Granth 06 Likhat 046: 29 Poh 2013 Bikarmi Avtar Singh de Greh Pind Kaunke Jila Amritsar

੨੯ ਪੋਹ ੨੦੧੩ ਬਿਕ੍ਰਮੀ ਅਵਤਾਰ ਸਿੰਘ ਦੇ ਗ੍ਰਹਿ ਪਿੰਡ ਕਾਂਓਕੇ ਜ਼ਿਲਾ ਅੰਮ੍ਰਿਤਸਰ

ਸੰਤਨ ਘਰ ਹਰਿ ਸਤਿ ਹੈ, ਭਗਤਨ ਦਰ ਭਗਵੰਤ। ਆਪਣੀ ਕਰਨੀ ਰਿਹਾ ਕਰ ਹੈ, ਖੇਲੇ ਖੇਲ ਜੁਗਾ ਜੁਗੰਤ। ਜੁਗ ਜੁਗ ਦੇਵਣਹਾਰ ਵਰ ਹੈ, ਪ੍ਰਭ ਅਬਿਨਾਸ਼ੀ ਸਾਚਾ ਕੰਤ। ਸ਼ਬਦ ਭੰਡਾਰਾ ਰਿਹਾ ਭਰ ਹੈ, ਜਨ ਹਰਿ ਸਾਜਨ ਸਾਚੇ ਸੰਤ। ਅੰਮ੍ਰਿਤ ਆਤਮ ਦੇਵੇ ਸਾਚਾ ਸਰ ਹੈ, ਨੁਹਾਏ ਆਦਿ ਅੰਤ। ਆਪ ਆਪਣੇ ਜਿਹਾ ਕਰ ਹੈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲ ਖੇਲੇ ਬੇਅੰਤ ਬੇਅੰਤ। ਸੰਤ ਦਵਾਰਾ ਧੰਨ ਹੈ, ਹਰਿ ਹਰਿ ਪਾਇਆ ਨਾਉਂ। ਸੁਣੇ ਸੁਣਾਏ ਰਾਗ ਕੰਨ ਹੈ, ਮੇਲ ਮਿਲਾਏ ਅਗੰਮ ਅਥਾਹੋ। ਸੁਰਤ ਸਵਾਣੀ ਲਾਏ ਜਾਗ ਹੈ, ਹੰਸ ਬਣਾਏ ਕਾਉਂ। ਜਗਤ ਤ੍ਰਿਸਨਾ ਬੁਝਾਏ ਆਗ ਹੈ, ਸਤਿ ਸਰੂਪੀ ਪਕੜੇ ਬਾਹੋਂ। ਚਰਨ ਧੂੜ ਕਰਾਏ ਮਜਨ ਮਾਘ ਹੈ, ਕਰੇ ਕਰਾਏ ਸਚ ਨਿਆਉਂ। ਨਾਮ ਬੰਨ੍ਹੇ ਸਾਚਾ ਤਾਗ ਹੈ, ਹਰਿ ਸੰਤਨ ਬਲ ਬਲ ਜਾਓ। ਹੱਥ ਪਕੜੇ ਆਪਣੇ ਵਾਗ ਹੈ, ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਵਸਿਆ ਘਰ, ਵੇਖੇ ਥਾਈਂ ਥਾਉਂ। ਸੰਤ ਸੁਹੇਲਾ ਮੀਤ ਹੈ, ਹਰਿ ਰੰਗ ਸਮਾਏ। ਬੈਠਾ ਸਦਾ ਅਤੀਤ ਹੈ, ਦਿਵਸ ਰੈਣ ਰਿਹਾ ਗਾਏ। ਆਪ ਆਪਣਾ ਰਿਹਾ ਜੀਤ ਹੈ, ਸਾਚੀ ਬਣਤ ਬਣਾਏ। ਏਕਾ ਗਾਏ ਸੁਹਾਗੀ ਗੀਤ ਹੈ, ਗੋਬਿੰਦ ਗੋਬਿੰਦ ਰਾਏ। ਆਪੇ ਹੋਇਆ ਪਤਤ ਪੁਨੀਤ ਹੈ, ਪਤਤ ਪਾਵਨ ਦਰਸ਼ਨ ਪਾਏ। ਏਕਾ ਰੂਪ ਹਸਤ ਕੀਟ ਹੈ, ਊਚਾਂ ਨੀਚਾਂ ਵਿਚ ਸਮਾਏ। ਏਕਾ ਸੁੱਤਾ ਦੇ ਕਰ ਪੀਠ ਹੈ, ਆਪ ਆਪਣਾ ਮੁਖ ਭਵਾਏ। ਸ਼ਬਦ ਜਣਾਏ ਇਕ ਅਨਡੀਠ ਹੈ, ਲਿਖਣ ਪੜ੍ਹਨ ਵਿਚ ਨਾ ਆਏ। ਮਾਇਆ ਮਮਤਾ ਕੌੜਾ ਰੀਠ ਹੈ, ਆਪੇ ਭੰਨ ਵਖਾਏ। ਕਾਇਆ ਚੋਲੀ ਚਾੜ੍ਹੇ ਰੰਗ ਮਜੀਠ ਹੈ, ਜਿਸ ਜਨ ਆਪਣੀ ਦਇਆ ਕਮਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰ ਘਟ ਆਪੇ ਵੇਖ ਵਖਾਏ। ਸੰਤ ਸਾਚਾ ਸੱਜਣਾ, ਹਰਿ ਸਾਚੇ ਮੇਲ ਮਿਲਾਏ। ਆਪੇ ਪਰਦਾ ਕੱਜਣਾ, ਆਪੇ ਹੋਏ ਸਹਾਏ। ਤਾਲ ਨਗਾਰਾ ਏਕਾ ਵਜਣਾ, ਏਕਾ ਰਿਹਾ ਵਜਾਏ। ਭਾਂਡਾ ਭਰਮ ਗੜ੍ਹ ਹੰਕਾਰੀ ਭੱਜਣਾ, ਹਰਿ ਆਪੇ ਜਾਏ ਭੰਨਾਏ। ਏਕਾ ਹੱਜ ਕਰਾਏ ਮੱਕਾ ਕਾਅਬਾ ਸਾਚੇ ਹੱਜਨਾ, ਮੱਕਾ ਕਾਅਬਾ ਆਪ ਵਖਾਏ। ਪੀ ਅੰਮ੍ਰਿਤ ਹਰਿਜਨ ਸਾਚੇ ਆਤਮ ਬਹਿ ਬਹਿ ਰੱਜਣਾ, ਹਰਿ ਸਾਚਾ ਆਪ ਪਿਆਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰਸਨਾ ਅਗਨ ਬੁਝਾਏ। ਅੰਮ੍ਰਿਤ ਪੀਣਾ ਸਤਿ ਸਰੋਵਰ, ਹਰਿ ਸਾਚਾ ਆਪ ਪਿਆਇੰਦਾ। ਕਿਸੇ ਹੱਥ ਨਾ ਆਏ ਨੌ ਦਵਾਰੇ ਹਾਹਾਕਾਰ ਕਰਾਇੰਦਾ। ਆਪ ਆਪਣੀ ਕਿਰਪਾ ਧਾਰੇ, ਆਪ ਆਪਣੇ ਰਾਹ ਚਲਾਇੰਦਾ। ਆਪੇ ਬੈਠਾ ਅਧਵਿਚਕਾਰੇ, ਆਪਣਾ ਮੁਖ ਛੁਪਾਇੰਦਾ। ਦਸਮ ਦਵਾਰੀ ਬੰਦ ਕਿਵਾੜੇ, ਅੰਦਰ ਕੁੰਡਾ ਲਾਇੰਦਾ। ਜੋਤ ਸਰੂਪੀ ਕਰ ਅਕਾਰੇ, ਸਾਚੀ ਵੰਡ ਵੰਡਾਇੰਦਾ। ਸੰਤ ਸੁਹੇਲੇ ਕਰੇ ਖ਼ਬਰਦਾਰੇ, ਬ੍ਰਹਿਮੰਡਾਂ ਖੋਜ ਖੁਜਾਇੰਦਾ। ਜੁਗ ਜੁਗ ਮੇਲੇ ਮੇਲਣਹਾਰੇ, ਵਿਛੜ ਕਦੇ ਨਾ ਜਾਇੰਦਾ। ਇਕ ਇਕੇਲੇ ਵਿਚ ਸੰਸਾਰੇ, ਏਕਾ ਰੂਪ ਸਮਾਇੰਦਾ। ਜੋਤ ਨਿਰੰਜਣ ਚਾੜ੍ਹੇ ਤੇਲੇ, ਸਾਚਾ ਸਗਨ ਮਨਾਇੰਦਾ। ਆਪੇ ਵਸਿਆ ਸਦ ਰੰਗ ਨਵੇਲੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਵਸਿਆ ਘਰ, ਸੰਤਨ ਮੇਲਾ ਸਾਚੇ ਦਰ, ਏਕਾ ਏਕ ਕਰਾਇੰਦਾ। ਕਵਣ ਫੂਲਨਹਾਰ ਤਨ ਸ਼ਿੰਗਾਰ ਦਾ। ਕਵਣ ਦੂਲ੍ਹਾ ਕਵਣ ਦੁਲਹਨ, ਕਵਣ ਰੂਪ ਕੰਤ ਭਤਾਰ ਦਾ। ਕਵਣ ਕੰਤ ਕਵਣ ਕੰਤੂਲ੍ਹਣ, ਕਵਣ ਰੂਪ ਨਰ ਨਿਰੰਕਾਰ ਦਾ। ਕਵਣ ਮਾਲਣ ਕਵਣ ਫੂਲਣ, ਕਵਣ ਵੇਖੇ ਰੰਗ ਬਸੰਤ ਬਹਾਰ ਦਾ। ਕਵਣ ਸਖੀ ਝੁਲਾਏ ਝੂਲਨ, ਕਵਣ ਹੁਲਾਰਾ ਮੀਤ ਮੁਰਾਰ ਦਾ। ਜੋਤੀ ਜੋਤ ਸਰੂਪ ਹਰਿ, ਸੰਤ ਸਤਿਗੁਰ ਵੇਖੇ ਏਕਾ ਘਰ, ਏਕਾ ਰੂਪ ਨਿਵਾਰ ਦਾ। ਕਵਣ ਫੂਲ ਆਤਮ ਸੇਜ, ਹਰਿ ਸਾਚਾ ਰਿਹਾ ਵਿਛਾਈਆ। ਕਵਣ ਸੁਨੇਹੜਾ ਰਿਹਾ ਭੇਜ, ਕਵਣ ਸ਼ਬਦ ਜਣਾਈਆ। ਕਵਣ ਕਰਾਏ ਆਪਣਾ ਤੇਜ, ਹੋਏ ਸਤਿ ਰੁਸ਼ਨਾਈਆ। ਕਵਣ ਵਖਾਏ ਸ਼ਬਦ ਨੇਜ, ਕਵਣ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਵੇਖ ਘਰ, ਕਵਣ ਦਵਾਰੇ ਫੂਲਨ ਬਰਖਾ ਲਾਈਆ। ਫੂਲ ਹਾਰ ਕਵਣ ਗੁੰਦਾਏ, ਕਵਣ ਫੂਲ ਰਲਾਇੰਦਾ। ਕਵਣ ਧਾਗਾ ਵਿਚ ਪਰੋਏ, ਨਿਕਲ ਕਦੇ ਨਾ ਜਾਇੰਦਾ। ਕਵਣ ਸੁਹਾਗਾ ਕੰਤ ਤਨ ਛੁਹਾਏ, ਆਪਣੀ ਖ਼ੁਸ਼ੀ ਮਨਾਇੰਦਾ। ਕਵਣ ਨੇਤਰ ਵੇਖ ਵਖਾਏ, ਆਪਣਾ ਆਪ ਸਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪੇ ਵਸਿਆ ਆਪਣੇ ਘਰ, ਫਲ ਫੂਲ ਆਪਣੇ ਹੱਥ ਰਖਾਇੰਦਾ। ਫੂਲਨ ਮਾਲ ਕਵਣ ਦਾਤਾਰ, ਕਵਣ ਸਿਤਾਰ ਹਿਲਾਈਆ। ਕਵਣ ਕਰੇ ਸਚ ਪਿਆਰ, ਕਵਣ ਧਾਰ ਬੰਧਾਈਆ। ਕਵਣ ਕੰਤਾ ਕਵਣ ਨਾਰ, ਕਵਣ ਰੂਪ ਵਟਾਈਆ। ਕਵਣ ਕਰੇ ਤਨ ਸ਼ਿੰਗਾਰ, ਕਵਣ ਬਸਤਰ ਸਚ ਹੰਢਾਈਆ। ਕਵਣ ਹੋਵੇ ਪਹਿਰੇਦਾਰ, ਕਵਣ ਰਿਹਾ ਜਗਾਈਆ। ਕਵਣ ਕਰੇ ਖ਼ਬਰਦਾਰ, ਕਵਣ ਰਿਹਾ ਹਿਲਾਈਆ। ਕਵਣ ਮਿਲਾਏ ਮੀਤ ਮੁਰਾਰ, ਵਿਛੜ ਕਦੇ ਨਾ ਜਾਈਆ। ਕਵਣ ਅਖਵਾਏ ਸਾਂਝਾ ਯਾਰ, ਸਾਂਝੀਵਾਲ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਵਸਿਆ ਘਰ, ਸੰਤਨ ਮੇਲਾ ਇਕ ਦਰ, ਘਰ ਸਾਚੇ ਫੂਲਨ ਭੇਟ ਚੜ੍ਹਾਈਆ। ਕਵਣ ਫੂਲ ਹਰਿ ਪਾਏ ਮੁੱਲ, ਮੁੱਲ ਕੋਇ ਨਾ ਜਾਣਿਆ। ਕਵਣ ਤੋਲ ਜਨ ਜਾਏ ਤੁਲ, ਚਲੇ ਹਰਿ ਹਰਿ ਭਾਣਿਆ। ਕਵਣ ਵੇਖੇ ਸਾਚੀ ਕੁੱਲ, ਗੁਣਵੰਤਾ ਗੁਣ ਨਿਧਾਨਿਆ। ਕਵਣ ਬੂਟਾ ਰਿਹਾ ਹੁੱਲ, ਫਲ ਦਿਸੇ ਨਾ ਕਿਸੇ ਟਾਹਣਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਵਸਿਆ ਘਰ, ਸੰਤਨ ਮੇਲਾ ਇਕ ਦਰ, ਇਕ ਦੂਜੇ ਦੀ ਕਰਨ ਪਛਾਣਿਆ। ਏਕਾ ਦੂਜਾ ਏਕਾ ਘਰ, ਏਕਾ ਰੰਗ ਰੰਗਾਇੰਦਾ। ਨੈਣ ਤੀਜਾ ਦੇਵੇ ਵਰ, ਦਰਸੀ ਦਰਸ਼ਨ ਪਾਇੰਦਾ। ਚੌਥੇ ਜਾਏ ਵੜ, ਆਪਣਾ ਘਰ ਸੁਹਾਇੰਦਾ। ਪੰਚਮ ਚੋਟੀ ਵੇਖੇ ਚੜ੍ਹ, ਸਾਚਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਸੰਤਨ ਮੇਲਾ ਇਕ ਦਰ, ਏਕਾ ਦੂਜਾ ਭੇਵ ਖੁਲ੍ਹਾਇੰਦਾ। ਇਕ ਇਕੱਲਾ ਇਕ ਆਕਾਰ, ਏਕਾ ਰੰਗ ਸਮਾਇਆ। ਦੂਜਾ ਵਸੇ ਸ਼ਬਦ ਮਹੱਲਾ, ਹਰਿ ਸ਼ਬਦੀ ਬਣਤ ਬਣਾਇਆ। ਤੀਜਾ ਪਵਣੀ ਸ਼ਬਦੀ ਆਪੇ ਰੱਲਾ, ਆਪੇ ਰਿਹਾ ਚਲਾਇਆ। ਚੌਥੇ ਘਰ ਅਡੋਲ ਅਡੁੱਲਾ, ਆਦਿ ਅੰਤ ਨਾ ਕਿਸੇ ਡੁਲਾਇਆ। ਪੰਚਮ ਬੈਠਾ ਅਛਲ ਅਛੱਲਾ, ਵਲ ਛਲ ਧਾਰੀ ਭੇਖ ਵਟਾਇਆ। ਛੇਵੇਂ ਨਾ ਕੋਈ ਵੇਖੇ ਛੱਪਰ ਛੰਨਾ, ਬੰਕ ਦਵਾਰਾ ਇਕ ਸੁਹਾਇਆ। ਸਤਵੇਂ ਸਤਿਵਾਦ ਬੇੜਾ ਬੰਨ੍ਹਾ, ਸਤਿ ਪੁਰਖ ਨਿਰੰਜਣ ਜੋਤ ਜਗਾਇਆ। ਆਪ ਆਪਣਾ ਭਾਣਾ ਮੰਨਾ, ਆਪ ਆਪਣੇ ਵਿਚ ਸਮਾਇਆ। ਆਪ ਚੜ੍ਹਾਏ ਆਪਣਾ ਚੰਨਾ, ਜੋਤੀ ਨੂਰ ਕਰਾਇਆ। ਜੋਤੀ ਜੋਤ ਸਰੂਪ ਹਰਿ, ਸੰਤਨ ਮੇਲਾ ਇਕ ਦਰ, ਤੀਜੇ ਨੈਣਾ ਵੇਖ ਵਖਾਇਆ। ਤੀਜਾ ਨੈਣ ਖੋਲ੍ਹ ਕਿਵਾੜ, ਹਰਿ ਸਾਚਾ ਵੇਖ ਵਖਾਇੰਦਾ। ਲਹਿਣਾ ਦੇਣਾ ਵਿਚ ਪਹਾੜ, ਸਾਚਾ ਪਰਬਤ ਫੋਲ ਫੁਲਾਇੰਦਾ ਆਪੇ ਵੇਖੇ ਪਿੱਛਾ ਅਗਾੜ, ਆਪ ਆਪਣਾ ਰੂਪ ਵਟਾਇੰਦਾ। ਆਪੇ ਘਾੜਨ ਘੜੇ ਘਾੜ, ਘੜਨਹਾਰ ਆਪ ਅਖਵਾਇੰਦਾ। ਸੰਤ ਸੁਹੇਲਾ ਸਾਚਾ ਲਾੜ, ਲੋਚਨ ਨੈਣ ਵੇਖ ਵਖਾਇੰਦਾ। ਸ਼ਬਦ ਘੋੜੇ ਸਾਚੇ ਚਾੜ੍ਹ, ਸਾਚੇ ਰਾਹ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਵਸਿਆ ਘਰ, ਸੰਤਨ ਮੇਲਾ ਇਕ ਦਰ, ਦਰ ਤੀਜੇ ਦਰਸ਼ਨ ਪਾਇੰਦਾ। ਚੌਥਾ ਘਰ ਹਰਿ ਨਿਰੰਕਾਰ, ਏਕਾ ਏਕ ਬਣਾਇਆ। ਸੰਤ ਸੁਹੇਲੇ ਕਰ ਪਿਆਰ, ਆਪੇ ਰਿਹਾ ਵਖਾਇਆ। ਜੁਗ ਜੁਗ ਮੇਲੇ ਮੇਲਣਹਾਰ, ਦਰ ਦਵਾਰ ਬੰਕ ਖੁਲ੍ਹਾਇਆ। ਸੰਤ ਸੁਹੇਲਾ ਮੀਤ ਮੁਰਾਰ, ਘਰ ਸਾਚੇ ਬੈਠਾ ਰਾਹ ਤਕਾਇਆ। ਏਕਾ ਮੇਲਾ ਏਕੰਕਾਰ, ਏਕਾ ਰੰਗ ਸਮਾਇਆ। ਸ਼ਬਦ ਮਹੱਲਾ ਅਪਰ ਅਪਾਰ, ਚਾਰ ਦਵਾਰ ਨਾ ਕੋਇ ਰਖਾਇਆ। ਆਪੇ ਵੇਖੇ ਅੰਦਰ ਬਾਹਰ, ਗੁਪਤ ਜ਼ਾਹਿਰ ਖੇਲ ਖਿਲਾਇਆ। ਜੋਤੀ ਜੋਤ ਸਰੂਪ ਹਰਿ, ਸੰਤਨ ਮੇਲਾ ਇਕ ਦਰ, ਦਰ ਦਰਵਾਜ਼ਾ ਆਪ ਖੁਲ੍ਹਾਇਆ। ਦਰ ਦਰਵਾਜ਼ਾ ਗਰੀਬ ਨਿਵਾਜਾ ਆਪਣਾ ਆਪ ਲਿਖਾਇੰਦਾ। ਸ਼ਬਦ ਸਰੂਪੀ ਮਾਰੇ ਆਵਾਜਾ, ਆਪੇ ਆਪ ਜਗਾਇੰਦਾ। ਨਾਮ ਰਖਾਏ ਘੋੜਾ ਤਾਜਾ, ਦਿਵਸ ਰੈਣ ਦੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਸੰਤਨ ਮੇਲਾ ਇਕ ਦਰ, ਆਪ ਆਪਣਾ ਰਾਹ ਬੁਝਾਇੰਦਾ। ਤ੍ਰੈਗੁਣ ਮਾਇਆ ਤਤ, ਪ੍ਰਭ ਸਾਚੇ ਆਪ ਉਪਾਇਆ। ਅੰਸ ਬਣਾਈ ਪੰਜ ਤਤ, ਪੰਝੀ ਸੇਵਾ ਲਾਇਆ। ਨਾਲ ਰਲਾਈ ਮਨਮਤ, ਬੁੱਧ ਆਪਣਾ ਭੇਵ ਛੁਪਾਇਆ। ਬਣਤ ਬਣਾਈ ਹੱਡ ਮਾਸ ਨਾੜੀ ਰੱਤ, ਹਾਡੀ ਜੋੜ ਜੁੜਾਇਆ। ਨੌ ਦਵਾਰੇ ਜਗਤ ਰਥ, ਸ੍ਰਿਸ਼ਟ ਸਬਾਈ ਰਿਹਾ ਵਖਾਇਆ। ਕਰੇ ਖੇਲ ਹਰਿ ਸਮਰਥ, ਆਪਣਾ ਧਾਮ ਸੁਹਾਇਆ। ਬਿਨ ਗੁਰ ਪੂਰੇ ਕਿਸੇ ਨਾ ਆਏ ਹੱਥ, ਜੀਵ ਫਿਰੇ ਹਲਕਾਇਆ। ਕਾਇਆ ਬਣਾਇਆ ਮਾਤ ਰਥ, ਰਥਵਾਹੀ ਹਰਿ ਰਘੁਰਾਇਆ। ਪੰਚਮ ਡੋਰੀ ਰੱਖੀ ਹੱਥ, ਪੰਚਮ ਰਿਹਾ ਚਲਾਇਆ। ਪੰਚਮ ਸ਼ਬਦ ਜਣਾਏ ਅਕੱਥ, ਪੰਚਮ ਰਿਹਾ ਕੁਰਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈਗੁਣ ਮਾਇਆ ਆਪਣਾ ਜਾਲ ਵਿਛਾਇਆ। ਪੰਚਮ ਤਤ ਕਰ ਤਿਆਰ, ਹਰਿ ਸਾਚੇ ਬਣਤ ਬਣਾਈਆ। ਆਪੇ ਖੋਲ੍ਹੇ ਨੌ ਦਵਾਰ, ਨੌ ਦਰ ਵੇਖ ਵਖਾਈਆ। ਮਨ ਮਤ ਬੁਧ ਪਾਵੇ ਸਾਰ, ਏਕਾ ਤਟ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਰਗੁਣ ਬਣਤ ਬਣਾਈਆ। ਸਰਗੁਣ ਰੂਪ ਨੌ ਦਰਵਾਜ਼ਾ, ਹਰਿ ਸਾਚਾ ਬਣਤ ਬਣਾਇੰਦਾ। ਆਪ ਰਚਾਇਆ ਆਪਣਾ ਕਾਜਾ, ਆਪੇ ਵੇਖ ਵਖਾਇੰਦਾ। ਆਪੇ ਰੱਖਣਹਾਰਾ ਲਾਜਾ, ਆਪੇ ਮੁਖ ਛੁਪਾਇੰਦਾ। ਆਪੇ ਹੋਏ ਗਰੀਬ ਨਿਵਾਜਾ, ਗੁਰ ਸਤਿਗੁਰ ਆਪ ਅਖਵਾਇੰਦਾ। ਆਪੇ ਮਾਰਨਹਾਰਾ ਅਵਾਜ਼ਾ, ਆਪੇ ਸੇਵ ਕਮਾਇੰਦਾ। ਆਪੇ ਰੱਖੇ ਘੋੜਾ ਤਾਜਾ, ਆਪੇ ਵਾਗ ਗੁੰਦਾਇੰਦਾ। ਆਪੇ ਦੇਵਣਹਾਰਾ ਦਾਜਾ, ਜੁਗ ਜੁਗ ਆਪਣਾ ਸ਼ਬਦ ਚਲਾਇੰਦਾ। ਆਪੇ ਸ਼ਾਹੋ ਰਾਜਨ ਰਾਜਾ, ਤਖ਼ਤ ਤਾਜ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਵਾਰਾ ਇਕ ਸੁਹਾਇੰਦਾ। ਕਾਇਆ ਮੰਦਰ ਚਾਰ ਦਿਵਾਰੀ, ਹਰਿ ਸਾਚੀ ਬਣਤ ਬਣਾਈਆ। ਖੇਲੇ ਖੇਲ ਅਪਰ ਅਪਾਰੀ, ਸਾਚੀ ਵੰਡ ਵੰਡਾਈਆ। ਆਵੇ ਜਾਵੇ ਵਾਰੋ ਵਾਰੀ, ਪਿੰਡ ਇੰਡ ਬ੍ਰਹਿਮੰਡ ਖੋਜ ਖੁਜਾਈਆ। ਸਚਖੰਡ ਪ੍ਰਭ ਸਾਚੀ ਧਾਰੀ, ਸਾਚੀ ਬਣਤ ਬਣਾਈਆ। ਸ਼ਬਦ ਸਰੂਪੀ ਮਾਰ ਉਡਾਰੀ, ਸਤਿ ਪੁਰਖਾਂ ਵਿਚ ਸਮਾਈਆ। ਸਤਿ ਪੁਰਖ ਏਕਾ ਏਕੰਕਾਰੀ, ਅਲੱਖ ਨਾ ਲਖਿਆ ਜਾਈਆ। ਅਲੱਖ ਅਲੱਖਣਾ ਹਰਿ ਨਿਰੰਕਾਰੀ, ਅਗੰਮ ਅਗੰਮੇ ਧਾਮ ਸੁੁਹਾਈਆ। ਆਤਮ ਅਗੰਮੀ ਭੇਵ ਨਿਆਰੀ, ਨਾੜੀ ਚੰਮਾ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਬੈਠਾ ਜੋਤ ਜਗਾਈਆ। ਜੋਤ ਜਗਾਏ ਇਕ ਅਕਾਲਾ, ਏਕਾ ਨੂਰ ਰਖਾਇਆ। ਪਰਗਟ ਹੋਏ ਦੀਨ ਦਿਆਲਾ, ਸ਼ਬਦ ਤੂਰ ਉਪਜਾਇਆ। ਸ਼ਬਦ ਸਰੂਪੀ ਖੇਲ ਨਿਰਾਲੀ, ਪਵਣੀ ਪਵਣ ਸਮਾਇਆ। ਪਵਣ ਪਾਏ ਗਲ ਸਾਚੀ ਮਾਲਾ, ਚੌਥਾ ਦਰ ਮਿਲਿਆ ਵਰ, ਹਰਿ ਸਾਚਾ ਵੇਖ ਵਖਾਇਆ। ਤ੍ਰੈਗੁਣ ਮਾਇਆ ਦੇਵੇ ਵਰ, ਬ੍ਰਹਮਾ ਝੋਲੀ ਪਾਇਆ। ਦੋਏ ਜਹਾਨੀ ਖੇਲੇ ਹਰਿ, ਖੇਲਣਹਾਰ ਅਖਵਾਇਆ। ਇਕ ਇਕੇਲਾ ਇਕੋ ਨਰ, ਸ੍ਰਿਸ਼ਟ ਸਬਾਈ ਨਾਰ ਕੰਤ ਹੰਢਾਇਆ। ਇਕ ਇਕੇਲਾ ਏਕੰਕਾਰਾ, ਏਕਾ ਰੰਗ ਸਮਾਇੰਦਾ। ਦੂਜੀ ਬੰਨ੍ਹੇ ਸ਼ਬਦ ਧਾਰਾ, ਆਪਣੀ ਧਾਰ ਚਲਾਇੰਦਾ। ਤੀਜੇ ਰੂਪ ਅਪਰ ਅਪਾਰਾ, ਲੋਚਨ ਇਕ ਵਖਾਇੰਦਾ। ਚੌਥੇ ਘਰ ਨਾਮ ਹੁਲਾਰਾ, ਗੁਰ ਸ਼ਬਦੀ ਮੇਲ ਮਿਲਾਇੰਦਾ। ਪੰਚਮ ਸੋਹੇ ਬੰਕ ਦਵਾਰਾ, ਪੰਚਮ ਮੀਤਾ ਮੰਗਲ ਗਾਇੰਦਾ। ਛੇਵੇਂ ਘਰ ਖੇਲ ਅਪਾਰਾ, ਹਰਿ ਭੇਖੀ ਭੇਖ ਵਟਾਇੰਦਾ। ਸਤਵੇਂ ਬੈਠੇ ਉਚ ਚੁਬਾਰਾ, ਸਤਿ ਪੁਰਖ ਨਿਰੰਜਣ ਰੂਪ ਹੋ ਜਾਇੰਦਾ। ਆਪੇ ਵਸੇ ਹੋ ਹੋ ਬਾਹਰਾ, ਜੋਤੀ ਜੋਤ ਜਗਾਇੰਦਾ। ਜੋਤ ਸਰੂਪੀ ਜੋਤ ਅਧਾਰਾ, ਜੋਤੀ ਰੰਗ ਰੰਗਾਇੰਦਾ। ਜੋਤੀ ਪਾਵੇ ਆਪਣੀ ਸਾਰਾ, ਜੋਤੀ ਸਚ ਹੰਢਾਇੰਦਾ। ਆਪੇ ਨਾਰੀ ਕੰਤ ਭਤਾਰਾ, ਆਪਣਾ ਦਰ ਸੁਹਾਇੰਦਾ। ਭੋਗ ਬਿਲਾਸੀ ਅਪਰ ਅਪਾਰਾ, ਇਛਿਆ ਨਾਮ ਰਖਾਇੰਦਾ। ਆਪ ਉਪਾਏ ਸੁੱਤ ਦੁਲਾਰਾ, ਸ਼ਬਦੀ ਨਾਉਂ ਰਖਾਇੰਦਾ। ਸ਼ਬਦੀ ਦੇਵੇ ਹਰਿ ਹੁਲਾਰਾ, ਪਵਣੀ ਪਵਣ ਮਿਲਾਇੰਦਾ। ਚੌਥਾ ਘਰ ਸਚ ਦਵਾਰਾ, ਪੰਚਮ ਤਤ ਦਿਸ ਨਾ ਆਇੰਦਾ। ਪੰਜੇ ਬੰਨ੍ਹੇ ਸਾਚੀ ਧਾਰਾ, ਲੱਖ ਚੁਰਾਸੀ ਆਪ ਉਪਾਇੰਦਾ। ਦੂਜੇ ਵੇਖੇ ਦੋਏ ਧਾਰਾ, ਆਪ ਉਪਾਏ ਆਪੇ ਮੇਟ ਮਿਟਾਇੰਦਾ। ਏਕਾ ਏਕ ਹਰਿ ਨਿਰੰਕਾਰਾ, ਏਕਾ ਰੂਪ ਸਮਾਇੰਦਾ। ਏਕਾ ਏਕ ਇਕ ਇਕੱਲਾ, ਏਕਾ ਕਾਰ ਕਮਾਈਆ। ਸ਼ਬਦ ਦਵਾਰਾ ਦੂਜਾ ਮੱਲਾ, ਆਪਣਾ ਧਾਮ ਸੁਹਾਈਆ। ਸ਼ਬਦੀ ਪਵਣੀ ਜੋਤੀ ਰੱਲਾ, ਤੀਜੇ ਘਰ ਮਿਲੇ ਵਡਿਆਈਆ। ਦੂਈ ਦਵੈਤੀ ਮੇਟੇ ਸੱਲਾ, ਚੌਥੇ ਘਰ ਵੱਜੇ ਵਧਾਈਆ। ਪੰਚਮ ਦੀਪਕ ਆਪੇ ਬਲਾ, ਕਰੇ ਸਚ ਰੁਸ਼ਨਾਈਆ। ਛੇਵੇਂ ਹੋਏ ਅਛਲ ਅਛੱਲਾ, ਭੇਵ ਕੋਇ ਨਾ ਪਾਈਆ। ਸਤਿ ਪੁਰਖ ਨਿਰੰਜਣ ਦਰ ਦਵਾਰਾ ਏਕਾ ਮੱਲਾ, ਦਰ ਸਤਵਾਂ ਦਏ ਸੁਹਾਈਆ। ਆਪੇ ਜਾਣੇ ਨਿਹਚਲ ਧਾਮ ਅਟੱਲਾ, ਊਚੋ ਉਚ ਰਖਾਈਆ। ਸਚ ਸਿੰਘਾਸਣ ਆਪੇ ਮੱਲਾ, ਬੈਠਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲਣਹਾਰਾ ਆਪ ਅਖਵਾਈਆ। ਉਚਾ ਮੰਦਰ ਉਚ ਦਵਾਰਾ, ਹਰਿ ਆਪਣਾ ਆਪ ਸੁਹਾਇੰਦਾ। ਜੋਤ ਸਰੂਪੀ ਕਰ ਆਕਾਰਾ, ਘਰ ਸੱਤਵਾਂ ਵੇਖ ਵਖਾਇੰਦਾ। ਛੇਵੇਂ ਧੁਨ ਅਪਰ ਅਪਾਰਾ, ਸ਼ਬਦੀ ਤਾਲ ਵਜਾਇੰਦਾ। ਪੰਚਮ ਦੇਵੇ ਪਵਣ ਹੁਲਾਰਾ, ਆਕਾਸ਼ ਆਕਾਸ਼ੀ ਪਾਰ ਕਰਾਇੰਦਾ। ਚੌਥੇ ਖੋਲ੍ਹੇ ਸਚ ਦਰਬਾਰਾ, ਨਿਰਗੁਣ ਸਰਗੁਣ ਏਕਾ ਰੂਪ ਵਖਾਇੰਦਾ। ਤੀਜੇ ਤ੍ਰੈਗੁਣ ਬੰਨ੍ਹੇ ਧਾਰਾ, ਸੇਵਕ ਸੇਵਾ ਲਾਇੰਦਾ। ਦੂਜੇ ਵੇਖੇ ਪਾਰ ਕਿਨਾਰਾ, ਆਰ ਪਾਰ ਵੇਖ ਵਖਾਇੰਦਾ। ਇਕ ਇਕੱਲਾ ਮੀਤ ਮੁਰਾਰਾ, ਹਰ ਘਟ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਸੇਜ ਹੰਢਾਇੰਦਾ। ਸਤਿ ਪੁਰਖ ਨਿਰੰਜਣ ਸੱਚਾ ਥਾਨ, ਆਪਣਾ ਆਪ ਸੁਹਾਇਆ। ਜੋਤ ਸਰੂਪੀ ਕਰ ਆਕਾਰ, ਰੰਗਣ ਰੰਗ ਰੰਗਾਇਆ। ਰੰਗੇ ਰੰਗ ਲਾਲ ਗੁਲਾਲ, ਆਦਿ ਸ਼ਕਤ ਅਖਵਾਇਆ। ਸਚ ਪਰਕਾਸ਼ ਹਰਿ ਮਿਹਰਵਾਨ, ਆਪਣਾ ਰੂਪ ਵਟਾਇਆ। ਦੂਜੇ ਦਰ ਮਾਰ ਧਿਆਨ, ਭੇਖੀ ਭੇਖ ਕਮਾਇਆ। ਕੰਚਨ ਜੋਤੀ ਧਾਰ ਮਹਾਨ, ਆਪਣਾ ਤੇਜ ਵਖਾਇਆ। ਆਪੇ ਹੋਇਆ ਜਾਣੀ ਜਾਣ, ਸੂਹਾ ਵੇਸ ਕਰਾਇਆ। ਵੇਸ ਅਨੇਕਾ ਹਰਿ ਕਰਤਾਰ, ਕਰਤਾ ਪੁਰਖ ਅਖਵਾਇਆ। ਆਪੇ ਹੋਇਆ ਅੰਦਰ ਬਾਹਰ, ਗੁਪਤ ਜ਼ਾਹਿਰ ਭੇਵ ਨਾ ਰਾਇਆ। ਚਿੱਟੀ ਧਾਰੀ ਜੋਤ ਅਕਾਰ, ਸਤਿ ਸਪੇਦੀ ਰੂਪ ਵਟਾਇਆ। ਜੋਤ ਸਰੂਪੀ ਹਰਿ ਨਿਰੰਕਾਰ, ਪੀਲਾ ਬਸਤਰ ਤਨ ਛੁਹਾਇਆ। ਸ਼ਬਦ ਬਸਤਰ ਅਪਰ ਅਪਾਰ, ਪੀਲੇ ਰੰਗ ਰੰਗਾਇਆ। ਪੀਲੇ ਰੰਗ ਕਰੇ ਵਿਚਾਰ, ਨੀਲੇ ਨਾਲ ਰਲਾਇਆ। ਨੀਲਾ ਹੋਇਆ ਖ਼ਬਰਦਾਰ, ਆਪਣਾ ਪੱਲਾ ਛੁਡਾਇਆ। ਆਪੇ ਕਰੇ ਵੇਖ ਵਿਚਾਰ, ਵੇਖਣਹਾਰ ਅਖਵਾਇਆ। ਕਾਲੇ ਸੂਸੇ ਕਾਲੀ ਧਾਰ, ਕਾਲਾ ਰੰਗ ਰੰਗਾਇਆ। ਜਗਤ ਜਗਦੀਸਾ ਪਾਵੇ ਸਾਰ, ਸਾਚੀ ਬਣਤ ਬਣਾਇਆ। ਹਰਿ ਦਰ ਕਵਲਾ ਅਪਰ ਅਪਾਰ, ਅੱਠਾਂ ਵੰਡ ਵੰਡਾਇਆ। ਅੱਠਾਂ ਤਤਾਂ ਵੇਖ ਵਿਚਾਰ, ਪੰਜਾਂ ਰਿਹਾ ਜਗਾਇਆ। ਪੰਜਾਂ ਕਰੇ ਖ਼ਬਰਦਾਰ, ਮਨ ਮਤ ਬੁੱਧ ਰਿਹਾ ਸਮਝਾਇਆ। ਬੁੱਧ ਮਤ ਨਾ ਪਾਵੇ ਸਾਰ, ਗੁਰ ਸ਼ਬਦੀ ਸ਼ਬਦ ਜਣਾਇਆ। ਗੁਰ ਸ਼ਬਦੀ ਦੇਵੇ ਇਕ ਹੁਲਾਰ, ਅੰਦਰ ਮੰਦਰ ਵੇਖ ਵਖਾਇਆ। ਸਾਚਾ ਮੰਦਰ ਹਰਿ ਨਿਰੰਕਾਰ, ਕਾਇਆ ਅੰਦਰ ਆਪ ਟਿਕਾਇਆ। ਨਾ ਕੋਈ ਦਿਸੇ ਨੌ ਦਵਾਰ, ਸਾਚਾ ਜੰਦਰ ਇਕ ਲਗਾਇਆ। ਆਪੇ ਬੈਠਾ ਕਰ ਬੰਦ ਕਿਵਾੜ, ਨਾ ਕੋਈ ਖੋਲ੍ਹੇ ਖੋਲ੍ਹ ਵਖਾਇਆ। ਚਾਰੋਂ ਕੁੰਟ ਅਗਨੀ ਤਤੀ ਹਾੜ, ਜੀਵ ਜੰਤ ਰਹੇ ਬਿਲਲਾਇਆ। ਗੁਰਮੁਖ ਵਿਰਲਾ ਸੰਤ ਦੁਲਾਰ, ਦਰ ਸਾਚਾ ਵੇਖ ਵਖਾਇਆ। ਗੁਰ ਸ਼ਬਦ ਰਸਨਾ ਨਾਉਂ ਉਚਾਰ, ਏਕਾ ਚਰਨ ਧਿਆਨ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਵਸਿਆ ਘਰ, ਕਾਇਆ ਮੰਦਰ ਅੰਦਰ ਸ਼ਬਦ ਸਿੰਘਾਸਣ ਡੇਰਾ ਲਾਇਆ। ਸ਼ਬਦ ਸਿੰਘਾਸਣ ਹਰਿ ਨਿਰੰਕਾਰਾ, ਏਕਾ ਏਕ ਸੁਹਾਇਆ। ਗੁਰਮੁਖ ਸਾਚਾ ਸੰਤ ਦੁਲਾਰਾ, ਫੜ ਫੜ ਰਾਹੇ ਪਾਇਆ। ਗੁਰ ਪੂਰਾ ਹੋਏ ਮੀਤ ਮੁਰਾਰਾ, ਅੱਗੇ ਪਿੱਛੇ ਹੋਏ ਸਹਾਇਆ। ਆਪ ਕਰਾਏ ਪਾਰ ਕਿਨਾਰਾ, ਸੁਖਮਨ ਨਾੜੀ ਅੰਧ ਅੰਧਿਆਰਾ ਟੇਢੀ ਬੰਕ, ਨਾ ਕੋਈ ਜਾਣੇ ਸ਼ਾਹ ਸ਼ਹਾਨ ਰਾਜ ਰਾਜਾਨ ਰਾਓ ਰੰਕ, ਹਰਿਜਨ ਵਿਰਲਾ ਵੇਖ ਵਖਾਇਆ। ਆਪ ਸੁਹਾਏ ਦਵਾਰ ਬੰਕ ਆਪਣਾ ਲੜ ਫੜਾਇਆ। ਸ਼ਬਦ ਸਰੂਪੀ ਵਜਾਏ ਡੰਕ, ਪੰਜੇ ਬੈਠੇ ਮੁਖ ਛੁਪਾਇਆ। ਆਪ ਜਣਾਏ ਏਕਾ ਅੰਕ, ਏਕਾ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਚਲਾਇਆ। ਸਾਚਾ ਮਾਰਗ ਹਰਿ ਦਾਤਾਰ, ਆਪਣਾ ਆਪ ਚਲਾਇੰਦਾ। ਜੋਤ ਨਿਰੰਜਣ ਕਰ ਆਕਾਰ, ਸਾਚਾ ਰਾਹ ਵਖਾਇੰਦਾ। ਸੰਤ ਸੁਹੇਲੇ ਰਹਿਣਾ ਖ਼ਬਰਦਾਰ, ਸਾਚਾ ਮੇਲ ਮਿਲਾਇੰਦਾ। ਨਾਤਾ ਤੁੱਟੇ ਮੀਤ ਮੁਰਾਰ, ਪੰਚਮ ਯਾਰ ਨਜ਼ਰ ਨਾ ਆਇੰਦਾ। ਵੇਖ ਵਖਾਏ ਓਅੰਕਾਰ, ਆਕਾਰ ਆਕਾਰਾ ਆਪ ਕਰਾਇੰਦਾ। ਸ਼ਬਦ ਸਰੂਪੀ ਦਏ ਸਹਾਰ, ਸਾਚਾ ਧਾਮ ਸੁਹਾਇੰਦਾ। ਸਰ ਸਰੋਵਰ ਇਕ ਅਪਾਰ, ਏਕਾ ਨੁਹਾਵਣ ਨੁਹਾਇੰਦਾ। ਕਾਗੀ ਕਾਗ ਨਾ ਪਾਵੇ ਸਾਰ, ਗੁਰ ਕਾਗੀ ਹੰਸ ਬਣਾਇੰਦਾ। ਆਪ ਲਵਾਏ ਇਕ ਉਡਾਰ, ਏਕਾ ਰੰਗ ਰੂਪ ਸਮਾਇੰਦਾ। ਰਾਮ ਰਮਈਆ ਹਰਿ ਨਿਰੰਕਾਰ, ਰੇਖ ਲੇਖ ਮਿਟਾਇੰਦਾ। ਆਪੇ ਵੇਖੇ ਵੇਖਣਹਾਰ, ਦਿਸ ਕਿਸੇ ਨਾ ਆਇੰਦਾ। ਦਸਮ ਦਵਾਰੀ ਖੋਲ੍ਹ ਕਿਵਾੜ, ਬਜਰ ਕਪਾਟੀ ਪਾਰ ਕਰਾਇੰਦਾ। ਸ਼ਬਦ ਸਿੰਘਾਸਣ ਅਪਰ ਅਪਾਰ, ਸਾਚੀ ਸੇਜ ਵਛਾਇੰਦਾ। ਕੰਤ ਕੰਤੂਹਲਾ ਹਰਿ ਨਿਰੰਕਾਰ, ਗੁਰਮੁਖ ਨਾਰੀ ਸਾਚੀ ਸੇਜ ਬਹਾਇੰਦਾ। ਕਰੇ ਕਰਾਏ ਆਪ ਪਿਆਰ, ਪ੍ਰੇਮ ਪਿਆਲਾ ਇਕ ਪਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸ਼ਬਦੀ ਮੇਲਾ ਇਕ ਦਰ, ਦਰ ਦਵਾਰਾ ਬੰਕ ਸੁਹਾਇੰਦਾ। ਦਸਮ ਦਵਾਰੀ ਪਾਰ ਕਿਨਾਰਾ, ਗੁਰ ਪੂਰਾ ਆਪ ਕਰਾਇੰਦਾ। ਏਕਾ ਦੇਵੇ ਨਾਮ ਸਹਾਰਾ, ਸਾਚਾ ਰਾਹ ਵਖਾਇੰਦਾ। ਸੋ ਦੇਸ ਅਪਰ ਅਪਾਰਾ, ਹੰ ਨਾਲ ਮਿਲਾਇੰਦਾ। ਏਕਾ ਰੂਪ ਨਰ ਨਿਰੰਕਾਰਾ, ਕਾਲ ਮਹਾਂਕਾਲ ਨਾ ਕੋਈ ਦਿਸਾਇੰਦਾ। ਸੁੰਨ ਅਗੰਮੀ ਪਾਰ ਕਿਨਾਰਾ, ਸਾਚਾ ਧਾਮ ਸੁਹਾਇੰਦਾ। ਜੋਤ ਸਰੂਪੀ ਕਰ ਆਕਾਰਾ, ਸੁੱਤਿਆਂ ਮੇਲ ਮਿਲਾਇੰਦਾ। ਪੂਰਬ ਪੂਰਬ ਕਰੇ ਵਿਚਾਰਾ, ਸਾਚੇ ਸੰਤਾਂ ਏਕਾ ਪੱਲਾ ਨਾਮ ਫੜਾਇੰਦਾ। ਸਚਖੰਡ ਤੇਰਾ ਖੋਲ੍ਹ ਕਿਵਾੜਾ, ਸਾਚੇ ਧਾਮ ਪੁਜਾਇੰਦਾ। ਸ਼ਬਦ ਗੁਰ ਸਾਚਾ ਲਾੜਾ, ਸਾਚੀ ਨਾਰੀ ਨਾਲ ਲਿਆਇੰਦਾ। ਕੋਈ ਨਾ ਮੰਗੇ ਚਾਮ ਦਾਮ ਪਹਾੜਾ, ਲੱਗੀ ਪ੍ਰੀਤੀ ਤੋੜ ਨਿਭਾਇੰਦਾ। ਸਤਿ ਪੁਰਖ ਨਿਰੰਜਣ ਮੀਤ ਮੁਰਾਰਾ, ਹਰਿ ਸੰਤ ਤੇਰਾ ਰਾਹ ਤਕਾਇੰਦਾ। ਆਉਣਾ ਚਲ ਏਕਾ ਵਾਰਾ, ਆਪਣੀਆਂ ਭੁਜਾ ਉਠਾਇੰਦਾ। ਸ਼ਬਦੀ ਦੇਵੇ ਸ਼ਬਦ ਹੁਲਾਰਾ, ਜੋਤੀ ਗੋਦ ਉਠਾਇੰਦਾ। ਜੋਤੀ ਕਰੇ ਪਿਆਰ ਅਪਰ ਅਪਾਰਾ, ਸਾਚਾ ਸੁਤ ਪਾਰਬ੍ਰਹਮ ਅਬਿਨਾਸ਼ੀ ਅਚੁੱਤ ਆਪਣੇ ਧਾਮ ਸੁਹਾਇੰਦਾ। ਹਰਿ ਸੁਤ ਤੇਰੀ ਸਾਚੀ ਰੁੱਤ, ਪ੍ਰਭ ਸਾਚਾ ਆਪ ਖਿੜਾਇੰਦਾ। ਹੱਡ ਮਾਸ ਨਾੜੀ ਚੰਮ ਨਾ ਕੋਈ ਦਿਸੇ ਬੁੱਤ, ਗਿਆਨ ਧਿਆਨ ਰਾਗ ਕੋਈ ਨਾ ਓਥੇ ਗਾਇੰਦਾ। ਵੇਦ ਪੁਰਾਨ ਅੰਜੀਲ ਕੁਰਾਨ ਨਾ ਕੋਈ ਤਤ, ਨੇਤਰ ਬਣਤ ਬਣਾਇੰਦਾ। ਖਾਣੀ ਬਾਣੀ ਨਾ ਕੋਈ ਕਰੇ ਪਛਾਣਾ, ਸਾਚਾ ਨਾਮ ਕਿਸੇ ਹੱਥ ਨਾ ਆਇੰਦਾ। ਆਪੇ ਦੇਵਣਹਾਰਾ ਦਾਨਾ, ਅੰਤਰਜਾਮੀ ਹਰਿ ਭਗਵੰਤਾ ਸੰਤ ਸੁਹੇਲੇ ਵੇਖ ਵਖਾਇੰਦਾ। ਨਿਹਕਾਮੀ ਖੇਲ ਮਹਾਨੀ, ਕੋਟਨ ਭਾਨੀ ਤੇਜ ਵਖਾਇੰਦਾ। ਸੂਰਜ ਚੰਦ ਨਾ ਕੋਇ ਨਿਸ਼ਾਨੀ, ਮੰਡਲ ਰਾਸ ਨਾ ਕੋਈ ਪਾਇੰਦਾ। ਬ੍ਰਹਮਾ ਸ਼ਿਵ ਵੇਖ ਨਾ ਸਕਣ ਮਾਰ ਧਿਆਨੀ, ਹਰਿ ਊਚੋ ਊਚ ਅਖਵਾਇੰਦਾ। ਕਰੋੜ ਤੇਤੀਸ ਬਾਲ ਨਾਦਾਨੀ, ਸੁਰਪਤ ਰਾਜਾ ਮੁਖ ਭਵਾਇੰਦਾ। ਸੰਤ ਸੁਹੇਲੇ ਪਾਰਬ੍ਰਹਮ ਬਣਾਏ ਬ੍ਰਹਮ ਗਿਆਨੀ, ਜਿਸ ਜਨ ਆਪਣੀ ਦਇਆ ਕਮਾਇੰਦਾ। ਏਕਾ ਦੇਵੇ ਧੁਰ ਨਿਸ਼ਾਨੀ, ਗੁਰ ਸ਼ਬਦੀ ਨਾਉਂ ਰਖਾਇੰਦਾ। ਗੁਰਸਿਖ ਆਤਮ ਮਾਰੇ ਕਾਨੀ, ਬਜਰ ਕਪਾਟੀ ਪਾਰ ਲਾਇੰਦਾ। ਦੇਵਣਹਾਰਾ ਵੱਡਾ ਦਾਨੀ, ਦਾਤਾ ਦਾਨੀ ਆਪ ਅਖਵਾਇੰਦਾ। ਚਰਨ ਧੂੜ ਕਰਾਏ ਸੱਚਾ ਇਸ਼ਨਾਨੀ, ਕਾਗ ਹੰਸ ਬਣਾਇੰਦਾ। ਨਾ ਕੋਈ ਜਾਣੇ ਜੀਵ ਪਰਾਨੀ, ਮਾਣ ਸਰੋਵਰ ਨਾ ਕੋਈ ਨੁਹਾਇੰਦਾ। ਵੇਦ ਕਿਤੇਬ ਨਾ ਦਿਸਣ ਖਾਣੀ ਬਾਣੀ, ਵੇਦ ਪੁਰਾਨਾਂ ਹੱਥ ਨਾ ਆਇੰਦਾ। ਸੰਤਾਂ ਮੇਲਾ ਦੋ ਜਹਾਨੀ, ਹਰਿ ਵਿਛੜ ਕਦੇ ਨਾ ਜਾਇੰਦਾ। ਸਾਵਣ ਤੇਰੀ ਰੁੱਤ ਸੁਹਾਨੀ, ਹਰਿ ਹਰੀ ਧਾਰ ਬਹਾਇੰਦਾ। ਇਕ ਰਾਗ ਗਾਵਣ ਇਕ ਮਧਾਵਣੀ, ਆਤਮ ਮੇਲ ਮਿਲਾਇੰਦਾ। ਪੰਚਮ ਮਿਲਿਆ ਪਦ ਨਿਰਬਾਨੀ, ਏਕਾ ਪਦ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਨਾਦ ਵਿਚ ਬ੍ਰਹਿਮਾਦ ਆਦਿ ਜੁਗਾਦਿ ਆਪਣਾ ਆਪ ਵਜਾਇੰਦਾ। ਸ਼ਬਦ ਨਾਦ ਹਰਿ ਆਪ ਵਜਾਏ, ਦਿਸ ਕਿਸੇ ਨਾ ਆਇਆ। ਅਗਾਧ ਬੋਧ ਹਰਿ ਸ਼ਬਦ ਜਣਾਏ, ਭੇਵ ਕਿਸੇ ਨਾ ਪਾਇਆ। ਸਾਧ ਸੰਤ ਰਿਹਾ ਜਗਾਏ, ਜੁਗ ਜੁਗ ਲੇਖ ਮਿਟਾਇਆ। ਮੋਹਣ ਮਾਧਵ ਮਾਧ ਆਪ ਅਖਵਾਏ, ਸਚ ਸਿੰਘਾਸਣ ਡੇਰਾ ਲਾਇਆ। ਰਸਨਾ ਸਵਾਦ ਨਾ ਕੋਈ ਲਗਾਏ, ਬੱਤੀ ਦੰਦ ਨਾ ਕੋਈ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਸੰਤਨ ਮੇਲਾ ਸਾਚਾ ਘਰ, ਘਰ ਸਾਚਾ ਇਕ ਸੁਹਾਇਆ। ਕੂੜ ਕੁੜਿਆਰ ਜਗਤ ਕਲ ਮਾਇਆ, ਕਰਮਗਤ ਨਾ ਰਾਈਆ। ਮੀਤ ਮੁਰਾਰ ਸਰਬ ਦੁਖਦਾਇਆ, ਪਤ ਨਾ ਕੋਇ ਰਖਾਈਆ। ਪੀਰ ਫਕੀਰ ਭਰਮ ਭੁਲਾਇਆ, ਸਹਿਜ ਸਮਤ ਨਾ ਕੋਈ ਰਖਾਈਆ। ਹਉਮੇ ਹੰਗਤਾ ਜੰਜੀਰ ਸਰਬ ਬੰਧਾਇਆ, ਸਾਧ ਸੰਤ ਫੰਦ ਫੰਦਾਈਆ। ਚੋਟੀ ਅਖੀਰ ਨਾ ਕੋਇ ਚੜ੍ਹਾਇਆ, ਜੀਵ ਜੰਤ ਰਹੇ ਕੁਰਲਾਈਆ। ਦਸਤਗੀਰ ਕੋਈ ਨਜ਼ਰ ਨਾ ਆਇਆ, ਦੀਦ ਦੀਦਾਰ ਨਾ ਕੋਈ ਕਰਾਈਆ। ਸੀਰ ਨੀਰ ਨਾ ਕਿਸੇ ਚਵਾਇਆ, ਆਤਮ ਧੀਰ ਨਾ ਕੋਇ ਧਰਾਈਆ। ਹਉਮੇ ਪੀੜ ਨਾ ਕੋਇ ਕਢਾਇਆ, ਪੰਚ ਵਿਕਾਰਾ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਵੇਖ ਵਖਾਈਆ। ਕਲਜੁਗ ਕੂੜ ਕੁਟੰਬ, ਨਾਤਾ ਜੋੜਿਆ। ਪ੍ਰੇਮ ਪਿਆਰਾ ਵਿਸ਼ਟਾ ਚੰਮ, ਹਰਿ ਮਿਲਿਆ ਨਾ ਸਾਚਾ ਘੋੜਿਆ। ਰਸਨ ਨਾ ਗਾਇਆ ਸਾਚੇ ਦਮ, ਫਲ ਹੋਇਆ ਕਾਇਆ ਕੌੜਿਆ। ਆਪੇ ਗਿਆ ਮਰਿਆ ਪਏ ਜੰਮ, ਲੱਖ ਚੁਰਾਸੀ ਫੰਦ ਨਾ ਕਿਸੇ ਤੋੜਿਆ। ਲੋਭ ਵਿਕਾਰਾ ਖਾਇਆ ਤਮ, ਪਾਰਬ੍ਰਹਮ ਨਾ ਅੰਦਰ ਬਹੁੜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖੇ ਪਰਖੇ ਮਿੱਠਾ ਕੌੜਿਆ। ਕਲਜੁਗ ਕਾਲੀ ਧਾਰ, ਆਪਣੀ ਆਪ ਵਹਾਇੰਦਾ। ਵੇਖ ਵਖਾਏ ਵਿਚ ਸੰਸਾਰ, ਨਾ ਕੋਈ ਅੰਤ ਛੁਪਾਇੰਦਾ। ਪੀਰ ਫਕੀਰਾਂ ਆਈ ਹਾਰ, ਸ਼ਾਹ ਹਕੀਰਾਂ ਵੇਖ ਵਖਾਇੰਦਾ। ਅੱਠ ਸੱਠ ਨੀਰਾ ਕਰਮ ਵੀਚਾਰ, ਕੁਕਰਮੀ ਮੇਟ ਮਿਟਾਇੰਦਾ। ਲੱਖ ਚੁਰਾਸੀ ਪਾਵੇ ਸਾਰ, ਜਮ ਕੀ ਫਾਸੀ ਵੇਖ ਵਖਾਇੰਦਾ। ਮਦਿਰਾ ਮਾਸੀ ਕਰ ਖੁਆਰ, ਘਨਕਪੁਰ ਵਾਸੀ ਮੇਟ ਮਿਟਾਇੰਦਾ। ਸ਼ਾਹੋ ਸ਼ਾਬਾਸ਼ੀ ਹਰਿ ਨਿਰੰਕਾਰ, ਸ਼ਬਦ ਸਵਾਮੀ ਅੰਤ ਬਚਾਇੰਦਾ। ਗੁਣਵੰਤਾ ਸਰਬ ਗੁਣਤਾਸੀ, ਦਰ ਏਕਾ ਅਲਖ ਜਗਾਇੰਦਾ। ਗੁਰ ਗੋਬਿੰਦ ਜਗਤ ਰਹਿ ਜਾਸੀ, ਜਾਗਰਤ ਜੋਤ ਜਗਾਇੰਦਾ। ਤ੍ਰੈਗੁਣ ਮਾਇਆ ਲਾਹੇ ਉਦਾਸੀ, ਸਾਚੀ ਸੇਵਾ ਲਾਇੰਦਾ। ਵੇਖ ਵਖਾਣੇ ਨਿਵਾਸ ਨਿਵਾਸੀ, ਵੇਖਣਹਾਰਾ ਦਿਸ ਨਾ ਆਇੰਦਾ। ਉਪਰ ਬੈਠਾ ਆਕਾਸ਼ ਆਕਾਸ਼ੀ, ਆਕਾਸ਼ ਆਕਾਸ਼ਾਂ ਆਪ ਹਿਲਾਇੰਦਾ। ਜੋਤ ਸਰੂਪ ਸਤਿ ਪਰਕਾਸ਼ੀ, ਇਕ ਪਰਕਾਸ਼ ਵਖਾਇੰਦਾ। ਪਾਰਬ੍ਰਹਮ ਪ੍ਰਭ ਅਬਿਨਾਸ਼ੀ, ਅਬਿਨਾਸ਼ ਹੋ ਆਇੰਦਾ। ਗੋਬਿੰਦ ਗੋਬਿੰਦਾ ਕਰੇ ਦਾਸਨ ਦਾਸੀ, ਦਾਸ ਆਪ ਅਖਵਾਇੰਦਾ। ਮੰਦਰ ਅੰਦਰ ਕਰੇ ਵਾਸੀ, ਵਸਣਹਾਰਾ ਭੇਵ ਛੁਪਾਇੰਦਾ। ਬਣਤ ਬਣਾਏ ਸਾਚੀ ਰਾਸੀ, ਸਾਚਾ ਸ਼ਬਦ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਗੋਤੀ ਏਕਾ ਏਕਾ ਅਖਵਾਇੰਦਾ। ਕਲਜੁਗ ਤੇਰਾ ਕਾਲਾ ਰੰਗ, ਲੱਖ ਚੁਰਾਸੀ ਰੰਗਿਆ। ਵੇਲੇ ਅੰਤ ਨਾ ਕੋਇ ਸੰਗ, ਸੀਸ ਮੁਹੰਮਦ ਹੋਵੇ ਨੰਗਿਆ। ਚਾਰ ਯਾਰ ਵਜਾਇਣ ਮਰਦੰਗ, ਅੰਤਮ ਹੋਣਾ ਭੰਗਿਆ। ਪੁਰਖ ਅਬਿਨਾਸ਼ੀ ਕਿਰਪਾ ਕਰ, ਖੇਲੇ ਖੇਲ ਬਹਿ ਬਹਿ ਅੰਗਿਆ। ਆਪ ਆਪਣੀ ਜੋਤ ਧਰ, ਚਿੱਟੇ ਅਸਵ ਕਸੇ ਤੰਗਿਆ। ਸ਼ਬਦ ਡੋਰ ਹੱਥ ਫੜ, ਕਿਲ੍ਹਾ ਕੋਟ ਆਵੇ ਲੰਘਿਆ। ਪੰਜੇ ਚੋਰ ਲਏ ਫੜ, ਵਡ ਵਡ ਦਾਤਾ ਸੂਰਾ ਸਰਬੰਗਿਆ। ਹਰਿਜਨ ਸਾਚੇ ਅੰਦਰ ਵੜ, ਦਾਨੀ ਦਾਤਾ ਏਕਾ ਮੰਗਿਆ। ਦਸਮ ਦਵਾਰੀ ਅੱਗੇ ਖੜ੍ਹ, ਨਾਮ ਵਿਛਾਏ ਸਚ ਪਲੰਘਿਆ। ਹਰਿਜਨ ਸਾਚੇ ਚੜ੍ਹ, ਉਚ ਮਹੱਲੇ ਆਪੇ ਟੰਗਿਆ। ਦੂਰ ਦੁਰਾਡਾ ਅੱਗੇ ਖੜ੍ਹ, ਦਰਸ ਦਿਖਾਏ ਕਦੇ ਨਾ ਸੰਗਿਆ। ਆਪ ਫੜਾਏ ਆਪਣਾ ਲੜ, ਅੰਮ੍ਰਿਤ ਧਾਰ ਵਹਾਏ ਗੰਗਿਆ। ਨਾ ਮਰੇ ਨਾ ਜਾਏ ਸੜ, ਮੜ੍ਹੀ ਗੋਰ ਨਾ ਕਿਸੇ ਟੰਗਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਵੇਖੇ ਭੁੱਖਾ ਨੰਗਿਆ। ਕਲਜੁਗ ਕਾਲੇ ਖੁਲ੍ਹੇ ਕੇਸ, ਨੇਤਰ ਨੀਰ ਵਹਾਈਆ। ਜੂਠ ਝੂਠ ਨਾ ਚਲੇ ਪੇਸ਼, ਰੋ ਰੋ ਦੇਣ ਦੁਹਾਈਆ। ਮਾਇਆ ਰਾਣੀ ਕਰ ਕਰ ਵੇਸ, ਨਟ ਨਟੂਆ ਸਵਾਂਗ ਵਰਤਾਈਆ। ਉਠ ਉਠ ਵੇਖੇ ਬ੍ਰਹਮਾ ਸ਼ਿਵ ਗਣੇਸ਼, ਕਵਣ ਬੈਠਾ ਜੋਤ ਜਗਾਈਆ। ਕਰੋੜ ਤੇਤੀਸਾ ਦਰ ਦਰਵੇਸ਼, ਸੁਣ ਸੁਣ ਰਿਹਾ ਕੁਰਲਾਈਆ। ਵਰਭੰਡੀ ਹਰਿ ਕਰਿਆ ਵੇਸ, ਬ੍ਰਹਿਮੰਡੀ ਰਿਹਾ ਜਗਾਈਆ। ਆਪੇ ਹੋਏ ਨਰ ਨਰੇਸ਼, ਨਿਰਗੁਣ ਰੂਪ ਸਮਾਈਆ। ਬਾਲ ਅਵਸਥਾ ਅਲ੍ਹੜ ਵਰੇਸ, ਬਾਲੀ ਬੁੱਧ ਰਖਾਈਆ। ਜੋਤੀ ਜਾਮਾ ਧਰਿਆ ਭੇਸ, ਕਾਰਜ ਸਿੱਧ ਕਰਾਈਆ। ਗੋਬਿੰਦ ਕਾਇਆ ਦਸ ਦਸਮੇਸ਼, ਹਰਿ ਬੈਠਾ ਆਸਣ ਲਾਈਆ। ਕਿਸੇ ਨਾ ਚਲੇ ਕੋਈ ਪੇਸ਼, ਸ੍ਰਿਸ਼ਟ ਸਬਾਈ ਰਿਹਾ ਹਿਲਾਈਆ। ਲੱਖ ਚੁਰਾਸੀ ਲਾਏ ਠੇਸ, ਨਾ ਕੋਈ ਸਕੇ ਬਚਾਈਆ। ਖੰੂਡੀ ਭੂਰੀ ਮੋਢੇ ਖੇਸ, ਗੁਰ ਨਾਨਕ ਆਏ ਵਾਹੋ ਦਾਹੀਆ। ਮੁਖ ਪੁਕਾਰੇ ਨਾਗ ਸ਼ੇਸ, ਸਹੰਸ ਸਹੰਸਨਾ ਗੁਣ ਗਾਈਆ। ਸਾਂਗੋ ਪਾਂਗ ਵਿਛੀ ਸੇਜ, ਪ੍ਰਭ ਆਪਣਾ ਆਸਣ ਲਾਈਆ। ਸੱਤਾਂ ਸੱਤਾਂ ਦਏ ਸੰਦੇਸ਼, ਨੀਚੇ ਉਪਰ ਵੇਖ ਵਖਾਈਆ। ਚੌਦਾਂ ਚੌਦਾਂ ਹੋ ਪ੍ਰਵੇਸ਼, ਪਰਮ ਪੁਰਖ ਰਿਹਾ ਜਣਾਈਆ। ਆਪੇ ਲਿਖਣਹਾਰਾ ਲੇਖ, ਜੁਗ ਜੁਗ ਲੇਖ ਲਿਖਾਈਆ। ਕਲਜੁਗ ਤੇਰੀ ਕਾਲੀ ਰੇਖ, ਪ੍ਰਭ ਆਪੇ ਜਾਣੇ ਧਾਰੀ ਕੇਸ, ਵੇਖੇ ਮੂੰਡ ਮੁੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਰੂਪ ਸਮਾਈਆ। ਕਲਜੁਗ ਤੇਰਾ ਕਾਲਾ ਵੇਸ, ਗਲ ਕਾਲੀ ਕਮਲੀ ਪਾਈਆ। ਦਰ ਦਰ ਫਿਰੇ ਹੋ ਦਰਵੇਸ਼, ਰਿਹਾ ਅਲਖ ਜਗਾਈਆ। ਪਾਰਬ੍ਰਹਮ ਸਦ ਕਰੇ ਆਦੇਸ਼, ਦੋਏ ਜੋੜ ਸੀਸ ਝੁਕਾਈਆ। ਅੰਤਮ ਵੇਲਾ ਲੈਣਾ ਵੇਖ, ਮੁਹੰਮਦ ਮੁਹੰਮਦੀ ਗਿਆ ਲਿਖਾਈਆ। ਸਦੀ ਚੌਧਵੀਂ ਮਿਟੇ ਰੇਖ, ਮੇਟਣਹਾਰਾ ਆਪ ਹੋ ਜਾਈਆ। ਪਰਗਟ ਹੋਏ ਹਰਿ ਮਾਝੇ ਦੇਸ, ਸਾਚੀ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਭੇਖ ਵਟਾਈਆ। ਭਗਤਨ ਸੰਗ ਹਰਿ ਰੱਤਿਆ, ਦਿਵਸ ਰੈਣ ਪਰਭਾਤ। ਆਪੇ ਦੇ ਸਮਝਾਵੇ ਮਤਿਆ, ਨਾ ਵੇਖੇ ਜ਼ਾਤ ਪਾਤ। ਚੇਤਨ ਜਗਾਏ ਚੇਤਨ ਸਤਿਆ, ਚਿੱਤ ਵਿਤ ਦੇਵੇ ਸਾਚੀ ਦਾਤ। ਹਰਿ ਸ਼ਬਦ ਚੜ੍ਹਾਏ ਰਥਿਆ, ਬੇੜਾ ਪਾਰ ਕਰਾਏ ਲੋਕਮਾਤ। ਆਪ ਸੁਣਾਏ ਆਪਣੀ ਗਥਿਆ, ਨਰ ਹਰਿ ਤ੍ਰੈਲੋਕੀ ਨਾਥ। ਸਰਬ ਕਲਾ ਆਪੇ ਸਮਰਥਿਆ, ਆਪ ਨਿਭਾਏ ਆਪਣਾ ਸਾਥ। ਸਗਲ ਵਸੂਰਾ ਵਿਰਲੇ ਗੁਰਮੁਖ ਲਥਿਆ, ਜਿਸ ਜਨ ਮਿਲਿਆ ਕਮਲਾਪਾਤ। ਲੱਖ ਚੁਰਾਸੀ ਮਾਇਆ ਜੂਠਾ ਝੂਠਾ ਮਥਨ ਮਥਿਆ, ਧਰਮ ਰਾਏ ਗਲ ਫਾਹੀ ਫਾਥ। ਧਰਤ ਮਾਤ ਵਿਛਾਏ ਸਥਿਆ, ਕੋਈ ਨਾ ਪੁੱਛੇ ਕਿਸੇ ਵਾਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤਨ ਵੇਖੇ ਇਕ ਘਰ, ਆਪ ਨਿਭਾਏ ਆਪਣਾ ਸਾਥ। ਸਗਲਾ ਸੰਗ ਨਿਭਾਇੰਦਾ, ਅਕਲ ਕਲਾ ਭਰਪੂਰਾ। ਅੰਗ ਸੰੰਗ ਹੋ ਜਾਇੰਦਾ, ਆਪੇ ਨੇੜੇ ਦੂਰਾ। ਮੰਗਣ ਮੰਗ ਮੰਗਾਇੰਦਾ, ਬਖ਼ਸ਼ੇ ਚਰਨ ਧੂੜਾ। ਕੰਗਣ ਤਨ ਪਹਿਨਾਇੰਦਾ, ਸੋਹੰ ਸਾਚਾ ਚੂੜਾ। ਰੰਗਣ ਰੰਗ ਰੰਗਾਇੰਦਾ, ਨਾਮ ਮਜੀਠੀ ਗੂੜ੍ਹਾ। ਅੰਗਣ ਅੰਗ ਲਗਾਇੰਦਾ, ਚਤੁਰ ਕਰਾਏ ਮੂਰਖ ਮੂੜ੍ਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਵੇਖ ਦਰ, ਦੂਈ ਦਵੈਤੀ ਦੁਰਮਤ ਮੈਲ ਨੌ ਦਵਾਰੇ ਹੂੰਝੇ ਕੂੜਾ। ਹਰਿਜਨ ਏਕਾ ਨੱਤ ਹੈ, ਤਤ ਧੀਰ ਸਮਾਏ। ਲੋਭ ਨਾ ਦਿਸੇ ਰੱਤ ਹੈ, ਰੱਤੀ ਰੱਤ ਨਾ ਰਾਏ। ਆਤਮ ਬੀਜ ਬੀਜੇ ਸਾਚੇ ਵੱਤ ਹੈ, ਸਾਚਾ ਨਾਉਂ ਬੀਜ ਬਿਜਾਏ। ਫਲ ਫੁਲਵਾੜੀ ਲਾਏ ਮਾਤ ਹੈ, ਫੂਲਨ ਫੂਲ ਰਿਹਾ ਖਿਲਾਏ। ਆਪੇ ਦੇਵੇ ਦੇ ਸਮਝਾਏ ਮਤ ਹੈ, ਮਨ ਮਤ ਦਰ ਦੁਰਕਾਏ। ਗੁਰਮਤ ਸਾਚੀ ਵੱਥ ਹੈ, ਹਰਿਜਨ ਸਾਚੇ ਝੋਲੀ ਪਾਏ। ਮੇਟ ਮਿਟਾਏ ਨੌ ਨਾਥ ਹੈ, ਸਿਧ ਚੁਰਾਸੀ ਵਕਤ ਚੁਕਾਏ। ਗੁਰਮੁਖ ਸਾਚਾ ਸਗਲਾ ਸਾਥ ਹੈ, ਸੰਗੀ ਸਾਥੀ ਹਰਿ ਰਘੁਰਾਏ। ਪੂਤ ਸਪੂਤਾ ਰਾਮਾ ਘਰ ਦਸਰਥ ਹੈ, ਨੰਦ ਯਸ਼ੋਦਾ ਕ੍ਰਿਸ਼ਨਾ ਰਾਏ। ਪਰਗਟ ਹੋਏ ਹਰਿ ਸਮਰਥ ਹੈ, ਅਕਲ ਕਲ ਵਰਤਾਏ। ਲੱਖ ਚੁਰਾਸੀ ਪਾਵੇ ਨੱਥ ਹੈ, ਦਿਸ ਕਿਸੇ ਨਾ ਆਏ। ਲਹਿਣਾ ਦੇਣਾ ਮੁਕਾਏ ਸੀਆਂ ਸਾਢੇ ਤਿੰਨ ਹੱਥ ਹੈ, ਧਰਤ ਧਵਲ ਵੰਡ ਵੰਡਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਭੇਖ ਵਟਾਏ। ਗੁਰਮੁਖ ਸਾਚਾ ਸਚ ਹੈ, ਸਾਚੇ ਹੱਟ ਵਿਕਾਏ। ਤਨ ਮਾਟੀ ਭਾਂਡਾ ਕੱਚ ਹੈ, ਅੰਤਮ ਭੰਨ ਵਖਾਏ। ਗੁਰ ਸ਼ਬਦ ਹਰਿਜਨ ਹਿਰਦੇ ਰਿਹਾ ਰਚ ਹੈ, ਸਾਂਤਕ ਸਤਿ ਵਰਤਾਏ। ਮਨਮੁਖਾਂ ਦਰ ਘਰ ਨਾ ਸਕੇ ਪਚ ਹੈ, ਰਸਨ ਹੋਈ ਹਲਕਾਏ। ਅੰਤਮ ਵੇਲੇ ਕੋਈ ਨਾ ਸਕੇ ਬਚ ਹੈ, ਕਾਲ ਕਲੰਦਰ ਆਪਣਾ ਡੌਰੂ ਵਾਹੇ। ਲਾੜੀ ਮੌਤ ਰਹੀ ਨੱਚ ਹੈ, ਕਾਲਾ ਘੂੰਗਟ ਮੁਖ ਰਖਾਏ। ਚਿੱਤਰ ਗੁਪਤ ਰਿਹਾ ਦੱਸ ਹੈ, ਲਹਿਣਾ ਦੇਣਾ ਹਿਸਾਬ ਮੁਕਾਏ। ਰਾਏ ਧਰਮ ਰਿਹਾ ਹੱਸ ਹੈ, ਅਠਾਈ ਕੁੰਡਾਂ ਨਰਕਾਂ ਕੁੰਡਾਂ ਲਾਹੇ। ਪੁਰਖ ਅਬਿਨਾਸ਼ੀ ਤੀਰ ਨਿਰਾਲਾ ਰਿਹਾ ਕਸ ਹੈ, ਲੱਖ ਚੁਰਾਸੀ ਪਾਰ ਕਰਾਏ। ਮਨ ਮਤ ਚਰਨਾਂ ਹੇਠਾਂ ਰਿਹਾ ਝੱਸ ਹੈ, ਸਾਚੇ ਦਰ ਦੁਰਕਾਏ। ਕਿਸੇ ਨਾ ਚਲੇ ਵਸ ਹੈ, ਕਲਜੁਗ ਵੇਲਾ ਅੰਤਮ ਆਏ। ਵੇਦ ਪੁਰਾਨਾਂ ਅੰਜ਼ੀਲ ਕੁਰਾਨਾਂ ਹੋਈ ਬਸ ਹੈ, ਗਾਲਬ ਤਾਲਬ ਇਲਮ ਨਾ ਕੋਈ ਪੜ੍ਹਾਏ। ਖਾਣੀ ਬਾਣੀ ਰਹੀ ਨੱਸ ਹੈ, ਦਰ ਬੰਕ ਨਾ ਕੋਈ ਸੁਹਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸੰਤ ਸਾਜਨ ਸਾਚਾ ਮੇਲ ਮਿਲਾਏ। ਗੁਰਮੁਖ ਵਿਰਲਾ ਸੋਭਾਵੰਤ, ਹਰਿ ਹਰਿ ਰਸਨਾ ਗਾਇੰਦਾ। ਮੇਲ ਮਿਲਾਵਾ ਸਾਚੇ ਕੰਤ, ਸਾਚੀ ਸੇਜ ਹੰਢਾਇੰਦਾ। ਰੱਖਣਹਾਰਾ ਪਤ ਪਤਵੰਤ, ਪਤਤ ਪੁਨੀਤਾ ਦਇਆ ਕਮਾਇੰਦਾ। ਭੇਵ ਨਾ ਜਾਣੇ ਜੀਵ ਜੰਤ, ਸਾਧ ਸੰਤ ਕੁਰਲਾਇੰਦਾ। ਕਲਜੁਗ ਮਾਇਆ ਪਾਏ ਬੇਅੰਤ, ਭਰਮੇ ਭਰਮ ਭੁਲਾਇੰਦਾ। ਚਰਨ ਦਾਸੀ ਹਰਿ ਹਨਵੰਤ, ਸਾਚੀ ਸੇਵ ਕਮਾਇੰਦਾ। ਨਾਲ ਰਲਾਏ ਜਾਮਾਵੰਤ, ਆਪਣਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਣ ਵੇਖ ਘਰ, ਦਰ ਦਵਾਰਾ ਬੰਕ ਸੁਹਾਇੰਦਾ। ਗੁਰਮੁਖ ਸਾਜਣ ਸਾਚਾ ਮੀਤ, ਸਾਚੀ ਸੇਵ ਕਮਾਇੰਦਾ। ਪਾਰਬ੍ਰਹਮ ਪ੍ਰਭ ਗਾਏ ਸੁਹਾਗੀ ਗੀਤ, ਰਸਨਾ ਦਮਾ ਦਮ ਚਲਾਇੰਦਾ। ਚਰਨ ਕਵਲ ਜਨ ਲਾਗੀ ਪ੍ਰੀਤ, ਨੇਤਰ ਨੀਰ ਛਮਾਂ ਛਮ ਵਹਾਇੰਦਾ। ਆਪ ਆਪਣਾ ਜੀਤ, ਮਾਨਸ ਦੇਹੀ ਪੂਰ ਕਰਮਾਂ ਆਪ ਕਰਾਇੰਦਾ। ਗੁਰਮਤ ਕਾਇਆ ਠਾਂਡੀ ਸੀਤ, ਦੁਰਮਤ ਮੈਲ ਧਵਾਇੰਦਾ। ਪਰਖਣਹਾਰਾ ਜੁਗ ਜੁਗ ਨੀਤ, ਨੀਤ ਅਨੀਤਾ ਆਪ ਅਖਵਾਇੰਦਾ। ਆਪੇ ਬਖ਼ਸ਼ੇ ਹਸਤ ਕੀਟ, ਊਚਾਂ ਨੀਚਾਂ ਵੇਖ ਵਖਾਇੰਦਾ। ਮਨਮੁਖਾਂ ਸੁੱਤਾ ਦੇ ਕਰ ਪੀਠ, ਗੁਰਮੁਖਾਂ ਆਤਮ ਸੱਚਾ ਡੇਰਾ ਲਾਇੰਦਾ। ਕਲਜੁਗ ਮਾਇਆ ਜੂਠੀ ਝੂਠੀ ਚੱਕੀ ਰਹੀ ਪੀਸ, ਲੱਖ ਚੁਰਾਸੀ ਪੀਸ ਪਿਸਾਇੰਦਾ। ਸ਼ਬਦ ਗੁਰ ਇਕ ਅਨਡੀਠ, ਦਿਸ ਕਿਸੇ ਨਾ ਆਇੰਦਾ। ਕਲਜੁਗ ਜੀਵ ਕੌੜਾ ਰੀਠ, ਆਪਣਾ ਹਿੱਸਾ ਆਪ ਹੰਢਾਇੰਦਾ। ਏਕਾ ਹਰਿ ਬੀਠਲਾ ਬੀਠ, ਦਹਿ ਦਿਸ਼ਾ ਵੇਖ ਵਖਾਇੰਦਾ। ਗੁਰਮੁਖ ਕਾਇਆ ਰੰਗ ਚਾੜ੍ਹੇ ਮਜੀਠ, ਹਉਮੇ ਹੰਗਤਾ ਵਿੱਸਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਵੇਖੇ ਸਚ ਘਰ, ਘਰ ਸੁਹੰਜਣਾ ਜੋਤ ਨਿਰੰਜਣਾ ਅਲਖ ਅਲਖ ਜਗਾਇੰਦਾ। ਗੁਰਸਿਖ ਦਵਾਰਾ ਸਾਚਾ ਦਰ, ਜੁਗ ਜੁਗ ਆਪ ਉਪਜਾਇੰਦਾ। ਆਪੇ ਦੇਵਣਹਾਰਾ ਵਰ, ਆਪ ਚਲਾਏ ਆਪਣੇ ਭਾਣਿਆ। ਆਪਣੀ ਕਰਨੀ ਆਪੇ ਕਰ, ਕਰੇ ਕਰਾਏ ਹਰਿ ਭਗਵਾਨਿਆ। ਹਰਿਜਨ ਸਾਚਾ ਜਾਏ ਤਰ, ਆਏ ਦਰ ਹੋਏ ਪਰਵਾਨਿਆ। ਨੇਤਰ ਨੈਣ ਦਰਸ਼ਨ ਕਰ, ਮਾਨਸ ਦੇਹੀ ਸੁਫਲ ਕਰਾਨਿਆ। ਚਰਨ ਧੂੜ ਸਰੋਵਰ ਨੁਹਾਏ ਸਾਚਾ ਸਰ, ਕਾਗ ਹੰਸ ਬਣਾਨਿਆ। ਨਾ ਜਨਮੇ ਨਾ ਜਾਏ ਮਰ, ਗੁਰ ਚਰਨ ਦਵਾਰਾ ਜਿਸ ਜਨ ਮਾਨਿਆ। ਆਵਣ ਜਾਵਣ ਚੁੱਕੇ ਡਰ, ਰਾਏ ਧਰਮ ਫੰਦ ਕਟਾਨਿਆ। ਸਾਚਾ ਘਾੜਨ ਆਪੇ ਘੜ, ਗੁਣਵੰਤਾ ਦੇਵੇ ਨਾਮ ਗੁਣ ਨਿਧਾਨਿਆ। ਗੁਰਸਿਖ ਪੌੜੇ ਪੌੜੇ ਜਾਣਾ ਚੜ੍ਹ, ਉਚ ਮਹੱਲ ਅਟੱਲ ਹਰਿ ਸੁਹਾਨਿਆ। ਆਪ ਫੜਾਏ ਆਪਣਾ ਲੜ, ਨੇੜ ਨਾ ਆਇਣ ਪੰਜ ਸ਼ੈਤਾਨਿਆ। ਲੇਖਾ ਚੁੱਕੇ ਸੀਸ ਧੜ, ਧੜ ਸੀਸ ਨਾ ਸੰਗ ਨਿਭਾਨਿਆ। ਸਾਚੇ ਮੰਦਰ ਜਾਏ ਵੜ, ਜਗੇ ਜੋਤ ਹਰਿ ਭਗਵਾਨਿਆ। ਆਪ ਆਪਣੀ ਬਾਂਹ ਲਏ ਫੜ, ਗੁਰਮੁਖ ਦਰ ਕਰੇ ਪਰਵਾਨਿਆ। ਏਕਾ ਅੱਖਰ ਜਾਏ ਪੜ੍ਹ, ਲੇਖਾ ਚੁੱਕੇ ਜਗਤ ਮਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਵੇਖੇ ਸਚ ਦਰ, ਸੁਣੇ ਸੁਣਾਏ ਅਕੱਥ ਕਹਾਣੀਆ। ਸ਼ਬਦ ਕਹਾਣੀ ਅਕੱਥ, ਗੁਰ ਆਪਣੀ ਰਿਹਾ ਸੁਣਾਈਆ। ਸਾਚੀ ਰਾਣੀ ਮੇਲ ਹਰਿ, ਸੁਰਤ ਸਵਾਣੀ ਆਪ ਬਣਾਈਆ। ਗੁਰ ਸ਼ਬਦ ਪ੍ਰੀਤੀ ਗਈ ਜੁੜ, ਮਿਲਿਆ ਮੇਲ ਸਾਚੇ ਹਾਣੀਆ। ਆਪ ਚੜ੍ਹਾਏ ਸਾਚੇ ਘੋੜ, ਸਾਚੀ ਵਾਗ ਹੱਥ ਉਠਾਈਆ। ਅੰਦਰ ਮੰਦਰ ਜਾਏ ਬਹੁੜ, ਹਰਿ ਸਾਚਾ ਸ਼ਾਹੋ ਸ਼ਾਹਾਨਿਆ। ਧੁਰਦਰਗਾਹੀ ਆਇਆ ਦੌੜ, ਵੇਖੇ ਪਰਖੇ ਮਿੱਠੇ ਕੌੜ, ਅੰਮ੍ਰਿਤ ਆਤਮ ਜਲ ਦੇਵੇ ਠੰਢਾ ਪਾਣੀਆ। ਪਾਰ ਕਰਾਏ ਰਾਹ ਭੀੜ, ਆਪ ਕਰ ਕਰ ਆਪਣੀ ਮਿਹਰਵਾਨੀਆਂ। ਨਾ ਕੋਈ ਜਾਣੇ ਲੰਬਾ ਚੌੜ, ਦਸਮ ਦਵਾਰੀ ਸਚ ਟਿਕਾਨਿਆ। ਜੋਤ ਨਿਰੰਜਣ ਲੱਗੇ ਔੜ, ਸਤਿ ਪੁਰਖ ਨਿਰੰਜਣ ਵੇਖੇ ਮਾਰ ਧਿਆਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਲਏ ਵਰ, ਜੁਗ ਜੁਗ ਮਾਤ ਸੁਣਾਏ ਸਚ ਨਿਸ਼ਾਨਿਆ। ਗੁਰਸਿਖ ਪ੍ਰਭ ਸਾਚੇ ਵਰਿਆ, ਸਾਚਾ ਮੇਲ ਮਿਲਾਈਆ। ਇਕ ਵਖਾਇਆ ਸਾਚਾ ਘਰਿਆ, ਦਰ ਦਰਵਾਜ਼ਾ ਦਿਸ ਨਾ ਆਈਆ। ਦਰ ਦਵਾਰੇ ਕਾਰਜ ਸਰਿਆ, ਸਰ ਸਰੋਵਰ ਆਪ ਨੁਹਾਈਆ। ਸਰ ਸਰੋਵਰ ਆਤਮ ਭਰਿਆ, ਆਤਮ ਤਾਲ ਸੁਹਾਈਆ। ਆਤਮ ਪਰਮਾਤਮ ਏਕਾ ਕਰਿਆ, ਗੁਰ ਸ਼ਬਦੀ ਮੇਲ ਮਿਲਾਈਆ। ਸ਼ਬਦ ਭੰਡਾਰਾ ਹਰਿ ਹਰਿ ਭਰਿਆ, ਦਿਵਸ ਰੈਣ ਰਿਹਾ ਵਰਤਾਈਆ। ਆਦਿ ਅੰਤ ਨਾ ਖਾਲੀ ਕਰਿਆ, ਨਿਖੁੱਟ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ, ਆਪ ਆਪਣੀ ਗੋਦ ਉਠਾਈਆ। ਗੁਰਮੁਖ ਸਾਚੇ ਸੰਤ ਦੁਲਾਰ, ਚਿਤ ਚਰਨ ਕਵਲ ਚਿਤ ਲਾਇੰਦਾ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਧਰਤ ਧਵਲ ਮਾਣ ਦਵਾਇੰਦਾ। ਦਰਸ ਦਿਖਾਏ ਅਗੰਮ ਅਪਾਰ, ਸਾਵਲ ਸਵਲ ਰੂਪ ਵਟਾਇੰਦਾ। ਦੀਪਕ ਜੋਤੀ ਕਰ ਉਜਿਆਰ, ਨਾਭੀ ਕਵਲ ਉਲਟਾਇੰਦਾ। ਅੰਮ੍ਰਿਤ ਝਿਰਨਾ ਝਿਰੇ ਅਪਾਰ, ਨਿਝਰ ਧਾਰ ਵਹਾਇੰਦਾ। ਕਵਲ ਮੁਖੀ ਖਿੜੀ ਗੁਲਜ਼ਾਰ, ਪ੍ਰਭ ਸਾਚਾ ਫੂਲ ਖਿਲਾਇੰਦਾ। ਫਲ ਫੁਲਵਾੜੀ ਅਪਰ ਅਪਾਰ, ਕਾਇਆ ਮੰਦਰ ਆਪ ਸੁਹਾਇੰਦਾ। ਕਾਇਆ ਮੰਦਰ ਨਰ ਨਿਰੰਕਾਰ ਜੋਤ ਨਿਰੰਜਣ ਦੀਪ ਜਗਾਇੰਦਾ। ਜੋਤ ਨਿਰੰਜਣ ਕਰ ਆਕਾਰ, ਸਾਚਾ ਰਾਹ ਵਖਾਇੰਦਾ। ਸਾਚਾ ਰਾਹ ਅਪਰ ਅਪਾਰ, ਗੁਰ ਪੂਰਾ ਅੱਗੇ ਲਾਇੰਦਾ। ਗੁਰ ਪੂਰਾ ਦੇਵੇ ਸਦਾ ਸਹਾਰ, ਪੱਲਾ ਨਾਮ ਫੜਾਇੰਦਾ। ਨਾਮ ਪੱਲਾ ਹਰਿ ਕਰਤਾਰ, ਜਲਾਂ ਥਲਾਂ ਪਾਰ ਕਰਾਇੰਦਾ। ਜਲਾਂ ਥਲਾਂ ਡੂੰਘੀ ਗਾਰ, ਚਰਨਾਂ ਹੇਠ ਝਸਾਇੰਦਾ। ਗੁਰਮੁਖ ਸਾਚਾ ਕਰ ਤਿਆਰ, ਕਾਇਆ ਕਵਰੀ ਵੇਖ ਵਖਾਇੰਦਾ। ਪਾਰਬ੍ਰਹਮ ਪ੍ਰਭ ਮੀਤ ਮੁਰਾਰ, ਗਹਿਰ ਗਵਰੀ ਗੁਰ ਰੂਪ ਅਖਵਾਇੰਦਾ। ਹਰਿਜਨ ਸਾਚੇ ਸਰ ਸਰੋਵਰ, ਵਰਨ ਵਰਨੀ ਵਰਮੀ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਵੇਖ ਘਰ, ਸਾਚਾ ਧਾਮ ਸੁਹਾਇੰਦਾ। ਗੋਬਿੰਦ ਹਰਿ ਗੋਬਿੰਦ ਹੈ, ਗੋਬਿੰਦ ਰੂਪ ਵਟਾਏ। ਆਪ ਮਿਟਾਏ ਆਪਣੀ ਚਿੰਦ ਹੈ, ਆਲਸ ਨਿੰਦਰਾ ਵਿਚ ਨਾ ਆਏ। ਆਪ ਬਣਾਏ ਆਪਣੀ ਬਿੰਦ ਹੈ, ਪਿਤਾ ਪੂਤ ਅਖਵਾਏ। ਪਰਗਟ ਹੋਇਆ ਅੰਤਮ ਹਿੰਦ ਹੈ, ਕਲਜੁਗ ਅੰਤਮ ਵੇਖ ਵਖਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਲੇਖਾ ਰਿਹਾ ਲਿਖਾਏ। ਗੁਰ ਗੋਬਿੰਦ ਘਰ ਸਾਚਾ ਪਾਇਆ, ਹਰਿ ਸਾਚਾ ਮੇਲ ਮਿਲਾਈਆ। ਜੀਓ ਪਿੰਡ ਤਨ ਕਾਚਾ ਦੇਹ ਤਜਾਇਆ, ਸ਼ਬਦ ਸ਼ਬਦ ਸਮਾਈਆ, ਸੰਬਲ ਨਗਰ ਲੇਖ ਲਿਖਾਇਆ, ਵੇਲੇ ਅੰਤਮ ਜੋਤ ਜਗਾਈਆ। ਲੰਬਾ ਚੌੜਾ ਕੋਈ ਦਿਸ ਨਾ ਆਇਆ, ਪ੍ਰਭ ਲੇਖਾ ਰਿਹਾ ਜਣਾਈਆ। ਕੰਚਨ ਗੜ੍ਹ ਉਪਰ ਚੜ੍ਹ ਕਿਸੇ ਦਿਸ ਨਾ ਆਇਆ, ਨੌ ਦਰ ਫਿਰੇ ਲੁਕਾਈਆ। ਅੱਗੇ ਖੜ੍ਹ ਕਿਸੇ ਦਰਸ ਨਾ ਪਾਇਆ, ਸਾਧ ਸੰਤ ਬੈਠੇ ਧੂਣੀਆਂ ਤਾਈਆ। ਸੀਸ ਧੜ ਨਾ ਕੋਈ ਗੜ੍ਹ, ਜੋਤੀ ਨੂਰ ਸਵਾਈਆ। ਗੁਰ ਗੋਬਿੰਦੇ ਲੜ ਫੜ, ਸਾਚੇ ਘੋੜੇ ਚੜ੍ਹ ਕੇ ਆਇਆ, ਲੋਕਮਾਤੀ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦਾ ਇਕ ਦਮਾਮਾ ਰਿਹਾ ਸ਼ਬਦ ਵਜਾਈਆ। ਗੋਬਿੰਦ ਗਾਇਆ ਹਰਿ ਨਿਰੰਕਾਰ, ਰਸਨਾ ਰਸਨ ਧਿਆਈਆ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਆਪਣੀ ਦਇਆ ਕਮਾਈਆ। ਕਲਜੁਗ ਤੇਰੀ ਅੰਤਮ ਵਾਰ, ਆਪਣੀ ਬਣਤ ਬਣਾਈਆ। ਅਨਹਦ ਲਾਇਆ ਸੇਵਾਦਾਰ, ਪੰਚਾਂ ਰਾਗ ਅਲਾਈਆ। ਛੱਤੀ ਰਾਗ ਨਾ ਪਾਇਣ ਸਾਰ, ਗਾ ਗਾ ਥੱਕੀ ਲੋਕਾਈਆ। ਅੱਖਰ ਵੱਖਰ ਨਾ ਕੋਈ ਰਿਹਾ ਵਿਚਾਰ, ਬਜਰ ਕਪਾਟੀ ਪੱਥਰ ਨਾ ਕੋਈ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਹੱਥ ਰੱਖੀ ਵਡਿਆਈਆ। ਗੋਬਿੰਦ ਕਾਇਆ ਸਚ ਮਕਾਨਾ, ਹਰਿ ਸਾਚੇ ਜੋਤ ਜਗਾਈਆ। ਸ਼ਬਦ ਸਰੂਪੀ ਇਕ ਬਿਬਾਣਾ, ਆਪਣਾ ਰਿਹਾ ਉਡਾਈਆ। ਏਕਾ ਦੇਵੇ ਧੁਰ ਫ਼ਰਮਾਣਾ, ਸੋਹੰ ਨਾਉਂ ਰਖਾਈਆ। ਵੇਦ ਪੁਰਾਨਾਂ ਪਾਵੇ ਸਾਰਾ, ਅੰਜੀਲ ਕੁਰਾਨਾਂ ਦਏ ਖਪਾਈਆ। ਖਾਣੀ ਬਾਣੀ ਆਈ ਹਾਨਾ, ਦਰ ਦਰ ਪਏ ਦੁਹਾਈਆ। ਪੁਰਖ ਅਬਿਨਾਸ਼ੀ ਗੁਣ ਨਿਧਾਨਾ, ਆਪਣੀ ਬਣਤ ਬਣਾਈਆ। ਧਰਮ ਝੁਲਾਏ ਇਕ ਨਿਸ਼ਾਨਾ, ਗੋਬਿੰਦ ਹੱਥ ਰਖਾਈਆ। ਸੱਤਾਂ ਦੀਪਾਂ ਕਰ ਪਰਵਾਨਾ, ਨੌਵਾਂ ਖੰਡਾਂ ਰਿਹਾ ਵਖਾਈਆ। ਬ੍ਰਹਿਮੰਡਾਂ ਮਾਰੇ ਤੀਰ ਨਿਸ਼ਾਨਾ, ਕਰੋੜ ਤੇਤੀਸਾ ਪਾਵੇ ਮਾਨਾ, ਸੁਰਪਤ ਰਾਜਾ ਇੰਦ ਦਏ ਦੁਹਾਈਆ। ਗੁਰਮੁਖ ਸਾਚੇ ਦੇਵੇ ਮਾਣਾ, ਦਵਾਰ ਬੰਕਾ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤਨ ਦੇਵੇ ਫ਼ਰਮਾਣਾ, ਹਰਿ ਸਾਚਾ ਧੁਰਦਰਗਾਹੀਆ। ਧੁਰਦਰਗਾਹੀ ਸਾਚਾ ਮੀਤਾ, ਨਰ ਨਰਾਇਣ ਨਰ ਨਿਰੰਕਾਰਿਆ। ਸਤਿਜੁਗ ਚਲਾਏ ਸਾਚੀ ਰੀਤਾ, ਖੇਲੇ ਖੇਲ ਵਿਚ ਸੰਸਾਰਿਆ। ਵੇਖਣਹਾਰਾ ਦਿਵਸ ਰੈਣ ਅੱਗੇ ਨੀਤਾ, ਲੱਖ ਚੁਰਾਸੀ ਭੇਵ ਚੁਕਾ ਰਿਹਾ। ਆਪੇ ਹੋਵੇ ਕਲਜੁਗ ਤੇਰਾ ਅੰਤਮ ਵੇਲਾ ਬੀਤਾ, ਚਾਰੋਂ ਕੁੰਟ ਧੂੰਆਂਧਾਰਿਆ। ਕਲਜੁਗ ਜੀਵ ਕੌੜਾ ਰੀਠਾ, ਗੁਰ ਮੰਤਰ ਨਾ ਕਿਸੇ ਉਚਾਰਿਆ। ਸ਼ਬਦ ਨਾ ਪਾਇਆ ਇਕ ਅਨਡੀਠਾ, ਅੱਠੇ ਪਹਿਰ ਵਜਾਏ ਸਿਤਾਰਿਆ। ਗੁਰ ਕਾ ਬਚਨ ਸਦਾ ਸਦ ਮੀਠਾ, ਗੁਰਮੁਖ ਵਿਰਲੇ ਮਾਤ ਵਿਚਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸੋਏ ਅੰਤ ਆਪ ਜਗਾ ਰਿਹਾ। ਸੰਤ ਸੁਹੇਲੇ ਉਠ ਜਾਗ, ਹਰਿ ਸਾਚਾ ਆਪ ਜਗਾਇੰਦਾ। ਮਾਨਸ ਦੇਹੀ ਵਡ ਵਡ ਭਾਗ, ਮਾਨਸ ਦੇਹੀ ਫਲ ਲਗਾ ਰਿਹਾ। ਮਾਇਆ ਡੱਸੇ ਨਾ ਡੱਸਣੀ ਨਾਗ, ਏਕਾ ਦੇਵੇ ਨਾਮ ਭੰਡਾਰਿਆ। ਜਗਤ ਤ੍ਰਿਸ਼ਨਾ ਬੁਝੇ ਆਗ, ਹਰਿ ਮਾਨਸ ਦੇਹੀ ਲੇਖੇ ਲਾਇੰਦਾ। ਚਰਨ ਧੂੜ ਦਰ ਸਾਚਾ ਮਾਘ, ਪ੍ਰਭ ਆਪਣਾ ਆਪ ਕਰਾਇੰਦਾ। ਸਾਚਾ ਮੇਲਾ ਕੰਤ ਸੁਹਾਗ, ਵਿਛੜ ਕਦੇ ਨਾ ਜਾਇੰਦਾ। ਕਲਜੁਗ ਮਾਇਆ ਲਾਹੇ ਦਾਗ਼, ਕਾਇਆ ਰੰਗਣ ਰੰਗ ਚੜ੍ਹਾਇੰਦਾ। ਅਨਹਦ ਵਜਾਏ ਸਾਚਾ ਸਾਜ, ਨਾਮ ਸਿਤਾਰਾ ਇਕ ਵਜਾਇੰਦਾ। ਸੀਸ ਪਹਿਨਾਏ ਏਕਾ ਤਾਜ, ਗੁਰ ਸ਼ਬਦੀ ਨਾਉਂ ਰਖਾਇੰਦਾ। ਮੇਲ ਮਿਲਾਏ ਦੇਸ ਮਾਝ, ਸਾਚੀ ਧਰਤ ਸੁਹਾਇੰਦਾ। ਗੁਰ ਗੋਬਿੰਦਾ ਰੱਖੇ ਲਾਜ, ਹਰਿ ਸਾਚੀ ਦਇਆ ਕਮਾਇੰਦਾ। ਅੰਦਰ ਮੰਦਰ ਮਾਰੇ ਆਵਾਜ਼, ਅੰਦਰ ਮੰਦਰ ਡੇਰਾ ਲਾਇੰਦਾ। ਆਪ ਰਚਾਇਆ ਸਾਚਾ ਕਾਜ, ਸਾਧਾਂ ਸੰਤਾਂ ਆਪ ਬਣਾਇੰਦਾ। ਸੋਹੰ ਦੇਵੇ ਸਾਚਾ ਦਾਜ, ਸਤਿਜੁਗ ਸਾਚਾ ਰਾਹ ਵਖਾਇੰਦਾ। ਕਲਜੁਗ ਅੰਤਮ ਜਾਣਾ ਭਾਜ, ਪ੍ਰਭ ਸ਼ਬਦ ਖੰਡਾ ਹੱਥ ਉਠਾਇੰਦਾ। ਕੋਈ ਨਾ ਕਿਸੇ ਦਿਸੇ ਰਾਜ, ਸ਼ਾਹ ਸੁਲਤਾਨਾਂ ਖ਼ਾਕ ਮਿਲਾਇੰਦਾ। ਕਰੇ ਖੇਲ ਕੱਲ ਕਿ ਆਜ, ਸੰਮਤ ਸੋਲਾਂ ਨੀਂਹ ਰਖਾਇੰਦਾ। ਨਾਮ ਚੜ੍ਹਾਏ ਸਚ ਜਹਾਜ਼, ਜਨ ਭਗਤਾਂ ਆਪ ਬਿਠਾਇੰਦਾ। ਆਪੇ ਰੱਖਣਹਾਰਾ ਲਾਜ, ਜੁਗ ਜੁਗ ਪੈਜ ਰਖਾਇੰਦਾ। ਏਕਾ ਸ਼ਬਦ ਉਡਾਏ ਸਾਚਾ ਬਾਜ, ਚਾਰੋਂ ਕੁੰਟ ਆਪ ਫਿਰਾਇੰਦਾ। ਕਲਗੀ ਤੋੜਾ ਨਾਮ ਸਾਜ, ਸਿਰ ਆਪਣੇ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤਨ ਮੇਲਾ ਇਕ ਘਰ, ਏਕਾ ਘਰ ਸੁਹਾਇੰਦਾ। ਸਾਚਾ ਘਰ ਗੁਰ ਦਰਬਾਰ, ਹਰਿ ਆਪਣਾ ਆਪ ਉਪਾਇਆ। ਨਾ ਕੋਈ ਬਣਾਈ ਚਾਰ ਦਿਵਾਰ, ਨਾ ਕੋਈ ਗ੍ਰੰਥ ਰਖਾਇਆ। ਨਾ ਕੋਈ ਵੇਖੇ ਵੇਖ ਵਿਚਾਰ, ਨਾ ਕੋਈ ਰਸਨਾ ਗਾਇਆ। ਤਤ ਮਤ ਨਾ ਕੋਈ ਧਾਰ, ਸਾਰ ਸ਼ਬਦ ਨਾਉਂ ਰਖਾਇਆ। ਆਦਿ ਪੁਰਖ ਪ੍ਰਭ ਆਦਿ ਕਾਰ, ਆਪਣੀ ਆਪ ਕਰਾਇਆ। ਬ੍ਰਹਿਮਾਦ ਨਾ ਪਾਏ ਕੋਈ ਸਾਰ, ਪ੍ਰਭ ਆਪਣਾ ਭੇਵ ਛੁਪਾਇਆ। ਏਕਾ ਨਾਦ ਅਪਰ ਅਪਾਰ, ਸਾਚਾ ਰਿਹਾ ਵਜਾਇਆ। ਲੋਕਮਾਤ ਹਰਿ ਸਾਚੀ ਦਾਦ, ਸਾਧਾਂ ਸੰਤਾਂ ਝੋਲੀ ਪਾਇਆ। ਸੰਤ ਸੁਹੇਲੇ ਵਿਰਲੇ ਲਏ ਲਾਧ, ਜਿਸ ਜਨ ਪ੍ਰਭ ਆਪਣੀ ਦਇਆ ਕਮਾਇਆ। ਏਕਾ ਮੇਲਾ ਮਾਧਵ ਮਾਧ, ਦੂਸਰ ਕੋਇ ਨਾ ਸੰਗ ਨਿਭਾਇਆ। ਘਰ ਘਰ ਰਸਨਾ ਰਹੇ ਅਰਾਧ, ਨੈਣ ਨੇਤਰ ਦਿਸ ਕਿਸੇ ਨਾ ਆਇਆ। ਖੇਲੇ ਖੇਲ ਆਦਿ ਜੁਗਾਦਿ, ਜੁਗ ਜੁਗ ਭੇਖ ਵਟਾਇਆ। ਜੋਤੀ ਜੋਤ ਸਰੂਪ ਹਰਿ, ਸਾਚਾ ਮੰਦਰ ਇਕ ਸੁਹਾਇਆ। ਸਾਚਾ ਮੰਦਰ ਹਰਿ ਨਿਰੰਕਾਰ, ਆਪਣਾ ਆਪ ਉਪੰਨਿਆ। ਆਪ ਆਪਣਾ ਲਿਆ ਉਸਾਰ, ਨਾ ਕੋਈ ਛੱਪਰ ਛੰਨਿਆ। ਨਾ ਕੋਈ ਦੀਸੇ ਪਹਿਰੇਦਾਰ, ਨਾ ਜਨਣੀ ਜਨ ਕੋਈ ਜਣਿਆ। ਨਾ ਕੋਈ ਦੀਸੇ ਸੇਵਾਦਾਰ, ਸੇਵਕ ਸੇਵਾ ਵਿਚ ਨਾ ਮੰਨਿਆ। ਨਾ ਕੋਈ ਦੀਸੇ ਗੁਰ ਪੀਰ ਅਵਤਾਰ, ਸਾਧ ਸੰਤ ਨਾ ਬੇੜਾ ਬੰਨ੍ਹਿਆ। ਆਪ ਆਪਣਾ ਕਰ ਅਕਾਰ, ਆਪ ਆਪਣੇ ਅੰਦਰ ਮੰਨਿਆ। ਆਪੇ ਸੁੱਤਾ ਪੈਰ ਪਸਾਰ, ਆਪੇ ਖੇਲ ਖਿਲੰਨਿਆ। ਆਪ ਆਪਣੀ ਕਿਰਪਾ ਧਾਰ, ਲੋਕਮਾਤ ਆਵੇ ਭੰਨਿਆ। ਜੁਗ ਜੁਗ ਖੇਲੇ ਖੇਲ ਅਪਾਰ, ਮਨਮੁਖ ਜੀਵਾਂ ਦੇਵੇ ਡੰਨਿਆ। ਗੁਰਮੁਖ ਸਾਚੇ ਲਏ ਉਭਾਰ, ਭਰਮ ਭੁਲੇਖਾ ਕੱਢੇ ਜੰਨਿਆ। ਸਾਚਾ ਮੇਲਾ ਦਰ ਦਵਾਰ, ਜਿਸ ਜਨ ਭਾਣਾ ਹਰਿ ਹਰਿ ਮੰਨਿਆ। ਮਿਲੇ ਮੇਲ ਹਰਿ ਮੀਤ ਮੁਰਾਰ, ਸਾਂਝਾ ਯਾਰ ਏਕਾ ਰਾਗ ਸੁਣਾਏ ਕੰਨਿਆ। ਅੰਮ੍ਰਿਤ ਆਤਮ ਦੇਵੇ ਠੰਢੀ ਧਾਰ, ਪੰਚ ਵਿਕਾਰਾ ਦੇਵੇ ਡੰਨਿਆ। ਸਤਿ ਪੁਰਖ ਨਿਰੰਜਣ ਸਾਚੀ ਕਾਰ, ਸਚ ਸੁਨੇਹੜਾ ਏਕਾ ਘੱਲਿਆ। ਜੋਤ ਨਿਰੰਜਣ ਸੇਵਾਦਾਰ, ਧੁਰ ਫ਼ਰਮਾਣਾ ਅੰਤਮ ਮੰਨਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਨਿਹਕਲੰਕ ਨਰਾਇਣ ਨਰ, ਲੱਖ ਚੁਰਾਸੀ ਦੇਵੇ ਡੰਨਿਆ। ਸਤਿ ਸਰੂਪ ਹਰਿ ਆਪ ਅਨੂਪਾ। ਰੂਪ ਰੰਗ ਰੇਖ ਨਾ ਹਰਿ ਭੂਪਾ। ਅੰਧ ਕੂਪ ਕਿਸੇ ਨਾ ਪੇਖਾ। ਵੇਦ ਸ਼ਾਸਤਰ ਨਾ ਲਿਖੇ ਲੇਖਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਵਸਿਆ ਘਰ, ਦੂਸਰ ਕਿਸੇ ਨਾ ਦੇਖਾ। ਸਤਿ ਸਰੂਪ ਸਤਿ ਕਰਤਾਰਿਆ, ਸਤਿ ਸਤਿਵਾਦ ਸਮਾਏ। ਆਦਿ ਪੁਰਖ ਅਪਰੰਪਰ ਅਪਰ ਅਪਾਰਿਆ, ਆਪਣੀ ਬਣਤ ਬਣਾਏ। ਸਾਧ ਸੰਤ ਨਾ ਪਾਵੇ ਸਾਰਿਆ, ਪੁਰਖ ਅਬਿਨਾਸ਼ੀ ਅਗੰਮ ਅਥਾਹੇ। ਆਪੇ ਲਾਏ ਆਪਣੀ ਕਾਰਿਆ, ਲੋਕਮਾਤੀ ਰਿਹਾ ਘਲਾਏ। ਆਪਣਾ ਬਖ਼ਸ਼ੇ ਆਪ ਪਿਆਰਿਆ, ਚਰਨ ਕਵਲ ਦਰਸਾਏ। ਆਪਣਾ ਦੇਵੇ ਨਾਮ ਅਧਾਰਿਆ, ਆਪਣੀ ਆਵਾਜ਼ ਅਲਾਏ। ਆਪ ਵਖਾਏ ਇਕ ਦਵਾਰਿਆ, ਨੈਣੀ ਨੈਣ ਖੁਲ੍ਹਾਏ। ਜੋਤੀ ਜੋਤ ਭੇਖ ਵਟਾ ਲਿਆ, ਸ਼ਬਦੀ ਬਣਤ ਬਣਾਏ। ਸ਼ਬਦ ਡੰਕ ਵਜਾ ਲਿਆ, ਸਾਧ ਸੰਤ ਸੁਣਾਏ। ਸਾਧ ਸੰਤ ਰਸਨਾ ਗਾ ਲਿਆ, ਪ੍ਰਭ ਸਾਚਾ ਦਇਆ ਕਮਾਏ। ਘਰ ਸਾਚਾ ਇਕ ਵਸਾ ਲਿਆ, ਆਪ ਆਪਣੀ ਰਚਨ ਰਚਾਏ। ਬਾਡੀ ਨਾਲ ਨਾ ਕੋਈ ਰਲਾ ਲਿਆ, ਨਾ ਕੋਈ ਮਦਦ ਕਰਾਏ। ਆਪ ਆਪਣਾ ਰੰਗ ਲਗਾ ਲਿਆ, ਰੰਗਣ ਵਾਲਾ ਕੋਈ ਦੂਸਰ ਨਜ਼ਰ ਨਾ ਆਏ। ਆਪ ਆਪਣਾ ਸੰਗ ਨਿਭਾ ਲਿਆ, ਸੰਗੀ ਸਾਥੀ ਹੋਰ ਨਾ ਦੀਸੇ ਕੋਇ। ਆਪ ਆਪਣਾ ਪਲੰਘ ਵਿਛਾ ਲਿਆ, ਆਪੇ ਉਠੇ ਆਪੇ ਸੋਏ। ਆਪਣਾ ਆਪ ਨੀਰ ਵਹਾ ਲਿਆ, ਆਪੇ ਅੰਮ੍ਰਿਤ ਧਾਰਾ ਚੋਏ। ਆਪੇ ਦੀਪਕ ਜੋਤ ਜਗਾ ਲਿਆ, ਆਪੇ ਰਿਹਾ ਬਲੋਏ। ਆਪੇ ਅੰਧ ਅੰਧੇਰ ਵਖਾ ਲਿਆ, ਦਿਸ ਨਾ ਆਏ ਕੋਇ। ਆਪੇ ਸੰਞ ਸਵੇਰ ਬਣਾ ਲਿਆ। ਆਪੇ ਪੁਰੀਆਂ ਲੋਆਂ ਦੇਵੇ ਢੋਏ। ਆਪੇ ਚੰਦ ਸੂਰਜ ਉਪਾ ਲਿਆ, ਦਰ ਦਰਬਾਨੇ ਸਾਚੇ ਹੋਏ। ਆਪੇ ਬ੍ਰਹਮਾ ਸ਼ਿਵ ਰਖਾ ਲਿਆ, ਤੀਰ ਨਿਸ਼ਾਨਾ ਏਕਾ ਲੋਏ। ਆਪੇ ਸੁਰਪਤ ਇੰਦ ਉਪਾ ਲਿਆ, ਕਰੋੜ ਤੇਤੀਸਾ ਮੁਖੜਾ ਧੋਏ। ਆਪੇ ਬ੍ਰਹਿਮੰਡੀ ਖੇਲ ਰਚਾ ਲਿਆ, ਰੂਪ ਰੰਗ ਨਾ ਵੇਖੇ ਕੋਏ। ਆਪੇ ਬ੍ਰਹਮਾ ਵਰ ਦਵਾ ਲਿਆ, ਦਰ ਦਰਬਾਨੀ ਆਪੇ ਹੋਏ। ਆਪੇ ਕਵਲ ਫੁੱਲ ਖਿਲਾ ਲਿਆ, ਉਤਪਤ ਆਪੇ ਹੋਏ। ਆਪੇ ਤ੍ਰੈਗੁਣ ਤਤ ਉਪਾ ਲਿਆ, ਤ੍ਰੈਗੁਣ ਮਾਇਆ ਅੰਗ ਬਲੋਏ। ਆਪੇ ਬ੍ਰਹਮੇ ਝੋਲੀ ਪਾ ਰਿਹਾ, ਆਪੇ ਧਾਗੇ ਰਿਹਾ ਪਰੋਏ। ਆਪੇ ਬ੍ਰਹਮਾ ਸੇਵਾ ਲਾ ਲਿਆ, ਪੰਜ ਤਤ ਬਣਾਏ ਢੋਏ। ਆਪੇ ਆਪਣੀ ਵੰਡ ਵੰਡਾ ਲਿਆ, ਪੰਝੀ ਪ੍ਰਕਿਰਤੀ ਨਵੇਂ ਨਰੋਏ। ਆਪੇ ਆਪਣਾ ਸੁਤ ਉਪਾ ਲਿਆ, ਵੇਖ ਨਾ ਸਕੇ ਕੋਇ। ਆਪੇ ਵਿਸ਼ਨੂੰ ਬੰਸੀ ਅਖਵਾ ਲਿਆ, ਆਪੇ ਜਾਣੇ ਆਪਣੀ ਸੋਏ। ਆਪੇ ਸ਼ਿਵ ਸ਼ੰਕਰ ਅਖਵਾ ਲਿਆ, ਬਾਸ਼ਕ ਤਸ਼ਕਾ ਗਲ ਵਿਚ ਹੋਏ। ਆਪੇ ਬਾਸ਼ਕ ਸੇਜ ਹੰਢਾ ਲਿਆ, ਸਾਂਗੋ ਪਾਂਗ ਖਲੋਏ। ਆਪ ਆਪਣਾ ਤੇਜ ਵਧਾ ਲਿਆ, ਜੋਤੀ ਨੂਰਾ ਹੋਏ। ਆਪ ਆਪਣਾ ਸ਼ਬਦ ਉਪਾ ਲਿਆ, ਲੱਖ ਚੁਰਾਸੀ ਵਿਚ ਪਰੋਏ। ਆਪ ਆਪਣਾ ਰਾਗ ਅਲਾ ਲਿਆ, ਰਾਗ ਰਾਗਣੀ ਨਾ ਜਾਣੇ ਕੋਇ। ਆਪੇ ਕੰਤ ਸੁਹਾਗ ਅਖਵਾ ਲਿਆ, ਨਾਰੀ ਕੰਤਾ ਆਪੇ ਹੋਏ। ਆਪ ਆਪਣੀ ਸੇਜ ਹੰਢਾ ਲਿਆ, ਪੂਤ ਸਪੂਤਾ ਆਪੇ ਹੋਏ। ਆਪੇ ਜੀਵ ਜੰਤ ਉਪਾ ਰਿਹਾ, ਆਪੇ ਵੇਖੇ ਤ੍ਰੈ ਤ੍ਰੈ ਲੋਏ। ਆਪੇ ਸਾਧ ਸੰਤ ਬਣਾ ਲਿਆ, ਆਪੇ ਦੇਵੇ ਸ਼ਬਦ ਰਸੋਏ। ਆਪੇ ਕੰਤ ਸੰਤ ਅਖਵਾ ਰਿਹਾ, ਮੀਤ ਮੁਰਾਰਾ ਸਾਚਾ ਹੋਏ। ਆਪੇ ਗਤ ਮਿਤ ਜਣਾ ਰਿਹਾ, ਮਿਤ ਗਤ ਨਾ ਜਾਣੇ ਕੋਇ। ਆਪੇ ਵਾਰ ਥਿਤ ਉਪਾ ਰਿਹਾ, ਦਿਵਸ ਰੈਣ ਆਪੇ ਹੋਏ। ਆਪੇ ਪਿਤਾ ਮਾਤ ਆਪ ਅਖਵਾ ਰਿਹਾ, ਭੈਣ ਭਰਾਤਾ ਆਪੇ ਹੋਏ। ਆਪੇ ਅਨੰਦ ਚਿਤ ਸਮਾ ਰਿਹਾ, ਨਿਰਗੁਣ ਹਰਿ ਹਰਿ ਬਲੋਏ। ਆਪੇ ਕਾਇਆ ਹਿਤ ਉਪਾ ਰਿਹਾ, ਸਰਗੁਣ ਖੇਲ ਖਿਲੋਏ। ਆਪੇ ਪਾਰਬ੍ਰਹਮ ਅਬਿਨਾਸ਼ੀ ਅਚੁਤ ਅਖਵਾ ਲਿਆ, ਆਪੇ ਵਿਸ਼ਨੂੰ ਵੰਸੀ ਹੋਏ। ਆਪੇ ਬ੍ਰਹਮ ਬ੍ਰਹਮ ਸਮਾ ਰਿਹਾ, ਅੰਸੀ ਬੰਸੀ ਆਪੇ ਹੋਏ। ਆਪੇ ਪਾਰਬ੍ਰਹਮ ਸਮਾ ਰਿਹਾ, ਸਹੰਸ ਸਹਿੰਸੀ ਆਪੇ ਹੋਏ। ਆਪੇ ਕੋਟਨ ਕੋਟ ਵਖਾ ਰਿਹਾ, ਘਟ ਘਟ ਵੇਖੇ ਆਪੇ ਹੋਏ। ਆਪੇ ਛੋਟਨ ਛੋਟ ਅਖਵਾ ਰਿਹਾ, ਦੂਰ ਦੁਰਾਡਾ ਆਪੇ ਹੋਏ। ਆਪੇ ਨੀਕਨ ਨੀਕ ਸਮਾ ਰਿਹਾ, ਆਪੇ ਜੀਅ ਜਨ ਹੋਏ। ਆਪੇ ਰੇਖਨ ਰੇਖ ਮਿਟਾ ਰਿਹਾ, ਆਪੇ ਲੇਖਨ ਲੇਖ ਲਿਖੋਏ। ਆਪੇ ਵੇਦ ਪੁਰਾਨਾਂ ਅਲਾ ਰਿਹਾ, ਆਪੇ ਸ਼ਬਦ ਜਣੋਏ। ਆਪੇ ਅਨਡੀਠਾ ਸ਼ਬਦ ਚਲਾ ਰਿਹਾ, ਵੇਖ ਨਾ ਸਕੇ ਕੋਇ। ਆਪੇ ਮੀਠਾ ਜਾਮ ਪਿਆ ਰਿਹਾ, ਅੰਮ੍ਰਿਤ ਧਾਰਾ ਸੋਹੇ। ਆਪੇ ਰੰਗ ਮਜੀਠ ਚੜ੍ਹਾ ਰਿਹਾ, ਕਾਮੀ ਧਾਰਾ ਆਪੇ ਹੋਏ। ਆਪੇ ਕੌੜਾ ਰੀਠ ਕਰਾ ਰਿਹਾ, ਆਪੇ ਭੰਨ ਵਖਾਏ। ਲੱਖ ਚੁਰਾਸੀ ਆਪ ਉਪਾ ਰਿਹਾ, ਆਪੇ ਫਾਸੀ ਲਾਏ। ਧਰਮ ਰਾਏ ਆਪ ਬਹਾ ਲਿਆ, ਚਿਤਰ ਗੁਪਤ ਸੰਗ ਰਲਾਏ। ਲਾੜੀ ਮੌਤ ਸੇਵਾ ਲਾ ਲਿਆ, ਕਾਲ ਮਹਾਂਕਾਲ ਸੰਗ ਨਿਭਾਏ। ਆਪੇ ਭਗਤੀ ਰੂਪ ਵਟਾ ਲਿਆ, ਭਗਤਨ ਵਿਚ ਸਮਾਏ। ਆਪੇ ਸ਼ਕਤੀ ਰਾਮ ਅਖਵਾ ਲਿਆ, ਰਾਮ ਰਮਈਆ ਸਰਬ ਹੋ ਜਾਏ। ਆਪੇ ਵਿਅਕਤੀ ਹਰਿ ਅਖਵਾ ਲਿਆ, ਨਈਆ ਨਾਮ ਚੜ੍ਹਾਏ। ਮੁਕਤੀ ਜੁਗਤੀ ਆਪੇ ਨਾਮ ਧਰਾ ਲਿਆ, ਆਪੇ ਲਏ ਮਿਲਾਏ। ਆਪੇ ਜੋਗ ਜੁਗਤੀ ਜਗਤ ਬਣਾ ਲਿਆ, ਤਪੀ ਤਪੀਸ਼ਰ ਆਪੇ ਹੋਏ। ਰਿਖੀ ਰਿਖੀਸ਼ਰ ਇਕ ਅਖਵਾ ਲਿਆ, ਮੁਨੀ ਮੁਨੀਸ਼ਰ ਤਨ ਰਸੋਏ। ਜਗਤ ਜਗਦੀਸ਼ਰ ਆਪ ਅਖਵਾ ਲਿਆ, ਨਿਜ ਘਰ ਬੈਠਾ ਵੇਖੇ ਸੋਏ। ਈਸ਼ਵਰ ਈਸ਼ਰ ਨਾਮ ਧਰਾ ਲਿਆ, ਗੁਰਦੇਵ ਗੁਰ ਗੁਰ ਹੋਏ। ਸਾਧ ਸੰਤ ਸੇਵਾ ਲਾ ਰਿਹਾ, ਸਤਿ ਸਤਿਵਾਦੀ ਸਤਿ ਪੁਰਖ ਨਿਰੰਜਣ ਏਕਾ ਧਾਮ ਖਲੋਏ। ਬ੍ਰਹਿਮਾਦੀ ਬਣਤ ਬਣਾ ਲਿਆ, ਅਬਗਤ ਆਪੇ ਹੋਏ। ਲੋਆਂ ਪੁਰੀਆਂ ਵੇਖ ਵਖਾ ਲਿਆ, ਤ੍ਰੈਲੋਕਾਂ ਦੇਵੇ ਢੋਏ। ਘਰ ਚੌਥਾ ਆਪ ਸੁਹਾ ਲਿਆ, ਪੁਰਖ ਅਬਿਨਾਸ਼ੀ ਏਕਾ ਹੋਏ, ਪੰਚਮ ਗੀਤ ਸੁਹਾਗੀ ਗਾ ਲਿਆ, ਮੇਲਾ ਸਹਿਜ ਸੁਭਾਏ। ਛੇਵੇਂ ਸਹਿਜ ਸਹਿਜ ਅਲਾ ਰਿਹਾ, ਏਕਾ ਹੁਕਮ ਸੁਣੋਏ। ਸਤਵੇਂ ਸਤਿਵਾਦ ਸਮਾ ਰਿਹਾ, ਸਹਿਜ ਸਹਿਜ ਸੁੱਖ ਹੋਏ। ਆਪ ਆਪਣਾ ਰੰਗ ਉਪਾ ਲਿਆ, ਲੇਖਾ ਲਿਖ ਨਾ ਸਕੇ ਕੋਇ। ਏਕਾ ਏਕ ਆਪ ਅਖਵਾ ਲਿਆ, ਲੱਖ ਚੁਰਾਸੀ ਪਰਗਟ ਹੋਏ। ਲੱਖ ਚੁਰਾਸੀ ਮੁਖ ਛੁਪਾ ਲਿਆ, ਗੁਰਮੁਖ ਵਿਰਲਾ ਜਾਣੇ ਕੋਇ। ਜਿਸ ਜਨ ਆਪਣੀ ਦਇਆ ਕਮਾ ਲਿਆ, ਸਾਧ ਸੰਤ ਜਨ ਹੋਏ। ਸਾਧ ਸੰਤ ਰੰਗ ਮਾਣਿਆ, ਪ੍ਰਭ ਵੇਖੇ ਤੀਜਾ ਲੋਏ। ਨੇਤਰ ਨੈਣ ਜਿਸ ਪਛਾਣਿਆ, ਰਸਨਾ ਕਹਿਣ ਨਾ ਸਕੇ ਕੋਇ। ਆਪ ਆਪਣੇ ਚਲੇ ਭਾਣਿਆ, ਆਦਿ ਪੁਰਖ ਆਪੇ ਹੋਏ। ਆਦਿ ਸ਼ਕਤੀ ਨਾਮ ਧਰਾਨਿਆ, ਆਦਿਨ ਅੰਤਾ ਏਕਾ ਹੋਏ। ਸਾਰ ਸ਼ਬਦ ਗੁਰਮੁਖ ਵਿਰਲੇ ਦਰ ਦਵਾਰੇ ਏਕਾ ਮਾਣਿਆ, ਦੂਸਰ ਕਹਿ ਕਹਿ ਰਹੇ ਰੋਏ। ਸਤਿ ਨਾਮ ਧੁਰ ਫ਼ਰਮਾਣਿਆ, ਸੋਹੰ ਦੇਵੇ ਢੋਏ। ਅੰਮ੍ਰਿਤ ਆਤਮ ਧਾਰ ਨਿਥਾਣਿਆ, ਦਸਮ ਦਵਾਰੀ ਰਿਹਾ ਚੋਏ। ਪੰਚਮ ਗਾਇਣ ਸਾਚਾ ਗਾਣਿਆ, ਅਨਹਦ ਤਾਲ ਵਜੋਏ। ਹਰਿ ਕਾ ਰੰਗ ਜਿਸ ਜਨ ਪਛਾਣਿਆ, ਹਰਿ ਰੰਗ ਆਪੇ ਹੋਏ। ਪੁਰਖ ਅਬਿਨਾਸ਼ ਬਹੁ ਰੰਗ ਹੈ, ਰੰਗ ਰਾਤਾ ਭੇਵ ਨਾ ਕੋਇ। ਆਪੇ ਢੋਲ ਆਪੇ ਮਰਦੰਗ ਹੈ, ਗੁਰਮੁਖ ਜਗਾਏ ਸੋਏ। ਜਨ ਸੰਤਾਂ ਕਟੇ ਭੁੱਖ ਨੰਗ ਹੈ, ਨਾਮ ਵਣਜ ਕਰਾਏ ਦੇਵੇ ਸੱਚੇ ਢੋਏ। ਆਪੇ ਹੋਏ ਅੰਗ ਸੰਗ ਹੈ, ਦਰ ਦਵਾਰੇ ਰਿਹਾ ਖਲੋਏ। ਦਰਸ ਦਾਨ ਜਿਸ ਜਨ ਲਿਆ ਮੰਗ ਹੈ, ਪ੍ਰਭ ਦੇਵੇ ਤੀਜੇ ਲੋਏ। ਅਬਿਨਾਸ਼ ਪੁਰਖ ਸਦਾ ਸਾਚੇ ਰੰਗ ਹੈ, ਸਚ ਰੰਗ ਨਾ ਧੋਵੇ ਕੋਇ। ਜੋਤੀ ਜੋਤ ਸਰੂਪ ਹਰਿ, ਭਗਤਨ ਪੁੱਛੇ ਸਚ ਘਰ, ਕਵਣ ਘਰ ਭਗਤ ਸੁਹੇਲਾ ਭਗਵਨ ਮੇਲਾ ਹੋਏ। ਸੁਣੋ ਸੰਤੋ ਸਚ ਕੰਨ ਲਾਏ, ਕਵਣ ਘਰ ਕਵਣ ਬਨਵਾਰੀ। ਕਵਣ ਰੰਗ ਹਰਿ ਵਟਾਏ, ਵੇਖੇ ਖੇਲ ਦਸਮ ਦਵਾਰੀ। ਕਵਣ ਕੂਟ ਫੇਰਾ ਪਾਏ, ਸ਼ਬਦ ਸਿੰਘਾਸਣ ਕਵਣ ਮਹੱਲ ਅਟਾਰੀ। ਕਵਣ ਜੋਤੀ ਨੂਰ ਤੇਜ ਵਧਾਏ, ਕਵਣ ਰੂਪ ਹਰਿ ਮੁਖੜਾ ਦਿਖਾਏ, ਕਵਣ ਸੇਜ ਸ਼ਿੰਗਾਰੀ। ਜੋਤੀ ਜੋਤ ਸਰੂਪ ਹਰਿ, ਭਗਵਨ ਵੇਖੇ ਸਾਚਾ ਘਰ, ਕਵਣ ਦਵਾਰੇ ਮਿਲਿਆ ਵਰ, ਪਾਇਆ ਪਾਰਬ੍ਰਹਮ ਪੁਰਖ ਅਗੰਮ ਅਪਾਰੀ। ਕਵਣ ਮੰਦਰ ਕਵਣ ਟਿਕਾਣਾ, ਕਵਣ ਜੋਤ ਜਗਾਈਆ। ਕਵਣ ਸ਼ਬਦ ਸਚ ਬਿਬਾਣਾ, ਰਿਹਾ ਆਪ ਉਡਾਈਆ। ਕਵਣ ਦਰ ਕਵਣ ਘਰ ਹਰਿਜਨ ਸਾਚੇ ਪਾਣਾ। ਕਵਣ ਦਰਵਾਜਾ ਗਰੀਬ ਨਿਵਾਜਾ, ਏਕਾ ਏਕ ਖੁਲ੍ਹਾਈਆ। ਕਵਣ ਦਵਾਰੇ ਹਰਿ ਸਾਜਣ ਸਾਜਾ, ਸਾਧਾਂ ਸੰਤਾਂ ਰਿਹਾ ਜਣਾਈਆ। ਕਵਣ ਰੱਖੇ ਘੋੜਾ ਤਾਜਾ, ਕਵਣ ਸਿੰਘਾਸਣ ਆਸਣ ਲਾਈਆ। ਕਵਣ ਰੂਪ ਹਰਿ ਮਾਰੇ ਆਵਾਜਾ, ਸਾਚੇ ਭਗਤ ਦੇਣਾ ਰਸਨ ਅਲਾਈਆ। ਕਵਣ ਚੜ੍ਹਿਆ ਨਾਮ ਜਹਾਜ਼ਾ, ਕਵਣ ਨਈਆ ਰਿਹਾ ਚਲਾਈਆ। ਕਵਣ ਰੱਖਣਹਾਰਾ ਲਾਜਾ, ਸਾਚਾ ਸੈਣ ਕਵਣ ਅਖਵਾਈਆ। ਰਾਮ ਰਮਈਆ ਆਇਆ ਭਾਜਾ, ਕਾਹਨਾ ਕ੍ਰਿਸ਼ਨਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਸੰਤਨ ਮੇਲਾ ਸਚ ਘਰ, ਭਗਤ ਸੁਹੇਲੇ ਇਕ ਦਰ, ਦਰ ਦਰਵਾਜ਼ਾ ਬੰਕ ਰਿਹਾ ਸੁਹਾਈਆ। ਸੰਤਨ ਮੇਲਾ ਸਚ ਘਰ, ਹਰਿ ਚੌਥਾ ਘਰ ਵਖੰਦੜਾ। ਸ਼ਬਦ ਸਰੂਪੀ ਏਕਾ ਦਰ, ਏਕਾ ਨਾਮ ਜਿੰਦੜਾ। ਦਿਸ ਨਾ ਆਏ ਨੌ ਦਰ, ਹਰਿ ਤਾਕੀ ਤਾਕ ਬੰਦ ਰਖੰਦੜਾ। ਆਪ ਬਣਾਏ ਕਿਲ੍ਹਾ ਗੜ੍ਹ, ਗੁਰਮੁਖ ਵਿਰਲਾ ਸੰਤ ਚੜ੍ਹੰਦੜਾ। ਪੰਚ ਵਿਕਾਰਾ ਰਿਹਾ ਲੜ, ਨਾ ਪੱਲਾ ਕੋਇ ਛੁੜੰਦੜਾ। ਮਾਇਆ ਮਮਤਾ ਜਗਤ ਅਗਨੀ ਰਹੇ ਸੜ, ਸੀਤਲ ਧਾਰ ਨਾ ਕੋਈ ਵਹਦੰੜਾ। ਜਗਤ ਵਿਦਿਆ ਪੜ੍ਹ ਪੜ੍ਹ ਗਏ ਹੜ੍ਹ, ਹਰਿ ਰੂਪ ਨਾ ਵੇਖ ਵਖੰਦੜਾ। ਨਾ ਕੋਈ ਜਾਣੇ ਚੋਟੀ ਜੜ੍ਹ, ਆਦਿ ਜੁਗਾਦਿ ਹਰਿ ਅਖਵੰਦੜਾ। ਲੱਖ ਚੁਰਾਸੀ ਭਾਂਡੇ ਘੜ, ਹਰਿ ਸਾਚੀ ਵਸਤ ਟਿਕੰਦੜਾ। ਜੋਤੀ ਨੂਰ ਸ਼ਬਦ ਧਰ, ਪੰਚ ਰਥ ਚਲੰਦੜਾ। ਤ੍ਰੈਗੁਣ ਮਾਇਆ ਅੱਗੇ ਧਰ, ਆਪੇ ਭਾਰ ਉਠੰਦੜਾ। ਆਪੇ ਬੈਠਾ ਅੰਦਰ ਵੜ, ਆਪਣਾ ਮੁਖ ਛੁਪੰਦੜਾ। ਬੰਦ ਕਰਾਇਆ ਆਪਣਾ ਦਰ, ਨਾ ਕੋਈ ਖੋਲ੍ਹ ਖੁਲ੍ਹੰਦੜਾ। ਗੁਰਮੁਖ ਵਿਰਲਾ ਆਏ ਘਰ, ਜਿਸ ਪੱਲਾ ਨਾਮ ਫੜੰਦੜਾ। ਸਾਚੇ ਅੰਦਰ ਜਾਣਾ ਵੜ, ਸਾਚੇ ਘੋੜ ਚੜ੍ਹੰਦੜਾ। ਸ਼ਬਦ ਸਿੰਘਾਸਣ ਉਪਰ ਚੜ੍ਹ, ਪੁਰਖ ਅਬਿਨਾਸ਼ੀ ਇਕ ਰਖੰਦੜਾ। ਗੁਰਸਿਖ ਨਾਰੀ ਲਏ ਵਰ, ਕੰਤਾ ਸਾਚੀ ਸੇਜ ਹਢੰਦੜਾ। ਆਪ ਸੁਹਾਏ ਆਪਣਾ ਦਰ, ਏਕਾ ਮੇਲ ਮਿਲੰਦੜਾ। ਨਾ ਕੋਈ ਪੁਰਖ ਨਾ ਕੋਈ ਨਾਰੀ ਹਰਿ, ਜੋਤੀ ਜੋਤ ਜਗੰਦੜਾ। ਹਉਂ ਹਉਂ ਤੂੰ ਤੂੰ ਜਾਣੇ ਜ਼ਰ, ਆਤਮਕ ਧਨ ਨਾ ਸਾਥ ਰਖੰਦੜਾ। ਸ਼ਬਦੀ ਸ਼ਬਦ ਨਾ ਜਾਏ ਘਰ, ਦੂਰ ਦੁਰਾਡਾ ਦਿਸੇ ਪਾਰਬ੍ਰਹਮ ਅਗੰਮੜਾ। ਸਾਧ ਸੰਤ ਨਿੰਦਿਆ ਰਹੇ ਕਰ, ਸੁਣ ਸਾਚੇ ਸ਼ਾਹੋ ਬੇਪਰਵਾਹੋ ਗਲ ਪੱਲਾ ਪਾ ਨੇਤਰ ਨੀਰ ਵਹੰਦੜਾ। ਪਾਰਬ੍ਰਹਮ ਵੇਖੇ ਥਾਉਂ ਥਾਂ, ਲੋਕਮਾਤ ਆਏ ਭੇਸ ਵਟੰਦੜਾ। ਸ਼ਬਦ ਸਰੂਪੀ ਪਕੜੇ ਬਾਂਹ, ਦੂਸਰ ਕਿਸੇ ਨਾ ਆਪ ਦਿਸੰਦੜਾ। ਆਪ ਵਖਾਏ ਸਾਚੇ ਥਾਂ, ਹਰਿ ਸੰਤਾਂ ਮੇਲ ਕਰੰਦੜਾ। ਰੂਪ ਰੰਗ ਹਰਿ ਸਾਚਾ ਨਾਂ, ਜੁਗ ਜੁਗ ਆਪਣਾ ਆਪ ਵਟੰਦੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਰੂਪ ਸਤਿ ਸਰੂਪ ਅਲਖ ਅਲਖ ਆਪ ਅਖਵੰਦੜਾ। ਗੁਰ ਚਰਨ ਸਦਾ ਬਲਿਹਾਰ, ਗੁਰਮੁਖ ਸਾਚਾ ਉਤਰੇ ਪਾਰ। ਗੁਰ ਚਰਨ ਸਦਾ ਬਲਿਹਾਰ, ਜਨਮ ਮਰਨ ਦੁੱਖ ਦਏ ਨਿਵਾਰ। ਗੁਰ ਚਰਨ ਭਰਮ ਭਉ ਨਿਵਾਰ, ਮਾਨਸ ਜਨਮ ਦਏ ਸਵਾਰ। ਗੁਰ ਚਰਨ ਊਚ ਨੀਚ ਉਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਪਾਵਣਹਾਰਾ ਸਾਰ। ਗੁਰ ਚਰਨ ਸਾਚੀ ਰਾਸ, ਗੁਰਮੁਖ ਵਿਰਲੇ ਪਾਈਆ। ਸ਼ਬਦ ਵਸਤ ਗੁਰ ਸਾਚੇ ਪਾਸ, ਆਤਮ ਝੋਲੀ ਰਿਹਾ ਭਰਾਈਆ। ਹਰਿਜਨ ਹੋਏ ਦਾਸੀ ਦਾਸ, ਸਾਚੀ ਗੋਲੀ ਰਿਹਾ ਬਣਾਈਆ। ਨਿਜ ਘਰ ਆਤਮ ਰੱਖੇ ਵਾਸ, ਪਾਰਬ੍ਰਹਮ ਸਰਨ ਸਰਨਾਈਆ। ਮਾਨਸ ਦੇਹੀ ਕਰੇ ਰਾਸ, ਲੱਖ ਚੁਰਾਸੀ ਫੰਦ ਕਟਾਈਆ। ਜਿਹਵਾ ਰਸਨ ਸਵਾਸ ਸਵਾਸ, ਹਰਿ ਗੁਣ ਸਹਿਜ ਸੁਭਾਈਆ। ਮਿਲੇ ਮੇਲ ਅਬਿਨਾਸ਼ੀ ਅਬਿਨਾਸ਼, ਮੇਲਣਹਾਰਾ ਆਪ ਅਖਵਾਈਆ। ਵੇਖ ਵਖਾਏ ਪ੍ਰਿਥਮੀ ਆਕਾਸ਼, ਲੋਆਂ ਪੁਰੀਆਂ ਖੇਲ ਖਿਲਾਈਆ। ਗੁਰਮੁਖ ਸਾਚੇ ਸਦ ਬਲ ਬਲ ਜਾਸ, ਗੁਰ ਚਰਨ ਪ੍ਰੀਤੀ ਇਕ ਨਿਭਾਈਆ। ਗੁਰ ਚਰਨ ਪ੍ਰੀਤੀ ਸਾਚਾ ਜੋਗ, ਹਰਿਜਨ ਮਾਤ ਕਮਾਇੰਦਾ। ਰਸਨਾ ਰਸ ਸਾਚਾ ਭੋਗ, ਸਾਚਾ ਨਾਮ ਭੋਗਾਇੰਦਾ। ਦੂਈ ਦਵੈਤੀ ਹਉਮੇ ਕਟੇ ਰੋਗ, ਦਰਸ ਅਮੋਘ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਸੰਤ ਦੁਲਾਰ ਆਪਣੀ ਸੇਵਾ ਲਾਇੰਦਾ। ਗੁਰਮੁਖ ਕਾਇਆ ਮੰਡਲ ਰਾਸ, ਨਿਰਮਲ ਜੋਤ ਜਗਾਈਆ। ਦੀਪਕ ਜੋਤ ਕਰੇ ਪਰਕਾਸ਼, ਅੰਧ ਅੰਧੇਰ ਮਿਟਾਈਆ। ਹਰਿ ਹਰਿ ਮੇਲਾ ਸ਼ਾਹੋ ਸ਼ਾਬਾਸ਼, ਸਾਚਾ ਧਾਮ ਸੁਹਾਈਆ। ਦੋ ਜਹਾਨੀ ਦਾਸੀ ਦਾਸ, ਦਾਸ ਦਾਸੀ ਆਪ ਅਖਵਾਈਆ। ਲੇਖੇ ਲਾਏ ਦਸ ਦਸ ਮਾਸ, ਫੰਦਨ ਫੰਦ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰ ਮਾਤ ਵਡਿਆਈਆ। ਦੇਵਣਹਾਰ ਭਗਤ ਵਡਿਆਈ, ਭਗਤਨ ਦਰ ਸੁਹਾਇਆ। ਆਤਮ ਦਰ ਵੱਜੇ ਵਧਾਈ, ਕੀਰਤਨ ਨਾਮ ਅਲਾਇਆ। ਆਪੇ ਸੁਣੇ ਚਾਈਂ ਚਾਈਂ, ਦਿਸ ਕਿਸੇ ਨਾ ਆਇਆ। ਮੰਗਲਾਚਾਰ ਥਾਈਂ ਥਾਈਂ, ਪੰਚਮ ਸੇਵਾ ਲਾਇਆ। ਪੰਚਮ ਮਵਲਾ ਏਕਾ ਨਾਈਂ, ਏਕੰਕਾਰਾ ਪਾਇਆ। ਏਕੰਕਾਰਾ ਸਚ ਭਤਾਰਾ, ਗੁਰਮੁਖ ਨਾਰੀ ਲਏ ਪਰਨਾਇਆ। ਗੁਰਮੁਖ ਨਾਰੀ ਕੰਤ ਪਿਆਰੀ, ਸਾਚੀ ਸੇਵਾ ਲਾਇਆ। ਸੋਭਾਵੰਤੀ ਵਡ ਸੰਸਾਰੀ, ਗੁਰ ਦੇਵੀ ਦੇਵ ਮਨਾਇਆ। ਪਾਇਆ ਪੁਰਖ ਅਗੰਮ ਅਪਾਰੀ, ਘਰ ਸਾਚੇ ਮੇਲ ਮਿਲਾਇਆ। ਦੋਹਾਂ ਮੇਲਾ ਜੈ ਜੈਕਾਰੀ, ਫੂਲਨ ਬਰਖਾ ਲਾਇਆ। ਅੰਮ੍ਰਿਤ ਮੇਘਾ ਝਿਰੇ ਅਪਾਰੀ, ਸੀਤਲ ਧਾਰ ਵਹਾਇਆ। ਖੇਲੇ ਖੇਲ ਸਚ ਦਰਬਾਰੀ, ਬੰਕ ਦਵਾਰ ਸੁਹਾਇਆ। ਆਪੇ ਵੇਖੇ ਉਚ ਅਟੱਲ ਮੁਨਾਰੀ, ਵਾਹਵਾ ਮੰਦਰ ਸੁਹਣਾ ਇਕ ਬਣਾਇਆ। ਸੰਤ ਸੁਹੇਲਾ ਮੀਤ ਮੁਰਾਰੀ, ਮੁਖੜਾ ਰਿਹਾ ਵਖਾਇਆ। ਗੁਰਮੁਖ ਢਹਿ ਢਹਿ ਪਏ ਚਰਨ ਦਵਾਰੀ, ਗੁਰ ਪੂਰੇ ਹਉਮੇ ਹੰਗਤਾ ਰੋਗ ਗਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਜਹਾਜ਼ ਬੇੜਾ ਬੰਨੇ ਲਾਇਆ।

Leave a Reply

This site uses Akismet to reduce spam. Learn how your comment data is processed.