ ਮਾਝੇ ਦੇਸ ਦਿਤਾ ਵਰ, ਗੁਰ ਗੋਬਿੰਦ ਘੋੜੇ ਚੜ੍ਹ, ਗੁਰਸਿਖ ਨਾ ਮਾਰੀ ਆਵਾਜ਼ਿਆ। ਸ਼ਬਦ ਸਰੂਪੀ ਆਪਣਾ ਘਾੜਨ ਘੜ, ਪਵਣ ਘੋੜੇ ਆਪੇ ਚੜ੍ਹ, ਧੁਰ ਦਰਗਾਹੀ ਆਏ ਭਾਜਿਆ। ਦਿਸ ਨਾ ਆਏ ਸੀਸ ਧੜ, ਸਭ ਦੇ ਨਾਲ ਰਿਹਾ ਲੜ, ਨਾ ਕੋਈ ਛੱਡੇ ਮੁੱਲਾ ਕਾਜ਼ੀਆਂ। ਮੇਟ ਮਿਟਾਏ ਤੋੜ ਤੁੜਾਏ ਕਿਲ੍ਹਾ ਹੰਕਾਰੀ ਗੜ੍ਹ, ਕਲਜੁਗ ਖੇਲੇ ਖੇਲ ਅੰਤਮ ਵਾਰੀ ਏਕਾ ਬਾਜੀਆ। ਏਕਾ ਅੱਖਰ ਰਿਹਾ ਪੜ੍ਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੱਡਾ ਸ਼ਾਹੋ ਰਾਜਨ ਰਾਜਿਆ। ਮਾਝੇ ਆਏ ਫੇਰਾ ਪਾਏ। ਸੰਬਲ ਨਗਰ ਧਾਮ ਸੁਹਾਏ। ਰਮਈਆ ਰਾਮ ਰਾਮ ਸਮਾਏ। ਆਪਣਾ ਕਾਮ ਆਪ ਕਰਾਏ। ਕਲਜੁਗ ਰੈਣ ਅੰਧੇਰੀ ਸ਼ਾਮ ਅੰਤਮ ਮੇਟ ਮਿਟਾਏ। ਕਿਸੇ ਨਾ ਪੱਲੇ ਦਿਸੇ ਦਾਮ, ਗੁਰ ਦਰ ਮੰਦਰ ਅੰਦਰ ਰਾਮਦਾਸ ਤੇਰੇ ਸਰ ਸਰੋਵਰ ਬਹਿ ਬਹਿ ਖਾਣ ਮਦਿਰਾ ਮਾਸ ਜੋ ਰਸਨ ਲਗਾਏ। ਗੁਰ ਅਰਜਨ ਤੇਰਾ ਸਾਚਾ ਨਾਮ, ਗੁਰੂ ਗ੍ਰੰਥ ਲੇਖ ਲਿਖਾਏ। ਅਗਾਧ ਬੋਧ ਭੇਵ ਜਣਾਏ। ਕਲਜੁਗ ਜੀਵ ਹੋਏ ਹਲਕਾਏ। ਸਰ ਅੰਮ੍ਰਿਤ ਤੇਗ ਬਹਾਦਰ ਕਰੇ ਸੱਖਣਾ ਮਾਣ ਗਵਾਏ। ਡੇਰਾ ਪਾਰ ਬਿਆਸ ਕਰਾਏ। ਗੁਰ ਗੋਬਿੰਦ ਪੂਤ ਸਪੂਤਾ ਜੰਮਿਆ ਸੁਲੱਖਣਾ, ਮਾਤਾ ਗੁਜਰੀ ਪਾਲਿਆ ਨਾਲ ਮੱਖਣਾ, ਨੀਲਾ ਘੋੜਾ ਸਾਚਾ ਜੋੜਾ, ਧੁਰ ਦਰਗਾਹੀ ਆਇਆ ਦੌੜਾ, ਨਾਲ ਰਲਾਏ ਬ੍ਰਹਿਮਣ ਗੌੜਾ, ਪਰਗਟ ਹੋ ਹਰਿ ਪਰਤੱਖਣਾ, ਆਪ ਆਪਣਾ ਲਏ ਦੁੜਾਏ। ਸੰਮਤ ਸੋਲਾਂ ਭਾਗ ਲਗਾਏ ਰਸ ਮਖਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਾੜ ਸਤਾਰਾਂ ਸੰਮਤ ਚੌਦਾਂ ਪੰਥ ਖਾਲਸਾ ਦਏ ਜਗਾਏ, ਪੜਦਾ ਉਹਲਾ ਕੋਈ ਰਹਿਣ ਨਾ ਪਾਏ। ਆਪ ਅਭੇਦ, ਭੇਦ ਹਰਿ ਨਿਰੰਕਾਰਿਆ। ਲੇਖਾ ਲਿਖ ਨਾ ਸਕਣ ਵੇਦ, ਬ੍ਰਹਮਾ ਲਿਖ ਲਿਖ ਹਾਰਿਆ। ਸ਼ਾਸਤਰ ਸਿਮਰਤ ਜਗਤ ਕਿਤੇਬ, ਗਾਵਣ ਵਾਰੋ ਵਾਰਿਆ। ਵੇਦ ਵਿਆਸਾ ਪੁਰਾਨ ਅਠਾਰਾਂ, ਇਕ ਲੱਖ ਹਜ਼ਾਰ ਸਤਾਰਾਂ ਲਿਖੇ ਸਲੋਕ, ਸਾਰ ਨਾ ਪਾਏ ਅਗੰਮ ਅਪਾਰਿਆ। ਇਕ ਮੁਹੰਮਦ ਏਕਾ ਕਾਰ, ਤੀਸ ਸਪਾਰ ਉਪਰ ਪਹਾੜ, ਬਜਰ ਕਪਾਟ ਪਾੜ, ਪ੍ਰਭ ਮਾਰੇ ਓਅੰ ਏਕੰਕਾਰ। ਨਾਨਕ ਧਾਰ ਦਰ ਦਵਾਰ ਗਿਆ ਭਿਖਾਰ। ਪ੍ਰਭ ਕਿਰਪਾ ਕਰੀ ਅਪਾਰ। ਸੋਹੰ ਰਸਨਾ ਗਾਇਆ ਅਪਾਰ। ਸਤਿਨਾਮ ਬੱਧੀ ਸੀਸ ਦਸਤਾਰ। ਲੋਕਮਾਤ ਆਇਆ ਕਰ ਸੱਚਾ ਵਣਜ ਵਪਾਰ। ਮਿਲਿਆ ਮਰਦਾਨਾ ਮੀਤ ਮੁਰਾਰ। ਨਾਲ ਬਾਲਾ ਸਤਿ ਕਰਤਾਰ। ਇਕ ਸੁਰੰਗਾ ਵਿਛੜਿਆ, ਰਸਨਾ ਗਾਏ ਨਰ ਨਿਰੰਕਾਰ ਨਿਰੰਕਾਰ ਨਿਰੰਕਾਰ। ਮੋਦੀਖਾਨਾ ਦਏ ਹੁਲਾਰ। ਤੇਰਾਂ ਤੇਰਾਂ ਗਾਏ ਧਾਰ। ਸੰਮਤ ਤੇਰਾਂ ਪ੍ਰਭ ਲਿਆ ਵਿਚਾਰ। ਸ੍ਰਿਸ਼ਟ ਸਬਾਈ ਪਾਵੇ ਸਾਰ। ਅੰਤਮ ਵੇਲੇ ਆਈ ਹਾਰ। ਬੇਅੰਤ ਬੇਅੰਤ ਬੇਅੰਤ ਆਰ ਪਾਰ। ਪਾਰਬ੍ਰਹਮ ਸੁਣੇ ਪੁਕਾਰ। ਆਪੇ ਹੋਇਆ ਵਿਚੋਂ ਬਾਹਰ। ਅੰਗਦ ਲਾਇਆ ਅੰਗੀਕਾਰ। ਸ਼ਬਦੀ ਜੋਤੀ ਏਕਾ ਕਾਰ। ਅਮਰਦਾਸ ਆਇਆ ਦਰ ਦਵਾਰ। ਸ਼ਬਦ ਸਵਾਸ ਰਸਨ ਉਚਾਰ। ਗੁਰ ਪੂਰੇ ਕਰਾਏ ਪਾਰ ਕਿਨਾਰ। ਰਾਮਦਾਸ ਦਿਤਾ ਤਾਰ। ਵੇਦੀ ਸੋਢੀ ਇਕ ਭਤਾਰ। ਅਰਜਨ ਗੁਰੂ ਕਰ ਭਤਾਰ। ਸ਼ਬਦ ਭੰਡਾਰਾ ਦਏ ਸਹਾਰ। ਆਪ ਵਰਤਾਰਾ ਲੇਖ ਲਿਖਾਰ। ਗੁਰਦਾਸ ਵਸੇ ਪਾਸ, ਗੁਰ ਚਰਨ ਕਵਲਾਰ। ਹਰਿਗੋਬਿੰਦ ਜੋਧਾ ਮਰਗਿੰਦ, ਸ਼ਬਦ ਕਟਾਰ ਤਨ ਦੋ ਧਾਰ। ਹਰਿਰਾਏ ਹਰਿ ਮੇਲ ਮਿਲਾਏ ਅੰਤਮ ਵਾਰ। ਹਰਿਕਿਸ਼ਨ ਬਾਲ ਨਿਧਾਨ, ਸ਼ਬਦ ਨਿਸ਼ਾਨ ਝੁਲਾਏ ਵਿਚ ਸੰਸਾਰ। ਤੇਗ ਬਹਾਦਰ ਦੇਵੇ ਆਦਰ, ਚਿੱਟੀ ਚਾਦਰ ਗਊ ਗਰੀਬਾਂ ਕਰ ਪਿਆਰ। ਗੁਰ ਗੋਬਿੰਦਾ ਸਾਗਰ ਸਿੰਧਾ ਵਡ ਮਰਗਿੰਦਾ ਪ੍ਰਭ ਸੇਵਕ ਸੇਵਾ ਲਾਏ, ਦੱਸੇ ਰਾਹ ਨਿਆਰ। ਪੰਚਮ ਪੰਚਾਂ ਸੰਗ ਰਲਾਏ, ਏਕਾ ਖੰਡਾ ਹੱਥ ਵਖਾਏ, ਦੂਸਰ ਕਿਸੇ ਦਿਸ ਨਾ ਆਏ, ਸ਼ਬਦ ਲਾਏ ਚਾਰ ਦਵਾਰ। ਹਰਿ ਆਪਣੀ ਖੇਲ ਆਪ ਖਿਲਾਏ, ਜੀਵ ਜੰਤ ਕੋਈ ਭੇਵ ਨਾ ਪਾਏ, ਰਸਨਾ ਗਾ ਗਾ ਹੋਏ ਹਲਕਾਏ, ਨਜ਼ਰ ਨਾ ਆਏ, ਮਿਲਿਆ ਮੇਲ ਨਾ ਏਕੰਕਾਰ। ਕਲਜੁਗ ਅੰਤਮ ਜਾਮਾ ਪਾਏ, ਸੰਬਲ ਨਗਰੀ ਧਾਮ ਸੁਹਾਏ, ਸ਼ਬਦ ਸਿੰਘਾਸਣ ਡੇਰਾ ਲਾਏ, ਪੰਜੇ ਪੰਜ ਪਿਆਰੇ ਨਾਲ ਰਲਾਏ, ਪੰਚਮ ਗਾਵਣ ਵਾਰੋ ਵਾਰ। ਸਾਚਾ ਤਖ਼ਤ ਰਿਹਾ ਸੁਹਾਏ, ਅਕਾਲ ਤਖ਼ਤ ਪ੍ਰਭ ਆਪ ਰਚਾਏ, ਜੋਤ ਜਗੇ ਅਗੰਮ ਅਪਾਰ। ਕਲਜੁਗ ਮਾਟੀ ਚਾਰ ਦਵਾਰ, ਵਿਚ ਨਾ ਦਿਸੇ ਹਰਿ ਨਿਰੰਕਾਰ। ਕਿਸੇ ਦਿਸ ਨਾ ਆਏ ਵਿਚ ਸੰਸਾਰ। ਚਾਰੋਂ ਕੁੰਟ ਆਈ ਹਾਰ, ਆਪੇ ਵੇਖੇ ਗੁਰ ਦਰਬਾਰ। ਦਰ ਦਰਬਾਰੀ ਵਿਚ ਸੰਸਾਰ। ਜੋਤ ਅਕਾਰੀ ਆਪ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਖੇਲੇ ਖੇਲ ਅਪਰ ਅਪਾਰ। ਮਾਝਾ ਦੇਸ ਨਾ ਕੋਈ ਵੰਡ। ਗੁਰ ਗੋਬਿੰਦੇ ਪੱਲੇ ਬੰਨ੍ਹੀ ਨਾ ਕੋਈ ਗੰਢ। ਦੋ ਧਾਰ ਬਿਆਸਾ ਸਾਰੀ ਲਿਖਤ ਰੁੜ੍ਹਾਈ, ਆਪੇ ਸੁੱਤਾ ਦੇ ਕਰ ਕੰਡ। ਸਾਧ ਸੰਤ ਕੋਈ ਭੇਵ ਨਾ ਪਾਈ, ਆਤਮ ਸਭ ਦੀ ਹੋਈ ਰੰਡ। ਗਿਆਨੀ ਧਿਆਨੀ ਆਤਮ ਘਰ ਨਾ ਵੱਜੇ ਵਧਾਈ, ਜਗਤ ਵਿਦਿਆ ਹੋਇਆ ਘਮੰਡ। ਗੁਰ ਗੋਬਿੰਦੇ ਜੋਤ ਜਗਾਈ, ਪੰਚਮ ਮੀਤਾ ਪੰਚਮ ਸੰਗ ਨਿਭਾਈ, ਕਾਇਆ ਪਾਏ ਏਕਾ ਠੰਢ। ਨਾਮ ਨਿਧਾਨਾ ਅੰਮ੍ਰਿਤ ਗੁਰ ਏਕਾ ਪੀਣਾ ਸ਼ਬਦ ਸਰੂਪੀ ਸਾਚਾ ਤਾਲ, ਆਪ ਵਜਾਏ ਦੀਨ ਦਿਆਲ, ਬੈਠਾ ਤਖ਼ਤ ਅਕਾਲ ਇਕ ਅਤੀਤਾ। ਕਿਸੇ ਹੱਥ ਨਾ ਆਏ ਮੰਦਰ ਮਸੀਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਜੀਤਾ। ਲੱਖ ਚੁਰਾਸੀ ਆਪ ਸਮਾਇਆ, ਨਾ ਕੋਈ ਵੰਡ ਵੰਡਾਈਆ। ਸਤਿਜੁਗ ਸਾਚਾ ਰਾਹ ਰਿਹਾ ਚਲਾਇਆ, ਏਕਾ ਖੰਡਾ ਹੱਥ ਉਠਾਈਆ। ਊਚਾਂ ਨੀਚਾਂ ਰਿਹਾ ਮਿਟਾਇਆ, ਨਾਨਕ ਰੀਤ ਚਲਾਈਆ। ਗੜ੍ਹ ਹੰਕਾਰੀ ਰਿਹਾ ਢਾਹਿਆ, ਜੀਵਣ ਕਾਜ਼ੀ ਸਾਰ ਨਾ ਪਾਈਆ। ਸ਼ਬਦ ਘੋੜਾ ਸਾਚਾ ਤਾਜੀ, ਆਪੇ ਤੰਗ ਰਿਹਾ ਕਸਾਇਆ, ਚਾਰੋਂ ਕੁੰਟ ਪਏ ਦੁਹਾਈਆ। ਸਾਚਾ ਖੰਡਾ ਰਿਹਾ ਉਠਾਇਆ, ਤਿੱਖੀਆਂ ਦੋਵੇਂ ਧਾਰਾਂ ਰਖਾਈਆ। ਬ੍ਰਹਿਮੰਡਾਂ ਖੋਜਨ ਖੋਜ ਖੁਜਾਇਆ, ਵਰਭੰਡਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦਾ ਪੰਚਮ ਮੀਤਾ ਸ੍ਰਿਸ਼ਟ ਸਬਾਈ ਏਕਾ ਰੰਗ ਰੰਗਾਈਆ। ਏਕਾ ਰੰਗ ਆਪੇ ਰੰਗੇ, ਸ੍ਰਿਸ਼ਟ ਸਬਾਈ ਦਾਤਾ। ਗੁਰ ਗੋਬਿੰਦਾ ਦਰ ਸਾਚਾ ਮੰਗੇ, ਪ੍ਰਭ ਦੇਵੇ ਸਚ ਸੁਗ਼ਾਤਾ। ਆਪੇ ਹੋਏ ਅੰਗ ਸੰਗੇ, ਪਾਰਬ੍ਰਹਮ ਪੁਰਖ ਬਿਧਾਤਾ। ਲੋਆਂ ਪੁਰੀਆਂ ਆਪੇ ਲੰਘੇ, ਕਲਜੁਗ ਵੇਖੇ ਅੰਧੇਰੀ ਰਾਤਾ। ਵਰਭੰਡੀ ਆ ਗੁਰਮੁਖ ਸਾਚੇ ਦਰ ਸਾਚਾ ਮੰਗੇ, ਨਾ ਕੋਈ ਵੇਖੇ ਜ਼ਾਤਾ ਪਾਤਾ। ਸਸ਼ਤਰ ਬਸਤਰ ਤੇਜ ਕਟਾਰ ਕਿਲਿਆਂ ਉਪਰ ਰਹਿ ਜਾਣ ਟੰਗੇ, ਕੋਈ ਨਾ ਕਿਸੇ ਪੁੱਛੇ ਵਾਤਾ। ਪੁਰਖ ਅਗੰਮਾ ਅਗੰਮੀ ਧਾੜ ਆਪ ਚੜ੍ਹਾਏ, ਆਪ ਕਰਾਏ ਆਪਣਾ ਜੰਗੇ, ਪੂਤ ਹੱਥ ਨਾ ਆਏ ਪਿਤਾ ਮਾਤਾ। ਆਪੇ ਵੇਖੇ ਪਰਖੇ ਮਾੜੇ ਚੰਗੇ, ਜਨ ਭਗਤਾਂ ਹੋਏ ਹਰਿ ਭੈਣ ਭਰਾਤਾ। ਭਗਤ ਭਿਖਾਰੀ ਦਰ ਦਵਾਰੇ ਆਉਂਦਾ ਮੂਲ ਨਾ ਸੰਗੇ, ਨੌ ਦਵਾਰੇ ਗੁਰਮੁਖ ਤੇਰੀ ਕਾਇਆ ਲੰਘੇ, ਸ਼ਬਦ ਸਰੂਪੀ ਤਨ ਚੀਰ ਪਹਿਨਾਏ। ਦਸਮ ਦਵਾਰੀ ਆਪ ਬਿਠਾਏ ਨਾਮ ਰੰਗੀਲੇ ਸਚ ਪਲੰਘੇ। ਫੂਲਨ ਸੇਜਾ ਇਕ ਵਿਛਾਏ। ਨਾਰੀ ਕੰਤਾ ਆਪ ਹੋ ਜਾਏ। ਰੰਗ ਬਸੰਤਾ ਇਕ ਚੜ੍ਹਾਏ। ਸਾਚਾ ਕੰਤਾ ਮੇਲ ਮਿਲਾਏ। ਆਦਿ ਅੰਤ ਵਿਛੜ ਨਾ ਜਾਏ। ਗੁਰਮੁਖ ਸਾਚੀ ਸੇਵ ਕਮਾਏ। ਨਾ ਹੋਵੇ ਭੁੱਖਾ ਨੰਗਾ, ਦੇਵੀ ਦੇਵ ਨਾ ਕੋਈ ਮਨਾਏ। ਬ੍ਰਹਮਾ ਸ਼ਿਵ ਅੰਤ ਕਰਾਏ। ਗਣਪਤ ਗਣੇਸ਼ ਖ਼ਾਕ ਰੁਲਾਏ। ਅੰਜ਼ੀਲ ਕੁਰਾਨ ਦਏ ਦੁਹਾਏ। ਵੇਦ ਪੁਰਾਨ ਬੈਠੇ ਮੁਖ ਛੁਪਾਏ। ਖਾਣੀ ਬਾਣੀ ਨਾ ਕੋਈ ਅਲ੍ਹਾਏ। ਸੋਹੰ ਜੈ ਜੈਕਾਰ ਚਾਰੋਂ ਕੁੰਟ ਕਰਾਏ। ਬੀਸ ਬੀਸਾ ਹਰਿ ਨਿਰੰਕਾਰ, ਛਤਰ ਸੀਸਾ ਇਕ ਝੁਲਾਏ। ਜਗਤ ਜਗਦੀਸਾ ਪਾਏ ਸਾਰ, ਇਕ ਇਕੀਸਾ ਏਕਾ ਇੱਕੀ ਨੌ ਖੰਡ ਬਣਾਏ। ਸਾਚਾ ਸਿੱਖੀ ਮਾਝਾ ਦੇਸ, ਨਰ ਨਰੇਸ਼ ਨਾ ਕੋਈ ਵੇਖ ਵਖਾਏ। ਜੋਤੀ ਜੋਤ ਸਰੂਪ ਹਰਿ, ਆਪੇ ਰੱਖੇ ਧਾਰ ਤਿੱਖੀ, ਨਾ ਕੋਈ ਜਾਣੇ ਮੁਨੀ ਰਿਖੀ, ਸਾਧ ਸੰਤ ਆਦਿ ਅੰਤ ਹਰਿ ਭਗਵੰਤ ਚਰਨ ਕਵਲ ਉਪਰ ਧਵਲ ਰਹੇ ਧਿਆਨ ਲਗਾਏ। ਗੁਰਮੁਖ ਆਤਮ ਰਿਹਾ ਮਵਲ, ਗੋਪੀ ਕਾਹਨਾ ਸਾਵਲ ਸਵਲ, ਜੋਤ ਸਰੂਪੀ ਡੇਰਾ ਲਾਏ। ਉਲਟਾ ਕਰੇ ਨਾਭ ਕਵਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਅੰਮ੍ਰਿਤ ਆਤਮ ਸਾਚੀ ਧਾਰਾ ਰਿਹਾ ਮੁਖ ਚੁਆਏ।

ਆਪ ਉਪਾਏ ਆਪ ਮਿਟਾਏ ਆਪੇ ਬਣਤ ਬਣਾਇੰਦਾ। ਚਾਰ ਜੁਗ ਪ੍ਰਭ ਸੇਵਾ ਲਾਏ, ਨੌ ਨੌ ਰੂਪ ਵਟਾਇੰਦਾ। ਨੌ ਨੌ ਰਾਮ ਕ੍ਰਿਸ਼ਨ ਹੋ ਆਏ, ਈਸਾ ਮੂਸਾ ਸੰਗ ਮੁਹੰਮਦ ਨਾਲ ਰਲਾਇੰਦਾ। ਨੌ ਨੌ ਨਾਨਕ ਗੋਬਿੰਦ ਰਾਏ, ਸਿੰਘ ਰੂਪ ਵਟਾਇੰਦਾ। ਕਲਜੁਗ ਚੌਥਾ ਵੇਖ ਵਖਾਏ, ਨਿਹਕਲੰਕੀ ਭੇਖ ਵਟਾਇੰਦਾ। ਲੱਖ ਚੁਰਾਸੀ ਰੇਖ ਮਿਟਾਏ, ਲੇਖਾ ਆਪਣੇ ਹੱਥ ਰਖਾਇੰਦਾ। ਚਾਰ ਜੁਗ ਲਹਿਣਾ ਦੇਣ ਚੁਕਾਏ, ਸ਼ਾਮ ਰਿਗ ਯੁਜਰ ਅਥਰਬਣ ਐੜਾ ਅੱਲਾ ਨਾਲ ਰਲਾਏ, ਇਕ ਮਹੱਲਾ ਆਪ ਵਸਾਇੰਦਾ। ਸਤਿਜੁਗ ਸਾਚੇ ਝੋਲੀ ਪਾਏ, ਗੁਰਮੁਖਾਂ ਘਰ ਰਾਹ ਵਖਾਏ, ਚੁਰਾਸੀ ਫਾਹ ਕਟਾਏ, ਜੋ ਜਨ ਰਸਨਾ ਗਾਇੰਦਾ। ਵਾਹ ਵਾਹਿਗੁਰੂ ਹਰਿ ਗੁਣ ਗਾਏ, ਅੰਤਮ ਵੇਲਾ ਲਏ ਮਿਲਾਏ, ਪੁਰਖ ਨਿਰੰਜਣ ਤੇਲ ਚੜ੍ਹਾਏ, ਸਾਚੇ ਘੋੜੇ ਆਪ ਚੜ੍ਹਾਇੰਦਾ। ਸਾਚੇ ਘਰ ਆਪ ਵਸਾਏ, ਆਪ ਉਪਾਏ ਆਪ ਮਿਲਾਏ, ਭੇਵ ਅਭੇਦਾ ਭੇਵ ਨਾ ਆਇੰਦਾ। ਚਾਰ ਚੌਹ ਅੱਖਰ ਰੰਗ ਰੰਗਾਏ, ਸ੍ਰਿਸ਼ਟ ਸਬਾਈ ਸਥ ਮਾਤ ਵਿਛਾਏ, ਕਲਜੁਗ ਪੱਥਰ ਭਾਰ ਉਠਾਏ, ਨਾ ਕੋਈ ਵੰਡ ਵੰਡਾਇੰਦਾ। ਨੇਤਰ ਅੱਥਰ ਨੀਰ ਵਹਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਤਿਜੁਗ ਸਾਚੀ ਬਣਤ ਬਣਾਏ। ਸਤਿਜੁਗ ਸਾਚੀ ਬਣਤ ਬਣਾਏ, ਆਦਿ ਪੁਰਖ ਅਪਰੰਪਰਾ। ਸਾਧ ਸੰਤ ਇਕ ਰੰਗਾਏ, ਗੀਤ ਸੁਹਾਗੀ ਇਕ ਸੁਣਾਏ ਸਾਚਾ ਛਤਰਾ। ਅੰਮ੍ਰਿਤ ਧਾਰਾ ਗੰਗ ਵਹਾਏ, ਗੰਗਾ ਗੋਦਾਵਰੀ ਮੇਟ ਮਿਟੰਤਰਾ। ਸ਼ਬਦ ਘੋੜੇ ਤੰਗ ਕਸਾਏ, ਨੀਲੇ ਵਾਲਾ ਆਪ ਅਖਵੰਤਰਾ। ਸ੍ਰਿਸ਼ਟ ਸਬਾਈ ਜੰਗ ਕਰਾਏ, ਪਾਰ ਕਿਨਾਰਾ ਇਕ ਵਖੰਤਰਾ। ਮੱਕਾ ਮਦੀਨਾ ਪਹਿਲਾਂ ਢਾਹੇ, ਦੇਸ ਦੇਸਾਂ ਆਪ ਫਿਰੰਤਰਾ। ਰੂਸਾ ਚੀਨਾ ਰਿਹਾ ਲਿਖਾਏ, ਹਾੜ ਸਤਾਰਾਂ ਲੇਖ ਲਿਖੰਤਰਾ। ਕਾਲਾ ਸੂਸਾ ਮੁਖ ਛੁਪਾਏ, ਹਰਿ ਆਪਣਾ ਭੇਸ ਵਟੰਤਰਾ। ਮੂਸਾ ਈਸਾ ਰਿਹਾ ਕੁਰਲਾਏ, ਵਿਚ ਉਨੀਸਾ ਕਰੇ ਭਸੰਤਰਾ। ਜਗਤ ਜਗਦੀਸਾ ਜੋਤ ਜਗਾਏ, ਮੇਟ ਮਿਟਾਏ ਵੇਦ ਪੁਰਾਨ ਸ਼ਾਸਤਰਾ। ਇਕ ਹਦੀਸਾ ਮਾਤ ਚਲਾਏ, ਸੋਹੰ ਜੈ ਜੈ ਜੈਕਾਰ ਕਰੰਤਰਾ। ਸਾਚਾ ਸੀਸ ਛਤਰ ਝੁਲਾਏ, ਪੰਚਮ ਮੁਖੀ ਤਾਜ ਬਣੰਤਰਾ। ਸੱਤ ਰੰਗ ਨਿਸ਼ਾਨਾ ਰਿਹਾ ਚੜ੍ਹਾਏ, ਸੱਤਾਂ ਦੀਪਾਂ ਇਕ ਸੰਦੇਸ ਸੁਣੰਤਰਾ। ਸ਼ਬਦ ਸੋਟੀ ਹੱਥ ਉਠਾਏ, ਗੁਰਮੁਖ ਸਾਚੀ ਬਣਤ ਬਣਤਰਾ। ਪੰਚਮ ਮੀਤਾ ਆਪ ਰਘੁਰਾਏ, ਸੀਸ ਦਸਤਾਰ ਰਖੰਤਰਾ। ਸਾਚਾ ਟਿੱਕਾ ਮਸਤਕ ਲਾਏ, ਕੌਸਤਕ ਮਣੀਆਂ ਆਪ ਜਗੰਤੜਾ। ਚਰਨ ਜੋੜਾ ਇਕ ਛੁਹਾਏ, ਪ੍ਰਭ ਆਪਣੀ ਆਪ ਬਣਾਏ ਬਣਤਰਾ। ਚਿੱਟਾ ਘੋੜਾ ਮੋੜ ਲਿਆਏ, ਵਾਲੀ ਹਿੰਦ ਜੁਗੋ ਜੁਗੰਤਰਾ। ਸਤਾਂ ਦੀਪਾਂ ਏਕਾ ਪੌੜਾ ਆਪ ਲਗਾਏ, ਨੌ ਖੰਡਾਂ ਵੇਖ ਵਖੰਤਰਾ। ਬ੍ਰਹਮਾ ਸ਼ਿਵ ਦਰਸ ਵਖਾਏ, ਗੁਰਮੁਖ ਸਾਚੇ ਬਣਤ ਬਣੰਤਰਾ। ਸੁਰਪਤ ਰਾਜਾ ਇੰਦ ਚਰਨ ਲਗਾਏ, ਸਿੰਘ ਮਨਜੀਤਾ ਮਾਣ ਦਵੰਤਰਾ। ਸਪਤ ਰਿਖੀ ਪ੍ਰਭ ਮੇਟ ਮਿਟਾਏ, ਗੁਰਮੁਖ ਨਿਵਾਸ ਰਖੰਤਰਾ। ਧਰੂ ਦਰਬਾਨ ਵਕਤ ਚੁਕਾਏ, ਸਿੰਘ ਸਵਰਨ ਥਾਂ ਸਹੰਤਰਾ। ਮਾਤਲੋਕ ਪ੍ਰਭ ਜੋਤ ਜਗਾਏ, ਦਿੱਲੀ ਤਖ਼ਤ ਇਕ ਰਖੰਤਰਾ। ਗੁਰਮੁਖ ਸਾਚੇ ਸੰਤ ਸੁਹੇਲੇ ਸੱਦ ਲਿਆਏ, ਕਾਇਆ ਚੋਲੀ ਇਕ ਰਗੰਤਰਾ। ਧੁਰ ਦੇ ਵਿਛੜੇ ਮੇਲੇ ਆਪ ਮਿਲਾਏ, ਗੋਬਿੰਦ ਤਨ ਪਹਿਨਾਏ ਗਾਤਰਾ। ਗੁਰ ਚੇਲੇ ਏਕਾ ਰੰਗ ਰੰਗਾਏ, ਅੰਤਰਜਾਮੀ ਜਾਣੇ ਅੰਤਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਪੰਚਮ ਮੀਤਾ ਆਪ ਹੋ ਜਾਏ। ਪੰਚਮ ਮੀਤਾ ਹਰਿ ਭਗਵਾਨਾ, ਗੋਬਿੰਦ ਰੂਪ ਸਮਾਇਆ। ਸੱਤ ਰੰਗ ਝੁਲਾਏ ਇਕ ਨਿਸ਼ਾਨਾ, ਸੱਤਾਂ ਦੀਪਾਂ ਵੇਖ ਵਖਾਇਆ। ਜਨ ਭਗਤਾਂ ਬੰਨ੍ਹੇ ਹੱਥੀਂ ਗਾਨਾ, ਸੋਹੰ ਧਾਗਾ ਨਾਲ ਲਿਆਇਆ। ਨਾਨਕ ਗੋਬਿੰਦ ਗਾਏ ਏਕਾ ਗਾਣਾ, ਮਰਦੰਗਾ ਅੰਗ ਸੰਗ ਨਿਭਾਇਆ। ਜੋਤ ਸਰੂਪੀ ਪਹਿਰਿਆ ਬਾਣਾ, ਤੀਰ ਕਮਾਨ ਕਿਸੇ ਦਿਸ ਨਾ ਆਇਆ। ਰਸਨਾ ਚਿਲ੍ਹਾ ਇਕ ਵਖਾਣਾ, ਨੌ ਖੰਡ ਪ੍ਰਿਥਮੀ ਇਕ ਨਿਸ਼ਾਨ ਬਣਾਇਆ। ਗੁਰਸਿਖ ਅੰਤ ਨਾ ਮਾਤ ਲੜਨਾ, ਗੁਰ ਗੋਬਿੰਦਾ ਪਿਛਲਾ ਲਹਿਣਾ ਝੋਲੀ ਪਾਇਆ। ਗੁਰੂਦਵਾਰਾ ਗੁਰ ਚਰਨ ਕਦੀ ਨਾ ਢਹਿਣਾ ਜਗਤ ਮਕਾਨਾ, ਗੁਰਮੁਖ ਸਾਚੀ ਆਸ ਰਖਾਇਆ। ਮਿੱਟੀ ਗਾਰਾ ਜਗਤ ਦੁਕਾਨਾ, ਗ੍ਰੰਥਾ ਪੰਥਾਂ ਆਪਣਾ ਪੇਟ ਭਰਾਇਆ। ਪਰਗਟ ਹੋਏ ਵਾਲੀ ਦੋ ਜਹਾਨਾਂ, ਰਾਮਦਾਸ ਸਚ ਸਰੋਵਰ ਗੁਰ ਅਰਜਨ ਤੇਰੀ ਸਾਚੀ ਸੇਵ ਕਮਾਇਆ। ਮਾਇਆ ਰਾਣੀ ਜਾਏ ਹਰ, ਜਗਤ ਸਿਆਸਤ ਨਿਕਲੇ ਦਰ, ਗੁਰ ਗੋਬਿੰਦਾ ਏਕਾ ਤੀਰ ਰਿਹਾ ਚਲਾਇਆ। ਮਾਝੇ ਦੇਸ ਮਿਲਿਆ ਵਰ, ਆਪ ਉਜਾੜੇ ਵੇਖੇ ਪਾਰ ਕਿਨਾਰੇ ਆਪੇ ਲਏ ਵਸਾਇਆ। ਕੋਇ ਨਾ ਪੀਏ ਹੁੱਕਾ ਨੜ, ਮਦਿਰਾ ਮਾਸੀ ਲਏ ਫੜ, ਤਖ਼ਤ ਅਕਾਲ ਆਪੇ ਚੜ੍ਹ, ਹਰਿ ਮੰਦਰ ਡੇਰਾ ਲਾਇਆ। ਰਾਗ ਛੱਤੀ ਰਿਹਾ ਪੜ੍ਹ, ਨਾ ਮਰੇ ਨਾ ਜਾਏ ਸੜ, ਨਾ ਕੋਈ ਸੀਸ ਨਾ ਕੋਈ ਧੜ, ਗੁਰ ਗੋਬਿੰਦਾ ਨਾਨਕ ਰੂਪ ਸ਼ਬਦੀ ਸ਼ਬਦ ਸਮਾਇਆ। ਪਰਗਟ ਹੋਏ ਅੰਧ ਕੂਪ, ਚਾਰੋਂ ਕੁੰਟ ਧੁਖਦੇ ਧੂਪ, ਦੇਸ ਪਰਦੇਸ ਕਿਸੇ ਨਜ਼ਰ ਨਾ ਆਇਆ। ਸੰਬਲ ਨਗਰੀ ਕਰਿਆ ਵੇਸ, ਜੋਤ ਸਰੂਪੀ ਕਰ ਪਰਵੇਸ, ਲੋਆਂ ਪੁਰੀਆਂ ਦਏ ਸੰਦੇਸ, ਵਰਭੰਡੀ ਖੇਲ ਰਚਾਇਆ। ਕਿਸੇ ਨਾ ਚਲਣੀ ਕੋਈ ਪੇਸ਼, ਦਾਤਾ ਸੂਰਾ ਨਰ ਨਰੇਸ਼, ਕੇਸਾਧਾਰੀ ਖੇਲ ਅਪਾਰੀ ਸਚ ਸਿੰਘਾਸਣ ਆਸਣ ਲਾਇਆ। ਭਾਗ ਲੱਗਾ ਮਾਝੇ ਦੇਸ, ਅੰਤਮ ਹੱਥ ਉਠਾਉਣੀ ਖੂੰਡੀ ਭੂਰੀ ਖੇਸ, ਨਾਨਕ ਗੁਰ ਆਪੇ ਧਰ ਛੱਡ ਨਨਕਾਣੇ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਚਲੇ ਆਪਣੇ ਭਾਣੇ, ਤਖ਼ਤੋਂ ਲਾਹੇ ਰਾਜੇ ਰਾਣੇ, ਗਊ ਗਰੀਬ ਆਪ ਉਠਾਏ, ਊਚਾਂ ਨੀਚਾਂ ਰਾਓ ਰੰਕਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਏਕਾ ਰੰਗ ਰੰਗਾਇਆ। ਗੁਰ ਸੰਗਤ ਧੰਨ ਕਮਾਈਆ। ਹਰਿ ਮੰਗਲ ਗਾਇਆ, ਚਾਰ ਜੁਗ ਰਹੇ ਵਡਿਆਈਆ। ਹਰਿ ਸਾਚੇ ਲੇਖ ਲਿਖਾਇਆ, ਹਰਿ ਸ਼ਬਦ ਹੋਏ ਕੁੜਮਾਈਆ। ਸਾਚੀ ਦਇਆ ਕਮਾਇਆ, ਭਰਮ ਭੁਲੇਖਾ ਰਹੇ ਨਾ ਰਾਈਆ। ਗੀਤ ਸੁਹਾਗੀ ਰਿਹਾ ਸੁਣਾਇਆ, ਦੋ ਜਹਾਨੀ ਏਕਾ ਮਾਹੀਆ। ਆਵੇ ਜਾਵੇ ਫੇਰਾ ਪਾਇਆ। ਫੜ ਫੜ ਤਾਰੇ ਦੋਵੇਂ ਬਾਂਹੀਆ। ਨੇਤਰ ਨੈਣਾਂ ਜਿਸ ਜਨ ਦਰਸ਼ਨ ਪਾਇਆ, ਸਦਾ ਸੁਹੇਲਾ ਦੇਵੇ ਠੰਢੀਆਂ ਛਾਂਈਆ। ਇਕ ਇਕੇਲਾ ਰਿਹਾ ਸੇਵ ਕਮਾਇਆ, ਜੋਤੀ ਜੋਤ ਸਰੂਪ ਹਰਿ, ਹਰਿ ਸੰਗਤ ਦੇਵੇ ਨਾਮ ਵਰ, ਆਤਮ ਝੋਲੀ ਰਿਹਾ ਭਰਾਈਆ। ਆਤਮ ਝੋਲੀ ਸਾਚੇ ਘਰ, ਹਰਿ ਸਾਚਾ ਆਪ ਵਖਾਇੰਦਾ। ਨਾਮ ਭੰਡਾਰਾ ਦੇਵੇ ਭਰ, ਗੁਰਮੁਖ ਸਾਚੇ ਅੱਗੇ ਡਾਹਿੰਦਾ। ਮਾਨਸ ਜਨਮ ਨਾ ਜਾਏ ਹਰ, ਲੱਖ ਚੁਰਾਸੀ ਫੰਦ ਕਟਾਇੰਦਾ। ਨਾ ਕੋਈ ਜਾਣੇ ਨਾਰੀ ਨਰ, ਬਿਰਧ ਬਾਲ ਜਵਾਨ ਵੇਖ ਵਖਾਇੰਦਾ। ਊਚਾਂ ਨੀਚਾਂ ਏਕਾ ਦਰ, ਰਾਓ ਰੰਕਾਂ ਭਰਮ ਚੁਕਾਇੰਦਾ। ਸਤਿ ਪੁਰਖ ਨਿਰੰਜਣ ਏਕਾ ਹਰਿ, ਏਕਾ ਗੀਤ ਸੁਣਾਇੰਦਾ। ਵਡ ਦਾਤਾ ਹਰਿ ਤਰਨੀ ਤਰ, ਧਰਤ ਧਵਲ ਆਕਾਸ਼ ਪਰਕਾਸ਼ ਅਬਿਨਾਸ਼ ਆਪਣਾ ਆਪ ਕਰਾਇੰਦਾ। ਅਵਰਨੀ ਵਰਨ ਚਾਰ ਵਰਨਾਂ ਰਿਹਾ ਵਰ, ਨਾ ਕੋਈ ਖਾਏ ਮਦਿਰਾ ਮਾਸ ਸਾਸ ਗਰਾਸ ਲੇਖੇ ਲਾਇੰਦਾ। ਸਾਚੀ ਕਰਨੀ ਰਿਹਾ ਕਰ, ਗੁਰਮੁਖਾਂ ਪੂਰ ਕਰਾਏ ਆਸ, ਦਰ ਘਰ ਆਏ ਦਰਸ ਦਿਖਾਇੰਦਾ। ਲੋਕ ਲੱਜਿਆ ਚੁਕਾਵੇ ਮਾਤ ਡਰ, ਆਪ ਆਪਣਾ ਰੰਗ ਚੜ੍ਹਾਇੰਦਾ। ਹਰਿਜਨ ਸਾਚਾ ਘਾੜਨ ਘੜ, ਜੁਗ ਜੁਗ ਬਣਤ ਬਣਾਇੰਦਾ। ਸਚ ਮਹੱਲੇ ਉਚ ਅਟਾਰੀ ਆਪੇ ਚੜ੍ਹ, ਹਰਿਜਨ ਸੋਇਆ ਆਪ ਜਗਾਇੰਦਾ। ਜੋਤ ਜਗਾਏ ਬਹੱਤਰ ਨੜ, ਇਕ ਆਕਾਰ ਵਖਾਇੰਦਾ। ਗਰੀਬ ਨਿਵਾਜ਼ਾ ਅੱਗੇ ਖੜ੍ਹ, ਸਵੱਛ ਸਰੂਪ ਸ਼ਾਹੋ ਭੂਪ ਸਰੂਪ ਅਨੂਪ ਵਟਾਇੰਦਾ। ਉਨੰਜਾ ਪਵਣ ਕਰੇ ਧੂਪ, ਨਾਮ ਸੁਗੰਧੀ ਏਕਾ ਏਕ ਵਖਾਇੰਦਾ। ਹੋਏ ਸਹਾਈ ਚਾਰੇ ਕੂਟ, ਦਹਿ ਦਿਸ਼ਾ ਪਾਏ ਹਿੱਸਾ ਕਿਸੇ ਨਾ ਦਿਸਾ ਗੁਰ ਸੰਗਤ ਸੇਵ ਕਮਾਇੰਦਾ। ਵੇਲੇ ਅੰਤਮ ਛਤਰ ਝੁਲਾਏ ਸੀਸਾ, ਹਰਿ ਜਗਦੀਸਾ ਬੀਸ ਬੀਸਾ ਵਕਤ ਸੁਹਾਇੰਦਾ। ਰਾਜ ਰਾਜਾਨਾਂ ਖਾਲੀ ਖੀਸਾ, ਹਾਲ ਬੇਹਾਲਾ ਹੋਏ ਉਨੀਸਾ, ਹਰਿ ਸਾਚਾ ਆਪ ਕਰਾਇੰਦਾ। ਵੀਹ ਸਦ ਅਠਾਰਾਂ ਜਲ ਅੰਦਰ ਧਾਰਾ, ਉਚੇ ਟਿੱਲੇ ਆਪ ਰੁੜ੍ਹਾਇੰਦਾ। ਸੰਮਤ ਸਤਾਰਾਂ ਕਿਸੇ ਨਾ ਦਿਸੇ ਮੀਤ ਮੁਰਾਰਾ, ਦਰ ਦਰ ਘਰ ਘਰ ਰੰਡੀਆਂ ਰੋਵਣ ਨਾਰਾਂ, ਕੰਤ ਸੁਹਾਗ ਨਾ ਕੋਈ ਹੰਢਾਇੰਦਾ। ਸੰਮਤ ਸੋਲਾਂ ਲਾੜੀ ਮੌਤ ਚੁੱਕੇ ਡੋਲਾ, ਧਰਮ ਰਾਏ ਧਰਤ ਮਾਤ ਵੇਖੇ ਏਕਾ ਹੋਲਾ, ਸਚ ਅਖਾੜਾ ਹਾੜ ਸਤਾਰਾਂ ਪ੍ਰਭ ਏਕਾ ਏਕ ਲਗਾਇੰਦਾ। ਆਪ ਉਠਾਏ ਅਗੰਮੀ ਧਾੜਾ, ਸ਼ਬਦ ਘੋੜੇ ਸਾਚਾ ਲਾੜਾ, ਉਚੇ ਟਿੱਲੇ ਪਰਬਤ ਵੇਖੇ ਵਡ ਪਹਾੜਾਂ, ਜੰਗਲ ਜੂਹਾਂ ਵੇਖ ਵਖਾਇੰਦਾ। ਕਲਜੁਗ ਪਾਪੀ ਕੱਢੇ ਹਾੜਾ, ਅੰਤਮ ਵੇਲੇ ਆਈ ਹਾਰਾ, ਅਗਨੀ ਅੱਗ ਬਹੱਤਰ ਨਾੜਾ, ਅੱਠ ਤਤ ਨਾ ਦੇਵਣ ਮਤ, ਤਤ ਸਤਿ ਨਾ ਕੋਈ ਰਖਾਇੰਦਾ। ਲਹਿਣਾ ਦੇਣਾ ਸੀਆਂ ਸਾਢੇ ਤਿੰਨ ਤਿੰਨ ਹੱਥ ਵੰਡ ਵੰਡਾਈਆ। ਹਰਿ ਸਮਰਥ ਮਹਿੰਮਾ ਜਗਤ ਚਲਾਏ ਅਕੱਥ, ਭੇਵ ਕੋਈ ਨਾ ਪਾਇੰਦਾ। ਸੰਮਤ ਪੰਦਰਾਂ ਗੁਰਦਰ ਮੰਦਰ ਮਾਰੇ ਜੰਦਰਾ, ਆਪੇ ਜਾਣੇ ਅੰਦਰੇ ਅੰਦਰਾ, ਆਪਣਾ ਭੇਵ ਛੁਪਾਇੰਦਾ। ਸੰਮਤ ਚੌਦਾਂ ਚੌਦਾਂ ਲੋਕ, ਪ੍ਰਭ ਇਕ ਸੁਣਾਏ ਸਚ ਸਲੋਕ, ਕੋਇ ਨਾ ਸਕੇ ਮਾਤ ਰੋਕ, ਆਪਣੀ ਬਣਤ ਬਣਾਇੰਦਾ। ਸ੍ਰਿਸ਼ਟ ਸਬਾਈ ਦੇਵੇ ਝੋਕ, ਜਨ ਭਗਤਾਂ ਬਖ਼ਸ਼ੇ ਅੰਤਮ ਮੋਖ, ਜਗਤ ਦਵਾਰਾ ਹਰਿ ਨਿਰੰਕਾਰਾ ਵਿਚ ਸੰਸਾਰਾ ਏਕਾ ਚਰਨ ਛੁਹਾਇੰਦਾ। ਸੰਮਤ ਤੇਰਾਂ ਕਰੇ ਨਿਬੇੜਾ, ਲੱਖ ਚੁਰਾਸੀ ਦੇਵੇ ਗੇੜਾ, ਜਨ ਭਗਤਾਂ ਬੰਨ੍ਹੇ ਮਾਤ ਬੇੜਾ, ਜੋਤ ਨਿਰੰਜਣ ਨੇਤਰ ਪਾਏ ਅੰਜਨ, ਚਰਨ ਧੂੜ ਕਰਾਏ ਸਾਚਾ ਮਜਨ, ਗੋਬਿੰਦ ਦਿਸੇ ਏਕਾ ਸੱਜਣ, ਅੰਤਮ ਆਇਆ ਪੜਦੇ ਕੱਜਣ, ਨਾਮ ਦੁਸ਼ਾਲਾ ਗੁਰ ਗੋਪਾਲਾ ਹੋ ਰਖਵਾਲਾ ਆਪਣਾ ਉਪਰ ਪਾਇੰਦਾ। ਗੁਰ ਸੰਗਤ ਹੋਏ ਹਰਿ ਰਖਵਾਲਾ, ਦੇਵੇ ਨਾਮ ਸੱਚਾ ਧਨ ਮਾਲਾ, ਆਪੇ ਸ਼ਾਹ ਆਪੇ ਕੰਗਾਲਾ, ਨਾਮ ਖਜ਼ੀਨਾ ਹਰਿ ਪਰਬੀਨਾ ਲੋਕ ਤੀਨਾਂ ਆਪ ਵਰਤਾਇੰਦਾ। ਚੜ੍ਹੇ ਸੁਭਾਗੀ ਚੇਤ ਮਹੀਨਾ, ਸ਼ਬਦ ਘੋੜੇ ਪਾਵੇ ਜੀਨਾ, ਮਨਮੁਖਾਂ ਭੰਨੇ ਹੰਕਾਰੀ ਬੀਨਾ, ਹਰਿ ਸਵਾਂਗੀ ਸਵਾਂਗ ਵਰਤਾਇੰਦਾ। ਗੁਰਸਿਖ ਬਿਲਲਾਏ ਜਿਉਂ ਜਲ ਮੀਨਾ, ਗੁਰ ਪੂਰਾ ਦਰਸ ਦਿਖਾਏ ਦਇਆ ਕਮਾਏ, ਸਾਂਤਕ ਸਤਿ ਕਰਾਏ ਸੀਨਾ, ਆਪਣੀ ਗੋਦ ਉਠਾਏ, ਜੋਧਨ ਜੋਧ ਹਰਿ ਰਘੁਰਾਏ, ਏਕੰਕਾਰਾ ਕਰ ਆਕਾਰ ਏਕਾ ਦਰ ਬਹਾਇੰਦਾ। ਗੁਰ ਸੰਗਤ ਜਾਏ ਬਲ ਬਲਹਾਰ, ਗੁਰ ਪੂਰਾ ਚਾਕਰ ਸੇਵਾਦਾਰ, ਜੁਗ ਜੁਗ ਸੇਵ ਕਮਾਇੰਦਾ। ਚਰਨ ਪ੍ਰੀਤੀ ਮੰਗੇ ਮੰਗ ਭਿਖਾਰ, ਸਾਚੀ ਨੀਤੀ ਵਿਚ ਸੰਸਾਰ, ਪਤਤ ਪੁਨੀਤੀ ਜੋਤ ਨਿਰੰਕਾਰ, ਏਕਾ ਏਕ ਰਖਾਇੰਦਾ। ਸੁਹਾਗੀ ਗੀਤੀ ਹਸਤ ਕੀਟੀ, ਹਰਿ ਸਾਚਾ ਆਪ ਸੁਣਾਇੰਦਾ। ਨਾਮ ਕਟੋਰੀ ਆਤਮ ਮਦਿ ਗੁਰਮੁਖ ਵਿਰਲੇ ਪੀਤੀ, ਦਿਵਸ ਰੈਣ ਖੁਮਾਰ ਰਖਾਇੰਦਾ। ਸਤਿਜੁਗ ਚਲਾਏ ਸਾਚੀ ਰੀਤੀ, ਊਚ ਨੀਚ ਏਕਾ ਧਾਮ ਸੁਹਾਇੰਦਾ। ਕਲਜੁਗ ਤੇਰੀ ਅੰਤਮ ਔਧ ਬੀਤੀ, ਸਤਿਜੁਗ ਸਾਚੇ ਜਨਮ ਦਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਆਏ ਦਇਆ ਕਮਾਏ, ਸਾਜਨ ਸਾਜਨ ਸਾਚਾ ਨੀਤੀ। ਸਤਿਗੁਰ ਸਾਚਾ ਸਾਖਿਆਤ, ਸ਼ਬਦੀ ਸ਼ਬਦ ਸਮਾਏ। ਗੁਰਸਿਖ ਸਾਚਾ ਪਾਰਜ਼ਾਤ, ਚਰਨ ਕਵਲ ਲਿਵ ਲਾਏ। ਹਰਿ ਵੇਖ ਵਖਾਏ ਕਾਇਨਾਤ, ਨਿਰਮਲ ਜੋਤ ਜਗਾਏ। ਧੁਰਦਰਗਾਹੀ ਏਕਾ ਦਾਤ, ਸਾਚਾ ਸ਼ਬਦ ਵਰਤਾਏ। ਚਾਰ ਵਰਨ ਮੇਟੇ ਜ਼ਾਤ ਪਾਤ, ਊਚਾਂ ਨੀਚਾਂ ਏਕਾ ਰੰਗ ਰੰਗਾਏ। ਕਲਜੁਗ ਮਿਟੇ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਚੜ੍ਹਾਏ। ਗਊ ਗਰੀਬ ਨਿਮਾਣਿਆਂ ਆਪੇ ਪੁੱਛੇ ਵਾਤ, ਆਪਣੀ ਦਇਆ ਕਮਾਏ। ਪਰਗਟ ਹੋਇਆ ਕਮਲਾਪਾਤ, ਕਾਇਆ ਕਮਲੀ ਦਏ ਤਜਾਏ। ਦਿਵਸ ਰੈਣ ਏਕਾ ਨਾਤ, ਏਕਾ ਨਤ ਸਮਾਏ। ਲੱਖ ਚੁਰਾਸੀ ਵੇਖੇ ਮਾਰ ਝਾਤ, ਹਰ ਘਟ ਬੈਠਾ ਆਸਣ ਲਾਏ। ਆਦਿ ਜੁਗਾਦੀ ਮਾਈ ਬਾਪ, ਪਾਰਬ੍ਰਹਮ ਆਪ ਅਖਵਾਏ। ਜਨ ਭਗਤਾਂ ਬੰਨ੍ਹੇ ਚਰਨ ਨਾਤ, ਜੁਗ ਜੁਗ ਪੈਜ ਰਖਾਏ। ਲੇਖਾ ਜਾਣੇ ਨਾਤ ਸਾਤ, ਚੌਦਾਂ ਵੇਖ ਵਖਾਏ। ਆਪੇ ਜਾਣੇ ਆਪਣੀ ਗਾਥ, ਗੁਰ ਪੀਰ ਅਵਤਾਰ ਸਾਚੀ ਸੇਵਾ ਲਾਏ। ਆਪ ਚਲਾਏ ਆਪਣਾ ਰਾਥ, ਰਥ ਰਥਵਾਹੀ ਆਪ ਅਖਵਾਏ। ਜਨ ਭਗਤਾਂ ਨਿਭਾਏ ਸਾਚਾ ਸਾਥ, ਸਾਚੇ ਬੇੜੇ ਦਏ ਚੜ੍ਹਾਏ। ਕਲਜੁਗ ਅੰਤਮ ਪਰਗਟ ਹੋ ਤ੍ਰੈਲੋਕੀ ਨਾਥ, ਨਿਹਕਲੰਕਾ ਡੰਕ ਵਜਾਏ। ਗੁਰ ਗੋਬਿੰਦਾ ਆਪੇ ਵੜਿਆ ਸਾਢੇ ਤਿੰਨ ਤਿੰਨ ਹਾਥ, ਸੰਬਲ ਨਗਰੀ ਧਾਮ ਸੁਹਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਾਇਆ ਵੇਖੇ ਸਾਚਾ ਘਰ, ਸ਼ਬਦ ਸਿੰਘਾਸਣ ਡੇਰਾ ਲਾਏ। ਸ਼ਬਦ ਸਿੰਘਾਸਣ ਨਰ ਨਿਰੰਕਾਰਾ, ਆਪਣੀ ਜੋਤ ਜਗਾਈਆ। ਸ਼ਬਦ ਖੰਡਾ ਤੇਜ ਕਟਾਰਾ, ਆਪੇ ਰਿਹਾ ਉਠਾਈਆ। ਲੋਆਂ ਪੁਰੀਆਂ ਮਾਰੇ ਮਾਰਾ, ਦੇਵਤ ਸੁਰ ਹਿਲਾਈਆ। ਪਾਰਬ੍ਰਹਮ ਪ੍ਰਭ ਭੇਵ ਨਿਆਰਾ, ਅਗੰਮ ਅਗੰਮੜਾ ਦਿਸ ਕਿਸੇ ਨਾ ਆਈਆ। ਸਾਧ ਸੰਤ ਜੀਵ ਜੰਤ ਭਰਮੇ ਭੁੱਲਾ, ਭਰਮ ਗੜ੍ਹ ਨਾ ਕੋਈ ਤੁੜਾਈਆ। ਖਾਣੀ ਬਾਣੀ ਹੋ ਹੈਰਾਨ, ਅੰਜ਼ੀਲ ਕੁਰਾਨਾਂ ਵੇਦ ਪੁਰਾਨਾ ਰਹੇ ਗਾਈਆ। ਪੁਰਖ ਅਬਿਨਾਸ਼ੀ ਇਕ ਨਿਸ਼ਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਆਪ ਰਿਹਾ ਬਿਤਾਈਆ। ਨਾਨਕ ਸੇਵਕ ਸੇਵਾਦਾਰ, ਸਾਚੀ ਸੇਵ ਕਮਾਇੰਦਾ। ਕਲਜੁਗ ਕਾਇਆ ਕਰੇ ਖ਼ਬਰਦਾਰ, ਸ਼ਬਦ ਜਣਾਈ ਆਪ ਸੁਣਾਇੰਦਾ। ਗੁਰ ਗੋਬਿੰਦ ਮੀਤ ਮੁਰਾਰ, ਪੀਰਨ ਪੀਰ ਆਪ ਅਖਵਾਇੰਦਾ। ਪਰਗਟ ਹੋਏ ਵਿਚ ਸੰਸਾਰ, ਅੰਤ ਅਖ਼ੀਰ ਕਰਾਇੰਦਾ। ਕਲਜੁਗ ਮੇਟੇ ਕਾਲੀ ਧਾਰ, ਸੰਗ ਮੁਹੰਮਦ ਨੀਰ ਵਹਾਇੰਦਾ। ਚਾਰ ਯਾਰਾਂ ਮਾਰੇ ਮਾਰ, ਈਸਾ ਮੂਸਾ ਮੁਖ ਭਵਾਇੰਦਾ। ਚੌਦਾਂ ਤਬਕਾਂ ਆਈ ਹਾਰ, ਵੇਲੇ ਅੰਤ ਨਾ ਕੋਈ ਛੁਡਾਇੰਦਾ। ਅੰਜ਼ੀਲ ਕੁਰਾਨਾਂ ਨਾ ਦੇਵੇ ਕੋਈ ਸਹਾਰ, ਨਾ ਕੋਈ ਧੀਰ ਧਰਾਇੰਦਾ। ਪਰਗਟ ਹੋਏ ਹਰਿ ਨਿਰੰਕਾਰ, ਜਨ ਭਗਤਾਂ ਲਾਹੇ ਆਤਮ ਸ਼ੰਕਾ, ਜੋਤੀ ਨੂਰ ਉਪਾਇੰਦਾ। ਲੱਖ ਚੁਰਾਸੀ ਕੱਢੇ ਸ਼ੰਕਾ, ਆਪ ਆਪਣਾ ਰੂਪ ਵਟਾਇੰਦਾ। ਸੋਹੰ ਉਠਾਇਆ ਏਕਾ ਤੀਰ ਸੱਚਾ ਧਨੁੱਖਾ, ਰਸਨਾ ਚਿੱਲੇ ਚੜ੍ਹਾਇੰਦਾ। ਗੁਰਸਿਖਾਂ ਸੁਹਾਏ ਦਵਾਰ ਬੰਕਾ, ਗੁਰ ਚੇਲਾ ਆਪ ਅਖਵਾਇੰਦਾ। ਆਪੇ ਫੇਰਨਹਾਰਾ ਮਨ ਕਾ ਮਣਕਾ, ਸੁਰਤੀ ਸੁਰਤ ਭਵਾਇੰਦਾ। ਲੇਖਾ ਚੁੱਕੇ ਸੀਸ ਧੜ ਤਨ ਤਨਕਾ, ਆਪ ਆਪਣਾ ਖੇਲ ਵਰਤਾਇੰਦਾ। ਧਰਮ ਰਾਏ ਤੇਰਾ ਵੱਜੇ ਡੰਕਾ, ਲਾੜੀ ਮੌਤ ਨਾਲ ਰਲਾਇੰਦਾ। ਗੁਰਸਿਖ ਆਪ ਤਰਾਏ ਜੋਤ ਜਗਾਏ ਜੁਗ ਜੁਗ ਬਾਰ ਅਨਕਾ, ਭੇਵ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਵੇਖ ਘਰ, ਆਪਣਾ ਆਸਣ ਲਾਇੰਦਾ। ਗੋਬਿੰਦ ਕਾਇਆ ਸਾਚਾ ਗੜ੍ਹ, ਹਰਿ ਸਾਚਾ ਆਪ ਸੁਹਾਇੰਦਾ। ਸ਼ਬਦ ਸਰੂਪੀ ਉਪਰ ਚੜ੍ਹ, ਕੀਰਤਨ ਕੀਰਤ ਕਰਾਇੰਦਾ। ਪੰਚਮ ਬੈਠਾ ਰਿਹਾ ਲੜ, ਪੰਚਮ ਸੰਗ ਨਿਭਾਇੰਦਾ। ਆਪ ਉਖੇੜੇ ਸਭ ਦੀ ਜੜ੍ਹ, ਵਹਿੰਦੇ ਵਹਿਣ ਰੁੜ੍ਹਾਇੰਦਾ। ਸਰਸਾ ਲੱਗੀ ਸਾਚੇ ਲੜ, ਲਹਿਣਾ ਦੇਣਾ ਮੂਲ ਚੁਕਾਇੰਦਾ। ਮਨਮੁਖ ਮਨ ਮਤੀ ਜੀਵ ਲੈਣੇ ਫੜ, ਗੁਰ ਖੰਡੇ ਭੇਟ ਚੜ੍ਹਾਇੰਦਾ। ਭੇਖ ਪਖੰਡਾ ਜਾਏ ਸੜ, ਇਕ ਇਕੱਲਾ ਜੋਤ ਜਗਾਇੰਦਾ। ਨਾ ਕੋਈ ਪੀਵੇ ਹੁੱਕਾ ਨੜ, ਮਦਿਰਾ ਮਾਸੀ ਮੇਟ ਮਿਟਾਇੰਦਾ। ਏਕਾ ਅੱਖਰ ਜਾਣਾ ਪੜ੍ਹ, ਚਾਰ ਵਰਨਾਂ ਏਕਾ ਗਿਆਨ ਦਵਾਇੰਦਾ। ਕੋਈ ਨਾ ਸਕੇ ਅੜ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਆਪ ਉਪਾਏ ਆਪੇ ਮੇਟ ਮਿਟਾਇੰਦਾ। ਜਨ ਭਗਤਾਂ ਬੰਨ੍ਹੇ ਹੱਥੀਂ ਗਾਨਾ, ਇਕ ਸੁਣਾਏ ਧੁਰ ਫ਼ਰਮਾਣਾ, ਮੇਲ ਮਿਲਾਏ ਵਾਲੀ ਦੋ ਜਹਾਨਾਂ, ਗੁਰ ਗੋਬਿੰਦਾ ਜੋਬਨਵੰਤਾ ਸਾਚਾ ਕੰਤਾ ਸਾਚਾ ਭੇਖ ਵਟਾਇੰਦਾ। ਆਪ ਉਠਾਏ ਹਰਿਜਨ ਸੰਤਾ, ਲੋਕਮਾਤ ਬਣਾਏ ਸਾਚੀ ਬਣਤਾ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਸਾਚਾ ਸਰ, ਸਰ ਸਰੋਵਰ ਇਕ ਵਖਾਇੰਦਾ। ਗੋਬਿੰਦ ਕਾਇਆ ਸਾਚਾ ਧਾਮ, ਸੰਬਲ ਨਗਰ ਸੁਹਾਇੰਦਾ। ਰਾਮ ਰਮਈਆ ਸਾਚਾ ਰਾਮ, ਆਪਣਾ ਰੂਪ ਵਟਾਇੰਦਾ। ਏਕਾ ਪੱਲੇ ਰੱਖੇ ਦਾਮ, ਸਾਚਾ ਨਾਮ ਲਿਆਇੰਦਾ। ਕਿਸੇ ਹੱਥ ਨਾ ਆਉਣਾ ਪੰਜ ਤਤ ਮਿੱਟੀ ਚਾਮ, ਵੇਲਾ ਅੰਤ ਆਪ ਜਣਾਇੰਦਾ। ਕਲਜੁਗ ਹੋਏ ਅੰਧੇਰੀ ਸ਼ਾਮ, ਗੁਰ ਪੀਰ ਨਾ ਕੋਇ ਬਚਾਇੰਦਾ। ਚਾਰੋਂ ਕੁੰਟ ਆਈ ਹਾਣ, ਪਵਣ ਮਸਾਣ ਭੇਵ ਵਟਾਇੰਦਾ। ਧੁਰ ਦਰਗਾਹੀ ਇਕ ਨਿਸ਼ਾਨ, ਆਪਣੇ ਹੱਥ ਉਠਾਇੰਦਾ। ਗੁਰ ਗੋਬਿੰਦਾ ਪਹਿਲਵਾਨ, ਨੀਲੇ ਘੋੜੇ ਤੰਗ ਕਸਾਇੰਦਾ। ਸੋਲਾਂ ਕਲੀਆਂ ਕਰ ਪਛਾਣ, ਲੋਆਂ ਪੁਰੀਆਂ ਵੇਖੇ ਮਾਰ ਧਿਆਨ, ਬ੍ਰਹਮਾ ਸ਼ਿਵ ਕੁਰਲਾਇੰਦਾ। ਸੁਰਪਤ ਰਾਜਾ ਇੰਦ ਹੋਏ ਹੈਰਾਨ, ਗੁਰਮੁਖ ਸਾਚੇ ਚਤੁਰ ਸੁਜਾਨ, ਪ੍ਰਭ ਆਪਣੀ ਗੋਦ ਉਠਾਇੰਦਾ। ਨੌ ਖੰਡ ਪ੍ਰਿਥਮੀ ਬੀਆਬਾਨ, ਸੰਮਤ ਉਨੀਂ ਆਪ ਜਣਾਇੰਦਾ। ਹਰਿਜਨ ਸਾਚੇ ਮੇਲ ਮਿਲਾਨ, ਏਕਾ ਰਾਹ ਤਕਾਇੰਦਾ। ਜਮਨ ਕਿਨਾਰਾ ਵੇਖਣਹਾਰਾ, ਪ੍ਰਭ ਆਪਣੀ ਜੋਤ ਜਗਾਇੰਦਾ। ਗੁਰ ਤੇਗ ਬਹਾਦਰ ਤੇਰਾ ਦਵਾਰਾ, ਸ਼ਹੀਦ ਗੰਜ ਚਰਨ ਛੁਹਾਇੰਦਾ। ਵਾਲੀ ਹਿੰਦ ਤੇਰਾ ਤੋੜੇ ਮਾਣਾ, ਆਪ ਆਪਣਾ ਤੇਜ ਵਧਾਇੰਦਾ। ਪੰਚਮ ਕਰੇ ਪੰਚ ਹਦੀਸਾ, ਆਪਣਾ ਆਪ ਉਪਾਇੰਦਾ। ਬੀਸ ਬੀਸਾ ਸ੍ਰਿਸ਼ਟ ਸਬਾਈ ਜਾਏ ਪੀਸ, ਨਾ ਕੋਈ ਕਿਸੇ ਛੁਡਾਇੰਦਾ। ਨਾ ਕੋਈ ਗ੍ਰੰਥੀ ਪੰਥੀ ਮੁੱਲਾ ਮਸੀਤ, ਪੰਡਤ ਪਾਂਧਾ ਨਾ ਕੋਈ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਚੌਦਾਂ ਪਹਿਲੀ ਚੇਤਰ ਦੇਸ਼ ਪਰਦੇਸ਼ਾ ਸਾਚਾ ਲੇਖ ਲਿਖਾਇੰਦਾ। ਲੇਖ ਲਿਖਾਵਣਹਾਰਾ, ਸਤਿ ਪੁਰਖ ਨਿਰੰਜਣ ਦਾਤਾ। ਆਦਿ ਅੰਤ ਹਰਿ ਪੇਖਣਹਾਰਾ, ਜੁਗਾ ਜੁਗੰਤ ਗਿਆਤਾ। ਰੈਣ ਅੰਧੇਰੀ ਮੇਟਣਹਾਰਾ, ਮੇਟ ਮਿਟਾਏ ਜ਼ਾਤ ਪਾਤਾ। ਸਤਿਜੁਗ ਸਾਚਾ  ਆਪ ਚੜ੍ਹਾਇੰਦਾ। ਮੇਟਣਹਾਰਾ ਅੰਧੇਰੀ ਰਾਤਾ, ਦੋ ਜਹਾਨੀ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸ੍ਰਿਸ਼ਟ ਸਬਾਈ ਖੇਲ ਖਿਲਾਇੰਦਾ। ਕੋਈ ਨਾ ਪਾਵੇ ਕਿਸੇ ਸਾਰਾ, ਭੇਵ ਅਭੇਦਾ ਭੇਵ ਛੁਪਾਇੰਦਾ। ਪਹਿਲੀ ਚੇਤਰ ਪੰਚਮ ਜੇਠ ਕਰ ਅਕਾਰਾ, ਸ੍ਰਿਸ਼ਟ ਸਬਾਈ ਆਪ ਮਿਲਾਇੰਦਾ। ਖੇਲੇ ਖੇਲ ਅਪਰ ਅਪਾਰਾ, ਜੋਧਾ ਸੂਰ ਬਲੀ ਬਲਕਾਰਾ, ਆਪਣੀ ਬਣਤ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਅਨਹਦ ਨਾਦ ਏਕ ਵਜਾਇੰਦਾ। ਹਰਿ ਮੰਦਰ ਅੰਦਰ ਪਾਵੇ ਸਾਰੇ, ਆਪੇ ਵੇਖੇ ਚਾਰ ਦਵਾਰੇ, ਗੁਰੂ ਗ੍ਰੰਥ ਤੇਰਾ ਸਾਚਾ ਪੰਥ, ਕਵਣ ਕੂਟੇ ਵੇਖੇ ਜੂਠੇ ਝੂਠੇ ਫਿਰਨ ਖਾਲੀ ਹੱਥ, ਆਪੇ ਵੇਖੇ ਖੇਲ ਸਮਰਥ, ਭੇਵ ਅਭੇਦਾ ਹਰਿ ਭਗਵੰਤਾ ਭਗਤਨ ਰੂਪ ਸਮਾਇਆ। ਲਿਖ ਲਿਖ ਥੱਕੇ ਚਾਰੇ ਵੇਦਾ, ਅੰਤਮ ਵੇਲਾ ਆਇਆ। ਪੁਰਾਨ ਕੁਰਾਨ ਮਿਟੇ ਕਿਤੇਬਾਂ, ਵੇਦ ਸ਼ਾਸਤਰ ਰਹਿਣ ਨਾ ਪਾਇਆ। ਰਸਨਾ ਕੋਈ ਨਾ ਗਾਵੇ ਜਿਹਵਾ, ਅੱਲਾ ਹੂ ਹੂ ਮੇਟ ਮਿਟਾਇਆ। ਕੌਸਤਕ ਮਣੀਆਂ ਲਾਵੇ ਥੇਵਾ, ਗੁਰਮੁਖਾਂ ਰਿਹਾ ਜਣਾਇਆ। ਅੰਮ੍ਰਿਤ ਆਤਮ ਸਾਚਾ ਮੇਵਾ, ਸੋ ਪੁਰਖ ਨਿਰੰਜਣ ਆਇਆ। ਜੋ ਜਨ ਕਰੇ ਸਾਚੀ ਸੇਵਾ, ਹੰ ਹੰਗਤਾ ਦਏ ਮਿਟਾਇਆ। ਆਪੇ ਹੋਏ ਵਡ ਦੇਵੀ ਦੇਵਾ, ਦੇਵਤ ਸੁਰ ਰਿਹਾ ਧਿਆਇਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਆਪ ਆਪਣੀ ਜੋਤ ਧਰ, ਬ੍ਰਹਿਮੰਡ ਰਿਹਾ ਉਲਟਾਇਆ। ਬ੍ਰਹਿਮੰਡਾਂ ਹਰਿ ਖੋਜ ਖੁਜੰਤਾ, ਖੋਜਣਹਾਰ ਨਿਰੰਜਣਾ। ਬ੍ਰਹਮਾ ਸ਼ਿਵ ਮੇਟ ਮਿਟੰਤਾ, ਗੁਰਮੁਖ ਸਾਚੇ ਪਾਏ ਨੇਤਰ ਅੰਜਨਾ। ਕਰੇ ਖੇਲ ਹਰਿ ਜੁਗਾ ਜੁਗੰਤਾ, ਆਪੇ ਘੜਿਆ ਆਪੇ ਭੰਨਣਾ। ਆਪ ਬਣਾਏ ਆਪਣੀ ਬਣਤਾ, ਆਪਣਾ ਆਪ ਆਪੇ ਮੰਨਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਨੇਹੜਾ ਚਾਰ ਕੁੰਟ ਦਹਿ ਦਿਸ਼ਾ ਸ਼ਬਦ ਸਰੂਪੀ ਏਕਾ ਲੱਗਣਾ। ਸ਼ਬਦ ਸਰੂਪੀ ਜਗਤ ਸੰਦੇਸ਼, ਪ੍ਰਭ ਸਾਚਾ ਰਿਹਾ ਸੁਣਾਈਆ। ਅੰਤਮ ਮਿਟੇ ਸ਼ਿਵ ਸ਼ੰਕਰ ਗਣੇਸ਼, ਗਣਪਤ ਪੂਜਾ ਰਹਿਣ ਨਾ ਪਾਈਆ। ਪਰਗਟ ਹੋਏ ਦਸ ਦਸਮੇਸ਼, ਅਕਾਲ ਅਕਾਲਾ ਰਿਹਾ ਜਗਾਈਆ। ਆਪੇ ਜਾਣੇ ਆਪਣਾ ਵੇਸ, ਨਰ ਨਰੇਸ਼ ਆਪ ਅਖਵਾਈਆ। ਆਪੇ ਹੋਏ ਧਾਰੀ ਕੇਸ, ਆਪੇ ਮੂੰਡ ਮੁੰਡਾਈਆ। ਲੱਖ ਚੁਰਾਸੀ ਰਿਹਾ ਵੇਖ, ਆਪਣਾ ਬੈਠਾ ਮੁਖ ਛੁਪਾਈਆ। ਰਾਜ ਰਾਜਾਨਾਂ ਦਰ ਦਰਬਾਨਾਂ ਸ਼ਾਹ ਸੁਲਤਾਨਾਂ ਕੋਈ ਨਾ ਚਲੇ ਪੇਸ਼, ਪ੍ਰਭ ਸਾਚੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਕਲ ਵਰਤਾਈਆ। ਆਪਣੀ ਕਲ ਆਪ ਵਰਤਾਏ, ਕਲਜੁਗ ਅੰਤਮ ਵਾਰਿਆ। ਵਲ ਛਲ ਕਰ ਸ੍ਰਿਸ਼ਟ ਭੁਲਾਏ, ਹਰਿ ਦਾਤਾ ਵਡ ਸੰਸਾਰਿਆ। ਨਿਹਚਲ ਧਾਮ ਅਟੱਲ ਇਕ ਸੁਹਾਏ, ਗੁਰ ਗੋਬਿੰਦਾ ਲਏ ਅਵਤਾਰਿਆ। ਸੰਬਲ ਨਗਰੀ ਨਾਉਂ ਰਖਾਏ, ਸਾਢੇ ਤਿੰਨ ਹੱਥ ਚਾਰ ਦਵਾਰਿਆ। ਸ਼ਬਦ ਸਿੰਘਾਸਣ ਏਕਾ ਡਾਹੇ, ਨਿਰਮਲ ਜੋਤ ਕਰੇ ਉਜਿਆਰਿਆ। ਨੌ ਦਵਾਰੇ ਜਗਤ ਵਖਾਏ, ਦਸਵੇਂ ਆਪ ਉਪਾ ਰਿਹਾ। ਭੇਵ ਅਭੇਦਾ ਭੇਵ ਛੁਪਾਏ, ਜੋਧਾ ਸੂਰ ਬਲੀ ਬਲਕਾਰਿਆ। ਸਾਚੇ ਘੋੜੇ ਤੰਗ ਕਸਾਏ, ਹਰਿ ਨੀਲਾ ਨਾਉਂ ਅਪਾਰਿਆ। ਸ਼ਬਦ ਖੰਡਾ ਹੱਥ ਉਠਾਏ, ਤਿੱਖੀ ਰੱਖੇ ਧਾਰਿਆ। ਧਾਰ ਬਾਰ ਅਨਡਿਠਾ ਸ਼ਬਦ ਰਿਹਾ ਅਲਾਏ, ਲੱਖ ਚੁਰਾਸੀ ਕਰੇ ਖ਼ਬਰਦਾਰਿਆ। ਮਿੱਠਾ ਅੰਮ੍ਰਿਤ ਇਕ ਰਿਹਾ ਪਿਆਏ, ਰਸਨਾ ਨਾਉਂ ਨਿਰੰਕਾਰਿਆ। ਲੱਖ ਚੁਰਾਸੀ ਧਾਮ ਬਣਾਏ, ਸੋਹੰ ਬਾਜ਼ ਮਾਰੇ ਉਡਾਰਿਆ। ਨੀਲੀ ਛੱਤੋਂ ਬਾਹਰ ਆਏ, ਨੀਲੇ ਬਸਤਰ ਪਹਿਨ ਵੇਸ ਅਪਾਰਿਆ। ਰਸਨਾ ਕਿਸੇ ਨਾ ਸਕੇ ਕਹਿਣ, ਘਰ ਘਰ ਬੈਠੇ ਕਰਨ ਵਿਚਾਰਿਆ। ਆਪ ਵਹਾਏ ਵਹਿੰਦੇ ਵਹਿਣ, ਜੁਗ ਜੁਗ ਖੇਲ ਨਿਆਰਿਆ। ਗੁਰਮੁਖ ਭਾਣਾ ਸਿਰ ਤੇ ਸਹਿਣ, ਏਕਾ ਚਰਨ ਓਟ ਰਖਾ ਲਿਆ। ਕਲਜੁਗ ਮਾਇਆ ਮਮਤਾ ਵਹਿਣ, ਉਚੇ ਮੰਦਰ ਹੋਣ ਢੇਰਿਆ। ਚਾਰ ਵਰਨਾਂ ਲਾੜੀ ਮੌਤ ਖਾਏ ਡੈਣ, ਨਾਤਾ ਤੁੱਟੇ ਸਾਕ ਸੱਜਣ ਸੈਣ, ਮਾਤ ਪਿਤ ਨਾ ਕੋਇ ਸਹਾਰਿਆ। ਨੇਤਰ ਰੋ ਰੋ ਪਾਇਣ ਵੈਣ, ਕਲਜੁਗ ਮਾਇਆ ਤਨ ਝੂਠਾ ਗਹਿਣ, ਅੰਤਮ ਵੇਲੇ ਹੋਏ ਖੁਆਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਰੇ ਖੇਲ ਵਡ ਸੰਸਾਰਿਆ। ਸਾਢੇ ਤਿੰਨ ਹੱਥ ਗੋਬਿੰਦ ਕਾਇਆ ਸਚ ਗਰਾਂ, ਹਰਿ ਸਾਚਾ ਆਪ ਵਸਾਇੰਦਾ। ਨਾ ਕੋਈ ਪਿਤਾ ਨਾ ਕੋਈ ਮਾਂ, ਭੈਣ ਭਰਾ ਨਾ ਕੋਇ ਦਿਸਾਇੰਦਾ। ਪੂਤ ਸਪੂਤਾ ਆਪੇ ਜਾਣੇ ਆਪਣਾ ਨਾਂ, ਆਪ ਆਪਣੀ ਬਣਤ ਬਣਾਇੰਦਾ। ਕਿਸੇ ਨਾ ਮਾਣੇ ਠੰਢੀ ਛਾਂ, ਸਿਰ ਆਪਣੇ ਆਪਣਾ ਹੱਥ ਟਿਕਾਇੰਦਾ। ਪਾਰਬ੍ਰਹਮ ਗੁਰ ਏਕਾ ਥਾਂ, ਏਕਾ ਧਾਮ ਸੁਹਾਇੰਦਾ। ਗੁਰਮੁਖ ਜਾਨਣ ਗੋਬਿੰਦ ਨਾਂ, ਗੋਬਿੰਦ ਰੂਪ ਸ਼ਾਹੋ ਭੂਪ ਅੰਧ ਕੂਪ ਆਪਣਾ ਆਸਣ ਇਕ ਵਿਛਾਇੰਦਾ। ਵੇਖ ਵਖਾਣੇ ਚਾਰੇ ਕੂਟ, ਉਚੇ ਟਿੱਲੇ ਸ਼ਬਦ ਮਹੱਲੇ ਆਪੇ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਦਿਸਾਏ ਸਾਚਾ ਘਰ, ਸਾਚਾ ਧਾਮ ਸੁਹਾਇੰਦਾ। ਗੁਰ ਗੋਬਿੰਦੇ ਮੰਗੀ ਮੰਗ, ਵੇਖੇ ਵਿਚ ਨੰਦੇੜਿਆ। ਸ਼ਬਦ ਸਰੂਪੀ ਚਾੜ੍ਹੇ ਰੰਗ, ਕਰੇ ਹੱਕ ਨਿਬੇੜਿਆ। ਆਪ ਆਪਣੀ ਗੋਦ ਬਿਠਾਏ ਸ਼ਬਦ ਰੰਗੀਲੇ ਸਚ ਪਲੰਘ, ਇਕ ਵਸਾਇਆ ਸਾਚਾ ਖੇੜਿਆ। ਗੋਦਾਵਰੀ ਧਾਰਾ ਚਰਨ ਧੂੜ ਮੰਗੇ ਗੰਗ, ਜਨ ਭਗਤਾਂ ਬੰਨ੍ਹੇ ਬੇੜਿਆ। ਪ੍ਰਭ ਹੋਏ ਸਹਾਈ ਅੰਗ ਸੰਗ, ਅੰਤਮ ਮੇਟੇ ਕਲਜੁਗ ਝੇੜਿਆ। ਇਕ ਵਜਾਏ ਸਾਚਾ ਮਰਦੰਗ, ਆਪਣਾ ਗੇੜ ਆਪੇ ਗੇੜਿਆ। ਚਰਨ ਲਗਾਏ ਰਾਓ ਰੰਕ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਆਪ ਜਗਾਏ ਆਪਣੇ ਵਿਹੜਿਆ। ਸ਼ਾਹ ਬਹਾਦਰ ਮੇਲ ਮਿਲਾਨਾ, ਕਿਲ੍ਹਾ ਲਾਲ ਹਰਿ ਆਪ ਸੁਹਾਨਾ, ਆਪੇ ਬੰਨੇ ਬੇੜਿਆ। ਪੰਚਮ ਮੁਖੀ ਸਿਰ ਤਾਜ ਸੁਹਾਨਾ। ਪੰਚਾਂ ਪਿਆਰਿਆ ਮਾਣ ਦਵਾਣਾ। ਨੌ ਖੰਡ ਪ੍ਰਿਥਮੀ ਇਕ ਗਿਆਨਾ। ਸੱਤਾਂ ਦੀਪਾਂ ਚਰਨ ਧਿਆਨਾ। ਏਕਾ ਰਾਜ ਏਕਾ ਬਾਜ ਏਕਾ ਸਾਜ ਪਰਗਟ ਜੋਤ ਦੇਸ ਮਾਝ, ਸਾਚਾ ਲੇਖ ਲਿਖਾਨਾ। ਸੰਬਲ ਨਗਰ ਸਤਿ ਸਤਿਵਾਦ, ਗੁਰ ਗੋਬਿੰਦੇ ਡੇਰਾ ਲਾਇਆ। ਮਿਟ ਨਾ ਜਾਏ ਆਦਿ ਜੁਗਾਦਿ, ਹਰਿ ਸਾਚੇ ਆਪ ਬਣਾਇਆ। ਸਾਚਾ ਮੇਲਾ ਮਾਧਵ ਮਾਧ, ਵਿਛੜ ਕਦੇ ਨਾ ਜਾਇਆ। ਭੇਵ ਨਾ ਜਾਣੇ ਸੰਤ ਸਾਧ, ਕਲਜੁਗ ਕਾਇਆ ਕਾਗ ਰਹੀ ਕੁਰਲਾਇਆ। ਗੁਰਮੁਖ ਵਿਰਲਾ ਰਸਨਾ ਰਿਹਾ ਅਰਾਧ, ਮਾਇਆ ਮਮਤਾ ਤ੍ਰਿਸ਼ਨਾ ਮੋਹ ਜਗਤ ਵਿਕਾਰਾ ਮਨੋ ਤਜਾਇਆ। ਧੁਰਦਰਗਾਹੀ ਏਕਾ ਦੇਵੇ ਸਾਚੀ ਦਾਦ, ਕਲਜੁਗ ਅੰਤਮ ਆਪ ਲਿਆਇਆ। ਆਪ ਵਰਤਾਏ ਵਿਚ ਬ੍ਰਹਿਮਾਦ, ਸਤਿਜੁਗ ਸਾਚੀ ਵੰਡ ਵੰਡਾਇਆ। ਸਤਿਜੁਗ ਸਾਚਾ ਗਿਆ ਜਾਗ, ਪ੍ਰਭ ਸਾਚੇ ਆਪ ਜਗਾਇਆ। ਚਰਨ ਕਵਲ ਪ੍ਰਭ ਜਾਏ ਲਾਗ, ਦੁਰਮਤ ਮੈਲ ਆਪ ਧਵਾਇਆ। ਆਪੇ ਮੇਟੇ ਤ੍ਰਿਸ਼ਨਾ ਆਗ, ਸਤਿ ਸੰਤੋਖ ਵਸਾਇਆ। ਨਿਰਮਲ ਜੋਤੀ ਜਗੇ ਚਿਰਾਗ, ਅੰਧ ਅੰਧੇਰ ਮਿਟਾਇਆ। ਨੇੜ ਨਾ ਆਏ ਵਾਦ ਵਿਵਾਦ, ਪ੍ਰਭ ਆਪਣੀ ਦਇਆ ਕਮਾਇਆ। ਦਸਮ ਦਵਾਰੀ ਏਕਾ ਮਾਰ ਆਵਾਜ਼, ਬਜਰ ਕਪਾਟੀ ਕੁੰਡਾ ਲਾਹਿਆ। ਸ਼ਬਦ ਸੁਣਾਏ, ਅਨਹਦ ਰਾਗ ਇਕ ਵਜਾਏ, ਦਿਸ ਕਿਸੇ ਨਾ ਆਇਆ। ਸ਼ਬਦ ਸਿੰਘਾਸਣ ਇਕ ਵਿਛਾਏ, ਜੋਤੀ ਆਸਣ ਲਾਇਆ। ਸੁਰਤੀ ਸੁਰਤ ਮੇਲ ਮਿਲਾਏ, ਮੇਲਣਹਾਰ ਆਪ ਰਘੁਰਾਇਆ। ਗੁਰ ਗੋਬਿੰਦੇ ਦਇਆ ਕਮਾਏ, ਗੋਬਿੰਦ ਰੂਪ ਸਮਾਇਆ। ਜੋਤੀ ਜੋਤ ਸਰੂਪ ਹਰਿ, ਸਾਚਾ ਧਾਮ ਸੰਬਲ ਨਗਰ ਇਕ ਸੁਹਾਇਆ। ਨਾਮ ਸਿੰਘਾਸਣ ਸਚ ਮਹੱਲਾ, ਗੋਬਿੰਦ ਡੇਰਾ ਲਾਇਆ। ਹੋਏ ਸਹਾਈ ਸਭਨੀ ਥਾਂ, ਜੋਤੀ ਜੋੜੇ ਮੇਲ ਮਿਲਾਇਆ। ਗੋਬਿੰਦ ਡੱਲਾ ਮੇਲ ਮਿਲਾ, ਇੱਕੀ ਜੇਠ ਦਏ ਰੁੱਤ ਸੁਹਾਇਆ। ਮਨਮੁਖ ਜੀਵਾਂ ਦਰ ਦੁਰਕਾ, ਦਰਗਾਹ ਦਏ ਸਜ਼ਾਇਆ। ਗੁਰਮੁਖ ਸਾਚੇ ਲਏ ਜਗਾ, ਆਪਣੀ ਦਇਆ ਕਮਾਇਆ। ਜੋਤ ਨਿਰੰਜਣ ਤੇਲ ਚੜ੍ਹਾ, ਸਾਚਾ ਸਗਨ ਮਨਾਇਆ। ਅਨਹਦ ਤਾਲ ਦਏ ਵਜਾ, ਵਾਜਾ ਪਵਣ ਵਜਾਇਆ। ਦਸਮ ਦਵਾਰੀ ਦਰਸ ਦਿਖਾ, ਏਕਾ ਦੂਜਾ ਭੇਵ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਸਿੰਘਾਸਣ ਡੇਰਾ ਲਾਇਆ। ਗੋਬਿੰਦ ਤੇਰਾ ਸਾਚਾ ਰਾਹ, ਪ੍ਰਭ ਆਪੇ ਆਪ ਚਲਾਇੰਦਾ। ਧਰਮ ਰਾਏ ਉਠਾਏ ਫੜ ਬਾਂਹ, ਸਾਚੀ ਸੇਵਾ ਲਾਇੰਦਾ। ਕਿਸੇ ਨਾ ਦਿਸੇ ਪਿਤਾ ਮਾਂ, ਵੇਲੇ ਅੰਤ ਅੰਤਮ ਘਰ ਘਰ ਉਡਣੇ ਕਾਂ, ਹਰਿ ਕਾਗੀ ਕਾਗ ਉਡਾਇੰਦਾ। ਗੁਰਮੁਖ ਵਿਰਲਾ ਮਾਣੇ ਠੰਢੀ ਛਾਂ, ਪ੍ਰਭ ਚਰਨ ਓਟ ਰਖਾਇੰਦਾ। ਆਪੇ ਪਕੜਨਹਾਰਾ ਬਾਂਹ, ਆਪ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਤੇਰਾ ਵੇਖੇ ਘਰ, ਕਵਣ ਦਵਾਰਾ ਬੰਕ ਸੁਹਾਇੰਦਾ। ਗੋਬਿੰਦ ਕਾਇਆ ਸਚ ਮਹੱਲ ਹੈ, ਸਚ ਸੁੱਚ ਸਮਾਏ। ਊਚੋ ਊਚ ਪਰਬਲ ਹੈ, ਨੀਚੋ ਨੀਚ ਸਮਾਏ। ਏਕਾ ਵੇਖੇ ਆਪ ਅਖੱਲ ਹੈ, ਦਿਸ ਕਿਸੇ ਨਾ ਆਏ। ਆਪੇ ਡੂੰਘੀ ਡੱਲ ਹੈ, ਜੋਤ ਪਰਕਾਸ਼ ਅਬਿਨਾਸ਼ ਆਪ ਕਰਾਏ। ਆਪ ਰੱਖਣਹਾਰਾ ਵਾਸ ਹੈ, ਵਾਸ ਨਿਵਾਸਾ ਆਪ ਹੋ ਜਾਏ। ਆਪੇ ਭਗਤਾਂ ਦਾਸੀ ਦਾਸ ਹੈ, ਗੋਬਿੰਦ ਸੇਵਾ ਰਿਹਾ ਕਮਾਏ। ਆਪੇ ਕਰੇ ਘਨਕਪੁਰ ਵਾਸ ਹੈ, ਸੰਬਲ ਨਗਰੀ ਧਾਮ ਸੁਹਾਏ। ਨੀਲੇ ਘੋੜੇ ਫੜੇ ਰਾਸ ਹੈ, ਸ਼ਬਦ ਬਾਜ ਹੱਥ ਟਿਕਾਏ। ਗੁਰਮੁਖਾਂ ਮਾਨਸ ਜਨਮ ਕਰਾਏ ਰਾਸ ਹੈ, ਅੰਦਰ ਮੰਦਰ ਆਵਾਜ ਲਗਾਏ। ਵੇਖ ਵਖਾਣੇ ਪ੍ਰਿਥਮੀ ਆਕਾਸ਼ ਹੈ, ਆਕਾਸ਼ ਅਕਾਸ਼ਾਂ ਉਪਰ ਡੇਰਾ ਲਾਏ। ਲੱਖ ਚੁਰਾਸੀ ਅੰਤਮ ਹੋਣੀ ਨਾਸ ਹੈ, ਕਲਜੁਗ ਵੇਲਾ ਅੰਤਮ ਆਏ। ਗੁਰਮੁਖ ਵਿਰਲੇ ਲੇਖੇ ਲੱਗਣ ਸਵਾਸ ਹੈ, ਜੋ ਰਸਨਾ ਹਰਿ ਗੁਣ ਗਾਏ। ਅੰਤਮ ਲਹਿਣਾ ਦੇਣਾ ਚੁੱਕਣਾ ਮਦਿਰਾ ਮਾਸ ਹੈ, ਪ੍ਰਭ ਕਲਜੁਗ ਝੋਲੀ ਪਾਏ। ਜੂਠ ਝੂਠ ਹੋਣਾ ਨਾਸ ਹੈ, ਹਰਿ ਸਾਚਾ ਦਏ ਸਜ਼ਾਏ। ਹਰਿਜਨ ਤੇਰਾ ਆਪ ਬੰਧਾਏ ਚਰਨ ਕਵਲ ਧਰਵਾਸ ਹੈ, ਗੋਬਿੰਦ ਗੋਬਿੰਦ ਰਾਏ। ਨਿਜ ਆਤਮ ਰੱਖੇ ਵਾਸ ਹੈ, ਨਿਜ ਘਰ ਡੇਰਾ ਲਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸ੍ਰਿਸ਼ਟ ਸਬਾਈ ਤੇਰਾ ਲੇਖ, ਜੋਤੀ ਜਾਮਾ ਧਰ ਧਰ ਭੇਖ, ਕਲਜੁਗ ਕਰਮਾਂ ਅੰਤਮ ਵੇਖ, ਲੇਖਾ ਆਪਣੇ ਹੱਥ ਰਖਾਇਆ। ਲੇਖਾ ਆਪਣੇ ਹੱਥ ਰਖਾਇਆ, ਪ੍ਰਭ ਆਪਣਾ ਆਪ ਲਿਖਾਰਾ। ਸਮਰਥ ਕਲਾ ਹਰਿ ਕਲ ਵਰਤਾਇਆ, ਲੋਕਮਾਤ ਕਲਜੁਗ ਤੇਰੀ ਅੰਤਮ ਵਾਰਾ। ਲੱਖ ਚੁਰਾਸੀ ਸੱਥ ਵਿਛਾਇਆ, ਚਾਰੋਂ ਕੁੰਟ ਹਾਹਾਕਾਰਾ। ਸੋਹੰ ਸਾਚਾ ਰਥ ਚਲਾਇਆ, ਨਾਨਕ ਗੁਰ ਰਸਨਾ ਗਾਇਆ, ਗੋਬਿੰਦ ਰੂਪ ਹਰਿ ਸਮਾਇਆ, ਪਰਗਟ ਜੋਤ ਨਰ ਨਿਰੰਕਾਰਾ। ਮਹਿੰਮਾ ਅਕੱਥ ਇਕ ਰਖਾਇਆ, ਮਥ ਵਖਾਇਆ, ਚਾਰ ਵਰਨਾਂ ਏਕਾ ਸਰਨਾ ਦੇਵੇ ਮਾਤ ਸੱਚਾ ਸਿਕਦਾਰਾ। ਸਾਢੇ ਤਿੰਨ ਹੱਥ ਵਕਤ ਚੁਕਾਇਆ, ਸਗਲ ਵਸੂਰੇ ਜਾਇਣ ਲੱਥ, ਜਿਸ ਜਨ ਦਰ ਦਵਾਰੇ ਦਰਸ਼ਨ ਪਾਇਆ। ਆਵਣ ਜਾਵਣ ਪਤਤ ਪਾਵਨ, ਪ੍ਰਭ ਦੇਵੇ ਫੰਦ ਕਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦਾ ਵੇਖੇ ਘਰ, ਘਰ ਮੰਦਰ ਇਕ ਸੁਹਾਇਆ। ਗੋਬਿੰਦ ਤੇਰਾ ਸਾਚਾ ਮੰਦਰ, ਹਰਿ ਸਾਚੇ ਆਪ ਉਸਾਰਿਆ। ਆਪੇ ਵਸਿਆ ਹਰਿ ਜੂ ਅੰਦਰ, ਆਪਣੀ ਜੋਤ ਜਗਾ ਰਿਹਾ। ਹੋਇਆ ਪਰਕਾਸ਼ ਡੂੰਘੀ ਕੰਦਰ, ਸੰਞ ਸਵੇਰਾ ਏਕਾ ਰੰਗ ਰੰਗਾਇਆ। ਵੇਖੇ ਖੇਲ ਪਰਮਾਨੰਦਨ, ਚੰਦ ਸੂਰਜ ਕੋਇ ਨਾ ਆਪ ਚੜ੍ਹਾਇਆ। ਇਕ ਸੁਣਾਏ ਸੁਹਾਗੀ ਛੰਦਨ, ਜੋਤੀ ਸੁਤ ਉਪਾਇਆ। ਬ੍ਰਹਿਮੰਡ ਖੰਡ ਜੇਰਜ ਅੰਡਨ, ਉਤਭੁਜ ਸੇਤਜ ਪਾਏ ਬੰਧਨ, ਨਾ ਕੋਈ ਬੰਧ ਤੁੜਾਇਆ। ਪੁਰਖ ਅਬਿਨਾਸ਼ੀ ਰੂਪ ਵਟਾਏ ਫਾਂਦਕੀ ਫੰਦਨ, ਤ੍ਰੈਗੁਣ ਮਾਇਆ ਤੇਰਾ ਜਾਲ, ਆਪਣੇ ਆਪ ਲਏ ਬੰਧਾਇਆ। ਘੇਰ ਲਿਆਏ ਕਾਲ ਮਹਾਂਕਾਲ, ਭਾਰਤ ਖੰਡ ਪਾਏ ਵੰਡ, ਵਰਭੰਡ ਰਾਹ ਤਕਾਇਆ। ਇਕ ਚਲਾਏ ਚੰਡ ਪਰਚੰਡ, ਵੱਢਣਹਾਰਾ ਝੂਠੀ ਕੰਡ, ਰਾਜ ਰਾਜਾਨਾਂ ਨੰਗੀ ਕੰਡ, ਸੰਗੀ ਸਾਥੀ ਹਰਿ ਰਘੁਨਾਥੀ ਦਿਸ ਕਿਸੇ ਨਾ ਆਇਆ। ਗੁਰਮੁਖ ਵਿਰਲੇ ਆਤਮ ਚਿੰਦ ਜਗਤ ਲਾਥੀ, ਗੁਰ ਗੋਬਿੰਦੇ ਵਡ ਮਰਗਿੰਦੇ ਦਰਸ਼ਨ ਪਾਇਆ। ਸਾਚਾ ਦਰਸ਼ਨ ਹਰਿ ਦਵਾਰ, ਗੋਬਿੰਦ ਗੋਬਿੰਦ ਪਾਇਆ। ਮੰਗੇ ਮੰਗ ਬਣ ਭਿਖਾਰ, ਅੱਗੇ ਪੱਲਾ ਡਾਹਿਆ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਏਕਾ ਚੁਲੂ ਅੰਮ੍ਰਿਤ ਜਾਮ ਪਿਆਇਆ। ਵਰਤੇ ਵਰਤਾਵੇ ਵਿਚ ਸੰਸਾਰ, ਉਚ ਪਹਾੜੀ ਉਚੇ ਟਿੱਲੇ ਕੁਲੂ ਡੇਰਾ ਲਾਇਆ। ਆਪੇ ਹੋਏ ਪਿੱਛੇ ਅਗਾੜੀ, ਵੇਖੇ ਜੰਗਲ ਜੂਹ ਪਹਾੜੀ, ਸਿੰਧ ਸਾਗਰਾਂ ਫੋਲ ਫੁਲਾਇਆ। ਕਲਜੁਗ ਤੇਰਾ ਮੇਲਾ ਅੰਤ ਦਿਵਸ ਸੁਹਾਏ ਸਤਾਰਾਂ ਹਾੜੀ, ਸਿਰ ਸੀਸ ਜਗਤ ਤਾਜ ਪ੍ਰਭ ਸਾਚਾ ਦੇਵੇ ਲਾਹਿਆ। ਕਰੇ ਖੇਲ ਦੇਸ ਮਾਝ, ਸਤਿਜੁਗ ਕਲਜੁਗ ਰਚਿਆ ਕਾਜ, ਭੇਖਾਧਾਰੀ ਹਰਿ ਨਿਰੰਕਾਰੀ ਖੇਲ ਅਪਾਰੀ ਆਪਣਾ ਭੇਖ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਤੇਰਾ ਕਾਇਆ ਘਰ, ਨਗਰ ਖੇੜਾ ਇਕ ਸੁਹਾਇਆ। ਨਗਰ ਖੇੜਾ ਸਚ ਦਵਾਰ, ਗੋਬਿੰਦ ਆਪ ਸੁਹਾਇੰਦਾ। ਜੋਤ ਸਰੂਪੀ ਕਰ ਅਕਾਰ, ਆਪਣਾ ਰੂਪ ਵਟਾਇੰਦਾ। ਖੰਡਾ ਪਕੜੇ ਤਿੱਖੀ ਧਾਰ, ਸਾਚੇ ਹੱਥ ਉਠਾਇੰਦਾ। ਪੰਚਾਂ ਕਰੇ ਖ਼ਬਰਦਾਰ, ਆਪਣੀ ਬਣਤ ਬਣਾਇੰਦਾ। ਪੰਜਾਂ ਸ਼ਸਤਰ ਤਨ ਸ਼ਿੰਗਾਰ, ਪੰਚਾਂ ਬਸਤਰ ਚੀਰ ਲਾਹਿੰਦਾ। ਪੰਚਾਂ ਮਾਰੇ ਡਾਹਢੀ ਮਾਰ, ਪੰਚਾਂ ਗੋਦ ਉਠਾਇੰਦਾ। ਪੰਚਾਂ ਕਰੇ ਕਲ ਖੁਆਰ, ਪੰਚ ਪੰਚਾਂ ਵਿਚ ਸਮਾਇੰਦਾ। ਪੰਚ ਰੋਵਣ ਹਾਹਾਕਾਰ, ਪੰਚਮ ਮੁਖ ਧਵਾਇੰਦਾ। ਪੰਚ ਕਰਾਏ ਜੈ ਜੈਕਾਰ, ਪੰਚਮ ਖ਼ਾਕ ਮਿਲਾਇੰਦਾ। ਪਰਗਟ ਹੋ ਵਿਚ ਸੰਸਾਰ, ਨੀਲਾ ਘੋੜਾ ਇਕ ਵਖਾਇੰਦਾ। ਨਾਮ ਕਟਾਰੀ ਤੇਜ ਕਟਾਰ, ਤਨ ਮਿਆਨੇ ਆਪ ਸਜਾਇੰਦਾ। ਹੌਲੀ ਹੌਲੀ ਖਿੱਚੀ ਆਏ ਬਾਹਰ, ਸੰਮਤ ਤੇਰਾਂ ਹੱਥ ਉਠਾਇੰਦਾ। ਸੰਮਤ ਚੌਦਾਂ ਆਏ ਅੱਧਵਿਚਕਾਰ, ਪ੍ਰਭ ਸਾਚਾ ਆਪ ਲਸ਼ਕਾਇੰਦਾ। ਗੁਰ ਗੋਬਿੰਦ ਹੋ ਤਿਆਰ, ਹਰਿ ਅੱਗੇ ਸੀਸ ਝੁਕਾਇੰਦਾ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਮੰਗੇ ਮੰਗ ਦਰ ਕੁਰਲਾਇੰਦਾ। ਦੇਵੇ ਦਰਸ ਹਰਿ ਸਰਕਾਰ, ਚਿੱਟਾ ਅਸਵ ਆਪ ਦੁੜਾਇੰਦਾ। ਮਾਤਲੋਕ ਹਰਿ ਪਾਵੇ ਸਾਰ, ਆਪ ਆਪਣਾ ਰੰਗ ਵਟਾਇੰਦਾ। ਦੋਹਾਂ ਮੇਲਾ ਇਕ ਦਵਾਰ, ਗੁਰ ਚੇਲਾ ਆਪ ਹੋ ਜਾਇੰਦਾ। ਕਾਇਆ ਮੰਦਰ ਬੰਕ ਦਵਾਰ, ਇਕ ਇਕੇਲਾ ਖੇਲ ਰਚਾਇੰਦਾ। ਸੱਜਣ ਸੁਹੇਲਾ ਸਰਬ ਸੰਸਾਰ, ਹਰ ਘਟ ਵੇਖ ਵਖਾਇੰਦਾ। ਜੋਤ ਨਿਰੰਜਣ ਚਾੜ੍ਹੇ ਤੇਲਾ, ਸਤਿਜੁਗ ਸਾਚੇ ਹਰਿ ਚੜ੍ਹਾਇੰਦਾ। ਕਲਜੁਗ ਤੇਰਾ ਅੰਤਮ ਵੇਲਾ, ਹਰਿ ਬੰਦ ਬੰਦ ਆਪ ਕਟਾਇੰਦਾ। ਅਚਰਜ ਖੇਲ ਪਾਰਬ੍ਰਹਮ ਕਲ ਖੇਲਾ, ਦਿਸ ਕਿਸੇ ਨਾ ਆਇੰਦਾ। ਧਰਮ ਰਾਏ ਦੀ ਭਰਦੇ ਜੇਲ੍ਹਾ, ਲਾੜੀ ਮੌਤ ਸੇਵਾ ਲਾਇੰਦਾ। ਚਿਤਰ ਗੁਪਤ ਹਰਿ ਸਚ ਸੁਹੇਲਾ, ਲਿਖਿਆ ਲੇਖ ਵਖਾਇੰਦਾ। ਅੰਮ੍ਰਿਤ ਫਲ ਨਾ ਦਿਸੇ ਕਿਸੇ ਕੇਲਾ, ਸਾਚਾ ਬੀਜ ਨਾ ਕੋਈ ਜਣਾਇੰਦਾ। ਆਪੇ ਵਸਿਆ ਸਦਾ ਨਵੇਲਾ, ਆਪਣੇ ਭਾਣੇ ਆਪ ਸਮਾਇੰਦਾ। ਪਾਰਬ੍ਰਹਮ ਅਬਿਨਾਸ਼ੀ ਅਲਬੇਲਾ, ਅਲ੍ਹਾ ਰਾਣੀ ਆਪ ਪਰਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਤੇਰਾ ਇਕ ਦਰ, ਦਰ ਦਵਾਰਾ ਆਪ ਸੁਹਾਇੰਦਾ। ਗੁਰ ਗੋਬਿੰਦ ਸਚ ਦਵਾਰ, ਘਰ ਸਾਚੇ ਵੱਜੇ ਵਧਾਈਆ। ਦਿਸ ਨਾ ਆਇਣ ਨੌ ਦਵਾਰ, ਦਸ ਦਸਵਾਂ ਦਸਵੇਂ ਡੇਰਾ ਲਾਈਆ। ਆਪੇ ਹੋਇਆ ਪਹਿਰੇਦਾਰ, ਆਪ ਆਪਣੀ ਸੇਵ ਕਮਾਈਆ। ਆਦਿ ਅੰਤਾ ਪਾਵੇ ਸਾਰ, ਸਚ ਸਮਗਰੀ ਇਕ ਵਖਾਈਆ। ਬੇਅੰਤ ਬੇਅੰਤ ਬੇਅੰਤ ਨਰ ਨਿਰੰਕਾਰ, ਇਕ ਅਕਾਰ ਜੋਤ ਕਰਾਈਆ। ਸਾਚੇ ਸੰਤਾਂ ਦਏ ਅਧਾਰ, ਸ਼ਬਦ ਸੁਰਤ ਮੇਲ ਮਿਲਾਈਆ। ਦਰ ਦਵਾਰੇ ਪਾਵੇ ਸਾਰ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਲੇਖ ਚੁਕਾਏ ਮੁਹੰਮਦੀ ਯਾਰ, ਚਾਰ ਯਾਰਾਂ ਸੰਗ ਰਲਾਈਆ। ਅੱਲਾ ਰਾਣੀ ਆਈ ਹਾਰ, ਬੈਠੇ ਮੁਖ ਛੁਪਾਈਆ। ਚਾਰ ਵਰਨਾ ਇਕ ਪਿਆਰ, ਸਾਚੀ ਰੀਤ ਬਤਾਈਆ। ਅੰਮ੍ਰਿਤ ਆਤਮ ਖੰਡੇ ਧਾਰ, ਬ੍ਰਹਿਮੰਡਾਂ ਆਪ ਪਿਆਈਆ। ਕਰੋੜ ਤੇਤੀਸਾ ਕਰੇ ਪਿਆਰ, ਕਲਜੁਗ ਅੰਤ ਰਹੇ ਬਿਲਲਾਈਆ। ਸਿੰਘ ਮਨਜੀਤਾ ਕਰ ਤਿਆਰ, ਕਲਸ ਕਟੋਰਾ ਕਾਇਆ ਦਏ ਭਰਾਈਆ। ਵੇਂਹਦਾ ਜਾਏ ਵਾਰੋ ਵਾਰ, ਸ਼ਬਦ ਸੁਨੇਹੜਾ ਰਿਹਾ ਸੁਣਾਈਆ। ਪਰਗਟ ਹੋਏ ਨਰ ਨਿਰੰਕਾਰ, ਨਿਹਕਲੰਕਾ ਜੋਤ ਜਗਾਈਆ। ਲਹਿਣਾ ਦੇਣਾ ਰਿਹਾ ਕਰਜ਼ ਉਤਾਰ, ਜੁਗ ਜੁਗ ਵਡ ਵਡਿਆਈਆ। ਭਾਣਾ ਸਹਿਣਾ ਸਿਰ ਦਾਤਾਰ, ਦੋਏ ਜੋੜ ਭੁੱਲ ਬਖ਼ਸ਼ਾਈਆ। ਬੀਸ ਬੀਸਾ ਰਹਿਣਾ ਖ਼ਬਰਦਾਰ, ਲੋਕਮਾਤ ਜਨਮ ਦਵਾਈਆ। ਸਾਚਾ ਗਹਿਣਾ ਤਨ ਸ਼ਿੰਗਾਰ, ਸੋਹੰ ਤਨ ਪਹਿਨਾਈਆ। ਆਪੇ ਵੇਖੇ ਵਾਰੋ ਵਾਰ, ਵੇਖਣਹਾਰ ਆਪ ਰਘੁਰਾਈਆ। ਜਗਤ ਜਗਦੀਸ਼ੇ ਕਰ ਪਿਆਰ, ਹਰਿ ਸਾਚਾ ਧਾਮ ਸੁਹਾਈਆ। ਸ਼ਿਵ ਸ਼ੰਕਰ ਵੇਖੇ ਤੇਰੀ ਧਾਰ, ਏਕਾ ਰੰਗ ਰੰਗਾਈਆ। ਰਾਗ ਨਾਦ ਅਪਰ ਅਪਾਰ, ਧੁਰ ਦਮਾਮੇ ਰਿਹਾ ਵਜਾਈਆ। ਸ਼ਬਦ ਅਨਾਦੀ ਹਰਿ ਕਰਤਾਰ, ਬ੍ਰਹਿਮਾਦੀ ਰਿਹਾ ਸੁਣਾਈਆ। ਆਦਿ ਜੁਗਾਦੀ ਸਾਚੀ ਕਾਰ, ਜੁਗ ਜੁਗ ਰਿਹਾ ਕਰਾਈਆ। ਗੁਰਮੁਖ ਕਰਾਏ ਸਾਚੀ ਸ਼ਾਦੀ, ਜੋਤ ਨਿਰੰਜਣ ਗੁਰ ਸ਼ਬਦੀ ਆਪ ਪਰਨਾਈਆ। ਮਿਲਿਆ ਮੇਲ ਬਾਣ ਧੁਰਾਂ ਦੀ, ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਰੂਪ ਵਟਾਈਆ। ਗੋਬਿੰਦ ਗੁਰ ਦੀਨ ਦਿਆਲ, ਦੀਨਾਂ ਬੰਧਪ ਅਖਵਾਇੰਦਾ। ਸ਼ਬਦ ਉਠਾਏ ਸਿੰਘ ਪਾਲ, ਬ੍ਰਹਮਾ ਵੇਖ ਵਖਾਇੰਦਾ। ਕਲਜੁਗ ਚਲੇ ਅਵੱਲੜੀ ਚਾਲ, ਭੇਵ ਕਿਸੇ ਨਾ ਆਇੰਦਾ। ਗੁਰਸਿਖ ਉਠਾਏ ਸਾਚਾ ਲਾਲ, ਸਾਚੇ ਧਾਮ ਸੁਹਾਇੰਦਾ। ਬ੍ਰਹਮਾ ਉਠ ਕਰੇ ਪਰਨਾਮ, ਦੂਰੋਂ ਸੀਸ ਨਿਵਾਇੰਦਾ। ਸੋਹੰ ਦੱਸੇ ਸਾਚਾ ਜਾਮ, ਗੁਰਸਿਖ ਸਾਚੇ ਪੱਲੇ ਬੰਨ੍ਹ ਲਿਆਇੰਦਾ। ਸਤਿਗੁਰ ਪੂਰਾ ਆਪੇ ਕਰੇ ਕਾਮ, ਜਿਸ ਸਿਰ ਹੱਥ ਟਿਕਾਇੰਦਾ। ਲੇਖੇ ਲਾਏ ਕਾਇਆ ਮਾਟੀ ਝੂਠਾ ਚਾਮ, ਚਰਨ ਚਰਨੋਧਕ ਅੰਤਮ ਜਾਮ ਪਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਧਾਮ ਸੁਹਾਇੰਦਾ। ਤੇਗ ਬਹਾਦਰ ਤੇਰਾ ਦਰ, ਪ੍ਰਭ ਸਾਚੇ ਆਪ ਖੁਲ੍ਹਾਇਆ। ਲੱਖ ਚੁਰਾਸੀ ਦਿਤਾ ਵਰ, ਬ੍ਰਹਮੇ ਮੂਲ ਚੁਕਾਇਆ। ਆਪਣੀ ਕਿਰਪਾ ਆਪੇ ਕਰ, ਕੰਤ ਕੰਤੂਹਲ ਮੇਲ ਮਿਲਾਇਆ। ਇਕ ਨੁਹਾਇਆ ਸਾਚੇ ਸਰ, ਏਕਾ ਰੰਗ ਰੰਗਾਇਆ। ਪੁਰੀ ਬੰਦ ਕਰਾਏ ਸਾਚਾ ਦਰ, ਦਰ ਦਰਵਾਜ਼ਾ ਦਿਸ ਕਿਸੇ ਨਾ ਆਇਆ। ਨਾ ਜਨਮੇ ਨਾ ਜਾਏ ਮਰ, ਗਰੀਬ ਨਿਵਾਜਾ ਸਾਚੀ ਸੇਵਾ ਸੇਵਕ ਰਿਹਾ ਕਮਾਇਆ। ਆਪ ਆਪਣਾ ਸਾਜਨ ਸਾਜਾ, ਕਵਲ ਨਾਭਾ ਫੁੱਲ ਖਿੜਾਇਆ। ਕਲਜੁਗ ਅੰਤਮ ਪਰਗਟ ਹੋਏ ਦੇਸ ਮਾਝਾ, ਗੋਬਿੰਦ ਰੂਪ ਵਟਾਇਆ। ਨੀਲਾ ਘੋੜਾ ਚਿੱਟਾ ਅਸਵ ਸੋਹੰ ਤਾਜਾ, ਸਾਚਾ ਬਾਜਾ ਨਾਮ ਉਡਾਇਆ। ਸੀਸ ਸੁਹਾਏ ਏਕਾ ਤਾਜਾ, ਤਖ਼ਤੋਂ ਲਾਹੇ ਰਾਜਨ ਰਾਜਾ, ਹਰਿ ਸਾਚੀ ਬਣਤ ਬਣਾਇਆ। ਭਗਤ ਜਨਾਂ ਹਰਿ ਮਾਰੇ ਆਵਾਜਾ, ਧੁਰਦਰਗਾਹੀ ਦੇਵੇ ਦਾਜਾ, ਸਾਚਾ ਪੱਲੇ ਨਾਮ ਬੰਧਾਇਆ। ਕਲਜੁਗ ਸਤਿਜੁਗ ਰਚਿਆ ਕਾਜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋਹੰ ਸਾਚਾ ਦੇਵੇ ਵਰ, ਚਾਰੋਂ ਕੁੰਟ ਜੈ ਜੈਕਾਰ ਕਰਾਇਆ। ਕਲਜੁਗ ਕਾਲਾ ਕੂੜ ਕੁੜਿਆਰਾ, ਰੋ ਰੋ ਧਾਂਹੀ ਮਾਰਦਾ। ਸੰਗ ਮੁਹੰਮਦ ਚਾਰ ਯਾਰਾ, ਅੰਤਮ ਆਇਆ ਪਾਸਾ ਹਾਰਦਾ। ਨਾ ਕੋਈ ਦਿਸੇ ਮੀਤ ਮੁਰਾਰਾ, ਨਾਤਾ ਤੁੱਟੇ ਕਾਮ ਕਰੋਧ ਲੋਭ ਮੋਹ ਹੰਕਾਰ ਦਾ। ਗੁਰ ਗੋਬਿੰਦਾ ਤੀਰ ਏਕਾ ਛੁੱਟੇ, ਬ੍ਰਹਿਮੰਡ ਖੰਡ ਵੰਗਾਰ ਦਾ। ਲੱਖ ਚੁਰਾਸੀ ਤੇਰੀ ਜੜ੍ਹ ਜੂਠੀ ਝੂਠੀ ਪੁੱਟੇ, ਸਤਿਜੁਗ ਤੇਰੇ ਲਾਏ ਸਾਚੇ ਬੂਟੇ, ਗੁਰਮੁਖ ਸਾਚੇ ਤਨ ਸ਼ਿੰਗਾਰ ਦਾ। ਸੋਹੰ ਸ਼ਬਦ ਦੇਵੇ ਸਾਚੇ ਝੂਟੇ, ਦੋ ਜਹਾਨਾਂ ਪਾਰ ਉਤਾਰਦਾ। ਹਰਿਜਨ ਲਾਹਾ ਗੁਰ ਚਰਨ ਲੂਟੇ, ਅੰਮ੍ਰਿਤ ਧਾਰ ਦੇਵੇ ਸਤਿ ਸਰੋਵਰ ਠੰਢੀ ਧਾਰ ਦਾ। ਆਪੇ ਗਾਏ ਰਸਨਾ ਜਿਹਵੇ, ਹਰਿ ਗੁਣ ਆਪੇ ਆਪ ਉਚਾਰਦਾ। ਕੌਸਤਕ ਮਣੀਆਂ ਲਾਏ ਥੇਵੇ, ਚੌਦਾਂ ਰਤਨਾਂ ਆਪ ਨਿਖਾਰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਵੇਖ ਘਰ, ਆਪ ਆਪਣਾ ਧਾਮ ਸੁਹਾਇੰਦਾ। ਗੁਰ ਗੋਬਿੰਦਾ ਤੇਰਾ ਸਾਚਾ ਥਾਨ, ਹਰਿ ਸਾਚੇ ਵੇਖ ਵਖਾਇਆ। ਸੰਬਲ ਨਗਰੀ ਸਚ ਮਕਾਨ, ਸਤਿ ਪੁਰਖ ਨਿਰੰਜਣ ਡੇਰਾ ਲਾਇਆ। ਨਾ ਕੋਈ ਜਾਣੇ ਜੀਵ ਜੰਤ ਜਹਾਨ, ਆਪ ਆਪਣਾ ਵੇਸ ਵਟਾਇਆ। ਪੰਚਮ ਮੀਤਾ ਜੋਧਾ ਸੂਰ ਬਲੀ ਬਲਵਾਨ, ਰਸਨਾ ਚਿਲ੍ਹਾ ਸੋਹੰ ਤੀਰ ਕਮਾਨ ਉਠਾਇਆ। ਆਪੇ ਵੇਖੇ ਮਾਰ ਧਿਆਨ, ਨੌ ਖੰਡ ਪ੍ਰਿਥਮੀ ਇਕ ਨਿਸ਼ਾਨ, ਸੱਤਾਂ ਦੀਪਾਂ ਆਪ ਬਣਾਇਆ। ਆਪੇ ਗੋਪੀ ਆਪੇ ਕਾਹਨ, ਰਾਮ ਰਮਈਆ ਸਾਚਾ ਰਾਮ, ਨਾਨਕ ਪੀਆ ਆਤਮ ਜਾਮ, ਗੋਬਿੰਦ ਗਾਇਆ ਗੁਣ ਨਿਧਾਨ, ਧਰਮ ਝੁਲਾਏ ਇਕ ਨਿਸ਼ਾਨ, ਸਾਚਾ ਲੇਖ ਲਿਖਾਇਆ। ਗੋਬਿੰਦ ਤੇਰਾ ਧਰਮ ਨਿਸ਼ਾਨਾ, ਪ੍ਰਭ ਸਾਚਾ ਆਪ ਬਣਾਇੰਦਾ। ਲੰਬਾ ਚੌੜਾ ਸਾਢੇ ਤਿੰਨ ਹੱਥ ਰਖਾਨਾ, ਸਾਚਾ ਲੇਖਾ ਲੇਖ ਲਿਖਾਇੰਦਾ। ਲੱਖਣ ਦੀਪ ਵੇਖੇ ਮਾਰ ਧਿਆਨਾ, ਆਪਣੀ ਬਣਤ ਬਣਾਇੰਦਾ। ਪੁਸ਼ਕਰ ਉਡਾਏ ਇਕ ਬਿਬਾਣਾ, ਹਰਿ ਆਪਣਾ ਰੂਪ ਸਮਾਇੰਦਾ। ਕਰੌਚ ਹੋਏ ਨਿਗਾਹਬਾਨਾ, ਨਿਝਧਾਰੀ ਆਪ ਹੋ ਜਾਇੰਦਾ। ਜੰਬੁ ਦੇਵੇ ਇਕ ਗਿਆਨਾ, ਜਮਧਾਰੀ ਆਪ ਅਖਵਾਇੰਦਾ। ਸਲਮਲ ਦੇਵੇ ਸਹਿਜ ਸੁਖ ਦਾਨਾ, ਸਹਿਜਧਾਰੀ ਆਪ ਹੋ ਜਾਇੰਦਾ। ਸਾਨ ਦੇਵੇ ਏਕਾ ਨਾਮ ਨਿਸ਼ਾਨਾ, ਐਲੀ ਅੱਲਾ ਰੂਪ ਵਟਾਇੰਦਾ। ਕੁਸ਼ਾ ਤੇਰਾ ਇਕ ਮਕਾਨਾ, ਲੱਖ ਚੁਰਾਸੀ ਵੇਖ ਵਖਾਇੰਦਾ। ਆਪੇ ਵੇਖੇ ਜ਼ਿਮੀ ਅਸਮਾਨਾਂ, ਲੋਆਂ ਪੁਰੀਆਂ ਫੇਰਾ ਪਾਇੰਦਾ। ਦਸਮ ਦਵਾਰੀ ਸਚ ਟਿਕਾਨਾ, ਅੱਧ ਵਿਚਕਾਰ ਆਪ ਰਖਾਇੰਦਾ। ਓਅੰਕਾਰ ਇਕ ਗਿਆਨਾ, ਏਕਾ ਰੂਪ ਵਟਾਇੰਦਾ। ਜੋਤ ਸਰੂਪੀ ਪਹਰਿਆ ਬਾਣਾ, ਸਤਿ ਸਤਿਵਾਨਾ ਨਾਮ ਤਤ ਹਰਿ ਆਪ ਪਛਾਨਾ, ਬੁਧ ਮਤ ਭੇਵ ਨਾ ਪਾਇੰਦਾ। ਗਤ ਮਿਤ ਹਰਿ ਜਾਣੀ ਜਾਣਾ, ਜੁਗ ਜੁਗ ਵੇਖ ਵਖਾਇੰਦਾ। ਨਾੜ ਬਹੱਤਰ ਉਬਲੇ ਰੱਤ, ਲੱਖ ਚੁਰਾਸੀ ਆਪ ਤੜਫਾਇੰਦਾ। ਗੁਰਮੁਖ ਦੇਵੇ ਧੀਰਜ ਯਤ, ਆਤਮ ਧੀਰ ਧਰਾਇੰਦਾ। ਅੰਤਮ ਵੇਲੇ ਰੱਖੇ ਪਤ, ਦੋ ਪਟਾ ਚੀਰ ਆਪ ਪਹਿਨਾਇੰਦਾ। ਜਾਨਣਹਾਰਾ ਘਟ ਘਟ, ਜੋਤ ਜਗਾਏ ਕਾਇਆ ਮੱਟ, ਸ਼ਬਦ ਵਿਕਾਏ ਸਾਚੇ ਹੱਟ, ਹੱਟ ਹਟਵਾਣਾ ਆਪ ਅਖਵਾਇੰਦਾ। ਅੰਤਮ ਲਹਿਣਾ ਦੇਣਾ ਚੁੱਕੇ ਅੱਠ ਸੱਠ, ਉਚੇ ਮੰਦਰ ਜਾਣੇ ਢੱਠ, ਗੁਰ ਚਰਨ ਦਵਾਰ ਮਿਲੇ ਨੱਠ, ਸਾਚਾ ਧਾਮ ਇਕ ਸੁਹਾਇੰਦਾ। ਕਲਜੁਗ ਕਾਇਆ ਅਗਨੀ ਚਲੇ ਏਕਾ ਮੱਠ, ਚਾਰੋਂ ਕੁੰਟ ਜੋਤ ਨਿਰੰਜਣ ਏਕਾ ਲੰਬੂ ਲਾਇੰਦਾ। ਪਾਰਬ੍ਰਹਮ ਦਰਦ ਦੁੱਖ ਭੈ ਭੰਜਨ, ਭਗਤ ਜਨਾਂ ਹਰਿ ਸਾਚਾ ਸਜਨ, ਚਰਨ ਧੂੜ ਕਰਾਏ ਏਕਾ ਮਜਨ, ਰੰਗ ਗੁਲਾਲਾ ਦੀਨ ਦਿਆਲਾ ਹੋ ਕਿਰਪਾਲਾ ਆਪਣਾ ਆਪ ਚੜ੍ਹਾਇੰਦਾ। ਆਪੇ ਚਲੇ ਅਵੱਲੜੀ ਚਾਲਾ, ਸ਼ਬਦ ਦੇਵੇ ਧੁਰ ਦਲਾਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਸਾਚਾ ਘਰ, ਇਕ ਵਖਾਏ ਸੱਚੀ ਧਰਮਸਾਲਾ, ਹਰਿ ਧਰਮੀ ਧਰਮ ਕਮਾਇੰਦਾ। ਨਾ ਸ਼ਾਹ ਨਾ ਕਦੇ ਕੰਗਾਲ, ਮੰਗਣ ਦਰ ਨਾ ਕਿਸੇ ਜਾਇੰਦਾ। ਗੁਰਮੁਖਾਂ ਜੁਗਾਂ ਜੁਗੰਤਰ ਆਪੇ ਕਰਨਹਾਰ ਪ੍ਰਿਤਪਾਲ, ਹਰਿ ਸਾਚਾ ਰਿਜਕ ਸੁਬਾਇੰਦਾ। ਏਕਾ ਦੇਵੇ ਨਾਮ ਸੱਚਾ ਧਨ ਮਾਲ, ਨਿਖੁੱਟ ਕਦੇ ਨਾ ਜਾਇੰਦਾ। ਫਲ ਲਗਾਏ ਕਾਇਆ ਡਾਲ੍ਹ, ਅੰਮ੍ਰਿਤ ਆਤਮ ਜਾਮ ਪਿਆਇੰਦਾ। ਸੰਤ ਸੁਹੇਲੇ ਜੁਗ ਜੁਗ ਭਾਲ, ਆਪ ਆਪਣੇ ਸੰਗ ਮਿਲਾਇੰਦਾ। ਦੀਪਕ ਜੋਤ ਜਗਾਏ ਸਾਚੇ ਥਾਲ, ਸਾਚੀ ਵਸਤ ਆਪ ਟਿਕਾਇੰਦਾ। ਪੰਚ ਵਿਕਾਰਾ ਕਰੇ ਹਾਲ ਬੇਹਾਲ, ਸ਼ਬਦ ਖੰਡਾ ਇਕ ਵਖਾਇੰਦਾ। ਆਪ ਚਲਾਏ ਏਕਾ ਚਾਲ, ਬੇਹੰਗਮ ਰੂਪ ਵਟਾਇੰਦਾ। ਅਨਹਦ ਵਜਾਏ ਸਾਚਾ ਤਾਲ, ਤਾਲ ਤਲਵਾੜਾ ਆਪ ਵਜਾਇੰਦਾ। ਦਰ ਦਵਾਰਾ ਦਏ ਵਖਾਲ, ਗੋਬਿੰਦ ਗੋਬਿੰਦ ਰੂਪ ਸਮਾਇੰਦਾ। ਦਸਮ ਦਵਾਰੀ ਸੱਚੀ ਧਰਮਸਾਲ, ਜੋਤ ਸਰੂਪੀ ਡਗਮਗਾਇੰਦਾ। ਦਿਵਸ ਰੈਣ ਕਦੇ ਨਾ ਹੋਵੇ ਬਾਹਰ, ਜਗਤ ਵਿਛੋੜਾ ਨਾ ਕੋਇ ਸਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਸਾਚੇ ਦੇਵੇ ਵਰ, ਦਰ ਆਏ ਸੇਵ ਕਮਾਇੰਦਾ। ਗੁਰਸਿਖ ਸਾਚੇ ਸਦ ਬਲਿਹਾਰ, ਹਰਿ ਸਾਚੀ ਸੇਵ ਕਮਾਈਆ। ਗੁਰ ਸੰਗਤ ਮੇਲਾ ਚਰਨ ਦਵਾਰ, ਆਤਮ ਧੀਰ ਧਰਾਈਆ। ਚੇਲਾ ਗੁਰ ਏਕਾ ਘਰ ਬਾਹਰ, ਏਕਾ ਰੰਗ ਰੰਗਾਈਆ। ਲਹਿਣਾ ਦੇਣਾ ਵਿਚ ਸੰਸਾਰ, ਜੁਗ ਜੁਗ ਰੀਤ ਚਲਾਈਆ। ਗੁਰਸਿਖ ਲਹਿਣਾ ਲਹਿਣੇਦਾਰ, ਦੇਵਣਹਾਰ ਹਰਿ ਰਘੁਰਾਈਆ। ਆਪੇ ਖਾਲੀ ਭਰੇ ਭੰਡਾਰ, ਵਡ ਭੰਡਾਰੀ ਆਪ ਹੋ ਜਾਈਆ। ਕਰਮ ਵਿਚਾਰੀ ਵਿਚ ਸੰਸਾਰ, ਜਨਮਾਂ ਜਨਮ ਭਵਾਈਆ। ਮੇਲਾ ਮੇਲੇ ਮੇਲਣਹਾਰ, ਹਰਿਜਨ ਪੈਜ ਰਖਾਈਆ। ਖੇਲੇ ਖੇਲ ਖੇਲਣਹਾਰ, ਹਰਿ ਸਾਚੀ ਖੇਲ ਖਿਲਾਈਆ। ਅੰਤਮ ਵੇਲਾ ਕਲਜੁਗ ਧਾਰ, ਰੈਣ ਅੰਧੇਰੀ ਛਾਈਆ। ਚਾਰੋਂ ਕੁੰਟ ਹਾਹਾਕਾਰ, ਕੋਇ ਨਾ ਕਿਸੇ ਸਹਾਈਆ। ਆਪੇ ਵੇਖੇ ਆਰ ਪਾਰ, ਕਿਨਾਰਾ ਆਪ ਹੋ ਜਾਈਆ। ਮਨਮੁਖ ਡੋਬੇ ਅੱਧਵਿਚਕਾਰ, ਸਾਗਰ ਸਿੰਧ ਰੁੜ੍ਹਾਈਆ। ਗੁਰਮੁਖਾਂ ਬੰਧੇ ਤਨ ਕਟਾਰ, ਸ਼ਬਦ ਖੰਡਾ ਆਪ ਫੜਾਈਆ। ਸ਼ਬਦ ਘੋੜੇ ਹੋ ਅਸਵਾਰ, ਚਲਦਾ ਵਾਹੋ ਦਾਹੀਆ। ਅੰਤਮ ਮੇਲਾ ਨਰ ਨਿਰੰਕਾਰ, ਵਿਛੜ ਕਦੇ ਨਾ ਜਾਈਆ। ਗੁਰ ਚੇਲਾ ਸੋਹਣ ਇਕ ਦਵਾਰ, ਹਰਿ ਜੋਤੀ ਮੇਲ ਮਿਲਾਈਆ। ਸਿੰਘ ਨਰੈਣ ਕਰ ਪਿਆਰ, ਨੇਤਰ ਨੈਣਾਂ ਦਰਸ ਦਿਖਾਈਆ। ਤੀਜਾ ਲੋਇਣ ਕਰ ਉਜਿਆਰ, ਅੰਧ ਅੰਧੇਰ ਮਿਟਾਈਆ। ਦਰਸ ਦਿਖਾਏ ਅਗੰਮ ਅਪਾਰ, ਅਗੰਮ ਅਗੰਮਾ ਭੇਵ ਨਾ ਰਾਈਆ। ਵੰਡੀ ਵੰਡ ਵਿਚ ਸੰਸਾਰ, ਵੰਡਣਹਾਰ ਆਪ ਅਖਵਾਈਆ। ਭੇਖ ਪਖੰਡੀ ਆਈ ਹਾਰ, ਦੇਵੇ ਦੰਡੀ ਸ਼ਬਦ ਖੰਡਾ ਹੱਥ ਉਠਾਈਆ। ਨਾਰ ਦੁਹਾਗਣ ਕਲਜੁਗ ਜੀਵ ਰੰਡੀ, ਸਤਿਗੁਰ ਪੂਰੇ ਸਾਚਾ ਕੰਤ ਨਾ ਕੋਈ ਹੰਢਾਈਆ। ਰਸਨਾ ਗਾ ਗਾ ਥੱਕੇ ਇੰਡ ਪਿੰਡ ਬ੍ਰਹਿਮੰਡੀ, ਸਚਖੰਡ ਨਾ ਕੋਈ ਵਖਾਈਆ। ਕੋਟਨ ਫਸੇ ਸੁਖਮਨ ਨਾੜੀ ਟੇਢੀ ਡੰਡੀ, ਕੋਈ ਨਾ ਪਾਰ ਕਰਾਈਆ। ਕੋਟਨ ਫਿਰਨ ਮਨ ਘਮੰਡੀ, ਚਾਰੋਂ ਕੁੰਟ ਫੇਰੇ ਰਿਹਾ ਫਿਰਾਈਆ। ਮਤ ਬੁਧ ਹੋਈ ਅੰਧੀ, ਗੁਰ ਕਾ ਗਿਆਨ ਹੱਥ ਨਾ ਆਈਆ। ਦੂਈ ਦਵੈਤੀ ਤਨ ਅੰਦਰ ਕੰਧੀ, ਨਾ ਕੋਈ ਦੇਵੇ ਢਾਹੀਆ। ਨੌਂ ਦਵਾਰੇ ਪਾਈ ਫੰਦੀ, ਨਾ ਕੋਈ ਸਕੇ ਮਾਤ ਛੁਡਾਈਆ। ਬਜਰ ਕਪਾਟੀ ਲੱਗਾ ਜਿੰਦੀ, ਨਾ ਕੋਈ ਕੁੰਜੀ ਲਾਈਆ। ਕਲਜੁਗ ਵਾਸਨਾ ਮੁਖ ਰੱਖੀ ਗੰਦੀ, ਰਸਨਾ ਸਵਾਸ ਨਾ ਮੁਖ ਚਲਾਈਆ। ਜੋਤ ਨਿਰੰਜਣ ਚੜ੍ਹਿਆ ਚੰਦ ਨੌਚੰਦੀ, ਆਕਾਸ਼ ਪਰਕਾਸ਼ ਨਾ ਕੋਈ ਰਖਾਈਆ। ਮਦਿਰਾ ਮਾਸ ਬੱਤੀ ਦੰਦੀ, ਕਲਜੁਗ ਅੰਤਮ ਦਏ ਦੁਹਾਈਆ। ਆਪੇ ਮਾਰੇ ਫੜ ਫੜ ਘਮੰਡੀ, ਧਰਮ ਰਾਏ ਗਲ ਪਾਏ ਫਾਹੀਆ। ਜਨ ਭਗਤ ਵੰਡਣ ਸਾਚੀ ਵੰਡੀ, ਗੁਰ ਚਰਨ ਸੇਵ ਕਮਾਈਆ। ਲੇਖਾ ਚੁੱਕੇ ਜੇਰਜ ਅੰਡੀ, ਉਤਭੁਜ ਸੇਤਜ ਨਾ ਵੇਖ ਵਖਾਈਆ। ਸਾਚਾ ਮੇਲਾ ਹਰਿ ਬ੍ਰਹਿਮੰਡੀ, ਬ੍ਰਹਿਮੰਡ ਪਾਰ ਕਰਾਈਆ। ਪੱਲੇ ਬੰਨ੍ਹੇ ਨਾਮ ਗੰਢੀ, ਸੋਹੰ ਸਾਚਾ ਦੇਸ ਵਸਾਈਆ। ਚੌਥਾ ਘਰ ਚੌਥਾ ਪਦ, ਸੰਤ ਸੁਹੇਲੇ ਆਪੇ ਸੱਦ, ਪੰਚ ਵਜਾਏ ਤਾਲ ਅਨਾਹਦ, ਅਨਹਦ ਸੇਵਾ ਲਾਈਆ। ਚਰਨ ਕਵਲ ਜਨ ਗਦ ਗਦ, ਦਸਮ ਦਵਾਰੀ ਪਾਰ ਕਰਾਏ ਹੱਦ, ਆਪ ਆਪਣੇ ਵਿਚ ਸਮਾਈਆ। ਪੰਚਮ ਤਤ ਕਾਇਆ ਲਈ ਬੱਧ, ਸੁਰਤ ਸ਼ਬਦ ਮਿਟਾਈ ਅਖ਼ੀਰੀ ਹੱਦ, ਏਕਾ ਜੋਤੀ ਜੋਤ ਸਮਾਈਆ। ਵਿਸ਼ਨੂੰ ਵੰਸੀ ਇਕ ਰਖਾਏ ਆਪਣੀ ਯਦ, ਆਪੇ ਆਪ ਆਪਣੇ ਵਿਚ ਸਮਾਈਆ। ਸਤਿ ਪੁਰਖ ਨਿਰੰਜਣ ਸਤਿ ਸਤਿਵਾਦ, ਆਪੇ ਹੋਏ ਆਦਿ ਜੁਗਾਦਿ, ਜੁਗ ਜੁਗ ਆਪਣਾ ਰੂਪ ਵਟਾਈਆ। ਜਨ ਭਗਤਾਂ ਆਤਮ ਰਿਹਾ ਸਾਧ, ਭਗਤ ਭਗਤੀ ਸੇਵਾ ਲਾਈਆ। ਮੇਲ ਮਿਲਾਏ ਮਾਧਵ ਮਾਧ, ਗੁਰ ਪੂਰੇ ਹੱਥ ਵਡਿਆਈਆ। ਸਿੰਘ ਨਰੈਣ ਰਸਨਾ ਲਿਆ ਅਰਾਧ, ਧਰਮ ਰਾਏ ਦੀ ਕਟੇ ਫਾਹੀਆ। ਆਦਿ ਅੰਤ ਸਾਧ ਸੰਤ, ਸਾਚਾ ਮੇਲਾ ਪੁਰਖ ਅਬਿਨਾਸ਼ੀ ਕੰਤ, ਵਿਛੜ ਕਦੇ ਨਾ ਜਾਈਆ। ਸੋਹੰ ਗਾਉਣਾ ਸੁਹਾਗੀ ਛੰਤ, ਛੱਤੀ ਰਾਗਾਂ ਬਾਹਰ ਰਖਾਈਆ। ਸੋ ਪੁਰਖ ਨਿਰੰਜਣ ਬੇਅੰਤ ਬੇਅੰਤ, ਨਾਨਕ ਗਿਆ ਗਾਈਆ। ਜੋਤ ਸਰੂਪ ਆਦਿ ਅੰਤ, ਆਪਣਾ ਰੂਪ ਵਟਾਈਆ। ਗਾ ਗਾ ਥੱਕੇ ਸਾਧ ਸੰਤ, ਜੋ ਸਾਚੀ ਸੇਵਾ ਲਾਈਆ। ਆਪੇ ਵੇਖੇ ਜੀਵ ਜੰਤ, ਹੰ ਹੰਗਤਾ ਦਏ ਮਿਟਾਈਆ। ਪੂਰਨ ਜੋਤ ਸ੍ਰੀ ਭਗਵੰਤ, ਸੋਹੰ ਜਾਪ ਜਪਾਈਆ। ਸਤਿਜੁਗ ਬਣਾਏ ਸਾਚੀ ਬਣਤ, ਸਾਚਾ ਰਾਹ ਵਖਾਈਆ। ਮਹਿੰਮਾ ਆਪ ਜਣਾਏ ਜਗਤ ਅਗਣਤ, ਚਾਰ ਵਰਨਾਂ ਇਕ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸੁਹਾਏ ਇਕ ਦਰ, ਦਰਵੇਸ਼ਾ ਆਪ ਹੋ ਆਈਆ। ਦਰ ਦਰਵੇਸ਼ਾ ਹਰਿ ਭਗਵਾਨਾ, ਲੋਕਮਾਤ ਕਲ ਆਇਆ। ਆਪੇ ਹੋਇਆ ਧਾਰੀ ਕੇਸਾ, ਗੋਬਿੰਦ ਰੂਪ ਵਟਾਇਆ। ਪਕੜ ਉਠਾਏ ਬ੍ਰਹਮਾ ਸ਼ਿਵ ਗਣੇਸ਼ਾ, ਸੁਰਪਤ ਰਾਜਾ ਇੰਦ ਰਿਹਾ ਹਿਲਾਇਆ। ਪਰਗਟ ਹੋਏ ਦਸ ਦਸਮੇਸ਼ਾ, ਗੁਰਸਿੱਖੀ ਰਿਹਾ ਮਾਣ ਦਵਾਇਆ। ਨਿਹਕਲੰਕਾ ਧਾਰਿਆ ਭੇਸਾ, ਮਾਝੇ  ਦੇਸ ਡੰਕ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਨਾਮ ਵਰ, ਵਡ ਦਾਤਾ ਆਪ ਹੋ ਆਇਆ। ਹਰਿ ਦਾਤਾ ਹਰਿ ਦਾਨੀਆ। ਦੇਵਣਹਾਰ ਜਗ ਮੀਤ, ਪਾਰਬ੍ਰਹਮ ਇਕ ਨਿਸ਼ਾਨੀਆ। ਹਰਿ ਸ਼ਬਦ ਸੁਹਾਗੀ ਗੀਤ, ਅਨਹਦ ਤੂਰ ਅਨਾਹਦ ਬਾਣੀਆ। ਆਪ ਸੁਣਾਏ ਸਾਚਾ ਮੀਤ, ਕਾਇਆ ਮੰਦਰ ਮਾਰੇ ਕਾਨੀਆ। ਜਗਤ ਚਲਾਏ ਅਵੱਲੜੀ ਰੀਤ, ਧਾਰਾ ਦੇਵੇ ਅੰਮ੍ਰਿਤ ਠੰਢਾ ਪਾਣੀਆ। ਸਾਚੇ ਦਿਹੁਰੇ ਨਾ ਮਸੀਤ, ਆਪੇ ਹੋਇਆ ਜਾਣੀ ਜਾਣੀਆ। ਹਰਿਜਨ ਰਸਨਾ ਗਾਏ ਗੀਤ, ਸ਼ਬਦ ਪਾਏ ਜਗਤ ਮਧਾਣੀਆ। ਆਪੇ ਰਿੜਕੇ ਹਸਤ ਕੀਟ, ਗੁਰ ਗੋਬਿੰਦੇ ਲੇਖੇ ਲਾਏ ਸਾਚੇ ਹਸਤ ਗੁਰਮੁਖਾਂ ਉਤੇ ਵਾਰੀ ਆਪਣੀ ਆਪ ਕੁਰਬਾਨੀਆ। ਆਪ ਸੁਹਾਏ ਸਾਚੀ ਰੁੱਤ, ਵੱਡ ਦਾਤਾ ਫੜ ਫੜ ਤਾਰੇ ਗੁਰਸਿਖ, ਨਿਵਾਰੇ ਕਰ ਕਰ ਮਿਹਰਬਾਨੀਆ। ਪਾਰਬ੍ਰਹਮ ਅਬਿਨਾਸ਼ੀ ਅਚੁਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਆਤਮ ਦੇਵੇ ਵਰ, ਏਕਾ ਰਾਹ ਵਖਾਨੀਆ। ਗੁਰ ਸੰਗਤ ਚਰਨ ਦਵਾਰਿਆ, ਆਏ ਚਲ ਦਵਾਰ। ਰਸਨਾ ਮੰਗੇ ਮੰਗ ਅਪਾਰਿਆ, ਦੇਵਣਹਾਰ ਦਾਤਾਰ। ਤਨ ਸੋਹਣਾ ਸ਼ਬਦ ਸ਼ਿੰਗਾਰਿਆ, ਲਾਏ ਹਾਰ ਸ਼ਿੰਗਾਰ। ਦੁਰਮਤ ਮੈਲ ਪੜਦਾ ਉਤਾਰਿਆ, ਆਪ ਆਪਣੀ ਕਿਰਪਾ ਧਾਰ। ਦਰ ਘਰ ਸਾਚੇ ਆਪੇ ਵਾੜਿਆ, ਨੌ ਦਵਾਰੇ ਕੀਨੇ ਪਾਰ। ਪਰ੍ਹੇ ਹਟਾਏ ਪੰਚਮ ਧਾੜਿਆ, ਮਾਰੇ ਖੰਡਾ ਨਾਮ ਹੁਲਾਰ। ਇਕ ਵਖਾਏ ਸਚ ਅਖਾੜਿਆ, ਪੰਚਮ ਗਹਿਣ ਵਾਰੋ ਵਾਰ। ਅਨਹਦ ਵੱਜੇ ਸਾਚਾ ਤਾੜਿਆ, ਆਪ ਵਜਾਏ ਵਜਾਵਣਹਾਰ। ਦਸਮ ਦਵਾਰੀ ਕੁੰਡਾ ਪਾੜਿਆ, ਇਕ ਸੁਹਾਏ ਬੰਕ ਦਵਾਰ। ਗੁਰਸਿਖ ਬਣਾਇਆ ਸਾਚਾ ਲਾੜਿਆ, ਸ਼ਬਦ ਘੋੜੇ ਕਰੇ ਅਸਵਾਰ। ਘਰ ਦਸਵੇਂ ਆਪੇ ਚਾੜ੍ਹਿਆ, ਦਸਵੇਂ ਮੇਲਾ ਏਕਾ ਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਵੇ ਜਾਵੇ ਆਪਣੇ ਘਰ, ਗੁਰ ਸੰਗਤ ਕਰੇ ਨਿਮਸਕਾਰਿਆ। ਨਿਮਸਕਾਰ ਗੁਰ ਪੂਰਿਆ, ਪੂਰੀ ਕਰਨੀ ਆਸ। ਆਦਿ ਅੰਤ ਸਦਾ ਸਦਾ ਹਜ਼ੂਰ ਹਜ਼ੂਰਿਆ, ਰਸਨਾ ਸਵਾਸ ਸਵਾਸ। ਨਿਰਮਲ ਜੋਤੀ ਜਗਾਏ ਕੋਹਤੂਰਿਆ, ਕਰੇ ਕਰਾਏ ਸਚ ਪਰਕਾਸ਼। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਦੇਵੇ ਵਰ, ਆਪ ਕਟਾਏ ਗਰਭਵਾਸ। ਗਰਭਵਾਸ ਫੰਦ ਕਟਾਏ, ਗੋਬਿੰਦ ਰੂਪ ਸਮਾਨਾ। ਚਰਨ ਦਾਸੀ ਆਪ ਕਰਾਏ, ਬਖ਼ਸ਼ੇ ਚਰਨ ਧਿਆਨਾ। ਸ਼ਬਦ ਸਵਾਸੀ ਆਪ ਚਲਾਏ, ਇਕ ਸੁਣਾਏ ਸਚ ਤਰਾਨਾ। ਮੰਡਲ ਰਾਸੀ ਆਪ ਵਖਾਏ, ਆਪੇ ਗੋਪੀ ਆਪੇ ਕਾਹਨਾ। ਸੁਰਤ ਆਕਾਸ਼ੀ ਆਪ ਚੜ੍ਹਾਏ, ਸ਼ਬਦ ਬਿਠਾਏ ਵਿਚ ਬਿਬਾਣਾ। ਦਸ ਦਸ ਮਾਸੀ ਲੇਖ ਚੁਕਾਏ, ਨੌ ਅਠਾਰਾਂ ਵੇਖ ਵਖਾਨਾ। ਆਸ ਪਾਸ ਆਪ ਹੋ ਜਾਏ, ਹਰਿ ਸਾਚਾ ਖੇਲ ਖਿਲਾਨਾ। ਪੰਡਤ ਕਾਸ਼ੀ ਭੇਵ ਨਾ ਪਾਏ, ਪੜ੍ਹ ਪੜ੍ਹ ਥੱਕੇ ਵੇਦ ਪੁਰਾਨਾ। ਬਾਵਨ ਬਾਣੀ ਸਾਰੇ ਗਾਏ, ਪਾਰਬ੍ਰਹਮ ਨਾ ਕਿਸੇ ਪਛਾਨਾ। ਖਾਣੀ ਬਾਣੀ ਵੇਖ ਵਖਾਏ, ਕਵਣ ਦਰ ਝੁੱਲੇ ਧਰਮ ਨਿਸ਼ਾਨਾ। ਗੁਰਮੁਖ ਸਾਚੇ ਪੈਜ ਰਖਾਏ, ਹੱਥੀਂ ਬੰਨ੍ਹੇ ਸੋਹੰ ਗਾਨਾ। ਸਾਚਾ ਲਾੜਾ ਆਪ ਸਜਾਏ, ਗੁਣਵੰਤਾ ਗੁਣ ਨਿਧਾਨਾ। ਏਕਾ ਘੋੜੀ ਨਾਮ ਚੜ੍ਹਾਏ, ਹਰਿ ਸਾਚਾ ਆਪ ਪਰਨਾਨਾ। ਜੋਤੀ ਸ਼ਬਦੀ ਜੋੜ ਜੁੜਾਏ, ਆਪ ਆਪਣਾ ਰੂਪ ਸਮਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਦੇਵੇ ਏਕਾ ਚਰਨ ਧਿਆਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵੇ ਜੀਆ ਦਾਨਾ।

Leave a Reply

This site uses Akismet to reduce spam. Learn how your comment data is processed.