੨੧ ਜੇਠ ੨੦੧੪ ਬਿਕ੍ਰਮੀ ਬਗੀਚਾ ਸਿੰਘ ਦੇ ਗ੍ਰਹਿ ਮੁੰਡੀ ਜਮਾਲ ਜ਼ਿਲਾ ਫਿਰੋਜ਼ਪੁਰ
ਮਾਇਆ ਮਮਤਾ ਮੋਹ ਜਗਤ ਜੰਜਾਲ, ਜੀਆਂ ਜੰਤਾਂ ਰਹੀ ਸਤਾਈਆ। ਨਾਮ ਧਨ ਨਾ ਦਿਸੇ ਸੱਚਾ ਨਾਲ, ਸਾਧਾਂ ਸੰਤਾਂ ਘਰ ਲੜਾਈਆ। ਫ਼ਲ ਨਾ ਦਿਸੇ ਕਾਇਆ ਡਾਲ, ਲੱਖ ਚੁਰਾਸੀ ਵੇਖ ਵਖਾਈਆ। ਦੀਪਕ ਜੋਤੀ ਨਾ ਜਗੇ ਮਸਤਕ ਥਾਲ, ਗਗਨ ਮੰਡਲ ਨਾ ਚੰਦ ਚੜ੍ਹਾਈਆ। ਮਨ ਮਤੀ ਜੀਵ ਹਾਲ ਬੇਹਾਲ, ਦਿਵਸ ਰੈਣ ਦੇਣ ਦੁਹਾਈਆ। ਵੇਖੇ ਖੇਲ ਸ਼ਾਹ ਕੰਗਾਲ, ਹਰਿ ਸਾਚਾ ਬੇਪਰਵਾਹੀਆ। ਵੇਖ ਵਿਖਾਣੇ ਬਿਰਧ ਬਾਲ ਜਵਾਨ, ਗਊ ਗਰੀਬਾਂ ਭੇਵ ਖੁਲ੍ਹਾਈਆ। ਸਰਬ ਜੀਆਂ ਪ੍ਰਭ ਜਾਣੀ ਜਾਣ, ਜਾਗਰਤ ਦਿਸ਼ਾ ਵੇਖ ਵਖਾਈਆ। ਹਰਿਜਨ ਸਾਚੇ ਦੇਵੇ ਮਾਣ, ਬਾਲ ਅੰਞਾਣੇ ਗਲੇ ਲਗਾਈਆ। ਸ਼ਬਦ ਜਣਾਏ ਧੁਰ ਫ਼ਰਮਾਣ, ਘਰ ਸਾਚੇ ਰਿਹਾ ਜਣਾਈਆ। ਆਪੇ ਹੋਏ ਨਿਮਾਣਿਆ ਤਾਣ, ਨਿਤਾਣਾ ਆਪ ਅਖਵਾਈਆ। ਆਪ ਚੁਕਾਏ ਜਮ ਕੀ ਕਾਨ, ਲੱਖ ਚੁਰਾਸੀ ਫੰਦ ਕਟਾਈਆ। ਦੇਵਣਹਾਰਾ ਜੀਆ ਦਾਨ, ਦਾਤਾ ਦਾਨੀ ਆਪ ਹੋ ਜਾਈਆ। ਗੁਰਮੁਖ ਵਿਰਲੇ ਦਰ ਦਵਾਰੇ ਸਾਚਾ ਮਾਨ, ਮਨਮੁਖ ਬੈਠੇ ਮੁਖ ਭਵਾਈਆ। ਆਪੇ ਹੋਇਆ ਬੇਪਛਾਨ, ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਇਕ ਘਰ, ਬੰਕ ਦਵਾਰਾ ਵੇਖ ਵਖਾਈਆ। ਭਗਤ ਸੁਹੇਲਾ ਸਾਚਾ ਮੀਤਾ, ਏਕਾ ਏਕੰਕਾਰਿਆ। ਜੁਗ ਜੁਗ ਚਲਾਏ ਆਪਣੀ ਰੀਤਾ, ਹਰਿ ਭਗਤਨ ਭਰੇ ਭੰਡਾਰਿਆ। ਏਕਾ ਰੰਗ ਰੰਗਾਏ ਹਸਤ ਕੀਟਾ, ਊਚਾਂ ਨੀਚਾਂ ਭੇਵ ਨਿਵਾਰਿਆ। ਏਕਾ ਨਾਮ ਜਪਾਏ ਸਚ ਅਨਡੀਠਾ, ਚਾਰ ਵਰਨਾਂ ਇਕ ਜਣਾ ਰਿਹਾ। ਤ੍ਰੈਗੁਣ ਮਾਇਆ ਤੇਰਾ ਅੰਗੀਠਾ, ਸ਼ਬਦ ਭੱਠਾ ਨਾਮ ਰਖਾ ਰਿਹਾ। ਤ੍ਰੈਗੁਣ ਮਾਇਆ ਕਰ ਇਕੱਠਾ, ਇਕ ਇਕੱਲਾ ਵੇਖ ਵਿਖਾ ਰਿਹਾ। ਦੋ ਜਹਾਨੀ ਫਿਰਦਾ ਨੱਠਾ, ਆਵਣ ਜਾਵਣ ਖੇਲ ਖਿਲਾ ਰਿਹਾ। ਆਪ ਉਠਾਏ ਆਪਣੀ ਗੱਠਾ, ਦੂਸਰ ਭਾਰ ਨਾ ਕੋਈ ਵੰਡਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਜੇਠਾ ਮੁਖ ਵਖਾ ਰਿਹਾ। ਪੰਚਮ ਜੇਠ ਜਗਤ ਵਿਹਾਜੀ, ਏਕਾ ਵਣਜ ਕਰਾਇਆ। ਆਪ ਆਪਣਾ ਸਾਜਣ ਸਾਜੀ, ਅੰਤਮ ਆਪੇ ਮੇਟ ਮਿਟਾਇਆ। ਲੋਕਮਾਤ ਤੇਰਾ ਸਾਚਾ ਹਾਜੀ, ਗੁਰ ਸ਼ਬਦੀ ਬਣ ਬਣ ਆਇਆ। ਵੇਖ ਵਖਾਏ ਮੁੱਲਾ ਕਾਜੀ, ਸ਼ੇਖ਼ ਮੁਸਾਇਕਾਂ ਰਿਹਾ ਉਠਾਇਆ। ਚਿੱਟਾ ਅਸਵ ਸਾਚਾ ਤਾਜੀ, ਸਚ ਸਿੰਘਾਸਣ ਆਸਣ ਲਾਇਆ। ਨੌ ਖੰਡ ਪ੍ਰਿਥਮੀ ਮਾਰੇ ਆਵਾਜ਼ੀ, ਉਚੇ ਟਿੱਲੇ ਰਿਹਾ ਹਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਘਰ ਸਾਚੇ ਹਰਿਜਨ ਸਾਚਾ ਮੇਲ ਮਿਲਾਇਆ। ਸਾਚਾ ਮੇਲਾ ਸ਼ਬਦ ਸਿੰਘਾਸਣ, ਹਰਿ ਆਪਣਾ ਆਪ ਕਰਾਇੰਦਾ। ਮਿਲੇ ਮੇਲ ਪੁੁਰਖ ਅਬਿਨਾਸ਼ਣ, ਵਿਛੜ ਕਦੇ ਨਾ ਜਾਇੰਦਾ। ਨਾਨਕ ਗੋਬਿੰਦ ਰਸਨ ਸਵਾਸਨ, ਰਸਨਾ ਜਿਹਵਾ ਸੇਵਾ ਲਾਇੰਦਾ। ਭਏ ਪਰਕਾਸ਼ ਪ੍ਰਿਥਮੀ ਆਕਾਸ਼ਨ, ਪਰਕਾਸ਼ ਆਕਾਸ਼ਾਂ ਵਿਚ ਸਮਾਇੰਦਾ। ਭਗਤ ਜਨਾਂ ਹਰਿ ਦਾਸੀ ਦਾਸਨ, ਦਰ ਦਵਾਰੇ ਸੇਵ ਕਮਾਇੰਦਾ। ਜਗਤ ਵਿਕਾਰਾ ਰੋਗ ਵਿਨਾਸਨ, ਸਹਿੰਸਾ ਚਿੰਤਾ ਮੂਲ ਚੁਕਾਇੰਦਾ। ਨਿਜ ਘਰ ਆਤਮ ਰੱਖੇ ਵਾਸਨ, ਮਹਿੰਮਾ ਅਗਣਤ ਜਣਾਇੰਦਾ। ਚਲੇ ਚਲਾਏ ਰਸਨ ਸਵਾਸਨ, ਸਵਾਸ ਸਵਾਸੀ ਸੰਗ ਨਿਭਾਇੰਦਾ। ਕਾਇਆ ਮੰਡਲ ਪਾਵੇ ਰਾਸਨ, ਗੋਪੀ ਕਾਹਨ ਆਪ ਅਖਵਾਇੰਦਾ। ਨਿਰਮਲ ਜੋਤੀ ਕਰ ਪਰਕਾਸ਼ਨ, ਅਗਿਆਨ ਅੰਧੇਰ ਮਿਟਾਇੰਦਾ। ਪੰਚਮ ਸ਼ਬਦ ਮੇਲ ਸਰਬ ਗੁਣਤਾਸਨ, ਏਕਾ ਤਾਲ ਵਜਾਇੰਦਾ। ਖੇਲੇ ਖੇਲ ਘਨਕਪੁਰ ਵਾਸਨ, ਕਾਹਨ ਘਨਈਆ ਭੇਵ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਤੇਰੀ ਸਾਚੀ ਨਈਆ, ਚਾਰ ਵਰਨ ਕਰਾਏ ਭੈਣਾ ਭਈਆ, ਏਕਾ ਰਾਹ ਚਲਾਇੰਦਾ। ਸਤਿਜੁਗ ਤੇਰੀ ਸਾਚੀ ਨਈਆ, ਪ੍ਰਭ ਸਾਚਾ ਆਪ ਚਲਾਇੰਦਾ। ਗੁਰਮੁਖਾਂ ਲਹਿਣਾ ਦੇਣਾ ਚੁਕਈਆ, ਲੇਖਾ ਕੋਈ ਰਹਿਣ ਨਾ ਪਾਇੰਦਾ। ਧਰਮ ਰਾਏ ਨਾ ਕੱਢੇ ਵਹੀਆ, ਚਿਤਰ ਗੁਪਤ ਨਾ ਮੁਖ ਵਖਾਇੰਦਾ। ਸਰਨ ਸਰਨਾਈ ਜੋ ਜਨ ਸਾਚੀ ਪਈਆ, ਸਚਖੰਡ ਦਵਾਰਾ ਇਕ ਵਖਾਇੰਦਾ। ਲੋਕਲਾਜ ਲੋਕਮਾਤ ਅੰਤਮ ਰਹੀਆ, ਜਿਸ ਜਨ ਆਪਣੀ ਦਇਆ ਕਮਾਇੰਦਾ। ਪਾਰਬ੍ਰਹਮ ਬ੍ਰਹਮ ਸਾਚਾ ਸਈਆ, ਸਾਚਾ ਨਾਇਕ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਇਕ ਘਰ, ਘਰ ਸਾਚਾ ਇਕ ਸੁਹਾਇੰਦਾ। ਸਾਚਾ ਘਰ ਸ਼ਬਦ ਭੰਡਾਰਾ, ਏਕਾ ਏਕ ਰਖਾਇਆ। ਪੁਰਖ ਨਿਰੰਜਣ ਬਣ ਵਰਤਾਰਾ, ਲੋਕਮਾਤ ਰਿਹਾ ਵਰਤਾਇਆ। ਖੇਲੇ ਖੇਲ ਵਿਚ ਸੰਸਾਰਾ, ਕਲ ਧਾਰਾ ਆਪ ਅਖਵਾਇਆ। ਕਲਜੁਗ ਤੇਰਾ ਕੂੜ ਪਸਾਰਾ, ਅੰਤਮ ਮੇਟੇ ਮੇਟ ਮਿਟਾਇਆ। ਵੇਖ ਵਖਾਣੇ ਗੁਰ ਦਰ ਮੰਦਰ ਮਸਜਿਦ ਗੁਰੂਦਵਾਰਾ, ਸ਼ਿਵਦਵਾਲਾ ਮੱਠ ਤੀਰਥ ਤਟ ਅੱਠ ਸੱਠ ਭੇਵ ਚੁਕਾਇਆ। ਖੇਲ ਖਿਲਾਏ ਵੇਖ ਵਖਾਏ ਸੰਗ ਮੁਹੰਮਦ ਚਾਰ ਯਾਰਾ, ਅਲ੍ਹਾ ਰਾਣੀ ਕਰ ਪਛਾਣੀ, ਕਲਜੁਗ ਮੇਲਾ ਸਾਚੇ ਹਾਣੀ, ਮੁਖ ਝੂਠਾ ਘੂੰਗਟ ਲਾਹਿਆ। ਖਾਣੀ ਬਾਣੀ ਵੇਦ ਪੁਰਾਨੀ ਅੰਜੀਲ ਕੁਰਾਨੀ, ਰੰਗ ਅਨਰੰਗਾ ਸੂਰਾ ਸਰਬੰਗਾ ਵੇਖੇ ਵੇਖ ਵਖਾਇਆ। ਨਿਰਮਲ ਜਲ ਨੀਰ ਧਾਰਾ ਗੋਦਾਵਰੀ ਗੰਗਾ, ਜਟਾ ਜੂਟ ਧਾਰੀ ਰਿੱਖੀ ਕੇਸ ਗਵਰਧਨ ਸੁਤ ਹੋਇਆ ਨੰਗਾ, ਕੋਇ ਨਾ ਪਾਵੇ ਸਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਣ ਸਾਚੇ ਮੀਤਾ, ਮੇਲ ਮਿਲਾਏ ਦਰ ਦਰਬਾਰੀ। ਮਿਲਿਆ ਮੇਲ ਆਦਿ ਨਿਰੰਜਣ, ਸਾਚਾ ਵਕਤ ਸੁਹਾਇੰਦਾ। ਨੇਤਰ ਨੈਣ ਸਾਚਾ ਅੰਜਣ, ਏਕਾ ਨਾਮ ਪਾਇੰਦਾ। ਚਰਨ ਧੂੜ ਕਰਾਏ ਸਾਚਾ ਮਜਣ, ਦੁਰਮਤ ਮੈਲ ਗਵਾਇੰਦਾ। ਗੜ੍ਹ ਹੰਕਾਰੀ ਭਾਂਡੇ ਭੱਜਣ, ਸ਼ਬਦ ਖੰਡਾ ਤੇਜ ਕਟਾਰ ਸਾਚੀ ਧਾਰ ਵਖਾਇੰਦਾ। ਭਗਤ ਸੁਹੇਲਾ ਆਇਆ ਪੜਦੇ ਕੱਜਣ, ਸਚ ਦੁਸ਼ਾਲਾ ਉਪਰ ਪਾਇੰਦਾ। ਕਾਲ ਨਗਾਰੇ ਸਿਰ ਤੇ ਵੱਜਣ, ਕਲਜੁਗ ਡੌਰੂ ਵਾਹਿੰਦਾ। ਧਰਮ ਰਾਏ ਦਰ ਸਾਚਾ ਹੱਜਣ, ਲੱਖ ਚੁਰਾਸੀ ਹੱਜ ਕਰਾਇੰਦਾ। ਲਾੜੀ ਮੌਤ ਮੰਗੇ ਦਾਜਨ, ਤ੍ਰੈਗੁਣ ਮਾਇਆ ਤਨ ਪਹਿਨਾਇੰਦਾ। ਆਪ ਰਚਾਇਆ ਤੇਰਾ ਕਾਜਨ, ਬ੍ਰਹਮਾ ਲਾੜਾ ਵੇਖ ਵਖਾਇੰਦਾ। ਆਪੇ ਹੋਇਆ ਸਾਜੀ ਸਾਜਨ, ਆਪ ਆਪਣੀ ਬਣਤ ਬਣਾਇੰਦਾ। ਆਪੇ ਹੋਇਆ ਜਗਤ ਦੁਹਾਗਣ, ਸੁਹਾਗੀ ਕੰਤ ਆਪ ਅਖਵਾਇੰਦਾ। ਤ੍ਰੈਗੁਣ ਮਾਇਆ ਹੋਈ ਵੈਰਾਗਣ, ਬਿਰਹੋਂ ਤੀਰ ਲਗਾਇੰਦਾ। ਲੋਆਂ ਪੁਰੀਆਂ ਖੰਡ ਬ੍ਰਹਿਮੰਡ ਲੱਗੀ ਦਿਸੇ ਆਗਣ, ਅਗਨੀ ਅੱਗ ਨਾ ਕੋਈ ਬੁਝਾਇੰਦਾ। ਗੁਰਮੁਖ ਵਿਰਲੇ ਸੋਏ ਮਾਤ ਜਾਗਣ, ਜਿਸ ਜਨ ਪ੍ਰਭ ਸਾਚਾ ਆਪ ਜਗਾਇੰਦਾ। ਆਪ ਸੁਣਾਏ ਆਪਣਾ ਰਾਗਣ, ਰਾਗ ਅਨਾਦੀ ਇਕ ਅਲਾਇੰਦਾ। ਹੰਸ ਬਣਾਏ ਫੜ ਫੜ ਕਾਗਨ, ਸੋਹੰ ਸਾਚੀ ਚੋਗ ਚੁਗਾਇੰਦਾ। ਮਾਇਆ ਡੱਸੇ ਨਾ ਡੱਸਣੀ ਨਾਗਣ, ਤ੍ਰਿਸ਼ਨਾ ਭੁੱਖ ਮਿਟਾਇੰਦਾ। ਸਰਨ ਸਰਨਾਈ ਜੋ ਜਨ ਲਾਗਣ, ਸਤਿ ਸਰੂਪ ਵਿਚ ਸਮਾਇੰਦਾ। ਚਰਨ ਧੂੜ ਕਰਾਏ ਸਾਚਾ ਮਾਘਨ, ਸੰਤ ਸੁਹੇਲਾ ਆਪ ਹੋ ਜਾਇੰਦਾ। ਜੁਗ ਜੁਗ ਧੋਵਣਹਾਰਾ ਦਾਗਣ, ਅੰਮ੍ਰਿਤ ਆਤਮ ਧਾਰਾ ਨਿਰਮਲ ਨੀਰ ਵਹਾਇੰਦਾ। ਗੁਰਮੁਖ ਨਾਰੀ ਕੰਤ ਸੁਹਾਗਣ, ਹਰਿ ਸਾਚਾ ਸ਼ਾਹੋ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਇਕ ਘਰ, ਚਰਨ ਦਵਾਰਾ ਇਕ ਸੁਹਾਇੰਦਾ। ਚਰਨ ਦਵਾਰਾ ਸਾਚਾ ਧਾਮ, ਹਰਿ ਸਾਚਾ ਆਪ ਰਖਾਇੰਦਾ। ਪੂਰ ਕਰਾਏ ਹਰਿਜਨ ਕਾਮ, ਇਛਿਆ ਭਿਛਿਆ ਏਕਾ ਪਾਇੰਦਾ। ਕੋਈ ਨਾ ਮੰਗੇ ਦਾਮਨੀ ਦਾਮ, ਕਾਮਨ ਤ੍ਰਿਸ਼ਨਾ ਨਾ ਕੋਈ ਵਖਾਇੰਦਾ। ਅੰਮ੍ਰਿਤ ਆਤਮ ਪਿਆਏ ਸਾਚਾ ਜਾਮ, ਦਿਵਸ ਰੈਣ ਰੰਗ ਰੰਗਾਇੰਦਾ। ਮਿਟੇ ਰੈਣ ਅੰਧੇਰੀ ਸ਼ਾਮ, ਅੰਧ ਅਗਿਆਨ ਗਵਾਇੰਦਾ। ਲੇਖੇ ਲੱਗੇ ਕਾਇਆ ਮਾਟੀ ਚਾਮ, ਜੋ ਜਨ ਹਰਿ ਚਰਨ ਧਿਆਨ ਰਖਾਇੰਦਾ। ਸਚ ਵਸਤ ਹਰਿ ਹਰਿ ਨਾਮਾ ਨਾਮ, ਨਾਮ ਅਮੋਲਕ ਸਾਚਾ ਹੀਰਾ ਏਕਾ ਹੱਟ ਵਿਕਾਇੰਦਾ। ਸਾਚਾ ਖੇੜਾ ਨਗਰ ਗਰਾਮ, ਕਾਇਆ ਮੰਦਰ ਇਕ ਵਖਾਇੰਦਾ। ਜੋਤ ਸਰੂਪ ਰਮਈਆ ਰਾਮ, ਦਰ ਘਰ ਸਾਚੇ ਆਸਣ ਲਾਇੰਦਾ। ਜਨ ਭਗਤਾਂ ਪੂਰ ਕਰਾਏ ਕਾਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤ ਭਗਤੀ ਮਾਰਗ ਲਾਇੰਦਾ।