Granth 06 Likhat 105: 22 Jeth 2014 Bikarmi Inder Singh de Greh Pind Nathe wal Jila Ferozepur

੨੨ ਜੇਠ ੨੦੧੪ ਇੰਦਰ ਸਿੰਘ ਦੇ ਗ੍ਰਹਿ ਪਿੰਡ ਨਾਥੇ ਵਾਲ ਜ਼ਿਲਾ ਫਿਰੋਜ਼ਪੁਰ

ਗੁਰ ਸੰਗਤ ਤੇਰਾ ਕਰਮ ਵਿਚਾਰ, ਪੂਰਬ ਲਹਿਣਾ ਝੋਲੀ ਪਾਇਆ। ਮਿਲਿਆ ਮੇਲ ਵਿਚ ਸੰਸਾਰ, ਅੰਗਦ ਅੰਗ ਲਗਾਇਆ। ਲਹਿਣਾ ਦੇਣਾ ਕਰਜ ਉਤਾਰ, ਸਾਚਾ ਸੰਗ ਨਿਭਾਇਆ। ਡੱਲਾ ਰਹੇ ਅੱਧਵਿਚਕਾਰ, ਬਾਗ ਬਗੀਚਾ ਇਕ ਰਖਾਇਆ। ਪਰਗਟ ਹੋ ਵਿਚ ਸੰਸਾਰ, ਊਚਾਂ ਨੀਚਾਂ ਭੇਵ ਮਿਟਾਇਆ। ਗੋਬਿੰਦ ਧਾਰਾ ਅਪਰ ਅਪਾਰ, ਜੋਤੀ ਨੂਰ ਸਵਾਇਆ। ਸੋਹੰ ਖੰਡਾ ਤੇਜ ਕਟਾਰ, ਹਰਿਜਨ ਸਾਚੇ ਹੱਥ ਫੜਾਇਆ। ਦੇਂਦਾ ਜਾਏ ਵਾਰੋ ਵਾਰ, ਭੁੱਲ ਰਹੇ ਨਾ ਰਾਇਆ। ਏਕਾ ਕਲ ਏਕਾ ਵਾਰ, ਚਰਨ ਪ੍ਰੀਤੀ ਦਏ ਚੁਕਾਇਆ। ਨਾ ਕੋਈ ਉਪਜੇ ਜੀਵ ਗਵਾਰ, ਹਟ ਪਸਾਰ ਨਾ ਕੋਈ ਰਖਾਇਆ। ਨਿੱਕੀ ਸਿੱਖੀ ਤਿੱਖੀ ਧਾਰ, ਸ਼ਬਦ ਸ਼ਬਦੀ ਰਿਹਾ ਬਣਾਇਆ। ਮੰਗੀ ਭਿੱਖੀ ਬਣ ਭਿਖਾਰ, ਗੋਬਿੰਦ ਗੁਰ ਝੋਲੀ ਡਾਹਿਆ। ਪ੍ਰਭ ਅਬਿਨਾਸ਼ੀ ਬਣ ਵਰਤਾਰ, ਪੱਲੂ ਦਏ ਭਰਾਇਆ। ਸੰਗ ਸੁਹੇਲਾ ਮੀਤ ਮੁਰਾਰ, ਅੰਗ ਸੰਗ ਅਖਵਾਇਆ। ਗੁਰ ਚੇਲਾ ਸੋਹੇ ਬੰਕ ਦਵਾਰ, ਬੰਕ ਦਵਾਰ ਸੁਹਾਇਆ। ਹਰਿ ਸੰਗਤ ਮੀਤਾ ਆਪ ਕਰਤਾਰ, ਅਚਰਜ ਰੀ਼ਤਾ ਰਿਹਾ ਚਲਾਇਆ। ਠਾਂਢਾ ਸੀਤਾ ਨਿਝਰ ਧਾਰ, ਅੰਮ੍ਰਿਤ ਮੁਖ ਚੁਆਇਆ। ਗੁਰਮੁਖ ਗੁਰਸਿਖ ਹਰਿਜਨ ਸਾਚੇ ਉਤਰੇ ਪਾਰ, ਹਰਿ ਸਾਚੀ ਸੇਵ ਕਮਾਇਆ। ਮਨਮੁਖ ਦੁਰਜਨ ਡੂੰਘੇ ਅਧ ਵਿਚਕਾਰ, ਨਾ ਕੋਈ ਬੇੜਾ ਬੰਨ੍ਹੇ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਸੰਗਤ ਤੇਰਾ ਜਗਤ ਮਲਾਹ ਏਕਾ ਏਕ ਅਖਵਾਇਆ।