੫ ਜੇਠ ੨੦੧੪ ਬਿਕ੍ਰਮੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਭੁਪਿੰਦਰ ਸਿੰਘ ਗ੍ਰੰਥੀ ਨਾਲ ਬਚਨ ਹੋਏ
ਸਤਿਗੁਰ ਸ਼ਬਦ ਨਿਸ਼ਾਨ, ਜੁਗ ਜੁਗ ਅਟੱਲ ਹੈ। ਆਪੇ ਵੇਖੇ ਵਾਲੀ ਦੋ ਜਹਾਨ, ਸ੍ਰਿਸ਼ਟ ਸਬਾਈ ਵਲ ਛਲ ਹੈ। ਬ੍ਰਹਿਮੰਡ ਖੰਡ ਜੇਰਜ ਅੰਡ ਪਾਏ ਵੰਡ ਹਰਿ ਭਗਵਾਨ, ਨਾ ਕੋਈ ਜੀਵ ਨਾਦਾਨ ਹੈ। ਲੱਖ ਚੁਰਾਸੀ ਸੁੱਤਾ ਦੇ ਕਰ ਕੰਡ, ਹੋਇਆ ਆਪ ਬੇਪਛਾਨ ਹੈ। ਕਲਜੁਗ ਤੇਰੀ ਅੰਤਮ ਵੰਡ, ਗੁਣਵੰਤਾ ਪਾਏ ਗੁਣ ਨਿਧਾਨ ਹੈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰ ਘਟ ਅੰਦਰ ਵੇਖੇ ਵੜ, ਜੀਵ ਜੰਤ ਕਾਇਆ ਸੁੰਞ ਮਸਾਣ ਹੈ। ਸਾਚਾ ਨਿਸ਼ਾਨ ਸ਼ਬਦ ਡੋਰ, ਪ੍ਰਭ ਸਾਚਾ ਮਾਤ ਚੜ੍ਹਾਇੰਦਾ। ਸੰਤ ਸੁਹੇਲੇ ਸਤਿਗੁਰ ਮਾਤ ਤੋਰ, ਆਪਣਾ ਹੁਕਮ ਜਣਾਇੰਦਾ। ਕਰੇ ਪਰਕਾਸ਼ ਅੰਧ ਘੋਰ, ਸਚ ਗਿਆਨ ਦਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰਾਮਦਾਸ ਗੁਰ ਸਾਚਾ ਸਰ, ਜਗਤ ਨਿਸ਼ਾਨ ਉਚ ਮਹਾਨ ਆਪੇ ਵੇਖ ਵਖਾਇੰਦਾ। ਵੇਖਣਹਾਰਾ ਹਰਿ ਭਗਵੰਤਾ, ਅਕਲ ਕਲਾ ਭਰਪੂਰਾ। ਦਇਆ ਕਮਾਏ ਸਾਧਨ ਸੰਤਾ, ਆਤਮ ਧੁਨ ਉਪਜਾਏ ਸਾਚੀ ਤੂਰਾ। ਜੁਗ ਜੁਗ ਮਹਿੰਮਾ ਗਣਤ ਅਗਣਤਾ, ਗੋਬਿੰਦ ਕਾਇਆ ਸਤਿ ਸਰੋਵਰ ਸ੍ਰਿਸ਼ਟ ਸਬਾਈ ਨਾਤਾ ਦਿਸੇ ਕੂੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵਸੇ ਆਪਣੇ ਘਰ, ਵੇਖੇ ਖੇਲ ਦਰ ਦਰ, ਸਚ ਨਿਸ਼ਾਨਾ ਹਰਿ ਭਗਵਾਨਾ ਏਕਾ ਰੰਗ ਚੜ੍ਹਾਏ ਗੂੜ੍ਹਾ। ਸਚ ਨਿਸ਼ਾਨ ਰਿਹਾ ਝੁੱਲ, ਪ੍ਰਭ ਸਾਚਾ ਆਪ ਝੁਲਾਇੰਦਾ। ਸੰਮਤ ਸੰਮਤੀ ਪੈਣਾ ਮੁੱਲ, ਲੇਖਾ ਆਪਣੇ ਹੱਥ ਰਖਾਇੰਦਾ। ਗੁਰ ਗੋਬਿੰਦੇ ਤੇਰੀ ਸਾਚੀ ਕੁਲ, ਆਪੇ ਵੇਖ ਵਖਾਇੰਦਾ। ਮਨ ਮਤੀ ਜੀਵਾਂ ਅੰਮ੍ਰਿਤ ਆਤਮ ਗਿਆ ਡੁੱਲ, ਸਚ ਜਾਮ ਨਾ ਕੋਇ ਪਿਲਾਇੰਦਾ। ਮਾਇਆ ਮਮਤਾ ਰਹੇ ਰੁੱਲ, ਆਤਮ ਰਸ ਨਾ ਕੋਈ ਚਖਾਇੰਦਾ। ਅੰਤਮ ਤੋਲਣਹਾਰਾ ਪੂਰੇ ਤੋਲ, ਏਕਾ ਖੰਡਾ ਨਾਮ ਰਖਾਇੰਦਾ। ਜੋ ਜਨ ਚਰਨ ਪ੍ਰੀਤੀ ਗੁਰ ਸਤਿਗੁਰ ਪੂਰੇ ਗਿਆ ਘੁਲ, ਦੋ ਜਹਾਨੀ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਵਾਰਾ ਇਕ ਸੁਹਾਇੰਦਾ। ਸਚ ਨਿਸ਼ਾਨ ਸਚਖੰਡ, ਪ੍ਰਭ ਸਾਚੇ ਆਪ ਚੜ੍ਹਾਇਆ। ਲੋਕਮਾਤ ਕਲ ਪਾਈ ਵੰਡ, ਰਾਮਦਾਸ ਦਰਸ ਦਿਖਾਇਆ। ਨੌ ਖੰਡ ਪ੍ਰਿਥਮੀ ਖੰਡ ਖੰਡ, ਹਰਿ ਭਾਣੇ ਵਿਚ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੇਖੇ ਏਕਾ ਦਰ, ਦਵਾਰਾ ਬੰਕ ਇਕ ਸੁਹਾਇਆ। ਸਾਚਾ ਧਨ ਅੱਗੇ ਰੱਖ, ਆਪਣੀ ਦਇਆ ਕਮਾਇੰਦਾ। ਪਰਗਟ ਹੋਏ ਹਰਿ ਸਮਰਥ, ਦਿਸ ਕਿਸੇ ਨਾ ਆਇੰਦਾ। ਜਨ ਭਗਤਾਂ ਲੱਜਿਆ ਲਏ ਰੱਖ, ਰੱਖਣਹਾਰਾ ਆਪ ਅਖਵਾਇੰਦਾ। ਮਨਮੁਖਾਂ ਪਾਏ ਨੱਥ, ਨਾ ਕੋਈ ਕਿਸੇ ਬਚਾਇੰਦਾ। ਜਗਤ ਦਵਾਰਾ ਬੰਦ, ਭਗਤ ਖੁਲ੍ਹਾਇਆ। ਸ਼ਬਦ ਜਣਾਏ ਪਰਮਾਨੰਦ, ਆਤਮ ਬ੍ਰਹਮ ਜਣਾਇਆ। ਹਉਮੇ ਹੰਗਤਾ ਦੂਈ ਦਵੈਤੀ ਢਾਈ ਕੰਧ, ਕੂੜੀ ਕਾਇਆ ਮੁਕਾਇਆ। ਸਦਾ ਸੁਹੇਲਾ ਹਰਿ ਬਖ਼ਸ਼ੰਦ, ਬਖ਼ਸ਼ਣਹਾਰ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਭੇਖੀ ਭੇਖ ਵਟਾਇਆ। ਜੁਗ ਜੁਗ ਭੇਖ ਅਵੱਲਾ, ਹਰਿ ਨਿਰੰਕਾਰਿਆ। ਆਪੇ ਵਸੇ ਇਕ ਅਕੱਲਾ, ਭੇਵ ਕੋਇ ਨਾ ਪਾ ਰਿਹਾ। ਵੇਖ ਵਖਾਏ ਜਲਾਂ ਥਲਾਂ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਫੋਲ ਫੁਲਾ ਰਿਹਾ। ਗੁਰਮੁਖ ਵਿਰਲੇ ਸੰਤ ਦੁਲਾਰ ਦਰ ਦਵਾਰਾ ਏਕਾ ਮੱਲਾ, ਦਰ ਘਰ ਸਾਚੇ ਸੇਵ ਕਮਾ ਰਿਹਾ। ਆਪ ਬਹਾਏ ਨਿਹਚਲ ਧਾਮ ਅਟੱਲਾ, ਊਚੋ ਊਚ ਰਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰਾਮਦਾਸ ਤੇਰਾ ਸਾਚਾ ਦਰ, ਦਰ ਦਵਾਰਾ ਵੇਖ ਵਖਾ ਰਿਹਾ। ਸਚ ਨਗਰ ਸ਼ਬਦ ਦਵਾਰ, ਹਰਿ ਸਾਚੀ ਬਣਤ ਬਣਾਈਆ। ਨਾ ਕੋਈ ਦੀਸੇ ਚਾਰ ਦਿਵਾਰ, ਛੱਪਰ ਛੰਨ ਨਾ ਕੋਈ ਰਖਾਈਆ। ਦੀਪਕ ਜੋਤੀ ਇਕ ਉਜਿਆਰ, ਅੱਠੇ ਪਹਿਰ ਕਰੇ ਰੁਸ਼ਨਾਈਆ। ਪੰਚਮ ਗਾਇਣ ਵਾਰੋ ਵਾਰ, ਪ੍ਰਭ ਸਾਚਾ ਸੇਵਾ ਲਾਈਆ। ਆਪੇ ਸੁਣੇ ਸੁਣਨੇਹਾਰ, ਸੁਣਨਹਾਰ ਆਪ ਅਖਵਾਈਆ। ਗੁਣ ਅਵਗੁਣ ਨਾ ਸਕੇ ਕੋਈ ਵਿਚਾਰ, ਗੁਣਵੰਤਾ ਹਰਿ ਰਘੁਰਾਈਆ। ਭਰਮੇ ਭੁੱਲੇ ਭਰਮ ਗਵਾਰ, ਪ੍ਰਭ ਕਾ ਭੇਵ ਕੋਈ ਨਾ ਪਾਈਆ। ਸਾਧ ਸੰਤ ਮਾਇਆ ਰੁੱਲੇ, ਕਲਜਗ ਤੇਰੀ ਅੰਤਮ ਵਰ, ਕਾਲਾ ਟਿੱਕਾ ਮਸਤਕ ਛਾਹੀਆ। ਗੁਰਮੁਖ ਵਿਰਲੇ ਸਾਜਣ ਸੰਤ ਪ੍ਰਭ ਚਰਨ ਪ੍ਰੀਤੀ ਘੋਲ ਘੁੱਲੇ, ਆਤਮ ਦਰਸੀ ਦਰਸਨ ਪਾਈਆ। ਲੋਕਮਾਤ ਫਲੇ ਫੁਲੇ, ਗੁਰ ਗੋਬਿੰਦੇ ਵੇਲ ਲਗਾਈਆ। ਅੰਤਮ ਪੂਰੇ ਤੋਲ ਤੁਲੇ, ਨਾਨਕ ਕੰਡੇ ਰਿਹਾ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਵੇਖੇ ਦਰ, ਜੇਰਜ ਅੰਡਜ ਫੋਲ ਫੁਲਾਈਆ। ਸਾਚਾ ਘਰ ਇਕ ਦਰਵਾਜ਼ਾ, ਏਕਾ ਏਕ ਵਖਾਇੰਦਾ। ਆਪੇ ਵਸੇ ਗਰੀਬ ਨਿਵਾਜਾ, ਚਾਰੋਂ ਕੁੰਟ ਫੇਰਾ ਪਾਇੰਦਾ। ਆਪ ਆਪਣਾ ਸਾਜਣ ਸਾਜਾ, ਇਕ ਵਜਾਏ ਅਨਹਦ ਵਾਜਾ, ਰਾਗ ਰਾਗਨੀ ਸੇਵਾ ਲਾਇੰਦਾ। ਸ਼ਬਦ ਘੋੜਾ ਰੱਖੇ ਲਾਜਾ, ਨੀਲਾ ਨੀਲੀ ਧਾਰੋਂ ਪਾਰ ਕਰਾਇੰਦਾ। ਦੋ ਜਹਾਨਾਂ ਰਾਜਨ ਰਾਜਾ, ਸ਼ਾਹੋ ਭੂਪ ਆਪ ਅਖਵਾਇੰਦਾ। ਅੰਤਮ ਕਲ ਪਰਗਟ ਹੋਏ ਦੇਸ ਮਾਝਾ, ਸੰਬਲ ਨਗਰੀ ਧਾਮ ਸੁਹਾਇੰਦਾ। ਜਨ ਭਗਤਾਂ ਅੰਦਰ ਮੰਦਰ ਬਹਿ ਬਹਿ ਮਾਰੇ ਅਵਾਜ਼ਾ, ਬਜਰ ਕਪਾਟੀ ਕੁੰਡਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਦਰ ਦਵਾਰਾ ਵੇਖ ਵਖਾਇੰਦਾ। ਦਰ ਦਵਾਰਾ ਸਾਚਾ ਤਾਲ, ਹਰਿ ਸਾਚੇ ਵੇਖ ਵਖਾਨਿਆ। ਲੱਖ ਚੁਰਾਸੀ ਜਗਤ ਜੰਜਾਲ, ਭਰਮੇ ਭੁੱਲੇ ਜੀਵ ਨਾਦਾਨਿਆ। ਗੁਰਮੁਖ ਵਿਰਲੇ ਅੰਮ੍ਰਿਤ ਆਤਮ ਦਏ ਉਛਾਲ, ਦੁਰਮਤ ਮੈਲ ਗਵਾਇੰਦਾ। ਮਨਮੁਖ ਜੀਵ ਆਪਣਾ ਕੀਤਾ ਪਾਣ, ਨਾ ਕੋਈ ਅੰਤ ਛੁਡਾਇੰਦਾ। ਮਨਮਤ ਅਗਨੀ ਅੱਗ ਹੈ, ਚਾਰ ਕੁੰਟ ਪਰਧਾਨ। ਹਰਿ ਦਾਤਾ ਸੂਰਾ ਸਰਬਗ ਹੈ, ਬਖ਼ਸ਼ੇ ਜੀਆ ਦਾਨ। ਆਪ ਬਣਾਏ ਫੜ ਫੜ ਹੰਸ ਕੱਗ ਹੈ, ਦੇਵੇ ਨਾਮ ਸੱਚਾ ਗੁਣ ਨਿਧਾਨ। ਮੇਲ ਮਿਲਾਏ ਉਪਰ ਸ਼ਾਹ ਰਗ ਹੈ, ਜੋਤੀ ਸ਼ਬਦੀ ਹਰਿ ਬਲਵਾਨ। ਕਲਜੁਗ ਵਾ ਤਤੀ ਅੰਧੇਰੀ ਰਹੀ ਵਗ ਹੈ, ਪਾਰਬ੍ਰਹਮ ਪ੍ਰਭ ਭੇਵ ਅਨ ਜਬਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਮੰਦਰ ਵੇਖੇ ਸਾਚਾ ਘਰ, ਕਵਣ ਹੰਸ ਕਵਣ ਕਾਗ ਕਵਣ ਚੋਗ ਮੁਖ ਰਖਾਨ। ਹੰਸ ਕਾਗ ਦਰ ਦਵਾਰ, ਆਪ ਆਪਣੇ ਰੰਗ ਰੱਤਿਆ। ਗੁਰਮੁਖ ਵਿਰਲੇ ਪਾਇਣ ਸਾਰ, ਜਿਸ ਜਨ ਦੇ ਸਮਝਾਵੇ ਮਤਿਆ। ਜੋਤੀ ਨੂਰ ਕਰ ਆਕਾਰ, ਮੇਲ ਮਿਲਾਏ ਕਮਲਾਪਤਿਆ। ਪਤ ਪਤਵੰਤਾ ਹਰਿ ਨਿਰੰਕਾਰ, ਹਰਿਜਨ ਦੇਵੇ ਧੀਰਜ ਸਤਿਆ। ਧੀਰਜ ਯਤ ਵਿਚ ਸੰਸਾਰ, ਬਹੱਤਰ ਨਾੜ ਨਾ ਉਬਲੇ ਰੱਤਿਆ। ਰੱਤੀ ਰੱਤ ਨਾ ਹੋਏ ਖੁਆਰ, ਪੰਚ ਵਿਕਾਰਾ ਹੋਏ ਸਥਿਆ। ਪੰਚ ਵਿਕਾਰਾ ਰੋਵੇ ਧਾਹਾਂ ਮਾਰ, ਆਤਮ ਬੀਜ ਗੁਰ ਪੂਰੇ ਏਕਾ ਘੱਤਿਆ। ਗੁਰ ਪੂਰਾ ਪੂਰਬ ਕਰਮ ਲਹਿਣਾ ਦਏ ਉਤਾਰ, ਸ਼ਬਦ ਚੜ੍ਹਾਏ ਸਾਚੇ ਰਥਿਆ। ਰਥ ਰਥਵਾਹੀ ਇਕ ਗਿਰਧਾਰ, ਲੱਖ ਚੁਰਾਸੀ ਰਿਹਾ ਮਥਿਆ। ਲੱਖ ਚੁਰਾਸੀ ਤੇਰੀ ਪਾਵੇ ਸਾਰ, ਕਲਜੁਗ ਅੰਤਮ ਸੀਆਂ ਵੰਡ ਵੰਡਾਏ ਸਾਢੇ ਤਿੰਨ ਤਿੰਨ ਹੱਥਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖੇ ਖੇਲ ਸਰਬ ਕਲਾ ਸਮਰਥਿਆ। ਸਰਬ ਕਲਾ ਸਮਰਥ, ਨਿਰਗੁਣ ਸਮਾਇਆ। ਜਨ ਭਗਤਾਂ ਰੱਖੇ ਦੇ ਕਰ ਹੱਥ, ਕਲਜੁਗ ਵੇਲਾ ਅੰਤਮ ਨੇੜੇ ਆਇਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਪਾਏ ਨੱਥ, ਡੋਰੀ ਇਕ ਰਖਾਇਆ। ਬ੍ਰਹਮਾ ਸ਼ਿਵ ਦੇਵਤ ਸੁਰ ਆਪੇ ਰਿਹਾ ਉਠਾਇਆ। ਸ਼ਬਦ ਜਣਾਏ ਅਲਖਣਾ ਅਲੱਖ, ਭੇਵ ਕਿਸੇ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਵਸਿਆ ਘਰ, ਦਰ ਦਵਾਰਾ ਇਕ ਰਖਾਇਆ। ਗੁਰਮੁਖ ਵਡ ਵਡਿਆਈਆ, ਦੇਵਣਹਾਰ ਦਾਤਾਰ। ਗੁਰ ਸ਼ਬਦ ਸੱਚੀ ਕੁੜਮਾਈਆ, ਘਰ ਪਾਇਆ ਏਕਾ ਵਾਰ। ਦਿਵਸ ਰੈਣ ਨਾ ਹੋਏ ਜੁਦਾਈਆ, ਮਿਲੇ ਮੇਲ ਪੁਰਖ ਭਤਾਰ। ਆਤਮ ਘਰ ਵੱਜੇ ਵਧਾਈਆ, ਪੰਚਮ ਗਾਇਣ ਵਾਰੋ ਵਾਰ। ਨਿਰਮਲ ਜੋਤੀ ਇਕ ਜਗਾਈਆ, ਮੇਟ ਮਿਟਾਏ ਅੰਧ ਅੰਧਿਆਰ। ਵਰਨ ਗੋਤ ਭੇਵ ਨਾ ਰਾਈਆ, ਚਾਰ ਵਰਨਾਂ ਇਕ ਦਵਾਰ। ਸਾਧ ਸੰਤ ਹਰਿ ਸ਼ਬਦ ਜਣਾਈਆ, ਆਪ ਕਰਾਏ ਏਕਾ ਏਕੰਕਾਰ। ਕਲਜੁਗ ਵੇਲਾ ਅੰਤਮ ਦਏ ਦੁਹਾਈਆ, ਗੁਰ ਗੋਬਿੰਦਾ ਲੇਖ ਲਿਖਾਰ। ਚਾਰੋਂ ਕੁੰਟ ਉਠ ਉਠ ਧਾਈਆ, ਸ਼ਾਹੋ ਭੂਪ ਸ਼ਬਦ ਸਵਾਰ। ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਵੇਖ ਵਖਾਈਆ। ਦਰ ਦਵਾਰ ਲੋਕਮਾਤ ਸਾਚਾ ਧਾਮ, ਹਰਿ ਮੰਦਰ ਹਰਿ ਆਪ ਸਮਾਈਆ। ਰਾਮਦਾਸ ਗੁਰ ਸੇਵਾ ਕਰ ਅਪਰ ਅਪਾਰ, ਗੁਰ ਅਰਜਨ ਸ਼ਬਦ ਜਣਾਈਆ। ਮਿਲਿਆ ਮੇਲ ਹਰਿ ਨਿਰੰਕਾਰ, ਅਗਾਧ ਬੋਧ ਬੋਧ ਅਗਾਧ ਭਗਤਨ ਹਰਿ ਸਰਨਾਈਆ। ਏਕਾ ਏਕ ਸ਼ਬਦ ਜੈਕਾਰ, ਗੁਰੂ ਗ੍ਰੰਥ ਦੇ ਮਤ ਆਪ ਸਮਝਾਈਆ। ਪੰਥ ਖਾਲਸਾ ਰਹਿਣਾ ਖ਼ਬਰਦਾਰ, ਮਨ ਮਤ ਬੁਧ ਨਾ ਕੋਈ ਜਗਤ ਚਤੁਰਾਈਆ। ਭੇਵ ਅਭੇਦਾ ਅਛਲ ਅਛੇਦਾ, ਏਕਾ ਏਕ ਅਧਾਰ। ਕਿਸੇ ਹੱਥ ਨਾ ਆਏ ਚਾਰੇ ਵੇਦਾ, ਪੜ੍ਹ ਪੜ੍ਹ ਥੱਕੇ ਜਗਤ ਕਿਤੇਬਾ ਵਸੇ ਬਾਹਰ। ਗੁਰਮੁਖ ਸਾਚੇ ਹਰਿਜਨ ਰਸਨਾ ਗਾਏ ਜਗਤ ਜਿਹਵਾ, ਤਨ ਮੰਦਰ ਅੰਦਰ ਕਰ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਗੁਰ ਗੁਰ ਨਾਨਕ ਦਿਤਾ ਨਾਮ ਵਰ, ਨਾਮ ਸਤਿ ਜਗਤ ਭੰਡਾਰ। ਨਾਮ ਸਤਿ ਜਗਤ ਭੰਡਾਰ, ਪ੍ਰਭ ਸਾਚਾ ਝੋਲੀ ਪਾਇਆ। ਨਾਨਕ ਗੁਰ ਬਣ ਵਰਤਾਰ, ਚਾਰੋਂ ਕੁੰਟ ਆਪ ਵਰਤਾਇਆ। ਗੁਰ ਅੰਗਦ ਕਰ ਇਕ ਪਿਆਰ, ਲਹਿਣਾ ਲਹਿਣੇ ਝੋਲੀ ਪਾਇਆ। ਅਮਰਦਾਸ ਦਰਸ ਦਰ ਭਿਖਾਰ, ਸੇਵਕ ਸੇਵਾ ਰਿਹਾ ਕਰਾਇਆ। ਰਾਮਦਾਸ ਗੁਰ ਸਤਿਗੁਰ ਖੋਲ੍ਹ ਦਵਾਰ, ਸਾਚਾ ਧਾਮ ਇਕ ਵਸਾਇਆ। ਸਰ ਸਰੋਵਰ ਅਪਰ ਅਪਾਰ, ਅੰਮ੍ਰਿਤ ਧਾਰਾ ਰੂਪ ਵਖਾਇਆ। ਗੁਰ ਅਰਜਨ ਖੋਲ੍ਹੇ ਜਗਤ ਕਿਵਾੜ, ਸਾਚਾ ਲੇਖਾ ਲੇਖ ਲਿਖਾਇਆ। ਨੇੜ ਨਾ ਆਏ ਪੰਚਮ ਧਾੜ, ਜਿਸ ਜਨ ਰਸਨਾ ਹਰਿ ਹਰਿ ਗੁਣ ਗਾਇਆ। ਗੁਰਮੁਖ ਗੁਰਸਿਖ ਸਾਜਣ ਸੰਤ ਮੇਲ ਮਿਲਾਏ ਦਿਨ ਦਿਹਾੜ, ਵਿਛੜ ਕਦੇ ਨਾ ਜਾਇਆ। ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜ, ਦਿਵਸ ਰੈਣ ਅੱਠੇ ਪਹਿਰ ਹੋਏ ਆਪ ਸਹਾਇਆ। ਧੰਨ ਧੰਨ ਗੁਰਮੁਖ ਗੁਰਸਿਖ ਜੋ ਜਨ ਗੁਰ ਸਤਿਗੁਰ ਤੇਰੀ ਸਾਚੀ ਸੇਵਾ ਰਹੇ ਕਮਾਇਆ। ਗੁਰ ਅਰਜਨ ਵਡ ਵਡਿਆਈਆ, ਲਿਖਿਆ ਲੇਖ ਅਪਾਰਾ। ਪ੍ਰਭ ਸ਼ਬਦ ਕਰੀ ਕੁੜਮਾਈਆ, ਮਿਟਿਆ ਧੁੰਦੂਕਾਰਾ। ਧੁਨ ਆਤਮਕ ਇਕ ਵਜਾਈਆ, ਪਾਇਆ ਪੁਰਖ ਅਪਾਰਾ। ਪੁਰਖ ਅਗੰਮਾ ਏਕਾ ਧਾਮ ਸੁਹਾਈਆ, ਪੰਚਮ ਤਤ ਨਾ ਕੋਈ ਅਕਾਰਾ। ਏਕਾ ਰੰਗਣ ਰੰਗ ਰੰਗਾਈਆ, ਸ਼ਬਦੀ ਜੋਤੀ ਦਏ ਹੁਲਾਰਾ। ਸਾਚੇ ਘਰ ਵੱਜੀ ਵਧਾਈਆ, ਮਿਲਿਆ ਮੇਲ ਪੁਰਖ ਭਤਾਰਾ। ਗੁਰ ਅਰਜਨ ਆਸ ਰਖਾਈਆ, ਹਰਿ ਜੂ ਹਰਿ ਮੰਦਰ ਆਏ ਦਇਆ ਕਮਾਏ, ਜਨ ਭਗਤਾਂ ਬੇੜਾ ਪਾਰ ਕਰਾਏ ਦੇਵੇ ਦਰਸ ਅਗੰਮ ਅਪਾਰਾ।