੨੨ ਜੇਠ ੨੦੧੪ ਬਿਕ੍ਰਮੀ ਜਰਨੈਲ ਸਿੰਘ ਦੇ ਗ੍ਰਹਿ ਪਿੰਡ ਨਾਥੇ ਵਾਲ ਜ਼ਿਲਾ ਫਿਰੋਜ਼ਪੁਰ
ਚਰਨ ਕਵਲ ਜਨ ਟੇਕ, ਏਕਾ ਏਕ ਰਖਾਈਆ। ਤਨ ਬੁੱਧੀ ਹੋਏ ਬਿਬੇਕ, ਧੀਰਜ ਧੀਰ ਧਰਾਈਆ। ਕਲਜੁਗ ਮਾਇਆ ਨਾ ਲਾਏ ਸੇਕ, ਹਉਮੇ ਰੋਗ ਨਾ ਪੀੜ ਸਤਾਈਆ। ਨੇਤਰ ਨੈਣਾ ਦਰਸ ਪੇਖ, ਸਗਲੀ ਚਿੰਤ ਗਵਾਈਆ। ਸਾਚਾ ਮੇਲਾ ਦਸ ਦਸਮੇਸ਼, ਦਹਿ ਦਿਸ਼ਾ ਹੋਏ ਸਹਾਈਆ। ਕਲਜੁਗ ਮਿਟੇ ਕੂੜਾ ਵੇਸ, ਸਤਿਜੁਗ ਸਾਚਾ ਰਾਹ ਚਲਾਈਆ। ਬਾਲ ਅਵਸਥਾ ਅਲ੍ਹੜ ਵਰੇਸ, ਗੁਣ ਨਿਧਾਨਾ ਹਰਿ ਰਘੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਖੇਲੇ ਖੇਲ ਸਭਨੀ ਥਾਈਂਆ। ਜੁਗ ਜੁਗ ਖੇਲੇ ਖੇਲ ਖਿਲਾਰੀ, ਖੇਲਣਹਾਰ ਖਿਲੰਤਾ। ਭਗਤ ਜਨਾਂ ਦਰ ਬਣ ਭਿਖਾਰੀ, ਕਾਇਆ ਚੋਲੀ ਰੰਗਣ ਰੰਗਤਾ। ਦੇਵੇ ਨਾਮ ਸੱਚੀ ਸਿਕਦਾਰੀ, ਦੂਸਰ ਦਰ ਨਾ ਹੋਏ ਮੰਗਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਮੇਲੇ ਮੇਲ ਹਰਿ, ਸੰਗ ਰਲਾਏ ਸਾਚੀ ਸੰਗਤਾ। ਸਾਚੀ ਸੰਗਤ ਸਾਚਾ ਸਾਥ, ਗੁਰ ਸਾਚਾ ਆਪ ਰਖਾਇੰਦਾ। ਆਪੇ ਰੱਖੇ ਦੇ ਕਰ ਹਾਥ, ਦਿਵਸ ਰੈਣ ਸੇਵ ਕਮਾਇੰਦਾ। ਲੱਭ ਲੱਭ ਥੱਕੇ ਨੌ ਨੌ ਨਾਥ, ਲੱਖ ਚੁਰਾਸੀ ਭਰਮ ਭੁਲਾਇੰਦਾ। ਆਪ ਆਪਣੇ ਦਰ ਰਹੇ ਵਿਸਮਾਦ, ਆਪੇ ਸਿਮਲ ਰੂਪ ਹੋ ਜਾਇੰਦਾ। ਆਪ ਵਜਾਏ ਆਪਣਾ ਨਾਦ, ਆਪ ਆਪਣੀ ਧੁਨ ਸੁਣਾਇੰਦਾ। ਸੁਨਣੇਹਾਰ ਜਗਤ ਫਰਿਆਦ, ਆਪਣਾ ਭੇਖ ਵਟਾਇੰਦਾ। ਸੰਤ ਸੁਹੇਲੇ ਸਾਚੇ ਲਾਧ, ਮਸਤਕ ਲੇਖ ਲਿਖਾਇੰਦਾ। ਮੇਲ ਮਿਲਾਏ ਮੋਹਣ ਮਾਧਵ ਮਾਧ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸਾਥ ਨਿਭਾਇੰਦਾ।।