Granth 06 Likhat 109: 17 Harh 2014 Bikarmi Har Bhagat Dwar Jethuwal Jila Amritsar

੧੭ ਹਾੜ ੨੦੧੪ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਸਤਿਜੁਗ ਤੇਰੀ ਸਾਚੀ ਧਾਰ, ਪ੍ਰਭ ਆਪਣੇ ਹੱਥ ਰਖਾਈਆ। ਜੋਤ ਸਰੂਪੀ ਕਰ ਆਕਾਰ, ਅਕਲ ਕਲਾ ਅਖਵਾਈਆ। ਖੰਡਾਂ ਬ੍ਰਹਿਮੰਡਾਂ ਪਾਵੇ ਸਾਰ, ਖੋਜਣਹਾਰਾ ਖੋਜ ਖੁਜਾਈਆ। ਕਲਜੁਗ ਤੇਰੀ ਅੰਤਮ ਵਾਰ, ਲਹਿਣਾ ਦੇਣਾ ਮੂਲ ਚੁਕਾਈਆ। ਤ੍ਰੈਗੁਣ ਮਾਇਆ ਕਰ ਖੁਆਰ, ਪੰਚਮ ਪੰਧ ਮੁਕਾਈਆ। ਸ਼ਬਦ ਘੋੜੇ ਹੋ ਅਸਵਾਰ, ਪੁਰੀਆਂ ਲੋਆਂ ਪਾਰ ਕਰਾਈਆ। ਬ੍ਰਹਮਾ ਸ਼ਿਵ ਦੇਵਤ ਸੁਰ ਕਰੇ ਖ਼ਬਰਦਾਰ, ਲੋਕਮਾਤੀ ਫੇਰਾ ਪਾਈਆ। ਹਾੜ ਸਤਾਰਾਂ ਵੇਖ ਵਿਚਾਰ, ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਜਨ ਭਗਤਾਂ ਲਹਿਣਾ ਦੇਣਾ ਬਾਕੀ ਆਪ ਆਪਣਾ ਕਰਜ ਉਤਾਰ, ਆਪ ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਮ੍ਰਿਤ ਆਤਮ ਦੇਵੇ ਬਾਕੀ, ਭਰ ਪਿਆਲਾ ਅੰਦਰ ਮੰਦਰ ਆਪ ਪਿਆਈਆ। ਕਾਇਆ ਮੰਦਰ ਸਚ ਟਿਕਾਣਾ, ਹਰਿ ਸਾਚੇ ਜੋਤ ਜਗਾਈਆ। ਆਪੇ ਬੈਠ ਸ੍ਰੀ ਭਗਵਾਨਾ, ਆਤਮ ਸੇਜਾ ਰਿਹਾ ਹੰਢਾਈਆ। ਜਿਸ ਜਨ ਬਖ਼ਸ਼ੇ ਚਰਨ ਧਿਆਨਾ, ਅੰਤਮ ਬੂਝ ਬੁਝਾਈਆ। ਭਰਮੇ ਭੁੱਲੇੇ ਜੀਵ ਨਾਦਾਨਾ, ਮਨਮੁਖਾਂ ਸਾਰ ਨਾ ਰਾਈਆ। ਨੌ ਖੰਡ ਪ੍ਰਿਥਮੀ ਝੁੱਲੇ ਇਕ ਨਿਸ਼ਾਨਾ, ਪ੍ਰਭ ਸਾਚਾ ਆਪ ਝੁਲਾਈਆ। ਸੰਮਤ ਚੌਦਾਂ ਵੇਖੇ ਮਾਰ ਧਿਆਨਾ, ਬਵੰਜਾ ਦੇਸਾਂ ਆਪ ਉਠਾਈਆ। ਗੁਰ ਗੋਬਿੰਦ ਤੇਰਾ ਦਰ ਪਰਵਾਨਾ, ਸ਼ਬਦੀ ਸ਼ਬਦ ਰਿਹਾ ਪੁਜਾਈਆ। ਸੇਵਾ ਲਾਏ ਪਵਣ ਮਸਾਨਾ, ਪਵਣ ਪਵਣਾਂ ਵਿਚ ਸਮਾਈਆ। ਅਵਣ ਗਵਣ ਹਰਿ ਸ਼ਬਦ ਖੁਲ੍ਹਾਣਾ, ਹਰ ਘਟ ਵੇਖ ਵਖਾਈਆ। ਗੁਰਮੁਖ ਸਾਚੇ ਚਤਰ ਸੁਜਾਨਾ, ਸਾਚਾ ਰਾਹ ਤਕਾਈਆ। ਜੂਠਾ ਝੂਠਾ ਪੀਣਾ ਖਾਣਾ, ਰਾਓ ਰੰਕਾਂ ਸਾਧਾਂ ਸੰਤਾਂ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੁਰ ਸੰਗਤ ਰਿਹਾ ਸਮਝਾਈਆ। ਗੁਰ ਸੰਗਤ ਤੇਰਾ ਸਚ ਵਿਹਾਰ, ਆਪਣੇ ਹੱਥ ਰਖਾਇਆ। ਆਪ ਕਰਾਏ ਅੰਤਮ ਵਾਰ, ਸੇਵਕ ਸੇਵਕ ਬਣ ਕੇ ਆਇਆ। ਮੰਗੇ ਮੰਗ ਦਰ ਬਣ ਭਿਖਾਰ, ਅੱਗੇ ਝੋਲੀ ਡਾਹਿਆ। ਜੂਠਾ ਝੂਠਾ ਨਾਤਾ ਮੀਤ ਮੁਰਾਰ, ਸਾਕ ਸੱਜਣ ਸੈਣ ਭਾਈ ਭੈਣ ਦਿਸ ਨਾ ਆਇਆ। ਇਕ ਇਕੱਲਾ ਏਕੰਕਾਰ, ਇਕ ਮਹੱਲਾ ਰਿਹਾ ਵਸਾਇਆ। ਨੌ ਖੰਡ ਪ੍ਰਿਥਮੀ ਆਪ ਉਠਾਏ ਲੱਖ ਚੁਰਾਸੀ ਨੌ ਦਵਾਰ, ਜੁਗ ਜੁਗ ਆਪਣੀ ਬਣਤ ਬਣਾਇਆ। ਦਸਵੇਂ ਬੈਠ ਕੰਤ ਭਤਾਰ, ਏਕਾ ਰਿਹਾ ਸੇਜ ਵਿਛਾਇਆ। ਹਰਿ ਸੰਤ ਨਾਰੀ ਕਰ ਪਿਆਰ, ਹਾੜ ਸਤਾਰਾਂ ਲਏ ਪਰਨਾਇਆ। ਚਾਰੋਂ ਕੁੰਟ ਵੇਖ ਵਿਚਾਰ, ਦਹਿ ਦਿਸ਼ਾ ਫੇਰਾ ਪਾਇਆ। ਬੀਸ ਬੀਸਾ ਹਰਿ ਜਗਦੀਸਾ ਇਕ ਇਕੀਸਾ ਆਪ ਅਖਵਾਇਆ। ਛਤਰ ਝੁਲਾਏ ਸਾਚੇ ਸੀਸਾ, ਦਿਸ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿ ਸੰਗਤ ਤੇਰਾ ਸਾਚਾ ਰਾਹ, ਸ਼ਬਦ ਸਰੂਪੀ ਬਣ ਮਲਾਹ, ਸਤਿਜੁਗ ਸਾਚਾ ਰਿਹਾ ਜਗਾਇਆ। ਹਰਿ ਸੰਗਤ ਦਰ ਪਰਵਾਨ, ਸਿਰ ਆਪਣਾ ਹੱਥ ਟਿਕਾਇਆ। ਏਕਾ ਦੇਵੇ ਧੁਰ ਫ਼ਰਮਾਣ, ਅਭੇਦ ਅਭੇਦਾ ਭੇਵ ਨਾ ਰਾਇਆ। ਇਕ ਵਖਾਏ ਚਰਨ ਧਿਆਨ, ਨਾ ਕੋਈ ਰਖਾਏ ਜਣਾਏ ਚਤਰ ਸੁਜਾਨ, ਆਪ ਆਪਣਾ ਖੇਲ ਖਿਲਾਇਆ। ਪਾਰਬ੍ਰਹਮ ਭੇਵ ਨਾ ਪਾਣ, ਸਾਧਾਂ ਸੰਤਾਂ ਤੋੜੇ ਮਾਣ, ਜੀਵ ਜੰਤ ਰਿਹਾ ਸਮਝਾਇਆ। ਸੋਹੰ ਸ਼ਬਦ ਬ੍ਰਹਮ ਗਿਆਨ, ਇਕ ਧਿਆਨ ਲਗਾਇਆ। ਜੁਗ ਜੁਗ ਖੇਲੇ ਖੇਲ ਮਹਾਨ, ਵੇਦ ਪੁਰਾਨ ਗ੍ਰੰਥ ਕਿਤੇਬ ਕਿਸੇ ਨਾ ਦੇਖਿਆ ਕਵਣ ਦਰ ਕਵਣ ਘਰ ਕਵਣ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸੇਵਕ ਸੇਵਾਦਾਰ ਅਖਵਾਇਆ। ਸੇਵਕ ਹਰਿ ਬਲਵਾਨ, ਏਕਾ ਏਕ ਅਖਵਾਇੰਦਾ। ਗੁਰਮੁਖ ਸਾਚੇ ਚਤੁਰ ਸੁਜਾਨ, ਜੁਗ ਜੁਗ ਸੰਗ ਨਿਭਾਇੰਦਾ। ਮਾਣ ਨਿਮਾਣਿਆਂ ਦੇਵੇ ਮਾਣ, ਨਿਤਾਣਿਆਂ ਤਾਣ ਆਪ ਹੋ ਆਇੰਦਾ। ਖਾਣੀ ਬਾਣੀ ਕਰ ਪਛਾਣ, ਵੇਦ ਪੁਰਾਨੀ ਵੇਖ ਵਖਾਇੰਦਾ। ਦਾਤਾ ਦਾਨੀ ਮਿਹਰਵਾਨ, ਏਕਾ ਅੱਖਰ ਜਗਤ ਵੱਖਰ ਆਪਣਾ ਨਾਮ ਰਖਾਇੰਦਾ। ਸਾਚਾ ਮੇਲਾ ਰੋੜੀ ਸੱਖਰ, ਪੰਦਰਾਂ ਪੰਦਰਾਂ ਆਪ ਮਲਾਇੰਦਾ। ਲਿਖਿਆ ਲੇਖ ਉਪਰ ਪੱਥਰ, ਚਾਰ ਯਾਰਾਂ ਸੰਗ ਮੁਹੰਮਦ ਨਬੀ ਰਸੂਲਾਂ ਕਰੇ ਸੱਥਰ, ਅੱਲਾ ਰਾਣੀ ਨੇਤਰ ਨੀਰ ਵਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਵੇਸ ਅਵੇਸਾ ਦਰ ਦਰਵੇਸਾ ਏਕਾ ਏਕ ਅਖਵਾਇੰਦਾ। ਦਰ ਦਰਵੇਸ਼ਾ ਬਣ ਭਿਖਾਰੀ, ਅਕਲ ਕਲਾ ਵਰਤਾਈਆ। ਸੰਮਤ ਪੰਦਰਾਂ ਕਰ ਤਿਆਰੀ, ਸ਼ਾਹ ਪਾਕ ਰਿਹਾ ਉਠਾਈਆ। ਨੀਲੇ ਬਸਤਰ ਗਲ ਮੁਖ ਨਕਾਬ, ਦਰ ਦਰਵੇਸ਼ਾ ਭੇਖ ਵਟਾਈਆ। ਹੱਥ ਨਾ ਆਏ ਕਿਸੇ ਕਿਤੇਬਾ, ਮੁੱਲਾ ਕਾਜ਼ੀ ਸ਼ੇਖ਼ ਮੁਸਾਇਕ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਦਰ ਘਰ ਘਰ ਜਾ ਜਾ ਰਿਹਾ ਜਗਾਈਆ। ਇਕ ਇਕੱਲਾ ਏਕੰਕਾਰ, ਏਕਾ ਰੰਗ ਸਮਾਇਆ। ਜੋਤੀ ਨੂਰ ਕਰ ਉਜਿਆਰ, ਆਪਣਾ ਆਪ ਉਪਾਇਆ। ਸ਼ਬਦ ਸੁਤ ਸਚ ਦੁਲਾਰ, ਆਪਣੀ ਗੋਦ ਉਠਾਇਆ। ਏਕਾ ਦੂਜਾ ਮੀਤ ਮੁਰਾਰ, ਘਰ ਤੀਜਾ ਵੇਖ ਵਖਾਇਆ। ਚੌਥੇ ਘਰ ਖੇਲ ਨਿਆਰ, ਆਪ ਆਪਣਾ ਰਿਹਾ ਕਰਾਇਆ। ਸੰਤ ਸੁਹੇਲੇ ਸਾਚੇ ਯਾਰ, ਜੁਗ ਜੁਗ ਮੇਲ ਮਿਲਾਇਆ। ਪੰਚਮ ਮੀਤਾ ਕਰ ਪਿਆਰ, ਪੰਚਮ ਰਾਗ ਅਲਾਇਆ। ਛੇਵੇਂ ਛੱਪਰ ਛੰਨਾਂ ਵਸਿਆ ਬਾਹਰ, ਦਿਸ ਕਿਸੇ ਨਾ ਆਇਆ। ਸਤਿ ਪੁਰਖ ਨਿਰੰਜਣ ਸਾਚੀ ਕਾਰ, ਸਤਿ ਸਤਿਵਾਦੀ ਕਰਦਾ ਆਇਆ। ਅੱਠ ਤਤ ਨਾ ਵੇਖ ਵਿਚਾਰ, ਹੱਡ ਮਾਸ ਨਾੜੀ ਰੱਤ ਨਾ ਕੋਈ ਬਣਾਇਆ। ਨੌ ਦਰ ਨਾ ਦਿਸੇ ਨੌ ਕਿਵਾੜ, ਕਾਇਆ ਮੰਦਰ ਨਾ ਕੋਈ ਸੁਹਾਇਆ। ਦਸ ਦਸਮੇਸ਼ਾ ਏਕਾ ਯਾਰ, ਸ਼ਬਦ ਸਿੰਘਾਸਣ ਕਰ ਤਿਆਰ, ਜੋਤੀ ਨੂਰ ਪਸਰ ਪਸਾਰ, ਬੈਠਾ ਆਸਣ ਲਾਇਆ। ਆਸਣ ਲਾਇਆ ਹਰਿ ਨਿਰੰਕਾਰ, ਏਕਾ ਜੋਤ ਜਗਾਇਆ। ਸ਼ਬਦ ਚਲਾਏ ਸਾਚੀ ਧਾਰ, ਅਚਰਜ ਖੇਲ ਰਚਾਇਆ। ਆਦਿਨ ਅੰਤਾ ਜੁਗਾ ਜੁਗੰਤਾ ਏਕੰਕਾਰ, ਅਗੰਮ ਅਗੰਮੜੇ ਧਾਮ ਸੁਹਾਇਆ। ਕਲਜੁਗ ਤੇਰੀ ਅੰਤਮ ਵਾਰ, ਖੇਲੇ ਖੇਲ ਸ੍ਰਿਸ਼ਟ ਸਬਾਇਆ। ਲੱਖ ਚੁਰਾਸੀ ਭਰਮੇ ਭੁੱਲੇ ਜੀਵ ਗਵਾਰ, ਮਾਇਆ ਪੜਦਾ ਉਪਰ ਪਾਇਆ। ਜੂਠੇ ਝੂਠੇ ਫਲੇ ਫੁਲੇ ਨਾ ਕੋਈ ਅੰਤਮ ਪਾਵੇ ਸਾਰ, ਚਾਰੋਂ ਕੁੰਟ ਰਹੇ ਕੁਰਲਾਇਆ। ਗੁਰਮੁਖ ਵਿਰਲੇ ਭਾਗ ਲਗਾਏ ਕਾਇਆ ਡਾਲ੍ਹ, ਆਪ ਆਪਣੀ ਦਇਆ ਕਮਾਇਆ। ਮਾਨੁਸ ਬੂਟੇ ਮਾਨੁੱਖ ਹੁੱਲੇ, ਸਾਚਾ ਫਲ ਨਾ ਕੋਈ ਦਿਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਖੇਲੇ ਖੇਲ ਖੇਲਣਹਾਰ ਅਖਵਾਇਆ। ਕਲਜੁਗ ਖੇਲ ਖਿਲਾਵਣ ਆਇਆ, ਦੋ ਜਹਾਨਾਂ ਵਾਲੀ। ਗੁਰਮੁਖ ਸੋਇਆ ਮਾਤ ਜਗਾਵਣ ਆਇਆ, ਚਾਲ ਅਵੱਲੜੀ ਚਾਲੀ। ਗੋਬਿੰਦ ਕਾਇਆ ਭਾਗ ਲਗਾਵਣ ਆਇਆ, ਧੁਰਦਰਗਾਹੀ ਸਾਚਾ ਬਾਲੀ। ਆਪ ਆਪਣਾ ਸੰਗ ਨਿਭਾਵਣ ਆਇਆ, ਦੋਵਾਂ ਹੱਥਾਂ ਰੱਖੇ ਖਾਲੀ। ਸਤਿਜੁਗ ਤੇਰਾ ਸਾਚਾ ਰਾਹ ਚਲਾਵਣ ਆਇਆ, ਫਲ ਲਗਾਏ ਸਾਚੀ ਡਾਲ੍ਹੀ। ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਪ੍ਰਿਥਮੀ ਲੱਖ ਚੁਰਾਸੀ ਗੁਰਮੁਖਾਂ ਕਾਇਆ ਮੰਦਰ ਹੱਲ ਚਲਾਵਣ ਆਇਆ, ਅੰਮ੍ਰਿਤ ਬੀਜ ਬੀਜੇ ਸਾਚਾ ਬਣਿਆ ਆਪੇ ਹਾਲੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਮੇਲਾ ਸਚ ਦਰ, ਕਲਜੁਗ ਤੇਰਾ ਵੇਖੇ ਘਰ, ਖੋਲ੍ਹ ਦਵਾਰ ਲੱਗਾ ਫਲ, ਪਤ ਪਤ ਡਾਲ੍ਹੀ। ਗੋਬਿੰਦ ਦਾਤਾ ਬਣ ਭਿਖਾਰ, ਪ੍ਰਭ ਅੱਗੇ ਪੁਕਾਰਿਆ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਕਲਜੁਗ ਅੰਤਮ ਵਾਰਿਆ। ਪੂਤ ਸਪੂਤਾ ਦਿਤਾ ਵਾਰ, ਨਾ ਲੱਗਾ ਪਾਰ ਕਿਨਾਰਿਆ। ਨਾਨਕ ਸ਼ਬਦ ਲੇਖ ਲਿਖਾਰ, ਦੋਏ ਜੋੜ ਕਰੇ ਨਿਮਸਕਾਰਿਆ। ਪੁਰਖ ਅਗੰਮਾ ਤੇਰਾ ਦਰ ਦਰਬਾਰ, ਲੋਕਮਾਤ ਨਾ ਕਿਸੇ ਵਿਚਾਰਿਆ। ਕਾਲੀ ਰੈਣ ਅੰਧ ਅੰਧਿਆਰ, ਰਵ ਸਸ ਸੂਰਜ ਚੰਨ ਮੁਖ ਛੁਪਾ ਰਿਹਾ। ਸਾਧ ਸੰਤ ਗੁਰ ਪੀਰ ਔਲੀਏ ਸ਼ੇਖ਼ ਮੁਸਾਇਕ ਗਏ ਹਾਰ, ਜੀਵਾਂ ਜੰਤਾਂ ਭਾਰ ਨਾ ਕੋਈ ਉਠਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦਾ ਦੇ ਮਤ ਆਪ ਸਮਝਾ ਰਿਹਾ। ਗੁਰ ਗੋਬਿੰਦ ਅੰਤ ਸਮਝਾਈ, ਏਕਾ ਧੁਰ ਫ਼ਰਮਾਨਿਆ। ਅੰਤਮ ਵੇਲਾ ਹੋਏ ਜੁਦਾਈ, ਰਾਹ ਖਹਿੜਾ ਨਾ ਕੋਈ ਰਖਾਨਿਆ। ਪੈਣਾ ਰਾਹ ਲੰਬੇ ਪੰਧ ਜਗਤ ਨਾਤਾ ਆਪ ਤੁੜਾਨਿਆ। ਕਲਜੁਗ ਅੰਤਮ ਦੇਵੇ ਠੰਡੀਆਂ ਛਾਂਈ, ਸੀਸ ਤੋੜਾ ਨਾਮ ਨਿਸ਼ਾਨੀਆ। ਗੁਰਮੁਖ ਉਠਾਏ ਫੜ ਫੜ ਬਾਂਹੀ, ਸਰਸੇ ਤੇਰੀ ਭੇਟ ਚੜ੍ਹਾਨਿਆ। ਮਾਤਾ ਗੁਜਰੀ ਨਾ ਰੋਵੇ ਗਲ ਵਿਚ ਪਾਏ ਬਾਹੀਂ, ਹਰਿ ਭਾਣੇ ਵਿਚ ਸਮਾਨਿਆ। ਪੰਥ ਖਾਲਸਾ ਸੁੱਤਾ ਪੈਰ ਪਸਾਰੀ, ਸੰਮਤ ਪੰਦਰਾਂ ਫੜ ਦਾਹੜਿਉਂ ਆਪ ਹਿਲਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਬੇੜਾ ਪਾਰ ਕਰਾਨਿਆ। ਕਲਜੁਗ ਤੇਰਾ ਕਾਲਾ ਰੰਗ, ਚਾਰ ਕੁੰਟ ਵਖਾਨਿਆ। ਕੋਇ ਨਾ ਦਿਸੇ ਸੰਗ, ਰਾਜ ਰਾਜਾਨ ਹੋਏ ਵੈਰਾਨਿਆ। ਲੱਖ ਚੁਰਾਸੀ ਹੋਣੀ ਭੰਗ, ਕਿਸੇ ਦਰ ਨਾ ਮੰਗੇ ਨਾਮ ਸੱਚਾ ਦਾਨਿਆ। ਕਾਚੀ ਮਾਟੀ ਕਾਚੀ ਵੰਗ, ਨਾ ਕੋਈ ਦਿਸੇ ਅੰਤ ਨਿਸ਼ਾਨੀਆ। ਮਨ ਮਤ ਬੁਧ ਪ੍ਰਭ ਲਾਇਆ ਜੰਗ, ਸੰਮਤ ਚੌਦਾਂ ਤੇਰੀ ਇਹ ਨਿਸ਼ਾਨੀਆ। ਲਾੜੀ ਮੌਤ ਘਰ ਘਰ ਬਸਤਰ ਰਹੀ ਮੰਗ, ਧਰਮ ਰਾਏ ਦਰ ਕਰੇ ਪਰਵਾਨਿਆ। ਗੁਰ ਸੰਗਤ ਤੇਰਾ ਅੰਗ ਸੰਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਿਆ। ਲੋਆਂ ਪੁਰੀਆਂ ਆਪੇ ਲੰਘ, ਦੇਵਤ ਸੁਰ ਬ੍ਰਹਮਾ ਸ਼ਿਵ ਦੋਏ ਜੋੜ ਸੀਸ ਕਰਨ ਨਿਮਸਕਾਰਿਆ। ਅੰਮ੍ਰਿਤ ਧਾਰਾ ਵਹਾਏ ਗੰਗ, ਹਾੜ ਸਤਾਰਾਂ ਸੰਮਤ ਚੌਦਾਂ ਪ੍ਰਭ ਦਾਤਾ ਵਡ ਮਿਹਰਬਾਨਿਆ। ਆਪੇ ਕੱਟਣਹਾਰਾ ਭੁੱਖ ਨੰਗ, ਦੇਵੇ ਦਾਨ ਹਰਿ ਭਗਵਾਨ ਆਤਮ ਬ੍ਰਹਮ ਗਿਆਨ ਸ਼ਬਦ ਧੁਰ ਫ਼ਰਮਾਨਿਆ। ਭਰਮੇ ਭੁੱਲੇ ਜੀਵ ਨਾਦਾਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰ ਘਟ ਹੋਇਆ ਜਾਣੀ ਜਾਣਿਆ। ਬੀਸ ਸਦ ਚੌਦਾਂ ਚੌਦਾਂ ਲੋਕ, ਹਰਿ ਨਾਮੇ ਵੱਜੀ ਵਧਾਈਆ। ਨਾਮ ਜੈਕਾਰਾ ਸਚ ਸਲੋਕ, ਪ੍ਰਭ ਸਾਚਾ ਰਿਹਾ ਸੁਣਾਈਆ। ਦੋ ਜਹਾਨਾਂ ਨਾ ਕੋਈ ਸਕੇ ਰੋਕ, ਰਾਹ ਵਿਚ ਨਾ ਕੋਈ ਅਟਕਾਈਆ। ਲੋਕਮਾਤੀ ਜਨ ਭਗਤਾਂ ਦੇਵੇ ਸਾਚੀ ਮੋਖ, ਏਕਾ ਅੱਖਰ ਜਾਪ ਜਪਾਈਆ। ਹਉਮੇ ਦੂਈ ਦਵੈਤੀ ਕੱਢੇ ਖੋਟ, ਤ੍ਰਿਸ਼ਨਾ ਭੁੱਖ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਚੌਥੇ ਵੇਸ ਵਟਾਈਆ। ਚੌਥੇ ਜੁਗ ਵੇਸ ਅਵੱਲਾ, ਹਰਿ ਆਪਣਾ ਆਪ ਕਰਾਇਆ। ਆਪ ਵਸਾਇਆ ਸਚ ਮਹੱਲਾ, ਗੋਬਿੰਦ ਸੇਵਾ ਲਾਇਆ। ਗੋਬਿੰਦ ਮੇਲਾ ਸਾਚਾ ਡੱਲਾ, ਏਕਾ ਰੰਗ ਰੰਗਾਇਆ। ਪੰਚਮ ਮੀਤਾ ਪੰਚ ਪਿਆਰਾ ਪੰਚਮ ਕਰੇ ਹੱਲਾ, ਏਕਾ ਖੰਡਾ ਹੱਥ ਉਠਾਇਆ। ਏਕਾ ਸ਼ਬਦ ਏਕਾ ਢੋਲਾ ਏਕਾ ਸੋਹਲਾ ਏਕਾ ਰਾਗ ਇਕ ਸੁਣਾਏ ਮਹੱਲਾ, ਏਕਾ ਜੋਗ ਕਮਾਇਆ। ਜੁਗ ਜੁਗ ਵੇਖੇ ਜੋਤ ਨਿਰੰਜਣ, ਆਪਣੀ ਜੋਤ ਜਗਾਈਆ। ਜਨ ਭਗਤਾਂ ਨੇਤਰ ਪਾਏ ਅੰਜਨ, ਖੇਲੇ ਖੇਲ ਸ੍ਰਿਸ਼ਟ ਸਬਾਈਆ। ਚਰਨ ਧੂੜ ਬਖ਼ਸ਼ੇ ਸਾਚਾ ਮਜਨ, ਸੰਮਤ ਚੌਦਾਂ ਹਾੜ ਸਤਾਰਾਂ ਜਿਸ ਜਨ ਦਰ ਦਵਾਰੇ ਨੇਤਰ ਨੈਣਾ ਦਰਸ਼ਨ ਪਾਈਆ। ਭਾਂਡੇ ਗੜ੍ਹ ਹੰਕਾਰੀ ਦਰ ਦਵਾਰੇ ਭੱਜਣ, ਨਾਮ ਖੰਡਾ ਰਿਹਾ ਵਖਾਈਆ। ਰਾਗ ਨਗਾਰੇ ਅਨਹਦ ਤਾਲ ਅਨਾਦੀ ਵੱਜਣ, ਸਾਚੀ ਧੁਨ ਰਿਹਾ ਸੁਣਾਈਆ। ਗੁਰ ਗੋਬਿੰਦਾ ਆਇਆ ਪੜਦੇ ਕੱਜਣ, ਨਾਲ ਰਲਿਆ ਪੁਰਖ ਅਬਿਨਾਸ਼ੀ ਸਾਚਾ ਮਾਹੀਆ। ਦਰ ਦਵਾਰ ਬੰਕ ਉਚ ਮਹੱਲ ਅਟੱਲ ਰਾਜੇ ਰਾਣੇ ਸਰਬ ਤੱਜਣ, ਥਿਰ ਕੋਇ ਰਹਿਣ ਨਾ ਪਾਈਆ। ਸਰ ਅੰਮ੍ਰਿਤ ਕੋਈ ਨਾ ਦਿਸਣਾ ਸੱਜਣ, ਪ੍ਰਭ ਇੱਟ ਨਾਲ ਇੱਟ ਖੜਕਾਈਆ। ਕੋਈ ਨਾ ਕਿਸੇ ਰੱਖੇ ਲਜਨ, ਦਾਹੜੀ ਮੁੱਛ ਨਾ ਕੋਈ ਵਖਾਈਆ। ਨਿਰਗੁਣ ਹਰਿ ਸ਼ਾਹੋ ਭੂਪ ਸਤਿ ਸਰੂਪ, ਵੇਖ ਵਖਾਏ ਥਾਉਂ ਥਾਈਂਆ। ਰਾਮਦਾਸ ਤੇਰੇ ਦਰ ਦਵਾਰੇ ਕੂੜ ਕੁੜਿਆਰਾ ਜੂਠ ਝੂਠ, ਬੈਠਾ ਆਸਣ ਲਾਈਆ। ਗੋਬਿੰਦ ਨਾਨਕ ਗਿਆ ਰੁਠ, ਚਾਰੇ ਕੁੰਟਾਂ ਬੈਠਾ ਮੁਖ ਭਵਾਈਆ। ਸਾਧਾਂ ਸੰਤਾਂ ਹੱਥ ਖਾਲੀ ਠੁਠ ਦਰ ਦਰ ਮਾਇਆ ਭਿਛਿਆ ਮੰਗਣ, ਕੋਇ ਨਾਮ ਵਸਤ ਖੈਰ ਨਾ ਪਾਈਆ। ਪੁਰਖ ਅਬਿਨਾਸ਼ੀ ਗਿਆ ਤੁੱਠ, ਗੁਰਮੁਖ ਵਿਰਲੇ ਏਕਾ ਮੁਠ ਆਪਣੀ ਤੰਦੀ ਸੋਹੰ ਸੁਗੰਧੀ, ਮਸਤਕ ਟਿੱਕਾ ਚਰਨ ਧੂੜੀ ਖਾਕ ਇਕ ਰਮਾਈਆ। ਸਤਿਜੁਗ ਮਾਇਆ ਰੰਗ ਚਾੜ੍ਹੇ ਗੂੜ੍ਹ, ਉਤਰ ਕਦੇ ਨਾ ਜਾਈਆ। ਸੁਘੜ ਸਿਆਣ ਬਣਾਏ ਮੂਰਖ ਮੂੜ੍ਹ, ਚਾਰ ਵਰਨ ਏਕਾ ਸਰਨ ਊਚਾਂ ਨੀਚਾਂ ਫੜ ਫੜ ਬਾਹੋਂ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੁਰ ਗੋਬਿੰਦੇ ਦਿਤਾ ਵਰ, ਸੰਬਲ ਨਗਰੀ ਡੇਰਾ ਕਰ, ਸਾਚਾ ਮੇਲ ਮਿਲਾਈਆ। ਮਿਲਿਆ ਮੇਲ ਗੁਰ ਗੋਬਿੰਦਾ, ਜੋਤੀ ਚਿੰਤ ਮਿਟਾਈਆ। ਸ੍ਰਿਸ਼ਟ ਸਬਾਈ ਕਰੇ ਨਿੰਦਾ, ਗੁਰਮੁਖਾਂ ਮਿਲੀ ਵਧਾਈਆ। ਤ੍ਰੈਗੁਣ ਮਾਇਆ ਸਚ ਦਵਾਰੇ ਮਾਰੀ ਬੈਠਾ ਜਿੰਦਾ, ਕੁੰਜੀ ਬ੍ਰਹਮੇ ਹੱਥ ਫੜਾਈਆ। ਵਿਸ਼ਨੂੰ ਬੰਸੀ ਸਦਾ ਬਖ਼ਸ਼ਿੰਦਾ, ਦੇਵੇ ਰਿਜਕ ਸਬਾਈਆ। ਏਕਾ ਦਰਸ ਦਾਨ ਹੋ ਮਿਹਰਵਾਨ ਜੁਗ ਜੁਗ ਹਰਿ ਭਗਤਨ ਦਿੰਦਾ, ਆਪ ਆਪਣਾ ਭੇਖ ਵਟਾਈਆ। ਜੋਤੀ ਜੋਤ ਸਰੂਪ ਹਰਿ, ਸੰਬਲ ਨਗਰੀ ਹਰਿ ਵੇਸ ਕਰ, ਗੁਰ ਗੋਬਿੰਦਾ ਮੇਲ ਦਰ, ਘਰ ਸਾਚਾ ਇਕ ਸੁਹਾਇਆ। ਸੰਬਲ ਨਗਰੀ ਤੇਰੀ ਧਾਰ, ਤ੍ਰੈਲੋਕ ਕਰੇ ਉਜਿਆਰਿਆ। ਸ਼ਬਦ ਖੰਡਾ ਤੇਜ ਕਟਾਰ, ਸ਼ਸਤਰ ਬਸਤਰ ਇਕ ਸ਼ਿੰਗਾਰਿਆ। ਨੀਲਾ ਨੀਲੀ ਛੱਤੋਂ ਕਰੇ ਬਾਹਰ, ਨੀਲੇ ਵਾਲਾ ਸ਼ਾਹ ਅਸਵਾਰਿਆ। ਬਸਤਰ ਪੀਲਾ ਤਨ ਸ਼ਿੰਗਾਰ, ਸੁੰਨ ਅਗੰਮੋ ਵੇਖ ਵਖਾ ਰਿਹਾ। ਦਮੋ ਦਮ ਨਾ ਪਾਵੇ ਕੋਈ ਸਾਰ, ਖਾਣੀ ਬਾਣੀ ਬਹਿ ਬਹਿ ਸਾਰੇ ਘਰ ਘਰ ਵੇਖ ਵਿਚਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਾਰ, ਪਰਗਟ ਹੋ ਵਿਚ ਸੰਸਾਰ, ਆਪ ਆਪਣਾ ਬਲ ਆਪੇ ਧਾਰਿਆ। ਆਪਣਾ ਬਲ ਆਪੇ ਧਾਰ, ਆਪਣੀ ਕਲ ਵਰਤਾਈਆ। ਗੁਰ ਗੋਬਿੰਦਾ ਕਰ ਪਿਆਰ, ਖੇਲੇ ਖੇਲ ਹਰਿ ਰਘੁਰਾਈਆ। ਵਲ ਛਲ ਅਪਰ ਅਪਾਰ, ਭੇਖੀ ਭੇਖ ਵਟਾਈਆ। ਦੀਪਕ ਜੋਤੀ ਰਹੀ ਬਲ, ਦਿਸ ਕਿਸੇ ਨਾ ਆਈਆ। ਉਚੇ ਮੰਦਰ ਬੈਠਾ ਖੜ, ਹਰਿ ਦਵਾਰ ਸੁਹਾਈਆ। ਹਰਿ ਮੰਦਰ ਮਿਲਿਆ ਵਰ, ਪ੍ਰਭ ਆਪਣਾ ਚਰਨ ਛੁਹਾਈਆ। ਮਨਮੁਖ ਜੀਵਾਂ ਬੰਦ ਦਰ, ਨਾ ਸਕੇ ਕੋਈ ਖੁਲ੍ਹਾਈਆ। ਰਾਮਦਾਸ ਤੇਰਾ ਸਰੋਵਰ ਸਰ, ਅੰਮ੍ਰਿਤ ਆਤਮ ਕਿਸੇ ਹੱਥ ਨਾ ਆਈਆ। ਮਰਨੀ ਮਰਨੀ ਗਏ ਮਰ, ਮਾਰਨਹਾਰਾ ਦਿਸ ਨਾ ਆਈਆ। ਆਪਣੀ ਕਰਨੀ ਲੈਣ ਭਰ, ਪ੍ਰਭ ਦੇਵਣਹਾਰ ਸਜਾਈਆ। ਜੋ ਜਨ ਸਚ ਸਰਨਾਈ ਜਾਇਣ ਪੜ, ਫੜ ਬਾਹੋਂ ਲਏ ਤਰਾਈਆ। ਆਪੇ ਵੇਖੇ ਕਿਲੇ ਕੋਟ ਉਪਰ ਚੜ੍ਹ, ਉਚੇ ਟਿਲੇ ਰਿਹਾ ਹਿਲਾਈਆ। ਹੰਕਾਰੀ ਬੁਰਜ ਜਾਏ ਸੜ, ਜੋਤੀ ਲੰਬੂ ਏਕਾ ਲਾਈਆ। ਲੱਗੇ ਅੱਗ ਬਹੱਤਰ ਨੜ, ਨਾ ਸਕੇ ਕੋਈ ਬੁਝਾਈਆ। ਸੰਤ ਸੁਹੇਲੇ ਸ਼ਬਦ ਸਰੂਪੀ ਕਰ ਕਰ ਮੇਲੇ ਪੁਰਖ ਅਗੰਮਾ ਲਏ ਫੜ, ਗੋਬਿੰਦ ਗੁਰ ਸੰਗ ਰਖਾਈਆ। ਨਾ ਕੋਈ ਸੀਸ ਨਾ ਕੋਈ ਧੜ, ਨਾ ਕੋਈ ਵਿਦਿਅ ਅੱਖਰ ਗਿਆ ਖੜ, ਗ੍ਰੰਥ ਪੰਥ ਨਾ ਕੋਈ ਰਖਾਈਆ। ਸ੍ਰਿਸ਼ਟ ਸਬਾਈ ਨਾਲ ਰਿਹਾ ਲੜ, ਲੱਖ ਚੁਰਾਸੀ ਤੇਰੀ ਆਪ ਉਖੇੜੇ ਜੜ, ਬ੍ਰਹਮਾ ਸੰਗ ਰਖਾਈਆ। ਕੋਇ ਨਾ ਸਕੇ ਅੱਗੇ ਅੜ, ਸ਼ਿਵ ਸ਼ੰਕਰ ਰੋਵੇ ਜ਼ਾਰੋ ਜ਼ਰ, ਬਾਸ਼ਕ ਤਸ਼ਕਾ ਗਲ ਲਟਕਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਕਰ ਕਰ ਮੇਲੇ ਏਕਾ ਅੱਖਰ ਜਾਇਣ ਪੜ੍ਹ, ਪ੍ਰਭ ਸਾਚਾ ਰਿਹਾ ਪੜ੍ਹਾਈਆ। ਪ੍ਰਭ ਸਾਚਾ ਘਾੜਨ ਘੜ, ਲੋਕਮਾਤ ਰਿਹਾ ਤਰਾਈਆ। ਪਹਿਲਾ ਪੌੜਾ ਆਪਣਾ ਆਪੇ ਚੜ੍ਹ, ਗੁਰਮੁਖਾਂ ਰਾਹ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਸਿਖਿਆ ਰਿਹਾ ਸਿਖਾਈਆ। ਸਾਚੀ ਸਿਖਿਆ ਸਿਖ ਅਪਾਰ, ਏਕਾ ਇਕ ਰਖਾਈਆ। ਏਕਾ ਇੱਕੀ ਏਕਾ ਵਾਰ, ਏਕੰਕਾਰਾ ਰਿਹਾ ਪਾਈਆ। ਗੋਬਿੰਦ ਰੱਖੀ ਤਿੱਖੀ ਧਾਰ, ਨਾ ਕੋਈ ਮੇਟ ਮਿਟਾਈਆ। ਅੰਤ ਰੁੜ੍ਹਾਈ ਵਿਚ ਸਰਸੇ ਅੰਤਮ ਵਾਰ, ਹੱਥ ਕਿਸੇ ਨਾ ਆਈਆ। ਪ੍ਰਭ ਅਬਿਨਾਸ਼ੀ ਦਏ ਕਰ ਨਿਮਸਕਾਰ, ਗੁਰ ਗੋਬਿੰਦੇ ਖ਼ੁਸ਼ੀ ਮਨਾਈਆ। ਤੇਰੀ ਸੇਵਾ  ਅਪਰ ਅਪਾਰ, ਤੇਰੇ ਅੱਗੇ ਟਿਕਾਈਆ। ਅੰਤਮ ਵੇਲਾ ਵਿਚ ਸੰਸਾਰ, ਕਲਜੁਗ ਅੰਤਮ ਲਹਿਣਾ ਰਿਹਾ ਚੁਕਾਈਆ। ਪ੍ਰਭ ਅਬਿਨਾਸ਼ੀ ਕਰ ਵਿਚਾਰ, ਵਰ ਦੇਵੇ ਘਰ ਸਲਾਹੀਆ। ਪਰਗਟ ਹੋ ਨਰ ਨਿਰੰਕਾਰ, ਪਕੜ ਉਠਾਏ ਫੜ ਫੜ ਬਾਂਹੀਆ। ਗੁਰ ਤੇਗ ਬਹਾਦਰ ਲੱਖ ਚੁਰਾਸੀ ਪੈਜ ਸਵਾਰ, ਸ੍ਰਿਸ਼ਟ ਸਬਾਈ ਦਏ ਨਹਾਈਆ। ਗੁਰ ਗੋਬਿੰਦੇ ਕਰ ਪਿਆਰ, ਆਪ ਆਪਣੀ ਗੋਦ ਉਠਾਈਆ। ਏਕਾ ਦੂਜਾ ਭਉ ਨਿਵਾਰ, ਤੀਜਾ ਚੌਥਾ ਘਰ ਵਸਾਈਆ। ਪੰਚਮ ਮੇਲਾ ਕਰ ਪਿਆਰ, ਛੇਵੇਂ ਸ਼ਬਦ ਰੰਗ ਰੰਗਾਈਆ। ਸੱਤਵੇਂ ਸਤਿ ਪੁਰਖ ਨਿਰੰਜਣ ਆਪ ਕਰਤਾਰ, ਗੋਬਿੰਦੇ ਵਿਚ ਸਮਾਈਆ। ਨੇਤਰ ਅੰਜਨ ਪਾਇਆ ਇਕ ਅਪਾਰ, ਸ੍ਰਿਸ਼ਟ ਸਬਾਈ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸੰਮਤ ਚੌਦਾਂ ਤੇਰੀ ਰੁੱਤ ਆਪੇ ਆਪ ਸੁਹਾਈਆ। ਸੰਮਤ ਚੌਦਾਂ ਤੇਰੀ ਰੁੱਤ, ਪ੍ਰਭ ਸਾਚਾ ਆਪੇ ਆਪ ਸੁਹਾਇੰਦਾ। ਖੇਲੇ ਖੇਲ ਪ੍ਰਭ ਅਬਿਨਾਸ਼ੀ ਅਚੁਤ, ਭੇਵ ਕੋਈ ਨਾ ਪਾਇੰਦਾ। ਕਲਜੁਗ ਜੀਵ ਜੂਠਾ ਝੂਠਾ ਕਾਇਆ ਭਾਂਡਾ ਜਾਣਾ ਫੁੱਟ, ਅੰਤ ਕੋਇ ਰਹਿਣ ਨਾ ਪਾਇੰਦਾ। ਗੁਰਮੁਖ ਲਾਹਾ ਰਹੇ ਲੁੱਟ, ਨੇਤਰ ਨੈਣ ਦਰਸ਼ਨ ਪਾਇੰਦਾ। ਲੁਕਿਆ ਰਹਿਣ ਨਾ ਦੇਵੇ ਕਿਸੇ ਗੁੱਠ, ਦਿਵਸ ਰੈਣ ਸੇਵ ਕਮਾਇੰਦਾ। ਮਨਮੁਖ ਜੀਵ ਧਰਮ ਰਾਏ ਦਰ ਟੰਗੇ ਪੁੱਠ, ਲਾੜੀ ਮੌਤ ਹੁਕਮ ਜਣਾਇੰਦਾ। ਧੁਰ ਦਰਗਾਹੋਂ ਗਏ ਰੁੱਠ, ਨਾ ਕੋਈ ਫੇਰ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਤੇਰਾ ਅੰਤਮ ਵਰ, ਪ੍ਰਭ ਸਾਚਾ ਪੂਰ ਕਰਾਇੰਦਾ। ਗੋਬਿੰਦ ਤੇਰਾ ਸਾਚਾ ਰਾਹ, ਆਪਣਾ ਆਪੇ ਰਿਹਾ ਚਲਾਈਆ। ਸ਼ਬਦ ਸਰੂਪੀ ਬਣ ਮਲਾਹ, ਹਰਿ ਸਾਜਨ ਮੇਲ ਮਿਲਾਈਆ। ਸੰਮਤ ਚੌਦਾਂ ਦਏ ਸਲਾਹ, ਗੁਰਮੁਖਾਂ ਆਪ ਸਮਝਾਈਆ। ਏਕਾ ਇੱਕੀ ਦਿਤੀ ਪਾ, ਸਾਚਾ ਲੇਖ ਲਿਖਾਈਆ। ਸਾਚੀ ਸਿਖੀ ਲਈ ਬਣਾ, ਆਪਣਾ ਸੰਗ ਰਖਾਈਆ। ਧਾਰੋਂ ਤਿਖੀ ਲਈ ਰਖਾ, ਚਾਰ ਵਰਨਾਂ ਰਹੀ ਕਟਾਈਆ। ਰਿਖੀ ਮੁਨੀ ਰੋਵਣ ਮਾਰਨ ਧਾਹ, ਪ੍ਰਭ ਸਾਚਾ ਦਿਸ ਨਾ ਆਈਆ। ਗੁਰ ਗੋਬਿੰਦੇ ਤੇਰਾ ਤੱਕਣ ਰਾਹ, ਸਿਰ ਨੀਲੇ ਚੀਰੇ ਰਹੇ ਬੰਨ੍ਹਾਈਆ। ਰਾਏ ਧਰਮ ਵਖਾਏ ਅੱਧ ਵਿਚ ਲੱਗਾ ਫਾਹ, ਨਾ ਕੋਈ ਤੋੜੇ ਤੋੜ ਤੁੜਾਈਆ। ਦਿਵਸ ਰੈਣ ਗਵਾਇਆ ਮਾਨੁਖ ਮਾਨਸ ਪ੍ਰਭ ਸਾਚਾ ਸ਼ਾਹੋ ਦਿਸ ਨਾ ਆਈਆ। ਵੱਡ ਦਾਤਾ ਬੇਪਰਵਾਹ, ਬੈਠਾ ਮੁਖ ਛੁਪਾਈਆ। ਦੋ ਜਹਾਨੀ ਸਾਚਾ ਸ਼ਾਹ, ਸ਼ਹਿਨਸ਼ਾਹ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਮਿਲਿਆ ਤੇਰਾ ਦਰ, ਦਰ ਦਵਾਰਾ ਆਪ ਸੁਹਾਈਆ। ਗੁਰ ਗੋਬਿੰਦੇ ਖੋਲ੍ਹ ਦਰ, ਪ੍ਰਭ ਸਾਚੀ ਜੋਤ ਜਗਾਇੰਦਾ। ਸੰਮਤ ਚੌਦਾਂ ਸਤਾਰਾਂ ਹਾੜ, ਸ੍ਰਿਸ਼ਟ ਸਬਾਈ ਮੇਟੇ ਚਿੰਤ ਸੰਤ ਸੁਹੇਲੇ ਆਪ ਉਠਾਇੰਦਾ। ਆਪੇ ਹੋਏ ਪਿਛੇ ਅਗਾੜ, ਫੜ ਬਾਹੋਂ ਪਾਰ ਕਰਾਇੰਦਾ। ਵੇਖ ਵਖਾਣੇ ਨਾੜੀ ਨੜ, ਸਾਚਾ ਵੈਦ ਵੈਦ ਇਕ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਤੇਰਾ ਮਿਲਿਆ ਦਰ, ਦਰ ਦਵਾਰ ਆਪ ਸੁਹਾਇੰਦਾ। ਗੁਰ ਗੋਬਿੰਦ ਸਾਚਾ ਮਿਹਰਵਾਨ, ਹਰਿ ਭਗਤਨ ਦਏ ਵਡਿਆਈਆ। ਸੰਮਤ ਪੰਦਰਾਂ ਹੋਏ ਬੇਪਛਾਨ, ਆਪ ਆਪਣਾ ਭੇਖ ਵਟਾਈਆ। ਸੰਮਤ ਸੋਲਾਂ ਨੇੜੇ ਆਏ ਵਿਚ ਜਹਾਨ, ਸੰਮਤ ਸਤਾਰਾਂ ਵਾਹੋ ਦਾਹੀਆ। ਸੰਮਤ ਅਠਾਰਾਂ ਨਾ ਕੋਈ ਵੇਖੇ ਕਿਸੇ ਮਾਰ ਧਿਆਨ, ਜਲ ਧਾਰਾ ਆਪ ਰੁੜ੍ਹਾਈਆ। ਸੰਮਤ ਉਨੀਸਾ ਹੋਏ ਹੈਰਾਨ, ਅੱਲਾ ਰਾਣੀ ਬੈਠੀ ਮੁਖ ਛੁਪਾਈਆ। ਬੀਸ ਬੀਸਾ ਹਰਿ ਭਗਵਾਨ, ਬੀਸ ਸਿਖਾਂ ਸੇਵਾ ਰਿਹਾ ਲਗਾਈਆ। ਇਕ ਇਕੀਸਾ ਵਿਚ ਜਹਾਨ, ਸਿੰਘ ਦਰਸ਼ਨ ਲਿਖਾਰੀ ਰਿਹਾ ਬਣਾਈਆ। ਸ਼ਬਦ ਵਰਤਾਰੀ ਵਰਤੇ ਵਿਚ ਸੰਸਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਵਡ ਭੰਡਾਰੀ ਆਪ ਦਾਤਾਰ, ਗੁਰ ਗੋਬਿੰਦੇ ਵਿਚ ਸਮਾਈਆ। ਨਾਮ ਖੰਡਾ ਤੇਜ ਕਟਾਰੀ ਵਿਚ ਦਰਬਾਰ, ਏਕਾ ਏਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਤੇਰਾ ਵੇਖ ਘਰ, ਘਰ ਸਾਚੇ ਬੈਠਾ ਆਸਣ ਲਾਈਆ। ਗੋਬਿੰਦ ਤੇਰਾ ਮੱਲ ਦਰਵਾਜਾ, ਪ੍ਰਭ ਸਾਚੇ ਖ਼ੁਸ਼ੀ ਮਨਾਈਆ। ਪਰਗਟ ਹੋ ਗਰੀਬ ਨਿਵਾਜਾ, ਜਨ ਭਗਤਾਂ ਰੱਖੇ ਲੋਕਮਾਤ ਲਾਜਾ, ਲਾਜਾਵੰਤ ਆਪ ਹੋ ਜਾਈਆ। ਬਰਸ ਤਰਤਾਲੀ ਨਾ ਚਰਨ ਛੁਹਾਇਆ ਦੇਸ ਮਾਝਾ, ਪੁਰੀ ਅਨੰਦ ਗਿਆ ਤਜਾਈਆ। ਅੰਤਮ ਕਲਜੁਗ ਮਾਰੇ ਅਵਾਜਾ, ਸੰਬਲ ਨਗਰੀ ਧਾਮ ਸੁਹਾਈਆ। ਸਤਿਜੁਗ ਤੇਰਾ ਰਚਿਆ ਕਾਜਾ, ਅਨਹਦ ਵਾਜਾ ਇਕ ਵਜਾਈਆ। ਧੁਰਦਰਗਾਹੀ ਆਇਆ ਭਾਜਾ, ਗੁਰ ਪੂਰੇ ਵਿਚ ਸਮਾਈਆ। ਚਿੱਟਾ ਅਸਵ ਸਾਚਾ ਤਾਜਾ, ਸੋਲਾਂ ਕਲੀਆਂ ਆਸਣ ਲਾਈਆ। ਭਾਗ ਲਗਾਇਆ ਦੇਸ ਮਾਝਾ, ਧਾਮ ਧਾਮਾ ਰਿਹਾ ਸੁਣਾਈਆ। ਸ਼ਾਹੋ ਭੂਪ ਵਡ ਰਾਜਨ ਰਾਜਾ, ਸਚ ਸਿੰਘਾਸਣ ਇਕ ਵਖਾਈਆ। ਲੱਖ ਚੁਰਾਸੀ ਤੇਰਾ ਖੋਲ੍ਹੇ ਪਾਜਾ, ਸਾਧ ਸੰਤ ਜੂਠ ਝੂਠ ਅੰਤ ਰਹਿਣ ਨਾ ਪਾਈਆ। ਮਾਨਸ ਮਾਨੁਖ ਭੁਲੇ ਨੌ ਦਰਵਾਜਾ, ਗੁਰਮੁਖ ਦਸਵੇਂ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਤੇਰਾ ਵੇਖ ਘਰ, ਆਪ ਆਪਣਾ ਚਰਨ ਛੁਹਾਈਆ। ਗੋਬਿੰਦ ਤੇਰਾ ਸਚ ਦਵਾਰ, ਪ੍ਰਭ ਆਪਣਾ ਚਰਨ ਛੁਹਾਇਆ। ਆਪੇ ਖੋਲ੍ਹੇ ਬੰਦ ਕਿਵਾੜ, ਆਪੇ ਕੁੰਡਾ ਲਾਹਿਆ। ਰੁੱਤ ਸੁਹਾਏ ਸਤਾਰਾਂ ਹਾੜ, ਸੰਮਤ ਸੰਮਤੀ ਦਏ ਮਿਟਾਇਆ। ਮਨਮੁਖਾਂ ਮਗਰ ਲਗਾਏ ਪੰਚਮ ਧਾੜ, ਦਿਵਸ ਰੈਣ ਚੈਨ ਨਾ ਆਇਆ। ਗੁਰਮੁਖਾਂ ਮਾਇਆ ਮਮਤਾ ਦੇਵੇ ਸਾੜ, ਅੰਮ੍ਰਿਤ ਆਤਮ ਏਕਾ ਜਾਮ ਪਿਆਇਆ। ਜੋਤ ਜਗਾਏ ਬਹੱਤਰ ਨਾੜ, ਅੰਧ ਅੰਧੇਰ ਮਿਟਾਇਆ। ਸਾਚੇ ਮੰਦਰ ਦੇਵੇ ਵਾੜ, ਨਾ ਕੋਈ ਸਕੇ ਫੇਰ ਢਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਤੇਰਾ ਵੇਖ ਘਰ,  ਘਰ ਸਾਚੇ ਮੰਗਲ ਗਾਇਆ। ਗੁਰ ਗੋਬਿੰਦ ਘਰ ਮੰਗਲਾਚਾਰ, ਹਰਿ ਆਪੇ ਵੇਖ ਵਖਾਇੰਦਾ। ਪੰਚਮ ਗਾਇਣ ਵਾਰੋ ਵਾਰ, ਹਰਿ ਸਾਚੀ ਸੇਵਾ ਲਾਇੰਦਾ। ਰਾਗ ਛੱਤੀ ਨਾ ਪਾਇਣ ਸਾਰ, ਨਾ ਕੋਈ ਭੇਵ ਜਣਾਇੰਦਾ। ਵੇਦ ਕਿਤੇਬ ਕੁਰਾਨ ਅੰਜੀਲ ਗਏ ਹਾਰ, ਰਸਨਾ ਜਿਹਵਾ ਨਾ ਕੋਈ ਅਲਾਇੰਦਾ। ਖਾਣੀ ਬਾਣੀ ਕਰ ਵਿਚਾਰ, ਧੀਰਜ ਧੀਰ ਨਾ ਕੋਈ ਧਰਾਇੰਦਾ। ਪਰਗਟ ਹੋਏ ਹਰਿ ਨਿਰੰਕਾਰ, ਕਲਜੁਗ ਤੇਰੀ ਅੰਤਮ ਵਰ, ਗੁਰ ਗੋਬਿੰਦੇ ਕਰ ਪਿਆਰ, ਏਕਾ ਮੇਲ ਮਿਲਾਇੰਦਾ। ਸਾਚਾ ਮੇਲਾ ਹਰਿ ਦਵਾਰ, ਏਕਾ ਅੱਖਰ ਕਰ ਅਧਾਰ, ਸਾਚੀ ਸਿਖਿਆ ਆਪ ਸਿਖਾਇੰਦਾ। ਲਿਖਿਆ ਲੇਖ ਹਰਿ ਕਰਤਾਰ, ਸ੍ਰਿਸ਼ਟ ਸਬਾਈ ਦਏ ਵੱਥ, ਆਪ ਉਪਾਏ ਆਪੇ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਤੇਰਾ ਵੇਖ ਸਰ, ਸਰ ਸਰੋਵਰ ਇਕ ਵਖਾਇੰਦਾ। ਗੁਰ ਗੋਬਿੰਦ ਤੇਰਾ ਸਾਚਾ ਸਰ, ਹਰਿ ਮਿਲਿਆ ਇਕ ਭਗਵਾਨਿਆ। ਸੰਤ ਸੁਹੇਲੇ ਰਹੇ ਤਰ, ਕਰ ਧੂੜ ਸਚ ਇਸ਼ਨਾਨਿਆ। ਕਲਜੁਗ ਜੀਵ ਰਹੇ ਡਰ, ਨਾ ਹੋਇਣ ਦਰ ਪਰਵਾਨਿਆ। ਜਨ ਭਗਤਾਂ ਚੁਕਾਏ ਜਮ ਕਾ ਡਰ, ਆਵਣ ਜਾਵਣ ਫੰਦ ਕਟਾਨਿਆ। ਇਕ ਵਖਾਏ ਸਾਚਾ ਘਰ, ਹਰਿ ਥਿਰ ਘਰ ਨਾਉਂ ਰਖਾਨਿਆ। ਨਾ ਜਨਮੇ ਨਾ ਜਾਏ ਮਰ, ਸਾਚੇ ਧਾਮ ਹਰਿ ਸੁਹਾਨਿਆ। ਜਨ ਭਗਤਾਂ ਦੇਵੇ ਵਰਨੀ ਵਰ, ਵਰ ਦਾਤਾ ਆਪ ਅਖਵਾਨਿਆ। ਆਪਣੀ ਕਰਨੀ ਰਿਹਾ ਕਰ, ਕਰਨਹਾਰ ਆਪ ਅਖਵਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਤੇਰਾ ਵੇਖ ਦਰ, ਖੇਲੇ ਖੇਲ ਦੋ ਜਹਾਨਿਆ। ਭਗਤ ਜਨਾਂ ਸਾਚਾ ਮੇਲ, ਮੇਲ ਮਿਲਾਏ ਸ੍ਰੀ ਭਗਵਾਨਾ। ਜੋਤ ਨਿਰੰਜਣ ਚਾੜ੍ਹੇ ਤੇਲ, ਹੱਥੀਂ ਬੰਨੇ ਸਾਚਾ ਗਾਨਾ। ਪੰਚਮ ਸਖੀਆਂ ਮਿਲ ਮਿਲ ਪਾਇਣ ਵੇਲ, ਅਨਹਦ ਗਾਏ ਸਾਚਾ ਗਾਨਾ। ਸੰਤ ਸੁਹੇਲੇ ਸੱਜਣ ਆਪੇ ਮੇਲ, ਆਪ ਸੁਣਾਏ ਧੁਰਦਰਗਾਹੀ ਸਚ ਫ਼ਰਮਾਨਾ। ਆਪੇ ਵਸਿਆ ਰੰਗ ਨਵੇਲ, ਹਰ ਘਟ ਅੰਦਰ ਆਪ ਸਮਾਨਾ। ਆਪੇ ਗੁਰੂ ਗੁਰ ਚੇਲ, ਆਪੇ ਗੋਬਿੰਦ ਰੂਪ ਵਖਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਤੇਰਾ ਵੇਖ ਦਰ, ਦਰ ਦਵਾਰਾ ਇਕ ਸੁਹਾਨਾ। ਗੁਰ ਗੋਬਿੰਦਾ ਦਰ ਸੁਹਾਏ, ਹਰਿ ਦਾਤਾ ਬੇਪਰਵਾਹੀਆ। ਸੰਤ ਸੁਹੇਲੇ ਲਏ ਮਿਲਾਏ, ਆਪ ਆਪਣਾ ਮੇਲ ਮਿਲਾਈਆ। ਨਾਮ ਤੰਦਨ ਤੰਦ ਬੰਨ੍ਹਾਏ, ਸਾਚਾ ਸਗਨ ਮੁਖ ਲਗਾਈਆ। ਕਾਇਆ ਚੋਲੀ ਰੰਗਣ ਰੰਗ ਚੜ੍ਹਾਏ, ਉਤਰ ਕਦੇ ਨਾ ਜਾਈਆ। ਦੂਜਾ ਦਰ ਨਾ ਕੋਈ ਮੰਗਣ ਜਾਏ, ਜੋ ਆਏ ਹਰਿ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਤੇਰਾ ਵੇਖ ਘਰ, ਘਰ ਬੈਠਾ ਆਸਣ ਲਾਈਆ। ਗੋਬਿੰਦ ਤੇਰਾ ਸਚ ਟਿਕਾਨਾ, ਹਰਿ ਆਪੇ ਆਪ ਬਣਾਇੰਦਾ। ਸ਼ਬਦ ਸਰੂਪੀ ਇਕ ਬਿਬਾਨਾ, ਦੋ ਜਹਾਨਾਂ ਆਪ ਚਲਾਇੰਦਾ। ਸੇਵ ਲਗਾਏ ਪਵਣ ਮਸਾਨਾ, ਅਵਨ ਗਵਣ ਮੇਟ ਮਿਟਾਇੰਦਾ। ਨਾ ਕੋਈ ਧੂਪ ਨਾ ਕੋਈ ਹਵਨ ਨਾ ਤਰਾਨਾ, ਨਾ ਕੋਈ ਦੀਪ ਜਗਾਇੰਦਾ। ਖਾਣੀ ਬਾਣੀ ਨਾ ਕੋਈ ਵੇਦ ਪੁਰਾਨ, ਕੁਰਾਨ ਅੰਜੀਲ ਨਾ ਕੋਈ ਗਾਇੰਦਾ। ਏਕਾ ਅੱਖਰ ਧੁਰ ਫ਼ਰਮਾਨਾ, ਸੋਹੰ ਜਾਪ ਜਪਾਇੰਦਾ। ਨਾਨਕ ਪਾਇਆ ਪਦ ਨਿਰਬਾਨਾ, ਸ੍ਰਿਸ਼ਟ ਸਬਾਈ ਰਾਹ ਵਖਾਇੰਦਾ। ਸਤਿ ਪੁਰਖ ਅਗੰਮਾ ਹਰਿ ਭਗਵਾਨਾ, ਘਰ ਸਾਚੇ ਆਸਣ ਲਾਇੰਦਾ। ਇਕ ਕਬੀਰ ਦਰ ਪਰਵਾਨਾ, ਆਪਣਾ ਦਰਸ ਦਿਖਾਇੰਦਾ। ਕਲਜੁਗ ਭੁੱਲੇ ਜੀਵ ਨਾਦਾਨਾ, ਹਰਿ ਭੇਖੀ ਭੇਖ ਵਟਾਇੰਦਾ। ਬਲ ਦਵਾਰੇ ਬਣ ਨਾਦਾਨਾ, ਵੇਸੀ ਵੇਸ ਵਟਾਇੰਦਾ। ਨਿਹਕਲੰਕ ਪਹਿਰਿਆ ਬਾਣਾ, ਗੋਬਿੰਦ ਸੰਗ ਰਲਾਇੰਦਾ। ਗੁਰਮੁਖ ਸਾਚੇ ਵੇਖ ਵਖਾਨਾ, ਵੇਦ ਵਿਆਸਾ ਲੇਖ ਲਿਖਾਇੰਦਾ। ਉਚ ਪਰਬਤ ਸਚ ਟਿਕਾਨਾ, ਬਜਰ ਕਪਾਟੀ ਸਾਚੀ ਸਿਲ੍ਹਾ ਆਪ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਮੇਲਾ ਸਾਚੇ ਹਰਿ, ਹਰਿ ਸਾਚਾ ਮੇਲ ਮਿਲਾਇੰਦਾ। ਗੋਬਿੰਦ ਮੇਲਾ ਹਰਿ ਦਵਾਰ, ਹਰਿ ਹਰਿ ਆਪ ਕਰਾਇੰਦਾ। ਆਪ ਆਪਣੀ ਕਿਰਪਾ ਧਾਰ, ਆਪ ਆਪਣੇ ਰੰਗ ਰੰਗਾਇੰਦਾ। ਪੂਤ ਸਪੂਤ ਇਕ ਵਰਤਾਰ, ਚਾਰੋਂ ਕੁੰਟ ਵੇਖ ਵਖਾਇੰਦਾ। ਸਾਚੇ ਘਰ ਦਏ ਵਾੜ, ਜੋਤੀ ਜੋਤ ਆਪ ਮਿਲਾਇੰਦਾ। ਪਹਿਲੇ ਪੌੜੇ ਪਹਿਲੀ ਵਾਰ, ਫੜ ਬਾਹੋਂ ਆਪ ਚੜ੍ਹਾਇੰਦਾ। ਵੇਖੇ ਪਰਖੇ ਮਿੱਠੇ ਕੌੜੇ ਵਿਚ ਸੰਸਾਰ, ਜੀਵ ਜੰਤ ਵੇਖ ਵਖਾਇੰਦਾ। ਸ਼ਬਦ ਹਥੌੜੇ ਮਾਰੇ ਮਾਰ, ਆਪ ਆਪਣੀ ਸੇਵਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਵਨ ਰੂਪ ਸਮਾਇੰਦਾ। ਭਗਵਨ ਰੂਪ ਹਰਿ ਸਮਾਇਆ, ਭਗਤਨ ਦਰ ਵਧਾਈਆ। ਮਨਮੁਖ ਜੀਵ ਦਿਸ ਨਾ ਆਇਆ, ਜੂਠ ਝੂਠ ਕਰੀ ਕੁੜਮਾਈਆ। ਮਨ ਮਤ ਬੁਧ ਭੇਵ ਨਾ ਰਾਇਆ, ਜਗਤ ਵਿਦਿਆ ਸਾਰ ਨਾ ਆਈਆ। ਦੇਵੀ ਦੇਵ ਕਿਸੇ ਨਜ਼ਰ ਨਾ ਆਇਆ, ਅਲਖ ਅਭੇਵ ਬੈਠਾ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਮੇਲਾ ਇਕ ਘਰ, ਏਕਾ ਰੰਗ ਵਖਾਈਆ। ਏਕਾ ਰੰਗ ਨਰ ਨਰਾਇਣ, ਆਪਣਾ ਆਪ ਵਖਾਇਆ। ਗੋਬਿੰਦ ਮੇਲਾ ਸਾਚੇ ਸੱਜਣ, ਆਪਣਾ ਆਪ ਕਰਾਇਆ। ਤਾਲ ਨਗਾਰੇ ਸਾਚੇ ਵੱਜਣ, ਵਜਾਵਣਹਾਰ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਭੇਖ ਵਟਾਇਆ। ਹਰਿ ਕਲਕੀ ਅਵਤਾਰ, ਜੋਤ ਜਗਾਇੰਦਾ। ਹਰਿ ਕਲਕੀ ਅਵਤਾਰ, ਭੇਖ ਵਟਾਇੰਦਾ। ਹਰਿ ਕਲਕੀ ਅਵਤਾਰ, ਲੇਖ ਲਿਖਾਇੰਦਾ। ਹਰਿ ਕਲਕੀ ਅਵਤਾਰ, ਵੇਖ ਵਖਾਇੰਦਾ। ਹਰਿ ਕਲਕੀ ਅਵਤਾਰ, ਗੋਬਿੰਦ ਰੂਪ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਗੀ ਤੋੜਾ ਇਕ ਵਖਾਇੰਦਾ। ਹਰਿ ਕਲਕੀ ਅਵਤਾਰ, ਏਕਾ ਏਕ ਅਖਵਾਇਆ। ਖੇਲੇ ਖੇਲ ਅਪਾਰ, ਅਕਲ ਕਲਾ ਵਰਤਾਇਆ। ਗੁਰ ਚੇਲੇ ਪਾਵੇ ਸਾਰ, ਸਾਰੰਗ ਧਰ ਆਪ ਹੋ ਆਇਆ। ਮੇਲੇ ਮੇਲ ਨਾਮ ਦਰਬਾਰ, ਦਰ ਦਰਬਾਰੀ ਇਕ ਅਖਵਾਇਆ। ਸੱਜਣ ਸੁਹੇਲੇ ਲਏ ਤਾਰ, ਤਾਰਨਹਾਰਾ ਸ੍ਰਿਸ਼ਟ ਸਬਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੂਪ ਵਟਾਇਆ। ਕਲਗੀ ਧਰ ਹਰਿ ਅਵਤਾਰ, ਜਾਗਰਤ ਜੋਤ ਜਗਾਈਆ। ਜੋਤ ਸਰੂਪੀ ਕਰ ਉਜਿਆਰ, ਕਲਜੁਗ ਰੈਣ ਅੰਧੇਰੀ ਰਿਹਾ ਮਿਟਾਈਆ। ਸ਼ਬਦ ਸਰੂਪੀ ਇਕ ਜੈਕਾਰ, ਚਾਰੋਂ ਕੁੰਟ ਰਿਹਾ ਕਰਾਈਆ। ਸਤਿਜੁਗ ਸਾਚਾ ਵਣਜ ਵਪਾਰ, ਆਪ ਆਪਣਾ ਨਾਉਂ ਰਖਾਈਆ। ਸੰਮਤ ਚੌਦਾਂ ਬੰਨ੍ਹੇ ਧਾਰ, ਸਤਿ ਪੁਰਖ ਨਿਰੰਜਣ ਹੱਥ ਵਡਿਆਈਆ। ਗੁਰਮੁਖ ਸਾਚੇ ਕਰ ਪਿਆਰ, ਸਾਚੀ ਸਿਖਿਆ ਰਿਹਾ ਸਿਖਾਈਆ। ਏਕਾ ਇੱਕੀ ਏਕਾ ਵਾਰ, ਇਕ ਇਕੇਲਾ ਰਿਹਾ ਪਾਈਆ। ਗੁਰ ਗੋਬਿੰਦ ਬਣ ਭਿਖਾਰ, ਦਰ ਦਵਾਰਾ ਮੰਗ ਮੰਗਾਈਆ। ਕਲਜੁਗ ਤੇਰੀ ਅੰਤਮ ਵਾਰ, ਪੂਰਬ ਲਹਿਣਾ ਝੋਲੀ ਪਾਈਆ। ਸ਼ਬਦ ਗਹਿਣਾ ਤਨ ਸ਼ਿੰਗਾਰ, ਅਸਤਰ ਸ਼ਸਤਰ ਵੇਖ ਵਖਾਈਆ। ਚਿੱਟਾ ਅਸਵ ਕਰ ਤਿਆਰ, ਆਸਣ ਸਿੰਘਾਸਣ ਇਕ ਵਛਾਈਆ। ਪਰਗਟ ਹੋਏ ਸ਼ਾਹ ਅਸਵਾਰ, ਵਾਗ ਆਪਣੇ ਹੱਥ ਰਖਾਈਆ। ਸਚਖੰਡੀ ਖੋਲ੍ਹ ਆਪ ਦਵਾਰ, ਲੋਕਮਾਤੀ ਰਾਹ ਤਕਾਈਆ। ਆਪੇ ਜਾਣੇ ਆਰ ਪਾਰ ਕਿਨਾਰ, ਮੰਝਧਾਰ ਵੇਖ ਵਖਾਈਆ। ਸਵੇਰ ਸੰਞ ਸੂਰਜ ਚੰਨ ਸਿਤਾਰ, ਬੈਠੇ ਮੁਖ ਛੁਪਾਈਆ। ਆਪ ਵਜਾਏ ਕਾਲ ਨਗਾਰ, ਏਕਾ ਡੌਰੂ ਰਿਹਾ ਵਾਹੀਆ। ਧਰਮ ਰਾਏ ਦਰ ਬਣ ਭਿਖਾਰ, ਬੈਠਾ ਸੀਸ ਝੁਕਾਈਆ। ਲਾੜੀ ਮੌਤ ਕਰ ਤਿਆਰ, ਹੱਥੀਂ ਮਹਿੰਦੀ ਰਿਹਾ ਲਾਲ ਰੰਗਾਈਆ। ਨੈਣ ਕੱਜਲ ਪਾਇਆ ਭਾਰ, ਸੀਸ ਮੈਂਢੀ ਰਿਹਾ ਗੁੰਦਾਈਆ। ਨਾਰ ਕੰਨਿਆ ਹੋਈ ਮੁਟਿਆਰ, ਵਰ ਢੂੰਡੇ ਸ੍ਰਿਸ਼ਟ ਸਬਾਈਆ। ਲੱਖ ਚੁਰਾਸੀ ਵੇਖੇ ਕੰਤ ਭਤਾਰ, ਕਵਣ ਹਾਣੀਆਂ ਹਾਣ ਮਿਲਾਈਆ। ਉਚੇ ਟਿੱਲੇ ਪਰਬਤ ਸੁਹਾਏ ਜੰਗਲ ਜੂਹ ਉਜਾੜ ਪਹਾੜ, ਡੂੰਘੀ ਕੰਦਰ ਫੇਰਾ ਪਾਈਆ। ਧਰਤ ਮਾਤ ਤੇਰਾ ਵੇਖ ਅਖਾੜ, ਸੂਰਬੀਰਾਂ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਗੀ ਧਰ ਆਪ ਅਖਵਾਈਆ। ਕਲਗੀ ਧਰ ਹਰਿ ਜਗਦੀਸਾ, ਜਗਤ ਜੋਗ ਵਖਾਇੰਦਾ। ਖੇਲੇ ਖੇਲ ਬੀਸ ਇਕੀਸਾ, ਰਾਗ ਛਤੀਸਾ ਮੇਟ ਮਿਟਾਇੰਦਾ। ਨਾ ਕੋਈ ਕੁਰਾਨ ਅੰਜ਼ੀਲ ਹਦੀਸਾ, ਨਾ ਕੋਈ ਮੁੱਲਾ ਸਬਕ ਪੜ੍ਹਾਇੰਦਾ। ਰਾਜ ਰਾਜਾਨ ਨਾ ਕੋਈ ਛਤਰ ਰੱਖੇ ਸੀਸਾ, ਤਖ਼ਤ ਤਾਜ ਨਾ ਕੋਈ ਹੰਢਾਇੰਦਾ। ਲਿਖਿਆ ਲੇਖ ਚੁੱਕੇ ਵਿਚ ਉਨੀਸਾ, ਅਹਿਨਲ ਹੱਕ ਪ੍ਰਭ ਝੋਲੀ ਪਾਇੰਦਾ। ਮੁਹੰਮਦ ਮੁਹੰਮਦੀ ਫਲ ਗਿਆ ਪੱਕ, ਅਹਿਮਦ ਅਹਿਮਦੀ ਆਪ ਅਖਵਾਇੰਦਾ। ਚਾਰ ਯਾਰੀ ਲਾਏ ਧੱਕ, ਅੱਲਾ ਰਾਣੀ ਸੰਗ ਰਲਾਇੰਦਾ। ਲੋਕਮਾਤੀ ਦਏ ਹੱਕ, ਪਰਵਰਦਿਗਾਰ ਰਾਹ ਵਖਾਇੰਦਾ। ਚਾਰ ਯਾਰ ਸੰਗ ਮੁਹੰਮਦ ਗਏ ਥੱਕ, ਚੌਦਾਂ ਤਬਕਾਂ ਪੰਧ ਮੁਕਾਇੰਦਾ। ਮੱਕਾ ਮਦੀਨਾ ਵੇਖੇ ਢੱਕ, ਸਿੰਘ ਸ਼ੇਰ ਸ਼ੇਰ ਆਪ ਹੋ ਜਾਇੰਦਾ। ਨਬੀ ਰਸੂਲਾਂ ਨਾ ਕੋਈ ਸਕੇ ਰੱਖ, ਨਾ ਕੋਈ ਹਾਜ਼ੀ ਹੱਜ ਕਰਾਇੰਦਾ। ਉਮਤ ਉਮਤੀ ਕਰੇ ਵੱਖ, ਆਪ ਆਪਣੀ ਦਇਆ ਕਮਾਇੰਦਾ। ਕੂਜਾ ਬਾਂਗ ਰੋਜਾ ਹੋਏ ਸੱਖ, ਹੂ ਅੱਲਾ ਨਾਅਰਾ ਨਾ ਕੋਈ ਲਾਇੰਦਾ। ਪਰਗਟ ਹੋਏ ਹਰਿ ਪਰਤੱਖ, ਸੰਮਤ ਪੰਦਰਾਂ ਆਪ ਜਗਾਇੰਦਾ। ਚਾਰ ਕੁੰਟ ਉਡਣੇ ਕੱਖ, ਕੰਧੀ ਡਾਹ ਆਪ ਲਗਾਇੰਦਾ। ਸਖੀ ਸਰਵਰ ਸ਼ੇਖ਼ ਮੁਸਾਇਕ ਪੀਰ ਦਸਤਗੀਰ ਨਾ ਕੋਈ ਪਛਾਣੇ ਆਪਣਾ ਹੱਕ, ਹਕੀਕਤ ਹੱਕ ਸਰਬ ਗਵਾਇੰਦਾ। ਏਕਾ ਸ਼ਬਦ ਸੋਹੰ ਨਕੇਲ ਪਾਏ ਨੱਕ, ਡੋਰ ਆਪਣੇ ਹੱਥ ਰਖਾਇੰਦਾ। ਕਲਜੁਗ ਫਲ ਗਿਆ ਪੱਕ, ਚੌਦਾਂ ਲੋਕਾਂ ਆਪ ਖੁਆਇੰਦਾ। ਸੰਤ ਸੁਹੇਲੇ ਲਏ ਰੱਖ, ਆਪ ਆਪਣਾ ਦਰਸ ਦਿਖਾਇੰਦਾ। ਫੜ ਫੜ ਬਾਹੋਂ ਕਰੇ ਵੱਖ, ਏਕਾ ਵੱਖਰੀ ਧਾਰ ਚਲਾਇੰਦਾ। ਵਰੋਲੇ ਛਾਛ ਜਿਉਂ ਮੱਖ, ਨਾਮ ਮਧਾਣਾ ਏਕਾ ਪਾਇੰਦਾ। ਆਪ ਉਘਾੜੇ ਤੀਜੀ ਅੱਖ, ਸੋਹੰ ਅੰਜਨ ਏਕਾ ਪਾਇੰਦਾ। ਕਾਇਆ ਮੰਦਰ ਜਾਣੇ ਢੱਠ, ਨਾ ਕੋਈ ਸਾਥ ਨਿਭਾਇੰਦਾ। ਪ੍ਰਭ ਆਪੇ ਗੇੜੇ ਉਲਟੀ ਲੱਠ, ਸ਼ਬਦ ਗੇੜਾ ਆਪਣੇ ਆਪ ਚਲਾਇੰਦਾ। ਤ੍ਰੈਗੁਣ ਮਾਇਆ ਤੇਰਾ ਭੱਠ, ਹਰਿ ਜੋਤੀ ਲੰਬੂ ਲਾਇੰਦਾ। ਵਿਚ ਪਾਏ ਤੀਰਥ ਅੱਠ ਸੱਠ, ਨਾ ਕੋਈ ਸ਼ਾਂਤ ਕਰਾਇੰਦਾ। ਗੁਰਦਰ ਮੰਦਰ ਮਸਜਿਦ ਪਏ ਭੱਠ, ਇੱਟ ਗਾਰਾ ਨਾ ਕੋਇ ਲਗਾਇੰਦਾ। ਚਰਨ ਦਵਾਰ ਜੋ ਜਨ ਆਏ ਜਾਏ ਢੱਠ, ਦੋ ਜਹਾਨੀ ਪਾਰ ਕਰਾਇੰਦਾ। ਸਾਧਾਂ ਸੰਤਾਂ ਪੈਂਡਾ ਨਾ ਮੁੱਕਣਾ ਨੱਠ ਨੱਠ, ਗ੍ਰੰਥ ਪੰਥ ਨਾ ਕੋਈ ਬਚਾਇੰਦਾ। ਪੁਰਖ ਅਬਿਨਾਸ਼ੀ ਕਰ ਇਕੱਠ, ਮਸਤੂਆਣਾ ਧਾਮ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬੀਸ ਬੀਸਾ ਜਗਤ ਉਨੀਸਾ ਏਕਾ ਰਾਹ ਵਿਖਾਇੰਦਾ। ਏਕਾ ਉਨੀ ਪ੍ਰਭ ਚੁਣੀ, ਕਲਜੁਗ ਵੱਜੀ ਵਧਾਈਆ। ਲੇਖਾ ਚੁੱਕੇ ਮੁਸਲਿਮ ਸੁੰਨੀ, ਅੰਤਮ ਲਹਿਣਾ ਦੇਣ ਮੁਕਾਈਆ। ਵਡ ਵਡ ਗੁਣ ਗੁਣੀ, ਗੁਣ ਅਵਗੁਣ ਵੇਖ ਵਖਾਈਆ। ਧਰਤਮਾਤ ਤੇਰੀ ਪੁਕਾਰ ਸੁਣੀ, ਜੋਤੀ ਜਾਮਾ ਭੇਖ ਵਟਾਈਆ। ਸੰਬਲ ਨਗਰੀ ਸਾਚਾ ਧਾਮ ਚੁਣੀ, ਆਪ ਬੈਠਾ ਆਸਣ ਲਾਈਆ। ਏਕਾ ਸ਼ਬਦ ਏਕਾ ਧੁਨੀ, ਏਕਾ ਰਾਗ ਏਕਾ ਕੰਤ ਇਕ ਸੁਹਾਗ ਇਕ ਸ਼ਬਦ ਇਕ ਅਵਾਜ, ਆਪ ਆਪਣੀ ਰਿਹਾ ਲਗਾਈਆ। ਏਕਾ ਰਾਜ ਏਕਾ ਕਾਜ ਏਕਾ ਸਾਜ ਏਕਾ ਬਾਜ, ਗਰੀਬ ਨਿਵਾਜ ਆਪ ਆਪਣਾ ਰਿਹਾ ਵਖਾਈਆ। ਜੁਗ ਜੁਗ ਰੱਖਣਹਾਰਾ ਲਾਜ, ਜਨ ਭਗਤਾਂ ਸੇਵਾ ਰਿਹਾ ਕਮਾਈਆ। ਪਰਗਟ ਹੋ ਦੇਸ ਮਾਝ, ਸਾਚੇ ਸ਼ਬਦ ਕਰੇ ਕੁੜਮਾਈਆ। ਕਲਜੁਗ ਲਹਿਣਾ ਦੇਣ ਚੁਕਾਏ ਕਲ ਕਿ ਆਜ, ਕਾਲਾ ਟਿੱਕਾ ਮਸਤਕ ਲਾਏ ਛਾਈਆ। ਮਾਇਆ ਰਾਣੀ ਗੁਰ ਦਰ ਮੰਦਰ ਅੰਦਰ ਕਰੇ ਨਾਚ, ਮੁਖ ਬੈਠੀ ਘੂੰਗਟ ਲਾਹੀਆ। ਤ੍ਰੈਗੁਣ ਤੇਰੀ ਲੱਗੀ ਆਂਚ, ਨਾ ਸਕੇ ਕੋਈ ਬੁਝਾਈਆ। ਲਹਿਣਾ ਚੁੱਕੇ ਤਤ ਵਿਕਾਰਾ ਪਾਂਚ, ਸਰਗੁਣ ਭਰਮ ਭੁਲਾਈਆ। ਕਾਇਆ ਮਾਟੀ ਝੂਠਾ ਕਾਂਚ, ਅੰਤਮ ਭੰਨ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਗੀ ਧਰ ਜਗਤ ਜਗਦੀਸ ਇਕ ਹੋ ਜਾਈਆ। ਕਲਗੀ ਧਰ ਹਰਿ ਜਗਦੀਸਾ, ਏਕਾ ਏਕ ਅਖਵਾਏ। ਏਕਾ ਛਤਰ ਝੁਲਾਏ ਸੀਸਾ, ਦੂਸਰ ਕੋਈ ਦਿਸ ਨਾ ਆਏ। ਬ੍ਰਹਮਾ ਵਿਸ਼ਨ ਮਹੇਸ਼ ਸ਼ਿਵ ਗਣੇਸ਼ਾ ਦਰ ਕਰਨ , ਬੈਠਣ ਸੀਸ ਝੁਕਾਏ। ਆਪੇ ਜਾਣੇ ਧਾਰੀ ਕੇਸਾ, ਮੂੰਡ ਮੁੰਡਾਏ ਵੇਖ ਵਖਾਏ। ਸਤਿਜੁਗ ਤੇਰੀ ਸਚ ਹਦੀਸਾ, ਹਰਿ ਸਾਚੀ ਰਿਹਾ ਪੜ੍ਹਾਏ। ਸੋਹੰ ਸ਼ਬਦ ਇਕ ਇਕੀਸਾ, ਏਕਾ ਇੱਕੀ ਪਾਏ। ਸੋ ਪੁਰਖ ਨਿਰੰਜਣ ਆਪ ਆਪਣੀ ਕਰੇ ਰੀਸਾ, ਹੰ ਹੰਗਤਾ ਮੇਟ ਮਿਟਾਏ। ਸਾਚੀ ਸੰਗਤਾ ਇਕ ਹਦੀਸਾ, ਏਕਾ ਜਾਪ ਜਪਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਗੀ ਧਰ ਆਪ ਹੋ ਆਏ। ਕਲਗੀ ਧਰ ਹਰਿ ਭਗਵਾਨਾ, ਆਪਣੀ ਕਲ ਵਰਤਾਇੰਦਾ। ਇਕ ਇਕੀਸਾ ਧੁਰ ਫ਼ਰਮਾਣਾ, ਧੁਰਦਰਗਾਹੀ ਆਪ ਅਲਾਇੰਦਾ। ਬੀਸ ਬੀਸੇ ਸ਼ਬਦ ਨਿਸ਼ਾਨਾ, ਲੋਕਮਾਤੀ ਆਪ ਝੁਲਾਇੰਦਾ। ਉਨੀ ਉਨੀਸਾ ਝੂਠ ਦੁਕਾਨਾ, ਚਾਰ ਯਾਰੀ ਮੇਟ ਮਿਟਾਇੰਦਾ। ਅੱਠ ਅਠਾਰਾਂ ਮਾਰ ਧਿਆਨਾ, ਜਲ ਧਾਰਾ ਮੇਲ ਮਿਲਾਇੰਦਾ। ਸੰਮਤ ਸਤਾਰਾਂ ਕਰ ਵੈਰਾਨਾ, ਦੀਵਾ ਬੱਤੀ ਨਾ ਕੋਈ ਜਗਾਇੰਦਾ। ਚੌਦਾਂ ਹੱਟਾਂ ਖੇਲ ਵਖਾਨਾ, ਬਾਜੀਗਰ ਨਟਾਂ ਨਾਚ ਨਚਾਇੰਦਾ। ਤੀਰਥ ਤੱਟਾਂ ਨਾ ਕੋਈ ਕਰ ਪਰਵਾਨਾ, ਧੂੜੀ ਧੂੜ ਖ਼ਾਕ ਉਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਗੀ ਧਰ ਕਲਗੀ ਤੋੜਾ ਸੀਸ ਟਿਕਾਇੰਦਾ। ਸੰਮਤ ਸੋਲਾਂ ਕਰ ਸ਼ਿੰਗਾਰ, ਏਕਾ ਜੋਤ ਜਗਾਇੰਦਾ। ਆਪ ਆਪਣਾ ਕਰ ਪਿਆਰ, ਆਪਣੀ ਸੇਜ ਹੰਢਾਇੰਦਾ। ਗੁਰਮੁਖ ਸਾਚੇ ਵੇਖ ਵਿਚਾਰ, ਨੇਤਰ ਨੈਣ ਖੁਲ੍ਹਾਇੰਦਾ। ਨੇਤਰ ਪੇਖਣ ਦਰਸ ਅਪਾਰ, ਦਰਸ ਦਰਸੀ ਆਪ ਕਰਾਇੰਦਾ। ਮਨਮੁਖ ਜੀਵ ਰੋਵਣ ਧਾਹਾਂ ਮਾਰ, ਚਾਰੋਂ ਕੁੰਟ ਸਭ ਕੁਰਲਾਇੰਦਾ। ਰਾਜ ਰਾਜਾਨ ਛੱਡਣ ਦਰ ਦਰਬਾਰ, ਤਖ਼ਤ ਤਾਜ ਨਾ ਕੋਈ ਵਖਾਇੰਦਾ। ਨਾ ਕੋਈ ਵੇਖੇ ਕਰੇ ਕਿਸੇ ਵਿਚਾਰ, ਪਿਤਾ ਪੂਤ ਨਾ ਕੋਈ ਸਮਝਾਇੰਦਾ। ਨਾ ਕੋਈ ਨਾਰੀ ਕੰਤ ਭਤਾਰ, ਨਾ ਕੋਈ ਧੀ ਜਵਾਈ ਕਰ ਕੁੜਮਾਈ ਖ਼ੁਸ਼ੀਆਂ ਸਗਨ ਮਨਾਇੰਦਾ। ਨਾ ਕੋਈ ਵਿਦਿਆ ਮਾਤ ਪੜ੍ਹਾਈ, ਨਾ ਕੋਈ ਅੱਖਰ ਲੇਖ ਹੱਥ ਫੜਾਇੰਦਾ। ਲੱਖ ਚੁਰਾਸੀ ਲੱਥੀ ਸੱਥਰ, ਧਰਤ ਮਾਤ ਗੋਦ ਵਖਾਇੰਦਾ। ਨਾ ਕੋਈ ਨੇਤਰ ਨੀਰ ਵਹਾਏ ਅੱਥਰ, ਨਾ ਕੋਈ ਧੀਰਜ ਧੀਰ ਧਰਾਇੰਦਾ। ਗੁਰਮੁਖ ਸਾਚੇ ਸੰਤ ਸੁਹੇਲੇ ਕਰ ਕਰ ਵੱਖਰ, ਏਕਾ ਰਾਹ ਵਖਾਇੰਦਾ। ਸ਼ਬਦ ਅੰਧੇਰੀ ਚਲੇ ਝੱਖੜ, ਪ੍ਰਭ ਸੋਹੰ ਸੇਵਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਸੋਲਾਂ ਵੇਖ ਘਰ, ਆਪ ਆਪਣਾ ਵੇਸ ਵਟਾਇੰਦਾ। ਵੇਸ ਵਟਾਏ ਹਰਿ ਨਿਰੰਕਾਰ, ਗੋਬਿੰਦ ਜੋਤ ਜਗਾਈਆ। ਸ਼ੇਰ ਸਿੰਘ ਪ੍ਰਭ ਹੋ ਤਿਆਰ, ਪੂਰਨ ਵਿਚ ਸਮਾਈਆ। ਪੂਰਨ ਜੋਤ ਕਰ ਆਕਾਰ, ਗੋਬਿੰਦ ਰੰਗ ਰੰਗਾਈਆ। ਗੋਬਿੰਦ ਮੇਲਾ ਨਰ ਨਿਰੰਕਾਰ, ਚੇਲਾ ਗੁਰ ਆਪ ਅਖਵਾਈਆ। ਸਾਚਾ ਮੇਲਾ ਵਿਚ ਸੰਸਾਰ, ਸੰਬਲ ਨਗਰੀ ਆਪ ਕਰਾਈਆ। ਸਾਢੇ ਤਿੰਨ ਹੱਥ ਮੰਦਰ ਕਰ ਤਿਆਰ, ਚਾਰ ਦੀਵਾਰੀ ਨਾ ਕੋਈ ਬਣਾਈਆ। ਨਾ ਕੋਈ ਬਾਡੀ ਫੜੇ ਹੱਥ ਹਥਿਆਰ, ਪਾਰਬ੍ਰਹਮ ਬਣਤ ਬਣਾਈਆ। ਨਾ ਕੋਈ ਦਿਸੇ ਦਰ ਦਵਾਰ, ਨੌ ਦਵਾਰੇ ਵੇਖ ਵਖਾਈਆ। ਦਸਵਾਂ ਕੀਤਾ ਬੰਦ ਕਿਵਾੜ, ਗੁਰ ਗੋਬਿੰਦਾ ਬੈਠਾ ਆਸਣ ਲਾਈਆ। ਧੰਨ ਸੁਭਾਗ ਦਿਹਾੜਾ ਸਤਾਰਾਂ ਹਾੜ, ਗੁਰਮੁਖਾਂ ਅੱਗੇ ਬੈਠਾ ਸੇਜ ਵਛਾਈਆ। ਸ੍ਰਿਸ਼ਟ ਸਬਾਈ ਆਪ ਚਬਾਏ ਆਪਣੀ ਦਾੜ੍ਹ, ਬਚਿਆ ਰਹਿਣ ਕੋਈ ਨਾ ਪਾਈਆ। ਮਗਰ ਲਗਾਏ ਅਗੰਮੀ ਧਾੜ, ਗੁਰ ਗੋਬਿੰਦਾ ਸ਼ਬਦ ਖੰਡਾ ਇਕ ਰਖਾਈਆ। ਨਾਲ ਰਲਾਏ ਮੌਤ ਲਾੜ, ਘਰ ਘਰ ਵੇਖੇ ਫੇਰੀਆਂ ਪਾਈਆ। ਮਨਮੁਖ ਜੀਵਾਂ ਟੋਹੇ ਨਾੜ ਨਾੜ, ਤਿੰਨ ਸੌ ਸੱਠ ਹਾੜੀ ਵੇਖ ਵਖਾਈਆ। ਮੜ੍ਹੀ ਗੋਰ ਜਗ ਦੇਵੇ ਸਾੜ, ਬਚਿਆ ਰਹਿਣ ਕੋਈ ਨਾ ਪਾਈਆ। ਸੰਤ ਸੁਹੇਲੇ ਗੁਰਮੁਖ ਦਸਮ ਦਵਾਰੀ ਦੇਵੇ ਚਾੜ੍ਹ, ਲਾੜੀ ਮੌਤ ਨੇੜ ਨਾ ਆਈਆ। ਆਪੇ ਹੋਏ ਪਿੱਛੇ ਅਗਾੜ, ਗਲ ਫੁਲਨਹਾਰ ਟਿਕਾਈਆ। ਚੌਥੇ ਘਰ ਸਾਚਾ ਮੇਲਾ ਕੰਤ ਭਤਾਰ, ਨਾਰੀ ਪੁਰਖਾ ਆਪ ਹੋ ਜਾਈਆ। ਆਪਣੀ ਸੇਜਾ ਆਪ ਸਵਾਰ, ਗੁਰਮੁਖ ਸਾਚੇ ਗਲੇ ਲਗਾਈਆ। ਨਾਰੀ ਕੰਤਾ ਇਕ ਪਿਆਰ, ਬੈਠਾ ਆਸਣ ਲਾਈਆ। ਆਪੇ ਸੁੱਤਾ ਪੈਰ ਪਸਾਰ, ਦਿਸ ਕਿਸੇ ਨਾ ਆਈਆ। ਆਪੇ ਅੰਦਰ ਆਪੇ ਬਾਹਰ, ਆਪੇ ਗੁਪਤ ਆਪੇ ਜ਼ਾਹਿਰ, ਆਪੇ ਬੈਠਾ ਰੰਗ ਰੰਗਾਈਆ। ਗੁਰਮੁਖ ਤੇਰਾ ਕਰ ਪਿਆਰ, ਲੋਕਮਾਤੀ ਫੇਰਾ ਪਾਈਆ। ਗੁਰ ਗੋਬਿੰਦਾ ਸਾਚਾ ਯਾਰ, ਵੇਲੇ ਅੰਤਮ ਮੇਲ ਮਿਲਾਈਆ। ਦੁਸ਼ਟ ਦਮਨ ਤੇਰਾ ਹਰਿ ਸਿਕਦਾਰ, ਤੇਰੀ ਸੇਵਾ ਰਿਹਾ ਕਮਾਈਆ। ਬੀਸ ਬੀਸਾ ਹਰਿ ਦਾਤਾਰ, ਛਤਰ ਸੀਸਾ ਰਿਹਾ ਟਿਕਾਈਆ। ਵੇਖੇ ਦਰ ਦਿੱਲੀ ਦਰਬਾਰ, ਨੌ ਖੰਡ ਪ੍ਰਿਥਮੀ ਚਰਨਾ ਹੇਠ ਦਬਾਈਆ। ਸੱਤਾਂ ਦੀਪਾਂ ਮਾਰੇ ਮਾਰ, ਲੇਖਾ ਕੋਈ ਰਹਿਣ ਨਾ ਪਾਈਆ। ਦੇਵਤ ਸੁਰ ਸੁਣੇ ਪੁਕਾਰ, ਅੰਤਮ ਮੇਲਾ ਲਏ ਮਿਲਾਈਆ। ਗੁਰਮੁਖ ਸਾਚੇ ਕਰ ਤਿਆਰ, ਸਾਚੀ ਘੋੜੀ ਰਿਹਾ ਚੜ੍ਹਾਈਆ। ਆਪਣੀ ਹੱਥੀਂ ਤਨ ਸ਼ੰਗਾਰ, ਸੋਹਣਾ ਸੀਸ ਗੁੰਦਾਈਆ। ਸੋਹੰ ਸ਼ਬਦ ਅਪਰ ਅਪਾਰ, ਝੋਲੀ ਰਿਹਾ ਭਰਾਈਆ। ਗਾਉਂਦੇ ਜਾਂਦੇ ਵਾਰੋ ਵਾਰ, ਦਰ ਦਵਾਰੇ ਰਿਹਾ ਪੁਜਾਈਆ। ਆਪੇ ਉਪਰ ਬੈਠ ਸੱਚੀ ਸਰਕਾਰ, ਲੋਕਮਾਤੀ ਵੇਖ ਵਖਾਈਆ। ਲੋਕਮਾਤੀ ਮਾਰ ਝਾਤੀ, ਸਾਚੀ ਸੇਵਾ ਆਪ ਲਗਾਈਆ। ਪੁਰੀ ਬ੍ਰਹਮ ਪ੍ਰਭ ਖੋਲ੍ਹੇ ਤਾਕੀ, ਗੁਰਮੁਖ ਸਾਚੇ ਆਪ ਬਿਠਾਈਆ। ਸੋਹੰ ਸ਼ਬਦ ਮਿਲਿਆ ਸਾਚਾ ਰਾਕੀ, ਪ੍ਰਭ ਸਾਚਾ ਰਿਹਾ ਦੌੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਗੀ ਧਰ ਆਪ ਹੋ ਜਾਈਆ। ਕਲਗੀ ਧਰ ਹਰਿ ਬਲਵਾਨਾ, ਏਕਾ ਏਕ ਅਖਵਾਇਆ। ਸ਼ਬਦ ਫੜ ਤੀਰ ਕਮਾਨਾ, ਲੋਕਮਾਤੀ ਫੇਰਾ ਪਾਇਆ। ਗੁਰਸਿਖ ਉਠਾਏ ਬਾਲ ਨਿਧਾਨਾ, ਆਪਣੇ ਗਲੇ ਲਗਾਇਆ। ਏਕਾ ਦੇਵੇ ਧੁਰ ਫ਼ਰਮਾਨਾ, ਸੋਹੰ ਸ਼ਬਦ ਜਣਾਇਆ। ਨਾਨਕ ਨਾਨਕ ਗੋਬਿੰਦ ਗੋਬਿੰਦ ਰਸਨਾ ਗਾਣਾ, ਆਤਮ ਤਰਾਨਾ ਧੁਨ ਨਾਦ ਨਾ ਕੋਈ ਵਜਾਇਆ। ਪੁਰਖ ਅਬਿਨਾਸ਼ੀ ਜਾਣੀ ਜਾਣਾ, ਜਾਨਣਹਾਰ ਆਪ ਅਖਵਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਭੇਖ ਵਟਾਇਆ। ਹਰਿ ਗੋਬਿੰਦ ਸ਼ਬਦ ਸ਼ਬਦ ਅਧਾਰ, ਗੁਰ ਗੋਬਿੰਦ ਰਿਹਾ ਜਗਾਈਆ। ਗੁਰ ਗੋਬਿੰਦ ਸ਼ਬਦ ਪਿਆਰ, ਪ੍ਰਭ ਸਾਚਾ ਰਿਹਾ ਜਣਾਈਆ। ਗੁਰ ਸ਼ਬਦ ਸ਼ਬਦ ਗੁਰ ਸਦਾ ਬਲਿਹਾਰ, ਗੁਰ ਸਤਿਗੁਰ ਬਲ ਬਲ ਜਾਈਆ। ਗੁਰ ਗੋਬਿੰਦ ਸ਼ਬਦ ਕਟਾਰ, ਹਰਿ ਗੋਬਿੰਦ ਤਨ ਕਰਾਈਆ। ਹਰਿ ਗੋਬਿੰਦ ਖੇਲ ਅਪਾਰ, ਤਨ ਗਾਤਰੇ ਰਿਹਾ ਸਜਾਈਆ। ਤਨ ਗਾਤਰਾ ਅਪਰ ਅਪਾਰ, ਸਚ ਮਿਆਨਾ ਨਾਉਂ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਨਿਸ਼ਾਨਾ ਰਿਹਾ ਵਖਾਈਆ। ਗੋਬਿੰਦ ਕਾਇਆ ਸਚ ਮਿਆਨਾ, ਹਰਿ ਸਾਚੀ ਵਸਤ ਟਿਕਾਈਆ। ਸਾਚਾ ਖੰਡਾ ਤੀਰ ਕਮਾਨਾ, ਗਲ ਸਾਚੇ ਆਪ ਲਟਕਾਈਆ। ਮਾਰੇ ਮਾਰ ਦੋ ਜਹਾਨਾਂ, ਏਕਾ ਚਿਲ੍ਹੇ ਰਿਹਾ ਚੜ੍ਹਾਈਆ। ਗੋਬਿੰਦ ਸ਼ਬਦੀ ਪਹਰਿਆ ਬਾਣਾ, ਸ਼ਬਦ ਖੰਡਾ ਰਿਹਾ ਉਠਾਈਆ। ਜੋਧਾ ਸੂਰ ਬਲੀ ਬਲਵਾਨਾ, ਬ੍ਰਹਿਮੰਡਾਂ ਰਿਹਾ ਸਮਾਈਆ। ਬ੍ਰਹਿਮੰਡਾਂ ਖੇਲੇ ਗੁਣ ਨਿਧਾਨਾ, ਗੁਣਵੰਤਾ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਸੰਗ ਨਿਭਾਈਆ। ਗੁਰ ਗੋਬਿੰਦਾ ਸਾਚਾ ਗੁਰ, ਏਕਾ ਸ਼ਬਦ ਅਲਾਇਆ। ਮੇਲ ਮਿਲਾਇਆ ਲਿਖਿਆ ਧੁਰ, ਲਹਿਣਾ ਦੇਣ ਚੁਕਾਇਆ। ਏਕਾ ਨਾਲ ਰਲਾਇਆ ਸੁਰ, ਏਕਾ ਰਾਗ ਨਾਦ ਤਾਰ ਸੁਣਾਇਆ। ਏਕਾ ਵਸਤ ਏਕਾ ਦਾਦ, ਏਕਾ ਧੁਨ ਏਕਾ ਮਾਧਵ ਮਾਧ ਰੂਪ ਵਟਾਇਆ। ਏਕਾ ਸ਼ਬਦ ਬੋਧ ਅਗਾਧ, ਬੋਧ ਅਗਾਧੀ ਰਿਹਾ ਜਣਾਇਆ। ਏਕਾ ਰਸਨਾ ਏਕਾ ਸਾਦ, ਏਕਾ ਸੁੱਖ ਏਕਾ ਭੋਗ ਕਰਾਇਆ। ਏਕਾ ਮਾਤ ਏਕਾ ਕੁੱਖ, ਪੂਤ ਸਪੂਤਾ ਸਾਚੀ ਸੁੱਖਣਾ ਸੁੱਖ, ਪ੍ਰਭ ਸਾਚੀ ਗੋਦ ਉਠਾਇਆ। ਆਪੇ ਮੇਟ ਮਿਟਾਏ ਜਗਤ ਤ੍ਰਿਸ਼ਨਾ ਭੁੱਖ, ਸਾਚੀ ਸੇਵਾ ਸੇਵਕ ਰਿਹਾ ਕਮਾਇਆ। ਮਾਤ ਗਰਭ ਨਾ ਉਲਟਾ ਰੁੱਖ, ਰਕਤ ਬੂੰਦ ਨਾ ਕੋਈ ਰਖਾਇਆ। ਆਪਣੀ ਹੱਥੀਂ ਲਾਇਆ ਬੂਟਾ, ਫਲ ਫੁਲਵੜੀ ਸੰਗ ਵਖਾਇਆ। ਪਵਣ ਹੁਲਾਰਾ ਰਿਹਾ ਝੂਟ, ਦੇਵਣਹਾਰ ਆਪ ਅਖਵਾਇਆ। ਗੁਰਮੁਖ ਵੇਖ ਵਖਾਏ ਚਾਰੇ ਕੂਟ, ਦਹਿ ਦਿਸ਼ਾ ਫੇਰਾ ਪਾਇਆ। ਗੁਰ ਗੋਬਿੰਦਾ ਤੀਰ ਨਿਰਾਲਾ ਰਿਹਾ ਛੂਟ, ਰਸਨਾ ਚਿਲ੍ਹਾ ਇਕ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹੰਕਾਰੀ ਕਿਲ੍ਹਾ ਤੋੜ ਤੁੜਾਇਆ। ਹੰਕਾਰੀ ਕਿਲ੍ਹਾ ਤੋੜ ਗੜ੍ਹ, ਗੋਬਿੰਦ ਹੱਥ ਵਡਿਆਈਆ। ਸ਼ਬਦ ਖੰਡਾ ਲਿਆ ਫੜ, ਲੋਕਮਾਤ ਆਇਆ ਵਾਹੋ ਦਾਹੀਆ। ਆਪ ਆਪਣਾ ਘਾੜਨ ਘੜ, ਬਣਤ ਆਪਣੀ ਰਿਹਾ ਬਣਾਈਆ। ਆਪੇ ਅਗਨੀ ਗਿਆ ਸੜ, ਆਪੇ ਜੋਤੀ ਨੂਰ ਕਰੇ ਰੁਸ਼ਨਾਈਆ। ਗੋਬਿੰਦ ਕਾਇਆ ਅੰਦਰ ਵੜ, ਬੈਠਾ ਆਸਣ ਲਾਈਆ। ਨਾ ਕੋਈ ਸੀਸ ਨਾ ਕੋਈ ਧੜ, ਪੰਚਮ ਤਤ ਨਾ ਕੋਈ ਰਖਾਈਆ। ਸੰਤ ਸੁਹੇਲੇ ਰਿਹਾ ਫੜ, ਦਿਵਸ ਰੈਣ ਫੇਰੀ ਪਾਈਆ। ਆਪੇ ਵੇਖੇ ਚੋਟੀ ਜੜ੍ਹ, ਗਗਨ ਪਤਾਲਾਂ ਆਪ ਸੁਹਾਈਆ। ਕਲਜੁਗ ਕੂੜ ਕੁੜਿਆਰਾ ਜਾਏ ਸੜ, ਵੇਲਾ ਅੰਤਮ ਦਏ ਦੁਹਾਈਆ। ਮੰਗੇ ਮੰਗ ਗੋਰ ਮੜ੍ਹ, ਧਰਤ ਮਾਤ ਨੇਤਰ ਨੈਣ ਵਖਾਈਆ। ਖਵਾਜਾ ਖਿਜਰ ਨੇਤਰ ਨੀਰ ਮੰਗੇ ਏਕਾ ਹੜ, ਦੋਏ ਜੋੜ ਸੀਸ ਝੁਕਾਈਆ। ਧਰਮ ਰਾਏ ਚਿਤਰ ਗੁਪਤ ਫੜਾਏ ਲੜ, ਲੇਖਾ ਇਕ ਦੂਜੇ ਅੱਗੇ ਰਹੇ ਟਿਕਾਈਆ। ਵਿਸ਼ਨੂੰ ਬੰਸੀ ਅੱਗੇ ਖੜ, ਬ੍ਰਹਮੇ ਰਿਹਾ ਉਠਾਈਆ। ਸ਼ਿਵ ਸ਼ੰਕਰ ਹੱਥ ਤ੍ਰਿਸੂਲ ਫੜ, ਬੈਠਾ ਨੈਣ ਉਠਾਈਆ। ਕਰੋੜ ਤੇਤੀਸਾ ਵੇਖੇ ਦਰ, ਦਿਸ ਕਿਸੇ ਨਾ ਆਈਆ। ਭਗਤਾਂ ਫੜਾਏ ਆਪਣਾ ਲੜ, ਜਨ ਜਨਣੀ ਆਪ ਹੋ ਜਾਈਆ। ਕੋਈ ਨਾ ਸਕੇ ਅੱਗੇ ਅੜ, ਕਲਜੁਗ ਕਾਲਾ ਦਏ ਦੁਹਾਈਆ। ਸਤਿਜੁਗ ਸਾਚਾ ਲੜ ਰਿਹਾ ਫੜ, ਪ੍ਰਭ ਅੱਗੇ ਬੈਠਾ ਸੀਸ ਝੁਕਾਈਆ। ਨਾ ਕੋਈ ਪੀਵੇ ਹੁੱਕਾ ਨੜ, ਨਾ ਕੋਈ ਮਦਿਰਾ ਰਸਨ ਲਗਾਈਆ। ਮਨਮੁਖ ਜੀਵਾਂ ਉਖੇੜੇ ਆਪ ਜੜ੍ਹ, ਪਹਿਲਾ ਹੱਲਾ ਰਿਹਾ ਕਰਾਈਆ। ਪੰਚਮ ਜੇਠ ਸੰਮਤ ਚੌਦਾਂ ਘਾੜਨ ਘੜ, ਪੰਜ ਤਤ ਕਰੇ ਲੜਾਈਆ। ਮਨ ਮਤ ਬੁਧ ਦੇਸ ਤਿੰਨੇ ਲਏ ਫੜ, ਸ਼ਹਿਨਸ਼ਾਹ ਵਡ ਸਿਕਦਾਰ ਆਪ ਅਖਵਾਈਆ। ਦਸਮ ਦਵਾਰੀ ਬੈਠਾ ਚੜ੍ਹ, ਘਰ ਘਰ ਪਈ ਤਨ ਲੜਾਈਆ। ਕਾਇਆ ਗੋਰ ਰਹੇ ਸੜ, ਰਾਜ ਰਾਜਾਨ ਸ਼ਾਹ ਸੁਲਤਾਨ ਬਚਿਆ ਰਹਿਣ ਕੋਇ ਨਾ ਪਾਈਆ। ਸੰਤ ਸੁਹੇਲੇ ਸੋਹੰ ਅੱਖਰ ਰਹੇ ਪੜ੍ਹ, ਜਗਤ ਦੋਖ ਨੇੜ ਨਾ ਆਈਆ। ਲਾੜੀ ਮੌਤ ਵਹਾਏ ਵਹਿਣ ਹੜ, ਪੰਦਰਾਂ ਕੱਤਕ ਦਏ ਦੁਹਾਈਆ। ਆਪਣੀ ਅਗਨੀ ਆਪੇ ਜਾਣ ਸੜ, ਨਾ ਕੋਈ ਸਕੇ ਕਿਸੇ ਬਚਾਈਆ। ਚੌਦਾਂ ਤਬਕਾਂ ਉਖੇੜੇ ਜੜ੍ਹ, ਚੌਦਾਂ ਲੋਕ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਚੌਦਾਂ ਵੇਖ ਘਰ, ਰਾਸ਼ਟਰਪਤ ਰਿਹਾ ਜਗਾਈਆ। ਰਾਸ਼ਟਰਪਤ ਜਗਤ ਨਾਦਾਨ, ਨਾ ਹੋਏ ਦਰ ਪਰਵਾਨਿਆ। ਤਿੰਨਾਂ ਦੇਸ਼ਾਂ ਵੇਖ ਮੈਦਾਨ, ਨੌ ਖੰਡ ਪ੍ਰਿਥਮੀ ਮਾਰ ਧਿਆਨਿਆ। ਖੇਲੇ ਖੇਲ ਸ੍ਰੀ ਭਗਵਾਨ, ਗੁਣ ਨਿਧਾਨ ਕਿਸੇ ਨਾ ਜਾਣਿਆ। ਭਰਮੇ ਭੁੱਲੇ ਜੀਵ ਨਾਦਾਨ, ਹਰਿ ਵਰਤੇ ਆਪਣੇ ਭਾਨਿਆ। ਸੰਮਤ ਚੌਦਾਂ ਦੇਵੇ ਇਕ ਨਿਸ਼ਾਨ, ਲਾੜੀ ਮੌਤ ਮੰਗੇ ਦਾਨਿਆ। ਘਰ ਘਰ ਨੇਤਰ ਨੀਰ ਵਹਾਇਨ, ਨਾਰੀ ਨਾਰ ਸਰਬ ਪਛਤਾਨ, ਨਾ ਦਿਸੇ ਕੋਈ ਮਕਾਨ, ਭੈਣਾਂ ਭਾਈਆਂ ਬੰਨ੍ਹਣ ਗਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਚੌਦਾਂ ਦਿਤਾ ਵਰ, ਪੰਚਮ ਜੇਠ ਦਰ ਪਰਵਾਨਿਆ। ਪੰਚਮ ਜੇਠ ਭਾਗ ਲਗਾ, ਨੌ ਖੰਡ ਵੱਜੀ ਵਧਾਈਆ। ਪੰਚਮ ਤਤ ਅੱਗ ਲਗਾ, ਤੈ ਦੇਸਾਂ ਭੇੜ ਭਿੜਾਈਆ। ਤ੍ਰੈ ਦੇਸਾਂ ਵੇਸ ਆਪ ਵਟਾ, ਲੇਖਾ ਰਿਹਾ ਲਿਖਾਈਆ। ਸ਼ਾਹ ਸੁਲਤਾਨ ਨਾ ਸਕੇ ਕੋਈ ਬਚਾ, ਨਾ ਕੋਈ ਸ਼ਸਤਰ ਅੱਗੇ ਡਾਹੀਆ। ਨਾ ਕੋਈ ਢਾਲ ਹੱਥ ਰਿਹਾ ਵਿਖਾ, ਨਾ ਕੋਈ ਤੀਰ ਕਮਾਨ ਚਲਾਈਆ। ਨਾ ਕੋਈ ਅਗਨੀ ਬਾਣ ਰਿਹਾ ਉਠਾ, ਬ੍ਰਹਮ ਅਸਤਰ ਨਾ ਵੇਖ ਵਖਾਈਆ। ਨਾ ਕੋਈ ਤਨ ਬਸਤਰ ਨਾ ਕਮਰ ਕਸਾ, ਨਾ ਤਨ ਗਾਤਰੇ ਕ੍ਰਿਪਾਨ ਲਟਕਾਈਆ। ਸ਼ਬਦ ਸਿੰਘਾਸਣ ਬੈਠ ਪ੍ਰਭ ਸਚਾ ਸ਼ਾਹ, ਸਾਚਾ ਹੁਕਮ ਜਣਾਈਆ। ਸਿੰਘ ਦਰਸ਼ਨ ਸਾਚੀ ਸੇਵਾ ਲਾ, ਵੀਹ ਸਿੱਖਾਂ ਸੰਗ ਰਲਾਈਆ। ਲਾੜੀ ਮੌਤ ਦਰ ਆਏ ਗੁਰਮੁਖ ਨਾ ਲਏ ਪਰਨਾ, ਮੁਖ ਘੁੰਗਟ ਬੈਠੀ ਮੁਖ ਸ਼ਰਮਾਈਆ। ਪ੍ਰਭ ਅਬਿਨਾਸ਼ੀ ਅੱਗੇ ਬੈਠ ਗਲ ਵਿਚ ਪੱਲੂ ਪਾ, ਤਨ ਫੂਲਨ ਹਾਰ ਸ਼ਿੰਗਾਰ ਕਰਾਈਆ। ਆਪਣੀ ਗੋਦ ਆਪ ਬਿਠਾ, ਧੁਰ ਧਾਮ ਦਏ ਪੁਜਾ, ਅਹਿਨਲ ਹੱਕ ਏਕਾ ਨਾਅਰਾ ਲਾਈਆ। ਹੱਕ ਹਕੀਕਤ ਲਾਸ਼ਰੀਕ ਵਾਹਿਦ ਇਕ ਖ਼ੁਦਾ, ਕਲਜੁਗ ਤਾਰੀਖ ਇਕ ਵਖਾਈਆ। ਗੁਰਮੁਖ ਹੋਣਾ ਨਾ ਕਦੇ ਜੁਦਾ, ਵਿਛੜ ਕਦੇ ਨਾ ਜਾਈਆ। ਪੁਰਖ ਅਬਿਨਾਸ਼ੀ ਦਰ ਦਵਾਰੇ ਕਰੇ ਸਦਾ, ਏਕਾ ਮੰਗਣ ਮੰਗ ਮੰਗਾਈਆ। ਗੁਰਮੁਖ ਸਾਚੇ ਲਏ ਪਰਨਾ, ਆਪਣਾ ਸੀਸ ਅਗਨੀ ਭੇਟ ਚੜ੍ਹਾਈਆ। ਸੋਹੰ ਗਦਾਗਰ ਕਰੇ ਇਕ ਸਦਾ, ਚਾਰ ਵਰਨਾਂ ਰਿਹਾ ਬੁਝਾਈਆ। ਮਨਮੁਖਾਂ ਘਰ ਲਾੜੀ ਮੌਤ ਗਲ ਫਾਹੀ ਪਾ, ਅੰਤਮ ਖ਼ੁਸ਼ੀ ਮਨਾਈਆ। ਨੌ ਅਠਾਰਾਂ ਰੋਵੇ ਮਾਰੇ ਧਾਹ ਰਹੀ ਕੁਰਲਾ, ਦਰ ਦਵਾਰੇ ਰਹਿਣ ਨਾ ਪਾਈਆ। ਪੁਰਖ ਅਬਿਨਾਸ਼ੀ ਬਣਤ ਲਈ ਬਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਪੰਚਮ ਜੇਠ ਦਿਤਾ ਵਰ, ਸਾਚੀ ਬਣਤ ਬਣਾਈਆ। ਪੰਚਮ ਜੇਠ ਵਰ ਘਰ ਪਾਇਆ, ਨੌ ਖੰਡ ਵੱਜੀ ਵਧਾਈਆ। ਨਿਹਕਲੰਕ ਕਲ ਜਾਮਾ ਪਾਇਆ, ਤ੍ਰੈਗੁਣ ਵੇਖ ਵਖਾਈਆ। ਆਪ ਆਪਣਾ ਹਰਿ ਸੰਗ ਰਖਾਇਆ, ਸਗਲਾ ਸੰਗ ਨਿਭਾਈਆ। ਸਾਚੇ ਘੋੜੇ ਤੰਗ ਕਸਾਇਆ, ਨਾਮ ਸਾਰਥੀ ਇਕ ਰਖਾਈਆ। ਸੋਹੰ ਕਾਠੀ ਜੀਨ ਰਖੀਨ ਰਖਾਇਆ, ਸ਼ਾਹ ਅਸਵਾਰ ਆਪ ਹੋ ਜਾਈਆ। ਸਰ ਸਰੋਵਰ ਮਾਰੇ ਠਾਠੀ, ਕਲਜੁਗ ਤਾਲ ਪਾਰ ਕਰਾਈਆ। ਏਕਾ ਡੰਡਾ ਵਿਚ ਬ੍ਰਹਿਮੰਡਾਂ ਸੋਹੰ ਖੰਡਾ ਫੜੇ ਸਾਚੀ ਲਾਠੀ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਰਿਹਾ ਡਰਾਈਆ। ਗੁਰਮੁਖਾਂ ਦੇਵੇ ਨਾਮ ਨਿਧਾਨਾ , ਚਰਨ ਦਵਾਰਾ ਇਕ ਵਖਾਈਆ। ਨਾ ਕੋਈ ਪੂਜਾ ਨਾ ਕੋਈ ਪਾਠੀ, ਨਾ ਕੋਈ ਗ੍ਰੰਥ ਪੜ੍ਹਾਈਆ। ਦੋ ਜਹਾਨਾਂ ਚਿੰਤਾ ਸਗਲੀ ਲਾਥੀ, ਜਿਸ ਜਨ ਨੇਤਰ ਦਰਸ ਦਿਖਾਈਆ। ਲਿਖਿਆ ਲੇਖ ਮਸਤਕ ਮਾਥੀ, ਲਹਿਣਾ ਮੂਲ ਚੁਕਾਈਆ। ਆਪ ਚੜ੍ਹਾਏ ਸਾਚੇ ਰਾਥੀ, ਰਥ ਰਥਵਾਹੀ ਆਪ ਅਖਵਾਈਆ। ਪਰਗਟ ਹੋਏ ਤ੍ਰੈਲੋਕੀ ਨਾਥੀ, ਤੁਰੀਆ ਦੇਸ ਇਕ ਵਖਾਈਆ। ਆਪੇ ਜਾਣੇ ਆਪਣੀ ਗਾਥੀ, ਲਿਖਣ ਪੜ੍ਹਨ ਵਿਚ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਜੇਠ ਸਾਚਾ ਵਰ, ਵਰ ਦਾਤਾ ਆਪ ਹੋ ਜਾਈਆ। ਪੰਚਮ ਜੇਠ ਜਗਤ ਸੰਦੇਸ, ਹਰਿ ਸ਼ਬਦੀ ਸ਼ਬਦ ਜਣਾਈਆ। ਗੋਬਿੰਦ ਕਾਇਆ ਹਰਿ ਪਰਵੇਸ਼, ਰਵ ਸਸ ਦਿਸ ਨਾ ਆਈਆ। ਆਪੇ ਨਰ ਆਪੇ ਨਰੇਸ਼, ਰਾਜਨ ਰਾਜ ਆਪ ਅਖਵਾਈਆ। ਆਪੇ ਦਾਤਾ ਦਾਨੀ ਗੁਰ ਸ਼ਬਦ ਦਸ ਦਸਮੇਸ਼, ਨਾਨਕ ਸੰਗ ਨਿਭਾਈਆ। ਕਲਜੁਗ ਕਾਇਆ ਤੇਰਾ ਵੇਖੇ ਵੇਸ, ਕਾਲੇ ਕੇਸ ਦਰ ਦਰਵੇਸ਼ ਫੇਰੀ ਪਾਈਆ। ਨਾਲ ਰਲਾਏ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਲਿਖਿਆ ਲੇਖ ਰਿਹਾ ਜਗਾਈਆ। ਅੰਗ ਲਾਏ ਬਾਸ਼ਕ ਸ਼ੇਸ਼, ਸਾਂਗੋਂ ਪਾਂਗ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਚੌਦਾਂ ਤੇਰਾ ਘਰ, ਸਾਚਾ ਅੰਤਮ ਦਏ ਸੁਹਾਈਆ। ਸੰਮਤ ਚੌਦਾਂ ਚੜ੍ਹਿਆ ਚਾਅ, ਘਰ ਸਾਚੇ ਖ਼ੁਸ਼ੀ ਮਨਾਇੰਦਾ। ਪੰਚਮ ਤਤ ਨਾ ਦਿਸੇ ਕੋਈ ਰਾਹ, ਨਾ ਕੋਈ ਮਾਰਗ ਲਾਇੰਦਾ। ਮਨ ਮਤ ਬੁੱਧ ਰਹੀ ਸਮਝਾ, ਸਮਝ ਵਿਚ ਨਾ ਕੋਈ ਰਖਾਇੰਦਾ। ਇਕ ਜੰਜੀਰ ਪ੍ਰਭ ਆਪਣੇ ਹੱਥ ਲਈ ਰਖਾ, ਧੁਨ ਅਨਾਦੀ ਸ਼ਬਦ ਦਰ ਆਪੇ ਬੰਦ ਕਰਾਇੰਦਾ। ਗੁਰਮੁਖ ਵਿਰਲੇ ਸੋਝੀ ਦੇਵੇ ਪਾ, ਜਿਸ ਜਨ ਆਪਣੀ ਦਇਆ ਕਮਾਇੰਦਾ। ਧੁਨ ਆਤਮਕ ਰਾਗ ਦਏ ਅਲ੍ਹਾ, ਆਪਣਾ ਗਾਣਾ ਆਪ ਸੁਣਾਇੰਦਾ। ਆਤਮ ਸੇਜਾ ਦਏ ਵਖਾ, ਨੂਰੀ ਦਰਸ ਆਪ ਕਰਾਇੰਦਾ। ਫੂਲਨ ਬਰਖਾ ਆਪੇ ਲਾ, ਮੇਘ ਮੇਘਲਾ ਇਕ ਬਰਸਾਇੰਦਾ। ਰੁੱਤ ਬਸੰਤੀ ਦਏ ਖਿੜਾ, ਫਲ ਫੁਲਵਾੜੀ ਆਪ ਲਗਾਇੰਦਾ। ਨਾਰੀ ਕੰਤਾ ਦਏ ਮਿਲਾ, ਏਕਾ ਧਾਮ ਸੁਹਾਇੰਦਾ। ਏਕਾ ਰੰਗਣ ਰੰਗ ਰੰਗਾ, ਏਕਾ ਦੂਜਾ ਭੇਵ ਚੁਕਾਇੰਦਾ। ਤੀਜਾ ਦਰ ਦਏ ਖੁਲ੍ਹਾ, ਆਪੇ ਮੇਟ ਮਿਟਾਇੰਦਾ। ਚੌਥੇ ਡੇਰਾ ਆਪੇ ਲਾ, ਆਪਣੇ ਰੂਪ ਸਮਾਇੰਦਾ। ਪੰਚਮ ਮੇਲਾ ਸਹਿਜ ਸੁਭਾ, ਸਾਚਾ ਕੰਤ ਸੁਹਾਇੰਦਾ। ਛੇਵਾਂ ਦਰ ਹਰਿ ਖੁਲ੍ਹਾ, ਸ਼ਬਦੀ ਸ਼ਬਦ ਜਣਾਇੰਦਾ। ਸੱਤਵੇਂ ਸਤਿ ਪੁਰਖ ਨਿਰੰਜਣ ਜੋਤ ਜਗਾ, ਅਲਖ ਅਲਖਣਾ ਅਗੰਮ ਅਗੰਮੜੇ ਧਾਮ ਸੁਹਾਇੰਦਾ। ਪੈਸਾ ਧੇਲਾ ਨਾ ਕੋਈ ਦਮੜਾ, ਨਾ ਕੋਈ ਬਣਤ ਰਿਹਾ ਬਣਾ, ਸੋਨਾ ਰੂਪਾ ਨਾ ਕੋਈ ਅੰਗ ਲਗਾਇੰਦਾ। ਨਾ ਕੋਈ ਹਵਨ ਨਾ ਕੋਈ ਧੂਪਾ, ਨਾ ਕੋਈ ਪਾਠ ਨਾ ਕੋਈ ਪੂਜਾ, ਨਾ ਕੋਈ ਗ੍ਰੰਥ ਨਾ ਕੋਈ ਪੰਥ, ਨਾ ਕੋਈ ਵਰਨ ਨਾ ਕੋਈ ਗੋਤ, ਨਾ ਕੋਈ ਦੀਪਕ ਨਾ ਕੋਈ ਜੋਤ, ਦੀਵਾ ਬੱਤੀ ਨਾ ਕੋਈ ਜਗਾਇੰਦਾ। ਨਾ ਕੋਈ ਦੀਵਾ ਨਾ ਕੋਈ ਬਾਤੀ, ਨਾ ਕੋਈ ਮਾਤ ਪਿਤਾ ਨਾ ਭੈਣ ਭਰਾਤੀ, ਨਾ ਕੋਈ ਨਾਰੀ ਨਾ ਕੋਈ ਕੰਤ, ਨਾ ਕੋਈ ਜੀਵ ਨਾਂ ਕੋਈ ਜੰਤ, ਨਾ ਕੋਈ ਸਾਧ ਨਾ ਕੋਈ ਸੰਤ, ਨਾ ਕੋਈ ਬਣਾਏ ਕਿਸੇ ਦੀ ਬਣਤ, ਨਾ ਕੋਈ ਧੀਰ ਧਰਾਇੰਦਾ। ਨਾ ਕੋਈ ਗੁਰ ਨਾ ਕੋਈ ਪੀਰ, ਨਾ ਕੋਈ ਰਾਂਝਾ ਨਾ ਕੋਈ ਹੀਰ, ਨਾ ਕੋਈ ਚੋਟੀ ਚੜ੍ਹੇ ਅਖ਼ੀਰ, ਨਾ ਕੋਈ ਸ਼ਸਤਰ ਨਾ ਕੋਈ ਤੀਰ, ਨਾ ਕੋਈ ਬਸਤਰ ਨਾ ਕੋਈ ਚੀਰ, ਨਾ ਕੋਈ ਤਨ ਰਖਾਇੰਦਾ। ਨਾ ਕੋਈ ਪੀਣਾ ਨਾ ਕੋਈ ਖਾਣਾ, ਨਾ ਕੋਈ ਰਾਜਾ ਨਾ ਕੋਈ ਰਾਣਾ, ਨਾ ਕੋਈ ਵੇਖ ਵਖਾਇੰਦਾ। ਨਾ ਕੋਈ ਤਤ ਨਾ ਕੋਈ ਮਤ, ਨਾ ਕੋਈ ਨਾੜੀ ਨਾ ਕੋਈ ਰੱਤ, ਨਾ ਕੋਈ ਧੀਰਜ ਨਾ ਕੋਈ ਯਤ, ਨਾ ਕੋਈ ਤੀਰਥ ਦਿਸੇ ਅੱਠ ਸੱਠ, ਨਾ ਕੋਈ ਗੰਗਾ ਗੋਦਾਵਰੀ ਨੁਹਾਏ ਨੱਠ ਨੱਠ, ਨਾ ਕੋਈ ਧਾਮ ਰਖਾਇੰਦਾ। ਨਾ ਕੋਈ ਜਾਪ ਨਾ ਕੋਈ ਤਾਪ, ਨਾ ਕੋਈ ਪੁੰਨ ਨਾ ਕੋਈ ਪਾਪ, ਆਪੇ ਜਾਣੇ ਆਪਣਾ ਆਪ, ਦੂਸਰ ਕੋਈ ਨਾ ਸੰਗ ਰਖਾਇੰਦਾ। ਨਾ ਕੋਈ ਅਗਨੀ ਨਾ ਕੋਈ ਘਿਰਤ, ਨਾ ਕੋਈ ਕਿਰਿਆ ਨਾ ਕੋਈ ਕਿਰਤ, ਨਾ ਕੋਈ ਕਾਰ ਕਰਾਇੰਦਾ। ਨਾ ਕੋਈ ਆਲਸ ਨਾ ਕੋਈ ਨਿੰਦਰਾ, ਨਾ ਕੋਈ ਦਰ ਦਵਾਰ ਅੰਦਰ ਮੰਦਰ ਲਗਾਏ ਜਿੰਦਰਾ, ਨਾ ਕੋਈ ਪਹਾੜ ਨਾ ਕੋਈ ਟਿੱਲਾ, ਨਾ ਕੋਈ ਪਰਬਤ ਡੂੰਘੀ ਕੰਦਰਾ, ਨਾ ਕੋਈ ਸਾਗਰ ਨਾ ਕੋਈ ਨੀਰ, ਨਾ ਕੋਈ ਮਛਲੀ ਜਾਲ ਵਛਾਇੰਦਾ। ਨਾ ਕੋਈ ਸਾਗਰ ਨਾ ਕੋਈ ਗਾਗਰ, ਨਾ ਕੋਈ ਕਰਮ ਕਰੇ ਉਜਾਗਰ, ਨਾ ਕੋਈ ਨਾਮ ਨਾ ਕੋਈ ਤਾਮ, ਨਾ ਕੋਈ ਸੁਬਾਹ ਨਾ ਕੋਈ ਸ਼ਾਮ, ਨਾ ਕੋਈ ਸੂਰਜ ਨਾ ਕੋਈ ਚੰਨ, ਨਾ ਕੋਈ ਬੇੜਾ ਦੇਵੇ ਬੰਨ੍ਹ, ਰਵ ਸਸ ਨਾ ਕੋਈ ਵਖਾਇੰਦਾ। ਨਾ ਕੋਈ ਮਾਇਆ ਨਾ ਕੋਈ ਕੋਈ ਧਨ, ਨਾ ਕੋਈ ਛੱਪਰੀ ਨਾ ਕੋਈ ਛੰਨ, ਨਾ ਕੋਈ ਰਾਜ ਦਰਬਾਰੀ ਦੇਵੇ ਡੰਨ, ਨਾ ਕੋਈ ਬੁਧ ਮਤ ਦਿਸੇ ਮਨ, ਨਾ ਕੋਈ ਪੰਜ ਤਤ ਰਖਾਇੰਦਾ। ਨਾ ਕੋਈ ਲਾੜਾ ਨਾ ਕੋਈ ਜੰਞ, ਨਾ ਕੋਈ ਹੱਥੀਂ ਬੰਨੇ ਮੌਲੀ ਤੰਦ, ਨਾ ਕੋਈ ਗਾਏ ਬੱਤੀ ਦੰਦ, ਨਾ ਕੋਈ ਰਾਗ ਨਾ ਕੋਈ ਵੈਰਾਗ, ਨਾ ਕੋਈ ਸੋਇਆ ਨਾ ਜਾਏ ਜਾਗ, ਆਲਸ ਨਿੰਦਰਾ ਨਾ ਕੋਈ ਵਖਾਇੰਦਾ। ਨਾ ਕੋਈ ਰਾਗ ਨਾ ਕੋਈ ਗੌੜੀ, ਨਾ ਕੋਈ ਕੀਰਤਨ ਨਾ ਪੜ੍ਹੇ ਪੌੜੀ, ਨਾ ਕੋਈ ਜਾਪ ਸੁਖਮਨੀ ਉਪਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਰੂਪ ਸਮਾਇੰਦਾ। ਨਾ ਕੋਈ ਗਗਨ ਨਾ ਕੋਈ ਥਾਲ, ਨਾ ਕੋਈ ਧਰਤ ਧਵਲ ਆਕਾਸ਼ ਪਾਤਾਲ, ਲੋਆਂ ਪੁਰੀਆਂ ਨਾ ਬਣਤ ਬਣਾਇਆ। ਨਾ ਕੋਈ ਮਾਇਆ ਨਾ ਕੋਈ ਛਾਇਆ, ਨਾ ਕੋਈ ਕਾਲ ਨਾ ਮਹਾਂਕਾਲ, ਧਰਮ ਰਾਏ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਵੇਖਣ ਆਇਆ। ਆਪ ਆਪਣਾ ਵੇਖਣਹਾਰੀ, ਏਕਾ ਏਕੰਕਾਰਾ। ਜੋਤ ਸਰੂਪੀ ਜੋਤ ਉਜਿਆਰੀ, ਸ਼ਬਦ ਸਰੂਪੀ ਤੇਜ ਕਟਾਰਾ। ਮਾਰੀ ਜਾਵੇ ਵਾਰੋ ਵਾਰੀ, ਅੰਦਰ ਬਾਹਰ ਗੁਪਤ ਜ਼ਾਹਿਰਾ। ਪੰਜ ਤਤ ਲਸ਼ਕਰ ਭਾਰੀ, ਖੇਲੇ ਖੇਲ ਵਿਚ ਸੰਸਾਰਾ। ਮਨ ਸ਼ਹਿਨਸ਼ਾਹ ਮਤ ਬੁਧ ਸਿਕਦਾਰੀ, ਦਿਵਸ ਰੈਣ ਕਰਨ ਵਿਚਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਧਰਤ ਮਾਤ ਤੇਰਾ ਲਾਏ ਇਕ ਅਖਾੜਾ। ਧਰਤ ਮਾਤ ਵੇਖ ਅਖਾੜਾ, ਘਰ ਘਰ ਖ਼ੁਸ਼ੀ ਮਨਾਈਆ। ਪੰਚਮ ਪੰਚਮ ਕੱਢੇ ਹਾੜਾ, ਰੋ ਰੋ ਦਏ ਦੁਹਾਈਆ। ਸ਼ਬਦੀ ਸ਼ਬਦ ਲੱਗੀ ਅਗੰਮੀ ਧਾੜਾ, ਦਿਵਸ ਰੈਣ ਰਹੀ ਸਤਾਈਆ। ਲੁੱਟੀ ਜਾਏ ਦਿਨ ਦਿਹਾੜਾ, ਨਾ ਕੋਈ ਸਕੇ ਮਾਤ ਬਚਾਈਆ। ਗੁਰਮੁਖਾਂ ਲੇਖ ਲਿਖਾਏ ਸਤਾਰਾਂ ਹਾੜਾ, ਸਤਿਗੁਰ ਹੱਥ ਰੱਖੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਦਇਆ ਆਪ ਕਮਾਈਆ। ਹਰਿ ਸ਼ਬਦ ਗੁਰ ਮੰਤਰਾ, ਸ਼ਬਦੀ ਸ਼ਬਦ ਜਣਾਏ। ਤਨ ਬੁਝਾਏ ਲੱਗੀ ਬਸੰਤਰਾ, ਹਉਮੇ ਰੋਗ ਜਲਾਏ। ਮੇਲ ਮਿਲਾਏ ਸਾਚੇ ਕੰਤਰਾ, ਵਿਛੜ ਕਦੇ ਨਾ ਜਾਏ। ਨਾ ਕੋਈ ਟੂਣਾ ਜਾਦੂ ਚਲੇ ਜੰਤਰਾ, ਗੁਰਮੁਖਾਂ ਪ੍ਰਭ ਦਇਆ ਕਮਾਏ। ਆਪੇ ਜਾਣੇ ਆਦਿ ਅੰਤਰਾ, ਦੇਵਤ ਸੁਰ ਜਿਨ ਖਵੀਸ ਬੰਧ ਬੰਧਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਮ੍ਰਿਤ ਧਾਰਾ ਮੁਖ ਚੁਆਏ। ਗੁਰ ਸੰਗਤ ਤੇਰਾ ਲੱਥਾ ਰੋਗ, ਹਰਿ ਸਾਚੇ ਦਇਆ ਕਮਾਈਆ। ਰਸਨਾ ਚੁਗੇ ਸਾਚੀ ਚੋਗ, ਅੰਮ੍ਰਿਤ ਮੁਖ ਚੁਆਈਆ। ਆਤਮ ਰਸ ਸਾਚਾ ਭੋਗ, ਦਰ ਦਵਾਰੇ ਰਿਹਾ ਕਰਾਈਆ। ਆਦਿ ਅੰਤ ਨਾ ਹੋਏ ਵਿਯੋਗ, ਹਰਿ ਮੀਤਾ ਮੇਲ ਮਿਲਾਈਆ। ਦੇਵੇ ਦਰਸ ਆਪ ਅਮੋਘ, ਦਰਸੀ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਮ੍ਰਿਤ ਜਾਮ ਰਿਹਾ ਪਿਲਾਈਆ। ਅੰਮ੍ਰਿਤ ਜਲ ਸਾਚਾ ਨੀਰ, ਪ੍ਰਭ ਸਾਚੇ ਹੱਥ ਕਟੋਰੀਆ। ਨੇੜ ਨਾ ਆਏ ਬੇਤਾਲਾ ਬੀਰ, ਮੇਟ ਮਿਟਾਏ ਆਤਮ ਘੋਰੀਆ। ਸ਼ਬਦ ਨਿਰਾਲਾ ਮਾਰੇ ਤੀਰ, ਕੱਢੇ ਪੰਚਮ ਚੋਰੀਆ। ਰਸਨਾ ਜਿਹਵਾ ਮੁਖ ਲਗਾਏ ਸਾਚਾ ਸੀਰ, ਮਨ ਮਨੂਆ ਰਿਹਾ ਹੋੜੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਰਤੀ ਰਿਹਾ ਜੋੜੀਆ। ਸੁਰਤ ਸ਼ਬਦ ਏਕਾ ਰਾਹ, ਗੁਰ ਪੂਰਾ ਇਕ ਵਖਾਇੰਦਾ। ਅੰਦਰ ਮੰਦਰ ਬਣ ਮਲਾਹ, ਸਾਚਾ ਮਾਰਗ ਲਾਇੰਦਾ। ਮਨ ਮੂਰਖ ਨਾ ਦਏ ਸਲਾਹ, ਆਪੇ ਮੁਖ ਭਵਾਇੰਦਾ। ਕਾਗੋਂ ਹੰਸ ਦਏ ਬਣਾ, ਸੋਹੰ ਸਾਚੀ ਚੋਗ ਚੁਗਾਇੰਦਾ। ਗੁਰਮੁਖ ਸਾਚਾ ਬੰਸ ਰਿਹਾ ਸੁਹਾ, ਸਾਚੀ ਅੰਸ ਤਰਾਇੰਦਾ। ਪੰਚ ਵਿਕਾਰਾ ਕੰਸਾ ਦਏ ਮਿਟਾ, ਕਾਹਨਾ ਰੂਪ ਵਟਾਇੰਦਾ। ਵਿਚ ਸਹੰਸਾ ਗੁਰਮੁਖ ਸਾਚੇ ਲਏ ਉਪਾ, ਆਪ ਆਪਣੇ ਮਾਰਗ ਲਾਇੰਦਾ। ਇਕ ਜਪਾਏ ਸਾਚਾ ਨਾਂ, ਨਰ ਨਰਾਇਣ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਭਗਤੀ ਵਰ, ਅੰਮ੍ਰਿਤ ਧਾਰਾ ਮੁਖ ਚੁਆਇੰਦਾ। ਸਤਿਜੁਗ ਪਰਭਾਤੀ ਉਠ ਜਾਗ, ਪ੍ਰਭ ਸਾਚਾ ਆਪ ਜਗਾਇੰਦਾ। ਇਕ ਸੁਣਾ ਸਾਚਾ ਰਾਗ, ਰਾਗੀ ਰਾਗ ਅਲਾਇੰਦਾ। ਜਨ ਭਗਤਾਂ ਧੋ ਦੁਰਮਤ ਦਾਗ਼, ਨਿਰਮਲ ਨੀਰ ਵਹਾਇੰਦਾ। ਦੀਪਕ ਜੋਤੀ ਜਗੇ ਚਿਰਾਗ, ਅੰਧ ਅੰਧੇਰ ਮਿਟਾਇੰਦਾ। ਹੰਸ ਬਣਾਏ ਫੜ ਫੜ ਕਾਗ, ਸਾਚੀ ਚੋਗ ਇਕ ਵਖਾਇੰਦਾ। ਜਗਤ ਬੁਝਾ ਤ੍ਰਿਸ਼ਨਾ ਆਗ, ਤ੍ਰਿਖਾ ਭੁੱਖ ਮਿਟਾਇੰਦਾ। ਮਾਇਆ ਡੱਸਣੀ ਨਾ ਡੱਸੇ ਨਾਗ, ਸਾਚੀ ਸਿਖਿਆ ਸਿੱਖ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਪ੍ਰਭਾਤੀ ਮੇਲ ਮਿਲਾਇੰਦਾ। ਉਠ ਪ੍ਰਭਾਤੀ ਮੁਖੜਾ ਧੋ, ਹਰਿ ਅੰਮ੍ਰਿਤ ਮੇਘ ਬਰਸਾਇੰਦਾ। ਅੰਮ੍ਰਿਤ ਆਤਮ ਘਰ ਗੁਰਮੁਖਾਂ ਚੋ, ਕਲਸ ਕਟੋਰਾ ਹੱਥ ਫੜਾਇੰਦਾ। ਦਰ ਦਰਬਾਨ ਅੱਗੇ ਹੋ, ਸਾਚੀ ਸੇਵਾ ਲਾਇੰਦਾ। ਪੰਜ ਤਤ ਹੰਕਾਰੀ ਰਹੇ ਰੋ, ਨੇਤਰ ਨੀਰ ਵਹਾਇੰਦਾ। ਹਰਿ ਸੰਗਤ ਗਾਇਆ ਸੋਹੰ ਸੋ, ਸੋ ਪੁਰਖ ਨਿਰੰਜਣ ਮੇਲ ਮਿਲਾਇੰਦਾ। ਅਬਿਨਾਸ਼ੀ ਕਰਤਾ ਆਪੇ ਹੋ, ਲੋਕਮਾਤੀ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਪ੍ਰਭਾਤੀ ਆਪ ਉਠਾਇੰਦਾ। ਸਚ ਪ੍ਰਭਾਤੀ ਉਠ ਜਾਗ, ਪ੍ਰਭ ਸਾਚਾ ਵਕਤ ਸੁਹਾਇੰਦਾ। ਆਪੇ ਫੜੇ ਹੱਥ ਤੇਰੀ ਵਾਗ, ਗੁਰਮੁਖਾਂ ਰਾਹ ਵਖਾਇੰਦਾ। ਦਰ ਦਰ ਘਰ ਘਰ ਲਾਉਣਾ ਭਾਗ, ਭਾਗਾਂਵੰਤੀ ਆਪ ਸਮਝਾਇੰਦਾ। ਸੋਹੰ ਤੰਦਨ ਤੰਦ ਬੰਨ੍ਹਣਾ ਤਾਗ, ਸਾਚੀ ਸੇਵ ਕਮਾਇੰਦਾ। ਇਕ ਵਖਾਉਣਾ ਕੰਤ ਸੁਹਾਗ, ਨਰ ਨਾਰੀ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਪ੍ਰਭਾਤੀ ਵੇਖ ਵਖਾਇੰਦਾ। ਉਠ ਪ੍ਰਭਾਤੀ ਲਏ ਅੰਗੜਾਈ, ਆਪਣਾ ਤਨ ਸਵਾਰਿਆ। ਜੋਤ ਨਿਰੰਜਣ ਡਗਮਗਾਈ, ਮਿਟਿਆ ਅੰਧ ਅੰਧਿਆਰਿਆ। ਮਿਲਿਆ ਸ਼ਬਦ ਵਰ ਘਰ ਸਾਚੇ ਥਾਈਂ, ਗਾਇਆ ਪੁਰਖ ਅਗੰਮ ਅਪਾਰਿਆ। ਪਕੜ ਉਠਾਏ ਫੜ ਫੜ ਬਾਹੀਂ, ਅੰਤ ਨਾ ਪਾਰਾਵਾਰਿਆ। ਏਕਾ ਨਾਮ ਅੰਮ੍ਰਿਤ ਜਾਮ ਰਿਹਾ ਪਿਲਾਈ, ਕਾਇਆ ਸੀਤਲ ਧਾਰ ਠੰਢੀ ਠਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਪ੍ਰਭਾਤੀ ਰਿਹਾ ਪੁਕਾਰਿਆ। ਨਾਮ ਪ੍ਰਭਾਤੀ ਕਰ ਸਲਾਹ, ਏਕਾ ਮਤਾ ਪਕਾਇਆ। ਪੁਰਖ ਅਬਿਨਾਸ਼ੀ ਬੇਪਰਵਾਹ, ਦਾਤਾ ਦਾਨੀ ਆਇਆ। ਅੱਗੇ ਝੋਲੀ ਰਹੀ ਡਾਹ, ਰਸਨਾ ਜਿਹਵਾ ਮੁਖ ਹਿਲਾਇਆ। ਗੁਰਮਤ ਮੇਰੀ ਝੋਲੀ ਪਾ, ਆਪ ਆਪਣੀ ਦਇਆ ਕਮਾਇਆ। ਗੁਰਮੁਖਾਂ ਘਰ ਘਰ ਦੇਵਾਂ ਵਰਤਾ, ਤਨ ਮੰਦਰ ਦਏ ਸੁਹਾਇਆ। ਫੜ ਫੜ ਬਾਹੋਂ ਰਾਹੇ ਪਾ, ਨੇਤਰ ਨੈਣਾਂ ਵੇਖ ਵਖਾਇਆ। ਸਦਾ ਸੁਹੇਲਾ ਦੇਵੇ ਠੰਢੀ ਛਾਂ, ਤੇਰੀ ਓਟ ਇਕ ਤਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਪ੍ਰਭਾਤੀ ਸਾਚਾ ਰਾਹ ਵਖਾਇਆ। ਸਚ ਪ੍ਰਭਾਤੀ ਸਚ ਮਕਾਨ, ਹਰਿ ਸਾਚਾ ਘਰ ਵਖਾਇੰਦਾ। ਕਲਜੁਗ ਜੂਠ ਝੂਠ  ਦੁਕਾਨ, ਆਪਣਾ ਮੁਖ ਭਵਾਇੰਦਾ। ਸਤਿਜੁਗ ਵੇਖ ਭੂਮਿਕਾ ਅਸਥਾਨ, ਧਰਤ ਮਾਤ ਗੋਦ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਮ ਪ੍ਰਭਾਤੀ ਇਕ ਇਕਾਂਤੀ ਅੰਮ੍ਰਿਤ ਦੇਵੇ ਬੂੰਦ ਸਵਾਂਤੀ, ਧੀਰਜ ਧੀਰ ਧਰਾਇੰਦਾ। ਅੰਮ੍ਰਿਤ ਪੀ ਪਿਆਲਾ, ਆਤਮ ਵੱਜੀ ਵਧਾਈਆ। ਮਿਲਿਆ ਮੇਲ ਦੀਨ ਦਿਆਲਾ, ਦੀਨਾ ਬੰਧਪ ਦਇਆ ਕਮਾਈਆ। ਹਰਿ ਸੰਗਤ ਤੇਰਾ ਬਣ ਰਖਵਾਲਾ, ਲੋਕਮਾਤ ਵੇਖ ਵਖਾਈਆ। ਜੋਤੀ ਖਿਚੇ ਅਗਨੀ ਲਾਟ ਜਵਾਲਾ, ਥਿਰ ਰਹਿਣ ਨਾ ਪਾਈਆ। ਸਾਧ ਸੰਤ ਹੋਏ ਕੰਗਾਲਾ, ਅੱਠ ਸੱਠ ਧੀਰ ਨਾ ਕੋਈ ਧਰਾਈਆ। ਮੰਦਰ ਮਸਜਿਦ ਨਾ ਦਿਸੇ ਕੋਈ ਸ਼ਿਵਦਵਾਲਾ, ਮਠ ਹੱਠ ਨਾ ਕੋਈ ਰਖਾਈਆ। ਪਰਗਟ ਹੋਇਆ ਗੁਰ ਗੋਪਾਲਾ, ਗੋਬਿੰਦ ਰੂਪ ਵਟਾਈਆ। ਜਨ ਭਗਤਾਂ ਦੇਵੇ ਨਾਮ ਦੁਸ਼ਾਲਾ, ਸੋਹੰ ਪੱਲੂ ਉਪਰ ਪਾਈਆ। ਆਪੇ ਸ਼ਾਹ ਆਪੇ ਕੰਗਾਲਾ, ਆਪੇ ਧੰਨ ਧੰਨਵਾਦ ਅਖਵਾਈਆ। ਆਪੇ ਫੁਲ ਫੁਲਵਾੜੀ ਵੇਖੇ ਫਲ ਲਗਾਏ ਕਾਇਆ ਡਾਲ੍ਹਾ, ਅੰਮ੍ਰਿਤ ਮੇਵਾ ਇਕ ਖਵਾਈਆ। ਆਪੇ ਚਲੇ ਅਵੱਲੜੀ ਚਾਲਾ, ਜੁਗ ਜੁਗ ਵੇਸ ਵਟਾਈਆ। ਆਪ ਵਜਾਏ ਨਾਦ ਅਨਾਦੀ ਤਾਲਾ, ਤਾਲ ਤਲਵਾੜਾ ਰਿਹਾ ਵਜਾਈਆ। ਗੁਰਮੁਖ ਤੇਰੀ ਕਾਇਆ ਸੱਚੀ ਧਰਮਸਾਲਾ, ਹਰਿ ਬੈਠਾ ਆਸਣ ਲਾਈਆ। ਗਲ ਪਾਈ ਏਕਾ ਓਅੰ ਸੋਹੰ ਸਾਚੀ ਮਾਲਾ, ਦੋਏ ਬੈਠਾ ਸੀਸ ਝੁਕਾਈਆ। ਨੇੜ ਨਾ ਆਏ ਕਾਲ ਮਹਾਂਕਾਲਾ, ਨਾਮ ਖੰਡਾ ਰਿਹਾ ਡਰਾਈਆ। ਅੰਮ੍ਰਿਤ ਆਤਮ ਸੁਹਾਏ ਸਾਚਾ ਤਾਲਾ, ਸਰ ਸਰੋਵਰ ਇਕ ਵਖਾਈਆ। ਬਜਰ ਕਪਾਟੀ ਤੇਰਾ ਤੋੜੇ ਤਾਲਾ, ਹਰਿ ਮੰਦਰ ਦਏ ਵਖਾਈਆ। ਆਤਮ ਸੇਜਾ ਖੇਲ ਨਿਰਾਲਾ, ਜੋਤ ਸਰੂਪੀ ਡਗਮਗਾਈਆ। ਪੰਚਮ ਵਜਾਇਣ ਆਪਣਾ ਤਾਲਾ, ਬੈਠੇ ਰਹੇ ਸੇਵ ਕਮਾਈਆ। ਸਤਿ ਪੁਰਖ ਨਿਰਜੰਣ ਦੀਨ ਦਿਆਲਾ, ਸਚ ਸਿੰਘਾਸਣ ਵੇਖ ਵਖਾਈਆ। ਚੌਥੇ ਘਰ ਇਕ ਦੁਸ਼ਾਲਾ, ਸੋਹੰ ਨਾਉਂ ਰਖਾਈਆ। ਪਹਿਲਾ ਵਰ ਮਿਲਿਆ ਸਿੰਘ ਪਾਲਾ, ਲੋਕਮਾਤ ਤਨ ਪਹਿਨਾਈਆ। ਆਪੇ ਹੋਇਆ ਹਾਲ ਬੇਹਾਲਾ, ਸ੍ਰਿਸ਼ਟ ਸਬਾਈ ਰਿਹਾ ਹਿਲਾਈਆ। ਕਲਜੁਗ ਤੇਰੀ ਵੇਖੇ ਚਾਲਾ, ਅਵੱਲੜੀ ਚਾਲ ਦਰ ਕਰਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲਾ, ਜਨ ਭਗਤਾਂ ਰਿਹਾ ਤਰਾਈਆ। ਭਾਗ ਲਗਾਏ ਕਾਇਆ ਖਾਲਾ, ਨਿਰਗੁਣ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਤਿਜੁਗ ਤੇਰੀ ਸਚ ਪ੍ਰਭਾਤੀ, ਮਿਲਿਆ ਮੇਲ ਸੰਮਤ ਚੌਦਾਂ ਸਤਾਰਾਂ ਹਾੜੀ ਸ੍ਰਿਸ਼ਟ ਸਬਾਈ ਸੁਤਿਆਂ ਰਾਤੀ, ਹਰਿਜਨ ਸਾਚੇ ਮੇਲ ਮਿਲਾਈਆ। ਹਰਿਜਨ ਮੇਲਾ ਦਏ ਕਰਾ, ਇਕ ਦਵਾਰ ਸੁਹਾਇਆ। ਸਤਿਜੁਗ ਪ੍ਰਭਾਤੀ ਦਏ ਜਗਾ, ਮੁਖ ਤੋਂ ਪੜਦਾ ਲਾਹਿਆ। ਜੋਤ ਨਿਰੰਜਣ ਦੀਪ ਜਗਾ, ਸਾਚੀ ਸੇਵਾ ਲਾਇਆ। ਗੁਰਮੁਖਾਂ ਅਗਨੀ ਅੱਗ ਦਏ ਬੁਝਾ, ਆਪ ਆਪਣੀ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਿਰਪਾ ਕਰ ਨਾਮ ਪ੍ਰਭਾਤੀ ਸਚ ਸੁਗਾਤੀ ਆਦਿ ਸ਼ਕਤ ਆਦਿ ਭਵਾਨੀ ਦੇਵੇ ਦਾਨੀ, ਹਰਿਜਨ ਸਾਚੇ ਝੋਲੀ ਪਾਇਆ। ਆਦਿ ਸ਼ਕਤੀ ਹਰਿ ਭਗਵੰਤ, ਜੋਤੀ ਖੇਲ ਖਿਲਾਇੰਦਾ। ਸਾਚਾ ਮੇਲਾ ਨਾਰੀ ਕੰਤ, ਨਾਰੀ ਕੰਤਾ ਆਪ ਅਖਵਾਇੰਦਾ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਮੇਟ ਮਿਟਾਏ ਦੇਵ ਦੰਤ, ਹੰਕਾਰੀ ਗੜ੍ਹ ਰਹਿਣ ਨਾ ਪਾਇੰਦਾ। ਜਨ ਭਗਤਾਂ ਬਣਾਏ ਬਣਤ, ਆਦਿ ਅੰਤ ਦਇਆ ਕਮਾਇੰਦਾ। ਰੋਗ ਗਵਾਏ ਹਉਮੇ ਹੰਗਤ, ਹਾਹਾ ਸੰਗ ਨਿਭਾਇੰਦਾ। ਸੱਸਾ ਬਣਾਏ ਸਾਚੀ ਸੰਗਤ, ਹੋੜਾ ਜੋੜ ਜੁੜਾਇੰਦਾ। ਪ੍ਰਭ ਅਬਿਨਾਸ਼ੀ ਹੋਇਆ ਆਪੇ ਮੰਗਤ, ਲੋਕਮਾਤ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਪ੍ਰਭਾਤੀ ਦੇਵੇ ਵਰ, ਸਤਿ ਸੰਤੋਖੀ ਝੋਲੀ ਪਾਇੰਦਾ। ਸਤਿ ਸੰਤੋਖੀ ਝੋਲੀ ਪਾ, ਪ੍ਰਭ ਏਕਾ ਰਾਹ ਵਖਾਇਆ। ਗੁਰਮੁਖਾਂ ਲੜ ਦਏ ਫੜਾ, ਨਾ ਕੋਈ ਸਕੇ ਮਾਤ ਛੁਡਾਇਆ। ਏਕਾ ਘਰ ਏਕਾ ਵਰ ਏਕਾ ਦਰ ਦਏ ਖੁਲ੍ਹਾ, ਊਚਾਂ ਨੀਚਾਂ ਭੇਵ ਗਵਾਇਆ। ਸਾਚਾ ਸਰ ਦਏ ਬਣਾ, ਚਰਨ ਧੂੜੀ ਇਕ ਵਖਾਇਆ। ਕਾਗੋਂ ਹੰਸ ਰੂਪ ਵਟਾ, ਸੋਹੰ ਸਾਚੀ ਚੋਗ ਚੁਗਾਇਆ। ਦੀਪਕ ਜੋਤੀ ਇਕ ਜਗਾ, ਅੰਧ ਅੰਧੇਰ ਮਿਟਾਇਆ। ਆਤਮ ਭੋਗੀ ਭੋਗ ਕਰਾ, ਏਕਾ ਰਸ ਵਖਾਇਆ। ਧੁਰ ਸੰਜੋਗੀ ਮੇਲ ਮਿਲਾ, ਗੁਰ ਗੋਬਿੰਦੇ ਸੰਗ ਨਿਭਾਇਆ। ਹਉਮੇ ਰੋਗੀ ਜਗਤ ਦਏ ਗਵਾ, ਜੋ ਜਨ ਰਸਨਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਰਹੇ ਗਾਇਆ। ਸਾਚਾ ਜੋਗੀ ਜੋਗ ਰਿਹਾ ਕਮਾ, ਆਲਸ ਨਿੰਦਰਾ ਵਿਚ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਪ੍ਰਭਾਤੀ ਤੇਰਾ ਵਰ, ਆਪ ਆਪਣੀ ਝੋਲੀ ਪਾਇਆ। ਆਪੇ ਜੋਗੀ ਬਣ ਸਨਿਆਸ, ਆਪੇ ਭੇਖ ਵਟਾਇੰਦਾ। ਭਗਤਨ ਦਰ ਹੋਇਆ ਦਾਸੀ ਦਾਸ, ਦਾਸੀ ਦਾਸ ਸੇਵ ਕਮਾਇੰਦਾ। ਮੰਡਲ ਮੰਡਪ ਕਾਇਆ ਪਾਵੇ ਰਾਸ, ਗੋਪੀਆਂ ਕਾਹਨ ਨਾਚ ਨਚਾਇੰਦਾ। ਨਿੱਝ ਘਰ ਆਤਮ ਰੱਖੇ ਵਾਸ, ਪਰਮਾਨੰਦ ਸਮਾਇੰਦਾ। ਲੇਖੇ ਲੱਗੇ ਸਵਾਸ ਸਵਾਸ, ਜੋ ਜਨ ਰਸਨਾ ਗਾਇੰਦਾ। ਮਾਤ ਗਰਭ ਨਾ ਆਏ ਦਸ ਦਸ ਮਾਸ, ਆਵਣ ਜਾਵਣ ਫੰਦ ਕਟਾਇੰਦਾ। ਲੱਖ ਚੁਰਾਸੀ ਹੋਣੀ ਨਾਸ, ਨਾ ਕੋਈ ਧਰਵਾਸ ਧਰਾਇੰਦਾ। ਜੋ ਜਨ ਤਜਾਏ ਮਦਿਰਾ ਮਾਸ, ਪ੍ਰਭ ਅੰਮ੍ਰਿਤ ਜਾਮ ਪਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਧਾਰ ਆਪ ਵਖਾਇੰਦਾ। ਸਤਿਜੁਗ ਤੇਰੀ ਸਾਚੀ ਧਾਰ, ਗੁਰ ਗੋਬਿੰਦੇ ਮਾਤ ਚਲਾਈਆ। ਅੰਮ੍ਰਿਤ ਆਤਮ ਕਰ ਤਿਆਰ, ਗੁਰਮੁਖਾਂ ਰਿਹਾ ਪਿਆਈਆ। ਕਾਇਆ ਬਾਟਾ ਅਪਰ ਅਪਾਰ, ਆਪੇ ਰਿਹਾ ਭਰਾਈਆ। ਕਵਲ ਨਾਭੀ ਬੰਦ ਕਵਾੜ, ਨਾ ਕੋਈ ਮੁਖ ਭਵਾਈਆ। ਮਨਮੁਖਾਂ ਲੱਗੀ ਮਗਰ ਧਾੜ, ਦਿਵਸ ਰੈਣ ਰਹੇ ਤ੍ਰਿਖਾ ਤਤ ਅਗਨ ਜਲਾਈਆ। ਗੁਰਮੁਖਾਂ ਕਰੇ ਕਾਇਆ ਠੰਡੀ ਠਾਰ, ਅੰਮ੍ਰਿਤ ਮੁਖ ਚੁਆਈਆ। ਦਸਮ ਦਵਾਰੀ ਅੱਧਵਿਚਕਾਰ, ਬੈਠਾ ਆਸਣ ਲਾਈਆ। ਉਪਰ ਨੀਚੇ ਵੇਖ ਵਿਚਾਰ, ਧਰਤ ਧਵਲ ਆਕਾਸ਼ ਪਰਕਾਸ਼ ਰੰਗ ਸਮਾਈਆ। ਗੁਰਮੁਖਾਂ ਕਰੇ ਇਕ ਪਿਅਰ, ਸਾਂਝਾ ਯਾਰ ਆਪ ਅਖਵਾਈਆ। ਕਲਗੀ ਤੋੜਾ ਸੀਸ ਦਸਤਾਰ, ਏਕਾ ਨਾਮ ਰਖਾਈਆ। ਜੋਤੀ ਸ਼ਬਦੀ ਜੋੜਾ ਵਿਚ ਸੰਸਾਰ, ਪੰਚਮ ਮੀਤਾ ਆਪ ਹੋ ਜਾਈਆ। ਸਤਿਜੁਗ ਤੇਰੀ ਸਾਚੀ ਰੀਤਾ, ਨਾ ਕੋਈ ਮੰਦਰ ਦਿਹੁਰਾ ਗੁਰਦਵਾਰ ਮਸੀਤਾ, ਕਾਇਆ ਮੰਦਰ ਇਕ ਰਖਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਪੁਰਖ ਅਗੰਮਾ ਬੈਠਾ ਘਰ ਅਤੀਤਾ, ਦਿਵਸ ਰੈਣ ਤੇਰਾ ਰਾਹ ਤਕਾਈਆ। ਪੜ੍ਹ ਪੜ੍ਹ ਥੱਕੇ ਅਠਾਰਾਂ ਧਿਆਏ ਗੀਤਾ, ਕਾਹਨਾ ਕ੍ਰਿਸ਼ਨਾ ਅੰਤਮ ਰਹਿਣਾ ਏਕਾ ਅਰਜਨ ਆਪਣਾ ਆਪ ਜੀਤਾ, ਪ੍ਰਭ ਚਰਨੀ ਸੀਸ ਝੁਕਾਈਆ। ਆਪੇ ਰਾਵਣ ਆਪੇ ਸੀਤਾ, ਆਪੇ ਰਾਮਾ ਰੂਪ ਵਟਾਈਆ। ਆਪੇ ਹਸਤ ਆਪੇ ਕੀਟਾ, ਆਪੇ ਸ਼ਾਹ ਸੁਲਤਾਨ ਹੋ ਜਾਈਆ। ਆਪੇ ਹਰਿਜਨ ਮਾਧਵ ਬੀਠਲਾ ਬੀਠਾ, ਕੌੜਾ ਰੀਠਾ ਆਪ ਹੋ ਜਾਈਆ। ਗੁਰਮੁਖਾਂ ਅੰਮ੍ਰਿਤ ਆਤਮ ਦੇਵੇ ਇਕ ਅਨਡੀਠਾ, ਦੂਸਰ ਹੱਥ ਕਿਸੇ ਨਾ ਆਈਆ। ਗੁਰ ਗੋਬਿੰਦੇ ਨੈਣਾਂ ਦੇਵੀ ਚੜ੍ਹ ਚੜ੍ਹ ਪੀਤਾ, ਪੁਰਖ ਅਬਿਨਾਸ਼ੀ ਆਪ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਬੈਠਾ ਆਪ ਤਕਾਈਆ। ਅੰਮ੍ਰਿਤ ਆਤਮ ਸਾਚੀ ਧਾਰ, ਪ੍ਰਭ ਆਪਣੇ ਹੱਥ ਰਖਾਇੰਦਾ। ਜੁਗ ਜੁਗ ਜਨ ਭਗਤਾਂ ਕਰਮ ਵਿਚਾਰ, ਮੁਖ ਮੁਖੜੇ ਆਪ ਚੁਆਇੰਦਾ। ਲਹਿਣਾ ਦੇਣਾ ਕਰਜ ਉਤਾਰ, ਭਾਣਾ ਸਹਿਣਾ ਹੁਕਮ ਜਣਾਇੰਦਾ। ਦਿਵਸ ਰੈਣ ਵਿਚ ਸੰਸਾਰ, ਨੇਤਰ ਨੈਣੀ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਪ੍ਰਭਾਤੀ ਦਏ ਵਰ, ਅੰਤਮ ਵੇਲਾ ਆਪ ਕਰਾਇੰਦਾ। ਨਾਮ ਪ੍ਰਭਾਤੀ ਗਈ ਦਰ, ਗੁਰਮੁਖਾਂ ਕਰੀ ਕੁੜਮਾਈਆ। ਪ੍ਰਭ ਅਬਿਨਾਸ਼ੀ ਅੱਗੇ ਖੜ, ਦੋਹਾਂ ਜੋੜ ਜੁੜਾਈਆ। ਸੁਰਤ ਸਵਾਣੀ ਰਹੀ ਲੜ, ਆਪ ਆਪਣਾ ਖੰਡਾ  (ਰਿਹਾ) ਉਠਾਈਆ। ਮਨ ਮਤੀਆ ਅੱਗੇ ਰਿਹਾ ਅੜ, ਆਪ ਆਪਣਾ ਡੰਕਾ ਲਾਈਆ। ਨਿਹਕਲੰਕ ਸੰਮਤ ਚੌਦਾਂ ਹਾੜ ਸਤਾਰਾਂ ਆਪ ਉਖੇੜੇ ਸਭ ਦੀ ਜੜ੍ਹ, ਦਰ ਦਵਾਰ ਫਿਰੇ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ,ਗੁਰਮਤ ਗੁਰਸਿਖਾਂ ਅੰਦਰ ਧਰ, ਆਪਣੀ ਹੱਥੀਂ ਬੰਦ ਕਰਾਈਆ। ਗੁਰਮਤ ਪ੍ਰਭ ਝੋਲੀ ਪਾ, ਗੁਰਮੁਖਾਂ ਇਹ ਸਮਝਾਇੰਦਾ। ਕਾਇਆ ਡੋਲੀ ਇਕ ਵਖਾ, ਸਾਚਾ ਸਗਨ ਮਨਾਇੰਦਾ। ਪੰਜ ਤਤ ਵਿਕਾਰਾ ਗੋਲੀ ਦਏ ਬਣਾ, ਸੇਵਕ ਸੇਵਾ ਲਾਇੰਦਾ। ਅਨਹਦ ਧੁਨ ਅਨਾਹਦ ਹੌਲੀ ਹੌਲੀ ਦਏ ਜਣਾ, ਆਪ ਆਪਣਾ ਰਾਹ ਵਖਾਇੰਦਾ। ਜੋਤ ਨਿਰੰਜਣ ਦੀਪ ਟਿਕਾ, ਪਹਿਲਾ ਪੌੜਾ ਆਪ ਚੜ੍ਹਾਇੰਦਾ। ਸੁਖਮਨ ਨਾੜੀ ਤੇਰਾ ਟੇਡਾ ਰਾਹ, ਬੰਕ ਦਵਾਰੀ ਆਪ ਕਰਾਇੰਦਾ। ਸ਼ਬਦ ਸਰੂਪੀ ਬਣ ਮਲਾਹ, ਸ਼ਬਦ ਚੋਲਾ ਬਸਤਰ ਪਾਇੰਦਾ। ਅੱਧ ਵਿਚ ਬੈਠਾ ਡੇਰਾ ਲਾ, ਪੱਲੂ ਸ਼ਬਦ ਨਾਮ ਫਿਰਾਇੰਦਾ। ਗੁਰਮੁਖ ਅਗੋਂ ਕੋਈ ਨਾ ਕਰੇ ਨਾਂਹ, ਪ੍ਰਭ ਆਪਣੀ ਉਂਗਲੀ ਲਾਇੰਦਾ। ਜਿਉਂ ਬਾਲਕ ਬਾਲ ਉਠਾਏ ਸਾਚੀ ਮਾਂ, ਆਪਣੀ ਗੋਦ ਬਿਠਾਇੰਦਾ। ਦਸਮ ਦਵਾਰੀ ਠੰਢੀ ਛਾਂ, ਅੰਮ੍ਰਿਤ ਜਾਮ ਪਿਆਇੰਦਾ। ਏਕਾ ਦੂਜਾ ਤੀਜਾ ਭੁੱਲਿਆ ਨਾਂ, ਚੌਥਾ ਘਰ ਸੁਹਾਇੰਦਾ। ਨਾ ਕੋਈ ਪਿਤਾ ਨਾ ਕੋਈ ਮਾਂ, ਜੋਤੀ ਮੇਲ ਮਿਲਾਇੰਦਾ। ਨਾ ਕੋਈ ਮੰਦਰ ਨਾ ਕੋਈ ਥਾਂ, ਨਾ ਕੋਈ ਪਸੂ ਪੰਛੀ ਦਿਸੇ ਕਾਂ, ਨਾ ਕੋਈ ਸੀਰ ਪਿਆਇੰਦਾ। ਨਾ ਕੋਈ ਬਾਣੀ ਨਾ ਕੋਈ ਅੱਖਰ ਨਾ ਕੋਈ ਸਾਧ ਸੰਤ ਜਪਾਏ ਨਾਂ, ਨਾ ਕੋਈ ਜਾਪ ਜਪਾਇੰਦਾ। ਗੁਰ ਪੂਰਾ ਮਿਲਿਆ ਇਕ ਮਲਾਹ, ਜਗਤ ਜੋਗ ਕੱਟਿਆ ਫਾਹ, ਆਸਾ ਮਨਸਾ ਦਈ ਜਲਾ, ਸਹਿੰਸਾ ਰੋਗ ਲਿਆ ਮਿਟਾ, ਆਤਮ ਭੋਗ ਇਕ ਕਰਾ, ਸਚ ਸੰਜੋਗ ਲਿਆ ਵਖਾ, ਏਕਾ ਧਾਮ ਸੁਹਾਇੰਦਾ। ਸਾਚਾ ਧਾਮ ਇਕ ਵਖਾ, ਆਪਣੇ ਰੂਪ ਸਮਾਇਆ। ਭੇਖਾਧਾਰੀ ਭੇਖ ਵਟਾ, ਗੁਰਸਿਖਾਂ ਰਿਹਾ ਤਰਾਇਆ। ਦੇਸ ਪਰਦੇਸਾਂ ਫੇਰਾ ਪਾ, ਸੋਏ ਰਿਹਾ ਜਗਾਇਆ। ਧਾਰੀ ਕੇਸਾ ਨਾ ਸਕੇ ਜਣਾ, ਨਾ ਕੋਈ ਮੂੰਡ ਮੁੰਡਾਇਆ। ਦਸ ਦਸਮੇਸ਼ਾ ਵੇਖ ਵਖਾ, ਆਪਣੀ ਕਾਰੇ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਜਨ ਹਰਿ ਦਰ ਘਰ ਸਾਚੇ ਲਏ ਬਹਾਇਆ। ਸਤਿਗੁਰ ਪੁਰਖ ਦਿਆਲ, ਸਤਿ ਸਮਾਇਆ। ਅਕਲ ਕਲਾ ਅਕਾਲ, ਏਕਾ ਏਕ ਅਖਵਾਇਆ। ਆਪ ਆਪਣੀ ਚਲੀ ਅਵਲੜੀ ਚਾਲ, ਜੁਗ ਜੁਗ ਕਰਦਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਧਰਾਇਆ। ਆਪ ਆਪਣਾ ਨਾਮ ਉਪਾਏ, ਨਿਰਗੁਣ ਖੇਲ ਖਿਲਾਇੰਦਾ। ਸਰਗੁਣ ਚੇਲਾ ਇਕ ਬਣਾਏ, ਸਾਚਾ ਸ਼ਬਦ ਜਣਾਇੰਦਾ। ਦੋ ਜਹਾਨੀ ਮੇਲਾ ਰਿਹਾ ਮਿਲਾਏ, ਇਕ ਇਕੇਲਾ ਵੇਖ ਵਖਾਇੰਦਾ। ਸੱਜਣ ਸੁਹੇਲਾ ਸਭਨੀ ਥਾਈਂ, ਸਤਿਗੁਰ ਪੂਰਾ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚਾ ਵੇਖ ਵਖਾਇੰਦਾ। ਹਰਿਜਨ ਸਾਚਾ ਜਗਤ ਵਿਚਾਰ, ਭਗਤੀ ਰੰਗ ਰੰਗਾਇੰਦਾ। ਪੂਰਬ ਕਰਮਾਂ ਰਿਹਾ ਵਿਚਾਰ, ਨੇਤਰ ਨੈਣਾਂ ਵੇਖ ਵਖਾਇੰਦਾ। ਦਰ ਘਰ ਸਾਚੇ ਪਾਵੇ ਸਾਰ, ਸ਼ਬਦੀ ਦਇਆ ਕਮਾਇੰਦਾ। ਨੇਤਰ ਨੈਣ ਅੱਖ ਉਘਾੜ, ਆਪ ਆਪਣਾ ਮੁਖ ਵਖਾਇੰਦਾ। ਭਾਗ ਲਗਾਏ ਜੰਗਲ ਜੂਹ ਉਜਾੜ ਪਹਾੜ, ਵਿਚ ਪ੍ਰਭਾਸ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਵਟਾਇੰਦਾ। ਨਿਰਗੁਣ ਵੇਸ ਖੇਲ ਅਪਾਰਾ, ਸ਼ਬਦੀ ਬਣਤ ਬਣਾਈਆ। ਇਕ ਇਕੱਲਾ ਓਅੰਕਾਰਾ, ਏਕੰਕਾਰਾ ਰੂਪ ਸਮਾਈਆ। ਮਹੱਲ ਅਟੱਲ ਸਚ ਮਿਨਾਰਾ, ਥਿਰ ਘਰ ਰਿਹਾ ਉਪਾਈਆ। ਦੀਪਕ ਜੋਤੀ ਕਰ ਉਜਿਆਰਾ, ਆਪ ਆਪਣਾ ਰਿਹਾ ਟਿਕਾਈਆ। ਨਾਦ ਧੁਨ ਵਜਾਏ ਅਪਰ ਅਪਾਰਾ, ਸੁਣਨੇਹਾਰ ਆਪ ਅਖਵਾਈਆ। ਲੋਕਮਾਤ ਖੇਲੇ ਖੇਲ ਨਿਆਰਾ, ਸਾਚੀ ਰਚਨਾ ਆਪ ਰਚਾਈਆ। ਪੰਚਮ ਤਤ ਕਰ ਪਿਆਰਾ, ਨਾਮ ਵਸਤ ਦਏ ਟਿਕਾਈਆ। ਨਾਮ ਧਨ ਹਰਿ ਕਰਤਾਰਾ, ਆਪ ਆਪਣਾ ਰਿਹਾ ਵਰਤਾਈਆ। ਗੁਰ ਸਤਿਗੁਰ ਸਾਚਾ ਸ਼ਬਦ ਬਣ ਵਣਜਾਰਾ, ਏਕਾ ਵਣਜ ਕਰਾਈਆ। ਚੌਦਾਂ ਹੱਟਾਂ ਖੋਲ੍ਹ ਦਵਾਰਾ, ਚੌਦਾਂ ਲੋਕਾਂ ਆਪ ਵਰਤਾਈਆ। ਤੀਰਥ ਤਟਾਂ ਪਾਰ ਕਿਨਾਰਾ, ਭੇਖ ਪਖੰਡਾ ਰਿਹਾ ਮਿਟਾਈਆ। ਸੋਹੰ ਸ਼ਬਦ ਜੈ ਜੈ ਜੈਕਾਰਾ, ਚਾਰੋਂ ਕੁੰਟ ਆਪ ਕਰਾਈਆ। ਦੋ ਜਹਾਨੀ ਏਕਾ ਨਾਅਰਾ, ਸਤਿਗੁਰ ਸਾਚਾ ਰਿਹਾ ਲਗਾਈਆ। ਸਤਿਜੁਗ ਸਾਚਾ ਦੇਵੇ ਪਹਿਰਾ, ਦਿਵਸ ਰੈਣ ਸੇਵ ਕਮਾਈਆ। ਕਲਜੁਗ ਤੇਰਾ ਮਿਟੇ ਕਹਿਰਾ, ਅੰਧ ਅੰਧੇਰ ਮਿਟਾਈਆ। ਇਕ ਕਰਾਏ ਸੰਞ ਸਵੇਰਾ, ਏਕਾ ਰੁੱਤ ਸੁਹਾਈਆ। ਹਰਿ ਭਗਤ ਤਰਾਏ ਕਰ ਕਰ ਆਪਣੀ ਮਿਹਰਾ, ਮਿਹਰਵਾਨ ਅਖਵਾਈਆ। ਆਪੇ ਹੋਇਆ ਨੇਰਨ ਨੇਰਾ, ਨਿਜ ਘਰ ਆਤਮ ਡੇਰਾ ਲਾਈਆ। ਸ਼ਬਦ ਸਰੂਪੀ ਪਾਏ ਘੇਰਾ, ਚਾਰ ਦਿਵਾਰ ਨਾ ਕੋਈ ਵਖਾਈਆ। ਦਸਮ ਦਵਾਰੀ ਕਰ ਵਸੇਰਾ, ਆਪ ਆਪਣਾ ਮੁਖ ਛੁਪਾਈਆ। ਕਾਇਆ ਨਗਰ ਸਾਚਾ ਖੇੜਾ, ਧਰਤ ਧਵਲ ਉਪਰ ਰਿਹਾ ਉਪਾਈਆ। ਜੁਗ ਜੁਗ ਬੇੜਾ ਬੰਨਣਹਾਰਾ, ਵੰਞ ਮੁਹਾਣਾ ਇਕ ਚਲਾਈਆ। ਲੱਖ ਚੁਰਾਸੀ ਦੇਵੇ ਗੇੜਾ, ਆਵਣ ਜਾਵਣ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਤੇਰਾ ਸਾਚਾ ਲੜ ਆਪ ਆਪਣੇ ਨਾਲ ਬੰਧਾਈਆ। ਸਤਿਜੁਗ ਸਾਚਾ ਮਾਤ ਮੌਲੇ, ਫੁੱਲ ਫਲ ਫੁਲਵਾੜੀਆ। ਜਨ ਭਗਤਾਂ ਉਲਟੀ ਨਾਭ ਕਵਲੇ, ਅੰਮ੍ਰਿਤ ਧਾਰਾ ਬਰਸੇ ਏਕਾ ਧਾਰਿਆ। ਮੇਲ ਮਿਲਾਏ ਸਾਵਲ ਸਵਲੇ, ਏਕਾ ਦੂਜਾ ਭਉ ਨਿਵਾਰਿਆ। ਮਨਮੁਖ ਜੀਵ ਹੋਏ ਬਵਲੇ, ਨਾ ਕੋਈ ਪਾਵੇ ਹਰਿ ਹਰਿ ਸਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਰਗਟ ਹੋਏ ਵਡ ਬਲਕਾਰਿਆ। ਪਰਗਟ ਹੋਏ ਹਰਿ ਭਗਵੰਤਾ, ਆਪਣੀ ਜੋਤ ਜਗਾਈਆ। ਪਕੜ ਉਠਾਏ ਸਾਚੇ ਸੰਤਾਂ, ਭਰਮ ਭੁਲੇਖਾ ਰਿਹਾ ਮਿਟਾਈਆ। ਪਕੜ ਪਛਾੜੇ ਦੇਵ ਦੰਤਾ, ਦਰ ਦਵਾਰ ਰਿਹਾ ਦੁਰਕਾਈਆ। ਲੇਖ ਚੁਕਾਏ ਜੀਆ ਜੰਤਾ, ਲਹਿਣਾ ਦੇਣਾ ਰਿਹਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਸਾਚਾ ਦਰ ਵਖਾਈਆ। ਸਤਿਜੁਗ ਦਵਾਰਾ ਸਾਚਾ ਖੋਲ੍ਹ, ਸਤਿ ਪੁਰਖ ਨਿਰੰਜਣ ਵਿਚ ਸਮਾਇਆ। ਸੋਹੰ ਅੱਖਰ ਏਕਾ ਬੋਲ, ਏਕਾ ਡੰਕ ਵਜਾਇਆ। ਲੱਖ ਚੁਰਾਸੀ ਖੇਲੇ ਹੋਲ, ਗੂੜ੍ਹਾ ਰੰਗਣ ਰੰਗ ਰੰਗਾਇਆ। ਜਨ ਭਗਤਾਂ ਅੰਮ੍ਰਿਤ ਦੇਵੇ ਉਪਰ ਧੌਲ, ਸੰਮਤ ਸੋਲਾਂ ਵੇਖ ਵਖਾਇਆ। ਭਾਗ ਲਗਾਏ ਕਾਇਆ ਚੋਲ, ਗੋਬਿੰਦ ਮੇਲ ਮਿਲਾਇਆ। ਗੁਰਦਰ ਮੰਦਰ ਅੰਦਰ ਲਏ ਫੋਲ, ਫੋਲਣਹਾਰ ਵੇਖ ਵਖਾਇਆ। ਮਨ ਮਤ ਬੁਧ ਲਏ ਵਰੋਲ, ਪੰਚਮ ਤਤ ਮਧਾਣਾ ਰਿਹਾ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਵਸੇ ਸਦਾ ਕੋਲ, ਦੂਸਰ ਦਿਸ ਨਾ ਆਈਆ। ਭਗਤ ਸੁਹੇਲਾ ਅੰਗੀਕਾਰ, ਆਪਣੇ ਅੰਗ ਲਗਾਇੰਦਾ। ਮਨ ਮਤ ਬੁਧ ਫਰੰਗੀ ਨਾਰ, ਦਰ ਵੇਸਵਾ ਆਪ ਫਿਰਾਇੰਦਾ। ਨਾ ਕੋਈ ਸੰਗੀ ਮੁਹੰਮਦੀ ਯਾਰ, ਨਾ ਕੋਈ ਤੋੜ ਨਿਭਾਇੰਦਾ। ਦਰ ਦਵਾਰਾ ਲੰਘੀ ਅਲ੍ਹਾ ਰਾਣੀ ਹੋ ਖੁਆਰ, ਨੰਗੀ ਪੈਰੀਂ ਆਪ ਫਿਰਾਇੰਦਾ। ਮੁਹੰਮਦ ਮੰਗ ਮੰਗੀ ਸੱਚੀ ਸਰਕਾਰ, ਪ੍ਰਭ ਸਾਚਾ ਝੋਲੀ ਪਾਇੰਦਾ। ਨਾਰ ਦੁਹਾਗਣ ਲੱਗੀ ਚੰਗੀ, ਕੰਤ ਸੁਹਾਗੀ ਵੇਖ ਵਖਾਇੰਦਾ। ਲਾਲ ਚੋਲੀ ਰਿਹਾ ਰੰਗੀ, ਤਨ ਸ਼ਿੰਗਾਰ ਕਰਾਇੰਦਾ। ਇਕ ਹਦੀਸ ਪਾਈ ਅੰਗੀ, ਏਕਾ ਪੜਦਾ ਪਾਇੰਦਾ। ਚਾਰ ਯਾਰ ਵਜਾਏ ਜਗਤ ਮਰਦੰਗੀ, ਸਾਚਾ ਢੋਲਾ ਇਕ ਸੁਣਾਇੰਦਾ। ਸ਼ਬਦ ਕਟਾਰ ਕਰ ਨੰਗੀ, ਆਪ ਆਪਣਾ ਰੰਗ ਵਖਾਇੰਦਾ। ਸੰਮਤ ਪੰਦਰਾਂ ਚਾੜ੍ਹੇ ਡੋਰ ਸ਼ਬਦ ਇਕ ਪਤੰਗੀ, ਆਕਾਸ਼ ਪਰਕਾਸ਼ ਆਪ ਉਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਾਹ ਇਰਾਕ ਨਾਲ ਪਾਕ, ਸੰਮਤ ਪੰਦਰਾਂ ਵੇਖ ਵਖਾਇੰਦਾ। ਸ਼ਾਹ ਪਾਕ ਜਗਤ ਦੁਰਾਨੀ, ਏਕਾ ਸ਼ਬਦ ਜਣਾਈਆ। ਸੰਮਤ ਪੰਦਰਾਂ ਮਾਰੇ ਤੀਰ ਨਿਸ਼ਾਨੀ, ਪੰਚਮ ਜੇਠਾ ਲੇਖ ਲਿਖਾਈਆ। ਨਾਲ ਰਲਾਏ ਮੁਗਲ ਪਠਾਨੀ, ਅਲ੍ਹਾ ਰਾਣੀ ਮੇਲ ਮਿਲਾਈਆ। ਅੰਤਮ ਢਲਦੀ ਜਾਏ ਜਵਾਨੀ, ਮੁੱਠ ਹੱਡੀਆਂ ਰਿਹਾ ਵਖਾਈਆ। ਪਰਗਟ ਹੋਇਆ ਸ਼ਾਹ ਸੁਲਤਾਨੀ, ਸ਼ਾਹ ਸੁਲਤਾਨਾਂ ਵੇਖ ਵਖਾਈਆ। ਪਾਰਬ੍ਰਹਮ ਮਾਰੇ ਤਿੱਖੀ ਕਾਨੀ, ਤੀਰ ਅੰਦਾਜ ਆਪ ਹੋ ਜਾਈਆ। ਨਬੀ ਰਸੂਲ ਉਮਤ ਦਿਸੇ ਖਾਲੀ, ਅੰਤ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਿਸੇ ਹੱਥ ਨਾ ਦੇਵੇ ਠੰਡਾ ਪਾਣੀ, ਆਬ ਹਯਾਤ ਨਾ ਕੋਈ ਪਿਆਈਆ। ਆਬ ਹਯਾਤ ਨਾ ਠੰਡਾ ਪਾਣੀ, ਨਾ ਕੋਈ ਮੁਖ ਚੁਆਇੰਦਾ। ਨਾ ਕੋਈ ਪੀਰ ਫ਼ਕੀਰ ਖੁਆਜਾ ਖਿਜਰ ਨਾ ਦਿਸੇ ਦਸਤਗੀਰ, ਨਾ ਕੋਈ ਪੀਰ ਸਦਵਾਇੰਦਾ। ਦਰ ਦਰ ਘਰ ਘਰ ਲੱਥੇ ਚੀਰ, ਕਲਜੁਗ ਵੇਲਾ ਅੰਤ ਅਖੀਰ, ਚਾਰੋਂ ਕੁੰਟਾਂ ਆਪ ਫਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸੰਮਤ ਪੰਦਰਾਂ ਵੇਖੇ ਘਰ, ਆਪ ਆਪਣਾ ਚਰਨ ਛੁਹਾਇੰਦਾ। ਸ਼ਾਹ ਪਾਕ ਸੰਗ ਇਰਾਕ, ਦੇਵੇ ਧੁਰ ਫ਼ਰਮਾਨਿਆ। ਪਹਿਲੀ ਕੂਟੇ ਖੋਲ੍ਹੇ ਤਾਕ, ਲਹਿੰਦੀ ਦਿਸ਼ਾ ਵੇਖ ਵਖਾਨਿਆ। ਮੱਕਾ ਮਦੀਨਾ ਵੇਖ ਚਿਰਾਗ, ਜੋਤੀ ਨੂਰ ਕਵਣ ਕਰਾਨਿਆ। ਚਾਰੇ ਕੁੰਟਾਂ ਲੱਗੀ ਆਗ, ਨਾ ਕੋਈ ਮਾਤ ਬੁਝਾਨਿਆ। ਦਰ ਦਵਾਰੇ ਆਉਣਾ ਭਾਗ, ਨੇਤਰ ਨੀਰ ਵਹਾਨਿਆ। ਆਪੇ ਮੇਲ ਮਿਲਾਏ ਪਾਕੀ ਪਾਕ, ਪਰਵਰਦਿਗਾਰ ਆਪ ਅਖਵਾਨਿਆ। ਦੁਲਦੁਲ ਐਲੀ ਸ਼ਾਹ ਚੜ੍ਹੇ ਇਰਾਕ, ਇਕ ਸੰਜੋ ਤਨ ਹੰਢਾਨਿਆ। ਅੱਲਾ ਰਾਣੀ ਕਰ ਇਤਫਾਕ, ਤੇਰਾ ਲਹਿਣਾ ਦੇਣਾ ਹੋਏ ਬਿਬਾਕ, ਪ੍ਰਭ ਅੰਤ ਹਿਸਾਬ ਚੁਕਾਨਿਆ। ਲੇਖ ਲਿਖਾਏ ਭਵਿਖਤ ਵਾਕ, ਨਾ ਕੋਈ ਮੇਟ ਮਿਟਾਨਿਆ। ਅੰਤਮ ਮੇਲਾ ਖ਼ਾਕੀ ਖ਼ਾਕ, ਸਾਢੇ ਤਿੰਨ ਹੱਥ ਸੀਂ ਵਖਾਨਿਆ। ਗੁਰੂ ਗੁਰ ਵੇਖੇ ਮਾਰ ਝਾਕੀ, ਅੱਠੇ ਪਹਿਰ ਨੌਜਵਾਨਿਆ। ਪ੍ਰਭ ਦਰ ਅੱਗੇ ਨਾ ਦਿਸੇ ਕੋਈ ਰਾਕੀ, ਵੇਲੇ ਅੰਤਮ ਹੋਏ ਵੈਰਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਨਾਮ ਕਰੇ ਕੁਰਬਾਨਿਆ। ਏਕਾ ਨਾਮ ਕਰ ਕੁਰਬਾਨ, ਪ੍ਰਭ ਆਪਣੀ ਭੇਟ ਚੜ੍ਹਾਇੰਦਾ। ਸੱਤ ਰੰਗ ਵਖਾਏ ਇਕ ਨਿਸ਼ਾਨ, ਉਪਰ ਲਾਲ ਰਖਾਇੰਦਾ। ਲਾਲ ਮਹਿੰਦੀ ਖੋਲ੍ਹ ਦੁਕਾਨ, ਅਮਾਮ ਮਹਿੰਦੀ ਹੱਥ ਫੜਾਇੰਦਾ। ਅਮਾਮ ਮਹਿੰਦੀ ਹਰਿ ਭਗਵਾਨ, ਦਿਸ਼ਾ ਲਹਿੰਦੀ ਖੇਲ ਖਿਲਾਇੰਦਾ। ਉਮਤ ਰਸੂਲ ਬਹਿ ਬਹਿ ਕਹਿੰਦੀ, ਅੱਲਾ ਹੂ, ਕਵਣ ਕੂਟੇ ਨਾਅਰਾ ਲਾਇੰਦਾ। ਨਾਮ ਖੰਡਾ ਸ਼ਬਦ ਮਿਆਨੋ ਆਪੇ ਧੂ, ਪੀਰ ਪੀਰਾਂ ਆਪ ਵਖਾਇੰਦਾ। ਆਪੇ ਚੋਟੀ ਬੈਠ ਕੋਹਤੂਰ, ਨੂਰੋ ਨੂਰ ਧਰਾਇੰਦਾ। ਆਪੇ ਆਸਾ ਮਨਸਾ ਪੂਰ, ਆਪੇ ਕੂੜੋ ਕੂੜ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੀਲਾ ਬਸਤਰ ਸ਼ਬਦ ਸ਼ਸਤਰ ਆਪ ਆਪਣੇ ਤਨ ਸੁਹਾਇੰਦਾ। ਨੀਲਾ ਬਸਤਰ ਕਾਲਾ ਸੂਸਾ, ਆਪਣੇ ਤਨ ਛੁਹਾਵਨਾ। ਵੇਸ ਵਟਾਏ ਮੂਸਾ ਈਸਾ, ਮੂਸਾ ਈਸਾ ਸੰਗ ਨਿਭਾਵਨਾ। ਚਰਨ ਛੁਹਾਏ ਚੀਨਾ ਰੂਸਾ, ਸੰਮਤ ਸਤਾਰਾਂ ਪਹਿਲੀ ਚੇਤਰ ਰੁੱਤ ਸੁਹਾਵਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹੱਥ ਫੜਿਆ ਸ਼ਬਦ ਮਧਾਵਨਾ। ਚੀਨਾ ਰੂਸਾ ਚਰਨ ਛੁਹਾ, ਆਪਣੀ ਦਇਆ ਕਮਾਈਆ। ਪਹਿਲੀ ਚੇਤਰ ਖ਼ੁਸ਼ੀ ਮਨਾ, ਸੰਮਤ ਸਤਾਰਾਂ ਰਿਹਾ ਜਗਾਈਆ। ਪੰਚਮ ਜੇਠ ਸੰਮਤ ਪੰਦਰਾਂ ਲਿਖਿਆ ਦਏ ਵਖਾ, ਦਰ ਦਵਾਰੇ ਦਏ ਪੁਜਾਈਆ। ਹਰਿਮੰਦਰ ਡੇਰਾ ਆਪੇ ਲਾ, ਆਪਣਾ ਖੇਲ ਖਿਲਾਈਆ। ਮਨਮੁਖ ਜੀਵਾਂ ਬਾਹਰ ਧਕਾ, ਅੰਦਰੋਂ ਕੁੰਡਾ ਦੇਵੇ ਲਾਈਆ। ਆਪ ਆਪਣਾ ਮੁਖ ਛੁਪਾ, ਗੁਰ ਅਰਜਨ ਗੋਦ ਉਠਾਈਆ। ਰਾਮਦਾਸ ਤੇਰਾ ਹੋ ਸਹਾ, ਸੀਸ ਆਪਣਾ ਹੱਥ ਉਠਾਈਆ। ਨਾਨਕ ਸੇਵਾ ਪੂਰ ਕਰਾ, ਗੋਬਿੰਦ ਇਕ ਆਸ ਧਰਾਈਆ। ਸਾਚੀ ਸੇਵਾ ਆਪ ਕਮਾ, ਆਪਣੀ ਬਾਂਹ ਹਿਲਾਈਆ। ਸ਼ਬਦ ਖੰਡਾ ਇਕ ਉਠਾ, ਸ੍ਰਿਸ਼ਟ ਸਬਾਈ ਰਿਹਾ ਸਮਝਾਈਆ। ਧੁਰਦਰਗਾਹੀ ਵੇਖ ਵਖਾ, ਔਲੀਆ ਪੀਰ ਸ਼ੇਖ਼ ਮੇਟ ਮਿਟਾਈਆ। ਮਾਝਾ ਦੇਸ ਭੇਖ ਵਟਾ, ਭੇਖਾਧਾਰੀ ਭੇਖ ਵਟਾਈਆ। ਦਸ ਦਸਮੇਸ਼ ਆਪਣੀ ਜੋਤ ਦਏ ਜਗਾ, ਕਲਜੁਗ ਤੇਰਾ ਲਹਿਣਾ ਦੇਣਾ ਦਏ ਚੁਕਾਈਆ। ਚਰਨ ਦੁਆਬੇ ਆ ਟਿਕਾ, ਆਪਣਾ ਫੇਰਾ ਪਾਈਆ। ਏਕਾ ਹੱਲਾ ਦਏ ਕਰਾ, ਸੀਸ ਧੜ ਰਹਿਣ ਨਾ ਪਾਈਆ। ਧਰਤ ਮਾਤ ਪੱਲੂ ਦੇਵੇ ਡਾਹ, ਪ੍ਰਭ ਝੋਲੀ ਦਏ ਭਰਾਈਆ। ਕਲੂ ਕਾਲ ਖ਼ੁਸ਼ੀਆਂ ਰਿਹਾ ਮਨਾ, ਪ੍ਰਭ ਵੇਖੇ ਚਾਈਂ ਚਾਈਂਆ। ਗੁਰ ਗੋਬਿੰਦਾ ਕਰ ਸਲਾਹ, ਨਰ ਨਰਾਇਣ ਸੰਗ ਰਖਾਈਆ। ਨੇਤਰ ਨੈਣਾ ਦਏ ਵਖਾ, ਹਰਿ ਸੰਗਤ ਵਡ ਵਡਿਆਈਆ। ਭਾਈ ਭੈਣਾ ਦਏ ਬਣਾ, ਜੋ ਜਨ ਆਏ ਚਲ ਸਰਨਾਈਆ। ਮਨਮੁਖ ਜੂਠੇ ਝੂਠੇ ਦਏ ਰੁੜਾ, ਕੋਇ ਰਹਿਣ ਨਾ ਪਾਈਆ। ਹਰਿਜਨ ਆਪ ਆਪਣਾ ਲੜ ਫੜਾ, ਏਕਾ ਧਾਮ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਚੌਦਾਂ ਦੇ ਦੇ ਵਰ, ਗੁਰਮੁਖ ਸਾਚੇ ਰਿਹਾ ਜਗਾਈਆ। ਸੰਮਤ ਚੌਦਾਂ ਹਰਿ ਸੁਲਤਾਨਾ, ਆਪਣਾ ਆਪ ਉਠਾਇਆ। ਗੁਰਮੁਖਾਂ ਬੰਨੇ ਹੱਥੀਂ ਗਾਨਾ, ਏਕਾ ਰਾਹ ਵਖਾਇਆ। ਸੋਹੰ ਸ਼ਬਦ ਧੁਰ ਫ਼ਰਮਾਨਾ, ਰਸਨਾ ਜਿਹਵਾ ਸਾਚਾ ਟਿੱਕਾ ਲਾਇਆ। ਦਰ ਦਵਾਰੇ ਦੇਵੇ ਮਾਣਾ, ਵੱਡਾ ਨਿੱਕਾ ਜੋ ਜਨ ਦਰ ਦਵਾਰੇ ਆਇਆ। ਨਾ ਕੋਈ ਰਸ ਰਖਾਏ ਮਿੱਠਾ ਫਿਕਾ, ਏਕਾ ਏਕ ਅਨਰਸ ਅਨਡਿਠਾ ਮੁਖ ਚੁਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲਏ ਵਰ, ਸਾਚਾ ਧਾਮ ਇਕ ਸੁਹਾਇਆ। ਗੁਰਮੁਖ ਸਾਚੇ ਸਾਚੀ ਚੋਲੀ, ਏਕਾ ਤਨ ਰੰਗਾਇਆ। ਇਕ ਸੁਣਾਏ ਆਪਣੀ ਬੋਲੀ, ਏਕਾ ਰਾਗ ਅਲਾਇਆ। ਆਤਮ ਪੜਦਾ ਰਿਹਾ ਖੋਲ੍ਹੀ, ਦੂਈ ਦਵੈਤੀ ਮੇਟ ਮਿਟਾਇਆ। ਸੁਰਤ ਸਵਾਣੀ ਭਾਲੀ ਭੋਲੀ, ਭਰਮੀ ਗੜ੍ਹ ਤੁੜਾਇਆ। ਗੁਰ ਸ਼ਬਦ ਸੁਰਤੀ ਮੌਲੀ, ਪ੍ਰਭ ਸਾਚੇ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਤੇਰਾ ਸਾਚਾ ਦਰ, ਚਾਰ ਵਰਨਾਂ ਰਿਹਾ ਦਿਖਾਇਆ। ਹਰਿ ਸ਼ਬਦ ਸੱਚੀ ਕੁੜਮਾਈ, ਪ੍ਰਭ ਸਾਚਾ ਆਪ ਕਰਾਇੰਦਾ। ਲੋਕਮਾਤ ਵੱਜੀ ਵਧਾਈ, ਹਰਿਜਨ ਸਾਚੇ ਆਪ ਜਗਾਇੰਦਾ। ਦਰ ਦਵਾਰੇ ਆਏ ਚਾਈਂ ਚਾਈਂ, ਆਤਮ ਇਛਿਆ ਵੇਖ ਵਖਾਇੰਦਾ। ਦੇਵੇ ਭਿਛਿਆ ਥਾਉਂ ਥਾਈਂ, ਮੰਗਣ ਮੰਗ ਜੋ ਮੰਗਾਇੰਦਾ। ਫੜ ਫੜ ਹੰਸ ਬਣਾਏ ਕਾਈਂ, ਸੋਹੰ ਚੋਗ ਚੁਗਾਇੰਦਾ। ਹਰਿ ਕਾ ਨਾਉਂ ਭੁੱਲਣਾ ਨਾਹੀਂ, ਲੱਖ ਚੁਰਾਸੀ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਅੱਖਰ ਮਾਤ ਪੜ੍ਹਾਇੰਦਾ। ਏਕਾ ਨਾਮ ਸਚ ਸੁਗਾਤ, ਪ੍ਰਭ ਆਪਣੇ ਹੱਥ ਰਖਾਈਆ। ਧੁਰਦਰਗਾਹੀ ਲੈ ਕੇ ਆਇਆ ਦਾਤ, ਲੋਕਮਾਤ ਰਿਹਾ ਵਰਤਾਈਆ। ਮੇਟ ਮਿਟਾਏ ਅੰਧੇਰੀ ਕਾਇਆ ਤਨ ਰਾਤ, ਜਿਸ ਜਨ ਭਿਛਿਆ ਦੇਵੇ ਪਾਈਆ। ਦਰਸ ਦਿਖਾਏ ਇਕ ਇਕਾਂਤ, ਸਵੱਛ ਸਰੂਪੀ ਨਜ਼ਰੀ ਆਈਆ। ਮੇਲ ਮਿਲਾਏ ਕਮਲਾਪਾਤ, ਹਰਿਜਨ ਸਾਚਾ ਸੰਗ ਨਿਵਾਈਆ। ਵੇਲੇ ਅੰਤਮ ਪੁੱਛੇ ਵਾਤ, ਜੋ ਜਨ ਰਸਨਾ ਰਹੇ ਗਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਹੱਥ ਰੱਖੀ ਵਡਿਆਈਆ। ਸੋਹੰ ਸ਼ਬਦ ਸਚ ਜੈਕਾਰਾ, ਪ੍ਰਭ ਆਪਣਾ ਆਪ ਲਗਾਇਆ। ਧੁਰਦਰਗਾਹੀ ਸਚ ਭੰਡਾਰਾ, ਲੋਕਮਾਤ ਰਿਹਾ ਵਰਤਾਇਆ। ਜੋ ਜਨ ਮੰਗਣ ਆਏ ਦਰ ਦਵਾਰਾ, ਦੋਏ ਜੋੜ ਲਏ ਪਰਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਤਮ ਝੋਲੀ ਦਏ ਭਰਾਇਆ। ਸੋਹੰ ਸ਼ਬਦ ਰਸਨਾ ਗਾਉਣਾ, ਆਤਮ ਵੱਜੇ ਵਧਾਈਆ। ਮਦਿਰਾ ਮਾਸ ਰਸਨ ਤਜਾਉਣਾ, ਜੂਠਾ ਝੂਠਾ ਸੰਗ ਛੁਡਾਈਆ। ਜ਼ਾਤ ਪਾਤੀ ਭੇਵ ਚੁਕਾਉਣਾ, ਊਚਾਂ ਨੀਚਾਂ ਏਕਾ ਰੰਗ ਵਖਾਈਆ। ਮਨ ਗਵਰੇ ਸੀਸ ਨਾ ਕਿਸੇ ਝੁਕਾਉਣਾ, ਜਗਤ ਜਗਦੀਸਾ ਇਕ ਅਖਵਾਈਆ। ਸਾਚਾ ਅੱਖਰ ਨਾ ਕਿਸੇ ਪੜ੍ਹਾਉਣਾ, ਜਗਤ ਵਿਦਿਆ ਮਾਤ ਕਰਾਈਆ। ਆਤਮ ਦਰ ਨਾ ਕਿਸੇ ਖੁਲ੍ਹਾਉਣਾ, ਬ੍ਰਹਮ ਵਿਦਿਆ ਨਾ ਕੋਈ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਦੇਵੇ ਨਾਮ ਵਰ, ਦਰ ਦਵਾਰ ਕਰੇ ਕੁੜਮਾਈਆ। ਸੋਹੰ ਸ਼ਬਦ ਸਾਚੀ ਦਾਤ, ਹਰਿ ਕਲਜੁਗ ਕਲ ਵਰਤਾਇੰਦਾ। ਗੁਰਮੁਖਾਂ ਦੇਵੇ ਧੁਰ ਸੁਗ਼ਾਤ, ਦੂਸਰ ਕਿਸੇ ਹੱਥ ਨਾ ਆਇੰਦਾ। ਲਹਿਣਾ ਦੇਣ ਚੁਕਾਏ ਸੀਆਂ ਸਾਢੇ ਤਿੰਨ ਤਿੰਨ ਹਾਥ, ਸਿੰਘ ਮਨਜੀਤਾ ਰਾਹ ਵਖਾਇੰਦਾ। ਜਗਤ ਜਗਦੀਸਾ ਦਿਸੇ ਸਾਥ, ਨੌ ਦਵਾਰੇ ਪਾਰ ਕਰਾਇੰਦਾ। ਜੋਤ ਨਿਰੰਜਣ ਮਸਤਕ ਮਾਥ, ਸੋਹੰ ਸਾਚਾ ਤਿਲਕ ਲਗਾਇੰਦਾ। ਸਤਿ ਪੁਰਖ ਚਲਾਏ ਸਾਚਾ ਰਾਥ, ਰਥ ਰਥਵਾਹੀ ਆਪ ਅਖਵਾਇੰਦਾ। ਸਤਿਜੁਗ ਤੇਰੀ ਸਾਚੀ ਗਾਥ, ਹੰ ਹੰਗਤਾ ਮੇਟ ਮਿਟਾਇੰਦਾ। ਪਰਗਟ ਹੋਏ ਤ੍ਰੈਲੋਕੀ ਨਾਥ, ਸਾਚੀ ਸੰਗਤਾ ਇਕ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਤਿਜੁਗ ਤੇਰੀ ਸਾਚੀ ਧਾਰ, ਪਰਗਟ ਹੋ ਵਿਚ ਸੰਸਾਰ, ਗੁਰਮੁਖਾਂ ਆਪ ਵਖਾਇੰਦਾ। ਸੋਹੰ ਸ਼ਬਦ ਅੱਖਰ ਬੋਲ, ਗੁਰਮੁਖ ਸਾਚੇ ਖ਼ੁਸ਼ੀ ਮਨਾਈਆ। ਪ੍ਰਭ ਤੋਲਣਹਾਰਾ ਪੂਰੇ ਤੋਲ, ਨਾਮ ਕੰਡੇ ਰਿਹਾ ਤੁਲਾਈਆ। ਆਦਿ ਅੰਤ ਨਾ ਜਾਏ ਡੋਲ, ਡੋਲਣਹਾਰ ਨਾ ਆਪ ਅਖਵਾਈਆ। ਪਰਗਟ ਹੋਏ ਕਲਾ ਸੋਲ, ਨੌ ਸਤ ਵੇਖ ਵਖਾਈਆ। ਸੰਤ ਸੁਹੇਲੇ ਲਏ ਵਰੋਲ, ਲੱਖ ਚੁਰਾਸੀ ਛਾਛ ਬਣਾਈਆ। ਜੂਠ ਝੂਠ ਕੱਢੇ ਪੋਲ, ਕਲਜੁਗ ਅੰਤਮ ਦਏ ਦੁਹਾਈਆ। ਦਰ ਦਵਾਰੇ ਰੋ ਰੋ ਪੁਕਾਰੇ ਧਰਤ ਧੌਲ, ਨੇਤਰ ਨੈਣਾਂ ਨੀਰ ਵਹਾਈਆ। ਗੁਰਮੁਖਾਂ ਕਰੇ ਉਲਟੀ ਨਾਭ ਕਵਲ, ਅੰਮ੍ਰਿਤ ਝਿਰਨਾ ਰਿਹਾ ਝਿਰਾਈਆ। ਕਾਇਆ ਫੁਲਵਾੜੀ ਜਾਏ ਮਵਲ, ਹਾੜ ਸਤਾਰਾਂ ਬੀਜ ਬਿਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਮ੍ਰਿਤ ਆਤਮ ਦੇਵੇ ਸੀਜ, ਏਕਾ ਧਾਰ ਚਲਾਈਆ। ਅੰਮ੍ਰਿਤ ਆਤਮ ਠਾਂਢਾ ਰਸ, ਗੁਰਮੁਖ ਮੁਖ ਚੁਆਇਆ। ਪੁਰਖ ਅਬਿਨਾਸ਼ੀ ਰਾਹ ਸਾਚਾ ਦੱਸ, ਸੋਹੰ ਸਾਚਾ ਸਬਕ ਪੜ੍ਹਾਇਆ। ਹਿਰਦੇ ਅੰਦਰ ਆਪੇ ਵਸ, ਤੀਰ ਨਿਰਾਲਾ ਮਾਰੇ ਕਸ, ਬਜਰ ਕਪਾਟੀ ਪਾਰ ਕਰਾਇਆ। ਕੋਟਨ ਕੋਟ ਪਰਕਾਸ਼ ਕਰੇ ਰਵ ਸਸ, ਅੰਧ ਅੰਧੇਰਾ ਦਏ ਮਿਟਾਇਆ। ਆਤਮ ਸੇਜਾ ਮੇਲਾ ਹੱਸ ਹੱਸ, ਸਾਚਾ ਧਾਮ ਦਏ ਸੁਹਾਇਆ। ਜਨ ਭਗਤਾਂ ਆਪੇ ਹੋਇਆ ਵਸ, ਦਰ ਦਵਾਰੇ ਫੇਰਾ ਪਾਇਆ। ਕਲਜੁਗ ਵਿਦਿਆ ਹੋਈ ਵਸ, ਐੜਾ ਅਥਰਬਣ ਆਪਣੀ ਝੋਲੀ ਰਿਹਾ ਭਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਰਾਹ ਸਾਚਾ ਦੱਸ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਨਾਅਰਾ ਰਿਹਾ ਲਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਤੇਰੀ ਜੈ। ਆਦਿ ਅੰਤ ਜੁਗਾਂ ਜੁਗੰਤ ਰਹੈ। ਜੀਵ ਜੰਤ ਸਾਧ ਸੰਤ ਗੁਰ ਪੀਰ ਲਏ ਅਵਤਾਰ, ਹੁੰਦੇ ਆਏ ਖੈ। ਨਾਮ ਸ਼ਬਦ ਸਚ ਵਪਾਰ, ਪਾਰਬ੍ਰਹਮ ਗੁਰ ਅਵਤਾਰ ਪੁਰਖ ਅਬਿਨਾਸ਼ੀ ਏਕਾ ਰਹੈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਦੇਵੇ ਨਾਮ ਵਰ, ਥਿਰ ਘਰ ਦਵਾਰੇ ਬੈਠੀ ਰਹੈ। ਥਿਰ ਘਰ ਸਚ ਦਰਬਾਰ, ਪ੍ਰਭ ਆਪਣਾ ਆਪ ਸਜਾਇਆ। ਸ਼ਬਦ ਸਰੂਪੀ ਭਰ ਭੰਡਾਰ, ਦੇਵਣਹਾਰ ਮਾਤ ਹਰਿ ਆਇਆ। ਸਤਿਜੁਗ ਤੇਰੀ ਸਚ ਬਰਾਤ, ਗੁਰਮੁਖ ਸਾਚੇ ਰਿਹਾ ਬਣਾਇਆ। ਚਾਰ ਵਰਨਾਂ ਇਕ ਜਮਾਤ, ਏਕਾ ਰਾਹ ਚਲਾਇਆ। ਨਾ ਕੋਈ ਜ਼ਾਤ ਨਾ ਕੋਈ ਪਾਤ, ਨਾ ਕੋਈ ਊਚ ਨੀਚ ਵਖਾਇਆ। ਸੋਹੰ ਸ਼ਬਦ ਦੀਪ ਸਾਤ, ਸਤਿ ਨਿਸ਼ਾਨਾ ਰਿਹਾ ਚੜ੍ਹਾਇਆ। ਨੌ ਖੰਡ ਪ੍ਰਭ ਦੇਵੇ ਦਾਤ, ਲੇਖਾ ਆਪਣੇ ਹੱਥ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਮਾਰਗ ਰਿਹਾ ਚਲਾਇਆ। ਸਾਚਾ ਮਾਰਗ ਆਪ ਚਲਾਏ, ਸੋਹੰ ਹੱਥ ਵਡਿਆਈਆ। ਲੱਖਣ ਦੀਪ ਫੇਰਾ ਪਾਏ, ਕਰੇ ਸ਼ਬਦ ਜਣਾਈਆ। ਕਰੋਚ ਪੁਸ਼ਕਰ ਆਪ ਉਠਾਏ, ਜੰਬੁ ਹੋਏ ਸਹਾਈਆ। ਸਾਨ ਸਲਮਲ ਲਏ ਜਗਾਏ, ਕੁਸ਼ਾ ਵੱਜੇ ਵਧਾਈਆ। ਸੱਤਾਂ ਦੀਪਾਂ ਏਕਾ ਧਾਰ ਬੰਧਾਏ, ਸੱਤ ਰੰਗ ਨਿਸ਼ਾਨਾ ਰਿਹਾ ਵਖਾਈਆ। ਨਿਰਮਲ ਜੋਤੀ ਦੀਪ ਜਗਾਏ, ਆਪ ਆਪਣੀ ਕਰੇ ਵਡਿਆਈਆ। ਕੁਲਾਖੰਡ ਹਰਿ ਜੋਤ ਜਗਾ, ਸੋਹੰ ਸ਼ਬਦ ਕਰਾਏ ਜੈ ਜੈ ਜੈਕਾਰਿਆ। ਇਲਾਬੁਤ ਪ੍ਰਭ ਦਏ ਜਣਾ, ਕੇਤਮਾਲ ਸੁਣੇ ਪੁਕਾਰਿਆ। ਕਿੰਪੁਰਖ ਪ੍ਰਭ ਬਣਤ ਬਣਾ, ਹਰਵਰਖ ਦਏ ਸਹਾਰਿਆ। ਭਾਰਤ ਖੰਡੀ ਜੋਤ ਜਗਾ, ਹਰਣਯਮਹ ਰਿਹਾ ਲਲਕਾਰਿਆ। ਭਦਰ ਬੇੜਾ ਦਏ ਬੰਨ੍ਹਾ, ਰਮਕ ਖੇਲ ਅਪਾਰਿਆ। ਪ੍ਰਭ ਅਬਿਨਾਸ਼ੀ ਘਟ ਘਟ ਵਾਸੀ, ਏਕਾ ਜੋਤ ਕਰੇ ਪਰਕਾਸ਼ੀ, ਲੱਖ ਚੁਰਾਸੀ ਨੌ ਦਵਾਰਿਆ। ਸੋਹੰ ਸ਼ਬਦ ਚਾਰ ਵਰਨ ਦਾਸਨ ਦਾਸੀ, ਵਿਸ਼ਨੂੰ ਭਗਵਾਨ ਦੇਵੇ ਪਹਰਿਆ। ਨਾ ਕੋਈ ਦੀਸੇ ਮਦਿਰਾ ਮਾਸੀ, ਹੁੱਕਾ ਨੜ ਨਾ ਮੁਖ ਲਗਾ ਰਿਹਾ। ਬੱਤੀ ਦੰਦ ਏਕਾ ਪਾਰਬ੍ਰਹਮ ਅਕਾਲ ਪੁਰਖ ਸ੍ਰਿਸ਼ਟ ਸਬਾਈ ਗਾਸੀ, ਨਾ ਕੋਈ ਦੂਸਰ ਵੇਖ ਵਖਾ ਰਿਹਾ। ਏਕਾ ਪਵਣ ਇਕ ਸਵਾਸੀ, ਏਕਾ ਨਾਮ ਜਪਾ ਰਿਹਾ। ਇਕ ਪ੍ਰਿਥਮੀ ਇਕ ਅਕਾਸੀ, ਏਕਾ ਆਪ ਅਖਵਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜਾਪ ਵਡ ਪਰਤਾਪ ਆਪਣਾ ਆਪ ਕਰਾ ਰਿਹਾ। ਏਕਾ ਜਾਪ ਜਪੇ ਜਨ ਦੇਵਾ, ਹਰਿ ਸਾਚਾ ਰਿਹਾ ਜਪਾਈਆ। ਸੰਮਤ ਸੋਲਾਂ ਸਾਚਾ ਮੇਵਾ, ਚਰਨ ਦਵਾਰੇ ਦਏ ਖਵਾਈਆ। ਪਰਗਟ ਹੋਇਆ ਅਲਖ ਅਭੇਵਾ, ਅਲਖ ਨਿਰੰਜਣ ਆਪ ਅਖਵਾਈਆ। ਗੁੁਰਮੁੁਖਾਂ ਲੇਖੇ ਲਾਏ ਰਸਨਾ ਜਿਹਵਾ, ਗੁਣ ਰਸਨਾ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਅੱਖਰ ਰਿਹਾ ਪੜ੍ਹਾਈਆ। ਏਕਾ ਅੱਖਰ ਕਰ ਤਿਆਰ, ਹਰਿ ਸੱਸੇ ਮੇਲ ਮਿਲਾਇਆ। ਸੱਸਾ ਕਿਲ੍ਹਾ ਅਪਰ ਅਪਾਰ, ਦਸਮ ਦਵਾਰੀ ਵਿਚ ਟਿਕਾਇਆ। ਦਸਮ ਦਵਾਰੀ ਮਹੱਲ ਉਚ ਮੁਨਾਰ, ਦਿਸ ਕਿਸੇ ਨਾ ਆਇਆ। ਸਰਗੁਣ ਨਿਰਗੁਣ ਖੇਲ ਅਪਾਰ, ਹੋੜਾ ਦੋਵੇਂ ਮੁਖ ਰਖਾਇਆ। ਆਪੇ ਬੰਨ੍ਹੇ ਧਾਰ, ਆਪਣਾ ਰੂਪ ਵਟਾਇਆ। ਉਤੇ ਟਿੱਪੀ ਜੀਵ ਅਧਾਰ, ਵਿਚ ਸੰਸਾਰ ਰਿਹਾ ਵਖਾਇਆ। ਦੋਹਾਂ ਜੋੜਾ ਅਪਰ ਅਪਾਰ, ਮੇਲ ਵਿਛੋੜਾ ਆਪ ਕਰਾਇਆ। ਸ਼ਬਦ ਘੋੜਾ ਕਰ ਤਿਆਰ, ਲੋਕਮਾਤੀ ਫੇਰਾ ਪਾਇਆ। ਜੋਤੀ ਜੋੜਾ ਸ਼ਬਦ ਕਰਤਾਰ, ਧੁਰਦਰਗਾਹੀ ਵੇਖ ਵਖਾਇਆ। ਪਹਿਲਾ ਪੌੜਾ ਕਰ ਤਿਆਰ, ਸੰਮਤ ਚੌਦਾਂ ਲੋਕਮਾਤ ਰਿਹਾ ਲਗਾਇਆ। ਪੂਤ ਸਪੂਤ ਬ੍ਰਹਿਮਣ ਗੌੜ, ਕਰੇ ਖ਼ਬਰਦਾਰਿਆ। ਉਚੇ ਟਿੱਲੇ ਪਰਬਤ ਰਿਹਾ ਬਹੁੜ, ਗੁਰ ਗੋਬਿੰਦਾ ਮੀਤ ਮੁਰਾਰਿਆ। ਗੁਰ ਗੋਬਿੰਦਾ ਮੀਤ ਮੁਰਾਰ, ਆਪ ਆਪਣੇ ਰੰਗ ਰੰਗਾਇਆ। ਸ਼ਬਦ ਖੰਡਾ ਤੇਜ ਕਟਾਰ, ਸਚ ਗਾਤਰੇ ਰਿਹਾ ਪਹਿਨਾਇਆ। ਦਰ ਦਵਾਰੇ ਕਰ ਤਿਆਰ, ਸਾਚਾ ਬਸਤਰ ਤਨ ਸਜਾਇਆ। ਅੰਦਰ ਬੈਠ ਸੱਚੀ ਸਰਕਾਰ, ਏਕਾ ਰਾਗ ਅਲਾਇਆ। ਨਾਮ ਸੁਰੰਗਾ ਗਾਏ ਨਿਰੰਕਾਰ ਨਿਰੰਕਾਰ, ਨਿਰਗੁਣ ਦਿਸ ਨਾ ਆਇਆ। ਗੋਬਿੰਦ ਨਾਨਕ ਮੇਲਾ ਇਕ ਦਵਾਰ, ਅਰਜਨ ਵਿਚੋਲਾ ਰਿਹਾ ਬਣਾਇਆ। ਰਾਮਦਾਸ ਤੇਰਾ ਭਰ ਭੰਡਾਰ, ਸਰ ਸਰੋਵਰ ਰਿਹਾ ਵਰਤਾਇਆ। ਮਨਮੁਖ ਭੁੱਲੇ ਜੀਵ ਗਵਾਰ, ਦਰ ਦਵਾਰਾ ਦਿਸ ਨਾ ਆਇਆ। ਪਰਗਟ ਹੋ ਵਿਚ ਸੰਸਾਰ, ਜੋਤੀ ਜਾਮਾ ਭੇਖ ਵਟਾਇਆ। ਨਿਹਕਲੰਕੀ ਲੈ ਅਵਤਾਰ, ਸੰਬਲ ਨਗਰੀ ਧਾਮ ਸੁਹਾਇਆ। ਸੰਬਲ ਨਗਰੀ ਵੇਖ ਵਿਚਾਰ, ਗੁਰ ਗੋਬਿੰਦ ਸੰਗ ਰਲਾਇਆ। ਗੁਰ ਗੋਬਿੰਦਾ ਰੋਵੇ ਧਾਹਾਂ ਮਾਰ, ਜਗਤ ਵਿਛੋੜਾ ਝੱਲਿਆ ਨਾ ਜਾਇਆ। ਚਾਰੋਂ ਕੁੰਟ ਵੇਖ ਵਿਚਾਰ, ਪੁਰੀ ਅਨੰਦ ਕਿਲ੍ਹਾ ਰਿਹਾ ਵਖਾਇਆ। ਪੁਰੀ ਅਨੰਦ ਅੱਖਰ ਪੰਜ ਸੱਚੀ ਧੁਨਕਾਰ, ਏਕਾ ਮਰਦੰਗ ਰਿਹਾ ਵਜਾਇਆ। ਬੀਸ ਬੀਸਾ ਕਰੇ ਖ਼ਬਰਦਾਰ, ਇਕ ਇਕੀਸਾ ਸੰਗ ਰਲਾਇਆ। ਨਰ ਨਰਾਇਣ ਨਰ ਅਵਤਾਰ ਚੌਬੀਸਾ, ਸਚ ਹਦੀਸਾ ਰਿਹਾ ਸੁਣਾਇਆ। ਛਤਰ ਝੁਲਾਏ ਸਾਚੇ ਸੀਸਾ, ਦਿੱਲੀ ਦਰਬਾਰ ਸੇਵਾ ਲਾਇਆ। ਕੋਈ ਨਾ ਕਰੇ ਪ੍ਰਭ ਤੇਰੀ ਰੀਸਾ, ਜੁਗ ਜੁਗ ਭੇਖ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੁਰਮਤ ਲੈ ਕੇ ਸਾਚੀ ਆਇਆ। ਗੁਰਮਤ ਸਾਚੀ ਗੁਰਮੁਖ ਪਾਏ, ਪ੍ਰਭ ਸਾਚੇ ਸ਼ਬਦ ਜਣਾਈਆ। ਮਦਿਰਾ ਮਾਸ ਦਏ ਤਜਾਏ, ਰਸਨਾ ਨੇੜ ਨਾ ਆਏ, ਨਿਜ਼ਾਨੰਦ ਵਿਚ ਰਿਹਾ ਸਮਾਏ, ਪਰਮਾਨੰਦ ਵਿਚ ਸਮਾਈਆ। ਦੂਈ ਦਵੈਤੀ ਡੇਰਾ ਢਾਹੇ, ਭਾਂਡਾ ਭਰਮ ਭੰਨਾਈਆ। ਜੋਤ ਨਿਰੰਜਣ ਚੰਦ ਚੜ੍ਹਾਏ, ਅੰਧ ਅੰਧੇਰ ਮਿਟਾਈਆ। ਖ਼ੁਸ਼ੀ ਬੰਦ ਬੰਦ ਵਖਾਏ, ਬੱਤੀ ਦੰਦ ਜੋ ਜਨ ਗਾਈਆ। ਆਤਮ ਅਨੰਦ ਇਕ ਵਖਾਏ, ਬ੍ਰਹਮ ਪਾਰਬ੍ਰਹਮ ਦਰਸਾਈਆ। ਸ਼ਬਦ ਸੁਹਾਗੀ ਛੰਦ ਸੁਣਾਏ, ਸੋਹੰ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਪੁਰੀਆਂ ਲੋਆਂ ਏਕਾ ਨਾਦ ਵਜਾਈਆ। ਏਕਾ ਨਾਦ ਸ਼ਬਦ ਜੈਕਾਰਾ, ਪ੍ਰਭ ਸਾਚਾ ਆਪ ਵਜਾਇੰਦਾ। ਬ੍ਰਹਮਾ ਉਠ ਉਠ ਕਰੇ ਵਿਚਾਰਾ, ਨਾ ਕੋਈ ਭੇਵ ਖੁਲ੍ਹਾਇੰਦਾ। ਪਰਗਟ ਹੋਇਆ ਵਿਚ ਸੰਸਾਰਾ, ਦਿਸ ਕਿਸੇ ਨਾ ਆਇੰਦਾ। ਦੋ ਜਹਾਨੀ ਬੰਨ੍ਹੇ ਧਾਰਾ, ਏਕਾ ਧਾਰ ਵਹਾਇੰਦਾ। ਨਿਹਕਲੰਕੀ ਲਏ ਅਵਤਾਰਾ, ਕਲਜੁਗ ਅੰਤ ਮਿਟਾਇੰਦਾ। ਸਤਿਜੁਗ ਮੇਲਾ ਵਿਚ ਸੰਸਾਰਾ, ਲੋਕਮਾਤੀ ਜਨਮ ਦਵਾਇੰਦਾ। ਬਾਲੀ ਬੁੱਧ ਕਰ ਉਜਿਆਰਾ, ਕਾਰਜ ਸਿਧ ਵਖਾਇੰਦਾ। ਚਿੱਟੇ ਅਸਵ ਬਹੇ ਕੁੱਦ, ਸ਼ਾਹ ਅਸਵਾਰਾ ਆਪ ਅਖਵਾਇੰਦਾ। ਸਤਿਜੁਗ ਸਤਿਵਾਦ ਵਰੋਲੇ ਚਿੱਟਾ ਦੁੱਧ, ਜਨ ਭਗਤਾਂ ਮੁਖ ਚੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ਬਦ ਸਾਚਾ ਦਾਨ, ਜਨ ਭਗਤਾਂ ਝੋਲੀ ਪਾਇੰਦਾ। ਹਰਿ ਸਾਜਨ ਸਮਰਥ, ਸਰਬ ਸਮਾਇਆ। ਹਰਿਜਨ ਰੱਖੇ ਦੇ ਕਰ ਹੱਥ, ਜੁਗ ਜੁਗ ਲਏ ਤਰਾਇਆ। ਸ਼ਬਦ ਜਣਾਏ ਅਕਥਨਾ ਅਕੱਥ, ਕਥਨੀ ਕਥ ਨਾ ਸਕੇ ਰਾਇਆ। ਜਗਤ ਵਿਕਾਰਾ ਰਿਹਾ ਮਥ, ਆਪ ਆਪਣਾ ਵੇਸ ਵਟਾਇਆ। ਆਪ ਚਲਾਏ ਆਪਣਾ ਰਥ, ਰਥ ਰਥਵਾਹੀ ਆਪ ਅਖਵਾਇਆ। ਲੱਖ ਚੁਰਾਸੀ ਪਾਏ ਨੱਥ, ਸੋਹੰ ਤੰਦੀ ਇਕ ਬੰਧਾਇਆ। ਜਨ ਭਗਤਾਂ ਦੇਵੇ ਨਾਮ ਵੱਥ, ਆਤਮ ਦਰਸੀ ਝੋਲੀ ਪਾਇਆ। ਵੇਖ ਵਿਖਾਏ ਤਤ ਅੱਠ, ਨੌ ਦਰ ਖੋਜ ਖੁਜਾਇਆ। ਝੂਠਾ ਮੰਦਰ ਜਾਏ ਢੱਠ, ਥਿਰ ਘਰ ਇਕ ਵਸਾਇਆ। ਥਿਰ ਘਰ ਬੈਠਾ ਹਰਿ ਸਮਰਥ, ਆਪਣੀ ਗਾਥਾ ਰਿਹਾ ਸੁਣਾਇਆ। ਸਗਲ ਵਸੂਰੇ ਜਾਇਣ ਲੱਥ, ਜਿਸ ਜਨ ਦਰਸ਼ਨ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲ ਆਪਣੀ ਰਿਹਾ ਵਰਤਾਇਆ। ਸਰਬ ਕਲਾ ਸਮਰਥ ਹਰਿ ਜਗਦੀਸਰ, ਏਕਾ ਏਕ ਪਸਾਰਿਆ। ਆਪੇ ਵੇਖੇ ਜੋਗੀ ਯਤੀ ਤਪੀਸ਼ਰ, ਚਾਰੋਂ ਕੁੰਟ ਵੇਖ ਵਿਖਾ ਰਿਹਾ। ਮੋਨੀ ਸੋਨੀ ਮੁਨੀ ਮੁਨੀਸ਼ਰ, ਨੇਤਰ ਨੈਣਾ ਫੋਲ ਫੁਲਾ ਰਿਹਾ। ਭਗਤ ਸੁਹੇਲਾ ਸ਼ਬਦ ਰਖੀਸ਼ਰ, ਰਿਖੀ ਕੇਸ਼ ਆਪ ਅਖਵਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਕਲ ਆਪ ਵਰਤਾ ਰਿਹਾ। ਸਾਚੀ ਕਲ ਵਰਤੇ ਕਰਤਾਰਾ, ਕਲਾ ਧਾਰ ਕਲ ਆਇਆ। ਖੇਲੇ ਖੇਲ ਵਿਚ ਸੰਸਾਰਾ, ਆਪਣਾ ਭੇਵ ਛੁਪਾਇਆ। ਗੁਰਮੁਖ ਸਾਜਨ ਸਾਚੇ ਕਰ ਪਿਆਰਾ, ਮੇਲਨ ਮੇਲੀ ਮੇਲ ਮਿਲਾਇਆ। ਜੋਤੀ ਸ਼ਬਦੀ ਇਕ ਹੁਲਾਰਾ, ਪਵਣ ਪਵਣੀ ਰਿਹਾ ਝੁਲਾਇਆ। ਦਾਮਨ ਦਾਮਨੀ ਚਮਤਕਾਰਾ, ਨੂਰੋ ਨੂਰ ਸਵਾਇਆ। ਕਾਮਨ ਕਾਮਨੀ ਕਰ ਖਵਾਰਾ, ਦੇਵੇ ਦਰ ਦੁਰਕਾਇਆ। ਰਾਮ ਰਾਮਨੀ ਹਰਿ ਅਵਤਾਰਾ, ਦਹਿਸਰ ਘੋਲ ਘੁਮਾਇਆ। ਕਾਹਨਾ ਕੰਸਾ ਖੇਲ ਅਪਾਰਾ, ਦੁਆਪਰ ਵੇਖ ਵਖਾਇਆ। ਕਲਜੁਗ ਅੰਤਮ ਲਏ ਹੁਲਾਰਾ, ਚਾਰੋਂ ਕੁੰਟਾਂ ਰਿਹਾ ਡੁਲਾਇਆ। ਪੁਰਖ ਅਬਿਨਾਸ਼ੀ ਕਰ ਵਿਚਾਰਾ, ਆਪਣਾ ਕਰਮ ਰਿਹਾ ਕਰਾਇਆ। ਜੋਤ ਸਰੂਪੀ ਕਰ ਉਜਿਆਰਾ, ਆਕਾਸ਼ ਪਰਕਾਸ਼ ਵਖਾਇਆ। ਗੁਰ ਗੋਬਿੰਦ ਨਾਲ ਦੁਲਾਰਾ, ਆਪ ਆਪਣੀ ਉਂਗਲੀ ਲਾਇਆ। ਆਪਣੀ ਹੱਥੀਂ ਕਰ ਸ਼ਿੰਗਾਰਾ, ਕਾਇਆ ਸਿਹਰਾ ਇਕ ਸਜਾਇਆ। ਫੜ ਫੜ ਬੰਨ੍ਹੇ ਸੀਸ ਦਸਤਾਰਾ, ਸੋਹੰ ਨਾਉਂ ਰਖਾਇਆ। ਨੀਲਾ ਘੋੜਾ ਕਰ ਤਿਆਰਾ, ਨੀਲੀ ਧਾਰੋਂ ਪਾਰ ਕਰਾਇਆ। ਬਸਤਰ ਚੋਲਾ ਹਰਿ ਗਿਰਧਾਰਾ, ਆਪਣੇ ਹੱਥ ਰਖਾਇਆ। ਲਾਲ ਮਹਿੰਦੀ ਤਨ ਅਪਾਰਾ, ਸਾਚਾ ਸੀਸ ਗੁੰਦਾਇਆ। ਪੁਰੀ ਅਨੰਦ ਵੇਖ ਦਵਾਰਾ, ਹਰਿ ਅੰਤ ਆਪ ਸਮਾਇਆ। ਅਨੰਦਪੁਰ ਨਾ ਕੋਈ ਪਾਏ ਸਾਰਾ, ਦਸਮ ਦਵਾਰੀ ਆਪ ਸੁਹਾਇਆ। ਦਸਮ ਦਵਾਰੀ ਖੇਲ ਅਪਾਰਾ, ਗੋਬਿੰਦ ਰੰਗ ਰੰਗਾਇਆ। ਗੋਬਿੰਦ ਬੈਠਾ ਸਾਚੀ ਧਾਰਾ, ਨੂਰੋ ਨੂਰ ਸਮਾਇਆ। ਪੁਰਖ ਅਗੰਮੜਾ ਅਗੰਮੜੀ ਕਾਰਾ, ਜੁਗ ਜੁਗ ਕਰਦਾ ਆਇਆ। ਜਨ ਭਗਤਾਂ ਲੇਖੇ ਲਾਏ ਕਾਇਆ ਚੰਮੜਾ, ਨਿਹਕਲੰਕ ਲਏ ਅਵਤਾਰਾ। ਜੋਤੀ ਜਾਮਾ ਨਾ ਕੋਈ ਪੱਲੇ ਪੈਸਾ ਧੇਲਾ ਦਮੜਾ, ਏਕਾ ਸ਼ਬਦ ਵਡ ਭੰਡਾਰਾ। ਆਪੇ ਮਾਤ ਪਿਤ ਅੰਮੀ ਅੰਮੜਾ, ਪਿਤਾ ਪੂਤ ਕਰੇ ਪਿਆਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਵਿਚ ਸੰਸਾਰਾ। ਵਡ ਸੰਸਾਰੀ ਆਪ ਹੋ, ਆਪਣੀ ਕਲ ਵਰਤਾਈਆ। ਗੁਰਮੁਖਾਂ ਆਤਮ ਬੀਜ ਬੋ, ਫਲ ਫੁਲਵਾੜੀ ਰਿਹਾ ਲਗਾਈਆ। ਹਰਿ ਬਿਨ ਅਵਰ ਨਾ ਜਾਣੇ ਕੋ, ਸਾਧ ਸੰਤ ਬੈਠੇ ਧੂਣੀਆਂ ਤਾਈਆ। ਮੰਦਰ ਅੰਦਰ ਗ੍ਰੰਥੀ ਪੰਥੀ ਸਾਰੇ ਰਹੇ ਰੋ, ਹਰਿ ਗੋਬਿੰਦ ਨਜ਼ਰ ਨਾ ਆਈਆ। ਫਲ ਅੰਮ੍ਰਿਤ ਕਟੋਰੀ ਮੁਖ ਨਾ ਦੇਵੇ ਕੋਈ ਚੋਅ, ਨੇਤਰ ਨੈਣ ਨਾ ਕੋਈ ਖੁਲ੍ਹਾਈਆ। ਸਤਿਜੁਗ ਤੇਰਾ ਸਾਚਾ ਜਾਪ ਏਕਾ ਸੋਹੰ ਸੋ, ਨਾਨਕ ਰਸਨਾ ਗਿਆ ਗਾਈਆ। ਪੁਰਖ ਨਿਰੰਜਣ ਪਰਗਟ ਹੋ, ਹਰਿ ਸੰਗਤ ਰਿਹਾ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਘਰ ਸਾਚਾ ਵੇਖ ਵਖਾਈਆ। ਸਾਚਾ ਘਰ ਜਗਤ ਸੁਹੰਜਨਾ, ਘਰ ਸਾਚੇ ਵੱਜੇ ਵਧਾਈਆ। ਮਿਲਿਆ ਮੇਲ ਪੁਰਖ ਨਿਰੰਜਣਾ, ਗੁਰਮੁਖ ਵਡ ਵਡਿਆਈਆ। ਆਪੇ ਦਾਤਾ ਦਰਦ ਦੁੱਖ ਭੈ ਭੰਜਨਾ, ਬਖ਼ਸ਼ਣਹਾਰ ਸਚ ਸਰਨਾਈਆ। ਪੀ ਅੰਮ੍ਰਿਤ ਆਤਮ ਕਲਜੁਗ ਰੱਜਨਾ, ਤ੍ਰਿਸ਼ਨਾ ਰਹਿਣ ਨਾ ਪਾਈਆ। ਆਪਣਾ ਪੜਦਾ ਆਪੇ ਕੱਜਣਾ, ਚਰਨ ਧੂੜੀ ਮਸਤਕ ਟਿੱਕਾ ਸ਼ਾਹੀਆ। ਕਾਲ ਨਗਾਰਾ ਸਿਰ ਤੇ ਵੱਜਣਾ, ਰਾਏ ਧਰਮ ਡੌਰੂ ਵਾਹੀਆ। ਹਰਿ ਸੰਗਤ ਗੁਰਸਿਖ ਸਾਚੇ ਬਹਿ ਬਹਿ ਸਜਣਾ, ਹਰਿ ਸਾਚਾ ਮੇਲ ਮਿਲਾਈਆ। ਮਦਿਰਾ ਮਾਸ ਜਗਤ ਵਿਕਾਰਾ ਤੱਜਣਾ, ਏਕਾ ਆਤਮ ਰਸ ਵਖਾਈਆ। ਅੰਤ ਸੰਤ ਕੋਈ ਨਾ ਰੱਖੇ ਲਜਨਾ, ਨਾਰ ਦੁਹਾਗਣ ਖੁਲ੍ਹੜੇ ਕੇਸ ਮਨਮੁਖ ਜੀਵ ਰੋਵੇ ਮਾਰੇ ਧਾਹੀਂਆ। ਗੁਰਮੁਖ ਸੰਤ ਸੁਹੇਲਾ ਇਕ ਬੈਰਾਗਨਾ, ਪ੍ਰਭ ਮਿਲਣ ਦੀ ਆਸ ਰਖਾਈਆ। ਹੱਥੀਂ ਬੰਨ੍ਹੇ ਨਾਮ ਸਾਚਾ ਤਾਗਨਾ, ਏਕਾ ਡੋਰੀ ਰਿਹਾ ਵਖਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਹਾੜ ਸਤਾਰਾਂ ਭਿੰਨੜੀ ਰੈਣ ਉਠ ਉਠ ਜਾਗਣਾ, ਸ੍ਰਿਸ਼ਟ ਸਬਾਈ ਗੂੜ੍ਹੀ ਨੀਂਦ ਸੁਆਈਆ। ਚਰਨ ਧੂੜ ਕਰਾਏ ਮਾਜਨਾ, ਸਾਚੇ ਮਾਘਨ ਦੁਰਮਤ ਮੈਲ ਗਵਾਈਆ। ਏਕਾ ਰਾਗ ਉਪਜਾਏ ਸਾਚਾ ਰਾਗਨਾ, ਧੁਨ ਆਤਮਕ ਆਪ ਵਜਾਈਆ। ਗੁਰਸਿਖ ਪਾਇਆ ਹਰਿ ਕੰਤ ਸੁਹਾਗਨਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਛੜ ਕਦੇ ਨਾ ਜਾਈਆ। ਜਗਤ ਬੁਝਾਏ ਤ੍ਰਿਸ਼ਨਾ ਆਗਨਾ, ਸਾਂਤਕ ਸਤਿ ਵਰਤਾਈਆ। ਫੜ ਫੜ ਹੰਸ ਬਣਾਏ ਕਾਗਨਾ, ਮੁਖ ਏਕਾ ਜਾਮ ਪਿਆਈਆ। ਗੁਰਸਿਖ ਗੁਰਮੁਖ ਵਡ ਵਡ ਭਾਗਨਾ, ਦਰ ਦਵਾਰਾ ਏਕਾ ਏਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਹਰਿ ਸੇਵਕ ਸੇਵਾਦਾਰ ਅਖਵਾਈਆ। ਹਰਿ ਸੇਵਕ ਸੁਲਤਾਨ, ਗੁਰਮੁਖਾਂ ਸੇਵ ਕਮਾਇੰਦਾ। ਸੇਵਕ ਸੇਵਾ ਕਰ ਪਰਵਾਨ, ਜਨ ਭਗਤਾਂ ਇਹ ਸਮਝਾਇੰਦਾ। ਚਰਨ ਪ੍ਰੀਤੀ ਮੰਗੇ ਦਾਨ, ਅੱਗੇ ਝੋਲੀ ਡਾਹਿੰਦਾ। ਸ਼ਬਦੀ ਸ਼ਬਦ ਕਰਾਏ ਜਾਣ ਪਛਾਣ, ਨਾਮ ਝੋਲੀ ਇਕ ਵਖਾਇੰਦਾ। ਮੇਲ ਮਿਲਾਏ ਮਿਲਿਆ ਮੇਲ ਧੁਰ ਸੰਜੋਗੀ, ਧੁਰ ਫੁਰਮਾਨਾ ਏਕਾ ਹੁਕਮ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸੇਵਕ ਕਰਤਾ ਪੁਰਖ ਅਬਿਨਾਸ਼ੀ ਸੇਵਕ ਸੇਵਾ ਆਪ ਕਮਾਇੰਦਾ। ਸਾਚੀ ਸੇਵਾ ਕਰ ਅਬਿਨਾਸ਼ੀ, ਕਰਤੇ ਖੇਲ ਰਚਾਇਆ। ਪਰਗਟ ਹੋਏ ਘਨਕਪੁਰ ਵਾਸੀ, ਸਾਚਾ ਮੇਲ ਮਿਲਾਇਆ। ਜੋਤ ਨਿਰੰਜਣ ਦਾਸਨ ਦਾਸੀ, ਸੇਵਕ ਸੇਵ ਕਮਾਇਆ। ਦਰ ਦਵਾਰੇ ਕੋਈ ਨਾ ਦਿਸੇ ਮਦਿਰਾ ਮਾਸੀ, ਦਰ ਦਵਾਰਿਉਂ ਰਿਹਾ ਦੁਰਕਾਇਆ। ਪਕੜ ਉਠਾਏ ਪੰਡਤ ਕਾਸ਼ੀ, ਸੰਮਤ ਪੰਦਰਾਂ ਨੇੜੇ ਆਇਆ। ਪਰਾਗ ਅਯੁਧਿਆ ਕਰੇ ਰਾਸੀ, ਪ੍ਰਭ ਸਾਚਾ ਵੇਖ ਵਖਾਇਆ। ਤ੍ਰੈਬੈਣੀ ਨੈਣੀ ਕਰੇ ਬੰਦ ਖੁਲਾਸੀ, ਵੇਲਾ ਅੰਤਮ ਆਇਆ। ਜਗਨ ਨਾਥ ਤੇਰਾ ਦੇਵੇ ਸਾਥੀ, ਹਰਿ ਆਪਣਾ ਚਰਨ ਛੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੇਵਕ ਸੇਵਾ ਰਿਹਾ ਕਰ, ਦਿਸ ਕਿਸੇ ਨਾ ਆਇਆ। ਸੇਵਕ ਸੇਵਾ ਕਰਨੇਹਾਰ ਕਰਤਾਰਾ, ਜੁਗ ਜੁਗ ਸੇਵ ਕਮਾਇੰਦਾ। ਜਨ ਭਗਤਾਂ ਦੇਵੇ ਨਾਮ ਅਧਾਰਾ, ਇਕ ਅਧਾਰ ਰਖਾਇੰਦਾ। ਪਰਗਟ ਹੋ ਵਿਚ ਸੰਸਾਰਾ, ਆਪਣਾ ਮਾਰਗ ਲਾਇੰਦਾ। ਕਲਜੁਗ ਤੇਰੀ ਅੰਤਮ ਵਾਰਾ, ਨਿਹਕਲੰਕਾ ਨਾਉਂ ਰਖਾਇੰਦਾ। ਰਾਜ ਰਾਜਾਨਾਂ ਕਰੇ ਖ਼ਬਰਦਾਰਾ, ਸਾਧਾਂ ਸੰਤਾਂ ਆਪ ਉਠਾਇੰਦਾ। ਆਪੇ ਵਸਿਆ ਸਭ ਤੋਂ ਬਾਹਰਾ, ਹਰ ਘਟ ਵੇਖ ਵਖਾਇੰਦਾ। ਹਰਿਜਨ ਸਾਚਾ ਮੀਤ ਮੁਰਾਰਾ, ਆਪਣੇ ਸੰਗ ਰਖਾਇੰਦਾ। ਦਿਵਸ ਰੈਣ ਕਰ ਪਿਆਰਾ, ਅੱਠੇ ਪਹਿਰ ਦਇਆ ਕਮਾਇੰਦਾ। ਨੇਤਰ ਨੈਣ ਇਕ ਉਘਾੜਾ, ਨਾਮ ਕੱਜਲ ਏਕਾ ਪਾਇੰਦਾ। ਜੋਤੀ ਨੂਰ ਕਰ ਚਮਤਕਾਰਾ, ਆਪੇ ਵੇਖ ਦਰ ਦਵਾਰਾ, ਘਰ ਮੰਦਰ ਆਪ ਸੁਹਾਇੰਦਾ। ਕਰੇ ਖੇਲ ਅਪਰ ਅਪਾਰਾ, ਗੁਰ ਮੇਲਾ ਮੇਲਾ ਗੁਰ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਾਚੀ ਸੇਵਾ ਸੇਵ ਕਮਾਇੰਦਾ।

Leave a Reply

This site uses Akismet to reduce spam. Learn how your comment data is processed.