੧੪ ਕੱਤਕ ੨੦੧੪ ਬਿਕ੍ਰਮੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਦਵਾਰੇ ਮੰਡੀ ਸ਼ਹਿਰ ਹਿਮਾਚਲ ਪਰਦੇਸ਼
ਨਿਰਗੁਣ ਖੇਲ ਹਰਿ ਨਿਰੰਕਾਰ, ਨਿਰਗੁਣ ਰੂਪ ਅਖਵਾਇੰਦਾ। ਜੁਗ ਜੁਗ ਖੇਲੇ ਵਿਚ ਸੰਸਾਰ, ਖੇਲਣਹਾਰ ਆਪ ਹੋ ਆਇੰਦਾ। ਲੋਆਂ ਪੁਰੀਆਂ ਪਾਵੇ ਸਾਰ, ਗਗਨ ਪਾਤਾਲਾਂ ਵੇਖ ਵਖਾਇੰਦਾ। ਧਰਤ ਧਵਲ ਦਏ ਸਹਾਰ, ਲੱਖ ਚੁਰਾਸੀ ਵਿਚ ਸਮਾਇੰਦਾ। ਸਤਿਜੁਗ ਤ੍ਰੇਤਾ ਬੰਨ੍ਹੇ ਧਾਰ, ਦੁਆਪਰ ਮੇਲ ਮਿਲਾਇੰਦਾ। ਜਗਤ ਕੂੜਾ ਕਰ ਪਸਾਰ, ਕੂੜਾ ਡੰਕ ਵਜਾਇੰਦਾ। ਈਸਾ ਮੂਸਾ ਮੀਤ ਮੁਰਾਰ, ਸਗਲਾ ਸੰਗ ਰਖਾਇੰਦਾ। ਸੰਗ ਮੁਹੰਮਦ ਚਾਰ ਯਾਰ, ਡੌਰੂ ਡੰਕਾ ਵਾਹਿੰਦਾ। ਅੱਲਾ ਰਾਣੀ ਕਰ ਸ਼ਿੰਗਾਰ, ਬਸਤਰ ਤਨ ਪਹਿਨਾਇੰਦਾ। ਵੰਡ ਵੰਡਾਏ ਅਪਰ ਅਪਾਰ, ਨੂਰ ਅਲਾਹੀ ਵੇਖ ਵਖਾਇੰਦਾ। ਨਾਨਕ ਗੋਬਿੰਦ ਭੇਖ ਅਪਾਰ, ਸ੍ਰਿਸ਼ਟ ਸਬਾਈ ਆਪ ਸਮਝਾਇੰਦਾ। ਸ਼ਬਦ ਖੰਡਾ ਤੇਜ ਕਟਾਰ, ਤਨ ਗਾਤਰਾ ਆਪ ਛੁਹਾਇੰਦਾ। ਪੰਚਮ ਮੀਤਾ ਕਰ ਪਿਆਰ, ਇਕ ਅਤੀਤਾ ਆਪ ਹੋ ਆਇੰਦਾ। ਸਾਚੀ ਰੀਤਾ ਵਿਚ ਸੰਸਾਰ, ਆਪਣੀ ਆਪ ਚਲਾਇੰਦਾ। ਨੇਤਰ ਵੇਖੇ ਹਰਿ ਕਰਤਾਰ, ਲੇਖਾ ਲਿਖਤ ਲਿਖਾਇੰਦਾ। ਭੇਵ ਨਾ ਪਾਏ ਕੋਈ ਜੀਵ ਗਵਾਰ, ਸਮਰਥ ਹੱਥ ਕਿਸੇ ਨਾ ਆਇੰਦਾ। ਕਲਜੁਗ ਤੇਰੀ ਅੰਤਮ ਵਾਰ, ਨਿਹਕਲੰਕਾ ਨਾਉਂ ਰਖਾਇੰਦਾ। ਸ਼ਬਦ ਡੰਕਾ ਅਪਰ ਅਪਾਰ, ਰਾਜਾਨਾਂ ਰਾਜ ਆਪ ਜਗਾਇੰਦਾ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਕਰੇ ਖ਼ਬਰਦਾਰ, ਸੋਇਆ ਕੋਈ ਰਹਿਣ ਨਾ ਪਾਇੰਦਾ। ਸਾਧਾਂ ਸੰਤਾਂ ਦਏ ਹੁਲਾਰ, ਜੋਤੀ ਸ਼ਬਦੀ ਸ਼ਬਦ ਜਣਾਇੰਦਾ। ਨੌਂ ਖੰਡ ਪ੍ਰਿਥਮੀ ਪਾਵੇ ਸਾਰ, ਸੱਤਾਂ ਦੀਪਾਂ ਵੇਖ ਵਖਾਇੰਦਾ। ਬ੍ਰਹਮੇ ਧੱਕਾ ਦੇਵੇ ਮਾਰ, ਵੇਲਾ ਅੰਤਮ ਆਇੰਦਾ। ਸ਼ਿਵ ਸ਼ੰਕਰ ਰੋਵੇ ਜ਼ਾਰੋ ਜ਼ਾਰ, ਥਿਰ ਘਰ ਨਾ ਵੇਖ ਵਖਾਇੰਦਾ। ਕਰੋੜ ਤੇਤੀਸਾ ਕਰੇ ਪੁਕਾਰ, ਸੁਰਪਤ ਰਾਜ ਇੰਦ ਨਾਲ ਰਲਾਇੰਦਾ। ਲੱਖ ਚੁਰਾਸੀ ਹਾਹਾਕਾਰ, ਕੋਇ ਨਾ ਸੰਗ ਵਖਾਇੰਦਾ। ਜੀਵਾਂ ਜੰਤਾਂ ਆਈ ਹਾਰ, ਜੂਠ ਝੂਠ ਕੁਰਲਾਇੰਦਾ। ਮਾਇਆ ਮਮਤਾ ਭਰ ਭੰਡਾਰ, ਜਗਤ ਝੋਲੀ ਪਾਇੰਦਾ। ਗੁਰਮੁਖ ਸਾਚੇ ਗਏ ਹਾਰ, ਸਾਚਾ ਮਾਰਗ ਕੋਈ ਨਾ ਲਾਇੰਦਾ। ਖਾਣੀ ਬਾਣੀ ਕਰੇ ਵਿਚਾਰ, ਭੇਵ ਅਭੇਦ ਭੇਵ ਨਾ ਪਾਇੰਦਾ। ਅੰਜੀਲ ਕੁਰਾਨ ਰਹੀ ਲਲਕਾਰ, ਵੇਲਾ ਅੰਤਮ ਆਇੰਦਾ। ਵੇਦ ਪੁਰਾਨਾਂ ਆਈ ਹਾਰ, ਜਗਤ ਜਗਦੀਸ਼ ਦਿਸ ਨਾ ਆਇੰਦਾ। ਹਰਿਜਨ ਸਾਚੇ ਮੀਤ ਮੁਰਾਰ, ਏਕਾ ਰਾਹ ਤਕਾਇੰਦਾ। ਪਰਗਟ ਹੋ ਵਿਚ ਸੰਸਾਰ, ਹਰਿ ਜੋਤੀ ਨੂਰ ਉਪਾਇੰਦਾ। ਸ਼ਬਦ ਸਰੂਪੀ ਖੇਲ ਕਰਤਾਰ, ਜਨਕੀ ਬਣਤ ਬਣਾਇੰਦਾ। ਅੰਤਮ ਵੇਲਾ ਵਿਚ ਸੰਸਾਰ, ਸੰਬਲ ਨਗਰੀ ਧਾਮ ਸੁਹਾਇੰਦਾ। ਗੁਰ ਗੋਬਿੰਦ ਕਰ ਪਿਆਰ, ਹਰਿ ਗੋਬਿੰਦ ਰੂਪ ਸਮਾਇੰਦਾ। ਨਾਮ ਤੋੜਾ ਸੀਸ ਦਸਤਾਰ, ਸ਼ਬਦ ਘੋੜਾ ਇਕ ਰਖਾਇੰਦਾ। ਧੁਰ ਦਰਗਾਹੀ ਆਇਆ ਦੌੜਾ, ਵੇਖ ਵਖਾਏ ਮਿੱਠਾ ਕੌੜਾ, ਪਹਿਲਾ ਪੌੜ ਆਪ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਭੇਖਾਧਾਰੀ ਭੇਖ ਵਟਾਇੰਦਾ। ਭੇਖਾਧਾਰੀ ਹਰਿ ਭਗਵਾਨਾ, ਆਪਣੀ ਕਲ ਵਰਤਾਇੰਦਾ। ਸ਼ਬਦ ਖੰਡਾ ਤੀਰ ਕਮਾਨਾ, ਰਸਨਾ ਚਿੱਲੇ ਆਪ ਚੜ੍ਹਾਇੰਦਾ। ਨਾਲ ਰਲਾਏ ਗੁਰ ਗੋਬਿੰਦਾ ਵਡ ਬਲਵਾਨਾ, ਜੋਧਾ ਸੂਰਬੀਰ ਆਪ ਅਖਵਾਇੰਦਾ। ਏਕਾ ਮਾਰੇ ਤੀਰ ਨਿਸ਼ਾਨਾ, ਲੋਆਂ ਪੁਰੀਆਂ ਆਪ ਹਿਲਾਇੰਦਾ। ਸੰਮਤ ਚੌਦਾਂ ਵੇਖੇ ਮਾਰ ਧਿਆਨਾ, ਵੀਹ ਸੌ ਬਿਕ੍ਰਮੀ ਆਪ ਲਿਖਾਇੰਦਾ। ਚੌਦਾਂ ਕੱਤਕ ਵਿਚ ਜਹਾਨਾਂ, ਲਿਖਿਆ ਲੇਖ ਪੂਰ ਕਰਾਇੰਦਾ। ਪਰਗਟ ਹੋਏ ਵਾਲੀ ਦੋ ਜਹਾਨਾਂ, ਦੀਨਾਂ ਨਾਥਾ ਆਪ ਬਚਾਇੰਦਾ। ਆਪੇ ਗੋਪੀ ਆਪੇ ਕਾਹਨਾ, ਰਾਮ ਰਮਈਆ ਆਪ ਹੋ ਆਇੰਦਾ। ਜਨ ਭਗਤਾਂ ਬਖ਼ਸ਼ੇ ਚਰਨ ਧੂੜ ਸੱਚਾ ਇਸ਼ਨਾਨਾ, ਸਾਚਾ ਮਜਨ ਆਪ ਕਰਾਇੰਦਾ। ਆਤਮ ਅੰਤਰ ਬੰਨ੍ਹੇ ਗਾਨਾ, ਸ਼ਬਦੀ ਸਗਨ ਮਨਾਇੰਦਾ। ਦੀਪਕ ਜੋਤੀ ਜਗੇ ਮਹਾਨਾ, ਅੰਧ ਅੰਧੇਰ ਮਿਟਾਇੰਦਾ। ਦਰ ਘਰ ਸਾਚੇ ਕਰ ਪਰਵਾਨਾ, ਇਕ ਗਿਆਨ ਜਣਾਇੰਦਾ। ਇਕ ਦੇਵੇ ਨਾਮ ਨਿਧਾਨਾ, ਨਿਰਗੁਣ ਮੇਲ ਮਿਲਾਇੰਦਾ। ਮੇਟ ਮਿਟਾਏ ਪੰਜ ਸ਼ੈਤਾਨਾ, ਝੂਠਾ ਸੰਗ ਤੁੜਾਇੰਦਾ। ਸ਼ਬਦ ਬਿਠਾਏ ਇਕ ਬਿਬਾਣਾ, ਭਵ ਜਲ ਪਾਰ ਕਰਾਇੰਦਾ। ਆਪੇ ਹੋਇਆ ਜਾਣੀ ਜਾਣਾ, ਜਾਨਣਹਾਰ ਆਪ ਅਖਵਾਇੰਦਾ। ਮਨਮੁਖ ਭੁੱਲੇ ਜੀਵ ਨਿਧਾਨਾ, ਭੇਵ ਕੋਈ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਤੇਰਾ ਸਾਚਾ ਮੇਲਾ, ਇਕ ਇਕੇਲਾ ਮੇਲ ਮਿਲਾਇੰਦਾ। ਸਾਚਾ ਮੇਲਾ ਦੋ ਜਹਾਨ, ਪ੍ਰਭ ਹੱਥ ਵੱਡੀ ਵਡਿਆਈਆ। ਖੇਲੇ ਖੇਲ ਸ੍ਰੀ ਭਗਵਾਨ, ਜੁਗ ਜੁਗ ਭੇਖ ਵਟਾਈਆ। ਕਲਜੁਗ ਅੰਤਮ ਵੇਖ ਨਿਧਾਨ, ਅਕਲ ਕਲਾ ਵਰਤਾਈਆ। ਚਾਰੋਂ ਕੁੰਟ ਜੀਵ ਸ਼ੈਤਾਨ, ਪੰਚਮ ਸੰਗ ਰਲਾਈਆ। ਹਰਿਜਨ ਬੈਠੇ ਕਰ ਧਿਆਨ, ਅੱਠੇ ਪਹਿਰ ਆਤਮ ਅੰਤਰ ਲਿਵ ਲਾਈਆ। ਅਗੰਮ ਅਗੰਮੜਾ ਹੋਏ ਜਾਣੀ ਜਾਣ, ਮੇਲ ਮਿਲਾਏ ਸਹਿਜ ਸੁਭਾਈਆ। ਲੇਖੇ ਲਾਏ ਕਾਇਆ ਚੰਮੜਾ ਗੁਰਮੁਖ ਸਾਚੇ ਬਾਲ ਅੰਞਾਣ, ਲੋਕਮਾਤ ਦਏ ਵਡਿਆਈਆ। ਅੰਮ੍ਰਿਤ ਆਤਮ ਦੇਵੇ ਪੀਣ ਖਾਣ, ਤ੍ਰਿਸ਼ਨਾ ਭੁੱਖ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸੰਮਤ ਚੌਦਾਂ ਵੇਖ ਵਖਾਈਆ। ਸੰਮਤ ਚੌਦਾਂ ਹਰਿ ਸੁਲਤਾਨ, ਆਪਣੀ ਜੋਤ ਜਗਾਈਆ। ਖੇਲੇ ਖੇਲ ਦੋ ਜਹਾਨ, ਦਿਸ ਕਿਸੇ ਨਾ ਆਈਆ। ਗੁਰਮੁਖ ਸਾਚੇ ਚਤੁਰ ਸੁਜਾਨ, ਹਰਿਜਨ ਸਾਚੇ ਮੇਲ ਮਿਲਾਈਆ। ਉਠੇ ਜੋਧਾ ਸੂਰ ਬਲੀ ਬਲਵਾਨ, ਨਾਮ ਖੰਡਾ ਹੱਥ ਉਠਾਈਆ। ਚਾਰੇ ਕੁੰਟਾਂ ਦਹਿ ਦਿਸ਼ਾ ਵੇਖੇ ਮਾਰ ਧਿਆਨ, ਆਕਾਸ਼ ਆਕਾਸ਼ਾਂ ਫੇਰਾ ਪਾਈਆ। ਲੱਖ ਚੁਰਾਸੀ ਤੋੜੇ ਮਾਣ ਅਭਿਮਾਨ, ਮਾਣ ਕਿਸੇ ਰਹਿਣ ਨਾ ਪਾਈਆ। ਏਕਾ ਤੀਰ ਰਸਨਾ ਚਿੱਲੇ ਚੜ੍ਹੇ ਕਮਾਨ, ਗੋਬਿੰਦ ਕਾਇਆ ਰਿਹਾ ਚੜ੍ਹਾਈਆ। ਸ੍ਰਿਸ਼ਟ ਸਬਾਈ ਪੁਣ ਛਾਣ, ਵੇਲੇ ਅੰਤਮ ਰਿਹਾ ਕਰਾਈਆ। ਜਿਸ ਜਨ ਬਖ਼ਸ਼ੇ ਚਰਨ ਧਿਆਨ, ਏਕਾ ਓਟ ਰਖਾਈਆ। ਮੇਲ ਮਿਲਾਵਾ ਕਰੇ ਆਣ, ਭੁੱਲ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਗੋਬਿੰਦ ਸੰਗ ਨਿਭਾਈਆ। ਗੋਬਿੰਦ ਗੁਰ ਵਡ ਬਲਕਾਰਾ, ਏਕਾ ਏਕ ਅਖਵਾਇਆ। ਪ੍ਰਭ ਚਰਨ ਕਰ ਨਿਮਸਕਾਰਾ, ਦਰ ਬੈਠਾ ਸੀਸ ਝੁਕਾਇਆ। ਆਦਿ ਪੁਰਖ ਤੇਰਾ ਇਕ ਸਹਾਰਾ, ਨਾ ਕੋਈ ਦੂਸਰ ਓਟ ਰਖਾਇਆ। ਨਿਹਕਲੰਕਾ ਲਏ ਅਵਤਾਰਾ, ਆਪਣਾ ਪੱਲਾ ਆਪ ਫੜਾਇਆ। ਸ਼ਬਦ ਖੰਡਾ ਤੇਜ ਕਟਾਰਾ, ਏਕਾ ਸ਼ਬਦ ਰਖਾਇਆ। ਚਿੱਟੇ ਅਸਵ ਕਰ ਅਸਵਾਰਾ, ਜੋਤੀ ਜੋੜਾ ਮੇਲ ਮਿਲਾਇਆ। ਸਾਚਾ ਘੋੜਾ ਕਰ ਤਿਆਰਾ, ਲੋਕਮਾਤ ਫੇਰਾ ਪਾਇਆ। ਭਗਤ ਜਨਾਂ ਲਾਹੇ ਉਧਾਰਾ, ਜੁਗ ਜੁਗ ਜੋੜ ਜੁੜਾਇਆ। ਖੇਲੇ ਖੇਲ ਖੇਲਣਹਾਰਾ, ਭੇਵ ਕਿਸੇ ਨਾ ਪਾਇਆ। ਮੇਲੇ ਮੇਲ ਮੇਲਣਹਾਰਾ, ਮੇਲ ਵਿਛੋੜਾ ਆਪਣੇ ਹੱਥ ਰਖਾਇਆ। ਸੰਮਤ ਚੌਦਾਂ ਕਰ ਭੇਖ ਨਿਆਰਾ, ਚਾਰ ਕੁੰਟ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਮੇਲ ਹਰਿ, ਘਰ ਸਾਚਾ ਆਪ ਸੁਹਾਇਆ। ਗੋਬਿੰਦ ਦਰ ਹਰਿ ਸਿਕਦਾਰ, ਏਕਾ ਏਕ ਅਖਵਾਇੰਦਾ। ਅੱਠੇ ਪਹਿਰ ਪਹਿਰੇਦਾਰ, ਦਿਵਸ ਰੈਣ ਸੇਵ ਕਮਾਇੰਦਾ। ਜਨ ਭਗਤਾਂ ਬੰਨ੍ਹੇ ਧਾਰ, ਧੀਰਜ ਧੀਰ ਧਰਾਇੰਦਾ। ਕਲਜੁਗ ਅੰਤਮ ਵੇਖ ਵਿਚਾਰ, ਅੱਠ ਸੱਠ ਨੀਰ ਚੀਰ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦਾ ਮੇਲਾ ਹਰਿ, ਹਰਿ ਮੇਲਾ ਆਪ ਕਰਾਇੰਦਾ। ਗੋਬਿੰਦ ਮੇਲ ਸਚ ਸੁਲਤਾਨ, ਘਰ ਸਚ ਵੱਜੀ ਵਧਾਈਆ। ਦਾਤਾ ਦਾਨੀ ਹਰਿ ਮਿਹਰਵਾਨ, ਆਤਮ ਇਛਿਆ ਪੂਰ ਕਰਾਈਆ। ਪੂਤ ਸਪੂਤਾ ਵਡ ਬਲਵਾਨ, ਸ਼ਸਤਰ ਬਸਤਰ ਇਕ ਸਜਾਈਆ। ਨਾਮ ਖੰਡਾ ਤੇਜ ਕਿਰਪਾਨ, ਤਨ ਗਾਤਰੇ ਆਪ ਲਟਕਾਈਆ। ਇਕ ਵਖਾਏ ਆਪਣੀ ਆਣ, ਦੂਸਰ ਓਟ ਨਾ ਕੋਇ ਜਣਾਈਆ। ਦਰ ਦਵਾਰੇ ਕਰ ਪਰਵਾਨ, ਦੇ ਮਤ ਰਿਹਾ ਸਮਝਾਈਆ। ਚਾਰ ਵਰਨ ਇਕ ਗਿਆਨ, ਏਕਾ ਜਗਤ ਪੜ੍ਹਾਈਆ। ਊਚ ਨੀਚ ਸਰਬ ਮਿਟ ਜਾਣ, ਰਾਓ ਰੰਕ ਏਕਾ ਧਾਮ ਬਹਾਈਆ। ਤਖ਼ਤ ਤਾਜ ਨਾ ਦਿਸੇ ਨਿਸ਼ਾਨ, ਰਾਜ ਰਾਜਾਨ ਨਾ ਕੋਈ ਅਖਵਾਈਆ। ਏਕਾ ਏਕ ਸ੍ਰੀ ਭਗਵਾਨ, ਦੋ ਜਹਾਨਾਂ ਹੋਏ ਸਹਾਈਆ। ਵੇਖੇ ਖੇਲ ਵਿਚ ਮੈਦਾਨ, ਸੰਮਤ ਚੌਦਾਂ ਲੇਖ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦ ਮੇਲ ਦਰ, ਲੇਖਾ ਆਪਣਾ ਰਿਹਾ ਚੁਕਾਈਆ। ਹਰਿ ਸ਼ਬਦ ਮਲਾਹ, ਹਰਿ ਗੋਬਿੰਦ ਇਕ ਰਖਾਇਆ। ਹਰਿ ਦਾਤਾ ਬੇਪਰਵਾਹ, ਜੁਗ ਜੁਗ ਬਣ ਕੇ ਆਇਆ। ਜੁਗ ਜੁਗ ਦਏ ਸਲਾਹ, ਜੁਗ ਜੁਗ ਰਾਹ ਚਲਾਇਆ। ਗੁਰਮੁਖ ਵੇਖੇ ਥਾਉਂ ਥਾਂ, ਚਾਰੋਂ ਕੁੰਟ ਫੇਰਾ ਪਾਇਆ। ਸਤਿਗੁਰ ਪੂਰਾ ਪਕੜੇ ਬਾਂਹ, ਵੇਲੇ ਅੰਤਮ ਹੋਏ ਸਹਾਇਆ। ਆਪ ਜਪਾਏ ਆਪਣਾ ਨਾਂ, ਨਾਮ ਨਰਾਇਣਾ ਇਕ ਵਖਾਇਆ। ਫੜ ਫੜ ਹੰਸ ਬਣਾਏ ਕਾਂ, ਏਕਾ ਸਾਚੀ ਜੋਤ ਜਗਾਇਆ। ਚਰਨ ਦਵਾਰੇ ਬਖ਼ਸ਼ੇ ਥਾਂ, ਦੋ ਜਹਾਨਾਂ ਪਾਰ ਕਰਾਇਆ। ਆਪੇ ਪਿਤਾ ਆਪੇ ਮਾਂ, ਗੁਰਮੁਖ ਬਾਲ ਅੰਞਾਣੇ ਗੋਦ ਉਠਾਇਆ। ਜੁਗ ਜੁਗ ਖੇਲੇ ਖੇਲ ਨਿਰੰਜਣ, ਆਦਿ ਅੰਤ ਅਵਤਾਰਾ। ਭਗਤ ਜਨਾਂ ਹਰਿ ਦਰਦ ਦੁੱਖ ਭੈ ਭੰਜਨ, ਮੇਲ ਮਿਲਾਏ ਵਿਚ ਸੰਸਾਰਾ। ਨੇਤਰ ਨੈਣ ਪਾਏ ਧੂੜੀ ਅੰਜਨ, ਦਰਸ ਦਿਖਾਏ ਅਗੰਮ ਅਪਾਰਾ। ਕਾਲ ਨਗਾਰੇ ਚਾਰੋਂ ਕੁੰਟ ਸਿਰ ਤੇ ਵੱਜਣ, ਨਾ ਦਿਸੇ ਕੋਈ ਸਹਾਰਾ। ਰਾਜ ਰਾਜਾਨ ਸ਼ਾਹ ਸੁਲਤਾਨ ਤਖ਼ਤ ਤਾਜ ਛੱਡ ਛੱਡ ਭੱਜਣ, ਦਹਿ ਦਿਸ਼ਾ ਹਾਹਾਕਾਰਾ। ਕੋਈ ਨਾ ਰੱਖੇ ਕਿਸੇ ਲਜਣ, ਸਾਧ ਸੰਤ ਨਾ ਸੁਣੇ ਕੋਈ ਪੁਕਾਰਾ। ਭਗਤ ਜਨਾਂ ਹਰਿ ਸਾਚਾ ਸੱਜਣ, ਲੋਕਮਾਤ ਲਏ ਅਵਤਾਰਾ। ਜੋ ਘੜੇ ਸੋ ਅੰਤਮ ਭੱਜਣ, ਭੰਨਣਹਾਰ ਆਪ ਕਰਤਾਰਾ। ਜਨ ਭਗਤਨ ਮੇਲਾ ਏਕਾ ਪਤਨ, ਏਕਾ ਦਰ ਦਵਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦ ਦਏ ਸਹਾਰਾ। ਗੋਬਿੰਦ ਗੁਰ ਸਾਚਾ ਪੂਤ, ਹਰਿ ਸਾਚੀ ਜੋਤ ਜਗਾਈਆ। ਵੇਖ ਵਖਾਏ ਚਾਰੇ ਕੂਟ, ਨੇਤਰ ਨੈਣ ਇਕ ਉਠਾਈਆ। ਸ੍ਰਿਸ਼ਟ ਸਬਾਈ ਰਿਹਾ ਲੂਟ, ਦਿਸ ਕਿਸੇ ਨਾ ਆਈਆ। ਸਚ ਪਘੂੰੜਾ ਰਿਹਾ ਝੂਟ, ਜੋਤੀ ਮਾਤਾ ਰਹੀ ਝੁਲਾਈਆ। ਰਾਜ ਰਾਜਾਨਾ ਕਰੇ ਖਾਲੀ ਠੂਠ, ਏਕਾ ਡੰਕਾ ਰਿਹਾ ਵਜਾਈਆ। ਭਗਤ ਸੁਹੇਲਾ ਗਿਆ ਤੂਠ, ਜਨ ਭਗਤਾਂ ਦਇਆ ਕਮਾਈਆ। ਸੰਬਲ ਨਗਰ ਕਰਾਏ ਏਕਾ ਮੂਠ, ਸਾਚਾ ਧਾਮ ਸੁਹਾਈਆ। ਮੇਟ ਮਿਟਾਏ ਭੇਖ ਪਖੰਡਾ ਜਗਤ ਜੂਠ ਝੂਠ, ਕਲਜੁਗ ਅੰਤ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਲੇਖਾ ਵੇਖ ਵਖਾਈਆ। ਗੋਬਿੰਦ ਗੁਰ ਹਰਿ ਹਰਿ ਵੇਖ, ਆਪਣੀ ਦਇਆ ਕਮਾਇੰਦਾ। ਆਪੇ ਲਿਖਣਹਾਰਾ ਰੇਖ, ਆਪੇ ਅੰਤ ਮਿਟਾਇੰਦਾ। ਆਪੇ ਲਾਏ ਮਸਤਕ ਮੇਖ, ਆਪੇ ਵੇਖ ਵਖਾਇੰਦਾ। ਆਪ ਉਪਾਏ ਧਾਰੀ ਕੇਸ, ਮੂੰਡ ਮੁੰਡਾਏ ਆਪ ਜਣਾਇੰਦਾ। ਦਾਤਾ ਜੋਧਾ ਆਪ ਨਰ ਨਰੇਸ਼, ਨਿਰਗੁਣ ਰੂਪ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸੰਮਤ ਚੌਦਾਂ ਸਤਿ ਸਤਿਵਾਦ ਹਰਿ ਸਾਚੀ ਖ਼ੁਸ਼ੀ ਮਨਾਇੰਦਾ। ਭਗਤ ਸੁਹੇਲੇ ਸਾਚੇ ਲਾਧ, ਆਪ ਆਪਣਾ ਮੇਲ ਮਿਲਾਈਆ। ਸ਼ਬਦ ਜਣਾਏ ਬੋਧ ਅਗਾਧ, ਭੇਵ ਅਭੇਦਾ ਭੇਵ ਖੁਲ੍ਹਾਈਆ। ਨਾਮ ਦੇਵੇ ਸਾਚੀ ਦਾਦ, ਧੁਰ ਦਰਗਾਹੀ ਲੈ ਕੇ ਆਈਆ। ਆਤਮ ਅੰਤਰ ਅਨਹਦ ਵਜਾਏ ਸਾਚਾ ਨਾਦ, ਧੁਨ ਆਤਮਕ ਕਰੇ ਜਣਾਈਆ। ਮੇਲ ਮਿਲਾਏ ਮੋਹਣ ਮਾਧਵ ਮਾਧ, ਵਿਛੜ ਕਦੇ ਨਾ ਜਾਈਆ। ਗੁਰ ਗੋਬਿੰਦੇ ਤੇਰੀ ਸੁਣ ਫਰਿਆਦ, ਚੌਦਾਂ ਕੱਤਕ ਰੁੱਤ ਸੁਹਾਈਆ। ਬੀਸ ਬੀਸੇ ਕਰਿਆ ਯਾਦ, ਵੇਲੇ ਅੰਤਮ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਆਸਣ ਸੇਜ ਦਏ ਸੁਹਾਈਆ। ਆਸਣ ਸੇਜਾ ਹਰਿ ਕਰਤਾਰ, ਏਕਾ ਏਕ ਸੁਹਾਈਆ। ਵੇਖ ਵਖਾਏ ਵਿਚ ਸੰਸਾਰ, ਕੋਈ ਭੇਵ ਨਾ ਜਾਣੇ ਰਾਈਆ। ਗੁਰ ਗੋਬਿੰਦਾ ਸੇਵਾਦਾਰ, ਸੇਵਕ ਸੇਵਾ ਰਿਹਾ ਕਮਾਈਆ। ਅੱਠੇ ਪਹਿਰ ਵਾਜਾਂ ਰਿਹਾ ਮਾਰ, ਪ੍ਰਭ ਚਰਨ ਧਿਆਨ ਲਗਾਈਆ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਲੋਕਮਾਤ ਦਏ ਵਡਿਆਈਆ। ਨਿਹਕਲੰਕਾ ਲਏ ਅਵਤਾਰ, ਆਪ ਆਪਣਾ ਵਿਚ ਸਮਾਈਆ। ਰਾਓ ਰੰਕਾਂ ਕਰੇ ਖ਼ਬਰਦਾਰ, ਰਾਜ ਰਾਜਾਨਾਂ ਰਿਹਾ ਜਗਾਈਆ। ਲੇਖਾ ਲਿਖੇ ਦਿੱਲੀ ਦਰਬਾਰ, ਸ਼ਾਹ ਭਬੀਖਨ ਆਪ ਉਠਾਈਆ। ਰਾਸ਼ਟਰਪਤ ਰਹਿਣਾ ਖ਼ਬਰਦਾਰ, ਕਲਜੁਗ ਵੇਲਾ ਅੰਤਮ ਆਈਆ। ਪਰਗਟ ਹੋਇਆ ਨਰ ਨਿਰੰਕਾਰ, ਗੋਬਿੰਦ ਭੇਖ ਵਟਾਈਆ। ਸ਼ਬਦ ਖੰਡਾ ਤੇਜ਼ ਕਟਾਰ, ਹੱਥ ਆਪਣੇ ਰਿਹਾ ਵਖਾਈਆ । ਸੰਮਤ ਚੌਦਾਂ ਕਰ ਵਿਚਾਰ, ਥਿਤ ਵਾਰ ਇਕ ਜਣਾਈਆ। ਪੰਦਰਾਂ ਅੰਦਰੋਂ ਕੱਢੇ ਬਾਹਰ, ਰਾਜ ਰਾਜਾਨ ਕੋਈ ਛੁਪ ਨਾ ਪਾਈਆ। ਡੰਕਾ ਵੱਜੇ ਵਿਚ ਸੰਸਾਰ, ਜੈ ਜੈ ਜੈਕਾਰ ਇਕ ਕਰਾਈਆ। ਪੰਡਤ ਪਾਂਧੇ ਕਸ਼ਮੀਰ ਹੋ ਲਾਚਾਰ, ਆਇਨ ਹਰਿ ਸਰਨਾਈਆ। ਸਿਆਸਤ ਵਿਰਾਸਤ ਜਾਏ ਹਾਰ, ਨਾ ਕੋਈ ਬੰਨੇ ਲਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਪੰਚਮ ਜੇਠ ਦਏ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਿਖਾਏ ਲੇਖ ਮੰਡੀ ਸਕੇਤ, ਲਹਿਣਾ ਦੇਣਾ ਮਹੀਨਾ ਚੇਤ, ਚੇਤਨ ਚਿਤ ਰਿਹਾ ਕਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਹੱਥ ਰੱਖੇ ਵਡਿਆਈਆ। ਜਗਤ ਮੰਡੀ ਹਰਿ ਚਰਨ ਛੁਹਾ, ਗੋਬਿੰਦ ਮੂਲ ਚੁਕਾਇਆ। ਪੂਰਬ ਲਹਿਣਾ ਝੋਲੀ ਪਾ, ਨੇਤਰ ਨੈਣਾ ਦਰਸ ਦਿਖਾਇਆ। ਦਿਸ ਨਾ ਆਏ ਬੇਪਰਵਾਹ, ਕੇਸਾਧਾਰੀ ਸਰਬ ਭੁਲਾਇਆ। ਜੋਤੀ ਨੂਰ ਆਪ ਜਗਾ, ਨਰ ਨਿਰੰਕਾਰਾ ਫੇਰਾ ਪਾਇਆ। ਪੂਤ ਸਪੂਤਾ ਗਲੇ ਲਗਾ, ਅੰਦਰ ਵੜ ਆਪ ਸਮਝਾਇਆ। ਆਪ ਆਪਣੇ ਅੰਗ ਲਗਾ, ਆਪਣਾ ਲੜ ਫੜਾਇਆ। ਸ਼ਬਦ ਮਰਦੰਗ ਹੱਥ ਫੜਾ, ਡੌਰੂ ਡੰਕਾ ਰਿਹਾ ਵਜਾਇਆ। ਉਚੇ ਪਰਬਤ ਆਪ ਚੜ੍ਹਾ, ਦੋ ਜਹਾਨਾਂ ਰਿਹਾ ਸੁਣਾਇਆ। ਕਿਲ੍ਹਾ ਕੋਟ ਕੋਈ ਰਹਿਣਾ ਨਾ, ਨਾ ਦਿਸੇ ਕੋਈ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕੱਤਕ ਚੌਦਾਂ ਦਿਵਸ ਸੁਹਾਇਆ। ਗੁਰ ਗੋਬਿੰਦੇ ਰੱਖੀ ਆਸ, ਪ੍ਰਭ ਚਰਨ ਓਟ ਰਖਾਈਆ। ਪਾਰਬ੍ਰਹਮ ਬੁਝਾਈ ਆਤਮ ਪਿਆਸ, ਆਤਮ ਦਰਸ ਦਿਖਾਈਆ। ਚਰਨ ਕਵਲ ਦਵਾਰੇ ਪਾਏ ਰਾਸ, ਆਪਣੀ ਖੇਲ ਰਚਾਈਆ। ਰਸਨਾ ਗਾਏ ਸਵਾਸ ਸਵਾਸ, ਜਿਹਵਾ ਦਿਸ ਨਾ ਆਈਆ। ਨੇਤਰ ਵੇਖੇ ਪ੍ਰਿਥਮੀ ਆਕਾਸ਼, ਗਗਨ ਪਾਤਾਲਾਂ ਫੇਰਾ ਪਾਈਆ। ਦਰ ਦਵਾਰੇ ਹੋਇਆ ਦਾਸੀ ਦਾਸ, ਗਲ ਪੱਲੂ ਏਕਾ ਪਾਈਆ। ਸ੍ਰਿਸ਼ਟ ਸਬਾਈ ਲੇਖਾ ਚੁੱਕੇ ਦਸ ਦਸ ਮਾਸ, ਦਸ ਦਸ ਮਾਸ ਬਾਕੀ ਰਿਹਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦੇ ਅੰਗ ਲਗਾਈਆ। ਗੁਰ ਗੋਬਿੰਦਾ ਅੰਗ ਲਗਾ, ਆਪਣੀ ਗੋਦ ਉਠਾਇਆ। ਦਵਾਰਾ ਬੰਕਾ ਇਕ ਸੁਹਾ, ਆਪਣਾ ਚਰਨ ਛੁਹਾਇਆ। ਸਾਧ ਸੰਤ ਸੰਗ ਰਲਾ, ਸਗਲਾ ਸੰਗ ਨਿਭਾਇਆ। ਬਵੰਜਾ ਦੇਸ਼ਾਂ ਲਏ ਜਗਾ, ਆਪ ਆਪਣਾ ਖੇਲ ਖਿਲਾਇਆ। ਰਾਜ ਬਵੰਜਾ ਇਕ ਕਰਾ, ਸ਼ਾਹ ਨਵਾਬ ਆਪ ਹੋ ਆਇਆ। ਲੇਖ ਬਵੰਜਾ ਇਕ ਕਰਾ, ਗੁਰੂ ਗ੍ਰੰਥ ਏਕਾ ਮਤ ਸਮਝਾਇਆ। ਬਵੰਜਾ ਅੱਖਰ ਆਪ ਜਣਾ, ਬਾਵਨ ਭੇਖ ਵਟਾਇਆ। ਬਾਵਨ ਖੇਲ ਆਪ ਰਚਾ, ਭੇਵ ਕਿਸੇ ਨਾ ਆਇਆ। ਕਲਜੁਗ ਲਹਿਣਾ ਦੇਣਾ ਦਏ ਚੁਕਾ, ਆਤਮ ਝੋਲੀ ਪਾਈਆ। ਸਾਚੀ ਸਿਖਿਆ ਇਕ ਸਿਖਾ, ਗੁਰ ਮੰਤਰ ਨਾਮ ਦ੍ਰਿੜਾਇਆ। ਗੁਰ ਗੋਬਿੰਦਾ ਭਿਛਿਆ ਦੇਵੇ ਪਾ, ਅੱਗੇ ਪੱਲੂ ਏਕਾ ਡਾਹਿਆ। ਜਗਤ ਇਛਿਆ ਆਪ ਕਰਾ, ਹਰਿਜਨ ਸਾਚੇ ਹੋਏ ਸਹਾ, ਸੰਮਤ ਅਠਾਰਾਂ ਮੁੜ ਕੇ ਫੇਰੀ ਪਾਇਆ। ਹਾੜ ਸਤਾਰਾਂ ਦਿਵਸ ਸੁਹਾ, ਸ੍ਰਿਸ਼ਟ ਸਬਾਈ ਦਏ ਰੁੜ੍ਹਾਇਆ। ਨਾ ਕੋਈ ਸਕੇ ਧੀਰ ਧਰਾ, ਸਾਚਾ ਗੜ੍ਹ ਦਏ ਸੁਹਾਇਆ। ਆਪ ਆਪਣੀ ਦਇਆ ਕਮਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮੰਡੀ ਤੇਰੀ ਪਾਏ ਵੰਡੀ, ਕਲਜੁਗ ਵੇਖੇ ਜਗਤ ਪਖੰਡੀ, ਨਾਰ ਰੰਡੀ ਕੋਈ ਰਹਿਣ ਨਾ ਪਾਇਆ। ਨਾਰ ਰੰਡੀ ਮਨਮੁਖ ਜੀਵ, ਹਰਿ ਹਰਿ ਦਿਸ ਨਾ ਆਇਆ। ਨਾ ਕੋਈ ਦਿਸੇ ਜਗਤ ਪਖੰਡਾ ਲੇਖਾ ਚੁਕੇ ਸਾਢੇ ਤਿੰਨ ਹੱਥ ਸੀਅ, ਧਰਤ ਮਾਤ ਗੋਦ ਸੁਹਾਇਆ। ਕਿਸੇ ਘਰ ਨਾ ਦਿਸੇ ਬੱਤੀ ਦੀਵ, ਦੀਵਾ ਉਚੇ ਮੰਦਰ ਕੋਈ ਨਾ ਕਰੇ ਰੁਸ਼ਨਾਈਆ। ਨਾ ਕੋਈ ਚਾਰ ਦਿਵਾਰੀ ਦਿਸੇ ਮਕਾਨ, ਰੱਖੇ ਨਾ ਕੋਈ ਪਲੰਘ, ਅੰਦਰ ਮੰਦਰ ਬਹਿ ਬਹਿ ਡਾਹਿਆ। ਨਾ ਕੋਈ ਖਾਣ ਪੀਣ, ਨਾ ਆਲਸ ਨਿੰਦਰਾ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦੇ ਤੇਰਾ ਘਰ, ਤੇਰੀ ਸੇਜਾ ਦਏ ਵਿਛਾਇਆ। ਗੁਰ ਗੋਬਿੰਦੇ ਤੇਰੀ ਸੇਜ, ਪ੍ਰਭ ਅੰਤਮ ਮਾਤ ਵਿਛਾਵਣੀ। ਸ਼ਬਦ ਸੁਨੇਹੜਾ ਆਪਣਾ ਭੇਜ, ਜੋਤੀ ਜੋਤ ਜਗਾਵਣੀ। ਏਕਾ ਏਕ ਕਰਾਏ ਸਾਚਾ ਤੇਜ, ਪੂਰ ਕਰਾਏ ਭਾਵਨੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਮੰਦਰ ਵੇਖ ਸਚ ਘਰ, ਘਰ ਸਾਚੇ ਬਣਤ ਬਣਾਵਣੀ। ਤੇਰੀ ਸੇਜ ਹਰਿ ਵਿਛਾ, ਉਪਰ ਚਰਨ ਟਿਕਾਵਨਾ। ਸੰਮਤ ਅਠਾਰਾਂ ਆਪ ਸੁਹਾ, ਹਾੜ ਸਤਾਰਾਂ ਖ਼ੁਸ਼ੀ ਮਨਾਵਨਾ। ਸ੍ਰਿਸ਼ਟ ਸਬਾਈ ਮਿਟੇ ਨਿਸ਼ਾਂ, ਗੁਰਮੁਖ ਮਾਣ ਦਵਾਵਣਾ। ਗੁਰਮੁਖ ਸਾਚੇ ਮਸਤਕ ਟਿੱਕਾ ਤਿਲਕ ਲਗਾ, ਦੇ ਮਤ ਆਪ ਸਮਝਾਵਨਾ। ਸਾਚਾ ਸਿੱਕਾ ਮਾਤ ਚਲਾ, ਵੀਹ ਸੌ ਵੀਹ ਪੰਦਰਾਂ ਕੱਤਕ ਰੁੱਤ ਸੁਹਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸਿੰਘਾਸਣ ਪੁਰਖ ਅਬਿਨਾਸ਼ਨ ਸਤਿਜੁਗ ਤੇਰਾ ਇਕ ਬਣਾਵਣਾ। ਸਚ ਸਿੰਘਾਸਣ ਆਪ ਵਿਛਾਏ, ਨਰ ਨਰਾਇਣ ਨਿਰੰਕਾਰਾ। ਗੋਬਿੰਦ ਗੁਰ ਚਰਨ ਛੁਹਾਏ, ਖੇਲੇ ਖੇਲ ਸੰਸਾਰਾ। ਪਾਰਬ੍ਰਹਮ ਪ੍ਰਭ ਮੇਲ ਮਿਲਾਏ, ਭੇਵ ਨਾ ਪਾਏ ਜੀਵ ਗਵਾਰਾ। ਜੋਤੀ ਸ਼ਬਦੀ ਖੇਲ ਖਿਲਾਏ, ਪੰਜਾਂ ਤਤਾਂ ਵਸੇ ਬਾਹਰਾ। ਆਦਿ ਅੰਤ ਨਾ ਮਰੇ ਨਾ ਜਾਏ, ਇਕ ਇਕੱਲਾ ਏਕੰਕਾਰਾ। ਹਰ ਘਟ ਅੰਦਰ ਡੇਰਾ ਲਾਏ, ਆਪੇ ਵਸੇ ਗੁਪਤ ਜਾਹਿਰਾ। ਗੁਰ ਗੋਬਿੰਦਾ ਮੰਗ ਮੰਗਾਏ, ਦੋਏ ਜੋੜ ਚਰਨ ਸਰਨ ਕਰੇ ਨਿਮਸਕਾਰਾ। ਕਲਜੁਗ ਵੇਲਾ ਅੰਤਮ ਆਏ, ਪ੍ਰਭ ਦੇਵੇ ਮਾਤ ਸਹਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਗੋਬਿੰਦ ਸੁਹਾਏ ਬੰਕ ਦਵਾਰਾ । ਬੰਕ ਦਵਾਰਾ ਲਾਏ ਜੜ੍ਹ, ਲੋਕਮਾਤ ਨਾ ਕੋਇ ਉਖੜਾਈਆ। ਸਚ ਸਿੰਘਾਸਣ ਉਪਰ ਆਪ ਜਾਏ ਚੜ੍ਹ, ਨਾ ਕੋਈ ਮੰਗੇ ਲੇਫ ਤਲਾਈਆ। ਜੀਵ ਹੰਕਾਰੀ ਲਏ ਫੜ, ਜਲ ਧਾਰਾ ਦਏ ਰੁੜ੍ਹਾਈਆ। ਸਚ ਕਿਨਾਰੇ ਆਪੇ ਖੜ੍ਹ, ਚੱਪੂ ਇਕ ਵਖਾਈਆ। ਸੰਤ ਸੁਹੇਲੇ ਜੁਗ ਜੁਗ ਫੜ, ਜੁਗ ਜੁਗ ਆਪੇ ਜੁਗਤ ਬਣਾਈਆ। ਮਨਮੁਖ ਰੁੜ੍ਹਾਏ ਵਹਿੰਦੇ ਹੜ੍ਹ, ਲਹਿੰਦੀ ਧਾਰ ਵਹਾਈਆ। ਲੱਖ ਚੁਰਾਸੀ ਆਪ ਸੁਹਾਏ ਗੋਰ ਮੜ੍ਹ, ਮੰਦਰ ਗੁਰਦਵਾਰੇ ਫੇਰਾ ਕੋਈ ਨਾ ਪਾਈਆ। ਤ੍ਰੈਗੁਣ ਮਾਇਆ ਜਾਏ ਸੜ, ਪੰਜ ਤਤ ਮਿਟੇ ਲੜਾਈਆ। ਨੌਂ ਖੰਡ ਪ੍ਰਿਥਮੀ ਏਕਾ ਅੱਖਰ ਜਾਏ ਪੜ੍ਹ, ਪ੍ਰਭ ਸਾਚੀ ਕਰੇ ਪੜ੍ਹਾਈਆ। ਸੀਸ ਤਾਜ ਸਾਚਾ ਧਰ, ਸੱਤਾਂ ਦੀਪਾਂ ਵੇਖ ਵਖਾਈਆ। ਸਤਿਜੁਗ ਸਾਚਾ ਮਾਤ ਧਰ, ਧਰਨੀ ਧਰਤ ਧਵਲ ਦਏ ਸੁਹਾਈਆ। ਰਾਜ ਜੋਗ ਤਖ਼ਤ ਤਾਜ ਸੁਲਤਾਨ ਇਕ ਕਰ, ਚਾਰ ਵਰਨ ਸੱਚੀ ਸਰਨਾਈਆ। ਆਤਮ ਸ਼ਬਦ ਬ੍ਰਹਮ ਗਿਆਨ, ਨਰ ਨਰਾਇਣ ਨੇਤਰ ਦਰਸ਼ਨ ਪਾਈਆ। ਅੰਮ੍ਰਿਤ ਭੰਡਾਰਾ ਸਾਚਾ ਭਰ, ਸਰ ਸਰੋਵਰ ਇਕ ਵਖਾਈਆ। ਗੁਰ ਗੋਬਿੰਦੇ ਮੰਗਿਆ ਵਰ, ਪ੍ਰਭ ਅੱਗੇ ਝੋਲੀ ਡਾਹੀਆ। ਪੁਰਖ ਅਬਿਨਾਸ਼ੀ ਕਿਰਪਾ ਕਰ, ਦੇਵੇ ਮਾਤ ਵਡਿਆਈਆ। ਮੇਲ ਮਿਲਾਵਾ ਸਾਚੇ ਘਰ, ਆਪਣਾ ਆਪ ਵਖਾਈਆ। ਸਚ ਸਰਨਾਈ ਜਾਏ ਪੜ੍ਹ, ਢਹਿ ਢਹਿ ਖ਼ੁਸ਼ੀ ਮਨਾਈਆ। ਅਗੰਮ ਅਗੰਮੜਾ ਅੱਗੇ ਖੜ੍ਹ, ਦੇਵੇ ਦਰਸ ਹਰ ਘਟ ਥਾਈਂਆ। ਸੰਮਤ ਚੌਦਾਂ ਚੌਦਾਂ ਕੱਤਕ ਵੇਖਿਆ ਘਰ, ਵੇਖਣਹਾਰ ਆਪ ਅਖਵਾਈਆ। ਨਾ ਜਨਮੇ ਨਾ ਜਾਏ ਮਰ, ਗੋਬਿੰਦ ਤੇਰਾ ਸੰਗ ਨਿਭਾਈਆ। ਰਾਜ ਰਾਜਾਨ ਸ਼ਾਹ ਸੁਲਤਾਨ ਜਾਇਣ ਹਰ, ਹਰਿ ਗੋਬਿੰਦ ਕਰੇ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਦੇਵੇ ਮਾਣ ਵਡਿਆਈਆ।