Granth 04 Likhat 072: 18 Assu 2011 Bikarmi Pind Jethuwal Amritsar Darbar wich

੧੮ ਅੱਸੂ ੨੦੧੧ ਬਿਕ੍ਰਮੀ ਪਿੰਡ ਜੇਠੂਵਾਲ ਅੰਮ੍ਰਿਤਸਰ ਦਰਬਾਰ ਵਿਚ

ਰਾਜ ਘਾਟ ਨਰ ਨਿਰੰਕਾਰਾ। ਅੱਸੂ ਤਿੰਨ, ਪੂਰਬ ਕਰ ਵਿਚਾਰਾ। ਨੌਂ ਅਠਾਰਾਂ ਗਿਣ ਗਿਣ, ਕਰੇ ਖੇਲ ਜੋਤੀ ਮੇਲ ਮਾਤ ਅਪਰ ਅਪਾਰਾ। ਧਰਮ ਰਾਏ ਦੀ ਕਟੇ ਜੇਲ੍ਹ, ਗੁਰਮੁਖ ਬਣਾਏ ਸਾਚੇ ਚੇਲ, ਰੰਗੇ ਰੰਗ ਨਾਮ ਅਪਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਰੀਤੀ ਕਾਇਆ ਕਰੇ ਪਤਿਤ ਪੁਨੀਤੀ, ਸਤਿਜੁਗ ਬੰਨ੍ਹਾਏ ਸਾਚੀ ਧਾਰਾ, ਨੌਂ ਅਠਾਰਾਂ ਲੇਖ ਲਿਖਾਇਆ। ਪ੍ਰਭ ਅਬਿਨਾਸ਼ੀ ਭੇਵ ਖੁਲ੍ਹਾਇਆ। ਗੁਰਮੁਖ ਸਾਚੇ ਸਾਚੀ ਸੇਵ ਲਗਾਇਆ। ਵਡ ਵਡ ਦਾਤਾ ਮਿਹਰਬਾਨ, ਦੇਵੀ ਦੇਵ ਪੁਰੀ ਇੰਦਰ, ਹਰਿ ਮਰਗਿੰਦ ਫੂਲਨ ਸੇਜਾ ਹਰਿ ਤਖ਼ਤ ਸੁਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਸੂ ਤਿੰਨ ਲੋਕਮਾਤ ਭਿੰਨ, ਦਿਵਸ ਵਿਚਾਰ ਗਿਣ, ਕਰੋੜ ਤੇਤੀਸਾ ਲੇਖ ਲਿਖਾਇਆ। ਅਠਾਰਾਂ ਨੌਂ ਨੌਂ ਅਠਾਰਾਂ। ਸਾਚੀ ਪੁਰੀ ਸਚ ਵਿਹਾਰਾ। ਇਕ ਪ੍ਰੀਤੀ ਹਰਿ ਚਰਨ ਜੁੜੀ, ਅੰਮ੍ਰਿਤ ਬਖ਼ਸ਼ੇ ਸਾਚੀ ਧਾਰਾ। ਮਾਤ ਦੇਵੇ ਚਰਨ ਧੂੜੀ, ਅੰਤ ਮੇਲ ਸ਼ਬਦ ਹੁਲਾਰਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦਿਸੇ ਪਾਰ ਕਿਨਾਰਾ। ਪਾਰ ਕਿਨਾਰ ਹਰਿ ਵਖਾਏ। ਸ਼ਬਦ ਧਾਰ ਇਕ ਰਖਾਏ। ਪੂਰਬ ਕਰਮ ਵਿਚਾਰ, ਮਾਨਸ ਦੇਹੀ ਲੇਖੇ ਲਾਏ। ਚਰਨ ਸਰਨ ਜਨ ਜਾਏ ਬਲਿਹਾਰ, ਭਾਣਾ ਮੰਨਣਾ ਬੇੜਾ ਬੰਨ੍ਹਣਾ ਹੁਕਮ ਸੁਣਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਬਿਰਧ ਬਾਲ ਜਵਾਨ ਅੰਞਾਣਿਆਂ , ਨੌਂ ਅਠਾਰਾਂ ਅਠਾਰਾਂ ਨੌਂ ਲੇਖੇ ਲਾਏ। ਨੌਂ ਅਠਾਰਾਂ ਗਰਭ ਵਾਸ। ਪ੍ਰਭ ਅੰਮ੍ਰਿਤ ਬਰਸੇ ਸਾਚੀ ਧਾਰਾ, ਪਵਣ ਦੇਵੇ ਸਚ ਸਵਾਸ। ਨੂਰੀ ਜੋਤ ਕਰ ਅਕਾਰ, ਕਾਇਆ ਮੰਡਲ ਪਾਵੇ ਰਾਸ। ਮਾਤ ਬਖ਼ਸ਼ੇ ਬੱਤੀ ਧਾਰ, ਮਾਤਾ ਸਾਸ ਗਰਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਹੋਏ ਦਾਸਨ ਦਾਸ। ਗੁਰਮੁਖਾਂ ਹਰਿ ਅੰਤ ਜਗਾਏ। ਸ਼ਬਦ ਸੁਨੇਹੜਾ ਦਰ ਪੁਜਾਏ। ਲੱਖ ਚੁਰਾਸੀ ਚੁੱਕੇ ਗੇੜਾ, ਸਤਾਰਾਂ ਹਾੜ ਲੜ ਫੜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਾਇਆ ਮੰਦਰ ਕਿਲ੍ਹਾ ਕੋਟ ਗੜ੍ਹ, ਪੰਜਾਂ ਚੋਰਾਂ ਲਏ ਫੜ, ਸ਼ਬਦ ਡੋਰ ਨਾਲ ਬੰਧਾਏ। ਸਚ ਫ਼ਰਮਾਣ ਹਰਿ ਸੁਣਾਉਣਾ। ਧੁਰ ਦੀ ਬਾਨ ਭਗਤ ਭਗਵਾਨ ਮੇਲ ਮਿਲਾਉਣਾ। ਸਚ ਧਰਮ ਜਗਤ ਨਿਸ਼ਾਨਾ ਇਕ ਚਲਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਪਿਛਲਾ ਘਾਟ ਨੇੜੇ ਵਾਟ ਪੂਰ ਕਰਾਉਣਾ। ਘਰ ਘਰ ਮੰਦਰ, ਕਾਇਆ ਅੰਦਰ ਵਸੇ ਗੁਰ ਗੋਪਾਲ। ਗੁਰਮੁਖ ਵਿਰਲਾ ਖੋਲ੍ਹੇ ਜੰਦਰ, ਮਿਲੇ ਮੇਲ ਪੁਰਖ ਦਿਆਲ। ਲੱਖ ਚੁਰਾਸੀ ਬਾਹਰ ਭੌਂਦੇ ਬੰਦਰ, ਹੱਥ ਨਾ ਆਏ ਇਕ ਅਨਮੁੱਲੜਾ ਲਾਲ। ਕਾਇਆ ਅੰਧੇਰੀ ਡੂੰਘੀ ਕੰਦਰ, ਅੰਮ੍ਰਿਤ ਭਰਿਆ ਸਾਚਾ ਤਾਲ। ਗੁਰਮੁਖ ਸਾਚੇ ਸੰਤ ਜਨ ਵਿਰਲੇ ਨਹਾਵਣ, ਮਾਰਨ ਸਾਚੀ ਛਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਜੋਤੀ ਨੂਰ ਕਰ, ਸਚ ਘਰ ਦੀਪਕ ਦੇਵੇ ਬਾਲ। ਦੀਪਕ ਜੋਤੀ ਕਰ ਉਜਿਆਰ। ਗੁਰਮੁਖ ਸਾਚੇ ਮਾਣਕ ਮੋਤੀ, ਸ਼ਬਦ ਕਰਾਏ ਤਨ ਸ਼ਿੰਗਾਰ। ਕਲਜੁਗ ਜਾਏ ਮੈਲ ਧੋਤੀ, ਫੂਲਨ ਬਰਖਾ ਦਰ ਦਵਾਰ। ਆਪ ਉਠਾਏ ਕਾਇਆ ਸੋਤੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਮੰਗੇ ਚੋਲੀ ਰੰਗੇ ਹਰਿ ਦਵਾਰ। ਸਦਾ ਸਦਾ ਦੇਵੇ ਨਾਮ ਜਗਤ ਅਨਮੁੱਲਾ। ਜੀਵ ਨਿਮਾਣਾ ਦਰ ਆਏ ਭੁੱਲਾ। ਤਨ ਪਹਿਨਾਏ ਸ਼ਬਦ ਬਾਣਾ, ਭਾਗ ਲਗਾਏ ਕਾਇਆ ਕੁੱਲਾ। ਏਕਾ ਧਾਮ ਵਖਾਏ ਰਾਜਾ ਰਾਣਾ, ਦਰ ਦਵਾਰਾ ਸਾਚਾ ਖੁਲ੍ਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਖ ਵਖਾਣੇ ਸਰਬ ਕੁਛ, ਗੁਰਮੁਖ ਪੂਰੇ ਤੋਲ ਮਾਤ ਤੋਲਾ। ਤੋਲੇ ਮਾਤ ਜਗਤ ਵਣਜਾਰਾ। ਆਤਮ ਬੋਲੇ ਸ਼ਬਦ ਜੈਕਾਰਾ। ਵਸੇ ਕਾਇਆ ਚੋਲੇ, ਜੋਤੀ ਨੂਰ ਕਰ ਅਕਾਰਾ। ਗੁਰਮੁਖ ਬਹਾਏ ਸਾਚੇ ਡੋਲੇ, ਚਰਨ ਪ੍ਰੀਤੀ ਘੋਲ ਘੋਲੇ, ਖਿਚ ਲਿਆਏ ਚਰਨ ਦਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਜਗਤ ਪਛਾਣੇ , ਗੁਰਮੁਖਾਂ ਜਾਣੇ ਮਾਤ ਸਾਰਾ। ਸੁਰਤ ਨਾਦ ਨਾਦ ਧੁਨੀ। ਮੂਰਤ ਅਕਾਲ ਵਿਚ ਬ੍ਰਹਿਮਾਦ, ਵਡ ਗੁਣ ਗੁਣੀ। ਅੰਤ ਆਦਿ ਪੁਰਖ ਅਬਿਨਾਸ਼ੀ ਲਾਧ, ਮਾਨਸ ਦੇਹੀ ਛਾਣੀ ਪੁਣੀ। ਦੇਵੇ ਸ਼ਬਦ ਸਾਚੀ ਦਾਦ, ਸਚ ਪੁਕਾਰ ਹਰਿ ਦਾਤਾਰ ਘਰ ਸਾਚੇ ਸੁਣੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਆਤਮ ਵਿਚ ਮਾਤ ਸਾਚੀ ਚੁਣੀ। ਰਾਗ ਰੰਗ ਰੰਗੀਲਾ ਮਾਧਵ ਮਾਧ, ਨਾ ਕੋਈ ਵਖਾਣੇ ਸੂਹਾ ਚਿੱਟਾ ਲਾਲ ਕਾਲਾ ਪੀਲਾ। ਏਕਾ ਰੰਗ ਆਦਿ ਜੁਗਾਦਿ, ਜੋਤੀ ਨੂਰੀ ਸਾਚਾ ਤੀਲਾ। ਲੱਗਾ ਰਹੇ ਖੰਡ ਬ੍ਰਹਿਮੰਡ ਵਿਚ ਬ੍ਰਹਿਮਾਦ, ਨਾਮ ਨਿਧਾਨ ਭਗਤ ਭਗਵਾਨਾ ਅੰਮ੍ਰਿਤ ਆਤਮ ਰਸਨ ਸਵਾਦ। ਸ਼ਬਦ ਤੀਰ ਬਜ਼ਰ ਕਪਾਟੀ ਚੀਰ, ਦੇਵੇ ਸਾਚਾ ਸੀਰ, ਸ਼ਬਦ ਧੁਨੀ ਸਾਚਾ ਨਾਦ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਗੁਰ ਹਰਿ ਨਰਾਇਣ ਰਸਨ ਅਰਾਧ। ਰਸਨਾ ਗਾਓ ਗੁਣ ਗੁਣਵੰਤੀ। ਦਰ ਘਰ ਸਾਚੇ ਸੋਭਾ ਪਾਓ, ਮਿਲੇ ਮੇਲ ਹਰਿ ਭਗਵੰਤੀ। ਕਾਇਆ ਰੰਗਣ ਇਕ ਚੜ੍ਹਾਓ, ਪੂਰਨ ਕਾਜੇ ਸਾਚੇ ਸੰਤੇ। ਨਾਮ ਭਬੂਤੀ ਤਨ ਲਗਾਓ, ਮਾਤ ਬਣਾਏ ਸਾਚੇ ਸੰਤੇ। ਸ਼ਬਦ ਮਾਣੋ ਠੰਡੀ ਛਾਉਂ, ਹਰਿ ਸਹਾਰਾ ਸਾਚੇ ਕੰਤੇ। ਆਪੇ ਪਿਤਾ ਆਪੇ ਮਾਓ, ਵੇਸ ਅਨੇਕ ਆਦਿਨ ਅੰਤੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭੇਖਾਧਾਰੀ ਹਰਿ ਨਿਰੰਕਾਰੀ ਦਰ ਭਿਖਾਰੀ, ਤਿੰਨਾਂ ਲੋਆਂ ਪਾਵੇ ਸਾਰੀ, ਮੰਗੇ ਏਕਾ ਵਾਰੀ, ਵੇਖ ਵਖਾਣੇ ਲੱਖ ਚੁਰਾਸੀ ਜੀਵ ਜੰਤੇ। ਜੀਵ ਜੰਤ ਸਾਧ ਸੰਤ ਭਗਤ ਭਗਵੰਤ ਬਣਾਏ ਬਣਤ, ਰਸਨਾ ਜਿਹਵਾ ਹਰਿ ਸ਼ਬਦ ਮੇਵਾ, ਕੌਸਤਕ ਮਣੀਆਂ ਮਸਤਕ ਥੇਵਾ, ਮਿਲੇ ਪੁਰਖ ਅਬਿਨਾਸ਼ੀ ਘਟ ਘਟ ਵਾਸੀ, ਲੱਖ ਚੁਰਾਸੀ ਵੇਖ ਵਖਾਣੇ ਪੰਡਤ ਕਾਸ਼ੀ। ਗੁਰਮੁਖਾਂ ਨੂਰਾ ਜੋਤੀ ਦਾਸੀ। ਸਰਬ ਕਲਾ ਭਰਪੂਰਾ, ਸ਼ਬਦ ਤੂਰਾ ਹਾਜ਼ਰ ਹਜ਼ੂਰਾ, ਅੰਤਮ ਅੰਤਾ ਕਰੇ ਬੰਦ ਖ਼ਲਾਸੀ। ਮਾਨਸ ਜਨਮ ਕਰਾਏ ਰਾਸੀ। ਦੁਰਮਤ ਮੈਲ ਅਠ ਸਠ ਰਹੀ ਫੈਲ, ਨਾ ਕੋਈ ਗੁਰ ਨਾ ਕੋਈ ਚੇਲ, ਵੇਖ ਵਖਾਣੇ ਘਰ ਘਰ ਘਰ, ਧਰਮ ਰਾਏ ਦੀ ਪਾਏ ਜੇਲ੍ਹ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਾਰਬ੍ਰਹਮ ਲੋਕਮਾਤ ਸ਼ਾਹੋ ਸ਼ਾਬਾਸ਼ੀ, ਅਚਰਜ ਕੀਆ ਖੇਲ। ਅਚਰਜ ਖੇਲ ਭਰਾਤੀ, ਮੇਲਾ ਹਰਿ ਸੱਜਣ ਸੁਹੇਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਗੁਰ ਆਪੇ ਚੇਲਾ। ਪੀਰ ਦਸਤਗੀਰ ਸ਼ਾਹ ਫ਼ਕੀਰ ਨੇਰਨ ਨੇਰ ਵੇਖ ਵਖਾਣੇ, ਸਰਬ ਕੁਛ ਜਾਣੇ ਜੀਵ ਜੰਤ ਅੰਤਮ ਵੇਲਾ। ਸਚ ਧਾਮ ਅਸਥੂਲ। ਧਰਤ ਮਾਤ ਪਿਆਰੀ, ਗੁਰਮੁਖ ਸਾਚੇ ਉਪਜਾਏ ਸਚੇ ਫੂਲ। ਆਤਮ ਜੋਤ ਕਰ ਉਜਿਆਰੀ, ਭੇਵ ਚੁਕਾਏ ਕੰਤ ਕੰਤੂਹਲ। ਹਉਮੇ ਮਾਰੇ ਹੰਕਾਰੀ, ਗੁਰਮੁਖ ਨਾ ਜਾਏ ਮਾਤ ਭੂਲ। ਕਰੇ ਖੇਲ ਕਲਜੁਗ ਅੰਤਮ ਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਪੰਘੂੜਾ ਲੈਣਾ ਝੂਲ। ਅੰਤਮ ਕਲ ਨਰ ਹਰਿ ਕਰਾਇਆ। ਜਗਤ ਨਾਮ ਕਲਜੁਗ ਵਖਾਇਆ। ਲਖ ਚੁਰਾਸੀ ਕਿਸੇ ਨਾ ਦਿਸੇ ਹੱਡ ਪਿੰਜਰ, ਅੰਤਮ ਖ਼ਾਕੀ ਖ਼ਾਕ ਮਿਲਾਇਆ। ਪੱਲੇ ਬੰਨ੍ਹੇ ਨਾ ਕੋਈ ਨਾਮ, ਦਾਤਾ ਰਾਮ ਸ਼ਾਮ ਮਨੋਂ ਭੁਲਾਇਆ। ਅੰਮ੍ਰਿਤ ਪੀਵੇ ਨਾ ਕੋਈ ਜਾਮ, ਆਤਮ ਵਿਖ ਰਸਨਾ ਤ੍ਰਿਖ ਵਿਕਾਰ ਵਧਾਇਆ। ਗੁਰਮੁਖ ਸਾਚਾ ਸਾਚੀ ਮੰਗੇ ਭਿੱਖ, ਦੇਵੇ ਦਾਨ ਦਾਤ ਸਾਢੇ ਤਿੰਨ ਹੱਥ ਸੀਂ ਰਖਾਇਆ। ਵੇਲੇ ਅੰਤਮ ਪੁੱਛੇ ਵਾਤ, ਪਹਿਲੀ ਅੱਸੂ ਬਣਤ ਬਣਾਇਆ। ਬਣੇ ਹਰਿ ਪਿਤ ਮਾਤ, ਸਤਾਰਾਂ ਹਾੜੀ ਦਿਵਸ ਸੁਹਾਇਆ। ਮਿੱਟੇ ਅੰਧ ਅੰਧੇਰੀ ਰਾਤ, ਨੌਂ ਅਠਾਰਾਂ ਲੇਖਾ ਪੂਰ ਕਰਾਇਆ। ਸਾਚੀ ਬਖ਼ਸ਼ੇ ਇਕ ਦਾਤ ਮਾਰ ਝਾਤ, ਬਾਰਾਂ ਬਾਰਾਂ ਲੇਖ ਲਿਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤ੍ਰੈਲੋਕੀ ਨਾਥ ਸਗਲਾ ਸਾਥ, ਸ਼ਬਦ ਚੜ੍ਹਾਏ ਸਾਚੇ ਰਾਥ, ਪਹਿਲੀ ਅੱਸੂ ਸਤਾਰਾਂ ਹਾੜੀ ਗਰਭਵਾਸ ਰੋਗ ਗਵਾਇਆ। ਪਹਿਲੀ ਸਤਿ ਸਤਿ ਸਤਿ ਸਤਾਰਾਂ। ਖੁਲ੍ਹੇ ਨਰ ਹਰਿ ਨੌਂ ਅਠਾਰਾਂ। ਦਰ ਦਰਵੇਸ਼ਾ ਦੇਵੀ ਦੇਵ, ਵੇਖ ਵਖਾਣੇ ਸੰਗ ਮੁਹੰਮਦ ਚਾਰ ਯਾਰਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੋਕਮਾਤ ਪੂਰਬ ਕਰਮ ਗੁਰਸਿਖਾਂ ਵਿਚਾਰਾ। ਸਤਾਰਾਂ ਹਾੜ ਕਰੇ ਲੇਖਾ। ਗੁਰਮੁਖਾਂ ਚੁੱਕੇ ਭਰਮ ਭੁਲੇਖਾ। ਲਿਖਤ ਲੇਖ ਲੇਖਣੀ ਲਗਾਏ ਸਾਚੀ ਮੇਖਾ। ਨੇਤਰ ਨੈਣ ਦਰ ਸਾਚੇ ਪੇਖਾ। ਖੁਲ੍ਹਾਏ ਭੇਵ ਨੌਂ ਅਠਾਰਾਂ ਵੇਖਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੂਰੀ ਜਾਮਾ ਜੋਤੀ ਵੇਸਾ। ਅਕਾਲ ਇਕ ਦਿਆਲ ਦੂਜਾ, ਤੀਜੇ ਸੁਰਤ ਸੰਭਾਲ। ਚੌਥੇ ਘਰ ਵਖਾਏ ਸਾਚੇ ਲਾਲ। ਪੰਚਮ ਚਲੇ ਨਾਲ ਨਾਲ। ਛੇਵੇਂ ਦੇਵੇ ਸ਼ਬਦ ਦੁਸ਼ਾਲਾ, ਸਤਵੇਂ ਸਤਿ ਪੁਰਖਾਂ ਚਰਨ ਪ੍ਰੀਤੀ ਨਿਭੇ ਨਾਲ। ਅੱਠਵੇਂ ਅੱਠ ਤਨ ਵਿਚ ਪਾਵੇ ਸ਼ਬਦ ਜਾਲ। ਨਾਵੇਂ ਨੌਂ ਦਰ ਕਾਇਆ ਘਰ, ਸ਼ਬਦ ਨਾਮ ਜੂਠੀ ਚਾਮ ਰੱਖੇ ਕਾਲ। ਦਸਵੀਂ ਦਿਸ਼ੇ ਆਇਆ ਹਿੱਸੇ, ਪੁਰਖ ਅਬਿਨਾਸ਼ੀ ਗੁਰ ਗੋਬਿੰਦਾ ਵਡ ਮਰਗਿੰਦਾ, ਸੁਰਤੀ ਸੁਰਤ ਸੰਭਾਲ। ਦਸ ਇਕ ਗਿਆਰਾਂ ਸ਼ਬਦ ਉਡਾਰਾਂ ਪੁਰੀਆਂ ਲੋਆਂ ਖੰਡਾਂ ਬ੍ਰਹਿਮੰਡਾਂ ਵਰਭੰਡਾ ਕਰ ਤਿਆਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗਿਆਰਾਂ ਕੱਤੇ ਪਾੜ ਨੀਲੀ ਛੱਤੇ ਕਰ ਅਕਾਰ ਸ਼ਬਦ ਜਣਾਏ ਲੇਖ ਲਿਖਾਏ, ਤਟ ਬਿਆਸਾ ਹੋਣਾ ਖ਼ਬਰਦਾਰ। ਕਮਲਾਪਾਤ ਚਰਨ ਨਾਤ ਬੰਧਾਏ ਕਲ। ਗੁਰਮੁਖ ਜਗਾਏ ਸੋਏ ਆਪ, ਹਰਿ ਸਹਿਜ ਸੁਖ ਦਾਤ ਮਾਤ ਅੰਤਮ ਪੁਛੇ ਗੁਰਮੁਖ ਵਾਤ, ਦਰਸ ਦਿਖਾਏ ਚਰਨ ਬਹਾਏ, ਦਇਆ ਦਿਆਲ ਕਰ। ਮਿਟਾਏ ਜਾਤ ਪਾਤ, ਕਲਜੁਗ ਅੰਧੇਰੀ ਰਾਤ, ਬੈਠ ਇਕ ਇਕਾਂਤ, ਭਰਮ ਚੁਕਾਏ ਰੋਗ ਸੋਗ ਚਿੰਤ ਮਿਟਾਏ ਨਿਜ ਆਤਮ ਵਾਸ ਕਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ਬਦ ਸੰਤ ਸੁਹਾਗੀ ਸਦਾ ਸੁਹੇਲਾ, ਜਪ ਸਵਾਸ ਸਵਾਸੀ ਨਰ। ਨਰ ਨਰ ਨਰਾਇਣ ਨਰ, ਨਰ ਧਿਆਏ ਹੈ। ਏਕ ਏਕ ਦੇਵੇ ਕਰ, ਕਲਜੁਗ ਤੇਰੀ ਅੰਤਮ ਵਾਰ ਪੁਰਖ ਅਬਿਨਾਸ਼ੀ ਘਟ ਘਟ ਵਾਸ ਕਰਾਏ ਹੈ। ਏਕਾ ਖੁਲ੍ਹਾਏ ਦਰ, ਚਾਰ ਵਰਨ ਚੁਕਾਏ ਡਰ, ਦਰਸ ਦਿਖਾਏ ਸਾਚਾ ਹਰਿ, ਕਰ ਜੋਤ ਮਾਤ ਪ੍ਰਕਾਸ਼ ਹੈ। ਚਰਨ ਦਵਾਰ ਹਰਿ ਬਣਾਏ ਸਚ ਸਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਨਸ ਜਨਮ ਕਰੇ ਕਲ ਰਾਸ ਹੈ। ਰਾਸਨ ਰਾਸ ਰਾਸੇ ਦਾਸਨ ਦਾਸ ਦਾਸੇ, ਪੁਰਖ ਅਗੰਮ ਅਬਿਨਾਸ਼ਾ ਸ਼ਬਦ ਚਲਾਏ ਰਸਨ ਸਵਾਸ ਹੈ। ਜੋਤ ਪ੍ਰਕਾਸ਼ਾ, ਮਾਤ ਪਤਾਲ ਅਕਾਸ਼ਾ, ਨੂਰੀ ਨੂਰਾ ਸ਼ਬਦੀ ਰਾਸਾ, ਖੇਲ ਅਪਰ ਅਪਾਰ ਹੈ। ਲੱਖ ਚੁਰਾਸੀ ਕਰੇ ਅੰਤ ਨਾਸਾ, ਧਰਮ ਰਾਏ ਘਰ ਘਰ ਦਰ ਦਰ ਵੇਖ ਤਮਾਸ਼ਾ, ਮਾਰੇ ਮਾਰ ਕਰ ਖੁਆਰ ਨਿਰੰਕਾਰ ਹੈ। ਮੇਟ ਮਿਟਾਏ ਮਦਿਰਾ ਮਾਸਾ, ਇਕ ਜਪਾਏ ਸ਼ਬਦ ਸਵਾਸਾ, ਸੋਹੰ ਸ਼ਬਦ ਚਲਾਏ ਮਾਤ ਸਾਚੀ ਕਲ ਧਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤਟ ਬਿਆਸਾ ਪਾਵੇ ਤੇਰੀ ਸੱਚੀ ਸਾਰ ਹੈ। ਤਟ ਬਿਆਸ ਅੰਤ ਕਲ ਅੰਤ, ਅੰਤ ਹੋਣਾ ਜਗ ਨਾਸ ਹੈ। ਵੇਖ ਵੇਖ ਸਾਧ ਸੰਤ, ਮਾਇਆ ਪਾਏ ਹਰਿ ਬੇਅੰਤ, ਜੰਗਲ ਪ੍ਰਭਾਸ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਮਾਤ ਕਰੇ ਸਤਿ ਪ੍ਰਕਾਸ਼ ਹੈ। ਜੋਤ ਪ੍ਰਕਾਸ਼ ਪ੍ਰਗਟ ਹਰਿ ਰਾਏ। ਘਨਕ ਪੁਰ ਵਾਸ ਮੰਡਲ ਰਾਸ ਜੋਤ ਸਵਾਏ ਵੇਖ ਵਖਾਣੇ ਆਸ ਪਾਸ, ਪੁਰਖ ਅਬਿਨਾਸ਼ ਸੁਖ ਸਹਿਜ ਸਮਾਏ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗਿਆਰਾਂ ਕੱਤਕ ਲਿਖਤ ਲੇਖ, ਆਪਣੀ ਆਪ ਲਿਖਾਏ ਹੈ। ਗਿਆਰਾਂ ਕੱਤਕ ਲੇਖ ਲਿਖਾਉਣਾ। ਸਤਿਸੰਗ ਬਿਆਸਾ ਆਤਮ ਪੜਦਾ ਖੋਲ੍ਹ, ਪ੍ਰਭ ਅਬਿਨਾਸ਼ੀ ਭੇਵ ਚੁਕਾਉਣਾ। ਕਾਇਆ ਮੰਦਰ ਵੱਜੇ ਏਕਾ ਢੋਲ, ਧੁਨ ਅਨਾਦਾਂ ਅਨੰਤ ਰਖਾਉਣਾ। ਅੱਠੇ ਪਹਿਰ ਕਰੇ ਕਲੋਲ, ਦੂਈ ਦਵੈਤੀ ਭੇਵ ਚੁਕਾਉਣਾ। ਏਕਾ ਸ਼ਬਦ ਜਗਤ ਅਨਮੋਲ, ਪੰਚਾਂ ਜਿਸ ਡੋਰ ਬੰਧਾਨਾ। ਪੁਰਖ ਅਬਿਨਾਸ਼ੀ ਤੋਲੇ ਪੂਰੇ ਤੋਲ, ਵਾਧ ਘਾਟ ਨਾ ਕੋਈ ਰਖਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਦੂਸਰ ਕੋਈ ਵਿਚ ਮਾਤ ਨਾ ਆਉਣਾ। ਹਰਿ ਗੁਰ ਜਿਸ ਬਣਤ ਬਣਾਈ। ਬੂੰਦ ਰਕਤ ਜਿਸ ਦੇਹ ਉਪਜਾਈ। ਮਾਤ ਕੁੱਖ ਨੌਂ ਅਠਾਰਾਂ ਮਾਤ ਛੁਹਾਈ। ਪ੍ਰਭ ਅਬਿਨਾਸ਼ੀ ਘਟ ਘਟ ਵਾਸੀ ਮਾਨਸ ਦੇਹੀ ਬਣਤ ਬਣਾਈ। ਬਣੀ ਬਣਤ ਗਰਭਵਾਸ। ਮਹਿੰਮਾ ਅਗਣਤ, ਜਿਸ ਦੀਆ ਜੀਵ ਸਵਾਸ। ਨਾ ਕੋਈ ਸਾਧ ਨਾ ਕੋਈ ਸੰਤ, ਏਕਾ ਕੰਤ ਸਦ ਰੱਖੇ ਵਿਚ ਵਾਸ। ਬਾਹਰ ਆਇਆ ਸਚ ਜਪਾਇਆ, ਕਲਜੁਗ ਮਾਤੀ ਸੁੰਞਾ ਵਿਹੜਾ, ਸਿੰਮਲ ਰੁੱਖਾ ਵਿਚ ਪ੍ਰਭਾਸ। ਵਿਚ ਪ੍ਰਭਾਸ ਜਗਤ ਅਖਾੜਾ। ਬਣੀ ਬਣਤ ਬਹੱਤਰ ਨਾੜਾ। ਲਹੂ ਮਿਝ ਕਾਇਆ ਸਿੰਜ, ਬਣਿਆ ਗਾਰਾ ਗਾਹੜਾ। ਕਾਇਆ ਕੁਠਾਲੀ ਰਹੀ ਰਿੱਝ, ਸ਼ਬਦ ਚਲੇ ਸਾਚਾ ਤਾੜਾ। ਝਿਰੇ ਝਿਰਨਾ ਨਿੱਝਰ ਨਿਜ, ਲੱਗੀ ਅਗਨ ਤੱਤੀ ਹਾੜਾ। ਜੋਤੀ ਜੋਤ ਸਰੂਪ ਹਰਿ, ਅੰਤਮ ਆਪਣਾ ਖੇਲ ਕਰ, ਬੇਮੁਖ ਜੀਆਂ ਵਿਆਹੇ ਲਾੜੀ ਮੌਤ ਝੂਠਾ ਲਾੜਾ। ਪੂਰਾ ਗੁਰ ਨਾ ਮਿਲਿਆ ਕੋਇ। ਜੂਨੀ ਭਰਮੇ ਜਗਤ ਕੁਕਰਮੇ, ਦੁਰਮਤ ਮੈਲ ਨਾ ਕੋਈ ਧੋਏ। ਮਰੇ ਜਨਮੇ ਜਨਮੇ ਮਰੇ, ਮਾਨਸ ਦੇਹੀ ਮਾਤ ਹਰੇ, ਨਾ ਹੋਏ ਸਹਾਏ ਕੋਇ। ਜੋਤੀ ਜੋਤ ਸਰੂਪ ਹਰਿ, ਆਵਣ ਜਾਵਣ ਖੇਲ ਰਚਾਏ, ਅਗਲਾ ਪਿਛਲਾ ਲੇਖ ਲਿਖਾਏ, ਤ੍ਰੈ ਭਵਣ ਸੂਝ ਨਾ ਜਾਣੇ ਕੋਇ। ਪਿਛਲਾ ਜਾਮਾ ਸੂਕਰ ਜਾਣ। ਵਿਸ਼ਟਾ ਮੁਖ ਅੰਧ ਅੰਧਿਆਨ । ਅੱਠੇ ਪਹਿਰ ਨੇਤਰ ਦੁੱਖ, ਨੈਣ ਮੂੰਧ ਮੂੰਧ ਮੂੰਧਾਨ। ਜੋਤੀ ਜੋਤ ਸਰੂਪ ਹਰਿ, ਆਦਿ ਅੰਤ ਜੁਗਾ ਜੁਗੰਤ ਕਰੇ ਪਛਾਣ। ਗੁਰ ਕਸਾਈ ਤੇਰਾ ਬਣਿਆ। ਸਿਰ ਛੁਰੀ ਚਲਾਈ, ਵੱਜਾ ਤੀਰ ਅਣੀਆ। ਨੇਤਰ ਨੀਰ ਮੁਖ ਦੁਹਾਈ, ਨਾ ਕੋਈ ਸਹਾਈ ਜਗਤ ਘਨਈਆ। ਝੂਠੀ ਦੇਹ ਮਾਤ ਤਜਾਈ, ਦੂਜਾ ਤਾਣਾ ਹਰਿ ਜੀ ਤਣਿਆ।

Leave a Reply

This site uses Akismet to reduce spam. Learn how your comment data is processed.