Granth 06 Likhat 089: 21 Chet 2014 Bikarmi Har Bhagat Dwar Jethuwal Jila Amritsar 21 Parivaran da Ikath

੨੧ ਚੇਤ ੨੦੧੪ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਇੱਕੀ ਪਰਿਵਾਰਾਂ ਦਾ ਇਕੱ

ਗੋਬਿੰਦ ਤੇਰੀ ਸਾਚੀ ਧਾਰ, ਪ੍ਰਭ ਆਪਣੇ ਹੱਥ ਰਖਾਈਆ। ਪਰਗਟ ਹੋ ਵਿਚ ਸੰਸਾਰ, ਨਿਹਕਲੰਕਾ ਨਾਉਂ ਰਖਾਈਆ। ਸ਼ਬਦ ਡੰਕਾ ਅਪਰ ਅਪਾਰ, ਚਾਰੇ ਕੁੰਟਾਂ ਰਿਹਾ ਵਜਾਈਆ। ਰਾਓ ਰੰਕਾਂ ਕਰੇ ਖੁਆਰ, ਰਾਜ ਰਾਜਾਨਾਂ ਰਿਹਾ ਉਠਾਈਆ। ਸ਼ਾਹ ਸੁਲਤਾਨਾਂ ਏਕੰਕਾਰ, ਸਚ ਸਿੰਘਾਸਣ ਡੇਰਾ ਲਾਈਆ। ਸ਼ਬਦ ਖੰਡਾ ਤੇਜ ਕਟਾਰ, ਪਾਰਬ੍ਰਹਮ ਅਬਿਨਾਸ਼ੀ ਕਰਤਾ ਆਪਣੇ ਹੱਥ ਉਠਾਈਆ। ਲੋਆਂ ਪੁਰੀਆਂ ਖੰਡਾਂ ਬ੍ਰਹਿਮੰਡਾਂ ਪ੍ਰਭ ਪਾਵੇ ਸਾਰ, ਸਮਰਥ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਸਾਚਾ ਮੇਲ ਮਿਲਾਈਆ। ਗੋਬਿੰਦ ਮੇਲਾ ਹਰਿ ਨਿਰੰਕਾਰ, ਪ੍ਰਭ ਸਾਚੇ ਆਪ ਮਿਲਾਇਆ। ਆਪ ਆਪਣੀ ਕਿਰਪਾ ਧਾਰ, ਆਪਣਾ ਪੱਲਾ ਨਾਮ ਫੜਾਇਆ। ਦਿਵਸ ਰੈਣ ਕਰੇ ਪਿਆਰ, ਅੱਠੇ ਪਹਿਰ ਵੇਖ ਵਖਾਇਆ। ਦੋ ਜਹਾਨਾਂ ਪਾਵੇ ਸਾਰ, ਵਿਛੜ ਕਦੇ ਨਾ ਜਾਇਆ। ਜੁਗ ਜੁਗ ਲਏ ਮਾਤ ਅਵਤਾਰ, ਆਪ ਧਾਰਾ ਰਿਹਾ ਚਲਾਇਆ। ਸਤਿਜੁਗ ਦੁਆਪਰ ਤ੍ਰੇਤਾ ਉਤਰਿਆ ਪਾਰ, ਕਲਜੁਗ ਅੰਤਮ ਆਇਆ। ਪਰਗਟ ਜੋਤ ਹਰਿ ਨਿਰੰਕਾਰ, ਨਾਮ ਖੰਡਾ ਰਿਹਾ ਉਠਾਇਆ। ਸ਼ਬਦ ਸਰੂਪੀ ਮਾਰੇ ਮਾਰ, ਬ੍ਰਹਿਮੰਡਾਂ ਖੋਜ ਖੁਜਾਇਆ। ਬ੍ਰਹਮਾ ਸ਼ਿਵ ਦੇਵਤ ਸੁਰ ਦਏ ਹੁਲਾਰ, ਜੇਰਜ ਅੰਡਾਂ ਵੇਖ ਵਖਾਇਆ। ਭੇਖ ਪਖੰਡਾ ਦਏ ਨਿਵਾਰ, ਨੌ ਖੰਡਾਂ ਆਪ ਹਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਪ ਅਖਵਾਇਆ। ਗੋਬਿੰਦ ਤੇਰਾ ਸਾਚਾ ਸੰਗ, ਪ੍ਰਭ ਸਾਚਾ ਆਪ ਨਿਭਾਇੰਦਾ। ਸਾਚੇ ਘੋੜੇ ਕਸ ਤੰਗ, ਲੋਕਮਾਤ ਵੇਖ ਵਖਾਇੰਦਾ। ਧਰਤ ਮਾਤ ਤੇਰੀ ਸੇਜ ਸੁਹਾਈ ਸਾਢੇ ਤਿੰਨ ਹੱਥ ਨਾਮ ਪਲੰਘ, ਸਚ ਘਰ ਆਪਣਾ ਆਪ ਟਿਕਾਇੰਦਾ। ਸ੍ਰਿਸ਼ਟ ਸਬਾਈ ਨੌ ਦਵਾਰੇ ਰਹੀ ਲੰਘ, ਜੂਠ ਝੂਠ ਭਰਮ ਭੁਲਾਇੰਦਾ। ਗੁਰਮੁਖ ਵਿਰਲਾ ਦਸਮ ਦਵਾਰੀ ਆਏ ਲੰਘ, ਪ੍ਰਭ ਸਾਚਾ ਨਜ਼ਰੀ ਆਇੰਦਾ। ਕਾਇਆ ਚੋਲੀ ਚਾੜ੍ਹੇ ਰੰਗ, ਦੁਰਮਤ ਮੈਲ ਗਵਾਇੰਦਾ। ਮਾਨਸ ਜਨਮ ਨਾ ਹੋਏ ਭੰਗ, ਹਰਿਜਨ ਚਰਨੀ ਸੀਸ ਝੁਕਾਇੰਦਾ। ਦੋਏ ਜੋੜ ਦਰ ਦਵਾਰ ਜੋ ਜਨ ਲਏ ਮੰਗ, ਪ੍ਰਭ ਪੂਰਨ ਇਛਿਆ ਆਪ ਕਰਾਇੰਦਾ। ਕਲਜੁਗ ਕਾਇਆ ਕਾਚੀ ਵੰਗ, ਅੰਤਮ ਭੰਨ ਵਖਾਇੰਦਾ। ਪ੍ਰਭ ਅੰਤਮ ਵੇਖੇ ਭੁੱਖ ਨੰਗ, ਸੰਮਤ ਚੌਦਾਂ ਰੁੱਤ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਪ ਅਖਵਾਇੰਦਾ। ਗੁਰ ਸ਼ਬਦ ਤੇਰੀ ਸਾਚੀ ਰਾਸ, ਪ੍ਰਭ ਸਾਚਾ ਆਪ ਵਖਾਇੰਦਾ। ਦਿਵਸ ਰੈਣ ਵਸੇ ਪਾਸ, ਵਿਛੜ ਕਦੇ ਨਾ ਜਾਇੰਦਾ। ਜੋਤ ਸਰੂਪ ਪੁਰਖ ਅਬਿਨਾਸ਼, ਅਬਿਨਾਸ਼ੀ ਪੁਰਖ ਆਪ ਅਖਵਾਇੰਦਾ। ਆਪੇ ਹੋਇਆ ਦਾਸੀ ਦਾਸ, ਸੇਵਕ ਸੇਵਾ ਆਪ ਕਮਾਇੰਦਾ। ਆਦਿ ਅੰਤ ਨਾ ਜਾਏ ਵਿਨਾਸ, ਜੁਗ ਜੁਗ ਅਟੱਲ ਰਹਾਇੰਦਾ। ਕਲਜੁਗ ਮੰਡਲ ਵੇਖੇ ਰਾਸ, ਲੋਆਂ ਪੁਰੀਆਂ ਫੇਰਾ ਪਾਇੰਦਾ। ਲੱਖ ਚੁਰਾਸੀ ਤੇਰਾ ਲੇਖਾ ਚੁੱਕੇ ਦਸ ਦਸ ਮਾਸ, ਆਵਣ ਜਾਵਣ ਖੇਲ ਖਿਲਾਇੰਦਾ। ਗੁਰਮੁਖ ਸਾਚੇ ਸੰਤ ਜਨਾਂ ਹਰਿ ਹਿਰਦੇ ਰੱਖੇ ਵਾਸ, ਦਿਵਸ ਰੈਣ ਦਰਸ ਦਿਖਾਇੰਦਾ। ਨਿਰਮਲ ਜੋਤੀ ਦੀਪ ਕਰ ਪਰਕਾਸ਼, ਅਗਿਆਨ ਅੰਧੇਰ ਮਿਟਾਇੰਦਾ। ਅੰਤਮ ਵੇਲਾ ਗਾਇਆ ਸਵਾਸ ਸਵਾਸ, ਸੰਮਤ ਚੌਦਾਂ ਲੇਖੇ ਲਾਇੰਦਾ। ਕਾਇਆ ਕਲਜੁਗ ਦਿਸੇ ਪਰਭਾਸ, ਸਾਚਾ ਮੰਗਲ ਨਾ ਕੋਈ ਗਾਇੰਦਾ। ਲੱਖ ਚੁਰਾਸੀ ਅੰਤਮ ਅੰਤ ਹੋਏ ਨਿਰਾਸ, ਪੱਲੇ ਨਾਮ ਨਾ ਕੋਈ ਬੰਧਾਇੰਦਾ। ਧਰਮ ਰਾਏ ਗਲ ਦੇਵੇ ਫਾਸ, ਪੰਚਮ ਜੇਠੀ ਹੱਥ ਰਖਾਇੰਦਾ। ਪਰਗਟ ਹੋਏ ਘਨਕਪੁਰ ਵਾਸ, ਨਿਹਕਲੰਕ ਨਾਉਂ ਰਖਾਇੰਦਾ। ਗੁਰਸਿਖਾਂ ਪੂਰ ਕਰਾਏ ਆਸ, ਜੁਗ ਜੁਗ ਵਿਛੜੇ ਮੇਲ ਮਿਲਾਇੰਦਾ। ਹਰਿ ਦਾਤਾ ਸਰਬ ਗੁਣਤਾਸ, ਸਾਚੀ ਭਿਛਿਆ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਬਣਤ ਬਣਾਇੰਦਾ। ਗੁਰ ਗੋਬਿੰਦ ਤੇਰੀ ਰੱਤ, ਹਰਿ ਆਪਣੇ ਲੇਖੇ ਲਾਈਆ। ਮਿਲਿਆ ਮੇਲਾ ਕਮਲਾਪਤ, ਵਿਛੜ ਕਦੇ ਨਾ ਜਾਈਆ। ਸਤਿ ਸੰਤੋਖ ਧੀਰਜ ਸਤਿ, ਸਾਂਤਕ ਸਤਿ ਕਰਾਈਆ। ਆਤਮ ਬੀਜ ਬੀਜਿਆ ਸਾਚੇ ਵੱਤ, ਕਲਜੁਗ ਅੰਤਮ ਫਲ ਖਵਾਈਆ। ਜੁਗ ਜੁਗ ਰੱਖਣਹਾਰਾ ਪਤ, ਲੋਕਮਾਤ ਦਏ ਵਡਿਆਈਆ। ਲੱਖ ਚੁਰਾਸੀ ਲੇਖਾ ਚੁਕਾਏ ਸੀਆਂ ਸਾਢੇ ਤਿੰਨ ਤਿੰਨ ਹੱਥ, ਜਨ ਭਗਤਾਂ ਮੇਲ ਮਿਲਾਈਆ। ਮਨਮੁਖ ਜੀਵਾਂ ਪਾਏ ਨੱਥ, ਚਾਰੋਂ ਕੁੰਟ ਦਏ ਦੁਹਾਈਆ। ਜਨ ਭਗਤਾਂ ਸਗਲ ਵਸੂਰੇ ਜਾਇਣ ਲੱਥ, ਜੋ ਜਨ ਇੱਕੀ ਚੇਤਰ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੋਬਿੰਦ ਸੇਵਾ ਸੇਵ ਕਮਾਈਆ। ਗੋਬਿੰਦ ਦਾਤਾ ਹਰਿ ਗੁਰ ਦਿਆਲ, ਦਇਆਵਾਨ ਮਿਹਰਬਾਨਾ। ਗੁਰਮੁਖ ਉਠਾਏ ਸਾਚੇ ਲਾਲ, ਸੁਣਾਏ ਧੁਰ ਫ਼ਰਮਾਣਾ। ਸ਼ਬਦ ਲਪੇਟੇ ਸਚ ਦੁਸ਼ਾਲ, ਹੱਥੀਂ ਬੰਨ੍ਹੇ ਸੋਹੰ ਗਾਨਾ। ਨੇੜ ਨਾ ਆਏ ਕਾਲ ਮਹਾਂਕਾਲ, ਰਾਏ ਧਰਮ ਮੁਖ ਛੁਪਾਨਾ। ਏਕਾ ਮੇਲਾ ਜੋਤ ਅਕਾਲ, ਦੂਸਰ ਕੋਈ ਨਾ ਸੰਗ ਰਲਾਨਾ। ਸ਼ਬਦ ਵਜਾਏ ਸਾਚਾ ਤਾਲ, ਢੋਲਕ ਛੈਣਾ ਨਾ ਕੋਈ ਵਜਾਨਾ। ਸੋਹੰ ਪਹਿਨਾਏ ਤਨ ਸ਼ਸਤਰ ਬਾਨ, ਰਸਨਾ ਚਿਲ੍ਹਾ ਇਕ ਵਿਖਾਨਾ। ਗੋਬਿੰਦ ਗੋਬਿੰਦ ਗੋਬਿੰਦ ਸਾਰੇ ਗਾਨ, ਗੋਬਿੰਦ ਹੱਥ ਕਿਸੇ ਨਾ ਆਨਾ। ਪਰਗਟ ਹੋਏ ਜੋਧਾ ਸੂਰ ਬਲੀ ਬਲਵਾਨ, ਨੀਲੇ ਘੋੜੇ ਸੰਗ ਰਖਾਨਾ। ਕਲਗੀ ਤੋੜਾ ਇਕ ਮਹਾਨ, ਜੋਤੀ ਜੋੜਾ ਮੇਲ ਮਿਲਾਨਾ। ਮਿਲਿਆ ਮੇਲ ਸ੍ਰੀ ਭਗਵਾਨ, ਸਾਚਾ ਧਾਮ ਇਕ ਸੁਹਾਨਾ। ਸੋ ਪੁਰਖ ਨਿਰੰਜਣ ਝੁਲਾਏ ਸਚ ਨਿਸ਼ਾਨ, ਲੋਆਂ ਪੁਰੀਆਂ ਆਪ ਵਖਾਨਾ। ਚਾਰ ਵਰਨਾਂ ਦੇਵੇ ਇਕ ਗਿਆਨ, ਬ੍ਰਹਮ ਗਿਆਨੀ ਆਪ ਹੋ ਜਾਨਾ। ਸੰਤ ਸੁਹੇਲੇ ਆਪ ਪਛਾਨ, ਆਪ ਆਪਣੇ ਚਰਨ ਲਗਾਨਾ। ਦੇਵੇ ਦਾਤ ਦਾਨੀ ਹਰਿ ਗੁਣ ਨਿਧਾਨ, ਚਾਰ ਵਰਨ ਵਡ ਮਿਹਰਬਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਗੁਰ ਗੋਬਿੰਦ ਤੇਰਾ ਸੰਗ ਲੋਕਮਾਤ ਆਪ ਨਿਭਾਨਾ। ਗੁਰ ਗੋਬਿੰਦੇ ਚੜ੍ਹਿਆ ਚਾਅ, ਪ੍ਰਭ ਅੱਗੇ ਸੀਸ ਝੁਕਾਇੰਦਾ। ਪੁਰਖ ਅਬਿਨਾਸ਼ੀ ਮਿਲਿਆ ਸਚ ਮਲਾਹ, ਜਨ ਭਗਤਾਂ ਬੇੜਾ ਬੰਧਾਇੰਦਾ। ਆਵਣ ਜਾਵਣ ਤੁੱਟਾ ਫਾਹ, ਜੋ ਜਨ ਏਕਾ ਇੱਕੀ ਮਾਤ ਪਾਇੰਦਾ। ਮਿਲੇ ਮੇਲ ਹਰਿ ਬੇਪਰਵਾਹ, ਆਪ ਆਪਣੇ ਅੰਗ ਲਗਾਇੰਦਾ। ਲੇਖੇ ਲਾਏ ਰਸਨ ਸਵਾਸ ਸਵਾਸਾ, ਜੋ ਜਨ ਰਸਨਾ ਗਾਇੰਦਾ। ਮਨਮੁਖ ਜੀਵਾਂ ਨਾ ਦੇਵੇ ਕੋਈ ਥਾਂ, ਦਰ ਦਵਾਰੇ ਆਪ ਦੁਰਕਾਇੰਦਾ। ਜਨ ਭਗਤਾਂ ਦੇਵੇ ਠੰਢੀ ਛਾਂ, ਦਿਵਸ ਰੈਣ ਸੇਵ ਕਮਾਇੰਦਾ। ਆਪੇ ਪਿਤਾ ਆਪੇ ਮਾਂ, ਗੁਰਮੁਖ ਬਾਲ ਅੰਞਾਣੇ ਗੋਦ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਰੰਗ ਰੰਗਾਇੰਦਾ। ਗੋਬਿੰਦ ਰੰਗਾਇਆ ਰੰਗ ਗੁਲਾਲ, ਹਰਿ ਏਕਾ ਏਕ ਚੜ੍ਹਾਇਆ। ਸ਼ਬਦ ਬਣਾਇਆ ਸਚ ਦਲਾਲ, ਸਾਚਾ ਮੇਲ ਮਿਲਾਇਆ। ਜੋਤੀ ਧਾਰ ਇਕ ਅਕਾਲ, ਅਕਲ ਕਲਾ ਅਖਵਾਇਆ। ਆਪ ਆਪਣੀ ਸੁਰਤ ਸੰਭਾਲ, ਹਰਿਜਨ ਸਾਚੇ ਰਿਹਾ ਜਗਾਇਆ। ਵੇਖੇ ਫਲ ਕਾਇਆ ਲੱਗੇ ਡਾਲ੍ਹ, ਜਿਸ ਜਨ ਰਸਨਾ ਹਰਿ ਹਰਿ ਗਾਇਆ। ਕਲਜੁਗ ਵਜਾਏ ਜੂਠਾ ਝੂਠਾ ਤਾਲ, ਕਾਮ ਕਰੋਧ ਲੋਭ ਮੋਹ ਹੰਕਾਰ ਸੰਗ ਰਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੋਬਿੰਦ ਤੇਰਾ ਸਾਚਾ ਸੰਗ, ਲੋਕਮਾਤ ਰਿਹਾ ਨਿਭਾਇਆ। ਗੋਬਿੰਦ ਤੇਰਾ ਸਾਚਾ ਸੰਗ, ਪ੍ਰਭ ਸਾਚੇ ਮਾਤ ਨਿਭਾਵਣਾ। ਦਰ ਦਵਾਰੇ ਮੰਗੀ ਮੰਗ, ਪੂਰੀ ਇਛਿਆ ਆਪ ਕਰਾਵਣਾ। ਲੋਆਂ ਪੁਰੀਆਂ ਰਿਹਾ ਲੰਘ, ਸੰਮਤ ਚੌਦਾਂ ਥਿਤ ਸੁਹਾਵਣਾ। ਪੰਚਮ ਜੇਠ ਸ਼ਬਦ ਸਿੰਘਾਸਣ ਬੈਠ ਪਲੰਘ, ਨੌ ਖੰਡ ਪ੍ਰਿਥਮੀ ਆਪ ਹਿਲਾਵਣਾ। ਚਿੱਟੇ ਅਸਵ ਕਸਿਆ ਤੰਗ, ਸੋਲਾਂ ਕਲੀਆਂ ਆਸਣ ਲਾਵਣਾ। ਤ੍ਰੈਗੁਣ ਮਾਇਆ ਮਾਰੇ ਡੰਗ, ਨਾ ਮੁਖ ਕਿਸੇ ਭਵਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਦੇਵੇ ਏਕਾ ਵਰ, ਵਰ ਦਾਤਾ ਆਪ ਅਖਵਾਵਣਾ। ਗੁਰ ਗੋਬਿੰਦਾ ਕਰ ਨਿਮਸਕਾਰ, ਦਿਵਸ ਰੈਣ ਖ਼ੁਸ਼ੀ ਮਨਾਈਆ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਦੇਵੇ ਮਾਤ ਵਡਿਆਈਆ। ਸ਼ਬਦ ਖੰਡਾ ਤੇਜ ਕਟਾਰ, ਤਨ ਗਾਤਰੇ ਰਿਹਾ ਲਟਕਾਈਆ। ਕਛ ਕੜਾ ਕੇਸ ਕ੍ਰਿਪਾਨ ਮਾਰ ਧਿਆਨ, ਸ਼ਸਤਰ ਬਸਤਰ ਏਕਾ ਨਾਉਂ ਸੋਹੰ ਤਨ ਪਹਿਨਾਈਆ। ਆਪੇ ਵਸਿਆ ਹੋ ਮਿਹਰਵਾਨ, ਮੰਦਰ ਅੰਦਰ ਡੇਰਾ ਲਾਈਆ। ਆਪੇ ਗੁਪਤ ਆਪੇ ਜ਼ਾਹਿਰ, ਆਪ ਆਪਣਾ ਬੈਠਾ ਮੁਖ ਛੁਪਾਈਆ। ਜਨ ਭਗਤਾਂ ਕਰੇ ਖ਼ਬਰਦਾਰ, ਸ਼ਬਦ ਸੁਨੇਹੜਾ ਦਏ ਜਣਾਈਆ। ਸੰਮਤ ਚੌਦਾਂ ਰਿਹਾ ਪੁਕਾਰ, ਕਲਜੁਗ ਰੈਣ ਅੰਧੇਰੀ ਛਾਈਆ। ਪਹਿਲੀ ਚੇਤਰ ਹੋ ਤਿਆਰ, ਪ੍ਰਭ ਸਾਚੀ ਬਣਤ ਬਣਾਈਆ। ਗੁਰਮੁਖਾਂ ਮੰਗੇ ਜਾਏ ਦਵਾਰ, ਅੱਗੇ ਆਪਣੀ ਝੋਲੀ ਡਾਹੀਆ। ਪਾਰਬ੍ਰਹਮ ਬਣ ਭਿਖਾਰ, ਏਕਾ ਆਪਣੀ ਧਾਰ ਰਖਾਈਆ। ਗੁਰਮੁਖਾਂ ਕਰੇ ਨਿਮਸਕਾਰ, ਜਿਸ ਮਿਲਿਆ ਹਰਿ ਰਘੁਰਾਈਆ। ਗੋਬਿੰਦ ਗੁਰ ਅੱਧਵਿਚਕਾਰ, ਜਗਤ ਵਿਚੋਲਾ ਰਿਹਾ ਬਣਾਈਆ। ਮਨਮੁਖ ਡੋਬੇ ਮੰਝਧਾਰ, ਗੁਰਮੁਖ ਸਾਚੇ ਪਾਰ ਕਰਾਈਆ। ਵਰਨ ਗੋਤਾਂ ਵਸੇ ਬਾਹਰ, ਕੇਸਾਧਾਰੀ ਨਾ ਮੂੰਡ ਮੁੰਡਾਈਆ। ਜੋਤ ਸਰੂਪੀ ਇਕ ਆਕਾਰ, ਹਰ ਘਟ ਬੈਠਾ ਆਸਣ ਲਾਈਆ। ਸ਼ਬਦ ਸਰੂਪੀ ਤੇਜ ਕਟਾਰ, ਜੁਗਾ ਜੁਗੰਤਰ ਇਕ ਰਖਾਈਆ। ਨਿਹਕਲੰਕਾ ਲਏ ਅਵਤਾਰ, ਆਪਣੀ ਕਲ ਰਿਹਾ ਵਰਤਾਈਆ। ਨੌ ਖੰਡ ਪ੍ਰਿਥਮੀ ਹਾਹਾਕਾਰ, ਸੱਤਾਂ ਦੀਪਾਂ ਰਿਹਾ ਜਗਾਈਆ। ਲੋਆਂ ਪੁਰੀਆਂ ਦਏ ਹੁਲਾਰ, ਬ੍ਰਹਮਾ ਸ਼ਿਵ ਦੇਵਤ ਸੁਰ ਕਰੋੜ ਤੇਤੀਸਾ ਪਾਰ ਕਰਾਈਆ। ਗੁਰਮੁਖ ਸਾਚੇ ਕਰ ਤਿਆਰ, ਸਾਚੇ ਧਾਮ ਬਹਾਈਆ। ਏਕਾ ਸ਼ਬਦ ਹਰਿ ਭੰਡਾਰ, ਸਤਿਜੁਗ ਸਾਚੇ ਝੋਲੀ ਪਾਈਆ। ਸੋਹੰ ਸ਼ਬਦ ਅਪਰ ਅਪਾਰ, ਕਿਸੇ ਹੱਥ ਨਾ ਆਈਆ। ਕੋਟਨ ਕੋਟ ਮੰਗਦੇ ਪ੍ਰਭ ਚਰਨ ਦਵਾਰ, ਸਾਚੀ ਭਿਛਿਆ ਕਿਸੇ ਹੱਥ ਨਾ ਆਈਆ। ਅੰਤਮ ਰੋ ਰੋ ਗਏ ਧਾਹਾਂ ਮਾਰ, ਲੋਕਮਾਤ ਹੋਈ ਜੁਦਾਈਆ। ਪਾਰਬ੍ਰਹਮ ਤੇਰੀ ਕੋਈ ਨਾ ਪਾਵੇ ਸਾਰ, ਨਾਨਕ ਕਬੀਰਾ ਗਏ ਗਾਈਆ। ਗੋਬਿੰਦ ਬੈਠਾ ਅੱਧਵਿਚਕਾਰ, ਪ੍ਰਭ ਸਾਚੇ ਸੇਵਾ ਲਾਈਆ। ਪਰਗਟ ਹੋ ਨਰ ਨਿਰੰਕਾਰ, ਆਪਣਾ ਮੇਲ ਮਿਲਾਈਆ। ਵਰਭੰਡੀ ਵੇਖੇ ਕਰ ਵਿਚਾਰ, ਭੇਖ ਪਖੰਡੀ ਦਏ ਮਿਟਾਈਆ। ਆਤਮ ਰੰਡੀ ਨਰ ਨਾਰ, ਕੰਤ ਸੁਹਾਗ ਨਾ ਕੋਈ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਤੇਰਾ ਸਾਚਾ ਦਰ, ਪ੍ਰਭ ਅਬਿਨਾਸ਼ੀ ਸਾਚਾ ਘਰ ਇਕ ਸੁਹਾਈਆ। ਗੋਬਿੰਦ ਤੇਰਾ ਸਚ ਦਵਾਰ, ਪ੍ਰਭ ਸਾਚਾ ਅਲਖ ਜਗਾਇੰਦਾ। ਪਰਗਟ ਹੋ ਵਿਚ ਸੰਸਾਰ, ਏਕਾ ਨਾਮ ਮੰਗ ਮੰਗਾਇੰਦਾ। ਜੋਤ ਸਰੂਪੀ ਕਰ ਆਕਾਰ, ਨੌ ਦਵਾਰੇ ਆਪੇ ਬੰਦ ਕਰਾਇੰਦਾ। ਭੇਵ ਨਾ ਪਾਇਣ ਜੀਵ ਗਵਾਰ, ਗੁਰ ਦਰ ਮੰਦਰ ਵੇਖ ਵਖਾਇੰਦਾ। ਜੋਤ ਸਰੂਪੀ ਸ਼ਬਦ ਅਧਾਰ, ਪਵਣੀ ਬਣਤ ਬਣਾਇੰਦਾ। ਸਾਧ ਸੰਤ ਹੋਏ ਵਿਭਚਾਰ, ਸੁਰਤ ਸਵਾਣੀ ਨਾ ਕੋਈ ਪਰਨਾਇੰਦਾ। ਜੂਠ ਝੂਠ ਭਰਿਆ ਭੰਡਾਰ, ਕਲਜੁਗ ਅੰਤਮ ਮਾਤ ਵਰਤਾਇੰਦਾ। ਅਗੰਮ ਅਗੰਮੜੀ ਕਰੇ ਧਾਰ, ਅਗੰਮ ਅਗੰਮੜੇ ਧਾਮ ਸੁਹਾਇੰਦਾ। ਹੱਡ ਮਾਸ ਨਾੜੀ ਜਗਤ ਵਣਜਾਰ, ਸਾਚਾ ਵਣਜ ਨਾ ਕੋਈ ਕਰਾਇੰਦਾ। ਜੂਠ ਝੂਠ ਪੰਜ ਤਤ ਜਗਤ ਵਿਕਾਰ, ਨਾਤਾ ਆਪ ਬੰਧਾਇੰਦਾ। ਗੁਰਮੁਖ ਵਿਰਲਾ ਕਰੇ ਤਨ ਸ਼ਿੰਗਾਰ, ਗੁਰ ਕਾ ਸ਼ਬਦ ਤਨ ਪਹਿਨਾਇੰਦਾ। ਵੇਖੇ ਵਿਗਸੇ ਕਰ ਵਿਚਾਰ, ਨੇਤਰ ਲੋਚਨ ਨੈਣ ਖੋਲ੍ਹ ਵਖਾਇੰਦਾ। ਆਦਿ ਅੰਤ ਜੁਗਾ ਜੁਗੰਤ ਭਗਤ ਭਗਵੰਤ ਹਰਿ ਪਾਵੇ ਸਾਰ, ਲੋਕਮਾਤ ਲੇਖਾ ਕੋਈ ਰਹਿਣ ਨਾ ਪਾਇੰਦਾ। ਦੇਵ ਦੰਤ ਹਰਿ ਦਏ ਹੁਲਾਰ, ਸੰਮਤ ਚੌਦਾਂ ਵੇਖ ਵਖਾਇੰਦਾ। ਮਨਮੁਖ ਜੀਵਾਂ ਪਾਰ ਕਿਨਾਰ, ਪ੍ਰਭ ਸਾਚੀ ਬਣਤ ਬਣਾਇੰਦਾ। ਧਰਮ ਰਾਏ ਖੋਲ੍ਹ ਕਿਵਾੜ, ਲੋਕਮਾਤੀ ਰਾਹ ਤਕਾਇੰਦਾ। ਧਰਤ ਮਾਤ ਵੇਖੇ ਇਕ ਅਖਾੜ, ਅੰਗ ਸੰਗ ਆਪ ਨਿਭਾਇੰਦਾ। ਆਪੇ ਵੇਖੇ ਜੰਗਲ ਜੂਹ ਉਜਾੜ ਪਹਾੜ, ਉਚੇ ਟਿੱਲੇ ਪਰਬਤ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੋਬਿੰਦ ਤੇਰਾ ਸਾਚਾ ਦਰ, ਏਕਾ ਘਰ ਸੁਹਾਇੰਦਾ। ਗੋਬਿੰਦ ਤੇਰਾ ਦਰ ਦਵਾਰ, ਏਕਾ ਏਕ ਵਖਾਨਿਆ। ਜੋਤ ਸਰੂਪੀ ਕਰੇ ਆਕਾਰ, ਮਿਲੇ ਮੇਲ ਸ੍ਰੀ ਭਗਵਾਨਿਆ। ਸ਼ਬਦ ਡੰਕ ਅਪਰ ਅਪਾਰ, ਵਜਾਏ ਵਾਲੀ ਦੋ ਜਹਾਨਿਆ। ਗੁਰਮੁਖ ਸਾਚੇ ਕਰ ਪਿਆਰ, ਦਰਸ ਵਖਾਏ ਇਕ ਮਹਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਗਤ ਦੇਵੇ ਏਕਾ ਵਰ, ਵਰ ਦਾਤਾ ਆਪ ਅਖਵਾਨਿਆ। ਨਾਮ ਗੜ੍ਹ ਅਪਾਰ, ਗੋਬਿੰਦ ਸੁਹਾਇਆ। ਉਪਰ ਚੜ੍ਹ ਨਰ ਨਿਰੰਕਾਰ, ਏਕਾ ਆਸਣ ਲਾਇਆ। ਜੋਤ ਸਰੂਪੀ ਕਰ ਆਕਾਰ, ਪੁਰਖ ਅਬਿਨਾਸ਼ੀ ਨਾਉਂ ਧਰਾਇਆ। ਖੇਲੇ ਖੇਲ ਘਨਕਪੁਰ ਵਾਸ, ਦਿਸ ਕਿਸੇ ਨਾ ਆਇਆ। ਆਪੇ ਦਾਤਾ ਸ਼ਾਹੋ ਸ਼ਾਬਾਸ਼, ਸ਼ਾਹ ਸੁਲਤਾਨ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਸੰਗ ਆਪ ਨਿਭਾਇਆ। ਗੋਬਿੰਦ ਕਾਇਆ ਸਚ ਮਹੱਲਾ, ਹਰਿ ਸਾਚੀ ਜੋਤ ਜਗਾਈਆ। ਆਪੇ ਵੇਖੇ ਇਕ ਇਕੱਲਾ, ਦੂਸਰ ਦਿਸ ਨਾ ਆਈਆ। ਸ਼ਬਦੀ ਜੋਤੀ ਆਪੇ ਰੱਲਾ, ਆਪਣੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਸੁਹਾਏ ਨਿਹਚਲ ਧਾਮ ਅਟੱਲਾ, ਦਰ ਘਰ ਸਾਚਾ ਇਕ ਵਖਾਈਆ। ਗੋਬਿੰਦ ਕਾਇਆ ਸਾਚਾ ਘਰ, ਹਰਿ ਸਾਚੇ ਬਣਤ ਬਣਾਈਆ। ਦੇਵਣਹਾਰਾ ਆਪੇ ਵਰ, ਆਪਣੇ ਹੱਥ ਰੱਖੀ ਵਡਿਆਈਆ। ਲੋਕਮਾਤ ਹਰਿ ਲੈ ਅਵਤਾਰ, ਭੇਖਾਧਾਰੀ ਭੇਖ ਵਟਾਈਆ। ਗੋਬਿੰਦ ਲਿਆ ਮਾਤ ਵਰ, ਨਾਰੀ ਕੰਤਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਬਣਤਾ ਰਿਹਾ ਬਣਾਈਆ। ਗੋਬਿੰਦ ਨਾਰੀ ਕੰਤ ਭਤਾਰ, ਪਾਇਆ ਕੰਤ ਕੰਤੂਹਲਾ। ਸੂਹਾ ਕਰੇ ਤਨ ਸ਼ਿੰਗਾਰ, ਸ਼ਬਦ ਪਵਣੀ ਏਕਾ ਝੂਲਾ। ਆਪ ਝੁਲਾਏ ਹਰਿ ਨਿਰੰਕਾਰ, ਵਡ ਦਾਤਾ ਦੂਲ੍ਹੋ ਦੂਲਾ। ਕਲਜੁਗ ਅੰਤਮ ਵੇਖ ਵਿਚਾਰ, ਆਪੇ ਫਲਿਆ ਆਪੇ ਫੂਲਾ। ਲੱਖ ਚੁਰਾਸੀ ਪਾਵੇ ਸਾਰ, ਜੀਵਾਂ ਜੰਤਾਂ ਸਾਧਾਂ ਸੰਤਾਂ ਲਹਿਣਾ ਦੇਣਾ ਚੁਕਾਏ ਪਿਛਲਾ ਮੂਲਾ। ਗੁਰਮੁਖ ਸਾਚੇ ਲਏ ਉਭਾਰ, ਸੋਹੰ ਸੁਣਾਏ ਸਾਚਾ ਢੋਲਾ। ਬਾਹੋਂ ਫੜ ਫੜ ਲਾਏ ਪਾਰ, ਧੁਰਦਰਗਾਹੀ ਏਕਾ ਤੋਲਾ। ਸੰਮਤ ਸੰਮਤੀ ਰਿਹਾ ਵਿਚਾਰ, ਸ਼ਬਦ ਬਣਾਏ ਨਾਮ ਵਿਚੋਲਾ। ਸੰਮਤ ਤੇਰਾਂ ਸਾਚੀ ਧਾਰ, ਸਚ ਦਵਾਰਾ ਏਕਾ ਖੋਲ੍ਹਾ। ਚਾਰ ਵਰਨ ਜੈ ਜੈਕਾਰ, ਭੇਵ ਚੁਕਾਏ ਪੜਦਾ ਉਹਲਾ। ਸੋਹੰ ਰੱਖੇ ਤਿੱਖੀ ਧਾਰ, ਨੌ ਖੰਡ ਪ੍ਰਿਥਮੀ ਬਣਾਏ ਦਰ ਦਵਾਰੇ ਗੋਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਲੱਖ ਚੁਰਾਸੀ ਖੇਲਣਹਾਰਾ ਹੋਲਾ। ਗੁਰ ਗੁਰ ਸਤਿ ਸਰੂਪ, ਸਚ ਵਿਚ ਸਮਾਇਆ। ਆਪੇ ਸ਼ਾਹੋ ਆਪੇ ਭੂਪ, ਸਚ ਤਖ਼ਤ ਸੁਲਤਾਨ ਆਪ ਬਹਾਇਆ। ਆਪੇ ਵੇਖੇ ਚਾਰ ਕੂਟ, ਦਹਿ ਦਿਸ਼ਾ ਵੇਖ ਵਖਾਇਆ। ਤੀਰ ਨਿਰਾਲਾ ਰਿਹਾ ਛੂਟ, ਰਸਨਾ ਚਿਲ੍ਹੇ ਆਪ ਚੜ੍ਹਾਇਆ। ਦੋ ਜਹਾਨਾਂ ਇਕ ਹੁਲਾਰਾ ਰਿਹਾ ਝੂਟ, ਆਪਣਾ ਝੂਲਾ ਰਿਹਾ ਝੁਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸ਼ਬਦ ਤ੍ਰਿਸੂਲ ਇਕ ਉਠਾਇਆ। ਗੋਬਿੰਦ ਤੇਰੀ ਜੋਗ ਜੁਗਤੀ, ਪ੍ਰਭ ਆਪਣੇ ਹੱਥ ਰਖਾਈਆ। ਆਪ ਆਪਣੀ ਦੇਵੇ ਸ਼ਕਤੀ, ਏਕਾ ਸ਼ਕਤ ਵਖਾਈਆ। ਲੇਖੇ ਲਾਏ ਬੂੰਦ ਰਕਤੀ, ਹਰਿਜਨ ਸਾਚੇ ਰਿਹਾ ਤਰਾਈਆ। ਆਪੇ ਜਾਣੇ ਵਾਕ ਭਵਿਖਤੀ, ਭਵਿਖਤ ਵਾਕ ਆਪ ਜਣਾਈਆ। ਆਪੇ ਲਿਖਣਹਾਰਾ ਲੇਖ ਲਿਖਤੀ, ਲਿਖ ਲਿਖ ਲੇਖ ਲਿਖਾਈਆ। ਗੁਰਮੁਖ ਸਾਚੇ ਵੇਖ ਵੇਖਤੀ, ਸਾਚੀ ਸਿੱਖੀ ਰਿਹਾ ਬਣਾਈਆ। ਚਾਰ ਵਰਨਾਂ ਸਾਚਾ ਭਗਤੀ, ਚਰਨ ਪ੍ਰੀਤੀ ਰਿਹਾ ਜਣਾਈਆ। ਲੱਖ ਚੁਰਾਸੀ ਕਲਜੁਗ ਮਾਇਆ ਅਗਨੀ ਦਗਤੀ, ਚਾਰ ਕੁੰਟ ਆਪ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੋਬਿੰਦ ਕਾਇਆ ਖੇਲ ਖਿਲਾਈਆ। ਗੋਬਿੰਦ ਕਾਇਆ ਸਾਚਾ ਖੇਲ, ਅਚਰਜ ਆਪ ਕਰਾਇਆ। ਆਪ ਆਪਣਾ ਕੀਆ ਮੇਲ, ਗੋਬਿੰਦ ਰੂਪ ਸਮਾਇਆ। ਜੋਤ ਨਿਰੰਜਣ ਚਾੜ੍ਹੇ ਤੇਲ, ਸਾਚੀ ਸਈਆ ਮੰਗਲ ਗਾਇਆ। ਆਪੇ ਵੇਖੇ ਨਰ ਨਰਾਇਣ, ਤੀਜਾ ਨੇਤਰ ਲੋਚਨ ਖੋਲ੍ਹ ਵਖਾਇਆ। ਏਕਾ ਸਾਕ ਸੱਜਣ ਸੈਣ, ਹਰਿ ਗੋਬਿੰਦ ਆਪ ਅਖਵਾਇਆ। ਆਪ ਚੁਕਾਏ ਲਹਿਣਾ ਦੇਣ, ਜੁਗ ਜੁਗ ਵੇਸ ਵਟਾਇਆ। ਤਨ ਪਹਿਨਾਏ ਬਸਤਰ ਸ਼ਬਦ ਗਹਿਣ, ਉਤਰ ਕਦੇ ਨਾ ਜਾਇਆ। ਮਨਮੁਖ ਜੀਵ ਜੂਠੇ ਝੂਠੇ ਵਹਿਣ, ਅੰਤਮ ਦਏ ਰੁੜ੍ਹਾਇਆ। ਰਸਨਾ ਕਿਸੇ ਨਾ ਸਕੇ ਕਹਿਣ, ਪ੍ਰਭ ਅਬਿਨਾਸ਼ੀ ਤੇਰੀ ਅਚਰਜ ਮਾਇਆ। ਵੇਦ ਪੁਰਾਨ ਪੰਡਤ ਕਾਸ਼ੀ ਪੜ੍ਹ ਪੜ੍ਹ ਬਹਿਣ, ਪੂਤ ਸਪੂਤਾ ਬ੍ਰਾਹਮਣ ਗੌੜਾ ਦਿਸ ਨਾ ਆਇਆ। ਖਾਣੀ ਬਾਣੀ ਹੋਏ ਵਹਿਣ, ਗ੍ਰੰਥੀ ਪੰਥੀ ਭੇਵ ਨਾ ਰਾਇਆ। ਅੰਜੀਲ ਕੁਰਾਨ ਵੇਖੇ ਨੈਣ, ਸੰਮਤ ਚੌਦਾਂ ਹਰਿ ਰਘੁਰਾਇਆ। ਅੰਤਮ ਘਰ ਘਰ ਪਏ ਵੈਣ, ਪ੍ਰਭ ਸਭ ਦੀ ਜੜ੍ਹ ਦਏ ਉਖੜਾਇਆ। ਲਾੜੀ ਮੌਤ ਫਿਰੇ ਡੈਣ, ਚਾਰੋਂ ਕੁੰਟ ਫਿਰੇ ਹਲਕਾਇਆ। ਗੁਰਮੁਖ ਵਿਰਲੇ ਭਾਣਾ ਸਹਿਣ, ਜਿਸ ਜਨ ਚਰਨ ਧਿਆਨ ਰਖਾਇਆ। ਨੌ ਖੰਡ ਪ੍ਰਿਥਮੀ ਲੱਖ ਗਿਆਰਾਂ ਰਹਿਣ, ਦੂਸਰ ਕੋਈ ਦਿਸ ਨਾ ਆਇਆ। ਨਾਤਾ ਤੁੱਟੇ ਭਾਈ ਭੈਣ, ਸਾਕ ਸੱਜਣ ਨਾ ਕੋਈ ਜਣਾਇਆ। ਧਰਮ ਰਾਏ ਦੇ ਖੱਤੇ ਪੈਣ, ਚਿਤਰ ਗੁਪਤ ਹਿਸਾਬ ਮੁਕਾਇਆ। ਕਲਜੁਗ ਤੇਰਾ ਚੁੱਕਣਾ ਲਹਿਣ ਦੇਣ, ਪ੍ਰਭ ਸਾਚਾ ਰਿਹਾ ਚੁਕਾਇਆ। ਗੋਬਿੰਦ ਬਣਿਆ ਸਾਕ ਸੱਜਣ ਸੈਣ, ਪ੍ਰਭ ਆਪਣਾ ਸੰਗ ਨਿਭਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਗੋਬਿੰਦ ਗੁਰ ਅਖਵਾਇਆ। ਗੋਬਿੰਦ ਗੁਰ ਹਰਿ ਗੋਬਿੰਦਾ, ਗੋਬਿੰਦ ਰੂਪ ਸਮਾਇਆ। ਭਗਤ ਜਨਾਂ ਹਰਿ ਉਤਾਰੇ ਚਿੰਦਾ, ਹਰਿ ਹਰਿ ਕਾ ਨਾਉਂ ਵਸਾਇਆ। ਮਨਮੁਖ ਲਗਾਏ ਆਪਣੀ ਨਿੰਦਾ, ਆਪਣਾ ਕਰਮ ਕਮਾਇਆ। ਹਰਿਜਨ ਉਪਾਏ ਸਾਚੀ ਬਿੰਦਾ, ਘਰ ਸਾਚੇ ਆਪ ਬਹਾਇਆ। ਆਦਿ ਅੰਤ ਜੁਗਾ ਜੁਗੰਤ, ਸਦਾ ਸਦ ਬਖ਼ਸ਼ਿੰਦਾ, ਪੈਜ ਜੁਗ ਜੁਗ ਰੱਖਦਾ ਆਇਆ। ਅੰਮ੍ਰਿਤ ਆਤਮ ਧਾਰ ਵਹਾਏ ਸਾਗਰ ਸਿੰਧਾ, ਜਿਸ ਜਨ ਆਪ ਆਪਣੀ ਦਇਆ ਕਮਾਇਆ। ਬਜਰ ਕਪਾਟੀ ਤੋੜੇ ਜਿੰਦਾ, ਦੂਈ ਦਵੈਤੀ ਪੜਦਾ ਲਾਹਿਆ। ਅੰਮ੍ਰਿਤ ਮੇਘ ਇਕ ਬਰਸਿੰਦਾ, ਆਤਮ ਝਿਰਨਾ ਰਿਹਾ ਝਿਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੋਬਿੰਦ ਸਾਚਾ ਮੇਲ ਮਿਲਾਇਆ। ਗੋਬਿੰਦ ਮੇਲਾ ਸਚ ਸੁਲਤਾਨਾ, ਘਰ ਸਾਚੇ ਵੱਜੀ ਵਧਾਈਆ। ਮਿਲਿਆ ਮੇਲ ਹਰਿ ਭਗਵਾਨਾ, ਦੋਏ ਜੋੜ ਸੀਸ ਝੁਕਾਈਆ। ਏਕਾ ਨਾਉਂ ਇਕ ਤਰਾਨਾ, ਏਕੰਕਾਰਾ ਰਿਹਾ ਸੁਣਾਈਆ। ਏਕਾ ਪੁਰਖ ਇਕ ਸੁਲਤਾਨਾ, ਵਾਲੀ ਦੋ ਜਹਾਨਾਂ ਸ਼ਬਦ ਨਿਸ਼ਾਨਾ ਤੀਰ ਕਮਾਨਾ ਰਸਨਾ ਇਕ ਵਖਾਈਆ। ਜੋਧਾ ਸੂਰ ਬਲੀ ਬਲਵਾਨਾ, ਵੇਖ ਵਖਾਏ ਮੁਗਲ ਪਠਾਨਾ, ਨਾਲ ਰਲਾਏ ਸ਼ਾਹ ਇਰਾਨਾ, ਇੰਗਲਸਤਾਨ ਰਿਹਾ ਹਿਲਾਈਆ। ਆਪੇ ਬੈਠ ਮਸਤ ਦਿਵਾਨਾ, ਲੱਖ ਚੁਰਾਸੀ ਬੰਨ੍ਹੇ ਗਾਨਾ, ਚਲੇ ਚਲਾਏ ਆਪਣੇ ਭਾਣਾ, ਹਰਿ ਭਾਣੇ ਵਿਚ ਸਮਾਈਆ। ਵਾਲੀ ਹਿੰਦ ਉਠ ਨਾਦਾਨਾ, ਪੁਰਖ ਅਬਿਨਾਸ਼ੀ ਪਹਰਿਆ ਜਾਮਾ, ਨਿਹਕਲੰਕ ਨਰਾਇਣ ਨਰ, ਆਪ ਆਪਣੀ ਜੋਤ ਧਰ, ਵੇਖ ਵਿਖਾਏ ਸਰਬ ਲੁਕਾਈਆ। ਸਰਬ ਲੁਕਾਈ ਆਪੇ ਵੇਖੇ, ਹਰਿ ਤ੍ਰੈਲੋਕੀ ਨਾਥਾ। ਸ੍ਰਿਸ਼ਟ ਸਬਾਈ ਮੇਟੇ ਭਰਮ ਭੁਲੇਖੇ, ਨਾ ਕੋਈ ਜਾਣੇ ਅਗਲੀ ਗਾਥਾ। ਪ੍ਰਭ ਅਬਿਨਾਸ਼ੀ ਲਿਖਣਹਾਰਾ ਲੇਖੇ, ਸਰਬ ਕਲਾ ਸਮਰਾਥਾ। ਦੂਰ ਦੁਰਾਡਾ ਨੇਰਨ ਨੇਰਾ ਹਰ ਘਟ ਅੰਦਰ ਬਹਿ ਬਹਿ ਵੇਖੇ, ਜੀਵ ਜੰਤ ਤੇਰਾ ਤਮਾਸ਼ਾ। ਗੋਰਖ ਮਛੰਦਰ ਉਚੇ ਟਿੱਲੇ ਧੂਣੀਆਂ ਤਾ ਤਾ ਲਾਇਣ ਸੇਕੇ, ਮਿਲਿਆ ਮੇਲ ਨਾ ਮਛੰਦਰ ਗੋਰਖ ਨਾਥਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਉਪਾਏ ਜੁਗ ਜੁਗ ਬਣਾਏ ਬਣਤ, ਆਪੇ ਹੋਏ ਸਗਲਾ ਸਾਥਾ। ਸਗਲਾ ਸਾਥੀ ਹਰਿ ਭਗਵੰਤ, ਜੁਗ ਜੁਗ ਆਦਿ ਜੁਗਾਦਿਆ। ਗੁਰਮੁਖ ਵਿਰਲੇ ਮੇਲ ਨਾਰੀ ਕੰਤ, ਮਿਲੇ ਮੋਹਣ ਮਾਧਵ ਮਾਧਿਆ। ਭਰਮੇ ਭੁੱਲੇ ਜੀਵ ਜੰਤ, ਹਰਿ ਹਰਿ ਨਾਮ ਨਾ ਰਸਨ ਅਰਾਧਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸੋਹੰ ਸ਼ਬਦ ਚਲਾਏ ਬੋਧ ਅਗਾਧਿਆ। ਸੋਹੰ ਸ਼ਬਦ ਬੋਧ ਅਗਾਧ, ਹਰਿ ਸ਼ਬਦੀ ਸ਼ਬਦ ਜਣਾਈਆ। ਗੁਰ ਗੋਬਿੰਦਾ ਰਸਨ ਅਰਾਧ, ਪਰਮ ਪੁਰਖ ਸਮਾਈਆ। ਇਕ ਵਜਾਏ ਸਾਚਾ ਨਾਦ, ਦੋ ਜਹਾਨਾਂ ਆਪ ਸੁਣਾਈਆ। ਮਿਲਿਆ ਮੇਲ ਸਾਚੇ ਸਾਧ, ਸਾਕਤ ਨਿੰਦਕ ਦੁਸ਼ਟ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਰਿਹਾ ਉਠਾਈਆ। ਹਰਿਜਨ ਸਾਚੇ ਉਠ ਰੈਣ ਸੁਹੰਜਣੀ ਭਿੰਨੜੀ ਖ਼ੁਸ਼ੀ ਮਨਾਇੰਦਾ। ਪੁਰਖ ਅਬਿਨਾਸ਼ੀ ਚਰਨ ਲਾਗ, ਜੋਤ ਨਿਰੰਜਣ ਕਲਜੁਗ ਅੰਤਮ ਮੇਲ ਮਿਲਾਇੰਦਾ। ਮਿਲੇ ਮੇਲ ਕੰਤ ਸੁਹਾਗ, ਦੁਖ ਭੈ ਭੰਜਨ ਭਗਤ ਭਗਵੰਤ ਰੂਪ ਅਖਵਾਇੰਦਾ। ਚਰਨ ਕਵਲ ਪੁਰਖ ਅਬਿਨਾਸ਼ੀ ਲਾਗ, ਧੂੜ ਮਜਨ ਦੁਰਮਤ ਮੈਲ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਕਿਰਪਾ ਦੇਵੇ ਕਰ, ਨੇਤਰ ਦੇਵੇ ਗਿਆਨ ਨਾਮ ਅੰਜਨ ਅਗਿਆਨ ਅੰਧੇਰ ਮਿਟਾਇੰਦਾ। ਅਗਿਆਨ ਅੰਧੇਰ ਜਾਏ ਵਿਨਾਸ, ਰਸਨਾ ਹਰਿ ਹਰਿ ਗਾਇਆ। ਪੁਰਖ ਅਬਿਨਾਸ਼ੀ ਹੋਇਆ ਦਾਸ, ਗੋਬਿੰਦ ਸੇਵ ਕਮਾਇਆ। ਨਿਜ ਘਰ ਆਤਮ ਰੱਖੇ ਵਾਸ, ਸਾਚੀ ਨਗਰੀ ਆਪ ਸੁਹਾਇਆ। ਥਿਰ ਘਰ ਇਕ ਸ਼ਾਹੋ ਸ਼ਾਬਾਸ਼, ਸ਼ਾਹ ਸੁਲਤਾਨਾ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਲਹਿਣਾ ਦੇਣਾ ਰਿਹਾ ਚੁਕਾਇਆ। ਕਲਜੁਗ ਉਠ ਨਾਦਾਨ, ਪ੍ਰਭ ਸਾਚੇ ਆਪ ਜਗਾਇਆ। ਏਕਾ ਸੁਣ ਧੁਰ ਫ਼ਰਮਾਣ, ਸਤਿਜੁਗ ਸਾਚੇ ਲੇਖੇ ਲਾਇਆ। ਸੋਹੰ ਰਸਨਾ ਸਾਰੇ ਗਾਣ, ਦੂਜਾ ਕੋਈ ਰਹਿਣ ਨਾ ਪਾਇਆ। ਦੀਨ ਮਜ਼੍ਹਬ ਨਾ ਕੋਈ ਈਮਾਨ, ਹਿੰਦੂ ਸਿੱਖ ਮੁਸਲਿਮ ਇਸਾਈ ਥਿਰ ਕੋਈ ਰਹਿਣ ਨਾ ਪਾਇਆ। ਵੇਲੇ ਅੰਤ ਹੋਈ ਜੁਦਾਈ, ਪੰਜ ਤਤ ਝੂਠ ਕੁੜਮਾਈ, ਹੰਕਾਰ ਵਿਕਾਰ ਵੱਜੇ ਵਧਾਈ, ਸਾਚਾ ਮੰਗਲ ਨਾ ਕੋਈ ਗਾਇਆ। ਨੌ ਦਵਾਰੇ ਦੇਣ ਦੁਹਾਈ, ਮਾਇਆ ਮਮਤਾ ਤਨ ਵਸਾਈ, ਦਸਮ ਦਵਾਰ ਬੂਝ ਨਾ ਪਾਈ, ਭਰਮੇ ਭੁੱਲੇ ਭਰਮ ਲੁਕਾਈ, ਸਾਚਾ ਕੰਤ ਨਾ ਕੋਈ ਹੰਢਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਸੋਇਆ ਰਿਹਾ ਉਠਾਇਆ। ਉਠ ਜਾਗ ਹੋਏ ਅੰਞਾਣ, ਕਿਉਂ ਰੈਣ ਅੰਧੇਰੀ ਛਾਈਆ। ਲੱਖ ਚੁਰਾਸੀ ਕਰ ਪਛਾਣ, ਕਵਣ ਤੇਰਾ ਸੰਗ ਨਿਭਾਈਆ। ਸਤਿਜੁਗ ਲੈ ਕੇ ਆਇਆ ਏਕਾ ਨਾਮ ਨਿਧਾਨ, ਸੋਹੰ ਅੱਗੇ ਰਿਹਾ ਵਖਾਈਆ। ਸੰਮਤ ਚੌਦਾਂ ਚੌਦਾਂ ਲੋਕ ਰਿੜਕੇ ਹਰਿ ਜਹਾਨ, ਪੰਚਮ ਜੇਠ ਰੁੱਤ ਸੁਹਾਈਆ। ਪੰਚ ਸ਼ਬਦ ਸਚ ਬਿਬਾਣ, ਲੋਆਂ ਪੁਰੀਆਂ ਵੇਖ ਵਖਾਈਆ। ਨੌ ਖੰਡ ਪ੍ਰਿਥਮੀ ਪੁਣ ਛਾਣ, ਗੁਰਮੁਖ ਸਾਚੇ ਸ਼ਬਦ ਵਰੋਲ ਬਾਹਰ ਕਢਾਈਆ। ਆਪੇ ਹੋਇਆ ਨਿਗਾਹਬਾਨ, ਦਿਵਸ ਰੈਣ ਵੇਖ ਵਖਾਈਆ। ਸੱਤ ਰੰਗ ਝੁਲਾਏ ਇਕ ਨਿਸ਼ਾਨ, ਸਾਚੀ ਬਣਤ ਆਪ ਬਣਾਈਆ। ਪਰਗਟ ਹੋ ਸ੍ਰੀ ਭਗਵਾਨ, ਜੀਵਾਂ ਜੰਤਾਂ ਰਿਹਾ ਸਮਝਾਈਆ। ਲਹਿਣਾ ਦੇਣਾ ਜਗਤ ਚੁੱਕਣਾ ਅੰਜੀਲ ਕੁਰਾਨ, ਵਿਚ ਉਨੀਸਾ ਦਏ ਖਪਾਈਆ। ਪੂਜਾ ਚੁੱਕੇ ਵੇਦ ਪੁਰਾਨ, ਬ੍ਰਹਮਾ ਵਿਸ਼ਨ ਨਾ ਕੋਈ ਧਿਆਈਆ। ਖਾਣੀ ਬਾਣੀ ਨਾ ਕਰੇ ਗਿਆਨ, ਛੱਤੀ ਰਾਗ ਨਾ ਕੋਈ ਗਾਈਆ। ਗ੍ਰੰਥੀ ਪੰਥੀ ਪੰਡਤ ਕਾਸ਼ੀ ਮੁੱਲਾ ਸ਼ੇਖ਼ ਮੁਸਾਇਕ ਨਾ ਕੋਈ ਤਰਾਨ, ਨਾ ਕੋਈ ਨਾਅਰਾ ਲਾਈਆ। ਅਲ੍ਹਾ ਹੂ ਹੂ ਬਿਸਮਿਲਾ ਹਰਿ ਪਛਾਣ, ਆਪ ਆਪਣੇ ਵਿਚ ਸਮਾਈਆ। ਰਾਮ ਸੀਤਾ ਠਾਂਢਾ ਸੀਤਾ ਰਾਮ, ਕ੍ਰਿਸ਼ਨ ਹਰਿ ਏਕਾ ਰੰਗ ਸਮਾਈਆ। ਗੋਬਿੰਦ ਬੇਪਰਵਾਹ ਨਾਮ ਸਤਿ ਪ੍ਰਭ ਰੱਖੇ ਪਤ, ਲੇਖਾ ਚੁੱਕੇ ਅੱਠ ਤਤ, ਬੀਸ ਬੀਸਾ ਪੰਧ ਮੁਕਾਈਆ। ਇਕ ਖੁਲ੍ਹਾਏ ਸਾਚਾ ਹੱਟ, ਨਾ ਕੋਈ ਤੀਰਥ ਨਾ ਕੋਈ ਤਟ, ਗੋਦਾਵਰੀ ਬੈਠੇ ਮੁਖ਼ ਛੁਪਾਈਆ। ਗੁਰ ਦਰ ਮੰਦਰ ਮਸਜਿਦ ਉਚੇ ਟਿੱਲੇ ਜਾਣੇ ਢੱਠ, ਸਚ ਸਿੰਘਾਸਣ ਕੋਇ ਦਿਸ ਨਾ ਆਈਆ। ਕਲਜੁਗ ਉਲਟੀ ਗੇੜਨਹਾਰਾ ਲੱਠ, ਸੰਮਤ ਚੌਦਾਂ ਪ੍ਰਭ ਚਰਨ ਬੈਠਾ ਸੀਸ ਝੁਕਾਈਆ। ਗੁਰ ਸੰਗਤ ਤੇਰਾ ਇਕ ਇਕੱਠ, ਦਰ ਦਰਬਾਰਾ ਇਕ ਵਖਾਈਆ। ਤ੍ਰੈਗੁਣ ਮਾਇਆ ਤੇਰਾ ਮੱਠ, ਅੰਤਮ ਅਗਨੀ ਲਾਈਆ। ਜੋਤੀ ਜਗੇ ਲਟ ਲਟ, ਚਾਰੋਂ ਕੁੰਟ ਕਰੇ ਰੁਸ਼ਨਾਈਆ। ਗੁਰਮੁਖਾਂ ਭਾਗ ਲਗਾਏ ਕਾਇਆ ਮੱਟ, ਅੰਧ ਅੰਧੇਰ ਮਿਟਾਈਆ। ਦੂਈ ਦਵੈਤੀ ਮੇਟੇ ਫੱਟ, ਏਕਾ ਰੰਗ ਚੜ੍ਹਾਈਆ। ਸ਼ਬਦ ਹਥੌੜਾ ਮਾਰੇ ਸੱਟ, ਬਜਰ ਕਪਾਟੀ ਤੋੜ ਤੁੜਾਈਆ। ਅੰਮ੍ਰਿਤ ਆਤਮ ਦੇਵੇ ਝੱਟ, ਆਪਣੀ ਆਪ ਸੇਵ ਕਮਾਈਆ। ਆਪੇ ਖੇਲੇ ਖੇਲ ਬਾਜੀਗਰ ਨਟ, ਸਵਾਂਗੀ ਸਵਾਂਗ ਵਰਤਾਈਆ। ਦਸਮ ਦਵਾਰੀ ਖੋਲ੍ਹ ਹਟ, ਆਤਮ ਸੇਜਾ ਇਕ ਵਿਛਾਈਆ। ਹੱਥ ਰਖਾਏ ਸੋਹੰ ਸਾਚਾ ਪਟ, ਜਨ ਭਗਤਾਂ ਤਨ ਪਹਿਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਤੇਰਾ ਏਕਾ ਘਰ, ਚਾਰ ਵਰਨਾਂ ਰਿਹਾ ਵਖਾਈਆ। ਚਾਰ ਵਰਨਾਂ ਇਕ ਦਵਾਰ, ਹਰਿ ਸਾਚਾ ਇਕ ਵਖਾਇੰਦਾ। ਸ਼ਬਦ ਭਰਿਆ ਨਾਮ ਭੰਡਾਰ, ਜੁਗ ਜੁਗ ਆਪ ਵਰਤਾਇੰਦਾ। ਅੱਖਰ ਵੱਖਰ ਵਸਤ ਅਪਾਰ, ਦੋ ਅੱਖਰ ਧਾਰ ਵਖਾਇੰਦਾ। ਰੋੜੀ ਸੱਖਰ ਕਰ ਪਿਆਰ, ਸੋਇਆ ਪੂਤ ਉਠਾਇੰਦਾ। ਸ੍ਰਿਸ਼ਟ ਸਬਾਈ ਹੋਣਾ ਸੱਥਰ, ਧਰਤ ਮਾਤ ਗੋਦ ਸਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੋਬਿੰਦ ਤੇਰੀ ਕਾਇਆ ਰੰਗ ਚੜ੍ਹਾਇੰਦਾ। ਗੋਬਿੰਦ ਕਾਇਆ ਰੰਗ ਚਲੂਲ, ਹਰਿ ਏਕਾ ਏਕ ਚੜ੍ਹਾਇੰਦਾ। ਸਾਧ ਸੰਤ ਨਾ ਜਾਏ ਕੋਈ ਭੂਲ, ਲਹਿਣਾ ਦੇਣਾ ਆਪ ਚੁਕਾਇੰਦਾ। ਸ਼ਿਵ ਸ਼ੰਕਰ ਫੜੇ ਹੱਥ ਤ੍ਰਿਸੂਲ, ਦੋਏ ਜੋੜ ਸੀਸ ਝੁਕਾਇੰਦਾ। ਬ੍ਰਹਮਾ ਦਰਸ ਮੰਗੇ ਕੰਤ ਕੰਤੂਹਲ, ਅੱਠੇ ਨੇਤਰ ਆਪ ਉਠਾਇੰਦਾ। ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਬਰਸੇ ਫੂਲ, ਦਿਵਸ ਰੈਣ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਾਚਾ ਧਾਮ ਆਪ ਸੁਹਾਇੰਦਾ। ਸਾਚਾ ਧਾਮ ਹਰਿ ਦਵਾਰ, ਏਕਾ ਏਕ ਵਖਾਇਆ। ਜੋਤ ਸਰੂਪੀ ਬੈਠ ਘਰ, ਆਪਣੀ ਕਾਰ ਕਰਾਇਆ। ਨਾ ਕਿਸੇ ਫੜਾਏ ਆਪਣਾ ਲੜ, ਨਾ ਕੋਈ ਸੰਗੀ ਸਾਥ ਰਖਾਇਆ। ਦੀਪਕ ਜੋਤੀ ਏਕਾ ਬਲੜਾ, ਇਕ ਗਿਆਨ ਕਰਾਇਆ। ਸਚ ਦਵਾਰ ਆਪੇ ਮਲੜਾ, ਥਿਰ ਘਰ ਨਾਉਂ ਰਖਾਇਆ। ਹਰਿ ਹਰਿ ਅਗੰਮ ਅਗੰਮੜਾ, ਅਗੰਮੜੇ ਧਾਮ ਸੁਹਾਇਆ। ਨਾ ਕੋਈ ਹੱਡ ਮਾਸ ਨਾੜੀ ਦਿਸੇ ਚੰਮੜਾ, ਪੰਜ ਤਤ ਦਿਸ ਨਾ ਆਇਆ। ਨਾ ਕੋਈ ਪੱਲੇ ਪੈਸਾ ਧੇਲਾ ਦਮੜਾ, ਤ੍ਰੈਗੁਣ ਮਾਇਆ ਨਾ ਤਤ ਉਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦਰ ਦਵਾਰੇ ਅੱਗੇ ਖਲੜਾ, ਦਿਸ ਕਿਸੇ ਨਾ ਆਇਆ। ਗੁਰਮੁਖ ਤੇਰਾ ਸਚ ਦਵਾਰ, ਪ੍ਰਭ ਸਾਚਾ ਵੇਖ ਵਖਾਨਿਆ। ਆਪ ਆਪਣੀ ਕਿਰਪਾ ਧਾਰ, ਦੇਵੇ ਧੁਰ ਫ਼ਰਮਾਣਿਆ। ਸੋਹੰ ਸ਼ਬਦ ਜੈ ਜੈ ਜੈਕਾਰ, ਚਾਰ ਵਰਨਾਂ ਇਕ ਸੁਣਾਨਿਆ। ਸਤਿਜੁਗ ਤੇਰੀ ਸਾਚੀ ਧਾਰ, ਲੋਕਮਾਤ ਹੋਏ ਪਰਧਾਨਿਆ। ਕਲਜੁਗ ਅੰਤਮ ਹੋਏ ਖੁਆਰ, ਮਿਟ ਜਾਏ ਜਗਤ ਨਿਸ਼ਾਨਿਆ। ਸੰਮਤ ਪੰਦਰਾਂ ਹਾਹਾਕਾਰ, ਘਰ ਘਰ ਹੋਏ ਵੈਰਾਨਿਆ। ਸੋਲਾਂ ਤੇਰਾ ਕੋਈ ਨਾ ਕਰੇ ਸ਼ਿੰਗਾਰ, ਪੱਟੀ ਸੀਸ ਨਾ ਕੋਈ ਗੁੰਦਾਨਿਆ। ਨਾ ਕੋਈ ਮਹੱਲ ਨਾ ਅਟਾਰ, ਮੰਦਰ ਅੰਦਰ ਨਾ ਕੋਈ ਰਾਗ ਸੁਣਾਨਿਆ। ਡੂੰਘੀ ਕੰਦਰ ਵੇਖ ਵਿਚਾਰ, ਜੀਵ ਜੰਤ ਸੀਸ ਲੁਕਾਨਿਆ। ਧਰਤ ਮਾਤ ਤੇਰਾ ਇਕ ਅਖਾੜ, ਪ੍ਰਭ ਵੇਖੇ ਜੋਧਾ ਸੂਰ ਬਲੀ ਬਲਵਾਨਿਆ। ਆਪ ਉਠਾਏ ਅਗੰਮੀ ਧਾੜ, ਸਾਚੀ ਖੇਲ ਖਿਲਾਨਿਆ। ਨੌ ਖੰਡ ਪ੍ਰਿਥਮੀ ਦੇਵੇ ਝਾੜ, ਮੇਟ ਮਿਟਾਏ ਜੀਵ ਸ਼ੈਤਾਨਿਆ। ਪੰਜ ਤਤ ਵਿਕਾਰਾ ਦੇਵੇ ਸਾੜ, ਇਕ ਚਲਾਏ ਤੀਰ ਨਿਸ਼ਾਨਿਆ। ਅੰਤਮ ਖੇਲ ਖੇਲੇ ਸਤਾਰਾਂ ਹਾੜ, ਨਾ ਕੋਈ ਭੁੱਲੇ ਜੀਵ ਨਾਦਾਨਿਆ। ਕਾਇਆ ਚੋਲੀ ਸ਼ਬਦੀ ਦੇਵੇ ਪਾੜ, ਏਕਾ ਮਾਰੇ ਸਚ ਨਿਸ਼ਾਨਿਆ। ਗੁਰਮੁਖ ਸਾਜਣ ਸਾਚੇ ਲਾੜ, ਦਰ ਘਰ ਕਰੇ ਪਰਵਾਨਿਆ। ਸ਼ਬਦ ਘੋੜੇ ਆਪੇ ਚਾੜ੍ਹ, ਵਾਗ ਆਪਣੇ ਹੱਥ ਰਖਾਨਿਆ। ਨੇੜ ਨਾ ਆਏ ਜਗਤ ਵਿਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋਹੰ ਖੰਡਾ ਤੇਜ ਕਟਾਰ ਏਕਾ ਹੱਥ ਉਠਾਨਿਆ। ਸੋਹੰ ਖੰਡਾ ਵਿਚ ਵਰਭੰਡ, ਆਪਣੀ ਵੰਡ ਵੰਡਾਇਆ। ਮੰਗੇ ਮੰਗ ਗੋਬਿੰਦ ਬ੍ਰਹਿਮੰਡ, ਜੇਰਜ ਅੰਡ ਉਤਭੁਜ ਸੇਤਜ ਵੇਖ ਵਖਾਇਆ। ਮਨਮੁਖਾਂ ਵੱਢੇ ਅੰਤਮ ਕੰਡ, ਨਾਰ ਦੁਹਾਗਣ ਦਿਸੇ ਰੰਡ, ਸਾਚਾ ਕੰਤ ਨਾ ਕੋਈ ਹੰਢਾਇਆ। ਸਾਧਾਂ ਸੰਤਾਂ ਭਰਿਆ ਇਕ ਘਮੰਡ, ਅੰਤਮ ਆਪਣੀ ਵੰਡਾਂ ਰਿਹਾ ਵੰਡ, ਜੂਠ ਝੂਠ ਭਾਰ ਉਠਾਇਆ। ਅੰਤਮ ਮਿਟੇ ਭੇਖ ਪਖੰਡ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਏਕਾ ਦੂਜਾ ਭਉ ਚੁਕਾਇਆ। ਏਕਾ ਦੂਜਾ ਭਉ ਜਾਏ ਚੁੱਕ, ਹਰਿ ਸਾਚੇ ਆਪ ਚੁਕਾਵਣਾ। ਕਲਜੁਗ ਵੇਲਾ ਰਿਹਾ ਢੁੱਕ, ਸੰਮਤ ਚੌਦਾਂ ਲੇਖ ਲਿਖਾਵਣਾ। ਸੰਮਤ ਪੰਦਰਾਂ ਮਾਨਸ ਦੇਹੀ ਵੇਖ ਮਨੁੱਖ, ਏਕਾ ਧੱਕਾ ਲਾਵਣਾ। ਸੰਮਤ ਸੋਲਾਂ ਬਾਲ ਨਾ ਦਿਸੇ ਕਿਸੇ ਕੁੱਖ, ਨਾ ਕੋਈ ਧੀਰ ਧਰਾਵਣਾ। ਸੰਮਤ ਸਤਾਰਾਂ ਘਰ ਘਰ ਦੁਖੀਏ ਰੋਂਦੇ ਦੁੱਖ, ਸਾਂਤਕ ਸਤਿ ਨਾ ਕੋਇ ਵਰਤਾਵਣਾ। ਸੰਮਤ ਅਠਾਰਾਂ ਜੀਵ ਜੰਤ ਮੇਟੇ ਭੁੱਖ, ਜਲ ਧਾਰਾ ਆਪ ਵਹਾਵਣਾ। ਉਨੀ ਉਨੀਸਾ ਹਰਿ ਜਗਦੀਸਾ ਖੇਲ ਕਰਾਏ ਧਰਤਮਾਤ ਤੇਰੀ ਕੁੱਖ, ਈਸਾ ਮੂਸਾ ਮੇਟ ਮਿਟਾਵਣਾ। ਬੀਸ ਬੀਸਾ ਸੁਖਣਾ ਰਿਹਾ ਸੁੱਖ, ਨਿਹਕਲੰਕ ਦਰਸ਼ਨ ਪਾਵਣਾ। ਸਤਿਜੁਗ ਉਤਰੇ ਤੇਰੀ ਭੁੱਖ, ਪ੍ਰਭ ਸਾਚੇ ਚਰਨ ਛੁਹਾਵਣਾ। ਦੋਏ ਜੋੜ ਸੀਸ ਰਿਹਾ ਝੁੱਕ, ਸੋਹੰ ਰਸਨਾ ਗਾਵਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਪਣਾ ਰੂਪ ਵਟਾਵਣਾ। ਬੀਸ ਬੀਸਾ ਕਰੇ ਵਿਚਾਰ, ਪ੍ਰਭ ਚਰਨ ਧਿਆਨ ਲਗਾਇਆ। ਦਿਵਸ ਰੈਣ ਰੋਵੇ ਜ਼ਾਰੋ ਜ਼ਾਰ, ਨੇਤਰ ਨੀਰ ਵਹਾਇਆ। ਗੋਬਿੰਦ ਗੁਰ ਹੋ ਤਿਆਰ, ਤੇਰਾ ਰਾਹ ਤਕਾਇਆ। ਨੀਲੇ ਵਾਲਾ ਹਰਿ ਅਸਵਾਰ, ਨੀਲੀ ਛੱਤੋਂ ਬਾਹਰ ਕਰਾਇਆ। ਪੀਲੇ ਬਸਤਰ ਤਨ ਸ਼ਿੰਗਾਰ, ਸੋਹੰ ਸ਼ਸਤਰ ਹੱਥ ਉਠਾਇਆ। ਕਲਗੀ ਤੋੜਾ ਇਕ ਅਪਾਰ, ਜੋਤੀ ਜੋੜਾ ਮੇਲ ਮਿਲਾਇਆ। ਚਾਰ ਵਰਨਾਂ ਬਹਾਏ ਇਕ ਦਰਬਾਰ, ਦਰ ਦਰਬਾਰੀ ਆਪ ਅਖਵਾਇਆ। ਆਪੇ ਹੋਇਆ ਪਹਿਰੇਦਾਰ, ਨੰਗੀ ਪੈਂਰੀ ਸੇਵ ਕਮਾਇਆ। ਗੁਰਮੁਖਾਂ ਕਰੇ ਖ਼ਬਰਦਾਰ, ਕਲਜੁਗ ਅੰਤਮ ਰਿਹਾ ਜਗਾਇਆ। ਆਪੇ ਹੋਇਆ ਸੇਵਾਦਾਰ, ਜੁਗ ਜੁਗ ਸੇਵਾ ਰਿਹਾ ਕਮਾਇਆ। ਮੀਤ ਮੁਰਾਰਾ ਹਰਿ ਨਿਰੰਕਾਰ, ਨਿਰਗੁਣ ਭੇਖ ਵਟਾਇਆ। ਸਰਗੁਣ ਤੇਰੀ ਬੰਨ੍ਹੇ ਧਾਰ, ਸਤਿ ਪੁਰਖ ਨਿਰੰਜਣ ਦਇਆ ਕਮਾਇਆ। ਨੌ ਖੰਡ ਪ੍ਰਿਥਮੀ ਇਕ ਵਿਚਾਰ, ਏਕਾ ਗਿਆਨ ਦਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬੀਸ ਬੀਸਾ ਰਿਹਾ ਸਮਝਾਇਆ। ਬੀਸ ਬੀਸੇ ਰੱਖ ਧੀਰ, ਪ੍ਰਭ ਸਾਚਾ ਆਪ ਧਰਾਇੰਦਾ। ਕਲਜੁਗ ਤੇਰਾ ਅੰਤ ਅਖੀਰ, ਵਿਚ ਉਨੀਸੇ ਆਪ ਕਰਾਇੰਦਾ। ਸਤਿਜੁਗ ਤੇਰੇ ਸਾਚੇ ਬਸਤਰ ਚੀਰ, ਤਨ ਸ਼ਿੰਗਾਰ ਕਰਾਇੰਦਾ। ਗੁਰਮੁਖ ਸਾਜਣ ਵੀਰ, ਇਕ ਦੂਜੇ ਨਾਲ ਮਿਲਾਇੰਦਾ। ਗੁਰ ਗੋਬਿੰਦ ਤੇਰੀ ਕਟੇ ਭੀੜ, ਮਾਛੀਵਾੜੇ ਜੋ ਅਲਾਇੰਦਾ। ਅੰਤਮ ਵੇਲਾ ਬੰਨ੍ਹੇ ਬੀੜ, ਗੁਰਸਿਖ ਸਾਚੇ ਆਪ ਤਰਾਇੰਦਾ। ਏਕਾ ਇੱਕੀ ਅੰਤ ਅਖੀਰ, ਸਾਚੀ ਸਿੱਖੀ ਮਾਤ ਉਪਾਇੰਦਾ। ਰੱਖੀ ਧਾਰ ਪ੍ਰਭ ਸਾਚੇ ਤਿੱਖੀ, ਮਦਿਰਾ ਮਾਸ ਕੋਈ ਨੇੜ ਨਾ ਆਇੰਦਾ। ਨੇਤਰ ਲੋਚਨ ਦਰ ਦਰ ਘਰ ਘਰ ਜਾ ਜਾ ਪੇਖੀ, ਆਪ ਆਪਣੀ ਸੇਵ ਕਮਾਇੰਦਾ। ਕਿਸੇ ਹੱਥ ਨਾ ਆਏ ਮੁਨੀ ਰਿਖੀ, ਗਿਆਨ ਧਿਆਨ ਕੋਟਨ ਕੋਟ ਲਗਾਇੰਦਾ। ਨਾਅਰਾ ਲਾ ਲਾ ਥੱਕੇ ਪੀਰ ਸ਼ੇਖ਼ੀ, ਐਲੀ ਅੱਲਾ ਨੂਰ ਦਿਸ ਨਾ ਆਇੰਦਾ। ਕਲਜੁਗ ਤੇਰੀ ਅੰਤਮ ਪੇਸ਼ੀ, ਸੰਮਤ ਚੌਦਾਂ ਪੰਜ ਜੇਠ ਕਰਾਇੰਦਾ। ਨਾਲ ਰਲਾਏ ਗਣਪਤ ਗਣੇਸ਼ੀ, ਬ੍ਰਹਮਾ ਸ਼ਿਵ ਦੇਵਤ ਸੁਰ ਸਚ ਗਵਾਹ ਬਣਾਇੰਦਾ। ਪਰਗਟ ਹੋਏ ਦਰ ਦਰਵੇਸ਼ੀ, ਦਸਤਗੀਰ ਸ਼ਾਹ ਹਕੀਰ ਸਾਚਾ ਸੰਗ ਨਿਭਾਇੰਦਾ। ਵੇਖਣਹਾਰਾ ਧਾਰੀ ਕੇਸੀ, ਗੋਬਿੰਦ ਰੂਪ ਵਟਾਇੰਦਾ। ਜੋਧਾ ਸੂਰਾ ਦਸ ਦਸਮੇਸ਼ੀ, ਸ਼ਬਦ ਖੰਡਾ ਖਿੱਚ ਵਖਾਇੰਦਾ। ਆਪ ਉਠਾਏ ਨਰ ਨਰੇਸ਼ੀ, ਤਖ਼ਤ ਤਾਜ ਕੋਈ ਰਹਿਣ ਨਾ ਪਾਇੰਦਾ। ਆਪੇ ਕਰਿਆ ਆਪਣਾ ਵੇਸੀ, ਵੇਸ ਅਨੇਕਾ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਬੀਸ ਬੀਸੇ ਤੇਰੀ ਰੁੱਤ ਸੁਹਾਇੰਦਾ। ਬੀਸ ਬੀਸੇ ਤੇਰੇ ਹੱਥ ਵਡਿਆਈ, ਪ੍ਰਭ ਸਾਚੇ ਆਪ ਰਖਾਈਆ। ਚਾਰ ਵਰਨ ਕਰੇ ਸ਼ਬਦ ਕੁੜਮਾਈ, ਸੋਹੰ ਮੁਖ ਸਗਨ ਲਗਾਈਆ। ਕਲਜੁਗ ਅੰਤਮ ਹੋਏ ਜੁਦਾਈ, ਬੈਠੇ ਮੁਖ ਛੁਪਾਈਆ। ਸਤਿਜੁਗ ਸਾਚੇ ਵੱਜੇ ਵਧਾਈ, ਚਾਰੋਂ ਕੁੰਟ ਹੋਏ ਜਣਾਈਆ। ਹਰਿਜਨ ਗਾਇਣ ਚਾਈਂ ਚਾਈਂ, ਸਚ ਮਹੱਲਾ ਏਕਾ ਸੋਹਲਾ ਰਿਹਾ ਸੁਣਾਈਆ। ਆਪ ਉਠਾਏ ਫੜ ਫੜ ਬਾਹੀਂ, ਕਲਜੁਗ ਅੰਤਮ ਮੇਲ ਮਿਲਾਈਆ। ਦੇਵਣਹਾਰਾ ਠੰਢੀਆਂ ਛਾਈਂ, ਸੀਸ ਆਪਣਾ ਹੱਥ ਟਿਕਾਈਆ। ਫੜ ਫੜ ਕਾਗੋਂ ਹੰਸ ਬਣਾਈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਬੀਸ ਬੀਸੇ ਤੇਰੀ ਰੁੱਤ ਸੁਹਾਈਆ। ਬੀਸ ਬੀਸੇ ਹਰਿ ਜਗਦੀਸ, ਆਪਣੀ ਕਲ ਵਰਤਾਇੰਦਾ। ਛਤਰ ਝੁਲਾਏ ਸਾਚੇ ਸੀਸ, ਸਚ ਸੁਲਤਾਨਾ ਆਪ ਅਖਵਾਇੰਦਾ। ਕੋਇ ਨਾ ਕਰੇ ਪ੍ਰਭ ਤੇਰੀ ਰੀਸ, ਸਭ ਭਾਣੇ ਵਿਚ ਸਮਾਇੰਦਾ। ਖੇਲੇ ਖੇਲ ਹਰਿ ਬੀਸ ਬੀਸ, ਹਰਿ ਬੀਸ ਬੀਸਾ ਹੋ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਖੇਲ ਖਿਲਾਇੰਦਾ। ਬੀਸ ਬੀਸੇ ਸੁਣ ਪੁਕਾਰ, ਹਰਿ ਸਾਚੇ ਦਇਆ ਕਮਾਈਆ। ਭਗਤ ਜਨਾਂ ਹਰਿ ਸੇਵਾਦਾਰ, ਸੇਵਕ ਸੇਵਾ ਰਿਹਾ ਕਮਾਈਆ। ਨੌ ਖੰਡ ਪ੍ਰਿਥਮੀ ਇਕ ਅਧਾਰ, ਏਕਾ ਸ਼ਬਦ ਜਣਾਈਆ। ਏਕਾ ਧਰਮ ਵਿਚ ਸੰਸਾਰ, ਹਰਿ ਸਾਚਾ ਰਿਹਾ ਲਗਾਈਆ। ਪੂਰਬ ਲਹਿਣਾ ਕਰਮ ਵਿਚਾਰ, ਪ੍ਰਭ ਸਾਚਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੂਠੇ ਝੂਠੇ ਕਾਇਆ ਮਾਟੀ ਭਾਂਡੇ ਭੰਨ ਵਖਾਈਆ। ਪਾਰਬ੍ਰਹਮ ਸਰਨਾਈ, ਵਡ ਪਰਤਾਪਿਆ। ਪਾਰਬ੍ਰਹਮ ਸਰਨਾਈ, ਸਰਬ ਭਉ ਵਿਆਪਿਆ। ਪਾਰਬ੍ਰਹਮ ਸਰਨਾਈ, ਕੋਟਨ ਕੋਟ ਉਤਾਰੇ ਪਾਪਿਆ। ਪਾਰਬ੍ਰਹਮ ਸਰਨਾਈ, ਇਕ ਜਪਾਏ ਸਾਚਾ ਜਾਪਿਆ। ਪਾਰਬ੍ਰਹਮ ਸਰਨਾਈ, ਮੇਟ ਮਿਟਾਏ ਤੀਨੋ ਤਾਪਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰਸ ਦਿਖਾਏ ਆਪਣਾ ਆਪਿਆ। ਪਾਰਬ੍ਰਹਮ ਸਰਨਾਈ, ਚਰਨ ਗੁਰ ਦੇਵਿਆ। ਪਾਰਬ੍ਰਹਮ ਸਰਨਾਈ, ਲੇਖੇ ਲਾਏ ਸਾਚੀ ਸੇਵਿਆ। ਪਾਰਬ੍ਰਹਮ ਸਰਨਾਈ, ਮਿਲੇ ਮੇਲ ਅਲਖ ਅਭੇਵਿਆ। ਪਾਰਬ੍ਰਹਮ ਸਰਨਾਈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੇਵਕ ਸੇਵਾ ਸਚ ਕਮਾਈ। ਪਾਰਬ੍ਰਹਮ ਸਰਨਾਈ, ਗੁਰ ਪੂਰੇ ਮੇਲ ਮਿਲਾਇਆ। ਗੁਰ ਪੂਰੇ ਹੱਥ ਵਡਿਆਈ, ਲੋਕਮਾਤ ਰਿਹਾ ਤਰਾਇਆ। ਮਾਤਲੋਕ ਵੱਜੇ ਵਧਾਈ, ਗੁਰ ਪੂਰਾ ਰਿਹਾ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਧੁਰ ਮਸਤਕ ਲੇਖ ਲਿਖਾਇਆ। ਮਸਤਕ ਲਿਖਿਆ ਸਾਚਾ ਲਹਿਣਾ, ਅੰਤਮ ਅੰਤ ਚੁਕਾਇੰਦਾ। ਨੇਤਰ ਲੋਚਨ ਦਰਸ਼ਨ ਨੈਣਾ, ਆਪੇ ਆਪ ਕਰਾਇੰਦਾ। ਆਪੇ ਜਾਣੇ ਜੁਗ ਜੁਗ ਲਹਿਣਾ, ਦੇਣਾ ਮੂਲ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਇਕ ਇਕੱਲਾ ਵੇਖ ਵਖਾਇੰਦਾ। ਇਕ ਇਕੱਲਾ ਏਕੰਕਾਰ, ਏਕਾ ਧਾਰ ਬੰਧਾਈਆ। ਪਰਗਟ ਹੋ ਵਿਚ ਸੰਸਾਰ, ਪੁਰਖ ਅਬਿਨਾਸ਼ੀ ਕਰਤਾ ਆਪ ਅਖਵਾਈਆ। ਘਟ ਘਟ ਅੰਦਰ ਰੱਖੇ ਵਾਸ, ਹਰ ਘਟ ਖੋਜ ਖੁਜਾਈਆ। ਹਰਿਜਨ ਮੇਲਾ ਸ਼ਾਹੋ ਸ਼ਾਬਾਸ਼, ਸ਼ਾਹ ਸੁਲਤਾਨਾਂ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਮੰਡਲ ਏਕਾ ਰਾਸ, ਏਕਾ ਅੰਤਮ ਪਾਈਆ। ਕਲਜੁਗ ਮੰਡਲ ਸਾਚੀ ਰਾਸ, ਏਕਾ ਏਕ ਵਖਾਇੰਦਾ। ਜੋਤ ਸਰੂਪੀ ਹਰਿ ਅਬਿਨਾਸ਼, ਦਹਿ ਦਿਸ਼ਾ ਵੇਖ ਵਖਾਇੰਦਾ। ਹਰਿਜਨ ਵੇਖੇ ਨਾਮ ਸਵਾਸ, ਸ਼ਬਦੀ ਸ਼ਬਦ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਸਿਖਿਆ ਦੇ ਮਤ ਸਮਝਾਇੰਦਾ। ਸਾਚੀ ਸਿਖਿਆ ਸਚ ਸੁਲਤਾਨ, ਏਕਾ ਏਕ ਰਖਾਈਆ। ਚਾਰ ਵਰਨਾਂ ਇਕ ਗਿਆਨ, ਏਕਾ ਤਤ ਬੁਝਾਈਆ। ਇਕ ਵਖਾਏ ਧਰਮ ਨਿਸ਼ਾਨ, ਧੁਰਦਰਗਾਹੀ ਬਣਤ ਬਣਾਈਆ। ਦਾਤਾ ਦਾਨੀ ਹਰਿ ਮਿਹਰਵਾਨ, ਮਿਹਰਵਾਨਾ ਆਪ ਹੋ ਆਈਆ। ਹਰਿਜਨ ਸਾਚੇ ਮਾਤ ਪਛਾਣ, ਆਪ ਆਪਣੇ ਲੜ ਬੰਧਾਈਆ। ਲੱਖ ਚੁਰਾਸੀ ਜੀਵ ਨਾਦਾਨ, ਸੁੱਤਿਆਂ ਰੈਣ ਵਿਹਾਈਆ। ਅੰਤਮ ਫਲ ਆਪਣਾ ਖਾਣ, ਰਸ ਰਸਨਾ ਰਹੀ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਰਿਹਾ ਉਪਾਈਆ। ਹਰਿਜਨ ਸਾਚੇ ਮੀਤ ਮੁਰਾਰ, ਲੋਕਮਾਤ ਕੁੜਮਾਈਆ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਸੋਹੰ ਮੌਲੀ ਤੰਦ ਬੰਧਾਈਆ। ਇਕ ਇਕੱਲਾ ਪਾਵੇ ਸਾਰ, ਨਾਭੀ ਕਵਲ ਵੇਖ ਵਖਾਈਆ। ਸਚ ਮਹੱਲਾ ਖੋਲ੍ਹ ਕਿਵਾੜ, ਉਪਰ ਧਵਲ ਦਏ ਵਡਿਆਈਆ। ਹਰਿਜਨ ਸਾਚੇ ਅੰਦਰ ਵਾੜ, ਸਾਵਲ ਸਵਲਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਧਾਰਾ ਇਕ ਵਹਾਈਆ। ਜੋਤੀ ਧਾਰ ਹਰਿ ਨਿਰੰਕਾਰ, ਏਕਾ ਏਕ ਵਹਾਇੰਦਾ। ਗੁਰਮੁਖ ਸਾਚੇ ਕਰ ਤਿਆਰ, ਸੋਏ ਮਾਤ ਜਗਾਇੰਦਾ। ਸੰਮਤ ਚੌਦਾਂ ਦਿਵਸ ਵਿਚਾਰ, ਪਹਿਲੀ ਚੇਤਰ ਰੁਤ ਸੁਹਾਇੰਦਾ। ਦੂਜਾ ਤੀਜਾ ਖੋਲ੍ਹ ਕਿਵਾੜ, ਘਰ ਚੌਥੇ ਮੇਲ ਮਿਲਾਇੰਦਾ। ਅੰਤਮ ਮੇਟੇ ਪੰਚਮ ਧਾੜ, ਛੇਵੇਂ ਛੱਪਰ ਛੰਨ ਨਾ ਕੋਇ ਵਖਾਇੰਦਾ। ਸਤਿ ਪੁਰਖ ਨਿਰੰਜਣ ਜੋਤ ਅਕਾਰ, ਅੱਠ ਤਤਾਂ ਵਿਚ ਸਮਾਇੰਦਾ। ਨੌ ਦਵਾਰੇ ਖੋਲ੍ਹ ਕਿਵਾੜ, ਜਗਤ ਦਵਾਰਾ ਇਕ ਵਖਾਇੰਦਾ। ਸੱਤਵੇਂ ਬੈਠ ਸੱਚੀ ਸਰਕਾਰ, ਸ਼ਬਦ ਸਿੰਘਾਸਣ ਆਸਣ ਲਾਇੰਦਾ। ਦਸਵਾਂ ਘਰ ਅਪਰ ਅਪਾਰ, ਹਰਿ ਜੋਤੀ ਨੂਰ ਜਗਾਇੰਦਾ। ਨੌ ਦਵਾਰੇ ਵਸਿਆ ਬਾਹਰ, ਦਿਸ ਕਿਸੇ ਨਾ ਆਇੰਦਾ। ਅੱਠਾਂ ਤਤਾਂ ਮਾਰੇ ਮਾਰ, ਆਪਣੀ ਧਾਰ ਬੰਧਾਇੰਦਾ। ਸਤਿ ਪੁਰਖ ਨਿਰੰਜਣ ਏਕਾ ਕਾਰ, ਏਕਾ ਰੂਪ ਸਮਾਇੰਦਾ। ਛੇਵੇਂ ਛੱਪਰ ਨਾ ਲਏ ਕੋਈ ਉਸਾਰ, ਚਾਰ ਦਿਵਾਰ ਨਾ ਕੋਈ ਬਣਾਇੰਦਾ। ਪੰਚਮ ਮੀਤਾ ਪਹਿਰੇਦਾਰ, ਸਾਚੀ ਸੇਵ ਕਮਾਇੰਦਾ। ਚੌਥੇ ਘਰ ਬੈਠ ਸੱਚੀ ਸਰਕਾਰ, ਸੰਤ ਸੁਹੇਲੇ ਆਪ ਮਿਲਾਇੰਦਾ। ਤੀਜੇ ਨੈਣ ਦਰਸ ਅਪਾਰ, ਆਤਮ ਲੋਚਨ ਆਪ ਖੁਲ੍ਹਾਇੰਦਾ। ਦੋ ਜਹਾਨੀ ਮੇਲ ਭਤਾਰ, ਨਾਰੀ ਕੰਤਾ ਆਪ ਹੋ ਆਇੰਦਾ। ਏਕਾ ਅੱਖਰ ਅਪਰ ਅਪਾਰ, ਸਾਚੀ ਸਿਖਿਆ ਦੇ ਮਤ ਆਪ ਸਮਝਾਇੰਦਾ। ਏਕਾ ਅੱਖਰ ਸੋ, ਪੁਰਖ ਨਿਰਜੰਣ ਆਪ ਚਲਾਇਆ। ਦੂਜਾ ਅੱਖਰ ਅੱਗੇ ਹੋ, ਹਾਹਾ ਨਾਂ ਰਖਾਇਆ। ਤੀਜੇ ਅੰਮ੍ਰਿਤ ਆਤਮ ਚੋ, ਠਾਂਢੀ ਧਾਰ ਵਹਾਇਆ। ਚੌਥੇ ਘਰ ਨਾਤਾ ਤੁੱਟੇ ਜਗਤ ਮੋਹ, ਗੁਰ ਪੂਰਾ ਨਜ਼ਰੀ ਆਇਆ। ਪੰਚਮ ਜੂਠ ਝੂਠ ਨਾ ਸਕੇ ਛੋਹ, ਏਕਾ ਨਾਦ ਧੁਨ ਉਪਜਾਇਆ। ਛੇਵੇਂ ਘਰ ਅੱਗੇ ਹੋ, ਪ੍ਰਭ ਜੋਤੀ ਨੂਰ ਦਰਸਾਇਆ। ਸੰਤ ਸੁਹੇਲੇ ਸਤਿ ਪੁਰਖ ਨਿਰਜੰਣ ਏਕਾ ਦੋ, ਦੋ ਏਕਾ ਭੇਵ ਮਿਟਾਇਆ। ਅੱਠਵੇਂ ਅੱਠ ਤਤ ਰਹੇ ਰੋ, ਨੇਤਰ ਨੀਰ ਵਹਾਇਆ। ਨੌ ਦਰ ਆਪਣੀ ਪਤ ਰਹੇ ਖੋਹ, ਨਾ ਕੋਈ ਹੋਏ ਸਹਾਇਆ। ਦਸਵੇਂ ਮੇਲਾ ਸਾਜਨ ਸੋ, ਸੱਸਾ ਕਿਲ੍ਹਾ ਰਿਹਾ ਸੁਹਾਇਆ। ਏਕਾ ਹੋੜਾ ਰੱਖੇ ਨਿਰਮੋਹ, ਨਿਰਗੁਣ ਸਰਗੁਣ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਇਕ ਸੁਹਾਇਆ। ਦਸਮ ਘਰ ਦਸਮ ਦਵਾਰਾ, ਹਰਿ ਦਹਿ ਦਿਸ਼ਾ ਵੇਖ ਵਖਾਣਿਆ। ਨੌ ਦਵਾਰੇ ਝੂਠੀ ਧਾੜਾ, ਲੁੱਟੇ ਰਾਜੇ ਰਾਣਿਆ। ਅੱਠਾਂ ਤਤਾਂ ਇਕ ਅਖਾੜਾ, ਪੰਜਾਂ ਤਤਾਂ ਮੇਲ ਮਿਲਾਣਿਆ। ਸਤਿ ਪੁਰਖ ਨਿਰੰਜਣ ਇਕ ਆਕਾਰਾ, ਏਕਾ ਰੂਪ ਸਮਾਣਿਆ। ਛੇਵੇਂ ਖੋਲ੍ਹੇ ਸ਼ਬਦ ਕਿਵਾੜਾ, ਜਣਾਏ ਧੁਰ ਫ਼ਰਮਾਣਿਆ। ਪੰਚਮ ਮੇਲਾ ਹਰਿ ਗਿਰਧਾਰਾ, ਗੁਣ ਗਾਵਣ ਗੁਣ ਨਿਧਾਨਿਆ। ਚੌਥੇ ਘਰ ਪਦ ਨਿਰਬਾਣਾ, ਗੁਰਮੁਖ ਵਿਰਲਾ ਪਾਣਿਆ। ਤੀਜੇ ਨੇਤਰ ਇਕ ਅਖਾੜਾ, ਵੇਖੇ ਖੇਲ ਸ੍ਰੀ ਭਗਵਾਨਿਆ। ਦੂਜੇ ਮੇਟੇ ਝੂਠੀ ਧਾੜਾ, ਨਾਮ ਖੰਡਾ ਹੱਥ ਉਠਾਨਿਆ। ਇਕ ਇਕੱਲਾ ਜਗਤ ਅਖਾੜਾ, ਆਪ ਬਣਾਏ ਗੁਣ ਨਿਧਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਹਿਲੀ ਚੇਤਰ ਦੇਵੇ ਧੁਰ ਫ਼ਰਮਾਣਿਆ। ਪਹਿਲੀ ਚੇਤਰ ਸ਼ਬਦ ਬਿਬਾਣ, ਪ੍ਰਭ ਏਕਾ ਏਕ ਰਖਾਇਆ। ਦੂਜੇ ਚੇਤਰ ਮਾਰ ਧਿਆਨ, ਗੁਰਮੁਖਾਂ ਰਿਹਾ ਚੜ੍ਹਾਇਆ। ਤੀਜੇ ਚੇਤਰ ਕਰ ਪਛਾਨ, ਆਪਣਾ ਰੰਗ ਰਿਹਾ ਰੰਗਾਇਆ। ਚੌਥੇ ਚੇਤਰ ਹਰਿ ਮਿਹਰਬਾਨ, ਜੀਆ ਦਾਨ ਝੋਲੀ ਪਾਇਆ। ਪੰਚਮ ਚੇਤਰ ਸ਼ਬਦ ਨਿਸ਼ਾਨ, ਏਕਾ ਧਰਮ ਚਲਾਇਆ। ਛੇ ਚੇਤਰ ਬ੍ਰਹਮ ਗਿਆਨ, ਗੁਰਮੁਖਾਂ ਰਿਹਾ ਦਵਾਇਆ। ਸੱਤ ਚੇਤਰ ਗੁਣ ਨਿਧਾਨ, ਜੁਗ ਜੁਗ ਵਿਛੜੇ ਰਿਹਾ ਮਿਲਾਇਆ। ਅੱਠ ਚੇਤ ਸੁੰਞ ਮਸਾਣ, ਅੱਠਾਂ ਤਤਾਂ ਰਿਹਾ ਕਰਾਇਆ। ਨੌ ਚੇਤਰ ਬਣ ਨਿਗਾਹਬਾਨ, ਨੌ ਦਵਾਰੇ ਬਾਹਰ ਕਰਾਇਆ। ਦਸ ਚੇਤਰ ਕਰ ਪਛਾਣ, ਗੁਰਮੁਖ ਸਾਚੇ ਰਿਹਾ ਜਗਾਇਆ। ਗਿਆਰਾਂ ਚੇਤਰ ਖੋਲ੍ਹ ਦੁਕਾਨ, ਗਊ ਗਰੀਬਾਂ ਏਕਾ ਹੱਟ ਵਖਾਇਆ। ਬਾਰਾਂ ਚੇਤਰ ਪਦ ਨਿਰਬਾਨ, ਸ਼ਬਦ ਡੰਕਾ ਰਿਹਾ ਵਜਾਇਆ। ਤੇਰਾਂ ਚੇਤਰ ਤੇਰੀ ਧਾਰ ਸਾਰੇ ਗਾਨ, ਊਚਾਂ ਨੀਚਾਂ ਰਿਹਾ ਸੁਣਾਇਆ। ਚੌਦਾਂ ਚੇਤਰ ਵੇਖ ਮਕਾਨ, ਗੁਰ ਗੋਬਿੰਦ ਪੂਰਬ ਲਹਿਣਾ ਰਿਹਾ ਚੁਕਾਇਆ। ਸਿੰਘ ਦਇਆ ਤੇਰਾ ਮੁੱਕਿਆ ਆਵਣ ਜਾਣ, ਹਰਿ ਸਾਚੀ ਗੋਦ ਉਠਾਇਆ। ਬਿਸ਼ਨ ਸਿੰਘ ਹਰਿ ਕਰ ਪਰਵਾਨ, ਸ਼ਬਦ ਪੜਦਾ ਉਤੇ ਪਾਇਆ। ਪੰਚਮ ਮੇਲਾ ਹਰਿ ਭਗਵਾਨ, ਵਿਛੜ ਕਦੇ ਨਾ ਜਾਇਆ। ਪੰਦਰਾਂ ਚੇਤਰ ਏਕਾ ਆਣ, ਸ੍ਰਿਸ਼ਟ ਸਬਾਈ ਰਿਹਾ ਕਰਾਇਆ। ਸੋਲਾਂ ਚੇਤਰ ਚਰਨ ਧੂੜ ਇਸ਼ਨਾਨ, ਸਤਿਗੁਰ ਪੂਰਾ ਆਪ ਨੁਹਾਇਆ। ਸਤਾਰਾਂ ਚੇਤਰ ਇਕ ਮਕਾਨ, ਕਾਇਆ ਮੰਦਰ ਆਪ ਸੁਹਾਇਆ। ਅਠਾਰਾਂ ਚੇਤਰ ਨਿਗਾਹਬਾਨ, ਦਿਵਸ ਰੈਣ ਸੇਵ ਕਮਾਇਆ। ਉਨੀ ਚੇਤਰ ਸੁਘੜ ਸਿਆਣ, ਧੁਰ ਫ਼ਰਮਾਣ ਰਿਹਾ ਜਗਾਇਆ। ਵੀਹ ਚੇਤਰ ਦੇਵੇ ਮਾਣ, ਗੁਰ ਸੰਗਤ ਵਿਚ ਸਮਾਇਆ। ਇੱਕੀ ਚੇਤਰ ਤੇਰਾ ਚੜ੍ਹੇ ਨਿਸ਼ਾਨ, ਸੱਤ ਰੰਗਾ ਆਪ ਚੜ੍ਹਾਇਆ। ਸੱਤਾਂ ਦੀਪਾਂ ਵੇਖੇ ਮਾਰ ਧਿਆਨ, ਨੌ ਖੰਡ ਪ੍ਰਿਥਮੀ ਵੇਖ ਵਖਾਇਆ। ਲੱਖ ਚੁਰਾਸੀ ਤੇਰਾ ਇਕ ਗਿਆਨ, ਸੋਹੰ ਅੱਖਰ ਚਲਾਇਆ। ਪਾਰਬ੍ਰਹਮ ਆਪ ਪਰਧਾਨ, ਵਡ ਪਰਧਾਨਗੀ ਰਿਹਾ ਕਮਾਇਆ। ਅੱਠੇ ਪਹਿਰ ਨੌਜਵਾਨ, ਬਿਰਧ ਬਾਲ ਅਵਸਥਾ ਨਾ ਕੋਈ ਰਖਾਇਆ। ਏਕਾ ਚਿੱਲਾ ਏਕਾ ਤੀਰ ਕਮਾਨ, ਜੁਗ ਜੁਗ ਰਿਹਾ ਚਲਾਇਆ। ਨਾ ਕੋਈ ਕੱਟਿਆ ਚਾਲੀਆ, ਗੁਰ ਪੀਰ ਕੋਈ ਦਿਸ ਨਾ ਆਇਆ। ਨਾ ਕੋਈ ਕਿਲ੍ਹਾ ਨਾ ਕੋਈ ਕੋਟ, ਨਾ ਕੋਈ ਚਾਰ ਦਿਵਾਰ ਬਣਾਇਆ। ਨਾ ਕੋਈ ਪਰਬਤ ਨਾ ਕੋਈ ਟਿੱਲਾ, ਜੰਗਲ ਜੂਹ ਉਜਾੜ ਨਾ ਡੇਰਾ ਲਾਇਆ। ਜਨ ਭਗਤਾਂ ਆਪਣੀ ਕਿਰਪਾ ਕਰ, ਪੂਜਾ ਪਾਠ ਨਾ ਕੋਈ ਕਰਾਇਆ। ਆਪ ਬਣਾਇਆ ਆਪਣਾ ਚਿਲ੍ਹਾ, ਨਾਲ ਰਖਾਇਆ ਸ਼ਬਦ ਨੀਲਾ, ਪੀਲਾ ਬਸਤਰ ਤਨ ਛੁਹਾਇਆ। ਅੰਮ੍ਰਿਤ ਨਾਮ ਨਿਧਾਨ ਇੱਕੀ ਚੇਤਰ ਗੁਰ ਸੰਗਤ ਨਾਮ ਪਿਆਇਆ। ਦੀਪਕ ਜੋਤੀ ਲਾਏ ਤੀਲਾ, ਅਗਿਆਨ ਅੰਧੇਰ ਮਿਟਾਇਆ। ਪਰਗਟ ਹੋਇਆ ਛੈਲ ਛਬੀਲਾ, ਸਿੰਘ ਸ਼ੇਰ ਨਾਉਂ ਰਖਾਇਆ। ਵੇਖ ਵਖਾਣੇ ਲੋਕ ਤੀਨਾ, ਨਾਥ ਤ੍ਰੈਲੋਕੀ ਆਪ ਅਖਵਾਇਆ। ਗੁਰਮੁਖ ਬਿਲਲਾਏ ਜਿਉਂ ਜਲ ਮੀਨਾ, ਦੇ ਦਰਸ ਤ੍ਰਿਖਾ ਬੁਝਾਇਆ। ਜੁਗ ਜੁਗ ਕਰਨਹਾਰਾ ਠਾਂਡਾ ਸੀਨਾ, ਜਨ ਭਗਤਾਂ ਗਲੇ ਲਗਾਇਆ। ਆਪੇ ਦਾਤਾ ਦਾਨਾ ਬੀਨਾ, ਸਾਚੀ ਵਸਤੂ ਝੋਲੀ ਪਾਇਆ। ਵੇਖੇ ਖੇਲ ਰੂਸਾ ਚੀਨਾ, ਪੰਚਮ ਜੇਠੀ ਦਰਸ ਦਿਖਾਇਆ। ਮਾਣ ਅਭਿਮਾਨ ਲੱਖ ਚੁਰਾਸੀ ਨੌ ਖੰਡ ਪ੍ਰਿਥਮੀ ਤੇਰਾ ਛੀਨਾ, ਆਪ ਆਪਣੀ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਇਕ ਇਕੱਲਾ ਸੇਵ ਕਮਾਇਆ। ਪਹਿਲੀ ਚੇਤਰ ਇਕ ਆਕਾਰ, ਹਰਿ ਸਾਚੇ ਆਪ ਕਰਾਇਆ। ਸ਼ਬਦ ਖੰਡਾ ਦੁਹਰੀ ਧਾਰ, ਦੋ ਚੇਤਰ ਵੇਖ ਵਖਾਇਆ। ਤੀਜੇ ਚੇਤਰ ਖੋਲ੍ਹ ਕਿਵਾੜ, ਜਨ ਭਗਤਾਂ ਦਰਸ਼ਨ ਪਾਇਆ। ਚੌਥੇ ਚੇਤਰ ਅੰਦਰ ਵਾੜ, ਸ਼ਬਦ ਸੁਰਤ ਮੇਲ ਮਿਲਾਇਆ। ਪੰਚਮ ਚੇਤਰ ਪੰਚਮ ਧਾੜ, ਜੂਠੀ ਝੂਠੀ ਰਹਿਣ ਨਾ ਪਾਇਆ। ਛੇ ਚੇਤਰ ਅੱਗ ਨਾ ਲੱਗੇ ਤਤੀ ਹਾੜ, ਸਾਂਤਕ ਸਤਿ ਵਰਤਾਇਆ। ਸੱਤ ਚੇਤਰ ਵਖਾਏ ਸਾਚਾ ਲਾੜ, ਗੁਰਮੁਖ ਨਾਰੀ ਵਿਆਹਵਣ ਆਇਆ। ਅੱਠਾਂ ਤਤਾਂ ਵਸਿਆ ਬਾਹਰ, ਹਰਿ ਦਿਸ ਕਿਸੇ ਨਾ ਆਇਆ। ਨੌ ਦਵਾਰੇ ਖੋਲ੍ਹ ਦਰਬਾਰ, ਮਨਮੁਖ ਜੀਵਾਂ ਰਿਹਾ ਵਖਾਇਆ। ਦਸਵੇਂ ਭੇਵ ਸੱਚੀ ਸਰਕਾਰ, ਗੁਰਮੁਖਾਂ ਅੱਗੇ ਸੀਸ ਝੁਕਾਇਆ। ਗਿਆਰਵਾਂ ਹੋਇਆ ਖ਼ਬਰਦਾਰ, ਲਾਲ ਕਿਲ੍ਹੇ ਚਰਨ ਛੁਹਾਇਆ। ਬਾਰਹਵੇਂ ਵੇਖੇ ਖੇਲ ਅਪਰ ਅਪਾਰ, ਸਤਾਰਾਂ ਹਾੜੀ ਦਿਵਸ ਸੁਹਾਇਆ। ਸੰਮਤ ਤੇਰਾਂ ਕਰਮ ਵਿਚਾਰ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਰਿਹਾ ਮਿਲਾਇਆ। ਚੌਦਾਂ ਮਾਰੇ ਚੌਦਾਂ ਤਬਕਾਂ ਮਾਰ, ਆਪਣਾ ਆਪ ਹਿਲਾਇਆ। ਚੌਦਾਂ ਲੋਕ ਵੇਖ ਵਿਚਾਰ, ਚਾਰੋਂ ਕੁੰਟ ਫਿਰਾਇਆ। ਤੇਰਾਂ ਤੇਰੀ ਸਾਚੀ ਧਾਰ, ਨਾਨਕ ਗਿਆ ਗਾਇਆ। ਬਾਰਾਂ ਬਾਰਾਂ ਦਿਵਸ ਵਿਚਾਰ, ਮਾਸ ਵਰਖ ਵੇਖ ਵਖਾਇਆ। ਗਿਆਰਾਂ ਤੇਰਾ ਇਕ ਘਰ ਬਾਹਰ, ਲੱਖ ਚੁਰਾਸੀ ਦਏ ਵਖਾਇਆ। ਗਿਆਰਾਂ ਚੇਤਰ ਨਰ ਨਾਰ, ਹਰਿ ਲੀਲਾ ਆਪ ਕਰਾਇਆ। ਬਾਰਾਂ ਚੇਤਰ ਮੀਤ ਮੁਰਾਰ, ਆਪ ਆਪਣਾ ਦਰਸ ਦਿਖਾਇਆ। ਤੇਰਾਂ ਚੇਤਰ ਨਰ ਅਵਤਾਰ, ਨਿਰਗੁਣ ਰੂਪ ਸਮਾਇਆ। ਚੌਦਾਂ ਚੇਤਰ ਧਰਮ ਅਖਾੜ, ਘਰ ਸਾਚੇ ਡੰਕ ਵਜਾਇਆ। ਪੰਦਰਾਂ ਚੇਤਰ ਜੜ੍ਹ ਦਏ ਉਖਾੜ, ਸ੍ਰਿਸ਼ਟ ਸਬਾਈ ਦਏ ਹਿਲਾਇਆ। ਸੋਲਾਂ ਚੇਤਰ ਅੱਗ ਲਗਾਏ ਬਹੱਤਰ ਨਾੜ, ਹਰਿ ਸੋਲਾਂ ਕਲ ਵਰਤਾਇਆ। ਸਤਾਰਾਂ ਚੇਤਰ ਦੇਵੇ ਸਾੜ, ਪੰਜ ਤਤ ਰਹਿਣ ਨਾ ਪਾਇਆ। ਅਠਾਰਾਂ ਚੇਤਰ ਇਕ ਵਖਾਏ ਅਗੰਮੀ ਧਾੜ, ਚਾਰੋਂ ਕੁੰਟ ਦਏ ਦੁਹਾਇਆ। ਉਨੀ ਚੇਤਰ ਖ਼ੁਸ਼ੀ ਮਨਾਏ ਮੌਤ ਲਾੜ, ਵਾਹਵਾ ਮੰਗਲ ਗਾਇਆ। ਬੀਸ ਚੇਤਰ ਤੇਰਾ ਸਚ ਦਿਹਾੜ, ਗੁਰ ਸੰਗਤ ਮੇਲ ਮਿਲਾਇਆ। ਇੱਕੀ ਚੇਤਰ ਹਰਿਜਨ ਬਣਾਏ ਸਾਚਾ ਲਾੜ, ਸੋਹੰ ਸ਼ਬਦ ਦਸਤਾਰ ਸਾਚੀ ਸੀਸ ਬੰਧਾਇਆ। ਘੜਨਹਾਰਾ ਸਾਚਾ ਘਾੜ, ਜੁਗ ਜੁਗ ਘੜਦਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਭੇਖ ਵਟਾਇਆ। ਇੱਕੀ ਚੇਤਰ ਭਿੰਨੜੀ ਰੈਣ, ਦਰ ਆਏ ਸੀਸ ਝੁਕਾਈਆ। ਖੋਲ੍ਹ ਨੇਤਰ ਵੇਖੇ ਨੈਣ, ਗੁਰ ਸੰਗਤ ਦਰਸ ਪ੍ਰਭ ਦਰਸ ਬੈਠੀ ਤਿਹਾਈਆ। ਅੱਗੇ ਹੋ ਹੋ ਪਾਵੇ ਵੈਣ, ਵੇਲਾ ਗਿਆ ਹੱਥ ਨਾ ਆਈਆ। ਗੁਰਮੁਖ ਵਿਰਲੇ ਮਾਤ ਰਹਿਣ, ਇਕ ਇਕੀਸਾ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਿੰਨੜੀ ਰੈਣ ਦਏ ਵਧਾਈਆ। ਭਿੰਨੜੀ ਰੈਣ ਖ਼ੁਸ਼ੀ ਮਨਾਏ, ਪ੍ਰਭ ਅੱਗੇ ਸੀਸ ਝੁਕਾਇਆ। ਗੁਰਮੁਖ ਸਾਚੇ ਲਏ ਜਗਾਏ, ਮਨਮੁਖ ਗੂੜ੍ਹੀ ਨੀਂਦ ਸਵਾਇਆ। ਦੇ ਮਤ ਰਹੀ ਸਮਝਾਏ, ਗਲ ਪੱਲੂ ਆਪਣਾ ਪਾਇਆ। ਭੁੱਲ ਰਹੇ ਨਾ ਰਾਏ, ਨਿਹਕਲੰਕਾ ਜਾਮਾ ਪਾਇਆ। ਮੈਨੂੰ ਸੁਤਿਆਂ ਨੀਂਦ ਨਾ ਆਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸ਼ਬਦ ਸਰੂਪੀ ਰਿਹਾ ਜਗਾਇਆ। ਭਿੰਨੜੀ ਰੈਣ ਚੜ੍ਹਿਆ ਰੰਗ, ਦਰ ਦਵਾਰ ਖ਼ੁਸ਼ੀ ਮਨਾਇੰਦੀ। ਗੁਰ ਸੰਗਤ ਤੇਰਾ ਸਾਚਾ ਸੰਗ, ਅੱਗੇ ਪਿੱਛੇ ਹੋ ਆਪ ਨਿਭਾਇੰਦੀ। ਪ੍ਰਭ ਚਰਨ ਦਵਾਰੇ ਬੈਠ ਪਲੰਘ, ਦੇ ਮਤ ਜਗਤ ਸਮਝਾਇੰਦੀ। ਪਿਤਾ ਪੂਤ ਕੋਲੋਂ ਨਾ ਜਾਏ ਸੰਗ, ਏਕਾ ਨਾਤਾ ਮਾਤ ਬੰਧਾਇੰਦੀ। ਅੰਮ੍ਰਿਤ ਧਾਰਾ ਵਹਿੰਦੀ ਗੰਗ, ਗੁਰਮੁਖ ਫੜ ਫੜ ਗੁਰਚਰਨ ਦਵਾਰੇ ਆਪ ਨੁਹਾਇੰਦੀ। ਮਨਮੁਖ ਜੀਵਾਂ ਕੀਤਾ ਤੰੰਗ, ਕਾਲੀ ਰੈਣ ਪੜਦਾ ਪਾਇੰਦੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਭਿੰਨੜੀ ਰੈਣ ਸੀਸ ਝੁਕਾਇੰਦੀ। ਭਿੰਨੜੀ ਰੈਨੜੀਏ ਤੇਰਾ ਵਕਤ ਸੁਹੰਞਣਾ, ਜਨ ਭਗਤਾਂ ਵਜੀ ਵਧਾਈਆ। ਜਗੇ ਜੋਤ ਇਕ ਨਿਰੰਜਣਾ, ਸੋਹੰ ਸ਼ਬਦ ਹੋਈ ਕੁੜਮਾਈਆ। ਏਕਾ ਤਾਲ ਨਗਾਰਾ ਸਾਚਾ ਵੱਜਣਾ, ਪ੍ਰਭ ਸਾਚਾ ਆਪ ਵਜਾਈਆ। ਜੋ ਘੜਿਆ ਸੋ ਭੱਜਣਾ, ਥਿਰ ਰਹਿਣ ਨਾ ਪਾਈਆ। ਘਰ ਬਾਹਰ ਸਭ ਨੇ ਤੱਜਣਾ, ਸਚ ਸੇਜ ਨਾ ਕੋਈ ਹੰਢਾਈਆ। ਵੇਲੇ ਅੰਤਮ ਨਾ ਰੱਖੇ ਕੋਈ ਲਜਨਾ, ਕਲਜੁਗ ਰੈਣ ਅੰਧੇਰੀ ਛਾਈਆ। ਗੁਰ ਪੀਰ ਪੜਦਾ ਕਿਸੇ ਨਾ ਕੱਜਣਾ, ਜੂਠੇ ਝੂਠੇ ਬੈਠਣ ਮੁਖ ਸ਼ਰਮਾਈਆ। ਗੁਰ ਸੰਗਤ ਗੁਰ ਚਰਨ ਦਵਾਰੇ ਬਹਿ ਬਹਿ ਸਜਣਾ, ਭਿੰਨੜੀ ਰੈਣ ਖ਼ੁਸ਼ੀ ਮਨਾਈਆ। ਇਕ ਕਰਾਏ ਸਾਚਾ ਹਾਜੀ ਹੱਜਣਾ, ਮੱਕਾ ਕਾਅਬਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਿੰਨੜੀ ਰੈਣ ਦੇਵੇ ਵਰ, ਸਾਚੀ ਭਿਛਿਆ ਝੋਲੀ ਪਾਈਆ। ਭਿੰਨੜੀ ਰੈਣ ਦਏ ਸਲਾਹ, ਗੁਰਮੁਖ ਸੋਏ ਮਾਤ ਉਠਾਵੰਦੀ। ਸਤਿਗੁਰ ਪੂਰਾ ਇਕ ਮਲਾਹ, ਜੁਗ ਜੁਗ ਆਪ ਸਮਝਾਵੰਦੀ। ਧਰਮ ਰਾਏ ਗਲ ਪਾਏ ਫਾਹ, ਨਾ ਕੋਈ ਤੋੜ ਤੁੜਾਵੰਦੀ। ਏਕਾ ਏਕ ਵਿਖਾਏ ਸਾਚਾ ਨਾਂ, ਸੋਹੰ ਦਰ ਦਰ ਘਰ ਘਰ ਸੁਣਾਵੰਦੀ। ਏਕਾ ਪਿਤਾ ਏਕਾ ਮਾਂ, ਪੂਤ ਸਪੂਤਾ ਇਕ ਵਖਾਵੰਦੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਿੰਨੜੀ ਰੈਣ ਰੈਣ ਭਿੰਨੜੀ ਏਕਾ ਰੰਗ ਰੰਗਾਵੰਦੀ।

Leave a Reply

This site uses Akismet to reduce spam. Learn how your comment data is processed.