Granth 06 Likhat 108: Pahili Harh 2014 Bikarmi Har Bhagat Dwar Jethuwal Jila Amritsar

ਪਹਿਲੀ ਹਾੜ ੨੦੧੪ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਤ੍ਰੈਗੁਣ ਮਾਇਆ ਤੇਰੀ ਧਾਰ, ਪ੍ਰਭ ਸਾਚੇ ਮਾਤ ਵਹਾਈਆ। ਬ੍ਰਹਮਾ ਵਿਸ਼ਨ ਸ਼ਿਵ ਕਰ ਤਿਆਰ, ਸਾਚੀ ਸੇਵਾ ਲਾਈਆ। ਆਪੇ ਹੋਇਆ ਪਹਿਰੇਦਾਰ, ਦਿਵਸ ਰੈਣ ਰਿਹਾ ਗਾਈਆ। ਪੰਜ ਤਤ ਕਰ ਖ਼ਬਰਦਾਰ, ਏਕਾ ਡੰਕ ਵਜਾਈਆ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਕਰ ਆਕਾਰ, ਸਰਗੁਣ ਰੂਪ ਵਟਾਈਆ। ਨਿਰਗੁਣ ਖੇਲੇ ਖੇਲ ਅਪਾਰ, ਦਿਸ ਕਿਸੇ ਨਾ ਆਈਆ। ਮਨ ਮਤ ਬੁਧ ਜੋਤ ਅਧਾਰ, ਜੋਤੀ ਜੋਤ ਸਮਾਈਆ। ਜੋਤ ਨਿਰੰਜਣ ਕਰ ਅਕਾਰ, ਦੀਪਕ ਹੱਥ ਫੜਾਈਆ। ਵੇਖਣਹਾਰਾ ਅੰਦਰ ਬਾਹਰ, ਗੁਪਤ ਜ਼ਾਹਿਰ ਭੇਵ ਨਾ ਰਾਈਆ। ਲੱਖ ਚੁਰਾਸੀ ਕਰ ਤਿਆਰ, ਆਪ ਆਪਣੀ ਰਚਨ ਰਚਾਈਆ। ਰੂਪ ਅਨੂਪਾ ਸਤਿ ਸਰੂਪਾ ਹਰਿ ਨਿਰੰਕਾਰ, ਨਿਜ ਘਰ ਬੈਠਾ ਆਸਣ ਲਾਈਆ। ਧਾਮ ਅਵੱਲਾ ਅਪਰ ਅਪਾਰ, ਚਾਰ ਦਿਵਾਰ ਨਾ ਕੋਈ ਰਖਾਈਆ। ਅਗੰਮ ਅਗੋਚਰ ਅਲੱਖ ਅਧਾਰ, ਭੇਵ ਅਭੇਦਾ ਭੇਦ ਛੁਪਾਈਆ। ਵੇਦ ਕਿਤੇਬਾ ਨਾ ਪਾਇਣ ਸਾਰ, ਪੜ੍ਹ ਪੜ੍ਹ ਥੱਕੇ ਮਾਤ ਲੋਕਾਈਆ। ਜੀਵ ਜੰਤ ਸਾਧ ਸੰਤ ਗੁਰ ਪੀਰ ਲੈ ਅਵਤਾਰ, ਆਵਣ ਜਾਵਣ ਰਚਨ ਰਚਾਈਆ। ਪੁਰਖ ਅਗੰਮਾ ਵਸਿਆ ਬਾਹਰ, ਅਗੰਮ ਅਗੰਮੜੇ ਧਾਮ ਸੁਹਾਈਆ। ਇਕ ਇਕੱਲਾ ਨਰ ਨਿਰੰਕਾਰ, ਨਿਰਗੁਣ ਰੂਪ ਸਮਾਈਆ। ਜੋਤ ਸਰੂਪੀ ਕਰ ਆਕਾਰ, ਆਦਿ ਸ਼ਕਤ ਆਦਿ ਭਵਾਨੀ ਏਕਾ ਨਾਉਂ ਰਖਾਈਆ। ਸ਼ਬਦ ਜਣਾਏ ਧੁਰ ਫ਼ਰਮਾਣਾ, ਅਗਾਧ ਬੋਧ ਜਣਾਈਆ। ਅਗਾਧ ਬੋਧ ਅਕੱਥ ਕਥਾ ਕਹਾਣੀ, ਰਸਨਾ ਕਥ ਨਾ ਸਕੇ ਰਾਈਆ। ਸਰਬ ਕਲਾ ਆਪੇ ਸਮਰਥ, ਵੇਖ ਵਖਾਏ ਥਾਉਂ ਥਾਈਂਆ। ਜੁਗ ਜੁਗ ਚਲਾਏ ਆਪਣਾ ਰਥ, ਰਥ ਰਥਵਾਹੀ ਆਪ ਅਖਵਾਈਆ। ਕਲਜੁਗ ਅੰਤਮ ਸੀਆਂ ਚੁਕਾਏ ਸਾਢੇ ਤਿੰਨ ਤਿੰਨ ਹੱਥ, ਅੱਠ ਸੱਠ ਵੇਖ ਵਖਾਈਆ। ਸਤਿਜੁਗ ਚਲਾਏ ਸਾਚੀ ਗਥ, ਸਤਿ ਪੁਰਖ ਨਿਰੰਜਣ ਆਪ ਰਘੁਰਾਈਆ। ਖੇਲੇ ਖੇਲ ਜਿਉਂ ਰਾਮਾ ਘਰ ਦਸਰਥ, ਕਾਹਨਾ ਕ੍ਰਿਸ਼ਨਾ ਭੇਖ ਵਟਾਈਆ। ਪਰਗਟ ਹੋਏ ਕਮਲਾਪਤ, ਕਵਲ ਨੈਣ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈਗੁਣ ਮਾਇਆ ਵੇਖ ਘਰ, ਵੇਖਣਹਾਰਾ ਵੇਖ ਵਖਾਈਆ। ਤ੍ਰੈਗੁਣ ਮਾਇਆ ਹੱਟ ਪਸਾਰ, ਪ੍ਰਭ ਸਾਚੇ ਵੇਖ ਵਿਚਾਰ, ਕਲਜੁਗ ਅੰਤਮ ਲਏ ਅਵਤਾਰ, ਨਿਹਕਲੰਕ ਸ਼ਬਦ ਡੰਕਾ ਚਾਰੋਂ ਕੁੰਟਾਂ ਆਪ ਵਜਾ ਰਿਹਾ। ਰਾਓ ਰੰਕਾਂ ਕਰੇ ਖ਼ਬਰਦਾਰ, ਸ਼ਾਹ ਸੁਲਤਾਨਾਂ ਆਪ ਉਠਾ ਰਿਹਾ। ਬ੍ਰਹਮਾ ਸ਼ਿਵ ਦੇਵਤ ਸੁਰ ਦਏ ਹੁਲਾਰ, ਪੁਰੀਆਂ ਲੋਆਂ ਆਪ ਜਗਾ ਰਿਹਾ। ਦੋ ਜਹਾਨਾਂ ਰਾਜ ਰਾਜਾਨਾਂ ਕਰੇ ਖ਼ਬਰਦਾਰ, ਸੋਇਆ ਕੋਇ ਰਹਿਣ ਨਾ ਪਾ ਰਿਹਾ। ਗੁਰ ਗੋਬਿੰਦ ਕਰ ਤਿਆਰ, ਹਰਿ ਸਾਚਾ ਸੰਗ ਨਿਭਾ ਰਿਹਾ। ਸ਼ਬਦ ਖੰਡਾ ਤੇਜ ਕਟਾਰ, ਤਨ ਗਾਤਰੇ ਆਪ ਲਟਕਾ ਰਿਹਾ। ਕਲਗੀ ਤੋੜਾ ਸੀਸ ਅਪਾਰ, ਨਾਮ ਨਾਮਾ ਆਪ ਵਖਾ ਰਿਹਾ। ਜੋਤੀ ਜੋੜਾ ਵਿਚ ਸੰਸਾਰ, ਸ਼ਬਦ ਘੋੜਾ ਆਪ ਦੁੜਾ ਰਿਹਾ। ਵੇਖੇ ਪਰਖੇ ਮਿੱਠਾ ਕੌੜਾ, ਲੱਖ ਚੁਰਾਸੀ ਫੋਲ ਫੁਲਾ ਰਿਹਾ। ਧੁਰਦਰਗਾਹੀ ਆਇਆ ਦੌੜਾ, ਬ੍ਰਹਿਮਣ ਗੌੜਾ ਨਾਉਂ ਰਖਾ ਲਿਆ। ਪੂਤ ਸਪੂਤਾ ਲਾਏ ਪਹਿਲਾ ਪੌੜਾ, ਬਜਰ ਕਪਾਟੀ ਸਾਚੀ ਸਿਲਾ ਉਚੇ ਪਰਬਤ ਚਰਨ ਛੁਹਾ ਰਿਹਾ। ਆਪੇ ਤੋੜਨਹਾਰਾ ਕਿਲ੍ਹਾ ਕੋਟ ਹੰਕਾਰੀ ਗੜ੍ਹ, ਕਲਜੁਗ ਤੇਰਾ ਛਿਲਾ ਪੂਰ ਕਰਾ ਰਿਹਾ। ਸਤਿ ਪੁਰਖ ਨਿਰੰਜਣ ਅੱਗੇ ਖੜ, ਗੁਰ ਗੋਬਿੰਦਾ ਵੇਖ ਵਖਾ ਰਿਹਾ। ਦਸਮ ਦਵਾਰੀ ਚੋਟੀ ਚੜ੍ਹ, ਅੰਦਰ ਮੰਦਰ ਕੁੰਡਾ ਲਾ ਰਿਹਾ। ਸ਼ਬਦ ਸਰੂਪੀ ਬਾਹੋਂ ਫੜ, ਪਵਣ ਉਨੰਜਾ ਇਕ ਹੁਲਾਰ ਵਖਾ ਰਿਹਾ। ਤ੍ਰੈਗੁਣ ਮਾਇਆ ਜਾਏ ਸੜ, ਬ੍ਰਹਮਾ ਨੇਤਰ ਨੀਰ ਵਹਾ ਰਿਹਾ। ਸ਼ਿਵ ਸ਼ੰਕਰ ਏਕਾ ਅੱਖਰ ਪੜ੍ਹ, ਸੋ ਪੁਰਖ ਨਿਰੰਜਣ ਗਾ ਰਿਹਾ। ਹੰ ਹੰਗਤਾ ਜਾਏ ਮਰ, ਮਾਇਆ ਮੋਹ ਚੁਕਾ ਰਿਹਾ। ਸਾਚੀ ਸੰਗਤਾ ਜਾਏ ਤਰ, ਲੋਕਮਾਤੀ ਰਾਹ ਵਖਾ ਰਿਹਾ। ਨਿਹਕਲੰਕਾ ਖੋਲ੍ਹੇ ਦਰ, ਪੁਰਖ ਅਬਿਨਾਸ਼ੀ ਭੇਖ ਵਟਾ ਰਿਹਾ। ਚਾਰ ਵਰਨ ਨੁਹਾਏ ਏਕਾ ਸਰ, ਸਰ ਸਰੋਵਰ ਇਕ ਬਣਾ ਰਿਹਾ। ਨਾ ਜਨਮੇ ਨਾ ਜਾਏ ਮਰ, ਆਵਣ ਜਾਵਣ ਵਿਚ ਨਾ ਆ ਰਿਹਾ। ਆਪਣੀ ਕਰਨੀ ਆਪੇ ਕਰ, ਆਪ ਆਪਣੀ ਬਣਤ ਬਣਾ ਰਿਹਾ। ਸਾਧ ਸੰਤ ਹਰਿ ਜੋਤ ਧਰ, ਆਪ ਆਪਣੀ ਬੂਝ ਬੁਝਾ ਰਿਹਾ। ਗਿਆਨ ਧਿਆਨ ਦੇਵੇ ਵਰ, ਚਰਨ ਧੂੜ ਇਸ਼ਨਾਨ ਕਰਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈਗੁਣ ਤੇਰਾ ਦਰ ਤੇਰੀ ਝੋਲੀ ਪਾ ਰਿਹਾ। ਤ੍ਰੈਗੁਣ ਮਾਇਆ ਤੇਰਾ ਦਾਨ, ਹਰਿ ਝੋਲੀ ਪਾਇੰਦਾ। ਲੋਕਮਾਤੀ ਕਰ ਇਸ਼ਨਾਨ, ਅੰਤਮ ਡੋਲੀ ਪਾਇੰਦਾ। ਜੂਠ ਝੂਠ ਨਾਲ ਰਲ ਜਾਨ, ਸਾਚਾ ਸੰਗ ਨਿਭਾਇੰਦਾ। ਖਾਲੀ ਠੂਠ ਦੋ ਜਹਾਨ, ਨਾਮ ਭਿਛਿਆ ਕੋਈ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤੇਰਾ ਲਹਿਣਾ ਦੇਣਾ ਮੂਲ ਅੰਤਮ ਅੰਤ ਚੁਕਾਇੰਦਾ। ਲਹਿਣਾ ਦੇਣਾ ਮੂਲ ਚੁਕਾਏ, ਅੰਤਮ ਵਾਰਿਆ। ਪੰਜ ਤਤ ਤ੍ਰਿਸੂਲ ਲਗਾਏ, ਸ਼ਿਵ ਸ਼ੰਕਰ ਭੁਜਾ ਉਸਾਰਿਆ। ਕੰਤ ਕੰਤੂਹਲ ਦੇ ਮਤ ਸਮਝਾਏ, ਏਕਾ ਦੇਵੇ ਸ਼ਬਦ ਹੁਲਾਰਿਆ। ਸੋਹੰ ਸੋ ਰਸਨਾ ਗਾਏ, ਏਕਾ ਦੂਜਾ ਭਉ ਨਿਵਾਰਿਆ। ਬਾਸ਼ਕ ਤਸ਼ਕਾ ਗਲ ਲਟਕਾਏ, ਢਹਿ ਪਏ ਚਰਨ ਦਵਾਰਿਆ। ਬ੍ਰਹਮਾ ਨੇਤਰ ਰਿਹਾ ਉਠਾਏ, ਚਾਰੇ ਮੁਖ ਰਸਨ ਉਚਾਰਿਆ। ਕਰੋੜ ਤੇਤੀਸਾ ਰਿਹਾ ਬਿਲਲਾਏ, ਸਪੁਤਰ ਰਾਜਾ ਇੰਦ ਹਾਹਾਕਾਰਿਆ। ਨੌ ਖੰਡ ਪ੍ਰਿਥਮੀ ਵੇਖ ਵਖਾਏ, ਸੱਤਾਂ ਦੀਪਾਂ ਕਰੇ ਖੁਆਰਿਆ। ਜੇਰਜ ਅੰਡਾ ਭੇਵ ਨਾ ਰਾਏ, ਉਤਭੁਜ ਸੇਤਜ ਪਾਰ ਕਿਨਾਰਿਆ। ਬ੍ਰਹਿਮੰਡਾਂ ਖੰਡਾਂ ਵੰਡ ਵੰਡਾਏ, ਲੋਆਂ ਪੁਰੀਆਂ ਪਾਸਾ ਹਾਰਿਆ। ਸੂਰਜ ਚੰਨਾ ਦਿਸ ਨਾ ਆਏ, ਰਵ ਸਸ ਅੰਧ ਅੰਧਿਆਰਿਆ। ਤਾਰਾ ਮੰਡਲ ਮੁਖ ਛੁਪਾਏ, ਊਚ ਨੀਚ ਨਾ ਕੋਈ ਵਖਾ ਰਿਹਾ। ਭੇਖ ਪਖੰਡਾ ਰਹਿਣ ਨਾ ਪਾਏ, ਕਲਜੁਗ ਤੇਰੀ ਅੰਤਮ ਵਾਰਿਆ। ਕਲਜੁਗ ਕੰਢਾ ਇਕ ਵਖਾਏ, ਲੱਖ ਚੁਰਾਸੀ ਖੜੇ ਕਿਨਾਰਿਆ। ਧਰਮ ਰਾਏ ਡੰਡਾ ਇਕ ਵਖਾਏ, ਲਾੜੀ ਮੌਤ ਕਰੇ ਸ਼ਿੰਗਾਰਿਆ। ਚਿੱਤਰ ਗੁਪਤ ਲੇਖਾ ਲੇਖ ਲਿਖਾਏ, ਲਹਿਣਾ ਮੂਲ ਚੁਕਾ ਰਿਹਾ। ਪੁਰਖ ਅਬਿਨਾਸ਼ੀ ਭੇਖਾਧਾਰੀ ਭੇਖ ਵਟਾਏ, ਜੋਤੀ ਜਾਮਾ ਭੇਸ ਵਟਾ ਰਿਹਾ। ਧਾਰੀ ਕੇਸਾ ਪਕੜ ਹਿਲਾਏ, ਮੂੰਡ ਮੁੰਡਾਏ ਆਪ ਉਠਾ ਲਿਆ। ਨਰ ਨਰੇਸ਼ਾ ਕੋਈ ਰਹਿਣ ਨਾ ਪਾਏ, ਦਸ ਦਸਮੇਸ਼ ਜੋਤ ਜਗਾ ਲਿਆ। ਵਿਸ਼ਨ ਮਹੇਸ਼ਾ ਸੇਵਾ ਲਾਏ, ਗਣਪਤ ਨਾ ਪੂਜ ਪੁਜਾ ਲਿਆ। ਕੁਰਾਨ ਅੰਜ਼ੀਲ ਨਾ ਕੋਈ ਪੜ੍ਹਾਏ, ਈਸਾ ਮੂਸਾ ਖਾਕ ਮਿਲਾ ਰਿਹਾ। ਨੇਤਰ ਨੈਣ ਨੀਰ ਵਹਾਏ, ਗਲ ਪਲੜਾ ਏਕਾ ਪਾ ਲਿਆ। ਖਾਣੀ ਬਾਣੀ ਦਏ ਦੁਹਾਏ, ਭੇਵ ਅਭੇਦਾ ਭੇਵ ਨਾ ਆ ਲਿਆ। ਵੇਦ ਪੁਰਾਨ ਬੈਠੇ ਮੁਖ ਛੁਪਾਏ, ਵੇਦ ਵਿਆਸਾ ਦਿਸ ਨਾ ਆ ਰਿਹਾ। ਕਲਜੁਗ ਅੰਤਮ ਵੇਖ ਵਖਾਏੇ, ਪੁਰਖ ਅਬਿਨਾਸ਼ੀ ਬਣਤ ਬਣਾ ਲਿਆ। ਲੇਖਾ ਲੇਖ ਆਪਣੇ ਹੱਥ ਰਖਾਏ, ਲਿਖਣਹਾਰਾ ਆਪ ਅਖਵਾ ਲਿਆ। ਧਰਤ ਮਾਤ ਮਸਤਕ ਮੇਖ ਲਗਾਏ, ਆਪ ਆਪਣੀ ਦਇਆ ਕਮਾ ਰਿਹਾ। ਨੇਤਰ ਪੇਖ ਖੇਲ ਰਚਾਏ, ਸਾਚਾ ਸੰਗ ਨਿਭਾ ਰਿਹਾ। ਦਰ ਦਰਵੇਸ਼ ਆਪ ਅਖਵਾਏ, ਦਰ ਭਗਤਾਂ ਡੇਰਾ ਲਾ ਲਿਆ। ਜੋਤੀ ਮੇਲਾ ਸਹਿਜ ਸੁਖਦਾਏ, ਹਰਿ ਸ਼ਬਦੀ ਜੋਗ ਕਮਾ ਲਿਆ। ਰਾਗ ਅਨਾਦੀ ਇਕ ਅਲ੍ਹਾਏ, ਅਨਹਦ ਢੋਲ ਵਜਾ ਲਿਆ। ਦੀਪਕ ਜੋਤੀ ਜੋਤ ਜਗਾਏ, ਅੰਧ ਅੰਧੇਰ ਮਿਟਾ ਲਿਆ। ਵਰਨ ਗੋਤ ਕੋਈ ਰਹਿਣ ਨਾ ਪਾਏ, ਊਚਾਂ ਨੀਚਾਂ ਰਾਓ ਰੰਕਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਏਕਾ ਧਾਮ ਬਹਾ ਲਿਆ। ਦਵਾਰ ਬੰਕਾ ਇਕ ਸੁਹਾਏ, ਆਪ ਆਪਣਾ ਭੇਖ ਵਟਾ ਲਿਆ। ਗੁਰਮੁਖ ਉਧਾਰੇ ਜਿਉਂ ਜਨ ਜਨਕਾ, ਨਾਮ ਦਾਨ ਹਰਿ ਝੋਲੀ ਪਾ ਲਿਆ। ਲੇਖੇ ਲਾਏ ਪੂਤ ਸਪੂਤਾ, ਸਨਕ ਸਨੰਦਨ ਸੰਤ ਕੁਮਾਰਾ ਵੇਖ ਵਖਾ ਲਿਆ। ਖੇਲੇ ਖੇਲ ਬਾਰ ਅਨਕਾ, ਏਕਾ ਏਕ ਹਰਿ ਰਘੁਰਾਏ। ਪਰਗਟ ਹੋਏ ਵਾਸੀ ਪੁਰੀ ਘਨਕਾ, ਏਕਾ ਡੰਕ ਵਜਾ ਲਿਆ। ਜਨ ਭਗਤਾਂ ਆਤਮ ਜੋਤੀ ਲਾਏ ਤਨਕਾ, ਨੇਤਰ ਲੋਚਨ ਨੈਣ ਦਿਸ ਨਾ ਆ ਰਿਹਾ। ਆਪੇ ਫੇਰਨਹਾਰਾ ਮਨ ਕਾ ਮਣਕਾ, ਪੰਜ ਤਤ ਹਰਿ ਮੋਹ ਚੁਕਾ ਲਿਆ। ਜੋਤੀ ਸ਼ਬਦੀ ਮੇਲਾ ਤਨ ਕਾ, ਮਤ ਤਤ ਹਰਿ ਇਕ ਬੁਝਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈਗੁਣ ਮਾਇਆ ਤੇਰਾ ਦਰ, ਕਲਜੁਗ ਅੰਤਮ ਵੇਖ ਵਖਾ ਲਿਆ। ਕਲਜੁਗ ਮਾਇਆ ਤੇਰਾ ਜਾਲ, ਤ੍ਰੈਗੁਣ ਆਪ ਪਸਾਰਿਆ। ਆਪੇ ਵੇਖੇ ਸ਼ਾਹ ਕੰਗਾਲ, ਵੇਖਣਹਾਰਾ ਦਿਸ ਨਾ ਆ ਰਿਹਾ। ਦੋ ਜਹਾਨਾਂ ਬਣ ਦਲਾਲ, ਆਰ ਪਾਰ ਆਪ ਜਣਾ ਰਿਹਾ। ਲੱਖ ਚੁਰਾਸੀ ਹਾਲ ਬੇਹਾਲ, ਧਰਮਸਾਲ ਨਾ ਕੋਈ ਜਣਾ ਰਿਹਾ। ਫਲ ਨਾ ਦਿਸੇ ਕਿਸੇ ਡਾਲ੍ਹ, ਕਾਇਆ ਖਾਲੀ ਖੱਲ ਵਖਾ ਰਿਹਾ। ਜੂਠਾ ਝੂਠਾ ਵੱਜੇ ਤਾਲ, ਨਾਮ ਤਲਵਾੜਾ ਨਾ ਕੋਈ ਵਜਾ ਲਿਆ। ਅੰਮ੍ਰਿਤ ਆਤਮ ਭਰੇ ਨਾ ਸਾਚਾ ਤਾਲ, ਸਰ ਸਰੋਵਰ ਨਾ ਕੋਈ ਨੁਹਾ ਰਿਹਾ। ਬਿਨ ਗੁਰ ਪੂਰੇ ਕੋਈ ਨਾ ਤੋੜੇ ਜਗਤ ਜੰਜਾਲ, ਆਵਣ ਜਾਵਣ ਨਾ ਕੋਈ ਮਿਟਾ ਰਿਹਾ। ਦੀਪਕ ਜੋਤੀ ਮਸਤਕ ਥਾਲ, ਸਾਚੇ ਗਗਨ ਨਾ ਕੋਈ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤ੍ਰੈਗੁਣ ਮਾਇਆ ਤੇਰਾ ਦਰ, ਦਰ ਦਵਾਰੇ ਫੇਰਾ ਪਾ ਰਿਹਾ। ਤ੍ਰੈਗੁਣ ਮਾਇਆ ਤੇਰਾ ਹੱਟ, ਹਰਿ ਸਾਚਾ ਵੇਖ ਵਖਾਇੰਦਾ। ਨੌ ਖੰਡ ਪ੍ਰਿਥਮੀ ਤੀਰਥ ਤਟ, ਸਾਧ ਸੰਤ ਨਾ ਕੋਈ ਆਸਣ ਲਾਇੰਦਾ। ਜੋਤ ਨਾ ਜਗੇ ਕਾਇਆ ਮੱਟ, ਅੰਧ ਅੰਧੇਰ ਨਾ ਕੋਈ ਮਿਟਾਇੰਦਾ। ਪੱਲੇ ਨਾ ਦਿਸੇ ਨਾਮ ਗੱਠ, ਸਾਚਾ ਵਣਜ ਨਾ ਕੋਈ ਕਰਾਇੰਦਾ। ਝੂਠਾ ਮੰਦਰ ਜਾਣਾ ਢੱਠ, ਅੰਤ ਰਹਿਣ ਨਾ ਪਾਇੰਦਾ। ਲੇਖਾ ਚੁੱਕੇ ਅੱਠ ਸੱਠ, ਗੰਗਾ ਗੋਦਾਵਰੀ ਵੇਖ ਵਖਾਇੰਦਾ। ਗੁਰ ਦਰ ਮੰਦਰ ਮਸਜਿਦ ਜਗਤ ਇਕੱਠ, ਜੋਗ ਜੁਗੀਸ਼ਰ ਨਾ ਕੋਈ ਵਖਾਇੰਦਾ। ਭੇਵ ਨਾ ਜਾਨਣ ਤਤ ਅੱਠ, ਨਾ ਕੋਈ ਪੰਚਮ ਮੂਲ ਚੁਕਾਇੰਦਾ। ਹਉਮੇ ਹੰਗਤਾ ਪੈਣਾ ਭੱਠ, ਤ੍ਰਿਸ਼ਨਾ ਅਗਨੀ ਨਾ ਕੋਈ ਬੁਝਾਇੰਦਾ। ਆਪੇ ਗੇੜਨਹਾਰਾ ਉਲਟੀ ਲੱਠ, ਆਪਣੀ ਕਲ ਵਰਤਾਇੰਦਾ। ਜਨ ਭਗਤਾਂ ਮੇਲ ਮਿਲਾਏ ਨੱਠ ਨੱਠ, ਦਿਵਸ ਰੈਣ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤ੍ਰੈਗੁਣ ਮਾਇਆ ਜਾਏ ਹਰ, ਲੱਖ ਚੁਰਾਸੀ ਮੁਖ ਭਵਾਇੰਦਾ। ਤ੍ਰੈਗੁਣ ਮਾਇਆ ਰਹੀ ਕੁਰਲਾ, ਹੋਣੀ ਮਾਤ ਜੁਦਾਈਆ। ਬ੍ਰਹਮੇ ਰੋ ਰੋ ਰਹੀ ਸੁਣਾ, ਨਾ ਹੋਵੇ ਕੋਈ ਸਹਾਈਆ। ਬ੍ਰਹਮਾ ਬੈਠਾ ਮੁਖ ਭਵਾ, ਪ੍ਰਭ ਸਾਚੇ ਹੱਥ ਵਡਿਆਈਆ। ਖੁਲ੍ਹੜੇ ਕੇਸ ਗਲ ਵਿਚ ਪਾ, ਵਿਸ਼ਨੂੰ ਅੱਗੇ ਆਈ ਕਰ ਕਰ ਧਾਈਆ। ਵਿਸ਼ਨੂੰ ਵੰਸੀ ਰਿਹਾ ਕੁਰਲਾ, ਹਉਂ ਸੇਵਕ ਸੇਵਾ ਰਿਹਾ ਕਮਾਈਆ। ਸ਼ਿਵ ਸ਼ੰਕਰ ਫੜਾਏ ਆਪਣੀ ਬਾਂਹ, ਮਾਤ ਪਿਤ ਪੂਤ ਅਖਵਾਈਆ। ਸਾਚਾ ਹਿਤ ਨਾ ਬਣਿਆ ਮਿਤ ਕੋਈ ਨਾ, ਹੱਥ ਬੈਠਾ ਤ੍ਰਿਸੂਲ ਛੁਡਾਈਆ। ਬਿਨ ਹਰਿ ਕੋਈ ਨਾ ਦੀਸੇ ਛਾਂ, ਆਪ ਉਪਾਏ ਆਪੇ ਦਏ ਮਿਟਾਈਆ। ਕਰੋੜ ਤੇਤੀਸਾ ਤੇਰੀ ਛਾਂ, ਦੂਰ ਦੁਰਾਡੇ ਵੇਖ ਵਖਾਈਆ। ਚਾਰੋਂ ਕੁੰਟ ਦਿਸੇ ਨਾ, ਨਾ ਕੋਈ ਦੀਸੇ ਭੈਣ ਭਾਈਆ। ਰਜੋ ਤਮੋ ਸਤੋ ਨਾ ਕੋਈ ਥਾਂ, ਤ੍ਰੈਗੁਣ ਨਾ ਧੀਰ ਧਰਾਈਆ। ਸੁਰਪਤ ਰਾਜਾ ਇੰਦ ਰੋਵੇ ਗਲ ਵਿਚ ਪਾ ਬਾਂਹ, ਵੇਲਾ ਅੰਤਮ ਦਏ ਦੁਹਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤੇ ਆਪਣੀ ਰਚਨਾ ਲਈ ਰਚਾ, ਲੋਕਮਾਤੀ ਜੋਤ ਜਗਾਈਆ। ਨਿਹਕਲੰਕਾ ਨਾਉਂ ਰਖਾ, ਸ਼ਬਦ ਡੰਕਾ ਇਕ ਵਜਾਈਆ। ਪਕੜ ਉਠਾਏ ਥਾਉਂ ਥਾਂ, ਮਾਣ ਤਾਣ ਸਰਬ ਮਿਟ ਜਾਈਆ। ਲੋਆਂ ਪੁਰੀਆਂ ਘਰ ਘਰ ਉਡਣੇ ਕਾਂ, ਥਿਰ ਕੋਈ ਰਹਿਣ ਨਾ ਪਾਈਆ। ਆਪੇ ਪਿਤਾ ਆਪੇ ਮਾਂ, ਪੂਤ ਸਪੂਤਾ ਆਪ ਅਖਵਾਈਆ। ਗੁਰਮੁਖਾਂ ਪਕੜੇ ਏਕਾ ਬਾਂਹ, ਦੂਸਰ ਕਿਸੇ ਹੱਥ ਨਾ ਆਈਆ। ਆਪ ਜਪਾਏ ਆਪਣਾ ਨਾਂ, ਲਿਖਣ ਪੜ੍ਹਨ ਵਿਚ ਨਾ ਆਈਆ। ਖਾਣੀ ਬਾਣੀ ਦਏ ਉਪਾ, ਗੁਰ ਪੀਰ ਸੇਵਾ ਲਾਈਆ। ਅੰਤਮ ਆਪੇ ਦਏ ਖਪਾ, ਨਾ ਕੋਈ ਦੂਸਰ ਸੰਗ ਰਖਾਈਆ। ਚੌਦਾਂ ਲੋਕਾਂ ਰਿਹਾ ਢਾਹ, ਚੌਦਾਂ ਤਬਕਾਂ ਰਿਹਾ ਮਿਟਾਈਆ। ਸੰਗ ਮੁਹੰਮਦ ਚਾਰ ਯਾਰ ਨਾ ਕੋਈ ਦੇਵੇ ਠੰਢੀ ਛਾਂ, ਉਮਤ ਰਸੂਲ ਰਹੀ ਕੁਰਲਾਈਆ। ਸੁਣੇ ਪੁਕਾਰ ਧਰਤ ਗਊ ਮਾਂ, ਨੇਤਰ ਨੀਰ ਰਹੀ ਵਹਾਈਆ। ਕਲਜੁਗ ਮਾਇਆ ਰਹੀ ਖਾ, ਆਪ ਆਪਣਾ ਅਹਾਰ ਕਰਾਈਆ। ਤੁਧ ਬਿਨ ਕਵਣ ਦਵਾਰੇ ਜਾ, ਸਾਧ ਸੰਤ ਨਾ ਕੋਈ ਸੁਹਾਈਆ। ਪੁਰਖ ਅਬਿਨਾਸ਼ੀ ਕਰੀ ਹਾਂ, ਕਲਜੁਗ ਅੰਤਮ ਵੇਖ ਵਖਾਈਆ। ਧਰਤ ਮਾਤ ਵੇਖੇ ਰਾਹ, ਦਿਵਸ ਰੈਣ ਨੈਣ ਉਠਾਈਆ। ਪਾਰਬ੍ਰਹਮ ਪ੍ਰਭ ਸਾਚੇ ਲੱਗੇ ਚੰਗਾ ਕਿਹੜਾ ਥਾਂ, ਭੂਮਿਕਾ ਧਾਮ ਦਏ ਸੁਹਾਈਆ। ਨਗਰ ਖੇੜਾ ਇਕ ਗਰਾਂ, ਸੰਬਲ ਨਗਰੀ ਨਾਉਂ ਰਖਾਈਆ। ਗੁਰ ਗੋਬਿੰਦੇ ਪਕੜੇ ਬਾਂਹ, ਆਪ ਆਪਣਾ ਰਾਹ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈਗੁਣ ਮਾਇਆ ਤੇਰਾ ਘਰ, ਲੋਕਮਾਤ ਮਾਰ ਧਿਆਨ, ਇਕ ਇਕਾਂਤ ਵੇਖ ਵਖਾਈਆ। ਥਿਰ ਘਰ ਸ਼ਬਦ ਅਪਾਰ, ਹਰਿ ਉਪਾਇਆ। ਨਾ ਕੋਈ ਚਾਰ ਦਿਵਾਰ, ਛੱਪਰ ਛੰਨ ਨਾ ਕੋਈ ਰਖਾਇਆ। ਨਾ ਕੋਈ ਬਾਡੀ ਕਰੇ ਤਿਆਰ, ਨਾ ਕੋਈ ਵੇਖ ਵਖਾਇਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਆਪ ਆਪਣਾ ਧਾਮ ਸੁਹਾਇਆ। ਦੀਪਕ ਜੋਤੀ ਕਰ ਉਜਿਆਰ, ਏਕਾ ਏਕ ਟਿਕਾਇਆ। ਪਵਣ ਪਵਣੀ ਨਾ ਦਿਸੇ ਹੁਲਾਰ, ਨਾ ਕੋਈ ਹਵਨੀ ਹਵਨ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਬਣਾਏ ਏਕਾ ਘਰ, ਸਾਚਾ ਨਾਉਂ ਰਖਾਇਆ। ਥਿਰ ਘਰ ਸਚ ਮਹੱਲਾ, ਹਰਿ ਏਕਾ ਏਕ ਉਸਾਰਿਆ। ਆਪੇ ਵਸੇ ਇਕ ਇਕੱਲਾ, ਆਪ ਆਪਣੇ ਰੂਪ ਸਮਾ ਰਿਹਾ। ਨਾ ਕੋਈ ਦੀਸੇ ਜਲ ਥਲਾ, ਨਾ ਕੋਈ ਧਰਤ ਧਵਲ ਟਿਕਾ ਰਿਹਾ। ਨਾ ਕੋਈ ਲਾਏ ਠੱਗ ਚੋਰ ਯਾਰ ਕਰ ਕਰ ਹੱਲਾ, ਨਾ ਕੋਈ ਜੰਦਰ ਅੰਦਰ ਤੁੜਾ ਰਿਹਾ। ਆਪਣਾ ਦਰ ਆਪੇ ਮੱਲਾ, ਘਰ ਸਾਚੇ ਆਸਣ ਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਆਪ ਵਸਾ ਲਿਆ। ਥਿਰ ਘਰ ਸਾਚਾ ਰੰਗ, ਹਰਿ ਏਕਾ ਏਕ ਰਖਾਇਆ। ਸ਼ਬਦ ਸਰੂਪੀ ਨਾਮ ਪਲੰਘ, ਅੰਦਰ ਮੰਦਰ ਡਾਹਿਆ। ਆਪ ਆਪਣੀ ਮੰਗੀ ਮੰਗ, ਘਰ ਆਪਣੇ ਮੰਗਣ ਆਇਆ। ਆਪ ਆਪਣੇ ਬੈਠਾ ਸੰਗ, ਨਾਰੀ ਕੰਤ ਰੂਪ ਆਪ ਅਖਵਾਇਆ। ਆਪ ਵਜਾਏ ਆਪਣਾ ਮਰਦੰਗ, ਆਪਣੀ ਤਾਰ ਸਿਤਾਰ ਹਿਲਾਇਆ। ਆਪੇ ਕਟੇ ਆਪਣੀ ਭੁੱਖ ਨੰਗ, ਆਪ ਆਪਣਾ ਆਹਾਰ ਕਰਾਇਆ। ਆਪੇ ਡੋਰੀ ਆਪ ਪਤੰਗ, ਆਪ ਆਪਣਾ ਰਿਹਾ ਉਡਾਇਆ। ਦਰ ਦਰਵਾਜਾ ਆਪਣਾ ਲੰਘ, ਆਪ ਉਪਰ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਬਿਨਾਸ਼ੀ ਏਕਾ ਧਾਮ ਸੁਹਾਇਆ। ਸਚ ਭੂਮਿਕਾ ਸਾਚਾ ਥਾਨ, ਸਾਚੀ ਧਰਤ ਸੁਹਾਈਆ। ਸਾਚੀ ਗਊਆਂ ਸਾਚਾ ਕਾਹਨ, ਸਾਚਾ ਭੇਖ ਵਟਾਈਆ। ਸਾਚਾ ਨਾਮ ਸਚ ਨਿਸ਼ਾਨ, ਸਾਚੋ ਸਚ ਜਣਾਈਆ। ਅੰਮ੍ਰਿਤ ਸੀਰ ਪੀਣ ਖਾਣ ਧੁਰ ਦੀ ਬਾਣ ਰਖਾਈਆ। ਨਾਮ ਵਰੋਲੇ ਦੁੱਧ ਮਧਾਨ, ਕਰ ਕਿਰਪਾ ਆਪ ਵਧਾਈਆ। ਆਪੇ ਜਾਣੀ ਜਾਨਣ ਜਾਣ, ਆਪੇ ਵੇਖ ਵਖਾਈਆ। ਧਰਮ ਬਣਾਏ ਇਕ ਮਕਾਨ, ਮੰਡਲ ਮੰਡਪ ਮਾੜੀ ਸਰਬ ਢਹਿ ਜਾਈਆ। ਸੱਤ ਰੰਗ ਝੁਲਾਏ ਨਾਮ ਨਿਸ਼ਾਨ, ਅੱਖਰ ਵੱਖਰ ਲੇਖ ਲਿਖਾਈਆ। ਨੌ ਖੰਡ ਪ੍ਰਿਥਮੀ ਸਾਰੇ ਗਾਨ, ਚਾਰ ਵਰਨ ਇਕ ਸਰਨਾਈਆ। ਸੱਤਾਂ ਦੀਪਾਂ ਪਾਏ ਆਨ, ਪਾਰਬ੍ਰਹਮ ਸੱਚੀ ਸਰਨਾਈਆ। ਗੁਰਮੁਖ ਮੇਲਾ ਹਾਣੀ ਹਾਣ, ਸੱਜਣ ਸੁਹੇਲਾ ਆਪ ਮਿਲਾਈਆ। ਆਪੇ ਦੇਵੇ ਦਾਨੀ ਦਾਨ, ਆਤਮ ਝੋਲੀ ਆਪ ਭਰਾਈਆ। ਕਰੇ ਕਰਾਏ ਪੁਣ ਛਾਨ, ਚਾਰੋਂ ਕੁੰਟ ਵੇਖ ਵਖਾਈਆ। ਬਿਰਧ ਬਾਲ ਨੌਜਵਾਨ, ਵੇਸ ਅਵੇਸਾ ਵੇਸ ਵਟਾਈਆ। ਪੁਰਖ ਅਬਿਨਾਸ਼ੀ ਹਰਿ ਸੁਲਤਾਨ, ਸਾਚੇ ਘਰ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਰਿਹਾ ਜਣਾਈਆ। ਅੰਮ੍ਰਿਤ ਆਤਮ ਚਿੱਟਾ ਦੁੱਧ, ਸਾਚਾ ਸੀਰ ਵਖਾਇੰਦਾ। ਆਪੇ ਅਸਵ ਬਹਿ ਕੁੱਦ, ਚਾਰੋਂ ਕੰਟ ਦੁੜਾਇੰਦਾ। ਨਿਰਮਲ ਨਰਾਇਣ ਕਰੇ ਬੁੱਧ, ਨੌ ਧਾਰ ਵਹਾਇੰਦਾ। ਸੰਮਤ ਸੰਮਤੀ ਪਾਏ ਸੁੱਧ, ਵੇਲਾ ਆਪਣੇ ਹੱਥ ਰਖਾਇੰਦਾ। ਨੌ ਖੰਡ ਪ੍ਰਿਥਮੀ ਲੱਗਾ ਯੁੱਧ, ਧਰਮ ਯੁਧਿਸ਼ਟਰ ਆਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਰੰਗ ਸਮਾਇੰਦਾ। ਸਾਚਾ ਸੀਰ ਨਾਮ ਕਿਉੜਾ, ਹਰਿਜਨ ਆਪ ਭਰਾਇੰਦਾ। ਪੀਵਣਹਾਰਾ ਥੋੜਾ ਥੋੜਾ, ਜੋੜੀ ਜੋੜਾ ਜੋੜ ਜੁੜਾਇੰਦਾ। ਆਪੇ ਭੰਨੇ ਰੀਠਾ ਕੌੜਾ, ਦੁਰਮਤ ਮੈਲ ਗਵਾਇੰਦਾ। ਜਗਤ ਚੜ੍ਹਾਏ ਪਹਿਲਾ ਪੌੜਾ, ਏਕਾ ਰਾਹ ਵਖਾਇੰਦਾ। ਸੁਖਮਨ ਨਾੜੀ ਰਾਹ ਸੌੜਾ, ਬਿਨ ਗੁਰ ਪੂਰੇ ਨਾ ਕੋਈ ਪਾਰ ਕਰਾਇੰਦਾ। ਜਨ ਭਗਤਾਂ ਆਤਮ ਅੰਤਰ ਲੱਗੀ ਔੜਾ, ਦਿਵਸ ਰੈਣ ਬਿਲਲਾਇੰਦਾ। ਕਲਜੁਗ ਅੰਤਮ ਆਪੇ ਬਹੁੜਾ, ਆਪ ਆਪਣੀ ਦਇਆ ਕਮਾਇੰਦਾ। ਧੁਰਦਰਗਾਹੀ ਆਇਆ ਦੌੜਾ, ਹਰਿਜਨ ਸਾਚੇ ਮੇਲ ਮਿਲਾਇੰਦਾ। ਸਾਚਾ ਨਗਰ ਸਚ ਗਰਾਮ ਸਾਚਾ ਧਾਮ ਨਾ ਕੋਈ ਜਾਣੇ ਲੰਬਾ ਚੌੜਾ, ਨਾ ਕੋਈ ਲੇਖ ਲਿਖਾਇੰਦਾ। ਆਪੇ ਮੱਖਣ ਦੁੱਧ ਵਰੋਲੇ, ਆਪ ਛਾਛ ਬਣਾਈਆ। ਹਰਿਜਨ ਮੰਦਰ ਆਪੇ ਬੋਲੇ, ਆਪੇ ਭੇਖ ਵਟਾਈਆ। ਆਪੇ ਗਊ ਆਪੇ ਚੋਅ ਲੇ, ਆਪੇ ਧਾਰ ਵਹਾਈਆ। ਕਾਇਆ ਧਰਤੀ ਆਪੇ ਮੌਲੇ, ਹਰਿ ਹਰਿਆਵਲ ਆਪ ਵਖਾਈਆ। ਆਪੇ ਉਲਟੀ ਕਰੇ ਨਾਭ ਕਵਲੇ, ਅੰਮ੍ਰਿਤ ਧਾਰ ਵਹਾਈਆ। ਮੇਲ ਮਿਲਾਏ ਸਾਵਲ ਸਵਲੇ, ਕਾਹਨਾ ਕ੍ਰਿਸ਼ਨਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣਹਾਰਾ ਥਾਉਂ ਥਾਈਂਆ। ਦੁਧ ਦੋਹਿਆ ਕਾਇਆ ਭਾਂਡੇ, ਸਾਚੀ ਵਸਤ ਟਿਕਾਈਆ। ਜੋਤੀ ਅਗਨੀ ਮਾਇਆ ਹਾਂਡੇ, ਇਕ ਉਬਾਲ ਲਗਾਈਆ। ਨਾਮ ਪਿਆਲੇ ਪਾਇਆ ਠਾਂਢੇ, ਸੀਤਲ ਧਾਰ ਰਖਾਈਆ। ਅਰਜਨ ਪੁੱਛੇ ਆਂਢ ਗਵਾਂਢੇ, ਕਵਣ ਰੂਪ ਹਰਿ ਰਘੁਰਾਈਆ। ਜੀਵ ਜੰਤ ਥੱਕੇ ਮਾਂਦੇ, ਨਾ ਕੋਈ ਭੇਵ ਖੁਲ੍ਹਾਈਆ। ਰਸਨਾ ਬਹਿ ਬਹਿ ਸਾਰੇ ਗਾਂਦੇ, ਦਿਸ ਕਿਸੇ ਨਾ ਆਈਆ। ਚਰਨ ਧੂੜ ਜੋ ਜਨ ਨਹਾਂਦੇ, ਦੁਰਮਤ ਮੈਲ ਗਵਾਈਆ। ਦਰ ਦਵਾਰਾ ਏਕਾ ਪਾਂਦੇ, ਸਾਚੀ ਭੂਮਿਕਾ ਧਾਮ ਸੁਹਾਈਆ। ਆਸੀ ਪਾਸੀ ਰੋਂਦੇ ਜਾਂਦੇ, ਛੇੜੂ ਰਹੇ ਛੇੜ ਛਿੜਾਈਆ। ਜੰਗਲ ਜੂਹ ਉਜਾੜ ਦਸਾਂਦੇ, ਉਤਰ ਪੂਰਬ ਪੱਛਮ ਦੱਖਣ ਦਿਸ਼ਾ ਵੇਖ ਵਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਭੇਖ ਵਟਾਈਆ। ਗੱਗਾ ਗੁਰ ਗੋਬਿੰਦ ਗਾਂ, ਨਾਮ ਸੀਰ ਚੁਆਇਆ। ਦਸਮ ਦਵਾਰੀ ਸਾਚਾ ਥਾਂ, ਇਕ ਅਖ਼ੀਰ ਵਿਖਾਇਆ। ਆਪੇ ਪਕੜੇ ਪਕੜਨਹਾਰਾ ਬਾਂਹ, ਮਹੱਲ ਅੱਟਲ ਇਕ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਇਕ ਦਰ, ਦਰ ਦਵਾਰਾ ਰਿਹਾ ਸੁਹਾਇਆ। ਦੱਖਣ ਦਿਸ਼ਾ ਗੋਬਿੰਦ ਰਾਸ, ਆਪਣੀ ਆਪ ਟਿਕਾਇਆ। ਪਰਗਟ ਹੋਵੇ ਨੌ ਦਸ ਮਾਸ, ਦਹਿ ਦਿਸ਼ਾ ਵੇਖ ਵਖਾਈਆ। ਸਰਬ ਵਸਤ ਗੁਰ ਸਤਿਗੁਰ ਪਾਸ, ਦੇਵਣਹਾਰ ਆਪ ਅਖਵਾਈਆ। ਗੁਰਸਿਖ ਨਾ ਹੋਏ ਮਾਤ ਉਦਾਸ, ਭਿਖਕ ਭਿਛਿਆ ਝੋਲੀ ਪਾਈਆ। ਭਾਗ ਲਗਾਏ ਜੰਗਲ ਜੂਹ ਵਿਚ ਪਰਭਾਸ, ਆਸ ਪਾਸ ਧਾਮ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਚਰਨ ਟਿਕਾਈਆ। ਤ੍ਰੈਗੁਣ ਮਾਇਆ ਤੇਰੀ ਰਾਸ, ਕਲਜੁਗ ਅੰਤ ਵਖਾਈਆ। ਖੇਲੇ ਖੇਲ ਪ੍ਰਿਥਮੀ ਆਕਾਸ, ਸਾਧ ਸੰਤ ਸੰਗ ਰਲਾਈਆ। ਗੁਰ ਦਰ ਮੰਦਰ ਅੰਦਰ ਕਰ ਕਰ ਵਾਸ, ਬੈਠੀ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤੇਰਾ ਲੇਖਾ ਲੇਖ ਵਖਾਈਆ। ਤ੍ਰੈਗੁਣ ਮਾਇਆ ਤੇਰੀ ਧਾਰ, ਚਾਰੋਂ ਕੁੰਟ ਪਸਾਰਿਆ। ਨੌ ਖੰਡ ਪ੍ਰਿਥਮੀ ਅੰਧ ਅੰਧਿਆਰ, ਦੀਵਾ ਬੱਤੀ ਨਾ ਕੋਈ ਜਗਾ ਰਿਹਾ। ਸੱਤਾਂ ਦੀਪਾਂ ਆਈ ਹਾਰ, ਕਮਲਾਪਤੀ ਨਾ ਕੋਈ ਮਨਾ ਰਿਹਾ। ਲੱਖ ਚੁਰਾਸੀ ਰੋਵੇ ਜ਼ਾਰੋ ਜ਼ਾਰ, ਧਰਤ ਧਵਲ ਨਾ ਧੀਰ ਧਰਾ ਲਿਆ। ਰਾਏ ਧਰਮ ਖੋਲ੍ਹ ਕਿਵਾੜ, ਏਕਾ ਰਾਹ ਵਖਾ ਰਿਹਾ। ਸੰਗ ਰਖਾਏ ਮੌਤ ਲਾੜ, ਹੱਥੀਂ ਮਹਿੰਦੀ ਲਾਲ ਰੰਗਾ ਲਿਆ। ਸਗਨ ਮਨਾਏ ਸਤਾਰਾਂ ਹਾੜ, ਲੋਕਮਾਤੀ ਲੇਖ ਲਿਖਾ ਲਿਆ। ਮਿਲੇ ਮੇਲ ਜੰਗਲ ਜੂਹ ਉਜਾੜ ਪਹਾੜ, ਜਲ ਥਲ ਵੇਖ ਵਿਖਾ ਲਿਆ। ਆਪ ਉਠਾਏ ਆਪਣੀ ਧਾੜ, ਏਕਾ ਪੱਲਾ ਨਾਮ ਕਰਾ ਲਿਆ। ਧਰਤਮਾਤ ਤੇਰਾ ਇਕ ਉਖਾੜ, ਸ਼ਬਦ ਅਖਾੜਾ ਆਪ ਰਚਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈਗੁਣ ਮਾਇਆ ਭੇਟ ਚੜ੍ਹਾ ਲਿਆ। ਤ੍ਰੈਗੁਣ ਮਾਇਆ ਤੇਰੀ ਭੇਟਾ, ਪ੍ਰਭ ਸਾਚੇ ਆਪ ਚੜ੍ਹਾਈਆ। ਆਪੇ ਹੋਏ ਖੇਵਟ ਖੇਟਾ, ਬੇਪਰਵਾਹ ਮਲਾਹ ਅਖਵਾਈਆ। ਨੇਤਰ ਲੋਚਨ ਤੇਰਾ ਰਾਹ ਆਪੇ ਵੇਖਾ, ਆਪੇ ਮਾਰਗ ਪਾਈਆ। ਲਹਿਣਾ ਦੇਣਾ ਚੁਕਾਏ ਦੇਸ ਪਰਦੇਸਾ, ਲੱਖਣ ਰੂਪ ਵਟਾਈਆ। ਕਰੌਚ ਧਾਰੇ ਆਪਣਾ ਭੇਸਾ, ਪੁਸ਼ਕਰ ਮੁਖ ਛੁਪਾਈਆ। ਜੰਬੁ ਮੇਲਾ ਨਰ ਨਰੇਸ਼ਾ, ਸਾਨ ਕਰੇ ਕੁੜਮਾਈਆ। ਸਲਮਲ ਦੇਵੇ ਜਗਤ ਅੰਦੇਸਾ, ਕੁਸ਼ਾ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈਗੁਣ ਮਾਇਆ ਮੇਟ ਮਿਟਾਈਆ। ਤ੍ਰੈਗੁਣ ਮਾਇਆ ਤੇਰਾ ਰੰਗ, ਪ੍ਰਭ ਸਾਚਾ ਆਪ ਮਿਟਾਇੰਦਾ। ਨੌ ਖੰਡ ਪ੍ਰਿਥਮੀ ਵੇਖ ਪਲੰਘ, ਘਰ ਸਾਚੇ ਆਸਣ ਲਾਇੰਦਾ। ਇਕ ਵਜਾਏ ਜਗਤ ਮਰਦੰਗ, ਸਾਚੀ ਤਾਰ ਹਿਲਾਇੰਦਾ। ਕੁਲਾਖੰਡ ਪ੍ਰਭ ਪਾਏ ਵੰਡ, ਇਲਾਬੁਤ ਸਮਝਾਇੰਦਾ। ਕੇਤਮਾਲ ਮਾਲ ਭੰਗ, ਕਿੰਪੁਰਖ ਜੋਬਨ ਹੰਢਾਇੰਦਾ। ਹਰਵਰਖ ਕਲ ਦੀਸੇ ਨੰਗ, ਖੰਡ ਭਾਰਤ ਜੋੜ ਜੁੜਾਇੰਦਾ। ਹਰਣਯਮਹ ਤਨ ਰੋਵੇ ਰੰਡ, ਨਾਰੀ ਕੰਤ ਵਿਛੋੜਾ ਪਾਇੰਦਾ। ਭਦਰ ਤੇਰਾ ਤੋੜ ਘਮੰਡ, ਏਕਾ ਖੰਡਾ ਵਾਹਿੰਦਾ। ਰਮਕ ਰੋ ਰੋ ਪਾਵੇ ਵੰਡ, ਨੇਤਰ ਨੀਰ ਵਹਾਇੰਦਾ। ਨੌ ਖੰਡ ਪ੍ਰਿਥਮੀ ਤੇਰੀ ਵੰਡ, ਤ੍ਰੈਗੁਣ ਮਾਇਆ ਆਪ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਉਪਾਏ ਆਪ ਮਿਟਾਏ ਆਪੇ ਲੇਖ ਲਿਖਾਇੰਦਾ। ਤ੍ਰੈਗੁਣ ਮਾਇਆ ਤੇਰੀ ਰੱਤ, ਪ੍ਰਭ ਆਪਣੇ ਵਿਚ ਸਮਾਈਆ। ਨਾ ਕੋਈ ਡਾਲ੍ਹੀ ਨਾ ਕੋਈ ਪਤ, ਫੁਲ ਫੁਲਵਾੜੀ ਰਹਿਣ ਨਾ ਪਾਈਆ। ਨਾ ਕੋਈ ਰਥਵਾਹੀ ਨਾ ਕੋਈ ਰਥ, ਮਹਾਂਸਾਰਥੀ ਨਾ ਕੋਈ ਅਖਵਾਈਆ। ਨਾ ਕੋਈ ਪੂਜਾ ਪਾਠ ਨਾ ਕੋਈ ਗਥ, ਰਸਨਾ ਜਿਹਵਾ ਕੋਈ ਨਾ ਗਾਈਆ। ਨਾ ਕੋਈ ਪੰਜ ਤਤ ਨੱਕ ਮੂੰਹ ਨਾ ਦੀਸੇ ਹੱਥ, ਨੇਤਰ ਨੈਣ ਵੇਖ ਵਖਾਈਆ। ਚੌਦਸ ਚੌਦਾਂ ਬੁਰਜ ਗਿਆ ਢੱਠ, ਨਾ ਕੋਈ ਮਾਤ ਬਣਾਈਆ। ਸ਼ਬਦ ਸਰੂਪੀ ਤਪਿਆ ਮੱਠ, ਜੋਤੀ ਅਗਨੀ ਲਾਈਆ। ਪਾਣੀ ਵਾਰਨ ਅੱਠ ਸੱਠ, ਧਰਤਮਾਤ ਹੱਥ ਉਠਾਈਆ। ਗੁਰਦਰ ਮੰਦਰ ਮਸਜਿਦ ਕਰਨ ਚੱਠ, ਬੈਠੇ ਸੀਸ ਝੁਕਾਈਆ। ਕਲਜੁਗ ਤੇਰਾ ਅੰਤਮ ਹੱਠ, ਲੋਕਮਾਤ ਰਹਿਣ ਨਾ ਪਾਈਆ। ਸਤਿਜੁਗ ਚਰਨ ਦਵਾਰੇ ਗਿਆ ਢੱਠ, ਪ੍ਰਭ ਅੱਗੇ ਸੀਸ ਝੁਕਾਈਆ। ਗੁਰਮੁਖਾਂ ਮੇਲਾ ਇਕ ਇਕੱਠ, ਸਚ ਸੱਚੀ ਸਰਨਾਈਆ। ਆਪੇ ਗੇੜਨਹਾਰਾ ਉਲਟੀ ਲੱਠ, ਉਲਟੀ ਧਾਰ ਵਹਾਈਆ। ਲੇਖੇ ਲਾਏ ਹਾਡੀ ਤਿੰਨ ਸੌ ਸੱਠ, ਬਹੱਤਰ ਨਾੜੀ ਵੇਖ ਵਖਾਈਆ। ਤ੍ਰੈਗੁਣ ਮਾਇਆ ਪਈ ਭੱਠ, ਅੰਤਮ ਅੰਤ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਜ ਤਤ ਤੇਰੀ ਜਗਤ ਲੜਾਈਆ। ਤ੍ਰੈਗੁਣ ਮਾਇਆ ਗਈ ਸਮਾ, ਆਪਣਾ ਮੁਖ ਛੁਪਾਇਆ। ਗੁਰਮੁਖਾਂ ਮਾਤ ਗਈ ਸਮਝਾ, ਰਾਹ ਸਾਚਾ ਇਕ ਵਖਾਇਆ। ਬਿਨ ਗੁਰ ਪੂਰੇ ਕੋਈ ਨਾ ਪਕੜੇ ਬਾਂਹ, ਵੇਲਾ ਅੰਤਮ ਆਇਆ। ਧਰਮ ਰਾਏ ਦਏ ਸਜਾ, ਨੇਤਰ ਨੈਣ ਰਿਹਾ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈਗੁਣ ਮਾਇਆ ਤੇਰਾ ਭੱਠ, ਸਾਧ ਸੰਗਤ ਕਰ ਇਕੱਠ, ਆਪਣੀ ਨਈਆ ਆਪ ਚਲਾਇਆ। ਸਾਧ ਸੰਗਤ ਤੇਰਾ ਹਵਨ, ਅੰਤਮ ਕਲਜੁਗ ਕਰਾਇਆ। ਨੌ ਖੰਡ ਪ੍ਰਿਥਮੀ ਦਏ ਸੁਨੇਹੜਾ ਪਵਨ, ਪਵਣੀ ਸੇਵਾ ਲਾਇਆ। ਵੇਖ ਵਖਾਏ ਅਵਣ ਗਵਨ, ਬਾਵਨ ਬਵਨ ਭੇਖ ਵਟਾਇਆ। ਮਨਮੁਖ ਸ਼ੰਘਾਰੇ ਜਿਉਂ ਰਾਮਾ ਰਵਨ, ਏਕਾ ਖੰਡਾ ਹੱਥ ਉਠਾਇਆ। ਖੇਲੇ ਖੇਲ ਨਾਥ ਤ੍ਰੈਲੋਕੀ ਵਿਚ ਤ੍ਰੈਭਵਨ, ਤ੍ਰੈ ਦੇਸ਼ਾਂ ਵੇਖ ਵਖਾਇਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਨਾ ਮਿਲੇ ਸਵਨ, ਗੂੜ੍ਹੀ ਨੀਂਦ ਨਾ ਕੋਇ ਰਖਾਇਆ। ਹਰਿ ਕਾ ਭਾਣਾ ਜਾਣੇ ਕਵਨ, ਪੜ੍ਹ ਪੜ੍ਹ ਥੱਕੇ ਜੀਵ ਸਬਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈਗੁਣ ਮਾਇਆ ਅੱਗੇ ਧਰ, ਏਕਾ ਅਗਨੀ ਭੇਟ ਚੜ੍ਹਾਇਆ। ਤ੍ਰੈਗੁਣ ਮਾਇਆ ਅੱਗੇ ਰੱਖ, ਪ੍ਰਭ ਆਪਣੀ ਕਲ ਵਰਤਾਈਆ। ਪਰਗਟ ਹੋਏ ਹਰਿ ਪਰਤੱਖ, ਖੇਲੇ ਖੇਲ ਸ੍ਰਿਸ਼ਟ ਸਬਾਈਆ। ਸੰਤ ਸੁਹੇਲੇ ਲਏ ਰੱਖ, ਅੱਖਰ ਵੱਖਰ ਇਕ ਪੜ੍ਹਾਈਆ। ਚਾਰ ਕੁੰਟ ਉਡਾਏ ਰੱਖ, ਦਹਿ ਦਿਸ਼ਾ ਅੰਧੇਰਾ ਛਾਈਆ। ਸਾਧਾਂ ਸੰਤਾਂ ਭਾਂਡੇ ਸੱਖ, ਸਚ ਵਸਤ ਨਾ ਕੋਈ ਟਿਕਾਈਆ। ਭਾਗ ਨਿਖੁਟੇ ਮਸਤਕ ਮੱਥ, ਬਿਧਨਾ ਰੇਖਾ ਰਿਹਾ ਮਿਟਾਈਆ। ਲੇਖ ਚੁਕਾਏ ਨੌ ਨਾਥ, ਸਿਧ ਚੁਰਾਸੀ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈਗੁਣ ਮਾਇਆ ਤੇਰਾ ਜ਼ਰ, ਤੇਰੇ ਗਲ ਪਹਿਨਾਈਆ। ਤ੍ਰੈਗੁਣ ਮਾਇਆ ਕਰ ਸ਼ਿੰਗਾਰ, ਆਪਣਾ ਆਪ ਵਿਚਾਰਿਆ। ਜੂਠਾ ਝੂਠਾ ਮੀਤ ਮੁਰਾਰ, ਲੋਕਮਾਤ ਪਾਸਾ ਹਾਰਿਆ। ਨਾ ਕੋਈ ਦੀਸੇ ਸਾਂਝਾ ਯਾਰ, ਦੇਵੇ ਅੰਤ ਸਹਾਰਿਆ। ਰੋ ਰੋ ਕਰੇ ਗਿਰਿਆਜ਼ਾਰ, ਨੇਤਰ ਨੈਣ ਨੀਰ ਵਹਾ ਰਿਹਾ। ਕਰਮ ਕੁਕਰਮੀ ਮਾਰੀ ਮਾਰ, ਧਰਮੀ ਧਰਮ ਨਾ ਕੋਈ ਵਖਾ ਲਿਆ। ਸ਼ਰਮੀ ਸ਼ਰਮਾ ਹੋਈ ਸ਼ਰਮਸਾਰ, ਮੁਖ ਕਾਲਾ ਘੂੰਗਟ ਪਾ ਲਿਆ। ਧਰਮ ਰਾਏ ਦਾ ਪੁਛ ਦਵਾਰ, ਆਪ ਆਪਣਾ ਕਦਮ ਉਠਾ ਲਿਆ। ਆਪੇ ਖੜੀ ਅਧਵਿਚਕਾਰ, ਸੱਜਾ ਚਰਨ ਉਠਾ ਲਿਆ। ਦਰ ਦਹਿਲੀਜੋਂ ਪਾਰ ਆਰ, ਅੰਦਰ ਬਾਹਰ ਵੇਖ ਵਖਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤ੍ਰੈਗੁਣ ਮਾਇਆ ਖੇਲ ਕਰ, ਅੰਤਮ ਮੇਟ ਮਿਟਾ ਲਿਆ। ਅੰਤਮ ਮੇਟੇ ਮੇਟਣਹਾਰ, ਜੁਗ ਜੁਗ ਰਚਨ ਰਚਾਈਆ। ਕਲਜੁਗ ਅੰਤਮ ਉਤਰਿਆ ਪਾਰ, ਸੰਗ ਮੁਹੰਮਦ ਚਾਰ ਯਾਰ ਬੈਠੇ ਸੰਗ ਨਿਭਾਈਆ। ਅਲ੍ਹਾ ਰਾਣੀ ਕਰ ਪਿਆਰ, ਹੂ ਹੂ ਨਾਅਰਾ ਲਾਈਆ। ਐਲੀ ਅਲ੍ਹਾ ਸ਼ਾਹ ਸਵਾਰ, ਇਕ ਇਕੱਲਾ ਆਪ ਅਖਵਾਈਆ। ਸਚ ਮੁਸੱਲਾ ਅਪਰ ਅਪਾਰ, ਆਸਣ ਸਿੰਘਾਸਣ ਰਿਹਾ ਵਛਾਈਆ। ਰੋਜ਼ਾ ਕੂਜਾ ਬਾਂਗ ਅਧਾਰ, ਸਵਾਂਗੀ ਸਵਾਂਗ ਵਰਤਾਈਆ। ਦਲਾਲ ਐਲੀ ਸ਼ਾਹ ਅਸਵਾਰ, ਇਕ ਇਕੱਲਾ ਆਪ ਅਖਵਾਈਆ। ਦਸਤਗੀਰ ਵਿਚ ਸੰਸਾਰ, ਮਹਿਬਾਨ ਰੂਪ ਸਮਾਈਆ। ਖਲਕ ਖ਼ੁਦਾਏ ਵੇਖ ਵਿਚਾਰ, ਖ਼ੁਦੀ ਤਕਬਰ ਰਿਹਾ ਢਾਹੀਆ। ਬੇਪਰਵਾਹੇ ਪਰਵਰਦਿਗਾਰ, ਅਹਿਨਲ ਹੱਕ ਨਾਅਰਾ ਲਾਈਆ। ਖਵਾਜਾ ਖਿਜਰ ਮੀਤ ਮੁਰਾਰ, ਨੇਤਰ ਨੀਰ ਵਹਾਈਆ। ਮਦੀਨਾ ਮੱਕਾ ਡੂੰਘੀ ਗਾਰ, ਏਕਾ ਖੰਦਕ ਰਿਹਾ ਖ਼ੁਦਾਈਆ। ਕਲਜੁਗ ਲੇਖੇ ਲੱਗੇ ਲੱਖ ਚਾਰ ਬੱਤੀ ਹਜ਼ਾਰ, ਵੇਦ ਵਿਆਸਾ ਗਿਆ ਲਿਖਾਈਆ। ਛੱਤੀ ਜੁਗ ਖੇਲ ਕਰਤਾਰ, ਖੇਲਣਹਾਰ ਸ੍ਰਿਸ਼ਟ ਸਬਾਈਆ। ਜਗੀ ਜੋਤ ਅਗੰਮ ਅਗੰਮ ਅਪਾਰ, ਜੋਤੀ ਜਾਮਾ ਭੇਖ ਵਟਾਈਆ। ਸ਼ਬਦ ਧੁਨ ਸੱਚੀ ਧੁਨਕਾਰ, ਪਾਰਬ੍ਰਹਮ ਬ੍ਰਹਮ ਜਣਾਈਆ। ਇਕ ਇਕੱਲਾ ਏਕੰਕਾਰ, ਓਅੰਕਾਰਾ ਰੂਪ ਸਮਾਈਆ। ਜਗਤ ਅੰਦਰ ਪਾਵੇ ਸਾਰ, ਸਾਗਰ ਸਿੰਧ ਵੇਖ ਵਖਾਈਆ। ਗੋਬਿੰਦ ਡੱਲਾ ਇਕ ਪਿਆਰ, ਇਕ ਮਹੱਲਾ ਰਿਹਾ ਵਸਾਈਆ। ਘੜੀ ਘੜੀ ਪਲ ਪਲਾ ਦਰਸ ਪਿਆਰ, ਨੇਤਰ ਲੋਚਨ ਆਪ ਵਖਾਈਆ। ਵਲੀਆ ਛਲੀਆ ਵਿਚ ਸੰਸਾਰ, ਕਲਜੁਗ ਅੰਤਮ ਭੇਖ ਵਟਾਈਆ। ਚਿੱਟੇ ਅਸਵ ਹੋ ਅਸਵਾਰ, ਨੀਲਾ ਨੀਲੀ ਧਾਰੋਂ ਪਾਰ ਕਰਾਈਆ। ਸੋਲਾਂ ਕਲ ਸੀਆਂ ਤਨ ਸ਼ਿੰਗਾਰ, ਏਕਾ ਆਸਣ ਲਾਈਆ। ਸ਼ਸਤਰ ਬਸਤਰ ਤੇਜ ਕਟਾਰ, ਆਪ ਆਪਣੇ ਹੱਥ ਉਠਾਈਆ। ਸੰਮਤ ਤੇਰਾਂ ਨਾਨਕ ਧਾਰ, ਲੋਕਮਾਤ ਆਪ ਚਲਾਈਆ। ਤੋਲਾ ਬਣ ਵਡ ਬਲਕਾਰ, ਸੋਹੰ ਕੰਡਾ ਹੱਥ ਉਠਾਈਆ। ਦੋ ਜਹਾਨਾਂ ਦਏ ਹੁਲਾਰ, ਇਕ ਹੁਲਾਰਾ ਨਾਮ ਲਗਾਈਆ। ਸੰਮਤ ਚੌਦਾਂ ਕਿਰਪਾ ਧਾਰ, ਗੁਰਮੁਖ ਸਾਚੇ ਲਏ ਤਰਾਈਆ। ਆਪੇ ਵੇਖੇ ਦਰ ਦਵਾਰ, ਦਰ ਦਰਵੇਸ਼ਾ ਫੇਰਾ ਪਾਈਆ। ਪੰਚ ਜੇਠਾ ਮੀਤ ਮੁਰਾਰ, ਆਪ ਆਪਣੀ ਕਲ ਵਰਤਾਈਆ। ਜਨ ਭਗਤਾਂ ਰੱਖੇ ਸਾਇਆ ਹੇਠਾਂ, ਸਾਚਾ ਸੰਗ ਸੱਚੀ ਸਰਨਾਈਆ। ਲੱਖ ਚੁਰਾਸੀ ਭੰਨੇ ਕੌੜਾ ਰੀਠਾ, ਏਕਾ ਖੰਡਾ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਬ੍ਰਹਿਮੰਡ ਵੰਡ ਵੰਡਾਈਆ। ਪੰਚਮ ਜੇਠ ਜੋਤ ਨਿਰੰਜਣ, ਏਕਾ ਚੰਦ ਚੜ੍ਹਾਇਆ। ਅੰਮ੍ਰਿਤ ਆਤਮ ਪੀ ਪੀ ਰੱਜਣ, ਸਰ ਸਰੋਵਰ ਇਕ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੁਰ ਗੋਬਿੰਦ ਸਾਚਾ ਮੇਲਾ, ਪ੍ਰਭ ਸਾਚਾ ਮੇਲ ਮਿਲਾਇਆ। ਆਪੇ ਹੋਇਆ ਸੱਜਣ ਸੁਹੇਲਾ, ਆਪਣੀ ਗੋਦ ਉਠਾਇੰਦਾ। ਜੋਤ ਸਰੂਪੀ ਚਾੜ੍ਹੇ ਤੇਲਾ, ਸਾਚਾ ਮੰਗਲ ਗਾਇੰਦਾ। ਪੰਚਮ ਸਖੀਆਂ ਪਾਇਣ ਵੇਲਾ, ਸਾਚੀ ਰੁੱਤ ਸੁਹਾਇੰਦਾ। ਆਦਿ ਅੰਤ ਜੁਗਾ ਜੁਗੰਤ ਛੈਲ ਛਬੀਲਾ, ਏਕਾ ਰੰਗ ਸਮਾਇੰਦਾ। ਤ੍ਰੈਗੁਣ ਮਾਇਆ ਜੋਤੀ ਅਗਨੀ ਲਾਏ ਤੀਲਾ, ਤਤ ਮਤ ਨਾ ਕੋਈ ਰਖਾਇੰਦਾ। ਗੁਰ ਗੋਬਿੰਦ ਕਾਇਆ ਬਸਤਰ ਪਾਏ ਪੀਲਾ, ਏਕਾ ਚੋਲੀ ਨਾਮ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈਗੁਣ ਮਾਇਆ ਤੇਰਾ ਦਰ ਲੋਕਮਾਤੀ ਬੰਦ ਕਰਾਇੰਦਾ। ਲੋਕਮਾਤ ਮਾਰ ਝਾਤ, ਪ੍ਰਭ ਆਪਣੀ ਕਲ ਵਰਤਾਈਆ। ਆਪੇ ਬੈਠਾ ਇਕ ਇਕਾਂਤ, ਥਿਰ ਘਰ ਡੇਰਾ ਲਾਈਆ। ਜਨ ਭਗਤਾਂ ਬਖ਼ਸ਼ੇ ਅੰਮ੍ਰਿਤ ਬੂੰਦ ਸਵਾਂਤ, ਨਿਝਰ ਰਸ ਮੁਖ ਚੁਆਈਆ। ਮੇਟ ਮਿਟਾਏ ਅੰਧੇਰੀ ਰਾਤ, ਦੀਪਕ ਸਾਚੀ ਜੋਤ ਜਗਾਈਆ। ਡੂੰਘਾ ਸਾਗਰ ਨਾ ਆਏ ਹਾਥ, ਨਾ ਕੋਈ ਫੋਲ ਫੁਲਾਈਆ। ਸੰਮਤ ਚੌਦਾਂ ਤੇਰੀ ਗਾਥ, ਵੇਦ ਪੁਰਾਨਾਂ ਮੂਲ ਨਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚੌਦਾਂ ਹੱਟਾਂ ਵੇਖ ਵਖਾਈਆ। ਚੌਦਾਂ ਹੱਟਾਂ ਖੋਲ੍ਹ ਕਿਵਾੜ, ਪ੍ਰਭ ਨੇਤਰ ਨੈਣ ਉਘਾੜਿਆ। ਖੇਲੇ ਖੇਲ ਸਤਾਰਾਂ ਹਾੜ, ਜੰਗਲ ਜੂਹ ਉਜਾੜ ਪਹਾੜਿਆ। ਸਤਿਜੁਗ ਸਾਚਾ ਘੜੇ ਘਾੜ, ਘੜਨਹਾਰਾ ਆਪ ਅਖਵਾ ਰਿਹਾ। ਸ੍ਰਿਸ਼ਟ ਸਬਾਈ ਲੁੱਟੀ ਜਾਏ ਦਿਨ ਦਿਹਾੜ, ਹੱਥ ਕਿਸੇ ਨਾ ਆ ਰਿਹਾ। ਮਨਮੁਖ ਸੁੱਤੇ ਪੈਰ ਪਸਾਰ, ਮਾਇਆ ਪੜਦਾ ਪਾ ਰਿਹਾ। ਹਰਿਜਨ ਸਾਚੇ ਮੀਤ ਮੁਰਾਰ, ਸੋਏ ਆਪ ਉਠਾ ਰਿਹਾ। ਤ੍ਰੈ ਦੇਸ਼ਾਂ ਵੇਖੇ ਵੇਖ ਵਿਚਾਰ, ਤ੍ਰੈਗੁਣ ਮੁਖ ਛੁਪਾ ਲਿਆ। ਧਾਰੀ ਕੇਸਾ ਰਹਿਣਾ ਖ਼ਬਰਦਾਰ, ਸੁਫਲ ਕੁੱਖ ਨਾ ਕੋਇ ਕਰਾ ਰਿਹਾ। ਲਹਿਣਾ ਦੇਣਾ ਮੁਹੰਮਦੀ ਯਾਰ, ਦਰ ਦਵਾਰੇ ਆਪ ਚੁਕਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਚੌਦਾਂ ਦੇਵੇ ਵਰ, ਦੋ ਜਹਾਨਾ ਧਰਨੀ ਧਰ, ਧਰਤ ਧਵਲ ਧਾਮ ਸੁਹਾ ਲਿਆ। ਧਰਤ ਮਾਤ ਤੇਰਾ ਜਗਤ ਅਖਾੜਾ, ਹਰਿ ਸਾਚਾ ਆਪ ਬਣਾਇੰਦਾ। ਲੇਖ ਲਿਖਾਏ ਸਤਾਰਾਂ ਹਾੜਾ, ਤ੍ਰੈ ਦੇਸ਼ਾਂ ਆਪ ਉਠਾਇੰਦਾ। ਤ੍ਰੈਗੁਣ ਮਾਇਆ ਮੰਗੇ ਭਾੜਾ, ਅੰਤਮ ਝੋਲੀ ਆਪ ਭਰਾਇੰਦਾ। ਲਾੜੀ ਮੌਤ ਕੱਢੇ ਹਾੜਾ, ਧਰਮ ਰਾਏ ਡੋਲੀ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਜ ਤਤ ਤੇਰੀ ਬਣਾਏ ਗੋਲੀ, ਮਨ ਮਤ ਬੁਧ ਖੇਡੇ ਹੋਲੀ, ਏਕਾ ਰੰਗਣ ਰੰਗ ਚੜ੍ਹਾਇੰਦਾ। ਸੰਮਤ  ਚੌਦਾਂ ਚੌਦਾਂ ਲੋਕ, ਪ੍ਰਭ ਸਾਚਾ ਆਪ ਹਿਲਾਇੰਦਾ। ਇਕ ਜਣਾਈ ਸ਼ਬਦ ਸਲੋਕ, ਧੁਰਦਰਗਾਹੀ ਆਪ ਸੁਣਾਇੰਦਾ। ਹਰਿ ਕਾ ਭਾਣਾ ਕੋਈ ਨਾ ਸਕੇ ਰੋਕ, ਨਾ ਕੋਈ ਮੇਟ ਮਿਟਾਇੰਦਾ। ਮਨਮੁਖ ਜੀਵਾਂ ਦੇਵੇ ਝੋਕ, ਨਾ ਕੋਈ ਮੋਖ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਚੌਦਾਂ ਚੌਦਸ ਵੇਖ ਵਿਖਾਇੰਦਾ। ਤ੍ਰੈ ਦੇਸ ਕਰ ਕਰ ਵੇਸ, ਆਏ ਵਿਚ ਮੈਦਾਨਿਆ। ਪਕੜ ਉਠਾਏ ਨਰ ਨਰੇਸ਼, ਮਗਰ ਲਗਾਏ ਪੰਜ ਸ਼ੈਤਾਨਿਆ। ਖੇਲੇ ਖੇਲ ਦਸ ਦਸਮੇਸ਼, ਰਸਨਾ ਚਿਲ੍ਹਾ ਤੀਰ ਕਮਾਨਿਆ। ਭਰਮੇ ਭੁੱਲੇ ਧਾਰੀ ਕੇਸ, ਮਿਲੇ ਮੇਲ ਨਾ ਵਿਚ ਜਹਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਪੇ ਗੋਪੀ ਆਪੇ ਕਾਹਨਿਆ। ਗੋਪੀ ਕਾਹਨਾ ਹਰਿ ਮੁਰਾਰੀ, ਭੇਖੀ ਭੇਖ ਵਟਾਇੰਦਾ। ਗੁਰਮੁਖ ਮੇਲਾ ਬੰਕ ਦਵਾਰੀ, ਦਰ ਦਵਾਰਾ ਇਕ ਸੁਹਾਇੰਦਾ। ਸੰਮਤ ਪੰਦਰਾਂ ਕਰ ਤਿਆਰੀ, ਤੀਰਥ ਤੱਟਾਂ ਵੇਖ ਵਖਾਇੰਦਾ। ਵੇਖਣਹਾਰਾ ਵਡ ਸੰਸਾਰੀ, ਦੇਸ ਪਰਦੇਸ਼ਾਂ ਫੇਰਾ ਪਾਇੰਦਾ। ਲੰਕਾ ਗੜ੍ਹ ਤੋੜ ਹੰਕਾਰੀ, ਆਪ ਆਪਣਾ ਚਰਨ ਟਿਕਾਇੰਦਾ। ਰੂਸਾ ਚੀਨਾ ਪੈਜ ਸਵਾਰੀ, ਈਸਾ ਮੂਸਾ ਦਰ ਰੁਲਾਇੰਦਾ। ਕਾਲਾ ਸੂਸਾ ਤਨ ਸ਼ਿੰਗਾਰੀ, ਨੇਤਰ ਨੈਣਾਂ ਮੁਖ ਛਪਾਇੰਦਾ। ਪਰਗਟ ਹੋਵੇ ਪਰਵਰਦਿਗਾਰੀ, ਅਹਿਮਦ ਮੁਹੰਮਦ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਦਰਾਂ ਅੰਦਰ ਡੇਰਾ ਲਾਇੰਦਾ। ਸੰਮਤ ਸੋਲਾਂ ਲਏ ਰੱਖ, ਗੁਰਮੁਖ ਚਰਨ ਦਵਾਰਿਆ। ਲਾਹੌਰ ਸ਼ਹਿਰ ਹੋ ਪਰਤੱਖ, ਚਰਨ ਛੁਹਾਏ ਵਿਚ ਦਰਬਾਰਿਆ। ਚਾਰੋਂ ਕੁੰਟ ਉਡਾਏ ਕੱਖ, ਦਹਿ ਦਿਸ਼ਾ ਹੋਏ ਉਜਾੜਿਆ। ਮਾਝਾ ਦੇਸ ਜਗਤ ਢੱਕ, ਸਿੰਘ ਸ਼ੇਰ ਸ਼ੇਰ ਲਲਕਾਰਿਆ। ਗ੍ਰੰਥੀ ਪੰਥੀ ਦੇਵੇ ਧੱਕ, ਪਾਰ ਕਰਾਏ ਬਿਆਸ ਕਿਨਾਰਿਆ। ਗੁਰਮੁਖ ਸਾਚੇ ਕੀਨੇ ਵੱਖ, ਏਕਾ ਵੇਖੇ ਨਾਮ ਅਧਾਰਿਆ। ਮਨਮੁਖ ਜੀਵ ਮਾਰਨ ਝੱਖ, ਵੇਲਾ ਵਕਤ ਨਾ ਕਿਸੇ ਵਿਚਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਸੋਲਾਂ ਕਰੇ ਸ਼ਿੰਗਾਰਿਆ। ਸੰਮਤ ਸੋਲਾਂ ਕਰ ਸ਼ਿੰਗਾਰ, ਆਪਣਾ ਵੇਸ ਵਟਾਇੰਦਾ। ਦਸ ਦਸਮੇਸ਼ ਕਿਰਪਾ ਧਾਰ, ਰੂਪ ਅਨੂਪਾ ਆਪ ਹੋ ਜਾਇੰਦਾ। ਵੇਖ ਵਖਾਏ ਬਿਆਸ ਕਿਨਾਰ, ਗੁਰ ਗੁਰ ਚੇਲੇ ਪਕੜ ਹਿਲਾਇੰਦਾ। ਸ਼ਬਦ ਖੰਡਾ ਤੇਜ ਕਟਾਰ, ਪੰਜ ਤਤ ਆਪ ਜਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਤਮ ਵਾਰ ਵੇਖ ਵਖਾਇੰਦਾ। ਅੰਤ ਦਵਾਰਾ ਆਪੇ ਵੇਖੇ, ਆਪੇ ਲਏ ਉਪਾਈਆ। ਸਾਵਣ ਜੈਮਲ ਲਾਏ ਲੇਖੇ, ਲਹਿਣਾ ਦੇਣ ਚੁਕਾਈਆ। ਪਾਰ ਕਿਨਾਰਾ ਏਕਾ ਵੇਖੇ, ਥਲ ਕਪੂਰ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰਾਜ ਰਾਜਾਨਾਂ ਮੇਲ ਮਿਲਾਈਆ। ਥਲ ਕਪੂਰ ਚਰਨ ਟਿਕਾ, ਆਪਣੀ ਜੋਤ ਜਗਾਇੰਦਾ। ਮਾਝਾ ਦੇਸ ਦਏ ਤਜਾ, ਨਾ ਕੋਈ ਸੰਗ ਨਿਭਾਇੰਦਾ। ਦੋ ਦੋ ਆਬਾ ਮੇਲ ਮਿਲਾ, ਪੱਲੂ ਨਾਮ ਫੜਾਇੰਦਾ। ਬਸਤਰ ਗਹਿਣਾ ਤਨ ਛੁਹਾ, ਕਾਇਆ ਚੋਲਾ ਵੇਖ ਵਿਖਾਇੰਦਾ। ਆਪ ਆਪਣਾ ਰਾਹ ਤਕਾ, ਗੁਰ ਸੰਗਤ ਸੰਗ ਨਿਭਾਇੰਦਾ। ਮਸਤੂਆਣੇ ਡੇਰਾ ਲਾ, ਜੋਤ ਪਰਕਾਸ਼ ਇਕ ਵਖਾਇੰਦਾ। ਪੰਚਮ ਮੀਤਾ ਪੰਚਮ ਜੋਤ ਜਗਾ, ਅੰਧ ਅੰਧੇਰ ਮਿਟਾਇੰਦਾ। ਗੁਰ ਸੰਗਤ ਚਰਨ ਲਏ ਬਹਾ, ਦੂਈ ਦਵੈਤੀ ਪੜਦਾ ਲਾਹਿੰਦਾ। ਬਜਰ ਕਪਾਟੀ ਦਏ ਤੁੜਾ, ਸਾਚੀ ਹਾਟੀ ਹੱਟ ਵਿਕਾਇੰਦਾ। ਦਰਸ ਅਨਮੁਲਾ ਦਏ ਵਖਾ, ਸਵੱਛ ਸਰੂਪ ਆਪ ਹੋ ਜਾਇੰਦਾ। ਕਾਇਆ ਕੁੱਲਾ ਭਾਗ ਲੱਗਾ, ਹਰਿਜਨ ਭੁੱਲਾ ਮਾਰਗ ਲਾਇੰਦਾ। ਅੰਮ੍ਰਿਤ ਡੁੱਲਾ ਮੁਖ ਚੁਆ, ਨਾਭੀ ਕਵਲ ਆਪ ਉਲਟਾਇੰਦਾ। ਫਲ ਫੁਲਵਾੜੀ ਦਏ ਉਗਵਾ, ਏਕਾ ਝਿਰਨਾ ਨਾਮ ਝਿਰਾਇੰਦਾ। ਸ਼ਾਹ ਸੰਗਰੂਰ ਸੇਵਾ ਲਾ, ਪਟ ਪਟਿਆਲਾ ਨਾਲ ਰਖਾਇੰਦਾ। ਬੈਠ ਸਿੰਘਾਸਣ ਬੇਪਰਵਾਹ, ਏਕਾ ਸ਼ਬਦ ਅਲਾਇੰਦਾ। ਸੁਨ ਮੁਨ ਕਰਾਏ ਥਾਉਂ ਥਾਂ, ਸਾਧਕ ਸਿਧ ਨਾ ਕੋਈ ਕਹਾਇੰਦਾ। ਚੁਣ ਚੁਣ ਗੁਰਸਿਖ ਲਏ ਜਗਾ, ਜਾਗਰਤ ਦਿਸ਼ਾ ਇਕ ਵਿਖਾਇੰਦਾ। ਗੁਣ ਅਵਗੁਣ ਨਾ ਕੋਈ ਜਣਾ, ਜਗਤ ਜੋਗ ਇਕ ਕਮਾਇੰਦਾ। ਚਾਰ ਵਰਨ ਜਪਾਏ ਏਕਾ ਨਾਂ, ਏਕਾ ਧਾਮ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਮਨੀ ਸਿੰਘ ਤੇਰਾ ਲਿਖਿਆ ਲੇਖ, ਜੋਤੀ ਜਾਮਾ ਧਰ ਧਰ ਭੇਖ, ਅੰਤਮ ਪੂਰ ਕਰਾਇੰਦਾ। ਹਰਿ ਸੰਗਤ ਦਰ ਆਏ, ਚਰਨ ਕਵਲ ਚਿਤ ਲਾਇਆ। ਮੰਗ ਮੰਗਣ ਨਾ ਸਕੇ, ਦਰ ਅੱਗੇ ਝੋਲੀ ਡਾਹਿਆ। ਰੋਗ ਸੋਗ ਚਿਤਾ ਦੁੱਖ ਰਹੇ ਸਤਾਏ, ਨੇਤਰ ਨੈਣ ਚੈਨ ਨਾ ਪਾਇਆ। ਗੁਰਸਿਖ ਆਤਮ ਰਹੀ ਬਿਲਲਾਏ, ਅੰਮ੍ਰਿਤ ਬੂੰਦ ਸਵਾਂਤੀ ਮੁਖ ਚੁਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਸਾ ਮਨਸਾ ਪੂਰ ਕਰਾਇਆ। ਗੁਰਮੁਖ ਮੰਗੇ ਨਾਮ ਸੁੱਖ, ਤਨ ਮਨ ਠਾਂਢਾ ਸੀਤ। ਜੂਠਾ ਝੂਠਾ ਉਤਰੇ ਦੁੱਖ, ਬਖ਼ਸ਼ੇ ਚਰਨ ਪ੍ਰੀਤ। ਸੁਫਲ ਕਰਾਏ ਮਾਤ ਕੁੱਖ, ਕਾਇਆ ਸੀਤਲ ਸੀਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰ ਘਟ ਅੰਦਰ ਬੈਠਾ ਪਰਖੇ ਨੀਤ। ਹਰਿ ਸੰਗਤ ਹਰਿ ਰਤ ਹੈ, ਰਤੀ ਰੱਤ ਪਿਆਰ। ਆਪੇ ਦੇ ਸਮਝਾਏ ਮਤ ਹੈ, ਮਿਲੇ ਗੁਰ ਸ਼ਬਦੀ ਨਾਮ ਅਧਾਰ। ਹਰਿ ਸ਼ਬਦ ਸਾਚੀ ਵੱਥ ਹੈ, ਰਸਨਾ ਜਿਹਵਾ ਗੁਣ ਵਿਚਾਰ। ਜਗਤ ਵਸੂਰਾ ਦੇਵੇ ਮਥ ਹੈ, ਹਉਮੇ ਰੋਗ ਨਿਵਾਰ। ਗੁਰ ਸਤਿਗੁਰ ਪੂਰਾ ਆਪੇ ਲਏ ਰੱਖ ਹੈ, ਜੋ ਜਨ ਆਏ ਬੰਕ ਦਵਾਰ। ਮਾਨਸ ਦੇਹੀ ਕਲ ਨਾ ਲੱਖ ਨਾ ਕੱਖ ਹੈ, ਨਾ ਕੋਈ ਹੀਰਾ ਪਰਖੇ ਪਰਖਣਹਾਰਾ ਵਿਚ ਸੰਸਾਰ। ਹਰਿਜਨ ਆਪੇ ਕਰੇ ਪਰਖ ਹੈ, ਆਪਣੀ ਕਿਰਪਾ ਧਾਰ। ਦੇਵੇ ਦਰਸ ਹਰਿ ਪਰਤੱਖ ਹੈ, ਨੇਤਰ ਤੀਜਾ ਦਏ ਉਘਾੜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋ ਜਨ ਆਏ ਸਾਚੇ ਦਰ ਹੈ, ਆਪ ਕਰਾਏ ਪਾਰ ਕਿਨਾਰ। ਰੋਗ ਸੋਗ ਪਵਣ ਮਸਾਨਾ, ਪੰਜ ਤਤ ਸਮਾਇਆ। ਜੋ ਜਨ ਕਰੇ ਚਰਨ ਧਿਆਨਾ, ਦੁੱਖ ਰੋਗ ਰਹਿਣ ਨਾ ਪਾਇਆ। ਇਕ ਬਿਠਾਏ ਸ਼ਬਦ ਬਿਬਾਨਾ, ਚਿੰਤਾ ਰੋਗ ਸੋਗ ਗਵਾਇਆ। ਪਤਿਪਰਮੇਸ਼ਵਰ ਘਰ ਸਾਚੇ ਪਾਣਾ, ਨਾਰੀ ਕੰਤਾ ਏਕਾ ਸੇਜ ਹੰਢਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਨਿੱਝ ਘਰ ਵੇਖ ਵਿਖਾਈਆ। ਨਿੱਝ ਘਰ ਆਤਮ ਸ਼ਬਦ ਸਲਾਹ, ਏਕਾ ਏਕ ਰਖਾਈਆ। ਸਤਿਗੁਰ ਸਾਚਾ ਬਣ ਮਲਾਹ, ਬੇੜਾ ਬੰਨੇ ਲਾਈਆ। ਲੱਖ ਚੁਰਾਸੀ ਕਟੇ ਫਾਹ, ਆਵਣ ਜਾਵਣ ਫੰਦ ਕਟਾਈਆ। ਹੋਏ ਸਹਾਈ ਥਾਉਂ ਥਾਂ, ਜਿਸ ਜਨ ਓਟ ਰਖਾਈਆ। ਸੋਹੰ ਜਣਾਏ ਸਾਚਾ ਨਾਂ, ਸੋ ਪੁਰਖ ਨਿਰੰਜਣ ਮੇਲ ਮਿਲਾਈਆ। ਹੰ ਹੰਗਤਾ ਦਏ ਗਵਾ, ਸਾਚੀ ਸੰਗਤਾ ਸੰਗ ਨਿਭਾਈਆ। ਨਾਨਕ ਅੰਗਦ ਗਲੇ ਲਗਾ, ਗੁਰਮੁਖ ਸਾਚੇ ਰਿਹਾ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਤ ਆਸਾ ਪੂਰ ਕਰ, ਨਿਰਾਸਾ ਕੋਈ ਰਹਿਣ ਨਾ ਪਾਈਆ। ਮਨਮੁਖ ਸਦਾ ਨਿਰਾਸ, ਦਰ ਦਵਾਰ ਕੁਰਲਾਈਆ। ਲੇਖੇ ਲੱਗੇ ਨਾ ਸਵਾਸ ਸਵਾਸ, ਮਾਨਸ ਜਨਮਾ ਰਿਹਾ ਗਵਾਈਆ। ਆਵਣ ਜਾਵਣ ਗਰਭ ਵਾਸ, ਲੱਖ ਚੁਰਾਸੀ ਫਾਸੀ ਪਾਈਆ। ਪੰਚ ਵਿਕਾਰਾ ਦਾਸੀ ਦਾਸ, ਪੰਚਮ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਮਨਮੁਖ ਵੇਖ ਵਖਾਈਆ। ਮਨਮੁਖ ਮਾਇਆ ਗਿਆ ਭੁੱਲ, ਆਤਮ ਦਰ ਹੰਕਾਰਿਆ। ਜਗਤ ਵਿਕਾਰੇ ਗਿਆ ਰੁੱਲ, ਜੂਠਾ ਝੂਠਾ ਤਨ ਸ਼ਿੰਗਾਰਿਆ। ਕਾਇਆ ਬੂਟਾ ਗਿਆ ਹੁਲ, ਫਲ ਲੱਗੇ ਨਾ ਵਿਚ ਸੰਸਾਰਿਆ। ਪਾਣੀ ਪਿਆ ਕਾਇਆ ਚੁਲ੍ਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਮੁਨ ਰਿਖ ਅਕੇਲੇ ਦਰ ਦਵਾਰਿਆ। ਹਰਿ ਸੰਗਤ ਸਚ ਰੰਗ, ਏਕਾ ਨਾਮ ਚੜ੍ਹਾਨਿਆ। ਦਰਸ ਦਾਨ ਦਰ ਲਏ ਮੰਗ, ਮਿਲੇ ਮੇਲ ਸ੍ਰੀ ਭਗਵਾਨਿਆ। ਅੰਮ੍ਰਿਤ ਆਤਮ ਧਾਰ ਵਹਾਏ ਸਾਚੀ ਗੰਗ, ਕਰੇ ਕਰਾਏ ਸਚ ਇਸ਼ਨਾਨਿਆ। ਆਪੇ ਕੱਟਣਹਾਰਾ ਭੁੱਖ ਨੰਗ, ਹਰਿ ਹਰਿ ਭਾਣਾ ਜਿਸ ਜਨ ਮੰਨਿਆ। ਕਾਇਆ ਮਾਟੀ ਕਾਚੀ ਵੰਗ, ਜੋ ਘੜਿਆ ਸੋ ਭੰਨਿਆ। ਗੁਰਮੁਖ ਲਗਾਏ ਆਪਣੇ ਅੰਗ, ਅੰਗੀਕਾਰ ਆਪ ਅਖਵੰਨਿਆ। ਸ਼ਬਦ ਰੰਗੀਲੇ ਬੈਠ ਪਲੰਘ, ਦੇਵੇ ਨਾਮ ਸਚਾ ਧਨ ਧਨਿਆ। ਮਾਣਸ ਜਨਮ ਨਾ ਹੋਏ ਭੰਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਆਤਮ ਮੰਨਿਆ।

Leave a Reply

This site uses Akismet to reduce spam. Learn how your comment data is processed.