Granth 06 Likhat 048: Pahili Faggan 2013 Bikarmi Har Bhagat Dwar Jethuwal Jila Amritsar

ਪਹਿਲੀ ਫੱਗਣ ੨੦੧੩ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਸਤਿਗੁਰ ਸਾਚਾ ਧੰਨ ਹੈ, ਧੁਰ ਦੀ ਦਇਆ ਕਮਾਏ। ਸਤਿਗੁਰ ਸਾਚਾ ਧੰਨ ਹੈ, ਗੁਰ ਕਾ ਸ਼ਬਦ ਜਣਾਏ। ਸਤਿਗੁਰ ਸਾਚਾ ਧੰਨ ਹੈ, ਪਾਰਬ੍ਰਹਮ ਮਿਲਾਏ। ਸਤਿਗੁਰ ਸਾਚਾ ਧੰਨ ਹੈ, ਜਨਮ ਜਨਮ ਦੀ ਮੈਲ ਗਵਾਏ। ਸਤਿਗੁਰ ਸਾਚਾ ਧੰਨ ਹੈ, ਜੁਗ ਜੁਗ ਵਿਛੜੇ ਮੇਲ ਮਿਲਾਏ। ਸਤਿਗੁਰ ਸਾਚਾ ਧੰਨ ਹੈ, ਗੁਰਮੁਖ ਸਾਚੇ ਸੰਤ ਜਨਾਂ ਬਖ਼ਸ਼ੇ ਚਰਨ ਸਰਨ ਸੱਚੀ ਸਰਨਾਏ। ਸਤਿਗੁਰ ਸਾਚਾ ਧੰਨ ਹੈ, ਲੇਖ ਲਿਖੰਦਾ ਹੋਏ ਸਹਾਏ। ਗੁਰਮੁਖ ਆਤਮ ਜਾਏ ਮੰਨ ਹੈ, ਏਕਾ ਭਰੇ ਨਾਮ ਭੰਡਾਰਾ। ਦੂਈ ਦਵੈਤੀ ਨਿਕਲੇ ਤਨ ਹੈ, ਸ਼ਬਦ ਸਰੂਪੀ ਕਰੇ ਸ਼ਿੰਗਾਰਾ। ਏਕਾ ਰਾਗ ਸੁਣਾਏ ਕੰਨ ਹੈ, ਮੇਟ ਮਿਟਾਏ ਧੁੰਦੂਕਾਰਾ। ਪੰਚਾਂ ਦੇਵਣਹਾਰਾ ਡੰਨ ਹੈ, ਸ਼ਬਦ ਖੰਡਾ ਹੱਥ ਉਠਾਏ। ਦੇਵੇ ਨਾਮ ਸੱਚਾ ਮਾਲ ਧਨ ਹੈ, ਠੱਗ ਚੋਰ ਨਾ ਕੋਈ ਚੁਰਾਏ। ਲੋਕਮਾਤ ਨਾ ਕੋਈ ਲਾਏ ਸੰਨ੍ਹ ਹੈ, ਘਰ ਸਾਚੇ ਆਪ ਟਿਕਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਲਏ ਤਰਾਏ। ਗੁਰਮੁਖ ਸਾਜਨ ਸਾਚਾ ਮੀਤੜਾ, ਘਰ ਸਾਚੇ ਆਪ ਮਿਲਾਇੰਦਾ। ਕਾਇਆ ਚੋਲੀ ਰੰਗੇ ਚੀਥੜਾ, ਸ਼ਬਦ ਡੋਰੀ ਆਪ ਬੰਧਾਇੰਦਾ। ਜੁਗ ਜੁਗ ਆਪੇ ਜਾਣੇ ਆਪਣੀ ਰੀਤੜਾ, ਭੇਖਾਧਾਰੀ ਭੇਖ ਵਟਾਇੰਦਾ। ਏਕਾ ਰਾਗ ਸੁਣਾਏ ਸਾਚਾ ਗੀਤੜਾ, ਸੋਹੰ ਏਕਾ ਅੱਖਰ ਜਗਤ ਵੱਖਰ ਆਪਣਾ ਆਪ ਚਲਾਇੰਦਾ। ਪਰਖਣਹਾਰਾ ਲੱਖ ਚੁਰਾਸੀ ਨੀਤੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸੁਹੇਲਾ ਸਚ ਘਰ ਦਰ ਸਾਚਾ ਇਕ ਸੁਹਾਇੰਦਾ। ਲੋਆਂ ਪੁਰੀਆਂ ਵੇਖੇ ਮਾਰ ਧਿਆਨ, ਬ੍ਰਹਿਮੰਡ ਖੰਡ ਜੇਰਜ ਅੰਡ ਹਰ ਘਟ ਵੇਖ ਵਖਾਇੰਦਾ। ਕਲਜੁਗ ਕਾਇਆ ਦੇਵੇ ਦੰਡ, ਭੇਖ ਪਖੰਡਾ ਅੰਤ ਮੁਕਾਇੰਦਾ। ਜਨ ਭਗਤਾਂ ਬੰਨੇ ਪੱਲੇ ਨਾਮ ਗੰਢ, ਆਤਮ ਝੋਲੀ ਆਪ ਭਰਾਇੰਦਾ। ਮਨਮੁਖਾਂ ਸੁੱਤਾ ਦੇ ਕਰ ਕੰਡ, ਦਿਸ ਕਿਸੇ ਨਾ ਆਇੰਦਾ। ਜਨ ਭਗਤਾਂ ਸੀਤਲ ਧਾਰਾ ਪਾਏ ਠੰਢ, ਅੰਮ੍ਰਿਤ ਧਾਰਾ ਜਾਮ ਮੁਖ ਚੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਵਟਾਇੰਦਾ। ਜੋਤੀ ਜਾਮਾ ਹਰਿ ਨਿਰੰਕਾਰ, ਸਾਚੀ ਜੋਤ ਜਗਾਈਆ। ਸ਼ਬਦ ਖੰਡਾ ਤੇਜ ਕਟਾਰ, ਗੁਰ ਗੋਬਿੰਦੇ ਤਨ ਛੁਹਾਈਆ। ਅੰਦਰ ਮੰਦਰ ਪਾਵੇ ਸਾਰ, ਦਹਿ ਦਿਸ਼ਾ ਵੇਖ ਵਖਾਈਆ। ਡੂੰਘੀ ਕੰਦਰ ਇਕ ਹੁਲਾਰ, ਨਾਮ ਹੁਲਾਰਾ ਰਿਹਾ ਦਵਾਈਆ। ਜੋਤ ਨਿਰੰਜਣ ਕਰ ਆਕਾਰ, ਆਦਿ ਸ਼ਕਤ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਬੈਠਾ ਸਾਚੇ ਆਸਣ ਲਾਈਆ। ਦਰ ਘਰ ਸਾਚਾ ਹਰਿ ਨਿਰੰਕਾਰ, ਏਕਾ ਏਕ ਸੁਹੰਞਣਾ। ਸ਼ਬਦ ਸਰੂਪੀ ਤਿੱਖੀ ਧਾਰ, ਜੋਤ ਜਗਾਏ ਇਕ ਨਿਰੰਜਣਾ। ਸਾਚੀ ਸਿੱਖੀ ਕਰਮ ਵਿਚਾਰ, ਆਪੇ ਹੋਇਆ ਦੁੱਖ ਦਰਦ ਭੈ ਭੰਜਣਾ। ਮੁਨੀ ਰਿਖੀ ਨਾ ਪਾਇਣ ਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਰਨ ਧੂੜ ਕਰਾਇਆ ਸਾਚਾ ਮਜਨਾ। ਚਰਨ ਧੂੜ ਸਚ ਇਸ਼ਨਾਨਾ, ਹਰਿ ਸਾਚਾ ਆਪ ਕਰਾਇੰਦਾ। ਗੁਰਮੁਖਾਂ ਬੰਨ੍ਹੇ ਹੱਥੀਂ ਗਾਨਾ, ਏਕਾ ਡੋਰੀ ਨਾਮ ਲਿਆਇੰਦਾ। ਆਪੇ ਹੋਏ ਚਤੁਰ ਸੁਘੜ ਸਿਆਣਾ, ਚੋਰੀ ਚੋਰੀ ਵੇਖ ਵਖਾਇੰਦਾ। ਇਕ ਝੁਲਾਏ ਧਰਮ ਨਿਸ਼ਾਨਾ, ਦਰ ਦਵਾਰਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਨਾਮ ਵਰ, ਨਾਮ ਦਾਤਾ ਆਪ ਹੋ ਆਇੰਦਾ। ਗੁਰ ਗੋਬਿੰਦੇ ਮੰਗੀ ਮੰਗ, ਹਰਿ ਏਕਾ ਇੱਕੀ ਪਾਇੰਦਾ। ਸ਼ਬਦ ਘੋੜੇ ਕਸਿਆ ਤੰਗ, ਸਾਚੀ ਸਿੱਖੀ ਵੇਖ ਵਖਾਇੰਦਾ। ਕੱਟਣਹਾਰਾ ਭੁੱਖ ਨੰਗ, ਤਾਮਸ ਤ੍ਰਿਸ਼ਨਾ ਮੇਟ ਮਿਟਾਇੰਦਾ। ਅੰਮ੍ਰਿਤ ਆਤਮ ਧਾਰਾ ਵਹਾਏ ਗੰਗ, ਨਿਝਰ ਝਿਰਨਾ ਆਪ ਝਿਰਾਇੰਦਾ। ਆਪ ਨਿਭਾਏ ਆਪਣਾ ਸੰਗ, ਸੰਗੀ ਸਾਥੀ ਆਪ ਹੋ ਜਾਇੰਦਾ। ਮਾਇਆ ਮਮਤਾ ਨਾ ਮਾਰੇ ਡੰਗ, ਪੰਜ ਵਿਕਾਰਾ ਦਰ ਦੁਰਕਾਇੰਦਾ। ਕਾਇਆ ਚੋਲੀ ਚਾੜ੍ਹੇ ਰੰਗ, ਨਾਮ ਮਜੀਠੀ ਇਕ ਚੜ੍ਹਾਇੰਦਾ। ਸ਼ਬਦ ਡੋਰੀ ਗੁਰਮੁਖ ਪਤੰਗ, ਆਕਾਸ਼ਨ ਆਕਾਸ਼ਾਂ ਵਿਚ ਉਡਾਇੰਦਾ। ਜੋਤੀ ਜੋਤ ਸਰੂਪ ਹਰਿ, ਗੁਰ ਗੋਬਿੰਦੇ ਦਿਤਾ ਵਰ, ਵੇਲੇ ਅੰਤਮ ਪੂਰ ਕਰਾਇੰਦਾ। ਗੁਰ ਗੋਬਿੰਦਾ ਸਚ ਸਲਾਹ, ਹਰਿ ਸਾਚੇ ਆਪ ਦਵਾਈਆ। ਸ਼ਬਦ ਸਰੂਪ ਬਣ ਮਲਾਹ, ਕਾਇਆ ਭਾਂਡੇ ਵਿਚ ਸਮਾਈਆ। ਧੁਰਦਰਗਾਹੀ ਦੇਵੇ ਸਾਚਾ ਰਾਹ, ਦੇ ਮਤ ਰਿਹਾ ਸਮਝਾਈਆ। ਇਕ ਜਪਾਏ ਸਾਚਾ ਨਾਂ, ਨਾਮ ਨਿਧਾਨਾ ਹਰਿ ਰਘੁਰਾਈਆ। ਹੰਸ ਬਣਾਏ ਫੜ ਫੜ ਕਾਂ, ਗੁਰਮੁਖਾਂ ਦਇਆ ਕਮਾਈਆ। ਆਪੇ ਪਿਤਾ ਆਪੇ ਮਾਂ, ਪਿਤਾ ਪੂਤ ਆਪ ਹੋ ਜਾਈਆ। ਸਦਾ ਸੁਹੇਲਾ ਦੇਵੇ ਠੰਢੀ ਛਾਂ, ਸਿਰ ਆਪਣਾ ਹੱਥ ਟਿਕਾਈਆ। ਦੋ ਜਹਾਨੀ ਪਕੜੇ ਬਾਂਹ, ਪਾਰ ਕਿਨਾਰਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਇੱਕੀ ਹਰਿ ਸਾਚਾ ਵੇਖ ਵਖਾਈਆ। ਸਾਚੀ ਸਿੱਖੀ ਹਰਿ ਵੇਖ ਵਿਚਾਰ, ਹਰਿ ਸਾਚਾ ਵੇਖ ਵਖਾਇੰਦਾ। ਸੰਮਤ ਤੇਰਾਂ ਤੇਰੀ ਧਾਰ, ਨਾਨਕ ਰੂਪ ਵਟਾਇੰਦਾ। ਦਰ ਦਵਾਰੇ ਪਾਵੇ ਸਾਰ, ਦਰ ਦਰਵਾਜ਼ਾ ਆਪ ਖੁਲਾਇੰਦਾ। ਜੋਤ ਸਰੂਪੀ ਕਰ ਆਕਾਰ, ਸ਼ਬਦ ਧਾਰ ਆਪ ਚਲਾਇੰਦਾ। ਲੋਆਂ ਪੁਰੀਆਂ ਪਾਵੇ ਸਾਰ, ਬ੍ਰਹਮਾ ਸ਼ਿਵ ਆਪ ਹਿਲਾਇੰਦਾ। ਕਰੋੜ ਤੇਤੀਸਾ ਹਾਹਾਕਾਰ, ਸੁਰਪਤ ਰਾਜਾ ਇੰਦ ਕੁਰਲਾਇੰਦਾ। ਨੌ ਖੰਡ ਪ੍ਰਿਥਮੀ ਮਾਰੇ ਮਾਰ, ਨਾ ਕੋਈ ਕਿਸੇ ਬਚਾਇੰਦਾ। ਪਹਿਲੀ ਚੇਤਰ ਦਿਵਸ ਵਿਚਾਰ, ਹਰਿ ਚੇਤਨ ਰੂਪ ਸਮਾਇੰਦਾ। ਗੁਰਮੁਖ ਸੁਹਾਏ ਬੰਕ ਦਵਾਰ, ਨੈਣ ਨੇਤਰ ਦਰਸ ਦਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਭੇਖ ਵਟਾਇੰਦਾ। ਜੋਤੀ ਜਾਮਾ ਹਰਿ ਨਿਰੰਕਾਰਾ, ਆਪਣਾ ਭੇਖ ਵਟਾਇਆ ਏ। ਸ਼ਬਦ ਰੱਖੇ ਤਿੱਖੀ ਧਾਰਾ, ਲੇਖਾ ਲਿਖਣ ਵਿਚ ਨਾ ਆਇਆ ਏ। ਗੋਬਿੰਦ ਰੂਪ ਅਗੰਮ ਅਪਾਰਾ, ਕਾਇਆ ਗੋਬਿੰਦ ਰੂਪ ਸਮਾਇਆ ਏ। ਸ਼ਬਦ ਖੰਡਾ ਨਾਮ ਕਟਾਰਾ, ਜੋਤ ਨਿਰੰਜਣ ਹੱਥ ਉਠਾਇਆ ਏ। ਲੱਖ ਚੁਰਾਸੀ ਮਾਰੀ ਜਾਏ ਵਾਰੋ ਵਾਰਾ, ਗੁਰਮੁਖਾਂ ਦਇਆ ਕਮਾਇਆ ਏ। ਜੁਗ ਜੁਗ ਲਏ ਮਾਤ ਅਵਤਾਰਾ, ਜਾਮਾ ਰਾਮਾ ਭੇਖ ਵਟਾਇਆ ਏ। ਆਪੇ ਹੋਏ ਨਾਰੀ ਨਾਰਾ, ਨਾਰੀ ਕੰਤਾ ਆਪ ਅਖਵਾਇਆ ਏ। ਆਪੇ ਹੋਏ ਪਤਤ ਉਧਾਰਾ, ਸਾਧਾਂ ਸੰਤਾਂ ਵਿਚ ਸਮਾਇਆ ਏ। ਹਰਿਜਨ ਬਹਾਏ ਚਰਨ ਦਵਾਰਾ, ਚਰਨ ਧੂੜ ਮਸਤਕ ਟਿੱਕਾ ਲਾਇਆ ਏ। ਜੋਤ ਸਰੂਪੀ ਕਰ ਅਕਾਰਾ, ਓਅੰਕਾਰਾ ਦੇਸ ਸੁਹਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਭੇਖ ਵਟਾਇਆ ਏ। ਜੋਤੀ ਜਾਮਾ ਹਰਿ ਅਵੱਲਾ, ਆਪਣਾ ਭੇਖ ਵਟਾਇੰਦਾ। ਆਪੇ ਵਸਿਆ ਇਕ ਇਕੱਲਾ, ਦਿਸ ਕਿਸੇ ਨਾ ਆਇੰਦਾ। ਰੂਪ ਅਨੂਪਾ ਜਲ ਥਲਾ, ਸ਼ਾਹੋ ਭੂਪ ਡੇਰਾ ਲਾਇੰਦਾ। ਜਾਣੇ ਜਣਾਏ ਨਿਹਚਲ ਧਾਮ ਅਟੱਲਾ, ਦੂਸਰ ਕੋਇ ਭੇਵ ਨਾ ਪਾਇੰਦਾ। ਜੋਤੀ ਸ਼ਬਦੀ ਆਪੇ ਰੱਲਾ, ਪਵਣ ਸਵਾਸੀ ਸੇਵਾ ਲਾਇੰਦਾ। ਕਲਜੁਗ ਅੰਤਮ ਏਕਾ ਹੱਲਾ, ਪ੍ਰਭ ਸਾਚਾ ਆਪ ਕਰਾਇੰਦਾ। ਮੇਲਾ ਮਿਲੇ ਗੋਬਿੰਦੇ ਡੱਲਾ, ਸਾਚਾ ਮੇਲ ਮਿਲਾਇੰਦਾ। ਆਪ ਫੜਾਏ ਆਪਣਾ ਪੱਲਾ, ਵਿਛੜ ਕਦੇ ਨਾ ਜਾਇੰਦਾ। ਦੂਈ ਦਵੈਤੀ ਮੇਟੇ ਸੱਲਾ, ਹਰਿ ਸਾਚੇ ਰੂਪ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਭੇਖ ਵਟਾਇੰਦਾ। ਕਲਜੁਗ ਕਾਇਆ ਭੇਖ ਵਟਾਇਆ, ਹਰਿ ਨੂਰੋ ਨੂਰ ਨੁਰਾਨੀਆ। ਔਲੀਆ ਪੀਰ ਸ਼ੇਖ਼ ਵੇਖ ਵਖਾਇਆ, ਆਪੇ ਵੇਖੇ ਅੰਜੀਲ ਕੁਰਾਨੀਆ। ਹਰਿ ਹਰਿ ਸਾਚਾ ਲੇਖਾ ਲੇਖ ਲਿਖਾਇਆ, ਹਰਿ ਹਰਿ ਬਣੇ ਵੇਦ ਪੁਰਾਨੀਆ। ਬਾਸ਼ਕ ਤਸ਼ਕਾ ਗਲ ਲਟਕਾਇਆ, ਗਲ ਮਾਲਾ ਸਾਚੀ ਗਾਨੀਆ। ਕਰੋੜ ਤੇਤੀਸਾ ਸੇਵਾ ਲਾਇਆ, ਸੁਰਪਤ ਰਾਜਾ ਇੰਦ ਖੇਲ ਮਹਾਨੀਆ। ਨੌ ਖੰਡ ਪ੍ਰਿਥਮੀ ਵੇਖ ਵਖਾਇਆ, ਲੋਕਮਾਤ ਹੋ ਜਾਣੀ ਜਾਨੀਆ। ਸੱਤਾਂ ਦੀਪਾਂ ਵੰਡ ਵੰਡਾਇਆ, ਏਕਾ ਅੱਖਰ ਜਗਤ ਵਖਾਏ ਸਾਚੀ ਬਾਣੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਹੋਏ ਜਾਣੀ ਜਾਣੀਆ। ਜਾਨਣਹਾਰ ਸਮਰਥ, ਅਚਰਜ ਬਣਤ ਬਣਾਈਆ। ਗੁਰਮੁਖਾਂ ਰੱਖੇ ਦੇ ਕਰ ਹੱਥ, ਸਮਰਥ ਹੱਥ ਵਡਿਆਈਆ। ਸਗਲ ਵਸੂਰੇ ਜਾਇਣ ਲੱਥ, ਹਰਿ ਨੇਤਰ ਦਰਸ਼ਨ ਪਾਈਆ। ਏਕਾ ਸ਼ਬਦ ਅਕਥਨਾ ਅਕੱਥ, ਲੇਖਾ ਲਿਖਣ ਵਿਚ ਨਾ ਆਈਆ। ਨੌ ਖੰਡ ਪ੍ਰਿਥਮੀ ਪਾਵੇ ਨੱਥ, ਹਰਿ ਸ਼ਬਦ ਡੋਰੀ ਹੱਥ ਉਠਾਈਆ। ਅੰਤਮ ਲੇਖਾ ਚੁੱਕੇ ਸੀਆਂ ਸਾਢੇ ਤਿੰਨ ਹੱਥ, ਕਲਜੁਗ ਕਾਇਆ ਆਪ ਮਿਟਾਈਆ। ਗੁਰਮੁਖ ਚੜ੍ਹਾਏ ਸਾਚੇ ਰਥ, ਰਥ ਰਥਵਾਹੀ ਆਪ ਹੋ ਜਾਈਆ। ਪੰਚ ਵਿਕਾਰਾ ਪਾਏ ਨੱਥ, ਹਰਿ ਪੰਚਮ ਧੁਨ ਉਪਜਾਈਆ। ਸੰਤ ਸੁਹੇਲੇ ਸਾਚੇ ਚੁਣ, ਘਰ ਸਾਚੇ ਮੇਲ ਮਿਲਾਈਆ। ਕਾਇਆ ਮਾਟੀ ਛਾਣ ਪੁਣ, ਤਨ ਸ਼ਿੰਗਾਰਾ ਇਕ ਕਰਾਈਆ। ਆਪੇ ਜਾਣੇ ਆਪਣਾ ਗੁਣ, ਗੁਣਵੰਤਾ ਹਰਿ ਰਘੁਰਾਈਆ। ਸਰਬ ਪੁਕਾਰ ਰਿਹਾ ਸੁਣ, ਕਾਇਆ ਮੰਦਰ ਅੰਦਰ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਇੱਕੀ ਸਾਚੀ ਸਿੱਖੀ ਦੇ ਮਤ ਰਿਹਾ ਸਮਝਾਈਆ। ਦੇਵੇ ਮਤ ਪੰਜ ਤਤ, ਤਤ ਰੂਪ ਸਮਾਇਆ। ਸਗਲ ਵਸੂਰੇ ਜਾਇਣ ਲੱਥ, ਸਾਚੀ ਸਿੱਖੀ ਦਰਸ਼ਨ ਪਾਇਆ। ਪਹਿਲੀ ਚੇਤਰ ਹੋਏ ਸੰਮਤ ਚੌਦਾਂ ਰੁੱਤ ਸੁਹਾਇਆ। ਹਰਿਜਨ ਸਾਚੇ ਲਏ ਰੱਖ, ਮਦਿਰਾ ਮਾਸੀ ਦਰ ਦੁਰਕਾਇਆ। ਕਲਜੁਗ ਕਾਇਆ ਉਡਣੇ ਕੱਖ, ਕਾਗੀ ਕਾਗ ਰਿਹਾ ਕੁਰਲਾਇਆ। ਸ਼ਬਦ ਦਵਾਰੇ ਸਚ ਇਕੱਠ, ਹਰਿ ਸਾਚਾ ਰਿਹਾ ਕਰਾਇਆ। ਹਰਿਜਨ ਵੇਖੇ ਨੱਠ ਨੱਠ, ਦੂਰ ਦੁਰਾਡਾ ਡੇਰਾ ਲਾਇਆ। ਮੰਡਲ ਮੰਡਪ ਜਾਣਾ ਢੱਠ, ਤ੍ਰੈਗੁਣ ਤੇਰਾ ਤਤ ਜਲਾਇਆ। ਲੇਖਾ ਚੁੱਕੇ ਅੱਠ ਸੱਠ, ਗੰਗਾ ਗੋਦਾਵਰੀ ਰਹਿਣ ਨਾ ਪਾਇਆ। ਕਲਜੁਗ ਮਾਇਆ ਹੋਏ ਭੱਠ, ਹਰਿ ਸਾਚੇ ਦਰ ਦੁਰਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਤਰਾਇਆ। ਹਰਿਜਨ ਸਾਚੇ ਤਾਰਨਹਾਰਾ, ਦਇਆਨਿਧ ਕਿਰਪਾਲ। ਗੁਰਮੁਖ ਸਾਚੇ ਮੇਲਣਹਾਰਾ, ਭਗਤ ਵਛਲ ਦੀਨ ਦਿਆਲ। ਆਤਮ ਧਾਰਾ ਰੱਖਣਹਾਰਾ, ਫਲ ਲਗਾਏ ਕਾਇਆ ਡਾਲ੍ਹ। ਪੰਚ ਵਿਕਾਰਾ ਝੱਸਣਹਾਰਾ, ਸਰ ਸਰੋਵਰ ਆਤਮ ਲਵਾਏ ਏਕਾ ਛਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਦੁਲਾਰ ਆਪ ਉਠਾਏ ਆਪਣੇ ਲਾਲ। ਸਾਚਾ ਲਾਲ ਗੁਰਮੁਖ ਪਿਆਰਾ, ਹਰਿ ਆਪਣੇ ਰੰਗ ਰੰਗਾਇੰਦਾ। ਪੰਚਮ ਮੀਤਾ ਖੇਲ ਨਿਆਰਾ, ਅਚਰਜ ਰੀਤਾ ਮਾਤ ਚਲਾਇੰਦਾ। ਲੱਖ ਚੁਰਾਸੀ ਮਾਤ ਜੀਤਾ, ਹਾਰ ਜਿੱਤ ਆਪਣੇ ਹੱਥ ਰਖਾਇੰਦਾ। ਵੇਖਣਹਾਰਾ ਹਸਤ ਕੀਟਾ, ਊਚਾਂ ਨੀਚਾਂ ਵੇਖ ਵਖਾਇੰਦਾ। ਪਾਰਬ੍ਰਹਮ ਹਰਿ ਬੀਠਲ ਬੀਠਾ, ਆਪਣਾ ਭੇਵ ਛੁਪਾਇੰਦਾ। ਸ਼ਬਦ ਜਣਾਏ ਇਕ ਅਨਡੀਠਾ, ਦਿਸ ਕਿਸੇ ਨਾ ਆਇੰਦਾ। ਮਨਮੁਖ ਭੰਨੇ ਕੌੜਾ ਰੀਠਾ, ਅੰਤਮ ਭੰਨ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਦਇਆ ਕਮਾਇੰਦਾ। ਹਰਿਜਨ ਸਾਚੇ ਚਰਨ ਦਵਾਰ, ਚਰਨ ਕਵਲ ਚਿਤ ਲਾਇਆ। ਮੰਗੇ ਮੰਗ ਬਣ ਭਿਖਾਰ, ਹਰਿ ਸਾਚਾ ਦਇਆ ਕਮਾਇਆ। ਲੇਖਾ ਲਿਖੇ ਅਪਰ ਅਪਾਰ, ਛੇ ਚੇਤਰ ਵੇਖ ਵਖਾਇਆ। ਸਿੰਘ ਰਾਮ ਤੇਰੀ ਸਾਚੀ ਧਾਰ, ਹਰਿ ਸਾਚਾ ਵੇਖਣ ਆਇਆ। ਪੁਰ ਹੁਸ਼ਿਆਰ ਪ੍ਰਭ ਪਾਏ ਸਾਰ, ਚੰਦ ਗਿਆਨ ਤਰਾਇਆ। ਅਠਾਰਾਂ ਚੇਤਰ ਵਿਚਾਰ, ਸਿੰਘ ਕਰਤਾਰ ਸੁਹਾਇਆ। ਉਨੀ ਚੇਤਰ ਬੰਨ੍ਹੇ ਧਾਰ, ਗਰੀਬ ਨਿਮਾਣਾ ਗਲੇ ਲਗਾਇਆ। ਆਪੇ ਬਖ਼ਸ਼ੇ ਚਰਨ ਪਿਆਰ, ਚੇਤਨ ਚਿਤ ਰਖਾਇਆ। ਸ਼ਬਦ ਸਰੂਪੀ ਦੇ ਪਿਆਰ, ਨਿਤ ਨਿਤ ਦਰਸ ਦਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚੇ ਡੇਰਾ ਲਾਇਆ। ਹਰਿ ਘਰ ਸਾਚਾ ਸਹਿਜ ਸੁਖ, ਹਰਿ ਸਾਚੀ ਜੋਤ ਜਗਾਈਆ। ਗੁਰਮੁਖਾਂ ਉਜਲ ਕਰਾਏ  ਮੁਖ, ਹਰਿ ਹੱਥ ਜਗਤ ਵਡਿਆਈਆ। ਆਪੇ ਕੱਟਣਹਾਰਾ ਕਾਇਆ ਦੁੱਖ, ਦਰ ਦਵਾਰ ਬੰਕ ਸੁਹਾਈਆ। ਸੁਫਲ ਕਰਾਏ ਮਾਤ ਕੁੱਖ, ਨੌ ਅਠਾਰਾਂ ਲੇਖੇ ਲਾਈਆ। ਜਗਤ ਤ੍ਰਿਸ਼ਨਾ ਮੇਟੇ ਭੁੱਖ, ਮੇਟਣਹਾਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਸੇਵਾ ਲਾਈਆ। ਹਰਿਜਨ ਸਾਚਾ ਸਚ ਦੁਲਾਰ, ਸਾਚੀ ਸੇਵ ਕਮਾਇੰਦਾ। ਆਪੇ ਮੇਲੇ ਮੇਲਣਹਾਰ, ਵਿਛੜ ਕਦੇ ਨਾ ਜਾਇੰਦਾ। ਕਲਜੁਗ ਅੰਤਮ ਲੈ ਅਵਤਾਰ, ਨਿਹਕਲੰਕਾ ਡੰਕ ਵਜਾਇੰਦਾ। ਅਨਹਦ ਸ਼ਬਦ ਖੰਡਾ ਤੇਜ ਕਟਾਰ, ਰਾਓ ਰੰਕਾਂ ਆਪ ਵਖਾਇੰਦਾ। ਆਪੇ ਬੰਨੇ੍ਹ ਆਪਣੀ ਧਾਰ, ਦਵਾਰ ਬੰਕਾ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਾਸੀ ਪੁਰੀ ਘਨਕਾ ਦਰ ਘਰ ਸਾਚਾ ਆਪ ਸੁਹਾਇੰਦਾ। ਸਤਿਗੁਰ ਦਾਤਾ ਜਗਤ ਹੈ, ਜੁਗ ਜੁਗ ਆਪ ਅਖਵਾਏ। ਆਪੇ ਭਗਤੀ ਭਗਤ ਹੈ, ਭਗਵੰਤਾ ਰੂਪ ਸਮਾਏ। ਆਪੇ ਸ਼ਕਤੀ ਸ਼ਕਤਾ ਸ਼ਕਤ ਹੈ, ਸਾਧ ਸੰਤ ਰਿਹਾ ਉਪਾਏ। ਆਪੇ ਨਾਰੀ ਕੰਤਾ ਕੰਤ ਹੈ, ਕੰਤ ਕੰਤੂਹਲ ਆਪ ਹੋ ਜਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਭੇਖ ਵਟਾਏ। ਕਲਜੁਗ ਅੰਤਮ ਕਾਇਆ ਭੇਖਾ, ਅਚਰਜ ਬਣਤ ਬਣਾਈਆ। ਲੱਖ ਚੁਰਾਸੀ ਲਿਖਣਹਾਰਾ ਲੇਖਾ, ਜੁਗ ਜੁਗ ਲੇਖ ਲਿਖਾਈਆ। ਗੁਰਮੁਖ ਵਿਰਲੇ ਨੇਤਰ ਪੇਖਾ, ਆਤਮ ਤ੍ਰਿਪਤ ਕਰਾਈਆ। ਆਪੇ ਹੋਇਆ ਧਾਰੀ ਕੇਸਾ, ਆਪੇ ਵੰਡ ਵੰਡਾਈਆ। ਆਪੇ ਹੋਏ ਗੁਰ ਦਸਮੇਸਾ, ਗੋਬਿੰਦ ਰੂਪ ਸਮਾਈਆ। ਆਪੇ ਹੋਏ ਨਰ ਨਰੇਸ਼ਾ, ਨਿਰਗੁਣ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਰਗੁਣ ਸਾਚੀ ਰਚਨ ਰਚਾਈਆ। ਸਰਗੁਣ ਸਾਚਾ ਮੀਤ ਮੁਰਾਰਾ, ਨਿਰਗੁਣ ਰੂਪ ਵਟਾਇੰਦਾ। ਗੋਬਿੰਦ ਕਾਇਆ ਖੇਲ ਅਪਾਰਾ, ਸਾਚਾ ਮੀਤ ਅਖਵਾਇੰਦਾ। ਨਾਮ ਕਰਾਏ ਜੈ ਜੈ ਜੈਕਾਰਾ, ਏਕਾ ਨਾਦ ਵਜਾਇੰਦਾ। ਹਰਿਜਨ ਸਾਚੇ ਪਾਵੇ ਸਾਰਾ, ਬ੍ਰਹਿਮਾਦ ਖੋਜ ਖੁਜਾਇੰਦਾ। ਬ੍ਰਹਮਾ ਸ਼ਿਵ ਦੇਵਤ ਸੁਰ ਦਏ ਹੁਲਾਰਾ, ਨੌ ਖੰਡ ਪ੍ਰਿਥਮੀ ਆਪ ਹਿਲਾਇੰਦਾ। ਕਰੇ ਕਰਾਏ ਕਰਨੇਹਾਰਾ, ਹਰਿ ਕਰਨੀ ਕਿਰਤ ਕਮਾਇੰਦਾ। ਗੁਰਮੁਖ ਸੋਹੇ ਚਰਨ ਦਵਾਰਾ, ਗੁਰ ਚਰਨੀ ਚਿਤ ਲਾਇੰਦਾ। ਆਤਮ ਭਰੇ ਨਾਮ ਭੰਡਾਰਾ, ਕਾਇਆ ਝੋਲੀ ਆਪ ਭਰਾਇੰਦਾ। ਜੁਗ ਜੁਗ ਹੋਏ ਆਪ ਵਰਤਾਰਾ, ਆਪ ਆਪਣੀ ਦਇਆ ਕਮਾਇੰਦਾ। ਕਲਜੁਗ ਤੇਰੀ ਅੰਤਮ ਵਾਰਾ, ਨਿਹਕਲੰਕਾ ਡੰਕ ਵਜਾਇੰਦਾ। ਗੁਰ ਗੋਬਿੰਦੇ ਕਰ ਪਿਆਰਾ, ਏਕਾ ਅੰਕ ਸਮਾਇੰਦਾ। ਆਪੇ ਜਾਣੇ ਜਾਨਣਹਾਰਾ, ਕਾਇਆ ਮੰਦਰ ਵੇਖ ਵਖਾਇੰਦਾ। ਮੇਟ ਮਿਟਾਏ ਧੁੰਦੂਕਾਰਾ, ਆਕਾਸ਼ ਪਰਕਾਸ਼ ਵਖਾਇੰਦਾ। ਜਨ ਭਗਤਾਂ ਦੇਵੇ ਨਾਮ ਅਧਾਰਾ, ਜੋਤ ਨਿਰੰਜਣ ਸੇਵਾ ਲਾਇੰਦਾ। ਸ਼ਬਦ ਸਰੂਪੀ ਕਰ ਅਕਾਰਾ, ਹਰਿ ਮੇਲੀ ਮੇਲ ਮਿਲਾਇੰਦਾ। ਭਗਤ ਵਛਲ ਆਪ ਗਿਰਧਾਰਾ, ਘਰ ਸਾਚਾ ਇਕ ਸੁਹਾਇੰਦਾ। ਨੌ ਦਵਾਰੇ ਪਾਰ ਕਿਨਾਰਾ, ਹਰਿ ਦਸਵੇਂ ਬੂਝ ਬੁਝਾਇੰਦਾ। ਪੰਚਮ ਗਾਇਣ ਵਾਰੋ ਵਾਰਾ, ਧੁਨ ਆਤਮਕ ਸ਼ਬਦ ਅਲਾਇੰਦਾ। ਅੰਮ੍ਰਿਤ ਆਤਮ ਠੰਢੀ ਠਾਰਾ, ਸਰ ਸਰੋਵਰ ਮਾਨ ਸੁਹਾਇੰਦਾ। ਆਪੇ ਖੋਲ੍ਹੇ ਬੰਦ ਕਿਵਾੜਾ, ਘਰ ਸਾਚਾ ਵੇਖ ਵਖਾਇੰਦਾ। ਜੋਤ ਸਰੂਪੀ ਸਾਚਾ ਲਾੜਾ, ਗੁਰਮੁਖ ਨਾਰੀ ਕੰਤ ਪਰਨਾਇੰਦਾ। ਮਨਮੁਖ ਲੁੱਟੀ ਜਾਏ ਦਿਨ ਦਿਹਾੜਾ, ਸਾਧ ਸੰਤ ਕੰਤ ਭਗਵੰਤ ਆਪਣਾ ਮੇਲ ਮਿਲਾਇੰਦਾ। ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜਾ, ਉਚੇ ਟਿੱਲੇ ਪਰਬਤ ਵੇਖ ਵਖਾਇੰਦਾ। ਧਰਤਮਾਤ ਤੇਰਾ ਇਕ ਅਖਾੜਾ, ਹਰਿ ਸਾਚਾ ਰਚਨ ਰਚਾਇੰਦਾ। ਲੇਖਾ ਚੁੱਕੇ ਸਤਾਰਾਂ ਹਾੜਾ, ਸਤਿ ਸਤਿਵਾਦੀ ਆਪ ਅਖਵਾਇੰਦਾ। ਮਨਮਤੀ ਅਗਨ ਲਗਾਏ ਬਹੱਤਰ ਨਾੜਾ, ਨਾ ਕੋਈ ਕਿਸੇ ਬੁਝਾਇੰਦਾ। ਲੱਖ ਚੁਰਾਸੀ ਆਪ ਚਬਾਏ ਆਪਣੀ ਦਾੜ੍ਹਾ, ਹਰ ਘਟ ਆਪੇ ਵੇਖ ਵਖਾਇੰਦਾ। ਤ੍ਰੈਗੁਣ ਮਾਇਆ ਤੇਰੀ ਧਾੜਾ, ਹਰਿ ਬ੍ਰਹਮੇ ਝੋਲੀ ਪਾਇੰਦਾ। ਬ੍ਰਹਮ ਸੋਹੇ ਬੰਕ ਦਵਾਰਾ, ਬ੍ਰਹਮ ਵਿਦਿਆ ਪੂਰ ਕਰਾਇੰਦਾ। ਕਲਜੁਗ ਤੇਰੀ ਅੰਤਮ ਵਾਰਾ, ਘਰ ਸਾਚੇ ਮੇਲ ਮਿਲਾਇੰਦਾ। ਗੁਰਮੁਖ ਸਾਚਾ ਕਰ ਤਿਆਰਾ, ਦਰ ਸਾਚੇ ਆਪ ਬਹਾਇੰਦਾ। ਸੋਹੰ ਸ਼ਬਦ ਜੈ ਜੈਕਾਰਾ, ਪੁਰੀ ਬ੍ਰਹਮ ਆਪ ਕਰਾਇੰਦਾ। ਸ਼ਿਵ ਸ਼ੰਕਰ ਵੇਖੇ ਕਰ ਵਿਚਾਰਾ, ਜਗਤ ਜਗਦੀਸਾ ਦਇਆ ਕਮਾਇੰਦਾ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ, ਬੀਸ ਬੀਸਾ ਆਪ ਅਖਵਾਇੰਦਾ। ਏਕਾ ਸ਼ਬਦ ਕਰਾਏ ਜੈ ਜੈਕਾਰਾ, ਚਾਰੋਂ ਕੁੰਟ ਦਹਿ ਦਿਸ਼ਾ ਵੇਖ ਵਖਾਇੰਦਾ। ਚਾਰ ਵਰਨ ਸੋਹਣ ਇਕ ਦਵਾਰਾ, ਊਚਾਂ ਨੀਚਾਂ ਭੇਵ ਮਿਟਾਇੰਦਾ। ਰਾਜ ਰਾਜਾਨਾਂ ਕਰੇ ਖ਼ਬਰਦਾਰਾ, ਸ਼ਾਹ ਸੁਲਤਾਨ ਆਪ ਉਠਾਇੰਦਾ। ਸਾਧਾਂ ਸੰਤਾਂ ਦਏ ਹੁਲਾਰਾ, ਕਾਇਆ ਮੰਦਰ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪੇ ਜਾਣੇ ਪਾਰ ਕਿਨਾਰਾ, ਆਰ ਪਾਰ ਆਪ ਹੋ ਜਾਇੰਦਾ। ਆਰ ਪਾਰ ਹਰਿ ਨਿਰੰਕਾਰ, ਏਕਾ ਜੋਤ ਸੁਹਾਈਆ। ਸ਼ਬਦ ਸਰੂਪੀ ਤਿੱਖੀ ਧਾਰ, ਕਲਜੁਗ ਵੇਖ ਵਖਾਈਆ। ਜੋਤ ਨਿਰੰਜਣ ਕਰ ਆਕਾਰ, ਹਰਿ ਬੈਠਾ ਆਸਣ ਲਾਈਆ। ਆਦਿ ਸ਼ਕਤ ਪਹਿਰੇਦਾਰ, ਆਦਿ ਅੰਤ ਸੇਵ ਕਮਾਈਆ। ਸਾਚਾ ਕੰਤ ਮੀਤ ਮੁਰਾਰ, ਹਰਿ ਸ਼ਬਦੀ ਬਣਤ ਬਣਾਈਆ ਨਾਉਂ ਖੰਡਾ ਤੇਜ ਕਟਾਰ, ਗੁਰ ਗੋਬਿੰਦੇ ਤਨ ਛੁਹਾਈਆ। ਪੰਚਮ ਮੀਤਾ ਕਰ ਤਿਆਰ, ਸਾਚੀ ਰੀਤਾ ਰਿਹਾ ਚਲਾਈਆ। ਏਕਾ ਇੱਕੀ ਵਿਚ ਸੰਸਾਰ, ਸਾਚੀ ਸਿੱਖੀ ਰਿਹਾ ਪਾਈਆ। ਗੁਰ ਗੋਬਿੰਦੇ ਮੰਗੇ ਭਿੱਖੀ, ਪ੍ਰਭ ਅੱਗੇ ਬੈਠਾ ਸੀਸ ਝੁਕਾਈਆ। ਨੌ ਖੰਡ ਪ੍ਰਿਥਮੀ ਨਿੱਕੀ ਸਿੱਖੀ, ਹਰਿ ਸਾਚਾ ਰਿਹਾ ਬਣਾਈਆ। ਨਾ ਕੋਈ ਜਾਣੇ ਮੁਨੀ ਰਿਖੀ, ਪੰਡਤ ਪਾਂਧੇ ਭੇਵ ਨਾ ਰਾਈਆ। ਮਸਤਕ ਲਹਿਣਾ ਸਾਚੀ ਲੇਖੀ, ਹਰਿ ਸਾਚੇ ਆਪ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦੇ ਦਿਤਾ ਵਰ, ਆਪ ਆਪਣੀ ਦਇਆ ਕਮਾਈਆ। ਗੁਰ ਗੋਬਿੰਦੇ ਵਰ ਘਰ ਪਾਇਆ, ਹਰਿ ਮਿਲਿਆ ਕੰਤ ਭਤਾਰਾ। ਸਾਚਾ ਮੰਦਰ ਇਕ ਸੁਹਾਇਆ, ਦਿਵਸ ਰੈਣ ਜੈ ਜੈ ਜੈਕਾਰਾ। ਦੀਪਕ ਜੋਤੀ ਇਕ ਜਗਾਇਆ, ਅੱਠੇ ਪਹਿਰ ਰਹੇ ਉਜਿਆਰਾ। ਵਰਨ ਗੋਤੀ ਭੇਖ ਵਟਾਇਆ। ਜੋ ਜਨ ਸਰਨ ਸਰਨਾਈ ਸਾਚੀ ਆਇਆ। ਗੁਰਸਿਖ ਉਧਾਰੇ ਵਿਚੋਂ ਕੋਟਨ ਕੋਟੀ, ਫੜ ਫੜ ਬਾਹੋਂ ਪਾਰ ਕਰਾਇਆ। ਆਪੇ ਬੈਠਾ ਉਪਰ ਚੜ੍ਹੇ ਚੋਟੀ, ਦਸਮ ਦਵਾਰੀ ਆਸਣ ਲਾਇਆ। ਸ਼ਬਦ ਫੜ ਕੇ ਹਰਿ ਸਾਚੀ ਸੋਟੀ, ਕੁੰਡਾ ਰਿਹਾ ਖੜਕਾਇਆ। ਮਨਮੁਖ ਜੀਆਂ ਆਤਮ ਖੋਟੀ, ਗੁਰ ਮੰਤਰ ਮੂਲ ਨਾ ਭਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਭੇਖ ਵਟਾਇਆ। ਗੁਰ ਗੋਬਿੰਦ ਚਰਨ ਦਵਾਰ, ਹਰਿ ਸਾਚੇ ਸੀਸ ਝੁਕਾਇੰਦਾ। ਸਾਚਾ ਮੇਲਾ ਅੰਤਮ ਵਾਰ, ਜਗਤ ਜਗਦੀਸਾ ਆਪ ਕਰਾਇੰਦਾ। ਗੁਰ ਚੇਲਾ ਸੋਹੇ ਇਕ ਦਵਾਰ, ਹਰਿਜਨ ਸਾਚੇ ਵੇਖ ਵਖਾਇੰਦਾ। ਸਾਚਾ ਮੇਲਾ ਪ੍ਰਭ ਚਰਨ ਦਵਾਰ, ਹਰਿਜਨ ਸਾਚੇ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਵੇਖ ਘਰ, ਘਰ ਸਾਚੇ ਆਸਣ ਲਾਇੰਦਾ। ਗੋਬਿੰਦ ਕਾਇਆ ਸਾਚਾ ਘੜ, ਹਰਿ ਸਾਚੇ ਆਪ ਸੁਹਾਇਆ ਏ। ਸ਼ਬਦ ਸਰੂਪੀ ਅੰਦਰ ਵੜ, ਹਰ ਘਟ ਵੇਖ ਵਖਾਇਆ ਏ। ਨਾ ਕੋਈ ਸੀਸ ਨਾ ਕੋਈ ਧੜ, ਆਦਿਨ ਅੰਤਾ ਦਿਸ ਨਾ ਆਇਆ ਏ। ਕਲਜੁਗ ਉਖੇੜੇ ਲੱਗੀ ਜੜ੍ਹ, ਸਤਿਜੁਗ ਸਾਚਾ ਰਿਹਾ ਲਗਾਇਆ ਏ। ਸੰਤ ਸੁਹੇਲੇ ਸਾਚੇ ਫੜ, ਆਪ ਆਪਣਾ ਦਰਸ ਦਿਖਾਇਆ ਏ। ਜੋਤ ਜਗਾਏ ਬਹੱਤਰ ਨੜ, ਅਗਿਆਨ ਅੰਧੇਰ ਮਿਟਾਇਆ ਏ। ਏਕਾ ਅੱਖਰ ਜਾਣਾ ਪੜ੍ਹ, ਜਗਤ ਵਿਦਿਆ ਮੂਲ ਚੁਕਾਇਆ ਏ। ਮੋਹ ਮਮਤਾ ਨਾ ਜਾਏ ਸੜ, ਦੇ ਮਤ ਰਿਹਾ ਸਮਝਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਘਰ ਸੁਹਾਇਆ ਏ। ਗੋਬਿੰਦ ਕਾਇਆ ਸਾਚਾ ਘਰ, ਨਿਰਮਲ ਜੋਤ ਅਕਾਲੀਆ। ਖੁਲ੍ਹਾ ਰੱਖੇ ਸਦਾ ਸਦ ਦਰ, ਮੰਗਦੇ ਰਹਿਣ ਸਵਾਲੀਆ। ਆਪੇ ਦੇਵਣਹਾਰਾ ਵਰ, ਆਪੇ ਕਰੇ ਸਰਬ ਪ੍ਰਿਤਪਾਲੀਆ। ਗੁਰਮੁਖ ਵਿਰਲਾ ਭਾਣਾ ਰਿਹਾ ਜਰ, ਫਲ ਲੱਗੇ ਕਾਇਆ ਡਾਲੀਆ। ਅੰਮ੍ਰਿਤ ਆਤਮ ਨੁਹਾਏ ਸਾਚੇ ਸਰ, ਆਪ ਸੁਹਾਇਆ ਸਾਚਾ ਤਾਲੀਆ। ਸਾਚਾ ਮੇਲਾ ਹਰੀ ਹਰਿ, ਹਰਿ ਖੇਲੇ ਖੇਲ ਨਿਰਾਲੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜਗਤ ਅਵੱਲੜੀ ਚਲੇ ਚਾਲੀਆ। ਗੁਰਸਿਖ ਵਡਿਆਈ ਧੰਨ ਹੈ, ਧੰਨ ਹਰਿ ਨਾਮਾ ਪਾਇਆ। ਗੁਰਸਿਖ ਵਡਿਆਈ ਧੰਨ ਹੈ, ਪੂਰਨ ਕਾਮਾ ਆਪ ਕਰਾਇਆ। ਗੁਰਸਿਖ ਵਡਿਆਈ ਧੰਨ ਹੈ, ਅੰਧੇਰੀ ਸ਼ਾਮਾ ਰਿਹਾ ਮਿਟਾਇਆ। ਗੁਰਸਿਖ ਵਡਿਆਈ ਧੰਨ ਹੈ, ਪੰਚਮ ਤਾਮਾ ਰਿਹਾ ਕਰਾਇਆ। ਗੁਰਸਿਖ ਵਡਿਆਈ ਧੰਨ ਹੈ, ਪੱਲੇ ਦਾਮਾ ਨਾਮ ਬੰਨ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰ ਘਟ ਵੇਖ ਵਖਾਇਆ। ਗੁਰਮੁਖਾਂ ਹਰਿ ਵੇਖਣਹਾਰਾ, ਜੁਗ ਜੁਗ ਵੇਖ ਵਖਾਇੰਦਾ। ਜੋਤ ਸਰੂਪੀ ਲੈ ਅਵਤਾਰਾ, ਕਲਜੁਗ ਭੇਖ ਵਟਾਇੰਦਾ। ਸ਼ਬਦ ਫੜੇ ਤੇਜ ਕਟਾਰਾ, ਕਾਇਆ ਗਾਤਰੇ ਆਪ ਲਟਕਾਇੰਦਾ। ਆਪੇ ਹੋਇਆ ਪਹਿਰੇਦਾਰਾ, ਦਿਵਸ ਰੈਣ ਸੇਵ ਕਮਾਇੰਦਾ। ਆਪੇ ਗੁਪਤ ਆਪੇ ਜ਼ਾਹਿਰਾ, ਅੰਦਰ ਬਾਹਰ ਖੇਲ ਖਿਲਾਇੰਦਾ। ਏਕਾ ਸ਼ਬਦ ਕਰਾਏ ਜੈ ਜੈ ਜੈਕਾਰਾ, ਹਰਿ ਸਾਚਾ ਡੰਕ ਵਜਾਇੰਦਾ। ਕਲਜੁਗ ਤੇਰਾ ਅੰਤ ਕਿਨਾਰਾ, ਆਪੇ ਵੇਖ ਵਖਾਇੰਦਾ। ਸਤਿਜੁਗ ਸਾਚੇ ਬੰਨ੍ਹੇ ਧਾਰਾ, ਸਤਿ ਸੰਤੋਖ ਰੂਪ ਵਟਾਇੰਦਾ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ, ਸੰਮਤ ਚੌਦਾਂ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵਿਚ ਸਮਾਇੰਦਾ। ਹਰਿਜਨ ਸਾਚੇ ਸਾਚੀ ਸੇਵਾ, ਹਰਿ ਏਕਾ ਏਕ ਲਗਾਈਆ। ਪਰਗਟ ਹੋਏ ਦੇਵੀ ਦੇਵਾ, ਬੁਧ ਬਿਬੇਕ ਕਰਾਈਆ। ਅੰਮ੍ਰਿਤ ਆਤਮ ਦੇਵੇ ਜਿਹਵਾ, ਰਸ ਰਸਨਾ ਭੋਗ ਲਗਾਈਆ। ਹਰਿਜਨ ਗਾਏ ਸਾਚੀ ਜਿਹਵਾ, ਦਰਸ ਅਮੋਘ ਦਿਖਾਈਆ। ਕੌਸਤਕ ਮਣੀਆਂ ਮਸਤਕ ਲਾਏ ਸਾਚਾ ਥੇਵਾ, ਜੋਤ ਲਿਲਾਟੀ ਰਿਹਾ ਜਗਾਈਆ। ਪਾਰਬ੍ਰਹਮ ਹਰਿ ਅਲਖ ਅਭੇਵਾ, ਭੇਵ ਅਭੇਦਾ ਆਪ ਹੋ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਛਲ ਅਛੱਲ ਬੈਠਾ ਮੁਖ ਛੁਪਾਈਆ। ਅਛਲ ਅਛੱਲਾ ਹਰਿ ਨਿਰੰਕਾਰ, ਸਾਚਾ ਖੇਲ ਖਿਲਾਇੰਦਾ। ਲੇਖਾ ਚੁੱਕੇ ਵੇਦ ਚਾਰ, ਅੰਤਮ ਆਪ ਚੁਕਾਇੰਦਾ। ਖਾਣੀ ਬਾਣੀ ਖ਼ਬਰਦਾਰ, ਸਾਧ ਸੰਤ ਭੁਲਾਇੰਦਾ। ਅੰਜੀਲ ਕੁਰਾਨਾਂ ਪੈਣੀ ਮਾਰ, ਨਾ ਕੋਈ ਕਿਸੇ ਬਚਾਇੰਦਾ। ਪੁਰਾਨ ਅਠਾਰਾਂ ਹਾਹਾਕਾਰ, ਹਰਿ ਆਪੇ ਵੇਖ ਵਖਾਇੰਦਾ। ਸੋਹੰ ਸ਼ਬਦ ਜੈ ਜੈਕਾਰ, ਲੋਆਂ ਪੁਰੀਆਂ ਆਪ ਕਰਾਇੰਦਾ। ਨੌ ਖੰਡ ਪ੍ਰਿਥਮੀ ਬੰਨ੍ਹੇ ਧਾਰ, ਸੱਤਾਂ ਦੀਪਾਂ ਰੂਪ ਸਮਾਇੰਦਾ। ਆਦਿ ਅੰਤਾ ਏਕੰਕਾਰ, ਏਕਾ ਰੰਗ ਰੰਗਾਇੰਦਾ। ਸਤਿਜੁਗ ਸਾਚਾ ਮੀਤ ਮੁਰਾਰ, ਹਰਿ ਸੋਹੰ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਓਅੰ ਦੋਅੰ ਭੇਵ ਮਿਟਾਇੰਦਾ। ਓਅੰ ਦੋਅੰ ਸੋਹੰ ਸੋ, ਹਰਿ ਸਾਚੀ ਬਣਤ ਬਣਾਈਆ। ਹਰਿ ਬਿਨ ਅਵਰ ਨਾ ਜਾਣੇ ਕੋ, ਸਾਧ ਸੰਤ ਰਹੇ ਕੁਰਲਾਈਆ। ਲੱਖ ਚੁਰਾਸੀ ਰਹੀ ਰੋ, ਭੇਵ ਕੋਇ ਨਾ ਪਾਈਆ। ਗੁਰਮੁਖਾਂ ਮੈਲ ਦੁਰਮਤ ਲੈਣੀ ਧੋ, ਚਰਨ ਧੂੜ ਮਸਤਕ ਰਿਹਾ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਕਰੇ ਅੰਤ ਕੁੜਮਾਈਆ। ਕਲਜੁਗ ਅੰਤ ਕਰੇ ਕੁੜਮਾਈ, ਰਾਏ ਧਰਮ ਖ਼ੁਸ਼ੀ ਮਨਾਇੰਦਾ। ਲੱਖ ਚੁਰਾਸੀ ਹੋਏ ਜੁਦਾਈ, ਨਾ ਕੋਈ ਮੇਲਾ ਮੇਲ ਮਿਲਾਇੰਦਾ। ਮਸਤਕ ਲਹਿਣਾ ਝੂਠੀ ਛਾਈ, ਲਿਖਿਆ ਲੇਖ ਨਾ ਕੋਈ ਮਿਟਾਇੰਦਾ। ਕਲਜੁਗ ਕਾਇਆ ਪੈਣੀ ਫਾਹੀ, ਹਰਿ ਸਾਚਾ ਆਪੇ ਪਾਇੰਦਾ। ਲੋਕਮਾਤ ਅੰਤ ਹੋਣੀ ਜੁਦਾਈ, ਜੁਗ ਚੌਥੇ ਵਕਤ ਚੁਕਾਇੰਦਾ। ਗੁਰਮੁਖਾਂ ਵੇਖੇ ਥਾਉਂ ਥਾਈਂ, ਦਰ ਦਵਾਰਾ ਬੰਕ ਸੁਹਾਇੰਦਾ। ਆਪ ਉਠਾਏ ਫੜ ਫੜ ਬਾਂਹੀ, ਮੀਤ ਮੁਰਾਰਾ ਆਪ ਹੋ ਆਇੰਦਾ। ਦੇਵਣਹਾਰਾ ਠੰਢੀਆਂ ਛਾਂਈ, ਗੀਤ ਸੁਹਾਗੀ ਇਕ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਭੇਖ ਵਟਾਇੰਦਾ। ਜੋਤੀ ਜਾਮਾ ਹਰਿ ਅਕਾਲ, ਅਕਲ ਕਲਾ ਭਰਪੂਰਿਆ। ਜਨ ਭਗਤਾਂ ਮੇਲਾ ਦੀਨ ਦਿਆਲ, ਆਸਾ ਮਨਸਾ ਪੂਰਿਆ। ਦੋ ਜਹਾਨਾਂ ਹੋਏ ਰਖਵਾਲ, ਦੇਵੇ ਧੁਨ ਆਤਮਕ ਸਾਚੀ ਤੂਰਿਆ। ਫਲ ਲਗਾਏ ਕਾਇਆ ਡਾਲ, ਨਿਰਮਲ ਜੋਤੀ ਜਿਉਂ ਕੋਹਤੂਰਿਆ। ਸੁਰਤ ਸਵਾਣੀ ਹਾਲ ਬੇਹਾਲ, ਗੁਰ ਸ਼ਬਦੀ ਸਾਚਾ ਸੂਰਿਆ। ਜੁਗ ਜੁਗ ਚਲੇ ਅਵੱਲੜੀ ਚਾਲ, ਵਡ ਦਾਤਾ ਜੋਧਨ ਜੋਧਾ ਸੂਰਿਆ। ਸੰਤ ਸੁਹੇਲੇ ਲਏ ਭਾਲ, ਆਪੇ ਵੇਖੇ ਨੇੜੇ ਦੂਰਿਆ। ਏਕਾ ਇੱਕੀ ਵਿਚ ਸੰਸਾਰ, ਹਰਿ ਪਾਏ ਹਾਜ਼ਰ ਹਜ਼ੂਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਸਤਿ ਸਰੂਰਿਆ। ਸਾਚੀ ਸਿਖਿਆ ਸਾਚੀ ਰੱਤ, ਹਰਿ ਸੱਚਾ ਆਪ ਜਣਾਇੰਦਾ। ਲੇਖਾ ਚੁੱਕੇ ਪੰਜ ਤਤ, ਅੱਠਾਂ ਵੱਖ ਕਰਾਇੰਦਾ। ਬਹੱਤਰ ਨਾੜ ਨਾ ਉਬਲੇ ਰਤ, ਤਿੰਨ ਸੌ ਸੱਠ ਹਾਡੀ ਫੋਲ ਫੁਲਾਇੰਦਾ। ਕਾਇਆ ਵੇਖੇ ਕਲਜੁਗ ਮੱਠ, ਜੋਤੀ ਅਗਨੀ ਲੰਬੂ ਲਾਇੰਦਾ। ਆਪੇ ਗੇੜਨਹਾਰਾ ਉਲਟੀ ਲੱਠ, ਸ਼ਿਵ ਸ਼ੰਭੂ ਵੇਖ ਵਖਾਇੰਦਾ। ਮੂਲ ਚੁਕਾਏ ਅੱਠ ਸੱਠ, ਅੱਠ ਸੱਠ ਭੇਵ ਮਿਟਾਇੰਦਾ। ਗੁਰ ਚਰਨ ਦਵਾਰੇ ਜੋ ਜਨ ਜਾਏ ਢੱਠ, ਹਰਿ ਸਾਚਾ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਵੇਖ ਵਖਾਇੰਦਾ। ਗੁਰਮੁਖ ਸਾਚੇ ਸਾਚਾ ਰੰਗ, ਹਰਿ ਚਰਨ ਕਵਲ ਭਰਵਾਸਾ। ਲੰਗਰ ਸੇਵਾ ਸਵਾ ਪੰਜ, ਢਾਈ ਹੋਏ ਅਰਦਾਸਾ। ਖਾਲੀ ਹੋਵਣ ਕਾਰੂ ਗੰਜ, ਮਾਇਆਧਾਰੀ ਜਗਤ ਤਮਾਸ਼ਾ। ਆਪੇ ਜਾਣੇ ਸਵੇਰ ਸੰਞ, ਕਲਜੁਗ ਕਾਇਆ ਪਾਏ ਰਾਸਾ। ਲੱਖ ਚੁਰਾਸੀ ਨਾਰ ਬੰਝ, ਨਾ ਕੋਈ ਦੇਵੇ ਮਾਤ ਧਰਵਾਸਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖ ਵਖਾਏ ਪ੍ਰਿਥਮੀ ਆਕਾਸਾ। ਪ੍ਰਿਥਮੀ ਆਕਾਸ਼, ਹਰਿ ਸਾਚਾ ਵੇਖ ਵਖਾਇੰਦਾ। ਜਨ ਭਗਤਾਂ ਵਸੇ ਆਸ ਪਾਸ, ਦਿਵਸ ਰੈਣ ਦਰਸ ਦਿਖਾਇੰਦਾ। ਰਸਨਾ ਜਿਹਵਾ ਸਵਾਸ ਸਵਾਸ, ਸੇਵਕ ਸੇਵਾ ਸਾਚੀ ਲਾਇੰਦਾ। ਭਗਤ ਸੁਹੇਲਾ ਦਾਸਨ ਦਾਸ, ਦਾਸੀ ਦਾਸ ਆਪ ਅਖਵਾਇੰਦਾ। ਆਦਿ ਅੰਤ ਨਾ ਜਾਏ ਵਿਨਾਸ, ਆਵਣ ਜਾਵਣ ਖੇਲ ਰਚਾਇੰਦਾ। ਪਾਰਬ੍ਰਹਮ ਪੁਰਖ ਅਬਿਨਾਸ਼, ਪਤਤ ਪਾਵਨ ਆਪ ਅਖਵਾਇੰਦਾ। ਗੁਰਮੁਖਾਂ ਲੇਖੇ ਲਾਏ ਦਸ ਦਸ ਮਾਸ, ਨੌ ਅਠਾਰਾਂ ਵਕਤ ਚੁਕਾਇੰਦਾ। ਗੁਰ ਪੂਰੇ ਸਦ ਬਲ ਬਲ ਜਾਸ, ਸ਼ਬਦ ਜੈਕਾਰਾ ਇਕ ਕਰਾਇੰਦਾ। ਗੁਰਮੁਖਾਂ ਮੇਲਾ ਹਰਿ ਗੁਣਤਾਸ, ਨਾਮ ਭੰਡਾਰਾ ਆਪ ਭਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਵਰਤਾਰਾ ਆਪ ਅਖਵਾਇੰਦਾ। ਸਤਿਗੁਰ ਸਤਿਵਾਦ ਹੈ, ਆਦਿ ਜੁਗਾਦਿ ਸਮਾਏ। ਖੇਲੇ ਖੇਲ ਵਿਚ ਬ੍ਰਹਿਮਾਦ ਹੈ, ਪਾਰਬ੍ਰਹਮ ਰੂਪ ਵਟਾਏ। ਨਾਮ ਵਜਾਏ ਸਾਚਾ ਨਾਦ ਹੈ, ਚਾਰੋਂ ਕੁੰਟ ਰਿਹਾ ਸੁਣਾਏ। ਸੰਤ ਸੁਹੇਲੇ ਆਪੇ ਲਾਧ ਹੈ, ਜੁਗ ਜੁਗ ਵਿਛੜੇ ਮੇਲ ਮਿਲਾਏ। ਸ਼ਬਦ ਜਣਾਏ ਬੋਧ ਅਗਾਧ ਹੈ, ਬੋਧ ਅਗਾਧਾ ਆਪ ਹੋ ਜਾਏ। ਹਰਿਜਨ ਰਸਨਾ ਰਹੇ ਅਰਾਧ ਹੈ, ਰਸ ਰਸਨਾ ਮੁਖ ਚਵਾਏ। ਘਰ ਮੇਲਾ ਮਾਧਵ ਮਾਧ ਹੈ, ਮਨ ਇਛਿਆ ਪੂਰ ਕਰਾਏ। ਧੁਰਦਰਗਾਹੀ ਏਕਾ ਦੇਵੇ ਸਾਚੀ ਦਾਦ ਹੈ, ਸਤਿਜੁਗ ਸਾਚੀ ਬਣਤ ਬਣਾਏ। ਪੁਰੀਆਂ ਲੋਆਂ ਸੁਣੇ ਫਰਿਆਦ ਹੈ, ਦਿਵਸ ਰੈਣ ਫੇਰਾ ਪਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭੇਖਾਧਾਰੀ ਭੇਖ ਵਟਾਏ। ਭੇਖਾਧਾਰੀ ਭੇਖ ਭਗਵੰਤਾ, ਹਰਿ ਸਾਚੇ ਭੇਖ ਵਟਾਇਆ। ਆਪੇ ਵੇਖੇ ਸਾਧਨ ਸੰਤਾ, ਜੀਵਾਂ ਜੰਤਾਂ ਰਿਹਾ ਜਗਾਇਆ। ਗੁਰਮੁਖ ਵਿਰਲੇ ਸਾਚਾ ਮੇਲਾ ਸਾਚੇ ਕੰਤਾ, ਆਤਮ ਸੇਜਾ ਰਿਹਾ ਹੰਢਾਇਆ। ਆਪ ਬਣਾਏ ਆਪਣੀ ਬਣਤਾ, ਆਪਣੇ ਭਾਣੇ ਵਿਚ ਸਮਾਇਆ। ਖੇਲੇ ਖੇਲ ਆਦਿਨ ਅੰਤਾ, ਜੁਗ ਜੁਗ ਵੇਸ ਕਰੇਂਦਾ ਆਇਆ। ਕਿਸੇ ਹੱਥ ਨਾ ਆਏ ਕਾਂਸ਼ੀ ਪੰਡਤਾ, ਵੇਦ ਪੁਰਾਨਾਂ ਸਾਰ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਦ ਵਿਆਸਾ ਅੰਗ ਲਗਾਇਆ। ਵੇਦ ਵਿਆਸਾ ਸ਼ਬਦ ਲਿਖਾਰੀ, ਲੇਖਾ ਲੇਖ ਲਿਖੰਤਿਆ। ਕਲਜੁਗ ਤੇਰੀ ਅੰਤਮ ਵਾਰੀ, ਪਰਗਟ ਜੋਤ ਹਰਿ ਭਗਵੰਤਿਆ। ਸ਼ਬਦ ਮਾਰੇ ਇਕ ਉਡਾਰੀ, ਲੋਆਂ ਪੁਰੀਆਂ ਵੇਖ ਵਖੰਤਿਆ। ਗੁਰਮੁਖ ਸੁਹਾਏ ਬੰਕ ਦਵਾਰੀ, ਬੰਕ ਦਵਾਰੀ ਆਪ ਅਖਵੰਤਿਆ। ਆਪੇ ਜਾਏ ਪੈਜ ਸਵਾਰੀ, ਹਰਿ ਸਾਚਾ ਪਤ ਪਤਵੰਤਿਆ। ਖੇਲੇ ਖੇਲ ਖੇਲਣਹਾਰੀ, ਕਲਜੁਗ ਕਾਇਆ ਕਾਜ ਰਚੰਤਿਆ। ਲੱਖ ਚੁਰਾਸੀ ਬੰਨ੍ਹੇ ਧਾਰੀ, ਸਤਿਜੁਗ ਸਾਚਾ ਰਾਹ ਵਖੰਤਿਆ। ਚਾਰ ਵਰਨਾਂ ਇਕ ਸਿਕਦਾਰੀ, ਸ਼ਾਹੋ ਭੂਪ ਆਪ ਅਖਵੰਤਿਆ। ਬੀਸ ਬੀਸੇ ਸ਼ਬਦ ਉਡਾਰੀ, ਕਾਇਆ ਚੋਲਾ ਰੰਗ ਬਸੰਤਿਆ। ਗੁਰ ਗੋਬਿੰਦਾ ਮੀਤ ਮੁਰਾਰੀ, ਸਾਚਾ ਵੇਲਾ ਆਪ ਸੁਹੰਤਿਆ। ਇਕ ਅਕੇਲਾ ਹਰਿ ਗਿਰਧਾਰੀ, ਸਾਚੀ ਸੇਵਾ ਆਪ ਕਰੰਤਿਆ। ਚਾਰ ਵਰਨਾਂ ਚਰਨ ਪਿਆਰੀ, ਚਰਨ ਚਰਨੋਦਕ ਮੁਖ ਚੁਅੰਤਿਆ। ਆਤਮ ਭਰੇ ਨਾਮ ਭੰਡਾਰੀ, ਸੋਹੰ ਜੈਕਾਰ ਕਰੰਤਿਆ। ਨਵਾਂ ਖੰਡਾਂ ਪਾਵੇ ਸਾਰੀ, ਸੱਤਾਂ ਦੀਪਾਂ ਵੇਖ ਵਖੰਤਿਆ। ਬ੍ਰਹਮਾ ਸ਼ਿਵ ਚਰਨ ਦਵਾਰੀ, ਸੁਰਪਤ ਰਾਜਾ ਸੀਸ ਝੁਕੰਤਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਿਸ਼ਨੂੰ ਵੇਸ ਆਪ ਅਖਵੰਤਿਆ। ਹਰਿ ਵਿਸ਼ਨੂੰ ਵਿਸ਼ਨ ਅਪਾਰ, ਸਾਚੀ ਸੇਵਾ ਲਾਇਆ। ਜੋਤ ਸਰੂਪੀ ਕਰ ਅਕਾਰ, ਸਾਚਾ ਮੰਦਰ ਇਕ ਸੁਹਾਇਆ। ਸ਼ਬਦ ਰੱਖੀ ਤਿੱਖੀ ਧਾਰ, ਮਾਇਆ ਜੰਦਰ ਆਪ ਤੁੜਾਇਆ। ਆਪ ਸੁਹਾਏ ਬੰਕ ਦਵਾਰ, ਸਚ ਮਹੱਲੇ ਡੇਰਾ ਲਾਇਆ। ਆਤਮ ਸੇਜਾ ਨਰ ਨਿਰੰਕਾਰ, ਏਕਾ ਆਸਣ ਲਾਇਆ। ਜੋਤ ਸਰੂਪੀ ਕਰ ਅਕਾਰ, ਸਾਚਾ ਸ਼ਬਦ ਰਿਹਾ ਅਲਾਇਆ। ਅਨਹਦ ਵਜਾਏ ਸਾਚੀ ਤਾਰ, ਧੁਨ ਅਨਾਦੀ ਰਿਹਾ ਸੁਣਾਇਆ। ਗੁਰਮੁਖਾਂ ਬਖ਼ਸ਼ੇ ਚਰਨ ਪਿਆਰ, ਸਾਚੀ ਸੇਵਾ ਸੇਵਕ ਰਿਹਾ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਘਰ ਸਾਚੇ ਮੇਲ ਮਿਲਾਇਆ। ਦਰ ਘਰ ਸਾਚਾ ਸਚ ਮਹੱਲਾ, ਹਰਿ ਸ਼ਬਦ ਹੋਏ ਕੁੜਮਾਈਆ। ਆਪੇ ਵਸਿਆ ਇਕ ਇਕੱਲਾ, ਜੋਤੀ ਜੋੜੇ ਜੋੜ ਜੁੜਾਈਆ। ਵੇਖ ਵਖਾਣੇ ਜਲ ਥਲਾ, ਜੰਗਲ ਜੂਹ ਥਾਉਂ ਥਾਈਂਆ। ਸੋਹੰ ਫੜਿਆ ਹੱਥ ਵਿਚ ਭੱਲਾ, ਹਰਿ ਸਾਚਾ ਨਾਉਂ ਰਖਾਈਆ। ਦੂਈ ਦਵੈਤੀ ਮੇਟੇ ਸੱਲਾ, ਏਕਾ ਮਾਰਗ ਲਾਈਆ। ਪਵਣੀ ਜੋਤੀ ਸ਼ਬਦੀ ਆਪੇ ਰਲਾ, ਤ੍ਰੈਗੁਣ ਮਾਇਆ ਤਤ ਨਾ ਰਾਈਆ। ਆਪੇ ਫਲਿਆ ਆਪੇ ਫੁੱਲਾ, ਗੁਰਮੁਖ ਫਲ ਫੁਲਵਾੜੀ ਮਾਤ ਲਗਾਈਆ। ਮੇਲ ਮਿਲਾਏ ਗੋਬਿੰਦ ਡੱਲਾ, ਵੇਖਣਹਾਰਾ ਥਾਂਓ ਥਾਈਂਆ। ਸਚ ਦਵਾਰਾ ਗੁਰਮੁਖ ਵਿਰਲੇ ਮੱਲਾ, ਆਏ ਸਰਨ ਸੱਚੀ ਸਰਨਾਈਆ। ਇਕ ਵਖਾਏ ਨਿਹਚਲ ਧਾਮ ਅਟੱਲਾ, ਜੋਤੀ ਨੂਰ ਕਰੇ ਰੁਸ਼ਨਾਈਆ। ਸ਼ਬਦ ਜਣਾਏ ਘੜੀ ਘੜੀ ਪਲ ਪੱਲਾ, ਧੁਨ ਅਨਾਦੀ ਰਿਹਾ ਵਜਾਈਆ। ਸਚ ਦਵਾਰਾ ਹਰਿਜਨ ਸਾਚੇ ਮੱਲਾ, ਬ੍ਰਹਿਮਾਦੀ ਬ੍ਰਹਿਮੰਡ ਵੰਡ ਸਾਚੀ ਆਪ ਕਰਾਈਆ। ਆਪੇ ਵੇਖੇ ਜੇਰਜ ਅੰਡਾ, ਉਤਭੁਜ ਸੇਤਜ ਫੋਲ ਫੁਲਾਈਆ। ਆਪੇ ਸੁੱਤਾ ਦੇ ਕਰ ਕੰਡਾ, ਆਪੇ ਬੈਠਾ ਸਨਮੁਖ ਆਸਣ ਲਾਈਆ। ਕਲਜੁਗ ਕਾਇਆ ਭੇਖ ਪਖੰਡਾ, ਕਾਲੀ ਧਾਰਾ ਰਿਹਾ ਚਲਾਈਆ। ਜੂਠ ਝੂਠ ਨਾਰ ਦੁਹਾਗਣ ਰੰਡਾ, ਸਚ ਸਪੂਤ ਨਾ ਗੋਦ ਉਠਾਈਆ। ਪੁਰਖ ਅਬਿਨਾਸ਼ੀ ਵੰਡੀ ਵੰਡਾ, ਗੁਰਮੁਖਾਂ ਝੋਲੀ ਪਾਈਆ। ਆਤਮ ਅੰਤਰ ਬੰਨ੍ਹੇ ਗੰਢਾ, ਨਾ ਕੋਈ ਖੋਲ੍ਹੇ ਖੋਲ੍ਹ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਭੇਖ ਵਟਾਈਆ। ਜੋਤੀ ਜਾਮਾ ਭਗਤ ਅਧਾਰ, ਭਗਵਨ ਰੂਪ ਵਟਾਇੰਦਾ। ਚਰਨ ਕਵਲ ਜਨ ਸਚ ਪਿਆਰ, ਸਾਚੀ ਸੇਵਾ ਆਪ ਕਰਾਇੰਦਾ। ਏਕਾ ਅੱਖਰ ਜੈ ਜੈ ਜੈਕਾਰ, ਜੈ ਦੇਵਾ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਮੀਤ ਮੁਰਾਰ, ਸਾਚੀ ਬਣਤ ਬਣਾਇੰਦਾ। ਹਰਿ ਸੰਗਤ ਹਰਿ ਵਸਿਆ, ਦਿਵਸ ਰੈਣ ਪਰਭਾਤ। ਦਰ ਦਵਾਰੇ ਬਹਿ ਬਹਿ ਹੱਸਿਆ, ਕਾਇਆ ਮੰਦਰ ਵੇਖੇ ਮਾਰ ਝਾਤ। ਕੋਟਨ ਕੋਟ ਪਰਕਾਸ਼ ਕਰੇ ਰਵ ਸਸਿਆ, ਮੇਟ ਮਿਟਾਏ ਅੰਧੇਰੀ ਰਾਤ। ਜਗਤ ਵਿਕਾਰਾ ਜਾਏ ਦਰ ਤੋਂ ਨੱਸਿਆ, ਅੰਮ੍ਰਿਤ ਆਤਮ ਦੇਵੇ ਬੂੰਦ ਸਵਾਂਤ। ਸਗਲ ਵਸੂਰਾ ਹਰਿਜਨ ਲੱਥਿਆ, ਮਿਲਿਆ ਮੇਲ ਕਮਲਾਪਾਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਨਿਭਾਏ ਸਗਲਾ ਸਾਥ। ਸੰਗੀ ਸਾਥੀ ਹਰਿ ਰਘੁਨਾਥ, ਆਪਣੇ ਅੰਕ ਸਮਾਇੰਦਾ। ਪਰਗਟ ਹੋ ਤ੍ਰੈਲੋਕੀ ਨਾਥ, ਏਕਾ ਡੰਕ ਵਜਾਇੰਦਾ। ਹੋਏ ਸਹਾਈ ਅਨਾਥਾਂ ਨਾਥ, ਗਊ ਗਰੀਬਾਂ ਗਲੇ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿ ਸੰਗਤ ਹਰਿ ਦਵਾਰ, ਏਕਾ ਮੰਗਲ ਗਾਇਆ। ਪ੍ਰਭ ਬਖ਼ਸ਼ੇ ਚਰਨ ਪਿਆਰ, ਹਉਮੇ ਹੰਗਤਾ ਰੋਗ ਗਵਾਇਆ। ਸ਼ਬਦ ਪਹਿਨਾਏ ਫੂਲਨਹਾਰ, ਸਾਚੀ ਸੰਗਤਾ ਮੇਲ ਮਿਲਾਇਆ। ਦੂਲੋ ਦੂਲਾ ਵਡ ਕਰਤਾਰ, ਸਾਚੀ ਰੰਗਣ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਿੱਟੇ ਅਸਵ ਤੰਗਣ ਰਿਹਾ ਕਸਾਇਆ। ਚਿੱਟੇ ਅਸਵ ਕਸਿਆ ਤੰਗ, ਸੋਲਾਂ ਕਲੀਆਂ ਆਸਣ ਲਾਈਆ। ਸੋਹੰ ਫੜਿਆ ਹੱਥ ਮਰਦੰਗ, ਚਾਰੇ ਕੁੰਟਾਂ ਰਿਹਾ ਵਜਾਈਆ। ਸਚ ਦਵਾਰਾ ਬੈਠਾ ਲੰਘ, ਦਿਸ ਕਿਸੇ ਨਾ ਆਈਆ। ਗਰੀਬ ਨਿਮਾਣੇ ਲਾਏ ਅੰਗ, ਅੰਗੀਕਾਰ ਆਪ ਹੋ ਜਾਈਆ। ਰੋਗ ਸੋਗ ਪ੍ਰਭ ਮੰਗੀ ਮੰਗ, ਆਪਣੀ ਝੋਲੀ ਪਾਈਆ। ਕੱਟਣਹਾਰਾ ਭੁੱਖ ਨੰਗ, ਆਤਮ ਤ੍ਰਿਸ਼ਨਾ ਰਿਹਾ ਮਿਟਾਈਆ। ਅੰਮ੍ਰਿਤ ਆਤਮ ਧਾਰਾ ਦੇਵੇ ਗੰਗ, ਸਾਚਾ ਜਾਮ ਪਿਆਈਆ। ਇਕ ਸੁਣਾਏ ਸੁਹਾਗੀ ਛੰਦ, ਸਾਚਾ ਜਾਪ ਜਪਾਈਆ। ਹਰਿ ਸੰਗਤ ਕਰਾਏ ਖ਼ੁਸ਼ੀ ਬੰਦ ਬੰਦ, ਰੋਗ ਸੋਗ ਰਹਿਣ ਨਾ ਪਾਈਆ। ਰਸਨ ਤਜਾਏ ਮਦਿਰਾ ਮਾਸ ਗੰਦ, ਬੱਤੀ ਦੰਦ ਲੇਖੇ ਲਾਈਆ। ਸਤਿਜੁਗ ਸਾਚਾ ਚੜ੍ਹਿਆ ਚੰਦ, ਕਲਜੁਗ ਰੈਣ ਅੰਧੇਰੀ ਛਾਈਆ। ਆਪੇ ਵੇਖੇ ਪੁਰੀ ਅਨੰਦ, ਅਨੰਦਪੁਰ ਧਾਮ ਸੁਹਾਈਆ। ਜੀਵਣ ਦਾਤਾ ਹਰਿ ਬਖ਼ਸ਼ੰਦ, ਬਖ਼ਸ਼ਣਹਾਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਰਿਹਾ ਤਰਾਈਆ। ਹਰਿ ਸੰਗਤ ਮੇਟਣਹਾਰਾ ਦੁੱਖ, ਆਪਣੀ ਝੋਲੀ ਆਪ ਭਰਾਇੰਦਾ। ਸੁਫਲ ਕਰਾਏ ਸਾਚੀ ਕੁੱਖ, ਸਾਚਾ ਲੇਖਾ ਆਪ ਲਿਖਾਇੰਦਾ। ਉਜਲ ਕਰਾਏ ਮਾਤ ਮੁਖ, ਜੋ ਜਨ ਰਸਨਾ ਗਾਇੰਦਾ। ਮਾਤ ਗਰਭ ਨਾ ਉਲਟਾ ਰੁਖ, ਲੱਖ ਚੁਰਾਸੀ ਫੰਦ ਕਟਾਇੰਦਾ। ਘਰ ਘਰ ਧੂੰਏ ਰਹੇ ਧੁੱਖ, ਗੁਰ ਗੋਬਿੰਦ ਰੂਪ ਵਟਾਇੰਦਾ। ਸੰਤ ਸੁਹੇਲੇ ਸੁਖਣਾ ਰਹੇ ਸੁਖ, ਹਰਿ ਸਾਚਾ ਵੇਖ ਵਖਾਇੰਦਾ। ਮਾਨਸ ਦੇਹੀ ਵੇਖ ਮਨੁੱਖ, ਗੁਰ ਚੇਲੇ ਬਣਤ ਬਣਾਇੰਦਾ। ਮਨਮਤੀ ਜੜ੍ਹ ਦੇਵੇ ਪੁੱਟ, ਤਿੱਖੀ ਧਾਰਾ ਇਕ ਲਗਾਇੰਦਾ। ਕਲਜੁਗ ਕਾਇਆ ਭਾਗ ਗਏ ਨਿਖੁੱਟ, ਕੂੜ ਕੁੜਿਆਰਾ ਵੰਡ ਵੰਡਾਇੰਦਾ। ਪੰਚ ਵਿਕਾਰਾ ਰਿਹਾ ਲੁੱਟ, ਸਾਧ ਸੰਤ ਨਾ ਕੋਈ ਬਚਾਇੰਦਾ। ਤੀਰ ਨਿਰਾਲਾ ਰਿਹਾ ਛੁਟ, ਰਸਨਾ ਚਿਲੇ ਆਪ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਦਇਆ ਕਮਾਇੰਦਾ। ਹਰਿਜਨ ਸਾਚੇ ਦਇਆ ਕਮਾਏ, ਦਇਆਵਾਨ ਨਿਧ ਦਾਤਾ। ਗੁਰਮੁਖ ਸਾਚੇ ਗਲੇ ਲਗਾਏ, ਪਾਰਬ੍ਰਹਮ ਪੁਰਖ ਗਿਆਤਾ। ਧਰਮ ਕਰਮ ਇਕ ਕਰਾਏ, ਏਕਾ ਉਤਮ ਜ਼ਾਤਾ। ਵਰਨ ਬਰਨ ਹਰਿ ਮੇਟ ਮਿਟਾਏ, ਸਤਿ ਪੁਰਖ ਨਿਰੰਜਣ ਸਾਤਾ। ਸਾਚੀ ਸਰਨ ਇਕ ਰਘੁਰਾਏ, ਏਕਾ ਨਾਮ ਸੁਗ਼ਾਤਾ। ਵੇਖ ਵਖਾਏ ਥਾਉਂ ਥਾਂਏ, ਹਰਿਜਨ ਸਾਚੇ ਆਪ ਪਛਾਤਾ। ਹੰਸ ਬਣਾਏ ਫੜ ਫੜ ਕਾਂਏ, ਸੋਹੰ ਸਾਚੀ ਚੋਗ ਚੁਗਾਤਾ। ਕਾਲ ਮਹਾਂਕਾਲ ਨੇੜ ਨਾ ਆਏ, ਚਰਨ ਕਵਲ ਬੰਧਾਏ ਨਾਤਾ। ਦੀਨ ਦਿਆਲ ਦਇਆ ਕਮਾਏ, ਹਰਿਜਨ ਹਰਿ ਰੰਗ ਸਾਚੇ ਰਾਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਮੇਲਾ ਸਾਚੇ ਘਰ, ਘਰ ਸਾਚਾ ਏਕਾ ਜ਼ਾਤਾ। ਏਕਾ ਘਰ ਸਚ ਇਕਾਗਰ, ਪ੍ਰਭ ਸਾਚਾ ਵੇਖ ਵਖਾਇੰਦਾ। ਨਿਰਮਲ ਵੇਖੇ ਕਾਇਆ ਗਾਗਰ, ਹਰਿ ਜੋਤੀ ਜੋਤ ਟਿਕਾਇੰਦਾ। ਸ੍ਰਿਸ਼ਟ ਸਬਾਈ ਬਣੇ ਸੁਦਾਗਰ, ਵਣਜ ਵਪਾਰੀ ਵਣਜ ਕਰਾਇੰਦਾ। ਸਾਚੀ ਰਤੀ ਨਾਮ ਰਤਨਾਗਰ, ਸਾਚੇ ਲੇਖੇ ਆਪੇ ਲਾਇੰਦਾ। ਨਿਰਮਲ ਕਰਮ ਹੋਏ ਉਜਾਗਰ, ਜੋ ਜਨ ਆਏ ਦਰਸ਼ਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਮੇਲਾ ਆਪ ਮਿਲਾਇੰਦਾ। ਸਾਚਾ ਮੇਲਾ ਮਿਲਾਵਣ ਆਇਆ, ਕਲਜੁਗ ਅੰਤਮ ਵਾਰੀਆ। ਗੁਰ ਚੇਲਾ ਰੁੱਤ ਸੁਹਾਵਣ ਆਇਆ, ਗੋਬਿੰਦ ਖੇਲ ਨਿਆਰੀਆ। ਪੰਚਾਂ ਪਰਪੰਚ ਮਿਟਾਵਣ ਆਇਆ, ਤਨ ਪਹਿਨਾਏ ਸ਼ਬਦ ਕਟਾਰੀਆ। ਸਵੇਰ ਸੰਞ ਇਕ ਕਰਾਵਣ ਆਇਆ, ਅੱਠੇ ਪਹਿਰ ਰਹੇ ਉਜਿਆਰੀਆ। ਨਾਮ ਮੁਹਾਣਾ ਵੰਞ ਲਿਆਇਆ, ਭਵ ਸਾਗਰ ਪਾਰ ਉਤਾਰੀਆ। ਕਾਰੂ ਗੰਜ ਰੁੜ੍ਹਾਵਣ ਆਇਆ, ਕਲਜੁਗ ਤੇਰੀ ਅੰਤਮ ਵਾਰੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਵਕਤ ਸੁਹਾਈਆ। ਸਾਚਾ ਵੇਲਾ ਹਰਿ ਸੁਹੇਲਾ, ਗੁਰ ਸ਼ਬਦੀ ਬਣਤ ਬਣਾਈਆ। ਅਚਰਜ ਖੇਲ ਹਰਿ ਹਰਿ ਖੇਲਾ, ਸਾਚੇ ਸੰਤਾਂ ਰਿਹਾ ਜਗਾਈਆ। ਆਪੇ ਗੁਰ ਆਪੇ ਚੇਲਾ, ਅੰਦਰ ਮੰਦਰ ਬੈਠਾ ਆਸਣ ਲਾਈਆ। ਗੁਰ ਗੋਬਿੰਦੇ ਸਾਚਾ ਮੇਲਾ, ਪੁਰਖ ਅਬਿਨਾਸ਼ੀ ਰਿਹਾ ਕਰਾਈਆ। ਜੋਤ ਨਿਰੰਜਣ ਚਾੜ੍ਹੇ ਤੇਲਾ, ਪੰਚ ਸਖੀਆਂ ਮੰਗਲ ਗਾਈਆ। ਆਪੇ ਵਸੇ ਇਕ ਇਕੇਲਾ, ਏਕਾ ਧਾਮ ਸੁਹਾਈਆ। ਜਨ ਭਗਤ ਵਧਾਵੇ ਜੁਗ ਜੁਗ ਵੇਲਾ, ਸਚ ਮਾਰਗ ਜਗਤ ਲਗਾਈਆ। ਸਤਿ ਪੁਰਖ ਨਿਰੰਜਣ ਸਚ ਸੁਹੇਲਾ, ਆਪੇ ਆਪ ਅਖਵਾਈਆ। ਧਰਮ ਰਾਏ ਦੀ ਕਟੇ ਜੇਲ੍ਹਾ, ਚਿਤਰ ਗੁਪਤ ਲੇਖ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਵਿਛੜੇ ਮੇਲ ਮਿਲਾਈਆ। ਮੇਲ ਮਿਲਾਏ ਹਰਿ ਨਿਰੰਕਾਰ, ਜੁਗਤੀ ਜੋਗ ਕਮਾਇੰਦਾ। ਚਰਨ ਪ੍ਰੀਤੀ ਇਕ ਪਿਆਰ, ਧੁਰ ਸੰਜੋਗੀ ਵੇਖ ਵਖਾਇੰਦਾ। ਨਰ ਨਰਾਇਣਾ ਹਰਿ ਗਿਰਧਾਰ, ਸ਼ਬਦ ਗਹਿਣਾ ਤਨ ਪਹਿਨਾਇੰਦਾ। ਬਸਤਰ ਸ਼ਸਤਰ ਤੇਜ ਕਟਾਰ, ਸੋਹੰ ਅਸਤਰ ਨਾਲ ਰਲਾਇੰਦਾ। ਨੀਲਾ ਨੀਲੀ ਧਾਰੋਂ ਆਇਆ ਬਾਹਰ, ਦਰ ਸਾਚੇ ਰਾਹ ਤਕਾਇੰਦਾ। ਆਪੇ ਹੋਇਆ ਸ਼ਾਹ ਅਸਵਾਰ, ਦਹਿ ਦਿਸ਼ਾ ਆਪ ਕਰਾਇੰਦਾ। ਪਵਣ ਉਨੰਜਾ ਸੇਵਾਦਾਰ, ਸੇਵਕ ਸੇਵਾ ਸਾਚੀ ਲਾਇੰਦਾ। ਪਹਿਲਾ ਪੌੜਾ ਵਿਚ ਸੰਸਾਰ, ਬ੍ਰਹਿਮਣ ਗੌੜਾ ਵੇਖ ਵਖਾਇੰਦਾ। ਲੰਮਾ ਚੌੜਾ ਨਾ ਕੋਈ ਜਾਣੇ ਜੀਵ ਗਵਾਰ, ਜੋਤੀ ਜਾਮਾ ਭੇਖ ਵਟਾਇੰਦਾ। ਮਿੱਠਾ ਕੌੜਾ ਪਰਖਣਹਾਰ, ਕੂੜ ਕੁੜਿਆਰਾ ਵੇਖ ਵਖਾਇੰਦਾ। ਗੁਰਮੁਖਾਂ ਰੱਖੇ ਰੱਖਣਹਾਰ, ਦਰ ਦਵਾਰਾ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਪਾਰ ਕਰਾਇੰਦਾ। ਹਰਿਜਨ ਸਾਚੇ ਕਾਇਆ ਚੋਲੀ, ਪ੍ਰਭ ਰੰਗਣ ਰੰਗ ਰੰਗਾਇੰਦਾ। ਪੂਰੇ ਤੋਲ ਰਿਹਾ ਤੋਲੀ ਤੋਲਣਹਾਰਾ ਆਪ ਅਖਵਾਇੰਦਾ। ਮਨਮੁਖ ਜੀਵ ਮਾਰਨ ਬੋਲੀ, ਗੁਰ ਮਤੀ ਭੇਵ ਨਾ ਆਇੰਦਾ। ਜਨ ਭਗਤਾਂ ਪਰਦੇ ਰਿਹਾ ਖੋਲ੍ਹੀ, ਵਾ ਤਤੀ ਦਰ ਦੁਰਕਾਇੰਦਾ। ਸ਼ਬਦ ਜਣਾਏ ਹੌਲੀ ਹੌਲੀ, ਅਨਾਦ ਅਨਾਦੀ ਨਾਦ ਵਜਾਇੰਦਾ। ਉਲਟੀ ਕਰੇ ਨਾਭ ਕਵਲੀ, ਕਵਲ ਨਾਭ ਆਪ ਉਲਟਾਇੰਦਾ। ਮਿਲੇ ਵਡਿਆਈ ਉਪਰ ਧਵਲੀ, ਧਰਤ ਧਵਲ ਆਪ ਸੁਹਾਇੰਦਾ। ਹਰਿਜਨ ਮੇਲਾ ਸਾਵਲ ਸਵਲੀ, ਸਾਵਲ ਸੁੰਦਰ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਚੌਥੇ ਵੇਖ ਵਖਾਇੰਦਾ। ਚੌਥਾ ਜੁਗ ਐੜਾ ਅਥਰਬਣ, ਅੱਲਾ ਰੂਪ ਵਟਾਇਆ। ਆਪੇ ਜਾਣੇ ਅਰਬਣ ਖਰਬਣ, ਸਚ ਮਹੱਲਾ ਇਕ ਸੁਹਾਇਆ। ਆਪੇ ਜਾਣੇ ਨਾਰੀ ਮਰਦਨ, ਨਾਰੀ ਨਾਰਾ ਵੇਖ ਵਖਾਇਆ। ਆਪੇ ਜਾਣੇ ਨਿਰਧਨ ਸਰਧਨ, ਸਰਧਨ ਨਿਰਧਨ ਵੇਖ ਵਖਾਇਆ। ਹਰਿ ਸੰਗਤ ਕਰਮ ਪਹਾੜ ਗਵਰਧਨ, ਪ੍ਰਭ ਆਪਣੇ ਸੀਸ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਜਗਦੀਸ਼ ਦਇਆ ਕਮਾਇਆ। ਗੁਰਸਿਖ ਰੋਗ ਜਗਤ ਸੰਤਾਪ, ਪ੍ਰਭ ਸਾਚਾ ਝੋਲੀ ਪਾਇੰਦਾ। ਜੁਗ ਜੁਗ ਕਰਾਏ ਵੱਡ ਪਰਤਾਪ, ਸਾਚੀ ਡੋਲੀ ਆਪ ਉਠਾਇੰਦਾ। ਆਪੇ ਹੋਏ ਮਾਈ ਬਾਪ, ਆਪ ਆਪਣੀ ਗੋਦ ਉਠਾਇੰਦਾ। ਲੇਖਾ ਜਾਣੇ ਪੁੰਨ ਪਾਪ, ਰੈਣ ਦਿਵਸ ਵੇਖ ਵਖਾਇੰਦਾ। ਇਕ ਜਪਾਏ ਅਜਪਾ ਜਾਪ, ਰਸਨਾ ਜਿਹਵਾ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਸਾਚਾ ਸਚ ਦੁਲਾਰਾ, ਪੁਰਖ ਅਬਿਨਾਸ਼ੀ ਵੇਖ ਵਖਾਇੰਦਾ। ਜਨਮ ਕਰਮ ਧਰਮ ਕਰਾਏ ਪਾਰ ਕਿਨਾਰਾ, ਮਾਨਸ ਦੇਹੀ ਲੇਖੇ ਲਾਇੰਦਾ। ਸ਼ਬਦ ਕਰਾਏ ਤਨ ਸ਼ਿੰਗਾਰਾ, ਤਨ ਬਸਤਰ ਇਕ ਸੁਹਾਇੰਦਾ। ਨਾਮ ਛੁਹਾਏ ਇਕ ਕਟਾਰਾ, ਸਾਚੇ ਤਨ ਲਟਕਾਇੰਦਾ। ਵੇਖ ਵਖਾਣੇ ਸਰਬ ਸੰਸਾਰਾ, ਸ੍ਰਿਸ਼ਟ ਸਬਾਈ ਵੇਖ ਵਖਾਇੰਦਾ। ਆਦਿ ਪੁਰਖ ਹਰਿ ਏਕੰਕਾਰਾ, ਏਕਾ ਰੂਪ ਸਮਾਇੰਦਾ। ਜੋਤ ਸਰੂਪੀ ਕਰ ਅਕਾਰਾ, ਸਾਚਾ ਧਾਮ ਸੁਹਾਇੰਦਾ। ਸ਼ਬਦ ਸ਼ਬਦੀ ਕਰ ਪਿਆਰਾ, ਏਕਾ ਰਾਗ ਅਲਾਇੰਦਾ। ਪਵਣ ਸਵਾਸੀ ਦਏ ਹੁਲਾਰਾ, ਹਰ ਘਟ ਆਪ ਸਮਾਇੰਦਾ। ਜਨ ਭਗਤਾਂ ਬਖ਼ਸ਼ੇ ਚਰਨ ਪਿਆਰਾ, ਗੁਰਮਤ ਆਪ ਜਣਾਇੰਦਾ। ਇਕ ਕਰਾਏ ਵਣਜ ਵਪਾਰਾ, ਅੱਖਰ ਵੱਖਰ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਲੇਖ ਲਿਖਾਇੰਦਾ। ਆਏ ਦਰ ਜਨ ਭਿਖਾਰੀ, ਆਸਾ ਮਨਸਾ ਪੂਰੀਆ, ਮੰਗਣ ਮੰਗ ਚਰਨ ਦਵਾਰੀ, ਭੁੱਖ ਤ੍ਰਿਸ਼ਨਾ ਹੋਏ ਦੂਰੀਆ। ਸਭ ਦੀ ਪੈਜ ਰਿਹਾ ਸਵਾਰੀ, ਹਰਿ ਸਾਚਾ ਹਾਜ਼ਰ ਹਜ਼ੂਰੀਆ। ਆਪੇ ਬੰਨ੍ਹਣਹਾਰਾ ਧਾਰੀ, ਆਪੇ ਵਸੇ ਨੇੜੇ ਦੂਰੀਆ। ਜਿਸ ਜਨ ਬਖ਼ਸ਼ੇ ਚਰਨ ਪਿਆਰੀ, ਲੇਖਾ ਚੁੱਕੇ ਕਾਇਆ ਕੂੜੀਆ। ਹਰਿ ਸੰਗਤ ਤਨ ਸ਼ਾਂਤ, ਮਨ ਮਨੂਆ ਬੰਧ ਬੰਧਾਈਆ। ਅੰਮ੍ਰਿਤ ਦੇਵੇ ਬੂੰਦ ਸਵਾਂਤ, ਕਾਇਆ ਠੰਡੀ ਠਾਰ ਕਰਾਈਆ। ਚਰਨ ਕਵਲਾਂ ਬਖ਼ਸ਼ੇ ਸਾਚਾ ਨਾਤ, ਧੂੜੀ ਮਸਤਕ ਰਿਹਾ ਰਮਾਈਆ। ਹਰਿਜਨ ਬਣਾਏ ਪਾਰਜ਼ਾਤ, ਫਲ ਸਾਚਾ ਇਕ ਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਵਿਛੜੇ ਮੇਲ ਮਿਲਾਈਆ।

Leave a Reply

This site uses Akismet to reduce spam. Learn how your comment data is processed.