੨੦ ਜੇਠ ੨੦੧੪ ਬਿਕ੍ਰਮੀ ਸੋਹਣ ਸਿਘ ਦੇ ਗ੍ਰਹਿ ਪਿੰਡ ਮੁੰਡੀ ਜਮਾਲ ਜ਼ਿਲਾ ਫਿਰੋਜ਼ਪੁਰ
ਪੰਚਮ ਜੇਠ ਖੋਜ ਬ੍ਰਹਿਮੰਡ, ਜੋਤੀ ਵੰਡ ਵੰਡਾਇਆ। ਵੇਖ ਵਖਾਣੇ ਜੇਰਜ ਅੰਡ, ਉਤਭੁਜ ਸੇਤਜ ਭੇਵ ਖੁਲ੍ਹਾਇਆ। ਆਪੇ ਸੁੱਤਾ ਦੇ ਕਰ ਕੰਡ, ਪੁਰਖ ਅਬਿਨਾਸ਼ੀ ਦਿਸ ਨਾ ਆਇਆ। ਨੌ ਖੰਡ ਪ੍ਰਿਥਮੀ ਖੰਡ ਖੰਡ, ਸ਼ਬਦ ਖੰਡਾ ਰਿਹਾ ਵਖਾਇਆ। ਤ੍ਰੈਗੁਣ ਮਾਇਆ ਦੁਹਾਗਣ ਹੋਵੇ ਰੰਡ, ਬ੍ਰਹਮਾ ਰੋਵੇ ਦਏ ਦੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ,, ਪੰਚਮ ਜੇਠਾ ਮੋਖ ਦਵਾਇਆ। ਪੰਚਮ ਜੇਠਾ ਦੋ ਜਹਾਨਾਂ, ਜਗਤ ਨਿਸ਼ਾਨਾ ਰਿਹਾ ਵਖਾਈਆ। ਖੇਲੇ ਖੇਲ ਸ੍ਰੀ ਭਗਵਾਨਾ, ਹਰਿ ਭਗਵਨ ਰੂਪ ਵਟਾਈਆ। ਨਾ ਕੋਈ ਜਾਣੇ ਜੀਵ ਨਾਦਾਨਾ, ਗਿਆਨ ਧਿਆਨ ਭੇਵ ਨਾ ਪਾਈਆ। ਪੜ੍ਹ ਪੜ੍ਹ ਥੱਕੇ ਵੇਦ ਪੁਰਾਨਾਂ, ਅੰਜੀਲ ਕੁਰਾਨਾਂ ਦਿਸ ਨਾ ਆਈਆ। ਖਾਣੀ ਬਾਣੀ ਹੋਏ ਹੈਰਾਨਾ, ਗ੍ਰੰਥੀ ਪੰਥੀ ਬੈਠੇ ਮੁਖ ਛੁਪਾਈਆ। ਏਕਾ ਚੱਲੇ ਤੀਰ ਨਿਸ਼ਾਨਾ, ਸ਼ਿਵ ਸ਼ੰਕਰ ਮੁਖ ਭਵਾਈਆ। ਸ਼ਿਵ ਸ਼ੰਕਰ ਵੇਖੇ ਮਾਰ ਧਿਆਨਾ, ਪ੍ਰਭ ਚਰਨ ਧਿਆਨ ਲਗਾਈਆ। ਪਾਰਬ੍ਰਹਮ ਪ੍ਰਭ ਜਾਣੀ ਜਾਣਾ, ਲੋਆਂ ਪੁਰੀਆਂ ਖੋਜ ਖੁਜਾਈਆ। ਆਪ ਉਪਾਏ ਆਪ ਮਿਟਾਏ, ਆਪੇ ਖੇਲੇ ਖੇਲ ਜਹਾਨਾਂ, ਆਪ ਆਪਣੀ ਬਣਤ ਬਣਾਈਆ। ਕਲਜੁਗ ਤੇਰਾ ਅੰਤ ਨਿਸ਼ਾਨਾ, ਹਰਿ ਏਕਾ ਏਕ ਵੇਖ ਵਖਾਈਆ। ਤ੍ਰੈਗੁਣ ਮਾਇਆ ਬੱਧਾ ਗਾਨਾ, ਲੱਖ ਚੁਰਾਸੀ ਬਣਤ ਬਣਾਈਆ। ਪੰਚਮ ਤਤ ਦਰ ਕਰ ਪਰਵਾਨਾ, ਮਨ ਮਤ ਬੁਧ ਸੰਗ ਰਲਾਈਆ। ਅੱਠ ਤਤ ਕਲ ਚਤਰ ਸੁਜਾਨਾ, ਗੋਬਿੰਦ ਭੇਵ ਨਾ ਰਾਈਆ। ਗੋਬਿੰਦ ਹਰਿ ਹਰਿ ਗੁਣ ਨਿਧਾਨਾ, ਨਿਰਗੁਣ ਰੂਪ ਸਮਾਈਆ। ਸਰਗੁਣ ਵੇਖੇ ਮਾਰ ਧਿਆਨਾ, ਚਤਰਭੁਜ ਅਖਵਾਈਆ। ਲੋਆਂ ਪੁਰੀਆਂ ਇਕ ਬਿਬਾਨਾ, ਮਾਤ ਪਤਾਲ ਆਕਾਸ਼ ਰਿਹਾ ਚੜ੍ਹਾਈਆ। ਜੋਧਾ ਸੂਰ ਬਲੀ ਬਲਵਾਨਾ, ਏਕਾ ਖੰਡਾ ਰਿਹਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣੀ ਕਲ ਵਰਤਾਈਆ। ਪੰਚਮ ਜੇਠਾ ਜਗਤ ਨਿਧਾਨ, ਗੋਬਿੰਦ ਭੇਵ ਨਾ ਰਾਇਆ। ਪਾਰਬ੍ਰਹਮ ਖੇਲ ਮਹਾਨ, ਜੁਗ ਜੁਗ ਕਰਦਾ ਆਇਆ। ਕਲਜੁਗ ਵੇਖੇ ਮਾਰ ਧਿਆਨ, ਦਰ ਦਰਵੇਸ਼ਾ ਭੇਖ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਜੁਗਤ ਜਗ ਆਪਣੇ ਹੱਥ ਰਖਾਇਆ। ਆਪਣੇ ਹੱਥ ਹਰਿ ਵਡਿਆਈ, ਏਕਾ ਏਕ ਰਖਾਈਆ। ਸ੍ਰਿਸ਼ਟ ਸਬਾਈ ਆਪ ਉਪਾਈ, ਆਪੇ ਰੁੱਤ ਮਿਟਾਈਆ। ਸੂਰਜ ਚੰਨ ਰਵ ਸਸ ਦੇਣ ਦੁਹਾਈ, ਦਰ ਦਵਾਰ ਰਹੇ ਕੁਰਲਾਈਆ। ਕਰੋੜ ਤੇਤੀਸਾ ਰੋਵੇ ਮਾਰੇ ਧਾਈਂ, ਨੇਤਰ ਨੈਣਾਂ ਨੀਰ ਵਹਾਈਆ। ਸੁਰਪਤ ਰਾਜਾ ਇੰਦ ਗਲ ਵਿਚ ਪਾਏ ਬਾਹੀਂ, ਹੋਣੀ ਅੰਤ ਜੁਦਾਈਆ। ਸ਼ਿਵ ਸ਼ੰਕਰ ਉਠਾਏ ਥਾਉਂ ਥਾਈਂ, ਪ੍ਰਭ ਸਾਚੇ ਸੇਵਾ ਲਾਈਆ। ਬ੍ਰਹਮਾ ਵੇਖੇ ਚਾਈਂ ਚਾਈਂ, ਕਲਜੁਗ ਰੈਣ ਅੰਧੇਰੀ ਛਾਈਆ। ਲੱਖ ਚੁਰਾਸੀ ਰਹਿਣੀ ਨਾਹੀਂ, ਖਾਣੀ ਬਾਣੀ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤ ਨਿਰੰਜਣ ਆਪ ਜਗਾਈਆ। ਆਦਿ ਨਿਰੰਜਣ ਜੋਤ ਪਰਕਾਸ਼ਾ, ਅਕਲ ਕਲਾ ਭਰਪੂਰਾ। ਆਦਿ ਅੰਤ ਨਾ ਕਦੇ ਵਿਨਾਸਾ, ਆਪੇ ਨੇੜੇ ਆਪੇ ਦੂਰਾ। ਹਰ ਘਟ ਅੰਦਰ ਕਰੇ ਵਾਸਾ, ਦੀਪਕ ਜੋਤੀ ਬਖ਼ਸ਼ੇ ਨੂਰਾ। ਆਪੇ ਦੇਵੇ ਪਵਣ ਸਵਾਸਾ, ਧੁਨ ਅਨਾਦੀ ਸ਼ਬਦ ਤੂਰਾ। ਖੇਲੇ ਖੇਲ ਪ੍ਰਿਥਮੀ ਆਕਾਸ਼ਾ, ਜਨ ਭਗਤਾਂ ਸਦ ਹਾਜ਼ਰ ਹਜ਼ੂਰਾ। ਸਾਚੇ ਮੰਡਲ ਪਾਵੇ ਰਾਸਾ, ਦਿਸ ਨਾ ਆਏ ਮੂਰਖ ਮੂੜ੍ਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈਗੁਣ ਮਾਇਆ ਤੇਰਾ ਵਰ, ਕਲਜੁਗ ਅੰਤ ਕਰਾਏ ਪੂਰਾ। ਕਲਜੁਗ ਤੇਰੀ ਅੰਤਮ ਵਾਰ, ਤ੍ਰੈਗੁਣ ਭੇਟ ਚੜ੍ਹਾਈਆ। ਆਪੇ ਬਖ਼ਸ਼ਣਹਾਰਾ ਦਾਤ, ਆਪ ਆਪਣੀ ਕਲ ਵਰਤਾਈਆ। ਆਪੇ ਹੋਏ ਸਾਂਤਕ ਸਾਂਤ, ਸਤਿ ਸਰੂਪ ਸਮਾਈਆ। ਰਾਜਸ ਤਾਮਸ ਬੰਨ੍ਹੇ ਨਾਤ, ਨਿਜ ਘਰ ਵੇਖ ਵਖਾਈਆ। ਆਪੇ ਬੈਠਾ ਇਕ ਇਕਾਂਤ, ਆਪਣੀ ਰਚਨਾ ਆਪਣੇ ਹੱਥ ਰਖਾਈਆ। ਜੁਗ ਜੁਗ ਵੇਖੇ ਮਾਰ ਝਾਤ, ਆਪ ਆਪਣਾ ਪੜਦਾ ਲਾਹੀਆ। ਹਰਿਜਨ ਮੇਲਾ ਕਮਲਾਪਾਤ, ਨੇਤਰ ਨੈਣਾ ਦਰਸ ਦਖਾਈਆ। ਸਰਬ ਕਲਾ ਆਪੇ ਸਮਰਾਥ, ਅਕਲ ਕਲ ਅਖਵਾਈਆ। ਹਰਿਜਨ ਰੱਖੇ ਦੇ ਕਰ ਹਾਥ, ਤ੍ਰੈਗੁਣ ਤਤ ਸਮਾਈਆ। ਸੇਵਕ ਸੇਵਾ ਤ੍ਰੈਲੋਕੀ ਨਾਥ, ਤ੍ਰੈਗੁਣ ਆਪੇ ਲਾਈਆ। ਆਦਿ ਜੁਗਾਦੀ ਅਕਥਨਾ ਅਕਾਥ, ਕਥ ਨਾ ਸਕੇ ਜੀਵ ਲੋਕਾਈਆ। ਆਪ ਚਲਾਏ ਆਪਣਾ ਰਾਥ, ਬਣਿਆ ਰਹੇ ਸ਼ਬਦ ਰਥਵਾਹੀਆ। ਭਗਤ ਸੁਹੇਲਾ ਸਗਲਾ ਸਾਥ, ਆਪ ਆਪਣਾ ਸੰਗ ਨਿਭਾਈਆ। ਕਲਜੁਗ ਲਹਿਣ ਦੇਣ ਚੁਕਾ ਸੀਆਂ ਸਾਢੇ ਤਿੰਨ ਤਿੰਨ ਹਾਥ, ਏਕਾ ਵੰਡਣ ਵੰਡ ਵੰਡਾਈਆ। ਲੇਖਾ ਚੁੱਕੇ ਨੌ ਨੌਂ ਹਾਥ, ਸਿਧ ਚੁਰਾਸੀ ਮੁਖ ਭਵਾਈਆ। ਨਾ ਕੋਈ ਮੇਖ ਲਗਾਏ ਮਸਤਕ ਮਾਥ, ਜੂਠੀ ਝੂਠੀ ਰੇਖ ਮਿਟਾਈਆ। ਮਾਣ ਮੋਹ ਵਿਕਾਰ ਹੰਕਾਰਾ ਵਿਕਾਰਾ ਨਾ ਮਾਰੇ ਠਾਠ, ਕਲਜੁਗ ਕਾਇਆ ਸੰਗ ਰੁੜ੍ਹਾਈਆ। ਲੇਖਾ ਚੁੱਕੇ ਅੱਠ ਸੱਠ ਤਾਟ, ਤੀਰਥ ਰਹਿਣ ਨਾ ਪਾਈਆ। ਤ੍ਰੈਗਣ ਮਾਇਆ ਤੇਰਾ ਇਕ ਮਾਠ, ਪ੍ਰਭ ਸਾਚਾ ਰਿਹਾ ਬਣਾਈਆ। ਮੰਦਰ ਮੰਡਲ ਮੰਡਪ ਜਾਣੇ ਢਾਠ, ਨਾ ਹੋਵੇ ਕੋਈ ਸਹਾਈਆ। ਪੰਜ ਪੰਝੀ ਕਰ ਇਕਾਠ, ਤ੍ਰੈ ਤ੍ਰੈ ਵੇਖ ਵਖਾਈਆ। ਜੋਤ ਨਿਰੰਜਣ ਨੱਠ ਨਾਠ, ਏਕਾ ਰਹੀ ਹਵਨ ਕਰਾਈਆ। ਲੱਕੜੀ ਪਾਏ ਹਾਡੀ ਤਿੰਨ ਸੌ ਸਾਠ, ਜੋਤੀ ਲੰਬੂ ਲਾਈਆ। ਲੱਖ ਚੁਰਾਸੀ ਹੋਈ ਭਾਠ, ਖ਼ਾਕੀ ਖ਼ਾਕ ਮਿਲਾਈਆ। ਆਪੇ ਗੇੜਨਹਾਰਾ ਉਲਟੀ ਲਾਠ, ਧਰਤ ਮਾਤ ਦਏ ਦੁਹਾਈਆ। ਹਰਿਜਨ ਮੇਲਾ ਚਰਨ ਦਵਾਰੇ ਨੱਠ ਨਾਠ, ਪ੍ਰਭ ਏਕਾ ਰਾਹ ਵਖਾਈਆ। ਪੱਲੇ ਬੰਨੇ ਨਾਮ ਗਾਠ, ਠੱਗ ਚੋਰ ਯਾਰ ਲੁੱਟ ਕੋਈ ਨਾ ਜਾਈਆ। ਹਰਿਜਨ ਸਾਚੇ ਸ਼ਬਦ ਇਕਾਠ, ਗੁਰ ਸ਼ਬਦੀ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈਗੁਣ ਤੇਰਾ ਵੇਖ ਦਰ, ਕਲਜੁਗ ਅੰਤਮ ਜੋਤ ਜਗਾਈਆ। ਤ੍ਰੈਗੁਣ ਤੇਰਾ ਦਰ ਦਰਵਾਜ਼ਾ, ਲੋਕ ਤਿੰਨ ਵਿਚਾਰਿਆ। ਪਰਗਟ ਹੋਏ ਗਰੀਬ ਨਿਵਾਜਾ, ਗਿਣ ਗਿਣ ਲੇਖ ਚੁਕਾ ਰਿਹਾ। ਆਪ ਆਪਣਾ ਸਾਜਨ ਸਾਜਾ, ਸਾਜਣਹਾਰ ਆਪ ਅਖਵਾ ਰਿਹਾ। ਆਪ ਰਚਾਇਆ ਕਲਜੁਗ ਕਾਜਾ, ਸਾਚਾ ਮੇਲ ਮਿਲਾ ਰਿਹਾ। ਜੋਤ ਨਿਰੰਜਣ ਮੰਗੇ ਦਾਜਾ, ਆਦਿ ਪੁਰਖ ਅਬਿਨਾਸ਼ੀ ਕਰਤਾ ਝੋਲੀ ਪਾ ਰਿਹਾ। ਤ੍ਰੈਗੁਣ ਮਾਇਆ ਤੇਰਾ ਮਾਤ ਜਹਾਜ਼ਾ, ਪੰਜ ਤਤ ਚਲਾ ਰਿਹਾ। ਵੇਲੇ ਅੰਤਮ ਕੋਇ ਨਾ ਰੱਖੇ ਲਾਜਾ, ਬ੍ਰਹਮਾ ਮੁਖ ਭਵਾ ਰਿਹਾ। ਅਕਾਲ ਅਕਾਲਾ ਏਕਾ ਗਾਜਾ, ਏਕ ਕਲ ਵਰਤਾ ਰਿਹਾ। ਦੋ ਜਹਾਨੀ ਰਾਜਨ ਰਾਜਾ, ਸ਼ਾਹ ਸੁਲਤਾਨ ਭੇਵ ਖੁਲ੍ਹਾ ਰਿਹਾ। ਧੁਰਦਰਗਾਹੀ ਆਇਆ ਭਾਜਾ, ਲੋਕਮਾਤੀ ਭੇਖ ਵਟਾ ਰਿਹਾ। ਸ਼ਬਦ ਘੋੜਾ ਅਸਤਰ ਸ਼ਸਤਰ ਤਾਜਾ, ਬਸਤਰ ਪੀਲਾ ਤਨ ਸਜਾ ਲਿਆ। ਸਾਚਾ ਤੋੜਾ ਨਾਮ ਬਾਜਾ, ਪ੍ਰੇਮ ਉਂਗਲੀ ਆਪ ਟਿਕਾ ਰਿਹਾ। ਭਗਤ ਸੁਹੇਲਾ ਰੱਖੇ ਲਾਜਾ, ਨਿਤ ਨਵਿਤਾ ਖੇਲ ਖਿਲਾ ਰਿਹਾ। ਪਰਗਟ ਹੋਏ ਦੇਸ ਮਾਝਾ, ਪੁਰੀ ਘਨਕ ਧਾਮ ਸੁਹਾ ਲਿਆ। ਕਰੇ ਖੇਲ ਕਲ ਕਿ ਆਜਾ, ਸੰਮਤ ਚੌਦਾਂ ਸੰਗ ਨਿਭਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਚੇਲਾ ਇਕ ਦਰ, ਹਰਿ ਸਾਚੀ ਸੇਵਾ ਲਾ ਰਿਹਾ। ਤ੍ਰੈਗੁਣ ਮਾਇਆ ਤੇਰਾ ਰੂਪ, ਦਿਸ ਕਿਸੇ ਨਾ ਆਇਆ। ਕਿਸੇ ਹੱਥ ਨਾ ਆਏ ਚਾਰੇ ਕੂਟ, ਦਹਿ ਦਿਸ਼ਾ ਵੇਖ ਵਖਾਇਆ। ਲੋਆਂ ਪੁਰੀਆਂ ਇਕ ਹੁਲਾਰਾ ਰਿਹਾ ਝੂਟ, ਪ੍ਰਭ ਸਾਚਾ ਰਿਹਾ ਝੁਲਾਇਆ। ਲੱਖ ਚੁਰਾਸੀ ਲਾਇਆ ਬੂਟ, ਅੰਮ੍ਰਿਤ ਆਤਮ ਪਾਣੀ ਪਾਇਆ। ਪੰਜ ਤਤ ਵਿਕਾਰਾ ਗਿਆ ਰੂਠ, ਖਾਲੀ ਠੂਠ ਹੱਥ ਰਖਾਇਆ। ਕਲਜੁਗ ਮੇਲਾ ਜੂਠ ਝੂਠ, ਮਨਮਤ ਸੰਗ ਨਿਭਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਰੂਪ ਸਰਗੁਣ ਧਾਰਾ, ਸ਼ਬਦ ਪਾਰ ਕਰਾਇਆ। ਨਿਰਗੁਣ ਰੂਪ ਸ਼ਬਦ ਧਾਰਾ, ਸਰਗੁਣ ਵਿਚ ਸਮਾਈਆ। ਕਲਜੁਗ ਤੇਰੀ ਅੰਤਮ ਵਾਰਾ, ਨਿਹਕਲੰਕ ਨਾਉਂ ਰਖਾਈਆ। ਚਾਰੋਂ ਕੁੰਟ ਹਾਹਾਕਾਰਾ, ਜੀਵ ਜੰਤ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਆਪ ਅਖਵਾਈਆ। ਹਰਿ ਸ਼ਬਦ ਭੇਵ ਅਥਾਹ, ਭੇਵ ਕੋਈ ਨਾ ਪਾਇੰਦਾ। ਹਰਿ ਦਾਤਾ ਬੇਪਰਵਾਹ, ਆਪੇ ਵੇਖ ਵਖਾਇੰਦਾ। ਸ੍ਰਿਸ਼ਟ ਸਬਾਈ ਬਣ ਮਲਾਹ, ਏਕਾ ਬੇੜਾ ਆਪ ਚਲਾਇੰਦਾ। ਜਨ ਭਗਤਾਂ ਦੱਸੇ ਸਾਚਾ ਰਾਹ, ਨਗਰ ਖੇੜਾ ਇਕ ਸੁਹਾਇੰਦਾ। ਸਚਖੰਡ ਦਵਾਰਾ ਸੱਚਾ ਥਾਂ, ਘਰ ਚੌਥੇ ਮੇਲ ਮਿਲਾਇੰਦਾ। ਗੁਰ ਸ਼ਬਦੀ ਪਕੜੇ ਬਾਂਹ, ਸੁਰਤ ਸਵਾਣੀ ਸੰਗ ਰਲਾਇੰਦਾ। ਇਕ ਜਪਾਏ ਆਪਣਾ ਨਾਂ, ਜੁਗ ਜੁਗ ਆਪ ਜਪਾਇੰਦਾ। ਆਪੇ ਪਿਤਾ ਆਪੇ ਮਾਂ, ਪੂਤ ਸਪੂਤਾ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਕਾਇਆ ਕੂੜਾ ਰੂਪ ਅੰਤਮ ਮੇਟ ਮਿਟਾਇੰਦਾ। ਸ਼ਬਦ ਗੁਰਦੇਵ ਸਾਜਣ ਮੀਤ, ਹਰਿ ਸਾਚੇ ਆਪ ਉਪਨਿਆ। ਹਰ ਘਟ ਪਰਖਣਹਾਰਾ ਨੀਤ, ਵੇਖ ਵਖਾਣੇ ਕਾਇਆ ਛੱਪਰ ਛੰਨਿਆ। ਬੈਠਾ ਰਹੇ ਅਤੀਤ, ਦਿਸ ਨਾ ਆਏ ਮਨਮੁਖ ਅੰਨ੍ਹਿਆ। ਹਰਿਜਨ ਕਾਇਆ ਸੀਤਲ ਸੀਤ, ਦੂਈ ਦਵੈਤੀ ਭਾਂਡਾ ਭੰਨਿਆ। ਮਿਲੇ ਮੇਲ ਪ੍ਰਭ ਸਾਚਾ ਮੀਤ, ਜੋਤ ਨਿਰੰਜਣ ਚਾੜ੍ਹੇ ਚੰਨਿਆ। ਇਕ ਸੁਣਾਏ ਸੁਹਾਗੀ ਗੀਤ, ਦੇਵੇ ਨਾਮ ਸੱਚਾ ਧਨ ਧਨਿਆ। ਅੱਠੇ ਪਹਿਰ ਵਸੇ ਚੀਤ, ਹਰਿ ਹਰਿ ਭਾਣਾ ਜਿਸ ਜਨ ਮੰਨਿਆ। ਆਪੇ ਜਾਣੇ ਹਸਤ ਕੀਟ, ਰਾਓ ਰੰਕ ਰਾਜ ਰਾਜਾਨਾ ਸਾਹ ਸੁਲਤਾਨਾਂ ਦੇਵੇ ਡੰਨਿਆ। ਲੱਖ ਚੁਰਾਸੀ ਕੌੜਾ ਰੀਠ, ਗੜ੍ਹ ਹੰਕਾਰੀ ਭਾਂਡਾ ਭੰਨਿਆ। ਗੁਰਮੁਖ ਮੇਲਾ ਇਕ ਅਨਡੀਠ, ਮਿਲੇ ਮੇਲ ਸਾਚੇ ਤਨਿਆ। ਤ੍ਰੈਗੁਣ ਮਾਇਆ ਪੀਸਣ ਰਿਹਾ ਪੀਠ, ਪੰਜ ਤਤ ਵਿਕਾਰਾ ਪੂਤ ਸਪੂਤਾ ਏਕਾ ਜਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਬੇੜਾ ਆਪੇ ਬੰਨ੍ਹਿਆ। ਬੇੜਾ ਬੰਨ੍ਹਣਹਾਰ ਦਾਤਾਰਾ, ਏਕਾ ਏਕ ਅਖਵਾਇੰਦਾ। ਜੁਗ ਜੁਗ ਲਏ ਮਾਤ ਅਵਤਾਰਾ, ਆਪਣੀ ਬਣਤ ਬਣਾਇੰਦਾ। ਸਾਧ ਸੰਤ ਦਰਸ ਪੁਕਾਰਾ, ਭੇਖੀ ਭੇਖ ਵਟਾਇੰਦਾ। ਲੱਖ ਚੁਰਾਸੀ ਹਾਹਾਕਾਰਾ, ਨੈਣ ਲੋਚਨ ਨੇਤਰ ਪੇਖੀ ਮਾਇਆ ਪੜਦਾ ਮੋਹ ਚੁਕਾਇੰਦਾ। ਆਪੇ ਲਿਖਣਹਾਰਾ ਲੇਖੀ, ਲੇਖਾ ਲਿਖਣਹਾਰ ਆਪ ਅਖਵਾਇੰਦਾ। ਆਪੇ ਜਾਣੇ ਧਾਰੀ ਕੇਸੀ, ਮੂੰਡ ਮੁੰਡਾਏ ਆਪ ਅਖਵਾਇੰਦਾ। ਆਪੇ ਦਾਤਾ ਜੋਧਾ ਦਸ ਦਸਮੇਸ਼ੀ, ਗੋਬਿੰਦ ਨਾਉਂ ਧਰਾਇੰਦਾ। ਸੇਵਾ ਲਾਏ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ੀ, ਦਰ ਦਰਵੇਸ਼ੀ ਆਪ ਅਖਵਾਇੰਦਾ। ਸਤਿ ਪੁਰਖ ਨਿਰੰਜਣ ਨਰ ਨਰੇਸ਼ੀ, ਨਿਰਗੁਣ ਰੂਪ ਸਮਾਇੰਦਾ। ਕਲਜੁਗ ਤੇਰੀ ਕਲ ਅੰਤਮ ਵੇਖੀ, ਹਰਿ ਕਾਲਾ ਰੂਪ ਵਟਾਇੰਦਾ। ਧੁਰ ਮਸਤਕ ਲੱਗੀ ਮਾਤ ਮੇਖੀ, ਦੂਸਰ ਕੋਈ ਨਾ ਵੇਖ ਵਖਾਇੰਦਾ। ਮੀਤ ਮੁਰਾਰਾ ਮੁੱਲਾ ਸ਼ੇਖ਼ੀ, ਪੀਰ ਦਸਤਗੀਰ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਏਕਾ ਅੰਕ ਵਖਾਇੰਦਾ। ਏਕਾ ਏਕਾ ਏਕੰਕਾਰਾ, ਏਕਾ ਰੂਪ ਸਮਾਇਆ। ਪਾਰਬ੍ਰਹਮ ਪ੍ਰਭ ਭੇਵ ਅਪਾਰਾ, ਅਗੰਮ ਅਗੰਮੜੇ ਧਾਮ ਸੁਹਾਇਆ। ਖੇਲੇ ਖੇਲ ਵਿਚ ਸੰਸਾਰਾ, ਖੇਲਣਹਾਰ ਆਪ ਅਖਵਾਇਆ। ਕਲਜੁਗ ਤੇਰੀ ਅੰਤਮ ਵਾਰਾ, ਨਿਹਕਲੰਕਾ ਨਾਉਂ ਰਖਾਇਆ। ਗੁਰ ਗੋਬਿੰਦਾ ਕਰ ਪਿਆਰਾ, ਆਪਣੇ ਅੰਗ ਲਗਾਇਆ। ਸ਼ਬਦ ਖੰਡਾ ਤੇਜ ਕਟਾਰਾ, ਤਨ ਗਾਤਰੇ ਰਿਹਾ ਲਟਕਾਇਆ। ਦੋ ਜਹਾਨੀ ਅੱਧਵਿਚਕਾਰਾ, ਸ਼ਬਦ ਸਿੰਘਾਸਣ ਡੇਰਾ ਲਾਇਆ। ਲੱਖ ਚੁਰਾਸੀ ਪਾਵੇ ਸਾਰਾ, ਨਿਰਗੁਣ ਸਰਗੁਣ ਖੇਲ ਖਲਾਇਆ। ਆਪੇ ਵੇਖੇ ਬੰਕ ਦਵਾਰਾ, ਬੰਕ ਦਵਾਰੀ ਆਪ ਹੋ ਆਇਆ। ਜੋਤ ਨਿਰੰਜਣ ਕਰ ਉਜਿਆਰਾ, ਦੀਪਕ ਜੋਤੀ ਇਕ ਜਗਾਇਆ। ਸੋਹੰ ਸ਼ਬਦ ਜੈ ਜੈ ਜੈਕਾਰਾ, ਘਰ ਚੌਥਾ ਵੇਖ ਵਖਾਇਆ। ਚੌਥਾ ਪਦ ਹਰਿ ਨਿਰੰਕਾਰਾ, ਆਪਣੇ ਹੱਥ ਰਖਾਇਆ। ਗੁਰਮੁਖ ਵਿਰਲਾ ਪਾਵੇ ਸਾਰਾ, ਜਿਸ ਜਨ ਆਪਣੀ ਦਇਆ ਕਮਾਇਆ। ਆਪੇ ਮੇਲੇ ਮੇਲਣਹਾਰਾ, ਵਿਛੜ ਕਦੇ ਨਾ ਜਾਇਆ। ਗੁਰ ਚੇਲੇ ਸੋਹਣ ਇਕ ਦਵਾਰਾ, ਘਰ ਏਕਾ ਧਾਮ ਸੁਹਾਇਆ। ਪਾਰਬ੍ਰਹਮ ਪ੍ਰਭ ਭਗਤ ਵਛਲ ਗਿਰਧਾਰਾ, ਰੂਪ ਅਨੂਪਾ ਸ਼ਾਹੋ ਭੂਪਾ ਭੇਖਾਧਾਰੀ ਭੇਖ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਸਰਗੁਣ ਮੇਲ ਕਰ, ਸਾਚਾ ਧਾਮ ਸੁਹਾਇਆ। ਨਿਰਗੁਣ ਸਰਗੁਣ ਸਾਚਾ ਮੇਲਾ, ਏਕਾ ਧਾਮ ਸੁਹੰਦੜਾ। ਆਪੇ ਗੁਰੂ ਗੁਰੂ ਗੁਰ ਚੇਲਾ, ਆਪੇ ਜੋਤ ਜਗੰਦੜਾ। ਆਪੇ ਹੋਇਆ ਸੱਜਣ ਸੁਹੇਲਾ, ਆਪੇ ਮੇਲ ਵਿਛੰਦੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤ੍ਰੈਗੁਣ ਮਾਇਆ ਤੇਰਾ ਖੇਲ ਆਪੇ ਆਪ ਵਰਤੰਦੜਾ। ਤ੍ਰੈਗੁਣ ਮਾਇਆ ਤੇਰਾ ਮੇਲਾ, ਪੰਜ ਤਤ ਕਰਾਇਆ। ਪੁਰਖ ਅਬਿਨਾਸ਼ੀ ਅਚਰਜ ਖੇਲ ਆਪੇ ਖੇਲਾ, ਬ੍ਰਹਮਾ ਸੇਵਾ ਲਾਇਆ। ਵਿਸ਼ਨੂੰ ਵੰਸੀ ਵਸੇ ਇਕੇਲਾ, ਬੰਸ ਸਰਬੰਸਾ ਵੇਖ ਵਖਾਇਆ। ਆਦਿ ਨਿਰੰਜਣ ਚਾੜ੍ਹੇ ਤੇਲਾ, ਜੋਤ ਨਿਰੰਜਣ ਸੇਵ ਕਮਾਇਆ। ਪੰਚਮ ਮਿਲ ਮਿਲ ਗਾਇਣ ਪਾਇਣ ਵੇਲਾ, ਸਾਚੀ ਸਖੀਆਂ ਮੰਗਲ ਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਮੇਲਾ ਇਕ ਦਰ, ਸਰਗੁਣ ਭੇਵ ਖੁਲ੍ਹਾਇਆ। ਨਿਰਗੁਣ ਮੇਲਾ ਸਚ ਸੁਲਤਾਨ, ਏਕਾ ਏਕ ਅਖਵਾਇੰਦਾ। ਪਰਗਟ ਹੋਏ ਦੋ ਜਹਾਨ, ਜੋਤੀ ਜਾਮਾ ਭੇਖ ਵਟਾਇੰਦਾ। ਸ਼ਬਦ ਖੰਡਾ ਤੀਰ ਕਮਾਨ, ਰਸਨਾ ਚਿੱਲੇ ਆਪ ਚੜ੍ਹਾਇੰਦਾ। ਚਾਰੇ ਕੁੰਟਾਂ ਵੇਖੇ ਮਾਰ ਧਿਆਨ, ਦਹਿ ਦਿਸ਼ਾ ਫੋਲ ਫੁਲਾਇੰਦਾ। ਲੋਆਂ ਪੁਰੀਆਂ ਪਾਵੇ ਏਕਾ ਆਨ, ਬ੍ਰਹਮਾ ਵਿਸ਼ਨੂੰ ਦੇਵਤ ਸੁਰ ਸ਼ਿਵ ਸ਼ੰਕਰ ਹੁਕਮ ਜਣਾਇੰਦਾ। ਲੋਕਮਾਤ ਮਾਰ ਝਾਤ ਇਕ ਇਕਾਂਤ, ਵੇਖੇ ਪਰਖੇ ਮਿੱਠੇ ਕੌੜਾ ਫੋਲ ਫੁਲਾਇੰਦਾ। ਲੱਖ ਚੁਰਾਸੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਬਣਤ ਆਪ ਬਣਾਇੰਦਾ। ਆਪੇ ਦਰ ਬਣ ਭਿਖਾਰੀ, ਮੰਗੇ ਮੰਗ ਅਪਾਰ। ਲੇਖਾ ਲਿਖਣਹਾਰ ਲਿਖਾਰੀ, ਆਦਿ ਅੰਤਾ ਏਕੰਕਾਰ। ਜੀਵ ਜੰਤ ਹਰਿ ਜੋਤ ਅਧਾਰੀ, ਲੱਖ ਚੁਰਾਸੀ ਖੇਲ ਅਪਾਰ। ਜਨਮੇ ਮਰੇ ਮਰੇ ਮਰ ਜਨਮੇ ਵਾਰੋ ਵਾਰੀ, ਬਿਨ ਗੁਰ ਪੂਰੇ ਕੋਈ ਨਾ ਲਾਵੇ ਪਾਰ। ਸਾਧ ਸੰਗਤ ਸਦ ਸਦ ਸਦ ਬਲਿਹਾਰੀ, ਰਸਨਾ ਗਾਏ ਗੁਣ ਹਰਿ ਕਰਤਾਰ। ਨੇਤਰ ਪੇਖਤ ਉਤਰੇ ਪਾਰੀ, ਜੋ ਜਨ ਸੋਹੇ ਬੰਕ ਦਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੂਰਬ ਲਹਿਣਾ ਪੂਰਬ ਕਰਮਾਂ ਰਿਹਾ ਵਿਚਾਰ। ਪੂਰਬ ਜਨਮਾ ਜਗਤ ਜਗ ਮਾਇਆ, ਸੁਧ ਬੁੱਧ ਨਾ ਰਾਈ। ਬੰਨ ਖੰਡ ਤਨ ਡੇਰਾ ਲਾਇਆ, ਬੈਠਾ ਮੁਖ ਛੁਪਾਈ। ਸੰਤਨ ਚੇਰਾ ਦਰ ਦਵਾਰੇ ਆਇਆ, ਨੇਤਰ ਨੈਣ ਦਿਸ ਨਾ ਪਾਈ। ਕੁਕਰਮੀ ਆਪਣਾ ਕਰਮ ਕਮਾਇਆ, ਡੱਸ ਡੱਸਣੀ ਡੰਕ ਚਲਾਈ। ਰਸਨਾ ਬੋਲ ਜਨ ਬਚਨ ਸੁਣਾਇਆ, ਤਨ ਪੀੜਾ ਰਿਹਾ ਸਤਾਈ। ਬਿਛੂ ਜਨਮ ਵਿਚ ਬਨਵਾਸ ਰਖਾਇਆ, ਭੇਵ ਨਾ ਆਇਆ ਰਾਈ। ਜੀਵ ਜੰਤ ਜਗਤ ਨਾਦਾਨਾ, ਆਤਮ ਬ੍ਰਹਮ ਨਾ ਕੋਈ ਜਣਾਈ। ਮਾਇਆ ਮਮਤਾ ਬੋਝ ਹੰਕਾਰਾ ਬੱਧਾ ਗਾਨਾ, ਜੂਠ ਝੂਠ ਮੁਖ ਰਖਾਈ। ਹਰਿ ਹਰਿ ਹਰਿ ਨਾਉਂ ਨਾ ਕਿਸੇ ਪਛਾਨਾ, ਮਾਨਸ ਜਨਮਾ ਗਏ ਰੁਲਾਈ। ਮਿਲਿਆ ਮੇਲ ਨਾ ਗੁਣ ਨਿਧਾਨਾ, ਆਵਣ ਜਾਵਣ ਨਾ ਦਇਆ ਕਮਾਈ। ਗੁਰ ਸਤਿਗੁਰ ਨਾ ਕਿਸੇ ਪਛਾਨਾ, ਭਰਮੇ ਭੁੱਲੀ ਭਰਮ ਲੋਕਾਈ। ਆਤਮਕ ਧੁਨ ਨਾਦ ਨਾ ਕੋਇ ਵਜਾਨਾ, ਅਨਹਦ ਰਾਗ ਨਾ ਕੋਇ ਅਲਾਈ। ਸ਼ਬਦ ਸੇਜ ਨਾ ਕੋਈ ਹੰਢਾਨਾ, ਮਿਲੇ ਮੇਲ ਨਾ ਸਾਚੇ ਮਾਹੀ। ਰੋਗ ਸੋਗ ਚਿੰਤਾ ਜਗਤ ਮਿਟਾਨਾ, ਦਿਵਸ ਰੈਣ ਰਹੀ ਸਤਾਈ। ਗੁਰਮੁਖ ਵਿਰਲੇ ਬਖ਼ਸ਼ੇ ਚਰਨ ਧਿਆਨਾ, ਜਿਸ ਜਨ ਆਪਣੀ ਦਇਆ ਕਮਾਈ। ਦੇਵੇ ਨਾਮ ਧੁਰ ਫ਼ਰਮਾਣਾ, ਵੇਦ ਕਿਤੇਬਾ ਦਿਸ ਨਾ ਆਈ। ਆਪੇ ਹੋਇਆ ਜਾਣੀ ਜਾਨਾ, ਜਾਨਣਹਾਰ ਆਪ ਅਖਵਾਈ। ਏਕਾ ਘਰ ਵਖਾਏ ਪਦ ਨਿਰਬਾਨਾ, ਅਮਰਾਪਦ ਸਮਾਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਜਨ ਸਾਚੇ ਮੀਤਾ, ਆਪੇ ਰਿਹਾ ਉਠਾਈ। ਸਤਿਗੁਰ ਸ਼ਬਦ ਦਿਆਲ, ਦੀਨ ਦਿਆਲਿਆ। ਸਤਿਗੁਰ ਸ਼ਬਦ ਅਕਾਲ, ਜੋਤ ਅਕਾਲਿਆ। ਸਤਿਗੁਰ ਸ਼ਬਦ ਰਖਵਾਲ, ਜੁਗ ਜੁਗ ਆਪ ਅਖਵਾ ਲਿਆ। ਸਤਿਗੁਰ ਸ਼ਬਦ ਪ੍ਰਿਤਪਾਲ, ਪ੍ਰਿਤਪਾਲਕ ਦੋ ਜਹਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸ਼ਬਦ ਕਰੇ ਦਰ ਪਰਵਾਨਿਆ। ਸ਼ਬਦ ਮਿਲਾਵਾ ਦੋ ਜਹਾਨ, ਹਰਿ ਸਾਚਾ ਆਪ ਕਰਾਈਆ। ਆਪੇ ਵੇਖੇ ਭੂਮਿਕਾ ਅਸਥਾਨ, ਮੰਡਲ ਮੰਡਪ ਆਪ ਸੁਹਾਈਆ। ਸ਼ਬਦ ਸਿੰਘਾਸਣ ਸਚ ਰਾਜਾਨ, ਏਕਾ ਆਸਣ ਰਿਹਾ ਸਜਾਈਆ। ਤਖ਼ਤ ਤਾਜ ਸ਼ਾਹੋ ਸ਼ਾਬਾਸ, ਆਪ ਆਪਣਾ ਰਿਹਾ ਸੁਹਾਈਆ। ਆਦਿ ਸ਼ਕਤ ਜੋਤ ਅਬਿਨਾਸ਼, ਕਰਤਾ ਪੁਰਖ ਅਖਵਾਈਆ। ਵੇਖ ਵਖਾਣੇ ਪ੍ਰਿਥਮੀ ਆਕਾਸ਼, ਗਗਨ ਪਤਾਲਾਂ ਵੇਖ ਵਖਾਈਆ। ਆਪੇ ਹੋਇਆ ਸ਼ਾਹੋ ਸ਼ਾਬਾਸ਼, ਰੰਕ ਰਾਜਾਨਾਂ ਵਿਚ ਸਮਾਈਆ। ਭਗਤ ਜਨਾਂ ਹਰਿ ਦਾਸੀ ਦਾਸ, ਸੇਵਕ ਸੇਵਾ ਰਿਹਾ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਇਕ ਸੁਹਾਈਆ। ਸਾਚਾ ਘਰ ਬੰਕ ਦਵਾਰਾ, ਏਕਾ ਏਕ ਵਸਾਇੰਦਾ। ਜੋਤ ਸਰੂਪੀ ਕਰ ਆਕਾਰਾ, ਅਗਿਆਨ ਅੰਧੇਰ ਮਿਟਾਇੰਦਾ। ਏਕਾ ਸ਼ਬਦ ਸੱਚੀ ਧੁਨਕਾਰਾ, ਏਕਾ ਤਾਲ ਵਜਾਇੰਦਾ। ਆਪੇ ਸੁਣੇ ਸੁਣਾਏ ਸੁਣਨੇਹਾਰਾ, ਦੂਸਰ ਕੋਇ ਨਾ ਸੰਗ ਰਖਾਇੰਦਾ। ਪਵਣ ਉਨੰਜਾ ਕਰ ਪਿਆਰਾ, ਸਵਾਸ ਸਵਾਸੀ ਵਿਚ ਸਮਾਇੰਦਾ। ਆਪੇ ਵਸਿਆ ਹਰਿ ਹਰਿ ਬਾਹਰਾ, ਹਰ ਘਟ ਵੇਖ ਵਖਾਇੰਦਾ। ਕਾਇਆ ਮੰਦਰ ਚਾਰ ਦਵਾਰਾ, ਸਚ ਮਹੱਲ ਅਟੱਲ ਇਕ ਰਖਾਇੰਦਾ। ਨੌ ਦਵਾਰੇ ਖੋਲ੍ਹ ਕਿਵਾੜਾ, ਲੱਖ ਚੁਰਾਸੀ ਵੇਖ ਵਖਾਇੰਦਾ। ਨਾਲ ਰਲਾਏ ਪੰਚਮ ਧਾੜਾ, ਪੰਚਮ ਮੋਹ ਵਧਾਇੰਦਾ। ਆਪੇ ਵੇਖੇ ਵਿਕਾਰ ਹੰਕਾਰ ਅਖਾੜਾ, ਸਾਚਾ ਜੋੜ ਜੁੜਾਇੰਦਾ। ਗੁਰਮੁਖ ਵਿਰਲਾ ਸਾਚਾ ਲਾੜਾ, ਪ੍ਰਭ ਚਰਨ ਓਟ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਘਰ ਸਾਚਾ ਇਕ ਮਹੱਲਾ ਉਚ ਅਟੱਲਾ ਆਪ ਸੁਹਾਇੰਦਾ। ਉਚ ਮਹੱਲਾ ਹਰਿ ਸਾਚਾ ਇਕ ਸੁਹਾਈਆ। ਜੋਤ ਨਿਰੰਜਣ ਕਰ ਉਜਿਆਰੀ, ਦੀਪਕ ਰਿਹਾ ਜਗਾਈਆ। ਦਸਮ ਦਵਾਰੀ ਖੋਲ੍ਹ ਕਿਵਾੜੀ, ਆਪਣੀ ਬੂਝ ਬੁਝਾਈਆ। ਆਪੇ ਹੋਇਆ ਪਿੱਛੇ ਅਗਾੜੀ, ਡੂੰਘੀ ਕਵਰੀ ਪਾਰ ਕਰਾਈਆ। ਨੇੜ ਨਾ ਆਏ ਮੌਤ ਲਾੜੀ, ਰਾਏ ਧਰਮ ਬੈਠਾ ਮੁਖ ਛੁਪਾਈਆ। ਲੇਖੇ ਲਾਏ ਚਰਨ ਛੁਹਾਈ ਦਾਹੜੀ, ਜੋ ਜਨ ਦਰ ਅੱਗੇ ਬੈਠੇ ਸੀਸ ਝੁਕਾਈਆ। ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜੀ, ਡੂੰਘੀ ਕੰਦਰ ਲਏ ਤਰਾਈਆ। ਅੰਤਮ ਮੇਲਾ ਸਤਾਰਾਂ ਹਾੜੀ, ਗੁਰ ਪੂਰਾ ਮੇਲ ਮਿਲਾਈਆ। ਮਨਮੁਖ ਜੀਵਾਂ ਅਗਨ ਲਗਾਏ ਬਹੱਤਰ ਨਾੜੀ, ਤਨ ਬਸਤਰ ਆਪ ਜਲਾਈਆ। ਲੁਕਿਆ ਰਹਿਣ ਨਾ ਦੇਵੇ ਕੋਈ ਝਾੜੀ, ਨੌ ਖੰਡ ਪ੍ਰਿਥਮੀ ਫੋਲ ਫੁਲਾਈਆ। ਤ੍ਰੈਗੁਣ ਮਾਇਆ ਕੱਢੇ ਹਾੜੀ, ਵੇਲੇ ਅੰਤ ਨਾ ਕੋਈ ਸਹਾਈਆ। ਆਪ ਚਬਾਏ ਆਪਣੀ ਦਾੜ੍ਹੀ, ਸੰਮਤ ਚੌਦਾਂ ਵੇਖ ਵਖਾਈਆ। ਧਰਤ ਮਾਤ ਤੇਰੀ ਇਕ ਅਖਾੜੀ, ਸੱਤਾਂ ਦੀਪਾਂ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਅੰਤਮ ਘਰ, ਆਪ ਉਸਾਰੇ ਆਪੇ ਦਏ ਮਿਟਾਈਆ। ਤ੍ਰੈਗੁਣ ਮਾਇਆ ਤਤ ਵਿਰੋਲ, ਆਪਣੀ ਕਲ ਵਰਤਾਇੰਦਾ। ਲੱਖ ਚੁਰਾਸੀ ਪੜਦਾ ਫੋਲ, ਪੰਚਮ ਵੇਖ ਵਖਾਇੰਦਾ। ਨਾਮ ਵਸਤ ਨਾ ਕਿਸੇ ਕੋਲ, ਪੂਰਾ ਤੋਲ ਨਾ ਕੋਈ ਤੁਲਾਇੰਦਾ। ਜੂਠਾ ਝੂਠਾ ਕਰਿਆ ਕੌਲ, ਸਾਚਾ ਵਣਜ ਨਾ ਕੋਈ ਕਰਾਇੰਦਾ। ਕਲਜੁਗ ਮਾਇਆ ਉਠ ਸੁੱਤੀ ਅਨਭੋਲ, ਹਰਿ ਸਾਚਾ ਆਪ ਜਗਾਇੰਦਾ। ਢੋਲ ਮਰਦੰਗਾ ਵੱਜੇ ਏਕਾ ਢੋਲ, ਹਰਿ ਸਾਚਾ ਆਪ ਸੁਣਾਇੰਦਾ। ਕਵਣ ਵਸਤ ਤੇਰੇ ਕੋਲ, ਹਰਿ ਬ੍ਰਹਮੇ ਪੁੱਛ ਪੁਛਾਇੰਦਾ। ਸੋਹੰ ਕੰਡੇ ਤੋਲੇ ਸਾਚਾ ਤੋਲ, ਨਾਨਕ ਤੋਲਾ ਇਕ ਅਖਵਾਇੰਦਾ। ਆਪੇ ਵਸਿਆ ਕਾਇਆ ਚੋਲ, ਆਪੇ ਜੋਤੀ ਜੋਤ ਸਮਾਇੰਦਾ। ਨਿਸ਼ਅੱਖਰ ਵੱਖਰ ਆਪੇ ਬੋਲ, ਸ਼ਬਦ ਅਨਾਦੀ ਆਪ ਜਣਾਇੰਦਾ। ਕਲਜੁਗ ਮਾਇਆ ਤੇਰਾ ਖੇਲ ਹੋਲ, ਅੰਤਮ ਏਕਾ ਮੱਠ ਤਪਾਇੰਦਾ। ਥਿਰ ਘਰ ਵਾਸੀ ਬੈਠ ਅਡੋਲ, ਆਪਣੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਏਕਾ ਏਕ ਏਕ ਅਖਵਾਇੰਦਾ। ਤ੍ਰੈਗੁਣ ਮਾਇਆ ਤੇਰਾ ਰੰਗ, ਦਿਸ ਕਿਸੇ ਨਾ ਆਇਆ। ਜੀਵ ਜੰਤ ਸਾਧ ਸੰਤ ਹੋਏ ਨੰਗ, ਨਾਮ ਹਿੱਸਾ ਨਾ ਕਿਸੇ ਵੰਡਾਇਆ। ਜੂਠ ਝੂਠ ਵਹੇ ਧਾਰਾ ਗੰਗ, ਸਚ ਸਰੋਵਰ ਨਾ ਕੋਈ ਇਸ਼ਨਾਨ ਕਰਾਇਆ। ਮਾਨਸ ਜਨਮ ਨਾ ਹੋਇਆ ਭੰਗ, ਗੁਰ ਪੂਰਾ ਨਜ਼ਰ ਨਾ ਆਇਆ। ਕਾਇਆ ਮਾਟੀ ਕਾਚੀ ਵੰਗ, ਥਿਰ ਰਹਿਣ ਨਾ ਪਾਇਆ। ਮਾਇਆ ਮਮਤਾ ਮਾਰੇ ਡੰਗ, ਆਪ ਆਪਣਾ ਅੰਗ ਰਖਾਇਆ। ਗੁਰਮੁਖ ਵਿਰਲਾ ਨਾਮ ਵਸਤ ਦਰ ਲਏ ਮੰਗ, ਆਤਮ ਝੋਲੀ ਲਏ ਭਰਾਇਆ। ਸਦਾ ਸੁਹੇਲਾ ਅੰਗ ਸੰਗ, ਵਿਛੜ ਕਦੇ ਨਾ ਜਾਇਆ। ਚਿੱਟੇ ਅਸਵ ਕਸਿਆ ਤੰਗ, ਨੀਲਾ ਨੀਲੀ ਧਾਰੋਂ ਪਾਰ ਕਰਾਇਆ। ਨਾਮ ਵਜਾਏ ਇਕ ਮਰਦੰਗ, ਲੋਆਂ ਪੁਰੀਆਂ ਰਿਹਾ ਸੁਣਾਇਆ। ਧਰਤ ਮਾਤ ਮੰਗੇ ਮੰਗ, ਪ੍ਰਭ ਅੱਗੇ ਝੋਲੀ ਡਾਹਿਆ। ਦਰ ਦਵਾਰਾ ਬੈਠੀ ਲੰਘ, ਨੇਤਰ ਨੈਣ ਰਹੇ ਸ਼ਰਮਾਇਆ। ਕਲਜੁਗ ਕਾਇਆ ਲੱਗਾ ਅੰਗ, ਜੂਠਾ ਝੂਠਾ ਦਾਗ਼ ਲਵਾਇਆ। ਮਾਇਆ ਡੋਰੀ ਚੜ੍ਹੀ ਪਤੰਗ, ਆਕਾਸ਼ ਆਕਾਸ਼ਾਂ ਵੇਖ ਵਖਾਇਆ। ਜਗਤ ਵਿਕਾਰਾ ਹੋਇਆ ਸੰਗ, ਮਨਮਤੀ ਮਤਾ ਪਕਾਇਆ। ਕੋਈ ਨਾ ਚਾੜ੍ਹੇ ਸਾਚਾ ਰੰਗ, ਰੰਗਣਹਾਰਾ ਦਿਸ ਨਾ ਆਇਆ। ਗੁਰਮੁਖ ਵਿਰਲਾ ਸੰਤ ਸੁਹੇਲਾ ਇਕ ਇਕੇਲਾ ਪੁਰਖ ਅਬਿਨਾਸ਼ੀ ਸ਼ਬਦ ਰੰਗੀਲੇ ਬੈਠ ਪਲੰਘ, ਦੋਏ ਜੋੜ ਬੈਠਾ ਸੀਸ ਝੁਕਾਇਆ। ਅੰਮ੍ਰਿਤ ਆਤਮ ਧਾਰਾ ਸਚ ਸਰੋਵਰ ਇਕ ਤਰੰਗ, ਗੁਰ ਪੂਰਾ ਰਿਹਾ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭੇਖਾਧਾਰੀ ਭੇਖ ਵਟਾਇਆ। ਭੇਖਾਧਾਰੀ ਸ਼ਬਦੀ ਬਾਣਾ, ਏਕਾ ਏਕ ਰਖਾਇੰਦਾ। ਕਿਸੇ ਹੱਥ ਨਾ ਆਏ ਰਾਜਾ ਰਾਣਾ, ਸ਼ਾਹ ਸੁਲਤਾਨਾਂ ਭੇਵ ਨਾ ਪਾਇੰਦਾ। ਨਾ ਕੋਈ ਜਾਣੇ ਚਤਰ ਸੁਘੜ ਸਿਆਨਾ, ਗਿਆਨੀ ਧਿਆਨੀ ਨਾ ਵੇਖ ਵਖਾਇੰਦਾ। ਲੇਖਾ ਲਿਖ ਨਾ ਸਕੇ ਵੇਦ ਪੁਰਾਨਾ, ਅੰਜੀਲ ਕੁਰਾਨਾ ਹਿਸਾਬ ਮੁਕਾਇੰਦਾ। ਖਾਣੀ ਬਾਣੀ ਹੋਏ ਹੈਰਾਨਾ, ਹਰਿ ਕਾ ਭੇਵ ਅਭੇਦ ਕੋਈ ਨਾ ਪਾਇੰਦਾ। ਪੜ੍ਹ ਪੜ੍ਹ ਥੱਕੇ ਜੀਵ ਜਹਾਨਾ, ਜੋਗ ਜੁਗੀਸ਼ਰ ਜਗਤ ਕਮਾਇੰਦਾ। ਤਪੀ ਤਪੀਸ਼ਰ ਵੇਖਣ ਮਾਰ ਧਿਆਨਾ, ਮੁਨੀ ਮੁਨੀਸ਼ਰ ਨਾ ਮੋਨ ਖੁਲ੍ਹਾਇੰਦਾ। ਖੇਲੇ ਖੇਲ ਈਸ਼ਰ ਜਗਦੀਸ਼ਰ, ਈਸ਼ਵਰ ਰੂਪ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਰੂਪ ਵਟਾਇੰਦਾ। ਹਰਿ ਕਾ ਰੂਪ ਸ਼ਬਦ ਪਰਮੁਖ, ਜੁਗ ਜੁਗ ਜਗਤ ਜਣਾਈਆ। ਸੰਤ ਸੁਹੇਲੇ ਕਰ ਕਰ ਵੱਖ, ਪ੍ਰਭ ਆਪਣੀ ਬੂਝ ਬੁਝਾਈਆ। ਦਰਸ ਦਿਖਾਏ ਅਲਖਣਾ ਅਲੱਖ, ਏਕਾ ਅਲਖ ਜਗਾਈਆ। ਹਰਿਜਨ ਰੱਖੇ ਦੇ ਕਰ ਹੱਥ, ਸਮਰਥ ਹੱਥ ਵਡਿਆਈਆ। ਸ੍ਰਿਸ਼ਟ ਸਬਾਈ ਦਏ ਮਥ, ਨਾਮ ਨੇਤਰਾ ਏਕਾ ਪਾਈਆ। ਮਾਨੁਖ ਮਾਨਸ ਸੀਆਂ ਸਾਢੇ ਤਿੰਨ ਤਿੰਨ ਹੱਥ, ਆਪਣੀ ਵੰਡ ਵੰਡਾਈਆ। ਮਨਮੁਖ ਜੀਵਾਂ ਪਾਏ ਨੱਥ, ਡੋਰੀ ਆਪਣੇ ਹੱਥ ਰਖਾਈਆ। ਧਰਤ ਮਾਤ ਤੇਰੀ ਗੋਦੀ ਸੱਥ, ਲੱਖ ਚੁਰਾਸੀ ਰਿਹਾ ਸਵਾਈਆ। ਜਨ ਹਰਿ ਹਰਿਜਨ ਸਾਚੇ ਸਗਲ ਵਸੂਰੇ ਗਏ ਲੱਥ, ਆਤਮ ਦਰਸੀ ਹਰਿ ਦਰਸ਼ਨ ਨੇਤਰ ਲੋਚਨ ਪਾਈਆ। ਨਾਮ ਚਲਾਏ ਸਾਚਾ ਰਥ, ਰਥ ਰਥਵਾਹੀ ਇਕ ਅਖਵਾਈਆ। ਸਤਿਜੁਗ ਤੇਰੀ ਸਾਚੀ ਗਥ, ਸੋਹੰ ਧਾਰਾ ਰਿਹਾ ਵਹਾਈਆ। ਧੁਰ ਮਸਤਕ ਲੇਖ ਲਿਖਣਹਾਰਾ ਮਥ, ਅੰਤਮ ਮੇਲ ਮਿਲਾਈਆ। ਜੁਗ ਜੁਗ ਮਹਿੰਮਾ ਅਕਥਨਾ ਅਕੱਥ, ਕਥਨੀ ਕਥ ਨਾ ਸਕੇ ਰਾਈਆ। ਸਰਬ ਕਲ ਪ੍ਰਭ ਆਪ ਸਮਰਥ, ਜਨ ਭਗਤਨ ਦਏ ਵਡਿਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿੰਘ ਸੋਹਣ ਰਿਹਾ ਤਰਾਈਆ।